Showing posts with label Kartika Singh. Show all posts
Showing posts with label Kartika Singh. Show all posts

Tuesday, December 26, 2023

ਜਨ ਔਸ਼ਧੀ ਅਸਲ ਵਿੱਚ ਹੈ ਜਨਤਾ ਦੀ ਫਾਰਮੈਸੀ

  Ministry of Health and Family Welfare   Posted On: 06 March 2023 4:46 PM 

ਡਾ. ਮਨਸੁਖ ਮਾਂਡਵੀਯਾ ਵੱਲੋਂ ਇਸ ਵਰਦਾਨ ਵਰਗੀ ਸਹੂਲਤ ਬਾਰੇ ਬਹੁਤ ਸਾਰੇ ਪ੍ਰਗਟਾਵੇ 

ਬਹੁਤ ਸਸਤੀਆਂ ਹਨ ਜਨ ਔਸ਼ਧੀ ਵਾਲੀਆਂ ਦਵਾਈਆਂ 


ਚੰਡੀਗੜ੍ਹ//ਨਵੀਂ ਦਿੱਲੀ: 25 ਦਸੰਬਰ 2023:(ਪੀਆਈਬੀ//ਪੰਜਾਬ ਸਕਰੀਨ)::

ਜਦੋਂ ਬਿਮਾਰੀ ਆਉਂਦੀ ਹੈ ਤਾਂ ਪੁੱਛ ਕੇ ਨਹੀਂ ਆਉਂਦੀ। ਇਹ ਆਪਣੇ ਨਾਲ ਕਈ ਮੁਸੀਬਤਾਂ ਹੋਰ ਵੀ ਲੈ ਕੇ ਆਉਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਪੂਰੇ ਘਰ ਪਰਿਵਾਰ ਦਾ ਆਰਥਿਕ ਢਾਂਚਾ ਵਿਗਦਾ ਜਾਂਦਾ ਹੈ। ਖਰਚੇ ਵੱਧ ਜਾਂਦੇ ਹਨ ਅਤੇ ਆਮਦਨੀ ਨੂੰ ਦਵਾਈਆਂ ਅਤੇ ਇਲਾਜ ਵਿਚ ਖਰਚਣਾ ਮਜਬੂਰੀ ਬਣ ਜਾਂਦੀ ਹੈ। ਜ਼ਰਾ ਅੰਦਾਜ਼ਾ ਲਗਾਓ ਜਦੋਂ ਮਰੀਜ਼ ਸੀਰੀਅਸ ਹਾਲਤ ਵਿਚ ਹੋਵੇ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜੇਬ ਵਿੱਚ ਰਲਾ ਕੇ ਵੀ ਦਵਾਈ ਦੀ ਕੀਮਤ ਤਾਰਨ ਜੋਗੇ ਪੈਸੇ ਨਾ ਹੋਣ। ਅਜਿਹੇ ਹਾਲਾਤ ਵਿੱਚੋਂ ਲੰਘ ਰਹੇ ਲੋਕਾਂ ਲਈ ਬਹੁਤ ਵੱਡੀ ਰਾਹਤ ਬਣ ਕੇ ਆਈ ਹੈ ਜਨ ਔਸ਼ਧੀ ਯੋਜਨਾ। ਇਸ ਸੰਬੰਧੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਹੁਰਾਂ ਦੀ ਲਿਖਤ ਅਸੀਂ ਇਥੇ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਸੰਬੰਧੀ ਹੋਰ ਲਿਖਤਾਂ ਵੀ ਅਸੀਂ ਪੰਜਾਬ ਸਕਰੀਨ ਦੇ ਪਾਠਕਾਂ ਸਾਹਮਣੇ ਰੱਖਦੇ ਰਹਾਂਗੇ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। --ਕਾਰਤਿਕਾ ਕਲਿਆਣੀ ਸਿੰਘ-ਪੰਜਾਬ ਸਕਰੀਨ

5 ਜੁਲਾਈ, 2016 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੈਨੂੰ ਰਸਾਇਣ ਅਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਰੂਪ ਵਿੱਚ ਜ਼ਿੰਮੇਦਾਰੀ ਦਿੱਤੀ। ਉਸ ਸਮੇਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਿਆ ਅਤੇ ਕਿਹਾ ਕਿ ਮੈਨੂੰ ਕਿਸ ਵਿਸ਼ੇ ‘ਤੇ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਦੀ ਅਜਿਹੀ ਇੱਕ ਮਰੀ ਹੋਈ ਯੋਜਨਾ ਹੈ, ਜੋ ਗ਼ਰੀਬਾਂ ਨੂੰ ਅਤਿਅਧਿਕ ਲਾਭ ਦੇ ਸਕਦੀ ਹੈ ਉਸ ਯੋਜਨਾ ਨੂੰ ਦੋਬਾਰਾ ਤੋ ਜੀਵੰਤ ਕਰਨ ਹੈ, ਅਤੇ ਉਹ ਹੈ ‘ਜਨ ਔਸ਼ਧੀ’। ਇਸ ਦੇ ਬਾਅਦ ਮੈਂ ਇਸ ਯੋਜਨਾ ‘ਤੇ ਕਾਰਜ ਕਰਨਾ ਸ਼ੁਰੂ ਕੀਤਾ ।

ਸਰਕਾਰ ਦੁਆਰਾ ਚਲਾਈ ਗਈ ਕੋਈ ਯੋਜਨਾ ਇੱਕ ਆਮ ਜਨ ਨੂੰ ਕਿਸ ਪ੍ਰਕਾਰ ਨਾਲ ਪ੍ਰਭਾਵਿਤ ਕਰਦੀ ਹੈ, ਉਨ੍ਹਾਂ ਦੇ ਜੀਵਨ ਵਿੱਚ ਕੀ ਸਕਾਰਾਤਮਕ ਬਦਲਾਅ ਲਿਆਉਂਦੀ ਹੈ, ਉਹ ਜਾਨਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਜਨਤਾ ਦੇ ਨਾਲ ਸੰਵਾਦ ਕਰਦੇ ਰਹਿੰਦੇ ਹਨ। ਉਵੇਂ ਹੀ ਇੱਕ ਸੰਵਾਦ ਵਿੱਚ ਉਨ੍ਹਾਂ ਨੇ ਉੱਤਰਾਖੰਡ ਦੀ ਦੀਪਾ ਸਾਹ ਨਾਲ ਗੱਲ ਕੀਤੀ, ਦੀਪਾ ਸਾਹ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੰ ਪੈਰਾਲਾਇਸਿਸ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਤੀ ਵੀ ਦਿੱਵਿਯਾਂਗ ਹੈ, ਉਨ੍ਹਾਂ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਆਉਂਦੀਆਂ ਸਨ, ਜੀਵਨ-ਬਤੀਤ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ।

ਲੇਕਿਨ ਜਨ ਔਸ਼ਧੀ ਪ੍ਰੋਜੈਕਟ ਨੇ ਸਥਿਤੀ ਨੂੰ ਬਦਲ ਦਿੱਤਾ। ਪਹਿਲਾਂ ਦਵਾਈਆਂ ਦਾ ਖਰਚ 12,000 ਤੋਂ ਵੱਧ ਹੁੰਦਾ ਸੀ ਲੇਕਿਨ ਜਦੋਂ ਉਨ੍ਹਾਂ ਨੇ ਜਨਔਸ਼ਧੀ ਕੇਂਦਰ ਤੋਂ ਦਵਾਈ ਲੈਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਖਰਚ ਘਟ ਕੇ 1,500 ਹੋ ਗਿਆ, ਬਚੇ ਹੋਏ ਪੈਸਿਆਂ ਤੋਂ ਉਹ ਆਪਣਾ ਹੋਰ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ‘ਮੋਦੀ ਜੀ ਮੈਂ ਈਸ਼ਵਰ ਨੂੰ ਤਾਂ ਨਹੀਂ ਦੇਖਿਆ, ਲੇਕਿਨ ਤੁਹਾਨੂੰ ਈਸ਼ਵਰ ਦੇ ਰੂਪ ਵਿੱਚ ਦੇਖਿਆ ਹੈ’ ਤੁਹਾਡਾ ਬਹੁਤ-ਬਹੁਤ ਧੰਨਵਾਦ, ਇਹ ਸੁਣ ਕੇ ਸਵੈ ਪ੍ਰਧਾਨ ਮੰਤਰੀ ਜੀ ਵੀ ਭਾਵੁਕ ਹੋ ਗਏ ਸਨ।

ਅੱਜ ਦੇ ਸਮੇਂ ਵਿੱਚ ਜਨਤਾ ਨੂੰ ਅਜਿਹੀਆਂ ਬਿਮਾਰੀਆਂ ਨੇ ਘੇਰ ਰੱਖਿਆ ਹੈ ਜਿਨ੍ਹਾਂ ਦੀਆਂ ਦਵਾਈਆਂ ਉਨ੍ਹਾਂ ਦੇ ਜੀਵਨ ਭਰ ਲੈਣੀਆਂ ਪੈਂਦੀਆਂ ਹਨ, ਅਤੇ ਉਨ੍ਹਾਂ ‘ਤੇ ਬਹੁਤ ਖਰਚ ਵੀ ਆਉਂਦਾ ਹੈ, ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਕਲਸਟ੍ਰੋਲ ਆਦਿ। ਜਨ ਔਸ਼ਧੀ ਕੇਂਦਰਾਂ ‘ਤੇ ਇਨ੍ਹਾਂ ਸਭ ਦੀਆਂ ਦਵਾਈਆਂ ਬਜ਼ਾਰ ਨਾਲੋ ਲਗਭਗ 50 ਤੋਂ 90% ਸਸਤੇ ਰੇਟਾਂ ‘ਤੇ ਉਪਲਬਧ ਹਨ।

ਇਸ ਨਾਲ ਉਨ੍ਹਾਂ ਦਾ ਬਹੁਤ ਜੇਬ ਖਰਚ ਬਚਿਆ ਹੈ। ਇਸ ਦੇ ਕਾਰਨ ਪੂਰੇ ਦੇਸ਼ ਭਰ ਦੇ ਨਾਗਰਿਕਾਂ ਦੀ 20.000 ਕਰੋੜ ਦੀ ਬੱਚਤ ਹੋਈ ਹੈ। ਅੱਜ ਜਦੋਂ 5ਵਾਂ ਜਨਔਸ਼ਧੀ ਦਿਵਸ ਮਨਾਇਆ ਜਾ ਰਿਹਾ ਹੈ, ਤਦ ਇਸ ਯੋਜਨਾ ਦੀ ਸਫ਼ਲਤਾ ਦੇ ਪਿਛਲੇ ਸਰਕਾਰ ਦੀ ਜਨਸੇਵਾ ਦੇ ਪ੍ਰਤੀ ਪ੍ਰਤੀਬੱਧਤਾ, ਮਿਹਨਤ ਅਤੇ ਲਗਨ ਨੂੰ ਇਸ ਲੇਖ ਦੇ ਮਾਧਿਅਮ ਨਾਲ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ।

ਸਭ ਤੋਂ ਪਹਿਲੇ ਤਾਂ ਇਸ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰੋਜੈਕਟ ਨੂੰ ਸਰਕਾਰੀ ਨਾ ਰੱਖਦੇ ਹੋਏ ਦੇਸ਼ ਵਿੱਚ ਇੱਕ ਬਿਜ਼ਨਸ ਮੋਡਲ ਦੇ ਤੌਰ ‘ਤੇ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਜਨਔਸ਼ਧੀ ਕੇਂਦਰਾਂ ਨੂੰ ਰਿਟੇਲ ਕੇਂਦਰ ਦੇ ਤੌਰ ‘ਤੇ ਖੋਲ੍ਹੇ ਜਾਣ ਦੀ ਸ਼ੁਰੂਆਤ ਹੋਈ। ਜਨ ਔਸ਼ਧੀ ਕੇਂਦਰ ਕਈ ਵੀ ਵਿਅਕਤੀ, ਫਾਰਮਾਸਿਸਟ, ਉੱਦਮੀ, ਐੱਨਜੀਓ, ਟ੍ਰਸਟ, ਸੋਸਾਇਟੀ, ਇੰਸਟੀਟਿਊਸ਼ਨ ਆਦਿ, ਜਿਸ ਦੇ ਪਾਸ 120 ਵਰਗ ਫੁੱਟ ਦੀ ਦੁਕਾਨ ਹੋਵੇ ਅਤੇ ਇੱਕ ਟ੍ਰੇਨਿੰਗ ਫਾਰਮਾਸਿਸਟ ਉਨ੍ਹਾਂ ਦੇ ਪਾਸ ਹੋਵੇ, ਜਨ ਔਸ਼ਧੀ ਕੇਂਦਰ ਖੋਲ੍ਹ ਸਕਦਾ ਹੈ। ਜਨ ਔਸ਼ਧੀ ਕੇਂਦਰ ਸੰਚਾਲਕ ਨੂੰ ਸਰਕਾਰ ਦੇ ਤਰਫ਼ੋ 5 ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ, ਜੋ ਕਿ ਮਾਸਿਕ ਵਿਕਰੀ ‘ਤੇ ਅਧਾਰਿਤ ਹੁੰਦੀ ਹੈ।

ਇਹ ਰਾਸ਼ੀ ਪ੍ਰਤੀ ਮਹੀਨਾ ਅਧਿਕਤਮ 15 ਹਜ਼ਾਰ ਰੁਪਏ ਤੱਕ ਹੀ ਹੋ ਸਕਦੀ ਹੈ। ਮਹਿਲਾ ਉੱਦਮੀ, ਦਿੱਵਿਯਾਂਗ, ਰਿਟਾਇਰਡ ਸੈਨਿਕ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ, ਨੌਰਥ ਈਸਟ੍ਰਨ  ਸਟੇਟਸ, ਪਹਾੜੀ ਖੇਤਰ ਦੇ ਬਿਨੈਕਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਉਨ੍ਹਾਂ ਦੇ ਕੇਂਦਰ ਦੇ ਲਈ ਇੱਕ ਸਾਫਟਵੇਅਰ ਵੀ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਇਹ ਕੇਂਦਰ ਦੇਸ਼ ਵਿੱਚ ਇੱਕ ਬਿਜ਼ਨਸ ਮੋਡਲ ਦੇ ਰੂਪ ਵਿੱਚ ਸਥਾਪਿਤ ਹੋਏ ਅਤੇ ਰੋਜ਼ਗਾਰ ਦਾ ਵੀ ਇੱਕ ਵੱਡਾ ਸਾਧਨ ਬਣੇ।

ਜਿਵੇਂ-ਜਿਵੇਂ ਇਸ ਯੋਜਨਾ ਦਾ ਵਿਸਤਾਰ ਹੋਇਆ, ਇਹ ਯੋਜਨਾ ਦੇਸ਼ ਦੇ ਕੋਨੇ-ਕੋਨੇ ਵਿੱਚ ਆਮ ਆਦਮੀ ਤੱਕ ਪਹੁੰਚਣ ਲੱਗੀ। 2014 ਵਿੱਚ ਦੇਸ਼ ਵਿੱਚ ਸਿਰਫ਼ 80 ਕੇਂਦਰ ਇਸ ਯੋਜਨਾ ਦੇ ਤਹਿਤ ਕੰਮ ਕਰ ਰਹੇ ਸਨ ਜਿਸ ਦੀ ਸੰਖਿਆ ਅੱਜ ਵਧ ਕੇ 9000 ਤੋਂ ਅਧਿਕ ਹੋ ਗਈ ਹੈ। ਯਾਨੀ ਸਿਰਫ਼ ਪਿਛਲੇ 8 ਵਰ੍ਹਿਆਂ ਵਿੱਚ 100 ਗੁਣਾ ਤੋਂ ਜ਼ਿਆਦਾ। ਅਸੀਂ ਹਰ ਵਰ੍ਹੇ ਇਸ ਯੋਜਨਾ ਦੇ ਲਈ ਇੱਕ ਟੀਚਾ ਨਿਰਧਾਰਿਤ ਕੀਤਾ ਅਤੇ ਉਸ ‘ਤੇ  ਕੰਮ ਕੀਤਾ। 2014-2015 ਵਿੱਚ ਜਨ ਔਸ਼ਧੀ ਕੇਂਦਰਾਂ ‘ਤੇ  ਹੋਣ ਵਾਲੀ ਵਿਕਰੀ 12 ਕਰੋੜ ਦੇ ਲਗਭਗ ਸੀ, ਉਹ ਅੱਜ ਵਧ ਕੇ ਲਗਭਗ 1200 ਕਰੋੜ ਪਹੁੰਚ ਗਈ ਹੈ। ਇਸ ਨਾਲ ਲੋਕਾਂ ਦੀ ਬਚਤ ਤਾਂ ਹੋਈ ਹੀ, ਉਨ੍ਹਾਂ ਦਾ ਖ਼ਰਚ ਵੀ ਘੱਟ ਹੋਇਆ। ਜਨਤਾ ਦੇ ਜਨ ਔਸ਼ਧੀ ਕੇਂਦਰਾਂ ਦੇ ਪ੍ਰਤੀ ਰੂਝਾਨ ਅਤੇ ਮੰਗ ਤੇ ਉਨ੍ਹਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਅਸੀਂ ਕੇਂਦਰਾਂ ‘ਤੇ ਮਿਲਣ ਵਾਲੇ ਉਤਪਾਦਾਂ ਦੀ ਸੰਖਿਆ ਵੀ ਵਧਾਈ।  2014-15 ਵਿੱਚ ਕੇਂਦਰਾਂ ‘ਤੇ  ਜਿੱਥੇ ਸਿਰਫ਼   300 ਉਤਪਾਦ ਮਿਲਦੇ ਸਨ, ਅੱਜ ਉਨ੍ਹਾਂ ਦੀ ਸੰਖਿਆ ਵਧ ਕੇ 2039 ਹੋ ਗਈ ਹੈ। ਇਸ ਦੇ ਨਾਲ ਮੈਂ ਤੁਹਾਡਾ ਧਿਆਨ ਇੱਕ ਹੋਰ ਬਿੰਦੂ ‘ਤੇ  ਲੈ ਕੇ ਜਾਣਾ ਚਾਹਾਂਗਾ। ਕੇਂਦਰਾਂ ‘ਤੇ  ਨਾ ਸਿਰਫ਼  ਦਵਾਈਆਂ ਮਿਲਦੀਆਂ ਹਨ, ਬਲਕਿ ਹੋਰ ਸਰਜੀਕਲ ਉਤਪਾਦ ਵੀ ਇਸ ‘ਤੇ  ਉਪਲਬਧ ਹਨ। ਦੇਸ਼ ਭਰ ਵਿੱਚ ਜਦੋਂ 9,000 ਤੋਂ ਅਧਿਕ ਜਨ ਔਸ਼ਧੀ ਕੇਂਦਰ ਖੁਲ੍ਹੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਨ੍ਹਾਂ ‘ਤੇ  ਹੋਣ ਵਾਲੀ ਸਪਲਾਈ ਵਿੱਚ ਕੋਈ ਰੁਕਾਵਟ ਨਾ ਆਏ। ਸਪਲਾਈ ਚੇਨ ਨੂੰ ਸਰਲ ਬਣਾਈ ਰੱਖਣ ਲਈ ਅਸੀਂ ਵੇਯਰ ਹਾਊਸ ਦੀ ਸੰਖਿਆ ਵਿੱਚ ਵਾਧਾ ਕੀਤਾ। 2014-2015 ਵਿੱਚ ਜਿੱਥੇ ਦੇਸ਼ ਵਿੱਚ ਸਿਰਫ਼   1 ਹੀ ਵੇਯਰ ਹਾਊਸ ਸੀ ਅੱਜ ਦੇਸ਼ ਵਿੱਚ 4 ਵੇਯਰ ਹਾਊਸ ਹਨ। ਇੱਥੇ ਮਿਲਣ ਵਾਲੀਆਂ ਜੈਨੇਰਿਕ ਦਵਾਈਆਂ ਬਜ਼ਾਰ ਨਾਲੋਂ ਘੱਟ ਮੁੱਲ ‘ਤੇ  ਮਿਲਦੀਆਂ ਹਨ ਉਹ ਵੀ ਲਗਭਗ 50%- 90% ਸਸਤੀਆਂ। ਕੈਂਸਰ ਜਿਹੀ ਬਿਮਾਰੀ ਦੀ ਮਹਿੰਗੀ ਦਵਾਈ ਉਦਾਹਰਣ ਦੇ ਤੌਰ ‘ਤੇ  ਡੋਸੇਟੈਕਸਲ ਜੋ ਕਿ ਬਜ਼ਾਰ ਵਿੱਚ 9,828 ਰੁਪਏ ਵਿੱਚ ਮਿਲਦੀ ਹੈ ਉਹ ਜਨ ਔਸ਼ਧੀ ਕੇਂਦਰ ‘ਤੇ  ਸਿਰਫ਼  1,800 ਰੁਪਏ ਵਿੱਚ ਮਿਲ ਜਾਂਦੀ ਹੈ ਯਾਨੀ ਕਿ 82% ਸਸਤੀ। ਇਹ ਭਾਰਤ ਦੇ ਆਮ ਨਾਗਰਿਕ ਦੇ ਲਈ ਇੱਕ ਬਹੁਤ ਵੱਡੀ ਗੱਲ ਹੈ।

ਇਹ ਇੱਕ ਅਜਿਹੀ ਯੋਜਨਾ ਹੈ ਜਿਸ ਨੇ ਦੇਸ਼ ਦੇ ਆਮ ਜਨ ਮਾਨਵ ਦੇ ਜੀਵਨ ਨੂੰ ਸਿੱਧਾ ਪ੍ਰਭਾਵਿਤ ਕੀਤਾ ਹੈ, ਲੱਖਾਂ ਜਿੰਦਗੀਆਂ ਨੂੰ ਬਚਾਇਆ ਹੈ, ਮੈਂ ਇਹ ਕਹਿ ਸਕਦਾ ਹਾਂ ਕਿ ਇਹ ਯੋਜਨਾ ਸਮੁੰਦਰ ਮੰਥਨ ਤੋਂ ਨਿਕਲੇ ਉਸ ਅੰਮ੍ਰਿਤ ਦੇ ਬਰਾਬਰ ਹੈ ਜਿਸ ਨੇ ਦੇਸ਼ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਸੰਵਾਰਿਆ ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਇੱਕ ਗੱਲ ਮੇਰੇ ਹੋਰ ਅਧਿਕਾਰੀਆਂ ਦੇ ਲਈ ਇੱਕ ਸਪੱਸ਼ਟ ਦਿਸ਼ਾ-ਨਿਰਦੇਸ਼ ਬਣ ਗਈ ਕਿ ਦੇਸ਼ ਦਾ ਕੋਈ ਵੀ ਗ਼ਰੀਬ ਵਿਅਕਤੀ, ਉਸ ਦੀ ਜਾਨ, ਦਵਾਈ ਦੀ ਕੀਮਤ ਅਤੇ ਕਿੱਲਤ ਦੇ ਕਾਰਣ ਨਹੀਂ ਜਾਣੀ ਚਾਹੀਦੀ ਹੈ। ਇਹ ਸੁਨਿਸ਼ਚਿਤ ਕਰਦੇ ਹੋਏ ਅਸੀਂ ਮਹਿਲਾ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਨੇ ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਉਨ੍ਹਾਂ ਦੀ ਉੱਤਮ ਸਿਹਤ ਨੂੰ ਸੁਨਿਸ਼ਚਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੈਨੂੰ ਇਹ ਦੱਸਦੇ ਹੋਏ ਮਾਣ ਹੈ ਕਿ ਜਨ ਔਸ਼ਧੀ ਕੇਂਦਰਾਂ ‘ਤੇ  ਸੁਵਿਧਾ ਸੈਨੇਟਰੀ ਪੈਡ ਸਿਰਫ਼ 1 ਰੁਪਏ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ। ਇਸ ਨੇ ਸਾਰੀਆਂ ਮਹਿਲਾਵਾਂ ਦੀ ਵੱਡੀ ਪਰੇਸ਼ਾਨੀ ਦਾ ਸਮਾਧਾਨ ਕੀਤਾ ਹੈ। ਜਨ ਔਸ਼ਧੀ ਕੇਂਦਰਾਂ ਦੇ ਮਾਧਿਅਮ ਨਾਲ ਹੁਣ ਤੱਕ ਲਗਭਗ 34 ਕਰੋੜ ਤੋਂ ਅਧਿਕ ਸੁਵਿਧਾ ਸੈਨੇਟਰੀ ਪੈਡ ਵੇਚੇ ਜਾ ਚੁੱਕੇ ਹਨ। ਮਹਿਲਾਵਾਂ ਦੇ ਸਨਮਾਨ ਅਤੇ ਸੁਰੱਖਿਆ ਦੇ ਪ੍ਰਤੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਸਰਕਾਰ ਹਮੇਸ਼ਾ ਪ੍ਰਤੀਬੱਧ ਰਹੀ ਹੈ, ਇਹ ਉਸੇ ਦਾ ਇੱਕ ਉਦਾਹਰਣ ਹੈ।

ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਸਿਰਫ਼ ਇੱਕ ਯੋਜਨਾ ਨਹੀਂ, ਇਹ ਗ਼ਰੀਬ ਅਤੇ ਮੱਧ ਵਰਗ ਦਾ ਇੱਕ ਅਜਿਹਾ ਮਿੱਤਰ ਬਣ ਕੇ ਉਭਰਿਆ ਹੈ ਜੋ ਕਿ ਮਾੜੇ ਸਮੇਂ ਵਿੱਚ ਹਮੇਸ਼ਾ ਕੰਮ ਆਉਂਦਾ ਹੈ। ਇਸ ਦੀ ਸਫ਼ਲਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਸਰਕਾਰ ਭਵਿੱਖ ਵਿੱਚ ਵੀ ਇਸ ਦੇ ਵਿਸਤਾਰ ਨੂੰ ਲੈ ਕੇ ਪ੍ਰਤੀਬੱਧ ਹੈ। ਭਾਰਤ ਦੇ 140 ਕਰੋੜ ਨਾਗਰਿਕਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ, ਇਸ ਦੇ ਲਈ ਭੱਵਿਖ ਵਿੱਚ ਅਸੀਂ ਇਨ੍ਹਾਂ ਦੀ ਸੰਖਿਆ 15,000 ਕਰੋੜ ਤੱਕ ਪਹੁੰਚਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਪੇਂਡੂ ਖੇਤਰਾਂ ਵਿੱਚ 1 ਲੱਖ ਜਨਸੰਖਿਆ ‘ਤੇ  1 ਕੇਂਦਰ ਅਤੇ ਸ਼ਹਿਰੀ ਖੇਤਰਾਂ ਵਿੱਚ 1 ਲੱਖ ਜਨਸੰਖਿਆ ‘ਤੇ  2 ਕੇਂਦਰ ਸਥਾਪਿਤ ਕੀਤੇ ਜਾਣਗੇ। ਅਗਲੇ 5 ਵਰ੍ਹਿਆਂ ਵਿੱਚ ਕੇਂਦਰਾਂ ‘ਤੇ  ਮਿਲਣ ਵਾਲੇ ਉਤਪਾਦਾਂ ਦੀ ਸੰਖਿਆ ਨੂੰ ਵਧਾ ਕੇ 2500 ਤੱਕ ਕੀਤਾ ਜਾਏਗਾ। ਸਪਲਾਈ ਚੇਨ ਨੂੰ ਹੋਰ ਅਧਿਕ ਮਜ਼ਬੂਤ ਕਰਨ ਅਤੇ ਮੰਗ  ਦੀ ਸਪਲਾਈ ਕਰਨ ਦੇ ਲਈ ਅਗਲੇ 10 ਵਰ੍ਹਿਆਂ ਵਿੱਚ ਵੇਯਰ ਹਾਊਸ ਦੀ ਸੰਖਿਆ 10 ਤੱਕ ਲਿਜਾਉਣ ਦਾ ਵੀ ਟੀਚਾ ਰੱਖਿਆ ਗਿਆ ਹੈ। 

ਇਹ ਸਾਰੀਆਂ ਕੋਸ਼ਿਸ਼ਾਂ ‘ਅੰਤਯੋਦਯ’ ਦੀ ਭਾਵਨਾ ਅਤੇ ਇਸ ਯੋਜਨਾ ਦਾ ਦੇਸ਼ ਦੇ ਹਰੇਕ ਨਾਗਰਿਕ ਨੂੰ ਸੌ ਫੀਸਦੀ ਲਾਭ ਮਿਲੇ, ਉਸ ਨੂੰ ਦੇਖ ਕੇ ਕੀਤੇ ਜਾ ਰਹੇ ਹਨ। ਸਾਡੀ ਸਰਕਾਰ ਦੀ ਸੋਚ ਰਾਜਨੀਤਿਕ ਦ੍ਰਿਸ਼ਟੀ ਨਾਲ ਨਹੀਂ ਚਲਦੀ, ਬਲਕਿ ਸਮਾਜ ਨੂੰ ਉਸ ਦਾ ਕੀ ਲਾਭ ਹੋਵੇਗਾ, ਉਸ ਨੂੰ ਲੈ ਕੇ ਚਲਦੀ ਹੈ। ਇਸ ਅੰਮ੍ਰਿਤ ਕਾਲ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ ਅਗਲੇ 25 ਵਰ੍ਹਿਆਂ ਦਾ ਵਿਜਨ ਰੱਖਿਆ ਹੈ, ਜਿਸ ਵਿੱਚ ਅਸੀਂ ਸਾਰਿਆਂ ਨੂੰ ਆਉਣ ਵਾਲੀ ਪੀੜੀ ਦੇ ਲਈ ਇੱਕ ਸਵਸਥ ਅਤੇ ਸਸ਼ਕਤ ਭਾਰਤ ਦਾ ਨਿਰਮਾਣ ਕਰਨਾ ਹੈ। ਇਹ ਯੋਜਨਾ ਵੀ ਉਸੇ ਵਿਜਨ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਜੋ ਭਾਰਤ ਦੇ ਆਮ ਨਾਗਰਿਕ ਨੂੰ ਸਸ਼ਕਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਆਓ ਜਨ-ਜਨ ਦੇ ਲਈ ਬਣੀ ਜਨਤਾ ਦੀ ਫਾਰਮੇਸੀ ਯਾਨੀ ਮੋਦੀ ਜੀ ਦੀ ਦਵਾਈ ਦੀ ਦੁਕਾਨ ਨਾਲ ਲੋਕਾਂ ਨੂੰ ਪਰਿਚਿਤ/ ਜਾਣੂ ਕਰਵਾਉਣ ਦਾ ਸੰਕਲਪ ਲਈਏ ਅਤੇ “ਸਰਵਜਨ ਹਿਤਾਯ ਸਰਵਜਨ ਸੁਖਾਯ” ਦੇ ਸਾਡੇ ਸੱਭਿਆਚਾਰ ਦੇ ਵਾਹਕ ਬਣੀਏ।

 ਲੇਖਕ: ਡਾ. ਮਨਸੁਖ ਮਾਂਡਵੀਯਾ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਤੇ ਖਾਦ ਮੰਤਰੀ

****

(Features ID: 151327) 0

Friday, January 20, 2023

ਤੀਰ 600/- ਰੁਪਏ ਅਤੇ ਕਮਾਨ 33 ਹਜ਼ਾਰ ਰੁਪਏ ਦਾ

Thursday: 19th January 2023 at 6:05 PM

 YPS ਚੌਂਕ ਵਾਲੇ ਕੌਮੀ ਇਨਸਾਫ ਮੋਰਚੇ ਵਿਚ ਬਣਿਆ ਖਿੱਚ ਦਾ ਕੇਂਦਰ  


ਵਾਈ ਪੀ ਐਸ ਚੌਂਕ ਮੋਹਾਲੀ: 19 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਆਧੁਨਿਕਤਾ ਵਿੱਚ ਜਿੰਨੀ ਮਰਜ਼ੀ ਚਮਕ ਦਮਕ ਹੋਵੇ ਪਰ ਰਵਾਇਤਾਂ ਨਾਲ ਮੋਹ ਨਹੀਂ ਟੁੱਟਦਾ। ਰਵਾਇਤੀ ਅੰਦਾਜ਼  ਮਨ 'ਤੇ ਛਾਏ  ਹੀ ਰਹਿੰਦੇ ਹਨ। ਇਹੀ ਸਥਿਤੀ ਰਵਾਇਤੀ ਹਥਿਆਰਾਂ ਸੰਬੰਧੀ ਵੀ ਹੈ। ਮੋਹਾਲੀ ਦੇ ਵਾਈ ਪੀ ਐਸ ਚੌਂਕ ਨੇੜੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਪੰਜਾਬ ਅਤੇ ਪੰਥ ਨਾਲ ਜੁੜੇ ਜਨ-ਜੀਵਨ ਦੇ ਬਹੁਤ ਸਾਰੇ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਇਹਨਾਂ ਵਿੱਚ ਇੱਕ ਅੰਦਾਜ਼ ਤੀਰ ਕਮਾਨ ਵਾਲਾ ਵੀ ਦੇਖਿਆ ਗਿਆ। ਇਸਨੂੰ ਦੇਖਣ ਲਈ ਅਕਸਰ ਉਥੇ ਭੀੜ ਇਕੱਠੀ ਹੋ ਜਾਂਦੀ ਹੈ। ਬੰਦੂਕ ਵਰਗਾ ਭੁਲਕੇਖ ਪਾਉਂਦਾ ਇਹ ਤੀਰ ਕਮਾਨ ਬਹੁਤ ਮਜ਼ਬੂਤ ਵੀ ਹੈ। 

ਪੰਜਾਬ ਸਕਰੀਨ ਦੀ ਟੀਮ ਨੇ ਇਸ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਕਮਾਨ 33 ਹਜ਼ਾਰ ਰੁਪਏ ਦੀ ਕੀਮਤ ਦਾ ਹੈ ਅਤੇ ਇਸਦੇ ਤੀਰ ਦਾ ਮੁੱਲ 600/-ਰੁਪਏ ਪ੍ਰਤੀ  ਤੀਰ ਦੱਸਿਆ ਗਿਆ ਹੈ। ਇਸ ਨੂੰ ਪੁਰਾਣੇ ਸਮਿਆਂ ਵਾਂਗ ਖਿੱਚਣ ਦੀ ਲੋੜ ਤਾਂ ਨਹੀਂ ਪੈਂਦੀ ਕਿਓਂਕਿ ਇਸ ਵਿਚ ਬੰਦੂਕ ਵਰਗਾ ਟ੍ਰਿਗਰ ਲੱਗਿਆ ਆਇਆ ਹੈ। ਤੀਰ ਕਰੀਬ ਦੋ ਕੁ ਕਿਲੋਮੀਟਰ  ਦੂਰ ਜਾ ਸਕਦਾ ਹੈ ਪਰ ਇਸਦੀ ਮਾਰਕ ਰੇਂਜ ਅੱਧਾ ਕਿਲੋਮੀਟਰ ਹੈ। ਉਂਝ ਅੱਜਕਲ੍ਹ ਇਹ ਹਥਿਆਰਾਂ ਵਾਂਗ ਨਹੀਂ ਬਲਕਿ ਖੇਡ ਮੁਕਾਬਲਿਆਂ ਵਿਚ ਵੀ ਬਹੁਤ ਹਰਮਨ ਪਿਆਰੇ ਹਨ। ਇਸਨੂੰ ਨਿਹੰਗ ਸਿੰਘਾਂ ਦੇ ਨਾਲ ਨਾਲ ਅਜੋਕੇ ਜ਼ਮਾਨੇ ਦੇ ਕੁੜੀਆਂ ਮੁੰਡੇ ਵੀ ਬਹੁਤ ਪਸੰਦ ਕਰਦੇ ਹਨ। 

ਇਹ ਉਹਨਾਂ ਸਮਿਆਂ ਦੀ ਯਾਦ ਵੀ ਤਾਜ਼ਾ ਕਰਵਾਉਂਦੇ ਹਨ ਜਦੋਂ ਤੀਰ ਕੰਮਾਂ ਮੁਖ ਹਥਿਆਰਾਂ ਵਿਚ ਗਿਣੇ ਜਾਂਦੇ ਸਨ ਅਤੇ ਤੀਰ ਅੰਦਾਜ਼ੀ ਦੀ ਕਲਾ ਉਚੇਚ ਨਾਲ ਸਿਖਾਈ ਜਾਂਦੀ ਸੀ। ਜੰਗਾਂ ਜਿੱਤਾਂ ਲਈ ਇਹਨਾਂ ਦੀ ਭੂਮਿਕਾ ਬਹੁਤ ਫੈਸਲਾਕੁੰਨ ਹੁੰਦੀ ਸੀ। ਇਹਨਾਂ ਨੂੰ ਦੇਖ ਕੇ ਅੱਜ ਵੀ ਮਨ ਵਿਚ ਇੱਕ ਨਵਾਂ ਜੋਸ਼ ਆਉਂਦਾ ਹੈ। ਰਾਮਾਇਣ ਅਤੇ  ਮਹਾਂਭਾਰਤ ਦੇ ਨਾਲ ਨਾਲ ਸਿੱਖ ਜੰਗਾਂ ਵਾਲੇ ਮੈਦਾਨ ਵੀ ਚੇਤੇ ਆਉਂਦੇ ਹਨ। 

Monday, January 16, 2023

ਇਪਟਾ ਮੋਹਾਲੀ ਵੱਲੋਂ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਸਵੀਕਾਰਨ ਦਾ ਐਲਾਨ

15th January 2023 at 5.45 PM

ਲੋਕ ਜਜ਼ਬਿਆਂ ਦੀ ਤਰਜਮਾਨੀ ਵਾਲੀ ਕਲਾ ਪੱਖੀ ਹਨੇਰੀ ਫਿਰ ਝੁੱਲੇਗੀ 


ਮੋਹਾਲੀ
: 16 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿੱਚ ਇੱਕ ਵਾਰ ਫਿਰ ਫਿਰਕਾਪ੍ਰਸਤੀ ਵਾਲੀਆਂ ਤੱਤੀਆਂ ਹਵਾਵਾਂ  ਵਗਦੀਆਂ ਲੱਗ ਰਹੀਆਂ ਹਨ। ਲੋਕਾਂ ਦੇ ਅਸਲੀ ਮਸਲੇ ਮਹਿੰਗਾਈ, ਬੇਰੋਜ਼ਗਾਰੀ, ਰੋਜ਼ੀ ਰੋਟੀ, ਸਿੱਖਿਆ ਅਤੇ ਸਿਹਤ ਵਰਗੇ ਜ਼ਰੂਰੀ ਮੁੱਦੇ ਇੱਕ ਵਾਰ ਫਿਰ ਲੋਕਾਂ ਦੇ ਜ਼ਹਿਨ ਵਿੱਚੋਂ  ਭੁਲਾਏ ਜਾ ਰਹੇ ਹਨ। ਕਲਾ ਅਤੇ ਸਾਹਿਤ ਰਾਹੀਂ ਉੱਠਦੀਆਂ ਲੋਕ ਪੱਖੀ ਆਵਾਜ਼ਾਂ ਇੱਕ ਵਾਰ ਫਿਰ ਖਤਰਿਆਂ ਵਿਚ ਹਨ। ਦੇਸ਼ ਅਤੇ ਦੁਨੀਆ ਵਿੱਚ ਇਸ ਕਿਸਮ ਦਾ ਵਰਤਾਰਾ ਜ਼ੋਰ ਫੜਦਾ ਜਾ ਰਿਹਾ ਹੈ। 

ਅਜਿਹੇ ਨਾਜ਼ੁਕ ਸਮਿਆਂ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਅਰਥਾਤ ਇਪਟਾ ਨੇ ਇੱਕ ਵਾਰ ਫੇਰ ਆਪਣੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ, ਨਰਗਿਸ, ਜਾਨੀਸਾਰ ਅਖਤਰ, ਜਾਵੇਦ ਅਖਤਰ, ਨਰਗਿਸ ਅਤੇ ਸ਼ਹਿਰ ਲੁਧਿਆਣਵੀ ਵਰਗੇ ਆਪਣੇ ਸੰਸਥਾਪਕਾਂ ਅਤੇ ਪੁਰਖਿਆਂ ਨੂੰ ਯਾਦ ਕਰਦਿਆਂ ਲੋਕ ਪੱਖੀ ਜਜ਼ਬਿਆਂ ਨੂੰ ਫਿਰ ਤੋਂ ਉਭਾਰਨ ਦਾ ਸੰਕਲਪ ਦੁਹਰਾਇਆ। 

ਇਸ ਮਕਸਦ ਲਈ ਇਪਟਾ ਮੋਹਾਲੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ 10 ਫੇਜ਼ ਵਿਖੇ ਸਥਿਤ ਇੱਕ ਸਕੂਲ ਵਿੱਚ ਰੈਕਟਰ ਕਥੂਰੀਆ ਦੀ ਪ੍ਰਧਾਨਗੀ ਹੇਂਠ ਹੋਈ। ਇਸ ਮੀਟਿੰਗ ਵਿੱਚ ਇਪਟਾ ਦੀਆਂ ਪਿਛਲੀ ਕਾਰਗੁਜ਼ਾਰੀਆਂ ਬਾਰੇ ਅਤੇ ਭਵਿੱਖ ਦੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਪਟਾ ਦੀ ਜਿੰਦ-ਜਾਨ ਰਹੇ ਤੇਰਾ ਸਿੰਘ  ਚੰਨ ਹੁਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਹੁਰਾਂ ਨੂੰ ਸਜਦਾ ਕਰਦਿਆਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਅੱਜ ਦੇ ਸਮੇਂ ਵਿਚ ਬਣ ਰਹੇ ਥੀਏਟਰ ਦੇ ਮਾਹੌਲ, ਅਤੇ ਉਸਦੇ ਬਦਲ ਬਾਰੇ ਸੁਝਾਅ ਵੀ ਪੇਸ਼ ਕੀਤੇ ਗਏ।  ਸੱਤਾਧਾਰੀ ਧਿਰਾਂ ਵੱਲੋਂ ਲੋਕਾਂ ਨੰ ਦਾਲ ਰੋਟੀ ਦੇ ਫਿਕਰਾਂ ਵਿੱਚ ਉਲਝਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਦੀਆਂ ਗੁਝੀਆਂ ਅਤੇ ਖਤਰਨਾਕ ਸਾਜ਼ਿਸ਼ਾਂ ਦੀ ਵੀ ਚਰਚਾ ਹੋਈ। 

ਇਸ ਮੀਟਿੰਗ ਵਿਚ ਪੁੱਜੇ ਹੋਏ ਜਸਬੀਰ ਗਿੱਲ ਜਸਬੀਰ ਗਿੱਲ ਵੱਲੋ ਵਿਚਾਰ ਰੱਖਿਆ ਗਿਆ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਇਪਟਾ ਨਾਲ ਜੋੜਣ ਲਈ ਹਰ ਪਿੰਡ ਵਿਚ ਯੂਨਿਟ ਬਣਾਉਣ ਅਤੇ ਹਰ 3 ਮਹੀਨੇ ਦੇ ਅੰਤਰਾਲ ਵਿਚ 25-25 ਪਿੰਡ ਵਿਚ ਜਾ ਕੇ ਨਾਟਕ ਮੰਚਨ, ਥੀਏਟਰ ਵਰਕਸ਼ਾਪ ਅਤੇ ਟੈਲੇੰਟ ਹੰਟ ਆਦਿ ਆਯੋਜਿਤ ਕੀਤੇ ਜਾਣ। ਜ਼ਿਕਰਯੋਗ ਹੈ ਕਿ ਜਸਬੀਰ ਗਿੱਲ  ਲੰਬੇ ਸਮੇਂ ਤੋਂ ਫ਼ਿਲਮਾਂ, ਕਲਾ ਅਤੇ ਥੀਏਟਰ ਨਾਲ ਜੁੜੇ ਹੋਏ ਹਨ। 

ਇਸੇ ਮੀਟਿੰਗ ਵਿੱਚ ਹੀ ਸਰਬਪ੍ਰੀਤ ਸਿੰਘ ਵੱਲੋਂ ਕਲਾਕਾਰਾਂ ਅਤੇ ਉਹਨਾਂ ਦੀ ਕਲਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ  ਲਈ ਸੋਸ਼ਲ ਮੀਡਿਆ ਦਾ ਸਹਾਰਾ ਲੈਣ ਅਤੇ ਕਲਾਕਾਰਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਲੀ ਸੋਚ ਰੱਖਣ ਲਈ ਵੀ ਕਿਹਾ ਗਿਆ।

ਇਪਟਾ ਪੰਜਾਬ ਦੇ (ਜਨਰਲ ਸਕੱਤਰ) ਸੰਜੀਵਨ ਸਿੰਘ ਵੱਲੋਂ ਮੀਟਿੰਗ ਚ ਸਾਂਝੇ ਹੋਏ ਵਿਚਾਰਾਂ ਤੇ ਅਮਲ ਕਰਨ, ਲੋਕਾਂ ਨਾਲ ਜੁੜਣ ਅਤੇ ਲੋਕਪੱਖੀ ਕੰਮ ਕਰਨ ਲਈ ਕਿਹਾ ਗਿਆ। 

ਇਸ ਵਿਚਾਰ ਚਰਚਾ ਤੋਂ ਇਲਾਵਾ ਇਪਟਾ ਮੋਹਾਲੀ ਇਕਾਈ ਦੀ ਤਿੰਨ ਸਾਲਾਂ (2023 - 2026) ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਜਿਸ ਵਿਚ ਸਰਪ੍ਰਸਤ ਸਵਰਨ ਸਿੰਘ ਸੰਧੂ, ਪ੍ਰਧਾਨ ਨਰਿੰਦਰ ਪਾਲ ਸਿੰਘ ਨੀਨਾ, ਮੀਤ-ਪ੍ਰਧਾਨ ਅਮਨ ਭੋਗਲ, ਜਨਰਲ ਸਕੱਤਰ ਜਸਬੀਰ ਗਿੱਲ, ਸਹਿ-ਸਕੱਤਰ ਸਰਬਪ੍ਰੀਤ ਸਿੰਘ ਬਾਹੜਾ, ਪ੍ਰੈਸ ਸਕੱਤਰ ਕਾਰਤਿਕਾ ਸਿੰਘ, ਸਲਾਹਕਾਰ ਰੈਕਟਰ ਕਥੂਰੀਆ, ਕਾਰਜਕਾਰੀ ਮੈਂਬਰ ਬਲਦੇਵ ਸਿੰਘ ਅਤੇ ਦੀਪਕ ਚੌਧਰੀ ਨੂੰ ਚੁਣਿਆ ਗਿਆ।  

ਇਸ ਮੀਟਿੰਗ ਵਿਚ ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ  ਗੁਰਚਰਨ ਬੋਪਾਰਾਏ ਅਤੇ ਇਪਟਾ ਕਾਰਕੁੰਨ ਜੇ. ਸੀ. ਪਰਿੰਦਾ ਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਇਪਟਾ ਨਾਲ ਸਬੰਧਤ ਕੁਝ ਹੋਰ ਪੋਸਟਾਂ ਇਥੇ ਕਲਿੱਕ ਕਰ ਕੇਵੀ ਪੜ੍ਹ ਸਕਦੇ ਹੋ

ਲੋਕ ਧਿਰਾਂ 'ਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਕਿਵੇਂ ਪਈ 

ਮਨਜੀਤ ਇੰਦਰਾ ਨੂੰ ਦੇਖਦਿਆਂ ਸੁਣਦਿਆਂ 

ਹਰ ਦਿਨ ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ 

ਕੌਣ ਲਏ ਹੁਣ ਸਾਰ ਇਹਨਾਂ ਦੀ-ਕੌਣ ਫੜੇ ਹੁਣ ਬਾਂਹ?

ਐਸ ਡੀ ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ 

ਹਰਜੀਤਾ-ਪੰਜਾਬੀ ਸਿਨੇਮਾ ਕਿੱਥੋਂ ਕਿੱਥੇ//ਸੰਜੀਵਨ ਸਿੰਘ 

ਲੋਕ ਸੰਗੀਤ ਦਾ ਉੱਚਾ ਬੁਰਜ-ਅਮਰਜੀਤ ਗੁਰਦਾਸਪੁਰੀ 

देश भर में ज़ोरदार रहा इप्टा पर हमले का विरोध 

नाटक राजगति 23 जनवरी को 

Saturday, February 26, 2022

ਸਸਰਾਲਾ ਦੇ ਸਪੈਲਿੰਗ ਠੀਕ ਕਰਕੇ ਕੀਤਾ ਗਿਆ ਸਮਰਾਲਾ

ਹੋਰ ਗਲਤੀਆਂ ਵੀ ਸੁਧਾਰੀਆਂ ਜਾ ਰਹੀਆਂ ਹਨ-ਕਾਹਨ ਸਿੰਘ ਪੰਨੂ 

ਪਹਿਲਾਂ ਹੀ ਇਸ ਸਾਈਨ ਬੋਰਡ ਤੇ ਪਹਿਲਾਂ ਸਮਰਾਲਾ ਦੀ ਥਾਂ ਸਸਰਾਲਾ ਲਿਖਿਆ ਹੁੰਦਾ ਸੀ 

ਖਰੜ//ਲੁਧਿਆਣਾ: 26 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਸ੍ਰ. ਕਾਹਨ ਸਿੰਘ ਪੰਨੂ 
ਨੈਸ਼ਨਲ ਹਾਈਵੇਅ 'ਤੇ ਸਮਰਾਲਾ ਨੂੰ ਸਸਰਾਲਾ ਲਿਖੇ ਜਾਣ ਵਾਲਾ ਬੋਰਡ ਖਰੜ ਤੋਂ ਸਮਰਾਲੇ ਵੱਲ ਜਾਂਦਿਆਂ ਰਸਤੇ ਵਿਚ ਆਉਂਦਾ ਹੁੰਦਾ ਸੀ। ਇਸੇ ਸੜਕ 'ਤੇ ਹੀ ਕੁਝ ਹੋਰ ਅੱਗੇ ਜਾਈਏ ਤਾਂ ਇਸੇ ਨੈਸ਼ਨਲ ਹਾਈਵੇ ਤੇ ਕੋਹਾੜਾ ਆਉਣ ਤੋਂ ਪਹਿਲਾਂ ਜਿਹੜਾ ਵੱਡਾ ਸਾਰਾ ਸਾਈਨ  ਬੋਰਡ ਆਇਆ ਕਰਦਾ ਸੀ ਉਸ ਉੱਤੇ ਵੀ ਕੋਹਾੜਾ ਦੀ ਬਜਾਏ ਕੋਹੜਾ ਲਿਖਿਆ ਹੁੰਦਾ ਸੀ। 

ਇਸੇ ਤਰ੍ਹਾਂ ਕੁਝ ਹੋਰ ਗਲਤੀਆਂ ਵੀ ਵੱਖ ਵੱਖ ਰਸਤਿਆਂ ਤੇ ਅਕਸਰ ਨਜ਼ਰ ਆ ਹੀ  ਜਾਂਦੀਆਂ ਹਨ। ਕਈ ਵਾਰ ਤਾਂ ਸਰਕਾਰੀ ਦਫਤਰਾਂ ਦੇ ਬੋਰਡਾਂ ਤੇ ਵੀ ਅਜਿਹੀਆਂ ਗਲਤੀਆਂ ਹੋਈਆਂ ਹੁੰਦੀਆਂ ਹਨ। ਲੇਖਕ ਸਭਾਵਾਂ ਨੇ ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਵਿੱਚ ਧਰਨੇ ਵੀ ਦਿੱਤੇ ਸਨ ਪਰ ਗੱਲ ਨਹੀਂ ਸੀ ਬਣੀ। 

ਹੁਣ ਇਸ ਸਬੰਧੀ ਇੱਕ ਹੋਰ ਨਿਜੀ ਕਿਸਮ ਦਾ ਉਪਰਾਲਾ ਕਰਦਿਆਂ ਸਰਗਰਮ ਬੁੱਧੀਜੀਵੀ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਪ੍ਰੇਰਨਾ ਸਦਕਾ ਉਹਨਾਂ ਦੀ ਹੀ ਇੱਕ ਨਵੀਂ ਲਿਖਤ ਨਾਲ ਗੁਰਮੁਖੀ ਦੀ ਇਸ ਗਲਤੀ ਵੱਲ ਸੰਕੇਤਕ ਜਿਹਾ ਇਸ਼ਾਰਾ ਕਰਦੀ ਇੱਕ ਤਸਵੀਰ ਪੰਜਾਬ ਸਕਰੀਨ ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ  ਛਾਪੀ ਗਈ ਸੀ।  

ਜਦੋਂ ਇਹ ਲਿਖਤ ਸੋਸ਼ਲ ਮੀਡੀਆ ਤੇ ਸ਼ੇਅਰ ਹੋਈ ਤਾਂ ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਕਾਹਨ ਸਿੰਘ ਪੰਨੂੰ ਹੁਰਾਂ ਨੇ ਇਸਦਾ ਤੁਰੰਤ ਨੋਟਿਸ ਲਿਆ। ਉਹਨਾਂ ਤੁਰੰਤ ਇਸ ਸਬੰਧੀ ਭਰੋਸਾ ਦੁਆਇਆ ਕਿ ਇਸ ਗਲਤੀ ਨੂੰ ਜਲਦੀ ਹੀ ਠੀਕ ਕੀਤਾ ਜਾਵੇਗਾ। ਉਹਨਾਂ ਵੱਲੋਂ ਇਸ ਸਬੰਧੀ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸਰਦਾਰ ਕਾਹਨ ਸਿੰਘ ਪੰਨੂ ਨੈਸ਼ਨਲ ਹਾਈਵੇਅ ਅਥਾਰਟੀ ਦੇ ਸਲਾਹਕਾਰ ਵੀ ਹਨ। 

ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੜਕਾਂ ਤੇ ਪਿੰਡ ਸ਼ਹਿਰ ਦਰਸਾਂਦੇ ਸਾਈਨ ਬੋਰਡ ਪੰਜਾਬੀ/ ਅੰਗਰੇਜ਼ੀ ਵਿੱਚ ਲੱਗੇ ਹੋਏ ਹਨ। ਨੈਸ਼ਨਲ ਹਾਈਵੇ ਅਥਾਰਟੀ ਵਿੱਚ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਹਾਂ ਕਿ  ਗੁਰਮੁਖੀ ਵਿੱਚ ਲਿਖੇ ਨਾਮ ਦਰੁਸਤ ਹੋਣ,  ਪਰ ਫੇਰ ਵੀ ਕਈ ਥਾਵਾਂ ਤੇ ਸ਼ਬਦਾਂ ਜਾਂ ਸ਼ਬਦ ਜੋੜਾਂ ਦੀਆਂ ਗਲਤੀਆਂ ਅੱਖਾਂ ਨੂੰ ਰੜਕਦੀਆਂ ਮਿਲ ਜਾਂਦੀਆਂ ਹਨ ।

ਜਿੱਥੇ ਵੀ ਅਜਿਹੀ ਗਲਤੀ ਕਿਸੇ ਵੀ ਸੱਜਣ ਦੇ ਧਿਆਨ ਗੋਚਰੇ ਆਵੇ ਤਾਂ ਕਿਰਪਾ ਕਰਕੇ ਉਹ ਇਸ  ਬਾਰੇ ਮੈਨੂੰ  ਜਾਣਕਾਰੀ ਦੇਣ ਦੀ ਖੇਚਲ ਕਰਨ ਜੀ। ਇਹ ਜਾਣਕਾਰੀ ਦੇਣ ਸਮੇ ਅਜਿਹੇ ਸਾਈਨਬੋਰਡ ਦਾ ਸਹੀ ਪਤਾ ਜਰੂਰ ਦੱਸਿਆ ਜਾਵੇ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ: 94171 11922

ਇਹਨਾਂ ਗਲਤੀਆਂ ਦਾ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਸਾਡਾ ਸਾਰਿਆਂ ਦਾ ਇਸ ਪਾਸੇ ਧਿਆਨ ਨਾ ਦੇਣਾ ਵੱਡੀ ਚਿੰਤਾ ਵਾਲੀ ਗੱਲ ਹੈ। ਆਓ ਸਾਰੇ ਇਸ ਪਾਸੇ ਧਿਆਨ ਦੇਈਏ। 


Wednesday, December 15, 2021

ਜਾਦੂਈ ਜਲਵੇ ਵਾਲੀ ਸੁੰਦਰੀ ਹੈ ਪ੍ਰੀਤੀ ਸੁਖੀਜਾ ਗਿਰਧਰ

ਜ਼ਿੰਦਗੀ ਤੋਂ ਨਿਰਾਸ਼ ਲੋਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਾਹਰ ਹੈ ਪ੍ਰੀਤੀ 


ਚੰਡੀਗੜ੍ਹ
: 15 ਦਸੰਬਰ 2021: (ਗੁਰਜੀਤ ਬਿੱਲਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਖੂਬਸੂਰਤੀ ਅਤੇ ਫਿਟਨੈਸ ਦਾ ਜਲਵਾ ਜੇ ਰੱਬੀ ਦੇਣ ਵੀ ਹੁੰਦਾ ਹੈ ਤਾਂ ਇਸ ਨੂੰ ਬਣਾਈ ਰੱਖਣ ਲਈ ਅਤੇ ਵਿਕਸਿਤ ਕਰਨ ਲਈ  ਨੂੰ ਖੁਦ ਸਾਧਨਾ ਕਰਕੇ ਹੀ ਕਮਾਇਆ ਜਾਂਦਾ ਹੈ। ਸੰਤੁਲਿਤ ਖਾਣ-ਪਾਣ, ਰੋਜ਼ਾਨਾ ਦੀ ਕਸਰਤ, ਪ੍ਰਾਣਾਯਾਮ ਅਤੇ ਹੋਰ ਕਈ ਪਹਿਲੂਆਂ ਤੋਂ ਹਰ ਰੋਜ਼ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ। ਇਸਦੇ ਨਾਲ ਹੀ ਸੰਭਾਲਣੀ ਪੈਂਦੀ ਹੈ ਚਿਹਰੇ ਤੇ ਆਉਂਦੀ ਉਹ ਚਮਕ ਜਿਹੜੀ ਮਨ ਅਤੇ ਦਿਮਾਗ ਵਿੱਚੋਂ ਝਲਕ ਦੀ ਹੈ। ਗਿਆਨ, ਪੜ੍ਹਾਈ ਲਿਖਾਈ, ਜ਼ਿੰਦਗੀ ਦੇ ਵੱਖ ਵੱਖ ਅਨੁਭਵ, ਸੰਗੀਤ ਅਤੇ ਸਾਹਿਤ ਦੀਆਂ ਰੂਚੀਆਂ ਇਸ ਚਮਕ ਨੂੰਲਗਾਤਾਰ ਵਧਾਉਂਦੇ ਹਨ। ਸ਼ੈਟਰੀ ਲੋਕਾਂ ਦੇ ਭਲੇ ਦਾ ਜਜ਼ਬਾ ਵੀ ਜੇ ਜ਼ਹਿਨ ਵਿੱਚ ਹੋਵੇ ਤਾਂ ਇਹੀ ਚਮਕ ਇੱਕ ਅਲੌਕਿਕ ਨੂਰ ਵੀ ਬਣ ਜਾਂਦੀ ਹੈ। ਕੁਦਰਤ ਨਾਲ ਪ੍ਰੇਮ ਇਸ ਨੂੰ ਚਾਰ ਚੰਨ ਲਗਾ ਦੇਂਦਾ ਹੈ, ਪ੍ਰੀਤੀ ਨੇ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਹੈ। 

ਉਸਨੇ "ਮਿਸਿਜ਼ ਇੰਡੀਆ ਗਲੋਬ" ਖ਼ਿਤਾਬ ਜਿੱਤਿਆ, "ਗਲੇਮਰਸ" ਅਤੇ "ਮੀਡੀਆਜ਼ ਚੁਆਇਸ" ਦੇ ਟਾਇਟਲ ਐਕਸਕਲੂਸਿਵ ਅਤੇ ਐਕਸਟਰਾਆਰਡੀਨਰੀ (ਆਈ ਐਮ ਦ ਵਰਲਡ) ਵੀ ਹਾਸਲ ਕੀਤੀ। ਉਹ ਪ੍ਰਸਿੱਧੀ ਦੀਆਂ ਸਿਖਰਾਂ ਤੇ ਹੈ ਇਸ ਵੇਲੇ। ਸਿਰਫ ਗਲੈਮਰ ਦੀ ਦੁਨੀਆ ਵਿਚਕ ਹੀ ਨਹੀਂ ਪਰਿਵਾਰ ਦੀ ਦੁਨੀਆ ਵਿੱਚ ਵੀ ਉਹ ਸਫਲਤਾ ਨਾਲ ਸਥਾਪਿਤ ਹੈ। ਇਸਦੇ ਨਾਲ ਨਾਲ ਸਮਾਜ ਨੂੰ ਸਿਧੇ ਰਹੇ ਪਾਉਣ ਲਈ ਬਹੁਤ ਭੂਮਿਕਾ ਨਿਭਾ ਰਹੀ ਹੈ। ਨਿਰਾਸ਼ ਲੋਕਾਂ ਨੂੰ ਉਤਸ਼ਾਹ ਵਿੱਚ ਇਉਂ ਦੇ ਗੁਰ ਉਹ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ।  

ਇੱਕ ਛੋਟੇ ਸ਼ਹਿਰ ਦੀ ਕੁੜੀ ਪ੍ਰੀਤੀ ਸੁਖੀਜਾ ਗਿਰਧਰ ਨੇ 25 ਤੋਂ 28 ਨਵੰਬਰ 2021 ਤੱਕ ਚਾਰ ਦਿਨਾਂ ਸਮਾਗਮ ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਗਏ ਐਕਸਕਲੂਸਿਵ ਅਤੇ ਐਕਸਟਰਾਆਰਡੀਨਰੀ (ਆਈ ਐਮ ਦ ਵਰਲਡ) 2021 ਵਿੱਚ "ਮਿਸਿਜ਼ ਇੰਡੀਆ ਗਲੋਬ" ਦਾ ਖਿਤਾਬ ਜਿੱਤਿਆ ਹੈ। ਹੁਣ ਮਿਸਿਜ਼ ਇੰਡੀਆ ਗਲੋਬ ਇੰਟਰਨੈਸ਼ਨਲ 2022 ਭਵਿੱਖ ਵਿੱਚ ਭਾਗ ਲੈਣਗੇ। ਉਸਨੇ "ਗਲੇਮਰਸ" ਅਤੇ "ਮੀਡੀਆ ਦੀ ਪਸੰਦ" ਵੀ ਜਿੱਤੀ। ਉਪਸਿਰਲੇਖ ਵੀ। ਇੱਥੇ ਲਗਭਗ 6500 ਐਂਟਰੀਆਂ ਚੁਣੀਆਂ ਗਈਆਂ ਸਨ ਅਤੇ ਇੰਟਰੋ ਦੇ ਪਹਿਲੇ ਗੇੜ ਤੋਂ ਬਾਅਦ ਸਿਰਫ਼ 15 ਫਾਈਨਲਿਸਟ ਚੁਣੇ ਗਏ ਸਨ। ਜੇਤੂਆਂ ਦਾ ਨਿਰਣਾ ਇੰਟਰੋ ਰਾਉਂਡ, ਟੈਲੇਂਟ ਰਾਊਂਡ, ਫਿਟਨੈਸ ਰਾਊਂਡ ਅਤੇ ਕਲੱਬਵੇਅਰ ਰਾਊਂਡ ਦੇ ਆਧਾਰ 'ਤੇ ਕੀਤਾ ਗਿਆ ਸੀ। ਉਹ ਵਿਸ਼ੇਸ਼ ਤੌਰ 'ਤੇ ਸਨਾ ਮੁਰਬ ਸੈਣੀ (ਈਐਂਡਈ ਬਿਊਟੀ ਪੇਜੈਂਟ ਦੀ ਸੰਸਥਾਪਕ) ਦੀ ਧੰਨਵਾਦੀ ਹੈ।

ਪ੍ਰੀਤੀ ਨੇ ਇਸ ਪਲੇਟਫਾਰਮ ਨੂੰ ਸਮਾਜ ਦੀਆਂ ਹੋਰ ਔਰਤਾਂ ਨੂੰ ਪ੍ਰੇਰਿਤ ਕਰਨ ਅਤੇ ਦੁਨੀਆ ਨੂੰ ਦਿਖਾਉਣ ਲਈ ਚੁਣਿਆ ਕਿ ਕਿਵੇਂ ਉਸਨੇ ਇੱਕ ਸਿਹਤਮੰਦ ਜੀਵਨ ਸ਼ੈਲੀ ਨਾਲ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 20 ਕਿਲੋ ਭਾਰ ਘਟਾ ਕੇ ਆਪਣੇ ਆਪ ਨੂੰ ਬਦਲ ਲਿਆ ਹੈ। ਉਹ ਮਾਨਸਿਕ ਸਿਹਤ ਬਾਰੇ ਵੀ ਪ੍ਰਚਾਰ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਕਿਵੇਂ ਉਸਨੇ ਯੋਗਾ, ਧਿਆਨ ਅਤੇ ਸਿਹਤਮੰਦ ਖੁਰਾਕ ਰਾਹੀਂ ਆਪਣੀਆਂ ਚਿੰਤਾਵਾਂ ਨਾਲ ਲੜਿਆ।

ਉਹ ਇੱਕ ਛੋਟੇ ਜਿਹੇ ਕਸਬੇ ਮਲੋਟ ਵਿੱਚ ਪੈਦਾ ਹੋਈ ਅਤੇ ਵੱਡੀ ਹੋਈ ਅਤੇ ਉਹ ਵੀ ਲੜਕੀਆਂ ਦੇ ਇੱਕ ਪਰਿਵਾਰ ਵਿੱਚ, ਉਹ ਇੱਕ ਸਹਾਇਕ ਪਰਿਵਾਰ ਲਈ ਖੁਸ਼ਕਿਸਮਤ ਰਹੀ ਹੈ ਜਿਸਨੇ ਕਦੇ ਵੀ ਔਰਤਾਂ ਨੂੰ ਕਿਸੇ ਵੀ ਮਾਮਲੇ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਸਮਝਿਆ।

ਪਿਛਲੇ 6 ਸਾਲਾਂ ਤੋਂ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਚੰਡੀਗੜ੍ਹ ਵਿੱਚ ਸੈਟਲ ਹੋ ਗਈ ਹੈ- ਖੂਬਸੂਰਤ ਸ਼ਹਿਰ, ਉਸਦਾ ਇੱਕ ਪ੍ਰੇਰਣਾਦਾਇਕ ਪਤੀ ਸੋਰਵ ਗਿਰਧਰ ਹੈ ਅਤੇ ਖੁਸ਼ਕਿਸਮਤ ਹੈ ਕਿ ਉਸਨੂੰ ਸਹੁਰੇ ਦੇ ਰੂਪ ਵਿੱਚ ਬਰਾਬਰ ਦੇ ਸਹਿਯੋਗੀ ਮਾਪਿਆਂ ਦਾ ਨਵਾਂ ਸੈੱਟ ਮਿਲਿਆ ਹੈ। ਉਨ੍ਹਾਂ ਦਾ 3 ਸਾਲ ਦਾ ਬੇਟਾ ਯੁਵਾਨ ਹੈ।

ਆਪਣੇ ਕਿੱਤੇ ਬਾਰੇ ਦੱਸ ਦੇਈਏ ਕਿ ਪ੍ਰੀਤੀ ਨੇ ਨਾਮਵਰ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕੀਤਾ ਹੈ। ਹਾਲਾਂਕਿ, ਉਸਨੇ ਹਮੇਸ਼ਾ ਇੱਕ ਕਾਰੋਬਾਰੀ ਮਹਿਲਾ ਬਣਨ ਦਾ ਸੁਪਨਾ ਦੇਖਿਆ ਹੈ ਅਤੇ ਇੱਕ ਤੰਦਰੁਸਤੀ ਕੋਚ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰੀਤੀ ਨੇ ਕੰਮਕਾਜੀ ਔਰਤਾਂ ਲਈ ਜਲਦੀ ਹੀ ਆਪਣੀ ਕਪੜੇ ਲਾਈਨ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਹੈ। ਇਸ ਰਾਹੀਂ ਉਹ ਪੇਂਡੂ ਭਾਰਤ ਦੀਆਂ ਪ੍ਰਤਿਭਾਸ਼ਾਲੀ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਦੇਣਾ ਚਾਹੁੰਦੀ ਹੈ।

32 ਸਾਲ ਦੀ, ਪ੍ਰੀਤੀ ਇੱਕ NET JRF ਯੋਗਤਾ ਪ੍ਰਾਪਤ ਹੈ। ਉਹ ਅੰਗਰੇਜ਼ੀ ਆਨਰਜ਼ ਵਿੱਚ ਗ੍ਰੈਜੂਏਟ ਹੈ। ਅਤੇ ਪੋਸਟ ਗ੍ਰੈਜੂਏਟ ਡਿਗਰੀ ਵਜੋਂ ਐਮ.ਬੀ.ਏ. ਇੱਕ ਛੋਟੇ ਜਿਹੇ ਕਸਬੇ ਤੋਂ ਆਉਣਾ ਅਤੇ ਰਾਸ਼ਟਰੀ ਪੱਧਰ ਦੇ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣਾ ਸੁਪਨਿਆਂ ਵਾਂਗ ਸੀ ਜੋ ਸੱਚ ਹੋ ਗਿਆ ਹੈ।

ਪ੍ਰੀਤੀ ਮਰਦਾਂ ਅਤੇ ਔਰਤਾਂ ਦੀ ਬਰਾਬਰੀ ਦੀ ਵਕਾਲਤ ਕਰਦੀ ਹੈ। ਉਹ ਅਮੀਰ ਅਤੇ ਗਰੀਬ ਵਿਚਕਾਰ ਅਸਮਾਨਤਾ ਨੂੰ ਵੀ ਨਫ਼ਰਤ ਕਰਦੀ ਹੈ। ਉਹ ਰੱਬ ਦੀ ਪੱਕੀ ਵਿਸ਼ਵਾਸੀ ਵੀ ਹੈ। ਉਹ ਖੁਰਾਕ ਪਕਵਾਨਾਂ, ਬਾਗਬਾਨੀ ਅਤੇ ਅਪਸਾਈਕਲ ਕਰਨ ਵਾਲੀਆਂ ਚੀਜ਼ਾਂ ਨਾਲ ਪ੍ਰਯੋਗ ਕਰਨਾ ਪਸੰਦ ਕਰਦੀ ਹੈ। ਉਹ ਯੋਗਾ ਦੀ ਸ਼ੌਕੀਨ ਵੀ ਹੈ।

Saturday, November 20, 2021

ਕਾਰਪੋਰੇਟਾਂ ਦੀਆਂ ਖਤਰਨਾਕ ਸਾਜ਼ਿਸ਼ਾਂ ਦੇ ਖਿਲਾਫ ਉੱਠੀ ਨਾਰੀ ਸ਼ਕਤੀ

 ਚੰਡੀਗੜ੍ਹ ਵਿੱਚ ਔਰਤਾਂ ਨੇ ਵੀ ਝੰਡਾ ਬੁਲੰਦ ਕੀਤਾ ਮਜ਼ਬੂਤ ਆਵਾਜ਼ ਦੇ ਨਾਲ 


ਚੰਡੀਗੜ੍ਹ
: 20 ਨਵੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
 

ਜਦੋਂ ਸੰਘ ਪਰਿਵਾਰ ਦੇ ਆਗੂ ਇੱਕ ਵਾਰ ਫੇਰ ਇਸ ਗੱਲ ਤੇ ਜ਼ੋਰ ਦੇਣ ਲੱਗੇ ਹੋਏ ਸਨ ਕਿ ਔਰਤਾਂ ਨੂੰ ਸਿਰਫ ਘਰਾਂ ਤੱਕ ਸੀਮਿਤ ਰਹਿਣਾ  ਚਾਹੀਦਾ ਹੈ ਉਦੋਂ ਸੱਤਾ ਵਾਲੀਆਂ ਇਹਨਾਂ ਸਮੂਹ ਧਿਰਾਂ ਨੂੰ ਚੁਣੌਤੀ ਦੇਂਦਿਆਂ ਚੰਡੀਗੜ੍ਹ ਵਿੱਚ ਜਾਗਰੂਕ ਹੋਈ ਨਾਰੀ ਸ਼ਕਤੀ ਦਾ ਸ਼ਾਂਤ ਪਰ ਜ਼ਬਰਦਸਤ ਪ੍ਰਗਟਾਵਾ ਹੋਇਆ ਹੈ ਇਸ ਕਨਵੈਨਸ਼ਨ ਦੇ ਰੂਪ ਵਿੱਚ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੋਣ ਦੇ ਨਾਲ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਉਹ ਥਾਂ ਹੈ ਜਿਹੜਾ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਨਾਲ ਬਹੁਤ ਹੀ ਨੇੜਿਓਂ ਜੁੜਿਆ ਹੋਇਆ ਹੈ। ਇਥੇ ਬੁਲੰਦ ਹੋਈ ਆਵਾਜ਼ ਤੁਰੰਤ ਹੀ ਦੂਰ ਦੂਰ ਤੱਕ ਪਹੁੰਚਦੀ ਹੈ। ਨਾਰੀ ਸੰਗਠਨ ਪੰਜਾਬ ਵੂਮੈਨ ਕਲੈਕਟਿਵ ਦੀ ਪਹਿਲੀ ਕੌਮੀ ਕਨਵੈਨਸ਼ਨ ਕਿਸਾਨ ਸੰਘਰਸ਼ ਵਿੱਚ ਸਰਹੱਦਾਂ 'ਤੇ ਸ਼ਹੀਦ ਹੋਣ ਵਾਲੀਆਂ ਮਹਿਲਾ ਸ਼ਹੀਦਾਂ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ੁਰੂ ਹੋਈ। ਇਹ ਸ਼ਰਧਾਂਜਲੀ ਇੱਕ ਇੱਕ ਐਲਾਨ ਵੀ ਸੀ ਕਿ ਸਾਡੀ ਇਹ ਜੰਗ ਜਿੱਤ ਤੱਕ ਜਾਰੀ ਰਹੇਗੀ। ਅਸੀਂ ਨਾ ਝੁਕਾਂਗੇ  ਨਾ ਹੀ ਰੁਕਾਂਗੇ। 

ਕਨਵੈਨਸ਼ਨ ਵਿੱਚ ਪੰਜਾਬ ਭਰ ਤੋਂ 500 ਤੋਂ ਵੱਧ ਔਰਤਾਂ ਨੇ ਭਾਗ ਲਿਆ। ਇਹ ਸਾਰੀਆਂ ਅੱਜ ਦੀਆਂ ਦੀਆਂ ਝਾਂਸੀ ਵਾਲਿਆਂ ਰਾਣੀਆਂ ਸਨ। ਇਹਨਾਂ ਸਾਰੀਆਂ ਵਿੱਚ ਮੈਂ ਭਾਗੋ ਵਾਲੀ ਸਮਰਥਾ ਅਤੇ ਸੰਭਾਵਨਾ ਵੀ ਮੌਜੂਦ ਹੈ। ਇਹਨਾਂ ਨੇ ਬੜੀ ਦਲੀਲ ਅਤੇ ਤੱਥਾਂ ਨਾਲ ਸਰਕਾਰ ਅਤੇ ਕਾਰਪੋਰੇਟਾਂ ਦੇ ਨਾਪਾਕ ਗਠਜੋੜ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ। 

ਚਾਣਕਿਆ ਨੇ ਕਿਸੇ ਵੇਲੇ ਕਿਹਾ ਸੀ ਜਿੱਥੋਂ ਦਾ ਰਾਜਾ ਵਪਾਰੀ ਹੋਵੇ ਉੱਥੋਂ ਦੀ ਪਰਜਾ ਭਿਖਾਰੀ ਬਣ ਜਾਂਦੀ ਹੈ। ਇਸ ਮਹਿਲਾ ਕਨਵੈਨਸ਼ਨ ਨੇ ਚਾਣਕਿਆ ਦਾ ਨਾਮ ਲਏ ਇਹ ਤ੍ਰਾਸਦੀ ਬਾਰ ਬਾਰ ਚੇਤੇ ਕਰਵਾਈ। ਇਹਨਾਂ ਨੇ ਦੱਸਿਆ ਕਿ ਸੱਤਾ ਦੀ ਸਹਿਮਤੀ ਨਾਲ ਦੇਸ਼ ਦੇ ਅਰਥਚਾਰੇ ਤੇ ਕਾਬਜ਼ ਹੋ ਰਹੀਆਂ ਕਾਰਪੋਰੇਟਾਂ ਨੇ ਦੇਸ਼ ਦੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਕਾਰੋਬਾਰਾਂ ਨੂੰ ਚੌਪਟ ਕਰ ਦਿੱਤਾ ਹੈ। 

ਪੰਜਾਬ ਸਕਰੀਨ ਨਾਲ ਗੱਲਬਾਤ ਦੌਰਾਨ ਮੁੱਖ ਬੁਲਾਰਾ ਡਾਕਟਰ ਵੰਦਨਾ ਸ਼ਿਵਾ ਨੇ ਦੱਸਿਆ ਕਿ ਹੁਣ ਦੀਵਾਲੀ ਤੇ ਵਿਕਣ ਵਾਲੇ ਮਠਿਆਈ ਦੇ ਡੱਬੇ ਘਟ ਗਏ ਹਨ ਅਤੇ ਕੈਡਬਰੀ ਵਾਲੀ ਚੌਕਲੇਟ ਦੇ ਡੱਬਿਆਂ ਦੀ ਵਿਕਰੀ ਵੱਧ ਗਈ ਹੈ। ਇਹ ਗੱਲ ਯਾਦ ਦੁਆ ਰਹੀ ਸੀ ਕਿ ਮੰਦਭਾਗੀਆਂ ਨੀਤੀਆਂ ਮੁਤਾਬਿਕ ਦੇਸ਼ ਦੇ ਸਮੂਹ ਕਿਰਤੀ ਵਰਗਾਂ ਨੂੰ ਪਕੌੜੇ ਤਲ ਕੇ ਗੁਜ਼ਾਰਾ ਕਰਨ ਵਾਲੇ ਪਾਸੇ ਹੀ ਲਿਜਾਇਆ ਜਾ ਰਿਹਾ ਹੈ। ਦੇਸ਼ ਦਾ ਸਰਮਾਇਆ ਕਾਰਪੋਰੇਟ ਘਰਾਣਿਆਂ ਨੂੰ ਸ਼ਰੇਆਮ ਬੜੀ ਬੇਸ਼ਰਮੀ ਨਾਲ ਲੁਟਾਇਆ ਜਾ ਰਿਹਾ ਹੈ। ਇਸ ਮੌਕੇ ਕਾਰਪੋਰੇਟਾਂ ਨੂੰ ਜ਼ਬਰਦਸਤ ਅਤੇ ਜੇਤੂ ਚੁਣੌਤੀ ਦੇਣ ਵਾਲੇ ਕਿਸਾਨੀ ਸੰਘਰਸ਼ ਨਾਲ ਇੱਕਜੁੱਟਤਾ ਵੀ ਪ੍ਰਗਟਾਈ ਗਈ। ਯਾਦ ਰਹੇ ਇਹਨਾਂ ਔਰਤਾਂ ਨੇ ਹੀ ਆਪਣੇ ਪਤੀ, ਪਿਤਾ ਅਤੇ ਪੁੱਟ ਪੋਤੇ ਕਿਸਾਨੀ ਮੋਰਚਿਆਂ ਤੇ ਭੇਜੇ ਸਨ ਅਤੇ ਹੁਣ ਜਿੱਤ ਹਾਸਲ ਕਰਕੇ ਦਿਖਾਈ ਹੈ। 

ਮੁੱਖ ਬੁਲਾਰੇ ਵੰਦਨਾ ਸ਼ਿਵਾ ਨੇ ਕਿਸਾਨ ਸੰਘਰਸ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੀ ਜਿੱਤ ਦੀ ਸ਼ੁਰੂਆਤ ਹੈ। ਅਸੀਂ ਆਰਾਮ ਨਹੀਂ ਕਰ ਸਕਦੇ। .ਸਾਡੇ ਅਸਲ ਦੁਸ਼ਮਣ ਅਡਾਨੀ ਜਾਂ ਅੰਬਾਨੀ ਨਹੀਂ ਸਗੋਂ ਮੌਨਸੈਂਟੋ, ਰੌਕਫੈਲਰ, ਐਮਾਜ਼ਾਨ ਹਨ ਇਸ ਲਈ ਸਾਡੀ ਲੜਾਈ ਜ਼ਿਆਦਾ ਲੰਮੀ ਅਤੇ ਉਲਝੇਵਿਆ ਭਰੀ ਹੋ ਸਕਦੀ ਹੈ। ਉਦਾਰੀਕਰਨ ਦੇ ਸਿੱਟਿਆਂ ਵੱਜੋਂ ਬੀਜਾਂ ਦੇ ਖੇਤਰ ਵਿੱਚ ਜੀਨ ਦਿੱਗਜ ਮੋੰਸੈਂਟੋ ਦੇ ਆਉਣ ਨਾਲ ਫਸਲਾਂ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ .ਇਸ ਸਿਸਟਮ ਨਾਲ ਕੀਟਨਾਸ਼ਕਾਂ ਦੀ ਅੰਨੀ ਵਰਤੋਂ ਵਧ ਗਈ ਹੈ ਜਿਹੜੀ ਕਿ ਬੇਹੱਦ ਹਾਨੀਕਾਰਕ ਹੈ ਦੂਜੇ ਪਾਸੇ ਕਿਸਾਨਾਂ ਸਿਰ ਚੜ੍ਹੇ ਹੋਏ ਕਰਜ਼ੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਇਹ ਸਭ ਭਾਰਤੀ ਅਰਥਚਾਰੇ ਅਤੇ ਖੇਤੀਬਾੜੀ ਦੇ ਲਈ ਢੁਕਵਾਂ  ਨਹੀਂ ਹੈ। ਅਸੀਂ ਇਸ ਦੇ ਖਰਚਿਆਂ ਅਤੇ ਉਲਝੇਵਿਆਂ ਨੂੰ ਨਹੀਂ ਝੱਲ ਸਕਦੇ। ਇਸ ਤਕਨੀਕ ਨਾਲ ਆਮ ਗਰੀਬ ਮਧ ਵਰਗੀ ਕਿਸਾਨਾਂ  ਦਾ ਭਾਰਤ ਵਿਚ ਸਫਾਇਆ ਹੋ ਜਾਵੇਗਾ।

ਇਸ ਸਭ ਕੁਝ ਬਾਰੇ ਸਰਕਾਰਾਂ ਨੇ ਹੀ ਵਿਚਾਰਰਨਾ ਹੁੰਦਾ ਹੈ ਪਰ ਸਰਕਾਰਾਂ ਤਾਂ  ਕਾਰਪੋਰੇਟਾਂ ਦੇ ਹੱਥਾ ਵਿੱਚ ਹਨ। ਦੁਨੀਆ ਭਰ ਵਿਚ ਇਹੀ ਕੁਝ ਹੋਣ ਲੱਗ ਪਿਆ ਹੈ। ਕਾਰਪੋਰੇਟਸ ਨੇ ਸਰਕਾਰਾਂ ਨੂੰ ਹਾਈਜੈਕ ਕਰ ਲਿਆ ਹੈ। ਅਗਵਾ ਕਰ ਲਿਆ ਹੈ। ਦੁਨੀਆ ਦੀਆਂ ਦਸ ਪ੍ਰਮੁਖ ਬੀਜ ਕੰਪਨੀਆਂ 23 ਖਰਬ ਡਾਲਰ ਦੇ ਵਪਾਰ ਦੇ ਤੀਜੇ ਹਿੱਸੇ ਨੂੰ ਕੰਟ੍ਰੋਲ ਕਰਦੀਆਂ  ਹਨ। ਇਸਦੀ  44 ਫੀਸਦੀ ਵਿਕਰੀ ਇਹਨਾਂ ਦੇ ਹੱਥਾਂ ਵਿਚ ਹੈ। 

ਵਿਸ਼ਵ ਵ੍ਪਾਰਰ ਸੰਗਠਨ ਦੇ ਨਾਲ ਕੀਤੀਆਂ ਸੰਧੀਆਂ ਅਤੇ ਵਾਅਦੇ ਸਾਨੂੰ ਮੁਸੀਬਤਾਂ ਵਿਚ ਹੀ ਪਾ ਰਹੇ ਹਨ। ਇਹਨਾਂ ਵਾਅਦਿਆਂ ਦੇ ਮੁਤਾਬਿਕ ਹੀ ਭਾਰਤੀ ਸਰਕਾਰ ਨੇ ਵੀ ਦੋ ਨਵੇਂ ਕਾਨੂਨ ਬਨਾਏ ਹਨ। ਪੇਟੈਂਟ ਬਿਲ ਅਤੇ ਪ੍ਰੋਟੈਕਸ਼ ਆਫ ਪਲਾਂਟ ਵਰਾਇਟੀ ਐਂਡ ਦ ਫਾਰਮਰਜ਼ ਰਾਈਟਸ ਬਿੱਲ। 

ਆਖਿਰ ਡਿਜੀਟਲ ਖੇਤੀ ਦਾ ਕੀ ਮਤਲਬ ਹੈ? ਇਸਦੀ ਸ਼ੁਰੂਆਤ ਕਰਨ ਵਾਲਿਆਂ ਲਈ, ਇਸ ਵਿੱਚ ਇੱਕ ਡਿਜੀਟਲ ਨਿਗਰਾਨੀ ਪ੍ਰਣਾਲੀ ਦੀ ਸ਼ੁਰੂਆਤ ਸ਼ਾਮਲ ਹੈ। ਹੁਣ ਤੱਕ, ਸ਼ਿਵਾ ਦੀ ਸੰਸਥਾ ਨੇ ਗੈਟਸ ਸਮਝੌਤੇ ਵਾਲੇ ਸਿਸਟਮ ਅਧੀਨ ਚਾਲੂ ਹੋਈ  ਬੀਜ ਨਿਗਰਾਨੀ ਸ਼ੁਰੂ ਹੋਣ ਤੋਂ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਗੈਟਸ ਸਮਝੌਤੇ ਵਾਲੀ ਇਸ ਨਿਗਰਾਨੀ ਪ੍ਰਣਾਲੀ ਦੁਆਰਾ ਮਨਜ਼ੂਰ ਕੀਤੇ ਬਿਨਾਂ ਕਿਸਾਨਾਂ ਨੂੰ ਬੀਜ ਉਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿੰਨਾ ਵੱਡਾ ਛਾਪਾ ਹੈ ਕਿਸਾਨਾਂ ਦੇ ਹਿੱਤਾਂ ਤੇ ਇਹ ਸੋਚਣ ਵਾਲੀ ਨਹੀਂ ਐਕਸ਼ਨ ਵਾਲੀ ਗੱਲ ਹੈ। 

ਸ਼ਿਵਾ ਦਾ ਕਹਿਣਾ ਹੈ, ਡੈਟਾ ਮਾਈਨਿੰਗ ਦੀ ਲੋੜ ਹੈ ਕਿਉਂਕਿ ਉਹ ਅਸਲ ਵਿੱਚ ਖੇਤੀਬਾੜੀ ਨਹੀਂ ਜਾਣਦੇ ਹਨ। ਇਹੀ ਕਾਰਨ ਹੈ ਕਿ ਗੈਟਸ ਕਿਸਾਨਾਂ ਦੀ ਪੁਲਿਸਿੰਗ ਲਈ ਵਿੱਤੀ ਸਹਾਇਤਾ ਕਰਦੇ ਹਨ। ਖੇਤੀ ਅਸਲ ਵਿੱਚ ਕਿਵੇਂ ਕੀਤੀ ਜਾਂਦੀ ਹੈ, ਇਹ ਜਾਣਨ ਲਈ ਉਸਨੂੰ ਉਹਨਾਂ ਦੇ ਡੇਟਾ ਨੂੰ ਮਾਈਨ ਕਰਨ ਦੀ ਲੋੜ ਹੈ। ਇਹ ਗਿਆਨ ਫਿਰ ਦੁਬਾਰਾ ਪੈਕ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਵਾਪਸ ਵੇਚ ਦਿੱਤਾ ਜਾਂਦਾ ਹੈ। ਇਹ ਆਪਣੇ ਉੱਤਮ ਰੂਪ ਵਿੱਚ ਦੁਸ਼ਟ ਪ੍ਰਤਿਭਾ ਹੈ।

ਆਪਣੇ ਫੰਡਿੰਗ ਦੁਆਰਾ, ਗੈਟਸ ਹੁਣ ਵਿਸ਼ਵ ਦੀ ਬੀਜ ਸਪਲਾਈ ਨੂੰ ਵੀ ਨਿਯੰਤਰਿਤ ਕਰਦਾ ਹੈ, ਅਤੇ ਜੀਨ ਸੰਪਾਦਨ ਖੋਜ ਲਈ ਉਸਦੇ ਵਿੱਤ ਨੇ ਦੁਨੀਆ ਭਰ ਵਿੱਚ ਜੀਵ ਸੁਰੱਖਿਆ ਕਾਨੂੰਨਾਂ ਨੂੰ ਘਟਾ ਦਿੱਤਾ ਹੈ। ਜਿਵੇਂ ਕਿ ਸ਼ਿਵਾ ਦੁਆਰਾ ਸਮਝਾਇਆ ਗਿਆ ਹੈ, ਸਿਰਫ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਜੀਵ ਸੁਰੱਖਿਆ ਕਾਨੂੰਨ ਨਹੀਂ ਹਨ ਅਮਰੀਕਾ ਹੈ "ਬਾਕੀ ਦੁਨੀਆ ਇਸ ਲਈ ਕਰਦੀ ਹੈ ਕਿਉਂਕਿ ਸਾਡੇ ਕੋਲ ਬਾਇਓਸੁਰੱਖਿਆ 'ਤੇ ਕਾਰਟਾਗੇਨਾ ਪ੍ਰੋਟੋਕੋਲ ਨਾਮਕ ਇੱਕ ਸੰਧੀ ਹੈ,"। 

“ਜਦੋਂ ਉਸਨੇ ਪਰਉਪਕਾਰ ਦੀ ਦਿੱਖ ਬਣਾਈ ਹੈ, ਉਹ ਜੋ ਕਰ ਰਿਹਾ ਹੈ ਉਹ ਬਹੁਤ ਮਹੱਤਵਪੂਰਨ ਸੰਸਥਾਵਾਂ ਨੂੰ ਪੈਸੇ ਦੇ ਛੋਟੇ ਬਿੱਟ ਦੇ ਰਿਹਾ ਹੈ। ਪਰ ਪੈਸੇ ਦੇ ਉਨ੍ਹਾਂ ਬਿੱਟਾਂ ਨਾਲ ਉਹ ਸਰਕਾਰੀ ਪੈਸਾ ਖਿੱਚ ਲੈਂਦੇ ਹਨ, ਜੋ ਉਹ ਅਦਾਰੇ ਚਲਾ ਰਹੇ ਸਨ। ਹੁਣ ਉਹ ਆਪਣੀ ਪਕੜ ਕਾਰਨ ਇਨ੍ਹਾਂ ਅਦਾਰਿਆਂ ਦੇ ਏਜੰਡੇ 'ਤੇ ਕਾਬਜ਼ ਹੋ ਰਿਹਾ ਹੈ। ਇਸ ਦੌਰਾਨ, ਉਹ ਪੇਟੈਂਟਿੰਗ ਨੂੰ ਅੱਗੇ ਵਧਾ ਰਿਹਾ ਹੈ, ਚਾਹੇ ਉਹ ਦਵਾਈਆਂ, ਟੀਕੇ ਜਾਂ ਬੀਜਾਂ 'ਤੇ ਹੋਵੇ।

ਇਕੱਠੇ ਮਿਲ ਕੇ, ਗੈਟਸ ਨੇ ਗਲੋਬਲ ਖੇਤੀਬਾੜੀ ਅਤੇ ਭੋਜਨ ਉਤਪਾਦਨ 'ਤੇ ਬਹੁਤ ਜ਼ਿਆਦਾ ਨਿਯੰਤਰਣ ਪ੍ਰਾਪਤ ਕੀਤਾ, ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਦੇ ਚੰਗੇ ਇਰਾਦੇ ਹਨ।

ਇਸ ਮੌਕੇ ਇੱਕ ਹੋਰ ਚੁੰਬਕੀ ਸ਼ਖ਼ਸੀਅਤ ਮੌਜੂਦ ਸੀ। ਬੜੀ ਹੀ ਸਾਦਗੀ ਭਰੇ ਸ਼ਬਦਾਂ ਨਾਲ ਦਿਲ ਵਿੱਚ ਉਤਰ ਜਾਣ ਵਾਲੀ ਇਸ ਸ਼ਖ਼ਸੀਅਤ ਨਾਲ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਦੋਂ ਲੰਘ ਗਿਆ? ਮੇਰੀ ਮੁਰਾਦ ਹੈ ਨਵਸ਼ਰਨ ਕੌਰ ਹੁਰਾਂ ਤੋਂ। ਨਵਸ਼ਰਨ ਕੌਰ, ਨਾਰੀਵਾਦੀ ਖੋਜਕਰਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਔਰਤਾਂ ਨੂੰ ਬਾਡਰਾਂ  'ਤੇ ਵੀ ਨਹੀਂ ਦੇਖ ਸਕਦੇ ਸਨ, ਭਾਵੇਂ ਕਿ ਉਨ੍ਹਾਂ ਨੇ ਔਰਤਾਂ ਦੀ ਮੌਜੂਦਗੀ ਅਤੇ ਭਾਗੀਦਾਰੀ ਨੂੰ ਸਵੀਕਾਰ ਨਹੀਂ ਕੀਤਾ, ਰਸੋਈ ਤੋਂ ਲੈ ਕੇ ਫੀਲਡ ਤੱਕ ਸਰਹੱਦਾਂ ਤੱਕ ਔਰਤਾਂ ਮੀਡੀਆ ਅਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਲਈ ਅਦਿੱਖ ਲੜਾਈ ਲੜ ਰਹੀਆਂ ਹਨ। ਔਰਤਾਂ ਨੇ ਦਹਾਕਿਆਂ ਤੱਕ ਘਰੇਲੂ ਹਿੰਸਾ ਦੌਰਾਨ ਬਹੁਤ ਕੁਝ ਸਹਿਣ ਵੀ ਕੀਤਾ ਪਰ ਇਸਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ। ਉਹਨਾਂ ਯਾਦ ਕਰਾਇਆ ਕਿ  ਔਰਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰਾਜ ਦੀ ਹੈ। ਜੇਕਰ ਔਰਤਾਂ ਕੰਮ ਕਰਨਾ ਚਾਹੁੰਦੀਆਂ ਹਨ ਤਾਂ ਕੋਈ ਸੁਰੱਖਿਅਤ ਕੰਮ ਵਾਲੀ ਥਾਂ ਨਹੀਂ ਹੈ ਨਾਂ ਹੀ ਸੁਰੱਖਿਅਤ ਟਰਾਂਸਪੋਰਟ ਹੈ, ਅਸੀਂ ਆਪਣੇ ਹੱਕਾਂ ਲਈ  ਲੜਦੇ ਰਹੇ ਹਾਂ ਅਤੇ ਲੜਦੇ ਰਹਾਂਗੇ। ਕਦਮ ਕਦਮ ਤੇ ਅਸੀਂ ਸੰਘਰਸ਼ ਕੀਤਾ ਹੈ। ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ ਦਾ ਕਾਨੂੰਨ ਸਾਡੇ ਸੰਘਰਸ਼ਾਂ ਦੀ ਹੀ ਪ੍ਰਾਪਤੀ ਹੈ।

ਕਨਵੈਨਸ਼ਨ ਦੇ ਬੁਲਾਰਿਆਂ ਨੇ ਕਿਹਾ, 'ਅੱਜ ਜਦੋਂ ਹੋਂਦ ਹੀ ਦਾਅ 'ਤੇ ਲੱਗੀ ਹੋਈ ਹੈ, ਜਦੋਂ ਫਾਸ਼ੀਵਾਦ, ਨਵ-ਪੂੰਜੀਵਾਦ ਅਤੇ ਨਵ-ਬਸਤੀਵਾਦ ਦੇ ਪੰਜੇ ਚਾਰੇ ਪਾਸੇ ਫੈਲ ਰਹੇ ਹਨ, ਸਾਨੂੰ ਆਪਣੇ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠਣ ਦੀ ਲੋੜ ਹੈ। ਕਿਸਾਨ ਅੰਦੋਲਨ ਤੋਂ ਇੱਕ ਨਵੀਂ ਵਿਚਾਰਧਾਰਾ ਉੱਭਰ ਕੇ ਸਾਹਮਣੇ ਆਈ ਹੈ ਕਿ ਨਿਰੰਤਰ, ਸ਼ਾਂਤੀਪੂਰਨ ਸੰਘਰਸ਼ ਨਾਲ ਹੀ ਆਪਣੀਆਂ ਮੰਗਾਂ ਬਾਰੇ ਸੱਤਾ ਨੂੰ ਹਿਲਾਇਆ ਜਾ ਸਕਦਾ ਹੈ। 

ਇੱਕ ਹੋਰ ਉਦਾਹਰਣ ਦਿੰਦੇ ਹੋਏ ਉਹਨਾਂ ਕਿਹਾ ਕਿ ਅੰਦੋਲਨ ਦੇ ਅੰਦਰ, ਅਸੀਂ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਹਿਲਾ ਸੁਰੱਖਿਆ ਕਮੇਟੀ ਬਣਾਈ ਸੀ। ਇਸਦੇ ਨਾਲ ਹੀ, ਅੰਦੋਲਨ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਮਜ਼ਬੂਤ ​​ਕਰਨਾ ਵੀ ਸੀ ਅਤੇ ਇਸ ਨੂੰ ਨਾਰੀਵਾਦੀ ਦ੍ਰਿਸ਼ਟੀਕੋਣ ਨਾਲ ਵਧੇਰੇ ਚੇਤਨ ਵੀ ਕਰਨਾ ਸਾਡੇ ਏਜੰਡੇ ਵਿਚ ਰਿਹਾ।

2013 'ਚ ਮੁਜ਼ੱਫਰਨਗਰ 'ਚ ਜਾਟਾਂ ਅਤੇ ਮੁਸਲਮਾਨਾਂ ਵਿਚਾਲੇ ਦੰਗੇ ਹੋਏ ਸਨ ਪਰ ਅੱਜ ਜੇਕਰ ਦਿੱਲੀ ਦੀ ਸਰਹੱਦ 'ਤੇ ਨਜ਼ਰ ਮਾਰੀਏ ਤਾਂ ਇਸ ਸੰਘਰਸ਼ 'ਚ ਸਾਰੇ ਇਕੱਠੇ ਹਨ। ਇਹ ਸਾਡੇ ਸਭਨਾਂ ਲਈ ਬੜੀ ਵੱਡੀ ਮਾਣ ਵਾਲੀ ਗੱਲ ਹੈ। ‘ਹਿੰਦੂ, ਮੁਸਲਿਮ, ਸਿੱਖ, ਇਸਾਈ ਆਪਸ ਮੈਂ ਹੈ ਭਾਈ ਭਾਈ’ ਦਾ ਨਾਅਰਾ ਅਸਲ ਵਿੱਚ ਇੱਕ ਵਾਰ ਫਿਰ ਸਾਕਾਰ ਹੋ ਗਿਆ ਹੈ। ਜਨ ਸੰਸਦ  ਵਰਗਾ ਇੱਕ ਨਵਾਂ ਸਿਆਸੀ ਮੰਚ ਹੋਂਦ ਵਿੱਚ ਆਇਆ ਹੈ ਜੋ ਚੋਣ ਰਾਜਨੀਤੀ ਵਿੱਚ ਬੇਲੋੜੇ ਅਤੇ ਗੈਰ-ਜਮਹੂਰੀ ਅਮਲਾਂ ਨੂੰ ਚੁਣੌਤੀ ਦਿੰਦਾ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ ਇਸ ਅੰਦੋਲਨ ਦੀ। 

ਇਸ ਬੇਮਿਸਾਲ ਤਾਕਤ ਵਾਲੀ ਲਹਿਰ ਦੀ ਤੁਲਨਾ ਆਜ਼ਾਦੀ ਦੀ ਲਹਿਰ ਨਾਲ ਕੀਤੀ ਜਾ ਸਕਦੀ ਹੈ ਜੋ ਬ੍ਰਿਟਿਸ਼ ਸਾਮਰਾਜੀ ਤਾਕਤਾਂ ਨੂੰ ਭਜਾ ਸਕਦੀ ਸੀ। ਸਾਨੂੰ ਸਿਰਫ਼ ਉਸ ਮਸ਼ਾਲ ਨੂੰ ਜਿਉਂਦਾ ਰੱਖਣ ਦੀ ਲੋੜ ਹੈ। ਜਿੰਨਾ ਚਿਰ ਇਹ ਮਸ਼ਾਲ ਰੌਸ਼ਨ ਹੈ, ਭਾਵੇਂ ਇਹ ਬਹੁਤ ਹੀ ਥੋਹੜੇ ਜਿਹੇ ਲੋਕਾਂ ਦੇ ਦਿਲਾਂ ਵਿਚ ਵੀ ਰਹੇ ਪਰ ਇਸ ਨਾਲ ਲਹਿਰ ਪ੍ਰਫੁੱਲਤ ਹੁੰਦੀ ਰਹੇਗੀ।

ਸ਼ਹੀਦ ਭਗਤ ਸਿੰਘ ਦੀ ਭਤੀਜੀ ਸ. ਗੁਰਜੀਤ ਕੌਰ ਵੀ ਇਸ ਮੌਕੇ ਉਚੇਚ ਨਾਲ ਪੁੱਜੀ। ਉਹਨਾਂ ਨੇ ਪੰਜਾਬ ਵੂਮੈਨ ਕਲੈਕਟਿਵ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੀਆਂ ਔਰਤਾਂ ਦੇ ਇਕੱਠੇ ਆਉਣ ਦੀ ਇਹ ਬਹੁਤ ਚੰਗੀ ਸ਼ੁਰੂਆਤ ਹੈ, ਹੁਣ ਇਸ ਨੂੰ ਅਸਲ ਵਿੱਚ ਰਾਸ਼ਟਰੀ ਪੱਧਰ 'ਤੇ ਵੀ ਆਪਣੀ ਭੂਮਿਕਾ ਨਿਭਾਉਣੀ  ਚਾਹੀਦੀ ਹੈ।  ਪੰਜਾਬ ਦੀਆਂ ਔਰਤਾਂ ਦੇਸ਼ ਲਈ ਇੱਕ ਮਿਸਾਲ ਹਨ।

ਇਸ ਸਾਰੀ ਕਨਵੈਨਸ਼ਨ ਨੂੰ ਸਫਲ ਬਣਾਉਣ ਲਈ ਕਰੀਬ ਇੱਕ ਮਹੀਨੇ ਤੋਂ ਦਿਨ ਰਾਤ ਇੱਕ ਕਰਕੇ ਜੁੱਟੀ ਹੋਈ ਅਣਥੱਕ ਮਹਿਲਾ ਕੰਵਲਜੀਤ ਢਿਲੋਂ ਦੇ ਜ਼ਿਕਰ ਬਿਨਾ ਗੱਲ ਨਹੀਂ ਬਣ ਸਕਦੀ। ਇਹ ਗੱਲ ਉਹਨਾਂ ਬਿਨਾ ਅਧੂਰੀ ਰਹੇਗੀ। ਉਹ ਕਨਵੀਨਰ ਹਨ ਪੰਜਾਬ ਵੂਮੈਨ ਕਲੈਕਟਿਵ ਨਾਮੀ ਸੰਗਠਨ ਦੇ। ਉਹਨਾਂ ਨੇ ਕਨਵੈਨਸ਼ਨ ਦੀਆਂ ਮੰਗਾਂ ਦਾ ਐਲਾਨ ਕਰਕੇ ਇਸਦੀ ਰਸਮੀ ਸਮਾਪਤੀ ਵੀ ਕੀਤੀ। 

ਲਿਖਤ ਭਾਵੇਂ ਲੰਮੀ ਹੋ ਗਈ ਹੈ ਪਰ ਅਖੀਰ ਵਿੱਚ ਹੁਣ ਮੰਗਾਂ ਦਾ ਜ਼ਿਕਰ ਜ਼ਰੂਰੀ ਹੈ। ਮੰਗਾਂ ਬਾਰੇ ਦੱਸਦਿਆਂ ਉਹਨਾਂ ਕਿਹਾ ਪੰਜਾਬ ਵਿੱਚ ਬੀ.ਐਸ.ਐਫ ਦੇ ਵਾਧੇ ਨੂੰ ਤੁਰੰਤ ਬੰਦ ਕੀਤਾ ਜਾਵੇ। ਸਾਨੂੰ ਇਹ ਮਨਜ਼ੂਰ ਨਹੀਂ। 

ਦੂਜੀ ਮੰਗ ਵਿੱਚ ਉਹਨਾਂ ਸਪਸ਼ਟ ਕੀਤਾ ਕਿ ਅਡਾਨੀ ਅਤੇ ਅੰਬਾਨੀ ਨੂੰ ਖੇਤੀ ਵਿੱਚ ਨਹੀਂ ਆਉਣਾ ਚਾਹੀਦਾ ਹੈ ਖੇਤੀ ਕਿਸਾਨਾਂ ਦੀ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਦੀ।  ਖੇਤੀ ਵਿੱਚ ਇਹਨਾਂ ਦਾ ਕੀ ਕੰਮ? ਇਸ ਕਨਵੈਨਸ਼ਨ ਦੀ ਇਸ ਮੰਗ ਦਾ ਮਹੱਤਵ ਆਮ ਲੋਕਾਂ ਨੂੰ ਉਦੋਂ ਸਮਝ ਆਉਣਾ ਹੈ ਜਦੋਂ ਉਹਨਾਂ ਨੂੰ ਇੱਕ ਪੈਕ ਕੀਤੀ ਹੋਈ ਛਲੀ ਡੇੜ ਦੋ ਸੋ ਰੁਪਏ ਦੀ ਖਰੀਦਣੀ ਪੈਣੀ ਹੈ। ਇਸ ਲਈ ਮੈਡਮ ਢਿੱਲੋਂ ਆਉਣ ਵਾਲੇ ਭਿਆਨਕ ਖਤਰੇ ਦੀ ਰੋਕਥਾਮ ਬਾਰੇ ਜਗਾ ਰਹੇ ਹਨ। 

ਤੀਜੀ ਮੰਗ ਬਾਰੇ ਉਹਨਾਂ ਦੱਸਿਆ ਕਿ ਆਗਾਮੀ ਸਰਦ ਰੁੱਤ ਦੇ ਸੰਸਦ ਸਮਾਗਮ ਵਿੱਚ ਕਿਸਾਨ ਕਾਨੂੰਨ ਵਾਪਸ ਲਏ ਜਾਣ।  ਜਦੋਂ ਤੱਕ ਸੰਸਦ ਅਜਿਹਾ ਨਹੀਂ ਕਰਦੀ ਉਦੋਂ ਤੱਕ ਕਿਸਾਨ ਦਿੱਲੀ ਦੇ ਬਾਰਡਰ ਨਹੀਂ ਛੱਡਣਗੇ। ਇਹ ਸੰਘਰਸ਼ ਜਾਰੀ ਰਹੇਗਾ। ਸਾਡੇ ਜੇਤੂ ਯੋਧੇ ਮੁਕੰਮਲ ਜਿੱਤ ਮਗਰੋਂ ਹੋ ਦਿੱਲੀ ਤੋਂ ਪਰਤਣਗੇ। 

ਇਸਦੇ ਨਾਲ ਹੀ ਇਹ ਯਾਦਗਾਰੀ ਕਨਵੈਨਸ਼ਨ ਸਮਾਪਤ ਹੋ ਗਈ। ਕਨਵੈਨਸ਼ਨ ਵਿੱਚ ਬੜੀ ਹੀ ਸ਼ਰਧਾ ਨਾਲ ਪੁੱਜੇ ਗੁਰੂ ਕੇ ਲੰਗਰ ਨੇ ਇੱਕ ਵਾਰ ਫੇਰ ਅੱਜ ਦੀ ਪੀੜ੍ਹੀ ਨੂੰ ਗੁਰੂਆਂ ਦੀਆਂ ਕੁਰਬਾਨੀਆਂ ਅਤੇ ਸਿਖਿਆਵਾਂ ਨਾਲ ਜੋੜਿਆ।  

Wednesday, October 27, 2021

ਬੇਕਾਰੀ ਅਤੇ ਅਨਪੜ੍ਹਤਾ ਦੇ ਖਿਲਾਫ ਗਿਆਨ ਦੀਆਂ ਮਸ਼ਾਲਾਂ ਜਗਾ ਰਿਹਾ ਸਕੂਲ

  ਸਿਰਫ ਕਿਤਾਬੀ ਪੜ੍ਹਾਈ ਹੀ ਨਹੀਂ ਹੁਨਰ ਦੀ ਕੰਮ ਆਉਣ ਟਰੇਨਿੰਗ ਵੀ 


ਲੁਧਿਆਣਾ: 27 ਅਕਤੂਬਰ 2021: (*ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੀ ਬਹੁਗਿਣਤੀ ਵੱਲੋਂ ਸੰਨ 1962 ਨੂੰ ਚੀਨ ਨਾਲ ਜੰਗ ਲਈ ਯਾਦ ਰੱਖਿਆ ਜਾਂਦਾ ਹੈ। ਉਸ ਜੰਗ ਨੇ ਬਹੁਤ ਸਾਰੇ ਜੁਆਨਾਂ ਦੀ ਜਾਨ ਲਈ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰਾਖੀ ਲਈ ਸਾਨੂੰ ਜਾਗਰੂਕ ਵੀ ਕੀਤਾ। ਸਾਡੇ ਦੇਸ਼ ਨੇ ਫੌਜੀ ਤਾਕਤ ਨੂੰ ਮਜ਼ਬੂਤ ਬਣਾਉਣ ਵਾਲੇ ਪਾਸੇ ਕਦਮ ਪੁੱਟਣੇ ਸ਼ੁਰੂ ਕੀਤੇ।  ਇਸ ਜੰਗ ਦੇ ਜ਼ਖਮ ਅਜੇ ਭੁੱਲੇ ਨਹੀਂ ਸਨ ਕਿ ਸੰਨ 1965 ਦੌਰਾਨ ਦੇਸ਼ ਨੂੰ ਪਾਕਿਸਤਾਨੀ ਹਮਲੇ ਦਾ ਸਾਹਮਣਾ ਕਰਨਾ ਪਿਆ। ਸਾਡੇ ਸ਼ਾਂਤਮਈ ਵਿਕਾਸ ਦੀ ਰਫਤਾਰ ਨੂੰ ਡੂੰਘੀ ਸੱਟ ਲੱਗੀ। ਭਰਾਵਾਂ ਵਰਗੇ ਗੁਆਂਢੀ ਦੇਸ਼ਾਂ ਨੇ ਬੇਗਾਨਿਆਂ ਦੀ ਚੁੱਕ ਵਿੱਚ ਆ ਕੇ ਇੱਕ ਦੂਜੇ ਦਾ ਖੂਨ ਡੋਲ੍ਹਿਆ। ਦੁੱਖ ਸੀ, ਦਰਦ ਸੀ ਪਰ ਦੇਸ਼ ਦੀਆਂ ਫੌਜਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ। 

ਇਸਦੇ ਨਾਲ ਹੀ ਦੇਸ਼ ਦੇ ਬੁਧੀਜੀਵੀਆਂ ਨੇ ਮਹਿਸੂਸ ਕੀਤਾ ਕਿ ਜੰਗ ਤਾਂ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦੀ। ਜੰਗ ਤੋਂ ਖੁਦ ਹੀ ਇਕ ਮਸਲਾ ਹੈ।  ਜੰਗ ਟਲਤੀ ਰਹੇ ਤੋਂ ਬੇਹਤਰ ਹੈ। ਸਾਹਿਰ ਲੁਧਿਆਣਵੀ ਸਾਹਿਬ ਨੇ ਹਲੂਣਾ ਦੇਂਦਿਆਂ ਲਿਖਿਆ:

ਫਤਹਿ ਕਾ ਜਸ਼ਨ ਹੋ ਕਿ  ਹਾਰ ਕਾ ਸੋਗ, ਜ਼ਿੰਦਗੀ ਮਈਅਤੋਂ ਪਰ ਰੋਤੀ ਹੈ, 

ਜੰਗ ਤੋਂ ਖੁਦ ਹੀ ਇਕ ਮਸਲਾ ਹੈ ਜੰਗ ਮਸਲੋਂ ਕਾ ਹਲ ਕੀਆ ਦੇਗੀ! 

ਇਸ ਗੱਲ ਨੂੰ ਪੰਜਾਬ ਦੇ ਬੁਧੀਜੀਵੀਆਂ ਨੇ ਵੀ ਮਹਿਸੂਸ ਕੀਤਾ।  ਘਰਾਂ ਅਤੇ ਮੈਦਾਨਾਂ ਵਿੱਚ ਪੁੱਟੇ ਗਏ ਮੋਰਚਿਆਂ ਦੇ ਦਰਦ ਨੂੰ ਮਹਿਸੂਸ ਕੀਤਾ। ਤਬਾਹੀ ਦੇ ਉਸ ਦੌਰ ਨੂੰ ਦੇਖਿਆ। ਫੌਜੀ ਜਵਾਨਾਂ ਦੀਆਂ ਅਰਥੀਆਂ ਦੇਖੀਆਂ। ਘਰਾਂ ਵਿਚ ਹਨੇਰੇ ਹੁੰਦੇ ਦੇਖ। ਉਹਨਾਂ ਮਹਿਸੂਸ ਕੀਤਾ ਕਿ ਕੁਝ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਹੈ ਸਕੂਲ ਜਵੱਦੀ ਦੀ ਪ੍ਰਿੰਸੀਪਲ ਕਿਰਨ ਗੁਪਤਾ ਪੁਰਾਣੇ ਵੇਲਿਆਂ ਨੂੰ ਯਾਦ ਕਰਦਿਆਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਦਾ ਹਵਾਲਾ ਵੀ ਦੇਂਦੇ ਹਨ। ਜਦੋਂ ਇਹ ਸਕੂਲ ਬਣਿਆ ਉਦੋਂ ਉਰਦੂ ਜ਼ਿਆਦਾ ਪ੍ਰਚੱਲਿਤ ਸੀ। ਉਹ ਕਾਗਜ਼ ਹੁਣ ਵੀ ਦੇਖੇ ਜਾ ਸਕਦੇ ਹਨ। ਉਹਨਾਂ ਵਿੱਚ ਇਸ ਸਕੂਲ ਦੇ ਮੁੱਢ ਵਾਲਾ ਸਾਲ ਸ਼ਾਇਦ 1972 ਦਾ ਹੈ ਪਰ ਅਸਲ ਵਿੱਚ ਇਸ  ਸਕੂਲ ਦੇ ਸ਼ੁਭ ਆਰੰਭ ਦੀ ਖਬਰ ਦੇਣ ਵਾਲੇ ਹੋਰ ਬਹੁਤ ਸਾਰੇ ਸਬੂਤ ਦੱਸਦੇ ਹਨ ਕਿ ਇਹ ਸਕੂਲ 1965 ਵਿੱਚ ਸ਼ੁਰੂ ਹੋ ਚੁੱਕਿਆ ਸੀ। ਜੰਗ ਵਾਲੇ ਉਸ ਸਾਲ ਵਿੱਚ ਅਨਪੜ੍ਹਤਾ ਦੇ ਹਨੇਰੇ ਦੇ ਖਿਲਾਫ ਵੀ ਜੰਗ ਸ਼ੁਰੂ ਹੋ ਚੁੱਕੀ ਸੀ। 

ਹੁਣ ਜਦੋਂ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਅੰਨੀ ਫਿਰਕਾਪ੍ਰਸਤੀ ਵਾਲੀਆਂ ਬਦਸ਼ਗਣੀਆਂ ਫਿਰ ਜ਼ੋਰ ਪਕੜਦੀਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਹਨੇਰਾ ਹੀ ਹਨੇਰਾ ਮਹਿਸੂਸ ਹੋਣ ਲੱਗ ਪਿਆ ਹੈ ਉਦੋਂ ਇਹ ਸਕੂਲ ਇੱਕ ਵਾਰ ਫੇਰ ਰਾਹ ਦਿਖਾ ਰਿਹਾ ਹੈ। ਇਸ ਸਕੂਲ ਨੇ ਆਧੁਨਿਕ ਸੋਚ ਅਤੇ ਵਿਗਿਆਨ ਦਾ ਲਾਹਾ ਲੈਂਦਿਆਂ ਸਕੂਲ ਦੇ ਵਿਦਿਆਰਥੀ ਵਰਗ ਨੂੰ ਨੌਕਰੀਆਂ ਦੀ ਝਾਕ ਛੱਡ ਕੇ ਹੁਨਰ ਵਾਲੇ ਪਾਸੇ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਕੂਲ ਦੇ ਮੁੰਡੇ ਕੁੜੀਆਂ ਕੋਈ ਨਾ ਕੋਈ ਅਜਿਹਾ ਕੰਮਕਾਜ ਸਿੱਖਦੇ ਰਹਿੰਦੇ ਹਨ ਜਿਹੜਾ ਇਹਨਾਂ ਨੂੰ ਜ਼ਿੰਦਗੀ ਭਰ ਰੋਜ਼ੀ ਰੋਟੀ ਲਈ ਕਿਸੇ ਤੇ ਨਿਰਭਰ ਨਾ ਹੋਣ ਦੇਵੇ। ਪ੍ਰਿੰਸੀਪਲ ਕਿਰਨ ਗੁਪਤਾ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਦੱਸਿਆ ਕਿ ਹੁਨਰ ਦੀ ਪ੍ਰਾਪਤੀ ਅਤੇ ਰੋਜ਼ੀ ਰੋਟੀ ਕਮਾਉਣ ਦੇ ਮਾਮਲੇ ਵਿਛਕ ਨਾ ਜਾਤਪਾਤ ਬੰਧਨ ਬਣਦੀ ਹੈ ਤੇ ਨਾ ਹੀ ਲਿੰਗ ਪੁਲਿੰਗ ਵਾਲਾ ਵਿਤਕਰਾ। ਮੁੰਡੇ ਵੀ ਸਿਲਾਈ ਸਿੱਖ ਕੇ ਚੰਗੇ ਦਰਜੀ ਬਣ ਸਕਦੇ ਹਨ ਅਤੇ ਚੰਗੇ ਚੋਖੇ ਪੈਸੇ ਕਮਾ ਸਕਦੇ ਹਨ ਅਤੇ ਕੁੜੀਆਂ ਵੀ ਕੁਕਿੰਗ ਸਿੱਖ ਕੇ ਕਿਸੇ ਨਾ ਕਿਸੇ ਵੱਡੇ ਹੋਟਲ ਦਾ ਚੀਫ ਸ਼ੈਫ ਬਣ ਸਕਦੀਆਂ ਹਨ। ਹੁਣ ਜਦੋਂ ਕਿ ਕੁੜੀਆਂ ਟ੍ਰੇਨਾਂ ਦੇ ਇੰਜਣ ਵੀ ਚਲਾ ਰਹੀਆਂ ਹਨ। ਟਰੱਕ ਵੀ ਚਲਾਉਣ ਲੱਗ ਪਈਆਂ ਹਨ। ਵੱਡੇ ਸ਼ਹਿਰਾਂ ਵਿੱਚ ਸਰਕਾਰੀ ਬੱਸਾਂ ਵੀ ਡਰਾਈਵ ਕਰਦੀਆਂ ਹਨ। ਕੰਡਕਟਰ ਬਣ ਕੇ ਬੱਸਾਂ ਵਿਚ ਟਿਕਟਾਂ ਵੀ ਕੱਟਦੀਆਂ ਹਨ ਤਾਂ ਜ਼ਾਹਿਰ ਹੈ ਕਿ ਕੁੜੀਆਂ ਨੇ ਵੀ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ। ਬਹੁਤ ਪਰਜ਼ਤੀਭਾ ਹੁੰਦੀ ਹੈ ਕੁੜੀਆਂ ਵਿੱਚ ਜਿਸ ਨੂੰ ਸਮਾਜ ਦਾ ਵੱਡਾ ਹਿੱਸਾ ਆਪਣੀ ਅਗਿਆਨਤਾ ਕਾਰਨ ਕਤਲ ਕਰ ਦੇਂਦਾ ਹੈ। ਲੋੜ ਹੈ ਕਿ ਕੁੜੀਆਂ ਨੂੰ ਵੀ ਮੌਕਾ ਦੇਣ ਦੇ ਮਾਮਲੇ ਵਿੱਚ ਕੋਈ ਕੰਜੂਸੀ ਨਾ ਕੀਤੀ ਜਾਵੇ। ਕੁੜੀਆਂ ਕਦੇ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਮਾਂ ਬਾਪ ਦਾ ਧਿਆਨ ਰੱਖਣ ਦੇ ਮਾਮਲੇ ਵਿੱਚ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਨਾ ਹੀ ਕੋਈ ਧਰਮ ਕੁੜੀਆਂ ਨਾਲ ਵਿਤਕਰਾ ਕਰਨਾ ਨਹੀਂ ਸਿਖਾਉਂਦਾ ਹੈ ਤੇ ਨਾ ਹੀ ਕੋਈ ਕਾਨੂੰਨ।  ਜੇ ਸਮਾਜ ਦਾ ਕੋਈ ਹਿੱਸਾ ਅਜਿਹਾ ਕਰਦਾ ਹੈ ਤਾਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 

ਪ੍ਰਿੰਸੀਪਲ ਮੈਡਮ ਕਿਰਨ ਗੁਪਤਾ ਨੇ ਦੱਸਿਆ ਕਿ ਸਕੂਲ ਨੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਹਾਰਵੈਸਟਿੰਗ ਲਈ ਬਾਕਾਇਦਾ ਸਿਸਟਮ ਵੀ ਲਗਵਾਇਆ ਹੈ। ਹੁਣ ਛੱਤ ਦਾ ਪਾਣੀ ਅੰਜਾਈ ਨਹੀਂ ਜਾਂਦਾ। ਸਿੱਧਾ ਧਰਤੀ ਵਿਚ ਜਾ ਕੇ ਦਿਨੋਂਦਿਨ ਧਰਤੀ ਦੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚੀਆਂ ਚੁੱਕਣ ਵਿਚ ਯੋਗਦਾਨ ਦੇਂਦਾ ਹੈ। ਲੱਕੜ ਨਾਲ ਚੱਲਣ ਵਾਲੇ ਧੂੰਆਂ  ਰਹਿਤ ਚੁੱਲੇ ਚਲਾਏ ਜਾਂਦੇ ਹਨ। ਜਿਹਨਾਂ ਤੇ ਮਿਡ ਡੇ ਮੀਲ ਬਣਦਾ ਹੈ ਤਾਂਕਿ ਬੱਚਿਆਂ ਨੂੰ ਭੋਜਨ ਜਾਂ ਪੌਸ਼ਟਿਕਤਾ ਦੀ ਕਮੀ ਨਾ ਆਵੇ। 

ਲੁਧਿਆਣਾ ਦੇ ਵਿਕਾਸ ਦੀ ਜਿੰਦ ਜਾਨ ਅਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸਕੂਲ ਦੀ ਤਰੱਕੀ ਲਈ ਬਹੁਤ ਸਹਿਯੋਗ ਦਿੱਤਾ ਹੈ। ਸ਼੍ਰੀਮਤੀ ਮਮਤਾ ਆਸ਼ੂ ਨੇ ਵੀ ਇਸ ਮਕਸਦ ਲਈ ਪੂਰੀ ਸਰਗਰਮੀ ਦਿਖਾਈ ਹੈ। ਕੰਪਿਊਟਰ ਲੈਬ ਦਾ ਨਵੀਨੀਕਰਨ, ਕਰਵਾਇਆ ਜੋ ਕਿ ਬਹੁਤ ਜ਼ਰੂਰੀ ਸੀ। ਵਾਟਰ ਕੂਲਰ ਅਤੇ ਹੋਰ ਸਾਜ਼ੋ ਸਾਮਾਨ ਵੀ ਮੁਹਈਆ ਕਰਵਾਇਆ ਗਿਆ। ਇੰਗਲਿਸ਼ ਬੂਸਟਰ ਕਲੱਬ ਹਰ ਹਫਤੇ ਬਲਾਕ ਲੁਧਿਆਣਾ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦਾ ਹੈ। ਲੁਧਿਆਣਾ ਜ਼ਿਲੇ ਵਿੱਚੋਂ ਦੋ ਵਾਰ ਪਹਲੇ ਨੰਬਰ ਤੇ ਆਇਆ ਹੈ। ਟੀਚਰਜ਼ ਫੈਸਟੀਵਲ ਦੌਰਾਨ ਵੀ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਬਲਾਕ ਵਿੱਚ ਚਾਰ ਅਤੇ ਜ਼ਿਲੇ ਵਿੱਚੋਂ ਦੋ ਪੁਜ਼ੀਸ਼ਨਾਂ। 

NMMS  ਵਾਲੇ ਕੌਮੀ ਪੱਧਰ ਦੇ ਮੁਕਾਬਲਿਆਂ ਵੀ ਵਿੱਚ ਚੰਗਾ ਨਾਮ ਕਮਾਇਆ। ਸੰਨ 2020 ਵਿਹੁੱਚ ਛੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸੰਨ 2021 ਵਿੱਚ ਵੀ ਇੱਕ ਪੁਜ਼ੀਸ਼ਨ ਹਾਸਲ ਕੀਤੀ। ਹੋਰ ਵੀ ਬਹੁਤ ਸਾਰੇ ਮੁਕਾਬਲੇ ਹੋਏ ਜਿਹਨਾਂ ਦਾ ਜ਼ਿਜਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿਚ ਕੀਤਾ ਜਾਏਗਾ। ਸੰਨ 1965 ਤੋਂ ਬਣੀ ਬਿਲਦੀਨ ਦੇ ਬਹੁਤੇ ਕਮਰੇ ਗਾਡਰ ਬਾਲੀਆਂ ਵਾਲੇ ਸਨ। ਉਹਨਾਂ ਵਿਹਚੋਣ ਪੰਜ ਕਮਰਿਆਂ ਦਾ ਲੈਂਟਰ ਪਾਇਆ ਗਿਆ ਹੈ। ਸੰਨ 2020-21 ਦੌਰਾਨ ਛੇ ਨਵੇਂ ਕਮਰੇ ਪਾਏ ਗਏ। ਇੱਕ ਡਾਈਨਿੰਗ ਏਰੀਆ ਵੀ ਬਣਾਇਆ ਗਿਆ। ਸਾਈਂਸ ਲੈਬ ਦੀ ਵੀ ਉਸਾਰੀ ਕੀਤੀ ਗਈ।

ਮੌਜੂਦਾ ਹਾਲਾਤਾਂ ਵਿੱਚ ਇਸ ਸਕੂਲ ਨੇ ਆਪਣੇ ਸਟਾਫ ਅਤੇ ਵਿਦਿਆਰਥੀਆਂ ਆਸਰੇ ਬਹੁਤ ਤਰੱਕੀ ਕੀਤੀ ਹੈ। ਕਿਹਾ ਜਾ ਸਕਦਾ ਹੈ-ਹਮ ਕਿਸੀ ਸੇ ਕਮ ਨਹੀਂ। ਨਾਲ ਹੀ ਯਾਦ ਆ ਰਹੀਆਂ ਹਨ ਬਾਬਾ ਨਜਮੀ ਦੀਆਂ ਸਤਰਾਂ:

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ;

 ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ!

*ਕਾਰਤਿਕਾ ਸਿੰਘ Email: kartikasingh999@gmail.com WhatsApp: +919417242529

Saturday, September 25, 2021

ਜਪੁ ਪ੍ਰਯੋਗਾਂ ਵਿੱਚ ਸ਼ਾਮਲ ਹੋ ਕੇ ਜ਼ਿੰਦਗੀ ਵੀ ਬਦਲ ਜਾਂਦੀ ਹੈ ਅਤੇ ਕਿਸਮਤ ਵੀ

25th September 2021 at 4:50 PM

ਗੱਲ ਸਿਰਫ ਕਹਿਣ ਸੁਣਨ ਦੀ ਨਹੀਂ ਹਕੀਕਤ ਦੀ ਹੈ-ਬੇਸ਼ਕ ਕਰ ਕੇ ਦੇਖ ਲਓ 

ਸਾਲਾਨਾ ਜਪ-ਪ੍ਰਯੋਗ ਦੇ ਮਹਾਕੁੰਭ ਦੀ ਇੱਕ ਰਿਪੋਰਟ ਰਾਜਪਾਲ ਕੌਰ ਵੱਲੋਂ 

ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਚਲ ਰਿਹਾ ਪ੍ਰਵਾਹ  


ਜੀਵਨ ਨਗਰ (ਸਿਰਸਾ)
//ਜਲੰਧਰ: 
25 ਸਤੰਬਰ 2021:(ਰਾਜਪਾਲ ਕੌਰ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਸਾਡੇ ਸਮਾਜ ਵਿੱਚ ਉਮਰ ਉਸ ਦਿਨ ਤੋਂ ਗਿਣੀ ਜਾਂਦੀ ਹੈ ਜਦੋਂ ਬੱਚ ਇਸ ਸੰਸਾਰ ਵਿੱਚ ਆਉਂਦਾ ਹੈ। ਜਪਾਨ ਵਰਗੇ ਵਿਕਸਿਤ ਦੇਸ਼ ਅਜੇ ਵੀ ਉਮਰ ਦੀ ਗਿਣਤੀ ਦੇ ਉਸ ਪੁਰਾਣੇ ਸਿਸਟਮ ਨੂੰ ਪਹਿਲ ਦੇਂਦੇ ਹਨ ਜਿਸ ਵਿੱਚ ਉਮਰ ਦੇ ਨਾਲ ਗਰਭਕਾਲ ਵਾਲੇ 9/10 ਮਹੀਨੇ ਸ਼ਾਮਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਉਸ ਸਮੇਂ ਨੂੰ ਵੀ ਉਮਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਹੜਾ ਸਮਾਂ ਦੁਨੀਆ ਸਾਹਮਣੇ ਨਹੀਂ ਆਇਆ ਹੁੰਦਾ। ਸੰਸਾਰ ਦੇ ਕਈ ਕਬੀਲਿਆਂ, ਕੌਮੀਅਤਾਂ ਅਤੇ ਹੋਰ ਵਰਗਾਂ ਵਿਚ ਇਸਦਾ ਵੀ ਪਤਾ ਲਗਾਇਆ ਜਾਂਦਾ ਹੈ ਕਿ ਗਰਭ ਵਿੱਚ ਆਤਮਾ ਕਿਹੜੀ ਆਈ ਹੈ? ਤਿੱਬਤੀ ਮੈਡੀਸਿਨ ਸਿਸਟਮ ਵਾਲਿਆਂ ਕੋਈ ਨਬਜ਼ ਨਾਲ ਬਿਮਾਰੀ ਲੱਭਣ ਦਾ ਵਬਹੁਤ ਹੀ ਸਫਲ ਤਰੀਕਾ ਹੈ। ਉਹ ਕੁਝ ਮਿੰਟ ਨਬਜ਼ ਚੈਕ ਕਰਕੇ ਉਹ ਸਭ ਕੁਝ ਦੱਸ ਦੇਂਦੇ ਹਨ ਜਿਹੜਾ ਇਥੋਂ ਦੇ ਹਸਪਤਾਲਾਂ ਵਾਲੇ ਬਾਰ ਬਾਰ ਐਕਸਰੇ ਅਤੇ ਹੋਰ ਬਥੇਰੇ ਟੈਸਟ ਕਰ ਕੇ ਵੀ ਨਹੀਂ ਲੱਭ ਸਕਦੇ। ਇਸਦੇ ਮੁਤਾਬਿਕ ਹੀ ਉਹ ਹਰਬਲ ਦਵਾਈਆਂ ਵਾਲਾ ਇਲਾਜ ਵੀ ਕਰਦੇ ਹਨ। ਇਸ ਦੇ ਨਾਲ ਨਾਲ ਉਹਨਾਂ ਦਾ ਇੱਕ ਸੈਕਸ਼ਨ ਜੋਤਿਸ਼ ਵਿਗਿਆਨ ਨਾਲ ਸਬੰਧਤ ਵੀ ਹੈ। ਕੈਂਸਰ ਵਰਗੀ ਕੋਈ ਬਹੁਤੀ ਹੀ ਗੰਭੀਰ ਬਿਮਾਰੀ ਹੋਵੇ ਤਾਂ ਉਹ ਜਨਮ ਤਾਰੀਖ ਅਤੇ ਸਹੀ ਸਮਾਂ ਵੀ ਪੁੱਛਦੇ ਹਨ। ਫਿਰ ਦੱਸ ਦੇਂਦੇ ਹਨ ਕਿ ਇਸਦਾ ਇਲਾਜ ਸਫਲ ਹੋਵੇਗਾ ਕਿ ਨਹੀਂ? ਉਹਨਾਂ ਕੋਲ ਵੀ ਪਿਛਲੇ ਜਨਮਾਂ ਵਿੱਚ ਜਾ ਕੇ ਕਾਫੀ ਕੁਝ ਲੱਭਣ ਵਾਲਾ ਸਿਸਟਮ ਮੌਜੂਦ ਹੈ। ਮੈਡੀਟੇਸ਼ਨ ਵਿੱਚ ਉਹ ਬਹੁਤ ਕੁਝ ਲਭਦੇ ਹਨ। ਉਹਨਾਂ ਦੇ ਮੰਦਰਾਂ ਵਿਚ ਜਾ ਕੇ ਦੇਖੀਏ ਤਾਂ ਉਥੇ ਬੈਠੇ ਮੈਡੀਟੇਸ਼ਨ ਕਰਦੇ ਸਾਧਕਾਂ ਦੇ ਚਿਹਰਿਆਂ ਤੇ ਬੜਾ ਨੂਰ ਅਤੇ ਸ਼ਾਂਤੀ ਨਜ਼ਰ ਆਏਗੀ। ਓਸ਼ੋ ਨੇ ਤਾਂ ਅਜਿਹੇ ਬਹੁਤ ਸਾਰੇ ਸਫਲ ਤਜਰਬੇ ਕਰਕੇ ਦੁਨੀਆ ਸਾਹਮਣੇ ਮਿਸਾਲ ਵੀ ਕਾਇਮ ਕੀਤੀ।

ਨਵਰਾਤਰੇ ਵੀ ਆਉਣ ਵਾਲੇ ਹਨ। ਵਰਤ ਦਾ ਵਿਗਿਆਨ ਵੀ ਵਿਗਿਆਨ ਦੀ ਝਲਕ ਦੇਂਦਾ ਹੈ। ਰੋਜ਼ਿਆਂ ਦਾ ਹਿਸਾਬ ਕਿਤਾਬ ਵੀ ਬੜਾ ਵਿਗਿਆਨਕ ਹੀ ਹੈ। ਕਿਹਾ ਜਾਂਦਾ ਹੈ ਜੇ ਕਰ 40 ਦਿਨਾਂ ਤੱਕ ਸਰੀਰ ਨੂੰ ਵਿਸ਼ੇਸ਼ ਅਵਸਥਾ ਵਿਚ ਸਾਧ ਲਿਆ ਜਾਵੇ ਤਾਂ ਸਰੀਰ ਵੀ ਉਸੇ ਤਰ੍ਹਾਂ ਬਣ ਜਾਂਦਾ ਹੈ ਅਤੇ ਮਨ ਵੀ। ਇਸ ਨਾਲ ਆਤਮਾ ਅਤੇ ਪ੍ਰਮਾਤਮਾ ਦਾ ਜਿਊਂਦੇ ਜੀਅ ਮਿਲਣਾ ਸੰਭਵ ਵੀ ਹੋ ਜਾਂਦਾ ਹੈ ਅਤੇ ਆਸਾਨ ਵੀ। 

ਜਪੁ ਪ੍ਰਯੋਗਾਂ ਵਿਚਲਾ ਵਿਗਿਆਨ ਵੀ ਬੜਾ ਕਾਰਗਰ ਹੈ। ਫਾਇਦਾ ਉਸੇ ਨੂੰ ਮਿਲਦਾ ਹੈ ਜਿਸਨੇ ਸੱਚੇ ਦਿਲੋਂ ਸੱਚੀ ਸਾਧਨਾ ਕੀਤੀ ਹੈ। ਜਿਸ ਨੇ ਬੱਧਗਿਰੀ ਸਮਾਂ ਕੱਟਿਆ ਉਸਨੂੰ ਸ਼ਾਇਦ ਫਲ ਘੱਟ ਮਿਲੇ ਪਰ ਮਿਲਦਾ ਜ਼ਰੂਰ ਹੈ। ਜਾਪੁ ਪ੍ਰਯੋਗ ਮਨ ਅਤੇ ਤਨ ਦੋਹਾਂ ਨੂੰ ਸਾਧ ਕੇ ਤੁਹਾਨੂੰ ਆਤਮਾਂ ਦੀ ਝਲਕ ਦਿਖਾਉਂਦੇ ਹਨ। ਫਿਰ ਆਤਮਾ ਪ੍ਰਮਾਤਮਾ ਵਾਲੇ ਪਾਸੇ ਤੁਰਦੀ ਹੈ। ਤੁਹਾਨੂੰ ਨਜ਼ਰ ਆਉਣਾ ਲੱਗਦਾ ਹੈ ਇਹ ਪੈਸੇ ਦੀ ਦੌੜ ਤਾਂ ਹਜ਼ਾਰਾਂ ਵਾਰ ਦੇਖ ਲਈ। ਇਹ ਇਥੇ ਹੀ ਰਹਿ ਜਾਂਦਾ ਹੈ। ਇਹ ਮਕਾਨ ਇਹ ਦੁਕਾਨ ਬੜੀ ਵਾਰ ਬਣਾਏ ਪਰ ਇਥੇ ਹੀ ਰਹਿ ਗਏ। ਹੁਣ ਹੋਰ ਜਨਮਾਂ ਤੋਂ ਮੁਕਤ ਹੋ ਕੇ ਸਿਰਫ ਰੱਬ  ਦੇ ਚਰਨਾਂ ਵਿਚ ਉਸਦੀ ਹਜ਼ੂਰੀ ਬੈਠਣਾ ਹੈ। ਹੁਣ ਉੱਥੇ ਜਾਣਾ ਹੈ ਜਿੱਥੇ ਭੁੱਖ ਨਹੀਂ ਲੱਗਦੀ। ਜਿੱਥੇ ਦੁੱਖ ਨਹੀਂ ਲੱਗਦੇ। ਜਿੱਥੇ ਵਿਛੋੜੇ ਨਹੀਂ ਪੈਂਦੇ। ਜਿੱਥੇ ਬੁਢਾਪਾ ਨਹੀਂ ਆਉਂਦਾ। ਜਿੱਥੇ ਮੌਤ ਵੀ ਨਹੀਂ ਆਉਂਦੀ। ਜਿੱਥੇ ਗਮ ਨਹੀਂ ਹੁੰਦੇ। ਬੇਗਮਪੁਰਾ ਪਹੁੰਚਣਾ ਹੈ ਬਸ। ਉਸਦੀ ਝਲਕ ਮਿਲਦੀਆਂ ਹੀ ਉਸਦੀ ਪਿਆਸ ਲੱਗਣੀ ਸ਼ੁਰੂ ਹੁੰਦੀ ਹੈ ਅਤੇ ਨਾਮ ਰਸ ਉਸ ਪਿਆਸ ਨੂੰ ਬੁਝਾਉਂਦਾ ਚਲਾ ਜਾਂਦਾ ਹੈ ,ਫਰ ਚਿਹਰਿਆਂ ਤੋਂ ਮੱਕਾਰੀ ਅਤੇ ਚਲਾਕੀ ਉੱਡ ਜਾਂਦੀ ਹੈ। ਮਨ ਵਿੱਚੋਂ ਵੀ ਸ਼ੈਤਾਨ ਚਲੀ ਜਾਂਦੀ ਹੈ। ਚਿਹਰੇ ਤੇ ਨਾਮ ਜਪਣ ਦੀ ਲਾਲੀ ਦਿਖਾਈ ਦੇਣ ਲੱਗਦੀ ਹੈ। ਉਸ ਪਰਮਪਿਤਾ ਦੀ ਗੋਦ ਦਾ ਅਹਿਸਾਸ ਹੋਣ ਲੱਗਦਾ ਹੈ।  ਬਾਣੀ ਸਮਝ ਆਉਣ ਲੱਗਦੀ ਹੈ। ਬਾਣੀ ਨਾਲ ਲਿਵ ਜੁੜਨ ਲੱਗਦੀ ਹੈ। 

ਸੁਣਿਐ ਸਿਧ ਪੀਰ ਸੁਰਿ ਨਾਥ॥ 
ਸੁਣਿਐ ਧਰਤਿ ਧਵਲ ਆਕਾਸ॥ 
ਸੁਣਿਐ ਦੀਪ ਲੋਅ ਪਾਤਾਲ॥ 
ਸੁਣਿਐ ਪੋਹਿ ਨ ਸਕੈ ਕਾਲੁ॥ 
ਨਾਨਕ ਭਗਤਾ ਸਦਾ ਵਿਗਾਸੁ॥ 
ਸੁਣਿਐ ਦੂਖ ਪਾਪ ਕਾ ਨਾਸੁ॥8॥

ਗੁਰਬਾਣੀ ਅਨੁਸਾਰ ਨਾਮ-ਬਾਣੀ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨੁੱਖ ਤੋਂ ਦੇਵਤੇ ਬਣਾਇਆ। ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ: ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। 

ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 40 ਦਿਨਾਂ ਦੇ ਜਪ-ਪ੍ਰਯੋਗ ਦੀ ਅਰੰਭਤਾ ਕੀਤੀ ਜੋ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਸਾਲ-ਸਾਲ  ਭਰ ਵੀ ਚਲਦਾ ਰਿਹਾ। ਗੁਰੂ ਸਾਹਿਬਾਨਾਂ ਦੇ ਦਰਸ਼ਾਏ ਮਾਰਗ ਤੇ ਚਲਦੇ ਹੋਏ, ਵਰਤਮਾਨ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਕਿਰਪਾ-ਬਖਸ਼ਿਸ਼ ਸਦਕਾ ਸ੍ਰੀ ਜੀਵਨ ਨਗਰ (ਹਰਿਆਣਾ) ਵਿਖੇ 40 ਦਿਨਾਂ ਦਾ ਜਪ-ਪ੍ਰਯੋਗ ਨਿਰੰਤਰ ਚੱਲ ਰਿਹਾ ਹੈ। ਇਹ ਜਪ-ਪ੍ਰਯੋਗ ਵਾਤਾਵਰਨ ਵਿਚ ਸਵਰਗ ਜਿਹਾ ਮਾਹੌਲ ਪ੍ਰਦਾਨ ਕਰ, ਕਲਿਜੁਗ ਦੇ ਇਸ ਦੌਰ ਵਿਚ ਇੱਕ ਵਿਲੱਖਣ ਮਿਸਾਲ ਕਾਇਮ ਕਰਦਾ ਪ੍ਰਤੀਤ ਹੋ ਰਿਹਾ ਹੈ। 

                                  ਇਹ 5 ਸਤੰਬਰ ਤੋਂ ਸ਼ੁਰੂ ਹੋਇਆ ਹੈ ਅਤੇ 15 ਅਕਤੂਬਰ ਤਕ ਲਗਾਤਾਰ ਚੱਲੇਗਾ। ਇਸ ਦੌਰਾਨ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਨਾਮ ਸਿਮਰਨ, ਕਥਾ ਕੀਰਤਨ ਦਾ ਪ੍ਰਵਾਹ ਨਿਰੰਤਰ ਚਲਦਾ ਹੈ, ਦੂਰੋਂ ਨੇੜਿਓਂ ਸੰਗਤ ਇੱਥੇ ਪਹੁੰਚ ਕੇ ਲਾਹਾ ਲੈਂਦੀ ਹੈ। ਇਸ ਮੌਕੇ ਸਤਿਗੁਰੂ ਜੀ ਹਰ ਰੋਜ ਅੰਮ੍ਰਿਤ ਵੇਲੇ ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਧਿਆਨ ਲਗਾ ਕੇ ਨਾਮ ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਦਿੰਦੇ ਹਨ, ਉਸ ਦੇ ਨਾਲ ਹੀ ਆਪਣੇ ਜੀਵਨ ਨੂੰ ਉੱਚਾ-ਸੁੱਚਾ ਬਣਾਉਣ ਲਈ ਸ਼ੁਭ ਕਰਮ ਕਰਨ ਦੇ ਨਾਲ, ਸਾਤਵਿਕ ਭੋਜਨ ਕਰਕੇ ਅਤੇ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ, ਸਿਹਤ ਨੂੰ ਵੀ ਦੁਰੁਸਤ ਰੱਖਣ ਲਈ ਭਲੀ-ਭਾਂਤ ਪ੍ਰੇਰਿਤ ਕਰ ਰਹੇ ਹਨ। ਇਸ ਸਾਰੇ ਪ੍ਰੋਗਰਾਮ ਨੂੰ ਵੀਰ ਅਮਨ ਸਿੰਘ ਖੀਵਾ ਵਲੋਂ ਗੁਰਦੁਆਰਾ ਸ੍ਰੀ ਜੀਵਨ ਨਗਰ ਤੋਂ ਫੇਸ-ਬੁੱਕ ਲਾਈਵ ਅਤੇ ਚੈਨਲ ਰਾਹੀਂ ਦੂਰ ਬੈਠੀਆਂ ਸੰਗਤਾਂ ਤੱਕ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।   

Monday, September 06, 2021

ਅੱਖਾਂ ਦਾ ਦਾਨ ਮੌਤ ਤੋਂ ਬਾਅਦ ਵੀ ਜੀਵਨ ਦੇ ਅਹਿਸਾਸ ਵਾਲਾ ਮਾਰਗ

CMC ਨੇ ਸੁਆਲਾਂ ਜੁਆਬਾਂ ਦੇ ਅੰਦਾਜ਼ ਨਾਲ ਦਿਖਾਈ ਨਵੀਂ ਰੌਸ਼ਨੀ  


ਲੁਧਿਆਣਾ
: 6 ਸਤੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਦੋਂ ਮੌਤ ਸਭ ਕੁਝ ਖੋਹ ਲੈਂਦੀ ਹੈ ਉਦੋਂ ਪਛਤਾਵੇ ਅਤੇ ਬੇਬਸੀ ਬਿਨਾ ਕੁਝ ਪੱਲੇ ਨਹੀਂ ਬਚਦਾ। ਇਸ ਲਈ ਬਹੁਤ ਸਾਰੇ ਸਮਝਦਾਰ ਲੋਕ ਸਮਾਂ ਰਹਿੰਦੇ ਹੀ ਇਸ ਸਥਿਤੀ ਨੂੰ ਭਾਂਪ ਲੈਂਦੇ ਹਨ ਅਤੇ ਅੱਖਾਂ ਦਾਨ ਵਾਲੇ ਫਾਰਮ ਭਰ ਦੇਂਦੇ ਹਨ। ਇਸ ਨਾਲ ਉਹ ਮੌਤ ਤੋਂ ਬਾਅਦ ਵੀ ਆਪਣੀਆਂ ਅੱਖਾਂ ਨਾਲ ਜੀਵਨ ਦੇਖਦੇ ਹਨ ਅਤੇ ਹੋਰਨਾਂ ਨੂੰ ਵੀ ਦਿਖਾਉਂਦੇ ਹਨ।  ਉਨ੍ਹਾਂ ਦੀਆਂ ਅੱਖਾਂ ਨਾ ਸਿਰਫ ਜੀਵਨ ਦੇ ਰੰਗ ਵੇਖਦੀਆਂ ਹਨ ਬਲਕਿ ਦੂਜਿਆਂ ਨੂੰ ਵੀ ਅੱਖਾਂ ਵਾਲੀ ਰੌਸ਼ਨੀ ਦਾ ਅਹਿਸਾਸ ਦੇਂਦੀਆਂ ਹਨ।  ਇਸ ਤਰ੍ਹਾਂ, ਅੱਖਾਂ ਦਾਨ ਕਰਨ ਵਾਲੇ ਨਾ ਸਿਰਫ ਮੌਤ ਨੂੰ ਹਰਾਉਂਦੇ ਹਨ ਬਲਕਿ ਆਪੋ ਆਪਣੇ ਪਰਿਵਾਰਾਂ ਨੂੰ ਇੱਕ ਸੁਹਾਵਣਾ ਅਹਿਸਾਸ ਵੀ ਦਿੰਦੇ ਹਨ ਕਿ ਸਾਡੇ ਪਰਿਵਾਰਕ ਮੈਂਬਰ ਦੀਆਂ ਅੱਖਾਂ ਅਜੇ ਵੀ ਕਿਤੇ ਜਿਉਂਦੀਆਂ ਹਨ। ਅੱਖਾਂ ਦਾਨ ਨਾਲ ਸਬੰਧਤ ਕਵਿਜ਼ ਪ੍ਰੋਗਰਾਮ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦੇ ਅਹਿਸਾਸ ਵਿੱਚ ਸਫਲ ਰਹੀ।  ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਅੱਖਾਂ ਨਾਲ ਸਬੰਧਤ ਵਿਭਾਗ ਨੇ ਇਸ ਦੇ ਸਫਲ ਆਯੋਜਨ ਵਿੱਚ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਨੂੰ ਸਾਹਮਣੇ ਲਿਆਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ। ਬਹੁਤ ਸਾਰੇ ਸੁਆਲ ਪੁਛੇ ਗਏ ਜਿਹਨਾਂ ਦੇ ਬਹੁਤ ਹੀ ਤਸੱਲੀਬਖਸ਼ ਜੁਆਬ ਦਿੱਤੇ ਗਏ। 

ਦਰਅਸਲ ਨੇਤਰ ਵਿਗਿਆਨ ਵਿਭਾਗ ਨੇ 6 ਸਤੰਬਰ, 2021 ਨੂੰ ਡਾਕਟਰਾਂ, ਨਰਸਾਂ ਅਤੇ ਮੈਡੀਕਲ ਵਿਦਿਆਰਥੀਆਂ ਲਈ ਅੱਖਾਂ ਦੇ ਦਾਨ ਨਾਲ ਸੰਬੰਧੀ 16 ਵੀਂ ਸਾਲਾਨਾ ਕਵਿਜ਼ ਅਤੇ ਇਸ ਵਿਸ਼ੇ ਦੀ ਜਾਗਰੂਕਤਾ ਵਾਲੇ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ ਵਿੱਚ ਮਹੱਤਵਪੂਰਨ ਪ੍ਰਸ਼ਨ ਪੁੱਛੇ ਗਏ ਸਨ ਅਤੇ ਉਨ੍ਹਾਂ ਦੇ ਜਵਾਬ ਵੀ ਦਿੱਤੇ ਗਏ ਸਨ। ਸੀਐਮਸੀ ਹਸਪਤਾਲ ਦੇ ਵਿਦਵਾਨ ਡਾਕਟਰਾਂ ਨੇ ਹਰੇਕ ਨੁਕਤੇ 'ਤੇ ਪੂਰੀ ਵਿਸਥਾਰ ਨਾਲ ਸਮਝਾਇਆ ਅਤੇ ਵਿਆਖਿਆ ਕੀਤੀ। 

ਇਸ ਮੌਕੇ ਦੇ ਮੁੱਖ ਮਹਿਮਾਨ ਡਾ: ਵਿਲੀਅਮ ਭੱਟੀ ਸਨ ਜੋ ਇਸ ਇਤਿਹਾਸਕ ਸੰਸਥਾ ਅਰਥਾਤ ਸੀਐਮਸੀ ਹਸਪਤਾਲ ਦੇ ਡਾਇਰੈਕਟਰ ਵੀ ਹਨ। ਮੈਡੀਕਲ ਖੇਤਰ ਦੀ ਮੁਸ਼ਕਲ ਅਤੇ ਔਖੀ ਜਿਹੀ ਭਾਸ਼ਾ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੇ ਮਾਹਰ ਹਨ ਡਾਕਟਰ ਵਿਲੀਅਮ ਭੱਟੀ। ਉਨ੍ਹਾਂ ਕੋਲ ਇਸ ਮਾਮਲੇ ਵਿੱਚ ਕੋਈ ਜਵਾਬ ਨਹੀਂ ਹੈ। ਉਹਨਾਂ ਦੇ ਨਵੀਂ ਨਵੀਂ ਜਾਣਕਾਰੀ ਦੇਂਦੇ ਹੋਏ ਦਿਲ ਵਿੱਚ ਉਤਰਦੇ ਜਾਂਦੇ ਹਨ। ਉਨ੍ਹਾਂ ਨੇ ਅਜਿਹੇ ਅਕਾਦਮਿਕ ਸੈਸ਼ਨਾਂ ਦੇ ਆਯੋਜਨ ਅਤੇ ਅੱਖਾਂ ਦੀਆਂ ਆਮ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵਿਭਾਗ ਦੇ ਯਤਨਾਂ ਨੂੰ ਹਮੇਸ਼ਾਂ ਉਤਸ਼ਾਹਤ ਵੀ ਕੀਤਾ ਅਤੇ ਇਹਨਾਂ ਆਯੋਜਨਾਂ ਦੀ ਸ਼ਲਾਘਾ ਵੀ  ਕੀਤੀ। 

ਇਸੇ ਤਰ੍ਹਾਂ, ਵਿਸ਼ੇਸ਼ ਮਹਿਮਾਨ ਡਾ: ਜੈ ਰਾਜ ਡੀ ਪਾਂਡਿਅਨ ਸਨ, ਜੋ ਕਿ ਏਸੇ ਹੀ ਸੰਸਥਾ ਅਰਥਾਤ ਸੀਐਮਸੀਐਲ ਦੇ ਪ੍ਰਿੰਸੀਪਲ ਵੀ ਹਨ।  ਉਹ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਾਨਤਾ ਪ੍ਰਾਪਤ ਸ਼ਖ਼ਸੀਅਤ ਹਨ। ਉਹਨਾਂ ਨੇ ਸਾਰੇ ਵਿਦਿਆਰਥੀਆਂ ਲਈ ਨਿਯਮਤ ਅਕਾਦਮਿਕ ਸੈਸ਼ਨਾਂ ਦੇ ਆਯੋਜਨ ਦੀ ਮਹੱਤਤਾ ਨੂੰ ਵੀ ਦੁਹਰਾਇਆ। ਇਸ ਮੌਕੇ 75 ਅੰਡਰ ਗ੍ਰੈਜੂਏਟ ਐਮਬੀਬੀਐਸ ਟੀਮਾਂ ਵਿੱਚੋਂ 4 ਟੀਮਾਂ ਨੇ ਮੁਢਲੇ ਗੇੜ ਤੋਂ ਬਾਅਦ ਕੁਇਜ਼ ਲਈ ਕੁਆਲੀਫਾਈ ਕੀਤਾ।

ਫਾਈਨਲ ਦਾ ਸੰਚਾਲਨ ਡਾ: ਨਿਤਿਨ ਬੱਤਰਾ ਅਤੇ ਡਾ: ਵਿਭਾ ਬਲਦੇਵ ਨੇ ਕੀਤਾ। ਇਹਨਾਂ ਦਾ ਵੀ ਆਈਸ ਖੇਤਰ ਵਿਚ ਬਹੁਤ ਨਾਮ ਹੈ। ਸ਼੍ਰੇਆ ਸਾਰਾ ਫਿਲਿਪ ਅਤੇ ਕੁਰੈਟੁਲਿਨ ਤਾਰਿਕ 2018 ਬੈਚ ਦੇ ਨੇੜਲੇ ਮੁਕਾਬਲੇ ਵਿੱਚ ਚੈਂਪੀਅਨ ਬਣ ਕੇ ਉਭਰੇ। ਹਾਲ ਵਿੱਚ ਖੁਸ਼ੀ ਦੀ ਲਹਿਰ ਸੀ।  ਅੱਖਾਂ ਦਾਨ ਸਬੰਧੀ ਜਾਗਰੂਕਤਾ ਮੁਹਿੰਮ ਸਫਲ ਰਹੀ ਸੀ।

2018 ਦੇ ਐਮਬੀਬੀਐਸ ਬੈਚ ਦੇ ਵਿਦਿਆਰਥੀਆਂ ਸ਼੍ਰੀ ਕਰਨ ਐਸ ਚਿਰਨ, ਸ਼੍ਰੀਮਤੀ ਐਲਬੇ ਥਾਮਸ ਅਤੇ ਸ਼੍ਰੀ ਅਭੈ ਐਸ ਕੁਮਾਰ ਨੇ ਕ੍ਰਮਵਾਰ “ਅੱਖਾਂ ਦਾਨ”, ਨੇਤਰ ਵਿਗਿਆਨ ਵਿੱਚ ਮੀਲ ਪੱਥਰ ਅਤੇ “ਰੀਵਾਈਂਡ, ਫਾਸਟ ਫਾਰਵਰਡ” ਉੱਤੇ ਦਿਲਚਸਪ ਭਾਸ਼ਣ ਪੇਸ਼ ਕੀਤੇ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ ਵਿੱਚ ਸਾਰੇ ਗ੍ਰੈਜੂਏਟ ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ਵਿੱਚ ਮੈਡੀਕਲ ਸੁਪਰਡੈਂਟਾਂ, ਨਰਸਿੰਗ ਸੁਪਰਡੈਂਟਾਂ, ਸੀਡੀਸੀਜ਼ ਦੇ ਪ੍ਰਿੰਸੀਪਲਾਂ, ਸੀਓਐਨਜ਼, ਸੀਓਪੀਜ਼ ਅਤੇ ਆਈਏਐਚਐਸ ਅਤੇ ਕਈ ਸੀਨੀਅਰ ਪ੍ਰਬੰਧਕ ਅਤੇ ਫੈਕਲਟੀ ਮੈਂਬਰ ਸ਼ਾਮਲ ਸਨ। 

ਇਸ ਸਮਾਗਮ ਦੇ ਆਯੋਜਨ ਬਾਰੇ ਸਖਤ ਕੋਵਿਡ -19 ਦਿਸ਼ਾ ਨਿਰਦੇਸ਼ਾਂ ਦੀ ਸਖਤੀ ਅਤੇ ਸਖਤੀ ਨਾਲ ਪਾਲਣਾ ਕੀਤੀ ਗਈ। ਇਹ ਜ਼ਰੂਰੀ ਵੀ ਸੀ। ਕੁੱਲ ਮਿਲਾ ਕੇ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਬਾਰੇ ਕੁਝ ਹੋਰ ਸਪਸ਼ਟੀਕਰਨ ਚਾਹੁੰਦੇ ਹਾਂ। 

ਡਾ: ਨਿਤਿਨ ਬੱਤਰਾ, ਜੋ ਕਿ ਸੀਐਮਸੀ ਹਸਪਤਾਲ ਦੇ ਨੇਤਰ ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਵੀ ਹਨ। ਉਹਨਾਂ ਦੀ ਮਿਹਨਤ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਰਗਰਮ ਰੋਲ ਅਦਾ ਕੀਤਾ। ਇਹਨਾਂ ਸਾਰੇ ਯਤਨ ਵਿੱਚ, ਸੀਐਮਸੀ ਦੀ ਟੀਮ ਵੀ ਪੂਰੀ ਤਰ੍ਹਾਂ ਉਹਨਾਂ ਨਾਲ ਸਰਗਰਮ ਰਹੀ। ਡਾ: ਨਿਤਿਨ ਬੱਤਰਾ ਦਾ ਮੋਬਾਈਲ ਨੰਬਰ 9815333665 ਹੈ।   

Tuesday, June 08, 2021

ਆਤਮ ਹੱਤਿਆ ਕਰਨ ਵਾਲੇ ਜਿੰਮ ਟ੍ਰੇਨਰ ਦੇ ਪਰਿਵਾਰ ਦੀ ਸਾਰ ਲਈ

8th June 2021 at 6:01 PM

ਸੁਖਵਿੰਦਰ ਸਿੰਘ ਬਿੰਦਰਾ ਨੇ ਫੜੀ ਬਾਂਹ-ਸਰਕਾਰ ਵੱਲੋਂ ਹਰ ਮਦਦ ਦਾ ਭਰੋਸਾ 


ਲੁਧਿਆਣਾ
: 08 ਜੂਨ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਲੱਗੇ ਲਾਕ ਡਾਊਨ ਦੀ ਮਾਰ ਨੇ ਲੋਕਾਂ ਦੀ ਆਰਥਿਕਤਾ ਤਬਾਹ ਕਰ ਦਿੱਤੀ ਅਤੇ ਤਬਾਹ ਹੋਈ ਅਰਥਿੱਕਤਾ ਨੇ ਮੱਧਵਰਗੀ ਲੋਕਾਂ ਜਿਊਣਾ ਦੂਭਰ ਕਰ ਦਿੱਤਾ। ਜਦੋਂ ਖਰਚੇ ਤਾਂ ਜਾਰੀ ਰਹਿਣ ਪਰ ਆਮਦਨ ਦੇ ਜ਼ਰੀਏ ਬੰਦ ਹੋ ਜਾਣ ਤਾਂ ਘਰਾਂ ਵਿਚਲੀ ਨਿੱਕੀ ਮੋਤੀ ਗੱਲ ਤੇ ਹੁੰਦੀ ਬਹਿਸ ਵੀ ਜਾਨਲੇਵਾ ਮਾਹੌਲ ਬਣਾ ਦੇਂਦੀ ਹੈ। ਅਸੀਂ ਅਸਲੀ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਨਾਲ ਉਸਨੇ ਵਾਪਿਸ ਨਹੀਂ ਮੁੜ ਆਉਣਾ। ਬਰਿੰਦਰ ਕੋਹਲੀ ਫਿਟਨੈਸ ਟ੍ਰੇਨਰ ਸੀ ਅਤੇ ਹੁਣ ਉਹ ਨਹੀਂ ਰਿਹਾ। ਉਸਨੇ ਆਤਮ ਹੱਤਿਆ ਕਰ ਲਈ। 

ਜ਼ਿਰਯੋਗ ਹੈ ਕਿ ਇਕ ਨੌਜਵਾਨ ਫਿੱਟਨੈਸ ਟ੍ਰੇਨਰ ਬਰਿੰਦਰ ਕੋਹਲੀ ਜਿਸਦੀ ਉਮਰ ਅਜੇ 3 ਸਾਲ ਦੀ ਹੀ ਸੀ ਉਸਨੇ ਬੀਤੇ ਦਿਨੀਂ ਆਤਮ ਹੱਤਿਆ ਕਰ ਲਈ। ਉਸਦੇ ਦੇ ਪਰਿਵਾਰ ਲਈ ਮੱਦਦ ਦਾ ਹੱਥ ਵਧਾਉਂਦੇ ਹੋਏ, ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਸਦੇ ਇੱਕ ਪਰਿਵਾਰਿਕ ਮੈਂਬਰ ਨੂੰ ਜਲਦ ਨੌਕਰੀ ਦੇਣ ਦਾ ਮਾਮਲਾ ਵੀ ਸਰਕਾਰ ਕੋਲ ਰੱਖਿਆ ਜਾਵੇਗਾ।

ਪੀੜਤ ਦੇ ਘਰ 25000 ਰੁਪਏ ਦੀ ਵਿੱਤੀ ਸਹਾਇਤਾ ਦਿੰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟ੍ਰੇਨਰ ਦੇ 7 ਸਾਲ ਦੇ ਬੇਟੇ ਨੂੰ ਹੋਰ ਵਿੱਤੀ ਸਹਾਇਤਾ ਅਤੇ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਵੀ ਲਿਖਣਗੇ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਜਲਦ ਜਿੰਮ ਖੋਲ੍ਹਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ ਕਿਉਂਕਿ ਕੋਵਿਡ ਦੀ ਸਥਿਤੀ ਢਲਾਣ ਵੱਲ ਜਾ ਰਹੀ ਹੈ ਤਾਂ ਜੋ ਜਿੰਮ ਦੇ ਮਾਲਕ/ਟ੍ਰੇਨਰ ਆਪਣੇ ਪਰਿਵਾਰ ਦਾ ਗੁਜਰ ਬਸਰ ਕਰ ਸਕਣ। 

ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਖੇਡਾਂ ਦੀ ਹੱਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਜਿੰਮ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵਿਸ਼ੇਸ਼ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਇਹ ਹੈ ਕਿ ਉਹ ਖੇਡ ਦੌਰਾਨ ਟੀਮ ਦੀ ਭਾਵਨਾ ਪੈਦਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਉੱਤਮ ਬਣਨ ਵਿਚ ਸਹਿਯੋਗ  ਕਰ ਸਕਦੀ ਹੈ।

ਅਜਿਹੀਆਂ ਘਟਨਾਵਾਂ ਦੇ ਖਦਸ਼ੇ ਕਾਰਨ ਜਿੰਮ ਵਾਲਿਆਂ ਨੇ ਬਹੁਤ ਵਾਰ ਸਰਕਾਰ ਨੂੰ ਬੇਨਤੀਆਂ ਵੀ ਕੀਤੀਆਂ। ਅੰਦੋਲਨ ਵੀ ਕੀਤੇ। ਧਰਨੇ ਵੀ ਦਿੱਤੇ ਪਰ ਉਹਨਾਂ ਨੂੰ ਰਾਹਤ ਨਾ ਮਿਲੀ। ਉਹਨਾਂ ਨੂੰ ਬਿਲਡਿੰਗਾਂ ਦੇ ਕਿਰਾਏ ਵੀ ਪੈਂਦੇ ਰਹੇ, ਬਿਜਲੀਆਂ ਦੇ ਬਿਲ ਵੀ ਆਉਂਦੇ ਰਹੇ ਅਤੇ ਹੋਰ ਕਈ ਤਰ੍ਹਾਂ ਦੇ ਖਰਚੇ ਵੀ ਉਠਾਉਣੇ ਪਏ।  ਜਿਹਨਾਂ ਕੋਲ ਦੋ ਦੋ ਜਿੰਮ ਸਨ ਉਹਨਾਂ ਵਿੱਚ ਕਈਆਂ ਨੂੰ ਇੱਕ ਇੱਕ ਜਿੰਮ ਬੰਦ ਵੀ ਕਰਨਾ ਪਿਆ ਅਤੇ ਜਿੰਮ ਵਾਲੀਆਂ ਮਸ਼ੀਨਾਂ ਚੁਥਾਈ ਤੋਂ ਵੀ ਘੱਟ ਰੇਟਾਂ ਤੇ ਵੇਚਣੀਆਂ ਪਈਆਂ ਤਾਂ ਕਿ ਗੁਜ਼ਾਰਾ ਚੱਲ ਸਕੇ। 

ਮੈਡਮ ਕੋਮਲ ਸ਼ਰਮਾ ਅਤੇ ਉਹਨਾਂ ਦੇ ਪਤੀ ਵਿਨੇ ਸ਼ਰਮਾ ਨੇ ਦੱਸਿਆ ਕਿ ਇਸ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਦੌਰ ਵਿੱਚ ਤਬਾਹ ਹੋ ਚੁੱਕੇ ਹਨ। ਉਹ ਕਰਜ਼ਿਆਂ ਦੇ ਭਾਰ ਹੇਠਾਂ ਏਨਾ ਦੱਬ ਚੁੱਕੇ ਹਨ ਕਿ ਦੁਬਾਰਾ ਉਭਰਨਾ ਸੌਖਾ ਨਹੀਂ ਰਿਹਾ। ਅਜਿਹੇ ਦੌਰ ਵਿੱਚ ਬਰਿੰਦਰ ਕੋਹਲੀ ਦੀ ਖ਼ੁਦਕੁਸ਼ੀ ਬਹੁਤ ਕੁਝ ਦੱਸਦੀ ਹੈ। ਲੋੜ ਹੈ ਇਸ ਇੰਡਸਟਰੀ ਨਾਲ ਜੁੜੇ ਹਰ ਪਰਿਵਾਰ ਨੂੰ ਇੱਕ ਵਾਰ ਫੇਰ ਪੈਰਾਂ ਸਰ ਕਰਨ ਦੀ ਲੋੜ ਹੈ। ਬਰਿੰਦਰ ਕੋਹਲੀ ਦੀ ਖ਼ੁਦਕੁਸ਼ੀ ਵਰਗੀਆਂ ਘਟਨਾਵਾਂ ਰੋਕਣ ਲਈ ਇਸ ਪਾਸੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। 

ਲਾਕਡਾਊਨ ਦੀ ਮਾਰ ਹੇਠ ਆਈ ਜਿੰਮ ਅਤੇ ਫਿਟਨੈਸ ਇੰਡਸਟਰੀ ਨੂੰ ਬਚਾਉਣ ਲਈ ਮੈਡਮ ਕੋਮਲ ਸ਼ਰਮਾ, ਵਿਨੇ ਸ਼ਰਮਾ ਦੇ ਨਾਲ ਨਾਲ ਆਸ਼ੂ ਸੱਗੜ, ਕੁਨਾਲ ਬਜਾਜ ਅਤੇ ਵਿੱਕੀ ਨੇ ਵੀ ਸੰਘਰਸ਼ਾਂ ਵਿੱਚ ਹਿੱਸਾ ਪਾਇਆ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਰਿੰਦਰ ਕੋਹਲੀ ਆਤਮ ਹੱਤਿਆ ਕਰ ਗਿਆ। ਸਰਕਾਰ ਨੂੰ ਹੁਣ ਤਾਂ ਇਸ ਇੰਡਸਟਰੀ ਦੇ  ਬਚਾਓ ਲਈ  ਚਾਹੀਦਾ ਹੈ!

Thursday, May 20, 2021

ਪੁਨਰਜੋਤ ਅਤੇ ਸਾਈਟ ਸੇਵਰ ਵੱਲੋਂ ਇੱਕ ਖਾਸ ਉਪਰਾਲਾ

ਦੂਸਰੇ  ਸੂਬਾਈ ਆਨਲਾਇਨ ਭਾਸ਼ਣ ਮੁਕਾਬਲੇ ਦੀ ਆਖ਼ਿਰੀ ਤਾਰੀਖ 29 ਮਈ 


ਲੁਧਿਆਣਾ: 19 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜ਼ਿੰਦਗੀ ਦੀਆਂ ਉਦਾਸੀਆਂ ਨੂੰ ਦੂਰ ਕਰਨ ਅਤੇ ਇਸ ਦੀਆਂ ਖੁਸ਼ਹਾਲੀਆਂ ਨੂੰ ਵਧਾਉਣ ਦੇ ਉਪਰਾਲੇ ਕਰਨ ਵਿੱਚ ਡਾਕਟਰ ਰਮੇਸ਼ ਅਤੇ ਉਹਨਾਂ ਦੀ ਟੀਮ ਹਮੇਸ਼ਾਂ ਮੋਹਰੀ ਰਹੀ ਹੈ। ਇਸ ਵਾਰ ਜਦੋਂ ਕੋਵਿਡ-19 ਨਾਮ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ ਉਦੋਂ ਡਾਕਟਰ ਰਮੇਸ਼ ਦੀ ਟੀਮ ਲੋਕਾਂ ਦੇ ਨਿੱਕੇ ਵੱਡੇ ਸੁੱਖਾਂ ਲਈ ਕੁਝ ਨਾ ਕੁਝ ਕਰਨ ਵਿਹੁੱਚ ਨਿਰੰਤਰ ਜਤਨਸ਼ੀਲ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। 

ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਡਾਕਟਰ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿੱਚ ਮੀਟਿੰਗ ਤੋਂ ਬਾਅਦ ਦੂਸਰੇ ਰਾਜ ਪੱਧਰੀ ਆਨ ਲਾਇਨ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਗਈ। ਅਸ਼ੋਕ ਮਹਿਰਾ ਹੁਰਾਂ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਿਛਲੇ 15 ਮਹੀਨੇ ਤੋਂ ਆਪਣੇ ਘਰਾਂ ਤੋਂ ਹੀ ਆਨ ਲਾਇਨ ਕਲਾਸਾਂ ਲਗਾ ਰਹੇ ਹਨ। ਇਹ ਬਹੁਤ ਹੀ ਗੰਭੀਰ ਵਰਤਾਰਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਇਹ ਕਰੋਨਾ ਪੈਨਡੈਮਿਕ ਦਾ ਸਮਾਂ ਬਹੁਤ ਲੰਬਾ ਹੋ ਗਿਆ  ਹੈ। ਕਈ ਵਿਦਿਆਰਥੀ ਘਰਾਂ ਵਿੱਚ ਬਹੁਤ ਬੋਰ ਹੋ ਰਹੇ ਹਨ ਅਤੇ ਕਈ ਤਾਂ ਮਾਨਸਿਕ ਤਣਾਉ ਦੇ ਵੀ ਸ਼ਿਕਾਰ ਹੋ ਰਹੇ ਹਨ। ਪੁਨਰਜੋਤ ਆਈ ਬੈਂਕ ਅਤੇ ਸਾਈਟ ਸੇਵਰ ਸੁਸਾਇਟੀ ਵੱਲੋਂ ਇਸ ਔਖੇ ਸਮੇਂ ਵਿੱਚ 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥਆਂ ਲਈ ਪਿਛਲੇ ਸਾਲ ਦੀ ਤਰਾਂ ਇਸ ਸਾਲ ਦੂਸਰੇ ਰਾਜ ਪੱਧਰੀ ਆਨ ਲਾਇਨ ਭਾਸ਼ਣ ਮੁਕਾਬਲੇ ਦਾ ਆਯੋਜਨ 19 ਮਈ ਤੋਂ 29 ਮਈ 2021 ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਦੋ ਵਿਸ਼ੇ ਰੱਖੇ ਗਏ ਹਨ ਪਹਿਲਾ ਵਿਸ਼ਾ ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ ਅਤੇ ਦੂਸਰਾ ਵਿਸ਼ਾ ਕੋਵਿਡ ਨਾਲ ਲੜਨ ਦੀ ਸ਼ਕਤੀ ਵਧਾਉਣ ਬਾਰੇ। ਇਹਨਾਂ ਵਿਸ਼ਿਆ ਤੇ ਵਿਦਿਆਰਥੀ ਆਪੋ ਆਪਣੀ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ। ਇਸਦੇ ਨਾਲ ਆਪਣੀ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਦੀ ਕਾਪੀ ਵੀ ਲਗਾਉਣੀ ਹੋਵੇਗੀ। ਇਸ ਮੁਕਾਬਲੇ ਲਈ ਬਣਾਈ ਹੋਈ ਵੀਡੀਓ  ਭੇਜਣ ਲਈ ਸਬੰਧਤ ਸੰਪਰਕ ਨੰਬਰ ਇਸ ਪ੍ਰਕਾਰ ਹਨ 75899- 44331, 97800-15715 ਜਾਂ 97817-05750 ਜਿਹਨਾਂ ਤੇ ਆਪਣੀ ਵੀਡੀਓ ਤੁਸੀਂ ਵੱਟਸਅੱਪ ਕਰ ਸਕਦੇ ਹਨ। ਅਜਿਹਾ ਕਰਕੇ ਨਾ ਸਿਰਫ ਤੁਸੀਂ ਆਪਣੀ ਨਿਤਰਾਸ਼ ਅਤੇ ਬੋਰੀਅਤ ਵਿੱਚੋਂ ਬਾਹਰ ਆ ਸਕੋਗੇ ਬਲਕਿ ਮਹਾਂਮਾਰੀ ਦੇ ਇਸ ਅਤਿ ਨਾਜ਼ੁਕ ਸਮੇਂ ਦੌਰਾਨ ਆਪਣੀ ਰਚਨਾਤਮਿਕ ਸਮਰਥਾ ਤੇ ਸ਼ਕਤੀ ਨੂੰ ਵੀ ਵਧ ਸਕੋਗੇ। ਤੁਹਾਡੇ ਅੰਦਰ ਲੁਕੀਆਂ ਸੰਭਾਵਨਾਵਾਂ ਨੂੰ ਬਾਹਰ ਲਿਆਉਣ ਅਤੇ ਵਿਕਸਿਤ ਕਰਨ ਦਾ ਸੁਨਹਿਰੀ ਮੌਕਾ ਹੈ ਇਸ  ਪ੍ਰਤੀਯੋਗਿਤਾ ਦਾ ਆਯੋਜਨ।  

ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 29 ਮਈ 2021 ਹੈ। ਇਕ ਵਿਦਿਆਰਥੀ ਇਕ ਵਿਸ਼ੇ ਤੇ ਇਕ ਹੀ ਐਂਟਰੀ ਕਰਵਾ ਸਕਦਾ ਹੈ ਅਤੇ ਐਂਟਰੀ ਬਿਲਕੁਲ ਫ੍ਰੀ ਹੈ । ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਸਾਡੀ ਸੰਸਥਾਂ ਵਲੋਂ ਅੱਖਾਂ ਦਾਨ ਦੇ ਫ੍ਰੂੀ ਟਰਾਂਸਪਲਾਟ ਕਰਨ ਦੇ ਨਾਲ - ਨਾਲ ਲੋਕਾਂ ਦੀ ਚੰਗੀ ਸਿਹਤ ਸਿੱਖਿਆ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਹ ਮੁਕਾਬਲੇ ਵੀ ਇਸ ਕੜੀ ਦੇ ਅਧੀਨ ਬੱਚਿਆਂ ਦੇ ਮਾਨਸਿਕ ਤਣਾਓ ਨੂੰ ਦੂਰ ਕਰਨ ਅਤੇ ਚੰਗੀ ਸਿਹਤ ਦੀ ਜਾਗਰੂਕਤਾ ਅਧੀਨ ਕਰਵਾਏ ਜਾ ਰਹੇ ਹਨ । ਇਸ ਮੁਕਾਬਲੇ ਦੇ ਨਤੀਜੇ 6 ਜੂਨ ਨੂੰ ਸਾਈਟ ਸੇਵਰ ਵੈਲਫੇਅਰ ਚੈਰੀਟੇਬਲ ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੀ ਵੈਬ ਸਾਈਟ ਤੇ ਘੋਸ਼ਿਤ ਕੀਤੇ ਜਾਣਗੇ । ਪਹਿਲੇ ਸਥਾਨ ਲਈ 5000 ਰੁਪਏ , ਦੂਸਰੇ ਸਥਾਨ ਲਈ 3000 ਰੁਪਏ ਅਤੇ ਤੀਸਰੇ ਸਥਾਨ ਲਈ 2000 ਰੁਪਏ ਦੇ ਇਨਾਮ ਡਾਕਟਰ ਰਮੇਸ਼ ਸੁਪਰ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਅਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ, ਫਗਵਾੜਾ ਵੱਲੋਂ ਸਾਂਝੇ ਤੌਰ ਤੇ ਦਿੱਤੇ ਜਾਣਗੇ । ਇਸ ਮੌਕੇ ਪੁਨਰਜੋਤ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਹੁਰਾਂ ਵੱਲੋਂ ਸਕੂਲ ਅਧਿਆਪਕਾਂ ਨੂੰ  ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਬੇਨਤੀ ਕੀਤੀ ਗਈ। ਤੁਸੀਂ ਇਸ ਆਯੋਜਨ ਦੀ  ਮਿੱਤਰਾਂ ਤੱਕ ਵੀ ਪਹੁੰਚਾਓ। ਵੱਧ ਤੋਂ ਵੱਧ ਬੱਚਿਆਂ ਤੱਕ ਇਹ ਸੁਨੇਹਾ ਪੁੱਜੇ ਤਾਂ ਜੋ ਪੰਜਾਬ ਵਿੱਚੋਂ ਵੱਧ ਤੋਂ ਵੱਧ ਪ੍ਰਤਿਭਾਵਾਨ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕੇ। ਆਪਦਾ ਕੋ ਅਵਸਰ ਮੈਂ ਬਦਲਣਾ ਏਨੂੰ ਹੀ ਕਹਿੰਦੇ ਹਨ ਅਰਥਾਤ ਮੁਸੀਬਤ ਨੂੰ ਮੌਕਾ ਬਣਾ ਕੇ ਅੱਗੇ ਵਧਣਾ। ਰੁਕਾਵਟ ਨੂੰ ਪੌੜੀ ਦਾ ਦੰਦਾਂ ਬਣਾ ਕੇ ਥੋੜਾ ਹੋਰ ਉਚਾਈ ਤੇ ਪਹੁੰਚ ਜਾਣਾ।  ਇਹੀ ਤਾਂ ਹੈ ਪੁਨਰਜੋਤ ਦੇ  ਮਿਸ਼ਨ ਦਾ ਮਕਸਦ।  

ਅਰਮਾਨ ਮੇਹਤਾ ਯੂਥ ਕੋਆਰਡੀਨੇਟਰ ਮਿਸ਼ਨ ਪੁਨਰਜੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਬੀਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਣ। ਇਸ ਤਰ੍ਹਾਂ ਪੁਨਰਜੋਤ ਸਮਾਜ ਦੀ ਭਲਾਈ ਵੀ ਕਰ ਰਿਹਾ ਹੈ ਅਤੇ ਸਿਹਤਮੰਦ ਸਮਾਜ ਦੀ ਕਾਇਮੀ ਲਈ ਜਤਨਸ਼ੀਲ ਵੀ ਹੈ। ਸਾਨੂੰ ਸਾਰਿਆਂ  ਨੂੰ ਇਸ ਮੁਹਿੰਮ ਵਿੱਚ ਭਾਗ ਲੈਣਾ ਚਾਹੀਦਾ ਹੈ। 

ਸਿਹਤਮੰਦ ਅਤੇ ਨਵੇਂ ਸਮਾਜ ਦੀ ਸਿਰਜਨਾਂ ਲਈ ਹੁੰਦੀਆਂ ਰਹਿਣ ਵਾਲੀਆਂ ਅਜਿਹੀਆਂ ਮੁਹਿੰਮਾਂ ਨਾਲ ਜੁੜਨ ਲਈ ਤੁਸੀਂ ਡਾ. ਰਮੇਸ਼, ਐੱਮ.ਡੀ. ਨਾਲ ਉਹਨਾਂ ਦੇ ਮੋਬਾਈਲ ਨੰਬਰ 7589944331 'ਤੇ ਸਿੱਧਾ ਸੰਪਰਕ ਵੀ ਕਰ ਸਕਦੇ ਹੋ। 

Saturday, February 27, 2021

ਪ੍ਰਧਾਨ ਮੰਤਰੀ ਨੇ ਕੀਤਾ ‘ਦ ਇੰਡੀਆ ਟੌਇ ਫੇਅਰ 2021’ ਦਾ ਉਦਘਾਟਨ

 27th February 2021 at 13:01 IST

ਖਿਡੌਣੇ ਬਣਾਓ ਜੋ ਵਾਤਾਵਰਣ ਤੇ ਮਨੋਵਿਗਿਆਨ ਦੋਵਾਂ ਲਈ ਬਿਹਤਰ ਹੋਣ


ਨਵੀਂ ਦਿੱਲੀ
: 27 ਫਰਵਰੀ 2021: (ਪੀਆਈਬੀ//ਪੰਜਾਬ ਸਕਰੀਨ//):: 

ਉਮਰ ਲੰਘਦੀ ਜਾਂਦੀ ਹੈ ਅਤੇ ਜ਼ਿੰਦਗੀ ਅੱਗੇ ਵਧਦੀ ਚਲੀ ਜਾਂਦੀ ਹੈ। ਅਸੀਂ ਆਪਣੇ ਵੱਡੇ ਵਡੇਰਿਆਂ ਅਤੇ ਪੁਰਖਿਆਂ ਦਾ ਸੁਨੇਹਾ, ਮਿਸ਼ਨ ਅਤੇ ਮਕਸਦ ਯਾਦ ਰੱਖਦੇ ਹੋਏ ਉਹਨਾਂ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਬਹੁਤ ਕੁਝ ਸਾਨੂੰ ਭੁੱਲ ਵੀ ਜਾਂਦਾ ਹੈ ਪਰ ਆਪਣੇ ਬਚਪਨ ਵਾਲੇ ਖਿਡੌਣੇ ਸਾਨੂੰ ਨਹੀਂ ਭੁੱਲਦੇ। ਕਦੇ ਯਾਦਾਂ ਬਣ ਕੇ ਸਾਹਮਣੇ ਆ ਜਾਂਦੇ ਹਨ ਅਤੇ ਕਦੇ ਤਸਵੀਰਾਂ ਵਾਲੀ ਐਲਬਮ ਚੋਂ ਸਾਹਮਣੇ ਆ ਖੜੋਂਦੇ ਹਨ। ਕਦੇ ਸੌਗਾਤ ਵੱਜੋਂ ਮਿਲਦੇ ਵੀ ਹਨ ਅਤੇ ਕਦੇ ਹਾਲਾਤ ਜਾਂ ਕਿਸੇ ਡਾਢੇ ਵੱਲੋਂ ਖੋਹ ਵੀ ਲਏ ਜਾਂਦੇ ਹਨ। ਫਿਰ ਹੋਲੀ ਹੋਲੀ ਇਹ ਸਾਡੇ ਲਈ ਇਹ ਖਿਡੌਣੇ ਵੀ ਬਹੁਤ ਹੀ ਨਿਗੂਣੇ ਜਿਹੇ ਬਣ ਜਾਂਦੇ ਹਨ। ਜ਼ਿੰਦਗੀ ਦੀ ਜੰਗ ਸਾਨੂੰ ਖੇਡਾਂ ਅਤੇ ਖਿਡੌਣਿਆਂ ਤੋਂ ਦੂਰ ਕਰ ਦੇਂਦੀ ਹੈ। ਇਸਦੇ ਬਾਵਜੂਦ ਇਹਨਾਂ ਦੀ ਯਾਦ ਸਾਡੇ ਅਚੇਤਨ ਮਨਾਂ ਵਿੱਚ ਕਿਤੇ ਲੁੱਕੀ ਰਹਿ ਜਾਂਦੀ ਹੈ। ਕਦੇ ਅਸੀਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸੁਣਦੇ ਹਾਂ-

ਵੋ ਕਾਗਜ਼ ਕੀ ਕਸ਼ਤੀ-ਵੋ ਬਾਰਿਸ਼ ਕਾ ਪਾਨੀ। 

ਕਦੇ ਅਸੀਂ ਵਿਛੋੜੇ ਦੇ ਦੁੱਖ ਵੇਲੇ ਖੁਦ ਨੂੰ ਦਿਲਾਸਾ ਦੇਂਦੇ ਹਾਂ ਕਦੇ ਦੂਸਰਿਆਂ ਨੂੰ ਕਿ-

ਰੋਨਾ-ਕਭੀ ਨਹੀਂ ਰੋਨਾ-ਚਾਹੇ ਟੂਟ ਜਾਏ ਕੋਈ ਖਿਲੋਨਾ। 

ਕੋਈ ਵਿੱਛੜ ਜਾਏ ਤਾਂ ਅਸੀਂ ਮਨ ਹੀ ਮਨ ਗੁਣਗੁਣਾਉਣ ਲੱਗਦੇ ਹਾਂ-

ਜਿਤਨੀ ਚਾਬੀ ਭਰੀ ਰਾਮ ਨੇ-- ਉਤਨਾ ਚਲੇ ਖਿਲੋਨਾ! ਰੋਤੇ ਰੋਤੇ  ਸੀਖੋ-ਹੰਸਤੇ ਹੰਸਤੇ ਰੋਨਾ!  

ਜ਼ਿੰਦਗੀ ਕਦਮ ਕਦਮ ਤੇ ਇਹਨਾਂ ਖਿਡੌਣਿਆਂ ਤੋਂ ਪ੍ਰਭਾਵਿਤ ਹੁੰਦੀ ਹੈ। ਖਿਡੌਣੇ ਸਾਨੂੰ  ਪ੍ਰਭਾਵਿਤ ਕਰਦੇ ਹਨ। ਅਸੀਂ ਦੀਵਾਲੀ ਦੇ ਪਟਾਕਿਆਂ ਵਾਲਾ ਰਾਕੇਟ ਚਲਾਉਂਦੇ ਹਾਂ ਤਾਂ ਸਾਡੀ ਮਨੋਬਿਰਤੀ ਹੋਰ ਹੁੰਦੀ ਹੈ। ਜਦੋਂ ਅਸੀਂ ਖਿਡੌਣੇ ਵਾਲਾ ਹਵਾਈ ਜਹਾਜ਼ ਚਲਾਉਂਦੇ ਹਾਂ ਸਾਡੀ ਮਨ ਕੁਝ ਹੋਰ ਹੁੰਦਾ ਹੈ। ਜਦੋਂ ਖਿਡੌਣੇ ਵਾਲੀ ਪਿਸਤੌਲ ਜਾਂ ਬੰਦੂਕ ਵਰਤਦੇ ਹਾਂ ਤਾਂ ਉਦੋਂ ਵੀ ਮਨੋਬਿਰਤੀ ਕੁਝ ਹੋਰ ਹੁੰਦੀ ਹੈ। ਇਸੇ ਤਰ੍ਹਾਂ ਖਿਡੌਣੇ ਸਾਡੇ ਮਨਾਂ ਤੇ ਆਪਣਾ ਡੂੰਘਾ ਅਸਰ ਪਾਉਂਦੇ ਹਨ। ਇਹਨਾਂ ਸਾਰੇ ਰੰਗਾਂ ਦੀ ਯਾਦ ਦੁਆਉਂਦਾ ‘ਦ ਇੰਡੀਆ ਟੌਇ ਫੇਅਰ 2021’ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਵੱਲ ਇੱਕ ਵੱਡਾ ਕਦਮ ਹੈ। ਇਹ ਆਖਦਿਆਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖਿਡੌਣਿਆਂ ਦੇ ਉਸ ਅਸਰ ਦੀ ਵੀ ਗੱਲ ਕੀਤੀ ਹੈ ਜਿਹੜਾ ਅਸਰ ਵਾਤਾਵਰਨ ਅਤੇ ਸਾਡੇ ਮਨਾਂ ਤੇ ਵੀ ਪੈਂਦਾ ਹੈ।  

ਇਹਨਾਂ ਅਸਰਾਂ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਆਖਦੇ ਹਨ ਕਿ ਭਾਰਤ ਦੀ ਮਹਾਨ ਖਿਡੌਣੇ ਬਣਾਉਣ ਦੀ ਪਰੰਪਰਾ, ਟੈਕਨੋਲੋਜੀ, ਧਾਰਨਾਵਾਂ ਤੇ ਪੂਰੀ ਤਰ੍ਹਾਂ ਸਮਰੱਥਾ ਹੈ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਦ ਇੰਡੀਆ ਟੌਇ ਫੇਅਰ 2021’ ਦਾ ਉਦਘਾਟਨ ਕੀਤਾ। ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਵੀ ਇਸ ਸਮਾਰੋਹ ’ਚ ਸ਼ਮੂਲੀਅਤ ਕੀਤੀ। ਇਹ ਟੌਇ ਫੇਅਰ ਵੀ 27 ਫ਼ਰਵਰੀ ਤੋਂ 2 ਮਾਰਚ, 2021 ਤੱਕ ਚੱਲੇਗਾ। 1,000 ਤੋਂ ਵੱਧ ਪ੍ਰਦਰਸ਼ਕ ਇਸ ਫੇਅਰ ’ਚ ਹਿੱਸਾ ਲੈ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਰਨਾਟਕ ’ਚ ਚੰਨਾਪਟਨਾ, ਉੱਤਰ ਪ੍ਰਦੇਸ਼ ’ਚ ਵਾਰਾਣਸੀ ਅਤੇ ਰਾਜਸਥਾਨ ’ਚ ਜੈਪੁਰ ਦੇ ਖਿਡੌਣੇ ਬਣਾਉਣ ਵਾਲਿਆਂ ਨਾਲ ਗੱਲਬਾਤ ਕੀਤੀ। ਇਸ ਖਿਡੌਣਾ ਮੇਲੇ ਰਾਹੀਂ ਸਰਕਾਰ ਤੇ ਉਦਯੋਗ ਇਹ ਵਿਚਾਰ–ਵਟਾਂਦਰਾ ਕਰਨ ਲਈ ਇਕੱਠੇ ਹੋਣਗੇ ਕਿ ਇਸ ਖੇਤਰ ਵਿੱਚ ਨਿਵੇਸ਼ ਖਿੱਚ ਕੇ ਤੇ ਬਰਾਮਦਾਂ ਨੂੰ ਉਤਸ਼ਾਹਿਤ ਕਰ ਕੇ ਭਾਰਤ ਕਿਵੇਂ ਖਿਡੌਣਿਆਂ ਦੇ ਨਿਰਮਾਣ ਤੇ ਉਨ੍ਹਾਂ ਦੀ ਸੋਰਸਿੰਗ ਲਈ ਅਗਲਾ ਆਲਮੀ–ਧੁਰਾ ਬਣਾ ਸਕਦਾ ਹੈ।

ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ’ਚ ਖਿਡੌਣਾ ਉਦਯੋਗ ਦੀ ਹੁਣ ਤੱਕ ਲੁਕੀ ਰਹੀ ਸੰਭਾਵਨਾ ਨੂੰ ਬਾਹਰ ਲਿਆਉਣ ਤੇ ਇਸ ਨੂੰ ‘ਆਤਮਨਿਰਭਰ ਭਾਰਤ’ ਮੁਹਿੰਮ ਦਾ ਇੱਕ ਵੱਡਾ ਹਿੱਸਾ ਬਣਾਉਣ ਲਈ ਇੱਕ ਪਛਾਣ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾ ਟੌਇ ਫੇਅਰ ਮਹਿਜ਼ ਕੋਈ ਵਪਾਰ ਜਾਂ ਆਰਥਿਕ ਸਮਾਰੋਹ ਨਹੀਂ ਹੈ। ਇਹ ਪ੍ਰੋਗਰਾਮ ਦੇਸ਼ ਦੇ ਯੁਗਾਂ ਪੁਰਾਣੇ ਖੇਡਾਂ ਤੇ ਖੇੜਿਆਂ ਦੇ ਸਭਿਆਚਾਰ ਨੂੰ ਮਜ਼ਬੂਤ ਕਰਨ ਦਾ ਇੱਕ ਸੰਪਰਕ ਹੈ। ਉਨ੍ਹਾਂ ਕਿਹਾ ਕਿ ਇਹ ਟੌਇ ਫੇਅਰ ਇੱਕ ਅਜਿਹਾ ਮੰਚ ਹੈ, ਜਿੱਥੇ ਕੋਈ ਵੀ ਖਿਡੌਣਿਆਂ ਦੇ ਡਿਜ਼ਾਇਨ, ਨਵਾਚਾਰ, ਟੈਕਨੋਲੋਜੀ, ਮਾਰਕਿਟਿੰਗ ਤੇ ਪੈਕੇਜਿੰਗ ਬਾਰੇ ਵਿਚਾਰ–ਚਰਚਾ ਕਰ ਸਕਦਾ ਹੈ ਤੇ ਆਪਣੇ ਅਨੁਭਵ ਵੀ ਸਾਂਝੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਨੇ ਸਿੰਧੂ ਘਾਟੀ ਦੀ ਸੱਭਿਅਤਾ, ਮੋਹੰਜੋਦੜੋ ਅਤੇ ਹੜੱਪਾ ਜੁੱਗ ਦੇ ਖਿਡੌਣਿਆਂ ਉੱਤੇ ਖੋਜ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਪ੍ਰਾਚੀਨ ਵੇਲਿਆਂ ਨੂੰ ਚੇਤੇ ਕੀਤਾ, ਜਦੋਂ ਵਿਸ਼ਵ ਦੇ ਯਾਤਰੀ ਭਾਰਤ ਆਉਂਦੇ ਸਨ, ਉਹ ਭਾਰਤ ਵਿੱਚ ਅਕਸਰ ਖੇਡਾਂ ਸਿੱਖਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਂਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਸ਼ਤਰੰਜ, ਜੋ ਅੱਜ ਵਿਸ਼ਵ ਵਿੱਚ ਬਹੁਤ ਜ਼ਿਆਦਾ ਮਕਬੂਲ ਹੈ, ਪਹਿਲਾਂ ਭਾਰਤ ਵਿੱਚ ‘ਚਤੁਰੰਗ ਜਾਂ ਚਦੁਰੰਗ’ ਦੇ ਨਾਮ ਨਾਲ ਖੇਡੀ ਜਾਂਦੀ ਸੀ। ਆਧੁਨਿਕ ਲੁੱਡੋ ਤਦ ‘ਪਚੀਸੀ’ ਦੇ ਨਾਂਅ ਨਾਲ ਖੇਡੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਾਡੇ ਧਰਮ–ਗ੍ਰੰਥਾਂ ਵਿੱਚ ਇਹ ਵਰਣਨ ਹੈ ਕਿ ਬਾਲ ਰਾਮ ਕੋਲ ਬਹੁਤ ਸਾਰੇ ਖਿਡੌਣੇ ਹੋਇਆ ਕਰਦੇ ਸਨ। ਗੋਕੁਲ ’ਚ, ਗੋਪਾਲ ਕ੍ਰਿਸ਼ਨ ਅਕਸਰ ਆਪਣੇ ਘਰ ਦੇ ਬਾਹਰ ਆਪਣੇ ਦੋਸਤਾਂ ਨਾਲ ਇੱਕ ਗ਼ੁਬਾਰੇ ਅੰਦਰ ਖੇਡਦੇ ਹੁੰਦੇ ਸਨ। ਖੇਡਾਂ, ਖਿਡੌਣੇ ਅਤੇ ਸ਼ਿਲਪ ਕਲਾ ਸਾਡੇ ਪ੍ਰਾਚੀਨ ਮੰਦਿਰਾਂ ’ਚ ਖੁਣੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਣਾਏ ਗਏ ਖਿਡੌਣੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੜ–ਵਰਤੋਂ ਅਤੇ ਰੀਸਾਈਕਲਿੰਗ ਭਾਰਤ ਦੀ ਜੀਵਨ–ਸ਼ੈਲੀ ਦਾ ਹਿੱਸਾ ਰਹੇ ਹਨ, ਉਨ੍ਹਾਂ ਨੂੰ ਸਾਡੇ ਖਿਡੌਣਿਆਂ ’ਚ ਵੀ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਭਾਰਤੀ ਖਿਡੌਣੇ ਕੁਦਰਤੀ ਤੇ ਵਾਤਾਵਰਣ–ਪੱਖੀ ਵਸਤਾਂ ਦੇ ਬਣੇ ਹੁੰਦੇ ਹਨ, ਉਨ੍ਹਾਂ ਵਿੱਚ ਵਰਤੇ ਜਾਣ ਵਾਲੇ ਰੰਗ ਵੀ ਕੁਦਰਤੀ ਤੇ ਸੁਰੱਖਿਅਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਖਿਡੌਣੇ ਦਿਮਾਗ਼ ਨੂੰ ਸਾਡੇ ਇਤਿਹਾਸ ਤੇ ਸਭਿਆਚਾਰ ਨਾਲ ਵੀ ਜੋੜਦੇ ਹਨ ਅਤੇ ਸਮਾਜਿਕ ਮਾਨਸਿਕ ਵਿਕਾਸ ਤੇ ਭਾਰਤੀ ਦ੍ਰਿਸ਼ਟੀਕੋਣ ’ਵਾਧਾ ਕਰਨ ਵਿੱਚ ਵੀ ਮਦਦਗਾਰ ਹੁੰਦੇ ਹਨ। ਉਨ੍ਹਾਂ ਦੇਸ਼ ਦੇ ਖਿਡੌਣਾ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਖਿਡੌਦੇ ਬਣਾਉਣ ਜੋ ਵਾਤਾਵਰਣ ਤੇ ਮਨੋਵਿਗਿਆਨ ਦੋਵਾਂ ਲਈ ਬਿਹਤਰ ਹੋਣ! ਉਨ੍ਹਾਂ ਨੇ ਉਨ੍ਹਾਂ ਨੂੰ ਖਿਡੌਣਿਆਂ ’ਚ ਘੱਟ ਪਲਾਸਟਿਕ ਵਰਤਣ ਤੇ ਰੀਸਾਈਕਲ ਹੋ ਸਕਣ ਵਾਲੀਆਂ ਚੀਜ਼ਾਂ ਵਰਤਣ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਦੇ ਹਰੇਕ ਖੇਤਰ ’ਚ ਭਾਰਤੀ ਦ੍ਰਿਸ਼ਟੀਕੋਦ ਤੇ ਭਾਰਤੀ ਵਿਚਾਰਾਂ ਬਾਰੇ ਗੱਲ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਭਾਰਤ ਦੀਆਂ ਖੇਡਾਂ ਤੇ ਖਿਡੌਣਿਆਂ ਦੀ ਖ਼ਾਸੀਅਤ ਹੈ ਕਿ ਉਨ੍ਹਾਂ ’ਚ ਗਿਆਨ, ਵਿਗਿਆਨ, ਮਨੋਰੰਜਨ ਤੇ ਮਨੋਵਿਗਿਆਨ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਬੱਚੇ ਲਾਟੂ ਨਾਲ ਖੇਡਦਿਆਂ ਸਿੱਖਦੇ ਹਨ, ਤਾਂ ਉਹ ਗੁਰੂਤਾ ਅਤੇ ਸੰਤੁਲਨ ਦਾ ਸਬਕ ਪੜ੍ਹਾਇਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਗੁਲੇਲ ਨਾਲ ਖੇਡਦੇ ਸਮੇਂ ਬੱਚਾ ਅਣਜਾਣਪੁਣੇ ’ਚ ਵੀ ਸੰਭਾਵੀ ਤੇ ਗਤਿਜ ਊਰਜਾਵਾਂ ਦੇ ਬੁਨਿਆਦੀ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਲਝਣਾਂ ਤੇ ਚੱਕਰਵਿਊ ਵਾਲੇ ਖਿਡੌਣੇ ਰਣਨੀਤਕ ਸੋਚਣੀ ਨੂੰ ਵਿਕਸਿਤ ਕਰਨਾ ਅਤੇ ਸਮੱਸਿਆ ਹੱਲ ਕਰਨਾ ਸਿੱਖਦੇ ਹਨ। ਇਸੇ ਤਰ੍ਹਾਂ, ਨਵ–ਜਨਮੇ ਬਾਲ ਆਪਣੀਆਂ ਬਾਹਾਂ ਨੂੰ ਉਛਾਲ ਤੇ ਘੁਮਾ ਕੇ ਗੋਲਾਕਾਰ ਹਿੱਲਜੁੱਲ ਨੂੰ ਮਹਿਸੂਸ ਕਰਨਾ ਵੀ ਸ਼ੁਰੂ ਕਰ ਦਿੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਜਣਾਤਮਕ ਖਿਡੌਣੇ ਬੱਚਿਆਂ ਦੀਆਂ ਭਾਵਨਾਵਾਂ ਵਿਕਸਿਤ ਕਰਦੇ ਹਨ ਤੇ ਉਨ੍ਹਾਂ ਦੀਆਂ ਕਲਪਨਾਵਾਂ ਨੂੰ ਉਡਾਣਾਂ ਦਿੰਦੇ ਹਨ। ਉਨ੍ਹਾਂ ਦੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਛੋਟਾ ਜਿਹਾ ਖਿਡੌਣਾ ਚਾਹੀਦਾ ਹੁੰਦਾ ਹੈ, ਜੋ ਉਨ੍ਹਾਂ ਦੀ ਉਤਸੁਕਤਾ ਨੂੰ ਸੰਤੁਸ਼ਟ ਕਰ ਸਕੇ ਤੇ ਸਿਰਜਣਾਤਮਕਤਾ ਨੂੰ ਜਗਾ ਸਕੇ। ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਖੇਡਣ ਕਿਉਂਕਿ ਖਿਡੌਣੇ ਬੱਚਿਆਂ ਦੀ ਸਿੱਖਣ ਦੀ ਪ੍ਰਕਿਰਿਆ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਖਿਡੌਣਿਆਂ ਦਾ ਵਿਗਿਆਨ ਅਤੇ ਬੱਚਿਆਂ ਦੇ ਵਿਕਾਸ ਵਿੱਚ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਇਸ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਰਕਾਰ ਨੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਅਤੇ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਰਾਹੀਂ ਤਬਦੀਲੀਆਂ ਲਿਆਂਦੀਆਂ ਹਨ।

ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਵੱਡੇ ਪੱਧਰ ’ਤੇ ਖੇਡ–ਅਧਾਰਿਤ ਅਤੇ ਗਤੀਵਿਧੀ–ਅਧਾਰਿਤ ਸਿੱਖਿਆ ਨੂੰ ਜੋੜਿਆ ਗਿਆ ਹੈ। ਇਹ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਹੈ, ਜਿਸ ਵਿੱਚ ਵਿਸ਼ੇਸ਼ ਧਿਆਨ ਬੱਚਿਆਂ ਵਿੱਚ ਤਰਕਪੂਰਨ ਤੇ ਸਿਰਜਣਾਤਮਕ ਸੋਚਣੀ ਦੇ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡੌਣਿਆਂ ਦੇ ਖੇਤਰ ਵਿੱਚ, ਭਾਰਤ ਦੀ ਪਰੰਪਰਾ ਤੇ ਟੈਕਨੋਲੋਜੀ ਹੈ, ਭਾਰਤ ਕੋਲ ਧਾਰਨਾਵਾਂ ਤੇ ਸਮਰੱਥਾਵਾਂ ਹਨ। ਅਸੀਂ ਆਪਣੇ ਸਾਫ਼ਟਵੇਅਰ ਇੰਜੀਨੀਅਰਾਂ ਰਾਹੀਂ ਵਿਸ਼ਵ ਨੂੰ ਮੁੜ ਵਾਤਾਵਰਣ–ਪੱਖੀ ਖਿਡੌਣਿਆਂ ਵੱਲ ਲਿਜਾ ਸਕਦੇ ਹਾਂ। ਕੰਪਿਊਟਰ ਗੇਮਸ ਵਿਸ਼ਵ ਵਿੱਚ ਭਾਰਤ ਦੀਆਂ ਕਹਾਣੀਆਂ ਦਾ ਪਾਸਾਰ ਕਰ ਸਕਦੀਆਂ ਹਨ। ਪਰ ਇਸ ਸਭ ਦੇ ਬਾਵਜੂਦ, ਅੱਜ ਦੁਨੀਆ ਦੇ 100 ਅਰਬ ਡਾਲਰ ਦੇ ਖਿਡੌਣਾ ਬਾਜ਼ਾਰ ਵਿੱਚ ਭਾਰਤ ਦਾ ਹਿੱਸਾ ਬਹੁਤ ਘੱਟ ਹੈ। ਦੇਸ਼ ਵਿੱਚ 85% ਖਿਡੌਣੇ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ। ਉਨ੍ਹਾਂ ਇਸ ਸਥਿਤੀ ਨੂੰ ਤਬਦੀਲ ਕਰਨ ਉੱਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹੁਣ 24 ਪ੍ਰਮੁੱਖ ਖੇਤਰਾਂ ਵਿੱਚ ਖਿਡੌਣਾ ਉਦਯੋਗ ਨੂੰ ਗ੍ਰੇਡ ਕੀਤਾ ਹੈ। ‘ਰਾਸ਼ਟਰੀ ਖਿਡੌਣਾ ਕਾਰਜ ਯੋਜਨਾ’ ਤਿਆਰ ਕਰ ਲਈ ਗਈ ਹੈ। ਇਸ ਕਾਰਜ–ਯੋਜਨਾ ਨੇ ਇਨ੍ਹਾਂ ਉਦਯੋਗਾਂ ਨੂੰ ਪ੍ਰਤੀਯੋਗੀ ਬਣਾਉਣ ਅਤੇ ਖਿਡੌਣਿਆਂ ਦੇ ਮਾਮਲੇ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ 15 ਮੰਤਰੀਆਂ ਤੇ ਵਿਭਾਗਾਂ ਨੂੰ ਸ਼ਾਮਲ ਕੀਤਾ ਹੈ ਅਤੇ ਭਾਰਤ ਦੇ ਖਿਡੌਣੇ ਪੂਰੀ ਦੁਨੀਆ ’ਚ ਵੀ ਜਾਂਦੇ ਹਨ। ਇਸ ਮੁਹਿੰਮ ਲਈ ਰਾਜ ਸਰਕਾਰਾਂ ਨੂੰ ਖਿਡੌਣਾ ਸਮੂਹ ਵਿਕਸਿਤ ਕਰਨ ਲਈ ਸਮਾਨ ਭਾਈਵਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਖਿਡੌਣਾ ਟੂਰਿਜ਼ਮ ਦੀਆਂ ਸੰਭਾਵਨਾਵਾਂ ਮਜ਼ਬੂਤ ਕੀਤੀਆਂ ਜਾ ਰਹੀਆਂ ਹਨ। ਭਾਰਤੀ ਖੇਡਾਂ ਉੱਤੇ ਅਧਾਰਿਤ ਖਿਡੌਣੇ ਉਤਸ਼ਾਹਿਤ ਕਰਨ ਲਈ ‘ਟੌਇਥੌਨ–2021’ ਦਾ ਆਯੋਜਨ ਵੀ ਕਰਵਾਇਆ ਗਿਆ ਸੀ ਅਤੇ 7,000 ਤੋਂ ਵੱਧ ਵਿਚਾਰਾਂ ਉੱਤੇ ਚਰਚਾ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅੱਜ ‘ਮੇਡ ਇਨ ਇੰਡੀਆ’ ਦੀ ਮੰਗ ਹੈ, ਤਾਂ ‘ਹੈਂਡਮੇਡ ਇਨ ਇੰਡੀਆ’ ਦੀ ਮੰਗ ਵੀ ਇੱਕਸਮਾਨ ਢੰਗ ਨਾਲ ਵਧ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਲੋਕ ਖਿਡੌਣਿਆਂ ਨੂੰ ਨਾ ਸਿਰਫ਼ ਇੱਕ ਉਤਪਾਦ ਵਜੋਂ ਖ਼ਰੀਦਦੇ ਹਨ, ਸਗੋਂ ਉਹ ਉਸ ਖਿਡੌਣੇ ਨਾਲ ਜੁੜਿਆ ਤਜਰਬਾ ਵੀ ਜੋੜਨਾ ਚਾਹੁੰਦੇ ਹਨ। ਇਸ ਲਈ ਸਾਨੂੰ ‘ਹੈਂਡਮੇਡ ਇਨ ਇੰਡੀਆ’ (ਭਾਰਤ ’ਚ ਹੱਥ ਨਾਲ ਬਣਾਇਆ) ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ। (Input: Kartika Singh)

***

Saturday, July 11, 2020

Corona: ਪਿਛਲੇ 24 ਘੰਟਿਆਂ ਦੌਰਾਨ 29 ਨਵੇਂ ਮਾਮਲੇ ਆਏ ਸਾਹਮਣੇ

11th July 2020 at 6:41 PM
 ਜ਼ਿਲ੍ਹਾ ਲੁਧਿਆਣਾ ਵਿੱਚ 570 ਮਰੀਜ਼ਾਂ ਦਾ ਚੱਲ ਰਿਹੈ ਇਲਾਜ 
ਲੁਧਿਆਣਾ: 11 ਜੁਲਾਈ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਜਿੱਤੇਗਾ ਪੰਜਾਬ! ਕੋਰੋਨਾ ਹਾਰੇਗਾ!
ਖਦਸ਼ਿਆਂ ਦੇ ਮੁਤਾਬਿਕ ਕੋਰੋਨਾ ਲਗਾਤਾਰ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਕੋਰੋਨਾ ਨੂੰ ਹਰਾਉਣ ਅਤੇ ਲੋਕਾਂ ਨੂੰ ਬਚਾਉਣ ਦੀ ਭਾਵਨਾ ਵਿਛ ਜਰਾ ਜਿਹੀ ਵੀ ਕਮਜ਼ੋਰੀ ਨਹੀਂ ਆਈ। ਜੇ ਲੋਕਾਂ ਨੇ ਅਣਗਹਿਲੀ ਨਾ ਵਰਤੀ ਅਤੇ ਸਾਵਧਾਨੀਆਂ ਜਾਰੀ ਰੱਖੀਆਂ ਤਾਂ ਅਸੀਂ ਜਲਦੀ ਹੀ ਬੁਲੰਦ ਆਵਾਜ਼ ਵਿੱਚ ਕਹਿਣ ਜੋਗੇ ਬਣ ਜਾਵਾਂਗੇ ਕਿ ਸਾਡਾ ਨਾਅਰਾ, ਸਾਡਾ  ਸੰਕਲਪ ਸਹੀ ਸਾਬਿਤ ਹੋਇਆ। ਅਸੀਂ ਦਿਖਾ ਦਿਆਂਗੇ ਕਿ ਜਿੱਤ ਗਿਆ ਪੰਜਾਬ ਕੋਰੋਨਾ ਹਾਰ ਗਿਆ। ਪਰ ਉਦੋਂ ਤੱਕ ਸਾਵਧਾਨੀਆਂ ਰੱਖਣਾ ਬਹੁਤ ਜ਼ਰੂਰੀ ਹੈ। 
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਅੱਜ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 570 ਮਰੀਜ਼ਾਂ ਦਾ ਇਲਾਜ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 29 ਨਵੇਂ ਮਾਮਲੇ ਸਾਹਮਣੇ ਆਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 42349 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 41121 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 39575 ਨਤੀਜੇ ਨੈਗੇਟਿਵ ਆਏ ਹਨ, ਜਦਕਿ 1228 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 1300 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 246 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 31 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 27 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ 15936 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2395 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 221 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1049 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

Sunday, October 13, 2019

ਭੈਣੀ ਸਾਹਿਬ ਤੋਂ ਉੱਠੀ ਪੰਜਾਬੀ ਦੇ ਹੱਕ ਵਿੱਚ ਬੁਲੰਦ ਆਵਾਜ਼

ਸੈਮੀਨਾਰ ਵਿੱਚ ਪੁੱਜੀਆਂ ਕਈ ਸੰਸਥਾਵਾਂ ਅਤੇ ਸ਼ਖਸੀਅਤਾਂ
ਸ੍ਰੀ ਭੈਣੀ ਸਾਹਿਬ (ਦੋਰਾਹਾ): 13 ਅਕਤੂਬਰ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ): 
ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਜਾਰੀ ਹਨ। ਸੰਕਟ ਡੂੰਘਾ ਹੋ ਰਿਹਾ ਹੈ। ਪੰਜਾਬੀ ਦੇ ਵਿਰੋਧੀ ਭਾਵੇਂ ਦੋ ਸਾਲਾਂ ਤੱਕ ਪੰਜਾਬੀ ਨੂੰ ਮੁਕਾਉਣ ਦੀਆਂ ਧਮਕੀਆਂ ਵੀ ਦੇ ਚੁੱਕੇ ਹਨ ਅਤੇ ਆਪਣੇ ਖਾਸੇ ਮੁਤਾਬਿਕ ਮੁਆਫੀਆਂ ਵੀ ਮੰਗ ਚੁੱਕੇ ਹਨ ਪਰ ਹਕੀਕਤ ਇਹੀ ਹੈ ਕਿ ਦੇਸ਼ ਤੇ ਭਾਰੂ ਸਿਆਸਤ ਨੇ ਬਹੁਤ ਖੂਬਸੂਰਤ ਭਾਸ਼ਾ ਹਿੰਦੀ ਨੂੰ ਆਪਣਾ ਹਥਿਆਰ ਬਣਾ ਕੇ ਆਪਣਾ ਸਿਆਸੀ ਏਜੰਡਾ ਲਾਗੂ ਕਰਨ ਦਾ ਤਹਈਆ ਕੀਤਾ ਹੋਇਆ ਹੈ। ਇਸ ਸਾਜ਼ਿਸ਼ੀ ਏਜੰਡੇ ਨੂੰ ਨੰਗਾ ਕੀਤਾ ਗਿਆ ਸ੍ਰੀ ਭੈਣੀ ਸਾਹਿਬ ਵਿਖੇ ਹੋਏ ਸੈਮੀਨਾਰ ਵਿੱਚ। ਏਥੇ ਪੁੱਜੇ ਬੁਲਾਰਿਆਂ ਨੇ ਆਪੋ ਆਪਣੇ ਅੰਦਾਜ਼ ਅਤੇ ਨਰਮ/ਗਰਮ ਸੁਰ ਵਿੱਚ ਇਹਨਾਂ ਸਾਜ਼ਿਸ਼ੀ ਚੁਣੌਤੀਆਂ ਨੂੰ ਕਬੂਲ ਕਰਦਿਆਂ ਇਹਨਾਂ ਦਾ ਸਾਹਮਣਾ ਕਰਨ ਦਾ ਐਲਾਨ ਵੀ ਕੀਤਾ। ਇਸ ਸੁਰ ਨੂੰ ਬੁਲੰਦ ਆਵਾਜ਼ ਦੇਣ ਵਿੱਚ ਮੋਹਰੀ ਰਹੇ ਰੋਜ਼ਾਨਾ ਅਜੀਤ ਅਖਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ। ਸ਼੍ਰੀ ਮਾਣਕ ਨੇ ਆਪਣੀ ਗੂੰਜਵੀਂ ਆਵਾਜ਼ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 80 ਫੀਸਦੀ ਤੋਂ ਵੱਧ ਹਿੱਸਾ ਸਾਡਾ ਪੰਜਾਬੀਆਂ ਦਾ ਹੈ। ਸਿੱਖਾਂ ਦਾ ਹੈ। ਹੁਣ ਜੇ ਦੇਸ਼ ਦੇ ਰੂਪ ਸਰੂਪ ਦੀ ਗੱਲ ਉੱਠੀ ਹੈ ਤਾਂ ਉਸ ਵਿੱਚ ਵੀ ਸਾਡਾ 80 ਫੀਸਦੀ ਵਾਲਿਆਂ ਦਾ ਹੀ ਹੱਕ ਬਣਦਾ ਹੈ ਅਤੇ ਏਥੇ ਵੀ ਸਾਡੀ ਮਰਜ਼ੀ ਹੀ ਚੱਲੇਗੀ। ਉਹਨਾਂ ਆਪਣਾ ਸੰਖੇਪ ਭਾਸ਼ਣ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਨਾਲ ਪੂਰਾ ਕੀਤਾ। ਉਹਨਾਂ ਆਪਣੇ ਦਿਲ ਹਲੂਣਵੇਂ ਭਾਸ਼ਣ ਵਿੱਚ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਨਾਲ ਨਾਲ ਸ੍ਰੀ ਭੈਣੀ ਸਾਹਿਬ ਦਰਬਾਰ ਨੂੰ ਵੀ ਬੇਨਤੀ ਕੀਤੀ ਕਿ ਜਿਵੇਂ ਅਤੀਤ ਵਿੱਚ ਇਸ ਧਰਤੀ ਤੋਂ ਲਹਿਰਾਂ ਉੱਠਦਿਆਂ ਰਹੀਆਂ ਹਨ ਉਸੇ ਤਰਾਂ ਹੁਣ ਵੀ ਇਸ ਧਰਤੀ ਤੋਂ ਪੰਜਾਬੀ ਦੇ ਹੱਕ ਵਿੱਚ ਲਹਿਰ ਸ਼ੁਰੂ ਕਰਨ ਦੀ ਤਿੱਖੀ ਲੋੜ ਹੈ। 
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਹੁਰਾਂ ਯਾਦ ਦੁਆਉਂਦਿਆਂ ਕਿਹਾ ਕਿ ਲਛਮਣ ਸਿੰਘ ਗਿੱਲ ਦੀ ਸਰਕਾਰ ਭਾਵੇਂ ਛੇ ਮਹੀਨੇ ਹੀ ਚੱਲੀ ਪਰ ਉਸ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾ ਦਿੱਤਾ। ਜਿਹਨਾਂ ਦੀਆਂ ਸਰਕਾਰਾਂ ਵੀਹ ਵੀਹ ਸਾਲ ਚੱਲੀਆਂ ਉਹਨਾਂ ਨੇ ਪੰਜਾਬੀ ਲਈ ਕੁਝ ਵੀ ਨਹੀਂ ਕੀਤਾ। 
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭੈਣੀ ਸਾਹਿਬ ਵਿਖੇ ਸਤਿਗੁਰੂ ਹਰੀ ਸਿੰਘ ਦੀ ਦੂਸਰੀ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ 'ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਇਸ ਨੂੰ ਪੇਸ਼ ਵੰਗਾਰਾਂ' ਵਿਸ਼ੇ 'ਤੇ ਹੋਏ ਇਸ ਸੈਮੀਨਾਰ ਵਿੱਚ ਪੰਜਾਬੀ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦੀ ਗੱਲ ਬੜੇ ਭਖਵੇਂ ਮੁੱਦੇ ਵੱਜੋਂ ਸਾਹਮਣੇ ਆਈ। ਦੇਸ਼ ਨੂੰ ਇੱਕੋ ਏਜੰਡੇ ਵਿੱਚ ਲਿਆਉਣ ਵਾਲੀਆਂ ਧਿਰਾਂ ਵੱਲ ਵੀ ਸਪਸ਼ਟ ਇਸ਼ਾਰੇ ਹੋਏ। ਇਹ ਸੈਮੀਨਾਰ ਨਾਮਧਾਰੀ ਸੰਪਰਦਾ ਦੇ ਮੁਖੀ ਉਦੇ ਸਿੰਘ ਦੀ ਹਾਜ਼ਰੀ 'ਚ ਵਿਸ਼ਵ ਨਾਮਧਾਰੀ ਸੰਗਤ ਵਲੋਂ ਕਰਵਾਇਆ ਗਿਆ। ਸੈਮੀਨਾਰ 'ਚ ਪੰਜਾਬੀ ਚਿੰਤਕਾਂ ਤੇ ਭਾਸ਼ਾ ਵਿਗਿਆਨੀਆਂ ਨੇ ਵਿਸ਼ਵ ਪੂੰਜੀਵਾਦ ਦੇ ਮਾਰੂ ਹਮਲੇ ਦੇ ਮੱਦੇਨਜ਼ਰ ਖੇਤਰੀ ਪਛਾਣ ਤੇ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੇ ਖ਼ਤਰੇ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੈਮੀਨਾਰ 'ਚ ਸਾਬਕਾ ਕੁਲਪਤੀ ਡਾ. ਜੋਗਿੰਦਰ ਸਿੰਘ ਪਵਾਰ, ਡਾ. ਸੁਖਦੇਵ ਸਿੰਘ, 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਡਾ. ਜੋਗਾ ਸਿੰਘ, ਡਾ. ਸਰਬਜੀਤ ਸਿੰਘ, ਦੇਸਰਾਜ ਕਾਲੀ, ਪ੍ਰੋ. ਗੋਪਾਲ ਸਿੰਘ ਬੁੱਟਰ, ਗੁਰਭਜਨ ਸਿੰਘ ਗਿੱਲ ਤੇ ਡਾ. ਹਰਸ਼ਿੰਦਰ ਕੌਰ, ਪ੍ਰੋ. ਅਨੂਪ ਵਿਰਕ ਆਦਿ ਨੇ ਵਿਚਾਰ ਪ੍ਰਗਟ ਕੀਤੇ। ਵਿਚਾਰ ਚਰਚਾ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਤੇ ਪਾਸ ਕੀਤੇ ਗਏ। ਕਾਨਫ਼ਰੰਸ 'ਚ ਕੇਂਦਰ ਸਰਕਾਰ ਪਾਸੋਂ ਇਸ ਦੇ ਵਿਕਾਸ ਤੇ ਪ੍ਰਫੁੱਲਤਾ ਸਬੰਧੀ ਮਤਿਆਂ 'ਚ 8ਵੀਂ ਸੂਚੀ 'ਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਸੰਘੀ ਸਰਕਾਰ ਦੀਆਂ ਰਾਜ ਭਾਸ਼ਾਵਾਂ ਐਲਾਨਣ, ਅਦਾਲਤਾਂ ਦਾ ਕੰਮਕਾਜ ਰਾਜ ਭਾਸ਼ਾ ਪੰਜਾਬੀ 'ਚ ਹੋਵੇ, ਭਾਰਤ ਸਰਕਾਰ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਲਈ ਵਿੱਤੀ ਤੇ ਹੋਰ ਲੋੜੀਂਦੀ ਹਰ ਪ੍ਰਕਾਰ ਦੀ ਸਹਾਇਤਾ ਦੇਵੇ, ਸੰਵਿਧਾਨ ਦੀਆਂ ਧਾਰਾਵਾਂ 347 ਅਤੇ 350-ਏ ਦਾ ਪਾਲਣ ਕਰਦਿਆਂ ਵੱਖ-ਵੱਖ ਰਾਜਾਂ 'ਚ ਵੱਸਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਤੇ ਮੁੱਢਲੀ ਸਿੱਖਿਆ ਮਾਤ ਭਾਸ਼ਾ 'ਚ ਹੋਵੇ। ਇਸ ਮੌਕੇ ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਨਾਮਧਾਰੀ ਸਮਾਜ ਦੇ ਆਗੂ  ਸੁਰਿੰਦਰ ਸਿੰਘ ਨਾਮਧਾਰੀ,ਸੂਬਾ ਹਰਭਜਨ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਝੱਲ, ਧਰਮ ਸਿੰਘ ਸਰਚਾਵਲਾ ਬੈਂਕਾਕ, ਪ੍ਰਿੰ: ਪਰੇਮ ਸਿੰਘ ਬਜਾਜ, ਪਰਮਜੀਤ ਸਿੰਘ ਧਾਲੀਵਾਲ ਰੀਟਾਇਰਡ ਉਪ ਮੁੱਖ ਇੰਜਨੀਅਰ ਬਿਜਲੀ ਬੋਰਡ ,ਸਾਹਿੱਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ, ਤਰਨ ਸਿੰਘ ਬੱਲ, ਜਤਿੰਦਰ ਹਾਂਸ ,ਡਾ: ਗੁਲਜ਼ਾਰ ਸਿੰਘ ਪੰਧੇਰ, ਕਰਮ ਸਿੰਘ ਵਕੀਲ, ਪ੍ਰੋ: ਸੁਰਜੀਤ ਜੱਜ, ਸੰਜੀਵਨ ਸਿੰਘ ਸੂਬਾ ਸੁਰਿੰਦਰ ਕੌਰ ਖਰਲ,ਦਲਜੀਤ ਸ਼ਾਹੀ,ਰਾਜਵੰਤ ਕੌਰ ਸੰਪਾਦਕ ਮਾਸਿਕ ਵਰਿਆਮ, ਸੁਰਿੰਦਰਦੀਪ ਕੌਰ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਕਾਰਤਿਕਾ ਸਿੰਘ, ਸੁਖਚਰਨਜੀਤ ਕੌਰ ਗਿੱਲ, ਡਾ: ਲਖਬੀਰ ਸਿੰਘ ਨਾਮਧਾਰੀ, ਰੈਕਟਰ ਕਥੂਰੀਆ, ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ, ਬਲਵਿੰਦਰ ਚਾਹਲ, ਅਮਰਜੀਤ ਸ਼ੇਰਪੁਰੀ, ਦੀਪ ਦਿਲਬਰ, ਭਗਵਾਨ ਢਿੱਲੋਂ, ਹਰਕੀਰਤ ਸਿੰਘ ਤੇ ਤਰਸੇਮ ਸਿੰਘ ਨਾਮਧਾਰੀ ਹਾਜ਼ਰ ਸਨ। 
ਡਾ: ਸਰਬਜੀਤ ਸਿੰਘ ਪ੍ਰੋਫੈਸਰ ਪੰਜਾਬੀ,ਪੰਜਾਬ ਯੂਨੀਵਰਸਿਟੀ ਨੂੰ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਬੇਨਤੀ ਕੀਤੀ ਹੈ ਕਿ ਉਹ ਸਮੂਹ ਦਸਤਾਵੇਜ਼ ਲੱਭ ਲਭਾ ਕੇ ਸੰਪਾਦਿਤ ਕੀਤੇ ਜਾਣ ਜਿਹੜੇ ਇਸ ਵਿਸ਼ੇ ਨਾਲ ਸਬੰਧਤ ਹਨ। ਉਨ੍ਹਾਂ ਮੌਕੇ ਤੇ ਹੀ ਸਹਿਮਤੀ ਵੀ ਦੇ ਦਿੱਤੀ। 
ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਭ ਸੱਜਣ ਹੁਣ ਸਹਿਯੋਗ ਦੇ ਕੇ ਇਹ ਕਾਰਜ ਸੰਪੂਰਨ ਕਰਵਾਉ। ਤੁਹਾਡੀ ਲਾਇਬਰੇਰੀ, ਸੰਪਰਕ ਸੂਤਰ, ਜਾਣੂੰ ਬੰਦੇ ਜਾਂ ਸੰਸਥਾ ਕੋਲ ਇਹ ਦਸਤਾਵੇਜ਼((ਪੜ੍ਹੇ ਖੋਜ ਪੱਤਰ, ਮੁੱਖ ਭਾਸ਼ਨ ਜਾਂ ਵਿਚਾਰ ਚਰਚਾ ਸਬੰਧੀ ਕੋਈ ਲਿਖਤ)ਹੋਣ ਤਾਂ ਡਾ: ਸਰਬਜੀਤ ਸਿੰਘ ਨੂੰ ਫੋਟੋ ਕਾਪੀ ਕਰਵਾ ਕੇ ਜਾਂ ਮੂਲ ਰੂਪ ਵਿੱਚ ਸੌਂਪ ਕੇ ਧੰਨਵਾਦੀ ਬਣੋ। ਡਾ: ਸਰਬਜੀਤ ਸਿੰਘ ਦਾ ਸੰਪਰਕ ਨੰਬਰ +91 98155 74144 ਹੈ ਜੀ। ਪ੍ਰੋਫੈਸਰ ਗਿੱਲ ਹੁਰਾਂ ਨੇ ਯਕੀਨ ਦੁਆਇਆ ਹੈ ਕਿ ਇਸ ਦਸਤਾਵੇਜ਼ ਨੂੰ ਪ੍ਰਕਸ਼ਿਤ ਕਰਨ ਦੀ ਜ਼ਿੰਮੇਵਾਰੀ ਮੈਂ ਆਪਣੇ ਸਨੇਹੀਆਂ ਦੇ ਸਹਿਯੋਗ ਨਾਲ ਨਿਭਾਵਾਂਗਾ। 
ਅਖੀਰ ਵਿੱਚ ਮਤੇ ਵੀ ਪੜ੍ਹੇ ਗਏ ਜਿਹਨਾਂ ਨੂੰ ਹਾਲ ਵਿੱਚ ਮੌਜੂਦ ਸਮੂਹ ਸਰੋਤਿਆਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ। ਸ: ਨਿਸ਼ਾਨ ਸਿੰਘ ਕਥਾਵਾਚਕ ਜੀ ਨੇ ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪ੍ਰਵਾਨ ਹੋਏ। ਮਤਿਆਂ ਚ ਮੰਗ ਕੀਤੀ ਗਈ ਹੈ ਕਿ ਸੰਵਿਧਾਨ ਦੀ ਅਠਵੀਂ ਸੂਚੀ ਵਿੱਚ ਸ਼ਾਮਿਲ 22 ਭਾਸ਼ਾਵਾਂ ਨੂੰ ਕੌਮੀ ਰੁਤਬਾ ਦੇ ਕੇ ਵਿਕਾਸ ਦੇ ਬਰਾਬਰ ਮੌਕੇ ਦਿੱਤੇ ਜਾਣ, ਅਦਾਲਤਾਂ ਦਾ ਕੰਮ ਕਾਜ ਪੰਜਾਬੀ ਚ ਹੋਵੇ, ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ , ਵੱਖ ਵੱਖ ਰਾਜਾਂ ਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਦੇ ਇਮਤਿਹਾਨ ਤੇ ਸਿੱਖਿਆ ਪ੍ਰਾਪਤੀ ਲਈ  ਮਾਂ ਬੇਲੀ ਯਕੀਨੀ ਬਣਾਈ ਜਾਵੇ। ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ  ਪੰਜਾਬੀ ਬੇਲਣ ਤੇ ਪਾਬੰਦੀ ਨਾ ਲਾਈ ਜਾਵੇ। ਪੰਜਾਬੀ ਦੇ ਵਿਕਾਸ ਲਈ ਬਣਾਈਆਂ ਸੰਸਥਾਵਾਂ ਨੂੰ ਆਰਥਿਕ ਸੰਕਟ ਚੋਂ ਕੱਢਿਆ ਜਾਵੇ। 
ਮਹਿੰਦਰ ਸਿੰਘ ਸੇਖੋਂ:
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨਾਲ ਜੁੜੇ ਮਹਿੰਦਰ ਸਿੰਘ ਸੇਖੋਂ ਵੀ ਇਸ ਮੌਕੇ ਮੌਜੂਦ ਸਨ। ਉਹਨਾਂ ਸਮਾਗਮ ਦੇ ਅੰਤ ਵਿੱਚ ਬਾਹਰ ਜਾ ਕੇ ਕਿਹਾ ਕਿ ਇਸ ਸੈਮੀਨਾਰ ਵਿੱਚ ਮਸਲਿਆਂ ਬਾਰੇ ਤਾਂ ਵਿਸਥਾਰ ਨਾਲ ਗੱਲ ਹੋਈ ਪਰ ਇਹਨਾਂ ਦੇ ਹੱਲ ਬਾਰੇ ਕੋਈ ਚਰਚਾ ਨਹੀਂ ਹੋਈ। ਮੈਂ ਇਹ ਚਰਚਾ ਕਰਨੀ ਚਾਹੁੰਦੀ ਸਾਂ ਪਰ ਮੈਨੂੰ ਮੌਕਾ ਨਹੀਂ ਦਿੱਤਾ ਗਿਆ। 
ਕੁਲ ਮਿਲਾ ਕੇ ਇਸ ਹਸੈਮੀਆਂ ਲਾਹੇਵੰਦਾ ਰਿਹਾ।