Showing posts with label Ludhiana. Show all posts
Showing posts with label Ludhiana. Show all posts

Monday, May 25, 2026

ਮਜ਼ਦੂਰਾਂ ਦੇ ਹੱਕਾਂ ਲਈ ਇੱਕ ਹੋਰ ਜ਼ੋਰਦਾਰ ਸੰਘਰਸ਼ ਦਾ ਬਿਗਲ

 Ravinder Kaur on 25th May 2026 at 16:32 Regarding Protest on 9th June 2026

ਅੱਠ ਘੰਟੇ ਕੰਮ ਦਿਹਾੜੀ, ਘੱਟੋ-ਘੱਟ ਤਨਖਾਹ 30 ਹਜਾਰ ਤੇ ਹੋਰ ਮੰਗਾਂ ਲਾਗੂ ਕਰਵਾਉਣ ਨਵਾਂ ਹੰਭਲਾ 
 ਡੀਸੀ ਦਫਤਰ, ਲੁਧਿਆਣਾ ਵਿਖੇ ਭਾਰੀ ਰੋਸ ਮੁਜ਼ਾਹਰਾ 9 ਜੂਨ ਨੂੰ 

ਲੁਧਿਆਣਾ
: 25 ਮਈ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਅੱਜ ਕਾਰਖ਼ਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਦੀ ਸਾਂਝੀ ਮੀਟਿੰਗ ਵਿੱਚ ਮਜ਼ਦੂਰਾਂ ਦੀਆਂ ਹਾਲਤਾਂ ਬਾਰੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਆਉਣ ਵਾਲ਼ੀ 9 ਜੂਨ ਨੂੰ ਮਜਦੂਰਾਂ ਦੀਆਂ ਫੌਰੀ ਮੰਗਾਂ ਅਤੇ ਮਸਲੇ ਹੱਲ ਕਰਾਉਣ ਲਈ ਡੀ.ਸੀ. ਦਫ਼ਤਰ, ਲੁਧਿਆਣਾ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। 

ਇਹਨਾਂ ਜਥੇਬੰਦੀਆਂ ਦੀ ਮੰਗ ਹੈ ਕਿ ਅੱਠ ਘੰਟੇ ਕੰਮ ਦਿਹਾੜੀ ਲਾਗੂ ਕੀਤੀ ਜਾਵੇ, ਮਹੀਨਾਵਰ ਘੱਟੋ-ਘੱਟ ਤਨਖ਼ਾਹ 30,000 ਰੁਪਏ ਲਾਗੂ ਹੋਵੇ (ਪੀਸ-ਰੇਟ/ਦਿਹਾੜੀ ਵੀ ਇਸੇ ਮੁਤਾਬਿਕ ਤੈਅ ਹੋਵੇ), ਓਵਰਟਾਈਮ ਦਾ ਦੁੱਗਣਾ ਭੁਗਤਾਨ, ਔਰਤ ਮਜਦੂਰਾਂ ਨੂੰ ਮਰਦ ਮਜਦੂਰਾਂ ਬਰਾਬਰ ਤਨਖ਼ਾਹ, ਹਫ਼ਤਾਵਾਰੀ, ਸਰਕਾਰੀ, ਤਿਉਹਾਰ, ਬਿਮਾਰੀ ਆਦਿ ਤਨਖ਼ਾਹ ਸਮੇਤ ਛੁੱਟੀਆਂ ਅਤੇ ਸਾਰੇ ਕਾਨੂੰਨੀ ਕਿਰਤ ਹੱਕ ਲਾਗੂ ਕੀਤੇ ਜਾਣ, ਮਜ਼ਦੂਰ ਵਿਰੋਧੀ ਚਾਰ ਨਵੇਂ ਕਿਰਤ ਕੋਡ ਰੱਦ ਕੀਤੇ ਜਾਣ, ਲੱਕ ਤੋੜ ਮਹਿੰਗਾਈ ਨੂੰ ਨੱਥ ਪਾਈ ਜਾਵੇ। 

ਇਹਨਾਂ ਮੰਗਾਂ ਦੀ ਗੱਲ ਕਰਦਿਆਂ ਇਹਨਾਂ ਜਥੇਬੰਦੀਆਂ ਨੇ ਮਜਦੂਰਾਂ ਨੂੰ 9 ਜੂਨ ਦੇ ਰੋਸ ਮੁਜਾਹਰੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪੁੱਜਣ ਦਾ ਸੱਦਾ ਦਿੱਤਾ ਹੈ।

ਮਜ਼ਦੂਰ ਜਥੇਬੰਦੀਆਂ ਨੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਉੱਤੇ ਜਾਰੀ ਮਜਦੂਰਾਂ ਦੀਆਂ ਹੜਤਾਲਾਂ ਦੀ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਸਰਕਾਰਾਂ ਮਜਦੂਰ ਸੰਘਰਸ਼ ਨੂੰ ਜਬਰ ਰਾਹੀਂ ਦਬਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਬੰਦ ਕਰਨ, ਗ੍ਰਿਫ਼ਤਾਰ ਮਜ਼ਦੂਰਾਂ, ਮਜ਼ਦੂਰ ਆਗੂਆਂ, ਸਮਾਜਕ ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।


ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਨੇ ਕਿਹਾ ਕਿ
ਇੱਕ ਪਾਸੇ ਸਰਮਾਏਦਾਰ ਜਮਾਤ ਢੇਰਾਂ ਮੁਨਾਫ਼ੇ ਕਮਾ ਰਹੀ ਹੈ, ਦੂਜੇ ਪਾਸੇ ਮਜ਼ਦੂਰ ਜਮਾਤ 12-14 ਘੰਟੇ ਦੀ ਹੱਡ ਭੰਨਵੀਂ ਮਿਹਨਤ ਕਰਕੇ ਵੀ ਨਿਗੂਣੀਆਂ ਤਨਖਾਹਾਂ ‘ਤੇ ਭਿਆਨਕ ਗ਼ਰੀਬੀ-ਬਦਹਾਲੀ ‘ਚ ਗੁਜ਼ਾਰਾ ਕਰਨ ਲਈ ਮਜਬੂਰ ਹੈ। 

ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਚਾਰ-ਚੁਫੇਰਿਓਂ ਮਹਿੰਗਾਈ ਵੱਧਦੀ ਜਾ ਰਹੀ ਹੈ। ਵੱਧਦੀ ਜਾ ਰਹੀ ਮਹਿੰਗਾਈ ਨੇ ਮਜ਼ਦੂਰਾਂ ਦਾ ਜਿਓਣਾ ਹੋਰ ਵੀ ਔਖਾ ਕਰ ਦਿੱਤਾ ਹੈ। ਦੇਸ਼ ਵਿੱਚ ਪਿਛਲੇ ਮਹੀਨਿਆਂ ਤੋਂ ਜਾਰੀ ਮਜ਼ਦੂਰ ਸੰਘਰਸ਼ ਨੇ ਕਈ ਸੂਬਿਆਂ ਦੀਆਂ ਸਰਕਾਰਾਂ ਨੂੰ ਘੱਟੋ-ਘੱਟ ਤਨਖਾਹ ਵਿੱਚ ਵਾਧਾ ਕਰਨ ਲਈ ਮਜਬੂਰ ਕੀਤਾ ਹੈ। ਵੱਖ-ਵੱਖ ਕਾਰਖਾਨਾ ਮਾਲਕ ਤਨਖਾਹ ਵਾਧਾ ਕਰਨ ਲਈ ਮਜਬੂਰ ਹੋਏ ਹਨ। 

ਪੰਜਾਬ ਸਰਕਾਰ ਨੇ ਵੀ ਮਜਬੂਰੀ ਵੱਸ ਘੱਟੋ-ਘੱਟ ਤਨਖਾਹ ਵਿੱਚ 15 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਪਰ ਇਹ ਵਾਧਾ ਲੋੜ ਤੋਂ ਬਹੁਤ ਘੱਟ ਹੈ। ਸਰਮਾਏਦਾਰਾਂ ਵੱਲੋਂ ਘੱਟੋ-ਘੱਟ ਤਨਖਾਹ ਅਤੇ ਹੋਰ ਕਾਨੂੰਨੀ ਕਿਰਤ ਹੱਕ ਲਾਗੂ ਵੀ ਨਹੀਂ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਸਰਮਾਏਦਾਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। 

ਇਸ ਲਈ ਜ਼ਿਆਦਾਤਰ ਮਜਦੂਰਾਂ ਲਈ ਪੰਜਾਬ ਸਰਕਾਰ ਦਾ ਇਹ ਐਲਾਨ ਕਾਗਜ਼ੀ ਕਾਰਵਾਈ ਤੋਂ ਸਿਵਾ ਕੁੱਝ ਨਹੀਂ ਹੈ। ਇਸ ਲਈ ਮਜਦੂਰਾਂ ਨੂੰ ਆਪਣੇ ਹੱਕ ਲਾਗੂ ਕਰਾਉਣ ਲਈ ਇੱਕਮੁੱਠ ਸੰਘਰਸ਼ ਦੇ ਰਾਹ ਤੁਰਨਾ ਹੀ ਪਏਗਾ।

Monday, April 13, 2026

ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਮੰਚ ਲੁਧਿਆਣਾ ਵੱਲੋਂ ਫਰੀ ਮੈਡੀਕਲ ਕੈਂਪ

Sender On Monday 13th April at 11:08 AM Regarding Medical Camp at Rishi Nagar 

ਫਰੀ ਕੈਂਪ ਲਗਾਉਣੇ ਚੰਗੀ ਗੱਲ, ਪਰ ਅਸਲ ਵਿੱਚ ਇਹ ਜ਼ਿੰਮੇਵਾਰੀ ਸਰਕਾਰ ਦੀ-ਡਾ.  ਮਿੱਤਰਾ


ਲੁਧਿਆਣਾ
: 13 ਅਪ੍ਰੈਲ 2026: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::
ਸਾਥੀ ਤੇਜਾ ਸਿੰਘ ਸੁਤੰਤਰ ਲੋਕ ਚੇਤਨਾ ਮੰਚ ਲੁਧਿਆਣਾ ਵੱਲੋਂ ਇੱਥੇ ਵਾਰਡ ਨੰਬਰ 64, ਰਿਸ਼ੀ ਨਗਰ ਵਿਖੇ ਫਰੀ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਨੱਕ ਕੰਨ ਗਲੇ ਦੇ ਮਾਹਰ ਡਾਕਟਰ ਅਰੁਣ ਮਿੱਤਰਾ ਅਤੇ ਡਾਕਟਰ ਰੂਬਲਦੀਪ ਕੌਰ ਅਤੇ ਜਨਰਲ ਪ੍ਰੈਕਟੀਸ਼ਨਰ ਡਾਕਟਰ ਰਮਨਦੀਪ ਨੇ ਕੈਂਪ ਵਿੱਚ ਆਏ 126 ਮਰੀਜ਼ਾਂ ਦਾ ਚੈਕ ਅੱਪ ਕੀਤਾ। ਇਹ ਕੈਂਪ ਸਾਥੀ ਤੇਜਾ ਸਿੰਘ ਸੁਤੰਤਰ ਦੀ 53ਵੀਂ ਬਰਸੀ ਤੇ ਉਹਨਾਂ ਨੂੰ ਯਾਦ ਕਰਦਿਆਂ ਅਤੇ ਡਾ ਬੀ ਆਰ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਾਰਡ ਨੰਬਰ 62 ਅਤੇ 64 ਦੇ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ।
ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਅਰੁਣ ਮਿੱਤਰਾ ਨੇ ਫੈਲ ਰਹੀਆਂ  ਬਿਮਾਰੀਆਂ ਦੇ ਮਾਹੌਲ ਵਿੱਚ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਕੁਝ ਉਪਾਅ  ਦੱਸੇ ਅਤੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਦੇਸ਼ਾਂ  ਵਿੱਚ ਸਿਹਤ ਸੇਵਾਵਾਂ ਉਥੋਂ ਦੇ ਨਾਗਰਿਕਾਂ ਲਈ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਇਲਾਜ ਦੇ ਖਰਚੇ ਕਾਰਨ ਹੀ ਗਰੀਬੀ ਰੇਖਾ ਤੋਂ ਹੇਠਾਂ ਧੱਕੇ ਜਾ ਰਹੇ ਹਨ ਇਸ ਕਰਕੇ  ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੇ ਬਜਟ ਵਿੱਚ ਸਿਹਤ ਸੇਵਾਵਾਂ ਲਈ ਜਿਆਦਾ ਫੰਡ ਰੱਖਣੇ ਚਾਹੀਦੇ ਹਨ।
ਕੈਂਪ ਦਾ ਉਦਘਾਟਨ ਵਾਰਡ ਨੰਬਰ 64 ਦੇ ਕੌਂਸਲਰ ਸ੍ਰੀਮਤੀ ਇੰਦੂ ਮੁਨੀਸ਼ ਸ਼ਾਹ ਨੇ ਕੀਤਾ। ਆਪ ਆਗੂ ਮੁਨੀਸ਼ ਸ਼ਾਹ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਜੋ ਕਪਿਲ ਪਾਰਕ ਵਿੱਚ ਖੁੱਲਿਆ ਹੈ , ਅਪੀਲ ਕੀਤੀ ਕਿ ਉਸ ਦਾ ਫਾਇਦਾ ਲਿਆ ਜਾਵੇ। ਸਭ ਤੋਂ  ਪਹਿਲਾਂ ਇਸ ਕੈਂਪ ਦੇ ਆਯੋਜਕ ਐਮ ਐਸ ਭਾਟੀਆ ਅਤੇ ਰਣਧੀਰ ਸਿੰਘ ਧੀਰਾ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਜਥੇਬੰਦਕ ਕਮੇਟੀ ਦੇ ਮੈਂਬਰਾਂ ਜਿਹਨਾਂ ਵਿੱਚ  ਸੰਜੀਵ ਸ਼ਰਮਾ,ਸੁਰਜੀਤ ਸਿੰਘ,ਮੁੰਨਾ ਕਮਲੇਸ਼,ਅਵਤਾਰ ਛਿੱਬੜ,ਨਰੇਸ਼ ਗੌੜ,ਰੋਹਿਤ ਮੰਗੂ,ਰਜਿੰਦਰ,ਪ੍ਰਮੋਦ ਕੁਮਾਰ,ਸੁਸ਼ੀਲ ਅਗਰਵਾਲ,ਜਸਵਿੰਦਰ ਸਿੰਘ,ਜਸਰਾਮ ਜੋਸ਼ੀ,ਵਿਸ਼ਾਲ,ਸੁਰਿੰਦਰ ਕੁਮਾਰ,ਪੁਨੀਤ ਛਾਬੜਾ,ਸ਼ਿਵ ਕੁਮਾਰ,ਭਰਪੂਰ ਸਿੰਘ,ਸੁਨੀਲ ਸ਼ਰਮਾ,ਸੁਰਜੀਤ ਸਿੰਘ,ਬਿੱਟੂ Y ਬਲਾਕ,ਗੁਰਦੇਵ Y ਬਲਾਕ,ਲਾਲ ਬਾਬੂ ਪੀਏਯੂ, ਕੁਲਵੰਤ ਕੌਰ ਅਤੇ ਅਨਿਲ ਕੁਮਾਰ ਸ਼ਾਮਿਲ ਸਨ, ਨੇ ਪੂਰੇ ਤਨ ਮਨ ਨਾਲ ਕੈਂਪ ਦੌਰਾਨ ਮਰੀਜ਼ਾਂ ਦੀ ਸੇਵਾ ਕੀਤੀ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਜੋ ਜੈਨ ਪਰਿਵਾਰ ਨੇ ਕੈਂਪ ਲਈ ਦਿੱਤੀਆਂ ਸਨ। ਕੈਂਪ ਲਈ ਚਾਹ ਪਾਣੀ ਦੀ ਸੇਵਾ ਕੁਲਦੀਪ ਸਿੰਘ, ਜਸਵਿੰਦਰ ਅਤੇ ਬਿੱਟੂ ਨੇ ਕੀਤੀ।

ਇਸ ਕੈਂਪ ਦਾ ਫਾਇਦਾ ਜਿਥੇ ਇਸ ਇਲਾਕੇ ਦੇ ਲੋਕਾਂ ਨੇ ਲਿਆ ਉਥੇ ਆਲੇ ਦੁਆਲੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਨੇ ਵੀ ਇਸਦਾ ਲਾਹਾ ਲਿਆ।  

Saturday, February 21, 2026

ਪੰਜਾਬੀ ਭਾਸ਼ਾ: ਪਹਿਚਾਣ ਦਾ ਸੰਕਟ ਜਾਂ ਨੀਤੀ ਦੀ ਕਮੀ?

Aneeta Sharma on Saturday 21st February 2026 at 2:59 PM Regarding International Mother Language Day 

ਅੰਤਰਰਾਸ਼ਟਰੀ ਮਾਤ੍ਰ-ਭਾਸ਼ਾ ਦਿਵਸ ਮੌਕੇ ਸੋਸ਼ੀਓ–ਪੋਲੀਟੀਕਲ ਥਿੰਕਰ *ਅਨੀਤਾ ਸ਼ਰਮਾ ਵੱਲੋਂ ਵਿਸ਼ੇਸ਼ 

ਲੁਧਿਆਣਾ: 21 ਫਰਵਰੀ 2026: (ਅਨੀਤਾ ਸ਼ਰਮਾ/ /ਪੰਜਾਬ ਸਕਰੀਨ ਡੈਸਕ) ::  

ਅੰਤਰਰਾਸ਼ਟਰੀ ਮਾਤ੍ਰ-ਭਾਸ਼ਾ ਦਿਵਸ ਹਰ ਸਾਲ 21 ਫ਼ਰਵਰੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਇਹ ਦਿਵਸ 1952 ਵਿੱਚ ਢਾਕਾ ਵਿਖੇ ਭਾਸ਼ਾਈ ਅਧਿਕਾਰਾਂ ਲਈ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਚ ਮਨਾਇਆ ਜਾਂਦਾ ਹੈ। ਸੰਨ 1999 ਵਿੱਚ ਸੰਯੁਕਤ ਰਾਸ਼ਟਰ ਦੀ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰ ਸੰਸਥਾ  ਯੂਨੇਸਕੋ ਨੇ ਇਸ ਦਿਨ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿੱਤੀ। ਇਸ ਦਾ ਮੂਲ ਉਦੇਸ਼ ਭਾਸ਼ਾਈ ਵਿਭਿੰਨਤਾ ਅਤੇ ਮਾਂ-ਬੋਲੀ ਦੇ ਸੁਰੱਖਣ ਨੂੰ ਉਤਸ਼ਾਹਿਤ ਕਰਨਾ ਹੈ।
ਪੰਜਾਬ ਲਈ ਇਹ ਦਿਨ ਵਿਸ਼ੇਸ਼ ਆਤਮ-ਮੰਥਨ ਦਾ ਮੌਕਾ ਹੈ। 

ਸੰਨ 1990 ਤੋਂ ਬਾਅਦ ਗਲੋਬਲਾਈਜ਼ੇਸ਼ਨ ਅਤੇ ਪ੍ਰਵਾਸ ਦੇ ਵਾਧੇ ਨਾਲ ਅੰਗਰੇਜ਼ੀ ਨੂੰ ਤਰੱਕੀ ਦਾ ਪ੍ਰਤੀਕ ਮੰਨਿਆ ਗਿਆ। ਆਈਲੈਟਸ ਕੇਂਦਰਾਂ ਦੀ ਵਾਧੂ ਸਥਾਪਨਾ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਫੈਲਾਅ ਨੇ ਮਾਪਿਆਂ ਵਿੱਚ ਇਹ ਧਾਰਨਾ ਮਜ਼ਬੂਤ ਕੀਤੀ ਕਿ ਸਫਲਤਾ ਸਿਰਫ਼ ਅੰਗਰੇਜ਼ੀ ਨਾਲ ਹੀ ਸੰਭਵ ਹੈ।

ਨਤੀਜੇ ਵਜੋਂ ਪੰਜਾਬੀ ਹੌਲੀ-ਹੌਲੀ ਸਿੱਖਿਆ ਅਤੇ ਸਮਾਜਿਕ ਮਾਣ ਤੋਂ ਪਿੱਛੇ ਧੱਕੀ ਗਈ। ਅੱਜ ਹਾਲਾਤ ਇਹ ਹਨ ਕਿ ਕਈ ਬੱਚਿਆਂ ਨੂੰ ਪੈਂਤੀ ਅੱਖਰੀ, ਮੂਲ ਗਿਣਤੀ ਜਾਂ ਸੁਚੱਜੀ ਲਿਖਤ ਵਿੱਚ ਮੁਸ਼ਕਲ ਆਉਂਦੀ ਹੈ। ਪੰਜਾਬੀ ਸਿਰਫ਼ ਇੱਕ ਵਿਸ਼ੇ ਤੱਕ ਸੀਮਿਤ ਹੋ ਰਹੀ ਹੈ, ਜੀਵਨ-ਸ਼ੈਲੀ ਦਾ ਹਿੱਸਾ ਨਹੀਂ ਰਹੀ।

ਸਰਕਾਰੀ ਸਕੂਲਾਂ ਨੂੰ ਲੈ ਕੇ ਬਣੀ ਨਕਾਰਾਤਮਕ ਛਵੀ ਨੇ ਵੀ ਭਾਸ਼ਾਈ ਸੰਤੁਲਨ ਨੂੰ ਪ੍ਰਭਾਵਿਤ ਕੀਤਾ। ਜਦਕਿ ਇਹ ਸਕੂਲ ਵੱਡੇ ਪੱਧਰ ‘ਤੇ ਸਿੱਖਿਆ ਦੇ ਰਹੇ ਹਨ, ਸਮਾਜਿਕ ਰੁਝਾਨ ਅੰਗਰੇਜ਼ੀ ਮੀਡਿਅਮ ਵੱਲ ਵਧ ਗਿਆ। ਇਸੇ ਦੌਰਾਨ, ਪੰਜਾਬ ਵਿੱਚ ਰਹਿੰਦੇ ਪਰਵਾਸੀ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਪੰਜਾਬੀ ਨੂੰ ਅਪਣਾ ਰਹੇ ਹਨ—ਜੋ ਦਰਸਾਉਂਦਾ ਹੈ ਕਿ ਸਮੱਸਿਆ ਯੋਗਤਾ ਦੀ ਨਹੀਂ, ਮਨੋਵ੍ਰਿੱਤੀ ਦੀ ਹੈ।

ਪੰਜਾਬ ਵਿੱਚ ਵਪਾਰਿਕ ਸਥਾਨਾਂ ‘ਤੇ ਪੰਜਾਬੀ ਲਿਖਤ ਲਾਜ਼ਮੀ ਕਰਨ ਦੇ ਕਾਨੂੰਨ ਮੌਜੂਦ ਹਨ, ਪਰ ਲਾਗੂਆਈ ਅਧੂਰੀ ਹੈ। ਲੁਧਿਆਣਾ ਦੇ ਪ੍ਰਮੁੱਖ ਸਥਾਨ ਭਾਰਤ ਨਗਰ ਚੌਂਕ ਵਰਗੇ ਉਦਾਹਰਣ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਨੀਤੀ ਅਤੇ ਅਮਲ ਵਿੱਚ ਅੰਤਰ ਹੈ।

ਵਿਸ਼ਵ ਪੱਧਰ ‘ਤੇ ਦੇਖਿਆ ਜਾਵੇ ਤਾਂ ਕਈ ਵਿਕਸਿਤ ਦੇਸ਼ ਆਪਣੀ ਮਾਂ-ਬੋਲੀ ਨੂੰ ਪ੍ਰਸ਼ਾਸਨ ਅਤੇ ਸਿੱਖਿਆ ਦੇ ਕੇਂਦਰ ਵਿੱਚ ਰੱਖਦੇ ਹਨ। ਅੰਗਰੇਜ਼ੀ ਉਨ੍ਹਾਂ ਲਈ ਸਹਾਇਕ ਭਾਸ਼ਾ ਹੈ, ਪਰ ਪਹਿਚਾਣ ਦਾ ਆਧਾਰ ਨਹੀਂ। ਇਸ ਲਈ ਸਵਾਲ ਅੰਗਰੇਜ਼ੀ ਦੇ ਵਿਰੋਧ ਦਾ ਨਹੀਂ, ਸਗੋਂ ਸੰਤੁਲਨ ਦਾ ਹੈ।

ਅਸੀਂ ਲੋੜ ਹੈ ਕਿ ਘਰਾਂ ਵਿੱਚ ਪੰਜਾਬੀ ਬੋਲੀ ਜਾਵੇ, ਸਕੂਲਾਂ ਵਿੱਚ ਮੂਲ ਅੱਖਰ-ਗਿਆਨ ਮਜ਼ਬੂਤ ਕੀਤਾ ਜਾਵੇ ਅਤੇ ਸਰਕਾਰ ਕਾਨੂੰਨਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਵੇ।

ਅੰਤਰਰਾਸ਼ਟਰੀ ਮਾਤ੍ਰ-ਭਾਸ਼ਾ ਦਿਵਸ ਮੌਕੇ ਮੈਂ ਧਰਤੀ ‘ਤੇ ਵੱਸਦੇ ਹਰ ਮਨੁੱਖ ਨੂੰ ਉਸ ਦੀ ਮਾਂ-ਬੋਲੀ ਦੇ ਸਨਮਾਨ ਲਈ ਹਾਰਦਿਕ ਵਧਾਈ ਦਿੰਦੀ ਹਾਂ।

ਮਾਂ-ਬੋਲੀ ਸਿਰਫ਼ ਇੱਕ ਭਾਸ਼ਾ ਨਹੀ.....ਸਾਡੀ ਪਹਿਚਾਣ ਹੈ।

*ਅਨੀਤਾ ਸ਼ਰਮਾ ਨਵਕਿਰਨ ਵੁਮਨ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਹਨ ਸੰਪਰਕ ਲਈ ਨੰਬਰ ਹੈ 9417423238

Thursday, November 06, 2025

ਦਿਲ ਦਰਿਆ ਸੀ ਸਾਡਾ ਵੱਡਾ ਵੀਰ ਸ. ਕ੍ਰਿਪਾਲ ਸਿੰਘ ਔਜਲਾ

Emailed on Thursday 6th November 2025 at 6:50 PM Regarding Late S. K S Aujla 

ਗੁਰਭਜਨ ਗਿੱਲ ਵੱਲੋਂ 7 ਨਵੰਬਰ ਨੂੰ ਪਹਿਲੀ ਬਰਸੀ ਮੌਕੇ ਮਿੱਤਰ ਔਜਲਾ ਨੂੰ ਯਾਦ ਕਰਦਿਆਂ 

ਲੁਧਿਆਣਾ: 6 ਨਵੰਬਰ 2025:  (ਪੰਜਾਬ ਸਕਰੀਨ)::

ਸ. ਕ੍ਰਿਪਾਲ  ਸਿੰਘ ਔਜਲਾ ਪਿਛਲੇ ਸਾਲ ਬਦੇਸ਼ੀ ਧਰਤੀ ਤੇ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ। ਕੱਲ੍ਹ 7ਨਵੰਬਰ ਨੂੰ ਉਸ ਦੀ ਪਹਿਲੀ ਬਰਸੀ ਦਾ ਭੋਗ ਤੇ ਅਰਦਾਸ ਸਮਾਗਮ ਗੁਰਦਵਾਰਾ ਮਾਤਾ ਬਿਸ਼ਨ ਕੌਰ ਪ੍ਰਕਾਸ਼ ਕਾਲੋਨੀ ਪੁਸ਼ਪ ਵਿਹਾਰ ਨੇੜੇ ਬਾੜੇਵਾਲ ਵਿੱਚ ਦੁਪਹਿਰ 12ਵਜੇ ਤੋਂ 1ਵਜੇ ਤੀਕ ਹੈ।

ਨਸਰਾਲੀ ਪਿੰਡ ਦੇ ਵੱਡੇ ਔਜਲਾ ਪਰਿਵਾਰ ਦੇ ਪੜ੍ਹੇ ਲਿਖੇ ਸ. ਕਪੂਰ ਸਿੰਘ ਨਸਰਾਲੀ ਪੰਜਾਬ ਵਿੱਚ ਲੰਮਾ ਸਮਾਂ ਵਿੱਤ ਮੰਤਰੀ ਤੇ ਮਗਰੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ। ਉਹ ਕ੍ਰਿਪਾਲ ਸਿੰਘ ਔਜਲਾ ਦੇ ਦਾਦਾ ਜੀ ਸਨ। ਲੁਧਿਆਣਾ ਵਿੱਚ ਦਯਾਨੰਦ ਹਸਪਤਾਲ ਖੋਲ੍ਹਣ, ਖਾਲਸਾ ਦੀਵਾਨ ਦੇ ਵਿਦਿਅਕ ਅਦਾਰੇ ਸਥਾਪਤ ਕਰਨ, ਚੰਡੀਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਕਾਲਿਜਜ਼ ਸਥਾਪਤ ਕਰਨ ਵਿੱਚ ਬਾਬਾ ਜੀ ਕਪੂਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ।
ਆਪਣੇ ਇਕਲੌਤੇ ਪੁੱਤਰ ਸ. ਗੁਰਬਚਨ ਸਿੰਘ ਔਜਲਾ ਦੀ ਜਵਾਨ ਉਮਰੇ ਮੌਤ ਕਾਰਨ ਆਪਣੇ ਪੋਤਰਿਆਂ ਪੋਤਰੀਆਂ ਨੂੰ ਬਾਬਾ ਜੀ ਨੇ ਹੀ ਪਾਲ਼ਿਆਂ। ਕ੍ਰਿਪਾਲ ਇਨ੍ਹਾਂ ਬੰੱਚਿਆਂ ਵਿੱਚ ਸਭ ਤੋਂ ਵੱਡਾ ਹੋਣ ਕਰਕੇ ਬਚਪਨ ਵਿੱਚ ਹੀ ਜ਼ੁੰਮੇਵਾਰ ਹਸਤੀ ਬਣ ਗਿਆ।

ਲੁਧਿਆਣਾ ਦੀ ਫ਼ਿਰੋਜ਼ਪੁਰ ਸੜਕ ਤੇ ਬਾਬਾ ਜੀ ਦੀ ਕੁਝ ਜ਼ਮੀਨ ਸੀ ਜਿਸ ਵਿੱਚ ਘਰ ਬਣਾ ਕੇ ਰਹਿਣ ਲੱਗ ਪਏ। ਇਸ ਦੋ ਏਕੜਾਂ ਤੋਂ ਵੱਡੇ ਸਾਰੇ ਘਰ ਵਿੱਚ ਲੰਮਾ ਸਮਾਂ ਕਈ ਪਰਿਵਾਰ ਵੱਸਦੇ ਰਹੇ। ਬਾਦ ਵਿੱਚ ਔਜਲਾ ਪਰਿਵਾਰ ਨੇ ਇਸ ਨੂੰ ਸ਼ਹਿਨਸ਼ਾਹ ਪੈਲੇਸ ਨਾਮ ਹੇਠ ਵਿਆਹ ਮੰਡਪ ਬਣਾ ਲਿਆ। ਹਰ ਸਾਲ ਪਹਿਲੀ ਜਨਵਰੀ ਨੂੰ ਵਿਸ਼ਾਲ ਕੀਰਤਨ ਦਰਬਾਰ ਕਈ ਸਾਲ ਹੁੰਦਾ ਰਿਹਾ।

ਬਾਬਾ ਜੀ ਸ. ਕਪੂਰ ਸਿੰਘ ਦੇ ਕਾਂਗਰਸੀ ਪਿਛੋਕੜ ਕਾਰਨ ਕ੍ਰਿਪਾਲ ਸਿੰਘ ਔਜਲਾ ਵੀ ਚੜ੍ਹਦੀ ਉਮਰੇ ਯੂਥ ਕਾਂਗਰਸ ਵਿੱਚ ਸਰਗਰਮ ਹੋ ਗਿਆ। ਸੰਜਯ ਗਾਂਧੀ ਦੇ ਪੰਜਾਬ ਵਿੱਚ ਵਿਸ਼ਵਾਸਪਾਤਰ ਸਾਥੀਆਂ ਵਿੱਚ ਸ਼ਿਵਕੰਵਰ ਸਿੰਘ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਦਾ ਨਾਮ ਪ੍ਰਮੁੱਖ ਸੀ।

ਮੇਨਕਾ ਗਾਂਧੀ ਨਾਲ ਇਸ ਪਰਿਵਾਰ ਦਾ ਰਿਸ਼ਤਾ ਅੱਜ ਤੀਕ ਵੀ ਕਾਇਮ ਹੈ। ਮੇਨਕਾ ਗਾਂਧੀ ਨੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਕ੍ਰਿਪਾਲ ਸਿੰਘ ਔਜਲਾ ਦੇ ਦੇਹਾਂਤ ਨੂੰ ਨਿੱਜੀ ਤੇ ਪਰਿਵਾਰਕ ਘਾਟਾ ਕਿਹਾ ਹੈ।

ਸ਼ਿਵਕੰਵਰ ਸਿੰਘ ਸੰਧੂ ਉਸ ਨੂੰ ਵੱਡਾ ਭਰਾ ਮੰਨਦੇ ਸਨ। 1977 ਵਿੱਚ ਜਨਤਾ ਦਲ ਸਰਕਾਰ ਬਣ ਉਪਰੰਤ ਜਦ ਪਾਟੋਧਾੜ ਹੋ ਗਈ ਤਾਂ ਜਨਤਾ ਪਾਰਟੀ ਵਾਲਾ ਗਰੁੱਪ ਪ੍ਰੋ. ਤੇਜਾ ਸਿੰਘ ਟਿਵਾਣਾ, ਸ. ਬਲਬੀਰ ਸਿੰਘ ਬਲਟਾਣਾ , ਸ਼ਿਵਕੰਵਰ ਸਿੰਧ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਵੀ ਪੀ ਸਿੰਘ ਨਾਲ ਚਲੇ ਗਏ।

ਵੀ ਪੀ ਸਿੰਘ ਜਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪੰਜਾਬ ਸੰਕਟ ਹੱਲ ਕਰਨ ਲਈ ਸੰਨ 1989 ਵਾਲੀਆਂ ਚੋਣਾਂ ਤੋ ਬਾਦ ਲੁਧਿਆਣਾ ਵਿੱਚ ਆਲ ਪਾਰਟੀ ਮੀਟਿੰਗ ਕੀਤੀ ਉਸ ਦਾ ਪ੍ਰਬੰਧ ਵੀ ਸ਼ਿਵਕੰਵਰ ਸਿੰਘ ਸੰਧੂ ਤੇ ਕ੍ਰਿਪਾਲ ਸਿੰਘ ਔਜਲਾ ਕੇ ਸਾਥੀਆਂ ਨੇ ਕੀਤਾ। ਇਸੇ ਟੀਮ ਨੇ ਹਲਵਾਰਾ ਏਅਰ ਬੇਸ ਤੇ ਵੀ ਪੀ ਸਿੰਘ, ਇੰਦਰ ਕੁਮਾਰ ਗੁਜਰਾਲ, ਚੌਧਰੀ ਦੇਵੀ ਲਾਲ ਤੇ ਮੁਫ਼ਤੀ ਮੁਹੰਮਦ ਸੱਯਦ ਨੂੰ ਜੀ ਆਇਆਂ ਨੂੰ ਕਿਹਾ। ਸ. ਕ੍ਰਿਪਾਲ ਸਿੰਘ ਔਜਲਾ ਤੇ ਸ਼ਿਵਕੰਵਰ ਸੱੰਘ ਸੰਧੂ ਦੇ ਸਨੇਹ ਸਦਕਾ ਮੈਂ ਤੇ ਬਟਾਲਾ ਵਾਲੇ ਫੋਟੋ ਆਰਟਿਸਟ ਹਰਭਜਨ ਸਿੰਘ ਬਾਜਵਾ ਵੀ ਇਸ ਇਤਿਹਾਸਕ ਪਲ ਦੇ ਚਸ਼ਮਦੀਦ ਵਜੋਂ ਹਲਵਾਰਾ ਏਅਰ ਬੇਸ ਤੇ ਹਾਜ਼ਰ ਸਾਂ। 

ਬਹੁਤ ਯਾਦਾਂ ਹਨ ਵੱਡੇ ਵੀਰ ਕ੍ਰਿਪਾਲ ਸਿੰਘ ਔਜਲਾ ਦੀਆਂ।  ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ, ਪੁੱਤਰਾਂ ਨੂੰਹਾਂ ਤੇ ਬੱਚਿਆਂ ਤੋਂ ਇਲਾਵਾ ਭੈਣ ਭਰਾਵਾਂ ਨਾਲ ਪਰਿਵਾਰਕ ਸੰਵੇਦਨਾ ਪ੍ਰਗਟਾਉਂਦਿਆਂ ਇਹੀ ਕਹਾਂਗਾ ਕਿ ਸਾਡਾ ਦਰਿਆ ਦਿਲ ਵੀਰ ਬਹੁਤ ਵਧੀਆ ਖੇਡ ਸਰਪ੍ਰਸਤ ਸੀ। ਖੇਡ ਮੈਦਾਨਾਂ ਦੀ ਰੌਣਕ ਤੇ ਖਿਡਾਰੀਆਂ ਲਈ ਉਤਸ਼ਾਹ ਦਾ ਸੋਮਾ ਸੀ।
ਉਸ ਦੀ ਯਾਦ ਵਿੱਚ ਪ੍ਰੋ. ਮੋਹਨ ਸਿੰਘ ਜੀ ਦਾ ਸ਼ਿਅਰ ਚੇਤੇ ਕਰਨਾ ਚਾਹਾਂਗਾ।
ਫੁੱਲ -ਹਿੱਕ  ਵਿੱਚ ਜੰਮੀਪਲ਼ੀ ਖੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।

--ਗੁਰਭਜਨ ਗਿੱਲ

Monday, October 13, 2025

ਪਦਮ ਸ਼੍ਰੀ ਓਂਕਾਰ ਐਸ ਪਾਹਵਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੀ ਸ਼ਲਾਘਾ

Email From Brij Bhushan Goyal on Monday 13th Oct 2025 at 4:32 PM Regarding Onkar Singh Pahwa 

ਪਾਹਵਾ ਦੀ ਉੱਦਮੀ ਯਾਤਰਾ ਹਰ ਨੌਜਵਾਨ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ


ਲੁਧਿਆਣਾ
: 
13 ਅਕਤੂਬਰ 2025: (*ਬ੍ਰਿਜ ਭੂਸ਼ਨ ਗੋਇਲ//ਪੰਜਾਬ ਸਕਰੀਨ)::

ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਨੇ ਪਦਮ ਸ਼੍ਰੀ ਓਂਕਾਰ ਸਿੰਘ ਪਾਹਵਾ ਨੂੰ ਉਨ੍ਹਾਂ ਦੇ ਅਲਮਾ ਮੈਟਰ ਦੁਆਰਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦੀ ਸ਼ਲਾਘਾ ਕੀਤੀ ਹੈ, ਜਿੱਥੇ ਉਨ੍ਹਾਂ ਨੇ ਸਾਲ 1973 ਵਿੱਚ ਗ੍ਰੈਜੂਏਸ਼ਨ ਕੀਤੀ ਸੀ, ਇੱਕ ਦੁਰਲੱਭ ਸਨਮਾਨ। ਕਾਲਜ ਨੂੰ ਇੱਥੇ ਆਯੋਜਿਤ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿੱਚ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਇਹ ਮਾਣਮੱਤਾ ਮੌਕਾ ਮਿਲਿਆ ਜਿੱਥੇ ਪੰਜਾਬ ਦੇ 24 ਕਾਲਜਾਂ ਦੇ ਅਧਿਆਪਕਾਂ ਨਾਲ ਟੀਮਾਂ ਮੌਜੂਦ ਸਨ। ਪ੍ਰਿੰਸੀਪਲ ਡਾ. ਗੁਰਸ਼ਰਨ ਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਕਾਲਜ ਲਈ ਮਾਣ ਵਾਲਾ ਪਲ ਸੀ ਕਿਉਂਕਿ ਪਾਹਵਾ ਦੀ ਉੱਦਮੀ ਯਾਤਰਾ ਹਰ ਨੌਜਵਾਨ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ।

ਪਾਹਵਾ ਲਈ ਇੱਕ ਹੋਰ ਢੁਕਵਾਂ ਸਨਮਾਨ ਕਾਲਜ ਦੇ ਵੱਕਾਰੀ ਸਾਹਿਤਕ ਮੈਗਜ਼ੀਨ ਦ ਸਤਲੁਜ ਦੇ 2024-2025 ਦੇ ਸਿਰਲੇਖ ਪੰਨੇ 'ਤੇ ਉਨ੍ਹਾਂ ਦਾ ਚਿੱਤਰ ਹੈ ਜੋ ਇਸ ਮੌਕੇ 'ਤੇ ਜਾਰੀ ਕੀਤਾ ਗਿਆ ਸੀ। ਪਾਹਵਾ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਕਾਲਜ ਲਈ ਧੰਨਵਾਦ ਮਹਿਸੂਸ ਕੀਤਾ ਜਿਸਨੇ ਉਨ੍ਹਾਂ ਨੂੰ ਤਿਆਰ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਟਾਰਟਅੱਪ ਉੱਦਮਾਂ ਵੱਲ ਸੱਦਾ ਦਿੰਦੇ ਹੋਏ ਕਿਹਾ ਕਿ ਹਰ ਪਹਿਲਾ ਕਦਮ ਛੋਟਾ ਹੁੰਦਾ ਹੈ। ਉਨ੍ਹਾਂ ਆਪਣੇ ਅਧਿਆਪਕਾਂ ਪ੍ਰਤੀ ਸ਼ੁਕਰਗੁਜ਼ਾਰੀ ਮਹਿਸੂਸ ਕੀਤੀ। ਇਸ ਸਮਾਰੋਹ ਵਿੱਚ ਇੱਕ ਹੋਰ ਉਦਯੋਗ ਦੇ ਦਿੱਗਜ ਸੁਰਿੰਦਰ ਸਿੰਘ ਭੋਗਲ, ਜੋ 1960 ਦੇ ਦਹਾਕੇ ਦੇ ਮੱਧ ਵਿੱਚ ਸਾਬਕਾ ਵਿਦਿਆਰਥੀ ਸਨ, ਤੋਂ ਇਲਾਵਾ ਕਈ ਹੋਰ ਸਾਬਕਾ ਵਿਦਿਆਰਥੀ ਵੀ ਸ਼ਾਮਲ ਹੋਏ। ਓ.ਪੀ. ਵਰਮਾ, ਕੇ.ਬੀ. ਸਿੰਘ, ਬ੍ਰਿਜ ਭੂਸ਼ਣ ਗੋਇਲ, ਪੀ.ਡੀ. ਗੁਪਤਾ, ਨਵਦੀਪ ਸਿੰਘ, ਗੁਰਮੀਤ ਸਿੰਘ, ਗੀਤਾਂਜਲੀ ਪਬਰੇਜਾ, ਡਾ. ਸਜਲਾ ਕਾਲੜਾ, ਹਰੀਸ਼ ਕੌੜਾ, ਗੁਰਮੀਤ ਸਿੰਘ, ਅਸ਼ੋਕ ਧੀਰ, ਡਾ. ਵਿਕਾਸ ਲੂੰਬਾ, ਦਲਬੀਰ ਸਿੰਘ ਮੌਲੀ, ਪਰਮਜੀਤ ਚੰਦਰ, ਡਾ. ਸੌਰਭ (ਸਾਰੇ ਸਾਬਕਾ ਵਿਦਿਆਰਥੀ) ਅਤੇ ਕਾਲਜ ਦੇ ਸਾਬਕਾ ਪ੍ਰਿੰਸੀਪਲਾਂ ਨੇ ਕਾਲਜ ਦੇ ਸਾਬਕਾ ਵਿਦਿਆਰਥੀ ਸਬੰਧਾਂ ਦੀ ਪ੍ਰਸ਼ੰਸਾ ਕੀਤੀ। ਗੋਇਲ ਨੇ ਦੱਸਿਆ ਕਿ ਪਾਹਵਾ ਪਹਿਲਾਂ ਹੀ ਕਾਲਜ ਲਈ ਆਪਣੇ ਪਰਉਪਕਾਰੀ ਕੰਮਾਂ ਵਿੱਚ ਕਾਫ਼ੀ ਮਦਦ ਕਰ ਚੁੱਕੇ ਹਨ।

*ਬ੍ਰਿਜ ਭੂਸ਼ਣ ਗੋਇਲ ਐਲੂਮਨੀ ਐਸੋਸੀਏਸ਼ਨ, ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੇ  ਸੰਗਠਨ ਸਕੱਤਰ, 

Brij Bhushan Goyal <alumniscdgcl@gmail.com>

 

Wednesday, October 08, 2025

SKM ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਲਗਾਇਆ ਧਰਨਾ

Received From R S Benipal on Wednesday 8th October 2025 at 15:26//27 Regarding SKM Dharna

ਹੜ੍ਹਾਂ ਦੇ ਕਾਰਨਾਂ ਦੀ ਅਦਾਲਤੀ ਜਾਂਚ ਅਤੇ ਨੁਕਸਾਨ ਦਾ ਮੁਆਵਜ਼ਾ ਮੰਗਿਆ 


ਲੁਧਿਆਣਾ: 08 ਅਕਤੂਬਰ 2025: (*ਆਰ ਐਸ ਬੈਨੀਪਾਲ//ਪੰਜਾਬ ਸਕਰੀਨ ਡੈਸਕ)::

ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਿੱਤੇ ਗਏ ਧਰਨੇ ਦੇ ਸੱਦੇ ਨੂੰ ਲਾਗੂ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਲਗਾਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ। 

ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਆਲ ਇੰਡੀਆ ਕਿਸਾਨ ਸਭਾ (ਅਜੇਭਵਨ), ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਤਾ (ਧਨੇਰ), ਭਾਰਤੀ ਕਿਸਾਨ ਯੂਨੀਅਨ ਡਕੌਤਾ ( ਬੁਰਜਗਿੱਲ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਕਿਰਤੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕਿਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ), ਪੰਜਾਬ ਕਿਸਾਨ ਯੂਨੀਅਨ, ਦੇ ਆਗੂਆਂ ਹਰਦੇਵ ਸਿੰਘ  ਸੰਧੂ, ਰਘਵੀਰ ਸਿੰਘ ਬੈਨੀਪਾਲ, ਸੁਦਾਗਰ ਸਿੰਘ ਘੁਡਾਣੀ, ਚਮਕੌਰ ਸਿੰਘ ਬਰਮੀ, ਮਹਿੰਦਰ ਸਿੰਘ ਕਮਾਲਪੁਰਾ,  ਸਾਧੂ ਸਿੰਘ ਅੱਚਰਵਾਲ, ਜਗਤਾਰ ਸਿੰਘ ਦੇਹੜਕਾ, ਬੂਟਾ ਸਿੰਘ ਚਕਰ, ਅਵਤਾਰ ਸਿੰਘ ਮੇਹਲੋ, ਬੂਟਾ ਸਿੰਘ ਹਾਸ, ਬਲਰਾਜ ਸਿੰਘ ਕੋਟਉਮਰਾ, ਅਮਨਦੀਪ ਸਿੰਘ ਲੱਲਤੋ, ਮਨਪ੍ਰੀਤ ਸਿੰਘ ਸਿੱਧੂ, ਜਸਵੀਰ ਸਿੰਘ ਝੱਜ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਗਿੱਲ, ਚਰਨ ਸਿੰਘ ਨੂਰਪੁਰਾ, ਹਰਨੇਕ ਸਿੰਘ ਗੁੱਜਰਵਾਲ, ਯੁਵਰਾਜ ਸਿੰਘ ਘੁਡਾਣੀ, ਸੁਰਜੀਤ ਸਿੰਘ ਝੋਰੜਾ, ਜੁਗਿੰਦਰ ਸਿੰਘ ਢਿੱਲੋ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਸਤ 2025 ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋਏ ਮੀਂਹ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਇਹਨਾਂ  ਆਫ਼ਤਾਂ ਨਾਲ ਲੱਗਭੱਗ 59 ਇਨਸਾਨਾਂ ਦੀ ਜਾਨ ਚਲੀ ਗਈ ਹੈ, ਘਰ ਢਹਿ ਗਏ ਹਨ, ਪਸ਼ੂ ਰੁੜ੍ਹ ਗਏ ਹਨ, ਜ਼ਮੀਨ ਦਰਿਆ ਬੁਰਦ ਹੋ ਗਈ ਹੈ, ਖੇਤਾਂ ਵਿੱਚ ਗਾਰ ਭਰ ਗਈ ਹੈ ਅਤੇ ਫਸਲਾਂ ਤਬਾਹ ਹੋ ਗਈਆਂ ਹਨ। 

ਅਜਿਹੇ ਹਾਲਾਤ ਵਿੱਚ ਕਿਸਾਨ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਆਪਣੇ ਲੋਕਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਹੜ੍ਹਾਂ ਨੂੰ ਪੱਕੇ ਤੌਰ ਤੇ ਰੋਕਣ ਲਈ ਪ੍ਰਬੰਧ ਕਰਨੇ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਵੇ ਦਾ ਪ੍ਰਬੰਧ ਕਰਨਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਹਨਾਂ ਆਖਿਆ ਕਿ ਲੋਕਾਂ ਦੇ ਜਾਨ ਮਾਲ, ਫਸਲਾਂ, ਘਰਾਂ ਅਤੇ ਜ਼ਮੀਨਾਂ ਦੀ ਭਾਰੀ ਤਬਾਹੀ ਹੋਈ ਹੈ। ਇਸ ਲਈ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਦੋਸ਼ੀ ਹਨ। ਭਾਰੀ ਮੀਂਹ ਦੀ ਭਵਿੱਖਬਾਣੀ ਦੇ ਬਾਵਜੂਦ ਦਰਿਆਵਾਂ, ਡਰੇਨਾਂ, ਧੁੱਸੀ ਬੰਨ੍ਹ, ਡੈਮਾਂ ਅਤੇ ਉਹਨਾਂ ਦੇ ਫਲੱਡ ਗੇਟਾਂ ਵਗੈਰਾ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫ਼ਾਈ ਅਤੇ ਮੁਰੰਮਤ ਕਰਨ ਵਿੱਚ ਭਾਰੀ ਲਾਪਰਵਾਹੀ ਦਿਖੀ ਹੈ। ਅਜਿਹੀ ਕੁਤਾਹੀ ਕਰਨ ਵਾਲੀ ਸਿਆਸੀ ਲੀਡਰਸ਼ਿਪ ਅਤੇ ਅਫ਼ਸਰਸ਼ਾਹੀ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇਸ ਦੀ ਅਦਾਲਤੀ ਜਾਂਚ ਕਰਕੇ ਲੋਕਾਂ ਦੇ ਜਾਨ-ਮਾਲ ਨਾਲ ਖੇਡਣ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।

ਇਸ ਸੀਜ਼ਨ ਦੌਰਾਨ ਵੱਧ ਮੀਹ ਪੈਣ ਦੀ ਸੰਭਾਵਨਾ ਦਾ ਪਤਾ ਹੋਣ ਦੇ ਬਾਵਜੂਦ ਡੈਮਾਂ ਵਿੱਚੋਂ ਪਾਣੀ ਰਿਲੀਜ਼ ਕਰਕੇ ਥਾਂ ਨਹੀਂ ਬਣਾਈ ਗਈ। ਜਦੋਂ ਡੈਮ ਭਰ ਗਏ ਤਾਂ ਇੱਕਦਮ ਪਾਣੀ ਛੱਡਿਆ ਗਿਆ, ਜਿਵੇਂ ਰਣਜੀਤ ਸਾਗਰ ਡੈਮ ਤੋਂ ਇਕੱਠਾ ਹੀ ਦੋ ਲੱਖ ਕਿਊਸਕ ਤੋਂ ਵੀ ਵੱਧ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਮਾਧੋਪੁਰ ਵਰਕਸ ਦੇ ਤਿੰਨ ਗੇਟ ਵੀ ਟੁੱਟ ਗਏ। ਡੈਮਾਂ ਨੂੰ ਸਮੇਂ ਸਿਰ ਖਾਲੀ ਨਾ ਕਰਨ ਅਤੇ ਪਾਣੀ ਛੱਡਣ ਸਮੇਂ ਵਰਤੀ ਅਣਗਹਿਲੀ ਦੀ ਨਿਰਪੱਖ ਮਾਹਿਰਾਂ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਦਰਿਆਵਾਂ ਵਿੱਚ ਪਾਣੀ ਦਾ ਘੱਟੋ ਘੱਟ ਇੱਕ ਮਾਤਰਾ ਵਿੱਚ ਵਹਾਅ ਯਕੀਨੀ ਬਣਾਉਣ ਅਤੇ ਡੈਮਾਂ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਵਿੱਚ ਜ਼ਰੂਰੀ ਤਕਨੀਕੀ ਸੁਧਾਰ ਕੀਤਾ ਜਾਵੇ। 

ਦਰਿਆਵਾਂ ਦੇ ਨਾਲ ਲਗਦੀਆਂ ਆਬਾਦਕਾਰਾਂ ਦੀਆਂ ਸਾਰੀਆਂ ਕੱਚੀਆਂ ਜ਼ਮੀਨਾਂ, ਜਿਨ੍ਹਾਂ ਦੀਆਂ ਗਿਰਦਾਵਰੀਆਂ ਪਿਛਲੇ ਸਮੇਂ ਤੋੜ ਦਿੱਤੀਆਂ ਗਈਆਂ ਸਨ, ਜਿਵੇਂ ਫਿਰੋਜ਼ਪੁਰ ਜ਼ਿਲੇ ਦੀ 17,000 ਏਕੜ ਤੋਂ ਵੱਧ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ 10,386 ਏਕੜ, ਉਹਨਾਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ। ਜਦੋਂ ਤੋਂ ਡੈਮ ਬਣੇ ਹਨ ਉਹਨਾਂ ਦੀ ਕਦੇ ਵੀ ਡੀਸਿਲਟਿੰਗ ਨਹੀਂ ਕਰਵਾਈ ਗਈ ਜਿਸ ਕਾਰਨ ਹੋਰ ਡੈਮਾਂ ਤੋਂ ਇਲਾਵਾ, ਭਾਖੜਾ ਡੈਮ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ 19% ਘਟ ਗਈ ਹੈ। 

ਇਸ ਲਈ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਨੂੰ ਰੋਕਣ ਲਈ ਸਾਰੇ ਡੈਮਾਂ ਦੀ ਡੀਸਿਲਟਿੰਗ ਕਰਵਾਈ ਜਾਵੇ। ਦਰਿਆਵਾਂ ਦੇ ਕਿਨਾਰਿਆਂ ਕੋਲੋਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਵਾਈ ਜਾਵੇ। ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਦੀ ਸਫਾਈ ਕਰਵਾਈ ਜਾਵੇ। ਦਰਿਆਵਾਂ ਦੇ ਧੁੱਸੀ ਬੰਨਾਂ ਨੂੰ ਤਕਨੀਕੀ ਮਾਹਰਾਂ ਦੀ ਰਾਏ ਅਨੁਸਾਰ ਵਿਗਿਆਨਕ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ। ਖਾਸ ਕਰਕੇ ਉਹਨਾਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਜਿੱਥੋਂ ਬੰਨ੍ਹ ਅਕਸਰ ਟੁੱਟਦੇ ਹਨ, ਉਹਨਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤਾ ਚੱਕਣ ਦੀ ਪੱਕੇ ਤੌਰ ਤੇ ਖੁੱਲ੍ਹ ਦਿੱਤੀ ਜਾਵੇ। 

ਇਹਨਾਂ ਆਗੂਆਂ ਨੇ ਮੰਗ ਕੀਤੀ ਕਿ ਲੋਕਾਂ ਦੀ ਜ਼ਿੰਦਗੀ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮੱਦਦ ਕੀਤੀ ਜਾਵੇ। ਤਬਾਹ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਜਾਵੇ। ਇਸ ਸਬੰਧੀ ਪੰਜ ਏਕੜ ਵਾਲੀ ਸ਼ਰਤ ਹਟਾਈ ਜਾਵੇ। ਨੁਕਸਦਾਰ ਮੁਆਵਜ਼ਾ/ ਰਾਹਤ ਨੀਤੀ ਨੂੰ ਬਦਲ ਕੇ 'ਜਿੰਨਾਂ ਨੁਕਸਾਨ, ਉੰਨਾ ਮੁਆਵਜ਼ਾ' ਦੇ ਆਧਾਰ ਤੇ ਮੁਆਵਜ਼ਾ/ਰਾਹਤ ਨੀਤੀ ਬਣਾਈ ਜਾਵੇ। ਮੁਆਵਜ਼ਾ ਪ੍ਰਕਿਰਿਆ ਸਮਾਂ ਬੱਧ ਕੀਤੀ ਜਾਵੇ। 

ਪੰਜਾਬ ਦੇ ਬਾਕੀ ਜ਼ਿਲਿਆਂ ਵਿੱਚ ਵੀ ਮੀਹਾਂ ਕਾਰਨ ਝੋਨੇ ਦਾ ਝਾੜ 07 ਕੁਇੰਟਲ ਪ੍ਰਤੀ ਏਕੜ ਤੱਕ ਘੱਟ ਗਿਆ ਹੈ। ਇਸ ਘਟੇ ਹੋਏ ਝਾੜ ਦੀ ਪ੍ਰਤੀ ਪੂਰਤੀ ਕੀਤੀ ਜਾਵੇ। ਦਰਿਆ ਬੁਰਦ ਹੋਈ ਜ਼ਮੀਨ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੀਟ ਰੇਟ ਤੇ ਅਕੁਆਇਰ ਕਰਕੇ ਕਿਸਾਨਾਂ ਨੂੰ ਉਸ ਦੀ ਕੀਮਤ ਅਦਾ ਕੀਤੀ ਜਾਵੇ ਜਾਂ ਕਿਸਾਨਾਂ ਦੀ ਮੰਗ ਅਨੁਸਾਰ ਉਹਨਾਂ ਨੂੰ ਬਦਲਵੀਂ ਜਮੀਨ ਮੁਹੱਈਆ ਕਰਵਾਈ ਜਾਵੇ। ਹੜ੍ਹਾਂ ਦੌਰਾਨ ਮਾਰੇ ਗਏ ਇਨਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਢਹੇ ਹੋਏ ਮਕਾਨਾਂ ਦਾ 10 ਲੱਖ, ਗਾਂ ਮੱਝ ਵਗੈਰਾ ਪਸ਼ੂਆਂ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ, ਭੇਡ ਬੱਕਰੀ ਵਗੈਰਾ ਛੋਟੇ ਪਸ਼ੂਆਂ ਦਾ 20 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। 

ਮਜ਼ਦੂਰ ਪਰਿਵਾਰਾਂ ਨੂੰ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਇੱਕ ਮੁਸ਼ਤ ਸਹਾਇਤਾ ਤੁਰੰਤ ਦਿੱਤੀ ਜਾਵੇ। ਮਜਦੂਰਾ ਨੂੰ ਪ੍ਰਤੀ ਏਕੜ ਦੱਸ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਗੰਨੇ ਦਾ ਬੀਜ ਮੁਫਤ ਮੁਹੱਈਆ ਕਰਵਾਇਆ ਜਾਵੇ। ਗੰਨੇ ਦੀ ਨੁਕਸਾਨੀ ਫ਼ਸਲ ਦਾ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।ਜਿਹੜੀਆਂ ਜ਼ਮੀਨਾਂ ਵਿੱਚ ਗਾਰ ਅਤੇ ਰੇਤਾ ਭਰ ਗਈ ਹੈ ਉਹਨਾਂ ਨੂੰ ਵਾਹੀ ਯੋਗ ਬਣਾਉਣ ਲਈ ਕਿਸਾਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ। ਫਸਲ ਬੀਜਣ ਲਈ ਬੀਜ ਅਤੇ ਖਾਦ ਮੁਹੱਈਆ ਕਰਵਾਈ ਜਾਵੇ।

ਹਲਦੀ ਰੋਗ ਅਤੇ ਮਧਰਾ/ ਬੌਨਾ ਰੋਗ ਕਾਰਨ ਝੋਨੇ ਦੇ ਘਟੇ ਹੋਏ ਝਾੜ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ।ਕਰਜੇ ਦੀਆਂ ਕਿਸ਼ਤਾਂ ਇੱਕ ਸਾਲ ਲਈ ਅੱਗੇ ਪਾਈਆਂ ਜਾਣ ਅਤੇ ਇੱਕ ਸਾਲ ਲਈ ਵਿਆਜ ਸਰਕਾਰ ਭਰੇ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੜਕਾਂ, ਸਕੂਲ ਅਤੇ ਹਸਪਤਾਲ ਵਗੈਰਾ ਆਧਾਰ ਢਾਂਚੇ ਦੀ ਮੁੜ ਉਸਾਰੀ ਅਤੇ ਮੁੜ ਵਸੇਬੇ ਦੇ ਕਾਰਜ ਜੰਗੀ ਪੱਧਰ ਤੇ ਤੁਰੰਤ ਸ਼ੁਰੂ ਕੀਤੇ ਜਾਣ। ਇਸ ਸਬੰਧੀ ਕੇਂਦਰ ਸਰਕਾਰ 50,000/- ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਪੰਜਾਬ ਨੂੰ ਦੇਵ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੈਦਾ ਹੋ ਸਕਣ ਵਾਲੀਆਂ ਬਿਮਾਰੀਆਂ ਦੀ ਅਗਾਊ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਰਾਲ਼ੀ ਦੇ ਨਿਪਟਾਰੇ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਣੀ ਹੈ। ਇਸ ਲਈ ਕਿਸਾਨਾਂ ਨੂੰ 200/- ਰੁਪਏ ਪ੍ਰਤੀ ਕੁਇੰਟਲ ਜਾਂ 7,000/- ਰੁਪਏ ਪ੍ਰਤੀ ਏਕੜ ਨਕਦ ਸਹਾਇਤਾ ਦਿੱਤੀ ਜਾਵੇ। ਇਸ ਦੀ ਅਣਹੋਂਦ ਕਾਰਨ ਮਜ਼ਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਕੀਤੀ ਜਾਣ ਵਾਲੀ ਹਰ ਕਿਸਮ ਦੀ ਕਾਰਵਾਈ ਬੰਦ ਕੀਤੀ ਜਾਵੇ।

ਡੀਏਪੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਡੀਏਪੀ ਅਤੇ ਯੂਰੀਆ ਖਾਦ ਦੇ ਨਾਲ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਜਬਰਦਸਤੀ ਕਿਸਾਨਾਂ ਦੇ ਸਿਰ ਮੜ੍ਹਨੀਆਂ ਬੰਦ ਕੀਤੀਆਂ ਜਾਣ। ਝੋਨੇ ਵਿੱਚ ਨਮੀ ਦੀ ਮਾਤਰਾ 17 ਦੀ ਥਾਂ 22 ਕੀਤੀ ਜਾਵੇ। ਨਮੀ ਅਤੇ ਬਦਰੰਗ ਦਾਣੇ ਦੇ ਬਹਾਨੇ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ/ਝੋਨੇ ਤੇ ਕਾਟ ਲੱਗਣੀ ਬੰਦ ਕੀਤੀ ਜਾਵੇ। ਪੰਜਾਬ ਸਰਕਾਰ ਆਪਣੀ ਫਸਲ ਬੀਮਾ ਯੋਜਨਾ ਬਣਾਵੇ ਜਿਸ ਵਿੱਚ ਇੱਕ ਏਕੜ ਨੂੰ ਇਕਾਈ ਮੰਨ ਕੇ ਮੁਆਵਜ਼ਾ ਦੇਣ ਦਾ ਪ੍ਰਾਵਧਾਨ ਹੋਵੇ। ਇਸ ਬੀਮਾ ਪਾਲਸੀ ਦਾ ਪ੍ਰੀਮੀਅਮ ਸਰਕਾਰ ਭਰੇ। ਉਹਨਾ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਉਹਨਾ ਦੀਆਂ ਮੁਸ਼ਕਲਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜਿਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਮੰਗ ਪੱਤਰ ਲੈਣ ਪਹੁੰਚੇ ਪ੍ਰਸ਼ਾਸ਼ਨਿਕ ਅਧਿਕਾਰੀਆਂ  ਨੇ ਧਰਨਾਕਾਰੀਆਂ ਨੂੰ ਆਖਿਆ ਕਿ ਉਹਨਾਂ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰ ਦਿੱਤਾ ਜਾਵੇਗਾ। ਅਖੀਰ ਵਿੱਚ ਨਾਹਰਿਆਂ ਦੀ ਗੂੰਜ ਵਿੱਚ ਆਪਣੇ ਧਰਨੇ ਦੀ ਸਮਾਪਤੀ ਕੀਤੀ।

*ਰਘਬੀਰ ਸਿੰਘ ਬੈਨੀਪਾਲ ਸੰਯੁਕਤ ਕਿਸਾਨ ਮੋਰਚੇ ਦੇ ਸਰਗਰਮ ਆਗੂ ਹਨ

Saturday, August 16, 2025

ਪੰਥ ਨੂੰ ਕਮਜ਼ੋਰ ਕਰਨ ਲਈ ਦਿੱਲੀ ਦੀਆਂ ਸਾਜ਼ਿਸ਼ਾਂ ਫਿਰ ਤੇਜ਼ ਹੋਈਆਂ

 Received From SAD on 16th Aug 2025 at 4:07 PM Regarding Akali Conference at Isru 

ਆਓ ਇਹਨਾਂ ਸਾਜ਼ਿਸ਼ਾਂ ਨੂੰ ਮਾਤ ਪਾਈਏ-ਸ਼੍ਰੋਮਣੀ ਅਕਾਲੀ ਦਲ 

ਸਾਜ਼ਿਸ਼ ਦੀ ਅਗਵਾਈ ਕਰਨ ਦਾ ਦੋਸ਼ ਲਗਾ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਕੀਤੀ ਨਿਖੇਧੀ

*ਬੰਦੀ ਸਿੰਘਾਂ ਦੀ ਰਿਹਾਈ ਲਈ ਸੋਸ਼ਲ ਮੀਡੀਆ 'ਤੇ ਲੋਕ ਲਹਿਰ ਆਰੰਭਣ ਦੀ ਵੀ ਅਪੀਲ 

*ਅਪੀਲ ਕੀਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 

*ਅਕਾਲੀ ਦਲ ਦੀ ਈਸੜੂ ਕਾਨਫਰੰਸ ਨੂੰ ਮਿਲਿਆ ਲਾਮਿਸਾਲ ਹੁੰਗਾਰਾ


ਈਸੜੂ
: 16 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਦਿੱਲੀ ਵਿਚ ਰਚੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ। ਅਕਾਲੀ ਪਾਰਟੀ ਨੇ ਪੰਥ ਨੂੰ ਵੰਡਣ ਅਤੇ ਇਸਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦੀ ਅਗਵਾਈ ਕਰਨ ’ਤੇ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਸ ਸਿਆਸੀ ਕਾਨਫਰੰਸ ਜੋ ਕੱਲ੍ਹ ਸ਼ਹੀਦ ਕਰਨੈਲ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਥੇ ਆਯੋਜਿਤ ਕੀਤੀ ਗਈ ਸੀ, ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜਿਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੋਸ਼ਲ ਮੀਡੀਆ ’ਤੇ ਲੋਕ ਲਹਿਰ ਆਰੰਭ ਕਰਨ ਕਿਉਂਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ  ਜਿਹਨਾਂ ਦੀ 20 ਸਾਲ ਦੀ ਸਜ਼ਾ ਪੂਰੀ ਹੋ ਗਈ, ਉਹਨਾਂ ਨੂੰ ਜੇਲ੍ਹ ਵਿਚ ਰੱਖਣਾ ਵਿਅਕਤੀ ਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘ 28 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲਕੀਤੀ  ਕਿ ਸੋਸ਼ਲ ਮੀਡੀਆ ’ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਿੱਜੀ ਅਪੀਲਾਂ ਕਰਨ।

ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ ਅਤੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਧੋਖਾ ਦੇਣ ਵਾਸਤੇ ’ਡੁਪਲੀਕੇਟਾਂ’ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਕੁਝ ਆਗੂ ਇਹ ਦਾਅਵਾ ਕਰਨ ਦਾ ਯਤਨ ਕਰਰਹੇ  ਹਨ ਕਿ ਉਹ ਹੀ ਅਸਲ ਸ਼੍ਰੋਮਣੀ ਅਕਾਲੀ ਦਲ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਆਪਣੀ ਦੁਕਾਨਦਾਰੀ ਖੋਲ੍ਹ ਲਈ ਅਤੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਅਕਾਲੀ ਦਲ ਵਿਰਾਸਤ ਨੂੰ ਆਪਣੀ ਝੋਲੀ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹਨਾਂ ’ਡੁਪਲੀਕੇਟਾਂ’ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।

ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ’ਤੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਥਾਪਿਤ ਕੀਤੇ ’ਵੱਖਰੇ ਚੁੱਲ੍ਹੇ’ ਨੇ ਉਹਨਾਂ ਦੀ ਅਸਲ ਮਨਸ਼ਾ ਬੇਨਕਾਬ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਉਹਨਾਂ ਨੇ ਤਾਂ 2 ਦਸੰਬਰ ਨੂੰ ਜਾਰੀ ਆਪਣੇ ਹੀ ਹੁਕਮਨਾਮੇ ਦੀ ਪਰਵਾਹ ਕੀਤੇ ਬਗੈਰ ਹੀ ਆਪਣੀ ਨਵੀਂ ਜਥੇਬੰਦੀ ਬਣਾ ਲਈ  ਸੀ। ਉਹਨਾਂ ਕਿਹਾ ਕਿ ਦਿੱਲੀ ਦਰਬਾਰ ਦਾ ਮੋਹਰਾ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਫਤਰ ਦੇ ਨਾਲ-ਨਾਲ ਚੋਣ ਨਿਸ਼ਾਨ ’ਤੇ ਵੀ ਕਬਜ਼ਾ ਕਰਨ ਦੀਆਂ ਗੱਲਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਣਾ ਚਾਹੁੰਦੇ ਹਨ ਕਿ ਪੰਥ ਪੰਥ ਨੇ ਪਹਿਲਾਂ ਵੀ ਕਦੇ ਅਜਿਹੀਆਂ ਧਮਕੀਆਂ ਦੀ ਪਰਵਾਹ ਨਹੀਂ ਕੀਤੀ ਤੇ ਅੱਗੇ ਵੀ ਨਹੀਂ ਕਰੇਗਾ।

ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਧੋਖਾ ਦੇਣ ਦੀ ਵੀ ਨਿਖੇਧੀ ਕੀਤੀ, ਉਹ ਕਮੇਟੀ ਜਿਸਨੇ ਉਹਨਾਂ ਨੂੰ ਵਿਦਿਆ ਦਿੱਤੀ ਤੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਤਿਕਾਰਯੋਗ ਅਹੁਦੇ ਨਾਲ ਨਿਵਾਜਿਆ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਲਾਲਸਾ ਤੇ ਮੌਕਾਪ੍ਰਸਤੀ ਨਾਲ ਭਰੇ ਹੋਏ ਹਨ ਅਤੇ ਕੇਂਦਰੀ ਏਜੰਸੀਆਂ ਦੇ ਏਜੰਟ ਬਣ ਕੇ ਪੰਥ ਨੂੰ ਵੰਡਣਾ ਚਾਹੁੰਦੇ ਹਨ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦਫਤਰ ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਬਿਆਨ ਨਾਲ ਹਿੰਸਾ ਭੜਕਾਉਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ।

ਇਸ ਮੌਕੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ,ਸ਼ਰਨਜੀਤ ਸਿੰਘ ਢਿੱਲੋਂ, ਦਰਬਾਰਾ ਸਿੰਘ ਗੁਰੂ, ਅਮਰਜੀਤ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯਾਦਵਿੰਦਰ ਸਿੰਘ ਯਾਦੂ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ ਅਤੇ ਕਰਨੈਲ ਸਿੰਘ ਈਸੜੂ ਦੀ ਸ਼ਹੀਦੀ ਬਾਰੇ ਵਿਸਥਾਰ ਸਾਂਝਾ ਕੀਤਾ। 

ਉਹਨਾਂ ਨੇ ਇਹ ਵੀ  ਦੱਸਿਆ ਕਿ ਆਜ਼ਾਦੀ ਮਗਰੋਂ ਪੰਜਾਬੀਆਂ ਨਾਲ ਉਹਨਾਂ ਦੇ ਆਪਣੇ ਹੀ ਮੁਲਕ ਵਿਚ ਧੋਖਾ ਕੀਤਾ ਗਿਆ ਤੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਤੇ ਸੂਬੇ ਨੂੰ ਇਸਦੀ ਰਾਜਧਾਨੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਧਾੜਵੀ ਪੰਜਾਬ ਦੀ 65,000 ਏਕੜ ਉਪਜਾਊ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। 

ਅਕਾਲੀ ਆਗੂਆਂ ਨੇ ਸਪਸ਼ਟ ਕੀਤਾ ਕਿ ਇਹਨਾਂ ਅਕਾਲੀ ਦਲ ਵੱਲੋਂ ਜ਼ਮੀਨ ਹੜੱਪਣ ਦੀ ਸਕੀਮ ਦਾ ਪੁਰਜ਼ੋਰ ਵਿਰੋਧ ਕਰਨ ਤੇ ਚਾਰ ਵਿਸ਼ਾਲ ਧਰਨੇ ਦੇਣ ਦੇ ਨਾਲ-ਨਾਲ ਮੋਰਚਾ ਸ਼ੁਰੂ ਕਰਨ ਦੇ ਐਲਾਨ ਸਦਕਾ ਹੀ ਇਹ ਸਕੀਮ ਸਰਕਾਰ ਨੂੰ ਰੱਦ ਕਰਨੀ ਪਈ। ਉਹਨਾਂ ਕਿਹਾ ਕਿ ਪਾਰਟੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਜਾਰੀ ਰੱਖੇਗੀ ਅਤੇ ਇਹਨਾਂ ਖਿਲਾਫ ਜਨਤਕ ਰੋਸ ਪ੍ਰਦਰਸ਼ਨ ਵੀ ਕਰੇਗੀ।

Friday, August 15, 2025

ਪੀਏਯੂ ਵਿਖੇ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ

Received from PAU on 15th Aug 2025 at 10:29 AM Regarding 15th August 2025 Function 

ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਗਏ 

ਲੁਧਿਆਣਾ: 15 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਲੁਧਿਆਣਾ ਵਿਖੇ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਪੂਰੇ ਜੋਸ਼ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।  ਇਸ ਮੌਕੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਤਿਰੰਗਾ ਝੰਡਾ ਲਹਿਰੋਣ ਅਤੇ ਐਨ ਐਸ ਐਸ ਕੈਡਟਾਂ ਕੋਲੋਂ ਸਲਾਮੀ ਲੈਣ ਦੀ ਰਸਮ ਅਦਾ ਕੀਤੀ। ਡਾ ਗੋਸਲ ਨਾਲ ਪੀਏਯੂ ਦੇ ਸਮੁੱਚੇ ਉੱਚ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਅਧਿਆਪਕ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜੂਦ ਰਹੇ।

ਤਿਰੰਗਾ ਲਹਿਰਾਉਣ ਤੋਂ ਬਾਅਦ ਵਾਈਸ ਚਾਂਸਲਰ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਆਜ਼ਾਦ ਭਾਰਤ ਦੀ ਖੇਤੀ ਖੋਜ, ਸਿੱਖਿਆ ਅਤੇ ਪਸਾਰ ਦੀ ਸਿਰਕੱਢ ਸੰਸਥਾ ਹੈ। ਯੂਨੀਵਰਸਿਟੀ ਆਪਣੀ ਸ਼ੁਰੂਆਤ ਤੋਂ ਹੀ ਖੇਤੀ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਜਾਣੀ ਜਾਂਦੀ ਹੈ। ਭਾਰਤ ਦੀ ਭੋਜਨ ਸੁਰੱਖਿਆ ਦੇ ਨਾਲ-ਨਾਲ ਨਵੀਆਂ ਕਿਸਮਾਂ ਅਤੇ ਤਕਨੀਕੀ ਹੱਲ ਲੱਭ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਨੇ ਆਪਣਾ ਯੋਗਦਾਨ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਬੀਤੇ ਸਾਲਾਂ ਵਿੱਚ ਕਿਸਾਨੀ ਸਮਾਜ ਦੀ ਭਲਾਈ ਲਈ ਬਿਹਤਰੀਨ ਕਾਰਜ ਨੂੰ ਅੰਜਾਮ ਦਿੱਤਾ ਹੈ। ਇਸਦਾ ਪ੍ਰਮਾਣ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਦਰਜਾਬੰਦੀ ਵਿਚ ਯੂਨੀਵਰਸਿਟੀ ਦੇ ਮੁਕਾਮ ਦੇ ਰੂਪ ਵਿਚ ਸਾਮ੍ਹਣੇ ਹੈ। ਪਿਛਲੇ ਸਾਲਾਂ ਤੋਂ ਪੀ ਏ ਯੂ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੋਈ ਹੈ। ਇਸ ਸਾਲ ਤਾਂ ਵਿਸ਼ਵ ਦੀਆਂ ਪਹਿਲੀਆਂ 100 ਖੇਤੀ ਸੰਸਥਾਵਾਂ ਦੀ ਰੈਂਕਿੰਗ ਵਿਚ ਸ਼ਾਮਿਲ ਹੋਣ ਦਾ ਮਾਣ ਪੀ ਏ ਯੂ ਨੂੰ ਮਿਲਿਆ ਹੈ। ਇਹ ਸਾਰਾ ਮੁਕਾਮ ਯੂਨੀਵਰਸਿਟੀ ਦੇ ਮਾਹਿਰਾਂ, ਵਿਦਿਆਰਥੀਆਂ ਅਤੇ ਸਮੁੱਚੇ ਅਮਲੇ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋਇਆ।

ਡਾ. ਗੋਸਲ ਨੇ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਤਕਨਾਲੋਜੀ ਦੀ ਸਹਾਇਤਾ ਨਾਲ ਆਪਣੇ ਕੰਮ ਨੂੰ ਡਿਜ਼ੀਟਲ ਰੂਪ ਵਿੱਚ ਕਰਨ ਦਾ ਗੁਰ ਸਿੱਖਣਾ ਪਵੇਗਾ । ਪੀ ਏ ਯੂ ਇਸ ਦਿਸ਼ਾ ਵਿੱਚ ਆਪਣੀਆਂ ਪਸਾਰ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸੋਸ਼ਲ ਮੀਡਿਆ ਰਾਹੀਂ ਕਿਸਾਨਾਂ ਤਕ ਆਪਣੀ ਪਹੁੰਚ ਬਣਾ ਰਹੀ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਇੰਟਰਨੈਟ ਰਾਹੀਂ ਵੀ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਅਜੋਕੀਆਂ ਖੇਤੀ ਲੋੜਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੀ ਏ ਯੂ  ਨੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੇਤੀ ਕਾਰੋਬਾਰ ਬਾਰੇ ਸਿਖਲਾਈ ਅਤੇ ਮੁਹਾਰਤ ਪ੍ਰਦਾਨ ਕਰਨ ਲਈ ਪਹਿਲਕਦਮੀ ਕੀਤੀ ਹੈ । ਖੇਤੀ ਨੂੰ ਕਾਰੋਬਾਰੀ ਦਿਸ਼ਾ ਵਿਚ ਤੌਰ ਕੇ ਵੱਧ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਲਈ ਨਿਯਮਤ ਸਿਖਲਾਈ ਰਾਹੀਂ ਕਿਸਾਨਾਂ ਨੂੰ ਲਗਾਤਾਰ ਖੇਤੀ ਕਾਰੋਬਾਰੀ ਮੁਹਾਰਤ ਪ੍ਰਦਾਨ ਕੀਤੀ ਜਾ ਰਹੀ ਹੈ।

ਡਾ. ਸਤਿਬੀਰ ਸਿੰਘ ਗੋਸਲ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ਦੀ ਤਾਕਤ ਅੱਜ ਦੇ ਨੌਜਵਾਨ ਹਨ । ਅੱਜ ਦੀਆਂ ਚੁਣੌਤੀਆਂ ਸਾਹਮਣੇ ਨੌਜਵਾਨਾਂ ਨੂੰ ਨਵੀਂ ਪ੍ਰਤਿਭਾ ਨਾਲ ਖੜਨ ਦੀ ਲੋੜ ਹੈ । ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਕਰਕੇ ਆਜ਼ਾਦ ਦੇਸ਼ ਦੀ ਸਥਾਪਨਾ ਕੀਤੀ ਅਤੇ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੇ ਸੁਪਨਿਆਂ ਦਾ ਭਾਰਤ ਸਿਰਜ ਕੇ ਇਸਦੀ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਰਹੀਏ ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਿਦਿਆਰਥੀ ਜੀਵਨ ਦੌਰਾਨ ਆਪਣੇ ਆਪ ਨੂੰ ਨਿਯਮਾਂ ਅਨੁਸਾਰ ਢਾਲ ਲੈਂਦੇ ਹਨ, ਉਹੀ ਵਿਦਿਆਰਥੀ ਭਵਿੱਖ ਵਿੱਚ ਯੋਗ, ਚਰਿੱਤਰਵਾਨ ਅਤੇ ਆਦਰਸ਼ ਨਾਗਰਿਕ ਬਣਦੇ ਹਨ।ਅੰਤ ਵਿਚ ਵਾਈਸ ਚਾਂਸਲਰ ਨੇ ਸਿੱਖਿਆ, ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਰ ਅੱਗੇ ਵਧਣ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ।

ਇਸ ਮੌਕੇ ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਪੀ ਏ ਯੂ ਦੇ ਵਿਦਿਆਰਥੀ ਵਰਗ ਵਲੋਂ ਪੜ੍ਹਾਈ ਦੇ ਨਾਲ ਨਾਲ ਸਹਿ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਉੱਪਰ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੋਸਟਲਾਂ ਅਤੇ ਕੈਂਪਸ ਵਿਚ ਬਿਹਤਰ ਸੁਵਿਧਾਵਾਂ ਮੁਹਈਆ ਕਰਨ ਲਈ ਯੂਨੀਵਰਸਿਟੀ ਵਚਨਵੱਧ ਹੈ ਅਤੇ ਇਸ ਦਿਸ਼ਾ ਵਿਚ ਸੰਭਵ ਯਤਨ ਕੀਤੇ ਜਾ ਰਹੇ ਹਨ। ਡਾ ਜੌੜਾ ਨੇ ਆਜ਼ਾਦੀ ਦਿਹਾੜੇ ਮੌਕੇ ਵਿਦਿਆਰਥੀਆਂ ਨੂੰ ਦੇਸ਼ ਦੀ ਇਕਜੁਟਤਾ, ਅਜ਼ਾਦੀ ਅਤੇ ਸਵੈਮਾਣ ਬਰਕਰਾਰ ਰੱਖਣ ਲਈ ਕੋਸ਼ਿਸ਼ਾਂ ਕਰਦੇ ਰਹਿਣ ਦਾ ਸੁਨੇਹਾ ਵੀ ਦਿੱਤਾ।

ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ, ਆਈ ਏ ਐੱਸ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਤੰਤਰਤਾ ਦਿਵਸ ਸਾਨੂੰ ਆਪਣੇ ਬਲੀਦਾਨ ਭਰਪੂਰ ਵਿਰਸੇ ਬਾਰੇ ਜਾਣੂ ਹੋਣ ਤੇ ਇਸ ਉੱਪਰ ਮਾਣ ਕਰਨ ਦਾ ਮੌਕਾ ਦਿੰਦਾ ਹੈ। ਸਮੂਹ ਨਾਗਰਿਕਾਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਇਸ ਆਜ਼ਾਦੀ ਨੂੰ ਹਰ ਹਾਲ ਬਚਾਈ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਮੇਵਾਰੀ ਹੈ।

ਸਮਾਰੋਹ ਦਾ ਸੰਚਾਲਨ ਵਿੱਦਿਆਰਥੀ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ।

Tuesday, July 15, 2025

ਮਾਮਲਾ 1158 ਕਾਲਜ ਅਧਿਆਪਕਾਂ ਨੂੰ ਨਵੇਂ ਸੈਸ਼ਨ ਵਿੱਚ ਬਾਹਰ ਕੱਢਣ ਦਾ

ਇਹਨਾਂ ਹੁਕਮਾਂ ਨਾਲ ਨਾਲ ਵਿਦਿਅਕ ਹਲਕੇ ਸਦਮੇ ਵਿੱਚ 

ਲੁਧਿਆਣਾ: 15 ਜੁਲਾਈ 2025: (*ਬ੍ਰਿਜਭੂਸ਼ਨ ਗੋਇਲ ਅਤੇ ਉਹਨਾਂ ਦੀ ਟੀਮ//ਪੰਜਾਬ ਸਕਰੀਨ ਡੈਸਕ)::

ਸਿਖਰਾਂ ਛੂਹੰਦੀ ਮਹਿੰਗਾਈ। ਲਗਾਤਾਰ ਗੰਭੀਰ ਹੁੰਦੀ ਜਾ ਰਹੀ ਬੇਰੋਜ਼ਗਾਰੀ ਦੀ ਸਮੱਸਿਆ। ਅੱਗ ਦੇ ਦਰਿਆ ਪਾਰ ਕਰਨ ਵਾਲੀਆਂ ਮੁਸ਼ਕਲਾਂ ਮਗਰੋਂ ਮਿਲਦੀਆਂ ਨੌਕਰੀਆਂ ਅਤੇ ਫਿਰ ਇੱਕ ਝਟਕੇ ਨਾਲ ਉਹਨਾਂ ਨੌਕਰੀਆਂ ਤੋਂ ਕੱਢਣ ਦੇ ਹੁਕਮ। ਲੋਕ ਸਦਮੇ ਵਿੱਚ ਹਨ। 

ਲੁਧਿਆਣਾ ਦੇ ਬੁੱਧੀਜੀਵੀ ਅਤੇ ਡੂੰਘੇ ਮਸਲਿਆਂ ਬਾਰੇ ਲਿਖਣ ਵਾਲੇ ਬ੍ਰਿਜ ਭੂਸ਼ਨ ਗੋਇਲ ਦੱਸਦੇ ਹਨ ਕਿ ਸੁਪਰੀਮ ਕੋਰਟ ਵੱਲੋਂ ਕਾਲਜ ਖੁੱਲ੍ਹਣ ਦੇ ਪਹਿਲੇ ਦਿਨ ਹੀ 1158 ਕਾਲਜ ਅਧਿਆਪਕਾਂ ਨੂੰ ਨਵੇਂ ਸੈਸ਼ਨ ਵਿੱਚ ਬਾਹਰ ਕੱਢ ਦਿੱਤਾ ਗਿਆ। ਇਹ ਸਭ ਸੁਣ ਕੇ ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਸਾਬਕਾ ਵਿਦਿਆਰਥੀ ਵੀ ਸਦਮੇ ਵਿੱਚ ਹਨ। ਇਹ ਸਾਰੇ ਨੌਜਵਾਨ ਪੰਜਾਬ ਵਿੱਚ ਉੱਚ ਸਿੱਖਿਆ ਦੇ ਢਹਿ-ਢੇਰੀ ਹੋਣ 'ਤੇ ਚਿੰਤਤ ਵੀ ਹਨ। 

ਸੁਪਰੀਮ ਕੋਰਟ ਵੱਲੋਂ ਪੰਜਾਬ ਵਿੱਚ ਚੁਣੇ ਗਏ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨਾ ਨਾ ਸਿਰਫ਼ ਅਧਿਆਪਕਾਂ ਲਈ ਇੱਕ ਵੱਡਾ ਝਟਕਾ ਹੈ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ, ਸਗੋਂ ਇਹ ਪੰਜਾਬ ਵਿੱਚ ਉੱਚ ਸਿੱਖਿਆ ਲਈ ਇੱਕ ਵੱਡਾ ਝਟਕਾ ਹੈ। ਬੇਰੁਜ਼ਗਾਰ ਹੋਏ ਬਹੁਤ ਸਾਰੇ ਲੋਕ ਪਹਿਲਾਂ ਪ੍ਰਾਈਵੇਟ ਕਾਲਜਾਂ/ਯੂਨੀਵਰਸਿਟੀਆਂ ਅਤੇ ਸਕੂਲਾਂ ਵਿੱਚ ਲੈਕਚਰਾਰਾਂ ਵਜੋਂ ਨੌਕਰੀ ਕਰਦੇ ਸਨ ਅਤੇ ਸਰਕਾਰੀ ਨੌਕਰੀਆਂ ਵਿੱਚ ਸ਼ਾਮਲ ਹੋਣ ਲਈ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦੇ ਦਿੱਤਾ ਸੀ। ਬਹੁਤ ਸਾਰੇ ਗੈਸਟ ਫੈਕਲਟੀ ਅਧਿਆਪਕਾਂ ਨੇ ਵੀ ਚੋਣ ਤੋਂ ਬਾਅਦ 1158 ਸ਼੍ਰੇਣੀ ਦੀ ਚੋਣ ਕੀਤੀ।

"ਉਨ੍ਹਾਂ ਨੂੰ ਮੌਜੂਦਾ ਸ਼ਾਸਨ ਤੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਲੰਮਾ ਅਰਸਾ ਸੰਘਰਸ਼ ਕਰਨਾ ਪਿਆ। ਹੁਣ ਉਹ ਕਿੱਥੇ ਜਾਣਗੇ? ਉਹ ਕਿਸ ਤੋਂ ਇਨਸਾਫ਼ ਮੰਗਣਗੇ? ਆਪਣੀ ਦੁਰਦਸ਼ਾ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ? ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪਿਛਲੀਆਂ ਸਰਕਾਰਾਂ 'ਤੇ ਦੋਸ਼ ਲਗਾਏ ਬਿਨਾਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੇ। ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੈ I ਪੰਜਾਬ ਦੇ ਕਾਲਜਾਂ ਨੂੰ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝਣਾ ਪਵੇਗਾ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਕੀ ਕਸੂਰ ਹੈ? ਕਿੰਨੀ ਅਫ਼ਸੋਸ ਦੀ ਗੱਲ ਹੈ ,ਪੰਜਾਬ ਵਿੱਚ ਉੱਚ ਸਿੱਖਿਆ ਢਹਿ-ਢੇਰੀ ਹੋ ਗਈ ਹੈ। ਸਿਸਟਮ ਜੋ ਪਹਿਲਾਂ ਹੀ ਡਾਵਾਂਡੋਲ ਸੀ, ਹੁਣ ਹੋਰ ਵੀ ਅਪਾਹਜ ਹੋ ਗਿਆ ਹੈ। ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੇ ਐਲੂਮਨੀ ਐਸੋਸੀਏਸ਼ਨ ਦੇ ਆਰਗੇਨਾਈਜ਼ਿੰਗ ਸਕੱਤਰ ਬ੍ਰਿਜ ਭੂਸ਼ਣ ਗੋਇਲ ਨੇ ਇਸ ਸਬੰਧੀ ਹੋਰ ਵੀ ਕਾਫੀ ਕੁਝ ਤੱਥਾਂ ਅਤੇ ਅਬਕਦੀਆਂ ਨਾਲ ਕਿਹਾ। 

ਇੱਕ ਹੋਰ ਐਲੂਮਨੀ, ਪ੍ਰੋਫੈਸਰ ਪੀ ਕੇ ਸ਼ਰਮਾ ਨੇ ਕਿਹਾ, "ਜਿਹੜੇ ਲੋਕ ਕੇਸ ਜਿੱਤ ਗਏ ਹਨ ਉਹ ਖੁਸ਼ ਹੋ ਸਕਦੇ ਹਨ ਜਦੋਂ ਕਿ 1158 ਸ਼੍ਰੇਣੀਆਂ ਵਿੱਚੋਂ ਨਿਰਾਸ਼ ਹੋਣਗੇ। ਜ਼ਿੰਮੇਵਾਰੀ ਸਿੱਧੇ ਤੌਰ 'ਤੇ ਸਿਆਸਤਦਾਨਾਂ, ਪ੍ਰਸ਼ਾਸਕਾਂ ਅਤੇ ਲਗਾਤਾਰ ਸਰਕਾਰਾਂ ਦੀ ਹੈ ਜਿਨ੍ਹਾਂ ਨੇ ਪੰਜਾਬ ਵਿੱਚ ਉੱਚ ਸਿੱਖਿਆ ਨੂੰ ਨਜ਼ਰਅੰਦਾਜ਼ ਕੀਤਾ ਹੈ। ਅਧਿਆਪਕਾਂ ਦੀ ਚੋਣ ਅਤੇ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? --

ਕਾਲਜਾਂ ਅਤੇ ਸਕੂਲਾਂ ਵਿੱਚ ਅਧਿਆਪਕਾਂ ਵਜੋਂ ਸੇਵਾ ਨਿਭਾ ਰਹੇ ਕਈ ਹੋਰ ਸਾਬਕਾ ਵਿਦਿਆਰਥੀਆਂ ਨੇ ਪੰਜਾਬ ਦੇ ਉੱਚ ਸਿੱਖਿਆ ਦੀ ਅਣਦੇਖੀ ਦੇ ਦ੍ਰਿਸ਼ 'ਤੇ ਨਿਰਾਸ਼ਾ ਗੂੰਜਾਈ ਕਿਉਂਕਿ ਸੈਂਕੜੇ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਮੇਂ ਸਿਰ ਭਰਤੀ ਨਹੀਂ ਹੋ ਰਹੀ ਹੈ।

*ਬ੍ਰਿਜ ਭੂਸ਼ਣ ਗੋਇਲ ਐਲੂਮਨੀ ਐਸੋਸੀਏਸ਼ਨ ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੇ ਸੰਗਠਨ ਸਕੱਤਰ ਵੀ ਹਨ 

Saturday, June 28, 2025

ਸੜਕਾਂ 'ਤੇ ਖੂਨਖਰਾਬਾ ਕਰਦੇ ਫਿਰਦੇ ਕਾਤਲ ਟੋਲੇ ਬੇਖੌਫ ਕਿਓਂ?

 ਜਥੇਦਾਰ ਤਲਵੰਡੀ ਦੇ ਸਾਬਕਾ ਪੀਏ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ

ਦੁਗਰੀ ਰੋਡ ਲੁਧਿਆਣਾ: 28 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸੜਕਾਂ 'ਤੇ ਸ਼ਰੇਆਮ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਸੜਕਾਂ ਤੇ ਖੂਨ ਖਰਾਬਾ ਕਰਦੇ ਫਿਰਦੇ ਇਹ ਟੋਲੇ ਬੜੀ ਬੇਖੌਫ਼ੀ ਨਾਲ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁੱਟਾਂ ਖੋਹਾਂ ਦੇ ਨਾਲ ਨਾਲ ਕਤਲ ਵੀ ਵਧ ਰਹੇ ਹਨ। ਕਾਤਲ ਗਿਰੋਹ ਲਗਾਤਾਰ ਨਿਡਰ ਹਨ। ਖੂਨ-ਖਰਾਬਾ ਇੱਕ ਆਮ ਗੱਲ ਬਣ ਗਈ ਹੈ। ਹਿੰਸਾ ਅਤੇ ਕਤਲ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਉਨ੍ਹਾਂ ਇਥੇ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦਾ ਮਾਮਲਾ ਅਜੇ ਤਾਜ਼ਾ ਹੀ ਸੀ ਜਦੋਂ ਲੁਧਿਆਣਾ ਵਿੱਚ ਵੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੀਏ ਨੂੰ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਸੀ। ਉੱਥੇ ਉਦੋਂ ਬਥੇਰੇ ਵੀ ਲੋਕ ਲੰਘ ਰਹੇ ਸਨ ਪਰ ਡਰ ਕਾਰਨ ਕੋਈ ਉਸਨੂੰ ਬਚਾਉਣ ਨਹੀਂ ਆਇਆ, ਹਾਂ, ਕੁਝ ਲੋਕ ਵੀਡੀਓ ਜ਼ਰੂਰੁ ਬਣਾਉਂਦੇ ਰਹੇ। ਇਹਨਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵੀ ਵੀਡੀਓ ਬਣਾਈਆਂ ਸਨ। ਕਾਤਲਾਂ ਨੇ ਆਪਣੀ ਦੁਸ਼ਮਣੀ ਅਤੇ ਗੁੱਸੇ ਨੂੰ ਆਪਣੇ ਦਿਲ ਦੀ ਤਸੱਲੀ ਨਾਲ ਰੱਜ ਕੇ ਕੱਢ ਲਿਆ ਸੀ ਅਤੇ ਲੰਘਦੇ ਟੱਪਦੇ ਲੋਕ ਗੁੰਡਾਗਰਦੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਦਾ ਹੀਲਾ ਵਸੀਲਾ ਕਰਨ ਦੀ ਬਜਾਏ ਇਸਨੂੰ ਤਮਾਸ਼ਾ ਸਮਝ ਕੇ ਰਿਕਾਰਡ ਕਰ ਰਹੇ ਸਨ। ਵੀਡੀਓ ਬਣਾ ਰਹੇ ਸਨ। ਪੁਲਿਸ ਨੂੰ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਅਜਿਹੇ ਕੰਮਾਂ ਲਈ ਹੀ ਭਰਤੀ ਕਰ ਲਵੇ। ਇਹਨਾਂ ਦਾ ਸ਼ੌਂਕ ਪੂਰਾ ਹੁੰਦਾ ਰਹੇਗਾ ਅਤੇ ਇਸਦੇ ਨਾਲ ਹੀ ਸਮਾਜ ਅਤੇ ਕਾਨੂੰਨ ਨੂੰ ਕੁਝ ਲਾਹਾ ਵੀ ਮਿਲੇਗਾ। 

ਇਹ ਸਭ ਯਾਦ ਆਇਆ ਅਤੀਤ ਨੂੰ ਯਾਦ ਕਰਦਿਆਂ। ਲੁਧਿਆਣਾ ਵਿੱਚ ਬੜੇ ਖਾੜਕੂ ਸੁਭਾਅ ਦੇ ਇੱਕ ਸੀਨੀਅਰ ਅਕਾਲੀ ਆਗੂ ਹੁੰਦੇ ਸਨ ਜਥੇਦਾਰ ਜਗਦੇਵ ਸਿੰਘ ਤਲਵੰਡੀ। ਜਗਦੇਵ ਸਿੰਘ ਤਲਵੰਡੀ ਕਦੇ ਅਕਾਲੀ ਦਲ ਦੇ ਮੁਖੀ ਵੀ ਰਹੇ ਸਨ। ਉਹਨਾਂ ਦੀ ਹਾਂ ਜਾਂ ਨਾਂਹ ਕੌਮੀ ਸਿਆਸਤ 'ਤੇ ਅਸਰ ਪਾਉਂਦੀ ਸੀ। ਪੰਥ ਨੇ ਬੜੇ ਨਾਜ਼ੁਕ ਮੋੜ ਉਹਨਾਂ ਦੇ ਹੁੰਦੀਆਂ ਹੀ ਕੱਟੇ। 

ਉਨ੍ਹਾਂ ਨੂੰ ਨਾ ਸਿਰਫ਼ ਲੋਹ ਪੁਰਸ਼ ਕਿਹਾ ਜਾਂਦਾ ਸੀ, ਸਗੋਂ ਉਨ੍ਹਾਂ ਨੂੰ ਲੋਹ ਪੁਰਸ਼  ਮੰਨਿਆ ਵੀ ਜਾਂਦਾ ਸੀ। ਉਹ ਜ਼ਾਤੀ ਜ਼ਿੰਦਗੀ ਵਿੱਚ ਵੀ ਲੋਹ ਪੁਰਸ਼ ਵਾਂਗ ਹੀ ਵਿਚਰਦੇ ਸਨ। ਉਨ੍ਹਾਂ ਦੇ ਸਾਬਕਾ ਪੀਏ ਕੁਲਦੀਪ ਸਿੰਘ ਮੁੰਡੀਆਂ ਦਾ ਹੁਣ ਲੁਧਿਆਣਾ ਦੀ ਦੁਗਰੀ ਧਾਂਦਰਾ ਰੋਡ 'ਤੇ ਤਲਵਾਰਾਂ ਨਾਲ ਸ਼ਰੇਆਮ ਕਤਲ ਕਰ ਦਿੱਤਾ ਗਿਆ। 

ਬੜੀ ਹੀ ਬੇਰਹਿਮੀ ਨਾਲ ਹੋਏ ਇਸ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਦੋਂ ਬਾਹੂਬਲੀਆਂ ਨੇ ਇਸ ਤਰ੍ਹਾਂ ਜਨਤਕ ਤੌਰ 'ਤੇ ਮੌਜੂਦ ਦੂਜੇ ਬਾਹੂਬਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜ਼ਰਾ ਸੋਚ ਕੇ ਦੇਖੋ ਕਿ ਡਰ ਕਾਰਨ ਆਮ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਉਹੀ ਆਮ ਲੋਕ ਜਿਹਨਾਂ ਨੂੰ ਦਾਲ ਰੋਟੀ ਵਰਗੇ ਮਸਲਿਆਂ ਤੋਂ ਹੀ ਵਿਹਲ ਨਹੀਂ ਮਿਲਦੀ। ਅਕਾਲੀ ਆਗੂ ਜੱਥੇਦਾਰ ਤਲਵੰਡੀ ਦੇ ਪੀ ਏ ਰਹਿ ਚੁੱਕੇ ਕੁਲਦੀਪ ਸਿੰਘ ਨੂੰ ਕਾਰ ਸਵਾਰਾਂ ਨੇ ਉਸ ਵੇਲੇ ਮਗਰੋਂ ਆ ਕੇ ਘੇਰ ਲਿਆ ਜਦੋਂ ਉਹ ਧਾਂਦਰਾ ਰੋਡ ਵਾਲੇ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਮੁੰਡੀਆਂ ਵੱਲ ਪਰਤ ਰਿਹਾ ਸੀ। ਕੁਲਦੀਪ ਸਿੰਘ ਉਂਝ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀ ਪਰ ਉਸ ਬਾਰੇ ਕੋਈ ਝਗੜਾ ਝਮੇਲਾ ਨਹੀਂ ਸੀ ਸੁਣਿਆ ਗਿਆ। 

ਉਸਦਾ ਪਿੱਛਾ ਕਰ ਰਹੇ ਗਰੁੱਪ ਨੇ ਉਸਨੂੰ ਘੇਰ ਲਿਆ ਅਤੇ ਉਸਤੇ ਹਮਲਾ ਵੀ ਕਰ ਦਿੱਤਾ। ਇਸ ਹਮਲੇ ਦੌਰਾਨ ਹੀ ਉਸਨੂੰ ਬਾਹਰ ਕੱਢ ਕੇ ਸੜਕ ਤੇ ਲੰਮਿਆਂ ਪਾ ਦਿੱਤਾ ਗਿਆ  ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕੁੱਟਮਾਰ ਦੇ ਵਿੱਚ ਛੇਤੀ ਹੀ ਦੀ ਵਰਤੋਂ ਵੀ ਸ਼ੁਰੂ ਹੋ ਗਈ। ਜਦੋਂ ਤੱਕ ਮੌਤ ਨਹੀਂ ਹੋ ਗਈ ਉਦੋਂ ਤੱਕ ਤਲਵਾਰਾਂ ਦੇ ਵਾਰ ਜਾਰੀ ਰਹੇ। ਇਸ ਘਿਨਾਉਣੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਰਾਹਗੀਰ ਦੁਆਰਾ ਬਣਾਈ ਗਈ ਸੀ।

ਸ਼ਾਇਦ ਕਿਸੇ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਏਨੀ ਗਿਰਾਵਟ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਮਹੱਤਵਪੂਰਨ ਵਿਅਕਤੀ ਨੂੰ ਇਸ ਤਰ੍ਹਾਂ ਸੜਕ ਤੇ ਜਾਨਵਰ ਵਾਂਗ ਵੱਢ ਦਿੱਤਾ ਜਾਵੇਗਾ। ਗੁੰਡਾ ਗਿਰੋਹ ਸੜਕਾਂ 'ਤੇ ਆਪਣਾ ਰਾਜ ਸਮਝਿਆ ਕਰਨਗੇ। ਸ਼ੁੱਕਰਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਦੀਆਂ ਸੜਕਾਂ 'ਤੇ ਦਿਲ ਦਹਿਲਾ ਦੇਣ ਵਾਲਾ ਅਤੇ ਇਹ ਭਿਆਨਕ ਦ੍ਰਿਸ਼ ਸੀ। ਪੁਲਿਸ ਸਟੇਸ਼ਨ ਵੀ ਨੇੜੇ ਹੈ ਪਰ ਕਾਤਲਾਂ ਨੂੰ ਸ਼ਾਇਦ ਕੋਈ ਡਰ ਨਹੀਂ ਸੀ। ਜਦੋਂ ਕੁਲਦੀਪ ਸਿੰਘ ਮੁੰਡੀਆਂ ਦਾ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ, ਤਾਂ ਉੱਥੋਂ ਲੰਘਣ ਵਾਲੇ ਲੋਕਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਹੌਂਸਲਾ ਕਰ ਕੇ ਕੁਝ ਵਿਅਕਤੀ ਹਮਲਾਵਰਾਂ ਤੇ ਭਾਰੂ ਵੀ ਪੈ ਸਕਦੇ ਸਨ ਪਰ ਬੇਗਾਨੀ ਮੁਸੀਬਤ ਕੌਣ ਗੱਲ ਲਾਵੇ?

ਲਗਾਤਾਰ ਵਧ ਰਹੀਆਂ ਹਿੰਸਕ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ। ਉਹ ਜਾਂ ਤਾਂ ਅੱਖਾਂ ਮੀਟ ਕੇ ਮੂੰਹ ਧਿਆਨ ਆਪਣੇ ਰਾਹ ਨਿਕਲ ਜਾਂਦੇ ਹਨ ਜਾਂ ਫਿਰ ਸ਼ੌਂਕ ਸ਼ੌਂਕ ਵਿੱਚ ਵੀਡੀਓ ਬਣਾਉਣ ਲਗ ਪੈਂਦੇ ਹਨ। ਇਸ ਘਟਨਾ ਸਮੇਂ ਵੀ ਨੇੜੇ ਮੌਜੂਦ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਸਨ। 

ਜਿਵੇਂ ਕਿ ਅਕਸਰ ਹੁੰਦਾ ਹੈ, ਇਸ ਘਟਨਾ ਤੋਂ ਬਾਅਦ ਵੀ ਦੋਸ਼ੀ ਆਪਣੇ ਪੀੜਤ ਨੂੰ ਮਾਰਨ ਤੋਂ ਬਾਅਦ ਸਫਲਤਾਪੂਰਵਕ ਭੱਜ ਨਿਕਲੇ। ਇਸ ਵਾਰ ਵੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਲਦੀਪ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਸ਼ੀ ਜਲਦੀ ਹੀ ਫੜੇ ਵੀ ਜਾਣਗੇ। , ਪਰ ਗੁੰਡਾ ਗਿਰੋਹਾਂ ਦੀ ਦੀ ਇਸ ਬੇਖੌਫ਼ੀ ਅਤੇ ਦਹਿਸ਼ਤ ਦਾ ਕੀ ਹੋਵੇਗਾ ਜਿਹੜੀ ਅਜਿਹੀਆਂ ਵਾਰਦਾਤਾਂ ਕਾਰਨ ਲਗਾਤਾਰ ਵੱਧ ਰਹੀ ਹੈ। ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਵਾਪਰਦੀਆਂ ਹੀ ਰਹਿੰਦੀਆਂ ਹਨ। ਪਾਰ ਸ਼ਹਿਰ, ਗਲੀ, ਮੁਹੱਲੇ ਅਤੇ ਸੜਕ ਦਾ ਨਾਮ ਹੀ ਬਦਲਦਾ ਹੈ। 

ਇਹ ਪੂਰੀ ਘਟਨਾ ਵੀ ਕੁਝ ਮਿੰਟਾਂ ਵਿੱਚ ਵਾਪਰੀ ਪਰ ਕਿਸੇ ਨੇ ਹਮਲੇ ਦਾ ਸ਼ਿਕਾਰ ਹੋਏ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜੋ ਪੁਲਿਸ ਨੂੰ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੀ ਹੈ। ਪਰ ਇਨ੍ਹਾਂ ਕੁਝ ਕਤਲਾਂ ਨੇ ਮਿੰਟ ਇਲਾਕੇ ਦੇ ਲੋਕਾਂ ਦੇ ਦਿਲਾਂ-ਦਿਮਾਗਾਂ ਵਿੱਚ ਅਜਿਹਾ ਡਰ ਛੱਡ ਦਿੱਤਾ ਹੈ ਜੋ ਜਲਦੀ ਦੂਰ ਨਹੀਂ ਹੋਵੇਗਾ।

ਥਾਣਾ ਸਦਰ ਦੀ ਐਸਐਚਓ ਮੈਡਮ ਅਵਨੀਤ ਕੌਰ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਪਰ ਇਸੇ ਦੌਰਾਨ ਸੁਣੀ ਗਈ ਲੋਕ ਚਰਚਾ ਮੁਤਾਬਿਕ ਪਹਿਲੀ ਨਜ਼ਰ 'ਤੇ ਜ਼ਮੀਨੀ ਵਿਵਾਦ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਮ੍ਰਿਤਕ ਕੁਲਦੀਪ ਸਿੰਘ ਨੇ ਆਪਣੀ ਜਾਇਦਾਦ ਕਿਵੇਂ ਬਣਾਈ, ਇਸ ਦੇ ਵੇਰਵੇ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿਣਗੇ। ਮ੍ਰਿਤਕ ਕੁਲਦੀਪ ਸਿੰਘ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਹੈ। ਉਹ ਇੱਥੇ ਪੰਜਾਬ ਵਿੱਚ ਇਕੱਲਾ ਰਹਿੰਦਾ ਸੀ। ਕੈਨੇਡਾ ਵਿੱਚ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਕੁਲਦੀਪ ਕੁਝ ਸਮਾਂ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਲੁਧਿਆਣਾ ਵਿੱਚ ਇਕੱਲਾ ਰਹਿੰਦਾ ਸੀ। ਉਸਦਾ ਧਾਂਧਰਾ ਰੋਡ 'ਤੇ ਇੱਕ ਫਾਰਮ ਹਾਊਸ ਸੀ। ਇਸ ਦੇ ਨਾਲ ਹੀ ਉਹ ਜਾਇਦਾਦ ਦਾ ਕਾਰੋਬਾਰ ਵੀ ਕਰਦਾ ਸੀ। ਸੰਭਵ ਹੈ ਕਿ ਉਸਦੀ ਕਿਸੇ ਸੌਦੇ ਨੂੰ ਲੈ ਕੇ ਕਿਸੇ ਨਾਲ ਦੁਸ਼ਮਣੀ ਹੋਈ ਹੋਵੇ। 

ਕਤਲ ਦਾ ਅਸਲ ਕਾਰਨ ਪਰਿਵਾਰ ਦੇ ਭਾਰਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਸ ਕਤਲ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਉਦਾਸ ਕਰ ਦਿੱਤਾ ਹੈ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਸਨਸਨੀ ਅਤੇ ਦਹਿਸ਼ਤ ਵੀ ਪੈਦਾ ਕਰ ਦਿੱਤੀ ਹੈ। ਲੋਕਾਂ ਦੇ ਮਨਾਂ ਵਿੱਚੋਂ ਡਰ ਨੂੰ ਦੂਰ ਕਰਨਾ ਵੀ ਪੁਲਿਸ ਲਈ ਇੱਕ ਚੁਣੌਤੀ ਬਣਿਆ ਰਹੇਗਾ।

Monday, June 23, 2025

ਜ਼ਿਮਨੀ ਚੋਣ:ਆਪ ਨੇ ਫਿਰ ਜਿੱਤੀ ਲੁਧਿਆਣਾ ਪੱਛਮੀ ਵਾਲੀ ਸੀਟ

From Media Link on Monday 23rd June 2025 at 3:22 PM Regarding ByPoll Election Results 

ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਅਜੇ ਵੀ ਚੁਣੌਤੀਆਂ ਬਾਕੀ ਹਨ 


ਲੁਧਿਆਣਾ: 23 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਇਸ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਉਮੀਦਵਾਰ ਸੰਜੀਵ ਅਰੋੜਾ ਜੇਤੂ ਰਹੇ ਹਨ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ। ਚੇਤੇ ਰਹੇ ਕਿ ਇਸ ਸਾਲ ਜਨਵਰੀ ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਇਸ ਚੋਣ ਦੇ ਨਤੀਜੇ ਸਾਹਮਣੇ ਆਏ ਤਾਂ ਅਰੋੜਾ ਨੂੰ 35179 ਵੋਟਾਂ ਮਿਲੀਆਂ, ਜਦਕਿ ਆਸ਼ੂ ਨੂੰ 24542 ਵੋਟਾਂ ਪਈਆਂ।ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਨ ਆਸ਼ੂ ਨੇ ਇਸ ਚੋਣ ਦੌਰਾਨ ਸ਼੍ਰੀ ਅਰੋੜਾ ਨੂੰ ਵੱਡੀ ਟੱਕਰ ਦਿੱਤੀ। ਚੋਣ ਜੰਗ ਵਿੱਚ ਬਿਲਕੁਲ ਆਖ਼ਿਰੀ ਪਲਾਂ ਮੌਕੇ ਕੁੱਦਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ 20323 ਵੋਟਾਂ ਲਈਆਂ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਪ੍ਰਾਪਤ ਹੋਈਆਂ। ਏਨੇ ਨਿਰਾਸ਼ਾਜਨਕ ਨਤੀਜੇ ਦੀ ਉਮੀਦ ਤਾਂ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੂੰ ਵੀ ਨਹੀਂ ਸੀ। 

ਜ਼ਿਕਰਯੋਗ ਹੈ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਸਨ। ਈਸਾਈ ਭਾਈਚਾਰੇ ਦੇ ਸਰਗਰਮ ਆਗੂ ਵੱਜੋਂ ਜਾਣੇ ਜਾਂਦੇ ਅਲਬਰਟ ਦੁਆ ਅਨੂ ਨੂੰ ਇਸ ਸੀਟ ਤੋਂ 280 ਵੋਟਾਂ ਮਿਲੀਆਂ, ਨੈਸ਼ਨਲ ਲੋਕ ਸੇਵਾ ਪਾਰਟੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173 ਵੋਟਾਂ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੂੰ 171 ਵੋਟਾਂ ਪ੍ਰਾਪਤ ਹੋਈਆਂ।ਆਜ਼ਾਦ ਉਮੀਦਵਾਰ ਨੀਟੂ ਨੂੰ 112, ਰੇਣੂ ਨੂੰ 108, ਬਲਦੇਵ ਰਾਜ ਕਤਨਾ ਦੇਬੀ ਨੂੰ 102, ਰਾਜੇਸ਼ ਸ਼ਰਮਾ ਨੂੰ 87, ਪਵਨਦੀਪ ਸਿੰਘ ਨੂੰ 37, ਇੰਜੀਨੀਅਰ ਪਰਮਜੀਤ ਸਿੰਘ ਭਰਾਜ ਨੂੰ 27 ਤੇ ਗੁਰਦੀਪ ਸਿੰਘ ਕਾਹਲੋਂ ਨੂੰ 21 ਵੋਟਾਂ ਪਈਆਂ। ਨੋਟਾ ਦਾ ਬਟਨ 793 ਲੋਕਾਂ ਨੇ ਦੱਬਿਆ। ਇਹ ਗੱਲ ਸਾਰੀਆਂ ਸਿਆਸੀ ਪਾਰਟੀਆਂ ਲਈ ਸੋਚਣ ਵਾਲੀ ਹੈ ਕਿ ਇਹਨਾਂ 793 ਵੋਟਰਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਕਿਓਂ ਨਹੀਂ ਆਇਆ?

ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਉਮੀਦਵਾਰ ਦੇ ਹਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਕਿਹਾ ਕਿ ਭਾਜਪਾ ਭਾਵੇਂ ਜਿੱਤ ਨਹੀਂ ਸਕੀ, ਪਰ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਜੋ ਵੋਟਾਂ ਹਾਸਲ ਕੀਤੀਆਂ, ਉਹ ਕਾਬਿਲ-ਏ-ਤਾਰੀਫ ਹਨ। ਬਿੱਟੂ ਨੇ ਕਿਹਾ ਕਿ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲੀਆਂ 35,179 ਵੋਟਾਂ ਦੇ ਮੁਕਾਬਲੇ ਜੇ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਜੋੜ ਦੇਖਿਆ ਜਾਵੇ ਤਾਂ ਉਹ ਤਕਰੀਬਨ 52,000 ਦਾ ਅੰਕੜਾ ਪਾਰ ਕਰਦਾ ਹੈ ਜਿਸ ਤੋਂ ਸਾਫ ਸੰਕੇਤ ਦਿਖਾਈ ਦਿੰਦਾ ਹੈ ਕਿ ਲੋਕ ਅੱਜ ਵੀ ‘ਆਪ’ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ। 

ਸ਼੍ਰੀ ਬਿੱਟੂ ਨੇ ਸਪਸ਼ਟ ਕਿਹਾ ਕਿ ਇਹ ਨਤੀਜਾ ਸਾਫ ਦੱਸ ਰਿਹਾ ਹੈ ਕਿ ਲੋਕਾਂ ਨੇ ‘ਆਪ’ ਖਿਲਾਫ ਫਤਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਮਿਲੀਆਂ 20323 ਵੋਟਾਂ ਦਾ ਅੰਕੜਾ ਦੱਸਦਾ ਹੈ ਕਿ ਭਾਜਪਾ ਲੰਮੀ ਰੇਸ ਦੇ ਘੋੜੇ ਵਾਂਗ ਆਪਣੀ ਸ਼ਕਤੀ, ਸਮਰਥਾ ਅਤੇ ਅਧਾਰ ਨੂੰ ਮਜ਼ਬੂਤ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਭਾਜਪਾ ਸਿਆਸੀ ਕਿਆਸ ਅਰਾਈਆਂ ਦੇ ਉਲਟ ਜ਼ਿਆਦਾ ਹੈਰਾਨਕੁੰਨ ਨਤੀਜਿਆਂ ਨਾਲ ਸਾਹਮਣੇ ਆਵੇਗੀ। 

ਭਾਜਪਾ ਲੀਡਰ ਬਿੱਟੂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੀ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਕਿਹਾ ਕਿ ਭਾਜਪਾ ਜ਼ਮੀਨੀ ਹਕੀਕਤਾਂ ਨੂੰ ਸਮਝਦੇ ਹੋਏ 2027 ਵਿੱਚ ਪੂਰੀ ਤਾਕਤ ਨਾਲ ਪੰਜਾਬ ਵਿੱਚ ਵਾਪਸੀ ਕਰੇਗੀ।

ਗੁਜਰਾਤ ਦੀ ਚਰਚਾ ਵੀ:

‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਗੁਜਰਾਤ ਦੇ ਵਿਸਾਵਦਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। 

ਕਾਡੀ ਸੀਟ ਤੋਂ ਭਾਜਪਾ ਵੱਡੇ ਫਰਕ ਨਾਲ ਜੇਤੂ 

ਉਧਰ ਕਾਡੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਂਦਰ ਚਾਵੜਾ 39,452 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਰਾਜੇਂਦਰ ਚਾਵੜਾ ਨੂੰ 99742 ਵੋਟਾਂ ਪਈਆਂ ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਰਮੇਸ਼ਭਾਈ ਚਾਵੜਾ ਨੂੰ 60290 ਵੋਟਾਂ ਮਿਲੀਆਂ। ਅਨੁਸੂਚਿਤ ਜਾਤੀ (ਐੱਸ ਸੀ) ਉਮੀਦਵਾਰ ਲਈ ਰਾਖਵਾਂ ਕਾਡੀ ਹਲਕਾ ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ

।

ਦੋ ਸੀਟਾਂ ’ਤੇ ਮਿਲੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਸੀਟਾਂ ’ਤੇ ਜਨਤਾ ਨੇ ਭਾਜਪਾ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਉਨ੍ਹਾ ਐਕਸ ’ਤੇ ਪੋਸਟ ’ਚ ਲਿਖਿਆ, ਗੁਜਰਾਤ ਦੀ ਵਿਸਾਵਦਰ ਅਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ’ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਗੁਜਰਾਤ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧਾਈ ਅਤੇ ਧੰਨਵਾਦ। ਦੋਵਾਂ ਥਾਵਾਂ ’ਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭੱਗ ਦੋ ਗੁਣਾ ਮਾਰਜਨ ਨਾਲ ਜਿੱਤ ਹੋਈ ਹੈ। ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾ ਨੇ 2022 ਤੋਂ ਵੀ ਜ਼ਿਆਦਾ ਵੋਟ ਦਿੱਤਾ ਹੈ। ਗੁਜਰਾਤ ਦੀ ਜਨਤਾ ਹੁਣ ਭਾਜਪਾ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਅਤੇ ਉਨ੍ਹਾ ਨੂੰ ਆਮ ਆਦਮੀ ਪਾਰਟੀ ’ਚ ਉਮੀਦ ਦਿਖਾਈ ਦੇ ਰਹੀ ਹੈ।

ਪੰਜਾਬ ਵਿੱਚ ਚੁਣੌਤੀਆਂ ਬਰਕਰਾਰ ਹਨ:

ਲੁਧਿਆਣਾ ਪੱਛਮੀ ਵਾਲੀ ਸੀਟ ਤੋਂ ਮਿਲੀ ਜਿੱਤ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣੌਤੀਆਂ ਬਰਕਰਾਰ ਹਨ। ਆਮ ਲੋਕਾਂ ਨਾਲ ਰਾਬਤਾ, ਆਮ ਲੋਕਾਂ ਦੇ ਕੰਮ, ਕੁਰੱਪਸ਼ਨ ਵਰਗੇ ਦੋਸ਼ਾਂ ਦੀ ਜਾਂਚ ਅਤੇ ਪੁਲਿਸ ਵਧੀਕੀਆਂ ਬਾਰੇ ਸੱਤਾ ਨੂੰ ਜਲਦੀ ਹੀ ਠੋਸ ਕਦਮ ਚੁੱਕਣੇ ਪੈਣੇ ਹਨ। 

ਆਮ ਆਦਮੀ ਪਾਰਟੀ ਅੰਦਰ  ਬਹੁਤ ਸਾਰੇ ਲੋਕ ਅਜੇ ਅਸੰਤੁਸ਼ਟ ਹਨ। ਇਹਨਾਂ ਵਿੱਚ ਬੁਧੀਜੀਵੀ ਵੀ ਹਨ ਅਤੇ ਮਹਿਲਾ ਵਰਕਰ ਵੀ। ਇਹ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਿੱਚ ਮੋਹਰੀ ਰਹੇ ਹਨ। ਇਹਨਾਂ ਵਿੱਚੋਂ ਕਈ ਤਾਂ ਵਿਦੇਸ਼ ਚਲੇ ਗਏ ਹਨ ਪਾਰ ਬਹੁਤ ਸਾਰੇ ਅਜੇ ਵੀ ਪੰਜਾਬ ਵਿੱਚ ਹੀ ਹਨ। ਇਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ। 

Tuesday, June 17, 2025

ਬੇਲਣ ਬ੍ਰਿਗੇਡ ਨੇ ਫਿਰ ਅਪਣਾਇਆ ਆਪਣਾ ਪੁਰਾਣਾ ਪੈਂਤੜਾ

From Belan Brigade on Tuesday 17th June 2025 at 14:30 Regarding Nashabandi 

ਉਮੀਦਵਾਰਾਂ ਨੂੰ ਹੀ ਕਿਹਾ ਕਿ ਸਰਕਾਰੀ ਸ਼ਰਾਬ 'ਤੇ ਪਾਬੰਦੀ ਦਾ ਵਾਅਦਾ ਕਰੋ-ਬੇਲਨ ਬ੍ਰਿਗੇਡ


ਲੁਧਿਆਣਾ
: 17 ਜੂਨ 2025: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ!
ਉਦੋਂ ਜੰਗ ਵਿੱਚ ਜਾਣ ਵਾਲੇ ਆਮ ਨਹੀਂਓ ਹੁੰਦੇ...!
ਜਦੋਂ ਪਤਾ ਹੋਵੇ ਨ੍ਹੇਰੀਆਂ ਤੂਫ਼ਾਨ ਆਉਣਗੇ;
ਉਦੋਂ ਦੀਵੇ ਵੀ ਜਗਾਉਣ ਵਾਲੇ ਆਮ ਨਹੀਂਓਂ ਹੁੰਦੇ....!

ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਨਸ਼ਿਆਂ ਦੀਆਂ ਹਨੇਰੀਆਂ ਨਾਲ ਟੱਕਰ ਲੈਣ ਲਈ ਤੁਰੇ ਇਸ ਜਾਂਬਾਜ਼ ਕਾਫ਼ਿਲੇ ਦਾ ਸਾਥ ਦੇਣਾ ਹੈ ਜਾਂ ਨਹੀਂ ਦੇਣਾ? ਇਹ ਤੁਸੀਂ ਦੇਖਣਾ ਹੈ ਕਿ ਕਿੰਨੇ ਵੱਡੇ ਖਤਰੇ ਉਠਾ ਕੇ ਸਮਾਜ ਦੀ ਨਵ ਉਸਾਰੀ ਲਈ ਨਿਕਲਿਆ ਇਹ ਕਾਫ਼ਿਲਾ ਪੂਰੇ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ? ਇਹ ਤੁਸੀਂ ਆਪਣੇ ਆਪ ਕੋਲੋਂ ਪੁੱਛਣਾ ਹੈ ਕਿ ਤੁਹਾਡਾ ਇਸ ਮੁੱਦੇ 'ਤੇ ਕੋਈ ਫਰਜ਼ ਬਣਦਾ ਹੈ ਜਾਂ ਨਹੀਂ ਬਣਦਾ.....?

ਇਹ ਉਹੀ ਸੰਘਰਸ਼ ਹੈ ਜਿਸ ਨੂੰ ਦਹਾਕਿਆਂ ਪਹਿਲਾਂ ਅਨੀਤਾ ਸ਼ਰਮਾ ਨੇ ਆਪਣੀਆਂ ਕੁਝ ਕੁ ਸਾਥਣਾਂ ਨਾਲ ਸ਼ੁਰੂ ਕੀਤਾ ਸੀ। ਸਕੂਲ ਪੜ੍ਹਦੀਆਂ ਆਪਣੀਆਂ ਦੋਹਾਂ ਨਿੱਕੀਆਂ ਨਿੱਕੀਆਂ ਧੀਆਂ ਨੂੰ ਘਰ ਵਿੱਚ ਤਾੜ ਕੇ ਬਾਹਰੋਂ ਤਾਲਾ ਮਾਰਨਾ ਅਤੇ ਖੁਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੇ ਮਿਸ਼ਨ 'ਤੇ ਨਿਕਲਣਾ ਆਸਾਨ ਤਾਂ ਨਹੀਂ ਸੀ!

ਨਸ਼ਿਆਂ ਦੇ ਸਮਗਲਰ ਅਤੇ ਨਸ਼ਿਆਂ ਦੇ ਵਪਾਰੀ ਕੁਝ ਵੀ ਅਣਹੋਣੀ ਕਰ ਸਕਦੇ ਸਨ। ਰਾਏਕੋਟ ਵਾਲੇ ਪ੍ਰਸਿੱਧ ਬੈਨਰਜੀ ਪਰਿਵਾਰ ਦੇ ਇਕਲੌਤੇ ਨੌਜਵਾਨ ਦਾ ਉਹਨਾਂ ਰੋਜ਼ ਗਾਰਡਨ ਨੇੜੇ ਕਤਲ ਕਰ ਵੀ ਦਿੱਤਾ ਸੀ। ਕਹਾਣੀ ਬਣਾ ਦਿੱਤੀ ਗਈ ਸੀ ਓਵਰ ਡੋਜ਼ ਵਾਲੀ! ਅਜਿਹੇ ਹੋਰ ਮਾਮਲੇ ਵੀ ਇੰਟਰਨੈਟ ਤੇ ਲਭ ਸਕਦੇ ਹਨ। 

ਅੱਜ ਵੀ ਯਾਦ ਹੈ ਕਿ ਉਦੋਂ ਸਰਦੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਸਨ ਅਤੇ ਥਾਣਿਆਂ ਸਾਹਮਣੇ ਧਰਨੇ ਦੇਂਦਿਆਂ ਰਾਤ ਦਾ ਹਨੇਰਾ ਬਹੁਤ ਸੰਘਣਾ ਹੋ ਜਾਂਦਾ ਸੀ। ਅਨੀਤਾ ਸ਼ਰਮਾ ਦੇ ਪਤੀ ਇਸ ਮਿਸ਼ਨ ਲਈ ਪ੍ਰਤੀਬੱਧ ਹੋ ਕੇ ਕੈਮਰੇ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਅਤੇ ਕਾਰ ਦੀ ਡਰਾਈਵਿੰਗ ਵੀ ਸੰਭਾਲਦੇ। ਕਾਫ਼ਿਲੇ ਵਿੱਚ ਦੋਗਲੇ ਲੋਕ ਵੀ ਸਨ। ਇਧਰਲੀਆਂ ਖਬਰਾਬ ਓਧਰ ਪਹੁੰਚਾਉਣ ਵਾਲੇ ਵੀ ਸਨ।  ਸਵਾਰਥੀ ਲੋਕ ਵੀ ਸਨ। ਮੌਕਾਪ੍ਰਸਤ ਵੀ ਸਨ। ਪਰ ਇਹ ਕਾਫ਼ਿਲਾ ਸਭਨਾਂ ਤੇ ਨਜ਼ਰ ਰੱਖਦਾ ਹੋਇਆ ਚੱਲਦਾ ਰਿਹਾ। ਬੜਾ ਸੁਚੇਤ ਹੋ ਕੇ ਅਗਲੀਆਂ ਮੰਜ਼ਿਲਾਂ ਤੇਬਾਪੜਨ ਦੀ ਯੋਜਨਾ ਬਣਾ ਰਿਹਾ ਸੀ। 

ਇਕ ਦਿਨ ਪੰਜਾਬੀ ਭਵਨ ਅਤੇ ਗੁਰੂਨਾਨਕ ਭਵਨ ਦੇ ਦਰਮਿਆਨ ਬਣੀ ਪਾਰਕਿੰਗ 'ਤੇ  ਅਚਾਨਕ ਮਿਲੇ ਜਨਾਬ ਬਲਕੌਰ ਸਿੰਘ ਗਿੱਲ। ਬਹੁਤ ਪੜ੍ਹੇ ਲਿਖੇ ਅਤੇ ਬੜੇ ਹੀ ਸਾਦਗੀ ਪਸੰਦ। ਉਹ ਅਨੀਤਾ ਸ਼ਰਮਾ ਦੇ ਸਿਰ;ਤੇ ਬਜ਼ੁਰਗਾਂ ਵਾਲਾ ਹੱਥ ਰੱਖ ਕੇ ਆਖਣ ਲੱਗੇ ਸ਼ਰਾਬ ਦਾ ਕਾਰੋਬਾਰ ਅਤੇ ਨਸ਼ਿਆਂ ਦੇ ਧੰਦੇ ਸ਼ਰੀਫ ਲੋਕ ਨਹੀਂ ਕਰਦੇ। ਇਹ ਲੋਕ ਆਪਣੇ ਰਸਤੇ ਵਿਚ ਆਉਣ ਵਾਲੇ ਕਿਸੇ ਨੂੰ ਵੀ ਰਸਤੇ ਵਿੱਚੋਂ ਹਟਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਲਈ ਜਰਾ ਸੰਭਲ ਕੇ। ਉਦੋਂ ਆਮ ਤੌਰ 'ਤੇ ਨਾਅਰੇ ਮਾਰਨ ਵਾਲੇ ਸਭ ਤੋਂ ਪਹਿਲਾਂ ਦੌੜ ਜਾਂਦੇ ਹਨ। ਬਲਕੌਰ ਗਿੱਲ ਹੁਰਾਂ ਦੀ ਇਸ ਚੇਤਾਵਨੀ ਬਾਰੇ ਕਿਸੇ ਦਿਨ ਵੱਖਰੀ ਪੋਸਟ ਵੀ ਲਿਖੀ ਜਾਵੇਗੀ ਪਰ ਇਹ ਚੇਤਾਵਨੀ ਹੈ ਤਾਂ ਹਕੀਕਤ ਦੀ ਤਸਵੀਰ। ਕਿਸੇ ਹੋਰ ਨੇ ਤਾਂ ਸਾਵਧਾਨ ਵੀ ਨਹੀਂ ਕੀਤਾ। ਕੀ ਸਮਾਜ ਨੂੰ ਅਨੀਤਾ ਸ਼ਰਮਾ ਅਤੇ ਇਸ ਕਾਫ਼ਿਲੇ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨਹੀਂ ਕਰਨੀ ਚਾਹੀਦੀ? ਕੀ ਅਸੀਂ ਕਿਸੇ ਅਣਹੋਣੀ ਦੇ ਤਮਾਸ਼ੇ ਦੀ ਉਡੀਕ ਵਿੱਚ ਬੈਠੇ ਰਹਾਂਗੇ?

ਹੁਣ ਸੁੱਖ ਨਾਲ ਇਸ ਸ਼ਰਮਾ ਪਰਿਵਾਰ ਦੀਆਂ ਇਹ ਦੋਵੇਂ ਧੀਆਂ ਵੱਡੀਆਂ ਹੋ ਗਈਆਂ ਹਨ ਅਤੇ ਆਪਣੀ ਸੁਰੱਖਿਆ ਕਰਨਾ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ ਪਰ ਉਦੋਂ ਤਾਂ ਹਾਲਾਤ ਬਿਲਕੁਲ ਹੀ ਹੋਰ ਸਨ।  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਾਦੂ ਨੂੰ ਜਗਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਬੇਲਣ ਬ੍ਰਿਗੇਡ ਦੇ ਮਿਸ਼ਨ ਅਤੇ ਮਕਸਦ ਨਾਲ ਬੜੀ ਜੋਸ਼ੀਲੀ ਸਹਿਮਤੀ ਵੀ ਜਤਾਈ ਸੀ। 

ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੀ ਇਸ ਮਕਸਦ ਲਈ ਬਾਹਰਮੁਖੀ ਤੌਰ 'ਤੇ ਸਹਿਮਤ ਸਨ। ਇਹਨਾਂ ਗੱਲਾਂ ਦੇ ਗਵਾਹ ਰਹੇ ਬਹੁਤ ਸਾਰੇ ਸਿਆਸੀ ਆਗੂ ਅੱਜ ਵੀ ਮੌਜੂਦ ਹਨ। ਬਲਬੀਰ ਅੱਗਰਵਾਲ, ਸਤਪਾਲ ਸ਼ਰਮਾ, ਮਨਵਿੰਦਰ ਸਿੰਘ ਗਿਆਸਪੁਰਾ ਵਰਗੇ ਲੀਡਰ ਜਮਾਲਪੁਰ ਇਲਾਕੇ ਵਿੱਚ ਵਿੱਚ ਹੁੰਦੀਆਂ ਰਹੀਆਂ ਨੁੱਕੜ ਬੈਠਕਾਂ ਵਿੱਚ ਵੀ ਸ਼ਾਮਲ ਰਹੇ। 

ਰੰਗਰੂਪ  ਬਦਲ ਕੇ ਕਿਸੇ ਨ ਕਿਸੇ ਬਹਾਨੇ ਧਮਕੀਆਂ ਵੀ ਮਿਲਦੀਆਂ ਰਹੀਆਂ। ਫਿਰ ਵੀ ਅਨੀਤਾ ਸ਼ਰਮਾ ਬੇਖੌਫ ਰਹੀ। ਨਸ਼ਾ ਮੁਕਤ ਪੰਜਾਬ ਦਾ ਸੁਪਨਾ ਉਸਦਾ ਜਨੂੰਨ ਬਣ ਗਿਆ ਸੀ। ਕਾਂਗਰਸ ਦੀ ਲੀਡਰ ਸਤਿੰਦਰ ਬਿੱਟੀ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਖੁੱਲ੍ਹ ਕੇ ਇਸ ਕਾਫ਼ਿਲੇ ਦੀ ਪਿੱਠ 'ਤੇ ਆ ਗਈ ਸੀ। ਕਾਂਗਰਸ ਪਾਰਟੀ ਦੀ ਸਰਗਰਮ ਮਹਿਲਾ ਲੀਡਰ ਸਤਿੰਦਰ ਬਿੱਟੀ ਦੀਆਂ ਬਹੁਤ ਸਾਰੀਆਂ ਵਰਕਰਾਂ ਨੂੰ ਵੀ ਇਸ ਮਿਸ਼ਨ ਦੀ ਬਹੁਤ ਖੁਸ਼ੀ ਹੋਈ ਸੀ। ਰਹੀ ਗੱਲ ਬਾਕੀਆਂ ਦੀ ਉਹਨਾਂ ਦੀ ਚਰਚਾ ਛੇਤੀ ਹੀ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਕਿਓਂਕਿ ਅਜਿਹੇ ਲੋਕ ਵੀ ਹਰ ਮਿਸ਼ਨ ਵਿੱਚ ਆ ਹੀ ਜਾਂਦੇ ਹਨ। 
 
ਸਨਅਤਕਾਰ ਮੇਵਾ ਸਿੰਘ ਕੁਲਾਰ ਅਤੇ ਪੱਤਰਕਾਰੀ ਤੋਂ ਸਿਆਸਤ ਵਿੱਚ ਆਏ ਸੁਸ਼ੀਲ ਮਲਹੋਤਰਾ ਵੀ ਇਸ ਕਾਫ਼ਿਲੇ ਦੇ ਨਾਲ ਜੁੜੇ ਰਹੇ। ਫਿਰੋਜ਼ਪੁਰ ਰੋਡ ਤੇ ਸਥਿੱਤ ਹੋਟਲ ਲੀ ਬੈਰੋਨ ਸਮੇਤ ਕਈਆਂ ਥਾਂਵਾਂ ਤੇ ਖੁਲ੍ਹੀਆਂ ਬੈਠਕਾਂ ਬੜੀ ਵੱਡੀ ਪੱਧਰ ਤੇ ਵੀ ਹੋਈਆਂ। ਕਾਫ਼ਿਲੇ ਵੀ ਲੰਮੇ ਰੂਟਾਂ ਤੇ ਚੱਲਦੇ ਰਹੇ। ਅਯਾਲੀ ਨੇੜੇ ਐਡਵੋਕੇਟ ਐਚ ਐਸ ਫੂਲਕਾ ਦੇ ਚੋਣ ਦਫਤਰ ਵੀ ਇਹਨਾਂ ਸਰਗਰਮੀਆਂ ਦੇ ਕੇਂਦਰ ਰਹੇ। ਬੜਾ ਜ਼ੋਰ ਪਾ ਕੇ ਬੇਲਣ ਬ੍ਰਿਗੇਡ ਕਾਫ਼ਿਲੇ ਨੂੰ ਉਥੇ ਲੰਗਰ ਪਾਣੀ ਵੀ ਛਕਾਇਆ ਜਾਂਦਾ ਸੀ ਅਤੇ ਸਾਥ ਦੇਣ ਦਾ ਵਾਅਦਾ ਵੀ ਦੁਹਰਾਇਆ ਜਾਂਦਾ ਸੀ। ਮਨਪ੍ਰੀਤ ਅਯਾਲੀ ਵੀ ਇਸ ਪੱਖੋਂ ਪਿਛੇ ਨਹੀਂ ਸਨ। 

ਸ਼ਹਿਰੀ ਹਲਕਿਆਂ ਵਿੱਚ ਮਦਨਲਾਲ ਬੱਗਾ ਅਤੇ ਕਈ ਹੋਰ ਲੀਡਰ ਵੀ ਇਸ ਕਾਫ਼ਿਲੇ ਦਾ ਸਾਥ ਦੇਂਦੇ ਰਹੇ। ਚੌੜੇ ਬਾਜ਼ਾਰ ਵਿੱਚ ਬਹੁਤ ਸਾਰੇ ਦੁਕਾਨਦਾਰ ਇਸ ਕਾਫ਼ਿਲੇ ਦਾ ਰਸਤਾ ਬੜੇ ਪਿਆਰ ਅਤੇ ਸਤਿਕਾਰ ਨਾਲ ਰੋਕ ਰੋਕ ਚਾਹ ਪਾਣੀ ਛਕਾਉਂਦੇ ਸਨ। ਸੁੰਦਰ ਨਗਰ ਅਤੇ ਮੁੰਡੀਆਂ ਇਲਾਕੇ ਦੀਆਂ ਕਈ ਔਰਤਾਂ ਵੀ ਸਰਗਰਮੀ ਨਾਲ ਸਾਥ ਦੇਂਦੀਆਂ ਸਨ। ਨਸ਼ੇ ਦੇ ਖਿਲਾਫ ਇਹ ਜਨ-ਤੂਫ਼ਾਨ ਖੜਾ ਕਰਨਾ ਸੌਖਾ ਤਾਂ ਨਹੀਂ ਸੀ। ਪਰ ਸਮਾਜ ਨੇ ਕੀ ਹੁੰਗਾਰਾ ਭਰਿਆ? ਇਹ ਨੇਕ ਮਿਸ਼ਨ ਪੂਰੀ ਤਰ੍ਹਾਂ ਸਫਲ ਕਿਓਂ ਨਾ ਹੋਇਆ? ਫਿਰ ਵੀ ਅਨੀਤਾ ਸ਼ਰਮਾ ਨੇ ਹਰ ਨਹੀਂ ਮੰਨੀ। 

ਜ਼ਿੰਦਗੀ ਵਿੱਚ ਉਮਰ ਦਾ ਇੱਕ ਸੁਨਹਿਰੀ ਦੌਰ ਹੁੰਦਾ ਹੈ ਜਦੋਂ ਤਨ ਮਨ ਦੋਵੇਂ ਤਕੜੇ ਹੁੰਦੇ ਹਨ। ਪਹਾੜ ਚੀਰਨਾ ਵੀ ਮੁਸ਼ਕਲ ਨਹੀਂ ਲੱਗਦਾ ,ਸਮੁੰਦਰ ਪਾਰ ਕਰਨਾ ਵੀ ਖੇਡ ਲਗਦਾ ਹੈ। ਅਨੀਤਾ ਸ਼ਰਮਾ ਨੇ ਉਹ ਸਾਰਾ ਸੁਨਹਿਰੀ ਸਮਾਂ ਇਸ ਮਿਸ਼ਨ 'ਤੇ ਲਗਾ ਦਿੱਤਾ। ਕੀ ਸਾਡਾ ਸਮਾਜ ਸਮਾਜ ਸੋਚੇਗਾ ਉਸਦੀ ਇਸ ਕੁਰਬਾਨੀ ਬਾਰੇ ਕੁਝ? ਕਿਸੇ ਵੇਲੇ ਇੱਕ ਸ਼ੇਅਰ ਬੜਾ ਮਸ਼ਹੂਰ ਹੋਇਆ ਸੀ-
ਨ ਸਮਝੋਗੇ ਤੋਂ ਮਿਟ ਜਾਓਗੇ ਐ ਹਿੰਦੋਸਤਾਂ ਵੱਲੋ.....!
ਤੁਮ੍ਹਾਰੀ ਦਾਸਤਾਂ ਤਕ ਭੀ ਨ ਹੋਗੀ ਦਾਸਤਾਨੋਂ ਮੈਂ.....!

ਇਸ ਵੇਲੇ ਇਹੀ ਗੱਲ ਪੰਜਾਬ ਬਾਰੇ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਖਤਮ ਹੋ ਰਿਹਾ ਹੈ। ਇਹਨਾਂ ਹਰਬਿਆਂ ਅਤੇ ਹਥਿਆਰਾਂ ਵਿੱਚ ਸ਼ਰਾਬ ਅਤੇ ਕੁਝ ਹੋਰ ਨਸ਼ੇ ਵੀ ਇੱਕ ਹਨ ਜਿਹਨਾਂ ਨਾਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ। 

ਬੇਲਣ ਬ੍ਰਿਗੇਡ ਨੇ ਇੱਕ ,ਵਾਰ ਫੇਰ ਨਸ਼ਿਆਂ ਦੇ ਖਿਲਾਫ ਜੰਗ ਵਿੱਢ ਦਿੱਤੀ ਹੈ। ਇਸ ਵਾਰ ਇਸ ਮਹਿਲਾ ਸੰਗਠਨ ਨੇ ਸਾਰੇ ਉਮੀਦਵਾਰਾਂ ਕੋਲੋਂ ਨਿਜੀ ਤੌਰ ਤੇ ਜਾ ਕੇ ਸਿੱਧਾ ਸੁਆਲ ਕੀਤਾ ਹੈ ਕਿ ਉਹ ਨਸ਼ਾ ਬੰਦ ਕਰਾਉਣ ਦੀ ਹਿੰਮਤ ਕਰਨਗੇ ਜਾਂ ਨਹੀਂ? ਪਰ ਸੁਆਲ ਜਿੰਨਾ ਸਿੱਧਾ ਕੀਤਾ ਗਿਆ ਇਸਦਾ ਜੁਆਬ ਓਨਾ ਸਿੱਧਾ ਨਹੀਂ ਮਿਲਿਆ। 

ਜਿਹੜੀ ਸ਼ਰਾਬ ਸਰਕਾਰ ਦੀ ਆਮਦਨ ਦਾ ਜ਼ਰੀਆ ਬਣੀ ਹੋਵੇ--ਉਸਦੇ ਖਿਲਾਫ ਕੌਣ ਚੱਲੇ?  ਸੰਪੂਰਨ ਕ੍ਰਾਂਤੀ ਵਾਲੇ ਨਾਅਰੇ ਦੀ ਹਿੰਮਤ ਹੁਣ ਕੌਣ ਕਰੇ? ਹੁਣ ਤਾਂ ਸਾਡੇ ਕੋਲ ਜੈਪ੍ਰਕਾਸ਼ ਨਾਰਾਇਣ ਵੀ ਨਹੀਂ ਹਨ। 

ਫਿਰ ਵੀ ਇਹ ਮੁਹਿੰਮ ਦੋਬਾਰਾ ਭਾਂਵੇਂ ਫਿਰ ਜੋਸ਼ ਨਾਲ ਚੱਲ ਪਈ ਹੈ ਪਰ ਸਫਲਤਾ ਅਜੇ ਦੂਰ ਲੱਗਦੀ ਹੈ। ਬੇਲਨ ਬ੍ਰਿਗੇਡ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਉਦੋਂ ਹੀ ਸਫਲ ਹੋਵੇਗੀ ਜਦੋਂ ਪੰਜਾਬ ਸਰਕਾਰ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏਗੀ ਤੇ ਪੰਜਾਬ ਸਰਕਾਰ ਭਲਾ ਅਜਿਹਾ ਕਿਓਂ ਕਰੇਗੀ? ਹਾਂ ਜੇਕਰ ਰਾਸ਼ਟਰਵਾਦੀ ਸੋਚ ਭਾਰੂ ਹੋ ਜਾਵੇ ਤਾਂ ਸ਼ਾਇਦ ਇਹ ਕ੍ਰਿਸ਼ਮਾ ਵੀ ਹੋ ਜਾਵੇ। ਗਾਂਧੀ ਜੀ ਦੇ ਵਿਚਾਰ ਫਿਰ ਜ਼ੋਰ ਫੜ ਲੈਣ ਤਾਂ ਇਹ ਵੀ ਸੰਭਵ ਹੈ। ਇਸ ਮੁੱਦੇ 'ਤੇ ਬੇਲਨ ਬ੍ਰਿਗੇਡ ਦੇ ਮੈਂਬਰਾਂ ਨੇ ਲੁਧਿਆਣਾ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।

ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਭਾਜਪਾ ਉਮੀਦਵਾਰ ਜੀਵਨ ਗੁਪਤਾ ਅਤੇ ਅਕਾਲੀ ਉਮੀਦਵਾਰ ਪਰੋਪਕਾਰ ਸਿੰਘ ਘੁੰਮਣ ਤੋਂ ਮੰਗ ਕੀਤੀ ਹੈ | ਜੇਕਰ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ਰਾਬ ਵਰਗੇ ਸਰਕਾਰੀ ਨਸ਼ੇ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਇਸ ਸੰਗਠਨ ਦੀ ਮੁਖੀ ਅਨੀਤਾ ਸ਼ਰਮਾ ਨੇ ਅੱਗੇ ਕਿਹਾ ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਸ਼ਰਾਬ ਤੋਂ ਟੈਕਸ ਇਕੱਠਾ ਕਰਦੀਆਂ ਹਨ ਅਤੇ ਫਿਰ ਸਮਾਜ ਦੀ ਭਲਾਈ ਲਈ ਕੰਮ ਕਰਦੀਆਂ ਹਨ ਜਿਸ ਵਿੱਚ ਸਰਕਾਰ ਇਸਨੂੰ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ, ਗਰੀਬ ਲੋਕਾਂ ਦੇ ਇਲਾਜ ਆਦਿ 'ਤੇ ਖਰਚ ਕਰਦੀ ਹੈ।

ਅੰਤ ਵਿੱਚ, ਅਨੀਤਾ ਸ਼ਰਮਾ, ਸ਼ੋਭਾ ਦੀਦੀ, ਕੋਮਲ ਅਤੇ ਤੇਜਸਵੀ ਨੇ ਸਾਰੇ ਉਮੀਦਵਾਰਾਂ ਨੂੰ ਆਪਣੀ ਇੱਛਾ ਪ੍ਰਗਟ ਕੀਤੀ ਕਿ ਜਿਸ ਵੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ, ਉਹ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸ਼ਰਾਬਬੰਦੀ ਲਾਗੂ ਕਰਨ ਲਈ ਪਹਿਲ ਕਰੇ। 

ਇਥੇ ਹੀ ਇੱਕ ਗੱਲ ਹੋਰ ਵੀ। ਸਾਡੀ ਮੀਡੀਆ ਟੀਮ ਨੇ ਮੈਡਮ ਅਨੀਤਾ ਸ਼ਰਮਾ ਕੋਲੋਂ ਪੁੱਛਿਆ ਸੀ ਕਿ ਸਰਕਾਰ ਨੂੰ ਸ਼ਰਾਬਬੰਦੀ ਨਾਲ ਪੈਣ ਵਾਲਾ ਘਾਟਾ ਕਿਵੇਂ ਪੂਰਾ ਹੋਵੇਗਾ ਤਾਂ ਮੈਡਮ ਅਨੀਤਾ ਸ਼ਰਮਾ ਦਾ ਕਹਿਣਾ ਸੀ ਇਸ ਦਾ ਹਲ ਉਹਨਾਂ ਕੋਲ ਹੈ ਪਰ ਉਹ ਇਸ ਤਰ੍ਹਾਂ ਮੀਡੀਆ ਰਾਹੀਂ ਡਿਸਕਸ ਨਹੀਂ ਕੀਤਾ ਜਾ ਸਕਦਾ। ਜਦੋਂ ਸਰਕਾਰ ਚਾਹੇਗੀ ਅਸੀਂ ਆਮਦਨ ਵਧਾਉਣ ਦਾ ਪੂਰਾ ਬਲਿਊ ਪ੍ਰਿੰਟ ਸਰਕਾਰ ਨੂੰ ਦਿਆਂਗੇ। 
ਉਦੋਂ ਇੱਕ ਨਾਅਰਾ ਬੜਾ ਹਰਮਨਪਿਆਰਾ ਹੋਇਆ ਸੀ। 
ਨਿਕਲੋ ਬਾਹਰ ਮਕਾਨੋਂ ਸੇ!
ਜੰਗ ਲੜੋ ਬੇਈਮਾਨੋਂ ਸੇ!
ਪਰ ਜਿਹੜੇ ਉਦੋਂ ਤੋਂ ਹੀ ਘਰ ਘਾਟ ਛੱਡ ਕੇ ਬਾਹਰ ਨਿਕਲੇ ਹੋਏ ਹਨ ਅਤੇ ਜੰਗ ਲੜ ਰਹੇ ਹਨ ਉਹਨਾਂ ਪਾਰਟੀ ਅਸੀਂ ਆਪਾਂ ਆਪਣੇ ਫਰਜ਼ ਕਦੋਂ ਪਛਾਣਾਂਗੇ? ਆਓ ਇਸ ਮਿਸ਼ਨ ਨੂੰ ਮਜ਼ਬੂਤ ਕਰੀਏ। 

Monday, June 16, 2025

ਹਿਰਾਸਤੀ ਕਤਲ ਦਾ ਸ਼ਿਕਾਰ ਹੋਏ ਨਰਿੰਦਰਦੀਪ ਸਿੰਘ ਦਾ ਮੁੱਦਾ ਵੀ ਛਾਇਆ ਰਿਹਾ

From Lachhman Singh Sewewala Tuesday 16th June 2025 at 18:29 Regarding Protest at  Ludhiana 

ਪਤਨੀ ਨੈਨਸੀ ਵੀ ਲੁਧਿਆਣਾ 'ਚ ਹੋਏ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਈ


ਲੁਧਿਆਣਾ:16 ਜੂਨ 2025: (ਮੀਡੀਆ ਲਿੰਕ ਰਵਿੰਦਰ//
ਪੰਜਾਬ ਸਕਰੀਨ ਡੈਸਕ)::

ਨਰਿੰਦਰ ਦੀਪ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਹਿਰਾਸਤੀ ਕਤਲ ਵਿਰੁੱਧ ਰੋਸ ਅਤੇ ਰੋਹ ਲਗਾਤਾਰ ਵੱਧ ਰਿਹਾ ਹੈ। ਅੱਜ ਲੁਧਿਆਣਾ ਵਿੱਚ ਵੀ ਕਈ ਜਥੇਬੰਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਰੋਹ ਨਾਲ ਭਰੇ ਹੋਏ ਸਨ। ਇਸ ਮੌਕੇ ਕਤਲ ਕੀਤੇ ਗਏ ਨੌਜਵਾਨ ਦੀ ਪਤਨੀ ਨੈਨਸੀ ਵੀ ਬੜੇ ਜਜ਼ਬਾਤੀ ਰੌਂ ਵਿਚ ਮੁਜ਼ਾਹਰੇ ਵਿਚ ਸ਼ਾਮਿਲ ਹੋਈ। ਭਰੇ ਗਲੇ ਅਤੇ ਭਰੀਆਂ ਅੱਖਾਂ ਨਾਲ ਉਸਨੇ ਆਪਣੇ ਪਰਿਵਾਰ ਨਾਲ ਹੋਏ ਜ਼ੁਲਮ ਦੀ ਦਾਸਤਾਨ ਸੁਣਾਈ। ਲੁਧਿਆਣਾ ਪੱਛਮੀ ਵਾਲੀ ਜ਼ਿਮਨੀ ਚੋਣ ਲੜ  ਰਹੇ ਉਮੀਦਵਾਰਾਂ ਵਿੱਚੋਂ ਕੋਈ ਵੀ ਇਸ ਨੌਜਵਾਨ ਔਰਤ ਨੂੰ ਦਿਲਾਸਾ ਦੇਣ ਲਈ ਨਹੀਂ ਪਹੁੰਚਿਆ। ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਉਸ ਲਈ ਇਨਸਾਫ ਵਾਸਤੇ ਹਾਅ ਦਾ ਨਾਅਰਾ ਨਹੀਂ ਮਾਰਿਆ। ਇਸ ਵਰਤਾਰੇ ਦਾ ਅਸਰ ਨੇੜ ਭਵਿੱਖ ਪੂਰੇ ਜਮਹੂਰੀ ਸਿਸਟਮ ਤੇ  ਵੀ ਪੈਣਾ ਹੈ। ਆਖਿਰ ਹੁਣ ਕੌਣ ਸੁਣੇ ਫਰਿਆਦ?

  

Tuesday, June 10, 2025

12 ਜੂਨ ਤੋਂ ਦੁਬਾਰਾ ਧਰਨਾ ਸ਼ੁਰੂ ਕਰਨ ਦਾ ਫੈਸਲਾ

From PAU pensioners on 10th June 2025 at 5:39 PM Regarding Fresh Dharna 

 ਪੀਏਯੂ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ 


ਲੁਧਿਆਣਾ: 10 ਜੂਨ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਰਥਾਤ PAU ਵਿਗਿਆਨਕ, ਸਾਹਿਤਿਕ, ਸੱਭਿਆਚਾਰਕ ਵਿਕਾਸ ਨਾਲ ਸਬੰਧਤ ਮਾਮਲਿਆਂ ਦਾ ਗੜ੍ਹ ਗਿਣੀ ਜਾਂਦੀ ਹੈ। ਦੁਨੀਆ ਭਰ ਵਿੱਚ ਇਸਦੀ ਸਾਖ ਬਹੁਤ ਚੰਗੀ ਹੈ। ਇਸਦੇ ਬਾਵਜੂਦ ਅੱਜ ਆਈ ਖਬਰ ਦੱਸਦੀ ਹੈ ਕਿ ਆਪਣੀ ਸਾਰੀ ਉਮਰ ਇਸ ਸੰਸਥਾਨ ਦੇ ਲੇਖੇ ਲਾਉਣ ਵਾਲੇ ਵੀ ਪੂਰੀ ਤਰ੍ਹਾਂ ਸੁਖੀ ਨਹੀਂ ਹਨ। ਉਹਨਾਂ ਨੂੰ ਆਪਣੀਆਂ ਪੈਨਸ਼ਨਾਂ ਨਾਲ ਸਬੰਧਤ ਮੰਗਾਂ ਮਨਵਾਉਣ ਲਈ ਵੀ ਧਰਨੇ ਲਾਉਣੇ ਪੈਂਦੇ ਹਨ।

ਅੱਜ ਪੀਏਯੂ ਵਿਖੇ ਪੀਏਯੂ ਪੈਨਸ਼ਨਰਜ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿੱਚ 12 ਜੂਨ ਨੂੰ ਪੀਏਯੂ ਵਿੱਚ ਇੱਕ ਵਿਸ਼ਾਲ ਰੋਸ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੀ ਕੋਸ਼ਿਸ਼ ਤਾਂ ਇਹੀ ਚੱਲ ਰਹੀ ਸੀ ਕਿ ਸਾਨੂੰ ਧਰਨਾ ਨਾ ਲਾਉਣਾ ਪਵੇ ਪਰ  ਪ੍ਰੈਸ ਦੇ ਨਾਮ ਬਿਆਨ  ਜਾਰੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਕਿਹਾ ਕਿ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ 3 ਜੂਨ ਤੋਂ ਲਗਾਤਾਰ ਤਿੰਨ ਦਿਨ ਧਰਨਾ ਲਾਇਆ ਸੀ ਜਿਸ ਵਿੱਚ ਉਹ ਮੰਗ ਕਰ ਰਹੇ ਸਨ ਕਿ ਪੀਏਯੂ ਦੇ ਸਮੁੱਚੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਪੈਨਸ਼ਨਰਾਂ ਦੀ ਤਰ੍ਹਾਂ 1 ਜੂਨ  2016 ਤੋਂ ਵਧੇ ਹੋਏ ਸਕੇਲਾਂ ਅਤੇ ਲੀਵਇਨ ਕੈਸ਼ਮੈਟ ਦਾ ਏਰੀਅਰ ਦਿੱਤਾ ਜਾਵੇ। 

ਉਹਨਾਂ ਇਹ ਵੀ ਕਿਹਾ ਕਿ  ਜਨਵਰੀ 2025 ਦਾ ਐਲਟੀਏ ਵੀ ਦਿੱਤਾ ਜਾਵੇ। 4 ਜੂਨ ਨੂੰ ਸ੍ਰੀ ਸੰਜੀਵ ਅਰੋੜਾ ਨੇ ਧਰਨੇ ਵਿੱਚ ਸ਼ਾਮਿਲ ਹੋ ਕੇ  ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿਵਾਇਆ ਸੀ ਪਰੰਤੂ ਇਹਨਾਂ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਪੀਏਯੂ ਦੇ ਹਜ਼ਾਰਾਂ ਪੈਨਸ਼ਨਰਾਂ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਹੈ। ਅਤੇ ਇਸ ਕਰਕੇ ਉਹਨਾਂ ਫੈਸਲਾ ਕੀਤਾ ਕਿ 12 ਜੂਨ ਤੋਂ ਇੱਕ ਵਾਰ ਫਿਰ ਧਰਨੇ ਸ਼ੁਰੂ ਕੀਤੇ ਜਾਣਗੇ ਜਿਸ ਵਿੱਚ ਪੰਜਾਬ ਸਰਕਾਰ ਅਤੇ ਪੀਏਯੂ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਗਟਾਵੇ ਕੀਤੇ ਜਾਣਗੇ। ਉਨਾਂ ਸਮੁੱਚੇ ਪੈਨਸ਼ਨਰਾਂ ਨੂੰ ਰੋਸ ਧਰਨਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। 

ਅੱਜ ਦੀ ਮੀਟਿੰਗ ਵਿੱਚ ਕਾਮਰੇਡ ਜਗਿੰਦਰ ਰਾਮ, ਡਾਕਟਰ ਗੁਲਜਾਰ ਪੰਧੇਰ, ਮੈਡਮ ਸਪਤ ਕਲਾ, ਸਤਨਾਮ ਸਿੰਘ, ਦਰਸ਼ਨ ਸਿੰਘ, ਜੈਪਾਲ ਸਿੰਘ,ਇਕਬਾਲ ਸਿੰਘ ਰਾਜਪਾਲ ਵਰਮਾ, ਗੁਲਸ਼ਨ ਰਾਏ ਆਦਿ ਨੇ ਭਾਗ ਲਿਆ।

Wednesday, May 28, 2025

ਲੈਂਡ ਐਕਵਾਇਰਮੈਂਟ ਦੇ ਖਿਲਾਫ ਸੁਖਬੀਰ ਬਾਦਲ ਦਾ ਲਲਕਾਰਾ

From S A D on Wednesday 28th May 2025 at 4:38 PM

ਜਾਂ ਸਰਕਾਰ ਨੋਟੀਫਿਕੇਸ਼ਨ ਵਾਪਿਸ ਲਵੇ ਜਾਂ ਸੰਘਰਸ਼ ਦਾ ਸਾਹਮਣਾ ਕਰੇ 

*ਆਪ ਸਰਕਾਰ ਲੁਧਿਆਣਾ ਦੇ ਨਾਲ ਲੱਗਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵਾਪਸ ਲਵੇ ਜਾਂ ਫਿਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ: ਸੁਖਬੀਰ ਸਿੰਘ ਬਾਦਲ*


ਲੁਧਿਆਨਾ: 28 ਮਈ 2025 (ਪੀਪਲਜ਼ ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਸ਼ਹਿਰ ’ਚ ’’ਜੰਗ ਪੰਜਾਬ ਬਚਾਉਣ ਦੀ’ ਲਹਿਰ ਤਹਿਤ ਧਰਨੇ ਦੀ ਕੀਤੀ ਅਗਵਾਈ, ਕਿਹਾ ਕਿ ਇਕ ਇੰਜ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ ਪੀੜਤ ਕਿਸਾਨਾਂ ਨੇ ਉਹਨਾਂ ਦੀ ਮਦਦ ’ਚ ਨਿਤਰਣ ’ਤੇ ਉਹਨਾਂ ਦਾ ਕੀਤਾ ਸਵਾਗਤ
ਲੁਧਿਆਣਾ, 28 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸ਼ਹਿਰ ਦੇ ਨਾਲ ਲੱਗਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵਾਪਸ ਲਵੇ ਜਾਂ ਫਿਰ ਪੀੜਤ ਕਿਸਾਨਾਂ ਦੇ ਹੱਕਾਂ ਦੀ ਰਾਖੀ ਵੱਲ ਸੇਧਤ ’ਮੋਰਚੇ’ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੇ।

ਇਥੇ ਗਲਾਡਾ ਦਫਤਰ ਦੇ ਸਾਹਮਣੇ ’’ਜੰਗ ਪੰਜਾਬ ਬਚਾਉਣ ਦੀ’ ਮੁਹਿੰਮ ਤਹਿਤ ਵਿਸ਼ਾਲ ਧਰਨਾ, ਜਿਸ ਵਿਚ ਅਕਾਲੀ ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕਿਹਾ ਕਿ ਪਾਰਟੀ ਆਪ ਸਰਕਾਰ ਨੂੰ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗੀ। ਸੁਖਬੀਰ ਬਾਦਲ ਨੇ ਨਾਲ ਹੀ ਕਿਹਾ ਕਿ ਅਸੀਂ ਸਿਰਫ ਆਪ ਪਾਰਟੀ ਦੇ ਖ਼ਜ਼ਾਨੇ ਭਰਨ ਵਾਸਤੇ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਦੀ ਆਪ ਦੀ ਸਾਜ਼ਿਸ਼ ਸਫਲ ਨਹੀਂ ਹੋਣ ਦਿਆਂਗੇ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਇਹ ਸੰਘਰਸ਼ ਹੋਰ ਸ਼ਹਿਰਾਂ ਵਿਚ ਵੀ ਲੈ ਕੇ ਜਾਵੇਗਾ ਜਿਥੇ ਕਿਸਾਨਾਂ ਤੋਂ ਉਹਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਬਾਹਰਲਿਆਂ ਤੋਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਕੀਤਾ ਹੈ ਤੇ ਅਸੀਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਲਫਟੈਨ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੀ ਅਗਵਾਈ ਹੇਠ ਆਪ ਦੀ ਕੇਂਦਰੀ ਲੀਡਰਸ਼ਿਪ ਨੂੰ ਇਸ ਘੁਟਾਲੇ ਨੂੰ ਅੰਜਾਮ ਨਹੀਂ ਦੇਣ ਦਿਆਂਗੇ।

ਉਹਨਾਂ ਕਿਹਾ ਕਿ ਚੇਂਜ ਆਫ ਲੈਂਡ ਯੂਜ਼਼ (ਸੀ ਐਲ ਯੂ) ਦੇ ਸਰਟੀਫਿਕੇਟ 1 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ’ਤੇ ਦਿੱਤੇ ਜਾ ਰਹੇ ਹਨ ਤਾਂ ਜੋ 24000 ਏਕੜ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਤੋਂ ਮਰਜ਼ੀ ਵਾਲੀ ਜ਼ਮੀਨ ਬਾਹਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਦੀ ਕੇਂਦਰੀ ਲੀਡਰਸ਼ਿਪ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਹੁਣ ਉਹ ਆਪਣੀ ਕੁਰਸੀ ’ਤੇ ਬਣੇ ਰਹਿਣ ਵਾਸਤੇ ਕਿਸਾਨਾਂ ਤੋਂ ਉਹਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਖੋਹਣਾ ਚਾਹੁੰਦੇ ਹਨ।

ਕਿਸਾਨ ਆਗੂ ਸੁਖਪਾਲ ਸਿੰਘ ਜਿਹਨਾਂ ਨੇ ਪੀੜਤ ਕਿਸਾਨਾਂ ਦੇ ਹੱਕ ਵਿਚ ਸਟੈਂਡ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਆਪ ਸਰਕਾਰ ਵਿਕਾਸ ਦੇ ਨਾਂ ’ਤੇ ਘੁਟਾਲੇ ਕਰ ਰਹੀ ਹੈ। ਜਿਸ ਜ਼ਮੀਨ ਦੀ ਐਕਵਾਇਰ ਕਰਨ ਵਾਸਤੇ ਸ਼ਨਾਖ਼ਤ ਕੀਤੀ ਗਈ ਹੈ, ਉਸਦੇ ਨੇੜੇ ਪ੍ਰਾਈਵੇਟ ਕਲੌਨੀਆਂ ਹਾਲੇ ਤੱਕ ਵਿਕਸਤ ਨਹੀਂ ਹੋਈਆਂ। ਜੇਕਰ ਸਰਕਾਰ ਅਸੀਂ ਦੇ ਦਬਾਅ ਹੇਠ ਆ ਗਏ ਤਾਂ ਸਾਨੂੰ ਲੈਂਡ ਪੂਲਿੰਗ ਸਕੀਮ ਤਹਿਤ ਘੱਟ ਰੇਟਾਂ ’ਤੇ ਦਿੱਤੀ ਜਾਣ ਵਾਲੀ ਜਾਇਦਾਦ ਵੀ ਵੇਚਣ ਵਾਸਤੇ ਮਜਬੂਰ ਕੀਤਾ ਜਾਵੇਗਾ ਕਿਉਂਕਿ ਇਸ ਇਲਾਕੇ ਨੂੰ ਵਿਕਸਤ ਕਰਨ ਵਿਚ ਕਈ ਦਹਾਕੇ ਲੱਗ ਜਾਣਗੇ। ਇਸ ਨਾਲ ਸਾਡੀਆਂ ਭਵਿੱਖੀ ਪੀੜੀਆਂ ਤਬਾਹ ਹੋ ਜਾਣਗੀਆਂ।
ਕਿਸਾਨ-ਮਜ਼ਦੂਰ-ਦੁਕਾਨਦਾਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਦੇ ਵਿਚਾਲੇ ਕਿਸਾਨਾਂ ਨੇ ਪ੍ਰਣ ਲਿਆ ਕਿ ਉਹ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ।

ਯੂਥ ਅਕਾਲੀ ਆਗੂ ਜਸਕਰਨ ਸਿੰਘ ਇਯਾਲੀ ਕਲਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਜਿਸ ਨੋਟੀਫਿਕੇਸ਼ਨ ਅਧੀਨ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸਾਰੀ ਹੀ ਜ਼ਮੀਨ ਐਕਵਾਇਰ ਹੋਵੇਗੀ ਜਿਸਦਾ ਮਤਲਬ ਹੈ ਕਿ ਜਿਹੜੇ ਵੀ ਲੈਂਡ ਪੂਲਿੰਗ ਸਕੀਮ ਨਹੀਂ ਹੋਣਗੇ, ਉਹਨਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਕੀਤੀਆਂ ਜਾਣਗੀਆਂ। ਉਹਨਾਂ ਨੇ ਸਰਕਾਰ ਦਾ ਇਹ ਦਾਅਵਾ ਵੀ ਲੀਰੋ ਲੀਰ ਕਰ ਦਿੱਤਾ ਕਿ ਸਾਰੀ ਪ੍ਰਕਿਰਿਆ ਸਵੈ ਇੱਛਾ ਨਾਲ ਪੂਰੀ ਕੀਤੀ ਜਾ ਰਹੀ ਹੈ।

ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾੜੀ ਸਾਜ਼ਿਸ਼ ਨੂੰ ਸਫਲ ਹੋਣ ਤੋਂ ਰੋਕਣ ਲਈ ਇਕਜੁੱਟ ਹੋ ਜਾਣ। ਸੀਨੀਅਰ ਅਕਾਲੀ ਆਗੂ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ  ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਾਂਗੂ ਅਕਾਲੀ ਦਲ ਕੇਡਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਨਿਰੰਤਰ ਧਰਨਾ ਲਾਉਣ ਲਈ ਤਿਆਰ ਬਰ ਤਿਆਰ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਆਰ ਐਸ ਕਲੇਰ, ਸਰਦਾਰ ਗੁਰਚਰਨ ਸਿੰਘ ਗਰੇਵਾਲ, ਸਰਦਾਰ ਪਰਉਪਕਾਰ ਸਿੰਘ ਘੁੰਮਣ, ਸ੍ਰੀ ਕਮਲ ਚੇਤਲੀ, ਸਰਦਾਰ ਭੁਪਿੰਦਰ ਸਿੰਘ ਭਿੰਦਾ ਅਤੇ ਸਰਦਾਰ ਬੌਬੀ ਗਰਚਾ ਨੇ ਵੀ ਸੰਬੋਧਨ ਕੀਤਾ।