Tuesday, December 26, 2023

ਜਨ ਔਸ਼ਧੀ ਅਸਲ ਵਿੱਚ ਹੈ ਜਨਤਾ ਦੀ ਫਾਰਮੈਸੀ

  Ministry of Health and Family Welfare   Posted On: 06 March 2023 4:46 PM 

ਡਾ. ਮਨਸੁਖ ਮਾਂਡਵੀਯਾ ਵੱਲੋਂ ਇਸ ਵਰਦਾਨ ਵਰਗੀ ਸਹੂਲਤ ਬਾਰੇ ਬਹੁਤ ਸਾਰੇ ਪ੍ਰਗਟਾਵੇ 

ਬਹੁਤ ਸਸਤੀਆਂ ਹਨ ਜਨ ਔਸ਼ਧੀ ਵਾਲੀਆਂ ਦਵਾਈਆਂ 


ਚੰਡੀਗੜ੍ਹ//ਨਵੀਂ ਦਿੱਲੀ: 25 ਦਸੰਬਰ 2023:(ਪੀਆਈਬੀ//ਪੰਜਾਬ ਸਕਰੀਨ)::

ਜਦੋਂ ਬਿਮਾਰੀ ਆਉਂਦੀ ਹੈ ਤਾਂ ਪੁੱਛ ਕੇ ਨਹੀਂ ਆਉਂਦੀ। ਇਹ ਆਪਣੇ ਨਾਲ ਕਈ ਮੁਸੀਬਤਾਂ ਹੋਰ ਵੀ ਲੈ ਕੇ ਆਉਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਪੂਰੇ ਘਰ ਪਰਿਵਾਰ ਦਾ ਆਰਥਿਕ ਢਾਂਚਾ ਵਿਗਦਾ ਜਾਂਦਾ ਹੈ। ਖਰਚੇ ਵੱਧ ਜਾਂਦੇ ਹਨ ਅਤੇ ਆਮਦਨੀ ਨੂੰ ਦਵਾਈਆਂ ਅਤੇ ਇਲਾਜ ਵਿਚ ਖਰਚਣਾ ਮਜਬੂਰੀ ਬਣ ਜਾਂਦੀ ਹੈ। ਜ਼ਰਾ ਅੰਦਾਜ਼ਾ ਲਗਾਓ ਜਦੋਂ ਮਰੀਜ਼ ਸੀਰੀਅਸ ਹਾਲਤ ਵਿਚ ਹੋਵੇ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜੇਬ ਵਿੱਚ ਰਲਾ ਕੇ ਵੀ ਦਵਾਈ ਦੀ ਕੀਮਤ ਤਾਰਨ ਜੋਗੇ ਪੈਸੇ ਨਾ ਹੋਣ। ਅਜਿਹੇ ਹਾਲਾਤ ਵਿੱਚੋਂ ਲੰਘ ਰਹੇ ਲੋਕਾਂ ਲਈ ਬਹੁਤ ਵੱਡੀ ਰਾਹਤ ਬਣ ਕੇ ਆਈ ਹੈ ਜਨ ਔਸ਼ਧੀ ਯੋਜਨਾ। ਇਸ ਸੰਬੰਧੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਹੁਰਾਂ ਦੀ ਲਿਖਤ ਅਸੀਂ ਇਥੇ ਪ੍ਰਕਾਸ਼ਿਤ ਕਰ ਰਹੇ ਹਾਂ। ਇਸ ਸੰਬੰਧੀ ਹੋਰ ਲਿਖਤਾਂ ਵੀ ਅਸੀਂ ਪੰਜਾਬ ਸਕਰੀਨ ਦੇ ਪਾਠਕਾਂ ਸਾਹਮਣੇ ਰੱਖਦੇ ਰਹਾਂਗੇ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। --ਕਾਰਤਿਕਾ ਕਲਿਆਣੀ ਸਿੰਘ-ਪੰਜਾਬ ਸਕਰੀਨ

5 ਜੁਲਾਈ, 2016 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੈਨੂੰ ਰਸਾਇਣ ਅਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਰੂਪ ਵਿੱਚ ਜ਼ਿੰਮੇਦਾਰੀ ਦਿੱਤੀ। ਉਸ ਸਮੇਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਿਆ ਅਤੇ ਕਿਹਾ ਕਿ ਮੈਨੂੰ ਕਿਸ ਵਿਸ਼ੇ ‘ਤੇ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਦੀ ਅਜਿਹੀ ਇੱਕ ਮਰੀ ਹੋਈ ਯੋਜਨਾ ਹੈ, ਜੋ ਗ਼ਰੀਬਾਂ ਨੂੰ ਅਤਿਅਧਿਕ ਲਾਭ ਦੇ ਸਕਦੀ ਹੈ ਉਸ ਯੋਜਨਾ ਨੂੰ ਦੋਬਾਰਾ ਤੋ ਜੀਵੰਤ ਕਰਨ ਹੈ, ਅਤੇ ਉਹ ਹੈ ‘ਜਨ ਔਸ਼ਧੀ’। ਇਸ ਦੇ ਬਾਅਦ ਮੈਂ ਇਸ ਯੋਜਨਾ ‘ਤੇ ਕਾਰਜ ਕਰਨਾ ਸ਼ੁਰੂ ਕੀਤਾ ।

ਸਰਕਾਰ ਦੁਆਰਾ ਚਲਾਈ ਗਈ ਕੋਈ ਯੋਜਨਾ ਇੱਕ ਆਮ ਜਨ ਨੂੰ ਕਿਸ ਪ੍ਰਕਾਰ ਨਾਲ ਪ੍ਰਭਾਵਿਤ ਕਰਦੀ ਹੈ, ਉਨ੍ਹਾਂ ਦੇ ਜੀਵਨ ਵਿੱਚ ਕੀ ਸਕਾਰਾਤਮਕ ਬਦਲਾਅ ਲਿਆਉਂਦੀ ਹੈ, ਉਹ ਜਾਨਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਜਨਤਾ ਦੇ ਨਾਲ ਸੰਵਾਦ ਕਰਦੇ ਰਹਿੰਦੇ ਹਨ। ਉਵੇਂ ਹੀ ਇੱਕ ਸੰਵਾਦ ਵਿੱਚ ਉਨ੍ਹਾਂ ਨੇ ਉੱਤਰਾਖੰਡ ਦੀ ਦੀਪਾ ਸਾਹ ਨਾਲ ਗੱਲ ਕੀਤੀ, ਦੀਪਾ ਸਾਹ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੰ ਪੈਰਾਲਾਇਸਿਸ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਤੀ ਵੀ ਦਿੱਵਿਯਾਂਗ ਹੈ, ਉਨ੍ਹਾਂ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਆਉਂਦੀਆਂ ਸਨ, ਜੀਵਨ-ਬਤੀਤ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ।

ਲੇਕਿਨ ਜਨ ਔਸ਼ਧੀ ਪ੍ਰੋਜੈਕਟ ਨੇ ਸਥਿਤੀ ਨੂੰ ਬਦਲ ਦਿੱਤਾ। ਪਹਿਲਾਂ ਦਵਾਈਆਂ ਦਾ ਖਰਚ 12,000 ਤੋਂ ਵੱਧ ਹੁੰਦਾ ਸੀ ਲੇਕਿਨ ਜਦੋਂ ਉਨ੍ਹਾਂ ਨੇ ਜਨਔਸ਼ਧੀ ਕੇਂਦਰ ਤੋਂ ਦਵਾਈ ਲੈਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਖਰਚ ਘਟ ਕੇ 1,500 ਹੋ ਗਿਆ, ਬਚੇ ਹੋਏ ਪੈਸਿਆਂ ਤੋਂ ਉਹ ਆਪਣਾ ਹੋਰ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ‘ਮੋਦੀ ਜੀ ਮੈਂ ਈਸ਼ਵਰ ਨੂੰ ਤਾਂ ਨਹੀਂ ਦੇਖਿਆ, ਲੇਕਿਨ ਤੁਹਾਨੂੰ ਈਸ਼ਵਰ ਦੇ ਰੂਪ ਵਿੱਚ ਦੇਖਿਆ ਹੈ’ ਤੁਹਾਡਾ ਬਹੁਤ-ਬਹੁਤ ਧੰਨਵਾਦ, ਇਹ ਸੁਣ ਕੇ ਸਵੈ ਪ੍ਰਧਾਨ ਮੰਤਰੀ ਜੀ ਵੀ ਭਾਵੁਕ ਹੋ ਗਏ ਸਨ।

ਅੱਜ ਦੇ ਸਮੇਂ ਵਿੱਚ ਜਨਤਾ ਨੂੰ ਅਜਿਹੀਆਂ ਬਿਮਾਰੀਆਂ ਨੇ ਘੇਰ ਰੱਖਿਆ ਹੈ ਜਿਨ੍ਹਾਂ ਦੀਆਂ ਦਵਾਈਆਂ ਉਨ੍ਹਾਂ ਦੇ ਜੀਵਨ ਭਰ ਲੈਣੀਆਂ ਪੈਂਦੀਆਂ ਹਨ, ਅਤੇ ਉਨ੍ਹਾਂ ‘ਤੇ ਬਹੁਤ ਖਰਚ ਵੀ ਆਉਂਦਾ ਹੈ, ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਕਲਸਟ੍ਰੋਲ ਆਦਿ। ਜਨ ਔਸ਼ਧੀ ਕੇਂਦਰਾਂ ‘ਤੇ ਇਨ੍ਹਾਂ ਸਭ ਦੀਆਂ ਦਵਾਈਆਂ ਬਜ਼ਾਰ ਨਾਲੋ ਲਗਭਗ 50 ਤੋਂ 90% ਸਸਤੇ ਰੇਟਾਂ ‘ਤੇ ਉਪਲਬਧ ਹਨ।

ਇਸ ਨਾਲ ਉਨ੍ਹਾਂ ਦਾ ਬਹੁਤ ਜੇਬ ਖਰਚ ਬਚਿਆ ਹੈ। ਇਸ ਦੇ ਕਾਰਨ ਪੂਰੇ ਦੇਸ਼ ਭਰ ਦੇ ਨਾਗਰਿਕਾਂ ਦੀ 20.000 ਕਰੋੜ ਦੀ ਬੱਚਤ ਹੋਈ ਹੈ। ਅੱਜ ਜਦੋਂ 5ਵਾਂ ਜਨਔਸ਼ਧੀ ਦਿਵਸ ਮਨਾਇਆ ਜਾ ਰਿਹਾ ਹੈ, ਤਦ ਇਸ ਯੋਜਨਾ ਦੀ ਸਫ਼ਲਤਾ ਦੇ ਪਿਛਲੇ ਸਰਕਾਰ ਦੀ ਜਨਸੇਵਾ ਦੇ ਪ੍ਰਤੀ ਪ੍ਰਤੀਬੱਧਤਾ, ਮਿਹਨਤ ਅਤੇ ਲਗਨ ਨੂੰ ਇਸ ਲੇਖ ਦੇ ਮਾਧਿਅਮ ਨਾਲ ਤੁਹਾਡੇ ਸਾਹਮਣੇ ਰੱਖਣਾ ਚਾਹਾਂਗਾ।

ਸਭ ਤੋਂ ਪਹਿਲੇ ਤਾਂ ਇਸ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰੋਜੈਕਟ ਨੂੰ ਸਰਕਾਰੀ ਨਾ ਰੱਖਦੇ ਹੋਏ ਦੇਸ਼ ਵਿੱਚ ਇੱਕ ਬਿਜ਼ਨਸ ਮੋਡਲ ਦੇ ਤੌਰ ‘ਤੇ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਜਨਔਸ਼ਧੀ ਕੇਂਦਰਾਂ ਨੂੰ ਰਿਟੇਲ ਕੇਂਦਰ ਦੇ ਤੌਰ ‘ਤੇ ਖੋਲ੍ਹੇ ਜਾਣ ਦੀ ਸ਼ੁਰੂਆਤ ਹੋਈ। ਜਨ ਔਸ਼ਧੀ ਕੇਂਦਰ ਕਈ ਵੀ ਵਿਅਕਤੀ, ਫਾਰਮਾਸਿਸਟ, ਉੱਦਮੀ, ਐੱਨਜੀਓ, ਟ੍ਰਸਟ, ਸੋਸਾਇਟੀ, ਇੰਸਟੀਟਿਊਸ਼ਨ ਆਦਿ, ਜਿਸ ਦੇ ਪਾਸ 120 ਵਰਗ ਫੁੱਟ ਦੀ ਦੁਕਾਨ ਹੋਵੇ ਅਤੇ ਇੱਕ ਟ੍ਰੇਨਿੰਗ ਫਾਰਮਾਸਿਸਟ ਉਨ੍ਹਾਂ ਦੇ ਪਾਸ ਹੋਵੇ, ਜਨ ਔਸ਼ਧੀ ਕੇਂਦਰ ਖੋਲ੍ਹ ਸਕਦਾ ਹੈ। ਜਨ ਔਸ਼ਧੀ ਕੇਂਦਰ ਸੰਚਾਲਕ ਨੂੰ ਸਰਕਾਰ ਦੇ ਤਰਫ਼ੋ 5 ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ, ਜੋ ਕਿ ਮਾਸਿਕ ਵਿਕਰੀ ‘ਤੇ ਅਧਾਰਿਤ ਹੁੰਦੀ ਹੈ।

ਇਹ ਰਾਸ਼ੀ ਪ੍ਰਤੀ ਮਹੀਨਾ ਅਧਿਕਤਮ 15 ਹਜ਼ਾਰ ਰੁਪਏ ਤੱਕ ਹੀ ਹੋ ਸਕਦੀ ਹੈ। ਮਹਿਲਾ ਉੱਦਮੀ, ਦਿੱਵਿਯਾਂਗ, ਰਿਟਾਇਰਡ ਸੈਨਿਕ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ, ਨੌਰਥ ਈਸਟ੍ਰਨ  ਸਟੇਟਸ, ਪਹਾੜੀ ਖੇਤਰ ਦੇ ਬਿਨੈਕਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਉਨ੍ਹਾਂ ਦੇ ਕੇਂਦਰ ਦੇ ਲਈ ਇੱਕ ਸਾਫਟਵੇਅਰ ਵੀ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਇਹ ਕੇਂਦਰ ਦੇਸ਼ ਵਿੱਚ ਇੱਕ ਬਿਜ਼ਨਸ ਮੋਡਲ ਦੇ ਰੂਪ ਵਿੱਚ ਸਥਾਪਿਤ ਹੋਏ ਅਤੇ ਰੋਜ਼ਗਾਰ ਦਾ ਵੀ ਇੱਕ ਵੱਡਾ ਸਾਧਨ ਬਣੇ।

ਜਿਵੇਂ-ਜਿਵੇਂ ਇਸ ਯੋਜਨਾ ਦਾ ਵਿਸਤਾਰ ਹੋਇਆ, ਇਹ ਯੋਜਨਾ ਦੇਸ਼ ਦੇ ਕੋਨੇ-ਕੋਨੇ ਵਿੱਚ ਆਮ ਆਦਮੀ ਤੱਕ ਪਹੁੰਚਣ ਲੱਗੀ। 2014 ਵਿੱਚ ਦੇਸ਼ ਵਿੱਚ ਸਿਰਫ਼ 80 ਕੇਂਦਰ ਇਸ ਯੋਜਨਾ ਦੇ ਤਹਿਤ ਕੰਮ ਕਰ ਰਹੇ ਸਨ ਜਿਸ ਦੀ ਸੰਖਿਆ ਅੱਜ ਵਧ ਕੇ 9000 ਤੋਂ ਅਧਿਕ ਹੋ ਗਈ ਹੈ। ਯਾਨੀ ਸਿਰਫ਼ ਪਿਛਲੇ 8 ਵਰ੍ਹਿਆਂ ਵਿੱਚ 100 ਗੁਣਾ ਤੋਂ ਜ਼ਿਆਦਾ। ਅਸੀਂ ਹਰ ਵਰ੍ਹੇ ਇਸ ਯੋਜਨਾ ਦੇ ਲਈ ਇੱਕ ਟੀਚਾ ਨਿਰਧਾਰਿਤ ਕੀਤਾ ਅਤੇ ਉਸ ‘ਤੇ  ਕੰਮ ਕੀਤਾ। 2014-2015 ਵਿੱਚ ਜਨ ਔਸ਼ਧੀ ਕੇਂਦਰਾਂ ‘ਤੇ  ਹੋਣ ਵਾਲੀ ਵਿਕਰੀ 12 ਕਰੋੜ ਦੇ ਲਗਭਗ ਸੀ, ਉਹ ਅੱਜ ਵਧ ਕੇ ਲਗਭਗ 1200 ਕਰੋੜ ਪਹੁੰਚ ਗਈ ਹੈ। ਇਸ ਨਾਲ ਲੋਕਾਂ ਦੀ ਬਚਤ ਤਾਂ ਹੋਈ ਹੀ, ਉਨ੍ਹਾਂ ਦਾ ਖ਼ਰਚ ਵੀ ਘੱਟ ਹੋਇਆ। ਜਨਤਾ ਦੇ ਜਨ ਔਸ਼ਧੀ ਕੇਂਦਰਾਂ ਦੇ ਪ੍ਰਤੀ ਰੂਝਾਨ ਅਤੇ ਮੰਗ ਤੇ ਉਨ੍ਹਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਅਸੀਂ ਕੇਂਦਰਾਂ ‘ਤੇ ਮਿਲਣ ਵਾਲੇ ਉਤਪਾਦਾਂ ਦੀ ਸੰਖਿਆ ਵੀ ਵਧਾਈ।  2014-15 ਵਿੱਚ ਕੇਂਦਰਾਂ ‘ਤੇ  ਜਿੱਥੇ ਸਿਰਫ਼   300 ਉਤਪਾਦ ਮਿਲਦੇ ਸਨ, ਅੱਜ ਉਨ੍ਹਾਂ ਦੀ ਸੰਖਿਆ ਵਧ ਕੇ 2039 ਹੋ ਗਈ ਹੈ। ਇਸ ਦੇ ਨਾਲ ਮੈਂ ਤੁਹਾਡਾ ਧਿਆਨ ਇੱਕ ਹੋਰ ਬਿੰਦੂ ‘ਤੇ  ਲੈ ਕੇ ਜਾਣਾ ਚਾਹਾਂਗਾ। ਕੇਂਦਰਾਂ ‘ਤੇ  ਨਾ ਸਿਰਫ਼  ਦਵਾਈਆਂ ਮਿਲਦੀਆਂ ਹਨ, ਬਲਕਿ ਹੋਰ ਸਰਜੀਕਲ ਉਤਪਾਦ ਵੀ ਇਸ ‘ਤੇ  ਉਪਲਬਧ ਹਨ। ਦੇਸ਼ ਭਰ ਵਿੱਚ ਜਦੋਂ 9,000 ਤੋਂ ਅਧਿਕ ਜਨ ਔਸ਼ਧੀ ਕੇਂਦਰ ਖੁਲ੍ਹੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਨ੍ਹਾਂ ‘ਤੇ  ਹੋਣ ਵਾਲੀ ਸਪਲਾਈ ਵਿੱਚ ਕੋਈ ਰੁਕਾਵਟ ਨਾ ਆਏ। ਸਪਲਾਈ ਚੇਨ ਨੂੰ ਸਰਲ ਬਣਾਈ ਰੱਖਣ ਲਈ ਅਸੀਂ ਵੇਯਰ ਹਾਊਸ ਦੀ ਸੰਖਿਆ ਵਿੱਚ ਵਾਧਾ ਕੀਤਾ। 2014-2015 ਵਿੱਚ ਜਿੱਥੇ ਦੇਸ਼ ਵਿੱਚ ਸਿਰਫ਼   1 ਹੀ ਵੇਯਰ ਹਾਊਸ ਸੀ ਅੱਜ ਦੇਸ਼ ਵਿੱਚ 4 ਵੇਯਰ ਹਾਊਸ ਹਨ। ਇੱਥੇ ਮਿਲਣ ਵਾਲੀਆਂ ਜੈਨੇਰਿਕ ਦਵਾਈਆਂ ਬਜ਼ਾਰ ਨਾਲੋਂ ਘੱਟ ਮੁੱਲ ‘ਤੇ  ਮਿਲਦੀਆਂ ਹਨ ਉਹ ਵੀ ਲਗਭਗ 50%- 90% ਸਸਤੀਆਂ। ਕੈਂਸਰ ਜਿਹੀ ਬਿਮਾਰੀ ਦੀ ਮਹਿੰਗੀ ਦਵਾਈ ਉਦਾਹਰਣ ਦੇ ਤੌਰ ‘ਤੇ  ਡੋਸੇਟੈਕਸਲ ਜੋ ਕਿ ਬਜ਼ਾਰ ਵਿੱਚ 9,828 ਰੁਪਏ ਵਿੱਚ ਮਿਲਦੀ ਹੈ ਉਹ ਜਨ ਔਸ਼ਧੀ ਕੇਂਦਰ ‘ਤੇ  ਸਿਰਫ਼  1,800 ਰੁਪਏ ਵਿੱਚ ਮਿਲ ਜਾਂਦੀ ਹੈ ਯਾਨੀ ਕਿ 82% ਸਸਤੀ। ਇਹ ਭਾਰਤ ਦੇ ਆਮ ਨਾਗਰਿਕ ਦੇ ਲਈ ਇੱਕ ਬਹੁਤ ਵੱਡੀ ਗੱਲ ਹੈ।

ਇਹ ਇੱਕ ਅਜਿਹੀ ਯੋਜਨਾ ਹੈ ਜਿਸ ਨੇ ਦੇਸ਼ ਦੇ ਆਮ ਜਨ ਮਾਨਵ ਦੇ ਜੀਵਨ ਨੂੰ ਸਿੱਧਾ ਪ੍ਰਭਾਵਿਤ ਕੀਤਾ ਹੈ, ਲੱਖਾਂ ਜਿੰਦਗੀਆਂ ਨੂੰ ਬਚਾਇਆ ਹੈ, ਮੈਂ ਇਹ ਕਹਿ ਸਕਦਾ ਹਾਂ ਕਿ ਇਹ ਯੋਜਨਾ ਸਮੁੰਦਰ ਮੰਥਨ ਤੋਂ ਨਿਕਲੇ ਉਸ ਅੰਮ੍ਰਿਤ ਦੇ ਬਰਾਬਰ ਹੈ ਜਿਸ ਨੇ ਦੇਸ਼ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਸੰਵਾਰਿਆ ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਇੱਕ ਗੱਲ ਮੇਰੇ ਹੋਰ ਅਧਿਕਾਰੀਆਂ ਦੇ ਲਈ ਇੱਕ ਸਪੱਸ਼ਟ ਦਿਸ਼ਾ-ਨਿਰਦੇਸ਼ ਬਣ ਗਈ ਕਿ ਦੇਸ਼ ਦਾ ਕੋਈ ਵੀ ਗ਼ਰੀਬ ਵਿਅਕਤੀ, ਉਸ ਦੀ ਜਾਨ, ਦਵਾਈ ਦੀ ਕੀਮਤ ਅਤੇ ਕਿੱਲਤ ਦੇ ਕਾਰਣ ਨਹੀਂ ਜਾਣੀ ਚਾਹੀਦੀ ਹੈ। ਇਹ ਸੁਨਿਸ਼ਚਿਤ ਕਰਦੇ ਹੋਏ ਅਸੀਂ ਮਹਿਲਾ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਨੇ ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਉਨ੍ਹਾਂ ਦੀ ਉੱਤਮ ਸਿਹਤ ਨੂੰ ਸੁਨਿਸ਼ਚਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੈਨੂੰ ਇਹ ਦੱਸਦੇ ਹੋਏ ਮਾਣ ਹੈ ਕਿ ਜਨ ਔਸ਼ਧੀ ਕੇਂਦਰਾਂ ‘ਤੇ  ਸੁਵਿਧਾ ਸੈਨੇਟਰੀ ਪੈਡ ਸਿਰਫ਼ 1 ਰੁਪਏ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ। ਇਸ ਨੇ ਸਾਰੀਆਂ ਮਹਿਲਾਵਾਂ ਦੀ ਵੱਡੀ ਪਰੇਸ਼ਾਨੀ ਦਾ ਸਮਾਧਾਨ ਕੀਤਾ ਹੈ। ਜਨ ਔਸ਼ਧੀ ਕੇਂਦਰਾਂ ਦੇ ਮਾਧਿਅਮ ਨਾਲ ਹੁਣ ਤੱਕ ਲਗਭਗ 34 ਕਰੋੜ ਤੋਂ ਅਧਿਕ ਸੁਵਿਧਾ ਸੈਨੇਟਰੀ ਪੈਡ ਵੇਚੇ ਜਾ ਚੁੱਕੇ ਹਨ। ਮਹਿਲਾਵਾਂ ਦੇ ਸਨਮਾਨ ਅਤੇ ਸੁਰੱਖਿਆ ਦੇ ਪ੍ਰਤੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਸਰਕਾਰ ਹਮੇਸ਼ਾ ਪ੍ਰਤੀਬੱਧ ਰਹੀ ਹੈ, ਇਹ ਉਸੇ ਦਾ ਇੱਕ ਉਦਾਹਰਣ ਹੈ।

ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਸਿਰਫ਼ ਇੱਕ ਯੋਜਨਾ ਨਹੀਂ, ਇਹ ਗ਼ਰੀਬ ਅਤੇ ਮੱਧ ਵਰਗ ਦਾ ਇੱਕ ਅਜਿਹਾ ਮਿੱਤਰ ਬਣ ਕੇ ਉਭਰਿਆ ਹੈ ਜੋ ਕਿ ਮਾੜੇ ਸਮੇਂ ਵਿੱਚ ਹਮੇਸ਼ਾ ਕੰਮ ਆਉਂਦਾ ਹੈ। ਇਸ ਦੀ ਸਫ਼ਲਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਸਰਕਾਰ ਭਵਿੱਖ ਵਿੱਚ ਵੀ ਇਸ ਦੇ ਵਿਸਤਾਰ ਨੂੰ ਲੈ ਕੇ ਪ੍ਰਤੀਬੱਧ ਹੈ। ਭਾਰਤ ਦੇ 140 ਕਰੋੜ ਨਾਗਰਿਕਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ, ਇਸ ਦੇ ਲਈ ਭੱਵਿਖ ਵਿੱਚ ਅਸੀਂ ਇਨ੍ਹਾਂ ਦੀ ਸੰਖਿਆ 15,000 ਕਰੋੜ ਤੱਕ ਪਹੁੰਚਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਪੇਂਡੂ ਖੇਤਰਾਂ ਵਿੱਚ 1 ਲੱਖ ਜਨਸੰਖਿਆ ‘ਤੇ  1 ਕੇਂਦਰ ਅਤੇ ਸ਼ਹਿਰੀ ਖੇਤਰਾਂ ਵਿੱਚ 1 ਲੱਖ ਜਨਸੰਖਿਆ ‘ਤੇ  2 ਕੇਂਦਰ ਸਥਾਪਿਤ ਕੀਤੇ ਜਾਣਗੇ। ਅਗਲੇ 5 ਵਰ੍ਹਿਆਂ ਵਿੱਚ ਕੇਂਦਰਾਂ ‘ਤੇ  ਮਿਲਣ ਵਾਲੇ ਉਤਪਾਦਾਂ ਦੀ ਸੰਖਿਆ ਨੂੰ ਵਧਾ ਕੇ 2500 ਤੱਕ ਕੀਤਾ ਜਾਏਗਾ। ਸਪਲਾਈ ਚੇਨ ਨੂੰ ਹੋਰ ਅਧਿਕ ਮਜ਼ਬੂਤ ਕਰਨ ਅਤੇ ਮੰਗ  ਦੀ ਸਪਲਾਈ ਕਰਨ ਦੇ ਲਈ ਅਗਲੇ 10 ਵਰ੍ਹਿਆਂ ਵਿੱਚ ਵੇਯਰ ਹਾਊਸ ਦੀ ਸੰਖਿਆ 10 ਤੱਕ ਲਿਜਾਉਣ ਦਾ ਵੀ ਟੀਚਾ ਰੱਖਿਆ ਗਿਆ ਹੈ। 

ਇਹ ਸਾਰੀਆਂ ਕੋਸ਼ਿਸ਼ਾਂ ‘ਅੰਤਯੋਦਯ’ ਦੀ ਭਾਵਨਾ ਅਤੇ ਇਸ ਯੋਜਨਾ ਦਾ ਦੇਸ਼ ਦੇ ਹਰੇਕ ਨਾਗਰਿਕ ਨੂੰ ਸੌ ਫੀਸਦੀ ਲਾਭ ਮਿਲੇ, ਉਸ ਨੂੰ ਦੇਖ ਕੇ ਕੀਤੇ ਜਾ ਰਹੇ ਹਨ। ਸਾਡੀ ਸਰਕਾਰ ਦੀ ਸੋਚ ਰਾਜਨੀਤਿਕ ਦ੍ਰਿਸ਼ਟੀ ਨਾਲ ਨਹੀਂ ਚਲਦੀ, ਬਲਕਿ ਸਮਾਜ ਨੂੰ ਉਸ ਦਾ ਕੀ ਲਾਭ ਹੋਵੇਗਾ, ਉਸ ਨੂੰ ਲੈ ਕੇ ਚਲਦੀ ਹੈ। ਇਸ ਅੰਮ੍ਰਿਤ ਕਾਲ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ ਅਗਲੇ 25 ਵਰ੍ਹਿਆਂ ਦਾ ਵਿਜਨ ਰੱਖਿਆ ਹੈ, ਜਿਸ ਵਿੱਚ ਅਸੀਂ ਸਾਰਿਆਂ ਨੂੰ ਆਉਣ ਵਾਲੀ ਪੀੜੀ ਦੇ ਲਈ ਇੱਕ ਸਵਸਥ ਅਤੇ ਸਸ਼ਕਤ ਭਾਰਤ ਦਾ ਨਿਰਮਾਣ ਕਰਨਾ ਹੈ। ਇਹ ਯੋਜਨਾ ਵੀ ਉਸੇ ਵਿਜਨ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਜੋ ਭਾਰਤ ਦੇ ਆਮ ਨਾਗਰਿਕ ਨੂੰ ਸਸ਼ਕਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਆਓ ਜਨ-ਜਨ ਦੇ ਲਈ ਬਣੀ ਜਨਤਾ ਦੀ ਫਾਰਮੇਸੀ ਯਾਨੀ ਮੋਦੀ ਜੀ ਦੀ ਦਵਾਈ ਦੀ ਦੁਕਾਨ ਨਾਲ ਲੋਕਾਂ ਨੂੰ ਪਰਿਚਿਤ/ ਜਾਣੂ ਕਰਵਾਉਣ ਦਾ ਸੰਕਲਪ ਲਈਏ ਅਤੇ “ਸਰਵਜਨ ਹਿਤਾਯ ਸਰਵਜਨ ਸੁਖਾਯ” ਦੇ ਸਾਡੇ ਸੱਭਿਆਚਾਰ ਦੇ ਵਾਹਕ ਬਣੀਏ।

 ਲੇਖਕ: ਡਾ. ਮਨਸੁਖ ਮਾਂਡਵੀਯਾ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਤੇ ਖਾਦ ਮੰਤਰੀ

****

(Features ID: 151327) 0

No comments: