Showing posts with label Dr. Ramesh Mehta. Show all posts
Showing posts with label Dr. Ramesh Mehta. Show all posts

Saturday, May 13, 2023

ਅਸ਼ੋਕ ਮਹਿਰਾ ਨੇ ਦੱਸਿਆ ਕਿ ਕਿਵੇਂ ਹੋਇਆ ਸੀ ਇਸ ਬੱਚੇ ਨਾਲ ਅੱਖਾਂ ਦਾ ਹਾਦਸਾ

ਨਾਲ ਹੀ ਦੱਸਿਆ ਕਿ ਡਾ.ਰਮੇਸ਼ ਨੇ ਕਿਵੇਂ ਵਾਪਿਸ ਲਿਆਂਦੀ ਅੱਖਾਂ ਦੀ ਰੌਸ਼ਨੀ 

ਲੁਧਿਆਣਾ: 13 ਮਈ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਬਹੁਤ ਸਾਰੇ ਤਿਓਹਾਰਾਂ 'ਤੇ ਉੱਚੀ ਆਵਾਜ਼ ਵਾਲੇ ਪਟਾਕੇ ਚਲਾਉਣਾ ਬੜਾ ਫਖਰ ਸਮਝਿਆ ਜਾਂਦਾ ਹੈ। ਕਈ ਵਾਰ ਇਹ ਸਭ ਕੁਝ ਬਿਨਾ ਤਿਓਹਾਰਾਂ ਦੇ ਵੀ ਜਾਰੀ ਰਹਿੰਦਾ ਹੈ। ਇਸ ਭੈੜੇ ਰੁਝਾਨ ਵਿਚ ਕਈ ਵਾਰ ਪੜ੍ਹੇ ਲਿਖੇ ਅਤੇ ਵੱਡੀ ਉਮਰ ਦੇ ਲੋਕ ਵੀ ਸ਼ਾਮਲ ਹੁੰਦੇ ਹਨ। ਇਹਨਾਂ ਦਾ ਇਹ ਹਾਸਾ ਠੱਠਾ ਅਤੇ ਮਜ਼ਾਕ ਕਿੰਨਾ ਖਤਰਨਾਕ ਹੋ ਨਿਬੜਦਾ ਹੈ ਇਸਦਾ ਪਤਾ ਲੱਗਦਾ ਹੈ ਅਸ਼ੋਕ ਮਹਿਰਾ ਜੀ ਵੱਲੋਂ ਦੱਸੀ ਗਈ ਇੱਕ ਸੱਚੀ ਕਹਾਣੀ ਵਿੱਚ। ਅਸ਼ੋਕ ਮਹਿਰਾ ਉਹੀ ਹਨ ਜਿਹੜੇ ਅਕਸਰ ਹਰ ਆਯੋਜਨ ਵਿੱਚ ਅੱਖਾਂ ਰਾਹੀਂ ਲੋਕਾਂ ਨੂੰ ਨਵਾਂ ਜੀਵਨ ਵੰਡਣ ਵਾਲੇ ਡਾਕਟਰ ਰਮੇਸ਼ ਮਨਸੂਰਾਂ ਵਾਲਿਆਂ ਦੇ ਨਾਲ ਹਰ ਵਿਸ਼ੇਸ਼ ਪ੍ਰੋਗਰਾਮ ਦੌਰਾਨ ਦੇਖੇ ਜਾ ਸਕਦੇ ਹਨ। ਲਓ ਪੜ੍ਹੋ ਇਹ ਸੱਚੀ ਕਹਾਣੀ ਜਿਹੜੀ ਅਸ਼ੋਕ ਮਹਿਰਾ ਹੁਰਾਂ ਨੇ ਹਾਲ ਹੀ ਵਿੱਚ ਸਾਡੇ ਸਭਨਾਂ ਨਾਲ ਸ਼ੇਅਰ ਕੀਤੀ ਹੈ। 

ਇੱਕ ਦਿਨ ਸ਼ਾਮ ਨੂੰ  ਫ਼ੋਨ ਆਇਆ ਤੇ ਉਹਨਾਂ ਨੇ ਕਿਹਾ, " ਅਸ਼ੋਕ ਮਹਿਰਾ ਜੀ ਬੋਲ ਰਹੇ ਹੋ ? 


ਮੈਂ ਕਿਹਾ , "ਜੀ ਦੱਸੋ " 

ਉਹਨਾਂ ਨੇ ਕਿਹਾ , " ਸਾਡੇ ਬੇਟੇ ਦੇ ਅੱਖ ਵਿੱਚ ਪਟਾਖ਼ਾ ਲੱਗ  ਗਿਆ ਹੈ ਅਤੇ ਡਾਕਟਰ ਕਹਿ ਰਹੇ ਹਨ ਤੁਰੰਤ ਆਪਰੇਸ਼ਨ ਕਰਨਾ ਪਵੇਗਾ ਅਤੇ ਲੱਖ- ਡੇਢ ਲੱਖ ਦਾ ਖਰਚਾ ਆਵੇਗਾ ਪਰ ਸਾਡੇ ਕੋਲ ਇੰਨੇ ਪੈਸੇ ਨਹੀਂ . 

ਸਰ ਤੁਸੀਂ ਕੁੱਝ ਕਰੋ , ਸਾਡੀ ਮਦਦ ਕਰੋ । ਬੱਚੇ ਨੂੰ ਅੱਖ ਤੋਂ ਦਿਖਾਈ ਨਹੀਂ ਦੇ ਰਿਹਾ ਅਤੇ ਉਸਦੇ ਦਰਦ ਵੀ ਬਹੁਤ ਹੋ ਰਿਹਾ ਹੈ । ਉਸਦੀ ਅੱਖ ਬਚਾ ਲ਼ਓ ਸਰ ਜੀ .....

ਮੈਂ ਉਹਨਾਂ ਨੂੰ ਹੌਸਲਾਂ ਦਿੱਤਾ ਤੇ ਕਿਹਾ ਮੈਨੂੰ ਡਾਕਟਰ ਸਾਹਿਬ ਨਾਲ ਸਲਾਹ ਕਰ ਲੈਣ ਦਿਓ ..

ਡਾਕਟਰ ਰਮੇਸ਼ ਜੀ ਨੇ ਕਿਹਾ , "ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਲੁਧਿਆਣਾ ਹਸਪਤਾਲ ਲੈ ਆਓ । 

ਮੈਂ
ਉਸ ਬੱਚੇ ਨੂੰ ਜੋ ਛੇਵੀਂ ਜਮਾਤ ਵਿੱਚ ਪੜਦਾ ਸੀ ....ਆਪ ਉਸਦੇ ਪਿਤਾ ਨਾਲ ਲੁਧਿਆਣਾ ਹਸਪਤਾਲ ਲੈ ਗਿਆ ।

ਉਸ ਬੱਚੇ ਦੇ ਆਪਰੇਸ਼ਨ ਤੋਂ ਬਾਅਦ ਡਾਕਟਰ ਸਾਹਿਬ ਨੇ ਦੱਸਿਆ ਕਿ ਇਸਦੀ ਅੱਖ ਤੇ ਪਟਾਖ਼ਾ ਹੀ ਨਹੀਂ ਲੱਗਾ.... ਸਗੋਂ ਅੱਖ ਵਿੱਚੋਂ ਇੱਕ ਮੇਖ ਵੀ ਨਿਕਲੀ ਹੈ । 

ਮੇਖ ਬਹੁਤ ਡੂੰਘੀ ਚਲੀ ਗਈ ਸੀ । ਪਟਾਖੇ ਅਤੇ ਮੇਖ ਨਾਲ  ਇਸਦੀ ਅੱਖ ਦੇ ਬਹੁਤ ਸਾਰੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ । ਮੇਖ ਤਾਂ ਕੱਢ ਲਈ ਹੈ ਪਰ ਇਸਦਾ ਇੱਕ ਹੋਰ ਆਪਰੇਸ਼ਨ ਕਰਕੇ ਇਸਦੀ ਅੱਖ ਵਿੱਚ ਤਰਲ ਪਦਾਰਥ ਭਰਿਆ ਜਾਵੇਗਾ । 

ਬੱਚੇ ਦੇ  ਪਿਤਾ ਦੇ ਦੱਸਣ ਅਨੁਸਾਰ ਇਹ ਸਾਇਕਲ ਤੇ ਜਾ ਰਿਹਾ ਸੀ ਜਦੋ .....ਕਿਸੇ ਬੱਚੇ ਨੇ....  ਗਲੀ ਵਿੱਚ ਕੰਧ ਤੇ ਰੱਖਕੇ ਪਟਾਖ਼ਾ ਚਲਾਇਆ ਸੀ.... ਤੇ ਉਹ ਇਸਦੀ ਅੱਖ ਵਿੱਚ ਲੱਗਾ । 

ਪਟਾਖਾ ਚਲਾਉਣ ਵਾਲੀ ਥਾਂ ਤੇ  ਕੰਧ ਤੇ ਹੀ ਸਾਇਦ  ਕੋਈ ਮੇਖ ਵੀ ਪਈ ਹੋਵੇ.... ਜਿਹੜੀ ਪਟਾਖੇ ਦੇ ਨਾਲ ਹੀ ਇਸਦੀ ਅੱਖ ਵਿੱਚ ਲੱਗ ਗਈ ਹੋਵੇਗੀ । 

ਡਾਕਟਰਾਂ ਨੇ ਬੱਚੇ ਦੇ ਤਿੰਨ ਅਪਰੇਸ਼ਨ ਕੀਤੇ ਤੇ ਮੈਨੂੰ  ਦੱਸਿਆ "  ਇਸਦੀ ਅੱਖ ਤਾਂ ਬਚਾ ਲਈ ਹੈ ਪਰ ਇਸ ਅੱਖ ਦੀ ਰੌਸ਼ਨੀ ਜਾਣ ਦਾ ਖਤਰਾ ਹੈ .... । 

ਕੁੱਝ ਦਿਨਾਂ ਬਾਅਦ ਉਸ ਬੱਚੇ ਨੂੰ ਹਸਪਤਾਲ ਲੈਕੇ ਗਏ ਤੇ ਡਾਕਟਰ ਸਾਹਿਬ ਨੇ ਉਸਦੀ ਪੱਟੀ ਖੋਲ ਕੇ ਅੱਖ ਚੈਕ ਕੀਤੀ ਤਾਂ ਪਤਾ ਚੱਲਿਆ ਕਿ ਬੱਚੇ ਦੀ ਰੌਸ਼ਨੀ ਵਾਪਿਸ ਆ ਗਈ ਹੈ । ਬੱਚੇ ਅਤੇ ਪਰਿਵਾਰ ਦੇ ਚਿਹਰੇ ਅੱਖ ਦੀ ਰੌਸ਼ਨੀ ਵਾਪਿਸ ਆਉਣ ਤੇ ਜਿਵੇਂ ਖਿੜ ਗਏ ਹੋਣ । 

ਡਾਕਟਰ ਸਾਹਿਬ ਨੇ ਉਸਦੇ ਐਨਕ ਲਗਾ ਕੇ ਉਸਦੀ ਅੱਖ ਦੀ ਰੌਸ਼ਨੀ 80% ਤੱਕ ਠੀਕ ਕਰ ਦਿੱਤੀ । 

ਇਹ ਬੱਚਾ ਪੜਨ ਨੂੰ ਵੀ ਕਾਫੀ ਹੁਸ਼ਿਆਰ ਸੀ ਅਤੇ ਮੈਥ ਪੜਨਾਂ ਇਸਨੂੰ ਪਸੰਦ ਸੀ। ਸਾਡੀ ਸੰਸਥਾਂ ਵੱਲੋਂ  ਇਸ ਬੱਚੇ ਦੇ ਆਪਰੇਸ਼ਨ ਦਾ ਬਿਲ  ਅਦਾ ਕਰ ਦਿੱਤਾ ਗਿਆ ।  

ਰੌਸ਼ਨੀ ਦਾ ਤੌਹਫਾਂ ਮਿਲਣ ਤੋਂ ਬਾਅਦ ਬੱਚੇ ਦੇ ਚਿਹਰੇ ਤੇ ਖੁਸ਼ੀਆਂ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਢੇਰ ਸਾਰੀਆਂ ਦੁਆਵਾਂ ਨੇ ਟੀਮ ਵੱਲੋਂ ਸ਼ੁਰੂ ਮਿਸ਼ਨ "ਹਨੇਰੇ ਤੋਂ ਚਾਨਣ ਵੱਲ" ਨੂੰ ਜਾਰੀ ਰੱਖਣ ਲਈ ਸਾਡੇ ਸਰੀਰਾਂ  ਵਿੱਚ ਹੋਰ  ਤਾਕਤ ਅਤੇ ਰੂਹਾਂ ਵਿੱਚ ਢੇਰ ਸਾਰਾ ਸਕੂਨ ਭਰ ਦਿੱਤਾ ਸੀ ।

ਅਸ਼ੋਕ ਧਨੀਪਿੰਡਵੀ (ਮਹਿਰਾ)


*ਸ਼੍ਰੀ ਅਸ਼ੋਕ ਮਹਿਰਾ ਪੁਨਰਜੋਤ ਮਿਸ਼ਨ ਦੇ ਇੰਟਰਨੈਸ਼ਨਲ ਅਤੇ ਸਟੇਟ ਕੋਆਰਡੀਨੇਟਰ ਹਨ ਅਤੇ ਅੱਜਕਲ ਲੰਡਨ ਵਿਚ ਰਹਿੰਦੇ ਹਨ। ਲਗਾਤਾਰ ਇਸ ਮਿਸ਼ਨ ਦੀ ਸਫਲਤਾ ਨਾਲ ਸਬੰਧਤ ਰਹੇ ਹਨ ਅਤੇ ਅਣਗਿਣਤ ਲੋਕਾਂ ਦੀ ਅੱਖਾਂ ਵਾਲੀ ਰੌਸ਼ਨੀ ਵਾਪਿਸ ਲਿਆ ਚੁੱਕੇ ਹਨ। ਉਹਨਾਂ ਵੱਲੋਂ ਆਪਣੇ ਅਨੁਭਵਾਂ ਦੀਆਂ ਸੱਚੀਆਂ ਕਹਾਣੀਆਂ 'ਤੇ ਅਧਾਰਿਤ ਇੱਕ ਪੁਸਤਕ ਵੀ ਲਿਖੀ ਗਈ ਹੈ "ਸਕੂਨ ਦਾ ਦਾ ਸਫਰ" ਲਿਖੀ ਹੈ ਜਿਹੜੇ ਬਹੁਤ ਹੀ ਹਰਮਨ ਪਿਆਰੀ ਵੀ ਹੋਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, July 06, 2022

ਵਿਦਿਆਰਥੀਆਂ ਵਿੱਚ ਨਜ਼ਰ ਘਟਣ ਦਾ ਚਿੰਤਾਜਨਕ ਵਾਧਾ - ਡਾ: ਰਮੇਸ਼

6th July 2022 at 04:26 PM Via WhatsApp

ਇਸਦੇ ਬਾਵਜੂਦ ਸਿਹਤ ਪ੍ਰਤੀ ਜਾਗਰੂਕਤਾ ਦੀ ਘਾਟ ਨਹੀਂ ਘਟ ਰਹੀ 


ਲੁਧਿਆਣਾ
: 6 ਜੁਲਾਈ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਅੱਖਾਂ ਬਿਨਾ ਮਜ਼ੇਦਾਰ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬਚਪਨ ਦੀ ਉਮਰੇ ਇਸਦਾ ਅਹਿਸਾਸ ਵੀ ਤੇਜ਼ੀ  ਨਾਲ ਹੋਣ ਲੱਗਪੈਣਾ ਚਾਹੀਦਾ ਹੈ ਪਰ ਇਸਦੇ ਬਾਵਜੂਦ ਅੱਜਕਲ੍ਹ ਦੀ ਪੀੜ੍ਹੀ ਵਿਚ ਆਪਣੀ ਸਿਹਤ ਅਤੇ ਖਾਸ ਕਰਕੇ ਅੱਖਾਂ ਦੀ ਸੰਭਾਲ ਪ੍ਰਤੀ ਕੋਈ ਜਾਗਰੂਕਤਾ ਨਹੀਂ ਹੈ। ਇਸ ਚਿੰਤਾਜਨਕ ਸਥਿਤੀ ਦਾ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਲੋਹਾਰਾ ਵਿੱਖੇ ਆਯੋਜਿਤ ਅੱਖਾਂ ਦੀ ਜਾਂਚ ਦੇ ਸਪੈਸ਼ਲ ਕੈਂਪ ਦੌਰਾਨ ਸਾਹਮਣੇ ਆਇਆ। ਇਸ ਚਿੰਤਾਜਨਕ ਸਥਿਤੀ ਬਾਰੇ ਖੁਲਾਸਾ ਕੀਤਾ ਆਖਣਾਂ ਦੀ ਦੁਨੀਆ ਦੇ ਉਘੇ ਡਾਕਟਰ ਰਮੇਸ਼ ਮਨਸੂਰਾਂ ਵਾਲਿਆਂ ਨੇ। ਇਹ ਕੈਂਪ ਵੀ ਉਹਨਾਂ ਦੀ ਦੇਖਰੇਖ ਹੇਠ ਹੀ ਲੱਗਿਆ ਸੀ। 

ਡਾ. ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਸਮਰ ਕੈਂਪ ਦੌਰਾਨ ਸਰਕਾਰੀ ਹਾਈ ਸਕੂਲ ਲੋਹਾਰਾ, ਲੁਧਿਆਣਾ ਵਿੱਖੇ ਅੱਖਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਈਵੈਂਟ ਦਾ ਉਦੇਸ਼ ਸਕੂਲੀ ਬੱਚਿਆਂ ਵਿੱਚ ਅੱਖਾਂ ਦੀਆਂ ਬਿਮਾਰੀਆਂ, ਉਹਨਾਂ ਦਾ ਛੇਤੀ ਪਤਾ ਲਗਾਉਣਾ ਅਤੇ ਰਿਫ੍ਰੈਕਟਿਵ ਗਲਤੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ, ਖਾਸ ਤੌਰ 'ਤੇ ਹਾਲ ਹੀ ਦੇ ਸਮੇਂ ਵਿੱਚ ਜਦੋਂ ਕੋਵਿਡ 19 ਸੰਕਟ ਤੋਂ ਬਾਅਦ ਵਿਿਦਆਰਥੀਆਂ ਵਿੱਚ ਅੱਖਾਂ ਦੀਆਂ ਐਨਕਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। 380 ਵਿਦਿਆਰਥੀਆਂ  ਤੋਂ ਇਲਾਵਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਵੀ ਇਸ ਕੈਂਪ ਦਾ ਲਾਭ ਉਠਾਇਆ। 

ਕੈਂਪ ਦੌਰਾਨ ਇਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਗਿਆ, ਜਿਸ ਵਿੱਚ ਡਾ. ਰਮੇਸ਼ (ਅੱਖਾਂ ਦੇ ਮਾਹਿਰ ) ਦੀ ਟੀਮ ਵਲੋਂ  ਅਧਿਆਪਕਾਂ ਅਤੇ ਬੱਚਿਆਂ ਨੂੰ ਕੰਪਿਊਟਰ ਅਤੇ ਮੋਬਾਇਲ ਫੋਨ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਗਿਆ।  ਬੱਚਿਆਂ ਨੂੰ ਯੰਕ ਫ਼ੂਡ ਨਾ ਲੈਣ ਅਤੇ ਪੋਸ਼ਟਿਕ ਆਹਾਰ ਲੈਣ ਲਈ ਸਲਾਹ ਦਿਤੀ ਗਈ।  

ਪ੍ਰਿੰਸੀਪਲ ਸ੍ਰੀਮਤੀ ਰਮੇਸ਼ ਕੌਰ ਨੇ ਡਾ. ਰਮੇਸ਼ ਅਤੇ ਉਨ੍ਹਾਂ ਦੀ ਟੀਮ ਦਾ ਆਪਣਾ ਕੀਮਤੀ ਸਮਾਂ ਕੱਢਣ ਅਤੇ ਸਾਡੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਨੁਕਤੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਸੁਝਾਵਾਂ ਦਾ ਸਾਰਿਆਂ ਵੱਲੋਂ ਪਾਲਣ ਕੀਤਾ ਜਾਵੇਗਾ। ਉਹਨਾਂ ਡਾ  ਰਮੇਸ਼ ਵਲੋਂ ਬੱਚਿਆਂ ਦਾ ਮੁਫ਼ਤ ਚੈੱਕ ਅਪ ਜਾਗਰੂਕਤਾ ਸੈਮੀਨਾਰ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ।  

ਇਸ ਮੌਕੇ ਸਰਕਾਰੀ ਹਾਈ ਸਕੂਲ ਲੋਹਾਰਾ ਦਾ ਸਮੂਹ ਸਕੂਲ ਸਟਾਫ ਹਾਜ਼ਿਰ ਸੀ।  ਅੱਖਾਂ ਦੀ ਜਾਂਚ ਅਤੇ ਅਜਿਹੇ ਕੈਂਪਾਂ ਦੇ ਆਯੋਜਨ ਬਾਰੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਹਸਪਤਾਲ ਦੀ ਟੀਮ ਨਾਲ ਜਾਂ ਫਿਰ ਸਿੱਧਾ ਡਾ  ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਦੇ ਸੰਚਾਲਕ ਡਾ. ਰਮੇਸ਼ ਐੱਮ. ਡੀ. ਹੁਰਾਂ ਨਾਲ। ਸੰਪਰਕ ਲਈ ਮੋਬਾਈਲ ਵਾਲਾ ਫੋਨ ਨੰਬਰ ਹੈ: 7589944331

Tuesday, May 31, 2022

ਕੋਵਿਡ-19 ਸੰਕਟ ਤੋਂ ਬਾਅਦ ਵਿਦਿਆਰਥੀਆਂ ਦੀ ਨਜ਼ਰ ਚਿੰਤਾਜਨਕ ਹੱਦ ਤਕ ਘਟੀ

Tuesday 31st May 2022 at 02:27 PM

ਡਾ: ਰਮੇਸ਼ ਡੀ.ਏ.ਵੀ. ਪਬਲਿਕ ਸਕੂਲ ਦੇ ਕੈਂਪ ਵਿਚ ਕੀਤੇ ਅਹਿਮ ਪ੍ਰਗਟਾਵੇ


ਲੁਧਿਆਣਾ: 31 ਮਈ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ):: 
ਕਿਹਾ ਜਾਂਦਾ ਹੈ ਅੱਖਾਂ ਗਈਆਂ ਤਾਂ ਜਹਾਨ ਗਿਆ। ਇਹ ਗੱਲ ਬਿਲਕੁਲ ਸੱਚ ਹੈ। ਅੱਖਾਂ ਬਿਨਾ ਦੁਨੀਆ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਅੱਖਾਂ ਬਿਨਾ ਬਸ ਹਰ ਪਾਸੇ ਹਨੇਰਾ ਹੀ ਹਨੇਰਾ। ਅੱਖਾਂ ਬੜੀ ਨਿਆਮਤ ਹਨ--ਇਸ ਅਖਾਣ ਦਾ ਅਸਲੀ ਮਹੱਤਵ ਉਸਨੂੰ ਪੁੱਛੋ ਜਿਸ ਕੋਲ ਅੱਖਾਂ ਦੀ ਰੌਸ਼ਨੀ ਨਾ ਹੋਵੇ। ਇਸ ਰੌਸ਼ਨੀ ਬਿਨਾ ਸਾਰੀ ਦੁਨੀਆ ਹੀ ਅਰਥਹੀਣ ਲੱਗਣ ਲੱਗ ਜਾਂਦੀ ਹੈ। ਨਾ ਸੂਰਜ ਦੀ ਰੌਸ਼ਨੀ ਨਜ਼ਰ ਆਉਂਦੀ ਹੈ ਤੇ ਨਾ ਹੀ ਚੰਦਰਮਾ ਦੀ ਰੌਸ਼ਨੀ। ਦੁਨੀਆ ਦਾ ਹਰ ਨਜ਼ਾਰਾ ਵਿਅਰਥ ਲੱਗਦਾ ਹੈ। ਅੱਖਾਂ ਨਾਲ ਹੀ ਬੰਦੀ ਹੈ ਅਸਲੀ ਗੱਲ।
ਅੱਖਾਂ ਦੀ ਰੌਸ਼ਨੀ ਦਾ ਲੰਗਰ ਲਾਉਣ ਵਾਲੇ ਡਾਕਟਰ ਰਮੇਸ਼ ਇਸ ਮੁਹਿੰਮ ਨੂੰ ਲੈ ਕੇ ਚਿਰਾਂ ਤੋਂ ਸਰਗਰਮ ਹਨ। ਕਦੇ ਉਹ ਬਰੇਲ ਸਕੂਲ ਵਿਚ ਪਹੁੰਚ ਜਾਂਦੇ ਹਨ, ਕਦੇ ਕੁਸ਼ਟ ਆਸ਼ਰਮ ਵਿਚ, ਕਦੇ ਕਿਸੇ ਕੀਰਤਨ ਸਿਖਲਾਈ ਕੇਂਦਰ ਵਿੱਚ ਅਤੇ ਕਦੇ ਕਿਸ ਖੁਸ਼ੀ ਜਾਂ ਗਮੀ ਦੇ ਭੋਗ ਵਿੱਚ। ਸ਼ਹਿਰ ਦੀਆਂ ਮੰਡੀਆਂ, ਟਰਾਂਸਪੋਰਟ ਵਾਲਿਆਂ ਸੰਸਥਾਨਾਂ ਅਤੇ ਘੋੜੇ ਚਲਾਉਣ ਵਾਲੇ ਗਰੀਬਾਂ ਦੇ ਅੱਡਿਆਂ 'ਤੇ ਜਾ ਕੇ ਉਹਨਾਂ ਵੰਡੀ ਹੈ ਅੱਖਾਂ ਦੀ ਰੌਸ਼ਨੀ ਬਿਨਾ ਇੱਕ ਵੀ ਪੈਸੇ ਲਿਆਂ।  ਅੱਖਾਂ ਦੀ ਰੌਸ਼ਨੀ ਵੰਡਣ ਵਾਲੀ ਇਸ ਮੁਹਿੰਮ ਨੂੰ ਡਾਕਟਰ ਰਮੇਸ਼ ਨੇ ਨਾਮ ਦਿੱਤਾ ਹੈ ਪੁਨਰਜੋਤ। ਪੁਨਰਜੋਤ ਨੂੰ ਉਹ ਆਪਣੀ ਕਲਪਿਤ ਬੇਟੀ ਮੰਦੇ ਹਨ ਜਿਸਦੇ ਲਈ ਉਹਨਾਂ ਕਦੇ ਦਾਦੀ ਵੀ ਲੱਭੀ ਅਤੇ ਕਦੇ ਨਾਨੀ ਵੀ। ਸ਼ਾਇਦ ਹੀ ਕੋਈ ਸ਼ਖ਼ਸੀਅਤ ਹੋਵੇ ਜਿਹੜੀ ਡਾਕਟਰ ਰਮੇਸ਼ ਦੀ ਮੁਹਿੰਮ ਵਿਚ ਕਦੇ ਨ ਕਦੇ  ਸ਼ਾਮਲ ਨਾ ਹੋਈ ਹੋਵੇ। ਤਰਕਸ਼ੀਲ ਆਗੂ ਜਸਵੰਤ ਜੀਰਖ ਹੁਰਾਂ ਦੀ ਧਰਮਪਤਨੀ ਦੇ ਦੇਹਾਂਤ ਹੋਇਆ ਤਾਂ ਉਹਨਾਂ ਭੋਗ ਦੇ ਮੌਕੇ ਵੀ ਅਤੇ ਪਹਿਲੀ ਬਰਸੀ ਮੌਕੇ ਵੀ ਆਪਣੀ ਪਤਨੀ ਨੂੰ  ਅਕਜਹਾਂ ਵਾਲਾ ਕੈਂਪ ਲਗਾ ਕੇ ਸ਼ਰਧਾਂਜਲੀ ਦਿੱਤੀ। ਬਹੁਤ ਸਾਰੇ ਲੋਕ ਹੁਣ ਧਰਮੀ ਥਾਂਵਾਂ ਤੇ ਅਰਥਹੀਣ ਖਰਚਿਆਂ ਦੀ ਬਜਾਏ ਅਜਿਹੇ ਕੈਂਪ ਲਗਾਉਣ ਪਏ ਹਨ। ਹੁਣ ਨਵਾਂ ਕੈਂਪ ਲਗਵਾਇਆ ਡੀਏਵੀ ਪਬਲਿਕ ਸਕੂਲ ਨੇ। 
ਡਾ  ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਸਮਰ ਕੈਂਪ ਦੌਰਾਨ ਡੀ ਏ ਵੀ ਪਬਲਿਕ ਸਕੂਲ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿੱਖੇ ਅੱਖਾਂ ਦਾ ਮੁਫ਼ਤ ਚੈੱਕ ਅਪ ਕੈਂਪ ਲਗਾਇਆ ਗਿਆ । ਇਸ ਈਵੈਂਟ ਦਾ ਉਦੇਸ਼ ਸਕੂਲੀ ਬੱਚਿਆਂ ਵਿੱਚ ਅੱਖਾਂ ਦੀਆਂ ਬਿਮਾਰੀਆਂ, ਉਹਨਾਂ ਦਾ ਛੇਤੀ ਪਤਾ ਲਗਾਉਣਾ ਅਤੇ ਰਿਫ੍ਰੈਕਟਿਵ ਗਲਤੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ, ਖਾਸ ਤੌਰ 'ਤੇ ਹਾਲ ਹੀ ਦੇ ਸਮੇਂ ਵਿੱਚ ਜਦੋਂ ਕੋਵਿਡ 19 ਸੰਕਟ ਤੋਂ ਬਾਅਦ ਵਿਦਿਆਰਥੀਆਂ ਵਿੱਚ ਅੱਖਾਂ ਦੀਆਂ ਐਨਕਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। 375 ਵਿਦਿਆਰਥੀਆਂ ਤੋਂ ਇਲਾਵਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਵੀ ਇਸ ਕੈਂਪ ਦਾ ਲਾਭ ਉਠਾਇਆ। ਮੌਜੂਦਾ ਦੌਰ, ਖਾਸ ਕਰਕੇ ਕੋਵਿਦ ਵਾਲਾ ਦੌਰ ਅੱਖਾਂ ਤੇ ਕਿਹਾ ਅਸਰ ਪਾ ਰਿਹਾ ਹੈ ਇਸ ਬਾਰੇ ਬਹੁਤ ਹੀ ਵਿਸ਼ੇਸ਼ ਜਾਣਕਾਰੀ ਡਾਕਟਰ ਰਮੇਸ਼ ਨੇ ਸਾਂਝੀ ਕੀਤੀ। 
ਇਸ ਯਾਦਗਾਰੀ ਕੈਂਪ ਦੌਰਾਨ ਇਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਗਿਆ, ਜਿਸ ਵਿੱਚ ਡਾ ਐਸ. ਕੇ. ਗੁਪਤਾ (ਅੱਖਾਂ ਦੇ ਮਾਹਿਰ ) ਵਲੋਂ  ਅਧਿਆਪਕਾਂ ਅਤੇ ਬੱਚਿਆਂ ਨੂੰ ਕੰਪਿਊਟਰ ਅਤੇ ਮੋਬਾਇਲ ਫੋਨ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਗਿਆ।  ਬੱਚਿਆਂ ਨੂੰ ਯੰਕ ਫ਼ੂਡ ਨਾ ਲੈਣ ਅਤੇ ਪੋਸ਼ਟਿਕ ਆਹਾਰ ਲੈਣ ਲਈ ਸਲਾਹ ਦਿਤੀ ਗਈ।  
ਪ੍ਰਿੰਸੀਪਲ ਜੇ. ਕੇ.ਸਿੱਧੂ ਨੇ ਡਾ.ਐਸ. ਕੇ. ਗੁਪਤਾ, ਡਾ. ਰਮੇਸ਼ ਅਤੇ ਉਨ੍ਹਾਂ ਦੀ ਟੀਮ ਦਾ ਆਪਣਾ ਕੀਮਤੀ ਸਮਾਂ ਕੱਢਣ ਅਤੇ ਸਾਡੀਆਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਨੁਕਤੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਸੁਝਾਵਾਂ ਦਾ ਸਾਰਿਆਂ ਵੱਲੋਂ ਪਾਲਣ ਕੀਤਾ ਜਾਵੇਗਾ। ਉਹਨਾਂ ਡਾ  ਰਮੇਸ਼ ਵਲੋਂ ਬੱਚਿਆਂ ਦਾ ਮੁਫ਼ਤ ਚੈੱਕ ਅਪ ਜਾਗਰੂਕਤਾ ਸੈਮੀਨਾਰ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ, ਅਤੇ ਅੱਗੋਂ ਤੋਂ ਵੀ  ਡਾ. ਰਮੇਸ਼ ਨਾਲ ਮਿਲ ਕੇ ਇਸ ਤਰ੍ਹਾਂ ਦੇ ਚੈੱਕ ਅਪ ਕੈੰਪ ਅਤੇ ਸੈਮੀਨਾਰ ਲਗਾਉਣ ਲਈ ਭਰੋਸਾ ਦਿਵਾਇਆ। ਇਸ ਮੌਕੇ ਪ੍ਰਿੰਸੀਪਲ ਜੇ. ਕੇ.ਸਿੱਧੂ ਸਮੇਤ ਸਮੂਹ ਸਕੂਲ ਸਟਾਫ ਹਾਜ਼ਿਰ ਸਨ।  ਬਹੁਤ ਸਾਰੇ ਬੱਚਿਆਂ ਨੂੰ ਇਸ ਕੈਂਪ ਦਾ ਫਾਇਦਾ ਹੋਇਆ ਹੈ। ਅੱਖਾਂ ਦੀ ਰੌਸ਼ਨੀ ਵੰਡਣ ਅਤੇ ਇਸ ਨੂੰ ਸੁਰੱਖਿਅਤ ਰੱਖਣ ਵਾਲੀ ਇਹ ਸਰਬੱਤ ਦੇ ਭਲੇ ਵਾਲੀ ਮੁਹਿੰਮ ਜਾਰੀ ਹੈ। ਚੰਗਾ ਹੋਵੇ ਜੇ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣੋ। ਤੁਸੀਂ ਕਰ ਸਕਦੇ ਹੋ ਡਾਕਟਰ ਰਮੇਸ਼ ਹੁਰਾਂ ਨਾਲ ਸਿੱਧਾ ਸੰਪਰਕ-ਡਾ. ਰਮੇਸ਼ ਐਮ. ਡੀ. 
ਡਾ  ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ
ਫੋਨ: 7589944331

Tuesday, April 19, 2022

AIBEA ਦਾ ਸਥਾਪਨਾ ਦਿਵਸ ਮਨਾਉਂਦਿਆਂ ਸਮਾਜ ਸੇਵਾ ਦਾ ਵੀ ਸੰਕਲਪ

19th April 2022 at 01:55 PM

ਸੈਂਟਰਲ ਬੈਂਕ  ਦੇ ਮੁਲਾਜ਼ਮਾਂ ਨੇ ਅੱਖਾਂ ਦਾਨ ਦੀ ਮੁਹਿੰਮ ਨਾਲ ਸਾਂਝ ਵਧਾਈ 


ਲੁਧਿਆਣਾ: 19 ਅਪ੍ਰੈਲ 2022: (ਮੁਲਾਜ਼ਮ ਸਕਰੀਨ//ਪੰਜਾਬ ਸਕਰੀਨ):: 19th April 2022 at 01:55 PM

ਬੀਤੇ ਦਿਨੀ ਸੈਂਟਰਲ ਬੈਂਕ  ਆਫ ਇੰਡੀਆ ਇੰਪਲਾਈਜ਼ ਯੂਨੀਅਨ (ਉੱਤਰੀ ਜ਼ੋਨ) ਅਤੇ ਸੈਂਟਰਲ ਬੈਂਕ  ਆਫੀਸਰਜ਼ ਯੂਨੀਅਨ (ਚੰਡੀਗੜ੍ਹ ਜ਼ੋਨ) ਨੇ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ) ਦੇ ਸਥਾਪਨਾ ਦਿਵਸ ਨੂੰ ਇਸ ਵਾਰ ਉਹਨਾਂ ਲੋਕਾਂ ਦੀ ਜ਼ਿੰਦਗੀ ਦਾ ਹਨੇਰਾ ਦੂਰ ਕਰਨ ਦੇ ਮਕਸਦ ਨਾਲ ਮਨਾਇਆ ਜਿਹਨਾਂ ਕੋਲ ਅੱਖਾਂ ਦੀ ਰੌਸ਼ਨੀ ਨਹੀਂ ਹੈ।  ਕਿਸੇ ਵਜ੍ਹਾ ਕਾਰਨ ਦੇਖ ਨਹੀਂ ਸਕਦੇ। ਇਸ ਵਾਰ ਦਾ ਸਥਾਪਨਾ ਦਿਵਸ ਪ੍ਰੋਜੈਕਟ ਇਹਨਾਂ ਲੋਕਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣ ਲਈ ਸਮਰਪਿਤ ਰਿਹਾ। ਇਸ ਉਚੇਚੇ ਸਮਾਜਿਕ ਭਲਾਈ ਪ੍ਰੋਗਰਾਮ ਨੂੰ ਡਾ. ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਿੱਖੇ ਆਯੋਜਿਤ ਕੀਤਾ ਗਿਆ।

ਇਸ ਮੌਕੇ ਦੋਹਾਂ ਯੂਨੀਅਨਾਂ ਨੇ ਪੁਨਰਜੋਤ ਆਈ ਬੈਂਕ ਸੋਸਾਇਟੀ ਨੂੰ 40000 ਰੁਪਏ ਦਾ ਚੈੱਕ ਵੀ ਭੇਂਟ ਕੀਤਾ। ਪ੍ਰੋਗਰਾਮ ਦੇ ਸ਼ੁਰੂ ਵਿਚ ਸੋਸਾਇਟੀ ਦੇ ਆਨਰੇਰੀ ਸਕੱਤਰ ਸ਼੍ਰੀ ਸੁਭਾਸ਼ ਮਲਿਕ  ਨੇ ਸੋਸਾਇਟੀ ਵਲੋਂ ਸਮਾਜ ਵਿੱਚੋ ਅੰਨ੍ਹਾਪਣ ਦੂਰ ਕਰਨ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ  ਕਿਹਾ ਕਿ ਹੁਣ ਤਕ ਸੋਸਾਇਟੀ ਵਲੋਂ ਡਾ. ਰਮੇਸ਼ ਦੇ ਸਹਿਯੋਗ ਨਾਲ 5700 ਦੇ ਕਰੀਬ ਮਰੀਜਾਂ ਦੀਆਂ  ਪੁਤਲੀਆਂ ਫਰੀ ਬਦਲੀਆਂ ਜਾ ਚੁੱਕੀਆਂ ਹਨ। 

ਸਮਾਗਮ ਦੇ ਮੁਖ ਮਹਿਮਾਨ ਸ਼੍ਰੀ ਬੀ. ਐਸ. ਰਾਮ ਬਾਬੂ , ਜਰਨਲ ਸਕੱਤਰ-ਆਲ ਇੰਡੀਆ ਸੈਂਟਰਲ ਬੈਂਕ ਇੰਪਲਾਈਜ਼ ਫੇਡਰੇਸ਼ਨ  ਅਤੇ ਸਕੱਤਰ- ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਕਿਹਾ ਕਿ ਡਾ. ਰਮੇਸ਼ ਅਤੇ ਪੁਨਰਜੋਤ ਆਈ ਬੈਂਕ ਸੋਸਾਇਟੀ ਵਲੋਂ ਮਨੁੱਖਤਾ ਦੇ ਭਲੇ ਲਈ ਬੜਾ ਚੰਗਾ ਕੰਮ ਕੀਤਾ ਜਾ ਰਿਹਾ ਹੈ। ਅਸੀਂ ਆਪਣੀ ਸੰਸਥਾ ਵਲੋਂ ਪੂਰੇ ਦੇਸ਼ ਵਿਚ ਇਸਦਾ ਪ੍ਰਚਾਰ ਕਰਾਂਗੇ। ਇਸ ਮੌਕੇ ਦੋਨਾਂ ਯੂਨੀਅਨਾਂ ਦੇ ਜਨਰਲ ਸਕੱਤਰ ਸ਼੍ਰੀ ਰਾਜੇਸ਼ ਵਰਮਾ ਅਤੇ ਸ਼੍ਰੀ ਗੁਰਮੀਤ ਸਿੰਘ ਨੇ ਸੋਸਾਇਟੀ ਵਲੋਂ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਉਹਨਾਂ ਦੀਆਂ ਯੂਨੀਅਨਾਂ ਇਸ ਉੱਤਮ ਕੰਮ ਵਿਚ ਪੂਰਨ ਸਹਿਯੋਗ ਦੇਣਗੀਆਂ। ਅੰਤ ਵਿਚ ਡਾ. ਰਮੇਸ਼ ਨੇ ਯੂਨੀਅਨਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਜਨ ਅੰਦੋਲਨ ਨੂੰ ਹੋਰ ਬਲ ਮਿਲੇਗਾ।  ਉਨ੍ਹਾਂ ਨੇ ਸ਼੍ਰੀ ਰਾਮਬਾਬੂ ਅਤੇ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Monday, November 15, 2021

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੇ ਦਿਹਾੜੇ ਮੌਕੇ ਵਿਸ਼ੇਸ਼

 ਡਾ. ਰਮੇਸ਼ ਦੀ ਟੀਮ ਵੱਲੋਂ ਅੱਖਾਂ ਦਾ ਅਡਵਾਂਸ ਚੈਕਅੱਪ ਕੈਂਪ ਆਯੋਜਿਤ 

 150 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਕੈਂਪ 

ਲੁਧਿਆਣਾ
: 15 ਨਵੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਅਤੇ ਡਾਕਟਰ ਐਸ.ਕੇ. ਗੁਪਤਾ  ਜੀ ਦੀ ਅਗਵਾਈ ਹੇਠ ਅੱਖਾਂ ਦਾ ਅਡਵਾਂਸ ਚੈਕਅੱਪ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮੱਰਪਿਤ ਡਾ. ਰਮੇਸ਼ ਮਨਸੂਰਾਂ ਅੱਖਾਂ ਦਾ ਹਸਪਤਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਪੱਖੋਵਾਲ ਰੋਡ, ਨੇੜੇ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਦਮਦਮਾ ਅਸਥਾਨ ਪਿੰਡ ਮਨਸੂਰਾਂ, ਜਿਲ੍ਹਾ ਲੁਧਿਆਣਾ ਵਿੱਖੇ ਲਗਾਇਆ ਗਿਆ।
ਕੈਂਪ ਦਾ ਉਦਘਾਟਨ ਉਘੇ ਸਮਾਜ ਸੇਵਕ ਸ. ਤਰਲੋਚਨ ਸਿੰਘ ਯੂ.ਐਸ.ਏ. ਵਲੋਂ ਕੀਤਾ ਗਿਆ। 
ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਐਸ.ਕੇ. ਗੁਪਤਾ ਦੁਆਰਾ 150 ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਗਿਆ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵਾਲੇ ਲੋੜਵੰਦ 23 ਮਰੀਜ਼ਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਲੈਂਜਾਂ ਵਾਲੇ ਅਪ੍ਰੇਸ਼ਨ ਲੁਧਿਆਣਾ ਸਥਿਤ ਹਸਪਤਾਲ ਵਿਖੇ ਬਿਲਕੁੱਲ ਮੁੱਫਤ ਕੀਤੇ ਜਾਣਗੇ।
ਕੈਂਪ ਦੌਰਾਨ ਡਾਕਟਰ ਐਸ.ਕੇ. ਗੁਪਤਾ ਵਲੋਂ ਆਏ ਵਿਅਕਤੀਆਂ ਨੂੰ ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕੈਂਪ ਦੀ ਜਾਣਕਾਰੀ ਦਿੰਦੇ ਹੋਏ ਐਸ.ਕੇ. ਗੁਪਤਾ ਨੇ ਦੱਸਿਆ ਕਿ ਹੁਣ ਉਹਨਾਂ ਦੇ ਲੁਧਿਆਣਾ ਸਥਿਤ ਹਸਪਤਾਲ ਵਿਖੇ ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਡਾ. ਰਮੇਸ਼ ਮਨਸੂਰਾਂ ਅੱਖਾਂ ਦਾ ਹਸਪਤਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਪੱਖੋਵਾਲ ਰੋਡ, ਨੇੜੇ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਦਮਦਮਾ ਅਸਥਾਨ ਪਿੰਡ ਮਨਸੂਰਾਂ, ਜਿਲ੍ਹਾ ਲੁਧਿਆਣਾ ਵਿੱਖੇ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ  ਨੂੰ ਸਵੇਰੇ 10 ਤੋਂ 1 ਵਜੇ ਤੱਕ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਹੈ। ਸੋ ਲੋੜਵੰਦ ਮਰੀਜ਼ ਇਸ ਸਹੂਲਤ ਦਾ ਲਾਭ ਵੀ ਉਠਾ ਸਕਦੇ ਹਨ।
ਅਖੀਰ ਵਿੱਚ ਸ੍ਰੀ ਓਮ ਪ੍ਰਕਾਸ਼ ਸਰਪੰਚ ਮਨਸੂਰਾਂ ਨੇ ਡਾ. ਰਮੇਸ਼ ਐਮ. ਡੀ. ਅਤੇ ਡਾਕਟਰ ਐਸ.ਕੇ. ਗੁਪਤਾ ਦਾ ਧੰਨਵਾਦ ਕਰਦਿਆ ਕਿਹਾ ਕੇ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਦੀਆਂ ਸ਼ਹੀਦੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਡਾ. ਰਮੇਸ਼ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਨਿਸ਼ਕਾਮ ਸਮਾਜ ਸੇਵਾ ਕਰਨੀ ਅਤੇ ਲੋੜਵੰਦਾਂ ਲਈ ਮੁੱਫਤ ਕੈਂਪ ਲਗਾਉਣੇ ਇੱਕ ਸ਼ਲਾਘਾਯੋਗ ਕਦਮ ਹੈ।

Friday, September 17, 2021

ਵਿਸ਼ਵ ਰੋਗੀ ਸੁਰੱਖਿਆ ਦਿਵਸ 17 ਸਤੰਬਰ 2021 ਨੂੰ

 17th September 2021 at 05:21 PM WhatsApp 

ਸੁਰੱਖਿਅਤ ਅਤੇ ਸਤਿਕਾਰਤ ਜਣੇਪੇ ਲਈ ਹੁਣੇ ਕਾਰਵਾਈ ਕਰੋ ਥੀਮ ਦੇ ਨਾਲ 

ਸੁਰੱਖਿਅਤ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ WHO ਦੁਆਰਾ ਦਿੱਤੀ ਗਈ ਕਾਲ

ਲੁਧਿਆਣਾ: 17 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਮਿਸ਼ਨ ਪੁਨਰਜੋਤ ਦੀ ਸਿਹਤ ਸਿੱਖਿਆ ਅਭਿਆਨ ਦੇ ਤਹਿਤ, ਡਾ. ਰਮੇਸ਼ ਐਮ.ਡੀ. ਡਾਇਰੈਕਟਰ, ਪੁਨਰਜੋਤ ਆਈ ਬੈਂਕ ਲੁਧਿਆਣਾ ਵਲੋਂ ਵਿਸ਼ਵ ਰੋਗੀ ਸੁਰੱਖਿਆ ਦਿਵਸ 'ਤੇ ਸਿਹਤ ਸੰਭਾਲ ਡਲਿਵਰੀ ਸਿਸਟਮ ਵਿੱਚ ਮਰੀਜ਼ਾਂ ਦੀ ਸੁਰੱਖਿਆ ਨੂੰ ਸੰਵੇਦਨਸ਼ੀਲ ਬਣਾਉਣ ਲਈ. ਡਾ: ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ।  

ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਵਿਸ਼ਵ ਰੋਗੀ ਸੁਰੱਖਿਆ ਦਿਵਸ, 17 ਸਤੰਬਰ 2021 ਦੇ ਲਈ, ਡਬਲਯੂਐਚਓ ਨੇ ਸਾਰੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਹੈ ਕਿ "ਸੁਰੱਖਿਅਤ ਅਤੇ ਸਤਿਕਾਰਤ ਜਣੇਪੇ ਲਈ ਹੁਣੇ ਕਾਰਵਾਈ ਕਰੋ!"  "ਸੁਰੱਖਿਅਤ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ" ਵਿਸ਼ੇ ਦੇ ਨਾਲ.  ਗਰਭ ਅਵਸਥਾ ਅਤੇ ਜਣੇਪੇ ਨਾਲ ਜੁੜੇ ਰੋਕਥਾਮਯੋਗ ਕਾਰਨਾਂ ਕਰਕੇ ਹਰ ਰੋਜ਼ ਲਗਭਗ 810 ਔਰਤਾਂ ਦੀ ਮੌਤ ਹੋ ਜਾਂਦੀ ਹੈ.  ਇਸ ਤੋਂ ਇਲਾਵਾ, ਹਰ ਰੋਜ਼ ਲਗਭਗ 6700 ਨਵਜੰਮੇ ਬੱਚਿਆਂ ਦੀ ਮੌਤ ਹੁੰਦੀ ਹੈ, ਜੋ ਕਿ 5 ਸਾਲ ਤੋਂ ਘੱਟ ਉਮਰ ਦੀਆਂ ਮੌਤਾਂ ਦਾ 47% ਹੈ.  ਇਸ ਤੋਂ ਇਲਾਵਾ, ਹਰ ਸਾਲ ਲਗਭਗ 2 ਮਿਲੀਅਨ ਬੱਚੇ ਅਜੇ ਵੀ ਜੰਮਦੇ ਹਨ, 40% ਤੋਂ ਵੱਧ ਜਣੇਪੇ ਦੌਰਾਨ ਹੁੰਦੇ ਹਨ.  ਅਸੁਰੱਖਿਅਤ ਦੇਖਭਾਲ ਦੇ ਕਾਰਨ ਔਰਤਾਂ ਅਤੇ ਨਵਜੰਮੇ ਬੱਚਿਆਂ ਦੇ ਜੋਖਮਾਂ ਅਤੇ ਨੁਕਸਾਨ ਦੇ ਮਹੱਤਵਪੂਰਣ ਬੋਝ ਨੂੰ ਧਿਆਨ ਵਿੱਚ ਰੱਖਦੇ ਹੋਏ, ਕੋਵਿਡ -19 ਮਹਾਂਮਾਰੀ ਦੇ ਕਾਰਨ ਜ਼ਰੂਰੀ ਸਿਹਤ ਸੇਵਾਵਾਂ ਦੇ ਵਿਘਨ ਦੇ ਕਾਰਨ, ਇਹ ਮੁਹਿੰਮ ਇਸ ਸਾਲ ਹੋਰ ਵੀ ਮਹੱਤਵਪੂਰਨ ਹੈ। 

ਖੁਸ਼ਕਿਸਮਤੀ ਨਾਲ, ਸਹਿਯੋਗੀ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਹੁਨਰਮੰਦ ਸਿਹਤ ਪੇਸ਼ੇਵਰਾਂ ਦੁਆਰਾ ਸੁਰੱਖਿਅਤ ਅਤੇ ਮਿਆਰੀ ਦੇਖਭਾਲ ਦੀ ਵਿਵਸਥਾ ਦੁਆਰਾ ਜ਼ਿਆਦਾਤਰ ਜਣੇਪੇ ਅਤੇ ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਮੌਤ ਤੋਂ ਬਚਿਆ ਜਾ ਸਕਦਾ ਹੈ.  ਇਹ ਸਿਰਫ ਸਾਰੇ ਹਿੱਸੇਦਾਰਾਂ ਦੀ ਸ਼ਮੂਲੀਅਤ ਅਤੇ ਵਿਆਪਕ ਸਿਹਤ ਪ੍ਰਣਾਲੀਆਂ ਅਤੇ ਸਮਾਜ-ਅਧਾਰਤ ਪਹੁੰਚਾਂ ਨੂੰ ਅਪਣਾਉਣ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਅੰਨ੍ਹੇਪਣ ਦੇ ਨਿਯੰਤਰਣ ਖਾਸ ਕਰਕੇ ਕਮਿਊਨਿਟੀ ਨੇਤਰ ਵਿਗਿਆਨ ਅਤੇ ਸੁਪਰ ਸਪੈਸ਼ਲਿਟੀ ਆਈ ਕੇਅਰ ਸੇਵਾਵਾਂ ਲਈ ਪੂਰੀ ਦੇਖਭਾਲ ਅਤੇ ਪੂਰੀ ਸੁਰੱਖਿਆ ਦੇ ਨਾਲ ਕੰਮ ਕਰ ਰਹੇ ਹਾਂ।

ਵਰਤਮਾਨ ਵਿੱਚ ਭਾਰਤ ਸਰਕਾਰ ਨੇ ਉੱਚ ਗੁਣਵੱਤਾ ਦੀ ਸਿਹਤ ਦੇਖਭਾਲ ਅਤੇ ਸੁਰੱਖਿਆ ਸੁਰੱਖਿਆ ਨਿਯਮਾਂ ਨੂੰ ਕਾਇਮ ਰੱਖਣ ਲਈ ਭਾਰਤ ਦੀ ਗੁਣਵੱਤਾ ਪ੍ਰੀਸ਼ਦ ਦੇ ਅਧੀਨ ਸਿਹਤ ਦੇ ਅੰਤਰਰਾਸ਼ਟਰੀ ਮਾਪਦੰਡ ਨਿਰਧਾਰਤ ਕੀਤੇ ਹਨ।

ਨਿੱਜੀ ਹਸਪਤਾਲਾਂ ਨੂੰ ਐਨਏਬੀਐਚ ਦੇ ਚਿੰਨ੍ਹ ਵਜੋਂ ਹਸਪਤਾਲ ਦੇ ਬੋਰਡ ਦੇ ਰਾਸ਼ਟਰੀ ਮਾਨਤਾ ਵਜੋਂ ਪੂਰੀ ਮਾਨਤਾ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਵਿਅਕਤੀ ਸਿਹਤ ਇਲਾਜ ਦੌਰਾਨ ਗੁਣਵੱਤਾ ਅਤੇ ਸੁਰੱਖਿਆ 'ਤੇ ਭਰੋਸਾ ਕਰ ਸਕਦਾ ਹੈ।

ਸਾਡੇ ਕੋਲ 2008 ਤੋਂ ਪੰਜਾਬ ਸਰਕਾਰ ਵੱਲੋਂ ਆਈ ਬੈਂਕ ਮਾਨਤਾ, ਸੇਫ ਆਈ, ਹਸਪਤਾਲ ਦੀ ਇਨਫੈਕਸ਼ਨ ਕੰਟਰੋਲ ਮਾਨਤਾ 2014 ਤੋਂ ਭਾਰਤ ਦੀ ਗੁਣਵੱਤਾ ਪ੍ਰੀਸ਼ਦ ਤੋਂ ਅਤੇ 2017 ਤੋਂ ਐਨ.ਏ.ਬੀ.ਐਚ. ਦੀ ਪੂਰੀ ਮਾਨਤਾ ਹੈ ਤਾਂ ਜੋ ਅੰਤਰਰਾਸ਼ਟਰੀ ਮਾਪਦੰਡਾਂ ਵਾਲੀ ਸੁਪਰ ਸਪੈਸ਼ਲਿਟੀ ਆਈ ਕੇਅਰ ਸੇਵਾਵਾਂ ਵਾਲੇ ਖੇਤਰ ਵਿੱਚ ਅੱਖਾਂ ਦੀ ਬਿਹਤਰ ਦੇਖਭਾਲ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।  ਖ਼ਾਸਕਰ ਜੋ ਜਿਆਦਾ ਖਰਚ ਨਹੀਂ ਕਰ ਸਕਦੇ,  ਅਸੀਂ ਸੋਸ਼ਲ ਮੀਡੀਆ, ਪ੍ਰਦਰਸ਼ਨੀ, ਸੈਮੀਨਾਰਾਂ ਅਤੇ ਸਿਖਲਾਈਆਂ ਰਾਹੀਂ ਮਨੁੱਖੀ ਜਾਨਾਂ ਅਤੇ ਬਿਹਤਰ ਸਿਹਤ ਨੂੰ ਬਚਾਉਣ ਲਈ ਸੁਰੱਖਿਆ ਦੇ ਉਪਾਵਾਂ ਦੀ ਭੂਮਿਕਾ ਲਈ ਦੂਜੀਆਂ ਸਿਹਤ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਅਤੇ ਜਨਤਾ ਨੂੰ ਹਮੇਸ਼ਾਂ ਪ੍ਰੇਰਿਤ ਕਰਦੇ ਹਾਂ।

ਵਿਸ਼ਵ ਮਰੀਜ਼ ਸੁਰੱਖਿਆ ਦਿਵਸ 2019 ਵਿੱਚ ਮਰੀਜ਼ਾਂ ਦੀ ਸੁਰੱਖਿਆ ਬਾਰੇ ਵਿਸ਼ਵਵਿਆਪੀ ਸਮਝ ਵਧਾਉਣ, ਸਿਹਤ ਸੰਭਾਲ ਦੀ ਸੁਰੱਖਿਆ ਵਿੱਚ ਜਨਤਕ ਸ਼ਮੂਲੀਅਤ ਵਧਾਉਣ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਵਧਾਉਣ ਅਤੇ ਮਰੀਜ਼ਾਂ ਦੇ ਨੁਕਸਾਨ ਨੂੰ ਘਟਾਉਣ ਲਈ ਵਿਸ਼ਵਵਿਆਪੀ ਕਾਰਵਾਈਆਂ ਨੂੰ ਉਤਸ਼ਾਹਤ ਕਰਨ ਲਈ ਸਥਾਪਤ ਕੀਤਾ ਗਿਆ ਸੀ,  ਸਾਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦੇ ਸੰਕਲਪ ਨੂੰ ਸਮਝ ਕੇ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਸਮੂਹਿਕ ਰੂਪ ਨਾਲ ਕੰਮ ਕਰਨਾ ਚਾਹੀਦਾ ਹੈ।

Thursday, May 20, 2021

ਪੁਨਰਜੋਤ ਅਤੇ ਸਾਈਟ ਸੇਵਰ ਵੱਲੋਂ ਇੱਕ ਖਾਸ ਉਪਰਾਲਾ

ਦੂਸਰੇ  ਸੂਬਾਈ ਆਨਲਾਇਨ ਭਾਸ਼ਣ ਮੁਕਾਬਲੇ ਦੀ ਆਖ਼ਿਰੀ ਤਾਰੀਖ 29 ਮਈ 


ਲੁਧਿਆਣਾ: 19 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜ਼ਿੰਦਗੀ ਦੀਆਂ ਉਦਾਸੀਆਂ ਨੂੰ ਦੂਰ ਕਰਨ ਅਤੇ ਇਸ ਦੀਆਂ ਖੁਸ਼ਹਾਲੀਆਂ ਨੂੰ ਵਧਾਉਣ ਦੇ ਉਪਰਾਲੇ ਕਰਨ ਵਿੱਚ ਡਾਕਟਰ ਰਮੇਸ਼ ਅਤੇ ਉਹਨਾਂ ਦੀ ਟੀਮ ਹਮੇਸ਼ਾਂ ਮੋਹਰੀ ਰਹੀ ਹੈ। ਇਸ ਵਾਰ ਜਦੋਂ ਕੋਵਿਡ-19 ਨਾਮ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ ਉਦੋਂ ਡਾਕਟਰ ਰਮੇਸ਼ ਦੀ ਟੀਮ ਲੋਕਾਂ ਦੇ ਨਿੱਕੇ ਵੱਡੇ ਸੁੱਖਾਂ ਲਈ ਕੁਝ ਨਾ ਕੁਝ ਕਰਨ ਵਿਹੁੱਚ ਨਿਰੰਤਰ ਜਤਨਸ਼ੀਲ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਚੇਚੇ ਪ੍ਰੋਗਰਾਮ ਉਲੀਕੇ ਗਏ ਹਨ। 

ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਡਾਕਟਰ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿੱਚ ਮੀਟਿੰਗ ਤੋਂ ਬਾਅਦ ਦੂਸਰੇ ਰਾਜ ਪੱਧਰੀ ਆਨ ਲਾਇਨ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਗਈ। ਅਸ਼ੋਕ ਮਹਿਰਾ ਹੁਰਾਂ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਿਛਲੇ 15 ਮਹੀਨੇ ਤੋਂ ਆਪਣੇ ਘਰਾਂ ਤੋਂ ਹੀ ਆਨ ਲਾਇਨ ਕਲਾਸਾਂ ਲਗਾ ਰਹੇ ਹਨ। ਇਹ ਬਹੁਤ ਹੀ ਗੰਭੀਰ ਵਰਤਾਰਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਇਹ ਕਰੋਨਾ ਪੈਨਡੈਮਿਕ ਦਾ ਸਮਾਂ ਬਹੁਤ ਲੰਬਾ ਹੋ ਗਿਆ  ਹੈ। ਕਈ ਵਿਦਿਆਰਥੀ ਘਰਾਂ ਵਿੱਚ ਬਹੁਤ ਬੋਰ ਹੋ ਰਹੇ ਹਨ ਅਤੇ ਕਈ ਤਾਂ ਮਾਨਸਿਕ ਤਣਾਉ ਦੇ ਵੀ ਸ਼ਿਕਾਰ ਹੋ ਰਹੇ ਹਨ। ਪੁਨਰਜੋਤ ਆਈ ਬੈਂਕ ਅਤੇ ਸਾਈਟ ਸੇਵਰ ਸੁਸਾਇਟੀ ਵੱਲੋਂ ਇਸ ਔਖੇ ਸਮੇਂ ਵਿੱਚ 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥਆਂ ਲਈ ਪਿਛਲੇ ਸਾਲ ਦੀ ਤਰਾਂ ਇਸ ਸਾਲ ਦੂਸਰੇ ਰਾਜ ਪੱਧਰੀ ਆਨ ਲਾਇਨ ਭਾਸ਼ਣ ਮੁਕਾਬਲੇ ਦਾ ਆਯੋਜਨ 19 ਮਈ ਤੋਂ 29 ਮਈ 2021 ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਦੋ ਵਿਸ਼ੇ ਰੱਖੇ ਗਏ ਹਨ ਪਹਿਲਾ ਵਿਸ਼ਾ ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ ਅਤੇ ਦੂਸਰਾ ਵਿਸ਼ਾ ਕੋਵਿਡ ਨਾਲ ਲੜਨ ਦੀ ਸ਼ਕਤੀ ਵਧਾਉਣ ਬਾਰੇ। ਇਹਨਾਂ ਵਿਸ਼ਿਆ ਤੇ ਵਿਦਿਆਰਥੀ ਆਪੋ ਆਪਣੀ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ। ਇਸਦੇ ਨਾਲ ਆਪਣੀ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਦੀ ਕਾਪੀ ਵੀ ਲਗਾਉਣੀ ਹੋਵੇਗੀ। ਇਸ ਮੁਕਾਬਲੇ ਲਈ ਬਣਾਈ ਹੋਈ ਵੀਡੀਓ  ਭੇਜਣ ਲਈ ਸਬੰਧਤ ਸੰਪਰਕ ਨੰਬਰ ਇਸ ਪ੍ਰਕਾਰ ਹਨ 75899- 44331, 97800-15715 ਜਾਂ 97817-05750 ਜਿਹਨਾਂ ਤੇ ਆਪਣੀ ਵੀਡੀਓ ਤੁਸੀਂ ਵੱਟਸਅੱਪ ਕਰ ਸਕਦੇ ਹਨ। ਅਜਿਹਾ ਕਰਕੇ ਨਾ ਸਿਰਫ ਤੁਸੀਂ ਆਪਣੀ ਨਿਤਰਾਸ਼ ਅਤੇ ਬੋਰੀਅਤ ਵਿੱਚੋਂ ਬਾਹਰ ਆ ਸਕੋਗੇ ਬਲਕਿ ਮਹਾਂਮਾਰੀ ਦੇ ਇਸ ਅਤਿ ਨਾਜ਼ੁਕ ਸਮੇਂ ਦੌਰਾਨ ਆਪਣੀ ਰਚਨਾਤਮਿਕ ਸਮਰਥਾ ਤੇ ਸ਼ਕਤੀ ਨੂੰ ਵੀ ਵਧ ਸਕੋਗੇ। ਤੁਹਾਡੇ ਅੰਦਰ ਲੁਕੀਆਂ ਸੰਭਾਵਨਾਵਾਂ ਨੂੰ ਬਾਹਰ ਲਿਆਉਣ ਅਤੇ ਵਿਕਸਿਤ ਕਰਨ ਦਾ ਸੁਨਹਿਰੀ ਮੌਕਾ ਹੈ ਇਸ  ਪ੍ਰਤੀਯੋਗਿਤਾ ਦਾ ਆਯੋਜਨ।  

ਮੁਕਾਬਲੇ ਵਿੱਚ ਭਾਗ ਲੈਣ ਦੀ ਆਖਰੀ ਮਿਤੀ 29 ਮਈ 2021 ਹੈ। ਇਕ ਵਿਦਿਆਰਥੀ ਇਕ ਵਿਸ਼ੇ ਤੇ ਇਕ ਹੀ ਐਂਟਰੀ ਕਰਵਾ ਸਕਦਾ ਹੈ ਅਤੇ ਐਂਟਰੀ ਬਿਲਕੁਲ ਫ੍ਰੀ ਹੈ । ਡਾਕਟਰ ਰਮੇਸ਼ ਜੀ ਨੇ ਦੱਸਿਆ ਕਿ ਸਾਡੀ ਸੰਸਥਾਂ ਵਲੋਂ ਅੱਖਾਂ ਦਾਨ ਦੇ ਫ੍ਰੂੀ ਟਰਾਂਸਪਲਾਟ ਕਰਨ ਦੇ ਨਾਲ - ਨਾਲ ਲੋਕਾਂ ਦੀ ਚੰਗੀ ਸਿਹਤ ਸਿੱਖਿਆ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਹ ਮੁਕਾਬਲੇ ਵੀ ਇਸ ਕੜੀ ਦੇ ਅਧੀਨ ਬੱਚਿਆਂ ਦੇ ਮਾਨਸਿਕ ਤਣਾਓ ਨੂੰ ਦੂਰ ਕਰਨ ਅਤੇ ਚੰਗੀ ਸਿਹਤ ਦੀ ਜਾਗਰੂਕਤਾ ਅਧੀਨ ਕਰਵਾਏ ਜਾ ਰਹੇ ਹਨ । ਇਸ ਮੁਕਾਬਲੇ ਦੇ ਨਤੀਜੇ 6 ਜੂਨ ਨੂੰ ਸਾਈਟ ਸੇਵਰ ਵੈਲਫੇਅਰ ਚੈਰੀਟੇਬਲ ਫਗਵਾੜਾ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੀ ਵੈਬ ਸਾਈਟ ਤੇ ਘੋਸ਼ਿਤ ਕੀਤੇ ਜਾਣਗੇ । ਪਹਿਲੇ ਸਥਾਨ ਲਈ 5000 ਰੁਪਏ , ਦੂਸਰੇ ਸਥਾਨ ਲਈ 3000 ਰੁਪਏ ਅਤੇ ਤੀਸਰੇ ਸਥਾਨ ਲਈ 2000 ਰੁਪਏ ਦੇ ਇਨਾਮ ਡਾਕਟਰ ਰਮੇਸ਼ ਸੁਪਰ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਅਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ, ਫਗਵਾੜਾ ਵੱਲੋਂ ਸਾਂਝੇ ਤੌਰ ਤੇ ਦਿੱਤੇ ਜਾਣਗੇ । ਇਸ ਮੌਕੇ ਪੁਨਰਜੋਤ ਦੇ ਆਨਰੇਰੀ ਸੈਕਟਰੀ ਸੁਭਾਸ਼ ਮਲਿਕ ਹੁਰਾਂ ਵੱਲੋਂ ਸਕੂਲ ਅਧਿਆਪਕਾਂ ਨੂੰ  ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਬੇਨਤੀ ਕੀਤੀ ਗਈ। ਤੁਸੀਂ ਇਸ ਆਯੋਜਨ ਦੀ  ਮਿੱਤਰਾਂ ਤੱਕ ਵੀ ਪਹੁੰਚਾਓ। ਵੱਧ ਤੋਂ ਵੱਧ ਬੱਚਿਆਂ ਤੱਕ ਇਹ ਸੁਨੇਹਾ ਪੁੱਜੇ ਤਾਂ ਜੋ ਪੰਜਾਬ ਵਿੱਚੋਂ ਵੱਧ ਤੋਂ ਵੱਧ ਪ੍ਰਤਿਭਾਵਾਨ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕੇ। ਆਪਦਾ ਕੋ ਅਵਸਰ ਮੈਂ ਬਦਲਣਾ ਏਨੂੰ ਹੀ ਕਹਿੰਦੇ ਹਨ ਅਰਥਾਤ ਮੁਸੀਬਤ ਨੂੰ ਮੌਕਾ ਬਣਾ ਕੇ ਅੱਗੇ ਵਧਣਾ। ਰੁਕਾਵਟ ਨੂੰ ਪੌੜੀ ਦਾ ਦੰਦਾਂ ਬਣਾ ਕੇ ਥੋੜਾ ਹੋਰ ਉਚਾਈ ਤੇ ਪਹੁੰਚ ਜਾਣਾ।  ਇਹੀ ਤਾਂ ਹੈ ਪੁਨਰਜੋਤ ਦੇ  ਮਿਸ਼ਨ ਦਾ ਮਕਸਦ।  

ਅਰਮਾਨ ਮੇਹਤਾ ਯੂਥ ਕੋਆਰਡੀਨੇਟਰ ਮਿਸ਼ਨ ਪੁਨਰਜੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਬੀਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਣ। ਇਸ ਤਰ੍ਹਾਂ ਪੁਨਰਜੋਤ ਸਮਾਜ ਦੀ ਭਲਾਈ ਵੀ ਕਰ ਰਿਹਾ ਹੈ ਅਤੇ ਸਿਹਤਮੰਦ ਸਮਾਜ ਦੀ ਕਾਇਮੀ ਲਈ ਜਤਨਸ਼ੀਲ ਵੀ ਹੈ। ਸਾਨੂੰ ਸਾਰਿਆਂ  ਨੂੰ ਇਸ ਮੁਹਿੰਮ ਵਿੱਚ ਭਾਗ ਲੈਣਾ ਚਾਹੀਦਾ ਹੈ। 

ਸਿਹਤਮੰਦ ਅਤੇ ਨਵੇਂ ਸਮਾਜ ਦੀ ਸਿਰਜਨਾਂ ਲਈ ਹੁੰਦੀਆਂ ਰਹਿਣ ਵਾਲੀਆਂ ਅਜਿਹੀਆਂ ਮੁਹਿੰਮਾਂ ਨਾਲ ਜੁੜਨ ਲਈ ਤੁਸੀਂ ਡਾ. ਰਮੇਸ਼, ਐੱਮ.ਡੀ. ਨਾਲ ਉਹਨਾਂ ਦੇ ਮੋਬਾਈਲ ਨੰਬਰ 7589944331 'ਤੇ ਸਿੱਧਾ ਸੰਪਰਕ ਵੀ ਕਰ ਸਕਦੇ ਹੋ। 

Sunday, January 31, 2021

ਪੁਨਰਜੋਤ ਆਈ ਬੈਂਕ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ

30th January, 2021 At 6:30 PM 

ਡਾ. ਰਮੇਸ਼ ਵੱਲੋਂ  ਅੱਖਾਂ ਦਾ ਚੈਕਅਪ ਕੈਂਪ  ਸ਼ਿਮਲਾਪੁਰੀ, ਲੁਧਿਆਣਾ ਵਿੱਖੇ ਲਗਾਇਆ ਗਿਆ

ਰਛਪਾਲ ਰਿਸ਼ੀ ਮਰੀਜ਼ਾਂ ਦੀ ਜਾਂਚ ਕਰਦੇ ਹੋਏ 

ਲੁਧਿਆਣਾ
: 30 ਜਨਵਰੀ, 2021:(ਪੰਜਾਬ ਸਕਰੀਨ ਬਿਊਰੋ)::
ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਦੀ ਟੀਮ ਦੁਆਰਾ ਅੱਖਾਂ ਦਾ ਮੁੱਫਤ ਜਾਂਚ ਕੈਂਪ ਗਲੀ ਨੰਬਰ -1, ਸ਼ਿਮਲਾਪੁਰੀ, ਲੁਧਿਆਣਾ ਵਿੱਖੇ ਹੈਪੀ ਆਪਟੀਕਲ ਦੇ ਸਹਿਯੋਗ ਨਾਲ ਲਗਾਇਆ ਗਿਆ ।
ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ  ਦੁਆਰਾ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਗਿਆ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵਾਲੇ ਲੋੜਵੰਦ ਮਰੀਜ਼ਾਂ ਦੀ ਸੂਚੀ ਤਿਆਰ ਕੀਤੀ ਗਈ । ਕੈਂਪ ਵਾਲੇ ਸਥਾਨ ਤੇ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ।
ਕੈਂਪ ਦੌਰਾਨ ਡਾਕਟਰਾਂ ਦੀ ਟੀਮ  ਵਲੋਂ ਆਏ ਵਿਅਕਤੀਆਂ  ਨੂੰ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਲੋਂ  ਦਿੱਤੀਆਂ ਜਾਂਦੀਆਂ ਅੰਤਰਾਸ਼ਟਰੀ ਸਹੂਲਤਾਂ ਜਿਵੇਂ ਕਿ ਲੇਸਿਕ ਲੇਜ਼ਰ ਰਾਹੀਂ ਐਨਕਾਂ ਉਤਾਰਨ, ਚਿੱਟਾ ਮੋਤੀਆ, ਕਾਲਾ ਮੋਤੀਆ, ਭੈਂਗਾਪਣ, ਪੁੱਤਲੀ ਬਦਲਣ ਦੇ ਅਪ੍ਰੇਸ਼ਨ, ਸ਼ੂਗਰ ਨਾਲ ਅੱਖਾਂ ਦੇ ਪਰਦੇ ਉਪਰ ਪੈਣ ਵਾਲੇ ਮਾੜੇ ਅਸਰਾਂ ਦੀ ਜਾਂਚ ਅਤੇ ਇਲਾਜ, ਅੱਖਾਂ ਦੇ ਪਰਦੇ ਦੇ ਉਖੜ ਜਾਣ ਤੇ ਸਪੈਸ਼ਲ ਜਾਂਚ ਅਤੇ ਅਪਰੇਸ਼ਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ।
ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਸਾਹਿਬਾਨਾਂ ਨੇ ਦੱਸਿਆ ਕਿ ਹੁਣ ਉਹਨਾਂ ਦੇ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਿਖੇ ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ।
ਆਖ਼ਿਰ  ਵਿੱਚ ਡਾ. ਸਾਹਿਬ ਨੇ ਅਪੀਲ ਕੀਤੀ ਕਿ ਆਓ ਰਲਕੇ ਇੱਕ ਹੋਰ ਉੱਦਮ ਕਰੀਏ ਸੜਕ ਦੁਰਘਟਨਾਵਾਂ ਅਤੇ ਅਚਨਚੇਤ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਬੱਚਿਆਂ ਅਤੇ ਨੋਜਵਾਨਾਂ ਦੀਆਂ ਅੱਖਾਂ ਨੂੰ ਸਾੜਨ ਦੀ ਬਜਾਏ ਦਾਨ ਕਰਨ ਅਤੇ ਕਰਵਾਉਣ ਲਈ ਸਮਾਜ ਨੂੰ ਪ੍ਰੇਰੀਏ ਤਾਂ ਜੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਵੀ ਰੌਸ਼ਨੀ ਕਰ ਸਕੀਏ।