Received From Arvinder Phg on //10th Aug 2025 at 5:27 PM
ਬਹੁਤ ਤਜਰਬੇਕਾਰ ਹਨ ਪ੍ਰਸਿੱਧ ਫੋਟੋਗ੍ਰਾਫਰ ਸ਼੍ਰੀ ਸਰੋਜ ਸਿੰਘ ਚੌਹਾਨ
Received From Arvinder Phg on //10th Aug 2025 at 5:27 PM
ਬਹੁਤ ਤਜਰਬੇਕਾਰ ਹਨ ਪ੍ਰਸਿੱਧ ਫੋਟੋਗ੍ਰਾਫਰ ਸ਼੍ਰੀ ਸਰੋਜ ਸਿੰਘ ਚੌਹਾਨ
Tuesday 5th November 2024 at 5:58 PM
ਜੇਤੂ ਟੀਮ ਗਰੁੱਪ ਬਾਜੀ ਤੋਂ ਉਪਰ ਉੱਠਕੇ ਕੰਮ ਕਰੇਗੀ:ਰਮਨਦੀਪ ਗਿੱਲ
![]() |
| ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਜੇਤੂ ਟੀਮ ਰਿਟਾਇਰੀ ਸਾਥੀਆਂ ਨਾਲ ਯਾਦਗਾਰੀ ਕਲਿੱਕ ਮੌਕੇ |
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦਾ ਸੰਹੂ ਚੁੱਕ ਸਮਾਗਮ ਯਾਦਗਗਾਰੀ ਹੋ ਨਿਬੜਿਆ। ਇਸ ਮੌਕੇ ਸਮੂਹ ਬੁਲਾਰਿਆਂ ਨੇ ਪਹਿਲੀ ਵਾਰ ਪ੍ਰ੍ਧਾਨ ਬਣੀ ਰਮਨਦੀਪ ਕੌਰ ਗਿੱਲ ਅਤੇ ਸਮੂਹ ਇਸਤਰੀ ਕਰਮਚਾਰੀਆਂ ਨੂੰ ਵਧਾਈ ਦਿਤੀ ਅਤੇ ਸਿੱਖਿਆ ਬੋਰਡ ਕਰਮਚਾਰੀਆਂ ਦੀ ਏਕਤਾ ਤੇ ਜੋਰ ਦਿਤਾ।
ਚੋਣ ਕਮਿਸ਼ਨ ਅਜੀਤ ਪਾਲ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਸੁਰਿੰਦਰ ਰਾਮ ਨੇ ਰਮਨਦੀਪ ਕੌਰ ਗਿੱਲ ਦੇ ਜੇਤੂ ਗਰੁੱਪ ਦੀ ਜਾਣ ਪਹਿਚਾਣ ਕਰਵਾਈ। ਸਮੂਹ ਕਰਮਚਾਰੀਆਂ ਨੇ ਜੇਤੂ ਗੁਰੱਪ ਨੂੰ ਫੁਲਾਂ ਦੇ ਹਾਰਾਂ ਨਾਲ ਲੱਦ ਕੇ ਵਧਾਈ ਦਿਤੀ। ਇਸ ਸਮੇਂ ਜੇਤੂ ਗਰੁੱਪ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਪ੍ਰਧਾਨ ਰਮਨਦੀਪ ਕੌਰ ਗਿੰਲ ਨੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਉਹ ਗੁਰੱਪ ਬਾਜੀ ਤੋਂ ਉਪਰ ਉਠਕੇ ਸਮੂਹ ਕਰਮਚਾਰੀਆਂ ਦੇ ਹਿੱਤਾ ਦੀ ਰਾਖੀ ਲਈ ਪੂਰਾ ਤਾਣ ਲਾਉਣਗੇ ਅਤੇ ਕਿਸੇ ਵੀ ਕਰਮਚਾਰੀ ਨਾਲ ਭੇਦ ਭਾਵ ਨਹੀਂ ਕਰਨਗੇ। ਉਨ੍ਹਾਂ ਚੋਣ ਹਾਰ ਚੁੱਕੇ ਗਰੁਪ ਨੂੰ ਅਪੀਲ ਕੀਤੀ ਕਿ ਜੱਥੇਬੰਦੀ ਦੀ ਹਰ ਫੈਸਲੇ ਤੇ ਫੁਲ ਚੜਾਉਣ। ਚੋਣ ਹਾਰ ਚੁੱਕੇ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ ਲੇ ਜੇਤੂ ਟੀਮ ਗਰੁੱਪ ਦੀ ਟੀਮ ਨੂੰ ਵਧਾਈ ਦਿਤੀ ਤੇ ਅਪਣੇ ਵਿੱਚ ਰਹਿ ਗਈਆਂ ਕਮੀਆਂ ਦਾ ਗੁਣਗਾਣ ਕੀਤਾ ਅਤੇ ਭਰੋਸਾ ਦਿਤਾ ਕਿ ਮੈਂ ਚੁਣੀ ਹੋਈ ਯੂਨੀਅਨ ਦੇ ਨਾਲ ਮਿਲਕੇ ਚੁੱਕੇਗਾ।
ਇਸ ਮੌਕੇ ਬੋਲਦਿਆਂ ਰਾਣੂੰ ਗਰੁੱਪ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਚੂੰਨੀ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ,ਸਾਬਕਾ ਪ੍ਰਧਾਨ ਆਗੂ ਹਰਬੰਸ ਸਿੰਘ ਬਾਗੜੀ,ਬੀਬਾ ਅਮਰਜੀਤ ਕੌਰ, ਨੇ ਸਮੂਹ ਮੁਲਾਜ਼ਮਾਂ ਨੂੰ ਵਿਸ਼ੇਸ ਤੌਰ ਤੇ ਇਸਤਰੀ ਕਰਮਚਾਰੀਆਂ ਵਧਾਈ ਦਿਤੀ ਤੇ ਕਿਾ ਕਿ ਉਨ੍ਹਾਂ ਨੇ ਸਹੀ ਅਰਥਾ ਵਿੱਚ ਇਸਤਰੀ ਕਰਮਚਾਰੀ ਨੂੰ ਯੂਨੀਅਨ ਦੀ ਅਗਵਾਈ ਸੌਪੀ ਇਤਹਾਸ ਰੱਚਿਆ ਹੈ। ਇਸ ਮੌਕੇ ਬੋਲਦਿਆਂ ਕਰਮਚਾਰੀ ਯੂਨੀਅਨ ਦੇ ਲੰਬਾਂ ਸਮੇ਼ ਪ੍ਰਧਾਨ ਰਹੇ ਗੁਰਦੀਪਸਿੰਘ ਢਿਲੋਂ ਲੇ ਬੀਤੇ ਸਮੇਂ ਵਿੱਚ ਕੀਤੀਆਂ ਪ੍ਰਾਪਤੀਆਂ, ਮੁਲਾਜਮਾਂ ਨੂੰ ਪੈਨਸ਼ਨ ਲਾਗੂ ਕਰਵਾਉਣ, ਸੁਪਰੰਡਟ ਗਰੇਡ 2 ਖਤਮ ਕਰਵਾਉਣਾ, ਵੱਖ ਵੱਖ ਸਮੇਂ ਕਰਮਚਾਰੀਆਂ ਨੂੰ ਪੱਕਾ ਕਰਵਾਉਣਾ, ਸਹਾਇਕ ਅਤੇ ਸੁਪਰੰਡ ਦਾ ਅਨੂਪਾਤ 1-1 ਅਤੇ ਕਰਵਾਉਣਾ, ਸਿੱਖਿਆ ਬੋਰਡ ਦੇ ਦਫਤਰ ਅਤੇ ਮੁਲਾਜਮਾਂ ਦੀ ਰਿਹਾਇਸੀ ਕਲੌਨੀ ਬਣਾਉਣਾ ਦਾ ਵਰਨਣ ਕੀਤਾ। ਉਨ੍ਹਾਂ ਚੋਣ ਹਾਰ ਚੁੱਕੇ ਗਰੁੱਪ ਨੂੰ ਗੁਰੂ ਮੰਤਰ ਵੀ ਦੱਸਿਆ ਕਿ ਉਹ ਲੋਕ ਫਤਵਾ ਮੰਨਦੇ ਹੋਏ ਬਿਨਾਂ ਸਰਤ ਚੁਣੀ ਹੋਈ ਜੱਥੇਬੰਦੀ ਦਾ ਸਾਥ ਦੇਣ।
ਇਸ ਮੌਕੇ ਬੋਲਦਿਆਂ ਜੇਤੂ ਗਰੁੱਪ ਆਗੂ ਸੂਨੀਲ ਅਰੋੜਾ, ਰਜਿੰਦਰ ਮੈਣੀ, ਗੁਰਇਕਬਾਲ ਸਿੰਘ ਸੌਢੀ, ਪਰਮਜੀਤ ਸਿੰਘ ਪੰਮਾਂ ਨੇ ਜਿੱਥੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਸਾਨੂੰ ਅਸ਼ੀਰਵਾਦ ਦਿਤਾ ਹੈ ਉਹ ਉਨ੍ਹਾ ਦੀਆਂ ਆਸਾਂ ਤੇ ਪੂਰਾ ਉਤਰਾਂਗੇ। ਖੇਤਰੀ ਦਫਤਰਾਂ ਤੋਂ ਜੇਤੂ ਉਮੀਦਵਾਰ ਜਸਕਰਨ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਜਗਦੇਵ ਸਿੰਘ ਨੇ ਜਿਥੇ ਖੇਤਰੀ ਦਫਤਰਾਂ ਅਤੇ ਆਦਰਸ ਸਕੂਲਾਂ ਨੂੰ ਦਰਪੇਸ ਸਮੱਸਿਆਵਾਂ ਦਾ ਗੁਣਗਾਣ ਕੀਤਾ ਅਤੇ ਚੋਣਾਂ ਦੌਰਾਨ ਵਿਰੋਧੀ ਗਰੁੱਪ ਵੱਲੋਂ ਪੈਸੇ ਇਕੱਠੇ ਕਰਨ ਦੇ ਦੋਸ਼ ਨੂੰ ਚੈਲੰਜ ਕਰਦਿਆਂ ਕਿਹਾ ਕਿ ਕੋਈ ਵੀ ਕਰਮਚਾਰੀ ਹੱਥ ਖੜ੍ਹਾ ਕਰਕੇ ਕਹਿਦੇ ਕਿ ਅਸੀ਼ ਪੈਸੇ ਇਕੱਠੇ ਕੀਤੇ ਹਨ। ਉਹਨਾਂ ਭਰੋਸਾ ਦਿਵਾਇਆ ਕਿ ਖੇਤਰੀ ਦਫਤਰ ਅਤੇ ਆਦਰਸ ਸਕੂਲਾਂ ਕਰਮਚਾਰੀ ਯੂਨੀਅਨ ਦੇ ਹਰ ਫੈਸਲੇ ਤੇ ਫੁਲ ਚੜਾਉਣਗੇ।
ਇਸ ਮੌਕੇ ਰਾਣੂੰ ਗਰੁਪ ਦੇ ਜਨਰਲ ਸਕੱਤਰ ਕਮਿਕਰ ਸਿੰਘ ਗਿੱਲ,ਹਰਬੰਸ ਸਿੰਘ ਜੰਗਪੁਰਾ, ਬਲਵੰਤ ਸਿੰਘ ਮੁੰਡੀ ਖਰੜ੍ਹ ,ਬੀਬਾ ਅਮਰਜੀਤ ਕੌਰ, ਰਾਮ ਨਾਥ ਗੋਇਲ, ਗੁਰਦੇਵ ਸਿੰਘ, ਗੁਰਮੀਤ ਸਿੰਘ ਰੰਧਾਵਾ, ਹਰਬੰਸ ਸਿੰਘ ਢੋਲੇਵਾਲ, ਜਰਨੈਲ ਸਿੰਘ ਗਿੱਲ, ਰਾਜਿੰਦਰ ਸਿੰਘ ਰਾਜਾ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੈ ਜੇਤੂ ਟੀਮ ਨੂੰ ਵਧਾਈ ਦਿਤੀ ।
ਪੰਜਾਬੀ ਫਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ (ਰਜਿ.) ਦਾ ਆਮ ਇਜਲਾਸ ਅੱਜ ਸੱਦਿਆ ਗਿਆ ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦੇ ਸ਼ੁਰੂਆਤ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਿਨੇਮਾ ਨਾਲ ਜੁਡ਼ੇ ਹੀ ਸਾਡਾ ਅਸਲੀ ਪਰਿਵਾਰ ਹੈ। ਇਨ੍ਹਾਂ ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਡੇ ਦਿਲਾਂ ਵਿੱਚ ਚੀਸ ਉੱਠਦੀ ਹੈ। ਕਲਾਕਾਰਾਂ ਵੱਲੋਂ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਇਨਸਾਫ਼ ਦਿੱਤਾ ਜਾਵੇ ਅਤੇ ਪੰਜਾਬ ਵਿੱਚੋਂ ਨਿਰਾਸ਼ਾ ਦਾ ਆਲਮ ਖ਼ਤਮ ਕਰਕੇ ਇੱਕ ਸੁਖਾਵਾਂ ਮਾਹੌਲ ਪੈਦਾ ਕੀਤਾ ਜਾਵੇ। ਸੰਸਥਾ ਦੀ ਸਰਪ੍ਰਸਤ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਮੌਨ ਧਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸੰਸਥਾ ਦੀ ਸਰਪ੍ਰਸਤ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਮੌਨ ਧਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।ਪ੍ਰੋਗਰਾਮ ਦੇ ਦੂਸਰੇ ਸ਼ੈਸ਼ਨ ਵਿੱਚ ਜਨਰਲ ਸਕੱਤਰ ਮਲਕੀਤ ਰੌਣੀ ਨੇ ਪਿਛਲੀ ਟੀਮ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਨੂੰ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਿਤ ਕੀਤਾ।
ਇਸ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਜਨਰਲ ਸਕੱਤਰ, ਭਾਰਤ ਭੂਸ਼ਨ ਵਰਮਾ ਕੈਸ਼ੀਅਰ, ਸ਼ਵਿੰਦਰ ਮਾਹਲ ਅਤੇ ਦੇਵ ਖਰੋੜ ਮੀਤ ਪ੍ਰਧਾਨ ਚੁਣੇ ਗਏ। ਬਾਕੀ ਕਾਰਜਕਾਰਨੀ ਮੈਂਬਰਾਂ ਵਿੱਚ ਤਰਸੇਮ ਜੱਸਡ਼, ਰਣਜੀਤ ਬਾਵਾ, ਬੱਬਲ ਰਾਏ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰਾਜ ਧਾਲੀਵਾਲ, ਨਿਸ਼ਾ ਬਾਨੋ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ ਅਤੇ ਪਰਮਵੀਰ ਸਿੰਘ ਹਨ।
ਇਸ ਪ੍ਰੋਗਰਾਮ ਵਿੱਚ ਸਰਦਾਰ ਸੋਹੀ, ਸਵੈਰਾਜ ਸੰਧੂ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਪ੍ਰਾਣ ਸੱਭਰਵਾਲ, ਪੰਮੀ ਬਾਈ, ਜੱਸ ਗਰੇਵਾਲ ਅਤੇ ਦੀਪਕ ਚਨਾਰਥਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਦਮਨ, ਜਗਦਰਸ਼ਨ ਸਮਰਾ, ਬੌਬ ਖਹਿਰਾ, ਨਰੇਸ਼ ਕਥੂਰੀਆ, ਪਿੰਕੀ ਸੱਗੂ, ਬਲਕਾਰ ਸਿੱਧੂ, ਨਿਰਦੇਸ਼ਕ ਅਵਤਾਰ ਸਿੰਘ ਅਤੇ ਪ੍ਰਭ ਗਰੇਵਾਲ ਅਤੇ ਸਾਨੀਆ ਪੰਨੂ ਆਦਿ ਹਾਜ਼ਰ ਸਨ।
ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ
ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦੀ ਸਾਲ 2022-23 ਲਈ ਗਵਰਨਿੰਗ ਬਾਡੀ ਦੀ ਹੋਈ ਚੋਣ ਵਿਚ ਪਟਵਾਰੀ-ਸ਼ਾਹੀ ਗਰੁੱਪ ਜੇਤੂ ਰਿਹਾ। ਦੱਸਣਯੋਗ ਹੈ ਕਿ ਇਸ ਚੋਣ ਵਿਚ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ, ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ।
ਮੁੱਖ ਚੋਣ ਕਮਿਸ਼ਨਰ ਸ੍ਰੀ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਸ. ਗੁਰਮੀਤ ਸਿੰਘ ਰੰਧਾਵਾ ਅਤੇ ਸ. ਕਿਰਪਾਲ ਸਿੰਘ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਮਨਜੀਤ ਸਿੰਘ ਚਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਸੁਸ਼ੀਲ ਗਰਚਾ ਅਤੇ ਧਰਮ ਸਿੰਘ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਨੂੰ ਜਥੇਬੰਦਕ ਸਕੱਤਰ, ਸਰੋਜ ਕੁਮਾਰੀ ਵਰਮਾ ਅਤੇ ਨੀਲਮ ਕੁਮਾਰੀ ਠਾਕੁਰ ਨੂੰ ਜੁਆਇੰਟ ਸਕੱਤਰ ਅਤੇ ਰਾਜੀਵ ਤਨੇਜਾ ਖ਼ਜ਼ਾਨਚੀ ਚੁਣੇ ਗਏ। ਉਹਨਾਂ ਇਹ ਵੀ ਦੱਸਿਆ ਕਿ ਮੀਤ ਪ੍ਰਧਾਨ ਅਤੇ ਜੁਆਇੰਟ ਸਕੱਤਰ ਲਈ ਤਿੰਨ-ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨਾਂ ਵਿਚੋਂ ਕੁਲਵੰਤ ਸਿੰਘ ਕੋਟਲੀ ਨੇ ਮੀਤ ਪ੍ਰਧਾਨ ਅਤੇ ਭੁਪਿੰਦਰ ਬੱਬਰ ਨੇ ਜੁਆਇੰਟ ਸਕੱਤਰ ਵਜੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਮੁੱਚਾ ਪੈਨਲ ਨਿਰਵਿਰੋਧ ਚੁਣਿਆ ਗਿਆ।
ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜਾਇਆ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੋਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੋਰਾਨ ਕਲੱਬ ਦੇ ਵੱਖ ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।
ਜਾਤਪਾਤ ਵਾਲੇ ਵਿਤਕਰਿਆਂ ਖਿਲਾਫ ਵੀ ਖੁੱਲ੍ਹ ਕੇ ਨਿੱਤਰੀ ਕੇਂਦਰੀ ਸਿੰਘ ਸਭਾ
ਸਿੱਖ ਤੇ ਪੰਜਾਬ ਮੁੱਦਿਆਂ ਦੀ ਹਿੱਤ-ਰਹਿਤ ਪੈਰਵਾਈ ਨੂੰ ਸਮਰਪਤ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਚੋਣਾਂ ਵਿੱਚ ਕਿਸੇ ਰਾਜਨੀਤਿਕ ਧਿਰ ਦੀ ਮਦਦ ਕਰਦੀ ਹੈ। ਫਿਰ ਵੀ, ਦਲਿਤਾਂ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਲਈ ਬਚਨਬੱਧ ਹੋਣ ਕਰਕੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਸਿੰਘ ਸਭਾ ਇੱਕ ਸਲਾਘਾਯੋਗ ਕਦਮ ਮੰਨਦੀ ਹੈ। ਜਿਹੜਾ ਹਰ ਤਰ੍ਹਾਂ ਦੇ ਸਮਾਜਿਕ ਜਾਤੀ-ਪਾਤੀ ਵਿਤਕਰਿਆਂ ਨੂੰ ਦੂਰ ਕਰਨ ਲਈ ਲੋੜ੍ਹੀਦੀ ਇਖਲਾਕੀ ਸ਼ਕਤੀ ਅਤੇ ਉੱਦਮ ਬਖਸ਼ੇਗਾ।
ਇਨ ਗਰੀਬ ਸਿਖਨ ਕੋ ਦੈ ਪਾਤਸ਼ਾਹੀ, ਯਿਹ ਯਾਦ ਰਖੈਂ ਹਮਰੀ ਗੁਰਿਆਈ।
ਸਿੱਖ ਭਾਈਚਾਰੇ ਅੰਦਰ ਬੇਸਮਝੀ ਭਰੇ ਅਤੇ ਲੁਕਵੇ ਜਾਤੀ ਵਿਤਕਰੇ ਨੂੰ ਸਿੱਖ ਗੁਰੂ ਆਸ਼ੇ ਅਤੇ ਸਿਧਾਂਤ ਮੁਤਾਬਿਕ ਦੂਰ ਕਦਮ ਕਰਨ ਲਈ ਸਿੰਘ ਸਭਾ ਨੇ ਦਲਿਤਾਂ ਨੂੰ 20 ਅਕਤੂਬਰ 1920 ਨੂੰ ਪ੍ਰਾਪਤ ਦਰਬਾਰ ਸਾਹਿਬ/ਅਕਾਲ ਤਖਤ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀ ਸ਼ਤਾਂਬਦੀ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਪੰਜਾਬ ਨੂੰ ਕਈ ਸਿੱਖ ਜੱਥੇਬੰਦੀਆਂ ਨੇ ਸ਼ਾਮਿਲ ਹੋਣ ਦਾ ਬਚਨ ਦਿੱਤਾ ਸੀ। ਪਰ ਅਫਸੋਸ, ਨਿਗੂਣੀ ਜਿਹੀ ਗਿਣਤੀ ਵਿੱਚ ਗੈਰ-ਦਲਿਤ ਸਿੱਖ ਸ਼ਤਾਬਦੀ ਸਮਾਰੋਹ ਅਤੇ ਜਲ੍ਹਿਆਵਾਲਾ ਬਾਗ ਤੋਂ ਦਰਬਾਰ ਸਾਹਿਬ ਮਾਰਚ ਵਿੱਚ ਸ਼ਾਮਿਲ ਹੋਏ। ਰੱਜੇ-ਪੁੱਜੇ ਸਿੱਖਾਂ ਅਤੇ ਖਾੜਕੂ ਧਿਰਾਂ ਦੇ ਕਈ ਸਮਰਥਕਾਂ ਨੇ ਸਿੰਘ ਸਭਾ ਉੱਤੇ ਦੋਸ਼ ਲਾਏ ਕਿ “ਦਲਿਤਾਂ ਦੀ ਬੇਰੋਕ-ਟੋਕ ਦਰਬਾਰ ਸਾਹਿਬ ਅੰਦਰ ਦਾਖਲੇ ਦਾ ਮੁਆਮਲਾ ਜੋ 100 ਸਾਲ ਪਹਿਲਾਂ ਹੱਲ ਹੋ ਚੁੱਕਿਆ ਹੈ ਉਸਨੂੰ ਜਾਣ-ਬੁੱਝਕੇ ਖੜ੍ਹਾ ਕਰ ਰਹੇ ਹਾਂ” ਅਤੇ ਕੁਝ ਖਾੜਕੂ ਧਿਰਾਂ ਦੇ ਸਮਰਥਕਾਂ ਨੇ ਕਿਹਾ ਕਿ “ਸਿੰਘ ਸਭਾ ਸਿੱਖ ਪੰਥ ਅੰਦਰ ਜਾਣ-ਬੁਝ ਕੇ ਵੰਡੀਆਂ ਪਾ ਰਹੀ ਹੈ।” ਪਰ ਪੰਜਾਬ ਦੀ ਵੱਸੋਂ ਦਾ ਤੀਜਾ ਹਿੱਸਾ ਦਲਿਤ, ਜਿੰਨਾਂ ਵਿੱਚੋਂ ਬਹੁਗਿਣਤੀ ਸਿੱਖ ਹਨ, ਨੇ ਪਿਛਲੇ ਡੇਢ ਸੌ ਸਾਲਾਂ ਅੰਦਰ, ਜਾਤ ਪਾਤ ਦੇ ਵਿਤਕਰੇ ਵਿਰੁੱਧ ਕਈ ਲੜਾਈਆਂ ਲੜੀਆਂ ਅਤੇ ਅਜੇ ਵੀ ਸਰਗਰਮ ਹਨ। ਇਸੇ ਬ੍ਰਾਹਮਣਵਾਦੀ ਜਾਤ-ਪਾਤ ਵਿਤਕਰੇ ਕਰਕੇ ਹੀ ਦਲਿਤਾਂ ਦਾ ਕੁੱਝ ਹਿੱਸਾ “ਆਦਿ ਧਰਮੀ” ਬਣਿਆ ਅਤੇ ਕੁਝ ਹਿੱਸੇ ਨੇ ਗੁਰੂ ਰਵੀਦਾਸ ਦੇ ਨਾਮ ਉੱਤੇ ਵੱਖ ਧਾਰਮਿਕ ਫਿਰਕੇ ਵੀ ਜਥੇਬੰਦ ਕੀਤੇ ਹਨ।
ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦੀ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਘੱਟ ਪਰਵਾਹ ਕੀਤੀ ਹੈ ਕਿ ਦਲਿਤਾਂ ਦਾ ਉਹਨਾਂ ਪ੍ਰਤੀ ਵਧਦਾ ਬੇਗਾਨਗੀ ਦਾ ਅਹਿਸਾਸ ਅਖੀਰ ਸਿੱਖ ਪੰਥ ਨੂੰ ਹੀ ਕਮਜ਼ੋਰ ਕਰੇਗਾ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਨੇ ਵੀ ਦਲਿਤਾਂ ਪ੍ਰਤੀ ਸਿਰਫ ਉਪਰੀ ਅਤੇ ਪਰਤੀਕ-ਨੁਮਾ ਹਮਦਰਦੀ ਦਿਖਾਈ ਹੈ।
ਦਲਿਤ ਸਮਾਜ ਜ਼ਿਆਦਾ ਤਰ ਅਜੇ ਵੀ ਮਜ਼ਦੂਰ ਅਤੇ ਦਿਹਾੜੀਦਾਰ ਜਮਾਤ ਹੈ ਜਿਸ ਦੇ ਸਮਾਜਿਕ ਬਰਾਬਰੀ ਅਤੇ ਆਰਥਿਕ ਵਿਕਾਸ ਪੰਜਾਬ ਦਾ ਵੱਡਾ ਮੁੱਦਾ ਹੈ। ਸਿੱਖ ਗੁਰੂਆਂ ਅਤੇ ਸਿੱਖ ਸਿਧਾਂਤ ਅਤੇ ਪਰੰਪਰਾਂ ਨੇ ਹਮੇਸ਼ਾ ਬ੍ਰਾਹਮਣਵਾਦੀ ਜਾਤੀ ਪਾਤੀ ਵਿਤਕਰਿਆਂ ਦਾ ਵਿਰੋਧ ਕੀਤਾ ਅਤੇ ਸਮਾਜਿਕ ਬਰਾਬਰੀ ਲਈ ਲੰਗਰ ਪ੍ਰਥਾ ਚਲਾਈ।
ਇਸ ਪ੍ਰਸੰਗ ਵਿੱਚ ਅਸੀਂ ਇੱਕ ਦਲਿਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਨੂੰ ਅਸੀਂ ਸ਼ੁਭ ਕਦਮ ਸਮਝਦੇ ਹਾਂ ਜਿਸ ਨਾਲ ਦਲਿਤਾਂ ਦੀ ਸਮਾਜਿਕ ਬਰਾਬਰੀ ਅਤੇ ਉਹਨਾਂ ਦੇ ਆਰਥਿਕ ਹਾਲਤਾਂ ਨੂੰ ਸੁਧਾਰਨ ਲਈ ਲੋੜੀਂਦਾ ਇਖਲਾਕੀ ਅਤੇ ਰਾਜ ਪ੍ਰੰਬਧ ਵਿੱਚ ਹਿੱਸੇਦਾਰੀ ਵੱਧੇਗੀ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਦੇ ਨਾਂ ਵੀ ਸ਼ਾਮਲ ਹਨ।
16 ਵਿਚੋਂ 10 ਟਿਕਟਾਂ ਮਹਿਲਾਵਾਂ ਨੂੰ
*ਅੱਜ ਐਲਾਨੇ ਗਏ 9 ਉਮੀਦਵਾਰਾਂ ਤੇ ਉਨ੍ਹਾਂ ਦੇ ਵਾਰਡਾਂ ਦਾ ਵੇਰਵਾ ਇੰਝ ਹੈ।
*ਵਾਰਡ 3 ਬੀਬੀ ਹਰਜਯੋਤ ਕਲਿਆਣ
*ਵਾਰਡ 4 ਸ੍ਰੀਮਤੀ ਚਾਰੂ
*ਵਾਰਡ 12 ਨਿਰਮਲ ਸਿੰਘ
*ਵਾਰਡ 16 ਬੀਬੀ ਅਕਾਂਕਸ਼ਾ
*ਵਾਰਡ 18 ਸ੍ਰੀਮਤੀ ਰਾਜਿੰਦਰ ਕੌਰ
*ਵਾਰਡ 20 ਇਕਬਾਲ ਕੁਰੈਸ਼ੀ
*ਵਾਰਡ 21 ਸ੍ਰੀਮਤੀ ਸੁਨੀਤਾ ਸ਼ਰਮਾ
*ਵਾਰਡ 29 ਮਨਦੀਪ ਸਿੰਘ
*ਵਾਰਡ 35 ਸ੍ਰੀਮਤੀ ਗੁਰਮੀਤ ਕੌਰ ਸਿਪਰੇ
ਪਾਰਟੀ ਪਹਿਲਾਂ ਵਾਰਡ 7 ਤੋਂ ਜਸਵੀਰ, 9 ਤੋਂ ਸ੍ਰੀਮਤੀ ਸੁਮਨ, 15 ਤੋਂ ਸ੍ਰੀਮਤੀ ਆਸ਼ਾ, 19 ਤੋਂ ਸ੍ਰੀਮਤੀ ਬਬਲੀ ਗਹਿਲੋਤ, 26 ਤੋਂ ਕੁਲਵਿੰਦਰ ਸਿੰਘ, ਵਾਰਡ 28 ਤੋਂ ਸ੍ਰੀਮਤੀ ਅਰੁਣ ਪ੍ਰਭਾ ਅਤੇ ਵਾਰਡ 31 ਤੋਂ ਤਿਰਲੋਕ ਚੰਦ ਨੂੰ ਉਮੀਦਵਾਰ ਐਲਾਨ ਚੁੱਕੀ ਹੈ।
*ਬਸਪਾ ਨੇ ਕੁੱਲ 16 ਵਿਚੋਂ 10 ਟਿਕਟਾਂ ਮਹਿਲਾ ਉਮੀਦਵਾਰਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ਵਿਚ 4 ਜਨਰਲ ਸੀਟਾਂ ਵੀ ਸ਼ਾਮਲ ਹਨ।*
ਇਹ ਜਾਣਕਾਰੀ ਪ੍ਰੈਸ ਨੋਟ ਰਾਹੀਂ ਬਸਪਾ ਚੰਡੀਗੜ੍ਹ ਦੇ ਪ੍ਰਧਾਨ ਗੁਰਚਰਨ ਸਿੰਘ ਕੰਬੋਜ ਨੇ ਦਿੱਤੀ।
ਸਮੂਹ ਧਿਰਾਂ ਨੇ ਦੁਆਇਆ ਛਿੱਬਰ ਨੂੰ ਹਮਾਇਤ ਦਾ ਭਰੋਸਾ
ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ
ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਮੈਦਾਨ ਵਿੱਚ ਹਨ ਐਨ ਕੇ ਛਿੱਬਰ, ਹਰਜੋਤ ਸਿੰਘ ਹਰੀਕੇ, ਵਿਪਨ ਸੱਗੜ ਅਤੇ ਗੁਰਕ੍ਰਿਪਾਲ ਸਿੰਘ ਗਿੱਲ। ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਨਾਵਲ ਛਿੱਬਰ ਹੁਰਾਂ ਦੇ ਨਾਲ। ਆਮ ਤੌਰ ਤੇ ਉਹਨਾਂ ਨੰ ਐਨ ਕੇ ਛਿੱਬਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੰਦਰਾਂ, ਧਰਮਸ਼ਾਲਾਵਾਂ ਅਤੇ ਹੋਰ ਅਦਾਰਿਆਂ ਦੇ ਨਾਲ ਨਾਲ ਸਮਾਜਿਕ ਸੰਗਠਨਾਂ ਨਾਲ ਵੀ ਜੁੜੇ ਹੋਏ ਹਨ।
ਨਵਲ ਛਿੱਬਰ ਪਹਿਲਾਂ ਵੀ ਬਾਰ ਕੌਂਸਿਲ ਦੇ ਪ੍ਰਧਾਨ ਰਹਿ ਚੁੱਕੇ ਹਨ। ਸ਼ਾਮ ਦੀਆਂ ਅਦਾਲਤਾਂ ਅਤੇ ਵਕੀਲਾਂ ਦੇ ਚੈਂਬਰਾਂ ਵਰਗੇ ਕਈ ਕੰਮਾਂ ਨੂੰ ਉਹਨਾਂ ਨੇ ਸਰਗਰਮ ਭੌਮਿਕ ਨਿਭਾ ਕੇ ਸਿਰੇ ਚੜ੍ਹਾਇਆ। ਵਕੀਲਾਂ ਦੇ ਭਲੇ ਦੀ ਗੱਲ ਕਰਦਿਆਂ ਉਹਨਾਂ ਦੀ ਏਕਤਾ ਦੀ ਗੱਲ ਵੀ ਕਰਦੇ ਹਨ। ਜੇ ਕੋਈ ਸਿਆਸੀ ਲੀਡਰ ਉਹਨਾਂ ਨੂੰ ਆਪਣੇ ਇਕੱਠ ਵਿਚ ਬੁਲਾ ਲਵੇ ਤਾਂ ਉਸ ਕੋਲੋਂ ਵੀ ਸੁਆਲ ਪੁੱਛਣ ਲੱਗਿਆਂ ਗੁਰੇਜ਼ ਕਦੇ ਨਹੀਂ ਕਰਦੇ।
ਉਹਨਾਂ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਜਿੱਤ ਗਏ ਤਾਂ ਮਾਫੀ ਵਾਲੇ ਕਲਚਰ ਨੂੰ ਖਤਮ ਕਰਾਉਣਗੇ ਅਤੇ ਵਕੀਲਾਂ ਦੇ ਨਾਲ ਹੀ ਸਟੈਂਡ ਲਿਆ ਕਰਨਗੇ। ਅਦਾਲਤੀ ਪ੍ਰਕਿਰਿਆ ਨਾਲ ਜੁੜੇ ਹੋਏ ਸਾਰੇ ਨੌਜਵਾਨ ਅਤੇ ਪੁਰਾਣੇ ਵਕੀਲ ਇੱਕ ਅਦਾਲਤੀ ਅਫਸਰ ਵਾਂਗ ਹਨ। ਉਹਨਾਂ ਦੇ ਰੁਤਬੇ ਅਤੇ ਸਨਮਾਨ ਦਾ ਲਿਹਾਜ਼ ਬਿਨਾ ਕਿਸੇ ਵਿਤਕਰੇ ਦੇ ਹੋਣਾ ਚਾਹੀਦਾ ਹੈ। ਬਾਰ ਅਤੇ ਬੈਂਚ ਦਰਮਿਆਨ ਸੁਖਾਵੇਂ ਸਬੰਧ ਬਣਾਏ ਜਾਣਗੇ। ਨੌਵਾਂ ਵਕੀਲਾਂ ਦੀਆਂ ਤਕਲੀਫ਼ਾਂ ਦੂਰ ਕੀਤੀਆਂ ਜਾਣਗੀਆਂ ਅਤੇ ਵਿਤਕਰਾ ਬੰਦ ਕਰਾਇਆ ਜਾਏਗਾ। ਇਹਨਾਂ ਵਾਅਦਿਆਂ ਜਿੱਤਣ ਤੋਂ ਬਾਅਦ ਛੇਤੀ ਹੀ ਪੂਰੀਆਂ ਕੀਤਾ ਜਾਏਗਾ। ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਦਾ ਵਾਅਦਾ ਹੈ ਕਿ ਇਹ ਮਸਲੇ ਵੀ ਹਲ ਕੀਤੇ ਜਾਣਗੇ। ਬਾਰ ਵਿਚ ਏਟੀਐਮ ਅਤੇ ਡਾਕਖਾਨਾ ਵੀ ਜਲਦੀ ਲਿਆਂਦਾ ਜਾਏਗਾ ਤਾਂਕਿ ਬਾਰ ਦੀ ਆਮਦਨ ਵਿਚ ਵਾਧਾ ਹੋ ਸਕੇ। ਉਹਨਾਂ ਆਪਣੀ ਜਿੱਤ ਬਾਰੇ ਗੁਰੂਆਂ ਕੋਲੋਂ ਮੰਗੇ ਅਸ਼ੀਰਵਾਦ ਬਾਰੇ ਵੀ ਆਖਿਆ;
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।
ਪੋਲਿੰਗ ਬੂਥ ਕਮੇਟੀਆਂ ਤੇਜ਼ੀ ਨਾਲ ਬਣ ਰਹੀਆਂ ਹਨ

ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਵੱਲੋਂ ਕੁਲਵਿੰਦਰ ਸਿੰਘ ਗੋਲਡੀ
ਤਰਨਤਾਰਨ ਨੁੰ ਪਾਰਟੀ ਦੇ ਯੂਥ ਵਿੰਗ ਦਾ ਵਾਈਸ ਪ੍ਰਧਾਨ ਥਾਪਿਆ ਗਿਆ
ਮੋਹਾਲੀ: 13 ਅਕਤੂਬਰ 2021: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਜਦੋਂ ਕੁਝ ਦਹਾਕੇ ਪਹਿਲਾਂ ਪੱਛਮੀ ਬੰਗਾਲ ਦੀ ਮਾਰਕਸੀ ਸਰਕਾਰ ਨਾਲ ਮਮਤਾ ਬਨਰਜੀ ਨੇ ਆਢਾ ਲਾਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਹਾਸਾ ਆਉਂਦਾ ਸੀ। ਲੋਕ ਆਖਦੇ ਇਹ ਕੱਲ੍ਹ ਦੀ ਬਾਲੜੀ ਜਿਹੀ ਪਹਾੜ ਨਾਲ ਮੱਥਾ ਮਾਰਨ ਲੱਗੀ ਹੈ। ਕਾਂਗਰਸ ਦੇ ਆਖੇ ਲੱਗ ਕੇ ਇਸ ਨੇ ਆਪਣੇ ਆਪ ਨੂੰ ਖ਼ੁਦਕੁਸ਼ੀ ਦੇ ਰਾਹ ਤੋਰ ਲਿਆ ਹੈ। ਇਸ ਸਭ ਕੁਝ ਤੋਂ ਬੇਖਬਰ ਇਹ ਬੰਗਾਲਣ ਆਪਣੀ ਮਸਤ ਚਾਲੇ ਤੁਰਦੀ ਰਹੀ। ਪੂਰੇ ਜੋਸ਼ੋ ਖਰੋਸ਼ ਨਾਲ ਤੁਰਦੀ ਰਹੀ। ਬੰਗਾਲ ਦਾ ਜਾਦੂ ਮੰਨਿਆ ਹੋਇਆ ਜਾਦੂ ਹੈ। ਬੰਗਾਲਣਾਂ ਨੂੰ ਲੋਕ ਕੁਝ ਇਸੇ ਡਰ ਅਤੇ ਉਤਸੁਕਤਾ ਨਾਲ ਵੀ ਦੇਖਦੇ ਹਨ। ਬੰਗਾਲ ਦੇ ਤੰਤਰ ਮੰਤਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਹੜੀਆਂ ਹੈਰਾਨ ਕਰ ਦੇਂਦੀਆਂ ਹਨ। ਮਮਤਾ ਬੈਨਰਜੀ ਵੀ ਇੱਕ ਖਾਸ ਚਾਲ ਚੱਲਦੀ ਰਹੀ। ਉਹ ਚਾਲ ਜਿਹੜੀ ਛੇਤੀ ਕੀਤਿਆਂ ਨਜ਼ਰ ਨਹੀਂ ਆਉਂਦੀ। ਇਸ ਅਣਦਿੱਸਦੀ ਚਾਲ ਦਾ ਪਤਾ ਸਭਨਾਂ ਨੂੰ ਪੰਜਾਬ ਵਿੱਚ ਵੀ ਨਹੀਂ ਲੱਗ ਰਿਹਾ। ਪੰਜਾਬ ਵਿਚ ਚੋਣਾਂ ਦਾ ਮੌਸਮ ਹੈ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੀਆਂ ਸਰਗਰਮੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਵੱਖ ਵੱਖ ਪਾਰਟੀਆਂ ਦੀ ਇਸ ਭੀੜ ਅਤੇ ਇਹਨਾਂ ਦੀ ਸਰਗਰਮੀ ਦੇ ਰੌਲੇ ਗੌਲੇ ਵਿੱਚ ਹੀ ਲਗਾਤਾਰ ਆਪਣਾ ਪਸਾਰ ਕਰ ਰਹੀ ਹੈ ਤਰਿਣਮੂਲ ਕਾਂਗਰਸ।
ਛੱਬੀਆਂ ਸਾਲਾਂ ਤੀਕ ਕਾਂਗਰਸ ਦੀ ਮੈਂਬਰ ਰਹਿਣ ਵਾਲੀ ਮਮਤਾ ਬੈਨਰਜੀ ਨੇ ਜਦੋਂ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕੀਤੀ ਸੀ ਤਾਂ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਪਾਰਟੀ ਅਤੇ ਮਮਤਾ ਬੈਨਰਜੀ ਕਿਸੇ ਦਿਨ ਕੌਮੀ ਸਿਆਸਤ ਤੇ ਛਾ ਜਾਣਗੇ। ਆਸਾਮ, ਤਮਿਲਨਾਡੂ, ਗੋਆ, ਮਨੀਪੁਰ, ਤ੍ਰਿਪੁਰਾ ਅਤੇ ਦਿੱਲੀ ਦੇ ਨਾਲ ਨਾਲ ਆਲ ਇੰਡੀਆ ਤਰਿਣਮੂਲ ਕਾਂਗਰਸ ਦੀ ਨਜ਼ਰ ਹੁਣ ਪੰਜਾਬ ਤੇ ਵੀ ਤ੍ਰਿਛੀ ਹੈ। ਪਿਛਲੀ ਵਾਰ ਸੰਨ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਟੀਐਮਸੀ ਨੇ ਪੰਜਾਬ ਤੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਸੀ ਬਣੀ। ਉਦੋਂ ਸ਼ਾਇਦ ਇਸਦੀ ਪੰਜਾਬ ਵਾਲੀ ਅਗਵਾਈ ਜਗਤ ਸਿੰਘ ਦੇ ਹੱਥਾਂ ਵਿੱਚ ਸੀ। ਆਸ ਮੁਤਾਬਿਕ ਨਤੀਜੇ ਸਾਹਮਣੇ ਨਹੀਂ ਆਏ ਤਾਂ ਪੰਜਾਬ ਦੀਆਂ ਸਰਗਰਮੀਆਂ ਬਿਲਕੁਲ ਠੱਪ ਵਰਗੀਆਂ ਹੋ ਗਈਆਂ। ਅਸਲ ਵਿੱਚ ਉਸ ਵੇਲੇ ਦੀ ਲੀਡਰਸ਼ਿਪ ਆਮ ਲੋਕਾਂ ਤੱਕ ਨਹੀਂ ਸੀ ਪਹੁੰਚ ਸਕੀ।
ਤ੍ਰਿਣਮੂਲ ਇੱਕ ਫੁੱਲਾਂ ਵਾਲਾ ਘਾਹ ਹੁੰਦਾ ਹੈ। ਘਾਹ ਤਾਂ ਕਿਓਂਕਿ ਘਾਹ ਹੁੰਦਾ ਹੈ ਲੋਕ ਇਸਨੂੰ ਪੈਰਾਂ ਹੇਠ ਲਤਾੜ ਕੇ ਲੰਘ ਜਾਂਦੇ ਹਨ। ਇਹ ਆਪਣੇ ਆਪ ਨੂੰ ਲਤਾੜ ਕੇ ਲੰਘਣ ਵöਏ ਰਹੀਆਂ ਨੂੰ ਵੀ ਕੁਝ ਨਹੀਂ ਆਖਦਾ। ਕੋਈ ਕੰਡਾ ਨਹੀਂ ਚੋਭਦਾ। ਹਾਥੀ ਨੂੰ ਇਹ ਘਾਹ ਬਹੁਤ ਪਸੰਦ ਹੁੰਦਾ ਹੈ। ਹਾਥੀ ਆਮ ਤੌਰ ਤੇ ਉਸ ਨੂੰ ਬਹੁਤ ਪਹਿਲ ਦੇਂਦਾ ਹੈ। ਇਸ ਨੂੰ ਖਾ ਖਾ ਕੇ ਹੀ ਹਾਥੀ ਮਹਾਂ ਸ਼ਕਤੀਸ਼ਾਲੀ ਬਣ ਜਾਂਦਾ ਹੈ। ਮਮਤਾ ਬੈਨਰਜੀ ਦੀ ਧਾਰਨਾ ਹੈ ਕਿ ਇਸ ਤ੍ਰਿਣਮੂਲ ਵਾਂਗ ਬਣ ਜਾਓ। ਜੇ ਕੋਈ ਲਤਾੜ ਕੇ ਲੰਘਦਾ ਹੈ ਤਾਂ ਲੰਘ ਜਾਣ ਦੀਓ ਪਰ ਆਪਣੀ ਨਿਮਰਤਾ ਦਾ ਪੱਲਾ ਨਾ ਛੱਡੋ। ਇਹ ਨਿਮਰਤਾ ਹੀ ਸ਼ਕਤੀ ਬਣੇਗੀ। ਨਿਮਰਤਾ ਅਤੇ ਸਹਿਣਸ਼ੀਲਤਾ ਤੋਂ ਪੈਦਾ ਹੋਈ ਇਸ ਸ਼ਕਤੀ ਨੇ ਹੀ ਬੰਗਾਲ ਵਿੱਚ ਕ੍ਰਿਸ਼ਮਾ ਦਿਖਾਇਆ। ਢਾਈ ਦਹਾਕੇ ਪੁਰਾਣੀ ਮਾਰਕਸੀ ਸਰਕਾਰ ਨੂੰ ਉਖਾੜ ਸੁੱਟਣਾ ਕੋਈ ਸੌਖਾ ਨਹੀਂ ਸੀ। ਸਿੰਗੂਰ ਅਤੇ ਨੰਦੀਗ੍ਰਾਮ ਦੀਆਂ ਘਟਨਾਵਾਂ ਇੱਕ ਅਜਿਹੇ ਤੂਫ਼ਾਨ ਵਾਂਗ ਸਨ ਜਿਹਨਾਂ ਵਿਛਕ ਮਮਤਾ ਬੈਨਰਜੀ ਅਤੇ ਇਸ ਦੀ ਟੀਮ ਦਾ ਮਲੀਆਮੇਟ ਵੀ ਹੋ ਸਕਦਾ ਸੀ ਪਰ ਮਮਤਾ ਨੇ ਇਸ ਤੂਫ਼ਾਨ ਨੂੰ ਹੀ ਆਪਣੀ ਸਵਾਰੀ ਬਣਾ ਲਿਆ। ਕਾਮਰੇਡਾਂ ਨਾਲ ਇਸ ਲੜਾਈ ਨੇ ਮਮਤਾ ਬੈਨਰਜੀ ਨੂੰ ਇੱਕ ਅਜਿਹੀ ਪਛਾਣ ਦਿੱਤੀ ਜਿਸਦੀ ਚਰਚਾ ਦੁਨੀਆ ਭਰ ਵਿੱਚ ਹੋਈ। ਐਤਕੀਂ ਦੀਆਂ ਚੋਣਾਂ ਵਿਛਕ ਮੋਦੀ ਟੀਮ ਨੂੰ ਵੀ ਮਮਤਾ ਬੈਨਰਜੀ ਦੀ ਟੀਮ ਨੇ ਇਸੇ ਜੋਸ਼ੋ ਖਰੋਸ਼ ਨਾਲ ਨਜਿੱਠਿਆ। ਹੁਣ ਸ਼ਾਇਦ ਵਾਰੀ ਪੰਜਾਬ ਦੀ ਹੈ।
ਤਰਿਣਮੂਲ ਕਾਂਗਰਸ ਨੇ ਅੰਦਰਖਾਤੇ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ। ਅਜੇ ਪੱਤੇ ਤਾਂ ਭਾਵੇਂ ਨਹੀਂ ਖੋਹਲੇ ਪਰ ਲੱਗਦਾ ਹੈ ਕਿ ਤਿਆਰੀ ਪੂਰੀ ਹੈ। ਆਲ ਇੰਡੀਆ ਟੀਐਮਸੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਵੱਲੋਂ ਕੁਲਵਿੰਦਰ ਸਿੰਘ ਗੋਲਡੀ ਨੂੰ ਪਾਰਟੀ ਦੇ ਯੂਥ ਵਿੰਗ ਦਾ ਦਾ ਵਾਈਸ ਪ੍ਰਧਾਨ ਥਾਪਿਆ ਗਿਆ ਹੈ। ਕੁਲਵਿੰਦਰ ਸਿੰਘ ਤਰਨਤਾਰਨ ਨਾਲ ਸਬੰਧਤ ਹੈ ਅਤੇ ਕਾਫੀ ਜੋਸ਼ੀਲਾ ਵੀ ਹੈ। ਉਸਨੂੰ ਲੱਗਦਾ ਹੈ ਕਿ ਮੌਜੂਦਾ ਸਮੇਂ ਵਿੱਚ ਮਮਤਾ ਬੈਨਰਜੀ ਹੀ ਪੰਜਾਬ ਦਾ ਕੁਝ ਸਵਾਰ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਬੰਗਾਲ ਨੇ ਜਿਹੜੇ ਦਰਦ ਅਤੀਤ ਵਿਛਕ ਸਾਹੇ ਹਨ ਉਹ ਇਹਨਾਂ ਨੂੰ ਇੱਕ ਦੂਜੇ ਦੇ ਨੇੜੇ ਵੀ ਲਿਆਉਂਦੇ ਹਨ।
ਪੰਜਾਬ ਦੀ ਟੀਮ ਲਗਾਤਾਰ ਮਮਤਾ ਦੀਦੀ ਦੇ ਸੰਪਰਕ ਵਿੱਚ ਹੈ। ਪਿਛਲੇ ਦਿਨੀਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਕਨਵੀਨਰ ਮਨਜੀਤ ਸਿੰਘ ਮੋਹਾਲੀ ਜੋ ਕਿ ਪੰਜਾਬ ਤੋਂ ਇਕ ਵਿਸ਼ੇਸ਼ ਡੇਪੁਟੇਸ਼ਨ ਲੈ ਕੇ ਪਾਰਟੀ ਸੁਪਰੀਮੋ ਦੀਦੀ ਮਮਤਾ ਬੈਨਰਜੀ ਦੇ ਸਮਰਥਨ ਲਈ ਪੱਛਮੀ ਬੰਗਾਲ ਗਏ ਸਨ। ਉਹਨਾਂ ਨੇ ਉੱਥੇ ਸਿੰਚਾਈ ਮੰਤਰੀ ਸ਼੍ਰੀਮਤੀ ਸਬੀਨਾ ਯੈਸਮਿਨ ਨਾਲ ਇਕ ਵਿਸ਼ੇਸ਼ ਮੁਲਾਕਾਤ ਵੀ ਕੀਤੀ ਅਤੇ ਪੰਜਾਬ ਦੀ ਇਕਾਈ ਦੇ ਸੰਗਠਨ ਬਾਰੇ ਖੁੱਲ੍ਹ ਕੇ ਵਿਚਾਰਾਂ ਵੀ ਕੀਤੀਆਂ। ਮਨਜੀਤ ਸਿੰਘ ਨੇ ਸਬੀਨਾ ਯੈਸਮੀਨ ਨੂੰ ਦੱਸਿਆ ਕਿ ਪੰਜਾਬ ਵਿੱਚ ਪਾਰਟੀ ਦਾ ਸੰਗਠਨ ਪੂਰੀ ਤਰਾਂ ਤਿਆਰ ਹੈ ਸਾਰੇ ਜਿਲ੍ਹਿਆਂ ਦੇ ਅਤੇ ਬਹੁਤੇ ਸਾਰੇ ਹਲਕਿਆਂ ਦੇ ਇੰਚਾਰਜ ਵੀ ਲਗਾ ਦਿੱਤੇ ਗਏ ਹਨ। ਹੁਣ ਪਾਰਟੀ ਦੇ ਦੀਆਂ ਪੋਲਿੰਗ ਬੂਥ ਕਮੇਟੀਆਂ ਬਣ ਰਹੀਆਂ ਹਨ।
ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਕਾਟੋ-ਕਲੇਸ਼ ਕਰਕੇ ਰਾਜਨੀਤਕ ਹਾਲਾਤ ਬਹੁਤ ਬਦਲ ਗਏ ਹਨ। ਕਾਂਗਰਸ ਦੇ ਦੋਫਾੜ ਹੋਣ ਕਰਕੇ ਅਕਾਲੀਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਦਿੱਲੀ ਤੋਂ ਸਥਾਪਿਤ ਹੋਈ ਲੀਡਰਸ਼ੀਪ ਵਿਚਾਲੇ ਚੱਲ ਰਹੇ ਵਾਦ ਵਿਵਾਦ ਕਾਰਨ ਆਮ ਆਦਮੀ ਪਾਰਟੀ ਦੀ ਹਾਲਤ ਵੀ ਬਹੁਤ ਪਤਲੀ ਹੈ। ਇਸ ਦੇ ਉਲਟ ਟੀ ਐਮ ਸੀ ਪੰਜਾਬ ਵਿੱਚ ਬਹੁਤ ਚਰਚਾ ਵਿਚ ਹੈ ਕਿਉਂਕਿ ਦੀਦੀ ਮਮਤਾ ਬੈਨਰਜੀ ਬੰਗਾਲ ਵਿਚ ਮੋਦੀ ਨੂੰ ਹਰਾਉਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਹਰਦਿਲ ਅਜ਼ੀਜ਼ ਹੋ ਚੁੱਕੇ ਹਨ।
ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਧੜੇ ਟੀਐਮਸੀ ਦੇ ਨਾਲ ਰਲਕੇ ਚੋਣਾਂ ਲੜਨ ਦੇ ਚਾਹਵਾਨ ਹਨ ਜਿਸ ਦੇ ਨਤੀਜੇ ਵਜੋਂ ਤ੍ਰਿਣਮੂਲ ਕਾਂਗਰਸ ਪੰਜਾਬ ਵਿੱਚ ਇਕ ਵਧੀਆ ਸ਼ੁਰੂਆਤ ਕਰ ਸਕਦੀ ਹੈ ਅਤੇ ਪੰਜਾਬ ਸਰਕਾਰ ਦਾ ਹਿੱਸਾ ਬਣ ਸਕਦੀ ਹੈ। ਮਨਜੀਤ ਸਿੰਘ ਨੇ ਅੱਗੇ ਕਿਹਾ ਕਿ ਜਿਸ ਦਿਨ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਪੰਜਾਬ ਆਉਣਗੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਆਪਣੇ ਪ੍ਰਤੀ ਪਿਆਰ ਵੇਖ ਕੇ ਦੀਦੀ ਪੰਜਾਬ ਚੋਣ ਲੜਕੇ ਜਿੱਤਣ ਦਾ ਭਰੋਸਾ ਲੈਕੇ ਹੀ ਵਾਪਿਸ ਆਉਣਗੇ। ਪੰਜਾਬ ਦੇ ਸਾਰੇ ਵਰਗ ਕਿਸਾਨ ਮਜਦੂਰ,ਵਪਾਰੀ, ਉਦਯੋਗਪਤੀ ਅਤੇ ਛੋਟੇ ਦੁਕਾਨਦਾਰ ਰੇਹੜੀ ਰਿਕਸ਼ਾ ਵਾਲੇ ਸਭ ਲੋਕ ਤ੍ਰਿਣਮੂਲ ਕਾਂਗਰਸ ਨੂੰ ਇਕ ਭਾਰੀ ਬਹੁਮਤ ਦੇਣਗੇ ਜਿਸ ਨਾਲ ਬੰਗਾਲ ਦੀ ਤਰਾਂ ਪੰਜਾਬ ਵਿਚ ਵੀ ਇਕ ਕ੍ਰਿਸ਼ਮਈ ਚੋਣ ਨਤੀਜਾ ਵੇਖਣ ਨੂੰ ਮਿਲੇਗਾ। ਹੁਣ ਦੇਖਣਾ ਹੈ ਆਉਣ ਵਾਲਾ ਸਮਾਂ ਟੀਐਮਸੀ ਲਈ ਕਿ ਲੈ ਕੇ ਆਉਂਦਾ ਹੈ?
ਨਿਰਵਿਰੋਧ ਹੋਈ ਮੋਹਾਲੀ ਪ੍ਰੈੱਸ ਕਲੱਬ ਦੀ ਚੋਣ
ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦੀ ਸਾਲ 2021-22 ਲਈ ਗਵਰਨਿੰਗ ਬਾਡੀ ਦੀ ਚੋਣ ਅੱਜ ਉਸ ਸਮੇਂ ਨਿਰਵਿਰੋਧ ਚੁਣੀ ਗਈ ਜਦੋਂ ਪ੍ਰਧਾਨਗੀ ਦੇ ਅਹੁਦੇ ਲਈ ਕੁਲਦੀਪ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਿਸ ਲੈ ਲਏ ਗਏ। ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ ਗਿਆ।
ਮੁੱਖ ਚੋਣ ਕਮਿਸ਼ਨਰ ਧਰਮਪਾਲ ਉਪਾਸ਼ਕ, ਚੋਣ ਕਮਿਸ਼ਨਰ ਗੁਰਮੀਤ ਸਿੰਘ ਰੰਧਾਵਾ ਅਤੇ ਕੁਲਵਿੰਦਰ ਸਿੰਘ ਬਾਵਾ ਵੱਲੋਂ ਘੋਸ਼ਿਤ ਕੀਤੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਕੁਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਤੇ ਰਾਜੀਵ ਤਨੇਜਾ ਨੂੰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਨਾਹਰ ਸਿੰਘ ਧਾਲੀਵਾਲ ਨੂੰ ਜੁਆਇੰਟ ਸਕੱਤਰ, ਰਾਜ ਕੁਮਾਰ ਅਰੋਡ਼ਾ ਨੂੰ ਕੈਸ਼ੀਅਰ ਘੋਸ਼ਿਤ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵਿੱਚ ਜਥੇਬੰਦਕ ਸਕੱਤਰ ਵਜੋਂ ਕਾਗਜ਼ ਦਾਖਿਲ ਕਰਨ ਵਾਲੇ ਸੁਸ਼ੀਲ ਗਰਚਾ ਅਤੇ ਜੁਆਇੰਟ ਸਕੱਤਰ ਵਜੋਂ ਕਾਗਜ਼ ਦਾਖਿਲ ਕਰਨ ਵਾਲੇ ਸੁਖਵਿੰਦਰ ਸਿੰਘ ਸ਼ਾਨ ਨੇ ਆਪਣੇ ਕਾਗਜ਼ ਵਾਪਿਸ ਲੈ ਲਏ।
ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਗਵਰਨਿੰਗ ਬਾਡੀ ਦੀ ਸਮੁੱਚੀ ਟੀਮ ਸਮੇਤ ਕਲੱਬ ਦੇ ਸਮੁੱਚੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਲੱਬ ਦੀ ਬਿਹਤਰੀ ਲਈ ਪੂਰੀ ਮਿਹਨਤ ਨਾਲ ਕੰਮ ਕੀਤੇ ਜਾਣਗੇ।
ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸਰਗਰਮ ਹੋਏ ਉੱਘੇ ਵਕੀਲ ਅਤੇ ਸਿੱਖ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਚੋਣਾਂ ਮੁੱਕਦੀਆਂ ਹੀ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਚੁੱਕ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਉਹਨਾਂ ਯਾਦ ਦੁਆਇਆ ਹੈ ਕਿ 14 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕੀਤਾ ਸੀ ਜਿਸ ਵਿਛ ਕੇਂਦਰ ਸਰਕਾਰ ਨੂੰ ਬੈਨਰ