Showing posts with label Gurjeet Billa. Show all posts
Showing posts with label Gurjeet Billa. Show all posts

Friday, November 29, 2024

ਗਾਇਕਾ ਅਸੀਸ ਕੌਰ ਦਾ ਨਵਾਂ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

Sent By Gurjit Billa on Friday 29th November 2024 at 5:54 PM Regarding Singer Asees Kaur's New Album 

ਗੀਤ ਰਿਲੀਜ਼ ਕੀਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ, ਸੋਹਾਣਾ ਨੇ  

ਐੱਸ.ਏ.ਐੱਸ. ਨਗਰ (ਮੋਹਾਲੀ): 29 ਨਵੰਬਰ 2024: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਇਥੋਂ  ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ  ਵਿਸ਼ੇਸ਼ ਸੰਗੀਤਕ ਐਲਬਮ ਸਾਹਮਣੇ ਲਿਆਂਦੀ ਗਈ। ਇਸ ਧਾਰਮਿਕ ਐਲਬਮ ਵਿੱਚ ਵੀ ਧਾਰਮਿਕ ਗੀਤ ਹਨ। ਇਸ ਧਾਰਮਿਕ  ਪਹਿਲਾਂ ਵੀ ਅਸੀਸ ਕੌਰ ਦੀਆਂ ਧਾਰਮਿਕ ਰਿਲੀਜ਼ ਹੁੰਦੀਆਂ ਰਹੀਆਂ ਹਨ। 

ਇਸ ਵਾਰ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਅਸੀਸ ਰੀਕਾਰਡਸ ਵਲੋਂ ਰੀਲਿਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਆਪ ਕੀਤਾ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। 

ਅਸੀਸ ਰਿਕਾਰਡਜ਼ ਵੱਲੋਂ ਰੀਲੀਜ਼ ਇਸ ਗੀਤ ਦੀ ਸ਼ੂਟਿੰਗ ਵੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੀ ਹੋਈ ਹੈ। ਇਸ ਗੀਤ ਦੇ ਨਿਰਮਾਤਾ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸ੍ਰ. ਸਰਵਜੀਤ ਸਿੰਘ ਹਨ। ਇਸ ਗੀਤ ਦੀ  ਪ੍ਰੋਡਕਸ਼ਨ ਧੀਰਜ ਰਾਜਪੁਤ ਨੇ ਕੀਤੀ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਵਿੱਚ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਸਿੰਘ ਸ਼ਹੀਦ ਬਾਬਾ ਜੀ ਦੀ ਮਹਾਨਤਾ ਬਾਰੇ ਬਹੁਤ ਹੀ ਸੁੰਦਰ  ਢੰਗ ਨਾਲ ਦਰਸਾਇਆ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼’ ਤੇ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਵੱਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸਤਿਕਾਰ ਵਿੱਚ ਧਾਰਮਿਕ ਗੀਤ ‘ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ’ , ‘ਸਿੰਘ ਸ਼ਹੀਦਾਂ ਦਾ ਡੇਰਾ’, ‘ਥੋਡਾ ਸੋਹਣਾ ਹੈ ਦਰਬਾਰ’, ‘ਪਿਆਰ ਬੇਸ਼ੁਮਾਰ’,‘ਪਾਵਨ ਸਿੰਘ ਸ਼ਹੀਦਾਂ ਦਾ ਅਸਥਾਨ’, ‘ਹੰਸਾਲੀ ਵਾਲੇ ਸੰਤਾਂ ਦੇ ਬੱਚਨ’ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਉਪਮਾ ਵਿੱਚ ਗਾਏ ਗੀਤਾਂ ਨੂੰ ਸੰਗਤਾਂ ਵਲੋਂ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ।

ਵਰਨਣਯੋਗ ਹੈ ਕਿ ਅਸੀਸ ਕੌਰ ਨੂੰ ਸਮਾਜ ਦੀਆਂ ਵੱਡੀਆਂ ਅਤੇ ਸਨਮਾਨਯੋਗ ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਤੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। 

ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਹੀ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜੀ ਨੂੰ ਸ਼ਾਂਤੀ, ਅਮਨ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ। 

Tuesday, November 05, 2024

ਸਿੱਖਿਆ ਬੋਰਡ ਕਰਮਚਾਰੀ ਯੂਨੀਅਨ:ਸੰਹੂ ਚੁੱਕ ਸਮਾਗਮ ਯਾਦਗਾਰੀ ਹੋ ਨਿਬੜਿਆ

Tuesday 5th November 2024 at 5:58 PM

 ਜੇਤੂ ਟੀਮ ਗਰੁੱਪ ਬਾਜੀ ਤੋਂ ਉਪਰ ਉੱਠਕੇ ਕੰਮ ਕਰੇਗੀ:ਰਮਨਦੀਪ ਗਿੱਲ 

ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਜੇਤੂ ਟੀਮ ਰਿਟਾਇਰੀ ਸਾਥੀਆਂ ਨਾਲ ਯਾਦਗਾਰੀ ਕਲਿੱਕ ਮੌਕੇ 


ਮੋਹਾਲੀ: 05 ਨਵੰਬਰ 2024:(ਗੁਰਜੀਤ ਬਿੱਲਾ//ਮੀਡੀਆ ਲਿੰਕ//ਪੰਜਾਬ ਸਕਰੀਨ)::

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦਾ ਸੰਹੂ ਚੁੱਕ ਸਮਾਗਮ ਯਾਦਗਗਾਰੀ ਹੋ ਨਿਬੜਿਆ।  ਇਸ ਮੌਕੇ ਸਮੂਹ ਬੁਲਾਰਿਆਂ ਨੇ ਪਹਿਲੀ ਵਾਰ ਪ੍ਰ੍ਧਾਨ ਬਣੀ ਰਮਨਦੀਪ ਕੌਰ ਗਿੱਲ ਅਤੇ ਸਮੂਹ ਇਸਤਰੀ ਕਰਮਚਾਰੀਆਂ ਨੂੰ ਵਧਾਈ ਦਿਤੀ ਅਤੇ ਸਿੱਖਿਆ ਬੋਰਡ ਕਰਮਚਾਰੀਆਂ ਦੀ ਏਕਤਾ ਤੇ ਜੋਰ ਦਿਤਾ।

ਚੋਣ ਕਮਿਸ਼ਨ ਅਜੀਤ ਪਾਲ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਸੁਰਿੰਦਰ ਰਾਮ ਨੇ ਰਮਨਦੀਪ ਕੌਰ ਗਿੱਲ ਦੇ ਜੇਤੂ ਗਰੁੱਪ ਦੀ ਜਾਣ ਪਹਿਚਾਣ ਕਰਵਾਈ। ਸਮੂਹ ਕਰਮਚਾਰੀਆਂ ਨੇ ਜੇਤੂ ਗੁਰੱਪ ਨੂੰ ਫੁਲਾਂ ਦੇ ਹਾਰਾਂ ਨਾਲ ਲੱਦ ਕੇ ਵਧਾਈ ਦਿਤੀ। ਇਸ ਸਮੇਂ ਜੇਤੂ ਗਰੁੱਪ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਪ੍ਰਧਾਨ ਰਮਨਦੀਪ ਕੌਰ ਗਿੰਲ ਨੇ ਸਮੂਹ ਕਰਮਚਾਰੀਆਂ  ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਉਹ ਗੁਰੱਪ ਬਾਜੀ ਤੋਂ ਉਪਰ ਉਠਕੇ ਸਮੂਹ ਕਰਮਚਾਰੀਆਂ ਦੇ ਹਿੱਤਾ ਦੀ         ਰਾਖੀ ਲਈ ਪੂਰਾ ਤਾਣ ਲਾਉਣਗੇ ਅਤੇ ਕਿਸੇ ਵੀ ਕਰਮਚਾਰੀ ਨਾਲ ਭੇਦ ਭਾਵ ਨਹੀਂ ਕਰਨਗੇ। ਉਨ੍ਹਾਂ ਚੋਣ ਹਾਰ ਚੁੱਕੇ ਗਰੁਪ ਨੂੰ ਅਪੀਲ ਕੀਤੀ ਕਿ ਜੱਥੇਬੰਦੀ ਦੀ ਹਰ ਫੈਸਲੇ ਤੇ ਫੁਲ ਚੜਾਉਣ।  ਚੋਣ ਹਾਰ ਚੁੱਕੇ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ ਲੇ ਜੇਤੂ ਟੀਮ ਗਰੁੱਪ ਦੀ ਟੀਮ ਨੂੰ ਵਧਾਈ ਦਿਤੀ ਤੇ ਅਪਣੇ ਵਿੱਚ ਰਹਿ ਗਈਆਂ ਕਮੀਆਂ ਦਾ ਗੁਣਗਾਣ ਕੀਤਾ ਅਤੇ ਭਰੋਸਾ ਦਿਤਾ ਕਿ  ਮੈਂ ਚੁਣੀ ਹੋਈ ਯੂਨੀਅਨ ਦੇ ਨਾਲ ਮਿਲਕੇ ਚੁੱਕੇਗਾ।

ਇਸ ਮੌਕੇ ਬੋਲਦਿਆਂ ਰਾਣੂੰ ਗਰੁੱਪ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਚੂੰਨੀ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ,ਸਾਬਕਾ ਪ੍ਰਧਾਨ ਆਗੂ ਹਰਬੰਸ ਸਿੰਘ ਬਾਗੜੀ,ਬੀਬਾ ਅਮਰਜੀਤ ਕੌਰ, ਨੇ ਸਮੂਹ ਮੁਲਾਜ਼ਮਾਂ ਨੂੰ ਵਿਸ਼ੇਸ ਤੌਰ ਤੇ ਇਸਤਰੀ ਕਰਮਚਾਰੀਆਂ  ਵਧਾਈ ਦਿਤੀ  ਤੇ ਕਿਾ ਕਿ ਉਨ੍ਹਾਂ ਨੇ ਸਹੀ ਅਰਥਾ ਵਿੱਚ ਇਸਤਰੀ ਕਰਮਚਾਰੀ ਨੂੰ ਯੂਨੀਅਨ ਦੀ ਅਗਵਾਈ ਸੌਪੀ ਇਤਹਾਸ ਰੱਚਿਆ ਹੈ।  ਇਸ ਮੌਕੇ ਬੋਲਦਿਆਂ ਕਰਮਚਾਰੀ ਯੂਨੀਅਨ ਦੇ ਲੰਬਾਂ ਸਮੇ਼ ਪ੍ਰਧਾਨ ਰਹੇ ਗੁਰਦੀਪਸਿੰਘ ਢਿਲੋਂ ਲੇ ਬੀਤੇ ਸਮੇਂ ਵਿੱਚ ਕੀਤੀਆਂ ਪ੍ਰਾਪਤੀਆਂ, ਮੁਲਾਜਮਾਂ ਨੂੰ ਪੈਨਸ਼ਨ ਲਾਗੂ ਕਰਵਾਉਣ, ਸੁਪਰੰਡਟ ਗਰੇਡ 2 ਖਤਮ ਕਰਵਾਉਣਾ, ਵੱਖ ਵੱਖ ਸਮੇਂ ਕਰਮਚਾਰੀਆਂ ਨੂੰ ਪੱਕਾ ਕਰਵਾਉਣਾ, ਸਹਾਇਕ ਅਤੇ ਸੁਪਰੰਡ ਦਾ ਅਨੂਪਾਤ 1-1 ਅਤੇ ਕਰਵਾਉਣਾ, ਸਿੱਖਿਆ ਬੋਰਡ ਦੇ ਦਫਤਰ ਅਤੇ ਮੁਲਾਜਮਾਂ ਦੀ ਰਿਹਾਇਸੀ ਕਲੌਨੀ ਬਣਾਉਣਾ ਦਾ ਵਰਨਣ ਕੀਤਾ। ਉਨ੍ਹਾਂ ਚੋਣ ਹਾਰ ਚੁੱਕੇ ਗਰੁੱਪ ਨੂੰ ਗੁਰੂ ਮੰਤਰ ਵੀ ਦੱਸਿਆ  ਕਿ ਉਹ ਲੋਕ ਫਤਵਾ ਮੰਨਦੇ ਹੋਏ ਬਿਨਾਂ ਸਰਤ ਚੁਣੀ ਹੋਈ ਜੱਥੇਬੰਦੀ ਦਾ ਸਾਥ ਦੇਣ।

ਇਸ ਮੌਕੇ ਬੋਲਦਿਆਂ ਜੇਤੂ ਗਰੁੱਪ ਆਗੂ ਸੂਨੀਲ ਅਰੋੜਾ,  ਰਜਿੰਦਰ ਮੈਣੀ, ਗੁਰਇਕਬਾਲ ਸਿੰਘ ਸੌਢੀ, ਪਰਮਜੀਤ ਸਿੰਘ ਪੰਮਾਂ ਨੇ ਜਿੱਥੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਸਾਨੂੰ ਅਸ਼ੀਰਵਾਦ ਦਿਤਾ ਹੈ ਉਹ ਉਨ੍ਹਾ  ਦੀਆਂ ਆਸਾਂ ਤੇ ਪੂਰਾ ਉਤਰਾਂਗੇ।  ਖੇਤਰੀ ਦਫਤਰਾਂ ਤੋਂ ਜੇਤੂ ਉਮੀਦਵਾਰ ਜਸਕਰਨ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਜਗਦੇਵ ਸਿੰਘ ਨੇ ਜਿਥੇ ਖੇਤਰੀ ਦਫਤਰਾਂ ਅਤੇ ਆਦਰਸ ਸਕੂਲਾਂ ਨੂੰ ਦਰਪੇਸ ਸਮੱਸਿਆਵਾਂ ਦਾ ਗੁਣਗਾਣ ਕੀਤਾ ਅਤੇ ਚੋਣਾਂ ਦੌਰਾਨ ਵਿਰੋਧੀ ਗਰੁੱਪ ਵੱਲੋਂ ਪੈਸੇ ਇਕੱਠੇ ਕਰਨ ਦੇ ਦੋਸ਼ ਨੂੰ ਚੈਲੰਜ ਕਰਦਿਆਂ ਕਿਹਾ ਕਿ ਕੋਈ ਵੀ ਕਰਮਚਾਰੀ ਹੱਥ ਖੜ੍ਹਾ ਕਰਕੇ ਕਹਿਦੇ ਕਿ ਅਸੀ਼ ਪੈਸੇ ਇਕੱਠੇ ਕੀਤੇ ਹਨ। ਉਹਨਾਂ  ਭਰੋਸਾ ਦਿਵਾਇਆ ਕਿ ਖੇਤਰੀ ਦਫਤਰ ਅਤੇ ਆਦਰਸ ਸਕੂਲਾਂ ਕਰਮਚਾਰੀ ਯੂਨੀਅਨ ਦੇ ਹਰ ਫੈਸਲੇ ਤੇ ਫੁਲ ਚੜਾਉਣਗੇ। 

ਇਸ ਮੌਕੇ ਰਾਣੂੰ ਗਰੁਪ ਦੇ ਜਨਰਲ ਸਕੱਤਰ ਕਮਿਕਰ ਸਿੰਘ ਗਿੱਲ,ਹਰਬੰਸ ਸਿੰਘ ਜੰਗਪੁਰਾ, ਬਲਵੰਤ ਸਿੰਘ ਮੁੰਡੀ ਖਰੜ੍ਹ ,ਬੀਬਾ ਅਮਰਜੀਤ ਕੌਰ, ਰਾਮ ਨਾਥ ਗੋਇਲ, ਗੁਰਦੇਵ ਸਿੰਘ, ਗੁਰਮੀਤ ਸਿੰਘ ਰੰਧਾਵਾ, ਹਰਬੰਸ ਸਿੰਘ ਢੋਲੇਵਾਲ, ਜਰਨੈਲ ਸਿੰਘ ਗਿੱਲ, ਰਾਜਿੰਦਰ ਸਿੰਘ ਰਾਜਾ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੈ ਜੇਤੂ ਟੀਮ ਨੂੰ ਵਧਾਈ ਦਿਤੀ ।

Tuesday, August 09, 2022

ਆਈਸੀਟੀ ਅਕੈਡਮੀ ਵੱਲੋਂ ਕਰਵਾਏ ਲਰਨਥਾੱਨ ਵਿੱਚ ਸੀਜੀਸੀ ਲਾਂਡਰਾ ਮੋਹਰੀ

 Tuesday 9th August 2022 at 7:16 PM

ਸਿੱਖਿਆ ਦੇ ਕਈ ਸੁਨਹਿਰੀ ਮੌਕੇ ਮੁਹਈਆ ਕਰਦਾ ਹੈ ਇਹ ਸੰਸਥਾਨ 


ਮੋਹਾਲੀ
: 9 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ):

ਚੰਡੀਗੜ੍ਹ ਇੰਜੀਨਿਅਰਿੰਗ ਕਾਲਜ (ਸੀਜੀਸੀ) ਲਾਂਡਰਾ ਨੇ ਆਈਸੀਟੀ ਅਕੈਡਮੀ, ਚੇਨੱਈ ਵੱਲੋਂ ਆਯੋਜਿਤ ਕੀਤੇ ਲਰਨਥਾੱਨ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਰਾਜ ਪੱਧਰੀ ਜਿੱਤ ਹਾਸਲ ਕੀਤੀ ਹੈ। ਉੱਚ ਸਿੱਖਿਆ ਦੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਬੁਨਿਆਦੀ ਆਈਟੀ ਹੁਨਰਾਂ ਨੂੰ ਔਨਲਾਈਨ ਕਰਨ ਦੇ ਉਦੇਸ਼ ਨਾਲ ਲਰਨਥਾੱਨ ਇੱਕ ਸਵੈ ਸਿੱਖਣ ਪਹਿਲ ਹੈ ਜਿਸ ਵਿੱਚ ਸੀਜੀਸੀ ਨੇ 200 ਵਿਦਿਆਰਥੀਆਂ ਦੀ ਸਿੱਖਿਆ ਨੂੰ ਪੂਰਾ ਕਰ ਕੇ ਆਪਣੇ ਪ੍ਰਤੀਯੋਗੀਆਂ ਨੂੰ ਪਛਾੜਿਆ ਹੈ। ਭਾਰਤ ਸਰਕਾਰ, ਰਾਜ ਸਰਕਾਰ ਅਤੇ ਉਦਯੋਗ ਦੀ ਪਹਿਲਕਦਮੀਂ ਦੇ ਆਧਾਰ ‘ਤੇ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਆਈਸੀਟੀ ਅਕੈਡਮੀ ਦਾ ਗਠਨ ਕੀਤਾ ਗਿਆ ਹੈ।ਇਸ ਦਾ ਉਦੇਸ਼ ਲਰਨਥਾੱਨ ਵਰਗੇ ਉਪਰਾਲਿਆਂ ਦੇ ਜ਼ਰੀਏ ਉਦਯੋਗ ਅਤੇ ਰੋਜ਼ਗਾਰ ਲਈ ਤਿਆਰ ਵਿਿਦਆਰਥੀਆਂ ਅਤੇ ਅਗਲੀ ਪੀੜ੍ਹੀ ਦੇ ਅਧਿਆਪਕਾਂ ਦੇ ਹੁਨਰ ਨੂੰ ਆਨਲਾਈਨ ਸਿਖਲਾਈ ਨਾਲ ਹੋਰ ਵਿਕਸਿਤ ਕਰਨਾ ਹੈ ਤਾਂ ਜੋ ਕਵਾਲਟੀ ਫੋਕਸ ਸਕਿੱਲ ਡਿਵਲੈਪਮੈਂਟ ਦੇ ਮਾਧਿਅਮ ਨਾਲ ਉਨ੍ਹਾਂ ਦੀ ਸਮਰਥਾ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕੇ।

ਭਾਰਤ ਕੋਲ ਦੁਨੀਆ ਦੀ ਸਭ ਤੋਂ ਘੱਟ ਉਮਰ ਵਰਗ ਦੇ ਕਰਮਚਾਰੀ ਹੋਣ ਦਾ ਵਿਲੱਖਣ ਫਾਇਦਾ ਹੈ ਭਾਵੇਂ ਇਸ ਸਾਲ ਜਨਵਰੀ ਦੇ ਆਰੰਭ ਵਿੱਚ ਜਾਰੀ ਕੀਤੀ ਗਈ ਇੰਡੀਆ ਸਕਿੱਲ ਰਿਪੋਰਟ ਅਨੁਸਾਰ ਸਿਰਫ 49.5 ਫੀਸਦੀ ਗ੍ਰੈਜੁਏਟ ਰੁਜ਼ਗਾਰਯੋਗ ਪਾਏ ਗਏ ਸਨ। ਸੀਜੀਸੀ ਲਾਂਡਰਾ ਦਾ ਮੁੱਢ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਆਪਣੇ ਵਿਿਦਆਰਥੀਆਂ ਨੂੰ ਕਸਟਮਾਈਜ਼ਡ ਅਤੇ ਲਰਨਿੰਗ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਨ ਵਿੱਚ ਮਦਦ ਕਰਨ ਤਾਂ ਜੋ ਉਹ ਦੇਸ਼ ਦੇ ਉਦਯੋਗਿਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਣ। ਇਹ ਖੋਜ ਰਿਪੋਰਟਾਂ ਅਜਿਹੇ ਮੌਕਿਆਂ ਦੁਆਰਾ ਦੇਸ਼ ਦੇ ਵਿਿਦਆਰਥੀਆਂ ਦੇ ਹੁਨਰ ਵੱਲ ਆਪਣਾ ਧਿਆਨ ਕੇਂਦਰਿਤ ਕਰਕੇ ਉਨ੍ਹਾਂ ਦੀ ਮਹੱਤਤਾ ਤੇ ਚਾਨਣਾ ਪਾਉਂਦੀਆਂ ਹਨ।  

ਸੀਜੀਸੀ ਲਾਂਡਰਾ ਲਰਨਥਾੱਨ, ਸਮਾਰਟ ਇੰਡੀਆ ਹੈਕਾਥਾੱਨ ਅਤੇ ਉਦਯੋਗ ਜਗਤ ਦੇ ਲੋਕਾਂ ਨਾਲ ਇੰਟਰਐਕਟਿਵ ਸੈਸ਼ਨਾਂ ਵਿੱਚ ਭਾਗੀਦਾਰੀ ਜ਼ਰੀਏ ਉਦਯੋਗਿਕ ਅਤੇ ਅਕਾਦਮਿਕ ਪਾੜੇ ਨੂੰ ਪੂਰਾ ਕਰਨ ਵਿੱਚ ਸਭ ਤੋਂ ਅੱਗੇ ਹੈ।ਇਸ ਦੇ ਨਾਲ ਹੀ ਅਦਾਰੇ ਨੇ ਆਈਸੀਟੀ ਸਣੇ ਏਡਬਲਿਊਐੱਸ, ਆਈਬੀਐੱਮ, ਇਨਫੋਸਿਸ ਵਰਗੇ ਵਿਸ਼ਵੀ ਬ੍ਰਾਂਡਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕਰਕੇ ਵਿਿਦਆਰਥੀਆਂ ਨੂੰ ਉੱਚ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰ ਰਹੇ ਹਨ।

Monday, August 08, 2022

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਭਾਰਤੀ ਤੱਕ ਪਹੁੰਚ ਬਣਾਈ--ਮੀਨਾਕਸ਼ੀ ਲੇਖੀ

Sunday 7th August 2022 at 7:08 PM

ਆਮ ਆਦਮੀ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਵੀ ਅਣਥੱਕ ਯਤਨ ਕੀਤੇ: ਕੇਂਦਰੀ ਰਾਜ ਮੰਤਰੀ

ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਪੱਖੀ ਸ਼ਾਸ਼ਨ ਅਤੇ ਸਿੱਖਾਂ ਨਾਲ ਉਨ੍ਹਾਂ ਦੇ ਸੁਹਿਰਦ ਸਬੰਧਾਂ ਨੂੰ ਉਜਾਗਰ ਕਰਨ ਵਾਲੀਆਂ ਕਿਤਾਬਾਂ ਦੀ ਆਸਟ੍ਰੇਲੀਆ ’ਚ ਘੁੰਢ ਚੁਕਾਈ

ਪ੍ਰਵਾਸੀ ਭਾਰਤੀਆਂ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ: ਮਨਪ੍ਰੀਤ ਵੋਹਰਾ 


ਮੋਹਾਲੀ
: 7 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇੱਕ ਇਤਿਹਾਸਕ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਨ੍ਹਾਂ ਨੇ ਹਰ ਆਮ ਆਦਮੀ ਤੱਕ ਪਹੁੰਚ ਬਣਾਉਣ ਲਈ ਵੱਖੋ ਵੱਖਰੀਆਂ ਪਾਲਿਸੀਆਂ ਦੇ ਮਾਧਿਅਮ ਰਾਹੀਂ ਦੂਰਅੰਦੇਸ਼ ਯਤਨ ਕੀਤੇ ਹਨ ਅਤੇ ਉਹ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ ਕਿ ਹਰ ਭਾਰਤੀ ਨੂੰ ਉਨ੍ਹਾਂ ਦੀ ਭਲਾਈ ਲਈ ਸਾਰੇ ਬੁਨਿਆਦੀ ਤੱਤ ਮਿਲਣ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕੀਤਾ। ਇਸ ਮੌਕੇ ਉਹ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਭਾਈਚਾਰਕ ਸਾਂਝ, ਸਦਭਾਵਨਾ ਅਤੇ ਸਮੂਹਿਕ ਤਰੱਕੀ ਨੂੰ ਸਮਰਪਿਤ ਕਰਦਿਆਂ ਕਰਵਾਏ ’ਵਿਸ਼ਵ ਸਦਭਾਵਨਾ’ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਦੌਰਾਨ ਸ਼੍ਰੀਮਤੀ ਲੇਖੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਦੋ ਪੁਸਤਕਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਘੁੰਢ ਚੁਕਾਈ ਕੀਤੀ ਗਈ।

ਸਮਾਗਮ ਦੌਰਾਨ ਆਸਟ੍ਰੇਲੀਆ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਤੋਂ ਇਲਾਵਾ ਉਘੇ ਪ੍ਰਵਾਸੀ ਭਾਰਤੀ ਉਚੇਚੇ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਬੁੱਧੀਜੀਵੀ, ਉਦਮੀ, ਕਾਰਪੋਰੇਟ ਆਗੂ, ਸਿੱਖਿਆ ਸ਼ਾਸ਼ਤਰੀਆਂ ਦੇ ਨਾਮ ਸ਼ਾਮਲ ਹਨ। ਇਸ ਮੌਕੇ ਆਸਟਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮਨਪ੍ਰੀਤ ਵੋਹਰਾ, ਆਸਟ੍ਰੇਲੀਆ ਦੇ ਸੰਸਦ ਮੈਂਬਰ ਜੂਲੀਅਨ ਹਿੱਲ, ਵਿਕਟੋਰੀਆ ਲਈ ਸੈਨੇਟਰ ਸ਼੍ਰੀਮਤੀ ਲਿੰਡਾ ਵ੍ਹਾਈਟ, ਵਿਦੇਸ਼ ਮਾਮਲਿਆਂ ਦੇ ਮਾਨਯੋਗ ਸਹਾਇਕ ਮੰਤਰੀ ਟਿਮ ਵਾਟਸ, ਵਰਕਪਲੇਸ ਸੇਫਟੀ ਲਈ ਮੰਤਰੀ ਸ਼੍ਰੀ ਇੰਗ੍ਰਿਡ ਸਟਿੱਟ, ਊਰਜਾ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਮਿਸ ਲਿਲੀ ਡੀ’ਐਮਬਰੋਸੀਓ, ਆਸਟ੍ਰੇਲੀਆਈ ਰਾਜਨੀਤਿਕ ਆਗੂ ਲਿਡੀਆ ਅਰਗੋਨਡੀਜ਼ੋ, ਆਸਟ੍ਰੇਲੀਆਈ ਸੰਸਦ ਮੈਂਬਰ ਅਤੇ ਚੀਫ਼ ਗਵਰਨਮੈਂਟ ਵਿਹਪ ਸ਼੍ਰੀਮਤੀ ਜੋਨ ਰਿਆਨ, ਹਿਊਮ ਸਿਟੀ ਦੇ ਏਟਕੇਨ ਵਾਰਡ ਦੇ ਕੌਂਸਲਰ ਸ੍ਰੀ ਜੋਸਫ ਹਾਵਲ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਅਤੇ ਚੰਡੀਗਡ਼੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਐਨ.ਆਈ.ਡੀ. ਫਾਊਂਡੇਸ਼ਨ ਦੀ ਸੰਸਥਾਪਕ ਪ੍ਰੋ. ਹਿਮਾਨੀ ਸੂਦ ਉਚੇਚੇ ਤੌਰ ’ਤੇ ਹਾਜ਼ਰ ਸਨ। ਆਸਟ੍ਰੇਲੀਆ ਦੇ ਉਘੇ ਬਿਜਨਸਮੈਨ ਰੁਪਿੰਦਰ ਸਿੰਘ ਬਰਾਡ਼ ਅਤੇ ਸਰਬਜੋਤ ਸਿੰਘ ਢਿੱਲੋਂ ਨੇ ਸਮਾਗਮ ਦੇ ਸੰਚਾਲਨ ’ਚ ਅਹਿਮ ਭੂਮਿਕਾ ਨਿਭਾਈ।  

ਵਿਸ਼ਵਵਿਆਪੀ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਦੋ ਕਿਤਾਬਾਂ ਐਨ.ਆਈ.ਡੀ ਫਾਊਂਡੇਸ਼ਨ ਦੁਆਰਾ ਆਯੋਜਿਤ ’ਵਿਸ਼ਵ ਸਦਭਾਵਨਾ’ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਜਾਰੀ ਕੀਤੀਆਂ ਗਈਆਂ, ਜੋ ਉਨ੍ਹਾਂ ਦੇ ਵਿਲੱਖਣ, ਸੁਚੱਜੇ ਸ਼ਾਸਨ ਦੇ ਮਾਡਲ, ਮਨੁੱਖਤਾ ਅਤੇ ਖਾਸ ਕਰਕੇ ਭਾਰਤੀਆਂ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਨੇਹ ਨੂੰ ਦਰਸਾਉਂਦੀਆਂ ਹਨ। ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਪੁਸਤਕ ’ਹਾਰਟਫੈਲਟ-ਦਿ ਲੈਗੇਸੀ ਆਫ਼ ਫੇਥ’ ਵੀ ਪ੍ਰਧਾਨ ਮੰਤਰੀ ਦੇ ਪੰਜਾਬੀਅਤ ਅਤੇ ਸਿੱਖ ਕੌਮ ਪ੍ਰਤੀ ਸਤਿਕਾਰ ਅਤੇ ਸ਼ਰਧਾ ਨੂੰ ਦਰਸਾਉਂਦੀ ਹੈ। ਅਮਰੀਕਾ ਦੇ ਪ੍ਰਸਿੱਧ ਓਨਕੋਲੋਜਿਸਟ ਡਾ. ਭਰਤ ਬਰਾਈ ਦੀ ਕਿਤਾਬ ‘ਮੋਦੀ:20: ਡ੍ਰੀਮਜ਼ ਮੀਟ ਡਿਲੀਵਰੀ’ ਬੁੱਧੀਜੀਵੀਆਂ ਅਤੇ ਖੇਤਰ ਦੇ ਮਾਹਿਰਾਂ ਦੇ ਕੁੱਝ ਅਧਿਆਵਾਂ ਦਾ ਸੰਗ੍ਰਹਿ ਹੈ, ਜੋ ਪਿਛਲੇ 20 ਸਾਲਾਂ ’ਚ ਗੁਜਰਾਤ ’ਚ ਇੱਕ ਵਿਲੱਖਣ ਸ਼ਾਸ਼ਨ ਮਾਡਲ ਅਤੇ ਸਮੁੱਚੇ ਰਾਸ਼ਟਰ ’ਚ ਬੇਮਿਸਾਲ ਤਬਦੀਲੀ ਦੀ ਵਿਸਤ੍ਰਿਤ ਖੋਜ ਪ੍ਰਦਾਨ ਕਰਦਾ ਹੈ। ਇਹ ਪੁਸਤਕ ਪ੍ਰਧਾਨ ਮੰਤਰੀ ਦੇ ਮਨੁੱਖਤਾ ਅਤੇ ਖਾਸ ਤੌਰ ’ਤੇ ਭਾਰਤੀਆਂ ਲਈ ਉਨ੍ਹਾਂ ਦੇ ਪਿਆਰ ਅਤੇ ਸੁਨੇਹ ਨੂੰ ਦਰਸਾਉਂਦੀਆਂ ਹਨ, ਚਾਹੇ ਉਹ ਕਿਸੇ ਖੇਤਰ ਜਾਂ ਧਰਮ ਨਾਲ ਸਬੰਧਿਤ ਹੋਵੇ।ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਵਿਸ਼ਵ ਪੱਧਰ ’ਤੇ ਕਰਵਾਇਆ ਜਾਣ ਵਾਲਾ ਇਹ ਦੂਜਾ ਵਿਸ਼ਵ ਸਦਭਾਵਨਾ ਪ੍ਰੋਗਰਾਮ ਹੈ, ਇਸ ਤੋਂ ਪਹਿਲਾਂ ਇਸ ਸਾਲ ਜੂਨ ਮਹੀਨੇ ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਵੀ ਵਿਸ਼ਵ ਸਦਭਾਵਨਾ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿੱਚ ਭਾਰਤ ਸਮੇਤ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਦੇਸ਼ ਨੂੰ ਵਿਸ਼ਵ ਦੇ ਸਿਖਰ ’ਤੇ ਲਿਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ’ਚ ਯੋਗ ਲੀਡਰ ਮਿਲਿਆ ਹੈ।ਉਨ੍ਹਾਂ ਕਿਹਾ ਹਰ ਇੱਕ ਸਮੇਂ ਵਿੱਚ ਭਾਰਤ ਨੂੰ ਤਬਦੀਲੀ ਦੀ ਲੋਡ਼ ਹੁੰਦੀ ਹੈ ਅਤੇ ਜੇਕਰ ਤੁਸੀਂ ਇਤਿਹਾਸ ਦਾ ਵਿਸ਼ਲੇਸ਼ਣ ਕਰੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਮਹਾਨ ਵਿਅਕਤੀ ਆਉਂਦਾ ਹੈ ਅਤੇ ਲੋਡ਼ੀਂਦਾ ਬਦਲਾਅ ਲਿਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਮਰਾਠਾ ਮਹਾਰਾਣੀ ਅਹਿਲਿਆ ਬਾਈ ਹੋਲਕਰ ਤੋਂ ਬਾਅਦ, ਜੇਕਰ ਕੋਈ ਇਹ ਵੱਡੀ ਤਬਦੀਲੀ ਲਿਆਉਣ ਦੇ ਸਮਰੱਥ ਹੈ, ਤਾਂ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਹ ਇਸ ਨੂੰ ਸਹੀ ਸਾਬਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 1980 ਦੇ ਦਹਾਕੇ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਹੇਠਲੇ ਪੱਧਰ ਦੇ ਵਰਕਰ ਵਜੋਂ ਇਸ ਦੇਸ਼ ਦੇ ਲੋਕਾਂ ਬਾਰੇ ਬਹੁਤ ਜ਼ਿਆਦਾ ਸਮਝ ਪ੍ਰਾਪਤ ਕੀਤੀ ਹੈ।ਉਨ੍ਹਾਂ ਦੀਆਂ ਜ਼ਮੀਨੀ ਜਡ਼੍ਹਾਂ, ਉਨ੍ਹਾਂ ਦੀ ਹਮਦਰਦੀ ਅਤੇ ਦਿਆਲੂ ਆਤਮਾ ਅਤੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਨੇ ਇਹ ਯਕੀਨੀ ਬਣਾਇਆ ਕਿ ਉਹ ਇਸ ਦੇਸ਼ ਦੇ ਆਮ ਲੋਕਾਂ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਨਾਲ ਸਬੰਧਤ ਹੋ ਸਕਦਾ ਹੈ। ਇਹੀ ਕਾਰਨ ਸੀ ਕਿ ਉਹ ਇਸ ਦੇਸ਼ ਵਿਚ ਲੋਡ਼ੀਂਦੀ ਤਬਦੀਲੀ ਲਿਆਉਣ ਵਿਚ ਕਾਮਯਾਬ ਹੋਏ।ਪਿਛਲੀਆਂ ਸਰਕਾਰਾਂ ਦੇ ਉਲਟ, ਉਸ ਨੂੰ ਇਹ ਸਮਝਣ ਵਿੱਚ 70 ਸਾਲ ਨਹੀਂ ਲੱਗੇ ਕਿ ਇਸ ਦੇਸ਼ ਦੇ ਆਮ ਨਾਗਰਿਕਾਂ ਨੂੰ ਪਖਾਨਿਆਂ ਦੀ ਲੋਡ਼ ਹੈ ਅਤੇ ਉਨ੍ਹਾਂ ਦੇ ਰਿਕਾਰਡ ਸਮੇਂ ਵਿੱਚ 20 ਕਰੋਡ਼ ਪਖਾਨੇ ਬਣਾਏ ਗਏ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਦਿੱਗਜ਼ ਅਰਥ ਸ਼ਾਸਤਰੀ ਰਹੇ ਹਨ, ਪਰ ਇਹ ਸਿਰਫ ਨਰਿੰਦਰ ਮੋਦੀ ਹੀ ਸੀ ਜਿਸ ਨੇ ਇਸ ਦੇਸ਼ ਦੇ ਗਰੀਬਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਸ਼ਾਮਲ ਕੀਤਾ, 4 ਮਹੀਨਿਆਂ ਵਿੱਚ 38 ਕਰੋਡ਼ ਬੈਂਕ ਖਾਤੇ ਖੋਲ੍ਹੇ, ਜਦੋਂ ਕਿ ਪਿਛਲੇ 70 ਸਾਲਾਂ ਵਿੱਚ 12 ਕਰੋਡ਼ ਖੋਲ੍ਹੇ ਗਏ ਸਨ।

ਪ੍ਰਧਾਨ ਮੰਤਰੀ ਮੋਦੀ ਦੇ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਪ੍ਰਤੀ ਪਿਆਰ ਦੀ ਗੱਲ ਕਰਦਿਆਂ ਸ੍ਰੀਮਤੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਲਈ ਭਾਜਪਾ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਂਦੇ ਹੋਏ ਇੱਕ ਸਿਆਸਤਦਾਨ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਸਿੱਖਾਂ ਅਤੇ ਪੰਜਾਬ ਦੇ ਬਹੁਤ ਨੇਡ਼ੇ ਰਹੇ ਹਨ।ਉਨ੍ਹਾਂ ਕਿਹਾ ਕਿ ਕਿ ਮੇਰੇ ਮੰਤਰਾਲੇ ਨੂੰ ਵੱਖ-ਵੱਖ ਸਿੱਖ ਸਮਾਰਕਾਂ ਵਿੱਚ ਪ੍ਰਸਾਦ ਸਕੀਮ ਦੇ ਤਹਿਤ ਵੱਖ-ਵੱਖ ਗੁਰਦੁਆਰਿਆਂ ਦੇ ਪੁਨਰ-ਉਥਾਨ, ਪੁਨਰ-ਨਿਰਮਾਣ ਅਤੇ ਪੁਨਰ ਨਿਰਮਾਣ ਲਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਿੱਧੇ ਆਦੇਸ਼ ਪ੍ਰਾਪਤ ਹੋਏ ਹਨ। ਚਾਹੇ ਉਹ ਸਿੱਖ ਟੂਰਿਸਟ ਸਰਕਟਾਂ ’ਤੇ ਕੰਮ ਹੋਵੇ ਜਿਸ ਵਿਚ 5 ਪਵਿੱਤਰ ਤਖ਼ਤਾਂ ਦੇ ਨਾਲ-ਨਾਲ ਦੂਜੇ ਸਰਕਟ ਆਨੰਦਪੁਰ ਸਾਹਿਬ, ਹਰਮਿੰਦਰ ਸਾਹਿਬ, ਫਤਹਿਗਡ਼੍ਹ ਸਾਹਿਬ ਅਤੇ ਬਠਿੰਡਾ ਨੂੰ ਜੋਡ਼ਨ ਵਾਲਾ ਕੰਮ ਹੋਵੇ ਜਾਂ ਪੰਜਾਬ ਵਿਚ ਹੁਸੈਨੀਵਾਲਾ ਵਿਖੇ ਰਾਸ਼ਟਰੀ ਸ਼ਹੀਦ ਸਮਾਰਕ ਦਾ ਕੰਮ ਹੋਵੇ।ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ; 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀਡ਼ਤਾਂ ਨੂੰ ਮੁਆਵਜ਼ਾ ਦੇਣਾ ਹੋਵੇ ਜਾਂ ਕਰਤਾਰਪੁਰ ਲਾਂਘਾ ਖੋਲ੍ਹਣਾ ਹੋਵੇ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ 15 ਹੋਰ ਭਾਸ਼ਾਵਾਂ ਵਿੱਚ ਗੁਰੂ ਨਾਨਕ ਬਾਣੀ ਦਾ ਅਨੁਵਾਦ ਹੋਵੇ ਜਾਂ ਪਾਕਿਸਤਾਨ ਵਿੱਚ ਸਿੱਖ ਵਿਰਸੇ ਦੀ ਰਾਖੀ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ; ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਲਈ ਸਿੱਖਾਂ ਲਈ ਪਿਆਰ ਅਤੇ ਸਤਿਕਾਰ ਰਾਜਨੀਤੀ ਤੋਂ ਕਿਤੇ ਉੱਪਰ ਹੈ।  
 
ਆਸਟ੍ਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਨਾ ਸਿਰਫ਼ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਸਗੋਂ ਦੋਵਾਂ ਭਾਈਚਾਰਿਆਂ ਦਰਮਿਆਨ ਰਿਸ਼ਤਾ ਵੀ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ।ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ’ਚ ਭਾਰਤੀ ਡਾਇਸਪੋਰਾ, ਸਧਾਰਨ ਪਿਛੋਕਡ਼ ਤੋਂ ਆਉਣ ਦੇ ਬਾਵਜੂਦ ਵੱਡੀ ਸਫਲਤਾ ਪ੍ਰਾਪਤ ਕਰਨ ਲਈ ਵਧਿਆ ਹੈ। ਆਸਟ੍ਰੇਲੀਆ ਲਈ ਉਹਨਾਂ ਦੇ ਯੋਗਦਾਨ ਨੂੰ ਸਮਾਜਿਕ, ਆਰਥਿਕ ਜਾਂ ਇੱਥੋਂ ਤੱਕ ਕਿ ਸੱਭਿਆਚਾਰਕ ਤੌਰ ’ਤੇ ਵੀ ਸਾਰਥਿਕ ਮੰਨਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਦਿਵਸ ਭਾਰਤ-ਆਸਟ੍ਰੇਲੀਆ ਦੇ ਸੁਖਾਵੇਂ ਕੂਟਨੀਤਕ ਸਬੰਧਾਂ ਦੇ 75 ਸਾਲਾਂ ਨੂੰ ਵੀ ਦਰਸਾਉਂਦਾ ਹੈ।  

ਇਸ ਮੌਕੇ ਗੱਲਬਾਤ ਕਰਦਿਆਂ ਆਸਟ੍ਰੇਲੀਆ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਨੇ ਸਮਾਗਮ ਦੌਰਾਨ ਲਾਂਚ ਕੀਤੀਆਂ ਗਈਆਂ ਦੋਵਾਂ ਪੁਸਤਕਾਂ ਨੂੰ ਮਹੱਤਵਪੂਰਨ ਕਰਾਰ ਦਿੱਤਾ।ਦੋਵੇਂ ਪੁਸਤਕਾਂ ਸ਼੍ਰੀ ਨਰਿੰਦਰ ਮੋਦੀ ਅਤੇ ਭਾਰਤੀ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੀਆਂ ਹਨ, ਜੋ ਸਭ ਤੋਂ ਵੱਡਾ ਅਤੇ ਬਹੁ-ਸੱਭਿਆਚਾਰਕ ਲੋਕਤੰਤਰ ਹੈ।ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਦੇ ਯੋਗਦਾਨ ਤੋਂ ਬਿਨਾਂ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਅਸੰਭਵ ਹੈ।ਆਸਟ੍ਰੇਲੀਆ ਵਿਚ ਲਗਭਗ 7 ਲੱਖ ਭਾਰਤੀ ਰਹਿੰਦੇ ਹਨ ਜੋ ਕਿ ਆਸਟ੍ਰੇਲੀਆ ਦੇ ਹਿਸਾਬ ਨਾਲ ਵੱਡੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਸਟ੍ਰੇਲੀਆ ’ਚ ਇੱਕ ਸਕਾਰਾਤਮਕ ਪ੍ਰਭਾਵ ਅਤੇ ਸੰਪਰਕ ਕਾਇਮ ਕੀਤਾ ਹੈ।ਸਿੱਖ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਅਤੇ ਸਿੱਖ ਵਲੰਟੀਅਰਾਂ ਨੇ ਵੱਖ-ਵੱਖ ਸਮਿਆਂ ਦੌਰਾਨ ਲੋਡ਼ਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਦੁਨੀਆਂ ਪੱਧਰ ’ਤੇ ਪ੍ਰਸ਼ੰਸਾ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਭਾਰਤ ਆਸਟ੍ਰੇਲੀਆ ਰਾਸ਼ਟਰਮੰਡਲ ਅਤੇ ਕ੍ਰਿਕਟ ਦੇ ਖੇਤਰ ’ਚ ਆਪਸ ’ਚ ਜੁਡ਼ੇ ਹੋਏ ਸਨ, ਹੁਣ ਦੋਵੇਂ ਸੱਭਿਆਚਾਰਕ ਅਤੇ ਆਰਥਿਕ ਸਬੰਧ ਉੱਚ ਪੱਧਰ ’ਤੇ ਲਿਜਾਣ ਦੇ ਰਾਹ ’ਤੇ ਹਨ।

ਇਸ ਮੌਕੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਦੂਰਅੰਦੇਸ਼ ਨੇਤਾ, ਉੱਚ ਤਜ਼ਰਬੇਕਾਰ ਰਣਨੀਤੀਕਾਰ ਅਤੇ ਇੱਕ ਮਹਾਨ ਮਾਨਵਤਾਵਾਦੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਸਿੱਖ ਕੌਮ ਦੇ ਸੰਜ਼ੀਦਾ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਵਿਖਾਈ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਾਜਨੀਤਿਕ ਅਤੇ ਮਾਨਵਤਾਵਾਦੀ ਸੂਝ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਦੇ ’ਵਿਸ਼ਵ ਗੁਰੂ’ (ਵਿਸ਼ਵ ਨੇਤਾ) ਬਣਨ ਦੇ ਰਾਹ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਸੱਭ ਤੋਂ ਮਹੱਤਵਪੂਰਨ ਬਣ ਜਾਂਦੀ ਹੈ। ਕਿਸੇ ਵੀ ਦੇਸ਼ ਦੀ ਫੇਰੀ ’ਤੇ, ਪ੍ਰਧਾਨ ਮੰਤਰੀ ਹਮੇਸ਼ਾ ਆਪਣੇ ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਜਾਂ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਵਿਖਾਉਂਦੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਸਦਭਾਵਨਾ ਦੀ ਭਾਵਨਾ ਵਿਸ਼ਵ ਪੱਧਰ ’ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਲੋਕਾਂ ਅਤੇ ਮਨੁੱਖਤਾ ਲਈ ਪਿਆਰ ਅਤੇ ਸਤਿਕਾਰ ਤੋਂ ਪੈਦਾ ਹੋਈ ਹੈ।ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲੀ ਕਿਤਾਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੰਗੇ ਸ਼ਾਸ਼ਨ ਮਾਡਲ ਨੂੰ ਦਰਸਾਉਂਦੀ ਹੈ ਉਥੇ ਹੀ ਦੂਜੀ ਕਿਤਾਬ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਦੀ ਚਡ਼੍ਹਦੀ ਕਲਾ ਲਈ ਕੀਤੀਆਂ ਪਹਿਲਕਦਮੀਆਂ ਨੂੰ ਬਿਆਨ ਕਰਦੀ ਹੈ।ਪ੍ਰਧਾਨ ਮੰਤਰੀ ਦੇ ਚੰਗੇ ਸ਼ਾਸ਼ਨ ਮਾਡਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ ਦ੍ਰਿਸ਼ਟੀ ਸਦਕਾ ਭ੍ਰਿਸ਼ਟਾਚਾਰ ਅਤੇ ਪਰਵਾਰਵਾਦ ਦਾ ਕਲੰਕ ਦੇਸ਼ ਦੇ ਮੱਥੇ ਤੋਂ ਹਟਿਆ ਹੈ।

ਸ. ਸੰਧੂ ਨੇ ਕਿਹਾ ਕਿ ਐਨ.ਆਈ.ਡੀ. ਫਾਊਂਡੇਸ਼ਨ ਦੀ ਪੁਸਤਕ ‘ਹਾਰਟਫਲਟ  ਦਿ ਲੀਗੇਸੀ ਆਫ ਫੇਥ’ ਪ੍ਰਧਾਨ ਮੰਤਰੀ ਦੇ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਅਤੇ ਸਨੇਹ ਨੂੰ ਦਰਸਾਉਣ ਲਈ ਇੱਕ ਸੁਹਿਰਦ ਅਤੇ ਨਿਮਾਣਾ ਯਤਨ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿੱਖ ਜੀਵਨ ਦੇ ਪੰਜ ਸੱਭ ਤੋਂ ਮਹੱਤਵਪੂਰਨ ਸਿਧਾਂਤਾਂ ਸੱਚ, ਸੰਤੋਖ, ਦਇਆ, ਨਿਮਰਤਾ ਅਤੇ ਪਿਆਰ ’ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰਸ਼ਾਸ਼ਕੀ ਮਾਡਲ ਵਿਚ ਵਿਆਪਕ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖ ਜੀਵਨ ਦੇ ਪੰਜ ਜ਼ਰੂਰੀ ਗੁਣਾਂ ਨੂੰ ਆਪਣਾ ਕੇਂਦਰ ਬਿੰਦੂ ਮੰਨਦੇ ਹੋਏ, ਇਹ ਪੁਸਤਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਦਰਸਾਉਂਦੀ ਹੈ। ਕਿਤਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਸਿਆਸਤਦਾਨ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਿੱਖਾਂ ਅਤੇ ਪੰਜਾਬ ਨਾਲ ਨੇਡ਼ਲੇ ਸਬੰਧਾਂ ਦਾ ਵੇਰਵਾ ਦਿੱਤਾ ਗਿਆ ਹੈ, ਕਿਉਂਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਦੇ ਸਨ।ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਅਤੇ ਸਿੱਖ ਕੌਮ ਪ੍ਰਤੀ ਉਨ੍ਹਾਂ ਦੇ ਸਨੇਹ ਸਦਕਾ ਸਰਕਾਰ ਨੇ ਕੌਮ ਦੀ ਭਲਾਈ ਅਤੇ ਹਿੱਤਾਂ ਲਈ ਕਈ ਇਤਿਹਾਸਕ ਫ਼ੈਸਲੇ ਲਏ ਹਨ।

ਵਿਸ਼ਵ ਸਦਭਾਵਨਾ ਸਮਾਗਮ ਵਿਸ਼ਵ ਭਰ ’ਚ ਵਸਦੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਬੇਮਿਸਾਲ ਯਤਨਾਂ ਅਤੇ ਉਨ੍ਹਾਂ ਦੇ ਚੰਗੇ ਸ਼ਾਸ਼ਨ ਮਾਡਲ ਦੇ ਨਾਲ-ਨਾਲ ਵਿਸ਼ਵਵਿਆਪੀ ਸਦਭਾਵਨਾ ਨੂੰ ਸਮਰਪਿਤ ਰਿਹਾ। ਵਰਨਣਯੋਗ ਹੈ ਕਿ ਐਨ.ਆਈ.ਡੀ ਫਾਊਂਡੇਸ਼ਨ ਰਾਸ਼ਟਰ ਨਿਰਮਾਣ ਲਈ ਅਣਥੱਕ ਕੰਮ ਕਰ ਰਹੀ ਹੈ। ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਤੋਂ ਲੈ ਕੇ ਭਾਰਤੀ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚੋਟੀ ਦੇ ਸਥਾਨਾਂ ’ਤੇ ਲਿਆਉਣ ਤੱਕ, ਫਾਊਂਡੇਸ਼ਨ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਈ ਫੈਸਲਾਕੁੰਨ ਯਤਨ ਕੀਤੇ ਹਨ।

ਖਬਰ ਦੇ ਨਾਲ ਦਿੱਤੀਆਂ ਤਸਵੀਰਾਂ ਵਿੱਚ ਆਸਟ੍ਰੇਲੀਆ ’ਚ ਵਿਸ਼ਵ ਸਦਭਾਵਨਾ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ’ਤੇ ਆਧਾਰਿਤ ਪੁਸਤਕਾਂ ਜਾਰੀ ਕਰਦੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ, ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ, ਆਸਟਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮਨਪ੍ਰੀਤ ਵੋਹਰਾ ਅਤੇ ਹੋਰ ਨਜ਼ਰ ਆ ਰਹੇ ਹਨ।

Friday, August 05, 2022

ਕੌਮੀ ਰੈਕਿੰਗ ਨਿਰਫ਼-2022 ’ਚ ਚੰਡੀਗੜ੍ਹ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ

Friday 5th August 2022 at 7:19 PM

 ਦੇਸ਼ ਭਰ ’ਚੋਂ ਹਾਸਲ ਕੀਤਾ 29ਵਾਂ ਸਥਾਨ 


*ਸੀਯੂ ਵਿਖੇ ਕੈਂਪਸ ਪਲੇਸਮੈਂਟ ਦੌਰਾਨ ਪੰਜਾਬ ਦੇ 1008 ਵਿਦਿਆਰਥੀ ਚੋਟੀ ਦੀਆਂ ਕੰਪਨੀਆਂ ’ਚ ਨੌਕਰੀਆਂ ਹਾਸਲ ਕਰਨ ’ਚ ਰਹੇ ਕਾਮਯਾਬ 

*ਚੰਡੀਗੜ੍ਹ ਯੂਨੀਵਰਸਿਟੀ ਨੇ ਮੋਗਾ ਵਿਖੇ ਰਾਸ਼ਟਰੀ ਪੱਧਰ ਦੀ ਪ੍ਰਵੇਸ਼-ਕਮ-ਸਕਾਲਰਸਪਿ ਪ੍ਰੀਖਿਆ ਸੀ.ਯੂ. ਸੀ.ਈ.ਟੀ 2022 ਦਾ ਦੂਜੇ ਪਡ਼ਾਅ ਕੀਤਾ ਜਾਰੀ

ਮੋਹਾਲੀ: 5 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::

ਆਪਣੇ ਨਵੀਨਤਮ ਅਕਾਦਮਿਕ ਮਾਡਲ, ਖੋਜ, ਅੰਤਰਰਾਸ਼ਟਰੀ ਅਤੇ ਉਦਯੋਗਿਕ ਗਠਜੋੜਾਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਬੀਤੇ ਦਿਨੀ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਲ 2022 ਲਈ ਜਾਰੀ ਕੀਤੀ ਨਿਰਫ਼ (ਐਨ.ਆਈ.ਆਰ.ਐਫ਼) ਰੈਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਪੱਧਰ ’ਤੇ ਦੇਸ਼ ਭਰ ਵਿਚੋਂ 29ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕੀਤਾ। ਇਸ ਸਮੇਂ ਉਹ 45 ਕਰੋੜ ਰੁਪਏ ਦੀ ਸਕਾਲਰਸ਼ਿਪ ਨਾਲ ਯੂਨੀਵਰਸਿਟੀ ਦੀ ਰਾਸ਼ਟਰੀ ਪੱਧਰ ਦੀ ਪ੍ਰਵੇਸ਼-ਕਮ-ਸਕਾਲਰਸ਼ਿਪ ਪ੍ਰੀਖਿਆ ਸੀ.ਯੂ. ਸੀ.ਈ.ਟੀ 2022 ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਲਈ ਮੋਗਾ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਹਾਲ ’ਚ ਕਿਊ.ਐਸ ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ’ਚ ਸ਼ੁਮਾਰ ਹੋਣ ਤੋਂ ਬਾਅਦ ’ਚ ਐਨ.ਆਰ.ਆਈ.ਐਫ਼ ਰੈਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ’ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ। ਯੂਨੀਵਰਸਿਟੀ ਵਰਗ ਦੀ ਰੈਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਜਦਕਿ ਟ੍ਰਾਈਸਿਟੀ ਸਮੇਤ ਸੂਬੇ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ’ਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਓਵਰਆਲ ਵਰਗ ਅਧੀਨ ਜਾਰੀ ਹੋਈ ਦਰਜਾਬੰਦੀ ’ਚ ਦੇਸ਼ ਵਿਆਪੀ ਪੱਧਰ ’ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ’ਚ ਸ਼ੁਮਾਰ ਹੁੰਦਿਆਂ ਸੀਯੂ ਨੇ 48ਵਾਂ ਸਥਾਨ ਹਾਸਲ ਕੀਤਾ ਹੈ। ਜਿਸ ਦੇ ਅੰਤਰਗਤ ’ਵਰਸਿਟੀ ਸੂਬੇ ਦੀਆਂ ਪ੍ਰਾਈਵੇਟ ਸੰਸਥਾਵਾਂ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ ਜਦਕਿ ਟ੍ਰਾਈਸਿਟੀ ਸਮੇਤ ਪੰਜਾਬ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਚੌਥੇ ਸਥਾਨ ’ਤੇ ਰਹੀ ਹੈ।

ਪਲੇਸਮੈਂਟ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਚੰਡੀਗਡ਼੍ਹ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਕੈਂਪਸ ਪਲੇਸਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੈਚ 2022 ਪਲੇਸਮੈਂਟ ਡਰਾਈਵ ਦੌਰਾਨ 900 ਤੋਂ ਵੱਧ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ, ਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬੈਚ 2022 ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਪਲੇਸਮੈਂਟ ਆਫਰ ਦਿੱਤੇ ਜਾ ਚੁੱਕੇ ਹਨ।

ਆਪਣੇ ਨਵੀਨਤਮ ਅਕਾਦਮਿਕ ਮਾਡਲ, ਖੋਜ, ਅੰਤਰਰਾਸ਼ਟਰੀ ਅਤੇ ਉਦਯੋਗਿਕ ਤਾਲਮੇਲਾਂ, 150 ਤੋਂ ਵੱਧ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਕੋਰਸਾਂ ਦੇ ਨਾਲ, ਚੰਡੀਗਡ਼੍ਹ ਯੂਨੀਵਰਸਿਟੀ ਚੋਟੀ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਕੋਵਿਡ-19 ਮਹਾਂਮਾਰੀ ਨੇ ਨੌਕਰੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ, ਪਰ ਇਸਦੇ ਬਾਵਜੂਦ, ਇਸ ਸਾਲ ਹੁਣ ਤੱਕ 900 ਤੋਂ ਵੱਧ ਕੰਪਨੀਆਂ ਚੰਡੀਗਡ਼੍ਹ ਯੂਨੀਵਰਸਿਟੀ ਦੀ ਪਲੇਸਮੈਂਟ ਡਰਾਈਵ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਡਾ. ਬਾਵਾ ਨੇ ਦੱਸਿਆ ਕਿ ਬੈਚ 2022 ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਪਲੇਸਮੈਂਟ ਦੀਆਂ ਪੇਸ਼ਕਸ਼ਾਂ ਚੋਟੀ ਦੀਆਂ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਸਭ ਤੋਂ ਵੱਧ ਪੈਕੇਜ 1.70 ਕਰੋਡ਼ ਰੁਪਏ ਹੈ।

ਡਾ. ਬਾਵਾ ਨੇ ਦੱਸਿਆ ਕਿ ਇਸ ਸਾਲ ਕੈਂਪਸ ਪਲੇਸਮੈਂਟ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ 1008 ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਜੇਕਰ ਮਾਲਵੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਮਾਲਵੇ ਖੇਤਰ ਤੋਂ 389 ਵਿਦਿਆਰਥੀ ਨਾਮੀ ਕੰਪਨੀਆਂ ’ਚ ਪਲੇਸਮੈਂਟ ਹਾਸਲ ਕਰਨ ’ਚ ਕਾਮਯਾਬ ਰਹੇ ਹਨ ਜਦਕਿ ਪਲੇਸਮੈਂਟ ਹਾਸਲ ਕਰਨ ਵਾਲੇ 389 ਵਿਦਿਆਰਥੀਆਂ ਵਿਚੋਂ 104 ਲੜਕੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਇਕੱਲੇ ਮੋਗੇ ਤੋਂ 63 ਵਿਦਿਆਰਥੀਆਂ ਨੇ ਪਲੇਸਮੈਂਟ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਪੜਾਈ ਕਰ ਰਹੀ ਮੋਗਾ ਦੀ ਨੇਹਾ ਨੂੰ 5 ਚੋਟੀ ਦੀਆਂ ਕੰਪਨੀਆਂ ਵੱਲੋਂ ਪਲੇਸਮੈਂਟ ਆਫਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਕਾਗਨੀਜ਼ੈਂਟ, ਵਿਪਰੋ, ਕਿੰਡਰੀਲ, ਐਕਸੈਂਚਰ ਅਤੇ ਹਾਈਰੇਡੀਅਸ ਟੈਕਨਾਲੋਜੀ ਸ਼ਾਮਲ ਹਨ। ਜਦੋਂ ਕਿ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਇਕ ਹੋਰ ਵਿਦਿਆਰਥਣ ਸੋਨੀਆ ਨੇ ਚਾਰ ਕੰਪਨੀਆਂ, ਡੈਲ ਟੈਕਨਾਲੋਜੀਜ਼, ਡੀਐਕਸਸੀ ਟੈਕਨਾਲੋਜੀ, ਨੋਕੀਆ ਅਤੇ ਕੈਪਜੇਮਿਨੀ ਤੋਂ ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਕਿਊ.ਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਥਾਂ ਬਣਾਉਣ ਵਾਲੀ ਸਭ ਤੋਂ ਛੋਟੀ ਯੂਨੀਵਰਸਿਟੀ ਬਣ ਗਈ ਹੈ, ਜੋ ਕਿ ਸਾਲ-2023 ਲਈ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 800 ਸੰਸਥਾਵਾਂ ਵਿੱਚੋਂ ਇੱਕ ਹੈ। ਆਪਣੀ ਸ਼ੁਰੂਆਤ ਦੇ ਸਿਰਫ਼ 10 ਸਾਲਾਂ ਦੇ ਅੰਦਰ ਹੀ, ਇਸ ਰੈਂਕਿੰਗ ਵਿੱਚ ਚੰਡੀਗੜ੍ਹ  ਯੂਨੀਵਰਸਿਟੀ ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚੋਂ ਕੁੱਲ ਮਿਲਾ ਕੇ 21ਵਾਂ ਰੈਂਕ ਹਾਸਲ ਕੀਤਾ, ਇਸ ਰੈਂਕਿੰਗ ਵਿੱਚ ਦਰਜਾਬੰਦੀ ਕਰਨ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣ ਗਈ।

ਖੋਜ ਅਤੇ ਉਦਯੋਗ ਦੇ ਖੇਤਰ ’ਚ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਚੰਡੀਗਡ਼੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਪਿਛਲੇ 4 ਸਾਲਾਂ ’ਚ ਇੰਜੀਨੀਅਰਿੰਗ, ਆਈ.ਟੀ., ਸਾਇੰਸ ਅਤੇ ਸਿਹਤ ਸੰਭਾਲ ਦੇ ਖੇਤਰ ’ਚ 1800 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ’ਚੋਂ 104 ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਦੇ ਹਨ . ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖੋਜ ਪ੍ਰਤੀ ਉਤਸ਼ਾਹਿਤ ਕਰਨ ਲਈ ਇਸ ਸਾਲ 12 ਕਰੋਡ਼ ਰੁਪਏ ਦਾ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ। ਕੈਂਪਸ ਵਿੱਚ 30 ਤੋਂ ਵੱਧ ਸਿਖਲਾਈ ਅਤੇ ਖੋਜ ਕੇਂਦਰ ਹਨ, ਜਿੱਥੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਅਨੁਭਵ ਪ੍ਰਦਾਨ ਕਰਕੇ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ।

ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੂਰਅੰਦੇਸ਼ ਖੇਡ ਨੀਤੀ ਅਪਣਾਕੇ ਅਤੇ ਲਾਗੂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀ ਅਗਲੀ ਪੀਡ਼੍ਹੀ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਸਾਲ 2020-21 ਦੌਰਾਨ, ਯੂਨੀਵਰਸਿਟੀ ਦੇ ਐਥਲੀਟਾਂ ਨੇ ਓਲੰਪਿਕ ਅਤੇ ਏਸ਼ੀਅਨ ਚੈਂਪੀਅਨਸਪਿਾਂ ਸਮੇਤ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਕੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅਕਾਦਮਿਕ ਸਾਲ ਵਿੱਚ ਯੂਨੀਵਰਸਿਟੀ ਦੇ ਐਥਲੀਟਾਂ ਵੱਲੋਂ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਰਾਜ ਪੱਧਰ ’ਤੇ ਜਿੱਤੇ ਗਏ ਕੁੱਲ 133 ਤਮਗਿਆਂ ਵਿੱਚੋਂ 23 ਤਗਮੇ ਹਰਿਆਣਾ ਦੇ ਐਥਲੀਟਾਂ ਨੇ ਜਿੱਤੇ ਹਨ, ਜਿਨ੍ਹਾਂ ਵਿੱਚ 2 ਅੰਤਰਰਾਸ਼ਟਰੀ, 8 ਰਾਸ਼ਟਰੀ ਅਤੇ 13 ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ’ਤੇ ਸ਼ਾਮਲ ਹਨ।

ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜਾਬ ਦੇ ਨੌਜਵਾਨ ਵਿਦਿਆਰਥੀ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਵਿੱਚ ਆਪਣਾ ਸਟਾਰਟ-ਅੱਪ ਸਥਾਪਤ ਕਰਕੇ ਬਹੁਤ ਯੋਗਦਾਨ ਪਾ ਰਹੇ ਹਨ। ਸੀਯੂ-ਟੀ.ਬੀ.ਆਈ ਵਿੱਚ ਕੁੱਲ 114 ਸਟਾਰਟ-ਅੱਪਾਂ ਵਿੱਚੋਂ, 31 ਪੰਜਾਬ ਦੇ ਵਿਦਿਆਰਥੀਆਂ ਦੁਆਰਾ ਸਥਾਪਤ ਕੀਤੇ ਗਏ ਹਨ। ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 80 ਦੇਸ਼ਾਂ ਦੀਆਂ 450 ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਹੈ।

ਸੀ.ਯੂ ਸੀ.ਈ.ਟੀ-2022 ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਡਾ: ਬਾਵਾ ਨੇ ਕਿਹਾ ਕਿ ਚੰਡੀਗਡ਼੍ਹ ਯੂਨੀਵਰਸਿਟੀ ਸਾਲ 2022 ਲਈ ਸੀ.ਯੂ ਸੀ.ਈ.ਟੀ -2022 ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਵਿਦਿਆਰਥੀਆਂ ਨੂੰ 45 ਕਰੋੜ ਰੁਪਏ ਦੇ ਵਜ਼ੀਫੇ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਸੀਯੂ ਸੀ.ਈ.ਟੀ -2022 ਦੀ ਪ੍ਰਵੇਸ਼ ਪ੍ਰੀਖਿਆ ਤਹਿਤ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜ਼ੀਫ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਜਨੀਅਰਿੰਗ, ਐਮ.ਬੀ.ਏ., ਲਾਅ, ਫਾਰਮੇਸੀ ਅਤੇ ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ ਅਤੇ ਦੇਸ਼ ਭਰ ਦੇ ਵਿਦਿਆਰਥੀ ਵੈੱਬਸਾਈਟ https://cucet.cuchd.in ’ਤੇ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।


Wednesday, August 03, 2022

ਪੰਜਾਬ ਦੇ ਚਿੱਤਰਕਾਰ ਗੁਰਦੀਪ ਸ਼ਰਮਾ ਦਾ ਸਨਮਾਨ

Wednesday 3rd August 2022 at 02:29 PM 

 ਸਨਮਾਨ ਕੀਤਾ ਉਤਰਾਖੰਡ ਦੇ ਕੈਬਨਿਟ ਮਨਿਸਟਰ ਸੱਤਪਾਲ ਮਹਾਰਾਜ ਨੇ 


ਚੰਡੀਗੜ੍ਹ
: 3 ਅਗਸਤ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਲਲਿਤ ਕਲਾ ਅਕਾਦਮੀ ਨਵੀਂ ਦਿੱਲੀ ਅਤੇ ਉਤਰਾਖੰਡ ਰਾਜ ਸਰਕਾਰ ਦੇ ਸਾਂਝੇ ਸਹਿਯੋਗ ਦੇ ਨਾਲ ਉਤਰਾਖੰਡ ਦੇ ਸਤਪੁਲੀ ਵਿੱਚ ਇੱਕ ਨੈਸ਼ਨਲ ਲੈਵਲ ਦੀ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਲਿਤ ਕਲਾ ਅਕਾਦਮੀ ਦੁਆਰਾ ਦੇਸ਼ ਦੀ ਹਰ ਹਰ ਸਟੇਟ  ਚੋਂ ਇੱਕ ਕਲਾਕਾਰ ਨੂੰ ਬੁਲਾਇਆ ਗਿਆ। ਲਲਿਤ ਕਲਾ ਅਕਾਦਮੀ ਵੱਲੋਂ ਇਸ ਵਰਕਸ਼ਾਪ ਵਿੱਚ ਹਿਸਾ ਲੈਣ ਲਈ ਪੰਜਾਬ ਵਿੱਚੋਂ ਚਿੱਤਰਕਾਰ ਗੁਰਦੀਪ ਸ਼ਰਮਾ ਨੂੰ ਚੁਣਿਆ ਗਿਆ।  

ਇਹ ਕਲਾ ਵਰਕਸ਼ਾਪ ਕਾਰਗਿਲ ਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਕਰਵਾਈ ਜਾ ਰਹੀ ਸੀ ਜਿੱਥੇ 7 ਦਿਨਾਂ ਵਿੱਚ ਹਰ ਕਲਾਕਾਰ ਨੇ 2 ਕਲਕ੍ਰਿਤਾ ਬਣਾਉਣੀਆਂ ਸਨ। ਇਸ ਦੌਰਾਨ ਚਿਤਰਕਾਰ ਗੁਰਦੀਪ ਸ਼ਰਮਾ ਵੱਲੋ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਕਰਨਲ ਮਨੋਜ ਕੁਮਾਰ ਪਾਂਡੇ ਦਾ ਚਿੱਤਰ ਬਣਾਇਆ ਗਿਆ। ਵਰਕਸ਼ਾਪ ਵੇਖਣ ਆਏ ਕਲਾ ਪ੍ਰੇਮੀਆਂ ਨੇ ਉਨ੍ਹਾਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਬਹੁਤ ਹੀ ਧਿਆਨ ਨਾਲ ਦੇਖੀਆਂ ਹਨ। ਕਲਾਕਾਰ ਦੀਆਂ ਬਣਾਈਆਂ ਇਹਨਾਂ ਤਸਵੀਰਾਂ ਦੀ ਬਹੁਤ ਹੀ ਪ੍ਰਸੰਸਾ ਹੋਈ। ਇਹਨਾਂ ਨੂੰ ਬਹੁਤ ਸਲਾਹਿਆ ਗਿਆ। 

ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਦਾ ਚਿੱਤਰ ਬਣਾ ਕੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਚਿੱਤਰਕਾਰ ਗੁਰਦੀਪ ਸ਼ਰਮਾ ਨਾਲ ਹੋਈ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਸ ਚਿੱਤਰਕਲਾ ਵਰਕਸ਼ਾਪ ਵਿੱਚ ਦੇਸ਼ ਭਰ ਦੇ ਵਿੱਚੋਂ ਲੱਗਭੱਗ 30 ਕਲਾਕਾਰਾਂ ਨੇ ਹਿੱਸਾ ਲਿਆ ਸੀ। ਚਿੱਤਰਕਲਾ ਦੇ ਸਮਾਪਨ ਸਮਾਰੋਹ ਦੌਰਾਨ ਉਤਰਾਖੰਡ ਦੇ ਕੈਬਨਿਟ ਮੰਤਰੀ ਸੱਤਪਾਲ ਮਹਾਰਾਜ ਉਚੇਚੇ ਤੌਰ ਤੇ ਕਲਾਕਾਰਾਂ ਦਾ ਸਨਮਾਨ ਕਰਨ ਵਾਸਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਸਟੇਟ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣ ਨਾਲ ਦੂਰ-ਦਰਾਜ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਲਾ ਦਾ ਬੀਜ ਬੀਜਿਆ ਗਿਆ ਹੈ। ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਤਰਾਖੰਡ ਤੋਂ ਬਹੁਤ ਵੱਡੇ-ਵੱਡੇ ਚਿੱਤਰਕਾਰ ਉਭਰ ਕੇ ਸਾਹਮਣੇ ਆਉਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਕੀ ਇਹ ਚਿੱਤਰ 15 ਅਗਸਤ ਨੂੰ ਉਤਰਾਖੰਡ ਦੇ ਰਾਜ ਭਵਨ ਵਿਚ ਪ੍ਰਦਰਸ਼ਿਤ ਵੀ ਕੀਤੇ ਜਾਣਗੇ।

Sunday, July 24, 2022

ਮੈਂ ਨੀ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ ਕੇ…

Sunday: 24th July 2022 at 4:14 PM

 3 ਬੀ 2 ਦੇ ਮੰਦਰ ‘ਚ ਪਈ ਤੀਆਂ ਦੀ ਧਮਾਲ 


ਮੋਹਾਲੀ
: 24 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਤੀਆਂ ਤੀਜ ਦੀਆਂ ਇੱਕ ਅਜਿਹਾ ਤਿਓਹਾਰ ਹੈ ਜਿਹੜਾ ਸਾਡੀਆਂ ਤੋਂ ਮਨਾਇਆ ਜਾਂਦਾ ਹੈ। ਸਾਵਣ ਦੇ ਮਹੀਨੇ ਜਦੋਂ ਵਿਆਹੀਆਂ ਔਰਤਾਂ ਆਪਣੇ ਪੇਕੇ ਆ ਕੇ ਕੁਝ ਦਿਨ ਰਹਿੰਦੀਆਂ ਹਨ ਤਾਂ ਉਹ ਧਮਾਲ ਵੀ ਦੇਖਣ ਵਾਲਾ ਹੁੰਦਾ ਹੈ। ਬਹੁਤ ਹੀ ਵਿਗਿਆਨ ਅਧਾਰ ਹੈ ਕਿ ਵਿਆਹੀਆਂ ਔਰਤਾਂ ਨੂੰਸਾਵਨ ਦੇ ਮਹੀਨੇ ਪਤੀ ਤੋਂ ਦੂਰ ਕੀਤਾ ਜਾਂਦਾ ਹੈ। ਇਸ ਨਾਲ ਜਿੱਥੇ  ਵਿਯੋਗ ਦੀ ਤੜਪ ਵੱਧ ਜਾਂਦੈ ਹੈ ਉੱਥੇ ਇਸਤਰੀ ਮਰਦ ਦੋਹਾਂ ਦੀ ਤੰਦਰੁਸਤੀ ਵੀ ਮਜ਼ਬੂਤ ਹੁੰਦੀ ਹੈ। ਇਸਦੇ ਨਾਲ ਪੇਕੇ ਵਾਲਿਆਂ ਨਾਲ ਦੁੱਖ ਸੁਖ ਸਾਂਝੇ ਕਰਨ ਦਾ ਮੌਕਾ ਵੀ ਮਿਲਦਾ ਹੈ ਅਤੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਿਲ ਬੈਠਣ ਦਾ ਸਮਾਂ ਵੀ। ਇਹ ਸਾਹਿਬ ਕੁਝ ਬਹੁਤ ਹੀ ਵਿਗਿਆਨਕ ਅਤੇ ਅਰਥਪੂਰਨ ਹੈ। ਇਹ ਗੱਲ ਵੱਖਰੀ ਹੈ ਕਿ ਅੱਜਕਲ੍ਹ ਦੀ ਪੀੜ੍ਹੀ ਨੂੰ ਇਹਨਾਂ ਗੱਲਾਂ ਦੇ ਡੂੰਘੇ ਰਹਿਤਾਂ ਦੀ ਸਮਝ ਨਹੀਂ ਰਹੀ। ਇਸ ਤੀਜ ਦੇ ਤਿਓਹਾਰ ਦੀ ਰਸਮ ਤਕਰੀਬਨ ਹਰ ਥਾਂ ਨਿਭਾਈ ਜਾਂਦੀ ਹੈ। ਵੂਮੈਨ ਵੈਲਫੇਅਰ ਐਸੋਸੀਏਸ਼ਨ 3 ਬੀ 2 ਵੱਲੋਂ ਵੀ "ਤੀਆਂ ਤੀਜ ਦੀਆਂ" ਵਾਲਾ  ਤਿਓਹਾਰ ਬੜੀ ਧੂਮਧਾਮ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਅਸਮਾਨਾਂ ਵੱਲ ਜਾਂਦੀ ਪੀਂਘ ਇਹਨਾਂ ਮੁਟਿਆਰਾਂ ਦੇ ਅੰਦਰਲੇ ਜੋਸ਼ ਅਤੇ ਉਤਸ਼ਾਹ ਦਾ ਪਤਾ ਦੇਂਦੀ ਹੈ। 

ਮੋਹਾਲੀ ਵਿੱਚ ਫੇਜ਼ 3 ਬੀ2 ਦੇ ਹਨੂੰਮਾਨ ਮੰਦਰ ਵਿੱਚ ਹੋਏ ਤੀਜ ਦੇ ਇਸ ਪ੍ਰੋਗਰਾਮ ਵਿੱਚ ਵੀ ਭਾਰੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਤੀਜ ‘ਚ ਗਿੱਧਾ, ਮਿਸ ਤੀਜ ਮੁਕਾਬਲਾ, ਸੋਲੋ, ਕੋਰੀਓਗ੍ਰਾਫੀ, ਵਿਰਾਸਤੀ ਗੀਤ ਤੇ ਬੋਲੀਆਂ ਸ਼ਾਮਲ ਸਨ। ਸੁਰਿੰਦਰ ਧਾਲੀਵਾਲ, ਪੁਸ਼ਪਿੰਦਰ ਥਿੰਦ, ਪਿੰਕੀ ਔਲਖ ਅਤੇ ਜਗਜੀਤ ਸਿੱਧੂ ਦੀ ਅਗਵਾਈ ਵਿੱਚ ਪਹਿਲਾਂ ਇੱਕ ਘੰਟਾ ਗਿੱਧੇ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਨੂੰ ਚਾਰ ਚੰਨ ਲਾਉਣ ਲਈ ਵੱਖ ਵੱਖ ਮੁਕਾਬਲੇ ਵੀ ਹੋਏ। ਮਿਸ ਤੀਜ ਮੁਕਾਬਲੇ ਵਿੱਚ ਕਰਮਜੀਤ ਕੌਰ ਪਹਿਲੇ, ਸਿਮਰਤ ਗਿੱਲ ਦੂਜੇ ਅਤੇ ਰਜਨੀ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਪੰਜਾਬੀ ਅਖੌਤਾਂ, ਮੁਹਾਵਰੇ ਅਤੇ ਬੁਝਾਰਤਾਂ ਦੇ ਮੁਕਾਬਲਿਆਂ ਰਾਹੀਂ ਵੀ ਆਮ ਸੂਝ ਬੂਝ ਦੀ ਪਰਖ ਕੀਤੀ ਗਈ ਜੋ ਬਹੁਤ ਹੀ ਰੌਚਕ ਪ੍ਰੋਗਰਾਮ ਹੋ ਨਿੱਬੜਿਆ। ਐਸੋਸੀਏਸ਼ਨ ਵੱਲੋਂ ਵੱਖ ਵੱਖ ਵੰਨਗੀਆਂ ਵਿੱਚ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਸਭ ਕੁਝ ਤੋਂ ਬਾਅਦ ਫਿਰ ਵਾਰੀ ਆਈ ਗਿੱਧੇ ‘ਚ ਬੋਲੀਆਂ ਪਾ ਕੇ ਧਮਾਲਾਂ ਪਾਉਣ ਦੀ। ਸੁਰਿੰਦਰ ਧਾਲੀਵਾਲ ਨੇ ‘ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ‘..ਅਤੇ ਪਿੰਕੀ ਔਲਖ ਨੇ ”ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ..‘ਬੋਲੀਆਂ ਪਾ ਕੇ ਗਿੱਧੇ ਨੂੰ ਸਿਖਰ ‘ਤੇ ਪਹੁੰਚਾ ਦਿੱਤਾ।

ਕੈਲੇਫੋਰਨੀਆਂ ਦੇ ਸੁੰਦਰਤਾ ਮੁਕਾਬਲੇ ਵਿੱਚ ਟਾੱਪ ਕੀਤਾ ਮਨਿੰਦਰ ਦਿਓਲ ਨੇ

 Sunday: 24th July 2022 at 03:44 PM

 ਪੰਜਾਬੀ ਦੀ ਪ੍ਰਸਿੱਧ ਗਾਇਕਾ ਮਨਿੰਦਰ ਦਿਓਲ ਦੀ ਇੱਕ ਵਾਰ ਫੇਰ ਬੱਲੇ ਬੱਲੇ 


ਚੰਡੀਗੜ੍ਹ: 24 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਪੰਜਾਬ ਦੀ ਪਹਿਲੀ ਪੰਜਾਬੀ ਗਾਇਕਾ ਮਨਿੰਦਰ ਦਿਓਲ ਕੈਲੇਫੋਰਨੀਆਂ ਵਿਖੇ ਕਰਵਾਏ ਗਏ ਸੁੰਦਰਤਾ ਮੁਕਾਬਲੇ ਵਿੱਚ ਟਾਪ ਮਾਡਲ ਦੀ ਸ਼੍ਰੇਣੀ ਵਿੱਚ ਨਾਮਜ਼ਦ ਹੋਈ। ਪੰਜਾਬ ਦੀ ਗਾਇਕਾ ਮਨਿੰਦਰ ਦਿਓਲ ਨੇ ਕੈਲੇਫੋਰਨੀਆਂ ਦੇ ਸ਼ਹਿਰ ਫਰੀਮੌਂਟ ਵਿਖੇ ‘ਮਿਸ ਯੂਨੀਵਰਸ ਹਰਨਾਜ਼ ਸੰਧੂ’ ਦੇ ‘ਮੀਟ ਐਂਡ ਗਰੀਟ’ ਪ੍ਰੋਗਰਾਮ ਵਿੱਚ ਟਾੱਪ ਮਾਡਲ ਵਜੋਂ ਸ਼ਿਰਕਤ ਕੀਤੀ ਜਿਸ ਵਿੱਚ ਕਿ ਖਰਡ਼ ਨਿਵਾਸੀ ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ ਸ਼ਾਮਿਲ ਹੋਏ।

ਪੰਜਾਬ ਦੇ ਜ਼ਿਲ੍ਹਾ ਮੋਹਾਲੀ ਅਧੀਨ ਆਉਂਦੇ ਖਰੜ ਸ਼ਹਿਰ ਦੀ ਵਸਨੀਕ ਗਾਇਕਾ ਮਨਿੰਦਰ ਦਿਓਲ ਨੇ ਦੱਸਿਆ ਕਿ ਟਾਪ ਮਾਡਲ ਬਣਨ ਲਈ ਜ਼ਰੂਰੀ ਨਹੀਂ ਕਿ ਛੋਟੇ ਕੱਪੜੇ ਪਾ ਕੇ ਹੀ ਪ੍ਰਦਰਸ਼ਨ ਕੀਤਾ ਜਾਵੇ ਬਲਕਿ ਆਪਣੇ ਵਧੀਆ ਅਤੇ ਸੱਭਿਆਚਾਰਕ ਪਹਿਰਾਵੇ ਪਹਿਨ ਕੇ ਵੀ ਦਰਸ਼ਕਾਂ ਦੀ ਵਾਹੋਵਾਹੀ ਖੱਟੀ ਜਾ ਸਕਦੀ ਹੈ ਅਤੇ ਨੌਜਵਾਨ ਪੀਡ਼੍ਹੀ ਨੂੰ ਆਪਣੇ ਸੱਭਿਆਚਾਰ ਵਿੱਚ ਰੰਗਣ ਲਈ ਇੱਕ ਵਧੀਆ ਸੰਦੇਸ਼ ਵੀ ਪਹੁੰਚਾਇਆ ਜਾ ਸਕਦਾ ਹੈ। ਦਿਓਲ ਨੇ ਦੱਸਿਆ ਕਿ ਉਹ ਵਿਦੇਸ਼ ਦੀ ਧਰਤੀ ਉਤੇ ਰਹਿ ਕੇ ਵੀ ਆਪਣੀ ਸ਼ਰਤ ਮੁਤਾਬਕ ਪੰਜਾਬੀਅਤ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ। ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੀ ਗੱਲ ਕਰਦਿਆਂ ਦਿਓਲ ਨੇ ਕਿਹਾ ਕਿ ਇਨਸਾਨ ਦੀ ਸੋਚ ਅਤੇ ਵਿਚਾਰ ਉਸ ਦਾ ਕਿਰਦਾਰ ਬਣਾਉਂਦੇ ਹਨ। ਏ.ਡੀ. ਸੋਢੀ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਸਨ ਜਦਕਿ ਗਾਇਕ ਜੱਸੀ ਅਤੇ ਬੋਹੇਮਾਜਰਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ।

ਕੈਲੇਫੋਰਨੀਆਂ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਤੀਆਂ ਦੇ ਪ੍ਰੋਗਰਾਮ ਕਰਵਾ ਰਹੀ ਹੈ ਅਤੇ ਇੱਧਰੋਂ ਜਾਣ ਵਾਲੇ ਪੰਜਾਬੀ ਕਲਾਕਾਰਾਂ ਦੇ ਪ੍ਰੋਗਰਾਮ ਵੀ ਆਰਗੇਨਾਈਜ਼ ਕਰਵਾ ਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।

Saturday, July 23, 2022

ਅਮਰ ਹਸਪਤਾਲ ਵੱਲੋਂ ਰਿਆਇਤੀ ਦਰਾਂ 'ਤੇ ਸਿਹਤ ਸਹੂਲਤਾਂ ਦੇਣ ਦੀ ਪੇਸ਼ਕਸ਼

 1 ਤੋਂ 31 ਤੱਕ ਹਸਪਤਾਲ ਇੱਕ ਮੈਗਾ ਮੈਡੀਕਲ ਕੈਂਪ ਵੀ ਲੱਗੇਗਾ 

ਮੋਹਾਲੀ: 23 ਜੁਲਾਈ 2022:(ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਬਾਰਿਸ਼ਾਂ ਦਾ ਮੌਸਮ ਗਰਮੀ ਤੋਂ ਰਾਹਤ ਵੀ ਲਿਆਉਂਦਾ ਹੈ ਪਰ ਇਸਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਅਕਸਰ ਫੇਲ ਜਾਂਦੀਆਂ ਹਨ। ਕਈ ਵਾਰ ਕਰੋਪੀ ਏਨੀ ਜ਼ਿਆਦਾ ਹੁੰਦੀ ਹੈ ਕਿ ਹਸਪਤਾਲਾਂ ਵਿੱਚ ਲਾਈਨਾਂ ਲੱਗ ਜਾਂਦੀਆਂ ਹਨ। ਇਹਨਾਂ ਮੁਸ਼ਕਲਾਂ ਨੂੰ ਦੇਖਦਿਆਂ ਇਲਾਕੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਜਿਹੜੇ ਸਿਹਤ ਸੰਸਥਾਨ ਅਤੇ ਅਦਾਰੇ ਅੱਗੇ ਆਏ ਹਨ ਉਹਨਾਂ ਵਿੱਚ ਇੱਕ ਸਰਗਰਮ ਹਸਪਤਾਲ ਵੀ ਹੈ। 

ਸ਼ਹਿਰ ਦੇ ਸੈਕਟਰ 70 ਸਥਿਤ ਅਮਰ ਹਸਪਤਾਲ ਪ੍ਰਬੰਧਕਾਂ ਨੇ ਅੱਜ ਆਪਣੇ ਡਾਕਟਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਅਜੋਕੇ ਸਮੇਂ ਵਿੱਚ ਡਾਇਰੀਆ ਅਤੇ ਡੇਂਗੂ ਮਲੇਰੀਆ ਦੇ ਵੱਧ ਰਹੇ ਕੇਸਾਂ ਨੂੰ ਦੇਖਣ ਅਤੇ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਬਾਰੇ ਵਿਚਾਰ ਵਟਾਂਦਰਾ ਕੀਤਾ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੇ ਕੋਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੀ ਵਿਸ਼ੇਸ਼ ਟੀਮ ਅਤੇ ਸਹੂਲਤਾਂ ਮੌਜੂਦ ਹਨ। ਪਿਛਲੇ ਸਾਲ ਵੀ ਹਸਪਤਾਲ ਵੱਲੋਂ ਡੇਂਗੂ ਮਲੇਰੀਆ ਦੇ 200 ਤੋਂ ਵੱਧ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਸਨ।

ਇਸ ਦੇ ਨਾਲ ਹੀ ਹਸਪਤਾਲ ਦੇ ਸੀਈਓ ਡਾ. ਸੰਕਲਪ ਕੌਸ਼ਲ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਅਗਸਤ ਮਹੀਨੇ ਦੀ ਮਿਤੀ 1 ਤੋਂ 31 ਤੱਕ ਹਸਪਤਾਲ ਇੱਕ ਮੈਗਾ ਮੈਡੀਕਲ ਕੈਂਪ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ ਹਰ ਬਿਮਾਰੀਆਂ ਸਰਜਰੀ ਅਤੇ ਲੈਬ ਟੈਸਟ ਵਿਸ਼ੇਸ਼ ਰਿਆਇਤੀ ਦਰ 'ਤੇ ਕੀਤੇ ਜਾਣਗੇ। ਇਸ ਦੌਰਾਨ ਹਸਪਤਾਲ ਪ੍ਰਬੰਧਕਾਂ ਨੇ ਵੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵਚਨਬੱਧਤਾ ਪ੍ਰਗਟਾਈ।

Friday, July 22, 2022

ਸੀਜੀਸੀ ਲਾਂਡਰਾ ਵਿਖੇ ਸਾਲਾਨਾ ਐਫਡੀਪੀ ਦਾ ਆਯੋਜਨ

 Friday 22nd July 2022 at 4:21 PM

ਉਦਘਾਟਨ ਕੀਤਾ ਸੀ ਲੈਫਟੀਨੈਂਟ ਕਰਨਲ ਕੈਲਾਸ਼ ਬਾਂਸਲ

ਮੋਹਾਲੀ: 22 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਇੱਕ ਹਫਤੇ ਤੋਂ ਲਗਾਤਾਰ ਚੱਲ ਰਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦੀ ਅੱਜ ਸਫਲਤਾਪੂਰਵਕ ਸਮਾਪਤੀ ਕੀਤੀ ਗਈ। ਇਸ ਸਲਾਨਾ ਸਮਾਗਮ ਦਾ ਉਦਘਾਟਨ ਲੈਫਟੀਨੈਂਟ ਕਰਨਲ ਕੈਲਾਸ਼ ਬਾਂਸਲ ਡਾਇਰੈਕਟਰ ਮਾਰਗਦਰਸ਼ਨ ਸੈੱਲ, ਏਆਈਸੀਟੀਈ, ਨਵੀਂ ਦਿੱਲੀ ਵੱਲੋਂ ਕੀਤਾ ਗਿਆ ਸੀ। ਇਸ  ਪ੍ਰੋਗਰਾਮ ਵਿੱਚ ਇੰਜੀਨੀਅਰਿੰਗ, ਪ੍ਰਬੰਧਨ, ਬਾਇਓਟੈਕਨਾਲੋਜੀ, ਫਾਰਮੇਸੀ, ਹੋਟਲ ਮੈਨੇਜਮੈਂਟ ਸਣੇ ਅਦਾਰੇ ਦੇ ਸਾਰੇ ਵਿਭਾਗਾਂ ਦੇ 100 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਖਾਸ ਸਮਾਗਮ ਨੂੰ ਚਾਰ ਚੰਨ ਲਾਏ।
"ਨਵੀਂ ਸਿੱਖਿਆ ਪ੍ਰਣਾਲੀ ਲਈ ਨਵੀਨਤਾ, ਚੁਣੌਤੀਆਂ ਅਤੇ ਤਿਆਰੀ’’ (ਇਨੋਵੇਸ਼ਨਸ, ਚੈਲੰਜਜ਼ ਐਂਡ ਪ੍ਰਪੇਅਰਡਨੈੱਸ ਫਾਰ ਦ ਨਿਊ ਐਜੂਕੇਸ਼ਨ ਸਿਸਟਮ) ਐਫਡੀਪੀ ਪ੍ਰੋਗਰਾਮ ਦਾ ਮੁੱਖ ਵਿਸ਼ਾ ਰਿਹਾ। ਇੱਕ ਹਫਤੇ ਤੋਂ ਚੱਲਦੇ ਇਸ ਪ੍ਰੋਗਰਾਮ ਦੇ ਬਹੁਪੱਖੀ ਉਦੇਸ਼ ਰਹੇ। ਜਿਨ੍ਹਾਂ ਵਿੱਚੋਂ ਮੁੱਖ ਉਦੇਸ਼ ਆਪਣੇ ਫੈਕਲਟੀ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਸਿੱਖਿਅਕਾਂ ਦੇ ਤੌਰ ਤੇ ਉਨ੍ਹਾਂ ਦੀ ਯੋਗਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਾ ਸੀ, ਜਿਸ ਨਾਲ ਉਹ ਅੱਗੇ ਚੱਲ ਕੇ ਆਪਣੇ ਵਿਿਦਆਰਥੀਆਂ ਨੂੰ ਇੱਕ ਉੱਚ ਪ੍ਰਤੀਯੋਗੀ ਅਤੇ ਗਤੀਸ਼ੀਲ ਸਿੱਖਿਆ ਪ੍ਰਣਾਲੀ ਹੇਠ ਇੱਕ ਠੋਸ ਕੈਰੀਅਰ ਬਣਾਉਣ ਲਈ ਉਨ੍ਹਾਂ ਦੀਆਂ ਯੋਗਤਾਵਾਂ ਦੀ ਵਰਤੋਂ ਲਈ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।ਇਸ ਪ੍ਰੋਗਰਾਮ ਦਾ ਦੂਜਾ ਉਦੇਸ਼ ਫੈਕਲਟੀ ਮੈਂਬਰਾਂ ਨੂੰ ਪ੍ਰਸ਼ਾਸਕਾਂ, ਸਲਾਹਕਾਰਾਂ , ਕੋਚਾਂ,  ਖੋਜਕਰਤਾਵਾਂ ਵਜੋਂ ਉਨ੍ਹਾਂ ਦੀ ਵਾਧੂ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਸੀ। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸੀਜੀਸੀ ਫੈਕਲਟੀ ਲਈ ਸਿੱਖਿਆ ਖੇਤਰ ਵਿੱਚ ਤਬਦੀਲੀਆਂ ਅਤੇ ਨਵੀਨਤਮ ਵਿਕਾਸ ਬਾਰੇ ਵਿਚਾਰ ਵਟਾਂਦਰਾ ਕਰਨ, ਉਨ੍ਹਾਂ ਨਾਲ ਗੱਲਬਾਤ ਕਰਨ, ਸਿੱਖਣ ਅਤੇ ਉਨ੍ਹਾਂ ਦੀ ਸਮਝ ਨੂੰ ਵਧਾਉਣ ਲਈ ਇੱਕ ਉਪਯੋਗੀ ਪਲੇਟਫਾਰਮ ਸਾਬਤ ਹੋਇਆ ਹੈ ਜੋ ਉਨ੍ਹਾਂ ਦੇ ਭਵਿੱਖ ਉੱਤੇ ਮਹੱਤਵਪੂਰਣ ਪ੍ਰਭਾਵ ਪਾਵੇਗਾ।

ਸੀਜੀਸੀ ਪ੍ਰਬੰਧਨ ਤੋਂ ਮਾਹਰ ਬੁਲਾਰਿਆਂ ਨੇ ਆਪਣੀ ਇਤਿਹਾਸਿਕ ਮੌਜੂਦਗੀ ਨਾਲ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰੀ ਬਣਾਇਆ। ਇਸ ਖਾਸ ਸਮਾਗਮ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਡਾ ਸੰਜੇ ਕੌਸ਼ਿਕ, ਪ੍ਰੋਫੈਸਲ ਯੂਬੀਐਸ, ਪੰਜਾਬ ਯੂਨੀਵਰਸਿਟੀ , ਡਾ ਪੀਵੀ ਰਾਓ, ਸੀਨੀਅਰ ਸਲਾਹਕਾਰ, ਐੱਮਜੀਐੱਸਆਈਪੀਏ, ਚੰਡੀਗੜ੍ਹ, ਲੈਫਟੀਨੈਂਟ ਜਨਰਲ ਕੇ ਜੇ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ ਐਂਡ ਬਾਰ (ਵੈਟਰਨ),  ਪ੍ਰੋਫੈਸਰ (ਡਾ.) ਜੀ.ਡੀ.ਸ਼ਰਮਾ ਸਾਬਕਾ ਚੇਅਰਮੈਨ ਯੋਗਾ ਵਿਭਾਗ  ਐਚ.ਪੀ.ਯੂ  ਅਤੇ ਰਜਿਸਟਰਾਰ ਅਤੇ ਪਤੰਜਲੀ ਹਰਿਦੁਆਰ ਯੂਨੀਵਰਸਿਟੀ ਦੇ ਡੀਨ ਅਕਾਦਮਿਕ, ਆਦਿ ਸਨ। ਐੱਫਡੀਪੀ ਵਿੱਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਬੁਲਾਰਿਆਂ ਵਿੱਚ ਮਿਸਟਰ ਟ੍ਰਿਸਟਨ ਹਾਰਡਿੰਗ, ਪ੍ਰੋਗਰਾਮ ਕੋਆਰਡੀਨੇਟਰ ਅਤੇ ਲੈਕਚਰਾਰ ਇੰਟਰਨੈਸ਼ਨਲ ਕਾਲਜ ਆਫ ਹੋਟਲ ਮੈਨੇਜਮੈਂਟ ਐਡੀਲੇਡ, ਆਸਟੇ੍ਰਲੀਆ, ਡਾ ਚਾਰਲੀਟੋ ਪੇਨੀਲਾ ਕੈਡਾਗ, ਪ੍ਰੈਜ਼ੀਡੈਂਟ, ਕੈਮਰੀਨਸ ਸੁਰ ਪੌਲੀਟੈਕਨਿਕ, ਫਿਲੀਪੀਨਜ਼ ਅਤੇ ਡਾ ਐਂਡਰੀ ਕੋਰਨੀਲੈਂਕੋ, ਐੱਚ ੳ ਡੀ ਐਜੂਕੇਸ਼ਨ, ਮੈਨੇਜਮੈਂਟ ਐਕਸਪ੍ਰਟੀਜ਼ ਐਂਡ ਰਿਸਰਚ ਸੈਂਟਰ, ਮਾਸਕੋ, ਰੂਸ ਆਦਿ ਸਨ।

Tuesday, July 12, 2022

ਪੰਜਾਬੀ ਫ਼ਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ ਦੀ ਚੋਣ ਹੋਈ

12th July 2022 at 07:02 PM
 ਨਵੀਂ ਚੋਣ ਮਗਰੋਂ ਵਧਿਆ ਨਵੇਂ ਕੰਮਾਂ ਲਈ ਉਤਸ਼ਾਹ 

ਮੋਹਾਲੀ
: 12 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ):: 
ਪੰਜਾਬ   ਫਿਲਮ ਇੰਡਸਟਰੀ ਨੇ ਜਿਹਨਾਂ ਕੁਝ ਫ਼ਿਲਮੀ ਦੁਨੀਆ ਨੂੰ ਦਿੱਤਾ ਉਸਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ। ਇਸਦੇ ਬਾਵਜੂਦ ਪੰਜਾਬੀ ਫਿਲਮ ਇੰਡਸਟਰੀ ਅਣਗੌਲੀ ਜਿਹੀ ਰਹੀ। ਦਾਰਾ ਸਟੂਡੀਓ ਤੋਂ ਬਾਅਦ ਕੋਈ ਵੱਡਾ ਕੰਮ ਇਸ ਮਾਮਲੇ ਵਿੱਚ ਨਹੀਂ ਹੋ ਸਕਿਆ। ਇਸੇ ਤਰ੍ਹਾਂ ਬਹੁਤ ਹੀ ਚੰਗੇ ਕਲਾਕਾਰ/ਗੀਤਕਾਰ/ਸੰਗੀਤਕਾਰ ਅਤੇ ਹੋਰ ਬਹੁਤ ਕੁਝ ਹੋਰ ਦੇ ਬਾਵਜੂਦ ਕੋਈ ਵੱਡਾ ਹੰਭਲਾ ਨਹੀਂ ਮਾਰਿਆ ਜਾ ਸਕਿਆ। ਸੱਤਾ ਤੋਂ ਅਜੇ ਤੱਕ ਕੋਈ ਅਜਿਹਾ ਹੁੰਗਾਰਾ ਨਹੀਂ ਮਿਲਿਆ ਜਿਸ ਨਾਲ ਪੰਜਾਬ ਵਿੱਚ ਆ ਕੇ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਨੂੰ ਉਤਸ਼ਾਹ ਮਿਲ ਸਕੇ। ਇਸ ਮਕਸਦ ਲਈ ਫਿਲਮ ਪਾਲਿਸੀ ਨੂੰ ਹੋਰ ਸੁਧਰੇ ਜਾਣ ਦੀ ਲੋੜ ਹੈ। ਪੰਜਾਬ ਦੇ ਇਤਿਹਾਸ, ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਮਸਲਿਆਂ ਬਾਰੇ ਫ਼ਿਲਮਾਂ ਬਣਾਉਣ ਵਾਲਿਆਂ ਨੂੰ  ਤਰਜੀਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਫ਼ਿਲਮਾਂ ਵਾਲੇ ਇਕੱਠੇ ਹੋ ਕੇ ਸ਼ਾਇਦ ਹੁਣ ਫਿਰ ਇੱਕ ਨਵਾਂ ਹੰਭਲਾ ਮਾਰਨ। ਅਜਿਹਾ ਕੁਝ ਹੀ ਮਹਿਸੂਸ ਹੋਇਆ ਅੱਜ ਹੋਏ ਚੋਣ ਅਜਲਾਸ ਦੇ ਦੌਰਾਨ। ਪੰਜਾਬ ਵਿੱਚ ਥਾਂ ਥਾਂ ਪਏ ਹਨ ਅਜਿਹੇ ਮੁੱਦੇ ਅਤੇ ਇਤਿਹਾਸ ਜਿਹਨਾਂ ਨੂੰ ਫ਼ਿਲਮਾਉਣ ਦੀ ਲੋੜ ਪੂਰੇ ਸਮਾਜ ਦੀ ਹੈ। ਬਾਹਰਲੀਆਂ ਫਿਲਮ ਟੀਮਾਂ ਆਉਣਗੀਆਂ ਤਾਂ ਪੰਜਾਬ ਦਾ ਅਰਥਚਾਰਾ ਵੀ ਵਿਕਸਿਤ ਹੋਵੇਗਾ ਹੀ। ਹੁਣ ਜਦੋਂਕਿ ਮੀਡੀਆ ਸੁਆਲ ਪੁੱਛਣ ਤੋਂ ਚੁੱਪ ਵੱਟਣ ਲੱਗ ਪਿਆ ਹੈ ਉਦੋਂ ਫ਼ਿਲਮਾਂ ਵਾਲਿਆਂ ਨੂੰ ਹੀ ਸੁਆਲ ਉਠਾਉਣੇ ਚਾਹੀਦੇ ਹਨ। 

ਪੰਜਾਬੀ ਫਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ (ਰਜਿ.) ਦਾ ਆਮ ਇਜਲਾਸ ਅੱਜ ਸੱਦਿਆ ਗਿਆ ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦੇ ਸ਼ੁਰੂਆਤ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਿਨੇਮਾ ਨਾਲ ਜੁਡ਼ੇ ਹੀ ਸਾਡਾ ਅਸਲੀ ਪਰਿਵਾਰ ਹੈ। ਇਨ੍ਹਾਂ ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਡੇ ਦਿਲਾਂ ਵਿੱਚ ਚੀਸ ਉੱਠਦੀ ਹੈ। ਕਲਾਕਾਰਾਂ ਵੱਲੋਂ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਇਨਸਾਫ਼ ਦਿੱਤਾ ਜਾਵੇ ਅਤੇ ਪੰਜਾਬ ਵਿੱਚੋਂ ਨਿਰਾਸ਼ਾ ਦਾ ਆਲਮ ਖ਼ਤਮ ਕਰਕੇ ਇੱਕ ਸੁਖਾਵਾਂ ਮਾਹੌਲ ਪੈਦਾ ਕੀਤਾ ਜਾਵੇ। ਸੰਸਥਾ ਦੀ ਸਰਪ੍ਰਸਤ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਮੌਨ ਧਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਸੰਸਥਾ ਦੀ ਸਰਪ੍ਰਸਤ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਮੌਨ ਧਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।ਪ੍ਰੋਗਰਾਮ ਦੇ ਦੂਸਰੇ ਸ਼ੈਸ਼ਨ ਵਿੱਚ ਜਨਰਲ ਸਕੱਤਰ ਮਲਕੀਤ ਰੌਣੀ ਨੇ ਪਿਛਲੀ ਟੀਮ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਨੂੰ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਿਤ ਕੀਤਾ। 

ਇਸ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਜਨਰਲ ਸਕੱਤਰ, ਭਾਰਤ ਭੂਸ਼ਨ ਵਰਮਾ ਕੈਸ਼ੀਅਰ, ਸ਼ਵਿੰਦਰ ਮਾਹਲ ਅਤੇ ਦੇਵ ਖਰੋੜ ਮੀਤ ਪ੍ਰਧਾਨ ਚੁਣੇ ਗਏ। ਬਾਕੀ ਕਾਰਜਕਾਰਨੀ ਮੈਂਬਰਾਂ ਵਿੱਚ ਤਰਸੇਮ ਜੱਸਡ਼, ਰਣਜੀਤ ਬਾਵਾ, ਬੱਬਲ ਰਾਏ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰਾਜ ਧਾਲੀਵਾਲ, ਨਿਸ਼ਾ ਬਾਨੋ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ ਅਤੇ ਪਰਮਵੀਰ ਸਿੰਘ ਹਨ। 

ਇਸ ਪ੍ਰੋਗਰਾਮ ਵਿੱਚ ਸਰਦਾਰ ਸੋਹੀ, ਸਵੈਰਾਜ ਸੰਧੂ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਪ੍ਰਾਣ ਸੱਭਰਵਾਲ, ਪੰਮੀ ਬਾਈ, ਜੱਸ ਗਰੇਵਾਲ ਅਤੇ ਦੀਪਕ ਚਨਾਰਥਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਦਮਨ, ਜਗਦਰਸ਼ਨ ਸਮਰਾ, ਬੌਬ ਖਹਿਰਾ, ਨਰੇਸ਼ ਕਥੂਰੀਆ, ਪਿੰਕੀ ਸੱਗੂ, ਬਲਕਾਰ ਸਿੱਧੂ, ਨਿਰਦੇਸ਼ਕ ਅਵਤਾਰ ਸਿੰਘ ਅਤੇ ਪ੍ਰਭ ਗਰੇਵਾਲ ਅਤੇ ਸਾਨੀਆ ਪੰਨੂ ਆਦਿ ਹਾਜ਼ਰ ਸਨ।

Tuesday, June 21, 2022

ਪੰਜਾਬ ਦਾ ਪਹਿਲਾ ਡੋਮ ਸ਼ੇਪ ਫਿਲਮ ਥੀਏਟਰ 'ਛੋਟੂ ਮਹਾਰਾਜ' ਅੰਮ੍ਰਿਤਸਰ 'ਚ ਸ਼ੁਰੂ

 21st June 2022 at 10:12 PM Via WhatsApp

200 ਛੋਟੂ ਮਹਾਰਾਜ ਸਿਨੇਮੇ ਪੰਜਾਬ ਵਿੱਚ ਖੋਲ੍ਹੇ ਜਾਣਗੇ 


ਅੰਮ੍ਰਿਤਸਰ//ਚੰਡੀਗੜ੍ਹ: 20 ਜੂਨ, 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਕੇ ਸੇਰਾ ਸੇਰਾ ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿੱਚ ਆਪਣਾ ਪਹਿਲਾ ਡੋਮ ਸ਼ੇਪ ਮੂਵੀ ਥੀਏਟਰ “ਛੋਟੂ ਮਹਾਰਾਜ ਸਿਨੇ ਕੈਫੇ” ਖੋਲ੍ਹਣ ਦਾ ਮਾਣ ਨਾਲ ਐਲਾਨ ਕੀਤਾ ਹੈ ਜਿਸ ਨਾਲ ਇਸ ਇੰਡਸਟਰੀ ਨੂੰ ਇੱਕ ਨਵਾਂ ਉਤਸ਼ਾਹ ਮਿਲੇਗਾ ਅਤੇ ਇੱਕ ਨਵੀਂ ਸ਼ੁਰੂਆਤ ਵੀ ਹੋਵੇਗੀ। 

ਕੇ ਸੇਰਾ ਸੇਰਾ ਦੇ ਚੇਅਰਮੈਨ ਸ਼੍ਰੀ ਸਤੀਸ਼ ਪੰਚਾਰੀਆ ਨੇ ਕਿਹਾ ਕਿ “ਕੇ ਸੇਰਾ ਸੇਰਾ ਨੇ ਪੂਰੇ ਭਾਰਤ ਵਿੱਚ 9000 ਛੋਟੂ ਮਹਾਰਾਜ ਸਿਨੇਮਾਘਰ ਖੋਲ੍ਹਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਵਿੱਚੋਂ 200 ਛੋਟੂ ਮਹਾਰਾਜ ਸਿਨੇਮੇ ਪੰਜਾਬ ਵਿੱਚ ਖੋਲ੍ਹੇ ਜਾਣਗੇ। ਕੰਪਨੀ ਨੇ ਹੁਣ ਤੱਕ ਪੰਜਾਬ ਵਿੱਚ 20 ਸਿਨੇਮਾਘਰ ਖੋਲ੍ਹਣ ਲਈ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਜਿਸ ਵਿੱਚੋਂ ਪਹਿਲਾ ਛੋਟੂ ਮਹਾਰਾਜ ਸਿਨੇਮਾ ਅੰਮ੍ਰਿਤਸਰ ਵਿੱਚ ਖੋਲ੍ਹਿਆ ਗਿਆ ਹੈ।

ਕੇ ਸੇਰਾ ਸੇਰਾ ਇੱਕ ਪ੍ਰਮੁੱਖ ਸੰਪੂਰਨ 360 ਡਿਗਰੀ ਮੀਡੀਆ ਅਤੇ ਮਨੋਰੰਜਨ ਕੰਪਨੀ ਹੈ ਜੋ ਫਿਲਮ ਨਿਰਮਾਣ, ਫਿਲਮ ਵੰਡ ਅਤੇ ਫਿਲਮ ਸਕ੍ਰੀਨਿੰਗ ਦੇ ਖੇਤਰਾਂ ਵਿੱਚ ਕੰਮ ਕਰਦੀ ਹੈ। ਕੇ ਸੇਰਾ ਸੇਰਾ ਨੇ ਭਾਰਤ ਦੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਕਿਫਾਇਤੀ ਥੀਏਟਰਾਂ ਦੇ ਵੱਡੇ ਪੱਧਰ ਦੇ ਵਪਾਰਕ ਮੌਕਿਆਂ ਦੀ ਭਾਲ ਵਿੱਚ 2018 ਵਿੱਚ "ਛੋਟੂ ਮਹਾਰਾਜ ਸਿਨੇਮਾ" ਦਾ ਆਪਣਾ ਪਾਇਲਟ ਪ੍ਰੋਜੈਕਟ ਲਾਂਚ ਕੀਤਾ। ਛੋਟੂ ਮਹਾਰਾਜ ਆਪਣੇ ਆਪ ਵਿੱਚ ਇੱਕ ਵਿਲੱਖਣ ਮੌਕਾ ਹੈ ਜੋ ਸਿਰਫ 40 ਤੋਂ 50 ਲੱਖ ਦੇ ਨਿਵੇਸ਼ ਨਾਲ ਸਿਨੇਮਾ ਥੀਏਟਰ ਸੈਕਟਰ ਵਿੱਚ ਦਾਖਲ ਹੋਣ ਵਾਲੇ ਨਵੇਂ ਉੱਦਮੀਆਂ ਨੂੰ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ।

ਸ਼੍ਰੀ ਸਤੀਸ਼ ਪੰਚਾਰੀਆ, ਚੇਅਰਮੈਨ ਕੇ ਸੇਰਾ ਸੇਰਾ ਨੇ ਕਿਹਾ, “ਇਸਦੀ ਸਥਾਪਨਾ ਦੇ ਦਿਨ ਤੋਂ, ਛੋਟੂ ਮਹਾਰਾਜ ਨੇ ਵੱਖ-ਵੱਖ ਖੇਤਰਾਂ ਵਿੱਚ ਛੋਟੂ ਮਹਾਰਾਜ ਸਿਨੇਮਾਘਰਾਂ ਰਾਹੀਂ ਪੂਰੇ ਭਾਰਤ ਵਿੱਚੋਂ 1,50,000 ਤੋਂ ਵੱਧ ਪੁੱਛਗਿੱਛਾਂ ਅਤੇ ਦੇਸ਼ ਭਰ ਵਿੱਚੋਂ 350 ਤੋਂ ਵੱਧ ਭਾਈਵਾਲਾਂ ਨੂੰ ਪ੍ਰਾਪਤ ਕੀਤਾ ਹੈ। ਰਾਜਾਂ ਅਤੇ ਸ਼ਹਿਰਾਂ ਨੂੰ ਖੋਲ੍ਹਣ ਲਈ ਕੰਪਨੀ ਦੇ ਨਾਲ ਫਰੈਂਚਾਈਜ਼ੀ ਐਮਓਯੂ 'ਤੇ ਹਸਤਾਖਰ ਕੀਤੇ ਹਨ, ਇਸਦੇ ਸਾਬਤ ਹੋਏ ਵਪਾਰਕ ਮਾਡਲ ਨਾਲ ਸਾਂਝੇਦਾਰੀ ਕੀਤੀ ਹੈ।

ਛੋਟੂ ਮਹਾਰਾਜ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਸਿਨੇਮਾ ਲੜੀ ਹੈ, ਛੋਟੂ ਮਹਾਰਾਜ ਸਿੰਗਲ ਸਕ੍ਰੀਨ ਡੋਮ ਥੀਏਟਰ ਕੋਲ ਇਸਦੇ 40 ਫੁੱਟ ਸਿਨੇ ਕੈਫੇ ਲਈ 100 ਅਤੇ ਇਸਦੇ 50 ਫੁੱਟ ਸਿਨੇ ਕੈਫੇ ਲਈ 150 ਸੀਟਾਂ ਹਨ।

ਇਗਲੂ ਡੋਮ ਸਟ੍ਰਕਚਰਡ ਥੀਏਟਰ ਦਾ ਆਕਾਰ ਆਪਣੀ ਵਿਲੱਖਣਤਾ ਨਾਲ ਕਿਸੇ ਵੀ ਸ਼ਹਿਰ ਲਈ ਖਿੱਚ ਦਾ ਕੇਂਦਰ ਹੁੰਦਾ ਹੈ। ਖਾਸ ਤੌਰ 'ਤੇ ਇਸਦੀ 2-ਤਰੀਕੇ ਵਾਲੀ ਕਰਵ ਸਕ੍ਰੀਨ ਦੇ ਨਾਲ, ਇਹ ਥੀਏਟਰ ਦੇ ਕਿਸੇ ਵੀ ਕੋਣ ਤੋਂ ਦੇਖਣ ਦਾ ਵਧੇਰੇ ਆਰਾਮਦਾਇਕ ਅਨੁਭਵ ਬਣਾਉਂਦਾ ਹੈ। ਇਸਦਾ ਢਾਂਚਾ ਮਜ਼ਬੂਤ ​​ਅਤੇ ਠੋਸ ਸਥਿਤੀ ਦੇ ਨਾਲ 'ਐਫਆਰਪੀ' ਸਮੱਗਰੀ ਨਾਲ ਬਣਿਆ ਹੈ ਜੋ ਦਰਸ਼ਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਇਸਨੂੰ ਵਧੇਰੇ ਭਰੋਸੇਮੰਦ ਬਣਾਉਂਦਾ ਹੈ।

ਇਸ ਤੋਂ ਇਲਾਵਾ, ਸਥਾਪਨਾ ਦੇ ਸਮੇਂ ਇਸ ਥੀਏਟਰ ਨੂੰ ਇਸਦੇ ਮਾਡਯੂਲਰ ਢਾਂਚੇ ਦੇ ਕਾਰਨ ਬਣਾਉਣ ਲਈ ਸਿਰਫ 15 ਦਿਨਾਂ ਦੀ ਲੋੜ ਹੁੰਦੀ ਹੈ, ਜਿਸ ਨੂੰ ਲੋੜ ਪੈਣ 'ਤੇ ਆਸਾਨੀ ਨਾਲ ਸ਼ਿਫਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ, ਇੱਕ 3 ਕੋਰਸ ਭੋਜਨ ਇਸ ਨੂੰ ਸੈਲਾਨੀਆਂ ਲਈ ਇੱਕ ਕਿਫਾਇਤੀ ਕੀਮਤ 'ਤੇ ਮਨੋਰੰਜਨ ਪ੍ਰਾਪਤ ਕਰਨ ਲਈ ਤਰਜੀਹੀ ਮੰਜ਼ਿਲ ਬਣਾਉਂਦਾ ਹੈ।

ADC ਵੱਲੋਂ ਸੰਨੀ ਸਿਟੀ ਲਈ ਜਰਨੈਲ ਸਿੰਘ ਬਾਜਵਾ ਨਾਲ ਮੀਟਿੰਗ

21st June 2022 at 06:13 PM WhatsApp

ਬਾਜਵਾ ਵੱਲੋਂ ਸੰਨੀ ਸਿਟੀ ਦੇ ਵਸਨੀਕਾਂ ਦੀਆਂ ਮੁਸ਼ਿਕਲਾਂ ਛੇਤੀ ਹੱਲ ਦਾ ਭਰੋਸਾ


ਐਸ.ਏ.ਐਸ. ਨਗਰ
: 21 ਜੂਨ 2022: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::

ਸੰਨੀ ਸਿਟੀ ਦੇ ਵਸਨੀਕਾਂ ਵੱਲੋਂ ਇਲਾਕੇ ਵਿੱਚ ਸੜਕਾਂ ਪਾਣੀ ਤੇ ਬਿਜਲੀ ਸਪਲਾਈ ਦੇ ਨਾਲ ਨਾਲ ਹੋਰਨਾਂ ਬੁਨਿਆਂਦੀ ਸਹੂਲਤਾਂ ਦੀ ਅਣਹੋਂਦ ਸਬੰਧੀ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅੱਜ ਸ੍ਰੀਮਤੀ ਪੂਜਾ ਐਸ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੀ ਪ੍ਰਧਾਨਗੀ ਹੇਠ ਮਿਊਂਸੀਪਲ ਕਮੇਟੀ ਖਰੜ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਬਾਜਵਾ ਡਿਵੈਲਪਰ ਦੇ ਐਮ.ਡੀ. ਸ੍ਰੀ ਜਰਨੈਲ ਸਿੰਘ ਬਾਜਵਾ ਦੇ ਨਾਲ ਨਾਲ ਬਿਜਲੀ ਵਿਭਾਗ , ਐਮ.ਸੀ. ਖਰੜ ਦੇ ਅਧਿਕਾਰੀ ਅਤੇ ਸੰਨੀ ਸਿਟੀ ਦੇ ਵਸਨੀਕ ਸ਼ਾਮਲ ਹੋਏ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਪੂਜਾ ਐਸ ਗਰੇਵਾਲ ਨੇ ਦੱਸਿਆ ਕਿ ਸੰਨੀ ਸਿਟੀ ਵਿੱਚ ਰਹਿੰਦੇ ਵਸਨੀਕਾਂ ਦੀਆਂ ਮੰਗਾਂ ਨੂੰ ਬਾਜਵਾ ਡਿਵੈਲਪਰ ਦੇ ਐਮ.ਡੀ. ਸ੍ਰੀ ਜਰਨੈਲ ਸਿੰਘ ਅੱਗੇ ਰੱਖਿਆ ਗਿਆ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਲੋਕਾਂ ਦੀਆਂ ਜਾਇਜ਼ ਬੁਨਿਆਂਦੀ ਸਹੂਲਤਾਂ ਨੂੰ ਫੋਰੀ ਤੌਰ ਤੇ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਮਿਊਂਸੀਪਲ ਕਮੇਟੀ ਖਰੜ ਹਰ ਤਰ੍ਹਾਂ ਦਾ ਸਹਿਯੋਗ ਅਤੇ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਸ੍ਰੀ ਬਾਜਵਾ ਨੇ ਇਹ ਭਰੋਸਾ ਦਿਵਾਇਆ ਕਿ ਉਹ ਸੰਨੀ ਸਿਟੀ ਵਿੱਚ ਬਿਜਲੀ ਦੇ ਟਰਾਂਸਫਾਰਮਰ 15 ਦਿਨਾਂ ਵਿੱਚ ਲਗਾ ਦਿੱਤੇ ਜਾਣਗੇ ਅਤੇ ਕਲੌਨੀ ਦੇ ਅੰਦਰਲੀਆਂ ਸੜਕਾਂ ਦਾ ਨਿਰਮਾਣ ਵੀ ਛੇਤੀ ਹੀ ਕਰਵਾ ਦਿੱਤਾ ਜਾਵੇਗਾ। ਇਸ ਮੀਟਿੰਗ ਵਿੱਚ ਈ.ਓ. ਖਰੜ ਸ੍ਰੀ ਰਾਜੇਸ਼ ਸ਼ਰਮਾ, ਐਮ.ਮੀ. ਵਿਜੈ ਮਹਾਜਨ ਅਤੇ ਸੰਨੀ ਸਿਟੀ ਦੇ ਵਸਨੀਕ ਸ਼ਾਮਲ ਹੋਏ।

Monday, June 13, 2022

ਕੋਰੀਐਂਡਰ ਰੈਸਟੋਰੈਂਟ ਦੇ ਮਾਲਕਾਂ ਨੂੰ ਮਿਲਿਆ 'ਟਾਈਮਸ ਆਫ਼ ਇੰਡੀਆ ਐਵਾਰਡ'

13th June 2022 at 06:13 PM

ਫਿਲਮੀ ਅਦਾਕਾਰਾ ਤਿਸਕਾ ਚੋਪੜਾ ਨੇ ਪ੍ਰੋਗਰਾਮ ਦੌਰਾਨ ਸੌਂਪਿਆ ਐਵਾਰਡ

ਫਿਲਮੀ ਅਦਾਕਾਰਾ ਤਿਸਕਾ ਚੋਪੜਾ ਕੋਰੀਐਂਡਰ ਰੈਸਟੋਰੈਂਟ ਦੇ ਫਾਉਂਡਰ ਮਾਲਿਕ ਨੂੰ  ਐਵਾਰਡ ਦਿੰਦੇ ਹੋਏ

ਚੰਡੀਗੜ੍ਹ: 13 ਜੂਨ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਵਿਦੇਸ਼ਾਂ ਵਿੱਚ ਬੈਠੇ ਭਾਰਤੀ ਲੋਕਾਂ ਦੇ ਲਈ ਪਸੰਦੀਦਾ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਦੀਆਂ ਅਨੋਖੀਆਂ ਕਿਸਮਾਂ ਤਿਆਰ ਕਰਨ ਵਿੱਚ ਮਾਹਿਰ ‘ਕੋਰੀਐਂਡਰ’ ਰੈਸਟੋਰੈਂਟ ਦੇ ਫਾਉਂਡਰ ਮਾਲਿਕ ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ ਕੁਲਜੀਤ ਕੌਰ ਨੂੰ ‘ਮਾਈ ਐਫ.ਐਮ. ਐਕਸਲੈਂਸ ਐਵਾਰਡਜ਼ : 2022-23’ ਵਿੱਚ ‘ਟਾਈਮਸ ਆਫ਼ ਇੰਡੀਆ ਐਵਾਰਡ’ ਨਾਲ ਨਵਾਜਿਆ ਗਿਆ ਹੈ। ਮੋਹਾਲੀ ਦੇ ਬੈਸਟੈੱਕ ਸ਼ਾਪਿੰਗ ਮਾਲ ਸਥਿਤ ਉਕਤ ਰੈਸਟੋਰੈਂਟ ਦੇ ਮਾਲਿਕਾਂ ਨੂੰ ਇਹ ਐਵਾਰਡ ਇੱਕ ਪ੍ਰੋਗਰਾਮ ਦੌਰਾਨ ਫਿਲਮੀ ਅਦਾਕਾਰਾ ਤਿਸਕਾ ਚੋਪੜਾ ਵੱਲੋਂ ਦਿੱਤਾ ਗਿਆ। ਐਵਾਰਡ ਦੇਣ ਲਈ ਸੰਸਥਾ ਵੱਲੋਂ ਡਿਜ਼ੀਟਲ ਸਰਵੇਖਣ ਕਰਵਾਇਆ ਗਿਆ ਸੀ।

ਆਪਣੀ ਸ਼ਾਨਦਾਰ ਪ੍ਰਾਪਤੀ ਉਤੇ ਖੁਸ਼ੀ ਜ਼ਾਹਿਰ ਕਰਦਿਆਂ ਅਮਰਦੀਪ ਸਿੰਘ ਨੇ ਦੱਸਿਆ ਕਿ ਉਹ ਅਕਸਰ ਦੇਖਦੇ ਸਨ ਕਿ ਵਿਦੇਸ਼ਾਂ ਤੋਂ ਸਾਡੇ ਇੰਡੀਆ ਵਿੱਚ ਫਾਸਟ-ਫੂਡ ਬੜੀ ਤੇਜ਼ੀ ਨਾਲ ਦਾਖਿਲ ਹੋਇਆ ਅਤੇ ਅੱਜ ਸਾਡੇ ਪੰਜਾਬ ਦੇ ਲੋਕ ਉਹ ਵਿਦੇਸ਼ੀ ਫਾਸਟ ਫੂਡ ਨੂੰ ਬੜੀ ਸ਼ਿੱਦਤ ਨਾਲ ਖਾਣਾ ਪਸੰਦ ਕਰਦੇ ਹਨ। ਪ੍ਰੰਤੂ ਇਸ ਦੇ ਉਲਟ ਉਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਰਹਿੰਦਿਆਂ ਇਹ ਦੇਖਿਆ ਕਿ ਇੰਡੀਅਨ ਲੋਕ ਵਿਦੇਸ਼ਾਂ ਵਿੱਚ ਜਾ ਕੇ ਖਾਣਾ ਪਸੰਦ ਕਰਦੇ ਹਨ, ਉਹ ਖਾਣਾ ਇੰਡੀਆ ਵਿੱਚ ਨਹੀਂ ਪਹੁੰਚਿਆ ਜਦਕਿ ਵਿਦੇਸ਼ੀ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੇ ਇੰਡੀਅਨ ਲੋਕਾਂ ਦੀ ਚੁਆਇਸ ਹੁੰਦੀ ਸੀ ਕਿ ਅਜਿਹੇ ਵਿਦੇਸ਼ੀ ਖਾਣਿਆਂ ਦੇ ਰੈਸਟੋਰੈਂਟ ਇੰਡੀਆ ਵਿੱਚ ਵੀ ਖੁੱਲ੍ਹਣੇ ਚਾਹੀਦੇ ਹਨ। ਅਮਰਦੀਪ ਨੇ ਦੱਸਿਆ ਕਿ ਲੋਕਾਂ ਦੀ ਇਸ ਜ਼ਰੂਰਤ ਨੂੰ ਦੇਖਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਆਪਣੇ ਕੋਰੀਐਂਡਰ ਰੈਸਟੋਰੈਂਟ ਨੂੰ ਇੰਡੀਆ ਵਿੱਚ ਵੀ ਲਿਆ ਕੇ ਲੋਕਾਂ ਨੂੰ ਵਧੀਆ ਅਤੇ ਇੱਕ ਵੱਖਰੀ ਕਿਸਮ ਦੇ ਖਾਣੇ ਪਰੋਸੇ ਜਾਣ। ਆਪਣੇ ਪਿਤਾ ਦੇ ਸਪਨੇ ਨੂੰ ਪੂਰਾ ਕਰਨ ਲਈ ਮਾਤਾ ਕੁਲਜੀਤ ਕੌਰ ਦੀ ਮੱਦਦ ਨਾਲ ਬਣਾਏ ਇਸ ਰੈਸਟੋਰੈਂਟ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਭੈਣ ਜਸਵੀਨ ਕੌਰ ਪੂਰਾ ਸਹਿਯੋਗ ਦੇ ਰਹੇ ਹਨ। 

ਖਾਣ ਦੇ ਸ਼ੌਕੀਨ ਲੋਕਾਂ ਦੀ ਇੱਛਾ ਪੂਰੀ ਕਰਨ ਦੇ ਲਈ ਉਨ੍ਹਾਂ ਨੇ ਸਾਲ-2019 ਵਿੱਚ ਮੋਹਾਲੀ ਦੇ ਬੈਸਟੈੱਕ ਸ਼ਾਪਿੰਗ ਮਾਲ ਵਿੱਚ  ਕੋਰੀਐਂਡਰ ਰੈਸਟੋਰੈਂਟ ਖੋਲ੍ਹਿਆ ਜਿੱਥੇ ਕਿ ਖਾਣੇ ਦੇ ਸ਼ੌਕੀਨ ਲੋਕਾਂ ਨੂੰ ਅਨੋਖੇ ਢੰਗ ਨਾਲ ਤਿਆਰ ਕੀਤੇ ਵਧੀਆ ਸੁਆਦੀ ਖਾਣੇ ਪਰੋਸੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਜਲਦ ਉਹ ਮੁੰਬਈ ਅਤੇ ਪੂਨਾ ਵਿੱਚ ਵੀ ਕੋਰੀਐਂਡਰ ਖੋਲ੍ਹ ਰਹੇ ਹਨ।


Tuesday, May 10, 2022

ਕੇਂਦਰ ਦੀ ਟੀਮ ਦਾ ਚੈਂਬਰ ਆਫ ਕਾਮਰਸ ਵੱਲੋਂ ਭਰਵਾਂ ਸਵਾਗਤ

ਸਨਅਤਕਾਰਾਂ ਨੂੰ ਨਿਰਯਾਤ ਲਈ ਉਤਸ਼ਾਹਿਤ ਕੀਤਾ

ਮੋਹਾਲੀ:10 ਮਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਅੱਜ ਸ੍ਰੀ ਜਗਤ ਸਾਹ ਸਨਅਤੀ ਵਿਕਾਸ ਐਕਸਪੋਰਟ ਦੇ ਵਾਧੇ ਹਿੱਤ ਕੇਂਦਰ ਸਰਕਾਰ ਵੱਲੋਂ ਆਯੋਜਿਤ ਇੱਕ ਰੋਡ ਸ਼ੋ  ਲੈ ਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਵਿਖੇ ਪਹੁੰਚੇ । ਇਥੇ ਪਹੁੰਚ ਕੇ ਉਹਨਾਂ  ਅਤੇ ਉਨਾਂ ਦੀ ਸਮੁੱਚੀ ਟੀਮ ਨੇ ਸਹਿਰ ਦੇ ਸਨਅਤਕਾਰਾਂ ਨੂੰ ਆਪਣੇ ਪ੍ਰੋਡਕਟ ਨੂੰ ਨਿਰਯਾਤ ਕਰਨ ਲਈ ਉਤਸਾਹਤ ਕੀਤਾ ਨਾਲ ਹੀ ਇਸ ਸਬੰਧੀ ਵਧੇਰੇ ਜਾਣਕਾਰੀ ਵੀ ਦਿੱਤੀ।

ਉਨਾਂ ਨੇ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਵਾਅਦਾ ਕੀਤਾ ਕਿ ਇਨਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ। ਇਸਦੇ ਨਾਲ ਹੀ ਉਨਾਂ ਨੇ ਸਨਤਕਾਰਾਂ ਨਾਲ ਵਾਅਦਾ ਕੀਤਾ ਕਿ ਜੇਕਰ ਕੋਈ ਵੀ ਮੁਸਕਲ ਹੋਵੇ ਤਾਂ ਉਹ ਅਤੇ ਉਨਾਂ ਦੀ ਸਮੁੱਚੀ ਟੀਮ ਹਾਜਰ ਰਹੇਗੀ। ਇਸ ਮੌਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਦੇ ਪ੍ਰਧਾਨ ਜਸਵੀਰ ਸਿੰਘ ਮਾਣਕੂ ਕੌਸਲਰ, ਕੰਵਰ ਹਰਬੀਰ ਸਿੰਘ ਢੀਡਸਾ ਮੀਤ ਪ੍ਰਧਾਨ, ਜਨਰਲ ਸੈਕਟਰੀ ਹਰਜੀਤ ਸਿੰਘ ਭਾਟੀਆ ਅਤੇ ਅਮਰਜੀਤ ਸਿੰਘ ਹਾਜਰ ਸਨ। ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਨੇ ਜਗਤ ਸਾਹ ਜੀ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। 

Sunday, May 08, 2022

ਅਥਰਵ ਫਾਊਂਡੇਸ਼ਨ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ 2 ਐਂਬੂਲੈਂਸਾਂ ਸੌਂਪੀਆਂ

Sunday 8th May 2022 at 12:53 AM                                      

 ਸ਼ਹੀਦ ਸੈਨਿਕਾਂ ਦੀਆਂ ਧੀਆਂ ਨੂੰ ਲੈਪਟਾਪ ਵੀ ਵੰਡੇ ਜਾਂਦੇ ਹਨ 


ਮੋਹਾਲੀ
: 7 ਮਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਸਾਬਕਾ ਸੈਨਿਕਾਂ ਦੀ ਭਲਾਈ ਦੇ ਲਈ ਲਗਾਤਾਰ ਕੰਮ ਕਰਨ ਵਾਲੀ ਸੰਸਥਾ ਅਥਰਵ ਫਾਊਂਡੇਸ਼ਨ ਵੱਲੋਂ ਭਾਰਤ ਦੇ ਪੂਰਬ ਉੱਤਰੀ ਰਾਜਾਂ ਦੇ ਸਾਬਕਾ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਐਂਬੂਲੈਂਸਾਂ ਦਾਨ ਕਰਨ ਦੀ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ। 
ਇਸ ਮੌਕ ਕਰਨਲ ਰਾਮ ਮੋਹਨ ਐਚ ਕਿਊ ਐਮ ਜੀ ਐਂਡ ਜੀ ਏਰੀਆ, ਕੈਪਟਨ ਰਾਘਵੇਂਦਰ ਐਸਐਸ 15th ਬਟਾਲੀਅਨ ਦਿ ਅਸਮ ਰੈਜੀਮੈਂਟ, ਕੈਪਟਨ ਵਿਵੇਕ ਸ਼ਿੰਦੇ 129 ਏਅਰ ਡਿਫੈਂਸ ਰੈਜੀਮੈਂਟ, ਕਰਨਲ (ਰਿਟਾਇਰਡ) ਪ੍ਰਭਾਤ ਕੁਮਾਰ ਕਪੂਰ ਅਤੇ ਵਿਨੈ ਜੈਨ ਮੈਨੇਜਿੰਗ ਡਾਇਰੈਕਟਰ ਵਿਟੀ ਗਰੁੱਪ ਇੰਸਟੀਟਿਊਟ ਵੀ ਮੌਜੂਦ ਸਨ। 
ਅਥਰਵ ਫਾਊਾਡੇਸ਼ਨ ਪਿਛਨੇ ਇੱਕ ਦਹਾਕੇ ਨਾਲੋਂ ਜਿਆਦਾ ਸਮੇਂ ਤੋਂ ਸੈਨਿਕਾਂ ਦੀ ਭਲਾਈ ਲਈ ਕਈ ਪ੍ਰੋਗਰਾਮਾਂ ਨਾਲ ਜੁੜੀ ਰਹੀ ਹੈ ਪਿਛਲੇ ਕੁਝ ਸਾਲਾਂ 'ਚ ਸੁਨੀਲ ਰਾਣੇ ਵੱਲੋਂ ਉੱਤਰ ਪੂਰਬ ਦੇ ਰਾਜਾਂ ਦੇ ਲਈ ਖਾਸ ਰੂਪ ਨਾਲ ਕਲਿਆਣਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। 
ਸੁਨੀਲ ਰਾਣੇ ਨੇ ਕਿਹਾ ਕਿ ਅਥਰਵ ਫਾਊਂਡੇਸ਼ਨ ਵੱਲੋਂ ਸਮੇਂ ਸਮੇਂ 'ਤੇ ਦੇਸ਼ ਭਰ ਦੇ ਸ਼ਹੀਦ ਸੈਨਿਕਾਂ ਦੀਆਂ ਧੀਆਂ ਨੂੰ ਲੈਪਟਾਪ ਵੰਡੇ ਜਾਂਦੇ ਹਨ। ਅਥਰਵ ਫਾਊਾਡੇਸ਼ਨ ਨੇ ਆਉਣ ਵਾਲੇ ਸਮੇਂ 'ਚ ਅਸਮ, ਮੇਘਾਲਿਆ, ਤਿਰਪੁਰਾ ਅਤੇ ਮਿਜੋਰਮ ਜਿਹੇ ਰਾਜਾਂ 'ਚ ਚਾਰ ਹੋਰ ਐਂਬੂਲੈਂਸਾਂ ਦਾਨ ਕਰਨ ਦੀ ਯੋਜਨਾਂ ਬਣਾਈ ਹੈ। Saturday 7th May 2022 at 4:58 PM

Saturday, April 30, 2022

ਪ੍ਰਾਈਵੇਟ ਪਬਲੀਸਰਾਂ ਦੀਆਂ 3 ਪੁਸਤਕਾਂ ਦੀ ਵਿਕਰੀ ਤੇ ਤੁਰੰਤ ਪਾਬੰਦੀ ਦੇ ਹੁਕਮ

Saturday 30th April 2022 at 7:48 PM

 ਪੰਜਾਬ ਸਰਕਾਰ ਵਲੋਂ ਇਤਿਹਾਸ ਪੁਸਤਕ ਪ੍ਰਕਾਸ਼ਕਾਂ 'ਤੇ ਸਖਤ ਐਕਸ਼ਨ    

12ਵੀਂ  ਸ਼੍ਰੇਣੀ ਵਿੱਚ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਹਨ ਇਹ ਪੁਸਤਕਾਂ 

ਇਸ ਮੁੱਦੇ ਨੂੰ ਲੈ ਕੇ ਪੱਕਾ ਮੋਰਚਾ//ਧਰਨਾ ਵੀ ਚੱਲਿਆ ਇੱਕ ਫ਼ਾਈਲ ਫੋਟੋ 

ਮੁਹਾਲੀ
: 30 ਅਪ੍ਰੈਲ 2022: (ਗੁਰਜੀਤ ਬਿੱਲਾ//ਐਜੂਕੇਸ਼ਨ ਸਕਰੀਨ)::

ਪੰਜਾਬ ਸਕੂਲ ਸਿੱਖਿਆ ਬੋਰਡ ਦੇ
ਚੇਅਰਮੈਨ ਪ੍ਰੋ.ਯੋਗਰਾਜ
ਪੰਜਾਬ ਸਰਕਾਰ ਵਲੋਂ
12 ਵੀਂ ਸ੍ਰੇਣੀ ਦੇ ਪੰਜਾਬ ਦਾ ਇਤਿਹਾਸ ਦੀਆਂ ਪ੍ਰਾਈਵੇਟ ਪਬਲੀਸਰਾਂ ਦੀਆਂ ਵਿਵਾਦਿਤ 3 ਪੁਸਤਕਾਂ ਦੀ ਵਿਕਰੀ ਤੇ ਤੁਰੰਤ ਪਾਬੰਦੀ ਲਗਾਉਣ ਅਤੇ ਇਨਾਂ ਪੁਸਤਕਾਂ ਨੂੰ ਕਿਸੇ ਵੀ ਰੂਪ ਵਿਚ ਪੰਜਾਬ ਰਾਜ ਦੇ ਸਕੂਲਾਂ ਵਿੱਚ ਨਹੀਂ ਪੜਾਉਣ ਦਾ ਫੈਸਲਾ ਕੀਤਾ ਹੈ ਜਦਕਿ ਇਸ ਸ੍ਰੇਣੀ ਦੇ ਇਸੇ ਵਿਸ਼ੇ ਦੀਆਂ ਕੁਝ ਹੋਰ ਪੁਸਤਕਾਂ ਦੀ ਪੜਤਾਲ ਦੀ ਰਿਪੋਰਟ ਪ੍ਰਾਪਤ ਹੋਣ ਤੇ ਉਨਾਂ ਤੇ ਵੀ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ.ਯੋਗਰਾਜ ਨੇ ਦੱਸਿਆ ਕਿ 12ਵੀਂ ਜਮਾਤ ਦੀਆਂ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਵਿਚਲੇ ਵਿਸਾ-ਵਸਤੂ ਬਾਰੇ ਜੋ ਕਿ ਸਾਲ 2007 ਤੋਂ ਲੈ ਕੇ 2017 ਤੱਕ ਪ੍ਰਚਲਿਤ ਸਨ ਅਤੇ ਬੋਰਡ ਵਲੋਂ ਵੱਖ-ਵੱਖ ਸਮੇਂ ਵਿਚ ਨੋਟੀਫਾਈ ਕੀਤੀਆਂ ਗਈਆਂ ਸਨ, ਦੇ ਮਾਮਲੇ ਦੀ ਪੜਤਾਲ ਦੀ ਰਿਪੋਰਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੜਤਾਲ ਅਫਸਰ ਆਈ.ਪੀ.ਐਸ. ਮਲਹੋਤਰਾ ਨੇ ਉਨਾਂ ਨੂੰ ਸੌਂਪੀ ਗਈ ਸੀ।ਉਨਾਂ ਦੱਸਿਆ ਕਿ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਵਲੋਂ ਦਾਖਲ ਕੀਤੀਆਂ ਸ਼ਿਕਾਇਤਾਂ ਦੇ ਮੱਦੇਨਜਰ ਉਕਤ ਪੁਸਤਕਾਂ ਵਿਚ ਸ. ਸਿਰਸਾ ਅਨੁਸਾਰ ਕੁਝ ਟਿੱਪਣੀਆਂ ਹਨ ਜੋ ਸਿੱਖ ਇਤਿਹਾਸ ਦੇ ਅਨੁਸਾਰ ਸਹੀ ਨਹੀਂ ਹਨ ਜਾਂ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। 

ਇਹਨਾਂ ਟਿੱਪਣੀਆਂ ਬਾਰੇ ਲੁੜੀਂਦੀ ਪੜਤਾਲ ਉਪਰੋਕਤ ਅਧਿਕਾਰੀ ਨੂੰ ਸੌਂਪੀ ਗਈ, ਜਿਸ ਵਿਚ 3 ਲੇਖਕ ਅਤੇ ਪ੍ਰਕਾਸਕ ਸਾਮਲ ਹਨ ਜਿੰਨਾਂ ਵਿਚ ਡਾ: ਮਨਜੀਤ ਸਿੰਘ ਸੋਢੀ, (ਲੇਖਕ) ‘ਮਾਡਰਨ ਏ.ਬੀ.ਸੀ ਆਫ ਹਿਸਟਰੀ ਆਫ ਪੰਜਾਬ‘, ਮਾਡਰਨ ਪਬਲਿਸਰਜ, ਜਲੰਧਰ, ਡਾ. ਮਹਿੰਦਰਪਾਲ ਕੌਰ, (ਲੇਖਿਕਾ), ‘ਹਿਸਟਰੀ ਆਫ ਪੰਜਾਬ‘ ਮਲਹੋਤਰਾ ਬੁੱਕ ਡਿਪੂ, ਜਲੰਧਰ, ਐਮ.ਐਸ. ਮਾਨ, (ਲੇਖਕ), ‘ਪੰਜਾਬ ਦਾ ਇਤਿਹਾਸ‘, ਰਾਜ ਪਬਲਿਸਰਜ, ਜਲੰਧਰ ਸਾਮਿਲ ਹਨ। ਉਨਾਂ ਦੱਸਿਆ ਕਿ ਪੜਤਾਲ ਅਫਸਰ ਵਲੋਂ ਸੌਂਪੀਆਂ ਗਈਆਂ 3 ਪੜਤਾਲ ਰਿਪੋਰਟਾਂ ਦੇ ਮੱਦੇਨਜਰ ਉਨਾ ਵਲੋਂ ਮਾਮਲਾ ਸਿੱਖਿਆ ਵਿਭਾਗ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਸਿੱਖਿਆ ਵਿਭਾਗ ਵਲੋਂ ਮੁੱਖ ਤੌਰ ਤੇ ਸਿਕਾਇਤ ਦੀ ਸਮੱਗਰੀ ਅਤੇ ਪੜਤਾਲ ਵਿਚ ਪੇਸ ਰਿਪੋਰਟ ਦੇ ਨਾਲ ਸਿਧਾਂਤਿਕ ਤੌਰ ਤੇ ਸਹਿਮਤੀ ਪ੍ਰਗਟਾਈ ਗਈ। 

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਇੰਨਾਂ ਪੁਸਤਕਾਂ ਦੀ ਵਿਕਰੀ ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ ਅਤੇ ਇਹ ਪੁਸਤਕਾਂ ਕਿਸੇ ਵੀ ਰੂਪ ਵਿੱਚ ਪੰਜਾਬ ਰਾਜ ਦੇ ਸਕੂਲਾਂ ਵਿੱਚ ਨਹੀਂ ਪੜਾਈਆਂ ਜਾਣਗੀਆਂ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ। ਉਨਾਂ ਦੱਸਿਆ ਕਿ ਰਾਜ ਸਰਕਾਰ ਦੇ ਹੁਕਮਾਂ ਦੀ ਤੁਰੰਤ ਪ੍ਰਭਾਵ ਨਾਲ ਪਾਲਣਾ ਕਰਨ ਲਈ ਡਾਇਰੈਕਟਰ ਐਸ.ਸੀ.ਈ.ਆਰ.ਟੀ. ਅਤੇ ਸਾਰੇ ਜਿਲਾ ਸਿੱਖਿਆ ਅਫਸਰਾਂ ਨੂੰ ਬੋਰਡ ਵਲੋਂ ਜਾਣੂ ਕਰਵਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੜਤਾਲ ਰਿਪੋਰਟ ਦੇ ਆਧਾਰ ਤੇ ਸਰਕਾਰ ਵੱਲੋਂ ਇਸ ਸਬੰਧੀ ਕੁਝ ਹੋਰ ਆਦੇਸ ਬੋਰਡ ਨੂੰ ਜਾਰੀ ਕੀਤੇ ਗਏ ਹਨ। 

ਜਿਸ ਤਹਿਤ ਇਨਾਂ ਕਿਤਾਬਾਂ ਨੂੰ ਸਾਲ 2017 ਤੱਕ ਨੋਟੀਫਾਈ ਕਰਨ ਸਮੇਂ ਕੰਮ ਕਰਦੇ ਕਰਮਚਾਰੀਆਂ/ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਨ ਲਈ ਨਿਰਦੇਸ ਦਿੱਤੇ ਗਏ ਦੇ ਹਨ। ਇਸ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਅਜਿਹੀਆਂ ਸਾਰੀਆਂ ਨੋਟੀਫਿਕੇਸਨਾਂ, ਜੋ ਕਿ ਸਮੇਂ-ਸਮੇਂ ਸਿਰ ਇਹਨਾਂ ਕਿਤਾਬਾਂ ਬਾਰੇ ਜਾਰੀ ਕੀਤੀਆਂ ਗਈਆਂ, ਉਨਾਂ ਨੂੰ ਵੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ  ਇਸ ਤੋਂ ਇਲਾਵਾ ਡਾ. ਏ.ਸੀ. ਅਰੋੜਾ ਦੁਆਰਾ ਲਿਖਤ ਪੰਜਾਬ ਦਾ ਇਤਿਹਾਸ‘ ਨਾਮੀ ਪੁਸਤਕ ਜੋ ਕਿ ਮੈਸ. ਪਰਦੀਪ ਪਬਲੀਕੇਸਨ, ਜਲੰਧਰ ਵੱਲੋਂ ਪ੍ਰਕਾਸਿਤ ਕੀਤੀ ਜਾ ਰਹੀ ਹੈ ਅਤੇ ਅਜੇ ਵੀ ਆਪਣੇ ਪੱਧਰ ਤੇ ਬੋਰਡ ਦੀ ਪ੍ਰਵਾਨਗੀ/ਨੋਟੀਫਿਕੇਸ਼ਨ ਤੋਂ ਬਿਨਾਂ ਵੇਚੀ ਜਾ ਰਹੀ ਹੈ, ਬਾਰੇ ਵੀ ਆਈ.ਪੀ.ਐਸ. ਮਲਹੋਤਰਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

ਇਸ ਦੇ ਨਾਲ ਹੀ ਤਿੰਨ ਹੋਰ ਪੁਸਤਕਾਂ, ਜਿੰਨਾਂ ਵਿਚਲੀ ਪਾਨ ਸਮੱਗਰੀ ਉਪਰੋਕਤ ਪੁਸਤਕਾਂ ਨਾਲ ਮਿਲਦੀ ਜੁਲਦੀ ਹੈ, ਨੂੰ ਵੀ ਇਸ ਪੜਤਾਲ ਦਾ ਹਿੱਸਾ ਬਣਾਇਆ ਗਿਆ ਹੈ। ਇਸ ਪੜਤਾਲ ਦੀ ਰਿਪੋਰਟ ਪ੍ਰਾਪਤ ਹੋਣ ਤੇ ਇਸ ਬਾਰੇ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੜਤਾਲ ਰਿਪੋਰਟ ਦੇ ਹੋਰ ਪਹਿਲੂਆਂ ਬਾਰੇ ਵੀ ਸਰਕਾਰ ਪੱਧਰ ਤੇ ਕਾਰਵਾਈ ਚੱਲ ਰਹੀ ਹੈ।

Thursday, April 21, 2022

ਆਈਸਕ੍ਰੀਮ ਕੈਫੇ '3 NOT 3' ਦਾ ਉਦਘਾਟਨ

 ਉਦਘਾਟਨ ਕੀਤਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਰਿਬਨ ਕੱਟ ਕੇ 


ਚੰਡੀਗੜ੍ਹ
: 21 ਅਪ੍ਰੈਲ 2022:  (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਸਥਾਨਕ ਸ਼ਹਿਰ ਦੇ ਸੈਕਟਰ 35 ਵਿੱਚ ਸਥਿਤ ਐਸ.ਸੀ.ਓ. 432.  ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਅੱਜ ਨਵੇਂ ਖੁੱਲ੍ਹੇ ਆਈਸ ਕਰੀਮ ਕੈਫੇ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਇੱਕ ਖੁਸ਼ੀ ਵਾਲਾ ਮੌਕਾ ਸੀ ਜਿਹੜਾ ਸਭਨਾਂ ਨੂੰ ਉਤਸ਼ਾਹ ਦੇ ਰਿਹਾ ਸੀ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਫੇ ਮਾਲਕਾਂ ਅੰਕੁਸ਼ ਗੋਇਲ ਅਤੇ ਨੀਟੂ ਗੋਇਲ ਨੇ ਦੱਸਿਆ ਕਿ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਸੈਕਟਰ 18 ਸਥਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਲਾਇਨਜ਼ ਸਕੂਲ ਆਫ ਡੈਫ ਐਂਡ ਡੰਬ ਚਿਲਡਰਨ ਦੇ ਬੱਚਿਆਂ ਨੂੰ ਬੁਲਾਇਆ ਗਿਆ ਸੀ।  ਇਹ ਬਹੁਤ ਹੀ ਖੁਸ਼ੀਆਂ ਭਰੇ ਸਾਂਝੇ ਕੀਤੇ ਜਾਣ ਵਾਲੇ ਪਲ ਸਨ।  ਉਦਘਾਟਨ ਤੋਂ ਬਾਅਦ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕੈਫੇ ਵਿੱਚ ਤਿਆਰ ਕੀਤੀ ਵਿਸ਼ੇਸ਼ ਕਿਸਮ ਦੀ ਆਈਸਕ੍ਰੀਮ ਵੀ ਪਰੋਸੀ ਗਈ।

ਆਈਸਕ੍ਰੀਮ ਕੈਫੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟ੍ਰਾਈਸਿਟੀ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਕੈਫੇ ਹੈ ਜਿੱਥੇ ਜ਼ਿਆਦਾਤਰ ਕਿਸਮਾਂ ਦੀਆਂ ਆਈਸਕ੍ਰੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ।  NIC ਦੀ ਕੁਦਰਤੀ ਆਈਸ ਕਰੀਮ ਵੀ ਇੱਥੇ ਉਪਲਬਧ ਹੈ।  ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਗੁਣਵੱਤਾ ਵਾਲੇ ਉਤਪਾਦਾਂ ਅਤੇ ਤਾਜ਼ੇ ਫਲਾਂ ਦੀ ਵਰਤੋਂ ਗਾਹਕਾਂ ਦੀ ਸਿਹਤ ਲਈ ਵਿਸ਼ੇਸ਼ ਧਿਆਨ ਨਾਲ ਕੀਤੀ ਜਾਂਦੀ ਹੈ।  ਨਾਈਟ੍ਰੋਜਨ ਆਈਸਕ੍ਰੀਮ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ। ਫ੍ਰੀਜ਼ਿੰਗ ਪੈਨ ਅਤੇ ਕੋਲਡ ਸਟੋਨ ਆਈਸ ਕਰੀਮ ਅਤੇ ਸ਼ੇਕ  '3 NOT 3' ਆਈਸਕਰੀਮ ਕੈਫੇ ਦੇ ਮੁੱਖ ਆਕਰਸ਼ਣ ਹਨ।

ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ, ਐਮ.ਐਸ.  ਸਾਹਨੀ, ਰਵਜੋਤ ਸਿੰਘ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੀ ਉਥੇ ਮੌਜੂਦ ਸਨ। ਅੰਤ ਵਿੱਚ ਕੈਫੇ ਦੇ ਮਾਲਕਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ।


Wednesday, March 30, 2022

ਮੋਹਾਲੀ ਪ੍ਰੈੱਸ ਕਲੱਬ ਦੀ ਚੋਣ ਹੋਈ

ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ


ਮੋਹਾਲੀ
: 30 ਮਾਰਚ 2022: (ਗੁਰਜੀਤ ਬਿੱਲਾ//ਮੀਡੀਆ ਸਕਰੀਨ)::

ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦੀ ਸਾਲ 2022-23 ਲਈ ਗਵਰਨਿੰਗ ਬਾਡੀ ਦੀ ਹੋਈ ਚੋਣ ਵਿਚ ਪਟਵਾਰੀ-ਸ਼ਾਹੀ ਗਰੁੱਪ ਜੇਤੂ ਰਿਹਾ। ਦੱਸਣਯੋਗ ਹੈ ਕਿ ਇਸ ਚੋਣ ਵਿਚ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ, ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ।

ਮੁੱਖ ਚੋਣ ਕਮਿਸ਼ਨਰ ਸ੍ਰੀ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਸ. ਗੁਰਮੀਤ ਸਿੰਘ ਰੰਧਾਵਾ ਅਤੇ ਸ. ਕਿਰਪਾਲ ਸਿੰਘ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਮਨਜੀਤ ਸਿੰਘ ਚਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਸੁਸ਼ੀਲ ਗਰਚਾ ਅਤੇ ਧਰਮ ਸਿੰਘ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਨੂੰ ਜਥੇਬੰਦਕ ਸਕੱਤਰ, ਸਰੋਜ ਕੁਮਾਰੀ ਵਰਮਾ ਅਤੇ ਨੀਲਮ ਕੁਮਾਰੀ ਠਾਕੁਰ ਨੂੰ ਜੁਆਇੰਟ ਸਕੱਤਰ ਅਤੇ ਰਾਜੀਵ ਤਨੇਜਾ ਖ਼ਜ਼ਾਨਚੀ ਚੁਣੇ ਗਏ। ਉਹਨਾਂ ਇਹ ਵੀ ਦੱਸਿਆ ਕਿ ਮੀਤ ਪ੍ਰਧਾਨ ਅਤੇ ਜੁਆਇੰਟ ਸਕੱਤਰ ਲਈ ਤਿੰਨ-ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨਾਂ ਵਿਚੋਂ ਕੁਲਵੰਤ ਸਿੰਘ ਕੋਟਲੀ ਨੇ ਮੀਤ ਪ੍ਰਧਾਨ ਅਤੇ ਭੁਪਿੰਦਰ ਬੱਬਰ ਨੇ ਜੁਆਇੰਟ ਸਕੱਤਰ ਵਜੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਮੁੱਚਾ ਪੈਨਲ ਨਿਰਵਿਰੋਧ ਚੁਣਿਆ ਗਿਆ।    

ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜਾਇਆ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੋਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੋਰਾਨ ਕਲੱਬ ਦੇ ਵੱਖ ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।

Monday, March 28, 2022

ਮੈਂ ਤੁਹਾਡੇ ਵੱਲੋਂ ਦਿੱਤੀ ਵੱਡੀ ਜਿੱਤ ਲਈ ਹਮੇਸ਼ਾਂ ਤੁਹਾਡਾ ਰਿਣੀ ਰਹਾਂਗਾ-ਕੁਲਵੰਤ

 Monday: 28th March 2022 at 03:56 PM

ਸੁਖਦੇਵ ਪਟਵਾਰੀ ਦੀ ਅਗਵਾਈ 'ਚ ਹੋਇਆ ਸੁਆਗਤੀ ਸਮਾਰੋਹ 

ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਨੇ ਕੁਲਵੰਤ ਸਿੰਘ ਦਾ ਕੀਤਾ ਨਿੱਘਾ ਸੁਆਗਤ

ਮੋਹਾਲੀ: 28 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਅੱਜ ਸੈਕਟਰ 70 ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਕੀਤੇ ਧੰਨਵਾਦੀ ਦੌਰੇ ਨੂੰ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਜੀ ਆਇਆਂ ਕਿਹਾ।

ਸੈਕਟਰ 70 ਦੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਸੈਕਟਰ 70 ਦੀਆਂ ਵੱਖ ਵੱਖ ਸੋਸਾਇਟੀਆਂ, ਫਲੈਟਾਂ ਤੇ ਕੋਠੀਆਂ ਦੀਆਂ ਐਸ਼ੋਸ਼ੀਏਸ਼ਨਾਂ ਦੇ ਨੁੰਮਾਇੰਦਿਆਂ ਨੇ ਚੁਣੇ ਵਿਧਾਇਕ ਦਾ ਬੁੱਕੇ ਦੇ ਕੇ ਸਨਮਾਨ ਕੀਤਾ।

ਇਸ ਮੌਕੇ ਇਕੱਤਰ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸਾਰੇ ਵੋਟਰਾਂ ਦਾ ਕੋਟਿ ਕੋਟਿ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਏਨੀ ਮਿਹਨਤ ਕਰਕੇ ਉਨ੍ਹਾਂ ਨੂੰ ਭਾਰੀ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਲਈ ਨੀਤੀਆਂ ਬਣਾਉਣ ਲ਼ਗੀ ਹੋਈ ਹੈ ਇਸ ਦੇ ਨਤੀਜੇ ਇੱਕ ਮਹੀਨੇ ਦੇ ਵਿੱਚ ਹੀ ਆਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸੈਕਟਰ 79 ਵਿਖੇ ਦਫਤਰ ਵਿੱਚ ਬੈਠਦੇ ਹਨ ਤੇ ਕੋਈ ਵੀ ਵੈਲਫੇਅਰ ਐਸ਼ੋਸੀਏਸ਼ਨ, ਜਥੇਬੰਦੀ ਜਾਂ ਵਿਅਕਤੀ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਉਹ ਹਰ ਵੇਲੇ ਲੋਂਕਾਂ ਦੇ ਕੰਮਾਂ ਨੂੰ ਪਹਿਲ ਦੇਣਗੇ। ਸੈਕਟਰ 70 ਦੇ ਲੋਕਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਹਰ ਹਾਲਤ ‘ਚ ਇਨ੍ਹਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਜ਼ੋਰ ਲਗਾਉਣਗੇ। ਉਨ੍ਹਾਂ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਉਨ੍ਹਾਂ ਦਾ ਮੁੜ ਧੰਨਵਾਦ ਕੀਤਾ। 

ਇਸ ਮੌਕੇ ਬੋਲਦਿਆਂ ਸੈਕਟਰ 70 ਦੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸ. ਕੁਲਵੰਤ ਸਿੰਘ ਨੂੰ ਲੋਕਾਂ ਨੇ ਚੁਣ ਕੇ ਦਿਖਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਸਰਕਾਰੀ ਗੁੰਡਾਗਰਦੀ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਸ. ਕੁਲਵੰਤ ਸਿੰਘ ਨੇ 10 ਸਾਲ ਨਗਰ ਨਿਗਮ ਤੇ ਨਗਰ ਕੌਂਸਲ ‘ਚ ਰਹਿੰਦਿਆਂ ਇਹ ਸਾਬਿਤ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਸਰੋਕਾਰ ਵਿਕਾਸ ਨਾਲ ਹੈ। ਉਨ੍ਹਾਂ ਕਿਹਾ ਕਿ ਸੈਕਟਰ 70 ਦੇ ਤਿੰਨ ਮਸਲੇ ਗੰਭੀਰ ਹਨ ਤੇ ਜਲਦੀ ਹੱਲ ਕਰਨ  ਦੀ ਮੰਗ ਕਰਦੇ ਹਨ। ਪਹਿਲਾ ਪਿੰਡ ਮਟੌਰ ਤੇ ਐਮ ਆਈ ਜੀ ਸੁਪਰ ਦੇ ਵਿਚਕਾਰ ਲਗਦੇ ਖਾਲੀ ਥਾਂ, ਜੋ ਹਰ ਵੇਲੇ ਗੰਦਗੀ ਨਾਲ ਭਰਿਆ ਰਹਿੰਦਾ ਹੈ, ਉੱਥੇ ਸਟੇਡੀਅਮ ਬਣਾਇਆ ਜਾਵੇ। ਐਲ ਆਈ ਜੀ ਤੇ ਐਮ ਆਈ ਜੀ ਸੁਪਰ ਦੇ ਵਿਚਕਾਰ ਸੋਸਾਇਟੀ ਦੇ ਪਲਾਟ ਨੂੰ ਰੱਦ ਕਰਵਾ ਕੇ ਇੱਥੇ ਪਾਰਕ ਜਾਂ ਡਿਸਪੈਂਸਰੀ ਬਣਾਈ ਜਾਵੇ ਅਤੇ ਸੈਕਟਰ 70 ਦੇ ਗੁਰਦਵਾਰਾ ਮਾਤਾ ਸੁੰਦਰੀ ਕਾਰਨ ਐਰੋਸਿਟੀ ਰੋਡ ਉੱਪਰ ਪੈਂਦੇ ਕੂਹਣੀ ਮੋੜ ਨੂੰ ਸਿੱਧਾ ਕਰਵਾਇਆ ਜਾਵੇ। ਹਲਕਾ ਵਿਧਾਇਕ ਨੇ ਮੌਕੇ ‘ਤੇ ਹੀ ਕਿਹਾ ਕਿ ਉਹ ਜਲਦੀ ਹੀ ਗਮਾਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਸ੍ਰੀ ਆਰਪੀ ਸ਼ਰਮਾ, ਸ੍. ਹਰਪਾਲ ਸਿੰਘ ਚੰਨਾ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ ਲੋਕਾਂ ਨੇ ਸ. ਕੁਲਵੰਤ ਸਿੰਘ ਦਾ ਸੈਕਟਰ 70 ਵਿਖੇ ਧੰਨਵਾਦ ਕਰਨ ਆਉਣ ‘ਤੇ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ। 2501 ਤੋਂ 2642 ਤੱਕ ਕੋਠੀਆਂ ਤੋ ਪ੍ਰੇਮ ਸਿੰਘ, ਪ੍ਰਿੰਸੀਪਲ ਨਿਰਮਲ ਸਿੱਘ,ਮਲਾਗਰ ਸਿੰਘ,ਐਚ ਆਈ ਜੀ ਤੋਂ ਪੀ ਐਸ ਮਾਨ, ਭੁਪਿੰਦਰ ਸਿੰਘ, ਬੇਅੰਤ ਸਿੰਘ, SCLਸੋਸਾਇਟੀ  ਤੋਂ ਮਨਜੀਤ ਸਿੰਘ, ਕੰਵਰ ਸਿੰਘ ਗਿੱਲ, ਇੰਦਰਜੀਤ ਸਿੰਘ, ਨਾਹਰ ਸਿੰਘ ਤੇ ਉਜਾਗਰ ਸਿੰਘ, LIG ਤੋਂ ਦਲੀਪ ਸਿੰਘ, ਅਸ਼ੋਕ ਕੁਮਾਰ, ਮਨਜੀਤ ਸਿੰਘ, ਸੰਤੋਖ ਸਿੰਘ ਤੇ ਪਵਨ ਕੁਮਾਰ, ਪਵਿੱਤਰ ਸਿੰਘ,10-12 ਮਰਲਾ ਕੋਠੀਆਂ ਤੋਂ ਸੁਰਜੀਤ ਸਿੰਘ, ਤੇਜਿੰਦਰ ਸਿੰਘ ਸ਼ੇਰਗ਼ਿਲ, MIG (Ind) ਤੋਂ ਹਰਮੇਲ ਸਿੰਘ,ਬਹਾਦਰ ਸਿੰਘ, ਸਿਕੰਦਰ ਸਿੰਘ ਤੇ ਬਿਪਨਜੀਤ ਸਿੰਘ, Mundi Complex ਤੋਂ ਆਰ ਐਸ ਵਾਲੀਆ, ਜੀਵਨ ਸਿੰਘ,ਬਲਦੇਵ ਸਿੰਘ, ਪਾਰਕ ਪਾਲਜ਼ ਗਰੁੱਪ ਤੋਂ ਲਖਵਿੰਦਰ ਸਿੰਘ ਭਾਰਤ ਦਰਸ਼ਨ, ਮਹਾਂਦੇਵ ਸਿੰਘ, ਇੰਦਰਪਾਲ ਸਿੰਘ ਚੁੱਘ,ਅਤੇ ਟੀਮ, ਕੋਠੀਆਂ 1 ਤੋਂ 237  ਤੋਂ ਕੁਲਵੀਰ ਸਿੰਘ ਤੇ ਬੀ ਐਸ ਰਾਜੂ, ਰਿਸ਼ੀ ਅਪਾਰਟਮੈਂਟਸ ਤੋਂ ਕਮਲਜੀਤ ਕੌਰ, ਪਰਮਜੀਤ ਸਿੰਘ ਚੀਮਾ, ਸਤਪਾਲ ਸਿੰਘ ਘੁੰਮਣ, ਸ਼ਰਨਜੀਤ ਸਿੰਘ, ਕਮਲਜੀਤ ਸ਼ਿੰਮੀ, ਸੁਖਵਿੰਦਰ ਕੌਰ, ਗੁਰੂ ਤੇਗ ਬਹਾਦਰ ਕੰਪਲੈਕਸ ਤੋਂ ਅਮਰੀਕ ਸਿੰਘ, ਗੁਰਮੀਤ ਸਿੰਘ ਸਰਾਓ ਤੇ ਗੁਰਪ੍ਰੀਤ ਸਿੰਘ, MIG (S) ਤੋਂ ਆਰ ਪੀ ਕੰਬੋਜ, ਆਰ ਕੇ ਗੁਪਤਾ ,ਅਮਰ ਸਿੰਘ ਧਾਲੀਵਾਲ, ਮਨਜੀਤ ਸਿੰਘ,ਦਲੀਪ ਸਿੰਘ,ਸੀਮਾ, ਸ਼ੋਭਾ ਗੌਰੀਆ, ਨਰਿੰਦਰ ਕੌਰ, ਗੁਰਮੀਤ ਕੌਰ,  ਐਮ ਆਈ ਜੀ ਇੰਡੀ. ਤੋਂ ਰਜਿੰਦਰ ਕੁਮਾਰ ਅਰੋੜਾ, ਮਲਕੀਤ ਸਿੰਘ ਆਦਿ ਸਨ।