Showing posts with label Thakur Dalip Singh. Show all posts
Showing posts with label Thakur Dalip Singh. Show all posts

Thursday, July 18, 2024

ਸ. ਮਨਮੋਹਨ ਸਿੰਘ ਜੀ ਨੂੰ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਏ

Thursday 18th July 2024 at 9:45 AM

ਨਾਮਧਾਰੀ ਸਿੱਖਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ੋਰਦਾਰ ਅਪੀਲ 

ਜਲੰਧਰ: 18 ਜੁਲਾਈ 2024: (ਰਾਜਪਾਲ ਕੌਰ//ਪੰਜਾਬ ਸਕਰੀਨ ਡੈਸਕ)::

ਸਤਿਗੁਰੁ ਠਾਕੁਰ ਦਲੀਪ ਸਿੰਘ ਹੁਰਾਂ ਦੀ ਅਗਵਾਈ ਵਾਲੇ ਨਾਮਧਾਰੀ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਇੱਕ ਜ਼ਰੂਰੀ ਅਪੀਲ ਵਿੱਚ ਬੇਨਤੀ ਕੀਤੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ "ਪੰਥ ਰਤਨ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਵੇ। 

ਅਪੀਲ ਕਾਰਨ ਵਾਲੇ ਇਹਨਾਂ ਨਾਮਧਾਰੀ ਸਿੱਖਾਂ ਨੇ, ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ; ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕੀਤੀ “ਸਿੱਖ ਪੰਥ ਦੀ ਸ਼ਾਨ, ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਵੇ।  ਸ. ਮਨਮੋਹਨ ਸਿੰਘ ਜੀ ਦੇ ਦਸ ਸਾਲ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਪਦ ਉੱਤੇ ਸੁਸ਼ੋਭਿਤ ਹੋਣ ਕਾਰਣ; ਸਿੱਖ ਪੰਥ ਦੀ ਸ਼ਾਨ, ਸੰਸਾਰ ਭਰ ਵਿੱਚ ਵਧੀ ਹੈ।  

ਇਹਨਾਂ ਨਾਮਧਾਰੀ ਸਿੱਖਾਂ ਨੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ= ਸਿੱਖ, ਪ੍ਰਧਾਨ ਸੈਨਾਪਤੀ=ਸਿੱਖ, ਮੰਤਰੀ=ਸਿੱਖ, ਉਪ ਅਧਿਅਕਸ਼ =ਸਿੱਖ, ਪਲੈਨਿੰਗ ਕਮਿਸ਼ਨ ਦੇ ਡਿ. ਚੇਅਰਮੈਨ=ਸਿੱਖ। 1984 ਦੇ ਘੱਲੂਘਾਰੇ ਤੋਂ ਪਿੱਛੋਂ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ, ਇੱਕੋ ਸਮੇਂ ਵਿੱਚ ਹੀ ਇਤਨੇ “ਕੇਸਾਧਾਰੀ ਸਿੱਖ”; ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਬਿਰਾਜਮਾਨ ਹੋਏ। ਇਸ ਤਰ੍ਹਾਂ, ਇਹ “ਸਿੱਖ ਪੰਥ ਦਾ ਸਵਰਨ ਕਾਲ” ਬਣਿਆ ਸੀ। ਇਸ ਕਰਕੇ, ਸ. ਮਨਮੋਹਨ ਸਿੰਘ ਜੀ ‘ਪੰਥ ਰਤਨ’ ਸਨਮਾਨ ਦੇ ਪੂਰੀ ਤਰ੍ਹਾਂ ਨਾਲ ਯੋਗ ਹਨ।  ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ‘ਪੰਥ ਰਤਨ’ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਬਿਰਧ ਹੋਣ ਕਾਰਣ, ਸ. ਮਨਮੋਹਨ ਸਿੰਘ ਜੀ ਦੀ ਸਿਹਤ ਵੀ ਢਿੱਲੀ ਰਹਿੰਦੀ ਹੈ। ਇਸ ਕਰਕੇ, ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਕਿਰਪਾ ਕਰਕੇ ਸ. ਮਨਮੋਹਨ ਸਿੰਘ ਜੀ ਨੂੰ ਛੇਤੀ ਤੋਂ ਛੇਤੀ ‘ਪੰਥ ਰਤਨ’ ਦੇ ਕੇ ਨਿਵਾਜੋ”।

ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਸੰਭਵ ਹੈ ਕਿ ਕਾਂਗਰਸ ਪਾਰਟੀ ਵਿੱਚ ਹੋਣ ਕਰਕੇ: ਸ. ਮਨਮੋਹਨ ਸਿੰਘ ਜੀ ਨੂੰ ‘ਪੰਥ ਰਤਨ’ ਦਾ ਸਤਿਕਾਰ ਨਾ ਦਿੱਤਾ ਗਿਆ ਹੋਵੇ। ਕਾਂਗਰਸ ਜਾਂ ਕਿਸੇ ਵੀ ਰਾਜਨੀਤਕ ਦਲ ਵਿੱਚ ਸ਼ਾਮਿਲ ਹੋਣ ਕਾਰਣ, ਕਿਸੇ ਵੀ ਮਨੁੱਖ ਦੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਉਹ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ। ਭਾਵੇਂ, ਸ. ਮਨਮੋਹਨ ਸਿੰਘ ਜੀ ਕਾਂਗਰਸ ਵਿੱਚ ਵੀ ਹੈਗੇ ਹਨ, ਤਾਂ ਵੀ ਉਹ ‘ਸਿੱਖ’ ਹਨ। ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਿਰ ਸਾਹਿਬ ਉੱਤੇ ਆਕ੍ਰਮਣ ਕਰਵਾਇਆ ਅਤੇ ਸਿੱਖ ਪੰਥ ਉੱਤੇ ਵੱਡੇ ਅੱਤਿਆਚਾਰ ਕੀਤੇ; ਸ. ਮਨਮੋਹਨ ਸਿੰਘ ਜੀ ‘ਸਿੱਖ’ ਹੁੰਦਿਆਂ ਹੋਇਆਂ ਵੀ, ਉਸੇ ਕਾਂਗਰਸ ਪਾਰਟੀ ਦੀ ਸਰਵ-ਉੱਚ ਪਦਵੀ ਉੱਤੇ ਸੁਸ਼ੋਭਿਤ ਹੋਏ। ਸ. ਮਨਮੋਹਨ ਸਿੰਘ ਜੀ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ: ਸਿੱਖਾਂ ਉੱਤੇ ਹੋਏ ਅਤਿਆਚਾਰਾਂ ਦੀ ਲੋਕ ਸਭਾ ਵਿੱਚ; ਸਾਰਵਜਨਿਕ ਤੌਰ ਉੱਤੇ ਰੋ ਕੇ ਖਿਮਾ (ਮੁਆਫ਼ੀ) ਮੰਗੀ।

ਉਹਨਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ, ਕਾਂਗਰਸ ਦੇ ਹੀ ਕੀਤੇ ਅਤਿਆਚਾਰਾਂ ਦੀ ਖਿਮਾ ਮੰਗਣੀ: ਕਾਂਗਰਸ ਪਾਰਟੀ ਦੇ ਮੂੰਹ ਉੱਤੇ ਇੱਕ ਵੱਡੀ ਚਪੇੜ ਹੈ ਅਤੇ ਵੱਡੀ ਬੇਇਜ਼ਤੀ ਹੈ। ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ, ਕਾਂਗਰਸ ਦੀ ਹੀ ਬੇਇਜ਼ਤੀ ਕਰਨ ਵਾਲਾ ਐਸਾ ਉੱਤਮ ਕਾਰਜ: ਕੇਵਲ ਸਰਦਾਰ ਮਨਮੋਹਨ ਸਿੰਘ ਵਰਗਾ ਇੱਕ ਨਿਡੱਰ, ਮਹਾਨ ਸਿੱਖ ਯੋਧਾ ਹੀ ਕਰ ਸਕਦਾ ਹੈ। ਸਿੱਖ ਪੰਥ ਤੋਂ ਰੋ ਕੇ ਖਿਮਾ ਮੰਗਣ ਲੱਗਿਆਂ, ਸ. ਮਨਮੋਹਨ ਸਿੰਘ ਜੀ ਨੇ ਆਪਣੀ ‘ਪ੍ਰਧਾਨ ਮੰਤਰੀ’ ਦੀ ਪਦਵੀ ਖੁਸਣ ਦੀ ਵੀ ਪਰਵਾਹ ਨਹੀਂ ਕੀਤੀ। ਉਨਾਂ ਸੋਚਿਆ ਸੀ, “ਜੇ ਮੇਰੀ ਪਦਵੀ ਚਲੀ ਵੀ ਜਾਵੇਗੀ ਤਾਂ ਵੀ ਕੋਈ ਡਰ ਨਹੀਂ; ਪਰੰਤੂ, ਮੈਂ ਸਿੱਖ ਪੰਥ ਤੋਂ ਮੁਆਫੀ ਜ਼ਰੂਰ ਮੰਗਣੀ ਹੈ”। 

ਸੂਬਾ ਜੀ ਨੇ ਸਪੱਸ਼ਟ ਕੀਤਾ ਕਿ ਜੇ ਸ. ਮਨਮੋਹਨ ਸਿੰਘ ਜੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਪਦਵੀ ਨਾ ਪ੍ਰਾਪਤ ਕਰਦੇ; ਤਾਂ ਕਾਂਗਰਸ ਦੇ ਹੋਰ ਕਿਸੇ ਵੀ ਪ੍ਰਧਾਨ ਮੰਤਰੀ ਨੇ, ਲੋਕ ਸਭਾ ਵਿੱਚ ਸਿੱਖ ਪੰਥ ਤੋਂ, ਰੋ ਕੇ ਖਿਮਾ ਨਹੀਂ ਸੀ ਮੰਗਣੀ। ਇਸ ਕਰਕੇ, ਸ. ਮਨਮੋਹਨ ਸਿੰਘ ਜੀ ਦਾ ਸਿੱਖ ਹੁੰਦਿਆਂ ਹੋਇਆਂ ਵੀ, ਸਿੱਖਾਂ ਦਾ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਬਣਨਾ ਹੀ, ਕਾਂਗਰਸ ਦੀ ਬਹੁਤ ਵੱਡੀ ਬੇਇੱਜਤੀ ਹੈ ਅਤੇ ਪ੍ਰਧਾਨ ਮੰਤਰੀ ਬਣ ਕੇ: ਫਿਰ, ਲੋਕ ਸਭਾ ਵਿੱਚ ਰੋ-ਰੋ ਕੇ ਸਿੱਖ ਪੰਥ ਤੋਂ ਖਿਮਾ ਮੰਗਣੀ: ਸਿੱਖ ਪੰਥ ਦੀ ਮਹਾਨ ਸੇਵਾ ਹੈ।

ਨਾਮਧਾਰੀ ਸਿੱਖਾਂ ਨੇ ਦੱਸਿਆ ਕਿ ਭਾਰਤ ਦੀ ਪੂਰੀ ਜਨਸੰਖਿਆ ਦਾ ਕੇਵਲ 1.5% ਹੁੰਦਿਆਂ ਹੋਇਆਂ ਵੀ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ, ਵੱਡੀ ਗਿਣਤੀ ਵਿੱਚ ਕੇਸਾਧਾਰੀ ਸਿੱਖਾਂ ਨੂੰ: ਭਾਰਤ ਦੀ ਕੇਂਦਰੀ ਸਰਕਾਰ ਦੇ ਸਰਵ-ਉੱਚ ਪਦਵੀਆਂ ਉੱਤੇ ਸਥਾਪਿਤ ਕੀਤਾ ਗਿਆ। ਜਿਵੇਂ: ਜਨਰਲ ਜੇ.ਜੇ. ਸਿੰਘ ਅਤੇ ਜਨਰਲ ਬਿਕਰਮ ਸਿੰਘ: ਭਾਰਤੀ ਫ਼ੌਜ ਦੇ ਕਮਾਂਡਰ-ਇਨ-ਚੀਫ਼, ਸ. ਚਰਨਜੀਤ ਸਿੰਘ ਅਟਵਾਲ: ਲੋਕ ਸਭਾ ਦੇ ਡਿਪਟੀ ਸਪੀਕਰ, ਸ. ਮੋਨਟੇਕ ਸਿੰਘ ਆਹਲੂਵਾਲੀਆ: “ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ” ਅਤੇ ਪੂਰਬ ਮੁਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ: “ਮੰਤਰੀ” ਪਦ ਉੱਤੇ ਸੁਸ਼ੋਭਿਤ ਹੋਏ। ਮੋਨਟੇਕ ਸਿੰਘ, ਖੁਸ਼ਵੰਤ ਸਿੰਘ ਨੂੰ “ਪਦਮ ਵਿਭੂਸ਼ਨ” ਨਾਲ ਨਿਵਾਜਿਆ ਗਿਆ ਅਤੇ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਉਸੇ ਸਮੇਂ, ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਕੇਸਾਧਾਰੀ ਸਿੱਖ, ਸੁਸ਼ੋਭਿਤ ਹੋਣ ਕਰਕੇ, ਸਿੱਖ ਪੰਥ ਦਾ ਪੂਰੇ ਸੰਸਾਰ ਵਿੱਚ ਜਸ ਹੋਇਆ। 

ਸ. ਮਨਮੋਹਨ ਸਿੰਘ ਜੀ ਨੇ 1991 ਵਿੱਚ ਵਿੱਤ ਮੰਤਰੀ ਬਣ ਕੇ, ਭਾਰਤ ਨੂੰ: ਅੱਤ ਗੰਭੀਰ, ਦਿਵਾਲੀਆ ਹੋ ਚੱਲੀ ਅਰਥ-ਵਿਵਸਥਾ ਵਿੱਚੋਂ ਕੱਢਿਆ ਅਤੇ  ਕੁਝ ਸਾਲਾਂ ਵਿੱਚ ਹੀ, ਸੰਸਾਰ ਦੀ ਪੰਜਵੀਂ ਵੱਡੀ ਆਰਥਿਕ ਸ਼ਕਤੀ ਬਣਾ ਦਿੱਤਾ। ਸ. ਮਨਮੋਹਨ ਸਿੰਘ ਜੀ ਦੁਆਰਾ ਭਾਰਤ ਨੂੰ ਉੱਚਤਮ ਅਰਥ-ਵਿਵਸਥਾ ਦੀ ਸਥਿਤੀ ਵਿੱਚ ਪਹੁੰਚਾਉਣ ਕਾਰਣ: ਸਿੱਖ ਪੰਥ ਨੂੰ ਪੂਰੇ ਸੰਸਾਰ ਵਿੱਚ ਜੋ ਪ੍ਰਸਿੱਧੀ ਪ੍ਰਾਪਤ ਹੋਈ ਹੈ, ਉਹ ਅਕੱਥਨੀਯ ਹੈ। 

ਭੁਪਿੰਦਰ ਕੌਰ ਜੀ ਨੇ ਦੱਸਿਆ ਕਿ ਸ. ਮਨਮੋਹਨ ਸਿੰਘ ਜੀ ਵਿੱਚ ਸਿੱਖੀ ਦਾ ਬਹੁਤ ਵੱਡਾ ਗੁਣ: ਨਿਰਮਾਣਤਾ ਇਤਨੀ ਹੈ ਕਿ ਉਹ ਆਪਣੀ ਸੋਭਾ ਕਰਵਾ ਕੇ ਖੁਸ਼ ਨਹੀਂ ਹੁੰਦੇ ਅਤੇ ਸੋਭਾ ਸੁਣਨੀ ਵੀ ਨਹੀਂ ਚਾਹੁੰਦੇ। ਸ. ਮਨਮੋਹਨ ਸਿੰਘ ਜੀ ਦੀ ਇਮਾਨਦਾਰੀ ਨੇ ਪੂਰੇ ਸੰਸਾਰ ਵਿੱਚ, ਸਿੱਖਾਂ ਦੇ ਉੱਚ ਆਚਰਣ ਦੀ ਅਨੋਖੀ ਉਦਾਹਰਨ ਸਥਾਪਿਤ ਕੀਤੀ ਹੈ। ਪੰਥ ਵੱਲੋਂ ਕੋਈ ਵਿਸ਼ੇਸ਼ ਖਰਚ-ਖੇਚਲ ਕੀਤਿਆਂ ਬਿਨਾਂ ਅਤੇ ਕੋਈ ਵੀ ਪ੍ਰਚਾਰ ਕੀਤਿਆਂ ਤੋਂ ਬਿਨਾਂ ਹੀ; ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਦੁੱਤੀ ਸੋਭਾ ਆਪਣੇ ਆਪ ਹੋ ਗਈ ਹੈ। ਪ੍ਰੰਤੂ, ਪੰਥ ਦੀ ਇਸ ਮਹਾਨ ਹਸਤੀ ਨੂੰ, ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਕਾਰਨ ਨਿਵਾਜਿਆ ਨਹੀਂ ਗਿਆ; ਜੋ ਕਿ ਹੁਣ ਛੇਤੀ ਹੀ ਨਿਵਾਜ ਦੇਣਾ ਚਾਹੀਦਾ ਹੈ। 

ਨਾਮਧਾਰੀ ਸਿੱਖਾਂ ਨੇ ਜਥੇਦਾਰ ਜੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਸਿਆਸੀ ਪਾਰਟੀਆਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ, ਸਿੱਖ ਪੰਥ ਦੀ ਸਰਵ-ਉੱਚ ਸੰਸਥਾ ਮੰਨੀ ਜਾਂਦੀ ਹੈ। ‘ਸ੍ਰੀ ਅਕਾਲ ਤਖਤ ਸਾਹਿਬ’ ਵੱਲੋਂ ਪੰਥ ਦੀਆਂ ਉੱਚ ਸ਼ਖਸ਼ੀਅਤਾਂ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ; ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। 

ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ, ਫਿਰ ਹੱਥ ਜੋੜ ਕੇ ਸਨਿਮਰ ਬੇਨਤੀ ਕਰਦਿਆਂ ਕਿਹਾ ਹਾਂ ਕਿ ਕਿਰਪਾ ਕਰਕੇ ਸ. ਮਨਮੋਹਨ ਸਿੰਘ ਜੀ ਨੂੰ ਛੇਤੀ ਹੀ ‘ਪੰਥ ਰਤਨ’ ਦੀ ਉਪਾਧੀ ਨਾਲ ਨਿਵਾਜਿਆ ਜਾਵੇ। ਇਹ ਉੱਤਮ ਕਾਰਜ ਕਰਨ ਨਾਲ ਅਕਾਲ ਤਖਤ ਸਾਹਿਬ ਦੀ ਸ਼ਾਨ ਵਧੇਗੀ; ਘਟੇਗੀ ਨਹੀਂ। 

ਇਸ ਮੌਕੇ ਉੱਤੇ ਸੂਬਾ ਅਮਰੀਕ ਸਿੰਘ, ਸੰਤ ਸਾਹਿਬ ਸਿੰਘ, ਬੀਬੀ ਭੁਪਿੰਦਰ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਪ੍ਰਿਤਪਾਲ ਸਿੰਘ, ਅਰਵਿੰਦਰ ਸਿੰਘ, ਨਵਤੇਜ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਹਾਜਰ ਸਨ।

Monday, October 24, 2022

"ਅੱਸੂ ਦਾ ਮੇਲਾ" ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਹੋਇਆ ਸੰਪੰਨ

23rd October 2022 at 5:59 PM

ਠਾਕੁਰ ਦਲੀਪ ਸਿੰਘ ਜੀ ਨੇ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਢਾਲਣ ਦੀ ਦਿੱਤੀ ਸਿੱਖਿਆ  

ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ : ਠਾਕੁਰ ਦਲੀਪ ਸਿੰਘ ਜੀ 
ਜਲੰਧਰ23 ਅਕਤੂਬਰ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਨਾਮਧਾਰੀ ਪੰਥ ਦੇ ਵਰਤਮਾਨ ਗੁਰੂ: 'ਠਾਕੁਰ ਦਲੀਪ ਸਿੰਘ ਜੀ' ਦੀ ਅਗਵਾਈ ਵਿਚ 'ਅੱਸੂ ਦਾ ਮੇਲਾ' ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਸੰਪੰਨ ਹੋਇਆ।  ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤ ਨੂੰ ਨਾਮ-ਬਾਣੀ ਨਾਲ ਜੋੜ ਕੇ ਉਹਨਾਂ ਦਾ ਉੱਧਾਰ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ ਅਤੇ ਗੁਰਬਾਣੀ ਆਸ਼ੇ ਅਨੁਸਾਰ ਨਾਮਧਾਰੀ ਸੰਗਤ ਵਿਚ ਹਰ ਸਾਲ (ਭਾਦਰੋਂ- ਅੱਸੂ ਦੇ ਮਹੀਨੇ) 40 ਦਿਨਾਂ ਦਾ ਜੱਪ-ਪ੍ਰਯੋਗ ਰੱਖਿਆ ਜਾਂਦਾ, ਉਪਰੰਤ ਅਖੀਰ ਦੋ ਦਿਨ ਅੱਸੂ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਸਮਾਗਮ  ਪਿੰਡ ਚੌਗਾਵਾਂ (ਜਿਲਾ ਅੰਮ੍ਰਿਤਸਰ ), ਉਹ ਪਾਵਨ ਸਥਾਨ ਹੈ ; ਜਿਸਨੂੰ ਸਤਿਗੁਰੂ ਰਾਮ ਸਿੰਘ ਜੀ ਦੀਆਂ ਇਤਿਹਾਸਿਕ ਯਾਤਰਾਵਾਂ ਦੌਰਾਨ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ, ਉਸ ਪਾਵਨ ਸਥਾਨ ਉੱਤੇ ਅੱਜ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਿਰਦੇਸ਼ਨ ਅਨੁਸਾਰ ਨਾਮਧਾਰੀ ਸੰਗਤ ਵਲੋਂ ਅਧਿਆਤਮਿਕਤਾ ਦੇ ਰੰਗਾਂ ਨਾਲ ਰੰਗਿਆ ਅੱਸੂ ਦੇ ਮੇਲੇ ਦਾ ਆਯੋਜਨ ਕੀਤਾ ਗਿਆ।  
ਅੱਜ ਦੇ ਪ੍ਰੋਗਰਾਮ ਵਿਚ ਹਰ ਰੋਜ ਦੀ ਤਰ੍ਹਾਂ ਸਵੇਰੇ ਆਸਾ ਦੀ ਵਾਰ ਤੋਂ ਸ਼ੁਰੂ ਹੋ ਕੇ ਸਾਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ। 
ਸਤਿਗੁਰੂ ਦਲੀਪ ਸਿੰਘ ਜੀ ਨੇ ਵਿਦੇਸ਼ ਤੋਂ ਲਾਈਵ ਦਰਸ਼ਨ ਦੇ ਕੇ ਅੰਮ੍ਰਿਤ ਬਚਨਾਂ ਨਾਲ ਨਿਹਾਲ ਕੀਤਾ। ਆਪ ਜੀ ਨੇ ਜਿੱਥੇ ਘਰ ਪਰਿਵਾਰ ਨੂੰ ਸੁਖੀ ਕਰਨ ਦੇ ਨੁਕਤੇ ਦੱਸਦੇ ਹੋਏ, ਉੱਥੇ ਹੀ ਗੁਰਬਾਣੀ ਨੂੰ ਥੋੜਾ ਥੋੜਾ ਮੰਨਦੇ ਹੋਏ, ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਜਾਚ ਦੱਸੀ। ਆਪ ਜੀ ਨੇ ਕੌੜਾ-ਫਿੱਕਾ ਬੋਲਣ ਅਤੇ ਚਿੜਨ ਦੀ ਥਾਂ ਆਪਸ ਵਿਚ ਮਿੱਠਾ ਬੋਲਣਾ, ਖਿਮਾ ਕਰਨੀ ਅਤੇ ਧੀਰਜ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ ਅਤੇ ਆਪਸ ਵਿਚ ਸਹਿਮਤ ਹੋਣ ਦੀ ਜਾਚ ਸਿੱਖੋ। ਆਪ ਜੀ ਨੇ ਸੰਗਤ ਨੂੰ ਗਿਆਨ ਦਾ ਚਾਨਣ ਵਿਖਾ ਇਹ ਵੀ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਮੰਤਰ ਦੇ ਕੇ ਵਹਿਮਾਂ ਭਰਮਾਂ ਵਿਚੋਂ ਕੱਢਿਆ। ਇਸ ਲਈ ਸਾਨੂੰ ਵਹਿਮਾਂ-ਭਰਮਾਂ, ਜਾਦੂ ਟੂਣਿਆਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।  ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਕਰਦੇ ਹੋਏ ਗੁਰਮੰਤਰ ਦਾ ਜਾਪ ਕਰੋ, ਕੋਈ ਚੀਜ ਤੁਹਾਡੇ ਨੇੜੇ ਨਹੀਂ ਆ ਸਕਦੀ ਭਾਵ ਜਾਦੂ ਟੂਣੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਆਪਣੇ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਰੂਪ ਵਿਚ ਇਹ ਵੀ ਦੱਸਿਆ ਕਿ ਹਰ ਪਿੰਡ ਦੇ ਗੁਰਦੁਆਰੇ, ਮੰਦਿਰਾਂ ਵਿਚ ਲੋੜਵੰਦਾਂ ਲਈ ਫ੍ਰੀ ਡਿਸਪੈਂਸਰੀ, ਸਿਲਾਈ ਜਾਂ ਵਿਦਿਆ ਦਾਨ ਦੇ ਕੇਂਦਰ ਖੋਲ੍ਹਣ ਦੀ ਲੋੜ ਹੈ, ਇਸ ਨਾਲ ਧਰਮ ਪਰਿਵਰਤਨ ਨੂੰ ਵੀ ਠੱਲ੍ਹ ਪਵੇਗੀ। ਇਸ ਦੇ ਨਾਲ ਹੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਇਸਤਰੀ ਜਾਤੀ ਉੱਤੇ ਕੀਤੇ ਉਪਕਾਰ ਬਾਰੇ ਚੇਤੇ ਕਰਵਾਇਆ ਅਤੇ ਇਸਤਰੀ ਜਾਤੀ ਦਾ ਸਨਮਾਨ ਕਰਨ ਦੀ ਵੀ ਗੱਲ ਉੱਤੇ ਪ੍ਰਣ ਕਰਨ, ਸਿਹਤ ਦਾ ਧਿਆਨ ਰੱਖਣ ਅਤੇ ਇਸਨੂੰ ਤੰਦਰੁਸਤ ਰੱਖਣ ਲਈ ਕਿਹਾ। ਇਸ ਤਰ੍ਹਾਂ ਅਨੇਕ ਮਹਾਨ ਸੰਦੇਸ਼ ਅਤੇ ਅੰਮ੍ਰਿਤਮਈ ਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਆਪ ਜੀ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਅਵਗੁਣਾਂ ਨੂੰ ਤਿਆਗ ਗੁਣ ਧਾਰਨ ਕਰ, ਮਨ ਦੀ ਸਫਾਈ ਕਰਨ ਲਈ ਵੀ ਨਿਰਦੇਸ਼ਨ ਦਿੱਤੇ। ਹਜਾਰਾਂ ਦੀ ਸੰਗਤ ਇਸ ਮਹਾਨ ਸਮਾਗਮ ਵਿਚ ਪਹੁੰਚ ਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੀ ਸੀ। ਗੁਰੂ ਜੀ ਦੇ ਆਦੇਸ਼ ਅਨੁਸਾਰ ਲੰਗਰ ਵਿਚ ਵੀ ਪੋਸ਼ਟਿਕਤਾ ਭਰਪੂਰ ਭੋਜਨ ਵਰਤਾਇਆ ਗਿਆ।  
ਇਸ ਮੌਕੇ ਖਾਸ ਪਤਵੰਤਿਆਂ ਤੋਂ ਇਲਾਵਾ, ਮੁੱਖ ਪ੍ਰਬੰਧਕ ਮਾਸਟਰ ਸੁਖਵਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਗੁਰਬਖਸ਼ ਸਿੰਘ, ਮਾਸਟਰ ਇਕਬਾਲ ਸਿੰਘ,  ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਲਖਵਿੰਦਰ ਸਿੰਘ ਕਿੜੀ ਅਫਗਾਨਾ, ਸੰਤ ਸਵਿੰਦਰ ਸਿੰਘ, ਅਮਰੀਕ ਸਿੰਘ ਚੁਗਾਵਾਂ, ਨਰਿੰਦਰ ਸਿੰਘ ਗੱਗੜਭਾਣਾ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਸੂਬਾ ਭਗਤ ਸਿੰਘ ਯੂ.ਪੀ, ਸ਼ੇਰ ਸਿੰਘ ਬਰੀਲਾ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ ਆਦਿ ਅਤੇ ਵਿਸ਼ਾਲ ਸੰਗਤ ਹਾਜਿਰ ਸੀ।

Friday, August 05, 2022

ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ; ਸ੍ਰੀ ਠਾਕੁਰ ਦਲੀਪ ਸਿੰਘ ਜੀ

5th August 2022 at 4:06 PM

   ਰਾਜਪਾਲ ਕੌਰ ਜਲੰਧਰ ਵੱਲੋਂ ਨਾਮਧਾਰੀ ਸਤਿਗੁਰੂ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼  


ਜਲੰਧਰ
: 5 ਅਗਸਤ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਲੇਖਿਕਾ ਰਾਜਪਾਲ ਕੌਰ 
ਨਾਮਧਾਰੀ ਪੰਥ ਦੇ ਵਰਤਮਾਨ ਮੁਖੀ
ਅਤੇ ਰਹਿਬਰ ਸ੍ਰੀ ਠਾਕੁਰ ਦਲੀਪ ਸਿੰਘ ਜੀ ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਆਪ ਜੀ ਦੀ ਸੁੰਦਰ ਸਲੋਨੀ ਛਵੀ, ਲੰਬੀ-ਉੱਚੀ, ਚੁਸਤ-ਦਰੁਸਤ ਕਾਇਆ, ਨਿਰਾਲੀ ਚਾਲ ਸਹਿਜੇ ਹੀ ਸਭ ਦਾ ਮਨ ਮੋਹ ਲੈਂਦੀ ਹੈ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਤੱਪ-ਤਿਆਗ, ਸੇਵਾ, ਸਾਦਗੀ ਅਤੇ ਨਿਮਰਤਾ ਦੇ ਪੁੰਜ, ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ, ਧਰਮ, ਗਿਆਨ ਅਤੇ ਮਾਨਵਤਾ ਦੇ ਰੋਸ਼ਨ ਰੂਪ ਹਨ।  
ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ। ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ ਸੀ। ਆਪ ਜੀ ਨੇ, ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਸੰਪੂਰਨ ਗੁਰਬਾਣੀ ਦੇ ਨਾਲ-ਨਾਲ  ਭਾਰਤੀ ਦਰਸ਼ਨ ਸ਼ਾਸ਼ਤਰ, ਸ਼ਾਸ਼ਤਰੀ ਸੰਗੀਤ, ਫੋਟੋਗ੍ਰਾਫੀ ਦੀਆਂ ਬਾਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਦਿਬ ਦ੍ਰਿਸ਼ਟੀ ਦੇ ਮਾਲਕ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ, ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ। 
ਆਪ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਸੰਬਰ 2012 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਪੰਥਕ ਜਿੰਮੇਵਾਰੀਆਂ ਦਾ ਬੀੜਾ ਚੁੱਕਿਆ ਅਤੇ ਹੁਣ ਤੱਕ ਲਗਾਤਾਰ ਜਤਨਸ਼ੀਲ ਹਨ। ਆਪ ਜੀ ਸੰਗਤ ਨੂੰ ਆਪਣੇ ਜੀਵਨ ਵਿਚ ਗੁਰੂ ਧਾਰਨ ਕਰਕੇ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਲੋਕ-ਪਰਲੋਕ ਸੁਖੀ ਕਰਨ ਦੀ ਪ੍ਰੇਰਣਾ ਦਿੰਦੇ ਹਨਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ਅਜਿਹੀ ਮਹਾਨ ਸ਼ਖ਼ਸੀਅਤ ਨੇ ਗੁਰਬਾਣੀ ਦਰਸ਼ਨ ਪੁਸਤਕ ਲਿਖ ਕੇ ਸਮਾਜ ਨੂੰ ਵੱਡੀ ਦੇਣ ਦਿੱਤੀ ਹੈ ਅਤੇ ਫੋਟੋਗ੍ਰਾਫੀ ਵਿਚ ਅੰਤਰਰਾਸ਼ਟਰੀ ਪੱਧਰ ਤੇ 150 ਤੋਂ ਵੱਧ ਮਾਨ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਆਪ ਜੀ ਦੀਆਂ ਗਿਆਨ ਵਰਧਕ ਰਚਨਾਵਾਂ: "ਨਾਨਕ ਸ਼ਾਇਰ ਏਵ ਕਹਿਤ ਹੈ", "ਰਸਾਂ ਭਰੀ ਬਾਣੀ ਨਾਨਕ ਦੀ" ਅਤੇ "ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਰਵੋਤਮ ਕਾਵਿ ਰਚਨਾ:ਰਾਮ ਅਵਤਾਰ", "ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ", "ਸਿੱਖ ਕੌਣ? ਕਿਹਨਾਂ ਸ਼ਰਧਾਲੂਆਂ ਨੂੰ ਮਿਲਾ ਕੇ ਸਿੱਖ ਪੰਥ ਬਣਦਾ ਹੈ","ਭਾਰਤ ਵਿਚ ਧਰਮ ਪਰਿਵਰਤਨ ਕਿਵੇਂ ਰੋਕਿਆ ਜਾਵੇ" ਆਦਿ ਇਤਿਹਾਸ ਦੇ ਨਵੇਂ ਪੰਨੇ ਸਿਰਜਦੀਆਂ ਹਨ।  
ਆਪ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ, ਇਕਜੁੱਟਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਰੱਖਦੇ ਹਨ ਅਤੇ ਸਮੁਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿਚ ਵਿਸ਼ਾਲਤਾ ਲਿਆ ਕੇ, ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ। ਕਥਨੀ ਅਤੇ ਕਰਨੀ ਦੇ ਬਲੀ ਸ੍ਰੀ ਠਾਕੁਰ ਦਲੀਪ ਸਿੰਘ ਜੀ, ਇਸ ਮਹਾਨ ਕਾਰਜ ਨੂੰ ਅਮਲੀ ਰੂਪ ਦੇਣ ਲਈ ਅਤੇ ਗੁਰਬਾਣੀ ਦੇ ਆਸ਼ੇ "ਹੋਇ ਇਕਤ੍ਰ ਮਿਲਹੁ ਮੇਰੇ ਭਾਈ" ਦਾ ਅਨੁਸਰਨ ਕਰਦੇ ਹੋਏ, ਆਪ ਜੀ ਨੇ 21 ਅਪ੍ਰੈਲ 2014 ਈ. ਨੂੰ ਦਿੱਲੀ ਵਿਖੇ "ਗੁਰੂ ਨਾਨਕ ਨਾਮ ਲੇਵਾ" ਕਾਨਫਰੰਸ ਕਾਰਵਾਈ। ਜਿਕਰਯੋਗ ਹੈ ਕਿ 'ਗੁਰੂ ਨਾਨਕ ਨਾਮ ਲੇਵਾ' ਸ਼ਬਦ ਦੀ ਵਰਤੋਂ ਸਭ ਤੋਂ ਪਹਿਲੇ ਆਪ ਜੀ ਵਲੋਂ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲੀਆਂ ਸਾਰੀਆਂ ਸੰਪ੍ਰਦਾਵਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਕਰਨਾ ਸੀ। ਇਸ ਤਰ੍ਹਾਂ ਹੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ, 16 ਅਗਸਤ 2015 ਨੂੰ ਚੰਡੀਗੜ੍ਹ ਵਿਖੇ "ਹਿੰਦੂ ਸਿੱਖ ਏਕਤਾ ਸੰਮੇਲਨ" ਕਰਵਾਇਆ।
ਆਪ ਜੀ ਨੇ ਆਪਣੀ ਅਗੰਮੀ ਸੋਚ ਅਤੇ ਦਿਬ ਦ੍ਰਿਸ਼ਟੀ ਅਨੁਸਾਰ 18 ਅਕਤੂਬਰ, 2015 ਨੂੰ ਸ੍ਰੀ ਜੀਵਨ ਨਗਰ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ, ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਅਤੇ ਇਹ ਵੀ ਆਖਿਆ:
 "ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ, ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ। ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸ਼ਟ ਦਿੱਤੇ ,ਲੋਕਾਂ ਦਾ ਮਨ ਜਿੱਤਕੇ ,ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।" 
ਆਪ ਜੀ ਵਲੋਂ ਬਹੁਤ ਸਾਰੇ ਕਾਰਜਾਂ ਦੀ ਪਹਿਲ ਕਰਕੇ, ਪੰਥ ਦੀ ਚੜ੍ਹਦੀ ਕਲਾ ਲਈ, ਅਨੇਕ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਜਿਵੇਂ: "ਗੁਰੂ ਨਾਨਕ ਨਾਮ ਲੇਵਾ" ਅਤੇ "ਹਿੰਦੂ ਸਿੱਖ ਏਕਤਾ" ਸੰਮੇਲਨਾਂ ਤੋਂ ਇਲਾਵਾ, ਭਾਰਤ ਦੇ ਚਾਰਾਂ ਧਰਮਾਂ ਨੂੰ ਇਕੱਠਿਆਂ ਕਰਕੇ ਪਹਿਲਾ "ਭਾਰਤੀ ਧਰਮ ਏਕਤਾ ਸੰਮੇਲਨ" ਕਰਵਾਉਣਾ, "ਧਰਮ ਪਰਿਵਰਤਨ ਨੂੰ ਰੋਕਣ ਲਈ" ਮੁਹਿੰਮ ਸ਼ੁਰੂ ਕੀਤੀ ਗਈ ਅਤੇ ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਹਜ਼ਾਰਾਂ ਲੋਕਾਂ ਦੀ ਘਰ ਵਾਪਸੀ ਕਰਵਾਈ ਹੈ। ਸਮਾਜ ਵਿਚੋਂ ਗਰੀਬੀ ਅਤੇ ਅਨਪੜ੍ਹਤਾ ਦੂਰ ਕਰਨ ਲਈ "ਵਿਦਿਆ ਦਾਨ ਦੇਣ ਦੇ ਉਪਰਾਲੇ", "ਪਹਿਲੇ ਸਿੱਖ ਸ਼ਹੀਦ ਕੀਰਤਿ ਭੱਟ ਜੀ ਦੀ ਯਾਦ ਵਿਚ ਪਹਿਲਾ ਸ਼ਹੀਦੀ ਸਮਾਗਮ" ਕਰਵਾਉਣਾ, ਪੱਛਮੀ ਸਭਿਅਤਾ ਨੂੰ ਛੱਡ ਕੇ ਆਪਣੀ ਸੱਭਿਅਤਾ-ਸੰਸਕ੍ਰਿਤੀ ਉੱਤੇ ਸਵੈਮਾਣ ਕਰਨ ਅਤੇ ਅਪਨਾਉਣ ਲਈ ਪ੍ਰੇਰਿਤ ਕਰਨਾ, ਆਪਣਾਂ ਨਵਾਂ ਸਾਲ ਵਿਸਾਖੀ ਦੇ ਪਾਵਨ ਦਿਹਾੜੇ ਉੱਤੇ ਮਨਾਉਣ ਦੀ ਪ੍ਰੇਰਣਾ ਦੇਣਾ, ਇਸਤਰੀਆਂ ਨੂੰ ਅੰਮ੍ਰਿਤ ਛਕਣ ਦੇ ਨਾਲ ਛਕਾਉਣ ਦੀ ਆਗਿਆ, ਅਖੰਡ ਪਾਠ ਕਰਨ ਦੀ ਆਗਿਆ ਜਾਂ ਵੱਡੇ ਵੱਡੇ ਸਮਾਗਮਾਂ ਦੇ ਪ੍ਰਬੰਧਨ ਦੀ ਆਗਿਆ ਦੇ ਕੇ ਉਹਨਾਂ ਨੂੰ ਸਮਾਜਿਕ ਅਤੇ ਧਾਰਮਿਕ ਭਾਗੀਦਾਰੀ ਵਿਚ ਸ਼ਿਖਰਾਂ 'ਤੇ ਪਹੁੰਚਾਉਣਾ, ਨਾਮਧਾਰੀ ਸੰਗਤ ਨੂੰ ਗੁਰੂਧਾਮਾਂ ਵਿਚ ਜਾ ਕੇ ਹੱਥੀਂ ਸੇਵਾ ਕਰਨ ਦੇ ਮਹਾਤਮ ਦੇ ਨਾਲ ਪਬਲਿਕ ਸਥਾਨਾਂ ਦੀ ਸੇਵਾ ਕਰਕੇ 'ਬਨ ਤਿਨਿ ਪਰਬਤਿ ਹੈ ਪਾਰਬ੍ਰਹਮੁ' ਦਾ ਮਹਾਤਮ ਦੱਸਿਆ ਅਤੇ ਸੰਗਤ ਨੂੰ ਸੇਵਾ ਕਰਨ ਲਾਇਆ। ਪੁਲਿਸ ਕਰਮੀਆਂ ਦੀ ਸਖ਼ਤ ਡਿਊਟੀ ਨੂੰ ਵੇਖਦੇ ਹੋਏ, ਸੰਗਤ ਨੂੰ ਉਹਨਾਂ ਦਾ ਸਤਿਕਾਰ ਕਰਨ ਅਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਆਦਿ।       
ਠਾਕੁਰ ਦਲੀਪ ਸਿੰਘ ਜੀ ਦੀ ਆਪਣੇ ਦੇਸ਼ ਅਤੇ ਪੰਥ ਪ੍ਰਤੀ ਵਿਸ਼ਾਲ ਸੋਚ ਰੱਖਦੇ ਹਨ। ਆਪ ਜੀ ਅਨੁਸਾਰ: "ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ। ਇਸ ਕਰਕੇ ਅਸੀਂ, ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।" 
 ਪੰਥ ਨੂੰ ਜੋੜਨ ਲਈ ਆਪ ਜੀ ਨੇ ਨਾਅਰੇ ਦਿੱਤੇ, ਜਿਵੇਂ: *"ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ।" 
"ਪੰਥ ਪਾੜਨਾ ਪਾਪ ਹੈ, ਏਕਤਾ ਵਿਚ ਪ੍ਰਤਾਪ ਹੈ।"

"ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲਾ ਅਤੇ ਉਹਨਾਂ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ"
 "ਸਿੱਖ ਵੀਰੋ ! ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ" ਆਦਿ। 
 
ਆਪ ਜੀ ਦੀ ਇਸ ਮਹਾਨ ਸੋਚ ਅਤੇ ਦਿਬ ਦ੍ਰਿਸ਼ਟੀ ਨੂੰ ਕੋਟਿ-ਕੋਟਿ ਪ੍ਰਣਾਮ ! ਸਾਨੂੰ ਇਹਨਾਂ ਦੁਆਰਾ ਦਰਸ਼ਾਏ ਮਾਰਗ ਉੱਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। 
 ਰਾਜਪਾਲ ਕੌਰ - 9023150008

ਪੰਜਾਬ ਸਕਰੀਨ ਲੰਮੇ ਸਮੇਂ ਤੋਂ ਤੁਹਾਡੇ ਲਈ ਲੋਕ ਪੱਖੀ ਕਵਰੇਜ ਵਾਲੀਆਂ ਵੀਡੀਓ ਬਣਾਉਂਦਾ ਅਤੇ ਰਿਲੀਜ਼ ਕਰਦਾ ਆ ਰਿਹਾ ਹੈ। ਦੁਨੀਆ ਵਿੱਚ ਕਈ ਲੋਕ ਇਸ ਨਾਲ ਮਿਲਦੇ ਜੁਲਦੇ ਨਾਮ ਰੱਖ ਕੇ ਆਪਣੇ ਆਪ ਨੂੰ ਪੰਜਾਬ ਸਕਰੀਨ ਦੱਸ ਕੇ ਵਿਚਰ ਰਹੇ ਹਨ। ਇਹਨਾਂ ਦੇ ਖਿਲਾਫ਼ ਕਾਨੂਨੀ ਕਾਰਵਾਈ ਵੀ ਸ਼ੁਰੂ ਹੈ। ਇਸ ਦੌਰਾਨ ਤੁਸੀਂ ਜਾਅਲਸਾਜ਼ੀ  ਵਾਲੀਆਂ ਵੀਡੀਓ ਅਤੇ ਸਮਗਰੀ ਤੋਂ ਬਚਨ ਲਈ ਆਪਣੇ ਇਸ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਲਈ ਹੇਠਲੇ ਲਿੰਕ ਨੂੰ ਕਲਿੱਕ ਕਰੋ। 

Saturday, May 21, 2022

ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ‘ਵਿੱਦਿਆ ਦੇ ਲੰਗਰ’ ਲਾਏ ਜਾਣ

21st May 2022 at 4:11 PM

ਹਰ ਘਰ ਵਿੱਦਿਆ ਦਾ ਚਾਨਣ ਪਹੁੰਚਾਉਣ ਲਈ ਨਿੱਤਰਾਂ ਨਾਮਧਾਰੀ  


ਲੁਧਿਆਣਾ
: 21 ਮਈ 2022: (ਪੰਜਾਬ ਸਕਰੀਨ ਬਿਊਰੋ)::
ਜਦੋਂ ਸਮਾਜ ਦੇ ਬਹੁਤ ਸਾਰੇ ਸੰਗਠਨ ਹਥਿਆਰਾਂ ਦੀ ਦੌੜ ਵਿਚ ਰੁਝੇ ਹੋਏ ਸਨ। ਹੋਰ ਬਹੁਤ ਸਾਰੇ ਲੋਕ ਨਸ਼ਿਆਂ ਦੀ ਗਰਿਫ਼ਤ ਵਿੱਚ ਸਨ। ਹੋਰਨਾਂ ਬਹੁਤ ਸਾਰਿਆਂ ਨੂੰ ਸਿਆਸੀ ਸੱਤਾ ਦੀਆਂ ਕੁਰਸੀਆਂ ਦੇ ਲਾਲਚ ਨੇ ਮਾਰਿਆ ਹੋਇਆ ਉਦੋਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਵਿਦੇਸ਼ ਵਿਚ ਬੈਠੇ ਹੋਏ ਵੀ ਇਸ ਗੱਲ ਦੀ ਚਿੰਤਾ ਵਿਚ ਸਨ ਕਿ ਹਰ ਘਰ ਵਿੱਚ ਵਿੱਦਿਆ ਦਾ ਚਾਨਣ ਕਿਵੇਂ ਪਹੁੰਚੇ। ਠਾਕੁਰ ਜੀ ਦੇ ਪੈਰੋਕਾਰਾਂ ਵਿੱਚੋਂ ਜਲੰਧਰ ਵਿੱਚ ਰਾਜਪਾਲ ਕੌਰ ਹੁਰਾਂ ਨੇ ਆਪਣੇ ਪਰਿਵਾਰ ਨਾਲ ਰਲ ਕੇ ਕੁਝ ਟੀਮਾਂ ਤਿਆਰ ਕੀਤੀਆਂ। ਪਟਿਆਲਾ ਵਿੱਚ ਕੁਲਦੀਪ ਕੌਰ ਨੇ ਸਮਾਜ ਭਲਾਈ ਦੇ ਨਾਲ ਨਾਲ ਵਿੱਦਿਆਂ ਦੀ ਲੋੜ ਵਾਲਾ ਪ੍ਰਚਾਰ ਵੀ ਤੇਜ਼ ਕੀਤਾ। ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ ਅਤੇ ਰਣਜੀਤ ਕੌਰ ਹੁਰਾਂ ਨੇ ਨਾ ਸਿਰਫ ਵਿੱਦਿਆ ਬਲਕਿ ਸਿਹਤ ਸੰਭਾਲ ਅਤੇ ਨਿਰੋਗੀ ਜੀਵਨ ਦੀ ਸਿੱਖਿਆ ਬਾਰੇ ਵੀ ਵਿਸ਼ੇਸ਼ ਮੁਹਿੰਮਾਂ ਚਲਾਈਆਂ। ਇਹ ਸਾਰੀਆਂ ਟੀਮਾਂ ਕੁਲ ਪ੍ਰਚਾਰ ਦਾ ਸੌਵਾਂ ਫ਼ੀਸਦੀ ਵੀ ਨਹੀਂ ਬਣਦਾ ਪਰ ਇਸਨੇ ਬਹੁਤ ਸਾਰੇ ਚਮਤਕਾਰ ਦਿਖਾਏ ਹਨ। ਥਾਂ ਥਾਂ ਅਨਪੜ੍ਹਤਾ ਦੇ ਹਨੇਰੀਆਂ ਨੂੰ ਦੂਰ ਕਰਨ ਵਾਲੀਆਂ ਮਸ਼ਾਲਾਂ ਰੌਸ਼ਨ ਕੀਤੀਆਂ ਹਨ। ਉਹੀ ਝੌਂਪੜ ਪੱਟੀਆਂ ਜਿਹਨਾਂ ਵਿਚ ਸ਼ਾਮ ਹੁੰਦਿਆਂ ਸਾਰ ਹੀ ਤਾਸ਼ ਅਤੇ ਦਾਰੂ ਦੇ ਦੌਰ ਸ਼ੁਰੂ ਹੋ ਜਾਇਆ ਕਰਦੇ ਸਨ ਹੁਣ ਉਥੇ ਵਿੱਦਿਆ ਦੇ ਪਸਾਰ ਨਾਲ ਹੀ ਦਿਨ ਚੜ੍ਹਦਾ ਅਤੇ ਵਿੱਦਿਆ ਦੇ ਪਸਾਰ ਨਾਲ ਹੀ ਸ਼ਾਮ ਹੁੰਦੀ। 
ਸਮਾਜ ਦੇ ਬਹੁਤ ਸਾਰੇ ਤਬਕੇ ਇਹਨਾਂ ਮੁਹਿੰਮਾਂ ਤੋਂ ਪ੍ਰਭਾਵਿਤ ਹੋਏ ਹਨ। ਪ੍ਰਮਾਤਮਾ ਨੇ ਚਾਹਿਆ ਤਾਂ ਛੇਤੀ ਹੀ ਇਹ ਪੱਧਰ ਹੁਣ ਪਬਲਿਕ ਸਕੂਲਾਂ ਅਤੇ ਕਾਲਜਾਂ ਦੇ ਪੱਧਰ ਨੂੰ ਪਾਰ ਕਰਦਾ ਹੋਇਆ ਨਾਮਧਾਰੀ ਯੂਨੀਵਰਸਟੀਆਂ ਵੀ ਹੋਂਦ ਵਿਚ ਲਿਆਵੇਗਾ। ਪੜ੍ਹਨ ਵਾਲਿਆਂ ਦੇ ਨਾਲ ਨਾਲ ਪੜ੍ਹਾਉਣ ਵਾਲੇ ਮੁੰਡੇ ਕੁੜੀਆਂ ਵੀ ਅੱਗੇ ਆ ਰਹੇ ਹਨ। ਕ੍ਰਿਸਚੀਅਨਾਂ ਦੀ ਮਿਸ਼ਨਰੀਆਂ ਵਾਲੀ ਮੁਹਿੰਮ ਨੂੰ ਪਿਛੇ ਛੱਡਦੇ ਹੋਏ ਨਾਮਧਾਰੀ ਸਿੰਘ ਪਰਿਵਾਰ ਹੁਣ ਝੁੱਗੀਆਂ, ਝੌਂਪੜੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਗੁਰੂ ਨਾਨਕ ਦੀ ਸਿੱਖੀ ਨਾਲ ਵੀ ਜੋੜ ਰਹੇ ਹਨ। ਬੜੇ ਹੀ ਖਾਮੋਸ਼ੀ ਨਾਲ ਸਰਗਰਮ ਇਹਨਾਂ ਵਿਦਿਅਕ ਜੱਥਿਆਂ ਨੂੰ ਲੋਕ ਵੀ ਬੜੇ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਂਦੇ ਹਨ। ਇਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੁਣ ਹਰ ਰੋਜ਼ ਆਪਣੀ  ਨਾਮਧਾਰੀ ਦੀਦੀ ਦੀ ਉਡੀਕ ਰਹਿੰਦੀ ਹੈ। ਹੁਣ ਇਹ ਬੱਚੇ ਕਿਤਾਬਾਂ ਮੰਗਦੇ ਹਨ। ਪੜ੍ਹਨ ਲਿਖਣ ਦੀ ਜਾਚ ਸਿੱਖਦੇ ਹਨ। ਆਪਣਾ ਲਿਖਿਆ ਇੱਕ ਦੂਜੇ ਨੂੰ ਬੜੇ ਸ਼ੌਕ ਨਾਲ ਦਿਖਾਉਂਦੇ ਹਨ। ਹੁਣ ਇਹ ਬੱਚੇ ਨਾ ਤਾਂ ਭੀਖ ਮੰਗਣ ਜਾਂਦੇ ਹਨ ਨਾ ਹੀ ਕਿਸੇ ਹੋਰ ਬੁਰੇ ਕੰਮ। ਕੋਈ ਦੁੱਖ ਵੀ ਆਵੇ ਤਾਂ ਆਖਦੇ ਨੇ ਠਾਕੁਰ ਜੀ ਨੇ ਦੂਰ ਕਰ ਦੇਣਾ ਹੈ ਅਤੇ ਦੁੱਖ ਦਰਦ ਨੂੰ ਹਾਸੇ ਵਿਚ ਉਡਾ ਛੱਡਦੇ ਹਨ।  

ਇਸੇ ਦੌਰਾਨ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਪੰਥ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ‘ਵਿਦਿਆ ਦੇ ਲੰਗਰ’ ਲਾਏ ਜਾਣ। ਉਨ੍ਹਾਂ ਨੇ ਸਿੱਖਾਂ ਨੂੰ ਪੁੱਛਿਆ ਹੈ ਕਿ ਆਪ ਜੀ ਨੇ ਕਦੀ ਇਹ ਸੋਚਿਆ ਹੈ ਕਿ ਸਾਡਾ ਸਿੱਖ ਪੰਥ ਕਿਉਂ ਦਿਨੌ-ਦਿਨ ਘੱਟ ਰਿਹਾ ਹੈ ਅਤੇ ਅਸੀਂ ਕਿੰਨੇ ਘੱਟ ਗਏ ਹਾਂ? ਮੁਸ਼ਕਿਲ ਹੀ ਹੈ, ਆਪ ਜੀ ਨੇ ਸੋਚਿਆ ਹੋਏ। ਅਸਾਡੇ ਪੰਥ ਦੇ ਘੱਟ ਦਾ ਇੱਕ ਬਹੁਤ ਵੱਡਾ ਕਾਰਣ ਹੈ ਕਿ ਅਸੀਂ ਆਪਣੇ ਸਿੱਖ ਪੰਥ ਨੂੰ "ਵਿੱਦਿਆ ਦਾਨ" ਨਹੀਂ ਦੇ ਸਕੇ ਕਿਉਂਕਿ ਅਸੀਂ ਸਿੱਖਾਂ ਵਾਸਤੇ ਕਾਲਜ ਅਤੇ ਯੂਨੀਵਰਸਿਟੀਆਂ ਨਹੀਂ ਬਣਾਈਆਂ। ਅਸਾਨੂੰ ਹੁਣ ਚਿੰਤਨਸ਼ੀਲ ਹੋਣਾ ਚਾਹੀਦਾ ਹੈ ਕਿ ਸਾਡਾ ਸਿੱਖ ਪੰਥ ਦਿਨੋ-ਦਿਨ ਕਿਉਂ ਘਟ ਰਿਹਾ ਹੈ? ਇਸ ਦੀ ਗਿਣਤੀ ਵਧ ਕਿਉਂ ਨਹੀਂ ਰਹੀ? ਅੱਜ ਇਹ ਗੱਲ ਹਰ ਸਿੱਖ ਨੂੰ ਸੋਚਣੀ ਚਾਹੀਦੀ ਹੈ।

ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਇਹਦੇ ਵਿਚ ਕੋਈ ਸੰਦੇਹ ਨਹੀਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਸਦਕਾ ਪੂਰੇ ਸੰਸਾਰ ਵਿਚ ਸਿੱਖਾਂ ਦੀ ਪਛਾਣ ਬਣੀ ਹੈ। ਪਰ ਅਸੀਂ ਉਹ ਲੰਗਰ ਨਹੀਂ ਲਗਾਇਆ ਜਿਸ ਲੰਗਰ ਦੀ ਅੱਜ ਲੋੜ ਸੀ, ਉਹ ਲੰਗਰ ਹੈ "ਵਿੱਦਿਆ ਦਾ ਲੰਗਰ"। ਅਸੀਂ "ਵਿੱਦਿਆ ਦਾ ਲੰਗਰ" ਨਹੀਂ ਲਗਾਇਆ, ਲੇਕਿਨ ਸ਼ਾਹੀ ਪਨੀਰ ਅਤੇ ਜਲੇਬੀਆਂ ਦੇ ਮਹਿੰਗੇ ਲੰਗਰਾਂ ਉੱਤੇ ਲੱਖਾਂ ਰੁਪਈਏ ਖਰਚ ਦਿੱਤੇ। ਪਰ, ਆਪਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਨਹੀਂ ਲਗਾਇਆ। ਅਸਾਨੂੰ ਹੁਣ ਸ਼ਾਹੀ ਪਨੀਰ ਅਤੇ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਵਿੱਦਿਆ ਦਾ ਚਾਨਣ ਸਭ ਤਰ੍ਹਾਂ ਦੇ ਹਨੇਰਿਆਂ ਨੂੰ ਦੂਰ ਕਰਦਾ ਹੈ। ਇਸ ਕਰਕੇ ਠਾਕੁਰ ਜੀ ਦੀ ਬੇਨਤੀ ਪ੍ਰਵਾਨ ਕਰਕੇ ਗਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦਵੋ ਤਾਂਕਿ ਸਿੱਖ ਪੰਥ ਘੱਟਣੋ ਬੱਚੇ ਅਤੇ ਅਸਾਡਾ ਪੰਥ ਵੱਧ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿੱਦਿਆ ਨੂੰ ਬਹੁਤ ਉੱਤਮ ਦਰਜਾ ਦਿੱਤਾ ਹੈ ਅਤੇ ਆਪਣੀ ਬਾਣੀ ਵਿਚ ਵੀ ਕਿਹਾ ਹੈ ‘ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥’ ਇਸ ਲਈ "ਵਿੱਦਿਆ ਦਾ ਲੰਗਰ" ਲਗਾਉ ਸਤਿਗੁਰੂ ਨਾਨਕ ਦੇਵ ਜੀ ਖੁਸ਼ੀਆਂ ਬਖਸ਼ਣਗੇ।

ਵਿੱਦਿਆ ਦੇ ਇਸ ਪਸਾਰ ਨੂੰ ਵੱਧ ਤੋਂ ਵੱਧ ਅਸਰਦਾਇਕ ਬਣਾਉਣ ਲਈ ਨਾਮਧਾਰੀ ਸੰਪਰਦਾ ਵੱਲੋਂ ਆਪਣੇ ਸਟਾਫ ਨੂੰ ਦੂਜੇ ਸੂਬਿਆਂ ਵਿੱਚ ਭੇਜ ਕੇ ਲੁੜੀਂਦੀ ਟਰੇਨਿੰਗ ਅਤੇ ਕੌਰਸ ਵੀ ਕਰਵਾਏ ਜਾਂਦੇ ਹਨ। ਇਹਨਾਂ ਟਰੇਨਿੰਗ ਵਾਲੇ ਇਹਨਾਂ ਕੋਰਸਾਂ ਸਿਹਤ ਦੀ ਫਿਟਨੈਸ ਦੇ ਗੁਰ ਵੀ ਸਿਖਾਏ ਜਾਂਦੇ ਹਨ। ਇਹਨਾਂ ਦੇ ਗੁਰ ਸਿੱਖ ਕੇ ਕਦੇ ਵੀ ਡਾਕਟਰ ਕੋਲ ਜਾਨ ਦੀ ਲੋੜ ਹੀ ਨਹੀਂ ਪੈਂਦੀ। 

Saturday, March 26, 2022

ਸਮਾਜ ਦਾ ਸੰਤਾਪ ਮਿਟਾਉਣ ਵਿੱਚ ਕਿੰਨਾ ਕੁ ਕਾਮਯਾਬ ਰਹੇਗਾ ਨਾਮਧਾਰੀ ਉਪਰਾਲਾ?

 26th March 2022 at 07:01 PM
ਕਲਾਨੌਰ ਵਿੱਚ ਹੋਲੇ ਮੁਹੱਲੇ ਦੇ ਮੌਕੇ ਤੇ ਹੋਇਆ ਸਰਬ ਧਰਮ ਵਰਗਾ ਸੰਮੇਲਨ 

ਲੁਧਿਆਣਾ//ਕਲਾਨੌਰ: 26 ਮਾਰਚ 2022: (ਪੰਜਾਬ ਸਕਰੀਨ ਡੈਸਕ)::
ਗੱਲ ਕੱਲੀ ਯੂਕਰੇਨ 'ਤੇ ਰੂਸ ਦੇ ਹਮਲਿਆਂ ਦੀ ਨਹੀਂ। ਇਸ ਜੰਗ ਦੇ ਬਹਾਨੇ ਨੂੰ ਲੈ ਕੇ ਨਿੱਤ ਦਿਹਾੜੇ ਜ਼ਰੂਰੀ ਚੀਜ਼ਾਂ ਦੀ ਜ਼ਖ਼ੀਰਾਬਾਜ਼ੀ ਦੀ ਵੀ ਨਹੀਂ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਵੱਧ ਰਹੀ ਮਹਿੰਗਾਈ ਵੀ ਹੁਣ ਨਵੀਂ ਗੱਲ ਨਹੀਂ ਰਹੀ। ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲਖੁਆਰੀ ਵੀ ਅਜੇ ਤੱਕ ਉਹਨਾਂ ਦੀ ਤਕਦੀਰ ਹੀ ਲੱਗਦੀ ਹੈ। ਰੋਜ਼ਗਾਰ, ਪੈਨਸ਼ਨ ਅਤੇ ਹੋਰ ਮੁਸ਼ਕਲਾਂ ਵੀ ਬਥੇਰੀਆਂ ਹਨ ਜਿਹੜੀਆਂ ਹੱਲ ਨਹੀਂ ਹੁੰਦੀਆਂ। ਆਰਥਿਕਤਾ ਦੀਆਂ ਮੁਸ਼ਕਲਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸਤਾਪਿਆ ਹੋਇਆ ਹੈ। ਕਦੇ ਗੁਜਰਾਤ ਫਾਈਲ ਨੂੰ ਲੈ ਕੇ ਚਰਚਾ ਹੁੰਦੀ ਹੈ ਅਤੇ ਕਦੇ ਕਸ਼ਮੀਰ ਫਾਈਲ ਨੂੰ ਲੈ ਕੇ ਪਰ ਲੋਕਾਂ ਦੀ ਜ਼ਿੰਦਗੀ ਦੀਆਂ ਔਕੜਾਂ ਬਾਰੇ ਕਦੇ ਕੋਈ ਸਾਰਥਕ ਗੱਲ ਨਹੀਂ ਹੁੰਦੀ। ਅਜਿਹੇ ਸੰਤਾਪੇ ਹੋਏ ਮਾਹੌਲ ਵਿਹੁੱਚ ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਹੈ ਕਿ ਸਿੱਖ ਫੁਲਵਾੜੀ ਨੂੰ ਪ੍ਰਫੁੱਲਤ ਕਰਨਾ ਹੀ ਸਾਹਿਬ ਤੋਂ ਵੱਧ ਜ਼ਰੂਰੀ ਹੈ। ਇਸ ਮਕਸਦ ਲਈ ਉਹ ਚਾਹੁੰਦੇ ਹਨ ਕਿ ਜਿਹੜਾ ਵੀ ਗੁਰੂਨਾਨਕ ਨਾਮ ਲੇਵਾ ਹੈ ਉਹ ਏਕਤਾ ਵਾਲੇ ਝੰਡੇ ਹੇਠ ਆ ਜਾਵੇ। ਇਸ ਫੁਲਵਾੜੀ ਦੀ ਪ੍ਰਫੁੱਲਤਾ ਲਾਇ ਉਹ ਕੱਟੜਪੰਥੀ ਸੋਚ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਵੀ ਅਕਸਰ ਦੇਂਦੇ ਹਨ ਕਿਓਂਕਿ ਇਸ ਕੱਟੜਪੁਣੇ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਇੱਕ ਫ਼ਿਲਮੀ ਗੀਤ ਦੇ ਬੋਲ ਸਨ-
ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ ਰੰਗੋਂ ਮੈਂ ਰੰਗ ਮਿਲ ਜਾਤੇ  ਹੈਂ-
-ਗਿਲੇ ਸ਼ਿਕਵੇ ਭੂਲ ਕਰ ਦੋਸਤੋ-ਦੁਸ਼ਮਣ ਭੀ ਗਲੇ ਮਿਲ ਜਾਤੇ ਹੈਂ 
ਬਸ ਕੁਝ ਇਸੇ ਭਾਵਨਾ ਨਾਲ ਕਲਾਨੌਰ ਦਾ ਹੋਲਾ ਮੁਹੱਲਾ ਵੀ ਜਾਰੀ ਹੈ। ਇਸਦੇ ਸਿੱਟੇ ਚੰਗੇ ਨਿਕਲਣਗੇ ਇਹੀ ਉਮੀਦ ਕਰਨੀ ਬਣਦੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਜੀ ਦੇ ਨਾਮਧਾਰੀ ਸਿੰਘ ਜਦੋਂ ਕੁਝ ਅਜਿਹਾ ਆਜੋਜਨ ਕਰਦੇ ਹਨ ਤਾਂ ਉਹ ਸਿਰਫ ਦਿਖਾਵੇ ਦਾ ਨਹੀਂ ਹੁੰਦਾ। ਉਸ ਮੌਕੇ ਪਤਾ ਲਾਇਆ ਜਾਂਦਾ ਹੈ ਉਹਨਾਂ ਪਰਿਵਾਰਾਂ ਦਾ ਜਿਹੜੇ ਕਿਸੇ ਨ ਕਿਸੇ ਦੁੱਖ ਕਾਰਨ ਸੰਤਾਪੇ ਹੋਏ ਹੁੰਦੇ ਹਨ। ਉਹਨਾਂ ਦੇ ਦੁੱਖ ਦਲਿੱਦਰ ਦੂਰ ਕਰ ਕੇ ਉਹਨਾਂ ਦੇ ਰੋਗਾਂ ਨੂੰ ਦੂਰ ਕਰ ਕੇ ਸੱਚਮੁੱਚ ਉਹਨਾਂ ਦੇ ਮਨਾਂ ਵਿਹਚਕ ਰੰਗ ਭਰਿਆ ਜਾਂਦਾ ਹੈ। ਖੁਸ਼ੀ, ਸੰਤੁਸ਼ਟਤਾ, ਆਤਮ ਨਿਰਭਰਤਾ ਅਤੇ ਭਜਨ ਬੰਦਗੀ ਵਾਲੇ ਉਹਨਾਂ ਅਸਲੀ ਰੰਗਾਂ ਦਾ ਪ੍ਰਤੀਕ ਹੁੰਦਾ ਹੈ ਨਾਮਧਾਰੀ ਹੋਲਾ ਮੁਹੱਲਾ।  ਨਾਮਧਾਰੀਆਂ ਦੇ ਇਹਨਾਂ ਉਪਰਾਲਿਆਂ ਦਾ ਸੰਕੇਤਕ ਜ਼ਿਕਰ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ। 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਰੌਸ਼ਨੀ ਦਾ ਹਵਾਲਾ ਦੇਂਦਿਆਂ ਉਹਨਾਂ ਕਈ ਵਾਰ ਇਸ ਕਿਸਮ ਦੇ ਉਪਰਾਲੇ ਕੀਤੇ ਕਰਾਏ। ਕਈ ਆਯੋਜਨ ਵੀ ਕਰਵਾਏ ਹਨ। ਹੁਣ ਨਵਾਂ ਉਪਰਾਲਾ ਗੁਰਦਸਪੂਰ ਜ਼ਿਲੇ ਦੇ ਕਲਾਨੌਰ ਇਲਾਕੇ ਵਿਚ ਜਾਰੀ ਹੈ। ਕਲਾਨੌਰ ਵਿਚ ਨਾਮਧਾਰੀ ਪਹਿਲੀ ਵਾਰ ਹੋਲਾ ਮੋਹੱਲਾ ਮਨ ਰਹੇ ਹਨ। ਕਾਰਾਂ, ਬਸਾਂ ਅਤੇ ਮਿੰਨੀ ਬਸਾਂ ਦੇਸ਼ ਦੇ ਕੋਨੇ ਕੋਨੇ ਵਿੱਚੋਂ ਗਈਆਂ ਹਨ। ਨਾਮਧਾਰੀਆਂ ਦੇ ਨਾਲ ਨਾਲ ਗ਼ੈਰਨਾਮਧਾਰੀ ਵੀ ਵੱਧ ਚੜ੍ਹ ਕੇ ਪਹੁੰਚੇ ਹਨ। 
ਅੱਜ ਕਲਾਨੌਰ, ਜਿਲਾ ਗੁਰਦਾਸਪੁਰ ਵਿਖੇ ਨਾਮਧਾਰੀ ਪੰਥ ਵੱਲੋਂ ਹੋਲਾ-ਮਹੱਲਾ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਅਤੇ ਕਿਰਪਾ ਨਾਲ ਮਨਾਇਆ ਗਿਆ। ਇਹ ਸਮਾਗਮ; ਖਾਲਸਾਈ ਰੰਗਾਂ ਦੇ ਨਾਲ ਪੰਥਕ ਏਕਤਾ, ਪ੍ਰੇਮ, ਸ਼ਰਧਾ ਅਤੇ ਪ੍ਰਭੂ ਭਗਤੀ ਦੇ ਰੰਗਾਂ ਵਿਚ ਰੰਗਿਆਂ : ਆਪਸੀ ਇਕਜੁੱਟਤਾ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੰਦਾ ਪ੍ਰਤੀਤ ਹੋਇਆ। ਅੱਜ ਗੁਰੂ ਨਾਨਕ ਨਾਮ ਲੇਵਾ ਸੰਗਤ ਏਕਤਾ ਸਮਾਗਮ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ; ਜਿਵੇਂ ਉਦਾਸੀ, ਨਿਰਮਲੇ, ਸੇਵਾ ਪੰਥੀ, ਨਿਹੰਗ ਅਤੇ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੀ ਸ਼ਮੂਲੀਅਤ ਕੀਤੀ। ਇਸ ਮੌਕੇ ਉਤੇ ਸਤਿਗੁਰੂ ਜੀ ਨੇ ਆਨਲਾਈਨ ਬਚਨਾਂ ਰਾਹੀਂ ਦਸਿਆ ਕਿ ਇਸ ਸਮਾਗਮ ਰਾਹੀਂ ਮੈਂ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕਤ੍ਰਿਤ ਕਰਨ ਦਾ ਯਤਨ ਕੀਤਾ ਹੈ ਕਿਉਕਿ ਸਿੱਖ ਪੰਥ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ। ਸੰਕੀਰਣ ਸੋਚ ਕਰਕੇ ਸਾਡੇ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਸਾਨੂੰ ਆਪਣੀ ਕਟੜ ਅਤੇ ਸੰਕੀਰਣ ਸੋਚ ਛਡ ਕੇ ਵਿਸ਼ਾਲ ਸੋਚ ਅਪਣਾਉਣੀ ਚਾਹੀਦੀ ਹੈ। ਕਿਉਂਕਿ ਸਿੱਖੀ ਸ਼ਰਧਾ ਨਾਲ ਹੈ, ਬਾਹਰੀ ਸਰੂਪ ਨਾਲ ਨਹੀਂ। ਇਸਤੋਂ ਇਲਾਵਾ ਆਪ ਜੀ ਨੇ ਇਹ ਵੀ ਦਸਿਆ ਕਿ ਹੋਲਾ ਮੇਲਾ ਧਰਮ ਯੁੱਧ ਦਾ ਪ੍ਰਤੀਕ ਹੈ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਾਦਰ ਭਾਵ ' ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ' ਵਾਸਤੇ ਹੀ ਹੋਇਆ ਹੈ।  ਇਸ ਲਈ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਕਰਮ ਕਰਨ ਅਤੇ ਅਸਲੀ ਖਾਲਸਾ ਬਣਨ ਦੀ ਪ੍ਰੇਰਨਾ ਦਿੱਤੀ। ਸਤਿਗੁਰੂ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬੀਰ ਰਸ ਭਰਪੂਰ ਮਹਾਨ ਬਾਣੀ ਪੜ੍ਹ ਕੇ ਉਸਦਾ ਲਾਭ ਪ੍ਰਾਪਤ ਕਰਨ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸੰਤ ਮਹਾਤਮਾ ਵੇਦਾਂਤਾਚਾਰੀਆ ਸੁਆਮੀ ਰਿਸ਼ੀ ਰਾਜ ਜੀ, ਸ੍ਰੀ ਮਾਨ ਸੰਤ ਬਾਬਾ ਦਵਿੰਦਰ ਸਿੰਘ  ਜੀ ਨਿਰਮਲ ਕੁਟੀਆ ਵਾਲੇ, ਸੰਤ ਤੇਜਾ ਸਿੰਘ ਜੀ ਖੁਡਾ ਗੁਰੂਸਰ, ਟਾਈਗਰ ਬਾਬਾ ਸਵਾਓਮ ਮੁਨੀ ਜੀ, ਮਹੰਤ ਸ਼ਿਵਾਨੰਦ ਜੀ, ਮਹੰਤ ਗੌਤਮ ਮੁਨੀ ਜੀ, ਮਹੰਤ ਪੰਚਮ ਦਾਸ ਜੀ, ਸੰਤ ਨਿਸ਼ਾਨ ਸਿੰਘ, ਨਾਮਧਾਰੀ ਸੰਤ ਬਾਬਾ ਛਿੰਦਾ ਜੀ, ਸੰਤ ਬਾਬਾ ਭਗਤ ਸਿੰਘ ਨੇ ਸਤਿਗੁਰੂ ਜੀ ਦੇ ਇਸ ਮਹਾਨ ਅਤੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸ਼ੁਭ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਜੀ ਨੇ ਦਰਸ਼ਨ ਦਿੱਤੇ।
ਇਸ ਮੌਕੇ ਸੇਵਾ ਭਾਵਨਾ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ। ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਾਮਧਾਰੀ ਕਮੇਟੀ ਗੁਰਦਾਸਪੁਰ ਦੇ ਉਦਮ ਨਾਲ ਸਾਰੀ ਸੰਗਤ ਨੇ ਵੱਖ- ਵੱਖ ਸੇਵਾਵਾਂ ਨੂੰ ਬੜੇ ਹੀ ਅਨੁਸਾਸ਼ਨਬੱਧ ਤਰੀਕੇ ਨਾਲ ਨਿਭਾਇਆ। ਜਿਕਰਯੋਗ ਹੈ ਕਿ ਨਾਮਧਾਰੀ ਸਮਾਗਮਾਂ ਵਿਚ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਕੁਝ ਸਮੇਂ ਤੋਂ ਖਾਸ ਪ੍ਰਕਾਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਵੇਂ: ਸੰਗਤ ਦੇ ਚਰਨ ਧੋਣ ਅਤੇ ਸਾਫ ਕਰਨ ਦੀ ਸੇਵਾ, ਗੁਰੂਧਾਮਾਂ ਤੇ ਜਾ ਕੇ ਹੱਥੀਂ ਜੋੜੇ ਝਾੜਨ ਅਤੇ ਬਰਤਨ ਸਾਫ ਕਰਨ ਦੀ ਸੇਵਾ, ਆਪਣੇ ਸਿੱਖ ਗਰੀਬ ਭੈਣ ਭਰਾਵਾਂ ਦੀ ਮਦਦ ਕਰਨ ਦੀ ਸੇਵਾ, ਲੋੜਵੰਦ ਬੱਚਿਆਂ ਨੂੰ ਵਿੱਦਿਆ ਦਾਨ ਦੀ ਸੇਵਾ, ਧਰਮ ਪਰਿਵਰਤਨ ਅਪਣੇ ਹੋਏ ਸਿੱਖ ਭੈਣ ਭਰਾਵਾਂ ਦੀ ਘਰ ਵਾਪਸੀ ਦੀ ਸੇਵਾ ਆਦਿ ਵੀ ਸੰਗਤ ਵਲੋਂ ਕੀਤੀ ਜਾਂਦੀ ਹੈ। ਇਸ ਸਮਾਗਮ ਵਿੱਚ ਦੂਰੋਂ-ਨੇੜਿਉਂ ਹਜਾਰਾਂ ਦੀ ਸੰਖਿਆ ਵਿੱਚ ਸੰਗਤ ਨੇ ਪੁੱਜ ਕੇ ਸ਼ਮੂਲੀਅਤ ਕੀਤੀ।

Tuesday, January 25, 2022

ਇੰਡੀਆ ਗੇਟ ਨੂੰ ਵੀ ਢਾਹੋ ਅਤੇ ਉਸੇ ਥਾਂ 'ਤੇ "ਵਿਲੱਖਣ ਆਜ਼ਾਦੀ ਯਾਦਗਾਰ" ਬਣਾਓ

   25th January 2022 at 5:02 PM

ਨੇਤਾ ਜੀ ਦਾ ਬੁੱਤ ਲਾਉਣ ਲਈ ਭਾਜਪਾ ਨੂੰ ਵਧਾਈ:ਸਤਿਗੁਰੂ ਦਲੀਪ ਸਿੰਘ ਜੀ


ਇਹ ਲਿਖਤ ਸਾਨੂੰ ਜਲੰਧਰ ਤੋਂ ਠਾਕੁਰ ਦਲੀਪ ਸਿੰਘ ਹੁਰਾਂ ਦੀ ਅਨਿੰਨ ਸ਼ਰਧਾਲੂ ਰਾਜਪਾਲ ਕੌਰ ਹੁਰਾਂ ਨੇ ਭੇਜੀ ਹੈ। ਇਸ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਰਾਸ਼ਟਰਵਾਦੀ ਦੱਸਦਿਆਂ ਪੂਰੀ ਹਮਾਇਤ ਵੀ ਜਤਾਈ ਗਈ ਹੈ। ਅਮਰ  ਜਵਾਨ ਜਿਓਤੀ ਨੂੰ ਬੁਝਾਉਣ ਵਾਲੇ ਵਿਵਾਦ ਵਿੱਚ ਇਹ ਨਾਮਧਾਰੀ ਭਾਜਪਾ ਨਾਲ ਖੜੇ ਹਨ। ਇਹ ਇੰਡੀਆ ਗੇਟ ਨੂੰ ਗੁਲਾਮੀ ਦਾ ਪ੍ਰਤੀਕ ਮੰਨਦੇ ਹੋਏ ਪਿਛਲੇ ਕਈ ਸਾਲਾਂ ਤੋਂ ਢਾਹੁਣ ਦੀ ਮੰਗ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇੰਡੀਆ ਗੇਟ ਦੀ ਸਥਾਪਨਾ 10 ਫਰਵਰੀ 1921 ਨੂੰ ਕੀਤੀ ਗਈ ਸੀ ਅਤੇ 12 ਫਰਵਰੀ 1921 ਨੂੰ ਇਸ ਤੋਂ ਪਰਦਾ ਉਠਾ ਕੇ ਇਸਨੂੰ ਆਮ ਜਨਤਾ ਦੇ ਦੇਖਣ ਲਈ ਆਮ ਕਰ ਦਿੱਤਾ ਗਿਆ ਸੀ। ਇਸ ਵਿੱਚ ਪਹਿਲੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ 90 ਹਜ਼ਾਰ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਹਨਾਂ ਫੌਜੀਆਂ ਨੇ ਬ੍ਰਿਟਿਸ਼ ਰਾਜ ਦੇ ਹੱਕ ਵਿੱਚ ਸਨ 1914 ਤੋਂ ਲੈ ਕੇ ਸੰਨ 1921 ਤਕ ਦੇ ਯੁੱਧਕਾਲ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਇਹ ਇੰਡੀਆ ਗੇਟ ਉਹਨਾਂ ਦੀ ਯਾਦਗਾਰ ਵੱਜੋ ਸੀ। ਦਿੱਲੀ ਵਿੱਚ 42 ਮੀਟਰ ਉੱਚਾ ਇਹ ਵਿਸ਼ਾਲ ਗੇਟ ਇੱਕ ਸੈਲਾਨੀ ਸਥਲ ਵੀ ਹੈ ਅਤੇ ਲੈਂਡ ਮਾਰਕ ਵੱਜੋਂ ਵੀ ਹੈ।ਪੂਰਾ ਵੇਰਵਾ ਤੁਸੀਂ ਪੜ੍ਹ ਸਕਦੇ ਹੋ ਇਸ ਲਿਖਤ ਵਿੱਚ। --ਸੰਪਾਦਕ 

ਜਲੰਧਰ25 ਜਨਵਰੀ 2022: (ਪੰਜਾਬ ਸਕਰੀਨ ਬਿਓਰੋ)::


ਭਾਜਪਾ ਸਰਕਾਰ ਨੇ ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਇੰਡੀਆ ਗੇਟ ਨੇੜੇ ਬਣੀ ਛੱਤਰੀ ਵਿੱਚ ਸਥਾਪਿਤ ਕਰਕੇ ਬਹੁਤ ਹੀ ਮਾਣਮੱਤਾ ਕੰਮ ਕੀਤਾ ਹੈ। ਸਤਿਗੁਰੂ ਦਲੀਪ ਸਿੰਘ ਜੀ (ਮੌਜੂਦਾ ਨਾਮਧਾਰੀ ਗੁਰੂ) ਅਤੇ ਉਹਨਾਂ ਦੀ ਨਾਮਧਾਰੀ ਸੰਗਤ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਇਸ ਫੈਸਲੇ ਦਾ ਸੁਆਗਤ ਕਰਦੀ ਹੈ ਅਤੇ ਉਹਨਾਂ ਨੂੰ ਵਧਾਈ ਦਿੰਦੀ ਹੈ ਕਿ ਉਹਨਾਂ ਨੇ ਇੰਨਾ ਵਧੀਆ ਫੈਸਲਾ ਲੈ ਕੇ ਭਾਰਤ ਦਾ ਮਾਣ ਵਧਾਇਆ ਹੈ। ਭਾਜਪਾ ਸਰਕਾਰ ਨੇ ਅਜਿਹੇ ਬਹੁਤ ਸਾਰੇ ਸ਼ਾਨਦਾਰ ਕੰਮ ਕਰਕੇ ਸਹੀ ਰੂਪ ਵਿੱਚ ਭਾਰਤ ਦਾ ਮਾਣ ਵਧਾਇਆ ਹੈ। ਜਿਵੇਂ: 3 ਤਲਾਕ ਨੂੰ ਖਤਮ ਕਰਨਾ, ਧਾਰਾ 370 ਨੂੰ ਹਟਾਉਣਾ, ਰੌਸ ਆਈਲੈਂਡ ਦਾ ਨਾਮ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ ਰੱਖਣਾ, ਔਰੰਗਜ਼ੇਬ ਰੋਡ ਦਾ ਨਾਮ ਬਦਲਣਾ, ਆਦਿ। ਭਾਜਪਾ ਦੀਆਂ ਨੀਤੀਆਂ ਰਾਸ਼ਟਰਵਾਦੀ ਹਨ, ਇਸੇ ਕਰਕੇ ਨਾਮਧਾਰੀ ਸੰਗਤ ਉਨ੍ਹਾਂ ਦੀਆਂ ਰਾਸ਼ਟਰਵਾਦੀ ਨੀਤੀਆਂ ਦਾ ਸਮਰਥਨ ਕਰਦੀ ਹੈ।

ਅੱਜ ਜਿੱਥੇ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਗਿਆ ਹੈ, ਉਸ ਜਗ੍ਹਾ 'ਤੇ ਕਦੇ ਇੰਗਲੈਂਡ ਦੇ ਰਾਜਾ ਜਾਰਜ ਪੰਜਵੇਂ ਦੀ ਮੂਰਤੀ ਲੱਗੀ ਹੋਈ ਸੀ। ਸੰਨ 1965 ਵਿਚ ਸੰਯੁਕਤ ਸਮਾਜਵਾਦੀ ਪਾਰਟੀ ਦੇ ਕੁਝ ਯੋਧਿਆਂ ਨੇ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਬੁੱਤ ਦਾ ਨੱਕ ਅਤੇ ਚਿਹਰਾ ਤੋੜ ਦਿੱਤਾ ਅਤੇ ਉਸ ਦੇ ਮੂੰਹ 'ਤੇ ਕਾਲਕ ਮੱਲ ਦਿੱਤੀ। ਲੋਕਾਂ ਦੇ ਅਜਿਹੇ ਸਖ਼ਤ ਵਿਰੋਧ ਕਾਰਨ 1968 ਵਿੱਚ ਭਾਰਤ ਸਰਕਾਰ ਵੱਲੋਂ ਉਸ ਬੁੱਤ ਨੂੰ ਉਥੋਂ ਹਟਾ ਕੇ ਦਿੱਲੀ ਦੇ ਕੋਰੋਨੇਸ਼ਨ ਪਾਰਕ ਵਿੱਚ ਲਾ ਦਿੱਤਾ। ਉਸ ਸਮੇਂ ਦੀ ਭਾਰਤ ਸਰਕਾਰ ਅੰਗਰੇਜ਼ਾਂ ਪ੍ਰਤੀ ਇੰਨੀ ਸਮਰਪਤ ਸੀ ਕਿ ਉਹਨਾਂ ਨੇ ਇਸ ਮੂਰਤੀ ਨੂੰ ਸੁੱਟਿਆ ਨਹੀਂ, ਸਗੋਂ ਸਤਿਕਾਰ ਸਹਿਤ ਕਿਸੇ ਹੋਰ ਥਾਂ 'ਤੇ ਸਥਾਪਿਤ ਕਰ ਦਿੱਤਾ।

ਇੰਡੀਆ ਗੇਟ ਅਤੇ ਗੇਟਵੇ ਆਫ ਇੰਡੀਆ (ਮੁੰਬਈ) ਸਾਡੇ ਸਾਰਿਆਂ ਦੇ ਮੱਥੇ ਉੱਤੇ 'ਤੇ ਇੱਕ ਕਲੰਕ ਦਾ ਨਿਸ਼ਾਨ

ਸਤਿਗੁਰੂ ਦਲੀਪ ਸਿੰਘ ਜੀ ਅਤੇ ਨਾਮਧਾਰੀ ਸੰਗਤ ਭਾਜਪਾ ਸਰਕਾਰ ਅਤੇ ਸਮੂਹ ਭਾਰਤ ਵਾਸੀਆਂ ਨੂੰ ਸੁਝਾਅ ਦਿੰਦੇ ਹਨ ਕਿ ਦਿੱਲੀ ਸਥਿਤ ਇੰਡੀਆ ਗੇਟ ਅਤੇ ਗੇਟਵੇ ਆਫ ਇੰਡੀਆ (ਮੁੰਬਈ) ਨੂੰ ਆਪਣੀ ਵਿਰਾਸਤ ਨਾ ਸਮਝੋ, ਇਹ ਸਾਡੇ ਸਾਰਿਆਂ ਦੇ ਮੱਥੇ ਉੱਤੇ 'ਤੇ ਇੱਕ ਕਲੰਕ ਦਾ ਨਿਸ਼ਾਨ ਹੈ।  ਕਿਉਂਕਿ, "ਇੰਡੀਆ ਗੇਟ" ਅੰਗਰੇਜ਼ਾਂ ਨੇ ਅੰਗਰੇਜ਼ ਭਗਤ ਭਾਰਤੀ ਗੱਦਾਰਾਂ ਦੀ ਯਾਦ ਅਤੇ ਸਨਮਾਨ ਵਿੱਚ ਬਣਵਾਇਆ ਸੀ। ਗੇਟਵੇ ਆਫ ਇੰਡੀਆ ਨੂੰ ਭਾਰਤ ਵਿੱਚ ਜਾਰਜ ਪੰਜਵੀਂ ਅਤੇ ਮਹਾਰਾਣੀ ਮੈਰੀ ਦੀ ਪਹਿਲੀ ਆਮਦ ਦੀ ਯਾਦ ਵਿੱਚ ਬਣਾਇਆ ਗਿਆ ਸੀ।

ਇੰਡੀਆ ਗੇਟ ਨੂੰ ਵੀ ਢਾਹੋ--ਨਵਾਂ ਬਣਿਆ "ਵਾਰ ਮੈਮੋਰੀਅਲ" ਕੋਈ ਆਜ਼ਾਦੀ ਯਾਦਗਾਰ ਨਹੀਂ

ਸਤਿਗੁਰੂ ਦਲੀਪ ਸਿੰਘ ਜੀ ਦਾ ਸੁਝਾਅ: ਹੁਣ ਅਗਲਾ ਮਹਾਨ ਕਾਰਜ, ਭਾਜਪਾ ਸਰਕਾਰ ਨੂੰ ਇੰਡੀਆ ਗੇਟ ਨੂੰ ਢਾਹ ਕੇ ਉਸੇ ਥਾਂ 'ਤੇ ਭਾਰਤ ਦੀ "ਵਿਲੱਖਣ ਆਜ਼ਾਦੀ ਯਾਦਗਾਰ" ਬਣਾਉਣੀ ਚਾਹੀਦੀ ਹੈ। ਨਵਾਂ ਬਣਿਆ "ਵਾਰ ਮੈਮੋਰੀਅਲ" ਕੋਈ ਆਜ਼ਾਦੀ ਯਾਦਗਾਰ ਨਹੀਂ ਹੈ। ਅਸੀਂ ਇਸ ਦਾ ਵਿਰੋਧ ਨਹੀਂ ਕਰਦੇ ਪਰ ਇਹ ਸਾਡੀ ਆਜ਼ਾਦੀ ਦਾ ਸਮਾਰਕ ਨਹੀਂ ਹੈ। ਸਤਿਗੁਰੂ ਦਲੀਪ ਸਿੰਘ ਜੀ ਅਤੇ ਉਨ੍ਹਾਂ ਦੀ ਨਾਮਧਾਰੀ ਸੰਗਤ ਪਿਛਲੇ ਛੇ ਸਾਲਾਂ ਤੋਂ ਮੰਗ ਕਰ ਰਹੀ ਹੈ ਕਿ ਇੰਡੀਆ ਗੇਟ ਨੂੰ ਢਾਹ ਕੇ ਉਸ ਥਾਂ 'ਤੇ ਭਾਰਤ ਦੀ "ਆਜ਼ਾਦੀ ਯਾਦਗਾਰ" ਬਣਾਈ ਜਾਵੇ। ਜਿਸ ਦੇ ਇੱਕ ਪਾਸੇ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਅਤੇ ਨਾਮ ਰੋਸ਼ਨ ਹੋਣ, ਦੂਜੇ ਪਾਸੇ ਦੇਸ਼ ਭਗਤਾਂ ਦੀ ਫਿਲਮਾਂ ਵੱਡੇ ਪਰਦੇ 'ਤੇ ਚੱਲਣ। 1947 ਤੋਂ ਪਹਿਲਾਂ ਦੇਸ਼ ਦੀ ਅਜ਼ਾਦੀ ਲਈ ਦੇਸ਼ ਭਗਤੀ ਦੇ ਜਜ਼ਬੇ ਨਾਲ ਕੁਰਬਾਨੀਆਂ ਕਰਨ ਵਾਲੇ। ਜਿਵੇਂ:- ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਭਾਸ਼ ਚੰਦਰ ਬੋਸ ਆਦਿ। ਭਾਰਤ ਦੇ ਸੁਤੰਤਰਤਾ ਸਮਾਰਕ 'ਤੇ ਉਨ੍ਹਾਂ ਦੇ ਨਾਮ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਹਾਂ।  

(25th January 2022 at 3:27 PM  manpreet rainu <manpreetrainu0007@gmail.com>)


Monday, January 24, 2022

25 ਪਿੰਡਾਂ ਵਿੱਚ ਧਰਮ ਪਰਿਵਰਤਨ ਵਿਰੁੱਧ ਨਾਮਧਾਰੀਆਂ ਦੀ ਸਫਲ ਮੁਹਿੰਮ

24th January 2022 at 9:36 AM

ਹਜ਼ਾਰਾਂ ਨੂੰ ਸਿੱਖੀ ਵਿੱਚ ਵਾਪਿਸ ਲਿਆਂਦਾ ਇਸ ਮੁਹਿੰਮ ਨੇ 

ਹਿੰਦੀ ਵਿਚ ਦੋ ਕੁ ਲਾਈਨਾਂ ਦੀ ਕਵਿਤਾ ਵਰਗੀ ਇੱਕ ਪੋਸਟ ਬਹੁਤ ਪ੍ਰਸਿੱਧ ਹੋਈ ਸੀ। ਇਸਦਾ ਅਨੁਵਾਦ ਹੈ-ਭੁੱਖ ਤੋਂ ਵੱਡਾ ਮਜ਼ਹਬ ਅਤੇ ਰੋਟੀ ਤੋਂ ਵੱਡਾ ਰੱਬ ਹੋਵੇ ਤਾਂ ਦੱਸਣਾ-ਮੈਂ ਵੀ ਆਪਣਾ ਧਰਮ ਬਦਲਣਾ ਹੈ। ਕਬੀਰ ਜੀ ਦੀ ਬਾਣੀ ਦੀਆਂ ਮੁਢਲੀਆਂ ਤੁਕਾਂ ਹਨ-ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ ਇਸਦੇ ਅਰਥ ਵਿਦਵਾਨਾਂ ਵੱਲੋਂ ਵੱਖ ਵੱਖ ਕੀਤੇ ਜਾ ਸਕਦੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਗੱਲਾਂ ਆਮ ਤੌਰ ਤੇ ਸਾਹਿਤ ਅਤੇ ਚਰਚਾ ਵਿਚ ਹੀ ਰਹਿ ਜਾਂਦੀਆਂ ਹਨ ਇਹਨਾਂ ਦੇ ਮਰਮ ਨੂੰ ਸਮਝਿਆ ਹੈ ਨਾਮਧਾਰੀਆਂ ਨੇ। ਇਸ ਭੇਦ ਨੂੰ ਸਮਝ ਕੇ ਹੀ ਨਾਮਧਾਰੀਆਂ ਨੇ ਘਟੋਘਟ 25 ਪਿੰਡਾਂ ਵਿੱਚ ਧਰਮ ਪਰਿਵਰਤਨ ਕਰ ਕੇ ਗਏ ਲੋਕਾਂਨ ਵਾਪਿਸ ਆਪਣੇ ਧਰਮ ਵਿਚ ਲਿਆਂਦਾ ਹੈ। ਕੌਮੀ ਪੱਧਰ ਤੇ ਧਰਮ ਪਰਿਵਰਤਨ ਰੋਕਣ ਲਈ ਵੀ ਠਾਕੁਰ ਦਲੀਪ ਸਿੰਘ ਜੀ ਦਾ ਸੁਨੇਹਾ ਹੈ-ਲੋਕਾਂ ਦੇ ਦੁੱਖ ਸਮਝੋ ਅਤੇ ਉਹਨਾਂ ਦੇ ਨਾਲ ਨੇੜਤਾ ਵਧਾਓ। --ਸੰਪਾਦਕ 


ਧਰਮਾਂਤਰਣ ਕਾਨੂੰਨ ਨਾਲ ਨਹੀਂ, ਆਪਣੀ ਸ਼ਕਤੀ ਨਾਲ ਰੁਕੇਗਾ

ਠਾਕੁਰ ਦਲੀਪ ਸਿੰਘ ਵੱਲੋਂ ਕਾਨੂੰਨ ਬਣਾਉਣ ਦੇ ਸਮਰਥਕਾਂ ਨੂੰ ਤਿੱਖੇ ਸੁਆਲ  

ਲੁਧਿਆਣਾ: 24 ਜਨਵਰੀ 2022: (ਪੰਜਾਬ ਸਕਰੀਨ ਬਿਊਰੋ):: 

ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਭਾਰਤ ਵਿੱਚ ਧੜਰਲੇ ਨਾਲ ਚੱਲ ਰਹੇ ਧਰਮ-ਪਰਿਵਰਤਨ ਨੂੰ ਰੋਕਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਭਾਰਤ ਦੀਆਂ ਕੁਝ ਸੰਸਥਾਵਾਂ ਕਾਨੂੰਨ ਦੀ ਸਹਾਇਤਾ ਨਾਲ ਧਰਮ-ਪਰਿਵਰਤਨ ਰੋਕਣ ਦੀ ਗੱਲ ਕਰਦੀਆਂ ਹਨ ਅਤੇ ਧਰਮ-ਪਰਿਵਰਤਨ ਰੋਕਣ ਲਈ ਨਵੇਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਸੀਂ "ਨਾਮਧਾਰੀ ਸਿੱਖ" ਉਹਨਾਂ ਸਾਰੀਆਂ ਸੰਸਥਾਵਾਂ ਨੂੰ ਨਿਮਰਤਾ ਸਹਿਤ ਪੁੱਛਦੇ ਹਾਂ ਕਿ ਜਿੰਨਾਂ ਲੋਕਾਂ ਨੇ ਅੱਜ ਤੱਕ ਧਰਮ ਪਰਿਵਰਤਨ ਕੀਤਾ ਹੈ, ਉਨ੍ਹਾਂ ਨੇ ਕਿਸ ਭਾਰਤੀ ਕਾਨੂੰਨ ਦੀ ਮਦਦ ਨਾਲ ਧਰਮ ਪਰਿਵਰਤਨ ਕੀਤਾ ਹੈ? ਜੇਕਰ ਵਿਦੇਸ਼ੀ ਧਰਮਾਂ ਦੇ ਲੋਕ, ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ, ਸਾਡੇ ਦੇਸ਼ ਵਿੱਚ ਆ ਕੇ ਧਰਮ-ਪਰਿਵਰਤਨ ਕਰ ਸਕਦੇ ਹਨ; ਤਾਂ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨੀ ਸਹਾਇਤਾ ਦੇ, ਆਪਣੇ ਹੀ ਦੇਸ਼ ਵਿੱਚ ਧਰਮ-ਪਰਿਵਰਤਨ ਕਰਨ ਤੋਂ ਕਿਉਂ ਨਹੀਂ ਰੋਕ ਸਕਦੇ? ਸਵਾਲ ਇਹ ਪੈਦਾ ਹੁੰਦਾ ਹੈ : ਕੀ ਅਸੀਂ ਸੱਚਮੁੱਚ ਧਰਮ-ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ ਜਾਂ ਅਸੀਂ ਸਿਰਫ ਗੱਲਾਂ ਹੀ ਕਰਨੀਆਂ ਹਨ?

ਅਸੀਂ "ਨਾਮਧਾਰੀ ਸਿੱਖਾਂ" ਨੇ, ਕਿਸੇ ਕਾਨੂੰਨ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ, ਇੱਕ ਸਾਲ ਦੇ ਅੰਦਰ-ਅੰਦਰ ਧਰਮ ਪਰਿਵਰਤਨ ਕੀਤੇ ਹੋਏ 25 ਪਿੰਡਾਂ ਵਿੱਚੋਂ, ਧਰਮ ਪਰਿਵਰਤਨ ਕਰਨ ਵਾਲਿਆਂ ਦਾ ਮੁਕੰਮਲ ਖਾਤਮਾ ਕੀਤਾ ਹੈ ਅਤੇ ਉਥੋਂ ਦੇ ਲੋਕਾਂ ਨੂੰ ਆਪਣੇ ਸਿੱਖੀ (ਭਾਰਤੀ ਧਰਮਾਂ) ਵਿੱਚ ਵਾਪਿਸ ਲਿਆਂਦਾ ਹੈ। ਉਹਨਾਂ ਦਾ ਆਪਣੇ ਸਿੱਖੀ (ਭਾਰਤੀ ਧਰਮਾਂ) ਵਿਚ ਵਿਸ਼ਵਾਸ ਦ੍ਰਿੜ ਕਰਾਇਆ ਹੈ। ਅਤੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਗੱਲ ਦਾ ਅਸੀਂ ਮੀਡੀਆ ਵਿੱਚ ਵੀ ਕੋਈ ਪ੍ਰਚਾਰ ਨਹੀਂ ਕੀਤਾ।

ਜੇਕਰ ਅਸੀਂ "ਨਾਮਧਾਰੀ ਸੰਪਰਦਾ" ਦੇ ਸਿੱਖ: ਬਿਨਾਂ ਕਿਸੇ ਕਾਨੂੰਨੀ ਸਹਾਇਤਾ ਅਤੇ ਕਿਸੇ ਵੱਡੀ ਸੰਸਥਾ ਦੀ ਸਹਾਇਤਾ ਤੋਂ ਬਿਨਾਂ; ਜ਼ਮੀਨੀ ਪੱਧਰ ਉੱਤੇ ਕੰਮ ਕਰਦੇ ਹੋਏ, 25 ਪਿੰਡਾਂ ਵਿੱਚ ਧਰਮ-ਪਰਿਵਰਤਨ ਕੀਤੇ ਲੋਕਾਂ ਨੂੰ ਵਾਪਿਸ ਲਿਆ ਸਕਦੇ ਹਾਂ ਅਤੇ ਧਰਮ ਪਰਿਵਰਤਨ ਰੋਕ ਸਕਦੇ ਹਾਂ; ਤਾਂ ਫਿਰ ਵੱਡੀਆਂ ਸੰਸਥਾਵਾਂ ਇਹ ਕੰਮ ਕਿਉਂ ਨਹੀਂ ਕਰ ਸਕਦੀਆਂ?

ਫੋਟੋ ਸਿੱਖ ਨੈਟ ਤੋਂ ਧੰਨਵਾਦ ਸਹਿਤ 
ਸੱਚਾਈ ਤਾਂ ਇਹ ਹੈ ਕਿ ਕਿਸੇ ਵੀ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਧਰਮ-ਪਰਿਵਰਤਨ ਕਰਨਾ ਬਹੁਤ ਜ਼ਰੂਰੀ ਹੈ। ਸਾਰੇ ਧਰਮਾਂ ਦਾ ਵਿਕਾਸ ਧਰਮ-ਪਰਿਵਰਤਨ ਨਾਲ ਹੀ ਹੋਇਆ ਹੈ। ਕਿਉਂਕਿ, ਹਰੇਕ ਧਰਮ ਦੇ ਵਿਕਾਸ ਦਾ ਇੱਕ ਹੀ ਉਪਾਅ ਹੈ ਅਤੇ ਉਹ ਹੈ – ਧਰਮ-ਪਰਿਵਰਤਨ (ਦੂਸਰਿਆਂ ਨੂੰ ਆਪਣੇ ਧਰਮ ਵਿੱਚ ਸ਼ਾਮਿਲ ਕਰਨਾ)।ਇਸ ਲਈ ਧਰਮ-ਪਰਿਵਰਤਨ ਜਰੂਰ ਹੋਣਾ ਚਾਹੀਦਾ ਹੈ; ਪਰੰਤੂ, ਸਾਡੇ ਦੇਸ਼ ਵਿੱਚ ਉਹ ਧਰਮ ਪਰਿਵਰਤਨ, ਭਾਰਤੀ ਧਰਮਾਂ ਦੁਆਰਾ ਹੋਣਾ ਚਾਹੀਦਾ ਹੈ ਨਾ ਕਿ ਵਿਦੇਸ਼ੀ ਧਰਮਾਂ ਦੁਆਰਾ। ਜੇਕਰ ਅਸੀਂ ਵਿਦੇਸ਼ੀ ਧਰਮਾਂ ਨਾਲ ਹੋਣ ਵਾਲੇ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣਾ ਜ਼ਿਆਦਾਤਰ ਸਮਾਂ ਲੋਕਾਂ ਵਿੱਚ ਜਾ ਕੇ ਬਿਤਾਉਣਾ ਚਾਹੀਦਾ ਹੈ। ਮੰਦਰਾਂ, ਗੁਰਦੁਆਰਿਆਂ, ਆਸ਼ਰਮਾਂ ਅਤੇ ਡੇਰਿਆਂ ਆਦਿ ਸਾਰੇ ਧਰਮ ਅਸਥਾਨਾਂ ਵਿੱਚ ਬੈਠੇ ਹੋਏ ਸੰਤ-ਮਹਾਤਮਾ ਜੀ; ਆਪ ਲੋਕਾਂ ਵਿੱਚ ਜਾਕੇ ਉਹਨਾਂ ਨੂੰ ਮਿਲਣਾ ਸ਼ੁਰੂ ਕਰਨ ਅਤੇ ਆਪਣੇ ਸੇਵਕਾਂ ਨੂੰ ਵੀ ਪ੍ਰੇਰਣਾ ਦੇਣ ਕਿ ਲੋਕਾਂ ਨਾਲ ਪ੍ਰੇਮ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨਾ ਸ਼ੁਰੂ ਕਰਨ। ਲੋਕਾਂ ਨਾਲ ਪਿਆਰ ਕਰਨ ਅਤੇ ਉਹਨਾਂ ਦੀ ਸੇਵਾ ਕਰਨ ਨਾਲ ਆਪਣੇ ਧਰਮ ਦਾ ਪ੍ਰਚਾਰ ਹੋਵੇਗਾ ਅਤੇ ਧਰਮ-ਪਰਿਵਰਤਨ ਆਪਣੇ ਆਪ ਬੰਦ ਹੋ ਜਾਵੇਗਾ।

ਹਰ ਧਾਰਮਿਕ ਅਸਥਾਨ, ਮੰਦਰ, ਗੁਰਦੁਆਰੇ ਆਦਿ ਵਿੱਚ ਚੰਗੇ ਸਕੂਲ (ਵਿਦਿਆਲਾ), ਡਿਸਪੈਂਸਰੀ , ਹਸਪਤਾਲ ਆਦਿ ਹੋਣੇ ਚਾਹੀਦੇ ਹਨ ਜੋ ਗਰੀਬਾਂ ਲਈ ਮੁਫਤ ਹੋਣ ਜਾਂ ਘੱਟ ਪੈਸੇ ਲੈਂਦੇ ਹੋਣ; ਇਸ ਦੇ ਨਾਲ ਵੀ ਲੋਕ ਧਰਮ ਪਰਿਵਰਤਨ ਕਰਨ ਤੋਂ ਰੁਕ ਜਾਣਗੇ। ਕਿਉਂਕਿ ਵਿਦੇਸ਼ੀਆਂ ਨੇ ਸਕੂਲ ਅਤੇ ਹਸਪਤਾਲ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਭਾਵ: ਵਿਦੇਸ਼ੀਆਂ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ, ਜੋ ਸਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸਨ; ਪਰ ਅਸੀਂ ਪੂਰੀਆਂ ਨਹੀਂ ਕੀਤੀਆਂ। ਕਿਸੇ ਸਮੇਂ ਸਾਡੇ ਦੇਸ਼ ਵਿੱਚ ਵੀ ਹਰ ਧਾਰਮਿਕ ਸਥਾਨ ਦੇ ਨਾਲ ਵਿਦਿਆਲਾ (ਸਕੂਲ), ਔਸ਼ਧਾਲਯ  (ਹਸਪਤਾਲ) ਆਦਿ ਹੁੰਦੇ ਸਨ, ਪਰ ਅੱਜ ਉਹ ਨਹੀਂ ਹੋ ਰਹੇ ਅਤੇ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ।

ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜੋ ਵੀ ਕੀਮਤੀ ਪੱਥਰ, ਕੀਮਤੀ ਚੰਦੋਏ, ਸੋਨਾ, ਚਾਂਦੀ ਆਦਿ ਚੜਾਏ ਜਾਂਦੇ  ਹਨ, ਉਹ ਸਾਰੀ ਮਾਇਆ; ਆਪਣੇ ਧਰਮ ਦੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਉੱਨਤੀ ਲਈ ਵਰਤੀ ਜਾਣੀ ਚਾਹੀਦੀ ਹੈ। ਕਿਉਂਕਿ, ਧਰਮ ਦਾ ਅਰਥ ‘ਪਿਆਰ, ਸੇਵਾ ਅਤੇ ਗਰੀਬਾਂ ਦੀ ਭਲਾਈ’ ਹੈ। ਜੇਕਰ ਮੰਦਰਾਂ-ਗੁਰਦੁਆਰਿਆਂ ਦਾ ਪੈਸਾ ਸਹੀ ਤਰੀਕੇ ਨਾਲ ਗ਼ਰੀਬਾਂ ਨੂੰ ਦਿੱਤਾ ਜਾਵੇ ਅਤੇ ਗਰੀਬਾਂ ਨਾਲ ਪਿਆਰ ਕੀਤਾ ਜਾਵੇ; ਤਾਂ ਧਰਮ-ਪਰਿਵਰਤਨ ਹੋ ਹੀ ਨਹੀਂ ਸਕਦਾ।

ਫੋਟੋ ਏਸ਼ੀਆ ਸਮਾਚਾਰ ਤੋਂ ਧੰਨਵਾਦ ਸਹਿਤ 
ਜਿੰਨਾ ਚਿਰ ਭਾਰਤ ਦੇ ਲੋਕ: ਆਕ੍ਰਾਮਕ ਸੋਚ, ਆਕ੍ਰਾਮਕ ਰਵੱਈਆ ਨਹੀਂ ਅਪਣਾਉਣਗੇ, ਆਕ੍ਰਮਕ ਹੋ ਕੇ ਕੰਮ ਨਹੀਂ ਕਰਨਗੇ; ਉਦੋਂ ਤੱਕ ਭਾਰਤ ਦੇਸ਼, ਭਾਰਤੀ ਸੱਭਿਅਤਾ ਅਤੇ ਭਾਰਤ ਦੇ ਧਰਮਾਂ ਦੀ ਰੱਖਿਆ ਕਰਨਾ ਅਸੰਭਵ ਹੈ। ਸਿਰਫ਼ ਆਕ੍ਰਮਣ ਕਰਨ ਵਾਲਾ ਹੀ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸਾਡੇ ਭਾਰਤੀਆਂ ਨੂੰ ਸੁਰੱਖਿਅਤ ਰਹਿਣ ਵਾਸਤੇ ਆਕ੍ਰਮਕ ਸੋਚ, ਰਵੱਈਆ ਅਤੇ ਕਾਰਜਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਬਿਨਾਂ ਸਾਨੂੰ ਸੁਰੱਖਿਆ ਨਹੀਂ ਮਿਲ ਸਕਦੀ। ਅਸੀਂ ਗੁਲਾਮ ਤਾਂ ਹੀ ਬਣੇ, ਕਿਉਂਕਿ ਅਸੀਂ ਕਿਸੇ ਨੂੰ ਗੁਲਾਮ ਨਹੀਂ ਬਣਾਇਆ। ਜੇ ਅਸੀਂ ਇੰਗਲੈਂਡ ਨੂੰ ਗੁਲਾਮ ਬਣਾਇਆ ਹੁੰਦਾ, ਤਾਂ ਉਹ ਸਾਨੂੰ ਗੁਲਾਮ ਨਾ ਬਣਾ ਸਕਦੇ।

ਜੇਕਰ ਅਸੀਂ ਭਾਰਤੀ, ਸੱਚੇ ਦਿਲੋਂ ਧਰਮ-ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਜੋ ਲੋਕ: ਸਾਡਾ ਧਰਮ ਪਰਿਵਰਤਨ ਕਰ ਰਹੇ ਹਨ; ਉਹਨਾਂ ਲੋਕਾਂ ਦਾ ਹੀ ਧਰਮ ਪਰਿਵਰਤਨ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰ ਲਿਆ ਜਾਵੇ। ਜਦੋਂ ਧਰਮ ਪਰਿਵਰਤਨ ਕਰਨ ਵਾਲੇ ਲੋਕ ਹੀ ਸਾਡੇ ਧਰਮ ਵਿੱਚ ਸ਼ਾਮਲ ਹੋ ਜਾਣਗੇ, ਫਿਰ ਧਰਮ ਪਰਿਵਰਤਨ ਕਿਵੇਂ ਹੋਵੇਗਾ? ਪਰੰਤੂ, ਸਾਡੀ ਸੋਚ ਇੰਨੀ ਸੰਕੀਰਣ ਹੈ ਕਿ ਉਹ ਲੋਕ ਚਾਹੇ ਸਾਡੇ ਧਰਮ ਵਿਚ ਸ਼ਾਮਲ ਹੋਣਾ ਵੀ ਚਾਹੁਣ; ਅਸੀਂ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਨਹੀਂ ਕਰਦੇ। ਅਸੀਂ ਉਹਨਾਂ ਨੂੰ ਨਫ਼ਰਤ ਕਰਦੇ ਹਾਂ ਅਤੇ ਕਹਿੰਦੇ ਹਾਂ, "ਉਹ ਮਾੜੇ ਹਨ। ਉਹ ਸਾਡੇ ਧਰਮ ਵਿੱਚ ਸ਼ਾਮਲ ਨਹੀਂ ਹੋ ਸਕਦੇ।” 'ਮਾੜਾ' ਕਹਿਣ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ। ਪਰ, ਸਾਡੇ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਜਰੂਰ ਘੱਟ ਜਾਂਦੀ ਹੈ, ਵਧਦੀ ਨਹੀਂ। ਸਾਨੂੰ ਉਨ੍ਹਾਂ ਲੋਕਾਂ ਨਾਲ ਪਿਆਰ ਕਰਕੇ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਕੇ, ਉਨ੍ਹਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਕੇ ਅਤੇ ਉਹਨਾਂ ਨੂੰ ਸਮਾਨ ਦਰਜਾ ਦੇ ਕੇ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਸਾਡੇ ਭਾਰਤੀ ਧਰਮਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਕੇਵਲ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਲੀ ਸੋਚ ਦੀ ਕਮੀ ਹੈ। ਆਪਣੀ ਸੋਚ ਨੂੰ ਵਿਸ਼ਾਲ ਅਤੇ ਅਗਾਂਹਵਧੂ ਬਣਾ ਕੇ ਉਸ ਕਮੀ ਨੂੰ ਪੂਰਨ ਕਰੀਏ; ਬਿਨਾਂ ਕਿਸੇ ਕਾਨੂੰਨੀ ਮਦਦ ਦੇ, ਧਰਮ-ਪਰਿਵਰਤਨ ਆਪਣੇ ਆਪ ਬੰਦ ਹੋ ਜਾਵੇਗਾ।

ਪਿਆਰੇ ਸੱਜਣੋ! ਤੁਸੀਂ ਸਾਡੇ "ਨਾਮਧਾਰੀਆਂ" ਨਾਲੋਂ ਵੱਧ ਸ਼ਕਤੀਸ਼ਾਲੀ ਹੋ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ, ਧਰਮ-ਪਰਿਵਰਤਨ ਰੋਕ ਸਕਦੇ ਹੋ ਅਤੇ ਪਰਿਵਰਤਿਤ ਹੋਏ  ਲੋਕਾਂ ਨੂੰ ਵਾਪਸ ਲਿਆ ਸਕਦੇ ਹੋ।

ਜੇਕਰ ਅਸੀਂ ਸੱਚਮੁੱਚ ਧਰਮ ਪਰਿਵਰਤਨ ਨੂੰ ਰੋਕਣਾ ਚਾਹੁੰਦੇ ਹਾਂ; ਇਸ ਦੇ ਲਈ ਸਾਨੂੰ ਕਾਨੂੰਨੀ ਸਹਾਰੇ ਦੀ ਬਜਾਇ ਲੋਕਾਂ ਨਾਲ ਮੇਲਜੋਲ ਬਣਾਉਣਾ ਚਾਹੀਦਾ ਹੈ, ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਕਾਨੂੰਨ ਤਾਂ ਕਮਜ਼ੋਰਾਂ ਦੀ ਭਾਸ਼ਾ ਹੈ। ਸਾਨੂੰ ਕਾਨੂੰਨੀ ਸਹਾਇਤਾ ਦੀ ਬਜਾਇ ਆਪਣੀ ਤਾਕਤ ਅਤੇ ਬੁੱਧੀ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਲੋਕਾਂ ਨਾਲ ਮੇਲਜੋਲ ਵਧਾਉਂਦੇ ਹਾਂ ਅਤੇ ਉਹਨਾਂ ਨਾਲ ਪਿਆਰ ਕਰਦੇ ਹਾਂ, ਤਾਂ ਮਾਨਵੀ-ਸ਼ਕਤੀ ਜੁੜਨ ਕਰਕੇ ਅਸੀਂ ਇੰਨੇ ਸ਼ਕਤੀਸ਼ਾਲੀ ਹੋ ਜਾਵਾਂਗੇ ਕਿ ਕਾਨੂੰਨ ਸਾਡੀ ਸਹਾਇਤਾ ਲਵੇਗਾ; ਸਾਨੂੰ ਕਾਨੂੰਨ ਦਾ ਸਹਾਰਾ ਲੈਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਧਰਮ-ਪਰਿਵਰਤਨ ਵੀ ਆਪਣੇ ਆਪ ਹੀ ਰੁਕ ਜਾਵੇਗਾ ਅਤੇ ਸਾਡੇ ਭਾਰਤੀ ਧਰਮ ਵਧਣ ਲੱਗ ਜਾਣਗੇ। ਆਓ ਆਪਾਂ ਸਾਰੇ ਮਿਲ ਕੇ ਆਪਣੇ ਭਾਰਤੀ ਧਰਮਾਂ ਨੂੰ ਵਧਾਈਏ! ਜਦੋਂ ਅਸੀਂ ਵੱਧਣਾ ਸ਼ੁਰੂ ਕਰ ਦਿਆਂਗੇ, ਤਾਂ ਘਟਣੋ ਆਪੇ ਰੁਕ ਜਾਵਾਂਗੇ ਅਤੇ ਦੂਸਰੇ ਧਰਮ ਵਧਣੋ ਰੁਕ ਜਾਣਗੇ। 


Wednesday, November 17, 2021

ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ//ਠਾਕੁਰ ਦਲੀਪ ਸਿੰਘ

17th November 2021 at 10:39 AM

 ਕੇਸ, ਦਾਹੜੀ, ਪੰਜ ਕਕਾਰ ਆਦਿ ਬਾਹਰਲੇ ਸਰੂਪ ਨਾਲ "ਸਿੱਖੀ" ਨਹੀਂ 


ਜਲੰਧਰ
//ਲੁਧਿਆਣਾ: 17 ਨਵੰਬਰ 2021: (ਪੰਜਾਬ ਸਕਰੀਨ ਡੈਸਕ)::

ਸਿੱਖ ਪੰਥ" ਘੱਟ ਰਿਹਾ ਹੈ: ਪੰਥ ਨੂੰ ਘਟਣ ਤੋਂ ਰੋਕਣ ਲਈ ਅਤੇ ਪੰਥ  ਵਧਾਉਣ ਵਾਸਤੇ, ਹਰ ਸਿੱਖ ਨੂੰ; ਹੇਠ ਲਿਖੇ ਨੁਕਤਿਆਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। 

ਇਹਨਾਂ ਨੁਕਤਿਆਂ ਦਾ ਗੁਰਦੁਆਰਾ ਚੋਣਾਂ ਨਾਲ ਕੋਈ ਸੰਬੰਧ ਨਹੀਂ। (ਗੁਰਦੁਆਰਾ ਚੋਣਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ, ਉਹ ਸਿੱਖ ਪੰਥ ਲਈ ਅਤਿ ਹਾਨੀਕਾਰਕ ਹਨ)। ਇਹ ਕੇਵਲ ਸਿੱਖੀ ਨੂੰ ਪ੍ਰਫੁੱਲਿਤ ਕਰਨ ਸੰਬੰਧੀ ਵਿਚਾਰਾਂ ਹਨ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਨਿਮਰ ਬੇਨਤੀ ਹੈ ਕਿ ਭਾਵੇਂ "ਅੰਮ੍ਰਿਤਧਾਰੀ ਖਾਲਸੇ" ਹੋਣਾ ਬਹੁਤ ਚੰਗੀ ਗੱਲ ਹੈ ਪਰ "ਸਿੱਖ" ਹੋਣ ਵਾਸਤੇ ਅੰਮ੍ਰਿਤਧਾਰੀ ਖਾਲਸੇ ਹੋਣਾ ਜਰੂਰੀ ਨਹੀਂ। ਕਿਉਂਕਿ, ਗੁਰੂ ਸਾਹਿਬ ਜੀ ਵਲੋਂ ਆਪਣੀ ਬਾਣੀ ਵਿਚ ਕਿਤੇ ਵੀ ਅਜਿਹਾ ਨਹੀਂ ਲਿਖਿਆ।  

ਅਸੀਂ ਸਾਰੇ "ਅੰਮ੍ਰਿਤਧਾਰੀ ਖ਼ਾਲਸੇ": ਆਪਣੇ ਆਪ ਨੂੰ ਹੀ "ਸਿੱਖ ਪੰਥ" ਮੰਨਦੇ ਹਾਂ। ਅਸੀਂ ਅੰਮ੍ਰਿਤਧਾਰੀਆਂ ਨੇ ਇਹ ਸਮਝ ਲਿਆ ਹੈ ਕਿ ਸਿਰਫ ਅੰਮ੍ਰਿਤਧਾਰੀ ਹੀ ਸਿੱਖ ਹਨ ਬਾਕੀ ਸਿੱਖ ਸੰਪਰਦਾਵਾਂ ਦੇ ਸ਼ਰਧਾਲੂ: ਸਿੱਖ ਨਹੀਂ ਹਨ। ਜਦਕਿ ਬਾਣੀ ਅਨੁਸਾਰ, ਸਿੱਖੀ ਸ਼ਰਧਾ ਨਾਲ ਹੈ; "ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ"  "ਸਤਿਗੁਰ ਕੀ ਨਿਤ ਸਰਧਾ ਲਾਗੀ"।  (ਅੰਗ 982)  ਕੇਸ, ਦਾਹੜੀ, ਪੰਜ ਕਕਾਰ ਆਦਿ ਬਾਹਰਲੇ ਸਰੂਪ ਨਾਲ "ਸਿੱਖੀ" ਨਹੀਂ। ਸਤਿਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ : "ਨਾ ਸਤਿ ਮੂੰਡ ਮੁਡਾਈ, ਕੇਸੀ ਨਾ ਸਤਿ"  (ਅੰਗ-952) "ਛੋਡਹੁ ਵੇਸੁ ਭੇਖ ਚਤੁਰਾਈ"  (ਅੰਗ-598)।  

ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ: "ਕੇਸ ਧਰੇ ਨ ਮਿਲੇ ਹਰਿ ਪਿਆਰੇ" ਪੰਨਾ ਨੰ-35 (ਸ੍ਰੀ ਦਸਮ ਗ੍ਰੰਥ ਸਾਹਿਬ)। ਗੁਰਦੁਆਰਾ ਐਕਟ ਵਿਚ ਲਿਖੀ ਹੋਈ ਸਿੱਖ ਦੀ ਪਰਿਭਾਸ਼ਾ ਕੇਵਲ ਗੁਰਦੁਆਰਿਆਂ ਦੀਆਂ ਚੋਣਾਂ ਵਾਸਤੇ ਹੈ। ਸਿੱਖ ਦੀ ਉਸ ਪਰਿਭਾਸ਼ਾ ਦਾ, ਸਿੱਖੀ ਨਾਲ ਕੋਈ ਸੰਬੰਧ ਨਹੀਂ। ਕਿਉਂਕਿ, ਇਹ ਪਰਿਭਾਸ਼ਾ ਗੋਰਿਆਂ ਨੇ ਬਣਾਈ ਸੀ, ਕਿਸੇ ਗੁਰੂ ਸਾਹਿਬਾਨ ਦੀ ਲਿਖੀ ਹੋਈ ਨਹੀਂ। ਕਿਉਂਕਿ, ਗੁਰਦੁਆਰਾ ਐਕਟ ਗੋਰਿਆਂ ਨੇ ਬਣਾਇਆ ਸੀ, ਉਸ ਵਿਚ ਹੀ ਸਿੱਖ ਦੀ ਪਰਿਭਾਸ਼ਾ ਵੀ ਲਿਖੀ ਸੀ, ਜਿਸ ਨੂੰ ਅਸਾਂ ਭੁਲੇਖੇ ਵਿਚ ਹੀ ਸਹੀ ਤੇ ਸੱਚੀ ਮੰਨ ਲਿਆ ਹੈ।    

ਇਸ ਲਈ ਅੰਮ੍ਰਿਤਧਾਰੀ ਸਿੱਖਾਂ  ਨੂੰ: ਬਾਕੀ ਸਾਰੇ ਗੁਰੂ ਕੇ ਸ਼ਰਧਾਲੂ ਨਾਨਕ ਪੰਥੀਆਂ ( ਜਿਵੇਂ ਉਦਾਸੀ, ਨਿਰਮਲੇ, ਨਾਮਧਾਰੀ, ਨੀਲਧਾਰੀ, ਨਿਹੰਗ, ਸਿਕਲੀਗਰ, ਸਿੰਧੀ, ਲਾਮੇ, ਵਣਜਾਰੇ ਆਦਿ) ਨੂੰ "ਸਿੱਖ" ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਉਹ ਜਿਸ ਸਰੂਪ ਅਤੇ ਜਿਸ ਵਿਸਵਾਸ਼ ਵਿਚ ਵੀ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ, ਉਸੇ ਤਰ੍ਹਾਂ ਹੀ, ਬਿਨਾਂ ਉਹਨਾਂ ਦੇ ਵਿਸਵਾਸ਼ ਅਤੇ ਪਰੰਪਰਾਵਾਂ ਬਦਲਣ ਤੋਂ ਹੀ: ਉਹਨਾਂ ਨੂੰ "ਸਿੱਖ" ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਉਂਕਿ, "ਸਿੱਖ ਪੰਥ" "ਗੁਰੂ ਨਾਨਕ ਨਾਮ ਲੇਵਾ ਪੰਥ" ਹੈ ਅਤੇ ਗੁਰੂ ਨਾਨਕ ਨਾਮ ਲੇਵਾ; ਕੋਈ ਵੀ, ਕਿਸੇ ਵੀ ਰੂਪ ਵਿਚ ਹੈ ਜਾਂ ਕਿਸੇ ਵੀ ਤਰ੍ਹਾਂ ਉਹ ਸਤਿਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਅਤੇ ਸ਼ਰਧਾ ਰੱਖਦਾ ਹੈ ਜਾਂ /ਅਤੇ ਉਸਦਾ ਬਾਹਰਲਾ ਸਰੂਪ, ਪਰੰਪਰਾਵਾਂ ਆਦਿ ਕਿਸੇ ਵੀ ਤਰ੍ਹਾਂ ਦੀਆਂ ਹਨ, ਉਹਨਾਂ ਸਾਰਿਆਂ ਸਮੇਤ ਹੀ: ਉਹਨਾਂ ਨੂੰ ਸਿੱਖ ਪ੍ਰਵਾਨ ਕਰਨ ਦੀ ਲੋੜ ਹੈ। ਸਾਨੂੰ ਆਪਣੀਆਂ ਪਰੰਪਰਾਵਾਂ ਅਤੇ ਵਿਸਵਾਸ਼, ਉਹਨਾਂ ਉੱਤੇ ਠੋਸਣੇ ਨਹੀਂ ਚਾਹੀਦੇ। ਕਿਉਂਕਿ, ਪਰੰਪਰਾਵਾਂ ਤਾਂ ਸਾਡੀਆਂ ਅੰਮ੍ਰਿਤਧਾਰੀ ਸੰਪਰਦਾਵਾਂ ਦੀਆਂ ਵੀ ਆਪਸ ਵਿਚ ਨਹੀਂ ਮਿਲਦੀਆਂ। ਫਿਰ ਬਾਕੀ ਦੀਆਂ ਸੰਪਰਦਾਵਾਂ ਦੀ ਵੀ ਆਪਣੀ-ਆਪਣੀ ਸੁਤੰਤਰ ਹੋਂਦ ਹੈ ਅਤੇ ਆਪਣੀਆਂ-ਆਪਣੀਆਂ ਪ੍ਰੰਪਰਾਵਾਂ ਅਤੇ ਵਿਸ਼ਵਾਸ ਹਨ। ਇਸ ਕਰਕੇ ਆਪਣੇ-ਆਪਣੇ ਥਾਂ ਉਹ ਸਭ  ਠੀਕ ਹਨ, ਸਾਨੂੰ ਉਹਨਾਂ ਨੂੰ ਗਲਤ ਕਹਿਣ ਦਾ ਕੋਈ ਹੱਕ ਨਹੀਂ।  

ਕਿਸੇ ਵੀ ਸਤਿਗੁਰੂ ਜੀ ਨੇ ਆਪਣੀ ਬਾਣੀ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਸਿੱਖੀ ਕਿਸੇ ਵਿਸ਼ੇਸ਼ ਬਾਹਰਲੇ ਸਰੂਪ ਜਾਂ ਕੇਸ਼ ਦਾਹੜੀ ਨਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਇਹ ਵੀ ਲਿਖਿਆ ਹੈ: "ਜੋਗੁ ਨ ਭਗਵੀ ਕਪੜੀ"।(ਅੰਗ-1421) "ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ" (ਅੰਗ - 1365)। ਵਿਚਾਰਨ ਦੀ ਲੋੜ ਹੈ; ਕੀ ਆਪਣੇ ਆਪ ਨੂੰ ਅੰਮ੍ਰਿਤਧਾਰੀ ਖਾਲਸੇ ਦੱਸ ਕੇ, ਚੋਣ ਪ੍ਰਣਾਲੀ ਰਾਹੀਂ ਪੰਥ ਪਾੜ ਕੇ: ਗੋਲਕਾਂ ਲੁੱਟਣ ਵਾਲੇ ਹੀ ਅਸਲੀ  "ਸਿੱਖ" ਹਨ ? ਜਾਂ, ਇਸ ਕਰਕੇ ਉਹ ਅਸਲੀ "ਸਿੱਖ" ਹਨ ਕਿਉਂਕਿ ਉਹਨਾਂ ਦਾ ਵੱਡਿਆਂ ਗੁਰਦੁਆਰਿਆਂ ਉੱਤੇ ਕਬਜਾ ਹੈ ? ਬਾਕੀ ਦੇ ਗੁਰੂ ਕੇ ਸ਼ਰਧਾਲੂ ਸਿੱਖ ਕਿਉਂ ਨਹੀਂ ਹਨ ? 

ਸਿੱਖ ਵੀਰੋ ਵਿਚਾਰ ਕਰੋ! ਕੀ ਅਸੀਂ, ਆਪਣਾ ਸਿੱਖ ਪੰਥ ਵਧਾਉਣ ਲਈ, ਸਾਰੇ "ਗੁਰੂ ਕੇ ਸ਼ਰਧਾਲੂ ਨਾਨਕ ਪੰਥੀਆਂ" ਨੂੰ: "ਅੰਮ੍ਰਿਤਧਾਰੀ" ਪੰਜ ਕਕਾਰੀ ਖ਼ਾਲਸੇ ਬਣਾ ਸਕਦੇ ਹਾਂ? ਅੱਜ ਤਾਂ ਸਾਡੇ ਆਪਣੇ ਬੱਚੇ ਹੀ ਕੇਸ ਰੱਖਣ, ਪੰਜ ਕਕਾਰ ਜਾਂ ਖਾਲਸਾ ਪੰਥ ਦੇ ਐਸੇ ਬਾਹਰਲੇ ਚਿਨ੍ਹ, ਧਾਰਨ ਕਰਨ ਲਈ ਤਿਆਰ ਨਹੀਂ ਹਨ। ਸਾਨੂੰ ਆਪਣਾ "ਸਿੱਖ ਪੰਥ" ਘਟਣ ਤੋਂ ਰੋਕਣ ਲਈ ਅਤੇ ਪੰਥ ਵਧਾਉਣ ਵਾਸਤੇ; ਕੱਟੜ ਸੰਕੀਰਣ ਸੋਚ ਦੀ ਨਹੀਂ, ਵਿਸ਼ਾਲ ਸੋਚ ਦੀ ਲੋੜ ਹੈ। ਸਾਡੇ ਗੁਰੂ ਸਾਹਿਬਾਨਾਂ ਉੱਪਰ ਸ਼ਰਧਾ ਰੱਖਣ ਵਾਲੀਆਂ ਬਹੁਤ ਸਾਰੀਆਂ "ਗੁਰੂ ਨਾਨਕ ਨਾਮ ਲੇਵਾ ਸੰਪ੍ਰਦਾਵਾਂ" ਹਨ ਜੋ ਕਿ "ਅੰਮ੍ਰਿਤਧਾਰੀ ਖ਼ਾਲਸੇ" ਨਹੀਂ ਹਨ। ਸਾਨੂੰ ਉਨ੍ਹਾਂ ਸਾਰੇ ਗੁਰੂ ਕੇ ਸ਼ਰਧਾਲੂਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨਾਲ ਆਪਸੀ ਵਿਤਕਰੇ ਛੱਡ ਕੇ, ਉਹਨਾਂ ਨੂੰ ਪ੍ਰੇਮ ਸਹਿਤ  ਸਿੱਖ ਪ੍ਰਵਾਨ ਕਰਕੇ: ਆਪਸ ਵਿਚ ਇਕੱਠੇ ਹੋ ਜਾਣਾ ਚਾਹੀਦਾ ਹੈ। ਗੁਰੂ ਜੀ ਦਾ ਹੁਕਮ ਹੈ : "ਹੋਇ ਇਕਤ੍ਰ ਮਿਲਹੁ ਮੇਰੇ ਭਾਈ" (ਅੰਗ -1185)  ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਨਾਲ ਮਿਲ ਕੇ ਹੀ ਪੰਥ ਵਧ ਸਕਦਾ ਹੈ। 

 ਸਿੱਖ ਵੀਰੋ ! ਸਿੱਖ ਪੰਥ: ਸਿਰਫ਼ "ਅੰਮ੍ਰਿਤਧਾਰੀ ਖ਼ਾਲਸੇ" ਹੀ ਨਹੀਂ; ਜਦਕਿ "ਅੰਮ੍ਰਿਤਧਾਰੀ ਖ਼ਾਲਸੇ" (ਖ਼ਾਲਸਾ ਪੰਥ) ਤਾਂ ਸਮੁੱਚੇ ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹਨ। ਹਰ ਇੱਕ ਮਨੁੱਖ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਲੇ ਬ੍ਰਹਮਗਿਆਨੀ ਭਾਈ ਘਨਈਆ ਜੀ, ਗੁਰੂ ਕੇ ਮਹਾਨ ਆਸ਼ਿਕ ਭਾਈ ਨੰਦਲਾਲ ਜੀ, ਸੋਨੇ ਦੀਆਂ ਮੁਹਰਾਂ ਵਿਛਾ ਕੇ ਸਾਹਿਬਜਾਦਿਆਂ ਦੇ ਸਸਕਾਰ ਲਈ ਜਮੀਨ ਖਰੀਦਣ ਵਾਲੇ ਦੀਵਾਨ ਟੋਡਰਮੱਲ ਜੀ ਆਦਿ ਸਿੱਖ; ਦਸਵੇਂ ਪਾਤਸ਼ਾਹ ਜੀ ਦੇ ਸਮੇਂ ਵੀ 'ਅੰਮ੍ਰਿਤਧਾਰੀ' ਨਹੀਂ ਸਨ: ਪਰ, ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਪਾਨ ਨਾ ਕਰਨ ਕਰਕੇ, ਪੰਥ ਵਿਚੋਂ ਕੱਢਿਆ ਨਹੀਂ ਅਤੇ ਉਹ ਵੀ ਗੁਰੂ ਜੀ ਦੇ ਪਿਆਰੇ ਮਹਾਨ ਸਿੱਖ ਸਨ। 

ਵਿਚਾਰਨਯੋਗ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਤੋਂ ਵਰ੍ਹਦੀਆਂ ਗੋਲੀਆਂ ਵਿਚੋਂ  "ਉੱਚ ਦਾ ਪੀਰ" ਰੂਪ ਵਿਚ  ਚੁੱਕ ਕੇ ਲੈ ਜਾਣ ਵਾਲੇ ਗੁਰੂ ਕੇ ਸ਼ਰਧਾਲੂ: ਗਨੀ ਖਾਂ, ਨਬੀ ਖਾਂ, ਉਹ ਵੀ ਤਾਂ ਮਹਾਨ ਸਿੱਖ (ਮੁਰੀਦ) ਹੀ ਸਨ। ਸਰਹੰਦ ਵਿਚ ਛੋਟੇ ਸਾਹਿਬਜਾਦਿਆਂ ਨੂੰ ਚੋਰੀ ਦੁੱਧ ਪਿਆਉਣ ਵਾਲੇ ਮੋਤੀ ਰਾਮ ਮਹਿਰਾ; "ਜਿਨ੍ਹਾਂ ਦਾ ਸਾਰਾ ਪਰਿਵਾਰ ਵੇਲਣੇ ਰਾਹੀਂ ਪੀੜਿਆ ਗਿਆ ਸੀ": ਉਹ ਵੀ ਅੰਮ੍ਰਿਤਧਾਰੀ ਤਾਂ ਨਹੀਂ ਸਨ ਪਰ, ਗੁਰੂ ਕੇ "ਮਹਾਨ ਸ਼ਰਧਾਲੂ ਸਿੱਖ" ਤਾਂ ਸਨ। ਜੇ ਉਪਰ ਲਿਖੇ ਸਾਰੇ ਨਾਮ: ਦਸਵੇਂ ਪਾਤਸ਼ਾਹ ਜੀ ਵੇਲੇ ਵੀ ਪ੍ਰਵਾਨਿਤ ਮਹਾਨ ਸਿੱਖ ਸਨ। ਫਿਰ, ਅੰਮ੍ਰਿਤ ਨਾ ਛਕਣ ਵਾਲੇ ਬਾਕੀ ਗੁਰੂ ਨਾਨਕ ਨਾਮ ਲੇਵਾ: "ਸਿੱਖ" ਕਿਉਂ ਨਹੀਂ ਹੋ ਸਕਦੇ ?  ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਿਤੇ ਵੀ ਆਪਣੀ ਬਾਣੀ ਵਿਚ ਅਜਿਹਾ ਨਹੀਂ ਲਿਖਿਆ: " ਜਿਹੜਾ ਕੇਸ ਨਾ ਰੱਖੇ ਅਤੇ ਅੰਮ੍ਰਿਤ ਨਾ ਛਕੇ, ਉਹ ਸਿੱਖ ਨਹੀਂ ਹੈ"। ਇਸ ਕਰਕੇ, ਸਾਨੂੰ ਆਪਣਾ ਸਿੱਖ ਪੰਥ ਵਧਾਉਣ ਵਾਸਤੇ, ਹਰ ਇੱਕ ਨੂੰ ਅੰਮ੍ਰਿਤਧਾਰੀ-ਕੇਸਾਧਾਰੀ ਬਣਾਉਣ ਦੀ ਕੱਟੜ ਸੰਕੀਰਣ ਸੋਚ ਛੱਡ ਕੇ; ਪੰਥ ਪ੍ਰਫੁੱਲਿਤ ਕਰਨ ਵਾਲੀ ਵਿਸ਼ਾਲ ਸੋਚ ਅਪਣਾ ਕੇ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੀ ਰੰਗ-ਬਿਰੰਗੀ ਫੁਲਵਾੜੀ ਨੂੰ, ਉਸੇ ਤਰ੍ਹਾਂ ਹੀ ਰੰਗ-ਬਿਰੰਗੀ ਰੱਖ ਕੇ ਹੀ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਆਪਾਂ ਨੂੰ ਯਤਨ ਕਰਕੇ ਸਾਰੇ ਸੰਸਾਰ ਨੂੰ ਧੰਨ ਸਤਿਗੁਰੂ ਨਾਨਕ ਆਖਣ ਲਾਉਣਾ ਚਾਹੀਦਾ ਹੈ। ਅਤੇ, ਸਾਰੀ ਸ੍ਰਿਸ਼ਟੀ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾ ਕੇ ਉਹਨਾਂ ਦੇ ਚਰਣੀ ਲਾਉਣਾ ਚਾਹੀਦਾ ਹੈ ਤਾਕਿ ਸਾਰਿਆਂ ਦਾ ਪਾਰ ਉਤਾਰਾ ਹੋ ਸਕੇ ਅਤੇ ਗੁਰੂ ਦੇ ਚਰਣੀ ਲੱਗ ਕੇ ਸਾਰੀ ਸ੍ਰਿਸ਼ਟੀ ਉਹਨਾਂ ਦੀ ਸਿੱਖਿਆਵਾਂ ਨੂੰ ਅਪਣਾ ਕੇ: ਸੁਖੀ ਵਸੇ।    --ਠਾਕੁਰ ਦਲੀਪ ਸਿੰਘ 

ਉਪਰੋਕਤ ਵਿਚਾਰਾਂ ਸੰਬੰਧੀ ਆਪਣੇ ਵਿਚਾਰ (ਦਲੀਲ ਸਹਿਤ) ਬੇਝਿਝਕ ਹੋ ਕੇ ਹੇਠ ਲਿਖੇ ਨੰਬਰਾਂ ਅਤੇ ਈਮੇਲ ਰਾਹੀਂ ਭੇਜ ਸਕਦੇ ਹੋ ਜੀ :-                                 

ਸੰਪਰਕ ਨੰਬਰ ਆਈ ਈਮੇਲ ਪਤੇ ਇਸ ਪ੍ਰਕਾਰ ਹਨ: 

ਰਾਜਪਾਲ ਕੌਰ +919023150008

ਈ.ਮੇਲ:-rajpal16773@gmail.com

ਰਤਨਦੀਪ ਸਿੰਘ +919650066108 

ਈ.ਮੇਲ:- ratandeeps5@gmail.com   



Tuesday, October 19, 2021

ਮਹਿੰਗੇ ਲੰਗਰਾਂ ਦੀ ਥਾਂ ਗਰੀਬ ਬੱਚੀਆਂ ਨੂੰ ਆਤਮਨਿਰਭਰ ਬਣਾਉਣ ਤੇ ਪੈਸਾ ਲਗਾਓ

 Monday  18th October 2021 at 3:18 PM  

ਸਤਿਗੁਰੂ ਦਲੀਪ ਸਿੰਘ ਵੱਲੋਂ ਆਰਥਿਕ ਮੁੱਦਿਆਂ ਨੂੰ ਪਹਿਲ ਦੇਣ ਦੇ ਹੁਕਮ  


ਜੀਵਨ ਨਗਰ
: 18 ਅਕਤੂਬਰ 2021:(ਨਾਮਧਾਰੀ ਟੀਮ//ਰੂਹਾਨੀ ਰਿਪੋਰਟ ਟੀਮ//ਪੰਜਾਬ ਸਕਰੀਨ ਡੈਸਕ)::

ਜਪੁ ਪ੍ਰਯੋਗ ਤੋਂ ਬਾਅਦ ਅੱਸੂ ਦਾ ਮੇਲਾ ਵੀ ਮੁੱਕ ਗਿਆ ਹੈ। ਇਸ ਸਬੰਧੀ ਐਤਕੀਂ ਵੀ ਸ੍ਰੀ ਜੀਵਨ ਨਗਰ ਵਿਖੇ ਵਿਸ਼ੇਸ਼ ਅਧਿਆਤਮਕ ਆਯੋਜਨ ਹੋਏ। ਇਸ ਵਾਰ ਵੀ ਠਾਕੁਰ ਦਲੀਪ ਸਿੰਘ ਹੁਰਾਂ ਨੇ ਆਪਣੇ ਕ੍ਰਾਂਤੀਕਾਰੀ ਪ੍ਰਵਚਨਾਂ ਨੂੰ ਜਾਰੀ ਰੱਖਦਿਆਂ ਕਿਹਾ ਕਿ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਾਲੇ ਪਾਸੇ ਜ਼ੋਰ ਦਿਓ। ਮਹਿੰਗੇ ਲੰਗਰਾਂ ਵਾਲੀ ਮਾਇਆ ਬਚਾ ਕੇ ਵੀ ਇਸ ਪਾਸੇ ਖਰਚ ਕਰੋ। ਜ਼ਿਕਰਯੋਗ ਹੈ ਕਿ ਹਿੰਦੂਤਵੀ ਸੰਗਠਨਾਂ ਵੱਲੋਂ ਈਸਾਈਆਂ ਦਾ ਅੰਨਾ ਵਿਰੋਧ ਕੀਤਾ ਜਾਂਦਾ ਹੈ ਅਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹਨਾਂ ਵੱਲੋਂ ਧਰਮ ਪ੍ਰੀਵਰਤਨ ਕਰਾਇਆ ਜਾ ਰਿਹਾ ਹੈ। ਇਸ ਮਕਸਦ ਨੂੰ ਲੈ ਕੇ ਤਿੱਖੇ ਟਕਰਾਓ ਵਾਲੀਆਂ ਸੰਭਾਵਨਾਵਾਂ ਵੀ ਬਣਦੀਆਂ ਰਹੀਆਂ ਹਨ। ਬਜਰੰਗ ਦਲ ਵਾਲਿਆਂ ਨੇ ਆਪਣੇ ਇੱਕ ਕੱਟੜ ਆਗੂ ਦਾਰਾ ਸਿੰਘ ਦੀ ਅਗਵਾਈ ਹੇਠ ਆਸਟ੍ਰੇਲੀਆ ਤੋਂ ਭਾਰਤ ਆ ਕੇ ਪ੍ਰਚਾਰ ਕਰ ਰਹੇ ਈਸਾਈ ਮਿਸ਼ਨਰੀ ਪ੍ਰਚਾਰਕ ਗ੍ਰਾਹਮ ਸਟੇਨਜ਼ ਨੂੰ ਉੜੀਸਾ ਵਿਚ ਜਿਓਂਦਿਆਂ ਸਾਡੀ ਦਿੱਤਾ ਗਿਆ ਸੀ। ਉਸ ਵੇਲੇ ਉਸਦੇ ਨਾਲ ਉਸਦੇ ਦੋ ਬੇਟੇ ਵੀ ਸਨ ਜਿਹਨਾਂ ਵਿੱਚੋਂ ਫਿਲਿਪ ਦੀ ਉਮਰ 10 ਸਾਲ ਦੀ ਸੀ ਅਤੇ ਛੋਟੇ ਤਿਮੋਠੀ ਦੀ ਉਮਰ ਛੇ ਸਾਲਾਂ ਦੀ ਸੀ। ਹਰਾਹਮ ਸਟੇਨਜ਼ 1965 ਤੋਂ ਉੜੀਸਾ ਵਿੱਚ ਆਪਣੇ ਮਿਸ਼ਨ ਦਾ ਪ੍ਰਚਾਰ ਚਲਾ ਰਿਹਾ ਸੀ। ਇਸ ਈਸਾਈ ਪਰਿਵਾਰ ਨੂੰ ਜਿਊਂਦਿਆਂ ਸਾੜਨ ਵਾਲੇ ਦਾਰਾ ਸਿੰਘ ਨੂੰ ਸੰਨ 2003 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 

ਈਸਾਈ ਸੰਗਠਨ ਅਕਸਰ ਗਰੀਬ ਬਸਤੀਆਂ ਵਿੱਚ ਜਾ ਕੇ ਇਹਨਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਨ। ਇਲਾਜ, ਸਿਹਤ, ਸਿੱਖਿਆ ਅਤੇ ਪੜ੍ਹਾਈ ਵਾਲੇ ਪਾਸੇ ਈਸਾਈਆਂ ਨੇ ਕਾਫੀ ਕੰਮ ਕੀਤਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਸ਼ਾਇਦ ਕੁਝ ਲੋਕ ਈਸਾਈ ਧਰਮ ਵੀ ਅਪਨਾ ਲੈਂਦੇ ਹੋਣਗੇ। ਪ੍ਰਚਾਰ ਜੋ ਮਰਜ਼ੀ ਹੁੰਦਾ ਰਹੇ ਪਰ ਅਮਲੀ ਤੌਰ ਤੇ ਸਭ ਤੋਂ ਵੱਡਾ ਧਰਮ ਆਪਣੇ ਅਤੇ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣਾ ਹੀ ਹੁੰਦਾ ਹੈ। ਇਹਨਾਂ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਹਿੰਦੂਤਵੀ ਸੰਗਠਨਾਂ ਨੇ ਖੁਦ ਅਜਿਹੇ ਉਪਰਾਲੇ ਕਦੇ ਵੀ ਵੱਡੀ ਪੱਧਰ ਤੇ ਨਹੀਂ ਕੀਤੇ ਜਦਕਿ ਮੰਦਰਾਂ ਵਿਚ ਵੀ ਫ਼ੰਡ ਦੀ ਕਮੀ ਕੋਈ ਨਹੀਂ। ਇਹਨਾਂ ਈਸਾਈ ਵਿਰੋਧੀ ਸੰਗਠਨਾਂ ਨੇ ਆਰਥਿਕ ਲੋੜਾਂ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ ਅੰਨਾ ਵਿਰੋਧ ਹੀ ਕੀਤਾ। ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਵੀ ਆਰਥਿਕ ਮਸਲਿਆਂ ਨੂੰ ਨਜ਼ਰਅੰਦਾਜ਼ ਹੀ ਕਰਦੀਆਂ ਆਈਆਂ। ਆਰਥਿਕ ਮਜਬੂਰੀਆਂ ਮਾਰੇ ਲੋਕਾਂ ਵਿੱਚ ਨਾ ਸਿਰਫ ਧਰਮ ਪਰਿਵਰਤਨ ਬਲਕਿ ਹੋਰ ਬਹੁਤ ਸਾਰੀਆਂ ਬੁਰਾਈਆਂ ਵੀ ਜਨਮ ਲੈਂਦੀਆਂ ਹਨ। 

ਨਾਮਧਾਰੀਆਂ ਨੇ ਇਸ ਹਕੀਕਤ ਨੂੰ ਪਛਾਣਿਆ। ਸਰਬੱਤ ਦਾ ਭਲਾ ਵਾਲੀ ਸੋਚ ਨੂੰ ਸਿਰਫ ਜੈਕਾਰਿਆਂ ਤੱਕ ਸੀਮਿਤ ਨਹੀਂ ਰੱਖਿਆ ਬਲਕਿ ਆਮ ਯਿਨਦਗੀ ਅਤੇ ਆਮ ਲੋਕਾਂ ਤੱਕ ਵੀ ਲੈ ਕੇ ਗਏ। ਨਾਮਧਾਰੀਆਂ ਦੀ ਇੱਕ ਵੱਡੀ ਗਿਣਤੀ ਦੀ ਅਗਵਾਈ ਕਰਨ ਵਾਲੇ ਠਾਕੁਰ ਦਲੀਪ ਸਿੰਘ ਹੁਰਾਂ ਨੇ ਇਹਨਾਂ  ਉਪਰਾਲਿਆਂ ਦਾ ਅੰਨਾ ਵਿਰੋਧ ਕਰਨ ਦੀ ਥਾਂ ਖੁਦ ਇਹਨਾਂ ਉੱਦਮਾਂ ਉਪਰਾਲਿਆਂ ਨੂੰ ਆਪਣਾ ਲਿਆ।  ਇਸ ਪਾਸੇ ਸਰਗਰਮੀ ਨਾਲ ਧਿਆਨ ਦਿੱਤਾ। ਉਹਨਾਂ ਹਰ ਖੇਤਰ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ  ਆਪਣੇ ਪੈਰੋਕਾਰਾਂ ਨੂੰ ਭੇਜਿਆ। ਇਹਨਾਂ ਝੁੱਗੀਆਂ ਅਤੇ ਕੱਚੇ ਮਕਾਨਾਂ ਵਿੱਚ ਰਹਿੰਦੇ ਗਰੀਬ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਪਾਸੇ ਧਿਆਨ ਦਿੱਤਾ। ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ, ਜਲੰਧਰ ਵਿੱਚ ਰਾਜਪਾਲ ਕੌਰ ਅਤੇ ਪਟਿਆਲਾ ਵਿੱਚ ਕੁਲਦੀਪ ਕੌਰ ਨੇ ਇਸ ਪਾਸੇ ਬਹੁਤ ਹੀ ਰਿਕਾਰਡਤੋੜ ਕੰਮ ਕੀਤਾ। ਔਰਤਾਂ ਅਤੇ ਬੱਚਿਆਂ ਨੂੰ ਉਚੇਚ ਨਾਲ ਏਧਰ ਜੋੜਿਆ। 

ਇਹਨਾਂ ਨਾਮਧਾਰੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਕੋਲੋਂ ਫ਼ੰਡ ਲੈ ਕੇ ਛੋਟੇ ਛੋਟੇ ਸਕੂਲ ਚਲਾਏ। ਦਿਨ ਤਿਓਹਾਰਾਂ ਤੇ ਇਹਨਾਂ ਗਰੀਬ ਬੱਚਿਆਂ ਨੂੰ ਮਠਿਆਈਆਂ ਅਤੇ ਹੋਰ ਸਬੰਧਤ ਚੀਜ਼ਾਂ ਵੰਡੀਆਂ। ਇਸਦੇ ਨਾਲ ਹੀ ਪੜ੍ਹਨ ਲਿਖਣ ਦੀ ਚੇਟਕ ਵੀ ਲਾਈ।  ਛੋਟੇ ਛੋਟੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਅਤੇ ਬੂਟ ਜੁਰਾਬਾਂ ਲੈ ਕੇ ਦਿੱਤੀਆਂ। ਠਾਕੁਰ ਦਲੀਪ ਸਿੰਘ ਦੇ ਵਿਰੋਧੀ ਜੋ ਮਰਜ਼ੀ ਸਮਝੀ ਜਾਣ ਪਰ ਇਹਨਾਂ ਗਰੀਬ ਬਸਤੀਆਂ ਵਿੱਚੋਂ ਨਾਮਧਾਰੀ ਸਿੱਖਾਂ ਦੀ ਇੱਕ ਵੱਡੀ ਜਮਾਤ ਤਿਆਰ ਹੋ ਰਹੀ ਹੈ ਜਿਹੜੀ ਠਾਕੁਰ ਦਲੀਪ ਸਿੰਘ ਨੂੰ ਆਪਣਾ ਸਤਿਗੁਰੂ ਮੰਨਦੀ ਹੈ। ਆਪਣਾ ਰੱਬ ਮੰਨਦੀ ਹੈ। ਛੇਤੀ ਹੀ ਇਹਨਾਂ ਨਵੇਂ ਸਜੇ ਨਾਮਧਾਰੀਆਂ ਦੀ ਵਡੀ ਗਿਣਤੀ ਤੁਹਾਨੂੰ ਆਪਣੀਆਂ ਗਲੀਆਂ ਮੁਹੱਲਿਆਂ ਅਤੇ ਸੜਕਾਂ ਤੇ ਨਜ਼ਰ ਆਏਗੀ। ਇਹਨਾਂ ਨੂੰ ਆਪਣੇ ਸਿੱਖ ਸਜਾਉਣ ਲਈ ਇਹਨਾਂ ਨਾਮਧਾਰੀਆਂ ਨੇ ਯਰਾ ਵੀ ਸਖਤੀ ਨਹੀਂ ਵਰਤੀ। ਪੂਰੇ ਪਿਆਰ ਨਾਪ ਇਹਨਾਂ ਨੂੰ ਆਪਣੇ ਪਰਿਵਾਰ ਵਾਂਗ ਅਪਣਾਇਆ। ਜਿਹੜੇ ਸਕੂਲ ਖੋਲ੍ਹੇ ਗਏ ਉਹਨਾਂ ਸਕੂਲਾਂ ਵਿਚ ਇਹਨਾਂ ਨੂੰ ਪੜ੍ਹਿਆ ਵੀ ਗਿਆ। ਬਿਨਾ ਕਿਸੇ ਸਰਕਾਰੀ ਮਦਦ ਦੇ ਨਾਮਧਾਰੀਆਂ ਨੇ ਬਹੁਤ ਹੀ ਵੱਡਾ ਕੰਮ ਕਰ ਦਿਖਲਾਇਆ। ਦਿਲਚਸਪ ਗੱਲ ਹੈ ਕਿ ਜਿਵੇਂ ਸੂਰਜ ਰੋਜ਼ ਨਿਕਲਦਾ ਹੈ ਪਰ ਢੋਲ ਢਮੱਕੇ ਵਜਾ ਕੇ ਕੋਈ ਸ਼ੋਰ ਨਹੀਂ ਮਚਾਉਂਦਾ, ਚੰਦਰਮਾ ਵੀ ਰੋਜ਼ ਨਿਕਲਦਾ ਹੈ ਪਰ ਕੋਈ ਸ਼ੋਰ ਸ਼ਰਾਬ ਨਹੀਂ ਕਰਦਾ, ਤਾਰੇ ਵੀ ਰੋਜ਼ ਅਸਮਾਨ ਤੇ ਨਜ਼ਰ ਆਉਂਦੇ ਹਨ ਪਰ ਰੌਲਾ ਰੱਪਾ ਕੋਈ ਨੀ ਪਾਉਂਦੇ ਉਸੇ ਤਰ੍ਹਾਂ ਕੁਦਰਤ ਨਾਲ ਇੱਕ ਮਿੱਕ ਹੋਏ ਇਹ ਨਾਮਧਾਰੀ ਦਿਲ ਹੀ ਦਿਲ ਵਿੱਚ ਨਾਮ ਜਪਦੇ ਹੋਏ ਸਰਬੱਤ ਦੇ ਭਲੇ ਵਾਲੇ ਸਿੱਖੀ ਅਸੂਲ ਨੂੰ ਲਾਗੂ ਕਰਦੇ ਜਾ ਰਹੇ ਹਨ। ਇਹੀ ਸੁਨੇਹਾ ਅੱਜਕਲ੍ਹ ਨਾਮਧਾਰੀ ਸਮਾਗਮਾਂ ਵਿਚ ਨਜ਼ਰ ਆਉਂਦਾ ਹੈ। 

ਨਾਮਧਾਰੀ ਸਿੱਖਾਂ ਦੇ ਪਾਵਨ ਅਤੇ ਇਤਿਹਾਸਕ ਸਥਾਨ ਗੁਰੂਦੁਆਰਾ ਸ਼੍ਰੀ ਜੀਵਨ ਨਗਰ (ਸਿਰਸਾ) ਵਿਖੇ ਅੱਜ ਅੱਸੂ ਦਾ ਮੇਲਾ ਬਹੁਤ ਹੀ ਮਹਾਨ ਸੰਦੇਸ਼ ਦਿੰਦਾ ਸੰਪੰਨ ਹੋਇਆ। ਸਤਿਗੁਰੂ ਦਲੀਪ ਸਿੰਘ ਜੀ ਦੀ ਆਗਿਆ ਨਾਲ ਸਾਰੇ ਸਮਾਗਮ ਦੇ ਪ੍ਰਬੰਧਨ ਅਤੇ ਸੇਵਾ ਵਿਚ ਬੀਬੀਆਂ ਨੇ ਭਰਪੂਰ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਹਮੇਸ਼ਾ ਇਸਤਰੀ ਜਾਤੀ ਦੇ ਸ਼ਕਤੀਕਰਨ ਦੀ ਗੱਲ ਤਾਂ ਕਰਦੇ ਹੀ ਹਨ ਨਾਲ ਹੀ ਉਹਨਾਂ ਨੂੰ ਧਾਰਮਿਕ ਸਮਾਗਮਾਂ ਵਿਚ, ਜਿੱਥੇ ਅਜੇ ਤਕ ਪੁਰਸ਼ਾਂ ਦੀ ਹੀ ਮੁੱਖ ਭੂਮਿਕਾ ਰਹੀ ਹੈ, ਉੱਥੇ ਵੀ ਇਸਤਰੀਆਂ ਦੀ ਸ਼ਮੂਲੀਅਤ ਨੂੰ ਮੰਜੂਰੀ ਦਿੱਤੀ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਦੇ ਸ਼ਲੋਕ ਪੜ੍ਹਨ ਦੇ ਨਾਲ-ਨਾਲ ਅਖੰਡ ਪਾਠਾਂ ਦੀ ਸੇਵਾ ਨਿਭਾਉਣ, ਅੰਮ੍ਰਿਤ ਛਕਾਉਣ, ਆਨੰਦ ਕਾਰਜ ਆਦਿ ਦੀਆਂ ਸਾਰੀਆਂ ਰਸਮਾਂ ਨਿਭਾਉਣ, ਹਵਨ ਕਰਨ, ਵਿਸ਼ਾਲ ਸਮਾਗਮ ਦੀ ਅਰਦਾਸ ਕਰਨ ਅਜਿਹੇ ਸਾਰੇ ਸ਼ੁਭ ਕਾਰਜਾਂ ਦੀ ਹੱਕਦਾਰ ਸਤਿਗੁਰੂ ਦਲੀਪ ਸਿੰਘ ਜੀ ਦੀ ਆਗਿਆ ਨਾਲ ਨਾਮਧਾਰੀ ਇਸਤਰੀਆਂ ਵੀ ਬਣੀਆਂ ਹਨ, ਜੋ ਕਿ ਸਾਡੇ ਸਮਾਜ ਵਾਸਤੇ ਬੜੇ ਮਾਣ ਵਾਲੀ ਅਤੇ ਸਾਰਿਆਂ ਨੂੰ ਸੇਧ ਦੇਣ ਵਾਲੀ ਗੱਲ ਹੈ। 

ਆਰਥਿਕ ਪੱਖੋਂ ਕਮਜ਼ੋਰ ਤਬਕਿਆਂ ਵੱਲ ਇਹਨਾਂ ਨਾਮਧਾਰੀਆਂ ਨੇ ਨਜ਼ਰ ਮਾਰੀ ਤਾਂ ਬਹੁਤ ਹੀ ਨੇੜੇ ਜਾ ਕੇ ਦੇਖਿਆ ਕਿ ਇਹਨਾਂ ਲੋਕਾਂ ਦੇ ਕੰਮਕਾਜ ਬਹੁਤ ਹੀ ਥੋਹੜੇ ਥੋਹੜੇ ਪੈਸਿਆਂ ਕਾਰਨ ਅਟਕੇ ਹੋਏ ਸਨ ਜਿਹੜੇ ਨਾਮਧਾਰੀ ਸਿੰਘਾਂ ਨੇ ਸਮੇਂ ਸਿਰ ਪੁੱਜ ਕੇ ਪੂਰੇ ਕਰਵਾਏ। ਗਰੀਬ ਬੱਚਿਆਂ ਦੇ ਵਿਆਹ ਵੀ ਇਹਨਾਂ ਕੰਮਾਂ ਵਿੱਚ ਸ਼ਾਮਲ ਹਨ। ਲੋਕਾਂ ਨੂੰ ਕੱਚੇ ਘਰਾਂ ਦੀ ਬਜਾਏ ਪੱਕੇ ਘਰ ਬਣਾ ਕੇ ਦੇਣ ਵਾਲੇ ਵੱਡੇ ਮਿਸਾਲੀ ਕੰਮ ਵੀ ਇਹਨਾਂ ਉੱਦਮਾਂ ਵਿਚ ਸ਼ਾਮਲ ਹਨ। ਇਸਦੇ ਨਾਲ ਨਾਲ ਇਹਨਾਂ ਪਰਿਵਾਰਾਂ ਨੂੰ ਰੋਜ਼ੀ ਰੋਟੀ ਕਮਾਉਣ ਵਾਲੇ ਕੰਮ ਧੰਦੇ ਵੀ ਸ਼ੁਰੂ ਕਰਵਾਏ ਗਏ। ਇਹਨਾਂ ਨੂੰ ਆਪਣੇ ਪੈਰਾਂ ਤੇ ਵੀ ਖੜੇ ਕੀਤਾ। ਜਿਹੜਾ ਕੰਮ ਆਜ਼ਾਦੀ ਤੋਂ ਤੁਰੰਤ ਬਾਅਦ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਠਾਕੁਰ ਦਲੀਪ ਸਿੰਘ ਦੇ ਨਾਮਧਾਰੀ ਸਿੰਘਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਹ ਸਾਰੇ ਉਪਰਾਲੇ ਕਈ ਸਾਲਾਂ ਤੋਂ ਜਾਰੀ ਹਨ। ਫਿਰ ਵੀ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਇਹ ਘੱਟ ਲੱਗਦੇ ਹਨ ਕਿਓਂਕਿ ਉਹਨਾਂ ਨੂੰ ਪਤਾ ਹੈ ਕਿ ਸਮੱਸਿਆ ਬਹੁਤ ਵੱਡੀ ਹੈ। ਇਹਨਾਂ ਲੋੜਵੰਦਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਇਹ ਸਮੱਸਿਆ ਦਹਾਕਿਆਂ ਤੋਂ ਨਾ ਸਿਰਫ ਚਲੀ ਆ ਰਹੀ ਹੈ ਬਲਕਿ ਗੰਭੀਰ ਵੀ ਹੁੰਦੀ ਆਈ ਹੈ। ਜੇ ਸਰਕਾਰਾਂ ਕੋਈ ਸਕੀਮ ਬਣਾਉਂਦੀਆਂ ਵੀ ਸਨ ਤਾਂ ਉਹਨਾਂ ਦਾ ਫਾਇਦਾ ਵੀ ਰਸਤੇ ਵਿਚ ਆਉਂਦੇ ਦਲਾਲ ਅਤੇ ਵੱਡੇ ਅਮੀਰ ਖੁਦ ਹੀ ਲੈ ਜਾਂਦੇ ਸਨ। ਇਹਨਾਂ ਲੋਕਾਂ ਦੀ ਹਾਲਤ ਨਹੀਂ ਸੀ ਸੁਧਰਦੀ।  

ਇਸ ਲਈ ਅੱਸੂ ਦੇ ਮੇਲੇ ਦੌਰਾਨ ਵੀ ਠਾਕੁਰ ਦਲੀਪ ਸਿੰਘ ਜੀ ਨੇ ਇਸ ਮੁੱਦੇ ਤੇ ਜ਼ੋਰ ਦਿੱਤਾ। ਇਸ ਮੇਲੇ ਦੌਰਾਨ ਜਿੱਥੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ, ਕਥਾ ਕੀਰਤਨ ਅਤੇ ਕਵੀ ਦਰਬਾਰ ਸਜਾਏ ਗਏ। ਇਸ ਦੇ ਨਾਲ ਹੀ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਪ੍ਰਭੂ ਸਤਿਗੁਰੂ ਨਾਲ ਜੁੜਨ ਦੀਆਂ ਵਿਚਾਰਾਂ ਕੀਤੀਆਂ, ਉੱਥੇ ਹੀ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਹਰ ਪੱਖੋਂ ਸੁਖੀ-ਸੰਪੰਨ ਅਤੇ ਉੱਨਤ ਕਰਨ ਵਾਲੀਆਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦਾ ਜਤਨ ਕੀਤਾ ਗਿਆ। 

ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਵਿਦੇਸ਼ ਵਿਚ ਹੋਣ ਦੇ ਬਾਵਜੂਦ ਲਾਈਵ ਵੀਡੀਓ ਕਾਨਫਰੈਂਸ ਰਾਹੀਂ ਸਮੁੱਚੇ ਸਮਾਜ ਦਾ ਜੀਵਨ ਸੁਖੀ ਕਰਨ ਚੰਗੀ ਜੀਵਨ ਜਾਚ ਦੀ ਸਿੱਖਿਆ ਦੇਣ ਵਾਲੇ ਅਨਮੋਲ ਪ੍ਰਵਚਨ ਦਿੱਤੇ। ਆਪ ਜੀ ਦੁਆਰਾ ਕੁਝ ਨਵੀਆਂ ਲੀਹਾਂ ਵੀ ਪਾਈਆਂ ਜਾ ਰਹੀਆਂ ਹਨ ਕਿਉਂਕਿ ਆਪ ਜੀ ਅਨੁਸਾਰ ਪਰਿਵਰਤਨ ਕੁਦਰਤ ਦਾ ਨਿਯਮ ਹੈ। ਜਿਵੇਂ ਕਿ ਪ੍ਰੰਪਰਾ ਅਨੁਸਾਰ ਪਹਿਲਾਂ ਪਤੀ ਨੂੰ ਹੀ ਪਰਮੇਸ਼ਰ ਕਿਹਾ ਜਾਂਦਾ ਸੀ ਪਰ ਆਪ ਜੀ ਨੇ ਦੱਸਿਆ ਕਿ ਕੇਵਲ ਪਤੀ ਹੀ ਨਹੀਂ, ਪਤਨੀ ਵੀ ਪਰਮੇਸ਼ਰ ਅਤੇ ਦੇਵੀ ਦਾ ਰੂਪ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਇਸ ਸਮਾਗਮ ਵਿਚ ਵੀ ਅਮਲੀ ਰੂਪ ਵਿਚ ਵੇਖਣ ਨੂੰ ਮਿਲਿਆ। ਅੱਜ ਸਾਰੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦੇ ਹਨ ਅਤੇ ਉਹਨਾਂ ਨੂੰ ਉੱਚਾ ਸਥਾਨ ਦੇਣ ਦੀ ਗੱਲ ਕਰਦੇ ਹਾਂ ਪਰ ਇਹ ਸਭ ਕਥਨੀ ਵਿਚ ਹੀ ਰਹਿ ਜਾਂਦਾ ਹੈ। ਪਰ ਸਤਿਗੁਰੂ ਦਲੀਪ ਸਿੰਘ ਜੀ ਨੇ ਇਸਤਰੀਆਂ ਨੂੰ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਹਰ ਖੇਤਰ ਵਿਚ ਅੱਗੇ ਲਿਆਉਣ ਦੀ ਗੱਲ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਕਿਸੇ ਵੀ ਨਾਮਧਾਰੀ ਬੱਚੀ ਨੂੰ ਪੜ੍ਹਾਈ ਪੱਖੋਂ ਪਿਛੇ ਨਹੀਂ ਰਹਿਣ ਦਿੱਤਾ ਜਾਵੇਗਾ। 

ਇਸ ਪ੍ਰਕਾਰ ਆਪ ਜੀ ਧਰਮ ਅਨੁਸਾਰ ਆਪਣਾ ਅਤੇ ਆਪਣੇ ਸਮਾਜ ਦਾ ਜੀਵਨ ਕਿਵੇਂ ਸੁਖੀ ਕਰਨਾ ਹੈ, ਇਸ ਬਾਰੇ ਵੀ ਮਾਰਗਦਰਸ਼ਨ ਕੀਤਾ, ਨਵੀਂ ਪੀੜ੍ਹੀ ਨੂੰ  ਸੰਦੇਸ਼ ਦਿੱਤਾ ਕਿ ਮੋਬਾਈਲ, ਇੰਟਰਨੈੱਟ ਜਿਹੀਆਂ ਆਧੁਨਿਕ ਤਕਨੀਕਾਂ ਦੇ ਗੁਲਾਮ ਨਾ ਬਣੋ, ਉਹਨਾਂ ਦੀ ਸਹੀ ਵਰਤੋਂ ਕਰੋ, ਤਾਕਿ ਮਾਨਸਿਕ ਅਤੇ ਸਰੀਰਕ ਰੂਪ ਨਾਲ ਇੱਕ ਸਵਸਥ ਸਮਾਜ ਤਿਆਰ ਹੋ ਸਕੇ। ਇਸ ਮੌਕੇ ਆਪ ਜੀ ਦੀ ਧਰਮਪਤਨੀ ਬੀਬੀ ਗੁਰਮੀਤ ਕੌਰ ਜੀ ਨੇ ਉਚੇਚਾ ਦਰਸ਼ਨ ਦੇ ਕੇ ਸੰਗਤ ਨੂੰ ਨਿਹਾਲ ਕੀਤਾ, ਉਹਨਾਂ ਦੇ ਦੁੱਖ-ਦਰਦ ਸੁਣੇ ਅਤੇ ਆਪਣਾ ਅਸ਼ੀਰਵਾਦ ਦਿੱਤਾ। 

ਇਸ ਮਹਾਨ ਅਵਸਰ 'ਤੇ ਖਾਸ ਤੌਰ ਤੇ ਸੰਤ ਬ੍ਰਹਮ ਦਾਸ ਜੀ ਸੰਘਰ, ਸਾਧਾਂ ਡੇਰਾ ਭੁੰਮਣ ਸ਼ਾਹ ਜੀ, ਸੰਤ ਤੇਜਾ ਸਿੰਘ ਜੀ ਨਿਰਮਲੇ ਖੁੱਡੇ ਵਾਲੇ, ਸਵਾਮੀ ਵਾਗੀਸ਼ ਸ਼ਾਸ਼ਤਰੀ ਜੀ ਅਤੇ ਗੁਰਦੁਆਰਾ ਸ੍ਰੀ ਜੀਵਨ ਨਗਰ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਜੀ, ਸੂਬਾ ਬਲਜੀਤ ਸਿੰਘ ਜੀ, ਵਕੀਲ ਨਰਿੰਦਰ ਸਿੰਘ, ਜਸਪਾਲ ਸਿੰਘ, ਅੰਗਰੇਜ ਸਿੰਘ, ਅਜੀਤ ਸਿੰਘ ਸੰਤਾਵਾਲੀ, ਮੁਖਤਿਆਰ ਸਿੰਘ, ਮੋਹਨ ਸਿੰਘ ਝੱਬਰ , ਦੇਵ ਸਿੰਘ, ਹਰਭੇਜ ਸਿੰਘ, ਪ੍ਰਿੰਸੀਪਲ ਰਣਬੀਰ ਸਿੰਘ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਪਲਵਿੰਦਰ ਸਿੰਘ ਕੁੱਕੀ, ਸਰਬਜੀਤ ਸਿੰਘ ਭਿੰਡਰ, ਨਵਤੇਜ ਸਿੰਘ, ਬੀਬੀ ਸੰਦੀਪ ਕੌਰ, ਭਗਵੰਤ ਕੌਰ, ਗੁਰਵੰਤ ਕੌਰ, ਰੁਪਿੰਦਰ ਕੌਰ, ਰਣਜੀਤ ਕੌਰ, ਦਲਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ , ਸਤਨਾਮ ਕੌਰ, ਬਲਵਿੰਦਰ ਕੌਰ, ਰਾਜਪਾਲ ਕੌਰ ਅਤੇ ਵਿਸ਼ਾਲ ਸੰਗਤ ਹਾਜ਼ਰ ਰਹੀ।  

ਨਾਮਧਾਰੀ ਟੀਮ ਵਿੱਚ ਜਾਣਕਾਰੀ ਮੁਹਈਆ ਕਰਾਉਣ ਵਾਲਿਆਂ ਵਿਚ ਸ਼ਾਮਲ ਰਹੇ ਰਾਜਪਾਲ ਕੌਰ//ਗੁਰਮੀਤ ਸੱਗੂ//ਅਰਵਿੰਦਰ ਸਿੰਘ ਲਾਡੀ/ਕੁਲਦੀਪ ਕੌਰ //ਹਰਪ੍ਰੀਤ ਕੌਰ ਪ੍ਰੀਤ। ਰੂਹਾਨੀ ਰਿਪੋਰਟ Online ਦੀ ਟੀਮ ਨੇ ਇਹਨਾਂ ਜਾਣਕਾਰੀਆਂ ਦੀ ਪੁਸ਼ਟੀ ਵੀ ਕੀਤੀ। ਪੰਜਾਬ ਸਕਰੀਨ ਡੈਸਕ ਨੇ ਇਹਨਾਂ ਲੰਮੀਆਂ ਜਾਣਕਾਰੀਆਂ ਵਿੱਚੋਂ ਸੰਖੇਪ ਜਿਹਾ ਵੇਰਵਾ ਇਸ ਲਿਖਤ ਵਿਚ ਤੁਹਾਡੇ ਸਾਹਮਣੇ ਰੱਖਿਆ।  

Tuesday, October 05, 2021

ਸਿੱਖਾਂ ਦਾ ਦਾਨ ਕੇਵਲ ਸਿੱਖਾਂ ਨੂੰ

4th October 2021 at 2:50 PM

ਡਾ. ਸਰਬਜਿੰਦਰ ਸਿੰਘ ਵੱਲੋਂ ਠਾਕੁਰ ਦਲੀਪ ਸਿੰਘ ਜੀ ਦੇ ਵਿਚਾਰਾਂ ਦੀ ਪ੍ਰੋੜਤਾ 

ਠਾਕੁਰ ਦਲੀਪ ਸਿੰਘ ਜੀ ਦੇ ਪ੍ਰੇਰਣਾ ਅਨੁਸਾਰ ਸਰਦੇ ਪੁੱਜਦੇ ਸਿੱਖ, ਆਪਣੀ ਵਿੱਤ ਮੁਤਾਬਿਕ 
ਲੋੜਵੰਦ ਗਰੀਬ ਸਿੱਖ ਨੂੰ ਜ਼ਰੂਰੀ ਵਸਤਾਂ ਦਾ ਦਾਨ ਕਰਦੇ ਹੋਏ ਇਹ ਰੁਝਾਨ ਕੋਰੋਨਾ ਦੀ ਮਾਰ ਤੋਂ
ਪਹਿਲਾਂ ਵੀ ਜਾਰੀ ਸੀ, ਹੁਣ ਵੀ ਜਾਰੀ ਹੈ ਭਵਿੱਖ ਵਿੱਚ ਵੀ ਜਾਰੀ ਰਹੇਗਾ 

ਲੁਧਿਆਣਾ: 4 ਅਕਤੂਬਰ 2021:(ਅਰਵਿੰਦਰ ਸਿੰਘ ਲਾਡੀ//ਪੰਜਾਬ ਸਕਰੀਨ)::
ਕੁਝ ਦਹਾਕੇ ਪਹਿਲਾਂ ਇੱਕ ਬਹੁਤ ਹੀ ਸਿਆਣੇ, ਬਜ਼ੁਰਗ ਅਤੇ ਨਾਮੀ ਗਰਾਮੀ ਕਾਰੋਬਾਰੀ ਨੇ ਇੱਕ ਗੈਰ ਰਸਮੀ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਪਾਰਸੀ ਸਮਾਜ ਦੇ ਅੰਦਾਜ਼ ਆਪਣੇ ਭਾਈਚਾਰੇ ਨੂੰ ਵਧਾਉਣ ਅਤੇ ਖੁਸ਼ਹਾਲ ਕਰਨ ਵਾਲੇ ਹਨ। ਜੇ ਕਿਸੇ ਪਾਰਸੀ ਦੇ ਘਰ ਜਾਂ ਕਾਰੋਬਾਰੀ ਸੰਸਥਾਨ ਨੂੰ ਅਚਾਨਕ ਅੱਗ ਲੱਗ ਜਾਵੇ ਜਾਂ ਕੋਈ ਹੋਰ ਭਾਣਾ ਵਰਤ ਜਾਵੇ ਤਾਂ ਅਤੇ ਦੇਖਦਿਆਂ ਹੀ ਦੇਖਦਿਆਂ ਸਭ ਕੁਝ ਸੁਆਹ ਹੋ ਜਾਵੇ ਤਾਂ ਪਾਰਸੀ ਵੀ ਆਪਣੇ ਭਾਈਚਾਰੇ ਦੇ ਇਸ ਵਿਅਕਤੀ ਦਾ ਦੁੱਖ ਵੰਡਾਉਣ ਜਾਂਦੇ ਹਨ ਪਰ ਆਪਣੇ ਹੀ ਵੱਖਰੇ ਅੰਦਾਜ਼ ਨਾਲ। 
ਇੱਕ ਚਿੱਟੀ ਚਾਦਰ ਭੁੰਜੇ ਹੀ ਵਿਛਾ ਲਈ ਜਾਂਦੀ ਹੈ। ਭਾਵੇਂ ਉਹ ਧਰਤੀ ਵੀ ਅੱਗ ਦੀ ਕਰੋਪੀ ਕਾਰਨ ਕਾਲੀ ਹੋਈ ਹੋਵੇ। ਅਫਸੋਸ ਦਾ ਪ੍ਰਗਟਾਵਾ ਕਰਨ ਵਾਲੇ ਸਾਰੇ ਸੱਜਣ ਉਸ ਚਾਦਰ ਤੇ ਬੈਠ ਜਾਂਦੇ ਹਨ। 
ਰਸਮੀ ਅਫਸੋਸ ਤੋਂ ਬਾਅਦ ਪੁੱਛਦੇ ਹਨ ਦੱਸ ਨੁਕਸਾਨ ਕਿੰਨਾ ਹੋਇਆ ਸੀ? ਜੇ ਉਸ ਨੇ ਆਖ  ਦਿੱਤਾ 25 ਕਰੋੜ ਦਾ ਤਾਂ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕਰਨਾ। ਝੱਟਪੱਟ ਕਹਿਣਾ ਬਸ ਬੇਇਮਿਆਂ ਵਾਲੀ ਰਸਮੀ ਕਾਗਜ਼ੀ ਕਾਰਵਾਈ ਪੂਰੀ ਕਰ ਤੇ 30 ਕਰੋੜ ਲੈ ਜਾ ਭਾਵੇਂ ਵੱਧ ਲਾਇ ਜਾ ਪਰ ਤੇਰਾ ਕਾਰੋਬਾਰ ਪਹਿਲਾਂ ਨਾਲੋਂ ਜ਼ਿਆਦਾ ਸ਼ਾਨੋ ਸ਼ੌਕਤ ਨਾਲ ਛੇਤੀ ਤੋਂ ਛੇਤੀ ਖੜਾ ਹੋਵੇ। ਕਿਸੇ ਅੱਗੇ ਮਿੰਨਤਾਂ ਨਹੀਂ ਕਰਨੀਆਂ, ਕੋਈ ਰੋਣਾ ਨਹੀਂ ਰੋਣਾ ਅਤੇ ਕਿਸਮਤ ਨਹੀਂ ਕੋਸਣਾ। ਜਦੋਂ ਵੀ ਦੋ ਸਾਲ, ਪੰਜ ਸਾਲ ਜਾਂ ਦਸ ਸਾਲ ਮਗਰੋਂ ਉਸਦਾ ਕਾਰੋਬਾਰ ਫਿਰ ਚੱਲ ਪੈਂਦਾ ਹੈ ਤਾਂ ਉਹ ਇੱਕ ਵਾਰ ਫਿਰ ਆਪਣੀ ਉਸ ਸੰਸਥਾ ਦੇ ਦਫਤਰ ਜਾਂਦਾ ਹੈ। ਨਿਮਾਣਿਆਂ ਵਾਂਗ ਹੇਠ ਜੋੜ ਕੇ ਦੋਬਾਰਾ ਧੰਨਵਾਦ ਕਰਦਾ ਹੈ ਅਤੇ ਜਿੰਨੀ ਰਕਮ ਉਸਨੇ ਅੱਗ ਲੱਗਣ ਵੇਲੇ ਲਈ ਹੁੰਦੀ ਹੈ ਉਸਤੋਂ ਕਿਤੇ ਵੱਧ ਰਕਮ ਵਾਪਿਸ ਮੋੜ ਜਾਂਦਾ ਹੈ। ਇਸ ਤਰ੍ਹਾਂ ਇਹ ਸਾਂਝਾ ਖਜ਼ਾਨਾ ਵਧਦਾ ਫੁੱਲਦਾ ਰਹਿੰਦਾ ਹੈ। ਕਦੇ ਤੋਟ ਨਹੀਂ ਆਉਂਦੀ। ਲੁਧਿਆਣਾ ਵਿੱਚ ਵੱਸਦੇ ਇਸ ਸੱਜਣ ਦਾ ਧਾਰਮਿਕ ਅਕੀਦਾ ਰਾਧਾ ਸੁਆਮੀਆਂ ਨਾਲ ਸਬੰਧਤ ਹੈ ਅਤੇ ਉਸਦੇ ਕਾਰੋਬਾਰੀ ਦਫਤਰ ਘੰਟਾ ਘਰ ਅਤੇ ਸ਼ਿਗਾਰ ਸਿਨੇਮਾ ਰੋਡ ਆਦਿ ਕਈ ਥਾਂਵਾਂ ਤੇ ਫੈਲੇ ਹੋਏ ਹਨ। ਇਸ ਅਦਾਰੇ ਵਿੱਚ ਜੇ ਕਿਸੇ ਪੁਰਾਣੇ ਬਜ਼ੁਰਗ ਮੁਲਾਜ਼ਮ ਦੀ ਮੌਤ ਹੋ ਜਾਵੇ ਤਾਂ ਉਸਦੀ ਔਲਾਦ ਨੂੰ ਝੱਟਪੱਟ ਨੌਕਰੀ ਤੇ ਰੱਖ ਲਿਆ ਜਾਂਦਾ ਹੈ। ਇਹ ਸਾਰੀਆਂ ਗੱਲਾਂ ਯਾਦ ਆਈਆਂ ਹਨ ਠਾਕੁਰ ਦਲੀਪ ਸਿੰਘ ਜੀ ਦੇ ਉਸ ਬਚਨ ਤੋਂ ਜਿਸਦੀ ਪੁਸ਼ਟੀ ਸਿੱਖ ਪੰਥ ਦੇ ਇੱਕ ਮਹਾਨ ਵਿਦਵਾਨ ਨੇ ਹਾਲ ਹੀ ਵਿੱਚ ਕੀਤੀ ਹੈ। 
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਸਿੱਖਾਂ ਵੱਲੋਂ ਕੀਤੇ ਜਾਂਦੇ ਦਾਨ ਪ੍ਰਤੀ ਪ੍ਰਗਟ ਕੀਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਦਲੀਪ ਸਿੰਘ ਜੀ ਨੇ ਆਪਣੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਗੁਰਬਾਣੀ ਅਨੁਸਾਰ ਸਿੱਖਾਂ ਦਾ ਦਾਨ ਕੇਵਲ ਸਿੱਖਾਂ ਲਈ ਹੋਣਾ ਚਾਹੀਦਾ ਹੈ। ਉਨ੍ਹਾਂ “ਸ੍ਰੀ ਦਸਮ ਗ੍ਰੰਥ ” ਦੇ ਹਵਾਲੇ ਨਾਲ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਵਿਚ ਲਿਖਿਆ ਹੈ ਕਿ ਸਿੱਖਾਂ ਵੱਲੋਂ ਸਿੱਖਾਂ ਨੂੰ ਕੀਤਾ ਗਿਆ ਦਾਨ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਗੁਰਸਿੱਖ ਨੂੰ ਦਿੱਤਾ ਦਾਨ ਹੀ ਅੱਗੇ ਜਾ ਕੇ ਪ੍ਰਲੋਕ ਵਿਚ ਫਲੇਗਾ ਅਤੇ ਗ਼ੈਰ ਸਿੱਖਾਂ ਨੂੰ ਦਿੱਤਾ ਦਾਨ ਨਿਹਫਲ ਹੋਵੇਗਾ।
ਡਾ. ਸਰਬਜਿੰਦਰ ਸਿੰਘ ਨੇ ਕਿਹਾ ਹੈ ਕਿ ਠਾਕੁਰ ਦਲੀਪ ਸਿੰਘ ਜੀ ਦੀ ਇਹ ਵੀਡੀਓ ਧੁਰ ਅੰਦਰ ਤੱਕ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਜੇਕਰ ਸਿੱਖਾਂ ਦੇ ਘਰ ਵਿਚ ਗੁਰਬਤ ਹੈ, ਹਨੇਰਾ ਹੈ, ਭੁੱਖਮਰੀ ਹੈ, ਦਾਣੇ ਦਾਣੇ ਦੀ ਮੁਹਥਾਜੀ ਹੈ, ਪੀੜਾ ਹੈ, ਵਿਰਲਾਪ ਹੈ ਅਤੇ ਅਜਿਹੇ ਹਾਲਾਤ ਵਿਚ ਸਿੱਖਾਂ ਨੇ ਆਪਣੇ ਗਰੀਬ ਸਿੱਖ ਭਾਈਚਾਰੇ ਬਾਰੇ ਨਹੀਂ ਸੋਚਣਾ ਤਾਂ ਫਿਰ ਇਸਾਈ, ਮੁਸਾਈ ਅਤੇ ਹਿੰਦਾਈ ਉਨ੍ਹਾਂ ਗਰੀਬ ਸਿੱਖਾਂ ਨੂੰ ਰੋਟੀ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚ ਹੀ ਲੈਣਗੇ। ਅਜਿਹਾ ਹੋਣ ਮਗਰੋਂ ਸਿੱਖਾਂ ਵੱਲੋਂ ਕੀਤੇ ਗ਼ਿਲੇ ਸ਼ਿਕਵੇ ਜਾਂ ਸ਼ਿਕਾਇਤਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਨਾ ਹੋਵੇ ਕਿ ਸਿੱਖ ਸਰਬੱਤ ਵੱਲ ਵੇਖਦੇ ਰਹਿ ਜਾਣ ਅਤੇ ਸਿੱਖਾਂ ਦੇ ਆਪਣੇ ਘਰ ਨੂੰ ਚੋਰ ਸੰਨ੍ਹ ਲਾ ਲੈਣ। 
ਉਨ੍ਹਾਂ ਕਿਹਾ ਕਿ “ਅਕਲੀ ਕੀਚੈ ਦਾਨ” ਦੇ ਮਹਾਂਵਾਕ ਨੂੰ ਭੁੱਲ ਭੁਲਾ ਕੇ ਜੇ ਕੁਝ ਕਰੋਗੇ ਤਾਂ ਮੂਲੋਂ ਹੀ ਨਿਰਾਰਥਕ ਹੋਵੇਗਾ। ਹੁਣ ਸੋਚਣ ਦਾ ਵੇਲਾ ਹੈ, ਜੇਕਰ ਨਾ ਸੋਚਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਵੱਲੋਂ ਬੇਮੁਖ ਹੋ ਜਾਣਗੇ ਅਤੇ ਜੇਕਰ ਗੁਰੂ ਨਾਨਕ ਜੀ ਨੇ ਸਾਡੀਆਂ ਕੋਤਾਹੀਆਂ ਨੂੰ ਵੇਖ ਕੇ ਸਾਡੇ ਵੱਲੋਂ ਮੁੱਖ ਮੋੜ ਲਿਆ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ। ਉਨ੍ਹਾਂ ਸਿੱਖ ਕੌਮ ਲਈ “ਦੀਜੈ ਬੁਧਿ ਬਿਬੇਕਾ” ਦੀ ਅਰਦਾਸ ਕਰਦਿਆਂ ਕਿਹਾ ਹੈ ਕਿ ਸਿੱਖਾਂ ਲਈ ਬੁਧਿ ਬਿਬੇਕ ਦੀ ਲੋੜ ਹੈ।

Saturday, September 25, 2021

ਜਪੁ ਪ੍ਰਯੋਗਾਂ ਵਿੱਚ ਸ਼ਾਮਲ ਹੋ ਕੇ ਜ਼ਿੰਦਗੀ ਵੀ ਬਦਲ ਜਾਂਦੀ ਹੈ ਅਤੇ ਕਿਸਮਤ ਵੀ

25th September 2021 at 4:50 PM

ਗੱਲ ਸਿਰਫ ਕਹਿਣ ਸੁਣਨ ਦੀ ਨਹੀਂ ਹਕੀਕਤ ਦੀ ਹੈ-ਬੇਸ਼ਕ ਕਰ ਕੇ ਦੇਖ ਲਓ 

ਸਾਲਾਨਾ ਜਪ-ਪ੍ਰਯੋਗ ਦੇ ਮਹਾਕੁੰਭ ਦੀ ਇੱਕ ਰਿਪੋਰਟ ਰਾਜਪਾਲ ਕੌਰ ਵੱਲੋਂ 

ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਚਲ ਰਿਹਾ ਪ੍ਰਵਾਹ  


ਜੀਵਨ ਨਗਰ (ਸਿਰਸਾ)
//ਜਲੰਧਰ
25 ਸਤੰਬਰ 2021:(ਰਾਜਪਾਲ ਕੌਰ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਸਾਡੇ ਸਮਾਜ ਵਿੱਚ ਉਮਰ ਉਸ ਦਿਨ ਤੋਂ ਗਿਣੀ ਜਾਂਦੀ ਹੈ ਜਦੋਂ ਬੱਚ ਇਸ ਸੰਸਾਰ ਵਿੱਚ ਆਉਂਦਾ ਹੈ। ਜਪਾਨ ਵਰਗੇ ਵਿਕਸਿਤ ਦੇਸ਼ ਅਜੇ ਵੀ ਉਮਰ ਦੀ ਗਿਣਤੀ ਦੇ ਉਸ ਪੁਰਾਣੇ ਸਿਸਟਮ ਨੂੰ ਪਹਿਲ ਦੇਂਦੇ ਹਨ ਜਿਸ ਵਿੱਚ ਉਮਰ ਦੇ ਨਾਲ ਗਰਭਕਾਲ ਵਾਲੇ 9/10 ਮਹੀਨੇ ਸ਼ਾਮਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਉਸ ਸਮੇਂ ਨੂੰ ਵੀ ਉਮਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਹੜਾ ਸਮਾਂ ਦੁਨੀਆ ਸਾਹਮਣੇ ਨਹੀਂ ਆਇਆ ਹੁੰਦਾ। ਸੰਸਾਰ ਦੇ ਕਈ ਕਬੀਲਿਆਂ, ਕੌਮੀਅਤਾਂ ਅਤੇ ਹੋਰ ਵਰਗਾਂ ਵਿਚ ਇਸਦਾ ਵੀ ਪਤਾ ਲਗਾਇਆ ਜਾਂਦਾ ਹੈ ਕਿ ਗਰਭ ਵਿੱਚ ਆਤਮਾ ਕਿਹੜੀ ਆਈ ਹੈ? ਤਿੱਬਤੀ ਮੈਡੀਸਿਨ ਸਿਸਟਮ ਵਾਲਿਆਂ ਕੋਈ ਨਬਜ਼ ਨਾਲ ਬਿਮਾਰੀ ਲੱਭਣ ਦਾ ਵਬਹੁਤ ਹੀ ਸਫਲ ਤਰੀਕਾ ਹੈ। ਉਹ ਕੁਝ ਮਿੰਟ ਨਬਜ਼ ਚੈਕ ਕਰਕੇ ਉਹ ਸਭ ਕੁਝ ਦੱਸ ਦੇਂਦੇ ਹਨ ਜਿਹੜਾ ਇਥੋਂ ਦੇ ਹਸਪਤਾਲਾਂ ਵਾਲੇ ਬਾਰ ਬਾਰ ਐਕਸਰੇ ਅਤੇ ਹੋਰ ਬਥੇਰੇ ਟੈਸਟ ਕਰ ਕੇ ਵੀ ਨਹੀਂ ਲੱਭ ਸਕਦੇ। ਇਸਦੇ ਮੁਤਾਬਿਕ ਹੀ ਉਹ ਹਰਬਲ ਦਵਾਈਆਂ ਵਾਲਾ ਇਲਾਜ ਵੀ ਕਰਦੇ ਹਨ। ਇਸ ਦੇ ਨਾਲ ਨਾਲ ਉਹਨਾਂ ਦਾ ਇੱਕ ਸੈਕਸ਼ਨ ਜੋਤਿਸ਼ ਵਿਗਿਆਨ ਨਾਲ ਸਬੰਧਤ ਵੀ ਹੈ। ਕੈਂਸਰ ਵਰਗੀ ਕੋਈ ਬਹੁਤੀ ਹੀ ਗੰਭੀਰ ਬਿਮਾਰੀ ਹੋਵੇ ਤਾਂ ਉਹ ਜਨਮ ਤਾਰੀਖ ਅਤੇ ਸਹੀ ਸਮਾਂ ਵੀ ਪੁੱਛਦੇ ਹਨ। ਫਿਰ ਦੱਸ ਦੇਂਦੇ ਹਨ ਕਿ ਇਸਦਾ ਇਲਾਜ ਸਫਲ ਹੋਵੇਗਾ ਕਿ ਨਹੀਂ? ਉਹਨਾਂ ਕੋਲ ਵੀ ਪਿਛਲੇ ਜਨਮਾਂ ਵਿੱਚ ਜਾ ਕੇ ਕਾਫੀ ਕੁਝ ਲੱਭਣ ਵਾਲਾ ਸਿਸਟਮ ਮੌਜੂਦ ਹੈ। ਮੈਡੀਟੇਸ਼ਨ ਵਿੱਚ ਉਹ ਬਹੁਤ ਕੁਝ ਲਭਦੇ ਹਨ। ਉਹਨਾਂ ਦੇ ਮੰਦਰਾਂ ਵਿਚ ਜਾ ਕੇ ਦੇਖੀਏ ਤਾਂ ਉਥੇ ਬੈਠੇ ਮੈਡੀਟੇਸ਼ਨ ਕਰਦੇ ਸਾਧਕਾਂ ਦੇ ਚਿਹਰਿਆਂ ਤੇ ਬੜਾ ਨੂਰ ਅਤੇ ਸ਼ਾਂਤੀ ਨਜ਼ਰ ਆਏਗੀ। ਓਸ਼ੋ ਨੇ ਤਾਂ ਅਜਿਹੇ ਬਹੁਤ ਸਾਰੇ ਸਫਲ ਤਜਰਬੇ ਕਰਕੇ ਦੁਨੀਆ ਸਾਹਮਣੇ ਮਿਸਾਲ ਵੀ ਕਾਇਮ ਕੀਤੀ।

ਨਵਰਾਤਰੇ ਵੀ ਆਉਣ ਵਾਲੇ ਹਨ। ਵਰਤ ਦਾ ਵਿਗਿਆਨ ਵੀ ਵਿਗਿਆਨ ਦੀ ਝਲਕ ਦੇਂਦਾ ਹੈ। ਰੋਜ਼ਿਆਂ ਦਾ ਹਿਸਾਬ ਕਿਤਾਬ ਵੀ ਬੜਾ ਵਿਗਿਆਨਕ ਹੀ ਹੈ। ਕਿਹਾ ਜਾਂਦਾ ਹੈ ਜੇ ਕਰ 40 ਦਿਨਾਂ ਤੱਕ ਸਰੀਰ ਨੂੰ ਵਿਸ਼ੇਸ਼ ਅਵਸਥਾ ਵਿਚ ਸਾਧ ਲਿਆ ਜਾਵੇ ਤਾਂ ਸਰੀਰ ਵੀ ਉਸੇ ਤਰ੍ਹਾਂ ਬਣ ਜਾਂਦਾ ਹੈ ਅਤੇ ਮਨ ਵੀ। ਇਸ ਨਾਲ ਆਤਮਾ ਅਤੇ ਪ੍ਰਮਾਤਮਾ ਦਾ ਜਿਊਂਦੇ ਜੀਅ ਮਿਲਣਾ ਸੰਭਵ ਵੀ ਹੋ ਜਾਂਦਾ ਹੈ ਅਤੇ ਆਸਾਨ ਵੀ। 

ਜਪੁ ਪ੍ਰਯੋਗਾਂ ਵਿਚਲਾ ਵਿਗਿਆਨ ਵੀ ਬੜਾ ਕਾਰਗਰ ਹੈ। ਫਾਇਦਾ ਉਸੇ ਨੂੰ ਮਿਲਦਾ ਹੈ ਜਿਸਨੇ ਸੱਚੇ ਦਿਲੋਂ ਸੱਚੀ ਸਾਧਨਾ ਕੀਤੀ ਹੈ। ਜਿਸ ਨੇ ਬੱਧਗਿਰੀ ਸਮਾਂ ਕੱਟਿਆ ਉਸਨੂੰ ਸ਼ਾਇਦ ਫਲ ਘੱਟ ਮਿਲੇ ਪਰ ਮਿਲਦਾ ਜ਼ਰੂਰ ਹੈ। ਜਾਪੁ ਪ੍ਰਯੋਗ ਮਨ ਅਤੇ ਤਨ ਦੋਹਾਂ ਨੂੰ ਸਾਧ ਕੇ ਤੁਹਾਨੂੰ ਆਤਮਾਂ ਦੀ ਝਲਕ ਦਿਖਾਉਂਦੇ ਹਨ। ਫਿਰ ਆਤਮਾ ਪ੍ਰਮਾਤਮਾ ਵਾਲੇ ਪਾਸੇ ਤੁਰਦੀ ਹੈ। ਤੁਹਾਨੂੰ ਨਜ਼ਰ ਆਉਣਾ ਲੱਗਦਾ ਹੈ ਇਹ ਪੈਸੇ ਦੀ ਦੌੜ ਤਾਂ ਹਜ਼ਾਰਾਂ ਵਾਰ ਦੇਖ ਲਈ। ਇਹ ਇਥੇ ਹੀ ਰਹਿ ਜਾਂਦਾ ਹੈ। ਇਹ ਮਕਾਨ ਇਹ ਦੁਕਾਨ ਬੜੀ ਵਾਰ ਬਣਾਏ ਪਰ ਇਥੇ ਹੀ ਰਹਿ ਗਏ। ਹੁਣ ਹੋਰ ਜਨਮਾਂ ਤੋਂ ਮੁਕਤ ਹੋ ਕੇ ਸਿਰਫ ਰੱਬ  ਦੇ ਚਰਨਾਂ ਵਿਚ ਉਸਦੀ ਹਜ਼ੂਰੀ ਬੈਠਣਾ ਹੈ। ਹੁਣ ਉੱਥੇ ਜਾਣਾ ਹੈ ਜਿੱਥੇ ਭੁੱਖ ਨਹੀਂ ਲੱਗਦੀ। ਜਿੱਥੇ ਦੁੱਖ ਨਹੀਂ ਲੱਗਦੇ। ਜਿੱਥੇ ਵਿਛੋੜੇ ਨਹੀਂ ਪੈਂਦੇ। ਜਿੱਥੇ ਬੁਢਾਪਾ ਨਹੀਂ ਆਉਂਦਾ। ਜਿੱਥੇ ਮੌਤ ਵੀ ਨਹੀਂ ਆਉਂਦੀ। ਜਿੱਥੇ ਗਮ ਨਹੀਂ ਹੁੰਦੇ। ਬੇਗਮਪੁਰਾ ਪਹੁੰਚਣਾ ਹੈ ਬਸ। ਉਸਦੀ ਝਲਕ ਮਿਲਦੀਆਂ ਹੀ ਉਸਦੀ ਪਿਆਸ ਲੱਗਣੀ ਸ਼ੁਰੂ ਹੁੰਦੀ ਹੈ ਅਤੇ ਨਾਮ ਰਸ ਉਸ ਪਿਆਸ ਨੂੰ ਬੁਝਾਉਂਦਾ ਚਲਾ ਜਾਂਦਾ ਹੈ ,ਫਰ ਚਿਹਰਿਆਂ ਤੋਂ ਮੱਕਾਰੀ ਅਤੇ ਚਲਾਕੀ ਉੱਡ ਜਾਂਦੀ ਹੈ। ਮਨ ਵਿੱਚੋਂ ਵੀ ਸ਼ੈਤਾਨ ਚਲੀ ਜਾਂਦੀ ਹੈ। ਚਿਹਰੇ ਤੇ ਨਾਮ ਜਪਣ ਦੀ ਲਾਲੀ ਦਿਖਾਈ ਦੇਣ ਲੱਗਦੀ ਹੈ। ਉਸ ਪਰਮਪਿਤਾ ਦੀ ਗੋਦ ਦਾ ਅਹਿਸਾਸ ਹੋਣ ਲੱਗਦਾ ਹੈ।  ਬਾਣੀ ਸਮਝ ਆਉਣ ਲੱਗਦੀ ਹੈ। ਬਾਣੀ ਨਾਲ ਲਿਵ ਜੁੜਨ ਲੱਗਦੀ ਹੈ। 

ਸੁਣਿਐ ਸਿਧ ਪੀਰ ਸੁਰਿ ਨਾਥ॥ 
ਸੁਣਿਐ ਧਰਤਿ ਧਵਲ ਆਕਾਸ॥ 
ਸੁਣਿਐ ਦੀਪ ਲੋਅ ਪਾਤਾਲ॥ 
ਸੁਣਿਐ ਪੋਹਿ ਨ ਸਕੈ ਕਾਲੁ॥ 
ਨਾਨਕ ਭਗਤਾ ਸਦਾ ਵਿਗਾਸੁ॥ 
ਸੁਣਿਐ ਦੂਖ ਪਾਪ ਕਾ ਨਾਸੁ॥8॥

ਗੁਰਬਾਣੀ ਅਨੁਸਾਰ ਨਾਮ-ਬਾਣੀ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨੁੱਖ ਤੋਂ ਦੇਵਤੇ ਬਣਾਇਆ। ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ: ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। 

ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 40 ਦਿਨਾਂ ਦੇ ਜਪ-ਪ੍ਰਯੋਗ ਦੀ ਅਰੰਭਤਾ ਕੀਤੀ ਜੋ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਸਾਲ-ਸਾਲ  ਭਰ ਵੀ ਚਲਦਾ ਰਿਹਾ। ਗੁਰੂ ਸਾਹਿਬਾਨਾਂ ਦੇ ਦਰਸ਼ਾਏ ਮਾਰਗ ਤੇ ਚਲਦੇ ਹੋਏ, ਵਰਤਮਾਨ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਕਿਰਪਾ-ਬਖਸ਼ਿਸ਼ ਸਦਕਾ ਸ੍ਰੀ ਜੀਵਨ ਨਗਰ (ਹਰਿਆਣਾ) ਵਿਖੇ 40 ਦਿਨਾਂ ਦਾ ਜਪ-ਪ੍ਰਯੋਗ ਨਿਰੰਤਰ ਚੱਲ ਰਿਹਾ ਹੈ। ਇਹ ਜਪ-ਪ੍ਰਯੋਗ ਵਾਤਾਵਰਨ ਵਿਚ ਸਵਰਗ ਜਿਹਾ ਮਾਹੌਲ ਪ੍ਰਦਾਨ ਕਰ, ਕਲਿਜੁਗ ਦੇ ਇਸ ਦੌਰ ਵਿਚ ਇੱਕ ਵਿਲੱਖਣ ਮਿਸਾਲ ਕਾਇਮ ਕਰਦਾ ਪ੍ਰਤੀਤ ਹੋ ਰਿਹਾ ਹੈ। 

                                  ਇਹ 5 ਸਤੰਬਰ ਤੋਂ ਸ਼ੁਰੂ ਹੋਇਆ ਹੈ ਅਤੇ 15 ਅਕਤੂਬਰ ਤਕ ਲਗਾਤਾਰ ਚੱਲੇਗਾ। ਇਸ ਦੌਰਾਨ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਨਾਮ ਸਿਮਰਨ, ਕਥਾ ਕੀਰਤਨ ਦਾ ਪ੍ਰਵਾਹ ਨਿਰੰਤਰ ਚਲਦਾ ਹੈ, ਦੂਰੋਂ ਨੇੜਿਓਂ ਸੰਗਤ ਇੱਥੇ ਪਹੁੰਚ ਕੇ ਲਾਹਾ ਲੈਂਦੀ ਹੈ। ਇਸ ਮੌਕੇ ਸਤਿਗੁਰੂ ਜੀ ਹਰ ਰੋਜ ਅੰਮ੍ਰਿਤ ਵੇਲੇ ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਧਿਆਨ ਲਗਾ ਕੇ ਨਾਮ ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਦਿੰਦੇ ਹਨ, ਉਸ ਦੇ ਨਾਲ ਹੀ ਆਪਣੇ ਜੀਵਨ ਨੂੰ ਉੱਚਾ-ਸੁੱਚਾ ਬਣਾਉਣ ਲਈ ਸ਼ੁਭ ਕਰਮ ਕਰਨ ਦੇ ਨਾਲ, ਸਾਤਵਿਕ ਭੋਜਨ ਕਰਕੇ ਅਤੇ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ, ਸਿਹਤ ਨੂੰ ਵੀ ਦੁਰੁਸਤ ਰੱਖਣ ਲਈ ਭਲੀ-ਭਾਂਤ ਪ੍ਰੇਰਿਤ ਕਰ ਰਹੇ ਹਨ। ਇਸ ਸਾਰੇ ਪ੍ਰੋਗਰਾਮ ਨੂੰ ਵੀਰ ਅਮਨ ਸਿੰਘ ਖੀਵਾ ਵਲੋਂ ਗੁਰਦੁਆਰਾ ਸ੍ਰੀ ਜੀਵਨ ਨਗਰ ਤੋਂ ਫੇਸ-ਬੁੱਕ ਲਾਈਵ ਅਤੇ ਚੈਨਲ ਰਾਹੀਂ ਦੂਰ ਬੈਠੀਆਂ ਸੰਗਤਾਂ ਤੱਕ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।