8th June 2021 at 6:01 PM
ਸੁਖਵਿੰਦਰ ਸਿੰਘ ਬਿੰਦਰਾ ਨੇ ਫੜੀ ਬਾਂਹ-ਸਰਕਾਰ ਵੱਲੋਂ ਹਰ ਮਦਦ ਦਾ ਭਰੋਸਾ
ਲੁਧਿਆਣਾ: 08 ਜੂਨ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਲੱਗੇ ਲਾਕ ਡਾਊਨ ਦੀ ਮਾਰ ਨੇ ਲੋਕਾਂ ਦੀ ਆਰਥਿਕਤਾ ਤਬਾਹ ਕਰ ਦਿੱਤੀ ਅਤੇ ਤਬਾਹ ਹੋਈ ਅਰਥਿੱਕਤਾ ਨੇ ਮੱਧਵਰਗੀ ਲੋਕਾਂ ਜਿਊਣਾ ਦੂਭਰ ਕਰ ਦਿੱਤਾ। ਜਦੋਂ ਖਰਚੇ ਤਾਂ ਜਾਰੀ ਰਹਿਣ ਪਰ ਆਮਦਨ ਦੇ ਜ਼ਰੀਏ ਬੰਦ ਹੋ ਜਾਣ ਤਾਂ ਘਰਾਂ ਵਿਚਲੀ ਨਿੱਕੀ ਮੋਤੀ ਗੱਲ ਤੇ ਹੁੰਦੀ ਬਹਿਸ ਵੀ ਜਾਨਲੇਵਾ ਮਾਹੌਲ ਬਣਾ ਦੇਂਦੀ ਹੈ। ਅਸੀਂ ਅਸਲੀ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਨਾਲ ਉਸਨੇ ਵਾਪਿਸ ਨਹੀਂ ਮੁੜ ਆਉਣਾ। ਬਰਿੰਦਰ ਕੋਹਲੀ ਫਿਟਨੈਸ ਟ੍ਰੇਨਰ ਸੀ ਅਤੇ ਹੁਣ ਉਹ ਨਹੀਂ ਰਿਹਾ। ਉਸਨੇ ਆਤਮ ਹੱਤਿਆ ਕਰ ਲਈ।
ਜ਼ਿਰਯੋਗ ਹੈ ਕਿ ਇਕ ਨੌਜਵਾਨ ਫਿੱਟਨੈਸ ਟ੍ਰੇਨਰ ਬਰਿੰਦਰ ਕੋਹਲੀ ਜਿਸਦੀ ਉਮਰ ਅਜੇ 3 ਸਾਲ ਦੀ ਹੀ ਸੀ ਉਸਨੇ ਬੀਤੇ ਦਿਨੀਂ ਆਤਮ ਹੱਤਿਆ ਕਰ ਲਈ। ਉਸਦੇ ਦੇ ਪਰਿਵਾਰ ਲਈ ਮੱਦਦ ਦਾ ਹੱਥ ਵਧਾਉਂਦੇ ਹੋਏ, ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਉਨ੍ਹਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਸਦੇ ਇੱਕ ਪਰਿਵਾਰਿਕ ਮੈਂਬਰ ਨੂੰ ਜਲਦ ਨੌਕਰੀ ਦੇਣ ਦਾ ਮਾਮਲਾ ਵੀ ਸਰਕਾਰ ਕੋਲ ਰੱਖਿਆ ਜਾਵੇਗਾ।
ਪੀੜਤ ਦੇ ਘਰ 25000 ਰੁਪਏ ਦੀ ਵਿੱਤੀ ਸਹਾਇਤਾ ਦਿੰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟ੍ਰੇਨਰ ਦੇ 7 ਸਾਲ ਦੇ ਬੇਟੇ ਨੂੰ ਹੋਰ ਵਿੱਤੀ ਸਹਾਇਤਾ ਅਤੇ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਵੀ ਲਿਖਣਗੇ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਜਲਦ ਜਿੰਮ ਖੋਲ੍ਹਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਹੈ ਕਿਉਂਕਿ ਕੋਵਿਡ ਦੀ ਸਥਿਤੀ ਢਲਾਣ ਵੱਲ ਜਾ ਰਹੀ ਹੈ ਤਾਂ ਜੋ ਜਿੰਮ ਦੇ ਮਾਲਕ/ਟ੍ਰੇਨਰ ਆਪਣੇ ਪਰਿਵਾਰ ਦਾ ਗੁਜਰ ਬਸਰ ਕਰ ਸਕਣ।
ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਖੇਡਾਂ ਦੀ ਹੱਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਜਿੰਮ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵਿਸ਼ੇਸ਼ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਇਕ ਇਹ ਹੈ ਕਿ ਉਹ ਖੇਡ ਦੌਰਾਨ ਟੀਮ ਦੀ ਭਾਵਨਾ ਪੈਦਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਉੱਤਮ ਬਣਨ ਵਿਚ ਸਹਿਯੋਗ ਕਰ ਸਕਦੀ ਹੈ।
ਅਜਿਹੀਆਂ ਘਟਨਾਵਾਂ ਦੇ ਖਦਸ਼ੇ ਕਾਰਨ ਜਿੰਮ ਵਾਲਿਆਂ ਨੇ ਬਹੁਤ ਵਾਰ ਸਰਕਾਰ ਨੂੰ ਬੇਨਤੀਆਂ ਵੀ ਕੀਤੀਆਂ। ਅੰਦੋਲਨ ਵੀ ਕੀਤੇ। ਧਰਨੇ ਵੀ ਦਿੱਤੇ ਪਰ ਉਹਨਾਂ ਨੂੰ ਰਾਹਤ ਨਾ ਮਿਲੀ। ਉਹਨਾਂ ਨੂੰ ਬਿਲਡਿੰਗਾਂ ਦੇ ਕਿਰਾਏ ਵੀ ਪੈਂਦੇ ਰਹੇ, ਬਿਜਲੀਆਂ ਦੇ ਬਿਲ ਵੀ ਆਉਂਦੇ ਰਹੇ ਅਤੇ ਹੋਰ ਕਈ ਤਰ੍ਹਾਂ ਦੇ ਖਰਚੇ ਵੀ ਉਠਾਉਣੇ ਪਏ। ਜਿਹਨਾਂ ਕੋਲ ਦੋ ਦੋ ਜਿੰਮ ਸਨ ਉਹਨਾਂ ਵਿੱਚ ਕਈਆਂ ਨੂੰ ਇੱਕ ਇੱਕ ਜਿੰਮ ਬੰਦ ਵੀ ਕਰਨਾ ਪਿਆ ਅਤੇ ਜਿੰਮ ਵਾਲੀਆਂ ਮਸ਼ੀਨਾਂ ਚੁਥਾਈ ਤੋਂ ਵੀ ਘੱਟ ਰੇਟਾਂ ਤੇ ਵੇਚਣੀਆਂ ਪਈਆਂ ਤਾਂ ਕਿ ਗੁਜ਼ਾਰਾ ਚੱਲ ਸਕੇ।
ਮੈਡਮ ਕੋਮਲ ਸ਼ਰਮਾ ਅਤੇ ਉਹਨਾਂ ਦੇ ਪਤੀ ਵਿਨੇ ਸ਼ਰਮਾ ਨੇ ਦੱਸਿਆ ਕਿ ਇਸ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਦੌਰ ਵਿੱਚ ਤਬਾਹ ਹੋ ਚੁੱਕੇ ਹਨ। ਉਹ ਕਰਜ਼ਿਆਂ ਦੇ ਭਾਰ ਹੇਠਾਂ ਏਨਾ ਦੱਬ ਚੁੱਕੇ ਹਨ ਕਿ ਦੁਬਾਰਾ ਉਭਰਨਾ ਸੌਖਾ ਨਹੀਂ ਰਿਹਾ। ਅਜਿਹੇ ਦੌਰ ਵਿੱਚ ਬਰਿੰਦਰ ਕੋਹਲੀ ਦੀ ਖ਼ੁਦਕੁਸ਼ੀ ਬਹੁਤ ਕੁਝ ਦੱਸਦੀ ਹੈ। ਲੋੜ ਹੈ ਇਸ ਇੰਡਸਟਰੀ ਨਾਲ ਜੁੜੇ ਹਰ ਪਰਿਵਾਰ ਨੂੰ ਇੱਕ ਵਾਰ ਫੇਰ ਪੈਰਾਂ ਸਰ ਕਰਨ ਦੀ ਲੋੜ ਹੈ। ਬਰਿੰਦਰ ਕੋਹਲੀ ਦੀ ਖ਼ੁਦਕੁਸ਼ੀ ਵਰਗੀਆਂ ਘਟਨਾਵਾਂ ਰੋਕਣ ਲਈ ਇਸ ਪਾਸੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ।
ਲਾਕਡਾਊਨ ਦੀ ਮਾਰ ਹੇਠ ਆਈ ਜਿੰਮ ਅਤੇ ਫਿਟਨੈਸ ਇੰਡਸਟਰੀ ਨੂੰ ਬਚਾਉਣ ਲਈ ਮੈਡਮ ਕੋਮਲ ਸ਼ਰਮਾ, ਵਿਨੇ ਸ਼ਰਮਾ ਦੇ ਨਾਲ ਨਾਲ ਆਸ਼ੂ ਸੱਗੜ, ਕੁਨਾਲ ਬਜਾਜ ਅਤੇ ਵਿੱਕੀ ਨੇ ਵੀ ਸੰਘਰਸ਼ਾਂ ਵਿੱਚ ਹਿੱਸਾ ਪਾਇਆ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਰਿੰਦਰ ਕੋਹਲੀ ਆਤਮ ਹੱਤਿਆ ਕਰ ਗਿਆ। ਸਰਕਾਰ ਨੂੰ ਹੁਣ ਤਾਂ ਇਸ ਇੰਡਸਟਰੀ ਦੇ ਬਚਾਓ ਲਈ ਚਾਹੀਦਾ ਹੈ!
No comments:
Post a Comment