Showing posts with label Namdhari. Show all posts
Showing posts with label Namdhari. Show all posts

Friday, September 26, 2025

ਕਮਿਊਨਿਸਟ ਲਹਿਰ ਦੇ ਸੌ ਸਾਲ ਤੇ ਜਾਤ-ਪਾਤ ਦਾ ਮਸਲਾ

 Received From Rajwinder SIngh Rahi on 25th September 2025 at 08:33 AM

ਉਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਉਠਾਏ ਕਈ ਅਹਿਮ ਨੁਕਤੇ  

ਚੰਡੀਗੜ੍ਹ: 25 ਸਤੰਬਰ 2025:( ਰਾਜਵਿੰਦਰ ਸਿੰਘ ਰਾਹੀ//ਪੰਜਾਬ ਸਕਰੀਨ ਡੈਸਕ)::

AI image 

ਪਿਆਰੇ ਦੋਸਤੋ ਇਹ ਲਿਖਤ ਮੈਂ ਉਹਨਾਂ ਦਲਿਤ ਵਿਦਿਆਰਥੀਆਂ ਦੇ ਵਿਚਾਰਨ ਲਈ ਪਾ ਰਿਹਾ ਹਾਂ,ਜੋ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੋਏ ਖੱਬੇ ਪੱਖੀ ਕਾਮਰੇਡਾਂ ਦੀਆਂ ਜਥੇਬੰਦੀਆਂ ਵਿੱਚ ਕੰਮ ਕਰਦੇ ਹਨ। 

ਇਹ ਲਿਖਤ ਉਹਨਾਂ ਲੋਕਾਂ ਨੂੰ ਵੀ ਵਿਚਾਰਨੀ ਚਾਹੀਦੀ ਹੈ,ਜੋ ਕਾਮਰੇਡਾਂ ਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਸਬੰਧਤ ਹਨ।

ਚੰਡੀਗੜ੍ਹ ਵਿੱਚ ਕਮਿਊਨਿਸਟ ਲਹਿਰ ਦੀ ਸੌ ਸਾਲਾ ਵਰ੍ਹੇਗੰਢ 'ਤੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ) ਦੀ 25 ਵੀਂ ਕਾਂਗਰਸ ਹੋ ਰਹੀ ਹੈ। ਪਾਰਟੀ ਦੇ ਪੰਜ ਰੋਜ਼ਾ ਡੈਲੀਗੇਟ ਇਜਲਾਸ ਵਿੱਚ ਜਾਤ-ਪਾਤ ਦਾ ਅਜੰਡਾ ਨਜ਼ਰ ਨਹੀਂ ਆਇਆ। ਜਦ ਮੈਂ ਇਸ ਪਾਰਟੀ ਦੇ ਸੌ ਸਾਲਾ ਇਤਿਹਾਸ ਦਾ ਗਹਿਰਾਈ ਨਾਲ ਅਧਿਐਨ ਕੀਤਾ ਹੈ, ਤਾਂ ਪਾਰਟੀ ਨੇ ਕਦੇ ਵੀ ਜਾਤ -ਪਾਤ ਦਾ ਮਸਲਾ ਵਿਚਾਰਨਯੋਗ ਨਹੀਂ ਸਮਝਿਆ। ਪੰਜਾਬ ਵਿੱਚ ਮਾਰਕਸਵਾਦ-ਲੈਨਿਨਵਾਦ ਵਾਇਆ ਗ਼ਦਰੀ ਬਾਬਿਆਂ ਦੇ ਆਇਆ ਸੀ। ਕਿਰਤੀ ਕਮਿਉਨਿਸਟਾਂ ਵਲੋਂ ਸਭ ਤੋਂ ਪਹਿਲਾਂ ਕਿਸਾਨ ਕਮੇਟੀਆਂ ਬਣਾਈਆਂ ਗਈਆਂ। ਜਿਸ ਵਕਤ ਪੰਜਾਬ ਵਿੱਚ ਕਮਿਊਨਿਸਟ ਪਾਰਟੀ ਬਣਦੀ ਹੈ,ਉਸ ਵਕਤ ਦਲਿਤ ਵਰਗ ਨਾਲ ਛੂਤ-ਛਾਤ ,ਜਬਰ, ਜ਼ੁਲਮ ਜ਼ੋਰਾਂ 'ਤੇ ਸੀ।ਉਹਨਾਂ ਦਾ ਗੁਰਦੁਆਰਿਆਂ ਵਿੱਚ ਦਾਖਲਾ ਬੰਦ ਸੀ, ਪਿੰਡਾਂ ਵਿਚ ਉਹਨਾਂ ਨੂੰ ਖੂਹਾਂ ਤੋਂ ਪਾਣੀ ਨਹੀਂ ਲੈਣ ਦਿੱਤਾ ਜਾਂਦਾ ਸੀ, ਉਹ ਛੱਪੜਾਂ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਸਨ। ਕਮਿਉਨਿਸਟਾਂ ਵਲੋਂ ਕਿਸਾਨਾਂ ਦੇ ਮੋਘਿਆਂ ਦਾ ਪਾਣੀ ਵਧਾਉਣ ਲਈ ਲਈ ਤਾਂ ਮੋਰਚੇ ਲਗਾਏ ਗਏ, ਗਿਰਫ਼ਤਾਰੀ ਦਿੰਦਿਆਂ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ, ਪਰ ਕੋਈ ਅਜਿਹੀ ਤਸਵੀਰ ਨਹੀਂ ਮਿਲਦੀ ਕਿ ਕਮਿਊਨਿਸਟ ਜਾਂ ਕਿਸਾਨ ਸਭਾਵਾਂ ਦੇ ਆਗੂ ਪਿੰਡ ਦੇ ਖੂਹ 'ਤੇ ਡਾਂਗ ਲੈਕੇ ਖੜ੍ਹੇ ਹੋਣ ਤੇ ਦਲਿਤਾਂ ਨੂੰ ਕਿਹਾ ਹੋਵੇ ਕਿ ਖੂਹ ਤੋਂ ਭਰੋ ਪਾਣੀ ਅਸੀਂ ਦੇਖਾਂਗੇ।

ਮੇਰਾ ਇੱਕ ਮਾਝੇ ਦਾ ਜੱਟ ਦੋਸਤ,ਜੋ ਜੁਆਨੀ ਪਹਿਰੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਪੜ੍ਹਦਿਆਂ ਨਕਸਲਾਈਟ ਬਣ ਗਿਆ ਸੀ ਤੇ 84 ਤੋਂ ਬਾਅਦ ਖ਼ਾਲਸਤਾਨੀ ਲਹਿਰ ਦਾ ਸਿਧਾਂਤਕ ਵਿਸ਼ਲੇਸ਼ਣਕਾਰ ਬਣਿਆ, 1960 ਵਿਆਂ 'ਚ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਾ ਦੱਸਦਾ ਹੁੰਦਾ, ਕਿ ਸਾਡੇ ਨਾਲ ਸੀਰੀ-ਸਾਂਝੀ ਰਲਦਾ ਅੰਮ੍ਰਿਤਧਾਰੀ ਮਜ਼ਬੀ ਸਿੱਖ ਅਮਰ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਤੇਜ਼ੀ ਨਾਲ ਬਾਹਰ ਆ ਕੇ ਜੋੜਿਆਂ ਵਿੱਚ ਬੈਠ ਜਾਂਦਾ ਸੀ। ਉਹ ਕਹਿੰਦਾ ਮੈਂ ਹੈਰਾਨ ਹੋਇਆ ਕਰਦਾ ਸੀ ਕਿ ਉਸ ਨੂੰ ਜੋੜਿਆਂ ਵਿੱਚ ਬੈਠਾ ਕੇ ਦੇਗ ਕਿਉਂ ਦਿੱਤੀ ਜਾਂਦੀ ਹੈ। ਕਦੇ ਕਿਸੇ ਕਮਿਊਨਿਸਟ ਜਾਂ ਕਿਸਾਨ ਸਭੀਏ ਨੇ ਇਹਨਾਂ ਵਿਤਕਰਿਆਂ ਵਿਰੁੱਧ ਆਵਾਜ਼ ਨਹੀਂ ਉਠਾਈ। ਕਿਉਂਕਿ ਉਹ ਖੁਦ ਉਚੀਆਂ ਜਾਤਾਂ 'ਚੋਂ ਸਨ ਤੇ ਇਹ ਸਾਰਾ ਕੁਝ ਨਾ ਉਹਨਾਂ ਨੂੰ ਦਿਸਦਾ ਸੀ ਤੇ ਨਾ ਹੀ ਰੜਕਦਾ ਸੀ। 

ਸੀ.ਪੀ.ਆਈ ਦੇ ਕਾਮਰੇਡਾਂ ਦੀ ਕੂਕਿਆਂ ਨਾਲ ਸਾਂਝ ਵੀ ਹੈਰਾਨ ਕਰਦੀ ਹੈ। ਕੂਕਿਆਂ ਦੇ ਭੈਣੀ ਹੈੱਡ ਕੁਆਰਟਰ 'ਤੇ ਦਲਿਤ ਵਰਗ ਲਈ ਵੱਖਰਾ ਲੰਗਰ ਤੇ ਵੱਖਰੀ ਪੰਗਤ ਹੁੰਦੀ ਸੀ ਪਰ ਸੀ.ਪੀ.ਆਈ ਦੇ ਕਾਮਰੇਡਾਂ ਵੱਲੋਂ ਉਹਨਾਂ ਨੂੰ ਸੈਕੂਲਰ ਤੇ ਦੇਸ਼ ਭਗਤ ਕਹਿਕੇ ਵਿਡਿਆਇਆ ਜਾਂਦਾ ਸੀ ਤੇ ਉਹਨਾਂ ਦੇ ਮੁਖੀ ਨੂੰ ਸਤਿਗੁਰੂ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। (ਹਾਲਾਂ ਕਿ ਉਹਨਾਂ ਦੀ ਗਊ ਰੱਖਿਆ ਵਾਲੀ ਦੇਸ਼ ਭਗਤੀ ਸੰਘ ਤੇ ਭਾਜਪਾ ਦੇ ਫਿੱਟ ਬੈਠਦੀ ਹੈ)

ਸਰਸੇ (ਹਰਿਆਣਾ) ਇਲਾਕੇ ਦੇ ਕੂਕੇ ਜੱਟਾਂ ਕੋਲ ਖੁੱਲੀਆਂ ਜ਼ਮੀਨਾਂ ਹਨ ਤੇ ਸੀ.ਪੀ.ਆਈ ਦੇ ਮੈਂਬਰ ਹਨ ਪਰ ਸਿਰੇ ਦੇ ਜਾਤ ਪ੍ਰਸਤ ਤੇ ਸੁੱਚ ਭਿੱਟ ਨੂੰ ਮੰਨਣ ਵਾਲੇ। ਇਸ ਇਲਾਕੇ ਦੇ ਇੱਕ ਕਾਮਰੇਡ ਮਿੱਤਰ ਨੇ ਦੱਸਿਆ ਕਿ ਤਿੰਨ ਚਾਰ ਸਾਲ ਪਹਿਲਾਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਵੱਡੇ ਭਰਾ ਪ੍ਰਕਾਸ਼ ਸਿੰਘ ਘਾਰੂ ਦੀ ਮੌਤ ਹੋ ਗਈ ਸੀ,ਉਹ ਕੂਕਾ ਵੀ ਸੀ ਤੇ ਸੀ.ਪੀ.ਆਈ ਦਾ ਮੈਂਬਰ ਵੀ। ਪਹਿਲਾਂ ਘਰ ਦਿਆਂ ਨੇ ਭੋਗ ਪਾਇਆ, ਬਾਅਦ ਵਿੱਚ ਕੂਕੇ ਆ ਗਏ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਾਲੇ ਰੁਮਾਲੇ ਵੀ ਬਦਲ ਦਿੱਤੇ, ਪਹਿਲਾਂ ਵਿਛਾਈਆਂ ਚਾਦਰਾਂ ਵੀ ਵਗਾਹ ਕੇ ਮਾਰੀਆਂ, ਪਾਣੀ ਵੀ ਆਪਣਾ ਲੈ ਕੇ ਆਏ, ਪੂਰੀ ਸੁੱਚਮ ਨਾਲ ਕਾਮਰੇਡ ਦਾ ਭੋਗ ਪਾਇਆ ਗਿਆ।

ਮੈਨੂੰ ਸਮਝ ਨਹੀਂ ਲੱਗਦੀ ਕਿ ਸੀ.ਪੀ.ਆਈ ਨਾਲ ਜੁੜੇ ਦਲਿਤ ਵਰਗ ਦੇ ਲੋਕਾਂ ਨੂੰ ਇਹ ਗੱਲਾਂ ਚੁਭਦੀਆਂ ਕਿਉਂ ਨਹੀਂ?? ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਦਾ ਜਾਤ ਪ੍ਰਸਤ,ਸੁੱਚ ਭਿੱਟ ਵਾਲੇ ਬ੍ਰਾਹਮਣਵਾਦੀ ਫ਼ਿਰਕੇ ਨਾਲ ਮੇਲ ਕਿਵੇਂ ਬਣਦਾ ਹੈ??

ਅੱਖਾਂ ਦੀਆਂ ਦੋ ਬੀਮਾਰੀਆਂ ਹੁੰਦੀਆਂ ਨੇ, ਇੱਕ Nictalopia ਜਿਸ ਨੂੰ ਅੰਧਰਾਤਾ ਹੋਣਾ ਕਹਿੰਦੇ ਨੇ। ਦੂਜੀ Hypermetaropia, ਜਿਸ ਨਾਲ ਬਿੰਬ ਉਲਟੇ ਦਿਸਣ ਲੱਗਦੇ ਹਨ। ਮੈਨੂੰ ਲੱਗਦਾ ਪੰਜਾਬ ਦੇ ਦਲਿਤ ਕਾਮਰੇਡ ਤੇ ਲੇਖਕ ਬੁੱਧੀਜੀਵੀ ਇਹ ਦੋਵੇਂ ਬੀਮਾਰੀਆਂ ਦੇ ਸ਼ਿਕਾਰ ਨੇ। ਕਮਿਊਨਿਸਟ ਲਹਿਰ ਦੇ ਸੌ ਸਾਲਾ ਮੌਕੇ ਇਹ ਮੁੱਦੇ ਵਿਚਾਰਨ ਦੀ ਲੋੜ ਹੈ।

ਇਸ ਲਿਖਤ ਪ੍ਰਤੀ ਤੁਹਾਡੇ ਸਭਨਾਂ ਦੇ ਵਿਚਾਰਾਂ ਦਾ ਸਵਾਗਤ ਹੈ। ਉਡੀਕ ਬਣੀ ਰਹੇਗੀ।

Email: punjabscreen@gmail.com

             medialink32@gmail.com

WhatSApp: +91 99153 22407

Thursday, July 18, 2024

ਸ. ਮਨਮੋਹਨ ਸਿੰਘ ਜੀ ਨੂੰ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਏ

Thursday 18th July 2024 at 9:45 AM

ਨਾਮਧਾਰੀ ਸਿੱਖਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ੋਰਦਾਰ ਅਪੀਲ 

ਜਲੰਧਰ: 18 ਜੁਲਾਈ 2024: (ਰਾਜਪਾਲ ਕੌਰ//ਪੰਜਾਬ ਸਕਰੀਨ ਡੈਸਕ)::

ਸਤਿਗੁਰੁ ਠਾਕੁਰ ਦਲੀਪ ਸਿੰਘ ਹੁਰਾਂ ਦੀ ਅਗਵਾਈ ਵਾਲੇ ਨਾਮਧਾਰੀ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਇੱਕ ਜ਼ਰੂਰੀ ਅਪੀਲ ਵਿੱਚ ਬੇਨਤੀ ਕੀਤੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ "ਪੰਥ ਰਤਨ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਵੇ। 

ਅਪੀਲ ਕਾਰਨ ਵਾਲੇ ਇਹਨਾਂ ਨਾਮਧਾਰੀ ਸਿੱਖਾਂ ਨੇ, ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ; ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕੀਤੀ “ਸਿੱਖ ਪੰਥ ਦੀ ਸ਼ਾਨ, ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਵੇ।  ਸ. ਮਨਮੋਹਨ ਸਿੰਘ ਜੀ ਦੇ ਦਸ ਸਾਲ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਪਦ ਉੱਤੇ ਸੁਸ਼ੋਭਿਤ ਹੋਣ ਕਾਰਣ; ਸਿੱਖ ਪੰਥ ਦੀ ਸ਼ਾਨ, ਸੰਸਾਰ ਭਰ ਵਿੱਚ ਵਧੀ ਹੈ।  

ਇਹਨਾਂ ਨਾਮਧਾਰੀ ਸਿੱਖਾਂ ਨੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ= ਸਿੱਖ, ਪ੍ਰਧਾਨ ਸੈਨਾਪਤੀ=ਸਿੱਖ, ਮੰਤਰੀ=ਸਿੱਖ, ਉਪ ਅਧਿਅਕਸ਼ =ਸਿੱਖ, ਪਲੈਨਿੰਗ ਕਮਿਸ਼ਨ ਦੇ ਡਿ. ਚੇਅਰਮੈਨ=ਸਿੱਖ। 1984 ਦੇ ਘੱਲੂਘਾਰੇ ਤੋਂ ਪਿੱਛੋਂ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ, ਇੱਕੋ ਸਮੇਂ ਵਿੱਚ ਹੀ ਇਤਨੇ “ਕੇਸਾਧਾਰੀ ਸਿੱਖ”; ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਬਿਰਾਜਮਾਨ ਹੋਏ। ਇਸ ਤਰ੍ਹਾਂ, ਇਹ “ਸਿੱਖ ਪੰਥ ਦਾ ਸਵਰਨ ਕਾਲ” ਬਣਿਆ ਸੀ। ਇਸ ਕਰਕੇ, ਸ. ਮਨਮੋਹਨ ਸਿੰਘ ਜੀ ‘ਪੰਥ ਰਤਨ’ ਸਨਮਾਨ ਦੇ ਪੂਰੀ ਤਰ੍ਹਾਂ ਨਾਲ ਯੋਗ ਹਨ।  ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ‘ਪੰਥ ਰਤਨ’ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਬਿਰਧ ਹੋਣ ਕਾਰਣ, ਸ. ਮਨਮੋਹਨ ਸਿੰਘ ਜੀ ਦੀ ਸਿਹਤ ਵੀ ਢਿੱਲੀ ਰਹਿੰਦੀ ਹੈ। ਇਸ ਕਰਕੇ, ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਕਿਰਪਾ ਕਰਕੇ ਸ. ਮਨਮੋਹਨ ਸਿੰਘ ਜੀ ਨੂੰ ਛੇਤੀ ਤੋਂ ਛੇਤੀ ‘ਪੰਥ ਰਤਨ’ ਦੇ ਕੇ ਨਿਵਾਜੋ”।

ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਸੰਭਵ ਹੈ ਕਿ ਕਾਂਗਰਸ ਪਾਰਟੀ ਵਿੱਚ ਹੋਣ ਕਰਕੇ: ਸ. ਮਨਮੋਹਨ ਸਿੰਘ ਜੀ ਨੂੰ ‘ਪੰਥ ਰਤਨ’ ਦਾ ਸਤਿਕਾਰ ਨਾ ਦਿੱਤਾ ਗਿਆ ਹੋਵੇ। ਕਾਂਗਰਸ ਜਾਂ ਕਿਸੇ ਵੀ ਰਾਜਨੀਤਕ ਦਲ ਵਿੱਚ ਸ਼ਾਮਿਲ ਹੋਣ ਕਾਰਣ, ਕਿਸੇ ਵੀ ਮਨੁੱਖ ਦੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਉਹ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ। ਭਾਵੇਂ, ਸ. ਮਨਮੋਹਨ ਸਿੰਘ ਜੀ ਕਾਂਗਰਸ ਵਿੱਚ ਵੀ ਹੈਗੇ ਹਨ, ਤਾਂ ਵੀ ਉਹ ‘ਸਿੱਖ’ ਹਨ। ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਿਰ ਸਾਹਿਬ ਉੱਤੇ ਆਕ੍ਰਮਣ ਕਰਵਾਇਆ ਅਤੇ ਸਿੱਖ ਪੰਥ ਉੱਤੇ ਵੱਡੇ ਅੱਤਿਆਚਾਰ ਕੀਤੇ; ਸ. ਮਨਮੋਹਨ ਸਿੰਘ ਜੀ ‘ਸਿੱਖ’ ਹੁੰਦਿਆਂ ਹੋਇਆਂ ਵੀ, ਉਸੇ ਕਾਂਗਰਸ ਪਾਰਟੀ ਦੀ ਸਰਵ-ਉੱਚ ਪਦਵੀ ਉੱਤੇ ਸੁਸ਼ੋਭਿਤ ਹੋਏ। ਸ. ਮਨਮੋਹਨ ਸਿੰਘ ਜੀ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ: ਸਿੱਖਾਂ ਉੱਤੇ ਹੋਏ ਅਤਿਆਚਾਰਾਂ ਦੀ ਲੋਕ ਸਭਾ ਵਿੱਚ; ਸਾਰਵਜਨਿਕ ਤੌਰ ਉੱਤੇ ਰੋ ਕੇ ਖਿਮਾ (ਮੁਆਫ਼ੀ) ਮੰਗੀ।

ਉਹਨਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ, ਕਾਂਗਰਸ ਦੇ ਹੀ ਕੀਤੇ ਅਤਿਆਚਾਰਾਂ ਦੀ ਖਿਮਾ ਮੰਗਣੀ: ਕਾਂਗਰਸ ਪਾਰਟੀ ਦੇ ਮੂੰਹ ਉੱਤੇ ਇੱਕ ਵੱਡੀ ਚਪੇੜ ਹੈ ਅਤੇ ਵੱਡੀ ਬੇਇਜ਼ਤੀ ਹੈ। ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ, ਕਾਂਗਰਸ ਦੀ ਹੀ ਬੇਇਜ਼ਤੀ ਕਰਨ ਵਾਲਾ ਐਸਾ ਉੱਤਮ ਕਾਰਜ: ਕੇਵਲ ਸਰਦਾਰ ਮਨਮੋਹਨ ਸਿੰਘ ਵਰਗਾ ਇੱਕ ਨਿਡੱਰ, ਮਹਾਨ ਸਿੱਖ ਯੋਧਾ ਹੀ ਕਰ ਸਕਦਾ ਹੈ। ਸਿੱਖ ਪੰਥ ਤੋਂ ਰੋ ਕੇ ਖਿਮਾ ਮੰਗਣ ਲੱਗਿਆਂ, ਸ. ਮਨਮੋਹਨ ਸਿੰਘ ਜੀ ਨੇ ਆਪਣੀ ‘ਪ੍ਰਧਾਨ ਮੰਤਰੀ’ ਦੀ ਪਦਵੀ ਖੁਸਣ ਦੀ ਵੀ ਪਰਵਾਹ ਨਹੀਂ ਕੀਤੀ। ਉਨਾਂ ਸੋਚਿਆ ਸੀ, “ਜੇ ਮੇਰੀ ਪਦਵੀ ਚਲੀ ਵੀ ਜਾਵੇਗੀ ਤਾਂ ਵੀ ਕੋਈ ਡਰ ਨਹੀਂ; ਪਰੰਤੂ, ਮੈਂ ਸਿੱਖ ਪੰਥ ਤੋਂ ਮੁਆਫੀ ਜ਼ਰੂਰ ਮੰਗਣੀ ਹੈ”। 

ਸੂਬਾ ਜੀ ਨੇ ਸਪੱਸ਼ਟ ਕੀਤਾ ਕਿ ਜੇ ਸ. ਮਨਮੋਹਨ ਸਿੰਘ ਜੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਪਦਵੀ ਨਾ ਪ੍ਰਾਪਤ ਕਰਦੇ; ਤਾਂ ਕਾਂਗਰਸ ਦੇ ਹੋਰ ਕਿਸੇ ਵੀ ਪ੍ਰਧਾਨ ਮੰਤਰੀ ਨੇ, ਲੋਕ ਸਭਾ ਵਿੱਚ ਸਿੱਖ ਪੰਥ ਤੋਂ, ਰੋ ਕੇ ਖਿਮਾ ਨਹੀਂ ਸੀ ਮੰਗਣੀ। ਇਸ ਕਰਕੇ, ਸ. ਮਨਮੋਹਨ ਸਿੰਘ ਜੀ ਦਾ ਸਿੱਖ ਹੁੰਦਿਆਂ ਹੋਇਆਂ ਵੀ, ਸਿੱਖਾਂ ਦਾ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਬਣਨਾ ਹੀ, ਕਾਂਗਰਸ ਦੀ ਬਹੁਤ ਵੱਡੀ ਬੇਇੱਜਤੀ ਹੈ ਅਤੇ ਪ੍ਰਧਾਨ ਮੰਤਰੀ ਬਣ ਕੇ: ਫਿਰ, ਲੋਕ ਸਭਾ ਵਿੱਚ ਰੋ-ਰੋ ਕੇ ਸਿੱਖ ਪੰਥ ਤੋਂ ਖਿਮਾ ਮੰਗਣੀ: ਸਿੱਖ ਪੰਥ ਦੀ ਮਹਾਨ ਸੇਵਾ ਹੈ।

ਨਾਮਧਾਰੀ ਸਿੱਖਾਂ ਨੇ ਦੱਸਿਆ ਕਿ ਭਾਰਤ ਦੀ ਪੂਰੀ ਜਨਸੰਖਿਆ ਦਾ ਕੇਵਲ 1.5% ਹੁੰਦਿਆਂ ਹੋਇਆਂ ਵੀ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ, ਵੱਡੀ ਗਿਣਤੀ ਵਿੱਚ ਕੇਸਾਧਾਰੀ ਸਿੱਖਾਂ ਨੂੰ: ਭਾਰਤ ਦੀ ਕੇਂਦਰੀ ਸਰਕਾਰ ਦੇ ਸਰਵ-ਉੱਚ ਪਦਵੀਆਂ ਉੱਤੇ ਸਥਾਪਿਤ ਕੀਤਾ ਗਿਆ। ਜਿਵੇਂ: ਜਨਰਲ ਜੇ.ਜੇ. ਸਿੰਘ ਅਤੇ ਜਨਰਲ ਬਿਕਰਮ ਸਿੰਘ: ਭਾਰਤੀ ਫ਼ੌਜ ਦੇ ਕਮਾਂਡਰ-ਇਨ-ਚੀਫ਼, ਸ. ਚਰਨਜੀਤ ਸਿੰਘ ਅਟਵਾਲ: ਲੋਕ ਸਭਾ ਦੇ ਡਿਪਟੀ ਸਪੀਕਰ, ਸ. ਮੋਨਟੇਕ ਸਿੰਘ ਆਹਲੂਵਾਲੀਆ: “ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ” ਅਤੇ ਪੂਰਬ ਮੁਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ: “ਮੰਤਰੀ” ਪਦ ਉੱਤੇ ਸੁਸ਼ੋਭਿਤ ਹੋਏ। ਮੋਨਟੇਕ ਸਿੰਘ, ਖੁਸ਼ਵੰਤ ਸਿੰਘ ਨੂੰ “ਪਦਮ ਵਿਭੂਸ਼ਨ” ਨਾਲ ਨਿਵਾਜਿਆ ਗਿਆ ਅਤੇ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਉਸੇ ਸਮੇਂ, ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਕੇਸਾਧਾਰੀ ਸਿੱਖ, ਸੁਸ਼ੋਭਿਤ ਹੋਣ ਕਰਕੇ, ਸਿੱਖ ਪੰਥ ਦਾ ਪੂਰੇ ਸੰਸਾਰ ਵਿੱਚ ਜਸ ਹੋਇਆ। 

ਸ. ਮਨਮੋਹਨ ਸਿੰਘ ਜੀ ਨੇ 1991 ਵਿੱਚ ਵਿੱਤ ਮੰਤਰੀ ਬਣ ਕੇ, ਭਾਰਤ ਨੂੰ: ਅੱਤ ਗੰਭੀਰ, ਦਿਵਾਲੀਆ ਹੋ ਚੱਲੀ ਅਰਥ-ਵਿਵਸਥਾ ਵਿੱਚੋਂ ਕੱਢਿਆ ਅਤੇ  ਕੁਝ ਸਾਲਾਂ ਵਿੱਚ ਹੀ, ਸੰਸਾਰ ਦੀ ਪੰਜਵੀਂ ਵੱਡੀ ਆਰਥਿਕ ਸ਼ਕਤੀ ਬਣਾ ਦਿੱਤਾ। ਸ. ਮਨਮੋਹਨ ਸਿੰਘ ਜੀ ਦੁਆਰਾ ਭਾਰਤ ਨੂੰ ਉੱਚਤਮ ਅਰਥ-ਵਿਵਸਥਾ ਦੀ ਸਥਿਤੀ ਵਿੱਚ ਪਹੁੰਚਾਉਣ ਕਾਰਣ: ਸਿੱਖ ਪੰਥ ਨੂੰ ਪੂਰੇ ਸੰਸਾਰ ਵਿੱਚ ਜੋ ਪ੍ਰਸਿੱਧੀ ਪ੍ਰਾਪਤ ਹੋਈ ਹੈ, ਉਹ ਅਕੱਥਨੀਯ ਹੈ। 

ਭੁਪਿੰਦਰ ਕੌਰ ਜੀ ਨੇ ਦੱਸਿਆ ਕਿ ਸ. ਮਨਮੋਹਨ ਸਿੰਘ ਜੀ ਵਿੱਚ ਸਿੱਖੀ ਦਾ ਬਹੁਤ ਵੱਡਾ ਗੁਣ: ਨਿਰਮਾਣਤਾ ਇਤਨੀ ਹੈ ਕਿ ਉਹ ਆਪਣੀ ਸੋਭਾ ਕਰਵਾ ਕੇ ਖੁਸ਼ ਨਹੀਂ ਹੁੰਦੇ ਅਤੇ ਸੋਭਾ ਸੁਣਨੀ ਵੀ ਨਹੀਂ ਚਾਹੁੰਦੇ। ਸ. ਮਨਮੋਹਨ ਸਿੰਘ ਜੀ ਦੀ ਇਮਾਨਦਾਰੀ ਨੇ ਪੂਰੇ ਸੰਸਾਰ ਵਿੱਚ, ਸਿੱਖਾਂ ਦੇ ਉੱਚ ਆਚਰਣ ਦੀ ਅਨੋਖੀ ਉਦਾਹਰਨ ਸਥਾਪਿਤ ਕੀਤੀ ਹੈ। ਪੰਥ ਵੱਲੋਂ ਕੋਈ ਵਿਸ਼ੇਸ਼ ਖਰਚ-ਖੇਚਲ ਕੀਤਿਆਂ ਬਿਨਾਂ ਅਤੇ ਕੋਈ ਵੀ ਪ੍ਰਚਾਰ ਕੀਤਿਆਂ ਤੋਂ ਬਿਨਾਂ ਹੀ; ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਦੁੱਤੀ ਸੋਭਾ ਆਪਣੇ ਆਪ ਹੋ ਗਈ ਹੈ। ਪ੍ਰੰਤੂ, ਪੰਥ ਦੀ ਇਸ ਮਹਾਨ ਹਸਤੀ ਨੂੰ, ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਕਾਰਨ ਨਿਵਾਜਿਆ ਨਹੀਂ ਗਿਆ; ਜੋ ਕਿ ਹੁਣ ਛੇਤੀ ਹੀ ਨਿਵਾਜ ਦੇਣਾ ਚਾਹੀਦਾ ਹੈ। 

ਨਾਮਧਾਰੀ ਸਿੱਖਾਂ ਨੇ ਜਥੇਦਾਰ ਜੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਸਿਆਸੀ ਪਾਰਟੀਆਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ, ਸਿੱਖ ਪੰਥ ਦੀ ਸਰਵ-ਉੱਚ ਸੰਸਥਾ ਮੰਨੀ ਜਾਂਦੀ ਹੈ। ‘ਸ੍ਰੀ ਅਕਾਲ ਤਖਤ ਸਾਹਿਬ’ ਵੱਲੋਂ ਪੰਥ ਦੀਆਂ ਉੱਚ ਸ਼ਖਸ਼ੀਅਤਾਂ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ; ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। 

ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ, ਫਿਰ ਹੱਥ ਜੋੜ ਕੇ ਸਨਿਮਰ ਬੇਨਤੀ ਕਰਦਿਆਂ ਕਿਹਾ ਹਾਂ ਕਿ ਕਿਰਪਾ ਕਰਕੇ ਸ. ਮਨਮੋਹਨ ਸਿੰਘ ਜੀ ਨੂੰ ਛੇਤੀ ਹੀ ‘ਪੰਥ ਰਤਨ’ ਦੀ ਉਪਾਧੀ ਨਾਲ ਨਿਵਾਜਿਆ ਜਾਵੇ। ਇਹ ਉੱਤਮ ਕਾਰਜ ਕਰਨ ਨਾਲ ਅਕਾਲ ਤਖਤ ਸਾਹਿਬ ਦੀ ਸ਼ਾਨ ਵਧੇਗੀ; ਘਟੇਗੀ ਨਹੀਂ। 

ਇਸ ਮੌਕੇ ਉੱਤੇ ਸੂਬਾ ਅਮਰੀਕ ਸਿੰਘ, ਸੰਤ ਸਾਹਿਬ ਸਿੰਘ, ਬੀਬੀ ਭੁਪਿੰਦਰ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਪ੍ਰਿਤਪਾਲ ਸਿੰਘ, ਅਰਵਿੰਦਰ ਸਿੰਘ, ਨਵਤੇਜ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਹਾਜਰ ਸਨ।

Tuesday, April 25, 2023

ਮੈਲਬੌਰਨ ਵਿਖੇ ਨਾਮਧਾਰੀ ਸਮਾਜ ਵਲੋ ਇਕ ਸਰਬ ਧਰਮ ਸੰਮੇਲਨ

ਨਾਮਧਾਰੀ ਲਹਿਰ ਦੇ ਇਤਿਹਾਸ ਨੂੰ ਵੀ ਯਾਦ ਕੀਤਾ ਗਿਆ  


ਮੈਲਬੌਰਨ
: 25 ਅਪ੍ਰੈਲ 2023: (ਪੰਜਾਬ ਸਕਰੀਨ ਬਿਊਰੋ)::

23 ਅਪ੍ਰੈਲ 2023 ਨੂੰ ਮੈਲਬੌਰਨ ਆਸਟ੍ਰੇਲੀਆ ਵਿਖੇ ਨਾਮਧਾਰੀ ਸਮਾਜ ਵਲੋ ਇਕ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਧਰਮਾਂ ਦੇ ਨੁਮਾਇੰਦੇ ਸ਼ਾਮਿਲ ਹੋਏ । ਇਸ  ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਇਤਿਹਾਸ ਵਿਚ ਬਸਤੀਵਾਦੀ ਦੌਰ ਦੌਰਾਨ ਨਾਮਧਾਰੀ ਸੰਪਰਦਾ ਨੇ ਆਪਣੀਆਂ ਸ਼ਾਨਦਾਰ ਰਵਾਇਤਾਂ ਕਾਇਮ ਰਖਦਿਆਂ ਸਮਾਜ ਸੇਵਾ ਦੇ ਨਾਲ ਨਾਲ ਮਨੁੱਖੀ ਆਜ਼ਾਦੀ ਬਰਾਬਰਤਾ ਅਤੇ ਔਰਤਾਂ ਨੂੰ ਬਰਾਬਰ ਦਾ ਸਨਮਾਨ ਦੇਣ ਦੀ ਮੁਹਿੰਮ ਚਲਾਈ ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਦੀ ਨੀਂਹ ਅਧਿਆਤਮਕ ਅਤੇ ਗੁਰਬਾਣੀ ਤੇ ਟਿਕੀ ਹੈ

ਸਤਿਗੁਰੂ ਰਾਮ ਸਿੰਘ ਜੀ ਨੂੰ ਆਜ਼ਾਦੀ ਸੰਗਰਾਮ ਦੌਰਾਨ ਨਾਮਿਲਵਰਤਨ ਲਹਿਰ ਦਾ ਬਾਨੀ ਵਜੋਂ ਜਾਣਿਆ ਜਾਂਦਾ ਹੈ

ਸਮਾਜ ਸੁਧਾਰ ਲਹਿਰ ਦੌਰਾਨ ਵਿਧਵਾਵਾਂ ਦੇ ਵਿਆਹਾਂ ਦੀ ਰਵਾਇਤ ਤੋੜ ਕੇ ਉਨ੍ਹਾਂ ਵੱਡਾ ਇਨਕਲਾਬੀ ਕਦਮ ਪੁੱਟਿਆ

ਸਤਿਗੁਰੂ ਉਦੇ ਸਿੰਘ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਅੱਜ ਦੁਨੀਆ ਜਦੋਂ ਕਿ ਸਾਰੀ ਯੁੱਧ ਰੂਪੀ ਬਲਦੀ ਅੱਗ ‘ਤੇ ਬੈਠੀ ਹੈ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਜਿਵੇਂ ਗੁਰੂ ਨਾਨਕ ਸਹਿਬ ਨੇ ਉਦਾਸੀਆਂ ਕਰਕੇ ਸਭ ਥਾਈ ਇਕ ਓਂਕਾਰ ਦਾ ਸੰਦੇਸ਼ ਦਿੱਤਾ ਸੀ ਅੱਜ ਉਸੇ ਉਪਰਾਲੇ ਨੂੰ ਲੈ ਕੇ ਨਾਮਧਾਰੀ ਸਮਾਜ ਅੱਗੇ ਵੱਧ ਰਿਹਾ ਹੈ ਔਰ ਇਸ ਵਿਚ ਬਹੁਤ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਹੈ।

ਵੱਖ ਵੱਖ ਧਰਮਾਂ ਦੇ ਮੁਖੀ ਮੈਲਬੌਰਨ ਦੇ ਇਸ ਸਮਾਗਮ ਵਿਚ ਆਏ :- ਬਿਸ਼ਪ ਫਿਲਿਪ ਹੁੱਗਿੰਸ (ਅਗਲਿਕਨ ਚਰਚ), ਭ੍ਰਮਾ ਸਮਰਣ ਦਾਸ ( ਬੋਚਾਸੰਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਰਾਇਣ ਸੰਸਥਾਂ- BAPS), ਇਮਤਿਆਜ਼ ਨਵੀਦ ਅਹਿਮਦ ( ਅਹਮਾਦੀਆ ਮੁਸਲਿਮ ਸੰਸਥਾ), ਸ੍ਰੀ ਨਿਵਾਸਨ ( ਹਿੰਦੂ ਮੰਦਿਰ ਵਿਕਟੋਰੀਆ), ਅਭਿਜੀਤ ਭਿੜੇ ( ਮੈਂਬਰ ਆਫ ਹਿੰਦੂ ਕੰਸਿਲ ਆਸਟ੍ਰੇਲੀਆ), ਮੁਸਤਫ਼ਾ ਪੂਨਾ ਵਾਲਾ  (ਦਵੁੱਧੀ ਬੋਹਰਾ ਮੁਸਲਿਮ ਲੀਡਰ)  ,

ਅਸਟ੍ਰੇਲੀਆ ਸਰਕਾਰ ਦੇ ਮੰਤਰੀ  ਮਿਸਟਰ ਜੇਸਨ ਵੁਡ ਅਤੇ ਭਾਰਤੀ ਸਫ਼ੀਰ ਸ੍ਰੀ ਮਨਪ੍ਰੀਤ ਵੋਹਰਾ ਅਤੇ ਅਹਿਮਦੀਆ ਮੁਸਲਮ ਸਮਾਜ ਤੋਂ ਡਾ ਤਾਰਿਕ ਭੱਟ ਆਦਿ ਸ਼ਾਮਿਲ ਹੋਏ।

Thursday, March 09, 2023

ਸਾਡੇ ਭਰਮ ਵੱਖੋ-ਵੱਖ ਹੋ ਸਕਦੇ ਹਨ ਧਰਮ ਨਹੀਂ: ਨਾਮਧਾਰੀ ਮੁਖੀ ਸੰਤ ਉਦੇ ਸਿੰਘ

Thursday 9th March 2023 at 7:28 PM

ਸਰਬ ਧਰਮ ਸੰਮੇਲਨ ‘ਇਨਸਾਨ ਨੂੰ ਇਨਸਾਨ ਬਣਨ’ ਦੇ ਸੁਨੇਹੇ ਨਾਲ ਸੰਪੰਨ

ਜਦੋਂ ਸ਼ਬਦ ਦੀ ਤਾਕਤ ਪਹਿਚਾਣ ਲਈ, ਫਿਰ ਮਿਟ ਜਾਣਗੇ ਧਰਮਾਂ ਦੇ ਬਖੇੜੇ

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਸਾਦਗੀ ਭਰੇ ਸ਼ਬਦਾਂ ਵਿੱਚ ਕੀਤੀ ਦੋ ਟੂਕ ਗੱਲ 

ਲੁਧਿਆਣਾ: 9 ਮਾਰਚ 2023: (ਪੰਜਾਬ ਸਕਰੀਨ ਡੈਸਕ):: 
ਅਜਨਾਲਾ ਵਾਲੇ ਘਟਨਾਕ੍ਰਮ ਤੋਂ ਬਾਅਦ ਧਾਰਮਿਕ ਸੰਸਥਾਵਾਂ ਅਤੇ ਡੇਰਿਆਂ ਵੱਲੋਂ ਵੀ ਵੱਡੇ ਉਪਰਾਲੇ ਸ਼ੁਰੂ ਹੋ ਗਏ ਹਨ।  ਸ੍ਰੀ ਆਨੰਦਪੁਰ ਸਾਹਿਬ ਹੋਲੇ ਮੋਹੱਲੇ ਵਿਖੇ ਐਨ ਆਰ ਆਈ ਨਿਹੰਗ ਸਿੰਘ ਦੇ ਬੇਰਹਿਮੀ ਭਰੇ ਕਤਲ ਤੋਂ ਬਾਅਦ ਇਹਨਾਂ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਸੀ। ਲੋਕਾਂ ਦੇ ਦਿਲਾਂ ਵਿਚ ਪੈਦਾ ਹੋਈ ਦਹਿਸ਼ਤ ਨੂੰ ਇਸ ਮਰਹਮ ਨਾਲ ਸ਼ਾਇਦ ਕੁਝ ਆਰਾਮ ਮਿਲੇ।ਇਹਨਾਂ ਸੰਮੇਲਨਾਂ ਨਾਲ ਧਾਰਮਿਕ ਗ੍ਰੰਥਾਂ ਦੇ ਸਨਮਾਨ ਅਤੇ ਬੇਅਦਬੀਆਂ ਬਾਰੇ ਸ਼ਾਇਦ ਸਪਸ਼ਟ ਪਰਿਭਾਸ਼ਾ ਵੀ ਬਣ ਸਕੇ। 

ਨਾਮਧਾਰੀ ਸੰਪਰਦਾਇ ਵੱਲੋਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਲੁਧਿਆਣਾ ਵਿਖੇ ਨਾਮਧਾਰੀ ਮੁਖੀ ਸੰਤ ਉਦੇ ਸਿੰਘ ਜੀ ਦੀ ਅਗਵਾਈ ਹੇਠ ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਨਸਾਨ ਨੂੰ ਇਨਸਾਨ ਬਣਨ ਦਾ ਸੁਨੇਹਾ ਦੇ ਕੇ ਸੰਪੰਨ ਹੋਏ ਇਸ ਸਰਬ ਧਰਮ ਸੰਮੇਲਨ ਵਿਚ ਵੱਖੋ-ਵੱਖ ਧਰਮਾਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਡੇਰਾ ਬਿਆਸ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਜੀ, ਸੂਫੀ ਸਮਾਜ ਵੱਲੋਂ ਅਜਮੇਰ ਸ਼ਰੀਫ਼ ਦਰਗਾਹ ਦੇ ਮੁਖੀ ਹਾਜ਼ੀ ਸਈਅਦ ਸਲਮਾਨ ਚਿਸ਼ਤੀ, ਬੁੱਧ ਧਰਮ ਵੱਲੋਂ ਕੈਨਫੋ ਕਿਨਲੇ ਗੈਲਸਨ, ਸਵਾਮੀ ਨਰਾਇਣ ਸੰਸਥਾ ਵੱਲੋਂ ਮੁਨੀਵਤਸਲ ਦਾਸ ਅਤੇ ਸਵਾਮੀ ਗਿਆਨ ਮੰਗਲਦਾਸ ਜੀ, ਸੰਤ ਦਰਸ਼ਨ ਸਿੰਘ ਸ਼ਾਸਤਰੀ, ਬਾਬਾ  ਬਲਦੇਵ ਸਿੰਘ ਰਾੜਾ ਸਾਹਿਬ ਤੋਂ, ਸੰਤ ਧੂਣੀ ਦਾਸ ਉਦਾਸੀ ਸੰਪਰਦਾਇ ਤੋਂ ਸਣੇ ਹੋਰ ਵੱਖੋ-ਵੱਖ ਧਰਮਾਂ ਅਤੇਂ ਸੰਪਰਦਾਇ ਦੇ ਨੁਮਾਇੰਦਿਆਂ ਨੇ ਸਰਬ ਧਰਮ ਸੰਮੇਲਨ ਵਿਚ ਏਕਤਾ ਦਾ ਸੁਨੇਹਾ ਦਿੱਤਾ।

ਡੇਰਾ ਬਿਆਸ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਹੋਰਾਂ ਨੇ ਸਰਬ ਧਰਮ ਸੰਮੇਲਨ ਦੇ ਉਪਰਾਲੇ ਲਈ ਸੰਤ ਉਦੇ ਸਿੰਘ ਸਣੇ ਸਮੁੱਚੇ ਨਾਮਧਾਰੀ ਸਮਾਜ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੰਨਦੇ ਤਾਂ ਸਾਰੇ ਅਸੀਂ ਇਕ ਨੂੰ ਹੀ ਹਾਂ, ਬਸ ਅਸੀਂ ਨਾਮ ਹੀ ਆਪਣੇ ਆਪਣੇ ਰੱਖੇ ਹੋਏ ਹਨ। ਗੁਰਬਾਣੀ ਦੇ ਹਵਾਲੇ ਨਾਲ ਡੇਰਾ ਬਿਆਸ ਮੁਖੀ ਨੇ ਆਖਿਆ ਕਿ ਪਰਮਾਤਮਾ ਨੇ ਮਾਨਵ ਨੂੰ ਜਿਸ ਕੰਮ ਲਈ ਭੇਜਿਆ ਹੈ। ਅਸੀਂ ਉਸ ਕੰਮ ਤੋਂ ਮਨਫੀ ਹੋ ਗਏ ਹਾਂ। ਜੇਕਰ ਅਸੀਂ ਉਸ ਦੇ ਹੁਕਮ ਵਿਚ,ਉਸ ਦੇ ਭਾਣੇ ਵਿਚ ਅਤੇ ਉਸ ਦੀ ਰਜ਼ਾ ਵਿਚ ਰਹਿਣਾ ਸਿੱਖ ਜਾਈਏ ਅਤੇ ਸ਼ਬਦ ਗੁਰੂ ਦੀ ਤਾਕਤ ਨੂੰ ਪਹਿਚਾਣ ਲਈਏ ਫਿਰ ਸਭ ਧਰਮਾਂ ਦੇ ਬਖੇੜੇ ਮੁੱਕ ਜਾਣ।

ਸਰਬ ਧਰਮ ਸੰਮੇਲਨ ਦੀ ਅਗਵਾਈ ਕਰ ਰਹੇ ਨਾਮਧਾਰੀ ਸੰਪਰਦਾਇ ਦੇ ਮੁਖੀ ਸੰਤ ਉਦੇ ਸਿੰਘ ਹੋਰਾਂ ਨੇ ਵੱਖੋ-ਵੱਖ ਧਰਮਾਂ ਅਤੇ ਸੰਪਰਦਾਇਆਂ ਦੇ ਨੁਮਾਇਦਿਆਂ ਦੀ ਆਮਦ ’ਤੇ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਗੁਰਦੁਆਰਾ ਭੈਣੀ ਸਾਹਿਬ ਦੀ ਕਮੇਟੀ ਵੱਲੋਂ ਗੁਰਭੇਜ ਸਿੰਘ ਗੁਰਾਇਆਂ ਅਤੇ ਗੁਰਲਾਲ ਸਿੰਘ ਰਾਹੀਂ ਸਭਨਾਂ ਦਾ ਸਨਮਾਨ ਵੀ ਕੀਤਾ। ਸੰਤ ਉਦੇ ਸਿੰਘ ਹੋਰਾਂ ਨੇ ਆਖਿਆ ਕਿ ਅਸੀਂ ਤਾਂ ਨਾਮਧਾਰੀ ਸੰਪਰਦਾਇ ਦੀ ਪਰੰਪਰਾ ਕਾਇਮ ਰੱਖਦਿਆਂ ਸਤਿਗੁਰੂ ਜਗਜੀਤ ਸਿੰਘ ਹੋਰਾਂ ਦੇ ਦਿਖਾਏ ਰਸਤੇ ਉਤੇ ਚਲਦਿਆਂ ਮਾਨਵਤਾ ਦੀ ਭਲਾਈ ਲਈ ਇਹ ਸਰਬ ਧਰਮ ਸੰਮੇਲਨ ਕੀਤਾ ਹੈ। ਸੰਤ ਉਦੇ ਸਿੰਘ ਹੋਰਾਂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਅਸੀਂ ਦੂਜੇ ਦੇ ਹੱਕ ਦੀ ਰੱਖਿਆ ਕਰਨਾ ਸਿੱਖ ਗਏ ਅਤੇ ਆਪਣੇ ਹੱਕ ਦਾ ਦਾਨ ਕਰਨਾ,ਫਿਰ ਝਗੜੇ-ਝਮੇਲੇ ਮੁੱਕ ਜਾਣਗੇ ਕਿਉਂਕਿ ਸਾਡੇ ਭਰਮ ਵੱਖੋ-ਵੱਖ ਹੋ ਸਕਦੇ ਹਨ ਧਰਮ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਾ ਹਵਾਲਾ ਦੇ ਕੇ ਸੰਤ ਉਦੇ ਸਿੰਘ ਹੋਰਾਂ ਨੇ ਆਖਿਆ ਕਿ ਮਾਨਵਤਾ ਦਾ ਪ੍ਰਚਾਰ ਹੁੰਦਾ ਹੈ, ਧਰਮ ਪਰਿਵਰਤਨ ਦਾ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਨੂੰ ਨਜ਼ਰ ਨਾ ਲੱਗੇ, ਸਾਡੇ ਮੁਲਕ ਨੂੰ ਨਜ਼ਰ ਨਾ ਲੱਗੇ, ਸਾਰੀ ਦੁਨੀਆ ਦਾ ਭਲਾ ਹੋਵੇ ਅਤੇ ਵੰਡਣ ਵਾਲੀਆਂ ਸ਼ਕਤੀਆਂ ਨਾਲੋਂ ਆਪਾਂ ਸਭ ਵੱਧ ਮਜ਼ਬੂਤ ਹੋਈਏ। ਇਹੀ ਇਥੋਂ ਅੱਜ ਪ੍ਰਣ ਕਰਕੇ ਜਾਣ ਦੀ ਲੋੜ ਹੈ।  

ਗੁਰੁਦਆਰਾ ਭੈਣੀ ਸਾਹਿਬ ’ਚ ਆਯੋਜਿਤ ਸਰਬ ਧਰਮ ਸੰਮੇਲਨ ਦੌਰਾਨ ਬੁੱਧ ਧਰਮ ਵੱਲੋਂ ਦਲਾਈਲਾਮਾ ਦੀ ਪ੍ਰਤਿਨਿਧਾ ਕਰਦੇ ਹੋਏ ਕੈਨਫੋ ਕਿਨਲੇ ਗੈਲਸਨ ਨੇ ਆਖਿਆ ਕਿ ਸੰਤਾਂ, ਗੁਰੂਆਂ ਦੀ ਧਰਤੀ ’ਤੇ ਆਉਣਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਅੱਜ ਦੇ ਸਮੇਂ ਦੀ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਪੱਥਰ ਨਹੀਂ ਵਹਿੰਦਾ ਪਾਣੀ ਬਣਾਉਂਦੇ ਹਨ। ਇਸ ਮੌਕੇ ਅਜਮੇਰ ਸ਼ਰੀਫ਼ ਦੇ ਨੁਮਾਇੰਦੇ ਹਾਜੀ ਸਈਅਦ ਸਲਮਾਨ ਚਿਸ਼ਤੀ ਨੇ ਬਾਬਾ ਫਰੀਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਆਖਿਆ ਕਿ ਅੱਜ ਇਕੋ ਸੰਦੇਸ਼ ’ਤੇ ਸਭ ਧਰਮਾਂ ਨੂੰ ਪਹਿਰਾ ਦੇਣ ਦੀ ਲੋੜ ਕਿ ‘ਮੁਹੱਬਤ ਸਭ ਨਾਲ, ਨਫਰਤ ਕਿਸੇ ਨਾਲ ਵੀ ਨਹੀਂ’। ਇਸੇ ਤਰ੍ਹਾਂ ਸੁਆਮੀ ਨਰਾਇਣ ਸੰਸਥਾ ਦੇ ਨੁਮਾਇੰਦੇ ਸੁਆਮੀ ਗਿਆਨ ਮੰਗਲਦਾਸ ਅਤੇ ਮੁਨੀ ਵਤਸਲ ਦਾਸ ਨੇ ਕਿਹਾ ਕਿ ਅਸੀਂ ਧਨ ਅਤੇ ਪ੍ਰਸਿੱਧੀ ਮਗਰ ਦੌੜਦੇ ਹਾਂ ਪਰ ਜ਼ਰੂਰਤ ਸਾਡੀ ਸ਼ਾਂਤੀ ਹੈ ਅਤੇ ਸ਼ਾਂਤੀ ਸਭ ਨੂੰ ਪਿਆਰ ਕਰਨ ਨਾਲ ਹੀ ਮਿਲਦੀ ਹੈ ਤੇ ਸਭ ਧਰਮਾਂ ਦਾ ਇਹੋ ਸੁਨੇਹਾ ਹੈ। ਇਸੇ ਤਰ੍ਹਾਂ ਸੰਤ ਦਰਸ਼ਨ ਸਿੰਘ ਸ਼ਾਸਤਰੀ, ਸੰਤ ਧੂਣੀ ਦਾਸ, ਬਾਬਾ ਸਤਨਾਮ ਸਿੰਘ ਜੀ ਨਿਹੰਗ ਦਲ ਅਤੇ ਬੁੱਧ ਧਰਮ ਤੋਂ ਜੈਸੀ ਫੰਤੋਖ ਸਮੇਤ ਹੋਰ ਨੁਮਾਇੰਦਿਆਂ ਨੇ ਸਭ ਧਰਮਾਂ ਦਾ ਸਤਿਕਾਰ ਕਰਨ ਅਤੇ ਮਾਨਵਤਾ ਨੂੰ ਪਿਆਰ ਕਰਨ ਦਾ ਸੁਨੇਹਾ ਸਾਂਝਾ ਕਰਦਿਆਂ ਨਾਮਧਾਰੀ ਸੰਪਰਦਾਇ ਵੱਲੋਂ ਅਤੇ ਸੰਤ ਉਦੇ ਸਿੰਘ ਵੱਲੋਂ ਕੀਤੇ ਗਏ ਇਸ ਉਦਮ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਅਤੇ ਸਾਰੇ ਨੁਮਾਇੰਦਿਆਂ ਨੇ ਆਪੋ-ਆਪਣੇ ਅਕੀਦਿਆਂ ਨਾਲ ਸਬੰਧਤ ਚਿੰਨ੍ਹ ਵੀ ਸੰਤ ਉਦੇ ਸਿੰਘ ਹੋਰਾਂ ਨੂੰ ਭੇਂਟ ਕੀਤੇ। ਸਰਬ ਧਰਮ ਸੰਮੇਲਨ ਦੌਰਾਨ ਮੰਚ ਸੰਚਾਲਨ ਦੀ ਸੇਵਾ ਸੰਤ ਨਿਸ਼ਾਨ ਸਿੰਘ ਅਤੇ ਪੰਡਤ ਯਾਦਵਿੰਦਰ ਸਿੰਘ ਹੋਰਾਂ ਨੇ ਬੜੀ ਨਿਮਰਤਾ ਨਾਲ ਨਿਭਾਈ। ਇਸ ਮੌਕੇ ਵੱਖੋ-ਵੱਖ ਧਰਮਾਂ, ਫਿਰਕਿਆਂ ਅਤੇ ਮਜ਼੍ਹਬਾਂ ਨਾਲ ਸਬੰਧਤ ਮਾਨਵਤਾ ਨੂੰ ਪਿਆਰ ਕਰਨ ਵਾਲੇ ਜਿੱਥੇ ਨੁਮਾਇੰਦੇ ਵੱਡੀ ਗਿਣਤੀ ਵਿਚ ਸਰੋਤਿਆਂ ਵਜੋਂ ਮੌਜੂਦ ਸਨ। ਉਥੇ ਹੀ ਹਜ਼ਾਰਾਂ ਦੀ ਗਿਣਤੀ ਵਿਚ ਨਾਮਧਾਰੀ ਭਾਈਚਾਰਾ ਆਪਣੇ ਪਰਿਵਾਰਾਂ ਸਣੇ ਪੰਡਾਲ ਵਿਚ ਹਾਜ਼ਰ ਸੀ। ਇਸ ਮੌਕੇ ਗੁਰਦੁਆਰਾ ਭੈਣੀ ਸਾਹਿਬ ਦੀ ਪ੍ਰਮੁੱਖ ਪ੍ਰਬੰਧਕ ਕਮੇਟੀ, ਵੱਖੋ-ਵੱਖ ਸੇਵਾ ਨਿਭਾਉਣ ਵਾਲੀਆਂ ਕਮੇਟੀਆਂ ਦੇ ਨੁਮਾਇੰਦਿਆਂ ਸਣੇ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ, ਪ੍ਰਸਿੱਧ ਲੇਖਕ ਤੇ ਸ਼ਾਇਰ ਗੁਰਭਜਨ ਗਿੱਲ, ਗੁਰਭੇਜ ਸਿੰਘ ਗੋਰਾਇਆਂ, ਸ਼ਾਇਰ ਅਤੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਜਸਵੰਤ ਸਿੰਘ, ਕਵੀ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਸਣੇ ਵੱਖੋ-ਵੱਖ ਖੇਤਰਾਂ ਦੀਆਂ ਹੋਰ ਪ੍ਰਮੁੱਖ ਅਤੇ ਨਾਮਚਿੰਨ੍ਹ ਹਸਤੀਆਂ ਨੇ ਵੀ ਇਸ ਸਰਬ ਧਰਮ ਸੰਮੇਲਨ ਵਿਚ ਸ਼ਿਰਕਤ ਕੀਤੀ ਅਤੇ ਉਦੇ ਸਿੰਘ ਹੋਰਾਂ ਨੂੰ ਸਾਂਝੀ ਬੇਨਤੀ ਕਿ ਉਹ ਅਜੋਕੇ ਦੌਰ ਵਿਚ ‘ਸਰਬ ਧਰਮ ਸੰਮੇਲਨ’ ਨਾਮਕ ਮਿਸ਼ਾਲ ਜਗ੍ਹਾ ਕੇ ਰੱਖਣ, ਜਿਸ ਨੂੰ ਉਨ੍ਹਾਂ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਕਿਹਾ ਕਿ ਹੁਣ ਇਹ ਲੜੀ ਟੁੱਟਣ ਨਹੀਂ ਦਿੱਤੀ ਜਾਵੇਗੀ। 

Monday, February 27, 2023

72 ਤੋਂ ਵੱਧ ਫਿਰਕੇ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਦੇ ਉਪਾਸ਼ਕ ਹਨ

ਨਾਮਧਾਰੀ ਸੂਬਾ ਅਮਰੀਕ ਸਿੰਘ ਨੇ ਉਠਾਏ ਬਹੁਤ ਹੀ ਅਹਿਮ ਨੁਕਤੇ 

ਮੋਹਾਲੀ: 27 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::


ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ
ਸਾਰੇ ਹੀ ਸਿੱਖ ਹਨ ਜਿਹਨਾਂ ਨੂੰ ਆਪੋ ਵਿੱਚ ਜੋੜਨ ਅਤੇ ਇੱਕ ਦੂਜੇ ਦੇ ਨੇੜੇ ਲਿਆਉਣ ਲਈ ਨਾਮਧਾਰੀ ਪ੍ਰਚਾਰਕ ਅਕਸਰ ਸਰਗਰਮ ਰਹਿੰਦੇ ਹਨ। ਨਾਮਧਾਰੀ ਸੂਬਾ ਅਮਰੀਕ ਸਿੰਘ, ਰਤਨ ਸਿੰਘ ਆਪਣੇ ਸਾਥੀਆਂ ਸਮੇਤ ਜਦੋਂ ਚੰਡੀਗੜ੍ਹ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੂੰ ਸਮਰਥਨ ਦੇਣ ਲਈ ਆਏ ਤਾਂ ਉਹਨਾਂ ਦੇ ਮਨ ਭਰੇ ਹੋਏ ਸਨ। ਉਹ ਬੜੇ ਦ੍ਰਵਿਤ ਸਨ। 

ਭਰੇ ਗਲੇ ਨਾਲ ਬੋਲਣਾ ਮੁਸ਼ਕਲ ਲੱਗਦਾ ਸੀ ਪਰ ਫਿਰ ਵੀ ਅਸੀਂ ਗੱਲ ਬੰਦ ਨਹੀਂ ਕੀਤੀ। ਉਹਨਾਂ ਬੜੇ ਹੀ ਦਿਲ ਟੁੰਬਵੇਂ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਇਹ ਕੌਮ ਹੱਥੀਂ ਕਿਰਤ ਕਰਕੇ ਵੰਡ ਛਕਦੀ ਹੈ। ਇਸ ਕੌਮ ਨੂੰ ਬਖਸ਼ਿਸ਼ਾਂ ਦੇ ਖਜ਼ਾਨੇ ਦੇਣ ਵਾਲੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਦੁਨੀਆ ਨੂੰ ਭਾਈ ਘਨਈਆ ਜੀ ਵਰਗੀ ਸ਼ਖ਼ਸੀਅਤ ਦਿੱਤੀ ਜਿਸ ਨਾਲ ਰੈਡ ਕਰਾਸ ਵਾਲੀ ਭਾਵਨਾ ਨੇ ਜਨਮ ਲਿਆ ਅਤੇ ਦੁਨੀਆ ਭਰ ਦੇ ਵਿਚ ਅੱਜ ਰੈਡ ਕਰਾਸ ਅਸਲ ਵਿਚ ਭਾਈ ਘਨਈਆ ਜੀ ਵਾਲੇ ਮਿਸ਼ਨ ਨੂੰ ਹੀ ਅੱਗੇ ਤੋਰ ਰਿਹਾ ਹੈ। 

ਤੰਬਾਕੂ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ ਤਿਆਗ ਚੁੱਕੇ ਹਨ।  ਏਨੀ ਦੂਰ ਅੰਦੇਸ਼ੀ ਵਾਲੀ ਸਿਹਤਮੰਦ ਸੋਚ ਅਤੇ ਭਾਈਚਾਰਕ ਭਾਵਨਾ ਵਾਲੇ ਲਾਈਫ ਸਟਾਈਲ ਨੂੰ ਪੂਰੀ ਦੁਨੀਆ ਆਪਣਾ ਰਹੀ ਹੈ। ਉਸ ਸਿੱਖ ਕੌਮ ਦੇ ਸਿੰਘ ਜੇਕਰ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਅਜੇ ਜੇਹਲਾਂ ਵਿੱਚ ਸੜ ਰਹੇ ਹਨ ਤਾਂ ਉਹਨਾਂ ਦੀ ਰਿਹਾਈ ਲਈ ਸਮੁੱਚੀ ਦੁਨੀਆ ਦੀਆਂ ਸਮੂਹ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੋਰਚੇ ਲਈ ਸਮੂਹ ਇਨਸਾਫ਼ ਪਸੰਦ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਨਾ ਸਿਰਫ ਇਥੇ ਇਸ ਮੋਰਚੇ ਦੇ ਸਮਰਥਣ ਲਈ ਅੱਗੇ ਆਏ ਹਾਂ ਬਲਕਿ ਵਿਦੇਸ਼ਾਂ ਵਿੱਚ ਵੀ ਆਪੋ ਆਪਣੇ ਸਰਕਲਾਂ ਵਿੱਚ ਇਸ ਮੁਹਿੰਮ ਨੂੰ ਹੋਰ ਤਕੜਿਆਂ ਕਰਨ ਲਈ ਜਤਨਸ਼ੀਲ ਹਾਂ।

ਉਹਨਾਂ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ ਦੱਸਿਆ ਕਿ 72 ਤੋਂ ਵੱਧ ਫਿਰਕੇ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਦੇ ਉਪਾਸ਼ਕ ਹਨ। ਸਾਨੂੰ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਚਾਹੀਦਾ ਹੈ। ਨਿੱਕੇ ਮੋਟੇ ਮਤਭੇਦਾਂ ਨੂੰ ਲੈ ਕੇ ਆਪਸੀ ਰੰਜਿਸ਼ਾਂ ਜਾਂ ਗੁਤਬੰਦੀਆਂ ਨਹੀਂ ਵਧਾਉਣੀਆਂ ਚਾਹੀਦੀਆਂ ,ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਵਿਚਾਰਧਾਰਾ ਦਿੱਤੀ ਹੈ ਉਹ ਸਾਰੀ ਦੁਨੀਆ ਦੇ ਭਲੇ ਲਈ ਹੈ ਅਤੇ ਇਸ ਮਕਸਦ ਲਈ ਹੀ ਇਸਦਾ ਪ੍ਰਚਾਰ ਹੋਣਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਵੀ ਹੋਣੀ ਚਾਹੀਦੀ ਹੈ।  ਇਸਦੇ ਨਾਲ ਹੀ ਉਹਨਾਂ ਸਿੱਖ ਇਤਿਹਾਸ ਅਤੇ ਮੌਜੂਦਾ ਸਥਿਤੀਆਂ ਬਾਰੇ ਵੀ ਕਾਫੀ ਗੱਲਾਂ ਕੀਤੀਆਂ ਜਿਹਨਾਂ ਦੀ ਚਰਚਾ ਅਸੀਂ ਜਲਦੀ ਹੀ ਆਉਣ ਵਾਲੀਆਂ ਪੋਸਟਾਂ ਵਿੱਚ ਕਰਾਂਗੇ। 

ਸਬੰਧਤ ਪੋਸਟ ਵੀ ਦੇਖੋ ਜੀ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਸਮੂਹ ਵਰਗ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਗੇ ਆਉਣ-ਸੂਬਾ ਅਮਰੀਕ ਸਿੰਘ

ਦੂਰੋਂ ਦੂਰੋਂ ਪਹੁੰਚ ਰਹੀਆਂ ਹਨ ਨਾਮਧਾਰੀ ਸੰਗਤਾਂ ਕੌਮੀ ਇਨਸਾਫ ਮੋਰਚੇ ਵਿੱਚ


ਮੋਹਾਲੀ
: 27 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਚੰਡੀਗੜ੍ਹ ਨੇੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਰੁਝਾਣ ਜਾਰੀ ਹੈ। ਹੁਣ ਇਹ ਮੋਰਚਾ ਤੇਜ਼ੀ ਨਾਲ ਵਿਸ਼ਾਲ ਹੋ ਰਿਹਾ ਹੈ। ਇਸਦਾ ਦਾਇਰਾ ਵਧ ਰਿਹਾ ਹੈ। ਮੋਹਾਲੀ ਚੰਡੀਗੜ੍ਹ ਬਾਰਡਰ ਨੇੜੇ ਸਾਥੀ ਵਾਈ ਪੀ ਐਸ ਚੌੰਕ ਤੋਂ ਆਲੇ ਦੁਆਲੇ ਦੀਆਂ ਸੜਕਾਂ ਦੇ ਅਗਲੇ ਅਗਲੇਰੇ ਚੌਂਕ-ਚੁਰਾਹਿਆਂ ਤੱਕ ਵੀ ਇਸ ਮੋਰਚੇ ਦੀ ਮੌਜੂਦਗੀ ਦੂਰੋਂ ਦੂਰੋਂ  ਨਜ਼ਰ ਆਉਣ ਲੱਗ ਪੈਂਦੀ ਹੈ। ਨੇੜ ਭਵਿੱਖ ਵਿੱਚ ਇਹ ਹੋਰ ਵੀ ਵਿਸ਼ਾਲ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ-ਮੋਹਾਲੀ ਬਾਰਡਰ ਵਾਲੇ ਪੁਆਇੰਟ 'ਤੇ ਇਹ ਮੋਰਚਾ ਵੀ ਇੱਕ ਇਤਿਹਾਸ ਸਿਰਜ ਰਿਹਾ ਹੈ।  

ਇਸ ਇਲਾਕੇ ਦੀਆਂ ਇਹਨਾਂ ਸੜਕਾਂ ਦੇ ਆਲੇ ਦੁਆਲੇ ਨਿਹੰਗਾਂ ਦੇ ਘੋੜੇ ਵੀ ਦੇਖੇ ਜਾ ਸਕਦੇ ਹਨ, ਉਹਨਾਂ ਲਈ ਲਿਆਂਦਾ ਗਿਆ ਘਾਹ ਵੀ ਅਤੇ ਨਿਹੰਗ ਲਾਈਫ਼ ਸਟਾਈਲ ਦਾ ਅਹਿਸਾਸ ਕਰਾਉਂਦੇ  ਉਹਨਾਂ ਦੇ ਟੈਂਟ ਵੀ। ਬਹੁਤ ਸਾਰੇ ਜੱਥੇ ਆਪੋ ਆਪਣਾ ਵੱਖਰਾ ਲੰਗਰ ਆਪਣੇ ਵਾਸਤੇ ਵੀ ਤਿਆਰ ਕਰਦੇ ਹਨ ਅਤੇ ਸੰਗਤਾਂ ਨੂੰ ਵੀ ਵਰਤਾਉਂਦੇ ਵੀ ਹਨ। ਇਹਨਾਂ ਵੱਖ ਵੱਖ ਜੱਥਿਆਂ ਅਤੇ ਵਰਗਾਂ ਦੇ ਟੈਂਟਾਂ ਅਤੇ ਟਿਕਾਣਿਆਂ ਵਿੱਚ ਇੱਕ ਅਸਥਾਈ ਟਿਕਾਣਾ ਨਾਮਧਾਰੀਆਂ ਦਾ ਵੀ ਹੈ। 

ਠਾਕੁਰ ਦਲੀਪ ਸਿੰਘ ਹੁਰਾਂ ਦੀਆਂ ਤਸਵੀਰਾਂ ਦੇ ਨਾਲ ਇਹਨਾਂ ਨਾਮਧਾਰੀਆਂ ਨੇ ਵੀ ਮੰਗ ਕੀਤੀ ਹੈ ਕਿ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਦੀ ਰਿਹਾਈ ਤੁਰੰਤ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਇਹ ਨਾਮਧਾਰੀ ਆਪਣੇ ਸਤਿਗੁਰੁ ਠਾਕੁਰ ਦਲੀਪ ਸਿੰਘ ਹੁਰਾਂ ਦਾ ਕਈ ਸਾਲ ਪੁਰਾਣਾ ਸੁਨੇਹਾ ਵੀ ਦੁਹਰਾਉਂਦੇ ਹਨ 

ਗੁਰੂ ਨਾਨਕ ਦੇ ਸਿੱਖ ਹਾਂ-ਅਸੀਂ ਸਾਰੇ ਇੱਕ ਹਾਂ। 

ਇਸੇ ਨਾਲ ਹੀ ਨਾਮਧਾਰੀ ਸੰਗਤਾਂ ਵੱਲੋਂ ਇਹ ਚੇਤਾਵਨੀ ਨੁਮਾ ਨਾਅਰਾ ਵੀ ਲਾਇਆ ਜਾਂਦਾ ਹੈ ਕਿ 

ਪੰਥ ਪਾੜਨਾ ਪਾਪ ਹੈ-ਏਕਤਾ ਵਿੱਚ ਪ੍ਰਤਾਪ ਵਿੱਚ। 

ਠਾਕੁਰ ਦਲੀਪ ਸਿੰਘ ਹੁਰਾਂ ਦੀ ਇਹ ਨਾਮਧਾਰੀ ਸੰਗਤ ਲੰਮੇ ਅਰਸੇ ਤੋਂ ਵੱਖ ਵੱਖ ਥਾਂਵਾਂ ਅਤੇ ਇਕੱਤਰਤਾਵਾਂ ਵਿੱਚ ਇਸ ਚਿੰਤਾ ਦਾ ਵੀ ਅਕਸਰ ਪ੍ਰਗਟਾਵਾ ਕਰਦੀ ਆ ਰਹੀ ਹੈ ਕਿ- ਸਿੱਖ ਭਰਾਵੋ ਜੁੜੋਗੇ ਤਾਂ ਵਧੋ ਗੇ, ਲੜੋ ਗੇ ਤਾਂ ਘਟੋ ਗੇ! 

ਇਸ ਥਾਂ ਤੇ ਹਾਜ਼ਰੀ ਲਗਵਾਉਣ ਲਈ ਨਾਮਧਾਰੀ ਸੰਗਤ ਦੂਰ ਦੁਰਾਡਿਓਂ ਆਉਂਦੀ ਰਹਿੰਦੀ ਹੈ। ਸਥਾਨਕ ਸੰਗਤ ਵੀ ਆਪਣੇ ਸਮੇਂ ਮੁਤਾਬਿਕ ਇਥੇ ਆ ਕੇ ਆਪਣੀ ਮੌਜੂਦਗੀ ਦਰਜ ਕਰਵਾਉਂਦੀ ਹੈ। ਚਾਹ ਪਾਣੀ ਅਤੇ ਲੰਗਰ ਅਤੇ ਨਾਮਧਾਰੀਆਂ ਵੱਲੋਂ ਵੀ ਇਥੇ ਆਉਂਦੀਆਂ ਸੰਗਤਾਂ ਲਈ ਹਰ ਵੇਲੇ ਤਿਆਰ ਹੀ ਮਿਲਦਾ ਹੈ। ਇਥੇ ਚਾਹ ਦੀ ਥਾਂ 'ਤੇ ਦੁੱਧ ਵੀ ਮਿਲ ਸਕਦਾ ਹੈ ਅਤੇ ਜੇਕਰ ਮਾੜਾ ਮੋਟਾ ਬੁਖਾਰ, ਹੱਡ ਭੰਨ ਜਾਂ ਨਜ਼ਲਾ ਜ਼ੁਕਾਮ ਹੋਵੇ ਤਾਂ ਸੌਂਫ, ਲਾਚੀ, ਲੌਂਗ, ਦਾਲਚੀਨੀ ਅਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੂੰ ਪੀਸ ਕੇ ਬਣਾਏ ਖਾਸ ਕਿਸਮ ਦੇ ਮਸਾਲੇ ਵਾਲਾ ਮਿਕਸਚਰ ਵੀ ਜਿਸ ਨੂੰ ਇਥੇ  ਚਾਹਟਾ ਕਿਹਾ ਜਾਂਦਾ ਹੈ। ਅੱਧੀ ਕੁ ਪਿਆਲੀ ਪੀ ਕੇ ਤਬੀਅਤ ਲਾਈਨ 'ਤੇ ਆ ਜਾਂਦੈ ਹੈ। ਸਫਰ ਦੀ ਧੂੜ ਮਿੱਟੀ, ਥਕਾਵਟ, ਸਿਰ ਦਰਦ ਅਤੇ ਹੋਰ ਨਿੱਕੀਆਂ ਮੋਟੀਆਂ ਸਮਸਿਆਵਾਂ ਇਸ ਖਾਸ ਚਾਹ ਨੂੰ  ਪੀਂਦਿਆਂ ਸਾਰ ਦੂਰ ਹੋ ਜਾਂਦੀਆਂ ਹਨ। ਇਥੇ ਸ਼ਨੀਵਾਰ ਅਤੇ ਐਤਵਾਰ ਨੂੰ ਆਮ ਤੌਰ 'ਤੇ ਬਹੁਤ ਸੰਗਤ ਜੁੜਦੀ ਹੈ।ਹਰਿਆਣਾ, ਯੂਪੀ, ਦਿੱਲੀ ਅਤੇ ਰਾਜਸਥਾਨ ਦੀ ਸੰਗਤ ਵੀ ਇਥੇ ਆ  ਕੇ ਹਾਜ਼ਰੀ ਭਰਦੀ ਰਹੀ ਹੈ।  ਇਸ ਵਾਰ ਵੀ ਸੂਬਾ ਅਮਰੀਕ ਸਿੰਘ ਅਤੇ ਉਹਨਾਂ ਦੇ ਸਾਥੀਆਂ ਨਾਲ ਬਹੁਤ ਸਾਰੀ ਸੰਗਤ ਆਈ ਹੋਈ ਸੀ। ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਅਮਰੀਕ ਸਿੰਘ ਜੀ ਦੀ ਅਗਵਾਈ ਵਿਚ ਨਾਮਧਾਰੀ ਸੰਗਤਾਂ ਨੇ 13 ਫਰਵਰੀ ਤੋ ਲੈਕੇ ਇਥੇ ਮੋਰਚੇ ਲਾਏ ਹੋਏ ਹਨ। ਨਾਮਧਾਰੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਸਮਰਥਨ ਦਾ ਇਹ ਸਿਲਸਿਲਾ ਬੰਦੀ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗਾ। 

ਇਥੇ ਸੂਬਾ ਰਤਨ ਸਿੰਘ, ਸੂਬਾ ਦਰਸ਼ਨ ਸਿੰਘ, ਸੁਖਚੈਨ ਸਿੰਘ, ਹਜ਼ਾਰਾ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਦਲਜੀਤ ਸਿੰਘ ਮਲਕੀਤ ਸਿੰਘ, ਮੋਰ ਸਿੰਘ ਮੋਰ ਅਤੇ ਹਰਭਜਨ ਸਿੰਘ ਆਪੋ ਅਪੁਨੇ ਸਾਥੀਆਂ ਸਮੇਤ ਅਕਸਰ ਹੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ। ਇਥੇ ਬੈਠੇ ਨਾਮਧਾਰੀ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਪੰਥ ਅਤੇ ਪੰਜਾਬ ਦੀ ਮੌਜੂਦਾ ਸਥਿਤੀਆਂ ਬਾਰੇ ਵੀ ਡੂੰਘੇ ਵਿਚਾਰ ਵਟਾਂਦਰੇ ਕਰਦੇ ਰਹਿੰਦੇ ਹਨ। ਨਾਮਧਾਰੀ ਸੰਪਰਦਾ ਦੀਆਂ ਕੁਰਬਾਨੀਆਂ, ਇਤਿਹਾਸ ਅਤੇ ਮੌਜੂਦਾ ਚੁਣੌਤੀਆਂ ਬਾਰੇ ਵੀ ਅਕਸਰ ਉਸਾਰੂ ਬਹਿਸ ਹੁੰਦੀ ਹੈ। 

ਸੂਬਾ ਅਮਰੀਕ ਸਿੰਘ ਹੁਰਾਂ ਨਾਲ ਹੋਈਆਂ ਗੱਲਾਂਬਾਤਾਂ ਤੁਸੀਂ ਵੱਖਰੀ ਪੋਸਟ ਵਿਚ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, October 24, 2022

"ਅੱਸੂ ਦਾ ਮੇਲਾ" ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਹੋਇਆ ਸੰਪੰਨ

23rd October 2022 at 5:59 PM

ਠਾਕੁਰ ਦਲੀਪ ਸਿੰਘ ਜੀ ਨੇ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਢਾਲਣ ਦੀ ਦਿੱਤੀ ਸਿੱਖਿਆ  

ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ : ਠਾਕੁਰ ਦਲੀਪ ਸਿੰਘ ਜੀ 
ਜਲੰਧਰ: 23 ਅਕਤੂਬਰ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਨਾਮਧਾਰੀ ਪੰਥ ਦੇ ਵਰਤਮਾਨ ਗੁਰੂ: 'ਠਾਕੁਰ ਦਲੀਪ ਸਿੰਘ ਜੀ' ਦੀ ਅਗਵਾਈ ਵਿਚ 'ਅੱਸੂ ਦਾ ਮੇਲਾ' ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਸੰਪੰਨ ਹੋਇਆ।  ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤ ਨੂੰ ਨਾਮ-ਬਾਣੀ ਨਾਲ ਜੋੜ ਕੇ ਉਹਨਾਂ ਦਾ ਉੱਧਾਰ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ ਅਤੇ ਗੁਰਬਾਣੀ ਆਸ਼ੇ ਅਨੁਸਾਰ ਨਾਮਧਾਰੀ ਸੰਗਤ ਵਿਚ ਹਰ ਸਾਲ (ਭਾਦਰੋਂ- ਅੱਸੂ ਦੇ ਮਹੀਨੇ) 40 ਦਿਨਾਂ ਦਾ ਜੱਪ-ਪ੍ਰਯੋਗ ਰੱਖਿਆ ਜਾਂਦਾ, ਉਪਰੰਤ ਅਖੀਰ ਦੋ ਦਿਨ ਅੱਸੂ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਸਮਾਗਮ  ਪਿੰਡ ਚੌਗਾਵਾਂ (ਜਿਲਾ ਅੰਮ੍ਰਿਤਸਰ ), ਉਹ ਪਾਵਨ ਸਥਾਨ ਹੈ ; ਜਿਸਨੂੰ ਸਤਿਗੁਰੂ ਰਾਮ ਸਿੰਘ ਜੀ ਦੀਆਂ ਇਤਿਹਾਸਿਕ ਯਾਤਰਾਵਾਂ ਦੌਰਾਨ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ, ਉਸ ਪਾਵਨ ਸਥਾਨ ਉੱਤੇ ਅੱਜ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਿਰਦੇਸ਼ਨ ਅਨੁਸਾਰ ਨਾਮਧਾਰੀ ਸੰਗਤ ਵਲੋਂ ਅਧਿਆਤਮਿਕਤਾ ਦੇ ਰੰਗਾਂ ਨਾਲ ਰੰਗਿਆ ਅੱਸੂ ਦੇ ਮੇਲੇ ਦਾ ਆਯੋਜਨ ਕੀਤਾ ਗਿਆ।  
ਅੱਜ ਦੇ ਪ੍ਰੋਗਰਾਮ ਵਿਚ ਹਰ ਰੋਜ ਦੀ ਤਰ੍ਹਾਂ ਸਵੇਰੇ ਆਸਾ ਦੀ ਵਾਰ ਤੋਂ ਸ਼ੁਰੂ ਹੋ ਕੇ ਸਾਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ। 
ਸਤਿਗੁਰੂ ਦਲੀਪ ਸਿੰਘ ਜੀ ਨੇ ਵਿਦੇਸ਼ ਤੋਂ ਲਾਈਵ ਦਰਸ਼ਨ ਦੇ ਕੇ ਅੰਮ੍ਰਿਤ ਬਚਨਾਂ ਨਾਲ ਨਿਹਾਲ ਕੀਤਾ। ਆਪ ਜੀ ਨੇ ਜਿੱਥੇ ਘਰ ਪਰਿਵਾਰ ਨੂੰ ਸੁਖੀ ਕਰਨ ਦੇ ਨੁਕਤੇ ਦੱਸਦੇ ਹੋਏ, ਉੱਥੇ ਹੀ ਗੁਰਬਾਣੀ ਨੂੰ ਥੋੜਾ ਥੋੜਾ ਮੰਨਦੇ ਹੋਏ, ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਜਾਚ ਦੱਸੀ। ਆਪ ਜੀ ਨੇ ਕੌੜਾ-ਫਿੱਕਾ ਬੋਲਣ ਅਤੇ ਚਿੜਨ ਦੀ ਥਾਂ ਆਪਸ ਵਿਚ ਮਿੱਠਾ ਬੋਲਣਾ, ਖਿਮਾ ਕਰਨੀ ਅਤੇ ਧੀਰਜ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ ਅਤੇ ਆਪਸ ਵਿਚ ਸਹਿਮਤ ਹੋਣ ਦੀ ਜਾਚ ਸਿੱਖੋ। ਆਪ ਜੀ ਨੇ ਸੰਗਤ ਨੂੰ ਗਿਆਨ ਦਾ ਚਾਨਣ ਵਿਖਾ ਇਹ ਵੀ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਮੰਤਰ ਦੇ ਕੇ ਵਹਿਮਾਂ ਭਰਮਾਂ ਵਿਚੋਂ ਕੱਢਿਆ। ਇਸ ਲਈ ਸਾਨੂੰ ਵਹਿਮਾਂ-ਭਰਮਾਂ, ਜਾਦੂ ਟੂਣਿਆਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।  ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਕਰਦੇ ਹੋਏ ਗੁਰਮੰਤਰ ਦਾ ਜਾਪ ਕਰੋ, ਕੋਈ ਚੀਜ ਤੁਹਾਡੇ ਨੇੜੇ ਨਹੀਂ ਆ ਸਕਦੀ ਭਾਵ ਜਾਦੂ ਟੂਣੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਆਪਣੇ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਰੂਪ ਵਿਚ ਇਹ ਵੀ ਦੱਸਿਆ ਕਿ ਹਰ ਪਿੰਡ ਦੇ ਗੁਰਦੁਆਰੇ, ਮੰਦਿਰਾਂ ਵਿਚ ਲੋੜਵੰਦਾਂ ਲਈ ਫ੍ਰੀ ਡਿਸਪੈਂਸਰੀ, ਸਿਲਾਈ ਜਾਂ ਵਿਦਿਆ ਦਾਨ ਦੇ ਕੇਂਦਰ ਖੋਲ੍ਹਣ ਦੀ ਲੋੜ ਹੈ, ਇਸ ਨਾਲ ਧਰਮ ਪਰਿਵਰਤਨ ਨੂੰ ਵੀ ਠੱਲ੍ਹ ਪਵੇਗੀ। ਇਸ ਦੇ ਨਾਲ ਹੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਇਸਤਰੀ ਜਾਤੀ ਉੱਤੇ ਕੀਤੇ ਉਪਕਾਰ ਬਾਰੇ ਚੇਤੇ ਕਰਵਾਇਆ ਅਤੇ ਇਸਤਰੀ ਜਾਤੀ ਦਾ ਸਨਮਾਨ ਕਰਨ ਦੀ ਵੀ ਗੱਲ ਉੱਤੇ ਪ੍ਰਣ ਕਰਨ, ਸਿਹਤ ਦਾ ਧਿਆਨ ਰੱਖਣ ਅਤੇ ਇਸਨੂੰ ਤੰਦਰੁਸਤ ਰੱਖਣ ਲਈ ਕਿਹਾ। ਇਸ ਤਰ੍ਹਾਂ ਅਨੇਕ ਮਹਾਨ ਸੰਦੇਸ਼ ਅਤੇ ਅੰਮ੍ਰਿਤਮਈ ਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਆਪ ਜੀ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਅਵਗੁਣਾਂ ਨੂੰ ਤਿਆਗ ਗੁਣ ਧਾਰਨ ਕਰ, ਮਨ ਦੀ ਸਫਾਈ ਕਰਨ ਲਈ ਵੀ ਨਿਰਦੇਸ਼ਨ ਦਿੱਤੇ। ਹਜਾਰਾਂ ਦੀ ਸੰਗਤ ਇਸ ਮਹਾਨ ਸਮਾਗਮ ਵਿਚ ਪਹੁੰਚ ਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੀ ਸੀ। ਗੁਰੂ ਜੀ ਦੇ ਆਦੇਸ਼ ਅਨੁਸਾਰ ਲੰਗਰ ਵਿਚ ਵੀ ਪੋਸ਼ਟਿਕਤਾ ਭਰਪੂਰ ਭੋਜਨ ਵਰਤਾਇਆ ਗਿਆ।  
ਇਸ ਮੌਕੇ ਖਾਸ ਪਤਵੰਤਿਆਂ ਤੋਂ ਇਲਾਵਾ, ਮੁੱਖ ਪ੍ਰਬੰਧਕ ਮਾਸਟਰ ਸੁਖਵਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਗੁਰਬਖਸ਼ ਸਿੰਘ, ਮਾਸਟਰ ਇਕਬਾਲ ਸਿੰਘ,  ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਲਖਵਿੰਦਰ ਸਿੰਘ ਕਿੜੀ ਅਫਗਾਨਾ, ਸੰਤ ਸਵਿੰਦਰ ਸਿੰਘ, ਅਮਰੀਕ ਸਿੰਘ ਚੁਗਾਵਾਂ, ਨਰਿੰਦਰ ਸਿੰਘ ਗੱਗੜਭਾਣਾ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਸੂਬਾ ਭਗਤ ਸਿੰਘ ਯੂ.ਪੀ, ਸ਼ੇਰ ਸਿੰਘ ਬਰੀਲਾ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ ਆਦਿ ਅਤੇ ਵਿਸ਼ਾਲ ਸੰਗਤ ਹਾਜਿਰ ਸੀ।

Friday, September 09, 2022

ਅੰਮ੍ਰਿਤਸਰ:15 ਸਤੰਬਰ ਨੂੰ ਹੋਵੇਗਾ ਨਾਮਧਾਰੀ ਸ਼ਹੀਦਾਂ ਦੀ ਯਾਦ ਵਿਚ ਮੇਲਾ

Friday 9th September 2022 at 5:21 PM

ਨਾਮਧਾਰੀਆਂ ਨੇ ਰਚਿਆ ਸੀ ਬ੍ਰਿਟਿਸ਼ ਜ਼ੁਲਮ ਦੇ ਖਿਲਾਫ ਇਤਿਹਾਸ 


ਜਲੰਧਰ
//ਅੰਮ੍ਰਿਤਸਰ: 9 ਸਤੰਬਰ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::

ਆਜ਼ਾਦੀ ਸੰਗਰਾਮ ਵਿੱਚ ਕੁਰਬਾਨ ਹੋਣ ਵਾਲਿਆਂ ਦੀ ਸਹੀ ਗਿਣਤੀ ਕਦੇ ਪਤਾ ਲੱਗ ਹੀ ਨਹੀਂ ਸਕਦੀ। ਇਹ ਗਿਣਤੀ ਹੀ ਅਣਗਿਣਤ ਹੈ। ਗੁਮਨਾਮ ਸ਼ਹੀਦਾਂ ਦੀ ਲੜੀ ਵੀ ਬਹੁਤ ਲੰਮੀ ਹੈ। ਇਸ ਦੇ ਬਾਵਜੂਦ ਜਿਹਨਾਂ ਸ਼ਹੀਦਾਂ ਦਾ ਪਤਾ ਲਾਇਆ ਜਾ ਸਕਿਆ ਉਹਨਾਂ ਵਿੱਚ ਨਾਮਧਾਰੀ ਸ਼ਹੀਦਾਂ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਅਸਲ ਵਿੱਚ ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦਿਆਂ ਵੱਖ-ਵੱਖ ਥਾਈਂ ਬੁੱਚੜਖਾਨੇ ਖੋਲ੍ਹਣੇ ਸ਼ੁਰੂ ਕੀਤੇ। 

ਇੱਕ ਬੁੱਚੜਖਾਨਾ ਦਰਬਾਰ ਸਾਹਿਬ ਦੇ ਨੇੜੇ ਵੀ ਸੀ। ਇਥੋਂ ਖੂਨ ਮਾਸ ਦੇ ਲੋਥੜੇ ਅਤੇ ਹੱਡੀਆਂ ਇੱਲਾਂ ਅਤੇ ਕਾਂਵਾਂ ਵਰਗੇ ਪਨੱਚੀ ਚੁੱਕ ਲਿਜਾਂਦੇ ਅਤੇ ਸਰੋਵਰ ਦੇ ਨੇੜੇ ਤੇੜੇ ਆਲੇ ਦੁਆਲੇ ਲੱਗੇ ਦਰਖਤਾਂ ਤੇ ਬੈਠ ਕੇ ਖਾਂਦੇ। ਇਹਨਾਂ ਪਂਛਹਿਆਂ ਕੋਲੋਂ ਏਧਰ ਓਧਰ ਜਾਂਦਿਆਂ ਮਾਸ ਦੇ ਇਹ ਖੂਨ ਨਾਲ ਲਿੱਬੜੇ ਟੁਕੜੇ ਅਤੇ ਹੱਡੀਆਂ ਸ੍ਰੀ ਹਰਿ ਮੰਦਿਰ ਸਾਹਿਬ ਦੀ ਪਰਿਕ੍ਰਮਾ ਵਿੱਚ ਵੀ ਡਿੱਗਦੇ ਅਤੇ ਸਰੋਵਰ ਵਿੱਚ ਵੀ। ਕਿਸੇ ਨਾਮਧਾਰੀ ਸਿੰਘ ਨੇ ਜਦੋਂ ਅੰਦਰ ਦਾ ਇਹ ਹਾਲ ਦੇਖਿਆ ਤਾਂ ਉਸਨੇ ਉਸ ਵੇਲੇ ਦੇ ਪ੍ਰਬੰਧਕਾਂ ਨੂੰ ਇਹ ਸਭ ਦਿਖਾਉਣ ਲਈ ਸ਼ਿਕਾਇਤ ਕੀਤੇ। ਉਹਨਾਂ ਨੇ ਉਸ ਸ਼ਿਕਾਇਤ ਕਰਤਾ ਨਾਮਧਾਰੀ ਸਿੰਘ ਨੂੰ ਹੀ ਪੁਲਿਸ ਕੋਲ ਫੜਾ ਦਿੱਤਾ ਜਿਥੇ ਉਸਨੂੰ ਅਦਾਲਤ  ਸਾਢੇ ਤਿੰਨ ਸਾਲ ਦੀ ਕੈਦ ਵਾਲੀ ਸਜ਼ਾ ਵੀ ਹੋਈ। 

ਇਤਿਹਾਸ ਅਨੁਸਾਰ ਇਹ ਪਹਿਲਾ ਬੁੱਚੜਖਾਨਾ ਅੰਮ੍ਰਿਤਸਰ ਵਿਖੇ ਖੋਲ੍ਹਿਆ ਗਿਆ। ਮਤਲਬ ਸੀ ਕਿ ਰੋਹ ਵਿਚ ਆਏ ਹਿੰਦੂ ਅਤੇ ਸਿੱਖ ਗਊਆਂ ਵੱਢਣ ਵਾਲੇ ਮੁਸਲਮਾਨਾਂ ਦੇ ਗੱਲ ਪੈਣਗੇ। ਗਲੀਂ ਬਾਜ਼ਾਰਾਂ ਵਿਚ ਇਸ ਮੀਟ ਦੀਆਂ ਰੇਹੜੀਆਂ ਵੀ ਖੜੋਣ ਲੱਗ ਪਈਆਂ। ਸੰਗਤਾਂ ਖੂਨ ਦੇ ਹੰਝੂ ਰੋਂਦਿਆਂ ਸਨ ਪਰ ਕੌਣ ਕਿਸਨੂੰ ਆਖੇ? ਆਮ ਲੋਕਾਂ ਨੂੰ ਉਮੀਦ ਸੀ ਸ਼ਾਇਦ ਕੋਈ ਕ੍ਰਿਸ਼ਮਾ ਹੋਵੇ। ਸ਼ਾਇਦ ਕੋਈ ਭਾਣਾ ਵਾਪਰੇ। ਉਸ ਵੇਲੇ ਚੰਡੀ ਦੀ ਲਿਸ਼ਕ ਹੀ ਚਮਤਕਾਰ ਬਣ ਕੇ ਸਾਹਮਣੇ ਆਈ। 

ਰੋਹ ’ਚ ਆਏ ਨਾਮਧਾਰੀ ਸਿੰਘਾਂ ਨੇ 14 ਜੂਨ ਦੀ ਰਾਤ ਨੂੰ ਬੁੱਚੜਖਾਨੇ ’ਤੇ ਹਮਲਾ ਕਰ ਕੇ 4 ਬੁੱਚੜ ਮਾਰ ਦਿੱਤੇ ਤੇ 3 ਬੁੱਚੜ ਇਸ ਹਮਲੇ ’ਚ ਜ਼ਖ਼ਮੀ ਹੋ ਗਏ। ਇਸ ਦੇ ਬਦਲੇ ’ਚ ਅੰਗਰੇਜ਼ ਹਕੂਮਤ ਨੇ ਨਾਮਧਾਰੀ ਸਿੰਘ ਭਾਈ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿੰਘ ਭਾਟੜਾ ਨੂੰ 15 ਸਤੰਬਰ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਕੁਝ ਨਾਮਧਾਰੀ ਸਿੰਘਾਂ ਨੂੰ ਕਾਲੇ ਪਾਣੀ ਦੀ ਸਖ਼ਤ ਸਜ਼ਾ ਦਿੱਤੀ ਗਈ। ਇਸ ਘਟਨਾ ਤੋਂ ਮਗਰੋਂ ਅੰਗਰੇਜ਼ ਹਕੂਮਤ ਬੜੀ ਬੁਰੀ ਤਰ੍ਹਾਂ ਘਬਰਾ ਗਈ।ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਖੋਹਲੇ ਗਏ ਬੁੱਚੜਖਾਨਿਆਂ ਤੋਂ ਸਭ ਤੋਂ ਪਹਿਲਾਂ ਨਾਮਧਾਰੀ ਰੋਹ ਵਿਚ ਆਏ। ਹਾਲਾਤ  ਨਾਜ਼ੁਕ ਸਨ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਸਰਕਾਰੀ ਹੱਥਾਂ ਵਿੱਚ ਸੀ। ਇਸ ਲਈ ਸਮੇਂ ਦੀ ਨਜ਼ਾਕਤ ਮੁਤਾਬਿਕ ਨਾਮਧਾਰੀਆਂ ਨੇ ਆਪ ਹੀ ਫੈਸਲਾ ਕਰਨਾ ਸੀ। ਸੋ ਬੁੱਚੜਾਂ ਨੂੰ ਸੋਧਣ ਦਾ ਫੈਸਲਾ ਹੀ ਲਿਆ ਗਿਆ। ਦਰਬਾਰ ਸਾਹਿਬ ਨੇੜੇ ਬੁੱਚੜਖਾਨਾ ਚਲਾਉਣ ਵਾਲਿਆਂ ਨੂੰ ਅਚਾਨਕ ਹਮਲਾ ਕਰ ਕੇ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਗਊਆਂ ਨੂੰ ਰੱਸੇ ਖੋਹਲ ਕੇ ਖੁਲ੍ਹ ਛੱਡ ਦਿੱਤਾ ਗਿਆ। ਉਹ ਧਰਮ ਨੂੰ ਪਿਆਰ ਕਾਰਨ ਵਾਲੇ ਨਾਮਧਾਰੀ ਸਨ। 

ਦੇਸ਼ ਦੀ ਆਜ਼ਾਦੀ ਅਤੇ ਸ੍ਰੀ ਹਰਮੰਦਿਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਨਾਮਧਾਰੀ ਸਿੰਘਾਂ ਨੇ ਬੇਮਿਸਾਲ ਸਹਾਦਤਾਂ ਦਿੱਤੀਆਂ। ਚਾਰ ਸਿੰਘਾਂ : ਸੰਤ ਲਹਿਣਾ ਸਿੰਘ ਜੀ, ਸੰਤ ਬੀਹਲਾ ਸਿੰਘ ਜੀ, ਸੰਤ ਫ਼ਤਹਿ ਸਿੰਘ ਜੀ ਅਤੇ ਸੰਤ ਹਾਕਿਮ ਸਿੰਘ ਜੀ ਨੂੰ 15 ਸਤੰਬਰ 1871 ਈ. ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ ਸ੍ਰੀ ਹਰਮੰਦਿਰ ਸਾਹਿਬ ਕੋਲ ਰਾਮ ਬਾਗ ਦੀ ਬੋਹੜ ਦੇ ਨਾਲ ਅੰਗਰੇਜ਼ਾਂ ਨੇ ਫਾਂਸੀ ਦੀ ਸਜ਼ਾ ਦੇਣਾ ਨਿਯਤ ਕੀਤਾ। ਜਿੱਥੇ ਇਹ ਸਿੰਘ ਆਪ ਆਪਣੇ ਗਲੇ ਵਿਚ ਫਾਂਸੀ ਦੇ ਫੰਦੇ ਪਾ ਕੇ ਦੇਸ਼ ਧਰਮ ਦੀ ਖਾਤਿਰ ਹਸਦੇ ਹਸਦੇ ਸ਼ਹੀਦ ਹੋ ਗਏ ਸੀ। ਉਹਨਾਂ ਦੀ ਯਾਦ ਵਿਚ ਮਹਾਨ ਸਮਾਗਮ ਪਿੰਡ ਜੱਜੇ ਮੋੜੇ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਜਿੱਥੇ ਉਹਨਾਂ ਦਾ ਸਸਕਾਰ ਹੋਇਆ ਸੀ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ। 

ਇਸ ਮੇਲੇ ਦੇ ਮੁੱਖ ਪ੍ਰਬੰਧਕਾਂ ਪ੍ਰਿਤਪਾਲ ਸਿੰਘ, ਲਾਲ ਸਿੰਘ ਅਤੇ ਗੁਰਦੀਪ ਸਿੰਘ ਰਿੰਕੂ ਨੇ ਦੱਸਿਆ ਕਿ ਇਹ ਸਮਾਗਮ ਨਾਮਧਾਰੀ ਗੁਰੂ, ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਵਿਚ ਹੋਵੇਗਾ। ਸ਼ਹੀਦਾਂ ਦੀ ਯਾਦ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਣਗੇ, ਪੰਥ ਦੇ ਪ੍ਰਮੁੱਖ ਕੀਰਤਨੀ ਜਥੇ, ਕਥਾਵਾਚਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ ਅਤੇ ਉਹਨਾਂ ਸਾਰੀ ਸੰਗਤ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਹੈ।  

ਸੋ 15 ਸਤੰਬਰ 1871 ਅੰਮ੍ਰਿਤਸਰ ਦੇ ਨਾਮਧਾਰੀ ਸ਼ਹੀਦਾਂ ਨੂੰ ਇਸ ਵਾਰ ਵੀ ਉਹਨਾਂ ਸਭਨਾਂ ਨੇ ਯਾਦ ਕਰਨਾ ਹੈ ਜਿਹਨਾਂ ਦੇ ਦਿਲਾਂ ਅੰਦਰ ਧਰਮ ਕਰਮ ਵਾਲੀ ਸ਼ਮਾ ਜਲ ਰਹੀ ਹੈ। ਇਸ ਵਾਰ ਵੀ ਮੇਲੇ ਲੱਗਣੇ ਹਨ। ਇਸ ਵਾਰ ਵੀ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣੇ ਹਨ। ਤੁਸੀਂ ਵੀ ਸਾਰੇ ਆਇਓ। ਰਲ ਮਿਲ ਕੇ ਆਇਓ। ਉਹਨਾਂ ਸਾਡੀਆਂ ਆਜ਼ਾਦੀਆਂ ਲਈ ਜਾਂ ਵਾਰੀ ਸੀ ਉਹਨਾਂ ਨੂੰ ਯਾਦ ਕਰਨਾ ਸਾਡਾ ਸਭਨਾਂ ਦਾ ਫਰਜ਼ ਬਣਦਾ  ਹੈ। 

ਨਿਰੰਤਰ ਸਮਾਜਿਕ ਚੇਤਨਾ ਅਤੇ ਜਨਹਿੱਤ ਨੂੰ ਸਮਰਪਿਤ  ਬਲਾੱਗ ਮੀਡੀਆ ਨੂੰ ਚੱਲਦੇ ਰੱਖਣਾ ਤੁਹਾਡਾ ਸਭਨਾਂ ਦਾ ਵੀ ਫਰਜ਼ ਹੈ। ਇਸ ਲਈ ਇਸ ਨੂੰ ਸਹਿਯੋਗ ਅਤੇ ਸਹਾਇਤਾ ਦਾ ਨੇਮ ਹਰ ਰੋਜ਼ ਨਹੀਂ ਤਾਂ ਹਰ ਹਫਤੇ ਬਣਾਓ, ਹਰ ਹਫਤੇ ਨਹੀਂ ਤਾਂ ਪੰਦਰਾਂ ਦਿਨਾਂ ਬਾਅਦ ਬਣਾਓ ਜਾਂ ਫਿਰ ਮਹੀਨੇ ਮਗਰੋਂ। ਤੁਸੀਂ ਸਾਲ ਲਈ ਜਾਂ ਪੰਜਾਂ ਸਾਲਾਂ ਲਈ ਵੀ ਆਪਣਾ ਸਹਿਯੋਗ ਦੇ ਸਕਦੇ ਹੋ। ਹੇਠਾਂ ਦਿੱਤੇ ਗਏ ਬਟਨ ਨੂੰ ਦਬਾ ਕੇ ਤੁਸੀਂ ਆਸਾਨੀ ਨਾਲ ਇਹ ਸਹਿਯੋਗ ਸਹਾਇਤਾ ਸਾਡੇ ਤੱਕ ਪਹੁੰਚਾ ਸਕਦੇ ਹੋ।

Friday, August 05, 2022

ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ; ਸ੍ਰੀ ਠਾਕੁਰ ਦਲੀਪ ਸਿੰਘ ਜੀ

5th August 2022 at 4:06 PM

   ਰਾਜਪਾਲ ਕੌਰ ਜਲੰਧਰ ਵੱਲੋਂ ਨਾਮਧਾਰੀ ਸਤਿਗੁਰੂ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼  


ਜਲੰਧਰ
: 5 ਅਗਸਤ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਲੇਖਿਕਾ ਰਾਜਪਾਲ ਕੌਰ 
ਨਾਮਧਾਰੀ ਪੰਥ ਦੇ ਵਰਤਮਾਨ ਮੁਖੀ
ਅਤੇ ਰਹਿਬਰ ਸ੍ਰੀ ਠਾਕੁਰ ਦਲੀਪ ਸਿੰਘ ਜੀ ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਆਪ ਜੀ ਦੀ ਸੁੰਦਰ ਸਲੋਨੀ ਛਵੀ, ਲੰਬੀ-ਉੱਚੀ, ਚੁਸਤ-ਦਰੁਸਤ ਕਾਇਆ, ਨਿਰਾਲੀ ਚਾਲ ਸਹਿਜੇ ਹੀ ਸਭ ਦਾ ਮਨ ਮੋਹ ਲੈਂਦੀ ਹੈ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਤੱਪ-ਤਿਆਗ, ਸੇਵਾ, ਸਾਦਗੀ ਅਤੇ ਨਿਮਰਤਾ ਦੇ ਪੁੰਜ, ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ, ਧਰਮ, ਗਿਆਨ ਅਤੇ ਮਾਨਵਤਾ ਦੇ ਰੋਸ਼ਨ ਰੂਪ ਹਨ।  
ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ। ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ ਸੀ। ਆਪ ਜੀ ਨੇ, ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਸੰਪੂਰਨ ਗੁਰਬਾਣੀ ਦੇ ਨਾਲ-ਨਾਲ  ਭਾਰਤੀ ਦਰਸ਼ਨ ਸ਼ਾਸ਼ਤਰ, ਸ਼ਾਸ਼ਤਰੀ ਸੰਗੀਤ, ਫੋਟੋਗ੍ਰਾਫੀ ਦੀਆਂ ਬਾਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਦਿਬ ਦ੍ਰਿਸ਼ਟੀ ਦੇ ਮਾਲਕ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ, ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ। 
ਆਪ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਸੰਬਰ 2012 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਪੰਥਕ ਜਿੰਮੇਵਾਰੀਆਂ ਦਾ ਬੀੜਾ ਚੁੱਕਿਆ ਅਤੇ ਹੁਣ ਤੱਕ ਲਗਾਤਾਰ ਜਤਨਸ਼ੀਲ ਹਨ। ਆਪ ਜੀ ਸੰਗਤ ਨੂੰ ਆਪਣੇ ਜੀਵਨ ਵਿਚ ਗੁਰੂ ਧਾਰਨ ਕਰਕੇ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਲੋਕ-ਪਰਲੋਕ ਸੁਖੀ ਕਰਨ ਦੀ ਪ੍ਰੇਰਣਾ ਦਿੰਦੇ ਹਨ: ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ ਅਜਿਹੀ ਮਹਾਨ ਸ਼ਖ਼ਸੀਅਤ ਨੇ ਗੁਰਬਾਣੀ ਦਰਸ਼ਨ ਪੁਸਤਕ ਲਿਖ ਕੇ ਸਮਾਜ ਨੂੰ ਵੱਡੀ ਦੇਣ ਦਿੱਤੀ ਹੈ ਅਤੇ ਫੋਟੋਗ੍ਰਾਫੀ ਵਿਚ ਅੰਤਰਰਾਸ਼ਟਰੀ ਪੱਧਰ ਤੇ 150 ਤੋਂ ਵੱਧ ਮਾਨ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਆਪ ਜੀ ਦੀਆਂ ਗਿਆਨ ਵਰਧਕ ਰਚਨਾਵਾਂ: "ਨਾਨਕ ਸ਼ਾਇਰ ਏਵ ਕਹਿਤ ਹੈ", "ਰਸਾਂ ਭਰੀ ਬਾਣੀ ਨਾਨਕ ਦੀ" ਅਤੇ "ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਰਵੋਤਮ ਕਾਵਿ ਰਚਨਾ:ਰਾਮ ਅਵਤਾਰ", "ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ", "ਸਿੱਖ ਕੌਣ? ਕਿਹਨਾਂ ਸ਼ਰਧਾਲੂਆਂ ਨੂੰ ਮਿਲਾ ਕੇ ਸਿੱਖ ਪੰਥ ਬਣਦਾ ਹੈ","ਭਾਰਤ ਵਿਚ ਧਰਮ ਪਰਿਵਰਤਨ ਕਿਵੇਂ ਰੋਕਿਆ ਜਾਵੇ" ਆਦਿ ਇਤਿਹਾਸ ਦੇ ਨਵੇਂ ਪੰਨੇ ਸਿਰਜਦੀਆਂ ਹਨ।  
ਆਪ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ, ਇਕਜੁੱਟਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਰੱਖਦੇ ਹਨ ਅਤੇ ਸਮੁਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿਚ ਵਿਸ਼ਾਲਤਾ ਲਿਆ ਕੇ, ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ। ਕਥਨੀ ਅਤੇ ਕਰਨੀ ਦੇ ਬਲੀ ਸ੍ਰੀ ਠਾਕੁਰ ਦਲੀਪ ਸਿੰਘ ਜੀ, ਇਸ ਮਹਾਨ ਕਾਰਜ ਨੂੰ ਅਮਲੀ ਰੂਪ ਦੇਣ ਲਈ ਅਤੇ ਗੁਰਬਾਣੀ ਦੇ ਆਸ਼ੇ "ਹੋਇ ਇਕਤ੍ਰ ਮਿਲਹੁ ਮੇਰੇ ਭਾਈ" ਦਾ ਅਨੁਸਰਨ ਕਰਦੇ ਹੋਏ, ਆਪ ਜੀ ਨੇ 21 ਅਪ੍ਰੈਲ 2014 ਈ. ਨੂੰ ਦਿੱਲੀ ਵਿਖੇ "ਗੁਰੂ ਨਾਨਕ ਨਾਮ ਲੇਵਾ" ਕਾਨਫਰੰਸ ਕਾਰਵਾਈ। ਜਿਕਰਯੋਗ ਹੈ ਕਿ 'ਗੁਰੂ ਨਾਨਕ ਨਾਮ ਲੇਵਾ' ਸ਼ਬਦ ਦੀ ਵਰਤੋਂ ਸਭ ਤੋਂ ਪਹਿਲੇ ਆਪ ਜੀ ਵਲੋਂ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲੀਆਂ ਸਾਰੀਆਂ ਸੰਪ੍ਰਦਾਵਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਕਰਨਾ ਸੀ। ਇਸ ਤਰ੍ਹਾਂ ਹੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ, 16 ਅਗਸਤ 2015 ਨੂੰ ਚੰਡੀਗੜ੍ਹ ਵਿਖੇ "ਹਿੰਦੂ ਸਿੱਖ ਏਕਤਾ ਸੰਮੇਲਨ" ਕਰਵਾਇਆ।
ਆਪ ਜੀ ਨੇ ਆਪਣੀ ਅਗੰਮੀ ਸੋਚ ਅਤੇ ਦਿਬ ਦ੍ਰਿਸ਼ਟੀ ਅਨੁਸਾਰ 18 ਅਕਤੂਬਰ, 2015 ਨੂੰ ਸ੍ਰੀ ਜੀਵਨ ਨਗਰ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ, ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਅਤੇ ਇਹ ਵੀ ਆਖਿਆ:
 "ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ, ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ। ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸ਼ਟ ਦਿੱਤੇ ,ਲੋਕਾਂ ਦਾ ਮਨ ਜਿੱਤਕੇ ,ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।" 
ਆਪ ਜੀ ਵਲੋਂ ਬਹੁਤ ਸਾਰੇ ਕਾਰਜਾਂ ਦੀ ਪਹਿਲ ਕਰਕੇ, ਪੰਥ ਦੀ ਚੜ੍ਹਦੀ ਕਲਾ ਲਈ, ਅਨੇਕ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਜਿਵੇਂ: "ਗੁਰੂ ਨਾਨਕ ਨਾਮ ਲੇਵਾ" ਅਤੇ "ਹਿੰਦੂ ਸਿੱਖ ਏਕਤਾ" ਸੰਮੇਲਨਾਂ ਤੋਂ ਇਲਾਵਾ, ਭਾਰਤ ਦੇ ਚਾਰਾਂ ਧਰਮਾਂ ਨੂੰ ਇਕੱਠਿਆਂ ਕਰਕੇ ਪਹਿਲਾ "ਭਾਰਤੀ ਧਰਮ ਏਕਤਾ ਸੰਮੇਲਨ" ਕਰਵਾਉਣਾ, "ਧਰਮ ਪਰਿਵਰਤਨ ਨੂੰ ਰੋਕਣ ਲਈ" ਮੁਹਿੰਮ ਸ਼ੁਰੂ ਕੀਤੀ ਗਈ ਅਤੇ ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਹਜ਼ਾਰਾਂ ਲੋਕਾਂ ਦੀ ਘਰ ਵਾਪਸੀ ਕਰਵਾਈ ਹੈ। ਸਮਾਜ ਵਿਚੋਂ ਗਰੀਬੀ ਅਤੇ ਅਨਪੜ੍ਹਤਾ ਦੂਰ ਕਰਨ ਲਈ "ਵਿਦਿਆ ਦਾਨ ਦੇਣ ਦੇ ਉਪਰਾਲੇ", "ਪਹਿਲੇ ਸਿੱਖ ਸ਼ਹੀਦ ਕੀਰਤਿ ਭੱਟ ਜੀ ਦੀ ਯਾਦ ਵਿਚ ਪਹਿਲਾ ਸ਼ਹੀਦੀ ਸਮਾਗਮ" ਕਰਵਾਉਣਾ, ਪੱਛਮੀ ਸਭਿਅਤਾ ਨੂੰ ਛੱਡ ਕੇ ਆਪਣੀ ਸੱਭਿਅਤਾ-ਸੰਸਕ੍ਰਿਤੀ ਉੱਤੇ ਸਵੈਮਾਣ ਕਰਨ ਅਤੇ ਅਪਨਾਉਣ ਲਈ ਪ੍ਰੇਰਿਤ ਕਰਨਾ, ਆਪਣਾਂ ਨਵਾਂ ਸਾਲ ਵਿਸਾਖੀ ਦੇ ਪਾਵਨ ਦਿਹਾੜੇ ਉੱਤੇ ਮਨਾਉਣ ਦੀ ਪ੍ਰੇਰਣਾ ਦੇਣਾ, ਇਸਤਰੀਆਂ ਨੂੰ ਅੰਮ੍ਰਿਤ ਛਕਣ ਦੇ ਨਾਲ ਛਕਾਉਣ ਦੀ ਆਗਿਆ, ਅਖੰਡ ਪਾਠ ਕਰਨ ਦੀ ਆਗਿਆ ਜਾਂ ਵੱਡੇ ਵੱਡੇ ਸਮਾਗਮਾਂ ਦੇ ਪ੍ਰਬੰਧਨ ਦੀ ਆਗਿਆ ਦੇ ਕੇ ਉਹਨਾਂ ਨੂੰ ਸਮਾਜਿਕ ਅਤੇ ਧਾਰਮਿਕ ਭਾਗੀਦਾਰੀ ਵਿਚ ਸ਼ਿਖਰਾਂ 'ਤੇ ਪਹੁੰਚਾਉਣਾ, ਨਾਮਧਾਰੀ ਸੰਗਤ ਨੂੰ ਗੁਰੂਧਾਮਾਂ ਵਿਚ ਜਾ ਕੇ ਹੱਥੀਂ ਸੇਵਾ ਕਰਨ ਦੇ ਮਹਾਤਮ ਦੇ ਨਾਲ ਪਬਲਿਕ ਸਥਾਨਾਂ ਦੀ ਸੇਵਾ ਕਰਕੇ 'ਬਨ ਤਿਨਿ ਪਰਬਤਿ ਹੈ ਪਾਰਬ੍ਰਹਮੁ' ਦਾ ਮਹਾਤਮ ਦੱਸਿਆ ਅਤੇ ਸੰਗਤ ਨੂੰ ਸੇਵਾ ਕਰਨ ਲਾਇਆ। ਪੁਲਿਸ ਕਰਮੀਆਂ ਦੀ ਸਖ਼ਤ ਡਿਊਟੀ ਨੂੰ ਵੇਖਦੇ ਹੋਏ, ਸੰਗਤ ਨੂੰ ਉਹਨਾਂ ਦਾ ਸਤਿਕਾਰ ਕਰਨ ਅਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਆਦਿ।       
ਠਾਕੁਰ ਦਲੀਪ ਸਿੰਘ ਜੀ ਦੀ ਆਪਣੇ ਦੇਸ਼ ਅਤੇ ਪੰਥ ਪ੍ਰਤੀ ਵਿਸ਼ਾਲ ਸੋਚ ਰੱਖਦੇ ਹਨ। ਆਪ ਜੀ ਅਨੁਸਾਰ: "ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ। ਇਸ ਕਰਕੇ ਅਸੀਂ, ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।" 
 ਪੰਥ ਨੂੰ ਜੋੜਨ ਲਈ ਆਪ ਜੀ ਨੇ ਨਾਅਰੇ ਦਿੱਤੇ, ਜਿਵੇਂ: *"ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ।" 
"ਪੰਥ ਪਾੜਨਾ ਪਾਪ ਹੈ, ਏਕਤਾ ਵਿਚ ਪ੍ਰਤਾਪ ਹੈ।"

"ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲਾ ਅਤੇ ਉਹਨਾਂ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ"
 "ਸਿੱਖ ਵੀਰੋ ! ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ" ਆਦਿ। 
 
ਆਪ ਜੀ ਦੀ ਇਸ ਮਹਾਨ ਸੋਚ ਅਤੇ ਦਿਬ ਦ੍ਰਿਸ਼ਟੀ ਨੂੰ ਕੋਟਿ-ਕੋਟਿ ਪ੍ਰਣਾਮ ! ਸਾਨੂੰ ਇਹਨਾਂ ਦੁਆਰਾ ਦਰਸ਼ਾਏ ਮਾਰਗ ਉੱਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। 
 ਰਾਜਪਾਲ ਕੌਰ - 9023150008

ਪੰਜਾਬ ਸਕਰੀਨ ਲੰਮੇ ਸਮੇਂ ਤੋਂ ਤੁਹਾਡੇ ਲਈ ਲੋਕ ਪੱਖੀ ਕਵਰੇਜ ਵਾਲੀਆਂ ਵੀਡੀਓ ਬਣਾਉਂਦਾ ਅਤੇ ਰਿਲੀਜ਼ ਕਰਦਾ ਆ ਰਿਹਾ ਹੈ। ਦੁਨੀਆ ਵਿੱਚ ਕਈ ਲੋਕ ਇਸ ਨਾਲ ਮਿਲਦੇ ਜੁਲਦੇ ਨਾਮ ਰੱਖ ਕੇ ਆਪਣੇ ਆਪ ਨੂੰ ਪੰਜਾਬ ਸਕਰੀਨ ਦੱਸ ਕੇ ਵਿਚਰ ਰਹੇ ਹਨ। ਇਹਨਾਂ ਦੇ ਖਿਲਾਫ਼ ਕਾਨੂਨੀ ਕਾਰਵਾਈ ਵੀ ਸ਼ੁਰੂ ਹੈ। ਇਸ ਦੌਰਾਨ ਤੁਸੀਂ ਜਾਅਲਸਾਜ਼ੀ  ਵਾਲੀਆਂ ਵੀਡੀਓ ਅਤੇ ਸਮਗਰੀ ਤੋਂ ਬਚਨ ਲਈ ਆਪਣੇ ਇਸ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਲਈ ਹੇਠਲੇ ਲਿੰਕ ਨੂੰ ਕਲਿੱਕ ਕਰੋ। 

Thursday, June 09, 2022

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਖਿਲਾਫ ਵਿਰੋਧ ਹੋਇਆ ਹੋਰ ਤਿੱਖਾ

 9th June 2022 at 3:23 PM

 ਸੂਬਾ ਅਮਰੀਕ ਸਿੰਘ ਨੇ ਜੱਥੇਦਾਰ ਜੀ ਕੋਲੋਂ ਪੁੱਛੇ ਕਈ ਤਿੱਖੇ ਸੁਆਲ 

No Conversion ਦੇ ਨਾਮ ਹੇਠ ID ਚਲਾਉਂਦੇ  ਵਿਅਕਤੀ ਨੇ 26 ਸਤੰਬਰ 2017 ਨੂੰ ਪੋਸਟ ਕੀਤੀ ਸੀ 

ਜਥੇਦਾਰ ਜੀ ਦੱਸਣ ਕਿ ਈਸਾਈਅਤ ਦਾ ਪ੍ਰਚਾਰ ਕੌਣ ਕਰਵਾ ਰਿਹਾ ਹੈ? 

ਲੁਧਿਆਣਾ
: 9 ਜੂਨ 2022:(ਅਰਵਿੰਦਰ ਸਿੰਘ ਲਾਡੀ//ਪੰਜਾਬ ਸਕਰੀਨ ਡੈਸਕ)::
ਲੋੜ ਪੈਣ ਤੇ ਸਿੰਘਾਂ ਦੀਆਂ ਕੁਰਬਾਨੀਆਂ ਵਿਚ ਨਾਮਧਾਰੀਆਂ ਦੀਆਂ ਕੁਰਬਾਨੀਆਂ ਗਿਣ ਲੈਣਾ, ਲੋੜ ਪੈਣ ਤੇ ਇਹਨਾਂ ਦੀਆਂ ਵੋਟਾਂ ਵੀ ਆਪਣੀਆਂ ਸਮਝ ਲੈਣੀਆਂ, ਲੋੜ ਪੈਣ ਤੇ ਐਸ ਜੀ ਪੀ ਸੀ ਦੀਆਂ ਮੈਂਬਰੀਆਂ ਨਾਲ ਵੀ ਨਿਵਾਜਣਾ ਅਤੇ ਲੋੜ ਪੈਣ ਤੇ ਨਾਮਧਾਰੀ ਇਬਾਦਤ ਕੇਂਦਰਾਂ ਵਿਚ ਸਜਦਾ ਕਰਨ ਵੀ ਜਾ ਪਹੁੰਚਣਾ ਇਹ ਸਭ ਸਿਆਸਤ ਵਿਚ ਆਮ ਹੁੰਦਾ ਰਿਹਾ ਹੈ। 
ਜਦੋਂ ਲੋੜ ਨਹੀਂ ਹੁੰਦੀ ਉਦੋਂ ਨਾਮਧਾਰੀਆਂ ਨੂੰ ਸਿੱਖ ਮੰਨਣ ਤੋਂ ਵੀ ਇਨਕਾਰੀ ਹੋ ਜਾਣਾ ਇਹ ਵੀ ਆਮ ਹੁੰਦਾ ਰਿਹਾ ਹੈ। ਸਿਆਸਤ ਵਿਚ ਇਹ ਸਭ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਹੁਣ ਟਾਕਰਾ ਉਸ ਅਸਥਾਨ ਦੇ ਜੱਥੇਦਾਰ ਨਾਲ ਹੈ ਜਿਹੜਾ ਮੀਰੀਪੀਰੀ ਵਾਲੀ ਥਾਂ ਤੇ ਸਿੰਘ ਸਾਹਿਬ ਵੱਜੋਂ ਬਿਰਾਜਮਾਨ ਹੈ। ਉਹ ਮਹਾਨ ਥਾਂ ਜਿਥੇ ਧਰਮ ਅਤੇ ਸਿਆਸਤ ਇੱਕ ਹੋ ਜਾਂਦੇ ਹਨ, ਜਿੱਥੇ ਪਹੁੰਚ ਕੇ  ਸਿਆਸਤ ਪੂਰੀ ਤਰ੍ਹਾਂ ਧਰਮ ਦੇ ਅਧੀਨ ਹੋ ਜਾਂਦੀ ਹੈ। 

ਇਸ ਵਾਰ ਹਥਿਆਰਾਂ ਦੀ ਟਰੇਨਿੰਗ ਤੋਂ ਲੈ ਕੇ ਧਰਮ ਪਰਿਵਰਤਨ ਤੱਕ ਦੇ ਮਾਮਲੇ ਉੱਠ ਖੜੋਏ ਹਨ। ਧਾਰਮਿਕ ਸੋਚ ਦੀ ਉੱਚਤਾ ਵਾਲੇ ਕੁਝ ਆਗੂ ਦੱਸਿਆ ਕਰਦੇ ਸਨ ਕਿ ਜੇ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਬੈਠੀਏ ਤਾਂ  ਉਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਨਜ਼ਰ ਨਹੀਂ ਆਉਂਦਾ। ਪਰ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੈਠੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਹੀ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਅੰਦਰ ਬੈਠ ਕੇ ਧਰਮ ਵਾਲਾ ਪਾਸ ਯਾਦ ਆਉਂਦਾ ਰਹੇ ਇਸਦਾ ਪ੍ਰਬੰਧ ਬੜੀ ਉਚੇਚ ਨਾਲ ਕੀਤਾ ਗਿਆ ਸੀ। ਉਸ ਵੇਲੇ ਦੇ  ਅਤੇ ਇੰਜੀਨੀਅਰਾਂ ਨੇ ਬਹੁਤ ਦਿਮਾਗ ਲਗਾਇਆ ਹੋਣਾ ਹੈ ਇਸ ਸਿਧਾਂਤ ਦੀ ਪਾਲਣਾ ਲਈ। ਇਸਦੇ ਬਾਵਜੂਦ ਸਿਆਸਤ ਵਾਲਿਆਂ ਨੇ ਆਪੋ ਆਪਣੀ ਸਿਆਸਤ ਦੇ ਫਾਇਦੇ ਲਈ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਤੋਂ ਗੁਰੇਜ਼ ਕੀਤਾ ਅਤੇ ਨਾ ਹੀ ਕਦੇ ਸ੍ਰੀ ਹਰਿਮੰਦਰ ਸਾਹਿਬ ਦੀ ਵਰਤੋਂ ਤੋਂ। ਕਿਸ ਨੂੰ ਸਿਰੋਪਾ ਦੇਣਾ ਹੈ, ਕਿਸ ਨੂੰ ਪ੍ਰਸਾਰਣ ਦੇ ਹੱਕ ਦੇਣੇ ਹਨ, ਕਿਸ ਨੂੰ ਸਨਮਾਨਿਤ ਕਰਨਾ ਹੈ--ਇਹ ਸਭ ਕੁਝ ਚਲਦਾ ਹੀ ਆ ਰਿਹਾ ਹੈ। ਕੌਣ ਰੋਕੇ? ਕੌਣ ਕਰੇ ਇਤਰਾਜ਼? ਸੁਣੇਗਾ ਵੀ ਕੌਣ?

ਹੁਣ ਨਾਮਧਾਰੀ ਮੈਦਾਨ ਵਿਚ ਆਏ ਹਨ ਜਿਹਨਾਂ ਨੂੰ ਪੰਥ ਵਾਲੇ ਸਮੂਹ ਸੰਗਠਨ ਅਤੇ ਬਹੁਤ ਸਾਰੇ ਵਿਅਕਤੀ ਅਤੇੱਗੂ ਵੀ ਸਿੰਘ ਤਾਂ ਦੂਰ ਸਿੱਖ ਵੀ ਨਹੀਂ ਮੰਨਦੇ। ਨਾਮਧਾਰੀਆਂ ਨੇ ਕੁਝ ਨੁਕਤਿਆਂ ਨੂੰ ਲੈ ਕੇ ਇਤਰਾਜ਼ ਕੀਤੇ ਹਨ। ਕੁਝ ਸੁਆਲ ਵੀ ਪੁਛੇ ਹਨ। ਘੱਲੂਘਾਰਾ ਦਿਵਸ (6 ਜੂਨ) ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਬਾਰੇ ਗੱਲ ਕਰਦਿਆਂ ਕਰਦਿਆਂ ਨਾਮਧਾਰੀ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਸ਼ੁਕਰ ਹੈ ਜਥੇਦਾਰ ਜੀ ਨੂੰ ਅੱਜ ਯਾਦ ਤਾਂ ਆਇਆ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਵਿੱਚ ਈਸਾਈਅਤ ਫੈਲਾਈ ਜਾ ਰਹੀ ਹੈ ਅਤੇ ਪਿੰਡ-ਪਿੰਡ ਚਰਚਾਂ ਬਣ ਰਹੀਆਂ ਹਨl ਜ਼ਿਕਰਯੋਗ ਹੈ ਕਿ ਛੇ ਜੂਨ ਨੂੰ ਜੱਥੇਦਾਰ ਸਾਹਿਬ ਨੇ ਇਹਨਾਂ ਗੱਲਾਂ ਦਾ ਉਚੇਚ ਨਾਲ ਜ਼ਿਕਰ ਕੀਤਾ ਸੀ।

ਇਸ ਸਬੰਧੀ ਸੂਬਾ ਜੀ ਨੇ ਮਾਣਯੋਗ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਨਿਮਰਤਾ ਸਹਿਤ ਸਵਾਲ ਕਰਦਿਆਂ ਕਿਹਾ ਹੈ ਕਿ ਜਥੇਦਾਰ ਜੀ ਸਿੱਖ ਸੰਗਤਾਂ ਨੂੰ ਇਹ ਵੀ ਦੱਸਣ ਕਿ ਪੰਜਾਬ ਵਿਚ ਈਸਾਈਅਤ ਦਾ ਪ੍ਰਚਾਰ ਕੌਣ ਕਰਵਾ ਰਿਹਾ ਹੈ? ਸਿੱਖਾਂ ਨੂੰ ਕਮਜ਼ੋਰ ਕੌਣ ਕਰ ਰਿਹਾ ਹੈ? ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੇ ਈਸਾਈਅਤ ਨੂੰ ਰੋਕਣ ਲਈ ਹੁਣ ਤੱਕ ਕੀ ਕੀਤਾ ਹੈ? ਅਤੇ, ਅੱਗੋਂ ਕੀ ਕਰ ਰਹੇ ਹਨ? ਕਿ ਜਾਂ, ਸਿਰਫ ਘੱਲੂਘਾਰਾ ਦਿਵਸ ਮੌਕੇ ਸਿੱਖਾਂ ਨੂੰ ਭੜਕਾਉਣ ਵਾਸਤੇ, ਉਹਨਾਂ ਨੇ ਇਹ ਬਿਆਨ ਦੇ ਦਿੱਤਾ ਹੈ? 

ਸੂਬਾ ਅਮਰੀਕ ਸਿੰਘ ਹੁਰਾਂ ਨੇ ਜੱਥੇਦਾਰ ਜੀ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਜਥੇਦਾਰ ਜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ “ਹੁਣ ਏ.ਸੀ. ਕਮਰਿਆਂ ਵਿੱਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ। ਘਰੋਂ ਨਿਕਲੋ ਅਤੇ ਸਰਹੱਦੀ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ।” ਜਿਸਦਾ ਉੱਤਰ ਦਿੰਦਿਆਂ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਜਿੰਨਾਂ ਨਾਮਧਾਰੀਆਂ ਨੂੰ ਤੁਸੀਂ “ਸਿੱਖ” ਹੀ? ਨਹੀਂ ਮੰਨਦੇ, ਉਹ ਨਾਮਧਾਰੀ ਤਾਂ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਪਿਛਲੇ ਕਈ ਸਾਲਾਂ ਤੋਂ, ਆਪਣੇ ਏ.ਸੀ. ਵਾਲੇ ਕਮਰਿਆਂ ਨੂੰ ਛੱਡ ਘਰੋਂ ਬਾਹਰ ਨਿਕਲ ਕੇ, ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ, ਈਸਾਈਆਂ ਨਾਲ ਸਿੱਧੀ ਟੱਕਰ ਲੈ ਕੇ, ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਅਤੇ, ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨੀ ਜੋੜ ਕੇ, ਸਿੱਖੀ ਵਿੱਚ ਵਾਪਿਸ ਲਿਆਉਣ ਦਾ ਆਪਣਾ ਫਰਜ਼, ਪਹਿਲਾਂ ਹੀ ਨਿਭਾ ਰਹੇ ਹਨ; ਤੁਸੀਂ ਆਪਣੇ ਏ.ਸੀ. ਵਾਲੇ ਕਮਰਿਆਂ ਵਿੱਚੋਂ ਕਦੋਂ ਬਾਹਰ ਆਉਣਾ ਹੈ? ਕਦੋਂ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ ਉੱਤੇ ਕਮਜੋਰ ਹੋ ਚੁੱਕੇ ਆਪਣੇ ਸਿੱਖ ਪਰਿਵਾਰਾਂ ਨੂੰ ਸਾਂਭਣਾ ਸ਼ੁਰੂ ਕਰਨਾ ਹੈ? ਇਸ ਸਬੰਧੀ ਵੱਖਰੀਆਂ ਲਿਖਤਾਂ ਵਿਚ ਵੀ ਵੇਰਵਾ ਦਰਜ ਹੈ। 

ਉਹਨਾਂ ਨੇ ਅੱਗੇ ਕਿਹਾ ਕਿ ਅਜੇ ਵੀ ਸਮਾਂ ਹੈ। ਆਪਾਂ ਸਾਰੇ ਆਪਣੇ ਨਿੱਜੀ ਭੇਦ-ਭਾਵ ਭੁਲਾ ਕੇ ਈਸਾਈਆਂ ਦੇ ਖਿਲਾਫ ਇਕ-ਜੁੱਟ ਹੋਈਏ। ਅਤੇ, ਈਸਾਈ ਬਣ ਚੁੱਕੇ ਆਪਣੇ ਸਿੱਖ ਭੈਣ-ਭਰਾਵਾਂ ਦੀ, ਸਿੱਖ ਪੰਥ ਵਿੱਚ ਵਾਪਸੀ ਕਰਵਾਈਏ ਤਾਂਕਿ ਪੰਜਾਬ ਵਿੱਚ ਧੜੱਲੇ ਨਾਲ ਹੋ ਰਿਹਾ ਧਰਮ ਪਰਿਵਰਤਨ ਰੋਕਿਆ ਜਾ ਸਕੇ ਅਤੇ ਸਾਰੇ ਸੰਸਾਰ ਉੱਤੇ “ਸਤਿਗੁਰੂ ਨਾਨਕ ਰਾਜ” ਦਾ ਮੁੱਢ ਬੰਨਿਆ ਜਾ ਸਕੇ।

Saturday, May 21, 2022

ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ‘ਵਿੱਦਿਆ ਦੇ ਲੰਗਰ’ ਲਾਏ ਜਾਣ

21st May 2022 at 4:11 PM

ਹਰ ਘਰ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਨਿੱਤਰਾਂ ਨਾਮਧਾਰੀ  


ਲੁਧਿਆਣਾ
: 21 ਮਈ 2022: (ਪੰਜਾਬ ਸਕਰੀਨ ਬਿਊਰੋ)::
ਜਦੋਂ ਸਮਾਜ ਦੇ ਬਹੁਤ ਸਾਰੇ ਸੰਗਠਨ ਹਥਿਆਰਾਂ ਦੀ ਦੌੜ ਵਿਚ ਰੁਝੇ ਹੋਏ ਸਨ। ਹੋਰ ਬਹੁਤ ਸਾਰੇ ਲੋਕ ਨਸ਼ਿਆਂ ਦੀ ਗਰਿਫ਼ਤ ਵਿੱਚ ਸਨ। ਹੋਰਨਾਂ ਬਹੁਤ ਸਾਰਿਆਂ ਨੂੰ ਸਿਆਸੀ ਸੱਤਾ ਦੀਆਂ ਕੁਰਸੀਆਂ ਦੇ ਲਾਲਚ ਨੇ ਮਾਰਿਆ ਹੋਇਆ ਉਦੋਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਵਿਦੇਸ਼ ਵਿਚ ਬੈਠੇ ਹੋਏ ਵੀ ਇਸ ਗੱਲ ਦੀ ਚਿੰਤਾ ਵਿਚ ਸਨ ਕਿ ਹਰ ਘਰ ਵਿੱਚ ਵਿੱਦਿਆ ਦਾ ਚਾਨਣ ਕਿਵੇਂ ਪਹੁੰਚੇ। ਠਾਕੁਰ ਜੀ ਦੇ ਪੈਰੋਕਾਰਾਂ ਵਿੱਚੋਂ ਜਲੰਧਰ ਵਿੱਚ ਰਾਜਪਾਲ ਕੌਰ ਹੁਰਾਂ ਨੇ ਆਪਣੇ ਪਰਿਵਾਰ ਨਾਲ ਰਲ ਕੇ ਕੁਝ ਟੀਮਾਂ ਤਿਆਰ ਕੀਤੀਆਂ। ਪਟਿਆਲਾ ਵਿੱਚ ਕੁਲਦੀਪ ਕੌਰ ਨੇ ਸਮਾਜ ਭਲਾਈ ਦੇ ਨਾਲ ਨਾਲ ਵਿੱਦਿਆਂ ਦੀ ਲੋੜ ਵਾਲਾ ਪ੍ਰਚਾਰ ਵੀ ਤੇਜ਼ ਕੀਤਾ। ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ ਅਤੇ ਰਣਜੀਤ ਕੌਰ ਹੁਰਾਂ ਨੇ ਨਾ ਸਿਰਫ ਵਿੱਦਿਆ ਬਲਕਿ ਸਿਹਤ ਸੰਭਾਲ ਅਤੇ ਨਿਰੋਗੀ ਜੀਵਨ ਦੀ ਸਿੱਖਿਆ ਬਾਰੇ ਵੀ ਵਿਸ਼ੇਸ਼ ਮੁਹਿੰਮਾਂ ਚਲਾਈਆਂ। ਇਹ ਸਾਰੀਆਂ ਟੀਮਾਂ ਕੁਲ ਪ੍ਰਚਾਰ ਦਾ ਸੌਵਾਂ ਫ਼ੀਸਦੀ ਵੀ ਨਹੀਂ ਬਣਦਾ ਪਰ ਇਸਨੇ ਬਹੁਤ ਸਾਰੇ ਚਮਤਕਾਰ ਦਿਖਾਏ ਹਨ। ਥਾਂ ਥਾਂ ਅਨਪੜ੍ਹਤਾ ਦੇ ਹਨੇਰੀਆਂ ਨੂੰ ਦੂਰ ਕਰਨ ਵਾਲੀਆਂ ਮਸ਼ਾਲਾਂ ਰੌਸ਼ਨ ਕੀਤੀਆਂ ਹਨ। ਉਹੀ ਝੌਂਪੜ ਪੱਟੀਆਂ ਜਿਹਨਾਂ ਵਿਚ ਸ਼ਾਮ ਹੁੰਦਿਆਂ ਸਾਰ ਹੀ ਤਾਸ਼ ਅਤੇ ਦਾਰੂ ਦੇ ਦੌਰ ਸ਼ੁਰੂ ਹੋ ਜਾਇਆ ਕਰਦੇ ਸਨ ਹੁਣ ਉਥੇ ਵਿੱਦਿਆ ਦੇ ਪਸਾਰ ਨਾਲ ਹੀ ਦਿਨ ਚੜ੍ਹਦਾ ਅਤੇ ਵਿੱਦਿਆ ਦੇ ਪਸਾਰ ਨਾਲ ਹੀ ਸ਼ਾਮ ਹੁੰਦੀ। 
ਸਮਾਜ ਦੇ ਬਹੁਤ ਸਾਰੇ ਤਬਕੇ ਇਹਨਾਂ ਮੁਹਿੰਮਾਂ ਤੋਂ ਪ੍ਰਭਾਵਿਤ ਹੋਏ ਹਨ। ਪ੍ਰਮਾਤਮਾ ਨੇ ਚਾਹਿਆ ਤਾਂ ਛੇਤੀ ਹੀ ਇਹ ਪੱਧਰ ਹੁਣ ਪਬਲਿਕ ਸਕੂਲਾਂ ਅਤੇ ਕਾਲਜਾਂ ਦੇ ਪੱਧਰ ਨੂੰ ਪਾਰ ਕਰਦਾ ਹੋਇਆ ਨਾਮਧਾਰੀ ਯੂਨੀਵਰਸਟੀਆਂ ਵੀ ਹੋਂਦ ਵਿਚ ਲਿਆਵੇਗਾ। ਪੜ੍ਹਨ ਵਾਲਿਆਂ ਦੇ ਨਾਲ ਨਾਲ ਪੜ੍ਹਾਉਣ ਵਾਲੇ ਮੁੰਡੇ ਕੁੜੀਆਂ ਵੀ ਅੱਗੇ ਆ ਰਹੇ ਹਨ। ਕ੍ਰਿਸਚੀਅਨਾਂ ਦੀ ਮਿਸ਼ਨਰੀਆਂ ਵਾਲੀ ਮੁਹਿੰਮ ਨੂੰ ਪਿਛੇ ਛੱਡਦੇ ਹੋਏ ਨਾਮਧਾਰੀ ਸਿੰਘ ਪਰਿਵਾਰ ਹੁਣ ਝੁੱਗੀਆਂ, ਝੌਂਪੜੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਵੀ ਜੋੜ ਰਹੇ ਹਨ। ਬੜੇ ਹੀ ਖਾਮੋਸ਼ੀ ਨਾਲ ਸਰਗਰਮ ਇਹਨਾਂ ਵਿਦਿਅਕ ਜੱਥਿਆਂ ਨੂੰ ਲੋਕ ਵੀ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਇਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੁਣ ਹਰ ਰੋਜ਼ ਆਪਣੀ  ਨਾਮਧਾਰੀ ਦੀਦੀ ਦੀ ਉਡੀਕ ਰਹਿੰਦੀ ਹੈ। ਹੁਣ ਇਹ ਬੱਚੇ ਕਿਤਾਬਾਂ ਮੰਗਦੇ ਹਨ। ਪੜ੍ਹਨ ਲਿਖਣ ਦੀ ਜਾਚ ਸਿੱਖਦੇ ਹਨ। ਆਪਣਾ ਲਿਖਿਆ ਇੱਕ ਦੂਜੇ ਨੂੰ ਬੜੇ ਸ਼ੌਕ ਨਾਲ ਦਿਖਾਉਂਦੇ ਹਨ। ਹੁਣ ਇਹ ਬੱਚੇ ਨਾ ਤਾਂ ਭੀਖ ਮੰਗਣ ਜਾਂਦੇ ਹਨ ਨਾ ਹੀ ਕਿਸੇ ਹੋਰ ਬੁਰੇ ਕੰਮ। ਕੋਈ ਦੁੱਖ ਵੀ ਆਵੇ ਤਾਂ ਆਖਦੇ ਨੇ ਠਾਕੁਰ ਜੀ ਨੇ ਦੂਰ ਕਰ ਦੇਣਾ ਹੈ ਅਤੇ ਦੁੱਖ ਦਰਦ ਨੂੰ ਹਾਸੇ ਵਿਚ ਉਡਾ ਛੱਡਦੇ ਹਨ।  

ਇਸੇ ਦੌਰਾਨ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਪੰਥ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ‘ਵਿਦਿਆ ਦੇ ਲੰਗਰ’ ਲਾਏ ਜਾਣ। ਉਨ੍ਹਾਂ ਨੇ ਸਿੱਖਾਂ ਨੂੰ ਪੁੱਛਿਆ ਹੈ ਕਿ ਆਪ ਜੀ ਨੇ ਕਦੀ ਇਹ ਸੋਚਿਆ ਹੈ ਕਿ ਸਾਡਾ ਸਿੱਖ ਪੰਥ ਕਿਉਂ ਦਿਨੌ-ਦਿਨ ਘੱਟ ਰਿਹਾ ਹੈ ਅਤੇ ਅਸੀਂ ਕਿੰਨੇ ਘੱਟ ਗਏ ਹਾਂ? ਮੁਸ਼ਕਿਲ ਹੀ ਹੈ, ਆਪ ਜੀ ਨੇ ਸੋਚਿਆ ਹੋਏ। ਅਸਾਡੇ ਪੰਥ ਦੇ ਘੱਟ ਦਾ ਇੱਕ ਬਹੁਤ ਵੱਡਾ ਕਾਰਣ ਹੈ ਕਿ ਅਸੀਂ ਆਪਣੇ ਸਿੱਖ ਪੰਥ ਨੂੰ "ਵਿੱਦਿਆ ਦਾਨ" ਨਹੀਂ ਦੇ ਸਕੇ ਕਿਉਂਕਿ ਅਸੀਂ ਸਿੱਖਾਂ ਵਾਸਤੇ ਕਾਲਜ ਅਤੇ ਯੂਨੀਵਰਸਿਟੀਆਂ ਨਹੀਂ ਬਣਾਈਆਂ। ਅਸਾਨੂੰ ਹੁਣ ਚਿੰਤਨਸ਼ੀਲ ਹੋਣਾ ਚਾਹੀਦਾ ਹੈ ਕਿ ਸਾਡਾ ਸਿੱਖ ਪੰਥ ਦਿਨੋ-ਦਿਨ ਕਿਉਂ ਘਟ ਰਿਹਾ ਹੈ? ਇਸ ਦੀ ਗਿਣਤੀ ਵਧ ਕਿਉਂ ਨਹੀਂ ਰਹੀ? ਅੱਜ ਇਹ ਗੱਲ ਹਰ ਸਿੱਖ ਨੂੰ ਸੋਚਣੀ ਚਾਹੀਦੀ ਹੈ।

ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਇਹਦੇ ਵਿਚ ਕੋਈ ਸੰਦੇਹ ਨਹੀਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਸਦਕਾ ਪੂਰੇ ਸੰਸਾਰ ਵਿਚ ਸਿੱਖਾਂ ਦੀ ਪਛਾਣ ਬਣੀ ਹੈ। ਪਰ ਅਸੀਂ ਉਹ ਲੰਗਰ ਨਹੀਂ ਲਗਾਇਆ ਜਿਸ ਲੰਗਰ ਦੀ ਅੱਜ ਲੋੜ ਸੀ, ਉਹ ਲੰਗਰ ਹੈ "ਵਿੱਦਿਆ ਦਾ ਲੰਗਰ"। ਅਸੀਂ "ਵਿੱਦਿਆ ਦਾ ਲੰਗਰ" ਨਹੀਂ ਲਗਾਇਆ, ਲੇਕਿਨ ਸ਼ਾਹੀ ਪਨੀਰ ਅਤੇ ਜਲੇਬੀਆਂ ਦੇ ਮਹਿੰਗੇ ਲੰਗਰਾਂ ਉੱਤੇ ਲੱਖਾਂ ਰੁਪਈਏ ਖਰਚ ਦਿੱਤੇ। ਪਰ, ਆਪਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਨਹੀਂ ਲਗਾਇਆ। ਅਸਾਨੂੰ ਹੁਣ ਸ਼ਾਹੀ ਪਨੀਰ ਅਤੇ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਵਿੱਦਿਆ ਦਾ ਚਾਨਣ ਸਭ ਤਰ੍ਹਾਂ ਦੇ ਹਨੇਰਿਆਂ ਨੂੰ ਦੂਰ ਕਰਦਾ ਹੈ। ਇਸ ਕਰਕੇ ਠਾਕੁਰ ਜੀ ਦੀ ਬੇਨਤੀ ਪ੍ਰਵਾਨ ਕਰਕੇ ਗਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦਵੋ ਤਾਂਕਿ ਸਿੱਖ ਪੰਥ ਘੱਟਣੋ ਬੱਚੇ ਅਤੇ ਅਸਾਡਾ ਪੰਥ ਵੱਧ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿੱਦਿਆ ਨੂੰ ਬਹੁਤ ਉੱਤਮ ਦਰਜਾ ਦਿੱਤਾ ਹੈ ਅਤੇ ਆਪਣੀ ਬਾਣੀ ਵਿਚ ਵੀ ਕਿਹਾ ਹੈ ‘ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥’ ਇਸ ਲਈ "ਵਿੱਦਿਆ ਦਾ ਲੰਗਰ" ਲਗਾਉ ਸਤਿਗੁਰੂ ਨਾਨਕ ਦੇਵ ਜੀ ਖੁਸ਼ੀਆਂ ਬਖਸ਼ਣਗੇ।

ਵਿੱਦਿਆ ਦੇ ਇਸ ਪਸਾਰ ਨੂੰ ਵੱਧ ਤੋਂ ਵੱਧ ਅਸਰਦਾਇਕ ਬਣਾਉਣ ਲਈ ਨਾਮਧਾਰੀ ਸੰਪਰਦਾ ਵੱਲੋਂ ਆਪਣੇ ਸਟਾਫ ਨੂੰ ਦੂਜੇ ਸੂਬਿਆਂ ਵਿੱਚ ਭੇਜ ਕੇ ਲੁੜੀਂਦੀ ਟਰੇਨਿੰਗ ਅਤੇ ਕੌਰਸ ਵੀ ਕਰਵਾਏ ਜਾਂਦੇ ਹਨ। ਇਹਨਾਂ ਟਰੇਨਿੰਗ ਵਾਲੇ ਇਹਨਾਂ ਕੋਰਸਾਂ ਸਿਹਤ ਦੀ ਫਿਟਨੈਸ ਦੇ ਗੁਰ ਵੀ ਸਿਖਾਏ ਜਾਂਦੇ ਹਨ। ਇਹਨਾਂ ਦੇ ਗੁਰ ਸਿੱਖ ਕੇ ਕਦੇ ਵੀ ਡਾਕਟਰ ਕੋਲ ਜਾਨ ਦੀ ਲੋੜ ਹੀ ਨਹੀਂ ਪੈਂਦੀ। 

Saturday, March 26, 2022

ਸਮਾਜ ਦਾ ਸੰਤਾਪ ਮਿਟਾਉਣ ਵਿੱਚ ਕਿੰਨਾ ਕੁ ਕਾਮਯਾਬ ਰਹੇਗਾ ਨਾਮਧਾਰੀ ਉਪਰਾਲਾ?

 26th March 2022 at 07:01 PM
ਕਲਾਨੌਰ ਵਿੱਚ ਹੋਲੇ ਮੁਹੱਲੇ ਦੇ ਮੌਕੇ ਤੇ ਹੋਇਆ ਸਰਬ ਧਰਮ ਵਰਗਾ ਸੰਮੇਲਨ 

ਲੁਧਿਆਣਾ//ਕਲਾਨੌਰ: 26 ਮਾਰਚ 2022: (ਪੰਜਾਬ ਸਕਰੀਨ ਡੈਸਕ)::
ਗੱਲ ਕੱਲੀ ਯੂਕਰੇਨ 'ਤੇ ਰੂਸ ਦੇ ਹਮਲਿਆਂ ਦੀ ਨਹੀਂ। ਇਸ ਜੰਗ ਦੇ ਬਹਾਨੇ ਨੂੰ ਲੈ ਕੇ ਨਿੱਤ ਦਿਹਾੜੇ ਜ਼ਰੂਰੀ ਚੀਜ਼ਾਂ ਦੀ ਜ਼ਖ਼ੀਰਾਬਾਜ਼ੀ ਦੀ ਵੀ ਨਹੀਂ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਵੱਧ ਰਹੀ ਮਹਿੰਗਾਈ ਵੀ ਹੁਣ ਨਵੀਂ ਗੱਲ ਨਹੀਂ ਰਹੀ। ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲਖੁਆਰੀ ਵੀ ਅਜੇ ਤੱਕ ਉਹਨਾਂ ਦੀ ਤਕਦੀਰ ਹੀ ਲੱਗਦੀ ਹੈ। ਰੋਜ਼ਗਾਰ, ਪੈਨਸ਼ਨ ਅਤੇ ਹੋਰ ਮੁਸ਼ਕਲਾਂ ਵੀ ਬਥੇਰੀਆਂ ਹਨ ਜਿਹੜੀਆਂ ਹੱਲ ਨਹੀਂ ਹੁੰਦੀਆਂ। ਆਰਥਿਕਤਾ ਦੀਆਂ ਮੁਸ਼ਕਲਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸਤਾਪਿਆ ਹੋਇਆ ਹੈ। ਕਦੇ ਗੁਜਰਾਤ ਫਾਈਲ ਨੂੰ ਲੈ ਕੇ ਚਰਚਾ ਹੁੰਦੀ ਹੈ ਅਤੇ ਕਦੇ ਕਸ਼ਮੀਰ ਫਾਈਲ ਨੂੰ ਲੈ ਕੇ ਪਰ ਲੋਕਾਂ ਦੀ ਜ਼ਿੰਦਗੀ ਦੀਆਂ ਔਕੜਾਂ ਬਾਰੇ ਕਦੇ ਕੋਈ ਸਾਰਥਕ ਗੱਲ ਨਹੀਂ ਹੁੰਦੀ। ਅਜਿਹੇ ਸੰਤਾਪੇ ਹੋਏ ਮਾਹੌਲ ਵਿਹੁੱਚ ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਹੈ ਕਿ ਸਿੱਖ ਫੁਲਵਾੜੀ ਨੂੰ ਪ੍ਰਫੁੱਲਤ ਕਰਨਾ ਹੀ ਸਾਹਿਬ ਤੋਂ ਵੱਧ ਜ਼ਰੂਰੀ ਹੈ। ਇਸ ਮਕਸਦ ਲਈ ਉਹ ਚਾਹੁੰਦੇ ਹਨ ਕਿ ਜਿਹੜਾ ਵੀ ਗੁਰੂਨਾਨਕ ਨਾਮ ਲੇਵਾ ਹੈ ਉਹ ਏਕਤਾ ਵਾਲੇ ਝੰਡੇ ਹੇਠ ਆ ਜਾਵੇ। ਇਸ ਫੁਲਵਾੜੀ ਦੀ ਪ੍ਰਫੁੱਲਤਾ ਲਾਇ ਉਹ ਕੱਟੜਪੰਥੀ ਸੋਚ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਵੀ ਅਕਸਰ ਦੇਂਦੇ ਹਨ ਕਿਓਂਕਿ ਇਸ ਕੱਟੜਪੁਣੇ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਇੱਕ ਫ਼ਿਲਮੀ ਗੀਤ ਦੇ ਬੋਲ ਸਨ-
ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ ਰੰਗੋਂ ਮੈਂ ਰੰਗ ਮਿਲ ਜਾਤੇ  ਹੈਂ-
-ਗਿਲੇ ਸ਼ਿਕਵੇ ਭੂਲ ਕਰ ਦੋਸਤੋ-ਦੁਸ਼ਮਣ ਭੀ ਗਲੇ ਮਿਲ ਜਾਤੇ ਹੈਂ 
ਬਸ ਕੁਝ ਇਸੇ ਭਾਵਨਾ ਨਾਲ ਕਲਾਨੌਰ ਦਾ ਹੋਲਾ ਮੁਹੱਲਾ ਵੀ ਜਾਰੀ ਹੈ। ਇਸਦੇ ਸਿੱਟੇ ਚੰਗੇ ਨਿਕਲਣਗੇ ਇਹੀ ਉਮੀਦ ਕਰਨੀ ਬਣਦੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਜੀ ਦੇ ਨਾਮਧਾਰੀ ਸਿੰਘ ਜਦੋਂ ਕੁਝ ਅਜਿਹਾ ਆਜੋਜਨ ਕਰਦੇ ਹਨ ਤਾਂ ਉਹ ਸਿਰਫ ਦਿਖਾਵੇ ਦਾ ਨਹੀਂ ਹੁੰਦਾ। ਉਸ ਮੌਕੇ ਪਤਾ ਲਾਇਆ ਜਾਂਦਾ ਹੈ ਉਹਨਾਂ ਪਰਿਵਾਰਾਂ ਦਾ ਜਿਹੜੇ ਕਿਸੇ ਨ ਕਿਸੇ ਦੁੱਖ ਕਾਰਨ ਸੰਤਾਪੇ ਹੋਏ ਹੁੰਦੇ ਹਨ। ਉਹਨਾਂ ਦੇ ਦੁੱਖ ਦਲਿੱਦਰ ਦੂਰ ਕਰ ਕੇ ਉਹਨਾਂ ਦੇ ਰੋਗਾਂ ਨੂੰ ਦੂਰ ਕਰ ਕੇ ਸੱਚਮੁੱਚ ਉਹਨਾਂ ਦੇ ਮਨਾਂ ਵਿਹਚਕ ਰੰਗ ਭਰਿਆ ਜਾਂਦਾ ਹੈ। ਖੁਸ਼ੀ, ਸੰਤੁਸ਼ਟਤਾ, ਆਤਮ ਨਿਰਭਰਤਾ ਅਤੇ ਭਜਨ ਬੰਦਗੀ ਵਾਲੇ ਉਹਨਾਂ ਅਸਲੀ ਰੰਗਾਂ ਦਾ ਪ੍ਰਤੀਕ ਹੁੰਦਾ ਹੈ ਨਾਮਧਾਰੀ ਹੋਲਾ ਮੁਹੱਲਾ।  ਨਾਮਧਾਰੀਆਂ ਦੇ ਇਹਨਾਂ ਉਪਰਾਲਿਆਂ ਦਾ ਸੰਕੇਤਕ ਜ਼ਿਕਰ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ। 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਰੌਸ਼ਨੀ ਦਾ ਹਵਾਲਾ ਦੇਂਦਿਆਂ ਉਹਨਾਂ ਕਈ ਵਾਰ ਇਸ ਕਿਸਮ ਦੇ ਉਪਰਾਲੇ ਕੀਤੇ ਕਰਾਏ। ਕਈ ਆਯੋਜਨ ਵੀ ਕਰਵਾਏ ਹਨ। ਹੁਣ ਨਵਾਂ ਉਪਰਾਲਾ ਗੁਰਦਸਪੂਰ ਜ਼ਿਲੇ ਦੇ ਕਲਾਨੌਰ ਇਲਾਕੇ ਵਿਚ ਜਾਰੀ ਹੈ। ਕਲਾਨੌਰ ਵਿਚ ਨਾਮਧਾਰੀ ਪਹਿਲੀ ਵਾਰ ਹੋਲਾ ਮੋਹੱਲਾ ਮਨ ਰਹੇ ਹਨ। ਕਾਰਾਂ, ਬਸਾਂ ਅਤੇ ਮਿੰਨੀ ਬਸਾਂ ਦੇਸ਼ ਦੇ ਕੋਨੇ ਕੋਨੇ ਵਿੱਚੋਂ ਗਈਆਂ ਹਨ। ਨਾਮਧਾਰੀਆਂ ਦੇ ਨਾਲ ਨਾਲ ਗ਼ੈਰਨਾਮਧਾਰੀ ਵੀ ਵੱਧ ਚੜ੍ਹ ਕੇ ਪਹੁੰਚੇ ਹਨ। 
ਅੱਜ ਕਲਾਨੌਰ, ਜਿਲਾ ਗੁਰਦਾਸਪੁਰ ਵਿਖੇ ਨਾਮਧਾਰੀ ਪੰਥ ਵੱਲੋਂ ਹੋਲਾ-ਮਹੱਲਾ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਅਤੇ ਕਿਰਪਾ ਨਾਲ ਮਨਾਇਆ ਗਿਆ। ਇਹ ਸਮਾਗਮ; ਖਾਲਸਾਈ ਰੰਗਾਂ ਦੇ ਨਾਲ ਪੰਥਕ ਏਕਤਾ, ਪ੍ਰੇਮ, ਸ਼ਰਧਾ ਅਤੇ ਪ੍ਰਭੂ ਭਗਤੀ ਦੇ ਰੰਗਾਂ ਵਿਚ ਰੰਗਿਆਂ : ਆਪਸੀ ਇਕਜੁੱਟਤਾ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੰਦਾ ਪ੍ਰਤੀਤ ਹੋਇਆ। ਅੱਜ ਗੁਰੂ ਨਾਨਕ ਨਾਮ ਲੇਵਾ ਸੰਗਤ ਏਕਤਾ ਸਮਾਗਮ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ; ਜਿਵੇਂ ਉਦਾਸੀ, ਨਿਰਮਲੇ, ਸੇਵਾ ਪੰਥੀ, ਨਿਹੰਗ ਅਤੇ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੀ ਸ਼ਮੂਲੀਅਤ ਕੀਤੀ। ਇਸ ਮੌਕੇ ਉਤੇ ਸਤਿਗੁਰੂ ਜੀ ਨੇ ਆਨਲਾਈਨ ਬਚਨਾਂ ਰਾਹੀਂ ਦਸਿਆ ਕਿ ਇਸ ਸਮਾਗਮ ਰਾਹੀਂ ਮੈਂ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕਤ੍ਰਿਤ ਕਰਨ ਦਾ ਯਤਨ ਕੀਤਾ ਹੈ ਕਿਉਕਿ ਸਿੱਖ ਪੰਥ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ। ਸੰਕੀਰਣ ਸੋਚ ਕਰਕੇ ਸਾਡੇ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਸਾਨੂੰ ਆਪਣੀ ਕਟੜ ਅਤੇ ਸੰਕੀਰਣ ਸੋਚ ਛਡ ਕੇ ਵਿਸ਼ਾਲ ਸੋਚ ਅਪਣਾਉਣੀ ਚਾਹੀਦੀ ਹੈ। ਕਿਉਂਕਿ ਸਿੱਖੀ ਸ਼ਰਧਾ ਨਾਲ ਹੈ, ਬਾਹਰੀ ਸਰੂਪ ਨਾਲ ਨਹੀਂ। ਇਸਤੋਂ ਇਲਾਵਾ ਆਪ ਜੀ ਨੇ ਇਹ ਵੀ ਦਸਿਆ ਕਿ ਹੋਲਾ ਮੇਲਾ ਧਰਮ ਯੁੱਧ ਦਾ ਪ੍ਰਤੀਕ ਹੈ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਾਦਰ ਭਾਵ ' ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ' ਵਾਸਤੇ ਹੀ ਹੋਇਆ ਹੈ।  ਇਸ ਲਈ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਕਰਮ ਕਰਨ ਅਤੇ ਅਸਲੀ ਖਾਲਸਾ ਬਣਨ ਦੀ ਪ੍ਰੇਰਨਾ ਦਿੱਤੀ। ਸਤਿਗੁਰੂ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬੀਰ ਰਸ ਭਰਪੂਰ ਮਹਾਨ ਬਾਣੀ ਪੜ੍ਹ ਕੇ ਉਸਦਾ ਲਾਭ ਪ੍ਰਾਪਤ ਕਰਨ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸੰਤ ਮਹਾਤਮਾ ਵੇਦਾਂਤਾਚਾਰੀਆ ਸੁਆਮੀ ਰਿਸ਼ੀ ਰਾਜ ਜੀ, ਸ੍ਰੀ ਮਾਨ ਸੰਤ ਬਾਬਾ ਦਵਿੰਦਰ ਸਿੰਘ  ਜੀ ਨਿਰਮਲ ਕੁਟੀਆ ਵਾਲੇ, ਸੰਤ ਤੇਜਾ ਸਿੰਘ ਜੀ ਖੁਡਾ ਗੁਰੂਸਰ, ਟਾਈਗਰ ਬਾਬਾ ਸਵਾਓਮ ਮੁਨੀ ਜੀ, ਮਹੰਤ ਸ਼ਿਵਾਨੰਦ ਜੀ, ਮਹੰਤ ਗੌਤਮ ਮੁਨੀ ਜੀ, ਮਹੰਤ ਪੰਚਮ ਦਾਸ ਜੀ, ਸੰਤ ਨਿਸ਼ਾਨ ਸਿੰਘ, ਨਾਮਧਾਰੀ ਸੰਤ ਬਾਬਾ ਛਿੰਦਾ ਜੀ, ਸੰਤ ਬਾਬਾ ਭਗਤ ਸਿੰਘ ਨੇ ਸਤਿਗੁਰੂ ਜੀ ਦੇ ਇਸ ਮਹਾਨ ਅਤੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸ਼ੁਭ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਜੀ ਨੇ ਦਰਸ਼ਨ ਦਿੱਤੇ।
ਇਸ ਮੌਕੇ ਸੇਵਾ ਭਾਵਨਾ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ। ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਾਮਧਾਰੀ ਕਮੇਟੀ ਗੁਰਦਾਸਪੁਰ ਦੇ ਉਦਮ ਨਾਲ ਸਾਰੀ ਸੰਗਤ ਨੇ ਵੱਖ- ਵੱਖ ਸੇਵਾਵਾਂ ਨੂੰ ਬੜੇ ਹੀ ਅਨੁਸਾਸ਼ਨਬੱਧ ਤਰੀਕੇ ਨਾਲ ਨਿਭਾਇਆ। ਜਿਕਰਯੋਗ ਹੈ ਕਿ ਨਾਮਧਾਰੀ ਸਮਾਗਮਾਂ ਵਿਚ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਕੁਝ ਸਮੇਂ ਤੋਂ ਖਾਸ ਪ੍ਰਕਾਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਵੇਂ: ਸੰਗਤ ਦੇ ਚਰਨ ਧੋਣ ਅਤੇ ਸਾਫ ਕਰਨ ਦੀ ਸੇਵਾ, ਗੁਰੂਧਾਮਾਂ ਤੇ ਜਾ ਕੇ ਹੱਥੀਂ ਜੋੜੇ ਝਾੜਨ ਅਤੇ ਬਰਤਨ ਸਾਫ ਕਰਨ ਦੀ ਸੇਵਾ, ਆਪਣੇ ਸਿੱਖ ਗਰੀਬ ਭੈਣ ਭਰਾਵਾਂ ਦੀ ਮਦਦ ਕਰਨ ਦੀ ਸੇਵਾ, ਲੋੜਵੰਦ ਬੱਚਿਆਂ ਨੂੰ ਵਿੱਦਿਆ ਦਾਨ ਦੀ ਸੇਵਾ, ਧਰਮ ਪਰਿਵਰਤਨ ਅਪਣੇ ਹੋਏ ਸਿੱਖ ਭੈਣ ਭਰਾਵਾਂ ਦੀ ਘਰ ਵਾਪਸੀ ਦੀ ਸੇਵਾ ਆਦਿ ਵੀ ਸੰਗਤ ਵਲੋਂ ਕੀਤੀ ਜਾਂਦੀ ਹੈ। ਇਸ ਸਮਾਗਮ ਵਿੱਚ ਦੂਰੋਂ-ਨੇੜਿਉਂ ਹਜਾਰਾਂ ਦੀ ਸੰਖਿਆ ਵਿੱਚ ਸੰਗਤ ਨੇ ਪੁੱਜ ਕੇ ਸ਼ਮੂਲੀਅਤ ਕੀਤੀ।

Wednesday, March 23, 2022

ਨਾਮਧਾਰੀ ਪੰਥ ਵੱਲੋਂ ਭਾਰਤੀਆ ਧਰਮ ਏਕਤਾ ਸਮੇਲਨ 27 ਮਾਰਚ ਨੂੰ

23rd March 2022 at 6:01 PM

ਬਟਾਲਾ ਸਥਿਤ ਕਾਲਨੋਰ ਵਿੱਖੇ ਸ਼ਾਮਲ ਹੋਣਗੇ ਸਮੂਹ ਧਰਮਾਂ ਦੇ ਪ੍ਰਤੀਨਿਧੀ 

ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਪੁੱਜਣਗੇ ਹਿੰਦੂ, ਸਿੱਖ,ਜੈਨ ਅਤੇ ਬੋਧ ਸੰਪ੍ਰਦਾ ਦੇ ਪ੍ਰਤੀਨਿਧੀ 


ਲੁਧਿਆਣਾ
: 23 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਪੰਥ ਵੱਲੋਂ ਭਾਰਤੀਆ ਧਰਮ ਏਕਤਾ ਸੰਮੇਲਨ ਦਾ ਆਯੋਜਨ 27 ਮਾਰਚ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਗਿਆਨਸਰ ਕਾਲਜ ਰੋਡ ਬਟਾਲਾ ਦੇ ਕਾਲਨੌਰ  (ਜ਼ਿਲ੍ਹਾ ਗੁਰਦਾਸਪੁਰ)  ਵਿੱਖੇ ਕੀਤਾ ਜਾਵੇਗਾ। ਇਹ ਸੰਮੇਲਨ 25-26-27 ਮਾਰਚ 2022 ਨੂੰ ਕਾਲਨੌਰ ਵਿੱਖੇ ਨਾਮਧਾਰੀ ਸੰਗਤ ਦੁਆਰਾ ਕਾਲਨੌਰ ਵਿੱਚ ਮਨਾਏ ਜਾਣ ਵਾਲੇ ਦੋ ਦਿਨਾਂ ਹੋਲਾ-ਮੁਹੱਲਾ ਉਤਸਵ ਦੇ ਅੰਤਿਮ ਦਿਨ 27 ਮਾਰਚ ਨੂੰ ਹੋਵੇਗਾ।  
ਸਤਿਗੁਰੁ ਠਾਕੁਰ  ਦਲੀਪ ਸਿੰਘ  ਦੀ ਪ੍ਰੇਰਣਾ ਨਾਲ ਆਯੋਜਿਤ ਹੋਣ ਵਾਲੇ ਭਾਰਤੀ ਧਰਮ ਏਕਤਾ ਸੰਮੇਲਨ ਵਿੱਚ ਦੇਸ਼ ਭਰ ਤੋਂ ਹਿੰਦੂ, ਸਿੱਖ, ਜੈਨ ਅਤੇ ਬੋਧ ਸੰਪ੍ਰਦਾਏ ਦੇ ਪ੍ਰਤਿਨਿੱਧੀ ਸ਼ਾਮਿਲ ਹੋਕੇ ਸਾਮਾਜਿਕ ਏਕਤਾ ਵਿਸ਼ੇ ਤੇ ਅਪਣੇ-ਅਪਣੇ ਵਿਚਾਰ ਪ੍ਰਗਟ ਕਰਨਗੇ। ਉਪਰੋਕਤ ਜਾਣਕਾਰੀ ਭਾਰਤੀ ਧਰਮ ਕਮੇਟੀ  ਦੇ ਪ੍ਰਮੁੱਖ ਸੇਵਾਦਾਰਾਂ ਨਵਤੇਜ ਸਿੰਘ  ਅਤੇ ਜਵਾਹਰ ਸਿੰਘ ਨੇ ਸਮੇਲਨ ਦੀਆਂ ਤਿਆਰੀਆਂ ਨੂੰ ਅੰਤਿਮ ਰੁਪ ਦੇਣ ਲਈ ਆਯੋਜਿਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਉਹਨਾਂ ਨੇ ਨਾਮਧਾਰੀ ਪੰਥ ਪ੍ਰਮੁਖ ਠਾਕੁਰ  ਦਲੀਪ ਸਿੰਘ  ਜੀ  ਵੱਲੋਂ ਭਾਰਤ  ਦੇ ਸਾਰੇ ਧਰਮਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਸੁਨੇਹਾ ਪੜ ਕੇ ਸੁਣਾਉਂਦੇ ਹੋਏ ਕਿਹਾ ਕਿ ਹਿੰਦੂ,ਸਿੱਖ, ਜੈਨ ਅਤੇ ਬੋਧ ਸੰਪ੍ਰਦਾਇ ਦੀ ਸੰਸਕ੍ਰਿਤੀ ਅਤੇ ਵਿਚਾਰਧਾਰਾ ਇੱਕ ਹੀ ਹੈ।  
ਜੇਕਰ ਇਹ ਸਾਰੇ ਭਾਰਤੀ ਧਰਮ ਇੱਕ ਮੰਚ ਤੇ ਇੱਕਤਰਤ ਹੋ ਕੇ ਆਪਸੀ ਸਦਭਾਵਨਾ ਦਾ ਸੁਨੇਹਾ ਜਨਮਾਨਸ ਤੱਕ ਪੰਹੁਚਾਉਣ ਤਾਂ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਵਾਲੀਆਂ ਤਾਕਤਾਂ ਆਪਣੇ ਆਪ ਹਾਰ ਜਾਣਗੀਆਂ। ਠਾਕੁਰ ਜੀ ਦੇ ਕੁੱਝ ਸਾਲ ਪਹਿਲਾਂ ਏਕਤਾ ਦੇ ਸੱਦੇ ਮਗਰੋਂ ਭਾਰਤ  ਦੇ ਚਾਰੇ ਧਰਮ ਤਾਂ ਇੱਕ ਮੰਚ ਤੇ ਇੱਕਤਰਤ ਨਹੀਂ ਹੋਏ ਮਗਰ ਭਾਰਤੀ ਧਰਮਾਂ ਨੂੰ ਨੁਕਸਾਨ ਪੰਹੁਚਾਉਣ ਵਾਲੇ ਇਬਰਾਹੀਮੀ ਧਰਮ ਜਿਨ੍ਹਾਂ ਵਿੱਚ ਮੁੱਖ ਯਹੂਦੀ, ਈਸਾਈ ਅਤੇ ਇਸਲਾਮ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਹੁਣ ਜੇਕਰ ਭਾਰਤ  ਦੇ ਆਪਣੇ ਚਾਰ ਧਰਮਾਂ ਹਿੰਦੂ,  ਸਿੱਖ, ਜੈਨ ਅਤੇ ਬੋਧੀ ਦੇ ਲੋਕ ਜੇਕਰ ਇੱਕ ਮੰਚ ਉੱਤੇ ਇੱਕਤਰਤ ਹੁੰਦੇ ਹਨ ਤਾਂ ਭਾਰਤੀ ਧਰਮਾਂ ਦੇ ਲੋਕਾਂ ਦਾ ਧਰਮ ਪਰਿਵਰਤਣ ਕਰਵਾਉਣ ਵਾਲੀਆਂ ਤਾਕਤਾਂ ਦੀ ਹਾਰ ਹੋਣ ਨਾਲ ਸਾਰੇ ਧਰਮਾਂ ਦੇ ਪੈਰੋਕਾਰਾਂ ਵਿੱਚ ਪ੍ਰੇਮ-ਪਿਆਰ ਅਤੇ ਸਦਭਾਵਨਾ ਦਾ ਸੰਚਾਰ ਹੋਵੇਗਾ। ਜਿੱਥੇ ਸਦਭਾਵਨਾ ਹੋਵੇਗੀ ਉੱਥੇ ਹੀ ਸਾਰੇ ਧਰਮਾਂ ਦੇ ਲੋਕ  ਅਪਣੇ-ਆਪਣੇ ਧਰਮ ਦੇ ਪ੍ਰਤੀ ਨਿਸ਼ਠਾਵਾਨ ਰਹਿੰਦੇ ਹੋਏ ਦੂਜੇ ਧਰਮਾਂ ਦਾ ਆਦਰ ਸਤਿਕਾਰ ਕਰਣਗੇ। ਇੱਕ ਦੂੱਜੇ  ਦੇ ਪ੍ਰਤੀ ਆਦਰ ਅਤੇ ਪ੍ਰੇਮ ਦੀ ਭਾਵਨਾ ਹੀ ਭਾਰਤ ਦੇਸ਼ ਦੀ ਮੂਲ ਪਹਿਚਾਣ ਹੈ। ਇਸ ਮੌਕੇ ਤੇ ਗੁਰਮੀਤ ਸਿੰਘ, ਤਜਿੰਦਰ ਸਿੰਘ,  ਪ੍ਰਭਜਿੰਦਰ ਸਿੰਘ ਪ੍ਰਿੰਸ ਅਤੇ ਅਰਵਿੰਦਰ ਸਿੰਘ ਲਾਡੀ ਸਹਿਤ ਹੋਰ ਨਾਮਧਾਰੀ ਆਗੂ ਵੀ ਮੌਜੂਦ ਰਹੇ।   

Saturday, March 19, 2022

ਆਖ਼ਿਰੀ ਸਾਹਾਂ ਤੀਕ ਸਤਿਗੁਰਾਂ ਨੂੰ ਸਮਰਪਿਤ ਰਹੇ ਬਚਿੱਤਰ ਸਿੰਘ ਭੁਰਜੀ

ਸੰਘਰਸ਼ਾਂ ਦੀ ਜਿੰਦਜਾਨ ਸਨ ਬਚਿੱਤਰ ਸਿੰਘ ਭੁਰਜੀ 


ਲੁਧਿਆਣਾ: 19 ਮਾਰਚ 2022: (ਪੰਜਾਬ ਸਕਰੀਨ ਬਿਊਰੋ)::

ਨਾਮਧਾਰੀ ਬਚਿੱਤਰ ਸਿੰਘ ਭੁਰਜੀ ਆਖ਼ਿਰੀ ਸਾਹਾਂ ਤੀਕ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਸਤਿਗੁਰੂ ਮੰਨਦਿਆਂ ਪੂਰੀ ਤਰ੍ਹਾਂ ਸਮਰਪਿਤ ਰਹੇ। ਲੁਧਿਆਣਾ, ਜਲੰਧਰ, ਦਿੱਲੀ, ਸ੍ਰੀ ਜੀਵਨ ਨਗਰ ਅਤੇ ਹੋਰਨਾਂ ਥਾਂਵਾਂ 'ਤੇ ਹੁੰਦੀਆਂ ਇਕੱਤਰਤਾਵਾਂ ਵਿਚ ਵੱਧਚੜ੍ਹ ਕੇ ਹਿੱਸਾ ਲੈਂਦੇ ਰਹੇ। 24 ਜੁਲਾਈ 0217 ਨੂੰ ਨਾਮਧਾਰੀ ਪੰਥਕ ਐਕਸ਼ਨ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਸੱਦਾ ਆਇਆ ਤਾਂ ਅਸੀਂ ਸਾਰੇ ਉੱਥੇ ਪੁੱਜੇ। ਮੀਡੀਆ ਨਾਲ ਗੱਲਬਾਤ ਕਰਨ ਲਈ ਉੱਥੇ ਮੌਜੂਦ ਟੀਮ ਵਿੱਚ ਬਚਿੱਤਰ ਸਿੰਘ ਭੁਰਜੀ ਵੀ ਮੌਜੂਦ ਸਨ। 

ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਪੱਤਰਕਾਰਾਂ ਵੱਲੋਂ ਪੁਛੇ ਇੱਕ ਇੱਕ ਤਿੱਖੇ ਸੁਆਲ ਦਾ ਜੁਆਬ ਬੜੇ ਹੀ ਠਰੰਮੇ ਨਾਲ ਦਿੱਤਾ। ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਨਾ ਤਾਂ ਕਦੇ ਗੁੱਸਾ ਦਿਖਾਇਆ ਅਤੇ ਨਾ ਹੀ ਕਿਸੇ ਕਿਸਮ ਦੀ ਲਚਕ ਲਈ। ਉਹਨਾਂ ਆਪਣੇ ਵਿਰੋਧੀਆਂ ਨੂੰ ਵੀ ਕਦੇ ਵਿਰੋਧੀ ਨਹੀਂ ਆਖਿਆ। ਬਾਰ ਬਾਰ ਇਸਸੇ ਗ੍ਲ੍ਲਕ |ਤੇ ਯੋਰ ਦਿੱਤਾ ਕੀ ਸਰਕਾਰ ਅਤੇ ਪੁਲਿਸ ਨਿਰਪੱਖਤਾ ਨਾਲ ਕੰਮ ਕਰੇ ਸਭ ਕੁਝ ਝੱਟ ਸਾਹਮਣੇ ਆ ਜਾਵੇਗਾ। 

ਇੱਕ ਵਾਰ ਕਿਸੇ ਕੇਸ ਦੇ ਸਿਲਸਲੇ ਵਿੱਚ ਪੁਲਿਸ ਵਾਲੇ ਉਹਨਾਂ ਦੇ ਘਰ ਆ ਗਏ। ਭੁਰਜੀ ਸਾਹਿਬ ਘਰ ਦੇ ਦਰਵਾਜ਼ੇ ਦੇ  ਬਾਹਰ ਕੁਰਸੀ ਡਾਹ ਕੇ ਬੈਠੇ ਸਨ। ਪੁਲਿਸ ਵਾਲਿਆਂ ਦੀ ਟੀਮ ਨਵੀਂ ਸੀ ਸੋ ਉਹਨਾਂ ਨੂੰ ਘਰ ਦੀ ਪਛਾਣ ਵੀ ਨਹੀਂ ਸੀ। ਉਹਨਾਂ  ਭੁਰਜੀ ਸਾਹਿਬ ਦੇ ਘਰ ਦੀ ਨਿਸ਼ਾਨੀ ਪੂਛੀ ਤਾਂ ਭੁਰਜੀ ਸਾਹਿਬ ਝੱਟ ਬੋਲੇ ਮੈਂ ਹੀ ਹਾਂ ਬਚਿੱਤਰ ਸਿੰਘ ਭੁਰਜੀ ਅਤੇ ਇਹ ਮੇਰਾ ਹੀ ਘਰ ਹੈ। 

ਪੁਲਿਸ ਵਾਲਿਆਂ ਨੇ ਦੱਸਿਆ ਅਸੀਂ ਤਾਂ ਤੁਹਾਨੂੰ ਨਾਲ ਲਿਜਾਣ ਆਏ ਹਨ। ਭੁਰਜੀ ਸਾਹਿਬ ਬੋਲੇ ਚਾਹ ਪਾਣੀ ਪਿਓ। ਏਨੇ ਵਿਚ ਮੈਂ ਉੱਪਰਲੇ ਚੁਬਾਰਿਆਂ ਆਪਣਾ ਕਛਹਿਰਾ ਪ੍ਰਣਾ ਮੰਗਵਾ ਲਵਾਂ ਫਿਰ ਚੱਲਦੇ ਹਾਂ। ਜਦੋਂ ਕਛਹਿਰਾ ਪ੍ਰਣਾ ਤੋਲਿਆ ਆ ਗਿਆ ਤਾਂ ਭੁਰਜੀ ਸਾਹਿਬ ਬੋਲੇ ਹੁਣ ਮੈਨੂੰ ਹੱਥਕੜੀ ਲਾਓ ਤੇ ਲੈ ਚੱਲੋ। ਪੁਲਿਸ ਵਾਲੇ ਕਹਿਣ ਲੱਗੇ ਬ੍ਯੁਰ੍ਗੋ ਏਹਦੀ ਕੋਈ ਲੋੜ ਨਹੀਂ ਤੁਆਸਿਨ ਵੈਸੇ ਹੀ ਆ ਜਾਓ। 

ਭੁਰਜੀ ਸਾਹਿਬ ਅੜ ਗਏ ਤੇ ਬੋਲੇ ਬਿਨਾ ਹੱਥਕੜੀ ਦੇ ਮੈਂ ਨਹੀਂ ਬਹਿੰਦਾ ਤੁਹਾਡੀ ਜੀਪ ਵਿੱਚ। ਜੇ ਤੁਹਾਡੇ ਕਿਸੇ ਸਿਆਸੀ ਆਕਾ ਨੇ ਫੋਨ ਤੇ ਇਸ਼ਾਰਾ ਕਰ ਦਿੱਤਾ ਤਾਂ ਤੁਹਾਨੂੰ ਉਸਦਾ ਵੀ ਹੁਕਮ ਵਜਾਉਣਾ ਪੈਣਾ ਹੈ। ਇਸ ਲਈ ਮੈਨੂੰ ਬੇਸ਼ਕ ਲੈ ਚੱਲੋ ਪਰ ਸਹੀ ਤਰੀਕੇ ਨਾਲ। 

ਪੁਲਿਸ ਵਾਲੇ ਵੀ ਹੱਸਦੇ ਹੱਸਦੇ ਉਹਨਾਂ ਨੂੰ ਛੱਡ ਗਏ। ਕਹਿਣ ਲੱਗੇ ਲਓ ਬਜ਼ੁਰਗੋ ਤੁਹਾਨੂੰ ਨਹੀਂ ਲੈ ਕੇ ਜਾਣਾ ਹੁਣ। ਉਹਨਾਂ ਇੱਕ ਚਰਚਿਤ ਕਤਲ ਕੇਸ ਬਾਰੇ  ਕੁਝ ਸੁਆਲ ਪੁਛੇ ਜਿਹਨਾਂ ਦੇ ਜੁਆਬ ਭੁਰਜੀ ਸਾਹਿਬ ਨੇ ਝੱਟ ਦੇ ਦਿੱਤੇ। ਉਲਟਾ ਜੁਆਬੀ ਸੁਆਲ ਵੀ ਕਰ ਦਿੱਤੇ। 

ਹਰ ਇੱਕ ਨੂੰ ਆਪਣਾ ਮਿੱਤਰ ਬਣਾ ਲੈਣ ਵਾਲੇ ਭੁਰਜੀ ਸਾਹਿਬ ਨੂੰ ਹਰ ਕਿਸੇ ਦਾ ਪਰਿਵਾਰਿਕ ਦੁੱਖ ਸੁੱਖ ਵੀ ਪਤਾ ਹੁੰਦਾ ਅਤੇ ਉਹ ਉਸਨੂੰ ਦੂਰ ਕਰਨ ਲਈ ਜਤਨਸ਼ੀਲ ਵੀ ਰਹਿੰਦੇ। ਬਹੁਤ ਸਾਰੇ ਕਿੱਸੇ-ਬਹੁਤ ਸਾਰੇ ਨਾਮ ਯਾਦ ਆ ਰਹੇ ਹਨ ਪਰ ਭੁਰਜੀ ਸਾਹਿਬ ਨੇ ਵਾਅਦਾ ਲਿਆ ਸੀ ਇਹਨਾਂ ਦੀ ਕਦੇ ਚਰਚਾ ਨਹੀਂ ਕਰਨੀ। ਜੋ ਜੋ ਠਾਕੁਰ ਜੀ ਦਾ ਹੁਕਮ ਹੈ ਉਹੀ ਹੋ ਰਿਹਾ ਹੈ। ਮੈਂ ਕੁਝ ਨਹੀਂ ਕਰਦਾ। 

ਅੱਜ ਉਹ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਵਿਚਾਰ, ਉਹਨਾਂ ਦਾ ਅੰਦਾਜ਼ ਸਾਨੂੰ ਅਹਿਸਾਸ ਕਰਾਉਂਦਾ ਰਹੇਗਾ ਕਿ ਉਹ ਸਾਡੇ ਆਲੇ ਦੁਆਲੇ ਹੀ ਹਨ। ਸਾਡੇ ਨੇੜੇ ਤੇੜੇ। ਸਾਡੇ ਆਸ ਪਾਸ। ਹੁਣੇ ਕਿਸੇ ਪਾਸਿਓਂ ਆਵਾਜ਼ ਮਾਰਨਗੇ। ਹੁਣੇ ਕਿਸੇ ਪਾਸਿਉਂ ਅਚਾਨਕ ਆ ਜਾਣਗੇ ਤੇ ਫਤਹਿ ਬੁਲਾਉਣਗੇ।  ਸਾਬੂਣੁ ਸਭਨਾਂ ਨੰ ਹੀ ਲੰਮੇ ਸਮੇਂ ਤੱਕ ਇਹ ਯਕੀਨ ਨਹੀਂ ਆਉਣਾ ਕਿ ਉਹ ਆਖ਼ਿਰੀ ਫਤਹਿ ਬੁਲਾ ਕੇ ਬਹੁਤ ਦੂਰ ਚਲੇ ਗਏ ਹਨ। ਸੱਚਖੰਡ ਵਾਲੀ ਦੁਨੀਆ ਵਿੱਚ। ਉਹਨਾਂ ਦੀਆਂ ਯਾਦਾਂ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹਨ ਜਿਹੜੀਆਂ ਫਿਰ ਕਦੇ ਕਰਾਂਗੇ।