ਵਿੱਦਿਆ ਸੈਮੀਨਾਰ ਵਿੱਚ ਕਨ੍ਹਈਆ ਕੁਮਾਰ ਨੇ ਕੀਤੇ ਮੋਦੀ ਨੂੰ ਤਿੱਖੇ ਸੁਆਲ
ਧਮਕੀਆਂ ਦੇ ਬਾਵਜੂਦ ਅੱਜ ਕਨ੍ਹਈਆ ਕੁਮਾਰ ਵਾਲਾ ਸੈਮੀਨਾਰ ਪੂਰੀ ਤਰਾਂ ਸਫਲ ਰਿਹਾ। ਸ਼ਾਇਦ ਪਹਿਲਾ ਮੌਕਾ ਸੀ ਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲ ਖਚਾਖਚ ਭਰ ਗਿਆ। ਪ੍ਰੋਗਰਾਮ ਰੋਕਣ ਦੀਆਂ ਧਮਕੀਆਂ ਦੇ ਮੱਦੇ ਨਜ਼ਰ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਰੋਕਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਫਿਰੋਜ਼ਪੁਰ ਰੋਡ ਤੋਂ ਪੰਜਾਬੀ ਭਵਨ ਅਤੇ ਗੁਰੂਨਾਨਕ ਭਵਨ ਵੱਲ ਆਉਂਦਾ ਰਸਤਾ ਹੀ "ਸੀਲ" ਕਰ ਦਿੱਤਾ ਗਿਆ ਸੀ। ਆਯੋਜਕਾਂ ਦੀ ਮਰਜ਼ੀ ਬਿਨਾ ਕਿਸੇ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਪੰਜਾਬੀ ਭਵਨ ਦੇ ਗੇਟ ਅਤੇ ਫਿਰ ਸੈਮੀਨਾਰ ਦੇ ਗੇਟ ਤੇ ਵੀ ਭਾਰੀ ਪੁਲਿਸ ਫੋਰਸ ਸੀ। ਪੰਜਾਬੀ ਭਵਨ ਇੱਕ ਤਰਾਂ ਨਾਲ ਪੁਲਿਸ ਛਾਉਣੀ ਬਣਿਆ ਹੋਇਆ ਸੀ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਅੰਤ ਵਿਚ ਧੰਨਵਾਦ ਕਰਦਿਆਂ ਆਖਿਆ ਕਿ ਕਿਸੇ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਬਰਬਾਦ ਕਰਨ ਲਈ ਉਥੋਂ ਦੇ ਵਿੱਦਿਅਕ ਢਾਂਚੇ ਨੂੰ ਫ਼ਿਰਕੂ ਲੀਹਾਂ 'ਤੇ ਢਾਲ ਦਿੱਤਾ ਜਾਵੇ। ਇਹੀ ਕੰਮ ਅੰਗਰੇਜ਼ ਆਪਣੇ ਰਾਜ ਸਮੇਂ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਫ਼ਲ ਬਣਾਉਣ ਲਈ ਕਰਦੇ ਰਹੇ ਹਨ। ਇਹ ਕਾਰਪੋਰੇਟ ਜਗਤ ਅਤੇ ਰਾਜ ਸੱਤਾ ਦਾ ਕੋਈ ਸਾਂਝਾ ਗੁਪਤ ਏਜੰਡਾ ਜਾਪਦਾ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਸਿੱਖਿਆ ਦਾ ਮਸਲਾ ਮਨੁੱਖੀ ਸਾਧਨਾਂ ਦੇ ਵਿਕਾਸ ਲਈ ਅਤੇ ਭਰਪੂਰ ਰੁਜ਼ਗਾਰ ਵਾਲੇ ਸਮਾਜ ਲਈ ਅਤਿ ਮੁੱਢਲਾ ਮਸਲਾ ਹੈ। ਇਸ ਨੂੰ ਤਾਂ ਸਗੋਂ ਪਹਿਲਾਂ ਤੋਂ ਵੀ ਵਧੇਰੇ ਵਿਗਿਆਨਕ ਅਤੇ ਲੋਕਤੰਤਰੀ ਲੀਹਾਂ ਤੇ ਢਾਲਣ ਦੀ ਲੋੜ ਹੈ। ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਨੇ ਵਿਸ਼ੇ ਦੀ ਗੰਭੀਰਤਾ ਅਤੇ ਸਾਰਥਿਕਤਾ ਦੇ ਨਾਲ ਸਿਹਤ ਦੇ ਅਧਿਕਾਰ ਨੂੰ ਜੋੜਦਿਆਂ ਜਾਣ ਪਛਾਣ ਕਰਵਾਈ ਅਤੇ ਕਿਹਾ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਵਿਚ ਗੰਭੀਰ ਚਰਚਾ ਹੋਣੀ ਚਾਹੀਦੀ ਹੈ।
कन्हैया ने दी जाह्नवी को शुभकामनाएं और विरोध करने वालों को धन्यवाद
ਚੋਣ ਮੁੱਦਿਆਂ ਨੂੰ ਲਾਗੂ ਨਾ ਕੀਤਾ ਤਾਂ ਸੜਕਾਂ ਤੇ ਉਤਰ ਕੇ ਲਾਗੂ ਕਰਾਵਾਂਗੇ
ਸਭ ਲਈ ਰੁਜ਼ਗਾਰ ਵਾਲੀ ਸਿੱਖਿਆ ਵਾਸਤੇ ਜੂਝਣਾ ਲੋੜਾਂ ਦੀ ਲੋੜ ਬਣ ਗਿਆ ਹੈ-ਕਨੱਈਆ ਕੁਮਾਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਿੱਖਿਆ ਸੈਮੀਨਾਰ
ਲੁਧਿਆਣਾ: 23 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
कन्हैया ने दी जाह्नवी को शुभकामनाएं और विरोध करने वालों को धन्यवाद
ਪੰਜਾਬੀ ਭਵਨ ਵਿੱਚ ਕਨ੍ਹਈਆ ਕੁਮਾਰ ਦੇ ਸਵਾਗਤ ਲਈ ਅੱਜ ਜਿੱਥੇ ਖੱਬੇ ਪੱਖੀ ਵਿਦਿਆਰਥੀ ਅਤੇ ਸੈਮੀਨਾਰ ਦੇ ਆਯੋਜਕ ਪੂਰੀ ਤਰਾਂ ਤਿਆਰ ਸਨ ਉੱਥੇ ਪ੍ਰੋਗਰਾਮ ਨੂੰ ਰੋਕੇ ਜਾਣ ਦੀਆਂ ਧਮਕੀਆਂ ਕਾਰਨ ਮਾਹੌਲ ਵਿੱਚ ਕੁਝ ਖਿਚਾਅ ਵੀ ਸੀ। ਭਾਰੀ ਪੁਲਿਸ ਫੋਰਸ ਅਤੇ ਖੱਬੇ ਵਾਲੰਟੀਅਰਾਂ ਨੇ ਕਿਸੇ ਵੀ ਸੰਭਾਵਤ ਹਮਲੇ ਨੂੰ ਰੋਕਣ ਲਈ ਡਿਊਟੀਆਂ ਸੰਭਾਲੀਆਂ ਹੋਈਆਂ ਸਨ। ਆਯੋਜਕਾਂ ਦੀ ਦੂਰ ਅੰਦੇਸ਼ੀ ਅਤੇ ਸੂਝਬੂਝ ਨਾਲ ਕਨ੍ਹਈਆ ਕੁਮਾਰ ਨੂੰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਪੰਜਾਬੀ ਭਵਨ ਵਿੱਚ ਲੈ ਆਂਦਾ ਗਿਆ ਜਿਸ ਨਾਲ ਵਿਰੋਧ ਕਰਨ ਵਾਲੇ ਹੱਥ ਮਲਦੇ ਰਹਿ ਗਏ। ਕਨ੍ਹਈਆ ਕੁਮਾਰ ਨੇ ਪ੍ਰੋਗਰਾਮ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਸਪਸ਼ਟ ਕੀਤਾ ਕਿ ਉਹ ਦੇਸ਼ ਦੇ ਖਿਲਾਫ ਕਦੇ ਵੀ ਨਹੀਂ ਸਨ ਬਲਕਿ ਉਹਨਾਂ ਨੇਤਾਵਾਂ ਦੇ ਖਿਲਾਫ ਹਨ ਜਿਹੜੇ ਦੇਸ਼ ਨਾਲ ਗੱਦਾਰੀ ਕਰਦੇ ਹਨ। ਉਹਨਾਂ ਸਾਫ ਕਿਹਾ ਨੇ ਕਿ ਦੇਸ਼ ਦੇ ਲੋਕਾਂ ਬਿਨਾ ਦੇਸ਼ ਦੀ ਗੱਲ ਨਹੀਂ ਕੀਤੀ ਜਾ ਸਕਦੀ।
कन्हैया ने दी जाह्नवी को शुभकामनाएं और विरोध करने वालों को धन्यवाद
कन्हैया ने दी जाह्नवी को शुभकामनाएं और विरोध करने वालों को धन्यवाद
ਪੰਜਾਬੀ ਭਵਨ ਲੁਧਿਆਣਾ ਵਿਖੇ ਸਿੱਖਿਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਾਬਕਾ ਪ੍ਰਧਾਨ ਅਤੇ ਵਿਦਿਆਰਥੀ ਆਗੂ ਕਨੱਈਆ ਕੁਮਾਰ ਨੇ ਆਖਿਆ ਕਿ ਸਿੱਖਿਆ ਪ੍ਰਬੰਧ ਵਿਚ ਤਬਦੀਲੀ ਵਾਸਤੇ ਸੰਘਰਸ਼ ਲੋੜਾਂ ਦੀ ਲੋੜ ਬਣ ਗਿਆ ਹੈ। ਅਜਿਹੀ ਤਬਦੀਲੀ ਜਿਸ ਵਿਚ ਸਮਾਜ ਦੇ ਹਰ ਵਰਗ ਦੇ ਬੱਚੇ ਲਈ ਪ੍ਰਾਇਮਰੀ ਸਕੂਲ ਤੋਂ ਲੈ ਕੇ ਉੱਚ ਵਿਦਿਆ ਤਕ ਮੁਕੰਮਲ ਸਿਖਿਆ ਦਿੱਤੀ ਜਾ ਸਕੇ। ਉਹਨਾਂ ਮਹਿੰਗੀ ਵਿਦਿਆ ਅਤੇ ਘਟਦੇ ਰੁਜ਼ਗਾਰ ਵਿਸ਼ੇ 'ਤੇ ਬੋਲਦਿਆਂ ਅੱਗੇ ਆਖਿਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਨਾਲ ਸਿੱਖਿਆ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਵਿਦਿਆ ਤਕ ਸ਼ਖ਼ਸੀਅਤ ਉਸਾਰੀ ਵਾਲੀ ਸਿੱਖਿਆ ਇਕ ਸੁਪਨਾ ਹੋ ਕੇ ਰਹਿ ਗਈ ਹੈ। ਸਿੱਖਿਆ ਪ੍ਰਬੰਧ ਵਿਚੋਂ ਵਿਗਿਆਨਕ ਨਜ਼ਰੀਆ, ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਥਾਂ ਤੇ ਨਸਲਪ੍ਰਸਤ ਅਤੇ ਫਿਰਕਾਪ੍ਰਸਤ ਵਿਚਾਰ ਫਿਟ ਕੀਤੇ ਜਾ ਰਹੇ ਹਨ। ਸੰਚਾਰ ਮਾਧਿਅਮਾਂ ਰਾਹੀਂ ਇਹ ਫੈਲਾਇਆ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਭਾਰਤੀ ਸੰਸਕ੍ਰਿਤੀ ਅਤੇ ਰਹੁ ਰੀਤਾਂ ਨੂੰ ਮੁੜ ਸਥਾਪਤ ਕਰਨ ਲਈ ਕੀਤਾ ਜਾ ਰਿਹਾ ਹੈ। ਉਸ ਨੇ ਹੋਰ ਕਿਹਾ ਕਿ ਸਿੱਖਿਆ ਦੇ ਲੋਕਤੰਤਰੀ ਤੱਤ ਨੂੰ ਖਤਮ ਕਰਨਾ ਘਿਨਾਉਣੀ ਸਾਜ਼ਿਸ਼ ਹੈ ਅਤੇ ਕਿਸੇ ਵੀ ਵੱਖਰੇ ਵਿਚਾਰ ਨੂੰ ਦੇਸ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਉਸਨੇ ਜੇ.ਐਨ.ਯੂ. ਅਤੇ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਅਤੇ ਕਈ ਹੋਰ ਵਿਦਿਅਕ ਅਦਾਰਿਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਬੜੀ ਚਲਾਕੀ ਨਾਲ ਹੋ ਰਿਹਾ ਹੈ ਕਿ ਉਚ ਵਿਦਿਆ ਕਾਰਪੋਰੇਟ ਜਗਤ ਨੂੰ ਸੌਂਪ ਦਿੱਤੀ ਜਾਵੇ। ਨਤੀਜੇ ਵਜੋਂ ਗਰੀਬ ਲੋਕਾਂ ਦੀ ਪਹੁੰਚ ਤੋਂ ਉੱਚ ਸਿਖਿਆ ਬਿਲਕੁਲ ਦੂਰ ਹੋ ਗਈ ਹੈ। ਦੇਸ਼ ਭਗਤੀ ਦਾ ਸਮੁੱਚਾ ਸੰਕਲਪ ਹੀ ਇਸ ਤਰਾਂ ਬਦਲਿਆ ਜਾ ਰਿਹਾ ਹੈ ਕਿ ਰਾਜ ਕਰਦੀ ਪਾਰਟੀ ਦੇ ਹਿੰਦੂਤਵ ਦੇ ਏਜੰਡੇ ਦੇ ਫਿਟ ਬੈਠੇ। ਕਿਸੇ ਨੂੰ ਵੀ ਦੇਸ਼ ਧ੍ਰੋਹੀ ਗਰਦਾਨ ਕੇ ਉਹਦੇ ਪਿੱਛੇ ਸਰਕਾਰੀ ਸ਼ਹਿ ਪ੍ਰਾਪਤ ਗਊ ਰੱਕਸ਼ਕ ਗੁੰਡਿਆਂ ਦੀ ਤਰਾਂ ਲਗਾ ਦਿੱਤੇ ਜਾਂਦੇ ਹਨ। ਸਿੱਖਿਆ ਪ੍ਰਬੰਧ ਲੋਕਾਂ ਦੀ ਲੋੜਾਂ ਦੀ ਥਾਂ ਤੇ ਮੰਡੀ ਦੀਆਂ ਲੋੜਾਂ ਅਨੁਸਾਰ ਢਾਲਿਆ ਜਾ ਰਿਹਾ ਹੈ। ਬਿਨਾਂ ਕਿਸੇ ਯੋਜਨਾ ਤੋਂ ਅਜਿਹੇ ਪ੍ਰਬੰਧ ਕਾਰਨ ਰੁਜ਼ਗਾਰ ਘਟ ਰਹੇ ਹਨ ਅਤੇ ਬੇਰੁਜ਼ਗਾਰੀ ਅਤੇ ਅਰਧ ਬੇਰੁਜ਼ਗਾਰੀ ਵਧ ਰਹੀ ਹੈ। ਇਸ ਗੱਲ ਨੇ ਸਮੁੱਚੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿਚ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਉਹ ਬੱਚਿਆਂ ਨੂੰ ਲੰਮਾਂ ਸਮਾਂ ਮਹਿੰਗੀ ਵਿਦਿਆ ਪੜ੍ਹਾ ਕੇ ਵੀ ਰੁਜ਼ਗਾਰ ਯਾਫ਼ਤਾ ਨਹੀਂ ਬਣਾ ਸਕੇ। ਇਹ ਸ਼ਬਦ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸੋਸ਼ਨ ਥਿੰਕਰਜ਼ ਫ਼ੋਰਮ ਵੱਲੋਂ ਕਰਵਾਏ ਗਏ ਸੈਮੀਨਾਰ ਮਹਿੰਗੀ ਵਿੱਦਿਆ ਘੱਟਦੇ ਰੁਜ਼ਗਾਰ ਮੌਕੇ ਆਖੇ।
कन्हैया ने दी जाह्नवी को शुभकामनाएं और विरोध करने वालों को धन्यवाद
कन्हैया ने दी जाह्नवी को शुभकामनाएं और विरोध करने वालों को धन्यवाद
ਇਥੇ ਹੀ ਪੰਜਾਬ ਐਜੂਕੇਸ਼ਨਿਸਟਸ ਫੋਰਮ ਦੇ ਚੇਅਰਮੈਨ ਪ੍ਰੋ. ਤਰਸੇਮ ਬਾਹੀਆ ਨੇ 2016 ਦੀ ਸਿੱਖਿਆ ਨੀਤੀ ਤੇ ਵਿਸਤਰਿਤ ਭਾਸ਼ਨ ਦਿੱਤਾ। ਉਹਨਾਂ ਦੱਸਿਆ ਕਿ ਇਸ ਨੀਤੀ ਕਾਰਨ ਜਿਥੇ ਵਿਦਿਆ ਗਰੀਬ ਅਤੇ ਮੱਧ ਵਰਗ ਤੋਂ ਖੋਹੀ ਜਾ ਰਹੀ ਹੈ ਉਥੇ ਹੁਨਰ ਵਿਕਾਸ ਦੇ ਬਚਾਨੇ ਨਾਲ ਸਕੂਲ ਛੱਡ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਇਹ ਨੀਤੀ ਖੁਲ੍ਹੇ ਤੌਰ ਤੇ ਸਿਖਿਆ ਵਿਚ ਨਿੱਜੀ ਖੇਤਰ ਨੂੰ ਮੁਨਾਫ਼ੇ ਦੇ ਮੰਤਵ ਨਾਲ ਆਉਣ ਲਈ ਸੱਦਾ ਦੇ ਰਹੀ ਹੈ। ਇਹ ਨੀਤੀ ਅਟੱਲ ਬਿਹਾਰੀ ਵਾਜਪਾਈ ਸਰਕਾਰ ਸਮੇਂ ਬਿਰਲਾ ਅੰਬਾਨੀ ਕਮੇਟੀ ਵੱਲੋਂ ਦੇਸ਼ ਲਈ ਵਿਚਾਰੀ ਗਈ ਸੀ। ਉਸ ਕਮੇਟੀ ਵਿਚ ਕੋਈ ਵੀ ਸਿੱਖਿਆ ਖੇਤਰ ਦੀ ਸ਼ਖ਼ਸੀਅਤ ਮੈਂਬਰ ਨਹੀਂ ਸੀ। ਇਹ ਕਮੇਟੀ ਸਮੁੱਚੇ ਤੌਰ ਤੇ ਕੁਠਾਰੀ ਕਮੇਟੀ ਦੀ ਰਿਪੋਰਟ ਨੂੰ ਉਲਟਾਉਂਦੀ ਹੈ ਜਿਸ ਨੇ ਆਮ ਸਕੂਲ ਪ੍ਰਬੰਧ ਅਤੇ ਏਰੀਆ ਸਕੂਲਾਂ ਦੀ ਸਿਫ਼ਾਰਸ਼ ਦੇ ਨਾਲ ਨਾਲ ਮੁੱਢਲੀ ਤੋਂ ਉੱਚ ਵਿੱਦਿਆ ਤਕ ਮੁਫ਼ਤ ਸਿੱਖਿਆ ਸਿਫ਼ਾਰਸ਼ ਕੀਤੀ ਸੀ।
ਅਮਰਜੀਤ ਕੌਰ, ਕੌਮੀ ਸਕੱਤਰ ਆਲ ਇੰਡੀਆ ਟ੍ਰੇਡ ਯੂਨੀਅਨ ਕੌਂਸਲ ਨੇ ਚੇਤੰਨ ਕੀਤਾ ਕਿ ਸਰਕਾਰ ਵੱਲੋਂ ਵਿੱਦਿਅਕ ਪ੍ਰਬੰਧ ਨੂੰ ਫ਼ਿਰਕੂ ਦਿਸ਼ਾ ਦੇ ਕੇ ਨਵੇਂ ਗੰਭੀਰ ਖਤਰੇ ਖੜੇ ਕੀਤੇ ਜਾ ਰਹੇ ਹਨ। ਵਿਗਿਆਨ ਨੂੰ ਮਿਥਿਆਲੋਜੀ ਨਾਲ ਤੁਲਨਾ ਦੇ ਕੇ ਸਾਡੀ ਪੁਰਾਣੀ ਬਹੁ-ਸੱਭਿਆਚਾਰਕ ਅਖੰਡਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਉਹਨਾਂ ਲੇਬਰ ਬਿਓਰੋ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਵੱਲੋਂ ਸੱਚਮੁਚ ਮੰਨਿਆ ਗਿਆ ਹੈ ਕਿ ਨਵ ਉਦਾਰਵਾਦੀ ਨੀਤੀਆਂ ਦੇ ਆਉਣ ਅਤੇ ਕਾਰਪੋਰੇਟ ਜਗਤ ਨਾਲ ਭਿਆਲੀ ਪਾਉਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਘਟ ਗਏ ਹਨ। ਇਹ ਰਫ਼ਤਾਰ ਮੌਜੂਦਾ ਸਰਕਾਰ ਆਉਣ ਤੋਂ ਬਾਅਦ ਹੋਰ ਤੇਜ਼ ਹੋਈ ਹੈ। ਇਹ 80ਵਿਆਂ ਵਿਚ ਅਪਣਾਇਆ ਸਿਹਤ ਤੇ ਸਿੱਖਿਆ ਦੇ ਹੱਕ ਨੂੰ ਪੁੱਠਾ ਗੇੜਾ ਦੇ ਕੇ ਇਹਨਾਂ ਦੋਹਾਂ ਚੀਜ਼ਾਂ ਨੂੰ ਖ੍ਰੀਦਿਆ ਜਾਣ ਜੋਗਾ ਬਣਾਇਆ ਜਾ ਰਿਹਾ ਹੈ।
कन्हैया ने दी जाह्नवी को शुभकामनाएं और विरोध करने वालों को धन्यवाद
ਇਸ ਮੌਕੇ ਨਵਲ ਛਿੱਬੜ ਐਡਵੋਕੇਟ, ਅਮਨਦੀਪ ਸਿੰਘ, ਡਾ. ਕੁਲਦੀਪ ਸਿੰਘ, ਪ੍ਰੋ. ਜੈ ਪਾਲ ਸਿੰਘ, ਅਵਤਾਰ ਛਿੱਬੜ, ਜਗਦੀਸ਼ ਰਾਏ ਬੌਬੀ, ਡਾ. ਰਜਿੰਦਰਪਾਲ ਔਲਖ, ਪ੍ਰੌ: ਜਗਮੋਹਨ ਸਿੰਘ, ਪ੍ਰੌ ਗੁਰਭਜਨ ਗਿੱਲ, ਪ੍ਰੌ: ਜਸਵੰਤ ਜ਼ਫ਼ਰ, ਗੁਰਨਾਮ ਸਿੱਧੂ, ਰੀਨਾ ਕੁਮਾਰੀ, ਡਾ. ਗੁਰਪ੍ਰੀਤ ਰਤਨ, ਡੀ.ਪੀ.ਮੌੜ, ਰਮੇਸ਼ ਰਤਨ, ਕਰਤਾਰ ਬੁਆਣੀ, ਪ੍ਰਮੁੱਖ ਵਕੀਲ ਅਤੇ ਦਲਿਤ ਆਗੂ ਨਰਿੰਦਰ ਆਧਿਆ, ਵਿਜੇ ਕੁਮਾਰ, ਮਨਜੀਤ ਸਿੰਘ ਰੋਡਵੇਜ, ਸੁਲਤਾਨਾ ਮਲਿਕ, ਗੁਰਨਾਮ ਸਿੰਘ ਸਿਧਵਾਂ, ਚਰਨ ਸਰਾਭਾ, ਕੁਲਦੀਪ ਸਿੰਘ ਬਿੰਦਰ, ਗੁਲਜ਼ਾਰ ਗੋਰੀਆ, ਸ੍ਰੀਮਤੀ ਜੀਤ ਕੁਮਾਰੀ, ਪ੍ਰੌ: ਏ ਕੇ ਮਲੇਰੀ, ਇੰਦਰਜੀਤ ਸਿੰਘ ਸੋਢੀ, ਗੁਰਨਾਮ ਗਿੱਲ, ਸ੍ਰੀਮਤੀ ਕੁਸਮ ਲਤਾ, ਪਰਮਜੀਤ ਸਿੰਘ ਐਡਵੋਕੇਟ, ਦਵਿੰਦਰ ਵਾਹੀ ਐਡਵੋਕੇਟ, ਦੀਪਕ ਕੁਮਾਰ, ਸੁਰਿੰਦਰ ਸਿੰਘ ਜਲਾਲਦੀਵਾਲ, ਰਣਧੀਰ ਸਿੰਘ ਧੀਰਾ ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਰਹੇ। ਕਨ੍ਹਈਆ ਕੁਮਾਰ ਦੀ ਇਸ ਫੇਰੀ ਨਾਲ ਖੱਬੇ ਪੱਖੀ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਜੋਸ਼ ਅਤੇਉਤਸ਼ਾਹ ਦੀ ਇੱਕ ਨਵੀਂ ਲਹਿਰ ਪੈਦਾ ਹੋਈ ਜਿਸ ਨਾਲ ਇੱਕ ਵਾਰ ਫਿਰ ਆਸ ਬੱਝੀ ਹੈ ਕਿ ਪੰਜਾਬ ਵਿੱਚ ਖੱਬੀਆਂ ਵਿਦਿਆਰਥੀ ਧਿਰਾਂ ਦੀ ਪੁਰਾਣੀ ਸ਼ਾਨੋ ਸ਼ੌਕਤ ਭਾਲ ਹੋਣ ਵਿੱਚ ਤੇਜ਼ੀ ਆਏਗੀ।
No comments:
Post a Comment