Showing posts with label Online Events. Show all posts
Showing posts with label Online Events. Show all posts

Friday, September 23, 2022

ਔਨਲਾਈਨ ਦਵਾਈਆਂ ਦੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਕਰੋ:

Friday 23rd September 2022 at 12:05 AM

CMC:ਹਫਤਾਭਰ ਚੱਲੇ ਪ੍ਰੋਗਰਾਮ 'ਚ ਨਜ਼ਰ ਆਈ ਸਰਗਰਮ ਸ਼ਮੂਲੀਅਤ  

ਲੁਧਿਆਣਾ
: 23 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਵਿਕਾਸ ਦੇ ਨਾਲ-ਨਾਲ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਔਨਲਾਈਨ ਦਵਾਈਆਂ ਦੇ ਸਿਸਟਮ ਵੀ ਹਨ ਜੋ ਇਹਨਾਂ ਸਮੱਸਿਆਵਾਂ ਦੇ ਹੱਲ ਦੇਣ ਦਾ ਦਾਅਵਾ ਕਰਦੇ ਹਨ. ਇਹ ਦਵਾਈਆਂ ਮਿਲਣੀਆਂ ਆਸਾਨ ਵੀ ਹਨ ਅਤੇ ਸਸਤੀਆਂ ਵੀ। ਪਰ ਕੋਈ ਵੀ ਪੜ੍ਹਿਆ-ਲਿਖਿਆ ਡਾਕਟਰ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਕੇ ਅੰਨ੍ਹਾ ਨਹੀਂ ਹੁੰਦਾ। ਨੂੰ ਸਿੱਧੇ ਆਰਡਰ ਰਾਹੀਂ ਆਰਡਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਸਿੱਧੇ ਤੌਰ 'ਤੇ ਸ਼ੁਰੂ ਹੁੰਦੀ ਹੈ। ਇਸ ਚੱਕਰ ਵਿੱਚ ਕਈ ਨਵੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਮਾਮਲਾ ਗੁੰਝਲਦਾਰ ਹੈ। ਆਮ ਤੌਰ 'ਤੇ, ਇੱਕ ਮਰੀਜ਼ ਡਾਕਟਰੀ ਦ੍ਰਿਸ਼ਟੀਕੋਣ ਤੋਂ ਇੰਨਾ ਬੁੱਧੀਮਾਨ ਨਹੀਂ ਹੁੰਦਾ ਕਿ ਉਹ ਆਪਣੀ ਸਮੱਸਿਆ ਨੂੰ ਪੂਰੀ ਤਰ੍ਹਾਂ ਸਮਝ ਸਕੇ। ਅਜਿਹੇ 'ਚ ਉਹ ਜਿਸ ਦਵਾਈ ਦਾ ਆਰਡਰ ਕਰੇਗਾ, ਉਹ ਦਵਾਈ ਵੀ ਗਲਤ ਸਾਬਤ ਹੋਵੇਗੀ, ਇਸ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।
ਸੀਐਮਸੀ, ਲੁਧਿਆਣਾ ਦੇ ਐਡਵਰਸ ਡਰੱਗ ਰਿਐਕਸ਼ਨ (ਏਡੀਆਰ) ਨਿਗਰਾਨੀ ਕੇਂਦਰ ਨੇ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ (ਪੀਵੀਪੀਆਈ) ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1800 180 3024 ਵਰਗੇ ਉਪਲਬਧ ਸਾਧਨਾਂ ਦੀ ਵਰਤੋਂ ਕਰਦੇ ਹੋਏ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਨੂੰ ਵੱਖ-ਵੱਖ ਦਵਾਈਆਂ ਦੇ ਏਡੀਆਰ ਦੀ ਰਿਪੋਰਟ ਕਰਨ ਲਈ ਸਿਖਲਾਈ ਦੇਣ ਲਈ ਇੱਕ ਹਫ਼ਤੇ ਦਾ ਪ੍ਰੋਗਰਾਮ ਸਮਾਪਤ ਕੀਤਾ। ADR PvPI ਐਪ ਜਾਂ CMC, ਲੁਧਿਆਣਾ ਦੇ ADR ਕੇਂਦਰ ਵਿੱਚ ਇੱਕ ਪੰਨੇ ਦਾ ADR ਫਾਰਮ ਜਮ੍ਹਾਂ ਕਰਾਉਣਾ। ਪ੍ਰੋਗਰਾਮ ਦੀ ਲੜੀ PvPI (ਨਵੰਬਰ 17-23) ਦੇ ਸਾਲਾਨਾ ਹਫ਼ਤੇ ਦਾ ਹਿੱਸਾ ਹੈ, ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਡਾ. ਵਿਲੀਅਮ ਭੱਟੀ, ਡਾਇਰੈਕਟਰ, ਸੀ.ਐਮ.ਸੀ. ਨੇ ਇਨਾਮ ਵੰਡ ਸੈਸ਼ਨ ਦਾ ਉਦਘਾਟਨ ਕੀਤਾ ਅਤੇ ਏ.ਡੀ.ਆਰ. ਬਾਰੇ ਕੁਇਜ਼ ਦਾ ਉਦਘਾਟਨ ਕੀਤਾ। ਡਾ: ਵਿਲੀਅਮ ਨੇ ਰੁਟੀਨ ਅਭਿਆਸ ਵਿੱਚ ADRs ਦੀ ਰਿਪੋਰਟ ਕਰਨ ਦੇ ਸੱਭਿਆਚਾਰ ਨੂੰ ਪੈਦਾ ਕਰਨ ਲਈ ਉਭਰਦੇ ਡਾਕਟਰਾਂ ਨਾਲ ਗੱਲਬਾਤ ਕੀਤੀ। ਉਸਨੇ ਸੀਆ ਦੱਤਾ ਨੂੰ ਏ.ਡੀ.ਆਰ ਦੇ ਈ-ਪੋਸਟਰ ਵਿੱਚ ਪਹਿਲਾ ਇਨਾਮ ਦਿੱਤਾ ਜਿਸਨੇ "ਮਰੀਜ਼ਾਂ ਦੁਆਰਾ ਏ.ਡੀ.ਆਰਜ਼ ਦੀ ਉਤਸ਼ਾਹਿਤ ਰਿਪੋਰਟਿੰਗ" ਹਫ਼ਤੇ ਦੀ ਥੀਮ 'ਤੇ ਪੋਸਟਰ ਡਿਜ਼ਾਈਨ ਕੀਤਾ। ਡਾ. ਜੈਰਾਜ ਡੀ ਪਾਂਡਿਅਨ, ਪ੍ਰਿੰਸੀਪਲ, ਸੀਐਮਸੀ ਨੇ ਮਰੀਜ਼ਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਸਾਰੀਆਂ ਨਵੀਆਂ ਦਵਾਈਆਂ ਲਈ ADRs ਦੀ ਰਿਪੋਰਟ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਡਾ: ਦਿਨੇਸ਼ ਬਡਿਆਲ, ਵਾਈਸ ਪ੍ਰਿੰਸੀਪਲ (ਮੈਡ ਐਜੂ) ਅਤੇ ਏ.ਡੀ.ਆਰ ਸੈਂਟਰ ਦੇ ਕੋਆਰਡੀਨੇਟਰ ਨੇ ਦੱਸਿਆ ਕਿ ਸੀਐਮਸੀ ਕੇਂਦਰ 11 ਸਾਲਾਂ ਤੋਂ ਸੀਐਮਸੀ ਅਤੇ ਨੇੜਲੇ ਸੰਸਥਾਵਾਂ ਤੋਂ ਏਡੀਆਰ ਰਿਪੋਰਟ ਕਰ ਰਿਹਾ ਹੈ। ਡਾ: ਬਡਿਆਲ ਨੇ ਦੱਸਿਆ ਕਿ ਮਰੀਜ਼ ਵੈੱਬਸਾਈਟ https://www.ipc.gov.in/mandates/pvpi/pvpi-updates.html ਤੋਂ 10 ਸਥਾਨਕ ਭਾਸ਼ਾਵਾਂ ਵਿੱਚ ਉਪਲਬਧ ਫਾਰਮਾਂ ਦੀ ਵਰਤੋਂ ਕਰਕੇ ਵੀ ਏਡੀਆਰ ਦੀ ਰਿਪੋਰਟ ਕਰ ਸਕਦੇ ਹਨ। ਡਾ. ਬਡਿਆਲ ਅਤੇ ਡਾ. ਪ੍ਰਭਜੋਤ ਕੌਰ, ਸੈਂਟਰ ਵਿੱਚ ਰੋਗੀ ਸੁਰੱਖਿਆ ਫਾਰਮਾਕੋਵਿਜੀਲੈਂਸ ਐਸੋਸੀਏਟ ਨੇ ਏ.ਡੀ.ਆਰ ਫਾਰਮ ਭਰਨ ਅਤੇ ਜਮ੍ਹਾ ਕਰਨ ਬਾਰੇ ਸਿਖਲਾਈ ਦਿੱਤੀ। ਇਕੱਤਰ ਕੀਤੇ ਗਏ ADR ਫਾਰਮਾਂ ਨੂੰ ਭਾਰਤੀ ਫਾਰਮਾਕੋਪੀਆ ਕਮਿਸ਼ਨ ਵਿੱਚ ਰਾਸ਼ਟਰੀ ਕੇਂਦਰ ਵਿੱਚ ਯੋਗਦਾਨ ਦਿੱਤਾ ਜਾਂਦਾ ਹੈ ਜੋ ਅੱਗੇ WHO ਡੇਟਾਬੇਸ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਡਾਕਟਰ http://vigiaccess.org/ 'ਤੇ ਵੀ ਦਵਾਈਆਂ ਦੇ ਏ.ਡੀ.ਆਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ADsR 'ਤੇ ਕਵਿਜ਼ VigiBuzz 2022 ਰੀਹਾ ਗੁਪਤਾ ਅਤੇ ਇਸ਼ਿਤਾ ਗੁਪਤਾ ਨੇ ਜਿੱਤੀ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, May 20, 2021

ਪੁਨਰਜੋਤ ਅਤੇ ਸਾਈਟ ਸੇਵਰ ਵੱਲੋਂ ਇੱਕ ਖਾਸ ਉਪਰਾਲਾ

ਦੂਸਰੇ  ਸੂਬਾਈ ਆਨਲਾਇਨ ਭਾਸ਼ਣ ਮੁਕਾਬਲੇ ਦੀ ਆਖ਼ਿਰੀ ਤਾਰੀਖ 29 ਮਈ 


ਲੁਧਿਆਣਾ: 19 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜ਼ਿੰਦਗੀ ਦੀਆਂ ਉਦਾਸੀਆਂ ਨੂੰ ਦੂਰ ਕਰਨ ਅਤੇ ਇਸ ਦੀਆਂ ਖੁਸ਼ਹਾਲੀਆਂ ਨੂੰ ਵਧਾਉਣ ਦੇ ਉਪਰਾਲੇ ਕਰਨ ਵਿੱਚ ਡਾਕਟਰ ਰਮੇਸ਼ ਅਤੇ ਉਹਨਾਂ ਦੀ ਟੀਮ ਹਮੇਸ਼ਾਂ ਮੋਹਰੀ ਰਹੀ ਹੈ। ਇਸ ਵਾਰ ਜਦੋਂ ਕੋਵਿਡ-19 ਨਾਮ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ ਉਦੋਂ ਡਾਕਟਰ ਰਮੇਸ਼ ਦੀ ਟੀਮ ਲੋਕਾਂ ਦੇ ਨਿੱਕੇ ਵੱਡੇ ਸੁੱਖਾਂ ਲਈ ਕੁਝ ਨਾ ਕੁਝ ਕਰਨ ਵਿਹੁੱਚ ਨਿਰੰਤਰ ਜਤਨਸ਼ੀਲ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। 

ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਡਾਕਟਰ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿੱਚ ਮੀਟਿੰਗ ਤੋਂ ਬਾਅਦ ਦੂਸਰੇ ਰਾਜ ਪੱਧਰੀ ਆਨ ਲਾਇਨ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਗਈ। ਅਸ਼ੋਕ ਮਹਿਰਾ ਹੁਰਾਂ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਿਛਲੇ 15 ਮਹੀਨੇ ਤੋਂ ਆਪਣੇ ਘਰਾਂ ਤੋਂ ਹੀ ਆਨ ਲਾਇਨ ਕਲਾਸਾਂ ਲਗਾ ਰਹੇ ਹਨ। ਇਹ ਬਹੁਤ ਹੀ ਗੰਭੀਰ ਵਰਤਾਰਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਇਹ ਕਰੋਨਾ ਪੈਨਡੈਮਿਕ ਦਾ ਸਮਾਂ ਬਹੁਤ ਲੰਬਾ ਹੋ ਗਿਆ  ਹੈ। ਕਈ ਵਿਦਿਆਰਥੀ ਘਰਾਂ ਵਿੱਚ ਬਹੁਤ ਬੋਰ ਹੋ ਰਹੇ ਹਨ ਅਤੇ ਕਈ ਤਾਂ ਮਾਨਸਿਕ ਤਣਾਉ ਦੇ ਵੀ ਸ਼ਿਕਾਰ ਹੋ ਰਹੇ ਹਨ। ਪੁਨਰਜੋਤ ਆਈ ਬੈਂਕ ਅਤੇ ਸਾਈਟ ਸੇਵਰ ਸੁਸਾਇਟੀ ਵੱਲੋਂ ਇਸ ਔਖੇ ਸਮੇਂ ਵਿੱਚ 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥਆਂ ਲਈ ਪਿਛਲੇ ਸਾਲ ਦੀ ਤਰਾਂ ਇਸ ਸਾਲ ਦੂਸਰੇ ਰਾਜ ਪੱਧਰੀ ਆਨ ਲਾਇਨ ਭਾਸ਼ਣ ਮੁਕਾਬਲੇ ਦਾ ਆਯੋਜਨ 19 ਮਈ ਤੋਂ 29 ਮਈ 2021 ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਦੋ ਵਿਸ਼ੇ ਰੱਖੇ ਗਏ ਹਨ ਪਹਿਲਾ ਵਿਸ਼ਾ ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ ਅਤੇ ਦੂਸਰਾ ਵਿਸ਼ਾ ਕੋਵਿਡ ਨਾਲ ਲੜਨ ਦੀ ਸ਼ਕਤੀ ਵਧਾਉਣ ਬਾਰੇ। ਇਹਨਾਂ ਵਿਸ਼ਿਆ ਤੇ ਵਿਦਿਆਰਥੀ ਆਪੋ ਆਪਣੀ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ। ਇਸਦੇ ਨਾਲ ਆਪਣੀ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਦੀ ਕਾਪੀ ਵੀ ਲਗਾਉਣੀ ਹੋਵੇਗੀ। ਇਸ ਮੁਕਾਬਲੇ ਲਈ ਬਣਾਈ ਹੋਈ ਵੀਡੀਓ  ਭੇਜਣ ਲਈ ਸਬੰਧਤ ਸੰਪਰਕ ਨੰਬਰ ਇਸ ਪ੍ਰਕਾਰ ਹਨ 75899- 44331, 97800-15715 ਜਾਂ 97817-05750 ਜਿਹਨਾਂ ਤੇ ਆਪਣੀ ਵੀਡੀਓ ਤੁਸੀਂ ਵੱਟਸਅੱਪ ਕਰ ਸਕਦੇ ਹਨ। ਅਜਿਹਾ ਕਰਕੇ ਨਾ ਸਿਰਫ ਤੁਸੀਂ ਆਪਣੀ ਨਿਤਰਾਸ਼ ਅਤੇ ਬੋਰੀਅਤ ਵਿੱਚੋਂ ਬਾਹਰ ਆ ਸਕੋਗੇ ਬਲਕਿ ਮਹਾਂਮਾਰੀ ਦੇ ਇਸ ਅਤਿ ਨਾਜ਼ੁਕ ਸਮੇਂ ਦੌਰਾਨ ਆਪਣੀ ਰਚਨਾਤਮਿਕ ਸਮਰਥਾ ਤੇ ਸ਼ਕਤੀ ਨੂੰ ਵੀ ਵਧ ਸਕੋਗੇ। ਤੁਹਾਡੇ ਅੰਦਰ ਲੁਕੀਆਂ ਸੰਭਾਵਨਾਵਾਂ ਨੂੰ ਬਾਹਰ ਲਿਆਉਣ ਅਤੇ ਵਿਕਸਿਤ ਕਰਨ ਦਾ ਸੁਨਹਿਰੀ ਮੌਕਾ ਹੈ ਇਸ  ਪ੍ਰਤੀਯੋਗਿਤਾ ਦਾ ਆਯੋਜਨ।  

ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 29 ਮਈ 2021 ਹੈ। ਇਕ ਵਿਦਿਆਰਥੀ ਇਕ ਵਿਸ਼ੇ ਤੇ ਇਕ ਹੀ ਐਂਟਰੀ ਕਰਵਾ ਸਕਦਾ ਹੈ ਅਤੇ ਐਂਟਰੀ ਬਿਲਕੁਲ ਫ੍ਰੀ ਹੈ । ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਸਾਡੀ ਸੰਸਥਾਂ ਵਲੋਂ ਅੱਖਾਂ ਦਾਨ ਦੇ ਫ੍ਰੂੀ ਟਰਾਂਸਪਲਾਟ ਕਰਨ ਦੇ ਨਾਲ - ਨਾਲ ਲੋਕਾਂ ਦੀ ਚੰਗੀ ਸਿਹਤ ਸਿੱਖਿਆ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਹ ਮੁਕਾਬਲੇ ਵੀ ਇਸ ਕੜੀ ਦੇ ਅਧੀਨ ਬੱਚਿਆਂ ਦੇ ਮਾਨਸਿਕ ਤਣਾਓ ਨੂੰ ਦੂਰ ਕਰਨ ਅਤੇ ਚੰਗੀ ਸਿਹਤ ਦੀ ਜਾਗਰੂਕਤਾ ਅਧੀਨ ਕਰਵਾਏ ਜਾ ਰਹੇ ਹਨ । ਇਸ ਮੁਕਾਬਲੇ ਦੇ ਨਤੀਜੇ 6 ਜੂਨ ਨੂੰ ਸਾਈਟ ਸੇਵਰ ਵੈਲਫੇਅਰ ਚੈਰੀਟੇਬਲ ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੀ ਵੈਬ ਸਾਈਟ ਤੇ ਘੋਸ਼ਿਤ ਕੀਤੇ ਜਾਣਗੇ । ਪਹਿਲੇ ਸਥਾਨ ਲਈ 5000 ਰੁਪਏ , ਦੂਸਰੇ ਸਥਾਨ ਲਈ 3000 ਰੁਪਏ ਅਤੇ ਤੀਸਰੇ ਸਥਾਨ ਲਈ 2000 ਰੁਪਏ ਦੇ ਇਨਾਮ ਡਾਕਟਰ ਰਮੇਸ਼ ਸੁਪਰ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਅਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ, ਫਗਵਾੜਾ ਵੱਲੋਂ ਸਾਂਝੇ ਤੌਰ ਤੇ ਦਿੱਤੇ ਜਾਣਗੇ । ਇਸ ਮੌਕੇ ਪੁਨਰਜੋਤ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਹੁਰਾਂ ਵੱਲੋਂ ਸਕੂਲ ਅਧਿਆਪਕਾਂ ਨੂੰ  ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਬੇਨਤੀ ਕੀਤੀ ਗਈ। ਤੁਸੀਂ ਇਸ ਆਯੋਜਨ ਦੀ  ਮਿੱਤਰਾਂ ਤੱਕ ਵੀ ਪਹੁੰਚਾਓ। ਵੱਧ ਤੋਂ ਵੱਧ ਬੱਚਿਆਂ ਤੱਕ ਇਹ ਸੁਨੇਹਾ ਪੁੱਜੇ ਤਾਂ ਜੋ ਪੰਜਾਬ ਵਿੱਚੋਂ ਵੱਧ ਤੋਂ ਵੱਧ ਪ੍ਰਤਿਭਾਵਾਨ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕੇ। ਆਪਦਾ ਕੋ ਅਵਸਰ ਮੈਂ ਬਦਲਣਾ ਏਨੂੰ ਹੀ ਕਹਿੰਦੇ ਹਨ ਅਰਥਾਤ ਮੁਸੀਬਤ ਨੂੰ ਮੌਕਾ ਬਣਾ ਕੇ ਅੱਗੇ ਵਧਣਾ। ਰੁਕਾਵਟ ਨੂੰ ਪੌੜੀ ਦਾ ਦੰਦਾਂ ਬਣਾ ਕੇ ਥੋੜਾ ਹੋਰ ਉਚਾਈ ਤੇ ਪਹੁੰਚ ਜਾਣਾ।  ਇਹੀ ਤਾਂ ਹੈ ਪੁਨਰਜੋਤ ਦੇ  ਮਿਸ਼ਨ ਦਾ ਮਕਸਦ।  

ਅਰਮਾਨ ਮੇਹਤਾ ਯੂਥ ਕੋਆਰਡੀਨੇਟਰ ਮਿਸ਼ਨ ਪੁਨਰਜੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਬੀਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਣ। ਇਸ ਤਰ੍ਹਾਂ ਪੁਨਰਜੋਤ ਸਮਾਜ ਦੀ ਭਲਾਈ ਵੀ ਕਰ ਰਿਹਾ ਹੈ ਅਤੇ ਸਿਹਤਮੰਦ ਸਮਾਜ ਦੀ ਕਾਇਮੀ ਲਈ ਜਤਨਸ਼ੀਲ ਵੀ ਹੈ। ਸਾਨੂੰ ਸਾਰਿਆਂ  ਨੂੰ ਇਸ ਮੁਹਿੰਮ ਵਿੱਚ ਭਾਗ ਲੈਣਾ ਚਾਹੀਦਾ ਹੈ। 

ਸਿਹਤਮੰਦ ਅਤੇ ਨਵੇਂ ਸਮਾਜ ਦੀ ਸਿਰਜਨਾਂ ਲਈ ਹੁੰਦੀਆਂ ਰਹਿਣ ਵਾਲੀਆਂ ਅਜਿਹੀਆਂ ਮੁਹਿੰਮਾਂ ਨਾਲ ਜੁੜਨ ਲਈ ਤੁਸੀਂ ਡਾ. ਰਮੇਸ਼, ਐੱਮ.ਡੀ. ਨਾਲ ਉਹਨਾਂ ਦੇ ਮੋਬਾਈਲ ਨੰਬਰ 7589944331 'ਤੇ ਸਿੱਧਾ ਸੰਪਰਕ ਵੀ ਕਰ ਸਕਦੇ ਹੋ।