Showing posts with label Seminar. Show all posts
Showing posts with label Seminar. Show all posts

Sunday, June 21, 2026

ਜਮਹੂਰੀ ਅਧਿਕਾਰ ਸਭਾ ਵੱਲੋਂ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਸੈਮੀਨਾਰ

WhatsApp on Sunday 21st 2026 at 19:45 Regarding Seminar By Jamhuri Adhikar Sabha 

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਇਆ ਯਾਦਗਾਰੀ ਆਯੋਜਨ 


ਚੰਡੀਗੜ੍ਹ
: 21 ਜੂਨ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਜਮਹੂਰੀ ਅਧਿਕਾਰ ਸਭਾ ਵੱਲੋਂ ਅੱਜ ਇੱਥੋਂ ਦੇ ਸੈਕਟਰ-28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਦਿੱਲੀ ਤੋਂ ਪਹੁੰਚੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੋਂਸਾਲਵੇਸ ਅਤੇ ਪ੍ਰਸਿੱਧ ਸਮਾਜਿਕ ਕਾਰਕੁਨ ਡਾਕਟਰ ਨਵਸ਼ਰਨ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਵਕੀਲ ਕੌਲਿਨ ਗੋਂਸਾਲਵੇਸ ਨੇ ਅਪ੍ਰੈਲ ਮਹੀਨੇ ਦੌਰਾਨ ਨੋਇਡਾ ਅਤੇ ਮਾਨੇਸਰ ਵਿਖੇ ਹੋਏ ਮਜ਼ਦੂਰ ਪ੍ਰਦਰਸ਼ਨਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਜ਼ਦੂਰਾਂ ਦੀਆਂ ਬੇਹੱਦ ਜਾਇਜ਼ ਮੰਗਾਂ ਨੂੰ ਲੈ ਕੇ ਸਨ। ਪੂਰੇ ਐੱਨ.ਸੀ.ਆਰ. (NCR) ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਤਨਖਾਹਾਂ ਵਿੱਚ ਕੋਈ ਵਾਧਾ ਕੀਤਾ ਗਿਆ ਅਤੇ ਨਾ ਹੀ ਲੇਬਰ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ਼ ਲਾਗੂ ਕੀਤਾ ਗਿਆ। 12-12 ਘੰਟੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਮਜ਼ਦੂਰਾਂ ਨੂੰ ਮਹਿਜ਼ 12 ਤੋਂ 14 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾ ਰਹੀ ਹੈ। ਉੱਪਰੋਂ ਪਿਛਲੇ ਸਮੇਂ ਦੌਰਾਨ ਤੇਲ, ਗੈਸ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਵਧੀ ਮਹਿੰਗਾਈ ਨੇ ਮਜ਼ਦੂਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ।

ਗੋਂਸਾਲਵੇਸ ਨੇ ਪ੍ਰਸ਼ਾਸਨਿਕ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਮੀਡੀਆ, ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ਼ ਕੇ ਉਨ੍ਹਾਂ ਨੂੰ 'ਦੰਗਈ' ਸਾਬਤ ਕਰਨ ਦਾ ਇੱਕਪਾਸੜ ਪ੍ਰਚਾਰ ਚਲਾਇਆ। ਇਸ ਦੌਰਾਨ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਜ਼ਦੂਰ ਕਾਰਕੁਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਲੋਕ-ਪੱਖੀ ਵਕੀਲਾਂ ਦੀ ਟੀਮ ਅਦਾਲਤਾਂ ਵਿੱਚ ਇਨ੍ਹਾਂ ਕੇਸਾਂ ਦੀ ਪੈਰਵਾਈ ਕਰ ਰਹੀ ਹੈ, ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਅਜਿਹੇ ਮਜ਼ਦੂਰ ਹਨ ਜਿਨ੍ਹਾਂ ਤੱਕ ਕਾਨੂੰਨੀ ਸਹਾਇਤਾ ਨਹੀਂ ਪਹੁੰਚ ਸਕੀ।

ਮੁੱਖ ਬੁਲਾਰੇ ਡਾਕਟਰ ਨਵਸ਼ਰਨ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਸਬੰਧੀ ਇੱਕ ਵਿਸਥਾਰੀ ਰਿਪੋਰਟ ਵੀ ਤਿਆਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਧਾਰਾ ਦੇ ਮੀਡੀਆ ਨੇ ਇਸ ਮਸਲੇ ਨੂੰ ਬੇਹੱਦ ਪੱਖਪਾਤੀ ਢੰਗ ਨਾਲ਼ ਪੇਸ਼ ਕੀਤਾ। ਨੋਇਡਾ ਅਤੇ ਮਾਨੇਸਰ ਦੇ ਦਰਜਨਾਂ ਹਿੱਸਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਹੋ ਰਹੇ ਸਨ ਅਤੇ ਸਿਰਫ਼ ਕੁਝ ਹੀ ਥਾਵਾਂ 'ਤੇ ਸਥਿਤੀ ਤਣਾਅਪੂਰਨ ਹੋਈ ਸੀ। ਪਰ ਮੀਡੀਆ ਨੇ ਚੋਣਵੀਆਂ ਘਟਨਾਵਾਂ ਨੂੰ ਵਾਰ-ਵਾਰ ਦਿਖਾ ਕੇ ਅਜਿਹਾ ਮਾਹੌਲ ਸਿਰਜਿਆ ਜਿਵੇਂ ਪੂਰੇ ਨੋਇਡਾ ਵਿੱਚ ਦੰਗੇ ਭੜਕ ਗਏ ਹੋਣ ਅਤੇ ਮਜ਼ਦੂਰਾਂ ਨੇ ਸ਼ਹਿਰ ਨੂੰ ਬੰਧਕ ਬਣਾ ਲਿਆ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਜਾਣਬੁੱਝ ਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਸੀ।

ਇਸ ਸੈਮੀਨਾਰ ਦੌਰਾਨ ਹਾਜ਼ਰ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਸਮਾਜਿਕ ਕਾਰਕੁਨ ਵਰਿਸ਼ਾਲੀ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਅਮਨਦੀਪ ਕੌਰ ਨੇ ਨਿਭਾਈ।

Monday, November 25, 2024

ਫ਼ਿਰੋਜ਼ਪੁਰ: ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਸੈਮੀਨਾਰ

 From Harmeet Vidiarthy 25th November 2014 at 14:14 Regarding  Seminar 

ਨਗਿੰਦਰ ਕਲਾ ਮੰਚ ਵੱਲੋਂ ਯਾਦਗਾਰੀ ਨਾਟਕ ਵੀ ਖੇਡਿਆ ਗਿਆ 


ਫ਼ਿਰੋਜ਼ਪੁਰ
: 25 ਨਵੰਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ)::

ਅੱਜ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿੱਚ ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੈਡਮ ਮੋਨਿਕਾ ਬੇਦੀ ਕੌਂਸਲਰ ਸਿਵਲ ਹਸਪਤਾਲ ਮੁੱਖ ਬੁਲਾਰੇ ਦੇ ਤੌਰ ਤੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ। ਮੈਡਮ ਮੋਨਿਕਾ ਬੇਦੀ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਐਚ ਆਈ ਵੀ ਪੌਜ਼ਿਟਿਵ ਨੂੰ ਏਡਜ਼ ਬਣਨ ਤੋਂ ਰੋਕਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 

ਇਸ ਮੌਕੇ ਤੇ ਨਗਿੰਦਰ ਕਲਾ ਮੰਚ ਵੱਲੋਂ ਜਸਵੀਰ ਸਿੰਘ ਦੀ ਅਗਵਾਈ ਵਿੱਚ ਨਾਟਕ ਟੀਮ ਨੇ ਏਡਜ਼ ਬਾਰੇ ਆਪਣਾ ਨਾਟਕ ਪੇਸ਼ ਕੀਤਾ। ਸਕੂਲ ਦੀ ਹੋਣ ਹਾਰ ਵਿਦਿਆਰਥਣ ਮਨਜੋਤ ਕੌਰ ਨੇ ਨਸ਼ਿਆਂ ਦੇ ਖ਼ਿਲਾਫ਼ ਆਪਣੀ ਲਿਖੀ ਰਚਨਾ 'ਛੇਵਾਂ ਦਰਿਆ' ਸਾਂਝੀ ਕੀਤੀ। ਸਕੂਲ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ ਨਸ਼ਿਆਂ ਦੇ ਸਮਾਜ ਵਿੱਚ ਮਾੜੇ ਅਸਰ ਬਾਰੇ ਨਾਟਕ ਖੇਡਿਆ। ਪਿੰਡ ਵਾਸੀਆਂ ਨੇ ਸਕੂਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਸਕੂਲ ਮੁਖੀ ਸ਼੍ਰੀਮਤੀ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਉਪਰਾਲਿਆਂ ਦੀ ਲੋੜ ਤੇ ਜ਼ੋਰ ਦਿੱਤਾ। ਇਸ ਆਯੋਜਨ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਦੇ ਲੈਕਚਰਾਰ ਦੀਪਕ ਗੁਪਤਾ ਅਤੇ ਕਰਨ ਆਨੰਦ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਐਸ.ਐਮ.ਸੀ.ਕਮੇਟੀ ਦੇ ਚੇਅਰਮੈਨ ਹਰਜੀਤ, ਸਰਪੰਚ ਰਾਜ,ਦਿਲਬਾਗ ਸਿੰਘ ਅਤੇ ਪ੍ਰਵਿੰਦਰ ਸਿੰਘ ਬੱਗਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

ਸੈਮੀਨਾਰ ਦੇ ਅੰਤ ਵਿੱਚ ਸਕੂਲ ਮੁਖੀ  ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦੇ ਹਨ। ਅੰਤ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਵੱਲੋਂ ਸਕੂਲ ਮੁਖੀ ਰਮਿੰਦਰ ਕੌਰ ਅਤੇ ਕੌਂਸਲਰ ਮੋਨਿਕਾ ਬੇਦੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲ ਮਿਲਾ ਕੇ ਇਹ ਆਯੋਜਨ ਬਹੁਤ ਹੀ ਸਿੱਖਿਆਦਾਇਕ ਅਤੇ ਯਾਦਗਾਰੀ ਰਿਹਾ। 

Tuesday, April 23, 2024

ਸੰਵਿਧਾਨ ਨੂੰ ਚਣੌਤੀਆਂ ਵਿਸ਼ੇ ਉੱਤੇ ਹੋਈ ਖੁੱਲ੍ਹ ਕੇ ਚਰਚਾ

ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਰਿਹਾ ਇਹ ਸੈਮੀਨਾਰ


ਖਰੜ: 22 ਅਪਰੈਲ 2024:(ਪੰਜਾਬ ਸਕਰੀਨ ਦੀ ਮੋਹਾਲੀ ਟੀਮ)::

ਹੁਣ ਚੋਣਾਂ ਦਾ ਮੌਸਮ ਸ਼ੁਰੂ ਹੈ। ਚੋਣਾਂ ਦੀ ਪ੍ਰਕ੍ਰਿਆ ਵੀ ਸ਼ੁਰੂ ਹੈ ਅਤੇ ਵੋਟਾਂ ਪਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ 'ਤੇ ਦੇਸ ਅਤੇ ਦੇਸ਼ ਦੇ ਦਲਿਤ ਲੋਕਾਂ ਦੀਆਂ ਹਾਲਤਾਂ ਬਾਰੇ ਵੀ ਚਰਚਾ ਹੋਇਆ ਅਤੇ ਸੰਵਿਧਾਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ। ਖਰੜ ਤੋਂ ਕੁਰਾਲੀ ਜਾਂਦੀ ਸੜਕ 'ਤੇ ਬਣਿਆ ਹੋਇਆ ਸ੍ਰੀ ਗੁਰੂ ਰਵਿਦਾਸ ਭਵਨ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅੰਦਰ ਬੈਠਣ ਲਈ ਜਦੋਂ ਕੁਰਸੀਆਂ ਵੀ ਨਹੀਂ ਬੱਚਿਆਂ ਤਾਂ ਲੋਕਾਂ ਨੇ ਖੜੇ ਹੋ ਕੇ ਬੁਲਾਰਿਆਂ ਨੂੰ ਸੁਣਿਆ। ਸਰੋਤਿਆਂ ਵਿੱਚ ਸਕੂਲ ਜਾਂਦੇ ਬੱਚੇ-ਬੱਚੀਆਂ ਤੋਂ ਲੈ ਕੇ ਬਿਰਧ ਅਵਸਥਾ ਦੀ ਉਮਰ ਵਾਲੇ ਲੋਕ ਵੀ ਸ਼ਾਮਲ ਸਨ। ਇੱਕ ਇੱਕ ਨੁਕਤੇ 'ਤੇ ਵਿਚਾਰਾਂ ਹੋਈਆਂ।  

ਜ਼ਿਕਰਯੋਗ ਹੈ ਕਿ ਖਰੜ ਸ਼ਹਿਰ ਦੀ ਪ੍ਰਸਿੱਧ ਸਮਾਜਿਕ ਸੰਸਥਾ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਕਰਨਲ ਪਿ੍ਥਵੀ ਰਾਜ ਕੁਮਾਰ ਨੇ ਕੀਤੀ।'ਭਾਰਤੀ ਸੰਵਿਧਾਨ ਅਤੇ ਬਾਬਾ ਸਾਹਿਬ ਦਾ ਮਿਸ਼ਨ' ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਪ੍ਰੋ: ਕਮਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਅਤੇ ਡਾ: ਅਜੈ ਰੰਗਾਂ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੁਆਤ ਬੱਚਿਆਂ ਦੀਆਂ ਕਵਿਤਾਵਾਂ ਨਾਲ ਹੋਈ। ਜਿਸ ਵਿੱਚ ਰਣਵਿਜੈ ਸਿੰਘ ਚੌਧਰੀ,ਬੇਬੀ ਪ੍ਰਾਚੀ, ਖੁਸ਼ੀ ,ਯੱਸ਼ਵੀ ਅਤੇ ਮਨਿੰਦਰ ਵਲੋਂ ਪੇਸ਼ਕਾਰੀ ਕੀਤੀ ਗਈ। 

ਇਸ ਉਪਰੰਤ ਡਾਕਟਰ ਅਜੈ ਰੰਗਾਂ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਨਿਰਮਾਤਾ ਹੋਣ ਦੀ ਵੱਡੀ ਭੂਮਿਕਾ ਨਿਭਾ ਕੇ ਦੇਸ਼ ਦੇ ਲੋਕਾਂ ਨੂੰ ਸਮਾਜਵਾਦੀ, ਆਰਥਿਕ ਬਰਾਬਰਤਾ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ ਰੱਖੀ ਸੀ। ਉਨ੍ਹਾਂ ਵਲੋਂ ਇਸ ਤੋਂ ਵੀ ਵੱਡੀ ਭੂਮਿਕਾ ਇਹ‌ ਨਿਭਾਈ ਗਈ ਸੀ ਕਿ ਦੇਸ਼ ਦੇ ਸ਼ੋਸ਼ਤ ,ਵੰਚਿਤ ਅਤੇ‌ ਅਛੂਤ ਲੋਕਾਂ ਨੂੰ ਚੇਤਨ ਕਰਨ ਲਈ ਸਾਰਾ ਜੀਵਨ ਲਗਾ ਦਿੱਤਾ ਅਤੇ ਦਲਿਤਾਂ ਦੇ ਹੱਕ ਹਕੂਕਾਂ ਲਈ ਸੰਵਿਧਾਨਕ ਕਾਨੂੰਨ ਵੀ ਪਾਸ ਕਰਵਾਏ। ਜਿਸ ਕਰਕੇ ਅਸੀਂ ਅੱਜ ਮਾਨਸਕ,ਸਮਾਜਿਕ ਅਤੇ ਆਰਥਿਕ ਤੌਰ ਉੱਤੇ ਸਮਰੱਥ ਹੋਏ ਹਾਂ। 

ਸਾਡਾ ਖੁਸ਼ਹਾਲ ਲੋਕਾਂ ਦਾ ਫਰਜ਼ ਬਣਦਾ ਹੈ ਕਿ ਸਾਥੋਂ ਪਿੱਛੇ ਰਹਿ ਗਏ ਲੋਕਾਂ ਦੇ ਨਾਲ ਖੜ੍ਹਿਆ ਜਾਵੇ। ਉਨ੍ਹਾਂ ਤੋਂ ਬਿਨਾਂ ਕਰਨਲ ਪਿ੍ਥਵੀ ਰਾਜ ਕੁਮਾਰ, ਹਰਬੰਸ ਲਾਲ ਮਹਿਮੀ, ਫਤਿਹਜੰਗ ਸਿੰਘ ਅਤੇ ਰਾਜ ਕੁਮਾਰ ਵਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ‌ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ ਵਾਲੀਆ ਨੇ ਵੀ ਆਪਣੇ‌ ਵਿਚਾਰ ਪੇਸ਼ ਕੀਤੇ। 

ਹਾਜ਼ਰੀ ਭਰਨ ਵਾਲੀਆਂ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਵਿੱਚ  ਸ੍ਰੀ ਰਾਮ ਸਰੂਪ ਸ਼ਰਮਾਂ,ਪੱਤਰਕਾਰ ਪੰਕਜ ਚੱਢਾ, ਕੌਂਸਲਰ ਨਵਦੀਪ ਸਿੰਘ ਬੱਬੂ, ਅਮਨਦੀਪ ਸਿੰਘ ਪੁੱਤਰ ਬੀਬੀ ਪਰਮਜੀਤ ਕੌਰ ਘੜੂੰਆਂ,ਰਾਜਵੀਰ ਸਿੰਘ ਰਾਜੀ, ਪਰਮਜੀਤ ਕੌਰ,ਮੇਵਾ ਸਿੰਘ ਪੁਰਖਾਲੀ,ਜੰਗ ਸਿੰਘ, ਜੈਪਾਲ ਸਿੰਘ,ਜੰਗ ਸਿੰਘ ਭੱਟੀ,ਬਲਦੇਵ ਸਿੰਘ ਰਡਿਆਲਾ,ਹਰਕਾਦਾਸ,ਚਰਨ ਸਿੰਘ ਕੰਗ,ਜਗਪਾਲ ਸਿੰਘ,ਕੈਪਟਨ ਚੰਦਰ ਗੇਰਾ,ਹਰਿੰਦਰ ਸਿੰਘ ਐੱਸ ਡੀ ਓ,ਕਿਰਪਾਲ ਸਿੰਘ ਮੁੰਡੀ ਖਰੜ, ਸੁੱਖਾ ਸਿੰਘ,ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੇ ਸਰਪ੍ਰਸਤ ਕਰਨੈਲ ਸਿੰਘ ਜੀ, ਕਾਮਰੇਡ ਯੋਗ ਰਾਜ, ਮੋਹਣ ਲਾਲ ਰਾਹੀ ਅਤੇ ਸੈਂਕੜੇ ਸਰੋਤਿਆਂ ਦੇ ਨਾਂ ਸ਼ਾਮਲ ਹਨ।

ਸਭਾ ਦੇ ਪ੍ਰਧਾਨ ਸ੍ਰੀ ਮਦਨ ਲਾਲ ਜਨਾਗਲ ਨੇ ਸਰੋਤਿਆਂ ਦਾ ਧੰਨਵਾਦ ਕੀਤਾ। ਸਭਾ ਦੇ ਮੰਚ ਸੰਚਾਲਕ ਹਰਨਾਮ ਸਿੰਘ ਡੱਲਾ ਨੇ ਬੁਲਾਰਿਆਂ ਦੇ ਭਾਸ਼ਣਾ ਉੱਤੇ ਉਸਾਰੂ ਟਿੱਪਣੀਆਂ ਕਰਕੇ ਸਰੋਤਿਆਂ ਸਾਹਮਣੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਜੋਕੇ ਸਮਿਆਂ ਵਿੱਚ ਬਣਦੀ ਸਾਰਥਕਤਾ ਲਈ ਸਵਾਲ ਛੱਡੇ।

ਹਾਲ ਦੀਆਂ ਦੀਵਾਰਾਂ 'ਤੇ ਲਗਾਏ ਗਏ ਪੋਸਟਰ ਡਾ. ਭੀਮ ਰਾਵ ਅੰਬੇਡਕਰ ਦੇ ਮਿਸ਼ਨ ਅਤੇ ਮਕਸਦ ਦਾ ਚੇਤਾ ਕਰਵਾ ਰਹੇ ਸਨ। ਇਹ ਪੋਸਟਰ ਸਾਬਿਤ ਕਰ ਰਹੇ ਸਨ ਕਿ ਉਸ ਮਹਾਨ ਸ਼ਖ਼ਸੀਅਤ ਦੇ ਸ਼ਬਦਾਂ ਵਿੱਚ ਅੱਜ ਵੀ ਬੜੀ ਜਾਨ ਹੈ। ਇਹਨਾਂ ਸ਼ਬਦਾਂ ਵਿੱਚ ਅੱਜ ਵੀ ਕ੍ਰਾਂਤੀ ਦੀ ਦਸਤਕ ਹੈ। ਇਹਨਾਂ ਸ਼ਬਦਾਂ ਦੇ ਅਰਥ ਸਮਝੇ ਅਤੇ ਸਮਝਾਏ ਬਿਨਾ ਸਾਡੇ ਸੁਪਨੇ ਸਾਕਾਰ ਨਹੀਂ ਹੋਣੇ। ਰਾਜ ਸੱਤਾ ਨੂੰ ਦਲਿਤਾਂ ਦੇ ਭਲੇ ਵਾਲੇ ਰਹੇ ਪਾਉਣਾ ਹੈ ਤਾਂ ਇਹਨਾਂ ਸ਼ਬਦਾਂ ਨੂੰ  ਰੱਖਣਾ ਪਵੇਗਾ।

ਕੁਲ ਮਿਲਾ ਕੇ ਇਹ ਸੈਮੀਨਾਰ ਪੂਰੀ ਤਰ੍ਹਾਂ ਸਫਲ ਰਿਹਾ। ਬਾਬਾ ਸਾਹਿਬ ਦਾ ਜਨਮਦਿਨ ਮਨਾਉਂਦਿਆਂ ਇਸ ਸੈਮੀਨਾਰ ਵਿਚ ਜੁੜੇ ਲੋਕ ਦੇਸ਼ ਅਤੇ ਦੁਨੀਆ ਦੀਆਂ ਹਾਲਤਾਂ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਮਹਿਸੂਸ ਹੋਏ।   

  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ

Monday, October 23, 2023

‘ਲੋਕਤੰਤਰ ਨੂੰ ਦਰਪੇਸ਼ ਚਣੌਤੀਆਂ ਅਤੇ ਭਾਰਤੀ ਨਿਆਪਾਲਿਕਾ’

Monday 23rd October 2023 at 16:18 PM Via WhatsApp                             

ਆਲ ਇੰਡੀਆ ਲਾਇਰਜ਼ ਯੂਨੀਅਨ (ਆਈਲੂ) ਵਲੋਂ ਸੈਮੀਨਾਰ ਆਯੋਜਿਤ        


ਚੰਡੀਗੜ੍ਹ: 23 ਅਕਤੂਬਰ 2023: (ਕਰਮ ਵਕੀਲ//ਇਨਪੁੱਟ-ਪੰਜਾਬ ਸਕਰੀਨ ਡੈਸਕ):: 
ਕਈ ਦਹਾਕੇ ਪਹਿਲਾਂ ਆਈ ਫਿਲਮ ਅੰਧਾ ਕਾਨੂੰਨ ਸਿਰਫ ਫ਼ਿਲਮੀ ਜਾਂ ਕਾਲਪਨਿਕ ਕਹਾਣੀ ਹੀ ਨਹੀਂ ਸੀ। ਉਸ ਫਿਲਮ ਵਿਚ ਸਮਾਜ ਵਿੱਚ ਆਏ ਦਿਨ ਵਾਪਰਦੀ ਹਕੀਕਤ ਹੀ ਦਿਖਾਈ ਗਈ ਸੀ। ਕਾਨੂੰਨ ਅਤੇ ਇਨਸਾਫ ਦੀਆਂ ਧੱਜੀਆਂ ਉਡਾਏ ਜਾਣ ਦੀਆਂ ਖਬਰਾਂ ਮੀਡੀਆ ਵਿਚ ਆਉਣਾ ਇੱਕ ਆਮ ਜਿਹੀ ਗੱਲ ਬਣ ਗਈ ਸੀ। ਕਾਨੂੰਨੀ  ਨੁਕਤਿਆਂ ਅਤੇ ਕਾਨੂੰਨ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਰੱਖ ਕੇ ਮੀਡੀਆ ਨੂੰ ਕਿਵੇਂ ਅਤੇ ਕਿੰਨੀ ਕੁ ਕਹਾਣੀ ਦੱਸਣੀ ਹੈ ਇਸ ਬਾਰੇ ਅੱਜਕਲ੍ਹ ਦੇ ਅਫਸਰ ਲੋਕ ਅਤੇ ਪੁਲਿਸ ਪਹਿਲਾਂ ਹੀ ਕਾਫੀ ਮਿਹਨਤ ਮੁਸ਼ੱਕਤ ਕਰ ਲੈਂਦੇ ਹਨ। ਮਜਬੂਰੀ ਉਹਨਾਂ ਦੀ ਵੀ ਹੈ, ਜੇਕਰ ਉਹ ਅਜਿਹਾ ਨਾ ਕਰਨ ਤਾਂ ਅਦਾਲਤੀ ਕਟਹਿਰੇ ਵਿੱਚ ਪਹੁੰਚ ਕੇ ਕਾਨੂੰਨ ਅਤੇ ਇਨਸਾਫ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ। ਕਈ ਕਈ ਸਾਲ ਲੰਮੇ ਚੱਲਦੇ ਮਾਮਲੇ ਆਪਣੇ ਆਪ ਵਿਚ ਇੱਕ ਸਮੱਸਿਆ ਬਣੇ ਹੋਏ ਹਨ। ਕਾਨੂੰਨ ਵਾਲੇ ਰਾਹਾਂ ਤੇ ਚੱਲਣ ਵੇਲੇ ਹੁੰਦੀਆਂ ਖੱਜਲ ਖੁਆਰੀਆਂ ਅਤੇ ਖਰਚੇ ਵੱਖਰੀਆਂ ਮੁਸ਼ਕਲਾਂ ਖੜੀਆਂ ਕਰਦੇ ਹਨ। ਅਦਾਲਤ ਨੂੰ ਗਵਾਹਾਂ ਦੀ ਲੋੜ ਹੁੰਦੀ ਹੈ ਤੇ ਗਵਾਹਾਂ ਨੂੰ ਅਦਾਲਤ ਪਹੁੰਚਣ ਦੇਣਾ ਹੈ ਜਾਂ ਨਹੀਂ ਇਸਦਾ ਫੈਸਲਾ ਅਦਾਲਤ ਤੱਕ ਜਾਂਦੇ ਰਸਤਿਆਂ ਵਿੱਚ ਖੜੋਤੇ ਬਾਹੂਬਲੀ ਕਰਦੇ ਹਨ। ਬਹੁਤ ਸਾਰੇ ਮਾਮਲੇ ਹਨ ਜਿਹੜੇ ਇਨਸਾਫ ਪ੍ਰਾਪਤੀ ਵਾਲੇ ਇਸ ਸਿਤਮ 'ਤੇ ਕਿੰਤੂ ਪ੍ਰੰਤੂ ਕਰਦੀਆਂ ਉੰਗਲੀਆਂ ਉਠਾਉਂਦੇ ਹਨ। ਨਤੀਜਾ ਇਹ ਕਿ ਇਨਸਾਫ ਇੱਕ ਨਸੀਬ ਦੀ ਗੱਲ ਬਣਦਾ ਜਾ ਰਿਹਾ ਹੈ। ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਨੂੰ ਸਾਹਮਣੇ ਰੱਖ ਕੇ ਚੰਡੀਗੜ੍ਹ ਦੇ ਵਕੀਲਾਂ ਵੱਲੋਂ ਕਰਾਇਆ ਗਿਆ ਖਾਸ ਸੈਮੀਨਾਰ/ਆਯੋਜਨ ਇਸ ਖੇਤਰ ਵਿੱਚ ਇਤਿਹਾਸਿਕ ਹੋ ਨਿੱਬੜਿਆ। 

ਆਲ ਇੰਡੀਆ ਲਾਇਰਜ਼ ਯੂਨੀਅਨ ਦੀ ਚੰਡੀਗੜ੍ਹ ਇਕਾਈ ਵੱਲੋਂ ‘ਲੋਕਤੰਤਰ ਨੂੰ ਦਰਪੇਸ਼ ਚਣੌਤੀਆਂ ਅਤੇ ਭਾਰਤੀ ਨਿਆਪਾਲਿਕਾ’ ਵਿਸ਼ੇ ਉਤੇ ਕਰਾਏ ਗਏ ਇਸ ਇਕ ਰੋਜ਼ਾ ਸੈਮੀਨਾਰ ਆਇਲੂ ਦੇ ਕੌਮੀਂ ਨੇਤਾ ਅਤੇ ਇੰਚਾਰਜ ਨੌਰਥ ਜ਼ੋਨ ਸ੍ਰੀ ਗੁਰਮੇਜ ਸਿੰਘ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਉਨ੍ਹਾਂ ਨਾਲ ਮੰਚ ਉਤੇ ਉਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਮੀਤ ਪ੍ਰਧਾਨ–ਸ੍ਰੀ ਰਜਤ ਬਖ਼ਸ਼ੀ ਅਤੇ ਲਾਇਬਰੇਰੀ ਸਕੱਤਰ- ਸ੍ਰੀ ਗੁਰਦੇਵ ਸਿੰਘ, ਅਇਲੂ ਚੰਡੀਗੜ੍ਹ ਦੇ ਪ੍ਰਧਾਨ-ਕਰਮ ਸਿੰਘ ਵਕੀਲ ਅਤੇ ਸਕੱਤਰ-ਮੁਹੰਮਦ ਸ਼ਾਹਨਾਜ਼ ਗੋਰਸੀ ਸ਼ਾਮਿਲ ਸਨ। ਸਬੰਧਤ ਮੁੱਦਿਆਂ ਤੇ ਬੋਲ ਵਾਲੇ ਬੁਲਾਰਿਆਂ ਨੇ ਬੜੇ ਹੀ ਦਲੀਲ ਪੂਰਨ ਢੰਗ ਨਾਲ ਆਪਣੀਆਂ ਗੱਲਾਂ ਰੱਖੀਆਂ। 

ਸੈਮੀਨਾਰ ਵਿਚ ਆਏ ਹੋਏ ਮਹਿਮਾਨਾਂ ਲਈ ਸਵਾਗਤੀ ਸ਼ਬਦ ਰਜਤ ਬਖ਼ਸ਼ੀ ਨੇ ਪੇਸ਼ ਕੀਤੇ। ਕਰਮ ਸਿੰਘ ਵਕੀਲ ਨੇ ਆਇਲੂ ਬਾਰੇ ਸੰਖੇਪ ਜਾਣਕਾਰੀ ਦੇ ਕੇ ਸੈਮੀਨਾਰ ਦੀ ਰੂਪਰੇਖਾ ਹਾਜ਼ਰੀਨ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਉਘੇ ਚਿੰਤਕ ਡਾ. ਪਿਆਰੇ ਲਾਲ ਗਰਗ ਦੀ ਜਾਣ ਪਹਿਚਾਣ ਕਰਾਈ ਤੇ ‘ਲੋਕਤੰਤਰ ਨੂੰ ਦਰਪੇਸ਼ ਚਣੌਤੀਆਂ ਅਤੇ ਭਾਰਤੀ ਨਿਆਪਾਲਿਕਾ’ ਵਿਸ਼ੇ ਉਤੇ ਮੁੱਖ ਭਾਸ਼ਨ ਦੇਣ ਲਈ ਸੱਦਿਆ।

ਮੌਜੂਦਾ ਦੌਰ ਦੇ ਬਹੁ ਚਰਚਿਤ ਅਤੇ ਬੇਬਾਕ ਬੁਲਾਰੇ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਲੋਕਾਂ ਦੁਆਰਾ ਬਣਾਈ ਸਰਕਾਰ ਲੋਕ-ਸੇਵਕ ਬਣਨ ਦੀ ਥਾਂ ਆਪਣੇ ਹੀ ਜਨਮ-ਦਾਤੇ ਦੇਸ਼ ਵਾਸੀਆਂ ਦੀ ਮਾਈਬਾਪ ਬਣ ਗਈ ਹੈ। ਵਾਰਤਾਲਾਪ ਕਰਨਾ, ਵੱਖਰੇ ਵਿਚਾਰਾਂ ਨੂੰ ਸੁਣਨਾ ਅਤੇ ਸਵਿਕਾਰਨਾ, ਵਿਰੋਧ ਦਾ ਸਤਿਕਾਰ ਕਰਨਾ, ਪ੍ਰਦਰਸ਼ਨ ਅਤੇ ਬਹਿਸ ਦਾ ਹੱਕ ਦੇਣਾ ਅਤੇ ਅਸਿਹਮਤੀ ਸਮੇਂ ਇਨਕਾਰ ਕਰਨ ਦੇ ਹੱਕ ਦੇਸ਼ ਵਾਸੀਆਂ ਤੋਂ ਖੋਹੇ ਜਾ ਰਹੇ ਹਨ, ਜੋ ਕਿ ਲੋਕਤੰਤਰ ਦੇ ਕਤਲ ਬਰਾਬਰ ਹੈ। ਬੇਰੁਜਗਾਰੀ, ਰਿਸ਼ਵਤਖੋਰੀ ਅਤੇ ਬਦਅਮਨੀ ਸਿਖ਼ਰਾਂ ਤੇ ਹੈ, ਦੇਸ਼ ਵਾਸੀ ਡਰ ਦੇ ਮਹੌਲ ਵਿਚ ਹਨ, ਸਭਿਆਚਾਰਕ ਸਾਂਝ ਦਾ ਖਾਤਮਾ, ਔਰਤਾਂ, ਕਬਾਇਲੀਆਂ ਅਤੇ ਘੱਟ-ਗਿਣਤੀ ਬਰਾਦਰੀਆਂ ਅਸੁਰੱਖਿਅਤ ਹਨ। ਭਾਰਤੀਆਂ ਉਤੇ ਟੈਕਸਾਂ ਦੀ ਭਰਮਾਰ ਹੈ ਪਰ ਬੁਨਿਆਦੀ ਸੁਵਿਧਾਵਾਂ, ਮੁਫ਼ਤ ਸਿਹਤ ਸਹੂਲਤਾਂ ਅਤੇ ਸਸਤੀ ਸਿੱਖਿਆ ਪ੍ਰਣਾਲੀ ਲਈ ਲੋਕ ਤਰਸਦੇ ਹਨ। ਜਦੋਂ ਦੇਸ਼ ਦੇ 45% ਨੇਤਾ ਅਪਰਾਧਿਕ ਪਿਛੋਕੜ ਵਾਲੇ ਹੋਣ ਤਾਂ ਵਕੀਲਾਂ ਅਤੇ ਨਿਆ ਪਾਲਿਕਾ ਤੋਂ ਹੀ ਆਮ ਜਨਤਾ ਨੂੰ ਉਮੀਦ ਰਹਿ ਜਾਂਦੀ ਹੈ। ਭਾਰਤ ਦੀ ਨਿਆਪਾਲਿਕਾ ਨੇ ਅਨੇਕਾਂ ਕੇਸਾਂ ਵਿਚ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਲੋਕ ਦੋਖੀ ਫ਼ੈਸਲੇ ਪਲਟਣ ਲਈ ਮਜ਼ਬੂਰ ਕੀਤਾ ਹੈ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਦੇਸ਼ ਵਾਸੀਆਂ ਦੀ ਭਲਾਈ ਲਈ ਨਿਆ ਪਾਲਿਕਾ ਹਰ ਤਰ੍ਹਾਂ ਦੇ ਸਰਕਾਰੀ ਦਖ਼ਲ ਤੋਂ ਮੁਕਤ ਹੋਣੀ ਚਾਹੀਦੀ ਹੈ। ਅੱਜ ਸ਼ਾਂਤਮਈ ਸੰਘਰਸ਼ ਕਰਕੇ ਸਮੇਂ ਦੀ ਸਰਕਾਰ ਨੂੰ ਲੋਕਪੱਖੀ ਉਦਮ ਕਰਨ ਲਈ ਮਜ਼ਬੂਰ ਕਰਨਾ ਜਾਗਰੂਕ ਲੋਕਾਂ ਦਾ ਫ਼ਰਜ਼ ਹੈ।                 

ਸ੍ਰੀ ਗੁਰਮੇਜ ਸਿੰਘ ਨੇ ਕਿਹਾ ਕਿ 1975 ਤੋਂ 1977 ਤਕ ਦੇਸ਼ ਵਿਚ ਐਮਰਜੈਸੀ ਲਾਕੇ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਸੀ। ਆਇਲੂ ਦੀ ਸਥਾਪਨਾ 1982 ਵਿਚ ਹੋਈ ਅਸੀਂ ਅਨੇਕਾਂ ਲੋਕ-ਮੁੱਦਿਆਂ ਉਤੇ ਸੰਘਰਸ਼ ਕੀਤੇ। ਅੱਜ ਫੇਰ ਭਾਰਤੀਆਂ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ।ਬੈਂਕਾਂ ਵਿਚ ਵੀ ਲੋਕਾਂ ਦਾ ਸਰਮਾਇਆ ਸੁਰੱਖਿਅਤ ਨਹੀਂ। ਪਬਲਿਕ ਸੈਕਟਰ ਵੇਚਿਆ ਜਾ ਰਿਹਾ ਹੈ। ਵਿਰੋਧ ਦਾ ਦਮਨ, ਪ੍ਰੈਸ ਦਾ ਦਮਨ, ਕੌਮੀ ਸੰਸਥਾਵਾਂ ਦੀ ਦੁਰਵਰਤੋਂ, ਕੌਮੀ ਫ਼ੰਡਾਂ ਦੀ ਮਨਮਰਜ਼ੀ ਨਾਲ ਵੰਡ ਅਤੇ ਸੰਸਥਾਵਾਂ ਉਤੇ ਕਾਬੂ ਪਾਉਣ ਲਈ ਬੇਲੋੜੇ ਕਾਨੂੰਨ ਬਣਾਉਣਾ ਅਜੋਕੇ ਸਮੇਂ ਦਾ ਦੁਖਾਂਤ ਹੈ। ਭਾਰਤੀ ਨਿਆਏ ਸੰਗਿਤਾ ਦੀ ਧਾਰਾ 255, ਗਲਤ ਫ਼ੈਸਲਾ ਦੇਣ ਵਾਲੇ ਜੱਜ ਨੂੰ ਸਜਾ ਦੇਣ ਲਈ ਬਣੀ ਹੈ, ਪਰ ਇਸ ਨਾਲ ਨਿਆ ਪਾਲਿਕਾ ਅਜ਼ਾਦ ਰਹਿ ਸਕੇਗੀ? ਲੋਕਾਂ ਨੂੰ ਇਨਸਾਫ਼ ਦੇਣ ਲਈ ਮਜ਼ਬੂਤ ਨਿਆ ਪਾਲਿਕਾ ਸਮੇਂ ਦੀ ਸਖ਼ਤ ਲੋੜ ਹੈ। ਮਹਿੰਗਾਈ ਕਾਰਨ ਦੁਰ-ਦੁਰਾਡੇ ਤੋਂ 75% ਕੇਸ ਸਪਰੀਮ ਕੋਰਟ ਨਹੀਂ ਪਹੁੰਚਦੇ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੇ ਹਿੱਤ ਵਿਚ ਸਪਰੀਮ ਕੋਰਟ ਅਤੇ ਵੱਡੇ ਸੂਬਿਆਂ ਦੇ ਹਾਈ ਕੋਰਟਾਂ ਦੇ 4-5 ਥਾਂ ਬੈਂਚ ਬਣਾਏ ਜਾਣੇ ਚਾਹੀਦੇ ਹਨ। ਇਨਸਾਫ਼ ਲਈ ਤਰਸਦੇ ਦੇਸ਼ ਵਾਸੀਆਂ ਨੂੰ ਸਿਰਫ਼ ਕਚਿਹਰੀਆਂ ਦਾ ਹੀ ਇਕੋ-ਇਕ ਸਹਾਰਾ ਹੈ। 

ਸ੍ਰੀ ਗੁਰਦੇਵ ਸਿੰਘ ਨੇ ਸੈਮੀਨਾਰ ਦੇ ਵਿਸ਼ੇ ਨੂੰ ਦੇਸ਼ ਦੇ ਮੌਜੂਦਾ ਹਾਲਤਾਂ ਅਨੁਸਾਰ ਢੁਕਵਾਂ ਕਿਹਾ ਅਤੇ ਸੈਮੀਨਾਰ ਦੀ ਸਫ਼ਲਤਾ ਲਈ ਆਇਲੂ ਦੀ ਸਮੁਚੀ ਟੀਮ ਨੂੰ ਮੁਬਾਰਕਬਾਦ ਦਿੱਤੀ।

ਸੈਮੀਨਾਰ ਦੇ ਅੰਤ ਵਿਚ ਆਇਲੂ ਦੇ ਪ੍ਰਧਾਨ ਕਰਮ ਸਿੰਘ ਵਕੀਲ ਨੇ ਹਾਜ਼ਰੀਨ ਲਈ ਧੰਨਵਾਦ ਮਤਾ ਪੇਸ਼ ਕੀਤਾ। ਮੁਹੰਮਦ ਸ਼ਾਹਨਾਜ਼ ਗੋਰਸੀ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਉਪਰੋਕਤ ਤੋਂ ਇਲਾਵਾ ਸਰਬਸ੍ਰੀ ਸਗੀਰ ਅਹਿਮਦ, ਰਕੇਸ਼ ਗੁਪਤਾ, ਆਰ. ਐੱਸ. ਸਾਥੀ, ਅਸ਼ੋਕ ਰਾਣਾ, ਬਲਜੀਤ ਕੌਰ ਭੁੱਲਰ, ਨੀਰੂ ਸ਼ਰਮਾ, ਵਿਸ਼ਾਲੀ, ਸੁਨੀਲ ਨਾਰੰਗ, ਐੱਸ. ਐੱਸ ਰਾਣਾ, ਪੀ. ਸੀ. ਕੁੰਡਲ, ਹਰਗੁਣ ਸਿੰਘ ਭਾਟੀਆ, ਸੁਨੀਲ ਕੁਮਾਰ, ਭੁਪਿੰਦਰ ਸਿੰਘ ਸਾਂਗਵਾਨ, ਕੰਵਲਜੀਤ ਸਿੰਘ, ਰਾਣਾ ਪ੍ਰਤਾਪ ਸਿੰਘ ਗਿੱਲ, ਪਵਨ ਕੁਮਾਰ, ਜਗਤਾਰ ਸਿੰਘ, ਰਮਿੰਦਰਪਾਲ ਸਿੰਘ, ਅਮਰਜੀਤ ਸ਼ਰਮਾਂ, ਅਮਰ ਨਾਥ, ਸੁਨੀਲ ਕੁਮਾਰ ਆਰੀਆ, ਬੀ. ਐੱਸ. ਬਿਸ਼ਟ, ਅਮਨਦੀਪ ਸਿੰਘ, ਜਸਵੀਰ ਸਿੰਘ, ਸੰਜੀਵ ਕੁਮਾਰ, ਹੇਮੰਤ, ਪ੍ਰਵੀਨ ਕੁਮਾਰ, ਪੀ. ਕੇ. ਭਾਟੀਆ, ਕਰਮ ਕੁਮਾਰ ਪਵਾਰ, ਮਨਜੀਤ ਸ਼ਰਮਾ, ਵਿਸ਼ਾਲ ਕੁਮਾਰ ਅਤੇ ਰਨਵੀਰ ਸਿੰਘ ਸਮੇਤ ਇਕ ਸੌ ਤੋਂ ਵੱਧ ਵਕੀਲਾਂ ਨੇ ਸਮਾਗਮ ਵਿਚ ਭਰਵੀ ਸ਼ਮੂਲੀਅਤ ਕੀਤੀ। 

ਲੜੀ ਨੰ.:2023/09/0019          

*ਕਰਮ ਸਿੰਘ ਵਕੀਲ ਉਘੇ ਲੇਖਕ ਹੋਣ ਦੇ ਨਾਲ ਨਾਲ, ਬਹੁਤ ਸੁਲਝੇ ਹੋਏ ਵਕੀਲ ਅਤੇ ਇਸ ਸਮਾਗਮ ਦਾ ਅਯੋਜਨ ਕਰਾਉਣ ਵਾਲੀ ਸੰਸਥਾ "ਆਇਲੂ" ਦੇ ਪ੍ਰਧਾਨ ਵੀ ਹਨ। ਉਹਨਾਂ ਦਾ ਸੰਪਰਕ ਨੰਬਰ ਹੈ-: +91 98143-44446

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, February 27, 2023

ਤਰਕਸ਼ੀਲਾਂ ਵੱਲੋਂ ਸਰਕਾਰਾਂ 'ਤੇ ਤਿੱਖਾ ਵਿਚਾਰਧਾਰਕ ਹਮਲਾ

ਛੇਤੀ ਸ਼ੁਰੂ ਹੋ ਸਕਦੀ ਹੈ ਡੇਰਿਆਂ ਅਤੇ ਸ਼ਰਾਬ ਦੇ ਠੇਕਿਆਂ ਵਿਰੁੱਧ ਮੁਹਿੰਮ  


ਲੁਧਿਆਣਾ
: 27 ਫਰਵਰੀ 2023: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ)::

ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ ‘ਭਾਰਤੀ ਰਾਜ ਪ੍ਰਬੰਧ ਬਨਾਮ ਮਾਨਸਿਕ / ਸਰੀਰਕ ਰੋਗ’ ਵਿਸ਼ੇ ਤੇ ਕਰਵਾਈ ਵਿਚਾਰ ਚਰਚਾ ਦੌਰਾਨ ਕਈ ਅਹਿਮ ਖੁਲਾਸੇ ਹੋਏ। ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ ਇਸ ਚਰਚਾ ਦੀ ਪ੍ਰਧਾਨਗੀ ਤਰਕਸ਼ੀਲ ਰੈਸਨਲਿਸਟ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਅਵਤਾਰ ਸਿੰਘ ਬਾਈ, ਉੱਪ ਪ੍ਰਧਾਨ ਅਤੇ ਵਿਦੇਸ਼ੀ ਮਸਲਿਆਂ ਦੇ ਮੁਖੀ ਬਲਵਿੰਦਰ ਬਰਨਾਲਾ ਅਤੇ ਤਰਕਸ਼ੀਲ ਸੁਸਾਇਟੀ ਦੀ ਲੁਧਿਆਣਾ ਇਕਾਈ ਦੇ ਮੁਖੀ ਬਲਵਿੰਦਰ ਲਾਲ ਬਾਗ ਨੇ ਕੀਤੀ।
ਚਰਚਾ ਦੇ ਮੁੱਖ ਬੁਲਾਰੇ ਉਪਰੋਕਤ ਉੁੱਘੇ ਤਰਕਸ਼ੀਲ ਆਗੂ ਅਤੇ ਮਾਨਸਿਕ ਰੋਗਾਂ ਦੇ ਮਾਹਰ ਬਲਵਿੰਦਰ ਬਰਨਾਲਾ ਨੇ ਭਾਰਤੀ ਰਾਜ ਪ੍ਰਬੰਧ ਨੂੰ ਲੋਕਾਂ ਦੇ ਬਹੁਤੇ ਮਾਨਸਿਕ ਅਤੇ ਸਰੀਰਕ ਰੋਗਾਂ ਲਈ ਜ਼ਿੰਮੇਵਾਰ ਠਹਿਰਾਇਆ ।ਉਹਨਾਂ ਦੇਸ਼ ਦੇ ਸਰਮਾਏਦਾਰਾ ਰਾਜ ਪ੍ਰਬੰਧ ਨੂੰ ਲੋਕਾਂ ਦੀ ਲੁੱਟ ਕਰਕੇ ਸਿਰਫ ਪੈਸਾ ਕਮਾਉਣ ਵਾਲਾ ਪ੍ਰਬੰਧ  ਗਰਦਾਨਿਆ। ਉਹਨਾਂ ਕਿਹਾ ਕਿ ਭਾਵੇਂ ਵਿਕਸਤ ਮੁਲਕਾਂ ਵਿੱਚ ਵੀ ਸਰਮਾਏਦਾਰੀ ਪ੍ਰਬੰਧ ਚੱਲ ਰਹੇ ਹਨ, ਪਰ ਉੱਥੇ ਗਲਤ ਖਿਲਾਫ ਲੋਕ ਆਪਣਾ ਰੋਸ ਵੀ ਛੇਤੀ ਹੀ ਜ਼ਾਹਰ ਕਰ ਦਿੰਦੇ ਹਨ । ਭਾਰਤੀ ਸਰਕਾਰਾਂ ਜੋ ਇਸ ਗੱਲ ਨੂੰ ਜਾਣਦੀਆਂ ਹਨ ਕਿ ਜੇਕਰ ਕਾਬਲੀਅਤ ਵਾਲੀ ਨੌਂਜੁਆਨੀ ਬਾਹਰ ਜਾ ਰਹੀ ਹੈ ਤਾਂ ਕੋਈ ਚਿੰਤਾ ਨਹੀਂ , ਕਿਉਂਕਿ ਕਾਬਲ ਲੋਕ ਸਰਕਾਰਾਂ ਖਿਲਾਫ ਛੇਤੀ ਹੀ ਆਪਣੇ ਗ਼ੁੱਸੇ ਦਾ ਪ੍ਰਗਟਾਵਾ ਕਰ ਦਿੰਦੇ ਹਨ, ਜੋ ਕਿ ਸਰਕਾਰਾਂ ਲਈ ਸਿਰਦਰਦੀ ਬਨਣਗੇ। ਇਸੇ ਲਈ ਸਰਕਾਰਾਂ ਕਾਬਲੀਅਤ ਰੱਖਣ ਵਾਲੇ ਨੌਜੁਆਨਾਂ ਨੂੰ ਵਿਦੇਸ਼ੀਂ ਜਾਣ ਤੋਂ ਰੋਕਣ ਦੀ ਬਜਾਏ ਉਹਨਾਂ ਨੂੰ ਇੱਥੋਂ ਬਾਹਰ ਜਾਣ ਲਈ ਉਤਸ਼ਾਹਿਤ ਕਰਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਹਾਲਾਤ ਅੱਜ ਵੀ 1947 ਵਰਗੇ ਹੀ ਹਨ ਕਿਉਂਕਿ ਅੱਜ ਵੀ ਭਾਰਤ ਨੂੰ ਧਰਮਾਂ ਦੇ ਅਧਾਰ ਤੇ ਹੋਰ ਵੰਡਣ ਦੀਆਂ ਸਾਜਸ਼ਾਂ ਚੱਲ ਰਹੀਆਂ ਹਨ, ਜੋ ਕਿ ਮਨੁੱਖਤਾ ਲਈ ਉੱਨੀਆਂ ਹੀ ਖ਼ਤਰਨਾਕ ਹਨ। ਉਹਨਾਂ ਸਾਡੀ ਵਿੱਦਿਅਕ ਪ੍ਰਣਾਲੀ ਉੱਪਰ ਵੀ ਸਵਾਲ ਉਠਾਏ ਜੋ ਵਿਦਿਆਰਥੀਆਂ ਦੀ ਵਿਚਾਰਧਾਰਾ ਵਿਗਿਆਨਿਕ ਬਣਾਉਣ ਦੀ ਬਜਾਏ ਉਹਨਾਂ ਨੂੰ ਅੰਧਵਿਸ਼ਵਾਸੀ ਅਤੇ ਕਿਸਮਤਵਾਦੀ ਬਣਾਉਣ ਵੱਲ ਵਧ ਰਹੀ ਹੈ। ਉਹਨਾਂ ਮਨੁੱਖੀ ਸਮੱਸਿਆਵਾਂ ਨੂੰ ਵਿਗਿਆਨਿਕ ਢੰਗ ਨਾਲ ਨਾ ਸਮਝਣ ਨੂੰ ਕਈ ਮਾਨਸਿਕ ਰੋਗਾਂ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਠਹਿਰਾਇਆ । ਉਦਾਹਰਣ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਕੋਈ ਮਜ਼ਦੂਰ ਕੰਮ ਦੀ ਭਾਲ ਲਈ ਘਰੋਂ ਨਿਕਲਦਾ ਹੈ , ਤਾਂ ਜਦੋਂ ਉਸ ਨੂੰ ਕੰਮ ਨਾ ਮਿਲਣ ਕਾਰਣ ਸ਼ਾਮ ਨੂੰ ਖਾਲੀ ਵਾਪਸ ਘਰ ਮੁੜਨਾ ਪੈਂਦਾ ਹੈ ਤਾਂ ਉਸ ਦੇ ਮਨ ਉੱਪਰ ਕੀ ਬੀਤਦੀ ਹੈ, ਉਹੀ ਜਾਣਦਾ ਹੈ। ਜੇ ਸਾਡਾ ਰਾਜ ਪ੍ਰਬੰਧ ਹਰ ਇੱਕ ਨੂੰ ਰੋਜ਼ਗਾਰ ਦਿੰਦਾ ਹੋਵੇ ਤਾਂ ਮਾਨਸਿਕ ਰੋਗਾਂ ਵਿੱਚ ਵੱਡੀ ਪੱਧਰ ਤੇ ਖ਼ਾਤਮਾ ਹੋ ਜਾਵੇਗਾ। ਇਸੇ ਤਰ੍ਹਾਂ ਸਾਡੇ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਵੀ ਰਾਜ ਪ੍ਰਬੰਧ ਵੱਡਾ ਜ਼ਿੰਮੇਵਾਰ ਹੈ , ਜੋ ਭ੍ਰਿਸ਼ਟਾਚਾਰ ਰਾਹੀਂ ਵੱਡੇ ਪੂੰਜੀਪਤੀਆਂ ਵੱਲੋਂ ਪੈਸੇ ਦੇ ਜ਼ੋਰ ਇਸ ਪ੍ਰਬੰਧ ਦੀਆਂ ਅੱਖਾਂ ਬੰਦ ਕਰ ਦਿੰਦਾ ਹੈ। ਅਵਤਾਰ ਸਿੰਘ ਬਾਈ ਨੇ ਕੈਨੇਡਾ ਵਿੱਚ ਤਰਕਸ਼ੀਲ ਰੈਸ਼ਨਲਿਸਟ ਸੁਸਾਇਟੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਰਕਸ਼ੀਲਾਂ ਨੂੰ ਹੋਰ ਵੱਧ ਦ੍ਰਿੜ੍ਹਤਾ ਨਾਲ ਸਮਾਜਿਕ ਮਸਲੇ ਹੱਥ ਵਿੱਚ ਲੈ ਕੇ ਅੱਗੇ ਵਧਣ ਦਾ ਸੰਦੇਸ ਦਿੱਤਾ। ਸਵਾਲਾਂ ਦੇ ਦੌਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ, ਡਾ ਮੋਹਨ ਸਿੰਘ, ਕਾ ਸੁਰਿੰਦਰ ਸਿੰਘ, ਰਾਜਿੰਦਰ ਜੰਡਿਆਲੀ, ਰਾਕੇਸ਼ ਆਜ਼ਾਦ, ਨੇ ਭਾਗ ਲਿਆ ਜਿਹਨਾਂ ਦੇ ਜਵਾਬ ਦੇ ਕੇ ਬਲਵਿੰਦਰ ਬਰਨਾਲਾ ਨੇ ਸੰਤੁਸ਼ਟੀ ਕਰਵਾਈ।ਸਮੁੱਚਾ ਸਟੇਜ ਸੰਚਾਲਨ ਸੁਸਾਇਟੀ ਦੇ ਜ਼ੋਨ ਮੁੱਖੀ ਜਸਵੰਤ ਜੀਰਖ ਨੇ ਨਿਭਾਇਆ ਅਤੇ ਇਕਾਈ ਮੁੱਖੀ ਬਲਵਿੰਦਰ ਸਿੰਘ ਲਾਲ ਬਾਗ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।

ਇਸ ਸਮੇਂ 4 ਮਤੇ ਵੀ ਪਾਸ ਕੀਤੇ ਗਏ ਜਿਹਨਾਂ ਵਿੱਚ ਤਿੱਖੇ ਅੰਦਾਜ਼ ਨਾਲ ਅਹਿਮ ਮੁੱਦੇ ਉਠਾਏ ਗਏ ਹਨ। ਇਹਨਾਂ ਮਤੀਆਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ: 
1. ਸ਼ਰਾਬ ਦੇ ਸਾਰੇ ਠੇਕੇ ਮਦਰਾਸ ਆਦਿ ਵਾਂਗ ਪ੍ਰਾਈਵੇਟ ਦੀ ਬਜਾਏ ਸਰਕਾਰੀ ਕੀਤੇ ਜਾਣ:
  *ਸ਼ਰਾਬ ਦੇ ਇਹਨਾਂ ਠੇਕਿਆਂ 'ਤੇ ਜਿੱਥੇ ਸਰਕਾਰੀ ਮੁਲਾਜ਼ਮ ਹੀ ਭਰਤੀ ਕੀਤੇ ਜਾਣ।
2. ਧਰਮ ਦੇ ਅਧਾਰ ਤੇ ਅੰਧਵਿਸ਼ਵਾਸ ਫੈਲਾ ਰਹੇ ਸਾਰੇ ਡੇਰੇ ਬੰਦ ਕੀਤੇ ਜਾਣ। 
  *ਧਾਰਮਿਕ ਥਾਂਵਾਂ ਦੀ ਕਮਾਈ ਆਡਿਟ ਅਧੀਨ ਲਿਆਂਦੀ ਜਾਵੇ।
3. ਵਿਦਿਅਕ ਸਿਲੇਬਸਾਂ ਵਿੱਚੋਂ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਚੈਪਟਰ ਖਤਮ ਕੀਤੇ ਜਾਣ 
   *ਸਿਲੇਬਸ ਵਿੱਚ ਵਿਗਿਆਨਿਕ ਵਿਚਾਰਧਾਰਾ ਵਿਕਸਤ ਕਰਨ ਲਈ ਯਤਨ ਜੁਟਾਏ ਜਾਣ।

ਅੰਧਵਿਸਵਾਸ ਫੈਲਾਕੇ ਲੋਕਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ ਜ਼ੋਰਦਾਰ ਆਵਾਜ਼ ਉਠਾਕੇ ਸਰਕਾਰਾਂ ਨੂੰ ਇਹਨਾਂ ਖਿਲਾਫ ਸੰਵਿਧਾਨਿਕ ਉਲ਼ੰਘਣਾ ਕਰਨ ਸੰਬੰਧੀ ਕਾਰਵਾਈ ਕਰਨ ਲਈ ਜ਼ਿੰਮੇਵਾਰ ਬਣਾਇਆ ਜਾਵੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, January 25, 2023

ਸੋਸ਼ਲ ਥਿੰਕਰਜ਼ ਫੌਰਮ ਨੇ ਸੈਮੀਨਾਰ ਵਿੱਚ ਉਠਾਏ ਜ਼ਿੰਦਗੀ ਦੇ ਸਭ ਤੋਂ ਅਹਿਮ ਮੁੱਦੇ

Sunday 22nd January 2023 at 2:14 PM

ਸਿਹਤ ਅਤੇ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾਇਆ ਜਾਵੇ-ਡਾ: ਗਿੱਲ


ਲੁਧਿਆਣਾ
: 22 ਜਨਵਰੀ 2023: 
ਰਿਪੋਰਟ ਅਤੇ ਤਸਵੀਰਾਂ ਐਮ ਐਸ ਭਾਟੀਆ//ਗੁਰਮੇਲ ਮੈਲਡੇ//ਇਨਪੁਟ-ਕਾਰਤਿਕਾ ਸਿੰਘ-ਪੰਜਾਬ ਸਕਰੀਨ ਡੈਸਕ)::
ਲੋਕਾਂ ਨੂੰ ਮੁਫ਼ਤ ਆਟਾ, ਮੁਫ਼ਤ ਦਾਲ, ਮੁਫ਼ਤ ਸਫਰ ਵਰਗੇ ਸਿਆਸੀ ਤੋਹਫ਼ਿਆਂ ਦੀ ਭੀੜ ਵਿੱਚ ਭਰਮਾ ਕੇ
ਉਹਨਾਂ ਦੀਆਂ ਅਸਲ ਲੋੜਾਂ,. ਹੱਕਾਂ ਅਤੇ ਹੋਰ ਫਾਇਦਿਆਂ ਤੋਂ ਵਾਂਝਿਆ ਕਰਨ ਦਾ ਰੁਝਾਨ ਕਾਫੀ ਅਰਸੇ ਤੋਂ ਜਾਰੀ ਹੈ। ਇਹ ਅਸਲ ਮੁੱਦੇ ਲਗਾਤਾਰ ਗੁਮਨਾਮ ਹੁੰਦੇ ਜਾ ਰਹੇ ਹਨ। ਲੋਕਾਂ ਲਈ ਬੇਲੋੜੀਆਂ ਚੀਜ਼ਾਂ ਉਹਨਾਂ ਦੀ ਅਸਲ ਮੰਗ ਵੱਜੋਂ ਉਭਰਦੀਆਂ ਆ ਰਹੀਆਂ ਹਨ। 

ਇਸ ਹਕੀਕਤ ਦੇ ਬਾਵਜੂਦ ਬਹੁਤੇ ਸਿਆਸੀ ਆਗੂ ਇਸ ਪਾਸੇ ਨਾ ਖੁਦ ਧਿਆਨ ਦੇਂਦੇ ਹਨ ਅਤੇ ਨਾ ਹੀ ਲੋਕਾਂ ਨੂੰ ਦੇਣ ਦੇਂਦੇ ਹਨ। ਸੋਸ਼ਲ ਥਿੰਕਰਜ਼ ਫੌਰਮ ਇਹਨਾਂ ਸਾਰੀਆਂ ਸਾਜ਼ਿਸ਼ੀ ਰਮਜ਼ਾਂ ਨੂੰ ਸਮਝਦਾ ਹੋਇਆ ਇੱਕ ਅਜਿਹਾ ਸੁਚੇਤ ਸੰਗਠਨ ਹੈ ਜਿਹੜਾ ਗਾਹੇ ਬਗਾਹੇ ਲੋਕਾਂ ਨਾਲ ਸਬੰਧਤ ਅਜਿਹੇ ਮਸਲੇ ਅਤੇ ਮੁੱਦੇ ਕਿਸੇ ਨ ਕਿਸੇ ਬਹਾਨੇ ਉਠਾਉਂਦਾ ਹੀ ਰਹਿੰਦਾ ਹੈ। ਇਸ ਵਾਰ ਹੋਏ ਸੈਮੀਨਾਰ ਦੌਰਾਨ ਸਿੱਖਿਆ ਅਤੇ ਸਿਹਤ ਦਾ ਮਾਮਲਾ ਪ੍ਰਮੁੱਖ ਰਿਹਾ। ਇਸ ਮੌਕੇ ਹਰ ਮਾਮਲੇ ਨਾਲ ਸਬੰਧਤ ਮੁੱਦੇ ਦੇ ਤੱਥਾਂ ਅਤੇ ਅੰਕੜਿਆਂ ਬਾਰੇ ਪੂਰੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਗੱਲਬਾਤ ਕਰਨ ਵਾਲੀ ਸ਼ਖ਼ਸੀਅਤ ਪ੍ਰਿੰਸੀਪਲ ਕੁਸਮ ਲਤਾ ਵੀ ਉਚੇਚ ਨਾਲ ਪੁੱਜੇ ਹੋਏ ਸਨ। ਉਹਨਾਂ ਨੇ ਇਸ ਸੈਮੀਨਾਰ ਵਿਚ ਉਠਾਏ ਗਏ ਮੁੱਦਿਆਂ ਦੀ ਚਰਚਾ ਵੀ ਬੜੇ ਹੀ ਗਿਆਨ ਵਰਧਕ ਢੰਗ ਨਾਲ ਅੱਗੇ ਤੋਰੀ।

ਸਿਹਤ ਅਤੇ ਸਿੱਖਿਆ ਕਿਸੇ ਵੀ ਸਮਾਜ ਦੇ ਵਿਕਾਸ ਦਾ ਆਧਾਰ ਬਣਦੇ ਹਨ ਅਤੇ ਇਹ ਹੀ ਅਸਲ ਸੰਪਤੀ ਹੁੰਦੇ ਹਨ। ਪਰ ਬਦਕਿਸਮਤੀ ਨਾਲ ਇਨ੍ਹਾਂ ਦੋਵਾਂ ਨੂੰ ਸਰਕਾਰਾਂ ਨੇ ਅਣਗੌਲਿਆ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਸਮਾਜ ਦੇ ਵੱਡੇ ਵਰਗ ਨੂੰ ਵੱਖ ਕਰਨਾ ਹਾਲ ਦੇ ਸਾਲਾਂ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਅੱਜ ਪਾਰਕਰ ਹਾਊਸ ਵਿਖੇ ਸੋਸ਼ਲ ਥਿੰਕਰਜ਼ ਫੋਰਮ ਲੁਧਿਆਣਾ ਅਤੇ ਪੀਏਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਵੱਲੋਂ ਸਾਂਝੇ ਤੌਰ 'ਤੇ 'ਸਿਹਤ ਅਤੇ ਸਿੱਖਿਆ ਲਈ ਚੁਣੌਤੀਆਂ' ਵਿਸ਼ੇ 'ਤੇ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਡਾ: ਇੰਦਰਵੀਰ ਗਿੱਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਿਹਤ 'ਤੇ ਜਨਤਕ ਖਰਚੇ ਅਸਲ ਵਿੱਚ ਜੀਡੀਪੀ ਦੇ 1.35% ਤੋਂ ਘਟ ਕੇ 1.28% ਤੱਕ ਆ ਗਏ ਹਨ ਜਦੋਂ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਦੇਸ਼ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲੋੜਾਂ ਅਨੁਸਾਰ 5% ਦੀ ਲੋੜ ਸੀ। 

ਇਸ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਬਦਤਰ ਹੈ ਅਤੇ ਰਾਜ ਵਿੱਚ ਆਪਣੀ ਜੇਬ ਤੋਂ ਖਰਚ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੱਧ ਹੈ। 30 ਫੀਸਦੀ ਸਪੈਸ਼ਲਿਸਟ ਡਾਕਟਰਾਂ, 15 ਫੀਸਦੀ ਮੈਡੀਕਲ ਅਫਸਰਾਂ, 25 ਫੀਸਦੀ ਸਟਾਫ ਨਰਸਾਂ, ਕਰੀਬ 30 ਫੀਸਦੀ ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੇਂਡੂ ਖੇਤਰਾਂ ਵਿਚ ਹੈ। ਇਸ ਕਾਰਨ ਲੋਕਾਂ ਨੂੰ ਲੋੜੀਂਦੀ ਦੇਖਭਾਲ ਪਹੁੰਚਾਉਣ ਵਿੱਚ ਗੰਭੀਰ ਸਮੱਸਿਆ ਆ ਰਹੀ ਹੈ। ਡਿਸਪੈਂਸਰੀਆਂ ਦੇ ਮੌਜੂਦਾ ਬੁਨਿਆਦੀ ਢਾਂਚੇ ਦੀ ਕੀਮਤ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਡਾਕਟਰਾਂ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾ ਰਹੀ ਹੈ। ਇਸ ਪ੍ਰਣਾਲੀ ਦੇ ਤਹਿਤ ਡਾਕਟਰਾਂ ਤੋਂ ਕੁਸ਼ਲਤਾ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਅਜਿਹੀਆਂ ਸਾਰੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਸਟਾਫ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ।

ਸਿੱਖਿਆ ਨੀਤੀ ਬਾਰੇ ਬੋਲਦੇ ਹੋਏ ਸੋਸ਼ਲ ਥਿੰਕਰਜ਼ ਫੋਰਮ ਦੇ ਕਨਵੀਨਰ ਡਾ: ਅਰੁਣ ਮਿੱਤਰਾ  ਨੇ
ਚੇਤਾਵਨੀ ਦਿੱਤੀ ਕਿ ਨਵੀਂ ਰਾਸ਼ਟਰ ਸਿੱਖਿਆ ਨੀਤੀ 2020 ਸਿੱਖਿਆ ਦੇ ਕਾਰਪੋਰੇਟੀਕਰਨ ਦੇ ਏਜੰਡੇ ਨੂੰ ਅਤੇ ਆਰਐਸਐਸ ਅਤੇ ਭਾਜਪਾ ਦੁਆਰਾ ਹਿੰਦੂ ਰਾਸ਼ਟਰ ਦੀ ਧਾਰਨਾ ਨੂੰ ਅੱਗੇ ਵਧਾਉਣ ਲਈ ਇੱਕ ਨੁਸਖੇ ਵਾਂਗ ਵਰਤਿਆ ਜਾ ਰਿਹਾ ਹੈ। ਇਹ ਉੱਘੇ ਇਤਿਹਾਸਕਾਰਾਂ ਦੁਆਰਾ ਖੋਜ ਤੋਂ ਬਾਅਦ ਲਿਖੇ ਗਏ ਇਤਿਹਾਸ ਦਾ ਪੂਰੀ ਤਰ੍ਹਾਂ ਨਾਸ਼ ਹੈ। ਇਸ ਨੂੰ ਬਿਨਾਂ ਸਬੂਤਾਂ ਦੇ ਤਿਆਰ ਕੀਤੇ ਜਾ ਰਹੇ ਇਤਿਹਾਸ ਨਾਲ ਬਦਲਿਆ ਜਾ ਰਿਹਾ ਹੈ। ਇਹ ਸਿੱਖਿਆ  ਨੀਤੀ ਕੋਠਾਰੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੀ ਹੈ ਜਿਸ ਨੇ ਸਾਂਝੇ ਸਕੂਲ ਵਾਲੀ ਪ੍ਰਣਾਲੀ ਦੀ ਮੰਗ ਕੀਤੀ ਸੀ ਤਾਂ ਜੋ ਇਸ ਵਿਸ਼ਾਲ ਰਾਸ਼ਟਰ ਦੀ ਅਨੇਕਤਾ ਵਿੱਚ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਜੇ ਇਹ ਰੁਝਾਨ ਜਾਰੀ ਰਿਹਾ ਤਾਂ ਨਤੀਜੇ ਬਹੁਤ ਭਿਆਨਕ ਨਿਕਲ ਸਕਦੇ ਹਨ। ਜ਼ਿਕਰਯੋਗ ਹੈ ਕਿ ਡਾਕਟਰ ਅਰੁਣ ਮਿੱਤਰਾ ਹਰ ਰੋਜ਼ ਜਦੋਂ ਆਪਣੇ ਕਲੀਨਿਕ ਵਿੱਚ ਬੈਠਦੇ ਹਨ ਤਾਂ ਬਹੁਤ ਸਾਰੇ ਮਰੀਜ਼ ਅਜਿਹੇ ਹੁੰਦੇ ਹਨ ਜਿਹਾਂ ਕੋਲ ਨਾ ਤਾਂ ਡਾਕਟਰਾਂ ਨੂੰ ਦੇਣ ਜੋਗੀ ਫੀਸ ਹੁੰਦੀ ਹੈ ਅਤੇ ਹੀ ਦਵਾਈਆਂ। ਇਹਨਾਂ ਸਾਰਿਆਂ ਨੂੰ ਡਾਕਟਰ ਮਿੱਤਰਾ ਆਪਣੇ ਪੱਲਿਓਂ ਦਵਾਈਆਂ ਵੀ ਦੇਂਦੇ ਹਨ, ਕਣਾਂ ਦੀਆਂ ਮਸ਼ੀਨਾਂ ਵੀ ਅਤੇ ਲੋੜ ਪੈਣ 'ਤੇ ਐਨਕਾਂ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕਰਦੇ ਜਾਂ ਕਰਵਾਉਂਦੇ ਹਨ। ਕਿਸਾਨ ਅੰਦੋਲਨ ਵੇਲੇ ਡਾਕਟਰ ਮਿੱਤਰਾਂ ਤਿਕੜੀ ਜਾ ਕੇ ਕਈ ਮੈਡੀਕਲ ਕੈਂਪ ਲਗਾਏ ਸਨ ਅਤੇ ਇਥੋਂ ਦੀਆਂ ਵੱਖ ਵੱਖ ਬਸਤੀਆਂ ਵਿੱਚ ਵੀ ਲੋਕਾਂ ਨੂੰ ਜਿਊਂਦਿਆਂ ਰੱਖਣ ਲਈ ਉਹਨਾਂ ਦੀ ਸਿਹਤ ਸੰਭਾਲ ਦੇ ਉਚੇਚੇ ਕੈਂਪ ਲਗਾਏ। ਇਹਨਾਂ ਸਾਰੀਆਂ ਸਰਗਰਮੀਆਂ ਦੌਰਾਨ ਡਾਕਟਰ ਮਿੱਤਰਾ ਨੇ ਆਮ ਲੋਕਾਂ ਦੇ ਆਰਥਿਕ ਨਿਘਾਰ ਨੂੰ ਬੜੀ ਨੇੜਿਓਂ ਦੇਖਿਆ ਹੈ। ਦੇਸ਼ ਦੀਆਂ ਜਨ ਵਿਰੋਧੀ ਆਰਥਿਕ ਨੀਤੀਆਂ ਕਾਰਨ ਇਹਨਾਂ ਲੋਕਾਂ ਕੋਲ ਸਖਤ ,ਮਿਹਨਤ ਕਰ ਕੇ ਵੀ ਗੁਜ਼ਾਰੇ ਜੋਗੇ ਪੈਸੇ ਨਹੀਂ ਬਚਦੇ।  
 
ਇਸ ਸਾਜ਼ਿਸ਼ੀ ਰੁਝਾਣ ਦੇ ਨਤੀਜੇ ਵਜੋਂ ਘੱਟ ਆਮਦਨ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸਦੇ ਵਿਕਲਪ ਵਜੋਂ ਔਨਲਾਈਨ ਪ੍ਰਣਾਲੀ ਪੂਰੀ ਤਰ੍ਹਾਂ ਅਸਵੀਕਾਰਨ ਯੋਗ ਹੈ ਕਿਉਂਕਿ ਇਹ ਉਹਨਾਂ ਗਰੀਬ ਵਿਦਿਆਰਥੀਆਂ ਨੂੰ ਬਾਹਰ ਕੱਢ ਦੇਵੇਗੀ ਜਿਨ੍ਹਾਂ ਕੋਲ ਔਨਲਾਈਨ ਪ੍ਰਣਾਲੀ ਤੱਕ ਪਹੁੰਚ ਨਹੀਂ ਹੈ। ਇਸ ਤੋਂ ਵੱਧ ਮਨੁੱਖੀ ਰਿਸ਼ਤਿਆਂ ਦੇ ਬੁਨਿਆਦੀ ਮਨੁੱਖੀ ਲੋਕਾਚਾਰ ਨੂੰ ਪ੍ਰਭਾਵਿਤ ਕਰੇਗੀ। ਸਿੱਖਿਆ 'ਤੇ ਬਜਟ ਕੇਂਦਰ ਦੁਆਰਾ ਘੱਟੋ-ਘੱਟ 10% ਅਤੇ ਰਾਜਾਂ ਦੁਆਰਾ 30% ਹੋਣਾ ਚਾਹੀਦਾ ਹੈ ਜਿਵੇਂ ਕਿ 1986 ਵਿੱਚ ਕੀਤਾ ਗਿਆ ਸੀ, ਜਦੋਂ ਕਿ ਇਸ ਵੇਲੇ ਕੇਂਦਰ ਦੁਆਰਾ ਮੌਜੂਦਾ ਸਿਰਫ਼ 2% ਦੇ ਕਰੀਬ ਹੈ। ਹਰ ਪੱਧਰ 'ਤੇ ਅਧਿਆਪਨ ਫੈਕਲਟੀ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ। ਮਿਡ-ਡੇ-ਮੀਲ ਸਕੀਮ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਗਰੀਬ ਸਮਾਜਿਕ-ਆਰਥਿਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਹੋਰ ਲਾਭ ਦਿੱਤੇ ਜਾਣ। ਸਕੂਲਾਂ ਵਿੱਚ ਵਿਦਿਆਰਥਣਾਂ ਲਈ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇ। ਸਿੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਸੋਸ਼ਲ ਥਿੰਕਰਜ਼ ਫੋਰਮ ਦੇ ਕੋ-ਕਨਵੀਨਰ ਐੱਮ.ਐੱਸ. ਭਾਟੀਆ  ਨੇ ਕਿਹਾ ਕਿ
ਉਹ ਜਲਦੀ ਹੀ ਦੋਵਾਂ ਮੁੱਦਿਆਂ 'ਤੇ ਇੱਕ ਮੰਗ ਪੱਤਰ ਬਣਾਉਣਗੇ ਅਤੇ ਰਾਜ ਅਤੇ ਕੇਂਦਰੀ ਪੱਧਰ 'ਤੇ ਸਬੰਧਤ ਮੰਤਰੀਆਂ ਨੂੰ ਮਿਲਣਗੇ। ਉਹ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਚੋਣਾਂ ਵੇਲੇ ਏਜੰਡਾ ਬਣਾਉਣ ਲਈ ਯਤਨ ਕਰਨਗੇ। ਜੁੁਆਂਇੰਟ ਕੌਂਸਲ ਆਫ ਟਰੇਡ ਯੂਨੀਅਨਜ  ਦੇ ਜਨਰਲ ਸਕੱਤਰ ਕਾ ਡੀ ਪੀ ਮੌੜ ਨੇ ਕਿਹਾ ਕਿ ਉਹ ਕੌਮੀ ਮਹੱਤਵ ਵਾਲੇ ਅਜਿਹੇ ਮੁੱਦਿਆਂ ਨੂੰ ਉਭਾਰਨ ਦੇ ਯਤਨਾਂ ਦਾ ਸਮਰਥਨ ਕਰਦੇ ਰਹਿਣਗੇ। ਉਹਨਾ ਕਿਹਾ ਕਿ ਉਹ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਤੱਕ ਇਸ ਮੁੱਦੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਡਾਕਟਰ ਅਰੁਣ ਮਿੱਤਰਾ ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਗਿਣੇ ਜਾਂਦੇ ਐਮ ਐਸ ਭਾਟੀਆ ਨੇ ਲੰਮੇ ਸਮੇਂ ਤੱਕ ਬੈਂਕ ਦੀ ਨੌਕਰੀ ਦੌਰਾਨ ਵੀ ਆਮ ਲੋਕਾਂ ਦੇ ਦੁੱਖ ਸੁਖ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਉਹਨਾਂ ਨੂੰ ਪਤਾ ਹੈ ਕਿਵੇਂ ਸਾਰਾ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਮੁਸ਼ੱਕਤ ਕਰ ਕੇ ਵੀ ਲੋਕਾਂ ਦੇ ਘਰਾਂ ਵਿੱਚ ਦੋ ਵਕਤ ਦੀ ਰੋਟੀ ਨਹੀਂ ਜੁੜਦੀ। ਇਹਨਾਂ ਘਰਾਂ ਵਿੱਚ ਇੱਕੋ ਇੱਕ ਆਸ ਇਹੀ ਸੀ ਕਿ ਇਹਨਾਂ ਘਰਾਂ ਦੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਸਰ ਹੋ ਜਾਂ ਅਤੇ ਪਰਿਵਾਰ ਨੂੰ ਕਰਜ਼ਿਆਂ ਦੇ ਜੰਜਾਲ ਵਿੱਚੋਂ ਕੱਢ ਲੈਣ। ਸਰਕਾਰ ਦੀਆਂ ਨਵੀਆਂ ਸਿੱਖਿਆਂ ਨੀਤੀਆਂ ਅਤੇ ਸਿਹਤ ਨੀਤੀਆਂ ਨੇ ਇਹਨਾਂ ਸਾਰੇ ਪਰਿਵਾਰਾਂ ਦੇ ਸੁਪਨਿਆਂ ਨੂੰ ਇੱਕੋ ਝਟਕੇ ਵਿੱਚ ਤੋੜ ਸੁੱਟਿਆ ਹੈ।  ਸ਼੍ਰੀ ਭਾਟੀਆ ਨੇ ਦੱਸਿਆ ਕਿ ਅਜਿਹੇ ਪਰਿਵਾਰਾਂ ਦੀ ਗਿਣਤੀ ਦੇਸ਼ ਭਰ ਵਿਚ ਬਹੁਤ ਵੱਡੀ ਹੈ। ਸਿਹਤ ਸੰਭਾਲ ਦੇ ਪੱਖੋਂ ਵੀ ਅਜਿਹੇ ਪਰਿਵਾਰ ਬਹੁਤ ਕਮਜ਼ੋਰ ਹਨ। ਆਏ ਦੀਆਂ ਆਉਂਦੀਆਂ ਬਿਮਾਰੀਆਂ ਇਹਨਾਂ ਨੂੰ ਸਾਹ ਨਹੀਂ ਲੈਣ ਦੇਂਦੀਆਂ। ਉਹਨਾਂ ਕਿਹਾ ਕਿ  ਜਲਦੀ ਹੀ ਅਜਿਹੇ ਪਰਿਵਾਰਾਂ ਦਾ ਪੂਰਾ ਵੇਰਵਾ ਅਸੀਂ ਲੋਕਾਂ ਦੀ ਅਦਾਲਤ ਵਿੱਚ  ਲਿਆਵਾਂਗੇ। ਨਵੀਆਂ ਨੀਤੀਆਂ ਅਸਲ ਵਿੱਚ ਅਜਿਹੇ ਪਰਿਵਾਰਾਂ ਨੂੰ ਜਿਊਣ ਜੋਗਾ ਵੀ ਨਹੀਂ ਰਹਿਣ ਦੇਣਗੀਆਂ। ਇਸ ਲਈ ਇਹਨਾਂ ਆਮ ਸਾਧਾਰਨ ਲੋਕਾਂ 'ਤੇ ਹੋ ਰਹੇ ਇਹਨਾਂ ਸਾਜ਼ਿਸ਼ੀ ਹੱਲਿਆਂ ਨੂੰ ਰੋਕਣਾਂ ਅਤੇ ਇਹਨਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। 

ਗੁਲਜ਼ਾਰ ਗੋਰੀਆ ਨੇ ਕਿਹਾ ਕਿ ਗਰੀਬ ਮਿਹਨਤਕਸ਼ ਲੋਕ ਤਾਂ ਪਹਿਲਾਂ ਹੀ ਸਿਹਤ ਅਤੇ ਸਿੱਖਿਆ ਤੋਂ ਵਾਂਝੇ ਹੋ ਚੁੱਕੇ ਹਨ। ਉਨ੍ਹਾਂ ਲਈ ਤਾਂ ਦੋ ਵਕਤ ਦੀ ਰੋਟੀ ਕਮਾਉਣਾ ਵੀ ਮੁਸ਼ਕਿਲ ਹੋ ਗਿਆ ਹੈ । ਸਾਨੂੰ  ਉਹਨਾਂ ਲੋਕਾਂ ਦਾ ਧਿਆਨ ਵੀ ਰੱਖਣਾ ਪਵੇਗਾ।

ਹੋਰਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਨਰੇਸ਼ ਗੌੜ, ਰਣਜੀਤ ਸਿੰਘ, , ਡਾ ਗੁਲਜ਼ਾਰ ਪੰਧੇਰ, ਦੀਪਕ ਕੁਮਾਰ, ਕੁਸਮ ਲਤਾ,ਪ੍ਰਵੀਨ ਕੁਮਾਰ, ਬਲਕੌੌਰ ਸਿੰਘ  ਗਿੱਲ,  ਡਾ ਬੀ.ਐੱਸ. ਔਲਖ, ਡਾ ਅੰਕੁਸ਼ ਕੁਮਾਰ, ਡਾ ਜਸਵਿੰਦਰ ਸਿੰਘ, ਆਦਿ ਸ਼ਾਮਲ ਸਨ। ਪਾਉਟਾ ਦੇ ਪਰਧਾਨ ਡਾਕਟਰ ਐੱਚ.ਐੱਸ. ਕਿੰਗਰਾ ਵੀ ਇਸ ਮੌਕੇ ਹਾਜ਼ਰ ਸਨ। ਬਲਦੇਵ ਸਿੰਘ ਵਾਲੀਆ, ਪ੍ਰਧਾਨ ਪੀ.ਏ.ਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਬਹੁਤੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਕਰ ਦੇਵੇਗੀ, ਇਸ ਲਈ ਇਸ ਦਾ ਵਿਰੋਧ ਕਰਨਾ ਬਣਦਾ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, December 13, 2022

“ਜਮਹੂਰੀ ਹੱਕ ਬਨਾਮ ਦੇਸ਼ ਦੇ ਮੌਜੂਦਾ ਹਾਲਾਤ” ਵਿਸ਼ੇ ਤੇ ਸੈਮੀਨਾਰ 18 ਨੂੰ

13th December 2022 at 2:05 PM

 ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਲੁਧਿਆਣਾ ਵਿੱਚ ਵਿਸ਼ੇਸ਼ ਆਯੋਜਨ 


ਲੁਧਿਆਣਾ
: 13 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
10 ਦਸੰਬਰ ਨੂੰ ਕੌਮਾਂਤਰੀ ਪੱਧਰ 'ਤੇ ਮਨੁੱਖੀ ਅਧਿਕਾਰ ਦਿਵਸ ਲੰਘ ਕੇ ਹਟਿਆ ਹੈ। ਇਸ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ 'ਤੇ ਮਨਾਇਆ ਗਿਆ। ਮਨੁੱਖੀ ਅਧਿਕਾਰਾਂ ਦੇ ਇਸ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਲੁਧਿਆਣਾ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋਂ 18 ਦਸੰਬਰ ਨੂੰ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਇਸ ਸੈਮੀਨਾਰ ਵਿੱਚ ਜਮਹੂਰੀ ਅਧਿਕਾਰਾਂ ਸੰਬੰਧੀ ਦੇਸ਼ ਅਤੇ ਸੂਬੇ ਦੇ ਮੌਜੂਦਾ ਹਾਲਾਤ ਦੀ ਚਰਚਾ ਵੀ ਹੋਵੇਗੀ ਅਤੇ ਅਗਲੀ ਰਣ ਨੀਤੀ ਬਾਰੇ ਵੀ ਵਿਚਾਰਾਂ ਹੋਣਗੀਆਂ। ਅਘੈ ਬੁਲਾਰੇ ਇਸ ਵਿਚ ਸ਼ਾਮਲ ਹੋਣਗੇ। 

ਅੰਤਰਰਾਸ਼ਟਰੀ ਮਨੁੱਖੀ ਹੱਕ ਦਿਵਸ ਨੂੰ ਸਮਰਪਿਤ ਸੈਮੀਨਾਰ 18 ਦਸੰਬਰ (ਐਤਵਾਰ) ਸਵੇਰੇ 10.30 ਵਜੇ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਹੋਵੇਗਾ। ਜਮਹੂਰੀ ਅਧਿਕਾਰ ਸਭਾ ਪੰਜਾਬ ( ਜਿਲ੍ਹਾ ਲੁਧਿਆਣਾ ) ਵੱਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਦਾ ਵਿਸ਼ਾ “ਜਮਹੂਰੀ ਹੱਕ ਬਨਾਮ ਦੇਸ਼ ਦੇ ਮੌਜੂਦਾ ਹਾਲਾਤ” ਹੋਵੇਗਾ, ਜਿਸ ਦੇ ਮੁੱਖ ਬੁਲਾਰੇ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਹੋਣਗੇ।
 
ਇਸ ਬਾਰੇ ਜਾਰੀ ਪ੍ਰੈਸ ਬਿਆਨ ਰਾਹੀ ਸਭਾ ਦੀ ਜਿਲ੍ਹਾ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਜੀਰਖ ਅਤੇ ਸਕੱਤਰ ਮਨਜੀਤ ਸਿੰਘ ਬੁਢੇਲ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਵੱਲੋਂ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਜਿਹੜੇ ਗ਼ੈਰ ਜਮਹੂਰੀ ਢੰਗਾਂ ਨਾਲ ਕੁਚਲਿਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਵਰਤਾਰਾ ਹੈ। ਬੇਇਨਸਾਫ਼ੀ ਵਾਲਾ ਰੁਝਾਨ ਦਿਨੋ ਦਿਨ ਜ਼ੋਰ ਫੜਦਾ ਜਾ ਰਿਹਾ ਹੈ।
 
ਧਰਮ ਦੇ ਨਾਂ ਹੇਠ ਫਿਰਕੂ ਨਫ਼ਰਤ ਪੈਦਾ ਕਰਨ ਵਾਲੀਆਂ ਤਾਕਤਾਂ ਮਨੁੱਖਤਾ ਵਿੱਚ ਵੰਡੀਆਂ  ਪਾ ਕੇ ਸਮਾਜ ਨੂੰ ਮੱਧਯੁੱਗੀ ਜਗੀਰੂ ਸਮੇਂ ਦੇ ਹਾਲਾਤਾਂ ਵੱਲ ਮੋੜਨ ਦੇ ਸਿਰਤੋੜ ਯਤਨ ਕਰਕੇ ਲੋਕਾਂ ਨੂੰ ਆਪਣੇ ਅਸਲ ਮੁੱਦਿਆਂ ਗਰੀਬੀ, ਬੇਰੋਜਗਾਰੀ, ਮਹਿੰਗਾਈ , ਸਿਹਤ, ਸਿੱਖਿਆ ਆਦਿ ਤੋਂ ਭਟਕਾਉਣਾ ਚਾਹੁੰਦੀਆਂ ਹਨ। ਸਭਾ ਸਮਝਦੀ ਹੈ ਕਿ ਅਜਿਹੇ ਵਰਤਾਰਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਜੱਥੇਬੰਦਕ ਅਤੇ ਵਿਅਕਤੀਗਤ ਇਨਸਾਫ਼  ਪਸੰਦ ਨਾਗਰਿਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਮਹੂਰੀ ਅਧਿਕਾਰ ਸਭਾ ਕੋਲ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਨਾਲ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਬਹੁਤ ਸਾਰੇ ਮਾਮਲੇ ਅਤੇ ਕਿੱਸੇ ਠੋਸ ਸਬੂਤਾਂ ਸਮੇਤ ਮੌਜੂਦ ਹਨ।ਬਹੁਤ ਸਾਰੇ ਮਾਮਲਿਆਂ ਵਿੱਚ ਸਰਕਾਰਾਂ ਅਜਿਹੇ ਮਾਮਲਿਆਂ 'ਤੇ ਖਾਮੋਸ਼ੀ ਧਾਰ ਕੇ ਚੁੱਪ ਕਰ ਜਾਂਦੀਆਂ ਹਨ ਪਰ ਜਮਹੂਰੀ ਅਧਿਕ ਸਭਾ ਦੇ ਯੂਨਿਟ ਅਤੇ ਅਹੁਦੇਦਾਰ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਹਨ। ਹੁਣ ਸਭਾ ਵੱਲੋਂ ਲੁਧਿਆਣਾ ਵਿੱਚ 18 ਦਸੰਬਰ ਨੂੰ ਕੀਤੇ ਜਾ ਰਹੇ ਸੈਮੀਨਾਰ ਵਿੱਚ ਵੀ ਅਜਿਹਾ ਬਹੁਤ ਕੁਝ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ।  
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Thursday, July 14, 2022

ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਪਬਲਿਕ ਦਾ ਵਿਸ਼ੇਸ਼ ਸੈਮੀਨਾਰ

14th July 2022 at 02:45 PM Via WhatsApp

 ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਵੱਧ ਚੜ੍ਹ ਕੇ ਸ਼ਾਮਲ ਹੋਏ 


ਨਿਰਦੋਸ਼ ਭਾਰਦਵਾਜ ਵਿਸ਼ੇਸ਼ ਰਿਪੋਰਟ ਵਿੱਚ ਪੜ੍ਹੋ ਪੂਰਾ ਵੇਰਵਾ 

ਲੁਧਿਆਣਾ: 14 ਜੁਲਾਈ 2022: (ਰਿਪੋਰਟ-ਨਿਰਦੋਸ਼ ਭਾਰਦਵਾਜ//ਇਨਪੁਟ ਪੰਜਾਬ ਸਕਰੀਨ ਡੈਸਕ)::

ਨਸ਼ਿਆਂ ਦਾ ਲਗਾਤਾਰ ਵੱਧ ਰਿਹਾ ਪ੍ਰਕੋਪ ਸਮੁੱਚੇ ਸਮਾਜ ਲਈ ਖ਼ਤਰਨਾਕ ਦਸਤਕ ਹੈ। ਜਿੱਥੇ ਇਸ ਦੀ ਓਵਰਡੋਜ਼ ਕਾਰਨ ਮੌਤਾਂ ਵੱਧ ਰਹੀਆਂ ਹਨ, ਉੱਥੇ ਹੀ ਅਪਰਾਧ ਵੀ ਵੱਧ ਰਹੇ ਹਨ। ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦਾ ਆਰਥਿਕ ਢਾਂਚਾ ਵੀ ਪੂਰੀ ਤਰ੍ਹਾਂ   ਵਿਗੜਦਾ ਜਾ ਰਿਹਾ ਹੈ। ਨਸ਼ਿਆਂ ਨੂੰ ਰੋਕੇ ਬਿਨਾਂ ਤਰੱਕੀ ਸੰਭਵ ਨਹੀਂ। ਇਸ ਦੀ ਰੋਕਥਾਮ ਉਦੋਂ ਤੱਕ ਸੰਭਵ ਨਹੀਂ ਹੋਵੇਗੀ ਜਦੋਂ ਤੱਕ ਅਸੀਂ ਸਾਰੇ ਇਸ ਦਿਸ਼ਾ ਵਿੱਚ ਜਾਗਰੂਕ ਅਤੇ ਸਰਗਰਮ ਨਹੀਂ ਹੁੰਦੇ। ਜਿੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਇਸ ਮਕਸਦ ਲਈ ਪੂਰੀ ਸਰਗਰਮੀ ਦਿਖਾਈ ਹੈ, ਉੱਥੇ ਹੀ ਪੁਲਿਸ ਵਿਭਾਗ ਵੀ ਇਸ ਕੰਮ ਲਈ ਪੂਰਾ ਸਹਿਯੋਗ ਦੇ ਰਿਹਾ ਹੈ। ਇਸੇ ਦਿਸ਼ਾ ਵਿਚ ਇੱਕ ਖਾਸ    ਸੈਮੀਨਾਰ ਆਯੋਜਿਤ ਕਰਵਾਇਆ ਗਿਆ, ਜਿਸ ਦੀ ਜਾਣਕਾਰੀ ਪ੍ਰਸਿੱਧ ਸਮਾਜ ਸੇਵੀ ਨਿਰਦੋਸ਼ ਭਾਰਦਵਾਜ ਨੇ ਦਿੱਤੀ।

ਨਸ਼ਾ ਮੁਕਤੀ ਵਾਲੇ ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਪੁਲਿਸ ਅਤੇ ਪਬਲਿਕ ਦਾ ਸਾਂਝਾ ਸੈਮੀਨਾਰ ਬੜੇ ਜੋਸ਼ੋ ਖਰੋਸ਼ ਨਾਲ ਕਰਵਾਇਆ ਗਿਆ। ਯੰਗਮੈਨ ਵੂਲਨ ਮਿੱਲਜ਼ ਪ੍ਰਾਈਵੇਟ ਲਿਮਟਿਡ ਦੇ ਅਹਾਤੇ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਵਿੱਚ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਨਸ਼ਿਆਂ ਤੋਂ ਛੁਟਕਾਰਾ ਪਾਉਣ ਦੇ ਤਰੀਕਿਆਂ ਬਾਰੇ ਵੀ ਗੱਲਬਾਤ ਕੀਤੀ ਗਈ। ਨੌਜਵਾਨਾਂ ਨੂੰ ਬਚਾਉਣ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ, ਮਾਪਿਆਂ ਦੀ ਭੂਮਿਕਾ ਅਤੇ ਸਮਾਜ ਦੇ ਸਹਿਯੋਗ ਦੀ ਹਰ ਪੱਖੋਂ ਚਰਚਾ ਕੀਤੀ ਗਈ।

ਇਸ ਸੈਮੀਨਾਰ ਵਿੱਚ ਜੀ.ਐਸ.ਬਾਜਵਾ, ਆਨੰਦ ਬਰਧਨ ਸਿੰਘ, ਅਵਤਾਰ ਸਿੰਘ, ਅਲਪੇਸ਼ ਚਾਵੜਾ, ਅਨਿਲ ਬਜਾਜ ਸਮੇਤ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਾਂਝ ਜ਼ੋਨ-4 ਦੇ ਇੰਚਾਰਜ ਐਸਆਈ ਹਰਦਿਆਲ ਸਿੰਘ, ਏਐਸਆਈ ਬਲਵੰਤ ਸਿੰਘ ਭੀਖੀ, ਯੰਗਮੈਨ ਵੂਲਨ ਮਿੱਲਜ਼ ਦੇ ਐਮਡੀ ਰਮੇਸ਼ ਜਗੋਤਾ, ਜੀਐਮ ਗੁਰਿੰਦਰ ਸਿੰਘ ਬਾਜਵਾ, ਐਚਆਰ ਮੈਨੇਜਰ ਆਨੰਦ ਵਰਧਨ ਅਤੇ ਐਡਮਿਨ ਮੈਨੇਜਰ ਨਿਰਦੋਸ਼ ਭਾਰਦਵਾਜ ਵੀ ਨਸ਼ਿਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਸਰਗਰਮ ਰਹੇ। ਅਜਿਹੇ ਆਯੋਜਨਾਂ ਨਾਲ ਨਸ਼ਿਆਂ ਦੇ ਵਿਰੁੱਧ ਇੱਕ ਜ਼ੋਰਦਾਰ  ਸੰਦੇਸ਼ ਪੂਰੇ ਸਮਾਜ ਵਿੱਚ ਜਾ ਸਕਦਾ ਹੈ।

ਸਾਂਝ ਸਟਾਫ਼ ਮੇਹਰਬਾਨ ਦੀ ਸਟਾਫ਼ ਮੈਂਬਰ ਅਤੇ ਕਮੇਟੀ ਮੈਂਬਰ ਵਰਿੰਦਰ ਕੌਰ (ਪੀ.ਪੀ.ਐਮ.ਐਮ.) ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਸ਼ਕਤੀ ਐਪ, ਡਾਇਲ-112, ਡਾਇਲ-181, ਸਾਈਬਰ ਕਰਾਈਮ, ਰਜਿਸਟਰਡ ਐਬਿਊਜ਼ ਅਤੇ ਡਰੱਗ ਟਰੈਫਿਕਿੰਗ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਤਾਂ ਜੋ ਸਮਾਜ ਨੂੰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸੁਚੇਤ ਕੀਤਾ ਜਾ ਸਕੇ।   

Saturday, October 02, 2021

ਅਜੋਕੇ ਸਮੇਂ ਚ ਪੱਤਰਕਾਰ ਨੂੰ ਆਪਣੀ ਭਰੋਸੇਯੋਗਤਾ ਬਹਾਲ ਰੱਖਣ ਦੀ ਲੋੜ:ਰੁਚਿਕਾ

Saturday 2nd October 2021 at 08:29 PM

ਪੱਤਰਕਾਰਾਂ ਦਾ ਕੰਮ ਦੂਜੇ ਵਰਗਾਂ ਨਾਲੋਂ ਜਿਆਦਾ ਔਖਾ:ਡਾ ਪਿਆਰਾ ਲਾਲ


ਚੰਡੀਗੜ੍ਹ: 2 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਮੁੱਖ ਧਾਰਾ ਵਾਲੇ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਗੋਦੀ ਮੀਡੀਆ ਵਾਲਾ ਲੇਬਲ ਲਵਾਉਣ ਵਿੱਚ ਅਸਲੀ ਹੱਥ ਉਹਨਾਂ ਦਾ ਹੈ ਜਿਹੜੇ ਗ਼ੈਰ-ਪੱਤਰਕਾਰ ਹੋਣ ਦੇ ਬਾਵਜੂਦ ਅਕਸਰ ਬੌਸ ਦੀ ਕੁਰਸੀ ਤੇ ਬੈਠੇ ਹੁੰਦੇ। ਕਦੇ ਖੁੱਲ੍ਹ ਕੇ ਅਤੇ ਕਦੇ ਪਰਦੇ ਦੇ ਪਿੱਛੇ। ਜਿਹੜੇ ਵਿਚਾਰੇ ਨੌਕਰੀਆਂ ਬਚਾਉਣ ਲਈ ਉਹਨਾਂ ਦੇ ਕਹੇ ਮੰਨਦੇ ਰਹੇ ਹੁੰਦੇ ਹਨ ਉਹ੍ਹਨਾਂ ਦਾ ਜ਼ਿਆਦਾ ਕਸੂਰ ਨਹੀਂ ਕਿਹਾ ਜਾ ਸਕਦਾ। ਭਰੋਸੇਯੋਗਤਾ ਦੇ ਮਾਮਲੇ ਵਿੱਚ ਵੀ ਇਹ ਪਹਿਲੂ ਅਸਰਦਾਇਕ ਕੰਮ ਕਰਦਾ ਹੈ। ਮਾਮਲਾ ਗੰਭੀਰ ਹੈ ਇਸਦਾ ਹੱਲ ਵੀ ਕੱਢਿਆ ਜਾਣਾ ਚਾਹੀਦਾ ਹੈ। ਕਾਰਪੋਰੇਟ ਵਾਲੇ ਇਸ ਯੁਗ ਵਿੱਚ ਇਹ ਗੱਲਾਂ ਕਰਨੀਆਂ ਤਾਂ ਸੌਖੀਆਂ ਹਨ ਪਰ ਇਹਨਾਂ ਤੇ ਅਮਲ ਬਹੁਤ ਔਖਾ ਹੈ। ਕਾਰਪੋਰੇਟੀਆਂ ਨੇ ਅਜਿਹੀ ਧੁੰਦ ਫੈਲਾ ਰੱਖੀ ਹੈ ਜਿਸ ਵਿੱਚ ਸੱਚ ਲੱਭਣਾ ਹੁਣ ਪਹਿਲਾਂ ਜਿੰਨਾ ਸੌਖਾ ਨਹੀਂ ਰਿਹਾ। ਇਹਨਾਂ ਕੌੜੀਆਂ ਹਕੀਕਤਾਂ ਦੇ ਬਾਵਜੂਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕਰਾਏ ਗਏ ਸੈਮੀਨਾਰ ਵਿੱਚ ਭਰੋਸੇਯੋਗਤਾ ਵਾਲੇ ਇਸ ਗੰਭੀਰ ਮੁੱਦੇ ਤੇ ਵੀ ਵਿਚਾਰਾਂ ਹੋਈਆਂ। ਇਹ ਸੈਮੀਨਾਰ ਵੀ ਸੰਵਾਦ ਦੇ ਅਧੀਨ ਚਲਾਈ ਜਾ ਰਹੀ ਲੜੀ ਦਾ ਹੀ ਇੱਕ ਹਿੱਸਾ ਕਿਹਾ ਜਾ ਸਕਦਾ ਹੈ ਜਿਸ ਅਧੀਨ ਇਹ ਯੂਨੀਅਨ ਮੀਡੀਆ ਸੰਬੰਧੀ ਚੇਤਨਾ ਫੈਲਾਉਣ ਵਿੱਚ ਬਹੁਤ ਹੀ ਸਫਲ ਮੁਹਿੰਮ ਚਲਾ ਰਹੀ ਹੈ। 

ਪੰਜਾਬ ਤੇ ਚੰਡੀਗੜ੍ਹ ਜਰਨਲਿਟਸ ਯੂਨੀਅਨ ਵਲੋਂ ਅੱਜ ਗਾਂਧੀ ਜੈਅੰਤੀ ਦੇ ਮੌਕੇ 'ਤੇ  'ਕਰੋਨਾ ਪੱਤਰਕਾਰ ਤੇ ਸਰਕਾਰ ਦੀ ਭੂਮਿਕਾ' ਵਿਸ਼ੇ 'ਤੇ ਕੇਂਦਰੀ ਸਿੰਘ ਸਭਾ ਵਿਖੇ  ਸੰਵਾਦ ਰਚਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਪੱਤਰਕਾਰ ਰੁਚਿਕਾ ਐਮ ਖੰਨਾ, ਬਿੰਦੂ ਸਿੰਘ, ਡਾਕਟਰ ਪਿਆਰਾ ਲਾਲ ਗਰਗ, ਪ੍ਰੋਫੈਸਰ ਖੁਸ਼ਹਾਲ ਸਿੰਘ, ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ ਤੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਸ਼ਾਮਲ ਸਨ। 

ਇਸ ਮੌਕੇ ਰੁਚਿਕਾ ਐਮ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੌਰ ਦੌਰਾਨ ਅਖ਼ਬਾਰਾਂ ਤੇ ਪੱਤਰਕਾਰਾਂ ਦਾ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸਮਾਜ ਵਿੱਚ ਪੱਤਰਕਾਰ ਦੀ ਵੱਡੀ ਭੂਮਿਕਾ ਹੈ। ਲੋਕ ਅਖ਼ਬਾਰ ਵਿੱਚ ਛਪੀ ਖ਼ਬਰ ਨੂੰ ਸੱਚ ਮੰਨਦੇ ਹੋਏ ਵਿਸ਼ਵਾਸ਼ ਕਰਦੇ ਹਨ। ਉਹਨਾਂ ਇਕ ਖ਼ਬਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਕ ਮੰਤਰੀ ਦਾ ਬੇਟਾ ਕਿਸੇ ਮਾਮਲੇ ਵਿੱਚ ਜੇਲ੍ਹ ਚਲਾ ਗਿਆ ਤੇ ਇਸ ਬਾਰੇ ਖ਼ਬਰ ਇਕ ਅਖ਼ਬਾਰ ਵਿੱਚ ਸਹੀ ਤੇ ਦੂਜੇ ਵਿੱਚ ਤੱਥਾਂ ਤੋ ਉਲਟ  ਪ੍ਰਕਾਸ਼ਿਤ ਹੋ ਗਈ ਪਰ ਉਦੋਂ ਦੇ ਮੁੱਖ ਮੰਤਰੀ ਨੂੰ ਜਦੋਂ ਉਕਤ ਨੇਤਾ ਦੇ ਸਿਆਸੀ ਭਵਿੱਖ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਅਖ਼ਬਾਰ ਨੇ ਤਾਂ ਰਾਹਤ ਮਿਲਣ ਦੀ ਖ਼ਬਰ ਲਗਾਈ ਹੈ। ਇਸ ਲਈ ਪੱਤਰਕਾਰਾਂ ਨੂੰ ਆਪਣੀ ਭਰੋਸੇਯੋਗਤਾ ਨੂੰ ਬਹਾਲ ਰੱਖਣ ਲਈ ਹਮੇਸ਼ਾ ਲੋਕ ਹਿਤ ਚ ਆਵਾਜ਼ ਉਠਾਉਣੀ ਚਾਹੀਦੀ ਹੈ। 

ਬਿੰਦੂ ਸਿੰਘ ਨੇ ਯੂਨੀਅਨ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰੋਨਾ ਕਾਲ ਦੌਰਾਨ ਪੱਤਰਕਾਰਾਂ, ਫੋਟੋਗ੍ਰਾਫਰਾਂ ਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਲੋਕ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਕਈ ਪੱਤਰਕਾਰ ਜ਼ਿੰਦਗੀ ਤੋ ਰੁਖ਼ਸਤ ਹੋ ਗਏ ਪਰ ਸਰਕਾਰਾਂ ਨੇ ਪੱਤਰਕਾਰਾਂ ਨੂੰ  ਸਮਾਜ ਦੇ ਦੂਜੇ ਵਰਗਾਂ ਦੇ ਬਰਾਬਰ ਮਾਨ ਸਨਮਾਨ ਨਹੀਂ ਦਿੱਤਾ। 

ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਡਾਕਟਰਾਂ ਦੀ ਡਿਊਟੀ ਸਭ ਤੋਂ ਸਖ਼ਤ ਹੈ ਪਰ ਜਦੋਂ ਪੱਤਰਕਾਰਾਂ ਨਾਲ ਵਿਚਰਨ ਤੋ ਪਤਾ ਲੱਗਿਆਂ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ। ਇਕ ਪੱਤਰਕਾਰ ਜਿੱਥੇ ਮਾਫੀਆ ਸਰਗਨਾ ਦੇ ਖਿਲਾਫ਼ ਲਿਖਦਾ ਉਥੇ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਉਧੇੜਦਾ ਹੈ। ਇਹੀ ਨਹੀਂ ਵਿਵਾਦਿਤ ਮੌਕੇ 'ਤੇ ਵੀ ਪੱਤਰਕਾਰ ਮੌਤ ਦੀ ਪਰਵਾਹ ਨਾ ਕਰਦਾ ਹੋਇਆ ਘਟਨਾ ਸਥਾਨ 'ਤੇ ਪੁੱਜਦਾ ਹੈ। ਉੱਥੇ ਜਾ ਕੇ ਖਤਰੇ ਉਠਾਉਂਦਾ ਹੈ।  

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਯੂਨੀਅਨ ਦੇ ਸੂਬਾਈ  ਪ੍ਰਧਾਨ  ਬਲਵਿੰਦਰ ਜੰਮੂ ਨੇ ਚੰਡੀਗੜ੍ਹ ਯੂਨਿਟ ਵਲੋ ਕੀਤੇ ਕਾਰਜਾਂ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਲੋਕ ਹਿਤ ਅਤੇ ਪੱਤਰਕਾਰਾਂ ਦੇ ਹਿਤ ਵਿੱਚ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਯੂਨੀਅਨ ਪੱਤਰਕਾਰਾਂ ਦੀ ਅਵਾਜ਼ ਬਣ ਰਹੀ ਹੈ ਤੇ ਭਵਿੱਖ ਵਿੱਚ ਪੱਤਰਕਾਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ। 

ਪਰ ਕੁਝ ਹੋਰ ਗੱਲਾਂ ਤੇ ਵੀ ਵਿਚਾਰ ਜ਼ਰੂਰੀ ਹੈ। ਜਦੋਂ ਮੀਡੀਆ ਅਦਾਰਿਆਂ ਦੇ ਮਾਲਕ ਹੀ ਇਹ ਸਮਝ ਰਹੇ ਹੋਣ ਕਿ ਸੱਚ ਦਾ ਸਿਰਫ ਇਹੀ ਹਿੱਸਾ ਲੱਭਣਾਂ ਜਾਂ ਦਿਖਾਉਣਾ ਹੈ ਜਿਹੜਾ ਉਹਨਾਂ ਨੂੰ ਠੀਕ ਬੈਠਦਾ ਹੈ ਤਾਂ ਉਦੋਂ ਇਹ ਗੱਲ ਸੋਚਣ ਵਾਲੀ ਹੋ ਜਾਂਦੀ ਹੈ ਕਿ ਪੱਤਰਕਾਰੀ ਵਿੱਚ ਕੌਣ ਅਤੇ ਕਿਵੇਂ ਰੱਖੇ ਭਰੋਸੇਯੋਗਤਾ ਦੀ ਬਹਾਲੀ? ਕੌਣ ਬਣਾਏ ਬੈਰੀਅਰ? ਕੌਣ ਕਰੇ ਨਿਰਪੱਖਤਾ ਦੀ ਗੱਲ? ਜੇ ਫੀਲਡ ਵਾਲੇ ਪੱਤਰਕਾਰਾਂ ਪ੍ਰਤੀ ਬਹੁਤ ਸਾਰੀਆਂ ਸ਼ਿਕਾਇਤਾਂ ਲੱਭੀਆਂ ਜਾ ਸਕਦੀਆਂ ਹਨ ਤਾਂ ਮੀਡੀਆ ਅਦਾਰਿਆਂ ਦੇ ਮਾਲਕਾਂ ਨੇ ਵੀ ਜ਼ਮੀਨ ਜਾਇਦਾਦਾਂ ਬਣਾਈਆਂ ਅਤੇ ਵੱਡੇ ਵੱਡੇ ਅਹੁਦੇ ਹਾਸਲ ਕਰ ਕੇ ਸੱਤਾ ਦੇ ਨੇੜੇ ਪਹੁੰਚਦੇ ਰਹੇ। 

ਇਸੇ ਤਰ੍ਹਾਂ ਪ੍ਰੋਫੈਸਰ ਖੁਸ਼ਹਾਲ ਸਿੰਘ ਵੱਲੋਂ ਦਿੱਤੀ ਸਲਾਹ ਵੀ ਅਨਮੋਲ ਹੈ। ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣ ਵਾਲੀ ਗੱਲ ਵੀ ਚੰਗੀ ਹੈ ਪਰ ਇਸ ਤੇ ਅਮਲ ਕਰਨ ਵਾਲਾ ਮਾਹੌਲ ਦਿਨੋ ਦਿਨ ਘਟਦਾ ਜਾ ਰਿਹਾ ਹੈ। ਸੁਆਲ ਪੁੱਛਣ ਦੇ ਮੇਲ ਮੌਕੇ ਹੋਲੀ ਹੋਲੀ ਖਤਮ ਕੀਤੇ ਜਾ ਰਹੇ ਹਨ। ਹਰ ਮਾਮਲੇ ਬਾਰੇ ਪ੍ਰੈਸ ਨੋਟ ਜਾਰੀ ਕਰਕੇ ਦੱਸਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਮੌਜੂਦਾ ਸਿਸਟਮ ਅਤੇ ਮਾਹੌਲ ਪੱਤਰਕਾਰਾਂ ਨੂੰ ਖੋਜੀ ਨਹੀਂ ਕਲਰਕ ਬਣਾਉਣ ਵੱਲ ਜਾ ਰਿਹਾ ਹੈ। ਇਸ ਸਾਰੀ ਗਿਰਾਵਟ ਅਤੇ ਖਤਰਨਾਕ ਵਰਤਾਰੇ ਲਈ ਸੋਸਾਇਟੀ ਵੀ ਜ਼ਿੰਮੇਵਾਰ ਹੈ। ਆਰਥਿਕ ਪੱਖੋਂ ਕਮਜ਼ੋਰ ਮੀਡੀਆ ਵਾਲਿਆਂ ਨੂੰ ਆਪਣੇ ਹਥਿਆਰ ਬਣਾ ਲਿਆ ਜਾਂਦਾ ਹੈ। 

ਡਾਕਟਰ ਪਿਆਰਾ ਲਾਲ ਗਰਗ ਹੁਰਾਂ ਨੇ ਵੀ ਸੱਚੀ ਗੱਲ ਕੀਤੀ ਹੈ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ।ਕੀ ਇਸ ਸਖਤੀ ਸੰਬੰਧੀ ਸਾਡੀ ਸੋਸਾਇਟੀ ਮੀਡੀਆ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਕੁਝ ਕਰਦੀ ਹੈ? ਜੇ ਮੀਡੀਆ ਕਿਰਤੀਆਂ ਦੇ ਖਿਲਾ ਕੋਈ ਐਕਸ਼ਨ ਹੋ ਜਾਂਦਾ ਹੈ ਤਾਂ ਸੋਸਾਇਟੀ ਆਮ ਤੌਰ ਤੇ ਮੀਡੀਆ ਵੱਲ ਹੀ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ। ਉਹਨਾਂ ਦੀ ਸਹਾਇਤਾ ਲਈ ਸੋਸਾਇਟੀ ਕਿੰਨੀ ਕੁ ਵਾਰ ਅੱਗੇ ਆਉਂਦੀ ਹੈ?

ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਸਰਪ੍ਰਸਤ ਤਰਲੋਚਨ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ। ਮੰਚ ਸੰਚਾਲਨ ਭੁਪਿੰਦਰ ਮਲਿਕ ਨੇ ਬਾਖੂਬੀ ਕੀਤਾ।  ਇਸ ਮੌਕੇ ਆਰ ਐਸ ਲਿਬਰੇਟ, ਬਲਵਿੰਦਰ ਸਿਪਰੇ, ਸੰਤੋਸ਼ ਗੁਪਤਾ, ਮੇਜਰ ਸਿੰਘ, ਬਲਵੀਰ ਸਿੰਘ, ਇੰਦਰਪ੍ਰੀਤ ਸਿੰਘ, ਦਿਆ ਸ਼ਰਮਾ, ਕੁਲਵਿੰਦਰ ਸੂਦ, ਜੈ ਪ੍ਰਕਾਸ਼ ਜੇਪੀ, ਸੂਰਜ, ਸੁਧੀਰ ਤੰਵਰ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ। 

ਇਹ ਸੋਸਾਇਟੀ ਡਾਕਟਰ ਨੂੰ ਤਾਂ ਮੂੰਹ ਮੰਗੀ ਫੀਸ ਦੇਂਦੀ ਹੈ। ਵਕੀਲ ਨੂੰ ਵੀ ਮੂੰਹ ਮੰਗੀ ਫੀਸ ਦੇਂਦੀ ਹੈ। ਵਿਆਹ ਸ਼ਾਦੀ ਤੇ ਬੁਲਾਏ ਵੀਡਿਓਗ੍ਰਾਫਰ ਨੂੰ ਵੀ ਮੋਟੇ ਪੈਸੇ ਦੇਂਦੀ ਹੈ ਪਰ ਜਦੋਂ ਗੱਲ ਪੱਤਰਕਾਰ ਦੀ ਆਏ ਤਾਂ ਹੱਸ ਕੇ ਦਿਖਾ ਦੇਂਦੀ ਹੈ ਅਤੇ ਧੰਨਵਾਦ ਨਾਲ ਹੀ ਕੰਮ ਸਾਰਦੀ ਹੈ। ਉਸਦੇ ਪੈਟ੍ਰੋਲਪਾਣੀ ਦੀ ਹਾਲਤ ਕਦੇ ਨਹੀਂ ਦੇਖਦੀ ਰਸੋਈ ਦੀ ਤਾਂ ਕੀ ਦੇਖੀ ਹੈ। ਇਸ ਸੋਸਾਇਟੀ ਨੂੰ ਮੀਡੀਆ ਵਾਲਿਆਂ ਕੋਲੋਂ ਕੁਰਬਾਨੀਆਂ ਦੀ ਗੱਲ ਸੋਭਦੀ ਹੀ ਨਹੀਂ। ਉਹਨਾਂ ਨੂੰ ਕੁਰਪਟ ਵੀ ਇਹੀ ਸੋਸਾਇਟੀ ਕਰ ਰਹੀ ਹੈ। 

Saturday, September 18, 2021

PCJU ਵੱਲੋਂ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

 18th September 2021 at  10:22 PM

ਸਿਆਸਤਦਾਨ ਪਰਿਵਾਰਕ, ਵਪਾਰੀ ਅਤੇ ਦਰਬਾਰੀ ਹੋਏ-ਡਾ. ਗਰਗ 


ਲੁਧਿਆਣਾ: 18 ਸਤੰਬਰ  2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਮੁਦਤਾਂ ਮਗਰੋਂ ਲੁਧਿਆਣਾ ਵਿਚ ਕੋਈ ਅਜਿਹਾ ਮੀਡੀਆ ਪ੍ਰੋਗਰਾਮ ਹੋਇਆ ਹੈ ਜਿਸ ਵਿਚ ਨਾ ਕੋਈ ਸਰਕਾਰੀ ਸਰਪ੍ਰਸਤੀ ਸੀ ਤੇ ਹੀ ਕੋਈ ਸਰਕਾਰੀ ਮੰਤਰੀ ਜਾਂ ਅਧਿਕਾਰੀ ਖਾਸ ਮਹਿਮਾਨ ਸੀ। ਨਾ ਹੀ ਸੱਤਾ ਸਾਹਮਣੇ ਕੋਈ ਕਿਸੇ ਥਾਂ ਜਾਂ ਕਿਸੇ ਹੋਰ ਫਾਇਦੇ ਦੀ ਕੋਈ ਮੰਗ ਰੱਖੀ ਗਈ ਸੀ ਤੇ ਨਾਂ ਹੀ ਕਿਸੇ ਕਾਰਪੋਰੇਟੀ ਲੀਡਰ ਸਾਹਮਣੇ ਹੱਥ ਫੈਲਾਏ ਗਏ ਸਨ। ਸਿਰ ਉੱਚਾ ਚੁੱਕ ਕੇ, ਸਮਾਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸ਼ੁੱਧ ਜਨਹਿੱਤ  ਦੇ ਮੁੱਦਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਸਨ ਅਤੇ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਡਟਵਾਂ ਸਾਹਮਣੇ ਕਰਨ ਬਾਰੇ ਚਰਚਾ ਹੋਈ ਸੀ।ਡਾਕਟਰ ਪਿਆਰੇ ਲਾਲ ਗਰਗ, ਪ੍ਰੋਫੈਸਰ ਜਗਮੋਹਨ ਸਿੰਘ ਅਤੇ ਬਲਵਿੰਦਰ ਜੰਮੂ ਵਰਗੀਆਂ ਸ਼ਖਸੀਅਤਾਂ ਨੇ ਮੀਡੀਆ ਵਿੱਚ ਆ ਰਹੇ ਨਿਘਾਰ ਵੱਲ ਧਿਆਨ ਦੁਆਇਆ ਅਤੇ ਇਖਲਾਕੀ ਬੁਲੰਦੀ ਵੱਲ ਧਿਆਨ ਦੇਣ ਦੀ ਗੱਲ ਤੇ ਵੀ ਜ਼ੋਰ ਦਿੱਤਾ। ਇਸਦੇ ਨਾਲ ਹੀ ਮੀਡੀਆ ਵਾਲਿਆਂ ਨੂੰ ਗੁਰ ਸਮਝਾਇਆ ਗਿਆ ਕਿ ਹਰ ਹੀਲੇ ਆਪਣੀ ਮੁਹਾਰਤ ਸੁਧਾਰਨੀ ਜ਼ਰੂਰੀ ਹੈ. ਕੰਮ ਤਾਂ ਇਸੇ ਨੇ ਹੀ ਦੇਣਾ ਹੈ। ਇਸਦੇ ਨਾਲ ਹੀ ਨਿਭਾਇਆ ਜਾ ਸਕੇਗਾ ਕਲਮ ਵਾਲਾ ਫਰਜ਼। ਸੈਮੀਨਾਰ ਵਿਚ ਮੀਡੀਆ ਅਤੇ ਸਮਾਜ ਤੇ ਵੱਧ ਰਹੀ ਕਾਰਪੋਰੇਟੀ ਜਕੜ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਗਈ।  

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਲੁਧਿਆਣਾ ਵਿੱਚ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਇੱਕ ਸੈਮੀਨਾਰ ਗੁਰੂ ਨਾਨਕ ਭਵਨ ਵਿਖੇ ‘ਸੰਵਾਦ’ ਦੇ ਰੂਪ ਵਿੱਚ ਕਰਵਾਇਆ ਗਿਆ। ਇਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਅਤੇ ਉੱਘੇ ਚਿੰਤਕ ਪ੍ਰੋ. ਜਗਮੋਹਨ ਸਿੰਘ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨਾਂ ’ਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸੈਕਟਰੀ ਜਨਰਲ ਬਲਵਿੰਦਰ ਜੰਮੂ, ਪੀਸੀਜੇਯੂ ਦੇ ਸੈਕਟਰੀ ਜੈ ਸਿੰਘ ਛਿੱਬੜ, ਮੈਡਮ ਬਿੰਦੂ ਸ਼ਾਮਿਲ ਹੋਏ। ਲੁਧਿਆਣਾ ਦੀ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਸੰਤੋਖ ਗਿੱਲ ਅਤੇ ਅਮਰਪਾਲ ਨੇ ਸਾਰਿਆਂ ਨੂੰ ਬੜੇ ਹੀ ਮੋਹ ਨਾਲ ਨਿੱਘਾ ਜੀ ਆਇਆਂ ਆਖਿਆ। 

ਮੁੱਖ ਬੁਲਾਰੇ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਅੱਜ ਦੇ ਪੱਤਰਕਾਰਾਂ ਨੂੰ ਅਨੇਕਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰ ਭਾਵੇਂ ਕਿਸੇ ਵੀ ਅਦਾਰੇ ਨਾਲ ਜੁੜਿਆ ਹੋਵੇ, ਉਸ ਨੂੰ ਲੋਕ ਹਿੱਤ ਵਾਲੇ ਮੁੱਦਿਆਂ ਨੂੰ ਉਭਾਰਨਾ ਚਾਹੀਦਾ ਹੈ। ਉਨ੍ਹਾਂ ਨੇ ਖਬਰ ਵਿੱਚ ਸਹੀ ਅਤੇ ਸਪੱਸ਼ਟ ਤੱਥ ਦੇਣ ਦੀ ਗੱਲ ਵੀ ਦੁਹਰਾਈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਪੱਤਰਕਾਰ ਨੂੰ ਆਪਣਾ ਕਲਮ ਦਾ ਧਰਮ ਨਿਭਾਉਣਾ ਚਾਹੀਦਾ ਹੈ। ਸਾਂਝਾ ਕਿਰਦਾਰ ਨਿਭਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮੌਜੂਦਾ ਸਮੇਂ ਇੱਕ ਪੱਤਰਕਾਰ ਨੂੰ ਖੁਦ ਆਪਣੇ ਇਸ ਪਾਕ ਪਵਿੱਤਰ ਕਿੱਤੇ ਦੀ ਮੁਹਾਰਤ ਹਾਸਿਲ ਕਰਨੀ ਪਵੇਗੀ ਤਾਂ ਹੀ ਉਹ ਆਪਣੀਆਂ ਲਿਖਤਾਂ ਰਾਹੀਂ ਵਧੀਆ ਮੁੱਦੇ ਉਭਾਰ ਕੇ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ। ਇਸ ਮੁਹਾਰਤ ਨੂੰ ਹਰ ਹੀਲੀ ਵਧਾਇਆ ਜਾਣਾ ਚਾਹੀਦਾ ਹੈ। 

ਡਾ. ਗਰਗ ਨੇ ਪੱਤਰਕਾਰਾਂ ਨੂੰ ਆਪਣੇ ਖੁਦ ਦੇ ਮੁੱਦੇ ਉਭਰਨ ਲਈ ਵੀ ਜੱਥੇਬੰਦ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਾਡੇ ਸਿਆਸਤਦਾਨ ਤਾਂ ਪਰਿਵਾਰਵਾਦ, ਵਪਾਰਕ ਅਤੇ ਦਰਬਾਰੀ ਹੋ ਗਏ ਹਨ। ਇਸ ਲਈ ਪੱਤਰਕਾਰਾਂ ’ਤੇ ਲੋਕ ਹਿੱਤ ਵਾਲਿਆਂ ਨੈਤਿਕ ਜ਼ਿੰਮੇਦਾਰੀਆਂ ਦਾ ਭਾਰ ਹੋਰ ਵਧ ਜਾਂਦਾ ਹੈ। ਸ੍ਰੀ ਜੰਮੂ ਨੇ ਕਿਹਾ ਕਿ ਮੌਜੂਦਾ ਸਮੇਂ ਮੀਡੀਆ ਦੋ ਵੱਡੇ ਕਾਰਪੋਰੇਟਾਂ ਦੇ ਹੱਥ ਵਿੱਚ ਸਿਮਟਦਾ ਜਾ ਰਿਹਾ ਹੈ। ਕਿਸਾਨੀ ਦਾ ਮੁੱਦਾ ਸਾਜਿਸ਼ ਦੇ ਤਹਿਤ ਦਿੱਲੀ ਦੇ ਵੱਡੇ ਮੀਡੀਏ ਵੱਲੋਂ ਦਬਾਇਆ ਜਾ ਰਿਹਾ ਹੈ। ਇਹ ਚਿੰਤਾਜਨਕ ਸਥਿਤੀ ਹੈ ਅਤੇ ਇਸ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। 

ਮੌਜੂਦਾ ਦੌਰ ਵਿੱਚ ਪੱਤਰਕਾਰੀ ਦੇ ਕਿੱਤੇ ਨੂੰ ਬੁਰੀ ਤਰ੍ਹਾਂ ਢਾਹ ਲੱਗੀ ਹੈ ਜਿਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਆਪਣੀਆਂ ਖਬਰਾਂ ਰਾਹੀਂ ਝੂਠ-ਸੱਚ ਦਾ ਨਿਤਾਰਾ ਕਰਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸ੍ਰੀ ਜੰਮੂ ਨੇ ਪਬਲਿਕ ਸੈਕਟਰ ਦੇ ਹੋ ਰਹੇ ਉਜਾੜੇ ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। 

ਪ੍ਰੋ. ਜਗਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੁੜ ਕੇ  ਠੀਕ-ਗਲਤ ਦੀ ਪਛਾਣ ਕਰਨ ਦਾ ਵੀ ਹੋਕਾ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਜਗਮੋਹਨ ਸਿੰਘ ਜਿੱਥੇ ਅੱਜ ਦਾ ਦੌਰ ਦੀ ਤਕੰਨੀਕ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹਨ ਉੱਥੇ ਹਰ ਮੀਡੀਆ ਅਦਾਰੇ ਅਤੇ ਪੱਤਰਕਾਰ ਦੀ ਅਸਲੀ ਅੰਦਰੂਨੀ ਹਕੀਕਤ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹਨ। ਮੀਡੀਆ ਵਿੱਚ ਰੰਗ ਬਦਲਣ ਵਾਲਿਆਂ ਨੂੰ ਉਹ ਚੰਗੀ ਤਰ੍ਹਾਂ ਸਿਆਣਦੇ ਹਨ। ਉਨਾਂ ਨੇ ਦੇਸ਼ ਵਿੱਚ ਵਧੀ ਮਹਿੰਗਾਈ ਵਿੱਚ ਕਾਰਪੋਰੇਟ ਘਰਾਨਿਆਂ ਦਾ ਹੱਥ ਦੱਸਿਆ। ਇਸ ਮੌਕੇ ਸ੍ਰੀ ਛਿੱਬਰ ਅਤੇ ਮੈਡਮ ਬਿੰਦੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

ਇਸ ਮੌਕੇ ਲੁਧਿਆਣਾ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਅਮਰੀਕ ਸਿੰਘ ਬੱਤਰਾ, ਗੁਰਿੰਦਰ ਸਿੰਘ, ਵਰਿੰਦਰ ਰਾਣਾ, ਹਰਸ਼ਰਾਜ ਸਿੰਘ, ਨਿਖਿਲ ਭਾਰਦਵਾਜ, ਅਮਰਪਾਲ, ਹਰਸਿਮਰਨ ਸਿੰਘ, ਮੁਨੀਸ਼ ਸ਼ਰਮਾ, ਰਵਿੰਦਰ ਅਰੋੜਾ, ਸਤਵਿੰਦਰ ਸ਼ਰਮਾ, ਵਿਕਾਸ ਮਲਹੋਤਰਾ, ਦਿਲਬਾਗ ਦਿਨੇਸ਼, ਦਿਨੇਸ਼ ਕੁਮਾਰ, ਅਮਿਤ ਕੁਮਾਰ, ਅਰੁਨ ਕੁਮਾਰ, ਅਰੁਨ ਸਰੀਨ, ਹਿਮਾਂਸ਼ੂ ਮਹਾਜਨ, ਅਸ਼ਵਨੀ ਧੀਮਾਨ, ਰਾਜਬੀਰ ਬਖਸ਼ੀ, ਰਾਜੇਸ਼ ਭੱਟ, ਜੋਗਿੰਦਰ ਸਿੰਘ ਓਬਰਾਏ, ਦਵਿੰਦਰ ਸਿੰਘ ਜੱਗੀ, ਡੀਪੀਐਸ ਬੱਤਰਾ, ਅਮਨਪ੍ਰੀਤ ਚੌਹਾਨ ਆਦਿ ਵੀ ਸਮੇਤ ਹੋਰ ਕਈ ਅਖਬਾਰਾਂ ਦੇ ਇੰਚਾਰਜਾਂ ਅਤੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਸੈਮੀਨਾਰ ਦੀ ਚਰਚਾ ਵੇਲੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਪੂਰੀ ਟੀਮ ਵੀ ਮੌਜੂਦ ਰਹੀ।

Saturday, June 19, 2021

ਆਖਿਰ ਕਿੱਥੇ ਗਈ ਸਿੱਖ ਰੈਫਰੈਂਸ ਲਾਇਬਰੇਰੀ?

ਸੈਮੀਨਾਰ 'ਚ ਬੜੀ ਹੀ ਬੇਬਾਕੀ ਪਰ ਸਲੀਕੇ ਨਾਲ ਉਠਾਏ ਗਏ ਕਈ ਨੁਕਤੇ 


ਚੰਡੀਗੜ੍ਹ
: 19 ਜੂਨ 2021: (ਪੰਜਾਬ ਸਕਰੀਨ ਟੀਮ)::

ਮਾਨਾ ਕਿ ਤਬਾਹੀ ਮੇਂ, ਕੁਛ ਹਾਥ ਹੈ ਦੁਸ਼ਮਨ ਕਾ!

ਪਰ ਚਾਲ ਕਿਆਮਤ ਕੀ ਅਪਨੇ ਭੀ ਤੋਂ ਚਲਤੇ ਹੈਂ!

ਬਲਿਊ ਸਟਾਰ ਓਪਰੇਸ਼ਨ ਨੂੰ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਲੰਘ ਚੁੱਕਿਆ ਹੈ। ਅੱਜ 37 ਸਾਲਾਂ ਬਾਅਦ ਵੀ ਅਸੀਂ ਉਹਨਾਂ ਜ਼ਖਮਾਂ ਦੀ ਨਾ ਤਾਂ ਮਰਹਮ ਲੱਭ ਸਕੇ ਅਤੇ ਨਾ ਹੀ ਉਹਨਾਂ ਨੂੰ ਭੁੱਲ ਸਕੇ। ਨਾ ਭੁੱਲਣਯੋਗ, ਨਾ ਬਖਸ਼ਣਯੋਗ ਅਜਿਹੇ ਨਾਅਰੇ ਬਹੁਤ ਲੱਗੇ। ਚੋਣਾਂ ਦੇ ਦਿਨ ਨੇੜੇ ਆਉਂਦੀਆਂ ਹੀ ਇਹ ਮੁੱਦੇ ਚੁੱਕ ਲਏ ਜਾਂਦੇ ਤੇ ਚੋਣਾਂ ਮਗਰੋਂ ਵਿਸਾਰ ਦਿੱਤੇ ਜਾਂਦੇ। ਇਹਨਾਂ ਸਾਰੀਆਂ ਗੱਲਾਂ ਤੇ ਬਾਰੀਕੀ ਨਾਲ ਬਾਜ਼ ਨਜ਼ਰ ਰੱਖ ਰਹੇ ਉਹਨਾਂ ਬੁਧੀਜੀਵੀਆਂ ਨੇ ਅੱਜ ਫਿਰ ਚਰਚਾ ਕੀਤੀ ਜਿਹਨਾਂ ਨੇ ਨਾ ਤਾਂ ਅਸੰਬਲੀ ਚੋਣਾਂ ਵਿੱਚੋਂ ਕੁਝ ਲੈਣਾ ਹੁੰਦਾ ਹੈ ਤੇ ਨਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚੋਂ। ਹਾਂ ਚੋਣਾਂ ਦੇ ਮੌਸਮ ਨੂੰ ਇਹਨਾਂ ਮੁੱਦਿਆਂ ਦੇ ਹੱਕ ਵਿੱਚ ਵਰਤਣ ਦੀ ਕੋਈ ਰਣਨੀਤੀ ਜ਼ਰੂਰ ਹੋ ਸਕਦੀ ਹੈ। ਅੱਜ ਦੇ ਸੈਮੀਨਾਰ ਵਿੱਚ ਮੁਖ ਬੁਲਾਰੇ ਸਨ ਉਘੇ ਸਿੱਖ ਸਕਾਲਰ ਰਾਜਵਿੰਦਰ ਸਿੰਘ ਰਾਹੀਂ। ਪੰਥਕ ਸ਼ਖ਼ਸੀਅਤ ਸੁਖਦੇਵ ਸਿੰਘ ਭੌਰ ਪਤਾ ਨਹੀਂ ਕਿਸੇ ਕਾਰਨ ਕਿਓਂ ਨਹੀਂ ਪੁੱਜ ਸਕੇ। ਸਮਾਗਮ ਕਰਵਾਇਆ ਚੰਡੀਗੜ੍ਹ ਦੇ ਸੈਕਟਰ 28 ਵਿੱਚ ਸਥਿਤ ਗੁਰੂ ਗ੍ਰੰਥ ਸਾਹਿਬ ਭਵਨ ਦੇ ਗਿਆਨੀ ਗੁਰਦਿੱਤ ਸਿੰਘ ਲਾਇਬ੍ਰੇਰੀ ਹਾਲ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ। ਇਸ ਸੰਬੰਧੀ ਕੁਝ ਹੋਰ  ਠੋਸ ਕਦਮ ਚੁੱਕੇ ਜਾਣ ਦੀ ਵੀ ਸੰਭਾਵਨਾ ਹੈ। ਇਸ ਵਾਰ ਇਸ ਸੰਘਰਸ਼ ਦੀ ਲੜਾਈ ਹੋਰ ਤਿੱਖੀ ਹੋ ਸਕਦੀ ਹੈ। 

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜੂਨ 1984 ਵਿੱਚ ਲਾਪਤਾ ਹੋਈ ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਸੱਦੇ ਸੈਮੀਨਾਰ ਉੱਤੇ ਬੋਲਦਿਆਂ ਸਿੱਖ ਬੁੱਧਜੀਵੀਆਂ ਨੇ ਕਿਹਾ ਕਿ ਲਾਇਬਰੇਰੀ ਦਾ ਲਾਪਤਾ ਕਰਨਾ ਸਿੱਖ ਧਾਰਮਿਕ ਅਤੇ ਇਤਿਹਾਸਕ ਵਿਰਸੇ ਨੂੰ ਤਬਾਹ ਕਰਨਾ ਹੈ। ਉਹਨਾਂ ਨੇ ਅਕਾਲੀ ਸਰਕਾਰਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ 37 ਸਾਲ ਤੱਕ ਲਾਇਬਰੇਰੀ ਮੁੱਦੇ ਨੂੰ ਲਮਕਾ ਕੇ ਰੱਖਣ ਦੇ ਦੋਸ਼ੀ ਗਰਦਾਨਦਿਆਂ ਇਸ ਸਬੰਧ ਵਿੱਚ ਅਕਾਲ ਤਖਤ ਉੱਤੇ ਜਾਣ ਦਾ ਫੈਸਲਾ ਵੀ ਕੀਤਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੰਘ ਸਭਾ ਹਰ ਸਾਲ ਜੂਨ ਮਹੀਨੇ ਨੂੰ ਜੂਨ ਚੌਰਾਸੀ ਦੇ ਸਾਕੇ ਨੂੰ ਸਮਰਪਿਤ ਕਰਿਆ ਕਰੇਗੀ ਤੇ ਸਾਰਾ ਮਹੀਨੇ ਵੱਖ-ਵੱਖ ਮੁੱਦਿਆਂ ’ਤੇ ਸੈਮੀਨਾਰ ਕਰਵਾਇਆ ਜਾਇਆ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਕੇਂਦਰੀ ਸਿੰਘ ਸਭਾ ਅਤੇ  ਉਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਇਸ ਮਸਲੇ ਨੂੰ ਲੈ ਕੇ ਕਾਫੀ ਚਿਰ ਤੋਂ ਸਰਗਰਮ ਹਨ। 

ਇੱਕ ਹੋਰ ਬੁਲਾਰੇ ਨੇ ਦਸਿਆ ਕਿ ਜੂਨ 1984 ਵਿੱਚ ਲੱਗੀ ਜਾਂ ਲਗਾਈ ਗਈ ਇਹ ਅੱਗ ਵੀ ਅਜੀਬ ਸੀ। ਜਿਸਨੇ ਮੇਜ਼ਾਂ ਤੇ ਬਾਹਰ ਪਏ ਵੱਡੇ  ਨੂੰ ਤਾਂ ਨਹੀਂ ਸਾੜਿਆ, ਦਹਾਕਿਆਂ  ਨਾਲ  ਭਰੇ ਕਮਰਿਆਂ ਨੂੰ ਵੀ ਨਹੀਂ ਸਾੜਿਆ ਪਰ ਜੋ ਜੋ ਅਨਮੋਲ ਸੀ ਉਹ ਸਭ ਕੁਝ ਸਾੜਿਆ।  ਮਹਾਰਾਜਾ ਰਣਜੀਤ ਸਿੰਘ ਵੱਲੋਂ ਤੋਹਫੇ ਵੱਜੋਂ ਦਿੱਤੀ ਚਾਂਦਨੀ ਦਾ ਜ਼ਿਕਰ ਵੀ ਛਿੜਿਆ ਤਾਂ ਦੱਸਿਆ ਗਿਆ ਕਿ ਉਹ ਵੀ ਸੁਆਹ ਹੋ ਗਈ।  ਉਸ ਸੁਆਹ ਨੂੰ ਹੱਥਾਂ ਵਿੱਚ ਲੈ ਕੇ ਫਰੋਲਿਆ ਗਿਆ ਤਾਂ ਨਾ ਤਾਂ ਉਸ ਵਿੱਚੋਂ ਹੀਰੇ ਲੱਭੇ ਅਤੇ ਨਾ ਹੀ  ਸੋਨਾ।  ਇਹ ਸਭ ਕੁਝ ਵੀ ਸੁਆਹ ਆਖ ਕੇ ਹੀ ਸਾਰੇ ਮਾਮਲੇ ਤੇ ਮਿੱਟੀ ਪਾ ਦਿੱਤੀ ਗਈ। 

ਇਹਨਾਂ ਕਈ ਨੁਕਤਿਆਂ ਦੇ ਨਾਲ ਨਾਲ ਆਰ ਐਸ ਐਸ ਦੇ ਇਸ਼ਾਰਿਆਂ ਹੇਠ ਕਾਰਸੇਵਾ ਕਰਾਉਣ ਦੀਆਂ ਗੱਲਾਂ ਵੀ ਸੈਮੀਨਾਰ ਵਿੱਚ ਉੱਠੀਆਂ। ਕਾਰਸੇਵਾ ਦੇ ਨਾਮ ਹੇਠ ਅਸਲੀ ਨਿਸ਼ਾਨੀਆਂ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਬਾਰੇ ਵੀ ਸੰਖੇਪ ਜਿਹੀ ਚਰਚਾ ਹੋਈ। ਸਰਕਾਰਾਂ ਨੇ ਬਲਿਊ ਸਟਾਰ ਓਪਰੇਸ਼ਨ ਦੇ ਜਬਰ ਜ਼ੁਲਮ ਮਗਰੋਂ ਜਿਹੜੀਆਂ ਕਲੋਲਾਂ ਸਿੱਖ ਕੌਮ ਨਾਲ ਕੀਤੀਆਂ ਉਹਨਾਂ ਬਾਰੇ ਵੀ ਇਸ਼ਾਰਿਆਂ ਵਿੱਚ ਗੱਲਾਂ ਹੋਈਆਂ। ਅੱਜ ਦੇ ਸੈਮੀਨਾਰ ਵਿੱਚ ਦਿਲਚਸਪ ਗੱਲ ਇਹ ਸੀ ਕਿ ਨਾ ਤਾਂ ਦਲੀਲ ਦਾ ਪੱਲਾ ਹੱਥੋਂ ਛੱਡਿਆ ਗਿਆ ਅਤੇ ਨਾ ਹੀ ਕੋਈ ਭੜਕਾਊ ਸ਼ਬਦਾਵਲੀ ਜਾਂ ਅੰਦਾਜ਼ ਹੀ ਵਰਤਿਆ ਗਿਆ। ਇੱਕੋ ਗੱਲ ਤੇ ਹੀ  ਸੀ ਕਿ ਕਿਸੇ ਨ ਕਿਸੇ ਤਰੀਕੇ ਉਹ ਸਾਰੀਆਂ ਦੁਰਲਭ ਵਸਤਾਂ  ਨੂੰ ਸੌਂਪੀਆਂ ਜਾਣ ਜੇ ਇਸ ਕੰਮ ਲਈ ਪੈਸੇ ਅਸੀਂ ਸਬੰਧਿਤ ਧਿਰਾਂ ਨੂੰ ਪੈਸੇ ਲਈ ਵੀ ਤਿਆਰ ਹਾਂ। 

ਮੁੱਖ ਪਰਚੇ ਨੂੰ ਪੇਸ਼ ਕਰਦਿਆ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ 2004 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਇੱਕ ਪਟੀਸ਼ਨ ਅਹਿਮ ਫੈਸਲਾ ਦਿੱਤਾ ਗਿਆ। ਉਸ ਫੈਸਲੇ ਦੀਆਂ ਸ. ਰਾਹੀ ਨੇ ਪਰਤਾਂ ਖੋਹਲੀਆਂ। ਇਸ ਕੇਸ਼ ਵਿੱਚ ਸੀ.ਬੀ.ਆਈ, ਗ੍ਰਹਿ ਵਿਭਾਗ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾਇਆ ਗਿਆ ਸੀ। ਸ. ਰਾਹੀ ਨੇ ਕਿਹਾ ਕਿ ਹਾਈਕੋਰਟ ਵੱਲੋਂ ਆਏ ਫੈਸਲੇ ਵਿੱਚ ਸੀ.ਬੀ.ਆਈ ਜੁਆਬ ਦੇ ਚੁੱਕੀ ਹੈ ਕਿ ਫੌਜ ਨੇ ਜੂਨ 1984 ਵਿੱਚ ਸਿੱਖ ਲਾਇਬਰੇਰੀ ਦਾ ਸਮਾਨ ਚੁੱਕਿਆ ਸੀ। ਅਤੇ ਸ਼੍ਰੋਮਣੀ ਕਮੇਟੀ ਨੂੰ ਸਾਰਾ ਵਾਪਸ ਕਰ ਚੁੱਕੀ ਹੈ। ਪਰ ਸ਼੍ਰੋਮਣੀ ਕਮੇਟੀ ਨੇ ਵੀਂ ਹਾਈਕੋਰਟ ਵਿੱਚ ਇਸ ਤੋਂ ਇਨਕਾਰ ਨਹੀਂ ਕੀਤਾ। ਇਸ ਕਰਕੇ, ਸਮਾਨ ਖੁਰਦ-ਬੁਰਦ ਕਰਨ ਦੀ ਮੁੱਖ ਦੋਸ਼ੀ ਸ਼੍ਰੋਮਣੀ ਕਮੇਟੀ ਹੈ ਸ. ਰਾਹੀ ਨੇ ਕਿਹਾ। ਉਹਨਾਂ ਇਹ ਵੀ ਦੱਸਿਆ ਕਿ ਕੁਝ ਲੋਕ ਵਿਦੇਸ਼ਾਂ ਵਿੱਚ ਦੁਰਲਭ ਬੀੜਾਂ ਦੇ ਦਰਸ਼ਨ ਕਰਵਾ ਆਪਣਾ ਨਾਮਣਾ ਵੀ ਖੱਟਦੇ ਰਹੇ ਹਨ। ਆਖਿਰ ਉਹ ਉਹ ਦੁਰਲਭ ਬੀੜਾਂ ਇਹਨਾਂ ਵਪਾਰੀ ਕਿਸਮ ਦੇ ਲੋਕਾਂ ਤੱਕ ਕਿਵੇਂ ਪਹੁੰਚੀਆਂ। 

ਪੰਜਾਬ ਹਰਿਆਣਾ ਹਾਈਕੋਰਟ ਵਿੱਚ 2002 ਵਿੱਚ ਪਟੀਸ਼ਨ ਪਾਉਣ ਵਾਲੇ ਭਾਈ ਸਤਨਾਮ ਸਿੰਘ ਖੰਡਾ ਵੀ ਸੈਮੀਨਾਰ ਵਿੱਚ ਸ਼ਾਮਿਲ ਸਨ। ਉਹਨਾਂ ਦੇ ਇੱਕ ਇੱਕ ਸ਼ਬਦ ਨੂੰ ਹਾਲ ਵਿੱਚ ਮੌਜੂਦ ਸਭਨਾਂ ਨੇ ਬੜੇ ਹੀ ਧਿਆਨ ਨਾਲ ਸੁਣਿਆ। ਮੀਡੀਆ ਦੇ ਵੱਡੇ ਹਿੱਸੇ ਨੇ ਵੀ ਉਹਨਾਂ ਦੇ ਵਿਚਾਰ ਬਹੁਤ ਬਾਰੀਕੀ ਨਾਲ ਰਿਕਾਰਡ ਕੀਤੇ। ਇਹ ਉਹ ਗੱਲਾਂ ਸਨ  ਲੰਮੇ ਅਰਸੇ ਮਗਰੋਂ ਵੀ  ਹਨ। ਉਹਨਾਂ ਬਹੁਤ ਕੁਝ ਅਜਿਹਾ ਦੱਸਿਆ ਜਿਹੜਾ ਬੇਹੱਦ ਸਨਸਨੀਖੇਜ਼ ਸੀ। ਲਾਇਬ੍ਰੇਰੀ ਵਾਲੇ ਜਮੁੱਦੇ ਨੂੰ ਖੁਰਦ ਬੁਰਦ ਕਰਾਉਣ ਲਈ ਡਰਾਵਿਆਂ ਅਤੇ ਲਾਲਚਾਂ ਦੋਹਾਂ ਦੀ ਝੜੀ ਵੀ ਲੱਗੀ ਰਹੀ।  ਉਹਨਾਂ ਨੇ ਕਿਹਾ ਕਿ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਨੂੰ ਜੱਜ ਨੇ ਬਾਕਾਇਦਾ ਝਾੜਿਆ ਅਤੇ ਝਾੜ ਪਾਉਂਦਿਆਂ ਹੀ ਕਿਹਾ ਸੀ ਕਿ ਏਨੇ ਸਾਲਾਂ ਬਾਅਦ ਉਹ ਇਸ ਕੇਸ ਵਿੱਚ ਪਾਰਟੀ ਨਹੀਂ ਬਣ ਸਕਦੇ। ਇਸ ਕਰਕੇ ਕਮੇਟੀ ਨੂੰ ਸੈਕਿੰਡ ਪਾਰਟੀ ਮੰਨ ਲਿਆ ਗਿਆ ਸੀ। ਉਹਨਾਂ ਕਿਹਾ ਕਿ ਹਾਈਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਫੈਸਲੇ ਤੇ ਸਤੁੰਸ਼ਟ ਨਹੀਂ ਹੈ ਤਾਂ ਸੁਪਰੀਮ ਕੋਰਟ ਜਾ ਸਕਦੀ ਹੈ। ਪਰ ਸ਼੍ਰੋਮਣੀ ਕਮੇਟੀ ਵੀ ਸੁਪਰੀਮ ਕੋਰਟ ਨਹੀਂ ਗਈ। ਉਹਨਾਂ ਕਿਹਾ ਕਿ ਲਾਇਬਰੇਰੀ ਖੁਰਦ-ਬੁਰਦ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦੋਵੇਂ ਜ਼ੁੰਮੇਵਾਰ ਹਨ। ਭਾਈ ਸਤਨਾਮ ਸਿੰਘ ਖੰਡਾ ਨੇ ਇਸ ਮੁੱਦੇ ਤੇ ਬੋਲਦਿਆਂ ਬਹੁਤ ਸਾਰੇ  ਪ੍ਰਗਟਾਵੇ ਕੀਤੇ। ਉਹਨਾਂ ਆਪਣੇ ਸੰਘਰਸ਼ ਦੌਰਾਨ ਜੋ ਜੋ ਵਾਪਰਿਆ ਉਸ ਬਾਰੇ ਵੀ ਇਸ਼ਰੀ ਇਸ਼ਾਰਿਆਂ ਵਿੱਚ ਦੱਸਿਆ। ਇਹਨਾਂ ਇਸ਼ਾਰਿਆਂ ਤੋਂ ਆਹਰ ਹੁੰਦਾ ਸੀ ਕਿ ਅਸਲ ਦੋਸ਼ੀ ਕੌਣ ਕੌਣ ਹਨ?
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਪਿਆਰੇ ਲਾਲ ਗਰਗ, ਸ਼੍ਰੋਮਣੀ ਕਮੇਟੀ ਮੈੰਬਰ ਅਮਰਿੰਦਰ ਸਿੰਘ, ਦਵਿੰਦਰਪਾਲ ਸਿੰਘ ਪੰਜਾਬ ਡਿਜੀਟਲ ਲਾਇਬਰੇਰੀ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਪ੍ਰੋਫੈਸਰ ਸ਼ਾਮ ਸਿੰਘ, ਪ੍ਰੋਫੈਸਰ ਹਰਪਾਲ ਸਿੰਘ, ਸਿਕਰੀ ਤੋਂ ਡਾ. ਜਸਵੰਤ ਸਿੰਘ ਵੱਲੋ ਵੀ ਆਪਣੇ ਵਿਚਾਰ ਰੱਖ ਗਏ।
ਸੈਮੀਨਾਰ ਵਿੱਚ ਜਸਪਾਲ ਸਿੰਘ ਢਿੱਲੋਂ, ਇੰਜ. ਗੁਰਪਾਲ ਸਿੰਘ ਸਿੱਧੂ, ਗਿਆਨੀ ਦਿੱਤ ਸਿੰਘ ਫਾਉਂਡੇਸ਼ਨ ਤੋਂ ਇੰਜ. ਸੁਰਿੰਦਰ ਸਿੰਘ ਕਲੌੜ, ਨਵਤੇਜ ਸਿੰਘ, ਨਿਸ਼ਾਨ ਸਿੰਘ ਸੋਢੀ ਜ਼ੀਰਕਪੁਰ, ਭੁਪਿੰਦਰ ਸਿੰਘ ਵਾਲੀਆ ਜ਼ੀਰਕਪੁਰ ਅਤੇ ਪ੍ਰੋਫੈਸਰ ਸਤਨਾਮ ਸਿੰਘ ਸੇਖੋਂ ਆਦਿ ਸ਼ਾਮਿਲ ਸਨ।
ਕੈਫ਼ੀ ਆਜ਼ਮੀ ਸਾਹਿਬ ਦਾ ਇੱਕ ਸ਼ੇਅਰ ਸੀ:
ਵੋ ਤੇਗ ਮਿਲ ਗਈ ਜਿਸ ਸੇ  ਹੂਆ ਥਾ ਕਤਲ ਮੇਰਾ
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ!
ਪਰ ਰੈਫਰੈਂਸ ਲਾਇਬ੍ਰੇਰੀ ਦੇ ਨਾਲ ਆਖਿਰ ਕੀ ਕੀ ਹੋਇਆ ਇਸ ਬਾਰੇ ਖੋਜ ਪੜਤਾਲ ਕਰਨ ਲੱਗੀ ਹੋਈ ਇਸ ਟੀਮ ਨੇ ਭਾਵੇਂ ਉਹਨਾਂ ਹੱਥਾਂ ਦੇ ਨਿਸ਼ਾਨ ਵੀ ਲੱਭ ਲਏ ਹੋਣੇ ਹਨ ਜਿਹਨਾਂ ਨੇ ਇਸ ਨਾਜ਼ੁਕ ਅਤੇ ਦਰਦਭਰੀ ਮੌਕਿਆਂ ਦਾ ਪੂਰਾ ਫਾਇਦਾ ਉਠਾਇਆ ਪਰ ਫਿਰ ਵੀ ਇਸ ਕਾਫ਼ਿਲੇ ਨੇ ਆਪਣੇ ਮੂੰਹੋਂ ਕਿਸੇ ਤੇ ਦੋਸ਼ ਨਹੀਂ ਲਾਇਆ ਨਾ ਹੀ ਲਾਉਣਾ ਹੈ। ਇਸ ਟੀਮ ਨੇ ਸਭ ਕੁਝ ਬੜੇ ਹੀ ਸਬੂਤਾਂ ਨਾਲ ਸਭਨਾਂ ਦੇ ਸਾਹਮਣੇ ਲਿਆ ਕੇ ਰੱਖਣਾ ਹੈ। ਇਸ ਮਕਸਦ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਉਣ ਦੀਆਂ ਵੀ ਤਿਆਰੀਆਂ ਹਨ ਜਿਹੜੀ ਨਿਸਚਿਤ ਸਮੇਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਲਿਆਵੇਗੀ। ਜਿਸ ਤਰ੍ਹਾਂ ਫੌਰੈਂਸਿਕ ਸਾਇੰਸ ਦੇ ਮਾਹਰ ਲੋਕ ਸਭ ਕੁਝ ਲੱਭ ਲਿਆਉਂਦੇ ਹਨ  ਮਾਹਿਰਾਂ ਦੀਆਂ ਸੇਵਾਵਾਂ ਇਹ ਟੀਮ ਵੀ ਲਵੇਗੀ। 

Friday, December 18, 2020

ਅਜੋਕਾ ਕਿਸਾਨੀ ਸੰਘਰਸ਼: ਦਸ਼ਾ ਤੇ ਦਿਸ਼ਾ ਬਾਰੇ ਵਿਸ਼ੇਸ਼ ਸੈਮੀਨਾਰ

ਫੈਡਰਲਿਜ਼ਮ ਦੀ ਪ੍ਰਸੰਗਿਕਤਾ ਵੀ ਉਭਰੀ ਚੰਡੀਗੜ੍ਹ ਵਾਲੇ ਸੈਮੀਨਾਰ ਵਿੱਚ


ਚੰਡੀਗੜ੍ਹ
: 18 ਦਸੰਬਰ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::

ਕਿਸਾਨੀ ਦੇ ਅੰਦੋਲਨ ਨੂੰ ਲੈ ਕੇ ਹਰ ਕੋਈ ਚਿੰਤਿਤ ਵੀ ਹੈ ਅਤੇ ਸਰਗਰਮ। ਹਰ ਪਾਸੇ, ਹਰ ਖੇਤਰ ਵਿੱਚ ਕੁਝ ਨਾ ਕੁਝ ਹੋ ਰਿਹਾ ਹੈ। ਕਿਧਰੇ ਧਰਨਾ, ਕਿਧਰੇ ਮੁਜ਼ਾਹਰਾ, ਕਿਧਰੇ ਸੈਮੀਨਾਰ ਤੇ ਕਿਧਰੇ ਕੁਝ ਹੋਰ। ਚੰਡੀਗੜ੍ਹ ਵਾਲਾ ਸੈਮੀਨਾਰ ਵੀ ਇਸੇ ਸਿਲਸਿਲੇ ਦੀ ਹੀ ਕੜੀ ਸੀ। ਇਸ ਸੈਮੀਨਾਰ ਵਿੱਚ ਬੌਧਿਕ ਵਿਚਾਰਾਂ ਖੂਹ ਕੇ ਸਾਹਮਣੇ ਆਈਆਂ। ਸਿਰਫ ਵਰਤਮਾਨ ਨੂੰ ਹੀ ਨਹੀਂ ਅਤੀਤ ਨੂੰ ਵੀ ਪੂਰੀ ਤਰ੍ਹਾਂ ਘੋਖਿਆ ਗਿਆ। ਖੇਤੀ ਕਾਨੂੰਨਾਂ ਤੋਂ ਪੈਦਾ ਹੋਈ ਸਥਿਤੀ ਬਾਰੇ ਡੂੰਘਾ ਵਿਸ਼ਲੇਸ਼ਣ ਵੀ ਸੀ ਇਹ ਸੈਮੀਨਾਰ।

ਅੱਜ ਸੰਵੇਦਨਾ, ਵਲੋਂ ਭਾਈ ਸੰਤੋਖ ਸਿੰਘ ਹਾਲ ਵਿਖੇ 'ਅਜੋਕਾ ਕਿਸਾਨੀ ਸੰਘਰਸ਼: ਦਸ਼ਾ ਤੇ ਦਿਸ਼ਾ' ਵਿਸ਼ੇ ਉਤੇ ਵਿਚਾਰ ਚਰਚਾ ਦਾ ਅਰੰਭ ਕਰਦੇ ਡਾ. ਹਰੀਸ਼ ਪੁਰੀ ਨੇ ਕਿਹਾ ਕਿ ਤਿੰਨੇ ਖੇਤੀ ਕਨੂੰਨਾਂ ਨੂੰ 1991ਦੀ ਸਰਕਾਰ ਵੇਲੇ ਦੀਆਂ ਨੀਤੀਆਂ ਵਿਚੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਦੀਆਂ ਹੋਰ ਪਰਤਾਂ ਨੂੰ ਉਘਾੜਦਿਆਂ ਇਸਦੇ ਸ਼ਾਂਤ ਮਈ ਅਤੇ ਏਕਤਾ ਪੱਖੀ ਸੁਭਾਅ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।
ਡਾ. ਪਿਆਰਾ ਲਾਲ ਗਰਗ ਨੇ ਇਸ ਸੰਘਰਸ਼ ਤੋਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਦੂਰੀ ਸਿਰਜੇ ਜਾਣ ਦੇ ਫੈਸਲੇ ਨੂੰ ਹਾਂ ਪੱਖੀ ਨਜ਼ਰੀਆ ਕਿਹਾ। ਸਿਆਸੀ ਪਾਰਟੀਆਂ ਤੋਂ ਦੂਰੀ ਬਾਰੇ ਸ਼ਾਇਦ ਪਹਿਲੀ ਵਾਰ ਖੁੱਲ੍ਹ ਕੇ ਵਿਚਾਰਾਂ ਹੋਈਆਂ ਅਤੇ ਇਸਦਾ ਸਮਰਥਨ ਵੀ ਹੁੰਦਾ ਵੀ ਮਹਿਸੂਸ ਹੋਇਆ।
ਪੱਤਰਕਾਰ ਹਮੀਰ ਸਿੰਘ ਨੇ ਇਸ ਸੰਘਰਸ਼ ਰਾਹੀਂ ਉਠੇ ਫੈਡਰਲਿਜ਼ਮ ਦੇ ਸੁਆਲਾਂ ਦੀ ਪ੍ਰਸੰਗਿਕਤਾ ਨੂੰ ਉਭਾਰਿਆ। ਸਾਥੀ ਕਮਲਜੀਤ ਨੇ ਕਿਸਾਨੀ ਸੰਘਰਸ਼ ਦੀ ਲੀਡਰਸ਼ਿਪ ਦੀ ਜਥੇਬੰਦਕ ਸਾਂਝ ਨੂੰ ਸਪਸ਼ਟ ਕੀਤਾ। ਡਾ.ਮਨਜੀਤ ਸਿੰਘ ਨੇ ਪੰਜਾਬੀ ਕਿਸਾਨਾਂ ਦੀ ਪਹਿਲ, ਸਿਦਕ ਅਤੇ ਲੜਾਕੂ ਵਿਰਸੇ ਉਤੇ ਰੌਸ਼ਨੀ ਪਾਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ.ਰਾਬਿੰਦਰ ਨਾਥ ਸ਼ਰਮਾ, ਸ਼੍ਰੀ ਖੁਸ਼ਹਾਲ ਸਿੰਘ ਨਾਗਾ ਅਤੇ ਸ਼੍ਰੀ ਦਰਬਾਰਾ ਸਿੰਘ ਚਹਿਲ ਸ਼ਾਮਲ ਸਨ। ਫੈਡਰਲਿਜ਼ਮ ਦੇ ਸੁਆਲਾਂ ਦੀ ਪ੍ਰਸੰਗਿਕਤਾ ਅਸਲ ਵਿੱਚ ਮੁੱਖ ਮੁੱਦਾ ਬਣਾ ਰਹੀ ਪ੍ਰਤੀਤ ਹੁੰਦੀ ਹੈ ਅਤੇ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਚਾਰਾਂ ਹੋਣ ਦੀ ਉਮੀਦ ਹੈ।
ਇਸ ਸੈਮੀਨਾਰ ਵਿੱਚ ਉਪਰੋਕਤ ਤੋਂ ਇਲਾਵਾ ਕਰਮ ਸਿੰਘ ਵਕੀਲ, ਡਾ. ਗੁਰਮੇਲ ਸਿੰਘ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਸੰਜੀਵਨ ਸਿੰਘ, ਪ੍ਰੀਤਮ ਸਿੰਘ ਹੁੰਦਲ, ਸ. ਕ ਖੋਸਲਾ, ਰਮਿੰਦਰਪਾਲ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸ਼ਰਮਾ, ਸੱਜਣ ਸਿੰਘ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਮੀਤ, ਬਲਕਾਰ ਸਿਧੂ, ਡਾ. ਅਵਤਾਰ ਪਤੰਗ, ਤਰਲੋਚਨ ਸਿੰਘ, ਦਿਲਬਾਗ ਸਿੰਘ, ਜਸ਼ਨ ਕੌਰ, ਨਵਜੀਤ ਕੌਰ, ਬਲਵਿੰਦਰ ਸਿੰਘ, ਪੁਨੀਤ ਅਤੇ ਕੰਵਲਨੈਨ ਸਿੰਘ ਸੇਖੋਂ ਸਮੇਤ 70 ਨੇੜੇ ਸਾਹਿਤਕਾਰ, ਵਕੀਲ ਤੇ ਬੁਧੀਜੀਵੀ ਸ਼ਾਮਲ ਹੋਏ। ਧੰਨਵਾਦ ਮਤਾ ਦੇਵੀ ਦਿਆਲ ਸ਼ਰਮਾ ਨੇ ਪੇਸ਼ ਕੀਤਾ। ਮੰਚ ਸੰਚਾਲਨ ਡਾ. ਲਾਭ ਸਿੰਘ ਖੀਵਾ ਨੇ ਬਾਖੂਬੀ ਨਿਭਾਇਆ।

Sunday, October 13, 2019

ਭੈਣੀ ਸਾਹਿਬ ਤੋਂ ਉੱਠੀ ਪੰਜਾਬੀ ਦੇ ਹੱਕ ਵਿੱਚ ਬੁਲੰਦ ਆਵਾਜ਼

ਸੈਮੀਨਾਰ ਵਿੱਚ ਪੁੱਜੀਆਂ ਕਈ ਸੰਸਥਾਵਾਂ ਅਤੇ ਸ਼ਖਸੀਅਤਾਂ
ਸ੍ਰੀ ਭੈਣੀ ਸਾਹਿਬ (ਦੋਰਾਹਾ): 13 ਅਕਤੂਬਰ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ): 
ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਜਾਰੀ ਹਨ। ਸੰਕਟ ਡੂੰਘਾ ਹੋ ਰਿਹਾ ਹੈ। ਪੰਜਾਬੀ ਦੇ ਵਿਰੋਧੀ ਭਾਵੇਂ ਦੋ ਸਾਲਾਂ ਤੱਕ ਪੰਜਾਬੀ ਨੂੰ ਮੁਕਾਉਣ ਦੀਆਂ ਧਮਕੀਆਂ ਵੀ ਦੇ ਚੁੱਕੇ ਹਨ ਅਤੇ ਆਪਣੇ ਖਾਸੇ ਮੁਤਾਬਿਕ ਮੁਆਫੀਆਂ ਵੀ ਮੰਗ ਚੁੱਕੇ ਹਨ ਪਰ ਹਕੀਕਤ ਇਹੀ ਹੈ ਕਿ ਦੇਸ਼ ਤੇ ਭਾਰੂ ਸਿਆਸਤ ਨੇ ਬਹੁਤ ਖੂਬਸੂਰਤ ਭਾਸ਼ਾ ਹਿੰਦੀ ਨੂੰ ਆਪਣਾ ਹਥਿਆਰ ਬਣਾ ਕੇ ਆਪਣਾ ਸਿਆਸੀ ਏਜੰਡਾ ਲਾਗੂ ਕਰਨ ਦਾ ਤਹਈਆ ਕੀਤਾ ਹੋਇਆ ਹੈ। ਇਸ ਸਾਜ਼ਿਸ਼ੀ ਏਜੰਡੇ ਨੂੰ ਨੰਗਾ ਕੀਤਾ ਗਿਆ ਸ੍ਰੀ ਭੈਣੀ ਸਾਹਿਬ ਵਿਖੇ ਹੋਏ ਸੈਮੀਨਾਰ ਵਿੱਚ। ਏਥੇ ਪੁੱਜੇ ਬੁਲਾਰਿਆਂ ਨੇ ਆਪੋ ਆਪਣੇ ਅੰਦਾਜ਼ ਅਤੇ ਨਰਮ/ਗਰਮ ਸੁਰ ਵਿੱਚ ਇਹਨਾਂ ਸਾਜ਼ਿਸ਼ੀ ਚੁਣੌਤੀਆਂ ਨੂੰ ਕਬੂਲ ਕਰਦਿਆਂ ਇਹਨਾਂ ਦਾ ਸਾਹਮਣਾ ਕਰਨ ਦਾ ਐਲਾਨ ਵੀ ਕੀਤਾ। ਇਸ ਸੁਰ ਨੂੰ ਬੁਲੰਦ ਆਵਾਜ਼ ਦੇਣ ਵਿੱਚ ਮੋਹਰੀ ਰਹੇ ਰੋਜ਼ਾਨਾ ਅਜੀਤ ਅਖਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ। ਸ਼੍ਰੀ ਮਾਣਕ ਨੇ ਆਪਣੀ ਗੂੰਜਵੀਂ ਆਵਾਜ਼ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 80 ਫੀਸਦੀ ਤੋਂ ਵੱਧ ਹਿੱਸਾ ਸਾਡਾ ਪੰਜਾਬੀਆਂ ਦਾ ਹੈ। ਸਿੱਖਾਂ ਦਾ ਹੈ। ਹੁਣ ਜੇ ਦੇਸ਼ ਦੇ ਰੂਪ ਸਰੂਪ ਦੀ ਗੱਲ ਉੱਠੀ ਹੈ ਤਾਂ ਉਸ ਵਿੱਚ ਵੀ ਸਾਡਾ 80 ਫੀਸਦੀ ਵਾਲਿਆਂ ਦਾ ਹੀ ਹੱਕ ਬਣਦਾ ਹੈ ਅਤੇ ਏਥੇ ਵੀ ਸਾਡੀ ਮਰਜ਼ੀ ਹੀ ਚੱਲੇਗੀ। ਉਹਨਾਂ ਆਪਣਾ ਸੰਖੇਪ ਭਾਸ਼ਣ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਨਾਲ ਪੂਰਾ ਕੀਤਾ। ਉਹਨਾਂ ਆਪਣੇ ਦਿਲ ਹਲੂਣਵੇਂ ਭਾਸ਼ਣ ਵਿੱਚ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਨਾਲ ਨਾਲ ਸ੍ਰੀ ਭੈਣੀ ਸਾਹਿਬ ਦਰਬਾਰ ਨੂੰ ਵੀ ਬੇਨਤੀ ਕੀਤੀ ਕਿ ਜਿਵੇਂ ਅਤੀਤ ਵਿੱਚ ਇਸ ਧਰਤੀ ਤੋਂ ਲਹਿਰਾਂ ਉੱਠਦਿਆਂ ਰਹੀਆਂ ਹਨ ਉਸੇ ਤਰਾਂ ਹੁਣ ਵੀ ਇਸ ਧਰਤੀ ਤੋਂ ਪੰਜਾਬੀ ਦੇ ਹੱਕ ਵਿੱਚ ਲਹਿਰ ਸ਼ੁਰੂ ਕਰਨ ਦੀ ਤਿੱਖੀ ਲੋੜ ਹੈ। 
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਹੁਰਾਂ ਯਾਦ ਦੁਆਉਂਦਿਆਂ ਕਿਹਾ ਕਿ ਲਛਮਣ ਸਿੰਘ ਗਿੱਲ ਦੀ ਸਰਕਾਰ ਭਾਵੇਂ ਛੇ ਮਹੀਨੇ ਹੀ ਚੱਲੀ ਪਰ ਉਸ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾ ਦਿੱਤਾ। ਜਿਹਨਾਂ ਦੀਆਂ ਸਰਕਾਰਾਂ ਵੀਹ ਵੀਹ ਸਾਲ ਚੱਲੀਆਂ ਉਹਨਾਂ ਨੇ ਪੰਜਾਬੀ ਲਈ ਕੁਝ ਵੀ ਨਹੀਂ ਕੀਤਾ। 
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭੈਣੀ ਸਾਹਿਬ ਵਿਖੇ ਸਤਿਗੁਰੂ ਹਰੀ ਸਿੰਘ ਦੀ ਦੂਸਰੀ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ 'ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਇਸ ਨੂੰ ਪੇਸ਼ ਵੰਗਾਰਾਂ' ਵਿਸ਼ੇ 'ਤੇ ਹੋਏ ਇਸ ਸੈਮੀਨਾਰ ਵਿੱਚ ਪੰਜਾਬੀ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦੀ ਗੱਲ ਬੜੇ ਭਖਵੇਂ ਮੁੱਦੇ ਵੱਜੋਂ ਸਾਹਮਣੇ ਆਈ। ਦੇਸ਼ ਨੂੰ ਇੱਕੋ ਏਜੰਡੇ ਵਿੱਚ ਲਿਆਉਣ ਵਾਲੀਆਂ ਧਿਰਾਂ ਵੱਲ ਵੀ ਸਪਸ਼ਟ ਇਸ਼ਾਰੇ ਹੋਏ। ਇਹ ਸੈਮੀਨਾਰ ਨਾਮਧਾਰੀ ਸੰਪਰਦਾ ਦੇ ਮੁਖੀ ਉਦੇ ਸਿੰਘ ਦੀ ਹਾਜ਼ਰੀ 'ਚ ਵਿਸ਼ਵ ਨਾਮਧਾਰੀ ਸੰਗਤ ਵਲੋਂ ਕਰਵਾਇਆ ਗਿਆ। ਸੈਮੀਨਾਰ 'ਚ ਪੰਜਾਬੀ ਚਿੰਤਕਾਂ ਤੇ ਭਾਸ਼ਾ ਵਿਗਿਆਨੀਆਂ ਨੇ ਵਿਸ਼ਵ ਪੂੰਜੀਵਾਦ ਦੇ ਮਾਰੂ ਹਮਲੇ ਦੇ ਮੱਦੇਨਜ਼ਰ ਖੇਤਰੀ ਪਛਾਣ ਤੇ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੇ ਖ਼ਤਰੇ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੈਮੀਨਾਰ 'ਚ ਸਾਬਕਾ ਕੁਲਪਤੀ ਡਾ. ਜੋਗਿੰਦਰ ਸਿੰਘ ਪਵਾਰ, ਡਾ. ਸੁਖਦੇਵ ਸਿੰਘ, 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਡਾ. ਜੋਗਾ ਸਿੰਘ, ਡਾ. ਸਰਬਜੀਤ ਸਿੰਘ, ਦੇਸਰਾਜ ਕਾਲੀ, ਪ੍ਰੋ. ਗੋਪਾਲ ਸਿੰਘ ਬੁੱਟਰ, ਗੁਰਭਜਨ ਸਿੰਘ ਗਿੱਲ ਤੇ ਡਾ. ਹਰਸ਼ਿੰਦਰ ਕੌਰ, ਪ੍ਰੋ. ਅਨੂਪ ਵਿਰਕ ਆਦਿ ਨੇ ਵਿਚਾਰ ਪ੍ਰਗਟ ਕੀਤੇ। ਵਿਚਾਰ ਚਰਚਾ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਤੇ ਪਾਸ ਕੀਤੇ ਗਏ। ਕਾਨਫ਼ਰੰਸ 'ਚ ਕੇਂਦਰ ਸਰਕਾਰ ਪਾਸੋਂ ਇਸ ਦੇ ਵਿਕਾਸ ਤੇ ਪ੍ਰਫੁੱਲਤਾ ਸਬੰਧੀ ਮਤਿਆਂ 'ਚ 8ਵੀਂ ਸੂਚੀ 'ਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਸੰਘੀ ਸਰਕਾਰ ਦੀਆਂ ਰਾਜ ਭਾਸ਼ਾਵਾਂ ਐਲਾਨਣ, ਅਦਾਲਤਾਂ ਦਾ ਕੰਮਕਾਜ ਰਾਜ ਭਾਸ਼ਾ ਪੰਜਾਬੀ 'ਚ ਹੋਵੇ, ਭਾਰਤ ਸਰਕਾਰ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਲਈ ਵਿੱਤੀ ਤੇ ਹੋਰ ਲੋੜੀਂਦੀ ਹਰ ਪ੍ਰਕਾਰ ਦੀ ਸਹਾਇਤਾ ਦੇਵੇ, ਸੰਵਿਧਾਨ ਦੀਆਂ ਧਾਰਾਵਾਂ 347 ਅਤੇ 350-ਏ ਦਾ ਪਾਲਣ ਕਰਦਿਆਂ ਵੱਖ-ਵੱਖ ਰਾਜਾਂ 'ਚ ਵੱਸਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਤੇ ਮੁੱਢਲੀ ਸਿੱਖਿਆ ਮਾਤ ਭਾਸ਼ਾ 'ਚ ਹੋਵੇ। ਇਸ ਮੌਕੇ ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਨਾਮਧਾਰੀ ਸਮਾਜ ਦੇ ਆਗੂ  ਸੁਰਿੰਦਰ ਸਿੰਘ ਨਾਮਧਾਰੀ,ਸੂਬਾ ਹਰਭਜਨ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਝੱਲ, ਧਰਮ ਸਿੰਘ ਸਰਚਾਵਲਾ ਬੈਂਕਾਕ, ਪ੍ਰਿੰ: ਪਰੇਮ ਸਿੰਘ ਬਜਾਜ, ਪਰਮਜੀਤ ਸਿੰਘ ਧਾਲੀਵਾਲ ਰੀਟਾਇਰਡ ਉਪ ਮੁੱਖ ਇੰਜਨੀਅਰ ਬਿਜਲੀ ਬੋਰਡ ,ਸਾਹਿੱਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ, ਤਰਨ ਸਿੰਘ ਬੱਲ, ਜਤਿੰਦਰ ਹਾਂਸ ,ਡਾ: ਗੁਲਜ਼ਾਰ ਸਿੰਘ ਪੰਧੇਰ, ਕਰਮ ਸਿੰਘ ਵਕੀਲ, ਪ੍ਰੋ: ਸੁਰਜੀਤ ਜੱਜ, ਸੰਜੀਵਨ ਸਿੰਘ ਸੂਬਾ ਸੁਰਿੰਦਰ ਕੌਰ ਖਰਲ,ਦਲਜੀਤ ਸ਼ਾਹੀ,ਰਾਜਵੰਤ ਕੌਰ ਸੰਪਾਦਕ ਮਾਸਿਕ ਵਰਿਆਮ, ਸੁਰਿੰਦਰਦੀਪ ਕੌਰ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਕਾਰਤਿਕਾ ਸਿੰਘ, ਸੁਖਚਰਨਜੀਤ ਕੌਰ ਗਿੱਲ, ਡਾ: ਲਖਬੀਰ ਸਿੰਘ ਨਾਮਧਾਰੀ, ਰੈਕਟਰ ਕਥੂਰੀਆ, ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ, ਬਲਵਿੰਦਰ ਚਾਹਲ, ਅਮਰਜੀਤ ਸ਼ੇਰਪੁਰੀ, ਦੀਪ ਦਿਲਬਰ, ਭਗਵਾਨ ਢਿੱਲੋਂ, ਹਰਕੀਰਤ ਸਿੰਘ ਤੇ ਤਰਸੇਮ ਸਿੰਘ ਨਾਮਧਾਰੀ ਹਾਜ਼ਰ ਸਨ। 
ਡਾ: ਸਰਬਜੀਤ ਸਿੰਘ ਪ੍ਰੋਫੈਸਰ ਪੰਜਾਬੀ,ਪੰਜਾਬ ਯੂਨੀਵਰਸਿਟੀ ਨੂੰ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਬੇਨਤੀ ਕੀਤੀ ਹੈ ਕਿ ਉਹ ਸਮੂਹ ਦਸਤਾਵੇਜ਼ ਲੱਭ ਲਭਾ ਕੇ ਸੰਪਾਦਿਤ ਕੀਤੇ ਜਾਣ ਜਿਹੜੇ ਇਸ ਵਿਸ਼ੇ ਨਾਲ ਸਬੰਧਤ ਹਨ। ਉਨ੍ਹਾਂ ਮੌਕੇ ਤੇ ਹੀ ਸਹਿਮਤੀ ਵੀ ਦੇ ਦਿੱਤੀ। 
ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਭ ਸੱਜਣ ਹੁਣ ਸਹਿਯੋਗ ਦੇ ਕੇ ਇਹ ਕਾਰਜ ਸੰਪੂਰਨ ਕਰਵਾਉ। ਤੁਹਾਡੀ ਲਾਇਬਰੇਰੀ, ਸੰਪਰਕ ਸੂਤਰ, ਜਾਣੂੰ ਬੰਦੇ ਜਾਂ ਸੰਸਥਾ ਕੋਲ ਇਹ ਦਸਤਾਵੇਜ਼((ਪੜ੍ਹੇ ਖੋਜ ਪੱਤਰ, ਮੁੱਖ ਭਾਸ਼ਨ ਜਾਂ ਵਿਚਾਰ ਚਰਚਾ ਸਬੰਧੀ ਕੋਈ ਲਿਖਤ)ਹੋਣ ਤਾਂ ਡਾ: ਸਰਬਜੀਤ ਸਿੰਘ ਨੂੰ ਫੋਟੋ ਕਾਪੀ ਕਰਵਾ ਕੇ ਜਾਂ ਮੂਲ ਰੂਪ ਵਿੱਚ ਸੌਂਪ ਕੇ ਧੰਨਵਾਦੀ ਬਣੋ। ਡਾ: ਸਰਬਜੀਤ ਸਿੰਘ ਦਾ ਸੰਪਰਕ ਨੰਬਰ +91 98155 74144 ਹੈ ਜੀ। ਪ੍ਰੋਫੈਸਰ ਗਿੱਲ ਹੁਰਾਂ ਨੇ ਯਕੀਨ ਦੁਆਇਆ ਹੈ ਕਿ ਇਸ ਦਸਤਾਵੇਜ਼ ਨੂੰ ਪ੍ਰਕਸ਼ਿਤ ਕਰਨ ਦੀ ਜ਼ਿੰਮੇਵਾਰੀ ਮੈਂ ਆਪਣੇ ਸਨੇਹੀਆਂ ਦੇ ਸਹਿਯੋਗ ਨਾਲ ਨਿਭਾਵਾਂਗਾ। 
ਅਖੀਰ ਵਿੱਚ ਮਤੇ ਵੀ ਪੜ੍ਹੇ ਗਏ ਜਿਹਨਾਂ ਨੂੰ ਹਾਲ ਵਿੱਚ ਮੌਜੂਦ ਸਮੂਹ ਸਰੋਤਿਆਂ ਨੇ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ। ਸ: ਨਿਸ਼ਾਨ ਸਿੰਘ ਕਥਾਵਾਚਕ ਜੀ ਨੇ ਮਤੇ ਪੇਸ਼ ਕੀਤੇ ਜੋ ਸਰਬਸੰਮਤੀ ਨਾਲ ਪ੍ਰਵਾਨ ਹੋਏ। ਮਤਿਆਂ ਚ ਮੰਗ ਕੀਤੀ ਗਈ ਹੈ ਕਿ ਸੰਵਿਧਾਨ ਦੀ ਅਠਵੀਂ ਸੂਚੀ ਵਿੱਚ ਸ਼ਾਮਿਲ 22 ਭਾਸ਼ਾਵਾਂ ਨੂੰ ਕੌਮੀ ਰੁਤਬਾ ਦੇ ਕੇ ਵਿਕਾਸ ਦੇ ਬਰਾਬਰ ਮੌਕੇ ਦਿੱਤੇ ਜਾਣ, ਅਦਾਲਤਾਂ ਦਾ ਕੰਮ ਕਾਜ ਪੰਜਾਬੀ ਚ ਹੋਵੇ, ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ , ਵੱਖ ਵੱਖ ਰਾਜਾਂ ਦੀਆਂ ਭਾਸ਼ਾਈ ਘੱਟ ਗਿਣਤੀਆਂ ਨੂੰ ਉਸ ਰਾਜ ਦੀਆਂ ਸੇਵਾਵਾਂ ਦੇ ਇਮਤਿਹਾਨ ਤੇ ਸਿੱਖਿਆ ਪ੍ਰਾਪਤੀ ਲਈ  ਮਾਂ ਬੇਲੀ ਯਕੀਨੀ ਬਣਾਈ ਜਾਵੇ। ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ  ਪੰਜਾਬੀ ਬੇਲਣ ਤੇ ਪਾਬੰਦੀ ਨਾ ਲਾਈ ਜਾਵੇ। ਪੰਜਾਬੀ ਦੇ ਵਿਕਾਸ ਲਈ ਬਣਾਈਆਂ ਸੰਸਥਾਵਾਂ ਨੂੰ ਆਰਥਿਕ ਸੰਕਟ ਚੋਂ ਕੱਢਿਆ ਜਾਵੇ। 
ਮਹਿੰਦਰ ਸਿੰਘ ਸੇਖੋਂ:
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨਾਲ ਜੁੜੇ ਮਹਿੰਦਰ ਸਿੰਘ ਸੇਖੋਂ ਵੀ ਇਸ ਮੌਕੇ ਮੌਜੂਦ ਸਨ। ਉਹਨਾਂ ਸਮਾਗਮ ਦੇ ਅੰਤ ਵਿੱਚ ਬਾਹਰ ਜਾ ਕੇ ਕਿਹਾ ਕਿ ਇਸ ਸੈਮੀਨਾਰ ਵਿੱਚ ਮਸਲਿਆਂ ਬਾਰੇ ਤਾਂ ਵਿਸਥਾਰ ਨਾਲ ਗੱਲ ਹੋਈ ਪਰ ਇਹਨਾਂ ਦੇ ਹੱਲ ਬਾਰੇ ਕੋਈ ਚਰਚਾ ਨਹੀਂ ਹੋਈ। ਮੈਂ ਇਹ ਚਰਚਾ ਕਰਨੀ ਚਾਹੁੰਦੀ ਸਾਂ ਪਰ ਮੈਨੂੰ ਮੌਕਾ ਨਹੀਂ ਦਿੱਤਾ ਗਿਆ। 
ਕੁਲ ਮਿਲਾ ਕੇ ਇਸ ਹਸੈਮੀਆਂ ਲਾਹੇਵੰਦਾ ਰਿਹਾ। 

Sunday, August 18, 2019

AISF ਨੇ ਕਰਾਇਆ ਨਵੀਂ ਸਿੱਖਿਆ ਨੀਤੀ ਬਾਰੇ ਸੈਮੀਨਾਰ

ਨਵੀਂ ਸਿੱਖਿਆ ਨੀਤੀ ਦੀਆਂ ਚਾਲਾਂ ਅਤੇ ਖਤਰਿਆਂ ਬਾਰੇ ਕੀਤਾ ਸਾਵਧਾਨ 
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਸੈਮੀਨਾਰ ਦੌਰਾਨ ਉਭਰੇ ਕਈ ਮੁੱਦੇ
ਲੁਧਿਆਣਾ: 18 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::  
ਖੱਬੇਪੱਖੀ ਵਿਚਾਰਾਂ ਨੂੰ ਪਰਣਾਈ  ਹੋਈ ਖਾੜਕੂ ਘੋਲਾਂ ਦੇ ਅਮੀਰ ਵਿਰਸੇ ਵਾਲੀ ਵਿਦਿਆਰਥੀ ਜੱਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਇੱਕ ਵਾਰ ਫੇਰ ਸਰਗਰਮ ਹੈ। ਨਵੀਂ ਸਿੱਖਿਆ ਨੀਤੀ ਦੇ ਬਹਾਨੇ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਬੇਨਕਾਬ ਕਰਨ ਲਈ ਏ ਆਈ ਐਸ ਐਫ ਹਰ ਸਕੂਲ, ਕਾਲਜ ਅਤੇ ਵਿਦਿਆਰਥੀ ਤੱਕ ਪਹੁੰਚ ਕਰ ਰਹੀ ਹੈ। ਇਸਦੇ ਨਾਲ ਹੀ ਇਸ ਦਾ ਲੜਕੀਆਂ ਵਾਲਾ ਵਿੰਗ ਵੀ ਪੂਰੀ ਤਰਾਂ ਸਰਗਰਮ ਹੈ ਤਾਂ ਜੋ ਲੜਕੀਆਂ ਤੱਕ ਵੀ ਤੇਜ਼ੀ ਨਾਲ ਪਹੁੰਚ ਕੀਤੀ ਜਾ ਸਕੇ। ਆਪਣੀ ਇਸ ਮੁਹਿੰਮ ਅਧੀਨ ਹੀ ਏ ਆਈ ਐਸ ਐਫ ਨੇ ਇੱਕ ਵਿਸ਼ੇਸ਼ ਸੈਮੀਨਾਰ ਵੀ ਕੀਤਾ ਜਿਸ ਵਿੱਚ ਕਈ ਮੁੱਦੇ ਉਭਰ ਕੇ ਸਾਹਮਣੇ ਆਏ। ਇਸ ਸੈਮੀਨਾਰ ਵਿੱਚ ਕੇਂਦਰੀ ਬਿੰਦੂ ਸੀ  ਏ ਆਈ ਐਸ ਐਫ ਦੀ ਨੈਸ਼ਨਲ ਗਰਲਜ਼ ਕਨਵੀਨਰ ਕਰਮਵੀਰ ਬੱਧਨੀ। 
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐਸ ਐਫ) ਦਾ ਸੈਮੀਨਾਰ ਹੋਇਆ। ਜਿਸ ਵਿਚ ਫੈਡਰੇਸ਼ਨ ਵੱਲੋਂ ਨਵੀਂ ਸਿੱਖਿਆਂ-ਨੀਤੀ ‘ਸੰਭਾਵਨਾਵਾਂ ਅਤੇ ਚੁਣੋਤੀਆਂ’ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ। ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਪ੍ਰੋਫੈਸਰ ਤਰਸੇਮ ਬਾਹੀਆ (ਸਾਬਕਾ ਪਰਧਾਨ ਕਾਲਜ ਟੀਚਰ ਯੂਨੀਅਨ ਅਤੇ ਪਿ੍ਰੰਸੀਪਲ ਰਿਟਾਇਰਡ), ਕਰਮਵੀਰ ਬੱਧਨੀ (ਏ ਆਈ ਐਸ ਐਫ ਦੀ ਨੈਸ਼ਨਲ ਗਰਲਸ ਕਨਵੀਨਰ), ਡਾ. ਅਰੁਣ ਮਿੱਤਰਾ, ਕਾ. ਚਰਨ ਸਿੰਘ ਸਰਾਭਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸੈਮੀਨਾਰ ਵਿਚ ਪ੍ਰੋਫੈਸਰ ਤਰਸੇਮ ਬਾਹੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਵੀਂ ਸਿੱਖਿਆ ਨੀਤੀ ਬਾਰੇ ਦੱਸਿਆ। ਉਨ੍ਹਾਂ ਨੇ ਪੁਰਾਣੀ ਸਿੱਖਿਆ ਨੀਤੀ ਅਤੇ ਨਵੀਂ ਸਿੱਖਿਆ ਨੀਤੀ ਦੇ ਵਿਚਕਾਰ ਅੰਤਰ ਬਾਰੇ ਵੀ ਦੱਸਿਆ। ਉਨ੍ਹਾਂ ਨੇ ਵਿਚਾਰ-ਚਰਚਾ ਵਿਚ ਗੱਲ ਕਰਦੇ ਹੋਏ ਦੱਸਿਆ ਕਿ ਇਸ ਨਵੀਂ ਸਿੱਖਿਆ ਨੀਤੀ ਵਿਚ ਨਿੱਜੀਕਰਨ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਵਿਚ ਸਾਰੇ ਸਕੂਲਾਂ ਦੀ ਗੱਲ ਕਰੀਏ ਤਾਂ 80 ਪ੍ਰਤੀਸ਼ਤ ਗਰੀਬ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਕਾ. ਚਰਨ ਸਿੰਘ ਸਰਾਭਾ ਨੇ ਵੀ ਇਸ ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਸਿੱਖਿਆ ਦਾ ਵਪਾਰੀਕਰਨ ਵਧਦਾ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਕੋਮਨ ਐਜੂਕੇਸ਼ਨ ਸਿਸਟਮ ਦੇ ਵਿਰੁੱਧ ਹੈ। ਡਾ. ਅਰੁਣ ਮਿੱਤਰਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਿੰਦੁਸਤਾਨ ਵਿਚ ਲਗਭਗ 40 ਹਜ਼ਾਰ ਕਾਲਜ ਹਨ ਤੇ 900 ਯੂਨੀਵਰਸਿਟੀਆਂ ਹਨ ਪਰ ਨਵੀਂ ਸਿੱਖਿਆ ਨੀਤੀ ਵਿਚ ਸਿਰਫ 12 ਹਜ਼ਾਰ ਕਾਲਜ ਹੀ ਰੱਖਣ ਵੱਲ ਜ਼ੋਰ ਦਿੱਤਾ ਗਿਆ ਹੈ। ਕਰਮਵੀਰ ਬੱਧਨੀ ਨੇ ਨਵੀਂ ਸਿੱਖਿਆ ਨੀਤੀ ਲਈ ਬਣਾਏ 484 ਸਫੇ ਦੇ ਦਸਤਾਵੇਜ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਆਲ ਇੰਡੀਆ ਸਟੂਡੈਂਟ ਸਫੈਡਰੇਸ਼ਨ ਦੀਆਂ ਅਗਲੀਆਂ ਸਰਗਰਮੀਆਂ ਬਾਰੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਲੁਧਿਆਣਾ ਦੇ ਕਨਵੀਨਰ ਦੀਪਕ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਸੈਮੀਨਾਰ ਵਿਚ ਮੁੱਖ ਤੌਰ ਤੇ ਰਾਜੀਵ ਕੁਮਾਰ (ਬਲਾਕ ਪ੍ਰੈਜੀਡੈਂਟ ਮਾਛੀਵਾੜਾ ਸਾਹਿਬ), ਭਾਵਿਸ਼ ਮਹਤੋ, ਸੌਰਵ ਯਾਦਵ (ਕੈਸ਼ੀਅਰ), ਰੋਮਨ, ਵਿਸ਼ਨੂ, ਮਨਦੀਪ ਸਿੰਘ, ਜੋਤੀ ਕੁਮਾਰ, ਮਾਧੁਰੀ ਕੁਮਾਰੀ ਅਤੇ ਅਨੇਕਾਂ ਹੋਰ ਮੈਂਬਰ ਸ਼ਾਮਿਲ ਹੋਏ। ਹੁਣ ਦੇਖਣਾ ਹੈ ਕਿ ਮੌਜੂਦਾ ਟੀਮ ਏ ਆਈ ਐਸ ਐਫ ਦੀਆਂ ਪੁਰਾਣੀਆਂ ਬੁਲੰਦੀਆਂ ਵੱਲ ਕਿੰਨੀ ਜਲਦੀ ਲਿਜਾਣ ਵਿੱਚ ਸਫਲ ਹੁੰਦੀ ਹੈ। 

Tuesday, July 09, 2019

ਰੋਟਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕਰਨ ਸਬੰਧੀ ਟ੍ਰੇਨਿੰਗ ਦਾ ਆਯੋਜਨ

Jul 9, 2019, 6:22 PM
ਸਿਵਲ ਹਸਪਤਾਲ ਲੁਧਿਆਣਾ ਵਿਖੇ ਹੋਇਆ ਵਿਸ਼ੇਸ਼ ਪ੍ਰੋਗਰਾਮ 

ਲੁਧਿਆਣਾ: 09 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::


ਸਿਵਲ ਹਸਪਤਾਲ ਲੁਧਿਆਣਾ ਵਿਖੇ ਰੋਟਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕਰਨ ਸਬੰਧੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਸਮੇਂ ਡਾ.ਰਜਿੰਦਰ ਗੁਲਾਟੀ, ਡਾ.ਪੁਨੀਤ ਜੁਨੇਜਾ ਅਤੇ WHO ਦੇ ਡਾ. ਗਗਨ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਟ੍ਰੇਨਿੰਗ ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ.ਕਿਰਨ ਆਹਲੂਵਾਲੀਆ ਡੀ.ਆਈ.ਓ. ਦੀ ਦੇਖ ਰੇਖ ਅਧੀਨ ਕੀਤੀ ਗਈ। ਸਿਵਲ ਹਸਪਤਾਲ ਲੁਧਿਆਣਾ ਦੇ ਐਸ.ਐਮ.ਓ. ਡਾ.ਅਵਿਨਾ਼ਸ ਜਿੰਦਲ ਵੀ ਵਿਸ਼ੇੇਸ਼ ਤੌਰ 'ਤੇ ਹਾਜਰ ਸਨ। ਆਪਣੇ ਸੰਬੋਧਨ ਵਿੱਚ ਡਾ.ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਟੀਕਾਕਰਣ ਹਰ ਲਾਭਪਾਤਰੀ ਲਈ ਅਤੀ ਜ਼ਰੂਰੀ ਹੈ। ਜਿਸ ਨਾਲ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਸਿਹਤ ਸੁਰੱਖਿਅਤ ਰਹਿੰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਇਹ ਟੀਕਾਕਰਣ ਕਰਾਉਣਾ ਅਤਿ ਜ਼ਰੂਰੀ ਹੈ। ਡੀ.ਆਈ.ਓ. ਡਾ.ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਰੋਟਾ ਵਾਈਰਸ ਵੈਕਸੀਨ ਜਲਦ ਹੀ ਰੂਟੀਨ ਟੀਕਾਕਰਣ ਦਾ ਹਿੱਸਾ ਬਨਣ ਜਾ ਰਹੀ ਹੈ। ਜਿਸ ਨਾਲ ਬੱਚਿਆਂ ਵਿੱਚ ਇਸ ਵਾਈਰਸ ਕਾਰਨ ਹੋਣ ਵਾਲੇ ਡਾਇਰੀਆ (ਟੱਟੀਆਂ) ਨੂੰ ਰੋਕਿਆ ਜਾ ਸਕੇਗਾ। ਡਾ.ਗੁਲਾਟੀ, ਡਾ.ਜੁਨੇਜਾ ਅਤੇ ਡਾ.ਗਗਨ ਨੇ ਦੱਸਿਆ ਕਿ ਰੂਟੀਨ ਟੀਕਾਕਰਨ ਨਾਲ 6, 10, 14 ਹਫ਼ਤੇ ਦੇ ਹਰ ਬੱਚੇ ਨੂੰ ਇਸ ਵੈਕਸੀਨ ਦੀਆਂ 5 ਬੂੰਦਾਂ ਦਿੱਤੀਆ ਜਾਣੀਆਂ ਹਨ। ਜਿਸ ਨਾਲ ਬੱਚਿਆਂ ਨੂੰ ਪੇਚਸ ਤੋਂ ਸੁਰੱਖਿਅਤ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਬਿਲਕੁੱਲ ਸੁਰੱਖਿਅਤ ਹੈ ਅਤੇ ਜਦੋਂ ਵੀ ਇਹ ਵੈਕਸੀਨ ਸੁਰੂ ਹੁੰਦੀ ਹੈ ਤਾਂ ਸਾਨੂੰ ਹਰ ਮਾਪੇ ਨੂੰ ਇਸ ਬਾਰੇ ਜਾਣਕਾਰੀ ਦੇਣੀ ਬਣਦੀ ਹੈ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਹਰ ਨਵੇਂ ਬੱਚੇ ਦੇ ਜਦੋਂ ਵੀ ਰੂਟੀਨ ਵੈਕਸੀਨ ਲੱਗਣੀ ਹੈ ਉਦੋਂ ਹੀ ਇਹ ਵੈਕਸੀਨ ਜ਼ਰੂਰ ਦਿੱਤੀ ਜਾਵੇ ਤਾਂ ਕਿ ਬੱਚਿਆਂ ਵਿੱਚ ਵਾਈਰਸ ਤੋਂ ਹੋਣ ਵਾਲੀ ਬਿਮਾਰੀ ਨੂੰ ਰੋਕਿਆ ਜਾ ਸਕੇ।

ਇਸ ਟ੍ਰੇਨਿੰਗ ਵਿੱਚ ਸਮੂਹ ਐਸ.ਐਮ.ਓ., ਨੋਡਲ ਅਫਸਰ, ਏ.ਐਨ.ਐਮ, ਐਲ.ਐਚ.ਵੀ. ਤੋ਼ ਇਲਾਵਾ  ਆਂਗਨਵਾੜੀ ਸਬੰਧਤ ਸੀਨੀਅਰ ਮੈਡੀਕਲ ਸਟਾਫ ਅਤੇ ਵਰਕਰ ਵੀ ਹਾਜ਼ਰ ਸਨ।


Sunday, June 02, 2019

ਕਾਮਰੇਡ ਲੈਨਿਨ ਦਾ ਸ਼ੰਘਰਸਮਈ ਜੀਵਨ ਹੀ ਇਨਕਲਾਬੀਆਂ ਲਈ ਰਾਹ ਦਰਸਾਵਾ


Jun 2, 2019, 5:16 PM
ਲੈਨਿਨ ਨੇ ਹੀ ਸਾਨੂੰ ਪਾਰਟੀ ਉਸਾਰਨ ਵਾਲੀ ਜੁਗਤ ਦੱਸੀ-ਅੰਮ੍ਰਿਤ ਪਾਲ ਪੀਏਯੂ 
ਲੁਧਿਆਣਾ: 2 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਨੌਜਵਾਨ ਸਭਾ , ਭਾਈ ਰਣਧੀਰ ਸਿੰਘ ਨਗਰ( ਐਲ ਬਲਾਕ) ਲੁਧਿਆਣਾ ਵੱਲੋਂ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਹਾਲ ਸੁਨੇਤ ਵਿਖੇ “ ਮਹਾਨ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜੀਵਨ-ਗਾਥਾ “ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦੇ ਮੁੱਖ ਬੁਲਾਰੇ ਅੰਮ੍ਰਿਤਪਾਲ ਪੀਏਯੂ ਨੇ ਕਿਹਾ ਕਿ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜ਼ਿੰਦਗੀ ਅੱਜ ਵੀ ਇਨਕਲਾਬੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਕਿਉਂਕਿ ਉਸਦੀ ਜ਼ਿੰਦਗੀ ਸੰਸਾਰ ਇਨਕਲਾਬ ਨੂੰ ਅੱਗੇ ਵਧਾਉਣ , ਖ਼ਾਸ ਕਰਕੇ ਸੋਵੀਅਤ ਯੂਨੀਅਨ ਵਿੱਚ  ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਕਰਨ ਅਤੇ ਇਨਕਲਾਬੀ ਵਿਚਾਰਾਂ ਦਾ ਦੁਨੀਆਂ ਭਰ ਵਿੱਚ ਪ੍ਰਚਾਰ-ਪ੍ਰਸਾਰ ਦੀ ਦਾਸਤਾਨ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਿੱਥੇ ਲੈਨਿਨ ਨੇ ਮੁਲਕ ਪੱਧਰੀ ਪੇਸ਼ੇਵਰ ਕਮਿਉਨਿਸਟਾਂ ਦੀ ਪਾਰਟੀ ਉਸਾਰਨ ਦੀ ਜੁਗਤ ਤੇ ਦਾਅ-ਪੇਚ ਦੱਸੇ , ਉੱਥੇ ਸਮੇਂ ਸਮੇਂ ਸਿਰ ਬਦਲਵੀਆਂ ਹਾਲਤਾਂ ਦਾ ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਕੇ ਦਰੁਸਤ ਲੀਹ ਵੀ ਅਪਣਾਈ। ਮਾਰਕਸ ਦੀ ਬੁਨਿਆਦੀ ਵਿਆਖਿਆ ਤੇ ਟਿਕੇ ਖੁੱਲ੍ਹੇ ਮੁਕਾਬਲੇ ਵਾਲੇ ਪੂੰਜੀਵਾਦ ਨੂੰ ਇਜਾਰੇਦਾਰ ਪੂੰਜੀਵਾਦ , ਭਾਵ ਸਾਮਰਾਜਵਾਦ ਵਜੋਂ ਪ੍ਰੀਭਾਸ਼ਤ ਕਰਨ ਤੇ ਉਸ ਦੇ ਸਿਫਤੀ ਲੱਛਣਾਂ ਨੂੰ ਸੂਤਰਬੱਧ ਕਰਨ ਦਾ   ਕੰਮ ਵੀ ਲੈਨਿਨ ਦੇ ਹਿੱਸੇ ਆਇਆ, ਜਿਸ ਨਾਲ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਕਮਿਉਨਿਸਟ ਪਾਰਟੀਆਂ ਨੂੰ ਸਾਮਰਾਜ ਵਿਰੁੱਧ ਲੜਾਈ ਲੜਨ ‘ਚ ਠੀਕ ਅਤੇ ਨਵੀਂ ਸੇਧ ਦਿੱਤੀ।


                   ਕਾ: ਲੈਨਿਨ ਅੰਤਾਂ ਦੇ ਔਖੇ ਸਮਿਆਂ ‘ਚ ਵੀ ਸਰਗਰਮ ਰਿਹਾ, ਭਾਵੇਂ ਉਹ ਗ੍ਰਿਫ਼ਤਾਰੀ ਦਾ ਸਮਾਂ ਹੋਵੇ , ਭਾਵੇਂ ਜਲਾਵਤਨੀ ਤੇ ਗੰਭੀਰ ਬਿਮਾਰੀ ਦਾ ਸਮਾਂ ਹੋਵੇ। ਲੈਨਿਨ ਨੇ ਤਾਂ ਉਮਰ ਭਰ ਆਪਣੇ ਆਪ ਨੂੰ ਰੂਸ ਵਿੱਚ ਸਮਾਜਵਾਦੀ ਉਸਾਰੀ ਅਤੇ ਸੰਸਾਰ  ਇਨਕਲਾਬ ਨੂੰ ਸਮਰਪਿਤ ਕੀਤਾ।ਜਿੱਥੇ ਉਹਨਾਂ ਨੇ ਰੂਸ ਅੰਦਰ ਮੌਕਾਪ੍ਰਸਤੀ ਤੇ ਸੋਧਵਾਦ ਖ਼ਿਲਾਫ਼ ਲੜਾਈ ਲੜੀ , ਉੱਥੇ ਕੌਮਾਂਤਰੀ ਪੱਧਰ ਤੇ ਵੀ ਮਾਰਕਸਵਾਦ ਤੋਂ ਭਟਕਣ ਵਾਲਿਆਂ ਖ਼ਿਲਾਫ਼ ਵੀ ਬੇਕਿਰਕ ਜੱਦੋ-ਜਹਿਦ ਕੀਤੀ । ਲੈਨਿਨ ਨੇ  ਕਿਸੇ  ਸਮੇਂ  ਰੂਸ ਨੂੰ        “ ਕੌਮਾਂ ਦਾ ਜੇਲ੍ਹ “ ਕਹੇ ਜਾਣ ਵਾਲੇ ਦੇਸ਼ ਨੂੰ ਕੌਮਾਂ ਦੇ ਸਵਰਗ ਵਜੋਂ ਵਿਕਸਿਤ ਕੀਤਾ। ਇਕ ਵੀ ਮਿੰਟ ਵਿਹਲਾ ਨਾ ਬੈਠਣ ਵਾਲਾ ਲੈਨਿਨ ਅੰਤ ਗੰਭੀਰ ਬਿਮਾਰੀ ਦੀ ਹਾਲਤ ਵਿੱਚ 21 ਜਨਵਰੀ 1924 ਨੂੰ 54 ਸਾਲ ਦੀ ਉਮਰ ‘ਚ ਇਸ ਦੁਨੀਆਂ ਤੋਂ ਸਦੀਵੀ ਵਿਦਾਇਗੀ ਲੈ ਗਿਆ। ਪਰ ਉਸਦਾ ਦਰਸਾਇਆ ਰਾਹ ਅੱਜ ਵੀ ਕਮਿਉਨਿਸਟਾਂ ਦੀ ਰਾਤ ਰੁਸ਼ਨਾਉਂਦਾ ਹੈ।
      ਸੈਮੀਨਾਰ ਦੀ ਸਟੇਜ ਦੀ ਕਾਰਵਾਈ ਨਿਭਾਉਂਦਿਆਂ ਜਸਵੰਤ ਜੀਰਖ ਨੇ ਬਹੁਤ ਸਾਰੀਆਂ ਜੀਵੰਤ ਟਿੱਪਣੀਆਂ ਕੀਤੀਆਂ ਅਤੇ ਭਾਰਤ ਦੇ ਕਮਿਉਨਿਸਟਾਂ ਨੂੰ ਲੈਨਿਨ ਦੀ ਘਾਲਣਾ ਭਰੀ ਜੀਵਨੀ ਤੋਂ ਸੇਧ ਲੈਕੇ ਚੱਲਣ ਲਈ ਅਪੀਲ ਕੀਤੀ। ਸੁਆਲਾਂ ਜੁਆਬਾਂ ਦੇ ਦੌਰ ਵਿੱਚ ਸੁਰਜੀਤ ਦੌਧਰ, ਕੰਵਲਜੀਤ ਜਗਰਾਓਂ, ਕਸਤੂਰੀ ਲਾਲ, ਜਸਦੇਵ ਲਲਤੋਂ, ਰੁਪਿੰਦਰਪਾਲ ਜੰਡਿਆਲੀ, ਸੁਖਵਿੰਦਰ ਲੀਲ, ਰਾਕੇਸ ਆਜਾਦ ਨੇ ਭਾਗ ਲਿਆ ਜ਼ਿਹਨਾਂ ਦੇ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਹੋਰ ਸਪਸ਼ਟਤਾ ਨਾਲ ਆਪਣੇ ਵੱਲੋਂ ਕਹੀਆਂ ਗੱਲਾਂ ਦੀ ਪ੍ਰੋੜ੍ਹਤਾ ਕੀਤੀ। ਇਸ ਸਮੇਂ ਤਰਕਸ਼ੀਲ ਆਗੂ ਆਤਮਾ ਸਿੰਘ, ਮਾ ਸੁਰਜੀਤ ਸਿੰਘ, ਅਰੁਣ ਕੁਮਾਰ, ਅਜਮੇਰ ਦਾਖਾ, ਸਾਬਕਾ ਅਧਿਆਪਕ ਆਗੂ ਚਰਨ ਨੂਰਪੁਰਾ, ਡਾ ਮੋਹਨ ਸਿੰਘ,ਐਡਵੋਕੇਟ ਹਰਪ੍ਰੀਤ ਜੀਰਖ ਅਤੇ ਗੁਰਚਰਨ ਜੀਤ, ਕਾ. ਸੁਰਿੰਦਰ, ਕਰਤਾਰ ਸਿੰਘ ਸਮੇਤ ਕਈ ਜੱਥੇਬੰਦੀਆਂ ਦੇ ਕਾਰਕੁਨ ਔਰਤਾਂ ਸਮੇਤ ਹਾਜ਼ਰ ਸਨ।ਜਸਦੇਵ ਲਲਤੋਂ ਨੇ ਇਨਕਲਾਬੀ ਗੀਤ ਰਾਹੀਂ ਵੀ ਆਪਣੇ ਜਜਬਾਤ ਸਾਂਝੇ ਕੀਤੇ । ਨੌਜਵਾਨ ਸਭਾ ਦੇ ਪ੍ਰਧਾਨ ਰਾਕੇਸ ਆਜ਼ਾਦ ਨੇ ਅੰਤ ਵਿੱਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਸਭ ਦਾ ਧੰਨਵਾਦ ਕੀਤਾ।
ਇਹਨਾਂ ਸੈਮੀਨਾਰਾਂ ਨਾਲ ਜੁੜਨ ਲਈ ਸੰਪਰਕ ਜਸਵੰਤ ਜੀਰਖ ਹੁਰਾਂ ਨਾਲ  ਮੋਬਾਈਲ ਨੰਬਰ  98151-69825 'ਤੇ ਸੰਪਰਕ ਕਰ ਸਕਦੇ ਹੋ।