Showing posts with label Schools. Show all posts
Showing posts with label Schools. Show all posts

Thursday, August 21, 2025

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਨਿਵੇਸ਼ਕ ਸਮਾਰੋਹ

Received From MPS Khalsa on Friday 21st August 2025 at 16:32 Regarding Guru Nanak Public School 

ਵਿਦਿਆਰਥੀਆਂ ਨੂੰ ਗੁਣਾਂ ਦੇ ਆਧਾਰ 'ਤੇ ਵੱਖ-ਵੱਖ ਪਦਵੀਆਂ ਲਈ ਚੁਣਿਆ ਗਿਆ


ਨਵੀਂ ਦਿੱਲੀ: 21 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੱਜ 21 ਅਗਸਤ ਨੂੰ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਨਿਵੇਸ਼ਕ (ਇਨਵੇਸਟਰ) ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਲੀਡਰਸ਼ਿਪ ਵਾਲੇ ਗੁਣਾਂ ਦੇ ਆਧਾਰ 'ਤੇ ਵੱਖ-ਵੱਖ ਪਦਵੀਆਂ ਲਈ ਚੁਣਿਆ ਗਿਆ। ਇਸ ਸਮਾਰੋਹ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਬੈਜ, ਪੱਟੀਆਂ ਅਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। 

ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਅਤੇ ਵੱਖ ਵੱਖ ਹਾਊਸ ਦੀਆਂ ਹਾਊਸ ਵਾਰਡਨਾਂ ਨੇ ਵਿਦਿਅਰਥੀਆਂ ਨੂੰ ਸਟੇਜ ਤੇ ਬੈਜ ਅਤੇ ਪੱਟੀਆਂ ਦੇਕੇ ਜ਼ਿੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾਉਣ ਦੀ ਅਪੀਲ ਕੀਤੀ। 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਸਮਾਰੋਹ ਦੇ ਅਖ਼ੀਰ ਵਿੱਚ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ ਸਮਰਥਾ ਅਤੇ ਟੀਮਵਰਕ ਦੇ ਗੁਣ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਇਸ ਦੇ ਨਾਲ ਹੀ, ਇਹ ਉਨ੍ਹਾਂ ਨੂੰ ਆਪਣੇ ਸਕੂਲ ਅਤੇ ਸਮਾਜ ਦੀ ਸੇਵਾ ਕਰਨ ਅਤੇ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦੀਆਂ ਹਨ।

Thursday, July 21, 2022

ਸਿੱਖ ਕੱਕਾਰਾਂ ਉੱਤੇ ਈਸਾਈ ਮਿਸ਼ਨਰੀਆਂ ਵੱਲੋਂ ਇਤਰਾਜ਼

Thursday: 21st July 2022 at 06:42 PM Via WhatsApp

ਬਰੇਲੀ ਦੇ ਸਕੂਲ ਵਿਚ ਸਿੱਖ ਵਿਦਿਆਰਥੀਆਂ 'ਤੇ ਲਾਈਆਂ ਪਾਬੰਦੀਆਂ 


ਨਵੀਂ ਦਿੱਲੀ
: 21 ਜੁਲਾਈ 2022 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਬਰੇਲੀ ਦੇ ਬਾਰਾਂਦਰੀ ਥਾਣਾ ਖੇਤਰ ਦੇ ਸੇਂਟ ਫਰਾਂਸਿਸ ਸਕੂਲ, ਜੋ ਕਿ ਇਕ ਈਸਾਈ ਮਿਸ਼ਨਰੀ ਦੁਆਰਾ ਚਲਾਏ ਜਾ ਰਹੇ ਹਨ, ਨੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ, ਕਿਰਪਾਨ ਜਾਂ ਕੜਾ ਪਹਿਨਣ 'ਤੇ ਪਾਬੰਦੀ ਲਗਾਣ ਕਰਕੇ ਉੱਥੇ ਦੀ ਸਿੱਖ ਵਸੋਂ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ । ਇਸ ਮਾਮਲੇ ਸਕੂਲ ਮੈਨੇਜਮੈਂਟ ਨੇ ਸਿੱਖ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਕੂਲ ਵਿੱਚ ਪੜ੍ਹਨਾ ਸੰਭਵ ਨਹੀਂ ਹੋਵੇਗਾ ਅਤੇ ਜੇਕਰ ਤੁਸੀਂ ਕਿਰਪਾਨ ਆਦਿ ਪਾਉਣੀ ਹੈ ਤਾਂ ਆਪਣਾ ਨਾਮ ਕੱਟ ਕੇ ਕਿਸੇ ਹੋਰ ਸਕੂਲ ਵਿੱਚ ਜਾਣਾ ਪਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਸਕੂਲ ਦੇ ਇੱਕ ਅਧਿਆਪਕ ਨੇ ਪ੍ਰਾਰਥਨਾ ਸਭਾ ਦੌਰਾਨ ਕਿਹਾ ਕਿ ਸਕੂਲ ਦੇ ਸਾਰੇ ਬੱਚੇ ਇੱਕੋ ਪਹਿਰਾਵੇ ਵਿੱਚ ਨਜ਼ਰ ਆਉਣ। ਜਿਹੜੇ ਲੋਕ ਦਸਤਾਰ, ਕਿਰਪਾਨ ਜਾਂ ਕੜਾ ਪਾ ਕੇ ਆਉਂਦੇ ਹਨ, ਉਨ੍ਹਾਂ ਨੂੰ ਵੀ ਕੱਲ੍ਹ ਤੋਂ ਅਜਿਹਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਅਧਿਆਪਕ ਦੇ ਸਾਹਮਣੇ ਕੋਈ ਵੀ ਵਿਦਿਆਰਥੀ ਵਿਰੋਧ ਨਹੀਂ ਕਰ ਸਕਿਆ ਪਰ ਸ਼ਾਮ ਨੂੰ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਗੱਲ ਦਾ ਪਤਾ ਲਗਦੇ ਹੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਕੈਂਪਸ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ। 

ਸਕੂਲ ਵਿੱਚ ਧਰਨਾ ਦੇਣ ਪਹੁੰਚੇ ਪਰਿਵਾਰਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਦੇਸ਼ਾਂ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਸਨ, ਹੁਣ ਸਾਡੇ ਦੇਸ਼ ਵਿੱਚ ਹੀ ਦਸਤਾਰ, ਕਿਰਪਾਨ, ਕੜਾ ਅਤੇ ਦਸਤਾਰ ਪਹਿਨਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਸੀਐਮ ਯੋਗੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਸਕੂਲ ਪ੍ਰਸ਼ਾਸਨ ਤੋਂ ਤੁਗਲਕੀ ਫ਼ਰਮਾਨ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਹੈ। ਇਸ ਦੇ ਨਾਲ ਹੀ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ’ਤੇ ਹੋਰ ਵੀ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਸ ਘਟਨਾ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਨੂੰ ਡੀ.ਆਈ.ਓ.ਐਸ. ਨੂੰ ਸ਼ਿਕਾਇਤ ਕਰਨਗੇ ਅਤੇ ਸਕੂਲ ਦੀਆਂ ਗਲਤ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਗੇ।

Monday, November 29, 2021

ਦਾਖਾ ਸਕੂਲ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ

  29th Nov 2021 at 10:33 AM

ਸੀਨੀਅਰ ਸ. ਸ. ਸ.  ਵਿਖੇ ਹੋਇਆ ਸਫਲ ਆਯੋਜਨ

ਦਾਖਾ: 29 ਨਵੰਬਰ 2021: (ਪ੍ਰੀਤਮ ਲੁਧਿਆਣਵੀ): 

ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਬੀ. ਐਮ. ਸਾਇੰਸ ਸ੍ਰੀ ਅਮਨਦੀਪ ਸਿੰਘ, ਬਲਾਕ ਨੋਡਲ ਆਫਸਰ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਜ਼ਿਲਾ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।  ਵੱਖ ਵੱਖ ਸਕੂਲਾਂ ਤੋਂ ਆਏ ਹੋਏ ਜੱਜ ਸਾਹਿਬਾਨ ਨੇ ਪੂਰੀ ਮਿਹਨਤ ਅਤੇ ਦਿਆਨਤਦਾਰੀ ਨਾਲ ਆਪਣੀ ਜੱਜਮੈਂਟ ਦੇ ਕਾਰਜ ਨੂੰ ਨੇਪਰੇ ਚਾੜਿਆ। ਮੰਚ ਸੰਚਾਲਨ ਸ੍ਰ. ਪਵਨਦੀਪ ਸਿੰਘ ਭੱਠਲ ਨੇ ਕੀਤਾ। ਇਸ ਸਮੇਂ ਸਕੂਲ ਦੀ ਬੈਂਡ ਟੀਮ ਤੇ ਭੰਗੜਾ ਟੀਮ ਨੇ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। --ਪ੍ਰੀਤਮ ਲੁਧਿਆਣਵੀ ਚੰਡੀਗੜ੍ਹ ਤੋਂ  


Wednesday, October 27, 2021

ਬੇਕਾਰੀ ਅਤੇ ਅਨਪੜ੍ਹਤਾ ਦੇ ਖਿਲਾਫ ਗਿਆਨ ਦੀਆਂ ਮਸ਼ਾਲਾਂ ਜਗਾ ਰਿਹਾ ਸਕੂਲ

  ਸਿਰਫ ਕਿਤਾਬੀ ਪੜ੍ਹਾਈ ਹੀ ਨਹੀਂ ਹੁਨਰ ਦੀ ਕੰਮ ਆਉਣ ਟਰੇਨਿੰਗ ਵੀ 


ਲੁਧਿਆਣਾ: 27 ਅਕਤੂਬਰ 2021: (*ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੀ ਬਹੁਗਿਣਤੀ ਵੱਲੋਂ ਸੰਨ 1962 ਨੂੰ ਚੀਨ ਨਾਲ ਜੰਗ ਲਈ ਯਾਦ ਰੱਖਿਆ ਜਾਂਦਾ ਹੈ। ਉਸ ਜੰਗ ਨੇ ਬਹੁਤ ਸਾਰੇ ਜੁਆਨਾਂ ਦੀ ਜਾਨ ਲਈ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਰ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੀ ਰਾਖੀ ਲਈ ਸਾਨੂੰ ਜਾਗਰੂਕ ਵੀ ਕੀਤਾ। ਸਾਡੇ ਦੇਸ਼ ਨੇ ਫੌਜੀ ਤਾਕਤ ਨੂੰ ਮਜ਼ਬੂਤ ਬਣਾਉਣ ਵਾਲੇ ਪਾਸੇ ਕਦਮ ਪੁੱਟਣੇ ਸ਼ੁਰੂ ਕੀਤੇ।  ਇਸ ਜੰਗ ਦੇ ਜ਼ਖਮ ਅਜੇ ਭੁੱਲੇ ਨਹੀਂ ਸਨ ਕਿ ਸੰਨ 1965 ਦੌਰਾਨ ਦੇਸ਼ ਨੂੰ ਪਾਕਿਸਤਾਨੀ ਹਮਲੇ ਦਾ ਸਾਹਮਣਾ ਕਰਨਾ ਪਿਆ। ਸਾਡੇ ਸ਼ਾਂਤਮਈ ਵਿਕਾਸ ਦੀ ਰਫਤਾਰ ਨੂੰ ਡੂੰਘੀ ਸੱਟ ਲੱਗੀ। ਭਰਾਵਾਂ ਵਰਗੇ ਗੁਆਂਢੀ ਦੇਸ਼ਾਂ ਨੇ ਬੇਗਾਨਿਆਂ ਦੀ ਚੁੱਕ ਵਿੱਚ ਆ ਕੇ ਇੱਕ ਦੂਜੇ ਦਾ ਖੂਨ ਡੋਲ੍ਹਿਆ। ਦੁੱਖ ਸੀ, ਦਰਦ ਸੀ ਪਰ ਦੇਸ਼ ਦੀਆਂ ਫੌਜਾਂ ਨੇ ਇਤਿਹਾਸਿਕ ਜਿੱਤ ਦਰਜ ਕੀਤੀ। 

ਇਸਦੇ ਨਾਲ ਹੀ ਦੇਸ਼ ਦੇ ਬੁਧੀਜੀਵੀਆਂ ਨੇ ਮਹਿਸੂਸ ਕੀਤਾ ਕਿ ਜੰਗ ਤਾਂ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦੀ। ਜੰਗ ਤੋਂ ਖੁਦ ਹੀ ਇਕ ਮਸਲਾ ਹੈ।  ਜੰਗ ਟਲਤੀ ਰਹੇ ਤੋਂ ਬੇਹਤਰ ਹੈ। ਸਾਹਿਰ ਲੁਧਿਆਣਵੀ ਸਾਹਿਬ ਨੇ ਹਲੂਣਾ ਦੇਂਦਿਆਂ ਲਿਖਿਆ:

ਫਤਹਿ ਕਾ ਜਸ਼ਨ ਹੋ ਕਿ  ਹਾਰ ਕਾ ਸੋਗ, ਜ਼ਿੰਦਗੀ ਮਈਅਤੋਂ ਪਰ ਰੋਤੀ ਹੈ, 

ਜੰਗ ਤੋਂ ਖੁਦ ਹੀ ਇਕ ਮਸਲਾ ਹੈ ਜੰਗ ਮਸਲੋਂ ਕਾ ਹਲ ਕੀਆ ਦੇਗੀ! 

ਇਸ ਗੱਲ ਨੂੰ ਪੰਜਾਬ ਦੇ ਬੁਧੀਜੀਵੀਆਂ ਨੇ ਵੀ ਮਹਿਸੂਸ ਕੀਤਾ।  ਘਰਾਂ ਅਤੇ ਮੈਦਾਨਾਂ ਵਿੱਚ ਪੁੱਟੇ ਗਏ ਮੋਰਚਿਆਂ ਦੇ ਦਰਦ ਨੂੰ ਮਹਿਸੂਸ ਕੀਤਾ। ਤਬਾਹੀ ਦੇ ਉਸ ਦੌਰ ਨੂੰ ਦੇਖਿਆ। ਫੌਜੀ ਜਵਾਨਾਂ ਦੀਆਂ ਅਰਥੀਆਂ ਦੇਖੀਆਂ। ਘਰਾਂ ਵਿਚ ਹਨੇਰੇ ਹੁੰਦੇ ਦੇਖ। ਉਹਨਾਂ ਮਹਿਸੂਸ ਕੀਤਾ ਕਿ ਕੁਝ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਹੈ ਸਕੂਲ ਜਵੱਦੀ ਦੀ ਪ੍ਰਿੰਸੀਪਲ ਕਿਰਨ ਗੁਪਤਾ ਪੁਰਾਣੇ ਵੇਲਿਆਂ ਨੂੰ ਯਾਦ ਕਰਦਿਆਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਦਾ ਹਵਾਲਾ ਵੀ ਦੇਂਦੇ ਹਨ। ਜਦੋਂ ਇਹ ਸਕੂਲ ਬਣਿਆ ਉਦੋਂ ਉਰਦੂ ਜ਼ਿਆਦਾ ਪ੍ਰਚੱਲਿਤ ਸੀ। ਉਹ ਕਾਗਜ਼ ਹੁਣ ਵੀ ਦੇਖੇ ਜਾ ਸਕਦੇ ਹਨ। ਉਹਨਾਂ ਵਿੱਚ ਇਸ ਸਕੂਲ ਦੇ ਮੁੱਢ ਵਾਲਾ ਸਾਲ ਸ਼ਾਇਦ 1972 ਦਾ ਹੈ ਪਰ ਅਸਲ ਵਿੱਚ ਇਸ  ਸਕੂਲ ਦੇ ਸ਼ੁਭ ਆਰੰਭ ਦੀ ਖਬਰ ਦੇਣ ਵਾਲੇ ਹੋਰ ਬਹੁਤ ਸਾਰੇ ਸਬੂਤ ਦੱਸਦੇ ਹਨ ਕਿ ਇਹ ਸਕੂਲ 1965 ਵਿੱਚ ਸ਼ੁਰੂ ਹੋ ਚੁੱਕਿਆ ਸੀ। ਜੰਗ ਵਾਲੇ ਉਸ ਸਾਲ ਵਿੱਚ ਅਨਪੜ੍ਹਤਾ ਦੇ ਹਨੇਰੇ ਦੇ ਖਿਲਾਫ ਵੀ ਜੰਗ ਸ਼ੁਰੂ ਹੋ ਚੁੱਕੀ ਸੀ। 

ਹੁਣ ਜਦੋਂ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਅੰਨੀ ਫਿਰਕਾਪ੍ਰਸਤੀ ਵਾਲੀਆਂ ਬਦਸ਼ਗਣੀਆਂ ਫਿਰ ਜ਼ੋਰ ਪਕੜਦੀਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਹਨੇਰਾ ਹੀ ਹਨੇਰਾ ਮਹਿਸੂਸ ਹੋਣ ਲੱਗ ਪਿਆ ਹੈ ਉਦੋਂ ਇਹ ਸਕੂਲ ਇੱਕ ਵਾਰ ਫੇਰ ਰਾਹ ਦਿਖਾ ਰਿਹਾ ਹੈ। ਇਸ ਸਕੂਲ ਨੇ ਆਧੁਨਿਕ ਸੋਚ ਅਤੇ ਵਿਗਿਆਨ ਦਾ ਲਾਹਾ ਲੈਂਦਿਆਂ ਸਕੂਲ ਦੇ ਵਿਦਿਆਰਥੀ ਵਰਗ ਨੂੰ ਨੌਕਰੀਆਂ ਦੀ ਝਾਕ ਛੱਡ ਕੇ ਹੁਨਰ ਵਾਲੇ ਪਾਸੇ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਕੂਲ ਦੇ ਮੁੰਡੇ ਕੁੜੀਆਂ ਕੋਈ ਨਾ ਕੋਈ ਅਜਿਹਾ ਕੰਮਕਾਜ ਸਿੱਖਦੇ ਰਹਿੰਦੇ ਹਨ ਜਿਹੜਾ ਇਹਨਾਂ ਨੂੰ ਜ਼ਿੰਦਗੀ ਭਰ ਰੋਜ਼ੀ ਰੋਟੀ ਲਈ ਕਿਸੇ ਤੇ ਨਿਰਭਰ ਨਾ ਹੋਣ ਦੇਵੇ। ਪ੍ਰਿੰਸੀਪਲ ਕਿਰਨ ਗੁਪਤਾ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਦੱਸਿਆ ਕਿ ਹੁਨਰ ਦੀ ਪ੍ਰਾਪਤੀ ਅਤੇ ਰੋਜ਼ੀ ਰੋਟੀ ਕਮਾਉਣ ਦੇ ਮਾਮਲੇ ਵਿਛਕ ਨਾ ਜਾਤਪਾਤ ਬੰਧਨ ਬਣਦੀ ਹੈ ਤੇ ਨਾ ਹੀ ਲਿੰਗ ਪੁਲਿੰਗ ਵਾਲਾ ਵਿਤਕਰਾ। ਮੁੰਡੇ ਵੀ ਸਿਲਾਈ ਸਿੱਖ ਕੇ ਚੰਗੇ ਦਰਜੀ ਬਣ ਸਕਦੇ ਹਨ ਅਤੇ ਚੰਗੇ ਚੋਖੇ ਪੈਸੇ ਕਮਾ ਸਕਦੇ ਹਨ ਅਤੇ ਕੁੜੀਆਂ ਵੀ ਕੁਕਿੰਗ ਸਿੱਖ ਕੇ ਕਿਸੇ ਨਾ ਕਿਸੇ ਵੱਡੇ ਹੋਟਲ ਦਾ ਚੀਫ ਸ਼ੈਫ ਬਣ ਸਕਦੀਆਂ ਹਨ। ਹੁਣ ਜਦੋਂ ਕਿ ਕੁੜੀਆਂ ਟ੍ਰੇਨਾਂ ਦੇ ਇੰਜਣ ਵੀ ਚਲਾ ਰਹੀਆਂ ਹਨ। ਟਰੱਕ ਵੀ ਚਲਾਉਣ ਲੱਗ ਪਈਆਂ ਹਨ। ਵੱਡੇ ਸ਼ਹਿਰਾਂ ਵਿੱਚ ਸਰਕਾਰੀ ਬੱਸਾਂ ਵੀ ਡਰਾਈਵ ਕਰਦੀਆਂ ਹਨ। ਕੰਡਕਟਰ ਬਣ ਕੇ ਬੱਸਾਂ ਵਿਚ ਟਿਕਟਾਂ ਵੀ ਕੱਟਦੀਆਂ ਹਨ ਤਾਂ ਜ਼ਾਹਿਰ ਹੈ ਕਿ ਕੁੜੀਆਂ ਨੇ ਵੀ ਆਪਣੀ ਸ਼ਕਤੀ ਦਾ ਲੋਹਾ ਮਨਵਾਇਆ ਹੈ। ਬਹੁਤ ਪਰਜ਼ਤੀਭਾ ਹੁੰਦੀ ਹੈ ਕੁੜੀਆਂ ਵਿੱਚ ਜਿਸ ਨੂੰ ਸਮਾਜ ਦਾ ਵੱਡਾ ਹਿੱਸਾ ਆਪਣੀ ਅਗਿਆਨਤਾ ਕਾਰਨ ਕਤਲ ਕਰ ਦੇਂਦਾ ਹੈ। ਲੋੜ ਹੈ ਕਿ ਕੁੜੀਆਂ ਨੂੰ ਵੀ ਮੌਕਾ ਦੇਣ ਦੇ ਮਾਮਲੇ ਵਿੱਚ ਕੋਈ ਕੰਜੂਸੀ ਨਾ ਕੀਤੀ ਜਾਵੇ। ਕੁੜੀਆਂ ਕਦੇ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਮਾਂ ਬਾਪ ਦਾ ਧਿਆਨ ਰੱਖਣ ਦੇ ਮਾਮਲੇ ਵਿੱਚ ਵੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਨਾ ਹੀ ਕੋਈ ਧਰਮ ਕੁੜੀਆਂ ਨਾਲ ਵਿਤਕਰਾ ਕਰਨਾ ਨਹੀਂ ਸਿਖਾਉਂਦਾ ਹੈ ਤੇ ਨਾ ਹੀ ਕੋਈ ਕਾਨੂੰਨ।  ਜੇ ਸਮਾਜ ਦਾ ਕੋਈ ਹਿੱਸਾ ਅਜਿਹਾ ਕਰਦਾ ਹੈ ਤਾਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 

ਪ੍ਰਿੰਸੀਪਲ ਮੈਡਮ ਕਿਰਨ ਗੁਪਤਾ ਨੇ ਦੱਸਿਆ ਕਿ ਸਕੂਲ ਨੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਹਾਰਵੈਸਟਿੰਗ ਲਈ ਬਾਕਾਇਦਾ ਸਿਸਟਮ ਵੀ ਲਗਵਾਇਆ ਹੈ। ਹੁਣ ਛੱਤ ਦਾ ਪਾਣੀ ਅੰਜਾਈ ਨਹੀਂ ਜਾਂਦਾ। ਸਿੱਧਾ ਧਰਤੀ ਵਿਚ ਜਾ ਕੇ ਦਿਨੋਂਦਿਨ ਧਰਤੀ ਦੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚੀਆਂ ਚੁੱਕਣ ਵਿਚ ਯੋਗਦਾਨ ਦੇਂਦਾ ਹੈ। ਲੱਕੜ ਨਾਲ ਚੱਲਣ ਵਾਲੇ ਧੂੰਆਂ  ਰਹਿਤ ਚੁੱਲੇ ਚਲਾਏ ਜਾਂਦੇ ਹਨ। ਜਿਹਨਾਂ ਤੇ ਮਿਡ ਡੇ ਮੀਲ ਬਣਦਾ ਹੈ ਤਾਂਕਿ ਬੱਚਿਆਂ ਨੂੰ ਭੋਜਨ ਜਾਂ ਪੌਸ਼ਟਿਕਤਾ ਦੀ ਕਮੀ ਨਾ ਆਵੇ। 

ਲੁਧਿਆਣਾ ਦੇ ਵਿਕਾਸ ਦੀ ਜਿੰਦ ਜਾਨ ਅਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸਕੂਲ ਦੀ ਤਰੱਕੀ ਲਈ ਬਹੁਤ ਸਹਿਯੋਗ ਦਿੱਤਾ ਹੈ। ਸ਼੍ਰੀਮਤੀ ਮਮਤਾ ਆਸ਼ੂ ਨੇ ਵੀ ਇਸ ਮਕਸਦ ਲਈ ਪੂਰੀ ਸਰਗਰਮੀ ਦਿਖਾਈ ਹੈ। ਕੰਪਿਊਟਰ ਲੈਬ ਦਾ ਨਵੀਨੀਕਰਨ, ਕਰਵਾਇਆ ਜੋ ਕਿ ਬਹੁਤ ਜ਼ਰੂਰੀ ਸੀ। ਵਾਟਰ ਕੂਲਰ ਅਤੇ ਹੋਰ ਸਾਜ਼ੋ ਸਾਮਾਨ ਵੀ ਮੁਹਈਆ ਕਰਵਾਇਆ ਗਿਆ। ਇੰਗਲਿਸ਼ ਬੂਸਟਰ ਕਲੱਬ ਹਰ ਹਫਤੇ ਬਲਾਕ ਲੁਧਿਆਣਾ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦਾ ਹੈ। ਲੁਧਿਆਣਾ ਜ਼ਿਲੇ ਵਿੱਚੋਂ ਦੋ ਵਾਰ ਪਹਲੇ ਨੰਬਰ ਤੇ ਆਇਆ ਹੈ। ਟੀਚਰਜ਼ ਫੈਸਟੀਵਲ ਦੌਰਾਨ ਵੀ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਬਲਾਕ ਵਿੱਚ ਚਾਰ ਅਤੇ ਜ਼ਿਲੇ ਵਿੱਚੋਂ ਦੋ ਪੁਜ਼ੀਸ਼ਨਾਂ। 

NMMS  ਵਾਲੇ ਕੌਮੀ ਪੱਧਰ ਦੇ ਮੁਕਾਬਲਿਆਂ ਵੀ ਵਿੱਚ ਚੰਗਾ ਨਾਮ ਕਮਾਇਆ। ਸੰਨ 2020 ਵਿਹੁੱਚ ਛੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸੰਨ 2021 ਵਿੱਚ ਵੀ ਇੱਕ ਪੁਜ਼ੀਸ਼ਨ ਹਾਸਲ ਕੀਤੀ। ਹੋਰ ਵੀ ਬਹੁਤ ਸਾਰੇ ਮੁਕਾਬਲੇ ਹੋਏ ਜਿਹਨਾਂ ਦਾ ਜ਼ਿਜਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿਚ ਕੀਤਾ ਜਾਏਗਾ। ਸੰਨ 1965 ਤੋਂ ਬਣੀ ਬਿਲਦੀਨ ਦੇ ਬਹੁਤੇ ਕਮਰੇ ਗਾਡਰ ਬਾਲੀਆਂ ਵਾਲੇ ਸਨ। ਉਹਨਾਂ ਵਿਹਚੋਣ ਪੰਜ ਕਮਰਿਆਂ ਦਾ ਲੈਂਟਰ ਪਾਇਆ ਗਿਆ ਹੈ। ਸੰਨ 2020-21 ਦੌਰਾਨ ਛੇ ਨਵੇਂ ਕਮਰੇ ਪਾਏ ਗਏ। ਇੱਕ ਡਾਈਨਿੰਗ ਏਰੀਆ ਵੀ ਬਣਾਇਆ ਗਿਆ। ਸਾਈਂਸ ਲੈਬ ਦੀ ਵੀ ਉਸਾਰੀ ਕੀਤੀ ਗਈ।

ਮੌਜੂਦਾ ਹਾਲਾਤਾਂ ਵਿੱਚ ਇਸ ਸਕੂਲ ਨੇ ਆਪਣੇ ਸਟਾਫ ਅਤੇ ਵਿਦਿਆਰਥੀਆਂ ਆਸਰੇ ਬਹੁਤ ਤਰੱਕੀ ਕੀਤੀ ਹੈ। ਕਿਹਾ ਜਾ ਸਕਦਾ ਹੈ-ਹਮ ਕਿਸੀ ਸੇ ਕਮ ਨਹੀਂ। ਨਾਲ ਹੀ ਯਾਦ ਆ ਰਹੀਆਂ ਹਨ ਬਾਬਾ ਨਜਮੀ ਦੀਆਂ ਸਤਰਾਂ:

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ;

 ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ!

*ਕਾਰਤਿਕਾ ਸਿੰਘ Email: kartikasingh999@gmail.com WhatsApp: +919417242529

Saturday, August 28, 2021

ਲਾਇਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਹਦਾਇਤਾਂ ਜਾਰੀ

 28th August 2021 at 3:26 PM

 ਸਕੂਲ ਸਿੱਖਿਆ ਵਿਭਾਗ ਵੱਲੋਂ ਡਿਸਕਾਊਂਟ-ਸ਼ਰਤਾਂ ਸਮੇਤ ਹੁਕਮ ਜਾਰੀ 

ਚੰਡੀਗੜ: 28 ਅਗਸਤ 2021: (ਪੰਜਾਬ ਸਕਰੀਨ ਬਿਊਰੋ):: 

ਬਹੁਤ ਸਾਰੇ ਖਰਚੇ ਅਕਸਰ ਹੁੰਦੇ ਹਨ ਪਰ ਕਿਤਾਬਾਂ ਵਾਲੇ ਪਾਸੇ ਧਿਆਨ ਘੱਟ ਹੀ ਦਿੱਤਾ ਜਾਂਦਾ ਹੈ। ਹੁਣ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਕਿ ਸਕੂਲੀ ਕਿਤਾਬਾਂ ਦੇ ਨਾਲ ਨਾਲ ਬੱਚਿਆਂ ਵਿੱਚ ਇਤਿਹਾਸ, ਸੱਭਿਆਚਾਰ ਅਤੇ ਸਾਹਿਤ ਨਾਲ ਸਬੰਧਤ ਕਿਤਾਬਾਂ ਪੜ੍ਹੀਆਂ ਜਾਣੀਆਂ ਵੀ ਜ਼ਰੂਰੀ ਹੁੰਦੀਆਂ ਹਨ। ਇਸ ਲਗਨ ਨੂੰ ਉਤਸ਼ਾਹਿਤ ਕਰਨ ਵਾਸਤੇ ਚੰਗੀਆਂ ਕਿਤਾਬਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਸਕੂਲ ਸਿੱਖਿਆ ਬੋਰਡ ਨੇ ਇਸ ਮੁਸ਼ਕਲ ਨੰ ਆਸਾਨ ਕਰਦਿਆਂ ਕਿਤਾਬਾਂ ਖਰੀਦਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਇਸ ਖਰੀਦ ਮੌਕੇ ਨਿਸਚਿਤ ਡਿਸਕਾਊਂਟ ਜ਼ਰੂਰੀ ਹੋਵੇਗੀ। 

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2021-22 ਦੌਰਾਨ ਲਾਇਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਨਿਰਦੇਸ਼ ਜਾਰੀ ਕੀਤੇ ਹਨ।


ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਕਿਤਾਬਾਂ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ ਕੀਤੀਆਂ ਕਿਤਾਬਾਂ ਵਿੱਚੋਂ ਹੀ ਖਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਤ ਵਧੇਰੇ ਪੁਸਤਕਾਂ ਖਰੀਦਣ ਲਈ ਨਿਰਦੇਸ਼ ਦਿੱਤੇ ਗਏ ਹਨ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜਨ ਦੀ ਆਦਤ ਪੈਦਾ ਕਰਨ ਅਤੇ ਉਨਾਂ ਨੂੰ ਇਸ ਪਾਸੇ ਵੱਲ ਅਕ੍ਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨਾਂ ਦੀ ਨੀਤੀ ਅਨੁਸਾਰ ਡਿਸਕਾਉਟ ਲੈਣ, ਨੈਸ਼ਨਲ ਬੁੱਕ ਟ੍ਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫੀਸਦੀ ਡਿਸਕਾਉਟ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਸਕੂਲਾਂ ਨੂੰ ਨਵੀਂਆਂ ਪੁਸਤਕਾਂ ਹੀ ਖਰੀਦਣ ਲਈ ਆਖਿਆ ਗਿਆ ਹੈ। ਇਸ ਨਾਲ ਨਿਸਚੇ ਹੀ ਨਵੇਂ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਬੇਹੱਦ ਫਾਇਦਾ ਹੋਵੇਗਾ। 

ਹੁਣ ਦੇਖਣਾ ਹੈ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਕਿੰਨੇ ਕੁ ਸਕੂਲ ਆਪੋ ਆਪਣੀਆਂ ਲਾਇਬ੍ਰੇਰੀਆਂ ਲਈ ਇਸ ਸੁਨਹਿਰੀ ਮੌਕੇ ਦਾ ਕਿੰਨਾ ਕੁ ਫਾਇਦਾ ਉਠਾਉਣ ਵਿੱਚ ਕਾਮਯਾਬ ਰਹਿੰਦੇ ਹਨ। 

Thursday, July 15, 2021

ਸਰਕਾਰੀ ਸਕੂਲਾਂ ‘ਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲੱਗੀ ਸਰਕਾਰ

Thursday 15th July 2021 at 5:11 pm

ਨਵੀਆਂ ਸਹੂਲਤਾਂ ਲਈ 6.43 ਕਰੋੜ ਰੁਪਏ ਮਨਜ਼ੂਰ: ਵਿਜੈ ਇੰਦਰ ਸਿੰਗਲਾ


832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ‘ਚ ਹੋਣਗੇ ਨਵੇਂ ਪੇਂਟ 

ਹੋਰ ਨਵੀਨੀਕਰਨ ਕਾਰਜਾਂ 'ਤੇ ਵੀ ਖ਼ਰਚੇ ਜਾਣਗੇ 73.38 ਲੱਖ ਰੁਪਏ: 

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿਖਾਇਆ ਵਿਸ਼ੇਸ਼ ਉਤਸ਼ਾਹ 

ਚੰਡੀਗੜ੍ਹ: 15 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)

ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਲੋੜੀਂਦੇ ਫੰਡਾਂ ਦੀ ਵਿਵਸਥਾ ਯਕੀਨੀ ਬਣਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 13,000 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਇਲਾਵਾ, ਸੂਬਾ ਸਰਕਾਰ ਨੇ ਸਿੱਖਿਆ ਖੇਤਰ ਦੀਆਂ ਪ੍ਰਭਾਵਸ਼ਾਲੀ ਗਤੀਵਿਧੀਆਂ ਲਈ ਹੋਰ ਸਹੂਲਤਾਂ ਦੇਣ ਅਤੇ ਸਕੂਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਪ੍ਰਾਜੈਕਟ ਤਹਿਤ ਸੂਬੇ ਭਰ ਦੇ ਸਰਬੋਤਮ ਸਕੂਲਾਂ ਵਿੱਚ ਗੇਟਾਂ ਦੀ ਉਸਾਰੀ ਤੇ ਨਵੀਨੀਕਰਨ ਅਤੇ ਰਿਸੈਪਸ਼ਨ ਏਰੀਏ ਦੀ ਉਸਾਰੀ ਲਈ 6.43 ਕਰੋੜ ਰੁਪਏ ਦੀ ਰਾਸ਼ੀ ਦੀ ਗਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹਾਲ ਹੀ ਵਿੱਚ ਨਵੇਂ ਸਮਾਰਟ ਕਲਾਸਰੂਮਾਂ ਲਈ 117 ਕਰੋੜ ਰੁਪਏ ਦਾ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਤੇ ਹੁਣ ਸਿੱਖਿਆ ਵਿਭਾਗ ਵੱਲੋਂ 832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ਦੇ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ ਲਈ 73.38 ਲੱਖ ਰੁਪਏ ਦੀ ਵਾਧੂ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਹੋਰ 14,853 ਕਲਾਸਰੂਮਾਂ ਵਿੱਚ ਇਸੇ ਤਰ੍ਹਾਂ ਦੇ ਕੰਮਾਂ ਲਈ ਵੀ ਜਲਦ ਹੀ 4.46 ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਉਚਿਤ ਵਰਤੋਂ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਰਟ ਕਲਾਸਰੂਮਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਪੇਂਟ ਅਤੇ ਪ੍ਰਾਜੈਕਟਰਾਂ ਦੀ ਸੁਰੱਖਿਆ ਸਬੰਧੀ ਲੋੜੀਂਦੇ ਕਾਰਜਾਂ ਨੂੰ ਯਕੀਨੀ ਬਣਾਉਣ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਸੂਬੇ ਭਰ ਵਿੱਚੋਂ  ਸਭ ਤੋਂ ਵਧੀਆ 735 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਇਨ੍ਹਾਂ ਸਕੂਲਾਂ ਵਿੱਚ ਰਿਸੈਪਸ਼ਨ ਏਰੀਏ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਸੈਪਸ਼ਨ ਏਰੀਏ ਦੀ ਵਰਤੋਂ ਮਾਪਿਆਂ ਤੇ ਹੋਰਨਾਂ ਵਿਅਕਤੀਆਂ ਲਈ ਆਓ-ਭਗਤ ਤੇ ਮੀਟਿੰਗ ਰੂਮ ਵਜੋਂ ਕੀਤੀ ਜਾਵੇਗੀ ਤਾਂ ਜੋ ਕਲਾਸਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਉਨ੍ਹਾਂ ਨੂੰ ਸਕੂਲ ਵਿੱਚ ਉਪਲਬਧ ਸਹੂਲਤਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

Thursday, March 18, 2021

ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ

18th March 2021 at 6:31 PM

 ਜ਼ਿਲਾ ਪ੍ਰੋਗਰਾਮ ਅਫ਼ਸਰ ਵੱਲੋਂ ਸਪਸ਼ਟ  ਐਲਾਨ 

ਕਿਹਾ! ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲਿਆ ਫੈਸਲਾ

Play Way Schools Pexels-Photo by Gabby K-5200770 C1 Details in Education  Screen

ਲੁਧਿਆਣਾ: 18 ਮਾਰਚ 2021: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ ਸ.ਗੁਲਬਹਾਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਹ ਫੈਸਲਾ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋ ਜਾਰੀ ਰੈਗੂਲੈਟਰੀ ਗਾਈਡਲਾਈਨਜ਼ ਦੀ ਰੌਸ਼ਨੀ ਵਿੱਚ ਲਿਆ ਗਿਆ ।

ਜਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਸ਼੍ਰੀ ਗੁਲਬਹਾਰ ਸਿੰਘ ਤੂਰ ਵੱਲੋ ਦੱਸਿਆ ਗਿਆ ਕਿ ਹੁਣ ਜਿਲ੍ਹਾ ਲੁਧਿਆਣਾ ਅੰਦਰ ਚੱਲ ਰਹੇ ਪ੍ਰਾਈਵੇਟ ਪਲੇਅ ਵੇਅ ਸਕੂਲਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪਲੇਅ ਵੇ/ਪ੍ਰੀ-ਨਰਸਰੀ ਸਕੂਲਾਂ ਦੀ ਰਜਿਸਟ੍ਰੇਸ਼ਨ ਰੂਲਾਂ ਅਨੁਸਾਰ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਅੰਦਰ ਚੱਲ ਰਹੇ  ਪ੍ਰਾਈਵੇਟ ਪਲੇਅ ਵੇ/ਪ੍ਰੀ-ਨਰਸਰੀ ਸਕੂਲਾਂ ਨੂੰ ਕੋਵਿਡ-19 ਦੀਆਂ ਗਾਈਡਲਾਈਨਜ਼, ਜ਼ੋ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਗਈਆਂ ਹਨ, ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਖੁਲਾਸਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਸ਼੍ਰੀਮਤੀ ਅਰੁਣਾ ਚੌਂਧਰੀ, ਵੱਲੋ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ। ਮੰਤਰੀ ਵੱਲੋ ਦੱਸਿਆ ਗਿਆ ਕਿ ਸੂਬੇ ਅੰਦਰ ਜਿੰਨੇ ਵੀ ਪ੍ਰਾਈਵੇਟ ਪਲੇਅ ਵੇ/ ਪ੍ਰੀ-ਨਰਸਰੀ ਸਕੂਲ ਚੱਲ ਰਹੇ ਹਨ, ਉਹਨਾਂ ਨੂੰ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ  ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਹਿੱਤ ਵਿਭਾਗ ਵੱਲੋ ਨਿਰੰਤਰ ਚੈਕਿੰਗ ਕੀਤੀ ਜਾਵੇਗੀ ਅਤੇ ਕੁਤਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ । 

Wednesday, March 03, 2021

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਉਪਰਾਲਾ

3rd March 2021 at 5:54 PM

 ਸਿੱਖਿਆ ਵਿਭਾਗ ਵੱਲੋਂ  ਕਰਵਾਏ ਜਾਣਗੇ ਲੜੀਵਾਰ ਮੁਕਾਬਲੇ 


ਲੁਧਿਆਣਾ
: 03 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸਿੱਖਿਆ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ ਦੀ ਇਕ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਹਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਚਿੱਤਰਕਾਰੀ, ਕਵਿਤਾ, ਭਾਸ਼ਣ, ਸਾਜ ਵਜਾਉਣੇ, ਪੋਸਟਰ ਮੇਕਿੰਗ, ਪੇਂਟਿੰਗ, ਸਲੋਗਨ ਲਿਖਣ ਆਦਿ ਸ਼ਾਮਲ ਹਨ। ਇੱਕ ਉਚਿਤ ਵਿਸਥਾਰ ਸੂਚੀ ਨੂੰ ਸਾਰੇ ਸਕੂਲਾਂ ਦੇ ਮੁਖੀਆਂ ਨਾਲ ਸਾਂਝਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ।

ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਵਿਸ਼ਾਲ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ ਮੁਕਾਬਲੇ ਭਾਵੇਂ ਆਨਲਾਈਨ ਹੋਣ ਜਾਂ ਆਫਲਾਈਨ।

ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਹਿੱਤ ਪ੍ਰੇਰਿਤ ਕਰਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਵੀ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਵੈਨ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਨ੍ਹਾਂ ਸਕੂਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰੇਗੀ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਸੰਜੀਵ ਥਾਪਰ, ਸ.ਗੁਰਕਿਰਪਾਲ ਸਿੰਘ, ਸ.ਕੁਲਵਿੰਦਰ ਸਿੰਘ, ਸ੍ਰੀ ਅਰਵਿੰਦਰ ਸ਼ਾਰਦਾ ਅਤੇ ਹੋਰ ਹਾਜ਼ਰ ਸਨ।

Sunday, May 12, 2019

ਜਲੰਧਰ ਸਕੂਲ ਵਿਖੇ ਵੀ ਮਨਾਇਆ ਗਿਆ ਮਾਂ ਦਿਵਸ

May 12, 2019, 5:29 PM
ਭਾਰਤੀ ਸੰਸਕਾਰਾਂ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ 

ਜਲੰਧਰ: 12 ਮਈ 2019: (ਪੰਜਾਬ ਸਕਰੀਨ ਟੀਮ):: 
ਮਦਰਜ਼  ਡੇ ਦਾ ਆਰੰਭ ਤਾਂ 8 ਮਈ 1914 ਨੂੰ ਅਮਰੀਕਾ ਵਿੱਚ ਹੋਇਆ ਜਿਸਦਾ ਸੇਹਰਾ ਏਨਾ ਐਮ ਜਾਰਵਿਸ ਨੂੰ ਜਾਂਦਾ ਹੈ ਜਿਸਨੇ ਸਿਰਫ 12 ਸਾਲਾਂ ਦੀ ਉਮਰ ਵਿੱਚ ਹੀ ਆਪਣੀ ਮਾਂ ਨੂੰ ਚਰਚ ਵਿੱਚ ਪ੍ਰਵਚਨ ਕਰਦਿਆਂ ਸੁਣਿਆ ਕਿ ਇੱਕ ਦਿਨ ਆਏਗਾ ਜਦੋਂ ਸਾਰੇ ਲੋਕ ਮਾਵਾਂ ਨੂੰ ਸਮਰਪਿਤ ਦਿਨ ਮਨਾਇਆ ਕਰਨਗੇ। ਏਨਾ ਐਮ ਜਾਰਵਿਸ ਆਪਣੀ ਮਨ ਦੀ ਇਸ ਗੱਲ ਨੂੰ ਉਸਦੀ ਇੱਛਾ ਦੇ ਰੂਪ ਵਿੱਚ ਲਿਆ ਅਤੇ ਪੱਲੇ ਬੰਨ ਲਿਆ। ਮਾਂ ਦੇ ਦੇਹਾਂਤ ਮਗਰੋਂ ਉਸਨੇ ਇਸ ਦਿਨ ਨੂੰ ਮਨਾਉਣ ਦੇ ਉਪਰਾਲੇ ਸ਼ੁਰੂ ਕੀਤੇ। ਇਸ ਤਰਾਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਹੋਈ ਅਤੇ ਫੈਲਦੀ ਚਲੀ ਗਈ।  ਫਿਰ ਆਇਆ ਦੂਜਾ ਖਤਰਾ ਜਦੋਂ ਪੂੰਜੀਵਾਦੀ ਸਿਸਟਮ ਨੇ ਇਸ ਦਿਵਸ ਨੂੰ ਵੀ ਪੈਸੇ ਕਮਾਉਣ ਦਾ ਬਹਾਨਾ ਬਣਾ ਲਿਆ। ਏਨਾ ਐਮ ਜਾਰਵਿਸ ਨੇ ਇਸ ਵਪਾਰੀਕਰਨ ਦਾ ਵੀ ਵਿਰੋਧ ਕੀਤਾ ਅਤੇ ਕੈਲੰਡਰ ਤੋਂ ਮਦਰਜ਼ ਡੇ ਦੀਆਂ ਤਸਵੀਰਾਂ ਨੂੰ ਹਟਵਾ ਕੇ ਸਾਹ ਲਿਆ। ਉਹ ਚਾਹੁੰਦੀ ਸੀ ਇਹ ਦਿਨ ਸਿਰਫ ਰਸਮ ਨਾ ਬਣੇ। ਇਹ ਸਾਡੇ ਦਿਲਾਂ ਵਿੱਚ ਉਤਰੇ ਅਤੇ ਮਾਂ ਦੇ ਹਰ ਪਲ ਦਾ ਅਹਿਸਾਸ ਕਰਾਏ। ਭਾਵੇਂ ਉਦੋਂ ਵੀ ਦੇਵੀਆਂ ਦੀ ਪੂਜਾ ਹੁੰਦੀ ਵੀ ਸੀ ਅਤੇ ਵਰਤ ਵੀ ਰੱਖੇ ਜਾਂਦੇ ਸਨ ਪਰ ਕੁੜੀਆਂ ਦੇ ਜਨਮ ਨੂੰ ਉਦੋਂ ਵੀ ਮਾੜਾ ਸਮਝਿਆ ਜਾਂਦਾ ਸੀ। ਸਾਨੂੰ ਜਨਮ ਦੇਣ ਵਾਲੀ ਮਾਂ ਦੇ ਜਨਮ 'ਤੇ ਖੁਸ਼ ਹੋਣ ਦਾ ਰਿਵਾਜ ਨਹੀਂ ਸੀ। ਉਸਨੂੰ ਬੋਝ ਸਮਝਿਆ ਜਾਂਦਾ। ਹੁਣ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਹਰ ਰੋਜ਼ ਅਖਬਾਰਾਂ ਵਿੱਚ ਛਪਦੀਆਂ ਖਬਰਾਂ ਸਾਨੂੰ ਸ਼ਰਮਸਾਰ ਕਰਦਿਆਂ ਹਨ। ਅਜਿਹੀ ਹਾਲਤ ਵਿੱਚ ਅਜਿਹੇ ਦਿਨਾਂ ਨੂੰ ਮਨਾਉਣਾ ਬਹੁਤ ਹੀ ਜ਼ਰੂਰੀ ਵੀ ਹੈ। ਜਲੰਧਰ ਸਕੂਲ ਵਿੱਚ ਵੀ ਇਸ ਦਿਨ ਦੀ ਮਹੱਤਤਾ ਦੇ ਸਾਰੇ ਪਹਿਲੂਆਂ ਵੱਲ ਧਿਆਨ ਦਿੱਤਾ ਗਿਆ। 

ਜੱਦ ਇਸ ਜ਼ਿੰਦਗੀ ਨੂੰ ਦੇਣ ਵਾਲੀ ਅਤੇ ਇਸ ਜਗਤ ਨੂੰ ਵਿਖਾਉਣ ਵਾਲੀ ਸਾਡੀ ਮਾਂ ਹੀ ਹੈ ਤਾਂ ਫਿਰ ਉਸ ਤੋਂ ਬਗੈਰ ਸਾਡੀ ਕਾਹਦੀ ਹੋਂਦ ਅਤੇ ਕਾਹਦੀ ਸਿਆਣਪ। ਸਾਨੂੰ ਉਸ ਦਾ ਉਪਕਾਰ ਅਤੇ ਸਤਿਕਾਰ ਕਦੇ ਨਹੀਂ ਭੁਲਣਾ ਚਾਹੀਦਾ। ਬਸ ਇਸੇ ਮਕਸਦ ਨੂੰ ਲੈ ਕੇ ਜਲੰਧਰ ਸਕੂਲ ਵਿਖੇ ਵੀ ਮਾਂ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਦੀ ਮਾਤਾਵਾਂ ਨੂੰ ਸਟੇਜ 'ਤੇ ਬੁਲਾ ਕੇ ਉਹਨਾਂ ਦਾ ਸਤਿਕਾਰ ਬੱਚਿਆਂ ਕੋਲੋਂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਸੋਹਣੇ ਜਿਹੇ ਉਪਹਾਰ ਆਪਣੀ ਮਾਤਾ ਜੀ ਨੂੰ ਦੇ ਕੇ ਉਹਨਾਂ ਦੇ ਚਰਣੀ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਅਤੇ ਆਪਣੇ ਵਿਚਾਰ ਵੀ ਗੀਤ, ਗਜਲ ਅਤੇ ਡਾਂਸ ਅਤੇ ਕਵਿਤਾ ਰਾਹੀਂ ਪਰਗਟ ਕੀਤੇ। ਬੱਚਿਆਂ ਅਤੇ ਮਾਂ ਦਾ ਪਿਆਰ ਵੇਖ ਕੇ ਸਾਰੇ ਹੀ ਭਾਵੁਕ ਹੋ ਰਹੇ ਸਨ। ਵੱਖਰਾ ਹੀ ਨਜ਼ਾਰਾ ਬਣਿਆ ਹੋਇਆ ਸੀ। ਇਸ ਮੌਕੇ ਮਾਤਾਵਾਂ ਦੇ ਵੀ ਵਿਚਾਰ ਲਏ ਅਤੇ ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਸੰਸਕਾਰ ਸਿਖਾਉਣਾ ਬਹੁਤ ਹੀ ਚੰਗਾ ਹੈ। ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਇਸ ਮੌਕੇ ਆਪਣੀ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਆਪਣੀ ਮਾਤਾਵਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਵੀ ਦਿੱਤੀ ਅਤੇ ਆਈਆਂ ਹੋਈਆਂ ਮਾਤਾਵਾਂ ਦਾ ਸੁਆਗਤ ਕੀਤਾ। ਜਲੰਧਰ ਵਿੱਦਿਅਕ ਸੋਸਾਇਟੀ ਦੇ ਪਰਧਾਨ ਪਲਵਿੰਦਰ ਸਿੰਘ ਜੀ ਨੇ ਵੀ ਬੱਚਿਆਂ ਅਤੇ ਮਾਤਾਵਾਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਚੰਗੇ ਰਸਤੇ ਪਾਉਣ ਲਈ ਆਪਣੇ ਯੋਗਦਾਨ ਦੇਣ ਦਾ ਵਾਇਦਾ ਕੀਤਾ। ਇਸ ਦੌਰਾਨ ਮੈਡਮ ਜਸਬੀਰ ਕੌਰ, ਸੰਦੀਪ ਕੌਰ, ਰੋਜ਼ੀ ਰਾਣੀ, ਪ੍ਰਭਜੋਤ ਕੌਰ,ਮੀਨਾ, ਸੋਨਮ, ਸ਼ੇਸ਼ਾ, ਸੰਗੀਤਾ, ਨੀਲਮ ਪਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਇਸ ਆਯੋਜਨ ਦੌਰਾਨ ਦੱਸਿਆ ਗਿਆ ਕਿ ਜਿਸ ਦਿਨ ਅਸੀਂ ਮਾਂ ਦਾ ਸਤਿਕਾਰ ਕਰਨ ਦੇ ਕਾਬਿਲ ਹੋ ਗਏ ਉਸ ਦਿਨ ਅਸੀਂ ਮਾਂ ਦੇ ਦੈਵੀ ਅਸ਼ੀਰਵਾਦ ਵਾਲੀ ਸ਼ਕਤੀ ਵੀ ਹਾਸਲ ਕਰ ਸਕਾਂਗੇ। 

Saturday, November 03, 2018

ਜਲੰਧਰ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ-ਕੁੰਗ-ਫੂ ਵਿੱਚ ਵੀ ਪਾਈਆਂ ਧੁੰਮਾਂ

ਮਾਰਸ਼ਲ ਆਰਟਸ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੰਕਲਪ 
ਜਲੰਧਰ: 3 ਨਵੰਬਰ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਚੱਲ ਰਹੇ ਜਲੰਧਰ ਸਕੂਲ ਗਦਾਈਪੁਰ ਦੇ ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਜਤਨਾਂ ਦੇ ਸਿੱਟੇ ਵਜੋਂ ਬੱਚੇ ਕਾਮਯਾਬੀ ਦੀ ਮੰਜਿਲ ਵੱਲ ਲਗਾਤਾਰ ਵੱਧ ਰਹੇ ਹਨ। ਇਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਸਾਧਾਰਨ ਜਿਹੇ ਪਰਿਵਾਰਾਂ ਦੇ ਬੱਚੇ ਖਾਸ ਕਰਕੇ ਲੜਕੀਆਂ ਮਾਰਸ਼ਲ-ਆਰਟ ਦੀ ਹਰ ਕਲਾ ਨੂੰ ਕਰਨ ਵਿੱਚ ਮਾਹਿਰ ਹੋ ਗਏ ਹਨ।  ਹੁਣ ਸਟੇਟ ਲੈਵਲ ਤੱਕ ਪਹੁੰਚ ਕੇ ਆਪਣੀ ਪ੍ਰਤਿਭਾ ਵਿਖਾ ਕੇ ਗੋਲ੍ਡ, ਸਿਲਵਰ ਅਤੇ ਕਾਂਸੇ ਵਾਲੇ ਤਮਗੇ ਅਤੇ ਸਰਟੀਫ਼ਿਕੇਟ ਹਾਸਿਲ ਕੀਤੇ ਹਨ। ਇਹਨਾਂ ਨੂੰ ਕੋਚਿੰਗ ਦੇਣ ਵਾਲੇ ਅਤੇ ਅਭਿਆਸ ਕਰਾਉਣ ਵਾਲੇ ਪ੍ਰਵੀਨ ਅਤੇ ਮੋਹੰਮਦ ਹੈਦਰ ਨੇ ਇਹਨਾਂ ਨੂੰ ਜਿੱਤ ਹਾਸਿਲ ਕਰਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ਇਹਨਾਂ ਕੋਚ ਅਧਿਆਪਕਾਂ ਦੀ ਮਿਹਨਤ ਸਦਕਾ ਜਲੰਧਰ ਸਕੂਲ ਗਦਾਈਪੁਰ ਦੇ ਦੱਸ ਬੱਚਿਆਂ ਨੇ ਸਟੇਟ ਲੈਵਲ ਤੇ ਜਿੱਤ ਪ੍ਰਾਪਤ ਕੀਤੀ। ਇਹਨਾਂ ਵਿੱਚ ਲਾਵਣਿਆ ਨਾਮ ਦੀ ਵਿਦਿਆਰਥਣ ਤਿੰਨ ਮੁਕਾਬਲਿਆਂ ਤੋਂ ਬਾਅਦ ਪਹਿਲੇ ਦਰਜੇ ਤੇ ਰਹੀ। ਇਸ ਦੇ ਨਾਲ ਹੀ ਹਰਸ਼, ਨਿਤਿਸ਼, ਚੁਟਨ, ਚੰਦਨ ਅਤੇ ਆਦਿਤਿਆ ਨੇ ਸਿਲਵਰ ਮੈਡਲ ਜਿੱਤੇ। ਵਰੁਣ, ਭੂਮਿਕਾ, ਆਸਿਫ਼ ਅਤੇ ਅਮਨ ਨੇ ਕਾਂਸੇ ਵਾਲੇ ਮੈਡਲ ਹਾਸਿਲ ਕੀਤੇ। ਅੱਜ ਸਕੂਲ ਵਿਖੇ ਜੇਤੂ ਬੱਚਿਆਂ ਨੂੰ ਸਾਰੇ ਸਟਾਫ ਵਲੋਂ ਵਧਾਈ ਦਿੱਤੀ ਗਈ ਅਤੇ ਮੁੱਖ-ਅਧਿਆਪਕਾ ਵਲੋਂ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧ ਕੇ ਜਿੱਤ ਹਾਸਿਲ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮੈਡਮ ਮੀਨਾਕਸ਼ੀ, ਜਸਵੀਰ ਕੌਰ, ਸੰਦੀਪ ਕੌਰ, ਸੋਨਮ, ਸੇਸਾ ਸ੍ਰੇਸਠਾ, ਸੰਗੀਤਾ, ਮੀਨਾ ਕੁਮਾਰੀ, ਰਾਧਾ, ਨੀਲਮ ਪਾਲ ਅਤੇ ਸ਼ਿਵਾਨੀ ਵੀ ਮੌਜੂਦ ਰਹੇ।  

Friday, August 10, 2018

ਘੁਣ ਵਾਂਗ ਖਾ ਰਹੇ ਨਸ਼ੇ ਬਾਰੇ ਯੂਥ ਫੈਸਟੀਵਲ ਵਿੱਚ ਚਿੰਤਾ ਪ੍ਰਗਟਾਈ

ਸੈਕਰਡ ਹਾਰਟ ਸਕੂਲ 'ਚ ‘ਅੰਤਰ-ਰਾਸ਼ਟਰੀ ਨੌਜਵਾਨ ਦਿਵਸ ਦਾ ਆਯੋਜਨ’
ਲੁਧਿਆਣਾ: 10 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਮਾਰ ਅੱਜ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਯੂਥ ਫੈਸਟੀਵਲ ਵਿੱਚ ਵੀ ਚਿੰਤਾ ਦਾ ਵਿਸ਼ਾ ਬਣੀ ਰਹੀ। ਅੱਜ ਇਸ ਯੂਥ ਫੈਸਟੀਵਲ ਦੌਰਾਨ ਪਰਸਿੱਧ ਐਂਕਰ ਅਤੇ ਸਾਬਕਾ ਟੀਵੀ ਐਨਾਉਂਸਰ ਮੈਡਮ ਕਮਲੇਸ਼ ਗੁਪਤਾ ਮੁਖ ਬੁਲਾਰੇ ਵੱਜੋਂ ਸ਼ਾਮਲ ਹੋਏ। ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਆਪਣੀ ਸੰਗੀਤਮਈ ਅਤੇ ਸ਼ਾਇਰਾਂ ਐਂਕਰਿੰਗ ਦੀਆਂ ਧੁੰਮਾਂ ਪਾਉਣ ਵਾਲੀ ਮੈਡਮ ਕਮਲੇਸ਼ ਗੁਪਤਾ ਨੇ ਜਾਵੇਦ ਅਖਤਰ ਸਾਹਿਬ ਵਰਗੀਆਂ ਸ਼ਖਸੀਅਤਾਂ ਦੀ ਮੌਜੂਦਗੀ ਵਾਲੇ ਸਮਾਗਮਾਂ ਦਾ ਸਫਲ ਸੰਚਾਲਨ ਕੀਤਾ ਹੋਇਆ ਹੈ। ਇਸ ਲਈ ਅੱਜ ਦੇ ਯੂਥ ਫੈਸਟੀਵਲ ਵਿੱਚ ਵਿਦਿਆਰਥੀ ਵਰਗ ਨੂੰ ਕਮਲੇਸ਼ ਗੁਪਤਾ ਦੀ ਉਡੀਕ ਬਹੁਤ ਹੀ ਬੇਸਬਰੀ ਨਾਲ ਸੀ। ਅੱਜ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਬੀ.ਆਰ,ਐੱਸ. ਨਗਰ, ਲੁਧਿਆਣਾ ਵਿਖੇ ਅੰਤਰ-ਰਾਸ਼ਟਰੀ ਨੌਜਵਾਨ ਦਿਵਸ,2018 ਦੇ ਸੰਬੰਧ ਵਿੱਚ ‘ਕਦਮ ਵਧਾਓ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸਦੇ ਚਲਦੇ 9 ਅਗਸਤ ਅਤੇ 10 ਅਗਸਤ, 2018 ਨੂੰ ‘ਸੇਫ ਸਪੇਸਿਸ ਫਾਰ ਯੂਥ’ ਵਿਸ਼ੇ ਅਧੀਨ ਵਿਦਿਆਰਥੀਆਂ ਦੁਆਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਦੁਆਰਾ ਹਸਤਾਖਰ ਕੀਤੇ ਪਲੇਜ਼ ਨੂੰ ਰੂ-ਬ-ਰੂ ਕਰਦਿਆਂ , ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਸੰਦੇਸ਼ ਵਿੱਚ ਸਕੂਲ ਦੀ ਹੈੱਡ ਵਿਦਿਆਰਥਣ ਦੁਆਰਾ ਭਾਸ਼ਣ ਦਿੱਤਾ ਗਿਆ ਅਤੇ ਨਾਲ ਹੀ ਇਸੇ ਵਿਸ਼ੇ ਦੀ ਝਲਕ ਪੇਸ਼ ਕਰਦਾ ਸੰਗੀਤਕ ਨਾਟਕ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਐਂਕਰ ਅਤੇ ਭਾਸ਼ਣ ਕਾਰ ਸ੍ਰੀਮਤੀ ਕਮਲੇਸ਼ ਗੁਪਤਾ ਵੱਲੋਂ ‘ਪਿਲਜ਼ ਦੇਟ ਕਿਲਜ਼’ ’ਤੇ ਦਿਲਾਂ ਤੇ ਛਾਪ ਛੱਡਦੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ।ਸਕੂਲ ਦੇ ਡਾਇਰੈਕਟਰ ਸਤਿਕਾਰਯੋਗ ਫਾਦਰ ਜੋਨ ਅਤੇ ਪ੍ਰਿੰਸੀਪਲ ਮਾਣਯੋਗ ਸਿਸਟਰ ਸਿਲਵੀ ਨੇ ਵੀ ਦੁਨੀਆ ਨੂੰ ਘੁਣ ਵਾਂਗ ਖਾ ਰਹੇ ਇਸ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਅਖੀਰ ‘ਸੰਸਾਰ ਨੂੰ ਨਸ਼ਾ-ਮੁਕਤ’ ਬਣਾਉਣ ਦੇ ਦ੍ਰਿੜ ਪ੍ਰਣ ਨਾਲ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ।

Tuesday, July 24, 2018

ਤੰਦਰੁਸਤ ਪੰਜਾਬ ਮੁਹਿੰਮ ਜਲੰਧਰ ਵਿੱਚ ਵੀ ਜਾਰੀ

 Jul 24, 2018, 1:20 PM
ਜਲੰਧਰ ਸਕੂਲ ਵਿਚ ਵੀ ਚਲਾਈ ਗਈ ਸਿਹਤ ਜਾਗਰੂਕਤਾ ਮੁਹਿੰਮ 
ਸਿਹਤਮੰਦ ਸਮਾਜ ਦੇ ਨਿਰਮਾਣ ਲਈ ਨੌਜਵਾਨ ਪੀੜ੍ਹੀ ਦਾ ਤੰਦਰੁਸਤ ਰਹਿਣਾ ਵੀ ਬਹੁਤ ਜਰੂਰੀ:ਰਾਜਪਾਲ ਕੌਰ 
ਜਲੰਧਰ: 23 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਅੱਜਕਲ ਸਮਾਜ ਦੇ ਨੌਜਵਾਨਾਂ ਵਿਚ ਵੱਧ ਰਹੀਆਂ ਨਸ਼ੇ ਜਿਹੀਆਂ ਮਾੜੀਆਂ ਆਦਤਾਂ ਨੂੰ ਦੂਰ ਕਰਨ, ਵਿੱਦਿਆਰਥੀਆਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਅਤੇ ਪਿਛੜੇ ਵਰਗ ਵਿਚ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਜਲੰਧਰ ਸਕੂਲ, ਗਦਾਈਪੁਰ ਵਿਖੇ "ਸਿਹਤ ਜਾਗਰੂਕਤਾ ਕੈਂਪ" ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਡਾਇਰੈਕਟਰ ਆਯੁਰਵੈਦ ਡਾ.ਰਾਕੇਸ਼ ਸ਼ਰਮਾ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਚੇਤਨਾ ਮੁਹਿੰਮ ਲਈ ਅਤੇ  ਇੰਟੈਂਸੀਫੀਏਡ ਡਾਇਰੀਆ ਕੰਟਰੋਲ ਪ੍ਰੋਗਰਾਮ ਅਧੀਨ ,ਏਸ.ਐਮ.ਓ.ਕਰਤਾਰਪੁਰ ਡਾਕਟਰ ਹਰਦੇਵ ਸਿੰਘ ਦੇ ਨਿਰਦੇਸ਼-ਅਨੁਸਾਰ ਕਰਵਾਇਆ ਗਿਆ। ਇਸ ਆਯੋਜਨ ਨੂੰ ਸਫਲ ਬਣਾਉਣ ਅਤੇ ਕਿਰਿਆਤਮਕ ਰੂਪ ਦੇਣ ਵਿਚ ਪੀ.ਐਚ.ਸੀ.ਰੰਧਾਵਾ ਮਸੰਦਾਂ ਆਯੁਰਵੈਦਿਕ ਮੈਡੀਕਲ ਅਫਸਰ ਡਾ.ਹੇਮੰਤ ਮਲਹੋਤਰਾ ਜੀ ਅਤੇ ਡਾ.ਰੂਪਾਲੀ ਕੋਹਲੀ ਨੇ ਮੁੱਖ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਡਾ.ਹੇਮੰਤ ਜੀ ਨੇ ਵਿੱਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਸਮਾਜ ਵਿੱਚ ਵੱਧ ਰਹੀਆਂ ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਬਚਣ ਅਤੇ ਇਸ ਪ੍ਰਤੀ ਸਾਵਧਾਨ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਮਾਤਾ-ਪਿਤਾ ਨੂੰ ਖਾਸ ਕਰ ਕੇ ਬੱਚਿਆਂ ਦੇ ਕਿਸ਼ੋਰ ਅਵਸਥਾ ਵਿੱਚ ਉਹਨਾਂ ਨੂੰ ਮਨੋਵਿਗਿਆਨਿਕ ਰੂਪ ਵਿਚ ਸਮਝਣ ਅਤੇ ਸਹਿਯੋਗ ਦੇਣ ਲਈ ਕਿਹਾ। ਏ.ਐਮ.ਓ.ਡਾ.ਰੁਪਾਲੀ ਕੋਹਲੀ ਜੀ ਨੇ ਦੈਨਿਕ ਜੀਵਨ ਵਿਚ ਆਪਣੀ ਸਫਾਈ ਆਦਿ ਦਾ ਧਿਆਨ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸਫਾਈ ਪ੍ਰਤੀ ਆਪਣੀ ਜਿੰਮੇਵਾਰੀਆਂ ਨਿਭਾਉਣ ਲਈ ਜਾਗਰੂਕ ਕੀਤਾ।ਇਸ ਤੋਂ ਇਲਾਵਾ ਉਹਨਾਂ ਬਰਸਾਤ ਦੇ ਮੌਸਮ ਵਿੱਚ ਆਪਣੇ ਆਹਾਰ ਸੰਬੰਧੀ ਜਿਵੇਂ ਕਿ ਮੌਸਮੀ ਸਬਜ਼ੀਆਂ,ਫੱਲ ਆਦਿ ਆਹਾਰ ਵਿਚ ਲੈਣ ਅਤੇ ਖਾਣ ਤੋਂ ਪਹਿਲਾਂ ਸਾਫ ਕਰਨ ਦਾ ਤਰੀਕਾ,ਹੱਥ ਧੋਣ ਦਾ ਸਹੀ ਤਰੀਕਾ,ਅਤੇ ਪਾਣੀ ਉਬਾਲਕੇ ਪੀਣ ਜਿਹੀਆਂ ਆਦਤਾਂ ਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਮਝਾਇਆ। ਸਾਰਿਆਂ ਨੇ ਅਜਿਹੀਆਂ ਲਾਭਕਾਰੀ ਗੱਲਾਂ ਸੁਣਨ ਵਿੱਚ ਬਹੁਤ ਦਿਲਚਸਪੀ ਵਿਖਾਈ। ਇਸ ਦੇ ਨਾਲ ਹੀ  ਏ.ਐਮ.ਓ. ਡਾ ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ,ਐਲ.ਐਚ. ਵੀ.ਉਰਮਿਲ ਗਿਲ ਅਤੇ ਏ.ਐਨ,ਐਮ.ਨੀਤੂ ਨੇ ਬੱਚਿਆਂ ਅਤੇ ਮਾਤਾ-ਪਿਤਾ ਨੂੰ ਓ.ਆਰ.ਏਸ. ਦੇ ਘੋਲ ਵੀ ਵੰਡੇ। ਅਖੀਰ ਵਿੱਚ ਜਲੰਧਰ ਵਿੱਦਿਅਕ ਸੋਸਾਇਟੀ ਦੇ ਪ੍ਰਧਾਨ ਪਲਵਿੰਦਰ ਸਿੰਘ, ਮੁੱਖ-ਅਧਿਆਪਿਕਾ ਰਾਜਪਾਲ ਕੌਰ ਅਤੇ ਸਮੂਚੇ ਸਟਾਫ ਨੇ ਡਾਕਟਰ ਸਾਹਿਬ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ,ਉਹਨਾਂ ਦਾ ਧੰਨਵਾਦ ਕੀਤਾ। 

Tuesday, July 10, 2018

ਛੁੱਟੀਆਂ ਮੁੱਕਣ ਮਗਰੋਂ ਕਰਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ

ਨਿਰਦੋਸ਼ ਸਕੂਲ ਨੇ ਕੀਤਾ ਵਿਸ਼ੇਸ਼ ਧਾਰਮਿਕ ਆਯੋਜਨ 
ਲੁਧਿਆਣਾ: 10 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਇਥੋਂ ਦੇ ਨਿਰਦੋਸ਼ ਸਕੂਲ ਵਿੱਚ ਅੱਜ ਛੁੱਟੀਆਂ ਮਗਰੋਂ ਸਕੂਲ ਦੋਬਾਰਾ ਖੁਲਣ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਅਤੇ ਇਸਦੇ ਨਾਲ ਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਵੀ ਹੋਇਆ। ਇਸ ਮੌਕੇ ਪ੍ਰਸਿੱਧ ਲੇਖਿਕਾ ਅਤੇ ਭਗਤੀ ਸੰਗੀਤ ਦੀ ਗਾਇਕਾ ਜਸਮੀਤ ਕੁਕਰੇਜਾ ਮੁੱਖ ਮਹਿਮਾਨ ਸੀ। ਸਕੂਲ ਦੇ ਪ੍ਰਬੰਧਕਾਂ ਨੇ ਪਾਠ ਅਤੇ ਕੀਰਤਨ ਮਗਰੋਂ ਮਸਾਲੇ ਪੀਸਣ ਵਾਲੀ ਇੱਕ ਮਸ਼ੀਨ ਦਾ ਉਦਘਾਟਨ ਵੀ ਕੀਤਾ ਜਿਹੜੀ ਕਿ ਹਯਾਤ ਰਿਜੈਂਸੀ ਦੇ ਸਹਿਯੋਗ ਨਾਲ ਲਗਾਈ ਗਈ ਹੈ। ਇਸ ਮੌਕੇ ਸਕੂਲ ਦਾ ਸਟਾਫ ਅਤੇ ਸਕੂਲ ਦੇ ਬੱਚੇ ਵੀ ਸ਼ਾਮਲ ਸਨ। ਸਕੂਲ ਦੇ ਕਮਜ਼ੋਰ ਵਰਗਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਸਕੂਲ ਇੰਨਰਵੀਲ ਕਲੱਬ ਵੱਲੋਂ ਚਲਾਇਆ ਜਾਂਦਾ ਹੈ।  ਇਸ ਵਿੱਚ ਮੰਦਬੁਧੀ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸਕੂਲ ਦੇ ਕਲਰਕ ਕਿਸ਼ੋਰ ਨੂੰ 50 ਹਜ਼ਾਰ ਰੁਪਏ ਵੀ ਦਿੱਤੇ ਗਏ ਤਾਂਕਿ ਉਹ ਆਪਣੀ ਬੱਚੀ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ ਭੇਜ ਸਕੇ। ਇਸੇ ਸਕੂਲ ਦੇ ਇਕਸ਼ਿਤ ਸ਼ਰਮਾ ਵੱਲੋਂ ਗੁਜਰਾਤ ਵਿੱਚ ਹੋਈਆਂ ਨੈਸ਼ਨਲ ਖੇਡਾਂ ਵਿੱਚ 50 ਮੀਟਰ ਵਾਲੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। 

Monday, July 09, 2018

ਵਿਦਾਇਗੀ ਸਮਾਰੋਹ ਤੇ ਕਵੀ ਦਰਬਾਰ ਅਯੋਜਿਤ ਕਰਵਾ ਕੇ ਪਾਈ ਨਵੀਂ ਪਿਰਤ

Jul 9, 2018, 3:35 PM
ਇੰਨਕ਼ਲਾਬੀ ਗੀਤਾਂ ਨਾਲ ਦਿੱਤੀ ਸੇਵਾ ਮੁਕਤੀ ਮਗਰੋਂ ਵਿਦਾਇਗੀ 
ਲੁਧਿਆਣਾ: 9 ਜੁਲਾਈ 2018: (ਪੰਜਾਬ ਸਕਰੀਨ ਟੀਮ)::
ਸਥਾਨਕ ਪੰਜਾਬੀ ਭਵਨ ਵਿਖੇ ਮੈਡਮ ਕਮਲੇਸ਼ ਕੁਮਾਰੀ ਸਰਕਾਰੀ ਹਾਈ ਸਕੂਲ ਸ਼ਾਹਪੁਰ ਰੋਡ ਦੀ ਸੇਵਾ ਮੁਕਤੀ ਮੌਕੇ ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾ ਕੇ ਨਵੇਕਲੀ ਪਿਰਤ ਪਾਈ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕਮਲੇਸ਼ ਕੁਮਾਰੀ, ਸੁਰਿੰਦਰ ਕੌਰ, ਕਸਤੂਰੀ ਲਾਲ, ਰੁਪਿੰਦਰਪਾਲ ਸਿੰਘ ਗਿੱਲ ਅਤੇ ਸੁਖਵਿੰਦਰ ਲੀਲ ਨੇ ਕੀਤੀ। ਇਸ ਮੌਕੇ ਵੱਖ ਵੱਖ ਕਵੀਆਂ ਜਿਨਾਂ ਵਿੱਚ ਸਵਜੀਤ ਸਿੰਘ, ਤਰਲੋਚਨ ਲੋਚੀ, ਜਗਵਿੰਦਰ ਯੋਧਾ, ਹਰਬੰਸ ਮਾਲਵਾ, ਸੁਖਚਰਨਜੀਤ ਕੌਰ ਗਿੱਲ, ਜਤਿੰਦਰ ਮਲਿਕ, ਵਾਹਿਦ, ਕੁਲਵਿੰਦਰ ਮੋਰਕਰੀਮਾ, ਰਾਮ ਸਿੰਘ, ਕਰਮਜੀਤ ਗਰੇਵਾਲ, ਮਾਸਟਰ ਹਰਬੰਸ ਅਖਾੜਾ, ਲਖਵਿੰਦਰ ਆਦਿ ਨੇ ਭੱਖਦੇ ਸਮਾਜਿਕ ਮੁੱਦਿਆ ਅਤੇ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਤਿਕਰਤਾਰ ਸਿੰਘ ਅਤੇ ਗੁਰਮੀਤ ਸਿੰਘ ਮਾਲੜਾ ਨੇ ਵੀ ਇਨਕਲਾਬੀ ਗੀਤ ਪੇਸ਼ ਕੀਤੇ।
ਇਸ ਮੌਕੇ "ਪਲਸ ਮੰਚ" ਦੇ ਆਗੂ ਕਸਤੂਰੀ ਲਾਲ ਨੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਉਨਾ ਨੂੰ ਵੀ ਅਜਿਹੇ ਉਸਾਰੂ ਪਰੋਗਰਾਮ ਉਲੀਕਣੇ ਚਾਹੀਦੇ ਹਨ। ਇਸ ਮੌਕੇ ਕਮਲੇਸ਼ ਕੁਮਾਰੀ ਦੇ ਸੰਘਰਸ਼ੀ ਜੀਵਨ ਉੱਪਰ ਮੈਡਮ ਸੁਰਿੰਦਰ ਕੌਰ ਨੇ ਵਿਸਥਾਪੂਰਵਕ ਚਾਨਣਾ ਪਾਇਆ। ਅੰਤ ਵਿੱਚ ਕਮਲੇਸ਼ ਕੁਮਾਰੀ ਨੇ ਸਾਰੇ ਆਏ ਸਰੋਤਿਆਂ ਅਤੇ ਕਵੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਦੇਸ਼ ਨੂੰ ਵਿਕਾਸ ਵੱਲ ਤੋਰਨਾ ਹੈ ਤਾਂ ਸਾਨੂੰ ਆਪਣੇ ਕੰਮ ਆਪਣੇ ਹੱਥੀਂ ਆਪ ਕਰਕੇ ਨੌਕਰਸ਼ਾਹੀ ਕਲਚਰ ਨੂੰ ਖਤਮ ਕਰਨਾ ਪਵੇਗਾ। ਇਸ ਮੌਕੇ ਹਰੀਸ਼ ਪੱਖੋਵਾਲ,ਪਿੰਸੀਪਲ ਪਰੇਮ ਸਿੰਘ ਬਜਾਜ, ਰਮਨਜੀਤ ਸੰਧੂ, ਇੰਦਰਜੀਤ ਸਿੰਘ, ਪਿੰ:ਹਰੀ ਕਿਸ਼ਨ ਮਾਇਰ, ਦਲਬੀਰ ਕਲੇਰ, ਰਵਿੰਦਰ ਦਿਵਾਨਾ ਅਤੇ ਜਸਕਰਨ ਸ਼ੀਨਾ ਆਦਿ ਹਾਜ਼ਰ ਸਨ।
  

Friday, June 08, 2018

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਆਯੋਜਨ

Jun 8, 2018, 1:58 PM
ਜਲੰਧਰ ਸਕੂਲ ਵਿਖੇ ਕਰਾਇਆ ਸਵਾਲ-ਜਵਾਬ ਮੁਕਾਬਲਾ 
ਜਲੰਧਰ: 8ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਲੰਧਰ ਸਕੂਲ,ਗਦਾਈਪੁਰ ਦੇ ਵਿਦਿਆਰਥੀਆਂ ਦੇ ਗਿਆਨ-ਵਿਗਿਆਨ ਦੀ ਜਾਂਚ ਕਰਨ ਅਤੇ ਉਸ ਵਿਚ ਹੋਰ ਵਾਧਾ ਕਰਨ ਲਈ ਸਾਰੀਆਂ ਜਮਾਤਾਂ ਵਿਚਕਾਰ ਖੁੱਲੇ ਤੋਰ ਤੇ ਸਵਾਲ-ਜਵਾਬ ਪੁੱਛਣ ਦਾ ਮੁਕਾਬਲਾ ਕਰਵਾਇਆ ਗਿਆ।  ਇਸ ਮੁਕਾਬਲੇ ਦਾ ਵਿਸ਼ਾ ਖਾਸ ਕਰਕੇ ਗੁਰੂ ਸਾਹਿਬਾਨਾਂ ਦੇ ਜੀਵਨ, ਅਤੇ ਆਮ ਗਿਆਨ-ਵਿਗਿਆਨ ਦੀ ਜਾਣਕਾਰੀ ਨਾਲ ਸੰਬਧਤ ਸੀ। ਬੱਚਿਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਵਿਖਾਈ ਅਤੇ ਵੱਧ ਚੜ ਕੇ ਮੁਕਾਬਲੇ ਵਿੱਚ ਹਿੱਸਾ ਲਿਆ। ਲਗਭਗ 300 ਬੱਚਿਆਂ ਵਿੱਚੋਂ 15 ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦੀ ਧਾਂਕ ਜਮਾਈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਜਲੰਧਰ ਵਿੱਦਿਅਕ ਸੋਸਾਇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਅਤੇ ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਅਤੇ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ਰਾਜਪਾਲ ਕੌਰ ਨੇ ਸਾਹਿਬ ਸਰੀ ਗੁਰੂੁ ਅਰਜਨ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਵੇਂ ਆਪ ਜੀ ਆਪਣੀ ਮਹਾਨ ਸ਼ਹਾਦਤ ਦੇ ਕੇ “ਸ਼ਹੀਦਾਂ ਦੇ ਸਿਰਤਾਜ” ਵਜੋਂ ਜਾਣੇ ਜਾਂਦੇ ਹਨ। ਸਾਰਿਆਂ ਨੇ ਗੁਰੁ ਜੀ ਦੇ ਚਰਨਾਂ ਤੇ ਨਤਮਸਤਕ ਹੋ,”ਜਪਿਉ ਜਿਨਿ ਅਰਜਨ ਦੇਵ ਗੁਰੁ, ਤਿਨਿ ਸੰਕਟ ਜੋਨ ਗਰਬ ਨਹੀਂ ਆਵੈ।“ਸ਼ਬਦ ਦਾ ਗਾਇਣ ਕੀਤਾ ।ਇਸ ਮੋਕੇ ਸਟੇਜ ਦਾ ਸੰਚਾਲਨ ਮੈਡਮ ਜਸਬੀਰ ਕੌਰ ਨੇ ਕੀਤਾ ਅਤੇ ਸਮਾਂ ਨੋਟ ਕਰਨ ਅਤੇ ਮਾਈਕ ਦੀ ਸਹਾਇਤਾ ਮੈਡਮ ਸ਼ੀਵਾਨੀ ਨੇ ਕੀਤਾ। ਇਸ ਮੌਕੇ ਮੈਡਮ ਮੀਨਾਕਸ਼ੀ, ਮੀਨਾ ਮਾਹੀ , ਸੰਦੀਪ ਕੌਰ, ਤੋਸ਼ੀਨ , ਕੱਸ਼ਿਸ਼ ਬਰਮਨ , ਰਾਧਾ ਦੇਵੀ ਆਦਿ ਹਾਜਰ ਸਨ। ਸਵਾਲ ਜਵਾਬ ਮੁਕਾਬਲੇ ਵਿੱਚ ਸਾਹਿਲ,ਕਾਜਲ, ਮੁੰਨਾ, ਜੁਪਿੰਦਰ ਕੌਰ, ਰੋਹਿਤ, ਰਾਮਵਿਕਾਸ,ਅਕਿੰਤ, ਸੰਨੀ, ਸੰਧਿਆ, ਪ੍ਰਿਅੰਕਾ ਅਤੇ ਰੋਹਿਤ ਕੁਮਾਰ ਅਦਿ ਜੇਤੂ ਰਹੇ।

  

Tuesday, April 24, 2018

ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਮਨਾਇਆ ਧਰਤ ਦਿਵਸ

Tue, Apr 24, 2018 at 6:18 PM
ਵੱਖ ਵੱਖ ਸਕੂਲਾਂ ਦੇ ਮੁਕਾਬਲੇ ਕਰਾਏ ਗਏ-7 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ 
ਲੁਧਿਆਣਾ: 24 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਵਿਸ਼ਵ ‘ਤੇ ਧਰਤ ਦਿਵਸ ਦੇ ਸਬੰਧ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਗੁਰੂ ਨਾਨਕ ਖਾਲਸਾ ਪਬਲਿਕ ਸਕੂਲ (ਗੁੱਜਰਖਾਨ) ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।  ਇਸ ਵਿੱਚ ਅੰਤਰ ਸਕੂਲੀ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਬੱਚਿਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਭਾਸ਼ਣ ਮੁਕਾਬਲਿਆਂ ਵਿੱਚ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੰਦਿਨੀ ਭਾਟੀਆ-ਪਹਿਲੇ ਸਥਾਨ ‘ਤੇ,ਰਾਮਗੜੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਰਕਿਰਤੀ-ਦੂਜੇ ਸਥਾਨ ‘ਤੇ ਅਤੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਡਲ ਟਾਊਨ) ਦਾ ਵਿਦਿਆਰਥਣ ਅਨੂ ਕੁਮਾਰੀ-ਤੀਜੇ ਸਥਾਨ ‘ਤੇ ਰਹੀ/ ਆਰ ਐਸ ਮਾਡਲ ਸੀਨੀਅਰ ਸਕੂਲ ਦੀ ਵਿਦਿਆਰਥਣ ਭਾਵਨਾ ਨੂੰ ਹੋਂਸਲਾ ਅਫ਼ਜ਼ਾਈ ਇਨਾਮ ਦਿੱਤਾ ਗਿਆ। 
ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਆਰ ਐਸ  ਸੀਨੀਅਰ ਮਾਡਲ ਸਕੂਲ ਦੇ ਵਿਦਿਆਰਥੀ ਅਦਿੱਤਿਆ ਕੁਮਾਰ-ਪਹਿਲੇ ਸਥਾਨ ‘ਤੇ, ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁੱਖਰਾਜ ਕੌਰ-ਦੂਜੇ ਸਥਾਨ ‘ਤੇ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਪ੍ਰੀਤ-ਤੀਜੇ ਸਥਾਨ ‘ਤੇ ਰਹੀ। ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ-ਸਾਹਿਲ ਨੂੰ ਹੋਂਸਲਾ ਅਫ਼ਜ਼ਾਈ  ਇਨਾਮ ਦਿੱਤਾ ਗਿਆ। 
ਭਾਰਤ ਜਨ ਗਿਆਨ ਵਿਗਿਆਨ ਜੱਥੇ ਵੱਲੋਂ ਪਰਧਾਨ ਸਰਦਾਰ ਰਣਜੀਤ ਸਿੰਘ, ਜੱਥੇਬੰਦਕ ਸਕੱਤਰ-ਐਮ ਐਸ ਭਾਟੀਆ ਅਤੇ ਸਕੱਤਰ ਰਾਜਿੰਦਰ ਪਾਲ ਸਿੰਘ ਔਲਖ ਨੇ ਇਸ ਮੌਕੇ ਤੇ ਆਪਣੇ ਵਿਚਾਰ ਰੱਖੇ। 
ਸਕੂਲ ਦੇ ਪਰਿੰਸੀਪਲ ਸਰਦਾਰ ਹਰਮਿੰਦਰ ਪਾਲ ਸਿੰਘ ਨੇ ਸਾਰਿਆਂ ਨੂੰ ਜੀਅ ਆਇਆਂ ਆਖਿਆ ਅਤੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਦਿਆਂ ਜੱਥੇ ਦਾ ਧੰਨਵਾਦ ਕੀਤਾ। 
ਇਸ ਆਯੋਜਨ ਲਈ ਸਰਗਰਮ ਸਹਿਯੋਗ ਦੇਣ ਵਾਲਿਆਂ ਵਿੱਚ ਅਮਨ ਪਰੀਤ ਸਿੰਘ, ਸਤਵਿੰਦਰ ਸਿੰਘ ਅਤੇ ਮੈਡਮ ਸੋਨੂੰ ਗੁਪਤਾ ਨੇ ਸਮਾਗਮ ਨ ਉਣ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਦਿੱਤਾ।  ਇਹਨਾਂ ਮੁਕਾਬਲਿਆਂ ਦੌਰਾਨ ਜੱਜ ਦੀ  ਜ਼ਿੰਮੇਦਾਰੀ ਸਰਦਾਰ ਪਵਨਦੀਪ ਸਿੰਘ ਅਤੇ ਮੈਡਮ ਅਨੀਤਾ ਰਾਣੀ ਨੇ ਨਿਭਾਈ। ਮੰਚ ਸੰਚਾਲਨ ਮੈਡਮ ਰਾਧਿਕਾ ਅਤਰੇ ਨੇ  ਬਹੁਤ ਹੀ ਖੂਬਸੂਰਤੀ ਨਾਲ ਕੀਤਾ।   ਇਹਨਾਂ ਮੁਕਾਬਲਿਆਂ ਵਿੱਚ ਸੱਤ ਸਕੂਲਾਂ ਨੇ ਭਾਗ ਲਿਆ। 

Friday, April 20, 2018

ਆਸਿਫ਼ਾ ਮਾਮਲੇ ਨੂੰ ਲੈ ਕੇ ਜਲੰਧਰ ਵਿੱਚ ਵੀ ਰੋਹ ਦੀ ਲਹਿਰ

 Fri, Apr 20, 2018 at 4:11 PM
ਜਲੰਧਰ ਸਕੂਲ ਭਾਰੀ ਰੋਸ ਵਖਾਵਾ 
ਜਲੰਧਰ: 20 ਅਪਰੈਲ  2018: (ਰਾਜਪਾਲ ਕੌਰ//ਪਲਵਿੰਦਰ ਸਿੰਘ//ਪੰਜਾਬ ਸਕਰੀਨ ਟੀਮ)::
ਅੱਜ ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਚੱਲ ਰਹੇ ਅਦਾਰੇ ਜਲੰਧਰ ਸਕੂਲ ਗਦਾਈਪੁਰ ਵਿਖੇ ਜਲੰਧਰ ਵਿੱਦਿਅਕ ਸੋਸਾਇਟੀਨ  ਦੇ ਚੇਅਰਮੈਨ ਪਲਵਿੰਦਰ ਸਿੰਘ ,ਸਕੂਲ ਦੀ ਮੁੱਖਅਧਿਆਪਕਾ ਰਾਜਪਾਲ ਕੌਰ ਅਤੇ ਸਮੁਚੇ ਸਟਾਫ ਦੀ ਅਗੁਵਾਈ ਵਿੱਚ ਬੱਚਿਆਂ ਨਾਲ ਰੱਲ ਕੇ ਬੱਚੀ ਆਸਿਫ਼ਾ ਨੂੰ ਨਿਆਂ ਦਿਵਾਉਣ ਲਈ ਇਕ ਰੋਸ਼ ਪਰਦਰਸ਼ਨ ਕੱਢਿਆ ਗਿਆ। ਬੱਚਿਆਂ ਨੇ "ਅਸੀਫਾ ਕੇ ਲੀਏ ਨਿਆਇ ਚਾਹੀਏ, ਬਲਾਤਕਾਰੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ,ਜਿੱਥੇ ਬੇਟੀ ਦੀ  ਇੱਜ਼ਤ ਖ਼ਤਰੇ ਵਿੱਚ ਹੈ, ਉਹ ਸਮਾਜ ਅਤੇ ਦੇਸ਼ ਖ਼ਤਰੇ ਵਿੱਚ ਹੈ, ਕੁੜੀ ਦਾ ਮਾਰਨਾ ਗਊ ਘਾਤ ਤੋਂ ਵੀ ਵੱਡਾ ਪਾਪ ਹੈ (ਬਚਨ-ਸ੍ਰੀ ਸਤਿਗੁਰੂ ਰਾਮ ਸਿੰਘ ਜੀ) ਕੁੜੀਆਂ ਨੂੰ ਤੰਗ ਕਾਰਨ ਵਾਲਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਕਦੇ ਬਖਸ਼ਿਆ ਨਹੀਂ ਜਾਵੇਗਾ (ਬਚਨ-ਸ੍ਰੀ ਸਤਿਗੁਰੂ ਦਲੀਪ ਸਿੰਘ ਜੀ) ਨਾਰੀ ਸ਼ਕਤੀ ਅਬ ਨਹੀਂ ਸਹੇਗੀ, ਦਰਿੰਦੋ ਕੋ ਸਜ਼ਾ ਦੇਕਰ ਰਹੇਗੀ ਅਤੇ ਹਮਾਰੀ ਬੇਟੀਆਂ ਸੁਰਕਸ਼ਿਤ ਹੋਂ "ਆਦਿ ਨਾਅਰਿਆਂ ਰਾਹੀਂ ਆਪਣਾ ਰੋਸ ਵਖਾਵਾ ਕੀਤਾ। ਮੈਡਮ ਰਾਜਪਾਲ ਕੌਰ ਨੇ ਦਸਿਆ ਕਿ ਸਮਾਜ ਵਿੱਚ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੇ ਸਾਡਾ ਅੰਦਰ ਝਿੰਝੋੜ ਕੇ ਰੱਖ ਦਿੱਤਾ ਹੈ, ਅਸੀਂ ਇਹ ਸੋਚਣ ਵਾਸਤੇ ਮਜਬੂਰ ਹੋ ਗਏ ਹਾਂ ਕਿ ਅੱਜ ਸਾਡੀਆਂ ਬੇਟੀਆਂ ਕਿਉਂ ਏਨੀਆਂ ਅਸੁਰੱਖਿਅਤ ਹੋ ਗਈਆਂ ਹਨ? ਸਰਕਾਰ ਅਜਿਹੇ ਪਾਪ ਕਰਨ ਵਾਲੇ ਅਪਰਾਧੀਆਂ ਪਰਤੀ ਕੋਈ ਠੋਸ ਕਦਮ ਕਿਉਂ ਨਹੀਂ ਚੁੱਕ ਰਹੀ, ਜੋ ਇਹਨਾਂ ਦੇ ਹੋਂਸਲੇ ਵਧਦੇ ਹੀ ਜਾ ਰਹੇ ਹਨ। ਸਾਡੇ ਪੰਜਾਬ ਵਿੱਚ ਤਾਂ ਮਾਤਾ ਚੰਦ ਕੌਰ ਜਿਹੀ ਮਹਾਨ ਹਸਤੀ ਦੇ ਦਿਨ ਦਿਹਾੜੇ, ਆਪਣੇ ਹੀ ਨਿਵਾਸ ਸਥਾਨ ਦੇ ਦਾਇਰੇ ਵਿੱਚ, ਕਤਲ ਵਰਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਤੇ ਅਜੇ ਤੱਕ ਨਿਆਂ ਨਹੀਂ ਮਿਲਿਆ। ਹੁਣ ਆਸਿਫ਼ਾ ਵਰਗੀ ਮਾਸੂਮ ਬੱਚੀ ਦੀ ਘਟਨਾ ਨੇ ਸਾਡੇ ਫਿਰ ਤੋਂ ਜਖਮ ਹਰੇ ਕਰ ਦਿੱਤੇ ਹਨ। ਉਹਨਾਂ ਨੇ ਅੱਗੇ ਦੱਸਦਿਆਂ ਕਿਹਾ ਕਿ ਅੱਜ ਅਸੀਂ ਬੱਚਿਆਂ ਨਾਲ ਰੱਲ ਕੇ ਇਹ ਰੋਸ ਵਖਾਵਾ ਇਸ ਲਈ ਕਰ ਰਹੇ ਹਾਂ ਤਾਂ ਜੋ ਬੱਚਿਆਂ ਦਾ ਮਨੋਬਲ ਉੱਚਾ ਹੋਵੇ, ਉਹਨਾਂ ਨੂੰ ਵੀ ਸਮਾਜ ਅਤੇ ਦੇਸ਼ ਬਾਰੇ ਆਪਣੇ ਫ਼ਰਜ਼ਾਂ ਦਾ ਅਹਿਸਾਸ ਹੋਵੇ ਅਤੇ ਸਰਕਾਰ ਅਪਰਾਧੀ ਨੂੰ ਛੇਤੀ ਤੋਂ ਛੇਤੀ ਫਾਂਸੀ ਦੀ ਸਜ਼ਾ ਦੇਵੇ। ਇਸ ਦੇ ਨਾਲ ਹੀ ਅਸੀਂ ਸਮੁੱਚੀ ਨਾਰੀ ਜਾਤੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਆਪਣੇ ਸੰਗਠਨ ਬਣਾ ਕੇ ਇਹਨਾਂ ਜ਼ੁਲਮਾਂ ਦਾ ਟਾਕਰਾ ਆਪ ਵੀ ਕਰੇ ਅਤੇ ਸਮਾਜ ਦੇ ਅਜਿਹੇ ਅਪਰਾਧੀਆਂ ਨੂੰ ਐਸੀ ਸਖ਼ਤ ਸਜ਼ਾ ਮਿਲੇ ਕਿ ਦੁਬਾਰਾ ਐਸੀ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ। ਇਸ ਮੌਕੇ ਤੇ ਮੈਡਮ ਜਸਵੀਰ ਕੌਰ, ਮੈਡਮ ਮੀਨਾਕਸ਼ੀ, ਮੀਨਾ ਮਾਹੀ, ਮੀਨਾ ਕੁਮਾਰੀ, ਸ਼ਿਵਾਨੀ, ਸੋਨਮ , ਬਲਜੀਤ ਕੌਰ, ਤੌਸੀਨ, ਰੀਤੂ ਬਰਮਨ, ਅੰਜੁਬਾਲਾ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ। 

Thursday, April 12, 2018

ਕਿੱਥੇ ਗਈਆਂ ਵਿਦਿਅਕ ਨਿਯਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ-CPI

Thu, Apr 12, 2018 at 3:54 PM
ਸਕੂਲ ਵਲੋਂ ਬੱਚਿਆਂ ਨਾਲ ਦੁਰਵਿਹਾਰ ਦਾ ਮਾਮਲਾ ਗਰਮਾਇਆ 
ਲੁਧਿਆਣਾ: 12 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਇਸ ਸੂਚਨਾ ਤੇ ਕਿ ਗੁਰੂ ਨਾਨਕ ਪਬਲਿਕ ਸਕੂਲ ਦੀ ਪਰਿੰਸਪਲ ਵਲੋਂ ਅੱਜ ਰੋਂਦੇ ਬਿਲਖਦੇ ਬੱਚਿਆਂ ਨੂੰ ਬੇੇਦਰਦੀ ਨਾਲ ਧੱਕੇ ਦੇ ਕੇ ਸਕੂਲੋਂ ਬਾਹਰ ਕੱਢ ਦਿੱਤਾ। ਇਸ ਸਾਰੇ ਘਟਨਾਕ੍ਰਮ 'ਤੇ ਪਰਤੀਕਿਰਿਆ ਜ਼ਾਹਰ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਨੇ ਤਿੱਖੇ ਰੋਸ ਅਤੇ ਰੋਹ ਦਾ ਪਰਗਟਾਵਾ ਕੀਤਾ ਹੈ। ਇਸ ਸਬੰਧੀ CPI ਨੇ  ਪੁੱਛਿਆ ਹੈ ਕਿ ਇਹ ਸਭ ਕੁਝ ਮਾਣਯੋਗ ਕਚਿਹਿਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਪਰ ਉਥੇ ਮੌਜੂਦ ਪੁਲਿਸ ਨੇ ਬੱਚਿਆਂ ਨੂੰ ਸਕੂਲ ਵਿੱਚ ਵਾੜਨ ਦੇ ਲਈ ਕੋਈ ਕਾਰਵਾਈ ਕਿਓਂ ਨਹੀਂ ਕੀਤੀ।  
ਸੀਪੀਆਈ ਆਗੂਆਂ ਨੇ ਕਿਹਾ ਕਿ ਇਸ ਤਰਾਂ ਬੱਚਿਆਂ ਨੂੰ ਕੱਢਣਾ ਉਜ ਵੀ ਸਰਾਸਰ ਅੰਨਿਆਂ ਹੈ ਤੇ ਸੰਵਿਧਾਨ ਵਿਰੋਧੀ ਕਾਰਾ ਹੈ।  ਪਾਰਟੀ ਨੇ ਕਿਹਾ ਕਿ ਇਹ ਸਰਾਸਰ ਬਚਿਆਂ ਦੇ ਸਿੱਖਿਆ ਦੇ ਅਧਿਕਾਰ ਦੀ ਉਲੰਘਣਾ ਹੈ ਤੇ ਬੱਚਿਆਂ ਦੀ ਸੁੱਰਖਿਆ ਨੂੰ ਵੀ ਜਾਣਬੁਝ ਕੇ ਖਤਰੇ ਵਿੱਚ ਪਾਉਣ ਵਾਲੀ ਕਾਰਵਾਈ ਹੈ।  ਬੱਚੇ ਕੋਮਲ ਹੁੰਦੇ ਹਨ ਤੇ ਇਸ ਤਰਾਂ ਦੀਆਂ ਘਟਨਾਵਾਂ ਉਹਨਾਂ ਦੇ ਮਨਾਂ ਤੇ ਲੰਮੇਂ ਸਮੇ ਦੇ ਲਈ ਬੁਰਾ ਪਰਭਾਵ ਪਾਂਦੀਆਂ ਹਨ। 
ਇਸ ਸਬੰਧੀ ਜਾਰੀ ਬਿਆਨ ਵਿੱਚ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਤੇ ਚਮਕੌਰ ਸਿੰਘ, ਪਾਰਟੀ ਦੇ ਸ਼ਹਿਰੀ ਸਕੱਤਰ ਰਮੇਸ਼ ਰਤਨ ਤੇ ਗੁਰਨਾਮ ਸਿੱਧੂ ਨੇ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ। ਇਸ ਬਿਆਨ ਰਾਹੀਂ ਪੁਲਿਸ ਕਮਿਸਨਰ ਤੋਂ ਆਪ ਸਿੱਧੇ ਦਖਲ ਦੇ ਕੇ ਬੱਚਿਆਂ ਨੂੰ ਸਕੂਲ ਵਿੱਚ ਵਾੜਨ ਦੀ ਮੰਗ ਕੀਤੀ ਗਈ ਹੈ।  ਇਲਾਕੇ ਵਿੱਚ ਕੁਝ ਸਕੂਲਾਂ ਵਿੱਚ ਸਿਖਿਆ ਦੇ ਨਾਮ ਤੇ ਮਾਫੀਆਵਾਦ ਨੂੰ ਠਲ੍ਹ ਪਾਉਣ ਦੀ ਲੋੜ ਹੈ। ਪਾਰਟੀ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਲੋੜ ਪੈਣ ਤੇ ਪਾਰਟੀ ਇਸ ਵਿਰੁੱਧ ਅੰਦੇਲਨ ਚਲਾਏਗੀ।

Thursday, March 29, 2018

2020 ਤੱਕ ਮਿਸਲਸ ਨੂੰ ਖ਼ਤਮ ਕਰਨ ਅਤੇ ਰੁਬੇਲਾ ਨੂੰ ਕੰਟਰੋਲ ਕਰਨ ਦੀ ਮੁਹਿੰਮ

Thu, Mar 29, 2018 at 10:21 AM
ਜਲੰਧਰ ਸਕੂਲ ਵਿਖੇ ਡਾਕਟਰ ਹੇਮੰਤ ਮਲਹੋਤਰਾ ਦੀ ਵਿਸ਼ੇਸ਼ ਫੇਰੀ 
ਜਲੰਧਰ: 28  ਮਾਰਚ 2018: (ਰਾਜਪਾਲ ਕੌਰ//ਪੰਜਾਬ ਸਕਰੀਨ):: 
ਵਿਕਾਸ ਦੇ ਨਾਲ ਨਾਲ ਜਿੱਥੇ ਜ਼ਿੰਦਗੀ ਦੀਆਂ ਉਲਝਣਾਂ ਵੱਧ ਰਹੀਆਂ ਹਨ ਉੱਥੇ ਸਿਹਤ ਦੀਆਂ ਸਮੱਸਿਆਵਾਂ ਵੀ ਆਪਣੇ ਰੰਗ ਰੂਪ ਬਦਲ ਕੇ ਗੰਭੀਰ ਹੋ ਰਹੀਆਂ ਹਨ। ਪਾਣੀ, ਦੁੱਧ, ਸਬਜ਼ੀਆਂ, ਫਲ ਅਨਾਜ ਅਤੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਹਨਾਂ ਦੇ  ਸ਼ੁੱਧ ਮਿਲਣ ਦੀ ਕੋਈ ਗਾਰੰਟੀ ਨਹੀਂ। ਇਹ ਜਿਸ ਤਰਾਂ ਦੀਆਂ ਮਿਲਦੀਆਂ ਹ ਉਸੇ ਤਰਾਂ ਦੀ ਸਵੀਕਾਰ ਕਰਨੀਆਂ ਪੈਂਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋਣਾ ਅਟੱਲ ਹੈ। ਘਰਾਂ ਵਿੱਚ ਥੋਹੜੀ ਜਿਹੀ ਥਾਂ ਨਿਜੀ ਬਗੀਚੀ ਲਈ ਛੱਡ ਕੇ ਸ਼ਾਇਦ ਕੋਈ ਸੰਭਾਵਨਾ ਬਚ ਜਾਵੇ। ਅਜਿਹੀ ਨਾਜ਼ੁਕ ਹਾਲਤ ਵਿੱਚ ਸਿਹਤ ਸੰਭਾਲ ਖਤਰਿਆਂ ਵਿੱਚ ਹੈ। ਸਰਕਾਰ ਦੇ ਸਿਹਤ ਵਿਭਾਗ ਇਸ ਮਕਸਦ ਲਈ ਜੋ ਜੋ ਕੁਝ ਕਰ ਸਕਦੇ ਹਨ ਉਹ ਕੁਝ ਸਰਗਰਮੀ ਨਾਲ ਹੋ ਵੀ ਰਿਹਾ ਹੈ। ਇਸਦੀ ਤਾਜ਼ਾ ਮਿਸਾਲ ਮਿਲੀ ਜਲੰਧਰ ਸਕੂਲ ਵਿੱਚ ਆਈ ਮਾਹਰ ਡਾਕਟਰਾਂ ਦੀ ਟੀਮ ਨੂੰ ਦੇਖ ਕੇ। 
ਜਲੰਧਰ ਸਕੂਲ ,ਗਦਾਈਪੁਰ ਵਿਖੇ ਅੱਜ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਕੁਝ ਮਾਹਿਰ ਡਾਕਟਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਆਯੂਰਵੈਦਿਕ ਮੈਡੀਕਲ ਅਫਸਰ ਡਾਕਟਰ ਹੇਮੰਤ ਮਲਹੋਤਰਾ ਵਲੋਂ ਬੱਚਿਆਂ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਉਣ ਦੀ ਖਾਸ  ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਸਰਕਾਰ ਵਲੋਂ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਲਈ ਮਿਸਲਸ ਅਤੇ ਰੁਬੇਲਾ ਟੀਕਾਕਰਣ ਅਭਿਆਨ ਸ਼ੁਰੂ ਕੀਤਾ ਗਿਆ ਹੈ ,ਜੋ ਬਹੁਤ ਹੀ ਸੁਰੱਖਿਅਤ ਹੈ ਅਤੇ ਸਾਰੇ ਬੱਚਿਆਂ ਲਈ ਬਹੁਤ ਜਰੂਰੀ ਵੀ।  ਉਹਨਾਂ ਦੱਸਿਆ ਕਿ ਇਹ ਉਪਰਾਲਾ ਐਸ.ਐਮ.ਓ ਕਰਤਾਰਪੁਰ ਡਾਕਟਰ ਊਸ਼ਾ ਕੁਮਾਰੀ ਦੇ ਨਿਰਦੇਸ਼ ਅਨੁਸਾਰ ਅਤੇ ਏ. ਐਨ.ਐਮ ਜਯੋਤੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ। ਉਹਨਾਂ ਅਨੁਸਾਰ ਇਹ ਟੀਕਾਕਰਨ ਸਰਕਾਰ ਵਲੋਂ ਬਿਲਕੁਲ ਮੁਫ਼ਤ ਅਤੇ ਸੁਰੱਖਿਤ ਰੂਪ ਨਾਲ ਸਕੂਲ ਵਿੱਚ ਹੀ ਮੁਹਈਆ ਕਰਵਾਇਆ ਜਾਵੇਗਾ।  ਡਾਕਟਰ ਹੇਮੰਤ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਵਲੋਂ 2020 ਤੱਕ ਮੀਸਲਸ ਨੂੰ ਖ਼ਤਮ ਕਰਨ ਅਤੇ ਰੁਬੇਲਾ  ਨੂੰ ਕੰਟਰੋਲ ਕਰਨ ਦਾ ਉਦੇਸ਼ ਹੈ। ਸਮੁਚੇ ਸਕੂਲ ਸਟਾਫ ਅਤੇ ਮੁੱਖ-ਅਧਿਆਪਕਾ ਰਾਜਪਾਲ ਕੌਰ ਵਲੋਂ ਡਾਕਟਰ ਸਾਹਿਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਸਿਹਤ ਪੱਖੋਂ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਮੈਡਮ ਮੀਨਾਕਸ਼ੀ ਨੇ ਵੀ ਬਹੁਤ ਚੰਗੇ ਤਰੀਕੇ ਨਾਲ ਸਟੇਜ ਦਾ ਸੰਚਾਲਨ ਕੀਤਾ ਅਤੇ ਡਾਕਟਰ ਸਾਬ ਦਾ ਧੰਨਵਾਦ ਵੀ ਕੀਤਾ। 

Sunday, March 25, 2018

ਸ਼ਹੀਦੀ ਦਿਨ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਕੈਂਪ

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਵੱਲੋਂ ਵਿਸ਼ੇਸ਼ ਆਯੋਜਨ 
ਲੁਧਿਆਣਾ: 30 ਮਾਰਚ 2018: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਬਿਊਰੋ):: 
ਸ਼ਹੀਦਾਂ ਨੂੰ ਯਾਦ ਕਰਨ ਲਈ ਹਰ ਸੰਗਠਨ ਆਪੋ ਆਪਣੇ ਢੰਗ ਨਾਲ ਕੁਝ ਨ ਕੁਝ ਕਰਦਾ ਹੈ। ਕੁਝ ਲੋਕ ਸ਼ਹੀਦਾਂ ਦੀਆਂ ਤਸਵੀਰਾਂ 'ਤੇ ਫੁੱਲ ਅਰਪਿਤ ਕਰਦੇ ਹਨ।  ਕਈ ਮੋਮਬੱਤੀਆਂ ਅਤੇ ਅਤੇ ਜੋਤਾਂ ਜਗਾਉਂਦੇ ਹਨ।  ਕਈ ਆਰਤੀਆਂ ਵੀ ਕਰਦੇ ਹਨ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰਕਰਨ ਲਈ ਉਹਨਾਂ ਵੱਲੋਂ ਦੱਸੇ ਰਸਤਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਸ਼ਹੀਦ ਭਗਤ ਸਿੰਘ ਅਕਸਰ ਇਸ ਗੱਲ 'ਤੇ ਜ਼ੋਰ ਦੇਂਦੇ ਸਨ ਕਿ ਬੱਚਿਆਂ ਨੂੰ ਪੂਰੀ ਤਰਾਂ ਚੰਗੀ ਸਿਹਤ ਦਾ ਮਾਲਕ ਹੋਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਦੇ ਭਾਣਜੇ ਅਕਸਰ ਇਸਦਾ ਜ਼ਿਕਰ ਵੀ ਕਰਦੇ ਹਨ ਅਤੇ ਚੰਗੀ ਸਿਹਤ ਦੇ ਦੇ ਗੁਰ ਵੀ ਦੱਸਦੇ ਹਨ। 
ਬੱਚਿਆਂ ਦੀ ਚੰਗੀ ਸਿਹਤ ਵਾਲੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਹੈਬੋਵਾਲ ਕਲਾਂ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਅਸਲ ਵਿੱਚ ਇਹ ਸਾਰਾ ਆਯੋਜਨ ਸ਼ਹੀਦ ਭਗਤ ਸਿੰਘ, ਰਾਜਗੁਰੂ  ਅਤੇ ਸੁਖਦੇਵ ਦੇ 88ਵੇਂ  ਸ਼ਹੀਦੀ ਦਿਨ ਨੂੰ ਮਨਾਉਣ ਲਈ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਅਧੀਨ ਹੀ ਕੀਤਾ ਗਿਆ। ਇਸ ਸ਼ਹੀਦੀ  ਨੂੰ ਸਮਰਪਿਤ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਅਜ  ਇਥੇ  ਲਗਾਇਆ ਗਿਆ। ਇਸ ਕੈਂਪ ਦਾ ਤਕਨੀਕੀ ਪਰਬੰਧ ਭੰਡਾਰੀ ਸਟਰਲਾਇਫ ਹਸਪਤਾਲ ਅਤੇ ਲੇਸਿਕ ਲੇਜ਼ਰ ਸੈਂਟਰ ਵਲੋਂ ਕੀਤਾ ਗਿਆ।  ਸਕੂਲ ਦੀ ਪਰਿੰਸੀਪਲ ਮੈਡਮ ਰਾਜਿੰਦਰ ਕੌਰ ਭਾਟੀਆ ਨੇ ਦਸਿਆ ਕੇ 100 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਗਈਆਂ।   ਸਕੂਲ ਦੇ ਪਰ੍ਧਾਨ ਮਨਿੰਦਰ ਸਿੰਘ ਭਾਟੀਆ ਨੇ ਦਸਿਆ ਕੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਕੂਲ ਵਲੋਂ ਇਹ ਛੋਟਾ ਜਿਹਾ ਉਪਰਾਲਾ ਹੈ। ਸ਼ਹੀਦਾਂ  ਦੇ ਸੁਪਨਿਆਂ ਦਾ ਭਾਰਤ ਬਨਾਉਣ ਲਈ ਜ਼ਰੂਰੀ ਹੈ ਕਿ ਹਰੇਕ ਨਾਗਰਿਕ ਨੂੰ ਸਿਹਤ ਸੇਵਾਵਾਂ ਅਤੇ ਗੁਣਵਾਤਕ  ਵਿਦਿਆ ਮੁਫ਼ਤ ਮੁਹਈਆ ਕਾਰਵਾਈ ਜਾਵੇ।  
ਇਸ ਕੈਂਪ ਦੇ ਨਾਲ ਹੀ ਸਕੂਲ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਹਰ ਹਾਲ ਵਿੱਚ ਵਧੀਆ ਰੱਖਣ ਅਤੇ ਮਨੋਬਲ ਨੂੰ  ਮਜ਼ਬੂਤ  ਬਣਾਉਣ ਲਈ ਵੀ ਕਈ ਤਰਾਂ ਦੀਆਂ ਖੇਡਾਂ ਅਤੇ ਹੋਰ ਉਪਰਾਲੇ ਕੀਤੇ ਗਏ। ਸ਼ਹੀਦਾਂ ਵੱਲੋਂ ਸਮੇਂ ਸਮੇਂ ਲਿਖੀਆਂ ਲਿਖਤਾਂ ਚੋਂ ਕੱਢੇ ਗਏ ਸੁਨੇਹੇ ਵੀ ਨਿੱਕੇ ਨਿੱਕੇ  ਲਾਏ ਗਏ ਸਨ। ਇਸ ਤਰਾਂ ਬੱਚਿਆਂ ਵਿੱਚ ਦੇਸ਼ ਪਰੇਮ ਦੀਆਂ ਲਹਿਰਾਂ ਨੂੰ ਵੀ ਹੁਲਾਰਾ ਦਿੱਤਾ ਗਿਆ।