ਸਿਰਫ ਕਿਤਾਬੀ ਪੜ੍ਹਾਈ ਹੀ ਨਹੀਂ ਹੁਨਰ ਦੀ ਕੰਮ ਆਉਣ ਟਰੇਨਿੰਗ ਵੀ
ਪੰਜਾਬ ਦੀ ਬਹੁਗਿਣਤੀ ਵੱਲੋਂ ਸੰਨ 1962 ਨੂੰ ਚੀਨ ਨਾਲ ਜੰਗ ਲਈ ਯਾਦ ਰੱਖਿਆ ਜਾਂਦਾ ਹੈ। ਉਸ ਜੰਗ ਨੇ ਬਹੁਤ ਸਾਰੇ ਜੁਆਨਾਂ ਦੀ ਜਾਨ ਲਈ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰਾਖੀ ਲਈ ਸਾਨੂੰ ਜਾਗਰੂਕ ਵੀ ਕੀਤਾ। ਸਾਡੇ ਦੇਸ਼ ਨੇ ਫੌਜੀ ਤਾਕਤ ਨੂੰ ਮਜ਼ਬੂਤ ਬਣਾਉਣ ਵਾਲੇ ਪਾਸੇ ਕਦਮ ਪੁੱਟਣੇ ਸ਼ੁਰੂ ਕੀਤੇ। ਇਸ ਜੰਗ ਦੇ ਜ਼ਖਮ ਅਜੇ ਭੁੱਲੇ ਨਹੀਂ ਸਨ ਕਿ ਸੰਨ 1965 ਦੌਰਾਨ ਦੇਸ਼ ਨੂੰ ਪਾਕਿਸਤਾਨੀ ਹਮਲੇ ਦਾ ਸਾਹਮਣਾ ਕਰਨਾ ਪਿਆ। ਸਾਡੇ ਸ਼ਾਂਤਮਈ ਵਿਕਾਸ ਦੀ ਰਫਤਾਰ ਨੂੰ ਡੂੰਘੀ ਸੱਟ ਲੱਗੀ। ਭਰਾਵਾਂ ਵਰਗੇ ਗੁਆਂਢੀ ਦੇਸ਼ਾਂ ਨੇ ਬੇਗਾਨਿਆਂ ਦੀ ਚੁੱਕ ਵਿੱਚ ਆ ਕੇ ਇੱਕ ਦੂਜੇ ਦਾ ਖੂਨ ਡੋਲ੍ਹਿਆ। ਦੁੱਖ ਸੀ, ਦਰਦ ਸੀ ਪਰ ਦੇਸ਼ ਦੀਆਂ ਫੌਜਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ।
ਇਸਦੇ ਨਾਲ ਹੀ ਦੇਸ਼ ਦੇ ਬੁਧੀਜੀਵੀਆਂ ਨੇ ਮਹਿਸੂਸ ਕੀਤਾ ਕਿ ਜੰਗ ਤਾਂ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦੀ। ਜੰਗ ਤੋਂ ਖੁਦ ਹੀ ਇਕ ਮਸਲਾ ਹੈ। ਜੰਗ ਟਲਤੀ ਰਹੇ ਤੋਂ ਬੇਹਤਰ ਹੈ। ਸਾਹਿਰ ਲੁਧਿਆਣਵੀ ਸਾਹਿਬ ਨੇ ਹਲੂਣਾ ਦੇਂਦਿਆਂ ਲਿਖਿਆ:
ਫਤਹਿ ਕਾ ਜਸ਼ਨ ਹੋ ਕਿ ਹਾਰ ਕਾ ਸੋਗ, ਜ਼ਿੰਦਗੀ ਮਈਅਤੋਂ ਪਰ ਰੋਤੀ ਹੈ,
ਜੰਗ ਤੋਂ ਖੁਦ ਹੀ ਇਕ ਮਸਲਾ ਹੈ ਜੰਗ ਮਸਲੋਂ ਕਾ ਹਲ ਕੀਆ ਦੇਗੀ!
ਇਸ ਗੱਲ ਨੂੰ ਪੰਜਾਬ ਦੇ ਬੁਧੀਜੀਵੀਆਂ ਨੇ ਵੀ ਮਹਿਸੂਸ ਕੀਤਾ। ਘਰਾਂ ਅਤੇ ਮੈਦਾਨਾਂ ਵਿੱਚ ਪੁੱਟੇ ਗਏ ਮੋਰਚਿਆਂ ਦੇ ਦਰਦ ਨੂੰ ਮਹਿਸੂਸ ਕੀਤਾ। ਤਬਾਹੀ ਦੇ ਉਸ ਦੌਰ ਨੂੰ ਦੇਖਿਆ। ਫੌਜੀ ਜਵਾਨਾਂ ਦੀਆਂ ਅਰਥੀਆਂ ਦੇਖੀਆਂ। ਘਰਾਂ ਵਿਚ ਹਨੇਰੇ ਹੁੰਦੇ ਦੇਖ। ਉਹਨਾਂ ਮਹਿਸੂਸ ਕੀਤਾ ਕਿ ਕੁਝ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਹੈ ਸਕੂਲ ਜਵੱਦੀ ਦੀ ਪ੍ਰਿੰਸੀਪਲ ਕਿਰਨ ਗੁਪਤਾ ਪੁਰਾਣੇ ਵੇਲਿਆਂ ਨੂੰ ਯਾਦ ਕਰਦਿਆਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਦਾ ਹਵਾਲਾ ਵੀ ਦੇਂਦੇ ਹਨ। ਜਦੋਂ ਇਹ ਸਕੂਲ ਬਣਿਆ ਉਦੋਂ ਉਰਦੂ ਜ਼ਿਆਦਾ ਪ੍ਰਚੱਲਿਤ ਸੀ। ਉਹ ਕਾਗਜ਼ ਹੁਣ ਵੀ ਦੇਖੇ ਜਾ ਸਕਦੇ ਹਨ। ਉਹਨਾਂ ਵਿੱਚ ਇਸ ਸਕੂਲ ਦੇ ਮੁੱਢ ਵਾਲਾ ਸਾਲ ਸ਼ਾਇਦ 1972 ਦਾ ਹੈ ਪਰ ਅਸਲ ਵਿੱਚ ਇਸ ਸਕੂਲ ਦੇ ਸ਼ੁਭ ਆਰੰਭ ਦੀ ਖਬਰ ਦੇਣ ਵਾਲੇ ਹੋਰ ਬਹੁਤ ਸਾਰੇ ਸਬੂਤ ਦੱਸਦੇ ਹਨ ਕਿ ਇਹ ਸਕੂਲ 1965 ਵਿੱਚ ਸ਼ੁਰੂ ਹੋ ਚੁੱਕਿਆ ਸੀ। ਜੰਗ ਵਾਲੇ ਉਸ ਸਾਲ ਵਿੱਚ ਅਨਪੜ੍ਹਤਾ ਦੇ ਹਨੇਰੇ ਦੇ ਖਿਲਾਫ ਵੀ ਜੰਗ ਸ਼ੁਰੂ ਹੋ ਚੁੱਕੀ ਸੀ।
ਹੁਣ ਜਦੋਂ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਅੰਨੀ ਫਿਰਕਾਪ੍ਰਸਤੀ ਵਾਲੀਆਂ ਬਦਸ਼ਗਣੀਆਂ ਫਿਰ ਜ਼ੋਰ ਪਕੜਦੀਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਹਨੇਰਾ ਹੀ ਹਨੇਰਾ ਮਹਿਸੂਸ ਹੋਣ ਲੱਗ ਪਿਆ ਹੈ ਉਦੋਂ ਇਹ ਸਕੂਲ ਇੱਕ ਵਾਰ ਫੇਰ ਰਾਹ ਦਿਖਾ ਰਿਹਾ ਹੈ। ਇਸ ਸਕੂਲ ਨੇ ਆਧੁਨਿਕ ਸੋਚ ਅਤੇ ਵਿਗਿਆਨ ਦਾ ਲਾਹਾ ਲੈਂਦਿਆਂ ਸਕੂਲ ਦੇ ਵਿਦਿਆਰਥੀ ਵਰਗ ਨੂੰ ਨੌਕਰੀਆਂ ਦੀ ਝਾਕ ਛੱਡ ਕੇ ਹੁਨਰ ਵਾਲੇ ਪਾਸੇ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਕੂਲ ਦੇ ਮੁੰਡੇ ਕੁੜੀਆਂ ਕੋਈ ਨਾ ਕੋਈ ਅਜਿਹਾ ਕੰਮਕਾਜ ਸਿੱਖਦੇ ਰਹਿੰਦੇ ਹਨ ਜਿਹੜਾ ਇਹਨਾਂ ਨੂੰ ਜ਼ਿੰਦਗੀ ਭਰ ਰੋਜ਼ੀ ਰੋਟੀ ਲਈ ਕਿਸੇ ਤੇ ਨਿਰਭਰ ਨਾ ਹੋਣ ਦੇਵੇ। ਪ੍ਰਿੰਸੀਪਲ ਕਿਰਨ ਗੁਪਤਾ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਦੱਸਿਆ ਕਿ ਹੁਨਰ ਦੀ ਪ੍ਰਾਪਤੀ ਅਤੇ ਰੋਜ਼ੀ ਰੋਟੀ ਕਮਾਉਣ ਦੇ ਮਾਮਲੇ ਵਿਛਕ ਨਾ ਜਾਤਪਾਤ ਬੰਧਨ ਬਣਦੀ ਹੈ ਤੇ ਨਾ ਹੀ ਲਿੰਗ ਪੁਲਿੰਗ ਵਾਲਾ ਵਿਤਕਰਾ। ਮੁੰਡੇ ਵੀ ਸਿਲਾਈ ਸਿੱਖ ਕੇ ਚੰਗੇ ਦਰਜੀ ਬਣ ਸਕਦੇ ਹਨ ਅਤੇ ਚੰਗੇ ਚੋਖੇ ਪੈਸੇ ਕਮਾ ਸਕਦੇ ਹਨ ਅਤੇ ਕੁੜੀਆਂ ਵੀ ਕੁਕਿੰਗ ਸਿੱਖ ਕੇ ਕਿਸੇ ਨਾ ਕਿਸੇ ਵੱਡੇ ਹੋਟਲ ਦਾ ਚੀਫ ਸ਼ੈਫ ਬਣ ਸਕਦੀਆਂ ਹਨ। ਹੁਣ ਜਦੋਂ ਕਿ ਕੁੜੀਆਂ ਟ੍ਰੇਨਾਂ ਦੇ ਇੰਜਣ ਵੀ ਚਲਾ ਰਹੀਆਂ ਹਨ। ਟਰੱਕ ਵੀ ਚਲਾਉਣ ਲੱਗ ਪਈਆਂ ਹਨ। ਵੱਡੇ ਸ਼ਹਿਰਾਂ ਵਿੱਚ ਸਰਕਾਰੀ ਬੱਸਾਂ ਵੀ ਡਰਾਈਵ ਕਰਦੀਆਂ ਹਨ। ਕੰਡਕਟਰ ਬਣ ਕੇ ਬੱਸਾਂ ਵਿਚ ਟਿਕਟਾਂ ਵੀ ਕੱਟਦੀਆਂ ਹਨ ਤਾਂ ਜ਼ਾਹਿਰ ਹੈ ਕਿ ਕੁੜੀਆਂ ਨੇ ਵੀ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ। ਬਹੁਤ ਪਰਜ਼ਤੀਭਾ ਹੁੰਦੀ ਹੈ ਕੁੜੀਆਂ ਵਿੱਚ ਜਿਸ ਨੂੰ ਸਮਾਜ ਦਾ ਵੱਡਾ ਹਿੱਸਾ ਆਪਣੀ ਅਗਿਆਨਤਾ ਕਾਰਨ ਕਤਲ ਕਰ ਦੇਂਦਾ ਹੈ। ਲੋੜ ਹੈ ਕਿ ਕੁੜੀਆਂ ਨੂੰ ਵੀ ਮੌਕਾ ਦੇਣ ਦੇ ਮਾਮਲੇ ਵਿੱਚ ਕੋਈ ਕੰਜੂਸੀ ਨਾ ਕੀਤੀ ਜਾਵੇ। ਕੁੜੀਆਂ ਕਦੇ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਮਾਂ ਬਾਪ ਦਾ ਧਿਆਨ ਰੱਖਣ ਦੇ ਮਾਮਲੇ ਵਿੱਚ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਨਾ ਹੀ ਕੋਈ ਧਰਮ ਕੁੜੀਆਂ ਨਾਲ ਵਿਤਕਰਾ ਕਰਨਾ ਨਹੀਂ ਸਿਖਾਉਂਦਾ ਹੈ ਤੇ ਨਾ ਹੀ ਕੋਈ ਕਾਨੂੰਨ। ਜੇ ਸਮਾਜ ਦਾ ਕੋਈ ਹਿੱਸਾ ਅਜਿਹਾ ਕਰਦਾ ਹੈ ਤਾਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
ਪ੍ਰਿੰਸੀਪਲ ਮੈਡਮ ਕਿਰਨ ਗੁਪਤਾ ਨੇ ਦੱਸਿਆ ਕਿ ਸਕੂਲ ਨੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਹਾਰਵੈਸਟਿੰਗ ਲਈ ਬਾਕਾਇਦਾ ਸਿਸਟਮ ਵੀ ਲਗਵਾਇਆ ਹੈ। ਹੁਣ ਛੱਤ ਦਾ ਪਾਣੀ ਅੰਜਾਈ ਨਹੀਂ ਜਾਂਦਾ। ਸਿੱਧਾ ਧਰਤੀ ਵਿਚ ਜਾ ਕੇ ਦਿਨੋਂਦਿਨ ਧਰਤੀ ਦੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚੀਆਂ ਚੁੱਕਣ ਵਿਚ ਯੋਗਦਾਨ ਦੇਂਦਾ ਹੈ। ਲੱਕੜ ਨਾਲ ਚੱਲਣ ਵਾਲੇ ਧੂੰਆਂ ਰਹਿਤ ਚੁੱਲੇ ਚਲਾਏ ਜਾਂਦੇ ਹਨ। ਜਿਹਨਾਂ ਤੇ ਮਿਡ ਡੇ ਮੀਲ ਬਣਦਾ ਹੈ ਤਾਂਕਿ ਬੱਚਿਆਂ ਨੂੰ ਭੋਜਨ ਜਾਂ ਪੌਸ਼ਟਿਕਤਾ ਦੀ ਕਮੀ ਨਾ ਆਵੇ।
ਲੁਧਿਆਣਾ ਦੇ ਵਿਕਾਸ ਦੀ ਜਿੰਦ ਜਾਨ ਅਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸਕੂਲ ਦੀ ਤਰੱਕੀ ਲਈ ਬਹੁਤ ਸਹਿਯੋਗ ਦਿੱਤਾ ਹੈ। ਸ਼੍ਰੀਮਤੀ ਮਮਤਾ ਆਸ਼ੂ ਨੇ ਵੀ ਇਸ ਮਕਸਦ ਲਈ ਪੂਰੀ ਸਰਗਰਮੀ ਦਿਖਾਈ ਹੈ। ਕੰਪਿਊਟਰ ਲੈਬ ਦਾ ਨਵੀਨੀਕਰਨ, ਕਰਵਾਇਆ ਜੋ ਕਿ ਬਹੁਤ ਜ਼ਰੂਰੀ ਸੀ। ਵਾਟਰ ਕੂਲਰ ਅਤੇ ਹੋਰ ਸਾਜ਼ੋ ਸਾਮਾਨ ਵੀ ਮੁਹਈਆ ਕਰਵਾਇਆ ਗਿਆ। ਇੰਗਲਿਸ਼ ਬੂਸਟਰ ਕਲੱਬ ਹਰ ਹਫਤੇ ਬਲਾਕ ਲੁਧਿਆਣਾ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦਾ ਹੈ। ਲੁਧਿਆਣਾ ਜ਼ਿਲੇ ਵਿੱਚੋਂ ਦੋ ਵਾਰ ਪਹਲੇ ਨੰਬਰ ਤੇ ਆਇਆ ਹੈ। ਟੀਚਰਜ਼ ਫੈਸਟੀਵਲ ਦੌਰਾਨ ਵੀ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਬਲਾਕ ਵਿੱਚ ਚਾਰ ਅਤੇ ਜ਼ਿਲੇ ਵਿੱਚੋਂ ਦੋ ਪੁਜ਼ੀਸ਼ਨਾਂ।
NMMS ਵਾਲੇ ਕੌਮੀ ਪੱਧਰ ਦੇ ਮੁਕਾਬਲਿਆਂ ਵੀ ਵਿੱਚ ਚੰਗਾ ਨਾਮ ਕਮਾਇਆ। ਸੰਨ 2020 ਵਿਹੁੱਚ ਛੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸੰਨ 2021 ਵਿੱਚ ਵੀ ਇੱਕ ਪੁਜ਼ੀਸ਼ਨ ਹਾਸਲ ਕੀਤੀ। ਹੋਰ ਵੀ ਬਹੁਤ ਸਾਰੇ ਮੁਕਾਬਲੇ ਹੋਏ ਜਿਹਨਾਂ ਦਾ ਜ਼ਿਜਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿਚ ਕੀਤਾ ਜਾਏਗਾ। ਸੰਨ 1965 ਤੋਂ ਬਣੀ ਬਿਲਦੀਨ ਦੇ ਬਹੁਤੇ ਕਮਰੇ ਗਾਡਰ ਬਾਲੀਆਂ ਵਾਲੇ ਸਨ। ਉਹਨਾਂ ਵਿਹਚੋਣ ਪੰਜ ਕਮਰਿਆਂ ਦਾ ਲੈਂਟਰ ਪਾਇਆ ਗਿਆ ਹੈ। ਸੰਨ 2020-21 ਦੌਰਾਨ ਛੇ ਨਵੇਂ ਕਮਰੇ ਪਾਏ ਗਏ। ਇੱਕ ਡਾਈਨਿੰਗ ਏਰੀਆ ਵੀ ਬਣਾਇਆ ਗਿਆ। ਸਾਈਂਸ ਲੈਬ ਦੀ ਵੀ ਉਸਾਰੀ ਕੀਤੀ ਗਈ।
ਮੌਜੂਦਾ ਹਾਲਾਤਾਂ ਵਿੱਚ ਇਸ ਸਕੂਲ ਨੇ ਆਪਣੇ ਸਟਾਫ ਅਤੇ ਵਿਦਿਆਰਥੀਆਂ ਆਸਰੇ ਬਹੁਤ ਤਰੱਕੀ ਕੀਤੀ ਹੈ। ਕਿਹਾ ਜਾ ਸਕਦਾ ਹੈ-ਹਮ ਕਿਸੀ ਸੇ ਕਮ ਨਹੀਂ। ਨਾਲ ਹੀ ਯਾਦ ਆ ਰਹੀਆਂ ਹਨ ਬਾਬਾ ਨਜਮੀ ਦੀਆਂ ਸਤਰਾਂ:
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ;
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ!
*ਕਾਰਤਿਕਾ ਸਿੰਘ Email: kartikasingh999@gmail.com WhatsApp: +919417242529

No comments:
Post a Comment