Showing posts with label Sanjeevan Singh. Show all posts
Showing posts with label Sanjeevan Singh. Show all posts

Saturday, June 06, 2026

ਰਿਪੁਦਮਨ ਸਿੰਘ ਰੂਪ ਦੇ ਸਿਮਰਤੀ ਸਮਾਗਮ ਵਿੱਚ ਹੋਈ ਭਰਵੀਂ ਸ਼ਿਰਕਤ

Peoples Media Link Desk on Saturday 6th June 2026 at 02:25 AM Regarding Kisan Bhawan Event 

ਰਿਪੁਦਮਨ ਸਿੰਘ ਰੂਪ ਦੇ ਸਿਮਰਤੀ  ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੁੜੀ ਟੀਮ ਨੇ ਜੋ ਦੱਸਿਆ 

ਬਹੁਤਿਆਂ ਨੇ  ਰਿਪੁਦਮਨ ਸਿੰਘ ਰੂਪ ਹੁਰਾਂ ਦੇ ਅਦ੍ਰਿਸ਼ ਰੂਪ ਦੇ ਦਰਸ਼ਨ ਵੀ ਕੀਤੇ


ਚੰਡੀਗੜ੍ਹ
: 6 ਜੂਨ 2026: (ਕਾਰਤਿਕਾ ਕਲਿਆਣੀ ਸਿੰਘ//ਪੀਪਲਜ਼ ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਚੰਡੀਗੜ੍ਹ ਵਿੱਚ ਕਿਸਾਨ ਭਵਨ ਦੇ ਖੁਲ੍ਹੇ ਡੁੱਲ੍ਹੇ ਹਾਲ ਵਿੱਚ ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਹੁਰਾਂ ਦੇ ਸਿਮਰਤੀ  ਸਮਾਗਮ ਵਿੱਚ ਹੋਈ ਸਮੂਹ ਵਰਗਾਂ ਨੇ ਭਰਵੀਂ ਸ਼ਿਰਕਤ ਕੀਤੀ। ਇਹ ਥਾਂ ਪੰਜ ਜੂਨ ਨੂੰ ਕਲਮਾਂ ਵਾਲਿਆਂ ਦਾ ਤੀਰਥ ਅਸਥਾਨ ਬਣਿਆ ਹੋਇਆ ਸੀ। ਬਹੁਤਿਆਂ ਨੇ  ਰਿਪੁਦਮਨ ਸਿੰਘ ਰੂਪ ਹੁਰਾਂ ਦੇ ਅਦ੍ਰਿਸ਼ ਰੂਪ ਦੇ ਦਰਸ਼ਨ ਵੀ ਕੀਤੇ। ਗਰਮੀਆਂ ਦੇ ਕਗਿਰ ਨੂੰ ਸਾਹਮਣੇ ਰੱਖਦਿਆਂ ਪ੍ਰਬੰਧਕਾਂ ਨੇ ਕਿਸਾਨ ਭਵਨ ਦੇ ਹਾਲ ਹਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੂਹ ਅਫ਼ਜ਼ਾ ਅਤੇ ਨਮਕੀਨ ਲੱਸੀ ਬਹੁਤ ਖੂਬ ਸੂਰਤ ਅੰਦਾਜ਼ ਸਭਨਾਂ ਲਈ ਰੱਖੀ ਹੋਈ ਸੀ। ਜਿਹੜੇ ਚਾਹ ਦੇ ਸ਼ੌਕੀਨ ਸਨ ਉਹਨਾਂ ਲਈ ਚਾਹ ਦਾ ਪ੍ਰਬੰਧ ਵੀ ਸੀ। 

ਜਿਸਮਾਨੀ ਤੌਰ ਤੇ ਵਿਛੋੜਾ ਦੇ ਗਏ ਰੂਪ ਜੀ ਦਾ ਪਰਿਵਾਰ, ਉਹਨਾਂ ਦੇ ਸੰਗੀ ਸਾਥੀ, ਉਹਨਾਂ ਦੇ ਸਾਹਿਤਿਕ ਮਿੱਤਰ ਅਤੇ ਉਹਨਾਂ ਦੀਆਂ ਕਿਤਾਬਾਂ ਇਸ ਮਾਹੌਲ ਨੂੰ ਹੋਰ ਮਜ਼ਬੂਤ ਕਰ ਰਹੀਆਂ ਸਨ।   

ਜ਼ਿਕਰਯੋਗ ਹੈ ਕਿ ਬੀਤੇ ਦਿਨੀ 91 ਸਾਲਾਂ ਦੀ ਉਮਰ ਵਿੱਚ ਜਿਸਮਾਨੀ ਵਿਛੋੜਾ ਦੇ ਗਏ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ ਦੇ ਸਿਮ੍ਰਿਤਿ ਸਮਾਗਮ ਦੌਰਾਨ ਕਿਸਾਨ ਭਵਨ ਚੰਡੀਗੜ੍ਹ ਵਿਖੇ ਵਿਚ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ, ਰਾਜਨੀਤਿਕ ਅਤੇ ਸਮਾਜਿਕ ਕਾਰਕੁਨਾਂ, ਮੁਲਾਜ਼ਮ ਆਗੂਆਂ ਨੇ ਭਰਵੀਂ ਸ਼ਿਰਕਤ ਕੀਤੀ। ਸਮਾਗਮ ਵਿੱਚ  ਸਮੂਹ ਵਰਗਾਂ ਦੇ ਲੋਕ ਹਾਜ਼ਰ ਹੋਏ ਸਨ। 

ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਕਾਲਮ ਨਵੀਸ ਸ਼ਾਮ ਸਿੰਘ (ਅੰਗ-ਸੰਗ), ਪੰਜਾਬੀ ਲੇਖਕ ਸਭਾ,  ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਰਨਾਰਥਲ, ਸਾਬਕਾ ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੈਂਬਰ ਬਾਰ ਕੌਂਸਲ ਦਿਆਲ ਪ੍ਰਤਾਪ ਸਿੰਘ ਰੰਧਾਵਾ, ਮੁਲਾਜ਼ਮ ਆਗੂ ਗੁਰਮੇਲ ਸਿੱਧੂ, ਨਾਟਕਾਰ ਦਵਿੰਦਰ ਦਮਨ, ਜਸਟਿਸ ਦਯਾ ਚੌਧਰੀ, ਸਮਾਜਿਕ ਕਾਰਕੁਨ ਦਵਿੰਦਰ ਜਟਾਣਾ, ਨਾਟਕਰਮੀ ਡਾ. ਸਹਿਬ ਸਿੰਘ, ਐਮ ਐਲ ਏ ਐਡਮਿੰਟਨ ਜਸਬੀਰ ਦਿਓਲ, ਸ਼ਾਇਰਾ ਕੁਲਵਿੰਦਰ ਕੌਮਲ ਦੁਬਈ), ਸਾਬਕਾ ਸਕੱਤਰ ਸੀ.ਪੀ.ਆਈ. ਪੰਜਾਬ ਬੰਤ ਸਿੰਘ ਬਰਾੜ, ਇਪਟਾ, ਪੰਜਾਬ ਦੇ ਜਨਰਲ ਸਕੱਤਰ  ਇੰਦਰਜੀਤ ਰੂਪੋਵਾਲੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪ੍ਰਸਨ ਸੁੱਖੀ ਬਰਾੜ, ਸੁਰਿੰਦਰ ਪ੍ਰੀਤ ਘਣੀਆਂ, ਜੁਆਇੰਟ ਸੈਕਟਰੀ ਡਾ.ਕਿਰਨਦੀਪ ਕੌਰ ਅਤੇ ਪੋਤ-ਜਵਾਈ ਉੱਜਵਲ ਤੇ ਮੋਹਿਤ ਵੇਦ ਨੇ ਕਿਹਾ ਕਿ ਸ੍ਰੀ ਰੂਪ ਝੱਖੜਾਂ ’ਚ ਝੂਲਦਾ ਉਹ ਰੁੱਖ ਸੀ, ਜੋ ਲੋਕਾਂ ਦੇ ਪੱਖ ਅਤੇ ਹੱਕ ’ਚ ਸਾਰੀ ਉਮਰ ਖੜੇ ਤੇ ਲੜੇ, ਆਪਣੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਮੁਹਰਲੀ ਕਤਾਰ ਵਿਚ ਸਰਗਰਮ ਰਹਿਕੇ ਅਨੇਕਾਂ ਵਾਰ ਜੇਲ ਗਏ ਅਤੇ ਸਮਾਜਿਕ ਮਸਲੇ ਬੇਬਾਕੀ ਅਤੇ ਦਲੇਰੀ ਨਾਲ ਉਭਾਰੇ। ਉਨਾਂ ਕਿਹਾ ਕਿ ਜਿੱਥੇ ਇਕ ਸਫਲ ਵਕੀਲ ਸਨ, ਉਥੇ ਆਪਣੇ 70 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਦਰਜਨ ਤੋਂ ਵੱਧ ਪੁਸਤਕਾਂ ਲਿਖਣ ਤੋਂ ਇਲਾਵਾ ਆਪਣੇ ਪਿਤਾ ਦੇ ਤਜਰਬਿਆਂ ਅਤੇ ਯਾਦਾਂ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਸਾਂਝਿਆਂ ਕੀਤਾ। 

ਇਸ ਸੰਬੰਧੀ ਉਨਾ ਕਿਹਾ ਕਿ ਗਿਆਨੀ ਈਸ਼ਰ ਸਿੰਘ ਦਰਦ  ਹੁਰਾਂ ਦੇ ਤੁਰ ਜਾਣ ਤੋਂ ਚਾਰ ਦਹਾਕਿਆਂ ਬਾਅਦ ਉਨਾਂ ਦੀ ਕਵਿਤਾਵਾਂ ਦੀ ਪੁਸਤਕ ‘ਧੂੜ ਹੇਠਲੀ ਕਵਿਤਾ’ ਸੰਪਾਦਤ ਕਰਕੇ ਛਪਵਾਈ। 

ਜ਼ਿਕਰਯੋਗ ਹੈ ਕਿ ਰੂਪ ਹੋਰਾਂ ਦੀ ਦੇਹ ਉਨਾਂ ਦੇ ਪਰਿਵਾਰ ਵੱਲੋਂ ਉਨਾਂ ਦੀ ਅੰਤਿਮ ਇੱਛਾ ਅਨੁਸਾਰ, ਪੀ. ਜੀ. ਆਈ. ਚੰਡੀਗੜ ਨੂੰ ਖੋਜ ਕਾਰਜਾਂ ਵਾਸਤੇ ਸੌਂਪੀ। ਰੂਪ ਹੋਰਾਂ ਦੇ ਵਡੇ ਭਰਾ ਸ਼੍ਰੌਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿੱਚ ਪੀ. ਜੀ. ਆਈ ਨੂੰ ਦਾਨ ਕੀਤਾ ਗਿਆ ਸੀ।ਇਮ ਮੌਕੇ ਪੀ ਜੀ ਆਈ ਪ੍ਰਸ਼ਾਸ਼ਨ ਵੱਲੋਂ ਸ੍ਰੀ ਰੂਪ ਦੀ ਦੇਹ ੳਤੇ ਅੱਖਾਂ ਦਾਨ ਕਰਨ ਲਈ ਉਨਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸ੍ਰੀ ਰੂਪ ਨੰ ਨਮਨ ਕਰਨ ਆਏ ਬੇਮਿਸਾਲ ਇੱਕਠ ਮੌਕੇ ਉਨ੍ਹਾਂ ਦੇ ਸਕੇ-ਸਬੰਧੀਆਂ ਅਤੇ ਨੇੜਲਿਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਅਨੂਪ ਚਿੱਤਕਾਰਾ, ਜਸਟਿਸ (ਰਿਟਾ.) ਜਸਬੀਰ ਸਿੰਘ ਤੇ ਜਸਟਿਸ ਹਰਸਿਮਰਨ ਸਿੰਘ ਸੇਠੀ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਦਿਨੇਸ਼ ਗੁਪਤਾ, ਰਜਿਸਟਰਾਰ (ਜੁਡੀਸ਼ਲ) ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜਗਦੀਪ ਸਿੱਧੂ, ਪਾਲ ਅਜਨਬੀ, ਜਸਬੀਰ ਢਿੱਲੋਂ, ਅਨੀਤਾ ਸਬਦੀਸ਼, ਸਬਦੀਸ਼, ਨਰਿੰਦਰ ਨਸਰੀਨ, ਕਰਮ ਸਿੰਘ ਧਨੋਆ, ਬਲਦੇਵ ਝੱਜ, ਗੁਰਮੇਲ ਮੌਜੇਵਾਲ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਸਵੰਤ ਦਮਨ, ਰਜਿੰਦਰ ਰੋਜ਼ੀ, ਅਨੀਤਾ ਸ਼ਬਦੀਸ਼, ਬਨਿੰਦਰ ਬੰਨੀ, ਜਸਬੀਰ ਢਿੱਲੋਂ, ਸਬਦੀਸ਼, ਸਤਵਿੰਦਰ ਧੀਮਾਨ, ਰਾਬਿੰਦਰ ਰੱਬੀ,  ਸੁਰਿੰਦਰ ਰਸੂਲਪੁਰੀ, ਨਰਿੰਦਰ ਨਸਰੀਨ, ਜਸਬੀਰ ਢਿੱਲੋਂ, ਰਾਣਾ ਸੋਢੀ,ਅਵਤਾਰ ਕਲਸੀਆਂ, ਅਸ਼ੋਕ ਬਜਹੇੜੀ, ਰਾਣਜੀਤ ਹਾਂਸ, ਡਾ. ਨਰਿੰਦਰ ਗੁਪਤਾ, ਐਡੋਵੋਕਟ ਰਵੰਦਰ ਸਾਂਪਲਾ, ਏ. ਐਸ. ਪਾਲ, ਬਾਬੂ ਰਾਮ ਦੀਵਾਨਾ, ਕਰਨੈਲ ਸਿੰਘ ਸੋਮਲ, ਨਰਪਿੰਦਰ ਸਿੰਘ ਰੰਗੀ, ਗੌਰਵ ਜੈਨ, ਸਤਬੀਰ ਸਿੰਘ ਧਨੋਆ ਅਤੇ ਰੂਪ ਸਾਹਿਬ ਦੇ ਜਵਾਈ ਪੱਤਰਕਾਰ ਦਵਿੰਦਰ ਦਰਸ਼ੀ, ਨੂੰਹ ਚਰਨਜੀਤ ਕੌਰ, ਪੂਨਮ, ਪੋਤ ਨੂੰਹ ਪੁਰਵਾ ਅਤੇ ਪੋਤੀ ਰਿੱਤੂ ਰਾਗ ਅਤੇ ਪ੍ਰਿਯਰਾਗ ਕੌਰ, ਪੋਤੇ ਰਿਸ਼ਮ ਰਾਗ ਅਤੇ ਊਦੈਰਾਗ ਵੀ ਸ਼ਾਮਿਲ ਸਨ।

ਸਾਹਿਤ ਦੇ ਇੱਕ ਯੁਗ ਵੱਜੋਂ ਵਿਚਰੇ ਰਿਪੁਦਮਨ ਸਿੰਘ ਰੂਪ ਦੇ ਵੱਡੇ ਪੁੱਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਤਿੰਨ ਕਿਤਾਬਾਂ (ਵਾਰਤਕ, ਕਹਾਣੀਆਂ-ਕਵਿਤਾਵਾਂ ਅਤੇ ਨਾਵਲਿਟ) ਛਪਾਈ ਅਧੀਨ ਹਨ, ਜੋ ਜਲਦੀ ਹੀ ਵਿਚ ਛਪਕੇ ਪਾਠਕਾਂ ਤੱਕ ਪਹੁੰਚਣ ਦੀ ਆਸ ਹੈ ਅਤੇ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ ‘ਮੈਂ ਰੀਪਾ ਬੋਲਦਾਂ’ ਵੀ ਬਣਾਉਂਣ ਦੀ ਯੋਜਨਾ ਹੈ। 

ਸਮਾਗਮ ਮੌਕੇ ਹੀ ਉਨਾਂ ਦੇ ਛੋਟੇ ਪੁੱਤਰ ਰੰਜੀਵਨ ਸਿੰਘ ਨੇ ਬਹੁਤ ਹੀ ਸੰਖੇਪ ਅਤੇ ਸੰਤੁਲਿਤ ਜਿਹੇ ਸ਼ਬਦਾਂ ਵਿੱਚ ਸ਼ਰਧਾਂਜਲੀ ਦੇਣ ਲਈ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਭਾਵੈਂ ਪੂਰੀ ਤਰ੍ਹਾਂ ਸਾਹਿਤਿਕ ਸੀ। ਧਾਰਮਿਕ ਰਾਹੁ ਰਸਮਾਂ ਤੋਂ ਪੂਰੀ ਤਰ੍ਹਾਂ ਨਿਰਲੇਪ ਸੀ ਪਰ ਸਾਹਿਤਿਕ ਰੰਗਤ ਉਰ ਪਾਸੇ ਮਹਿਸੂਸ ਹੋ ਰਹੀ ਸੀ। ਕਿਸਾਨ ਭਵਨ ਵਿੱਚ ਦਾਖਲ ਹੁੰਦਿਆਂ ਸਾਰ ਹੀ ਪੰਜਾਬ ਬੁੱਕ ਸਟਾਲ ਬਹੁਤ ਚੋਣਵੀਆਂ ਕਿਤਾਬਾਂ ਨਾਲ ਸਭਨਾਂ ਦਾ ਸਵਾਗਤ ਕਰ ਰਿਹਾ ਸੀ। 

ਰਿਪੁਦਮਨ ਸਿੰਘ ਰੂਪ ਹੁਰਾਂ ਦੇ ਪਰਿਵਾਰ ਨੇ ਰੂਪ ਸਾਹਿਬ ਦੀਆਂ ਕਿਤਾਬਾਂ ਦਾ ਸਟਾਲ ਵੀ ਲਾਇਆ ਹੋਇਆ ਸੀ। ਸ਼ਬਦ ਦੇ ਇਸ ਲੰਗਰ ਨੂੰ ਨਿਭਾਉਂਦਿਆਂ ਹਰ ਪਰਿਵਾਰ ਨੂੰ ਰੂਪ ਸਾਹਿਬ ਦੀ ਇੱਕ ਇੱਕ ਕੀਟਾਂ ਸੌਗਾਤ ਵੱਜੋਂ ਭੇਂਟ ਕੀਤੀ ਜਾ ਰਹੀ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ ਜਿਸਨੇ ਰੂਪ ਜੀ ਨਾਲ ਜੁੜੀਆਂ ਯਾਦਾਂ ਅਤੇ ਸਾਂਝਾਂ ਨੂੰ ਹੋਰ ਵੀ ਤਾਜ਼ਾ ਅਤੇ ਪੱਕਾ ਕੀਤਾ। 

Monday, April 24, 2023

ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਹੁਰਾਂ ਨੂੰ ਯਾਦ ਕਰਦਿਆਂ

ਸਿਲਵੀ ਪਾਰਕ ਦੇ ਬਹਾਨੇ ਹੋਇਆ ਲੋਕ ਨਾਇਕ ਲੇਖਕ ਦਾ ਸਨਮਾਨ


ਸਿਲਵੀ ਪਾਰਕ ਵਿੱਚ ਹੀ ਧੀਰ ਲਾਇਬ੍ਰੇਰੀ ਤੇ ਗੈਲਰੀ ਦਾ ਵੀ ਹੋਇਆ ਉਦਘਾਟਨ

ਮੋਹਾਲੀ: 23 ਅਪ੍ਰੈਲ 2023: (ਪੰਜਾਬ ਸਕਰੀਨ ਟੀਮ):: 

ਪੰਜਾਬ ਦਾ ਮਾਹੌਲ ਇੱਕ ਵਾਰ ਫੇਰ ਨਾਜ਼ੁਕ ਜਿਹਾ ਬਣਦਾ ਨਜ਼ਰ ਆ ਰਿਹਾ ਹੈ। ਪੁਲਿਸ ਦੇ ਨਾਕੇ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦੀ ਭਾਵਨਾ ਉਹਨਾਂ ਵੇਲਿਆਂ ਦਾ ਚੇਤਾ ਕਰਾਉਂਦੇ ਹਨ ਜਦੋਂ ਸਾਹਾਂ ਤੇ ਵੀ ਬੰਦੂਕ ਦਾ ਪਹਿਰਾ ਲੱਗ ਗਿਆ ਸੀ ਅਤੇ ਸੋਚਾਂ 'ਤੇ ਵੀ। ਉਹਨਾਂ ਵੇਲਿਆਂ ਵਿੱਚ ਲੋਕਾਂ ਨਾਲ ਖੜੋਣ ਵਾਲੇ ਲੋਕਾਂ ਦੇ ਨਾਇਕ ਸਰਦਾਰ ਸੰਤੋਖ ਸਿੰਘ ਧੀਰ ਨੇ ਇੱਕ ਕਹਾਣੀ ਲਿਖੀ ਸੀ "ਪੱਖੀ"। 

ਉਸ ਕਹਾਣੀ ਤੇ ਬਣਾਈ ਗਈ ਟੈਲੀਫਿਲਮ ਦੂਰਦਰਸ਼ਨ ਨੇ ਉਚੇਚ ਨਾਲ ਟੈਲੀਕਾਸਟ ਕੀਤੀ ਸੀ। ਜਦੋਂ ਇਸ ਫਿਲਮ ਨੂੰ ਮੋਹਾਲੀ ਦੇ ਦਸ ਫੇਸ ਵਾਲੇ ਸਿਲਵੀ ਪਾਰਕ ਦੇ ਸਮਾਗਮ ਵਿਚ ਵੱਡੀ ਸਕਰੀਨ 'ਤੇ ਦਿਖਾਇਆ ਗਿਆ ਤਾਂ ਲੋਕਾਂ ਨੇ ਇੱਕ ਸਾਹ ਹੋ ਕੇ ਇਹ ਫਿਲਮ ਦੇਖੀ। ਬੰਦੂਕਾਂ ਦੀ ਦਹਿਸ਼ਤ ਨਾਲ ਲੋਕਾਂ ਨੂੰ ਡਰਾਉਣ ਵਾਲਿਆਂ ਦੇ ਖਿਲਾਫ ਬੋਲਣ ਦੀ ਹਿੰਮਤ ਉਦੋਂ ਕੋਈ ਨਹੀਂ ਸੀ ਕਰਦਾ। ਜਿਹਨਾਂ ਕੁਝ ਕੁ ਖਾਸ ਲੋਕਾਂ ਨੇ ਇਹ ਹਿੰਮਤ ਕੀਤੀ ਉਹਨਾਂ ਵਿਹੁੱਚ ਸਰਦਾਰ ਸੰਤੋਖ ਸਿੰਘ ਧੀਰ।  

ਉਸ ਵੇਲੇ ਦੌਰਾਨ ਵੀ ਕਲਮ ਦੀ ਕਿਰਤ ਨੂੰ ਸਮਾਜ ਵਿਚ ਪ੍ਰਵਾਨ ਕਰਾਉਣ ਵਾਲੇ ਅਗਾਂਹਵਧੂ ਲੇਖਕ ਸੰਤੋਖ ਸਿੰਘ ਧੀਰ ਨੇ ਲਗਾਤਾਰ ਕਈ ਲਿਖਤਾਂ ਲਿਖੀਆਂ। ਕਹਾਣੀ "ਪੱਖੀ" ਵੀ ਉਹਨਾਂ ਵਿੱਚੋਂ ਇੱਕ ਸੀ। ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਲੰਘ ਜਾਣ ਮਗਰੋਂ ਜਦੋਂ ਸਿਲਵੀ ਪਾਰਕ ਵਿੱਚ ਇਹ ਫਿਲਮ ਦਿਖਾਈ ਗਈ ਤਾਂ ਇੰਝ ਲੱਗਦਾ ਸੀ ਜਿਵੇਂ ਧੀਰ ਸਾਹਿਬ ਸਾਡੇ ਦਰਮਿਆਨ ਹੀ ਹੋਣ। ਸਾਡੇ ਨੇੜੇ ਤੇੜੇ। ਸਾਡੇ ਕੋਲ ਕੋਲ। 

ਸਿਲਵੀ ਪਾਰਕ ਦਾ ਨਾਮ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਹੁਰਾਂ ਦੇ ਨਾਮ 'ਤੇ ਰੱਖਿਆ ਜਾਣਾ ਉਹਨਾਂ ਸਾਰਿਆਂ ਦਾ ਸਨਮਾਨ ਹੈ ਜਿਹਨਾਂ ਨੂੰ ਅੱਜ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਕਲਾ ਸਿਰਫ ਕਲਾ ਲਈ ਨਹੀਂ ਬਲਕਿ ਲੋਕਾਂ ਲਈ ਹੁੰਦੀ ਹੈ। 

ਸਾਡੇ ਹਰਮਨ ਪਿਆਰੇ ਲੇਖਕ ਸੰਤੋਖ ਸਿੰਘ ਧੀਰ ਦੁਨੀਆ ਦੇ  ਉਹਨਾਂ ਲੇਖਕਾਂ ਦੀ ਮੂਹਰਲੀ ਕਤਾਰ ਵਿੱਚੋਂ ਸਨ ਜਿਹਨਾਂ ਨੇ ਕਲਮ ਦੀ ਕਿਰਤ ਨੂੰ ਸਨਮਾਨ ਦਵਾਉਣ ਲਈ ਸੰਘਰਸ਼ ਕੀਤਾ। ਉਹ ਕੁਲਵਕਤੀ ਲੇਖਕ ਸਨ ਪਰ ਆਪਣੇ ਸਿਧਾਂਤਾਂ ਨੂੰ ਨਹੀਂ ਸਨ ਭੁੱਲਦੇ। ਆਰਥਿਕ ਪੱਖੋਂ ਕਮਜ਼ੋਰ ਵੇਲਿਆਂ ਦੌਰਾਨ ਵੀ ਉਹਨਾਂ ਨੂੰ ਪੈਸੇ ਦੀ ਝਲਕ ਦਿਖਾ ਕੇ ਕੋਈ ਵੀ ਪ੍ਰਕਾਸ਼ਕ ਆਪਣੀ ਮਨਮਰਜ਼ੀ ਦੀ ਕੋਈ ਅਜਿਹੀ ਲਿਖਤ ਨਹੀਂ ਸੀ ਲਿਖਵਾ ਸਕਦਾ ਜਿਹੜੀ ਲੋਕ ਹਿਤਾਂ ਦੇ ਉਲਟ ਜਾਂਦੀ ਹੋਵੇ। ਜੇ ਕਦੇ ਅਜਿਹੇ ਮਾਮਲੇ ਵਰਗੇ ਮੌਕੇ ਕਿਸੇ ਵੀ ਪੇਸ਼ਕਸ਼ ਨੂੰ ਸਾਫ ਸਾਫ ਰੱਦ ਕਰਨਾ ਪੈਂਦਾ ਤਾਂ ਉਹ ਆਪਣੀ ਉਂਗਲੀ ਖੜੀ ਕਰਕੇ ਬੜੀ ਹੀ ਦ੍ਰਿੜਤਾ ਨਾਲ ਕੋਰੀ ਨਾਂਹ ਕਰ ਦੇਂਦੇ ਸਨ। ਉਹਨਾਂ ਦੀ ਖੜੀ ਉਂਗਲੀ ਵਾਲੀ ਉਹ ਸ਼ਖ਼ਸੀਅਤ ਅੱਜ ਵੀ ਦ੍ਰਿੜਤਾ ਅਤੇ ਪ੍ਰੇਰਨਾ ਦੇਂਦੀ ਹੈ। ਉਹਨਾਂ ਕਦੇ ਵੀ ਵਿਚਾਰਾਂ ਜਾਂ ਵਿਚਾਰਧਾਰਾ ਦੇ ਮਾਮਲੇ 'ਤੇ ਸਮਝੌਤਾ ਨਹੀਂ ਸੀ ਕੀਤਾ। ਸਮਾਗਮ ਮੌਕੇ ਸਿਲਵੀ ਪਾਰਕ ਦੇ ਹਰ ਕੋਨੇ ਵਿਚ ਮੌਜੂਦ ਲੇਖਕਾਂ ਦੇ ਟੋਲੇ ਅੱਜ ਉਹਨਾਂ ਵੇਲਿਆਂ ਦੀ ਚਰਚਾ ਕਰਦੇ  ਨਜ਼ਰ ਆਏ।  

ਸਰਦਾਰ ਧੀਰ ਨੇ ਵੱਡੀ ਗਿਣਤੀ ਵਿਚ ਰਚੇ ਸਾਹਿਤ ਨਾਲ ਸਾਡੇ ਸਾਹਿਤਕ ਜਗਤ ਨੂੰ ਅਮੀਰ ਕੀਤਾ। ਪੰਜਾਬੀ ਸਾਹਿਤ ਦੀ ਝੋਲੀ ਵੱਖ-ਵੱਖ ਵਿਧਾਵਾਂ ਵਿਚ ਛੇ ਦਰਜਨ ਦੇ ਕਰੀਬ ਪਾਉਂਣ ਵਾਲੇ ਬਹੁ-ਵਿਧਾਵੀ ਕੁੱਲਵਕਤੀ ਲੇਖਕ ਸ੍ਰੀ ਸੰਤੋਖ ਸਿੰਘ ਧੀਰ ਨੂੰ ਸਿਲਵੀ ਪਾਰਕ ਫੇਜ਼-10 ਦਾ ਸਮਰਪਨ ਸਮਾਗਮ ਅਤੇ ਧੀਰ ਲਾਈਬ੍ਰੇਰੀ ਤੇ ਗੈਲਰੀ ਦਾ ਉਦਘਾਟਨ ਨਗਰ ਨਿਗਮ ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਲੇਖਕਾਂ, ਰੰਗਕਰਮੀਆਂ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਥਾਨਕ ਵਸਨੀਕਾਂ ਦੀ ਸ਼ਮੂਲੀਅਤ ਵਾਲੇ ਪ੍ਰਭਾਵਸ਼ਾਲੀ ਸਾਮਗਮ ਵਿਚ ਹੋਇਆ। 

ਕਲਮ ਵਾਲੇ ਉਸ ਮਹਾਨ ਕਾਮਰੇਡ  ਧੀਰ ਨੂੰ ਸਿਲਵੀ ਪਾਰਕ ਸਮਰਪਨ ਕਰਨ ਦੀ ਰਸਮ ਨਗਰ ਨਿਗਮ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੀਨੀਅਰ ਡਿਪਟੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ, ਸ੍ਰੀ ਸੁਖਜੀਤ ਅਤੇ ਸ੍ਰੀ ਧੀਰ ਦੇ ਛੋਟੇ ਸ੍ਰੀ ਰਿਪੁਦਮਨ ਸਿੰਘ ਰੂਪ, ਦਵਿੰਦਰ ਦਮਨ, ਸੁਰਜੀਤ ਬੈਂਸ, ਹਰਜੀਤ ਕੈਂਥ, ਸੰਜੀਵਨ ਸਿੰਘ ਅਤੇ ਧੀਆਂ ਨਵਰੂਪ, ਨਵਜੋਤ, ਨਵਜੀਤ, ਨਵਤੇਜ, ਪੁੱਤਰ ਨਵਰੀਤ ਅਤੇ ਦਮਾਦ ਦਵਿੰਦਰਜੀਤ ਦਰਸ਼ੀ ਅਤੇ ਪੰਤਵੰਤਿਆਂ ਦੀ ਹਾਜ਼ਰੀ ਵਿਚ ਕੀਤੀ।ਇਸ ਤੋਂ ਬਾਅਦ ਸਭ ਨੇ ਬਾਅਦ ਧੀਰ ਲਾਈਬ੍ਰੇਰੀ ਤੇ ਗੈਲਰੀ ਦਾ ਮੁਆਇਨਾ ਵੀ ਕੀਤਾ।

ਸਾਹਿਤ ਅਤੇ ਸੰਗੀਤ ਨਾਲ ਸਜੇ ਇਸ ਪ੍ਰੋਗਰਾਮ ਨੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਉਹਨਾਂ ਵੇਲਿਆਂ ਦਾ ਅਹਿਸਾਸ ਕਰਾਇਆ ਜਿਹੜਾ ਬਹੁਤ ਪਹਿਲਾਂ ਲੰਘ ਚੁੱਕਿਆ ਹੈ। ਤਕਰੀਬਨ ਦੋ ਘੰਟੇ ਚੱਲੇ ਸਾਹਿਤਕ ਸਮਾਗਮ ਦੌਰਾਨ ਆਪਣੇ ਸਵਾਗਤੀ ਸ਼ਬਦਾਂ ਸ੍ਰੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ 2 ਦਸੰਬਰ 1920 ਨੂੰ ਆਪਣੇ ਨਾਨਕੇ ਘਰ ਬੱਸੀ ਪਠਾਣਾ (ਫਤਿਹਗੜ੍ਹ ਸਾਹਿਬ) ਵਿਖੇ ਦੱਬੇ-ਕੁਚਲੇ ਅਤੇ ਕਿਰਤੀ ਵਰਗ ਦੀ ਬਾਤ ਪਾਉਂਣ ਵਾਲੇ ਲੇਖਕ ਸ੍ਰੀ ਸੰਤੋਖ ਸਿੰਘ ਧੀਰ ਦਾ ਜੱਦੀ ਪਿੰਡ ਡਡਹੇੜੀ (ਫਤਿਹਗੜ੍ਹ ਸਾਹਿਬ) ਵਿਖੇ ਆਪਣਾ ਸਾਹਿਤਕ ਸਫ਼ਰ ਆਰੰਭ ਕੀਤਾ ਹੈ।

ਸ੍ਰੀ ਧੀਰ ਦੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਆਪਣੇ ਸਮਿਆਂ ਦੇ ਪ੍ਰਸਿੱਧ ਲੋਕ-ਕਵੀ ਸਨ।ਚਿੰਤਕ ਅਤੇ ਅਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ 1944 ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਿਹ ਗੁੱਡੀਆਂ ਪਟੋਲੇ  ਰਾਹੀਂ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ। ਉਨਾਂ ਦੀਆਂ ਸ਼ਾਹਕਾਰ ਕਹਾਣੀਆਂ ਕੋਈ ਇਕ ਸਵਾਰ, ਪੱਖੀ, ਮੰਗੋ ਅਤੇ ਇਕ ਸਧਾਰਣ ਆਦਮੀ  ਉਪਰ ਦੂਰਦਰਸ਼ਨ ਜਲੰਧਰ ਵੱਲੋਂ ਟੈਲੀ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। 

ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸ੍ਰੀ ਧੀਰ ਦੀਆਂ ਪ੍ਰਸਿੱਧ ਕਹਾਣੀਆਂ ਡੈਣ, ਮੇਰਾ ਉਜੱੜਿਆ ਗੁਆਂਢੀ ਅਤੇ ਪੰਜ ਕਹਾਣੀਆਂ ਸਾਂਝੀ ਕੰਧ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਕੋਈ ਇਕ ਸਵਾਰ, ਗੱਲਾਂ ਲਈ ਗੱਲਾਂ ਉਪਰ ਅਧਾਰਿਤ ਨਾਟਕ ਕਹਾਣੀ ਇਕ ਪਿੰਡ ਦੀ ਦੇ ਮੰਚਣ ਵੀ ਕੀਤੇ ਗਏ।ਸੀਨੀਅਰ ਡਿਪਟੀ ਮੇਅਰ ਸ੍ਰੀ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਇਹ ਨਗਰ ਨਿਗਮ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਸਭ ਨੂੰ ਸੰਤੋਖ ਸਿੰਘ ਧੀਰ ਵਰਗੇ ਮਹਾਨ ਸਾਹਿਤਕਾਰ ਦੇ ਸਿਲਵੀ ਪਾਰਕ ਸਮਰਪਿਤ ਕਰਨ ਦਾ ਇਤਹਾਸਕ ਫੈਸਲਾ ਲੈਣ ਦਾ ਅਵਸਰ ਪ੍ਰਾਪਤ ਹੋਇਆ।

ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਉਚੇਚ ਨਾਲ ਪੁੱਜਣ ਵਾਲਿਆਂ ਵਿੱਚ ਸੁਖਜੀਤ ਵੀ ਸਨ। ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕਹਾਣੀਕਾਰ ਸ੍ਰੀ ਸੁਖਜੀਤ ਨੇ ਕਿਹਾ ਕਿ ਆਪਣੀ ਹਰ ਸਾਹਿਤਕ ਕਿਰਤ ਵਿਚ ਸਮਾਜਿਕ ਸਰੋਕਾਰਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਮਸਲੇ ਛੋਹਣ ਵਾਲੇ ਸ੍ਰੀ ਸੰਤੋਖ ਸਿੰਘ ਧੀਰ ਦੇ ਕਹਾਣੀ ਸੰਗ੍ਰਿਹ ਪੱਖੀ ਲਈ 1996 ਵਿੱਚ ਭਾਰਤੀ ਸਾਹਿਤ ਅਕਾਦਮੀ, ਦਿੱਲੀ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਤੌਰ ’ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਆ ਗਿਆ। ਸ੍ਰੀ ਧੀਰ ਪੰਜਾਬੀ ਯੂਨੀਵਿਰਸਟੀ, ਪਟਿਆਲਾ ਦੇ ਤਾ-ਉਮਰ ਫੈਲੋ ਵੀ ਰਹੇ।ਸ੍ਰੀ ਧੀਰ ਸੰਸਾਰ ਭਰ ਦੇ ਪੰਜਾਬੀ ਸਾਹਿਤਕਾਰਾਂ ਦੀ ਪ੍ਰਤੀਨਿੱਧ ਜੱਥੇਬੰਦੀ –ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚਾਰ ਵਰ੍ਹੇ (1995-1998) ਪ੍ਰਧਾਨ ਰਹੇ। ਸ੍ਰੀ ਧੀਰ ਦੇ ਛੋਟੇ ਭਰਾ ਪੰਜਾਬੀ ਲੇਖਕ ਸ੍ਰੀ ਰਿਪੁਦਮਨ ਸਿੰਘ ਰੂਪ ਨੇ ਕਿਹਾ ਕਿ ਮੇਰੇ ਉਪਰ ਆਪਣੇ ਵੱਡੇ ਭਰਾ ਸੰਤੋਖ ਸਿੰਘ ਦੀ ਸਖਸ਼ੀਅਤ ਦਾ ਬਹੁਤ ਪ੍ਰਭਾਵ ਹੈ।ਸਾਹਿਤ ਲਿਖਣ ਲਈ ਵੀ ਮੈਨੂੰ ਮੇਰੇ ਭਰਾ ਨੇ ਹੀ ਉਤਸ਼ਾਹਿਤ ਕੀਤਾ।

ਇਸ ਯਾਦਗਾਰੀ ਸਮਾਗਮ ਮੌਕੇ ਨਗਰ ਨਿਗਮ, ਮੁਹਾਲੀ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਨੇ ਕਿਹਾ ਕਿ ਸ੍ਰੀ ਸੰਤੋਖ ਸਿੰਘ ਧੀਰ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਤਿੰਨ ਦਹਾਕੇ ਕੋਠੀ ਨੰ. 689, ਫੇਜ਼-10, ਮੁਹਾਲੀ ਵਿਖੇ ਰਹਿ ਕੇ ਅੰਤਿਮ ਸਮੇਂ ਤੱਕ ਆਪਣਾ ਸਾਹਿਤਕ ਸਫ਼ਰ ਜਾਰੀ ਰੱਖਿਆ। ਧੀਰ ਸਾਹਿਬ ਦੇ 8 ਫਰਵਰੀ 2010 ਨੂੰ ਦੇਹਾਂਤ ਮਗਰੋਂ ਉਨਾਂ ਦੀ ਦੇਹ ਮੈਡੀਕਲ ਖੋਜ ਹਿੱਤ ਪੀ.ਜੀ.ਆਈ. ਚੰਡੀਗੜ੍ਹ ਨੂੰ ਸੌਂਪੀ ਗਈ।

 ਇਸ ਦੌਰਾਨ ਗਾਇਕ ਜਸਵਿੰਦਰ ਸਿੰਘ ਜੱਸੀ ਅਤੇ ਹਰਇੰਦਰ ਹਰ ਨੇ ਸ੍ਰੀ ਧੀਰ ਦੇ ਗੀਤਾਂ  ‘ਸੁਣ ਮੇਰੇ ਪਿੰਡ ਦਿਆ ਛੈਲ ਹਾਣੀਆਂ’ ‘ਬੂਹੇ ਅਲਖ਼ ਜਗਾਈ ਹਇੂ ਹੈ, ਧੂੜ ਤੇਰੀ ਗਲੀ ਵਾਲੀ, ਅਸੀ ਮੱਥੇ ਉਤੇ ਲਾਈ ਹੋਈ ਹੈ’ ‘ਦੇਸ਼ ਮੇਰੇ ਦੀ ਧੂੜ ਗੁਲਾਬੀ…, ਫਿਰ ਗੀਤ ਛੋਹ ਲਿਆ ਮੈਂ… ਅਤੇ ਭੁਪਿੰਦਰ ਮਟੌਰੀਆਂ ਨੇ ਧੀਰ ਹੋਰਾਂ ਬਾਰੇ ਲਿਖੇ ਗੀਤ ‘ਆਓ ਯਾਦਾਂ ਸਾਂਝੀਆਂ ਕਰਨੀਆਂ ਲੋਕ ਲਿਖਾਰੀ ਧੀਰ ਦੀਆਂ’ ਦਾ ਗਾਇਨ ਵੀ ਕੀਤਾ।

ਸਮਾਗਮ ਦਾ ਅੰਤਲਾ ਅਤੇ ਦਿਲਕਸ਼ ਪਹਿਲੂ ਧੀਰ ਹੋਰਾਂ ਦੀ ਚਰਚਿੱਤ ਕਹਾਣੀ ‘ਪੱਖੀ’ ’ਤੇ ਅਧਾਰਿਤ ਮਰਹੂਮ ਨਾਟਕਰਮੀ ਸ੍ਰੀ ਚਰਨਜੀਤ ਚੰਨੀ ਦੁਆਰਾ ਨਿਰਦੇਸ਼ਿਤ ਟੈਲੀ-ਫਿਲਮ ‘ਪੱਖੀ’ ਦੀ ਸਕਰੀਨਿੰਗ ਸੀ।

ਇਸ ਮੌਕੇ ਹੋਰਾਂ ਤੋਂ ਇਲਾਵਾ ਪੰਜਾਬੀ ਮਨਜੀਤ ਇੰਦਰਾ, ਸੁਰਿੰਦਰ ਗਿੱਲ, ਮਹਿੰਦਰ ਕੁਮਾਰ, ਸਾਬਕਾ ਮੁੱਖੀ ਇੰਡੀਅਨ ਥੀਏਟਰ, ਦੇਸ ਸੇਵਕ ਦੇ ਸੰਪਾਦਕ ਰਿਪੁਦਮਨ ਰਿਪੀ, ਸ਼ਿਵਨਾਥ, ਭੁਪਿੰਦਰ ਮਲਿਕ, ਗੁਰਨਾਮ ਕੰਵਰ, ਪ੍ਰੋਫੈਸਰ ਦਿਲਬਾਗ, ਡਾ. ਸ਼ਿੰਦਰਪਾਲ, ਗੁਰਦੀਪ ਭੁੱਲਰ ਕੈਨੇਡਾ, ਅਮਜੀਤ ਕੌਰ, ਪਰਮਿੰਦਰ ਗਿੱਲ,ਪਵਿੱਤਰ ਸਿੰਘ ਵਿਰਦੀ, ਸਤਵੀਰ ਸਿੰਘ ਧਨੋਆ, ਪੰਮੀ ਸਿੱਧੂ, ਅਮਰੀਕ ਤੇਜਾ, ਪ੍ਰੋਫੈਸਰ ਅੰਗਰੇਜ਼ ਸਿੰਘ, ਗੁਰਇੰਦਰ ਜੀਤ ਸਿੰਘ ਸਰਘੀ ਪ੍ਰੀਵਾਰ ਦੇ ਰੰਗਕਰਮੀ ਰਮਨ ਢਿਲੋਂ, ਰੰਜੀਵਨ, ਨਰਿੰਦਰ ਪਾਲ ਨੀਨਾ, ਸੰਜੀਵ ਦੀਵਾਨ ਕੁੱਕੂ, ਜਸਬੀਰ, ਰਿੱਤੂਰਾਗ, ਪ੍ਰਿਯਰਾਗ, ਰਿਸ਼ਮਰਾਗ, ਊਦੈਰਾਗ ਆਦਿ ਨੇ ਵੀ ਸ਼ਮੂਲੀਅਤ ਕੀਤੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, January 16, 2023

ਇਪਟਾ ਮੋਹਾਲੀ ਵੱਲੋਂ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਸਵੀਕਾਰਨ ਦਾ ਐਲਾਨ

15th January 2023 at 5.45 PM

ਲੋਕ ਜਜ਼ਬਿਆਂ ਦੀ ਤਰਜਮਾਨੀ ਵਾਲੀ ਕਲਾ ਪੱਖੀ ਹਨੇਰੀ ਫਿਰ ਝੁੱਲੇਗੀ 


ਮੋਹਾਲੀ
16 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿੱਚ ਇੱਕ ਵਾਰ ਫਿਰ ਫਿਰਕਾਪ੍ਰਸਤੀ ਵਾਲੀਆਂ ਤੱਤੀਆਂ ਹਵਾਵਾਂ  ਵਗਦੀਆਂ ਲੱਗ ਰਹੀਆਂ ਹਨ। ਲੋਕਾਂ ਦੇ ਅਸਲੀ ਮਸਲੇ ਮਹਿੰਗਾਈ, ਬੇਰੋਜ਼ਗਾਰੀ, ਰੋਜ਼ੀ ਰੋਟੀ, ਸਿੱਖਿਆ ਅਤੇ ਸਿਹਤ ਵਰਗੇ ਜ਼ਰੂਰੀ ਮੁੱਦੇ ਇੱਕ ਵਾਰ ਫਿਰ ਲੋਕਾਂ ਦੇ ਜ਼ਹਿਨ ਵਿੱਚੋਂ  ਭੁਲਾਏ ਜਾ ਰਹੇ ਹਨ। ਕਲਾ ਅਤੇ ਸਾਹਿਤ ਰਾਹੀਂ ਉੱਠਦੀਆਂ ਲੋਕ ਪੱਖੀ ਆਵਾਜ਼ਾਂ ਇੱਕ ਵਾਰ ਫਿਰ ਖਤਰਿਆਂ ਵਿਚ ਹਨ। ਦੇਸ਼ ਅਤੇ ਦੁਨੀਆ ਵਿੱਚ ਇਸ ਕਿਸਮ ਦਾ ਵਰਤਾਰਾ ਜ਼ੋਰ ਫੜਦਾ ਜਾ ਰਿਹਾ ਹੈ। 

ਅਜਿਹੇ ਨਾਜ਼ੁਕ ਸਮਿਆਂ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਅਰਥਾਤ ਇਪਟਾ ਨੇ ਇੱਕ ਵਾਰ ਫੇਰ ਆਪਣੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ, ਨਰਗਿਸ, ਜਾਨੀਸਾਰ ਅਖਤਰ, ਜਾਵੇਦ ਅਖਤਰ, ਨਰਗਿਸ ਅਤੇ ਸ਼ਹਿਰ ਲੁਧਿਆਣਵੀ ਵਰਗੇ ਆਪਣੇ ਸੰਸਥਾਪਕਾਂ ਅਤੇ ਪੁਰਖਿਆਂ ਨੂੰ ਯਾਦ ਕਰਦਿਆਂ ਲੋਕ ਪੱਖੀ ਜਜ਼ਬਿਆਂ ਨੂੰ ਫਿਰ ਤੋਂ ਉਭਾਰਨ ਦਾ ਸੰਕਲਪ ਦੁਹਰਾਇਆ। 

ਇਸ ਮਕਸਦ ਲਈ ਇਪਟਾ ਮੋਹਾਲੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ 10 ਫੇਜ਼ ਵਿਖੇ ਸਥਿਤ ਇੱਕ ਸਕੂਲ ਵਿੱਚ ਰੈਕਟਰ ਕਥੂਰੀਆ ਦੀ ਪ੍ਰਧਾਨਗੀ ਹੇਂਠ ਹੋਈ। ਇਸ ਮੀਟਿੰਗ ਵਿੱਚ ਇਪਟਾ ਦੀਆਂ ਪਿਛਲੀ ਕਾਰਗੁਜ਼ਾਰੀਆਂ ਬਾਰੇ ਅਤੇ ਭਵਿੱਖ ਦੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਪਟਾ ਦੀ ਜਿੰਦ-ਜਾਨ ਰਹੇ ਤੇਰਾ ਸਿੰਘ  ਚੰਨ ਹੁਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਹੁਰਾਂ ਨੂੰ ਸਜਦਾ ਕਰਦਿਆਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਅੱਜ ਦੇ ਸਮੇਂ ਵਿਚ ਬਣ ਰਹੇ ਥੀਏਟਰ ਦੇ ਮਾਹੌਲ, ਅਤੇ ਉਸਦੇ ਬਦਲ ਬਾਰੇ ਸੁਝਾਅ ਵੀ ਪੇਸ਼ ਕੀਤੇ ਗਏ।  ਸੱਤਾਧਾਰੀ ਧਿਰਾਂ ਵੱਲੋਂ ਲੋਕਾਂ ਨੰ ਦਾਲ ਰੋਟੀ ਦੇ ਫਿਕਰਾਂ ਵਿੱਚ ਉਲਝਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਦੀਆਂ ਗੁਝੀਆਂ ਅਤੇ ਖਤਰਨਾਕ ਸਾਜ਼ਿਸ਼ਾਂ ਦੀ ਵੀ ਚਰਚਾ ਹੋਈ। 

ਇਸ ਮੀਟਿੰਗ ਵਿਚ ਪੁੱਜੇ ਹੋਏ ਜਸਬੀਰ ਗਿੱਲ ਜਸਬੀਰ ਗਿੱਲ ਵੱਲੋ ਵਿਚਾਰ ਰੱਖਿਆ ਗਿਆ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਇਪਟਾ ਨਾਲ ਜੋੜਣ ਲਈ ਹਰ ਪਿੰਡ ਵਿਚ ਯੂਨਿਟ ਬਣਾਉਣ ਅਤੇ ਹਰ 3 ਮਹੀਨੇ ਦੇ ਅੰਤਰਾਲ ਵਿਚ 25-25 ਪਿੰਡ ਵਿਚ ਜਾ ਕੇ ਨਾਟਕ ਮੰਚਨ, ਥੀਏਟਰ ਵਰਕਸ਼ਾਪ ਅਤੇ ਟੈਲੇੰਟ ਹੰਟ ਆਦਿ ਆਯੋਜਿਤ ਕੀਤੇ ਜਾਣ। ਜ਼ਿਕਰਯੋਗ ਹੈ ਕਿ ਜਸਬੀਰ ਗਿੱਲ  ਲੰਬੇ ਸਮੇਂ ਤੋਂ ਫ਼ਿਲਮਾਂ, ਕਲਾ ਅਤੇ ਥੀਏਟਰ ਨਾਲ ਜੁੜੇ ਹੋਏ ਹਨ। 

ਇਸੇ ਮੀਟਿੰਗ ਵਿੱਚ ਹੀ ਸਰਬਪ੍ਰੀਤ ਸਿੰਘ ਵੱਲੋਂ ਕਲਾਕਾਰਾਂ ਅਤੇ ਉਹਨਾਂ ਦੀ ਕਲਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ  ਲਈ ਸੋਸ਼ਲ ਮੀਡਿਆ ਦਾ ਸਹਾਰਾ ਲੈਣ ਅਤੇ ਕਲਾਕਾਰਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਲੀ ਸੋਚ ਰੱਖਣ ਲਈ ਵੀ ਕਿਹਾ ਗਿਆ।

ਇਪਟਾ ਪੰਜਾਬ ਦੇ (ਜਨਰਲ ਸਕੱਤਰ) ਸੰਜੀਵਨ ਸਿੰਘ ਵੱਲੋਂ ਮੀਟਿੰਗ ਚ ਸਾਂਝੇ ਹੋਏ ਵਿਚਾਰਾਂ ਤੇ ਅਮਲ ਕਰਨ, ਲੋਕਾਂ ਨਾਲ ਜੁੜਣ ਅਤੇ ਲੋਕਪੱਖੀ ਕੰਮ ਕਰਨ ਲਈ ਕਿਹਾ ਗਿਆ। 

ਇਸ ਵਿਚਾਰ ਚਰਚਾ ਤੋਂ ਇਲਾਵਾ ਇਪਟਾ ਮੋਹਾਲੀ ਇਕਾਈ ਦੀ ਤਿੰਨ ਸਾਲਾਂ (2023 - 2026) ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਜਿਸ ਵਿਚ ਸਰਪ੍ਰਸਤ ਸਵਰਨ ਸਿੰਘ ਸੰਧੂ, ਪ੍ਰਧਾਨ ਨਰਿੰਦਰ ਪਾਲ ਸਿੰਘ ਨੀਨਾ, ਮੀਤ-ਪ੍ਰਧਾਨ ਅਮਨ ਭੋਗਲ, ਜਨਰਲ ਸਕੱਤਰ ਜਸਬੀਰ ਗਿੱਲ, ਸਹਿ-ਸਕੱਤਰ ਸਰਬਪ੍ਰੀਤ ਸਿੰਘ ਬਾਹੜਾ, ਪ੍ਰੈਸ ਸਕੱਤਰ ਕਾਰਤਿਕਾ ਸਿੰਘ, ਸਲਾਹਕਾਰ ਰੈਕਟਰ ਕਥੂਰੀਆ, ਕਾਰਜਕਾਰੀ ਮੈਂਬਰ ਬਲਦੇਵ ਸਿੰਘ ਅਤੇ ਦੀਪਕ ਚੌਧਰੀ ਨੂੰ ਚੁਣਿਆ ਗਿਆ।  

ਇਸ ਮੀਟਿੰਗ ਵਿਚ ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ  ਗੁਰਚਰਨ ਬੋਪਾਰਾਏ ਅਤੇ ਇਪਟਾ ਕਾਰਕੁੰਨ ਜੇ. ਸੀ. ਪਰਿੰਦਾ ਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਇਪਟਾ ਨਾਲ ਸਬੰਧਤ ਕੁਝ ਹੋਰ ਪੋਸਟਾਂ ਇਥੇ ਕਲਿੱਕ ਕਰ ਕੇਵੀ ਪੜ੍ਹ ਸਕਦੇ ਹੋ

ਲੋਕ ਧਿਰਾਂ 'ਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਕਿਵੇਂ ਪਈ 

ਮਨਜੀਤ ਇੰਦਰਾ ਨੂੰ ਦੇਖਦਿਆਂ ਸੁਣਦਿਆਂ 

ਹਰ ਦਿਨ ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ 

ਕੌਣ ਲਏ ਹੁਣ ਸਾਰ ਇਹਨਾਂ ਦੀ-ਕੌਣ ਫੜੇ ਹੁਣ ਬਾਂਹ?

ਐਸ ਡੀ ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ 

ਹਰਜੀਤਾ-ਪੰਜਾਬੀ ਸਿਨੇਮਾ ਕਿੱਥੋਂ ਕਿੱਥੇ//ਸੰਜੀਵਨ ਸਿੰਘ 

ਲੋਕ ਸੰਗੀਤ ਦਾ ਉੱਚਾ ਬੁਰਜ-ਅਮਰਜੀਤ ਗੁਰਦਾਸਪੁਰੀ 

देश भर में ज़ोरदार रहा इप्टा पर हमले का विरोध 

नाटक राजगति 23 जनवरी को 

Tuesday, September 27, 2022

ਮੈਂ ਆਪਣੇ ਨਾਟਕ ‘ਸਰਦਾਰ’ ਵਿੱਚ ਇਤਿਹਾਸ ਦੇ ਦੁਹਰਾਉ ਤੋਂ ਗੁਰੇਜ਼ ਕੀਤਾ ਹੈ-ਸੰਜੀਵਨ

Today 27th September 2022 at 04:05 PM

28 ਸਤੰਬਰ ਸ਼ਾਮ ਨੂੰ ਕਲਾ ਭਵਨ ਵਿੱਚ ਹੋਣਾ ਹੈ ਨਾਟਕ ਸਰਦਾਰ ਦਾ ਮੰਚਨ 

ਮੋਹਾਲੀ: 27 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਨਾਟਕ ਸਰਦਾਰ ਦੇ ਮੰਚਨ ਨਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਆਪਣੇ ਇਸ ਨਾਟਕ ਦੀਆਂ ਅਹਿਮ ਤਬਦੀਲੀਆਂ ਅਤੇ ਖੂਬੀਆਂ ਬਾਰੇ ਵੀ ਸੰਖੇਪ ਜਿਹਾ ਵੇਰਵਾ ਦਿੱਤਾ। ਉਹਨਾਂ ਸਪਸ਼ਟ ਕੀਤਾ ਕਿ ਮੈਂ ਆਪਣੇ  ਨਾਟਕ ‘ਸਰਦਾਰ’ ਵਿੱਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਂਣ ਤੋਂ ਗੁਰੇਜ਼ ਕੀਤਾ ਹੈ।   

ਮੀਡੀਆ ਨਾਲ ਜੁੜੇ ਲੋਕ ਜਾਣਨਾ ਚਾਹੁੰਦੇ ਸਨ ਜਾਂਦੀ ਹੁੰਤੱਕ ਸ਼ਹੀਦ ਭਗਤ ਸਿੰਘ ਬਾਰੇ ਏਨਾ ਕੁਝ ਲਿਖਿਆ ਅਤੇ  ਚੁੱਕਿਆ ਹੈ ਤਾਂ ਫਿਰ ਇਸ ਨਵੇਂ ਨਾਟਕ ਦੀ ਲੋੜ ਕਿਓਂ? ਮੀਡੀਆਂ ਕਰਮੀਆਂ ਨਾਲ ਗੱਲ ਕਰਦੇ ਹੋਏ ਸੰਜੀਵਨ ਸਿੰਘ ਨੇ ਸਪਸ਼ਟ ਕੀਤਾ ਮੈਂ ਆਪਣੇ ਇਸ ਨਾਟਕ ‘ਸਰਦਾਰ’ ਵਿਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਹੈ। ਨਾਟਕ ਵਿੱਚ ਅਜਿਹਾ ਕੋਈ ਸੀਨ ਨਹੀਂ ਮਿਲੇਗਾ ਜਿਨ੍ਹਾਂ ਤੋਂ ਆਮ ਲੋਕ ਜਾਣੂੰ ਹਨ। ਜਿਨ੍ਹਾਂ ਉਪਰ ਅਨੇਕਾਂ ਫਿਲਮਾਂ ਤੇ ਨਾਟਕ ਹੋ ਚੁੱਕੇ ਹਨ। ਮੈਂ ਇਸ ਨਾਟਕ ਵਿਚ ਭਗਤ ਸਿੰਘ ਵਰਗੇ ਮਹਾਨ ਨਾਇਕ ਨੂੰ ਇਕ ਸਧਾਰਣ ਤੇ ਆਮ ਮਨੁੱਖ ਵੱਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਨਾਟਕ ਵਿੱਚ ਅਜਿਹਾ ਪ੍ਰਯੋਗ ਇੱਕ ਤਰ੍ਹਾਂ ਦਾ ਖਤਰਾ ਉਠਾਉਣ ਵਾਲੀ ਗੱਲ ਵੀ ਹੋ ਸਕਦੀ ਹੈ ਪਰ ਸੰਜੀਵਨ ਨੇ ਬੜੀ  ਖਤਰਾ ਉਠਾਇਆ ਹੈ। ਉਹ ਪਹਿਲਾਂ ਵੀ ਅਜਿਹੇ ਤਜਰਬੇ ਕਰ ਚੁੱਕਿਆ ਹੈ। ਲੀਕ ਤੋਂ ਹਟ ਕੇ ਨਵੀਂ ਲਕੀਰ ਖਿੱਚਣ ਦੇ ਢੰਗ ਤਰੀਕੇ ਉਸਨੂੰ ਆਉਂਦੇ ਹਨ। ਜੇ ਇਹ ਤਜਰਬਾ ਸਫਲ ਰਿਹਾ ਤਾਂ ਇਤਿਹਾਸਿਕ ਨਾਟਕਾਂ ਨੂੰ ਬਿਨਾ ਦੁਹਰਾਓ ਤੋਂ ਅਤੇ ਇਤਿਹਾਸਿਕ ਫ਼ਿਲਮਾਂ ਨੂੰ ਬਿਨਾ ਪੁਰਾਣੀਆਂ ਗੱਲਾਂ ਦੇ ਦੁਹਰਾਓ ਤੋਂ ਬਿਲਕੁਲ ਨਵੇਂ ਤਜਰਬੇ ਨਾਲ ਬਣਾਉਣ ਦਾ ਰਸਤਾ ਖੁੱਲ੍ਹ ਜਾਵੇਗਾ ਜਿਸ ਨਾਲ ਇਸ ਖੇਤਰ ਨਾਲ ਜੁੜੇ ਨਿਰਮਾਤਾ ਨਿਰਦੇਸ਼ਕਾਂ ਨੂੰ ਬਹੁਤ ਸਹਾਇਤਾ ਮਿਲੇਗੀ। ਇੱਕ ਨਵਾਂ ਇਤਿਹਾਸ ਵੀ ਰਚਿਆ ਜਾਏਗਾ। 

ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੀ ਜ਼ਿੰਦਗੀ ਦੇ ਅਣਛੋਹੇ ਪਲਾਂ ਤੇ ਘਟਨਾਵਾਂ ਦੀ ਗੱਲ ਕਰਦੇ ਨਾਟਕ ‘ਸਰਦਾਰ’ ਦਾ ਮੰਚਣ 28 ਸਤੰਬਰ, ਬੁੱਧਵਾਰ ਨੂੰ ਸ਼ਾਮ 6.30 ਵਜੇ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ,ਸੈਕਟਰ-16, ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋ ਰਿਹਾ ਹੈ।

ਇਸ ਨਾਟਕ ਵਿਚ ਉਘੇ ਸ਼ਾਇਰ ਜਸਵਿੰਦਰ ਦੇ ਲਿਖੇ ਗੀਤਾਂ ਨੂੰ ਸੰਗੀਤਬੱਧ ਕਰਕੇ ਆਵਾਜ਼ ਦਿੱਤੀ ਹੈ ਨੌਜਵਾਨ ਗਾਇਕ ਗੁਰਮਨ ਗਿੱਲ ਨੇ ਦਿੱਤੀ ਹੈ।  ਸੰਗੀਤ ਦਾ ਸੰਚਾਲਨ ਊਦੈਰਾਗ ਅਤੇ ਸੰਜੀਵ ਦੀਵਾਨ ਕੁੱਕੂ ਰੌਸ਼ਨੀ ਦੀ ਵਿਊਂਤਬੰਦੀ ਕਰ ਰਹੇ ਹਨ। ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਮਸ਼ਹੂਰ ਅਦਾਕਾਰ ਰੰਜੀਵਨ ਸਿੰਘ, ਰਿੰਕੂ ਜੈਨ, ਜਸਦੀਪ ਜੱਸੂ ਅਤੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਤੋਂ ਇਲਾਵਾ ਸਾਰੂ ਰਾਣਾ, ਜਸਪ੍ਰੀਤ ਕੌਰ, ਰਿਸ਼ਮਰਾਮ, ਜਗਦੀਪ, ਬਲਦੇਵ ਸਨੌਰੀ, ਦੀਪਕ ਚੌਧਰੀ, ਸਰਬਪ੍ਰੀਤ ਸਿੰਘ, ਅਮਨਦੀਪ ਨਾਟਕ ਵਿਚ ਵੱਖ-ਵੱਖ ਕਿਰਦਾਰ ਅਦਾ ਕਰ ਰਹੇ ਹਨ।

Thursday, February 03, 2022

ਰਾਜਨੀਤੀ ਦੇ ਤਿਲਕਵੇਂ ਰਾਹ ’ਤੇ ਹਰ ਕਦਮ ਬੋਚ ਬੋਚ ਰੱਖਣਾ ਪਵੇਗਾ//ਸੰਜੀਵਨ ਸਿੰਘ

ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਸਾਵਧਾਨ ਕਰਦੀ ਖਾਸ ਲਿਖਤ

ਕਿਸਾਨ ਯੋਧਿਆਂ ਦੇ ਫਤਹਿ ਮਾਰਚ ਦਾ ਸਵਾਗਤ ਕਰਦਿਆਂ ਸੰਜੀਵਨ ਅਤੇ ਇਪਟਾ ਦੇ ਹੋਰ ਸਾਥੀ 

ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦੀ ਜਿੱਤ ਸ਼ਾਨਦਾਰ ਰਹੀ ਪਰ ਜੰਗ ਅਜੇ ਮੁੱਕੀ ਨਹੀਂ। ਹੁਣ ਆਹਮਣਾ  ਸਾਹਮਣਾ ਪੰਜਾਬ ਵਿੱਚ ਹੋ ਰਿਹਾ ਹੈ। ਕਿਤੇ ਜਿੱਤੀ ਬਾਜ਼ੀ ਹਰ ਨਾ ਜਾਏ।  ਇਹ ਖਦਸ਼ਾ ਇੱਕ ਵਾਰ ਫੇਰ ਦਿਲਾਂ ਵਿੱਚ ਉੱਠਣ ਲੱਗ ਪਿਆ ਹੈ। 750 ਤੋਂ ਵੱਧ ਕਿਸਾਨ ਸਾਥੀਆਂ ਦੀਆਂ ਜਾਣਾ ਦਾ ਹਿਸਾਬ ਅਜੇ ਬਾਕੀ ਹੈ। ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ ਅਜੇ ਬਾਕੀ ਹੈ। ਭਾਜਪਾ ਆਗੂਆਂ ਵੱਲੋਂ ਇਹੀ ਕਾਨੂੰਨ ਦੋਬਾਰਾ ਲਿਆਉਣ ਦੀਆਂ ਧਮਕੀਆਂ ਵੀ ਜਾਰੀ ਹਨ। ਕਿਸਾਨਾਂ ਨੂੰ ਮਵਾਲੀ ਕਹਿਣ ਵਾਲੀ ਮੰਤਰੀ ਵੀ ਪੰਜਾਬ ਵਿਚ ਘੁੰਮ ਰਹੀ ਹੈ। ਪ੍ਰਗਤੀਸ਼ੀਲ ਮੁਹਿੰਮ ਨਾਲ ਜੁੜੇ ਹੋਏ ਮੋਹਾਲੀ ਦੇ ਵਸਨੀਕ ਉੱਘੇ ਰੰਗਕਰਮੀ ਸੰਜੀਵਨ ਸਿੰਘ ਹਮੇਸ਼ਾਂ ਹੀ ਕਿਰਤੀਆਂ ਦੇ ਸੁਹਿਰਦ ਰਹੇ ਹਨ। ਪ੍ਰਗਤੀਸ਼ੀਲ ਪਰਿਵਾਰ ਨਾਲ ਸਬੰਧਤ ਹਨ। ਉਹਨਾਂ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿੱਚ ਅੰਦੋਲਨ ਨਾਲ ਜੁੜੇ ਵਿਅਕਤੀਆਂ ਅਤੇ ਸ਼ਕਤੀਆਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਿਖਤ ਸਬੰਧੀ ਅਤੇ ਅੰਦੋਲਨ ਦੇ ਭਵਿੱਖ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। --ਸੰਪਾਦਕ

ਹਾਕਿਮ ਦੇ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ  ਖ਼ਿਲਾਫ਼ ਪੰਜਾਬ ਵਿਚੋਂ ਉਠੇ ਲੋਕ-ਵਿਦਰੋਹ ਨੇ ਨਾ ਸਿਰਫ਼ ਭਾਰਤ ਬਲਕਿ ਸਾਰੇ ਸੰਸਾਰ ਨੂੰ ਵੀ ਅਸਰਅੰਦਾਜ਼ ਕੀਤਾ ਅਤੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ। ਹਰ ਵਰਗ, ਹਰ ਜਾਤ, ਹਰ ਧਰਮ, ਹਰ ਖ਼ਿਆਲ, ਹਰ ਵਿਚਾਰ ਅਤੇ ਹਰ ਤਬਕੇ ਇਸ ਲੋਕ ਸੰਘਰਸ਼ ਰੂਪੀ ਧੂਣੀ ਨੂੰ ਧੁੱਖ਼ਦਾ ਰੱਖਣ ਲਈ ਆਪਣੀਆਂ ਜਾਨਾਂ ਦੀ ਆਹੂਤੀ ਵੀ ਦਿੱਤੀ ਅਤੇ ਆਪਣੇ ਵਿੱਤ ਤੇ ਸਮਰਥਾ ਮੁਤਾਬਿਕ ਹਿੱਸਾ ਵੀ ਪਾਇਆ।ਹਰ ਕਿਸਮ ਦੇ ਭੇਦ-ਭਾਵ ਅਤੇ ਵੱਖਰੇਵੇਆਂ ਨੂੰ ਇਕ ਪਾਸੇ ਰੱਖ ਕੇ ਇਕ-ਮੁੱਠ ਤੇ ਇਕ-ਜੁੱਟ ਹੋ ਕੇ ਤਾਕਤ ਅਤੇ ਸੱਤਾ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹਿੰਦੋਸਤਾਨ ਦੇ ਹਾਕਿਮ  ਦੀਆਂ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ।

ਹਾਕਿਮ ਨੇ ਇਸ ਲੋਕ ਸੰਘਰਸ਼ ਨੂੰ ਆਪਣੇ ਗੁਰਗਿਆਂ ਰਾਹੀਂ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਨਕਸਲੀ , ਅੰਦੋਲਨਜੀਵੀ ਕਹਾ ਕੇ ਬਦਨਾਮ ਕਰਕੇ ਕੁਚਲਣ ਦੀਆਂ ਕਈ ਵਾਰ ਨਾਕਾਮ ਯਤਨ ਕੀਤੇ।ਪਰ ਅਨੇਕਾਂ ਸ਼ਹੀਦੀਆਂ ਦੇਣ, ਦੁੱਖਾਂ-ਤਕਲੀਫਾਂ, ਤਸ਼ੱਦਦ, ਹਾਕਿਮ ਦੇ ਅਤੇ ਕੁਦਰਤ ਦੇ ਕਹਿਰ ਸਹਿਣ ਦੇ ਬਾਵਜੂਦ ਵੀ ਸੰਘਰਸ਼ੀ ਯੋਧੇ ਦਾ ਸਿਰੜ ਤੇ ਸਿਦਕ ਨਹੀਂ ਡੋਲਿਆ। ਉਨਾਂ ਦੇ ਇਰਾਦੇ ਤਾਂ ਸਗੋਂ ਹੋਰ ਵੀ ਮਜਬੂਤ ਹੁੰਦੇ ਗਏ।

ਖੇਤਾਂ ਦੇ ਪੁੱਤ ਨੂੰ ਹਾਕਿਮ ਦੇ ਗੁਰਗਿਆਂ ਦਾ ਇਹ ਕਹਿ ਕੇ ਅੰਨਦਾਤਾ ਮੰਨਣ ਤੋਂ ਇਨਕਾਰੀ ਹੋਣਾ ਕਿ ਅੰਨ ਵੇਚਣ ਵਾਲਾ ਅੰਨਦਾਤਾ ਕਿਵੇਂ ਹੋ ਸਕਦਾ ਹੈ, ਅੰਦੋਲਨ ਦੇ ਹਮਾਇਤੀਆਂ ਅਤੇ ਹਮਦਰਦਾਂ ਲਈ ਹੈਰਾਨੀ ਅਤੇ ਪ੍ਰੇਸ਼ਾਨੀ ਦਾ ਕਾਰਨ ਸੀ। ਕਿਉਂਕਿ ਅਜਿਹੇ ਸੱਜਣ ਕੱਲ ਨੂੰ ਦੇਸ਼ ਦੀਆ ਸਰਹੱਦਾਂ ’ਤੇ ਦੇਸ਼ ਦੀ ਹਿਫ਼ਜ਼ਾਤ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਮੁਲਕ ਦੇ ਸੈਨਿਕਾਂ ਨੂੰ ਵੀ ਸ਼ਹੀਦ ਮੰਨਣ ਤੋਂ ਇਹ ਕਹਿ ਕੇ ਇਨਕਾਰੀ ਹੋ ਸਕਦੇ ਹਨ ਕਿ ਫੋਜੀ ਤਾਂ ਤਨਖ਼ਾਹ ਲੈਕੇ ਨੌਕਰੀ ਕਰਦੇ ਹਨ।

ਸੰਘਰਸ਼ੀਆਂ ਨੂੰ ਗੁਰੂਆਂ, ਪੀਰਾਂ ਤੇ ਪੈਗੰਬਰਾਂ ਤੋਂ ਜ਼ਾਲਿਮ ਦੇ ਜ਼ੁਲਮ ਖਿਲਾਫ਼ ਹਿੱਕ ਡਾਹ ਕੇ ਅੜਣ ਤੇ ਲੜਣ ਦੀ ਵਿਰਸੇ ਵਿਚ ਮਿਲੀ ਗੁੜਤੀ ਨੇ ਨਾ ਮੁੱਚਣ, ਨਾ ਝੁੱਕਣ ਵਾਲੇ ਹਾਕਿਮ ਨੂੰ ਮੁੱਚਣ ਤੇ ਝੁੱਕਣ ਲਈ ਮਜਬੂਰ ਕੀਤਾ। ਦੇਸ਼ ਭਰ ਤੋਂ ਸਿਰਫ ਡੰਡੇ (ਲੋਕ-ਸ਼ਕਤੀ) ਲੈਕੇ ਦਿੱਲੀ ਦੀਆਂ ਬਰੂਹਾਂ ’ਤੇ ਡੱਟੇ ਕੁੱਝ ਸਿਰੜੀ ਸੰਘਰਸ਼ੀ ਯੋਧੇ ਡੰਡੇ ਵਿਚ ਝੰਡਾ ਪਾ ਕੇ ਪਰਤੇ। ਪਹਿਲਾਂ ਤੋਂ ਡੰਡੇ ਵਿਚ ਵੱਖ-ਵੱਖ ਰੰਗਾਂ ਦੇ ਝੰਡੇ ਪਾਈ ਬੈਠੇ ਸੱਤਾ ਦੇ ਭੁੱਖੜ ਰੌਲਾ ਪਾਉਣ ਲੱਗੇ, ਇਹ ਡੰਡਿਆਂ ਵਿਚ ਝੰਡੇ ਕਿਉਂ ਪਾ ਰਹੇ ਨੇ? ਡੰਡਿਆਂ ਵਿਚ ਝੰਡੇ ਪਾਉਣਾ ਤਾਂ ਸਾਡਾ ਹੱਕ ਹੈ। ਡੰਡਿਆਂ ਵਿਚ ਝੰਡੇ ਪਾ ਕੇ ਸੱਤਾ ਪ੍ਰਾਪਤ ਕਰਕੇ ਲੋਕਾਂ ਦੀ ਡੰਡਾ ਪਰੇਡ ਕਰਨੀ ਸਾਡਾ ਅਧਿਕਾਰ ਹੈ।

ਸੱਤਾ ਦੇ ਆਪਣੇ ਆਪ ਨੂੰ ਵਰਿਸ ਸਮਝ ਰਹੇ ਇਨ੍ਹਾਂ ਤਰ੍ਹਾਂ ਤਰ੍ਹਾਂ ਦੇ ਝੰਡੇ ਵਾਲੇ ਸ਼ਾਇਦ ਇਹ ਭੁੱਲ ਗਏ ਹਨ ਕਿ ਕਦੇ ਉਹ ਵੀ ਡੰਡੇ ਲੈ ਕੇ ਹੀ ਸ਼ੰਘਰਸ਼ਾਂ ਵਿਚ ਨਿੱਤਰੇ ਸਨ।ਚਾਹੇ ਉਹ ਗੁਰਦੁਆਰਾ ਲਹਿਰ ਦੀ ਸ਼ਕਲ ਵਿਚ ਸ਼ੰਘਰਸ਼ ਹੋਵੇ, ਚਾਹੇ ਅਜ਼ਾਦੀ ਦੀ ਲੜਾਈ ਹੋਵੇ, ਚਾਹੇ ਉਹ ਇਨਕਲਾਬ ਲਈ ਯੁੱਧ ਹੋਵੇ।ਸਭ ਨੇ ਹੀ ਬੇਸ਼ੁਮਾਰ ਕੁਰਬਾਨੀਆਂ ਦੇਣ, ਜ਼ੁਲਮ ਅਤੇ ਤਸੀਹੇ ਝੱਲਣ ਮਗਰੋਂ ਆਪੋ-ਆਪਣੇ ਡੰਡਿਆਂ ਵਿਚ ਵੱਖ-ਵੱਖ ਰੰਗਾਂ ਦੇ ਝੰਡੇ ਪਾਏ।ਇਹ ਵੱਖਰੀ ਗੱਲ ਹੈ ਕਿ ਹੁਕਮਰਾਨ ਬਨਣ ਤੋਂ ਬਾਅਦ ਉਨਾਂ ਹੀ ਡੰਡਿਆਂ ਨਾਲ ਆਪਣੀ ਪਰਜਾ ਦੀ ਹੱਕ ਸੱਚ ਦੀ ਆਵਾਜ਼ ਬੰਦ ਕਰਨ ਲਈ ਉਨਾਂ ’ਤੇ ਜ਼ੁਲਮ ਵੀ ਕਰਦੇ ਹਨ, ਤਸੀਹੇ ਵੀ ਦਿੰਦੇ ਹਨ। ਲਾਮਿਸਾਲ ਜਿੱਤ ਤੋਂ ਬਾਅਦ ਪਰਤੇ ਹਾਲਾਂਕਿ ਕੁੱਝ ਸੰਘਰਸ਼ੀ ਡੰਡੇ ਵਿਚ ਝੰਡਾ ਪਾਉਣ ਦੇ ਹਾਮੀ ਨਹੀਂ ਹਨ। ਉਹ ਸਿਰਫ਼ ਡੰਡਿਆਂ ਨਾਲ ਲੈਸ ਹੋ ਕੇ ਹੀ ਪ੍ਰਾਪਤੀਆਂ ਕਰਨ ਦੀ ਤਬੀਅਤ ਦੇ ਹਨ।ਬੇਸ਼ਕ ਡੰਡੇ ਦੀ ਤਾਕਤ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਪਰ ਝੰਡੇ ਦਾ ਆਪਣਾ ਹੀ ਰੁੱਤਬਾ ਹੁੰਦਾ ਹੈ।ਝੰਡੇ ਦੀ ਆਪਣੀ ਸ਼ਾਨ ਹੁੰਦੀ ਹੈ।ਬਸ਼ਰਤੇ ਝੰਡੇ ਦੇ ਵਾਰਿਸ ਝੁੱਗੀਆਂ ਢਾਰਿਆਂ ਦੇ ਪੱਖ ਦੇ ਹੋਣ।ਲੋਕਾਂ ਦੇ ਦਰਦੀ ਹੋਣ। 

ਇਹ ਚੰਗੀ ਗੱਲ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਚੱਲੇ ਸੰਘਰਸ਼ ਦੌਰਾਨ ਕਿਸੇ ਵੀ ਰਾਜਨੀਤਿਕ ਰੰਗ ਦੇ ਝੰਡੇ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ। ਰਾਜਨੀਤਿਕ ਝੰਡੇ ਨੂੰ ਕਿਸੇ ਵੀ ਕਿਸਮ ਦਾ ਰਾਨਜੀਤਿਕ ਲਾਹਾ ਨਹੀਂ ਲੈਣ ਦਿੱਤਾ ਗਿਆ।ਹੁਣ ਰਾਜਨੀਤਿਕ ਝੰਡੇ ਵੀ ਨਵੇਂ ਝੰਡੇ ਦਾ ਉਸੇ ਤਰਾਂ ਪੈਰ ਨਹੀਂ ਲੱਗਣ ਦੇ ਰਹੇ ਜਿਵੇਂ ਕਿਸੇ ਘਰ ਵਿਚ ਨਵੀਂ ਨੂੰਹ ਨੂੰ ਜੇਠਾਣੀਆਂ ਛੇਤੀ ਕਿਤੇ ਟਿਕਣ ਨਹੀਂ ਦਿੰਦੀਆਂ।ਉਸ ਦੀ ਬਣਾਈ ਦਾਲ-ਭਾਜੀ ਵਿਚ ਕਦੇ ਮਿਰਚਾਂ ਵੱਧ ਪਾ ਦਿੰਦੀਆਂ ਹਨ, ਕਦੇ ਲੂਣ।

ਜਿਵੇਂ ਨਵੀਂ ਨੂੰਹ ਨੂੰ ਬਾਕੀ ਪ੍ਰੀਵਾਰ ਅਤੇ ਆਂਢ-ਗੁਆਂਢ ਦੇ ਦਿਲ ਜਿੱਤਣ ਲਈ ਕਾਫੀ ਤਰਦੱਦ ਕਰਨਾ ਪੈਂਦਾ ਹੈ। ਉਵੇਂ ਹੀ ਨਵੇਂ ਝੰਡੇ ਨੂੰ ਅਵਾਮ ਦੇ ਦਿੱਲ ਮੋਹਣ ਲਈ ਅਤੇ ਲੋਕਾਂ ਦਾ ਪਿਆਰ ਤੇ ਸਤਿਕਾਰ ਹਾਸਿਲ ਕਰਨ ਲਈ ਖਾਸ ਯਤਨ ਕਰਨੇ ਪੈਣਗੇ। ਪਰ ਕਿਸੇ ਦਾ ਵਿਸ਼ਵਾਸ਼ ਜਿੱਤਣਾਂ ਅਤੇ ਆਪਣੀ ਪੈਂਠ ਬਣਾਉਣਾ ਪਲਾਂ ਛਿਣਾ ਵਿਚ ਸੰਭਵ ਨਹੀਂ।

ਸੰਘਰਸ਼ ਦਾ ਖਾਸਾ ਆਪਾ ਕੁਰਬਾਨ ਕਰਨ ਦਾ ਹੈ ਤੇ ਰਾਜਨੀਤੀ ਦਾ ਸੁਭਾਅ ਤਿਕੜਮ ਬਾਜ਼ੀਆਂ ਤੇ ਚਤਰਾਈਆਂ ਕਰਨਾ।ਕੋਈ ਵੀ ਰੁੱਖ ਲਾਉਂਦੀ ਸਾਰ ਹੀ ਛਾਂ ਨਹੀਂ ਦੇਣ ਲੱਗ ਜਾਂਦਾ।ਰੁੱਖ ਲਾਉਣ ਤੋਂ ਬਾਅਦ ਉਸ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਰੱਖ-ਰਖਾਓ ਵੀ ਕਰਨਾ ਪੈਂਦਾ ਹੈ। ਡੰਗਰ-ਵੱਛੇ ਤੋਂ ਬਚਾਕੇ ਵੀ ਰੱਖਣਾ ਪੈਂਦਾ ਹੈ। ਸੰਘਰਸ਼ ਦੇ ਪਿੜ ਅਤੇ ਰਾਜਨੀਤੀ ਦੇ ਮੈਦਾਨ ਦੀ ਤਬੀਅਤ ਅਤੇ ਸੁਭਾਅ ਬਿਲਕੁੱਲ ਵਪਰੀਤ ਹੁੰਦੇ ਹਨ।ਸੰਘਰਸ਼ ਦਾ ਰਾਹ ਉਬੜ-ਖਾਬੜ ਹੈ ਤੇ ਰਾਜਨੀਤੀ ਦਾ ਰਸਤਾ ਤਿਲਕਵਾਂ। ਰਾਜਨੀਤੀ ਦੇ ਤਿਲਕਵੇਂ ਰਾਹ ’ਤੇ ਹਰ ਕਦਮ ਬਹੁਤ ਹੀ ਸਾਵਧਾਨੀ ਨਾਲ ਬੋਚ ਬੋਚ ਕੇ ਰੱਖਣਾ ਪਵੇਗਾ।  --ਸੰਜੀਵਨ ਸਿੰਘ


ਕਿਸਾਨ ਅੰਦੋਲਨ ਦੀ ਜਿੱਤ ਸਬੰਧੀ ਸੰਜੀਵਨ ਹੁਰਾਂ ਦੇ ਭਰਾ ਰੰਜੀਵਨ ਹੁਰਾਂ ਦੀ ਕਾਵਿ ਰਚਨਾ ਵਾਲਾ ਵੀਡੀਓ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

Friday, November 12, 2021

ਇਪਟਾ ਦੀ 4-5 ਦਸੰਬਰ ਨੂੰ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ

12th November 2021 at 12:10 PM

 ਤਿਆਰੀ ਕਮੇਟੀ ਦਾ ਗਠਨ ਸਫਲਤਾ ਪੂਰਬਕ ਮੁਕੰਮਲ 


ਮੋਹਾਲੀ
//ਚੰਡੀਗੜ੍ਹ: 12 ਨਵੰਬਰ 2021: (ਸੰਜੀਵਨ ਸਿੰਘ//ਪੰਜਾਬ ਸਕਰੀਨ)::

ਇਪਟਾ ਦੀ 4-5 ਦਸੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਨੈਸ਼ਨਲ ਕਮੇਟੀ  ਦੀ ਦੋ ਰੋਜ਼ਾ ਮਿਲਣੀ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੀ ਤਿਆਰੀ ਕਮੇਟੀ ਦਾ ਗਠਨ ਸਫਲਤਾ ਪੂਰਬਕ ਕਰ ਲਿਆ ਗਿਆ ਹੈ।

ਇਪਟਾ ਦੀ 4-5 ਦਸੰਬਰ, 2021 (ਸ਼ਨੀਚਰਵਾਰ ਤੇ ਐਤਵਾਰ) ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਵਾਲੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮਿਲਣੀ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਸਬੰਧ ਵਿਚ ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਅਹਿਮ ਮੀਟਿੰਗ ਵਿਚ ਇਪਟਾ ਦੀ ਜਲੰਧਰ ਇਕਾਈ ਦੇ ਪ੍ਰਧਾਨ ਨੀਰਜ ਕੌਸ਼ਿਕ, ਮੀਤ-ਪ੍ਰਧਾਨ ਗੁਰਵਿੰਦਰ ਸਿੰਘ ਤੇ ਜਨਰਲ ਸੱਕਤਰ ਦੀਪਕ, ਡਿਪਟੀ ਰਾਜਾ ਅਤੇ ਚੰਦਰ ਮੋਹਨ ਸ਼ਰਮਾ ਅਧਾਰਿਤ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ।ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਡਾ. ਹਰਭਜਨ ਸਿੰਘ, ਕਸ਼ਮੀਰ ਬਜਰੋਰ, ਆਰ.ਪੀ ਸਿੰਘ ਨੇ ਵੀ ਸ਼ਮੂਲੀਅਤ ਕੀਤੀ। 

ਇਹ ਜਾਣਕਰੀ ਇਪਟਾ ਦੇ ਸੂਬਾ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦਿੰਦੇ ਦੱਸਿਆ ਕਿ ਇਪਟਾ ਦੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਇਪਟਾ, ਪੰਜਾਬ ਦੇ ਕਾਰਕੁਨਾ ਤੋਂ ਇਲਾਵਾ ਦੇਸ ਭਰ ਦੇ ਵੱਖ-ਵੱਖ ਸੂਬਿਆਂ ਤੋਂ 70 ਦੇ ਕਰੀਬ ਇਪਟਾ ਕਾਰਕੁਨ ਸ਼ਿਰਕਤ ਕਰ ਰਹੇ ਹਨ।ਇਸ ਦੌਰਾਨ ਸਤਿਆਜੀਤ ਰੇਅ, ਸਾਹਿਰ ਲੁਧਿਆਣਵੀ, ਤੇਰਾ ਸਿੰਘ ਚੰਨ, ਸੰਤੋਖ ਸਿੰਘ ਧੀਰ ਅਤੇ ਅੰਮ੍ਰਿਤ ਰੇਅ ਦੇ ਜਨਮ-ਸ਼ਤਾਬਦੀ ਮੌਕੇ ਉਨਾਂ ਦੇ ਫਿਲਮੀ, ਰੰਗਮੰਚ ਤੇ ਸਾਹਿਤ ਨੂੰ ਦੇਣ ਬਾਰੇ ਵਿਦਵਾਨਾ ਵੱਲੋਂ ਚਰਚਾ ਕੀਤੀ ਜਾਵੇਗੀ। ਸਤਿਆਜੀਤ ਰੇਅ ਦੀ ਮਸ਼ਹੂਰ ਫਿਲਮ ‘ਸਦਗਤੀ’ ਦੇ ਸ਼ੌਅ ਅਤੇ ਇਪਟਾ ਕਾਰਕੁਨਾ ਵੱਲੋਂ ਲੋਕ-ਹਿਤੈਸ਼ੀ ਰੰਗਮੰਚੀ/ਸਭਿਆਚਰਾਕ ਵੰਨਗੀਆਂ ਤੋਂ ਇਲਾਵਾ ਭੱਖਦੇ ਸਭਿਆਚਾਰਕ ਤੇ ਸਮਾਜਿਕ ਮਸਲਿਆ ਉਪਰ ਭਰਵੀਂ ਵਿਚਾਰ-ਚਰਚਾ ਕੀਤੀ ਜਾਵੇਗੀ।

Saturday, May 15, 2021

ਕੋਰੋਨਾ ਦੀ ਮਾਰ:ਪੰਜਾਬ ਅਤੇ ਮੱਧਪ੍ਰਦੇਸ਼ ਵਿੱਚ ਸੋਗ ਦੀ ਲਹਿਰ

15th May 2021 at 11:20 AM 

ਕਾਮਰੇਡ ਸੱਜਣ ਸਿੰਘ ਅਤੇ ਇਪਟਾ ਵਾਲੇ ਬਸੰਤ ਕਸ਼ੀਕਰ ਵੀ ਨਹੀਂ ਰਹੇ 


ਚੰਡੀਗੜ੍ਹ
: 15 ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਈ ਦਿਨ ਵੀ ਅਜਿਹਾ ਨਹੀਂ ਜਦੋਂ ਜਾਣ ਪਛਾਣ ਵਾਲਿਆਂ ਵਿੱਚੋਂ ਵੀ ਕਿਸੈ ਨ ਕਿਸੇ ਦੇ ਤੁਰ ਜਾਣ ਦੀ ਖਬਰ ਸਾਹਮਣੇ ਨਹੀਂ ਆਉਂਦੀ। ਉੱਤੋੜਿੱਤੀ ਸਦਮੇ ਲੱਗ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਸਾਡੇ ਕਿਸੇ ਅਦਿੱਖ ਦੁਸ਼ਮਣ ਨੇ ਸਾਡੇ ਤੇ ਹੱਲਾ ਬੋਲਿਆ ਹੋਇਆ ਹੈ ਅਤੇ ਲੁਕਵੇਂ ਵਾਰ ਕਰ ਕਰ ਕੇ ਸਾਡੇ ਹੀਰਿਆਂ ਨੂੰ ਸਾਡੇ ਕੋਲੋਂ ਖੋਹ ਕੇ ਲਿਜਾ ਰਿਹਾ ਹੈ। ਹੁਣ  ਸਿਰੜੀ  ਮੁਲਾਜ਼ਮ ਆਗੂ ਸੱਜਣ ਸਿੰਘ ਤੇ ਇਪਟਾ ਕਾਰਕੁਨ ਬਸੰਤ ਖਾਸੀਕਰ ਵੀ ਤੁਰ ਗਏ ਹਨ। ਉਹਨਾਂ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸਾਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਸਾਡੇ ਏਨੇ ਮਿੱਤਰ ਤੁਰ ਗਏ ਹਨ। 

ਕਾਮਰੇਡ ਸੱਜਣ ਸਿੰਘ ਬਿਨਾ ਪੰਜਾਬ ਦਾ ਸੰਘਰਸ਼ੀਲ ਮੋਰਚਾ ਕਮਜ਼ੋਰ ਹੋ ਗਿਆ ਹੈ। ਇਪਟਾ ਦੇ ਬਸੰਤ ਖਸ਼ੀਕਰ ਦੇ ਤੁਰ ਜਾਣ ਨਾਲ  ਮੱਧ ਪ੍ਰਦੇਸ਼ ਵਿੱਚ ਸਾਡੀ ਆਵਾਜ਼ ਕਮਜ਼ੋਰ ਹੋ ਗਈ ਹੈ। 

ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਹਰ ਸੰਘਰਸ਼ ਵਿਚ ਹਮੇਸ਼ਾਂ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਸਿਰੜੀ ਤੇ ਸੁਹਿਰਦ ਮੁਲਾਜ਼ਮ ਆਗੂ ਸੱਜਣ ਸਿੰਘ ਤੇ ਜਬਲਪੁਰ ਦੇ ਇਪਟਾ ਕਾਰਕੁਨ, ਪ੍ਰਸਿੱਧ ਨਾਟ-ਨਿਰਦੇਸ਼ਕ ਤੇ ਅਦਾਕਾਰ ਬਸੰਤ ਖਾਸੀਕਰ ਦੇ  ਵਿਛੋੜੇ ਨਾਲ ਸਮੁੱਚੀ ਪ੍ਰਗਤੀਵਾਦੀ ਲਹਿਰ ਨੂੰ ਘਾਟਾ ਪਿਆ ਹੈ। 

ਉਹਨਾਂ ਦੇ ਤੁਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਲਮਕਾਰ ਰਿਮੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ, ਮੁਲਾਜ਼ਮ ਆਗੂ ਕ੍ਰਿਸ਼ਣ ਲਾਲ ਸੈਣੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਦੁੱਖੀ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਸੱਜਣ ਸਿੰਘ ਹੋਰੀ ਸੂਝਵਾਨ ਤੇ ਦਲੇਰ ਮੁਲਾਜ਼ਮ ਆਗੂ ਸਨ।ਉਨਾਂ ਨੂੰ ਮਲਾਜ਼ਮਾਂ ਦੇ ਮਸਿਲਆਂ ਉਪਰ ਬਹੁਤ ਹੀ ਜ਼ਿਆਦਾ ਪਕੜ ਸੀ। ਇਪਟਾ ਕਾਰਕੁਨ ਬਸੰਤ ਇਪਟਾ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਜੁੜੇ ਹੋਏ ਸਨ। ਉਹ ਇਕ ਬੇਹਤਰੀਨ ਰੰਗਕਰਮੀ ਸਨ। ਜਿਨਾਂ ਆਪਣੇ ਨਾਟਕਾਂ ਰਾਹੀਂ ਸਮਾਜਿਕ ਮਸਲੇ ਇਮਾਨਦਾਰੀ ਅਤੇ ਸ਼ਿੱਦਤ ਨਾਲ ਛੋਹੇ।

Saturday, March 27, 2021

ਹਰ ਦਿਨ,ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ

 27 ਮਾਰਚ ਨੂੰ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਵਿਸ਼ੇਸ਼ 

ਫੋਟੋ ਧੰਨਵਾਦ ਸਹਿਤ Love Kaler
ਮੋਹਾਲੀ: 26 ਮਾਰਚ 2021: (ਸੰਜੀਵਨ ਸਿੰਘ/ਪੰਜਾਬ ਸਕਰੀਨ):: 

ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (I.T.I.) ਨੇ ਰੰਗਮੰਚ ਦੀ ਲੋੜ, ਕਦਰ ਤੇ ਮੱਹਤਵ ਨੂੰ ਸਮਝਣ ਲਈ ਵਿਸ਼ਵ ਰੰਮਗੰਚ ਦਿਹਾੜਾ ਵਿਸ਼ਵ ਭਰ ਵਿਚ ਮਨਾਉਣਾ ਉਨਾਹਠ ਸਾਲ ਪਹਿਲਾਂ 1961 ਵਿਚ ਆਰੰਭ ਕੀਤਾ।ਇਸ ਦਿਨ ਇਕ ਮਸ਼ਹੂਰ ਰੰਗਮੰਚੀ ਕਲਾਕਾਰ ਦਾ ਰੰਗਮੰਚ ਦੇ ਵਰਤਮਾਨ ਤੇ ਭਵਿਖ ਬਾਰੇ ਵਿਚਾਰ/ਸੰਦੇਸ਼ ਸਾਂਝਾ ਕਰਦਾ ਹੈ।ਰੰਗਮੰਚ ਬਾਬਤ ਪਹਿਲਾਂ ਵਿਚਾਰ/ਸੰਦੇਸ਼ ਬੇਹਤਰੀਨ ਅੰਤਰਰਾਸ਼ਟਰੀ ਪ੍ਰਸਿੱਧੀ ਰੰਗਕਰਮੀ ਜੀਨ ਕੋਕਟੋ (ਝੲੳਨ ਛੋਚਟੲਉ) ਨੇ ਅਠਵੰਜਾ ਸਾਲ ਪਹਿਲਾਂ 1962 ਵਿਚ ਵਿਸ਼ਵ ਭਰ ਦੇ ਰੰਗਕਰਮੀਆਂ ਨਾਲ ਸਾਂਝਾ ਕੀਤਾ।ਜੋ 50 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸੰਸਾਰ ਭਰ ਦੇ ਸਂੈਕੜੇ ਅਖਬਾਰਾਂ/ਰਸਾਲਿਆਂ ਵਿਚ ਛਪਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਿਆ। ਜੀਨ ਕੋਕਟੋ ਦੇ ਸੰਦੇਸ਼ ਦੇ ਕੁੱਝ ਅੰਸ਼ “…… ਮੇਰਾ ਰੰਗਮੰਚੀ ਸੰਸਾਰ ਉਨਾਂ ਦਰਸ਼ਕਾਂ ਨੂੰ ਮਿਲਣ ਦੇ ਉਨਾਂ ਪਲਾਂ/ਛਿਣਾਂ ਵਿਚ ਪਿਆ ਹੈ, ਜਿਹੜੇ ਰੰਗਮੰਚੀ ਥੜੇ ਉਤੇ ਰਾਤ ਨੂੰ ਮੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ, ਕੁੱਝ ਘੰਟੇ, ਕੁੱਝ ਪਲ, ਕੁੱਝ ਛਿਣ ਸਾਂਝੇ ਕਰਨ ਲਈ। ਆਪਣੇ ਆਪ ਵਿਚ ਰਹਿਣ, ਆਪਣੇ ਆਪ ਲਈ ਜਿਊਂਣ, ਆਪਣੇ ਆਪ ਲਈ ਦੁੱਖੀ ਹੋਣ ਤੋਂ ਮੁਕਤ ਹੋ ਕੇ ਮੇਰੀ ਰੰਗਮੰਚੀ ਜ਼ਿਦਗੀ ਬਣੀ ਹੈ।ਰੰਗਮੰਚ ਦੇ ਅਰਥ, ਪ੍ਰਭਾਵ ਅਤੇ ਸ਼ੁੱਧ ਅਲੌਕਿਕ ਸੱਚਾਈ ਦੇ ਪਲਾਂ ਵਿਚ ਜੀਅ ਕੇ, ਸਮਝ ਕੇ ਮੇਰਾ ਤਕਰੀਬਨ ਮੁੜ ਜਨਮ ਹੀ ਹੁੰਦਾ ਹੈ………।”

ਵੈਸੇ ਤਾਂ ਮਨੁੱਖ ਦੇ ਹੋਂਦ ਵਿਚ ਆਉਂਦੀ ਸਾਰ ਹੀ ਰੰਗਮੰਚ ਨੂੰ ਹੋਂਦ ਵਿਚ ਆਉਣਾ ਮੰਨਿਆਂ ਜਾਣਾ ਚਾਹੀਦਾ ਹੈ।ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਦਾ ਇਸ਼ਾਰਿਆਂ/ਹਾਵਾਂ-ਭਾਵਾਂ ਨਾਲ ਆਪਣੀ ਮਨੋਭਾਵਨਾਂ ਵਿਅਕਤ ਕਰਨਾ ਰੰਗਮੰਚ ਤਾਂ ਹੀ ਸੀ।ਪਰ ਵਿਧੀਬੱਧ ਤੌਰ ’ਤੇ ਵਿਸ਼ਵ ਰੰਗਮੰਚ ਛੇਵੀਂ ਸਦੀ (ਬੀ.ਸੀ.) ਦੌਰਾਨ ਪ੍ਰਾਚੀਨ ਯੂਨਾਨੀ ਨਾਟਕੀ ਮੰਚਣਾਂ ਰਾਹੀਂ ਹੋਂਦ ਵਿਚ ਆਇਆ।ਭਾਰਤੀ ਰੰਗਮੰਚ ਪੰਦਰਵੀਂ ਸਦੀ (ਬੀ.ਸੀ.) ਦੌਰਾਨ ਹੋਂਦ ਵਿਚ ਆਇਆ। ਪਹਿਲੀ ਸਦੀ ਵਿਚਕਾਰ ਉੱਭਰਿਆ ਤੇ ਪਹਿਲੀ ਸਦੀ ਅਤੇ ਦੱਸਵੀਂ ਸਦੀ ਦਰਮਿਆਨ ਵਿਕਿਸਤ ਹੋਇਆ।ਇਹ ਸਮਾਂ ਭਾਰਤ ਦੇ ਇਤਿਹਾਸ ਦਾ ਸ਼ਾਂਤੀਪੂਰਣ ਸਮਾਂ ਸੀ ਅਤੇ ਇਸ ਦੌਰਾਨ ਸੈਕੜੇ ਨਾਟਕ ਲਿਖੇ ਤੇ ਮੰਚਿਤ ਹੋਏ।ਭਾਰਤੀ ਰੰਗਮੰਚ ਦਾ ਮੂਲ-ਰੂਪ ਸੰਸਕ੍ਰਿਤ ਰੰਗਮੰਚ ਸੀ।ਦਰਅਸਲ ਵਿਸ਼ਵੀ ਰੰਗਮੰਚ ਪੰਚੀ ਸੌ ਸਾਲਾਂ ਦੌਰਾਣ ਵਿਗਸਿਆਂ, ਪਣਪਿਆ ਤੇ ਪ੍ਰਵਾਨ ਚੜ੍ਹਿਆ।

ਪੰਜਾਬੀ ਰੰਗਮੰਚ ਦੀ ਉਮਰ ਵੀ ਇਕ ਸਦੀ ਤੋਂ ਉਪਰ ਦੀ ਹੋ ਚੁੱਕੀ ਹੈ।ਪੰਜਾਬ ਦੀ ਜ਼ਮੀਨ ’ਤੇ ਪੰਜਾਬੀ ਰੰਗਮੰਚ ਦੀ ਬੀਜ ਨੋਰਾ ਰਿਚਰਡਜ਼ ਨੇ ਬੀਜਿਆ। ਜੋ ਆਇਰਸ਼ ਰਾਸ਼ਟਰੀ ਰੰਗਮੰਚ ਨਾਲ ਅਦਾਕਾਰਾ ਵੱਜੋਂ ਜੁੜੇ ਹੋਏ ਸਨ।।ਨੋਰਾ ਰਿਚਰਡਜ਼ ਆਪਣੇ ਪ੍ਰੋਫੈਸਰ ਪਤੀ ਐਡਵਰਡ ਰਿਚਰਡਜ਼ ਨਾਲ ਆਏ ਸਨ।ਐਡਵਰਡ ਰਿਚਰਡਜ਼ ਲਾਹੌਰ ਦੇ ਕਾਲਿਜ ਵਿਚ ਅੰਗਰੇਜ਼ੀ ਪੜਾਉਂਦੇ ਸਨ। ਪਹਿਲੇ ਪੰਜਾਬੀ ਨਾਟਕਕਾਰ ਆਈ.ਸੀ.ਨੰਦਾ ਸਨ, ਜਿਨਾਂ ਬਾਲ ਵਿਆਹ ਦੀ ਗੱਲ ਕਰਦਾ ਨਾਟਕ “ਸੁਹਾਗ” ਰਚਕੇ ਮੰਚਿਤ ਕੀਤਾ। 

ਕਲਾ ਦੀ ਕਿਸੇ ਵੀ ਵਿਧਾ (ਚਾਹੇ ਉਹ ਰੰਗਮੰਚ ਹੋਵੇ, ਸਾਹਿਤ ਹੋਵੇ, ਭਾਸ਼ਾ ਹੋਵੇ, ਗਾਇਕੀ ਜਾਂ ਸ਼ਿਲਪਕਾਰੀ ਹੋਵੇ) ਦੇ ਪਣਪਨ, ਵਿਗਸਣ ਤੇ ਪ੍ਰਵਾਣ ਚੜਣ ਦੀ ਪਹਿਲੀ ਸ਼ਰਤ ਹੁੰਦੀ ਹੈ, ਉਸ ਖਿਤੇ ਵਿਚ ਮਾਹੌਲ ਸ਼ਾਤ ਹੋਵੇ, ਦੂਜੀ ਸ਼ਰਤ ਹੈ ਹਾਕਿਮ ਦੀ ਨੀਅਤ ਅਤੇ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਅਤੇ ਤੀਸਰੀ ਸ਼ਰਤ ਹੈ ਸਰੋਤੇ/ਪਾਠਕ/ਦਰਸ਼ਕ ਦਾ ਹਾਂ-ਪੱਖੀ ਤੇ ਉਤਸ਼ਾਹਜਨਕ ਹੁੰਗਾਰਾ/ਰੱਵਈਆ ਹੋਵੇ।ਕਹਿੰਦੇ ਨੇ “ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਮੁਲਕ ਦਾ ਬੂਹਾ ਹੋਣ ਕਾਰਣ ਹਮਲਾਵਰ ਦਾ ਪਹਿਲਾ ਵਾਰ ਪੰਜਾਬ/ਪੰਜਾਬੀਆਂ ਨੇ ਹੀ ਆਪਣੀ ਛਾਤੀ ’ਤੇ ਝੱਲਿਆ।ਹਮਲਾਵਰ ਵੀ ਇਕ ਨਹੀਂ ਕਈ।ਇਸ ਲਈ ਪਹਿਲੀ ਸ਼ਰਤ ਹੀ ਪੰਜਾਬ ਦੇ ਪੱਖ ਵਿਚ ਨਹੀਂ।ਕਲਾ ਵੱਲ ਹਾਕਿਮ ਦੀ ਵੀ ਕਦੇ ਨਜ਼ਰ ਸੱਵਲੀ ਨਹੀਂ ਰਹੀ।ਕਦੇ ਵੀ ਜ਼ਰਖੇਜ਼ ਤੇ ਸੁਖਾਵਾਂ ਮਾਹੌਲ ਮੁੱਹਈਆ ਨਹੀ ਕਰਵਾਇਆ, ਕਾਰਣ ਸਪਸ਼ਟ ਹੈ। ਉਸਾਰੂ, ਸਿਹਤਮੰਦ, ਨਿਰੋਈ ਕਲਾ ਲੋਕਾਂ ਨੂੰ ਜਾਗਰੁਕ ਕਰਦੀ ਹੈ, ਹਾਕਿਮ ਨੂੰ ਜਾਗਰੂਕ ਅਵਾਮ ਰਾਸ ਨਹੀਂ ਆਉਂਦੀ।ਰਹੀ ਗੱਲ ਲੋਕਾਂ ਦੀ, ਲੋਕਾਂ ਨੂੰ ਵੀ ਸ਼ਾਇਦ ਆਪਣੀ ਵਿਥਿਆਂ ਸੁਣਨੀ/ਪੜਣੀ/ਵੇਖਣੀ ਘੱਟ ਹੀ ਪਸੰਦ ਹੈ।ਉਹ ਵੀ ਸ਼ਾਇਦ ਆਪਣੀ ਹਾਉਮੇ ਨੂੰ ਪੱਠੇ ਪਾਉਂਦਾ ਤੇ ਚੱਕ ਲਓ, ਚੱਕ ਲਓ ਕਿਸਮ ਦੀਆਂ ਬਾਤਾਂ ਸੁਣਨੀਆਂ/ਪੜਣੀਆਂ/ਵੇਖਣੀਆਂ ਹੀ ਪਸੰਦ ਹਨ।ਅਜਿਹੇ ਨਾ-ਸਾਜ਼ਗਾਰ ਤੇ ਨਾ-ਖੁਸ਼ਗਵਾਰ ਮਾਹੌਲ ਦੇ ਬਾਵਜੂਦ ਵੀ ਪੰਜਾਬੀ ਰੰਗਮੰਚ ਨੇ ਜੋ ਮੁਕਾਮ ਹਾਸਿਲ ਕੀਤਾ ਹੈ,ਜੋ ਬੁਲੰਦੀਆਂ ਛੋਹੀਆਂ ਹਨ।ਉਨਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ, ਉਨਾਂ ਉੱਤੇ ਮਾਣ ਵੀ ਕਰਨਾ ਵਾਜਿਬ ਹੈ।

ਪੰਜਾਬੀ ਰੰਗਮੰਚ ਬਾਰੇ ਅਕਸਰ ਹੀ ਕੁੱਝ ਦੋਸਤ ਇਹ ਵਿਚਾਰ ਬਿਨਾˆ ਝਿਜਕ ਪ੍ਰਗਟ ਕਰਦੇ ਹਨ, “ਪੰਜਾਬੀ ਰੰਗਮੰਚ ਵਿਸ਼ਵ ਤੇ ਹਿੰਦੁਸਤਾਨੀ ਰੰਗਮੰਚ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗ਼ਰੀਬ ਹੈ।”ਹੈਰਾਨੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਇਹ ਰਾਏ ਅਜਿਹੇ ਦੋਸਤਾˆ ਦੀ ਹੁੰਦੀ ਹੈ, ਜਿਨ੍ਹਾˆ ਨਾ ਤਾਂ ਵਿਸ਼ਵ, ਨਾ ਹੀ ਹਿੰਦੁਸਤਾਨੀ ਅਮੀਰ ਤੇ ਵਿਕਸਤ ਰੰਗਮੰਚ ਨੂੰ ਤਾˆ ਕੀ, ਕਦੇ ਪੰਜਾਬੀ ਰੰਗਮੰਚ ਨੂੰ ਵੀ ਦੇਖਿਆ/ਪੜ੍ਹਿਆ ਨਹੀਂ ਹੁੰਦਾ। ਮਰਹੂਮ ਰੰਗਕਰਮੀ ਆਈ.ਸੀ.ਨੰਦਾ, ਬਲਵੰਤ ਗਾਰਗੀ, ਗੁਰਦਿਆਲ ਸਿਘ ਫੁੱਲ ਆਦਿ ਨੇ ਆਪਣੀ ਸੂਝ-ਬੂਝ ਤੇ ਕਲਾਮਈ ਨਾਟਕੀ ਕਿਰਤਾˆ ਰਾਹੀਂ ਪੰਜਾਬੀ ਰੰਗਮੰਚ ਨੂੰ ਅਮੀਰੀ ਬਖਸ਼ੀ। ਸਵਰਗੀ ਗੁਰਸ਼ਰਨ ਭਾ ਜੀ ਅਤੇ ਅਜਮੇਰ ਔਲਖ ਹੋਰਾਂ ਪੰਜਾਬੀ ਨਾਟਕ ਨੂੰ ਚਾਹੇ ਆਪਣੇ ਵਿਚਾਰ ਪ੍ਰਗਟ ਕਰਨ ਤੇ ਆਪਣੀ ਸੋਚ ਨੂੰ ਵਿਅਕਤ ਕਰਨ ਦਾ ਜ਼ਰੀਆ ਬਣਾਇਆ ਹੈ ਪਰ ਉਨਾਂ ਪੰਜਾਬੀ ਨਾਟਕ ਨੂੰ ਸ਼ਹਿਰਾਂ ਵਿਚੋਂ ਕੱਢ ਕੇ ਪਿੰਡਾਂ ਵਿਚ ਵੀ ਮਕਬੂਲ ਕੀਤਾ।ਪੰਜਾਬ ਦੇ ਸ਼ਹਿਰੀਆˆ ਨੂੰ ਭਾਵੇਂ ਨਾਟਕ, ਫਿਲਮਾˆ ਤੇ ਟੀ.ਵੀ.ਸੀਰੀਅਲਾˆ ਵਿਚ ਕੋਈ ਬਹੁਤਾ ਫ਼ਰਕ ਨਾ ਮਹਿਸੂਸ ਹੁੰਦਾ ਹੋਵੇ, ਪਰ ਪਿੰਡਾˆ ਤੇ  ਕਸਬਿਆˆ ਦੇ ਲੋਕਾˆ ਨੂੰ ਇਨ੍ਹਾˆ ਵਿਚ ਫ਼ਰਕ ਵੀ ਪਤਾ ਹੈ ਤੇ ਮੱਹਤਵ ਵੀ।ਤਾਂਹੀ ਉਹ ਮੀਲਾˆ ਦਾ ਫ਼ਾਸਲਾ ਤਹਿ ਕਰਕੇ ਨਾਟਕ ਦੇਖਣ ਵੀ ਜਾˆਦੇ ਹਨ, ਆਨੰਦ ਵੀ ਮਾਣਦੇ ਹਨ, ਸੋਚਣ ਵੀ ਲੱਗਦੇ ਹਨ। ਪਰ ਇਹ ਕਾਰਜ ਏਨਾˆ ਸਹਿਜ ਤੇ ਆਸਾਨ ਨਾ ਹੁੰਦਾ ਜੇ ਇਪਟਾ ਦੇ ਸਿਰੜੀ ਰੰਗਕਰਮੀਆˆ ਨੇ ਰੰਗਮੰਚੀ ਜ਼ਮੀਨ ਤਿਆਰ ਨਾ ਕੀਤੀ ਹੁੰਦੀ, ਰਾਹ ਮੋਕਲਾ ਨਾ ਕੀਤਾ ਹੁੰਦਾ।ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਅਮਰਜੀਤ ਗੁਰਦਾਸ ਪੁਰੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ.ਪ੍ਰਿਥੀਪਾਲ ਸਿੰਘ ਮੈਣੀ, ਡਾ.ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਦਲਬੀਰ ਕੌਰ, ਕੇ.ਐਸ. ਸੂਰੀ, ਨਰਿੰਦਰ ਕੌਰ, ਓਰਮਿਲਾ ਆਨੰਦ, ਡਾ.ਹਰਸ਼ਰਨ ਸਿੰਘ ਸਮੇਤ ਅਨੇਕਾˆ ਰੰਗਕਰਮੀਆˆ ਨੇ ਪੰਜਾਬੀ ਰੰਗਮੰਚ ਰੂਪੀ ਉਬੜ-ਖਾਬੜ, ਹਨੇਰੇ ਤੇ ਬੀਆਬਾਨ ਰਸਤਿਆਂ ਵਿੱਚ ਆਪਣੇ ਜਿਗਰ ਦਾ ਖ਼ੁੂਨ ਬਾਲ ਕੇ ਚਿਰਾਗ਼ ਰੌਸ਼ਨ ਨਾ ਕੀਤੇ ਹੁੰਦੇ।ਜੇ ਕਰਤਾਰ ਸਿੰਘ ਦੁੱਗਲ, ਹਰਪਾਲ ਟਿਵਾਣਾ, ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਤੇ ਹਰਸ਼ਰਨ ਸਿੰਘ ਵਰਗੇ ਚਾਨਣ ਮੁਨਾਰੇ ਨਾ ਹੁੰਦੇ। ਤੇ ਉਨ੍ਹਾˆ ਪਿੱਛੇ ਡਾ.ਆਤਮਜੀਤ, ਦੇਵਿੰਦਰ ਦਮਨ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਡਾ.ਸੀ.ਡੀ.ਸਿੱਧੂ, ਚਰਨ ਸਿੰਘ ਸ਼ਿੰਦਰਾ, ਕੇਵਲ ਧਾਲੀਵਾਲ, ਜਤਿੰਦਰ ਬਰਾੜ, ਦਵਿੰਦਰ ਕੁਮਾਰ, ਪ੍ਰਾਣ ਸਭਰਵਾਲ, ਸੈਮੂਅਲ ਜੋਨ, ਬਲਦੇਵ ਸਿੰਘ ਮੋਗਾ, ਡਾ.ਸ਼ਤੀਸ ਵਰਮਾ, ਟੋਨੀ ਬਾਤਿਸ਼, ਪਾਲੀ ਭੁਪਿੰਦਰ, ਫੁਲਵੰਤ ਮਨੌਚਾ ਵਰਗੇ ਅਨੇਕਾਂ ਉਦਮੀ ਤੇ ਸਿਰੜੀ ਰੰਗਕਰਮੀਆˆ ਦਾ ਕਾਫਲਾ ਨਾ ਹੁੰਦਾ।ਇਸ ਕਾਫਲੇ ਵਿਚ ਇਹ ਖ਼ੁਦ ਹੀ ਸ਼ਾਮਿਲ ਨਹੀਂ ਹੋਏ, ਇਨਾਂ ਦੇ ਪਰਿਵਾਰਾˆ ਦੇ ਪਰਿਵਾਰ ਇਨ੍ਹਾˆ ਨਾਲ ਹੋ ਤੁਰੇ।ਕੀ ਪੰਜਾਬੀ ਰੰਗਮੰਚ ਇਨ੍ਹਾˆ ਆਪਣੀ ਲਗਨ ਵਿੱਚ ਮਗਨ ਰੰਗਕਰਮੀਆˆ ਦੇ ਹੁੰਦੇ ਗਰੀਬ ਹੋ ਸਕਦਾ ਹੈ।ਜਿਨ੍ਹਾˆ ਇਕ ਦੋ ਦਰਜਨ ਨਹੀ ਸੈਂਕੜੇ ਨਾਟ-ਪੁਸਤਕਾˆ ਪੰਜਾਬੀ ਰੰਗਮੰਚ ਦੀ ਝੋਲੀ ਪਾਈਆਂ। ਜਿਨ੍ਹਾˆ ਨੇ ਸੈਂਕੜੇ ਨਹੀਂ ਹਜ਼ਾਰਾˆ ਨਾਟਕਾˆ ਦਾ ਮੰਚਣ ਕਰਕੇ ਪੰਜਾਬੀ ਰੰਗਮੰਚ ਦਾ ਭੰਡਾਰਾ ਭਰਿਆ।ਜੇ ਅਸੀਂ ਹਾਲੇ ਵੀ ਪੰਜਾਬੀ ਰੰਗਮੰਚ ਨੂੰ ਪਛੜਿਆ ਹੋਇਆ ਸਮਝਦੇ ਰਹੀਏ, ਗ਼ਰੀਬ ਸਮਝਦੇ ਰਹੀਏ ਫੇਰ ਤਾਂ ਰੱਬ ਹੀ ਰਾਖਾ।

ਸਾਹਿਤ ਦੀਆˆ ਸਾਰੀਆˆ ਵਿਧਾਵਾˆ ਵਿੱਚੋਂ ਨਾਟਕ ਹੀ ਹੈ ਜੋ ਸਭ ਤੋਂ ਔਖੀ ਤੇ ਕਠਿਨ ਵਿਧਾ ਹੈ।ਨਾਟਕ ਲਿਖਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੌਰ ਔਕੜਾਂ ਦਾ, ਦੁਸ਼ਵਾਰੀਆਂ ਦਾ। ਢੁਕਵੇਂ ਪਾਤਰਾˆ ਲੱਭਣੇ, ਰਿਹਰਸਲ ਲਈ ਥਾˆ ਤਲਾਸ਼ਣੀ, ਗੀਤ-ਸੰਗੀਤ ਦੇ ਬੰਦੋਬਸਤ ਕਰਨ, ਸੈੱਟ, ਕਾਸਟਊਮ ਤੇ ਹੋਰ  ਅਨੇਕਾˆ ਕਿਸਮ ਦੇ ਪ੍ਰਬੰਧ ਕਰਨੇ, ਨਾਟਕ ਦੇ ਮੰਚਣ ਵਾਸਤੇ ਮੰਚ ਭਾਲਣਾ। ਨਾਟਕ ਦੇ ਹਰ ਮੰਚਣ ਸਮੇਂ ਰੰਗਕਰਮੀ ਨੂੰ ਨਿੱਤ ਨਵੀਂ ਮੁਸ਼ਕਿਲ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਕਦੇ ਮੌਕੇ 'ਤੇ ਕਿਸੇ ਕਲਾਕਾਰ ਦਾ ਇਨਕਾਰ ਕਰ ਦੇਣਾ, ਬਿਮਾਰ ਹੋ ਜਾਣਾ ਜਾˆ ਬਿਨਾˆ ਦੱਸੇ ਗ਼ਾਇਬ ਹੋ ਜਾਣਾ। ਕਦੇ ਢੁੱਕਵਾˆ ਮੰਚ ਨਹੀਂ ਮਿਲਦਾ। ਜਿਵੇਂ-ਕਿਵੇਂ ਕਰਕੇ ਫਸੀ ਨਿਬੇੜਣੀ ਪੈਂਦੀ ਹੈ।ਜੋ ਦਿੱਕਤ ਹਰ ਨਾਟ-ਮੰਡਲੀ ਨੂੰ ਪੇਸ਼ ਆਉਂਦੀ ਹੈ, ਉਹ ਹੈ ਵਿੱਤੀ ਸਾਧਨਾ ਦੀ। ਵਿੱਤੀ ਸਰੋਤ ਹਰ ਨਾਟ ਮੰਡਲੀ ਦੇ ਮੋਹਰੀ  ਨੂੰ ਆਪ ਹੀ ਤਲਾਸ਼ਣੇ ਪੈਂਦੇ ਹਨ। ਕਿਉਂਕਿ ਸਰਕਾਰੀ ਅਦਾਰਿਆˆ ਦਿਆˆ ਭੜੋਲਿਆˆ ਵਿਚ ਦਾਣੇ ਤਾˆ ਅਕਸਰ ਮੁੱਕੇ ਹੀ ਰਹਿੰਦੇ ਹਨ।

ਘਰੋ-ਘਰੀ ਜਾ ਕੇ ਟਿਕਟਾˆ ਵੇਚਣ ਨੂੰ ਪੇਸ਼ਾਵਾਰ ਰੰਗਮੰਚ ਨਹੀਂ ਕਹਿੰਦੇ। ਪੇਸ਼ਾਵਰ ਨਾਟਕ ਕਹਿੰਦੇ ਹਨ, ਜਦੋਂ ਦਰਸ਼ਕ ਖਿੜਕੀ ਤੋਂ ਟਿਕਟ ਖਰੀਦ ਕੇ ਨਾਟਕ ਵੇਖੇ। ਪੇਸ਼ਾਵਰ ਰੰਗਮੰਚ ਹੋ ਰਿਹਾ ਹੈ ਬੰਗਾਲ ਵਿਚ, ਮਹਾਰਾਸ਼ਟਰ ਵਿਚ, ਗੁਜਰਾਤ ਵਿਚ ਜਿੱਥੇ ਨਾਟਕ ਦੌਰਾਨ ਭੀੜ ਉਮੜ ਕੇ ਪੈ ਜਾˆਦੀ ਹੈ। ਕਈ ਕਈ ਹਫਤੇ, ਮਹੀਨੇ ਲਗਾਤਾਰ ਨਾਟਕ ਚੱਲਦਾ ਹੈ। ਪੇਸ਼ਾਵਰ ਨਾਟਕ ਹੁੰਦਾ ਹੈ ਇੰਗਲੈਂਡ ਵਿਚ, ਅਮਰੀਕਾ ਵਿਚ, ਕਨੈਡਾ ਜਾˆ ਹੋਰ ਮੁਲਕਾˆ ਵਿੱਚ, ਜਿੱਥੇ ਇਕ ਇਕ ਨਾਟਕ ਸਾਲਾਂ-ਬੱਧੀ ਚੱਲਦਾ ਹੈ।ਨਾਟਕ ਦਾ ਲੇਖਕ, ਨਾਟਕ ਦਾ ਨਿਰਦੇਸ਼ਕ, ਨਾਟਕ ਵਿਚ ਕੰਮ ਕਰ ਰਹੇ ਕਲਾਕਾਰ ਬੱਚਿਆਂ ਤੋਂ ਜੁਆਨ ਤੇ ਜੁਆਨਾਂ ਤੋਂ ਬੁੱਢੇ ਹੋ ਜਾˆਦੇ ਹਨ। ਪਰ ਨਾਟਕ ਲਗਾਤਾਰ ਚੱਲਦਾ ਹੈ। ਕੁੱਝ ਇਸ ਜਹਾਨ ਨੂੰ ਅਲਵਿਦਾ ਵੀ ਕਹਿ ਦਿੰਦੇ ਹਨ। ਪਰ ਨਾਟਕ ਫੇਰ ਵੀ ਚੱਲਦਾ ਹੈ।ਰੰਗਕਰਮੀਆਂ ਦੇ ਘਰ ਦਾ ਗੁਜ਼ਾਰਾ ਵੀ ਚੱਲਦਾ ਹੈ ਤੇ ਨਾਟਕ ਵੀ ਚੱਲਦਾ ਹੈ।

ਦੁਸ਼ਵਾਰੀਆਂ ਤੇ ਔਕੜਾਂ ਭਰੇ ਪੰਜਾਬੀ ਰੰਗਮੰਚ ਦੇ ਰਾਹ ਤੁਰੇ ਸੈਂਕੜੇ ਨਾਟ-ਟੋਲੀਆਂ ਤੇ ਹਜ਼ਾਰਾਂ ਨਾਟ-ਕਰਮੀਆਂ ਦੇ ਸਿਰੜ ਤੇ ਸਿਦਕ ਨੂੰ ਸਲਾਮ।ਵੈਸੇ ਤਾਂ ਵਿਸ਼ਵ ਦੇ ਹਰ ਰੰਗਮੰਚੀ ਕਾਮੇ ਲਈ ਸਾਲ ਦਾ ਹਰ ਦਿਨ, ਹਰ ਪਲ, ਹਰ ਛਿਣ ਹੀ ਰੰਗਮੰਚ ਦਿਵਸ ਹੁੰਦਾ ਹੈ ਪਰ ਫੇਰ ਵੀ ਵਿਸਵ ਰੰਗਮੰਚ ਦਿਵਸ ਦੀਆਂ ਸੰਸਾਰ ਦੇ ਹਰ ਰੰਗਕਰਮੀ ਨੂੰ ਮੁਬਰਾਕਾਂ।

# 2249, ਫੇਜ਼-10, ਮੁਹਾਲੀ

       94174-60656

Tuesday, December 01, 2020

ਕਿਸਾਨਾਂ ਦੇ ਨਾਲ ਨਾਲ ਇਪਟਾ ਨੇ ਵੀ ਕੀਤੀ ਧਰਨਿਆਂ ਵਿੱਚ ਸ਼ਮੂਲੀਅਤ

 ਇਪਟਾ ਨੇ ਸਿੰਘੂ ਬਾਰਡਰ ਪਹੁੰਚ ਕੇ ਸਾਬਿਤ ਕੀਤਾ ਕਿ ਕਲਾ ਲੋਕਾਂ ਲਈ ਹੈ 

ਸਿੰਘੂ ਬਾਰਡਰ: 1 ਦਸੰਬਰ 2020: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਤੇ ਹਰਿਆਣਾ ਦੇ ਅੰਦੋਲਨਕਾਰੀਆਂ ਵੱਲੋਂ ਇੱਕ ਵਾਰ ਫੇਰਹਿੰਮਤ ਦਿਖਾਉਂਦੀਆਂ ਸਾਬਿਤ ਕੀਤਾ ਗਿਆ ਹੈ ਕਿ ਕਲਾ ਲੋਕਾਂ ਲਈ ਹੀ ਰਾਖਵੀਂ ਹੁੰਦੀ ਹੈ। ਸੱਚੇ ਕਲਾਕਾਰ ਸੰਘਰਸ਼ਾਂ ਸਮੇਂ ਹਮੇਸ਼ਾਂ ਵੱਧਚੜ੍ਹ ਕੇ ਅੱਗੇ ਆਉਂਦੇ ਹਨ। ਖੱਟਰ ਸਰਕਾਰ ਵੱਲੋਂ ਖੜੀਆਂ ਕੀਤੀ ਅਨੇਕਾਂ ਰੁਕਾਵਟਾਂ ਨੂੰ ਹਿੰਮਤ ਤੇ ਦਲੇਰੀ ਨਾਲ ਪਾਰ ਕਰਕੇ ਦਿੱਲੀ-ਸੋਨੀਪਤ ਮਾਰਗ ਦੇ ਸਿੰਘੂ ਬਾਰਡਰ ਉਪਰ ਲਾਏ ਲਾਮਿਸਾਲ ਧਰਨੇ ਵਿਚ ਇਪਟਾ (ਪੰਜਾਬ) ਦੇ ਕਾਰਕੁਨਾਂ ਤੇ ਰੰਗਕਰਮੀਆਂ ਨੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਜੀਤ ਰੂਪੋਵਾਲੀ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਲੋਕ-ਮਾਰੂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ। ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਕਿਸਾਨਾਂ ਅਤੇ ਦੇਸ਼ਵਾਸੀਆਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਪਟਾ ਪੰਜਾਬ ਨਾਲ ਜੁੜੇ ਇਹਨਾਂ ਕਲਾਕਾਰਾਂ ਅਤੇ ਬੁਧੀਜੀਵੀਆਂ ਨੇ ਕੇਂਦਰ ਦੇ ਹੁਕਮਰਾਨਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਦੇ ਹੱਕ ਵਿਚ ਇਹਨਾਂ ਕਿਸਾਨ ਅੰਦੋਲਨਕਾਰੀਆਂ ਦੀ ਅਵਾਜ਼ ਵਿਚ ਆਪਣੀ ਅਵਾਜ਼ ਸ਼ਾਮਿਲ ਕੀਤੀ। ਇਹਨਾਂ ਕਲਾਕਾਰਾਂ ਨੇ ਵੀ ਨਾ ਤਾਂ ਸਰਦੀ ਦੀ ਕੋਈ ਪ੍ਰਵਾਹ ਕੀਤੀ ਅਤੇ ਨਾ ਹੀ ਖੱਟਰ ਸਰਕਾਰ ਵੱਲੋਂ ਡਾਹੇ ਗਏ ਅੜਿੱਕਿਆਂ ਦੀ ਕੋਈ ਚਿੰਤਾ ਕੀਤੀ। ਇਹਨਾਂ ਕਲਾਕਾਰਾਂ ਨੇ ਸਾਬਿਤ ਕੀਤਾ ਕਿ ਅਸੀਂ ਕੋਫੀ ਹਾਊਸਾਂ ਵਾਲੇ ਕਲਾਕਾਰ ਨਹੀਂ ਬਲਕਿ ਲੋਕਾਂ ਨਾਲ ਖੜੇ ਹੋਣ ਵਾਲੇ ਅਸਲੀ ਕਲਾਕਾਰ ਹਾਂ। ਇਹਨਾਂ ਕਲਾਕਾਰਾਂ ਵਿੱਚ ਬਜ਼ੁਰਗ ਵੀ ਸਨ ਅਤੇ ਜੁਆਨ ਵੀ। ਇਹਨਾਂ ਦੇ ਦਿਲਾਂ ਅੰਦਰ ਬੇਇਨਸਾਫੀਆਂ ਦੇ ਵਿਰੁੱਧ ਸੰਘਰਸ਼ ਦੀ ਅਗਨੀ ਮਘਦੀ ਸੀ।  

ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਲੱਖ ਤੋਂ ਵੱਧ ਅੰਦਲੋਨਕਾਰੀਆਂ ਵਿਚ ਨੋਜਵਾਨਾਂ ਨੇ ਭਰਵੀਂ ਗਿਣਤੀ ਵਿਚ ਗਰਮਜੋਸ਼ੀ ਤੇ ਦਲੇਰੀ ਨਾਲ ਸ਼ਾਮਿਲ ਹੋ ਕੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਅ ਦਿੱਤੇ ਹਨ। ਬੇਸ਼ਕ ਨੋਜਵਾਨਾਂ ਨੂੰ ਹਰ ਕਿਸਮ ਦੇ ਨਸ਼ਿਆਂ ਅਤੇ ਲੱਚਰ ਗਾਇਕੀ ਵਿਚ ਉਲਝਾ ਕੇ ਗੁਮਰਾਹ ਅਤੇ ਬਦਨਾਮ ਕਰਨ ਦੀਆਂ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬਥੇਰੀਆਂ ਸਾਜ਼ਿਸ਼ਾਂ ਹੋਈਆਂ ਪਰ ਨੋਜਵਾਨਾਂ ਨੇ ਆਪਣੇ ਆਪ ਨੂੰ ਗੁਰੂਆਂ ਤੇ ਪੀਰਾਂ ਪੈਗੰਬਰਾਂ ਦੀ ਔਲਾਦ ਸਿੱਧ ਕਰ ਦਿੱਤਾ ਹੈ। ਸਰਕਾਰਾਂ ਵੱਲੋਂ ਆਪਣੇ ਜਬਰ ਜ਼ੁਲਮ ਦੇ ਢੰਗ ਤਰੀਕੇ ਇਹਨਾਂ ਨੂੰ ਜ਼ਰਾ ਵੀ ਡਰਾ ਨਹੀਂ ਸਕੇ।  ਇਹ ਪੂਰੇ ਜੋਸ਼ੋ ਖਰੋਸ਼ ਨਾਲ ਸਿੰਘੂ ਬਾਰਡਰ ਪਹੁੰਚੇ। 

ਇਪਟਾ, ਪੰਜਾਬ ਦੇ ਸੱਕਤਰ ਇੰਦਰਜੀਤ ਮੋਗਾ, ਮੁਕੰਦ ਸਿੰਘ, ਇਪਟਾ, ਪੰਜਾਬ ਦੀ ਮੋਗਾ ਅਤੇ ਰੈਡ ਆਰਟ ਵੱਲੋਂ ਇਕਾਈ ਵੱਲੋਂ ਵਿੱਕੀ ਮਹੇਸਰੀ ਤੇ ਨੀਰਜ ਕੌਸ਼ਲ ਦੀ ਰਹਿਨੁਮਾਈ ਹੇਠ ਰਮਇੰਦਰ ਦੀਪ, ਇਕਬਾਲ ਚੜਕ, ਕਰਨਇੰਦਰ ਸੰਧੂ, ਸੁਖਜਿੰਦਰ ਮਹੇਸਰੀ, ਗੁਰਤੇਜ ਸਫਰੀ, ਪ੍ਰਵੀਨ ਅਵਾਰਾ, ਰਣਜੋਧ ਸਿੰਘ, ਯੂਸਫ, ਗੁਰਜੀਤ ਭੰਗੂ, ਦੀਪਕ ਨਿਆਜ਼, ਬੱਗਾ ਚੀਮਾ ਵਰਗੇ ਬੇਹਤਰੀਨ ਰੰਗਕਰਮੀਆਂ ਵੱਲੋਂ ਅਦਕਾਰੀ ਤੇ ਗਾਇਕੀ ਰਾਹੀਂ ਨੁਕੜ ਨਾਟਕਾਂ ਤੇ ਗਾਇਕੀ ਜ਼ਰੀਏ ਕਿਸਾਨੀ ਮਸਲੇ ਉਜਾਗਰ ਕੀਤੇ ਜਾ ਰਹੇ ਹਨ। ਇਹਨਾਂ ਬਹਾਦਰ ਕਲਾਕਾਰਾਂ ਦੀ ਇਹ ਸਿੰਘੂ ਫੇਰੀ ਬਹੁਤ ਹੀ ਮਹੱਤਵਪੂਰਨ ਹੋ ਨਿਬੜਨੀ ਹੈ। ਇਹਨਾਂ ਕਲਾਕਾਰਾਂ ਨੇ ਆਪਣੇ ਦਿਲ ਅਤੇ ਦਿਮਾਗ ਵਿੱਚ ਉਸ ਦਰਦ ਦੀਆਂ ਤਸਵੀਰਾਂ ਖਿੱਚ ਲਈਆਂ ਹਨ। ਇਹਨਾਂ ਦੇ ਜ਼ਹਿਨ ਵਿੱਚ ਰਿਕਾਰਡ ਹੋਇਆ ਇਹ ਦਰਦ ਹੁਣ ਆਉਣ ਵਾਲਿਆਂ ਨਸਲਾਂ ਨੂੰ ਦਸਿਆ ਕਰੇਗਾ ਕਿ ਕਿੰਝ ਵਕ਼ਤ ਦੀ ਫਾਸ਼ੀ ਸਰਕਾਰ ਪੂੰਜੀਪਤੀਆਂ ਦੇ ਪੈਰਾਂ ਤੇ ਡਿੱਗ ਕੇ ਕਿਸਾਨ ਵਿਰੋਧੀ ਬਣ ਗਈ ਸੀ। ਸਰਕਾਰੀ ਧਿਰ ਦੀ ਇਸ ਸ਼ਰਮਨਾਕ ਗਿਰਾਵਟ ਨੂੰ ਇਹਨਾਂ ਕਲਾਕਾਰਾਂ ਨੇ ਆਪਣੀ ਸ਼ਾਇਰੀ, ਆਪਣੀ ਪੇਂਟਿੰਗ ਅਤੇ ਆਪਣੇ ਨਾਟਕਾਂ ਰਾਹੀਂ ਲੋਕਾਂ ਸਾਹਮਣੇ ਰੱਖਣਾ ਹੈ। ਜਬਰ ਜ਼ੁਲਮ ਦੇ ਇਸ ਦਮਨ ਚੱਕਰ ਬਾਰੇ ਫ਼ਿਲਮਾਂ ਵੀ ਬਣਨੀਆਂ ਹਨ। ਇਹ ਕਲਾਕਾਰ ਇਹਨਾਂ ਅਣਮਨੁੱਖੀ ਜ਼ੁਲਮਾਂ ਦੇ ਗਵਾਹ ਬਣ ਕੇ ਸਾਹਮਣੇ ਆਇਆ ਕਰਨਗੇ। 


Wednesday, March 27, 2019

ਪੰਜਾਬੀ ਨਾਟਕਾਂ ਨੂੰ ਲੈ ਕੇ ਰੰਗਕਰਮੀ ਸੰਜੀਵਨ ਦਾ ਦਰਦ

 27 March  2019: 10: 37 AM  Whatsapp 
ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾ ਹੀ ਨਿਰਦੇਸ਼ਕ 
ਦੋਸਤੋ,
ਅੱਜ ਸੰਸਾਰ ਭਰ ਦੇ ਨਾਟ-ਕਰਮੀਆਂ ਦਾ ਦਿਹਾੜਾ ਮਨਾਇਆਂ ਜਾ ਰਿਹਾ ਹੈ। ਮੇਰੇ ਵੱਲੋਂ ਆਪਣੇ ਰੰਗਕਰਮੀ ਭਾਈਚਾਰੇ ਨੂੰ ਮੁਬਾਰਕਬਾਦ। ਜਿਹੜੇ ਸਿਰੜੀ, ਸਿਦਕੀ ਅਤੇ ਆਪਣੀ ਲਗਨ ਵਿਚ ਮਗਨ ਨਾਟ-ਕਰਮੀ ਮਹੀਨੇ ਦੇ ਵੀਹ-ਪੰਚੀ ਦਿਨ ਪੰਜਾਬ ਦੇ ਕੋਨੋ ਕੋਨੇ ਵਿਚ ਰੰਗਮੰਚ  ਦੇ ਜ਼ਰੀਏ ਲੋਕਾਈ ਦੀ ਬਾਤ ਪਾਉਂਦੇ ਹਨ।ਉਨਾਂ ਲਈ ਦਾ ਹਰ ਵਰ੍ਹੇ ਦਾ ਹਰ ਦਿਨ ਹੀ ਰੰਗਮੰਚ ਦਿਵਸ ਹੈ।ਉਨਾਂ ਦਾ ਦਿੱਲੋਂ ਸਤਿਕਾਰ।
ਵਿਸ਼ਵ, ਖਾਸ ਕਰਕੇ ਯੂਰਪ ਦੇ ਮੁਕਾਬਲੇ, ਭਾਰਤ ਵਿਚ ਨਾਟਕ ਦੀ ਸਥਿਤੀ, ਭਾਰਤੀ ਨਾਟਕ ਦੇ ਮੁਕਾਬਲੇ ਪੰਜਾਬੀ ਨਾਟਕ ਦੀ ਸਥਿਤੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।ਸਾਡਾ ਪੰਜਾਬੀ ਨਾਟਕ /ਰੰਮਮੰਚ ਰੋਟੀ ਰੋਜ਼ੀ ਦਾ ਵਸੀਲਾ ਨਹੀਂ ਬਣ ਸਕਿਆ। ਜਦ ਕਿ ਯੂਰਪੀ ਮੁਲਕਾਂ ਵਿਚ ਨਾਟਕ ਰਾਂਹੀ ਖੁਸ਼ਹਾਲ ਅਤੇ ਸਨਮਾਨਯੋਗ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੈ। ਉਥੇ ਨਾਟਕਾਂ ਦੇ ਮੰਚਣ ਪੰਝੀ-ਤੀਹ ਸਾਲ ਲਗਾਤਾਰ ਚੱਲ ਸਕਦੇ ਹਨ।
ਪੰਜਾਬੀ ਨਾਟਕ ਬਾਰੇ ਕਈ ਵਿਦਵਾਨ ਦੋਸਤਾਂ ਦੀ ਰਾਏ ਹੈ ਕਿ ਪੰਜਾਬੀ ਨਾਟਕ/ਰੰਗਮੰਚ ਭਾਰਤ ਦੀਆਂ ਹੋਰਾਂ ਜ਼ੁਬਾਨਾਂ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗਰੀਬ ਹੈ। ਹੈਰਾਨੀ ਦੀ ਹੱਦ ਓਦੋਂ ਨਹੀਂ ਰਹਿੰਦੀ ਜਦੋਂ ਇਹ ਵਿਚਾਰ ਉਨਾਂ ਵਿਦਵਾਨਾਂ ਦੀ ਹੁੰਦੀ ਹੈ ਜਿਨਾਂ ਹਿੰਦੋਸਤਾਨ ਦੇ ਵਿਕਸਤ ਅਤੇ ਅਮੀਰ ਜ਼ੁਬਾਨਾਂ ਦੇ ਰੰਗਮੰਚ ਦੀਆਂ ਜ਼ੁਬਾਨਾਂ ਤਾਂ ਕੀ ਕਦੇ ਪੰਜਾਬੀ ਨਾਟਕਾਂ ਨੂੰ ਵੀ ਗੰਭੀਰਤਾ ਨਾਲ ਪੜਿਆ/ਦੇਖਿਆ ਹੁੰਦਾ।
 ਪੰਜਾਬੀ ਨਾਟਕ ਗਿੱਧੇ, ਸੁਆਂਗ, ਬਾਜ਼ੀਆਂ,ਨਕਲਾਂ ਦੇ ਜ਼ਰੀਏ ਇਕ ਸਦੀ ਤੋਂ ਵੱਧ ਦਾ ਸਫਰ ਤਹਿ ਕਰ ਚੁੱਕਾ ਹੈ। ਆਈ.ਸੀ. ਨੰਦਾ ਦੇ ਪਹਿਲੇ ਨਾਟਕ ‘ਦੁਲਹਨ’ ਤੋਂ ਲੈ ਕੇ ਹੁਣ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦੀ ਕਲਮ ਨਾਟਕ-ਲੇਖਣੀ ਦੇ ਖੇਤਰ ਵਿਚ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਜੁੱਟੀ ਹੋਈ। ਕਈ ਨਾਟਕਕਾਰਾਂ ਨੇ ਅੰਤਰਰਾਸ਼ਟਰੀ/ਰਾਸ਼ਟਰੀ ਪੱਧਰ ਦੇ ਨਾਟਕ ਰਚੇ ਹਨ। ਪਰ ਤ੍ਰਾਸਦੀ ਦੇਖੋ ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾਹੀ ਨਿਰਦੇਸ਼ਕ ਨਸੀਬ ਹੋਇਆ ਹੈ। ਨਾਟਕਕਾਰ ਨੂੰ ਪਹਿਲਾਂ ਤਾਂ ਨਾਟਕ ਲਿਖਣ ਪੈਂਦਾ ਹੈ। ਫੇਰ ਨਿਰਮਾਤਾ ਬਣਕੇ ਖੁੱਦ ਵਿੱਤੀ ਅਤੇ ਹੋਰ ਵਸੀਲੇ ਜਟਾਉਂਣੇ ਪੈਂਦੇ ਹਨ।ਕਈ ਵਾਰ ਤਾਂ ਨਾਟਕ ਵਿਚ ਕੋਈ ਰੋਲ ਵੀ ਕਰਨਾ ਪੈਂਦਾ ਹੈ। ਪਰ ਫੇਰ ਵੀ ਪੰਜਾਬ ਵਿਚ 100 ਦੇ ਕਰੀਬ ਨਾਟ-ਮੰਡਲੀਆਂ ਆਪਣੇ ਪ੍ਰੀਵਾਰਾਂ ਸਮੇਤ ਨਿੱਤ ਦਿਨ ਲੋਕਾਂ ਦੇ ਮਸਲੇ ਉੱਭਰਾਦੇ ਨਾਟਕਾਂ ਦੇ ਮੰਚਣ ਕਰ ਰਹੇ ਹਨ।ਆਪਣੀ ਲਗਨ ਵਿਚ ਮਗਨ ਇਨਾਂ ਸਿਰੜੀ, ਸਿਦਕੀ ਅਤੇ ਨਾਟ-ਕਰਮੀਆਂ ਦੇ ਹੁੰਦੇ-ਸੁੰਦੇ ਜੇ ਅਸੀਂ ਹਾਲੇ ਵਿਦਵਾਨ ਦੋਸਤ ਪੰਜਾਬੀ ਨਾਟਕ/ਰੰਗਮੰਚ ਨੂੰ ਪੱਛੜਿਆ, ਗਰੀਬ, ਨਿਤਾਣਾ ਸਮਝੀ ਜਾਣ ਫੇਰ ਤਾਂ ਨਾ ਕੁੱਝ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਕਿਹਾ ਜਾ ਸਕਦਾ ਹੈ। 1943 ਤੋਂ ਹੌਂਦ ਵਿਚ ਆਈ ਇਪਟਾ ਦਾ ਵੀ ਭਾਰਤੀ ਅਤੇ ਪੰਜਾਬੀ ਨਾਟ-ਖੇਤਰ ਵਿਚ ਜ਼ਿਕਰਯੋਗ ਅਤੇ ਅਹਿਮ ਸਥਾਨ ਹੈ। --ਸੰਜੀਵਨ

Friday, July 20, 2018

ਨਾਟਕ ਅਤੇ ਫਿਲਮਾਂ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ

Thu, Jul 19, 2018 at 10:36 PM
ਧਰਮ ਅਤੇ ਇਤਿਹਾਸ ਦੇ ਪ੍ਰਚਾਰ/ਪ੍ਰਸਾਰ ਲਈ ਸੰਜੀਵਨ ਸਿੰਘ ਦੀ ਲਿਖਤ 
ਮੋਹਾਲੀ: 19 ਜੁਲਾਈ 2018: (ਸੰਜੀਵਨ ਸਿੰਘ//ਪੰਜਾਬ ਸਕਰੀਨ):: 
ਵੈਸੇ ਤਾਂ ਫਿਲਮ ਜਾਂ ਨਾਟਕ ਆਪਣੇ ਆਪ ਵਿਚ ਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਠਿਨ ਵਿਧਾ ਹੈ ਪਰ ਧਾਰਮਿਕ ਅਤੇ ਇਤਿਹਾਸਿਕ ਫਿਲਮ ਜਾਂ ਨਾਟਕ ਲਿਖਣਾ ਬਹੁਤ ਹੀ ਜੌਖ਼ਮ ਭਰਿਆ ਕਾਰਜ ਹੈ, ਤਲਵਾਰ ਦੀ ਧਾਰ ’ਤੇ ਤੁਰਨ ਸਮਾਨ ਹੈ। ਮੈਨੂੰ ਇਸ ਗੱਲ ਦਾ ਅਹਿਸਾਸ ਇਸ ਲਈ ਹੈ ਕਿਓਂਕਿ ਮੈਂ ਭਗਤ ਸਿੰਘ ਬਾਰੇ ਨਾਟਕ “ਸਰਦਾਰ”, ਬਾਬਾ ਦੀਪ ਸਿੰਘ ਬਾਰੇ ਨਾਟਕ “ਸਿਰ ਦੀਜੈ, ਕਾਣਿ ਨਾ ਕੀਜੈ” ਅਤੇ ਨਾਮਧਾਰੀ ਲਹਿਰ ਬਾਰੇ ਨਾਟਕ “ਮਸਤਾਨੇ” ਲਿਖੇ ਹਨ।
ਪਹਿਲਾਂ ਵੀ “ਨਾਨਕ ਨਾਮ ਜਹਾਜ਼ ਹੈ”, “ਨਾਨਕ ਦੁਖੀਆ ਸਭ ਸੰਸਾਰ”, “ਦੁੱਖ ਭੰਜਨ ਤੇਰਾ ਨਾਮ” ਆਦਿ ਧਾਰਮਿਕ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ।ਪਰ ਜਿਨਾਂ ਵਿਵਾਦ “ਨਾਨਕ ਸ਼ਾਹ ਫਕੀਰ” ਫਿਲਮ ਬਾਰੇ ਪੈਦਾ ਹੋਇਆ ਹੈ। ਪਹਿਲਾਂ ਵੱਧ ਘੱਟ ਹੀ ਪੜਣ-ਸੁਣਨ ਨੂੰ ਮਿਲਿਆ ਹੈ।ਮੇਰੇ ਵਿਚਾਰ ਅਨੁਸਾਰ ਪਹਿਲਾਂ ਜਿਹੜੀਆਂ ਧਾਰਮਿਕ ਫਿਲਮਾਂ ਬਣੀਆਂ ਹਨ। ਸਾਡੇ ਗੁਰੁ ਸਾਹਿਬਾਨਾਂ ਬਾਰੇ ਨਾ ਹੋ ਕੇ ਉਨਾਂ ਦੀ ਕਹਾਣੀ ਇਕ ਸ਼ਰਧਾਵਾਨ ਪ੍ਰੀਵਾਰ ਨਾਲ ਵਾਪਰਦੀਆਂ ਘਟਨਾਵਾਂ ਦੇ ਇਰਧ-ਗਿਰਧ ਵਾਪਰਦੀ ਸੀ। “ਨਾਨਕ ਸ਼ਾਹ ਫਕੀਰ” ਅਤੇ “ਚਾਰ ਸਾਹਿਬਜ਼ਾਦੇ” ਗੁਰੁ ਨਾਨਕ ਦੇਵ ਜੀ ਅਤੇ ਸਾਹਿਜਾਦਿਆਂ ਦੇ ਜੀਵਨ ਨੂੰ ਵਿਅਕਤ ਕਰਦੀਆਂ ਫਿਲਮਾਂ ਹਨ।ਸਿੱਖ ਧਰਮ ਦੀ ਰਾਹਿਤ-ਮਰਿਆਦਾ ਮੁਤਾਬਿਕ ਗੁਰੂੁ ਸਾਹਿਬਾਨਾ ਦੇ ਕਿਰਦਾਰ ਨੂੰ ਫਿਲਮਾਂ ਜਾਂ ਨਾਟਕਾਂ ਵਿਚ ਕੋਈ ਵੀ ਮਨੁੱਖ ਨਹੀਂ ਨਿਭਾ ਸਕਦਾ।“ਨਾਨਕ ਸ਼ਾਹ ਫਕੀਰ” ਫਿਲਮ ਵਿਚ ਗੁਰੁ ਨਾਨਕ ਦੇਵ ਦੀ ਦਾ ਕਿਰਦਾਰ ਭਾਵੇਂ ਐਨੀਮੈਟਿਡ ਵਿਧੀ ਰਾਹੀ ਫਿਲਮਾਇਆ ਗਿਆ ਹੈ।ਪਰ ਫੇਰ ਵੀ ਕਿਤੇ ਕਿਤੇ ਅਸਲ ਦਾ ਝਾਉਲਾ ਪੈਂਦਾ ਹੈ।“ਚਾਰ ਸਾਹਿਬਜ਼ਾਦੇ” ਫਿਲਮ ਬਿਨਾਂ ਕਿਸੇ ਵਾਦ-ਵਿਵਾਦ ਦੇ ਰਲੀਜ਼ ਵੀ ਹੋਈ ਅਤੇ ਚਰਚਿੱਤ ਵੀ। ਕਾਰਣ ਸਾਰੇ ਦੇ ਸਾਰੇ ਕਿਰਦਾਰ ਐਨੀਮੈਟਿਡ ਵਿਧੀ ਨਾਲ ਫਿਲਮਾਉਣਾਂ ਹੈ।
ਤਕਰੀਬਨ ਡੇਢ ਦੋ ਸਾਲ ਪਹਿਲਾਂ ਫਿਲਮ “ਨਾਨਕ ਸ਼ਾਹ ਫਕੀਰ” ਕੁੱਝ ਥਾਵਾਂ ਦੇ ਰਲੀਜ਼ ਹੋ ਚੁੱਕੀ ਹੈ। ੳਦੋਂ ਮੈਂ  ਇਹ ਫਿਲਮ ਵੇਖੀ ਸੀ। ਕੁੱਝ ਕਮੀਆਂ ਜੋ ਮੈਂ ਵੀ ਮਹਿਸੂਸ ਕੀਤੀਆਂ ਸਨ।ਸਭ ਤੋਂ ਪਹਿਲਾਂ ਤਾਂ ਗੁਰੁ ਨਾਨਕ ਦੇਵ ਦੀ ਦੇ ਪਿਤਾ ਮਹਿਤਾ ਕਾਲੂ ਅਤੇ ਭੈਣ ਬੇਬੇ ਨਾਨਕੀ ਆਦਿ ਦੇ ਕਿਰਦਾਰ ਕਲਾਕਰਾਂ ਵੱਲੋਂ ਅਦਾ ਕਰਨਾ ਮੈਂਨੂੰ ਅਟਪਟਾ ਲੱਗਿਆ ਸੀ।ਭਾਈ ਬਾਲਾ ਅਤੇ ਭਾਈ ਮਰਦਾਨਾ ਦੋਵੇਂ ਗੁਰੁ ਨਾਨਕ ਦੇਵ ਜੀ ਨਾਲ ਲੰਮਾ ਸਮਾਂ ਨਾਲ ਰਹੇ।ਇਨਾਂ ਵਿੱਚੋਂ ਇਕ ਦਾ ਤਾਂ ਸਾਰੀ ਫਿਲਮ ਵਿਚ ਕਿਤੇ ਵੀ ਜ਼ਿਕਰ ਤੱਕ ਨਹੀਂ ਹੈ।ਇਹ ਆਪਣੇ ਆਪ ਵਿਚ ਵੱਡੀਆਂ ਕੁਤਾਹੀਆਂ ਕਹੀਆਂ ਜਾ ਸਕਦੀਆਂ ਹਨ।ਅਜਿਹੀਆਂ ਕੁਤਾਹੀਆਂ ਤੋਂ ਬਚੇ ਜਾਣਾ ਚਾਹੀਦਾ ਸੀ।ਕਿਸੇ ਵੀ ਸਮਾਜ ਦੇ ਧਾਰਿਮਕ ਜਾਂ ਇਤਿਹਾਸਕ ਪੱਖ ਨੂੰ ਉਜਾਗਰ ਕਰਨ ਤੋਂ ਪਹਿਲਾਂ ਹਰ ਪਹਿਲੂ ਅਤੇ ਪੱਖ ਤੋਂ ਜਾਣੂੰ ਹੋਣਾਂ ਬੇਹੱਦ ਜ਼ਰੂਰੀ ਹੈ।
ਧਰਮ ਅਤੇ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਾਟਕ ਅਤੇ ਫਿਲਮਾਂ ਸਭ ਤੋਂ ਕਾਰਗਾਰ ਅਤੇ ਪ੍ਰਭਾਵਸ਼ਾਲੀ ਮਾਧਿਅਮ ਹਨ।ਪਰ ਜੇ ਧਾਰਮਿਕ ਅਤੇ ਇਤਿਹਾਸਕ ਰਵਾਇਤਾਂ ਅਤੇ ਬੰਦਿਸ਼ਾ ਅਨੁਸਾਰ ਕਾਰਜ ਕੀਤਾ ਜਾਵੇ।ਬਿਨਾਂ ਧਾਰਿਮਕ ਵਿਦਵਾਨਾਂ ਅਤੇ ਇਤਿਹਾਕਾਰਾਂ ਨਾਲ ਸਲਾਹ-ਮਸ਼ਵਰੇ ਤੋਂ ਕੀਤੇ ਕਿਸੇ ਵੀ ਨਾਟਕ ਅਤੇ ਫਿਲਮ ਬਾਰੇ ਵਿਵਾਦ ਪੈਦਾ ਹੋਣ ਦੀ ਸੰਭਾਨਾਵਾਂ ਹੁੰਦੀ ਹੀ ਹੈ।ਨਾਟਕਕਾਰ ਅਤੇ ਫਿਲਮਕਾਰ ਨੂੰ ਵੀ ਥੋੜੀ ਬਹੁਤ ਖੁੱਲ ਮਿਲਣੀ ਹੀ ਚਾਹੀਦੀ ਹੈ।ਕਲਾ ਅਤੇ ਕਲਮ ਕਿਸੇ ਵੀ ਖਿੱਤੇ ਦੇ ਧਰਮ ਅਤੇ ਇਤਿਹਾਸ ਦੇ ਵਿਸਥਾਰ, ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਸੱਤਾ ਪ੍ਰਾਪਤੀ ਲਈ ਜ਼ਮੀਨ ਵੀ ਤਿਆਰ ਕਰ ਸਕਦੀ ਹੈ।ਜਿਸ ਦੀ ਮਿਸਾਲ ਕਲਾ ਦੇ ਉਤਮ ਨਮੂਨੇ ਰਮਾਇਣ ਅਤੇ ਮਹਾਂ ਭਾਰਤ ਸੀਰੀਅਲ ਹਨ।ਇਨਾਂ ਸੀਰੀਅਲਾਂ ਨੇ ਇਕ ਰਾਜਨੀਤਿਕ ਧਿਰ ਲਈ ਸੱਤਾ ਦਾ ਰਾਹ ਮੋਕਲਾ ਕਰ ਦਿੱਤਾ।ਲੋਕ ਆਪਣੇ ਕਾਰਜ ਇਨਾਂ ਸੀਰੀਅਲਾਂ ਦੇ ਪ੍ਰਸਾਰਣ ਸਮੇਂ ਨੂੰ ਧਿਆਨ ਵਿਚ ਰੱਖਕੇ ਤਹਿ ਕਰਦੇ ਹਨ।ਜੇ ਖੁਦਾ ਨਾ ਖਾਸਤਾ ਪ੍ਰਸਾਰਣ ਦੌਰਾਨ ਬਿਜਲੀ ਚੱਲੇ ਜਾਂਦੀ ਤਾਂ ਲੋਕ ਬਿਜਲੀ ਘਰਾਂ ਦਾ ਘਿਰਾਓ ਤੱਕ ਕਰਦੇ।ਕਈਆਂ ਥਾਵਾਂ ’ਤੇ ਤਾਂ ਨੌਬਤ ਤੋੜਫੋੜ ਤੱਕ ਵੀ ਚਲੀ ਜਾਂਦੀ। ਇਸ ਤੋਂ ਇਨਾਂ ਸੀਰੀਅਲਾਂ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਜਿਥੇ ਫਿਲਮਕਾਰਾਂ ਅਤੇ ਨਾਟਕਕਾਰਾਂ ਨੂੰ ਇਨਾਂ ਵਿਸ਼ਿਆਂ ਨੂੰ ਛੋਹਣ ਲੱਗੇ ਸੀਮਾਵਾਂ ਅਤੇ ਮਰਿਆਦਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਉਥੇ ਹੀ ਜੇ ਸੰਭਵ ਹੋ ਸਕੇ ਤਾਂ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਅਤੇ ਵਿਦਵਾਨਾਂ ਵੱਲੋਂ ਵੀ ਕੁੱਝ ਹੱਦ ਤੱਕ ਖੁੱਲਾਂ/ਛੋਟਾ ਦੇਣ ਵਿਚ ਵੀ ਕੋਈ ਹਰਜ਼ ਨਹੀਂ।ਬਸ਼ਰਤੇ ਫਿਲਮ ਅਤੇ ਨਾਟਕ ਦੇ ਪ੍ਰਭਾਵ ਨੂੰ ਤੀਖਣ ਕਰਨ ਵਿਚ ਸਹਾਈ ਹੋਣ। 
ਪੇਸ਼ਕਸ਼: ਸੰਜੀਵਨ ਸਿੰਘ
 94174-60656
  

Saturday, May 26, 2018

ਹਰਜੀਤਾ-ਪੰਜਾਬੀ ਸਿਨੇਮਾ ਕਿੱਥੋਂ ਕਿੱਥੇ// ਸੰਜੀਵਨ ਸਿੰਘ

Sat, May 26, 2018 at 4:02 PM
"ਦੰਗਲ" ਦੇ ਮੁਕਾਬਲੇ "ਹਰਜੀਤਾ" ਜੇ ਇੱਕੀ ਨਹੀਂ ਤਾਂ ਉੰਨੀ ਵੀ ਨਹੀਂ
ਬਿਆਸੀ ਸਾਲ ਪਹਿਲਾਂ 1936 ਵਿਚ ਪਹਿਲਾਂ ਪਹਿਲੀ ਪੰਜਾਬੀ ਫਿਲਮ “ਸ਼ੀਲਾ” ਕਲਕੱਤੇ ਬਣੀ ਅਤੇ ਰਲੀਜ਼ ਲਾਹੌਰ ਹੋਈ। ਕਹਾਣੀ, ਗੀਤ, ਸੰਗੀਤ, ਅਦਾਕਾਰੀ, ਨਿਰਦੇਸ਼ਨ ਸਭ ਮਿਆਰੀ ਅਤੇ ਦਿਲ-ਟੁੰਭਵਾਂ।ਉਸ ਸਮੇਂ ਹਰ ਫਿਲਮ ਦਾ ਕੋਈ ਉਦੇਸ਼, ਕੋਈ ਮਕਸਦ ਹੁੰਦਾ। ਕਲਾਕਾਰਾਂ ਦੇ ਡਾਇਲਾਗਾਂ ਦੀ ਭਾਸ਼ਾ ਸ਼ੁੱਧ ਅਤੇ ਠੇਠ ਹੁੰਦੀ।ਉਸ ਸਮੇਂਉਪਲਬਧ ਤਕਨੀਕ ਦਾ ਇਸਤੇਮਾਲ ਵੀ ਹੁੰਦਾ। ਦੋ-ਢਾਈ ਦਹਾਕੇ ਤੱਕ ਪੰਜਾਬੀ ਫਿਲਮਾਂ ਦਾ ਕੋਈ ਮੂੰਹ-ਮੱਥਾ ਹੁੰਦਾ ਸੀ। ਕੋਈ ਸੁਨੇਹਾ ਦਿੰਦੀ ਹੁੰਦਾ। “ਹੀਰ ਸਿਆਲ”, “ਲੱਛੀ”, “ਪੋਸਤੀ”, “ਮਦਾਰੀ”,”ਸਲੁਜ ਦੇ ਕੰਢੇ”, ਉਸ ਸਮੇਂ ਦੇ ਮਿਆਰੀ ਸਿਨੇਮੇ ਦੀ ਮਿਸਾਲ ਹਨ।ਬੇਸ਼ਕ ਇੱਕਾ-ਦੁੱਕਾ ਫਿਲਮਾਂ ਹਲਕੀਆਂ ਵੀ ਹੁੰਦੀਆਂ ਸਨ।ਜੇ ਉਸ ਦੌਰ ਨੂੰ ਪੰਜਾਬੀਫਿਲਮਾਂ ਦਾ ਉਤਮ ਅਤੇ ਸੁਨਹਰੀ ਦੌਰ ਕਿਹਾ ਜਾਵੇ ਤਾਂ ਕੋਈ ਗਲਤ ਬਿਆਨੀ ਨਹੀਂ ਹੋਵੇਗੀ।ਮੁੱਲਕ ਦੇ ਵਟਵਾਂਰੇ ਤੋਂ ਬਾਦ ਜਿੱਥੇ ਇਨਸਾਨੀਅਤ ਦਾ ਘਾਣ ਹੋਇਆ ਉਥੇਫਿਲਮਕਾਰੀ ਅਤੇ ਕਲਮਕਾਰੀ ਵੀ ਅਸਰਅੰਦਾਜ਼ ਹੋਈ
       ਫੇਰ ਸਮਾਂ ਆਇਆ ਜਦ ਪੰਜਾਬੀ ਫਿਲਮਾਂ ਵਿਚ ਗ਼ੈਰ-ਪੰਜਾਬੀ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਨੇ ਪੰਜਾਬੀ ਫਿਲਮਾਂ, ਸਭਿਆਚਾਰ ਅਤੇ ਭਾਸ਼ਾਂ ਦੀ ਸੁਆਰ ਕੇਪੱਟੀ-ਮੇਸ ਕੀਤੀ, ਫਿਲਮਾਂ ਘੱਟ ਬਜਟ ਦੀਆਂ, ਦੋ ਅਰਥੀ ਕਮੇਡੀ, ਤਕਨੀਕੀ ਪੱਖੋ ਹਲਕੀਆਂ।ਇਹ ਉਹ ਸਮਾਂ ਸੀ ਜਦ ਦਰਸ਼ਕਾਂ ਨੇ ਪੰਜਾਬੀ ਫਿਲਮਾਂ ਨੂੰ ਗੰਭੀਰਤਾ ਨਾਲ ਲੈਣਾਛੱਡ ਦਿਤਾ। ਉਸ ਤੋਂ ਬਾਅਦ ਭਾਂਵੇ ਫਿਲਮਾਂ ਦੇ ਅਦਾਕਰਾਂ ਨੇ ਡਾਇਲਾਗ ਤਾਂ ਸ਼ੁੱਧ ਪੰਜਾਬੀ ਵਿਚ ਬੋਲੇ ਪਰ ਪਾਕਿਸਤਾਨੀ ਪੰਜਾਬੀ ਫਿਲਮੀ ਕਲਾਕਾਰਾਂ ਵਾਂਗ ਕਿਲ੍ਹ-ਕਿਲ੍ਹ ਕੇਅਤੇ ਰਗ਼ਾਂ ਫੁੱਲਾ-ਫੁੱਲਾ ਕੇ ਡਾਇਲਾਗ ਬੋਲਣਾਂ ਅਤੇ ਫਿਲਮਕਾਰਾਂ ਦਾ ਜੱਟ ਟਾਇਟਲ ਮਗਰ ਡਾਂਗ ਲੈਕੇ ਪੈਣ ਕਾਰਣ ਪੰਜਾਬੀ ਫਿਲਮਾਂ ਵਿਚ ਪੈਦਾ ਹੋਈ ਖੜੋਤ ਨੂੰ ਤੋੜ ਨਾਸਕਿਆ।ਭਾਂਵੇਂ ਇਸ ਦੌਰਾਨ “ਮੜੀ ਦਾ ਦੀਵਾ”, “ਲੌਂਗ ਦਾ ਲਿਸ਼ਕਾਰਾ”, “ਚੰਨ ਪਰਦੇਸੀ” ਸਮੇਤ ਕੁੱਝ ਉਗਲਾਂ ’ਤੇ ਗਿਣਨਯੋਗ ਮਿਆਰੀ ਫਿਲਮਾਂ ਵੀ ਬਣੀਆਂ।
                ਤਕਰੀਬਨ ਵੀਹ-ਪੰਚੀ ਕੁ ਸਾਲ ਪਹਿਲਾਂ ਪੰਜਾਬੀ ਫਿਲਮੀ ਖੇਤਰ ਵਿਚ ਸਕੂਨ ਭਰਿਆ ਠੰਡੀ ਹਵਾ ਦਾ ਬੁੱਲਾ ਆਇਆ। ਤਕਨੀਕ, ਕਹਾਣੀ ਅਤੇ ਨਿਰਦੇਸ਼ਨ ਪੱਖੋਂਹਿੰਦੀ ਫਿਲਮਾਂ ਦਾ ਮੁਕਾਬਲਾ ਕਰਨ ਲੱਗੀਆਂ।ਬਜਟ ਵੀ ਲੱਖਾਂ ਤੋਂ ਕਰੋੜਾਂ ਦਾ ਹੋ ਗਿਆ, ਮਾਹੌਲ ਅਤੇ ਵਾਤਾਵਰਣ ਵੀ ਢੁਕਵਾਂ। ਸੁੱਲਝੇ ਹੋਏ ਅਤੇ ਪਰਪੱਕ ਨਿਰਦੇਸ਼ਕ ਵੀਸਰਗਰਮ ਹੋਏ। ਪਰ ਇਹ ਸੁਪਨਾਂ ਵੀ ਬੜੀ ਛੇਤੀ ਟੁੱਟ ਕੇ ਚਕਨਾਂ-ਚੂਰ ਹੋ ਗਿਆ।ਪਹਿਲਾਂ ਵਿਦੇਸ਼ ਵੱਸਦੇ ਪੰਜਾਬੀਆਂ ਦਾ ਭਾਵਨ ਆਤਮਿਕ ਤੌਰ ’ਤੇ ਸ਼ੌਸ਼ਣ ਅਤੇ ਫੇਰ ਲੱਚਰ, ਨੀਵੇਂ ਪੱਧਰ ਅਤੇ ਦੋ ਅਰਥੀ ਕਮੇਡੀ ਦਾ ਸਿਲਸਲਾ ਸ਼ੂਰੁ ਹੋ ਗਿਆ। ਅਸ਼ਲੀਲ, ਹਿੰਸਕ, ਲੱਚਰ ਅਤੇ ਹਲਕਾ ਗਾਉਣ ਵਾਲੇ ਪੰਜਾਬੀ ਗਾਇਕ ਗਾਇਕਾਵਾਂ ਨੂੰ ਲੈ ਕੇ ਬਣੀਆਂਪੰਜਾਬੀ ਫਿਲਮਾਂ ਨੇ ਨੀਵਾਣਾਂ ਦੀਆਂ ਸਾਰੀਆਂ ਹੱਦਾਂ ਛੋਹੀਆਂ। ਪੰਜਾਬੀ ਫਿਲਮਾਂ ਦੀ ਦੁਰਗਤੀ ਵਿਚ ਪੰਜਾਬੀ ਰੰਗਮੰਚ ਦੇ ਕਈ ਵਧੀਆ ਰੰਗਕਰਮੀਆਂ ਨੇ ਹਾਸ ਕਲਾਕਾਰਾਂ ਵੱਜੋਂਵੀ ਆਪਣਾ ‘ਯੋਗਦਾਨ’ ਪਾਇਆ। ਹਰ ਫਿਲਮ ਵਿਚ ਉਹੀ ਕਲਾਕਾਰ, ਉਹੀ ਦੋ ਅਰਥੀ ਤੇ ਅਸ਼ਲੀਲ ਚੁੱਟਕਲੇਬਾਜ਼ੀ। ਇਕ ਵਾਰ ਫੇਰ ਅੱਕਕੇ ਪੰਜਾਬੀ ਫਿਲਮਾਂ ਤੋਂ ਦਰਸ਼ਕਾਂ ਨੇਮੂੰਹ ਮੋੜ ਲਿਆ। ਕੁੱਝ ਕੁ ਪੰਜਾਬੀ ਫਿਲਮਾਂ ਨਿਵੇਕਲੇ ਅਤੇ ਲੋਕਾਈ ਦੀ ਗੱਲ ਕਰਦੇ ਵਿਸ਼ਿਆਂ, ਦਮਦਾਰ ਕਹਾਣੀ, ਨਿਰਦੇਸ਼ਨ ਅਤੇ ਅਸਲੋਂ ਹੀ ਕਲਾਕਾਰਾਂ ਦੀ  ਮੌਜੂਦਗੀ ਕਾਰਣਦਰਸ਼ਕਾਂ ਨੇ ਖਿੜੇ-ਮੱਥੇ ਪ੍ਰਵਾਨ ਕੀਤੀਆਂ।ਪਰ ਫਿਲਮ “ਅੰਗਰੇਜ਼” ਨੇ ਪੰਜਾਬੀ ਸਿਨੇਮਾ ਲਈ ਇਕ ਨਵੀਂ ਚਣੌਤੀ ਪੇਸ਼ ਕੀਤੀ।ਅਤੇ ਸਿੱਧ ਕਰ ਦਿੱਤਾ ਕਿ ਪੰਜਾਬੀ ਫਿਲਮਾਂ ਦੇਦਰਸ਼ਕਾਂ ਦਾ ਸੁਹਜ-ਸੁਆਦ ਉਚ ਪੱਧਰ ਦਾ ਹੈ।ਉਹ ਅਮੀਰ ਪੰਜਾਬੀ ਸਭਿਆਚਾਰ ਅਤੇ ਵਿਰਸੇ ਨਾਲ ਲਬਰੇਜ਼ ਕਿਸੇ ਫਿਲਮ ਦਾ ਖਿੜੇ-ਮਥੇ ਸੁਅਗਤ ਕਦੇ ਹਨ। ਅਤੇ ਪੰਜਾਬੀ ਫਿਲਮਾਂ ਦੇ ਪੇਸ਼ਕਾਰਾਂ ਨੂੰ ਇਸ ਤੋਂ ਘੱਟ ਸਵੀਕਾਰ ਨਹੀਂ ਦਾ ਇਸ਼ਾਰਾ ਵੀ ਦੇ ਦਿੱਤਾ।ਫਿਲਮਕਾਰਾਂ ਨੇ ਇਸ਼ਾਰਾ ਸਮਝ ਵੀ ਲਿਆ।“ਰੱਬ ਦਾ ਰੇਡਿਓ”, “ਦੇਖ ਬਰਾਤਾਂ ਚੱਲੀਆਂ”, “ਪੰਜਾਬ 1984”, “ਗੋਲਕ, ਬੁਗਨੀ, ਬੈਂਕ ਤੇ ਪੈਸਾ”, “ਲਹੌਰੀਏ” ਸਮੇਤ ਕਈ ਹੋਰ ਫਿਲਮਾਂ ਇਸ ਦਾ ਸਬੂਤ ਹਨ।
                ਜੂਨੀਅਰ ਵਿਸ਼ਵ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦੀ ਬਾਤ ਪਾਉਂਦੀ ਫਿਲਮ ਹਰਜੀਤਾ ਵੇਖਣ ਦਾ ਮੌਕਾ ਮਿਲਿਆਂ।ਫਿਲਮ ਵੇਖ ਕੇਹੈਰਾਨੀ ਭਰੀ ਖੁਸ਼ੀ ਹੋਈ।“ਅੱਛਾ ਪੰਜਾਬੀ ਫਿਲਮ ਇਸ ਪੱਧਰ ਦੀ ਵੀ ਬਣ ਸਕਦੀ ਹੈ! ਐਮੀ ਵਿਰਕ ਨੇ ਆਪਣੇ ਕਿਰਦਾਰ ਨਾਲ ਇਨਸਾਫ ਕੀਤਾ ਹੈ ਪਰ ਹਰਜੀਤ ਦੇ ਬਚਪਨ ਦੇ ਰੋਲ ਵਿਚ ਬਾਲ ਕਲਾਕਾਰ ਸਮੀਪ ਸਿੰਘ ਨੰਬਰ ਲੈ ਗਿਆ।ਕੋਚ ਦੇ ਰੋਲ ਵਿਚ ਪੰਕਜ ਤ੍ਰਿਪਾਠੀ ਅਤੇ ਮਾਂ ਦੇ ਰੋਲ ਵਿਚ ਗੁਰਪ੍ਰੀਤ ਭੰਗੂ ਵੀ ਵਧੀਆ ਨਿਭੇ।
                ਆਮ ਤੌਰ ’ਤੇ ਨਾਟਕ ਦੇ ਅਦਾਕਾਰ ਫਿਲਮਾਂ ਵਿਚ ਅਤੇ ਫਿਲਮਾਂ ਦੇ ਕਲਾਕਾਰ ਨਾਟਕਾਂ ਵਿਚ ਟਾਂਵੇ-ਟਾਂਵੇ ਹੀ ਕਾਮਯਾਬ ਹੁੰਦੇ ਹਨ।ਕਿਉਂਕਿ ਨਾਟਕਾਂ ਵਿਚ ਅਦਾਕਾਰੀਹਿੱਕ ਜ਼ੋਰ ਨਾਲ ਹੁੰਦੀ ਹੈ। ਫਿਲਮਾਂ ਵਿਚ ਹਿੱਕ ਦਾ ਜ਼ੋਰ ਵਾਰਾ ਨਹੀਂ ਖਾਂਦਾ।ਪਰ ਫਿਲਮ “ਹਰਜੀਤਾ” ਦੀ ਨਾਇਕਾ ਸਾਵਣ ਰੂਪੋਵਾਲੀ (ਆਪਣੇ ਪਾਪਾ ਨਾਟ ਕਰਮੀ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਵੱਲੋਂ ਸਿਖਿਅਤ) ਨੇ ਜਿੰਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਾਟਕਾਂ ਵਿਚ ਵੱਖ-ਵੱਖ ਕਿਰਦਾਰ ਨਿਭਾਏ।ਉਨੀ ਹੀ ਸਹਿਜਤਾ ਅਤੇਪੁਖਤਗੀ ਨਾਲ ਫਿਲਮ ਦੀ ਨਾਇਕਾ ਦੇ ਰੂਪ ਵਿਚ ਨਜ਼ਰ ਆਈ।ਹਰਜੀਤਾ ਰਾਹੀਂ ਸਾਵਣ ਨੇ ਆਪਣੀ ਪਛਾਣ ਤਾਂ ਬਣਾ ਹੀ ਲਈ ਹੈ। ਉਮੀਦ ਅਤੇ ਵਿਸ਼ਵਾਸ਼ ਹੈ ਆਪਣੀ ਸੂਖਮ ਅਤੇ ਬੁਲੰਦ ਅਦਾਕਾਰੀ ਨਾਲ "ਸਾਵਣ" ਫਿਲਮਾਂ ਵਿਚ ਆਪਣਾ ਮੁਕਾਮ ਸੁਰਖਿਅਤ ਕਰ ਲਵੇਗੀ।
ਫਿਲਮ ਦੀ ਕਹਾਣੀ, ਨਿਰਦੇਸ਼ਨ, ਗੀਤ-ਸੰਗੀਤ, ਮਾਹੌਲ, ਤਕਰੀਬਨ ਸਾਰੇ ਹੀ ਅਦਾਕਾਰਾਂ ਦੀ ਅਦਾਕਰੀ ਨੇ ਫਿਲਮ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਆਪਣਾਅਹਿਮ ਯੋਗਦਾਨ ਪਾਇਆਂ।ਫਿਲਮ ਦਾ ਲੇਖਕ ਜਗਦੀਪ ਸਿੰਘ ਸਿੱਧੂ ਅਤੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਵਧਾਈ ਦੇ ਪਾਤਰ ਹਨ।ਫਿਲਮ “ਹਰਜੀਤਾ” ਅਮੀਰ ਖਾਨ ਦੀਫਿਲਮ “ਦੰਗਲ” ਦੇ ਮੁਕਾਬਲੇ ਜੇ ਇੱਕੀ ਨਹੀਂ ਤਾਂ ਉਨੀ ਵੀ ਨਹੀਂ।
ਪੇਸ਼ਕਸ਼:*ਸੰਜੀਵਨ ਸਿੰਘ ਲੋਕ ਪੱਖੀ ਮੰਚ ਇਪਟਾ ਦੇ ਸਰਗਰਮ ਕਾਰਕੁੰਨ ਹਨ ਉਹਨਾਂ ਦਾ ਨੰਬਰ ਹੈ: 9417460656

Sunday, October 08, 2017

ਲੁਧਿਆਣਾ ਦੀ ਪੰਜਾਬ ਇਪਟਾ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ

ਇਪਟਾ ਦੇ ਕਪੂਰਥਲਾ ਸਮਾਗਮ ਦੀ ਤਿਆਰੀ ਬਾਰੇ ਹੋਈਆਂ ਵਿਚਾਰਾਂ 
ਲੁਧਿਆਣਾ: 8 ਅਕਤੂਬਰ 2017: (ਪ੍ਰਦੀਪ ਸ਼ਰਮਾ ਇਪਟਾ//ਪੰਜਾਬ ਸਕਰੀਨ):: 
ਅੱਜ ਇਥੇ ਪੰਜਾਬੀ ਭਵਨ ਵਿੱਚ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੀ ਅਤੇ ਦੋ ਦਸੰਬਰ ਨੂੰ ਕਰਾਇਆ ਜਾਣ ਵਾਲਾ ਸਮਾਗਮ ਉੱਘੇ ਰੰਗਕਰਮੀ ਰਾਜਿੰਦਰ ਸਿੰਘ ਭੋਗਲ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮਕਸਦ ਲਈ ਗਿਆਰਾਂ ਮੈਂਬਰੀ ਪ੍ਰੋਗਰਾਮ ਕਮੇਟੀ ਵੀ ਬਣਾਈ ਗਈ। ਇਸਦੇ ਨਾਲ ਹੀ ਕਈ ਹੋਰ ਮਾਮਲੇ ਵੀ ਵਿਚਾਰੇ ਗਏ। ਅਗਲੇ ਸਾਲ 2018 ਵਿੱਚ ਪਟਨਾ ਵਿਖੇ ਹੋਣ ਵਾਲੇ 75 ਸਾਲ ਕੌਮੀ ਸਮਾਗਮ ਦੀ ਤਿਆਰੀ ਵਾਸਤੇ ਵੀ ਵਿਚਾਰਾਂ ਹੋਈਆਂ। ਇਸ ਤਿਆਰੀ ਬਾਰੇ ਹੋਰ  ਵਿਚਾਰਾਂ ਕਰਨ ਲਈ ਕੌਮੀ ਕਾਰਜਕਾਰਨੀ ਦੇ ਸਾਰੇ ਮੈਂਬਰ ਵੀ ਪਹਿਲੀ ਅਤੇ ਦੋ ਦਸੰਬਰ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਕਾਬਿਲੇ ਜ਼ਿਕਰ ਹੈ ਕਿ ਇਹ ਸਮਾਗਮ ਰੇਲ ਕੋਚ ਫੈਕਟਰੀ  ਕਪੂਰਥਲਾ ਵਿੱਚ ਹੋਣੇ ਹਨ।  For More Pics on Facebook please click here 
ਇਪਟਾ ਦਾ ਇਤਿਹਾਸ ਬਹੁਤ ਹੀ ਫਖਰਯੋਗ ਹੈ। ਇਸ ਦੇ ਨਾਲ ਬੜੇ ਵੱਡੇ ਵੱਡੇ ਕਲਾਕਾਰ ਜੁੜੇ ਰਹੇ ਹਨ। ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਜੋ 73 ਸਾਲ ਪਹਿਲਾਂ 25 ਮਈ 1943 ਨੂੰ ਹੌਂਦ ਵਿਚ ਆਈ।ਇਸ ਦੇ ਪਹਿਲੇ ਪ੍ਰਧਾਨ ਐਚ. ਐਮ. ਜੋਸ਼ੀ ਸਨ।ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ।ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ। ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।
ਇਪਟਾ ਦਾ ਮੁੱਢ ਪੰਜਾਬ ਵਿਚ 1950 ਨੂੰ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ (ਲੋਕ-ਗਾਇਕਾ),ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ,ਓਰਮਿਲਾ ਆਨੰਦ, ਅਮਰਜੀਤ ਗੁਰਦਾਸ ਪੁਰੀ,ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ,ਕੇ.ਐਸ. ਸੂਰੀ, ਡਾ. ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਨਰਿੰਦਰ ਕੌਰ, ਓਰਮਿਲਾ ਆਨੰਦ, ਡਾ.ਹਰਸ਼ਰਨ ਸਿੰਘ ਅਤੇ ਉਨਾਂ ਦੀ ਭੈਣ ਸੁਰਜੀਤ ਹੋਰਾਂ ਦੇ ਸਰਗਰਮ ਸਹਿਯੋਗ ਨਾਲ ਬੰਨਿਆਂ। ਇਸ ਸਭਿਆਚਾਰਕ ਟੋਲੀ ਨੇ ਨਾਟਕਾਂ, ਨਾਟ-ਗੀਤਾਂ ਅਤੇ ਓਪੇਰਿਆਂ ਦੇ ਥਾਂ ਥਾਂ ਮੰਚਣਾਂ ਰਾਹੀਂ ਪੰਜਾਬ ਦੇ ਸਭਿਆਚਾਰ ਵਿਚ ਇਕ ਸਿਫਤੀ ਅਤੇ ਇਨਕਾਲਬੀ ਤਬਦੀਲੀ ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣਾ ਪ੍ਰੋਗਰਾਮ ਕਰਨ ਜਾਂਦੀ ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ।ਇਪਟਾ ਦੇ ਮੁੱਢਲੇ ਦੌਰ ਵਿਚ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਅਤੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ ਹਿੰਦ-ਪਾਕਿ ਦੀ ਬਰੂਹਾਂ ’ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸੇ ਪ੍ਰੀਤ ਨਗਰ ਵਿਖੇ ਉਨਾਂ ਦੇ ਘਰ ਦੇ ਦਰ ਇਪਟਾ ਦੇ ਸਿਰੜੀ ਅਤੇ ਸਿਦਕੀ ਕਾਰਕੁੰਨਾ ਲਈ ਨਾਟਕੀ ਸਭਿਆਚਾਰਕ ਗਤੀਵਿਧੀਆਂ ਦੀ ਰਹਿਰਸਲ ਵਾਸਤੇ ਖੁੱਲਾ ਰਹਿੰਦਾ ਸੀ।ਇਪਟਾ ਦੀਆਂ ਨਰੋਈਆਂ ਅਤੇ ਲੋਕਾਈ ਦੀ ਬਾਤ ਪਾਉਂਦੀਆਂ ਸਭਿਆਚਰਾਕ ਸਰਗਰਮੀਆਂ ਤਕਰੀਬਨ ਲਗਾਤਾਰ ਚੱਲੀਆਂ ਪਰ ਪੰਜਾਬ ਵਿਚ ਕਾਲੇ ਦੌਰ ਦੌਰਾਨ ਇਸ ਦੀ ਰਫਤਾਰ ਕੁੱਝ ਮੱਠੀ ਹੋ ਗਈ।
ਇਪਟਾ ਨੇ ਮੁੜ ਕਰਵਟ ਲਈ 2003 ਵਿਚ ਕੈਫੀ ਆਜ਼ਮੀ ਨੂੰ ਸਮਰਪਿਤ ਚਾਰ ਰੋਜ਼ਾ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮਾਂ ਦਾ ਆਯੋਜਨ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ  ਕਰਵਾਇਆ। ਜਿਸ ਵਿਚ ਬਹੁ ਭਾਸ਼ੀ ਮੁਸ਼ਾਇਰਾ, ਕਲਾਸੀਕਲ ਨ੍ਰਿਤ ਤੇ ਗਾਇਨ, ਨਾਟਕਾਂ ਅਤੇ ਪੰਜਾਬੀ ਲੋਕ ਗਾਇਕੀ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਸਰਵਰਸ੍ਰੀ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਸੁਰਿੰਦਰ ਕੌਰ, ਐਮ. ਐਲ. ਕੌਸਰ (ਲੋਕ ਗਾਇਕਾ) ਜਗਜੀਤ ਆਨੰਦ ਅਤੇ ਉਰਮਿਲਾ ਆਨੰਦ ਨੇ ਕੀਤੀ। ਇਸ ਵਿਚ ਢਾਈ ਸੋ ਦੇ ਕਰੀਬ ਫਨਕਾਰਾਂ ਨੇ ਆਪਣੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।
ਸੰਨ 2005 ਵਿਚ ਇਪਟਾ ਨੇ ਕੈਫੀ ਆਜ਼ਮੀ ਨੂੰ ਸਮਰਪਿਤ ਚਾਰ ਰੋਜ਼ਾ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮਾਂ ਦਾ ਆਯੋਜਨ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ  ਕਰਵਾ ਕੇ ਰਫਤਾਰ ਫੜੀ।ਇਪਟਾ ਦੀ ਮੁੱਢਲੀ ਮੈਂਬਰ ਪੰਜਾਬ ਦੀ ਕੋਇਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਸ਼੍ਰੀਮਤੀ ਡੋਲੀ ਗੁਲੇਰੀਆ ਨੇ ਪੰਜਾਬੀ ਲੋਕ ਗਾਇਕੀ ਦੇ ਦੀਦਾਰ ਕਰਵਾਏ।
ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਹੀ 2005 ਵਿਚ ਹੀ ਨਵੰਬਰ ਮਹੀਨੇ ਇਪਟਾ ਪੰਜਾਬ ਨੇ ਕੈਫੀ ਆਜ਼ਮੀ ਫਾਉਡੇਸ਼ਨ ਦੇ ਸਹਿਯੋਗ ਨਾਲ ਇਕ ਰੋਜ਼ਾ ਸਭਿਆਚਾਰਕ ਸ਼ਾਮ ਦਾ ਆਯੋਜਨ ਇਪਟਾ ਦਾ ਬਾਨੀ ਮੈਂਬਰ ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਸ਼੍ਰੀਮਤੀ ਸੁਰਿੰਦਰ ਕੌਰ, ਸ਼ੀਲ਼ਾ ਦੀਦੀ ਅਤੇ ਗੁਰਸ਼ਰਨ ਭਾਅ ਜੀ, ਡਾ. ਹਰਚਰਨ ਸਿੰਘ ਅਤੇ  ਸੋਭਾ ਕੋਸਰ ਦੀ ਪ੍ਰਧਾਨਗੀ ਹੇਠ ਕੀਤੀ।ਸਾਲ 2005 ਨੂੰ ਲਖਨਊ (ਯੂ.ਪੀ.) ਵਿਖੇ 12ਵੀਂ ਕੌਮੀ ਕਾਨਫਰੰਸ ਵਿਖੇ, ਤ੍ਰਿਚੂਰ (ਕੇਰਲਾ) ਵਿਖੇ ਸਾਲ 2006 ਨੂੰ ਡਬਲਊ.ਵਾਈ.ਪੀ.ਐਸ.ਟੀ. ਅਧੀਨ ਸਭਿਆਚਾਰਕ ਸ਼ਾਮਾਂ ਵਿਚ, 2007 ਨੂੰ ਆਗਰਾ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਪਰਿਪਤ ਸਮਾਗਮ ਵਿਚ ਅਤੇ ਸਾਲ 2007 ਨੂੰ ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿਖੇ ਹੋਈ ਨੈਸ਼ਨਲ ਵਰਕਸ਼ਾਪ ਵਿਚ ਇਪਟਾ ਪੰਜਾਬ ਦੇ ਕਾਰਕੁੰਨਾਂ ਨੇ ਭਰਵੀ ਸ਼ਿਰਕਤ ਕੀਤੀ।  For More Pics on Facebook please click here 
        ਇਪਟਾ ਦੀ ਰਾਸ਼ਟਰੀ ਕਾਨਫੰਰਸ ਜੋ 2012 ਵਿਚ 13ਵਾਂ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਮਹਾਂ-ਉਤਸਵ (ਜੋ ਭਿਲਾਈ, ਛੱਤੀਸਗੜ੍ਹ ਵਿਖੇ ਹੋਇਆ) ਜਿਸ ਵਿਚ ਭਾਰਤ ਭਰ ਤੋਂ 22 ਰਾਜਾਂ ਅਤੇ ਕੇਂਦਰ ਪ੍ਰਸ਼ਾਸ਼ਿਤ ਰਾਜਾਂ ਦੇ 2500 ਦੇ ਕਰੀਬ ਇਪਟਾ ਦੀ ਸੋਚ ਨਾਲ ਸਹਿਮਤ ਕਲਾਕਾਰ ਸ਼ਾਮਿਲ ਹੋਏ। ਇਸ ਮੌਕੇ ਇਪਟਾ ਪੰਜਾਬ ਦੇ 80 ਦੇ ਕਰੀਬ ਕਾਰਕੁਨਾਂ ਦੇ ਸ਼ਿਰਕਤ ਕਰਕੇ ਆਪਣੇ ਫਨ ਦਾ ਮੁਜ਼ਾਹਾ ਕੀਤਾ।ਸਾਲ 2013 ਵਿਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਝਾਰਖੰਡ ਦੇ ਸ਼ਹਿਰ ਡਾਲਟਨਗੰਜ ਵਿਖੇ ਜੋ ਸਮਾਗਮ ਹੋਇਆ ਉਸ ਵਿਚ ਇਪਟਾ ਪੰਜਾਬ ਦੇ ਕਾਰਕੁਨਾਂ ਨੇ  ਨਾਟਕਾਂ, ਕੋਰੀਓਗਾਫੀਆਂ ਤੇ ਓਪੇਰਿਆਂ ਰਾਹੀਂ ਹਾਜ਼ਰੀ ਲਗਵਾਈ।
         ਸਤੰਬਰ 2013 ਵਿਚ ਇਪਟਾ, ਪੰਜਾਬ ਵੱਲੋਂ ਉਲੀਕੇ ਗਦਰ ਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਉਤਰ ਖੇਤਰੀ ਲੋਕ-ਹਿਤੈਸ਼ੀ ਉਤਸਵ ਦਾ ਅਯੋਜਨ ਸਤਿਗੂਰੁ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਤੇ ਇਪਟਾ ਆਰ.ਸੀ.ਐਫ. ਦੇ ਸਹਿਯੋਗ ਨਾਲ ਕੀਤਾ ਜਿਸ ਵਿਚ ਉਤਰ ਖੇਤਰ ਦੀਆਂ ਇਪਟਾ ਇਕਾਈਆਂ ਨੇ ਆਪਣੀਆਂ ਨਾਟ ਅਤੇ ਸਭਿਆਚਾਰਕ ਮੰਡਲੀਆ ਸਮੇਤ ਸ਼ਿਰਕਤ ਕੀਤੀ।ਦਸੰਬਰ 2013 ਇਪਟਾ ਵਿਚ ਦੇ ਬਾਨੀਆਂ ਵਿਚ ਸ਼ੁਮਾਰ ਫਿਲਮਾਂ ਅਤੇ ਰੰਗਮੰਚ ਦੇ ਮਹਾਨ ਅਭਿਨੇਤਾ ਪ੍ਰਿਥਵੀਰਾਜ ਕਪੂਰ ਨੂੰ ਸਮਰਪਿਤ ਉਨਾਂ ਦੇ ਜੱਦੀ ਪਿੰਡ ਲਸਾੜਾ (ਫਿਲੋਰ) ਵਿਖੇ ਇਕ ਰੋਜ਼ਾ ਲੋਕ-ਹਿਤੈਸ਼ੀ ਉਤਸਵ ਪ੍ਰਗਤੀ ਕਲਾ ਕੇਂਦਰ ਲਾਂਡਰਾ ਦੇ ਸਹਿਯੋਗ ਨਾਲ ਕਰਵਾਇਆ।ਜਿਸ ਵਿਚ ਪੰਜਾਬ ਦੀਆਂ ਇਪਟਾ ਇਕਾਈਆ ਆਪਣੀਆ ਨਾਟ ਅਤੇ ਸਭਿਆਚਾਰਕ ਮੰਡਲੀਆ ਸਮੇਤ ਸ਼ਾਮਿਲ ਹੋਇਆਂ।2014 ਵਿਚ ਇਪਟਾ ਦੀ ਮਾਲਵਾਂ ਇਕਾਈ ਨੇ ਮੋਗਾ ਵਿਖੇ ਰੰਗਕਰਮੀ ਅਤੇ ਫਿਲਮ ਅਦਾਕਾਰ ਸੈਮੂਅਲ ਜੌਨ ਨਾਲ ਮਿਲਣੀ ਦਾ ਪ੍ਰਬੰਧ ਕੀਤਾ, ਦੁਆਬਾ ਇਕਾਈ ਨੇ ਫਿਲੋਰ ਵਿਖੇ ਪੰਜਾਬ ਭਰ ਵਿਚ ਪੰਜਾਬੀ ਕਾਮੁਕ, ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਕੁੱਝ ਟੀ.ਵੀ. ਚੈਨਲਾਂ, ਗੀਤਕਾਰਾਂ, ਗਾਇਕਾਂ ਅਤੇ ਮਿਊਜ਼ਕ ਕੰਪਨੀਆਂ ਗੀਤਾਂ ਤੋਂ ਸੁਚੇਤ ਕਰਨ ਲਈ ਵਿਚਾਰ-ਚਰਚਾ ਕਰਵਾਈ।2015 ਵਿਚ ਇਪਟਾ ਦੀ ਮਾਝਾ ਇਕਾਈ ਨੇ ਲੋਕ-ਹਿਤੈਸ਼ੀ ਉਤਸਵ ਦਾ ਅਯੋਜਨ ਪਿੰਡ ਰੂਪੋਵਾਲ ਵਿਖੇ ਕਰਵਾਈਆ।ਇਪਟਾ ਦੀਆਂ ਰਾਸ਼ਟਰੀ ਕਾਰਜਕਾਰਨੀ ਦੀ ਇਕੱਤਰਤਾਵਾਂ ਜੋ 2014 ਵਿਚ ਜੈਪੁਰ ਅਤੇ 2015 ਵਿਚ ਲਖਨਊ ਵਿਖੇ ਹੋਈਆਂ ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸ਼ਿਰਕਤ ਕੀਤੀ।ਸਭ ਸੂਬਿਆਂ ਦੇ ਜਨਰਲ ਸੱਕਤਰਾਂ ਨੇ ਆਪੋ-ਆਪਣੇ ਰਾਜਾਂ ਦੀਆ ਇਪਟਾ ਇਕਾਈਆਂ ਦੀ ਰਿਪੋਰਟ ਪੇਸ਼ ਕਰਨ ਦੇ ਨਾਲ ਨਾਲ ਇਪਟਾ ਦੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਲਈ ਸੁਝਾਅ ਦਿੱਤੇ। ਇਪਟਾ ਪੰਜਾਬ ਦੇ ਜਨਰਲ ਸੱਕਤਰ ਨੇ ਪੰਜਾਬ ਇਕਾਈ ਦੀ ਰਿਪੋਰਟ ਪੇਸ਼ ਕਰਦੇ ਕਿਹਾ ਕਿ ਜਦ ਇਪਟਾ ਹੌਂਦ ਵਿਚ ਆਈ ਸੀ ਉਦੋ ਵੀ ਮੁਸ਼ਕਲਾਂ ਸਨ ਪਰ ਅੱਜ ਚਣੌਤੀਆਂ ਪਹਿਲਾਂ ਨਾਲੋਂ ਗੰਭੀਰ ਹਨ। ਉਨ੍ਹਾਂ ਵਿਚੋ ਇਕ ਹੈ ਸਭਿਆਚਾਰਕ ਪ੍ਰਦੂਸ਼ਣ। ਕੁੱਝ ਚੈਨਲ ਆਪਣੇ ਨਿੱਜੀ ਅਤੇ ਆਰਥਿਕ ਸੁਆਰਥਾਂ ਦੀ ਖਾਤਿਰ ਅਮੀਰ ਭਾਰਤੀ ਵਿਰਸੇੇ ਤੇ ਸਭਿਆਚਾਰ ਦੀਆਂ ਧੱਜੀਆਂ ਉਡਾ ਰਹੇ ਹਨ। ਆਉਣ ਵਾਲੀਆ ਨਸਲਾਂ ਨੂੰ ਗਿਣੀ-ਮਿਥੀ ਸਾਜਿਸ਼ ਤਾਹਿਤ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ ਕਰ ਰਹੇ ਹਨ।ਸਭਿਆਚਾਰਕ ਪ੍ਰਦੂਸ਼ਣ ਵਿਰੁੱਧ ਇਪਟਾ ਵੱਲੋਂ ਰਾਸ਼ਟਰੀ ਪੱਧਰ ’ਤੇ ਅਵਾਜ਼ ਉਠਾਉਣ ਦਾ ਪੇਸ਼ ਕੀਤਾ ਗਿਆ ਮਤਾ ਸਰਬਸੰਮਤੀ ਨਾਲ ਪਾਸ ਹੋਇਆ।
 ਨਵੰਬਰ 2015 ਨੂੰ ਰਾਜ ਪੱਧਰੀ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਅਯੋਜਨ ਪ੍ਰੀਤ ਨਗਰ ਵਿਖੇ ਸਤਿਗੂਰੁ ਊਦੈ ਪ੍ਰਤਾਪ ਸਿੰਘ ਜੀ ਦੇ ਅਸ਼ੀਰਵਾਦ ਕਰਵਾਇਆ ਗਿਆ। ਜਿਸ ਵਿਚ ਇਪਟਾ,ਪੰਜਾਬ ਦੇ ਮੁੱਢਲੇ ਕਾਰਕੁੰਨਾ ਅਮਰਜੀਤ ਗੁਰਦਾਸਪੁਰੀ, ਸਵਰਣ ਸੰਧੂ, ਕੰਵਲਜੀਤ ਸੂਰੀ, ਪ੍ਰੀਤ ਮਾਨ, ਓਮਾ ਗੁਰਬਖਸ਼ ਸਿੰਘ, ਹਿਰਦੈਪਾਲ ਸਿੰਘ ਵੱਲੋਂ ਬਾਤਾਂ ਇਪਟਾ ਦੀਆਂ ਅਧੀਨ ਸੰਵਾਦ ਰਚਾਉਣ ਤੋਂ ਇਲਾਵਾ ਇਪਟਾ ਦੀ ਸੋਚ ਨੂੰ ਪ੍ਰਣਾਇਆਂ ਹੋਇਆਂ ਇਪਟਾ ਨਾਲ ਸਬੰਧਤ ਨਾਟ ਅਤੇ ਸਭਿਆਚਰਾਕ ਮੰਡਲੀਆਂ ਵੱਲੋਂ ਨਾਟਕ ਤੇ ਨੁਕੜ ਨਾਟਕ, ਕੋਰੀਓਗਾਰਫੀਆਂ ਅਤੇ ਲੋਕ ਗਾਇਕੀ ਦੀਆਂ ਪੇਸ਼ਕਾਰੀ ਕਰਨ ਤੋਂ ਇਲਾਵਾ ਇਪਟਾ ਦੇ ਇਤਿਹਾਸ ਅਤੇ ਮੌਜੂਦਾ ਸਰਗਰਮੀਆਂ ਨੂੰ ਸਮੇਟਦੀ ਪੁਸਤਕ ਨਾਟ-ਕਰਮੀ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਸੰਪਾਦਿਤ ਪੁਸਤਕ ਯਾਦਾਂ ਇਪਟਾ ਦੀਆਂ ਲੋਕ ਅਰਪਣ ਵੀ ਕੀਤੀ ਗਈ।ਇਹ ਪੁਸਤਕ ਪੰਜਾਬ ਸੰਗੀਤ ਨਾਟਕ ਅਕਾਦਮੀ ਦੁਆਰਾ ਛਪਵਾਈ। ਮਾਰਚ 2016 ਵਿਚ ਇਪਟਾ ਦੀ ਮਾਝਾ ਇਕਾਈ ਵੱਲੋਂ ਰੂਪੋਵਾਲ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਨਾਟ-ਕਰਮੀ ਕਾਮਰੇਡ ਸ਼ਹੀਦ ਮੰਗਤ ਸਿੰਘ ਰੂਪੋਵਾਲੀ ਦੀ ਯਾਦ ਵਿਚ ਲੋਕ-ਹਿਤੈਸ਼ੀ ਸਭਿਆਚਾਰਕ ਸਮਾਗਮ ਦਾ ਅਯੋਜਨ ਕੀਤਾ ਗਿਆ।ਇਪਟਾ ਪੰਜਾਬ ਦੀ ਚੰਡੀਗੜ੍ਹ ਵਿਖੇ 17 ਸਤੰਬਰ 2016 ਸ਼ਨੀਚਰਵਾਰ ਨੂੰ  ਸੂਬਾ ਕਾਨਫਰੰਸ ਦੇ ਅਯੋਜਨ ਕੀਤਾ। ਇਸਦੇ ਨਾਲ ਹੀ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਨਾਟ-ਕਰਮੀ ਕਾਮਰੇਡ ਸ਼ਹੀਦ ਮੰਗਤ ਸਿੰਘ ਰੂਪੋਵਾਲੀ ਦੀ ਯਾਦ ਵਿਚ ਲੋਕ-ਹਿਤੈਸ਼ੀ ਸਭਿਆਚਾਰਕ ਸਮਾਗਮ ਦਾ ਅਯੋਜਨ ਤੋਂ ਇਲਾਵਾ ਇਪਟਾ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਇਪਟਾ, ਪੰਜਾਬ ਵੱਲੋਂ ਅਜ਼ਾਦ ਰੰਗਮੰਚ ਦੇ ਸਹਿਯੋਗ ਨਾਲ ਫਗਵਾੜਾ ਵਿਖੇ, ਇਪਟਾ ਦੀ 75 ਵੀਂ ਵਰ੍ਹੇਗੰਢ ਨੂੰ ਹੀ ਸਮਰਪਿਤ ਰੰਗਮੰਚ ਦੀ ਬਰੀਕੀਆਂ ਦੀ ਸਖਲਾਈ ਦੇ ਲਈ ਕਾਰਜਸ਼ਾਲਾਂ ਦਾ ਦੀਨਾ ਨਗਰ, ਆਰ.ਸੀ.ਐਫ. ਕਪੂਰਥਲਾ ਅਤੇ ਮੋਗਾ ਵਿਖੇ ਨੋਰਾ ਰਿਚਰਡ, ਰੋਜ਼ਗਾਰ ਪ੍ਰਪਾਤੀ ਮੰਚ, ਕਪੂਰਥਲਾਂ ਤੋਂ ਲੋਕ ਕਲਾ ਮੰਚ ਅਤੇ ਇਪਟਾ ਆਰ.ਸੀ.ਐਫ ਦੇ ਸਹਿਯੋਗ ਨਾਲ ਪ੍ਰਬੰਧ ਕੀਤਾ।
ਇਸ ਮੌਕੇ ਇਪਟਾ ਪੰਜਾਬ ਇਕ ਪੰਜਾਬ ਪੱਧਰ ਦਾ ਸੋਵੀਨਾਰ ਕੱਢ ਰਹੀ ਹੈ।

IPTA Punjab:ਅਹਿਮ ਇਕੱਤਰਤਾ 8 ਅਕਤੂਬਰ ਨੂੰ ਲੁਧਿਆਣਾ ਵਿੱਚ


IPTA Punjab:ਅਹਿਮ ਇਕੱਤਰਤਾ 8 ਅਕਤੂਬਰ ਨੂੰ ਲੁਧਿਆਣਾ ਵਿੱਚ

ਦਸੰਬਰ ਦੀ ਕੌਮੀ ਕਾਰਜਕਾਰਨੀ ਮੀਟਿੰਗ ਬਾਰੇ ਹੋਣਗੀਆਂ ਅਹਿਮ ਵਿਚਾਰਾਂ 
ਲੁਧਿਆਣਾ: 7 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਲੋਕ-ਪੱਖੀ ਵਿਚਾਰਾਂ ਉੱਤੇ ਲਗਾਤਾਰ ਹੋ ਰਹੇ ਫਾਸ਼ੀ ਅਤੇ ਫਿਰਕੂ ਹਮਲਿਆਂ ਤੋਂ ਬਾਅਦ ਖਦਸ਼ਾ ਸੀ ਕਿ ਸ਼ਾਇਦ ਇਪਟਾ ਬਿਲਕੁਲ ਹੀ ਖਤਮ ਹੋ ਜਾਏਗੀ ਪਰ ਇਪਟਾ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਸਾਹਮਣੇ ਆ ਰਹੀ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚੋਂ ਵੀ ਇਪਟਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ। ਇਸਦੀ ਕੌਮੀ ਕਾਰਜਕਾਰਨੀ ਦੀ ਦੋ ਦਿਨਾਂ ਮੀਟਿੰਗ ਜਿੱਥੇ ਦਸੰਬਰ-2017 ਦੇ ਪਹਿਲੇ ਹਫਤੇ ਕਪੂਰਥਲਾ ਵਿਖੇ ਹੋਣੀ ਹੈ ਉੱਥੇ ਇਸਦੀ ਤਿਆਰੀ ਕਮੇਟੀ ਦੀ ਮੀਟਿੰਗ 8 ਅਕਤੂਬਰ 2017 ਨੂੰ ਲੁਧਿਆਣਾ ਵਿੱਚ ਰੱਖੀ ਗਈ ਹੈ। 
ਇਪਟਾ ਦੇ ਸਰਗਰਮ ਕਾਰਕੁੰਨ ਸੰਜੀਵਨ ਸਿੰਘ, ਇੰਦਰਜੀਤ ਸਿੰਘ ਰੂਪੋਵਾਲੀ ਅਤੇ ਪ੍ਰਦੀਪ ਸ਼ਰਮਾ ਤੋਂ ਮਿਲੇ ਵੇਰਵਿਆਂ ਮੁਤਾਬਿਕ  ਇਪਟਾ, ਪੰਜਾਬ ਦੀ ਕਾਰਜਕਾਰਨੀ ਦੀ ਅਹਿਮ ਇਕੱਤਰਤਾ ਲੁਧਿਆਣਾ ਵਿਖੇ 8 ਅਕਤੂਬਰ 2017, ਐਤਵਾਰ ਨੂੰ ਸਵੇਰੇ 11.00 ਵਜੇ ਪੰਜਾਬੀ ਭਵਨ ਵਿੱਚ ਹੋਣੀ ਹੈ। ਪਹਿਲਾਂ ਇਹ ਮੀਟਿੰਗ ਕਰਨੈਲ ਸਿੰਘ ਈਸੜੂ ਭਵਨ, ਇੰਦਰਾ ਨਗਰ, ਬਸਤੀ ਅਬਦੁੱਲਾ ਪੁਰ, ਲੁਧਿਆਣਾ ਵਿਖੇ ਹੋਣੀ ਸੀ ਪਰ ਬਾਅਦ ਵਿੱਚ ਪ੍ਰਬੰਧਕੀ ਕਾਰਨਾਂ ਕਰਕੇ ਇਸਦਾ ਸਥਾਨ ਪੰਜਾਬੀ ਭਵਨ ਵਿੱਚ ਕਰ ਦਿੱਤਾ ਗਿਆ। ਕਾਰਜਕਾਰਨੀ ਦੀ ਇਸ ਵਿਸ਼ੇਸ਼ ਮੀਟਿੰਗ ਵਿਚ 1-2 ਦਸੰਬਰ,2017 ਆਰ.ਸੀ.ਐਫ. ਕਪੂਰਥਲਾ ਵਿਖੇ ਹੋ ਰਹੀ ਦੇਸ਼ ਭਰ ਦੀਆਂ ਇਪਟਾ ਇਕਾਈ ਦੇ ਪ੍ਰਧਾਨ, ਜਨਰਲ ਸੱਕਤਰਾਂ ਦੀ ਸ਼ਮੂਲੀਅਤ ਵਾਲੀ ਦੋ ਰੋਜਾ ਰਾਸ਼ਟਰੀ ਕਾਰਜਕਾਰਨੀ ਦੀ ਇਕੱਤਰਤਾ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਅਯੋਜਨ ਬਾਰੇ ਵਿਚਾਰ ਵਿਟਾਂਦਰਾ ਹੋਵੇਗਾ।
ਇਹ ਜਾਣਕਾਰੀ ਦਿੰਦੇ ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦਿੰਦੇ ਕਿਹਾ ਕਿ ਅਗਸਤ ਮਹੀਨੇ ਪਟਨਾ (ਬਿਹਾਰ) ਵਿਖੇ ਇਪਟਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਇਕੱਤਰਤਾ ਵਿਚ ਇਪਟਾ ਦੀਆਂ ਰਾਸ਼ਟਰ ਪੱਧਰ ਦੀ ਸਰਗਰੀਆਂ ਵਿਚ ਤੇਜ਼ੀ ਲਿਆਉਣ ਲਈ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਪ੍ਰਾਂਤਾ ਵਿਚ ਵੀ ਰਾਸ਼ਟਰੀ ਕਾਰਜਾਰਨੀਆਂ ਦੀ ਮੀਟਿੰਗਾਂ ਕਰਨ ਦੇ ਫੈਸਲੇ ਤੋਂ ਇਲਾਵਾ ਇਪਟਾ ਦੀ 75 ਵੀਂ ਵਰ੍ਹੇ ਗੰਢ ਇਪਟਾ ਦੀਆਂ ਸੂਬਾ ਇਕਾਈਆਂ ਵੱਲੋਂ ਸੂਬਾ ਪੱਧਰੀ ਅਤੇ ਪਟਨਾ (ਬਿਹਾਰ) ਵਿਖੇ ਰਾਸ਼ਟਰੀ ਪੱਧਰੀ  ਸਮਾਰੋਹ ਅਕੂਤਬਰ 2018 ਵਿਚ ਅਯੋਜਿਤ ਕਰਨ ਬਾਰੇ ਰੂਪ-ਰੇਖਾ ਉਲੀਕਣ ਤੋਂ ਇਲਾਵਾ ਇਪਟਾ ਦੀਆਂ ਪਬਲੀਕੇਸ਼ਨਾਂ ਦੇ ਐਡੀਟਰਾਂ ਬਾਰੇ ਫੈਸਲਾ, ਸਾਰੇ ਦੇਸ਼ ਵਿਚ ਕਿਸਾਨੀ ਮਸਲਿਆਂ ਬਾਰੇ ਸਭਿਆਚਾਰਕ ਯਾਤਰਾਵਾਂ, ਯੁਵਕ ਅਤੇ ਲੋਕ ਮੇਲਿਆਂ ਦੇ ਅਯੋਜਨਾਂ ਅਤੇ ਹੋਰ ਜੱਥੇਬੰਦਕ ਮਸਲੇ ਵਿਚਾਰੇ ਦਾ ਵੀ ਫੈਸਲਾ ਕੀਤਾ ਗਿਆ।

Friday, August 25, 2017

ਇੰਦੌਰ ਹਮਲੇ ਤੋਂ ਬਾਅਦ ਮਜ਼ਬੂਤ ਹੋਈ ਇਪਟਾ ਦਾ ਸਮਾਗਮ ਹੁਣ ਪਟਨਾ ਵਿੱਚ

Thu, Aug 24, 2017 at 10:02 PM
ਇਪਟਾ ਦੀ ਕੌਮੀ ਕਾਰਜਕਾਰਨੀ ਮੀਟਿੰਗ 26-27 ਅਗਸਤ ਨੂੰ ਪਟਨਾ ਵਿੱਚ
ਚੰਡੀਗੜ੍ਹ: 34 ਅਗਸਤ 2017: (*ਸੰਜੀਵਨ ਸਿੰਘ//ਪੰਜਾਬ ਸਕਰੀਨ)::
ਇਪਟਾ ਦੀ ਰਾਸ਼ਟਰੀ ਦੀ ਕਾਰਜਕਾਰਨੀ ਦੀ ਅਹਿਮ ਇਕੱਤਰਤਾ ਪਟਨਾ (ਬਿਹਾਰ) ਵਿਖੇ 26-27 ਅਗਸਤ ਨੂੰ ਹੋ ਰਹੀ ਹੈ।ਇਸ ਇੱਕਤਰਤਾ ਵਿਚ ਇਪਟਾ ਦੀ 75 ਵੀਂ ਵਰ੍ਹੇਗੰਢ ਇਪਟਾ ਦੀਆਂ ਸੂਬਾ ਇਕਾਈਆਂ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਏਗਾ। ਇਹ ਸਮਾਗਮ ਪਟਨਾ (ਬਿਹਾਰ) ਵਿਖੇ ਅਕੂਤਬਰ 2018 ਵਿਚ ਹੋਣੇ ਹਨ। ਇਹਨਾਂ ਨੂੰ ਅਯੋਜਿਤ ਕਰਨ ਬਾਰੇ ਰੂਪ-ਰੇਖਾ ਉਲੀਕਣ ਤੋਂ ਇਲਾਵਾ ਇਪਟਾ ਦੀਆਂ ਪਬਲੀਕੇਸ਼ਨਾਂ ਬਾਰੇ ਫੈਸਲਾ, ਸਾਰੇ ਦੇਸ਼ ਵਿਚ ਕਿਸਾਨੀ  ਮਸਲਿਆਂ ਬਾਰੇ ਸਭਿਆਚਰਾਕ ਯਾਤਰਾਵਾਂ, ਯੁਵਕ ਅਤੇ ਲੋਕ ਮੇਲਿਆਂ ਦੇ ਅਯੋਜਨਾਂ ਅਤੇ ਹੋਰ ਜੱਥੇਬੰਦਕ ਮਸਲੇ ਵਿਚਾਰੇ ਜਾਣਗੇ। ਇਸ ਮੌਕੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਇਪਟਾ ਆਰ.ਸੀ.ਐਸ. ਕਪੂਰਥਲਾ ਦੇ ਜਨਰਲ ਸੱਕਤਰ ਨੀਰਜ ਕੁਮਾਰ ਸਮੇਤ ਇਪਟਾ ਦੀਆਂ ਸਾਰੀ ਸੂਬਾ ਇਕਾਈਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਿਰਕਤ ਕਰ ਰਹੇ ਹਨ। ਇਹ ਜਾਣਕਾਰੀ ਦਿੰਦੇ ਇਪਟਾ ਪੰਜਾਬ ਦੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦਿੱਤੀ 
ਜ਼ਿਕਰਯੋਗ ਹੈ ਕਿ ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਜੋ 75 ਸਾਲ ਪਹਿਲਾਂ 25 ਮਈ 1943 ਨੂੰ ਹੌਂਦ ਵਿਚ ਆਈ। ਇਸ ਦੇ ਪਹਿਲੇ ਪ੍ਰਧਾਨ ਐਚ. ਐਮ. ਜੋਸ਼ੀ ਸਨ। ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ। ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ। ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।
*ਸੰਜੀਵਨ ਸਿੰਘ ਇਪਟਾ, ਪੰਜਾਬ ਦੇ ਜਨਰਲ ਸੱਕਤਰ ਵੀ ਹਨ ਅਤੇ ਸਟੇਜ ਦੇ ਉੱਘੇ ਕਲਾਕਾਰ ਵੀ। 

Tuesday, April 18, 2017

ਇਪਟਾ ਵੱਲੋਂ ਸਰਕਾਰ ਦੀ ਪਹਿਲ ਦਾ ਸਵਾਗਤ ਪਰ ਲਗਾਤਾਰਤਾ 'ਤੇ ਵੀ ਜ਼ੋਰ

Tue, Apr 18, 2017 at 1:54 PM
ਸਭਿਆਚਾਰਕ ਪ੍ਰਦੂਸ਼ਣ ਨੂੰ ਠੱਲ ਪਾਉਣ ਬਾਰੇ ਗੰਭੀਰਤਾ ਨਾਲ ਸੋਚਣਾ ਸ਼ਲਾਘਾਯੋਗ ਉੱਦਮ 
ਪੰਜਾਬ ਸਰਕਾਰ ਦੀ ਸਭਿਆਚਾਰਕ ਨੀਤੀ ਸਬੰਧੀ ਇਪਟਾ ਸਰਗਰਮ
ਚੰਡੀਗੜ੍ਹ: 18 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਸਰਕਾਰ ਵੱਲੋਂ ਨਵੀਂ ਸੱਭਿਆਚਾਰਕ ਨੀਤੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹਨ। ਇਸਦਾ ਐਲਾਨ ਵੀ ਛੇਤੀ ਹੋ ਜਾਣਾ ਹੈ। ਇਹਨਾਂ ਸਰਗਰਮੀਆਂ ਮਗਰੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦਾਅਵੇ ਕਰਨ ਵਾਲੀਆਂ ਧਿਰਾਂ ਵੀ ਸਰਗਰਮ ਹੋ ਗਈਆਂ ਹਨ। ਸਾਹਿਤ ਅਤੇ ਸੱਭਿਆਚਾਰਕ ਖੇਤਰਾਂ ਨਾਲ ਜੁੜੀਆਂ ਧਿਰਾਂ ਵਿੱਚ ਉਸ ਗੱਲ ਦਾ ਖਦਸ਼ਾ ਵੀ ਪਾਇਆ ਜਾ ਰਿਹਾ ਹੈ ਕੁਝ ਹਫਤੇ ਪਹਿਲਾਂ ਤੱਕ ਬਾਦਲ ਸਰਕਾਰ ਦੇ ਅੱਗੇ ਪਿੱਛੇ ਫਿਰਨ ਵਾਲੇ ਲੋਕ ਹੁਣ ਕੈਪਟਨ ਸਰਕਾਰ ਦੇ ਦਰਬਾਰ ਵਿੱਚ ਵੀ ਘੁਸਪੈਠ ਕਰ ਸਕਦੇ ਹਨ। ਕਾਬਿਲ-ਏ-ਜ਼ਿਕਰ ਹੈ ਕਿ ਰਾਜ ਸਰਕਾਰ ਅਧੀਨ ਸਿੱਧੇ ਅਸਿੱਧੇ ਢੰਗ ਨਾਲ ਚੱਲ ਰਹੀਆਂ ਕਲਾ-ਸਾਹਿਤ ਅਤੇ ਸੱਭਿਆਚਾਰਕ ਸੰਸਥਾਵਾਂ ਵਿੱਚ ਰੱਦੋਬਦਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲ ਹੀ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਵਿਚਾਰੇ ਗਏ ਮੁੱਦਿਆਂ ਦੀ ਚਰਚਾ ਤੋਂ ਇਹ ਇਸ਼ਾਰੇ ਵੀ ਮਿਲਦੇ ਹਨ। ਇਪਟਾ ਨੇ ਸੱਭਿਆਚਾਰਕ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦੀ ਇਸ ਪਹਿਲ ਨੂੰ ਸਵਾਗਤਯੋਗ ਦੱਸਿਆ ਹੈ ਪਰ ਨਾਲ ਹੀ ਪਿਛਲੇ ਸਮਿਆਂ ਦੇ ਤਜਰਬਿਆਂ ਦੀ ਚਰਚਾ ਕਰਦਿਆਂ ਇਸ ਮਾਮਲੇ ਵਿੱਚ ਲਗਾਤਾਰਤਾ 'ਤੇ ਵੀ ਜ਼ੋਰ ਦਿੱਤਾ ਹੈ। 
ਚੇਤੇ ਰਹੇ ਕਿ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ, ਪੰਜਾਬੀ ਸੱਭਿਆਚਾਰ ਨੂੰ ਸਾਂਭਣ ਤੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਦੀ ਦਿਸ਼ਾ 'ਚ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਇਥੇ ਸਥਿਤ ਪੰਜਾਬ ਭਵਨ 'ਚ ਕਲਾ, ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਅਹਿਮ ਸ਼ਖ਼ਸੀਅਤਾਂ ਨਾਲ ਇਕ ਵਿਸ਼ੇਸ਼ ਇਕੱਤਰਤਾ ਕੀਤੀ ਸੀ। ਮੀਟਿੰਗ ਵਿਚ ਸਾਰਿਆਂ ਦੇ ਵਿਚਾਰ ਸੁਣਨ ਉਪਰੰਤ ਸ. ਸਿੱਧੂ ਨੇ ਇਹ ਵਿਸ਼ਵਾਸ ਵੀ ਦਿਵਾਇਆ ਸੀ ਕਿ ਇਨ੍ਹਾਂ ਸੁਝਾਵਾਂ ਨੂੰ ਸ਼ਾਮਲ ਕਰਕੇ ਇਕ ਠੋਸ ਤੇ ਕਾਰਗਰ ਸੱਭਿਆਚਾਰਕ ਨੀਤੀ ਬਣਾ ਕੇ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੱਭਿਆਚਾਰਕ ਲਹਿਰ ਖੜ੍ਹੀ ਕਰਨ ਦਾ ਸੱਦਾ ਵੀ ਦਿੱਤਾ ਸੀ। ਮੀਟਿੰਗ ਵਿਚ ਡਾ. ਸੁਰਜੀਤ ਪਾਤਰ, ਫਿਲਮ ਨਿਰਮਾਤਾ ਨਿਰਦੇਸ਼ਕ ਮਨਮੋਹਨ ਸਿੰਘ, ਸਤਨਾਮ ਮਾਣਕ, ਡਾ. ਰਵੇਲ ਸਿੰਘ, ਡਾ. ਦੀਪਕ ਮਨਮੋਹਨ ਸਿੰਘ ਤੋਂ ਇਲਾਵਾ ਪ੍ਰਸਿੱਧ ਗਾਇਕ ਡਾ. ਸਤਿੰਦਰ ਸਰਤਾਜ, ਪੰਮੀ ਬਾਈ, ਜਸਬੀਰ ਜੱਸੀ, ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ, ਸ੍ਰੀਮਤੀ ਸੁਨੀਤਾ ਧੀਰ, ਸ੍ਰੀਮਤੀ ਨੀਨਾ ਟਿਵਾਣਾ, ਗੁਰਚਰਨ ਸਿੰਘ ਚੰਨੀ, ਸ੍ਰੀਮਤੀ ਪ੍ਰਭਸ਼ਰਨ ਕੌਰ ਸਿੱਧੂ, ਭੁਪਿੰਦਰ ਬੱਬਲ, ਡਾ. ਸ਼ਿੰਦਰ ਪਾਲ, ਡਾ. ਇੰਦਰਜੀਤ ਸਿੰਘ, ਜੰਗ ਬਹਾਦਰ ਗੋਇਲ, ਡਾ. ਅਮਰ ਸਿੰਘ, ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ, ਆਰਟ ਕਲਾ ਦੇ ਮਾਹਰ ਦੀਵਾਨ ਮੰਨਾ, ਗੁਰਪ੍ਰੀਤ ਆਰਟਿਸਟ, ਪ੍ਰੋ. ਰਾਜਪਾਲ ਸਿੰਘ, ਡਾ. ਗੁਰਨਾਮ ਸਿੰਘ, ਡਾ. ਕਰਮਜੀਤ ਸਿੰਘ ਸਰਾਂ, ਸਾਧਵੀ ਖੋਸਲਾ, ਡਾ. ਸੁਰਜੀਤ, ਰਵਿੰਦਰ ਕੌਰ, ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ, ਬਲਦੇਵ ਸਿੰਘ ਧਾਲੀਵਾਲ ਆਦਿ ਵੱਲੋਂ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਗਏ ਸਨ। 
ਇਸ ਮੌਕੇ ਉੱਘੇ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਸੀ ਕਿ ਨਿਆਂ ਪ੍ਰਣਾਲੀ, ਸਿੱਖਿਆ, ਪ੍ਰਸ਼ਾਸਨਿਕ ਕੰਮਕਾਜ ਆਪਣੀ ਭਾਸ਼ਾ ਵਿਚ ਹੋਣੇ ਚਾਹੀਦੇ ਹਨ, ਕਿਉਂਕਿ ਅੰਗਰੇਜ਼ੀ ਦੇ ਬੋਲਬਾਲੇ ਕਰਕੇ ਪੰਜਾਬੀ ਬੋਲਣ ਵਾਲੇ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅੰਗਰੇਜ਼ੀ ਭਾਸ਼ਾ ਭਾਵੇਂ ਕੌਮਾਂਤਰੀ ਰੁਜ਼ਗਾਰ ਭਾਸ਼ਾ ਹੈ ਪਰ ਇਸ ਭਾਸ਼ਾ ਨੇ ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਤੋਂ ਰੁਜ਼ਗਾਰ ਦੇ ਮੌਕੇ ਖੋਹ ਲਏ ਹਨ। 
ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ 'ਚੋਂ ਨਿਮਰਤਾ ਘੱਟਦੀ ਜਾ ਰਹੀ ਹੈ। ਇਸੇ ਦੌਰਾਨ ਡਾ. ਦੀਪਕ ਮਨਮੋਹਨ ਨੇ ਵੀ ਪੰਜਾਬ ਦੇ ਗੌਰਵਮਈ ਇਤਿਹਾਸ ਦੀ ਵੀ ਗੱਲ ਕੀਤੀ। ਉੱਘੇ ਫ਼ਿਲਮਸਾਜ਼ ਮਨਮੋਹਨ ਸਿੰਘ ਨੇ ਕਿਹਾ ਕਿ ਜੇ ਸਾਡੀ ਬੋਲੀ ਖ਼ਤਮ ਹੁੰਦੀ ਹੈ ਤਾਂ ਸਾਡਾ ਸੱਭਿਆਚਾਰ ਵੀ ਖ਼ਤਮ ਹੁੰਦਾ ਹੈ। ਡਾ. ਕਰਮਜੀਤ ਸਰਾ ਆਈ.ਏ.ਐਸ. (ਰਿਟਾ.) ਨੇ ਆਪਣੇ ਇਕ ਵਿਸ਼ੇਸ਼ ਅੰਦਾਜ਼ ਵਿਚ ਜਿੱਥੇ ਸੱਭਿਆਚਾਰਕ ਨੀਤੀ ਦੇ ਹੋਏ ਤੇ ਅਧੂਰੇ ਪਏ ਕੰਮਕਾਜ ਬਾਰੇ ਗੱਲ ਕੀਤੀ ਉਥੇ ਉਨ੍ਹਾਂ ਆਪਣੀ ਸਪੱਸ਼ਟ ਸ਼ਬਦਾਵਲੀ ਨਾਲ ਮੀਟਿੰਗ ਦੌਰਾਨ ਕਈ  ਵਾਰ ਹਾਸੇ ਵੀ ਬਿਖੇਰੇ। ਸੱਭਿਆਚਾਰ ਵਿਭਾਗ ਦੇ ਸਕਤੱਰ ਹੁਸਨ ਲਾਲ ਤੇ ਡਾਇਰੈਕਟਰ ਡਾ. ਨਵਜੋਤ ਪਾਲ ਸਿੰਘ ਰੰਧਾਵਾ ਆਦਿ ਸ਼ਖ਼ਸੀਅਤਾਂ ਵੱਲੋਂ ਇਸ ਮੌਕੇ 'ਤੇ ਸਮੂਲੀਅਤ ਕੀਤੀ ਗਈ। ਕੁਝ ਹਲਕਿਆਂ ਵਿੱਚ ਇਸ ਗੱਲ ਨੂੰ ਲਾਇ ਕੇ ਨਾਰਾਜ਼ਗੀ ਵੀ ਪੈ ਜਾ ਰਹੀ ਹੈ ਕਿ ਬਹੁਤ ਸਾਰੇ ਸਟੇਸ਼ਨਾਂ ਦੀਆਂ ਬਹੁਤ ਸਾਰੀਆਂ ਨਾਮੀ ਸ਼ਖਸੀਅਤਾਂ ਨੂੰ ਇਸ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ। ਇਹਨਾਂ ਵਿੱਚੋਂ ਕਈ ਉਹ ਲੋਕ ਵੀ ਹਨ ਜਿਹਨਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਿਤ ਕਈ ਫੈਸਲਿਆਂ ਦੀ ਕੇ ਆਲੋਚਨਾ ਵੀ ਕੀਤੀ ਸੀ।
ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਇਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਨ੍ਹਾਂ ਇਹ ਦ੍ਰਿੜ ਪਣ ਕੀਤਾ ਹੈ ਕਿ ਇਸ ਵਿਭਾਗ ਰਾਹੀਂ ਪੰਜਾਬੀ ਸਾਹਿਤ, ਸੱਭਿਆਚਾਰ, ਲੋਕ ਕਲਾਵਾਂ, ਮਾਂ-ਬੋਲੀ ਦੀ ਸੇਵਾ ਕਰਨ ਲਈ ਸਭ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇ ਤੇ ਇਕ ਸੱਭਿਆਚਾਰਕ ਲਹਿਰ ਖੜ੍ਹੀ ਕੀਤੀ ਜਾਵੇ। ਮਾਹਰਾਂ ਵੱਲੋਂ ਮਿਲੇ ਸੁਝਾਵਾਂ ਉਪਰੰਤ ਸਿੱਧੂ ਨੇ ਸਭ ਮਾਹਰਾਂ ਨਾਲ ਇਕਮਤ ਹੁੰਦਿਆਂ ਕਿਹਾ ਕਿ ਅਸ਼ਲੀਲਤਾ ਨੂੰ ਨੱਥ ਪਾਉਣ ਲਈ ਸੱਭਿਆਚਾਰਕ ਨੀਤੀ ਰਾਹੀਂ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਬਣਾਉਣਾ ਵੀ ਮੁੱਖ ਏਜੰਡਾ ਹੋਵੇਗਾ। ਸਿੱਧੂ ਨੇ ਸਾਰੇ ਮਾਹਰਾਂ ਵੱਲੋਂ ਸੁਝਾਅ ਸੁਣਨ ਉਪਰੰਤ ਕਿਹਾ ਕਿ ਜੇਕਰ ਕੋਈ ਹੋਰ ਵੀ ਸੁਝਾਅ ਜਾਂ ਨੁਕਤਾ ਰਹਿ ਗਿਆ ਹੋਵੇ ਤਾਂ ਉਸ ਨੂੰ ਲਿਖਤੀ ਰੂਪ ਵਿਚ ਵਿਭਾਗ ਨੂੰ ਈ-ਮੇਲ ਰਾਹੀਂ ਭੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸੁਝਾਵਾਂ ਨੂੰ ਇਕੱਠਾ ਕਰ ਕੇ 15 ਦਿਨਾਂ ਦੇ ਅੰਦਰ ਦੁਬਾਰਾ ਮੀਟਿੰਗ ਰੱਖੀ ਜਾਵੇਗੀ, ਜਿਸ ਵਿਚ ਸਾਰੇ ਸੁਝਾਵਾਂ 'ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾਣਗੀਆਂ। ਸਿੱਧੂ ਨੇ ਕਿਹਾ ਕਿ ਪੰਜਾਬ ਹਿੰਦੀ ਫਿਲਮਾਂ ਦੀਆਂ ਸ਼ੂਟਿੰਗਾਂ ਲਈ ਇਕ ਵਧੀਆ ਸਥਾਨ ਹੈ ਤੇ ਇਸ ਨੂੰ ਧਿਆਨ ਵਿਚ ਰੱਖਦਿਆਂ ਫਿਲਮੀ ਸੈਰ-ਸਪਾਟਾ ਨੂੰ ਹੁਲਾਰਾ ਦੇਣ ਲਈ ਸੂਬੇ ਵਿਚ ਫਿਲਮ ਸਿਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੱਭਿਆਚਾਰ ਤੇ ਸੈਰ-ਸਪਾਟਾ ਇਕ ਦੂਜੇ ਦੇ ਪੂਰਕ ਹਨ ਤੇ ਆਪਣੇ ਅਮੀਰ ਸੱਭਿਆਚਾਰ ਤੇ ਵਿਰਾਸਤ ਰਾਹੀਂ ਸੈਰ ਸਪਾਟਾ ਨੂੰ ਹੁਲਾਰਾ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ। ਧਾਰਮਿਕ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਇਕ ਸਰਕਟ ਬਣਾਇਆ ਜਾਵੇਗਾ ਜਿਸ ਵਿਚ ਧਾਰਮਿਕ ਸਥਾਨਾਂ ਨੂੰ ਜੋੜ ਕੇ ਸ਼ਰਧਾਲੂਆਂ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਇਤਿਹਾਸਕ ਕਿਲ੍ਹੇ, ਯਾਦਗਾਰਾਂ ਅਤੇ ਘਰਾਣੇ ਹਨ ਜਿਨ੍ਹਾਂ ਦੇ ਸਰਕਟ ਬਣਾ ਕੇ ਸੈਲਾਨੀਆਂ ਨੂੰ ਖਿੱਚਿਆ ਜਾਵੇਗਾ।  ਜੇ ਇਸ ਨੀਤੀ ਨੂੰ ਕੁਝ ਹੋਰ ਵਾਧੇ ਕਰਕੇ ਅਮਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਨਿਸਚੇ ਹੀ ਇਸ ਨਾਲ ਅਦਬੀ ਦੁਨੀਆ ਦੇ ਬਹੁਤ ਸਾਰੇ ਉਹਨਾਂ ਕਲਾਕਾਰਾਂ ਅਤੇ ਕਲਮਕਾਰਾਂ ਦੀ ਆਰਥਿਕ ਹਾਲਤ ਵੀ ਸੁਧਰ ਜਾਵੇਗੀ ਜਿਹੜੇ ਪੈਸੇ ਦੀ ਕਮੀ ਕਾਰਨ ਕਈ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹਨਾਂ ਬੁਧੀਜੀਵੀਆਂ ਲਈ ਸਨਮਾਨਯੋਗ ਰੋਜ਼ਗਾਰ ਦੇ ਕਈ ਨਵੇਂ ਮੌਕੇ ਵੀ ਪੈਦਾ ਹੋ ਸਕਣਗੇ। 
ਇਸ ਮੀਟਿੰਗ ਵਿੱਚ ਸੱਭਿਆਚਾਰਕ ਪ੍ਰਦੂਸ਼ਣ ਨੂੰ ਰੋਕਣ ਦੀ ਗੱਲ ਉੱਠਣ ਦਾ ਇਪਟਾ ਨੇ ਵੀ ਸਵਾਗਤ ਕੀਤਾ ਹੈ ਪਰ ਨਾਲ ਹੀ ਕੁਝ ਖਦਸ਼ੇ ਵੀ ਪ੍ਰਗਟਾਏ ਹਨ। 
ਇਪਟਾ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਇੱਕ ਪ੍ਰੈਸ ਬਿਆਨ ਰਹਿਣ ਕਿਹਾ ਹੈ ਕਿ ਸਥਾਨਕ ਸਰਕਾਰ ਵਿਭਾਗ ਤੇ ਸਭਿਆਚਾਰਕ ਵਿਭਾਗ ਦੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਬੁਲਾਈ ਗਈ ਇਸ ਬੈਠਕ ਦੌਰਾਨ ਕਈ ਅਹਿਮ ਗੱਲਾਂ ਹੋਈਆਂ ਹਨ। ਪੰਜਾਬ ਦੇ ਸਿਰਮੌਰ ਕਲਮਕਾਰਾਂ ਅਤੇ ਕਲਾਕਾਰਾਂ ਨਾਲ ਸੂਬੇ ਦੀ ਸਭਿਆਚਾਰਕ ਨੀਤੀ ਬਣਾਉਣ ਦੀ ਆਵਾਜ਼ ਬੁਲੰਦ ਹੋਈ ਹੈ। ਪੰਜਾਬ ਦੇ ਨਿਰੋਏ ਸਭਿਆਚਾਰ ਅਤੇ ਅਮੀਰ ਵਿਰਸੇ ਨੂੰ  ਲੱਚਰ, ਅਸ਼ਲੀਲ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਰਾਹੀਂ ਪ੍ਰਦੂਸ਼ਤ ਕਰ ਰਹੇ ਗੀਤਕਾਰਾਂ ਅਤੇ ਗਾਇਕਾਂ ਨੂੰ ਸਖਤੀ ਨਾਲ ਸਿੱਝਣ ਦੀਆਂ ਸਵਾਗਤਯੋਗ ਗੱਲਾਂ ਵੀ ਹੋਈਆਂ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਇਸ ਮਕਸਦ ਲਈ ਸੈਂਸਰ ਬੋਰਡ ਬਣਾਉਣ ਤੋਂ ਇਲਾਵਾ ਪੰਜਾਬੀ ਅਤੇ ਪੰਜਾਬੀਅਤ ਪੱਖੀ ਵਿਚਾਰਾਂ ਕਰਨ ਦਾ ਸਵਾਗਤ ਕਰਨਾ ਵੀ ਬਣਦਾ ਹੈ ਪਰ ਪੰਜਾਬ ਸਰਕਾਰ ਦੇ ਇਸ ਦਿਸ਼ਾ ਵੱਲ ਯਤਨਾਂ ਵਿਚ ਲਗਾਤਾਰਤਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਸਭਿਆਚਾਰਕ ਵਿਭਾਗ ਦੇ ਮੰਤਰੀਆਂ ਨੇ ਸੁਝਾਅ ਵੀ ਮੰਗੇ ਅਤੇ ਮੀਟਿੰਗਾਂ ਵੀ ਕੀਤੀਆਂ ਪਰ ਗੱਲ ਅੱਗੇ ਨਹੀਂ ਵੱਧ ਸਕੀ। ਇਹਨਾਂ ਆਗੂਆਂ ਨੇ ਕਿਹਾ ਕਿ ਕਿਤੇ  ਇਸ ਵਾਰ ਵੀ ਅਜਿਹਾ ਨਾ ਹੋਵੇ। 
ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਦਸਿਆ ਕਿ ਇਪਟਾ, ਪੰਜਾਬ ਵੱਲੋਂ ਲੱਚਰ, ਅਸ਼ਲੀਲ ਅਤੇ ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ’ਤੇ ਸਖਤੀ ਨਾਲ ਰੋਕ ਲਾਉਂਣ ਦੀ ਮੁਹਿੰਮ ਪਹਿਲਾਂ ਹੀ ਸ਼ੁਰੂ ਹੈ। ਇਸ ਮਕਸਦ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਵੀ ਲਿਖੇ ਗਏ। ਇਸੇ ਮੁਹਿੰਮ ਅਧੀਨ ਲਿਖੇ ਪੱਤਰ ਦੇ ਜਵਾਬ ਵਿਚ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਨੇ ਇਪਟਾ, ਪੰਜਾਬ ਨੂੰ ਪੂਰੀ ਸਥਿਤੀ ਤੋਂ ਜਾਣੂੰ ਵੀ ਕਰਵਾਇਆ ਹੈ। ਵਿਭਾਗ ਨੇ ਦੱਸਿਆ ਕਿ ਵਿਧਾਨ ਸਭਾ ਵਿਚ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋ ਦੋ ਅਰਥੀ ਅਤੇ ਅਸ਼ਲੀਲ ਗੀਤਾਂ ਅਤੇ ਵੀਡੀਓ ਦੇ ਪ੍ਰਸਾਰਣ ਉਪਰ ਹੋਈ ਬਹਿਸ ਨੂੰ ਮੱਦੇ-ਨਜ਼ਰ ਰੱਖਦੇ ਹੋਏ ਵਿਭਾਗ ਵੱਲੋਂ ਚੁੱਕੇ ਕਦਮਾਂ ਬਾਰੇ ਦੱਸਿਆ ਗਿਆ ਹੈ। ਸਕੱਤਰ, ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਭਾਰਤ ਸਰਕਾਰ ਨੂੰ ਅਰਧ ਸਰਕਾਰੀ ਪੱਤਰ ਲਿਖਕੇ ਪੰਜਾਬ ਵਿਚ ਲੱਚਰ, ਅਸ਼ਲੀਲ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਸਖਤੀ ਨਾਲ ਰੋਕਣ ਲਈ ਪੰਜਾਬ ਵਿਚ ਸੈਂਸਰ ਬੋਰਡ ਦਾ ਖੇਤਰੀ ਦਫਤਰ ਬਣਾਉਣ ਲਈ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ। ਇਪਟਾ ਨੇ ਗਿਲਾ ਕੀਤਾ ਹੈ ਕਿ ਏਨਾ ਕੁਝ ਹੋਣ ਦੇ ਬਾਵਜੂਦ ਇਹ ਮਾਮਲਾ ਵੀ ਅੱਗੇ ਨਹੀਂ ਵੱਧ ਸਕਿਆ
ਜ਼ਿਕਰਯੋਗ ਹੈ ਕਿ ਤਕਰੀਬਨ ਡੇਢ-ਦੋ ਦਹਾਕਿਆਂ ਤੋਂ ਇਪਟਾ ਵੱਲੋਂ ਲੱਚਰ, ਅਸ਼ਲੀਲ ਅਤੇ ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਖਿਲਾਫ ਸਮੇਂ ਦੀਆਂ ਸਰਕਾਰਾਂ, ਰਾਜਨੀਤਿਕ ਧਿਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਪੱਤਰ ਲਿਖਕੇ ਜਾਣੂੰ ਕਰਵਾਉਣ ਤੋਂ ਇਲਾਵਾ ਜ਼ਿਲਾਂ ਪੱਧਰ `ਤੇ ਪੁਤਲੇ ਫੁੱਕਣ ਅਤੇ ਜਿਲਾਂ ਪ੍ਰਸ਼ਾਸਨ ਰਾਂਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਸਿਲਸਲਾ ਚਲਾਇਆ ਜਾ ਰਿਹਾ ਹੈ।
ਇਪਟਾ ਸਮੇਤ ਹੋਰ ਅਨੇਕਾਂ ਸੰਸਥਾਵਾਂ ਅਤੇ ਸੁਹਿਰਦ ਸਭਿਆਚਾਰਕ ਕਾਮਿਆਂ ਦਾ ਮੰਨਣਾਂ ਹੈ ਕਿ ਨਿੱਤ ਦਿਨ ਵਿਆਹ ਸ਼ਾਦੀਆਂ ਵਿਚ ਸ਼ਰੇਆਮ ਗੋਲੀਆਂ ਚੱਲਾ ਕੇ ਕਤਲ ਕਰਨ, ਬਲਾਤਕਾਰ, ਗੁੰਡਾਗਰਦੀ ਦੀਆਂ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਲਈ ਅਜਿਹੀ ਬੇਹੂਦਾ ਗਾਇਕੀ ਹੀ ਜੁੰਮੇਵਾਰ ਹੈ। ਹੋਰਨਾਂ ਪ੍ਰਦੂਸ਼ਣਾਂ ਵਾਂਗ ਹੀ ਸਭਿਆਚਾਰਕ ਪ੍ਰਦੂਸ਼ਨ ਵੀ ਮਨੁੱਖ ਅਤੇ ਸਮਾਜ ਲਈ ਨੁਕਾਸਾਨ ਦੇਹ ਹੈ। ਇਪਟਾ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਹਾਲੇ ਵੀ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਲੱਚਰ, ਅਸ਼ਲੀਲ ਅਤੇ ਹਿੰਸਕ ਗਾਇਕੀ ਰਾਹੀਂ ਵਿਗਾੜਣ ਦੇ ਹੋ ਰਹੇ ਯਤਨਾਂ ਪ੍ਰਤੀ ਗੰਭੀਰਤਾ ਨਾਲ ਨਾ ਸੋਚਿਆ ਤਾਂ ਅਸੀਂ ਸਭ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਭ ਤੋਂ ਵੱਡੇ ਗੁਨਾਹਗਾਰ ਹੋਵਾਂਗੇ।  ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾ ਨੂੰ ਠੱਲ ਪਾਉਣਾ ਸਦਾ ਸਭਨਾਂ ਦਾ ਜ਼ਰੂਰੀ ਫਰਜ਼ ਹੈ ਪਰ ਕੱਲੇ-ਕਾਰੇ ਵਿਆਕਤੀ ਜਾਂ ਸੰਸਥਾ ਦੇ ਵਿਰੋਧ ਨਾਲ ਇਸ ਹਨੇਰੀ ਨੂੰ ਠੱਲ ਨਹੀਂ ਪੈਣੀ।  ਇਪਟਾ ਨੇ ਜ਼ੋਰ ਦਿੱਤਾ ਕਿ ਸਾਨੂੰ ਸਭ ਨੂੰ ਇਕ-ਮੁੱਠ ਅਤੇ ਇਕ ਜੁੱਟ ਹੋਕੇ ਆਪਣਾ ਵਿਰੋਧ ਬੁਲੰਦ ਆਵਾਜ਼ ਵਿਚ ਪ੍ਰਗਟ ਕਰਨਾ ਹੋਵੇਗਾ। 
ਹੁਣ ਦੇਖਣਾ ਇਹ ਹੈ ਕਿ ਨਵੀਂ ਨੀਤੀ ਅਧੀਨ ਸੱਭਿਆਚਾਰਕ ਖੇਤਰਾਂ ਵਿੱਚ ਹੋਣ ਵਾਲੇ ਸਰਕਾਰੀ/ਅਰਧ ਸਰਕਾਰੀ ਰੱਦੋਬਦਲ ਜਾਂ ਨਵੀਆਂ ਨਿਯੁਕਤੀਆਂ ਵਿੱਚ ਅਗਾਂਹਵਧੂ ਹਲਕਿਆਂ ਨੂੰ ਕਿੰਨੀ ਕੁ ਨੁਮਾਇੰਦਗੀ ਮਿਲਦੀ ਹੈ। ਕਾਂਗਰਸ ਹਾਈਕਮਾਨ ਅਤੇ ਖੱਬੀਆਂ ਸੈਕੂਲਰ ਧਿਰਾਂ ਸਮੇਤ ਸਾਰੇ ਪ੍ਰਗਤੀਸ਼ੀਲ ਹਲਕੇ ਸਮਝਦੇ ਹਨ ਕਿ ਭਗਵਾਕਰਨ ਅਤੇ ਫਿਰਕੂ ਸਿਆਸਤ ਨੂੰ ਠੱਲ੍ਹ ਪਾਉਣ ਲਈ ਸਾਹਿਤ ਅਤੇ ਸੱਭਿਆਚਾਰਕ ਖੇਤਰ ਵਿੱਚ ਇੱਕ ਮਜ਼ਬੂਤ ਮੋਰਚਾ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ।