Showing posts with label Meeting. Show all posts
Showing posts with label Meeting. Show all posts

Sunday, August 10, 2025

CPI ਦੇ 25ਵੇਂ ਮਹਾਂਸੰਮੇਲਨ ਦੇ ਜੋਸ਼ ਨਾਲ ਆ ਰਹੀ ਹੈ ਪਾਰਟੀ ਵਿੱਚ ਨਵੀਂ ਮਜ਼ਬੂਤੀ

Received From Ludhiana on Sunday 11th August at 17:33 Regarding CPI Congress

 ਵਰਕਰਾਂ ਵਿੱਚ ਉਭਰਿਆ ਨਵਾਂ ਉਤਸ਼ਾਹ ਔਰਤਾਂ ਵਿੱਚ ਵੀ ਪੂਰਾ ਜੋਸ਼ੋਖਰੋਸ਼ 


ਲੁਧਿਆਣਾ
: 10 ਅਗਸਤ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ):: 

ਆਉਣ ਵਾਲੇ ਸਤੰਬਰ ਮਹੀਨੇ ਵਿੱਚ ਹੋਣ ਵਾਲੇ ਕੌਮੀ ਮਹਾਂਸੰਮੇਲਨ ਲਈ ਹੋ ਰਹੀਆਂ ਤਿਆਰੀਆਂ ਨੇ ਪਾਰਟੀ ਵਰਕਰਾਂ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ਹੈ। ਹਰ ਗਲੀ ਮਹੀਨੇ ਇਸ ਮਹਾਂਸੰਮੇਲਨ ਦੀਆਂ ਗੱਲਾਂ ਹੋਣ ਲੱਗ ਪੈਣ ਹਨ। ਬਜ਼ੁਰਗ ਕਾਮਰੇਡਾਂ ਦੇ ਨਾਲ ਨਾਲ ਨੌਜਵਾਨੀ ਵਰਗ ਦੇ ਮੁੰਡੇ ਕੁੜਿਆਂ ਵੀ ਸਰਗਰਰਮ ਹਨ। ਏ ਆਈ ਐਸ ਐਫ ਅਤੇ ਏ ਆਈ ਵਾਈ ਐਫ ਦੇ ਕਾਰਕੁੰਨ ਬੜੇ ਉਤਸ਼ਾਹ ਨਾਲ ਇੱਕ ਦੂਜੇ ਕੋਲੋਂ ਜ਼ਿੰਮੇਵਾਰੀਆਂ ਲੈ ਰਹੇ ਹਨ। ਮੋਗਾ ਅਤੇ ਪਟਿਆਲਾ ਵਾਲੇ ਤਾਂ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। 

ਚੇਤੇ ਰਹੇ ਕਿ 21-25 ਸਤੰਬਰ 2025 ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਚੰਡੀਗੜ੍ਹ ਵਿਖੇ ਹੋਣ ਵਾਲੇ 25ਵੇਂ ਕੌਮੀ ਮਹਾਂ ਸੰਮੇਲਨ ਦੀਆਂ ਤਿਆਰੀਆਂ ਦੇ ਸਬੰਧ ਵਿੱਚ  ਪਾਰਟੀ ਦੀ ਜਿਲ੍ਹਾ ਕੌਂਸਲ ਦੀ  ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਜ਼ਿਲ੍ਹਾ ਸਕੱਤਰ  ਸਾਥੀ ਡੀ ਪੀ ਮੌੜ ਵੱਲੋਂ ਮੀਟਿੰਗ ਲਈ ਪਹਿਲਾਂ ਭੇਜੇ ਗਏ ਏਜੰਡੇ ਤੇ ਵੱਖ ਵੱਖ ਬਲਾਕਾਂ ਤੋਂ ਆਏ ਸਾਥੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਆਗੂ ਸਾਥੀਆਂ ਨੇ ਬੋਲਦਿਆ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਇਸ ਮਹਾਂ ਸੰਮੇਲਨ ਨੂੰ ਲੈ‌ ਕੇ  ਸਾਥੀਆਂ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਦਾ ਬਹੁਤ ਹੀ ਉਤਸ਼ਾਹ ਵਾਲਾ ਮਾਹੌਲ ਹੈ ਅਤੇ ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।

ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹੁਸੈਨੀ ਵਾਲਾ ਤੋਂ ਚੱਲ ਕੇ ਆਉਣ ਵਾਲਾ ਜੱਥਾ ਮਾਰਚ ਜੋ ਲੁਧਿਆਣੇ ਜ਼ਿਲ੍ਹੇ ਦੇ ਸਾਥੀਆਂ ਨੂੰ ਪਿੰਡ ਨਵਾਂ ਚੋਟ ਚੱਕ ਵਿਖੇ ਸੰਭਾਲਿਆ ਜਾਵੇਗਾ ਦੀ ਤਿਆਰੀ ਲਈ ਵੱਡੀ ਗਿਣਤੀ ਵਿੱਚ ਸਾਥੀ 26 ਅਗਸਤ ਨੂੰ ਉਸ  ਨੂੰ ਲੈਣ ਲਈ ਪਹੁੰਚਣਗੇ। ਇਹ ਜੱਥਾ ਦੋ ਦਿਨ ਲਈ ਲੁਧਿਆਣਾ ਜ਼ਿਲ੍ਹਾ ਵਿੱਚ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਜਾਵੇਗਾ। ਜਿਸ ਵਿੱਚ 50 ਮੋਟਰਸਾਈਕਲਾਂ ਤੇ ਸਵਾਰ ਸਾਥੀ ਅਗਵਾਈ ਕਰਨਗੇ ਤੇ ਬਾਕੀ ਸਾਥੀ ਕਾਰਾਂ ਵਿੱਚ ਚੱਲਣਗੇ। 27 ਤਰੀਕ ਨੂੰ ਇਸ ਜੱਥੇ ਦੀ ਸਮਾਪਤੀ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਅਰਪਣ ਕਰਕੇ ਹੋਵੇਗੀ। 

ਹਰ ਸਾਲ ਦੀ ਤਰ੍ਹਾਂ ਪਾਰਟੀ ਵੱਲੋਂ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਨ ਨੂੰ ਪਿੰਡ ਈਸੜੂ ਵਿਖੇ ਮਨਾਇਆ ਜਾਵੇਗਾ।

25ਵੇਂ ਪਾਰਟੀ ਮਹਾਂ ਸੰਮੇਲਨ ਤੋਂ ਪਹਿਲਾਂ ਤੇ ਪਾਰਟੀ ਦੇ 100 ਸਾਲਾ ਪ੍ਰੋਗਰਾਮ ਦੇ ਤਹਿਤ ਸੂਬੇ ਵਿੱਚ ਕੀਤੇ ਜਾ ਰਹੇ ਪੰਜ ਸੈਮੀਨਾਰਾਂ ਵਿੱਚੋਂ ਇੱਕ ਸੈਮੀਨਾਰ ਜੋ ਖੇਤੀਬਾੜੀ ਨਾਲ ਸਬੰਧਤ ਹੈ,  ਲੁਧਿਆਣਾ ਜ਼ਿਲ੍ਹੇ  ਵਿੱਚ ਹੋਣਾ ਹੈ, ਉਹ ਮੁੱਲਾਂਪੁਰ ਵਿਖੇ 7 ਸਤੰਬਰ ਨੂੰ ਕੀਤਾ ਜਾਵੇਗਾ।

21 ਸਤੰਬਰ ਨੂੰ ਕਿਵੇਂ ਮਹਾਂਸੰਮੇਲਨ ਦੇ ਪਹਿਲੇ ਦਿਨ ਮੁਹਾਲੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿੱਚ ਲੁਧਿਆਣਾ ਜ਼ਿਲ੍ਹੇ ਤੋਂ 20 ਬੱਸਾਂ ਦਾ ਕਾਫ਼ਲਾ ਸ਼ਾਮਲ ਹੋਵੇਗਾ। 

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਲੁਧਿਆਣੇ ਜ਼ਿਲ੍ਹੇ ਵੱਲੋਂ ਪੰਜ ਵਲੰਟੀਅਰ 16 ਅਗਸਤ ਦੇ ਸੰਗਰੂਰ ਵਿਖੇ ਹੋ ਰਹੇ ਟ੍ਰੇਨਿੰਗ ਕੈਂਪ ਵਿੱਚ ਭੇਜੇ ਜਾਣਗੇ। 

ਮੀਟਿੰਗ ਵਿੱਚ ਜਿਨਾਂ ਸਾਥੀਆਂ ਨੇ ਵਿਚਾਰ ਪ੍ਰਗਟ ਕੀਤੇ ਉਹਨਾਂ ਵਿੱਚ ਐਡਵੋਕੇਟ ਪਰਮਜੀਤ ਸਿੰਘ ਖੰਨਾ ਤੋਂ, ਪਾਰਟੀ ਦੇ ਸ਼ਹਿਰੀ ਸਕੱਤਰ ਲੁਧਿਆਣਾ ਐਮ ਐਸ ਭਾਟੀਆ, ਭਗਵਾਨ ਸਿੰਘ ਸੋਮਲਖੇੜੀ ਬਲਾਕ ਸਕੱਤਰ ਮਲੌਦ, ਨਿਰੰਜਨ ਸਿੰਘ ਧੀਰ ਬਲਾਕ ਸਕੱਤਰ ਦੋਰਾਹਾ, ਜਿਲਾ ਸਹਾਇਕ ਸਕੱਤਰ ਚਮਕੌਰ ਸਿੰਘ, ਜਿਲਾ ਕਾਰਜਕਾਰਨੀ ਮੈਂਬਰ ਕੇਵਲ ਸਿੰਘ ਬਨਵੈਤ , ਡਾ ਰਜਿੰਦਰ ਪਾਲ ਸਿੰਘ ਔਲਖ,ਨਰੇਸ਼ ਗੌੜ ਅਤੇ ਅਜੀਤ ਜਵੱਦੀ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਮੀਟਿੰਗ ਵਿੱਚ ਕਾਮਰੇਡ ਚਰਨ ਸਰਾਭਾ ,ਰਾਮ ਪ੍ਰਤਾਪ, ਕੁਲਵੰਤ ਕੌਰ, ਗੁਰਮੇਲ ਮੈਲੜੇ, ਕੁਲਵੰਤ ਸਿੰਘ ਪੰਧੇਰ ਖੇੜੀ, ਸਤਨਾਮ ਸਿੰਘ, ਹਰਬੰਸ ਸਿੰਘ,ਪਰਵੀਨ ਕੁਮਾਰ, ਸੁਸ਼ੀਲ ਅਗਰਵਾਲ, ਇਕਬਾਲ ਸਿੰਘ, ਸੰਜੇ ਕੁਮਾਰ, ਜਗਮੋਨ ਸ਼ਰਮਾ, ਅਨਿਲ ਕੁਮਾਰ, ਗੁਰਮੀਤ ਸਿੰਘ, ਜੋਗਿੰਦਰ ਪਾਲ, ਸਰੋਜ ਕੁਮਾਰ ਆਦਿ ਹਾਜ਼ਰ ਸਨ। ਅੰਤ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਕਾਮਰੇਡ ਰਮੇਸ਼ ਰਤਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਸਮੁੱਚੀ ਜ਼ਿੰਦਗੀ ਪਾਰਟੀ ਦੇ ਲੇਖੇ ਲਾਉਣ ਵਾਲਿਆਂ ਦੇ ਪਰਿਵਾਰ ਵੀ ਇਸ ਮਕਸਦ ਲਈ ਸਰਗਰਮ ਹਨ। ਜ਼ਿੰਦਾ ਸ਼ਹੀਦ ਨਰਿੰਦਰ ਸੋਹਲ, ਸ਼ਹੀਦ ਗੁਰਮੇਲ ਹੂੰਝਣ ਦੀਆਂ ਯਾਦਾਂ ਦੁਆਉਣ ਵਾਲਾ ਪੰਧੇਰਖੇੜੀ ਪਰਿਵਾਰ ,  ਕਾਮਰੇਡ ਭਾਰਤ ਪ੍ਰਕਾਸ਼, ਕਾਮਰੇਡ ਪੂਰਨ ਸਿੰਘ ਨਾਰੰਗਵਾਲ ਅਤੇ ਗੁਰਮੇਲ ਸਿੱਧੂ ਹੁਰਾਂ ਦੀਆਂ ਸਰਗਰਮੀਆਂ ਚੇਤੇ ਕਰਾਉਣ ਵਾਲੀ ਉਹਨਾਂ ਦੀ ਜੀਵਨ ਸਾਥਣ ਕੁਲਵੰਤ ਕੌਰ ਵੀ ਇਹਨਾਂ ਸਰਗਰਮੀਆਂ ਵਿੱਚ ਮੂਹਰਲੀ ਕਤਾਰ ਵਿੱਚ ਹੈ। 

ਇਸ ਦੇ ਨਾਲ ਨਾਲ ਕਾਮਰੇਡ ਐਮ ਐਸ ਭਾਟੀਆ ਕਲਮਾਂ ਵਾਲਿਆਂ ਦੇ ਕਾਫ਼ਿਲੇ ਨੂੰ ਇੱਕ ਵਾਰ ਫੇਰ ਸਰਗਰਮ ਕਰਨ ਵਿੱਚ ਰੁਝੇ ਹੋਏ ਹਨ। 

Saturday, May 03, 2025

ਦਹਿਸ਼ਤਗਰਦੀ, ਸਮਾਜਕ-ਸਦਭਾਵ ਅਤੇ ਸ਼ਾਂਤੀ ਨੂੰ ਲੈ ਕੇ ਡਾਕਟਰ ਵੀ ਹੋਏ ਚਿੰਤਿਤ

From M S Bhatia on 03 May 2025 at 2022 Regarding IDPD meeting

ਆਈ ਡੀ ਪੀ ਡੀ ਵਲੋਂ ਪਹਿਲਗਾਮ ਵਿਖੇ ਅੱਤਵਾਦੀ ਹਿੰਸਾ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ

ਲੁਧਿਆਣਾ: 3 ਮਈ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਇੰਡੀਅਨ ਡਾਕਟਰ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਵੱਲੋਂ ਪਹਿਲਗਾਮ ਵਿਖੇ ਨਿਰਦੋਸ਼ ਸੈਲਾਨੀਆਂ  ਦੀ ਹੱਤਿਆ ਵਿੱਚ ਸ਼ਹੀਦ ਹੋਏ  ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅੱਤਵਾਦੀਆਂ ਦੇ ਇਸ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਉਹਨਾਂ ਨੂੰ ਸਖਤ ਤੋ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ।

ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਖੋਖਲੇ ਦਾਅਵਿਆਂ ਕਿ ਘਾਟੀ ਵਿੱਚ ਅੱਤਵਾਦ ਸਮਾਪਤ ਹੋ ਚੁੱਕਿਆ ਹੈ, ਨੂੰ ਸਿਰਫ ਇੱਕ ਰਾਜਨੀਤੀਕ ਸਟੰਟ ਦੱਸਿਆ। ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਨੋਟਬੰਦੀ ਤੋਂ ਬਾਅਦ ਅੱਤਵਾਦ ਸਮਾਪਤ ਹੋ ਜਾਏਗਾ ਅਤੇ ਇਸੇ ਗੱਲ ਨੂੰ ਦੁਬਾਰਾ ਧਾਰਾ 370 ਹਟਾਉਣ ਤੋਂ ਬਾਅਦ ਫਿਰ ਦੋਹਰਾਇਆ। ਪਰ ਅਸਲ ਵਿੱਚ ਆਂਕੜੇ ਦੱਸਦੇ ਹਨ ਕਿ ਪਿਛਲੀ ਯੂਪੀਏ ਦੀ ਸਰਕਾਰ ਦੇ ਦੌਰਾਨ ਅੱਤਵਾਦੀਆਂ ਹੱਥੋਂ ਮਾਰੇ ਗਏ ਲੋਕਾਂ ਦੀ ਗਿਣਤੀ ਪ੍ਰਤਿਵਰਸ਼ 101 ਤੇ ਲਿਆਂਦੀ ਗਈ ਸੀ ਜਦੋਂ ਕੀ ਮੌਜੂਦਾ ਸਰਕਾਰ ਦੇ 11 ਸਾਲ ਲਗਭਗ ਹੋਣ ਨੂੰ ਆਏ ਤੇ ਇਹ ਗਿਣਤੀ 127 ਤੱਕ ਖੜੀ ਹੈ।

ਇਕ ਦਮ ਘਬਰਾ ਕੇ ਬਿਨਾਂ ਸੋਚੇ ਸਮਝੇ ਸਿੰਧੂ ਨਦੀ ਸੰਧੀ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਤੇ ਪਾਕਿਸਤਾਨ ਨੂੰ ਪਾਣੀ ਬੰਦ ਕਰਨ ਦੀ ਗੱਲ ਕਰ ਦਿੱਤੀ ਗਈ। ਨਾ ਤੇ ਇਹ ਤਕਨੀਕੀ ਤੌਰ ਤੇ ਸੰਭਵ ਹੈ ਤੇ ਨਾਲ ਹੀ ਇਹ ਗੈਰ ਕਾਨੂੰਨੀ ਵੀ ਹੈ। ਇਹ ਪਾਣੀ ਪਾਕਿਸਤਾਨ ਦੇ ਲੋਕਾਂ ਦੀ ਖੇਤੀਬਾੜੀ ਅਤੇ ਹੋਰ ਲੋੜਾਂ ਲਈ ਇਕ ਜੀਵਨ ਰੇਖਾ ਹੈ। ਇਸ ਨੂੰ ਬੰਦ ਕਰਨ ਦੇ ਨਾਲ ਪਾਕਿਸਤਾਨ ਦੇ ਵਿੱਚ ਪੀਣ ਦੇ ਪਾਣੀ ਤੇ ਖੁਰਾਕ ਦਾ 20 ਕਰੋੜ ਲੋਕਾਂ ਦੇ ਲਈ ਸੰਕਟ ਖੜਾ ਹੋ ਸਕਦਾ ਹੈ । ਇੰਜ ਹੋਇਆ ਤਾਂ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਬਹੁਤ ਕਠਿਨਾਈਆਂ ਪੈਦਾ ਹੋ ਜਾਣਗੀਆਂ।  

ਇਹ ਲਾਜ਼ਮੀ ਹੈ ਕਿ ਹਿੰਸਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਪਰ ਪ੍ਰਧਾਨ ਮੰਤਰੀ ਵੱਲੋਂ ਹਮਲਾਵਰ ਕਿਸਮ ਦੀਆਂ ਗੱਲਾਂ ਅਤੇ ਮਿੱਟੀ ਵਿੱਚ ਮਿਲਾਣ ਦੀਆਂ ਗੱਲਾਂ ਭਾਵਨਾ ਪੂਰਨ ਤਾਂ ਹੋ ਸਕਦੀਆਂ ਹਨ ਪਰ ਯਥਾਰਥਵਾਦੀ ਨਹੀਂ ਹਨ। ਮੁਸਲਮਾਨਾਂ ਅਤੇ ਕਸ਼ਮੀਰੀ ਵਿਦਿਆਰਥੀਆਂ ਤੇ ਹਮਲਿਆਂ  ਨੂੰ ਰੋਕਣਾ ਲਾਜ਼ਮੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਸ਼ਮੀਰ ਦੇ ਲੋਕਾਂ ਨੇ ਪਹਿਲਗਾਮ ਵਿਚ ਹੋਈ ਹਿੰਸਾ ਨੂੰ ਪੂਰੀ ਤਰਹਾਂ ਰੱਦ ਕਰ ਦਿੱਤਾ ਹੈ। 

ਉਨਾਂ ਨੇ ਨਾ ਕੇਵਲ ਜ਼ਖਮੀਆਂ ਨੂੰ ਬਚਾਇਆ ਬਲਕਿ ਸਾਰੇ ਕਸ਼ਮੀਰ ਵਿੱਚ ਸੜਕਾਂ ਤੇ ਉਤਰ ਕੇ ਇਸ ਹਿੰਸਕ ਕਾਰੇ ਦਾ ਪ੍ਰਦਰਸ਼ਨ ਕਰਕੇ ਵਿਰੋਧ ਵੀ ਕੀਤਾ।

ਇਸ ਲਈ ਇਨਾਂ ਹਾਲਾਤਾਂ ਨੂੰ ਸਮਝਦਾਰੀ ਦੇ ਨਾਲ ਸਮਝ ਕੇ ਅੱਗੇ ਚਲਣਾ ਚਾਹੀਦਾ ਹੈ। ਜਿੱਥੇ ਆਪਣੇ ਦੇਸ਼ ਦੀ ਅਣਖ ਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਦੇ ਲਈ ਮਜਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ ਉਥੇ ਸਾਨੂੰ ਵਾਸੂਦੇਵ ਕੁਟੰਬ ਦੀ ਦਾਰਸ਼ਨਿਕਤਾ ਤੇ ਅੱਗੇ ਚਲਣਾ ਪਏਗਾ ਜਿਸ ਮੁਤਾਬਕ ਮਾਨਵ ਜਾਤੀ ਨੂੰ ਸਮੁੱਚੇ ਤੌਰ ਤੇ ਮਾਨ ਸਨਮਾਨ ਦੇਣਾ ਪਏਗਾ।

 ਅੱਜ ਇਹ ਤੱਥ ਸਭ ਨੂੰ ਪਤਾ ਹੈ ਕਿ ਅਜੋਕੇ ਯੁੱਧਾਂ ਦੌਰਾਨ ਲੜਾਕਿਆਂ ਦੇ ਮੁਕਾਬਲੇ ਆਮ ਨਾਗਰਿਕ ਵਧੇਰੇ ਗਿਣਤੀ ਵਿਚ ਮਾਰੇ ਜਾਂਦੇ ਹਨ।  ਹੁਣ ਸਮਾਂ ਆ ਗਿਆ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਇਸ ਖੇਤਰ ਵਿੱਚ ਕਿਤੇ  ਵੀ ਅਜਿਹੀ ਵਾਪਰਨ  ਤੋਂ ਰੋਕਣ ਲਈ ਇੱਕ ਆਮ ਸੁਰੱਖਿਆ ਪ੍ਰਣਾਲੀ ਦਾ ਵਿਕਾਸ ਕਰਨਾ ਚਾਹੀਦਾ ਹੈ।

ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾ ਅਰੁਣ ਮਿੱਤਰ-ਪ੍ਰਧਾਨ ਆਈ.ਡੀ.ਪੀ.ਡੀ,  ਪ੍ਰੋਫੈਸਰ ਜਗਮੋਹਨ ਸਿੰਘ, ਡਾਕਟਰ ਗਗਨਦੀਪ ਸਿੰਘ, ਡਾਕਟਰ ਪਰਮ ਸੈਣੀ, ਡਾਕਟਰ ਪ੍ਰਗਿਆ ਸ਼ਰਮਾ, ਐਮ ਐਸ ਭਾਟੀਆ, ਡਾਕਟਰ ਇੰਦਰਵੀਰ ਸਿੰਘ, ਡਾਕਟਰ ਐਮ ਕੇ ਮਹਾਜਨ, ਡਾਕਟਰ ਸ਼ਕਤੀ  ਪਰਭਾਕਰ,  ਡਾਕਟਰ ਮਹਿੰਦਰ ਕੌਰ ਗਰੇਵਾਲ,  ਬ੍ਰਿਜ ਭੂਸ਼ਨ ਗੋਇਲ, ਡਾਕਟਰ ਕੁਸਮ ਲਤਾ ਵੀ ਸ਼ਾਮਿਲ ਰਹੇ।

Sunday, July 28, 2024

ਪੰਜਾਬ ਸਰਕਾਰ ਪੱਤਰਕਾਰਾਂ ਦੇ ਮਸਲੇ ਫੌਰੀ ਹੱਲ ਕਰੇ:PCJU

 ਮੰਗਾਂ ਨੂੰ ਲੈਕੇ PCJU  ਮੁੱਖ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਨੂੰ ਮਿਲੇਗੀ 


ਚੰਡੀਗੜ
: 27 ਜੁਲਾਈ 2024: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ):: 
ਵੀਡੀਓ ਵੀ ਦੇਖੋ ਜੀ

ਵੀਡੀਓ ਵੀ ਦੇਖੋ ਜੀ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਇੱਕ ਵੱਡੇ ਸੰਘਰਸ਼ ਦੇ ਛੇੜਨ ਦਾ ਇਸ਼ਾਰਾ ਜਿਹਾ ਦੇ ਦਿੱਤਾ ਹੈ। ਮੌਜੂਦਾ ਦੌਰ ਦੇ ਇਸ ਸੰਘਰਸ਼ ਦੀ ਗੱਲ ਕਰਨ ਤੋਂ ਪਹਿਲਾਂ ਕੁਝ ਅਤੀਤ ਵਿਚ ਜਾਣਾ ਵੀ ਜ਼ਰੂਰੀ ਹੈ। 

ਪੱਤਰਕਾਰਾਂ ਦੇ ਪੀਲੇ ਕਾਰਡ , ਮੁਫ਼ਤ ਬਸ ਸਫ਼ਰ ਦੀ ਸਹੂਲਤ ਅਤੇ ਮੁਫ਼ਤ ਰੇਲ ਸਫ਼ਰ ਵਿੱਚ ਵੀ ਰਿਆਇਤ ਦੀ ਛੋਟਾਂ ਵਰਗੀਆਂ ਮੰਗਾਂ ਕਈ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ। ਅਕਾਲੀ ਸਰਕਾਰ ਨੇ ਵੀ ਇਹਨਾਂ ਮੰਗਾਂ ਨੂੰ ਮੰਨਣ ਦੇ ਐਲਾਨ ਕੀਤੇ।  ਕਾਂਗਰਸ ਸਰਕਾਰਾਂ ਨੇ ਵੀ ਇਸ ਨੂੰ ਬੜੇ ਜ਼ੋਰਦਾਰ ਢੰਗ ਨਾਲ ਮੰਨਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵਾਅਦੇ ਕਾਫੀ ਕੀਤੇ। ਪਰ ਅਮਲੀ ਤੌਰ 'ਤੇ ਕੀ ਹੋਇਆ ਇਸ ਬਾਰੇ ਸਾਰੇ ਪੱਤਰਕਾਰ ਭਾਈਚਾਰੇ ਨੂੰ। ਸਹੂਲਤਾਂ ਦੀ ਮੰਗ ਕਰਦੇ ਕਰਦੇ  ਪੱਤਰਕਾਰ ਭਾਈਚਾਰੇ ਨੂੰ ਆਪਣੇ ਹੀ ਇੱਕ ਸਾਥੀ ਤੱਗੜ ਲਈ ਵੀ ਕਾਫੀ ਸੰਘਰਸ਼ ਕਰਨਾ ਪਿਆ। ਨਵੇਂ ਨਵੇਂ ਕਾਨੂੰਨ ਵੀ ਬਣ ਚੁੱਕੇ ਹਨ। ਅਜੇ ਹੋਰ ਵੀ ਬਣ ਸਕਦੇ ਹਨ।    ਵੀਡੀਓ ਵੀ ਦੇਖੋ ਜੀ

ਅੱਸੀਵਿਆਂ ਤੋਂ ਲੈਕੇ ਨੱਬਿਵਿਆਂ ਦੇ ਆਰੰਭ ਤੱਕ ਇਹਨਾਂ ਮੰਗਾਂ ਲਈ ਪੰਜਾਬ ਯੂਨੀਅਨ ਆਫ ਜਰਨਲਿਸਟਸ ਨੇ ਵੀ ਸੀਨੀਅਰ ਪੱਤਰਕਾਰ ਸ਼ਿਆਮ ਖੋਸਲਾ ਅਤੇ ਉਹਨਾਂ ਦੀ ਅਗਵਾਈ ਵਾਲੀ ਟੀਮ ਦੇ ਪ੍ਰੋਗਰਾਮਾਂ ਮੁਤਾਬਿਕ ਬਹੁਤ ਸੰਘਰਸ਼ ਕੀਤੇ ਸਨ। ਮੈਂ ਖੁਦ ਵੀ ਉਹਨਾਂ ਦੀ ਟੀਮ ਵਿੱਚ ਸਰਗਰਮ ਰਿਹਾਂ। ਉਦੋਂ ਮੈਂ ਪਹਿਲਾਂ ਪੰਜਾਬੀ ਟ੍ਰਿਬਿਊਨ ਅਤੇ ਫਿਰ ਜਨਸੱਤਾ ਲਈ ਕੰਮ ਕਰਦਾ ਰਿਹਾ। ਉਹ ਵੇਲਾ ਬੜਾ ਨਾਜ਼ੁਕ ਸੀ ਪਰ ਲੋਕ ਪੈਰ ਵੀ ਬਹੁਤ ਦੇਂਦੇ ਸਨ। ਅਖਬਾਰਾਂ ਦੇ ਮਾਲਕ ਅਤੇ ਪ੍ਰਬੰਧਕ ਵੀ ਆਪਣੇ ਪੱਤਰਕਾਰਾਂ ਨੂੰ ਦਰਪੇਸ਼ ਖਤਰਿਆਂ ਦਾ ਧਿਆਨ ਰੱਖਿਆ ਕਰਦੇ ਸਨ।      ਵੀਡੀਓ ਵੀ ਦੇਖੋ ਜੀ 

ਉਹਨਾਂ ਦਿਨਾਂ ਵਿੱਚ ਇੱਕ ਪਤਰਕਾਰ ਰਾਮ ਸਿੰਘ ਬਲਿੰਗ ਨੂੰ ਪੁਲਿਸ ਨੇ ਫੜਿਆ ਜਿਸਦਾ ਕੁਝ ਪਤਾ ਨਾ ਲੱਗੇ। ਇਸ ਯੂਨੀਅਨ ਨੇ ਉਸ ਪੱਤਰਕਾਰ ਦੀ ਭਾਲ ਅਤੇ ਰਿਹਾਈ ਲਈ ਪੁਰਜ਼ੋਰ ਕੋਸ਼ਿਸ਼ਾਂ ਵੀ ਕੀਤੀਆਂ। ਉਹਨਾਂ ਨੇ ਜਿਹੜੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵਾਅਦੇ ਵੀ ਕੀਤੇ ਅਤੇ ਭਰੋਸੇ ਵੀ ਦਿੱਤੇ। ਯੂਨੀਅਨ ਵਾਲੇ ਹਰ ਮੀਟਿੰਗ ਵਿਚ ਇਸ ਬਾਰੇ ਦੱਸਦੇ ਕਿ ਇਸ ਬਾਰੇ ਪੜਤਾਲ ਜਾਰੀ ਹੈ। ਪਰ ਬਾਅਦ ਵਿੱਚ ਯੂਨੀਅਨ ਨੇ ਵੀ ਇਸਦੀ ਪੁਸ਼ਟੀ ਕੀਤੀ ਕਿ ਉਸਨੂੰ ਪੁਲਿਸ ਨੇ ਮਾਰ ਕੇ ਕਿਧਰੇ ਖਪਾ ਦਿੱਤਾ ਸੀ। ਬਾਅਦ ਵਿਚ ਇਹ ਯੂਨੀਅਨ ਕਈ ਕਾਰਨਾਂ ਕਰਕੇ ਅਤੀਤ ਦਾ ਹਿੱਸਾ ਬਣ ਗਈ ਜਾਂ ਫਿਰ ਗੈਰ ਸਰਗਰਮ ਹੋ ਗਈ।                                              ਵੀਡੀਓ ਵੀ ਦੇਖੋ ਜੀ

ਇਸ ਤਰ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਅਤੇ  ਅਤੇ ਸਹੂਲਤਾਂ ਦੇ ਮੁੱਦੇ ਅਤੇ ਸੁਆਲ ਉਦੋਂ ਵੀ ਗੰਭੀਰ ਸਨ ਅਤੇ ਹੁਣ ਹੋਰ ਗੰਭੀਰ ਹੋ ਚੁੱਕੇ ਹਨ। ਉਦੋਂ ਪੱਤਰਕਾਰਾਂ ਦੀ ਗਿਣਤੀ ਵੀ ਘੱਟ ਸੀ ਅਤੇ ਅਖਬਾਰਾਂ ਦੀ ਵੀ। ਹੁਣ ਇਹ ਗਿਣਤੀ ਵੀ ਕਈ ਗੁਣਾਂ ਵੱਧ ਚੁੱਕੀ ਹੈ। ਇਸ ਲਈ ਸੁਆਲਾਂ ਦਾ ਗੰਭੀਰ ਹੋਣਾ ਵੀ ਜ਼ਰੂਰੀ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ PCJU ਨੇ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਨੂੰ ਬੜੀ ਮਜ਼ਬੂਤੀ ਨਾਲ ਸਵੀਕਾਰ ਕਰਕੇ ਐਲਾਨ ਕੀਤਾ ਹੈ ਕਿ ਹਾਂ ਅਸੀਂ ਕਰਾਂਗੇ ਸੰਘਰਸ਼ ਇਹਨਾਂ ਸਭਨਾਂ ਮੁੱਦਿਆਂ ਲਈ। PCJU ਨੇ ਭਾਵੇਂ ਸਖਤ ਭਾਸ਼ਾ ਵਿਚ ਕੁਝ ਨਹੀਂ ਕਿਹਾ ਪਰ ਸੁਰ ਲਲਕਾਰ ਵਾਲੀ ਹੀ ਹੈ। 

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸ਼ਨੀਵਾਰ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪ੍ਰਧਾਨ ਬਲਬੀਰ ਜੰਡੂ ਦੀ ਪ੍ਰਧਾਨਗੀ ਹੇਠ ਹੋਈ। ਵਰਕਿੰਗ ਕਮੇਟੀ ਨੇ ਮੀਟਿੰਗ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੀਲੇ ਕਾਰਡਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਦਾ ਫੈਸਲਾ ਕੀਤਾ।ਉਹਨਾਂ ਅਧਿਕਾਰੀਆਂ ਦੀ ਆਲੋਚਨਾ ਵੀ ਕੀਤੀ ਜਿਹੜੇ ਅਧਿਕਾਰੀ ਬਿਨਾਂ ਕਿਸੇ ਆਧਾਰ ਦੇ ਪਤਰਕਾਰਾ ਦੇ ਕਾਰਡਾਂ ਨੂੰ ਰੋਕਣ ਦੇ ਲਈ ਅਣਕਿਆਸੀ ਰੁਕਾਵਟਾਂ ਖੜੀਆਂ ਕਰ ਰਹੇ ਹਨ। ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਰੂਰੀ ਕਦਮ ਚੁੱਕੇ ਜਾਣ।                ਵੀਡੀਓ ਵੀ ਦੇਖੋ ਜੀ     

ਇਸ ਮੌਕੇ ਵੱਖ-ਵੱਖ ਜਿਲਿਆਂ ਤੋਂ ਪੁੱਜੇ ਪ੍ਰਧਾਨਾਂ, ਜਨਰਲ ਸਕੱਤਰਾਂ ਨੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਇਹਨਾਂ ਸਮਸਿਆਵਾਂ ਵਿਚ ਪੀਲੇ ਕਾਰਡ, ਰੇਲਵੇ ਪਾਸ, ਬੱਸ ਸਫਰ ਸਹੂਲਤ,ਟੋਲ ਪਲਾਜ਼ਾ ਤੇ ਸਿਹਤ ਸਹੂਲਤਾਂ ਬਾਰੇ ਚਰਚਾ ਕੀਤੀ।       ਵੀਡੀਓ ਵੀ ਦੇਖੋ ਜੀ

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ  ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਰੇਲਵੇ ਮੰਤਰੀ ਰਵਨੀਤ ਬਿੱਟੂ ਨੂੰ ਮੰਗ ਪੱਤਰ ਦਿੱਤੇ ਜਾਣ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਪੱਤਰਕਾਰਾਂ ਪ੍ਰਤੀ ਨਾ ਪੱਖੀ ਰਵਈਏ ਦੀ ਨਿੰਦਾ ਕੀਤੀ ਗਈ। ਇਸ ਮੌਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਗਲਤ ਢੰਗ ਤਰੀਕਿਆ ਦੀ ਨਿੰਦਾ ਕੀਤੀ  ਗਈ।

ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਕਿ ਤਿੰਨ ਤੇ ਚਾਰ ਅਗਸਤ ਨੂੰ ਪੰਚਕੂਲਾ ਵਿਖੇ ਯੂਨੀਅਨ ਦੀ ਕੌਮੀ ਕੌਂਸਲ ਦੀ ਦੋ ਰੋਜ਼ਾ ਮੀਟਿੰਗ  ਹੋ ਰਹੀ ਹੈ। ਮੀਟਿੰਗ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਪੱਤਰਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੂੰ ਦਰਪੇਸ਼ ਮਸਲਿਆਂ ਤੇ ਚਰਚਾ ਕਰਕੇ ਰਣਨੀਤੀ ਤੈਅ ਕੀਤੀ ਜਾਵੇਗੀ।               ਵੀਡੀਓ ਵੀ ਦੇਖੋ ਜੀ

ਉਹਨਾ ਕੇਂਦਰ ਸਰਕਾਰ ਤੋਂ ਮੀਡੀਆ ਕਮਿਸ਼ਨ ਬਣਾਉਣ ਤੇ ਵਰਕਿੰਗ ਜਰਨਲਿਸਟ ਐਕਟ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਜੈ ਸਿੰਘ ਛਿੱਬਰ, ਬਿੰਦੂ ਸਿੰਘ, ਭੁਪਿੰਦਰ ਸਿੰਘ ਮਲਿਕ, ਗੁਰਉਪਦੇਸ਼ ਭੁੱਲਰ, ਸੰਤੋਖ ਗਿੱਲ,  ਰਜਿੰਦਰ ਰਿਖੀ, ਐਨ ਪੀ ਧਵਨ, ਸੁਖਨੈਬ ਸਿੰਘ ਸਿੱਧੂ, ਕੇਪੀ ਸਿੰਘ, ਸਰਬਜੀਤ ਭੱਟੀ, ਭੂਸ਼ਣ ਸੂਦ ਤੇ ਨਵਾਂਕਾਂਤ ਬੇਰੋਮਜਰਾ ਨੇ ਵੀ ਆਪਣੇ ਵਿਚਾਰ ਰੱਖੇ।

ਇਸ ਦੌਰਾਨ ਭੂਸ਼ਣ ਸੂਦ ਨੂੰ ਐਕਟਿੰਗ ਸਕੱਤਰ ਜਨਰਲ, ਹਰਮੇਸ਼ ਵਿਰਦੀ ਨੂੰ ਮੀਤ ਪ੍ਰਧਾਨ, ਭਾਰਤ ਭੂਸ਼ਣ ਡੋਗਰਾ, ਸੁਖਨੈਬ ਸਿੱਧੂ ਤੇ ਪਰਵਿੰਦਰ ਜੌੜਾ ਨੂੰ ਵਰਕਿੰਗ ਕਮੇਟੀ ਮੈਬਰ ਬਣਾਇਆ ਗਿਆ।

ਉਂਝ ਤਾਂ ਹੁਣ ਪੰਜਾਬ ਵਿੱਚ ਵੀ ਇਹੀ ਇੱਕੋ ਇੱਕ ਯੂਨੀਅਨ ਹੈ ਜਿਹੜੀ ਬਾਕੀ ਛੋਟੇ ਮੋਟੇ ਸੰਗ੍ਰਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਸਰਗਰਮ ਹੈ। ਫਿਰ ਵੀ ਪੰਜਾਬ ਦੇ ਬਾਕੀ ਗਰੁੱਪ ਅਤੇ ਵਿਅਕਤੀਗਤ ਪੱਤਰਕਾਰ ਜਿੰਨੀ ਛੇਤੀ ਇਸ ਨਾਲ ਜੁੜਨ ਓਨਾ ਹੀ ਚੰਗਾ ਹੈ। ਇਹ ਜਲਦੀ ਹੀ ਇੱਕ ਲਹਿਰ ਦੇ ਰੂਪ ਵਿਚ ਸਾਹਮਣੇ ਆ ਸਕਦੀ ਹੈ। 

ਵੀਡੀਓ ਵੀ ਦੇਖੋ ਜੀ

Wednesday, May 31, 2023

ਕੇਂਦਰ ਸਰਕਾਰ ਵੱਲ਼ੋਂ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ:ਕੇਂਦਰੀ ਸਿੰਘ ਸਭਾ

 ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ 


ਚੰਡੀਗੜ੍ਹ: 31 ਮਈ 2023: (ਪੰਜਾਬ ਸਕਰੀਨ ਡੈਸਕ)::

ਆਕਾਸ਼ਵਾਣੀ ਦੀਆਂ ਪੰਜਾਬੀ ਖ਼ਬਰਾਂ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕਰ ਕੇ ਰਾਜਧਾਨੀ ਤੋਂ ਪੰਜਾਬ ਦਾ ਦਾਆਵਾ ਖ਼ਤਮ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਸ਼ੁਰੂ ਹਨ। ਇਹ ਸਭ ਕੁਝ ਜੂਨ-84 ਦੀ ਯਾਦ ਤਾਜ਼ਾ ਕਰਾਉਣ ਵਾਲੇ ਘੱਲੂਘਾਰੇ ਹਫਤੇ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਕੀਤਾ।  ਮਈ ਮਹੀਨੇ ਦੀਆਂ ਆਖ਼ਿਰੀ ਤਾਰੀਖਾਂ ਵਿੱਚ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਪਾਠਕ੍ਰਮ ਚੋਂ ਵੀ ਪੰਜਾਬੀ ਭਾਸ਼ਾ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ

ਕੇਂਦਰੀ ਸਿੰਘ ਸਭਾ ਨੇ ਕੇਂਦਰ ਸਰਕਾਰ ਦੇ ਅਦਾਰਿਆਂ ਵੱਲੋਂ ਲਗਾਤਾਰ ਪੰਜਾਬੀ ਭਾਸ਼ਾ ਉਪਰ ਕੀਤੇ ਜਾ ਰਹੇ ਹਮਲਿਆਂ ਅਤੇ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਹੈ।

ਇੱਥੇ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਅਤੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਚੱਲ ਰਹੇ ਆਕਾਸ਼ਵਾਣੀ ਡਾਇਰੈਕਟੋਰੇਟ ਨੇ ਚੰਡੀਗੜ੍ਹ ਤੋਂ ਪੰਜਾਬੀ ਖ਼ਬਰਾਂ ਦਾ ਯੂਨਿਟ ਜਲੰਧਰ ਤਬਦੀਲ ਕਰ ਕੇ ਜਿੱਥੇ ਆਕਾਸ਼ਵਾਣੀ ਚੰਡੀਗੜ੍ਹ ਨਾਲ ਜੁੜੇ ਲੱਖਾਂ ਸਰੋਤਿਆਂ ਨੂੰ ਪੰਜਾਬੀ ਖ਼ਬਰਾਂ ਅਤੇ ਇਸ ਉਪਰ ਆਧਾਰਿਤ ਪ੍ਰੋਗਰਾਮ ਤੋਂ ਵਾਂਝੇ ਕੀਤਾ ਹੈ ਉੱਥੇ ਰਾਜਧਾਨੀ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਵੀ ਕਮਜ਼ੋਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।

ਬੁਲਾਰਿਆਂ ਨੇ ਦਸਿਆ ਕਿ 14 ਮਈ ਤੇ ਆਕਾਸ਼ਵਾਣੀ ਦੀ ਵੈਬਸਾਈਟ ਤੋਂ ਪੰਜਾਬੀ ਦੀਆਂ ਪ੍ਰਦੇਸ਼ਕ ਖ਼ਬਲਾਂ ਦੀ ਟੈਕਸਟ ਗਾਇਬ ਹੈ ਜੋ ਦੇਸ਼ ਵਿਦੇਸ਼ ’ਚ ਬੈਠੇ ਲੋਕਾਂ ਤੱਕ ਪੰਜਾਬ ਦੀਆਂ ਖ਼ਬਰਾਂ ਪੁਚਾਉਂਦੀ ਸੀ। ਇਸ ਤੋਂ ਇਲਾਵਾ ਸ਼ਾਮ ਨੂੰ ਚੰਡੀਗੜ੍ਹ ਸਟੇਸ਼ਨ ਤੋਂ 2 ਵਾਰ ਨਸ਼ਰ ਹੋਣ ਵਾਲੀਆਂ ਐਫ.ਐਮ ਹੈਡਲਾਈਨਜ਼ ਵਿੱਚੋਂ ਪੰਜਾਬ ਅਤੇ ਚੰਡੀਗੜ੍ਹ ਯੂ.ਟੀ ਦੀਆਂ ਖ਼ਬਰਾਂ ਹਟਾ ਦਿੱਤੀਆਂ ਗਈਆਂ ਹਨ।

ਕੇਂਦਰੀ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ (ਜਿਸ ਵਿੱਚ ਬਹੁਤੇ ਮੈਂਬਰ ਪੰਜਾਬ ਵਿਰੋਧੀ ਹਨ) ਨੇ ਯੂਨੀਵਰਸਿਟੀ ਦੀ ਗਰੈਜੂਏਸ਼ਨ ਕੋਰਸਾਂ ਵਿੱਚੋਂ  ਪੰਜਾਬੀ ਦਾ ਲਾਜ਼ਮੀ ਵਿਸ਼ਾ ਹਟਾਉਣ ਦਾ ਫੈਸਲਾ ਲਿਆ ਹੈ, ਜੋ ਸਰਾਸਰ ਪੰਜਾਬੀ ਅਤੇ ਪੰਜਾਬ ਵਿਰੋਧੀ ਫੈਸਲਾ ਹੈ। 

ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਹਿੱਸਾ ਹੈ ਅਤੇ ਇਹ ਸ਼ਹਿਰ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ, ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਸੀ। ਉਹਨਾਂ ਨੇ ਕਿਹਾ ਦੇਸ਼ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਸਿਰਫ਼ ਚੰਡੀਗੜ੍ਹ ਹੀ ਅਜਿਹਾ ਪ੍ਰਦੇਸ਼ ਹੈ ਜਿਸ ਨੂੰ ਇਸ ਦੀ ਮਾਂ ਬੋਲੀ ਤੋਂ ਤੋੜਿਆ ਗਿਆ ਹੈ ਜਦ ਕਿ ਹੋਰਨਾਂ ਕੇਂਦਰੀ ਪ੍ਰਦੇਸ਼ਾਂ ਦੀ ਸਰਕਾਰੀ ਭਾਸ਼ਾ ਉਥੋਂ ਦੇ ਲੋਕਾਂ ਦੀ ਬੋਲੀ ਹੀ ਰੱਖੀ ਗਈ ਹੈ ਸਿਰਫ਼ ਚੰਡੀਗੜ੍ਹ ਉਪਰ ਹੀ ਅੰਗਰੇਜ਼ੀ ਅਤੇ ਹਿੰਦੀ ਥੋਪੀ ਗਈ ਹੈ। 

ਇਹ ਸਾਂਝਾ ਬਿਆਨ ਜਿਹਨਾਂ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗਿਆਨੀ ਕੇਵਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ(ਅਕਾਲ ਪੁਰਖ ਕੀ ਫੌਜ), ਭਾਈ ਅਸੋਕ ਸਿੰਘ ਬਾਗੜੀਆਂ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ ਆਦਿ ਵੀ ਸ਼ਾਮਲ ਰਹੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, May 16, 2023

ਬੈਂਕ ਰਿਟਾਇਰੀਆਂ ਨੇ MP ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਸੌਂਪਿਆ

ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ  ਦੁਹਰਾਈ  


ਲੁੁਧਿਆਣਾ
: 16 ਮਈ 2023: (ਐਮ ਐਸ ਭਾਟੀਆ//ਪੰਜਾਬ ਸਕਰੀਨ)::

ਬੈਂਕਾਂ ਵਿੱਚ ਕੰਮ ਕਰਦੇ ਲੋਕ ਦੇਸ਼ ਦੀ ਅਰਥ ਵਿਵਸਥਾ ਨਾਲ ਬਹੁਤ ਹੀ ਨੇੜਿਓਂ ਜੁੜੇ ਹੁੰਦੇ ਹਨ। ਇਸ ਲਈ ਦੇਸ਼ ਦੀਆਂ ਸਰਕਾਰਾਂ ਵੱਲੋਂ ਸਮੇਂ ਸਮੇਂ ਬਣਾਈਆਂ ਜਾਂਦੀਆਂ ਨੀਤੀਆਂ ਨੂੰ ਮੁਖ ਰੱਖਦਿਆਂ ਦੇਸ਼ ਦੇ ਲੋਕਾਂ ਨੂੰ ਘੱਟ ਵਿਆਜ ਵਾਲੇ ਕਰਜ਼ੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਦੇਂਦੇ ਹਨ। ਬੈਂਕਿੰਗ ਦੇ ਖੇਤਰ ਦੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਇਹਨਾਂ ਦੀ ਉਮਰ ਦਾ ਸੁਨਹਿਰੀ ਦੌਰ ਲੰਘ ਜਾਂਦਾ ਹੈ। ਸਾਰੀ ਉਮਰ ਦੀ ਨੌਕਰੀ ਤੋਂ ਬਾਅਦ ਜਦੋਂ ਰਿਟਾਇਰਮੈਂਟ ਦਾ ਸਮਾਂ ਆਉਂਦਾ ਹੈ ਤਾਂ ਉਮੀਦ ਹੁੰਦੀ ਹੈ ਕਿ ਉਮਰ ਦੇ ਆਖਰੀ ਪੜਾਅ ਵਾਲੇ ਚਾਰ ਦਿਹਾੜੇ ਸੁਖ ਨਾਲ ਲੰਘ ਜਾਣਗੇ ਪਰ ਜ਼ਿੰਦਗੀ ਦੇ ਝਮੇਲੇ ਇਹ ਸੁਪਨਾ ਵੀ ਪੂਰਾ ਨਹੀਂ ਹੋਣ ਦੇਂਦੇ। 

ਸਮੇਂ ਦੇ ਨਾਲ ਨਾਲ ਤਕਰੀਬਨ ਸਾਰੇ ਖੇਤਰਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਦੀਆਂ ਰਹਿੰਦੀਆਂ ਹਨ। ਬੈਂਕ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵੀ ਹਰ ਪੰਜਾਂ ਸਾਲਾਂ ਮਗਰੋਂ ਵਾਧਾ ਹੁੰਦਾ ਰਹਿੰਦਾ ਹੈ ਕਿਓਂ ਵੱਧ ਰਹੀ ਮਹਿੰਗਾਈ ਨਾਲ ਨਜਿੱਠਣ ਲਈ ਹੋਰ ਕੋਈ ਰਸਤਾ ਵੀ  ਨਹੀਂ ਹੁੰਦਾ। ਇਹ ਸਾਰੀ ਸਥਿਤੀ ਬੈਂਕਾਂ ਵਿਚੋਂ ਰਿਟਾਇਰ ਹੋਣ ਵਾਲਿਆਂ ਲਈ ਨਾਜ਼ੁਕ ਬਣ ਜਾਂਦੀ ਹੈ ਕਿਓਂਕਿ ਇਹਨਾਂ ਦੀਆਂ ਪੈਨਸ਼ਨਾਂ ਉਮਰ ਦੇ ਆਖ਼ਿਰੀ ਸਾਹਾਂ ਤੀਕ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਹਨ। 

ਇਸ ਮਸਲੇ ਨੂੰ ਲੈ ਕੇ ਇੱਕ ਵਾਰ ਫੇਰ ਬੈਂਕਾਂ ਦੇ ਰਿਟਾਇਰੀਆਂ ਵਿੱਚ ਬੇਚੈਨੀ ਹੈ।  ਆਲ ਇੰਡੀਆ ਬੈੰਕ ਰਿਟਾਇਰੀਜ਼ ਫੈਡਰੇਸ਼ਨ (ਏ.ਆਈ.ਬੀ.ਆਰ.ਐਫ)  ਦੀ  ਲੁਧਿਆਣਾ ਇਕਾਈ ਵੱਲੋਂ ਇਥੋਂ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਮੈਮੋਰੰਡਮ ਸੌਂਪਿਆ ਗਿਆ। ਵੱਖ ਵੱਖ ਬੈਂਕਾਂ  ਤੋਂ ਆਏ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮੈਮੋਰੰਡਮ ਦਿੱੱਤਾ। 

ਉਨ੍ਹਾਂ ਦੱਸਿਆ ਕਿ 1995 ਵਿੱਚ ਜਦੋਂ ਤੋਂ  ਪੈਨਸ਼ਨ ਲਾਗੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ  ਤਨਖਾਹਾਂ ਵਿੱਚ ਵਾਧੇ ਦਾ ਸਮਝੌਤਾ ਹਰ ਪੰਜ ਸਾਲ ਬਾਅਦ ਹੁੰਦਾ ਰਹਿੰਦਾ ਹੈ ਪਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ ਨਹੀਂ ਕੀਤੀ ਗਈ। 

ਇਸ  ਮੌਕੇ ਰਵਨੀਤ ਸਿੰਘ ਬਿੱਟੂ ਨੇ ਡੈਲੀਗੇਸ਼ਨ ਮੈਂਬਰਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ। ਡੈਲੀਗੇਸ਼ਨ ਵਿੱਚ ਲੁਧਿਆਣਾ ਏਆਈਬੀਆਰਐਫ  ਦੇ  ਸਕੱਤਰ ਸ਼੍ਰੀ ਦਰਸ਼ਨ ਸਿੰਘ ਰੀਹਲ, ਪ੍ਰਧਾਨ ਸ਼੍ਰੀ ਐਮ ਪੀ ਬੱੱਸੀ,ਚੇਅਰਮੈਨ ਸ਼੍ਰੀ ਵਿਨੋਦ ਸੂਦ ਤੋਂ ਇਲਾਵਾ ਐਮ ਐਸ ਭਾਟੀਆ, ਅਵਤਾਰ ਛਿੱਬੜ, ਪੀ ਐਸ ਸੈਣੀ, ਜਗਤਾਰ ਸਿੰਘ, ਆਤਮਜੀਤ ਸਿੰਘ, ਮੇਘ ਨਾਥ, ਸੁਭਾਸ਼ ਮਲਿਕ, ਐਮ.ਆਰ. ਗਰਗ, ਐਸ.ਕੇ.ਰਿਸ਼ੀ,ਐਮ.ਪੀ.ਭਗਤ, ਰਾਜੇਸ਼ ਅੱਤਰੀ ਅਤੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, January 31, 2023

DTF ਨੇ ਪੁਰਾਣੀ ਪੈਂਨਸ਼ਨ ਦਾ ਲੰਗੜਾ ਨੋਟੀਫਿਕੇਸ਼ਨ ਕੀਤਾ ਅੱਗ ਹਵਾਲੇ

30th January 2023 at 11:21 PM

*ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਅਜਲਾਸ ਵਿੱਚ ਚੁਣੀ ਗਈ ਬਲਾਕ ਖੰਨਾ-1 ਦੀ ਨਵੀਂ ਚੋਣ ਵੀ ਹੋਈ

*ਅਪ੍ਰੈਲ ਮਹੀਨੇ ਤੋਂ ਲਾਗੂ ਕੀਤੀ ਜਾ ਰਹੀ ਸਕੂਲ ਆਫ਼ ਐਮੀਨੈਂਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ


ਲੁਧਿਆਣਾ:29 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਹਰ ਤਿੰਨ ਸਾਲ ਮਗਰੋਂ ਤੈਅ ਵਿਧਾਨ ਅਨੁਸਾਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਬਲਾਕ ਖੰਨਾ 1 ਇਕਾਈ ਦੀ ਲੀਡਰਸ਼ਿਪ ਦੀ ਚੋਣ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ. ਟੀ. ਐਫ਼ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਮਰਾਲਾ ਨੇ ਦੱਸਿਆ ਕਿ ਬਾਕਇਦਾ ਚੋਣ ਇਜਲਾਸ ਆਯੋਜਿਤ ਕਰਦਿਆਂ, ਜਮਹੂਰੀ ਢੰਗ ਨਾਲ ਗੁਰਬਚਨ ਸਿੰਘ (ਸਸਸਸ ਜਰਗ) ਨੂੰ ਜੱਥੇਬੰਦੀ ਦੇ ਬਲਾਕ ਖੰਨਾ 1 ਦੇ ਪ੍ਰਧਾਨ, ਪਰਮਜੀਤ ਸਿੰਘ (ਸਸਸਸ ਰਾਜੇਵਾਲ) ਨੂੰ ਸਕੱਤਰ, ਅਮਨਪ੍ਰੀਤ ਸਿੰਘ ਬੈਨੀਪਾਲ (ਸਸਸਸ ਈਸੜੂ) ਨੂੰ ਮੀਤ ਪ੍ਰਧਾਨ, ਰਾਜਵੀਰ ਸਿੰਘ (ਸਸਸਸ ਈਸੜੂ) ਨੂੰ ਵਿੱਤ ਸਕੱਤਰ ਅਤੇ ਜਤਿੰਦਰ ਸਿੰਘ (ਸਸਸਸ ਚਕੋਹੀ) ਨੂੰ ਪ੍ਰੈਸ ਸਕੱਤਰ ਵਜੋਂ ਚੁਣਿਆਂ ਗਿਆ। ਜੱਥੇਬੰਦੀ ਦੇ ਇਹਨਾਂ ਅਹੁਦੇਦਾਰਾਂ ਦੇ ਨਾਲ-ਨਾਲ ਖੰਨਾਂ 1 ਦੇ ਬਲਾਕ ਕਮੇਟੀ ਮੈਂਬਰਾਂ ਵਜੋਂ ਪਾਲ ਸਿੰਘ ਬੈਨੀਪਾਲ ਅਤੇ ਬਰਿੰਦਰ ਸਿੰਘ (ਸਪਸ ਅਲੂਣਾ ਮਿਆਨਾ) ਬਾਕਾਇਦਾ ਚੁਣੇ ਗਏ। ਇਜਲਾਸ ਵਿੱਚ ਸ਼ਾਮਲ ਜੱਥੇਬੰਦੀ ਦੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦਲਜੀਤ ਸਮਰਾਲਾ, ਗੁਰਪ੍ਰੀਤ ਸਿੰਘ, ਹਰਪਿੰਦਰ ਸਿੰਘ ਸ਼ਾਹੀ ਅਤੇ ਗੁਰਪ੍ਰੀਤ ਮਾਹੀ ਅਤੇ ਗੁਰਬਚਨ ਸਿੰਘ ਨੇ ਕਿਹਾ ਕਿ ਮੌਜੂਦਾ ਰਾਜਸੀ ਆਰਥਿਕ ਵਿਵਸਥਾ ਦਾ ਵਤੀਰਾ ਜਨਤਕ ਖੇਤਰ ਦੀ ਸਿੱਖਿਆ ਅਤੇ ਸਰਕਾਰੀ ਸਕੂਲਾਂ ਪ੍ਰਤੀ ਘੋਰ ਅਣਦੇਖੀ ਅਤੇ ਸ਼੍ਰੇਣਿਕ ਵੈਰ ਨਾਲ ਭਰਿਆ ਹੋਇਆ ਹੈ। ਹਕੂਮਤ ਵਿੱਚ ਬੈਠੇ ਰਾਜ ਨੇਤਾ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀਆਂ, ਜਨ ਵਿਰੋਧੀ ਲੀਹਾਂ ਉੱਤੇ ਚੱਲਦਿਆਂ ਜਨਤਕ ਖੇਤਰ ਦੀ ਸਿੱਖਿਆ ਦੀ ਢਾਂਚਾ ਢਲਾਈ ਰਾਹੀਂ ਇਸਨੂੰ ਤਬਾਹ ਕਰਨ ਅਤੇ ਇਸਦੀ ਥਾਂ ਉੱਤੇ ਨਿਜੀ ਸਿੱਖਿਆ ਉਦਯੋਗ ਨੂੰ ਪ੍ਰਫੁੱਲਤ ਕਰਨ ਦੇ ਰਾਹ ਪਏ ਹੋਏ ਹਨ। ਇਸ ਸਿਲਸਿਲੇ ਵਿੱਚ ਸਿੱਖਿਆ ਦੇ ਦਿਨੋਂ-ਦਿਨ ਤੇਜ਼ ਹੋ ਰਹੇ ਨਿਜੀਕਰਨ ਦੇ ਅਮਲ ਨੂੰ ਨੱਥ ਪਾਉਣ ਲਈ ਸਮੁੱਚੇ ਅਧਿਆਪਕ ਵਰਗ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਇਸ ਦੌਰਾਨ ਬੁਲਾਰਿਆਂ ਵੱਲੋਂ ਸਰਕਾਰ ਦੁਆਰਾ ਅਪ੍ਰੈਲ ਮਹੀਨੇ ਤੋਂ ਲਾਗੂ ਕੀਤੀ ਜਾ ਰਹੀ ਸਕੂਲ ਆਫ਼ ਐਮੀਨੈਂਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਗਈ। ਇਜਲਾਸ ਵਿੱਚ ਪਾਸ ਮਤਿਆਂ ਰਾਹੀਂ ਪੰਜਾਬ ਸਰਕਾਰ ਤੋਂ, ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਨ, ਹਰ ਤਰ੍ਹਾਂ ਦੇ ਕੱਚੇ, ਆਊਟਸੋਰਸ ਅਧਿਆਪਕਾਂ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਇਕ ਸਮਾਨ ਸੇਵਾ ਨਿਯਮਾਂ ਅਧੀਨ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਕੇ ਪੇ ਕਮਿਸ਼ਨ ਦੇ ਲਾਭ ਦਿੰਦਿਆਂ ਰੈਗੂਲਰ ਕਰਨ, ਬੰਦ ਕੀਤੇ ਗਏ 37 ਤਰ੍ਹਾਂ ਦੇ ਭੱਤੇ ਬਹਾਲ ਕਰਨ, ਪੇ ਕਮਿਸ਼ਨ ਰਾਹੀਂ 01/01/2016 ਤੋਂ ਵਧਾਈ ਤਨਖਾਹ ਦੇ ਬਕਾਏ ਜਲਦੀ ਤੋਂ ਜਲਦੀ ਜਾਰੀ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਕੀਮਤ ਸੂਚਕ ਅੰਕ ਅਨੁਸਾਰ ਹਰ ਸਾਲ ਵਿੱਚ ਦੋ ਵਾਰ ਜਾਰੀ ਕਰਨ, ਪ੍ਰੀਖਿਆ ਦੀ ਪ੍ਰਕਿਰਿਆ ਵਿੱਚ ਆਏ ਰੋਜ਼ ਕੀਤੀਆਂ ਜਾ ਰਹੀਆਂ ਅਰਾਜਕਤਾਪੂਰਨ ਬੇਨਿਯਮੀਆਂ ਨੂੰ ਬੰਦ ਕਰਨ ਦੀਆਂ ਮੰਗ ਕੀਤੀ ਗਈ। ਇਜਲਾਸ ਉਪਰੰਤ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪੰਜਾਬ ਦੀ ਆਪ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਅੱਧਾ ਅਧੂਰਾ ਨੋਟੀਫਿਕੇਸ਼ਨ ਅੱਗ ਹਵਾਲੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਰਾਮਪੁਰ, ਬਲਵੀਰ ਸਿੰਘ ਚਕੋਹੀ, ਗੌਰਵ ਸ਼ਰਮਾ, ਕੁਲਵੀਰ ਸਿੰਘ, ਰਾਜ ਕੁਮਾਰ ਗੁਪਤਾ, ਕਿਰਨ ਸਿੰਘ, ਰਵਿੰਦਰ ਸਿੰਘ, ਦਵਿੰਦਰ ਸਿੰਘ, ਸੰਜੇ ਪੁਰੀ, ਅਜੀਤ ਪਾਲ, ਜਸਵਿੰਦਰ ਕੁਮਾਰ, ਹਰਭਗਤ ਸਿੰਘ, ਰਾਜਵਿੰਦਰ ਸਿੰਘ, ਅਮਦੀਪ ਜਲਾਜਣ, ਬਲਵੀਰ ਜਲਾਜਣ, ਸੰਨੀ ਰਸੂਲੜਾ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 30, 2023

ਗਾਂਧੀ ਜੀ ਨੂੰ ਯਾਦ ਕਰਦਿਆਂ ਸੀਪੀਆਈ ਵੱਲੋਂ ਗੋਡਸੇ ਪ੍ਰਸੰਸਕਾਂ ਦੀ ਆਲੋਚਨਾ

30th January  2023 at 10:45 PM

 ਮੋਦੀ ਸਰਕਾਰ ਦੇ ਫਿਰਕੂ ਮਨਸੂਬੇ ਹਰ ਹੀਲੇ ਨਾਕਾਮ ਕਰਾਂਗੇ-CPI 


ਲੁਧਿਆਣਾ: 30 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::
ਦੇਸ਼ ਦੀ ਜਨਤਾ ਦੇ ਧਰੁਵੀਕਰਨ ਦੀਆਂ ਸਾਜ਼ਿਸ਼ਾਂ ਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਲੋਕ ਸਿਰਫ ਮ\ਮਜ਼ਹਬੀ ਜਾਂ ਜਾਤਪਾਤ ਦੇ ਤੋਤਿਆਂ ਵਿੱਚ ਹੀ ਨਹੀਂ ਬਲਿਕ ਨਾਥੂ ਰਾਮ ਗੋਡਸੇ ਅਤੇ ਮਹਾਤਮਾ ਗਾਂਧੀ ਦੇ ਹਮਾਇਤੀਆਂ ਵੱਜੋਂ ਵੀ ਵੱਖਰੀ ਪਛਾਣ ਬਣਾ ਕੇ ਉਭਰ ਰਹੇ ਹਨ। ਸੀਪੀਆਈ ਨੇ ਇਸਦਾ ਗੰਭੀਰ ਨੋਟਿਸ ਲੈਂਦਿਆਂ ਇੱਕ ਵਾਰ ਫੇਰ ਸਪਸ਼ਟ ਸਟੈਂਡ ਲਿਆ ਹੈ ਅਤੇ ਮਹਾਤਮਾ ਗਾਂਧੀ ਵਾਲੀ ਵਿਚਾਰਧਾਰਾ ਦੀ ਡਟਵੀਂ ਹਮਾਇਤ ਕੀਤੀ ਹੈ। ਇਸਦੇ ਨਾਲ ਹੀ ਸੀਪੀਆਈ ਨੇ ਇੱਕ ਵਾਰ ਫੇਰ ਗੋਡਸੇ ਦਾ ਵੀ ਵਿਰੋਧ ਕੀਤਾ ਹੈ ਅਤੇ ਗੋਡਸੇ ਦੀ ਪ੍ਰਸ਼ੰਸਾ ਕਰਨ ਵਾਲਿਆਂ ਦਾ ਵੀ। 

ਦੇਸ਼ ਭਰ ਵਿੱਚ ਮਹਾਤਮਾ ਗਾਂਧੀ  ਦੀ ਸ਼ਹਾਦਤ ਨੂੰ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਉਣ ਲਈ ਦਿੱਤੇ ਗਏ ਸੱਦੇ ਦੇ ਤਹਿਤ  ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਲੁਧਿਆਣਾ ਸ਼ਹਿਰੀ ਇਕਾਈ ਦੀ ਜਨਰਲ ਬਾਡੀ ਦੀ ਇੱਕ ਵਿਸ਼ੇਸ਼ ਮੀਟਿੰਗ ਇਸ ਮਕਸਦ ਲਈ ਕੀਤੀ ਗਈ। ਇਸ ਮੀਟਿੰਗ  ਵਿੱਚ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਨਾਲ ਨਾਲ ਧਰਮ ਨਿਰਪੱਖਤਾ ਦੀ ਰਾਖੀ ਦਾ ਸੰਕਲਪ ਵੀ  ਲਿਆ ਗਿਆ ਕਿਓਕੀ ਇਸ ਵੇਲੇ ਵੱਡੇ ਖਤਰਿਆਂ ਵਿੱਚੋਂ ਫਿਰਕਾਪ੍ਰਸਤੀ ਦਾ ਖਤਰਾ ਵੀ ਬੇਹੱਦ ਖਤਰਨਾਕ ਸਟੇਜ ਤੱਕ ਪਹੁੰਚ ਚੁੱਕਿਆ ਹੈ। ਇਸ ਮੌਕੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਮਹਾਤਮਾ ਗਾਂਧੀ ਦੇ ਵੇਲਿਆਂ ਨੂੰ ਵੀ ਯਾਦ ਕੀਤਾ ਗਿਆ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਅਤੇ ਆਜ਼ਾਦ ਭਾਰਤ ਵਿੱਚ ਧਰਮ ਨਿਰਪੱਖਤਾ ਅਤੇ ਆਪਸੀ ਭਾਈਚਾਰਕ ਸਾਂਝ ਦੇ ਬਚਾਅ ਲਈ ਆਪਣੀ ਜਾਨ ਕੁਰਬਾਨ ਕੀਤੀ। ਇਸ ਮੀਟਿੰਗ ਵਿੱਚ ਮਹਾਤਮਾ ਗਾਂਧੀਦੀਆਂ ਭਾਵਨਾਵਾਂ ਅਤੇ ਪਹੁੰਚ ਨੂੰ ਵਡੇ ਹੀ ਸਭਿਅਕ ਸਲੀਕੇ ਨਾਲ ਉਭਾਰਿਆ ਗਿਆ। 

ਇਸ ਮੀਟਿੰਗ ਵਿਚ ਬੁਲਾਰਿਆਂ ਨੇ ਯਾਦ ਕਰਾਇਆ ਕਿ ਮਹਾਤਮਾ ਗਾਂਧੀ ਦੇਸ਼ ਨੂੰ ਬਸਤੀਵਾਦੀ ਜੂਲੇ ਤੋਂ ਮੁਕਤ ਕਰਵਾਉਣ ਦੇ ਨਾਲ-ਨਾਲ ਜਾਤਪਾਤ ਵਾਲੇ ਵਿਤਕਰੇ, ਧਰਮ ਦੇ ਆਧਾਰ 'ਤੇ ਵਿਸ਼ੇਸ਼ ਤੌਰ 'ਤੇ ਘੱਟ ਗਿਣਤੀਆਂ ਨਾਲ ਵਿਤਕਰੇ  ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਦਬਾਉਣ ਜਿਹੀਆਂ ਸਮਾਜਿਕ ਬੁਰਾਈਆਂ ਦੇ ਵਿਰੁੱਧ ਖੁਲ੍ਹ ਕੇ ਬੇਬਾਕੀ ਨਾਲ ਉਠ੍ਥ ਖੜੋਤੇ ਸਨ। ਉਹਨਾਂ ਵੇਲਿਆਂ ਵਿੱਚ ਇਹ ਸਾਹ ਅਸਾਂ ਨਹੀਂ ਸੀ ਪਰ ਮਹਾਤਮਾ ਗਾਂਧੀਨੇ ਮੁਸ਼ਕਲਾਂ ਭਰੀਆਂ ਰਾਹਾਂ ਨੂੰ ਚੁਣਿਆ।  ਆਪਣੇ ਪੂਰੇ ਜੀਵਨ ਦੌਰਾਨ ਉਹਨਾਂ ਨੇ ਨਾ ਸਿਰਫ ਅਹਿੰਸਾ ਦਾ ਪ੍ਰਚਾਰ ਕੀਤਾ ਬਲਕਿ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕਰਨ ਵਾਲੇ ਪਾਸੇ ਵੀ ਪੁਰਜ਼ੋਰ ਤਜਰਬੇ ਕੀਤੇ। 

30 ਜਨਵਰੀ ਸੰਨ 48 ਸੰਧਿਆ ਦਾ ਸੀ ਵੇਲਾ 
ਡੁੱਬਾ ਸੂਰਜ ਭਾਰਤ ਮਾਂ ਦਾ ਹੋਣਾ ਨਹੀਂ ਸਵੇਲਾ 
ਇਹ ਫੋਟੋ ਧੰਨਵਾਦ ਸਹਿਤ ਛਾਪੀ ਜਾ ਰਹੀ ਹੈ 
ਉਹ ਲੱਖਾਂ ਲੋਕਾਂ ਨੂੰ ਅੰਗਰੇਜ਼ ਸਾਮਰਾਜੀ ਸ਼ਕਤੀ ਵਿਰੁੱਧ ਅਹਿੰਸਕ ਤਰੀਕਿਆਂ ਨਾਲ ਲੜਨ ਲਈ ਜਥੇਬੰਦ ਕਰਨ ਦੇ ਯੋਗ ਵੀ ਸਾਬਤ ਹੋਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਇਸ ਨਾਲ ਮਹਾਤਮਾ ਗਾਂਧੀ ਵਿਸ਼ਵ ਭਰ ਵਿੱਚ ਇੱਕ ਮਹਾਨ ਹਸਤੀ ਬਣ ਕੇ ਉਭਰੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਮਹਾਤਮਾ ਗਾਂਧੀ ਨੂੰ ਜਾਣਬੁੱਝ ਕੇ ਭੁਲਾਇਆ ਜਾ ਰਿਹਾ ਹੈ ਅਤੇ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਹੋਏ ਅਤਿਵਾਦੀ ਕਤਲ ਕਾਂਡ ਲਈ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। 

ਆਰ ਐਸ ਐਸ ਅਤੇ ਇਸ ਦੀ ਭਾਜਪਾ ਸਰਕਾਰ ਫਿਰਕੂ ਜ਼ਹਿਰ ਅਤੇ ਨਫ਼ਰਤ ਫੈਲਾ ਕੇ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਘੱਟ ਗਿਣਤੀਆਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਕਿਉਂਕਿ ਅਜੋਕੀ ਪੀੜ੍ਹੀ ਝੂਠੇ ਲਾਰਿਆਂ ਦਾ ਸ਼ਿਕਾਰ ਹੋਵੇਗੀ। ਇਸ ਬਾਰੇ ਸੀਪੀਆਈ ਦੀ ਮੀਟਿੰਗ ਵਿੱਚ ਬੋਨੇ ਬੁਲਾਰਿਆਂ ਨੇ ਸੰਖੇਪ ਪਰ ਸਿੱਧੇ ਸਪਸ਼ਟ ਸ਼ਬਦਾਂ ਵਿੱਚ ਆਮ ਜਨਤਾ ਨੂੰ ਸਾਵਧਾਨ ਕੀਤਾ। 

ਇਸ ਮੌਕੇ ਬੀ.ਬੀ.ਸੀ. ਵਾਲੀ ਫਿਲਮ ਦੀ ਵੀ ਚਰਚਾ ਹੋਈ। ਬੀ ਬੀ ਸੀ ਦੀ ਇੱਕ ਡਾਕੂਮੈਂਟਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਵਿੱਚ ਕਤਲੇਆਮ ਵਿੱਚ ਸਿੱਧੇ ਤੌਰ 'ਤੇ ਸ਼ਮੂਲੀਅਤ ਦਰਸਾਉਣ ਵਾਲਾ ਦੋਸ਼ ਸਥਿਤੀ ਦੀ ਗੰਭੀਰਤਾ ਦੀ ਗਵਾਹੀ ਭਰਦਾ ਹੈ। ਡਾ: ਮਿੱਤਰਾ ਨੇ ਕਿਹਾ ਕਿ  ਸਮਾਂ ਆ ਗਿਆ ਹੈ ਕਿ ਸਾਨੂੰ ਇਸ ਅਤਿ ਦਮਨਕਾਰੀ ਫਾਸ਼ੀਵਾਦੀ ਸ਼ਾਸਨ ਦੇ ਖਿਲਾਫ਼ ਬਿਨਾਂ ਕਿਸੇ ਡਰ ਦੇ ਇੱਕਜੁੱਟ ਹੋ ਕੇ ਲੜਨਾ ਪਵੇਗਾ। 

ਕਾਮਰੇਡ ਡੀ.ਪੀ. ਮੌੜ ਜ਼ਿਲ੍ਹਾ ਸਕੱਤਰ ਨੇ ਮਜ਼ਦੂਰਾਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਜੋ ਕਿ ਕਾਰਪੋਰੇਟ ਦੇ ਹਿੱਤਾਂ ਦੀ ਪੂਰਤੀ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਆਰਥਿਕ ਧੋਖਾਧੜੀ ਦਾ ਬਚਾਅ  ਕਰਨ ਲਈ ਵੀ, ਜਿਵੇਂ ਕਿ ਗੌਤਮ ਅਡਾਨੀ ਵਿਰੁੱਧ ਹਿੰਡਨਬਰਗ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ। 

ਸੀਪੀਆਈ ਲੁਧਿਆਣਾ ਦੇ ਸ਼ਹਿਰੀ ਸਕੱਤਰ ਐਮ.ਐਸ. ਭਾਟੀਆ ਨੇ ਕਿਹਾ ਕਿ ਸਾਡੀ ਪਾਰਟੀ ਦੀ ਹਰ ਇਕਾਈ ਵਿਚ ਸੰਦੇਸ਼ ਫੈਲਾਇਆ ਜਾਵੇਗਾ ਅਤੇ ਲੋਕਾਂ ਨੂੰ ਧਰਮ ਨਿਰਪੱਖਤਾ ਦੇ ਮੁੱਦੇ 'ਤੇ ਜਥੇਬੰਦ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪਾਰਟੀ ਆਗੂ ਕਾਮਰੇਡ ਗੁਰਨਾਮ ਸਿੱਧੂ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਰਮੇਸ਼ ਰਤਨ, ਵਿਜੇ ਕੁਮਾਰ, ਵਿਨੋਦ ਕੁਮਾਰ, ਕੁਲਵੰਤ ਕੌਰ, ਮੁਹੰਮਦ ਰਫੀਕ, ਰਣਧੀਰ ਸਿੰਘ ਧੀਰਾ, ਸ਼ਫੀਕ ਮੁਹੰਮਦ ਆਦਿ ਹਾਜ਼ਰ ਸਨ।

ਇਹ ਲਿਖਤ ਵੀ ਜ਼ਰੁਰ ਪੜ੍ਹੋ ਕਾਮਰੇਡ ਸਕਰੀਨ ਵਿੱਚ  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 


Sunday, January 29, 2023

ਮੰਨੀਆਂ ਮੰਗਾਂ ਜਲਦੀ ਲਾਗੂ ਨਾ ਹੋਈਆਂ ਤਾਂ ਹੋਵੇਗਾ ਗੁਪਤ ਤੇ ਤਿੱਖਾ ਸੰਘਰਸ਼

ਰੋਡਵੇਜ਼ ਆਗੂ ਰੇਸ਼ਮ ਸਿੰਘ ਗਿੱਲ ਵੱਲੋਂ ਸੂਬਾਈ ਮੀਟਿੰਗ ਮੌਕੇ ਚੇਤਾਵਨੀ 


ਲੁਧਿਆਣਾ
: 29 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੰਜਾਬ ਰੋਡਵੇਜ਼ ਅਤੇ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸਰਕਾਰ ਨੂੰ ਆਪਣੀਆਂ ਆਲੋਚਨਾ ਦਾ ਨਿਸ਼ਾਨਾ ਬਣਾਉਂਦਿਆਂ ਇੱਕ ਵਾਰ ਫੇਰ ਗੁਪਤ ਅਤੇ ਤਿੱਖੀ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਅੱਜ  ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਸੰਸਥਾਪਕ ਕਮਲ ਕੁਮਾਰ ਅਤੇ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ  ਦੀ ਪ੍ਰਧਾਨਗੀ ਹੇਠ ਲੁਧਿਆਣਾ ਬੱਸ ਸਟੈਂਡ ਵਿਖੇ ਹੋਈ ਜਿਸ ਨੂੰ  ਸੰਬੋਧਨ ਕਰਦਿਆਂ ਸੰਸਥਾਪਕ ਕਮਲ ਕੁਮਾਰ ਅਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪਿੱਛਲੇ ਮਹੀਨੇ 19-ਦਸੰਬਰ 2022 ਨੂੰ ਜਥੇਬੰਦੀ ਦੀ ਮੀਟਿੰਗ ਪ੍ਰਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆਂ ਸਮੇਤ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਸੀ ਜਿਸ ਵਿੱਚ ਜਥੇਬੰਦੀ ਦੀਆਂ ਮੰਗਾਂ ਜਾਇਜ ਵੇਖਦੇ ਹੋਏ 5% ਤਨਖ਼ਾਹ ਵਾਧਾ ਸਮੇਤ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ, ਨਜਾਇਜ਼ ਭਰਤੀ ਤੇ ਕਾਰਵਾਈ ਕਰਨ, ਸਰਵਿਸ ਰੂਲਾ ਵਿੱਚ ਸੋਧ ਕਰਨ ਸਮੇਤ ਸਾਰੀਆਂ ਮੰਗਾਂ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਲਾਗੂ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਵਿਭਾਗ ਦੇ ਅਧਿਕਾਰੀ ਲਾਗੂ ਕਰਨ ਤੋਂ ਭੱਜ ਰਹੇ ਹਨ ਜਿਸ ਖਿਲਾਫ਼ 2/2/2023 ਨੂੰ ਗੇਟ ਰੈਲੀਆਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। 
ਇੱਥੇ ਉਨ੍ਹਾਂ ਕਿਹਾ ਕਿ ਜੇਕਰ  ਅਧਿਕਾਰੀਆਂ ਨੇ ਆਪਣਾ ਰਵਈਆ  ਨਾ ਬਦਲਿਆਂ ਤਾਂ ਜਥੇਬੰਦੀ ਕੋਈ ਤਿੱਖਾ, ਗੁਪਤ ਸੰਘਰਸ਼  ਕਰਨ ਲਈ  ਮਜਬੂਰ ਹੋਵੇਗੀ।

ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ,ਮੀਤ ਪ੍ਰਧਾਨ ਕੁਲਵੰਤ ਸਿੰਘ ਅਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪਨਬੱਸ ਅਤੇ ਪੀ ਆਰ ਟੀ ਸੀ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕਾ ਕਰੇ ਅਤੇ ਮੰਨੀਆ ਮੰਗਾਂ ਜਲਦੀ ਤੋਂ ਜਲਦੀ ਲਾਗੂ ਕਰੇ। ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਰੋਹੀ ਰਾਮ, ਜਤਿੰਦਰ ਸਿੰਘ, ਬਲਜੀਤ ਸਿੰਘ,, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਉਡੀਕ ਚੰਦ, ਹਰਪੀ੍ਤ ਸਿੰਘ ਸੋਢੀ, ਰਣਜੀਤ ਸਿੰਘ, ਭੁਪਿੰਦਰ ਸਿੰਘ ਫੌਜੀ, ਰਮਿੰਦਰ ਸਿੰਘ,ਆਦਿ ਹਾਜਰ ਸਨ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 16, 2023

ਇਪਟਾ ਮੋਹਾਲੀ ਵੱਲੋਂ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਸਵੀਕਾਰਨ ਦਾ ਐਲਾਨ

15th January 2023 at 5.45 PM

ਲੋਕ ਜਜ਼ਬਿਆਂ ਦੀ ਤਰਜਮਾਨੀ ਵਾਲੀ ਕਲਾ ਪੱਖੀ ਹਨੇਰੀ ਫਿਰ ਝੁੱਲੇਗੀ 


ਮੋਹਾਲੀ
: 16 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿੱਚ ਇੱਕ ਵਾਰ ਫਿਰ ਫਿਰਕਾਪ੍ਰਸਤੀ ਵਾਲੀਆਂ ਤੱਤੀਆਂ ਹਵਾਵਾਂ  ਵਗਦੀਆਂ ਲੱਗ ਰਹੀਆਂ ਹਨ। ਲੋਕਾਂ ਦੇ ਅਸਲੀ ਮਸਲੇ ਮਹਿੰਗਾਈ, ਬੇਰੋਜ਼ਗਾਰੀ, ਰੋਜ਼ੀ ਰੋਟੀ, ਸਿੱਖਿਆ ਅਤੇ ਸਿਹਤ ਵਰਗੇ ਜ਼ਰੂਰੀ ਮੁੱਦੇ ਇੱਕ ਵਾਰ ਫਿਰ ਲੋਕਾਂ ਦੇ ਜ਼ਹਿਨ ਵਿੱਚੋਂ  ਭੁਲਾਏ ਜਾ ਰਹੇ ਹਨ। ਕਲਾ ਅਤੇ ਸਾਹਿਤ ਰਾਹੀਂ ਉੱਠਦੀਆਂ ਲੋਕ ਪੱਖੀ ਆਵਾਜ਼ਾਂ ਇੱਕ ਵਾਰ ਫਿਰ ਖਤਰਿਆਂ ਵਿਚ ਹਨ। ਦੇਸ਼ ਅਤੇ ਦੁਨੀਆ ਵਿੱਚ ਇਸ ਕਿਸਮ ਦਾ ਵਰਤਾਰਾ ਜ਼ੋਰ ਫੜਦਾ ਜਾ ਰਿਹਾ ਹੈ। 

ਅਜਿਹੇ ਨਾਜ਼ੁਕ ਸਮਿਆਂ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਅਰਥਾਤ ਇਪਟਾ ਨੇ ਇੱਕ ਵਾਰ ਫੇਰ ਆਪਣੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ, ਨਰਗਿਸ, ਜਾਨੀਸਾਰ ਅਖਤਰ, ਜਾਵੇਦ ਅਖਤਰ, ਨਰਗਿਸ ਅਤੇ ਸ਼ਹਿਰ ਲੁਧਿਆਣਵੀ ਵਰਗੇ ਆਪਣੇ ਸੰਸਥਾਪਕਾਂ ਅਤੇ ਪੁਰਖਿਆਂ ਨੂੰ ਯਾਦ ਕਰਦਿਆਂ ਲੋਕ ਪੱਖੀ ਜਜ਼ਬਿਆਂ ਨੂੰ ਫਿਰ ਤੋਂ ਉਭਾਰਨ ਦਾ ਸੰਕਲਪ ਦੁਹਰਾਇਆ। 

ਇਸ ਮਕਸਦ ਲਈ ਇਪਟਾ ਮੋਹਾਲੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ 10 ਫੇਜ਼ ਵਿਖੇ ਸਥਿਤ ਇੱਕ ਸਕੂਲ ਵਿੱਚ ਰੈਕਟਰ ਕਥੂਰੀਆ ਦੀ ਪ੍ਰਧਾਨਗੀ ਹੇਂਠ ਹੋਈ। ਇਸ ਮੀਟਿੰਗ ਵਿੱਚ ਇਪਟਾ ਦੀਆਂ ਪਿਛਲੀ ਕਾਰਗੁਜ਼ਾਰੀਆਂ ਬਾਰੇ ਅਤੇ ਭਵਿੱਖ ਦੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਪਟਾ ਦੀ ਜਿੰਦ-ਜਾਨ ਰਹੇ ਤੇਰਾ ਸਿੰਘ  ਚੰਨ ਹੁਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਹੁਰਾਂ ਨੂੰ ਸਜਦਾ ਕਰਦਿਆਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਅੱਜ ਦੇ ਸਮੇਂ ਵਿਚ ਬਣ ਰਹੇ ਥੀਏਟਰ ਦੇ ਮਾਹੌਲ, ਅਤੇ ਉਸਦੇ ਬਦਲ ਬਾਰੇ ਸੁਝਾਅ ਵੀ ਪੇਸ਼ ਕੀਤੇ ਗਏ।  ਸੱਤਾਧਾਰੀ ਧਿਰਾਂ ਵੱਲੋਂ ਲੋਕਾਂ ਨੰ ਦਾਲ ਰੋਟੀ ਦੇ ਫਿਕਰਾਂ ਵਿੱਚ ਉਲਝਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਦੀਆਂ ਗੁਝੀਆਂ ਅਤੇ ਖਤਰਨਾਕ ਸਾਜ਼ਿਸ਼ਾਂ ਦੀ ਵੀ ਚਰਚਾ ਹੋਈ। 

ਇਸ ਮੀਟਿੰਗ ਵਿਚ ਪੁੱਜੇ ਹੋਏ ਜਸਬੀਰ ਗਿੱਲ ਜਸਬੀਰ ਗਿੱਲ ਵੱਲੋ ਵਿਚਾਰ ਰੱਖਿਆ ਗਿਆ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਇਪਟਾ ਨਾਲ ਜੋੜਣ ਲਈ ਹਰ ਪਿੰਡ ਵਿਚ ਯੂਨਿਟ ਬਣਾਉਣ ਅਤੇ ਹਰ 3 ਮਹੀਨੇ ਦੇ ਅੰਤਰਾਲ ਵਿਚ 25-25 ਪਿੰਡ ਵਿਚ ਜਾ ਕੇ ਨਾਟਕ ਮੰਚਨ, ਥੀਏਟਰ ਵਰਕਸ਼ਾਪ ਅਤੇ ਟੈਲੇੰਟ ਹੰਟ ਆਦਿ ਆਯੋਜਿਤ ਕੀਤੇ ਜਾਣ। ਜ਼ਿਕਰਯੋਗ ਹੈ ਕਿ ਜਸਬੀਰ ਗਿੱਲ  ਲੰਬੇ ਸਮੇਂ ਤੋਂ ਫ਼ਿਲਮਾਂ, ਕਲਾ ਅਤੇ ਥੀਏਟਰ ਨਾਲ ਜੁੜੇ ਹੋਏ ਹਨ। 

ਇਸੇ ਮੀਟਿੰਗ ਵਿੱਚ ਹੀ ਸਰਬਪ੍ਰੀਤ ਸਿੰਘ ਵੱਲੋਂ ਕਲਾਕਾਰਾਂ ਅਤੇ ਉਹਨਾਂ ਦੀ ਕਲਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ  ਲਈ ਸੋਸ਼ਲ ਮੀਡਿਆ ਦਾ ਸਹਾਰਾ ਲੈਣ ਅਤੇ ਕਲਾਕਾਰਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਲੀ ਸੋਚ ਰੱਖਣ ਲਈ ਵੀ ਕਿਹਾ ਗਿਆ।

ਇਪਟਾ ਪੰਜਾਬ ਦੇ (ਜਨਰਲ ਸਕੱਤਰ) ਸੰਜੀਵਨ ਸਿੰਘ ਵੱਲੋਂ ਮੀਟਿੰਗ ਚ ਸਾਂਝੇ ਹੋਏ ਵਿਚਾਰਾਂ ਤੇ ਅਮਲ ਕਰਨ, ਲੋਕਾਂ ਨਾਲ ਜੁੜਣ ਅਤੇ ਲੋਕਪੱਖੀ ਕੰਮ ਕਰਨ ਲਈ ਕਿਹਾ ਗਿਆ। 

ਇਸ ਵਿਚਾਰ ਚਰਚਾ ਤੋਂ ਇਲਾਵਾ ਇਪਟਾ ਮੋਹਾਲੀ ਇਕਾਈ ਦੀ ਤਿੰਨ ਸਾਲਾਂ (2023 - 2026) ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਜਿਸ ਵਿਚ ਸਰਪ੍ਰਸਤ ਸਵਰਨ ਸਿੰਘ ਸੰਧੂ, ਪ੍ਰਧਾਨ ਨਰਿੰਦਰ ਪਾਲ ਸਿੰਘ ਨੀਨਾ, ਮੀਤ-ਪ੍ਰਧਾਨ ਅਮਨ ਭੋਗਲ, ਜਨਰਲ ਸਕੱਤਰ ਜਸਬੀਰ ਗਿੱਲ, ਸਹਿ-ਸਕੱਤਰ ਸਰਬਪ੍ਰੀਤ ਸਿੰਘ ਬਾਹੜਾ, ਪ੍ਰੈਸ ਸਕੱਤਰ ਕਾਰਤਿਕਾ ਸਿੰਘ, ਸਲਾਹਕਾਰ ਰੈਕਟਰ ਕਥੂਰੀਆ, ਕਾਰਜਕਾਰੀ ਮੈਂਬਰ ਬਲਦੇਵ ਸਿੰਘ ਅਤੇ ਦੀਪਕ ਚੌਧਰੀ ਨੂੰ ਚੁਣਿਆ ਗਿਆ।  

ਇਸ ਮੀਟਿੰਗ ਵਿਚ ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ  ਗੁਰਚਰਨ ਬੋਪਾਰਾਏ ਅਤੇ ਇਪਟਾ ਕਾਰਕੁੰਨ ਜੇ. ਸੀ. ਪਰਿੰਦਾ ਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਇਪਟਾ ਨਾਲ ਸਬੰਧਤ ਕੁਝ ਹੋਰ ਪੋਸਟਾਂ ਇਥੇ ਕਲਿੱਕ ਕਰ ਕੇਵੀ ਪੜ੍ਹ ਸਕਦੇ ਹੋ

ਲੋਕ ਧਿਰਾਂ 'ਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਕਿਵੇਂ ਪਈ 

ਮਨਜੀਤ ਇੰਦਰਾ ਨੂੰ ਦੇਖਦਿਆਂ ਸੁਣਦਿਆਂ 

ਹਰ ਦਿਨ ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ 

ਕੌਣ ਲਏ ਹੁਣ ਸਾਰ ਇਹਨਾਂ ਦੀ-ਕੌਣ ਫੜੇ ਹੁਣ ਬਾਂਹ?

ਐਸ ਡੀ ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ 

ਹਰਜੀਤਾ-ਪੰਜਾਬੀ ਸਿਨੇਮਾ ਕਿੱਥੋਂ ਕਿੱਥੇ//ਸੰਜੀਵਨ ਸਿੰਘ 

ਲੋਕ ਸੰਗੀਤ ਦਾ ਉੱਚਾ ਬੁਰਜ-ਅਮਰਜੀਤ ਗੁਰਦਾਸਪੁਰੀ 

देश भर में ज़ोरदार रहा इप्टा पर हमले का विरोध 

नाटक राजगति 23 जनवरी को 

Monday, September 12, 2022

ਸ਼ਹੀਦੇ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਸਬੰਧੀ ਮੀਟਿੰਗ

12th September 2022 at 1:44 PM

ਮਜ਼ਦੂਰ ਨੌਜਵਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਇਹ ਖਾਸ ਮੀਟਿੰਗ 


ਲੁਧਿਆਣਾ
: 12 ਸਤੰਬਰ 2022: (ਪੰਜਾਬ ਸਕਰੀਨ ਬਿਊਰੋ)::

ਲੁਧਿਆਣੇ ਦੀਆਂ ਮਜ਼ਦੂਰ-ਨੌਜਵਾਨ ਜਥੇਬੰਦੀਆਂ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ 115ਵੇਂ ਜਨਮਦਿਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ ਜਿਸ ਦੇ ਤਹਿਤ ਲੁਧਿਆਣੇ ਦੇ ਨਾਲ ਲਗਦੇ ਪਿੰਡਾਂ ਅਤੇ ਸ਼ਹਿਰੀ ਮਜ਼ਦੂਰ ਆਬਾਦੀ ‘ਚ ਇਨਕਲਾਬੀ ਗੀਤਾਂ ਅਤੇ ਨਾਟਕਾਂ ਦੇ ਪ੍ਰੋਗਰਾਮ ਵੀ ਕੀਤੇ ਜਾਣਗੇ।

ਇਸ ਸੰਬੰਧੀ ਜਾਰੀ ਕੀਤੇ ਗਏ ਪ੍ਰੈਸਨੋਟ ਰਾਹੀਂ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨਿਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੇ ਦੱਸਿਆ ਕਿ 28 ਸਤੰਬਰ ਸ਼ਹੀਦੇ ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਮਜ਼ਦੂਰ ਨੌਜਵਾਨ ਜਥੇਬੰਦੀਆਂ ਵੱਲੋਂ  ਪ੍ਰਚਾਰ ਮੁਹਿੰਮ ਰਾਹੀਂ ਲੁਧਿਆਣੇ ਦੇ ਨਾਲ਼ ਲਗਦੇ ਪਿੰਡਾਂ ਅਤੇ ਵੱਖ-ਵੱਖ ਮਜ਼ਦੂਰ ਵਿਹੜਿਆਂ, ਕਲੋਨੀਆਂ ਅਤੇ ਫੈਕਟਰੀ ਇਲਾਕਿਆਂ ਵਿੱਚ ਵਿਆਪਕ ਪੱਧਰ ਉੱਤੇ ਪਰਚਾ ਵੰਡਿਆ ਜਾਵੇਗਾ। 

ਉਹਨਾਂ ਕਿਹਾ ਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਲੋਕਾਂ ਨੂੰ ਇਨਕਲਾਬ ਦਾ ਸੁਨੇਹਾ ਨਾ ਦਿੱਤਾ ਗਿਆ ਤਾਂ ਗੋਰੇ ਅੰਗਰੇਜਾਂ ਦੇ ਜਾਣ ਤੋਂ ਬਾਅਦ ਇਹ ਦੇਸ਼ ਭਾਰਤੀ ਲੁਟੇਰਿਆਂ ਦੇ ਹੱਥ ਵਿੱਚ ਚਲਿਆ ਜਾਵੇਗਾ ਅਤੇ ਅਜਿਹਾ ਹੀ ਹੋਇਆ ਹੈ। ਅੱਜ ਵੀ ਲੋਕ ਵੋਟ-ਵਟੋਰੂ ਪਾਰਟੀਆਂ ਦੀ ਸਿਆਸਤ ਵਿੱਚ ਫਸੇ ਹੋਏ ਹਨ ਅਤੇ ਬਦਲਾਅ ਦੀ ਆਸ ਨਾਲ਼ ਲੀਡਰਾਂ ਦੇ ਮੂੰਹਾਂ ਵੱਲ ਤੱਕ ਰਹੇ ਹਨ। ਜਦਕਿ ਕੋਈ ਵੀ ਸਿਆਸੀ ਪਾਰਟੀ ਵੱਡੀ ਅਬਾਦੀ ਮਜ਼ਦੂਰਾਂ-ਕਿਰਤੀਆਂ ਦੇ ਮਸਲੇ ਨਹੀਂ ਚੁੱਕ ਰਹੀ। 

ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਹੱਕਾਂ ਅਧਿਕਾਰਾਂ ਤੇ ਕੱਟ ਲਗਾ ਰਹੀ ਹੈ। ਨਵੀਂ ਉਭਰੀ ਆਮ ਆਦਮੀ ਪਾਰਟੀ ਨੇ ਵੀ ਅਜੇ ਤੱਕ ਮਹਿੰਗਾਈ ਨੂੰ ਨੱਥ ਪਾਉਣ, ਮਜ਼ਦੂਰਾਂ ਦੇ ਤਨਖਾਹ ਵਾਧੇ, ਕਿਰਤ ਕਨੂੰਨਾਂ ਚ ਮਜ਼ਦੂਰਾਂ ਪੱਖੀ ਸੁਧਾਰ ਅਤੇ ਸਖ਼ਤੀ ਨਾਲ਼ ਲਾਗੂ ਕਰਵਾਉਣ ਅਤੇ ਬੇਰੋਜਗਾਰਾਂ ਲਈ ਰੋਜ਼ਗਾਰ ਸਬੰਧੀ ਕੋਈ ਠੋਸ ਯੋਜਨਾ ਲੋਕਾਂ ਸਾਹਮਣੇ ਨਹੀਂ ਰੱਖੀ। ਬਾਕੀ ਪਾਰਟੀਆਂ ਵਾਂਗ ਇਹ ਵੀ ਸਰਮਾਏਦਾਰਾਂ ਦੀ ਚਾਕਰੀ ਕਰ ਰਹੀ ਹੈ ਅਤੇ ਇਸ ਸਬੰਧੀ ਲੋਕਾਂ ਦਾ ਭਰਮ ਜਲਦੀ ਦੂਰ ਹੋ ਜਾਵੇਗਾ।

ਉਹਨਾਂ ਕਿਹਾ ਕਿ ਬਦਲਾਅ ਦਾ ਇੱਕੋ ਇੱਕ ਰਾਹ ਸ਼ਹੀਦਾਂ ਦਾ ਦੱਸਿਆ ਇਨਕਲਾਬ ਦਾ ਰਾਹ ਹੈ। ਅੱਜ ਭਗਤ ਸਿੰਘ ਦੇ ਕਹੇ ਅਨੁਸਾਰ ਕਿਰਤੀਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਲੋਕਾਂ ਤੱਕ ਇਨਕਲਾਬ ਦਾ ਸੁਨੇਹਾ ਲੈਜਾਣ ਦੀ ਲੋੜ ਹੈ ਤਾਂ ਕਿ ਸਹੀ ਅਰਥਾਂ ਵਿੱਚ ਉਹਨਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਿਆ ਜਾ ਸਕੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, July 19, 2022

ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਮੀਟਿੰਗ

ਨਵੇਂ ਅਹੁਦੇਦਾਰਾਂ ਨੇ ਸੰਭਾਲੇ ਆਪੋ ਆਪਣੇ ਅਹੁਦੇ 


ਐਸ ਏ ਐਸ ਨਗਰ: (ਮੁਹਾਲੀ): 18 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬੀ ਫ਼ਿਲਮਾਂ ਵਾਲੇ ਟੀਵੀ ਵਾਲੇ ਕਲਾਕਾਰ ਫਿਰ ਸਰਗਰਮ ਹਨ ਇਸ ਵਾਰ ਇਹਨਾਂ ਦਾ ਇਕ ਜ਼ਰੂਰ ਨਵੇਂ ਰਿਕਾਰਡ ਕਾਇਮ ਕਰੇਗਾ। ਅੱਜ ਦੀ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਨੇ ਆਪੋ ਆਪਣੇ ਅਹੁਦੇ ਸੰਭਾਲ ਕੇ ਪੰਜਾਬੀ ਸਿਨੇਮਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ। 

ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਪਿਛਲੇ ਦਿਨੀਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਸਥਾਨਕ ਸਨਅਤੀ ਖੇਤਰ ਵਿੱਚ ਬਣੇ ਸੰਸਥਾ ਦੇ ਦਫ਼ਤਰ ਵਿੱਚ ਆਪਣੇ ਅਹੁਦੇ ਸੰਭਾਲੇ। ਇਸ ਮੌਕੇ ਸੰਸਥਾ ਦੇ ਪਿਛਲੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਨਵੇਂ ਅਹੁਦੇਦਾਰਾਂ ਦਾ ਸਵਾਗਤ ਕੀਤਾ ਤੇ ਪਿਛਲੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਵੀਂ ਟੀਮ ਕੋਲੋਂ ਪੰਜਾਬੀ ਸਿਨੇਮਾ ਦੀ ਪ੍ਰਫੁੱਲਤੀ ਅਤੇ ਕਲਾਕਾਰਾਂ ਦੀ ਭਲਾਈ ਲਈ ਕੰਮ ਕਰਨ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਰੀ ਫਿਲਮ ਇੰਡਸਟਰੀ ਨੂੰ ਇਕੱਠੇ ਹੋ ਕੇ ਪੰਜਾਬੀ ਸਿਨੇਮਾ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਸੰਸਥਾ ਦੇ ਚੇਅਰਮੈਨ ਤੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਅਦਾਕਾਰ ਗੁੱਗੂ ਗਿੱਲ ਨੇ ਕਿਹਾ, ‘‘ਪੰਜਾਬੀ ਸਿਨੇਮਾ ਸਾਡਾ ਤਾਜ ਤੇ ਮਾਣ ਹੈ, ਜਿਸ ਦੀ ਬਦੌਲਤ ਪੂਰੀ ਦੁਨੀਆਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀ ਕਲਾਕਾਰਾਂ ਦੀ ਪਛਾਣ ਬਣੀ ਹੈ।’’ਸੰਸਥਾ ਦੇ ਨਵੇਂ ਬਣੇ ਪ੍ਰਧਾਨ ਕਰਮਜੀਤ ਅਨਮੋਲ ਨੇ ਇਸ ਮੌਕੇ ਨਵੀਂ ਜ਼ਿੰਮੇਵਾਰੀ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਸਾਰਿਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਅਤੇ ਸਮੁੱਚੇ ਕਲਾਕਾਰਾਂ ਨੂੰ ਸੰਸਥਾ ਨਾਲ ਜੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਣਗੇ। ਇਸ ਮੌਕੇ ਜਨਰਲ ਸਕੱਤਰ ਮਲਕੀਤ ਰੌਣੀ, ਭਾਰਤ ਭੂਸ਼ਨ ਵਰਮਾ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ, ਪਰਮਵੀਰ ਸਿੰਘ ਤੇ ਅਮਨ ਜੌਹਲ ਨੇ ਵੀ ਆਪਣੇ ਵਿਚਾਰ ਰੱਖੇ। ਉਮੀਦ ਹੈ ਇਸ ਵਾਰ ਪੰਜਾਬੀ ਫ਼ਿਲਮਾਂ ਵਾਲੇ ਨਵੀਂ ਪੁਲਾਂਘ ਪੁੱਟਾਂਗੇ ਅਤੇ ਨਵੇਂ ਅਸਮਾਨਾਂ ਨੂੰ ਹੱਥ ਪਾਉਣਗੇ। 

Wednesday, July 13, 2022

ਵੈਟਨਰੀ ਯੂਨੀਵਰਸਿਟੀ ਵਿਖੇ ਹੋਈ ਇੰਡੀਪੈਂਡੇਂਟ ਪੋਲਟਰੀ ਐਸੋਸੀਏਸ਼ਨ ਦੀ ਮੀਟਿੰਗ

 13th July 2022 at 3:22 PM

 ਇਸ ਮੌਸਮ ਵਿਚ ਪੰਛੀਆਂ ਤੇ ਗਰਮੀਆਂ ਦਾ ਤਨਾਉ ਬਹੁਤ ਵੱਧ ਜਾਂਦੈ 


ਲੁਧਿਆਣਾ
: 13 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਰਪ੍ਰਸਤੀ ਅਧੀਨ ਕਾਰਜਸ਼ੀਲ ਇੰਡੀਪੈਂਡੇਂਟ ਪੋਲਟਰੀ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਯੂਨੀਵਰਸਿਟੀ ਕੈਂਪਸ ਵਿਖੇ ਹੋਈ।ਇਸ ਜਥੇਬੰਦੀ ਦੇ ਪ੍ਰਧਾਨ, ਸ਼੍ਰੀ ਸੰਜੇ ਸ਼ਰਮਾ ਨੇ ਬਰਾਇਲਰ ਉਤਪਾਦਕਾਂ, ਯੂਨੀਵਰਸਿਟੀ ਮਾਹਿਰਾਂ ਅਤੇ ਹਿਪਰਾ ਇੰਡੀਆ ਪ੍ਰਾ. ਲਿਮ. ਦੇ ਨੁਮਾਇੰਦਿਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਮੁਰਗੀ ਪਾਲਣ ਵਿਚ ਵੱਧ ਰਹੀ ਲਾਗਤ ਬਾਰੇ ਚਰਚਾ ਕਰਦਿਆਂ ਹੋਰ ਚੁਣੌਤੀਆਂ ਦੀ ਵੀ ਗੱਲ ਕੀਤੀ।ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੇ ਦੱਖਣੀ ਸੂਬਿਆਂ ਨਾਲ ਠੇਕਾ ਪ੍ਰਣਾਲੀ ਅਧੀਨ ਬਰਾਇਲਰ ਪਾਲਣ ਸੰਬੰਧੀ ਵੀ ਕਈ ਨੁਕਤੇ ਸਾਂਝੇ ਕੀਤੇ।

ਡਾ. ਦਲਜੀਤ ਕੌਰ, ਪੋਲਟਰੀ ਮਾਹਿਰ ਨੇ ਮੌਨਸੂਨ ਦੌਰਾਨ ਇਨ੍ਹਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਪੰਛੀਆਂ ਤੇ ਗਰਮੀਆਂ ਦਾ ਤਨਾਉ ਬਹੁਤ ਵੱਧ ਜਾਂਦਾ ਹੈ ਜਿਸ ਲਈ ਸਾਨੂੰ ਉਨ੍ਹਾਂ ਵਾਸਤੇ ਠੰਡੇ ਵਾਤਾਵਰਣ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸ਼ੈਡਾਂ ਦੀ ਸਹੀ ਬਣਤਰ, ਮੌਸਮ ਅਨੁਕੂਲ ਖੁਰਾਕ ਅਤੇ ਪਾਣੀ, ਹਵਾ ਦੀ ਆਵਾਜਾਈ ਦਾ ਸੁਚੱਜਾ ਪ੍ਰਬੰਧ, ਪੱਖੇ, ਐਗਜ਼ਾਸਟ ਪੱਖੇ ਅਤੇ ਸੁਰੰਗ ਟਾਈਪ ਰੋਸ਼ਨਦਾਨ ਬਣਾ ਕੇ ਅਸੀਂ ਢੁੱਕਵਾਂ ਵਾਤਾਵਰਣ ਦੇ ਸਕਦੇ ਹਾਂ।

ਡਾ. ਪਰਮਿੰਦਰ ਸਿੰਘ, ਮੀਟਿੰਗ ਦੇ ਸੰਯੋਜਕ ਨੇ ਬਰਾਇਲਰ ਦੀ ਖੁਰਾਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਵਿਭਿੰਨ ਉਮਰ ਸਮੂਹ ਦੇ ਬਰਾਇਲਰਾਂ ਲਈ ਖੁਰਾਕ ਬਾਰੇ ਭਾਰਤੀ ਮਾਣਕਾਂ ਦੀ ਵੀ ਚਰਚਾ ਕੀਤੀ।ਉਨ੍ਹਾਂ ਖੁਰਾਕ ਵਿਚ ਕੀਤੀ ਜਾ ਰਹੀ ਮਿਲਾਵਟ ਬਾਰੇ ਵੀ ਮੁਰਗੀ ਪਾਲਕਾਂ ਨੂੰ ਦੱਸਿਆ।ਉਨ੍ਹਾਂ ਕਿਹਾ ਕਿ ਰੰਗ, ਗੰਧ, ਸਪਰਸ਼ ਅਤੇ ਖੁਰਾਕ ਵਿਚ ਪਾਏ ਜਾਣ ਵਾਲੇ ਤੱਤਾਂ ਨੂੰ ਜਾਣ ਕੇ ਅਸੀਂ ਸਹੀ ਖੁਰਾਕ ਦੀ ਪਛਾਣ ਕਰ ਸਕਦੇ ਹਾਂ।ਖੁਰਾਕ ਵਿਚ ਵਧੇਰੇ ਨਮੀ, ਰੇਸ਼ੇ ਅਤੇ ਜ਼ਹਿਰੀਲੇ ਮਾਦੇ ਦੇ ਨੁਕਸਾਨ ਬਾਰੇ ਵੀ ਉਨ੍ਹਾਂ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸਾਨੂੰ ਖੁਰਾਕ ਅਜਿਹੀ ਦੇਣੀ ਜਾਂ ਤਿਆਰ ਕਰਨੀ ਚਾਹੀਦੀ ਹੈ ਜਿਸ ਨਾਲ ਬਰਾਇਲਰਾਂ ਦਾ ਭਾਰ ਸਹੀ ਔਸਤ ਨਾਲ ਵਧੇ।

ਡਾ. ਪ੍ਰਮੋਦ ਦਮਾਨੇ, ਹਿਪਰਾ ਇੰਡੀਆ ਪ੍ਰਾ. ਲਿਮ. ਦੇ ਤਕਨੀਕੀ ਇੰਚਾਰਜ ਨੇ ਜੈਵਿਕ ਸੁਰੱਖਿਆ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਆਪਣੀ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਟੀਕਿਆਂ ਬਾਰੇ ਵੀ ਦੱਸਿਆ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਵਿਖੇ ਕੰਮ ਕਰ ਰਹੀ ਫੀਡ ਜਾਂਚ ਪ੍ਰਯੋਗਸ਼ਾਲਾ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਭਿੰਨ ਟੈਸਟਾਂ ਰਾਹੀਂ ਫੀਡ ਜਾਂਚ ਅਤੇ ਉਸ ’ਤੇ ਆਉਂਦੇ ਖਰਚ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਸਤੰਬਰ 2022 ਵਿਚ ਪਸ਼ੂ ਪਾਲਣ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਿਸਾਨ ਅਤੇ ਉਦਯੋਗਿਕ ਭਾਈਚਾਰਾ ਜ਼ਰੂਰ ਸ਼ਿਰਕਤ ਕਰੇ।


Wednesday, July 06, 2022

ਭਾਰਤੀ ਜਨਤਾ ਪਾਰਟੀ ਜਨਸੰਘ ਦਾ ਹੀ ਨਵਾਂ ਰੂਪ-ਜਨੋਤਰਾ

6th July 2022 at 6:04 PM

 ਬੀਜੇਪੀ ਆਪਣੇ ਏਜੰਡੇ ਅਤੇ ਵਿਚਾਰਧਾਰਾ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ 


ਲੁਧਿਆਣਾ
: 6 ਜੁਲਾਈ 2022: (ਪੰਜਾਬ ਸਕਰੀਨ ਡੈਸਕ)::  

ਲੋਕ ਬੁਰੀ ਤਰ੍ਹਾਂ ਬੀ ਜੇ ਪੀ ਵੱਲੋਂ ਪੈਦਾ ਕੀਤੀ ਮਹਿੰਗਾਈ  ਵਿੱਚ ਉਲਝੇ ਹੋਏ ਹਨ। ਦੋ ਵਕਤ ਦੀ ਦਾਲ ਰੋਟੀ ਅਤੇ ਟੈਕਸਾਂ ਦੀਆਂ ਅਦਾਇਗੀਆਂ ਦੇ ਚੱਕਰਾਂ ਵਿਚ ਉਲਝੇ ਹੈ ਲੋਕਾਂ ਕੋਲ ਵਿਹਲ ਵੀ ਨਹੀਂ ਬਚਿਆ। ਇਸ ਲਈ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਖਿਲਾਫ ਹੁੰਦੇ ਮੁਜ਼ਾਹਰਿਆਂ ਅਤੇ ਧਰਨਿਆਂ ਵਿਚ ਵੀ ਬਹੁਤੀਆਂ ਭੀੜਾਂ ਨਹੀਂ ਜੁੜਦੀਆਂ। ਵਿਰੋਧੀ ਧਿਰ ਨਾਲ ਸਬੰਧਤ ਪਾਰਟੀਆਂ ਵੀ ਸਿਰਫ ਮੋਦੀ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ। ਉਹਨਾਂ ਕੋਲ ਕੋਈ ਅਜਿਹਾ ਏਜੰਡਾ ਜਾਂ ਫਲਸਫਾ ਬਚਿਆ ਹੀ ਨਹੀਂ ਲੱਗਦਾ ਜਿਹੜਾ ਮੋਦੀ ਦੇ ਜਾਦੂ ਦੀ ਕੱਟ ਬਣ ਸਕੇ। ਮਹਿੰਗਾਈ ਅਤੇ ਹੋਰਨਾਂ ਦਬਾਵਾਂ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਲੋਕਾਂ ਦੀ ਭੀੜ ਅਜੇ ਵੀ ਮੋਦੀ ਮੋਦੀ ਦਾ ਜਾਪੁ ਕਰ ਰਹੀ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਬੀ ਜੇ ਪੀ ਆਪਣੀ ਵਿਚਾਰਧਾਰਾ, ਏਜੰਡੇ ਅਤੇ ਝੰਡੇ ਨੂੰ ਇੱਕ ਵਾਰ ਫੇਰ ਹੋਰ ਅੱਗੇ ਵਧਾਉਣ ਵਿਚ ਜੁੱਟੀ ਹੋਈ ਹੈ। ਲੁਧਿਆਣਾ ਦੇ ਘੰਟਾਘਰ ਚੌਂਕ ਵਾਲੇ ਦਫਤਰ ਵਿਚ ਬੀਜੇਪੀ ਆਗੂਆਂ ਨੇ ਏਸੇ ਮਕਸਦ ਨੂੰ ਸਾਹਮਣੇ ਰੱਖਦਿਆਂ ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਹਨਾਂ ਵੇਲਿਆਂ ਦਾ ਵਿਸਥਾਰ ਨਾਲ ਯਿਕਾਰ ਕੀਤਾ ਅਤੇ ਕਸ਼ਮੀਰ ਦੀ ਹਾਲਤ ਵੀ ਚੇਤੇ ਕਾਰਵਾਈ।  

ਇਸ ਮੌਕੇ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮ ਪ੍ਰਸਾਦ ਮੁਖਰਜੀ ਦਾ 122ਵਾਂ ਜਨਮ ਦਿਵਸ 6 ਜੁਲਾਈ ਨੂੰ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਘੰਟਾ ਘਰ ਵਿਖੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਯਸ਼ਪਾਲ ਜਨੋਤਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।  ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਪਰਵੀਨ ਬਾਂਸਲ, ਬੁਲਾਰੇ ਗੁਰਦੀਪ ਗੋਸ਼ਾ, ਘੱਟ ਗਿਣਤੀ ਮੋਰਚਾ ਭਾਜਪਾ ਪੰਜਾਬ ਦੇ ਪ੍ਰਧਾਨ ਜੌਹਨ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।  

ਭਾਜਪਾ ਵਰਕਰਾਂ ਨੇ ਡਾ: ਮੁਖਰਜੀ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।  ਡਾ: ਸ਼ਿਆਮ ਪ੍ਰਸਾਦ ਮੁਖਰਜੀ ਦੀ 122ਵੀਂ ਜਯੰਤੀ ਸਬੰਧੀ ਸਮਾਗਮ ਲੁਧਿਆਣਾ ਦੀਆਂ ਸਾਰੀਆਂ 24 ਡਿਵੀਜ਼ਨਾਂ ਵਿਚ ਲਗਭਗ 40-42 ਥਾਵਾਂ 'ਤੇ ਕਰਵਾਏ ਗਏ ਵਿਸ਼ੇਸ਼ ਆਯੋਜਨਾਂ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜਨੋਤਰਾ ਨੇ ਕਿਹਾ ਕਿ ਦੇਸ਼ ਵਿੱਚ ਧਰਮ ਹੀ ਰਾਸ਼ਟਰੀ ਧਰਮ ਹੈ।  

ਸ਼ਿਆਮਾ ਪ੍ਰਸਾਦ ਮੁਖਰਜੀ ਦੋ ਵਿਧਾਨ, ਦੋ ਸਿਰ ਅਤੇ ਦੋ ਨਿਸ਼ਾਨ ਦੇ ਵਿਰੋਧੀ ਸਨ।  ਜੇਕਰ ਅੱਜ ਕਸ਼ਮੀਰ ਵਿੱਚ ਧਾਰਾ 370 ਨਹੀਂ ਹੈ, ਦੋ ਝੰਡੇ ਨਹੀਂ ਹਨ ਤਾਂ ਇਸ ਦਾ ਸਿਹਰਾ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜਾਂਦਾ ਹੈ।  ਸ਼ਿਆਮਾ ਪ੍ਰਸਾਦ ਮੁਖਰਜੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੇ ਕੱਟੜ ਆਲੋਚਕ ਸਨ।  ਸਿਆਮਾ ਪ੍ਰਸਾਦ ਮੁਖਰਜੀ ਦੀ 122ਵੀਂ ਜਯੰਤੀ ਮਨਾਈ ਜਾ ਰਹੀ ਹੈ।  

ਇਹ ਸ਼ਿਆਮਾ ਪ੍ਰਸਾਦ ਮੁਖਰਜੀ ਹੀ ਸਨ ਜਿਨ੍ਹਾਂ ਨੇ ਜਨਸੰਘ ਦੀ ਸਥਾਪਨਾ ਕੀਤੀ ਸੀ ਅਤੇ ਅੱਜ ਦੀ ਭਾਰਤੀ ਜਨਤਾ ਪਾਰਟੀ ਜਨਸੰਘ ਦਾ ਹੀ ਨਵਾਂ ਰੂਪ ਹੈ।  

ਭਾਜਪਾ ਦੇ ਉਪ ਪ੍ਰਧਾਨ ਪਰਵੀਨ ਬਾਂਸਲ ਨੇ ਕਿਹਾ ਕਿ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ 6 ਜੁਲਾਈ 1901 ਨੂੰ ਕੋਲਕਾਤਾ 'ਚ ਹੋਇਆ ਸੀ |  ਉਨ੍ਹਾਂ ਦੇ ਪਿਤਾ ਆਸ਼ੂਤੋਸ਼ ਮੁਖਰਜੀ ਇੱਕ ਨਾਮਵਰ ਵਕੀਲ ਸਨ।  ਉਸਨੇ 1929 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਬੰਗਾਲ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣ ਗਿਆ।  ਉਹ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਸਨ ਪਰ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਜਲਦੀ ਹੀ ਨਹਿਰੂ ਸਰਕਾਰ ਤੋਂ ਅਸਤੀਫਾ ਦੇ ਦਿੱਤਾ।  ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹਮੇਸ਼ਾ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਰਹੀ ਹੈ।

ਇਸ ਮੌਕੇ ਲੁਧਿਆਣਾ ਪੂਰਬੀ ਤੋਂ ਭਾਜਪਾ ਉਮੀਦਵਾਰ ਜਗਮੋਹਨ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੌਦਗਿਲ, ਮਹੇਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਨਵਲ ਜੈਨ, ਕੈਲਾਸ਼ ਚੌਧਰੀ, ਸੰਜੇ ਗੋਸਾਈ, ਸੁਮਨ ਵਰਮਾ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਐੱਸ ਸੀ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਪੂਰਵ ਜਿਲਾ ਪ੍ਰਧਾਨ ਜਤਿੰਦਰ ਮਿੱਤਲ, ਯੁਵਾ ਮੋਰਚਾ ਦੇ ਪ੍ਰਧਾਨ ਕੁਸ਼ਾਗਰ ਕਸ਼ਯਪ, ਕੌਂਸਲਰ ਓਮ ਪ੍ਰਕਾਸ਼ ਰੱਤਾ, ਸਾਬਕਾ ਕੌਂਸਲਰ ਇੰਦਰ ਅਗਰਵਾਲ, ਸਰਬਜੀਤ ਸਿੰਘ ਕਾਕਾ, ਕਿਰਪਾਲ ਸਿੰਘ, ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਛਾਪਾ, ਭੋਲਾ ਝਾਅ, ਅਜਿੰਦਰ ਸਿੰਘ ਆਦਿ ਹਾਜ਼ਰ ਸਨ।

ਭਾਜਪਾ ਵਰਕਰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਵਿਚ ਬਹੁਤ ਆਸਥਾ ਰੱਖਦੇ ਹਨ। ਭਾਰਤੀ ਜਨਸੰਘ ਦੇ ਸੰਸਥਾਪਕ, ਸਿਆਸਤਦਾਨ, ਮਹਾਨ ਸਿੱਖਿਆ ਸ਼ਾਸਤਰੀ, ਪ੍ਰਚੰਡ ਰਾਸ਼ਟਰਵਾਦੀ ਚਿੰਤਕ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਹਾੜਾ ਵੀ ਇਹ ਸਾਰੇ ਰਲ ਮਿਲ ਕੇ ਬੜੀ ਸ਼ਰਧਾ ਨਾਲ ਮਨਾਇਆ ਕਰਦੇ ਹਨ ਜਿਹੜਾ ਕਿ 23 ਜੂਨ ਨੂੰ ਪੈਂਦਾ ਹੈ। ਡਾਕਟਰ ਮੁਖਰਜੀ ਨੇ ਸੰਨ 1952 ਵਿੱਚ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਸੀ ਜਿਹੜੀ ਬਹੁਤ ਹੀ ਤੇਜ਼ੀ ਨਾਲ ਵਧੀ ਅਤੇ ਵਿਕਸਿਤ ਹੋਈ। ਸੰਨ 1953 ਵਿਚ ਡਾਕਟਰ ਮੁਖਰਜੀ ਜੰਮੂ ਕਸ਼ਮੀਰ ਪੁਲਿਸ ਦੀ ਹਿਰਾਸਤ ਵਿੱਚ ਦਮ ਤੋੜ ਗਏ। ਉਹਨਾਂ ਨੂੰ ਦੇਹਾਂਤ ਤੋਂ ਇੱਕ ਦਿਨ ਪਹਿਲਾਂ ਦਿਲ ਦਾ ਦੌਰਾ ਵੀ ਪਿਆ ਸੀ। ਬਹੁਤ ਬਾਅਦ ਵਿੱਚ ਇਹੀ ਜਨਸੰਘ ਅੱਜ ਵਾਲੀ ਭਾਰਤੀ ਜਨਤਾ ਪਾਰਟੀ ਬਣ ਗਈ। 

ਭਾਰਤੀ ਜਨਸੰਘ 1951 ਤੋਂ ਲੈ ਕੇ 1977 ਤਕ ਇਸੇ ਨਾਮ ਨਾਲ ਸਰਗਰਮ ਰਹੀ। ਸੰਨ 1977 ਵਿਚ ਭਾਰਤੀ ਜਨਸੰਘ ਨਵੀਂ ਨਾਮ ਜਨਤਾ ਪਾਰਟੀ ਵੱਜੋਂ ਕੰਮ ਕਰਨ ਲੱਗੀ। ਇਸ ਤਰ੍ਹਾਂ ਜਨਤਾ ਪਾਰਟੀ ਸੰਨ 1980 ਤੱਕ ਇਸੇ ਨਾਮ ਨਾਲ ਕੰਮ ਕਰਦੀ ਰਹੀ। ਇਹ ਐਮਰਜੰਸੀ ਹਟਣ ਤੋਂ ਬਾਅਦ ਦਾ ਵੇਲਾ ਸੀ। ਹੁਣ ਤੋਂ ਕਰੀਬ 42 ਸਾਲ ਪਹਿਲਾਂ 6 ਅਪ੍ਰੈਲ 1980 ਨੂੰ ਜਨਤਾ ਪਾਰਟੀ ਤੋਂ ਟੁੱਟ ਕੇ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਆਈ ਜਿਹੜੀ ਹੁਣ ਵੀ ਲਗਾਤਾਰ ਸਰਗਰਮ ਹੈ। 

ਦੂਜੇ ਪਾਸੇ ਜਨਤਾ ਪਾਰਟੀ ਦਾ ਅਜੇ ਤੱਕ ਕੋਈ ਵੀ ਕੌਮੀ ਪ੍ਰਧਾਨ ਚੋਣ ਕਮਿਸ਼ਨ ਤੋਂ ਪ੍ਰਵਾਨਿਤ ਨਹੀਂ ਹੋ ਸਕਿਆ। ਮੇਰਠ ਉੱਤਰ ਪ੍ਰਦੇਸ਼ ਵਿੱਚ 23 ਜਨਵਰੀ 2022 ਵਾਲੇ ਦਿਨ ਅਨੁਜ ਪ੍ਰਸਾਦ ਸਿੰਘ ਨੂੰ ਜਨਤਾ ਪਾਰਟੀ ਦਾ ਨਵਾਂ ਕੌਮੀ ਪ੍ਰਧਾਨ ਚੁਣਿਆ ਵੀ ਗਿਆ ਪਰ ਉਸਨੂੰ ਅਜੇ ਤੱਕ ਚੋਣ ਕਮਿਸ਼ਨ ਕੋਲੋਂ ਮਾਨਤਾ ਨਹੀਂ ਮਿਲ ਸਕੀ। 

Tuesday, June 21, 2022

ADC ਵੱਲੋਂ ਸੰਨੀ ਸਿਟੀ ਲਈ ਜਰਨੈਲ ਸਿੰਘ ਬਾਜਵਾ ਨਾਲ ਮੀਟਿੰਗ

21st June 2022 at 06:13 PM WhatsApp

ਬਾਜਵਾ ਵੱਲੋਂ ਸੰਨੀ ਸਿਟੀ ਦੇ ਵਸਨੀਕਾਂ ਦੀਆਂ ਮੁਸ਼ਿਕਲਾਂ ਛੇਤੀ ਹੱਲ ਦਾ ਭਰੋਸਾ


ਐਸ.ਏ.ਐਸ. ਨਗਰ
: 21 ਜੂਨ 2022: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::

ਸੰਨੀ ਸਿਟੀ ਦੇ ਵਸਨੀਕਾਂ ਵੱਲੋਂ ਇਲਾਕੇ ਵਿੱਚ ਸੜਕਾਂ ਪਾਣੀ ਤੇ ਬਿਜਲੀ ਸਪਲਾਈ ਦੇ ਨਾਲ ਨਾਲ ਹੋਰਨਾਂ ਬੁਨਿਆਂਦੀ ਸਹੂਲਤਾਂ ਦੀ ਅਣਹੋਂਦ ਸਬੰਧੀ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅੱਜ ਸ੍ਰੀਮਤੀ ਪੂਜਾ ਐਸ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੀ ਪ੍ਰਧਾਨਗੀ ਹੇਠ ਮਿਊਂਸੀਪਲ ਕਮੇਟੀ ਖਰੜ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਾਜਵਾ ਡਿਵੈਲਪਰ ਦੇ ਐਮ.ਡੀ. ਸ੍ਰੀ ਜਰਨੈਲ ਸਿੰਘ ਬਾਜਵਾ ਦੇ ਨਾਲ ਨਾਲ ਬਿਜਲੀ ਵਿਭਾਗ , ਐਮ.ਸੀ. ਖਰੜ ਦੇ ਅਧਿਕਾਰੀ ਅਤੇ ਸੰਨੀ ਸਿਟੀ ਦੇ ਵਸਨੀਕ ਸ਼ਾਮਲ ਹੋਏ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਪੂਜਾ ਐਸ ਗਰੇਵਾਲ ਨੇ ਦੱਸਿਆ ਕਿ ਸੰਨੀ ਸਿਟੀ ਵਿੱਚ ਰਹਿੰਦੇ ਵਸਨੀਕਾਂ ਦੀਆਂ ਮੰਗਾਂ ਨੂੰ ਬਾਜਵਾ ਡਿਵੈਲਪਰ ਦੇ ਐਮ.ਡੀ. ਸ੍ਰੀ ਜਰਨੈਲ ਸਿੰਘ ਅੱਗੇ ਰੱਖਿਆ ਗਿਆ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਲੋਕਾਂ ਦੀਆਂ ਜਾਇਜ਼ ਬੁਨਿਆਂਦੀ ਸਹੂਲਤਾਂ ਨੂੰ ਫੋਰੀ ਤੌਰ ਤੇ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਮਿਊਂਸੀਪਲ ਕਮੇਟੀ ਖਰੜ ਹਰ ਤਰ੍ਹਾਂ ਦਾ ਸਹਿਯੋਗ ਅਤੇ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਸ੍ਰੀ ਬਾਜਵਾ ਨੇ ਇਹ ਭਰੋਸਾ ਦਿਵਾਇਆ ਕਿ ਉਹ ਸੰਨੀ ਸਿਟੀ ਵਿੱਚ ਬਿਜਲੀ ਦੇ ਟਰਾਂਸਫਾਰਮਰ 15 ਦਿਨਾਂ ਵਿੱਚ ਲਗਾ ਦਿੱਤੇ ਜਾਣਗੇ ਅਤੇ ਕਲੌਨੀ ਦੇ ਅੰਦਰਲੀਆਂ ਸੜਕਾਂ ਦਾ ਨਿਰਮਾਣ ਵੀ ਛੇਤੀ ਹੀ ਕਰਵਾ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਈ.ਓ. ਖਰੜ ਸ੍ਰੀ ਰਾਜੇਸ਼ ਸ਼ਰਮਾ, ਐਮ.ਮੀ. ਵਿਜੈ ਮਹਾਜਨ ਅਤੇ ਸੰਨੀ ਸਿਟੀ ਦੇ ਵਸਨੀਕ ਸ਼ਾਮਲ ਹੋਏ।

Friday, November 19, 2021

ਪ੍ਰਧਾਨਮੰਤਰੀ ਦਾ ਐਲਾਨ ਅਜੇ ਸਿਰਫ ਐਲਾਨ ਹੀ ਹੈ!

ਸੰਸਦ ਵਿੱਚ ਕਾਨੂੰਨ ਬਣਨ ਤੱਕ ਜਾਰੀ ਰਹੇਗਾ ਅੰਦੋਲਨ 

ਆਲ ਇੰਡੀਆ ਕਿਸਾਨ ਸਭਾ ਨੇ ਦੁਹਰਾਇਆ 26 ਨੂੰ ਦਿੱਲੀ ਪੁੱਜਣ ਦਾ ਸੱਦਾ 


ਲੁਧਿਆਣਾ
: 19ਨਵੰਬਰ 2021: (ਰਿਪੋਰਟ:ਐਮ ਐਸ ਭਾਟੀਆ//ਇਨਪੁਟ ਕਾਰਤਿਕਾ ਸਿੰਘ ਪੰਜਾਬ ਸਕਰੀਨ ਡੈਸਕ
)::

ਜੁਮਲੇਬਾਜ਼ੀ ਵਰਗੇ ਜੁਆਬਾਂ ਦੇ ਤਜਰਬੇ ਹੰਢਾ ਚੁੱਕੇ ਲੋਕ ਹੁਣ ਛੇਤੀ ਕੀਤਿਆਂ ਕਿਸੇ ਵੀ ਗੱਲ ਦਾ ਇਤਬਾਰ ਨਹੀਂ ਕਰਦੇ। ਪ੍ਰਧਾਨਮੰਤਰੀ ਦਾ ਵੀ ਨਹੀਂ। ਸੂਰਜ ਖੁਦ ਵੀ ਸਾਹਮਣੇ ਆ ਕੇ ਚੜ੍ਹੇ ਤਾਂ ਉਹਨਾਂ ਨੂੰ ਲੱਗੇਗਾ ਕਿ ਕਿਧਰੇ ਇਹ ਤਕਨੀਕੀ ਛਲਾਵਾ ਤਾਂ ਨਹੀਂ? ਲੋਕਾਂ ਨਾਲ ਜੋ ਜੋ ਹੋਇਆ ਉਸਨੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਬਣਾ ਦਿੱਤਾ ਹੈ। ਜਦੋਂ ਗੱਲ ਗੱਲ ਵਿੱਚ ਸਿਆਸਤ ਖੇਡੀ ਜਾ ਰਹੀ ਹੋਵੇ ਉਦੋਂ ਇਸਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਹਨਾਂ ਖੇਤੀ ਕਾਨੂੰਨਾਂ ਨੂੰ ਬੜੀ ਹੀ ਕਾਹਲੀ ਕਾਹਲੀ ਵਾਲੀ ਚਲਾਕੀ ਨਾਲ ਸੰਸਦ ਵਿੱਚ ਬਣਾਇਆ ਗਿਆ ਸੀ ਹੁਣ ਇਹਨਾਂ ਦੀ ਵਾਪਿਸੀ ਵੀ ਸੰਸਦ ਵਿੱਚ ਹੀ ਜਚਦੀ ਹੈ ਟਵੀਟ ਰਾਹੀਂ ਨਹੀਂ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਅਤੇ ਬਾਅਦ ਵਿੱਚ ਵੀਡੀਓ ਭਾਸ਼ਣ ਦੇ ਬਾਵਜੂਦ ਲੋਕਾਂ ਦੇ ਪ੍ਰਤੀਕਰਮ ਬਹੁਤ ਦੇਰ ਤੱਕ ਫਿੱਕੇ ਫਿੱਕੇ ਜਿਹੇ ਸਨ। ਲੰਮੇ ਸਮੇਂ ਤੋਂ ਇੱਕ ਬਹੁਤ ਵੱਡਾ ਮਸਲਾ  ਬਣੇ ਹੋਏ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਵੀ ਲੋਕਾਂ ਵਿੱਚ ਕੋਈ ਜੋਸ਼ੋ ਖਰੋਸ਼ ਲੈ ਕੇ ਨਹੀਂ ਆਇਆ।  ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਮਠਿਆਈਆਂ ਵੰਡਣ ਦੀਆਂ ਖਬਰਾਂ ਜ਼ਰੂਰ ਮਿਲੀਆਂ ਹਨ। ਲੁਧਿਆਣਾ ਦੇ ਘੰਟਾਘਰ ਚੌਂਕ ਵਿਛਕ ਸਥਿਤ ਭਾਜਪਾ ਦਫਤਰ ਦੇ ਬਾਹਰ ਵੀ ਕੜਾਹ ਪ੍ਰਸ਼ਾਦ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਇੱਕ ਹੋਰ ਵਿਵਾਦਿਤ ਬਿਆਨ ਬਿਆਨ ਇੰਟਰਨੈਟ ਤੇ ਕਿਧਰੇ ਨਜ਼ਰ ਆਇਆ ਕਿ ਇਹਨਾ ਕਾਨੂੰਨਾਂ ਦੀ ਵਾਪਿਸੀ ਨਹੀਂ ਸੀ ਹੋਣੀ ਚਾਹੀਦੀ। ਅਜਿਹੇ ਬਿਆਨਾਂ ਨਾਲ ਸਾਰੀ ਗੱਲ ਹੀ ਸ਼ੱਕੀ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਮਾਹੌਲ ਬੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਐਜੇ ਮਾਹੌਲ ਨੇ ਬੜੀ ਦੇਰ ਤੋਂ ਸਿਆਣਾ ਕਰ ਦਿੱਤਾ ਹੈ। ਉਹ ਪੱਕੀ ਗੱਲ ਬਿਨਾ ਪਿਛਾਂਹ ਮੁੜਨ ਵਾਲੇ ਨਹੀਂ।  

ਏਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ ਪੰਜਾਬ ਨੇ ਲੁਧਿਆਣਾ ਵਿੱਚ ਇੱਕ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਕਰਕੇ ਇਸ ਵਾਪਿਸੀ ਦੇ ਐਲਾਨ ਬਾਰੇ ਆਪਣੇ ਸ਼ੰਕੇ ਜ਼ਾਹਰ ਕੀਤੇ ਹਨ ਅਤੇ ਸਪਸ਼ਟ ਕੀਤਾ ਹੈ ਕਿ 26 ਨਵੰਬਰ ਵਾਲਾ ਦਿੱਲੀ ਐਕਸ਼ਨ ਪਹਿਲਾਂ ਤੋਂ ਹੀ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਵੇਗਾ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾਈ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ  ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਾਥੀ ਬਲਕਰਨ ਸਿੰਘ ਨੇ ਕੀਤੀ ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਆਪਣੇ ਸੰਬੋਧਨ ਵਿੱਚ ਤਿੰਨ  ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ ਪਰ ਇਹ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ। ਇਹ ਫੈਸਲਾ ਬਹੁਤ ਪਹਿਲਾਂ ਵੇਲੇ ਸਿਰ ਹੀ ਲੈ ਲਿਆ ਜਾਂਦਾ ਤਾਂ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਨਾ ਹੁੰਦੀ। ਆਪਣੇ ਵਿਛੜੇ ਸਾਜ਼ਠੀਆਂ ਦੀ ਸ਼ਹਾਦਤ ਦੇ ਦਰਦ ਨਾਲ ਵਿੰਨ੍ਹੇ ਹੋਏ ਕਿਸਾਨ ਅਜੇ ਖੁਸ਼ੀਆਂ ਮਨਾਉਣ ਲਈ ਤਿਆਰ ਵੀ ਨਹੀਂ ਹਨ। ਜਦੋਂ ਉਹਨਾਂ ਘਰਾਂ ਨੂੰ ਪਰਤਣਾ ਹੈ ਉਦੋਂ ਉਹਨਾਂ ਦੀਆਂ ਗਲੀਆਂ ਦੇ ਕੱਖਾਂ ਨੇ ਵੀ ਉਹਨਾਂ ਕੋਲੋਂ ਪੁੱਛਣਾ ਹੈ ਕਿ ਕੀ ਜਿੱਤ ਕੇ ਲਿਆਏ ਹੋ ? ਵਿੱਛੜੇ ਸਾਥੀਆਂ ਦੇ ਵਿਛੋੜੇ ਦਾ ਦਰਦ ਜਦ ਜਦ ਵੀ ਦਿਲਾਂ ਵਿੱਚ ਜਾਗੇਗਾ ਉਦੋਂ ਉਹ ਕਿਹੜੀਆਂ ਕੰਧਾਂ ਦੇ ਗੱਲ ਲੱਗ ਕੇ ਰੋਣਗੇ? ਕਿਸਾਨ ਚਾਹੁੰਦੇ ਹਨ ਉਹਨਾਂ ਦਾ ਦਿਲ ਏਨੀ ਕੁ ਸ਼ਾਹਦੀ ਤਾਂ ਭਰਦਾ ਹੋਵੇ ਕਿ ਉਹ ਆਪਣੇ ਵਿੱਛੜੇ ਸਾਥੀਂ ਨੂੰ ਅੱਖ ਸਕਣ-ਤੁਸੀਂ ਜਿੱਥੇ ਛੱਡ ਕੇ ਤੁਰ ਗਏ ਸੀ ਅਸੀਂ ਉਸ ਸਫ਼ਰ ਨੂੰ ਵੀ ਪੂਰਾ ਕੀਤਾ ਹੈ ਅਤੇ ਉਹਨਾਂ ਨਿਸ਼ਾਨਿਆਂ ਨੂੰ ਵੀ। ਸਾਲ ਪੂਰਾ ਹੋਣ ਵਾਲਾ ਹੈ ਇਸ ਕਿਸਾਨ ਅੰਦੋਲਨ ਨੂੰ। ਇਥੇ ਤਿਕੜੀ ਅਤੇ ਸਿੰਘੂ ਬਾਰਡਰ ਤੇ ਵਿਛੜੇ ਹੋਏ ਕਿਸਾਨਾਂ ਦੀ ਯਾਦਗਾਰ ਵੀ ਬਣਨੀ ਹੈ ਜਿਹੜੀ ਰਹਿੰਦੀ ਦੁਨੀਆ ਤੱਕ ਦੱਸਦੀ ਰਹੇਗੀ ਕਿ ਇਥੇ ਹੋਇਆ ਸੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਲੰਮਾ ਅੰਦੋਲਨ। ਇਥੇ ਸਾਡੇ ਨਾਲ ਹੋਇਆ ਕਰਦੇ ਸਨ ਸਾਡੇ ਵਿੱਛੜੇ ਹੋਏ 700 ਤੋਂ ਵੱਧ ਸਾਥੀ।  ਇਥੇ ਲੜੀ ਸੀ ਅਸੀਂ ਕਾਰਪੋਰੇਟਾਂ ਦੇ ਖਿਲਾਫ ਜੰਗ। ਇਥੇ ਲੰਘਾਈਆਂ ਸਨ ਅਸੀਂ ਕੱਕਰ ਵਰਗੀਆਂ ਸਰਦੀਆਂ,ਅੱਗ ਵਰਗੀਆਂ ਗਰਮੀਆਂ ਅਤੇ ਫਲੱਡ ਵਰਗੀਆਂ ਬਾਰਸ਼ਾਂ। ਅਸੀਂ ਸਾਰੇ ਕਹਿਰ  ਇਥੇ ਹੀ ਸਹਿਣ ਕੀਤੇ ਸਨ ਆਪਣੇ ਆਪ ਉੱਤੇ। ਜੰਗ ਸੌਖੀ ਨਹੀਂ ਸੀ ਪਰ ਫਿਰ ਵੀ ਅਸੀਂ ਜਿੱਤੀ ਸੀ। 

ਬਲਦੇਵ ਸਿੰਘ ਨਿਹਾਲਗੜ੍ਹ ਨੇ ਮੰਗ ਕੀਤੀ ਕਿ ਮਾਹੌਲ ਨੂੰ ਸੁਖਾਵਾਂ ਬਣਾਉਣ  ਲਈ  ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਇਹ ਸਿਰਫ ਅਜੇ ਐਲਾਨ ਹੀ ਹੈ ਜਿੰਨਾ ਚਿਰ ਸੰਸਦ ਵਿੱਚ ਕਾਨੂੰਨ ਪਾਸ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਅੰਦੋਲਨ ਜਾਰੀ ਰਹੇਗਾ। 

ਉਨ੍ਹਾਂ ਅੱਗੇ ਕਿਹਾ ਕਿ ਐੱਮ ਐੱਸ ਪੀ ਬਾਰੇ ਕਨੂੰਨ ਬਣਾਇਆ ਜਾਵੇ, ਪਰਾਲੀ ਵਾਲੇ ਬਿੱਲ  ਵਿੱਚੋਂ ਕਿਸਾਨਾਂ ਵਿਰੋਧੀ  ਮਦ ਕੱਢੀ ਜਾਵੇ, ਬਿਜਲੀ ਬਿੱਲ 2020 ਰੱਦ ਕੀਤਾ ਜਾਵੇ,  ਸ਼ਹੀਦ ਹੋਏ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਏ ਅਤੇ ਉਨ੍ਹਾਂ ਦੇ ਪਰਿਵਾਰਾਂ  ਦੇ ਇਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਸਾਨ ਆਗੂਆਂ   ਦੇ ਖ਼ਿਲਾਫ਼ ਝੂਠੇ ਪਰਚੇ ਰੱਦ ਕੀਤੇ ਜਾਣ,  ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਸਿੰਘੂ ਤੇ ਟਿੱਕਰੀ ਬਾਰਡਰ ਤੇ ਢੁੱਕਵੀਂ ਥਾਂ ਦਿੱਤੀ ਜਾਵੇ।  ਇਸ ਤਰ੍ਹਾਂ ਕਾਫੀ ਕੁਝ ਹੈ ਜਿਸਦਾ ਫੈਸਲਾ ਅਜੇ ਹੋਣਾ ਹੈ। 

ਫਗਵਾੜੇ ਦੀ ਗੰਨਾ ਮਿੱਲ ਵੱਲ ਕਿਸਾਨਾਂ ਦਾ ਜਿਹੜਾ ਪੰਜਾਹ ਕਰੋੜ ਰੁਪਿਆ ਬਕਾਇਆ ਹੈ ਉਹ ਵੀ ਛੇਤੀ ਦਿੱਤਾ ਜਾਵੇ। ਇਸ ਬਾਰੇ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 17 ਨਵੰਬਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ ਕਿ ਖੰਡ ਮਿੱਲਾਂ ਜਲਦੀ ਚਾਲੂ ਕੀਤੀ ਜਾਣ।  

ਅੰਤ ਵਿਚ ਸਾਥੀ ਬਲਕਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸਦੇ ਨਾਲ ਹੀ ਅਪੀਲ ਕੀਤੀ ਕਿ 26  ਨਵੰਬਰ ਨੂੰ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ ਵੱਡੀ ਗਿਣਤੀ ਵਿੱਚ  ਮੋਰਚਿਆਂ ਤੇ ਪਹੁੰਚਿਆ ਜਾਵੇ। ਜਿਨ੍ਹਾਂ  ਸਾਥੀਆਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਉਨ੍ਹਾਂ ਵਿਚ ਲਖਵੀਰ ਸਿੰਘ ਨਿਜ਼ਾਮਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਸੂਰਤ ਸਿੰਘ ਧਰਮਕੋਟ , ਹਰਦੇਵ ਅਰਸ਼ੀ ਅਤੇ ਉਚੇਚੇ ਤੌਰ ਤੇ ਮੀਟਿੰਗ ਵਿਚ ਸ਼ਾਮਲ ਹੋਏ ਏਟਕ ਪੰਜਾਬ ਦੇ ਪ੍ਰਧਾਨ ਬੰਤ ਬਰਾੜ  ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਕਿਸਾਨ ਆਗੂ ਸਨ।

Tuesday, August 24, 2021

ਕਥਿਤ ਬਗਾਵਤ:ਕਾਂਗਰਸ ਦੇ 7 ਵਿਧਾਇਕਾਂ ਨੇ ਕੀਤਾ ਸਾਫ ਇਨਕਾਰ

 24th August 2021 at 10:28 PM

ਕੈਪਟਨ ਦੇ ਖਿਲਾਫ ਸਾਜ਼ਿਸ਼ੀ ਮੁਹਿੰਮ ਨਾਲ ਸਾਡਾ ਕੋਈ ਲਾਗਾਦੇਗਾ ਨਹੀਂ 


ਚੰਡੀਗੜ੍ਹ
: 24 ਅਗਸਤ 2021: (ਪੰਜਾਬ ਸਕਰੀਨ ਡੈਸਕ)::

ਕਾਂਗਰਸ ਦੇ 7 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਕਥਿਤ ਕਾਰਵਾਈ ਦਾ ਹਿੱਸਾ ਹੋਣ ਤੋਂ ਇਨਕਾਰ ਕਰਦਿਆਂ ਸਪਸ਼ਟ ਕੀਤਾ ਹੈ ਅਜਿਹੀ ਕਿਸੇ ਵੀ ਮੰਗ ਨਾਲ ਸਾਡੇ ਸਹਿਮਤ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉੰਝ  ਵੀ ਮੀਟਿੰਗ ਵਿਚ ਸਾਡੇ ਨਾਲ ਮਸਲਾ ਵਿਚਾਰਿਆ ਤੱਕ ਨਹੀਂ ਗਿਆ।  ਇਸ ਤਰ੍ਹਾਂ ਇਹਨਾਂ ਨੇ ਆਪਣੇ ਆਪ ਨੂੰ ਕੈਪਟਨ ਵਿਰੋਧੀ ਧੜੇ ਤੋਂ ਵੱਖ ਕਰਦਿਆਂ ਸਾਫ ਕਿਹਾ ਹੈ ਅਸੀਂ ਅਜਿਹੇ ਕਿਸੇ ਵੀ ਫੈਸਲੇ ਦੇ ਨਾਲ ਨਹੀਂ ਹਾਂ। ਅਸੀਂ ਇਸਦਾ ਹਿੱਸਾ ਹੋ ਹੀ ਨਹੀਂ ਸਕਦੇ। ਇਸ ਸਪਸ਼ਟੀਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸ਼ੁਰੂ ਹੋਈ ਖੁੱਲੀ ਬਗਾਵਤ ਇੱਕ ਤਰ੍ਹਾਂ ਨਾਲ ਨਾਕਾਮ ਜਿਹੀ ਹੋ ਗਈ ਹੈ।  ਬਾਗੀ ਸੁਰ ਵਾਲਿਆਂ ਦੇ ਅਗਲੇ ਕਦਮਾਂ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਾਪਦਾ ਹੈ ਕਿ ਉਹ ਚੁੱਪ ਬੈਠਣ ਵਾਲੇ ਨਹੀਂ ਹਨ। ਉਹ ਛੇਤੀ ਹੀ ਕੋਈ ਨਵਾਂ ਕਦਮ ਚੁੱਕਣਗੇ। 

 ਫਿਲਹਾਲ ਸੱਤ ਵਿਧਾਇਕਾਂ ਵੱਲੋਂ ਇਸ ਤੋਂ ਵੱਖ ਹੋਣਾ ਬੜੀ ਵੱਡੀ ਗੱਲ ਹੈ। ਬਾਕੀਆਂ ਦੇ ਦਿਲਾਂ ਵਿੱਚ ਕੀ ਹੈ ਇਹ ਵੀ ਕੋਈ  ਮਹੱਤਵਪੂਰਨ ਨਹੀਂ ਹੈ। ਜ਼ਿਕਰਯੋਗ ਹੈ ਕਿ 20 ਤੋਂ ਵੱਧ ਕਾਂਗਰਸੀ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਵਿੱਚੋਂ 7 ਵਿਧਾਇਕਾਂ ਜਿਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਧਿਰ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਗਿਆ ਸੀ, ਨੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਆਪਣੇ ਆਪ ਨੂੰ ਸਪੱਸ਼ਟ ਅਤੇ ਮੁਕੰਮਲ ਤੌਰ ਉਤੇ ਲਾਂਭੇ ਕਰ ਲਿਆ ਹੈ।

"ਬਗਾਵਤ ਵਾਲੀ ਮੀਟਿੰਗ" ਅਤੇ ਇਸ ਤੋਂ ਲਾਂਭੇ ਹੋਣ ਦੇ ਦਾਅਵੇ ਸਥਿਤੀ ਦੇ ਬੇਹੱਦ ਗੰਭੀਰ ਹੋਣ ਦੀ ਸੂਚਨਾ ਤਾਂ ਦੇ ਹੀ ਰਹੇ ਹਨ। ਇਸ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਭਾਈਵਾਲ ਨਾ ਹੋਣ ਤੋਂ ਸਾਫ ਇਨਕਾਰ ਕਰਦਿਆਂ ਇਸ ਨੂੰ ‘ਪਾਰਟੀ ਅੰਦਰ ਦਰਾੜ ਪਾਉਣ ਦੀ ਕੋਸ਼ਿਸ਼ ਵਿਚ ਇਕ ਧਿਰ ਵੱਲੋਂ ਮਨਸੂਬੇ ਘੜੇ ਜਾਣਾ ਕਰਾਰ ਦਿੰਦੇ ਹੋਏ ਇਨ੍ਹਾਂ 7 ਨੇਤਾਵਾਂ ਨੇ ਮੁੱਖ ਮੰਤਰੀ ਦੇ ਹੱਕ ਵਿਚ ਸਟੈਂਡ ਲਿਆ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਹੈ।

ਪੰਜਾਬ ਕਾਂਗਰਸ ਦੇ ਜਿਨ੍ਹਾਂ ਨੇਤਾਵਾਂ ਨੇ ਪਾਰਟੀ ਵਿਚ ਅਖੌਤੀ ਬਗਾਵਤ ਤੋਂ ਆਪਣੇ ਆਪ ਨੂੰ ਦੂਰ ਕੀਤਾ ਹੈ, ਉਨ੍ਹਾਂ ਵਿਚ ਕੁਲਦੀਪ ਵੈਦ (ਵਿਧਾਇਕ), ਦਲਵੀਰ ਸਿੰਘ ਗੋਲਡੀ (ਵਿਧਾਇਕ), ਸੰਤੋਖ ਸਿੰਘ ਭਲਾਈਪੁਰ (ਵਿਧਾਇਕ), ਅਜੀਤਇੰਦਰ ਸਿੰਘ ਮੋਫਰ (ਸਾਬਕਾ ਵਿਧਾਇਕ), ਅੰਗਦ ਸਿੰਘ (ਵਿਧਾਇਕ), ਰਾਜਾ ਵੜਿੰਗ (ਵਿਧਾਇਕ) ਅਤੇ ਗੁਰਕੀਰਤ ਕੋਟਲੀ (ਵਿਧਾਇਕ) ਸ਼ਾਮਲ ਹਨ।   

ਪੰਜਾਬ ਕਾਂਗਰਸ ਦੇ ਇਕ ਧੜੇ ਵੱਲੋਂ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ ਸੂਚੀ ਜਨਤਕ ਕਰਨ ਤੋਂ ਕੁਝ ਘੰਟਿਆ ਬਾਅਦ ਹੀ ਇਨ੍ਹਾਂ ਨੇਤਾਵਾਂ ਨੇ ਇਸ ਦਾ ਹਿੱਸਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸੂਚੀ ਨੂੰ ਜਨਤਕ ਤੌਰ ਉਤੇ ਜਾਰੀ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਚਾਹੁੰਦੇ ਹਨ ਅਤੇ ਇਸ ਮਾਮਲੇ ਨੂੰ ਹਾਈ ਕਮਾਨ ਕੋਲ ਉਠਾਉਣਾ ਚਾਹੁੰਦੇ ਹਨ। ਹਾਲਾਂਕਿ, ਇਨ੍ਹਾਂ 7 ਨੇਤਾਵਾਂ ਨੇ ਅਜਿਹੇ ਕਿਸੇ ਫੈਸਲਾ ਦਾ ਹਿੱਸਾ ਨਾ ਹੋਣ ਦੀ ਗੱਲ ਕਰਦਿਆਂ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਨਾਲ ਦ੍ਰਿੜਤਾ ਨਾਲ ਖੜ੍ਹੇ ਹਨ।

ਇਨ੍ਹਾਂ 7 ਨੇਤਾਵਾਂ ਨੇ ਦੱਸਿਆ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਉਤੇ ਬੰਦ ਕਮਰਾ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਧੋਖੇਬਾਜ਼ੀ ਕਰਦੇ ਹੋਏ ਬਾਕੀ ਲੀਡਰਾਂ ਨਾਲ ਉਨ੍ਹਾਂ ਦੇ ਨਾਂਅ ਵੀ ਜਾਰੀ ਕਰ ਦਿੱਤੇ ਗਏ ਜਦਕਿ ਇਹ ਮੀਟਿੰਗ ਪਾਰਟੀ ਮਾਮਲਿਆਂ ਨੂੰ ਵਿਚਾਰਨ ਲਈ ਸੱਦੀ ਗਈ ਸੀ। ਮੀਟਿੰਗ ਵਿਚ ਸ਼ਾਮਲ ਕੁਝ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਬਦਲਣ ਦਾ ਮਸਲਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦਾਅਵਿਆਂ ਦੇ ਉਲਟ ਸਰਬਸਮੰਤੀ ਨਾਲ ਨਾ ਤਾਂ ਕੋਈ ਮਤਾ ਪੇਸ਼ ਹੋਇਆ ਅਤੇ ਨਾ ਹੀ ਸਹਿਮਤੀ ਬਣੀ। ਇਸ ਢੰਗ ਨਾਲ ਉਨ੍ਹਾਂ ਦੇ ਨਾਂ ਵਰਤਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਨ੍ਹਾਂ 7 ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕਿਸੇ ਵੀ ਅਜਿਹੇ ਕਦਮ ਦੇ ਹਮਾਇਤੀ ਨਹੀਂ ਹਨ।

ਦਰਅਸਲ, ਮੋਫਰ ਨੇ ਦੱਸਿਆ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ ਬਲਕਿ ਉੱਥੇ ਮੌਜੂਦ ਕੈਬਨਿਟ ਮੰਤਰੀਆਂ ਵਿੱਚੋਂ ਇੱਕ ਨੂੰ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਹੈਰਾਨ ਰਹਿ ਗਿਆ ਜਦੋਂ ਉਸ ਨੇ ਆਪਣਾ ਨਾਂ ਕੈਪਟਨ ਅਮਰਿੰਦਰ ਨੂੰ ਹਟਾਉਣ ਦੀ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਦੇਖਿਆ।  

ਵੈਦ ਨੇ ਸਪੱਸ਼ਟ ਕੀਤਾ ਉਹ "ਮੁੱਖ ਮੰਤਰੀ ਖ਼ਿਲਾਫ਼ ਅਜਿਹੀ ਕਿਸੇ ਵੀ ਸਾਜ਼ਿਸ਼ ਦਾ ਹਿੱਸਾ ਨਹੀਂ ਹੈ", ਜਦੋਂ ਕਿ ਗੋਲਡੀ ਨੇ ਕਿਹਾ ਕਿ ਪੂਰੀ ਦ੍ਰਿੜ੍ਹਤਾ ਨਾਲ ਕੈਪਟਨ ਅਮਰਿੰਦਰ ਦਾ ਸਮਰਥਨ ਕਰਦਾ ਹੈ। ਅੰਗਦ ਨੇ ਦੱਸਿਆ ਕਿ ਉਹ ਆਪਣੇ ਹਲਕੇ ਵਿੱਚ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰੇ ਲਈ ਗਏ ਸਨ ਅਤੇ ਵੜਿੰਗ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਇਸ ਮੀਟਿੰਗ ਦੌਰਾਨ ਅਜਿਹੀ ਕੋਈ ਚਰਚਾ ਵੀ ਹੋਈ ਹੈ। ਭਲਾਈਪੁਰ ਅਤੇ ਕੋਟਲੀ ਨੇ ਵੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਬਦਲਣ ਬਾਰੇ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਜਿਹੀ ਮੰਗ ਦਾ ਹਿੱਸਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਇਨ੍ਹਾਂ ਸਾਰੇ ਸੱਤ ਵਿਧਾਇਕਾਂ ਨੇ ਪੰਜਾਬ ਕਾਂਗਰਸ ਦੇ ਇੱਕ ਹਿੱਸੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਬਗਾਵਤ ਛੇੜਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ, ਖਾਸ ਤੌਰ 'ਤੇ ਜਦੋਂ ਹਾਈ ਕਮਾਂਡ ਨੇ ਪਹਿਲਾਂ ਹੀ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਲੇ ਮੱਤਭੇਦਾਂ ਨੂੰ ਸੁਲਝਾ ਲਿਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਹਨ ਅਤੇ ਪਾਰਟੀ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ, ਨਾ ਕਿ ਨਿੱਜੀ ਮੁਫਾਦਾਂ ਲਈ ਹੋਸ਼ੀ ਰਾਜਨੀਤੀ ਕਰਨ ਦੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ।

ਹੁਣ ਦੇਖਣਾ ਹੈ ਕਿ ਨਵਜੋਤ ਸਿੱਧੂ ਦੀ ਪ੍ਰਧਾਨਗੀ, ਸਲਾਹਕਾਰਾਂ ਦੀਆਂ ਨਿਯੁਕਤੀਆਂ ਅਤੇ ਕੁਝ ਵਿਵਾਦਾਂ ਮਗਰੋਂ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਇਆ ਘਟਨਾਕ੍ਰਮ ਪਾਰਟੀ ਦੀ ਸਥਿਤੀ ਅਤੇ ਭਵਿੱਖ ਨੂੰ ਕਿੱਧਰ ਲੈ ਕੇ ਜਾਂਦਾ ਹੈ?

Sunday, December 08, 2019

ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦੀ ਮੀਟਿੰਗ ਭਲਕੇ

Dec 8, 2019, 3:53 PM
ਅਗਲੇ ਸੰਘਰਸ਼ ਦਾ ਹੋਵੇਗਾ ਐਲਾਨ:ਇਸ ਵਾਰ ਹੋ ਸਕਦੈ ਹੋਰ ਤਿੱਖਾ ਅੰਦੋਲਨ 
ਫਾਈਲ ਫੋਟੋ 
ਲੁਧਿਆਣਾ: 08 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਵੀਹ ਦਿਨਾਂ ਤੋਂ ਝੂਠੇ ਪੁਲਿਸ ਕੇਸ ਵਿੱਚ ਜੇਲ੍ਹ ਵਿੱਚ ਡੱਕੇ ਬੇਗੁਨਾਹ ਆਗੂਆਂ-ਕਾਰਕੁੰਨਾਂ ਦੀ ਬਿਨਾਂ ਸ਼ਰਤ ਰਿਹਾਈ ਤੇ ਹੋਰ ਮੰਗਾਂ ਮਨਵਾਉਣ ਲਈ ਅਗਲਾ ਸੰਘਰਸ਼ ਉਲੀਕਣ ਲਈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਭਲਕੇ 9 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਵੱਲੋਂ ਇਹਨਾਂ ਆਗੂਆਂ-ਕਾਰਕੁੰਨਾਂ ਦੀ ਜਲਦ ਰਿਹਾਈ ਵਾਲੇ ਵਾਅਦੇ ਦੇ ਬਾਵਜੂਦ ਤਿੰਨ ਹਫਤਿਆਂ ਤੋਂ 10 ਆਗੂ-ਕਾਰਕੁੰਨ ਜੇਲ੍ਹ ਵਿੱਚ ਬੰਦ ਹਨ ਜਿਹਨਾਂ ਵਿੱਚ ਕਈ ਬਜ਼ੁਰਗ ਵੀ ਹਨ। ਏਸੀਪੀ (ਪੱਛਮੀ) ਸਮੀਰ ਵਰਮਾ ਨੇ ਭਾਵੇਂ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਗਿਰਫਤਾਰ ਆਗੂ-ਕਾਰਕੁੰਨ ਬੇਗੁਨਾਹ ਪਾਏ ਗਏ ਹਨ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਦੀ ਰਿਹਾਈ ਨੂੰ ਲਟਕਾਇਆ ਜਾ ਰਿਹਾ ਹੈ। ਪੁਲਿਸ ਦੇ ਇਸ ਲੋਕ ਦੋਖੀ ਅਤੇ ਗੈਰਜਮਹੂਰੀ ਰਵੱਈਏ ਦੇ ਖਿਲਾਫ਼ ਇਹਨਾਂ ਜਨਤਕ ਜੱਥੇਬੰਦੀਆਂ ਵਿੱਚ ਤਿੱਖਾ ਰੋਸ ਹੈ। ਸੰਘਰਸ਼ ਕਮੇਟੀ ਵੱਲੋਂ ਪੁਲਿਸ ਨੂੰ ਕਾਫੀ ਸਮਾਂ ਦਿੱਤਾ ਜਾ ਚੁੱਕਾ ਹੈ। ਹੁਣ ਇਹਨਾਂ ਖੱਬੇਪੱਖੀ ਜੱਥੇਬੰਦੀਆਂ ਨੂੰ ਫਿਰ ਤੋਂ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਇਸ ਲਈ 9 ਦਸੰਬਰ ਦੀ ਮੀਟਿੰਗ ਵਿੱਚ ਸੰਘਰਸ਼ ਕਮੇਟੀ ਵੱਲੋਂ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਖਿਲਾਫ਼ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
          ਸੰਘਰਸ਼ ਕਮੇਟੀ ਵੱਲੋਂ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਹੰਬੜਾਂ ਵਿਖੇ ਪਲਾਈਵੁੱਡ ਕਾਰਖਾਨੇ ਵਿੱਚ ਠੇਕੇਦਾਰ ਰਘਬੀਰ ਸਿੰਘ ਵੱਲੋਂ ਪੰਦਰਾਂ ਸਾਲਾ ਨਾਬਾਲਗ ਮਜ਼ਦੂਰ ਦੀ ਭਿਆਨਕ ਕੁੱਟਮਾਰ ਕਰਕੇ ਕੀਤੇ ਗਏ ਕਤਲ ਦੀ ਦਰਦਨਾਕ ਘਟਨਾ ਤੋਂ ਬਾਅਦ ਕਾਤਲ ਨੂੰ ਗਿਰਫਤਾਰ ਕਰ ਦੀ ਥਾਂ ਪੁਲਿਸ ਨੇ ਇਨਸਾਫ਼ ਲਈ ਸੰਘਰਸ਼ਸ਼ੀਲ ਜਨਤਕ ਜੱਥੇਬੰਦੀਆਂ-ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨੂੰ ਗਿਰਫਤਾਰ ਕਰਕੇ ਝੂਠਾ ਕੇਸ ਪਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ। ਲੁਧਿਆਣਾ ਪੁਲਿਸ ਅਤੇ ਪ੍ਰਸ਼ਾਸਨ ਅਸਲ ਵਿੱਚ ਲੋਕਾਂ ਦੀ ਹੱਕੀ ਅਵਾਜ਼ ਦੀ ਸੰਘੀ ਘੁੱਟ ਰਹੇ ਹਨ। 
ਇਥੇ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਜਨਤਕ ਜੱਥੇਬੰਦੀਆਂ ਵੱਲੋਂ ਗਠਿਤ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਹੋਏ ਸੰਘਰਸ਼ ਦੇ ਦਬਾਅ ਹੇਠ ਕਾਤਲ ਠੇਕੇਦਾਰ ਰਘਬੀਰ ਪਾਸਵਾਨ ਦੀ ਗਿਰਫਤਾਰੀ ਹੋਈ ਹੈ। ਏ.ਸੀ.ਪੀ.(ਪੱਛਮੀ) ਸਮੀਰ ਵਰਮਾ ਵੱਲੋਂ ਆਗੂਆਂ ਦੀ ਰਿਹਾਈ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੇ ਭਰੋਸੇ ਕਾਰਨ 5 ਦਸੰਬਰ ਦਾ ਰੱਖਿਆ ਮੁਜ਼ਾਹਰਾ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਏਨੇ ਦਿਨ ਲੰਘਣ ਤੋਂ ਬਾਅਦ ਵੀ ਇਹ ਵਾਅਦਾ ਨਹੀਂ ਨਿਭਾਇਆ ਗਿਆ। ਐਤਵਾਰ ਨੂੰ ਵੀ ਵੱਖ-ਵੱਖ ਜੱਥੇਬੰਦੀਆਂ ਨੇ ਆਪਣੀ ਮੀਟਿੰਗ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ।
          ਅੱਜ ਦੀ ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਨੇ ਕੱਲ ਫਰੀਦਕੋਟ ਵਿਖੇ ਡਾਕਟਰ ਮਹਿਲਾ ਦੇ ਜਿਨਸੀ ਸ਼ੋਸਣ ਖਿਲਾਫ਼ ਡੀ.ਸੀ. ਦਫਤਰ ਸਾਹਮਣੇ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਪੁਲਿਸ ਵੱਲੋਂ ਜਬਰ ਢਾਹੁਣ ਦੀ ਵੀ ਸਖਤ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਜਿਨਸੀ ਸ਼ੋਸ਼ਣ ਵਿਰੁੱਧ ਸੰਘਰਸ਼ ਕਮੇਟੀ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਅਤੇ ਮੁਜ਼ਾਹਰਾਕਾਰੀਆਂ ਉੱਪਰ ਜਬਰ ਢਾਹੁਣ ਵਾਲੇ ਪੁਲਿਸ ਅਫਸਰਾਂ ਤੇ ਹੋਰ ਦੋਸ਼ੀ ਅਫਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
          ਸੰਘਰਸ਼ ਕਮੇਟੀ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਜਮਹੂਰੀ ਕਿਸਾਨ ਸਭਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ, ਡੀਟੀਐਫ ਤੇ ਹੋਰ ਅਨੇਕਾਂ ਜੱਥੇਬੰਦੀਆਂ ਸ਼ਾਮਲ ਹਨ। ਇਸ ਮੌਕੇ ਹੋਰਨਾਂ ਜੱਥੇਬੰਦੀਆਂ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਸੱਦੇ ਦੇ ਹੁੰਗਾਰੇ ਵਿੱਚ ਕੌਣ ਕੌਣ ਸ਼ਾਮਲ ਹੁੰਦਾ ਹੈ ਇਸਦਾ ਪਤਾ ਤਾਂ ਹੁਣ ਕੱਲ ਦੀ ਮੀਟਿੰਗ ਅਤੇ ਅਗਲੇ ਐਕਸ਼ਨ ਦੌਰਾਨ ਹੀ ਲੱਗੇਗਾ ਪਰ ਮਹਿਸੂਸ ਹੋ ਰਿਹਾ ਹੈ ਕਿ ਇੱਕ ਵਾਰ ਫਿਰ ਇਹਨਾਂ ਜਨਤਕ ਜੱਥੇਬੰਦੀਆਂ ਦੇ ਤੇਵਰ ਤਿੱਖੇ ਹੋ ਗਏ ਹਨ। ਇਹਨਾਂ ਦੇ ਆਗੂ ਅਤੇ ਵਰਕਰ ਗੁੱਸੇ ਵਿੱਚ ਹਨ। ਫਰੀਦਕੋਟ ਵਾਲੇ ਪੁਲਿਸ ਐਕਸ਼ਨ ਨੂੰ ਵੀ ਇਹਨਾਂ ਨੇ ਆਪਣੇ ਲਈ ਹੀ ਇੱਕ ਸੁਨੇਹਾ ਸਮਝਿਆ ਹੈ ਅਤੇ ਹੁਣ ਇਹ ਬਰਫੀਲੇ ਪਾਣੀ ਦੀਆਂ ਬੁਛਾਰਾਂ ਅਤੇ ਲਾਠੀਚਾਰਜ ਲਈ ਬਾਕਾਇਦਾ ਤਿਆਰੀਆਂ ਕਰਕੇ ਜਾਣਗੇ। ਇਹਨਾਂ ਜੱਥੇਬੰਦੀਆਂ ਦੇ ਵਰਕਰਾਂ ਤੇ ਵੀ ਪੁਲਿਸ ਬਰਫੀਲੇ ਪਾਣੀ ਦੀਆਂ ਬੁਛਾੜਾਂ ਛੱਡ ਸਕਦੀ ਹੈ ਤੇ ਲਾਠੀਚਾਰਜ ਕਰ ਸਕਦੀ ਹੈ ਇਸ ਮਕਸਦ ਲਈ ਵੀ ਇਹ ਅੰਦੋਲਨਕਾਰੀ ਤਿਆਰ ਹਨ। ਸਮਝਿਆ ਜਾਂਦਾ ਹੈ ਕਿ ਇਸ ਵਾਰ ਦਾ ਇਕੱਠ ਪਹਿਲੇ ਸਾਰੇ ਇਕੱਠਾਂ ਨਾਲੋਂ ਕਿਤੇ ਜ਼ਿਆਦਾ ਵੱਡਾ ਹੋਵੇਗਾ। ਜੇ ਪੁਲਿਸ ਪਹਿਲਾਂ ਤੋਂ ਹੀ ਗ੍ਰਿਫਤਾਰ ਆਗੂਆਂ ਨੂੰ ਰਿਹਾ ਕਰਨ ਦੀ ਬਜਾਏ ਇਹਨਾਂ ਦੇ ਹੋਰ ਆਗੂਆਂ ਅਤੇ ਵਰਕਰਾਂ ਨੂੰ ਵੀ ਗ੍ਰਿਫਤਾਰ ਕਰਦੀ ਹੈ ਤਾਂ ਅੰਦੋਲਨਕਾਰੀਆਂ ਨੇ ਇਸ ਸੰਬੰਧੀ ਵੀ ਪੂਰੀ ਤਿਆਰੀ ਕਰ ਲਈ ਲੱਗਦੀ ਹੈ। 
                   ---------0--------

Tuesday, August 06, 2019

ਸੀਪੀਆਈ ਦੀ ਲੁਧਿਆਣਾ ਮੀਟਿੰਗ ਨੇ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲਿਆ

Aug 6, 2019, 5:23 PM
ਧਾਰਾ 370 ਹਟਾਉਣਾ ਪੂਰੀ ਤਰਾਂ ਗੈਰ ਸੰਵਿਧਾਨਕ ਅਤੇ ਗੈਰ ਜਮਹੂਰੀ 

ਲੁਧਿਆਣਾ: 6 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਭਾਜਪਾ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਵਾਲੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ। ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਕਿ ਬੀਜੇਪੀ ਸਰਕਾਰ ਨੇ ਇਸ ਹਰਕਤ ਨਾਲ ਘੱਟ ਗਿਣਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਡ਼ੀ ਕਿ ਬੇਹੱਦ ਮੰਦਭਾਗੀ ਹੈ। ਮੀਟਿੰਗ ਵਿੱਚ ਕਿਹਾ ਗਿਆ ਕਿ ਇਹ ਪੂਰੀ ਤਰਾਂ ਗੈਰ ਸੰਵਿਧਾਨਿਕ ਅਤੇ ਗੈਰ ਜਮਹੂਰੀ ਹਰਕਤ ਹੈ ਜਿਸਦੇ ਦੂਰ ਰਸ ਸਿੱਟੇ ਬਹੁਤ ਮਾਡ਼ੇ ਹੀ ਨਿਕਲਦੇ ਹਨ। ਭਾਜਪਾ ਵੱਲੋਂ ਕੀਤੀ ਜਾ ਰਹੀ ਮਾਅਰਕੇਬਾਜ਼ੀ 'ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਗਿਆ ਕਿ ਆਖਿਰ ਭਾਜਪਾ ਕਿਸ ਗੱਲ ਦਾ ਸਿਹਰਾ ਲੈਣਾ ਚਾਹੁੰਦੀ ਹੈ। ਕੀ ਕਸ਼ਮੀਰ ਪਹਿਲਾ ਭਾਰਤ ਤੋਂ ਬਾਹਰ ਸੀ? ਮੀਟਿੰਗ ਵਿੱਚ ਮੌਜੂਦ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕੀ ਹੁਣ ਕਸ਼ਮੀਰੀਆਂ ਦੀ ਜਾਇਦਾਦ, ਉੱਥੋਂ ਦੇ ਕੁਦਰਤੀ ਸੋਮੇ ਅਤੇ ਹੋਰ ਸਾਧਨ ਸਰਮਾਏਦਾਰਾਂ ਨੂੰ ਵੇਚੇ ਜਾਣ ਦੀ ਕੋਈ ਸਾਜ਼ਿਸ਼ ਹੈ? ਕਸ਼ਮੀਰ ਵਿੱਚ ਕਸ਼ਮੀਰੀਆਂ ਦੇ ਨਾਲ ਗੈਰ ਕਸ਼ਮੀਰੀਆਂ ਦਾ ਕਾਰੋਬਾਰ ਅਤੇ ਵਪਾਰ ਪਹਿਲਾਂ ਵੀ ਚੱਲਦਾ ਸੀ ਅਤੇ ਹੁਣ ਵੀ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਧਾਰਾ 370 (1) ਤਾਂ ਪਹਿਲਾਂ ਹੀ ਸੋਧ ਕਰਕੇ ਰਾਜੇ ਦੀ ਥਾਂ 'ਤੇ ਚੁਣੀ ਹੋਈ ਸਰਕਾਰ ਬਣਾਉਣ ਦੀ ਵਿਵਸਥਾ ਕੀਤੀ ਗਈ ਸੀ। ਗੈਰ ਕਸ਼ਮੀਰੀਆਂ ਵੱਲੋਂ ਕਸ਼ਮੀਰ ਜਾ ਕੇ ਥਾਂ ਖਰੀਦਣ ਦੀ ਗੱਲ ਵੀ ਹਾਸੋਹੀਣੀ ਹੈ ਕਿਓਂਕਿ ਧਾਰਾ 371 ਅਧੀਨ ਨਾਗਾਲੈਂਡ, ਅਸਾਮ, ਸਿੱਕਮ, ਮੀਜ਼ੋਰਮ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੋਆ ਅਤੇ ਕਈ ਹੋਰਨਾਂ ਥਾਂਵਾਂ 'ਤੇ ਵੀ ਬਾਹਰੀ ਵਿਅਕਤੀ ਇਹਨਾਂ ਥਾਂਵਾਂ ਤੇ ਜਾ ਕੇ ਥਾਂ ਨਹੀਂ ਖਰੀਦ ਸਕਦੇ। ਅਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਹਰੀ ਸੂਬਿਆਂ ਦੇ ਵਿਅਕਤੀ ਜਾਇਦਾਦ ਨਹੀਂ ਖਰੀਦ ਸਕਦੇ। ਭਗਵਾ ਰੰਗ ਵਿੱਚ ਰੰਗੇ ਹੋਏ ਅਜਿਹੇ ਐਕਸ਼ਨ ਅਸਲ ਵਿੱਚ ਨਿੱਘਰ ਰਹੀ ਆਰਥਿਕਤਾ ਅਤੇ ਹੋਰਨਾਂ ਲੋਕ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਦੀ ਸਾਜ਼ਿਸ਼ ਹੀ ਹੈ। ਪਾਰਟੀ ਆਗੂਆਂ ਨੇ ਕਿਹਾ ਆਉਣ ਵਾਲੇ ਨੇਡ਼ ਭਵਿੱਖ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਅੰਦੋਲਨ ਚਲਾਏ ਜਾਣਗੇ। 
ਅੱਜ ਦੀ ਇਸ ਮੀਟਿੰਗ ਵਿੱਚ ਕਾਮਰੇਡ ਡੀ ਪੀ ਮੌਡ਼, ਕਾਮਰੇਡ ਰਮੇਸ਼ ਰਤਨ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੱਧੂ ਅਤੇ ਅਵਤਾਰ ਛਿੱਬਰ ਸ਼ਾਮਲ ਸਨ।