25th September 2021 at 4:50 PM
ਗੱਲ ਸਿਰਫ ਕਹਿਣ ਸੁਣਨ ਦੀ ਨਹੀਂ ਹਕੀਕਤ ਦੀ ਹੈ-ਬੇਸ਼ਕ ਕਰ ਕੇ ਦੇਖ ਲਓ
ਸਾਲਾਨਾ ਜਪ-ਪ੍ਰਯੋਗ ਦੇ ਮਹਾਕੁੰਭ ਦੀ ਇੱਕ ਰਿਪੋਰਟ ਰਾਜਪਾਲ ਕੌਰ ਵੱਲੋਂ
ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਚਲ ਰਿਹਾ ਪ੍ਰਵਾਹ
ਸਾਡੇ ਸਮਾਜ ਵਿੱਚ ਉਮਰ ਉਸ ਦਿਨ ਤੋਂ ਗਿਣੀ ਜਾਂਦੀ ਹੈ ਜਦੋਂ ਬੱਚ ਇਸ ਸੰਸਾਰ ਵਿੱਚ ਆਉਂਦਾ ਹੈ। ਜਪਾਨ ਵਰਗੇ ਵਿਕਸਿਤ ਦੇਸ਼ ਅਜੇ ਵੀ ਉਮਰ ਦੀ ਗਿਣਤੀ ਦੇ ਉਸ ਪੁਰਾਣੇ ਸਿਸਟਮ ਨੂੰ ਪਹਿਲ ਦੇਂਦੇ ਹਨ ਜਿਸ ਵਿੱਚ ਉਮਰ ਦੇ ਨਾਲ ਗਰਭਕਾਲ ਵਾਲੇ 9/10 ਮਹੀਨੇ ਸ਼ਾਮਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਉਸ ਸਮੇਂ ਨੂੰ ਵੀ ਉਮਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਹੜਾ ਸਮਾਂ ਦੁਨੀਆ ਸਾਹਮਣੇ ਨਹੀਂ ਆਇਆ ਹੁੰਦਾ। ਸੰਸਾਰ ਦੇ ਕਈ ਕਬੀਲਿਆਂ, ਕੌਮੀਅਤਾਂ ਅਤੇ ਹੋਰ ਵਰਗਾਂ ਵਿਚ ਇਸਦਾ ਵੀ ਪਤਾ ਲਗਾਇਆ ਜਾਂਦਾ ਹੈ ਕਿ ਗਰਭ ਵਿੱਚ ਆਤਮਾ ਕਿਹੜੀ ਆਈ ਹੈ? ਤਿੱਬਤੀ ਮੈਡੀਸਿਨ ਸਿਸਟਮ ਵਾਲਿਆਂ ਕੋਈ ਨਬਜ਼ ਨਾਲ ਬਿਮਾਰੀ ਲੱਭਣ ਦਾ ਵਬਹੁਤ ਹੀ ਸਫਲ ਤਰੀਕਾ ਹੈ। ਉਹ ਕੁਝ ਮਿੰਟ ਨਬਜ਼ ਚੈਕ ਕਰਕੇ ਉਹ ਸਭ ਕੁਝ ਦੱਸ ਦੇਂਦੇ ਹਨ ਜਿਹੜਾ ਇਥੋਂ ਦੇ ਹਸਪਤਾਲਾਂ ਵਾਲੇ ਬਾਰ ਬਾਰ ਐਕਸਰੇ ਅਤੇ ਹੋਰ ਬਥੇਰੇ ਟੈਸਟ ਕਰ ਕੇ ਵੀ ਨਹੀਂ ਲੱਭ ਸਕਦੇ। ਇਸਦੇ ਮੁਤਾਬਿਕ ਹੀ ਉਹ ਹਰਬਲ ਦਵਾਈਆਂ ਵਾਲਾ ਇਲਾਜ ਵੀ ਕਰਦੇ ਹਨ। ਇਸ ਦੇ ਨਾਲ ਨਾਲ ਉਹਨਾਂ ਦਾ ਇੱਕ ਸੈਕਸ਼ਨ ਜੋਤਿਸ਼ ਵਿਗਿਆਨ ਨਾਲ ਸਬੰਧਤ ਵੀ ਹੈ। ਕੈਂਸਰ ਵਰਗੀ ਕੋਈ ਬਹੁਤੀ ਹੀ ਗੰਭੀਰ ਬਿਮਾਰੀ ਹੋਵੇ ਤਾਂ ਉਹ ਜਨਮ ਤਾਰੀਖ ਅਤੇ ਸਹੀ ਸਮਾਂ ਵੀ ਪੁੱਛਦੇ ਹਨ। ਫਿਰ ਦੱਸ ਦੇਂਦੇ ਹਨ ਕਿ ਇਸਦਾ ਇਲਾਜ ਸਫਲ ਹੋਵੇਗਾ ਕਿ ਨਹੀਂ? ਉਹਨਾਂ ਕੋਲ ਵੀ ਪਿਛਲੇ ਜਨਮਾਂ ਵਿੱਚ ਜਾ ਕੇ ਕਾਫੀ ਕੁਝ ਲੱਭਣ ਵਾਲਾ ਸਿਸਟਮ ਮੌਜੂਦ ਹੈ। ਮੈਡੀਟੇਸ਼ਨ ਵਿੱਚ ਉਹ ਬਹੁਤ ਕੁਝ ਲਭਦੇ ਹਨ। ਉਹਨਾਂ ਦੇ ਮੰਦਰਾਂ ਵਿਚ ਜਾ ਕੇ ਦੇਖੀਏ ਤਾਂ ਉਥੇ ਬੈਠੇ ਮੈਡੀਟੇਸ਼ਨ ਕਰਦੇ ਸਾਧਕਾਂ ਦੇ ਚਿਹਰਿਆਂ ਤੇ ਬੜਾ ਨੂਰ ਅਤੇ ਸ਼ਾਂਤੀ ਨਜ਼ਰ ਆਏਗੀ। ਓਸ਼ੋ ਨੇ ਤਾਂ ਅਜਿਹੇ ਬਹੁਤ ਸਾਰੇ ਸਫਲ ਤਜਰਬੇ ਕਰਕੇ ਦੁਨੀਆ ਸਾਹਮਣੇ ਮਿਸਾਲ ਵੀ ਕਾਇਮ ਕੀਤੀ।
ਨਵਰਾਤਰੇ ਵੀ ਆਉਣ ਵਾਲੇ ਹਨ। ਵਰਤ ਦਾ ਵਿਗਿਆਨ ਵੀ ਵਿਗਿਆਨ ਦੀ ਝਲਕ ਦੇਂਦਾ ਹੈ। ਰੋਜ਼ਿਆਂ ਦਾ ਹਿਸਾਬ ਕਿਤਾਬ ਵੀ ਬੜਾ ਵਿਗਿਆਨਕ ਹੀ ਹੈ। ਕਿਹਾ ਜਾਂਦਾ ਹੈ ਜੇ ਕਰ 40 ਦਿਨਾਂ ਤੱਕ ਸਰੀਰ ਨੂੰ ਵਿਸ਼ੇਸ਼ ਅਵਸਥਾ ਵਿਚ ਸਾਧ ਲਿਆ ਜਾਵੇ ਤਾਂ ਸਰੀਰ ਵੀ ਉਸੇ ਤਰ੍ਹਾਂ ਬਣ ਜਾਂਦਾ ਹੈ ਅਤੇ ਮਨ ਵੀ। ਇਸ ਨਾਲ ਆਤਮਾ ਅਤੇ ਪ੍ਰਮਾਤਮਾ ਦਾ ਜਿਊਂਦੇ ਜੀਅ ਮਿਲਣਾ ਸੰਭਵ ਵੀ ਹੋ ਜਾਂਦਾ ਹੈ ਅਤੇ ਆਸਾਨ ਵੀ।
ਜਪੁ ਪ੍ਰਯੋਗਾਂ ਵਿਚਲਾ ਵਿਗਿਆਨ ਵੀ ਬੜਾ ਕਾਰਗਰ ਹੈ। ਫਾਇਦਾ ਉਸੇ ਨੂੰ ਮਿਲਦਾ ਹੈ ਜਿਸਨੇ ਸੱਚੇ ਦਿਲੋਂ ਸੱਚੀ ਸਾਧਨਾ ਕੀਤੀ ਹੈ। ਜਿਸ ਨੇ ਬੱਧਗਿਰੀ ਸਮਾਂ ਕੱਟਿਆ ਉਸਨੂੰ ਸ਼ਾਇਦ ਫਲ ਘੱਟ ਮਿਲੇ ਪਰ ਮਿਲਦਾ ਜ਼ਰੂਰ ਹੈ। ਜਾਪੁ ਪ੍ਰਯੋਗ ਮਨ ਅਤੇ ਤਨ ਦੋਹਾਂ ਨੂੰ ਸਾਧ ਕੇ ਤੁਹਾਨੂੰ ਆਤਮਾਂ ਦੀ ਝਲਕ ਦਿਖਾਉਂਦੇ ਹਨ। ਫਿਰ ਆਤਮਾ ਪ੍ਰਮਾਤਮਾ ਵਾਲੇ ਪਾਸੇ ਤੁਰਦੀ ਹੈ। ਤੁਹਾਨੂੰ ਨਜ਼ਰ ਆਉਣਾ ਲੱਗਦਾ ਹੈ ਇਹ ਪੈਸੇ ਦੀ ਦੌੜ ਤਾਂ ਹਜ਼ਾਰਾਂ ਵਾਰ ਦੇਖ ਲਈ। ਇਹ ਇਥੇ ਹੀ ਰਹਿ ਜਾਂਦਾ ਹੈ। ਇਹ ਮਕਾਨ ਇਹ ਦੁਕਾਨ ਬੜੀ ਵਾਰ ਬਣਾਏ ਪਰ ਇਥੇ ਹੀ ਰਹਿ ਗਏ। ਹੁਣ ਹੋਰ ਜਨਮਾਂ ਤੋਂ ਮੁਕਤ ਹੋ ਕੇ ਸਿਰਫ ਰੱਬ ਦੇ ਚਰਨਾਂ ਵਿਚ ਉਸਦੀ ਹਜ਼ੂਰੀ ਬੈਠਣਾ ਹੈ। ਹੁਣ ਉੱਥੇ ਜਾਣਾ ਹੈ ਜਿੱਥੇ ਭੁੱਖ ਨਹੀਂ ਲੱਗਦੀ। ਜਿੱਥੇ ਦੁੱਖ ਨਹੀਂ ਲੱਗਦੇ। ਜਿੱਥੇ ਵਿਛੋੜੇ ਨਹੀਂ ਪੈਂਦੇ। ਜਿੱਥੇ ਬੁਢਾਪਾ ਨਹੀਂ ਆਉਂਦਾ। ਜਿੱਥੇ ਮੌਤ ਵੀ ਨਹੀਂ ਆਉਂਦੀ। ਜਿੱਥੇ ਗਮ ਨਹੀਂ ਹੁੰਦੇ। ਬੇਗਮਪੁਰਾ ਪਹੁੰਚਣਾ ਹੈ ਬਸ। ਉਸਦੀ ਝਲਕ ਮਿਲਦੀਆਂ ਹੀ ਉਸਦੀ ਪਿਆਸ ਲੱਗਣੀ ਸ਼ੁਰੂ ਹੁੰਦੀ ਹੈ ਅਤੇ ਨਾਮ ਰਸ ਉਸ ਪਿਆਸ ਨੂੰ ਬੁਝਾਉਂਦਾ ਚਲਾ ਜਾਂਦਾ ਹੈ ,ਫਰ ਚਿਹਰਿਆਂ ਤੋਂ ਮੱਕਾਰੀ ਅਤੇ ਚਲਾਕੀ ਉੱਡ ਜਾਂਦੀ ਹੈ। ਮਨ ਵਿੱਚੋਂ ਵੀ ਸ਼ੈਤਾਨ ਚਲੀ ਜਾਂਦੀ ਹੈ। ਚਿਹਰੇ ਤੇ ਨਾਮ ਜਪਣ ਦੀ ਲਾਲੀ ਦਿਖਾਈ ਦੇਣ ਲੱਗਦੀ ਹੈ। ਉਸ ਪਰਮਪਿਤਾ ਦੀ ਗੋਦ ਦਾ ਅਹਿਸਾਸ ਹੋਣ ਲੱਗਦਾ ਹੈ। ਬਾਣੀ ਸਮਝ ਆਉਣ ਲੱਗਦੀ ਹੈ। ਬਾਣੀ ਨਾਲ ਲਿਵ ਜੁੜਨ ਲੱਗਦੀ ਹੈ।
ਸੁਣਿਐ ਸਿਧ ਪੀਰ ਸੁਰਿ ਨਾਥ॥
ਸੁਣਿਐ ਧਰਤਿ ਧਵਲ ਆਕਾਸ॥
ਸੁਣਿਐ ਦੀਪ ਲੋਅ ਪਾਤਾਲ॥
ਸੁਣਿਐ ਪੋਹਿ ਨ ਸਕੈ ਕਾਲੁ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥8॥
ਗੁਰਬਾਣੀ ਅਨੁਸਾਰ ਨਾਮ-ਬਾਣੀ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਮਨੁੱਖ ਤੋਂ ਦੇਵਤੇ ਬਣਾਇਆ। ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ: ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।।
ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 40 ਦਿਨਾਂ ਦੇ ਜਪ-ਪ੍ਰਯੋਗ ਦੀ ਅਰੰਭਤਾ ਕੀਤੀ ਜੋ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਸਾਲ-ਸਾਲ ਭਰ ਵੀ ਚਲਦਾ ਰਿਹਾ। ਗੁਰੂ ਸਾਹਿਬਾਨਾਂ ਦੇ ਦਰਸ਼ਾਏ ਮਾਰਗ ਤੇ ਚਲਦੇ ਹੋਏ, ਵਰਤਮਾਨ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਕਿਰਪਾ-ਬਖਸ਼ਿਸ਼ ਸਦਕਾ ਸ੍ਰੀ ਜੀਵਨ ਨਗਰ (ਹਰਿਆਣਾ) ਵਿਖੇ 40 ਦਿਨਾਂ ਦਾ ਜਪ-ਪ੍ਰਯੋਗ ਨਿਰੰਤਰ ਚੱਲ ਰਿਹਾ ਹੈ। ਇਹ ਜਪ-ਪ੍ਰਯੋਗ ਵਾਤਾਵਰਨ ਵਿਚ ਸਵਰਗ ਜਿਹਾ ਮਾਹੌਲ ਪ੍ਰਦਾਨ ਕਰ, ਕਲਿਜੁਗ ਦੇ ਇਸ ਦੌਰ ਵਿਚ ਇੱਕ ਵਿਲੱਖਣ ਮਿਸਾਲ ਕਾਇਮ ਕਰਦਾ ਪ੍ਰਤੀਤ ਹੋ ਰਿਹਾ ਹੈ।
ਇਹ 5 ਸਤੰਬਰ ਤੋਂ ਸ਼ੁਰੂ ਹੋਇਆ ਹੈ ਅਤੇ 15 ਅਕਤੂਬਰ ਤਕ ਲਗਾਤਾਰ ਚੱਲੇਗਾ। ਇਸ ਦੌਰਾਨ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਨਾਮ ਸਿਮਰਨ, ਕਥਾ ਕੀਰਤਨ ਦਾ ਪ੍ਰਵਾਹ ਨਿਰੰਤਰ ਚਲਦਾ ਹੈ, ਦੂਰੋਂ ਨੇੜਿਓਂ ਸੰਗਤ ਇੱਥੇ ਪਹੁੰਚ ਕੇ ਲਾਹਾ ਲੈਂਦੀ ਹੈ। ਇਸ ਮੌਕੇ ਸਤਿਗੁਰੂ ਜੀ ਹਰ ਰੋਜ ਅੰਮ੍ਰਿਤ ਵੇਲੇ ਸੰਗਤ ਨੂੰ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਧਿਆਨ ਲਗਾ ਕੇ ਨਾਮ ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਦਿੰਦੇ ਹਨ, ਉਸ ਦੇ ਨਾਲ ਹੀ ਆਪਣੇ ਜੀਵਨ ਨੂੰ ਉੱਚਾ-ਸੁੱਚਾ ਬਣਾਉਣ ਲਈ ਸ਼ੁਭ ਕਰਮ ਕਰਨ ਦੇ ਨਾਲ, ਸਾਤਵਿਕ ਭੋਜਨ ਕਰਕੇ ਅਤੇ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ, ਸਿਹਤ ਨੂੰ ਵੀ ਦੁਰੁਸਤ ਰੱਖਣ ਲਈ ਭਲੀ-ਭਾਂਤ ਪ੍ਰੇਰਿਤ ਕਰ ਰਹੇ ਹਨ। ਇਸ ਸਾਰੇ ਪ੍ਰੋਗਰਾਮ ਨੂੰ ਵੀਰ ਅਮਨ ਸਿੰਘ ਖੀਵਾ ਵਲੋਂ ਗੁਰਦੁਆਰਾ ਸ੍ਰੀ ਜੀਵਨ ਨਗਰ ਤੋਂ ਫੇਸ-ਬੁੱਕ ਲਾਈਵ ਅਤੇ ਚੈਨਲ ਰਾਹੀਂ ਦੂਰ ਬੈਠੀਆਂ ਸੰਗਤਾਂ ਤੱਕ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।

No comments:
Post a Comment