Showing posts with label Chandigarh. Show all posts
Showing posts with label Chandigarh. Show all posts

Wednesday, July 29, 2026

ਫੋਟੋਗ੍ਰਾਫੀ ਸਿਰਫ਼ ਪੇਸ਼ਾ ਨਹੀਂ, ਸਗੋਂ ਇੱਕ ਖੂਬਸੂਰਤ ਕਲਾ ਹੈ-ਹਰਚੰਦ ਸਿੰਘ ਬਰਸਟ

 Arvinder Phg on Wednesday 29th July 2026 at 5:22 PM Regarding Chandigarh Photo Video Expo-2026

ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਨਵੀਆਂ ਤਕਨੀਕਾਂ ਅਪਣਾਉਣ ਦਾ ਦਿੱਤਾ ਸੁਨੇਹਾ

 ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ


ਚੰਡੀਗੜ੍ਹ
: 29 ਜੁਲਾਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ):: 

ਫੋਟੋਗ੍ਰਾਫੀ ਦੇ ਵਿਕਾਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਵਿੱਚ ਵੀ ਇਸ ਨੂੰ ਲੈਕੇ ਨਵਾਂ ਉਤਸ਼ਾਂ ਮਹਿਸੂਸ ਹੋਇਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰਦਰਸ਼ਨੀ ਵਿੱਚ ਆਏ ਫੋਟੋਗ੍ਰਾਫਰਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਕੈਮਰਿਆਂ ਦੀਆਂ ਨਵੀਆਂ ਕਿਸਮਾਂ ਦਾ ਵੀ ਪਤਾ ਲੱਗਿਆ ਅਤੇ ਫੋਟੋਗ੍ਰਾਫੀ ਦੀਆਂ ਨਵੀਆਂ ਕਲਾਵਾਂ ਬਾਰੇ ਵੀ ਗੱਲਬਾਤ ਹੋਈ। ਇਸ ਯਾਦਗਾਰੀ ਪ੍ਰਦਰਸ਼ਨੀ ਵਿੱਚ ਬਹੁਤ ਸਾਰੇ ਪੇਸ਼ੇਵਰ ਅਤੇ ਨਵੇਂ ਫੋਟੋਗ੍ਰਾਫਰ ਵੀ ਸ਼ਾਮਲ ਹੋਏ। 

ਅਸਲ ਵਿੱਚ ਚੰਡੀਗੜ੍ਹ ਨੂੰ ਭਾਵੇਂ ਪੱਥਰਾਂ ਦਾ ਸ਼ਹਿਰ ਆਖ ਕੇ ਬਦਨਾਮ ਵੀ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਚੰਡੀਗੜ੍ਹ ਕਲਾਪ੍ਰੇਮੀਆਂ ਦਾ ਸ਼ਹਿਰ ਹੈ ਜਿਹੜੇ ਸ਼ੀਸ਼ੇ ਦੀ ਕਦਰ ਵੀ ਜਾਂਦੇ ਹਨ ਅਤੇ ਨਜ਼ਾਕਤ ਵੀ। ਇਹ ਗੱਲ ਅੱਜ ਉਸ ਵੇਲੇ ਇੱਕ ਵਾਰ ਫੇਰ ਸਾਹਮਣੇ ਆਈ ਜਦੋਂ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਭਵਨ, ਸੈਕਟਰ 35 ਵਿਖੇ ਆਯੋਜਿਤ ਕੀਤੇ ਗਏ ਦੋ-ਦਿਨੀਂ ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਦਾ ਅੱਜ ਉਤਸ਼ਾਹਪੂਰਵਕ ਅਤੇ ਸਫ਼ਲਤਾਪੂਰਵਕ ਸਮਾਪਨ ਹੋਇਆ। ਇਸ ਵਿਸ਼ਾਲ ਪ੍ਰਦਰਸ਼ਨੀ ਦੇ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਪੂਰੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ.ਕੀਤੀਆਂ ਗਈਆਂ ਤਸਵੀਰਾਂ, ਆਧੁਨਿਕ ਫੋਟੋਗ੍ਰਾਫੀ ਤਕਨੀਕਾਂ, ਨਵੇਂ ਕੈਮਰਿਆਂ, ਵੀਡੀਓਗ੍ਰਾਫੀ ਗੇਜੇਟਸ ਅਤੇ ਡਿਜੀਟਲ ਨਵੀਨਤਾਵਾਂ ਨੂੰ ਬਹੁਤ ਬਾਰੀਕੀ ਨਾਲ ਦੇਖਿਆ ਅਤੇ ਪ੍ਰਬੰਧਕਾਂ ਸਮੇਤ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਫੋਟੋਗ੍ਰਾਫੀ ਮਹਿਜ਼ ਇੱਕ ਪੇਸ਼ਾ ਨਹੀਂ, ਬਲਕਿ ਇੱਕ ਬਹੁਤ ਹੀ ਖੂਬਸੂਰਤ ਕਲਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਆਈਆਂ ਨਵੀਆਂ ਤਕਨੀਕਾਂ ਨੇ ਫੋਟੋਗ੍ਰਾਫੀ ਦੇ ਖੇਤਰ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਤੇ ਸੁਨਹਿਰੀ ਅਵਸਰ ਪੈਦਾ ਕੀਤੇ ਹਨ। ਉਨ੍ਹਾਂ ਨੇ ਮੌਜੂਦ ਸਾਰੇ ਫੋਟੋਗ੍ਰਾਫਰਾਂ ਅਤੇ ਵੀਡੀਓਗ੍ਰਾਫਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਨ੍ਹਾਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ।

ਉਨ੍ਹਾਂ ਨੇ ਫੋਟੋਗ੍ਰਾਫੀ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਬਿਹਤਰੀਨ ਤਸਵੀਰ ਖਿੱਚਣ ਲਈ ਪੂਰੀ ਏਕਾਗਰਤਾ ਅਤੇ ਲਗਨ ਦੀ ਲੋੜ ਹੁੰਦੀ ਹੈ। ਫੋਟੋਗ੍ਰਾਫਰ ਆਪਣੀ ਕਲਾ ਦੇ ਜ਼ਰੀਏ ਜ਼ਿੰਦਗੀ ਦੇ ਅਣਮੋਲ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ, ਤਾਂ ਜੋ ਇਨ੍ਹਾਂ ਯਾਦਾਂ ਨੂੰ ਲੰਬੇ ਸਮੇਂ ਤੱਕ ਸੰਜੋ ਕੇ ਰੱਖਿਆ ਜਾ ਸਕੇ। ਉਨ੍ਹਾਂ ਨੇ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਐਕਸਪੋ ਇੱਕੋ ਛੱਤ ਹੇਠ ਵਿਸ਼ਵ ਪੱਧਰੀ ਤਕਨੀਕਾਂ ਨੂੰ ਸਮਝਣ ਦਾ ਵਧੀਆ ਮੰਚ ਪ੍ਰਦਾਨ ਕਰਦੇ ਹਨ।

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਮ.ਓ. ਕਿਸਾਨ ਭਵਨ ਅਜੈਪਾਲ ਸਿੰਘ ਬਰਾੜ, ਮੰਡੀ ਬੋਰਡ ਦੇ ਅਮਲਾ ਅਫ਼ਸਰ ਸੁਰਮੁੱਖ ਸਿੰਘ ਅਤੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਜੇ.ਪੀ.ਐਸ. ਗਰਚਾ, ਪ੍ਰਧਾਨ ਸਰੋਜ ਸਿੰਘ ਚੌਹਾਨ, ਕੈਸ਼ੀਅਰ ਸੁਭਾਸ਼ ਭਾਟੀਆ, ਸੀਨੀਅਰ ਮੀਤ ਪ੍ਰਧਾਨ ਮੋਹਿੰਦਰ ਸਿੰਘ ਰਾਣਾ, ਜਨਰਲ ਸਕੱਤਰ ਸੁਨੀਲ ਭੱਟ, ਸੀਨੀਅਰ ਐਡਵਾਈਜਰ ਸੁੰਦਰ ਸਮੇਤ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸਿਏਸ਼ਨ ਦੇ ਅਹੁਦੇਦਾਰ, ਵੱਖ-ਵੱਖ ਕੰਪਨੀਆਂ ਦੇ ਨੁਮਾਇੰਦੇ, ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

--------------------

Monday, July 06, 2026

ਯਾਦਗਾਰੀ ਰਹੀ ਉਘੇ ਲੇਖਕ ਸ਼ਮਸੁਲ ਇਸਲਾਮ ਹੁਰਾਂ ਦੀ ਕਿਤਾਬ ਬਾਰੇ ਚਰਚਾ

ਇਤਿਹਾਸ ਵਿੱਚ ਹੁੰਦੀ ਰਹੀ ਬਰਬਰਤਾ ਦੇ ਕਈ ਮਾਮਲੇ ਬੇਨਕਾਬ ਕੀਤੇ ਗਏ 

ਚੰਡੀਗੜ੍ਹ: 6 ਜੁਲਾਈ 2026: (ਪੰਜਾਬ ਸਕਰੀਨ ਟੀਮ)::

ਸਾਹਿਤ ਚਿੰਤਨ, ਚੰਡੀਗੜ੍ਹ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਇਸ ਵਾਰ ਵੀ ਮਹੀਨੇ ਦੇ ਪਹਿਲੇ ਐਤਵਾਰ 05 ਜੁਲਾਈ 2026 ਨੂੰ ਸਵੇਰੇ 10:30 ਵਜੇ ਹੋਈ। ਪ੍ਰਾਚੀਨ ਕਲਾ ਕੇਂਦਰ, ਸੈਕਟਰ 35-ਬੀ, ਚੰਡੀਗੜ੍ਹ ਵਿਖੇ ਡਾ. ਅਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।

ਸਭ ਤੋਂ ਪਹਿਲਾਂ ਪਿਛਲੇ ਮਹੀਨੇ ਵਿਛੜੇ ਸਾਥੀਆਂ - ਇਜ਼ਰਾਇਲੀ ਹਮਲੇ ਵਿੱਚ ਮਾਰੇ ਗਏ 68 ਲਿਬਨਾਨੀ ਨਾਗਰਿਕ, ਸੱਤ ਮਹੀਨੇ ਦਾ ਫ਼ਲਸਤੀਨੀ ਬੱਚਾ ਸੈਮ ਫਾਹਿਦ ਅਬੂ ਹਾਈਕਲ, ਦੋ ਇਰਾਨੀ ਨਾਗਰਿਕ ਸ਼ਾਹਮਨ ਹੁਸੈਨੀ ਤੇ ਅਲੀ ਰਜਾ ਅਬੀਰੀ, ਉੱਤਰ ਪ੍ਰਦੇਸ਼ ਵਿੱਚ ਪੈਰ ਘੁੱਟਣ ਤੋਂ ਨਾਂਹ ਕਰਨ ਤੇ ਮਾਰਿਆ ਦਲਿਤ ਲੜਕਾ ਰਾਜ ਕੁਮਾਰ, ਅਦਾਕਾਰਾ ਸੰਚਿਤ ਉਗਦੇ, ਰੰਗ ਕਰਮੀ ਰਜਿੰਦਰ ਮੰਡ, ਲੋਕ ਅਵਾਜ਼ ਦੇ ਪ੍ਰਧਾਨ ਰਾਮ ਸਿੰਘ, ਲਖਨਊ ਅਗਨੀ ਕਾਂਡ ਵਿੱਚ ਮਰੇ 15 ਵਿਦਿਆਰਥੀ, ਡਾ. ਹਰਬੰਸ ਸਿੰਘ ਧੀਮਾਨ, ਵੈਨਜ਼ੂਏਲਾ ਵਿੱਚ ਭੂਚਾਲ ਨਾਲ ਮਰੇ 1700 ਨਾਗਰਿਕ, ਮਾਂ ਵੱਲੋਂ ਰੋਪੜ ਨਹਿਰ ਵਿੱਚ ਸੁੱਟ ਕੇ ਮਾਰੇ ਤਿੰਨ ਬੱਚੇ ਤਪਿਸ਼ (10), ਤਨਵੀ (7), ਨਿਤਿਨ (4), ਮੋਹਾਲੀ ਵਿੱਚ ਵਿਧਵਾ ਮਾਂ ਵੱਲੋਂ ਗਲ਼ਾ ਘੁੱਟ ਕੇ ਮਾਰੇ ਤਿੰਨ ਬੱਚੇ ਕਾਲੋ (12), ਮੋਟੋ (7), ਵਿਸ਼ਵਾਸ਼ (1½) ਤੇ ਸੰਦੀਪ ਕੌਰ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸਰਧਾਂਜਲੀ ਭੇਂਟ ਕੀਤੀ ਗਈ। ਫਿਰ ਪਿਛਲੇ ਮਹੀਨੇ ਦੀ ਕਾਰਵਾਹੀ ਪੜ੍ਹੀ ਤੇ ਪ੍ਰਵਾਨ ਕੀਤੀ ਗਈ।

ਹੇਠ ਲਿਖੇ 6 ਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ:-
1. ਮੱਧ ਪ੍ਰਦੇਸ਼ ਵਿੱਚ ਸੁਤੰਤਰਤਾ ਸੰਗਰਾਮੀ ਬਰਕਤ ਉਲਾ ਯੂਨੀਵਰਸਿਟੀ ਦਾ ਨਾਮ ਬਦਲਣ ਦਾ ਫੈਸਲਾ ਵਾਪਿਸ ਲਿਆ ਜਾਵੇ।

2. ਕੇਂਦਰੀ ਵਿਦਿਆਲਿਆਂ ਵਿੱਚ ਛੇਵੀਂ ਤੇ ਨੌਵੀਂ ਜਮਾਤ ਵਿੱਚ ਸੰਸਕ੍ਰਿਤ ਲਾਜ਼ਮੀ ਵਿਸ਼ਾ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।

3. ਪੱਛਮੀ ਬੰਗਾਲ ਵਿੱਚ ਜਮਹੂਰੀ ਕਾਰਕੁਨਾਂ ਰਾਏ ਚੌਧਰੀ, ਝਿਲਮ ਰਾਏ ਤੇ ਸਕੁਮਲ ਰਾਇਲ ਦੇ ਘਰਾਂ ਵਿੱਚ ਛਾਪੇ ਮਾਰ ਕੇ ਲੋਕ ਸਾਹਿਤ ਜਬਤ ਕਰਕੇ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਗਈ।

4. ਐਨ.ਸੀ.ਈ.ਆਰ.ਟੀ. ਦੇ ਸਿਲੇਬਸ ਵਿੱਚੋਂ ਫਰਾਂਸ ਤੇ ਰੂਸੀ ਕਰਾਂਤੀ ਦੇ ਪਾਠ ਕੱਢ ਕੇ ਮਨੁ ਸਿਮਰਤੀ ਦੇ ਰੂੜ੍ਹੀਵਾਦੀ ਸਲੋਕ ਸ਼ਾਮਲ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।

5. ਭਾਸ਼ਾ ਵਿਭਾਗ ਪੰਜਾਬ ਦੀਆਂ ਗਰਾਂਟਾਂ, ਨਿਯੁਕਤੀਆਂ ਤੇ ਪ੍ਰਕਾਸ਼ਨਾਵਾਂ ਵਿੱਚ ਅੜਿੱਕੇ ਲਾਉਣੇ ਬੰਦ ਕੀਤੇ ਜਾਣ।

6. ਹਿੰਦ ਪਾਕਿ ਦੀਆ 116 ਨਾਮੀ ਹਸਤੀਆਂ ਵੱਲੋਂ ਦੋਹਾਂ ਮੁਲਕਾਂ ਦੀ ਦੁਵੱਲੀ ਗੱਲਬਾਤ, ਆਵਾਜਾਈ ਤੇ ਵਪਾਰ ਖੋਲ੍ਹਣ ਲਈ ਸਰਕਾਰਾਂ ਨੂੰ ਲਿਖੇ ਪੱਤਰ ਦਾ ਸਵਾਗਤ ਕੀਤਾ ਗਿਆ।

ਡਾ. ਜਗਦੀਸ਼ ਚੰਦਰ ਨੇ ਮਹਿਮਾਨਾਂ ਤੇ ਸਰੋਤਿਆਂ ਦਾ ਮਹੱਤਵਪੂਰਨ ਕਿਤਾਬ ਤੇ ਚਰਚਾ ਕਰਨ ਲਈ ਸਵਾਗਤ ਕੀਤਾ।
ਮੀਟਿੰਗ ਦੀ ਸ਼ੁਰੂਆਤ ਮਿਸ ਜਸਰੀਤ ਕੌਰ ਵੱਲੋਂ ਸੰਤ ਰਾਮ ਉਦਾਸੀ ਦੇ ਗੀਤ ‘ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼’ - ਨਾਲ ਕੀਤੀ ਗਈ।

ਪ੍ਰੋ. ਸ਼ਮਸ਼ੁਲ ਇਸਲਾਮ ਦੀ ਪੁਸਤਕ-‘ਵੰਡ ਵਿਰੋਧੀ ਮੁਸਲਮਾਨ’ (ਦੇਸ ਪ੍ਰੇਮੀ ਮੁਸਲਮਾਨਾਂ ਦੀ ਅਣਕਹੀ ਦਾਸਤਾਨ)-ਬਾਰੇ ਚਰਚਾ ਕਰਦਿਆਂ ਅਨੁਵਾਦਕ ਸ਼੍ਰੀ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਇਸ ਪੁਸਤਕ ਦਾ ਅਜੋਕੇ ਸਮੇਂ ਵਿੱਚ ਇਤਿਹਾਸਕ ਤੇ ਰਾਜਨੀਤਿਕ ਮਹੱਤਵ ਹੈ। ਬਹੁ-ਗਿਣਤੀ ਮੁਸਲਮਾਨਾਂ ਨੇ ਫਿਰਕਾਪ੍ਰਸਤੀ ਦਾ ਵਿਰੋਧ ਕਰਦੇ ਹੋਏ ‘ਟੂ ਨੇਸ਼ਨ ਥਿਊਰੀ’ ਦਾ ਵਿਰੋਧ ਕੀਤਾ ਤੇ ਸਾਂਝੇ ਤੌਰ ’ਤੇ ਸੁਤੰਤਰਤਾ ਸੰਗਰਾਮ ਵਿੱਚ ਭਾਗ ਲਿਆ। ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਸ਼ਹੀਦ ਹੋਏ। ਸਿੰਧ ਦੇ ਮੁੱਖ ਮੰਤਰੀ ਅੱਲਾ ਬਖਸ਼ ਦਾ ਕਤਲ ਹੋਇਆ। ਸਰਹੱਦੀ ਗਾਂਧੀ ਖਾਨ ਅਬਦੁਲ ਗੁਫ਼ਾਰ ਖਾਨ ਨੇ ਵੰਡ ਦਾ ਜ਼ੋਰਦਾਰ ਵਿਰੋਧ ਕੀਤਾ। ਮੁਸਲਿਮ ਲੀਗ ਲੋਕਾਂ ਦੀ ਨੁਮਾਇੰਦਾ ਜੱਥੇਬੰਦੀ ਨਹੀਂ ਸੀ। ਮੁਸਲਿਮ ਲੀਗ ਤੇ ਹਿੰਦੂ ਮਹਾਂ ਸਭਾ ਨੇ ਕਈ ਰਾਜਾਂ ਵਿੱਚ ਸਾਂਝੀਆਂ ਸਰਕਾਰਾਂ ਚਲਾਈਆਂ। ਫੈਸਲੇ ਉੱਚ ਵਰਗ ਕਰਦਾ ਹੈ ਤੇ ਸੰਤਾਪ ਆਮ ਲੋਕ ਭੁਗਤਦੇ ਹਨ। ਵੰਡ ’ਤੇ ਆਮ ਕੌਮੀ ਸਹਿਮਤੀ ਨਹੀਂ ਸੀ। ਧਰਮ ਬੰਦੇ ਦਾ ਨਿੱਜੀ ਮਾਮਲਾ ਹੈ। ਵੰਡ ਵੇਲੇ ਲੱਖਾਂ ਨਾਗਰਿਕ ਮਾਰੇ ਗਏ ਤੇ ਕਰੋੜਾਂ ਬੇਘਰ ਹੋਏ। ਇੱਕ ਧਰਮ ਹੋਣ ਦੇ ਬਾਵਜੂਦ ਪਾਕਿਸਤਾਨ ਤੇ ਬੰਗਲਾ ਦੇਸ਼ ਇੱਕ ਨਾ ਰਹਿ ਸਕੇ। ਗਲਤ ਮਿੱਥਾਂ ਨੂੰ ਤੋੜਨ ਤੇ ਇਤਿਹਾਸ ਦੇ ਸ਼ੀਸ਼ੇ ਤੋਂ ਧੂੜ ਝਾੜਨ ਲਈ ਲੇਖਕ ਦਾ ਧੰਨਵਾਦ ਹੈ।

ਸ਼੍ਰੀ ਅਭੈ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਕਾਂਗਰਸ ਮੁਸਲਮਾਨ ਪ੍ਰੀਮੀਅਰਾਂ ਨੂੰ ਵਿਸ਼ਵਾਸ ਵਿੱਚ ਨਹੀਂ ਲੈ ਸਕੀ। ਮੁਸਲਿਮ ਲੀਗ ਸਮੁੱਚੇ ਭਾਈਚਾਰੇ ਦੀ ਅਗਵਾਨੂੰ ਨਹੀਂ ਸੀ। ਤਕਸੀਮ ਲਈ ਦੁਬਿਧਾ ਤੇ ਦੋਚਿੱਤੀ ਸੀ। ਸਿੱਟੇ ਵਜੋਂ ਪੰਜਾਬ ਵਿੱਚ ਜਾਨ ਤੇ ਮਾਲ ਦੀ ਹਾਨੀ ਹੋਈ। ਖੁਸ਼ੀ ਨਾਲ ਕੋਈ ਨਹੀਂ ਉਜੜਦਾ। ਕਸ਼ਮੀਰ ਨੂੰ ਹਿੰਦੂ ਲਹਿਰ ਨਾਲ ਨਹੀਂ ਜੋੜਿਆ ਜਾ ਸਕਦਾ। ਸ਼ੇਖ ਅਬਦੂਲਾ ਅਖੰਡ ਭਾਰਤ ਲਈ ਲੜਿਆ। ਹੁਣ ਵੀ ਨਫਰਤ ਘਟਾ ਕੇ ਸਬੰਧ ਸੁਧਾਰੇ ਜਾ ਸਕਦੇ ਹਨ।

ਸ਼੍ਰੀ ਜਸਵੰਤ ਸਿੰਘ ਨੇ ਕਿਹਾ ਕਿਤਾਬ ਵਿੱਚ ਅੱਲਾ ਬਖਸ਼ ਤੇ ਅਜ਼ਾਦ ਮੁਸਲਿਮ ਕਾਨਫਰੰਸ ਦੇ ਯੋਗਦਾਨ ਬਾਰੇ ਵਧੀਆ ਜਾਣਕਾਰੀ ਹੈ। ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਲਿਖਣ ਵਾਲੇ ਡਾ. ਇਕਬਾਲ ਤੇ ਹੋਰ ਸ਼ਾਇਰਾਂ ਬਾਰੇ ਵੀ ਬਹੁਮੁੱਲੀ ਜਾਣਕਾਰੀ ਹੈ।
ਸ਼੍ਰੀ ਜੈਪਾਲ ਨੇ ਕਿਹਾ ਕਿ ਪੁਸਤਕ ਵਿੱਚ ਅੰਗਰੇਜ਼ ਪੱਖੀ ਰਿਆਸਤਾਂ ਦੀ ਭੂਮਿਕਾ ਦਾ ਭਰਪੂਰ ਜ਼ਿਕਰ ਹੈ। ਸੰਘ ਦੇ ਸੌ ਸਾਲਾ ਫਿਰਕੂ ਇਤਿਹਾਸ ਦਾ ਲੇਖਾ-ਜੋਖਾ ਹੈ। ਸਾਂਝੀ ਵਿਰਾਸਤ ਤੇ ਸੱਭਿਆਚਾਰਕ ਮੁੱਲਾਂ ਦਾ ਵਰਨਣ ਹੈ। ਬਸਤੀਵਾਦੀ ਰਾਜ ਸਮੇਂ ਹਰੇਕ ਬਾਲਗ ਨੂੰ ਵੋਟ ਦਾ ਅਧਿਕਾਰ ਨਹੀਂ ਸੀ। ਕੇਵਲ ਸਾਧਨ ਸੰਪਨ ਲੋਕ ਹੀ ਵੋਟ ਦੇ ਹੱਕਦਾਰ ਸਨ।

ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਕਿਹਾ ਕਿ ਰਾਜੇ ਮਹਾਂਰਾਜਿਆਂ ਨੇ ਗੱਦੀ ਹਾਸਲ ਕਰਨ ਲਈ ਆਪਣੇ ਸਕੇ ਭਰਾਵਾਂ ਨੂੰ ਮਰਵਾਇਆ। ਉਨ੍ਹਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦਾ ਨਿੱਠ ਕੇ ਅਧਿਐਨ ਨਹੀਂ ਕੀਤਾ। ਅੰਗਰੇਜ਼ਾਂ ਕੋਲ ਆਪਣੇ ਸੈਨਿਕਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਸਨ। ਹਾਕਮਾਂ ਦਾ ਧਿਆਨ ਲੁੱਟ ਤੇ ਟੈਕਸਾਂ ਵੱਲ ਰਹਿੰਦਾ ਸੀ। ਧਾੜਵੀਆਂ ਨੇ ਸੋਮਨਾਥ ਵਰਗੇ ਮੰਦਿਰਾਂ ’ਤੇ ਹਮਲੇ ਸੋਨਾ, ਚਾਂਦੀ ਤੇ ਪੈਸਾ ਲੁੱਟਣ ਲਈ ਕੀਤੇ। ਧਰਮ ਵੱਲ ਉਨ੍ਹਾਂ ਦਾ ਧਿਆਨ ਨਹੀਂ ਸੀ। ਉਨ੍ਹਾਂ ਫਿਰਕੂ ਸੋਚ ਜਾਂ ਨਫਰਤ ਨਾਲ ਅਜਿਹਾ ਨਹੀਂ ਕੀਤਾ।

ਸ਼੍ਰੀ ਹਰਬੰਸ ਸਿੰਘ ਨੇ ਕਿਹਾ ਕਿ ਜੇਕਰ ਭੂਗੋਲਿਕ ਨੇੜਤਾ ਹੁੰਦੀ ਤਾਂ ਸਰਹੱਦੀ ਗਾਂਧੀ ਖਾਨ ਅਬਦੁਲ ਗਫ਼ਾਰ ਖਾਨ ਦਾ ਬਲੋਚਸਤਾਨ ਭਾਰਤ ਦਾ ਹਿੱਸਾ ਹੁੰਦਾ।

ਪ੍ਰੋ. ਸ਼ਮਸੁਲ ਇਸਲਾਮ ਨੇ ਆਪਣੇ ਇੱਕ ਘੰਟਾ ਲੰਮੇ ਭਾਸ਼ਣ ਵਿੱਚ ਕਿਹਾ ਕਿ ਉਸ ਨੇ ਕਈ ਮਿੱਥਾਂ/ਗਲਤ ਧਾਰਨਾਵਾਂ ਨੂੰ ਸਹੀ ਕਰਨ ਦਾ ਯਤਨ ਕੀਤਾ। ਧਾਰਨਾ ਹੈ ਕਿ ਕੇਵਲ ਆਰੀਅਨ ਹੀ ਸ਼ੁੱਧ ਹਿੰਦੂ ਹਨ। ਮੁਸਲਮਾਨ ਨੂੰ ਮਲੇਸ਼ ਕਹਿ ਕੇ ਭੰਡਿਆ ਜਾਂਦਾ ਸੀ। ਉਨ੍ਹਾਂ ਨੂੰ ਕਾਲੇ ਅੰਬ/ਅਮਰੂਦ ਦੇ ਪੇੜਾਂ ਨਾਲ ਲਟਕਾ ਕੇ ਫਾਂਸੀ ਦਿੱਤੀ ਜਾਂਦੀ ਸੀ। ਸੈਂਕੜੇ ਸਾਲਾਂ ਦੇ ਮੁਸਲਮਾਨ ਸ਼ਾਸਨ ਪਿੱਛੋਂ ਵੀ ਦੇਸ਼ ਮੁਸਲਿਮ ਨਹੀਂ ਬਣਿਆ। ਮੁਗਲ ਹਾਕਮਾਂ ਨੇ ਹਿੰਦੂਆਂ ਨਾਲ ਰੋਟੀ ਬੇਟੀ ਦੇ ਰਿਸ਼ਤੇ ਬਣਾਏ। ਉਨ੍ਹਾਂ ਦੀਆਂ ਹਿੰਦੂ ਬੀਵੀਆਂ ਸਨ। ਬਹੁਤੇ ਸਾਧਨ ਤੇ ਸੰਪਤੀ ਹਿੰਦੂ ਸੇਠਾਂ ਕੋਲ ਸੀ। ਬ੍ਰਾਹਮਣਾਂ ਦਾ ਬੋਧੀਆਂ ਨਾਲ ਵੀ ਕਲੇਸ਼ ਸੀ। ਦਲਿਤ ਤੇ ਸ਼ੂਦਰ ਬੋਧੀ ਬਣ ਗਏ। ਮਨੂ ਸਿਮਰਤੀ ਦਲਿਤਾਂ ਤੇ ਔਰਤਾਂ ਦੇ ਅਪਮਾਨ ਨਾਲ ਭਰੀ ਪਈ ਹੈ। ਹਿੰਦੂ ਸਤੀ ਦੀ ਰਸਮ ਨੂੰ ਸਹੀ ਮੰਨਦੇ ਸਨ। ਨਸਲ ਸ਼ੁੱਧੀ ਲਈ ਹਰੇਕ ਵੈਸ਼, ਸ਼ੂਦਰ ਤੇ ਕਸ਼ੱਤਰੀ ਔਰਤ ਨੂੰ ਨੰਬੂਦਰੀ ਬ੍ਰਾਹਮਣਾਂ ਤੋਂ ਬੱਚਾ ਪੈਦਾ ਕਰਨਾ ਪੈਂਦਾ ਸੀ। ਰਜਵਾੜੇ ਅੰਗਰੇਜ਼ਾਂ ਦੇ ਦਲਾਲ ਸਨ। ਹਿੰਦੂ ਮਹਾਂ ਸਭਾ ਨੇ ਅੰਗਰੇਜ਼ਾਂ ਲਈ ਸੈਨਿਕ ਭਰਤੀ ਕੈਂਪ ਲਾਏ। ਸਵਾਏ ਮਾਨ ਸਿੰਘ ਅੰਗਰੇਜ਼ਾਂ ਵੱਲੋਂ ਲੜਿਆ। ਰਾਜਾ ਜੈ ਸਿੰਘ ਨੇ ਅੰਗਰੇਜ਼ਾਂ ਨੂੰ ਮੱਦਦ ਲਈ ਸੱਦਿਆ ਸੀ। ਅਡਾਨੀ ਤੇ ਅੰਬਾਨੀ ਗੁਜਰਾਤੀ ਬ੍ਰਾਹਮਣ ਹਨ। ਮਨੂ ਸਿਮਰਤੀ ਉੱਚ ਵਰਗ ਬ੍ਰਾਹਮਣਾਂ ਦੀ ਸੇਵਾ ਕਰਨ ਨੂੰ ਕਹਿੰਦੀ ਹੈ। ਇਸ ਵਿੱਚ ਸਿੱਖਿਆ, ਸੰਪਤੀ ਤੇ ਸ਼ਕਤੀ ਬ੍ਰਾਹਮਣਾਂ ਕੋਲ ਰੱਖਣ ਦੀ ਵਿਵਸਥਾ ਹੈ।
ਪ੍ਰੋ. ਸ਼ਮਸੁਲ ਇਸਲਾਮ ਤੇ ਉਨ੍ਹਾਂ ਦੀ ਪਤਨੀ ਪ੍ਰੋ. ਨੀਲਮਾ ਸ਼ਰਮਾ ਨੇ ਸਾਂਝੇ ਤੌਰ ਤੇ ਬਹੁਤ ਹੀ ਯਾਦਗਾਰੀ ਗੀਤ ਵੀ ਪੇਸ਼ ਕੀਤਾ ਜਿਸਨੇ ਸਰੋਤਿਆਂ ਨੂੰ ਆਪਣੇ ਨਾਲ ਨਾਲ ਝੂਮਣ ਲਾ ਦਿੱਤਾ। 

ਡਾ. ਅਰੀਤ ਕੌਰ ਨੇ ਪ੍ਰਧਾਨਗੀ ਸਮੇਂ ਕਿਹਾ ਕਿ ਪ੍ਰੋ. ਸ਼ਮਸੁਲ ਇਸਲਾਮ ਨੇ ਸੱਚ ਦੀ ਸਮੱਗਰੀ ਪੇਸ਼ ਕੀਤੀ ਹੈ। ਬੂਟਾ ਸਿੰਘ ਮਹਿਮੂਦਪੁਰ ਨੇ ਚੰਗਾ ਅਨੁਵਾਦ ਕਰਕੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਭਾਸ਼ਣ ਸੁਣਨ ਤੇ ਭਰਪੂਰ ਹਾਜ਼ਰੀ ਭਰਨ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ।

ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਵ ਸ਼੍ਰੀ/ਸਰਵ ਸ਼੍ਰੀਮਤੀ ਡਾ. ਪਿਯੂਸ਼ ਅਵਸਥੀ, ਪ੍ਰੋ. ਅਮਰਜੀਤ ਸਿੰਘ ਅਰਪਨ, ਪ੍ਰੋ. ਗੁਰਮੇਲ ਸਿੰਘ, ਪ੍ਰੋ. ਅਤੈ ਸਿੰਘ, ਡਾ. ਮੇਘਾ ਸਿੰਘ, ਡਾ. ਰਾਜੇਸ਼ ਜੈਸਵਾਲ, ਯਸ਼ਪਾਲ, ਹਰਨਾਮ ਸਿੰਘ ਡੱਲਾ, ਭਜਨਵੀਰ ਸਿੰਘ, ਸ਼ਾਇਦਾ ਬਾਨੋ, ਗੁਰਜਿੰਦਰ ਸਿੰਘ ਬੜਾਣਾ, ਬਿਮਲ ਸ਼ਰਮਾ, ਇੰਦਰਜੀਤ ਸਿੰਘ, ਦਲਜੀਤ ਬੈਂਸ, ਵੈਸ਼ਾਲੀ, ਇੰਦਰਜੀਤ, ਸ਼ਿਵਮ, ਮਾਨਵਜੋਤ, ਰਾਮ ਕ੍ਰਿਸ਼ਨ ਧੁਨਕੀਆ, ਐਸ.ਕੇ. ਅਰੋੜਾ, ਚੰਗੇਜ ਖਾਨ, ਤਾਜ ਮੁਹੰਮਦ, ਫ਼ਕੀਰ ਮੁਹੰਮਦ, ਬੋਧ ਰਾਜ ਕਾਂਤ, ਸਤੀਸ਼ ਗਰਗ, ਸੁਖਦੇਵ ਸਿੰਘ, ਸੱਜਣ ਸਿੰਘ, ਮਨਦੀਪ ਸਿੰਘ, ਦਿਨੇਸ਼ ਕੁਮਾਰ, ਹਰਸਿਮਰਨ ਕੌਰ, ਅਵਤਾਰ ਸਿੰਘ, ਸ਼ਿਵਇੰਦਰ ਸਿੰਘ, ਸਾਹਿਬਦੀਪ ਸਿੰਘ ਪੁਨੀਆ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਰਮਿੰਦਰਪਾਲ ਸਿੰਘ, ਮਨੂ ਕਾਂਤ, ਅਜੇ ਸਿੰਗਲਾ ਤੇ ਸ਼ਿਵਾ ਸਮੇਤ 50 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।
ਇਹ ਮੀਟਿੰਗ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਨੂੰ ਝੱਲ ਰਹੇ ਸਮਾਜਵਾਦੀ ਮੁਲਕ ਕਿਊਬਾ ਦੇ ਨਾਗਰਿਕਾਂ ਨੂੰ ਸਮਰਪਿਤ ਸੀ। ਕੁਲ ਮਿਲਾ ਕੇ ਇਸ ਸਮਾਗਮ ਵਿੱਚ ਦੁਨੀਆ ਭਰ ਦੇ ਡੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ।  

Sunday, June 21, 2026

ਜਮਹੂਰੀ ਅਧਿਕਾਰ ਸਭਾ ਵੱਲੋਂ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਸੈਮੀਨਾਰ

WhatsApp on Sunday 21st 2026 at 19:45 Regarding Seminar By Jamhuri Adhikar Sabha 

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਇਆ ਯਾਦਗਾਰੀ ਆਯੋਜਨ 


ਚੰਡੀਗੜ੍ਹ
: 21 ਜੂਨ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਜਮਹੂਰੀ ਅਧਿਕਾਰ ਸਭਾ ਵੱਲੋਂ ਅੱਜ ਇੱਥੋਂ ਦੇ ਸੈਕਟਰ-28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਦਿੱਲੀ ਤੋਂ ਪਹੁੰਚੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੋਂਸਾਲਵੇਸ ਅਤੇ ਪ੍ਰਸਿੱਧ ਸਮਾਜਿਕ ਕਾਰਕੁਨ ਡਾਕਟਰ ਨਵਸ਼ਰਨ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਵਕੀਲ ਕੌਲਿਨ ਗੋਂਸਾਲਵੇਸ ਨੇ ਅਪ੍ਰੈਲ ਮਹੀਨੇ ਦੌਰਾਨ ਨੋਇਡਾ ਅਤੇ ਮਾਨੇਸਰ ਵਿਖੇ ਹੋਏ ਮਜ਼ਦੂਰ ਪ੍ਰਦਰਸ਼ਨਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਜ਼ਦੂਰਾਂ ਦੀਆਂ ਬੇਹੱਦ ਜਾਇਜ਼ ਮੰਗਾਂ ਨੂੰ ਲੈ ਕੇ ਸਨ। ਪੂਰੇ ਐੱਨ.ਸੀ.ਆਰ. (NCR) ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਤਨਖਾਹਾਂ ਵਿੱਚ ਕੋਈ ਵਾਧਾ ਕੀਤਾ ਗਿਆ ਅਤੇ ਨਾ ਹੀ ਲੇਬਰ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ਼ ਲਾਗੂ ਕੀਤਾ ਗਿਆ। 12-12 ਘੰਟੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਮਜ਼ਦੂਰਾਂ ਨੂੰ ਮਹਿਜ਼ 12 ਤੋਂ 14 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾ ਰਹੀ ਹੈ। ਉੱਪਰੋਂ ਪਿਛਲੇ ਸਮੇਂ ਦੌਰਾਨ ਤੇਲ, ਗੈਸ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਵਧੀ ਮਹਿੰਗਾਈ ਨੇ ਮਜ਼ਦੂਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ।

ਗੋਂਸਾਲਵੇਸ ਨੇ ਪ੍ਰਸ਼ਾਸਨਿਕ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਮੀਡੀਆ, ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ਼ ਕੇ ਉਨ੍ਹਾਂ ਨੂੰ 'ਦੰਗਈ' ਸਾਬਤ ਕਰਨ ਦਾ ਇੱਕਪਾਸੜ ਪ੍ਰਚਾਰ ਚਲਾਇਆ। ਇਸ ਦੌਰਾਨ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਜ਼ਦੂਰ ਕਾਰਕੁਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਲੋਕ-ਪੱਖੀ ਵਕੀਲਾਂ ਦੀ ਟੀਮ ਅਦਾਲਤਾਂ ਵਿੱਚ ਇਨ੍ਹਾਂ ਕੇਸਾਂ ਦੀ ਪੈਰਵਾਈ ਕਰ ਰਹੀ ਹੈ, ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਅਜਿਹੇ ਮਜ਼ਦੂਰ ਹਨ ਜਿਨ੍ਹਾਂ ਤੱਕ ਕਾਨੂੰਨੀ ਸਹਾਇਤਾ ਨਹੀਂ ਪਹੁੰਚ ਸਕੀ।

ਮੁੱਖ ਬੁਲਾਰੇ ਡਾਕਟਰ ਨਵਸ਼ਰਨ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਸਬੰਧੀ ਇੱਕ ਵਿਸਥਾਰੀ ਰਿਪੋਰਟ ਵੀ ਤਿਆਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਧਾਰਾ ਦੇ ਮੀਡੀਆ ਨੇ ਇਸ ਮਸਲੇ ਨੂੰ ਬੇਹੱਦ ਪੱਖਪਾਤੀ ਢੰਗ ਨਾਲ਼ ਪੇਸ਼ ਕੀਤਾ। ਨੋਇਡਾ ਅਤੇ ਮਾਨੇਸਰ ਦੇ ਦਰਜਨਾਂ ਹਿੱਸਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਹੋ ਰਹੇ ਸਨ ਅਤੇ ਸਿਰਫ਼ ਕੁਝ ਹੀ ਥਾਵਾਂ 'ਤੇ ਸਥਿਤੀ ਤਣਾਅਪੂਰਨ ਹੋਈ ਸੀ। ਪਰ ਮੀਡੀਆ ਨੇ ਚੋਣਵੀਆਂ ਘਟਨਾਵਾਂ ਨੂੰ ਵਾਰ-ਵਾਰ ਦਿਖਾ ਕੇ ਅਜਿਹਾ ਮਾਹੌਲ ਸਿਰਜਿਆ ਜਿਵੇਂ ਪੂਰੇ ਨੋਇਡਾ ਵਿੱਚ ਦੰਗੇ ਭੜਕ ਗਏ ਹੋਣ ਅਤੇ ਮਜ਼ਦੂਰਾਂ ਨੇ ਸ਼ਹਿਰ ਨੂੰ ਬੰਧਕ ਬਣਾ ਲਿਆ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਜਾਣਬੁੱਝ ਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਸੀ।

ਇਸ ਸੈਮੀਨਾਰ ਦੌਰਾਨ ਹਾਜ਼ਰ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਸਮਾਜਿਕ ਕਾਰਕੁਨ ਵਰਿਸ਼ਾਲੀ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਅਮਨਦੀਪ ਕੌਰ ਨੇ ਨਿਭਾਈ।

Wednesday, June 17, 2026

ਮੰਡੀ ਬੋਰਡ ਮੁੱਖ ਦਫ਼ਤਰ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ

Emailed on Wednesday 17th June 2026 at 1:51 PM  2026 Regarding Chhabeel By Punjab Mandi Board

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਸਿੱਖਿਆਵਾਂ ਨੂੰ ਯਾਦ ਕਰਾਇਆ 

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ


ਐਸ.ਏ.ਐਸ. ਨਗਰ (ਮੁਹਾਲੀ)
:17 ਜੂਨ, 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲਾਂ ਦਾ ਬਹੁਤ ਸਾਰੀਆਂ ਥਾਂਵਾਂ ਤੇ ਵਿਸ਼ੇਸ਼ ਆਯੋਜਨ ਕੀਤਾ ਗਿਆ। ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਵੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੇ ਪੁਰਬ ਦਾ ਸੰਦੇਸ਼ ਬੜੀ ਸ਼ਰਧਾ ਨਾਲ ਆਮ ਜਨਤਾ ਤੱਕ ਪਹੁੰਚਾਇਆ ਗਿਆ। 

ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਹਰ ਵਿਅਕਤੀ ਨੂੰ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਨੂੰ ਗੁਰੂ ਜੀ ਦੀ ਬਾਣੀ ਅਤੇ ਸ਼ਹਾਦਤ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਜੀਵਨ ਵਿੱਚ ਆਉਣ ਵਾਲੀ ਕਿਸੇ ਵੀ ਔਖੀ ਘੜੀ ਵਿੱਚ ਅਸੀਂ ਆਪਣੇ ਮਾਰਗ ਤੋਂ ਨਾ ਡੋਲੀਏ। 

ਉਨ੍ਹਾਂ ਕਿਹਾ ਕਿ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਅਤੇ ਉਨ੍ਹਾਂ ਤੇ ਗਰਮ ਰੇਤ ਪਾਈ ਗਈ, ਪਰ ਗੁਰੂ ਜੀ ਸ਼ਾਂਤ ਰਹੇ। ਸਾਨੂੰ ਵੀ ਉਨ੍ਹਾਂ ਵਾਂਗ ਆਪਣੇ ਜੀਵਨ ਵਿੱਚ ਅਡੋਲ ਰਹਿਣਾ ਚਾਹੀਦਾ ਹੈ ਅਤੇ ਹਰੇਕ ਔਕੜ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। 

ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਵਿਸ਼ੇਸ਼ ਪੱਧਰ ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਦੌਰਾਨ ਠੰਡੇ ਮਿੱਠੇ ਜਲ ਦੇ ਨਾਲ-ਨਾਲ ਸੰਗਤ ਵਿੱਚ ਗੁਰੂ ਜੀ ਦਾ ਪ੍ਰਸਾਦ ਵੀ ਵਰਤਾਇਆ ਗਿਆ। 

ਛਬੀਲ ਆਯੋਜਨ ਵਾਲੇ ਇਸ ਇਸ ਮੌਕੇ ਸ੍ਰੀ ਕੁਮਾਰ ਅਮਿਤ ਸਕੱਤਰ ਪੰਜਾਬ ਮੰਡੀ ਬੋਰਡ, ਸ. ਜਤਿੰਦਰ ਸਿੰਘ ਭੰਗੂ ਇੰਜੀਨੀਅਰ-ਇਨ-ਚੀਫ਼, ਸ. ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਸ. ਸੁਰਮੁੱਖ ਸਿੰਘ ਅਮਲਾ ਅਫ਼ਸਰ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਨ-ਮਨ-ਧਨ ਨਾਲ ਸੇਵਾ ਨਿਭਾਈ ਗਈ।……………….

Tuesday, June 16, 2026

ਪੰਜਾਬ ਮੰਡੀ ਬੋਰਡ ਨੇ ਸਿਰਜੇ ਵਿਕਾਸ ਦੇ ਨਵੇਂ ਕੀਰਤੀਮਾਨ:ਹਰਚੰਦ ਸਿੰਘ ਬਰਸਟ

Emailed on 16th June 2026 at 4:14 PM Regarding Development By Punjab Mandi Board

ਭਲਾਈ ਲਈ ਬੜੀ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ ਪੰਜਾਬ ਮੰਡੀ ਬੌਰਡ


ਚੰਡੀਗੜ੍ਹ
: 16 ਜੂਨ 20206: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਪੰਜਾਬ ਮੰਡੀ ਬੋਰਡ ਨੇ ਸਿਰਜੇ ਹਨ ਵਿਕਾਸ ਦੇ ਨਵੇਂ ਨਵੇਂ ਕੀਰਤੀਮਾਨ। ਇਹ ਦਾਅਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਕਿਸਾਨ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸੇ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੀ ਅਗਵਾਈ ਹੇਠ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਦੀ ਪੰਚਾਇਤ ਨੇ ਮੰਡੀ ਬਣਾਉਣ ਲਈ 18 ਕਿਲੇ ਜ਼ਮੀਨ ਵੀ ਦਾਨ ਦਿੱਤੀ। ਸੂਬੇ ਦੀਆਂ 664 ਮੰਡੀਆਂ ਵਿੱਚ 197 ਕਰੋੜ ਰੁਪਏ ਨਾਲ ਬਣੇ ਕਵਰ ਸ਼ੈੱਡ ਇਹਨਾਂ ਪ੍ਰਾਪਤੀਆਂ ਦਾ ਇੱਕ ਅਹਿਮ ਹਿੱਸਾ ਹਨ। 

ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵੀ ਹੋਈ। ਮੀਟਿੰਗ ਦੌਰਾਨ ਮੰਡੀ ਬੋਰਡ ਨਾਲ ਸੰਬੰਧਤ ਵੱਖ-ਵੱਖ ਏਜੰਡਿਆਂ ਉੱਤੇ ਵਿਸਥਾਰ ਨਾਲ ਗੱਲਬਾਤ ਹੋਈ। ਇਸ ਮੌਕੇ ਅਹਿਮ ਏਜੰਡਿਆਂ ਨੂੰ ਵੀ ਪਾਸ ਕੀਤਾ ਗਿਆ ਅਤੇ ਜਲਦ ਤੋਂ ਜਲਦ ਅਮਲੀ-ਜਾਮਾਂ ਪਹਿਨਾਉਣ ਦਾ ਵੀ ਫੈਸਲਾ ਲਿਆ ਗਿਆ। 

ਇਸ ਮਗਰੋਂ ਪੱਤਰਕਾਰਵਾਰਤਾ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਪਿਛਲੇ ਚਾਰ ਸਾਲਾਂ ਵਿੱਚ ਮੰਡੀ ਬੋਰਡ ਵੱਲੋਂ ਵਿਕਾਸੀ ਕੰਮਾਂ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਪ੍ਰਾਪਤ ਕੀਤੀਆਂ ਇਤਿਹਾਸਕ ਉਪਲਬੱਧੀਆਂ ਦਾ ਵੇਰਵਾ ਸਾਂਝਾ ਕੀਤਾ। ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ। 

ਇਸ ਦੌਰਾਨ ਚੇਅਰਮੈਨ ਸ. ਬਰਸਟ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੂੰ ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਦੀ ਪੰਚਾਇਤ ਵੱਲੋਂ 18 ਕਿੱਲੇ ਜਮੀਨ ਫ੍ਰੀ ਆਫ਼ ਕਾਸਟ ਦਿੱਤੀ ਗਈ ਹੈ ਤਾਂ ਜੋ ਉੱਥੇ ਮੌਜੂਦਾ ਲੋੜਾਂ ਨੂੰ ਪੂਰੀਆਂ ਕਰਨ ਲਈ ਆਧੁਨਿਕ ਮੰਡੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੰਡੀ ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਅਤੇ ਇਲਾਕੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। 

ਇਸ ਮੌਕੇ ਸ. ਬਰਸਟ ਵੱਲੋਂ ਪਿੰਡ ਦਦਹੇੜਾ ਦੇ ਸਰਪੰਚ ਗੁਰਜੀਤ ਸਿੰਘ, ਪੰਚ ਤੋਤੀ, ਗੁਰਪ੍ਰੀਤ ਸਿੰਘ, ਗਿਆਨ ਦਾਸ, ਗੋਬਿੰਦ ਸਿੰਘ, ਗੁਰਬਖਸ ਸਿੰਘ, ਸੁਸ਼ੀਲਾ ਰਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਹਲਕਾ ਸਮਾਣਾ ਦੇ ਪਿੰਡ ਮਹਿਮਦਪੁਰ (ਪਟਿਆਲਾ) ਵਿਖੇ ਗ੍ਰਾਮ ਪੰਚਾਇਤ ਵੱਲੋਂ ਫਰੀ ਆਫ਼ ਕਾਸਟ ਦਿੱਤੀ 19 ਏਕੜ 6 ਕਨਾਲ 13 ਮਰਲੇ ਜਮੀਨ 'ਤੇ ਸਬ-ਯਾਰਡ ਬਣਾਇਆ ਗਿਆ ਹੈ, ਜਿਸ ਨੂੰ ਆਲੂ ਮੰਡੀ ਹੱਬ ਵੱਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 44,597 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਨੂੰ ਕਰੀਬ 13,339.01 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ, ਮਾਡਰਨਾਈਜੇਸ਼ਨ ਅਤੇ ਅਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਕੀਮਤੀ ਜਾਨਾਂ ਬਚਾਉਣ ਲਈ 13,865 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ 'ਤੇ ਕਰੀਬ 132.65 ਕਰੋੜ ਦੀ ਲਾਗਤ ਨਾਲ ਰੋਡ ਸੇਫਟੀ ਪ੍ਰੋਵੀਜ਼ਨ ਲਗਾਈਆਂ ਗਈਆਂ ਹਨ। ਸੂਬੇ ਦੇ ਪਿੰਡਾਂ ਦੀਆਂ 280 ਕਿਲੋਮੀਟਰ ਲੰਬਾਈ ਦੀਆਂ ਫਿਰਨੀਆਂ ਨੂੰ 235 ਕਰੋੜ ਰੁਪਏ ਦੀ ਲਾਗਤ ਨਾਲ ਸੀ.ਸੀ. (ਸੀਮੈਂਟ ਅਤੇ ਕੰਕਰੀਟ) ਨਾਲ ਮਾਡਰਨਾਈਜੇਸ਼ਨ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। 

ਸੂਬੇ ਦੀਆਂ ਲਿੰਕ ਸੜਕਾਂ ਤੇ ਪੈਂਦੇ 46 ਤੰਗ ਅਤੇ ਡੈਮੇਜ ਪੁਲਾਂ ਨੂੰ 20 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ। ਵਿੱਤੀ ਸਾਲ 2025-26 ਦੌਰਾਨ ਪੰਜਾਬ ਰਾਜ ਦੀਆਂ 664 ਮੰਡੀਆਂ ਵਿੱਚ 197 ਕਰੋੜ ਦੀ ਲਾਗਤ ਨਾਲ ਕਵਰ ਸ਼ੈੱਡ ਬਣਾਏ ਗਏ ਹਨ ਅਤੇ 36 ਮੰਡੀਆਂ ਵਿੱਚ ਲਗਭਗ 24.40 ਕਰੋੜ ਦੀ ਲਾਗਤ ਨਾਲ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਲਗਭਗ 455.84 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਵੱਖ-ਵੱਖ ਮੰਡੀਆਂ ਦੀਆਂ ਅੰਦਰੂਨੀ ਸੜਕਾਂ, ਫੜ੍ਹਾਂ ਅਤੇ ਸ਼ੈਡਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। 

ਕਿਸਾਨਾਂ ਦੀ ਸਹੂਲਤ ਲਈ ਬੁੱਢਲਾਡਾ ਵਿਖੇ ਲਗਭਗ 34 ਕਰੋੜ ਰੁਪਏ ਦੀ ਲਾਗਤ ਨਾਲ 51.01 ਏਕੜ ਵਿੱਚ ਅਤੇ ਅਰਨੀਵਾਲਾ ਵਿਖੇ 1.14 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ ਜਮੀਨ ਤੇ ਨਵੀਆਂ ਅਨਾਜ ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਆਧੁਨਿਕ ਤਕਨੀਕ ਨੂੰ ਅਪਣਾਉਂਦਿਆਂ ਹੋਇਆ 2022-23 ਤੋਂ 2025-26 ਤੱਕ ਕਿਸਾਨਾਂ ਨੂੰ ਲਗਭਗ 1 ਕਰੋੜ ਜੇ-ਫਾਰਮ ਵਟਸਐਪ ਅਤੇ ਡਿਜੀਲਾਕਰ ਰਾਹੀਂ ਭੇਜੇ ਜਾ ਚੁੱਕੇ ਹਨ, ਜਿਸ ਲਈ ਪੰਜਾਬ ਮੰਡੀ ਬੋਰਡ ਨੂੰ ਰਾਸ਼ਟਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਤਰਸ ਦੇ ਆਧਾਰ 'ਤੇ 37 ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਜਦਕਿ ਸਿੱਧੀ ਭਰਤੀ ਰਾਹੀਂ 42 ਜੂਨੀਅਰ ਇੰਜੀਨੀਅਰਾਂ ਦੀ ਨਿਯੁਕਤ ਕੀਤੀ ਗਈ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਤੋਂ 39 ਕਲਰਕਾਂ ਨੂੰ ਮੰਡੀ ਬੋਰਡ ਵਿਖੇ ਮਰਜ ਕੀਤਾ ਗਿਆ। ਪ੍ਰੈਸ ਕਾਨਫਰੰਸ ਵਿੱਚ ਹੋਰ ਮੁੱਦਿਆਂ ਤੇ ਵੀ ਚਰਚਾ ਹੋਈ। 

ਉਨ੍ਹਾਂ ਦੱਸਿਆ ਕਿ ਸਾਲ 2025 ਵਿੱਚ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ 10 ਪ੍ਰਤੀਸ਼ਤ ਦਾ ਇਤਿਹਾਸਕ ਵਾਧਾ ਕੀਤਾ ਗਿਆ। ਸ. ਬਰਸਟ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਖਾਲੀ ਪਏ ਪਲਾਟਾਂ ਦੀ ਬੋਲੀ ਕਰਵਾਈ ਜਾ ਰਹੀ ਹੈ ਅਤੇ ਸਾਲ 2022 ਤੋਂ ਹੁਣ ਤੱਕ ਈ-ਆਕਸ਼ਨ ਰਾਹੀਂ ਵੱਖ-ਵੱਖ ਮੰਡੀਆਂ ਵਿੱਚ 630 ਕਰੋੜ ਰੁਪਏ ਦੇ 1,661 ਪਲਾਟ ਵੇਚੇ ਗਏ। ਇਸ ਮੌਕੇ ਉਹਨਾਂ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2022-23 ਦੌਰਾਨ ਮੂੰਗੀ ਦੀ ਐਮ.ਐਸ.ਪੀ. ਤੇ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਸੀ ਅਤੇ ਸਾਉਣੀ ਸੀਜਨ 2025 ਦੌਰਾਨ ਪਾਇਲਟ ਪ੍ਰੋਜੈਕਟ ਅਧੀਨ 6 ਜ਼ਿਲ੍ਹਿਆਂ ਵਿੱਚ ਮੱਕੀ ਦੀ ਖਰੀਦ ਵੀ ਐਮ.ਐਸ.ਪੀ. 'ਤੇ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਵਿਕਾਸ ਦੇ ਕਈ ਫਿਲਲੋਆਂ ਦੀ ਵਿਸਥਾਰ ਨਾਲ ਚਰਚਾ ਹੋਈ। 

ਪੰਜਾਬ ਦੀਆਂ ਮੰਡੀਆਂ ਵਿੱਚ ਲੋਕਾਂ ਦੀਆਂ ਸਹੂਲਤਾਂ ਅਤੇ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ। ਇਸਦੇ ਤਹਿਤ ਮਾਰਕਿਟ ਕਮੇਟੀ ਰਾਜਪੁਰਾ, ਪਟਿਆਲਾ, ਜਲੰਧਰ ਸਿਟੀ, ਮਹਿਤਪੁਰ, ਭਗਤਾਂਵਾਲਾ, ਮਾਨਸਾ, ਬੋਹਾ, ਭਿੱਖੀ ਅਤੇ ਤਪਾ ਵਿਖੇ ਏ.ਟੀ.ਐਮ. ਲਗਾਏ ਜਾ ਚੁੱਕੇ ਹਨ। 

ਇਸਦੇ ਨਾਲ ਹੀ ਲੁਧਿਆਣਾ ਅਤੇ ਸੰਗਰੂਰ ਵਿਖੇ ਵੱਖ-ਵੱਖ ਥਾਵਾਂ ਤੇ ਵਿਗਿਆਪਨਾਂ ਲਈ 12 ਯੂਨੀਪੋਲ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੇ ਫਗਵਾੜਾ (ਕਪੂਰਥਲਾ) ਵਿਖੇ ਫਲ/ਸਬਜੀ ਮੰਡੀਆਂ ਦੀ ਰਹਿੰਦ-ਖੁਹੰਦ ਨੂੰ ਡਿਸਪੋਜ਼ ਆਫ਼ ਕਰਨ ਲਈ ਵੇਸਟ ਮੈਨੇਜਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਨਾਲ ਫੁਗਲਾਣਾ (ਹੁਸ਼ਿਆਰਪੁਰ) ਵਿਖੇ ਪਿਛਲੇ ਕੁਝ ਸਾਲਾਂ ਤੋਂ ਬੰਦ ਪਏ ਮੇਜ ਡਰਾਇਰ ਨੂੰ 5 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਨੂੰ ਸਮਾਜਿਕ ਪ੍ਰੋਗਰਾਮਾਂ ਲਈ ਬਹੁਤ ਹੀ ਘੱਟ ਰੇਟ ਤੇ ਕਿਰਾਏ ਤੇ ਦਿੱਤਾ ਜਾਂਦਾ ਹੈ, ਜਦਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਆਫ਼ ਸੀਜਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਵਿੱਚ ਇਨਡੋਰ ਗੇਮਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। 

ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੇ ਵਾਤਾਵਰਨ ਦੀ ਸ਼ੁਧਤਾ ਲਈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪਿਛਲੇ ਚਾਰ ਸਾਲਾਂ ਦੌਰਾਨ ਹੁਣ ਤੱਕ ਲਗਭਗ 1,21,299 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਬੂਟੇ ਲਗਾਏ ਜਾਣਗੇ। 

ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ। -----

Saturday, June 06, 2026

ਰਿਪੁਦਮਨ ਸਿੰਘ ਰੂਪ ਦੇ ਸਿਮਰਤੀ ਸਮਾਗਮ ਵਿੱਚ ਹੋਈ ਭਰਵੀਂ ਸ਼ਿਰਕਤ

Peoples Media Link Desk on Saturday 6th June 2026 at 02:25 AM Regarding Kisan Bhawan Event 

ਰਿਪੁਦਮਨ ਸਿੰਘ ਰੂਪ ਦੇ ਸਿਮਰਤੀ  ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੁੜੀ ਟੀਮ ਨੇ ਜੋ ਦੱਸਿਆ 

ਬਹੁਤਿਆਂ ਨੇ  ਰਿਪੁਦਮਨ ਸਿੰਘ ਰੂਪ ਹੁਰਾਂ ਦੇ ਅਦ੍ਰਿਸ਼ ਰੂਪ ਦੇ ਦਰਸ਼ਨ ਵੀ ਕੀਤੇ


ਚੰਡੀਗੜ੍ਹ
: 6 ਜੂਨ 2026: (ਕਾਰਤਿਕਾ ਕਲਿਆਣੀ ਸਿੰਘ//ਪੀਪਲਜ਼ ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਚੰਡੀਗੜ੍ਹ ਵਿੱਚ ਕਿਸਾਨ ਭਵਨ ਦੇ ਖੁਲ੍ਹੇ ਡੁੱਲ੍ਹੇ ਹਾਲ ਵਿੱਚ ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਹੁਰਾਂ ਦੇ ਸਿਮਰਤੀ  ਸਮਾਗਮ ਵਿੱਚ ਹੋਈ ਸਮੂਹ ਵਰਗਾਂ ਨੇ ਭਰਵੀਂ ਸ਼ਿਰਕਤ ਕੀਤੀ। ਇਹ ਥਾਂ ਪੰਜ ਜੂਨ ਨੂੰ ਕਲਮਾਂ ਵਾਲਿਆਂ ਦਾ ਤੀਰਥ ਅਸਥਾਨ ਬਣਿਆ ਹੋਇਆ ਸੀ। ਬਹੁਤਿਆਂ ਨੇ  ਰਿਪੁਦਮਨ ਸਿੰਘ ਰੂਪ ਹੁਰਾਂ ਦੇ ਅਦ੍ਰਿਸ਼ ਰੂਪ ਦੇ ਦਰਸ਼ਨ ਵੀ ਕੀਤੇ। ਗਰਮੀਆਂ ਦੇ ਕਗਿਰ ਨੂੰ ਸਾਹਮਣੇ ਰੱਖਦਿਆਂ ਪ੍ਰਬੰਧਕਾਂ ਨੇ ਕਿਸਾਨ ਭਵਨ ਦੇ ਹਾਲ ਹਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੂਹ ਅਫ਼ਜ਼ਾ ਅਤੇ ਨਮਕੀਨ ਲੱਸੀ ਬਹੁਤ ਖੂਬ ਸੂਰਤ ਅੰਦਾਜ਼ ਸਭਨਾਂ ਲਈ ਰੱਖੀ ਹੋਈ ਸੀ। ਜਿਹੜੇ ਚਾਹ ਦੇ ਸ਼ੌਕੀਨ ਸਨ ਉਹਨਾਂ ਲਈ ਚਾਹ ਦਾ ਪ੍ਰਬੰਧ ਵੀ ਸੀ। 

ਜਿਸਮਾਨੀ ਤੌਰ ਤੇ ਵਿਛੋੜਾ ਦੇ ਗਏ ਰੂਪ ਜੀ ਦਾ ਪਰਿਵਾਰ, ਉਹਨਾਂ ਦੇ ਸੰਗੀ ਸਾਥੀ, ਉਹਨਾਂ ਦੇ ਸਾਹਿਤਿਕ ਮਿੱਤਰ ਅਤੇ ਉਹਨਾਂ ਦੀਆਂ ਕਿਤਾਬਾਂ ਇਸ ਮਾਹੌਲ ਨੂੰ ਹੋਰ ਮਜ਼ਬੂਤ ਕਰ ਰਹੀਆਂ ਸਨ।   

ਜ਼ਿਕਰਯੋਗ ਹੈ ਕਿ ਬੀਤੇ ਦਿਨੀ 91 ਸਾਲਾਂ ਦੀ ਉਮਰ ਵਿੱਚ ਜਿਸਮਾਨੀ ਵਿਛੋੜਾ ਦੇ ਗਏ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ ਦੇ ਸਿਮ੍ਰਿਤਿ ਸਮਾਗਮ ਦੌਰਾਨ ਕਿਸਾਨ ਭਵਨ ਚੰਡੀਗੜ੍ਹ ਵਿਖੇ ਵਿਚ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ, ਰਾਜਨੀਤਿਕ ਅਤੇ ਸਮਾਜਿਕ ਕਾਰਕੁਨਾਂ, ਮੁਲਾਜ਼ਮ ਆਗੂਆਂ ਨੇ ਭਰਵੀਂ ਸ਼ਿਰਕਤ ਕੀਤੀ। ਸਮਾਗਮ ਵਿੱਚ  ਸਮੂਹ ਵਰਗਾਂ ਦੇ ਲੋਕ ਹਾਜ਼ਰ ਹੋਏ ਸਨ। 

ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਕਾਲਮ ਨਵੀਸ ਸ਼ਾਮ ਸਿੰਘ (ਅੰਗ-ਸੰਗ), ਪੰਜਾਬੀ ਲੇਖਕ ਸਭਾ,  ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਰਨਾਰਥਲ, ਸਾਬਕਾ ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੈਂਬਰ ਬਾਰ ਕੌਂਸਲ ਦਿਆਲ ਪ੍ਰਤਾਪ ਸਿੰਘ ਰੰਧਾਵਾ, ਮੁਲਾਜ਼ਮ ਆਗੂ ਗੁਰਮੇਲ ਸਿੱਧੂ, ਨਾਟਕਾਰ ਦਵਿੰਦਰ ਦਮਨ, ਜਸਟਿਸ ਦਯਾ ਚੌਧਰੀ, ਸਮਾਜਿਕ ਕਾਰਕੁਨ ਦਵਿੰਦਰ ਜਟਾਣਾ, ਨਾਟਕਰਮੀ ਡਾ. ਸਹਿਬ ਸਿੰਘ, ਐਮ ਐਲ ਏ ਐਡਮਿੰਟਨ ਜਸਬੀਰ ਦਿਓਲ, ਸ਼ਾਇਰਾ ਕੁਲਵਿੰਦਰ ਕੌਮਲ ਦੁਬਈ), ਸਾਬਕਾ ਸਕੱਤਰ ਸੀ.ਪੀ.ਆਈ. ਪੰਜਾਬ ਬੰਤ ਸਿੰਘ ਬਰਾੜ, ਇਪਟਾ, ਪੰਜਾਬ ਦੇ ਜਨਰਲ ਸਕੱਤਰ  ਇੰਦਰਜੀਤ ਰੂਪੋਵਾਲੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪ੍ਰਸਨ ਸੁੱਖੀ ਬਰਾੜ, ਸੁਰਿੰਦਰ ਪ੍ਰੀਤ ਘਣੀਆਂ, ਜੁਆਇੰਟ ਸੈਕਟਰੀ ਡਾ.ਕਿਰਨਦੀਪ ਕੌਰ ਅਤੇ ਪੋਤ-ਜਵਾਈ ਉੱਜਵਲ ਤੇ ਮੋਹਿਤ ਵੇਦ ਨੇ ਕਿਹਾ ਕਿ ਸ੍ਰੀ ਰੂਪ ਝੱਖੜਾਂ ’ਚ ਝੂਲਦਾ ਉਹ ਰੁੱਖ ਸੀ, ਜੋ ਲੋਕਾਂ ਦੇ ਪੱਖ ਅਤੇ ਹੱਕ ’ਚ ਸਾਰੀ ਉਮਰ ਖੜੇ ਤੇ ਲੜੇ, ਆਪਣੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਮੁਹਰਲੀ ਕਤਾਰ ਵਿਚ ਸਰਗਰਮ ਰਹਿਕੇ ਅਨੇਕਾਂ ਵਾਰ ਜੇਲ ਗਏ ਅਤੇ ਸਮਾਜਿਕ ਮਸਲੇ ਬੇਬਾਕੀ ਅਤੇ ਦਲੇਰੀ ਨਾਲ ਉਭਾਰੇ। ਉਨਾਂ ਕਿਹਾ ਕਿ ਜਿੱਥੇ ਇਕ ਸਫਲ ਵਕੀਲ ਸਨ, ਉਥੇ ਆਪਣੇ 70 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਦਰਜਨ ਤੋਂ ਵੱਧ ਪੁਸਤਕਾਂ ਲਿਖਣ ਤੋਂ ਇਲਾਵਾ ਆਪਣੇ ਪਿਤਾ ਦੇ ਤਜਰਬਿਆਂ ਅਤੇ ਯਾਦਾਂ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਸਾਂਝਿਆਂ ਕੀਤਾ। 

ਇਸ ਸੰਬੰਧੀ ਉਨਾ ਕਿਹਾ ਕਿ ਗਿਆਨੀ ਈਸ਼ਰ ਸਿੰਘ ਦਰਦ  ਹੁਰਾਂ ਦੇ ਤੁਰ ਜਾਣ ਤੋਂ ਚਾਰ ਦਹਾਕਿਆਂ ਬਾਅਦ ਉਨਾਂ ਦੀ ਕਵਿਤਾਵਾਂ ਦੀ ਪੁਸਤਕ ‘ਧੂੜ ਹੇਠਲੀ ਕਵਿਤਾ’ ਸੰਪਾਦਤ ਕਰਕੇ ਛਪਵਾਈ। 

ਜ਼ਿਕਰਯੋਗ ਹੈ ਕਿ ਰੂਪ ਹੋਰਾਂ ਦੀ ਦੇਹ ਉਨਾਂ ਦੇ ਪਰਿਵਾਰ ਵੱਲੋਂ ਉਨਾਂ ਦੀ ਅੰਤਿਮ ਇੱਛਾ ਅਨੁਸਾਰ, ਪੀ. ਜੀ. ਆਈ. ਚੰਡੀਗੜ ਨੂੰ ਖੋਜ ਕਾਰਜਾਂ ਵਾਸਤੇ ਸੌਂਪੀ। ਰੂਪ ਹੋਰਾਂ ਦੇ ਵਡੇ ਭਰਾ ਸ਼੍ਰੌਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿੱਚ ਪੀ. ਜੀ. ਆਈ ਨੂੰ ਦਾਨ ਕੀਤਾ ਗਿਆ ਸੀ।ਇਮ ਮੌਕੇ ਪੀ ਜੀ ਆਈ ਪ੍ਰਸ਼ਾਸ਼ਨ ਵੱਲੋਂ ਸ੍ਰੀ ਰੂਪ ਦੀ ਦੇਹ ੳਤੇ ਅੱਖਾਂ ਦਾਨ ਕਰਨ ਲਈ ਉਨਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ੍ਰੀ ਰੂਪ ਨੰ ਨਮਨ ਕਰਨ ਆਏ ਬੇਮਿਸਾਲ ਇੱਕਠ ਮੌਕੇ ਉਨ੍ਹਾਂ ਦੇ ਸਕੇ-ਸਬੰਧੀਆਂ ਅਤੇ ਨੇੜਲਿਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਅਨੂਪ ਚਿੱਤਕਾਰਾ, ਜਸਟਿਸ (ਰਿਟਾ.) ਜਸਬੀਰ ਸਿੰਘ ਤੇ ਜਸਟਿਸ ਹਰਸਿਮਰਨ ਸਿੰਘ ਸੇਠੀ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਦਿਨੇਸ਼ ਗੁਪਤਾ, ਰਜਿਸਟਰਾਰ (ਜੁਡੀਸ਼ਲ) ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜਗਦੀਪ ਸਿੱਧੂ, ਪਾਲ ਅਜਨਬੀ, ਜਸਬੀਰ ਢਿੱਲੋਂ, ਅਨੀਤਾ ਸਬਦੀਸ਼, ਸਬਦੀਸ਼, ਨਰਿੰਦਰ ਨਸਰੀਨ, ਕਰਮ ਸਿੰਘ ਧਨੋਆ, ਬਲਦੇਵ ਝੱਜ, ਗੁਰਮੇਲ ਮੌਜੇਵਾਲ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਸਵੰਤ ਦਮਨ, ਰਜਿੰਦਰ ਰੋਜ਼ੀ, ਅਨੀਤਾ ਸ਼ਬਦੀਸ਼, ਬਨਿੰਦਰ ਬੰਨੀ, ਜਸਬੀਰ ਢਿੱਲੋਂ, ਸਬਦੀਸ਼, ਸਤਵਿੰਦਰ ਧੀਮਾਨ, ਰਾਬਿੰਦਰ ਰੱਬੀ,  ਸੁਰਿੰਦਰ ਰਸੂਲਪੁਰੀ, ਨਰਿੰਦਰ ਨਸਰੀਨ, ਜਸਬੀਰ ਢਿੱਲੋਂ, ਰਾਣਾ ਸੋਢੀ,ਅਵਤਾਰ ਕਲਸੀਆਂ, ਅਸ਼ੋਕ ਬਜਹੇੜੀ, ਰਾਣਜੀਤ ਹਾਂਸ, ਡਾ. ਨਰਿੰਦਰ ਗੁਪਤਾ, ਐਡੋਵੋਕਟ ਰਵੰਦਰ ਸਾਂਪਲਾ, ਏ. ਐਸ. ਪਾਲ, ਬਾਬੂ ਰਾਮ ਦੀਵਾਨਾ, ਕਰਨੈਲ ਸਿੰਘ ਸੋਮਲ, ਨਰਪਿੰਦਰ ਸਿੰਘ ਰੰਗੀ, ਗੌਰਵ ਜੈਨ, ਸਤਬੀਰ ਸਿੰਘ ਧਨੋਆ ਅਤੇ ਰੂਪ ਸਾਹਿਬ ਦੇ ਜਵਾਈ ਪੱਤਰਕਾਰ ਦਵਿੰਦਰ ਦਰਸ਼ੀ, ਨੂੰਹ ਚਰਨਜੀਤ ਕੌਰ, ਪੂਨਮ, ਪੋਤ ਨੂੰਹ ਪੁਰਵਾ ਅਤੇ ਪੋਤੀ ਰਿੱਤੂ ਰਾਗ ਅਤੇ ਪ੍ਰਿਯਰਾਗ ਕੌਰ, ਪੋਤੇ ਰਿਸ਼ਮ ਰਾਗ ਅਤੇ ਊਦੈਰਾਗ ਵੀ ਸ਼ਾਮਿਲ ਸਨ।

ਸਾਹਿਤ ਦੇ ਇੱਕ ਯੁਗ ਵੱਜੋਂ ਵਿਚਰੇ ਰਿਪੁਦਮਨ ਸਿੰਘ ਰੂਪ ਦੇ ਵੱਡੇ ਪੁੱਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਤਿੰਨ ਕਿਤਾਬਾਂ (ਵਾਰਤਕ, ਕਹਾਣੀਆਂ-ਕਵਿਤਾਵਾਂ ਅਤੇ ਨਾਵਲਿਟ) ਛਪਾਈ ਅਧੀਨ ਹਨ, ਜੋ ਜਲਦੀ ਹੀ ਵਿਚ ਛਪਕੇ ਪਾਠਕਾਂ ਤੱਕ ਪਹੁੰਚਣ ਦੀ ਆਸ ਹੈ ਅਤੇ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ ‘ਮੈਂ ਰੀਪਾ ਬੋਲਦਾਂ’ ਵੀ ਬਣਾਉਂਣ ਦੀ ਯੋਜਨਾ ਹੈ। 

ਸਮਾਗਮ ਮੌਕੇ ਹੀ ਉਨਾਂ ਦੇ ਛੋਟੇ ਪੁੱਤਰ ਰੰਜੀਵਨ ਸਿੰਘ ਨੇ ਬਹੁਤ ਹੀ ਸੰਖੇਪ ਅਤੇ ਸੰਤੁਲਿਤ ਜਿਹੇ ਸ਼ਬਦਾਂ ਵਿੱਚ ਸ਼ਰਧਾਂਜਲੀ ਦੇਣ ਲਈ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਭਾਵੈਂ ਪੂਰੀ ਤਰ੍ਹਾਂ ਸਾਹਿਤਿਕ ਸੀ। ਧਾਰਮਿਕ ਰਾਹੁ ਰਸਮਾਂ ਤੋਂ ਪੂਰੀ ਤਰ੍ਹਾਂ ਨਿਰਲੇਪ ਸੀ ਪਰ ਸਾਹਿਤਿਕ ਰੰਗਤ ਉਰ ਪਾਸੇ ਮਹਿਸੂਸ ਹੋ ਰਹੀ ਸੀ। ਕਿਸਾਨ ਭਵਨ ਵਿੱਚ ਦਾਖਲ ਹੁੰਦਿਆਂ ਸਾਰ ਹੀ ਪੰਜਾਬ ਬੁੱਕ ਸਟਾਲ ਬਹੁਤ ਚੋਣਵੀਆਂ ਕਿਤਾਬਾਂ ਨਾਲ ਸਭਨਾਂ ਦਾ ਸਵਾਗਤ ਕਰ ਰਿਹਾ ਸੀ। 

ਰਿਪੁਦਮਨ ਸਿੰਘ ਰੂਪ ਹੁਰਾਂ ਦੇ ਪਰਿਵਾਰ ਨੇ ਰੂਪ ਸਾਹਿਬ ਦੀਆਂ ਕਿਤਾਬਾਂ ਦਾ ਸਟਾਲ ਵੀ ਲਾਇਆ ਹੋਇਆ ਸੀ। ਸ਼ਬਦ ਦੇ ਇਸ ਲੰਗਰ ਨੂੰ ਨਿਭਾਉਂਦਿਆਂ ਹਰ ਪਰਿਵਾਰ ਨੂੰ ਰੂਪ ਸਾਹਿਬ ਦੀ ਇੱਕ ਇੱਕ ਕੀਟਾਂ ਸੌਗਾਤ ਵੱਜੋਂ ਭੇਂਟ ਕੀਤੀ ਜਾ ਰਹੀ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ ਜਿਸਨੇ ਰੂਪ ਜੀ ਨਾਲ ਜੁੜੀਆਂ ਯਾਦਾਂ ਅਤੇ ਸਾਂਝਾਂ ਨੂੰ ਹੋਰ ਵੀ ਤਾਜ਼ਾ ਅਤੇ ਪੱਕਾ ਕੀਤਾ। 

Thursday, May 21, 2026

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਰੋਸ ਮੁਜ਼ਾਹਰੇ ਲਈ ਤਿਆਰੀਆਂ ਜ਼ੋਰਾਂ 'ਤੇ

Peoples Media Link on Thursday 21st May 2026 at 05:45 PM Regarding Protest for Punjabi

ਸਾਹਿਤ ਸਭਾਵਾਂ ਅਤੇ ਲੇਖਕ ਸੰਗਠਨਾਂ ਵੱਲੋਂ ਵੱਡੀ ਪੱਧਰ ‘ਤੇ ਮੁਜ਼ਾਹਰਾ 22 ਨੂੰ 


ਚੰਡੀਗੜ੍ਹ
: 21 ਮਈ 2026: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿਚਲੇ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਹਾਸ਼ੀਏ ‘ਤੇ ਧੱਕਣ ਦੇ ਫ਼ੈਸਲੇ ਖਿਲਾਫ਼ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਤਿੱਖਾ ਵਿਰੋਧ ਜਤਾਉਂਦਿਆਂ ਚੰਡੀਗੜ੍ਹ ਵਿਖੇ ਮਿਤੀ 22 ਮਈ ਨੂੰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਜਿਸ ਵਿਚ ਸਾਹਿਤ ਸਭਾਵਾਂ, ਲੇਖਕ ਜਥੇਬੰਦੀਆਂ ਅਤੇ ਹੋਰ ਪੰਜਾਬੀ ਹਤੈਸ਼ੀ ਜਥੇਬੰਦੀਆਂ ਵੱਡੀ ਪੱਧਰ ਤੇ ਸ਼ਿਰਕਤ ਕਰਨਗੀਆਂ। 

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ , ਜਰਨਲ ਸਕੱਤਰ ਸੁਸ਼ੀਲ ਦੁਸਾਂਝ , ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਮੁਜ਼ਾਹਰੇ ਦੀਆਂ  ਤਿਆਰੀਆਂ ਦਾ ਜਾਇਜ਼ਾ ਲੈਂਦਿਆਂ  ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਇਹ ਵਿਵਹਾਰ ਸਭ ਲਈ  ਚਿੰਤਾ ਦਾ ਵਿਸ਼ਾ ਹੈ। ਉਹਨਾਂ  ਕਿਹਾ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਵਾਂਝਿਆ ਕਰਨਾ ਮੰਦਭਾਗਾ ਅਤੇ ਚਿੰਤਾਜਨਕ ਹੈ। ਉਹਨਾਂ ਦੱਸਿਆ ਕਿ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਨੂੰ ਸਕੂਲਾਂ ਵਿਚ ਭੇਜਿਆ ਸਰਕੂਲਰ ਵਾਪਸ ਕਰਵਾਉਣ ਹਿੱਤ ਹੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ 22 ਮਈ ਸ਼ੁਕਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸੱਮੁਚੀਆਂ ਸਾਹਿਤ ਸਭਾਵਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬੀ ਵਿਰੋਧੀ ਇਸ ਫੈਸਲੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।   

ਇਸ ਦੌਰਾਨ  ਮੁਜ਼ਾਹਰੇ ਦੇ ਕੋਆਰਡੀਨੇਟਰ ਅਤੇ ਕੇਂਦਰੀ ਸਭਾ ਦੇ ਅਹੁਦੇਦਾਰ ਡਾ. ਸ਼ਿੰਦਰ ਪਾਲ ਸਿੰਘ ਸ਼ੈਲਿੰਦਰਜੀਤ ਸਿੰਘ ਰਾਜਨ, ਦਲਜੀਤ ਸਿੰਘ ਸਾਹੀ, ਸੁਰਿੰਦਰਪ੍ਰੀਤ ਘਣੀਆ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਰਾਜਿੰਦਰ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਪ੍ਰੀਤ ਕੌਰ, ਡਾ ਸਿੰਦਰਪਾਲ ਸਿੰਘ, ਯਤਿੰਦਰ ਮਾਹਲ, ਡਾ ਕਰਮਜੀਤ ਸਿੰਘ, ਗੁਰਮੀਤ ਬਾਜਵਾ, ਡਾ ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਸਿੰਘ ਰੰਗੀਲਪੁਰ, ਡਾ ਹਰਪ੍ਰੀਤ ਸਿੰਘ, ਐੱਸ ਨਸੀਮ,ਉਮਿੰਦਰ ਜੌਹਲ, ਰਿਸ਼ੀ ਹਿਰਦੇਪਾਲ, ਮਲਕੀਤ ਜੌੜਾ, ਜਸਵੀਰ ਰਾਣਾ, ਗੁਰਭੇਜ ਸਿੰਘ ਗੁਰਾਇਆ, ਤੇਜਾ ਸਿੰਘ ਤਿਲਕ, ਵਿਸ਼ਾਲ, ਸੁਰਿੰਦਰ ਖੀਵਾ,, ਅਨਿਲ ਫਤਿਹਗੜ੍ਹ, ਸੰਪੂਰਨ ਸਿੰਘ ਟਲੇਵਾਲੀਆ, ਗੁਰਸੇਵਕ ਸਿੰਘ ਢਿੱਲੋਂ, ਦੀਪਕ ਸ਼ਰਮਾ, ਜਸਵੰਤ ਰਾਏ, ਅਮਰਜੀਤ ਜੀਤ,ਹਰਪਾਲ ਨਾਗਰਾ,ਪੰਮੀ ਦੇਵੇਦੀ, ਮਨਜਿੰਦਰ ਧਨੋਵਾ, ਦਵਿੰਦਰ ਸੈਫੀ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਮਲਿਕ, ਬਲਕਾਰ ਸਿੱਧੂ, ਗੁਰਨਾਮ ਕੰਵਰ, ਮਨਜੀਤ ਕੌਰ ਮੀਤ, ਪਾਲ ਅਜਨਬੀ, ਡਾ. ਅਵਤਾਰ ਸਿੰਘ ਪਤੰਗ, ਡਾ. ਗੁਰਮੇਲ ਸਿੰਘ, ਡਾ. ਗੁਰਮਿੰਦਰ ਸਿੱਧੂ, ਹਰਮਿੰਦਰ ਕਾਲੜਾ, ਸੁਖਵਿੰਦਰ ਸਿੱਧੂ, ਮਲਕੀਅਤ ਬਸਰਾ, ਸਿਮਰਜੀਤ ਗਰੇਵਾਲ, ਨਵਨੀਤ ਕੌਰ, ਲਾਭ ਸਿੰਘ ਲੈਹਲੀ, ਸ਼ਾਇਰ ਭੱਟੀ, ਰਜਿੰਦਰ ਕੌਰ ਅਤੇ ਸੁਰਿੰਦਰ ਚੌਹਾਨ ਆਦਿ ਨੇ ਕਿਹਾ ਕਿ ਜੇ ਫੈਸਲਾ ਵਾਪਸ ਨਾ ਹੋਇਆ ਤਾਂ ਸੂਬੇ ਭਰ ਵਿਚ ਇਸੇ ਤਰਜ਼ 'ਤੇ ਵਿਆਪਕ ਵਿਰੋਧ ਕੀਤਾ ਜਾਵੇਗਾ।

Tuesday, April 14, 2026

ਡਾ. ਭੀਮਰਾਵ ਅੰਬੇਡਕਰ ਜੀ ਦੀ ਜਯੰਤੀ ਧੂਮਧਾਮ ਨਾਲ ਮਨਾਈ ਗਈ

Pawan Kumar Chauhan WhatsApp on Tuesday 14th April 2026 at 12:21 PM Regarding Dr. B R Ambedkar Jayanti

ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਯੂਨਿਟ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ 


ਚੰਡੀਗੜ੍ਹ
: 13 ਅਪ੍ਰੈਲ 2026: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਚੰਡੀਗੜ੍ਹ ਯੂਨਿਟ ਵੱਲੋਂ ਭਾਰਤ ਦੇ ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਆੰਬੇਡਕਰ ਜੀ ਦੀ ਜਨਮ ਜਯੰਤੀ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ। ਇਹ ਪ੍ਰੋਗਰਾਮ ਸੈਕਟਰ-24 ਵਿਖੇ ਸੈਣੀ ਭਵਨ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪਾਰਟੀ ਦੇ ਕਈ ਅਹੁਦੇਦਾਰਾਂ, ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ।

ਪ੍ਰੋਗਰਾਮ ਬਹੁਤ ਸੁਚੱਜੇ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕੇਂਦਰੀ ਸਟੇਟ ਪ੍ਰਭਾਰੀ ਵਿਪੁਲ ਕੁਮਾਰ ਜੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਦੇ ਪ੍ਰੋਗਰਾਮ ਸਥਾਨ ‘ਤੇ ਪਹੁੰਚਣ ‘ਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ।

ਇਸ ਸਮਾਗਮ ਵਿੱਚ ਬਸਪਾ ਚੰਡੀਗੜ੍ਹ ਯੂਨਿਟ ਦੇ ਕਈ ਪ੍ਰਮੁੱਖ ਅਹੁਦੇਦਾਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਲੋਕ ਸਭਾ ਪ੍ਰਭਾਰੀ ਸੁਖਦੇਵ ਸੋਨੂ, ਯੂਨਿਟ ਪ੍ਰਧਾਨ ਬ੍ਰਿਜ ਪਾਲ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ, ਗਿਰਵਰ ਸਿੰਘ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬਾਮਸੇਫ ਦੇ ਕਨਵੀਨਰ ਪਵਨ ਕੁਮਾਰ ਚੌਹਾਨ ਵੀ ਆਪਣੀ ਟੀਮ ਸਮੇਤ ਮੌਜੂਦ ਰਹੇ। ਸਮਾਗਮ ਵਿੱਚ ਆਮ ਜਨਤਾ ਦੀ ਭਾਗੀਦਾਰੀ ਵੀ ਕਾਫੀ ਪ੍ਰਸ਼ੰਸਨੀਯ ਰਹੀ, ਜਿਸ ਨਾਲ ਮਾਹੌਲ ਹੋਰ ਵੀ ਪ੍ਰੇਰਣਾਦਾਇਕ ਬਣ ਗਿਆ।

ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਲੋਕ ਸਭਾ ਪ੍ਰਭਾਰੀ ਸੁਖਦੇਵ ਸਿੰਘ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ ਅਤੇ ਗਿਰਵਰ ਸਿੰਘ ਨੇ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਯੋਗਦਾਨ ‘ਤੇ ਰੋਸ਼ਨੀ ਪਾਂਦੇ ਹੋਏ ਸਮਾਜ ਵਿੱਚ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਮੁੱਖ ਮਹਿਮਾਨ ਵਿਪੁਲ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਡਾ. ਆੰਬੇਡਕਰ ਜੀ ਦੇ ਜੀਵਨ ਸੰਘਰਸ਼, ਤਿਆਗ ਅਤੇ ਸਮਾਜ ਲਈ ਉਨ੍ਹਾਂ ਦੇ ਅਮੂਲ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਨੂੰ ਸਮਾਜਿਕ ਨਿਆਂ, ਸਮਾਨਤਾ ਅਤੇ ਭਰਾਤ੍ਰਿਤਾ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਹਾਜ਼ਰੀਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪਾਲ ਸਮਾਜ ਦੇ ਲੋਕਾਂ ਨੇ ਬਸਪਾ ਦੀ ਮੈਂਬਰਸ਼ਿਪ ਲਈ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਅਰੁਣ ਕੁਮਾਰ, ਅਜੈ ਪਾਲ, ਰਾਕੇਸ਼ ਪਾਲ, ਪਾਰਸ ਭਾਰਦਵਾਜ, ਸੁਨੀਲ ਪਾਲ, ਚਿਰਾਗ ਸ਼ਰਮਾ, ਅਰਵਿੰਦ ਪਾਲ, ਵਿਵੇਕ ਪਾਲ ਅਤੇ ਸੰਤੋਸ਼ ਪਾਲ ਸ਼ਾਮਲ ਹਨ। ਨਵੇਂ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੇ ਵਿਪੁਲ ਕੁਮਾਰ ਜੀ ਨੂੰ ਭਰੋਸਾ ਦਿਵਾਇਆ ਕਿ ਉਹ 2026 ਦੇ ਆਉਣ ਵਾਲੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਪੂਰਾ ਯੋਗਦਾਨ ਦੇਣਗੇ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਬਹਿਨ ਕੁਮਾਰੀ ਮਾਇਆਵਤੀ ਦੇ ਨੇਤ੍ਰਿਤਵ ਨੂੰ ਹੋਰ ਮਜ਼ਬੂਤ ਬਣਾਉਣਗੇ।

ਆਪਣੇ ਸੰਬੋਧਨ ਵਿੱਚ ਵਿਪੁਲ ਕੁਮਾਰ ਜੀ ਨੇ ਇਹ ਵੀ ਕਿਹਾ ਕਿ 2026 ਦੇ ਅੰਤ ਵਿੱਚ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ, ਜਿਨ੍ਹਾਂ ਵਿੱਚ ਬਸਪਾ ਪੂਰੀ ਤਾਕਤ ਨਾਲ ਹਿੱਸਾ ਲਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਾਰ ਪਾਰਟੀ ਬਿਹਤਰ ਪ੍ਰਦਰਸ਼ਨ ਕਰੇਗੀ ਅਤੇ ਬਹੁਜਨ ਸਮਾਜ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਦੇਵੇਗੀ।

ਅੰਤ ਵਿੱਚ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਬ੍ਰਿਜ ਪਾਲ ਨੇ ਸਾਰੇ ਮਹਿਮਾਨਾਂ, ਅਹੁਦੇਦਾਰਾਂ, ਵਰਕਰਾਂ ਅਤੇ ਹਾਜ਼ਰ ਜਨਤਾ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਦੇ ਸਹਿਯੋਗ ਦੀ ਸਰਾਹਨਾ ਕੀਤੀ।

Saturday, November 08, 2025

ਨਵਾਂ ਜ਼ਮਾਨਾ ਦੀ ਅੱਧੀ ਸਦੀ ਦੀ ਦਾਸਤਾਨ ਵਿਚੋਂ--ਤੇਰਾ ਸਿੰਘ ਚੰਨ ਯਾਦ ਦੁਆਉਂਦੇ ਨੇ

From Narinder Sohal on Thursday 7th November 2025 at 16:23 Regarding Late S. Tera Singh Chann

 ਮਹਾਨ ਗੜਗੱਜ ਜੀ ਵਾਲਾ 'ਨਵਾਂ ਜ਼ਮਾਨਾ’ 

ਚੰਡੀਗੜ੍ਹ: 8 ਨਵੰਬਰ 2025: (ਪੰਜਾਬ ਸਕਰੀਨ ਡੈਸਕ):: 

ਲਾਲ ਝੰਡੇ ਲਈ ਅਥਾਹ ਕੁਰਬਾਨੀਆਂ ਦੇਣ ਵਾਲੀ ਲੀਡਰ ਨਰਿੰਦਰ ਸੋਹਲ ਦੇ ਉੱਦਮ ਅਤੇ ਉਪਰਾਲੇ ਨਾਲ ਹਾਜ਼ਰ ਹੈ ਇਹ ਲਿਖਤ ਜਿਹੜੀ ਉਹਨਾਂ ਸੰਭਾਲੀ ਰੱਖੀ।  ਇਹ  ਲਿਖਤ ਖੱਬੀ ਪੱਤਰਕਾਰਿਤਾ ਦੇ ਉਸ ਦੌਰ ਦਾ ਵੀ ਪਤਾ ਦੇਂਦੀ ਹੈ ਅਤੇ ਮਹਾਨ ਸ਼ਖ਼ਸੀਅਤ ਸਰਦਾਰ ਤੇਰਾ ਸਿੰਘ ਚੰਨ ਹੁਰਾਂ  ਦੇ ਸਟਾਈਲ ਅਤੇ ਖੂਬੀਆਂ ਦੀ ਵੀ ਜਾਨ ਪਛਾਣ ਕਰਾਉਂਦੀ ਹੈ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 

ਸੰਨ 1956 ਵਿੱਚ ਜਲੰਧਰ ਵਿੱਚ ਪੰਜਾਬੀ ਲੇਖਕਾਂ ਦੀ ਵਰਤਮਾਨ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਮਗਰੋਂ, ਮੈਂ ਨਿਰੰਤਰ ਛੇ ਸਾਲ ਇਸ ਦਾ ਸਕੱਤਰ ਰਿਹਾ ਤੇ ਗਿਆਨੀ ਹੀਰਾ ਸਿੰਘ ਦਰਦ ਅਤੇ ਹੋਰ ਲੇਖਕ ਅਹੁਦੇਦਾਰਾਂ ਨਾਲ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿੱਚ ਪਹਿਲਾਂ ਸਥਾਪਤ ਹੋ ਚੁੱਕੀਆਂ ਲੇਖਕ ਸਭਾਵਾਂ ਨੂੰ ਕੇਂਦਰੀ ਸਭਾ ਨਾਲ ਸੰਬੰਧਤ ਕਰਨ ਤੇ ਹੋਰ ਸਭਾਵਾਂ ਬਣਾਉਣ ਦੇ ਕਾਰਜ ਵਿੱਚ ਰੁੱਝਾ ਰਿਹਾ। ਪੰਜਾਬੀ ਦੇ ਲੋਕ-ਹਿਤੈਸ਼ੀ ਅਖ਼ਬਾਰ 'ਨਵਾਂ ਜ਼ਮਾਨਾ’, ਜੋ ਅੱਜ ਆਪਣੀ ਉਮਰ ਦੇ ਪੰਜਾਹਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਨੇ ਸਾਡੇ ਇਸ ਕਾਰਜ ਨੂੰ ਸਫ਼ਲਤਾ ਪੂਰਬਕ ਨੇਪਰੇ ਚਾੜ੍ਹਨ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ।

1962-63 ਵਿੱਚ ਮੈਨੂੰ ‘ਨਵਾਂ ਜ਼ਮਾਨਾ' ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੇ ਮਹਾਨ ਸਪੁੱਤਰ ਸਾਥੀ ਅਰਜਨ ਸਿੰਘ ਗੜਗੱਜ ਨਾਲ ਇੱਕੋ ਮੇਜ਼ ਉੱਤੇ ਬੈਠ ਕੇ ਕਲਮ ਘਸੀਟਣ ਦਾ ਮਾਣ ਵੀ ਪ੍ਰਾਪਤ ਹੋਇਆ, ਅੱਜ ‘ਨਵਾਂ ਜ਼ਮਾਨਾ' ਉਸੇ ਮਹਾਨ ਹਸਤੀ ਦੀ ਯਾਦ ਵਿੱਚ ਬਣੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ ।

'ਨਵਾਂ ਜ਼ਮਾਨਾ' ਵੱਲੋਂ ਅੱਜ ਪੰਜਾਹਵੇਂ ਸਾਲ ਵਿੱਚ ਪ੍ਰਵੇਸ਼ ਲਈ ਗਿਣੀ ਜਾ ਰਹੀ ਉਮਰ ਵਿੱਚ 'ਨਇਆ ਜ਼ਮਾਨਾ' ਵੱਲੋਂ ਉਰਦੂ ਵਿੱਚ ਛਪਦੇ ਰਹਿਣ ਵਾਲੇ ਚਾਰ ਸਾਲ ਵੀ ਸ਼ਾਮਲ ਹਨ। ਇਹ ਸੱਚਮੁੱਚ ਆਪਣੇ ਜਨਮ ਤੋਂ "ਤੂਫਾਨਾਂ ਅੱਗੇ ਅੜਦਾ, ਲੋਕ ਦੋਖੀਆਂ ਨਾਲ ਲੜਦਾ, ਦੇਸ ਦੀ ਏਕਤਾ ਤੇ ਅਖੰਡਤਾ ਦਾ ਅਲਮ-ਬਰਦਾਰ, ਧਰਮ-ਨਿਰਪੱਖਤਾ ਤੇ ਜਮਹੂਰੀਅਤ ਦਾ ਪਹਿਰੇਦਾਰ" ਹੈ ਅਤੇ ਅੱਗੇ ਲਈ ਲੋਕਾਂ ਦੇ ਸੁਨਹਿਰੀ ਭਵਿੱਖ ਲਈ ਜੂਝਣ, ਕਿਰਤੀ-ਕਿਸਾਨਾਂ, ਇਸਤਰੀ ਜਾਤੀ, ਵਿਦਿਆਰਥੀਆਂ-ਨੰਜੁਆਨਾਂ ਤੇ ਕਰਮਚਾਰੀਆਂ ਦੇ ਹੱਕਾਂ-ਹਿੱਤਾਂ ਲਈ ਸਦਾ ਉਨ੍ਹਾਂ ਸੰਗ ਖਲੋਣ ਦਾ ਪ੍ਰਣ ਕਰਦਾ ਹੈ । ਹੁਣ ਤੱਕ ਦੇ ਸਮੇਂ ਦੌਰਾਨ 'ਨਵਾਂ ਜ਼ਮਾਨਾ' ਨੇ ਜਿਹੜੇ ਸੰਘਰਸ਼ਾਂ ਵਿੱਚ ਅਹਿਮ ਰੋਲ ਨਿਭਾਇਆ, ਉਨ੍ਹਾਂ ਵਿੱਚ ਖੁਸ਼-ਹੈਸੀਅਤੀ ਟੈਕਸ ਵਿਰੁੱਧ ਕਿਸਾਨੀ ਦਾ ਇੱਕਮੁੱਠ ਸੰਘਰਸ਼ ਉੱਘੜਵਾਂ ਸੀ । ਉਸ ਸੰਘਰਸ਼ ਸੰਬੰਧੀ ਮੇਰੀਆਂ ਕਵਿਤਾਵਾਂ 'ਕਿਵੇਂ ਪਿਆਰ ਦੀ ਗੱਲ ਛੇੜਾਂ' ਅਤੇ 'ਮੋਰਚੇ ਦੀ ਚੜ੍ਹਤ' ਵੀ 'ਨਵਾਂ ਜ਼ਮਾਨਾ' ਵਿੱਚ ਛਪੀਆਂ ਸਨ । ਆਮ ਲੋਕਾਂ ਦੀ ਨਰੋਏ ਜੀਵਨ ਦੀ ਪ੍ਰਾਪਤੀ ਦੇ ਸੰਘਰਸ਼ ਵਿਚ ਲੋਕਾਂ ਨਾਲ ਖਲੋਣ ਦੀਆਂ ਯਾਦਾਂ ਵੀ ਭਾਵੇਂ ਕਈ ਹਨ, ਪਰ ਦੋ ਮੁੱਖ ਗੱਲਾਂ ਨੇ ਮੈਨੂੰ ਪ੍ਰਭਾਵਤ ਕੀਤਾ ਹੈ : (1) ਐਤਵਾਰਤਾ, (2) ਪੱਤਰਕਾਰੀ ਦੀ ਸਿਖਲਾਈ।

ਇਹ ਸਰਬ ਪ੍ਰਵਾਨਤ ਸੱਚਾਈ ਹੈ ਕਿ 'ਨਵਾਂ ਜ਼ਮਾਨਾ' ਦੇ ਐਤਵਾਰਤਾ ਨੇ ਪੰਜਾਬੀ ਲੇਖਕਾਂ, ਚਿੰਤਕਾਂ, ਕਲਾਕਾਰਾਂ ਨਾਲ ਮੁਲਾਕਾਤਾਂ-ਮਿਲਣੀਆਂ ਰਾਹੀਂ ਉਨ੍ਹਾਂ ਦੀ ਪਾਠਕਾਂ ਨਾਲ ਪਛਾਣ ਕਰਾਉਣ ਦਾ ਕਾਰਜ ਜਿਵੇਂ ਨੇਪਰੇ ਚਾੜ੍ਹਿਆ ਤੇ ਚਾੜ੍ਹ ਰਿਹਾ ਹੈ, ਉਹ ਬਾਕੀ ਅਖ਼ਬਾਰਾਂ ਨੂੰ ਹੀ ਨਹੀਂ, ਕਈ ਮਾਸਿਕ ਪੱਤਰਾਂ ਨੂੰ ਵੀ ਪਿਛੇ ਛੱਡ ਗਿਆ ਹੈ । ਅੱਜ ਪੰਜਾਬੀ ਲੇਖਕ ਐਤਵਾਰਤਾ ਦੀ ਉਡੀਕ ਕਰਦੇ ਹਨ ਤੇ ਉਸ ਲਈ ਵੱਖਰੇ ਚੰਦੇ ਭੇਜਦੇ ਹਨ । ਇਹ 'ਨਵਾਂ ਜ਼ਮਾਨਾ' ਦੀ ਵੱਡੀ ਪ੍ਰਾਪਤੀ ਹੈ ਤੇ ਬਲਬੀਰ ਪ੍ਰਵਾਨਾ ਦੀ ਘਾਲਣਾ ਦੀ ਸ਼ਲਾਘਾ ਕਰਨੀ ਬਣਦੀ ਹੈ ।

ਪੱਤਰਕਾਰੀ ਦਾ ਸਕੂਲ: ਅੱਜ ਪੰਜਾਬੀ ਦਾ ਕੋਈ ਵਿਰਲਾ ਅਖ਼ਬਾਰ ਹੋਵੇਗਾ ਜਿਸ ਵਿੱਚ 'ਨਵਾਂ ਜ਼ਮਾਨਾ' ਦਾ ਚੰਡਿਆ ਕੋਈ ਪੱਤਰਕਾਰ ਕੰਮ ਨਾ ਕਰ ਰਿਹਾ ਹੋਵੇ । ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ 'ਪੰਜਾਬੀ ਟ੍ਰਿਬਿਊਨ' ਵਿੱਚ ਦਲਬੀਰ ਸਿੰਘ ਤੇ ਕਈ ਹੋਰ ‘ਨਵਾਂ ਜ਼ਮਾਨਾ' ਦੇ ਪੜ੍ਹੇ-ਗੁੜ੍ਹੇ ਹਨ ਤੇ ਪ੍ਰਮੁੱਖ ਕਹਾਣੀਕਾਰ ਸਵਰਗੀ ਕੁਲਵੰਤ ਸਿੰਘ ਵਿਰਕ ਨੇ ਵੀ ਮੇਰੇ ਕੋਲ ਇਹ ਟਿੱਪਣੀ ਕੀਤੀ ਸੀ ਕਿ ‘ਪੰਜਾਬੀ ਅਖ਼ਬਾਰਾਂ ਵਿੱਚ 'ਨਵਾਂ ਜ਼ਮਾਨਾ' ਹੀ ਹੈ, ਜੋ ਮੈਨੂੰ ਪਸੰਦ ਹੈ ।”

'ਨਵਾਂ ਜ਼ਮਾਨਾ' ਦੇ ਸੇਵਾ ਕਾਲ ਵਿੱਚ 10 ਜਨਵਰੀ 1963 ਦਾ ਦਿਹਾੜਾ ਮੇਰੇ ਲਈ ਅਤਿਅੰਤ ਸੋਗੀ -ਸੀ. ਜਿਸ ਦਿਨ ਪੰਜਾਬ ਦਾ ਸੂਰਮਾ ਸਪੁੱਤਰ ਅਰਜਨ ਸਿੰਘ ਗੜਗੱਜ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਗੜਗੱਜ ਜੀ ਦੋ ਕੁ ਦਿਨ ਪਹਿਲਾਂ ਕਿਸੇ ਕੰਮ ਅੰਮ੍ਰਿਤਸਰ ਗਏ ਸਨ, ਮੈਂ ਮੇਜ਼ 'ਤੇ ਬੈਠਾ ਉਨ੍ਹਾ ਨੂੰ ਉਡੀਕ ਰਿਹਾ ਸਾਂ ਕਿ ਉਨ੍ਹਾ ਦੇ ਸਦੀਵੀ ਵਿਛੋੜੇ ਦੀ ਮਨਹੂਸ ਖ਼ਬਰ ਆ ਗਈ। ਮੈਂ ਡੌਰ-ਭੌਰ ਹੋਏ ਨੇ ਉਨ੍ਹਾ ਦੀ ਦਰਾਜ ਖੋਲ੍ਹੀ, ਵਿੱਚ ਛੋਟੀ ਜਿਹੀ ਡਾਇਰੀ ਮਿਲੀ। ਉਸ ਵਿੱਚ 6,7,8 ਜਨਵਰੀ ਦੇ ਪੰਨਿਆਂ ਉੱਤੇ ਲਿਖੇ ਨੋਟ ਪੜ੍ਹੇ : "ਅੱਜ ਦਫ਼ਤਰ ਦੀ ਪੌੜੀ ਚੜ੍ਹਦਿਆਂ ਦਿਲ ਵਿੱਚ ਦਰਦ ਹੋਇਆ, ਦਰਦ ਵਧਦਾ ਗਿਆ, ਦਰਦ ਵਧਦਾ ਗਿਆ ।" ਏਸ ਹਾਲਤ ਵਿੱਚ ਉਨ੍ਹਾ ਦਾ ਅੰਮ੍ਰਿਤਸਰ ਚਲੇ ਜਾਣਾ ਆਪਣੇ ਆਪ ਨੂੰ ਸ਼ਹੀਦ ਕਰਨ ਦੇ ਤੁਲ ਸੀ ।

ਮੈਂ ਸਾਥੀ ਜਗਜੀਤ ਸਿੰਘ ਆਨੰਦ ਦੀ ਸੂਝ ਤੇ ਸਾਥੀ ਗੜਗੱਜ ਜੀ ਪ੍ਰਤੀ ਉਨ੍ਹਾ ਦੀ ਸ਼ਰਧਾ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦਾ, ਜਿਨਾਂ ਨੇ ਅਰਜਨ ਸਿੰਘ ਗੜਗੱਜ ਫਾਉਂਡੇਸ਼ਨ ਸਥਾਪਤ ਕਰ ਕੇ ਉਨਾ ਦੀ ਯਾਦ ਅਤੇ ਕੀਰਤੀ ਨੂੰ ਜ਼ਿੰਦਾ ਰੱਖਿਆ ਹੈ । ਸਾਥੀ ਗੜਗੱਜ ਜੀ ਨੇ ਅੰਗਰੇਜ਼ਾਂ ਦੀਆਂ ਜੇਲਾਂ ਤੇ ਲਾਹੌਰ ਦੇ ਕਿਲ੍ਹੇ ਵਿੱਚ ਜੋ ਅਸਹਿ ਤੇ ਅਕਹਿ ਤਸੀਹੇ ਝੱਲੇ ਸਨ. ਉਨ੍ਹਾਂ ਨੂੰ ਚੇਤੇ ਕਰਦਿਆਂ ਮੇਰਾ ਦਿਲ ਕੰਬਦਾ ਤੇ ਕਲਮ ਬਿੜਕਦੀ ਹੈ। ਇਹ ਲਿਖਤ 

ਤੇਰਾ ਸਿੰਘ ਚੰਨ

ਚੰਨ ਹੁਰਾਂ ਦੀ ਇਹ ਲਿਖਤ ਰੋਜ਼ਾਨਾ ਨਵਾਂ ਜ਼ਮਾਨਾ ਦੇ 50ਵੀਂ ਵਰ੍ਹੇਗੰਢ ਵਾਲੇ ਵਿਸ਼ੇਸ਼ ਅੰਕ ਵਿੱਚ ਛਪੀ ਸੀ। ਇਸ ਨੂੰ ਭਾਲਣ ਅਤੇ ਭੇਜਣ ਦਾ ਉੱਦਮ ਉਪਰਾਲਾ ਨਰਿੰਦਰ ਸੋਹਲ ਹੁਰਾਂ ਨੇ ਕੀਤਾ। ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ ਜ਼ਰੂਰੁ ਦੱਸਣਾ ਜੀ। -ਸੰਪਾਦਕ 

Thursday, September 25, 2025

ਡੀ. ਰਾਜਾ ਨੂੰ ਮੁੜ ਚੁਣ ਲਿਆ ਗਿਆ ਪਾਰਟੀ ਦਾ ਕੌਮੀ ਜਨਰਲ ਸਕੱਤਰ

Received on 25th September 2025 at 6:55 PM from Team on Duty 

ਸ਼ਾਮੀ ਛੇ ਵਜੇ ਤੋਂ ਬਾਅਦ ਕੀਤਾ ਗਿਆ ਮੀਡੀਆ ਸਾਹਮਣੇ ਰਸਮੀ ਐਲਾਨ 


ਚੰਡੀਗੜ੍ਹ: 25 ਸਤੰਬਰ 2025: (ਪੰਜਾਬ ਸਕਰੀਨ ਟੀਮ ਅਤੇ ਮੀਡੀਆ ਲਿੰਕ )::

ਇੱਕ ਦਿਨ ਪਹਿਲਾਂ ਹੀ ਗੁਰੂ ਪੰਥ ਅਤੇ ਪੰਜਾਬ ਦੇ ਨਾਲ ਨਾਲ ਜ਼ੋਰਦਾਰ ਆਵਾਜ਼ ਬੁਲੰਦ ਕਰਨ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੇ ਮਤਿਆਂ ਵਿੱਚ ਹੋਰ ਤਿੱਖਾਪਨ ਲਿਆਂਦਾ ਹੈ। ਪਾਰਟੀ ਨੇ ਵਾਘੇ ਵਾਲੇ ਬਾਰਡਰ ਨੂੰ ਖੋਹਲਣ ਦੀ ਵੀ ਮੰਗ ਚੁੱਕੀ ਹੈ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦਾ ਮੁੱਦਾ ਵੀ ਉਠਾਇਆ ਹੈ। ਇਹ ਮੰਗਾਂ ਬੜੇ ਜ਼ੋਰਦਾਰ ਢੰਗ ਨਾਲ ਪਾਰਟੀ ਦੇ 25ਵੇਂ ਕੌਮੀ ਮਹਾਂਸੰਮੇਲਨ ਦੌਰਾਨ ਉਠਾਈਆਂ ਹਨ। ਅੱਜ ਇਸ ਕੌਮੀ ਇਕੱਤਰਤਾ ਦਾ ਆਖਿਰੀ ਦਿਨ ਸੀ ਅਤੇ ਇਸ ਮੌਕੇ ਇਹਨਾਂ ਮਤਿਆਂ ਦੇ ਪਾਸ ਹੋਣ ਤੋਂ ਬਾਅਦ ਬੜਾ ਉਤਸ਼ਾਹ ਵਾਲਾ ਮਾਹੌਲ ਦੇਖਿਆ ਗਿਆ। ਇਹਨਾਂ ਮਤੀਆਂ ਨਾਲ ਪਾਰਟੀ ਦਾ ਅਧਾਰ ਇੱਕ ਵਾਰ ਫੇਰ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗਾ। 

ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ 25ਵੇਂ ਮਹਾਸੰਮੇਲਨ ਦੇ ਆਖਰੀ ਦਿਨ ਮੌਜੂਦਾ ਜਨਰਲ ਸਕੱਤਰ ਡੀ. ਰਾਜਾ ਨੂੰ ਦੁਬਾਰਾ ਪਾਰਟੀ ਦਾ ਕੌਮੀ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਅਤੇ ਨਾਲ ਹੀ ਨਵੇਂ ਕੌਮੀ ਸਕੱਤਰੇਤ ਦੀ ਘੋਸ਼ਣਾ ਵੀ ਕੀਤੀ ਗਈ ਹੈ। ਇਸ ਵਿੱਚ ਅਮਰਜੀਤ ਕੌਰ, ਡਾ. ਬੀ.ਸੀ. ਕਾਂਗੋ, ਪ੍ਰਕਾਸ਼ ਬਾਬੂ, ਪਲੱਬ ਵੈਕਟਾਂਰੈਡੀ, ਗਿਰੀਸ਼ ਸ਼ਰਮਾ, ਰਾਮ ਕਿਸ਼ਨ ਪਾਂਡਾ ਸਮੇਤ 11 ਮੈਂਬਰੀ ਕੌਮੀ ਸਕੱਤਰੇਤ ਤੇ 31 ਮੈਂਬਰੀ ਐਗਜ਼ਿਊਕਿਟਵ ਕਮੇਟੀ ਦੀ ਚੋਣ ਕੀਤੀ ਗਈ ਹੈ। ਪੰਜਾਬ ਦੇ ਸੀਨੀਅਰ ਆਗੂ ਹਰਦੇਵ ਅਰਸ਼ੀ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਚੁਣੇ ਗਏ।

ਅੱਜ ਦੀਆਂ ਕਾਰਵਾਈਆਂ ਵਿੱਚ ਪਾਰਟੀ ਕਾਂਗਰਸ ਨੇ ਕਈ ਮਹੱਤਵਪੁਰਨ ਮਤੇ ਪਾਸ ਕੀਤੇ। ਪੰਜਾਬ ਦੇ ਆਗੂ ਹਰਦੇਸ਼ ਅਰਸ਼ੀ ਨੇ ਵਾਹਗਾ ਸਮੇਤ ਪੰਜਾਬ ਦੇ ਹੋਰ ਸਰਹੱਦੀ ਰਸਤਿਆਂ ਥਾਈਂ ਪਾਕਿਸਤਾਨ ਨਾਲ ਵਪਾਰ ਬਹਾਲ ਕਰਨ ਦੀ ਮੰਗ ਕੀਤੀ। ਪਾਰਟੀ ਨੇ ਕਿਹਾ ਕਿ ਭਾਵੇਂ ਦੇਸ਼ ਵੰਡ ਨੇ ਵਾਹਗੇ ਵਾਲੀ ਲਕੀਰ ਖਿੱਚ ਦਿੱਤੀ ਸੀ, ਪਰ ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਦਾ ਸੱਭਿਆਚਾਰ, ਬੋਲੀ ਅਤੇ ਵਸੇਬੇ ਵਿੱਚ ਸਦੀਆਂ ਤੋਂ ਸਾਂਝਾ ਹਨ। ਅਤੇ ਆਪਸੀ ਵਪਾਰ ਨਾਲ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਸਨਅਤਾਂ ਅਤੇ ਖਾਸ ਕਰਕੇ ਸੈਰ ਸਪਾਟੇ ਨਾਲ ਜੁੜੀ ਸਨਅਤ ਨੂੰ ਵੱਡਾ ਲਾਭ ਪਹੁੰਚੇਗਾ।

ਇਸੇ ਤਰ੍ਹਾਂ ਇਕ ਹੋਰ ਮਤਾ ਪੰਜਾਬ ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਪੇਸ਼ ਕੀਤਾ, ਜਿਸ ਵਿੱਚ ਮੌਜੂਦਾ ਨਿਆਂ ਪ੍ਰਬੰਧਾਂ ਵਿੱਚ ਆਏ ਵਿਗਾਡ਼ਾ ਦੀ ਅਲੋਚਨਾ ਕੀਤੀ ਗਈ। ਪਾਰਟੀ ਨੇ ਮੰਗ ਕੀਤੀ ਕਿ ਉਹ ਸਾਰੇ ਕੈਦੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀ ਕਰ ਲਈਆਂ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਪਾਰਟੀ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਘੱਟ ਗਿਣਤੀ ਫਿਰਕਿਆਂ ਖਾਸ ਕਰਕੇ ਸਿੱਖ ਅਤੇ ਮੁਸਲਮਾਨ ਘੱਟ ਗਿਣਤੀ ਨਾਲ ਸਬੰਧਤ ਕੈਦੀਆਂ ਨਾਲ ਅਨਿਆਂ ਪੂਰਵਕ ਵਰਤਾਰਾ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਵਿੱਚ ਅਣਗਿਣਤ ਕੈਦੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਵਧੇਰੇ ਕੈਦੀਆਂ ਵਿਰੁੱਧ ਕੋਈ ਦੋਸ਼ ਪੱਤਰ (ਚਾਰਜਸ਼ੀਟ) ਦਾਖਲ ਨਹੀਂ ਕੀਤੀ ਗਈ ਜਾਂ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਮੁਕੱਦਮੇ ਬਹੁਤ ਧੀਮੀ ਗਤੀ ਨਾਲ ਚੱਲ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਯੂ.ਏ.ਪੀ.ਏ. ਤੇ ਹੋਰ ਅਜਿਹੇ ਲੋਕ ਵਿਰੋਧੀ ਕਾਨੂੰਨ ਵਰਤ ਕੇ ਸਰਕਾਰਾਂ ਦੇਸ਼ ਦੇ ਬੁੱਧੀਜੀਵੀ, ਵਿਦਿਆਰਥੀ ਆਗੂਆਂ ਅਤੇ ਸਮਾਜਿਕ ਕਾਰਕੂਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀਆਂ ਹਨ। ਪਾਰਟੀ ਨੇ ਦਾਇਰ ਕੀਤੇ ਗਏ ਅਜਿਹੇ ਝੂਟੇ ਕੇਸਾਂ ਨੂੰ ਵਾਪਸ ਲੈਣ ਅਤੇ ਬੰਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਆਪਣੇ ਸਿਆਸੀ ਮਤੇ ਵਿੱਚ ਸੀਪੀਆਈ ਨੇ ਕਿਹਾ ਕਿ ਉਹ ਭਾਜਪਾ-ਆਰਐੱਸਐੱਸ ਵਿਰੁੱਧ ਸਿਧਾਂਤਕ ਤੇ ਵਿਚਾਰਧਾਰਕ ਲਡ਼ਾਈ ਤਿੱਖੀ ਕਰੇਗੀ। ਪਾਰਟੀ ਨੇ ਕਿਹਾ ਕਿ ਉਹ ਬਿਹਾਰ, ਤਮਿਲਨਾਡੂ ਤੇ ਪੱਛਮ ਬੰਗਾਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੱਬੀਆਂ, ਜਮਹੂਰੀ ਤੇ ਧਰਮ-ਨਿਰਪੱਖ ਤਾਰਕਤਾਂ ਨੂੰ ਜਿਤਾਉਣ ਅਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਪੱਖੀ ਫਰੰਟ ਨੂੰ ਜਿਤਾਉਣ ਲਈ ਹਰ ਸੰਭਵ ਯਤਨ ਕਰੇਗੀ। ਪਾਰਟੀ ਨੇ ਮਨੁੱਖਤਾ ਤੇ ਸਮਾਜਵਾਦ ਪ੍ਰਤੀ ਵਿਸ਼ਾਵਾਸ਼ ਪ੍ਰਗਟ ਕਰਦਿਆਂ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਲੋਕ ਸੰਘਰਸ਼ਾਂ ਦੇ ਰਸਤੇ ’ਤੇ ਚੱਲਣ ਦਾ ਅਹਿਦ ਕੀਤਾ।

ਇਕ ਹੋਰ ਮਤੇ ਵਿੱਚ ਪਾਰਟੀ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਭਾਰਤੀ ਕਮਿਊਨਿਸਟ ਪਾਰਟੀ ਹੀ ਇਕ ਆਜ਼ਾਦ ਵਿਦੇਸ਼ ਨੀਤੀ ਅਪਣਾਉਣ ਦੀ ਹਿਮਾਇਤ ਕਰਦੀ ਹੈ। ਇਸੇ ਤਰ੍ਹਾਂ ਜਾਤੀਵਾਦ ਦੇ ਵਿਰੁੱਧ ਤੇ ਸਮਾਜਿਕ ਨਿਆਂ ਲਈ ਪਾਰਟੀ ਦਲਿਤਾਂ, ਆਦਿਵਾਸੀਆਂ, ਪਛਡ਼ੀਆਂ ਜਾਤੀਆਂ ਤੇ ਹਾਸ਼ੀਏ ’ਤੇ ਬੈਠੇ ਹੋਰ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇਗੀ। ਪਾਰਟੀ ਨੇ ਵੱਧ ਰਹੀ ਬੇਰੁਜ਼ਗਾਰੀ ਅਤੇ ਸਿੱਖਿਆ ਸੈਕਟਰ ਵਿੱਚ ਹੋ ਰਹੇ ਪਤਨ ਸਬੰਧੀ ਚਿੰਤਾ ਪ੍ਰਗਟ ਕੀਤੀ। ਮਤੇ ਵਿੱਚ ਦੇਸ਼ ਨੂੰ ਵੱਖ-ਵੱਖ ਕੌਮੀ ਤੇ ਕੌਮਾਂਤਰੀ ਮਾਮਲਿਆਂ ਤੇ ਦਰਪੇਸ਼ ਚੁਣੌਤੀਆਂ ਬਾਰੇ ਪਾਰਟੀ ਦੀ ਪ੍ਰਗਤੀਸ਼ੀਲ ਪਹੁੰਚ ਨੂੰ ਸਪਸ਼ਟ ਕੀਤਾ।

ਇਨ੍ਹਾਂ ਮਤਿਆਂ ਦੇ ਨਾਲ-ਨਾਲ ਪਾਰਟੀ ਨੇ ਦੇਸ਼ ਦੇ ਮੌਜੂਦਾ ਕਿਸਾਨਾਂ, ਕਿਰਤੀਆਂ, ਮੁਲਾਜ਼ਮਾਂ ਅਤੇ ਹੋਰ ਮਹਿਨਤਕਸ਼ ਲੋਕਾਂ ਦੇ ਹੱਕ ਵਿੱਚ ਲਾਮਬੰਦੀ ਕਰਨ ਦਾ ਅਹਿਦ ਕੀਤਾ। ਪਾਰਟੀ ਨੇ ਦੇਸ਼ ਵਿੱਚ ਵੱਧ ਰਹੇ ਕੇਂਦਰਵਾਦੀ ਅਤੇ ਤਾਨਾਸ਼ਾਹੀ ਰੁਝਾਨਾਂ ਵਿਰੁੱਧ ਖੱਬੀਆਂ ਅਤੇ ਜਮਹੂਰੀ ਤਾਕਤਾਂ ਦਾ ਏਕਾ ਕਰਨ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਭਾਜਪਾ ਸਰਕਾਰ ਦੀ ਕਾਰਪੋਰੇਟ ਪੱਖੀ ਅਤੇ ਫਿਰਕਾਪ੍ਰਸਤ ਨੀਤੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਦੇਸ਼ ਦੇ ਲੋਕਾਂ ਨੂੰ ਅਜਿਹੀ ਤਾਕਤਾਂ ਵਿਰੁੱਧ ਇਕੱਠੇ ਹੋਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪਾਰਟੀ ਨੇ ਦੇਸ਼ ਵਿੱਚ ਅਗਾਮੀ ਚੋਣਾਂ ਵਿੱਚ ਇੰਡੀਆ ਬਲਾਕ ਦੀਆਂ ਪਾਰਟੀਆਂ ਵਿੱਚ ਏਕਤਾ ਦੇ ਪੂਰੇ ਯਤਨ ਕਰੇਗੀ ਤਾਂ ਜੋ ਦੇਸ਼ ਵਿੱਚੋਂ ਫਿਰਕਾਪ੍ਰਸਤ, ਕਾਰਪੋਰੇਟ ਪੱਖੀ ਅਤੇ ਧਰਮ ਦੇ ਨਾਮ ’ਤੇ ਸਿਆਸਤ ਕਰਨ ਵਾਲਿਆਂ ਨੂੰ ਮੂੰਹ ਤੋਡ਼ ਜਵਾਬ ਦਿੱਤਾ ਜਾ ਸਕੇ।

Thursday, September 11, 2025

ਭਰਵੀਂ ਪ੍ਰੈਸ ਕਾਨਫਰੰਸ ਵਿੱਚ CPI ਵੱਲੋਂ 25ਵੀਂ ਕੌਮੀ ਕਾਂਗਰਸ ਦਾ ਰਸਮੀ ਐਲਾਨ

Received From CPI Media Team on Thursday 11th September 2025 at 5:03 PM

ਨਵੇਂ ਯੁਗ ਵਾਲੇ ਸੂਹੇ ਸਵੇਰੇ ਦੀ ਵਚਨਬੱਧਤਾ ਲੈ ਕੇ CPI ਫਿਰ ਮੈਦਾਨ ਵਿੱਚ


ਚੰਡੀਗੜ੍ਹ
: 11 ਸਤੰਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਭਾਰਤੀ ਕਮਿਊਨਿਸਟ ਪਾਰਟੀ ਅਰਥਾਤ ਸੀਪੀਆਈ ਆਪਣੀ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਚੰਡੀਗੜ੍ਹ ਵਿੱਚ ਬੜੇ ਜੋਸ਼ੋਖਰੋਸ਼ ਨਾਲ ਕਰ ਰਹੀ ਹੈ। ਹੜ੍ਹਾਂ ਮਾਰੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਦਿੱਕਤਾਂ ਅਤੇ ਅਣਗਿਣਤ ਔਕੜਾਂ ਦੇ ਬਾਵਜੂਦ ਇਸ ਕਨਵੈਨਸ਼ਨ ਦੀ ਤਿਆਰੀ ਦੇ ਜੋਸ਼ ਨੂੰ ਮੱਠਾ ਨਹੀਂ ਪੈਣ ਦਿੱਤਾ। 

ਜ਼ਿਕਰਯੋਗ ਹੈ ਕਿ ਚਿਰਾਂ ਤੋਂ ਉਡੀਕਿਆ ਜਾ ਰਿਹਾ ਇਹ ਸਮਾਗਮ 21 ਸਤੰਬਰ 2025 ਦੀ ਸਵੇਰ ਨੂੰ ਮੋਹਾਲੀ ਵਿੱਚ ਇੱਕ ਵੱਡੀ ਰੈਲੀ ਨਾਲ ਸ਼ੁਰੂ ਹੋਵੇਗਾ। ਉਸੇ ਸ਼ਾਮ ਸਮਾਗਮ ਦਾ ਸਥਾਨ ਚੰਡੀਗੜ੍ਹ ਦੇ ਕਿਸਾਨ ਭਵਨ ਵੱਲ ਤਬਦੀਲ ਹੋਵੇਗਾ ਅਤੇ 25 ਸਤੰਬਰ ਤੱਕ ਬੜੇ ਜਜ਼ਬੇ ਨਾਲ ਜਾਰੀ ਰਹੇਗਾ। ਇਹ ਉਹੀ ਸਮਾਗਮ ਹੈ ਜਿਸ ਨੇ ਆਉਂਦੇ ਸਮੇਂ ਲਈ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਹੈ। 

ਇਸ ਇਤਿਹਾਸਿਕ ਸਮਾਗਮ ਦਾ ਉਦਘਾਟਨੀ ਸੈਸ਼ਨ 22 ਸਤੰਬਰ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿੱਚ ਹੋਵੇਗਾ। ਸਾਰੀ ਸ ਅਤੇ ਸਮੁੱਚੇ ਮੀਡੀਆ ਦੇ ਮੈਂਬਰਾਂ ਨੂੰ ਇੱਥੇ ਸਤਿਕਾਰ ਸਹਿਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੀਡੀਆ ਵਾਲੇ ਮੌਜੂਦਾ ਦੌਰ ਦੇ ਸੂਹੇ ਸੂਰਜ ਦੇ ਮੁੜ ਚੜ੍ਹਨ ਦੀ ਗਵਾਹੀ ਦੇਣਗੇ। 

ਇਹ ਐਲਾਨ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਪ੍ਰੈਸ ਕਾਨਫਰੰਸ ਨੂੰ ਸੀਪੀਆਈ ਦੀ ਕੌਮੀ ਸਕੱਤਰ ਸ਼੍ਰੀਮਤੀ ਅਮਰਜੀਤ ਕੌਰ, ਰਿਸੈਪਸ਼ਨ ਕਮੇਟੀ ਅਤੇ ਸੀਪੀਆਈ ਪੰਜਾਬ ਦੇ ਜਨਰਲ ਸਕੱਤਰ ਬੰਤ ਸਿੰਘ ਬਰਾੜ, ਅਤੇ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ.ਸਵਰਾਜਬੀਰ ਸਿੰਘ ਨੇ ਸੰਬੋਧਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ AITUC ਦੇ ਜਨਰਲ ਸਕੱਤਰ ਨਿਰਮਲ ਢਾਲੀਵਾਲ ਅਤੇ ਹੋਰ ਨੇਤਾ ਵੀ ਮੌਜੂਦ ਸਨ।

ਲਾਲ ਝੰਡੇ ਵਾਲੀ ਇਸ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਦੇਸ਼ ਅਤੇ ਦੁਨੀਆ ਦੇ ਗੰਭੀਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰੇਗੀ ਅਤੇ ਭੰਬਲਭੂਸੇ ਪਈ ਜਨਤਾ ਨੂੰ ਰਸਤਾ ਵੀ ਦਿਖਾਏਗੀ। ਇਨ੍ਹਾਂ ਮੁੱਦਿਆਂ ਅਤੇ ਮਸਲਿਆਂ ਵਿੱਚ ਸ਼ਾਮਲ ਹਨ– ਭਾਰਤ ਦੇ ਲੋਕਤੰਤਰ ਨੂੰ ਖਤਰੇ ਵਿੱਚ ਪਾ ਰਹੀ ਤਾਨਾਸ਼ਾਹੀ ਅਤੇ ਕੌਮੀਅਤ ਦੀ ਸਿਆਸਤ, ਬੇਰੁਜ਼ਗਾਰੀ ਅਤੇ ਖੇਤੀਬਾੜੀ ਸੰਕਟ ਦੀ ਗਹਿਰਾਈ, ਮਜ਼ਦੂਰ ਅਧਿਕਾਰਾਂ ਦੀ ਘਟਤੀ, ਸਿਹਤ ਅਤੇ ਸਿੱਖਿਆ ਦਾ ਵਪਾਰੀਕਰਨ। ਦੇਸ਼ ਭਰ ਤੋਂ ਆਏ ਹੋਏ 800 ਤੋਂ ਵੱਧ ਡੈਲੀਗੇਟ ਇਸ ਮੌਕੇ ਫੈਡਰਲ ਢਾਂਚੇ ਦੀ ਕਮਜ਼ੋਰੀ, ਸੰਵਿਧਾਨਕ ਸੰਸਥਾਵਾਂ ਉੱਤੇ ਹਮਲੇ, ਜ਼ੁਲਮੀ ਮਜ਼ਦੂਰੀ ਕਾਨੂੰਨ, ਨਵ-ਉਦਾਰਵਾਦ ਅਤੇ ਜੰਗਾਂ ਦੇ ਖਤਰੇ ਅਤੇ ਚੁਣੌਤੀਆਂ, ਕੁਦਰਤੀ ਸਰੋਤਾਂ ਦਾ ਸ਼ੋਸ਼ਣ, ਗੁਆਂਢੀ ਦੇਸ਼ਾਂ ਨਾਲ ਅਮਨ ਦੀ ਲੋੜ, ਰਾਸ਼ਟਰੀ ਸੁਰੱਖਿਆ ਵਿੱਚ ਜ਼ਿੰਮੇਵਾਰੀ ਅਤੇ ਹਾਲੀਆ ਹੜ੍ਹਾਂ ਨਾਲ ਸਾਹਮਣੇ ਆਈ ਵਾਤਾਵਰਣ ਦੀ ਤਬਾਹੀ ‘ਤੇ ਵੀ ਵਿਚਾਰ ਕਰਨਗੇ।

ਇਸਦੇ ਨਾਲ ਹੀ ਇੱਕ ਖ਼ਾਸ ਸੈਸ਼ਨ ਵਿੱਚ ਗਾਜ਼ਾ ਵਿੱਚ ਇਸਰਾਇਲੀ ਫੌਜ ਵੱਲੋਂ ਬੇਗੁਨਾਹ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਦੀ ਨਿੰਦਾ ਕੀਤੀ ਜਾਵੇਗੀ ਅਤੇ ਕਿਊਬਾ ਦੇ ਲੋਕਾਂ ਨਾਲ ਏਕਤਾ ਜਤਾਈ ਜਾਵੇਗੀ। ਕਿਊਬਾ ਅਤੇ ਫ਼ਲਸਤੀਨ ਦੇ ਰਾਜਦੂਤਾ ਵਾਸਾਂ ਦੇ ਨੁਮਾਇੰਦੇ ਵੀ ਇਸ ਇਕੱਠ ਹਾਜ਼ਰ ਰਹਿਣਗੇ। ਇਸ ਮੌਕੇ CPM, RSP, ਫਾਰਵਰਡ ਬਲਾਕ ਅਤੇ CPI(ML-ਲਿਬਰੇਸ਼ਨ) ਵਰਗੀਆਂ ਕਮਿਊਨਿਸਟ ਪਾਰਟੀਆਂ ਦੇ ਨੇਤਾ ਵੀ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲੈਣਗੇ।

ਸੀਪੀਆਈ ਦੇ ਨੇਤਾਵਾਂ ਨੇ ਪਾਰਟੀ ਦੀ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਖੱਬੇ ਧੜੇ ਅਤੇ ਜਮਹੂਰੀ ਏਕਤਾ ਹੀ ਫਾਸ਼ਿਸਟ ਤਾਕਤਾਂ ਦੇ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਰਾਸ਼ਟਰਵਾਦ ਮਜ਼ਦੂਰਾਂ ਅਤੇ ਮਿਹਨਤੀ ਜਨਤਾ ਦੀਆਂ ਉਮੀਦਾਂ ਵਿੱਚ ਵੱਸਦਾ ਹੈ, ਨਾ ਕਿ ਧਰਮਕ ਧਰੁਵੀਕਰਨ ਜਾਂ ਕਾਰਪੋਰੇਟ ਵਾਲੀ ਲੁੱਟ ਖਸੁੱਟ ਵਿੱਚ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਰਹੇ ਇਹਨਾਂ ਨੇਤਾਵਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਰਾਜਾਂ ਵਿੱਚ ਹੜ੍ਹ ਦੀ ਸਥਿਤੀ ‘ਤੇ ਚਿੰਤਾ ਜਤਾਈ ਅਤੇ ਦੱਸਿਆ ਕਿ CPI ਦੇ ਵਾਲੰਟੀਅਰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਗਾਤਾਰ ਸਰਗਰਮ ਹਨ। ਗੋਡੇ ਗੋਡੇ ਪਾਣੀ ਵਿੱਚ ਪਹੁੰਚ ਕੇ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਇਹ ਇਤਿਹਾਸਕ ਕਾਂਗਰਸ ਸੀਪੀਆਈ ਦੀ ਸੌਵੀਂ ਵਰ੍ਹੇਗੰਢ ਦੇ ਸਾਲ ਵਿੱਚ ਹੋ ਰਹੀ ਹੈ। ਸੰਨ 1925 ਵਿੱਚ ਬਣੀ ਇਸ ਪਾਰਟੀ ਨੇ 1924 ਦੇ ਕਾਨਪੁਰ ਕਾਂਸਪਾਇਰਸੀ ਕੇਸ ਤੋਂ ਲੈ ਕੇ ਆਜ਼ਾਦੀ ਅੰਦੋਲਨ ਅਤੇ ਲੋਕ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੀਪੀਆਈ ਹਮੇਸ਼ਾਂ ਸੈਕੁਲਰਿਜ਼ਮ, ਫੈਡਰਲਿਜ਼ਮ, ਅਤੇ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ, ਮਹਿਲਾਵਾਂ, ਘੱਟਗਿਣਤੀਆਂ ਅਤੇ ਹਾਸੀਏ ‘ਤੇ ਖੜ੍ਹੇ ਲੋਕਾਂ ਦੇ ਅਧਿਕਾਰਾਂ ਲਈ ਡਟਵਾਂ ਸਟੈਂਡ ਲੈਂਦੀ ਰਹੀ ਹੈ। 

ਇਹ ਕਾਂਗਰਸ, ਜੋ ਕਿ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਾਮਰੇਡ ਸੁਧਾਕਰ ਰੈੱਡੀ ਨਗਰ ਦੇ ਨਾਂ ‘ਤੇ ਹੋਸਟ ਕੀਤੀ ਜਾ ਰਹੀ ਹੈ, ਲੋਕਤੰਤਰ, ਸਮਾਜਿਕ ਇਨਸਾਫ਼, ਸਮਾਨਤਾ ਅਤੇ ਅਮਨ ਲਈ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਰਸਤਾ ਤੈਅ ਕਰੇਗੀ। ਪਾਰਟੀ ਨੇ ਸਪਸ਼ਟ ਐਲਾਨ ਕੀਤਾ: “ਅਸੀਂ ਲੜਾਂਗੇ, ਲੋਕ ਜਿੱਤਣਗੇ। ਇਨਸਾਫ਼ ਅਤੇ ਸੱਚ ਦੀਆਂ ਤਾਕਤਾਂ ਕਾਮਯਾਬ ਹੋਣਗੀਆਂ।”

ਹਰ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਹੋਣਗੇ ਜਿਨ੍ਹਾਂ ਵਿੱਚ ਇਨਕਲਾਬੀ ਗੀਤ, ਨਾਟਕ, ਲੋਕ ਸੰਗੀਤ ਅਤੇ ਨ੍ਰਿਤ ਪ੍ਰਸਤੁਤੀਆਂ ਸ਼ਾਮਲ ਹੋਣਗੀਆਂ। ਪੰਜਾਬ ਦੇ ਪ੍ਰਮੁੱਖ ਕਲਾਕਾਰ ਇਨ੍ਹਾਂ ਸਮਾਗਮਾਂ ਵਿੱਚ ਆਪਣੀ ਕਲਾ ਪੇਸ਼ ਕਰਨਗੇ।

ਇਸ  ਮੌਕੇ ਡਾ. ਸਵਰਾਜਬੀਰ ਹੁਰਾਂ ਨੇ ਇੱਕ ਪੱਤਰਕਾਰ ਵੱਲੋਂ ਪੁਛੇ ਗਏ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਦੁਨੀਆ ਭਰ ਵਿੱਚ ਨਿਜੀਕਰਨ ਨਾਕਾਮ ਹੋ ਚੁੱਕਿਆ ਹੈ। ਇੰਗਲੈਂਡ ਦੇ ਲੋਕ ਵੀ ਨਿਜੀਕਰਨ ਦੇ ਹਵਾਲੇ ਕੀਤੀਆਂ ਸੇਵਾਵਾਂ ਨੂੰ ਮੁੜ ਜਨਤਕ ਸੈਕਟਰ ਵਿੱਚ ਬਹਾਲ ਕਰਨ ਦੀ ਮੰਗ ਕਰ ਰਹੇ ਹਨ।

ਅੱਜ ਜਿਸ ਸ਼ਿੱਦਤ ਨਾਲ ਮੀਡੀਆ ਇਸ ਪ੍ਰੈਸ ਕਾਨਫਰੰਸ ਦੀ ਕਵਰੇਜ ਲਈ ਪਹੁੰਚਿਆ ਉਹ ਜਜ਼ਬਾ ਦੇਖਣ ਵਾਲਾ ਸੀ। ਇਸ ਮੌਕੇ ਮੀਡੀਆ ਵਾਲਿਆਂ ਨੇ ਬੜੇ ਤਿੱਖੇ ਸੁਆਲ ਵੀ ਪੁਛੇ। ਸੀਪੀਆਈ ਲੀਡਰਾਂ ਵੱਲੋਂ ਹਰ ਇੱਕ ਸੁਆਲ ਨੂੰ ਬੜੇ ਠਰੰਮੇ ਨਾਲ ਸੁਣਿਆ ਗਿਆ ਅਤੇ ਇਸ ਦਾ ਤਸੱਲੀਬਖਸ਼ ਜੁਆਬ ਵੀ ਦਿੱਤਾ ਗਿਆ।
 
ਲੋਕ ਡਾਕਟਰ ਸਵਰਾਜਬੀਰ ਹੁਰਾਂ ਦੀ ਸੰਪਾਦਨ ਕਲਾ ਅਤੇ ਲਿਖਣ ਕਲਾ ਤੋਂ ਤਾਂ ਪਹਿਲਾਂ ਵੀ ਵਾਕਿਫ ਹੀ ਸਨ ਪਰ ਅੱਜ ਮੀਡੀਆ ਦੇ ਵੱਡੇ ਹਿੱਸੇ ਨੇ ਡਾਕਟਰ ਸਵਰਾਜਬੀਰ ਹੁਰਾਂ ਪੱਤਰਕਾਰਾਂ ਨਾਲ ਸਾਹਮਣਾ ਕਰਦਿਆਂ ਦੀ ਸਪਸ਼ਟ ਵਾਦਿਤਾ, ਠਰੰਮਾ,ਮਿਠਾਸ  ਅਤੇ ਤਰਕਪੂਰਨ ਬੇਬਾਕੀ ਵੀ ਦੇਖੀ। 

Sunday, August 24, 2025

ਭਾਜਪਾ ਕੈਂਪ ‘ਤੇ ਪੁਲਿਸ ਹਮਲਾ–ਡਾ. ਸੁਭਾਸ਼ ਸ਼ਰਮਾ ਸਮੇਤ ਕਈ ਕਾਰਕੁੰਨ ਗ੍ਰਿਫ਼ਤਾਰ

Received from Hardev Singh on Sunday 24th August 2025 at 20:20 Regarding Police Action on BJP Workers

ਭਾਜਪਾ ਕਾਰਕੁੰਨਾਂ ਨੇ ਵੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ 

ਚੰਡੀਗੜ੍ਹ: 24 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::


ਖਰੜ ਵਿਧਾਨਸਭਾ ਦੇ ਮੁੱਲਾਂਪੁਰ ਬਾਜ਼ਾਰ, ਨਿਊ ਚੰਡੀਗੜ੍ਹ ਸਥਿਤ ਖੇੜਾ ਮੰਦਰ ਦੇ ਨੇੜੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਲੈ ਕੇ ਲਗਾਏ ਗਏ ਭਾਜਪਾ ਕੈਂਪ ਨੂੰ ਪੰਜਾਬ ਸਰਕਾਰ ਨੇ ਪੁਲਿਸ ਬਲ ਦੇ ਸਹਾਰੇ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਮੇਤ ਕਈ ਕਾਰਕੁੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਹੋਏ ਭਾਜਪਾ ਦੇ ਇਹਨਾਂ ਕਾਰਕੁੰਨਾਂ ਨੇ ਜ਼ਬਰਦਸਤ ਨਾਅਰੇਬਾਜੀ ਕੀਤੀ ਅਤੇ ਇਸਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਕਰਾਰ ਦਿੱਤਾ।

ਡਾ. ਸ਼ਰਮਾ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਰਾਜ ਭਰ ਵਿੱਚ ਭਾਜਪਾ ਵਰਕਰਾ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਰਸਤਿਆਂ ‘ਤੇ ਪੁਲਿਸ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਇੱਕ ਪਾਸੇ ਪੰਜਾਬ ਗੈਂਗਸਟਰਾ ਦਾ ਅੱਡਾ ਬਣਦਾ ਜਾ ਰਿਹਾ ਹੈ, ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਮਾਨ ਸਰਕਾਰ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਅੱਖਾਂ ਬੰਦ ਕਰ ਬੈਠੀ ਹੈ। ਉਲਟਾ, ਉਸਨੂੰ ਭਾਜਪਾ ਕਾਰਕੁੰਨਾਂ ਦੇ ਸ਼ਾਂਤੀਪੂਰਨ ਸਮਾਜ ਭਲਾਈ ਦੇ ਕੈਂਪਾ ਤੋਂ ਡਰ ਲੱਗ ਰਿਹਾ ਹੈ।”

ਡਾ. ਸ਼ਰਮਾ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਵਿਅੰਗ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਉਨ੍ਹਾਂ ਦੇ ਦੱਸੇ “ਸਾਮ, ਦਾਮ, ਦੰਡ, ਭੇਦ” ਦੇ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਕਾਰਕੁੰਨ ਨਾ ਤਾਂ ਰੁਕਣ ਵਾਲੇ ਹਨ ਤੇ ਨਾ ਹੀ ਦਬਾਅ ਹੇਠ ਝੁਕਣ ਵਾਲੇ। ਪੁਲਿਸ ਦੀ ਲਾਠੀਚਾਰਜਨੁਮਾ ਕਾਰਵਾਈ ਨਾਲ ਕਈ ਕਾਰਕੁੰਨ ਜ਼ਖ਼ਮੀ ਵੀ ਹੋਏ ਹਨ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਪ ਸਰਕਾਰ ਖੁਦ ਜਗ੍ਹਾ–ਜਗ੍ਹਾ ਕੈਂਪ ਲਗਾਂਦੀ ਹੈ ਤਾਂ ਉਸਨੂੰ ਲੋਕਤੰਤਰ ਕਹਿੰਦੀ ਹੈ, ਪਰ ਜਦੋਂ ਭਾਜਪਾ ਜਨਤਾ ਨੂੰ ਯੋਜਨਾਵਾਂ ਦੀ ਜਾਣਕਾਰੀ ਦੇਵੇ ਤਾਂ ਉਸਨੂੰ ‘ਡਾਟਾ ਚੋਰੀ’ ਦਾ ਨਾਮ ਦੇ ਕੇ ਰੋਕ ਦਿੱਤਾ ਜਾਂਦਾ ਹੈ।

“ਇਹ ਸਰਕਾਰ ਦੀ ਹਤਾਸ਼ਾ ਅਤੇ ਭਾਜਪਾ ਦੇ ਵੱਧ ਰਹੇ ਜਨ ਸਮਰਥਨ ਦਾ ਸਬੂਤ ਹੈ। ਸਾਫ਼ ਹੈ ਕਿ ਮਾਨ ਸਰਕਾਰ ਦੀ ਜ਼ਮੀਨ ਖਿਸਕ ਚੁੱਕੀ ਹੈ ਅਤੇ ਉਹ ਭਾਜਪਾ ਦੀ ਵਧਦੀ ਤਾਕਤ ਤੋਂ ਡਰੀ ਹੋਈ ਹੈ।”

ਪੂਰੇ ਵਿਸ਼ਵ ਨੂੰ ਰੌਸ਼ਨ ਕਰ ਰਹੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ

PMO//Azadi Ka Amrit Mahotsav//Posted on: 24th August 2025 at 1:02 PM by PIB Chandigarh
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮਾਗਮ:ਪ੍ਰਧਾਨ ਮੰਤਰੀ ਮੋਦੀ ਵੀ ਪੁੱਜੇ

ਪ੍ਰਕਾਪੁਰਬ ਦੇ ਪਵਿੱਤਰ ਮੌਕੇ 'ਤੇ ਦਿੱਤੀਆਂ ਦੇਸ਼ ਅਤੇ ਦੁਨੀਆ ਨੂੰ ਵਧਾਈਆਂ

File Photo
ਨਵੀਂ ਦਿੱਲੀ: 24 ਅਗਸਤ 2025: (PIB ਚੰਡੀਗੜ੍ਹ//ਪੰਜਾਬ ਸਕਰੀਨ ਡੈਸਕ)::

ਵਿਦੇਸ਼ਾਂ ਵਿੱਚ ਸਰਗਰਮ ਵੱਖਵਾਦੀ ਅਨਸਰਾਂ ਅਤੇ ਦੇਸ਼ ਵਿੱਚ ਕੱਟੜ ਵਿਰੋਧੀਆਂ ਦੀ ਵਿਰੋਧਤਾ ਦੇ ਬਾਵਜੂਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਅਧਾਰ ਸਿੱਖ ਸੰਗਤਾਂ ਵਿੱਚ ਲਗਾਤਾਰ ਵੱਧ ਰਿਹਾ ਹੈ। ਸਿੱਖ ਜਗਤ ਨਾਲ ਸਬੰਧਤ ਦਿਨ ਤਿਓਹਾਰਾਂ ਮੌਕੇ ਪ੍ਰਧਾਨਮੰਤਰੀ ਮੋਦੀ ਬੜੀ ਆਸਥਾ ਅਤੇ ਸਤਿਕਾਰ ਨਾਲ ਸ਼ਾਮਲ ਹੁੰਦੇ ਹਨ।

ਅੱਜ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਤਹਿ-ਦਿਲੋਂ ਵਧਾਈਆਂ ਦਿੱਤੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਬੜੀ ਉਚੇਚ ਨਾਲ ਪੁੱਜੇ ਪ੍ਰਧਾਨ ਮੰਤਰੀ ਮੋਦੀ। ਇਸ ਨਾਲ ਨਿਸਚੇ ਹੀ ਸਿੱਖ ਸੰਗਤਾਂ ਵਿੱਚ ਉਹਨਾਂ ਦਾ ਅਧਾਰ ਵੱਧ ਰਿਹਾ ਹੈ।

ਅੱਜ ਦੇ ਇਸ ਵਿਸ਼ੇਸ਼ ਦਿਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਦੀਵੀ ਸਿੱਖਿਆਵਾਂ ਪੂਰੇ ਵਿਸ਼ਵ ਦੇ ਜੀਵਨ ਨੂੰ ਰੌਸ਼ਨ ਕਰ ਰਹੀਆਂ ਹਨ ਅਤੇ ਸਾਨੂੰ ਦਇਆ, ਨਿਮਰਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਿੱਖਿਆਵਾਂ ਸਾਡੀ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।

ਸ਼੍ਰੀ ਮੋਦੀ ਨੇ ਇਹ ਉਮੀਦ ਵੀ ਪ੍ਰਗਟ ਕੀਤੀ ਕੀਤੀ ਕਿ ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਗਏ ਗਿਆਨ ਦੇ ਮਾਰਗ 'ਤੇ ਚੱਲੀਏ ਅਤੇ ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ਦਾ ਪ੍ਰਯਾਸ ਕਰੀਏ।

ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਐਕਸ ਪੋਸਟ ਵਿੱਚ ਕਿਹਾ:

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਹਾਰਦਿਕ ਵਧਾਈਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਦੀਵੀ ਸਿੱਖਿਆਵਾਂ ਪੂਰੇ ਵਿਸ਼ਵ ਦੇ ਜੀਵਨ ਨੂੰ ਰੌਸ਼ਨ ਕਰ ਰਹੀਆਂ ਹਨ ਅਤੇ ਸਾਨੂੰ ਦਇਆ, ਨਿਮਰਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਿੱਖਿਆਵਾਂ ਸਾਡੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।

ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਗਏ ਗਿਆਨ ਦੇ ਮਾਰਗ 'ਤੇ ਚੱਲੀਏ ਅਤੇ ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ਦਾ ਯਤਨ ਕਰੀਏ।

ਪੂਰੇ ਵਿਸ਼ਵ ਦੇ ਜੀਵਨ ਨੂੰ ਰੌਸ਼ਨ ਕਰ ਰਹੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਸਿੱਖਿਆਵਾਂ

Saturday, August 23, 2025

ਹੋਮੀ ਭਾਭਾ ਕੈਂਸਰ ਕੌਂਕਲੇਵ 2025:

Received From HBCH&RC Punjab on Saturday 23rd August 2025 at 5:22 PM Regarding Cancer Conclave

 ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਰੋਬੋਟਿਕ-ਅਸਿਸਟਡ ਕੈਂਸਰ ਸਰਜਰੀ ਦੀ ਸ਼ੁਰੂਆਤ


ਚੰਡੀਗੜ੍ਹ: 23 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਤਿੰਨ ਦਿਨਾਂ ਦੇ ਹੋਮੀ ਭਾਭਾ ਕੈਂਸਰ ਕੌਂਕਲੇਵ (HBCC) 2025 ਦੇ ਦੂਜੇ ਦਿਨ ਪੰਜਾਬ ਦੇ ਮਾਣਯੋਗ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ (HBCH&RC), ਪੰਜਾਬ ਵਿੱਚ ਆਧੁਨਿਕ ਰੋਬੋਟਿਕ-ਅਸਿਸਟਡ ਕੈਂਸਰ ਸਰਜਰੀ ਸਹੂਲਤ ਦਾ ਉਦਘਾਟਨ ਕੀਤਾ।

ਇਹ ਪ੍ਰਤਿਸ਼ਠਿਤ ਕੌਂਕਲੇਵ ਨਰਸੀ ਮੋੰਜੀ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ (NMIMS), ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਦੇਸ਼-ਪੱਧਰੀਆਂ ਪ੍ਰਮੁੱਖ ਓਂਕੋਲੋਜਿਸਟਾਂ, ਖੋਜਕਰਤਿਆਂ ਅਤੇ ਹੈਲਥਕੇਅਰ ਵਿਸ਼ੇਸ਼ਗਿਆਨਾਂ ਨੇ ਭਾਗ ਲਿਆ ਹੈ।

ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਮਾਣਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ HBCH&RC ਪੰਜਾਬ ਵਿੱਚ ਰੋਬੋਟਿਕ-ਅਸਿਸਟਡ ਕੈਂਸਰ ਸਰਜਰੀ ਦੀ ਸ਼ੁਰੂਆਤ ਕੀਤੀ। ਹਸਪਤਾਲ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਪਿਛਲੇ 80 ਸਾਲਾਂ ਵਿੱਚ ਟਾਟਾ ਮੈਮੋਰੀਅਲ ਸੈਂਟਰ ਨੇ ਵਿਸ਼ਵ ਪੱਧਰ ‘ਤੇ ਕੈਂਸਰ ਇਲਾਜ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈ। ਦੇਸ਼ ਵਿੱਚ ਕੈਂਸਰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ TMC ਦਾ ਵਿਸਥਾਰ ਜ਼ਰੂਰੀ ਸੀ। ਅੱਜ ਭਾਰਤ ਭਰ ਵਿੱਚ ਨੌਂ ਕੇਂਦਰ ਸਥਾਪਿਤ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਪੰਜਾਬ ਵਿੱਚ ਹਨ—ਇੱਕ ਐਸਾ ਖੇਤਰ ਜਿਸਨੂੰ ਇਸ ਤਰ੍ਹਾਂ ਦੀਆਂ ਤਕਨੀਕੀ ਸਹੂਲਤਾਂ ਦੀ ਸਭ ਤੋਂ ਵੱਧ ਲੋੜ ਸੀ।”

ਇਸ ਦੂਜੇ ਸੰਸਕਰਣ ਵਿੱਚ ਪ੍ਰਮੁੱਖ ਚਿਕਿਤਸਕਾਂ ਨੇ ਭਾਗ ਲਿਆ, ਜਿਵੇਂ ਕਿ ਡਾ. ਸ਼੍ਰੀਪਦ ਡੀ. ਬਾਨਾਵਲੀ (ਡਾਇਰੈਕਟਰ, ਅਕੈਡਮਿਕਸ, ਟਾਟਾ ਮੈਮੋਰੀਅਲ ਸੈਂਟਰ), ਡਾ. ਏ.ਕੇ. ਅਟਰੀ (ਡਾਇਰੈਕਟਰ ਪ੍ਰਿੰਸੀਪਲ, GMCH-32 ਚੰਡੀਗੜ੍ਹ), ਡਾ. ਸਤਯਜੀਤ ਪ੍ਰਧਾਨ (ਡਾਇਰੈਕਟਰ, HBCH ਅਤੇ MPMMCC ਵਾਰਾਣਸੀ) ਅਤੇ ਡਾ. ਉਮੇਸ਼ ਮਹਾਂਤਸ਼ੈੱਟੀ (ਡਾਇਰੈਕਟਰ, HBCH&RC ਵਿਜਾਗ)।

ਸਮਾਰੋਹ ਦੀ ਸ਼ੁਰੂਆਤ ਡਾ. ਆਸ਼ਿਸ਼ ਗੁਲੀਆ, ਡਾਇਰੈਕਟਰ, HBCH&RC ਪੰਜਾਬ ਵੱਲੋਂ ਸੁਆਗਤ ਭਾਸ਼ਣ ਨਾਲ ਹੋਈ। ਇਸ ਤੋਂ ਬਾਅਦ ਸਾਲਾਨਾ ਮੈਗਜ਼ੀਨ ਜਾਰੀ ਕੀਤੀ ਗਈ ਅਤੇ ਰੋਬੋਟਿਕ ਕੈਂਸਰ ਸਰਜਰੀ ਦੀ ਸ਼ੁਰੂਆਤ ਕੀਤੀ ਗਈ—ਇਹ ਪੰਜਾਬ ਖੇਤਰ ਲਈ ਅਧੁਨਿਕ ਇਲਾਜ ਵੱਲ ਇਕ ਮਹੱਤਵਪੂਰਨ ਕਦਮ ਹੈ।

ਗਵਰਨਰ ਨੇ ਕਿਹਾ ਕਿ “ਉਦਯੋਗਿਕ ਪ੍ਰਦੂਸ਼ਣ, ਸਤਲੁਜ ਦਰਿਆ ਦਾ ਪ੍ਰਦੂਸ਼ਣ, ਰਸਾਇਣਿਕ ਖਾਦਾਂ ਦਾ ਵਧਦਾ ਇਸਤੇਮਾਲ ਅਤੇ ਜੀਵਨ ਸ਼ੈਲੀ ਵਿੱਚ ਬਦਲਾਵ ਕੈਂਸਰ ਦੇ ਵਧ ਰਹੇ ਬੋਝ ਲਈ ਜ਼ਿੰਮੇਵਾਰ ਹਨ। ਜੇ ਅਸੀਂ ਕੈਂਸਰ ਨੂੰ ਕਾਬੂ ਕਰਨਾ ਹੈ ਤਾਂ ਸਾਨੂੰ ਰੋਕਥਾਮ ਅਤੇ ਜਾਗਰੂਕਤਾ ‘ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ।”

ਉਨ੍ਹਾਂ ਨੇ ਅੱਗੇ ਕਿਹਾ, “ਤੰਦਰੁਸਤ ਵਿਅਕਤੀ ਇੱਕ ਤੰਦਰੁਸਤ ਸਮਾਜ ਦੀ ਨੀਂਹ ਹੈ ਅਤੇ ਤੰਦਰੁਸਤ ਸਮਾਜ ਇੱਕ ਤੰਦਰੁਸਤ ਰਾਸ਼ਟਰ ਦੀ ਨੀਂਹ ਹੈ। ਕੋਈ ਵੀ ਦੇਸ਼ ਤੰਦਰੁਸਤੀ ਨੂੰ ਪਹਿਲ ਦੇ ਬਿਨਾ ਪ੍ਰਗਤੀ ਨਹੀਂ ਕਰ ਸਕਦਾ। 2013-14 ਵਿੱਚ ਭਾਰਤ ਦਾ ਸਿਹਤ ਬਜਟ ₹33,000 ਕਰੋੜ ਸੀ। ਅੱਜ ਇਹ ਵੱਧ ਕੇ ₹1 ਲੱਖ ਕਰੋੜ ਹੋ ਗਿਆ ਹੈ, ਜੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਿਹਤ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ।”

HBCH&RC ਦੀਆਂ ਰੋਕਥਾਮ ਮੁਹਿੰਮਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕਿਹਾ, “ਹਸਪਤਾਲ ਨੇ 1.7 ਲੱਖ ਤੋਂ ਵੱਧ ਲੋਕਾਂ ਦੀ ਸਕ੍ਰੀਨਿੰਗ ਕੀਤੀ ਹੈ ਅਤੇ ਕਈ ਮਰੀਜ਼ਾਂ ਦਾ ਸ਼ੁਰੂਆਤੀ ਪੱਧਰ ‘ਤੇ ਇਲਾਜ ਕੀਤਾ ਹੈ। ਇਹ ਬਹੁਤ ਹੀ ਸਰਾਹਣਯੋਗ ਪ੍ਰਾਪਤੀ ਹੈ।”

HBCH&RC ਪੰਜਾਬ ਵਿੱਚ ਰੋਬੋਟਿਕ ਕੈਂਸਰ ਸਰਜਰੀ ਦੀ ਸ਼ੁਰੂਆਤ

ਰੋਬੋਟਿਕ ਸਰਜਰੀ ਦੀ ਸ਼ੁਰੂਆਤ HBCH&RC ਪੰਜਾਬ ਲਈ ਕੈਂਸਰ ਇਲਾਜ ਵਿੱਚ ਇਕ ਵੱਡੀ ਉੱਪਲਬਧੀ ਹੈ। ਇਹ ਤਕਨਾਲੋਜੀ ਡਾਕਟਰਾਂ ਨੂੰ ਔਖੀਆਂ ਸਰਜਰੀਆਂ ਵਧੀਆ ਸੁਚੋਚਿਤਾ ਨਾਲ ਕਰਨ ਯੋਗ ਬਣਾਉਂਦੀ ਹੈ, ਜਿਸ ਨਾਲ ਘੱਟ ਖੂਨ ਵਗਦਾ ਹੈ ਅਤੇ ਮਰੀਜ਼ ਤੇਜ਼ੀ ਨਾਲ ਸਿਹਤਮੰਦ ਹੁੰਦਾ ਹੈ। ਇਸ ਸ਼ੁਰੂਆਤ ਨਾਲ HBCH&RC ਪੰਜਾਬ ਉੱਤਰੀ ਭਾਰਤ ਦੇ ਕੁਝ ਹੀ ਸਰਕਾਰੀ ਕੈਂਸਰ ਹਸਪਤਾਲਾਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਰੋਬੋਟਿਕ-ਅਸਿਸਟਡ ਸਰਜਰੀ ਸੇਵਾਵਾਂ ਪ੍ਰਦਾਨ ਕਰਦੇ ਹਨ।

ਡਾ. ਆਸ਼ਿਸ਼ ਗੁਲੀਆ ਨੇ ਘੋਸ਼ਣਾ ਕੀਤੀ ਕਿ ਆਮ ਸ਼੍ਰੇਣੀ ਦੇ ਮਰੀਜ਼ਾਂ ਲਈ ਪਹਿਲੀਆਂ 80 ਰੋਬੋਟਿਕ ਸਰਜਰੀਆਂ ਮੁਫ਼ਤ ਕੀਤੀਆਂ ਜਾਣਗੀਆਂ।

ਡਾ. ਗੁਲੀਆ ਨੇ ਕਿਹਾ, “HBCC 2025 ਵਿਗਿਆਨ, ਨਵਾਟੇ ਅਤੇ ਸਾਂਝੇਦਾਰੀ ਦਾ ਮਿਲਾਪ ਹੈ। ਸਾਡਾ ਉਦੇਸ਼ ਹੈ ਕਿ ਅਧੁਨਿਕ ਕੈਂਸਰ ਇਲਾਜ ਸਿੱਧਾ ਮਰੀਜ਼ਾਂ ਤੱਕ ਪਹੁੰਚੇ। ਰੋਬੋਟਿਕ ਕੈਂਸਰ ਸਰਜਰੀ ਦੀ ਸ਼ੁਰੂਆਤ ਸਾਡੀ ਪ੍ਰਿਸੀਸ਼ਨ ਔਨਕੋਲੋਜੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਉਨ੍ਹਾਂ ਨੇ ਹੋਰ ਕਿਹਾ, “ਅਸੀਂ ਖੁਸ਼ ਹਾਂ ਕਿ 400 ਤੋਂ ਵੱਧ ਵਿਸ਼ੇਸ਼ਗਿਆਰ ਅਤੇ ਡੈਲੀਗੇਟ HBCC 2025 ਵਿੱਚ ਸ਼ਾਮਲ ਹੋ ਰਹੇ ਹਨ। ਮੈਂ NMIMS ਦਾ ਧੰਨਵਾਦ ਕਰਦਾ ਹਾਂ ਜਿਸ ਨੇ ਸਾਨੂੰ ਉੱਤਰੀ ਭਾਰਤ ਵਿੱਚ ਇਹ ਅਕੈਡਮਿਕ ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਹਿਯੋਗ ਦਿੱਤਾ।”

ਉਦਘਾਟਨੀ ਸੈਸ਼ਨ ਵਿੱਚ ਮੋਲੀਕਿਊਲਰ ਪੈਥੋਲੋਜੀ, ਗਾਇਨਕੋਲੋਜੀਕਲ ਅਤੇ ਜੇਨਿਟੋਯੂਰਿਨਰੀ ਕੈਂਸਰ, ਬਾਲ ਔਨਕੋਲੋਜੀ, ਬ੍ਰੈਸਟ ਔਨਕੋਲੋਜੀ ਅਤੇ ਮਸਕਿਊਲੋਸਕੈਲੇਟਲ ਔਨਕੋਲੋਜੀ ‘ਤੇ ਅਕਾਦਮਿਕ ਚਰਚਾਵਾਂ ਅਤੇ ਐਡਵਾਂਸਡ ਡਾਇਗਨੋਸਟਿਕ ਅਤੇ ਥੈਰਪੀਟਿਕ ਤਕਨੀਕਾਂ ‘ਤੇ ਮਾਸਟਰ ਕਲਾਸਾਂ ਆਯੋਜਿਤ ਕੀਤੀਆਂ ਗਈਆਂ।

ਇਸ ਕੌਂਕਲੇਵ ਵਿੱਚ ਲੈਕਚਰ, ਡੀਬੇਟ, ਪੈਨਲ ਡਿਸਕਸ਼ਨ ਅਤੇ ਸੁਖਨਾ ਝੀਲ ਵਿਖੇ ਖ਼ਾਸ ਕੈਂਸਰ ਅਵੇਰਨੈਸ ਵਾਕਾਥਾਨ ਵੀ ਹੋਵੇਗਾ।

ਸਮਾਰੋਹ ਦਾ ਸਮਾਪਨ ਡਾ. ਅਲੋਕ ਕੇ. ਗੋਇਲ, ਆਰਗੇਨਾਈਜ਼ਿੰਗ ਸਕੱਤਰ, ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਮਹਾਨੁਭਾਵਾਂ, ਫੈਕਲਟੀ ਅਤੇ ਡੈਲੀਗੇਟਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

Tuesday, August 19, 2025

ਬਲਵਿੰਦਰ ਜੰਮੂ ਦੇ ਨਵੇਂ ਕੌਮੀ ਪ੍ਰਧਾਨ ਚੁਣੇ ਜਾਣ ਮਗਰੋਂ ਯੂਨੀਅਨ ਵੱਲੋਂ ਅਹਿਮ ਫੈਸਲੇ

 Received From BSJ on 19th August 2025 at 15:26 Regarding Election as National President  

ਪੱਤਰਕਾਰਾਂ ਦੀਆਂ ਸਮੱਸਿਆਵਾਂ ਲਈ ਪੰਜਾਬ ਤੋਂ ਵਿੱਢਿਆ ਜਾਵੇਗਾ ਸੰਘਰਸ਼ 


ਚੰਡੀਗੜ੍ਹ
: 19 ਅਗਸਤ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ )::

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਕੌਮੀ ਪ੍ਰੈੱਸ ਦਿਵਸ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਪੰਦਰ੍ਹਵਾੜਾ 16 ਨਵੰਬਰ ਤੋਂ 29 ਨਵੰਬਰ ਤੱਕ ਮਨਾਉਣ ਅਤੇ 29 ਨਵੰਬਰ ਨੂੰ ਜਥੇਬੰਦੀ ਦੀ ਸੂਬਾ ਕਾਨਫ਼ਰੰਸ ਬਰਨਾਲਾ ਵਿੱਚ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। 

ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੂੰ ਸੂਬਾ ਕਾਨਫ਼ਰੰਸ ਦੀ ਤਿਆਰੀ ਕਮੇਟੀ ਦੇ ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਮੰਗ-ਪੱਤਰ ਦਿੱਤੇ ਜਾਣਗੇ। ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਹੋਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਨੇ ਕੀਤੀ।ਬਲਵਿੰਦਰ ਜੰਮੂ ਦੇ ਨਵੇਂ ਕੌਮੀ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰ ਯੂਨੀਅਨ ਵੱਲੋਂ ਅਹਿਮ ਫੈਸਲੇ ਵੀ ਕੀਤੇ ਗਏ ਹਨ। 

ਇੰਡੀਅਨ ਜਰਨਲਿਸਟ ਯੂਨੀਅਨ ਦੇ ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਜਾਇਜ਼ ਮੰਗਾਂ ਪ੍ਰਤੀ ਸੂਬਾ ਸਰਕਾਰ ਵੱਲੋਂ ਸਾਢੇ ਤਿੰਨ ਸਾਲ ਤੋਂ ਘੇਸਲ ਵੱਟਣ ਦੀ ਜ਼ੋਰਦਾਰ ਨਿੰਦਾ ਕੀਤੀ। 

ਯੂਨੀਅਨ ਵੱਲੋਂ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਕ ਸਟਾਫ਼ ਨੂੰ ਪੈਨਸ਼ਨ ਅਤੇ ਮੁਫ਼ਤ ਬੱਸ ਪਾਸ ਦੀ ਸਹੂਲਤ ਦੇਣ ਦੀ ਵੀ ਮੰਗ ਕੀਤੀ ਗਈ। ਪੱਤਰਕਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਫ਼ੰਡ ਕਾਇਮ ਕਰਨ, ਚੰਡੀਗੜ੍ਹ ਵਿੱਚ ਪੱਤਰਕਾਰਾਂ ਲਈ ਰਹਾਇਸ਼ੀ ਮਕਾਨ 15 ਤੋਂ ਵਧਾ ਕੇ 50 ਕਰਨ ਅਤੇ ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਨੂੰ ਰਿਹਾਇਸ਼ ਦੇਣ ਦੀ ਮੰਗ ਵੀ ਕੀਤੀ ਹੈ। 

ਪੰਜਾਬ ਭਰ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਪੀਲੇ ਕਾਰਡ ਪਹਿਲਾਂ ਵਾਂਗ ਜਾਰੀ ਰੱਖਣ ਅਤੇ ਨਵੀਂ ਨੀਤੀ ਅਨੁਸਾਰ ਹੁਣ ਤੋਂ ਬਾਅਦ ਲਾਗੂ ਕਰਨ ਦੀ ਮੰਗ ਵੀ ਦੁਹਰਾਈ। 

ਸੂਬਾ ਵਰਕਿੰਗ ਕਮੇਟੀ ਨੇ ਦੇਸ਼ ਭਰ ਵਿੱਚ ਪੱਤਰਕਾਰਾਂ ਉਪਰ ਵੱਧ ਰਹੇ ਹਮਲਿਆਂ ਉਪਰ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਭੂਸ਼ਨ ਸੂਦ, ਜਥੇਬੰਦਕ ਸਕੱਤਰ ਸੰਤੋਖ ਗਿੱਲ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ।

Friday, August 08, 2025

ਸੀਪੀਆਈ ਦਾ 25ਵਾਂ ਮਹਾਂਸੰਮੇਲਨ ਲੈਕੇ ਆ ਰਿਹਾ ਹੈ ਨਵੀਆਂ ਆਸਾਂ ਉਮੀਦਾਂ

Received on 8th Aug 8 2025 at 4:44 PM Regarding 25th Party Congress at Chandigarh

ਦੇਸ਼ ਦਾ ਭਵਿੱਖ ਸੰਵਾਰਨ ਲਈ ਉਲੀਕੇਗਾ ਨਵੇਂ ਹਾਲਾਤ ਮੁਤਾਬਕ ਨਵੇਂ ਰਸਤੇ


ਚੰਡੀਗੜ੍ਹ: 08 ਅਗਸਤ, 2025: :(ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਲੰਮੇ ਸੰਘਰਸ਼ਾਂ, ਤਿੱਖੀਆਂ ਚੁਣੌਤੀਆਂ ਅਤੇ ਉਲਟ ਹਾਲਾਤਾਂ ਦੇ ਬਾਵਜੂਦ ਭਾਰਤੀ ਕਮਿਊਨਿਸਟ ਪਾਰਟੀ ਇੱਕ ਵਾਰ ਫੇਰ ਪੂਰੀ ਤਰ੍ਹਾਂ ਚੜ੍ਹਦੀਕਲਾ ਅਤੇ ਜੋਸ਼ੀ ਖਰੋਸ਼ ਵਿੱਚ ਹੈ। ਸੀਪੀਆਈ ਦਾ 25ਵਾਂ ਮਹਾਂਸੰਮੇਲਨ 21 ਤੋਂ 25 ਸਤੰਬਰ ਤਕ ਇਸ ਸਾਲ ਚੰਡੀਗੜ੍ਹ, ਪੰਜਾਬ ਵਿਚ ਹੋ ਰਿਹਾ ਹੈ, ਕੌਮਾਂਤਰੀ, ਕੌਮੀ ਅਤੇ ਪੰਜਾਬ ਦੇ ਗੰਭੀਰ ਮਾਮਲਿਆਂ ਨੂੰ ਵਿਚਾਰੇਗਾ ਅਤੇ ਗੰਭੀਰ ਪ੍ਰਸਥਿਤੀ ਚੋਂ ਨਿਕਲਣ ਲਈ ਅਜੋਕੀ ਹਾਲਤ ਮੁਤਾਬਕ ਰਸਤਾ ਉਲੀਕੇਗਾ। ਇਹ ਅਹਿਸਾਸ ਚੰਡੀਗੜ੍ਹ ਦੇ ਸੈਕਟਰ 36 ਬੀ ਵਿੱਚ ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਹੋਈ ਇੱਕ ਪੱਤਰਕਾਰ ਮਿਲਣੀ ਦੌਰਾਨ ਮਹਿਸੂਸ ਹੋਈ। 

ਜ਼ਿਕਰਯੋਗ ਹੈ ਕਿ ਇਹ ਉਹ ਸੈਂਟਰ ਹੈ ਜਿੱਥੇ ਅਕਸਰ ਪਾਰਟੀ ਨਾਲ ਸਬੰਧਤ ਵੱਡੇ ਸਮਾਗਮ ਹੋਇਆ ਕਰਦੇ ਹਨ। ਇਸੇ ਸੈਂਟਰ ਦੇ ਇੱਕ ਵੱਡੇ ਕਾਨਫਰੰਸ ਹਾਲ ਵਿੱਚ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਕਾਮਰੇਡ ਬੰਤ ਸਿੰਘ ਬਰਾੜ ਬੜੇ ਠਰੰਮੇ ਅਤੇ ਬੜੀ ਗੰਭੀਰਤਾ ਨਾਲ ਪੱਤਰਕਾਰਾਂ ਦੇ ਹਰ ਸੁਆਲ ਦਾ ਜੁਆਬ ਦਿੱਤਾ। ਜ਼ਿਕਰਯੋਗ ਹੈ ਕਿ ਕਾਮਰੇਡ ਬਰਾੜ ਇਸ ਮਹਾਂਸੰਮੇਲਨ ਦੀ ਤਿਆਰੀ ਲਈ ਬਣੀ ਸੁਆਗਤੀ ਕਮੇਟੀ ਦੇ ਜਨਰਲ ਸਕੱਤਰ ਹਨ ਜਦਕਿ ਪ੍ਰਧਾਨ ਡਾ.ਸਵਰਾਜ ਬੀਰ ਹਨ। ਸ਼੍ਰੀ ਬਰਾੜ  ਨਾਲ ਹੀ ਸੀਪੀਆਈ ਦੀ ਰਾਜ ਕਮੇਟੀ ਦੇ ਸਕੱਤਰ ਵੀ ਹਨ। ਪਾਰਟੀ ਵਿੱਚ ਸਕੱਤਰ ਹੀ ਅਹਿਮ ਹੁੰਦਾ ਹੈ ਅਤੇ ਪ੍ਰਧਾਨ ਦਾ ਕੋਈ ਅਹੁਦਾ ਨਹੀਂ ਹੁੰਦਾ। 

 ਉਹਨਾਂ ਕਿਹਾ ਕਿ ਅੱਜ ਭਾਰਤ ਵਿਚ ਜਮਹੂਰੀਅਤ, ਧਰਮਨਿਰਪੱਖਤਾ, ਸਮਾਜਿਕ ਨਿਆਂ, ਜਨਤਾ ਦੀ ਰੋਜ਼ੀਰੋਟੀ, ਇਸਤੋਂ ਵੀ ਵੱਧ ਖੁਦ ਸੰਵਿਧਾਨ ਦੇ ਬੁਨਿਆਦੀ ਤੱਤਾਂ ਲਈ ਗੰਭੀਰ ਖਤਰੇ ਦਰਪੇਸ਼ ਹਨ। ਭਾਜਪਾ, ਆਰ ਐਸ ਐਸ  ਦੀ ਸਰਕਾਰ ਧਰਮਤੰਤਰੀ ਰਾਜ ਬਣਾਉਣ ਦੇ ਰਸਤੇ ਉਤੇ ਹਮਲਾਵਰ ਤਰੀਕੇ ਨਾਲ ਚਲ ਰਹੀ ਹੈ। ਇਸ ਮਕਸਦ ਲਈ ਇਹ ਲੋਕ ਵਿਰੋਧੀ ਤਾਕਤਾਂ  ਧਰਮਨਿਰਪੱਖਤਾ, ਜਮਹੂਰੀ ਸੰਸਥਾਨਾਂ ਅਤੇ ਸੰਘਵਾਦ (ਫੈਡਰਲ ਢਾਂਚੇ) ਦੀਆਂ ਜੜ੍ਹਾਂ ਪੁੱਟ ਰਹੀਆਂ ਹਨ। ਘੱਟਗਿਣਤੀਆਂ ਦੇ ਹੱਕਾਂ ਉਤੇ ਯੋਜਨਾਬੱਧ ਹਮਲੇ ਹੋ ਰਹੇ ਹਨ ਅਤੇ ਨਿਆਂਪਾਲਕਾ, ਚੋਣ ਕਮਿਸ਼ਨ ਅਤੇ ਜਾਂਚ ਏਜੰਸੀਆਂ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ। ਭਾਜਪਾ//ਆਰ ਐਸ ਐਸ ਹਕੂਮਤ ਭਾਰਤ ਨੂੰ ਕਾਰਪੋਰੇਟ ਨਿਅੰਤ੍ਰਿਤ ਫਾਸ਼ੀ ਰਿਆਸਤ ਵੱਲ ਧੱਕ ਰਹੀ ਹੈ।

ਉਹਨਾਂ ਅਗੇ ਕਿਹਾ ਕਿ ਅੱਜ ਖਾਸ ਕਰਕੇ ਪੰਜਾਬ ਨਾਲ ਕੇਂਦਰ ਵਲੋਂ ਅਨਿਆਂਪੂਰਨ ਤੇ ਧੱਕੇਸ਼ਾਹੀ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ ਅਤੇ ਫੈਡਰਲ ਢਾਂਚੇ ਉਤੇ ਹਮਲਾ ਕਰਦਿਆਂ ਪੰਜਾਬ ਅਤੇ ਪੰਜਾਬੀ ਦੀਆਂ ਸੰਸਥਾਵਾਂ ਨੂੰ ਜਾਣਬੁੱਝ ਕੇ ਢਾਹ ਲਾਈ ਜਾ ਰਹੀ ਹੈ।

ਖੱਬੇਪੱਖੀ ਕੇਡਰ ਅਤੇ ਸਿਆਸੀ ਦਰਸ਼ਕ ਹੈਰਾਨ ਹਨ ਕਿ ਸੀਪੀਆਈ ਦੇਸ਼ ਅਤੇ ਦੁਨੀਆ ਦੇ ਜਿਹੜੇ ਫੈਸਲਾਕੁੰਨ ਹਾਲਾਤਾਂ ਵਿੱਚ ਇਹ ਮਹਾਂਸੰਮੇਲਨ ਕਰ ਰਹੀ ਹੈ ਉਹ ਸਾਰੇ ਹਾਲਾਤ ਬੜੇ ਨਾਜ਼ੁਕ ਹਨ। ਅਮਰੀਕਾ ਦੇ ਦਾਬੇ ਅਤੇ ਪੂੰਜੀਪਤੀਆਂ ਦੀ ਲਗਾਤਾਰ ਵੱਧ ਰਹੀ ਮੁਨਾਫਾਖੋਰੀ ਜ਼ੋਰਾਂ ਤੇ ਹੈ। ਕੁਲ ਮਿਲਾ ਕੇ ਇਹ ਸਮਾਂ ਚੁਣੌਤੀਆਂ ਕਬੂਲ ਕਰ ਕੇ ਸਿਆਸੀ ਜੰਗ ਦੇ ਮੈਦਾਨ ਵਿੱਚ ਆਉਣ ਵਰਗਾ ਹੈ।

ਇਸ ਸਾਰੇ ਪਿਛੋਕੜ ਵਿਚ ਸੀਪੀਆਈ ਦਾ 25ਵਾਂ ਮਹਾਂਸੰਮੇਲਨ 21 ਤੋਂ 25 ਸਤੰਬਰ, 2025 ਚੰਡੀਗੜ੍ਹ, ਪੰਜਾਬ ਵਿਚ ਹੋ ਰਿਹਾ ਹੈ। ਪੰਜਾਬ ਵਿਚ ਪਹਿਲਾਂ ਵੀ 1958 (6ਵਾਂ), 1978 (11ਵਾਂ) ਅਤੇ 2005 (19ਵਾਂ) ਮਹਾਂਸੰਮੇਲਨ ਹੋ ਚੁੱਕੇ ਹਨ। ਇਹਨਾਂ ਸਫਲ ਆਯੋਜਨਾਂ ਨੇ ਪੰਜਾਬ ਨੂੰ ਇੱਕ ਅਜਿਹਾ ਮਾਣ ਬਖਸ਼ਿਆ ਹੈ ਕਿ ਜਿਸਨੂੰ ਦੇਖਦਿਆਂ ਹਰ ਪੰਜਾਬੀ ਮਾਣਮੱਤਾ ਮਹਿਸੂਸ ਕਰ ਰਿਹਾ ਹੈ। 

ਇਹਨਾਂ ਯਾਦਾਂ ਦੇ ਝਰੋਖਿਆਂ ਵਿੱਚ ਗੱਲ ਕਰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸੀਪੀਆਈ ਦਾ 25ਵਾਂ ਮਹਾਂਸੰਮੇਲਨ ਪਾਰਟੀ ਦੇ ਜਨਮ ਸ਼ਤਾਬਦੀ ਵਾਲੇ ਵਰ੍ਹੇ ਵਿਚ ਹੋ ਰਿਹਾ ਹੈ। ਇਹ ਸੌ ਸਾਲ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਸ਼ਾਨਾਮਤੇ ਵਰ੍ਹੇ ਹਨ।ਇਹ ਸ਼ਤਾਬਦੀ ਸਿਰਫ ਬੀਤੇ ਉਤੇ ਸਮਾਗਮ ਤੇ ਜਸ਼ਨ ਕਰਨ ਦੀ ਨਹੀਂ, ਸਗੋਂ ਭਵਿੱਖ ਵਿਚ ਜ਼ੋਰਦਾਰ ਸਰਗਰਮੀਆਂ ਕਰਨ ਦਾ ਸੱਦਾ ਵੀ ਹੈ।

ਪਹਿਲੇ ਦਿਨ 21 ਸਤੰਬਰ ਨੂੰ ਮੋਹਾਲੀ 11 ਫੇਜ਼, ਦਾਣਾ ਮੰਡੀ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ।ਜਿਸਨੂੰ ਕੌਮੀ ਅਤੇ ਸੂਬਾ ਲੀਡਰ ਸੰਬੋਧਨ ਕਰਨਗੇ। ਇਹਨਾਂ ਮਹਾਂਰਥੀਆਂ ਦੇ ਵਿੱਚਾਰ ਸੁਣਨ ਵਾਲੇ ਹੋਣਗੇ। 

ਇਸ ਮਹਾਂਸੰਮੇਲਨ ਵਿਚ ਦੇਸ਼ ਭਰ ਵਿਚੋਂ 800 ਤੋਂ ਵੱਧ ਡੈਲੀਗੇਟ  ਦੇਸ਼ ਦੀ ਗੰਭੀਰ ਪ੍ਰਸਥਿਤੀ ਉਤੇ ਵਿਚਾਰ ਕਰਨਗੇ। ਇਹਨਾਂ ਵਿਚਾਰਾਂ ਦੇ ਨਾਲ ਹੀ ਨਿਆਂਪੂਰਨ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਅਤੇ ਇਸ ਵਾਸਤੇ ਮਜ਼ਬੂਤ ਪਾਰਟੀ ਉਸਾਰਨ ਲਈ, ਸੰਘਰਸ਼ਮਈ ਰਸਤਾ ਉਲੀਕਣਗੇ। ਕਮਿਊਨਿਸਟ ਏਕਤਾ, ਖੱਬੀ ਜਮਹੂਰੀ ਏਕਤਾ ਅਤੇ ਫਾਸ਼ੀਵਾਦ ਵਿਰੋਧੀ ਵਿਸ਼ਾਲ ਏਕਤਾ ਲਈ ਕੰਮ ਕੀਤਾ ਜਾਵੇਗਾ। ਕਮਿਊਨਿਸਟ ਏਕਤਾ ਦੀਆਂ ਸੰਭਾਵਨਾਵਾਂ ਬਾਰੇ ਇਕ ਪ੍ਰਸ਼ਨ ਦਾ ਜਵਾਬ ਦਿੰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਮਿਊਨਿਸਟਾਂ ਦੀਆਂ ਅਨੇਕਾਂ ਪਾਰਟੀਆਂ ਹੋਣਾ ਮੰਦਭਾਗੀ ਗੱਲ ਹੈ। ਸ਼ੁਭ ਸ਼ਗਨ ਇਹ ਹੈ ਕਿ ਇਹ ਪਾਰਟੀਆਂ ਮੁਖ ਸਵਾਲਾਂ ਤੇ ਖੱਬੀ ਏਕਤਾ ਬਣਾ ਕੇ ਚਲਦੀਆਂ ਹਨ। ਤੇ ਇਹ ਏਕਤਾ ਕਮਿਊਨਿਸਟ ਏਕਤਾ ਦੀਆਂ ਕੋਸ਼ਿਸ਼ਾਂ ਲਈ ਪਹਿਲੀ ਸ਼ਰਤ ਹੈ। ਉਹਨਾਂ ਅੱਗੇ ਦੱਸਿਆ ਕਿ ਮਹਾਂਸੰਮੇਲਨ ਦੇ ਉਦਘਾਟਨੀ ਅਜਲਾਸ ਨੂੰ ਮੁਲਕ ਦੀਆਂ ਖੱਬੀਆਂ ਪਾਰਟੀਆਂ ਦੇ ਮੁੱਖ ਕੌਮੀ ਆਗੂ ਮੁਖਾਤਬ ਹੋਣਗੇ, ਜਿਹਨਾਂ ਵਿਚ ਸੀਪੀਆਈ, ਸੀਪੀਐਮ, ਸੀਪੀਐਮਐਲ, ਆਰਐਸਪੀ, ਫਾਰਵਰਡ ਬਲਾਕ ਤੇ ਹੋਰ ਵੀ ਸ਼ਾਮਲ ਹਨ।

ਮਹਾਂਸੰਮੇਲਨ ਦੇ ਪ੍ਰਬੰਧ ਲਈ ਤਿਆਰੀਆਂ ਅਤੇ ਵੱਡੇ ਖਰਚੇ ਬਾਰੇ ਇਕ ਸਵਾਲ ਦਾ ਉਤਰ ਦਿੰਦਿਆਂ ਸਾਥੀ   ਬੰਤ ਬਰਾੜ  ਸਕੱਤਰ ਨੇ ਉਤਸ਼ਾਹ ਨਾਲ ਦਸਿਆ ਕਿ ਅੰਦਾਜ਼ਨ ਡੇੜ ਕਰੋੜ ਦੇ ਖਰਚੇ ਲਈ ਪਾਰਟੀ ਆਗੂਆਂ, ਸਾਥੀਆਂ ਤੇ ਹਮਦਰਦਾਂ ਨੇ ਇਕ ਕਰੋੜ ਫੰਡ ਇਕੱਤਰ ਵੀ ਕਰ ਲਿਆ ਹੈ, ਜਿਸ ਵਿਚ ਕਿਸੇ ਬੁਰਜੂਆ ਤੇ ਕੁਰੱਪਟ ਆਗੂ ਜਾਂ ਵਿਅਕਤੀਆਂ ਤੋਂ ਕੋਈ ਫੰਡ ਨਹੀਂ ਲਿਆ ਗਿਆ। 

ਪੰਜਾਬ ਦੀ ਲੈਂਡ ਪੂਲਿੰਗ  ਬਾਰੇ ਸਵਾਲ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੀ ਜ਼ਮੀਨ ਖੋਹ ਕੇ ਬਿਲਡਰਾਂ ਤੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਆਪ ਸਰਕਾਰ ਦੀ ਚਾਲ ਹੈ, ਜਿਸਨੂੰ ਦਿੱਲੀ ਵਿਚੋਂ ਹਾਰ ਕੇ ਆਏ ਹੋਏ ਆਗੂ ਚਲਾ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਸਿਰ ਅਥਾਹ ਖਰਚਾ ਪਾ ਰਹੇ ਹਨ।

ਇਕ ਇਸਤਰੀ ਪੱਤਰਕਾਰ ਨੇ ਪੁੱਛਿਆ ਕਿ ਮਹਾਂਸੰਮੇਲਨ ਵਿਚ ਕਿਹੜੇ ਇਸਤਰੀ ਬੁਲਾਰੇ ਤੇ ਆਗੂ ਹੋਣਗੇ, ਜਿਸਦਾ ਸਾਥੀ ਬਰਾੜ ਨੇ ਹਾਂ^ਪੱਖੀ ਜਵਾਬ ਦਿਤਾ ਅਤੇ ਅਮਰਜੀਤ ਕੌਰ, ਐਨੀ ਰਾਜਾ, ਨਿਸ਼ਾ ਸੂਦ, ਨਰਿੰਦਰ ਸੋਹਲ ਆਦਿ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਰ ਰਾਜ ਵਿਚੋਂ ਇਸਤਰੀ ਡੈਲੀਗੇਟ ਆਉਣਗੇ।

 ਸਾਥੀ ਬੰਤ ਬਰਾੜ ਦੇ ਨਾਲ ਪਰੈਸ ਕਾਨਫਰੰਸ ਸੂਬਾ ਕਾਰਜਕਾਰਣੀ ਮੈਂਬਰ ਸਾਥੀ ਗੁਰਨਾਮ ਕੰਵਰ ਅਤੇ ਸਾਥੀ ਮਹਿੰਦਰਪਾਲ ਵੀ ਸ਼ਾਮਲ ਸਨ।