Showing posts with label IPTA. Show all posts
Showing posts with label IPTA. Show all posts

Friday, May 08, 2026

ਇਪਟਾ ਪੰਜਾਬ ਵੱਲੋਂ “ਕੂੜੇ ਵਿੱਚ ਖਿੜਿਆ ਗੁਲਾਬ” ਦੀ ਤਿਆਰੀ ਮੁਕੰਮਲ

Inderjit Rupowali on Friday 8th May 2026 at 22:02 Regarding IPTA events 

ਮੁੰਬਈ ਵਿੱਚ ਵੀ ਹੋਵੇਗਾ ਨਾਟਕ ਖੇਡਣ ਦਾ ਵਿਸ਼ੇਸ਼ ਆਯੋਜਨ 

ਕਪੂਰਥਲਾ: 8 ਮਈ 2026: (ਪੰਜਾਬ ਸਕਰੀਨ ਬਿਊਰੋ)::

ਜ਼ਿੰਦਗੀ ਨੂੰ ਪ੍ਰਤੀਬੱਧ ਕਲਾ ਦੇ ਮੈਦਾਨ ਵਿੱਚ ਨਿਰੰਤਰ ਸਰਗਰਮ ਰਹਿਣ ਵਾਲੀ ਜੱਥੇਬੰਦੀ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਇੱਕ ਵਾਰ ਫੇਰ ਮੈਦਾਨ ਵਿੱਚ ਹੈ। ਇਸ ਵਾਰ ਇੱਕ ਹੋਰ ਨਵੀਂ ਨਾਟ ਰਚਨਾ ਲੈ ਕੇ। 

ਇਪਟਾ ਪੰਜਾਬ ਦੀ ਇਹ ਪੇਸ਼ਕਸ਼ ਹੋਵੇਗੀ ਪੰਜਾਬੀ ਨਾਟਕ “ਕੂੜੇ ਵਿੱਚ ਖਿੜਿਆ ਗੁਲਾਬ” ਦੇ ਨਾਮ ਨਾਲ। 

ਇਸਦੇ ਲੇਖਕ ਹਨ ਸ੍ਰੀ ਡਾਕਟਰ ਦਵਿੰਦਰ ਕੁਮਾਰ, ਨਿਰਦੇਸ਼ਕ ਹਨ-ਇੰਦਰਜੀਤ ਰੂਪੋਵਾਲੀ,  ਸੰਗੀਤ ਨਿਰਦੇਸ਼ਕ ਹਨ-ਦਲਜੀਤ ਸੋਨਾ ਅਤੇ ਪਲੇਅ ਬੈਕ ਸਿੰਗਰ ਹਨ-ਜੈਸਲੀਨ ਬਾਵਾ

ਇਸ ਨਾਟਕ ਵਿੱਚ ਕਲਾਕਾਰ ਵੱਜੋਂ  ਭੂਮਿਕਾ ਅਦਾ ਕਰ ਰਹੇ ਹਨ-ਕਸ਼ਮੀਰ ਬਜਰੋਰ, ਸਰਬਜੀਤ ਰੂਪੋਵਾਲੀ, ਦਲਜੀਤ ਸੋਨਾ, ਦੀਪਕ ਨਾਹਰ, ਸ਼ਰਨਜੀਤ ਸੋਹਲ, ਆਂਚਲ ਨਾਹਰ, ਅਨਮੋਲ ਸਿੰਘਾ, ਸਾਹਿਲ, ਲਾਲ ਕ੍ਰਿਸ਼ਨ ਅਤੇ ਜਸਲੀਨ ਬਾਵਾ

ਮਿਤੀ -9 ਮਈ 2026 ਸ਼ਨੀਵਾਰ ਨੂੰ ਇਸਦੇ ਮੰਚਨ ਦਾ ਸਮਾਂ ਹੋਵੇਗਾ-6:30 ਸ਼ਾਮ ਵਜੇ ਅਤੇ ਮੰਚਨ ਦਾ ਥਾਂ -ਸਥਾਨ ਹੋਵੇਗਾ - ਰੂਪੋਵਾਲੀ ਰੰਗਮੰਚ ਭਵਨ, ( ਨਾਨਕਸਰ ਨਗਰ, ਨੇੜੇ ਆਰ. ਸੀ. ਐਫ. ਕਪੂਰਥਲਾ)

ਇਸੇ ਤਰ੍ਹਾਂ 11 ਮਈ ਨੂੰ ਵੀ ਸ਼ਾਨਦਾਰ ਨਾਟਕ ਸਟੇਜ ਕੀਤਾ ਜਾਏਗਾ। ਇਸਦਾ ਸਥਾਨ ਅਤੇ ਮਿਤੀ -11 ਮਈ 2026 ਸੋਮਵਾਰ ਸਮਾਂ 6:30 ਸ਼ਾਮ ਨੂੰ। ਸਾਡਾ ਨਾਟ ਘਰ, ( ਜੋਧ ਨਗਰ, ਨੇੜੇ ਚੂੰਗੀ ਮੰਦਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਪੰਜਾਬ ) ਮਿਤੀ-23 ਮਈ 2026 ਸ਼ਨੀਵਾਰ ਸਮਾਂ 6:30 ਸ਼ਾਮ ਹੋਵੇਗਾ। 

ਇਸ ਸਿਲਸਿਲੇ ਵਿੱਚ ਅਗਲਾ ਸਥਾਨ-ਕੇ ਵੀ ਸੁਬੰਨਾ ਆਡੀਟੋਰੀਅਮ, (ਮੈਸੂਰ ਐਸੋਸੀਏਸ਼ਨ ਹਾਲ ) ਮਤੁੰਗਾ ਰੋਡ, ਦਾਦਰ, ਮੁੰਬਈ ਹੋਵੇਗਾ। ਤੁਸੀਂ ਸਾਰੇ ਹੁੰਮਹੁਮਾ ਕੇ ਸ਼ਾਮਲ ਹੋਵੋਗੇ। 

Tuesday, April 30, 2024

ਹੁਣ ਯਾਦਾਂ ਹੀ ਬਾਕੀ ਹਨ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦੀਆਂ

ਕਲਮ ਅਤੇ ਕੈਮਰੇ ਦੀ ਜੰਗ ਦੇ ਜੇਤੂ ਨੂੰ ਕੈਂਸਰ ਨੇ ਹਰਾ ਦਿੱਤਾ 


ਚੰਡੀਗੜ੍ਹ: 29 ਅਪ੍ਰੈਲ 2024: (ਬਲਕਾਰ ਸਿੱਧੂ//ਐਸ ਐਸ ਸਿੱਧੂ//ਪੰਜਾਬ ਸਕਰੀਨ ਡੈਸਕ)::

ਸੀਨੀਅਰ ਪੱਤਰਕਾਰ ਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਕਲਮ ਅਤੇ ਕੈਮਰੇ ਦੀ ਦੁਨੀਆ ਵਿੱਚ ਜ਼ਿੰਦਗੀ ਦੀਆਂ ਗੱਲਾਂ ਕਰਨ ਵਾਲਾ ਯੋਧਾ ਰਿਹਾ ਪਾਰ ਇਸ ਵਾਰ ਅੱਠਾਂ ਮਹੀਨਿਆਂ ਤੱਕ ਕੈਂਸਰ ਨਾਲ ਲੜੀ ਗਈ ਲੜਾਈ ਵਿੱਚ ਉਹ ਜਿੱਤ ਨਾ ਸਕੇ। ਇਸ ਐਤਵਾਰ ਉਹ ਇਹ ਲੜਾਈ ਹਾਰ ਗਏ। 

ਚੰਡੀਗੜ੍ਹ ਨਾਲ ਬਣੇ ਜਜ਼ਬਾਤੀ ਰਿਸ਼ਤਿਆਂ ਤੋਂ ਪਹਿਲਾਂ ਲੁਧਿਆਣਾ ਦਾ ਜ਼ਿਕਰ ਵੀ ਜ਼ਰੂਰੀ ਹੈ। ਉਹਨਾਂ ਦਾ ਜਨਮ 31 ਅਗਸਤ 1964 ਨੂੰ ਲੁਧਿਆਣਾ 'ਚ ਹੋਇਆ ਸੀ।ਮੁੱਢਲੀ ਸਿੱਖਿਆ ਸੈਕਰਡ ਹਾਰਟ ਸਕੂਲ ਤੋਂ ਕਰਨ ਮਗਰੋਂ ਉਚੇਰੀ ਸਿੱਖਿਆ ਉਹਨਾਂ ਸਰਕਾਰੀ ਕਾਲਜ ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤਾਂ ਹਾਸਲ ਕੀਤੀ।

ਨਾਮਵਰ ਪੱਤਰਕਾਰ ਹੋਣ ਤੋਂ ਇਲਾਵਾ ਉਹ ਇਕ ਪ੍ਰਸਿੱਧ ਫੋਟੋਗ੍ਰਾਫ਼ਰ ਵੀ ਸਨ। ਫੋਟੋਗ੍ਰਾਫੀ ਦੇ ਕਈ ਕਮਾਲ ਉਹਨਾਂ ਵੱਲੋਂ ਖਿੱਚੀਆਂ ਤਸਵੀਰਾਂ ਰਾਹੀਂ ਮੂੰਹੋਂ ਬੋਲਦੇ ਹਨ। 

ਸਰਬਜੀਤ ਪੰਧੇਰ ਦਾ ਪੱਤਰਕਾਰੀ ਦਾ ਸਫਰ ਬੜਾ ਸ਼ਾਨਾਂਮੱਤਾ ਅਤੇ ਦਿਲਚਸਪ ਰਿਹਾ। ਉਹ ਪੀ.ਟੀ.ਆਈ ਅਤੇ 'ਦ ਟ੍ਰਿਬਿਊਨ' ਅਖ਼ਬਾਰ ਵਿਚ ਬਤੌਰ ਸਟਰਿੰਗਰ ਸ਼ਾਮਲ ਹੋਏ ਤੇ ਗੁਰਦਾਸਪੁਰ 'ਚ ਅੱਤਵਾਦ ਦੀਆਂ ਘਟਨਾਵਾਂ ਨੂੰ ਬੜੀ ਬੇਬਾਕੀ ਅਤੇ ਦਲੇਰੀ ਨਾਲ ਕਵਰ ਕੀਤਾ। ਚੰਡੀਗੜ੍ਹ ਵਿਚ 'ਦ ਹਿੰਦੂ' ਅਖ਼ਬਾਰ ਵਾਸਤੇ ਕੰਮ ਕਰਦਿਆਂ ਉਹਨਾਂ ਪੰਜਾਬ ਦੇ ਅਰਥਚਾਰੇ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਮੁੱਦਿਆਂ ਸਬੰਧੀ ਵਿਆਪਕ ਰੂਪ ਵਿੱਚ ਲਿਖਿਆ। ਉਹਨਾਂ ਦੀਆਂ ਰਿਪੋਰਟਾਂ ਬੜੀਆਂ ਡੂੰਘੀਆਂ ਹੁੰਦੀਆਂ ਸਨ ਅਤੇ ਸਬੰਧਤ ਮੁੱਦਿਆਂ ਦੀਆਂ ਕਈ ਕਈ ਪਰਤਾਂ ਖੋਹਲਦੀਆਂ ਸਨ। ਉਹਨਾਂ ਨੂੰ ਖੇਤੀ ਮੁੱਦਿਆਂ ਦੇ ਅਧਿਐਨ ਲਈ ਅਮਰੀਕੀ ਸਰਕਾਰ ਵੱਲੋਂ ਸੱਦਾ ਭੇਜਿਆ ਗਿਆ। ਇਹ ਸੱਦਾ ਉਹਨਾਂ ਦੀਆਂ ਰਿਪੋਰਟਾਂ ਵਿਚਲੀ ਜਾਂ ਨੂੰ ਦਰਸਾਉਂਦਾ ਹੈ। ਇਹ ਕੋਈ ਛੋਟਾ ਗੱਲ ਨਹੀਂ ਸੀ। 

'ਦ ਹਿੰਦੂ' ਅਖ਼ਬਾਰ ਤੋਂ ਸਵੈ-ਇੱਛੁਕ ਰਿਟਾਇਰਮੈਂਟ ਲੈਣ ਮਗਰੋਂ ਸਰਬਜੀਤ ਪੰਧੇਰ ਨੇ 'ਡੇਲੀ ਪੋਸਟ' ਦੇ ਮੁੱਖ ਸੰਪਾਦਕ ਦੇ ਰੂਪ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ। ਉਹਨਾਂ ਪੱਤਰਕਾਰੀ ਤੋਂ ਬਰੇਕ ਲੈ ਕੇ ਫੋਟੋਗ੍ਰਾਫੀ ਵੱਲ ਸਰਗਰਮੀ ਨਾਲ ਰੁਖ ਕੀਤਾ।

ਇਹ ਜੁਨੂੰਨ ਉਹਨਾਂ ਨੂੰ ਭਾਰਤ ਤੇ ਵਿਦੇਸ਼ਾਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੈ ਗਿਆ। ਉਹਨਾਂ ਆਪਣੀਆਂ ਖਿੱਚੀਆਂ ਤਸਵੀਰਾਂ ਦੀਆਂ ਕਈ ਸੋਲੋ ਪ੍ਰਦਰਸ਼ਨੀਆਂ ਵੀ ਲਾਈਆਂ ਤੇ ਵੱਖ-ਵੱਖ ਸੰਸਥਾਵਾਂ ਤੋਂ ਮਾਣ ਸੰਸਥਾਵਾਂ ਤੋਂ ਮਾਨ ਸਨਮਾਨ ਵੀ ਹਾਸਲ ਕੀਤੇ।

ਹਰ ਸੰਕਟ ਦੀ ਘੜੀ ਪੱਤਰਕਾਰ ਭਾਈਚਾਰੇ ਨਾਲ ਜਨਾਬ ਪੰਧੇਰ ਹਮੇਸ਼ਾ ਡੱਟ ਕੇ ਖੜ੍ਹੇ ਹੁੰਦੇ ਰਹੇ। ਪੀ.ਟੀ. ਆਈ ਯੂਨੀਅਨ ਤੋਂ ਸ਼ੁਰੂ ਹੁੰਦਿਆਂ ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਦੋ ਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ। ਇਸ ਕਾਰਜਕਾਲ ਦੌਰਾਨ ਉਹਨਾਂ ਲਾਹੌਰ ਪ੍ਰੈੱਸ ਕਲੱਬ ਨਾਲ ਆਪਸੀ ਤਾਲਮੇਲ ਦਾ ਕਰਾਰ ਵੀ ਕੀਤਾ।

ਅਜਿਹਾ ਬਹੁਤ ਕੁਝ ਹੈ ਜਿਹੜਾ ਉਹਨਾਂ ਆਪਣੇ ਕਾਰਜਕਾਲ ਦੌਰਾਨ ਕੀਤਾ। ਇਸ ਲਈ ਸਰਬਜੀਤ ਪੰਧੇਰ ਨੂੰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ, ਸ਼ੁਭਚਿੰਤਕਾਂ ਵੱਲੋਂ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ।

Monday, January 16, 2023

ਇਪਟਾ ਮੋਹਾਲੀ ਵੱਲੋਂ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਸਵੀਕਾਰਨ ਦਾ ਐਲਾਨ

15th January 2023 at 5.45 PM

ਲੋਕ ਜਜ਼ਬਿਆਂ ਦੀ ਤਰਜਮਾਨੀ ਵਾਲੀ ਕਲਾ ਪੱਖੀ ਹਨੇਰੀ ਫਿਰ ਝੁੱਲੇਗੀ 


ਮੋਹਾਲੀ
16 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿੱਚ ਇੱਕ ਵਾਰ ਫਿਰ ਫਿਰਕਾਪ੍ਰਸਤੀ ਵਾਲੀਆਂ ਤੱਤੀਆਂ ਹਵਾਵਾਂ  ਵਗਦੀਆਂ ਲੱਗ ਰਹੀਆਂ ਹਨ। ਲੋਕਾਂ ਦੇ ਅਸਲੀ ਮਸਲੇ ਮਹਿੰਗਾਈ, ਬੇਰੋਜ਼ਗਾਰੀ, ਰੋਜ਼ੀ ਰੋਟੀ, ਸਿੱਖਿਆ ਅਤੇ ਸਿਹਤ ਵਰਗੇ ਜ਼ਰੂਰੀ ਮੁੱਦੇ ਇੱਕ ਵਾਰ ਫਿਰ ਲੋਕਾਂ ਦੇ ਜ਼ਹਿਨ ਵਿੱਚੋਂ  ਭੁਲਾਏ ਜਾ ਰਹੇ ਹਨ। ਕਲਾ ਅਤੇ ਸਾਹਿਤ ਰਾਹੀਂ ਉੱਠਦੀਆਂ ਲੋਕ ਪੱਖੀ ਆਵਾਜ਼ਾਂ ਇੱਕ ਵਾਰ ਫਿਰ ਖਤਰਿਆਂ ਵਿਚ ਹਨ। ਦੇਸ਼ ਅਤੇ ਦੁਨੀਆ ਵਿੱਚ ਇਸ ਕਿਸਮ ਦਾ ਵਰਤਾਰਾ ਜ਼ੋਰ ਫੜਦਾ ਜਾ ਰਿਹਾ ਹੈ। 

ਅਜਿਹੇ ਨਾਜ਼ੁਕ ਸਮਿਆਂ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਅਰਥਾਤ ਇਪਟਾ ਨੇ ਇੱਕ ਵਾਰ ਫੇਰ ਆਪਣੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ, ਨਰਗਿਸ, ਜਾਨੀਸਾਰ ਅਖਤਰ, ਜਾਵੇਦ ਅਖਤਰ, ਨਰਗਿਸ ਅਤੇ ਸ਼ਹਿਰ ਲੁਧਿਆਣਵੀ ਵਰਗੇ ਆਪਣੇ ਸੰਸਥਾਪਕਾਂ ਅਤੇ ਪੁਰਖਿਆਂ ਨੂੰ ਯਾਦ ਕਰਦਿਆਂ ਲੋਕ ਪੱਖੀ ਜਜ਼ਬਿਆਂ ਨੂੰ ਫਿਰ ਤੋਂ ਉਭਾਰਨ ਦਾ ਸੰਕਲਪ ਦੁਹਰਾਇਆ। 

ਇਸ ਮਕਸਦ ਲਈ ਇਪਟਾ ਮੋਹਾਲੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ 10 ਫੇਜ਼ ਵਿਖੇ ਸਥਿਤ ਇੱਕ ਸਕੂਲ ਵਿੱਚ ਰੈਕਟਰ ਕਥੂਰੀਆ ਦੀ ਪ੍ਰਧਾਨਗੀ ਹੇਂਠ ਹੋਈ। ਇਸ ਮੀਟਿੰਗ ਵਿੱਚ ਇਪਟਾ ਦੀਆਂ ਪਿਛਲੀ ਕਾਰਗੁਜ਼ਾਰੀਆਂ ਬਾਰੇ ਅਤੇ ਭਵਿੱਖ ਦੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਪਟਾ ਦੀ ਜਿੰਦ-ਜਾਨ ਰਹੇ ਤੇਰਾ ਸਿੰਘ  ਚੰਨ ਹੁਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਹੁਰਾਂ ਨੂੰ ਸਜਦਾ ਕਰਦਿਆਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਅੱਜ ਦੇ ਸਮੇਂ ਵਿਚ ਬਣ ਰਹੇ ਥੀਏਟਰ ਦੇ ਮਾਹੌਲ, ਅਤੇ ਉਸਦੇ ਬਦਲ ਬਾਰੇ ਸੁਝਾਅ ਵੀ ਪੇਸ਼ ਕੀਤੇ ਗਏ।  ਸੱਤਾਧਾਰੀ ਧਿਰਾਂ ਵੱਲੋਂ ਲੋਕਾਂ ਨੰ ਦਾਲ ਰੋਟੀ ਦੇ ਫਿਕਰਾਂ ਵਿੱਚ ਉਲਝਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਦੀਆਂ ਗੁਝੀਆਂ ਅਤੇ ਖਤਰਨਾਕ ਸਾਜ਼ਿਸ਼ਾਂ ਦੀ ਵੀ ਚਰਚਾ ਹੋਈ। 

ਇਸ ਮੀਟਿੰਗ ਵਿਚ ਪੁੱਜੇ ਹੋਏ ਜਸਬੀਰ ਗਿੱਲ ਜਸਬੀਰ ਗਿੱਲ ਵੱਲੋ ਵਿਚਾਰ ਰੱਖਿਆ ਗਿਆ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਇਪਟਾ ਨਾਲ ਜੋੜਣ ਲਈ ਹਰ ਪਿੰਡ ਵਿਚ ਯੂਨਿਟ ਬਣਾਉਣ ਅਤੇ ਹਰ 3 ਮਹੀਨੇ ਦੇ ਅੰਤਰਾਲ ਵਿਚ 25-25 ਪਿੰਡ ਵਿਚ ਜਾ ਕੇ ਨਾਟਕ ਮੰਚਨ, ਥੀਏਟਰ ਵਰਕਸ਼ਾਪ ਅਤੇ ਟੈਲੇੰਟ ਹੰਟ ਆਦਿ ਆਯੋਜਿਤ ਕੀਤੇ ਜਾਣ। ਜ਼ਿਕਰਯੋਗ ਹੈ ਕਿ ਜਸਬੀਰ ਗਿੱਲ  ਲੰਬੇ ਸਮੇਂ ਤੋਂ ਫ਼ਿਲਮਾਂ, ਕਲਾ ਅਤੇ ਥੀਏਟਰ ਨਾਲ ਜੁੜੇ ਹੋਏ ਹਨ। 

ਇਸੇ ਮੀਟਿੰਗ ਵਿੱਚ ਹੀ ਸਰਬਪ੍ਰੀਤ ਸਿੰਘ ਵੱਲੋਂ ਕਲਾਕਾਰਾਂ ਅਤੇ ਉਹਨਾਂ ਦੀ ਕਲਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ  ਲਈ ਸੋਸ਼ਲ ਮੀਡਿਆ ਦਾ ਸਹਾਰਾ ਲੈਣ ਅਤੇ ਕਲਾਕਾਰਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਲੀ ਸੋਚ ਰੱਖਣ ਲਈ ਵੀ ਕਿਹਾ ਗਿਆ।

ਇਪਟਾ ਪੰਜਾਬ ਦੇ (ਜਨਰਲ ਸਕੱਤਰ) ਸੰਜੀਵਨ ਸਿੰਘ ਵੱਲੋਂ ਮੀਟਿੰਗ ਚ ਸਾਂਝੇ ਹੋਏ ਵਿਚਾਰਾਂ ਤੇ ਅਮਲ ਕਰਨ, ਲੋਕਾਂ ਨਾਲ ਜੁੜਣ ਅਤੇ ਲੋਕਪੱਖੀ ਕੰਮ ਕਰਨ ਲਈ ਕਿਹਾ ਗਿਆ। 

ਇਸ ਵਿਚਾਰ ਚਰਚਾ ਤੋਂ ਇਲਾਵਾ ਇਪਟਾ ਮੋਹਾਲੀ ਇਕਾਈ ਦੀ ਤਿੰਨ ਸਾਲਾਂ (2023 - 2026) ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਜਿਸ ਵਿਚ ਸਰਪ੍ਰਸਤ ਸਵਰਨ ਸਿੰਘ ਸੰਧੂ, ਪ੍ਰਧਾਨ ਨਰਿੰਦਰ ਪਾਲ ਸਿੰਘ ਨੀਨਾ, ਮੀਤ-ਪ੍ਰਧਾਨ ਅਮਨ ਭੋਗਲ, ਜਨਰਲ ਸਕੱਤਰ ਜਸਬੀਰ ਗਿੱਲ, ਸਹਿ-ਸਕੱਤਰ ਸਰਬਪ੍ਰੀਤ ਸਿੰਘ ਬਾਹੜਾ, ਪ੍ਰੈਸ ਸਕੱਤਰ ਕਾਰਤਿਕਾ ਸਿੰਘ, ਸਲਾਹਕਾਰ ਰੈਕਟਰ ਕਥੂਰੀਆ, ਕਾਰਜਕਾਰੀ ਮੈਂਬਰ ਬਲਦੇਵ ਸਿੰਘ ਅਤੇ ਦੀਪਕ ਚੌਧਰੀ ਨੂੰ ਚੁਣਿਆ ਗਿਆ।  

ਇਸ ਮੀਟਿੰਗ ਵਿਚ ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ  ਗੁਰਚਰਨ ਬੋਪਾਰਾਏ ਅਤੇ ਇਪਟਾ ਕਾਰਕੁੰਨ ਜੇ. ਸੀ. ਪਰਿੰਦਾ ਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਇਪਟਾ ਨਾਲ ਸਬੰਧਤ ਕੁਝ ਹੋਰ ਪੋਸਟਾਂ ਇਥੇ ਕਲਿੱਕ ਕਰ ਕੇਵੀ ਪੜ੍ਹ ਸਕਦੇ ਹੋ

ਲੋਕ ਧਿਰਾਂ 'ਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਕਿਵੇਂ ਪਈ 

ਮਨਜੀਤ ਇੰਦਰਾ ਨੂੰ ਦੇਖਦਿਆਂ ਸੁਣਦਿਆਂ 

ਹਰ ਦਿਨ ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ 

ਕੌਣ ਲਏ ਹੁਣ ਸਾਰ ਇਹਨਾਂ ਦੀ-ਕੌਣ ਫੜੇ ਹੁਣ ਬਾਂਹ?

ਐਸ ਡੀ ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ 

ਹਰਜੀਤਾ-ਪੰਜਾਬੀ ਸਿਨੇਮਾ ਕਿੱਥੋਂ ਕਿੱਥੇ//ਸੰਜੀਵਨ ਸਿੰਘ 

ਲੋਕ ਸੰਗੀਤ ਦਾ ਉੱਚਾ ਬੁਰਜ-ਅਮਰਜੀਤ ਗੁਰਦਾਸਪੁਰੀ 

देश भर में ज़ोरदार रहा इप्टा पर हमले का विरोध 

नाटक राजगति 23 जनवरी को 

Tuesday, September 27, 2022

ਮੈਂ ਆਪਣੇ ਨਾਟਕ ‘ਸਰਦਾਰ’ ਵਿੱਚ ਇਤਿਹਾਸ ਦੇ ਦੁਹਰਾਉ ਤੋਂ ਗੁਰੇਜ਼ ਕੀਤਾ ਹੈ-ਸੰਜੀਵਨ

Today 27th September 2022 at 04:05 PM

28 ਸਤੰਬਰ ਸ਼ਾਮ ਨੂੰ ਕਲਾ ਭਵਨ ਵਿੱਚ ਹੋਣਾ ਹੈ ਨਾਟਕ ਸਰਦਾਰ ਦਾ ਮੰਚਨ 

ਮੋਹਾਲੀ: 27 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਨਾਟਕ ਸਰਦਾਰ ਦੇ ਮੰਚਨ ਨਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਆਪਣੇ ਇਸ ਨਾਟਕ ਦੀਆਂ ਅਹਿਮ ਤਬਦੀਲੀਆਂ ਅਤੇ ਖੂਬੀਆਂ ਬਾਰੇ ਵੀ ਸੰਖੇਪ ਜਿਹਾ ਵੇਰਵਾ ਦਿੱਤਾ। ਉਹਨਾਂ ਸਪਸ਼ਟ ਕੀਤਾ ਕਿ ਮੈਂ ਆਪਣੇ  ਨਾਟਕ ‘ਸਰਦਾਰ’ ਵਿੱਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਂਣ ਤੋਂ ਗੁਰੇਜ਼ ਕੀਤਾ ਹੈ।   

ਮੀਡੀਆ ਨਾਲ ਜੁੜੇ ਲੋਕ ਜਾਣਨਾ ਚਾਹੁੰਦੇ ਸਨ ਜਾਂਦੀ ਹੁੰਤੱਕ ਸ਼ਹੀਦ ਭਗਤ ਸਿੰਘ ਬਾਰੇ ਏਨਾ ਕੁਝ ਲਿਖਿਆ ਅਤੇ  ਚੁੱਕਿਆ ਹੈ ਤਾਂ ਫਿਰ ਇਸ ਨਵੇਂ ਨਾਟਕ ਦੀ ਲੋੜ ਕਿਓਂ? ਮੀਡੀਆਂ ਕਰਮੀਆਂ ਨਾਲ ਗੱਲ ਕਰਦੇ ਹੋਏ ਸੰਜੀਵਨ ਸਿੰਘ ਨੇ ਸਪਸ਼ਟ ਕੀਤਾ ਮੈਂ ਆਪਣੇ ਇਸ ਨਾਟਕ ‘ਸਰਦਾਰ’ ਵਿਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਹੈ। ਨਾਟਕ ਵਿੱਚ ਅਜਿਹਾ ਕੋਈ ਸੀਨ ਨਹੀਂ ਮਿਲੇਗਾ ਜਿਨ੍ਹਾਂ ਤੋਂ ਆਮ ਲੋਕ ਜਾਣੂੰ ਹਨ। ਜਿਨ੍ਹਾਂ ਉਪਰ ਅਨੇਕਾਂ ਫਿਲਮਾਂ ਤੇ ਨਾਟਕ ਹੋ ਚੁੱਕੇ ਹਨ। ਮੈਂ ਇਸ ਨਾਟਕ ਵਿਚ ਭਗਤ ਸਿੰਘ ਵਰਗੇ ਮਹਾਨ ਨਾਇਕ ਨੂੰ ਇਕ ਸਧਾਰਣ ਤੇ ਆਮ ਮਨੁੱਖ ਵੱਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਨਾਟਕ ਵਿੱਚ ਅਜਿਹਾ ਪ੍ਰਯੋਗ ਇੱਕ ਤਰ੍ਹਾਂ ਦਾ ਖਤਰਾ ਉਠਾਉਣ ਵਾਲੀ ਗੱਲ ਵੀ ਹੋ ਸਕਦੀ ਹੈ ਪਰ ਸੰਜੀਵਨ ਨੇ ਬੜੀ  ਖਤਰਾ ਉਠਾਇਆ ਹੈ। ਉਹ ਪਹਿਲਾਂ ਵੀ ਅਜਿਹੇ ਤਜਰਬੇ ਕਰ ਚੁੱਕਿਆ ਹੈ। ਲੀਕ ਤੋਂ ਹਟ ਕੇ ਨਵੀਂ ਲਕੀਰ ਖਿੱਚਣ ਦੇ ਢੰਗ ਤਰੀਕੇ ਉਸਨੂੰ ਆਉਂਦੇ ਹਨ। ਜੇ ਇਹ ਤਜਰਬਾ ਸਫਲ ਰਿਹਾ ਤਾਂ ਇਤਿਹਾਸਿਕ ਨਾਟਕਾਂ ਨੂੰ ਬਿਨਾ ਦੁਹਰਾਓ ਤੋਂ ਅਤੇ ਇਤਿਹਾਸਿਕ ਫ਼ਿਲਮਾਂ ਨੂੰ ਬਿਨਾ ਪੁਰਾਣੀਆਂ ਗੱਲਾਂ ਦੇ ਦੁਹਰਾਓ ਤੋਂ ਬਿਲਕੁਲ ਨਵੇਂ ਤਜਰਬੇ ਨਾਲ ਬਣਾਉਣ ਦਾ ਰਸਤਾ ਖੁੱਲ੍ਹ ਜਾਵੇਗਾ ਜਿਸ ਨਾਲ ਇਸ ਖੇਤਰ ਨਾਲ ਜੁੜੇ ਨਿਰਮਾਤਾ ਨਿਰਦੇਸ਼ਕਾਂ ਨੂੰ ਬਹੁਤ ਸਹਾਇਤਾ ਮਿਲੇਗੀ। ਇੱਕ ਨਵਾਂ ਇਤਿਹਾਸ ਵੀ ਰਚਿਆ ਜਾਏਗਾ। 

ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੀ ਜ਼ਿੰਦਗੀ ਦੇ ਅਣਛੋਹੇ ਪਲਾਂ ਤੇ ਘਟਨਾਵਾਂ ਦੀ ਗੱਲ ਕਰਦੇ ਨਾਟਕ ‘ਸਰਦਾਰ’ ਦਾ ਮੰਚਣ 28 ਸਤੰਬਰ, ਬੁੱਧਵਾਰ ਨੂੰ ਸ਼ਾਮ 6.30 ਵਜੇ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ,ਸੈਕਟਰ-16, ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋ ਰਿਹਾ ਹੈ।

ਇਸ ਨਾਟਕ ਵਿਚ ਉਘੇ ਸ਼ਾਇਰ ਜਸਵਿੰਦਰ ਦੇ ਲਿਖੇ ਗੀਤਾਂ ਨੂੰ ਸੰਗੀਤਬੱਧ ਕਰਕੇ ਆਵਾਜ਼ ਦਿੱਤੀ ਹੈ ਨੌਜਵਾਨ ਗਾਇਕ ਗੁਰਮਨ ਗਿੱਲ ਨੇ ਦਿੱਤੀ ਹੈ।  ਸੰਗੀਤ ਦਾ ਸੰਚਾਲਨ ਊਦੈਰਾਗ ਅਤੇ ਸੰਜੀਵ ਦੀਵਾਨ ਕੁੱਕੂ ਰੌਸ਼ਨੀ ਦੀ ਵਿਊਂਤਬੰਦੀ ਕਰ ਰਹੇ ਹਨ। ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਮਸ਼ਹੂਰ ਅਦਾਕਾਰ ਰੰਜੀਵਨ ਸਿੰਘ, ਰਿੰਕੂ ਜੈਨ, ਜਸਦੀਪ ਜੱਸੂ ਅਤੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਤੋਂ ਇਲਾਵਾ ਸਾਰੂ ਰਾਣਾ, ਜਸਪ੍ਰੀਤ ਕੌਰ, ਰਿਸ਼ਮਰਾਮ, ਜਗਦੀਪ, ਬਲਦੇਵ ਸਨੌਰੀ, ਦੀਪਕ ਚੌਧਰੀ, ਸਰਬਪ੍ਰੀਤ ਸਿੰਘ, ਅਮਨਦੀਪ ਨਾਟਕ ਵਿਚ ਵੱਖ-ਵੱਖ ਕਿਰਦਾਰ ਅਦਾ ਕਰ ਰਹੇ ਹਨ।

Tuesday, March 01, 2022

ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ

1st March 2022 at 6:02 PM

 ਉੱਦੋਵਾਲੀ ਕਲਾਂ ਵਿਖੇ ਹੋਵੇਗਾ ਵਿਸ਼ੇਸ਼ ਆਯੋਜਨ 

ਲੁਧਿਆਣਾਃ 1ਮਾਰਚ 2022:: (ਪੰਜਾਬ ਸਕਰੀਨ ਬਿਊਰੋ)::  

ਆਜ਼ਾਦੀ ਆਉਣ ਤੋਂ ਬਾਅਦ ਜਦੋਂ ਕੁਝ ਦਹਾਕੇ ਪਹਿਲਾਂ ਖੱਬੀ ਲਹਿਰ ਆਜ਼ਾਦ ਭਾਰਤ ਵਾਲੇ ਪੰਜਾਬ ਵਿੱਚ ਪੂਰੀ ਚੜ੍ਹਤ ਵਿੱਚ ਸੀ ਤਾਂ ਉਸ ਲਹਿਰ ਦਾ ਦਾਇਰਾ ਵਧਾਉਣ ਵਿੱਚ ਗੀਤ ਸੰਗੀਤ ਦਾ ਬਹੁਤ ਵੱਡਾ ਹਿੱਸਾ ਸੀ। ਇਸ ਮਕਸਦ ਲਈ ਇਪਟਾ ਪੂਰੇ ਜੋਬਨ ਤੇ ਸੀ। ਸ਼ਾਇਦ ਹੀ ਕੋਈ ਕਲਾਕਾਰ ਹੋਵੇ ਜਿਹੜਾ ਉਸ ਵੇਲੇ ਇਪਟਾ ਨਾਲ ਨਾ ਜੁੜਿਆ ਹੋਵੇ। ਇਪਟਾ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ। 

ਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਹਰਮਨ ਪਿਆਰੀ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਗਿਣੇ ਜਾਂਦੇ ਰਹੇ   ਸਰਗਰਮ ਲੇਖਕ  ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ (ਜੋ ਕਿ ਧਿਆਨਪੁਰ ਦੇ ਨੇੜੇ ਹੈ) ਵਿੱਚ ਹੋਵੇਗੀ। 

ਇਸ ਸ਼ਰਧਾਂਜਲੀ ਸਮਾਗਮ ਦੇ ਇਸ ਆਯੋਜਨ ਬਾਰੇ ਇਹ ਜਾਣਕਾਰੀ ਗੁਰਦਾਸਪੁਰੀ ਜੀ ਦੇ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਦੇ ਸਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਨੇ ਅਮਰੀਕਾ ਤੋਂ ਤੁਰਨ ਲੱਗਿਆਂ ਫੋਨ ਤੇ ਦੱਸਿਆ ਕਿ ਉਹ ਬੁੱਧਵਾਰ ਸਵੇਰ ਤੀਕ ਪਿੰਡ ਪੁੱਜ ਜਾਣਗੇ।  

ਭੋਗ ਤੇ ਅੰਤਿਮ ਅਰਦਾਸ ਦੁਪਹਿਰ 12 ਵਜੇ ਤੋਂ 2 ਵਜੇ ਤੀਕ ਹੋਵੇਗੀ। ਗੁਰਦਾਸਪੁਰੀ ਜੀ ਦੇ ਪ੍ਰਸ਼ੰਸਕਾਂ ਚੋਂ ਇੱਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉੱਦੋਵਾਲੀ ਕਲਾਂ ਦੇ ਖੇਤਾਂ ਵਿੱਚ ਹੀ ਅਮਰਜੀਤ ਗੁਰਦਾਸਪੁਰੀ ਜੀ ਦਾ ਨਖਾਸੂ ਨਾਲ਼ੇ ਕੰਢੇ ਡੇਰਾ ਹੈ। ਭੋਗ ਏਥੇ ਹੀ ਪਾਇਆ ਜਾ ਰਿਹਾ ਹੈ। ਉੱਦੋਵਾਲੀ ਪੁੱਜਣ ਲਈ ਬਰਾਸਤਾ ਕਾਲਾ ਅਫਗਾਨਾ ਤੇ ਬਰਾਸਤਾ ਕੋਟਲੀ ਸੂਰਤ ਮੱਲ੍ਹੀ ਵੀ ਪਹੁੰਚਿਆ ਜਾ ਸਕਦਾ ਹੈ।

Thursday, February 03, 2022

ਰਾਜਨੀਤੀ ਦੇ ਤਿਲਕਵੇਂ ਰਾਹ ’ਤੇ ਹਰ ਕਦਮ ਬੋਚ ਬੋਚ ਰੱਖਣਾ ਪਵੇਗਾ//ਸੰਜੀਵਨ ਸਿੰਘ

ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਸਾਵਧਾਨ ਕਰਦੀ ਖਾਸ ਲਿਖਤ

ਕਿਸਾਨ ਯੋਧਿਆਂ ਦੇ ਫਤਹਿ ਮਾਰਚ ਦਾ ਸਵਾਗਤ ਕਰਦਿਆਂ ਸੰਜੀਵਨ ਅਤੇ ਇਪਟਾ ਦੇ ਹੋਰ ਸਾਥੀ 

ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦੀ ਜਿੱਤ ਸ਼ਾਨਦਾਰ ਰਹੀ ਪਰ ਜੰਗ ਅਜੇ ਮੁੱਕੀ ਨਹੀਂ। ਹੁਣ ਆਹਮਣਾ  ਸਾਹਮਣਾ ਪੰਜਾਬ ਵਿੱਚ ਹੋ ਰਿਹਾ ਹੈ। ਕਿਤੇ ਜਿੱਤੀ ਬਾਜ਼ੀ ਹਰ ਨਾ ਜਾਏ।  ਇਹ ਖਦਸ਼ਾ ਇੱਕ ਵਾਰ ਫੇਰ ਦਿਲਾਂ ਵਿੱਚ ਉੱਠਣ ਲੱਗ ਪਿਆ ਹੈ। 750 ਤੋਂ ਵੱਧ ਕਿਸਾਨ ਸਾਥੀਆਂ ਦੀਆਂ ਜਾਣਾ ਦਾ ਹਿਸਾਬ ਅਜੇ ਬਾਕੀ ਹੈ। ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ ਅਜੇ ਬਾਕੀ ਹੈ। ਭਾਜਪਾ ਆਗੂਆਂ ਵੱਲੋਂ ਇਹੀ ਕਾਨੂੰਨ ਦੋਬਾਰਾ ਲਿਆਉਣ ਦੀਆਂ ਧਮਕੀਆਂ ਵੀ ਜਾਰੀ ਹਨ। ਕਿਸਾਨਾਂ ਨੂੰ ਮਵਾਲੀ ਕਹਿਣ ਵਾਲੀ ਮੰਤਰੀ ਵੀ ਪੰਜਾਬ ਵਿਚ ਘੁੰਮ ਰਹੀ ਹੈ। ਪ੍ਰਗਤੀਸ਼ੀਲ ਮੁਹਿੰਮ ਨਾਲ ਜੁੜੇ ਹੋਏ ਮੋਹਾਲੀ ਦੇ ਵਸਨੀਕ ਉੱਘੇ ਰੰਗਕਰਮੀ ਸੰਜੀਵਨ ਸਿੰਘ ਹਮੇਸ਼ਾਂ ਹੀ ਕਿਰਤੀਆਂ ਦੇ ਸੁਹਿਰਦ ਰਹੇ ਹਨ। ਪ੍ਰਗਤੀਸ਼ੀਲ ਪਰਿਵਾਰ ਨਾਲ ਸਬੰਧਤ ਹਨ। ਉਹਨਾਂ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿੱਚ ਅੰਦੋਲਨ ਨਾਲ ਜੁੜੇ ਵਿਅਕਤੀਆਂ ਅਤੇ ਸ਼ਕਤੀਆਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਿਖਤ ਸਬੰਧੀ ਅਤੇ ਅੰਦੋਲਨ ਦੇ ਭਵਿੱਖ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। --ਸੰਪਾਦਕ

ਹਾਕਿਮ ਦੇ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ  ਖ਼ਿਲਾਫ਼ ਪੰਜਾਬ ਵਿਚੋਂ ਉਠੇ ਲੋਕ-ਵਿਦਰੋਹ ਨੇ ਨਾ ਸਿਰਫ਼ ਭਾਰਤ ਬਲਕਿ ਸਾਰੇ ਸੰਸਾਰ ਨੂੰ ਵੀ ਅਸਰਅੰਦਾਜ਼ ਕੀਤਾ ਅਤੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ। ਹਰ ਵਰਗ, ਹਰ ਜਾਤ, ਹਰ ਧਰਮ, ਹਰ ਖ਼ਿਆਲ, ਹਰ ਵਿਚਾਰ ਅਤੇ ਹਰ ਤਬਕੇ ਇਸ ਲੋਕ ਸੰਘਰਸ਼ ਰੂਪੀ ਧੂਣੀ ਨੂੰ ਧੁੱਖ਼ਦਾ ਰੱਖਣ ਲਈ ਆਪਣੀਆਂ ਜਾਨਾਂ ਦੀ ਆਹੂਤੀ ਵੀ ਦਿੱਤੀ ਅਤੇ ਆਪਣੇ ਵਿੱਤ ਤੇ ਸਮਰਥਾ ਮੁਤਾਬਿਕ ਹਿੱਸਾ ਵੀ ਪਾਇਆ।ਹਰ ਕਿਸਮ ਦੇ ਭੇਦ-ਭਾਵ ਅਤੇ ਵੱਖਰੇਵੇਆਂ ਨੂੰ ਇਕ ਪਾਸੇ ਰੱਖ ਕੇ ਇਕ-ਮੁੱਠ ਤੇ ਇਕ-ਜੁੱਟ ਹੋ ਕੇ ਤਾਕਤ ਅਤੇ ਸੱਤਾ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹਿੰਦੋਸਤਾਨ ਦੇ ਹਾਕਿਮ  ਦੀਆਂ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ।

ਹਾਕਿਮ ਨੇ ਇਸ ਲੋਕ ਸੰਘਰਸ਼ ਨੂੰ ਆਪਣੇ ਗੁਰਗਿਆਂ ਰਾਹੀਂ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਨਕਸਲੀ , ਅੰਦੋਲਨਜੀਵੀ ਕਹਾ ਕੇ ਬਦਨਾਮ ਕਰਕੇ ਕੁਚਲਣ ਦੀਆਂ ਕਈ ਵਾਰ ਨਾਕਾਮ ਯਤਨ ਕੀਤੇ।ਪਰ ਅਨੇਕਾਂ ਸ਼ਹੀਦੀਆਂ ਦੇਣ, ਦੁੱਖਾਂ-ਤਕਲੀਫਾਂ, ਤਸ਼ੱਦਦ, ਹਾਕਿਮ ਦੇ ਅਤੇ ਕੁਦਰਤ ਦੇ ਕਹਿਰ ਸਹਿਣ ਦੇ ਬਾਵਜੂਦ ਵੀ ਸੰਘਰਸ਼ੀ ਯੋਧੇ ਦਾ ਸਿਰੜ ਤੇ ਸਿਦਕ ਨਹੀਂ ਡੋਲਿਆ। ਉਨਾਂ ਦੇ ਇਰਾਦੇ ਤਾਂ ਸਗੋਂ ਹੋਰ ਵੀ ਮਜਬੂਤ ਹੁੰਦੇ ਗਏ।

ਖੇਤਾਂ ਦੇ ਪੁੱਤ ਨੂੰ ਹਾਕਿਮ ਦੇ ਗੁਰਗਿਆਂ ਦਾ ਇਹ ਕਹਿ ਕੇ ਅੰਨਦਾਤਾ ਮੰਨਣ ਤੋਂ ਇਨਕਾਰੀ ਹੋਣਾ ਕਿ ਅੰਨ ਵੇਚਣ ਵਾਲਾ ਅੰਨਦਾਤਾ ਕਿਵੇਂ ਹੋ ਸਕਦਾ ਹੈ, ਅੰਦੋਲਨ ਦੇ ਹਮਾਇਤੀਆਂ ਅਤੇ ਹਮਦਰਦਾਂ ਲਈ ਹੈਰਾਨੀ ਅਤੇ ਪ੍ਰੇਸ਼ਾਨੀ ਦਾ ਕਾਰਨ ਸੀ। ਕਿਉਂਕਿ ਅਜਿਹੇ ਸੱਜਣ ਕੱਲ ਨੂੰ ਦੇਸ਼ ਦੀਆ ਸਰਹੱਦਾਂ ’ਤੇ ਦੇਸ਼ ਦੀ ਹਿਫ਼ਜ਼ਾਤ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਮੁਲਕ ਦੇ ਸੈਨਿਕਾਂ ਨੂੰ ਵੀ ਸ਼ਹੀਦ ਮੰਨਣ ਤੋਂ ਇਹ ਕਹਿ ਕੇ ਇਨਕਾਰੀ ਹੋ ਸਕਦੇ ਹਨ ਕਿ ਫੋਜੀ ਤਾਂ ਤਨਖ਼ਾਹ ਲੈਕੇ ਨੌਕਰੀ ਕਰਦੇ ਹਨ।

ਸੰਘਰਸ਼ੀਆਂ ਨੂੰ ਗੁਰੂਆਂ, ਪੀਰਾਂ ਤੇ ਪੈਗੰਬਰਾਂ ਤੋਂ ਜ਼ਾਲਿਮ ਦੇ ਜ਼ੁਲਮ ਖਿਲਾਫ਼ ਹਿੱਕ ਡਾਹ ਕੇ ਅੜਣ ਤੇ ਲੜਣ ਦੀ ਵਿਰਸੇ ਵਿਚ ਮਿਲੀ ਗੁੜਤੀ ਨੇ ਨਾ ਮੁੱਚਣ, ਨਾ ਝੁੱਕਣ ਵਾਲੇ ਹਾਕਿਮ ਨੂੰ ਮੁੱਚਣ ਤੇ ਝੁੱਕਣ ਲਈ ਮਜਬੂਰ ਕੀਤਾ। ਦੇਸ਼ ਭਰ ਤੋਂ ਸਿਰਫ ਡੰਡੇ (ਲੋਕ-ਸ਼ਕਤੀ) ਲੈਕੇ ਦਿੱਲੀ ਦੀਆਂ ਬਰੂਹਾਂ ’ਤੇ ਡੱਟੇ ਕੁੱਝ ਸਿਰੜੀ ਸੰਘਰਸ਼ੀ ਯੋਧੇ ਡੰਡੇ ਵਿਚ ਝੰਡਾ ਪਾ ਕੇ ਪਰਤੇ। ਪਹਿਲਾਂ ਤੋਂ ਡੰਡੇ ਵਿਚ ਵੱਖ-ਵੱਖ ਰੰਗਾਂ ਦੇ ਝੰਡੇ ਪਾਈ ਬੈਠੇ ਸੱਤਾ ਦੇ ਭੁੱਖੜ ਰੌਲਾ ਪਾਉਣ ਲੱਗੇ, ਇਹ ਡੰਡਿਆਂ ਵਿਚ ਝੰਡੇ ਕਿਉਂ ਪਾ ਰਹੇ ਨੇ? ਡੰਡਿਆਂ ਵਿਚ ਝੰਡੇ ਪਾਉਣਾ ਤਾਂ ਸਾਡਾ ਹੱਕ ਹੈ। ਡੰਡਿਆਂ ਵਿਚ ਝੰਡੇ ਪਾ ਕੇ ਸੱਤਾ ਪ੍ਰਾਪਤ ਕਰਕੇ ਲੋਕਾਂ ਦੀ ਡੰਡਾ ਪਰੇਡ ਕਰਨੀ ਸਾਡਾ ਅਧਿਕਾਰ ਹੈ।

ਸੱਤਾ ਦੇ ਆਪਣੇ ਆਪ ਨੂੰ ਵਰਿਸ ਸਮਝ ਰਹੇ ਇਨ੍ਹਾਂ ਤਰ੍ਹਾਂ ਤਰ੍ਹਾਂ ਦੇ ਝੰਡੇ ਵਾਲੇ ਸ਼ਾਇਦ ਇਹ ਭੁੱਲ ਗਏ ਹਨ ਕਿ ਕਦੇ ਉਹ ਵੀ ਡੰਡੇ ਲੈ ਕੇ ਹੀ ਸ਼ੰਘਰਸ਼ਾਂ ਵਿਚ ਨਿੱਤਰੇ ਸਨ।ਚਾਹੇ ਉਹ ਗੁਰਦੁਆਰਾ ਲਹਿਰ ਦੀ ਸ਼ਕਲ ਵਿਚ ਸ਼ੰਘਰਸ਼ ਹੋਵੇ, ਚਾਹੇ ਅਜ਼ਾਦੀ ਦੀ ਲੜਾਈ ਹੋਵੇ, ਚਾਹੇ ਉਹ ਇਨਕਲਾਬ ਲਈ ਯੁੱਧ ਹੋਵੇ।ਸਭ ਨੇ ਹੀ ਬੇਸ਼ੁਮਾਰ ਕੁਰਬਾਨੀਆਂ ਦੇਣ, ਜ਼ੁਲਮ ਅਤੇ ਤਸੀਹੇ ਝੱਲਣ ਮਗਰੋਂ ਆਪੋ-ਆਪਣੇ ਡੰਡਿਆਂ ਵਿਚ ਵੱਖ-ਵੱਖ ਰੰਗਾਂ ਦੇ ਝੰਡੇ ਪਾਏ।ਇਹ ਵੱਖਰੀ ਗੱਲ ਹੈ ਕਿ ਹੁਕਮਰਾਨ ਬਨਣ ਤੋਂ ਬਾਅਦ ਉਨਾਂ ਹੀ ਡੰਡਿਆਂ ਨਾਲ ਆਪਣੀ ਪਰਜਾ ਦੀ ਹੱਕ ਸੱਚ ਦੀ ਆਵਾਜ਼ ਬੰਦ ਕਰਨ ਲਈ ਉਨਾਂ ’ਤੇ ਜ਼ੁਲਮ ਵੀ ਕਰਦੇ ਹਨ, ਤਸੀਹੇ ਵੀ ਦਿੰਦੇ ਹਨ। ਲਾਮਿਸਾਲ ਜਿੱਤ ਤੋਂ ਬਾਅਦ ਪਰਤੇ ਹਾਲਾਂਕਿ ਕੁੱਝ ਸੰਘਰਸ਼ੀ ਡੰਡੇ ਵਿਚ ਝੰਡਾ ਪਾਉਣ ਦੇ ਹਾਮੀ ਨਹੀਂ ਹਨ। ਉਹ ਸਿਰਫ਼ ਡੰਡਿਆਂ ਨਾਲ ਲੈਸ ਹੋ ਕੇ ਹੀ ਪ੍ਰਾਪਤੀਆਂ ਕਰਨ ਦੀ ਤਬੀਅਤ ਦੇ ਹਨ।ਬੇਸ਼ਕ ਡੰਡੇ ਦੀ ਤਾਕਤ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਪਰ ਝੰਡੇ ਦਾ ਆਪਣਾ ਹੀ ਰੁੱਤਬਾ ਹੁੰਦਾ ਹੈ।ਝੰਡੇ ਦੀ ਆਪਣੀ ਸ਼ਾਨ ਹੁੰਦੀ ਹੈ।ਬਸ਼ਰਤੇ ਝੰਡੇ ਦੇ ਵਾਰਿਸ ਝੁੱਗੀਆਂ ਢਾਰਿਆਂ ਦੇ ਪੱਖ ਦੇ ਹੋਣ।ਲੋਕਾਂ ਦੇ ਦਰਦੀ ਹੋਣ। 

ਇਹ ਚੰਗੀ ਗੱਲ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਚੱਲੇ ਸੰਘਰਸ਼ ਦੌਰਾਨ ਕਿਸੇ ਵੀ ਰਾਜਨੀਤਿਕ ਰੰਗ ਦੇ ਝੰਡੇ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ। ਰਾਜਨੀਤਿਕ ਝੰਡੇ ਨੂੰ ਕਿਸੇ ਵੀ ਕਿਸਮ ਦਾ ਰਾਨਜੀਤਿਕ ਲਾਹਾ ਨਹੀਂ ਲੈਣ ਦਿੱਤਾ ਗਿਆ।ਹੁਣ ਰਾਜਨੀਤਿਕ ਝੰਡੇ ਵੀ ਨਵੇਂ ਝੰਡੇ ਦਾ ਉਸੇ ਤਰਾਂ ਪੈਰ ਨਹੀਂ ਲੱਗਣ ਦੇ ਰਹੇ ਜਿਵੇਂ ਕਿਸੇ ਘਰ ਵਿਚ ਨਵੀਂ ਨੂੰਹ ਨੂੰ ਜੇਠਾਣੀਆਂ ਛੇਤੀ ਕਿਤੇ ਟਿਕਣ ਨਹੀਂ ਦਿੰਦੀਆਂ।ਉਸ ਦੀ ਬਣਾਈ ਦਾਲ-ਭਾਜੀ ਵਿਚ ਕਦੇ ਮਿਰਚਾਂ ਵੱਧ ਪਾ ਦਿੰਦੀਆਂ ਹਨ, ਕਦੇ ਲੂਣ।

ਜਿਵੇਂ ਨਵੀਂ ਨੂੰਹ ਨੂੰ ਬਾਕੀ ਪ੍ਰੀਵਾਰ ਅਤੇ ਆਂਢ-ਗੁਆਂਢ ਦੇ ਦਿਲ ਜਿੱਤਣ ਲਈ ਕਾਫੀ ਤਰਦੱਦ ਕਰਨਾ ਪੈਂਦਾ ਹੈ। ਉਵੇਂ ਹੀ ਨਵੇਂ ਝੰਡੇ ਨੂੰ ਅਵਾਮ ਦੇ ਦਿੱਲ ਮੋਹਣ ਲਈ ਅਤੇ ਲੋਕਾਂ ਦਾ ਪਿਆਰ ਤੇ ਸਤਿਕਾਰ ਹਾਸਿਲ ਕਰਨ ਲਈ ਖਾਸ ਯਤਨ ਕਰਨੇ ਪੈਣਗੇ। ਪਰ ਕਿਸੇ ਦਾ ਵਿਸ਼ਵਾਸ਼ ਜਿੱਤਣਾਂ ਅਤੇ ਆਪਣੀ ਪੈਂਠ ਬਣਾਉਣਾ ਪਲਾਂ ਛਿਣਾ ਵਿਚ ਸੰਭਵ ਨਹੀਂ।

ਸੰਘਰਸ਼ ਦਾ ਖਾਸਾ ਆਪਾ ਕੁਰਬਾਨ ਕਰਨ ਦਾ ਹੈ ਤੇ ਰਾਜਨੀਤੀ ਦਾ ਸੁਭਾਅ ਤਿਕੜਮ ਬਾਜ਼ੀਆਂ ਤੇ ਚਤਰਾਈਆਂ ਕਰਨਾ।ਕੋਈ ਵੀ ਰੁੱਖ ਲਾਉਂਦੀ ਸਾਰ ਹੀ ਛਾਂ ਨਹੀਂ ਦੇਣ ਲੱਗ ਜਾਂਦਾ।ਰੁੱਖ ਲਾਉਣ ਤੋਂ ਬਾਅਦ ਉਸ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਰੱਖ-ਰਖਾਓ ਵੀ ਕਰਨਾ ਪੈਂਦਾ ਹੈ। ਡੰਗਰ-ਵੱਛੇ ਤੋਂ ਬਚਾਕੇ ਵੀ ਰੱਖਣਾ ਪੈਂਦਾ ਹੈ। ਸੰਘਰਸ਼ ਦੇ ਪਿੜ ਅਤੇ ਰਾਜਨੀਤੀ ਦੇ ਮੈਦਾਨ ਦੀ ਤਬੀਅਤ ਅਤੇ ਸੁਭਾਅ ਬਿਲਕੁੱਲ ਵਪਰੀਤ ਹੁੰਦੇ ਹਨ।ਸੰਘਰਸ਼ ਦਾ ਰਾਹ ਉਬੜ-ਖਾਬੜ ਹੈ ਤੇ ਰਾਜਨੀਤੀ ਦਾ ਰਸਤਾ ਤਿਲਕਵਾਂ। ਰਾਜਨੀਤੀ ਦੇ ਤਿਲਕਵੇਂ ਰਾਹ ’ਤੇ ਹਰ ਕਦਮ ਬਹੁਤ ਹੀ ਸਾਵਧਾਨੀ ਨਾਲ ਬੋਚ ਬੋਚ ਕੇ ਰੱਖਣਾ ਪਵੇਗਾ।  --ਸੰਜੀਵਨ ਸਿੰਘ


ਕਿਸਾਨ ਅੰਦੋਲਨ ਦੀ ਜਿੱਤ ਸਬੰਧੀ ਸੰਜੀਵਨ ਹੁਰਾਂ ਦੇ ਭਰਾ ਰੰਜੀਵਨ ਹੁਰਾਂ ਦੀ ਕਾਵਿ ਰਚਨਾ ਵਾਲਾ ਵੀਡੀਓ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

Friday, November 12, 2021

ਇਪਟਾ ਦੀ 4-5 ਦਸੰਬਰ ਨੂੰ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ

12th November 2021 at 12:10 PM

 ਤਿਆਰੀ ਕਮੇਟੀ ਦਾ ਗਠਨ ਸਫਲਤਾ ਪੂਰਬਕ ਮੁਕੰਮਲ 


ਮੋਹਾਲੀ
//ਚੰਡੀਗੜ੍ਹ: 12 ਨਵੰਬਰ 2021: (ਸੰਜੀਵਨ ਸਿੰਘ//ਪੰਜਾਬ ਸਕਰੀਨ)::

ਇਪਟਾ ਦੀ 4-5 ਦਸੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਨੈਸ਼ਨਲ ਕਮੇਟੀ  ਦੀ ਦੋ ਰੋਜ਼ਾ ਮਿਲਣੀ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੀ ਤਿਆਰੀ ਕਮੇਟੀ ਦਾ ਗਠਨ ਸਫਲਤਾ ਪੂਰਬਕ ਕਰ ਲਿਆ ਗਿਆ ਹੈ।

ਇਪਟਾ ਦੀ 4-5 ਦਸੰਬਰ, 2021 (ਸ਼ਨੀਚਰਵਾਰ ਤੇ ਐਤਵਾਰ) ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਵਾਲੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮਿਲਣੀ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਸਬੰਧ ਵਿਚ ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਅਹਿਮ ਮੀਟਿੰਗ ਵਿਚ ਇਪਟਾ ਦੀ ਜਲੰਧਰ ਇਕਾਈ ਦੇ ਪ੍ਰਧਾਨ ਨੀਰਜ ਕੌਸ਼ਿਕ, ਮੀਤ-ਪ੍ਰਧਾਨ ਗੁਰਵਿੰਦਰ ਸਿੰਘ ਤੇ ਜਨਰਲ ਸੱਕਤਰ ਦੀਪਕ, ਡਿਪਟੀ ਰਾਜਾ ਅਤੇ ਚੰਦਰ ਮੋਹਨ ਸ਼ਰਮਾ ਅਧਾਰਿਤ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ।ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਡਾ. ਹਰਭਜਨ ਸਿੰਘ, ਕਸ਼ਮੀਰ ਬਜਰੋਰ, ਆਰ.ਪੀ ਸਿੰਘ ਨੇ ਵੀ ਸ਼ਮੂਲੀਅਤ ਕੀਤੀ। 

ਇਹ ਜਾਣਕਰੀ ਇਪਟਾ ਦੇ ਸੂਬਾ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦਿੰਦੇ ਦੱਸਿਆ ਕਿ ਇਪਟਾ ਦੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਇਪਟਾ, ਪੰਜਾਬ ਦੇ ਕਾਰਕੁਨਾ ਤੋਂ ਇਲਾਵਾ ਦੇਸ ਭਰ ਦੇ ਵੱਖ-ਵੱਖ ਸੂਬਿਆਂ ਤੋਂ 70 ਦੇ ਕਰੀਬ ਇਪਟਾ ਕਾਰਕੁਨ ਸ਼ਿਰਕਤ ਕਰ ਰਹੇ ਹਨ।ਇਸ ਦੌਰਾਨ ਸਤਿਆਜੀਤ ਰੇਅ, ਸਾਹਿਰ ਲੁਧਿਆਣਵੀ, ਤੇਰਾ ਸਿੰਘ ਚੰਨ, ਸੰਤੋਖ ਸਿੰਘ ਧੀਰ ਅਤੇ ਅੰਮ੍ਰਿਤ ਰੇਅ ਦੇ ਜਨਮ-ਸ਼ਤਾਬਦੀ ਮੌਕੇ ਉਨਾਂ ਦੇ ਫਿਲਮੀ, ਰੰਗਮੰਚ ਤੇ ਸਾਹਿਤ ਨੂੰ ਦੇਣ ਬਾਰੇ ਵਿਦਵਾਨਾ ਵੱਲੋਂ ਚਰਚਾ ਕੀਤੀ ਜਾਵੇਗੀ। ਸਤਿਆਜੀਤ ਰੇਅ ਦੀ ਮਸ਼ਹੂਰ ਫਿਲਮ ‘ਸਦਗਤੀ’ ਦੇ ਸ਼ੌਅ ਅਤੇ ਇਪਟਾ ਕਾਰਕੁਨਾ ਵੱਲੋਂ ਲੋਕ-ਹਿਤੈਸ਼ੀ ਰੰਗਮੰਚੀ/ਸਭਿਆਚਰਾਕ ਵੰਨਗੀਆਂ ਤੋਂ ਇਲਾਵਾ ਭੱਖਦੇ ਸਭਿਆਚਾਰਕ ਤੇ ਸਮਾਜਿਕ ਮਸਲਿਆ ਉਪਰ ਭਰਵੀਂ ਵਿਚਾਰ-ਚਰਚਾ ਕੀਤੀ ਜਾਵੇਗੀ।

Sunday, October 31, 2021

ਲਗਾਤਾਰ ਤਿੰਨ ਪੀੜੀਆਂ ਤੋਂ ਦੀਵਾਲੀ ਦੀਆਂ ਖੁਸ਼ੀਆਂ ਵੇਚਦਾ ਬੱਟ ਪਰਿਵਾਰ

 ਮੁਹੱਬਤ ਹੀ ਇਬਾਦਤ ਹੈ: ਯਹੀ ਪੈਗਾਮ ਹੈ ਅਪਨਾ 

ਲੁਧਿਆਣਾ
: 30 ਅਕਤੂਬਰ 2021: (ਪ੍ਰਦੀਪ ਸ਼ਰਮਾ ਇਪਟਾ//ਸੋਨੀਆ ਸ਼ਰਮਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਹੱਡ  ਜਿਨ੍ਹਾਂ ਦੇ ਪ੍ਰੀਤੀਆਂ; ਗਾਉਂਦੇ ਦੀਪਕ ਰਾਗ;
ਬੱਤੀ ਵੱਟਦੇ ਉਮਰ ਦੀ ਤੇ ਬਲਦੇ ਵਾਂਗ ਚਿਰਾਗ!   ---(ਅੰਮ੍ਰਿਤਾ ਪ੍ਰੀਤਮ)
ਉਮਰਾਂ ਲੰਘ ਗਈਆਂ ਹਨ ਇਸ ਬੱਟ ਪਰਿਵਾਰ ਦੀਆਂ ਦੀਵੇ ਬਣਾਉਂਦਿਆਂ ਬਣਾਉਂਦਿਆਂ। ਪੁਸ਼ਤਾਂ ਤੋਂ ਇਹੀ ਕੰਮ ਚੱਲ ਰਿਹਾ ਹੈ। ਹਰ ਦੀਵਾਲੀ ਦੇ ਮੌਕੇ ਇਹਨਾਂ ਦੇ ਬਣਾਏ ਕਲਾਤਮਕ ਦੀਵੇ ਲੋਕ ਬੜੇ ਚਾਅ ਨਾਲ ਖਰੀਦਦੇ ਹਨ। ਮਿੱਟੀ ਨਾਲ ਮਿੱਟੀ ਹੁੰਦਿਆਂ ਇਹਨਾਂ ਦੇ ਮਨਾਂ ਵਿੱਚ ਪ੍ਰਭੂ ਰਾਮ ਹੁੰਦੇ ਹਨ। ਉਹ ਰਾਮ ਜਿਹਨਾਂ ਨੂੰ ਮੰਦਰ ਟੁੱਟਣ ਤੇ ਵੀ ਦੁੱਖ ਹੁੰਦਾ ਹੈ ਤੇ ਮਸਜਿਦ ਟੁੱਟਣ ਤੇ ਵੀ। ਇਹਨਾਂ ਨੇ ਬਾਬਰੀ ਮਸਜਿਦ ਵੀ ਟੁੱਟਦੀ ਦੇਖੀ ਅਤੇ ਅਯੋਧਿਆ ਵਿੱਚ ਰਾਮ ਮੰਦਰ ਬਣਦਾ ਵੀ ਦੇਖਿਆ। ਇਹਨਾਂ ਦੇ ਦਿਲਾਂ ਵਿੱਚ ਕਦੇ ਫਰਕ ਨਾ ਆਇਆ। ਇਹ ਆਖਦੇ ਹਨ ਇਹ ਗੱਲਾਂ ਅਸੀਂ ਸਿਆਸਤਦਾਨਾਂ ਲਈ ਛੱਡ ਰੱਖੀਆਂ ਹਨ। ਸਾਨੂੰ ਤਾਂ ਕਿਰਤ ਕਮਾਈ ਕਰ ਕੇ ਹੀ ਰੋਟੀ ਮਿਲਣੀ ਹੈ। 
ਹਰ ਸਾਲ ਦੀਵਾਲੀ ਮੌਕੇ ਵੇਚਣ ਲਈ ਦੀਵੇ ਬਣਾਉਂਦਿਆਂ ਨਾਂ ਤਾਂ ਇਹਨਾਂ ਦੀ ਆਸਥਾ ਵਿਚ ਕਦੇ ਫਰਕ ਪਿਆ ਤੇ ਨਾ ਹੀ ਸ਼ਰਧਾ ਵਿਚ। ਇਹਨਾਂ ਦੇ ਹੱਥ ਕਾਰ ਵੱਲ ਜੁੜੇ ਹੁੰਦੇ ਹਨ ਤੇ ਮਨ ਰਾਮ ਵੱਲ। ਇਹਨਾਂ ਦੇ ਬਣਾਏ ਦੀਵੇ ਕਲਕੱਤੇ ਤੋਂ ਚੱਲ ਕੇ ਦੂਰ ਦੂਰ ਤੱਕ ਜਾਂਦੇ ਹਨ। ਇਹਨਾਂ ਦੀਆਂ ਹੱਟੀਆਂ ਨਾਲ ਕਾਰੋਬਾਰੀਆਂ ਦੇ ਬੱਚੇ ਹੱਟੀ ਬਹਿਣਾ ਸਿੱਖਦੇ ਹਨ ਤੇ ਇਸ ਰਸਮ ਦੀ ਅਦਾਇਗੀ ਵੀ ਹੁੰਦੀ ਹੈ। ਪਹਿਲਾਂ ਪਹਿਲਾ ਬੱਚਿਆਂ ਨੂੰ ਦਸਤਾਰ ਬਣਦੀ ਵਾਂਗ ਹੀ ਹੱਟੀ ਬਿਠਾਇਆ ਜਾਂਦਾ ਸੀ ਤਾਂ ਦੀਵਾਲੀ ਮੌਕੇ ਇਹੋਜਿਹੀਆਂ ਹੱਟੀਆਂ ਘਰ ਲਿਆਂਦੀਆਂ ਜਾਂਦੀਆਂ ਸਨ। ਪੂਜਾ ਪਾਠ ਵੇਲੇ ਇਹਨਾਂ ਵਿੱਚ ਮਠਿਆਈਆਂ ਸਜਾਈਆਂ ਜਾਂਦੀਆਂ ਸਨ। ਪਰਿਵਾਰ ਦੇ ਲੋਕ ਅਤੇ ਮਹਿਮਾਨ ਪੈਸੇ ਦੇ ਕੇ ਦੁਕਾਨਦਾਰ ਬਣੇ ਬੱਚਿਆਂ ਕੋਲੋਂ ਇਹ ਸਮਾਨ ਖਰੀਦਿਆ ਕਰਦੇ ਸਨ। ਇਸ ਤਰ੍ਹਾਂ ਬੱਚਿਆਂ ਨੂੰ ਕਮਾਈ ਵਾਲੀ ਸੋਚ ਸਿਖਾਈ ਜਾਂਦੀ ਸੀ। ਪੈਸੇ ਕਮਾਉਣਾ ਪਰ ਮਿੱਠਾ ਹੀ ਬੋਲਣਾ ਅਤੇ ਮਿੱਠਾ ਹੀ ਵੇਚਣਾ। ਕੁੜੱਤਣ ਨਹੀਂ ਵੰਡਣੀ। ਫਰਾਡ ਅਤੇ ਧੋਖਾ ਨਹੀਂ ਕਰਨਾ। ਹੁਣ ਤਾਂ ਸਮਾਂ ਹੀ ਬਦਲ ਗਿਆ ਹੈ। ਇਹਨਾਂ ਹੱਟੀਆਂ ਨੂੰ ਬਣਾਉਣ ਵਾਲੇ ਜਦੋਂ ਇਹਨਾਂ ਨੂੰ ਬਣਾਉਂਦੇ ਹਨ ਤਾਂ ਨਾਲ ਹੀ ਨਾਲ ਮਨਾਂ ਵਿਚ ਇਹ ਦੁਆ ਵੀ ਕਰਦੇ ਹਨ ਕਿ ਹੈ ਅੱਲਾ ਹੈ ਖੁਦਾ ਇਹਨਾਂ ਹੱਟੀਆਂ ਤੇ ਬਹਿ ਕੇ ਹੱਟੀ ਸਿੱਖਣ ਵਾਲੇ ਹਮੇਸ਼ਾਂ ਸੱਚੇ ਸੌਦੇ ਹੀ ਕਰਿਆ ਕਰਨ।
ਲਗਾਤਾਰ ਤਿੰਨ ਪੀੜੀਆਂ ਤੋਂ ਦੀਵਾਲੀ ਦੀਆਂ ਖੁਸ਼ੀਆਂ ਵੇਚਦਾ ਆ ਰਿਹਾ ਇਹ ਬੱਟ ਪਰਿਵਾਰ ਬੜੀਆਂ ਆਸਾਂ ਉਮੀਦਾਂ ਨਾਲ ਦੀਵਾਲੀ ਦੀ ਉਡੀਕ ਕਰਦਾ ਹੈ। ਮਹਿੰਗਾਈ ਦਾ ਜ਼ਮਾਨਾ ਹੈ। ਲੋਕਾਂ ਕੋਲ ਨਾਂ ਤਾਂ ਦੀਵੇ ਖਰੀਦਣ ਵਾਲਾ ਉਹ ਪੁਰਾਣਾ ਚਾਅ ਬਚਿਆ ਹੈ ਤੇ ਨਾਂ ਹੀ ਦੀਵੇ ਖਰੀਦਣ ਜੋਗੇ ਪੈਸੇ। ਚੀਨ ਦੀਆਂ ਬਣੀਆਂ ਸਸਤੀਆਂ ਲੜੀਆਂ ਨੇ ਵੀ ਇਸ ਕਾਰੋਬਾਰ ਤੇ ਤੇ ਸੱਟ ਮਾਰੀ ਹੈ। ਦੀਵੇ ਜਗਾਉਣ ਲਈ ਸਮਾਂ ਵੀ ਚਾਹੀਦਾ ਹੁੰਦਾ ਹੈ। ਸਵਿੱਚ ਆਨ ਆਫ ਕਰਕੇ ਇਹਨਾਂ ਨੂੰ ਲੜੀਆਂ ਵਾਂਗ ਜਗਾਇਆ ਬੁਝਾਇਆ ਨਹੀਂ ਜਾ ਸਕਦਾ। ਇਹ ਦੀਵੇ ਤੇਲ ਵੀ ਮੰਗਦੇ ਹਨ ਜੋ ਕਿ ਹੁਣ ਬਹੁਤ ਮਹਿੰਗਾ ਹੋ ਗਿਆ ਹੈ। ਲੋਕ ਰਸੋਈ ਦਾ ਤੇਲ ਬੜੀ ਮੁਸ਼ਕਲ ਲੈਂਦੇ ਹਨ ਦੀਵਿਆਂ ਲਈ ਤੇਲ ਕਿੱਥੋਂ ਲਿਆਉਣ? ਮਹਿੰਗਾਈ ਅਤੇ ਕਾਰਪੋਰੇਟੀ ਯੁਗ ਨੇ ਇਹਨਾਂ ਦੀ ਰੋਜ਼ੀ ਰੋਟੀ ਤੇ ਵੀ ਲੱਤ ਮਾਰੀ ਹੈ। ਅੱਛੇ ਦਿਨਾਂ ਵਾਲੀ ਇਹ ਨਵੀਂ ਤਰੱਕੀ ਇਹਨਾਂ ਨੂੰ ਵੀ ਰਾਸ ਨਹੀਂ ਆਈ। 
ਇਹ  ਬੱਟ ਪਰਿਵਾਰ ਲਗਾਤਾਰ ਤਿੰਨ ਪੀੜੀਆਂ ਤੋਂ ਦੀਵਾਲੀ ਦੇ ਦੀਵੇ ਲਕਸ਼ਮੀ ਗਣੇਸ਼ ਦੀਆ ਮਿੱਟੀ ਦੀਆਂ ਖੂਬਸੂਰਤ ਮੁਰਤੀਆਂ ਬਣਾ ਕੇ ਵੇਚਣ ਦਾ ਕੰਮ ਕਰ ਰਿਹਾ ਹੈ। ਜਿਸ ਅਦਬ ਦੇ ਨਾਲ਼ ਇਹ ਪਰਿਵਾਰ ਮੁਰਤੀਆਂ ਨੂੰ ਰੱਖਦਾ ਹੈ ਉਹ ਬੜਾ ਹੀ ਕਾਬਲਿਤਾਰੀਫ ਹੈ ਮਹਿੰਗਾਈ ਦੀ ਮਾਰ ਇਸ ਕਾਰੋਬਾਰ ਤੇ ਵੀ ਪਈ ਹੈ। ਮਹਿੰਗਾਈ  ਕਾਰਣ ਗਾਹਕ ਵੀ ਘੱਟ ਹੈ। ਪਰ ਬੱਟ ਪਰਿਵਾਰ ਬੜੇ ਹੀ ਮੁਸਕਰਾਹਟ ਭਰੇ ਢੰਗ ਨਾਲ ਦੀਵਾਲੀ ਦਾ ਸਮਾਨ ਵੇਚਦਾ ਹੈ। 
ਸਾਡਾ ਵੀ ਫਰਜ਼ ਹੈ ਕਿ ਅਸੀ ਸਦਭਾਵਨਾ ਨਾਲ ਬੱਟ ਪਰਿਵਾਰ ਦਾ ਸਾਥ ਦੇਈਏ। ਜੇ ਮਹਿੰਗਾਈ ਅਤੇ ਕਾਰਪੋਰੇਟੀ ਮਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਸੇਂ ਵਿੱਚ ਇਹਨਾਂ ਨਦੀਵੀਆਂ ਨੂੰ ਦੇਖਣ ਲਈ ਮਿਊਜ਼ੀਅਮ ਜਾਣਾ ਪਿਆ ਕਰੇਗਾ। ਉਹ ਦਿਨ ਕਦੇ ਨਾ ਆਉਣ ਇਸ ਲਈ ਹੁਣੇ ਤੋਂ ਸਭਨਾਂ ਨੂੰ ਕੋਸ਼ਿਸ਼ ਕਰਨੀ ਪਏਗੀ। ਅੱਛੇ ਦਿਨਾਂ ਵਾਲੀਂ ਸਿਆਸਤਾਂ ਛੱਡ ਕੇ ਇਹਨਾਂ ਸਾਰੇ ਕਿਰਤੀਆਂ ਨਾਲ ਦੱਤ ਕੇ ਖੜੋਣਾ ਪਏਗਾ। 
      ਮੁਹੱਬਤ ਹੀ ਇਬਾਦਤ ਹੈ: ਯਹੀ ਪੈਗਾਮ ਹੈ ਅਪਨਾ!
      ਮੁਹੱਬਤ ਰੌਸ਼ਨੀ ਸੇ ਇਕ ਨਹੀਂ ਸੌ ਬਾਰ ਕਰਤੇ ਹੈਂ!
      ਜੋ ਨਫਰਤ ਹੀ ਫੈਲਾਤੇ ਹੈਂ: ਅੰਧੇਰੇ ਸੇ ਭਰੇ ਹੈਂ ਵੋ;
      ਉਨਹੇਂ ਭੀ ਰੌਸ਼ਨੀ ਮਿਲ ਜਾਏ, ਦੁਆ ਸੌ ਬਾਰ ਕਰਤੇ ਹੈਂ! ---(ਰੈਕਟਰ ਕਥੂਰੀਆ)
                                         

Friday, June 25, 2021

ਕੌਣ ਲਏ ਹੁਣ ਸਾਰ ਇਹਨਾਂ ਦੀ? ਕੌਣ ਫੜ੍ਹੇ ਹੁਣ ਬਾਂਹ?

ਮਜਬੂਰ ਹੋ ਕੇ ਕਲਾਕਾਰਾਂ ਨੇ ਦਿੱਤਾ ਲੁਧਿਆਣਾ ਵਿੱਚ ਧਰਨਾ 

ਲੁਧਿਆਣਾ: 25 ਜੂਨ 2021: (ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਕੋਈ ਜ਼ਮਾਨਾ ਸੀ ਜਦੋਂ ਕਲਾਕਾਰਾਂ ਅਤੇ ਗਾਇਕਾਂ ਦੀ ਜੈ ਜੈ ਕਾਰ ਹੋਇਆ ਕਰਦੀ ਸੀ।  ਸਿਆਸੀ ਇਕੱਠ ਹੋਵੇ ਜਾਂ ਕੋਈ ਵਿਆਹ ਸ਼ਾਦੀ ਕਲਾਕਾਰਾਂ ਨਾਲ ਹੀ ਗੱਲ ਬਣਿਆ ਕਰਦੀ ਸੀ। ਉਦੋਂ ਅਖਾੜੇ ਵੱਖਰੇ ਲੱਗਿਆ ਕਰਦੇ ਸਨ। ਮੰਜਿਆਂ ਦੇ ਨਾਲ ਵੱਡੇ ਵੱਡੇ ਸਪੀਕਰ ਬੰਨ ਕੇ ਸਾਰੀ ਸਾਰੀ ਰਾਤ ਮਹਿਫਲਾਂ ਸੱਜਦੀਆਂ ਸਨ। 

ਪਿੰਡਾਂ ਦੇ ਖੁਲ੍ਹੇ ਖੇਤਾਂ ਵਿੱਚ ਟਰਾਲੀਆਂ ਨੂੰ ਸਟੇਜਾਂ ਬਣਾ ਲਿਆ ਜਾਂਦਾ ਸੀ। ਇਸ ਮਕਸਦ ਲਈ ਵੱਡੇ ਗੱਡਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਚਾਹ ਪਾਣੀ ਅਤੇ ਲੰਗਰਾਂ ਦੇ ਨਾਲ ਨਾਲ ਪਰਦੇ ਜਿਹੇ ਨਾਲ ਜਾਮ ਗਿਲਾਸੀ ਵੀ ਖੜਕਿਆ ਕਰਦੇ ਸਨ। ਸਵੇਰ ਹੁੰਦੀ ਨੂੰ ਕਲਾਕਾਰਾਂ ਲਈ  ਬੋਰੀਆਂ ਭਰ ਕੇ ਨੋਟ ਇਕੱਠੇ ਹੋ ਜਾਂਦੇ। ਪ੍ਰਬੰਧਕਾਂ ਨੇ ਮਾਣ ਤਾਣ ਵੱਖਰਾ ਕਰਨਾ। ਫਿਰ ਮਿਲਣ ਦੇ ਵਾਅਦਿਆਂ ਨਾਲ ਗਾਇਕਾਂ ਦੀਆਂ ਟੋਲੀਆਂ ਅਤੇ ਜੋੜੀਆਂ ਵਿਦਾ ਹੋ ਜਾਂਦੀਆਂ। ਉਹਨਾਂ ਦੀਆਂ ਕਾਰਾਂ ਨਾਲ ਉੱਡਦੀ ਧੂੜ ਨੂੰ ਪਿੰਡਾਂ ਵਾਲੇ ਦੇਰ ਤਕ ਦੇਖਦੇ ਰਹਿੰਦੇ। ਇੱਕ ਵੱਖਰਾ  ਜਿਹਾ ਮਾਹੌਲ ਉੱਸਰ ਗਿਆ ਸੀ। ਗੀਤ ਸੰਗੀਤ ਵਾਲਾ ਮਾਹੌਲ। ਸੁਰਾਂ ਅਤੇ ਸਾਜ਼ਾਂ ਵਾਲਾ ਮਾਹੌਲ। ਗਾਇਕਾਂ ਅਤੇ ਗੀਤਕਾਰਾਂ ਦਾ ਮਾਹੌਲ। ਲੋਕ ਸੁਣਦਿਆਂ ਸਾਰ ਜੁੜ ਜਾਂਦੇ- 

ਸਤਿਗੁਰੂ ਨਾਨਕ ਆ ਜਾ ਦੁਨੀਆ ਪਈ ਪੁਕਾਰਦੀ, 

ਤੇਰੇ ਹੱਥੇ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ!

ਫਿਰ ਉਹੀ ਆਵਾਜ਼ ਰੰਗ ਬਦਲਦੀ-

ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ! ਤੇਰੇ ਨੀ ਕਰਾਰਾਂ ਮੈਨੂੰ ਪੱਟਿਆ!

ਪੰਜਾਬ ਵਿੱਚ ਗੋਲੀਆਂ ਵਾਲਾ ਮਾਹੌਲ ਬਣਿਆ ਤਾਂ ਕਈ ਤਰ੍ਹਾਂ ਦੇ ਗੀਤ ਸਾਹਮਣੇ ਆਏ। ਇੱਕ ਸੀ:

ਤਲਵਾਰ ਮੈਂ ਕਲਗੀਧਰ ਦੀ ਹਾਂ--ਮੈਂ  ਨਹੀਂ ਕਿਸੇ ਤੋਂ ਡਰਦੀ ਹਾਂ...

ਕਦੇ ਮਲਕੀ ਕੀਮਾ, ਕਦੇ ਹੀਰ ਰਾਂਝਾ, ਕਦੇ ਮਿਰਜ਼ਾ ਸਾਹਿਬਾਂ ਅਤੇ ਕਦੇ ਜਿਊਣਾ ਮੋੜ। ਜ਼ਿੰਦਗੀ ਦੇ ਇਹ ਰੰਗ ਉਹਨਾਂ ਵੇਲਿਆਂ ਦਾ ਇਤਿਹਾਸ ਵੀ ਸਨ। ਅਸ਼ਲੀਲਤਾ ਦਾ ਦੌਰ ਵੀ ਚੱਲਿਆ। ਕਲਾਕਾਰਾਂ ਤੇ  ਨੋਟਾਂ ਅਤੇ ਫੁੱਲਾਂ ਦੀ ਥਾਂ ਗੋਲੀਆਂ ਵੀ ਵਰ੍ਹਨ ਲੱਗੀਆਂ। ਫਿਲਮ ਜਗਤ ਦੀ ਸ਼ਖ਼ਸੀਅਤ ਵਰਿੰਦਰ ਦਾ ਕਤਲ ਬੰਦੂਕ ਵਾਲੇ ਇਸ ਵਰਤਾਰੇ ਦੀ ਸਿਖਰ ਸੀ। ਅਮਰ ਸਿੰਘ ਚਮਕੀਲੇ ਅਤੇ ਉਸਦੀ ਸਾਥਣ ਗਾਇਕ ਅਮਰਜੋਤ ਕੌਰ ਦੇ ਕਤਲ ਦੀ ਚਰਚਾ ਹੁਣ ਵੀ ਹੋ ਹੀ ਜਾਂਦੀ ਹੈ। ਇੰਡਸਟਰੀ ਵਿੱਚ ਉਦੋਂ ਵੀ ਖੜੋਤ ਆ ਗਈ ਸੀ ਪਰ ਇਸ ਖੜੋਤ ਨੂੰ ਵੀ ਪੰਜਾਬੀਆਂ ਨੇ ਰਲ ਮਿਲ ਕੇ ਜਲਦੀ ਹੀ ਤੋੜ ਦਿੱਤਾ। ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਰਣਜੀਤ ਕੌਰ, ਕੇ ਦੀਪ...ਯਾਦ ਰਹਿਣ ਵਾਲੇ ਕਲਾਕਾਰਾਂ/ਗਾਇਕਾਂ ਦੀ ਲਿਸਟ ਬੜੀ ਲੰਮੀ ਹੈ। ਨੁਸਰਤ ਫਤਿਹ ਅਲੀ ਖ਼ਾਨ, ਰਾਹਤ ਫਤਿਹ ਅਲੀ ਖਾਨ ਤੇ ਨਾਲ ਹੀ ਜ਼ਰੂਰੀ ਹੈ ਜ਼ਿਕਰ ਸਤਿੰਦਰ ਸਰਤਾਜ ਹੁਰਾਂ ਦਾ ਵੀ। 

ਇਬਾਦਤ ਕਰ ਇਬਾਦਤ ਕਰਨ ਤੇ ਹੀ ਗੱਲ ਬਣਦੀ ਹੈ!

ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕਲ੍ਹ ਬਣਦੀ ਹੈ!

ਇਸ ਦੌਰ ਨੇ ਸੂਫ਼ੀਆਨਾ ਰੰਗ ਨਾਲ  ਰੰਗ ਦਿੱਤਾ। ਨੂਰਾਂ ਸਿਸਟਰਜ਼ ਨੇ ਇੱਕ ਅਲੱਗ ਹੀ ਤਰ੍ਹਾਂ ਦਾ ਮਾਹੌਲ ਸਿਰਜਿਆ। ਗੁਰਬਾਣੀ ਸੰਗੀਤ ਵਿੱਚ ਪੁਰਾਣੀਆਂ ਸ਼ਖਸੀਅਤਾਂ ਦੇ ਨਾਲ ਨਾਲ ਨਵੇਂ ਚੇਹਰੇ ਵੀ ਆਏ। ਮੈਥਿਲੀ ਠਾਕੁਰ ਨੇ ਤਾਂ ਗੁਰਬਾਣੀ ਸੰਗੀਤ ਦੇ ਗਾਇਨ ਵਿੱਚ ਬਹੁਤ ਕੁਝ ਸਾਬਿਤ ਕੀਤਾ ਅਤੇ ਦੱਸਿਆ ਕਿ ਜੋ ਜੋ ਮੰਗੋ ਉਸਤੋਂ ਵੀ ਵੱਧ ਮਿਲਦਾ ਹੈ। 

ਫਿਰ ਚੱਲਿਆ ਨਵੇਂ ਯੁਗ ਦਾ ਨਵਾਂ ਦੌਰ। ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਏ-- ਹਰ ਥਾਂ ਇਹੀ ਗੀਤ ਸੀ। ਜਦੋਂ ਸਮਾਜ ਵਿੱਚ ਬੇਇਨਸਾਫੀਆਂ ਦੀ ਸਿਖਰ ਹੀ ਹੋ ਗਈ ਹੋਵੇ ਤਾਂ ਅਜਿਹੇ ਗੀਤਾਂ ਨੇ ਹੀ ਸਾਹਮਣੇ ਆਉਣਾ ਸੀ। ਗੁਰਦਾਸ ਮਾਨ ਅਤੇ ਹਰਭਜਨ ਮਾਨ ਦੇ ਨਾਲ ਨਾਲ ਬਿਲਕੁਲ ਹੀ ਵੱਖਰੀ ਸੁਰ ਵਿੱਚ ਬੱਬੂ ਮਾਨ ਨੇ ਜੋ ਜੋ ਕੁਝ ਤਿੱਖੇ ਵਿਰੋਧ ਦੇ ਬਾਵਜੂਦ ਕਿਹਾ ਉਹ ਇੱਕ ਰਿਕਾਰਡ ਹੈ। ਲੋਕਾਂ ਦੇ ਦਿਲਾਂ ਨਾਲ ਐਵੇਂ ਨਹੀਂ ਜੁੜ ਗਿਆ ਬੱਬੂ ਮਾਨ। ਸਾਡੇ ਸਮਾਜ ਵਿੱਚ ਫੈਲੀਆਂ ਵਧੀਕੀਆਂ ਹੀ ਅਜਿਹਾ ਪ੍ਰਤੀਕਰਮ ਅਤੇ ਅਜਿਹਾ ਵਿਚਾਰ ਸਿਰਜਦੀਆਂ ਹਨ ਕਿ ਕਦੇ ਜਿਊਣਾ ਮੋੜ ਨਾਇਕ ਲੱਗਦਾ ਹੈ ਅਤੇ ਕਦੇ ਬੱਬੂ ਮਾਨ ਦਾ ਗਾਇਨ ਦਿਲਾਂ ਤੇ ਛਾ ਜਾਂਦਾ ਹੈ।

ਇੱਕ ਹੋਰ ਗੀਤ ਸੀ-ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚੋਂ  ਤੇਰਾ ਯਾਰ ਬੋਲਦਾ। ਇਹ ਗੀਤ ਰਿਕਾਰਡ ਤੋੜ ਹੱਦ ਤੱਕ  ਸਫਲ ਹੋਇਆ। ਬਹੁਤ ਸਾਰੇ ਗੀਤ ਆਮ ਘਰਾਂ ਦੇ ਵਿਹੜਿਆਂ ਅਤੇ ਦਿਲਾਂ ਤੱਕ ਉਤਰ ਗਏ ਸਨ। ਇੱਕ ਖਾਸ ਦੌਰ ਸੀ ਇਹ ਵੀ। ਸੰਗੀਤਕ ਜਿਹਾ ਮਾਹੌਲ। 

ਫਿਰ ਬਰਕਤ ਸਿੱਧੂ ਅਤੇ ਹਾਕਮ ਸੂਫ਼ੀ ਵਰਗੀਆਂ ਅਵਾਜ਼ਾਂ ਸੂਫ਼ੀਆਨਾ ਸੁਰ ਲੈ ਕੇ ਸਾਹਮਣੇ ਆਈਆਂ।  ਡਫਲੀ ਦੀ ਥਾਪ ਨੇ ਧੁੰਮਾਂ ਪਾਈਆਂ। ਝਾਂਜਰਾਂ ਦਾ ਰਿਵਾਜ ਸੁਰਜੀਤ ਹੋਇਆ। ਵਡਾਲੀ ਭਰਾਵਾਂ ਨੇ ਹਾਰਮੋਨੀਅਮ ਨਾਲ ਚੰਗਾ ਰੰਗ ਬੰਨਿਆ। ਇਸੇ ਦੌਰਾਨ ਗ਼ਜ਼ਲਾਂ ਦਾ ਗਾਇਨ ਵੀ ਸਿਖਰਾਂ ਤੇ ਗਿਆ। ਜਗਜੀਤ ਸਿੰਘ ਅਤੇ ਚਿਤਰਾ  ਸਿੰਘ  ਸਾਡੇ ਸਮਿਆਂ ਦੀ ਇੱਕ  ਪ੍ਰਾਪਤੀ ਹਨ। ਪੰਜਾਬ ਦਾ ਮਾਣ।  ਸਟਰਗਲ ਦਾ ਮਾਣ। 

ਸਮਾਂ ਸ਼ਾਇਦ ਅਜੇ ਹੋਰ ਵੀ ਰੰਗ ਬਦਲਦਾ ਪਰ ਕੋਰੋਨਾ ਨੇ ਤਾਂ ਜ਼ਿੰਦਗੀ ਵਿੱਚ ਕਦਮ ਕਦਮ ਤੇ ਰੁਕਾਵਟਾਂ ਲਾ ਦਿੱਤੀਆਂ। ਸਕੂਲ ਕਾਲਜ ਬੰਦ ਹੋ ਗਏ। ਜਿੰਮ ਬੰਦ ਹੋ ਗਏ। ਸਿਨੇਮਾ ਹਾਲ ਬੰਦ ਹੋ ਗਏ। ਹੋਟਲ ਅਤੇ ਰੈਸਟੂਰੈਂਟ ਬੰਦ ਹੋ ਗਏ। ਗੱਲ ਕੀ ਆਮਦਨ ਦੇ ਜ਼ਰੀਏ ਬੰਦ ਹੋ ਗਏ ਅਤੇ ਖਰਚੇ ਜਾਰੀ ਰਹੇ। ਬਿਜਲੀਆਂ ਦੇ ਬਿਲ ਨਹੀਂ ਰੁਕੇ। ਜ਼ਰੂਰੁ ਸਮਾਨ ਬਲੈਕ ਵਿੱਚ ਮਿਲਣ ਲੱਗ ਪਿਆ। ਵੱਖ ਵੱਖ ਟੈਕਸਾਂ ਦੇ ਨੋਟਿਸ ਆਉਣੇ ਜਾਰੀ ਰਹੇ। 

ਬਾਹਰਲੇ ਸੂਬਿਆਂ ਚੋਂ ਆ ਕੇ ਪੰਜਾਬ ਨੂੰ ਆਪਣਾ ਦੁਬਈ, ਇੰਗਲੈਂਡ ਅਤੇ ਅਮਰੀਕਾ ਸਮਝ ਕੇ ਕਿਰਤ ਕਮਾਈਆਂ ਕਰਨ ਵਾਲੇ ਕਿਰਤੀ ਵੀ ਲਾਕਡਾਊਨ ਲੱਗੇ ਤੇ ਆਪੋ ਆਪਣੇ ਪਿੰਡਾਂ ਨੂੰ ਮੁੜ ਗਏ। ਸੜਕਾਂ ਤੇ ਲੱਗੀਆਂ ਲਾਈਨਾਂ ਹੁਣ ਵੀ ਯਾਦ ਆਉਂਦੀਆਂ ਹਨ। ਮਾਰੋ ਮਾਰ ਕਰਦੇ ਵਿਚਾਰੇ ਪੈਦਲ ਮਜ਼ਦੂਰ। ਨਾਲ ਨਿੱਕੇ ਨਿੱਕੇ ਬੱਚੇ। ਬਜ਼ੁਰਗ ਪਰਿਵਾਰਿਕ ਮੈਂਬਰ ਵੀ ਉਹਨਾਂ ਦੇ ਨਾਲ। ਸਾਡੇ ਕਲਾਕਾਰਾਂ ਨੂੰ ਉਦੋਂ ਵੀ ਨਹੀਂ ਜਾਪਿਆ ਕਿ ਅਗਲੀ ਵਾਰੀ ਹੁਣ ਸਾਡੀ ਹੀ ਆਉਣੀ ਹੈ। ਇਹ ਕਲਾਕਾਰ ਉਦੋਂ ਵੀ ਇਹਨਾਂ ਮਜ਼ਦੂਰਾਂ ਨਾਲ ਨਹੀਂ ਤੁਰੇ। ਮੋਢਿਆਂ ਤੇ ਲਾਸ਼ਾਂ ਦੀਆਂ ਤਸਵੀਰਾਂ ਵੀ  ਦੇਖੀਆਂ ਗਈਆਂ। ਸਾਡੇ ਕਲਾਕਾਰਾਂ ਦੇ ਦਿਲਾਂ ਨੂੰ ਕਿਓਂ ਕੁਝ ਨਹੀਂ ਹੋਇਆ?  ਇਹਨਾਂ ਦੇ ਦਿਮਾਗਾਂ ਵਿੱਚ ਹਲਚਲ ਕਿਓਂ ਨਹੀਂ ਮੱਚੀ? ਕਿੰਨੇ ਕੁ ਗੀਤ ਗਏ ਇਹਨਾਂ ਕਲਾਕਾਰਾਂ ਨੇ ਇਸ ਭਿਆਨਕ ਅਤੇ ਇਤਿਹਾਸਿਕ ਸਥਿਤੀ ਬਾਰੇ? 

ਪ੍ਰਾਪਰਟੀ ਦੇ ਰੇਟ ਡਿੱਗ ਪਏ। ਜਿਹਨਾਂ ਨੇ ਜਗਰਾਤੇ ਅਤੇ ਕੀਰਤਨ  ਦਰਬਾਰ ਕਰਾਉਣੇ ਸਨ ਉਹਨਾਂ ਦੀ ਜਮਾਂ ਪੂੰਜੀ ਵੀ ਮੁੱਕ ਗਈ। ਲੀਡਰਾਂ ਨੂੰ ਚੋਣਾਂ ਤੋਂ ਪਹਿਲਾਂ ਗਾਇਕਾਂ ਗਾਇਕਾਵਾਂ ਦੀ ਲੋੜ ਕੋਈ ਨਹੀਂ ਸੀ ਸੋ ਬੇਰੋਜ਼ਗਾਰੀ ਅਤੇ ਫਿਰ ਭੁੱਖਮਰੀ ਤਾਂ  ਆਉਣੀ ਹੀ ਸੀ। ਕਲਾ ਜਗਤ ਨਾਲ ਜੁੜੇ ਲੋਕਾਂ ਦੀ ਸੰਭਾਲ ਲਈ ਸਾਡੇ ਸਮਾਜ ਜਾਂ ਸਰਕਾਰਾਂ ਨੇ ਕਦੇ ਭਲੇ ਵੇਲਿਆਂ ਵਿੱਚ ਵੀ ਪੱਕੀ ਆਮਦਨ ਲਈ ਕੁਝ ਨਹੀਂ ਸੀ ਕੀਤਾ। ਚੰਗੇ ਸਮਿਆਂ ਵਿੱਚ ਕਲਾਕਾਰਾਂ ਨੂੰ ਵੀ ਕਦੇ ਇਹ ਸਥਿਤੀ ਨਹੀਂ ਸੀ ਅੱਖਰੀ। ਹੁਣ ਜਦੋਂ ਪਾਣੀ ਸਿਰੋਂ ਟੱਪਿਆ ਤਾਂ ਰੋਸ ਮੁਜ਼ਾਹਰੇ ਕਰਦਿਆਂ ਸੜਕਾਂ ਤੇ ਨਿਕਲਣਾ ਹੀ ਸ਼ਾਇਦ ਇੱਕੋ ਇੱਕ ਰਸਤਾ ਬਚਿਆ ਸੀ। ਹੁਣ ਜਦੋਂ ਕਲਾ ਵਿੱਚ ਕਾਰਾਂ ਕੋਠੀਆਂ ਬਣਾਉਣ ਵਾਲਿਆਂ ਨੂੰ ਦੋ ਢੰਗ ਦੀ ਚਿੰਤਾ ਸਤਾਉਣ ਲੱਗ ਪਈ ਤਾਂ ਸੰਘਰਸ਼ ਹੀ ਇੱਕੋ ਇੱਕ ਰਸਤਾ ਸੀ। ਮੁਨਾਫਿਆਂ, ਕਾਰੋਬਾਰਾਂ ਅਤੇ ਸਵਾਰਥਾਂ ਵਿੱਚ ਰੁਝਿਆ ਹੋਇਆ ਸਾਡਾ ਸਮਾਜ ਫਿਰ ਵੀ ਨਹੀਂ ਜਾਗਿਆ। ਇਹ ਅਜੇ ਵੀ ਇਹੀ ਆਖ ਸਕਦਾ ਹੈ ਫਲਾਣੀ ਡਾਂਸਰ ਦਾ ਡਾਂਸ ਬੜਾ ਵਧੀਆ ਹੁੰਦਾ ਹੈ। 

ਕਰੋਨਾ ਮਹਾਮਾਰੀ ਕਾਰਨ ਹਰ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਗੀਤ ਜਗਤ ਨਾਲ ਜੁੜੇ ਕਲਾਕਾਰ ਵੀ ਇਸ ਤੋਂ ਬਚ ਨਹੀਂ ਸਕੇ। ਆਖਿਰ ਇਹ ਵੀ ਸੜਕਾਂ ਤੇ ਆ ਗਏ। ਕਰੋਨਾ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਇਨ੍ਹਾਂ ਕਲਾਕਾਰਾਂ ਨੇ ਪ੍ਰਧਾਨ ਬੰਟੀ ਕੜਿਆਰਾ ਦੀ ਅਗਵਾਈ ਹੇਠ ਸ਼ੁੱਕਰਵਾਰ 25 ਜੂਨ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ’ਚ ਰੋਸ ਵਖਾਵਾ ਕੀਤਾ। ਇਹਨਾਂ ਕੋਲ ਤਾਂ ਆਪਣੇ ਪਿੰਡ ਪਰਤ ਜਾਣ ਵਾਲਾ ਬਦਲਵਾਂ ਰਸਤਾ ਵੀ ਨਹੀਂ। ਸੰਘਰਸ਼ ਦੇ ਰਸਤੇ ਤੱਕ ਇਹਨਾਂ ਨੂੰ ਇਹ ਬੇਰੋਜ਼ਗਾਰੀ ਲੈ ਹੀ ਆਈ। ਉਹ ਸੰਘਰਸ਼ ਜਿਹੜਾ ਸਾਡੇ ਦੇਸ਼ ਦੀ ਆਮ ਜਨਤਾ ਕਈ ਦਹਾਕਿਆਂ ਤੋਂ ਕਰ ਰਹੀ ਹੈ। 

ਕਲਾਕਾਰਾਂ ਦੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਲਾਕਾਰ ਆਗੂਆਂ ਨੇ ਕਿਹਾ ਕਿ ਕਰੋਨਾ ਕਰਕੇ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਅੱਜ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ। ਕਈ ਕਲਾਕਾਰਾਂ ਨੇ ਤਾਂ ਇਸ ਮੁਸ਼ਕਲ ਨਾਲ ਜੂਝਦਿਆਂ ਖੁਦਕੁਸ਼ੀ ਤੱਕ ਕਰ ਲਈ ਹੈ। 

ਕਲਾਕਾਰ ਆਗੂਆਂ ਨੇ ਕਿਹਾ ਕਿ ਕਰੋਨਾ ਦੀਆਂ ਹਦਾਇਤਾਂ ਅਨੁਸਾਰ ਰਾਤ ਸਮੇਂ ਹੁੰਦੇ ਜਗਰਾਤੇ ਅਤੇ ਵਿਆਹਾਂ ਆਦਿ ਦੇ ਸਮਾਗਮਾਂ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪਾਬੰਦੀਆਂ ਕਾਰਨ ਉਨ੍ਹਾਂ ਦਾ ਸਾਰਾ ਕਾਰੋਬਾਰ ਚੋਪਟ ਹੋ ਗਿਆ ਹੈ। ਇਨ੍ਹਾਂ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਹੋਰ ਵਪਾਰਕ ਅਦਾਰੇ ਸ਼ਰਤਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਇਸੇ ਤਰ੍ਹਾਂ ਦੀਆਂ ਸ਼ਰਤਾਂ ਤਹਿਤ ਰਾਤ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਇਸ ਮੌਕੇ ਅਸ਼ੋਕ, ਪ੍ਰਦੀਪ ਸ਼ਾਹੀ, ਸੋਨੂੰ ਰਾਜਾ, ਰੋਹਿਤ ਸ਼ਰਮਾ, ਰਮਨ ਪੰਡਿਤ, ਵਿਜੇ ਸ਼ਰਮਾ, ਸਿਮਰਨ ਸਿੰਮੀ, ਸੰਗੀਤਾ, ਸਪਨ ਚੰਚਲ, ਪਿੰਕੀ ਵਰਮਾ, ਕਮਲ ਕੱਸ਼ਯਪ ਆਦਿ ਹਾਜ਼ਰ ਸਨ। ਬਹੁਤ ਸਾਰੇ ਕਲਾਕਾਰਾਂ ਨੇ ਫੋਨ ਸੁਨੇਹੇ ਭੇਜ ਕੇ ਵੀ ਆਪਣੀ ਇੱਕਜੁੱਟਤਾ ਇਸ ਮੌਕੇ ਪ੍ਰਗਟਾਈ। 

ਸੁਆਲ ਉੱਠਦਾ ਹੈ ਕਿ ਕਿੱਥੇ ਹਨ ਸੱਭਿਆਚਾਰਕ ਸੰਸਥਾਵਾਂ, ਕਿੱਥੇ ਹਨ ਸੱਭਿਆਚਾਰ ਦੇ ਨਾਮ ਹੇਠ ਕੰਮ ਕਰਦੇ ਵਿਭਾਗ ਅਤੇ ਕਿੱਥੇ ਹਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੱਭਿਆਚਾਰਕ ਵਿੰਗ। ਬਹੁਤ ਸਾਰੇ ਨਾਮੀ ਗ੍ਰਾਮੀ ਗਾਇਕਾਂ ਅਤੇ ਕਲਾਕਾਰਾਂ ਨੇ ਸਰਕਾਰੀ ਅਹੁਦੇ ਵੀ ਕਬੂਲੇ ਹੋਏ ਹਨ। ਉਹਨਾਂ ਦਾ ਦਿਲ ਆਪਣੇ ਭਾਈਚਾਰੇ ਦੀ ਇਸ ਤਰਸਯੋਗ ਹਾਲਤ ਨੂੰ ਦੇਖ ਕੇ ਅਜੇ ਤੱਕ ਕਿਓਂ ਨਹੀਂ ਪਸੀਜਿਆ? ਜੇ ਕਲਾਕਾਰ ਹੀ ਕਲਾਕਾਰ ਲਈ ਹਾਅ ਦਾ ਨਾਅਰਾ ਨਹੀਂ ਮਾਰ ਸਕਦਾ ਤਾਂ ਬਾਕੀਆਂ ਤੋਂ ਕੀ ਉਮੀਦ   ਰੱਖਣੀ?

ਮਹਾਨ ਗਾਇਕ ਹੰਸਰਾਜ ਹੰਸ ਨੂੰ ਕੁਝ ਸੋਚਣਾ ਵੀ ਚਾਹੀਦਾ ਹੈ। ਕੁਝ ਕਰਨਾ ਵੀ ਚਾਹੀਦਾ ਹੈ। ਭਗਵੰਤ ਮਾਨ ਅਤੇ ਮੋਹੰਮਦ ਸਦੀਕ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਹਨ। ਗੁਰਦਾਸ ਮਾਨ ਜਿਸ ਥਾਂ ਤੇ ਹਨ ਉਹ ਵੀ ਬਹੁਤ ਕੁਝ ਕਰ ਸਕਦੇ ਹਨ। ਉਹ ਬੜੀ ਸਮਰੱਥ ਥਾਂ ਹੈ। ਕਲਾਕਾਰਾਂ ਦੇ ਨਾਲ ਕਲਮਕਾਰਾਂ ਅਤੇ ਬੁਧੀਜੀਵੀਆਂ ਨੂੰ ਵੀ ਇਸ ਮੌਕੇ ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕੀ ਚੋਣਾਂ ਦੇ ਮੌਸਮ ਵਿੱਚ ਇਹਨਾਂ ਦੇ ਕੁਝ ਪੱਲੇ ਪਵੇਗਾ? ਨੌਕਰੀਆਂ ਦੀ ਜ਼ਿਆਦਾ ਲੋੜ ਸਿਆਸੀ ਲੋਕਾਂ ਦੇ ਬੱਚਿਆਂ ਨੂੰ ਨਹੀਂ ਬਲਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਹੈ। ਯਾਦ ਆ ਰਿਹਾ ਹੈ ਫਿਲਮ "ਪਿਆਸਾ" ਦਾ ਗੀਤ: 

ਜਲਾ ਦੋ ਇਸੇ ਫੂੰਕ ਡਾਲੋ ਯੇਹ ਦੁਨੀਆ! 

ਮੇਰੇ ਸਾਮਨੇ ਸੇ ਹਟਾ ਲੋ ਯੇਹ ਦੁਨੀਆ!

ਹੁਣ ਇਪਟਾ ਅਤੇ ਅਜਿਹੀਆਂ ਹੀ ਹੋਰ ਸੰਸਥਾਵਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਸਿਆਸੀ ਏਜੰਡਿਆਂ ਤੋਂ ਉੱਪਰ ਉੱਠ ਕੇ ਕਲਾਕਾਰਾਂ ਦੀ ਗੱਲ ਸ਼ਿੱਦਤ ਨਾਲ ਕਰਨੀ ਚਾਹੀਦੀ ਹੈ। ਸਿਆਸੀ ਗਿਣਤੀਆਂ ਮਿਣਤੀਆਂ ਛੱਡ ਕੇ ਸ਼ੁੱਧ ਕਲਾਕਾਰਾਂ ਦਾ ਪਲੇਟਫਾਰਮ ਬਣ ਕੇ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਣਾ ਬਣਦਾ ਹੈ ਕਿ ਉਹਨਾਂ ਕੋਲ ਚੋਣਾਂ ਦੌਰਾਨ ਕਲਾਕਾਰਾਂ ਦੀ ਆਰਥਿਕ ਸੁਰੱਖਿਆ ਲਈ ਕੀ ਪ੍ਰੋਗਰਾਮ ਹੈ? ਲੋੜ ਪਏ ਸਿਆਸੀ ਪ੍ਰੋਗਰਾਮਾਂ ਦੇ ਬਾਈਕਾਟ ਦੀ ਗੱਲ ਵੀ ਸੋਚੀ ਜਾਣੀ ਚਾਹੀਦੀ ਹੈ।  

Sunday, June 13, 2021

Covid: ਇਨਸਾਨੀਅਤ ਦੀ ਭਾਵਨਾ ਵਾਲਿਆਂ ਨੇ ਸੰਭਾਲੀ ਅਸਲੀ ਜ਼ਿੰਮੇਵਾਰੀ

ਧਾਰਮਿਕ ਸੰਗਠਨਾਂ ਨੇ ਕਾਇਮ ਕੀਤੇ ਸੇਵਾ ਅਤੇ ਸਹਾਇਤਾ ਦੇ ਨਵੇਂ ਰਿਕਾਰਡ 


ਲੁਧਿਆਣਾ
: 12 ਜੂਨ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ ਟੀਮ):: 

ਕੋਵਿਡ-19 ਨੇ ਜਿਹੜਾ ਮਾਹੌਲ ਸਿਰਜਿਆ ਉਸਨੇ ਬਹੁਤ ਕੁਝ ਬਦਲ ਦਿੱਤਾ ਹੈ। ਸਾਡੇ ਰੀਤੀ  ਸਭ ਕੁਝ ਬਦਲ ਦਿੱਤਾ ਹੈ। ਹੁਣ ਉਹ ਪਹਿਲਾਂ ਵਾਲਿਆਂ ਗੱਲਾਂ ਹੀ ਨਹੀਂ ਰਹੀਆਂ। ਪਹਿਲਾਂ ਵਾਲੇ ਮਿਲਣ ਗਿਲਣ ਅਤੇ ਖ਼ਲੂਸ ਹੁਣ ਸ਼ਾਇਦ ਕਦੇ ਦੋਬਾਰਾ ਨਾ ਆਉਣ। ਇਸਦੇ ਦੂਜੇ ਪਾਸੇ ਵਪਾਰਕ ਸੋਚ ਵਾਲੇ, ਮੁਨਾਫ਼ਾਖੋਰੀ ਦੀ ਸੋਚ ਵਾਲੇ ਅਨਸਰਾਂ ਨੇ ਇਸ ਦਰਦ ਭਰੇ  ਦੌਰ ਦਾ ਵੀ ਫਾਇਦਾ ਉਠਾਇਆ।  ਰੋਜ਼ ਦੇ ਖਾਣਪੀਣ ਵਾਲਿਆਂ ਵਸਤਾਂ ਦੇ ਨਾਲ ਨਾਲ ਜ਼ਿੰਦਗੀਉ ਬਚਾਉਣ ਵਾਲਿਆਂ ਦਵਾਈਆਂ ਵੀ ਬਾਜ਼ਾਰਾਂ ਵਿੱਚ ਗਾਇਬ ਕਰ ਦਿੱਤੀਆਂ ਅਤੇ ਫਿਰ ਉਹਨਾਂ ਦੇ ਭਾਅ ਅਸਮਾਨੀਂ ਚੜ੍ਹਾਅ ਦਿੱਤੇ। ਮੁਨਾਫਾਖੋਰੀ ਅਤੇ ਕਾਲਾਬਜ਼ਾਰੀ ਦੇ ਇਸ ਸ਼ਰਮਨਾਕ ਦੌਰ ਵਿੱਚ ਵਖਤਾਂ ਮਾਰੇ ਲੋਕਾਂ ਨੂੰ ਬਚਾਇਆ ਸਿਰਫ ਉਹਨਾਂ ਨੇ ਜਿਹਨਾਂ ਵਿੱਚ ਇਨਸਾਨੀਅਤ ਦੀ ਭਾਵਨਾ ਬਾਕੀ ਸੀ। ਇਸ ਕੰਮ ਲਈ ਚੰਗੇ ਨੇਕ ਇਨਸਾਨ ਜ਼ਾਤੀ ਤੌਰ ਤੇ ਵੀ ਅੱਗੇ ਆਏ ਅਤੇ ਧਾਰਮਿਕ ਸੰਗਠਨਾਂ ਨੇ ਵੀ ਮੋਰਚਾ ਸੰਭਾਲਿਆ। ਅੱਜ ਅਜਿਹੇ ਕੁਝ ਲੋਕਾਂ ਨਾਲ ਮੁਲਾਕਾਤ ਹੋਣਾ ਬਹੁਤ ਵੱਡੀ ਪ੍ਰਾਪਤੀ  ਹੈ। 

ਅੱਜ ਦੇ ਦੌਰੇ ਦੌਰਾਨ ਜੱਸੀਆਂ ਰੋਡ ਉਤੇ ਮੌਜੂਦ ਸਬਜ਼ੀ ਮੰਡੀ ਇਲਾਕੇ ਵਿੱਚ  ਇਕ ਪਰਿਵਾਰ ਵੱਲੋਂ ਆਪਣਾ ਘਰ ਹੀ ਟੀਕਾਕਰਨ ਸੈਂਟਰ ਦੇ ਰੂਪ ਵਿਚ ਸਮਰਪਿਤ ਕਰ ਦਿੱਤਾ ਗਿਆ। ਦੇਖੋ ਇਸ ਭਾਵਨਾ ਦਾ ਕਮਾਲ। ਇਸ ਪਰਿਵਾਰ ਨੇ ਬਹੁਤ ਸਰਗਰਮੀ ਨਾਲ ਯੋਗਦਾਨ ਦਿੱਤਾ। 

ਇਥੇ ਹੀ ਮਿਲੇ ਨੋਡਲ ਅਫਸਰ ਡਾ ਅਮਰੀਕ ਸਿੰਘ। ਉਹਨਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲੱਗਣ ਦਾ ਅਨੁਮਾਨ ਹੈ  ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਕ ਐੱਨਜੀਓ ਦੇ ਸਹਿਯੋਗ ਦੇ ਨਾਲ ਟੀਕਾਕਰਨ ਚੱਲ ਰਿਹਾ ਹੈ ਅਤੇ ਮੈਡੀਕਲ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾ ਰਹੇ ਹਨ। ਕੈਂਪ ਜਿਥੇ ਵੀ ਲੱਗੇ ਇਸ ਕਿਸਮ ਦੀਆਂ ਲੋਕ ਭਲਾਈ ਵਾਲਿਆਂ ਟੀਮਾਂ ਖੁਦ-ਬ-ਖੁਦ ਸਬੰਧਤ ਥਾਂ ਤੇ ਕਿਸੇ ਫਰਿਸ਼ਤੇ ਵਾਂਗ ਪਹੁੰਚ ਜਾਂਦੀਆਂ ਹਨ। 

ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਤੇ ਲੱਗੇ ਟੀਕਾਕਰਨ ਕੈਂਪ ਦਾ ਦ੍ਰਿਸ਼ ਵੀ  ਟੁੰਬਣ ਵਾਲਾ ਸੀ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਰਹੇ। ਏਨੀ  ਅਸੀਂ ਢੰਗ ਰਹਿ ਗਏ। 

ਮਨੁੱਖੀ ਸੇਵਾ ਦੀ ਮਿਸਾਲ ਬਣੇ ਟੀਕਾਕਰਨ ਕੇਂਦਰਾਂ ਦਾ ਦੌਰਾ ਕਰਦਿਆਂ ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਜਿੱਥੇ ਹਰ ਰੋਜ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਵਾਸਤੇ ਟੀਕਾਕਰਨ ਹੋ ਰਿਹਾ ਹੈ ਵਿਖੇ ਵੀ ਅਜਿਹੇ ਹੀ ਦ੍ਰਿਸ਼ ਮਿਲੇ।ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਦੇ ਸੈਂਟਰ ਵਿੱਚ ਬੜਾ ਅਨੁਸ਼ਾਸਨਵਾਲਾ ਮਾਹੌਲ ਸੀ। ਮਨੁੱਖੀ ਸੇਵਾ ਭਾਵਨਾ ਨੂੰ ਸਮਰਪਿਤ ਧਾਰਮਿਕ ਮਾਹੌਲ ਵੀ ਦੇਖਣ ਨੂੰ ਮਿਲਿਆ  ਜਿਸ ਵਿੱਚ  ਬਹੁਤ ਹੀ  ਤਰਤੀਬਵਾਰ ਢੰਗ ਨਾਲ ਟੋਕਨ ਜਾਰੀ ਕੀਤੇ ਜਾ ਰਹੇ ਸਨ। ਲਾਭਪਾਤਰੀਆਂ ਦੇ ਸਾਈਕਲਾਂ ਅਤੇ ਮੋਟਰਸਾਈਕਲਾਂ ਦੀ ਸੇਵਾ ਸੰਭਾਲ ਵੀ ਬੜੇ ਸੁਚੱਜੇ ਢੰਗ ਨਾਲ ਹੋ ਰਹੀ ਸੀ। ਟੀਕਾਕਰਨ ਤੋਂ ਪਹਿਲਾਂ ਸਰੀਰਕ ਮੁਆਇਨਾ, ਆਧਾਰ ਕਾਰਡ ਰਜਿਸਟ੍ਰੇਸ਼ਨ, ਲਾਭਪਾਤਰੀਆਂ ਨੂੰ ਟੀਕਾਕਰਨ ਉਪਰੰਤ ਨਾਸ਼ਤਾ ਕਰਵਾਉਣਾ, ਦਵਾਈ ਦੇਣਾ ਅਤੇ ਹੋਰ ਸਾਰੇ ਸਬੰਧਰ ਫਰਜ਼ ਪੂਰੇ ਕਰਨਾ-ਸਭ ਕੁਝ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ। ਨਾ ਕੋਇਉ ਘਬਰਾਹਟ, ਨਾ ਕੋਈ ਬੁਖਲਾਹਟ। ਸਭ ਕੁਝ ਬੜਾ ਸਹਿਜ ਸੀ।  ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਦੀ ਪ੍ਰੀਕਿਰਿਆ ਵੀ ਸੇਵਾਦਾਰ ਬੜੀ ਹੀ ਨਿਮਰਤਾ ਤੇ ਹਸਮੁੱਖ ਸੁਭਾਅ ਦੇ ਨਾਲ ਨਿਭਾਈ ਜਾ ਰਹੀ ਸੀ। ਰੱਬੀ ਬਾਣੀ ਦਾ ਚਲਦਾ ਮਿੱਠਾ ਮਿੱਠਾ ਸ਼ਬਦ ਕੀਰਤਨ ਮਾਹੌਲ ਨੂੰ ਪੂਰੀ ਤਰ੍ਹਾਂ ਆਲੌਕਿਕ ਬਣਾ ਰਿਹਾ ਸੀ। 

ਟੀਕਾਕਰਨ ਮੁਹਿੰਮ ਹਰ ਕੈਂਪ ਵਿੱਚ ਬੜੇ ਹੀ ਚੰਗੇ ਢੰਗ ਨਾਲ ਚੱਲ ਰਹੀ ਸੀ। ਨੋਡਲ ਅਫਸਰ ਡਾ ਅਮਰੀਕ ਸਿੰਘ ਮੁਤਾਬਿਕ ਅੱਜ ਇਸ ਸੈਂਟਰ ਵਿਚ ਤਕਰੀਬਨ  ਪੰਜ ਸੌ ਲਾਭਪਾਤਰੀਆਂ ਨੂੰ ਟੀਕਾਕਰਨ ਕੀਤਾ ਗਿਆ।  ਅੱਜ ਦੇ ਕੈਂਪ ਵਿਚ 18 ਤੋਂ 35 ਅਤੇ 45 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਹੀ ਵਿਵਸਥਾ ਵਿੱਚ ਬਿਠਾਇਆ ਗਿਆ ਸੀ।  ਇਕ ਸਵਾਲ ਉੱਠਦਾ ਹੈ ਕਿ ਇਕ ਪਾਸੇ ਕਈ ਸਵਾਰਥੀ ਲੋਕ ਦਵਾਈਆਂ ਦੀ ਕਾਲਾ ਬਾਜ਼ਾਰੀ ਕਰਦੇ ਵੇਖੇ ਜਾਂਦੇ ਹਨ  ਪਰ ਦੂਜੇ ਪਾਸੇ ਨਿਸ਼ਕਾਮ ਮਨੁੱਖੀ ਸੇਵਾ ਵਿਚ ਲੱਗੇ ਸੇਵਾਦਾਰਾਂ ਵੱਲੋਂ ਵਡਮੁੱਲੀ ਸੇਵਾ ਨਿਭਾਈ ਜਾਂਦੀ ਹੈ। ਜਿੱਥੇ ਸਰਕਾਰੀ ਅਫ਼ਸਰ ਐਤਵਾਰ ਛੁੱਟੀ ਹੋਣ ਕਾਰਨ ਹਫਤੇ ਭਰ ਦੀ ਥਕਾਵਟ ਉਤਾਰਦੇ ਦੇਖੇ ਜਾਂਦੇ ਹਨ  ਉੱਥੇ ਬੜੀ ਹੈਰਾਨੀ ਹੋਈ ਕਿ ਨੋਡਲ ਅਫਸਰ ਡਾ ਅਮਰੀਕ ਸਿੰਘ ਵਰੇ ਲੋਕ ਆਰਾਮ ਦੀ ਪ੍ਰਵਾਹ ਕੀਤੇ ਬਗੈਰ  ਸਵੇਰੇ ਸਾਢੇ ਅੱਠ ਵਜੇ ਹੀ ਬੜੇ ਉਤਸ਼ਾਹ ਨਾਲ ਅਤੇ ਯੋਗ ਢੰਗ ਨਾਲ ਡਿਊਟੀ ਨਿਭਾਉਂਦੇ ਦੇਖੇ ਗਏ  ਅਤੇ ਉਨ੍ਹਾਂ ਦੀ ਸਾਰੀ ਮੈਡੀਕਲ ਟੀਮ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ। 

Saturday, May 15, 2021

ਕੋਰੋਨਾ ਦੀ ਮਾਰ:ਪੰਜਾਬ ਅਤੇ ਮੱਧਪ੍ਰਦੇਸ਼ ਵਿੱਚ ਸੋਗ ਦੀ ਲਹਿਰ

15th May 2021 at 11:20 AM 

ਕਾਮਰੇਡ ਸੱਜਣ ਸਿੰਘ ਅਤੇ ਇਪਟਾ ਵਾਲੇ ਬਸੰਤ ਕਸ਼ੀਕਰ ਵੀ ਨਹੀਂ ਰਹੇ 


ਚੰਡੀਗੜ੍ਹ
: 15 ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਈ ਦਿਨ ਵੀ ਅਜਿਹਾ ਨਹੀਂ ਜਦੋਂ ਜਾਣ ਪਛਾਣ ਵਾਲਿਆਂ ਵਿੱਚੋਂ ਵੀ ਕਿਸੈ ਨ ਕਿਸੇ ਦੇ ਤੁਰ ਜਾਣ ਦੀ ਖਬਰ ਸਾਹਮਣੇ ਨਹੀਂ ਆਉਂਦੀ। ਉੱਤੋੜਿੱਤੀ ਸਦਮੇ ਲੱਗ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਸਾਡੇ ਕਿਸੇ ਅਦਿੱਖ ਦੁਸ਼ਮਣ ਨੇ ਸਾਡੇ ਤੇ ਹੱਲਾ ਬੋਲਿਆ ਹੋਇਆ ਹੈ ਅਤੇ ਲੁਕਵੇਂ ਵਾਰ ਕਰ ਕਰ ਕੇ ਸਾਡੇ ਹੀਰਿਆਂ ਨੂੰ ਸਾਡੇ ਕੋਲੋਂ ਖੋਹ ਕੇ ਲਿਜਾ ਰਿਹਾ ਹੈ। ਹੁਣ  ਸਿਰੜੀ  ਮੁਲਾਜ਼ਮ ਆਗੂ ਸੱਜਣ ਸਿੰਘ ਤੇ ਇਪਟਾ ਕਾਰਕੁਨ ਬਸੰਤ ਖਾਸੀਕਰ ਵੀ ਤੁਰ ਗਏ ਹਨ। ਉਹਨਾਂ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸਾਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਸਾਡੇ ਏਨੇ ਮਿੱਤਰ ਤੁਰ ਗਏ ਹਨ। 

ਕਾਮਰੇਡ ਸੱਜਣ ਸਿੰਘ ਬਿਨਾ ਪੰਜਾਬ ਦਾ ਸੰਘਰਸ਼ੀਲ ਮੋਰਚਾ ਕਮਜ਼ੋਰ ਹੋ ਗਿਆ ਹੈ। ਇਪਟਾ ਦੇ ਬਸੰਤ ਖਸ਼ੀਕਰ ਦੇ ਤੁਰ ਜਾਣ ਨਾਲ  ਮੱਧ ਪ੍ਰਦੇਸ਼ ਵਿੱਚ ਸਾਡੀ ਆਵਾਜ਼ ਕਮਜ਼ੋਰ ਹੋ ਗਈ ਹੈ। 

ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਹਰ ਸੰਘਰਸ਼ ਵਿਚ ਹਮੇਸ਼ਾਂ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਸਿਰੜੀ ਤੇ ਸੁਹਿਰਦ ਮੁਲਾਜ਼ਮ ਆਗੂ ਸੱਜਣ ਸਿੰਘ ਤੇ ਜਬਲਪੁਰ ਦੇ ਇਪਟਾ ਕਾਰਕੁਨ, ਪ੍ਰਸਿੱਧ ਨਾਟ-ਨਿਰਦੇਸ਼ਕ ਤੇ ਅਦਾਕਾਰ ਬਸੰਤ ਖਾਸੀਕਰ ਦੇ  ਵਿਛੋੜੇ ਨਾਲ ਸਮੁੱਚੀ ਪ੍ਰਗਤੀਵਾਦੀ ਲਹਿਰ ਨੂੰ ਘਾਟਾ ਪਿਆ ਹੈ। 

ਉਹਨਾਂ ਦੇ ਤੁਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਲਮਕਾਰ ਰਿਮੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ, ਮੁਲਾਜ਼ਮ ਆਗੂ ਕ੍ਰਿਸ਼ਣ ਲਾਲ ਸੈਣੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਦੁੱਖੀ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਸੱਜਣ ਸਿੰਘ ਹੋਰੀ ਸੂਝਵਾਨ ਤੇ ਦਲੇਰ ਮੁਲਾਜ਼ਮ ਆਗੂ ਸਨ।ਉਨਾਂ ਨੂੰ ਮਲਾਜ਼ਮਾਂ ਦੇ ਮਸਿਲਆਂ ਉਪਰ ਬਹੁਤ ਹੀ ਜ਼ਿਆਦਾ ਪਕੜ ਸੀ। ਇਪਟਾ ਕਾਰਕੁਨ ਬਸੰਤ ਇਪਟਾ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਜੁੜੇ ਹੋਏ ਸਨ। ਉਹ ਇਕ ਬੇਹਤਰੀਨ ਰੰਗਕਰਮੀ ਸਨ। ਜਿਨਾਂ ਆਪਣੇ ਨਾਟਕਾਂ ਰਾਹੀਂ ਸਮਾਜਿਕ ਮਸਲੇ ਇਮਾਨਦਾਰੀ ਅਤੇ ਸ਼ਿੱਦਤ ਨਾਲ ਛੋਹੇ।

Saturday, March 27, 2021

ਹਰ ਦਿਨ,ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ

 27 ਮਾਰਚ ਨੂੰ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਵਿਸ਼ੇਸ਼ 

ਫੋਟੋ ਧੰਨਵਾਦ ਸਹਿਤ Love Kaler
ਮੋਹਾਲੀ: 26 ਮਾਰਚ 2021: (ਸੰਜੀਵਨ ਸਿੰਘ/ਪੰਜਾਬ ਸਕਰੀਨ):: 

ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (I.T.I.) ਨੇ ਰੰਗਮੰਚ ਦੀ ਲੋੜ, ਕਦਰ ਤੇ ਮੱਹਤਵ ਨੂੰ ਸਮਝਣ ਲਈ ਵਿਸ਼ਵ ਰੰਮਗੰਚ ਦਿਹਾੜਾ ਵਿਸ਼ਵ ਭਰ ਵਿਚ ਮਨਾਉਣਾ ਉਨਾਹਠ ਸਾਲ ਪਹਿਲਾਂ 1961 ਵਿਚ ਆਰੰਭ ਕੀਤਾ।ਇਸ ਦਿਨ ਇਕ ਮਸ਼ਹੂਰ ਰੰਗਮੰਚੀ ਕਲਾਕਾਰ ਦਾ ਰੰਗਮੰਚ ਦੇ ਵਰਤਮਾਨ ਤੇ ਭਵਿਖ ਬਾਰੇ ਵਿਚਾਰ/ਸੰਦੇਸ਼ ਸਾਂਝਾ ਕਰਦਾ ਹੈ।ਰੰਗਮੰਚ ਬਾਬਤ ਪਹਿਲਾਂ ਵਿਚਾਰ/ਸੰਦੇਸ਼ ਬੇਹਤਰੀਨ ਅੰਤਰਰਾਸ਼ਟਰੀ ਪ੍ਰਸਿੱਧੀ ਰੰਗਕਰਮੀ ਜੀਨ ਕੋਕਟੋ (ਝੲੳਨ ਛੋਚਟੲਉ) ਨੇ ਅਠਵੰਜਾ ਸਾਲ ਪਹਿਲਾਂ 1962 ਵਿਚ ਵਿਸ਼ਵ ਭਰ ਦੇ ਰੰਗਕਰਮੀਆਂ ਨਾਲ ਸਾਂਝਾ ਕੀਤਾ।ਜੋ 50 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸੰਸਾਰ ਭਰ ਦੇ ਸਂੈਕੜੇ ਅਖਬਾਰਾਂ/ਰਸਾਲਿਆਂ ਵਿਚ ਛਪਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਿਆ। ਜੀਨ ਕੋਕਟੋ ਦੇ ਸੰਦੇਸ਼ ਦੇ ਕੁੱਝ ਅੰਸ਼ “…… ਮੇਰਾ ਰੰਗਮੰਚੀ ਸੰਸਾਰ ਉਨਾਂ ਦਰਸ਼ਕਾਂ ਨੂੰ ਮਿਲਣ ਦੇ ਉਨਾਂ ਪਲਾਂ/ਛਿਣਾਂ ਵਿਚ ਪਿਆ ਹੈ, ਜਿਹੜੇ ਰੰਗਮੰਚੀ ਥੜੇ ਉਤੇ ਰਾਤ ਨੂੰ ਮੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ, ਕੁੱਝ ਘੰਟੇ, ਕੁੱਝ ਪਲ, ਕੁੱਝ ਛਿਣ ਸਾਂਝੇ ਕਰਨ ਲਈ। ਆਪਣੇ ਆਪ ਵਿਚ ਰਹਿਣ, ਆਪਣੇ ਆਪ ਲਈ ਜਿਊਂਣ, ਆਪਣੇ ਆਪ ਲਈ ਦੁੱਖੀ ਹੋਣ ਤੋਂ ਮੁਕਤ ਹੋ ਕੇ ਮੇਰੀ ਰੰਗਮੰਚੀ ਜ਼ਿਦਗੀ ਬਣੀ ਹੈ।ਰੰਗਮੰਚ ਦੇ ਅਰਥ, ਪ੍ਰਭਾਵ ਅਤੇ ਸ਼ੁੱਧ ਅਲੌਕਿਕ ਸੱਚਾਈ ਦੇ ਪਲਾਂ ਵਿਚ ਜੀਅ ਕੇ, ਸਮਝ ਕੇ ਮੇਰਾ ਤਕਰੀਬਨ ਮੁੜ ਜਨਮ ਹੀ ਹੁੰਦਾ ਹੈ………।”

ਵੈਸੇ ਤਾਂ ਮਨੁੱਖ ਦੇ ਹੋਂਦ ਵਿਚ ਆਉਂਦੀ ਸਾਰ ਹੀ ਰੰਗਮੰਚ ਨੂੰ ਹੋਂਦ ਵਿਚ ਆਉਣਾ ਮੰਨਿਆਂ ਜਾਣਾ ਚਾਹੀਦਾ ਹੈ।ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਦਾ ਇਸ਼ਾਰਿਆਂ/ਹਾਵਾਂ-ਭਾਵਾਂ ਨਾਲ ਆਪਣੀ ਮਨੋਭਾਵਨਾਂ ਵਿਅਕਤ ਕਰਨਾ ਰੰਗਮੰਚ ਤਾਂ ਹੀ ਸੀ।ਪਰ ਵਿਧੀਬੱਧ ਤੌਰ ’ਤੇ ਵਿਸ਼ਵ ਰੰਗਮੰਚ ਛੇਵੀਂ ਸਦੀ (ਬੀ.ਸੀ.) ਦੌਰਾਨ ਪ੍ਰਾਚੀਨ ਯੂਨਾਨੀ ਨਾਟਕੀ ਮੰਚਣਾਂ ਰਾਹੀਂ ਹੋਂਦ ਵਿਚ ਆਇਆ।ਭਾਰਤੀ ਰੰਗਮੰਚ ਪੰਦਰਵੀਂ ਸਦੀ (ਬੀ.ਸੀ.) ਦੌਰਾਨ ਹੋਂਦ ਵਿਚ ਆਇਆ। ਪਹਿਲੀ ਸਦੀ ਵਿਚਕਾਰ ਉੱਭਰਿਆ ਤੇ ਪਹਿਲੀ ਸਦੀ ਅਤੇ ਦੱਸਵੀਂ ਸਦੀ ਦਰਮਿਆਨ ਵਿਕਿਸਤ ਹੋਇਆ।ਇਹ ਸਮਾਂ ਭਾਰਤ ਦੇ ਇਤਿਹਾਸ ਦਾ ਸ਼ਾਂਤੀਪੂਰਣ ਸਮਾਂ ਸੀ ਅਤੇ ਇਸ ਦੌਰਾਨ ਸੈਕੜੇ ਨਾਟਕ ਲਿਖੇ ਤੇ ਮੰਚਿਤ ਹੋਏ।ਭਾਰਤੀ ਰੰਗਮੰਚ ਦਾ ਮੂਲ-ਰੂਪ ਸੰਸਕ੍ਰਿਤ ਰੰਗਮੰਚ ਸੀ।ਦਰਅਸਲ ਵਿਸ਼ਵੀ ਰੰਗਮੰਚ ਪੰਚੀ ਸੌ ਸਾਲਾਂ ਦੌਰਾਣ ਵਿਗਸਿਆਂ, ਪਣਪਿਆ ਤੇ ਪ੍ਰਵਾਨ ਚੜ੍ਹਿਆ।

ਪੰਜਾਬੀ ਰੰਗਮੰਚ ਦੀ ਉਮਰ ਵੀ ਇਕ ਸਦੀ ਤੋਂ ਉਪਰ ਦੀ ਹੋ ਚੁੱਕੀ ਹੈ।ਪੰਜਾਬ ਦੀ ਜ਼ਮੀਨ ’ਤੇ ਪੰਜਾਬੀ ਰੰਗਮੰਚ ਦੀ ਬੀਜ ਨੋਰਾ ਰਿਚਰਡਜ਼ ਨੇ ਬੀਜਿਆ। ਜੋ ਆਇਰਸ਼ ਰਾਸ਼ਟਰੀ ਰੰਗਮੰਚ ਨਾਲ ਅਦਾਕਾਰਾ ਵੱਜੋਂ ਜੁੜੇ ਹੋਏ ਸਨ।।ਨੋਰਾ ਰਿਚਰਡਜ਼ ਆਪਣੇ ਪ੍ਰੋਫੈਸਰ ਪਤੀ ਐਡਵਰਡ ਰਿਚਰਡਜ਼ ਨਾਲ ਆਏ ਸਨ।ਐਡਵਰਡ ਰਿਚਰਡਜ਼ ਲਾਹੌਰ ਦੇ ਕਾਲਿਜ ਵਿਚ ਅੰਗਰੇਜ਼ੀ ਪੜਾਉਂਦੇ ਸਨ। ਪਹਿਲੇ ਪੰਜਾਬੀ ਨਾਟਕਕਾਰ ਆਈ.ਸੀ.ਨੰਦਾ ਸਨ, ਜਿਨਾਂ ਬਾਲ ਵਿਆਹ ਦੀ ਗੱਲ ਕਰਦਾ ਨਾਟਕ “ਸੁਹਾਗ” ਰਚਕੇ ਮੰਚਿਤ ਕੀਤਾ। 

ਕਲਾ ਦੀ ਕਿਸੇ ਵੀ ਵਿਧਾ (ਚਾਹੇ ਉਹ ਰੰਗਮੰਚ ਹੋਵੇ, ਸਾਹਿਤ ਹੋਵੇ, ਭਾਸ਼ਾ ਹੋਵੇ, ਗਾਇਕੀ ਜਾਂ ਸ਼ਿਲਪਕਾਰੀ ਹੋਵੇ) ਦੇ ਪਣਪਨ, ਵਿਗਸਣ ਤੇ ਪ੍ਰਵਾਣ ਚੜਣ ਦੀ ਪਹਿਲੀ ਸ਼ਰਤ ਹੁੰਦੀ ਹੈ, ਉਸ ਖਿਤੇ ਵਿਚ ਮਾਹੌਲ ਸ਼ਾਤ ਹੋਵੇ, ਦੂਜੀ ਸ਼ਰਤ ਹੈ ਹਾਕਿਮ ਦੀ ਨੀਅਤ ਅਤੇ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਅਤੇ ਤੀਸਰੀ ਸ਼ਰਤ ਹੈ ਸਰੋਤੇ/ਪਾਠਕ/ਦਰਸ਼ਕ ਦਾ ਹਾਂ-ਪੱਖੀ ਤੇ ਉਤਸ਼ਾਹਜਨਕ ਹੁੰਗਾਰਾ/ਰੱਵਈਆ ਹੋਵੇ।ਕਹਿੰਦੇ ਨੇ “ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਮੁਲਕ ਦਾ ਬੂਹਾ ਹੋਣ ਕਾਰਣ ਹਮਲਾਵਰ ਦਾ ਪਹਿਲਾ ਵਾਰ ਪੰਜਾਬ/ਪੰਜਾਬੀਆਂ ਨੇ ਹੀ ਆਪਣੀ ਛਾਤੀ ’ਤੇ ਝੱਲਿਆ।ਹਮਲਾਵਰ ਵੀ ਇਕ ਨਹੀਂ ਕਈ।ਇਸ ਲਈ ਪਹਿਲੀ ਸ਼ਰਤ ਹੀ ਪੰਜਾਬ ਦੇ ਪੱਖ ਵਿਚ ਨਹੀਂ।ਕਲਾ ਵੱਲ ਹਾਕਿਮ ਦੀ ਵੀ ਕਦੇ ਨਜ਼ਰ ਸੱਵਲੀ ਨਹੀਂ ਰਹੀ।ਕਦੇ ਵੀ ਜ਼ਰਖੇਜ਼ ਤੇ ਸੁਖਾਵਾਂ ਮਾਹੌਲ ਮੁੱਹਈਆ ਨਹੀ ਕਰਵਾਇਆ, ਕਾਰਣ ਸਪਸ਼ਟ ਹੈ। ਉਸਾਰੂ, ਸਿਹਤਮੰਦ, ਨਿਰੋਈ ਕਲਾ ਲੋਕਾਂ ਨੂੰ ਜਾਗਰੁਕ ਕਰਦੀ ਹੈ, ਹਾਕਿਮ ਨੂੰ ਜਾਗਰੂਕ ਅਵਾਮ ਰਾਸ ਨਹੀਂ ਆਉਂਦੀ।ਰਹੀ ਗੱਲ ਲੋਕਾਂ ਦੀ, ਲੋਕਾਂ ਨੂੰ ਵੀ ਸ਼ਾਇਦ ਆਪਣੀ ਵਿਥਿਆਂ ਸੁਣਨੀ/ਪੜਣੀ/ਵੇਖਣੀ ਘੱਟ ਹੀ ਪਸੰਦ ਹੈ।ਉਹ ਵੀ ਸ਼ਾਇਦ ਆਪਣੀ ਹਾਉਮੇ ਨੂੰ ਪੱਠੇ ਪਾਉਂਦਾ ਤੇ ਚੱਕ ਲਓ, ਚੱਕ ਲਓ ਕਿਸਮ ਦੀਆਂ ਬਾਤਾਂ ਸੁਣਨੀਆਂ/ਪੜਣੀਆਂ/ਵੇਖਣੀਆਂ ਹੀ ਪਸੰਦ ਹਨ।ਅਜਿਹੇ ਨਾ-ਸਾਜ਼ਗਾਰ ਤੇ ਨਾ-ਖੁਸ਼ਗਵਾਰ ਮਾਹੌਲ ਦੇ ਬਾਵਜੂਦ ਵੀ ਪੰਜਾਬੀ ਰੰਗਮੰਚ ਨੇ ਜੋ ਮੁਕਾਮ ਹਾਸਿਲ ਕੀਤਾ ਹੈ,ਜੋ ਬੁਲੰਦੀਆਂ ਛੋਹੀਆਂ ਹਨ।ਉਨਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ, ਉਨਾਂ ਉੱਤੇ ਮਾਣ ਵੀ ਕਰਨਾ ਵਾਜਿਬ ਹੈ।

ਪੰਜਾਬੀ ਰੰਗਮੰਚ ਬਾਰੇ ਅਕਸਰ ਹੀ ਕੁੱਝ ਦੋਸਤ ਇਹ ਵਿਚਾਰ ਬਿਨਾˆ ਝਿਜਕ ਪ੍ਰਗਟ ਕਰਦੇ ਹਨ, “ਪੰਜਾਬੀ ਰੰਗਮੰਚ ਵਿਸ਼ਵ ਤੇ ਹਿੰਦੁਸਤਾਨੀ ਰੰਗਮੰਚ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗ਼ਰੀਬ ਹੈ।”ਹੈਰਾਨੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਇਹ ਰਾਏ ਅਜਿਹੇ ਦੋਸਤਾˆ ਦੀ ਹੁੰਦੀ ਹੈ, ਜਿਨ੍ਹਾˆ ਨਾ ਤਾਂ ਵਿਸ਼ਵ, ਨਾ ਹੀ ਹਿੰਦੁਸਤਾਨੀ ਅਮੀਰ ਤੇ ਵਿਕਸਤ ਰੰਗਮੰਚ ਨੂੰ ਤਾˆ ਕੀ, ਕਦੇ ਪੰਜਾਬੀ ਰੰਗਮੰਚ ਨੂੰ ਵੀ ਦੇਖਿਆ/ਪੜ੍ਹਿਆ ਨਹੀਂ ਹੁੰਦਾ। ਮਰਹੂਮ ਰੰਗਕਰਮੀ ਆਈ.ਸੀ.ਨੰਦਾ, ਬਲਵੰਤ ਗਾਰਗੀ, ਗੁਰਦਿਆਲ ਸਿਘ ਫੁੱਲ ਆਦਿ ਨੇ ਆਪਣੀ ਸੂਝ-ਬੂਝ ਤੇ ਕਲਾਮਈ ਨਾਟਕੀ ਕਿਰਤਾˆ ਰਾਹੀਂ ਪੰਜਾਬੀ ਰੰਗਮੰਚ ਨੂੰ ਅਮੀਰੀ ਬਖਸ਼ੀ। ਸਵਰਗੀ ਗੁਰਸ਼ਰਨ ਭਾ ਜੀ ਅਤੇ ਅਜਮੇਰ ਔਲਖ ਹੋਰਾਂ ਪੰਜਾਬੀ ਨਾਟਕ ਨੂੰ ਚਾਹੇ ਆਪਣੇ ਵਿਚਾਰ ਪ੍ਰਗਟ ਕਰਨ ਤੇ ਆਪਣੀ ਸੋਚ ਨੂੰ ਵਿਅਕਤ ਕਰਨ ਦਾ ਜ਼ਰੀਆ ਬਣਾਇਆ ਹੈ ਪਰ ਉਨਾਂ ਪੰਜਾਬੀ ਨਾਟਕ ਨੂੰ ਸ਼ਹਿਰਾਂ ਵਿਚੋਂ ਕੱਢ ਕੇ ਪਿੰਡਾਂ ਵਿਚ ਵੀ ਮਕਬੂਲ ਕੀਤਾ।ਪੰਜਾਬ ਦੇ ਸ਼ਹਿਰੀਆˆ ਨੂੰ ਭਾਵੇਂ ਨਾਟਕ, ਫਿਲਮਾˆ ਤੇ ਟੀ.ਵੀ.ਸੀਰੀਅਲਾˆ ਵਿਚ ਕੋਈ ਬਹੁਤਾ ਫ਼ਰਕ ਨਾ ਮਹਿਸੂਸ ਹੁੰਦਾ ਹੋਵੇ, ਪਰ ਪਿੰਡਾˆ ਤੇ  ਕਸਬਿਆˆ ਦੇ ਲੋਕਾˆ ਨੂੰ ਇਨ੍ਹਾˆ ਵਿਚ ਫ਼ਰਕ ਵੀ ਪਤਾ ਹੈ ਤੇ ਮੱਹਤਵ ਵੀ।ਤਾਂਹੀ ਉਹ ਮੀਲਾˆ ਦਾ ਫ਼ਾਸਲਾ ਤਹਿ ਕਰਕੇ ਨਾਟਕ ਦੇਖਣ ਵੀ ਜਾˆਦੇ ਹਨ, ਆਨੰਦ ਵੀ ਮਾਣਦੇ ਹਨ, ਸੋਚਣ ਵੀ ਲੱਗਦੇ ਹਨ। ਪਰ ਇਹ ਕਾਰਜ ਏਨਾˆ ਸਹਿਜ ਤੇ ਆਸਾਨ ਨਾ ਹੁੰਦਾ ਜੇ ਇਪਟਾ ਦੇ ਸਿਰੜੀ ਰੰਗਕਰਮੀਆˆ ਨੇ ਰੰਗਮੰਚੀ ਜ਼ਮੀਨ ਤਿਆਰ ਨਾ ਕੀਤੀ ਹੁੰਦੀ, ਰਾਹ ਮੋਕਲਾ ਨਾ ਕੀਤਾ ਹੁੰਦਾ।ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਅਮਰਜੀਤ ਗੁਰਦਾਸ ਪੁਰੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ.ਪ੍ਰਿਥੀਪਾਲ ਸਿੰਘ ਮੈਣੀ, ਡਾ.ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਦਲਬੀਰ ਕੌਰ, ਕੇ.ਐਸ. ਸੂਰੀ, ਨਰਿੰਦਰ ਕੌਰ, ਓਰਮਿਲਾ ਆਨੰਦ, ਡਾ.ਹਰਸ਼ਰਨ ਸਿੰਘ ਸਮੇਤ ਅਨੇਕਾˆ ਰੰਗਕਰਮੀਆˆ ਨੇ ਪੰਜਾਬੀ ਰੰਗਮੰਚ ਰੂਪੀ ਉਬੜ-ਖਾਬੜ, ਹਨੇਰੇ ਤੇ ਬੀਆਬਾਨ ਰਸਤਿਆਂ ਵਿੱਚ ਆਪਣੇ ਜਿਗਰ ਦਾ ਖ਼ੁੂਨ ਬਾਲ ਕੇ ਚਿਰਾਗ਼ ਰੌਸ਼ਨ ਨਾ ਕੀਤੇ ਹੁੰਦੇ।ਜੇ ਕਰਤਾਰ ਸਿੰਘ ਦੁੱਗਲ, ਹਰਪਾਲ ਟਿਵਾਣਾ, ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਤੇ ਹਰਸ਼ਰਨ ਸਿੰਘ ਵਰਗੇ ਚਾਨਣ ਮੁਨਾਰੇ ਨਾ ਹੁੰਦੇ। ਤੇ ਉਨ੍ਹਾˆ ਪਿੱਛੇ ਡਾ.ਆਤਮਜੀਤ, ਦੇਵਿੰਦਰ ਦਮਨ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਡਾ.ਸੀ.ਡੀ.ਸਿੱਧੂ, ਚਰਨ ਸਿੰਘ ਸ਼ਿੰਦਰਾ, ਕੇਵਲ ਧਾਲੀਵਾਲ, ਜਤਿੰਦਰ ਬਰਾੜ, ਦਵਿੰਦਰ ਕੁਮਾਰ, ਪ੍ਰਾਣ ਸਭਰਵਾਲ, ਸੈਮੂਅਲ ਜੋਨ, ਬਲਦੇਵ ਸਿੰਘ ਮੋਗਾ, ਡਾ.ਸ਼ਤੀਸ ਵਰਮਾ, ਟੋਨੀ ਬਾਤਿਸ਼, ਪਾਲੀ ਭੁਪਿੰਦਰ, ਫੁਲਵੰਤ ਮਨੌਚਾ ਵਰਗੇ ਅਨੇਕਾਂ ਉਦਮੀ ਤੇ ਸਿਰੜੀ ਰੰਗਕਰਮੀਆˆ ਦਾ ਕਾਫਲਾ ਨਾ ਹੁੰਦਾ।ਇਸ ਕਾਫਲੇ ਵਿਚ ਇਹ ਖ਼ੁਦ ਹੀ ਸ਼ਾਮਿਲ ਨਹੀਂ ਹੋਏ, ਇਨਾਂ ਦੇ ਪਰਿਵਾਰਾˆ ਦੇ ਪਰਿਵਾਰ ਇਨ੍ਹਾˆ ਨਾਲ ਹੋ ਤੁਰੇ।ਕੀ ਪੰਜਾਬੀ ਰੰਗਮੰਚ ਇਨ੍ਹਾˆ ਆਪਣੀ ਲਗਨ ਵਿੱਚ ਮਗਨ ਰੰਗਕਰਮੀਆˆ ਦੇ ਹੁੰਦੇ ਗਰੀਬ ਹੋ ਸਕਦਾ ਹੈ।ਜਿਨ੍ਹਾˆ ਇਕ ਦੋ ਦਰਜਨ ਨਹੀ ਸੈਂਕੜੇ ਨਾਟ-ਪੁਸਤਕਾˆ ਪੰਜਾਬੀ ਰੰਗਮੰਚ ਦੀ ਝੋਲੀ ਪਾਈਆਂ। ਜਿਨ੍ਹਾˆ ਨੇ ਸੈਂਕੜੇ ਨਹੀਂ ਹਜ਼ਾਰਾˆ ਨਾਟਕਾˆ ਦਾ ਮੰਚਣ ਕਰਕੇ ਪੰਜਾਬੀ ਰੰਗਮੰਚ ਦਾ ਭੰਡਾਰਾ ਭਰਿਆ।ਜੇ ਅਸੀਂ ਹਾਲੇ ਵੀ ਪੰਜਾਬੀ ਰੰਗਮੰਚ ਨੂੰ ਪਛੜਿਆ ਹੋਇਆ ਸਮਝਦੇ ਰਹੀਏ, ਗ਼ਰੀਬ ਸਮਝਦੇ ਰਹੀਏ ਫੇਰ ਤਾਂ ਰੱਬ ਹੀ ਰਾਖਾ।

ਸਾਹਿਤ ਦੀਆˆ ਸਾਰੀਆˆ ਵਿਧਾਵਾˆ ਵਿੱਚੋਂ ਨਾਟਕ ਹੀ ਹੈ ਜੋ ਸਭ ਤੋਂ ਔਖੀ ਤੇ ਕਠਿਨ ਵਿਧਾ ਹੈ।ਨਾਟਕ ਲਿਖਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੌਰ ਔਕੜਾਂ ਦਾ, ਦੁਸ਼ਵਾਰੀਆਂ ਦਾ। ਢੁਕਵੇਂ ਪਾਤਰਾˆ ਲੱਭਣੇ, ਰਿਹਰਸਲ ਲਈ ਥਾˆ ਤਲਾਸ਼ਣੀ, ਗੀਤ-ਸੰਗੀਤ ਦੇ ਬੰਦੋਬਸਤ ਕਰਨ, ਸੈੱਟ, ਕਾਸਟਊਮ ਤੇ ਹੋਰ  ਅਨੇਕਾˆ ਕਿਸਮ ਦੇ ਪ੍ਰਬੰਧ ਕਰਨੇ, ਨਾਟਕ ਦੇ ਮੰਚਣ ਵਾਸਤੇ ਮੰਚ ਭਾਲਣਾ। ਨਾਟਕ ਦੇ ਹਰ ਮੰਚਣ ਸਮੇਂ ਰੰਗਕਰਮੀ ਨੂੰ ਨਿੱਤ ਨਵੀਂ ਮੁਸ਼ਕਿਲ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਕਦੇ ਮੌਕੇ 'ਤੇ ਕਿਸੇ ਕਲਾਕਾਰ ਦਾ ਇਨਕਾਰ ਕਰ ਦੇਣਾ, ਬਿਮਾਰ ਹੋ ਜਾਣਾ ਜਾˆ ਬਿਨਾˆ ਦੱਸੇ ਗ਼ਾਇਬ ਹੋ ਜਾਣਾ। ਕਦੇ ਢੁੱਕਵਾˆ ਮੰਚ ਨਹੀਂ ਮਿਲਦਾ। ਜਿਵੇਂ-ਕਿਵੇਂ ਕਰਕੇ ਫਸੀ ਨਿਬੇੜਣੀ ਪੈਂਦੀ ਹੈ।ਜੋ ਦਿੱਕਤ ਹਰ ਨਾਟ-ਮੰਡਲੀ ਨੂੰ ਪੇਸ਼ ਆਉਂਦੀ ਹੈ, ਉਹ ਹੈ ਵਿੱਤੀ ਸਾਧਨਾ ਦੀ। ਵਿੱਤੀ ਸਰੋਤ ਹਰ ਨਾਟ ਮੰਡਲੀ ਦੇ ਮੋਹਰੀ  ਨੂੰ ਆਪ ਹੀ ਤਲਾਸ਼ਣੇ ਪੈਂਦੇ ਹਨ। ਕਿਉਂਕਿ ਸਰਕਾਰੀ ਅਦਾਰਿਆˆ ਦਿਆˆ ਭੜੋਲਿਆˆ ਵਿਚ ਦਾਣੇ ਤਾˆ ਅਕਸਰ ਮੁੱਕੇ ਹੀ ਰਹਿੰਦੇ ਹਨ।

ਘਰੋ-ਘਰੀ ਜਾ ਕੇ ਟਿਕਟਾˆ ਵੇਚਣ ਨੂੰ ਪੇਸ਼ਾਵਾਰ ਰੰਗਮੰਚ ਨਹੀਂ ਕਹਿੰਦੇ। ਪੇਸ਼ਾਵਰ ਨਾਟਕ ਕਹਿੰਦੇ ਹਨ, ਜਦੋਂ ਦਰਸ਼ਕ ਖਿੜਕੀ ਤੋਂ ਟਿਕਟ ਖਰੀਦ ਕੇ ਨਾਟਕ ਵੇਖੇ। ਪੇਸ਼ਾਵਰ ਰੰਗਮੰਚ ਹੋ ਰਿਹਾ ਹੈ ਬੰਗਾਲ ਵਿਚ, ਮਹਾਰਾਸ਼ਟਰ ਵਿਚ, ਗੁਜਰਾਤ ਵਿਚ ਜਿੱਥੇ ਨਾਟਕ ਦੌਰਾਨ ਭੀੜ ਉਮੜ ਕੇ ਪੈ ਜਾˆਦੀ ਹੈ। ਕਈ ਕਈ ਹਫਤੇ, ਮਹੀਨੇ ਲਗਾਤਾਰ ਨਾਟਕ ਚੱਲਦਾ ਹੈ। ਪੇਸ਼ਾਵਰ ਨਾਟਕ ਹੁੰਦਾ ਹੈ ਇੰਗਲੈਂਡ ਵਿਚ, ਅਮਰੀਕਾ ਵਿਚ, ਕਨੈਡਾ ਜਾˆ ਹੋਰ ਮੁਲਕਾˆ ਵਿੱਚ, ਜਿੱਥੇ ਇਕ ਇਕ ਨਾਟਕ ਸਾਲਾਂ-ਬੱਧੀ ਚੱਲਦਾ ਹੈ।ਨਾਟਕ ਦਾ ਲੇਖਕ, ਨਾਟਕ ਦਾ ਨਿਰਦੇਸ਼ਕ, ਨਾਟਕ ਵਿਚ ਕੰਮ ਕਰ ਰਹੇ ਕਲਾਕਾਰ ਬੱਚਿਆਂ ਤੋਂ ਜੁਆਨ ਤੇ ਜੁਆਨਾਂ ਤੋਂ ਬੁੱਢੇ ਹੋ ਜਾˆਦੇ ਹਨ। ਪਰ ਨਾਟਕ ਲਗਾਤਾਰ ਚੱਲਦਾ ਹੈ। ਕੁੱਝ ਇਸ ਜਹਾਨ ਨੂੰ ਅਲਵਿਦਾ ਵੀ ਕਹਿ ਦਿੰਦੇ ਹਨ। ਪਰ ਨਾਟਕ ਫੇਰ ਵੀ ਚੱਲਦਾ ਹੈ।ਰੰਗਕਰਮੀਆਂ ਦੇ ਘਰ ਦਾ ਗੁਜ਼ਾਰਾ ਵੀ ਚੱਲਦਾ ਹੈ ਤੇ ਨਾਟਕ ਵੀ ਚੱਲਦਾ ਹੈ।

ਦੁਸ਼ਵਾਰੀਆਂ ਤੇ ਔਕੜਾਂ ਭਰੇ ਪੰਜਾਬੀ ਰੰਗਮੰਚ ਦੇ ਰਾਹ ਤੁਰੇ ਸੈਂਕੜੇ ਨਾਟ-ਟੋਲੀਆਂ ਤੇ ਹਜ਼ਾਰਾਂ ਨਾਟ-ਕਰਮੀਆਂ ਦੇ ਸਿਰੜ ਤੇ ਸਿਦਕ ਨੂੰ ਸਲਾਮ।ਵੈਸੇ ਤਾਂ ਵਿਸ਼ਵ ਦੇ ਹਰ ਰੰਗਮੰਚੀ ਕਾਮੇ ਲਈ ਸਾਲ ਦਾ ਹਰ ਦਿਨ, ਹਰ ਪਲ, ਹਰ ਛਿਣ ਹੀ ਰੰਗਮੰਚ ਦਿਵਸ ਹੁੰਦਾ ਹੈ ਪਰ ਫੇਰ ਵੀ ਵਿਸਵ ਰੰਗਮੰਚ ਦਿਵਸ ਦੀਆਂ ਸੰਸਾਰ ਦੇ ਹਰ ਰੰਗਕਰਮੀ ਨੂੰ ਮੁਬਰਾਕਾਂ।

# 2249, ਫੇਜ਼-10, ਮੁਹਾਲੀ

       94174-60656

Tuesday, December 01, 2020

ਕਿਸਾਨਾਂ ਦੇ ਨਾਲ ਨਾਲ ਇਪਟਾ ਨੇ ਵੀ ਕੀਤੀ ਧਰਨਿਆਂ ਵਿੱਚ ਸ਼ਮੂਲੀਅਤ

 ਇਪਟਾ ਨੇ ਸਿੰਘੂ ਬਾਰਡਰ ਪਹੁੰਚ ਕੇ ਸਾਬਿਤ ਕੀਤਾ ਕਿ ਕਲਾ ਲੋਕਾਂ ਲਈ ਹੈ 

ਸਿੰਘੂ ਬਾਰਡਰ: 1 ਦਸੰਬਰ 2020: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਤੇ ਹਰਿਆਣਾ ਦੇ ਅੰਦੋਲਨਕਾਰੀਆਂ ਵੱਲੋਂ ਇੱਕ ਵਾਰ ਫੇਰਹਿੰਮਤ ਦਿਖਾਉਂਦੀਆਂ ਸਾਬਿਤ ਕੀਤਾ ਗਿਆ ਹੈ ਕਿ ਕਲਾ ਲੋਕਾਂ ਲਈ ਹੀ ਰਾਖਵੀਂ ਹੁੰਦੀ ਹੈ। ਸੱਚੇ ਕਲਾਕਾਰ ਸੰਘਰਸ਼ਾਂ ਸਮੇਂ ਹਮੇਸ਼ਾਂ ਵੱਧਚੜ੍ਹ ਕੇ ਅੱਗੇ ਆਉਂਦੇ ਹਨ। ਖੱਟਰ ਸਰਕਾਰ ਵੱਲੋਂ ਖੜੀਆਂ ਕੀਤੀ ਅਨੇਕਾਂ ਰੁਕਾਵਟਾਂ ਨੂੰ ਹਿੰਮਤ ਤੇ ਦਲੇਰੀ ਨਾਲ ਪਾਰ ਕਰਕੇ ਦਿੱਲੀ-ਸੋਨੀਪਤ ਮਾਰਗ ਦੇ ਸਿੰਘੂ ਬਾਰਡਰ ਉਪਰ ਲਾਏ ਲਾਮਿਸਾਲ ਧਰਨੇ ਵਿਚ ਇਪਟਾ (ਪੰਜਾਬ) ਦੇ ਕਾਰਕੁਨਾਂ ਤੇ ਰੰਗਕਰਮੀਆਂ ਨੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਜੀਤ ਰੂਪੋਵਾਲੀ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਲੋਕ-ਮਾਰੂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ। ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਕਿਸਾਨਾਂ ਅਤੇ ਦੇਸ਼ਵਾਸੀਆਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਪਟਾ ਪੰਜਾਬ ਨਾਲ ਜੁੜੇ ਇਹਨਾਂ ਕਲਾਕਾਰਾਂ ਅਤੇ ਬੁਧੀਜੀਵੀਆਂ ਨੇ ਕੇਂਦਰ ਦੇ ਹੁਕਮਰਾਨਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਦੇ ਹੱਕ ਵਿਚ ਇਹਨਾਂ ਕਿਸਾਨ ਅੰਦੋਲਨਕਾਰੀਆਂ ਦੀ ਅਵਾਜ਼ ਵਿਚ ਆਪਣੀ ਅਵਾਜ਼ ਸ਼ਾਮਿਲ ਕੀਤੀ। ਇਹਨਾਂ ਕਲਾਕਾਰਾਂ ਨੇ ਵੀ ਨਾ ਤਾਂ ਸਰਦੀ ਦੀ ਕੋਈ ਪ੍ਰਵਾਹ ਕੀਤੀ ਅਤੇ ਨਾ ਹੀ ਖੱਟਰ ਸਰਕਾਰ ਵੱਲੋਂ ਡਾਹੇ ਗਏ ਅੜਿੱਕਿਆਂ ਦੀ ਕੋਈ ਚਿੰਤਾ ਕੀਤੀ। ਇਹਨਾਂ ਕਲਾਕਾਰਾਂ ਨੇ ਸਾਬਿਤ ਕੀਤਾ ਕਿ ਅਸੀਂ ਕੋਫੀ ਹਾਊਸਾਂ ਵਾਲੇ ਕਲਾਕਾਰ ਨਹੀਂ ਬਲਕਿ ਲੋਕਾਂ ਨਾਲ ਖੜੇ ਹੋਣ ਵਾਲੇ ਅਸਲੀ ਕਲਾਕਾਰ ਹਾਂ। ਇਹਨਾਂ ਕਲਾਕਾਰਾਂ ਵਿੱਚ ਬਜ਼ੁਰਗ ਵੀ ਸਨ ਅਤੇ ਜੁਆਨ ਵੀ। ਇਹਨਾਂ ਦੇ ਦਿਲਾਂ ਅੰਦਰ ਬੇਇਨਸਾਫੀਆਂ ਦੇ ਵਿਰੁੱਧ ਸੰਘਰਸ਼ ਦੀ ਅਗਨੀ ਮਘਦੀ ਸੀ।  

ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਲੱਖ ਤੋਂ ਵੱਧ ਅੰਦਲੋਨਕਾਰੀਆਂ ਵਿਚ ਨੋਜਵਾਨਾਂ ਨੇ ਭਰਵੀਂ ਗਿਣਤੀ ਵਿਚ ਗਰਮਜੋਸ਼ੀ ਤੇ ਦਲੇਰੀ ਨਾਲ ਸ਼ਾਮਿਲ ਹੋ ਕੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਅ ਦਿੱਤੇ ਹਨ। ਬੇਸ਼ਕ ਨੋਜਵਾਨਾਂ ਨੂੰ ਹਰ ਕਿਸਮ ਦੇ ਨਸ਼ਿਆਂ ਅਤੇ ਲੱਚਰ ਗਾਇਕੀ ਵਿਚ ਉਲਝਾ ਕੇ ਗੁਮਰਾਹ ਅਤੇ ਬਦਨਾਮ ਕਰਨ ਦੀਆਂ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬਥੇਰੀਆਂ ਸਾਜ਼ਿਸ਼ਾਂ ਹੋਈਆਂ ਪਰ ਨੋਜਵਾਨਾਂ ਨੇ ਆਪਣੇ ਆਪ ਨੂੰ ਗੁਰੂਆਂ ਤੇ ਪੀਰਾਂ ਪੈਗੰਬਰਾਂ ਦੀ ਔਲਾਦ ਸਿੱਧ ਕਰ ਦਿੱਤਾ ਹੈ। ਸਰਕਾਰਾਂ ਵੱਲੋਂ ਆਪਣੇ ਜਬਰ ਜ਼ੁਲਮ ਦੇ ਢੰਗ ਤਰੀਕੇ ਇਹਨਾਂ ਨੂੰ ਜ਼ਰਾ ਵੀ ਡਰਾ ਨਹੀਂ ਸਕੇ।  ਇਹ ਪੂਰੇ ਜੋਸ਼ੋ ਖਰੋਸ਼ ਨਾਲ ਸਿੰਘੂ ਬਾਰਡਰ ਪਹੁੰਚੇ। 

ਇਪਟਾ, ਪੰਜਾਬ ਦੇ ਸੱਕਤਰ ਇੰਦਰਜੀਤ ਮੋਗਾ, ਮੁਕੰਦ ਸਿੰਘ, ਇਪਟਾ, ਪੰਜਾਬ ਦੀ ਮੋਗਾ ਅਤੇ ਰੈਡ ਆਰਟ ਵੱਲੋਂ ਇਕਾਈ ਵੱਲੋਂ ਵਿੱਕੀ ਮਹੇਸਰੀ ਤੇ ਨੀਰਜ ਕੌਸ਼ਲ ਦੀ ਰਹਿਨੁਮਾਈ ਹੇਠ ਰਮਇੰਦਰ ਦੀਪ, ਇਕਬਾਲ ਚੜਕ, ਕਰਨਇੰਦਰ ਸੰਧੂ, ਸੁਖਜਿੰਦਰ ਮਹੇਸਰੀ, ਗੁਰਤੇਜ ਸਫਰੀ, ਪ੍ਰਵੀਨ ਅਵਾਰਾ, ਰਣਜੋਧ ਸਿੰਘ, ਯੂਸਫ, ਗੁਰਜੀਤ ਭੰਗੂ, ਦੀਪਕ ਨਿਆਜ਼, ਬੱਗਾ ਚੀਮਾ ਵਰਗੇ ਬੇਹਤਰੀਨ ਰੰਗਕਰਮੀਆਂ ਵੱਲੋਂ ਅਦਕਾਰੀ ਤੇ ਗਾਇਕੀ ਰਾਹੀਂ ਨੁਕੜ ਨਾਟਕਾਂ ਤੇ ਗਾਇਕੀ ਜ਼ਰੀਏ ਕਿਸਾਨੀ ਮਸਲੇ ਉਜਾਗਰ ਕੀਤੇ ਜਾ ਰਹੇ ਹਨ। ਇਹਨਾਂ ਬਹਾਦਰ ਕਲਾਕਾਰਾਂ ਦੀ ਇਹ ਸਿੰਘੂ ਫੇਰੀ ਬਹੁਤ ਹੀ ਮਹੱਤਵਪੂਰਨ ਹੋ ਨਿਬੜਨੀ ਹੈ। ਇਹਨਾਂ ਕਲਾਕਾਰਾਂ ਨੇ ਆਪਣੇ ਦਿਲ ਅਤੇ ਦਿਮਾਗ ਵਿੱਚ ਉਸ ਦਰਦ ਦੀਆਂ ਤਸਵੀਰਾਂ ਖਿੱਚ ਲਈਆਂ ਹਨ। ਇਹਨਾਂ ਦੇ ਜ਼ਹਿਨ ਵਿੱਚ ਰਿਕਾਰਡ ਹੋਇਆ ਇਹ ਦਰਦ ਹੁਣ ਆਉਣ ਵਾਲਿਆਂ ਨਸਲਾਂ ਨੂੰ ਦਸਿਆ ਕਰੇਗਾ ਕਿ ਕਿੰਝ ਵਕ਼ਤ ਦੀ ਫਾਸ਼ੀ ਸਰਕਾਰ ਪੂੰਜੀਪਤੀਆਂ ਦੇ ਪੈਰਾਂ ਤੇ ਡਿੱਗ ਕੇ ਕਿਸਾਨ ਵਿਰੋਧੀ ਬਣ ਗਈ ਸੀ। ਸਰਕਾਰੀ ਧਿਰ ਦੀ ਇਸ ਸ਼ਰਮਨਾਕ ਗਿਰਾਵਟ ਨੂੰ ਇਹਨਾਂ ਕਲਾਕਾਰਾਂ ਨੇ ਆਪਣੀ ਸ਼ਾਇਰੀ, ਆਪਣੀ ਪੇਂਟਿੰਗ ਅਤੇ ਆਪਣੇ ਨਾਟਕਾਂ ਰਾਹੀਂ ਲੋਕਾਂ ਸਾਹਮਣੇ ਰੱਖਣਾ ਹੈ। ਜਬਰ ਜ਼ੁਲਮ ਦੇ ਇਸ ਦਮਨ ਚੱਕਰ ਬਾਰੇ ਫ਼ਿਲਮਾਂ ਵੀ ਬਣਨੀਆਂ ਹਨ। ਇਹ ਕਲਾਕਾਰ ਇਹਨਾਂ ਅਣਮਨੁੱਖੀ ਜ਼ੁਲਮਾਂ ਦੇ ਗਵਾਹ ਬਣ ਕੇ ਸਾਹਮਣੇ ਆਇਆ ਕਰਨਗੇ। 


Monday, June 22, 2020

ਸਾਨੂੰ ਲਾਕ ਡਾਊਨ ਨੇ ਮਾਰਿਐ-ਆਮ ਮਜ਼ਦੂਰਾਂ ਦੀ ਆਵਾਜ਼

 ਪਤਾ ਨਹੀਂ ਇਸ ਸਿਸਟਮ ਨੂੰ ਅੱਗ ਕਦੋਂ ਲੱਗਣੀ ਹੈ? 
ਲੁਧਿਆਣਾ: 22 ਜੂਨ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਲਾਕਡਾਊਨ  ਦਾ ਸ਼ਿਕਾਰ ਮਜ਼ਦੂਰ 
ਪ੍ਰਦੀਪ ਸ਼ਰਮਾ ਨੇ ਫੋਟੋ ਕਲਿੱਕ  ਕੀਤੀਆਂ 
ਹਫਤੇ ਦੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਅਜੇ ਵੀ ਲਾਕ ਡਾਊਨ ਦਾ ਡੰਡਾ ਪੂਰੀ ਸਖਤੀ ਨਾਲ ਚੱਲਦਾ ਹੈ ਪਰ ਫਿਰ ਵੀ ਇਸਦਾ ਡਰ ਨਾ ਤਾਂ ਫੁਕਰਾਗਿਰੀ ਕਰਨ ਵਾਲੀ ਮੁੰਡੀਰ ਮੰਨਦੀ ਹੈ ਤੇ ਨਾ ਹੀ ਕਹਿੰਦੇ ਕਹਾਉਂਦੇ ਰਸੂਖਦਾਰ ਲੋਕ। ਅਜਿਹੇ ਲੋਕ ਅੱਧੀ ਰਾਤ ਨੂੰ ਵੀ ਸੜਕਾਂ ਤੇ ਦੇਖੇ ਜਾ ਸਕਦੇ ਹਨ। ਫਰਾਟੇ ਨਾਲ ਅੰਨੇਵਾਹ ਤੇਜ਼ ਸਪੀਡ ਵਿੱਚ ਵਿਚਰਦਿਆਂ ਇਹਨਾਂ ਨੂੰ ਕੋਈ ਨਹੀਂ ਰੋਕਦਾ।
 ਅਜਿਹੇ ਲੋਕਾਂ ਦੇ ਨਾਲ ਨਾਲ ਇੱਕ ਵਰਗ ਉਹਨਾਂ ਗਰੀਬ ਮਜ਼ਦੂਰਾਂ ਦਾ ਵੀ ਹੈ ਜਿਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਅਸੀਂ ਕੀ ਕਰੀਏ। ਮਾਲਕਾਂ ਨੇ ਕੰਮ ਤੋਂ ਕੱਢ ਦਿੱਤਾ ਅਤੇ ਭੁੱਖ ਨੇ ਘਰੋਂ ਬੇਘਰ ਕਰ ਦਿੱਤਾ। ਟੱਬਰਾਂ ਦੇ ਟੱਬਰ ਰੁਲ ਗਏ। ਪਰਿਵਾਰ ਦਾ ਕੋਈ ਮੈਂਬਰ ਕਿਤੇ ਤੇ ਕੋਈ ਕਿਤੇ ਵਿੱਛੜ ਗਿਆ। ਵਿਕਾਸ ਦੇ ਦਾਅਵਿਆਂ ਦੀ ਕੂਕ ਵਿੱਚ ਨਾ ਉਹਨਾਂ ਦੀਆਂ ਆਹਾਂ ਕਿਸੇ ਨੇ ਸੁਣੀਆਂ ਅਤੇ ਨਾ ਹੀ ਹੰਝੂ ਦੇਖੇ। ਜਰਾ ਜਿਹੀ ਹਮਦਰਦੀ ਵਾਲੀ ਗੱਲ ਕਰੋ ਤਾਂ ਫਿਸ ਪੈਂਦੇ ਹਨ। ਰੋਂਦਿਆਂ ਰੋਂਦਿਆਂ ਦੱਸਦੇ ਹਨ,"ਪਹਿਲਾਂ ਨੋਟਬੰਦੀ ਨੇ ਅਜਿਹੇ ਦਿਨ ਦਿਖਾਏ ਸਨ ਹੁਣ ਲਾਕ ਡਾਊਨ ਨੇ ਭਿਖਾਰੀਆਂ ਵਰਗੀ ਹਾਲਤ ਕਰ ਦਿੱਤੀ ਹੈ। 
ਘੰਟਾਘਰ ਅਤੇ ਜਲੰਧਰ ਬਾਈਪਾਸ ਨੂੰ ਜੋੜਣ ਵਾਲੀ ਸੜਕ ਦੇ ਦੋਹੀਂ ਪਾਸੇ ਇਹਨਾਂ ਮਜਬੂਰਾਂ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਦੀ ਫੋਟੋ ਖਿੱਚਦਿਆਂ ਪੱਤਰਕਾਰ ਪ੍ਰਦੀਪ ਸ਼ਰਮਾ ਨੇ ਇੱਕ ਮਜ਼ਦੂਰ ਨੂੰ  ਪੁੱਛਿਆ ਇਥੇ ਕਿਓਂ ਬੈਠੇ ਹੋ? ਉਸਨੇ ਜੁਆਬੀ ਸੁਆਲ ਕੀਤਾ ਹੋਰ ਕਿੱਥੇ ਜਾਈਏ? ਥੱਕ ਗਏ ਤਾਂ ਇਥੇ ਬੈਠੇ ਗਏ! ਕਿ ਹੁਣ ਇਹ ਵੀ ਗੁਨਾਹ ਹੋ ਗਿਐ? ਰਿਪੋਰਟਰ ਨੇ ਅਗਲਾ ਸੁਆਲ ਕੀਤਾ ਪੁਲਿਸ ਕੋਲੋਂ ਡਰ ਨਹੀਂ ਲੱਗਦਾ? ਜੁਆਬ ਵਿੱਚ ਮਜ਼ਦੂਰ ਪੁੱਛਣ ਲੱਗਾ ਕਾਹਦਾ ਡਰ? ਜੇ ਪੁਲਿਸ ਫੜੇਗੀ ਤਾਂ ਵੀ ਚੰਗਾ ਹੀ ਹੈ ਘਟੋਘਟ ਰੋਟੀ ਤਾਂ ਦੇਏਗੀ!
ਮਾਸਕ ਦੀ ਗੱਲ ਤੇ ਵੀ ਅਜੀਬ ਜਿਹਾ ਪ੍ਰਤੀਕਰਮ ਸੀ-ਕਹਿਣ ਲੱਗਾ ਕਿੱਥੋਂ ਖ੍ਰੀਦੀਏ? ਸਾਡੇ ਕੋਲ ਜ਼ਹਿਰ ਖਾਣ ਨੂੰ ਪੈਸੇ ਨਹੀਂ। ਰਿਪੋਰਟਰ ਨੇ ਫਿਰ ਸਮਝਾਇਆ ਜੇ ਕੋਰੋਨਾ ਹੋ ਗਿਆ ਤਾਂ? ਸੁਣ ਕੇ ਉਹ ਮਜ਼ਦੂਰ ਮੁਸਕਰਾ ਪਿਆ। ਕਹਿਣ ਲੱਗਾ ਸਾਡੇ ਗਰੀਬਾਂ ਕੋਲ ਕੋਰੋਨਾ ਨੇ ਵੀ ਨਹੀਂ ਆਉਣਾ। ਜੇ ਆ ਗਿਆ ਤਾਂ ਅਜਿਹੀ ਜ਼ਿੰਦਗੀ ਤੋਂ ਮੁਕਤੀ ਮਿਲੂਗੀ। 
ਲਾਕ ਡਾਊਨ ਦੇ ਸਤਾਏ ਅਜਿਹੇ ਕਿੰਨੇ ਹੀ ਲੋਕਾਂ ਨੂੰ ਸੜਕਾਂ ਦੇ ਕਿਨਾਰੇ ਬੈਠਿਆਂ ਦੇਖਿਆ ਜਾ ਸਕਦਾ ਹੈ। ਬਸ ਇੱਕ ਢੰਗ ਦੀ ਰੋਟੀ ਹੀ ਹੁਣ ਇਹਨਾਂ ਦੀ ਮੰਜ਼ਲ ਬਣ ਗਈ ਹੈ। ਲਾਕ ਡਾਊਨ ਨੇ ਇਹਨਾਂ ਦੀ ਜ਼ਿੰਦਗੀ ਨੂੰ ਵੀ ਲੀਹੋਂ ਲਾਹ ਦਿੱਤਾ ਹੈ। ਨਾ ਪਿੰਡ ਬਚਿਆ, ਨਾ ਪਰਿਵਾਰ ਨਾ ਹੀ ਕੰਮਕਾਰ। ਸਾਹਾਂ ਦੀ ਚਲਦੀ ਡੋਰ ਵੀ ਹੁਣ ਤਾਂ ਬੋਝ ਬਣ ਗਈ ਹੈ। 
ਇਹਨਾਂ ਕੋਲ ਸਿਰ ਲੁਕਾਉਣ ਲਈ ਕੋਈ ਸਾਂਝਾ ਮਾਂਝਾ ਕਮਰਾ ਵੀ ਨਹੀਂ ਬਚਿਆ। ਸੜਕਾਂ ਕਿਨਾਰੇ ਬੈਠਣਾ ਜਾਂ ਬਿਨਾ ਕੁਝ ਸੋਚੇ ਤੁਰਦੇ ਜਾਣਾ ਇਹਨਾਂ  ਦੀ ਤਕਦੀਰ ਬਣ ਗਈ ਹੈ। ਸੜਕ ਕਿਨਾਰੇ ਬੈਠਿਆਂ ਨੂੰ ਤਾਂ ਕੋਈ "ਦਾਨੀ ਸੰਸਥਾ" ਦੋ ਫੁਲਕੇ ਤੇ ਦਾਲ ਸਬਜ਼ੀ ਵੀ ਫੜਾ ਦੇਂਦੀ ਹੈ ਹੋਰ ਕਿਸੇ ਥਾਂ ਤਾਂ ਇਹ ਵੀ ਨਹੀਂ ਕੋਈ ਉਮੀਦ ਨਹੀਂ। ਇਸਦੇ ਨਾਲ ਹੀ ਦਿਲਚਸਪ ਗੱਲ ਇਹ ਕਿ ਇਹਨਾਂ ਦੇ ਨਾਵਾਂ ਤੇ ਆਇਆ ਰਾਸ਼ਨ ਵੱਡੇ ਵੱਡੇ ਲੋਕਾਂ ਨੇ ਆਪਣੇ ਗੁਦਾਮਾਂ ਵਿੱਚ ਲੁਕਵਾ ਲਿਆ ਹੈ। ਪਤਾ ਨਹੀਂ ਇਸ ਦੇਸ਼ ਦੇ ਸਿਸਟਮ ਨੂੰ ਅੱਗ ਕਦੋਂ ਲੱਗਣੀ ਹੈ!
(ਫੋਟੋ:ਪ੍ਰਦੀਪ ਸ਼ਰਮਾ//ਸ਼ਬਦ:ਰੈਕਟਰ ਕਥੂਰੀਆ)

Thursday, June 06, 2019

ਆਮ ਲੋਕਾਂ ਦੀ ਪਹੁੰਚ ਤੋਂ ਦੂਰ ਤਾਂ ਨਹੀਂ ਕੀਤਾ ਜਾ ਰਿਹਾ ਲੁਧਿਆਣਾ ਦਾ ਰੱਖ ਬਾਗ?

ਚੰਗਾ ਹੋਵੇ ਜੇ ਪ੍ਰਬੰਧਾਂ ਵਿੱਚ ਆਮ ਲੋਕਾਂ ਨੂੰ ਵੀ ਭਾਈਵਾਲ ਬਣਾਇਆ ਜਾਵੇ 

ਲੁਧਿਆਣਾ: 6 ਜੂਨ 2019: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::  
ਦੇਸ਼ ਭਰ ਵਿੱਚ ਪਬਲਿਕ ਪ੍ਰਾਪਰਟੀਆਂ ਨੂੰ ਸਾਂਭ ਸੰਭਾਲ ਲਈ ਜ਼ਰੂਰੀ ਦੱਸ ਕੇ ਨਿਜੀ ਸੰਸਥਾਨਾਂ ਦੇ ਹਵਾਲੇ ਕਰਨ ਦਾ ਜਿਹਡ਼ਾ ਰੁਝਾਣ ਜ਼ੋਰ ਫਡ਼ ਰਿਹਾ ਹੈ ਉਸ ਦਾ ਅਸਰ ਲੁਧਿਆਣਾ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਥੋਂ ਦੀ ਪ੍ਰਸਿੱਧ ਪਬਲਿਕ ਪ੍ਰਾਪਰਟੀ ਰੱਖਬਾਗ ਹੁੰਦਾ ਸੀ ਜਿਸਨੂੰ ਪਿਛਲੇ ਕੁਝ ਅਰਸੇ ਤੋਂ ਇੱਕ ਨਿਜੀ ਫਰਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਨਿਜੀ ਫਾਰਮ ਦੇ ਕੰਟਰੋਲ ਹੇਠ ਆਉਣ ਨਾਲ  ਖੂਬਸੂਰਤੀ ਵੀ ਵਧੀ ਹੈ ਅਤੇ ਰੱਖ ਰਖਾਵ ਵੀ ਸੁਧਰਿਆ ਹੈ। ਇਹੁਹੀ ਬਾਗ ਹੈ ਜਿੱਥੇ ਬਹੁਤ ਸਾਲਾਂ ਤੱਕ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ। ਫਿਰ ਹੋਲੀ ਹੋਲੀ ਯੋਗ ਸਾਧਨਾ ਕਰਾਉਣ ਵਾਲੇ ਗਰੁੱਪ ਇਥੇ ਆਉਣ ਲੱਗੇ। ਉਹਨਾਂ ਨੇ ਇਥੋਂ ਦੀ ਸਾਫ ਸਫਾਈ ਆਪਣੇ ਤੌਰ ਤੇ ਸ਼ੁਰੂ ਕੀਤੀ। ਪਰ ਉਹ ਵੀ ਅਕਸਰ ਆਪਣੀ ਆਪਣੀ ਵਰਤੋਂ ਵਾਲਾ ਇਲਾਕਾ ਹੀ ਸਾਫ ਕਰਦੇ ਸਨ ਅਤੇ ਬਾਕੀ ਛੱਡ ਦੇਂਦੇ ਸਨ। ਫਿਰ ਮੈਡੀਟੇਸ਼ਨ ਵਾਲੇ ਸੰਗਠਨਾਂ ਨੇ ਵੀ ਇਸ ਬੈਗ ਵੱਲ ਕਦਮ ਵਧਾਏ। ਇਸ ਨਾਲ ਕੁਝ ਹੋਰ ਤਰੱਕੀ ਹੋਈ। ਇਸਤੋਂ ਬਾਅਦ ਗੀਤ ਸੰਗੀਤ ਨਾਲ ਸਬੰਧਤ ਗਰੁੱਪ ਵੀ ਆਉਣ ਲੱਗੇ। ਆਖਿਰ ਇਸ ਨੂੰ ਰੈਗੂਲਰ ਰੱਖਰਖਾਵ ਲਈ ਇੱਕ ਬਹੁਤ ਵੱਡੀ ਫਰਮ ਦੇ ਹਵਾਲੇ ਕਰ ਦਿੱਤਾ ਗਿਆ। ਇਸ ਫਾਰਮ ਵੱਲੋਂ ਕੰਟਰੋਲ ਸੰਭਾਲੇ ਜਾਣ ਮਗਰੋਂ ਸੁਧਾਰ ਵਿੱਚ ਹੋਰ ਵੀ ਤੇਜ਼ੀ ਆਈ। ਇਸਦੇ ਨਾਲ ਹੀ ਕੁਝ ਸਮੱਸਿਆਵਾਂ ਵੀ ਖੜੀਆਂ ਹੋਣ ਲੱਗ ਪਈਆਂ। 
ਜ਼ਿਕਰਯੋਗ ਹੈ ਕਿ ਇਹ ਉਹ ਬਾਗ ਹੈ ਜਿੱਥੇ ਦਰਮਿਆਨੇ ਤਬਕੇ ਦੇ ਮੱਧ ਵਰਗੀ ਲੋਕ ਆਪਣੇ ਬੱਚਿਆਂ ਨੂੰ ਘੁਮਾਉਣ ਲਈ ਲੈ ਆਉਂਦੇ ਹਨ। ਆਪਣੇ ਮੋਬਾਈਲ ਜਾਂ ਹੋਰ ਨਿੱਕੇ ਕੈਮਰਿਆਂ ਨਾਲ ਆਪਣੇ ਬੱਚਿਆਂ ਦੀਆਂ ਫੋਟੋ ਖਿੱਚਦੇ ਹਨ ਅਤੇ ਕੁਝ ਸਕੂਨ ਦੇ ਪਲ ਇਥੇ ਗੁਜ਼ਾਰਨ ਮਗਰੋਂ ਫਿਰ ਜ਼ਿੰਮੇਵਾਰੀਆਂ ਵਾਲੀ ਗੰਭੀਰ ਦੁਨੀਆ ਵਿੱਚ ਪਰਤ ਜਾਂਦੇ ਹਨ। ਜਦੋਂ ਤੋਂ ਰੱਖ ਬਾਗ ਨੂੰ ਇੱਕ ਨਿਜੀ ਫਰਮ ਦੇ ਹਵਾਲੇ ਕੀਤਾ ਗਿਆ ਹੈ ਉਦੋਂ ਤੋਂ ਇਸ ਲਗਾਤਾਰ "ਨਿਜੀ ਪ੍ਰਾਪਰਟੀ" ਬਣਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਮਹਿਸੂਸ ਹੋਣ ਲੱਗ ਪਈਆਂ ਹਨ। ਇਹੀ ਸਿਲਸਿਲਾ ਜਾਰੀ ਰਿਹਾ ਤਾਂ ਇਹ ਬਾਗ ਵੀ ਸਿਰਫ ਅਮੀਰਾਂ ਦੇ ਆਉਣ ਜਾਣ ਵਾਲੀ ਥਾਂ ਹੀ ਰਹਿ ਜਾਵੇਗਾ। ਇਥੇ ਹੁਣ ਵੀ ਬਾਗ ਦੇ ਅੰਦਰ ਤਾਇਨਾਤ ਸੁਰੱਖਿਆ ਕਰਮਚਾਰੀ ਕਿਸੇ ਨੂੰ ਆਪਣੀ ਜਾਂ ਆਪਣੇ ਬੱਚਿਆਂ ਦੀ ਤਸਵੀਰ ਨਹੀਂ ਖਿੱਚਣ ਦੇਂਦੇ। ਦੂਜੇ ਪਾਸੇ ਖੁਦ ਇਹ ਫਰਮ ਬਾਗ ਦੇ ਅੰਦਰ ਹੀ ਆਪਣੀਆਂ ਸਾਰੀਆਂ ਵਪਾਰਿਕ ਸਰਗਰਮੀਆਂ ਚਲਾਉਂਦੀ ਹੈ। 
ਇਸੇ ਦੌਰਾਨ ਗ਼ੈਰ ਸਰਕਾਰੀ ਸੰਸਥਾ "ਸੋਸ਼ਲ ਰਿਫੌਰਮਜ਼" ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਦੋਸ਼ ਲਗਾਇਆ ਕਿ ਰੱਖਬਾਗ ਦੀ ਸਾਂਭ ਸੰਭਾਲ ਕਰ ਰਹੀ ਏਜੰਸੀ ਵਲੋਂ ਨਗਰ ਨਿਗਮ ਨਾਲ ਕੀਤੇ ਇਕਰਾਰਨਾਮੇ ਦੀਆਂ ਕੁਝ ਸ਼ਰਤਾਂ ਦਾ ਲਗਾਤਾਰ ਉਲੰਘਣ ਕੀਤਾ ਜਾ ਰਿਹਾ ਹੈ, ਜਿਸ ਵੱਲ ਪ੍ਰਸ਼ਾਸਨ ਵਲੋਂ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸ੍ਰੀ ਗੁਪਤਾ ਨੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ 2005 ਤਹਿਤ ਮੰਗੀ ਜਾਣਕਾਰੀ ਦੇ ਜਵਾਬ 'ਚ ਨਗਰ ਨਿਗਮ ਵਲੋਂ ਕੰਪਨੀ ਨਾਲ ਹੋਏ ਇਕਰਾਰਨਾਮੇ ਦੀ ਕਾਪੀ ਮੁਹੱਈਆ ਕਰਾਈ ਗਈ ਹੈ, ਉਸ ਵਿਚ ਲਿਖਿਆ ਹੈ ਕਿ ਕੰਪਨੀ ਰੱਖਬਾਗ ਦੇ ਐਾਟਰੀ ਸਥਾਨ 'ਤੇ 6 ਗੁਣਾ 3 ਦਾ ਬੋਰਡ ਲਾ ਸਕੇਗੀ, ਪ੍ਰੰਤੂ ਰੱਖਬਾਗ ਅੰਦਰ ਕਈ ਜਗ੍ਹਾ ਬੋਰਡ ਲੱਗੇ ਹਨ। ਇਹਨਾਂ ਬੋਰਡਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਬਾਗ ਸਥਾਪਿਤ ਹੀ ਇਸ ਫਾਰਮ ਦੇ ਬਜ਼ੁਰਗਾਂ ਨੇ ਕੀਤਾ ਸੀ। ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਰੱਖਬਾਗ ਅੰਦਰ ਵਪਾਰਕ ਸਰਗਰਮੀ ਨਹੀਂ ਕੀਤੀ ਜਾ ਸਕੇਗੀ, ਪ੍ਰੰਤੂ ਕੰਪਨੀ ਵਲੋਂ ਅੰਦਰ ਇਕ ਦੁਕਾਨ ਖੋਲ੍ਹੀ ਹੋਈ ਹੈ, ਜਿੱਥੇ ਸਾਈਕਲ ਕਿਰਾਏ 'ਤੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਝੂਲਿਆਂ ਤੋਂ ਵੀ ਕਿਰਾਇਆ ਵਸੂਲਿਆ ਜਾ ਰਿਹਾ ਹੈ। ਇਹ ਕਿਰਾਇਆ ਏਨਾ ਜ਼ਿਆਦਾ ਹੈ ਕਿ ਹੁਣ ਆਮ ਵਿਅਕਤੀ ਦੀ ਜੇਬ ਤੋਂ ਬਾਹਰ ਦੀ ਗੱਲ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਨਾਲ ਹੋਏ ਇਕਰਾਰਨਾਮੇ ਦੀਆਂ ਸ਼ਰਤਾਂ ਪੂਰਨ ਤੌਰ 'ਤੇ ਲਾਗੂ ਕੀਤੀਆਂ ਜਾਣ। ਇਸ ਸਬੰਧੀ ਸੰਪਰਕ ਕਰਨ ਤੇ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾਡ਼ ਨੇ ਦੱਸਿਆ ਕਿ ਇਕਰਾਰਨਾਮੇ ਦੀ ਘੋਖ ਕਰਕੇ ਲੁਡ਼ੀਂਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਫਰਮ ਦੀ ਪਹੁੰਚ ਉੱਪਰ ਤੱਕ ਹੈ।                                   (ਤਸਵੀਰਾਂ-ਪੰਜਾਬ ਸਕਰੀਨ)

Saturday, April 20, 2019

SCD ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ

ਫਿਰਕੂ ਅਨਸਰਾਂ ਦੇ ਖਿਲਾਫ ਖੁੱਲ ਕੇ ਆਏ ਸਿਆਸੀ  ਅਤੇ  ਸਮਾਜੀ ਸੰਗਠਨ
ਪ੍ਰਸਿੱਧ ਪ੍ਰਗਤੀਸ਼ੀਲ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਕਿਸੇ ਪੁਰਾਣੇ ਨਾਟਕ ਦਾ ਇੱਕ ਦ੍ਰਿਸ਼ 
ਲੁਧਿਆਣਾ: 19 ਅਪਰੈਲ 2019: (ਪੰਜਾਬ ਸਕਰੀਨ ਟੀਮ)::
ਡਰਾਮੇ ਦਾ ਨਿਰਦੇਸ਼ਕ ਵਿੱਕੀ 
ਡਰਾਮੇ ਦੀ ਲੇਖਿਕਾ ਰਸਿਕਾ ਅਗਾਸ਼ੇ 
ਪ੍ਰਗਤੀਸ਼ੀਲ ਧਿਰਾਂ ਅਤੇ ਉਹਨਾਂ ਦੇ ਵਿਰੋਧੀ ਇੱਕ ਵਾਰ ਫੇਰ ਆਹਮੋ ਸਾਹਮਣੇ ਹਨ। ਕਦੇ ਗੌਰੀ ਲੰਕੇਸ਼ ਦਾ ਕਤਲ,  ਕਦੇ ਇੰਡੋਰ ਵਿੱਚ ਇਪਟਾ 'ਤੇ ਹਮਲਾ ਅਤੇ ਹੁਣ ਲੁਧਿਆਣਾ ਵਿੱਚ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਖਿਲਾਫ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ। ਜ਼ਿਕਰਯੋਗ ਹੈ ਕਿ ਇਹ ਉਹੀ ਕਾਲਜ ਹੈ ਜਿਸ ਵਿੱਚ ਫ਼ਿਲਮੀ ਦੁਨੀਆ ਰਾਹੀਂ ਸਾਡੇ ਸਮਾਜ ਨੂੰ ਅਣਗਿਣਤ ਯਾਦਗਾਰੀ ਗੀਤ ਦੇਣ ਵਾਲੇ ਸ਼ਹਿਰ ਲੁਧਿਆਣਵੀ ਸਾਹਿਬ ਨੇ ਪੜ੍ਹਾਈ ਕੀਤੀ ਸੀ। ਹੁਣ ਕਾਲਜ ਦੇ ਪ੍ਰਬੰਧਕਾਂ ਉੱਤੇ ਬਜਰੰਗ ਦਲ ਨਾਮ ਦੇ ਹਿੰਦੂ ਸੰਗਠਨ ਨੇ ਦੋਸ਼ ਲਾਇਆ ਹੈ ਕਿ ਇਸ ਕਾਲਜ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਨਾਟਕ ਖੇਡਿਆ ਗਿਆ ਹੈ। 
ਇਸ ਤੇ ਆਪਣਾ ਸਭ ਤੋਂ ਪਹਿਲਾ ਅਤੇ ਤਿੱਖਾ ਪਰਤੀਕਰਮ ਪ੍ਰਗਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਨੇ ਇਸ ਸਾਰੇ ਵਰਤਾਰੇ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਲੁਧਿਆਣਾ ਵਿੱਚ ਸਥਿਤ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਹੋਏ "ਮਿਊਜ਼ੀਅਮ" ਨਾਮਕ ਨਾਟਕ ਨੂੰ ਦਿਖਾਉਣ ਤੇ ਬਜਰੰਗ ਦੱਲ ਦੇ ਦਬਾਅ ਹੇਠ ਪ੍ਰਿਂਸੀਪਲ, ਇੱਕ ਅਧਿਆਪਕ ਅਤੇ ਵਿਦਿਆਰਥੀਆਂ ਤੇ ਐਫ਼ ਆਈ ਆਰ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸਨੂੰ ਫ਼ੌਰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਔਰਤਾਂ ਦੇ ਅਧਿਕਾਰਾਂ ਉੱਪਰ ਲਿਖਿਆ ਇਹ ਡਰਾਮਾ ਰਸਿਕਾ ਅਗਾਸੇ ਨਾਮ ਦੀ ਮਰਾਠੀ ਕਲਾਕਾਰ ਦੁਆਰਾ ਲਿਖਿਆ ਗਿਆ ਹੈ ਤੇ ਵਿੱਕੀ ਮਹੇਸਰੀ ਦੇ ਨਿਰਦੇਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਪਰਮਾਣਿਤ ਹੈ ਅਤੇ 250 ਕਾਲਜਾਂ ਦੇ ਯੂਥ ਫ਼ੈਸਟੀਵਲ ਵਿੱਚ ਪਹਿਲੇ ਨੰਬਰ ਵਿੱਚ ਰਿਹਾ ਹੈ। ਇਹ ਉੱਤਰ ਭਾਰਤ ਦੀਆਂ 32 ਯੂਨੀਵਰਸਿਟੀਆਂ ਦੇ ਫ਼ੈਸਟੀਵਲ ਵਿੱਚ ਚੌਥੇ ਸਥਾਨ ਤੇ ਰਿਹਾ ਹੈ। ਇਸ ਵਿੱਚ ਰੂੜ੍ਹੀਵਾਦੀਆਂ ਵਲੋਂ ਔਰਤਾਂ ਦੇ ਅਧਿਕਾਰਾਂ ਦੇ ਹਨਨ ਤੇ ਸੁਆਲ ਉਠਾਇਆ ਗਿਆ ਹੈ। ਪਰ ਬਜਰੰਗ ਦਲੀਆਂ ਦੁਆਰਾ ਬਿਨਾ ਇਸਨੂੰ ਦੇਖੇ ਪੂਰਬ ਨਿਯੋਜਿਤ ਸਾਜ਼ਿਸ਼ ਦੇ ਤਹਿਤ ਇਸਤੇ ਬਾਵੇਲਾ ਖੜਾ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਬਿਨਾ ਜਾਂਚ ਕੀਤੇ ਕੇਸ ਦਰਜ ਕਰ ਲਿਆ। ਕਿਉਂਕਿ ਪਿ੍ਰੰਸੀਪਲ ਦਾ ਕਹਿਣਾ ਹੈ ਕਿ ਇਸਨੂੰ ਸ਼ੁਰੂ ਹੋਣ ਦੇ 2-3 ਮਿੰਟਾ ਬਾਦ ਹੀ ਰੋਕ ਦਿੱਤਾ ਗਿਆ।  ਸਮਾਜ ਵਿੱਚ ਸਮੇਂ ਸਮੇਂ ਤੇ ਅਨੇਕਾਂ ਲੋਕਾਂ ਨੇ ਸੁਧਾਰ ਦੀ ਗੱਲ ਕੀਤੀ ਹੈ। ਇਹਨਾਂ ਵਿੱਚ ਭਗਤੀ ਲਹਿਰ ਦੇ ਪਰਮੁੱਖ ਸ਼੍ਰੀ ਗੁਰੂ ਨਾਨਕ ਦੇਵ, ਸੰਤ ਕਬੀਰ ਤੇ ਬਾਬਾ ਨਾਮਦੇਵ ਰਹੇ ਹਨ ਜਿਹਨਾਂ ਨੇ ਉਸ ਵੇਲੇ ਰੂੜ੍ਹੀਵਾਦ ਦੇ ਖਿਲਾਫ਼ ਅਵਾਜ਼ ਚੁੱਕੀ।  ਅੱਜ ਫਿਰ ਗਿਣੀ ਮਿੱਥੀ ਨੀਤੀ ਦੇ ਤਹਿਤ ਆਰ ਐਸ ਅੇਸ ਅਪਣੀਆਂ ਸੰਸਥਾਵਾਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰੀਸ਼ਦ ਆਦਿ ਹਿੰਦੂ ਧਰਮ ਨੂੰ ਤੋੜ ਮਰੋੜ ਕੇ  ਰੂੜ੍ਹੀਵਾਦ ਵੱਲ ਲਿਜਾ ਰਹੀਆਂ ਹਨ ਤੇ ਹਿੰਦੂ ਧਰਮ ਦੇ ਸਭ ਨੂੰ ਸਮੋਅ ਲੈਣ ਦੇ ਸਭਿਆਚਾਰ ਤੇ ਸ਼ਕਤੀ ਨੂੰ ਖਤਮ ਕਰਨ ਤੇ ਤੁਲੀਆਂ ਹਨ। ਇਸ ਐਫ਼ ਆਈ ਆਰ ਨੂੰ ਫ਼ੌਰਨ ਵਾਪਿਸ ਲਿਆ ਜਾਏ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹਨ ਕਮਰੇਡ ਡੀ ਪੀ ਮੌੜ-ਜ਼ਿਲਾ ਸਕੱਤਰ, ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਗੁਰਨਾਮ ਸਿੱਧੂ, ਐਮ ਐਸ ਭਾਟੀਆ।  
ਇਸੇ ਦੌਰਾਨ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ, ਪਾਰਟ ਟਾਈਮ ਟੀਚਰਜ਼ ਐਸੋਸੀਏਸ਼ਨ ਅਤੇ ਗੈਸਟ ਫੈਕਲਟੀ ਟੀਚਰਜ਼ ਐਸੋਸੀਏਸ਼ਨ ਨੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੀ ਸਕਾਰਾਤਮਕ ਇਮੇਜ ਨੂੰ ਖਰਾਬ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਹੈ। ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵੱਲੋਂ ਇਹ ਸਪਸ਼ਟ ਕੀਤਾ ਹੈ ਕਿ ਕਾਲਜ ਦੀ ਅਲੂਮਨਾਈ ਮੀਟ ਦੌਰਾਨ ਅਜਿਹਾ ਕੁਝ ਨਹੀਂ ਵਾਪਰਿਆ ਜਿਸਦਾ ਮਕਸਦ ਕਿਸੇ ਵੀ ਧਿਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋਵੇ। ਕਾਲਜ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੇਂਦਰ ਹੈ ਅਤੇ ਇਥੇ ਹਰ ਇਕ ਦੀ ਭਾਵਨਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਕੁਝ ਧਿਰਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵਿਰੁੱਧ ਅਖਬਾਰਾਂ ਵਿਚ ਗਲਤ ਬਿਆਨੀ ਫਿਰਕੂ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਤੱਥਾਂ ਤੇ ਅਧਾਰਿਤ ਨਹੀਂ ਹੈ। ਜੇਕਰ ਕਾਲਜ ਵਿਰੁੱਧ ਦਰਜ ਸ਼ਿਕਾਇਤ ਵਾਪਸ ਨਾ ਲਈ ਗਈ ਤਾਂ ਐਸੋਸੀਏਸ਼ਨਾਂ ਵੱਡੇ ਸੰਘਰਸ਼ ਦਾ ਐਲਾਨ ਕਰਨਗੀਆਂ। 
ਵਿੱਕੀ ਮਹੇਸ਼ਰੀ ਨੇ ਸਪਸ਼ਟ ਕੀਤਾ ਹੈ ਕਿ ਗੌਰਮਿੰਟ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਖੇਡੇ ਨਾਟਕ "#ਮਿਊਜੀਅਮ" 'ਤੇ ਇਤਰਾਜ਼ ਲਗਾ ਕੇ ਬਜਰੰਗ ਦਲ ਨੇ ਕਾਲਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਉੱਤੇ ਮੁਕੱਦਮਾ ਦਰਜ । ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਰੇਕ ਢੰਗ ਤਰੀਕੇ ਨਾਲ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸਦਾ ਸੂਤਰਧਾਰ ਵੀ ਕਾਲਜ ਦਾ ਇੱਕ ਪ੍ਰੋਫੈਸਰ ਹੀ ਹੈ। ਅਸੀਂ ਸਾਜਿਸ਼ ਕਰਤਾਵਾਂ ਵੱਲੋਂ ਕੀਤੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ। ਇਹ ਨਾਟਕ ਇਸਤੋਂ ਪਹਿਲਾਂ Vicky Mahesari Harpal Jamarai ਤੇ Avtar Singh ਦੀ ਨਿਰਦੇਸ਼ਨਾ ਹੇਠ ਫਿਰੋਜਪੁਰ ਦੇ ਇੱਕ ਕਾਲਜ ਵੱਲੋਂ ਆਪਣੀ ਵਜਨਦਾਰ ਪਰਫਾਰਮੈਂਸ ਦਿੰਦਿਆਂ ਇੰਟਰ ਜੋਨ ਦੇ 250 ਕਾਲਜਾਂ ਵਿੱਚੋਂ ਅੱਵਲ ਰਿਹਾ ਹੈ। ਇਹ ਨਾਟਕ ਚੰਡੀਗੜ੍ਹ ਵਿੱਚ ਹੋਏ ਦੇਸ਼ ਦੀਆਂ 32 ਯੂਨੀਵਰਸਿਟੀਆਂ ਦੇ ਨੌਰਥ ਜੋਨ ਦੇ ਕੰਪੀਟੀਸ਼ਨ ਵਿੱਚ ਚਰਚਾ ਦਾ ਮੁੱਖ ਕੇਂਦਰ ਰਿਹਾ ਹੈ। ਨਾਟਕ ਦੀ ਕਹਾਣੀ ਆਸਿਫਾ ਅਤੇ ਇਤਿਹਾਸ ਮਿਥਿਹਾਸ ਦੀਆਂ ਉਹਨਾਂ ਔਰਤ ਪਾਤਰਾਂ ਦੁਆਲੇ ਘੁੰਮਦੀ ਹੈ, ਜਿਹਨਾਂ ਨੂੰ ਸਮਾਜ ਉੱਪਰ ਕਾਬਜ਼ ਵੇਲੇ ਦੇ ਢਾਂਚੇ ਨੇ ਇਨਸਾਫ਼ ਨਹੀਂ ਦਿੱਤਾ। ਅੱਜ ਜੋ ਵਿਚਾਰਧਾਰਾ ਦੇਸ਼ ਦੀ ਸੱਤਾ ਉੱਤੇ ਬਿਰਾਜਮਾਨ ਹੈ, ਬੇਇਨਸਾਫ਼ੀਆਂ ਦੀ ਅਲੰਬਰਦਾਰ ਹੈ। ਉਹ BJP ਤੇ RSS ਦੇ ਰੂਪ ਵਿੱਚ ਕੇਵਲ ਆਪਣੀ ਪ੍ਰਸੰਸਾ ਅਤੇ ਵਡਿਆਈ ਦੇ ਸੋਹਲੇ ਹੀ ਸੁਣਨਾ ਚਾਹੁੰਦੀ ਹੈ। ਉਸਨੂੰ ਕਿਸੇ ਤਰ੍ਹਾਂ ਦੀ ਆਲੋਚਨਾ ਜਾਂ ਟਿੱਪਣੀ ਬਰਦਾਸ਼ਤ ਨਹੀਂ, ਜੋ ਉਸਦੇ ਦਾਗੀ ਕਿਰਦਾਰ ਨੂੰ ਨੰਗਾ ਕਰਦੀ ਹੋਵੇ। ਉਹ ਅਤੀਤ ਦੇ ਆਪਣੇ "ਆਦਰਸ਼ਾਂ" ਅਤੇ ਵਰਤਮਾਨ "ਮਹਾਂਰਥੀਆਂ" ਨੂੰ ਕਟਹਿਰੇ ਵਿੱਚ ਦੋਸ਼ੀਆਂ ਵਜੋਂ ਖੜੇ ਦੇਖ ਕੇ ਕ੍ਰੋਧਿਤ ਹੁੰਦੀ ਹੈ। ਅਸੀਂ ਸਭਨਾਂ ਲਈ ਇਨਸਾਫ਼ ਵਾਸਤੇ-ਬੇਇਨਸਾਫੀਆਂ ਦੇ ਸ਼ਿਕਾਰ ਸਭਨਾਂ ਲੋਕਾਂ, ਕਲਾਕਾਰਾਂ, ਲੇਖਕਾਂ ਅਤੇ ਹੋਰਨਾਂ ਨੂੰ ਇਕਜੁੱਟਤਾ ਦੀ ਅਪੀਲ ਕਰਦੇ ਹਾਂ। ਅੱਜ ਸੱਤਾ ਦੀ ਚੰਡਾਲ ਜੁੰਡਲੀ ਵੱਲੋਂ ਮੁਲਕ ਦੀ ਬਹੁਗਿਣਤੀ ਨੂੰ ਦਹਿਸ਼ਤ ਦੇ ਸਾਏ ਹੇਠ ਨਪੀੜਨ ਦੀ ਇਜਾਜ਼ਤ ਦੇਣਾ, ਕੱਲ੍ਹ ਨੂੰ ਖੁਦ ਨਪੀੜੇ ਜਾਣਾ ਸਾਬਿਤ ਹੋਵੇਗਾ।
ਉਘੇ ਕਲਾਕਾਰ ਬਲਕਾਰ ਸਿੱਧੂ ਨੇ ਇਪਟਾ-ਲੁਧਿਆਣਾ, ਇਪਟਾ- ਪੰਜਾਬ ਅਤੇ ਇਪਟਾ-ਚੰਡੀਗੜ੍ਹ ਵੱਲੋਂ ਸਾਂਝੇ ਤੌਰ 'ਤੇ ਕਿਹਾ ਹੈ ਕਿ ਇੱਕ ਤਾਂ ਉਕਤ ਮੁਕੱਦਮੇ ਦੀ ਪੈਰਵੀ ਕਰਨ ਲਈ ਕ਼ਾਨੂਨੀ ਚਾਰਾਜੋਈ ਕਰਦੇ ਹੋਏ ਕੋਈ ਮਾਹਿਰ ਵਕੀਲ ਕੀਤਾ ਜਾਵੇ। ਦੂਜਾ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਾਕਿਆ ਬਾਰੇ ਜਾਣੂ ਕਰਵਾਇਆ ਜਾਵੇ ਤੀਜਾ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਕੱਟੜਵਾਦੀ, ਪਿਛਾਖੜ ਅਤੇ ਕਾਲੀਆਂ ਤਾਕਤਾਂ ਦੇ ਇਸ ਹਮਲੇ ਦੇ ਖ਼ਿਲਾਫ਼ ਅਵਾਮ ਨੂੰ ਜਾਗਰੂਕ ਕਰਨ ਲਈ ਲਾਮਬੰਦੀ ਕੀਤੀ ਜਾਵੇ। ਹੁਣ ਦੇਖਣਾ ਹੈ ਕਿ ਇਪਟਾ ਅਤੇ ਹੋਰ ਸਟੇਜ ਸੰਗਠਨ ਇਸ ਪ੍ਰਤੀ ਕਿੰਨੇ ਕੁ ਜਾਗਰੂਕ ਹੁੰਦੇ ਹਨ। 
ਸਬੰਧਤ ਪੋਸਟਾਂ:

Wednesday, March 27, 2019

ਪੰਜਾਬੀ ਨਾਟਕਾਂ ਨੂੰ ਲੈ ਕੇ ਰੰਗਕਰਮੀ ਸੰਜੀਵਨ ਦਾ ਦਰਦ

 27 March  2019: 10: 37 AM  Whatsapp 
ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾ ਹੀ ਨਿਰਦੇਸ਼ਕ 
ਦੋਸਤੋ,
ਅੱਜ ਸੰਸਾਰ ਭਰ ਦੇ ਨਾਟ-ਕਰਮੀਆਂ ਦਾ ਦਿਹਾੜਾ ਮਨਾਇਆਂ ਜਾ ਰਿਹਾ ਹੈ। ਮੇਰੇ ਵੱਲੋਂ ਆਪਣੇ ਰੰਗਕਰਮੀ ਭਾਈਚਾਰੇ ਨੂੰ ਮੁਬਾਰਕਬਾਦ। ਜਿਹੜੇ ਸਿਰੜੀ, ਸਿਦਕੀ ਅਤੇ ਆਪਣੀ ਲਗਨ ਵਿਚ ਮਗਨ ਨਾਟ-ਕਰਮੀ ਮਹੀਨੇ ਦੇ ਵੀਹ-ਪੰਚੀ ਦਿਨ ਪੰਜਾਬ ਦੇ ਕੋਨੋ ਕੋਨੇ ਵਿਚ ਰੰਗਮੰਚ  ਦੇ ਜ਼ਰੀਏ ਲੋਕਾਈ ਦੀ ਬਾਤ ਪਾਉਂਦੇ ਹਨ।ਉਨਾਂ ਲਈ ਦਾ ਹਰ ਵਰ੍ਹੇ ਦਾ ਹਰ ਦਿਨ ਹੀ ਰੰਗਮੰਚ ਦਿਵਸ ਹੈ।ਉਨਾਂ ਦਾ ਦਿੱਲੋਂ ਸਤਿਕਾਰ।
ਵਿਸ਼ਵ, ਖਾਸ ਕਰਕੇ ਯੂਰਪ ਦੇ ਮੁਕਾਬਲੇ, ਭਾਰਤ ਵਿਚ ਨਾਟਕ ਦੀ ਸਥਿਤੀ, ਭਾਰਤੀ ਨਾਟਕ ਦੇ ਮੁਕਾਬਲੇ ਪੰਜਾਬੀ ਨਾਟਕ ਦੀ ਸਥਿਤੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।ਸਾਡਾ ਪੰਜਾਬੀ ਨਾਟਕ /ਰੰਮਮੰਚ ਰੋਟੀ ਰੋਜ਼ੀ ਦਾ ਵਸੀਲਾ ਨਹੀਂ ਬਣ ਸਕਿਆ। ਜਦ ਕਿ ਯੂਰਪੀ ਮੁਲਕਾਂ ਵਿਚ ਨਾਟਕ ਰਾਂਹੀ ਖੁਸ਼ਹਾਲ ਅਤੇ ਸਨਮਾਨਯੋਗ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੈ। ਉਥੇ ਨਾਟਕਾਂ ਦੇ ਮੰਚਣ ਪੰਝੀ-ਤੀਹ ਸਾਲ ਲਗਾਤਾਰ ਚੱਲ ਸਕਦੇ ਹਨ।
ਪੰਜਾਬੀ ਨਾਟਕ ਬਾਰੇ ਕਈ ਵਿਦਵਾਨ ਦੋਸਤਾਂ ਦੀ ਰਾਏ ਹੈ ਕਿ ਪੰਜਾਬੀ ਨਾਟਕ/ਰੰਗਮੰਚ ਭਾਰਤ ਦੀਆਂ ਹੋਰਾਂ ਜ਼ੁਬਾਨਾਂ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗਰੀਬ ਹੈ। ਹੈਰਾਨੀ ਦੀ ਹੱਦ ਓਦੋਂ ਨਹੀਂ ਰਹਿੰਦੀ ਜਦੋਂ ਇਹ ਵਿਚਾਰ ਉਨਾਂ ਵਿਦਵਾਨਾਂ ਦੀ ਹੁੰਦੀ ਹੈ ਜਿਨਾਂ ਹਿੰਦੋਸਤਾਨ ਦੇ ਵਿਕਸਤ ਅਤੇ ਅਮੀਰ ਜ਼ੁਬਾਨਾਂ ਦੇ ਰੰਗਮੰਚ ਦੀਆਂ ਜ਼ੁਬਾਨਾਂ ਤਾਂ ਕੀ ਕਦੇ ਪੰਜਾਬੀ ਨਾਟਕਾਂ ਨੂੰ ਵੀ ਗੰਭੀਰਤਾ ਨਾਲ ਪੜਿਆ/ਦੇਖਿਆ ਹੁੰਦਾ।
 ਪੰਜਾਬੀ ਨਾਟਕ ਗਿੱਧੇ, ਸੁਆਂਗ, ਬਾਜ਼ੀਆਂ,ਨਕਲਾਂ ਦੇ ਜ਼ਰੀਏ ਇਕ ਸਦੀ ਤੋਂ ਵੱਧ ਦਾ ਸਫਰ ਤਹਿ ਕਰ ਚੁੱਕਾ ਹੈ। ਆਈ.ਸੀ. ਨੰਦਾ ਦੇ ਪਹਿਲੇ ਨਾਟਕ ‘ਦੁਲਹਨ’ ਤੋਂ ਲੈ ਕੇ ਹੁਣ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦੀ ਕਲਮ ਨਾਟਕ-ਲੇਖਣੀ ਦੇ ਖੇਤਰ ਵਿਚ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਜੁੱਟੀ ਹੋਈ। ਕਈ ਨਾਟਕਕਾਰਾਂ ਨੇ ਅੰਤਰਰਾਸ਼ਟਰੀ/ਰਾਸ਼ਟਰੀ ਪੱਧਰ ਦੇ ਨਾਟਕ ਰਚੇ ਹਨ। ਪਰ ਤ੍ਰਾਸਦੀ ਦੇਖੋ ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾਹੀ ਨਿਰਦੇਸ਼ਕ ਨਸੀਬ ਹੋਇਆ ਹੈ। ਨਾਟਕਕਾਰ ਨੂੰ ਪਹਿਲਾਂ ਤਾਂ ਨਾਟਕ ਲਿਖਣ ਪੈਂਦਾ ਹੈ। ਫੇਰ ਨਿਰਮਾਤਾ ਬਣਕੇ ਖੁੱਦ ਵਿੱਤੀ ਅਤੇ ਹੋਰ ਵਸੀਲੇ ਜਟਾਉਂਣੇ ਪੈਂਦੇ ਹਨ।ਕਈ ਵਾਰ ਤਾਂ ਨਾਟਕ ਵਿਚ ਕੋਈ ਰੋਲ ਵੀ ਕਰਨਾ ਪੈਂਦਾ ਹੈ। ਪਰ ਫੇਰ ਵੀ ਪੰਜਾਬ ਵਿਚ 100 ਦੇ ਕਰੀਬ ਨਾਟ-ਮੰਡਲੀਆਂ ਆਪਣੇ ਪ੍ਰੀਵਾਰਾਂ ਸਮੇਤ ਨਿੱਤ ਦਿਨ ਲੋਕਾਂ ਦੇ ਮਸਲੇ ਉੱਭਰਾਦੇ ਨਾਟਕਾਂ ਦੇ ਮੰਚਣ ਕਰ ਰਹੇ ਹਨ।ਆਪਣੀ ਲਗਨ ਵਿਚ ਮਗਨ ਇਨਾਂ ਸਿਰੜੀ, ਸਿਦਕੀ ਅਤੇ ਨਾਟ-ਕਰਮੀਆਂ ਦੇ ਹੁੰਦੇ-ਸੁੰਦੇ ਜੇ ਅਸੀਂ ਹਾਲੇ ਵਿਦਵਾਨ ਦੋਸਤ ਪੰਜਾਬੀ ਨਾਟਕ/ਰੰਗਮੰਚ ਨੂੰ ਪੱਛੜਿਆ, ਗਰੀਬ, ਨਿਤਾਣਾ ਸਮਝੀ ਜਾਣ ਫੇਰ ਤਾਂ ਨਾ ਕੁੱਝ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਕਿਹਾ ਜਾ ਸਕਦਾ ਹੈ। 1943 ਤੋਂ ਹੌਂਦ ਵਿਚ ਆਈ ਇਪਟਾ ਦਾ ਵੀ ਭਾਰਤੀ ਅਤੇ ਪੰਜਾਬੀ ਨਾਟ-ਖੇਤਰ ਵਿਚ ਜ਼ਿਕਰਯੋਗ ਅਤੇ ਅਹਿਮ ਸਥਾਨ ਹੈ। --ਸੰਜੀਵਨ