Showing posts with label Jawaddi Kalan. Show all posts
Showing posts with label Jawaddi Kalan. Show all posts

Wednesday, May 10, 2023

ਮਹਿੰਗੇ ਸਕੂਲਾਂ ਨੂੰ ਟੱਕਰ ਦੇਂਦਾ ਸਰਕਾਰੀ ਹਾਈ ਸਮਾਰਟ ਸਕੂਲ ਜਵੱਦੀ

ਮੁਖ ਅਧਿਆਪਿਕਾ ਕਿਰਨ ਗੁਪਤਾ ਦੀ ਅਗਵਾਈ ਹੇਠ ਸਾਰਾ ਸੁਚੱਜਾ ਪ੍ਰਬੰਧ  


ਲੁਧਿਆਣਾ: 10 ਮਈ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਅੱਜਕਲ੍ਹ ਮਹਿੰਗੇ ਮਹਿੰਗੇ ਸਕੂਲਾਂ ਦਾ ਰਿਵਾਜ ਲਗਾਤਾਰ ਵੱਧ ਰਿਹਾ ਹੈ। ਲੋਕ ਵੱਧ ਤੋਂ ਵੱਧ ਡੋਨੇਸ਼ਨ ਦੇ ਕੇ ਵੀ ਇਹਨਾਂ ਮਹਿੰਗੇ ਸਕੂਲਾਂ ਵਿੱਚ ਦਾਖਲ ਹੋਣ ਦੀ ਦੌੜ ਵਿੱਚ ਰਹਿੰਦੇ ਹਨ। ਅਸਲ ਵਿੱਚ ਬਹੁਤ ਸਾਰੇ ਲੋਕਾਂ ਦਾ ਮਕਸਦ ਪੜ੍ਹਾਈ ਦੇ ਨਿਸ਼ਾਨੇ ਤੋਂ ਇਲਾਵਾ ਵੀ ਹੁੰਦਾ ਹੈ। ਉਹ ਆਪਣੇ ਸਰਕਲਾਂ ਨੂੰ ਸਿਰਫ ਇਹੀ ਦੱਸਣਾ ਚਾਹੁੰਦੇ ਹੁੰਦੇ ਹਨ ਕਿ ਸਾਡੇ ਬੱਚੇ ਵੀ ਬਹੁਤ ਹੀ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਰੁਝਾਨ ਦੀ ਚੜ੍ਹਤ ਦੇ ਬਾਵਜੂਦ ਸਰਕਾਰੀ ਹਾਈ ਸਕੂਲ ਜਵੱਦੀ ਆਪਣੇ ਸੀਮਿਤ ਜਿਹੇ ਸਾਧਨਾਂ ਨਾਲ ਹੀ ਇਸ ਰੁਝਾਨ ਨੂੰ ਠੱਲ ਪਾ ਰਿਹਾ ਹੈ ਅਤੇ ਨਾਲ ਹੀ ਇਹ ਵੀ ਦੱਸ ਰਿਹਾ ਹੈ ਕਿ ਸਰਕਾਰੀ ਸਕੂਲ ਵੀ ਸਿੱਖਿਆ ਦੇ ਖੇਤਰ ਵਿਚ ਜਾਦੂ ਦਿਖਾ ਸਕਦੇ ਹਨ ਅਤੇ ਸੱਚਮੁੱਚ ਦਾ ਕਮਾਲ ਵੀ ਕਰ ਕੇ ਦਿਖਾ ਹਨ।

ਏਨਾ ਕੁਝ ਕਰ ਦਿਖਾਉਣ ਦੇ ਬਾਵਜੂਦ ਇਹਨਾਂ ਸਕੂਲਾਂ ਕੋਲ ਵੱਡੇ ਅੱਡੇ ਅਖਬਾਰਾਂ ਨੰ ਪੂਰੇ ਪੂਰੇ ਸਫ਼ਿਆਂ ਵਾਲਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਜਿੰਨੇ ਫ਼ੰਡ ਤਾਂ ਨਹੀਂ ਹੁੰਦੇ ਪਰ ਇਹਨਾਂ ਸਕੂਲਾਂ ਤੋਂ ਪੜ੍ਹ ਕੇ ਗਏ ਬੱਚੇ ਜਦੋਂ ਵੱਡੇ ਵੱਡੇ ਅਹੁਦਿਆਂ ਤੇ ਪੁੱਜਦੇ ਹਨ ਜਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਸੈਟਲ ਹੋ ਜਾਂਦੇ ਹਨ ਤਾਂ ਉਦੋਂ ਵੀ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਇਹਨਾਂ ਸਕੂਲਾਂ ਦਾ ਹੀ ਧੰਨਵਾਦ ਕਰਦੇ ਹਨ ,ਇਹਨਾਂ ਸਫਲ ਬੱਚਿਆਂ ਦੇ ਦਿਲਾਂ ਵਿੱਚੋਂ ਨਿਕਲਦੀ ਇਸ਼ਤਿਹਾਰਬਾਜ਼ੀ ਪੂੰਜੀਵਾਦੀ ਪ੍ਰਚਾਰ ਨਾਲੋਂ ਵੀ ਜ਼ਿਆਦਾ ਅਸਰਦਾਇਕ ਰਹਿੰਦੀ ਹੈ ਕਿਓਂਕਿ ਇਹ ਬਿਲਕੁਲ ਅਸਲੀ ਹੁੰਦੀ ਹੈ। ਦੇਖੋ ਇਸ ਵੀਡੀਓ ਦੇ ਕੁਝ ਅੰਸ਼


ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਹ ਸੁਆਲ ਕਾਇਮ ਹੈ ਕਿ ਆਖਿਰ ਪੂੰਜੀਵਾਦ ਅਤੇ ਮੁਨਾਫਾਖੋਰੀ ਦੇ ਇਸ ਯੁਗ ਵਿੱਚ ਇਸ ਕਿਸਮ ਦਾ ਇਹ ਸਫਲ ਤਜਰਬਾ ਇਸ ਕਿਸਮ ਦਾ ਸਰਕਾਰੀ ਸਕੂਲ ਕਿਵੇਂ ਕਰਦਾ ਹੈ? ਇਹ ਸਕੂਲ ਇਹਨਾਂ ਮਹਿੰਗੇ ਸਕੂਲਾਂ ਦਾ ਮੁਕਾਬਲਾ ਕਿਵੇਂ ਸੰਭਵ ਕਰ ਲੈਂਦਾ ਹੈ?

ਇਸ ਸੁਆਲ ਦਾ ਜੁਆਬ ਲੱਭਣ ਲਈ ਅਸੀਂ ਸਕੂਲ ਦੀ ਮੁੱਖ ਅਧਿਆਪਿਕਾ ਕਿਰਨ ਗੁਪਤਾ ਹੁਰਾਂ ਨਾਲ ਸੰਖੇਪ ਜਿਹੀ ਗੱਲਬਾਤ ਕੀਤੀ। ਉਹਨਾਂ ਇਸ ਸਕੂਲ ਦੇ ਰੋਜ਼ ਵਾਲੇ ਰੁਟੀਨ ਬਾਰੇ ਵੀ ਦੱਸਿਆ ਅਤੇ ਇਥੇ ਹੁੰਦੇ ਸਮਾਗਮਾਂ ਸਮਾਗਮਾਂ ਬਾਰੇ ਵੀ। ਲਓ ਦੇਖੋ ਇਹ ਵੀਡੀਓ ਅਤੇ ਸੁਣੋ ਇਸ ਗੱਲਬਾਤ ਦੇ ਕੁਝ ਅੰਸ਼ ਜਿਹਨਾਂ ਵਿਚ ਤੁਸੀਂ ਲੱਭ ਸਕਦੇ ਹੋ ਕਿ ਆਖਿਰਕਾਰ ਕੀ ਹੈ ਇਸ ਸਕੂਲ ਦੇ ਇਸ ਜਾਦੂ ਦਾ ਰਾਜ਼?

ਇਥੇ ਸਿਰਫ ਸਿਲੇਬਸ ਵਾਲੀ ਪੜ੍ਹਾਈ ਹੀ ਨਹੀਂ ਕਰਾਈ ਜਾਂਦੀ ਬਲਕਿ ਇਹਨਾਂ ਵਿਦਿਆਰਥੀਆਂ ਨੰ ਚੰਗੇ ਭਾਰਤੀ ਨਾਗਰਿਕ ਬਣਨ ਲਈ ਵੀ ਪ੍ਰੇਰਿਆ ਜਾਂਦਾ ਹੈ। ਵਹਿਮਾਂ ਭਰਮਾਂ ਦੇ ਹਨੇਰਿਆਂ ਨੂੰ ਚੀਰਨ ਲਈ ਇਥੇ ਨਾਟਕ ਵੀ ਦਿਖਾਏ ਜਾਂਦੇ ਹਨ ਅਤੇ ਲੈਕਚਰ ਵੀ ਕਰਵਾਏ ਜਾਂਦੇ ਹਨ। ਇਸ ਸਕੂਲ ਦੇ ਬੱਚੇ ਭੂਤ ਪ੍ਰੇਤਾਂ ਦੀਆਂ ਗੱਲਾਂ ਤੋਂ ਕਦੇ ਨਹੀਂ ਡਰਦੇ।

ਇਸ ਸਕੂਲ ਵਿੱਚ ਜਾਤਪਾਤ ਅਤੇ ਮਜ਼ਹਬੀ ਵਖਰੇਵਿਆਂ ਨੂੰ ਉਭਾਰਨ ਵਾਲੇ ਰੁਝਾਨ ਨੰ ਵੀ ਠੱਲ ਪਾਈ ਜਾਂਦੀ ਹੈ ਤਾਂਕਿ ਇਥੇ ਪੜ੍ਹਨ ਵਾਲੇ ਵਿਦਿਆਰਥੀ ਬਿਨਾ ਕਿਸੇ ਊਂਚ ਨੀਚ ਦੇ ਸਿਰਫ ਇੱਕ ਚੰਗੇ ਇਨਸਾਨ ਬਣਨ ਅਤੇ ਪੂਰੀ ਦੁਨੀਆ ਦਾ ਭਲਾ ਸੋਚਣ ਵਾਲੇ ਬਣਨ। ਇਹਨਾਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਜਿਥੇ ਪੀ ਟੀ ਅਤੇ ਹੋਰ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਉੱਥੇ ਇਹਨਾਂ ਨੂੰ ਪੌਸ਼ਟਿਕ ਖੁਰਾਕ ਦੇਣ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।

ਇਥੇ ਵਿਸ਼ੇਸ਼ ਕਿਸਮ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਪੁਸ਼ਾਕਾਂ ਅਤੇ ਇਹੋ ਜਿਹੇ ਹੀ ਹੋਰ ਚਿਨ੍ਹਾਂ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਸਕੂਲ ਵਿੱਚ ਸਿਰਫ ਮਨੁੱਖੀ ਭਲੇ ਵਾਲੀ ਵਿਗਿਆਨਕ ਸੋਚ ਹੀ ਵਿਕਸਿਤ ਕੀਤੀ ਜਾਂਦੀ ਹੈ। ਕੋਈ ਵੀ ਅਡੰਬਰੀ ਵਿਅਕਤੀ ਇਥੋਂ ਦੇ ਕਿਸੇ ਈ ਬੱਚੇ ਨੂੰ ਭੂਤ ਪ੍ਰੇਤ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਅੰਧਵਿਸ਼ਵਾਸ ਜਾਂ ਭਰਮ ਨਾਲ ਡਰਾ ਨਹੀਂ ਸਕਦਾ। ਇਹਨਾਂ ਬੱਚਿਆਂ ਦੇ ਮੱਥਿਆਂ ਵਿੱਚ ਸੁਆਲਾਂ ਵਾਲੀ ਮਾਚਿਸ ਹੈ ਜਿਹਨਾਂ ਦੀਆਂ ਚਿੰਗਿਆੜੀਆਂ ਝੂਠ ਫਰੇਬ ਅਤੇ ਵਹਿਮਾਂ ਭਰਮਾਂ ਦੇ ਜਾਲ ਨੂੰ ਆਪਣੇ ਸੁਆਲਾਂ ਨਾਲ ਹੀ ਸਾੜ ਕੇ ਸੁਆਹ ਕਰ ਦੇਂਦੀਆਂ ਹਨ।

ਇਸਦੇ ਨਾਲ ਹੀ ਸਾਹਿਤ ਅਤੇ ਸੁਹਜ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਇਥੋਂ ਦੇ ਬੱਚਿਆਂ ਵਿੱਚ ਲੁਕੀਆਂ ਹੋਈਆਂ ਕਲਾਤਮਕ ਰੂਚੀਆਂ ਨੂੰ ਵੀ ਬੜੇ ਹੀ ਗਹੁ ਨਾਲ ਵਾਚਿਆ ਅਤੇ ਉਭਾਰਿਆ ਜਾਂਦਾ ਹੈ। ਇਸ ਸਕੂਲ ਦੇ ਬੱਚੇ ਪੇਂਟਿੰਗ ਦੇ ਨਾਲ ਨਾਲ ਗਾਉਣ ਵਾਲੇ ਪਾਸੇ ਵੀ ਬਹੁਤ ਸਾਰੇ ਕਮਾਲ ਦਿਖਾਉਂਦੇ ਹਨ। ਇਸ ਕਮਰੇ ਦੀ ਹਰ ਦੀਵਾਰ ਅਤੇ ਹਰ ਕਮਰਾ ਕਿਸੇ ਚੰਗੀ ਸ਼ਖ਼ਸੀਅਤ ਨੂੰ ਯਾਦ ਕਰਵਾਉਂਦਾ ਹੈ ਅਤੇ ਇਹਨਾਂ ਦੀਵਾਰਾਂ ਤੇ ਲਿਖੇ ਨਾਅਰੇ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦੇਂਦੇ ਹਨ। ਨਸ਼ਿਆਂ ਅਤੇ ਜੁਰਮਾਂ ਵੱਲ ਆਕਰਸ਼ਿਤ ਹੁੰਦੇ ਜਾ ਰਹੇ ਬੱਚਿਆਂ ਪ੍ਰਤੀ ਇਹ ਸਕੂਲ ਬਹੁਤ ਗੰਭੀਰ ਹੈ। ਇਸ ਰੁਝਾਣ ਤੋਂ ਬਚਾ ਕੇ ਰੱਖਣ ਇਸ ਸਕੂਲ ਲਈ ਵੀ ਬੇਹੱਦ ਔਖਾ ਸੀ ਪਾਰ ਇਸ ਸਕੂਲ ਨੇ ਸਭ ਕੁਝ ਕਰ ਦਿਖਾਇਆ। ਇਸਦਾ ਕਾਰਨ ਹੈ ਕਿ ਇਸ ਸਕੂਲ ਵਿੱਚਕ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਹੈ ਜਿਥੇ ਅਖਬਾਰਾਂ ਅਤੇ ਰਸਾਲੇ ਵੀ ਆਉਂਦੇ ਹਨ।

ਇਸ ਸਕੂਲ ਵਿਚ ਵਿਚਰਦਿਆਂ ਕਦੇ ਵੀ ਕੋਈ ਅਨੁਸ਼ਾਸਨਹੀਣਤਾ ਨਜ਼ਰ ਨਹੀਂ ਆਉਂਦੀ। ਬੱਚੇ ਬਹੁਤ ਹੀ ਸੰਤੁਲਿਤ ਅਤੇ ਅਨੁਸ਼ਾਸਿਤ ਢੰਗ ਨਾਲ ਵਿਚਰਦੇ ਹਨ। ਸਿਰਫ ਆਪਣੇ ਮਾਤਾ ਪਿਤਾ ਦਾ ਹੀ ਨਹੀਂ ਬਲਕਿ ਉਮਰ ਅਤੇ ਅਕਲ ਵਿਚ ਵੱਡੇ ਹਰ ਵਿਅਕਤੀ ਦਾ ਆਦਰ ਕਰਦੇ ਹਨ। ਇਹ ਸਭ ਜਾਦੂ ਇਸ ਸਕੂਲ ਦੀ ਮੁਖੀ ਮੈਡਮ ਕਿਰਨ ਗੁਪਤਾ ਹੁਰਾਂ ਦਾ ਹੀ ਜਗਾਇਆ ਹੋਇਆ ਹੈ। ਲਓ ਦੇਖੋ ਅਤੇ ਸੁਣੋ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:

ਅਖੀਰ ਵਿੱਚ ਇੱਕ ਉਹ ਕਹਾਣੀ ਵੀ ਜ਼ਰੂਰ ਪੜ੍ਹੋ ਜਿਹੜੀ ਸਾਨੂੰ ਵਾਟਸੈਪ 'ਤੇ ਮਿਲੀ ਹੈ। ਇਸ ਮਕਸਦ ਲਈ ਇਥੇ ਕਲਿੱਕ ਕਰੋ। ਇਹ ਕਹਾਣੀ ਪੜ੍ਹ ਕੇ ਤੁਹਾਨੂੰ ਜਵੱਦੀ ਹੈ ਸਕੂਲ ਦੀ ਮੁੱਖ ਅਧਿਆਪਕਾ ਕਿਰਨ ਗੁਪਤਾ ਦਾ ਖਿਆਲ ਜ਼ਰੂਰ ਆਏਗਾ ਜੋ ਅਕਸਰ ਇਸੇ ਭਾਵਨਾ ਨਾਲ ਦੇਖਦੀ ਹੈ ਆਪਣੇ ਆਲੇ ਦੁਆਲੇ ਦੇ ਬੱਚਿਆਂ ਅਤੇ ਹੋਰ ਲੋੜਵੰਦ ਇਨਸਾਨਾਂ ਨੂੰ। ਲਓ ਪਹਿਲਾਂ ਪੜ੍ਹੋ ਇਹ ਕਹਾਣੀ ਇਥੇ ਕਲਿੱਕ ਕਰਕੇ ਐਜੂਕੇਸ਼ਨ ਸਕਰੀਨ ਪੰਜਾਬੀ ਵਿੱਚ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ। ਜੇਕਰ ਤੁਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਵੀ ਹੋ ਤਾਂ ਵੀ ਆਪਣੇ ਵਿਚਾਰ ਜ਼ਰੂਰੁ ਭੇਜਣਾ। ਅਸੀਂ ਤੁਹਾਡੇ ਸੁਝਾਵਾਂ ਮੁਤਾਬਿਕ ਚੱਲਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, April 05, 2022

ਇਸ ਵਾਰ ਵੀ ਸ਼ਾਨਦਾਰ ਰਹੇ ਜਵੱਦੀ ਵਾਲੇ ਸਰਕਾਰੀ ਸਕੂਲ ਦੇ ਨਤੀਜੇ

Thursday 5th April 2022 at 1034 PM

ਇਸ ਵਾਰ ਵੀ ਬੱਚਿਆਂ ਨੇ ਦਿਖਾਈ ਚੰਗੀ ਕਾਰਗੁਜ਼ਾਰੀ 


ਲੁਧਿਆਣਾ
: 5 ਅਪ੍ਰੈਲ 2022: (ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::

ਇੱਕ ਰਿਵਾਜ ਜਿਹਾ ਚਲ ਪਿਆ ਹੈ ਹਰ ਸਰਕਾਰੀ ਚੀਜ਼ ਨੂੰ ਨੀਵਾਂ ਸਮਝਣ ਅਤੇ ਭੰਡਣ ਦਾ। ਪੂੰਜੀਵਾਦ ਦੀ ਚਲਾਈ ਇਸ ਹਨੇਰੀ ਦੇ ਨਾਲ ਉਹ ਲੋਕ ਵੀ ਹੋ ਤੁਰੇ ਹਨ ਜਿਹਨਾਂ ਨੂੰ ਨਾਂ ਤਾਂ ਸਰਕਾਰੀ ਅਦਾਰਿਆਂ ਦੀਆਂ ਮੁਸ਼ਕਲਾਂ ਪਤਾ ਹਨ ਅਤੇ ਨਾ ਹੀ ਪਬਲਿਕ ਸੈਕਟਰ ਦੀ ਅਹਿਮੀਅਤ ਦਾ ਗਿਆਨ ਹੈ।  ਨਿਜੀਕਰਨ ਅਤੇ ਪੂੰਜੀਵਾਦ ਦੀ ਇਸ ਹਨੇਰੀ ਸਾਹਮਣੇ ਜਿਹੜੀਆਂ ਸ਼ਖਸੀਅਤਾਂ ਅਡੋਲਤਾ ਨਾਲ ਖੜ੍ਹੀਆਂ ਹਨ ਉਹਨਾਂ ਵਿੱਚ ਸਿੱਖਿਆ ਸੰਸਾਰ ਨਾਲ ਜੁੜੀ ਸ਼ਖ਼ਸੀਅਤ ਪ੍ਰਿੰਸੀਪਲ ਕਿਰਨ ਗੁਪਤਾ ਵੀ ਹੈ। ਉਹਨਾਂ ਦੀ ਦੇਖਰੇਖ ਵਿਚ ਜਵੱਦੀ ਵਾਲਾ ਸਰਕਾਰੀ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ। 

ਅੱਜ ਸਰਕਾਰੀ ਹਾਈ ਸਕੂਲ ਜਵੱਦੀ ਲੁਧਿਆਣਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।  ਜਿਸ ਵਿਚ ਛੇਵੀਂ ਸੱਤਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ  ਸੰਨ 2021-22 ਐਲਾਨਿਆ ਗਿਆ। ਇਸ ਵਾਰ ਦੇ ਨਤੀਜੇ ਨੇ ਵੀ ਸਕੂਲ ਦੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਉਜਾਗਰ ਕੀਤਾ। ਇਹਨਾਂ ਨਤੀਜਿਆਂ ਨਾਲ ਸਕੂਲ ਦਾ ਨਾਮ ਹੋਰ ਰੌਸ਼ਨ ਹੋਇਆ ਹੈ। ਨਤੀਜੇ ਇਸ ਵਾਰ ਵੀ ਬਹੁਤ ਚੰਗੇ ਰਹੇ। 

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਮਾਪਿਆਂ ਅਤੇ ਵਿਦਿਆਰਥੀਆਂ ਦਾ ਖੀਰ ਖੁਆ ਕੇ ਮੂੰਹ ਮਿੱਠਾ ਕਰਵਾ ਕੇ ਨਵੇਂ ਸੈਸ਼ਨ ਲਈ ਸ਼ੁੱਭ ਇੱਛਾਵਾਂ ਵੀ ਦਿੱਤੀਆਂ ਗਈਆਂ। ਮਾਪਿਆਂ ਕੋਲੋਂ ਸਕੂਲ ਸਬੰਧੀ ਵਿਚਾਰ ਵੀ ਲਏ ਗਏ। ਹੈੱਡਮਿਸਟ੍ਰੈਸ ਸ੍ਰੀਮਤੀ ਕਿਰਨ ਗੁਪਤਾ ਜੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਨੇ  ਵਿਦਿਆਰਥੀਆਂ ਨੂੰ ਹੋਰ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ। ਕੁਲ ਮਿਲਾ ਕੇ ਇਸ ਵਾਰ ਵੀ ਇਸ ਸਕੂਲ ਨੇ ਆਪਣੇ ਰਿਕਾਰਡ ਹੋਰ ਚੰਗੇਰੇ ਕੀਤੇ ਹਨ। 

Wednesday, October 27, 2021

ਬੇਕਾਰੀ ਅਤੇ ਅਨਪੜ੍ਹਤਾ ਦੇ ਖਿਲਾਫ ਗਿਆਨ ਦੀਆਂ ਮਸ਼ਾਲਾਂ ਜਗਾ ਰਿਹਾ ਸਕੂਲ

  ਸਿਰਫ ਕਿਤਾਬੀ ਪੜ੍ਹਾਈ ਹੀ ਨਹੀਂ ਹੁਨਰ ਦੀ ਕੰਮ ਆਉਣ ਟਰੇਨਿੰਗ ਵੀ 


ਲੁਧਿਆਣਾ: 27 ਅਕਤੂਬਰ 2021: (*ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੀ ਬਹੁਗਿਣਤੀ ਵੱਲੋਂ ਸੰਨ 1962 ਨੂੰ ਚੀਨ ਨਾਲ ਜੰਗ ਲਈ ਯਾਦ ਰੱਖਿਆ ਜਾਂਦਾ ਹੈ। ਉਸ ਜੰਗ ਨੇ ਬਹੁਤ ਸਾਰੇ ਜੁਆਨਾਂ ਦੀ ਜਾਨ ਲਈ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰਾਖੀ ਲਈ ਸਾਨੂੰ ਜਾਗਰੂਕ ਵੀ ਕੀਤਾ। ਸਾਡੇ ਦੇਸ਼ ਨੇ ਫੌਜੀ ਤਾਕਤ ਨੂੰ ਮਜ਼ਬੂਤ ਬਣਾਉਣ ਵਾਲੇ ਪਾਸੇ ਕਦਮ ਪੁੱਟਣੇ ਸ਼ੁਰੂ ਕੀਤੇ।  ਇਸ ਜੰਗ ਦੇ ਜ਼ਖਮ ਅਜੇ ਭੁੱਲੇ ਨਹੀਂ ਸਨ ਕਿ ਸੰਨ 1965 ਦੌਰਾਨ ਦੇਸ਼ ਨੂੰ ਪਾਕਿਸਤਾਨੀ ਹਮਲੇ ਦਾ ਸਾਹਮਣਾ ਕਰਨਾ ਪਿਆ। ਸਾਡੇ ਸ਼ਾਂਤਮਈ ਵਿਕਾਸ ਦੀ ਰਫਤਾਰ ਨੂੰ ਡੂੰਘੀ ਸੱਟ ਲੱਗੀ। ਭਰਾਵਾਂ ਵਰਗੇ ਗੁਆਂਢੀ ਦੇਸ਼ਾਂ ਨੇ ਬੇਗਾਨਿਆਂ ਦੀ ਚੁੱਕ ਵਿੱਚ ਆ ਕੇ ਇੱਕ ਦੂਜੇ ਦਾ ਖੂਨ ਡੋਲ੍ਹਿਆ। ਦੁੱਖ ਸੀ, ਦਰਦ ਸੀ ਪਰ ਦੇਸ਼ ਦੀਆਂ ਫੌਜਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ। 

ਇਸਦੇ ਨਾਲ ਹੀ ਦੇਸ਼ ਦੇ ਬੁਧੀਜੀਵੀਆਂ ਨੇ ਮਹਿਸੂਸ ਕੀਤਾ ਕਿ ਜੰਗ ਤਾਂ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦੀ। ਜੰਗ ਤੋਂ ਖੁਦ ਹੀ ਇਕ ਮਸਲਾ ਹੈ।  ਜੰਗ ਟਲਤੀ ਰਹੇ ਤੋਂ ਬੇਹਤਰ ਹੈ। ਸਾਹਿਰ ਲੁਧਿਆਣਵੀ ਸਾਹਿਬ ਨੇ ਹਲੂਣਾ ਦੇਂਦਿਆਂ ਲਿਖਿਆ:

ਫਤਹਿ ਕਾ ਜਸ਼ਨ ਹੋ ਕਿ  ਹਾਰ ਕਾ ਸੋਗ, ਜ਼ਿੰਦਗੀ ਮਈਅਤੋਂ ਪਰ ਰੋਤੀ ਹੈ, 

ਜੰਗ ਤੋਂ ਖੁਦ ਹੀ ਇਕ ਮਸਲਾ ਹੈ ਜੰਗ ਮਸਲੋਂ ਕਾ ਹਲ ਕੀਆ ਦੇਗੀ! 

ਇਸ ਗੱਲ ਨੂੰ ਪੰਜਾਬ ਦੇ ਬੁਧੀਜੀਵੀਆਂ ਨੇ ਵੀ ਮਹਿਸੂਸ ਕੀਤਾ।  ਘਰਾਂ ਅਤੇ ਮੈਦਾਨਾਂ ਵਿੱਚ ਪੁੱਟੇ ਗਏ ਮੋਰਚਿਆਂ ਦੇ ਦਰਦ ਨੂੰ ਮਹਿਸੂਸ ਕੀਤਾ। ਤਬਾਹੀ ਦੇ ਉਸ ਦੌਰ ਨੂੰ ਦੇਖਿਆ। ਫੌਜੀ ਜਵਾਨਾਂ ਦੀਆਂ ਅਰਥੀਆਂ ਦੇਖੀਆਂ। ਘਰਾਂ ਵਿਚ ਹਨੇਰੇ ਹੁੰਦੇ ਦੇਖ। ਉਹਨਾਂ ਮਹਿਸੂਸ ਕੀਤਾ ਕਿ ਕੁਝ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਹੈ ਸਕੂਲ ਜਵੱਦੀ ਦੀ ਪ੍ਰਿੰਸੀਪਲ ਕਿਰਨ ਗੁਪਤਾ ਪੁਰਾਣੇ ਵੇਲਿਆਂ ਨੂੰ ਯਾਦ ਕਰਦਿਆਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਦਾ ਹਵਾਲਾ ਵੀ ਦੇਂਦੇ ਹਨ। ਜਦੋਂ ਇਹ ਸਕੂਲ ਬਣਿਆ ਉਦੋਂ ਉਰਦੂ ਜ਼ਿਆਦਾ ਪ੍ਰਚੱਲਿਤ ਸੀ। ਉਹ ਕਾਗਜ਼ ਹੁਣ ਵੀ ਦੇਖੇ ਜਾ ਸਕਦੇ ਹਨ। ਉਹਨਾਂ ਵਿੱਚ ਇਸ ਸਕੂਲ ਦੇ ਮੁੱਢ ਵਾਲਾ ਸਾਲ ਸ਼ਾਇਦ 1972 ਦਾ ਹੈ ਪਰ ਅਸਲ ਵਿੱਚ ਇਸ  ਸਕੂਲ ਦੇ ਸ਼ੁਭ ਆਰੰਭ ਦੀ ਖਬਰ ਦੇਣ ਵਾਲੇ ਹੋਰ ਬਹੁਤ ਸਾਰੇ ਸਬੂਤ ਦੱਸਦੇ ਹਨ ਕਿ ਇਹ ਸਕੂਲ 1965 ਵਿੱਚ ਸ਼ੁਰੂ ਹੋ ਚੁੱਕਿਆ ਸੀ। ਜੰਗ ਵਾਲੇ ਉਸ ਸਾਲ ਵਿੱਚ ਅਨਪੜ੍ਹਤਾ ਦੇ ਹਨੇਰੇ ਦੇ ਖਿਲਾਫ ਵੀ ਜੰਗ ਸ਼ੁਰੂ ਹੋ ਚੁੱਕੀ ਸੀ। 

ਹੁਣ ਜਦੋਂ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਅੰਨੀ ਫਿਰਕਾਪ੍ਰਸਤੀ ਵਾਲੀਆਂ ਬਦਸ਼ਗਣੀਆਂ ਫਿਰ ਜ਼ੋਰ ਪਕੜਦੀਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਹਨੇਰਾ ਹੀ ਹਨੇਰਾ ਮਹਿਸੂਸ ਹੋਣ ਲੱਗ ਪਿਆ ਹੈ ਉਦੋਂ ਇਹ ਸਕੂਲ ਇੱਕ ਵਾਰ ਫੇਰ ਰਾਹ ਦਿਖਾ ਰਿਹਾ ਹੈ। ਇਸ ਸਕੂਲ ਨੇ ਆਧੁਨਿਕ ਸੋਚ ਅਤੇ ਵਿਗਿਆਨ ਦਾ ਲਾਹਾ ਲੈਂਦਿਆਂ ਸਕੂਲ ਦੇ ਵਿਦਿਆਰਥੀ ਵਰਗ ਨੂੰ ਨੌਕਰੀਆਂ ਦੀ ਝਾਕ ਛੱਡ ਕੇ ਹੁਨਰ ਵਾਲੇ ਪਾਸੇ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਕੂਲ ਦੇ ਮੁੰਡੇ ਕੁੜੀਆਂ ਕੋਈ ਨਾ ਕੋਈ ਅਜਿਹਾ ਕੰਮਕਾਜ ਸਿੱਖਦੇ ਰਹਿੰਦੇ ਹਨ ਜਿਹੜਾ ਇਹਨਾਂ ਨੂੰ ਜ਼ਿੰਦਗੀ ਭਰ ਰੋਜ਼ੀ ਰੋਟੀ ਲਈ ਕਿਸੇ ਤੇ ਨਿਰਭਰ ਨਾ ਹੋਣ ਦੇਵੇ। ਪ੍ਰਿੰਸੀਪਲ ਕਿਰਨ ਗੁਪਤਾ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਦੱਸਿਆ ਕਿ ਹੁਨਰ ਦੀ ਪ੍ਰਾਪਤੀ ਅਤੇ ਰੋਜ਼ੀ ਰੋਟੀ ਕਮਾਉਣ ਦੇ ਮਾਮਲੇ ਵਿਛਕ ਨਾ ਜਾਤਪਾਤ ਬੰਧਨ ਬਣਦੀ ਹੈ ਤੇ ਨਾ ਹੀ ਲਿੰਗ ਪੁਲਿੰਗ ਵਾਲਾ ਵਿਤਕਰਾ। ਮੁੰਡੇ ਵੀ ਸਿਲਾਈ ਸਿੱਖ ਕੇ ਚੰਗੇ ਦਰਜੀ ਬਣ ਸਕਦੇ ਹਨ ਅਤੇ ਚੰਗੇ ਚੋਖੇ ਪੈਸੇ ਕਮਾ ਸਕਦੇ ਹਨ ਅਤੇ ਕੁੜੀਆਂ ਵੀ ਕੁਕਿੰਗ ਸਿੱਖ ਕੇ ਕਿਸੇ ਨਾ ਕਿਸੇ ਵੱਡੇ ਹੋਟਲ ਦਾ ਚੀਫ ਸ਼ੈਫ ਬਣ ਸਕਦੀਆਂ ਹਨ। ਹੁਣ ਜਦੋਂ ਕਿ ਕੁੜੀਆਂ ਟ੍ਰੇਨਾਂ ਦੇ ਇੰਜਣ ਵੀ ਚਲਾ ਰਹੀਆਂ ਹਨ। ਟਰੱਕ ਵੀ ਚਲਾਉਣ ਲੱਗ ਪਈਆਂ ਹਨ। ਵੱਡੇ ਸ਼ਹਿਰਾਂ ਵਿੱਚ ਸਰਕਾਰੀ ਬੱਸਾਂ ਵੀ ਡਰਾਈਵ ਕਰਦੀਆਂ ਹਨ। ਕੰਡਕਟਰ ਬਣ ਕੇ ਬੱਸਾਂ ਵਿਚ ਟਿਕਟਾਂ ਵੀ ਕੱਟਦੀਆਂ ਹਨ ਤਾਂ ਜ਼ਾਹਿਰ ਹੈ ਕਿ ਕੁੜੀਆਂ ਨੇ ਵੀ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ। ਬਹੁਤ ਪਰਜ਼ਤੀਭਾ ਹੁੰਦੀ ਹੈ ਕੁੜੀਆਂ ਵਿੱਚ ਜਿਸ ਨੂੰ ਸਮਾਜ ਦਾ ਵੱਡਾ ਹਿੱਸਾ ਆਪਣੀ ਅਗਿਆਨਤਾ ਕਾਰਨ ਕਤਲ ਕਰ ਦੇਂਦਾ ਹੈ। ਲੋੜ ਹੈ ਕਿ ਕੁੜੀਆਂ ਨੂੰ ਵੀ ਮੌਕਾ ਦੇਣ ਦੇ ਮਾਮਲੇ ਵਿੱਚ ਕੋਈ ਕੰਜੂਸੀ ਨਾ ਕੀਤੀ ਜਾਵੇ। ਕੁੜੀਆਂ ਕਦੇ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਮਾਂ ਬਾਪ ਦਾ ਧਿਆਨ ਰੱਖਣ ਦੇ ਮਾਮਲੇ ਵਿੱਚ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਨਾ ਹੀ ਕੋਈ ਧਰਮ ਕੁੜੀਆਂ ਨਾਲ ਵਿਤਕਰਾ ਕਰਨਾ ਨਹੀਂ ਸਿਖਾਉਂਦਾ ਹੈ ਤੇ ਨਾ ਹੀ ਕੋਈ ਕਾਨੂੰਨ।  ਜੇ ਸਮਾਜ ਦਾ ਕੋਈ ਹਿੱਸਾ ਅਜਿਹਾ ਕਰਦਾ ਹੈ ਤਾਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 

ਪ੍ਰਿੰਸੀਪਲ ਮੈਡਮ ਕਿਰਨ ਗੁਪਤਾ ਨੇ ਦੱਸਿਆ ਕਿ ਸਕੂਲ ਨੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਹਾਰਵੈਸਟਿੰਗ ਲਈ ਬਾਕਾਇਦਾ ਸਿਸਟਮ ਵੀ ਲਗਵਾਇਆ ਹੈ। ਹੁਣ ਛੱਤ ਦਾ ਪਾਣੀ ਅੰਜਾਈ ਨਹੀਂ ਜਾਂਦਾ। ਸਿੱਧਾ ਧਰਤੀ ਵਿਚ ਜਾ ਕੇ ਦਿਨੋਂਦਿਨ ਧਰਤੀ ਦੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚੀਆਂ ਚੁੱਕਣ ਵਿਚ ਯੋਗਦਾਨ ਦੇਂਦਾ ਹੈ। ਲੱਕੜ ਨਾਲ ਚੱਲਣ ਵਾਲੇ ਧੂੰਆਂ  ਰਹਿਤ ਚੁੱਲੇ ਚਲਾਏ ਜਾਂਦੇ ਹਨ। ਜਿਹਨਾਂ ਤੇ ਮਿਡ ਡੇ ਮੀਲ ਬਣਦਾ ਹੈ ਤਾਂਕਿ ਬੱਚਿਆਂ ਨੂੰ ਭੋਜਨ ਜਾਂ ਪੌਸ਼ਟਿਕਤਾ ਦੀ ਕਮੀ ਨਾ ਆਵੇ। 

ਲੁਧਿਆਣਾ ਦੇ ਵਿਕਾਸ ਦੀ ਜਿੰਦ ਜਾਨ ਅਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸਕੂਲ ਦੀ ਤਰੱਕੀ ਲਈ ਬਹੁਤ ਸਹਿਯੋਗ ਦਿੱਤਾ ਹੈ। ਸ਼੍ਰੀਮਤੀ ਮਮਤਾ ਆਸ਼ੂ ਨੇ ਵੀ ਇਸ ਮਕਸਦ ਲਈ ਪੂਰੀ ਸਰਗਰਮੀ ਦਿਖਾਈ ਹੈ। ਕੰਪਿਊਟਰ ਲੈਬ ਦਾ ਨਵੀਨੀਕਰਨ, ਕਰਵਾਇਆ ਜੋ ਕਿ ਬਹੁਤ ਜ਼ਰੂਰੀ ਸੀ। ਵਾਟਰ ਕੂਲਰ ਅਤੇ ਹੋਰ ਸਾਜ਼ੋ ਸਾਮਾਨ ਵੀ ਮੁਹਈਆ ਕਰਵਾਇਆ ਗਿਆ। ਇੰਗਲਿਸ਼ ਬੂਸਟਰ ਕਲੱਬ ਹਰ ਹਫਤੇ ਬਲਾਕ ਲੁਧਿਆਣਾ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦਾ ਹੈ। ਲੁਧਿਆਣਾ ਜ਼ਿਲੇ ਵਿੱਚੋਂ ਦੋ ਵਾਰ ਪਹਲੇ ਨੰਬਰ ਤੇ ਆਇਆ ਹੈ। ਟੀਚਰਜ਼ ਫੈਸਟੀਵਲ ਦੌਰਾਨ ਵੀ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਬਲਾਕ ਵਿੱਚ ਚਾਰ ਅਤੇ ਜ਼ਿਲੇ ਵਿੱਚੋਂ ਦੋ ਪੁਜ਼ੀਸ਼ਨਾਂ। 

NMMS  ਵਾਲੇ ਕੌਮੀ ਪੱਧਰ ਦੇ ਮੁਕਾਬਲਿਆਂ ਵੀ ਵਿੱਚ ਚੰਗਾ ਨਾਮ ਕਮਾਇਆ। ਸੰਨ 2020 ਵਿਹੁੱਚ ਛੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸੰਨ 2021 ਵਿੱਚ ਵੀ ਇੱਕ ਪੁਜ਼ੀਸ਼ਨ ਹਾਸਲ ਕੀਤੀ। ਹੋਰ ਵੀ ਬਹੁਤ ਸਾਰੇ ਮੁਕਾਬਲੇ ਹੋਏ ਜਿਹਨਾਂ ਦਾ ਜ਼ਿਜਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿਚ ਕੀਤਾ ਜਾਏਗਾ। ਸੰਨ 1965 ਤੋਂ ਬਣੀ ਬਿਲਦੀਨ ਦੇ ਬਹੁਤੇ ਕਮਰੇ ਗਾਡਰ ਬਾਲੀਆਂ ਵਾਲੇ ਸਨ। ਉਹਨਾਂ ਵਿਹਚੋਣ ਪੰਜ ਕਮਰਿਆਂ ਦਾ ਲੈਂਟਰ ਪਾਇਆ ਗਿਆ ਹੈ। ਸੰਨ 2020-21 ਦੌਰਾਨ ਛੇ ਨਵੇਂ ਕਮਰੇ ਪਾਏ ਗਏ। ਇੱਕ ਡਾਈਨਿੰਗ ਏਰੀਆ ਵੀ ਬਣਾਇਆ ਗਿਆ। ਸਾਈਂਸ ਲੈਬ ਦੀ ਵੀ ਉਸਾਰੀ ਕੀਤੀ ਗਈ।

ਮੌਜੂਦਾ ਹਾਲਾਤਾਂ ਵਿੱਚ ਇਸ ਸਕੂਲ ਨੇ ਆਪਣੇ ਸਟਾਫ ਅਤੇ ਵਿਦਿਆਰਥੀਆਂ ਆਸਰੇ ਬਹੁਤ ਤਰੱਕੀ ਕੀਤੀ ਹੈ। ਕਿਹਾ ਜਾ ਸਕਦਾ ਹੈ-ਹਮ ਕਿਸੀ ਸੇ ਕਮ ਨਹੀਂ। ਨਾਲ ਹੀ ਯਾਦ ਆ ਰਹੀਆਂ ਹਨ ਬਾਬਾ ਨਜਮੀ ਦੀਆਂ ਸਤਰਾਂ:

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ;

 ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ!

*ਕਾਰਤਿਕਾ ਸਿੰਘ Email: kartikasingh999@gmail.com WhatsApp: +919417242529