Showing posts with label Children. Show all posts
Showing posts with label Children. Show all posts

Thursday, May 20, 2021

ਪੁਨਰਜੋਤ ਅਤੇ ਸਾਈਟ ਸੇਵਰ ਵੱਲੋਂ ਇੱਕ ਖਾਸ ਉਪਰਾਲਾ

ਦੂਸਰੇ  ਸੂਬਾਈ ਆਨਲਾਇਨ ਭਾਸ਼ਣ ਮੁਕਾਬਲੇ ਦੀ ਆਖ਼ਿਰੀ ਤਾਰੀਖ 29 ਮਈ 


ਲੁਧਿਆਣਾ: 19 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜ਼ਿੰਦਗੀ ਦੀਆਂ ਉਦਾਸੀਆਂ ਨੂੰ ਦੂਰ ਕਰਨ ਅਤੇ ਇਸ ਦੀਆਂ ਖੁਸ਼ਹਾਲੀਆਂ ਨੂੰ ਵਧਾਉਣ ਦੇ ਉਪਰਾਲੇ ਕਰਨ ਵਿੱਚ ਡਾਕਟਰ ਰਮੇਸ਼ ਅਤੇ ਉਹਨਾਂ ਦੀ ਟੀਮ ਹਮੇਸ਼ਾਂ ਮੋਹਰੀ ਰਹੀ ਹੈ। ਇਸ ਵਾਰ ਜਦੋਂ ਕੋਵਿਡ-19 ਨਾਮ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ ਉਦੋਂ ਡਾਕਟਰ ਰਮੇਸ਼ ਦੀ ਟੀਮ ਲੋਕਾਂ ਦੇ ਨਿੱਕੇ ਵੱਡੇ ਸੁੱਖਾਂ ਲਈ ਕੁਝ ਨਾ ਕੁਝ ਕਰਨ ਵਿਹੁੱਚ ਨਿਰੰਤਰ ਜਤਨਸ਼ੀਲ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। 

ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਡਾਕਟਰ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿੱਚ ਮੀਟਿੰਗ ਤੋਂ ਬਾਅਦ ਦੂਸਰੇ ਰਾਜ ਪੱਧਰੀ ਆਨ ਲਾਇਨ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਗਈ। ਅਸ਼ੋਕ ਮਹਿਰਾ ਹੁਰਾਂ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਿਛਲੇ 15 ਮਹੀਨੇ ਤੋਂ ਆਪਣੇ ਘਰਾਂ ਤੋਂ ਹੀ ਆਨ ਲਾਇਨ ਕਲਾਸਾਂ ਲਗਾ ਰਹੇ ਹਨ। ਇਹ ਬਹੁਤ ਹੀ ਗੰਭੀਰ ਵਰਤਾਰਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਇਹ ਕਰੋਨਾ ਪੈਨਡੈਮਿਕ ਦਾ ਸਮਾਂ ਬਹੁਤ ਲੰਬਾ ਹੋ ਗਿਆ  ਹੈ। ਕਈ ਵਿਦਿਆਰਥੀ ਘਰਾਂ ਵਿੱਚ ਬਹੁਤ ਬੋਰ ਹੋ ਰਹੇ ਹਨ ਅਤੇ ਕਈ ਤਾਂ ਮਾਨਸਿਕ ਤਣਾਉ ਦੇ ਵੀ ਸ਼ਿਕਾਰ ਹੋ ਰਹੇ ਹਨ। ਪੁਨਰਜੋਤ ਆਈ ਬੈਂਕ ਅਤੇ ਸਾਈਟ ਸੇਵਰ ਸੁਸਾਇਟੀ ਵੱਲੋਂ ਇਸ ਔਖੇ ਸਮੇਂ ਵਿੱਚ 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥਆਂ ਲਈ ਪਿਛਲੇ ਸਾਲ ਦੀ ਤਰਾਂ ਇਸ ਸਾਲ ਦੂਸਰੇ ਰਾਜ ਪੱਧਰੀ ਆਨ ਲਾਇਨ ਭਾਸ਼ਣ ਮੁਕਾਬਲੇ ਦਾ ਆਯੋਜਨ 19 ਮਈ ਤੋਂ 29 ਮਈ 2021 ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਦੋ ਵਿਸ਼ੇ ਰੱਖੇ ਗਏ ਹਨ ਪਹਿਲਾ ਵਿਸ਼ਾ ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ ਅਤੇ ਦੂਸਰਾ ਵਿਸ਼ਾ ਕੋਵਿਡ ਨਾਲ ਲੜਨ ਦੀ ਸ਼ਕਤੀ ਵਧਾਉਣ ਬਾਰੇ। ਇਹਨਾਂ ਵਿਸ਼ਿਆ ਤੇ ਵਿਦਿਆਰਥੀ ਆਪੋ ਆਪਣੀ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ। ਇਸਦੇ ਨਾਲ ਆਪਣੀ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਦੀ ਕਾਪੀ ਵੀ ਲਗਾਉਣੀ ਹੋਵੇਗੀ। ਇਸ ਮੁਕਾਬਲੇ ਲਈ ਬਣਾਈ ਹੋਈ ਵੀਡੀਓ  ਭੇਜਣ ਲਈ ਸਬੰਧਤ ਸੰਪਰਕ ਨੰਬਰ ਇਸ ਪ੍ਰਕਾਰ ਹਨ 75899- 44331, 97800-15715 ਜਾਂ 97817-05750 ਜਿਹਨਾਂ ਤੇ ਆਪਣੀ ਵੀਡੀਓ ਤੁਸੀਂ ਵੱਟਸਅੱਪ ਕਰ ਸਕਦੇ ਹਨ। ਅਜਿਹਾ ਕਰਕੇ ਨਾ ਸਿਰਫ ਤੁਸੀਂ ਆਪਣੀ ਨਿਤਰਾਸ਼ ਅਤੇ ਬੋਰੀਅਤ ਵਿੱਚੋਂ ਬਾਹਰ ਆ ਸਕੋਗੇ ਬਲਕਿ ਮਹਾਂਮਾਰੀ ਦੇ ਇਸ ਅਤਿ ਨਾਜ਼ੁਕ ਸਮੇਂ ਦੌਰਾਨ ਆਪਣੀ ਰਚਨਾਤਮਿਕ ਸਮਰਥਾ ਤੇ ਸ਼ਕਤੀ ਨੂੰ ਵੀ ਵਧ ਸਕੋਗੇ। ਤੁਹਾਡੇ ਅੰਦਰ ਲੁਕੀਆਂ ਸੰਭਾਵਨਾਵਾਂ ਨੂੰ ਬਾਹਰ ਲਿਆਉਣ ਅਤੇ ਵਿਕਸਿਤ ਕਰਨ ਦਾ ਸੁਨਹਿਰੀ ਮੌਕਾ ਹੈ ਇਸ  ਪ੍ਰਤੀਯੋਗਿਤਾ ਦਾ ਆਯੋਜਨ।  

ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 29 ਮਈ 2021 ਹੈ। ਇਕ ਵਿਦਿਆਰਥੀ ਇਕ ਵਿਸ਼ੇ ਤੇ ਇਕ ਹੀ ਐਂਟਰੀ ਕਰਵਾ ਸਕਦਾ ਹੈ ਅਤੇ ਐਂਟਰੀ ਬਿਲਕੁਲ ਫ੍ਰੀ ਹੈ । ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਸਾਡੀ ਸੰਸਥਾਂ ਵਲੋਂ ਅੱਖਾਂ ਦਾਨ ਦੇ ਫ੍ਰੂੀ ਟਰਾਂਸਪਲਾਟ ਕਰਨ ਦੇ ਨਾਲ - ਨਾਲ ਲੋਕਾਂ ਦੀ ਚੰਗੀ ਸਿਹਤ ਸਿੱਖਿਆ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਹ ਮੁਕਾਬਲੇ ਵੀ ਇਸ ਕੜੀ ਦੇ ਅਧੀਨ ਬੱਚਿਆਂ ਦੇ ਮਾਨਸਿਕ ਤਣਾਓ ਨੂੰ ਦੂਰ ਕਰਨ ਅਤੇ ਚੰਗੀ ਸਿਹਤ ਦੀ ਜਾਗਰੂਕਤਾ ਅਧੀਨ ਕਰਵਾਏ ਜਾ ਰਹੇ ਹਨ । ਇਸ ਮੁਕਾਬਲੇ ਦੇ ਨਤੀਜੇ 6 ਜੂਨ ਨੂੰ ਸਾਈਟ ਸੇਵਰ ਵੈਲਫੇਅਰ ਚੈਰੀਟੇਬਲ ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੀ ਵੈਬ ਸਾਈਟ ਤੇ ਘੋਸ਼ਿਤ ਕੀਤੇ ਜਾਣਗੇ । ਪਹਿਲੇ ਸਥਾਨ ਲਈ 5000 ਰੁਪਏ , ਦੂਸਰੇ ਸਥਾਨ ਲਈ 3000 ਰੁਪਏ ਅਤੇ ਤੀਸਰੇ ਸਥਾਨ ਲਈ 2000 ਰੁਪਏ ਦੇ ਇਨਾਮ ਡਾਕਟਰ ਰਮੇਸ਼ ਸੁਪਰ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਅਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ, ਫਗਵਾੜਾ ਵੱਲੋਂ ਸਾਂਝੇ ਤੌਰ ਤੇ ਦਿੱਤੇ ਜਾਣਗੇ । ਇਸ ਮੌਕੇ ਪੁਨਰਜੋਤ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਹੁਰਾਂ ਵੱਲੋਂ ਸਕੂਲ ਅਧਿਆਪਕਾਂ ਨੂੰ  ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਬੇਨਤੀ ਕੀਤੀ ਗਈ। ਤੁਸੀਂ ਇਸ ਆਯੋਜਨ ਦੀ  ਮਿੱਤਰਾਂ ਤੱਕ ਵੀ ਪਹੁੰਚਾਓ। ਵੱਧ ਤੋਂ ਵੱਧ ਬੱਚਿਆਂ ਤੱਕ ਇਹ ਸੁਨੇਹਾ ਪੁੱਜੇ ਤਾਂ ਜੋ ਪੰਜਾਬ ਵਿੱਚੋਂ ਵੱਧ ਤੋਂ ਵੱਧ ਪ੍ਰਤਿਭਾਵਾਨ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕੇ। ਆਪਦਾ ਕੋ ਅਵਸਰ ਮੈਂ ਬਦਲਣਾ ਏਨੂੰ ਹੀ ਕਹਿੰਦੇ ਹਨ ਅਰਥਾਤ ਮੁਸੀਬਤ ਨੂੰ ਮੌਕਾ ਬਣਾ ਕੇ ਅੱਗੇ ਵਧਣਾ। ਰੁਕਾਵਟ ਨੂੰ ਪੌੜੀ ਦਾ ਦੰਦਾਂ ਬਣਾ ਕੇ ਥੋੜਾ ਹੋਰ ਉਚਾਈ ਤੇ ਪਹੁੰਚ ਜਾਣਾ।  ਇਹੀ ਤਾਂ ਹੈ ਪੁਨਰਜੋਤ ਦੇ  ਮਿਸ਼ਨ ਦਾ ਮਕਸਦ।  

ਅਰਮਾਨ ਮੇਹਤਾ ਯੂਥ ਕੋਆਰਡੀਨੇਟਰ ਮਿਸ਼ਨ ਪੁਨਰਜੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਬੀਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਣ। ਇਸ ਤਰ੍ਹਾਂ ਪੁਨਰਜੋਤ ਸਮਾਜ ਦੀ ਭਲਾਈ ਵੀ ਕਰ ਰਿਹਾ ਹੈ ਅਤੇ ਸਿਹਤਮੰਦ ਸਮਾਜ ਦੀ ਕਾਇਮੀ ਲਈ ਜਤਨਸ਼ੀਲ ਵੀ ਹੈ। ਸਾਨੂੰ ਸਾਰਿਆਂ  ਨੂੰ ਇਸ ਮੁਹਿੰਮ ਵਿੱਚ ਭਾਗ ਲੈਣਾ ਚਾਹੀਦਾ ਹੈ। 

ਸਿਹਤਮੰਦ ਅਤੇ ਨਵੇਂ ਸਮਾਜ ਦੀ ਸਿਰਜਨਾਂ ਲਈ ਹੁੰਦੀਆਂ ਰਹਿਣ ਵਾਲੀਆਂ ਅਜਿਹੀਆਂ ਮੁਹਿੰਮਾਂ ਨਾਲ ਜੁੜਨ ਲਈ ਤੁਸੀਂ ਡਾ. ਰਮੇਸ਼, ਐੱਮ.ਡੀ. ਨਾਲ ਉਹਨਾਂ ਦੇ ਮੋਬਾਈਲ ਨੰਬਰ 7589944331 'ਤੇ ਸਿੱਧਾ ਸੰਪਰਕ ਵੀ ਕਰ ਸਕਦੇ ਹੋ। 

Monday, November 25, 2019

ਹੰਬੜਾਂ ਕਤਲ ਤੇ ਜਬਰ ਕਾਂਡ ਹੋਣ ਲੱਗਾ ਹੋਰ ਗੰਭੀਰ

ਲੁਧਿਆਣਾ ਵਿੱਚ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦਾ ਘਿਰਾਓ ਭਲਕੇ
ਲੁਧਿਆਣਾ: 25 ਨਵੰਬਰ 2019: (ਪੰਜਾਬ ਸਕਰੀਨ ਟੀਮ):: 
ਗਰੀਬੀ ਦੀ ਮਜਬੂਰੀ ਵਿੱਚ ਦੋ ਵਕਤ ਦੀ ਰੋਟੀ ਲਈ ਕੰਮ ਕਰਦੇ ਬੱਚਿਆਂ ਨੂੰ ਦੇਖ ਕੇ ਨਾ ਤਾਂ ਸਾਡੇ ਸਮਾਜ ਨੂੰ ਕੋਈ ਸ਼ਰਮ ਆਉਂਦੀ ਹੈ ਅਤੇ ਨਾ ਹੀ ਮਹਾਨਤਾ ਦੇ ਦਾਅਵੇ ਕਰਨ ਵਾਲੇ ਇਸ ਦੇਸ਼ ਦੀਆਂ ਸਰਕਾਰਾਂ ਨੂੰ। ਹੱਡ ਤੋੜਵੀਂ ਮਿਹਨਤ ਬਦਲੇ ਆਪਣਾ ਮਿਹਨਤਾਨਾ ਮੰਗਣ ਤੇ ਜਦੋਂ ਉਹਨਾਂ ਬੱਚਿਆਂ ਨੂੰ ਮੌਤ ਮਿਲਦੀ ਹੈ ਤਾਂ  ਨਾਂ  ਤਾਂ ਸਿਆਸੀ ਪਾਰਟੀਆਂ  ਦੇ ਦਿਲ ਨੂੰ ਕੁਝ ਹੁੰਦਾ ਹੈ ਤੇ ਨਾ ਹੀ ਧਰਮਕਰਮ, ਬੋਲੀ ਅਤੇ ਹੋਰਨਾਂ ਮਾਮਲਿਆਂ ਦੀਆਂ ਠੇਕੇਦਾਰ ਬਣੀਆਂ ਸਮਾਜਿਕ ਸੰਸਥਾਵਾਂ ਨੂੰ। ਨਾ ਕੋਈ ਸ਼ਿਵ ਸੈਨਾ ਬੋਲਦੀ ਹੈ ਤੇ ਨਾ ਹੀ ਕੋਈ ਪੰਥਕ ਅਖਵਾਉਂਦਾ ਸੰਗਠਨ। ਨਾ ਕੋਈ ਖਾਲਿਸਤਾਨੀ ਧਿਰ ਆਵਾਜ਼ ਉਠਾਉਂਦੀ ਹੈ ਤੇ ਨਾ ਹੀ ਕੋਈ ਅਖੌਤੀ ਰਾਸ਼ਟਰਵਾਦੀ ਪਾਰਟੀ। ਅਜਿਹੇ ਕਾਂਡ ਦਾ ਵਿਰੋਧ ਕਰਨ ਵਾਲਿਆਂ ਨੂੰ ਤਮਾਸ਼ਬੀਨ ਬਣੇ ਲੋਕਾਂ ਦੇ ਸਾਹਮਣੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪੁਲਿਸ ਅਧਿਕਾਰੀ ਬੜੇ ਹੀ ਮਿਠਾਸ ਵਾਲੇ ਅੰਦਾਜ਼ ਵਿੱਚ ਮੀਡੀਆ ਦੇ ਸਾਹਮਣੇ ਸਾਰਾ ਕੁਝ ਦੋ ਦਿਨਾਂ ਵਿੱਚ ਹਲ ਕਰਨਾ ਦਾ ਵਾਅਦਾ ਕਰਦੇ ਹਨ ਪਰ ਦਿੱਤੀ ਹੋਈ ਮਿਆਦ ਮੁੱਕਣ ਮਗਰੋਂ ਉਹ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਇਹ ਕਹਿ ਕੇ  ਕਰਦੇ ਹਨ ਕਿ ਸਾਡੇ ਕੋਲ ਹੋਰ ਗ੍ਰਿਫਤਾਰੀਆਂ ਕਰਨ ਦੇ ਕਾਨੂੰਨ ਵੀ  ਹਨ।  ਮਨਾਹੀ ਦੇ ਹੁਕਮਾਂ ਦਾ ਹਵਾਲਾ ਵੀ ਹੈ। ਅੱਜ ਦੇ ਘਟਨਾਕ੍ਰਮ ਵਿੱਚ ਇਹੀ ਕੁਝ ਹੋਇਆ ਹੈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨਾਲ।  ਕਦੇ ਉਹਨਾਂ ਨੂੰ ਮੰਗਾਂ ਮੰਨਣ ਦਾ ਭੁਲੇਖਾ ਪਾਇਆ ਜਾਂਦਾ ਹੈ ਤੇ ਕਦੇ ਕਮਿਸ਼ਨਰ ਸਾਹਿਬ ਵੱਲੋਂ ਲਾਗੂ ਹੁਕਮਾਂ ਦਾ ਚੇਤਾ ਕਰਾਇਆ ਜਾਂਦਾ ਹੈ। ਸੰਘਰਸ਼ਸ਼ੀਲ ਕਮੇਟੀ ਨੂੰ ਭੰਬਲਭੂਸੇ ਪਾਉਣ ਅਤੇ ਮਿੱਠੇ ਜਿਹੇ ਢੰਗ ਨਾਲ ਡਰਾਉਣ ਦਾ ਸਿਲਸਿਲਾ ਅੱਜ ਦਿਨ ਭਰ ਜਾਰੀ ਰਿਹਾ। ਹੁਣ ਮਾਮਲਾ ਬੇਹੱਦ ਨਾਜ਼ੁਕ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਸੰਘਰਸ਼ ਕਮੇਟੀ ਆਪਣੇ ਐਲਾਨੇ ਪ੍ਰੋਗਰਾਮ ਮੁਤਾਬਿਕ ਪੁਲਿਸ ਦੇ ਖਿਲਾਫ  ਰਿਕਾਰਡ ਤੋੜ ਰੋਸ ਵਖਾਵਾ ਕਰੇਗੀ ਤੇ ਦੂਜੇ ਪਾਸੇ ਪੁਲਿਸ ਐਲਾਨੀਆਂ ਹੋਈਆਂ ਪਾਬੰਦੀਆਂ ਮੁਤਾਬਿਕ ਆਪਣਾ ਐਕਸ਼ਨ ਲਵੇਗੀ। ਕਤਲ ਲਈ ਜ਼ਿੰਮੇਵਾਰ ਠੇਕੇਦਾਰ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਦਾ ਟਕਰਾਓ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਕਤਲ ਲਈ ਜ਼ਿੰਮੇਵਾਰ ਵਿਅਕਤੀਆਂ  ਦੇ ਖਿਲਾਫ ਅਜੇ ਵੀ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। 
ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ਉੱਤੇ ਕੱਲ 26 ਨਵੰਬਰ ਨੂੰ ਸਵੇਰ ਤੋਂ ਹੀ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਮੰਗਾਂ ਮੰਨ ਕੇ ਲਾਗੂ ਨਾ ਕਰਨ ਖਿਲਾਫ਼ ਜਨਤਕ ਜਮਹੂਰੀ ਜੱਥੇਬੰਦੀਆਂ ਵਿੱਚ ਭਾਰੀ ਰੋਸ ਅਤੇ ਰੋਹ ਹੈ।  
ਜ਼ਿਕਰਯੋਗ ਹੈ ਕਿ ਇਸ ਅਫਸਰ ਨੇ 21 ਨਵੰਬਰ ਨੂੰ ਹੰਬੜਾਂ ਵਿਖੇ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਨਾਲ ਹੋਈ ਮੀਟਿੰਗ ਵਿੱਚ ਸਪਸ਼ਟ ਕਿਹਾ ਸੀ ਕਿ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇਗਾ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ ਅਤੇ ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇਗਾ ਅਤੇ ਗਿਰਫਤਾਰ ਕੀਤਾ ਜਾਵੇਗਾ ਅਤੇ ਹੋਰ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਅਧਿਕਾਰੀ ਨੇ ਇਥੋਂ ਤੱਕ ਕਿਹਾ ਸੀ ਕਿ ਲੋਕ ਦੋਸ਼ੀ ਠੇਕੇਦਾਰੀ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਮਦਦ ਕਰਨ।ਜਿਥੇ ਵੀ ਉਹ ਠੇਕੇਦਾਰ ਘੁੰਮਦਾ ਨਜ਼ਰ ਆਵੇ ਉਸ ਬਾਰੇ ਪੁਲਿਸ  ਨੂੰ ਦੱਸਣ।   ਇਹਨਾਂ ਸਾਰੇ ਵਾਅਦਿਆਂ ਦੇ ਬਾਵਜੂਦ ਲੋਕ ਵਿਰੋਧੀ ਰਵੱਈਆ ਅਪਣਾਉਂਦੇ ਹੋਏ ਉਕਤ ਅਫਸਰ ਨੇ ਵਾਅਦੇ ਤੋਂ ਮੁੱਕਰਨ ਦਾ ਚੁਣਿਆ। ਮੀਡੀਆ ਦੀ ਮੌਜੂਦਗੀ ਵਿੱਚ ਮੰਨੀਆਂ ਮੰਗਾਂ ਵੀ ਅਜੇ ਤੱਕ ਲਾਗੂ ਨਹੀਂ ਕੀਤੀਆਂ।  
ਪੁਲਿਸ ਦੇ ਇਸ ਬਦਲੇ ਹੋਏ ਅੰਦਾਜ਼ ਨੂੰ ਲੈ ਕੇ ਖਿਲਾਫ਼ ਲੋਕ ਮਸਲਿਆਂ ਲਈ ਜੂਝ ਰਹੀਆਂ ਜੱਥੇਬੰਦੀਆਂ ਵਿੱਚ ਰੋਹ ਭਖਿਆ ਹੋਇਆ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਪੁਲਿਸ-ਪ੍ਰਸ਼ਾਸਨ ਦਾ ਇਹ ਹਮਲਾ ਲੋਕਾਂ ਦੇ ਇੱਕਮੁੱਠ ਹੋਣ, ਸੰਘਰਸ਼ ਕਰਨ, ਰੋਸ ਪ੍ਰਗਟਾਵੇ ਦੇ ਬੁਨਿਆਦੀ ਜਮਹੂਰੀ ਅਤੇ ਸੰਵਿਧਾਨਿਕ ਹੱਕ ਉੱਤੇ ਹਮਲਾ ਹੈ ਜੋ ਕਿਸੇ ਵੀ ਹਾਲਤ ਵਿੱਚ ਮਨਜੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਨਾਜਾਇਜ਼ ਪਰਚਾ ਰੱਦ ਕਰਵਾ ਕੇ ਅਤੇ ਲੋਕ ਆਗੂ ਰਿਹਾ ਕਰਵਾ ਕੇ ਹੀ ਰਹਿਣਗੇ। ਇਸ ਮਕਸਦ ਲਈ ਉਹਨਾਂ ਨੇ ਹਾਲ ਹੀ ਵਿੱਚ ਰਿਹਾ ਕਰਾਏ ਗਏ ਆਗੂ ਮਨਜੀਤ ਧਨੇਰ ਦਾ ਹਵਾਲਾ ਵੀ ਦਿੱਤਾ ਹੈ। ਇਸ ਰੋਸ ਮੁਜ਼ਾਹਰੇ ਮੌਕੇ ਲੋਕ ਕੰਬਲ-ਬਿਸਤਰੇ-ਭੋਜਨ ਆਦਿ ਦਾ ਪ੍ਰਬੰਧ ਕਰ ਕੇ ਆਉਣਗੇ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਹ ਜ਼ੋਰਦਾਰ ਸੰਘਰਸ਼ ਲੁਧਿਆਣਾ ਪੁਲਿਸ-ਪ੍ਰਸ਼ਾਸਨ ਨੂੰ ਜੱਥੇਬੰਦੀਆਂ ਵੱਲੋਂ ਪੇਸ਼ ਕੀਤੀਆਂ ਸਭਨਾਂ ਜਾਇਜ ਮੰਗਾਂ ਮੰਨਣ ਉੱਤੇ ਮਜ਼ਬੂਰ ਕਰ ਦੇਵੇਗਾ।
ਸੰਘਰਸ਼ ਕਮੇਟੀ ਨੇ ਆਮ ਲੋਕਾਂ ਦੇ ਨਾਂ ਅਪੀਲ ਜਾਰੀ ਕਰਦੇ ਹੋਏ ਆਖਿਆ ਹੈ ਕਿ ਉਹਨਾਂ ਦੀ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਇੱਛਾ ਨਹੀਂ ਹੈ, ਪਰ ਪੁਲਿਸ-ਪ੍ਰਸ਼ਾਸਨ ਦਾ ਲੋਕ ਦੋਖੀ, ਗੈਰਜਮਹੂਰੀ ਤੇ ਧੱਕੜ ਰਵੱਈਏ ਕਾਰਨ ਉਹਨਾਂ ਨੂੰ ਸੜਕਾਂ ਉੱਤੇ ਉੱਤਰਨਾ ਪੈ ਰਿਹਾ ਹੈ। ਇਸ ਲਈ 26 ਤਰੀਕ ਅਤੇ ਉਸਤੋਂ ਬਾਅਦ ਆਮ ਲੋਕਾਂ ਨੂੰ ਆਵਾਜਾਈ ਵਿੱਚ ਵਿਘਨ ਆਦਿ ਦੀ ਜੋ ਵੀ ਪ੍ਰੇਸ਼ਾਨੀ ਆਉਂਦੀ ਹੈ ਉਸਦਾ ਕਸੂਰਵਾਰ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਅਤੇ ਲੁਧਿਆਣਾ ਪੁਲਿਸ ਹੋਵੇਗੀ। ਸੰਘਰਸ਼ ਕਮੇਟੀ ਨੇ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਅਤੇ ਲੁਧਿਆਣਾ ਪੁਲਿਸ ਦੇ ਲੋਕ ਦੋਖੀ, ਗੈਰ ਜਮਹੂਰੀ, ਧੱਕੜ ਰਵੱਈਏ ਖਿਲਾਫ਼ ਸੰਘਰਸ਼ ਕਮੇਟੀ ਦੇ ਘੋਲ ਦੀ ਹਮਾਇਤ ਕਰਨ ਅਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਹੰਬੜਾਂ ਦੀ ਮੈਂਸਰ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਾਲਕ ਵੱਲੋਂ ਕੁੱਟ-ਕੁੱਟ ਕੇ ਕਤਲ ਕੀਤੇ 15 ਸਾਲਾ ਮਜ਼ਦੂਰ ਲਵਕੁਸ਼ ਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ 10 ਆਗੂਆਂ ਉੱਤੇ ਪਾਇਆ ਨਾਜਾਇਜ਼ ਪਰਚਾ ਰੱਦ ਕਰ ਦਿੱਤਾ ਜਾਵੇ, ਲੋਕ ਆਗੂ ਰਿਹਾਅ ਕਰ ਦਿੱਤੇ ਜਾਣਗੇ, ਲਵਕੁਸ਼ ਦੇ ਕਾਤਲ ਮਾਲਕ (ਠੇਕੇਦਾਰ) ਉੱਤੇ ਕਤਲ ਦਾ ਪਰਚਾ ਪਾਇਆ ਜਾਵੇ ਅਤੇ ਗਿਰਫਤਾਰ ਕੀਤਾ ਜਾਵੇ। ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਹੰਬੜਾਂ ਕਤਲ ਕਾਂਡ ਦੇ ਦੋਸ਼ੀ ਨਾਲ਼ ਮਿਲੀਭੁਗਤ ਕਰਨ ਵਾਲ਼ੇ ਪੁਲਿਸ ਅਫਸ਼ਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਦਾ ਰੋਸ ਜ਼ਾਹਰ ਕਰਨ ਦਾ ਹੱਕ ਬਹਾਲ ਕੀਤਾ ਜਾਵੇ, ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।
            ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 10 ਲੋਕ ਆਗੂਆਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਸੁਖਦੇਵ ਭੂੰਦੜੀ, ਮੇਜ਼ਰ ਭੈਣੀ, ਚਿਮਲ ਸਿੰਘ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਗੁਰਦੀਪ, ਜਗਦੀਸ਼, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ)/ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਵਿੰਦਰ, ਸ਼ੁਲੇਂਦਰ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਜਸਮੀਤ  ਨੂੰ ਝੂਠਾ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮੈਂਸਰ ਪਲਾਈਵੁੱਡ ਫੈਕਟਰੀ ਹੰਬੜਾਂ ਵਿੱਚ ਝਾਰਖੰਡ ਸੂਬੇ ਤੋਂ ਆਏ ਲਵਕੁਸ਼ ਨਾਮ ਦੇ 15 ਸਾਲਾ ਬੱਚੇ ਤੋਂ ਠੇਕੇਦਾਰ ਰਘਬੀਰ ਵੱਲੋਂ ਉਪਰੋਕਤ ਫੈਕਟਰੀ ਅੰਦਰ ਲੇਬਰ ਦਾ ਕੰਮ ਕਰਾਇਆ ਜਾਂਦਾ ਸੀ। ਮਿਤੀ 7 ਨਵੰਬਰ ਨੂੰ ਫੈਕਟਰੀ ਅੰਦਰ ਕੰਮ ਦੌਰਾਨ ਰਘਬੀਰ ਨੇ ਬੱਚੇ ਲਵਕੁਸ਼ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਦੇ ਸਿਰ ਵਿੱਚ ਡੰਡੇ ਮਾਰੇ। ਉਸਦੀ ਪੀ.ਜੀ.ਆਈ. ਵਿੱਚ ਮੌਤ ਹੋ ਗਈ। ਇਸਦੇ ਬਾਵਜੂਦ ਵੀ ਪੁਲਿਸ ਦੋਸ਼ੀ ਠੇਕੇਦਾਰ ਰਘਬੀਰ ਸਿੰਘ ਖਿਲਾਫ਼ ਪਰਚਾ ਦਰਜ ਨਹੀਂ ਕਰ ਰਹੀ ਸੀ। ਪੁਲਿਸ ਨੇ ਬਾਅਦ ਵਿੱਚ ਲੋਕ ਦਬਾਅ ਹੇਠ ਪਰਚਾ ਦਰਜ ਵੀ ਕੀਤਾ ਪਰ ਧਾਰਾ 302 ਦੀ ਥਾਂ ਧਾਰਾ 304 ਹੀ ਲਾਈ। ਦੋਸ਼ੀ ਦੀ ਤੁਰੰਤ ਗਿਰਫਤਾਰੀ, ਧਾਰਾ 302 ਤਹਿਤ ਪਰਚਾ ਦਰਜ ਕਰਨ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਹੋਰ ਜੱਥੇਬੰਦੀਆਂ ਨੇ 18 ਨਵੰਬਰ ਨੂੰ ਹੰਬੜਾਂ ਵਿਖੇ ਰੋਸ ਮੁਜਾਹਰਾ ਕੀਤਾ। ਪੁਲਿਸ ਨੇ ਜਾਇਜ ਕਾਰਵਾਈ ਕਰਨ ਦੀ ਥਾਂ ਜ਼ਬਰ ਦਾ ਰਾਹ ਚੁਣਿਆ ਅਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਗਿਰਫਤਾਰ ਕਰਕੇ ਧਾਰਾ 353, 341, 283, 149, 186 ਤਹਿਤ ਪਰਚਾ ਦਰਜ ਕਰਕੇ ਅੱਜ ਜੇਲ੍ਹ ਭੇਜ ਦਿੱਤਾ ਹੈ। ਦੂਜੇ ਪਾਸੇ ਮੁਜ਼ਾਹਰੇ ਤੋਂ ਬਾਅਦ ਲਵਕੁਸ਼ ਦੀ ਲਾਸ਼ ਅਤੇ ਪੀੜਤ ਪਰਿਵਾਰ ਦਾ ਕੁੱਝ ਵੀ ਅਤਾ ਪਤਾ ਨਹੀਂ ਹੈ। ਪੂਰੇ ਘਟਨਾਕ੍ਰਮ ਤੋਂ ਲੁਧਿਆਣਾ ਪੁਲਿਸ ਦੀ ਦੋਸ਼ੀ ਨਾਲ਼ ਮਿਲੀਭੁਗਤ ਸਾਫ਼ ਹੈ।
            ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਸੀਟੂ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਜੁਆਂਇਟ ਕੌਂਸਲ ਆਫ ਟ੍ਰੇਡ ਯੂਨੀਅਨ, ਨੌਜਵਾਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ (ਏਟਕ), ਐਨ.ਐਮ.ਯੂ., ਇਨਕਲਾਬੀ ਮਜ਼ਦੂਰ ਕੇਂਦਰ, ਡੀਐਮਐਫ ਐਨ.ਆਰ.ਐਮ.ਯੂ., ਇਨਕਲਾਬੀ ਕੇਂਦਰ ਪੰਜਾਬ ਤੇ ਹੋਰ ਜੱਥੇਬੰਦੀਆਂ ਸ਼ਾਮਲ ਹਨ।
ਹੰਬੜਾਂ ਕਤਲ ਕਾਂਡ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਲਖਵਿੰਦਰ ਨੇ ਇਸ ਧਰਨੇ/ਵਖਾਵੇ ਦੀ ਸਫਲਤਾ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਕਮੇਟੀ ਨੂੰ ਆਪਣਾ ਸਮਰਥਨ ਦੇਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੱਖਰੀ ਸਿਆਸੀ ਪਹੁੰਚ ਵਾਲੀਆਂ ਧਿਰਾਂ ਵੀ ਇਸ ਮੁੱਦੇ ਤੇ ਇਸ ਕਮੇਟੀ ਦੇ ਨਾਲ ਹਨ ਅਤੇ ਪੁਲਿਸ ਦੇ ਖਿਲਾਫ ਹਨ। 
ਇਸ ਕਮੇਟੀ ਨਾਲ ਜੁੜਣ ਦੇ ਚਾਹਵਾਨ ਇਸ ਨੰਬਰ ਤੇ ਡਾਇਲ ਕਰ ਸਕਦੇ ਹਨ: 8360766937

Saturday, March 30, 2019

''ਬੇਟੀ ਬਚਾਓ ਬੇਟੀ ਪੜਾਓ'' ਮੁਹਿੰਮ ਹੋਰ ਤੇਜ਼

ਸਿਹਤ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸੈਮੀਨਾਰ ਆਯੋਜ਼ਨ
ਜਾਗਰੂਕਤਾ ਸੈਮੀਨਾਰਾਂ ਸਦਕਾ ਹੀ ਲੜਕੀਆਂ ਦੀ ਜਨਮ ਦਰ ਵਿੱਚ ਹੋਇਆ ਵਾਧਾ-ਡਿਪਟੀ ਕਮਿਸ਼ਨਰ 
ਲੁਧਿਆਣਾ: 30 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
''ਬੇਟੀ ਬਚਾਓ ਬੇਟੀ ਪੜਾਓ'' ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਇੱਕ ਸੈਮੀਨਾਰ ਦਾ ਆਯੋਜ਼ਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤਾ ਗਿਆ। ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 
ਡਿਪਟੀ ਕਮਿਸ਼ਨਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੇ ਸੈਮੀਨਾਰਾਂ ਸਦਕਾ ਜਾਗਰੂਕਤਾ ਮੁਹਿੰਮ ਚਲਾਉਣ ਸਦਕਾ ਹੀ ਅਸੀਂ ਭਰੂੱਣ ਹੱਤਿਆਵਾਂ ਰੋਕਣ 'ਚ ਕਾਮਯਾਬ ਹੋ ਸਕੇ ਹਾਂ ਅਤੇ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਸਮਾਜ ਵਿੱਚ ਲੜਕੀਆਂ ਨੂੰ ਸਨਮਾਨ ਦਈਏ ਤਾਂ ਕਿ ਸਮਾਜ ਹਰ ਖੇਤਰ 'ਚ ਤਰੱਕੀ ਕਰ ਸਕੇ। ਉਹਨਾਂ ਇਸ ਮੌਕੇ ਔਰਤਾਂ ਦੀ ਭਲਾਈ ਲਈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਵੀ ਕੀਤਾ।
ਇਸ ਮੌਕੇ ਡਾ. ਰਜਿਦਰ ਗੁਲਾਟੀ ਅਤੇ ਡਾ. ਹਰਜੀਤ ਸਿੰਘ ਨੇ ਆਪਣੀ ਵਿਧੀ ਅਨੁਸਾਰ ਬੱਚੀ ਭਰੂੱਣ ਹੱਤਿਆ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਰੂਪ ਰੇਖਾ ਦੱਸੀ। ਸੈਮੀਨਾਰ ਵਿੱਚ ਨਰਸਿੰਗ ਦੇ ਵਿਦਿਆਰਥੀਆਂ ਨੇ ਬਹੁਤ ਭਾਵਪੂਰਣ ਸਕਿੱਟ ਪੇਸ਼ ਕੀਤੀ, ਜਿਸ ਵਿੱਚ ਲੜਕੇ ਅਤੇ ਲੜਕੀਆਂ ਦੀ ਬਰਾਬਰਤਾ ਬਾਰੇ ਸੁਨੇਹਾ ਦਿੱਤਾ ਗਿਆ ਹੈ। ਆਏ ਲੋਕਾਂ ਨੂੰ ਇੱਕ ਫਿਲਮ ਰਾਹੀਂ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ ਕਿ ਲੜਕੀਆਂ ਵੀ ਸਾਡੇ ਸਮਾਜ ਦਾ ਅਹਿਮ ਅੰਗ ਹਨ, ਜਿੰਨ੍ਹਾਂ ਬਿਨ੍ਹਾਂ ਸਮਾਜ ਦੀ ਹੋਂਦ ਬਰਕਰਾਰ ਰੱਖਣੀ ਅਸੰਭਵ ਹੈ। ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜ਼ਨ ਲੁਧਿਆਣਾ ਸ੍ਰੀ ਪਰਵਿੰਦਰ ਪਾਲ ਸਿੰਘ ਸਿੱਧੂ ਨੇ ਕੀਤੀ। ਸਮਾਗਮ ਨੂੰ ਡਾ. ਐਸ.ਪੀ. ਸਿੰਘ ਅਤੇ ਡਾ. ਗੀਤਾ ਐਸ.ਐਮ.ਓ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਮ.ਓਜ਼, ਏ.ਐਨ.ਐਮ, ਆਸ਼ਾ ਵਰਕਰ, ਸੀ.ਡੀ.ਪੀ.ਓ ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰ ਹਾਜ਼ਰ ਸਨ। 

Sunday, September 09, 2018

'ਹਰ ਘਰ ਪੋਸ਼ਣ ਤਿਉਹਾਰ' ਸੰਬੰਧੀ ਸਮਾਗਮ ਦਾ ਆਯੋਜਨ

Sun, Sep 9, 2018 at 4:48 PM
ਔਰਤਾਂ/ਬੱਚਿਆਂ ਨੂੰ ਸਿਹਤ ਸੰਬੰਧੀ ਕਮੀਆਂ ਪੇਸ਼ੀਆਂ ਤੋਂ ਬਚਾਉਣਾ ਮੁੱਖ ਮੰਤਵ
ਲੁਧਿਆਣਾ: 9 ਸਤੰਬਰ  2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਤੰਬਰ ਦਾ ਪੂਰਾ ਮਹੀਨਾ 'ਹਰ ਘਰ ਪੋਸ਼ਣ ਤਿਉਹਾਰ' ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸਥਾਨਕ ਸ਼ਿਮਲਾਪੁਰੀ ਵਿਖੇ ਕੀਤਾ ਗਿਆ, ਜਿਸ ਵਿੱਚ ਸ੍ਰ. ਗੁਰਚਰਨ ਸਿੰਘ ਜ਼ਿਲਾ ਪ੍ਰੋਗਰਾਮ ਅਫ਼ਸਰ (ਤਾਇਨਾਤੀ ਅਧੀਨ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਸਤਿੰਦਰ ਕੌਰ, ਹੋਰ ਮੁਲਾਜ਼ਮਾਂ, ਗਰਭਵਤੀ ਔਰਤਾਂ ਅਤੇ ਹੋਰ ਧਿਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। 
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਗੁਰਚਰਨ ਸਿੰਘ ਨੇ 'ਹਰ ਘਰ ਪੋਸ਼ਣ ਤਿਉਹਾਰ' ਰਾਹੀਂ ਉਲੀਕੀਆਂ ਗਈਆਂ ਗਤੀਵਿਧੀਆਂ ਅਤੇ ਮੰਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੋਸ਼ਣ ਸੰਬੰਧੀ ਘਰ-ਘਰ ਜਾ ਕੇ ਸਾਰੇ ਵਿਭਾਗਾਂ ਦੇ ਤਾਲਮੇਲ ਨਾਲ ਜਾਗਰੂਕਤਾ ਦੇ ਕੇ ਔਰਤਾਂ ਅਤੇ ਬੱਚਿਆਂ ਨੂੰ ਕੁਪੋਸ਼ਣ ਅਤੇ ਹੋਰ ਕਮੀਆਂ ਪੇਸ਼ੀਆਂ ਤੋਂ ਬਚਾਉਣਾ ਹੈ। 
ਡਾ. ਸਤਿੰਦਰ ਕੌਰ ਨੇ ਬੱਚਿਆਂ ਨੂੰ ਹਰ ਛੇ ਮਹੀਨੇ ਬਾਅਦ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਦੇਣ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਜੱਚਾ ਬੱਚਾ ਸਿਹਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਵੱਖ-ਵੱਖ ਤਰਾਂ ਦੇ ਪਕਵਾਨ ਤਿਆਰ ਕਰਕੇ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਹੋਰ ਔਰਤਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਇੱਕ ਪੋਸ਼ਣ ਰੈਲੀ ਵੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਔਰਤਾਂ ਨੇ ਭਾਗ ਲਿਆ। ਇਸ ਮੌਕੇ ਹੈਲਦੀ ਬੇਬੀ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਸ੍ਰੀਮਤੀ ਪਰਮਜੀਤ ਕੌਰ ਸੁਪਰਵਾਈਜ਼ਰ ਨੇ ਸਾਰਿਆਂ ਦਾ ਧੰਨਵਾਦ ਕੀਤਾ। 

Thursday, April 12, 2018

ਕਿੱਥੇ ਗਈਆਂ ਵਿਦਿਅਕ ਨਿਯਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ-CPI

Thu, Apr 12, 2018 at 3:54 PM
ਸਕੂਲ ਵਲੋਂ ਬੱਚਿਆਂ ਨਾਲ ਦੁਰਵਿਹਾਰ ਦਾ ਮਾਮਲਾ ਗਰਮਾਇਆ 
ਲੁਧਿਆਣਾ: 12 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਇਸ ਸੂਚਨਾ ਤੇ ਕਿ ਗੁਰੂ ਨਾਨਕ ਪਬਲਿਕ ਸਕੂਲ ਦੀ ਪਰਿੰਸਪਲ ਵਲੋਂ ਅੱਜ ਰੋਂਦੇ ਬਿਲਖਦੇ ਬੱਚਿਆਂ ਨੂੰ ਬੇੇਦਰਦੀ ਨਾਲ ਧੱਕੇ ਦੇ ਕੇ ਸਕੂਲੋਂ ਬਾਹਰ ਕੱਢ ਦਿੱਤਾ। ਇਸ ਸਾਰੇ ਘਟਨਾਕ੍ਰਮ 'ਤੇ ਪਰਤੀਕਿਰਿਆ ਜ਼ਾਹਰ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਨੇ ਤਿੱਖੇ ਰੋਸ ਅਤੇ ਰੋਹ ਦਾ ਪਰਗਟਾਵਾ ਕੀਤਾ ਹੈ। ਇਸ ਸਬੰਧੀ CPI ਨੇ  ਪੁੱਛਿਆ ਹੈ ਕਿ ਇਹ ਸਭ ਕੁਝ ਮਾਣਯੋਗ ਕਚਿਹਿਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਪਰ ਉਥੇ ਮੌਜੂਦ ਪੁਲਿਸ ਨੇ ਬੱਚਿਆਂ ਨੂੰ ਸਕੂਲ ਵਿੱਚ ਵਾੜਨ ਦੇ ਲਈ ਕੋਈ ਕਾਰਵਾਈ ਕਿਓਂ ਨਹੀਂ ਕੀਤੀ।  
ਸੀਪੀਆਈ ਆਗੂਆਂ ਨੇ ਕਿਹਾ ਕਿ ਇਸ ਤਰਾਂ ਬੱਚਿਆਂ ਨੂੰ ਕੱਢਣਾ ਉਜ ਵੀ ਸਰਾਸਰ ਅੰਨਿਆਂ ਹੈ ਤੇ ਸੰਵਿਧਾਨ ਵਿਰੋਧੀ ਕਾਰਾ ਹੈ।  ਪਾਰਟੀ ਨੇ ਕਿਹਾ ਕਿ ਇਹ ਸਰਾਸਰ ਬਚਿਆਂ ਦੇ ਸਿੱਖਿਆ ਦੇ ਅਧਿਕਾਰ ਦੀ ਉਲੰਘਣਾ ਹੈ ਤੇ ਬੱਚਿਆਂ ਦੀ ਸੁੱਰਖਿਆ ਨੂੰ ਵੀ ਜਾਣਬੁਝ ਕੇ ਖਤਰੇ ਵਿੱਚ ਪਾਉਣ ਵਾਲੀ ਕਾਰਵਾਈ ਹੈ।  ਬੱਚੇ ਕੋਮਲ ਹੁੰਦੇ ਹਨ ਤੇ ਇਸ ਤਰਾਂ ਦੀਆਂ ਘਟਨਾਵਾਂ ਉਹਨਾਂ ਦੇ ਮਨਾਂ ਤੇ ਲੰਮੇਂ ਸਮੇ ਦੇ ਲਈ ਬੁਰਾ ਪਰਭਾਵ ਪਾਂਦੀਆਂ ਹਨ। 
ਇਸ ਸਬੰਧੀ ਜਾਰੀ ਬਿਆਨ ਵਿੱਚ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਤੇ ਚਮਕੌਰ ਸਿੰਘ, ਪਾਰਟੀ ਦੇ ਸ਼ਹਿਰੀ ਸਕੱਤਰ ਰਮੇਸ਼ ਰਤਨ ਤੇ ਗੁਰਨਾਮ ਸਿੱਧੂ ਨੇ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ। ਇਸ ਬਿਆਨ ਰਾਹੀਂ ਪੁਲਿਸ ਕਮਿਸਨਰ ਤੋਂ ਆਪ ਸਿੱਧੇ ਦਖਲ ਦੇ ਕੇ ਬੱਚਿਆਂ ਨੂੰ ਸਕੂਲ ਵਿੱਚ ਵਾੜਨ ਦੀ ਮੰਗ ਕੀਤੀ ਗਈ ਹੈ।  ਇਲਾਕੇ ਵਿੱਚ ਕੁਝ ਸਕੂਲਾਂ ਵਿੱਚ ਸਿਖਿਆ ਦੇ ਨਾਮ ਤੇ ਮਾਫੀਆਵਾਦ ਨੂੰ ਠਲ੍ਹ ਪਾਉਣ ਦੀ ਲੋੜ ਹੈ। ਪਾਰਟੀ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਲੋੜ ਪੈਣ ਤੇ ਪਾਰਟੀ ਇਸ ਵਿਰੁੱਧ ਅੰਦੇਲਨ ਚਲਾਏਗੀ।

Wednesday, October 18, 2017

ਪਿੰਗਲਵਾੜੇ ਵਿੱਚ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ

Wed, Oct 18, 2017 at 3:39 PM
ਮੰਦਬੁਧੀ, ਗੂੰਗੇ ਤੇ ਅਪਾਹਿਜ ਬੱਚਿਆਂ ਨੇ ਬਣਾਈਆਂ ਸਨ ਹੱਥ ਕਿਰਤਾਂ
ਅੰਮ੍ਰਿਤਸਰ: 18 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
 ਅੱਜ 18 ਅਕਤੂਬਰ, 2017 ਨੂੰ ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਪਿੰਗਲਵਾੜਾ ਦੇ ਮੁੱਖ ਦਫ਼ਤਰ, ਨਜ਼ਦੀਕ ਬੱਸ ਸਟੈਂਡ ਵਿਚ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਵਿਚ ਬੱਚਿਆਂ ਵਾਸਤੇ ਚਲ ਰਹੇ ਮੁੜ ਵਸੇਬਾ ਸੈਂਟਰ ਵਿਚ ਤਿਆਰ ਕੀਤੇ ਕਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਸੁੰਧਰ ਸੀਨੀਅਰੀਆਂ ਅਤੇ ਬੱਚਿਆਂ ਵਲੋਂ ਬਣਾਈਆਂ ਗਈਆਂ ਬਹੁਤ ਵਧੀਆਂ ਹੱਥ ਕਿਰਤਾਂ ਦੇ ਨਮੂਨੇ ਪੇਸ਼ ਕੀਤੇ ਗਏ। ਅਰਦਾਸਾਂ ਨਾਲ--ਬਲਜੀਤ ਸੈਣੀ 
  ਮੰਦਬੁਧੀ ਬੱਚਿਆਂ ਵਲੋਂ ਤਿਆਰ ਕੀਤੀਆਂ ਕਈ ਫੈਂਸੀ ਤਰ੍ਹਾਂ ਦੇ ਵੱਖ- ਵੱਖ ਨਮੂਨਿਆਂ ਦੀਆਂ ਮੋਮਬਤੀਆਂ ਅਤੇ ਖਿਲੇ ਹੋਏ ਭਲੀ-ਭਾਂਤ ਦੇ ਕਾਗਜ਼ਾਂ ਦੇ ਫੁੱਲ ਪ੍ਰਦਰਸ਼ਨੀ ਦੀ ਸ਼ੋਭਾ ਵਧਾ ਰਹੇ ਸਨ। 
  ਪਿੰਗਲਵਾੜੇ ਦੇ ਇਸ ਹੱਥ ਕਿਰਤ ਕੇਂਦਰਾਂ ਵਿਚ ਬੱਚਿਆਂ ਅਤੇ ਮਰੀਜ਼ਾਂ ਨੂੰ ਹੱਥ ਕਿਰਤਾਂ ਦੁਆਰਾ ਆਪਣੇ ਪੈਰਾਂ ਉਤੇ ਖੜਾ ਕਰਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ । ਜਿਸ ਰਾਹੀਂ ਉਹਨਾਂ ਦੀ ਮਨੋਦਸ਼ਾ ਵਿਚ ਸੁਧਾਰ ਦੇ ਨਾਲ-ਨਾਲ ਉਹਨਾਂ ਵਿਚ ਕੰਮ ਕਰਨ ਵਾਸਤੇ ਉਤਸ਼ਾਹ ਵੀ ਵਧਦਾ ਹੈ। ਡਾ. ਇੰਦਰਜੀਤ ਕੌਰ ਜੀ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਆ ਕੇ ਪਤਾ ਲਗਦਾ ਹੈ ਕਿ ਪਿੰਗਲਵਾੜੇ ਦੇ ਦੇ ਮੰਦ-ਬੁੱਧੀ, ਗੂੰਗੇ ਤੇ ਅਪਾਹਿਜ ਬੱਚੇ ਆਪਣੇ ਹੱਥਾਂ ਦੇ ਨਾਲ ਕਿਸ ਤਰਾਂ ਦੀਆਂ ਸੁੰਦਰ ਕਿਰਤਾਂ ਬਣਾ ਸਕਦੇ ਹਨ। ਡਾ. ਇੰਦਰਜੀਤ ਕੌਰ ਨੇ ਅੰਮ੍ਰਿਤਸਰ ਤੇ ਬਾਹਰੋਂ ਆਈ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਪ੍ਰਦਰਸ਼ਨੀ ਨੂੰ ਆ ਕੇ ਵੇਖਣ ਅਤੇੇ ਪਿੰਗਲਵਾੜੇ ਦੇ ਬਚਿਆਂ ਦਾ ਉਤਸ਼ਾਹ ਵਧਾਉਣ। 
ਇਸ ਸ਼ੁਭ ਮੌਕੇ ਤੇ ਸ੍ਰ. ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ ਆਦਿ ਸ਼ਾਮਿਲ ਸਨ।

Sunday, April 23, 2017

"ਉਡਾਣ" ਰਾਹੀਂ ਦਿੱਤਾ ਪ੍ਰਤਿਭਾ ਦੇ ਪ੍ਰਗਟਾਵੇ ਦਾ ਮੌਕਾ

ਉਤਸ਼ਾਹਿਤ ਹੋਏ ਬੱਚਿਆਂ ਨੇ ਦਿਖਾਈ ਆਪੋ ਆਪਣੀ ਕਲਾ 
ਲੁਧਿਆਣਾ: 23 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::   For More Pics on FB Please Click Here
ਜ਼ਿੰਦਗੀ ਅਨਮੋਲ ਹੈ ਪਰ ਕਈ ਵਾਰ ਕਦੋਂ ਆਈ ਤੇ ਕਦੋਂ ਚਲੀ ਗਈ ਇਸਦਾ ਪਤਾ ਹੀ ਨਹੀਂ ਲੱਗਦਾ। ਜਨਮ ਦੇ ਨਾਲ ਮਿਲੀਆਂ ਬਹੁਤ ਸਾਰੀਆਂ ਸੌਗਾਤਾਂ ਅਤੇ ਸਾਰੀਆਂ ਖੂਬੀਆਂ ਲੁਕੀਆਂ ਹੀ ਰਹਿ ਜਾਂਦੀਆਂ ਹਨ। ਬਹੁਤ ਸਾਰੀਆਂ ਇੱਛਾਵਾਂ, ਬਹੁਤ ਸਾਰੇ ਸੁਪਨੇ ਤੇ ਬਹੁਤ ਸਾਰੀਆਂ ਯੋਜਨਾਵਾਂ ਮਨਾਂ ਵਿੱਚ ਹੀ ਦੱਬੀਆਂ ਰਹਿ ਜਾਂਦੀਆਂ ਹਨ। ਉਹਨਾਂ ਨੂੰ ਖੰਭ ਨਹੀਂ ਮਿਲਦੇ। ਉਹਨਾਂ ਨੂੰ ਉਡਾਣ ਨਹੀਂ ਮਿਲਦੀ। ਅਸਮਾਨ ਛੂਹਣ ਦੀ ਚਾਹਤ ਆਏ ਦੀਨਾ  ਮਜਬੂਰੀਆਂ ਅਤੇ ਹੋਰ ਔਕੜਾਂ ਵਿੱਚ ਦਫ਼ਨ ਹੋ ਕੇ ਹੀ ਰਹਿ ਜਾਂਦੀ ਹੈ। ਬੀਜ ਟੁੱਟਦਾ ਨਹੀਂ।  ਸਾਰੀਆਂ ਸੰਭਾਵਨਾਵਾਂ ਇੱਕ ਬੀਜ ਵਾਂਗ ਹੀ ਰਹਿ। ਮਜਬੂਰੀਆਂ ਵਾਲੇ ਹਾਲਾਤ ਦਾ ਮਾਰਿਆ ਬੀਜ ਕਦੇ ਵੀ ਦਰਖਤ ਨਹੀਂ ਬਣਦਾ। ਇਹੀ ਕੁਝ ਇਨਸਾਨੀ ਜ਼ਿੰਦਗੀ ਵਿੱਚ ਵੀ ਅਕਸਰ ਹੁੰਦਾ ਹੈ। ਦਿਲ ਦਿਮਾਗ ਵਿੱਚ ਲੁਕੀਆਂ ਅਤੇ ਡੱਬਿਆਂ ਰਹੀ ਗਈਆਂ ਇਹਨਾਂ ਆਸਾਂ ਉਮੰਗਾਂ ਨੂੰ ਅਸਮਾਨ ਛੂਹਣ ਦਾ ਮੌਕਾ ਦਿੱਤਾ ਹੈ ਆਸ਼ਮਾਂ ਫਾਊਂਡੇਸ਼ਨ ਨੇ।  ਇਸ ਸੰਗਠਨ ਦਾ ਆਯੋਜਨ 23 ਅਪ੍ਰੈਲ 2017 ਨੂੰ ਭਾਈ ਰਣਧੀਰ ਸਿੰਘ  ਨਗਰ ਦੇ ਡੀ ਬਲਾਕ 'ਚ ਸਥਿਤ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਸ਼ੁਰੂ ਹੋਇਆ। ਇਸ ਵਿੱਚ ਬਹੁਤ ਹੀ ਛੋਟੀ ਉਮਰ ਦੇ ਬੱਚੇ ਵੀ ਸਨ ਅਤੇ ਵੱਡੀ ਉਮਰ ਦੇ ਵੀ। ਇਸ ਆਯੋਜਨਾਂ ਨੂੰ ਨਾਮ ਦਿੱਤਾ ਗਿਆ ਸੀ "ਉਡਾਣ" ਦਾ। ਅਸਮਾਨਾਂ ਨੂੰ ਛੂਹਣ ਦੀਆਂ ਇੱਛਾਵਾਂ ਨੂੰ ਖੰਭ ਦਿੱਤੇ ਗਏ। ਭਾਗ ਲੈਣ ਵਾਲਿਆਂ ਨੂੰ ਆਪਣੀ ਕਲਾ ਦੇ ਪ੍ਰਗਟਾਵੇ ਦਾ ਮੌਕਾ ਪ੍ਰਦਾਨ ਕੀਤਾ ਗਿਆ।
For More Pics on FB Please Click Here

Saturday, November 12, 2016

"ਇਨਸਾਨੀਅਤ ਹੀ ਇੱਕੋ ਧਰਮ"ਦੇ ਮਕਸਦ ਨੂੰ ਲੈ ਕੇ ਡਾ. ਰਮੇਸ਼ ਵੱਲੋਂ ਨਵਾਂ ਉਪਰਾਲਾ

ਨਿਸ਼ਾਨਾ 2030 ਤੱਕ ਸ਼ੁੱਧ ਇਨਸਾਨੀਅਤ ਵਾਲਾ ਸਮਾਜ ਸਿਰਜਣਾ  
ਲੁਧਿਆਣਾ:  12 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਅੱਖਾਂ ਦੇ ਹਨੇਰੇ ਨੂੰ ਦੂਰ ਕਰਦਿਆਂ ਮਿਲੀ ਸਫਲਤਾ ਨੇ ਡਾਕਟਰ ਰਮੇਸ਼ ਦੇ ਮਨ ਵਿੱਚ ਇੱਕ ਹੋਰ ਮਕਸਦ ਪੈਦਾ ਕੀਤਾ ਕਿ ਜਦੋਂ ਤੀਕ ਸਮਾਜ ਹੀ ਹਨੇਰਾ ਹੈ ਉਦੋਂ ਤੱਕ ਸਿਰਫ ਅੱਖਾਂ ਦੀ ਰੌਸ਼ਨੀ ਤਾਂ ਜ਼ਿੰਦਗੀ ਅਤੇ ਸਮਾਜ ਨੂੰ ਖੁਸ਼ੀਆਂ ਨਹੀਂ ਦੇ ਸਕਦੀ। ਇਸ ਹਨੇਰੇ ਕਾਰਨ ਹੀ ਹੁੰਦੇ ਨੇ ਆਏ ਦਿਨ ਕਤਲ। ਆਏ ਦਿਨ ਖੂਨ ਖਰਾਬੇ ਅਤੇ ਫਸਾਦ। ਕਿਓਂ ਨਾ ਇਸ ਹਨੇਰੇ ਨੂੰ ਵੀ ਦੂਰ ਕੀਤਾ ਜਾਵੇ। ਇਸ ਹਨੇਰੇ ਨੂੰ ਦੂਰ ਕਰਨ ਲਈ ਦਿਨ ਚੁਣਿਆ ਗਿਆ ਬਾਲ ਦਿਵਸ ਦਾ। ਇਸ ਨਾਲ ਉਮੀਦ ਨੂੰ ਹੋਰ ਸ਼ਕਤੀ ਵੀ ਮਿਲੀ ਕਿ ਸ਼ਾਇਦ ਡੇੜ ਦੋ ਦਹਾਕੇ ਤੱਕ ਇੱਕ ਅਜਿਹੀ ਨਵੀਂ ਪੀੜ੍ਹੀ ਤਿਆਰ ਕੀਤੀ ਜਾ ਸਕੇ ਜਿਹੜੀ ਧਰਮਾਂ-ਜਾਤਾਂ-ਪਾਤਾਂ ਅਤੇ ਹੋਰ ਸਾਰੇ ਵਖਰੇਵਿਆਂ ਤੋਂ ਬਿਲਕੁਲ ਨਿਰਲੇਪ ਹੋ ਕੇ ਸਿਰਫ ਇਨਸਾਨੀਅਤ ਨੂੰ ਆਪਣਾ ਧਰਮ ਸਮਝੇ। ਅੱਜ ਪੁਨਰਜੋਤ ਹਸਪਤਾਲ ਵਿਖੇ ਮਨਾਇਆ ਗਿਆ ਬਾਲ ਦਿਵਸ ਅਸਲ ਵਿੱਚ ਇਸ ਮਕਸਦਨੂੰ ਪੂਰਾ ਕਰਨ ਦਾ ਸੰਕਲਪ ਦਿਵਸ ਵੀ ਸੀ। 
ਪੁਨਰਜੋਤ ਸੁਸਾਇਟੀ ਵੱਲੋਂ ਬੱਚਿਆਂ ਵਿਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਲਈ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ। ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਅੱਜ ਬਾਲ ਦਿਵਸ਼ ਇਕ ਵੱਖਰੇ ਢੰਗ ਨਾਲ “ਪੁਨਰਜੋਤ ਸਦਭਾਵਨਾ ਪਰਿਵਾਰ-2030”ਦੇ ਮਿਲਨ ਨਾਲ ਮਨਾਇਆ ਗਿਆ। ਇਸ ਵਿੱਚ ਸਾਰੇ ਧਰਮਾਂ ਦੇ ਬੱਚੇ ਸ਼ਾਮਲ ਹੋਏ। 
     ਸਮਾਗਮ ਨੂੰ ਸੰਬੋਧਨ ਕਰਦਿਆ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ ਡਾ. ਰਮੇਸ਼ ਐਮ. ਡੀ. ਸਟੇਟ ਆਵਾਰਡੀ ਨੇ ਦੱਸਿਆ ਕਿ ਅੱਖਾਂ ਦਾਨ ਮਹਾਂਦਾਨ ਦੀ ਸਫਲ ਮੁਹਿੰਮ ਤੋਂ ਬਾਅਦ ਸਮਾਜਿਕ ਭਾਈਚਾਰੇ ਨੂੰ ਬੇਹਤਰ ਬਣਾਉਣ ਲਈ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ “ਪੁਨਰਜੋਤ ਦਾ ਵਿਆਹ” ਲਘੂ ਨਾਟਕ ਇਕੱਠਾਂ ਵਿਚ ਵਿਖਾਇਆ ਜਾ ਰਿਹਾ ਹੈ।ਅੱਜ ਬੱਚਿਆਂ ਵਿਚ ਆਪਸੀ ਭਾਈਚਾਰਾ ਅਤੇ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਦੇ ਮਕਸਦ ਨਾਲ “ਪੁਨਰਜੋਤ ਸਦਭਾਵਨਾ ਪਰਿਵਾਰ-2030” ਮਿਲਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਮਿਲਨ  ਵਿਚ  ਹਿੰਦੂ, ਮੁਸਲਿਮ, ਸਿੱਖ, ਅਤੇ ਇਸਾਈ ਭਾਈਚਾਰੇ ਦੇ ਦਸ ਸਾਲ ਤੱਕ ਦੇ ਬੱਚਿਆਂ ਨੂੰ ਸਾਮਲ ਕੀਤਾ ਗਿਆ ਹੈ। ਇਹ ਵੱਖ-ਵੱਖ ਧਰਮਾ ਦੇ ਬੱਚੇ ਸਮੇਂ-ਸਮੇਂ ਤੇ ਇਕੱਠੇ ਕੇ ਆਪਸੀ ਸਦਭਾਵਨਾ ਕਾਇਮ ਕਰਕੇ 2030 ਤੱਕ ਪੁਨਰਜੋਤ ਸਦਭਾਵਨਾ ਪਰਿਵਾਰ ਵਜੋਂ ਵਿਕਸਤ ਹੋ ਕੇ ਦੇਸ ਵਿਚ ਇਕ ਮਿਸਾਲ ਬਣਨਗੇ। ਸਮਾਗਮ ਨੂੰ ਡਾ. ਸ਼ਕੁੰਤਲਾ ਯਾਦਵ, ਡਾ.ਗੁਲਜ਼ਾਰ ਸਿੰਘ ਪੰਧੇਰ, ਜਿਓਤੀ ਡੰਗ ਅਤੇ ਰਾਕੇਸ਼ ਦੁੱਗਲ ਨੇ ਸੰਬੋਧਨ ਕੀਤਾ।ਡਾ. ਸ਼ਕੁੰਤਲਾ ਯਾਦਵ ਇਸ ਸਾਰੇ ਆਯੋਜਨ ਵਿੱਚ ਪੁਨਰਜੋਤ ਦੀ ਦਾਦੀ ਬਣ ਕੇ ਸਾਹਮਣੇ ਆਈ। 
ਇਸ ਮੌਕੇ ਤੇ ਡਾ.ਸ਼ਕੁੰਤਲਾ ਯਾਦਵ ਨੂੰ ਦਾਦੀ ਦਾ ਸਨਮਾਨ ਦੇ ਕੇ ਪੁਨਰਜੋਤ ਸਹਿਯੋਗੀ ਆਵਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਬੱਚਿਆਂ ਨਾਲ ਆਏ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧਾਂ ਨੂੰ ਵੀ ਪੁਨਰਜੋਤ ਸਹਿਯੋਗੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
  ਇਸ ਮੌਕੇ ਤੇ ਦੰਡੀ ਸਵਾਮੀ ਮੰਦਰ ਤੋਂ ਪੰਡਿਤ ਸੁਮਿਤ ਮਿਤਰਾ ਤੇ ਰੋਹਿਤ, ਇਸਾਈ ਧਰਮ ਵੱਲੋਂ ਕੇਹਰ ਸਿੰਘ, ਮੁਸਲਿਮ ਭਾਈਚਾਰੇ ਵੱਲੋਂ ਮੁਹੰਮਦ ਹਸੀਨ ਗੁੱਲ, ਸਰਦਾਰ ਦਲਬੀਰ ਸਿੰਘ ਮੱਕੜ, ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ, ਸ੍ਰੀ ਰਤਨ ਗੌਤਮ, ਸ੍ਰੀ ਸੁਖਚੈਨ ਸਿੰਘ ਅਤੇ ਰਛਪਾਲ ਸਿੰਘ ਆਦਿ ਹਾਜਰ ਸਨ।  

Monday, October 24, 2016

ਪੰਜਾਬੀ ਸੂਬੇ ਦੀ ਵਰ੍ਹੇਗੰਢ ਮੌਕੇ ਬੱਚਿਆਂ ਨੂੰ ਧੁੱਪੇ ਬਿਠਾਉਣ ਦਾ ਮਾਮਲਾ ਗਰਮਾਇਆ

 2016-10-24 18:36 GMT+05:30
ਪੰਜਾਬ ਰਾਜ ਬਾਲ ਸੁਰੱਖਿਆ ਕਮਿਸਨ ਵੱਲੋਂ ਸੂਓ ਮੋਟੋ ਨੋਟਿਸ
ਲੁਧਿਆਣਾ: 24 ਅਕਤੂਬਰ (ਪੰਜਾਬ ਸਕਰੀਨ ਬਿਊਰੋ): 
ਪੰਜਾਬੀ ਸੂਬੇ ਦੇ ਬਹੁ ਚਰਚਿਤ ਸਮਾਗਮ ਦੌਰਾਨ ਬੱਚਿਆਂ ਨੂੰ ਭੁੱਖੇ ਪਿਆਸੇ ਵਾਲੀ ਹਾਲ ਵਿੱਚ ਕਈ  ਘੰਟੇ ਧੁੱਪੇ ਬਿਠਾਉਣ ਦਾ ਮਾਮਲਾ ਗਰਮਾਇਆ ਹੈ। ਉਸ ਦਿਨ ਕਿ ਬੱਚੇ ਉਲਟੀਆਂ ਕਰਦੇ ਦੇਖੇ ਗਏ।  ਕਈ ਅਧਿਆਪਕਾਵਾਂ ਦਾ ਬਲੱਡ ਪ੍ਰੈਸ਼ਰ ਹਾਈ  ਹੋ ਗਿਆ ਅਤੇ ਉਹਨਾਂ ਨੂੰ ਚੱਕਰ ਆਮ ਲੱਗ ਪਏ ਪਰਨੌਕਰੀ ਦੀ ਚਿੰਤਾ ਅਤਰ ਪੜ੍ਹਾਈ ਖਰਾਬ ਹੋਣ ਦੇ ਡਰੋਂ ਕੋਈ ਨਹੀਂ ਬੋਲਿਆ। ਇਸੱਦੇ ਬਾਵਜੂਦ ਮੀਡੀਆ ਵਿੱਚ ਇਸ ਆਸ਼ੇ ਦੀਆਂ ਖਬਰਾਂ ਛਪੀਆਂ।  
ਪੰਜਾਬ ਰਾਜ ਬਾਲ ਸੁਰੱਖਿਆ ਕਮਿਸਨ ਦੇ ਚੇਅਰਮੈਨ ਸ੍ਰੀ ਸੁਕੇਸ ਕਾਲੀਆ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਬੰਧੀ ਹੋਏ ਸਮਾਗਮ ਵਿੱਚ ਬੱਚਿਆ ਦੇ ਧੁੱਪ ਵਿੱਚ ਬੈਠਣ ਸਬੰਧੀ ਵੱਖ-ਵੱਖ ਅਖਬਾਰਾਂ ਵਿੱਚ ਛਪੀਆ ਖਬਰਾਂ ‘ਤੇ ਸੂਓ ਮੋਟੋ ਨੋਟਿਸ ਲੈਂਦਿਆਂ ਡਿਪਟੀ ਕਮਿਸਨਰ ਸ੍ਰੀ ਰਵੀ ਭਗਤ ਤੋਂ ਸਬੰਧਤ ਜਿੰਮੇਵਾਰ ਅਧਿਕਾਰੀਆਂ ਖਿਲਾਫ 10 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮੰਗੀ ਗਈ ਹੈ। ਸ੍ਰੀ ਕਾਲੀਆ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਮੰਤਵ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸਨਰ ਇਸ ਮਸਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਦਸ ਦਿਨ ਦੇ ਵਿੱਚ ਵਿੱਚ ਰਿਪੋਰਟ ਕਮਿਸ਼ਨ ਨੂੰ ਭੇਜਣ। ਉਸ ਦਿਨ ਜਿਹਨਾਂ ਬੱਚਿਆਂ ਦੀ ਸਿਹਤ ਖਰਾਬ ਹੋਈ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਦਾ ਹੈ ਜਾਂ ਨਹੀਂ ਪਰ ਜੇ ਭਵਿੱਖ ਵਿੱਚ ਬੱਚਿਆਂ ਨੂੰ ਮਜਬੂਰ ਕਰਕੇ ਉਹਨਾਂ ਦੀ ਅਜਿਹੀ ਵਰਤੋਂ ਕਰਨ ਉੱਤੇ ਕੋਈ ਪਾਬੰਦੀ ਲੱਗ ਸਕੇ ਤਾਂ ਸ਼ਾਇਦ ਵਿੱਦਿਆ ਅਤੇ ਬੱਚਿਆਂ ਦਾ  ਸਿਆਸੀਕਰਨ ਰੁਕ ਸਕੇ।  ਕੁਲ ਮਿਲਾ ਕੇ ਇਸ ਕਦਮ ਦੇ ਕਿਸੇ ਚੰਗੇ ਨਤੀਜੇ ਦੀ ਆਸ ਕਰਨੀ ਬਣਦੀ ਹੈ।     ---------------  
  

Thursday, October 20, 2016

ਆਰਥਿਕ ਪੱਖ ਤੋਂ ਪੰਜਾਬ ਦੇਸ਼ ਦਾ ਸਰਬੋਤਮ ਸੂਬਾ--ਸੁਖਬੀਰ ਸਿੰਘ ਬਾਦਲ

2016-10-20 18:11 GMT+05:30
ਕਰਜ਼ਾ ਮੁਆਫੀ ਸੰਬੰਧੀ ਕੈਪਟਨ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ
*ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਮਾਗਮਾਂ ਦੀ ‘ਵਿਦਿਆਥੀ  ਉਤਸਵ’ ਨਾਲ ਸ਼ੁਰੂਆਤ
*ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਨੂੰ ਰੂਪਮਾਨ ਕਰਦੀ ਪੁਸਤਕ ‘ਧਰਤ ਪੰਜਾਬ’ ਰਿਲੀਜ਼
*ਕਿਹਾ! ਆਜ਼ਾਦੀ ਸੰਘਰਸ਼ ਅਤੇ ਪੰਜਾਬੀ ਸੂਬੇ ਦੀ ਸਿਰਜਨਾ ਵਿੱਚ ਪੰਜਾਬੀਆਂ ਦਾ ਯੋਗਦਾਨ ਲਾਮਿਸਾਲ
*ਹਜ਼ਾਰਾਂ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ-
ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਪੰਜਾਬ ਨੰਬਰ ਇੱਕ-ਦਲਜੀਤ ਸਿੰਘ ਚੀਮਾ
ਲੁਧਿਆਣਾ, 20 ਅਕਤੂਬਰ 216: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸੰਬੰਧੀ ਮਨਾਏ ਜਾਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ‘ਪੰਜਾਬੀ ਸੂਬਾ ਵਿਦਿਆਰਥੀ ਉਤਸਵ’ ਸਮਾਗਮ ਨਾਲ ਕੀਤੀ। ਇਹ ਇੱਕ ਦਿਨਾਂ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਖੁੱਲ੍ਹੀ ਜੀਪ ਵਿੱਚ ਸਿੱਖਿਆ ਮੰਤਰੀ ਨਾਲ ਖਚਾਖਚ ਭਰੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਰਸਮੀਂ ਮਿਸ਼ਾਲ ਵਿਦਿਆਰਥੀਆਂ ਨੂੰ ਸੌਂਪੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਪੱਖਾਂ ਨੂੰ ਉਜਾਗਰ ਕਰਦੀ ਪੁਸਤਕ ‘ਧਰਤ ਪੰਜਾਬ’ ਨੂੰ ਵੀ ਜਾਰੀ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਪੇਸ਼ ਕਰਦੀਆਂ ਰੰਗਾਰੰਗ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। 
ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਬੱਚਿਆਂ ਨੂੰ ਪੰਜਾਬ ਦਾ ਭਵਿੱਖ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। 
ਉਨ੍ਹਾਂ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਹੈ ਕਿ ਆਜ਼ਾਦੀ ਅੰਦੋਲਨ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਪਰ ਇਸ ਸੂਬੇ ਨੂੰ ਕੇਂਦਰ ਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਵਖਰੇਵੇਂ ਵਾਲੇ ਵਤੀਰੇ ਕਾਰਨ ਆਪਣੀ ਰਾਜਧਾਨੀ ਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਅਗਵਾਈ ਵਿੱਚ ਦੇਸ਼ ਦੀ ਖੁਸ਼ਹਾਲੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੁੱਧ ਉਤਪਾਦਨ, ਕਿੰਨੂੰ ਪੈਦਾਵਾਰ, ਸਿਲਾਈ ਮਸ਼ੀਨਾਂ, ਸਾਈਕਲ, ਮਸ਼ੀਨ ਪੁਰਜੇ, ਖੇਡਾਂ ਦਾ ਸਮਾਨ ਅਤੇ ਟਰੈਕਟਰ ਨਿਰਮਾਣ ਵਿੱਚ ਦੇਸ਼ ਭਰ ਵਿੱਚ ਸਭ ਤੋਂ ਅੱਗੇ ਹੈ।  ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਸਭ ਤੋਂ ਸਰਬੋਤਮ ਹੈ, ਉਥੇ ਸੜਕੀ ਢਾਂਚੇ ਦੇ ਵਿਕਾਸ ਵਿੱਚ ਕੀੇਤੇ ਗਏ ਕੰਮਾਂ ਵਿੱਚ ਵੀ ਹੋਰ ਕੋਈ ਰਾਜ ਪੰਜਾਬ ਦੇ ਨੇੜੇ ਤੇੜੇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਵਿਕਾਸ ਮੁੱਖੀ ਏਜੰਡੇ ਦੀ ਗੱਲ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਮੋਹਾਲੀ ਵਿਖੇ ਪੰਜਾਬ ਇੰਸਟੀਚਿੳੂਟ ਆਫ਼ ਸਪੋਰਟਸ ਬਣ ਗਿਆ ਹੈ ਅਤੇ ਉਥੇ ਸਿਖਾਂਦਰੂ ਖ਼ਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖ਼ਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਸਨਅਤੀ ਬੁਨਿਆਦੀ ਢਾਂਚੇ, ਮੈਰੀਟੋਰੀਅਸ ਸਕੂਲਾਂ ਅਤੇ ਵਿਰਾਸਤਾਂ ਦੀ ਸਾਂਭ ਸੰਭਾਲ ਲਈ ਕੀਤੇ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ। 
ਇਸ ਉਪਰੰਤ ਪੱਤਰਕਾਰਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਇਆ ਕਿ ਉਹ ਕਰਜ਼ਾ ਮੁਆਫੀ ਦੇ ਨਾਮ ’ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਇਹ ਵਾਅਦਾ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਇੱਕ ਹਲਫੀਆ ਬਿਆਨ ਵੀ ਦੇਣਾ ਚਾਹੀਦਾ ਹੈ ਕਿ ਉਹ ਜੇਕਰ ਸੱਤਾ ਵਿੱਚ ਆਉਣ ’ਤੇ ਕਰਜ਼ਾ ਮੁਆਫ ਕਰਾਉਣ ਵਿੱਚ ਅਸਫ਼ਲ ਰਹੇ ਤਾਂ ਉਹ ਆਪਣੇ ਮਹਿਲ ਸਮੇਤ ਸਾਰੀ ਜਾਇਦਾਦ ਵੇਚ ਕੇ ਇਹ ਕਰਜ਼ਾ ਮੁਆਫ਼ ਕਰਾਉਣਗੇ। ਪੰਜਾਬੀਆਂ ਨੂੰ ਨਸ਼ੇ ਦੇ ਨਾਮ ’ਤੇ ਬਦਨਾਮ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬੇ ਭਰ ਦੇ 5 ਲੱਖ ਤੋਂ ਵਧੇਰੇ ਨੌਜਵਾਨਾਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ, ਜਿਸ ਵਿੱਚ ਬਹੁਤ ਹੀ ਨਿਗੂਣੇ ਨੌਜਵਾਨ ਪਾਜ਼ੀਟਿਵ ਪਾਏ ਗਏ ਹਨ। 
ਸ੍ਰ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ ਕਿ ਉਹ ਸੂਬਾ ਸਰਕਾਰ ਨੂੰ ਆਪਣੀ ਸਪੈਸ਼ਲ ਟਾਸਕ ਫੋਰਸ ਤਿਆਰ ਕਰਕੇ ਸਰਹੱਦ ’ਤੇ ਤਾਇਨਾਤ ਕਰਨ ਦੀ ਆਗਿਆ ਦੇਵੇ ਤਾਂ ਜੋ ਸਰਹੱਦ ਰਾਹੀਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। 
ਉੱਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰ. ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ੁਰੂ ਹੋਵੇ ਵਿਸ਼ਵ ਕਬੱਡੀ ਮੁਕਾਬਲਿਆਂ ਨਾਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਮੁਕਾਮ ਬਹੁਤ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਅਥਾਹ ਉਪਰਾਲਿਆਂ ਦੇ ਸਦਕਾ ਅੱਜ ਪੰਜਾਬ ਸਿੱਖਿਆ ਸੁਧਾਰਾਂ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪਿਛਲੇ ਸਮੇਂ ਦੌਰਾਨ 84 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨ ਪੀੜ੍ਹੀ ਨੂੰ ਸੂਬੇ ਦੀਆਂ ਇਤਿਹਾਸਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਬਹੁਤ ਉਪਰਾਲੇ ਕੀਤੇ ਹਨ। 
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਖੁੱਲ੍ਹੀ ਜੀਪ ਵਿੱਚ ਸਵਾਰ ਹੋ ਕੇ ਖਚਾਖਚ ਭਰੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਰਸਮੀਂ ਮਿਸ਼ਾਲ ਸੌਂਪੀ। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕਰਦੀ ਰਿਵਾਇਤੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। 
ਇਸ ਮੌਕੇ ਵਿਸ਼ਵ ਪ੍ਰਸਿੱਧ ਪਹਿਲਵਾਨ ‘ਦ ਗਰੇਟ ਖਲੀ’ ਨੇ ਵੀ ਹਾਜ਼ਰੀ ਭਰੀ ਅਤੇ ਨੌਜਵਾਨਾਂ ਨੂੰ ਸੰਬੋਧਨ ਹੰੁਦਿਆਂ ਅਪੀਲ ਕੀਤੀ ਕਿ ਉਹ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖ ਸਕਦੇ ਹਨ ਅਤੇ ਸਮਾਜ ਦੇ ਜਿੰਮੇਵਾਰ ਨਾਗਰਿਕ ਬਣ ਸਕਦੇ ਹਨ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਮੰਤਰੀ ਸ੍ਰ. ਤੋਤਾ ਸਿੰਘ, ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਮੁਹੰਮਦ ਸਦੀਕ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫ਼ਸਰ ਸ੍ਰ ਪਰਮਿੰਦਰ ਸਿੰਘ ਬਰਾੜ, ਉੱਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਨਜਿੰਦਰ ਸਿੰਘ ਸਿਰਸਾ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ, ਸੀਨੀਅਰ ਅਕਾਲੀ ਆਗੂ ਸ੍ਰ. ਜਤਿੰਦਰ ਪਾਲ ਸਿੰਘ ਸਲੂਜਾ, ਇਸਤਰੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਮਨਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ। 
  

Wednesday, June 22, 2016

ਲੁਧਿਆਣਾ ਵਿੱਚ ਧਮਾਕਾ-ਦੋ ਬੱਚੇ ਜ਼ਖਮੀ

ਲਗਾਤਾਰ ਜਾਰੀ ਹੈ ਅਜਿਹੇ ਧਮਾਕਿਆਂ ਦਾ ਖੌਫ 
ਲੁਧਿਆਣਾ, 21 ਜੂਨ 2016:(ਪੰਜਾਬ ਸਕਰੀਨ ਬਿਊਰੋ): 
ਪੰਜਾਬ ਚੋਂ ਵੱਖਵਾਦ ਵਾਲਾ ਖਾੜਕੂਵਾਦ ਖਤਮ ਹੋਇਆ ਭਾਵੈਂ ਚਿਰ ਹੋ ਗਿਐ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਦਾਅਵੇ ਜਾਰੀ ਹਾਂ ਪਰ ਹਕੀਕਤ ਵਿੱਚ ਪੰਜਾਬ ਦੇ ਲੋਕਾਂ ਨੇ ਕਦੇ ਸੁੱਖ ਦਾ ਸਾਹ ਨਹੀਂ ਲਿਆ। ਇੱਕ ਪਾਸੇ ਮਹਿੰਗਾਈ ਅਤ ਸੜਕ ਹਾਦਸਿਆਂ ਕਾਰਣ ਲੋਕਾਂ ਦੀ ਜਾਂ ਤੇ ਬਣੀ ਹੈ ਦੂਜੇ ਪਾਸੇ ਗੁੰਡਾਗਰਦੀ ਅਤੇ ਬਦਮਾਸ਼ੀ ਵਾਲਾ ਅੱਤਵਾਦ ਦਿਨ-ਬ-ਦਿਨ ਲਗਾਤਾਰ ਵੱਧ ਰਿਹਾ ਹੈ।  ਇਸਦੇ ਨਾਲ ਹੀ ਅਕਸਰ ਖਬਰਾਂ ਆਉਂਦੀਆਂ ਹਨ ਧਮਾਕਿਆਂ ਦੀਆਂ। ਕਦੇ ਕਿਸੇ ਫੈਕਟਰੀ ਦਾ ਬੁਆਇਲਰ ਫਟ ਜਾਂਦਾ ਹੈ ਤੇ ਕਦੇ ਕਿਸੇ ਘਰ ਵਿੱਚ ਗੈਸ ਸਲੰਡਰ।  ਇਸਦੇ ਨਾਲ ਹੀ ਲਗਾਤਾਰ ਖਤਰਾ ਬਣਿਆ ਹੋਇਆ ਹੈ ਕਬਾੜ ਵਿੱਚ ਲੁਕਿਆ ਧਮਾਕਿਆਂ ਵਾਲਾ ਸਮਾਨ।   ਹੁਣ ਨਵੀਆਂ ਘਟਨਾ ਵਾਪਰੀ ਹੈ- ਸਥਾਨਕ ਗਿਆਸਪੁਰਾ ਵਿੱਚ ਜਿੱਥੇ ਅੱਜ ਦੁਪਹਿਰ ਕਬਾੜ ਦੇ ਸਾਮਾਨ 'ਚ ਹੋਏ ਜ਼ੋਰਦਾਰ ਧਮਾਕੇ ਕਾਰਨ ਦੋ ਭਰਾ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹਿਨਿਹ ਖਬਰ ਬਾਅਦ ਦੁਪਹਿਰ ਦੋ ਵਜੇ ਤੱਕ ਵਾਇਰਲ ਹੋ ਗਈ ਸੀ। ਜਾਣਕਾਰੀ ਅਨੁਸਾਰ ਘਟਨਾ ਅੱੱਜ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਗਿਆਸਪੁਰਾ ਸਥਿਤ ਇਕ ਫੈਕਟਰੀ 'ਚ ਕੰਮ ਕਰਨ ਵਾਲੇ ਦੋ ਵਰਕਰਾਂ ਦੇ ਬੱਚੇ ਫੈਕਟਰੀ ਦੇ ਨਾਲ ਲੱਗਦੇ ਇਕ ਪਲਾਟ 'ਚ ਪਏ ਕਬਾੜ ਦੇ ਸਾਮਾਨ 'ਚੋਂ ਲੋਹਾ ਕੱਢ ਰਹੇ ਸਨ।  ਵਿਕਾਸ ਦੇ ਦਾਅਵਿਆਂ ਅਤੇ ਯੋਗ ਦਿਵਸ ਦੇ ਸ਼ੋਰ ਸ਼ਰਾਬੇ ਤੋਂ ਦੂਰ ਇਹ ਬੱਚੇ ਆਪਣੇ ਪਰਿਵਾਰ ਦੇ ਰੋਟੀ ਤੱਕ ਦਾ ਜੁਗਾੜ ਕਰ ਰਹੇ ਸਨ। ਗਰੀਬੀ ਨੇ ਇਹਨਾਂ ਦੇ ਖੇਡਣ ਦੀ ਉਮਰ ਲੁੱਟ ਲਈ ਹੈ। ਇਨ੍ਹਾਂ ਬੱਚਿਆਂ ਵੱਲੋਂ ਉਥੇ ਬੰਬ ਨੁਮਾ ਚੀਜ਼ 'ਤੇ ਜਦੋਂ ਹਥੋੜਾ ਮਾਰਿਆ ਤਾਂ ਉਸ ਵਿਚ ਧਮਾਕਾ ਹੋ ਗਿਆ।  ਸਿੱਟੇ ਵਜੋਂ ਸ਼ਿਵ ਕੁਮਾਰ (12) ਅਤੇ ਵਿਪਨ ਕੁਮਾਰ (10) ਗੰਭੀਰ ਜਖਮੀ ਹੋ ਗਏ ਹਨ।  ਸੂਚਨਾ ਮਿਲਦੇ ਬੱਚਿਆਂ ਦੇ ਪਿਤਾ ਰਾਜ ਬਹਾਦਰ ਉੱਥੇ ਆ ਗਏ। ਇਨ੍ਹਾਂ ਦੋਵਾਂ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਲਿਆਂਦਾ ਗਿਆ, ਜਿਥੇ ਵਿਪਨ ਦੀ ਹਾਲਾਤ ਨਾਜ਼ੁਕ ਦੇਖਦਿਆਂ ਉਸ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ। ਡਾਕਟਰ ਅਨੁਸਾਰ ਵਿਪਨ ਦੇ ਸਿਰ 'ਤੇ ਕਾਫੀ ਸੱਟ ਲੱਗੀ ਹੈ ਜਦ ਕਿ ਸ਼ਿਵ ਕੁਮਾਰ ਦੀ ਲੱਤ ਪੂਰੀ ਤਰ੍ਹਾਂ ਨਾਲ ਧਮਾਕੇੇ ਕਾਰਨ ਪਾਟ ਗਈ।| ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸ੍ਰੀ ਸੰਦੀਪ ਗਰਗ ਤੇ ਏ. ਸੀ. ਪੀ. ਸ੍ਰੀ ਸੰਦੀਪ ਵਡੈਹਰਾ ਭਾਰੀ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ। ਜਾਂਚ ਕਰ ਰਹੇ ਏ. ਸੀ. ਪੀ. ਸ੍ਰੀ ਵਡੈਹਰਾ ਨੇ ਦੱਸਿਆ ਕਿ ਇਹ ਪਲਾਟ ਅਸ਼ੀਸ਼ਪਾਲ ਨਾਮੀ ਵਿਅਕਤੀ ਦਾ ਹੈ। ਉਨ੍ਹਾਂ ਦੱਸਿਆ ਕਿ 250 ਵਰਗ ਗਜ ਦੇ ਇਸ ਪਲਾਟ 'ਚ ਅਸ਼ੀਸ਼ਪਾਲ ਨੇ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ ਤੇ ਇਹ ਦੋਵੇਂ ਬੱਚੇ ਕਬਾੜ ਦੇ ਸਾਮਾਨ 'ਚ ਲੋਹਾ ਕੱਢ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਅਸ਼ੀਸ਼ਪਾਲ ਪਾਸੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ।  ਉਸ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਵਿਅਕਤੀ  ਕਬਾੜ ਦਾ ਕੰਮ ਕਰਦਾ ਸੀ, ਪਰ ਹੁਣ ਉਸ ਨੇ ਇਹ ਕਾਰੋਬਾਰ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਸ਼ੀਸ਼ ਦਾ ਸਾਮਾਨ ਪਲਾਟ 'ਚ ਪਿਆ ਸੀ। ਸਮਝ ਤੋਂ ਬਾਹਰ ਹੈ ਕੀ ਕੰਮ ਛੱਡਣ ਦੇ ਬਾਵਜੂਦ ਕਬਾੜ ਦਾ ਸਮਾਂ ਪਲਾਟ ਵਿਹਚ ਕਿਓਂ ਪਿਆ ਸੀ। ਸ੍ਰੀ ਵਡੈਹਰਾ ਨੇ ਦੱਸਿਆ ਕਿ ਸ਼ਿਵ ਕੁਮਾਰ ਅਤੇ ਵਿਪਨ ਕੁਮਾਰ ਦੇ ਪਿਤਾ ਪਲਾਟ ਦੇ ਨਾਲ ਲੱਗਦੀ ਕੁੰਜ ਬਿਹਾਰੀ ਨਾਮੀ ਵਿਅਕਤੀ ਦੀ ਫੈਕਟਰੀ 'ਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪਰਿਵਾਰ ਉਥੇ ਹੀ ਰਹਿੰਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਂਸਿਕ ਮਾਹਿਰਾਂ ਨੂੰ ਵੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਚੰਡੀਗੜ੍ਹ ਤੋਂ ਭਲਕੇ ਇਕ ਉਚ ਪੱਧਰੀ ਟੀਮ ਇਸ ਦਾ ਨਿਰੀਖਣ ਕਰਨ ਲਈ ਲੁਧਿਆਣਾ ਆ ਵੀ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਪੁਲਿਸ ਨੇ ਕਬਾੜ ਦੇ ਸਾਮਾਨ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਇਸ ਸਬੰਧੀ ਅਸ਼ੀਸ਼ਪਾਲ ਖਿਲਾਫ ਧਾਰਾ 286/ 337/ 338 ਅਧੀਨ ਕੇਸ ਦਰਜ ਕਰ ਲਿਆ ਹੈ। ਕਾਬਿਲੇ ਜ਼ਿਕਰ ਹੈ ਕੀ ਜੰਗ ਲੱਗੇ ਹਥਿਆਰ ਅਤੇ ਹੱਥਗੋਏ ਕਈ ਵਾਰ ਕਬਾੜ ਦੇ ਰੂਪ ਵਿੱਚ ਮਿਲ ਚੁੱਕੇ ਹਨ। ਕਈ ਵਾਰ ਅਜਿਹਾ ਸਮਾਂ ਨਹਿਰਾਂ ਵਿੱਚੋਂ ਵੀ ਮਿਲਿਆ ਹੈ। ਅਜਿਹਾ ਸਮਾਂ ਖਾੜਕੂਆਂ ਵਲੋਂ ਹੀ ਲੁਕੋਇਆ ਗਿਆ ਸੀ ਜਾਂ ਇਹ ਕੀਤੇ ਹੋਰ ਥਾਂ ਤੋਂ ਵੀ ਆਇਆ--ਇਹ ਸੁਆਲ ਅਜੇ ਵੀ ਭੇਦ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕੀ ਪੰਜਾਬ ਵਿੱਚ ਕਿਸ ਥਾਂ ਬੰਬ ਲੁਕਿਆ ਹੋਵੇ ਕੁਝ ਕਿਹਾ ਨਹੀਂ ਜਾ ਸਕਦਾ। 

Friday, August 21, 2015

ਚੰਡੀਗੜ੍ਹ ਵਿੱਚ ਜਾਰੀ ਹਨ ਕਲਾ ਸਰਗਰਮੀਆਂ

 ਨਾਟਕਾਂ ਨੇ ਦਿੱਤੇ ਜ਼ਿੰਦਗੀ ਦੀਆਂ ਹਕੀਕਤਾਂ ਦੇ ਸੁਨੇਹੇ 
ਚੰਡੀਗੜ੍ਹ: 20 ਅਗਸਤ 2015: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):
ਪੱਥਰਾਂ ਦੇ ਸ਼ਹਿਰ ਵੱਜੋਂ ਬਦਨਾਮ ਇਸ ਸਿਟੀ ਬਿਊਟੀਫੁਲ ਵਿੱਚ ਕਲਾ ਵਾਲਾ ਦਿਲ ਵੀ ਧੜਕਦਾ ਹੈ। ਇਹ ਗੱਲ ਵੱਖਰੀ ਹੈ ਕਿ  ਚੰਡੀਗੜ੍ਹ ਬਾਰੇ ਗੱਲ ਤੁਰੇ ਤਾਂ ਇਸ ਲਾ ਵਾਲੇ ਦਿਲ ਦੀ ਗੱਲ ਘੱਟ ਅਤੇ ਪੱਥਰਾਂ ਦੀ ਗੱਲ ਜਿਆਦਾ ਹੁੰਦੀ ਹੈ। ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਕਰਵਾਇਆ ਜਾ ਰਿਹਾ ਪੰਜ ਰੋਜ਼ਾ ਸੱਤਵਾਂ ਚਿਲਡਰਨ ਥੀਏਟਰ ਫੈਸਟੀਵਲ ਇੱਥੇ ਸੈਕਟਰ 17 ਪਲਾਜ਼ਾ ਵਿਖੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਿਜੇ ਕੁਮਾਰ ਦੇਵ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ ਜਿਸ ਨੇ ਇਸ ਸ਼ਹਿਰ ਦੀਆਂ ਕਲਾ ਸਰਗਰਮੀਆਂ ਵਿੱਚ ਇੱਕ ਨਵਾਂ ਅਧਿਆਏ ਜੋੜਿਆ ਹੈ। ਅੱਜ 20 ਅਗਸਤ ਤੋਂ ਸ਼ੁਰੂ ਹੋਇਆ ਇਹ ਕਲਾ ਮੇਲਾ 24 ਅਗਸਤ ਤੱਕ ਚੱਲੇਗਾ।
ਇਸ ਯਾਦਗਾਰੀ ਸ਼ੁਰ੍ਤੁਆਤ ਵਾਲੇ ਉਤਸਵ ਦੇ ਪਹਿਲੇ ਦਿਨ ਅੱਜ ਤਿੰਨ ਨਾਟਕਾਂ ਦਾ ਮੰਚਨ ਕੀਤਾ ਗਿਆ। ਇਹਨਾਂ ਤਿੰਨਾਂ ਨਾਟਕਾਂ ਵਿੱਚ ਹੀ ਜ਼ਿੰਦਗੀ  ਦੀਆਂ ਸੂਖਮ ਹਕੀਕਤਾਂ ਵੱਲ ਇਸ਼ਾਰਾ ਕਰਦੀਆਂ ਗੱਲਾਂ ਕੀਤੀਆਂ ਗਾਈਆਂ ਸਨ। ਵਰਕਸ਼ਾਪਾਂ ਅਕਸਰ ਲੱਗਦੀਆਂ ਹਨ ਪਰ ਕਿੰਨੇ ਕੁ ਲੋਕ ਇਹਨਾਂ ਦਾ ਫਾਇਦਾ ਉਠਾਉਂਦੇ ਹਨ? ਪਹਿਲਾ ਨਾਟਕ ‘ਕਿੱਸਾ ਏ ਵਰਕਸ਼ਾਪ’ ਸੰਗੀਤਾ ਗੁਪਤਾ ਦੇ ਨਿਰਦੇਸ਼ਨਾ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 56 ਕਲੋਨੀ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਇਸ ਨਾਟਕ ਰਾਹੀਂ ਬੱਚਿਆਂ ਦੀਆਂ ਲਗਾਈਆਂ ਜਾਣ ਵਾਲੀਆਂ ਰੰਗਮੰਚ ਕਾਰਜਸ਼ਾਲਾਵਾਂ ਬਾਰੇ ਸਕੂਲਾਂ, ਅਧਿਆਪਕਾਂ, ਮਾਪਿਆਂ ਦਾ ਨਾਂਹਪੱਖੀ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਹਰ ਕੋਈ ਇਨ੍ਹਾਂ ਵਰਕਸ਼ਾਪਾਂ ਨੂੰ ਫਜ਼ੂਲ ਸਮਝਦਾ ਹੈ। ਬੱਚਿਆਂ ਨੂੰ ਪਡ਼੍ਹਾਈ ਵੱਲ ਧਿਆਨ ਦੇਣ ਲਈ ਕਿਹਾ ਜਾਂਦਾ ਹੈ। ਬੱਚੇ ਇਸ ਵਿੱਚ ਭਾਗ ਨਾ ਲੈ ਕੇ ਦੁਖੀ ਹੁੰਦੇ ਹਨ। ਉਹ ਸੋਚਦੇ ਹਨ ਕਿ ਕਿਉਂ ਸਾਨੂੰ ਇਨ੍ਹਾਂ ਵਿੱਚ ਹਿੱਸਾ ਲੈਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਜਦੋਂ ਕਿ ਕਾਰਜਸ਼ਾਲਾ ਰਾਹੀਂ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ, ਨਵੇਂ ਵਿਚਾਰ ਆਉਂਦੇ ਹਨ, ਪੜ੍ਹਾਈ ਲਿਖਾਈ ਵਿੱਚ ਵੀ ਮੱਦਦ ਮਿਲਦੀ ਹੈ। ਬੱਚੇ ਦੇ ਬਹੁਪੱਖੀ ਵਿਕਾਸ ਲਈ ਵਰਕਸ਼ਾਪਾਂ ਜ਼ਰੂਰੀ ਹਨ, ਦਾ ਸੁਨੇਹਾ ਦਿੱਤਾ ਗਿਆ ਹੈ।
ਦਿਲ ਨੂੰ ਹਿਲਾ ਦੇਣ ਵਾਲਾ ਦੂਜਾ ਨਾਟਕ ‘ਮਾਸੂਮ’ ਚਾਇਨੀਜ ਗਿੱਲ ਦੇ ਨਿਰਦੇਸ਼ਨ ਹੇਠ ਸਰਕਾਰੀ ਹਾਈ ਸਕੂਲ ਸੈਕਟਰ 46 ਦੇ ਬੱਚਿਆਂ ਵੱਲੋਂ ਖੇਡਿਆ ਗਿਆ। ਇਸ ਨਾਟਕ ਰਾਹੀਂ ਇੱਕ ਮਜ਼ਦੂਰ ਬੱਚੇ ਦੀ ਤਰਾਸਦੀ ਨੂੰ ਪੇਸ਼ ਕੀਤਾ ਗਿਆ ਹੈ। ਵਿਕਾਸ ਦੇ ਦਾਅਵਿਆਂ ਅਤੇ ਬਲ ਮਜਦੂਰੀ ਦੇ ਖਿਲਾਫ਼ ਚੱਲਦੇ ਅੰਦੋਲਨਾਂ ਦੇ ਬਾਵਜੂਦ ਹਕੀਕਤ ਕੀ ਹੈ ਇਹ ਇਸ ਨਾਟਕ ਵਿੱਚ ਨਜਰ ਆਉਂਦੀ ਹੈ। ਬ੍ਚ੍ਚੈਨ ਕੋਲੋਂ ਮਾਲਕ ਵੱਲੋਂ ਕੰਮ ਵੱਧ ਕਰਵਾਇਆ ਜਾਂਦਾ ਹੈ, ਪਰੰਤੂ ਛੁੱਟੀ ਨਹੀਂ ਦਿੱਤੀ ਜਾਂਦੀ। ਇੱਕ ਦਿਨ ਬੱਚੇ ਦਾ ਹੱਥ ਚਾਕੂ ਨਾਲ ਕਟ ਜਾਂਦਾ ਹੈ। ਉਸ ਨੂੰ ਛੁੱਟੀ ਮਿਲ ਜਾਂਦੀ ਹੈ। ਬੱਚਾ ਇਹੀ ਸੋਚਦਾ ਹੈ ਕਿ ਜੇ ਉਸ ਦਾ ਕੋਈ ਅੰਗ ਕੱਟਿਆ ਜਾਵੇਗਾ ਤਾਂ ਉਸ ਨੂੰ ਛੁੱਟੀ ਮਿਲਦੀ ਰਹੇਗੀ। ਇਸ ਤਰ੍ਹਾਂ ਉਹ ਕਦੇ ਕੋਈ ਕਦੇ ਕੋਈ ਅੰਗ ਕੱਟਦਾ ਰਹਿੰਦਾ ਹੈ। ਆਖਿਰ ਇੱਕ ਦਿਨ ਉਸ ਦੀ ਮੌਤ ਹੋ ਜਾਂਦੀ ਹੈ। 
ਗਰੀਬ ਅਤੇ ਮਧ ਵਰਗੀ ਵਿਅਕਤੀ ਦੀ ਜ਼ਿੰਦਗੀ ਦੁੱਖਾਂ ਤਕਲੀਫਾਂ ਨਾਲ ਭਰੀ ਹੋਈ ਹੈ। ਇਹਨਾਂ ਮੁਸੀਬਤਾਂ ਤੋਂ ਤੰਗ ਆਏ ਲੋਕ ਸੰਘਰਸ਼ਾਂ ਵੱਲ ਘੱਟ ਪਰ ਅਲਾਦੀਨ ਦੇ ਚਿਰਾਗ ਮਿਲ ਜਾਣ ਦੀ ਉਮੀਦ ਵਿੱਚ ਜਿਆਦਾ ਡੁੱਬੇ ਰਹਿੰਦੇ ਹਨ। ਪਰ ਕੀ ਕਦੇ ਇਸ ਤਰਾਂ ਜਿੰਨਾਂ ਭੂਤਾਂ ਦੀ ਮਦਦ ਨਾਲ ਕਿਸੇ ਨੂੰ ਅੱਜ ਤੱਕ ਖਜ਼ਾਨਾ ਮਿਲੀ ਹੈ? ਤੀਜਾ ਨਾਟਕ ਨਿਤਿਨ ਕੁਮਾਰ ਦੇ ਨਿਰਦੇਸ਼ਨ ਹੇਠ ‘ਖਜ਼ਾਨਾ’ ਜ਼ਿੰਦਗੀ ਦੇ ਇਹਨਾਂ ਰੁਮਾਂਟਿਕ ਪਲਾਂ ਦੀ ਗੱਲ ਕਰਦਾ ਹੈ। ਇਸ ਨਾਟਕ ਦੀ ਪੇਸ਼ਕਾਰੀ ਸਰਕਾਰੀ ਹਾਈ ਸਕੂਲ ਦੜੂਆ ਦੇ ਬੱਚਿਆਂ ਵੱਲੋਂ ਕੀਤੀ ਗਈ। ਇਸ ਨਾਟਕ ਰਾਹੀਂ ਬੱਚਿਆਂ ਦੇ ਖ਼ਜਾਨਾ ਲੱਭਣ ਦੀ ਕਹਾਣੀ ਨੂੰ ਦਰਸਾਇਆ ਗਿਆ। ਖਜ਼ਾਨਾ ਲਭਦਾ ਹੈ ਜਾਂ ਨਹੀਂ ਇਸਦਾ ਪਤਾ ਤੁਹਾਨੂੰ ਇਹ ਨਾਟਕ ਦੇਖ ਕੇ ਹੀ ਲੱਗ ਸਕੇਗਾ।  
ਚੰਡੀਗੜ੍ਹ: ਕਲ੍ਹ 21 ਅਗਸਤ ਤੋਂ ਇੱਕ ਹੋਰ ਇਵੈਂਟ ਹੋ ਰਹੀ ਹੈ ਜਿਹੜੀ ਯਾਦਗਾਰੀ ਹੋਵੇਗੀ। ਜੋਤਿਸ਼ ਅਤੇ ਵਿੱਦਿਆ ਦੀ ਦੁਨੀਆ ਵਿੱਚ ਬ੍ਰਹਸਪਤੀ ਦਾ ਬਹੁਤ ਉੱਚਾ ਸਥਾਨ ਹੈ। ਬ੍ਰਹਸਪਤੀ ਦੀ ਮਹਿਮਾ ਦਾ ਕੋਈ ਅੰਤ ਨਹੀਂ। ਬ੍ਰਹਸਪਤੀ ਕਲਾ ਕੇਂਦਰ ਅਤੇ ਸਦਭਾਵਨਾ ਆਰਟਸ ਵੱਲੋਂ ਦਸਵਾਂ ਬ੍ਰਹਸਪਤੀ ਸੰਗੀਤ ਸਮਰੋ 21 ਅਗਸਤ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ। ਤਿੰਨਾਂ ਦਿਨਾਂ ਤੱਕ ਚੱਲਣ ਵਾਲਾ ਇਹ ਸੰਗੀਤ ਸਮਾਰੋਹ ਭੂਤ ਹੀ ਵੱਡੇ ਵੱਡੇ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਏਗਾ।

Tuesday, March 03, 2015

ਸਕੂਲੀ ਬੱਚਿਆਂ ਦੀ ਹਿਫ਼ਾਜ਼ਤ ਲਈ ਗੰਭੀਰ ਕਦਮ

ਸਕੂਲ ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਪੁਲਿਸ ਵੱਲੋਂ ਹਦਾਇਤਾਂ ਜਾਰੀ ਡਿਪਟੀ ਪੁਲਿਸ ਕਮਿਸ਼ਨਰ ਵੱਲੋਂ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ ਹਦਾਇਤਾਂ ਦੀ ਪਾਲਣਾ ਗੰਭੀਰਤਾ ਨਾਲ ਨਾ ਹੋਈ ਤਾਂ ਸਖ਼ਤ ਕਾਰਵਾਈ 
ਲੁਧਿਆਣਾ: 3 ਮਾਰਚ (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਪੁਲਿਸ ਨੇ ਸਕੂਲ ਪ੍ਰਬੰਧਕਾਂ ਨੂੰ ਸਕੂਲੀ ਵਿਦਿਆਰਥੀਆਂ, ਖਾਸ ਕਰਕੇ ਕੁੜੀਆਂ ਦੀ ਸੁਰੱਖਿਆ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਪੁਲਿਸ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੀ ਸਕੂਲ ਪ੍ਰਬੰਧਕਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਅਤੇ ਜੇਕਰ ਉਨ੍ਹਾਂ ਵੱਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ (ਸਕੂਲ ਪ੍ਰਬੰਧਕਾਂ) ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਬੱਚਤ ਭਵਨ ਵਿੱਚ ਅੱਜ ਸਕੂਲ ਪ੍ਰਬੰਧਕਾਂ ਅਤੇ ਪੁਲਿਸ ਦਰਮਿਆਨ ਇੱਕ ਅਹਿਮ ਮੀਟਿੰਗ ਸੀ। ਬੜੇ ਹੀ ਅਪਣਤ ਭਰੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਬੜੀਆਂ ਖਰੀਆਂ ਖਰੀਆਂ ਗੱਲਾਂ ਵੀ ਹੋਈਆਂ। ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਸੁਆਲਾਂ ਨੂੰ ਦੋਹਾਂ ਧਿਰਾਂ ਨੇ ਬੜੀ ਗੰਭੀਰਤਾ ਨਾਲ ਵਿਚਾਰਿਆ ਅਤੇ ਇੱਕ ਦੂਜੇ ਨਾਲ ਸਹਿਯੋਗ ਦਾ ਵਾਅਦਾ ਵੀ ਦੁਹਰਾਇਆ।
ਇਸ ਸੰਬੰਧੀ ਇੱਕ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਵੀਨ ਸਿੰਗਲਾ ਦੀ ਅਗਵਾਈ ਵਿੱਚ ਸਥਾਨਕ ਬਚਤ ਭਵਨ ਵਿਖੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਪੁਲਿਸ ਕਮਿਸ਼ਨਰ (ਟਰੈਫਿਕ) ਮਿਸ ਰਿਚਾ ਅਗਨੀਹੋਤਰੀ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਜਿਆਦਾਤਰ ਸਮਾਂ ਸਕੂਲ ਵਿੱਚ ਅਤੇ ਸਕੂਲ ਨੂੰ ਆਉਣ ਅਤੇ ਜਾਣ ਵਿੱਚ ਬਿਤਾਉਂਦੇ ਹਨ। ਉਨ੍ਹਾਂ ਦੀ ਆਉਣ ਜਾਣ ਵੇਲੇ ਸੁਰੱਖਿਆ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਅਣਹੋਣੀਆਂ ਘਟਨਾਵਾਂ ਜਾਂ ਸੜਕ ਹਾਦਸਿਆਂ ਸੰਬੰਧੀ ਖ਼ਬਰਾਂ ਆਮ ਹੋ ਗਈਆਂ ਹਨ ਅਤੇ ਲੋੜੀਂਦੀ ਸੁਰੱਖਿਆ ਛੱਤਰੀ ਅਤੇ ਕੁਝ ਸੁਰੱਖਿਆ ਕਦਮਾਂ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਨੱਥ ਪਾਈ ਜਾ ਸਕਦੀ ਹੈ। 
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੀ ਸਭ ਤੋਂ ਪਹਿਲੀ ਜਿੰਮੇਵਾਰੀ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਹੋਰ ਮੈਂਬਰਾਂ ਦੀ ਬਣਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ, ਜੋ ਕਿ ਸਾਰੇ ਸਕੂਲ ਨੂੰ ਕਵਰ ਕਰਦੇ ਹੋਣ। ਹਰੇਕ ਸਕੂਲ ਨੂੰ ਆਪਣੇ ਪੱਧਰ 'ਤੇ ਵਿਜੀਲੈਂਸ ਅਫ਼ਸਰ ਨਿਯੁਕਤ ਕਰਨੇ ਚਾਹੀਦੇ ਹਨ, ਜੋ ਕਿ ਸਾਰੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ। 
ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੋਟੋ ਪਛਾਣ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਜਾਣ ਵੇਲੇ ਉਨ੍ਹਾਂ  ਦੀ ਪਛਾਣ ਕੀਤੀ ਜਾ ਸਕੇ। ਜੇਕਰ ਕਿਸੇ ਮਾਪੇ ਨੇ ਆਪਣੇ ਬੱਚੇ ਨੂੰ ਲੈਣ ਖੁਦ ਨਹੀਂ ਆਉਣਾ ਤਾਂ ਉਹ ਘੱਟੋ-ਘੱਟ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕਰਨਾ ਜ਼ਰੂਰੀ ਬਣਾਵੇ। ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਜਾਨਣ ਲਈ ਇੱਕ ਸ਼ਿਕਾਇਤ ਕਾਰਡ ਲਾਗੂ ਕੀਤਾ ਜਾਵੇ, ਜਿਸ ਦੇ ਸਹਾਰੇ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਹੋਰਾਂ ਨਾਲ ਸਾਂਝੀਆਂ ਕਰ ਸਕਣ।
ਸਕੂਲ ਪ੍ਰਬੰਧਕ ਇਹ ਗੱਲ ਯਕੀਨੀ ਬਣਾਉਣ ਕਿ ਜਿਹੜੇ ਵਾਹਨਾਂ ਰਾਹੀਂ ਵਿਦਿਆਰਥੀ ਸਕੂਲ ਆਉਣ ਜਾਣ ਕਰਦੇ ਹਨ, ਉਹ ਸੁਰੱਖਿਆ ਪੱਖੋਂ ਪੁਖ਼ਤਾ ਹੋਣ ਅਤੇ ਉਨ੍ਹਾਂ ਦੇ ਕਾਗਜ਼ਾਤ ਵਗੈਰਾ ਮੁਕੰਮਲ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਾਹਨ ਸੜਕ ਨਿਯਮਾਂ ਜਾਂ ਸੁਰੱਖਿਆ ਦੀ ਘਾਟ ਵਾਲਾ ਹੋਵੇਗਾ ਤਾਂ ਟਰੈਫਿਕ ਪੁਲਿਸ ਵੱਲੋਂ ਅਜਿਹੇ ਵਾਹਨਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਸਕੂਲ ਇਹ ਯਕੀਨੀ ਬਣਾਉਣ ਕਿ ਕੋਈ ਵੀ ਵਿਦਿਆਰਥੀ ਬਿਨਾ ਡਰਾਈਵਿੰਗ ਲਾਇਸੰਸ ਤੋਂ ਵਾਹਨ ਨਾ ਚਲਾਵੇ। ਉਨ੍ਹਾਂ ਹੋਰ ਕਿਹਾ ਕਿ ਸਕੂਲਾਂ ਨੂੰ ਆਪਣੀ ਛੁੱਟੀ ਦੇ ਸਮੇਂ ਇਸ ਹਿਸਾਬ ਨਾਲ ਲਾਗੂ ਕਰਨੇ ਚਾਹੀਦੇ ਹਨ ਕਿ ਸ਼ਹਿਰ ਵਿੱਚ ਟਰੈਫਿਕ ਜਾਮ ਵਰਗੀ ਸਥਿਤੀ ਨਾ ਪੈਦਾ ਹੋਵੇ ਭਾਵ ਜੇਕਰ ਦੋ ਸਕੂਲ ਨੇੜੇ-ਨੇੜੇ ਹਨ ਤਾਂ ਉਨ੍ਹਾਂ ਦੇ ਛੁੱਟੀ ਦਾ ਸਮਾਂ ਅਲੱਗ-ਅਲੱਗ ਹੋ ਜਾਵੇ ਤਾਂ ਠੀਕ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਧਾਰਾ 144 ਅਧੀਨ ਪਾਬੰਦੀ ਹੁਕਮ ਲਾਗੂ ਹਨ, ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਸ਼ਹਿਰ ਵਿੱਚ ਸ਼ੋਭਾ ਯਾਤਰਾਵਾਂ ਅਤੇ ਨਗਰ ਕੀਰਤਨਾਂ ਦੌਰਾਨ ਹੋਣ ਵਾਲੇ ਜਾਮ ਦੀ ਵੀ ਚਰਚਾ ਹੋਈ।

Tuesday, December 02, 2014

ਮਾਮਲਾ ਸਿਵਲ ਹਸਪਤਾਲ ਵਿੱਚ ਜਣੇਪੇ ਦੌਰਾਨ ਬੱਚਿਆਂ ਦੀ ਮੌਤ ਦਾ

 Tue, Dec 2, 2014 at 5:11 PM
DC ਵੱਲੋਂ ਕੀਤੀ ਜਾਂਚ ਰਿਪੋਰਟ ਜਾਰੀ
ਜਾਂਚ ਰਿਪੋਰਟ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਨੂੰ ਭੇਜੀ
*ਜਾਂਚ ਮੁਤਾਬਿਕ ਜਨਾਨਾ ਰੋਗ ਮਾਹਿਰ, ਡਾਕਟਰ, ਸਟਾਫ਼ ਨਰਸ ਤੇ ਦਰਜਾ ਚਾਰ ਮੁਲਾਜ਼ਮ ਨੇ ਵਰਤੀ ਅਣਗਹਿਲੀ
*ਦੋ ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ

*ਹਸਪਤਾਲ ਵਿੱਚ ਪੱਕਾ ਪੀ. ਆਰ. ਓ. ਤਾਇਨਾਤ ਕਰਨ ਦੀ ਸਿਫ਼ਾਰਸ਼
*ਸੀਨੀਅਰ ਮੈਡੀਕਲ ਅਫ਼ਸਰ ਸੁਪਰਵਾਈਜ਼ਰੀ ਇਨਐਫੀਸ਼ੈਂਸੀ ਦੇ ਦੋਸ਼ੀ ਪਾਏ ਗਏ

ਲੁਧਿਆਣਾ: 2 ਦਸੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਬੀਤੀ 23 ਨਵੰਬਰ ਨੂੰ ਸਥਾਨਕ ਲਾਰਡ ਮਹਾਵੀਰਾ ਸਿਵਲ ਹਸਪਤਾਲ ਵਿੱਚ ਇੱਕ ਤੋਂ ਬਾਅਦ ਇੱਕ ਕੁੱਲ 5 ਬੱਚਿਆਂ ਦੀ ਜਣੇਪੇ ਦੌਰਾਨ ਮੌਤ ਦੀ ਦੁੱਖਦਾਈ ਘਟਨਾ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਅਗਵਾਈ ਵਿੱਚ ਕੀਤੀ ਗਈ ਜਾਂਚ ਮੁਕੰਮਲ ਹੋ ਗਈ ਹੈ ਅਤੇ ਇਹ ਜਾਂਚ ਰਿਪੋਰਟ ਸਿਫਾਰਸ਼ਾਂ ਸਹਿਤ ਅਗਲੇਰੀ ਕਾਰਵਾਈ ਲਈ ਪ੍ਰਮੁੱਖ ਸਕੱਤਰ ਸਿਹਤ ਵਿਭਾਗ, ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਜਾਂਚ ਰਿਪੋਰਟ ਅਨੁਸਾਰ ਵੱਖ-ਵੱਖ ਮਾਮਲਿਆਂ ਵਿੱਚ ਜਿੱਥੇ ਜਨਾਨਾ ਰੋਗ ਮਾਹਿਰ ਡਾ. ਅਲਕਾ ਮਿੱਤਲ, ਡਾ. ਯੋਗੇਸ਼ ਖੰਨਾ, ਸਟਾਫ ਨਰਸ ਸ੍ਰੀਮਤੀ ਰਜਨੀ, ਦਰਜਾ-4 ਸ੍ਰੀਮਤੀ ਕਾਂਤਾ ਦੇਵੀ ਨੂੰ ਸਿੱਧੇ ਤੌਰ 'ਤੇ ਅਣਗਹਿਲੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਉਥੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਆਰ. ਕੇ. ਕਰਕਰਾ ਨੂੰ ਸੁਪਰਵਾਈਜ਼ਰੀ ਇਨਐਫੀਸ਼ੈਂਸੀ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਜਾਂਚ ਰਿਪੋਰਟ ਦੇ ਆਧਾਰ 'ਤੇ ਹਸਪਤਾਲ ਵਿੱਚ ਮੀਡੀਆ ਨਾਲ ਤਾਲਮੇਲ ਅਤੇ ਕੰਟਰੋਲ ਕਰਨ ਲਈ ਇੱਕ ਪੀ. ਆਰ. ਓ. ਦੀ ਪੱਕੀ ਤਾਇਨਾਤੀ ਸਮੇਤ ਦੋ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। 
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਬਿਨਾ ਸ਼ੱਕ ਡਾਕਟਰ ਅਲਕਾ ਮਿੱਤਲ ਵੱਲੋਂ ਮਿੱਥੇ ਸਮੇਂ 'ਤੇ ਹਸਪਤਾਲ ਦਾ ਰਾਊਂਡ ਨਾ ਕਰਨ ਕਾਰਨ ਕੇਸਾਂ ਵਿੱਚ ਕੰਪਲੀਕੇਸ਼ਨ ਦਾ ਵਾਧਾ ਹੋਇਆ ਹੈ ਅਤੇ ਸਿਵਲ ਹਸਪਤਾਲ ਦੀ ਸਾਖ਼ ਨੂੰ ਧੱਕਾ ਲੱਗਾ ਹੈ। ਜਾਂਚ ਰਿਪੋਰਟ ਅਨੁਸਾਰ ਉਸਨੂੰ ਦੋ ਮਾਮਲਿਆਂ ਵਿੱਚ ਡਿਊਟੀ ਪ੍ਰਤੀ ਅਣਗਿਹਲੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇੱਕ ਮਾਮਲੇ ਵਿੱਚ ਡਾ. ਯੋਗੇਸ਼ ਖੰਨਾ ਵੱਲੋਂ ਆਪਣੀ ਡਿਊਟੀ ਪ੍ਰਤੀ ਗੈਰ ਜਿੰਮੇਵਾਰਾਨਾ ਅਪਣਾਇਆ ਗਿਆ। ਉਸ ਦਿਨ ਡਿਊਟੀ 'ਤੇ ਹਾਜ਼ਰ ਸਟਾਫ਼ ਨਰਸ ਸ੍ਰੀਮਤੀ ਰਜਨੀ ਵੱਲੋਂ ਭਾਵੇਂਕਿ ਸਟਾਫ ਦੀ ਭਾਰੀ ਕਮੀ ਦੇ ਹੁੰਦੇ ਹੋਏ ਵੀ ਆਪਣੇ ਪੱਧਰ 'ਤੇ ਸਹੀ ਟਰੀਟਮੈਂਟ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਇੱਕ ਮਾਮਲੇ ਵਿੱਚ ਉਸ ਨੇ ਮਾਮਲੇ ਦੀ ਕੰਪਲੀਕੇਸੀ ਨੂੰ ਘਟਾ ਕੇ ਦੇਖਿਆ, ਜਿਸ ਕਾਰਨ ਕੇਸ ਵਿਗੜ ਗਿਆ। ਜਾਂਚ ਰਿਪੋਰਟ ਅਨੁਸਾਰ ਇਕ ਮਾਮਲੇ ਵਿੱਚ ਹਸਪਤਾਲ ਵਿੱਚ ਤਾਇਨਾਤ ਦਰਜਾ-4 ਸ੍ਰੀਮਤੀ ਕਾਂਤਾ ਦੇਵੀ ਨੂੰ ਦੋਸ਼ੀ ਪਾਇਆ ਗਿਆ ਹੈ ਕਿ ਉਸਨੇ ਆਪਣੇ ਡਿਊਟੀ ਦੇ ਦਾਇਰੇ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ। 
ਸ੍ਰੀ ਅਗਰਵਾਲ ਨੇ ਦੱਸਿਆ ਕਿ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਆਰ. ਕੇ. ਕਰਕਰਾ ਭਾਵੇਂਕਿ 23 ਨਵੰਬਰ ਨੂੰ ਬਾਅਦ ਦੁਪਹਿਰ ਸਿਵਲ ਸਰਜਨ ਡਾ. ਸੁਭਾਸ਼ ਬੱਤਾ ਤੋਂ ਅਚਨਚੇਤ ਛੁੱਟੀ ਲੈ ਕੇ ਸਟੇਸ਼ਨ ਤੋਂ ਬਾਹਰ ਗਏ ਸਨ, ਪਰ ਕਿਸੇ ਵੀ ਸਟਾਫ ਮੈਂਬਰ ਜਾਂ ਡਾਕਟਰ ਵੱਲੋਂ ਬੱਚਿਆਂ ਦੀ ਹੋਈ ਮੌਤ ਬਾਰੇ ਉਨ•ਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਨ•ਾਂ ਦੀ ਸਿੱਧੇ ਤੌਰ 'ਤੇ ਜਿੰਮੇਵਾਰੀ ਫਿਕਸ ਨਹੀਂ ਕੀਤੀ ਗਈ। ਪਰ ਉਨ•ਾਂ ਨੂੰ ਸੁਪਰਵਾਈਜ਼ਰੀ ਇਨਐਫੀਸ਼ੈਂਸੀ ਦਾ ਦੋਸ਼ੀ ਜ਼ਰੂਰ ਪਾਇਆ ਗਿਆ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇੱਕ ਮਾਮਲੇ ਵਿੱਚ ਮੀਡੀਆ ਕਰਮੀਆਂ ਦਾ ਆਪਰੇਸ਼ਨ ਥੀਏਟਰ ਦੇ ਅੰਦਰ ਤੱਕ ਜਾਣਾ ਵੀ ਸਾਹਮਣੇ ਆਇਆ ਹੈ, ਜਿੱਥੇ ਕਿ ਗੈਰ ਅਧਿਕਾਰਕ/ਕੀਟਾਣੂ ਯੁਕਤ ਵਿਅਕਤੀ ਦਾ ਜਾਣਾ ਮਰੀਜ਼ ਦੀ ਸਿਹਤ ਸੁਰੱਖਿਆ ਲਈ ਠੀਕ ਨਹੀਂ ਹੈ। ਜਾਂਚ ਰਿਪੋਰਟ ਵਿੱਚ ਸ਼ਿਫਾਰਸ਼ ਕੀਤੀ ਗਈ ਹੈ ਕਿ ਅਜਿਹੀ ਸਥਿਤੀ 'ਤੇ ਕਾਬੂ ਅਤੇ ਮੀਡੀਆ ਨਾਲ ਤਾਲਮੇਲ ਰੱਖਣ ਲਈ ਹਸਪਤਾਲ ਵਿੱਚ ਇੱਕ ਪੱਕਾ ਪੀ. ਆਰ. ਓ. ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। 
ਜਾਂਚ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਪਿੰਡ ਦੇਵਤਵਾਲ ਦੀ ਮਨਜੀਤ ਕੌਰ ਪਤਨੀ ਮੇਜਰ ਸਿੰਘ ਅਤੇ ਪਿੰਡ ਚਾਹਲ ਦੀ ਜਸਵਿੰਦਰ ਕੌਰ ਪਤਨੀ ਸ੍ਰੀ ਸੋਮ ਚੰਦ ਦੇ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਸਾਰੇ ਕੇਸਾਂ ਵਿੱਚ ਏ. ਐੱਨ. ਐੱਮ/ਆਸ਼ਾ ਵਰਕਰਾਂ ਦਾ ਗਰਭਵਤੀ ਔਰਤਾਂ ਅਤੇ ਪਰਿਵਾਰ ਵਾਲਿਆਂ ਦਾ ਵਧੀਆ ਤਾਲਮੇਲ ਸੀ। ਸਾਰੇ ਕੇਸਾਂ ਵਿੱਚ ਏ. ਐÎੱਨ. ਸੀ. ਚੈੱਕਅੱਪ ਕੀਤਾ ਗਿਆ ਸੀ ਅਤੇ ਟੈਸਟ/ਦਵਾਈਆਂ/ਆਈਰਨ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਇਲਾਵਾ ਐਂਬੂਲੈਂਸ 108 ਦੀ ਵੀ ਸਰਵਿਸ ਤਸੱਲੀਬਖ਼ਸ਼ ਪਾਈ ਗਈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਹੋਣ ਵਾਲੀਆਂ ਔਸਤਨ 500 ਡਲਿਵਰੀਆਂ ਨੂੰ ਮੁੱਖ ਰੱਖਦੇ ਹੋਏ ਡਾਕਟਰ/ਸਟਾਫ ਕਰਵਾਉਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਆਪਰੇਸ਼ਨ ਥੀਏਟਰ ਚਾਲੂ ਕਰਾਉਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ•ਾਂ ਸਾਰੇ ਮਾਮਲਿਆਂ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ 5 ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਤਿੰਨ-ਤਿੰਨ ਮੈਂਬਰੀ ਜਾਂਚ ਟੀਮਾਂ ਨੇ ਹਰੇਕ ਮਰੀਜ਼ ਦੇ ਘਰ ਜਾ ਕੇ ਸਾਰੇ ਹਾਲਾਤਾਂ ਦੀ ਜਾਣਕਾਰੀ ਇਕੱਠੀ ਕਰਨ ਅਤੇ ਸਿਵਲ ਹਸਪਤਾਲ ਉਹ ਕਿਸ ਤਰ•ਾਂ ਪੁੱਜੇ ਅਤੇ ਸਿਵਲ ਹਸਪਤਾਲ ਲੁਧਿਆਣਾ ਵਿੱਚ ਕਿਸ ਤਰ•ਾਂ ਦਾ ਇਲਾਜ਼ ਜਾਂ ਤਕਲੀਫ਼ ਦਾ ਸਾਹਮਣਾ ਕਰਨਾ ਪਿਆ, ਬਾਰੇ ਵੇਰਵਾ ਲਿਆ। ਹਰੇਕ ਟੀਮ ਨੂੰ ਹਦਾਇਤ ਕੀਤੀ ਗਈ ਸੀ ਕਿ ਹਰੇਕ ਵਿਅਕਤੀ ਜਾਂ ਮੁਲਾਜ਼ਮ, ਜੋ ਕਿਸੇ ਨਾਲ ਵੀ ਸੰਬੰਧ ਰੱਖਦਾ ਹੋਵੇ, ਉਸਦੇ ਬਿਆਨ ਕਲਮਬੱਧ ਕੀਤੇ ਜਾਣ। 

Monday, September 22, 2014

ਸੜਕਾਂ ਤੇ ਮੌਜੂਦ ਹੈ ਬਾਲ ਭਿਖਾਰੀਆਂ ਦੀ ਫੌਜ

ਭੀਖ ਦੇ ਬਦਲੇ ਅਕਸਰ ਮਿਲਦੀਆਂ ਹਨ ਝਿੜਕਾਂ ਪਰ ਫਿਰ ਵੀ ਖੁਸ਼ ਹਨ 
ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਇਹ ਤਵੀਰ 22 ਸਤੰਬਰ 2014 ਨੂੰ ਸ਼ਾਮੀ ਚਾਰ ਕੁ ਵਜੇ ਖਿੱਚੀ ਗਈ 
ਲੁਧਿਆਣਾ: 22 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਾਅਰੇ ਬੜੇ ਲੁਭਾਵਨੇ ਲੱਗਦੇ ਹਨ। ਮੇਰਾ ਭਾਰਤ ਮਹਾਨ---ਅੱਜ ਦੇ ਬੱਚੇ ਕਲ੍ਹ ਦੇ ਨੇਤਾ---ਪਰ ਹਕੀਕਤ  ਵਿੱਚ ਲੀਡਰਾਂ ਦੇ ਬੱਚੇ ਹੀ ਲੀਡਰ ਬਣਦੇ ਨਜਰ ਆ ਰਹੇ ਹਨ ਬਾਕੀਆਂ ਦਾ ਰੱਬ  ਰਾਖਾ। ਮਜਦੂਰੀ ਕਰਨ ਵਾਲਾ ਮਜਦੂਰੀ ਹੀ ਕਰਦਾ ਹੈ ਅਤੇਉਸਦਾ ਬਚਚਾ ਵੀ ਮਜਦੂਰੀ ਕਰਦਾ ਹੈ। ਭਿਖਾਰੀਆਂ ਦੇ ਬੱਚੇ ਵੀ ਭੀਖ ਮੰਗਦੇ ਹਨ।  ਇਹਨਾਂ ਨੂੰ ਕਿਸੇ ਕੰਮ-ਕਾਰ ਲਾਉਣ ਦੀਆਂ ਸਕੀਮਾਂ ਕਾਗਜਾਂ ਵਿੱਚ ਹੀ ਰਹੀ ਜਾਂਦੀਆਂ ਹਨ। ਸੜਕ ਤੇ ਆਉਂਦੀਆਂ ਜਾਂਦੀਆਂ ਤੇਜ਼ ਮੋਟਰਾਂ--ਕਾਰਾਂ ਦਰਮਿਆਨ ਕਦੇ ਇਹ ਇਧਰ ਜਾਂਦੇ ਹਨ ਕਦੇ ਓਧਰ। ਜਿਆਦਾਤਰ ਇਹਨਾਂ ਨੂੰ ਝਿੜਕਾਂ ਹੀ ਮਿਲਦੀਆਂ ਹਨ--ਕਦੇ ਕਦੇ ਥੱਪੜ-ਚਪੇੜਾਂ ਵੀ ਪਰ ਫਿਰ ਵੀ ਇਹ ਪਲ ਕੁ ਮਗਰੋਂ ਹੀ ਹੱਸਦੇ ਨਜਰ ਆ ਜਾਂਦੇ ਹਨ।  ਮੰਗਣ ਦੇ ਮਾਮਲੇ ਵਿੱਚ ਵੀ ਉਹੀ ਜੋਸ਼---ਉਹੀ ਉਤਸ਼ਾਹ--ਉਹੀ ਹਿੰਮਤ। ਕਦੇ ਸੁਣਿਆ ਸੀ ਮੰਗਣ ਗਿਆ ਸੋ ਮਰ ਗਿਆ---ਪਰ ਇਹ ਬੱਚੇ ਤਾਂ ਰੋਜ਼ ਮੰਗਦੇ ਹਨ। ਆਖਿਆ ਜਾਂਦਾ ਹੈ ਇਹਨਾਂ ਪਿਛੇ ਕੋਈ ਮਾਫੀਆ ਹੈ। ਕੋਈ ਗੈੰਗ ਹੈ। ਉਹ ਗਿਰੋਹ ਇਹਨਾਂ ਨੂੰ ਮੰਗਣ ਲਾਉਂਦਾ ਹੈ। ਇਹ ਗੱਲ ਸਚ ਵੀ ਲੱਗਦੀ ਹੈ ਪਰ ਇਸਦੇ ਨਾਲ ਹੀ ਇਹ ਇਤਬਾਰ ਕਰਨਾ ਬੜਾ ਔਖਾ ਜਿਹਾ ਪ੍ਰਤੀਤ ਹੁੰਦਾ ਹੈ ਕਿ ਸਾਡੇ ਕਨੂੰਨ ਦੇ ਲੰਮੇ ਹਥ ਉਸ ਗੈਂਗ ਤੱਕ ਪਹੁੰਚ ਸਕਣ ਤੋਂ ਅਸਮਰਥ ਹਨ। ਕੀ ਇਹਨਾਂ ਬੱਚਿਆਂ ਨੂੰ ਬਚਾ ਕੇ ਕਿਸੇ ਚੰਗੇ ਪਾਸੇ ਲਾ ਕੇ ਅਸੀਂ ਮਨੁੱਖੀ ਸ਼ਕਤੀ ਨੂੰ ਕਿਸੇ ਚੰਗੇ ਮੰਤਵ ਲਈ ਨਹੀਂ ਵਰਤ ਸਕਦੇ?  

Wednesday, August 27, 2014

Happy BirthDay Tanveer Singh

ਤਨਵੀਰ ਸਿੰਘ: ਪ੍ਰਮਾਤਮਾ ਦੀ ਇੱਕ ਨਵੀ ਉਮੀਦ 
ਲੁਧਿਆਣਾ: 26 ਅਗਸਤ 2014: (ਪੰਜਾਬ ਸਕਰੀਨ ਬਿਊਰੋ): 

ਕੋਈ ਸਾਡੇ ਨਾਲ ਚੰਗਾ ਨਾ ਕਰੇ ਤਾਂ ਅਸੀਂ ਝੱਟ ਉਸ ਤੋਂ ਨਿਰਾਸ ਹੋ ਜਾਂਦੇ ਹਾਂ।  ਜੇ ਸਾਡੀ ਫਰਿਆਦ ਕਬੂਲ ਨਾ ਹੋਵੇ ਤਾਂ ਅਸੀਂ ਭਗਵਾਨ ਬਦਲਦਿਆਂ ਵੀ ਦੇਰ ਨਹੀਂ ਲਾਉਂਦੇ ਪਰ ਦੇਖੋ ਕ੍ਰਿਸ਼ਮਾ। ਦੁਨੀਆ ਵਿੱਚ ਲਗਾਤਾਰ ਵਧ ਰਹੀ ਨਫਰਤ, ਹੇਰਾਫੇਰੀ  ਅਤੇ ਹੋਰ ਬੁਰਾਈਆਂ ਦੇ ਬਾਵਜੂਦ ਪ੍ਰਮਾਤਮਾ ਅਜੇ ਵੀ ਇਨਸਾਨ ਤੋਂ ਨਿਰਾਸ਼ ਨਹੀਂ ਹੋਇਆ। ਉਹ ਲਗਾਤਾਰ ਕਿਸੇ ਨ ਕਿਸੇ ਨੂੰ ਭੇਜ ਰਿਹਾ ਹੈ ਇਸ ਆਸ ਨਾਲ ਕਿ ਸ਼ਾਇਦ ਇਹ ਉਸ ਦੀ ਸਿਰਜੀ ਦੁਨੀਆ ਨੂੰ ਰਾਹਤ ਪ੍ਰਦਾਨ ਕਰੇਗਾ। ਰੱਬ ਨੇ ਤਨਵੀਰ ਸਿੰਘ ਨੂੰ ਵੀ ਸ਼ਾਇਦ ਇਸੇ ਉਮੀਦ ਨਾਲ 27 ਅਗਸਤ 2013 ਵਾਲੇ ਦਿਨ ਇਸ ਦੁਨੀਆ ਵਿੱਚ ਭੇਜਿਆ। ਅੱਜ 27 ਅਗਸਤ ਨੂੰ ਉਸਦਾ ਜਨਮ ਦਿਨ ਹੈ। ਉਸਨੇ ਇਸ ਦੁਨੀਆ ਵਿੱਚ ਇੱਕ ਸਾਲ ਦਾ ਸਫਰ ਪੂਰਾ ਕਰਕੇ ਦੂਸਰੇ ਸਾਲ ਵਿੱਚ ਕਦਮ ਰੱਖਣਾ ਹੈ। ਉਸਦੀਆਂ ਅੱਖਾਂ ਦੀ ਚਮਕ ਦੱਸਦੀ ਹੈ ਕਿ ਉਸ ਨੂੰ ਪ੍ਰਮਾਤਮਾ ਦਾ ਸੁਨੇਹਾ ਯਾਦ ਹੈ। ਉਸ ਨੂੰ ਪ੍ਰਮਾਤਮਾ ਦੀ ਉਮੀਦ ਵੀ ਯਾਦ ਹੈ। ਆਓ ਦੁਆ ਕਰੀਏ ਕਿ ਉਹ ਛੇਤੀ ਛੇਤੀ ਵੱਡਾ ਹੋ ਕੇ ਦੁਨੀਆ ਲਈ ਇੱਕ ਮਿਸਾਲ ਬਣੇ। ਮਾਤਾ-ਪਿਤਾ ਦੇ ਨਾਲ ਨਾਲ ਦੇਸ਼-ਦੁਨੀਆ ਅਤੇ ਸਮਾਜ ਲਈ ਵੀ ਇੱਕ ਮਿਸਾਲ ਕਾਇਮ ਕਰੇ। ਤਨਵੀਰ ਸਿੰਘ ਦੀ ਮਾਤਾ ਹਰਨੀਤ ਕੌਰ ਅਤੇ ਪਿਤਾ ਹਰਪ੍ਰੀਤ ਸਿੰਘ ਸਾਰੀਆਂ ਦੀਆਂ ਵਧਾਈਆਂ ਕਬੂਲ ਕਰਦੇ ਹੋਏ ਦੁਆ ਕਰਦੇ ਹਨ ਰੱਬ ਸਾਰੇ ਘਰਾਂ ਵਿੱਚ ਰੌਸ਼ਨ ਚਿਰਾਗ ਦੇਵੇ। 

Saturday, June 07, 2014

ਮਾਸੀ ਨੇ ਹੀ ਅਗਵਾ ਕੀਤਾ ਸੀ ਰਿਸ਼ਮ

Sat, Jun 7, 2014 at 6:56 PM
ਪ੍ਰਾਪਰਟੀ ਦੇ ਝਗੜੇ ਕਾਰਨ ਕੀਤਾ ਗਿਆ ਸੀ 11 ਸਾਲਾ ਲੜਕੇ ਰਿਸ਼ਮ ਨੂੰ ਅਗਵਾ
ਲੁਧਿਆਣਾ: 7 ਜੂਨ 2014: (ਸਤਪਾਲ ਸੋਨੀ//ਪੰਜਾਬ ਸਕਰੀਨ):

ਦੋਸਤ ਨਾਲ ਖੇਡਣ ਗਏ 11 ਸਾਲਾ ਲੜਕੇ ਰਿਸ਼ਮ ਨੂੰ ਪ੍ਰਾਪਰਟੀ ਦੇ ਝਗੜੇ ਕਾਰਨ ਰਿਸ਼ਤੇ ਵਿੱਚ ਲਗਦੀ ਉਸ ਦੀ ਮਾਸੀ ਨੇ ਹੀ ਅਗਵਾ ਕੀਤਾ ਸੀ , ਇਸ ਦਾ ਖੁਲਾਸਾ ਇੰਸਪੈਕਟਰ ਸਰਬਜੀਤ ਸਿੰਘ ਮੁੱਖ ਅਫਸਰ ਥਾਨਾ ਡਾਬਾ ਪੁਲਿਸ ਵਲੋਂ ਰਿਸ਼ਮ ਨੂੰ ਅਗਵਾ ਕਰਨ ਵਾਲੀ ਅਮਰਜੀਤ ਕੌਰ ਵਾਸੀ ਪਿੰਡ ਮੰਨਸੂਰਦੇਵਾ ਥਾਨਾ ਜ਼ੀਰਾ, ਜਿਲਾ ਫਿਰੋਜਪੁੱਰ ਪਾਸੋਂ ਰਿਸ਼ਮ ਨੂੰ ਬਰਾਮਦ ਕਰਨ ਦੇ ਬਾਅਦ ਪ੍ਰੈਸ ਵਾਰਤਾ ਦੌਰਾਨ ਕੀਤਾ ।ਇੰਸਪੈਕਟਰ ਸਰਬਜੀਤ ਸਿੰਘ ਨੇ ਦਸਿਆ ਕਿ ਪਿੱਛਲੇ ਦਿਨੀਂ ਪਰਦੀਪ ਕੁਮਾਰ ਨੇ ਆਪਣੇ ਲੜਕੇ ਰਿਸ਼ਮ ਦੇ ਗੁੰਮ ਹੋਣ ਦੀ ਸ਼ਿਕਾਇਤ ਥਾਨਾ ਡਾਬਾ ਵਿੱਖੇੇ ਦਰਜ ਕਰਵਾਈ ਸੀ ਜਿਸ ਦੀ ਪੁੱਛ-ਗਿਛ ਦੌਰਾਨ ਪਰਦੀਪ ਕੁਮਾਰ ਨੇ ਦਸਿਆ ਕਿ ਉਸ ਦਾ ਰਿਸ਼ਤੇਦਾਰੀ ‘ਚ ਲਗਦੀ ਸਾਲੀ ਅਮਰਜੀਤ ਕੌਰ ਵਾਸੀ ਪਿੰਡ ਮੰਨਸੂਰਦੇਵਾ ਥਾਨਾ ਜ਼ੀਰਾ, ਜਿਲਾ ਫਿਰੋਜਪੁੱਰ ਨਾਲ ਪ੍ਰਾਪਰਟੀ ਦਾ ਝਗੜਾ ਚੱਲ ਰਿਹਾ ਹੈ । ਪੁਲਿਸ ਵਲੋਂ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਹੋਇਆਂ ਅਮਰਜੀਤ ਕੌਰ ਅਤੇ ਉਸ ਦੇ ਲੜਕੇ ਕਰਨਵੀਰ ਸਿੰਘ ਉਰਫ ਕਾਲੇ ਦੀਆਂ ਫੋਨ ਲੋਕੇਸ਼ਨਾਂ ਦੇ ਆਧਾਰ ‘ਤੇ ਅਮਰਜੀਤ ਕੌਰ ਵਾਸੀ ਪਿੰਡ ਮੰਨਸੂਰਦੇਵਾ ਥਾਨਾ ਜ਼ੀਰਾ,ਜਿਲਾ ਫਿਰੋਜਪੁੱਰ ਪਾਸੋਂ ਰਿਸ਼ਮ ਨੂੰ ਬਰਾਮਦ ਕਰ ਲਿਆ ਗਿਆ ਹੈ । ਦੋਸ਼ਣ ਅਮਰਜੀਤ ਕੌਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਜਦ ਕਿ ਉਸ ਦਾ ਲੜਕਾ ਕਰਨਵੀਰ ਸਿੰਘ ਉਰਫ ਕਾਲਾ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ । ਦੋਸ਼ਣ ਅਮਰਜੀਤ ਕੌਰ ਨੇ ਪੁੱਛ-ਗਿੱਛ ਦੌਰਾਨ ਦਸਿਆ ਕਿ ਉਸ ਨੇ ਪਰਦੀਪ ਕੁਮਾਰ ‘ ਤੇ ਦਬਾਅ ਬਣਾਉਣ ਦੇ ਲਈ ਆਪਣੇ ਲੜਕੇ ਕਰਨਵੀਰ ਸਿੰਘ ਉਰਫ ਕਾਲੇ ਪਾਸੋਂ ਰਿਸ਼ਮ ਨੂੰ ਅਗਵਾ ਕਰਵਾਇਆ ਸੀ ।

Tuesday, March 11, 2014

16-17 ਸਾਲ ਪਹਿਲਾਂ ਬੱਚੇ ਦੀ ਮੌਤ ਦਾ ਮਾਮਲਾ ਫਿਰ ਗਰਮਾਇਆ

ਬੱਚੇ ਦੇ ਪਿਤਾ ਨੇ ਲਿਆ ਸੀਨੀਅਰ BJP ਲੀਡਰ ਤੇ ਸਾਬਕਾ ਮੰਤਰੀ ਦਾ ਨਾਮ 
ਲੁਧਿਆਣਾ: 11 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਸਕਰੀਨ 14 ਮਈ 2013 ਦੀ ਪੋਸਟ ਵਿੱਚ ਵੀ ਉਠਾਇਆ ਗਿਆ ਸੀ ਇਹੀ ਮੁੱਦਾ 
ਆਖਦੇ ਨੇ ਚੋਣਾਂ ਦੌਰਾਨ ਵੋਟਰ ਨੂੰ ਭਗਵਾਨ ਵਾਂਗ ਮੰਨ ਲਿਆ ਜਾਂਦਾ ਹੈ। ਉਸਦੀ ਹਰ ਸ਼ਰਤ ਸਵੀਕਾਰ ਕੀਤੀ ਜਾਂਦੀ ਹੈ। ਉਸ ਨੂੰ ਮਨਾਉਣ ਦੇ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਉਸਦੀ ਪੂਜਾ ਅਰਚਨਾ ਲਈ ਦਾਰੂ-ਸ਼ਾਰੂ ਦੇ ਨਾਲ ਨੋਟ ਵੀ ਚੜ੍ਹਾਏ ਜਾਂਦੇ ਹਨ ਪਰ ਅੱਜ ਲੁਧਿਆਣਾ ਦਾ ਇੱਕ "ਵੋਟਰ ਭਗਵਾਨ ' ਇੱਕ ਵਾਰ ਫੇਰ ਇਨਸਾਫ਼ ਲਈ ਅਫਸਰਾਂ ਦੇ ਗੇੜੇ ਕਢਦਾ ਦੇਖਿਆ ਗਿਆ। ਅੱਜ ਵੀ ਉਸਦੀ ਕਿਤੇ ਸੁਣਵਾਈ ਨਹੀਂ ਹੋਈ ਕਿਓਂਕਿ ਉਹ ਸਚਮੁਚ ਇੱਕ ਆਮ ਆਦਮੀ ਸੀ। ਭੁਪਿੰਦਰ ਕੁਮਾਰ ਨਾਮ ਦੇ ਇਸ ਵਿਅਕਤੀ ਨੂੰ ਅੱਜ ਫੇਰ ਸਿਰਫ ਨਿਰਾਸ਼ਾ ਹੀ ਹਥ ਲੱਗੀ। ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਦੀ ਇੱਕ ਹੋਰ ਨਾਕਾਮ ਕੋਸ਼ਿਸ਼ ਮਗਰੋਂ ਉਸਨੇ ਮੀਡੀਆ ਸਾਹਮਣੇ ਪੰਜਾਬ ਦੇ ਇੱਕ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਦਾ ਨਾਮ ਵੀ ਲਿਆ ਹੈ। 
ਇੱਕ ਵਾਰ ਫੇਰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਉਸਦੇ ਇੱਕੋ ਇੱਕ ਪੁੱਤਰ ਦੇ ਕਤਲ ਦੀ ਦਰਦਨਾਕ ਮੌਤ ਦਾ ਵੇਰਵਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸਦੀ ਬਲੀ ਦੇ ਦਿੱਤੀ ਗਈ। ਤਕਰੀਬਨ 16-17 ਸਾਲ ਪਹਿਲਾਂ ਤਾਂਤਰਿਕ ਕਿਰਿਆ ਦੀ ਬਲੀ ਚੜ੍ਹਿਆ ਇਹ ਮਾਸੂਮ ਮੌਤ ਸਮੇਂ ਸਿਰਫ ਸਾਢ਼ੇ ਅਠ ਜਾਂ ਫੇਰ ਪੌਣੇ ਕੁ ਨੋ ਸਾਲਾਂ ਦਾ ਸੀ। ਏਨੇ ਲੰਮੇ ਅਰਸੇ ਦੌਰਾਨ ਉਸਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਉਸਦੇ ਬੱਚੇ ਦਾ ਕਸੂਰ ਕੀ ਸੀ। ਆਓ ਤੁਹਾਨੂੰ ਫਿਰ ਲੈ ਚੱਲਦੇ ਹਾਂ ਅਤੀਤ ਦੇ ਇਸ ਰੰਗਤੇ ਖੜੇ ਕਰ ਦੇਣ ਵਾਲੇ ਸ਼ਰਮਨਾਕ ਦੌਰ ਵਿੱਚ। ਗੱਲ ਲੁਧਿਆਣਾ ਦੀ ਹੈ। ਭੀੜ ਭੜੱਕੇ ਵਾਲੇ ਚੌੜੇ ਬਾਜ਼ਾਰ ਨੇੜੇ ਪੈਂਦੇ ਇੱਕ ਅਜਿਹੇ ਇਲਾਕੇ ਦੀ ਜਿਹੜਾ ਹੁਣ ਵੀ ਲੁਧਿਆਣਾ ਦੀ ਕਾਰੋਬਾਰੀ ਜਾਨ ਆਖਿਆ ਜਾਂਦਾ ਹੈ। ਧਰਮ ਕਰਮ ਦੇ ਨਾਲ ਨਾਲ ਇਸ ਇਲਾਕੇ ਦੀ ਵਪਾਰਕ ਰੀੜ੍ਹ ਵੀ ਬਹੁਤ ਮਜਬੂਤ ਹੈ। ਥਾਂ ਥਾਂ ਤੇ ਮੰਦਿਰ ਅਤੇ ਇਹਨਾਂ ਵਿੱਚ ਖੜਕਦੀਆਂ ਘੰਟੀਆਂ ਇਸਦੇ ਸਾਰੇ ਵਾਤਾਵਰਨ ਨੂੰ ਕਿਸੇ ਅਧਿਆਤਮਿਕ ਰੰਗ ਵਿੱਚ ਰੰਗ ਦੇਂਦੀਆਂ ਹਨ। ਧੂਫ ਅਤੇ ਅਗਰਬੱਤੀਆਂ ਦੀ ਸੁਗੰਧੀ ਏਥੋਂ ਲੰਘਣ ਵਾਲੇ ਤਕਰੀਬਨ ਹਰ ਵਿਅਕਤੀ ਨੂੰ ਕਿਸੇ ਅਲੌਕਿਕ ਜਹੇ ਮਾਹੌਲ ਵਿੱਚ ਲੈ ਜਾਂਦੀ। ਹੋਲੀਆਂ ਆਈਆਂ ਤਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਹਰ ਪਾਸੇ ਰੰਗਾਂ ਦੀ ਬੌਛਾਰ ਸੀ। ਇੰਝ ਲੱਗਦਾ ਸੀ ਜਿਵੇਂ ਹਰ ਕੋਈ ਰੰਗਿਆ ਗਿਆ। ਸਿਰਫ ਤਨੋ ਹੀ ਨਹੀਂ ਮਨੋ ਵੀ। ਦਿਲ ਦਿਮਾਗ ਵਿੱਚ ਰੰਗ ਹੀ ਰੰਗ ਹੁੰਦੇ। ਪਰ ਕੌਣ ਜਾਣਦਾ ਸੀ ਇਸ ਵਾਰ ਦੀ ਹੋਲੀ ਕਿਸੇ ਪਰਿਵਾਰ ਨੂੰ ਹਮੇਸ਼ਾਂ ਲਈ ਉਦਾਸੀ ਦਾ ਰੰਗ ਦੇ ਕੇ ਜਾਣ ਵਾਲੀ ਹੈ।
ਉਸ ਹੋਲੀ ਤੋਂ ਬਾਅਦ ਇਸ ਘਰ ਦੀ ਰੌਣਕ ਹਮੇਸ਼ਾਂ ਲਈ ਰੂਸ ਗਈ। ਇਸ ਘਰ ਦਾ ਬੱਚਾ ਅਚਾਨਕ ਲਾਪਤਾ ਹੋ ਗਿਆ। ਅਚਾਨਕ ਇੱਕ ਦਿਨ ਅਖਬਾਰਾਂ ਵਿੱਚ ਖਬਰ ਆਈ ਉਸਦੀ ਮੌਤ ਦੀ---ਉਸਦੇ ਕਤਲ ਦੀ। । ਬੱਚੇ ਦਾ ਨਾਮ ਵਿਸ਼ਾਲ ਉਰਫ ਕਾਲੂ ਸੀ। ਉਸਦੀ ਲਾਸ਼ ਮਿਲੀ ਸੀ ਇੱਕ ਪ੍ਰਸਿਧ ਮੰਦਿਰ ਵਿੱਚੋਂ। ਲੱਗਦਾ ਸੀ ਕਿਸੇ ਨੇ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਸੀ। ਰੰਜਿਸ਼ ਬਿਨਾ ਅਜਿਹਾ ਕਤਲ ਸੰਭਵ ਹੀ ਨਹੀਂ ਹੁੰਦਾ  ਤੇ ਮਿਰਤਕ ਦੇ ਪਰਿਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ। 
ਉਸਦੇ ਪਿਤਾ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸਦੇ ਸਿਰ ਵਿੱਚ ਕਿਲ ਠੋਕੇ ਗਏ ਸਨ ਅਤੇ ਵੱਖੀ ਵਿੱਚ ਗਰਿੱਲ ਕਰਨ ਵਾਲੀ ਮਸ਼ੀਨ ਨਾਲ ਮੋਰੀ ਕੀਤੀ ਗਈ ਸੀ। ਪੁਛਿਆ ਤਾਂ ਆਖਿਆ ਗਿਆ ਕੀ ਕਿਸੇ ਨੇ ਬਾਹਰੋਂ ਆ ਕੇ ਮੰਦਿਰ ਵਿੱਚ ਲਾਸ਼ ਸੁੱਟ ਦਿੱਤੀ ਹੋਣੀ ਹੈ। ਇਹ ਦਸਦਿਆਂ ਉਸਦਾ ਪਿਤਾ ਪੁਛਦਾ ਹੈ-ਕੀ 15 ਕੁ ਫੁੱਟ ਉੱਚੀ ਕੰਧ ਤੋਂ ਕਿਸੇ ਏਨੇ ਵੱਡੇ ਬੱਚੇ ਦੀ ਲਾਸ਼ ਸੁੱਟੀ ਜਾ ਸਕਦੀ ਹੈ? ਜੇ ਸੁੱਟ ਵੀ ਦਿੱਤੀ ਜਾਵੇ ਤਾਂ ਕੀ ਉਸਨੂੰ ਕਿਸੇ ਵਿਸ਼ੇਸ਼ੇ ਅਵਸਥਾ ਵਿੱਚ ਟਿਕਾਇਆ ਜਾ ਸਕਦਾ ਹੈ? ਉਸ ਉੱਪਰ ਹਰ ਰੋਜ਼ ਪਾਣੀ ਪਾਇਆ ਜਾ ਸਕਦਾ ਹੈ?ਉਸਤੇ ਫੁੱਲ ਅਤੇ ਧੂਫ ਅਗਰਬਤੀਆਂ ਚੜ੍ਹਾਏ ਜਾ ਸਕਦੇ ਹਨ? ਉਸਦੇ ਕੱਪੜੇ, ਉਸਦੇ ਬੂਟ, ਉਸਦੀਆਂ ਜੁਰਾਬਾਂ ਮੰਦਰ ਦੇ ਨਾਲ ਲੱਗਦੇ ਕਮਰੇ ਵਿੱਚ ਕੌਣ ਸੁੱਟ ਗਿਆ? ਬਲੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ ਦੇ ਪਿਤਾ ਭੁਪਿੰਦਰ ਕੁਮਾਰ ਨੂੰ ਅਜਿਹੇ ਕਿੰਨੇ ਹੀ ਸੁਆਲਾਂ ਦਾ ਜੁਆਬ ਕਦੇ ਨਹੀਂ ਮਿਲਿਆ? ਉਹ ਥੱਕ ਹਾਰ ਕੇ ਬੈਠ ਜਾਂਦਾ ਹੈ। ਜਦੋਂ ਫਿਰ ਬੱਚੇ ਦੀ ਯਾਦ ਝੰਜੋੜਦੀ ਹੈ ਤਾਂ ਫਿਰ ਹਿੰਮਤ ਕਰਕੇ ਘਰੋਂ ਨਿਕਲ ਪੈਂਦਾ ਹੈ। ਉਹ ਅਫਸਰਾਂ ਦੇ ਗੇੜੇ ਕਢ ਕਢ ਕੇ ਸ਼ੁਦਾਈਆਂ ਵਾਂਗ ਹੋ ਗਿਆ ਹੈ ਪਰ ਉਸਨੂੰ ਇਨਸਾਫ਼ ਨਹੀਂ ਮਿਲਿਆ। ਮਹਾਨਤਾ ਦੇ ਦਾਅਵੇ ਕਰਨ ਵਾਲੇ ਇਸ ਦੇਸ਼ ਚੋਂ ਉਸਨੂੰ ਦਰਦ ਅਤੇ ਨਿਰਾਸ਼ਾ ਹੀ ਮਿਲੀ ਹੈ।
ਕਾਬਿਲੇ ਜ਼ਿਕਰ ਹੈ ਕਿ ਵਿਸ਼ਾਲ ਉਰਫ ਕਾਲੂ 22 ਮਾਰਚ 1997 ਦੀ ਸ਼ਾਮ ਨੂੰ ਸਾਢ਼ੇ ਕੁ ਪੰਜ ਵਜੇ  ਘਰੋਂ ਗਿਆ ਅਤੇ ਹਫਤੇ ਕੁ ਮਗਰੋਂ 29 ਮਾਰਚ 1997 ਨੂੰ ਉਸਦੀ ਲਾਸ਼ ਨੇੜੇ ਹੀ ਇੱਕ ਮੰਦਿਰ ਚੋਂ ਮਿਲੀ। ਘਟਨਾ ਤੋਂ ਬਾਅਦ ਪੁਲਿਸ ਨੇ ਇਸਦੀ ਐਫ ਆਈ ਵੀ ਆਰ ਦਰਜ ਕੀਤੀ, ਕਾਰਵਾਈ ਵੀ ਸ਼ੁਰੂ ਹੋਈ, ਜਾਂਚ ਪੜਤਾਲ ਵੀ ਹੋਈ ਅਤੇ ਕਾਰਵਾਈ ਦੇ ਭਰੋਸੇ ਵੀ ਦਿੱਤੇ ਗਏ ਪਰ ਪੀੜਿਤ ਪਰਿਵਾਰ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਕਤਲ ਕੀਤੇ ਗਏ ਬੱਚੇ ਦੇ ਪਿਤਾ ਨੇ ਇਨਸਾਫ਼ ਲਈ ਕੋਈ ਡਰ ਨਹੀਂ ਛੱਡਿਆ। ਕੋਈ ਰਾਜਨੀਤਿਕ ਪਾਰਟੀ ਨਹੀਂ ਛੱਡੀ, ਕੋਈ ਲੀਡਰ ਨਹੀਂ ਛੱਡਿਆ ਪਰ ਇਨਸਾਫ਼ ਅਜੇ ਵੀ ਮਿਲਦਾ ਨਜਰ ਨਹੀਂ ਆ ਰਿਹਾ।ਭੁਪਿੰਦਰ ਕੁਮਾਰ ਨੂੰ ਡਿਸਕ ਦੀ ਪ੍ਰੋਬਲਮ ਹੋ ਗਈ ਅਤੇ ਉਸਦੀ ਪਤਨੀ ਨੂੰ ਇਸ ਸਦਮੇ ਮਗਰੋਂ ਅਧਰੰਗ ਦੀ ਸਮਸਿਆ ਨੇ 
ਲੁਧਿਆਣਾ 'ਚ ਕਈ ਦੀਵਾਰਾਂ ਤੇ ਲੱਗਿਆ ਪੋਸਟਰ 
ਆ ਘੇਰਿਆ। ਮੰਜੇ ਤੋਂ ਹਿੱਲਣਾ ਵੀ ਉਸ ਲਈ ਮੁਹਾਲ ਹੈ। ਚਾਹ ਦੀ ਦੁਕਾਨ ਤੋਂ ਹੋਣ ਵਾਲੀ ਥੋਹੜੀ ਬਹੁਤ ਆਮਦਨੀ ਨਾਲ ਚੱਲਦਾ ਹੈ ਖਿਚ ਧੂਹ ਕੇ ਘਰ ਦਾ ਗੁਜ਼ਾਰਾ ਅਤੇ ਦਵਾਈਆਂ ਦਾ ਖਰਚਾ। ਪਰ ਹਰ ਪਲ ਯਾਦ ਆਉਂਦੀ ਹੈ ਉਸਨੂੰ ਆਪਣੇ ਹਮੇਸ਼ਾਂ ਲਈ ਵਿਛੜ ਚੁੱਕੇ ਬੇਟੇ ਦੀ ਯਾਦ। ਉਸਦੇ ਸਿਰ 'ਚ ਠੋਕੇ ਗਏ ਕਿੱਲਾਂ ਦੀ ਉਹ ਵਹਿਸ਼ੀਆਨਾ ਘਟਨਾ ਦੀ ਯਾਦ ਉਸਨੂੰ ਸੋਣ ਨਹੀਂ ਦੇਂਦੀ। ਉਸਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਉਸਦੇ ਸਿਰ ਵਿੱਚ ਕਿਲ ਠੋਕ ਰਿਹਾ ਹੋਵੇ। ਵੱਖੀ 'ਚ ਗਰਿੱਲ  ਨਾਲ ਕੀਤੀ ਗਈ ਮੋਰੀ ਉਸਨੂੰ ਅੱਜ ਵੀ ਆਪਣੀ ਵੱਖੀ 'ਚ ਹੁੰਦੀ ਮੋਰੀ ਮਹਿਸੂਸ ਹੁੰਦੀ ਹੈ। ਕਿਸੇ ਵੀ ਥਾਂ ਕੋਈ ਕਿਲ ਠੋਕਦਾ ਹੋਵੇ ਜਾਂ  ਗਰਿੱਲ ਕਰਦਾ ਹੋਵੇ ਤਾਂ ਉਸਨੂੰ ਲੱਗਦਾ ਹੈ ਜਿਵੇਂ ਇਹ ਸਭ ਉਸਦੇ ਬੇਟੇ ਨਾਲ ਹੋ ਰਿਹਾ ਹੈ। ਉਸਦੀ ਗਲੀ ਸੜੀ ਲਾਸ਼ ਦਾ ਖਿਆਲ ਆਉਂਦਿਆਂ ਹੀ ਉਹ ਤ੍ਰਭਕ ਉਠਦਾ ਹੈ ਤੇ ਫਿਰ ਪੂਰੀ ਪੂਰੀ ਰਾਤ ਸੋਂ ਨਹੀਂ ਸਕਦਾ। ਦਿਨ ਚੜਦਾ ਹੈ ਤਾਂ ਉਹ ਫਿਰ ਬਾਵਰਿਆਂ ਵਾਂਗ ਕਦੇ ਕਿਸੇ ਕੋਲ ਜਾਂਦਾ ਹੈ ਤੇ ਕਦੇ ਕਿਸੇ ਕੋਲ। ਕਦੇ ਕਿਸੇ ਲੀਡਰ ਦੇ ਦਰਵਾਜ਼ੇ ਤੇ ਕਦੇ ਕਿਸੇ ਅਫਸਰ ਦੇ ਦਫਤਰ। ਉਸਦੀ ਪਤਨੀ ਆਪਣੇ ਬੇਟੇ ਦੀ ਯਾਦ ਵਿੱਚ ਉਠਨ ਦੀ ਕੋਸ਼ਿਸ਼ ਕਰਦੀ ਹੈ ਪਰ ਉਠ ਨਹੀਂ ਸਕਦੀ। ਇੱਕ ਡੂੰਘੀ ਉਦਾਸੀ ਉਸਦੇ ਚੇਹਰੇ ਤੇ ਹਮੇਸ਼ਾਂ ਲਈ ਉਕਰੀ ਗਈ ਹੈ। ਪਿਛਲੇ ਸੋਲਾਂ ਸਤਾਰਾਂ ਸਾਲਾਂ ਤੋਂ ਇਸ ਮਾਮਲੇ 'ਚ ਕੁਝ ਵੀ ਨਵਾਂ ਨਹੀਂ ਹੋਇਆ। ਇਸਦੇ ਬਾਵਜੂਦ ਉਸਦਾ ਸੰਘਰਸ਼ ਜਾਰੀ ਹੈ ਆਪਣੇ ਬੇਟੇ ਦੇ ਕਾਤਲਾਂ ਦਾ ਪਤਾ ਲਾਉਣ ਲਈ , ਉਹਨਾਂ ਨੂੰ ਕਟਹਿਰੇ 'ਚ ਲਿਆਉਣ ਲਈ। ਜਦੋਂ ਵੀ ਕਿਸੇ ਬੱਚੇ ਦਾ ਕਤਲ ਹੁੰਦਾ ਹੈ ਤਾਂ ਉਹ ਰੋ ਪੈਂਦਾ ਹੈ। ਆਖਣ ਲੱਗਦਾ ਹੈ ਜਿਵੇਂ ਇੱਕ ਵਾਰ ਫੇਰ ਉਸਦਾ ਬੇਟਾ ਹੀ ਕਤਲ ਹੋਇਆ ਹੋਵੇ। 
ਜਦ ਵੀ ਅਖਬਾਰ 'ਚ ਕਿਸੇ ਬੱਚੇ ਦੇ ਕਤਲ ਦੀ ਖਬਰ ਛਪਦੀ ਹੈ ਤਾਂ ਉਸਦੇ ਜ਼ਖਮ ਹਰੇ ਹੋ ਜਾਂਦੇ ਹਨ। ਪਰ ਸਮਾਜ ਅਤੇ ਸਰਕਾਰ ਨੂੰ ਸ਼ਾਇਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਜਜ਼ਬਾਤੀ ਗੱਲਾਂ ਲਈ ਹੁਣ ਕਿਸੇ ਕੋਈ ਟਾਈਮ ਨਹੀਂ ਰਿਹਾ। ਕਈ ਲੋਕ ਤਾਂ ਇਹ ਵੀ ਆਖਦੇ ਹਨ ਜੀ ਛੱਡੋ ਹੁਣ। ਸੋਲਾਂ ਸਤਾਰਾਂ ਸਾਲ ਪੁਰਾਣੀ ਗੱਲ ਵਿੱਚ ਰੱਖਿਆ ਹੀ ਕੀ ਹੈ? ਹੈ ਵੀ ਸ਼ਾਇਦ ਠੀਕ। ਉਸਤੋਂ ਬਾਅਦ ਏਨੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਏਨੇ ਹੋਰ ਬੱਚੇ ਮੌਤ ਵਿੱਚ ਜਾ ਚੁੱਕੇ ਹਨ। ਕੌਣ ਯਾਦ ਰੱਖੇ ਉਸ ਪੁਰਾਣੀ ਗੱਲ ਨੂੰ। ਪਰ ਗੱਲ ਦਾ ਸਾਰ ਵੀ ਇਹੀ ਹੈ। ਜੇ ਉਦੋਂ ਹੀ ਇਸਨੂੰ ਗੰਭੀਰਤਾ ਨਾਲ ਲਿਆ ਗਿਆ ਹੁੰਦਾ ਤਾਂ ਸ਼ਾਇਦ ਏਨੇ ਬੱਚੇ ਬਚ ਜਾਂਦੇ। ਏਥੋਂ ਹੀ ਉਠਦਾ ਹੈ ਸੁਆਲ ਕਿ ਆਖਿਰਕਾਰ ਕਿਓਂ ਲੱਗਿਆ ਕਿਸੇ ਪਰਿਵਾਰ ਨੂੰ ਕਿ ਉਸਦੇ ਬੇਟੇ ਦੇ ਕਤਲ ਦਾ ਮਾਮਲਾ ਰਫ਼ਾਦਫ਼ਾ ਦਿੱਤਾ ਗਿਆ ਹੈ। ਕਿਓਂ ਕਿਸੇ ਨੂੰ ਮਹਿਸੂਸ ਹੋਇਆ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ? ਅੱਜ ਇਹ ਸੁਆਲ ਕਿਓਂ ਖੜਾ ਹੋ ਰਿਹਾ ਹੈ ਕਿ ਜੇ ਮੇਰੇ ਕੋਲ ਵੀ ਪੈਸੇ ਹੁੰਦੇ ਤਾਂ ਮੇਰੇ ਬੇਟੇ ਦੇ ਕਾਤਿਲ ਵੀ ਸਲਾਖਾਂ ਪਿਛ੍ਹੇ ਹੁੰਦੇ। ਕੀ ਪੁਲਿਸ ਅਤੇ ਪ੍ਰਸ਼ਾਸਨ ਭੁਪਿੰਦਰ ਕੁਮਾਰ  ਲਈ ਕੁਝ ਅਜਿਹਾ ਕਰੇਗਾ ਜਿਸ ਨਾਲ ਭੁਪਿੰਦਰ ਕੁਮਾਰ ਨੂੰ ਵੀ ਇਹ ਲੱਗੇ ਕੀ ਹਾਂ ਉਸ ਨਾਲ ਇਨਸਾਫ਼ ਹੋਇਆ ਹੈ। ਉਸਨੂੰ ਇਹ ਤੱਸਲੀ ਹੋਵੇ ਕਿ ਉਸਦੇ ਬੇਟੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਹੈ ਅਤੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ। ਉਸਨੇ ਅੱਜ ਫੇਰ ਇਸ ਮਾਮਲੇ ਵਿੱਚ ਪੰਜਾਬ ਦੇ ਇੱਕ ਸੀਨੀਅਰ BJP ਲੀਡਰ ਅਤੇ ਸਾਬਕਾ ਮੰਤਰੀ ਦਾ ਨਾਮ ਲਿਆ ਹੈ  ਜਿਹੜਾ ਉਸ ਤੱਕ ਇਨਸਾਫ਼ ਨਹੀਂ ਪਹੁੰਚਣ ਦੇਂਦਾ। ਹੁਣ ਦੇਖਣਾ ਹੈ ਕਿ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਵਾਲਾ ਇਹ ਸਿਸਟਮ ਇਸ ਗਰੀਬ ਅਤੇ ਲਾਚਾਰ ਬਾਪ ਨੂੰ ਚੋਣਾਂ ਮੌਕੇ ਵੀ ਇਨਸਾਫ਼ ਦੇ ਸਕਦਾ ਹੈ ਜਾਂ ਨਹੀਂ? 
ਭੁਪਿੰਦਰ ਕੁਮਾਰ ਨਾਲ ਸੰਪਰਕ ਲਈ ਨੰਬਰ ਹੈ--98158 54259

Tuesday, May 14, 2013

ਬੱਚਿਆਂ ਲਈ ਹਰ ਪਾਸੇ ਮੌਤ

ਆਫਤ ਵਿੱਚ ਬੱਚਿਆਂ ਦੀ ਜਾਨ--ਕੌਣ ਬਣੇਗਾ ਰਖਿਅਕ ?
ਅਸੀਂ ਸਚਮੁਚ ਬਹੁਤ ਹੀ ਦੋਗਲੇ ਹਾਂ। ਜਿਹਨਾਂ ਨੂੰ ਅਸੀਂ ਆਪਣਾ ਕਲ੍ਹ ਦਾ ਭਵਿੱਖ ਆਖਦੇ ਹਾਂ ਉਹਨਾਂ ਦੀ ਅਸੀਂ ਅਸਲ ਵਿੱਚ ਕਦੇ ਵੀ ਪ੍ਰਵਾਹ ਨਹੀਂ ਕਰਦੇ।  ਸਿਰਫ  ਦਿਖਾਵੇ ਲਈ ਹੀ ਆਖਦੇ ਹਾਂ ਅੱਜ ਦੇ ਬੱਚੇ ਕਲ੍ਹ ਦੇ ਨੇਤਾ ਪਰ ਉਹਨਾਂ ਦੀ ਹਿਫ਼ਾਜ਼ਤ ਲਈ ਕਦੇ ਕੁਝ ਨਹੀਂ ਕਰਦੇ। ਬੱਚਿਆਂ ਦੇ ਖੌਫਨਾਕ ਕਤਲਾਂ ਨੇ ਸੁਰੱਖਿਆ ਪ੍ਰਬੰਧਾਂ ਤੇ ਇੱਕ ਵਾਰ ਫ਼ੇਰ ਕਈ ਗੰਭੀਰ ਸੁਆਲ ਖੜੇ ਕਰ ਦਿੱਤੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਕਦੇ ਉਹਨਾਂ ਨੂੰ ਮਾਂ ਜਾਂ ਪਿਓ ਆਪਸੀ ਲੜਾਈ ਵਿੱਚ ਦੁਖੀ ਹੋ ਕੇ ਜਾਨੋਂ ਮਾਰ ਦੇਂਦੇ ਹਨ, ਕਦੇ ਉਹਨਾਂ ਨੂੰ ਤਾੰਤ੍ਰਿਕ ਕਿਰਿਆ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਕਦੇ ਓਹ ਕਿਸੇ ਰੇਲਵੇ ਫਾਟਕ ਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਦੇ ਕਿਸੇ ਨੂੰ ਫ਼ਿਰੌਤੀ ਪਿਛੇ ਅਗਵਾ ਕਰਕੇ ਮਾਰ ਦਿੱਤਾ ਜਾਂਦਾ ਹੈ। ਮਤਲਬ ਬੱਚਿਆਂ ਲਈ ਹਰ ਪਾਸੇ ਮੌਤ ਮੂੰਹ ਅੱਡੀ ਖੜੀ ਹੈ--ਕੋਈ ਉਹਨਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਰਿਹਾ ਨ ਮਾਤਾ-ਪਿਤਾ ਤੇ ਨਾ ਹੀ ਸਮਾਜ ਪ੍ਰਸ਼ਾਸਨ ਜਾਂ ਪੁਲਿਸ। ਤੁਸੀਂ ਪੁਲਿਸ ਦੇ ਨਾਮ ਤੋਂ ਹੈਰਾਨ ਨਾ ਹੋਵੋ---ਪੁਲਿਸ----ਪੁਲਿਸ ਨੂੰ ਤਾਂ ਕਈ ਕਈ ਦਿਨ ਆਲੇ ਦੁਆਲੇ ਪਈ ਲਾਸ਼ ਦਾ ਵੀ ਪਤਾ ਨਹੀਂ ਲੱਗਦਾ  ਕਾਤਲ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ, ਪੀੜਤ ਪਰਿਵਾਰ ਅਤੇ ਪੁਲਿਸ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ ਤੇ ਪੁਲਿਸ ਦੂਰ ਦੂਰ ਤੱਕ ਕਾਤਲਾਂ ਦਾ ਖ਼ੁਰਾ ਖੋਜ ਲਭਦੀ ਰਹਿੰਦੀ ਹੈ। ਮੀਡੀਆ ਵਿੱਚ ਦਬਾਅ ਵਧਣ ਤੋਂ ਬਾਅਦ ਪੁਲਿਸ ਬਿਆਨ ਦੇਂਦੀ ਹੈ ਹਾਂ ਜੀ ਕਾਤਿਲ ਇਹੀ ਸਨ। ਬਿਲਕੁਲ ਗੁਆਂਢ ਵਿੱਚ। ਅਸੀਂ ਤਾਂ ਬਸ ਜ਼ਰਾ ਡੁੰਘਾਈ ਤੱਕ ਪਤਾ ਕਰ ਰਹੇ ਸਾਂ। ਪੁਲਿਸ ਤਹਿ ਤੋਂ ਬਾਅਦ ਤਹਿ ਫਰੋਲ ਕੇ ਜਾਂਚ ਕਰਦਾ ਰਹਿੰਦਾ ਹੈ ਤੇ ਅਜਿਹੀਆਂ ਵਾਰਦਾਤਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਵਾਰਦਾਤਾਂ ਤੇ ਆਧਾਰਿਤ ਇਸ ਵਿਸ਼ੇਸ਼ ਰਿਪੋਰਟ ਲੜੀ ਨਾਲ ਅਸੀਂ ਤੁਹਾਡੇ ਤੱਕ ਲਿਆਵਾਂ ਗੇ ਹਰ ਵਾਰ ਇੱਕ ਅਜਿਹੀ ਵਾਰਦਾਤ ਦਾ ਵੇਰਵਾ।
ਇਸ ਵਾਰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇੱਕ ਅਜਿਹੇ ਬੱਚੇ ਦੀ ਦਰਦਨਾਕ ਮੌਤ ਦਾ ਵੇਰਵਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸਦੀ ਬਲੀ ਦੇ ਦਿੱਤੀ ਗਈ। ਤਾੰਤ੍ਰਿਕ ਕਿਰਿਆ ਦੀ ਬਲੀ ਚੜ੍ਹਿਆ ਇਹ ਮਾਸੂਮ ਮੌਤ ਸਮੇਂ ਸਿਰਫ ਸਾਢ਼ੇ ਅਠ ਜਾਂ ਫੇਰ ਪੌਣੇ ਕੁ ਨੋ ਸਾਲਾਂ ਦਾ ਸੀ। ਗੱਲ ਲੁਧਿਆਣਾ ਦੀ ਹੈ। ਭੀੜ ਭੜੱਕੇ ਵਾਲੇ ਚੌੜੇ ਬਾਜ਼ਾਰ ਨੇੜੇ ਪੈਂਦੇ ਇੱਕ ਅਜਿਹੇ ਇਲਾਕੇ ਦੀ ਜਿਹੜਾ ਕਦੇ ਲੁਧਿਆਣਾ ਦੀ ਕਾਰੋਬਾਰੀ ਜਾਨ ਹੋਇਆ ਕਰਦਾ ਸੀ। ਧਰਮ ਕਰਮ ਦੇ ਨਾਲ ਨਾਲ ਇਸ ਇਲਾਕੇ ਦੀ ਵਪਾਰਕ ਰੀੜ੍ਹ ਵੀ ਬਹੁਤ ਮਜਬੂਤ ਸੀ। ਥਾਂ ਥਾਂ ਤੇ ਮੰਦਿਰ ਅਤੇ ਇਹਨਾਂ ਵਿੱਚ ਖੜਕਦੀਆਂ ਘੰਟੀਆਂ ਇਸਦੇ ਸਾਰੇ ਵਾਤਾਵਰਨ ਨੂੰ ਕਿਸੇ ਅਧਿਆਤਮਿਕ ਰੰਗ ਵਿੱਚ ਰੰਗ ਦੇਂਦੇ। ਧੂਫ ਅਤੇ ਅਗਰਬੱਤੀਆਂ ਦੀ ਸੁਗੰਧੀ ਏਥੋਂ ਲੰਘਣ ਵਾਲੇ ਤਕਰੀਬਨ ਹਰ ਵਿਅਕਤੀ ਨੂੰ ਕਿਸੇ ਅਲੌਕਿਕ ਜਹੇ ਮਾਹੌਲ ਵਿੱਚ ਲੈ ਜਾਂਦੀ। ਹੋਲੀਆਂ ਆਈਆਂ ਤਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਹਰ ਪਾਸੇ ਰੰਗਾਂ ਦੀ ਬੌਛਾਰ ਸੀ। ਇੰਝ ਲੱਗਦਾ ਸੀ ਜਿਵੇਂ ਹਰ ਕੋਈ ਰੰਗਿਆ ਗਿਆ। ਸਿਰਫ ਤਨੋ ਹੀ ਨਹੀਂ ਮਨੋ ਵੀ। ਦਿਲ ਦਿਮਾਗ ਵਿੱਚ ਰੰਗ ਹੀ ਰੰਗ ਹੁੰਦੇ। ਪਰ ਕੌਣ ਜਾਣਦਾ ਸੀ ਇਸ ਵਾਰ ਦੀ ਹੋਲੀ ਕਿਸੇ ਪਰਿਵਾਰ ਨੂੰ ਹਮੇਸ਼ਾਂ ਲੈ ਉਦਾਸੀ ਦਾ ਰੰਗ ਦੇ ਕੇ ਜਾਣ ਵਾਲੀ ਹੈ। ਅਚਾਨਕ ਇੱਕ ਦਿਨ ਅਖਬਾਰਾਂ ਵਿੱਚ ਖਬਰ ਆਈ ਇੱਕ ਬੱਚੇ ਦੀ। ਬੱਚੇ ਦਾ ਨਾਮ ਵਿਸ਼ਾਲ ਉਰਫ ਕਾਲੂ ਸੀ। ਉਸਦੀ ਲਾਸ਼ ਮਿਲੀ ਸੀ ਇੱਕ ਪ੍ਰਸਿਧ ਮੰਦਿਰ ਵਿੱਚੋਂ ਬਹੁਤ ਹੀ ਭੈੜੀ ਅਤੇ ਬਦਬੂਦਾਰ ਹਾਲਤ ਵਿੱਚ। ਲੱਗਦਾ ਸੀ ਕਿਸੇ ਨੇ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਸੀ। ਰੰਜਿਸ਼ ਬਿਨਾ ਅਜਿਹਾ ਕਤਲ ਸੰਭਵ ਹੀ ਨਹੀਂ ਹੁੰਦਾ  ਤੇ ਮਿਰਤਕ ਦੇ ਇਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ।। ਉਸਦੇ ਪਿਤਾ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸਦੇ ਸਿਰ ਵਿੱਚ ਕਿਲ ਠੋਕੇ ਗਏ ਸਨ ਅਤੇ ਵੱਖੀ ਵਿੱਚ ਗਰਿੱਲ ਕਰਨ ਵਾਲੀ ਮਸ਼ੀਨ ਨਾਲ ਮੋਰੀ ਕੀਤੀ ਗਈ ਸੀ। ਕਾਲੂ 22 ਮਾਰਚ 1997 ਦੀ ਸ਼ਾਮ ਨੂੰ ਸਾਢ਼ੇ ਕੁ ਪੰਜ ਵਜੇ  ਘਰੋਂ ਗਿਆ ਅਤੇ ਹਫਤੇ ਕੁ ਮਗਰੋਂ 29 ਮਾਰਚ 1997 ਨੂੰ ਉਸਦੀ ਲਾਸ਼ ਨੇੜੇ ਹੀ ਇੱਕ ਮੰਦਿਰ ਚੋਂ ਮਿਲੀ। ਘਟਨਾ ਤੋਂ ਬਾਅਦ ਪੁਲਿਸ ਨੇ ਇਸਦੀ ਐਫ ਆਈ ਵੀ ਆਰ ਦਰਜ ਕੀਤੀ, ਕਾਰਵਾਈ ਵੀ ਸ਼ੁਰੂ ਹੋਈ, ਜਾਂਚ ਪੜਤਾਲ ਵੀ ਹੋਈ ਅਤੇ ਕਾਰਵਾਈ ਦੇ ਭਰੋਸੇ ਵੀ ਦਿੱਤੇ ਗਏ ਪਰ ਪੀੜਿਤ ਪਰਿਵਾਰ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਕਤਲ ਕੀਤੇ ਗਏ ਬੱਚੇ ਦੇ ਪਿਤਾ ਨੇ ਇਨਸਾਫ਼ ਲਈ ਕੋਈ ਡਰ ਨਹੀਂ ਛੱਡਿਆ। ਕੋਈ ਰਾਜਨੀਤਿਕ ਪਾਰਟੀ ਨਹੀਂ ਛੱਡੀ, ਕੋਈ ਲੀਡਰ ਨਹੀਂ ਛੱਡਿਆ ਪਰ ਇਨਸਾਫ਼ ਅਜੇ ਤੱਕ ਦੂਰ ਹੈ। ਭੁਪਿੰਦਰ ਕੁਮਾਰ ਨੂੰ ਡਿਸਕ ਦੀ ਪ੍ਰੋਬਲਮ ਹੋ ਗਈ ਅਤੇ ਉਸਦੀ ਪਤਨੀ ਨੂੰ ਇਸ ਸਦਮੇ ਮਗਰੋਂ ਅਧਰੰਗ ਦੀ ਸਮਸਿਆ ਨੇ ਆ ਘੇਰਿਆ। ਚਾਹ ਦੀ ਦੁਕਾਨ ਤੋਂ ਹੋਣ ਵਾਲੀ ਥੋਹੜੀ ਬਹੁਤ ਆਮਦਨੀ ਨਾਲ ਚੱਲਦਾ ਹੈ ਖਿਚ ਧੂਹ ਕੇ ਘਰ ਦਾ ਗੁਜ਼ਾਰਾ ਅਤੇ ਦਵਾਈਆਂ ਦਾ ਖਰਚਾ। ਪਰ ਹਰ ਪਲ ਯਾਦ ਆਉਂਦੀ ਹੈ ਉਸਨੂੰ ਆਪਣੇ ਹਮੇਸ਼ਾਂ ਲਈ ਵਿਛੜ ਚੁੱਕੇ ਬੇਟੇ ਦੀ ਯਾਦ। ਉਸਦੇ ਸਿਰ 'ਚ ਠੋਕੇ ਗਏ ਕਿੱਲਾਂ ਦੀ ਉਹ ਵਹਿਸ਼ੀਆਨਾ ਘਟਨਾ ਦੀ ਯਾਦ ਉਸਨੂੰ ਸੋਣ ਨਹੀਂ ਦੇਂਦੀ। ਉਸਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਉਸਦੇ ਸਿਰ ਵਿੱਚ ਕਿਲ ਠੋਕ ਰਿਹਾ ਹੋਵੇ। ਵੱਖੀ 'ਚ ਗਰਿੱਲ  ਨਾਲ ਕੀਤੀ ਗਈ ਮੋਰੀ ਉਸਨੂੰ ਅੱਜ ਵੀ ਆਪਣੀ ਵੱਖੀ 'ਚ ਹੁੰਦੀ ਮੋਰੀ ਮਹਿਸੂਸ ਹੁੰਦੀ ਹੈ। ਕਿਸੇ ਵੀ ਥਾਂ ਕੋਈ ਕਿਲ ਠੋਕਦਾ ਹੋਵੇ ਜਾਂ  ਗਰਿੱਲ ਕਰਦਾ ਹੋਵੇ ਤਾਂ ਉਸਨੂੰ ਲੱਗਦਾ ਹੈ ਜਿਵੇਂ ਇਹ ਸਭ ਉਸਦੇ ਬੇਟੇ ਨਾਲ ਹੋ ਰਿਹਾ ਹੈ। ਉਸਦੀ ਗਲੀ ਸੜੀ ਲਾਸ਼ ਦਾ ਖਿਆਲ ਆਉਂਦਿਆਂ ਹੀ ਉਹ ਤ੍ਰਭਕ ਉਠਦਾ ਹੈ ਤੇ ਫਿਰ ਪੂਰੀ ਪੂਰੀ ਰਾਤ ਸੋਂ ਨਹੀਂ। ਦਿਨ ਚੜਦਾ ਹੈ ਤਾਂ ਉਹ ਫਿਰ ਬਾਵਰਿਆਂ ਵਾਂਗ ਕਦੇ ਕਿਸੇ ਕੋਲ ਜਾਂਦਾ ਹੈ ਤੇ ਕਦੇ ਕਿਸੇ ਕੋਲ। ਕਦੇ ਕਿਸੇ ਲੀਡਰ ਦੇ ਦਰਵਾਜ਼ੇ ਤੇ ਕਦੇ ਕਿਸੇ ਅਫਸਰ ਦੇ ਦਫਤਰ। ਉਸਦੀ ਪਤਨੀ ਆਪਣੇ ਬੇਟੇ ਦੀ ਯਾਦ ਵਿੱਚ ਉਠਨ ਦੀ ਕੋਸ਼ਿਸ਼ ਕਰਦੀ ਹੈ ਪਰ ਉਠ ਨਹੀਂ ਸਕਦੀ। ਇੱਕ ਡੂੰਘੀ ਉਦਾਸੀ ਉਸਦੇ ਚੇਹਰੇ ਤੇ ਹਮੇਸ਼ਾਂ ਲਈ ਉਕਰੀ ਗਈ ਹੈ। ਪਿਛਲੇ ਸੋਲਾਂ ਸਤਾਰਾਂ ਸਾਲਾਂ ਤੋਂ ਇਸ ਮਾਮਲੇ 'ਚ ਕੁਝ ਵੀ ਨਵਾਂ ਨਹੀਂ ਹੋਇਆ। ਇਸਦੇ ਬਾਵਜੂਦ ਉਸਦਾ ਸੰਘਰਸ਼ ਜਾਰੀ ਹੈ ਆਪਣੇ ਬੇਟੇ ਦੇ ਕਾਤਲਾਂ ਦਾ ਪਤਾ ਲਾਉਣ ਲਈ , ਉਹਨਾਂ ਨੂੰ ਕਟਹਿਰੇ 'ਚ ਲਿਆਉਣ ਲਈ। ਹੁਣ ਜਦੋਂ ਸਚਿਨ ਗੁਪਤਾ ਦਾ ਕਤਲ ਹੋਇਆ ਤਾਂ ਉਹ ਰੋ ਪਿਆ। ਕਹਿਣ ਲੱਗਿਆ ਜਿਵੇਂ ਇੱਕ ਵਾਰ ਫੇਰ ਉਸਦਾ ਬੇਟਾ ਹੀ ਕਤਲ ਹੋਇਆ ਹੋਵੇ। ਜਦ ਵੀ ਅਖਬਾਰ 'ਚ ਕਿਸੇ ਬੱਚੇ ਦੇ ਕਤਲ ਦੀ ਖਬਰ ਛਪਦੀ ਹੈ ਤਾਂ ਉਸਦੇ ਜ਼ਖਮ ਹਰੇ ਹੋ ਜਾਂਦੇ ਹਨ। ਪਰ ਸਮਾਜ ਅਤੇ ਸਰਕਾਰ ਨੂੰ ਸ਼ਾਇਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਜਜ਼ਬਾਤੀ ਗੱਲਾਂ ਲਈ ਹੁਣ ਕਿਸੇ ਕੋਈ ਟਾਈਮ ਨਹੀਂ ਰਿਹਾ। ਕਈ ਲੋਕ ਤਾਂ ਇਹ ਵੀ ਆਖਦੇ ਹਨ ਜੀ ਛੱਡੋ ਹੁਣ। ਸੋਲਾਂ ਸਤਾਰਾਂ ਸਾਲ ਪੁਰਾਨੀ ਗੱਲ ਵਿੱਚ ਰੱਖਿਆ ਹੀ ਕੀ ਹੈ? ਹੈ ਵੀ ਸ਼ਾਇਦ ਠੀਕ। ਉਸਤੋਂ ਬਾਅਦ ਏਨੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਏਨੇ ਹੋਰ ਬੱਚੇ ਮੌਤ ਵਿੱਚ ਜਾ ਚੁੱਕੇ ਹਨ। ਕੌਣ ਯਾਦ ਰੱਖੇ ਉਸ ਪੁਰਾਣੀ ਗੱਲ ਨੂੰ। ਪਰ ਗੱਲ ਦਾ ਸਾਰ ਵੀ ਇਹੀ ਹੈ। ਜੇ ਉਦੋਂ ਹੀ ਇਸਨੂੰ ਗੰਭੀਰਤਾ ਨਾਲ ਲਿਆ ਗਿਆ ਹੁੰਦਾ ਤਾਂ ਸ਼ਾਇਦ ਏਨੇ ਬੱਚੇ ਬਚ ਜਾਂਦੇ। ਏਥੋਂ ਹੀ ਉਠਦਾ ਹੈ ਸੁਆਲ ਕਿ ਆਖਿਰਕਾਰ ਕਿਓਂ ਲੱਗਿਆ ਕਿਸੇ ਪਰਿਵਾਰ ਨੂੰ ਕਿ ਉਸਦੇ ਬੇਟੇ ਦੇ ਕਤਲ ਦਾ ਮਾਮਲਾ ਰਫ਼ਾਦਫ਼ਾ ਦਿੱਤਾ ਗਿਆ ਹੈ। ਕਿਓਂ ਕਿਸੇ ਨੂੰ ਮਹਿਸੂਸ ਹੋਇਆ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ? ਅੱਜ ਇਹ ਸੁਆਲ ਕਿਓਂ ਖੜਾ ਹੋ ਰਿਹਾ ਹੈ ਕਿ ਜੇ ਮੇਰੇ ਕੋਲ ਵੀ ਪੈਸੇ ਹੁੰਦੇ ਤਾਂ ਮੇਰੇ ਬੇਟੇ ਦੇ ਕਾਤਿਲ ਵੀ ਸਲਾਖਾਂ ਪਿਛ੍ਹੇ ਹੁੰਦੇ। ਕੀ ਪੁਲਿਸ ਅਤੇ ਪ੍ਰਸ਼ਾਸਨ ਭੁਪਿੰਦਰ ਕੁਮਾਰ  ਲਈ ਕੁਝ ਅਜਿਹਾ ਕਰੇਗਾ ਜਿਸ ਨਾਲ ਭੁਪਿੰਦਰ ਕੁਮਾਰ ਨੂੰ ਵੀ ਇਹ ਲੱਗੇ ਕੀ ਹਾਂ ਉਸ ਨਾਲ ਇਨਸਾਫ਼ ਹੋਇਆ ਹੈ। ਉਸਨੂੰ ਇਹ ਤੱਸਲੀ ਹੋਵੇ ਕਿ ਉਸਦੇ ਬੇਟੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਹੈ ਅਤੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ।
ਮਥੁਰਾ ਨੇੜੇ ਇੱਕ ਬੱਚੀ ਦੀ ਬਲੀ 
ਮਥੁਰਾ ਨੇੜੇ ਪੈਂਦੇ ਪਿੰਡ ਮੁਸਤਫਾਬਾਦ ਪਰਖਮ  ਵਿੱਚ ਚਾਰ ਸਾਲਾਂ ਦੀ ਇੱਕ ਬੱਚੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਜੋ ਸੋਲਾਂ ਸਤਾਰਾਂ ਸਾਲ ਪਹਿਲਾਂ ਲੁਧਿਆਣਾ ਦੇ ਸਾਢ਼ੇ ਅਠ ਸਾਲਾਂ ਦੇ ਵਿਸ਼ਾਲ ਉਰਫ ਕਾਲੂ ਨਾਲ  ਹੋਇਆ ਸੀ। ਥਾਣਾ ਫਰਹਾ ਅਧੀਨ ਪੈਂਦੇ ਇਸ ਇਆਲਕੇ ਦੇ ਰਹਿਣ ਵਾਲੇ ਰਾਮੂ ਦੇ ਘਰ ਮੰਗਣੀ ਦਾ ਪ੍ਰੋਗਰਾਮ ਸੀ। ਏਸ ਪ੍ਰੋਗਰਾਮ ਦੇ ਦੌਰਾਨ ਹੀ ਉਸਦੀ ਚਾਰ ਸਾਲਾਂ ਦੀ ਮਾਸੂਮ ਕੁੜੀ ਭੂਰੀ ਗਾਇਬ ਹੋ ਗਈ। ਕੁੜੀ ਗੁਮ ਹੋਣ ਤੇ ਉਸਦੀ ਰਿਪੋਰਟ ਦਰਜ ਕਰਾਈ ਗਈ। ਦੋ ਕੁ ਦਿਨਾਂ ਮਗਰੋਂ ਸ਼ੁਕਰਵਾਰ ਦਸ ਮਈ ਨੂੰ ਸ਼ਾਮ ਪੰਜ ਵਜੇ ਉਸਦੀ ਲਾਸ਼ ਸੁਰਿੰਦਰ ਸਿੰਘ ਦੀ ਬਿਲਡਿੰਗ ਮੈਟੀਰੀਅਲ ਵਾਲੀ ਦੁਕਾਨ ਨੇੜਿਓਂ ਝਾੜੀਆਂ ਕੋਲੋਂ ਪੱਥਰਾਂ ਹੇਠਾਂ ਦੱਬੀ ਮਿਲੀ। ਉਸਦੇ ਹਥ ਅਤੇ ਪੈਰ ਸੜੇ ਹੋਏ ਸਨ। ਇਹਨਾਂ ਉੱਤੇ ਰਗੜ ਦੇ ਨਿਸ਼ਾਨ ਵੀ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਤਾੰਤ੍ਰਿਕ ਨੇ ਉਸਦੀ ਬਲੀ ਦਿੱਤੀ ਹੈ। ਕਾਬਿਲੇ ਜ਼ਿਕਰ ਹੈ ਕਿ ਪਿੰਡ ਵਾਲੀਆਂ ਦੇ ਦੱਸਣ ਮੁਤਾਬਿਕ ਇਸ ਪਿੰਡ ਵਿੱਚ ਕਰੀਬ ਇੱਕ ਦਰਜਨ ਤਾੰਤ੍ਰਿਕ ਅਤੇ ਗੁਆਚੀਆਂ ਚੀਜ਼ਾਂ ਦੀ ਦੱਸ ਪਾਉਣ ਵਾਲੇ ਕਈ ਬੂਝਾ ਰਹਿੰਦੇ ਹਨ। ਰਾਤ ਦੇ ਹਨੇਰੇ ਵਿੱਚ ਓਹ ਪੂਜਾ ਅਰਚਨਾ ਅਤੇ ਤਾੰਤ੍ਰਿਕ ਕਿਰਿਆਵਾਂ ਅਕਸਰ ਕਰਦੇ ਹਨ। ਦੂਜੇ ਪਾਸੇ ਥਾਣਾ ਮੁਖੀ ਸੀਪੀ ਸਿੰਘ ਦਾ ਕਹਿਣਾ ਹੈ ਕਿ ਮਿਰਤਕਾ  ਦੇ ਪਿਤਾ ਸੁਰੇਸ਼ ਚੰਦਰ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਟੀਮ ਦੀ ਡਿਊਟੀ ਲਗਾ ਦਿੱਤੀ ਗਈ ਹੈ। ਥਾਣਾ ਮੁਖੀ ਨੇ ਬਲੀ ਦੀ ਸੰਭਾਵਨਾ ਨੂੰ ਵੀ ਖਾਰਿਜ ਕੀਤਾ। ਬੱਚੀ ਨਾਲ ਕੁਕਰਮ ਵਰਗੀ ਵੀ ਕੋਈ ਗੱਲ ਨਹੀਂ ਹੋਈ। 
--------------
ਟੋਟਕਿਆਂ ਆਸਰੇ ਚਲਦੀ (ਰਾਜ) ਨੀਤੀ 
ਆਖਦੇ ਨੇ ਯਥਾ ਰਾਜਾ ਤਥਾ ਪਰਜਾ। ਜਿਸ ਦੇਸ਼ ਵਿੱਚ ਐਮ ਐਲ ਏ, ਐਮ ਪੀ, ਮੰਤਰੀ ਅਤੇ ਹੋਰ ਵੀ ਵੀ ਆਈ ਪੀ ਵਿਅਕਤੀ ਆਪਣੀ ਵਿਗੜੀ ਸੰਵਾਰਨ ਲਈ ਬੱਕਰਿਆਂ ਦੀਆਂ ਬਲੀਆਂ ਦੇਂਦੇ ਹੋਣ, ਨਜ਼ਰਾਂ ਉਤਾਰਦੇ ਹੋਣ, ਦਫਤਰਾਂ ਨੂੰ ਜਾਣ ਲੱਗਿਆਂ ਬੱਕਰਿਆਂ ਨੂੰ ਟਿੱਕੇ ਲਾਉਂਦੇ ਹੋਣ, ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹੋਣ, ਉਥੇ ਕਿਸੇ ਇੰਨਸਾਨੀ ਬੱਚੇ ਦੀ ਬਲੀ ਵੀ ਕੋਈ ਅਨਹੋਨੀ ਨਹੀਂ ਕਹੀ ਜਾ ਸਕਦੀ। ਕ੍ਰਮ ਦਾ ਉਪਦੇਸ਼ ਦੇਣ ਵਾਲੇ ਗੀਤਾ ਦੇ ਮਹਾਂ ਗਿਆਨ ਨੂੰ ਛੱਡ ਕੇ ਆਪਣੇ ਦਿਨ ਦੀ ਸ਼ੁਰੁਆਤ ਰਾਸ਼ੀਫਲ ਪੜ੍ਹਕੇ ਕਰਨ ਵਾਲੇ ਸਮਾਜ ਵਿੱਚ ਹੋਰ ਹੋ ਵੀ ਕੀ ਸਕਦਾ ਹੈ।   ਜਦੋਂ ਸਾਰੀ ਦੁਨੀਆ ਚੰਦ੍ਰਮਾ, ਮੰਗਲ, ਸ਼ੁੱਕਰ ਅਤੇ ਬ੍ਰਿਹਸਤਪਤੀ ਤੇ ਵੱਸੋਂ ਕਰਨ ਦੀਆਂ ਜੁਗਤਾਂ ਲਭ ਰਹੀ ਹੈ ਉਸ ਵੇਲੇ ਸਾਡੇ ਦੇਸ਼ ਅਤੇ ਸਮਾਜ ਦੇ ਮੰਤਰੀ ਆਪੋ ਆਪਣੀਆਂ ਕੁਰਸੀਆਂ ਬਚਾਉਣ ਲਈ ਟੋਟਕਿਆਂ ਦੇ ਆਸਰੇ ਲਭਣ ਲੱਗੇ ਹੋਏ ਹਨ। ਇਸ ਲੈ ਜੇ ਪੁਲਿਸ ਕਿਸੇ ਤਾੰਤ੍ਰਿਕ ਦੇ ਖਿਲਾਫ਼ ਕੋਈ ਕਾਰਵਾਈ ਨਾ ਕਰੇ ਤਾਂ ਬੁਰਾ ਮਨਾਉਣ ਵਾਲੀ ਗੱਲ ਨਹੀਂ ਕਿਓਂਕਿ ਯਥਾ ਰਾਜਾ ਤਥਾ ਪਰਜਾ। ਅਸਲ ਵਿੱਚ ਕਾਨੂੰਨਾਂ ਨੂੰ ਬਦਲ ਕੇ ਟੋਟਕੇ ਬਾਜ਼ੀ ਅਤੇ ਬਲੀ ਨੂੰ ਬਾਕਾਇਦਾ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ।ਕਿਓਂਕਿ ਇਹ ਸਿਲਸਿਲਾ ਕੋਈ ਨਵਾਂ ਨਹੀਂ ਬਹੁਤ ਪੁਰਾਣਾ ਹੈ। ਆਖਦੇ ਨੇ ਇਸ ਦੇਸ਼ ਨੂੰ ਅੰਗ੍ਰੇਜ਼ਾਂ ਵੱਲੋਂ ਆਜ਼ਾਦੀ ਮਿਲ ਗਈ ਸੀ 14 ਅਗਸਤ 1947 ਨੂੰ ਪਰ ਇਸ ਦੇਸ਼ ਦੇ ਉਸ ਵੇਲੇ ਦੇ ਕੁਝ ਪ੍ਰਮੁਖ ਆਗੂ ਆਖ ਲੱਗੇ ਅਜੇ ਨਹੀਂ ਅਸੀਂ ਗੁਲਾਮੀ ਅੱਜ ਨਹੀਂ ਛੱਡਣੀ ਕਲ੍ਹ ਛੱਡਾਂਗੇ ਕਿਓਂਕਿ ਕਲ੍ਹ ਮਹੂਰਤ ਬਹੁਤ ਵਧਿਆ ਹੈ। ਇਸ ਤਰ੍ਹਾ ਦੇਸ਼ ਦਾ ਆਜ਼ਾਦੀ ਦਿਵਸ ਬਣਿਆ 15 ਅਗਸਤ 1947। ਇਸਲਈ ਜੇ ਹੁਣ ਵੀ ਮਹੂਰਤ ਦੇਖ ਕੇ ਸੰਹੁ ਚੁੱਕੀ ਜਾਂਦੀ ਹੈ, ਜੋਤਿਸ਼ੀ ਨੂੰ ਪੁਛ ਕੇ ਫੈਸਲੇ ਕੀਤੇ ਜਾਂਦੇ ਹਨ ਅਤੇ ਟੋਟਕਿਆਂ ਨਾਲ ਕਿਸਮਤ ਬਦਲਣ ਦੇ ਭਰਮ ਪਾਲੇ ਜਾਂਦੇ ਹਨ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਰੱਬ ਰਾਖਾ। 
------------------------