ਦੂਸਰੇ ਸੂਬਾਈ ਆਨਲਾਇਨ ਭਾਸ਼ਣ ਮੁਕਾਬਲੇ ਦੀ ਆਖ਼ਿਰੀ ਤਾਰੀਖ 29 ਮਈ
ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਅਤੇ ਪੁਨਰਜੋਤ ਦੇ ਸਟੇਟ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵੱਲੋਂ ਡਾਕਟਰ ਰਮੇਸ਼ ਸੁਪਰਸਪੇਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿੱਚ ਮੀਟਿੰਗ ਤੋਂ ਬਾਅਦ ਦੂਸਰੇ ਰਾਜ ਪੱਧਰੀ ਆਨ ਲਾਇਨ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ ਗਈ। ਅਸ਼ੋਕ ਮਹਿਰਾ ਹੁਰਾਂ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਿਛਲੇ 15 ਮਹੀਨੇ ਤੋਂ ਆਪਣੇ ਘਰਾਂ ਤੋਂ ਹੀ ਆਨ ਲਾਇਨ ਕਲਾਸਾਂ ਲਗਾ ਰਹੇ ਹਨ। ਇਹ ਬਹੁਤ ਹੀ ਗੰਭੀਰ ਵਰਤਾਰਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਇਹ ਕਰੋਨਾ ਪੈਨਡੈਮਿਕ ਦਾ ਸਮਾਂ ਬਹੁਤ ਲੰਬਾ ਹੋ ਗਿਆ ਹੈ। ਕਈ ਵਿਦਿਆਰਥੀ ਘਰਾਂ ਵਿੱਚ ਬਹੁਤ ਬੋਰ ਹੋ ਰਹੇ ਹਨ ਅਤੇ ਕਈ ਤਾਂ ਮਾਨਸਿਕ ਤਣਾਉ ਦੇ ਵੀ ਸ਼ਿਕਾਰ ਹੋ ਰਹੇ ਹਨ। ਪੁਨਰਜੋਤ ਆਈ ਬੈਂਕ ਅਤੇ ਸਾਈਟ ਸੇਵਰ ਸੁਸਾਇਟੀ ਵੱਲੋਂ ਇਸ ਔਖੇ ਸਮੇਂ ਵਿੱਚ 10 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥਆਂ ਲਈ ਪਿਛਲੇ ਸਾਲ ਦੀ ਤਰਾਂ ਇਸ ਸਾਲ ਦੂਸਰੇ ਰਾਜ ਪੱਧਰੀ ਆਨ ਲਾਇਨ ਭਾਸ਼ਣ ਮੁਕਾਬਲੇ ਦਾ ਆਯੋਜਨ 19 ਮਈ ਤੋਂ 29 ਮਈ 2021 ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਦੋ ਵਿਸ਼ੇ ਰੱਖੇ ਗਏ ਹਨ ਪਹਿਲਾ ਵਿਸ਼ਾ ਲਾਕਡਾਊਨ ਦੌਰਾਨ ਬੋਰ ਹੋਣ ਤੋਂ ਕਿਵੇਂ ਬਚਿਆ ਜਾਵੇ ਅਤੇ ਦੂਸਰਾ ਵਿਸ਼ਾ ਕੋਵਿਡ ਨਾਲ ਲੜਨ ਦੀ ਸ਼ਕਤੀ ਵਧਾਉਣ ਬਾਰੇ। ਇਹਨਾਂ ਵਿਸ਼ਿਆ ਤੇ ਵਿਦਿਆਰਥੀ ਆਪੋ ਆਪਣੀ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ। ਇਸਦੇ ਨਾਲ ਆਪਣੀ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਦੀ ਕਾਪੀ ਵੀ ਲਗਾਉਣੀ ਹੋਵੇਗੀ। ਇਸ ਮੁਕਾਬਲੇ ਲਈ ਬਣਾਈ ਹੋਈ ਵੀਡੀਓ ਭੇਜਣ ਲਈ ਸਬੰਧਤ ਸੰਪਰਕ ਨੰਬਰ ਇਸ ਪ੍ਰਕਾਰ ਹਨ 75899- 44331, 97800-15715 ਜਾਂ 97817-05750 ਜਿਹਨਾਂ ਤੇ ਆਪਣੀ ਵੀਡੀਓ ਤੁਸੀਂ ਵੱਟਸਅੱਪ ਕਰ ਸਕਦੇ ਹਨ। ਅਜਿਹਾ ਕਰਕੇ ਨਾ ਸਿਰਫ ਤੁਸੀਂ ਆਪਣੀ ਨਿਤਰਾਸ਼ ਅਤੇ ਬੋਰੀਅਤ ਵਿੱਚੋਂ ਬਾਹਰ ਆ ਸਕੋਗੇ ਬਲਕਿ ਮਹਾਂਮਾਰੀ ਦੇ ਇਸ ਅਤਿ ਨਾਜ਼ੁਕ ਸਮੇਂ ਦੌਰਾਨ ਆਪਣੀ ਰਚਨਾਤਮਿਕ ਸਮਰਥਾ ਤੇ ਸ਼ਕਤੀ ਨੂੰ ਵੀ ਵਧ ਸਕੋਗੇ। ਤੁਹਾਡੇ ਅੰਦਰ ਲੁਕੀਆਂ ਸੰਭਾਵਨਾਵਾਂ ਨੂੰ ਬਾਹਰ ਲਿਆਉਣ ਅਤੇ ਵਿਕਸਿਤ ਕਰਨ ਦਾ ਸੁਨਹਿਰੀ ਮੌਕਾ ਹੈ ਇਸ ਪ੍ਰਤੀਯੋਗਿਤਾ ਦਾ ਆਯੋਜਨ।
ਅਰਮਾਨ ਮੇਹਤਾ ਯੂਥ ਕੋਆਰਡੀਨੇਟਰ ਮਿਸ਼ਨ ਪੁਨਰਜੋਤ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਬੀਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਣ। ਇਸ ਤਰ੍ਹਾਂ ਪੁਨਰਜੋਤ ਸਮਾਜ ਦੀ ਭਲਾਈ ਵੀ ਕਰ ਰਿਹਾ ਹੈ ਅਤੇ ਸਿਹਤਮੰਦ ਸਮਾਜ ਦੀ ਕਾਇਮੀ ਲਈ ਜਤਨਸ਼ੀਲ ਵੀ ਹੈ। ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਭਾਗ ਲੈਣਾ ਚਾਹੀਦਾ ਹੈ।
ਸਿਹਤਮੰਦ ਅਤੇ ਨਵੇਂ ਸਮਾਜ ਦੀ ਸਿਰਜਨਾਂ ਲਈ ਹੁੰਦੀਆਂ ਰਹਿਣ ਵਾਲੀਆਂ ਅਜਿਹੀਆਂ ਮੁਹਿੰਮਾਂ ਨਾਲ ਜੁੜਨ ਲਈ ਤੁਸੀਂ ਡਾ. ਰਮੇਸ਼, ਐੱਮ.ਡੀ. ਨਾਲ ਉਹਨਾਂ ਦੇ ਮੋਬਾਈਲ ਨੰਬਰ 7589944331 'ਤੇ ਸਿੱਧਾ ਸੰਪਰਕ ਵੀ ਕਰ ਸਕਦੇ ਹੋ।
No comments:
Post a Comment