Showing posts with label Jalandhar. Show all posts
Showing posts with label Jalandhar. Show all posts

Thursday, July 18, 2024

ਸ. ਮਨਮੋਹਨ ਸਿੰਘ ਜੀ ਨੂੰ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਏ

Thursday 18th July 2024 at 9:45 AM

ਨਾਮਧਾਰੀ ਸਿੱਖਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜ਼ੋਰਦਾਰ ਅਪੀਲ 

ਜਲੰਧਰ: 18 ਜੁਲਾਈ 2024: (ਰਾਜਪਾਲ ਕੌਰ//ਪੰਜਾਬ ਸਕਰੀਨ ਡੈਸਕ)::

ਸਤਿਗੁਰੁ ਠਾਕੁਰ ਦਲੀਪ ਸਿੰਘ ਹੁਰਾਂ ਦੀ ਅਗਵਾਈ ਵਾਲੇ ਨਾਮਧਾਰੀ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਇੱਕ ਜ਼ਰੂਰੀ ਅਪੀਲ ਵਿੱਚ ਬੇਨਤੀ ਕੀਤੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ "ਪੰਥ ਰਤਨ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਜਾਵੇ। 

ਅਪੀਲ ਕਾਰਨ ਵਾਲੇ ਇਹਨਾਂ ਨਾਮਧਾਰੀ ਸਿੱਖਾਂ ਨੇ, ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ; ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕੀਤੀ “ਸਿੱਖ ਪੰਥ ਦੀ ਸ਼ਾਨ, ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਵੇ।  ਸ. ਮਨਮੋਹਨ ਸਿੰਘ ਜੀ ਦੇ ਦਸ ਸਾਲ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਪਦ ਉੱਤੇ ਸੁਸ਼ੋਭਿਤ ਹੋਣ ਕਾਰਣ; ਸਿੱਖ ਪੰਥ ਦੀ ਸ਼ਾਨ, ਸੰਸਾਰ ਭਰ ਵਿੱਚ ਵਧੀ ਹੈ।  

ਇਹਨਾਂ ਨਾਮਧਾਰੀ ਸਿੱਖਾਂ ਨੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ= ਸਿੱਖ, ਪ੍ਰਧਾਨ ਸੈਨਾਪਤੀ=ਸਿੱਖ, ਮੰਤਰੀ=ਸਿੱਖ, ਉਪ ਅਧਿਅਕਸ਼ =ਸਿੱਖ, ਪਲੈਨਿੰਗ ਕਮਿਸ਼ਨ ਦੇ ਡਿ. ਚੇਅਰਮੈਨ=ਸਿੱਖ। 1984 ਦੇ ਘੱਲੂਘਾਰੇ ਤੋਂ ਪਿੱਛੋਂ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ, ਇੱਕੋ ਸਮੇਂ ਵਿੱਚ ਹੀ ਇਤਨੇ “ਕੇਸਾਧਾਰੀ ਸਿੱਖ”; ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਬਿਰਾਜਮਾਨ ਹੋਏ। ਇਸ ਤਰ੍ਹਾਂ, ਇਹ “ਸਿੱਖ ਪੰਥ ਦਾ ਸਵਰਨ ਕਾਲ” ਬਣਿਆ ਸੀ। ਇਸ ਕਰਕੇ, ਸ. ਮਨਮੋਹਨ ਸਿੰਘ ਜੀ ‘ਪੰਥ ਰਤਨ’ ਸਨਮਾਨ ਦੇ ਪੂਰੀ ਤਰ੍ਹਾਂ ਨਾਲ ਯੋਗ ਹਨ।  ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ‘ਪੰਥ ਰਤਨ’ ਉਪਾਧੀ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਬਿਰਧ ਹੋਣ ਕਾਰਣ, ਸ. ਮਨਮੋਹਨ ਸਿੰਘ ਜੀ ਦੀ ਸਿਹਤ ਵੀ ਢਿੱਲੀ ਰਹਿੰਦੀ ਹੈ। ਇਸ ਕਰਕੇ, ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਕਿਰਪਾ ਕਰਕੇ ਸ. ਮਨਮੋਹਨ ਸਿੰਘ ਜੀ ਨੂੰ ਛੇਤੀ ਤੋਂ ਛੇਤੀ ‘ਪੰਥ ਰਤਨ’ ਦੇ ਕੇ ਨਿਵਾਜੋ”।

ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਸੰਭਵ ਹੈ ਕਿ ਕਾਂਗਰਸ ਪਾਰਟੀ ਵਿੱਚ ਹੋਣ ਕਰਕੇ: ਸ. ਮਨਮੋਹਨ ਸਿੰਘ ਜੀ ਨੂੰ ‘ਪੰਥ ਰਤਨ’ ਦਾ ਸਤਿਕਾਰ ਨਾ ਦਿੱਤਾ ਗਿਆ ਹੋਵੇ। ਕਾਂਗਰਸ ਜਾਂ ਕਿਸੇ ਵੀ ਰਾਜਨੀਤਕ ਦਲ ਵਿੱਚ ਸ਼ਾਮਿਲ ਹੋਣ ਕਾਰਣ, ਕਿਸੇ ਵੀ ਮਨੁੱਖ ਦੀ ਸਿੱਖੀ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਉਹ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ। ਭਾਵੇਂ, ਸ. ਮਨਮੋਹਨ ਸਿੰਘ ਜੀ ਕਾਂਗਰਸ ਵਿੱਚ ਵੀ ਹੈਗੇ ਹਨ, ਤਾਂ ਵੀ ਉਹ ‘ਸਿੱਖ’ ਹਨ। ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਿਰ ਸਾਹਿਬ ਉੱਤੇ ਆਕ੍ਰਮਣ ਕਰਵਾਇਆ ਅਤੇ ਸਿੱਖ ਪੰਥ ਉੱਤੇ ਵੱਡੇ ਅੱਤਿਆਚਾਰ ਕੀਤੇ; ਸ. ਮਨਮੋਹਨ ਸਿੰਘ ਜੀ ‘ਸਿੱਖ’ ਹੁੰਦਿਆਂ ਹੋਇਆਂ ਵੀ, ਉਸੇ ਕਾਂਗਰਸ ਪਾਰਟੀ ਦੀ ਸਰਵ-ਉੱਚ ਪਦਵੀ ਉੱਤੇ ਸੁਸ਼ੋਭਿਤ ਹੋਏ। ਸ. ਮਨਮੋਹਨ ਸਿੰਘ ਜੀ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ: ਸਿੱਖਾਂ ਉੱਤੇ ਹੋਏ ਅਤਿਆਚਾਰਾਂ ਦੀ ਲੋਕ ਸਭਾ ਵਿੱਚ; ਸਾਰਵਜਨਿਕ ਤੌਰ ਉੱਤੇ ਰੋ ਕੇ ਖਿਮਾ (ਮੁਆਫ਼ੀ) ਮੰਗੀ।

ਉਹਨਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ, ਕਾਂਗਰਸ ਦੇ ਹੀ ਕੀਤੇ ਅਤਿਆਚਾਰਾਂ ਦੀ ਖਿਮਾ ਮੰਗਣੀ: ਕਾਂਗਰਸ ਪਾਰਟੀ ਦੇ ਮੂੰਹ ਉੱਤੇ ਇੱਕ ਵੱਡੀ ਚਪੇੜ ਹੈ ਅਤੇ ਵੱਡੀ ਬੇਇਜ਼ਤੀ ਹੈ। ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ, ਕਾਂਗਰਸ ਦੀ ਹੀ ਬੇਇਜ਼ਤੀ ਕਰਨ ਵਾਲਾ ਐਸਾ ਉੱਤਮ ਕਾਰਜ: ਕੇਵਲ ਸਰਦਾਰ ਮਨਮੋਹਨ ਸਿੰਘ ਵਰਗਾ ਇੱਕ ਨਿਡੱਰ, ਮਹਾਨ ਸਿੱਖ ਯੋਧਾ ਹੀ ਕਰ ਸਕਦਾ ਹੈ। ਸਿੱਖ ਪੰਥ ਤੋਂ ਰੋ ਕੇ ਖਿਮਾ ਮੰਗਣ ਲੱਗਿਆਂ, ਸ. ਮਨਮੋਹਨ ਸਿੰਘ ਜੀ ਨੇ ਆਪਣੀ ‘ਪ੍ਰਧਾਨ ਮੰਤਰੀ’ ਦੀ ਪਦਵੀ ਖੁਸਣ ਦੀ ਵੀ ਪਰਵਾਹ ਨਹੀਂ ਕੀਤੀ। ਉਨਾਂ ਸੋਚਿਆ ਸੀ, “ਜੇ ਮੇਰੀ ਪਦਵੀ ਚਲੀ ਵੀ ਜਾਵੇਗੀ ਤਾਂ ਵੀ ਕੋਈ ਡਰ ਨਹੀਂ; ਪਰੰਤੂ, ਮੈਂ ਸਿੱਖ ਪੰਥ ਤੋਂ ਮੁਆਫੀ ਜ਼ਰੂਰ ਮੰਗਣੀ ਹੈ”। 

ਸੂਬਾ ਜੀ ਨੇ ਸਪੱਸ਼ਟ ਕੀਤਾ ਕਿ ਜੇ ਸ. ਮਨਮੋਹਨ ਸਿੰਘ ਜੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਪਦਵੀ ਨਾ ਪ੍ਰਾਪਤ ਕਰਦੇ; ਤਾਂ ਕਾਂਗਰਸ ਦੇ ਹੋਰ ਕਿਸੇ ਵੀ ਪ੍ਰਧਾਨ ਮੰਤਰੀ ਨੇ, ਲੋਕ ਸਭਾ ਵਿੱਚ ਸਿੱਖ ਪੰਥ ਤੋਂ, ਰੋ ਕੇ ਖਿਮਾ ਨਹੀਂ ਸੀ ਮੰਗਣੀ। ਇਸ ਕਰਕੇ, ਸ. ਮਨਮੋਹਨ ਸਿੰਘ ਜੀ ਦਾ ਸਿੱਖ ਹੁੰਦਿਆਂ ਹੋਇਆਂ ਵੀ, ਸਿੱਖਾਂ ਦਾ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਬਣਨਾ ਹੀ, ਕਾਂਗਰਸ ਦੀ ਬਹੁਤ ਵੱਡੀ ਬੇਇੱਜਤੀ ਹੈ ਅਤੇ ਪ੍ਰਧਾਨ ਮੰਤਰੀ ਬਣ ਕੇ: ਫਿਰ, ਲੋਕ ਸਭਾ ਵਿੱਚ ਰੋ-ਰੋ ਕੇ ਸਿੱਖ ਪੰਥ ਤੋਂ ਖਿਮਾ ਮੰਗਣੀ: ਸਿੱਖ ਪੰਥ ਦੀ ਮਹਾਨ ਸੇਵਾ ਹੈ।

ਨਾਮਧਾਰੀ ਸਿੱਖਾਂ ਨੇ ਦੱਸਿਆ ਕਿ ਭਾਰਤ ਦੀ ਪੂਰੀ ਜਨਸੰਖਿਆ ਦਾ ਕੇਵਲ 1.5% ਹੁੰਦਿਆਂ ਹੋਇਆਂ ਵੀ, ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਕਰਕੇ, ਵੱਡੀ ਗਿਣਤੀ ਵਿੱਚ ਕੇਸਾਧਾਰੀ ਸਿੱਖਾਂ ਨੂੰ: ਭਾਰਤ ਦੀ ਕੇਂਦਰੀ ਸਰਕਾਰ ਦੇ ਸਰਵ-ਉੱਚ ਪਦਵੀਆਂ ਉੱਤੇ ਸਥਾਪਿਤ ਕੀਤਾ ਗਿਆ। ਜਿਵੇਂ: ਜਨਰਲ ਜੇ.ਜੇ. ਸਿੰਘ ਅਤੇ ਜਨਰਲ ਬਿਕਰਮ ਸਿੰਘ: ਭਾਰਤੀ ਫ਼ੌਜ ਦੇ ਕਮਾਂਡਰ-ਇਨ-ਚੀਫ਼, ਸ. ਚਰਨਜੀਤ ਸਿੰਘ ਅਟਵਾਲ: ਲੋਕ ਸਭਾ ਦੇ ਡਿਪਟੀ ਸਪੀਕਰ, ਸ. ਮੋਨਟੇਕ ਸਿੰਘ ਆਹਲੂਵਾਲੀਆ: “ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ” ਅਤੇ ਪੂਰਬ ਮੁਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ: “ਮੰਤਰੀ” ਪਦ ਉੱਤੇ ਸੁਸ਼ੋਭਿਤ ਹੋਏ। ਮੋਨਟੇਕ ਸਿੰਘ, ਖੁਸ਼ਵੰਤ ਸਿੰਘ ਨੂੰ “ਪਦਮ ਵਿਭੂਸ਼ਨ” ਨਾਲ ਨਿਵਾਜਿਆ ਗਿਆ ਅਤੇ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਉਸੇ ਸਮੇਂ, ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਕੇਸਾਧਾਰੀ ਸਿੱਖ, ਸੁਸ਼ੋਭਿਤ ਹੋਣ ਕਰਕੇ, ਸਿੱਖ ਪੰਥ ਦਾ ਪੂਰੇ ਸੰਸਾਰ ਵਿੱਚ ਜਸ ਹੋਇਆ। 

ਸ. ਮਨਮੋਹਨ ਸਿੰਘ ਜੀ ਨੇ 1991 ਵਿੱਚ ਵਿੱਤ ਮੰਤਰੀ ਬਣ ਕੇ, ਭਾਰਤ ਨੂੰ: ਅੱਤ ਗੰਭੀਰ, ਦਿਵਾਲੀਆ ਹੋ ਚੱਲੀ ਅਰਥ-ਵਿਵਸਥਾ ਵਿੱਚੋਂ ਕੱਢਿਆ ਅਤੇ  ਕੁਝ ਸਾਲਾਂ ਵਿੱਚ ਹੀ, ਸੰਸਾਰ ਦੀ ਪੰਜਵੀਂ ਵੱਡੀ ਆਰਥਿਕ ਸ਼ਕਤੀ ਬਣਾ ਦਿੱਤਾ। ਸ. ਮਨਮੋਹਨ ਸਿੰਘ ਜੀ ਦੁਆਰਾ ਭਾਰਤ ਨੂੰ ਉੱਚਤਮ ਅਰਥ-ਵਿਵਸਥਾ ਦੀ ਸਥਿਤੀ ਵਿੱਚ ਪਹੁੰਚਾਉਣ ਕਾਰਣ: ਸਿੱਖ ਪੰਥ ਨੂੰ ਪੂਰੇ ਸੰਸਾਰ ਵਿੱਚ ਜੋ ਪ੍ਰਸਿੱਧੀ ਪ੍ਰਾਪਤ ਹੋਈ ਹੈ, ਉਹ ਅਕੱਥਨੀਯ ਹੈ। 

ਭੁਪਿੰਦਰ ਕੌਰ ਜੀ ਨੇ ਦੱਸਿਆ ਕਿ ਸ. ਮਨਮੋਹਨ ਸਿੰਘ ਜੀ ਵਿੱਚ ਸਿੱਖੀ ਦਾ ਬਹੁਤ ਵੱਡਾ ਗੁਣ: ਨਿਰਮਾਣਤਾ ਇਤਨੀ ਹੈ ਕਿ ਉਹ ਆਪਣੀ ਸੋਭਾ ਕਰਵਾ ਕੇ ਖੁਸ਼ ਨਹੀਂ ਹੁੰਦੇ ਅਤੇ ਸੋਭਾ ਸੁਣਨੀ ਵੀ ਨਹੀਂ ਚਾਹੁੰਦੇ। ਸ. ਮਨਮੋਹਨ ਸਿੰਘ ਜੀ ਦੀ ਇਮਾਨਦਾਰੀ ਨੇ ਪੂਰੇ ਸੰਸਾਰ ਵਿੱਚ, ਸਿੱਖਾਂ ਦੇ ਉੱਚ ਆਚਰਣ ਦੀ ਅਨੋਖੀ ਉਦਾਹਰਨ ਸਥਾਪਿਤ ਕੀਤੀ ਹੈ। ਪੰਥ ਵੱਲੋਂ ਕੋਈ ਵਿਸ਼ੇਸ਼ ਖਰਚ-ਖੇਚਲ ਕੀਤਿਆਂ ਬਿਨਾਂ ਅਤੇ ਕੋਈ ਵੀ ਪ੍ਰਚਾਰ ਕੀਤਿਆਂ ਤੋਂ ਬਿਨਾਂ ਹੀ; ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਦੁੱਤੀ ਸੋਭਾ ਆਪਣੇ ਆਪ ਹੋ ਗਈ ਹੈ। ਪ੍ਰੰਤੂ, ਪੰਥ ਦੀ ਇਸ ਮਹਾਨ ਹਸਤੀ ਨੂੰ, ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਕਾਰਨ ਨਿਵਾਜਿਆ ਨਹੀਂ ਗਿਆ; ਜੋ ਕਿ ਹੁਣ ਛੇਤੀ ਹੀ ਨਿਵਾਜ ਦੇਣਾ ਚਾਹੀਦਾ ਹੈ। 

ਨਾਮਧਾਰੀ ਸਿੱਖਾਂ ਨੇ ਜਥੇਦਾਰ ਜੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ‘ਸ੍ਰੀ ਅਕਾਲ ਤਖਤ ਸਾਹਿਬ’ ਸਿਆਸੀ ਪਾਰਟੀਆਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ, ਸਿੱਖ ਪੰਥ ਦੀ ਸਰਵ-ਉੱਚ ਸੰਸਥਾ ਮੰਨੀ ਜਾਂਦੀ ਹੈ। ‘ਸ੍ਰੀ ਅਕਾਲ ਤਖਤ ਸਾਹਿਬ’ ਵੱਲੋਂ ਪੰਥ ਦੀਆਂ ਉੱਚ ਸ਼ਖਸ਼ੀਅਤਾਂ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ; ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। 

ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ, ਫਿਰ ਹੱਥ ਜੋੜ ਕੇ ਸਨਿਮਰ ਬੇਨਤੀ ਕਰਦਿਆਂ ਕਿਹਾ ਹਾਂ ਕਿ ਕਿਰਪਾ ਕਰਕੇ ਸ. ਮਨਮੋਹਨ ਸਿੰਘ ਜੀ ਨੂੰ ਛੇਤੀ ਹੀ ‘ਪੰਥ ਰਤਨ’ ਦੀ ਉਪਾਧੀ ਨਾਲ ਨਿਵਾਜਿਆ ਜਾਵੇ। ਇਹ ਉੱਤਮ ਕਾਰਜ ਕਰਨ ਨਾਲ ਅਕਾਲ ਤਖਤ ਸਾਹਿਬ ਦੀ ਸ਼ਾਨ ਵਧੇਗੀ; ਘਟੇਗੀ ਨਹੀਂ। 

ਇਸ ਮੌਕੇ ਉੱਤੇ ਸੂਬਾ ਅਮਰੀਕ ਸਿੰਘ, ਸੰਤ ਸਾਹਿਬ ਸਿੰਘ, ਬੀਬੀ ਭੁਪਿੰਦਰ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਪ੍ਰਿਤਪਾਲ ਸਿੰਘ, ਅਰਵਿੰਦਰ ਸਿੰਘ, ਨਵਤੇਜ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਹਾਜਰ ਸਨ।

Wednesday, February 21, 2024

ਨੌਜਵਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਨਾਲ ਹੋਰ ਤਿੱਖਾ ਹੋਵੇਗਾ ਕਿਸਾਨ ਅੰਦੋਲਨ

 Wednesday 21st February 2023 at 21:50

22 ਫ਼ਰਵਰੀ ਦੀ ਚੰਡੀਗੜ੍ਹ ਮੀਟਿੰਗ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 

*ਖਨੌਰੀ ਵਿਖੇ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ

*ਸੰਯੁਕਤ ਕਿਸਾਨ ਮੋਰਚਾ ਵਲੋਂ ਤਿੱਖੇ ਸੁਰ ਦਾ ਵੀ ਇਸ਼ਾਰਾ 

*ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਉੱਪਰ ਧਰਨੇ ਜਾਰੀ ਰਹੇ 

*ਨੌਜਵਾਨ ਸ਼ਹੀਦ ਕਿਸਾਨ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ ਭੇਟ ਕੀਤੀ ਗਈ

*ਭਾਜਪਾ ਦੇ 20 ਆਗੂਆਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਰਹੇ 

*37 ਟੋਲ ਪਲਾਜ਼ਾ ਵੀ ਟੋਲ ਫ੍ਰੀ ਰੱਖੇ ਗਏ 

*ਦੋ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਵੀ ਰੋਸ ਧਰਨੇ ਦਿੱਤੇ ਗਏ 

*ਅਗਲੇ ਸੰਘਰਸ਼ ਦੀ ਰੂਪ ਰੇਖਾ ਲਈ 22 ਫਰਵਰੀ ਨੂੰ ਦੇਸ਼ ਪੱਧਰੀ ਮੀਟਿੰਗ  ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 


ਚੰਡੀਗੜ੍ਹ//ਜਲੰਧਰ:20 ਫਰਵਰੀ 2024: (ਐਮ ਐਸ ਭਾਟੀਆ//ਪੰਜਾਬ ਸਕਰੀਨ ਡੈਸਕ)::

ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਮਗਰੋਂ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਰੋਸ ਅਤੇ ਗਮ ਦੀ ਲਹਿਰ ਤਿੱਖੀ ਹੋ ਗਈਹੈ। ਪਰਿਵਾਰ ਅਤੇ ਦੇਸ਼ ਲਈ ਬਹੁਤ ਸਾਰੇ ਸੁਪਨੇ ਸੰਜੋ ਕੇ ਬੈਠਾ ਸ਼ੁਭਕਰਨ ਸਿੰਘ ਉਸ ਹਮਲਾਵਰ  ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਿਹੜਾ ਜੀਣ ਦੀ ਪੈਂਟ ਪਾ ਕੇ ਵਰਦੀਧਾਰੀ ਫੋਰਸਾਂ ਦੇ ਨਾਲ ਹੀ ਖੜਾ ਸੀ। ਇਸ ਨੇ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਐਨ ਪਿਛਲੇ ਪਾਸਿਓਂ ਗੋਲੀ ਮਾਰੀ। ਆਖਿਰ ਇਹ ਕਾਤਲ ਹਮਲਾਵਰ ਕੌਣ ਸੀ? ਇਸ ਸੁਆਲ ਨੂੰ ਲੈ ਕੇ ਵਿਵਾਦ ਵੀ ਉੱਠ ਖੜਾ ਹੋਇਆ ਹੈ।  ਅਜਿਹੇ ਹਮਲਾਵਰ ਹੋਰ ਕਿੰਨੇ ਕੁ ਹਨ ਅਤੇ ਇਹ ਕਿਸ ਹੁਕਮ ਨਾਲ ਇਥੇ ਪੁੱਜੇ ਅਜਿਹੇ ਕਿ ਸੁਆਲ ਅਜੇ ਹੋਰ ਗਰਮ ਹੋਣੇ ਹਨ। 

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ 23 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ। ਕੌਣ ਜ਼ਿੰਮੇਵਾਰ 23 ਸਾਲ ਦੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਲਈ?

 ਕਿਸਾਨ ਜਥੇਬੰਦੀਆਂ ਨੇ ਅੱਜ ਭਾਜਪਾ ਆਗੂਆਂ ਅਤੇ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਸੁਆਲ ਅੱਜ ਵੱਖ ਵੱਖ ਇਕੱਠਾਂ ਵਿੱਚ ਬੇਹੱਦ ਰੋਸ ਅਤੇ ਰੋਹ ਨਾਲ ਪੁਛੇ ਜਾਂਦੇ ਰਹੇ ਕਿ ਕਿਸ ਨੇ ਚਲਾਈ ਸ਼ੁਭਕਰਨ ਸਿੰਘ ਦੇ ਸਿਰ 'ਤੇ ਗੋਲੀ? ਵਰਦੀਧਾਰੀਆਂ ਵਿੱਚ ਇਹ ਬਿਨਾ ਵਰਦੀ ਵਾਲਾ ਕੌਣ ਸੀ? ਅੱਜ ਇਹ ਦੋਸ਼ ਵੀ ਲੱਗਦੇ ਰਹੇ ਕਿ ਤੀਰ ਗੈਸ ਦੇ ਨਾਮ ਹੇਠ ਪਤਾ ਨਹੀਂ ਕਿਹੜੇ ਕੀੜੇ ਕੈਮੀਕਲ ਅਤੇ ਜ਼ਹਿਰੀਲੇ ਪਦਾਰਥ ਇਸ ਧੂੰਏ ਵਿਚ ਘੋਲੇ ਜਾ ਰਹੇ ਹਨ। ਇਹਨਾਂ ਵਿਵਾਦਬਨ ਨਾਲ ਸਬੰਧਤ ਸੁਆਲ ਵੀ ਅਜੇ ਕਿਸਾਨੀ ਮੰਗਾਂ ਦੀ ਲਿਸਟ ਵਿਚ ਸ਼ਾਮਲ ਹੋਣੇ ਹਨ। 

ਕਿਸਾਨੀ ਮੰਗਾਂ ਸੰਬੰਧੀ ਇਥੇ ਵਰਨਣਯੋਗ ਹੈ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਅਤੇ ਕਿਸਾਨਾਂ ਤੇ ਜਬਰ ਕਰਨ ਵਿਰੁੱਧ  ਸੂਬੇ ਭਰ ਵਿੱਚ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਤਿੰਨ ਦਿਨਾਂ ਲਈ ਦਿਨ ਰਾਤ ਦੇ ਧਰਨੇ  ਦੂਜੇ ਦਿਨ ਵੀ ਜਾਰੀ ਰਹੇ। ਇਹਨਾਂ ਧਰਨਿਆਂ ਨੇ ਕਿਸਾਨੀ ਮੰਗਾਂ ਤੋਂ ਅਜੇ ਤੱਕ ਨਾਵਾਕਫ਼ਾਂ ਵਾਂਗ ਚੱਲ ਰਹੇ ਲੋਕਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਿਆ। 

ਇਸੇ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦਾ ਮ੍ਰਿਤਕ ਸਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਰਾਮਿੰਦਰ ਸਿੰਘ ਪਟਿਆਲਾ, ਦਲਜੀਤ ਸਿੰਘ ਚੱਕ, ਗੁਰਮੀਤ ਸਿੰਘ ਦਿੱਤੂਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਬੱਲੋ, ਚਰਨਜੀਤ ਸਿੰਘ ਝੁੰਗੀਆ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ ਸਮੇਤ ਕਿਸਾਨਾਂ ਦੇ ਇੱਕ ਵੱਡੇ ਜਥੇ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿੰਡ ਵਾਸੀਆਂ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਸੂਬਾ ਪੱਧਰ ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਸੂਬੇ ਭਰ ਵਿੱਚ 20 ਭਾਜਪਾ ਆਗੂਆਂ ਦੇ ਘਰਾਂ ਸਾਹਮਣੇ, 37 ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਅਤੇ ਦੋ ਜ਼ਿਲਿਆਂ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਕੁੱਲ ਮਿਲਾ ਕੇ 59 ਸਥਾਨਾਂ ਤੇ ਕਿਸਾਨ ਜੱਥੇਬੰਦੀਆਂ ਨੇ ਧਰਨੇ ਜਾਰੀ ਹਨ। 

ਭਾਜਪਾ ਆਗੂਆਂ ਜਿਨ੍ਹਾਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਹਨ ਉਨ੍ਹਾਂ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਸੁਰਜੀਤ ਕੁਮਾਰ ਜਿਆਣੀ, ਰਾਣਾ ਗੁਰਮੀਤ ਸੋਢੀ, ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਹਰਜੀਤ ਸਿੰਘ, ਅਰਵਿੰਦ ਖੰਨਾ,ਕਾਕਾ ਸਿੰਘ ਕੰਬੋਜ, ਦੀਦਾਰ ਸਿੰਘ ਭੱਟੀ, ਕੇਵਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਕਾ, ਰਜਿੰਦਰ ਮੋਹਨ ਸਿੰਘ ਛੀਨਾ, ਅਮਰਪਾਲ ਸਿੰਘ ਬੋਨੀ, ਫਤਿਹਜੰਗ ਸਿੰਘ ਬਾਜਵਾ, ਰਾਕੇਸ਼ ਕੁਮਾਰ ਜੈਨ, ਭੁਪੇਸ਼ ਅਗਰਵਾਲ, ਰਾਜੇਸ਼ ਪੇਠਲੀ ਅਤੇ ਡਾ ਸੀਮਾਂਤ ਗਰਗ ਆਦਿ ਸ਼ਾਮਲ ਹਨ। ਕਿਸਾਨ ਜਥੇਬੰਦੀਆਂ ਨੇ ਸੂਬੇ ਦੀਆਂ ਪ੍ਰਮੁੱਖ ਜਰਨੈਲੀ ਸੜਕਾਂ ਉੱਤੇ 37 ਟੋਲ ਪਲਾਜ਼ਿਆ ਨੂੰ ਟੋਲ ਫ੍ਰੀ ਕੀਤਾ ਹੋਇਆ ਹੈ।

 ਅੱਜ ਦੇ ਧਰਨਿਆਂ ਵਿੱਚ ਬੁਲਾਰਿਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਤੇ ਢਾਹੇ ਜਾ ਜਬਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਦੇ ਬਾਵਜੂਦ ਕਿਸਾਨ ਲਹਿਰ ਨੂੰ ਦਬਾਇਆ ਨਹੀ ਜਾ ਸਕੇਗਾ ਉਲਟਾ ਕਿਸਾਨਾਂ ਦਾ ਡੁੱਲਿਆ ਖੂਨ ਇਸ ਨੂੰ ਹੋਰ ਪ੍ਰਚੰਡ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੱਤਾ ਦੇ ਹੰਕਾਰ ਵਿੱਚ  ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਕੇ ਦੱਸ ਦਿੱਤਾ ਹੈ ਕਿ ਉਹ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਐਮ ਐਸ ਪੀ ਦੇ ਮਾਮਲੇ ਵਿਚ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਅਤੇ ਕਿਸਾਨਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

 ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਇਹ ਧਰਨੇ 22 ਫਰਵਰੀ ਸ਼ਾਮ ਪੰਜ ਵਜੇ ਤੱਕ ਜਾਰੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਦੇਸ਼ ਪੱਧਰ ਦੀ ਮੀਟਿੰਗ ਭਲਕੇ 22 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ।

 ਅੱਜ ਦੇ ਧਰਨਿਆਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ , ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀਨੰਗਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਸੁੱਖਗਿੱਲ ਮੋਗਾ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ,ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ,ਮਲੂਕ ਸਿੰਘ ਹੀਰਕੇ, ਬਲਵਿੰਦਰ ਸਿੰਘ ਰਾਜੂਔਲਖ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਹਰਦੇਵ ਸਿੰਘ ਸੰਧੂ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ ਅਤੇ ਬੋਘ ਸਿੰਘ ਮਾਨਸਾ ਆਦਿ ਨੇ ਕੀਤੀ।

ਕਿਸਾਨ ਅੰਦੋਲਨ ਨਾਲ ਸਬੰਧਤ ਮੀਡੀਆ ਸੈਲ ਵੀ ਇਸ ਦਿਸ਼ਾ ਵਿਚ ਸਰਗਰਮ ਹੈ। ਕਿਸਾਨ ਆਗੂ ਇਕ ਇਕ ਥਾਂ ਅਤੇ ਇੱਕ ਇੱਕ ਘਟਨਾ ਦੀ ਪੂਰੀ ਖਬਰ ਤੋਂ ਜਾਣੂ ਰਹਿੰਦੇ ਹਨ। ਲੰਗਰ ਦੀਆਂ ਟਰਾਲੀਆਂ ਰੋਕੇ ਜਾਣ ਦੇ ਐਕਸ਼ਨ ਦੀ ਵੀ ਤਿੱਖੀ ਨਿਖੇਧੀ ਕੀਤੀ ਗਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, April 02, 2023

ਸੰਘਰਸ਼ ਭਰੀ ਸਦੀ ਦਾ ਮਹਾਂ ਨਾਇਕ ਬਾਬਾ ਭਗਤ ਸਿੰਘ ਬਿਲਗਾ

 Monday 27th March 2023 at 2:45 PM

2 ਅਪ੍ਰੈਲ ਜਨਮ ਦਿਨ ਮੌਕੇ ਵਿਸ਼ੇਸ਼ ਤੌਰ 'ਤੇ ਯਾਦ ਕਰਵਾ ਰਹੇ ਹਨ ਪ੍ਰੋ. ਗੋੋਪਾਲ ਸਿੰਘ ਬੁੱਟਰ

ਇਹ ਤਸਵੀਰ Daljit Noggy ਜੀ ਦੇ ਧੰਨਵਾਦ ਸਹਿਤ 

ਜਲੰਧਰ: 1 ਅਪ੍ਰੈਲ 2023: (ਪ੍ਰੋਫੈਸਰ ਗੋਪਾਲ ਸਿੰਘ ਬੁੱਟਰ//ਪੰਜਾਬ ਸਕਰੀਨ)::

ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ।ਉਹਨਾਂ ਦਾ ਜਨਮ ਇਸੇ ਪਿੰਡ ਵਿੱਚ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ ਮਾਲਣ ਦੀ ਕੁੱਖੋਂ ਹੋਇਆ। ਆਪ ਆਪਣੇ ਭੈਣਾਂ ਭਰਾਵਾਂ ‘ਚਂੋਂ ਸਭ ਤੋਂ ਛੋਟੇ ਸਨ। ਇਹਨਾਂ ਤੋਂ ਵੱਡੇ ਇਹਨਾਂ ਦੇ ਇੱਕ ਭਰਾ ਚੌਧਰੀ ਰਾਮ ਬਖਸ਼ ਤੇ ਇਹਨਾਂ ਦੇ ਬਾਪ ਦੇ ਪਹਿਲੇ ਵਿਆਹ ਤੋਂ ਦੋ ਭੈਣਾਂ ਸਨ। ਇਹ ਅਜੇ ਦੋ ਸਾਲਾਂ ਦੇ ਵੀ ਨਹੀਂ ਸਨ ਹੋਏ ਕਿ ਇਹਨਾਂ ਦੇ ਬਾਪ ਦੀ ਅਕਾਲ ਮ੍ਰਿਤੂ ਦਾ ਕਹਿਰ ਪਰਿਵਾਰ ’ਤੇ ਟੁੱਟ ਪਿਆ। ਘਰ ਦਾ ਕਮਾਊ ਅੱਧਵਾਟੇ ਛੱਡ ਕੇ ਤੁਰ ਗਿਆ ਤਾਂ ਇਹਨਾਂ ਦੀ ਮਾਤਾ ਨੂੰ ਪਰਿਵਾਰ ਦੀ ਪਰਵਰਿਸ਼ ਲਈ ਸਖ਼ਤ ਮਿਹਨਤ ਕਰਨੀ ਪਈ ਪਰ ਫੇਰ ਵੀ ਪੂਰੀ ਨਾ ਪਈ ਅਤੇ ਅਖੀਰ ਘਰ ਘਾਟ ਤਕ ਵੀ ਗਰਵੀ ਰੱਖਣਾ ਪਿਆ। ਭਗਤ ਸਿੰਘ ਬਿਲਗਾ ਬਚਪਨ ਵਿੱਚ ਮਾਲਵੇ ਦੇ ਪਿੰਡ ਅਜੀਤ ਵਾਲ ਆਪਣੀ ਮਾਸੀ ਕੋਲ ਰਹਿ ਕੇ ਨੇੜਲੇ ਪਿੰਡ ਚੂਹੜ ਚੱਕ ਪੜ੍ਹਦੇ ਰਹੇ। ਉੱਥੋੋਂ ਮਿਡਲ ਪਾਸ ਕਰਕੇ ਉਹਨਾਂ ਨੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਕੀਤੀ। ਘਰ ਦੀ ਗ਼ਰੀਬੀ ਕੱਟਣ ਖਾਤਿਰ ਵਿਦੇਸ਼ ਕਮਾਈ ਕਰਨ ਲਈ ਉਹ ਪਹਿਲਾਂ ਜਪਾਨ ਤੇ ਫਿਰ ਅਰਜਨਟਾਈਨਾ ਪਹੁੰਚੇ ਪਰ ਉਥੇ ਵੱਸਦੇ ਪੰਜਾਬੀ ਦੇਸ਼ ਭਗਤਾਂ ਦੇ ਅਸਰ ਨੇ ਘਰ ਦੀ ਗ਼ਰੀਬੀ ਦੀ ਥਾਂ ਦੇਸ਼ ਦੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲੇ ਪਾਸੇ ਤੋਰ ਲਿਆ।

ਬਾਬਾ ਭਗਤ ਸਿੰਘ ਬਿਲਗਾ 2 ਅਪ੍ਰੈਲ 1907 ਤੋਂ 22 ਮਈ 2009 ਤਕ ਦੀ ਲੰਮੀ ਸਰਗਰਮ ਜ਼ਿੰਦਗੀ ਜੀਉ ਕੇ ਗੁਜ਼ਰੇ ਹਨ। ਬਾਬਾ ਜੀ ਦੇ ਬਰਤਾਨਵੀ ਸਾਮਰਾਜ ਖਿਲਾਫ਼ ਵਿਦਰੋਹੀ ਜੀਵਨ ਦਾ ਆਗਾਜ਼ ਉਹਨਾਂ ਦੇ ਵਿਿਦਆਰਥੀ ਜੀਵਨ ਵਿੱਚ ਭਾਵ ਲੁਧਿਆਣੇ ਪੜ੍ਹਦੇ ਸਮੇਂ ਹੀ ਹੋ ਗਿਆ ਸੀ ਜਦ ਵਾਇਸਰਾਏ ਦੀ ਸਕੂਲ ਫੇਰੀ ’ਤੇ ਇਹਨਾਂ ਨੇ ੍ਹਪਿ ੍ਹਪਿ ੍ਹੁਰਰੳੇ ਕਹਿਣ ਦੀ ਥਾਂ ਵਾਇਸਰਾਏ ਹਾਏ ਹਾਏ ਕਹਿ ਕੇ ਸਕੂਲ ਹੈੱਡਮਾਸਟਰ ਦੀ ਬੈਂਤਾਂ ਦੀ ਸਜ਼ਾ ਕਬੂਲ ਕੀਤੀ। ਘਰ ਦੀ ਗ਼ਰੀਬੀ ਧੋਣ ਲਈ ਕਮਾਈ ਕਰਨ ਲਈ ਉਹ ਵਿਦੇਸ਼ ਗਏ ਤੇ 21 ਸਾਲ ਦੀ ਉਮਰ ਵਿੱਚ 1928 ਨੂੰ ਸ. ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੀ ਪ੍ਰਧਾਨਗੀ ਵਾਲੀ ਅਰਜਨਟਾਈਨਾ ਦੀ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਬਣ ਕੇ ਭਾਰਤੀਆਂ ਨੂੰ ਦੇਸ਼ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਜੱਥੇਬੰਦ ਕਰਨ ਲੱਗ ਪਏ। ਅਰਜਨਟਾਈਨਾ ਤੋਂ ਪਾਰਟੀ ਦੇ ਆਦੇਸ਼ ਮੁਤਾਬਕ ਬਿਲਗਾ ਜੀ ਮਾਰਕਸਵਾਦ ਅਤੇ ਫੌਜੀ ਵਿਿਦਆ ਦੀ ਉਚੇਰੀ ਟਰੇਨਿੰਗ ਲੈਣ ਲਈ ਰੂਸ ਦੀ ਟੋਆਇਲਰ ਯੂਨੀਵਰਸਿਟੀ ਮਾਸਕੋ ਗਏ। ਉਥੋਂ ਉਹ 60 ਕ੍ਰਾਂਤੀਕਾਰੀਆਂ ਦਾ ਗੁਰੱਪ ਤਿਆਰ ਕਰਕੇ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਰਤੇ। ਉਹਨਾਂ ਨੇ 1934 ਤੋਂ 1936 ਤਕ ਕਲੱਕਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ। ਬਾਬਾ ਜੀ ਨੂੰ ਗ੍ਰਿਫਤਾਰੀ ਤੋਂ ਬਾਅਦ ਲਾਹੌਰ ਦੇ ਕਿਲੇ ਵਿੱਚ ਦੋ ਮਹੀਨੇ ਅਣ ਮਨੁੱਖੀ ਤਸੀਹੇ ਦਿੱਤੇ ਗਏ ਅਤੇ ਰਿਹਾਈ ਉਪਰੰਤ ਇੱਕ ਸਾਲ ਲਈ ਪਿੰਡ ਬਿਲਗਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬਾਬਾ ਬਿਲਗਾ ਜੀ ਨੂੰ 1938 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਦਾ ਮੈਂਬਰ, ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਉਹਨਾਂ ਨੇ ਕਾਂਗਰਸ ਦੇ ਗੁਜਰਾਤ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੂੰ 1939 ਵਿੱਚ ਕੈਂਬਲਪੁਰ ਜੇਲ੍ਹ ਵਿੱਚ ਤਿੰਨ ਸਾਲ ਬਤੌਰ ਜੰਗੀ ਕੈਦੀ ਰੱਖਿਆ ਗਿਆ। 1942 ਵਿੱਚ ਰਿਹਾ ਹੋਣ ’ਤੇ ਲੁਧਿਆਣੇ ਸਰਕਾਰ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਉਹਨਾਂ ਨੂੰ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ। 1947-48 ਵਿੱਚ ਫਿਰਕੂ ਵੰਡ ਦਾ ਵਿਰੋਧ ਕਰਨ ’ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਭਗਤ ਸਿੰਘ ਬਿਲਗਾ ਜੀ ਨੂੰ ਇੱਕ ਸਾਲ ਲਈ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿੱਚ ਡੱਕ ਦਿੱਤਾ। 1959 ਵਿਚ ਖੁਸ਼ ਹੈਸੀਅਤੀ ਟੈਕਸ ਦੇ ਵਿਰੋਧ ਵਿੱਚ ਸੰਘਰਸ਼ ਕਰਨ ’ਤੇ ਪੰਜਾਬ ਦੀ ਕੈਰੋਂ ਸਰਕਾਰ ਨੇ ਫਿਰ ਬਾਬਾ ਬਿਲਗਾ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਉਹਨਾਂ ਨੂੰ 1971 ਵਿੱਚ ਨਕਸਲੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਨ ’ਤੇ 4 ਮਹੀਨੇ ਪਟਿਆਲੇ ਜੇਲ਼੍ਹ ਵਿੱਚ ਕੈਦ ਰੱਖਿਆ ਗਿਆ। ਉਹਨਾਂ ਦੇ ਆਖਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ’ਤੇ ਨਿਕਲੇ ਅਤੇ 6 ਅਕਤੂਬਰ 2008 ਵਿੱਚ ਜਲ੍ਹਿਆਂ ਵਾਲੇ ਬਾਗ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸੰਬੰਧੀ ਕੀਤੇ ਰੋਸ ਮਾਰਚ ਨੂੰ ਉਹਨਾਂ ਦੇ ਵਿਦਰੋਹੀ ਜੀਵਨ ਦਾ ਆਖਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜਿਸ ਮਾਰਚ ਦੀ ਅਗਵਾਈ ਇਸ 101 ਸਾਲਾ ਬਜ਼ੁਰਗ ਇਨਕਲਾਬੀ ਨੇ ਵੀਲ੍ਹ ਚੇਅਰ ’ਤੇ ਬੈਠ ਕੇ ਕੀਤੀ। ਬਾਬਾ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ, ਨਾਬਰਾਬਰੀ, ਬੇਗਾਨਗੀ ਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੇ ਨਾਲ ਨਾਲ ਉਮਰ ਭਰ ਰੰਗ, ਨਸਲ, ਧਰਮ ਤੇ ਜਾਤੀ ਵਿਤਰਕੇ ਦੇ ਖਿਲਾਫ਼ ਵੀ ਨਿਰੰਤਰ ਅਤੇ ਪੂਰੀ ਤਨਦੇਹੀ ਨਾਲ ਜੱਦੋ-ਜਹਿਦ ਕੀਤੀ।ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਖਾਤਿਰ ਕੀਤੀਆਂ ਮਹਾਨ ਕੁਰਬਾਨੀਆਂ ਅਤੇ ਸਮੁੱਚੇ ਮਾਨਵੀ ਸਮਾਜ ਪ੍ਰਤੀ ਦਿੱਤੀਆਂ ਵੱਡਮੁਲੀਆਂ ਸੇਵਾਵਾਂ ਦੇ ਇਵਜ਼ ਵਿੱਚ ਕੋਈ ਵੀ ਸਰਕਾਰੀ ਪੈਨਸ਼ਨ ਜਾਂ ਕੋਈ ਹੋਰ ਸੁਵਿਧਾ ਪ੍ਰਵਾਨ ਨਹੀਂ ਕੀਤੀ ਪਰ ਉੇਹਨਾਂ ਨੂੰ ਦੁਨੀਆ ਭਰ ਵਿੱਚੋਂ ਕਈ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨ ਅਤੇ ਸਨਮਾਨਜਨਕ ਖਿਤਾਬ ਮਿਲਦੇ ਰਹੇ। ਉਹਨਾਂ ਨੇ ਇੱਕ ਰਾਸ਼ਟਰੀ ਅਵਾਰਡ ‘ਸਦੀ ਦਾ ਹੌਸਲਾ ਅਤੇ ਬਹਾਦੁਰੀ ਦਾ ਸਨਮਾਨ’ ਸਿਰਫ਼ ਆਪਣੇ ਪਿਆਰਿਆਂ ਦੇ ਜ਼ੋਰ ਦੇਣ ਤੇ ਇਸ ਕਰਕੇ ਪ੍ਰਵਾਨ ਕੀਤਾ ਕਿ ਇਸ ਨਾਲ ਕੋਈ ਵਿੱਤੀ ਲਾਭ ਨਹੀਂ ਸੀ ਜੁੜਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਰਨ ਉਪਰਾਂਤ ‘ਪੰਜਾਬ ਰਤਨ’ ਦਾ ਖਿਤਾਬ ਦੇਕੇ ਸਨਮਾਨਿਤ ਕੀਤਾ। ਇਸ ਵਿੱਚ ਵੀ ਕੋਈ ਨਕਦ ਰਾਸ਼ੀ ਨਾ ਸ਼ਾਮਿਲ ਹੋਣ ਕਰਕੇ ਹੀ ਉਹਨਾਂ ਦੇ ਪਰਿਵਾਰ ਨੇ ਇਸ ਨੂੰ ਸਵੀਕਾਰ ਕੀਤਾ। 

ਬਾਬਾ ਭਗਤ ਸਿੰਘ ਬਿਲਗਾ ਜੀ ਨੇ ਆਜ਼ਾਦੀ ਉਪਰੰਤ ਆਜ਼ਾਦੀ ਸੰਗਰਾਮੀਏ ਗ਼ਦਰੀ ਯੋਧਿਆਂ ਦੀ ਯਾਦਗਾਰ ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੀ ਉਸਾਰੀ ਲਈ ਦਿਨ-ਰਾਤ ਇੱਕ ਕਰ ਦਿੱਤਾ। ਦੇਸ਼ਾਂ-ਵਿਦੇਸ਼ਾਂ ਤੋਂ ਉਗਰਾਹੀਆਂ ਕੀਤੀਆਂ ਤੇ ਆਪਣੀ ਨਿਗਰਾਨੀ ਹੇਠ ਇਸ ਵਿਸ਼ਾਲ ਯਾਦਗਾਰ ਦਾ ਨਿਰਮਾਣ ਕਰਵਾਇਆ ਤੇ ਫਿਰ ਇਸ ਨੂੰ ਅਗਾਂਹਵਧੂ ਤੇ ਧਰਮ ਨਿਰਪੱਖ ਲੋਕਾਂ ਦੇ ਮੰਚ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਆਪ ਸੈਮੀਨਾਰ ਕਰਵਾ ਕੇ, ਕਾਨਫਰੰਸਾਂ ਕਰਵਾ ਕੇ, ਨਾਟਕ ਮੇਲੇ ਕਰਵਾ ਕੇ ਤੇ ਚੇਤਨਾ ਰੈਲੀਆਂ ਕੱਢ ਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕੀਤਾ। 

ਬਾਬਾ ਜੀ ਨੇ ਜਿਥੇ ਸਮੁੱਚੇ ਦੇਸ਼ ਅਤੇ ਸਮੁੱਚੀ ਅਗਾਂਹਵਧੂ ਲਹਿਰ ਲਈ ਸੁਹਿਰਦਤਾ ਨਾਲ ਕੰਮ ਕੀਤਾ ਉੱਥੇ ਉਹਨਾਂ ਨੇ ਆਪਣੇ ਆਲੇ-ਦੁਆਲੇ ਦੇ ਸਰਵਪੱਖੀ ਵਿਕਾਸ ਲਈ ਵੀ ਸ਼ਲਾਘਾਯੋੋਗ ਉਪਰਾਲੇ ਕੀਤੇ। ਉਹਨਾਂ ਨੇ ਆਪਣੀ ਜਵਾਨੀ ਵਿੱਚ ਹੀ ਭਾਵ 1935-36 ਵਿੱਚ ਬਿਲਗੇ ਦੇ ਬੱਚਿਆਂ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੜਕੀਆਂ ਦਾ ਸਕੂਲ ਖੁੱਲ੍ਹਵਾਇਆ ਅਤੇ ਖੁਦ ਉਸਦੀ ਨਿਗਰਾਨੀ ਕੀਤੀ। ਉਹਨਾਂ ਨੇ 1953 ਵਿੱਚ ਬਿਲਗੇ ਵਿਖੇ ਲੜਕਿਆਂ ਦਾ ਹਾਈ ਸਕੂਲ ਖੁੱਲ੍ਹਵਾਇਆ। ਉਹ ਲੜਕੀਆਂ ਦੇ ਕਾਲਜ ਦੀ ਲੋੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਰਹੇ ਉਹਨਾਂ ਨੇ ਇਲਾਕੇ ਵਿੱਚ 1969 ਈ. ਵਿੱਚ ਗੁਰੁੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਦੇ ਅਵਸਰ ’ਤੇ ਖੁੱਲ੍ਹੇ ‘ਗੁਰੁੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ’  ਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਮੰਜਕੀ ਦੇ ਨਿਰਮਾਣ ਤੇ ਸੰਚਾਲਨ ਵਿੱਚ ਯੋਗਦਾਨ ਪਾਇਆ। ਉਹਨਾਂ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਕਾਮਰੇਡ ਕਰਤਾਰ ਸਿੰਘ ਦੀ ਬਹੁ ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾ ਕੇ ਵਿਦੇਸ਼ੀ ਵੀਰਾਂ ਦੀ ਸਹਾਇਤਾ ਨਾਲ ਕਰੋੜਾਂ ਰੁਪਇਆਂ ਦੀ ਲਾਗਤ ਵਾਲਾ ਵੱਡ ਆਕਾਰੀ ‘ਜਨਰਲ ਹਸਪਤਾਲ ਬਿਲਗਾ’ ਬਿਲਗਾ ਨੂਰਮਹਿਲ ਰੋਡ ’ਤੇ ਬਾਬਾ ਰਹਿਮਤ ਸ਼ਾਹ ਦੀ ਦਰਗਾਹ ਦੇ ਨਜ਼ਦੀਕ ਬਣਵਾਉਣ ਵਿੱਚ ਯੋਗਦਾਨ ਪਾਇਆ, ਜਿਸਦਾ ਨੀਂਹ ਪੱਥਰ 13 ਅਪ੍ਰੈਲ 2000 ਈ. ਨੂੰ ਵਿਸਾਖੀ ਵਾਲੇ ਦਿਨ ਰੱਖਿਆ ਗਿਆ।

ਬਾਬਾ ਬਿਲਗਾ ਜੀ ਨੇ ਜਿੱਥੇ ਆਜ਼ਾਦੀ ਦੀ ਲੜਾਈ ਅਤੇ ਲੋਕ ਹਿਤਾਇਸ਼ੀ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ, ਉੱਥੇ ਉਹਨਾਂ ਨੇ ਲੋਕ ਹਿਤਾਇਸ਼ੀ ਲਹਿਰ ਅਤੇ ਇਸਦੇ ਨਾਇਕਾਂ ਨਾਲ ਸੰਬੰਧਿਤ ਇਤਿਹਾਸਿਕ ਮਹੱਤਵ ਵਾਲੀਆਂ ਪੁਸਤਕਾਂ ਦੀ ਰਚਨਾ ਵੀ ਕੀਤੀ। ਉਹਨਾਂ ਦੀਆਂ ਪੁਸਤਕਾਂ ‘ਗਦਰ ਲਹਿਰ ਦੇ ਅਣਫੋਲੇ ਵਰਕੇ’, ‘ਮੇਰਾ ਵਤਨ, ਮੇਰੀ ਸਮਝ ਮੇਰੀ ਸੋਚ ਅਤੇ ‘ਜੀਵਨੀ ਨਿਰਭੈ-ਯੋਧਾ, ਬਾਬਾ ਗੁਰਮੁਖ ਸਿੰਘ ਲਲਤੋਂ’ ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਛੱਪਣ ਵਾਲੇ ਉਹਨਾਂ ਦੇ ਲੇਖ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੇ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ ਹਨ। 

-ਪ੍ਰੋ. ਗੋੋਪਾਲ ਸਿੰਘ ਬੁੱਟਰ

ਪੋਸਟ ਗਰੈਜੂਏਟ, ਪੰਜਾਬੀ ਵਿਭਾਗ

ਲਾਇਲਪੁਰ ਖਾਲਸਾ ਕਾਲਜ, ਜਲੰਧਰ

ਮੋਬਾਇਲ: 99150 05814

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।         

Saturday, October 29, 2022

ਆਪਾਂ ਗਾਉਣੇ ਨੇ ਗ਼ਦਰ ਦੇ ਗੀਤ ਰਲ ਮਿਲ-ਗਦਰੀ ਬਾਬਿਆਂ ਦਾ ਮੇਲਾ ਸ਼ੁਰੂ 30 ਤੋਂ

ਜਲੰਧਰ ਰੰਗਿਆ ਗਿਆ ਗ਼ਦਰੀ ਬਾਬਿਆਂ ਦੇ ਰੰਗ ਵਿੱਚ 


ਜਲੰਧਰ
: 28 ਅਕਤੂਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਗਦਰੀ ਬਾਬਿਆਂ ਨੇ ਜਿੰਦਾਂ ਵਾਰੀਆਂ ਸਨ ਤਾਂ ਹੀ ਸਾਹ ਆਜ਼ਾਦੀ ਦੇ ਮਿਲੇ ਸਾਨੂੰ!

ਹੁਣ ਵੀ ਨਾਲ ਨੇ ਉਹੀ ਜਜ਼ਬਾਤ ਸਾਡੇ--ਜਿਹਨਾਂ ਦੇਣੀ ਏ ਸ਼ਕਤੀ ਤੇ ਜਾਨ ਸਾਨੂੰ! 

ਜਦੋਂ ਤੀਕ ਖੁਸ਼ਹਾਲੀ ਨਹੀਂ ਆ ਜਾਂਦੀ ਅਸੀਂ ਅਸਲ ਆਜ਼ਾਦੀ ਨਹੀਂ ਸਮਝ ਸਕਦੇ!

ਨਿਜੀਕਰਨ ਦੀ ਗਿਰਝ ਮੰਡਰਾਏ ਜਦ ਤੱਕ, ਉਦੋਂ ਤੀਕ ਸੰਗਰਾਮਾਂ ਦੀ ਲੋੜ ਸਾਨੂੰ!

ਗਦਰੀ ਬਾਬਿਆਂ ਦੇ ਵੇਲਿਆਂ ਨੂੰ ਦੋਬਾਰਾ ਯਾਦ ਕਰਨ ਕਰਾਉਣ ਦਾ ਸਿਲਸਿਲਾ ਇਸ ਵਾਰ ਵੀ ਜਾਰੀ ਰਹੇਗਾ। ਜਿਹਨਾਂ ਯੋਧਿਆਂ ਨੇ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਭਲੇ ਲਈ ਜਾਨਾਂ ਵਾਰ ਦਿੱਤੀਆਂ ਉਹਨਾਂ ਨੂੰ ਉਹ ਸਾਰੇ ਰਲ ਮਿਲ ਕੇ ਸਲਾਮ ਕਰਨਗੇ ਜਿਹੜੇ ਅਜੇ ਵੀ ਉਹਨਾਂ ਦੇ ਵਾਰਸਾਂ ਵੱਜੋਂ ਸਰਗਰਮ ਹਨ। 

ਇਸ ਵਾਰ ਵੀ ਦੇਸ਼ ਭਗਤ ਯਾਦਗਾਰ ਹਾਲ ‘ਚ 30 ਅਕਤੂਬਰ ਤੋਂ ਲੱਗ ਰਹੇ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਪੰਡਾਲ, ਪ੍ਰਦਰਸ਼ਨੀਆਂ, ਮੁਕਾਬਲੇ ਸੰਬੰਧੀ ਮੰਚ, ਰੰਗ-ਮੰਚ ਅਤੇ ਦਰਸ਼ਕਾਂ ਲਈ ਵਿਸ਼ਾਲ ਪੰਡਾਲ ਅਤੇ ਸਜਾਵਟ ਲਈ ਚੱਲਦੀਆਂ ਜ਼ੋਰਦਾਰ ਤਿਆਰੀਆਂ ਸਿਖ਼ਰਾਂ 'ਤੇ ਹਨ  ਅਤੇ ਉਹਨਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। 

ਗ਼ਦਰ ਪਾਰਟੀ ਦੇ ਝੰਡੇ, ਮਾਟੋ, ਬੈਨਰ, ਫਲੈਕਸਾਂ, ਜੇਤੂ ਪ੍ਰਤੀਯੋਗੀਆਂ ਲਈ ਇਨਾਮ-ਸਨਮਾਨ, ਪੁਸਤਕਾਂ ਆਦਿ ਦੀਆਂ ਵੰਨ-ਸੁਵੰਨੀਆਂ ਤਿਆਰੀਆਂ ਨੂੰ ਵੀ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਨਾਮਵਰ ਚਿੱਤਰਕਾਰ ਗੁਰਦੀਸ਼, ਗੁਰਪ੍ਰੀਤ ਆਰਟਿਸਟ ਬਠਿੰਡਾ, ਰਵਿੰਦਰ ਰਵੀ, ਇੰਦਰਜੀਤ ਮਾਨਸਾ, ਹਰਮੀਤ ਆਰਟਿਸਟ ਅੰਮਿ੍ਤਸਰ, ਇੰਦਰਜੀਤ ਜਲੰਧਰ ਦੀਆਂ ਕਲਾ ਕ੍ਰਿਤਾਂ ਪ੍ਰਦਰਸ਼ਨੀ ‘ਚ ਸਜੀਆਂ ਹੋਣਗੀਆਂ।

ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਵਿਜੈ ਬੰਬੇਲੀ, ਡਾ. ਸੈਲੇਸ਼ ਅਤੇ ਗੁਰਦੀਪ ਨੇ ਸ਼ੁੱਕਰਵਾਰ ਭਾਈ ਸੰਤੋਖ ਸਿੰਘ ਕਿਰਤੀ ਲਾਇਬੇ੍ਰਰੀ ਦਾ ਵੱਡਾ ਹਾਲ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਈ ਤਿਆਰ ਕੀਤਾ। ਉਹਨਾਂ ਦੱਸਿਆ ਕਿ 30 ਅਕਤੂਬਰ ਸਵੇਰੇ 10 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਹਾਲ ਵਿੱਚ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਕਮੇਟੀ ਦੀ ਅਗਵਾਈ ‘ਚ ਸਾਰਾ ਕਾਫ਼ਲਾ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਵਾਲੇ ਹਾਲ ਵਿੱਚ ਜਾ ਕੇ ਉਦਘਾਟਨ ਕਰੇਗਾ। 

ਗ਼ਦਰੀ ਬਾਬਿਆਂ ਦੇ 31ਵੇਂ ਮੇਲੇ ਮੌਕੇ ਪਹਿਲੀ ਵਾਰ ਇਹਨਾਂ ਸ਼ੋਖ ਕਲਾਵਾਂ ਨੂੰ ਮੇਲਾ ਪ੍ਰੇਮੀਆਂ ਦੀ ਨਜ਼ਰ ਕਰਨ ਲਈ ਵਿਸ਼ੇਸ਼ ਉੱਦਮ ਕੀਤਾ ਹੈ। ਇਸ ਉਪਰੰਤ ਗਾਇਨ ਅਤੇ ਭਾਸ਼ਣ ਮੁਕਾਬਲਾ ਵੀ ਹੋਏਗਾ। ਇਹ ਸਭ ਕੁਝ ਤੁਹਾਡੇ ਦਿਲਾਂ ਦੀ ਆਵਾਜ਼ ਬਣ ਕੇ ਤੁਹਾਡੇ ਸਾਹਮਣੇ ਆਏਗਾ। 

ਅਗਲੇ ਦਿਨ 31 ਅਕਤੂਬਰ ਨੂੰ ਕੁਇਜ਼ ਅਤੇ ਪੇਂਟਿੰਗ ਮੁਕਾਬਲਾ, ਕਵੀ ਦਰਬਾਰ, ਪੀਪਲਜ਼ ਵਾਇਸ ਵੱਲੋਂ ‘ਰੱਬਾ ਹੁਣ ਕੀ ਕਰੀਏ’ ਫ਼ਿਲਮ, ਸੋਲੋ ਨਾਟਕ ਹੋਏਗਾ। ਇਹ ਨਾਟਕ ਵੀ ਡੂੰਘੀ ਛਾਪ ਛੱਡੇਗਾ। 

ਪਹਿਲੀ ਨਵੰਬਰ ਸਵੇਰੇ 10 ਵਜੇ ਸੁਵਰਨ ਸਿੰਘ ਵਿਰਕ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਸਾਰਾ ਦਿਨ ਅਤੇ ਸਾਰੀ ਰਾਤ ਨਾਟਕ, ਗੀਤ-ਸੰਗੀਤ, ਵਿਚਾਰ-ਚਰਚਾ, ਭਾਸ਼ਣ ਆਦਿ ਦੇ ਵੰਨ-ਸੁਵੰਨੇ ਰੰਗਾਂ ‘ਚ ਰੰਗਿਆ ਮੇਲਾ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗਾ। 

ਸਾਰੀ ਉਮਰ ਪ੍ਰਗਤੀਸ਼ੀਲ ਸਾਹਿਤ ਦੇ ਲੇਖੇ ਲਾਉਣ ਵਾਲੇ ਪ੍ਰੀਤਮ ਸਿੰਘ ਦਰਦੀ ਨੂੰ ਸਮਰਪਿਤ ਪੁਸਤਕ ਮੇਲਾ 30 ਅਕਤੂਬਰ ਤੋਂ ਤਿੰਨ ਦਿਨ ਖਿੱਚ ਦਾ ਕੇਂਦਰ ਬਣਿਆ ਰਹੇਗਾ। ਇਸ ਪੁਸਤਕ ਮੇਲੇ ਦੇ ਸਟਾਲਾਂ ਵਿੱਚੋਂ ਤੁਹਾਨੂੰ ਮਹਿਸੂਸ ਹੋਏਗਾ ਕਿ ਪ੍ਰੀਤਮ ਸਿੰਘ ਦਰਦੀ ਏਧਰ ਇਸ ਸਟਾਲ 'ਤੇ ਵੀ ਹੈ ਅਤੇ ਓਧਰ ਉਸ ਸਟਾਲ 'ਤੇ ਵੀ। ਇਹ ਮੌਜੂਦਗੀ ਦਾ ਕ੍ਰਿਸ਼ਮਾ ਤੁਸੀਂ ਸਾਰੇ ਦੇਖ ਸਕੋਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, October 24, 2022

"ਅੱਸੂ ਦਾ ਮੇਲਾ" ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਹੋਇਆ ਸੰਪੰਨ

23rd October 2022 at 5:59 PM

ਠਾਕੁਰ ਦਲੀਪ ਸਿੰਘ ਜੀ ਨੇ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਢਾਲਣ ਦੀ ਦਿੱਤੀ ਸਿੱਖਿਆ  

ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ : ਠਾਕੁਰ ਦਲੀਪ ਸਿੰਘ ਜੀ 
ਜਲੰਧਰ23 ਅਕਤੂਬਰ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਨਾਮਧਾਰੀ ਪੰਥ ਦੇ ਵਰਤਮਾਨ ਗੁਰੂ: 'ਠਾਕੁਰ ਦਲੀਪ ਸਿੰਘ ਜੀ' ਦੀ ਅਗਵਾਈ ਵਿਚ 'ਅੱਸੂ ਦਾ ਮੇਲਾ' ਪੰਥ, ਸਮਾਜ ਅਤੇ ਦੇਸ਼ ਨੂੰ ਮਹਾਨ ਸੰਦੇਸ਼ ਦਿੰਦਾਂ ਸੰਪੰਨ ਹੋਇਆ।  ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤ ਨੂੰ ਨਾਮ-ਬਾਣੀ ਨਾਲ ਜੋੜ ਕੇ ਉਹਨਾਂ ਦਾ ਉੱਧਾਰ ਕੀਤਾ। ਸਤਿਗੁਰੂ ਰਾਮ ਸਿੰਘ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ ਅਤੇ ਗੁਰਬਾਣੀ ਆਸ਼ੇ ਅਨੁਸਾਰ ਨਾਮਧਾਰੀ ਸੰਗਤ ਵਿਚ ਹਰ ਸਾਲ (ਭਾਦਰੋਂ- ਅੱਸੂ ਦੇ ਮਹੀਨੇ) 40 ਦਿਨਾਂ ਦਾ ਜੱਪ-ਪ੍ਰਯੋਗ ਰੱਖਿਆ ਜਾਂਦਾ, ਉਪਰੰਤ ਅਖੀਰ ਦੋ ਦਿਨ ਅੱਸੂ ਦਾ ਮੇਲਾ ਮਨਾਇਆ ਜਾਂਦਾ ਹੈ। ਇਹ ਸਮਾਗਮ  ਪਿੰਡ ਚੌਗਾਵਾਂ (ਜਿਲਾ ਅੰਮ੍ਰਿਤਸਰ ), ਉਹ ਪਾਵਨ ਸਥਾਨ ਹੈ ; ਜਿਸਨੂੰ ਸਤਿਗੁਰੂ ਰਾਮ ਸਿੰਘ ਜੀ ਦੀਆਂ ਇਤਿਹਾਸਿਕ ਯਾਤਰਾਵਾਂ ਦੌਰਾਨ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ, ਉਸ ਪਾਵਨ ਸਥਾਨ ਉੱਤੇ ਅੱਜ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਿਰਦੇਸ਼ਨ ਅਨੁਸਾਰ ਨਾਮਧਾਰੀ ਸੰਗਤ ਵਲੋਂ ਅਧਿਆਤਮਿਕਤਾ ਦੇ ਰੰਗਾਂ ਨਾਲ ਰੰਗਿਆ ਅੱਸੂ ਦੇ ਮੇਲੇ ਦਾ ਆਯੋਜਨ ਕੀਤਾ ਗਿਆ।  
ਅੱਜ ਦੇ ਪ੍ਰੋਗਰਾਮ ਵਿਚ ਹਰ ਰੋਜ ਦੀ ਤਰ੍ਹਾਂ ਸਵੇਰੇ ਆਸਾ ਦੀ ਵਾਰ ਤੋਂ ਸ਼ੁਰੂ ਹੋ ਕੇ ਸਾਰਾ ਦਿਨ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ। 
ਸਤਿਗੁਰੂ ਦਲੀਪ ਸਿੰਘ ਜੀ ਨੇ ਵਿਦੇਸ਼ ਤੋਂ ਲਾਈਵ ਦਰਸ਼ਨ ਦੇ ਕੇ ਅੰਮ੍ਰਿਤ ਬਚਨਾਂ ਨਾਲ ਨਿਹਾਲ ਕੀਤਾ। ਆਪ ਜੀ ਨੇ ਜਿੱਥੇ ਘਰ ਪਰਿਵਾਰ ਨੂੰ ਸੁਖੀ ਕਰਨ ਦੇ ਨੁਕਤੇ ਦੱਸਦੇ ਹੋਏ, ਉੱਥੇ ਹੀ ਗੁਰਬਾਣੀ ਨੂੰ ਥੋੜਾ ਥੋੜਾ ਮੰਨਦੇ ਹੋਏ, ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਜਾਚ ਦੱਸੀ। ਆਪ ਜੀ ਨੇ ਕੌੜਾ-ਫਿੱਕਾ ਬੋਲਣ ਅਤੇ ਚਿੜਨ ਦੀ ਥਾਂ ਆਪਸ ਵਿਚ ਮਿੱਠਾ ਬੋਲਣਾ, ਖਿਮਾ ਕਰਨੀ ਅਤੇ ਧੀਰਜ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਕਿਹਾ ਆਪਣੇ ਆਪ ਵਿਚ ਨਿਮਰਤਾ ਲਿਆ ਕੇ ਘਰ ਪਰਿਵਾਰ ਵਿਚ ਝਗੜੇ ਮੁਕਾਉਣ ਦੀ ਕੋਸ਼ਿਸ ਕਰੋ, ਦੂਜੇ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਨ ਕਰੋ ਅਤੇ ਆਪਸ ਵਿਚ ਸਹਿਮਤ ਹੋਣ ਦੀ ਜਾਚ ਸਿੱਖੋ। ਆਪ ਜੀ ਨੇ ਸੰਗਤ ਨੂੰ ਗਿਆਨ ਦਾ ਚਾਨਣ ਵਿਖਾ ਇਹ ਵੀ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਮੰਤਰ ਦੇ ਕੇ ਵਹਿਮਾਂ ਭਰਮਾਂ ਵਿਚੋਂ ਕੱਢਿਆ। ਇਸ ਲਈ ਸਾਨੂੰ ਵਹਿਮਾਂ-ਭਰਮਾਂ, ਜਾਦੂ ਟੂਣਿਆਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।  ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਕਰਦੇ ਹੋਏ ਗੁਰਮੰਤਰ ਦਾ ਜਾਪ ਕਰੋ, ਕੋਈ ਚੀਜ ਤੁਹਾਡੇ ਨੇੜੇ ਨਹੀਂ ਆ ਸਕਦੀ ਭਾਵ ਜਾਦੂ ਟੂਣੇ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਆਪਣੇ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਰੂਪ ਵਿਚ ਇਹ ਵੀ ਦੱਸਿਆ ਕਿ ਹਰ ਪਿੰਡ ਦੇ ਗੁਰਦੁਆਰੇ, ਮੰਦਿਰਾਂ ਵਿਚ ਲੋੜਵੰਦਾਂ ਲਈ ਫ੍ਰੀ ਡਿਸਪੈਂਸਰੀ, ਸਿਲਾਈ ਜਾਂ ਵਿਦਿਆ ਦਾਨ ਦੇ ਕੇਂਦਰ ਖੋਲ੍ਹਣ ਦੀ ਲੋੜ ਹੈ, ਇਸ ਨਾਲ ਧਰਮ ਪਰਿਵਰਤਨ ਨੂੰ ਵੀ ਠੱਲ੍ਹ ਪਵੇਗੀ। ਇਸ ਦੇ ਨਾਲ ਹੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਇਸਤਰੀ ਜਾਤੀ ਉੱਤੇ ਕੀਤੇ ਉਪਕਾਰ ਬਾਰੇ ਚੇਤੇ ਕਰਵਾਇਆ ਅਤੇ ਇਸਤਰੀ ਜਾਤੀ ਦਾ ਸਨਮਾਨ ਕਰਨ ਦੀ ਵੀ ਗੱਲ ਉੱਤੇ ਪ੍ਰਣ ਕਰਨ, ਸਿਹਤ ਦਾ ਧਿਆਨ ਰੱਖਣ ਅਤੇ ਇਸਨੂੰ ਤੰਦਰੁਸਤ ਰੱਖਣ ਲਈ ਕਿਹਾ। ਇਸ ਤਰ੍ਹਾਂ ਅਨੇਕ ਮਹਾਨ ਸੰਦੇਸ਼ ਅਤੇ ਅੰਮ੍ਰਿਤਮਈ ਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।  ਆਪ ਜੀ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ ਅਵਗੁਣਾਂ ਨੂੰ ਤਿਆਗ ਗੁਣ ਧਾਰਨ ਕਰ, ਮਨ ਦੀ ਸਫਾਈ ਕਰਨ ਲਈ ਵੀ ਨਿਰਦੇਸ਼ਨ ਦਿੱਤੇ। ਹਜਾਰਾਂ ਦੀ ਸੰਗਤ ਇਸ ਮਹਾਨ ਸਮਾਗਮ ਵਿਚ ਪਹੁੰਚ ਕੇ ਆਪਣੇ ਆਪ ਨੂੰ ਵੱਡਭਾਗਾ ਸਮਝ ਰਹੀ ਸੀ। ਗੁਰੂ ਜੀ ਦੇ ਆਦੇਸ਼ ਅਨੁਸਾਰ ਲੰਗਰ ਵਿਚ ਵੀ ਪੋਸ਼ਟਿਕਤਾ ਭਰਪੂਰ ਭੋਜਨ ਵਰਤਾਇਆ ਗਿਆ।  
ਇਸ ਮੌਕੇ ਖਾਸ ਪਤਵੰਤਿਆਂ ਤੋਂ ਇਲਾਵਾ, ਮੁੱਖ ਪ੍ਰਬੰਧਕ ਮਾਸਟਰ ਸੁਖਵਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਗੁਰਬਖਸ਼ ਸਿੰਘ, ਮਾਸਟਰ ਇਕਬਾਲ ਸਿੰਘ,  ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਲਖਵਿੰਦਰ ਸਿੰਘ ਕਿੜੀ ਅਫਗਾਨਾ, ਸੰਤ ਸਵਿੰਦਰ ਸਿੰਘ, ਅਮਰੀਕ ਸਿੰਘ ਚੁਗਾਵਾਂ, ਨਰਿੰਦਰ ਸਿੰਘ ਗੱਗੜਭਾਣਾ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਸੂਬਾ ਭਗਤ ਸਿੰਘ ਯੂ.ਪੀ, ਸ਼ੇਰ ਸਿੰਘ ਬਰੀਲਾ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਸੂਬਾ ਭਗਤ ਸਿੰਘ ਮਹੱਦੀਪੁਰ ਆਦਿ ਅਤੇ ਵਿਸ਼ਾਲ ਸੰਗਤ ਹਾਜਿਰ ਸੀ।

Friday, September 09, 2022

ਅੰਮ੍ਰਿਤਸਰ:15 ਸਤੰਬਰ ਨੂੰ ਹੋਵੇਗਾ ਨਾਮਧਾਰੀ ਸ਼ਹੀਦਾਂ ਦੀ ਯਾਦ ਵਿਚ ਮੇਲਾ

Friday 9th September 2022 at 5:21 PM

ਨਾਮਧਾਰੀਆਂ ਨੇ ਰਚਿਆ ਸੀ ਬ੍ਰਿਟਿਸ਼ ਜ਼ੁਲਮ ਦੇ ਖਿਲਾਫ ਇਤਿਹਾਸ 


ਜਲੰਧਰ
//ਅੰਮ੍ਰਿਤਸਰ: 9 ਸਤੰਬਰ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::

ਆਜ਼ਾਦੀ ਸੰਗਰਾਮ ਵਿੱਚ ਕੁਰਬਾਨ ਹੋਣ ਵਾਲਿਆਂ ਦੀ ਸਹੀ ਗਿਣਤੀ ਕਦੇ ਪਤਾ ਲੱਗ ਹੀ ਨਹੀਂ ਸਕਦੀ। ਇਹ ਗਿਣਤੀ ਹੀ ਅਣਗਿਣਤ ਹੈ। ਗੁਮਨਾਮ ਸ਼ਹੀਦਾਂ ਦੀ ਲੜੀ ਵੀ ਬਹੁਤ ਲੰਮੀ ਹੈ। ਇਸ ਦੇ ਬਾਵਜੂਦ ਜਿਹਨਾਂ ਸ਼ਹੀਦਾਂ ਦਾ ਪਤਾ ਲਾਇਆ ਜਾ ਸਕਿਆ ਉਹਨਾਂ ਵਿੱਚ ਨਾਮਧਾਰੀ ਸ਼ਹੀਦਾਂ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਅਸਲ ਵਿੱਚ ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦਿਆਂ ਵੱਖ-ਵੱਖ ਥਾਈਂ ਬੁੱਚੜਖਾਨੇ ਖੋਲ੍ਹਣੇ ਸ਼ੁਰੂ ਕੀਤੇ। 

ਇੱਕ ਬੁੱਚੜਖਾਨਾ ਦਰਬਾਰ ਸਾਹਿਬ ਦੇ ਨੇੜੇ ਵੀ ਸੀ। ਇਥੋਂ ਖੂਨ ਮਾਸ ਦੇ ਲੋਥੜੇ ਅਤੇ ਹੱਡੀਆਂ ਇੱਲਾਂ ਅਤੇ ਕਾਂਵਾਂ ਵਰਗੇ ਪਨੱਚੀ ਚੁੱਕ ਲਿਜਾਂਦੇ ਅਤੇ ਸਰੋਵਰ ਦੇ ਨੇੜੇ ਤੇੜੇ ਆਲੇ ਦੁਆਲੇ ਲੱਗੇ ਦਰਖਤਾਂ ਤੇ ਬੈਠ ਕੇ ਖਾਂਦੇ। ਇਹਨਾਂ ਪਂਛਹਿਆਂ ਕੋਲੋਂ ਏਧਰ ਓਧਰ ਜਾਂਦਿਆਂ ਮਾਸ ਦੇ ਇਹ ਖੂਨ ਨਾਲ ਲਿੱਬੜੇ ਟੁਕੜੇ ਅਤੇ ਹੱਡੀਆਂ ਸ੍ਰੀ ਹਰਿ ਮੰਦਿਰ ਸਾਹਿਬ ਦੀ ਪਰਿਕ੍ਰਮਾ ਵਿੱਚ ਵੀ ਡਿੱਗਦੇ ਅਤੇ ਸਰੋਵਰ ਵਿੱਚ ਵੀ। ਕਿਸੇ ਨਾਮਧਾਰੀ ਸਿੰਘ ਨੇ ਜਦੋਂ ਅੰਦਰ ਦਾ ਇਹ ਹਾਲ ਦੇਖਿਆ ਤਾਂ ਉਸਨੇ ਉਸ ਵੇਲੇ ਦੇ ਪ੍ਰਬੰਧਕਾਂ ਨੂੰ ਇਹ ਸਭ ਦਿਖਾਉਣ ਲਈ ਸ਼ਿਕਾਇਤ ਕੀਤੇ। ਉਹਨਾਂ ਨੇ ਉਸ ਸ਼ਿਕਾਇਤ ਕਰਤਾ ਨਾਮਧਾਰੀ ਸਿੰਘ ਨੂੰ ਹੀ ਪੁਲਿਸ ਕੋਲ ਫੜਾ ਦਿੱਤਾ ਜਿਥੇ ਉਸਨੂੰ ਅਦਾਲਤ  ਸਾਢੇ ਤਿੰਨ ਸਾਲ ਦੀ ਕੈਦ ਵਾਲੀ ਸਜ਼ਾ ਵੀ ਹੋਈ। 

ਇਤਿਹਾਸ ਅਨੁਸਾਰ ਇਹ ਪਹਿਲਾ ਬੁੱਚੜਖਾਨਾ ਅੰਮ੍ਰਿਤਸਰ ਵਿਖੇ ਖੋਲ੍ਹਿਆ ਗਿਆ। ਮਤਲਬ ਸੀ ਕਿ ਰੋਹ ਵਿਚ ਆਏ ਹਿੰਦੂ ਅਤੇ ਸਿੱਖ ਗਊਆਂ ਵੱਢਣ ਵਾਲੇ ਮੁਸਲਮਾਨਾਂ ਦੇ ਗੱਲ ਪੈਣਗੇ। ਗਲੀਂ ਬਾਜ਼ਾਰਾਂ ਵਿਚ ਇਸ ਮੀਟ ਦੀਆਂ ਰੇਹੜੀਆਂ ਵੀ ਖੜੋਣ ਲੱਗ ਪਈਆਂ। ਸੰਗਤਾਂ ਖੂਨ ਦੇ ਹੰਝੂ ਰੋਂਦਿਆਂ ਸਨ ਪਰ ਕੌਣ ਕਿਸਨੂੰ ਆਖੇ? ਆਮ ਲੋਕਾਂ ਨੂੰ ਉਮੀਦ ਸੀ ਸ਼ਾਇਦ ਕੋਈ ਕ੍ਰਿਸ਼ਮਾ ਹੋਵੇ। ਸ਼ਾਇਦ ਕੋਈ ਭਾਣਾ ਵਾਪਰੇ। ਉਸ ਵੇਲੇ ਚੰਡੀ ਦੀ ਲਿਸ਼ਕ ਹੀ ਚਮਤਕਾਰ ਬਣ ਕੇ ਸਾਹਮਣੇ ਆਈ। 

ਰੋਹ ’ਚ ਆਏ ਨਾਮਧਾਰੀ ਸਿੰਘਾਂ ਨੇ 14 ਜੂਨ ਦੀ ਰਾਤ ਨੂੰ ਬੁੱਚੜਖਾਨੇ ’ਤੇ ਹਮਲਾ ਕਰ ਕੇ 4 ਬੁੱਚੜ ਮਾਰ ਦਿੱਤੇ ਤੇ 3 ਬੁੱਚੜ ਇਸ ਹਮਲੇ ’ਚ ਜ਼ਖ਼ਮੀ ਹੋ ਗਏ। ਇਸ ਦੇ ਬਦਲੇ ’ਚ ਅੰਗਰੇਜ਼ ਹਕੂਮਤ ਨੇ ਨਾਮਧਾਰੀ ਸਿੰਘ ਭਾਈ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿੰਘ ਭਾਟੜਾ ਨੂੰ 15 ਸਤੰਬਰ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਕੁਝ ਨਾਮਧਾਰੀ ਸਿੰਘਾਂ ਨੂੰ ਕਾਲੇ ਪਾਣੀ ਦੀ ਸਖ਼ਤ ਸਜ਼ਾ ਦਿੱਤੀ ਗਈ। ਇਸ ਘਟਨਾ ਤੋਂ ਮਗਰੋਂ ਅੰਗਰੇਜ਼ ਹਕੂਮਤ ਬੜੀ ਬੁਰੀ ਤਰ੍ਹਾਂ ਘਬਰਾ ਗਈ।ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਖੋਹਲੇ ਗਏ ਬੁੱਚੜਖਾਨਿਆਂ ਤੋਂ ਸਭ ਤੋਂ ਪਹਿਲਾਂ ਨਾਮਧਾਰੀ ਰੋਹ ਵਿਚ ਆਏ। ਹਾਲਾਤ  ਨਾਜ਼ੁਕ ਸਨ ਦਰਬਾਰ ਸਾਹਿਬ ਦਾ ਸਾਰਾ ਪ੍ਰਬੰਧ ਸਰਕਾਰੀ ਹੱਥਾਂ ਵਿੱਚ ਸੀ। ਇਸ ਲਈ ਸਮੇਂ ਦੀ ਨਜ਼ਾਕਤ ਮੁਤਾਬਿਕ ਨਾਮਧਾਰੀਆਂ ਨੇ ਆਪ ਹੀ ਫੈਸਲਾ ਕਰਨਾ ਸੀ। ਸੋ ਬੁੱਚੜਾਂ ਨੂੰ ਸੋਧਣ ਦਾ ਫੈਸਲਾ ਹੀ ਲਿਆ ਗਿਆ। ਦਰਬਾਰ ਸਾਹਿਬ ਨੇੜੇ ਬੁੱਚੜਖਾਨਾ ਚਲਾਉਣ ਵਾਲਿਆਂ ਨੂੰ ਅਚਾਨਕ ਹਮਲਾ ਕਰ ਕੇ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਗਊਆਂ ਨੂੰ ਰੱਸੇ ਖੋਹਲ ਕੇ ਖੁਲ੍ਹ ਛੱਡ ਦਿੱਤਾ ਗਿਆ। ਉਹ ਧਰਮ ਨੂੰ ਪਿਆਰ ਕਾਰਨ ਵਾਲੇ ਨਾਮਧਾਰੀ ਸਨ। 

ਦੇਸ਼ ਦੀ ਆਜ਼ਾਦੀ ਅਤੇ ਸ੍ਰੀ ਹਰਮੰਦਿਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਨਾਮਧਾਰੀ ਸਿੰਘਾਂ ਨੇ ਬੇਮਿਸਾਲ ਸਹਾਦਤਾਂ ਦਿੱਤੀਆਂ। ਚਾਰ ਸਿੰਘਾਂ : ਸੰਤ ਲਹਿਣਾ ਸਿੰਘ ਜੀ, ਸੰਤ ਬੀਹਲਾ ਸਿੰਘ ਜੀ, ਸੰਤ ਫ਼ਤਹਿ ਸਿੰਘ ਜੀ ਅਤੇ ਸੰਤ ਹਾਕਿਮ ਸਿੰਘ ਜੀ ਨੂੰ 15 ਸਤੰਬਰ 1871 ਈ. ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉੱਤੇ ਸ੍ਰੀ ਹਰਮੰਦਿਰ ਸਾਹਿਬ ਕੋਲ ਰਾਮ ਬਾਗ ਦੀ ਬੋਹੜ ਦੇ ਨਾਲ ਅੰਗਰੇਜ਼ਾਂ ਨੇ ਫਾਂਸੀ ਦੀ ਸਜ਼ਾ ਦੇਣਾ ਨਿਯਤ ਕੀਤਾ। ਜਿੱਥੇ ਇਹ ਸਿੰਘ ਆਪ ਆਪਣੇ ਗਲੇ ਵਿਚ ਫਾਂਸੀ ਦੇ ਫੰਦੇ ਪਾ ਕੇ ਦੇਸ਼ ਧਰਮ ਦੀ ਖਾਤਿਰ ਹਸਦੇ ਹਸਦੇ ਸ਼ਹੀਦ ਹੋ ਗਏ ਸੀ। ਉਹਨਾਂ ਦੀ ਯਾਦ ਵਿਚ ਮਹਾਨ ਸਮਾਗਮ ਪਿੰਡ ਜੱਜੇ ਮੋੜੇ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਜਿੱਥੇ ਉਹਨਾਂ ਦਾ ਸਸਕਾਰ ਹੋਇਆ ਸੀ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ। 

ਇਸ ਮੇਲੇ ਦੇ ਮੁੱਖ ਪ੍ਰਬੰਧਕਾਂ ਪ੍ਰਿਤਪਾਲ ਸਿੰਘ, ਲਾਲ ਸਿੰਘ ਅਤੇ ਗੁਰਦੀਪ ਸਿੰਘ ਰਿੰਕੂ ਨੇ ਦੱਸਿਆ ਕਿ ਇਹ ਸਮਾਗਮ ਨਾਮਧਾਰੀ ਗੁਰੂ, ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਵਿਚ ਹੋਵੇਗਾ। ਸ਼ਹੀਦਾਂ ਦੀ ਯਾਦ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਣਗੇ, ਪੰਥ ਦੇ ਪ੍ਰਮੁੱਖ ਕੀਰਤਨੀ ਜਥੇ, ਕਥਾਵਾਚਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ ਅਤੇ ਉਹਨਾਂ ਸਾਰੀ ਸੰਗਤ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਹੈ।  

ਸੋ 15 ਸਤੰਬਰ 1871 ਅੰਮ੍ਰਿਤਸਰ ਦੇ ਨਾਮਧਾਰੀ ਸ਼ਹੀਦਾਂ ਨੂੰ ਇਸ ਵਾਰ ਵੀ ਉਹਨਾਂ ਸਭਨਾਂ ਨੇ ਯਾਦ ਕਰਨਾ ਹੈ ਜਿਹਨਾਂ ਦੇ ਦਿਲਾਂ ਅੰਦਰ ਧਰਮ ਕਰਮ ਵਾਲੀ ਸ਼ਮਾ ਜਲ ਰਹੀ ਹੈ। ਇਸ ਵਾਰ ਵੀ ਮੇਲੇ ਲੱਗਣੇ ਹਨ। ਇਸ ਵਾਰ ਵੀ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣੇ ਹਨ। ਤੁਸੀਂ ਵੀ ਸਾਰੇ ਆਇਓ। ਰਲ ਮਿਲ ਕੇ ਆਇਓ। ਉਹਨਾਂ ਸਾਡੀਆਂ ਆਜ਼ਾਦੀਆਂ ਲਈ ਜਾਂ ਵਾਰੀ ਸੀ ਉਹਨਾਂ ਨੂੰ ਯਾਦ ਕਰਨਾ ਸਾਡਾ ਸਭਨਾਂ ਦਾ ਫਰਜ਼ ਬਣਦਾ  ਹੈ। 

ਨਿਰੰਤਰ ਸਮਾਜਿਕ ਚੇਤਨਾ ਅਤੇ ਜਨਹਿੱਤ ਨੂੰ ਸਮਰਪਿਤ  ਬਲਾੱਗ ਮੀਡੀਆ ਨੂੰ ਚੱਲਦੇ ਰੱਖਣਾ ਤੁਹਾਡਾ ਸਭਨਾਂ ਦਾ ਵੀ ਫਰਜ਼ ਹੈ। ਇਸ ਲਈ ਇਸ ਨੂੰ ਸਹਿਯੋਗ ਅਤੇ ਸਹਾਇਤਾ ਦਾ ਨੇਮ ਹਰ ਰੋਜ਼ ਨਹੀਂ ਤਾਂ ਹਰ ਹਫਤੇ ਬਣਾਓ, ਹਰ ਹਫਤੇ ਨਹੀਂ ਤਾਂ ਪੰਦਰਾਂ ਦਿਨਾਂ ਬਾਅਦ ਬਣਾਓ ਜਾਂ ਫਿਰ ਮਹੀਨੇ ਮਗਰੋਂ। ਤੁਸੀਂ ਸਾਲ ਲਈ ਜਾਂ ਪੰਜਾਂ ਸਾਲਾਂ ਲਈ ਵੀ ਆਪਣਾ ਸਹਿਯੋਗ ਦੇ ਸਕਦੇ ਹੋ। ਹੇਠਾਂ ਦਿੱਤੇ ਗਏ ਬਟਨ ਨੂੰ ਦਬਾ ਕੇ ਤੁਸੀਂ ਆਸਾਨੀ ਨਾਲ ਇਹ ਸਹਿਯੋਗ ਸਹਾਇਤਾ ਸਾਡੇ ਤੱਕ ਪਹੁੰਚਾ ਸਕਦੇ ਹੋ।

Friday, August 05, 2022

ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ; ਸ੍ਰੀ ਠਾਕੁਰ ਦਲੀਪ ਸਿੰਘ ਜੀ

5th August 2022 at 4:06 PM

   ਰਾਜਪਾਲ ਕੌਰ ਜਲੰਧਰ ਵੱਲੋਂ ਨਾਮਧਾਰੀ ਸਤਿਗੁਰੂ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼  


ਜਲੰਧਰ
: 5 ਅਗਸਤ 2022: (ਰਾਜਪਾਲ ਕੌਰ//ਪੰਜਾਬ ਸਕਰੀਨ)::
ਲੇਖਿਕਾ ਰਾਜਪਾਲ ਕੌਰ 
ਨਾਮਧਾਰੀ ਪੰਥ ਦੇ ਵਰਤਮਾਨ ਮੁਖੀ
ਅਤੇ ਰਹਿਬਰ ਸ੍ਰੀ ਠਾਕੁਰ ਦਲੀਪ ਸਿੰਘ ਜੀ ਇੱਕ ਮਹਾਨ ਅਤੇ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ। ਆਪ ਜੀ ਦੀ ਸੁੰਦਰ ਸਲੋਨੀ ਛਵੀ, ਲੰਬੀ-ਉੱਚੀ, ਚੁਸਤ-ਦਰੁਸਤ ਕਾਇਆ, ਨਿਰਾਲੀ ਚਾਲ ਸਹਿਜੇ ਹੀ ਸਭ ਦਾ ਮਨ ਮੋਹ ਲੈਂਦੀ ਹੈ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਵਾਲੇ, ਤੱਪ-ਤਿਆਗ, ਸੇਵਾ, ਸਾਦਗੀ ਅਤੇ ਨਿਮਰਤਾ ਦੇ ਪੁੰਜ, ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ, ਧਰਮ, ਗਿਆਨ ਅਤੇ ਮਾਨਵਤਾ ਦੇ ਰੋਸ਼ਨ ਰੂਪ ਹਨ।  
ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ। ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ ਸੀ। ਆਪ ਜੀ ਨੇ, ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਸੰਪੂਰਨ ਗੁਰਬਾਣੀ ਦੇ ਨਾਲ-ਨਾਲ  ਭਾਰਤੀ ਦਰਸ਼ਨ ਸ਼ਾਸ਼ਤਰ, ਸ਼ਾਸ਼ਤਰੀ ਸੰਗੀਤ, ਫੋਟੋਗ੍ਰਾਫੀ ਦੀਆਂ ਬਾਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਦਿਬ ਦ੍ਰਿਸ਼ਟੀ ਦੇ ਮਾਲਕ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ, ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ। 
ਆਪ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਸੰਬਰ 2012 ਨੂੰ ਬ੍ਰਹਮਲੀਨ ਹੋਣ ਤੋਂ ਬਾਅਦ ਪੰਥਕ ਜਿੰਮੇਵਾਰੀਆਂ ਦਾ ਬੀੜਾ ਚੁੱਕਿਆ ਅਤੇ ਹੁਣ ਤੱਕ ਲਗਾਤਾਰ ਜਤਨਸ਼ੀਲ ਹਨ। ਆਪ ਜੀ ਸੰਗਤ ਨੂੰ ਆਪਣੇ ਜੀਵਨ ਵਿਚ ਗੁਰੂ ਧਾਰਨ ਕਰਕੇ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਉਂਦਿਆਂ ਲੋਕ-ਪਰਲੋਕ ਸੁਖੀ ਕਰਨ ਦੀ ਪ੍ਰੇਰਣਾ ਦਿੰਦੇ ਹਨਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ਅਜਿਹੀ ਮਹਾਨ ਸ਼ਖ਼ਸੀਅਤ ਨੇ ਗੁਰਬਾਣੀ ਦਰਸ਼ਨ ਪੁਸਤਕ ਲਿਖ ਕੇ ਸਮਾਜ ਨੂੰ ਵੱਡੀ ਦੇਣ ਦਿੱਤੀ ਹੈ ਅਤੇ ਫੋਟੋਗ੍ਰਾਫੀ ਵਿਚ ਅੰਤਰਰਾਸ਼ਟਰੀ ਪੱਧਰ ਤੇ 150 ਤੋਂ ਵੱਧ ਮਾਨ-ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਆਪ ਜੀ ਦੀਆਂ ਗਿਆਨ ਵਰਧਕ ਰਚਨਾਵਾਂ: "ਨਾਨਕ ਸ਼ਾਇਰ ਏਵ ਕਹਿਤ ਹੈ", "ਰਸਾਂ ਭਰੀ ਬਾਣੀ ਨਾਨਕ ਦੀ" ਅਤੇ "ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਰਵੋਤਮ ਕਾਵਿ ਰਚਨਾ:ਰਾਮ ਅਵਤਾਰ", "ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਦੇ ਉਪਾਅ", "ਸਿੱਖ ਕੌਣ? ਕਿਹਨਾਂ ਸ਼ਰਧਾਲੂਆਂ ਨੂੰ ਮਿਲਾ ਕੇ ਸਿੱਖ ਪੰਥ ਬਣਦਾ ਹੈ","ਭਾਰਤ ਵਿਚ ਧਰਮ ਪਰਿਵਰਤਨ ਕਿਵੇਂ ਰੋਕਿਆ ਜਾਵੇ" ਆਦਿ ਇਤਿਹਾਸ ਦੇ ਨਵੇਂ ਪੰਨੇ ਸਿਰਜਦੀਆਂ ਹਨ।  
ਆਪ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ, ਇਕਜੁੱਟਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਰੱਖਦੇ ਹਨ ਅਤੇ ਸਮੁਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿਚ ਵਿਸ਼ਾਲਤਾ ਲਿਆ ਕੇ, ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ। ਕਥਨੀ ਅਤੇ ਕਰਨੀ ਦੇ ਬਲੀ ਸ੍ਰੀ ਠਾਕੁਰ ਦਲੀਪ ਸਿੰਘ ਜੀ, ਇਸ ਮਹਾਨ ਕਾਰਜ ਨੂੰ ਅਮਲੀ ਰੂਪ ਦੇਣ ਲਈ ਅਤੇ ਗੁਰਬਾਣੀ ਦੇ ਆਸ਼ੇ "ਹੋਇ ਇਕਤ੍ਰ ਮਿਲਹੁ ਮੇਰੇ ਭਾਈ" ਦਾ ਅਨੁਸਰਨ ਕਰਦੇ ਹੋਏ, ਆਪ ਜੀ ਨੇ 21 ਅਪ੍ਰੈਲ 2014 ਈ. ਨੂੰ ਦਿੱਲੀ ਵਿਖੇ "ਗੁਰੂ ਨਾਨਕ ਨਾਮ ਲੇਵਾ" ਕਾਨਫਰੰਸ ਕਾਰਵਾਈ। ਜਿਕਰਯੋਗ ਹੈ ਕਿ 'ਗੁਰੂ ਨਾਨਕ ਨਾਮ ਲੇਵਾ' ਸ਼ਬਦ ਦੀ ਵਰਤੋਂ ਸਭ ਤੋਂ ਪਹਿਲੇ ਆਪ ਜੀ ਵਲੋਂ ਕੀਤੀ ਗਈ। ਜਿਸ ਦਾ ਮੁੱਖ ਉਦੇਸ਼ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲੀਆਂ ਸਾਰੀਆਂ ਸੰਪ੍ਰਦਾਵਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਕਰਨਾ ਸੀ। ਇਸ ਤਰ੍ਹਾਂ ਹੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ, 16 ਅਗਸਤ 2015 ਨੂੰ ਚੰਡੀਗੜ੍ਹ ਵਿਖੇ "ਹਿੰਦੂ ਸਿੱਖ ਏਕਤਾ ਸੰਮੇਲਨ" ਕਰਵਾਇਆ।
ਆਪ ਜੀ ਨੇ ਆਪਣੀ ਅਗੰਮੀ ਸੋਚ ਅਤੇ ਦਿਬ ਦ੍ਰਿਸ਼ਟੀ ਅਨੁਸਾਰ 18 ਅਕਤੂਬਰ, 2015 ਨੂੰ ਸ੍ਰੀ ਜੀਵਨ ਨਗਰ ਵਿਖੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ, ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਅਤੇ ਇਹ ਵੀ ਆਖਿਆ:
 "ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ, ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ। ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸ਼ਟ ਦਿੱਤੇ ,ਲੋਕਾਂ ਦਾ ਮਨ ਜਿੱਤਕੇ ,ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।" 
ਆਪ ਜੀ ਵਲੋਂ ਬਹੁਤ ਸਾਰੇ ਕਾਰਜਾਂ ਦੀ ਪਹਿਲ ਕਰਕੇ, ਪੰਥ ਦੀ ਚੜ੍ਹਦੀ ਕਲਾ ਲਈ, ਅਨੇਕ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਜਿਵੇਂ: "ਗੁਰੂ ਨਾਨਕ ਨਾਮ ਲੇਵਾ" ਅਤੇ "ਹਿੰਦੂ ਸਿੱਖ ਏਕਤਾ" ਸੰਮੇਲਨਾਂ ਤੋਂ ਇਲਾਵਾ, ਭਾਰਤ ਦੇ ਚਾਰਾਂ ਧਰਮਾਂ ਨੂੰ ਇਕੱਠਿਆਂ ਕਰਕੇ ਪਹਿਲਾ "ਭਾਰਤੀ ਧਰਮ ਏਕਤਾ ਸੰਮੇਲਨ" ਕਰਵਾਉਣਾ, "ਧਰਮ ਪਰਿਵਰਤਨ ਨੂੰ ਰੋਕਣ ਲਈ" ਮੁਹਿੰਮ ਸ਼ੁਰੂ ਕੀਤੀ ਗਈ ਅਤੇ ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਹਜ਼ਾਰਾਂ ਲੋਕਾਂ ਦੀ ਘਰ ਵਾਪਸੀ ਕਰਵਾਈ ਹੈ। ਸਮਾਜ ਵਿਚੋਂ ਗਰੀਬੀ ਅਤੇ ਅਨਪੜ੍ਹਤਾ ਦੂਰ ਕਰਨ ਲਈ "ਵਿਦਿਆ ਦਾਨ ਦੇਣ ਦੇ ਉਪਰਾਲੇ", "ਪਹਿਲੇ ਸਿੱਖ ਸ਼ਹੀਦ ਕੀਰਤਿ ਭੱਟ ਜੀ ਦੀ ਯਾਦ ਵਿਚ ਪਹਿਲਾ ਸ਼ਹੀਦੀ ਸਮਾਗਮ" ਕਰਵਾਉਣਾ, ਪੱਛਮੀ ਸਭਿਅਤਾ ਨੂੰ ਛੱਡ ਕੇ ਆਪਣੀ ਸੱਭਿਅਤਾ-ਸੰਸਕ੍ਰਿਤੀ ਉੱਤੇ ਸਵੈਮਾਣ ਕਰਨ ਅਤੇ ਅਪਨਾਉਣ ਲਈ ਪ੍ਰੇਰਿਤ ਕਰਨਾ, ਆਪਣਾਂ ਨਵਾਂ ਸਾਲ ਵਿਸਾਖੀ ਦੇ ਪਾਵਨ ਦਿਹਾੜੇ ਉੱਤੇ ਮਨਾਉਣ ਦੀ ਪ੍ਰੇਰਣਾ ਦੇਣਾ, ਇਸਤਰੀਆਂ ਨੂੰ ਅੰਮ੍ਰਿਤ ਛਕਣ ਦੇ ਨਾਲ ਛਕਾਉਣ ਦੀ ਆਗਿਆ, ਅਖੰਡ ਪਾਠ ਕਰਨ ਦੀ ਆਗਿਆ ਜਾਂ ਵੱਡੇ ਵੱਡੇ ਸਮਾਗਮਾਂ ਦੇ ਪ੍ਰਬੰਧਨ ਦੀ ਆਗਿਆ ਦੇ ਕੇ ਉਹਨਾਂ ਨੂੰ ਸਮਾਜਿਕ ਅਤੇ ਧਾਰਮਿਕ ਭਾਗੀਦਾਰੀ ਵਿਚ ਸ਼ਿਖਰਾਂ 'ਤੇ ਪਹੁੰਚਾਉਣਾ, ਨਾਮਧਾਰੀ ਸੰਗਤ ਨੂੰ ਗੁਰੂਧਾਮਾਂ ਵਿਚ ਜਾ ਕੇ ਹੱਥੀਂ ਸੇਵਾ ਕਰਨ ਦੇ ਮਹਾਤਮ ਦੇ ਨਾਲ ਪਬਲਿਕ ਸਥਾਨਾਂ ਦੀ ਸੇਵਾ ਕਰਕੇ 'ਬਨ ਤਿਨਿ ਪਰਬਤਿ ਹੈ ਪਾਰਬ੍ਰਹਮੁ' ਦਾ ਮਹਾਤਮ ਦੱਸਿਆ ਅਤੇ ਸੰਗਤ ਨੂੰ ਸੇਵਾ ਕਰਨ ਲਾਇਆ। ਪੁਲਿਸ ਕਰਮੀਆਂ ਦੀ ਸਖ਼ਤ ਡਿਊਟੀ ਨੂੰ ਵੇਖਦੇ ਹੋਏ, ਸੰਗਤ ਨੂੰ ਉਹਨਾਂ ਦਾ ਸਤਿਕਾਰ ਕਰਨ ਅਤੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਆਦਿ।       
ਠਾਕੁਰ ਦਲੀਪ ਸਿੰਘ ਜੀ ਦੀ ਆਪਣੇ ਦੇਸ਼ ਅਤੇ ਪੰਥ ਪ੍ਰਤੀ ਵਿਸ਼ਾਲ ਸੋਚ ਰੱਖਦੇ ਹਨ। ਆਪ ਜੀ ਅਨੁਸਾਰ: "ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ। ਇਸ ਕਰਕੇ ਅਸੀਂ, ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।" 
 ਪੰਥ ਨੂੰ ਜੋੜਨ ਲਈ ਆਪ ਜੀ ਨੇ ਨਾਅਰੇ ਦਿੱਤੇ, ਜਿਵੇਂ: *"ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ।" 
"ਪੰਥ ਪਾੜਨਾ ਪਾਪ ਹੈ, ਏਕਤਾ ਵਿਚ ਪ੍ਰਤਾਪ ਹੈ।"

"ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਣ ਵਾਲਾ ਅਤੇ ਉਹਨਾਂ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ"
 "ਸਿੱਖ ਵੀਰੋ ! ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ" ਆਦਿ। 
 
ਆਪ ਜੀ ਦੀ ਇਸ ਮਹਾਨ ਸੋਚ ਅਤੇ ਦਿਬ ਦ੍ਰਿਸ਼ਟੀ ਨੂੰ ਕੋਟਿ-ਕੋਟਿ ਪ੍ਰਣਾਮ ! ਸਾਨੂੰ ਇਹਨਾਂ ਦੁਆਰਾ ਦਰਸ਼ਾਏ ਮਾਰਗ ਉੱਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। 
 ਰਾਜਪਾਲ ਕੌਰ - 9023150008

ਪੰਜਾਬ ਸਕਰੀਨ ਲੰਮੇ ਸਮੇਂ ਤੋਂ ਤੁਹਾਡੇ ਲਈ ਲੋਕ ਪੱਖੀ ਕਵਰੇਜ ਵਾਲੀਆਂ ਵੀਡੀਓ ਬਣਾਉਂਦਾ ਅਤੇ ਰਿਲੀਜ਼ ਕਰਦਾ ਆ ਰਿਹਾ ਹੈ। ਦੁਨੀਆ ਵਿੱਚ ਕਈ ਲੋਕ ਇਸ ਨਾਲ ਮਿਲਦੇ ਜੁਲਦੇ ਨਾਮ ਰੱਖ ਕੇ ਆਪਣੇ ਆਪ ਨੂੰ ਪੰਜਾਬ ਸਕਰੀਨ ਦੱਸ ਕੇ ਵਿਚਰ ਰਹੇ ਹਨ। ਇਹਨਾਂ ਦੇ ਖਿਲਾਫ਼ ਕਾਨੂਨੀ ਕਾਰਵਾਈ ਵੀ ਸ਼ੁਰੂ ਹੈ। ਇਸ ਦੌਰਾਨ ਤੁਸੀਂ ਜਾਅਲਸਾਜ਼ੀ  ਵਾਲੀਆਂ ਵੀਡੀਓ ਅਤੇ ਸਮਗਰੀ ਤੋਂ ਬਚਨ ਲਈ ਆਪਣੇ ਇਸ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਲਈ ਹੇਠਲੇ ਲਿੰਕ ਨੂੰ ਕਲਿੱਕ ਕਰੋ। 

Friday, August 06, 2021

ਇੱਕ ਮਹਾਨ ਅਤੇ ਅਲੌਕਿਕ ਸ਼ਖ਼ਸੀਅਤ: ਸ੍ਰੀ ਠਾਕੁਰ ਦਲੀਪ ਸਿੰਘ ਜੀ

 5th August 2021 at 4:25 PM

 6 ਅਗਸਤ ਨੂੰ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਰਾਜਪਾਲ ਕੌਰ ਵੱਲੋਂ ਵਿਸ਼ੇਸ਼ 


ਜਲੰਧਰ: 5 ਅਗਸਤ 2021: (ਪ੍ਰਿੰ.ਰਾਜਪਾਲ ਕੌਰ//ਪੰਜਾਬ ਸਕਰੀਨ//ਅਰਾਧਨਾ ਟਾਈਮਜ਼)::
ਮਿਤੀ 06 ਅਗਸਤ 2021 ਨੂੰ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੇ
ਪ੍ਰਕਾਸ਼ ਪੁਰਬ ਮੌਕੇ ਸੰਤ ਤੇਜਿੰਦਰ ਸਿੰਘ ਜੀ ਦੇ ਘਰ ਸਵੇਰੇ
6 ਤੋਂ 7 ਵਜੇ ਤੱਕ ਨਿਤਨੇਮ ਹੈ। ਉਪਰੰਤ ਪ੍ਰਸ਼ਾਦਾ ਤੇ ਲੱਡੂਆਂ
ਦਾ ਪ੍ਰਸ਼ਾਦ ਹੈ। ਸਾਰੀ ਸੰਗਤ ਨੂੰ ਖੁੱਲ੍ਹਾ ਸੱਦਾ ਹੈ। 
ਪੰਥਕ ਏਕਤਾ ਦੇ ਬਾਨੀ, ਗਰੀਬਾਂ ਦੇ ਹਮਦਰਦ, ਨਿਮਰਤਾ ਦੇ ਪੁੰਜ, ਤਪ-ਤਿਆਗ ਦੀ ਮੂਰਤ ਅਤੇ ਸਮੁਚੇ ਸੰਸਾਰ ਭਰ ਵਿਚ ਛੇਤੀ ਖਾਲਸਾ ਰਾਜ ਦੀ ਸਥਾਪਨਾ ਕਰਨ ਦੀ ਵਿਆਪਕ ਸੋਚ ਦੇ ਇੱਛੁਕ ਵਰਤਮਾਨ ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ: ਨਾਮਧਾਰੀ ਪੰਥ ਦੇ ਮਹਾਨ ਗੁਰੂ ਸਤਿਗੁਰੂ ਰਾਮ ਸਿੰਘ ਜੀ ਦੇ ਵੰਸ਼ਜ ਹਨ। ਆਪ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਕੁਝ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਆਪ ਜੀ ਗੁਰਬਾਣੀ ਆਸ਼ੇ ਅਨੁਸਾਰ ਚਲਦੇ ਹੋਏ ਸਮੁੱਚੇ ਸਮਾਜ ਨੂੰ ਗੁਰੂ ਸਾਹਿਬਾਨਾਂ ਦੇ ਦਰਸ਼ਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰ ਰਹੇ ਹੋ। ਆਪ ਜੀ ਦੁਆਰਾ ਸਮਾਜ ਅਤੇ ਪੰਥ ਦੇ ਭਲੇ ਲਈ ਅਨੇਕ ਕ੍ਰਾਂਤੀਕਾਰੀ ਪਰਿਵਰਤਨ ਕੀਤੇ ਜਾ ਰਹੇ ਹਨ ਤਾਂ ਕਿ ਲੋਕ ਪ੍ਰੰਪਰਾਵਾਦੀ ਅਤੇ ਰੂੜ੍ਹੀਵਾਦੀ ਸੋਚ ਨੂੰ ਛੱਡ ਕੇ ਨਵੀਆਂ ਲੀਹਾਂ ਤੇ ਤੁਰ ਸੱਕਣ। ਕਿਉਂਕਿ ਮਹਾਂਪੁਰਖਾਂ ਨੂੰ ਇੱਕ ਆਦਰਸ਼ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਕੁਝ ਨਵੀਆਂ ਲੀਹਾਂ ਤਾਂ ਪਾਉਣੀਆਂ ਹੀ ਪੈਂਦੀਆਂ ਹਨ; "ਲੀਹੇ ਲੀਹੇ ਗਾਡੀ ਚਲਦੇ ਲੀਹੇ ਚਲਦੇ ਪੁੱਤ, ਤਿੰਨੇ ਰਾਹ ਨਾ ਚਲਦੇ ਸਿੰਘ, ਸੂਰਮਾ, ਸਪੂਤ।

ਆਪ ਜੀ ਦਾ ਜਨਮ 6 ਅਗਸਤ 1953 ਈ. ਨੂੰ ਮਹਾਰਾਜ ਬੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਮਹਾਰਾਜ ਬੀਰ ਸਿੰਘ ਜੀ ਦੇ ਵੱਡੇ ਸਪੁੱਤਰ ਅਤੇ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਭਤੀਜੇ ਹਨ।  ਮਹਾਰਾਜ ਬੀਰ ਸਿੰਘ ਜੀ ਨੇ ਛੋਟੀ ਉਮਰ ਵਿਚ ਹੀ ਆਪ ਜੀ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿਚ ਸੌਂਪ ਦਿੱਤਾ ਸੀ। ਆਪਣੇ ਦਾਦਾ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਗੁਰੂ ਪਿਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਵਿਚ ਸਹਿਜੇ ਹੀ ਆਪ ਜੀ ਨੇ ਸੰਪੂਰਨ ਗੁਰਬਾਣੀ ਦੇ ਨਾਲ- ਨਾਲ, ਭਾਰਤੀ ਦਰਸ਼ਨ ਸ਼ਾਸ਼ਤਰ,  ਸ਼ਾਸ਼ਤਰੀ ਸੰਗੀਤ ,ਫੋਟੋਗ੍ਰਾਫੀ ਦੀਆਂ ਬਰੀਕੀਆਂ ਅਤੇ ਹੋਰ ਵਿੱਦਿਆ ਵੀ ਸਿੱਖ ਲਈਆਂ। ਸਮਕਾਲੀਨ ਵਿਦਵਾਨਾਂ ਅਤੇ ਆਪ ਜੀ ਦੇ ਸਹਿਪਾਠੀਆਂ ਤੋਂ ਪਤਾ ਲਗਦਾ ਹੈ ਕਿ ਆਪ ਜੀ ਬਚਪਨ ਤੋਂ ਹੀ ਵਿਲੱਖਣ ਪ੍ਰਤੀਭਾ ਅਤੇ ਗੁਣਾਂ ਦੇ ਧਨੀ ਰਹੇ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਅਤੇ ਆਗਿਆ ਅਨੁਸਾਰ ਵਰਤਮਾਨ ਸਮੇਂ ਆਪ ਜੀ ਨਾਮਧਾਰੀ ਪੰਥ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾ ਰਹੇ ਹਨ। ਆਪ ਜੀ ਜਿੱਥੇ ਸਮਾਜ ਵਿਚ ਗਰੀਬ ਵਰਗ ਨੂੰ ਪ੍ਰੇਮ ਕਰਨ, ਉਹਨਾਂ ਨੂੰ ਵਿਦਿਆ ਦਾਨ ਦੇਣ, ਇਸਤਰੀ ਜਾਤੀ ਨੂੰ ਸਮਾਜ ਵਿਚ ਉੱਚ ਦਰਜਾ ਦੇਣ, ਆਪਣੇ ਭਾਰਤੀ ਸੰਸਕਾਰਾਂ ਨੂੰ ਅਪਣਾਉਂਦੇ ਹੋਏ ਉਹਨਾਂ ਉੱਤੇ ਸਵੈਮਾਨ ਕਰਨ ਦੀ ਪ੍ਰੇਰਣਾ ਦਿੰਦੇ ਹਨ, ਉੱਥੇ ਹੀ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਸਾਰੇ ਸੰਸਾਰ ਵਿਚ ਪਹੁੰਚਾਉਣ ਦੀ ਮਹਾਨ ਸੋਚ ਵੀ ਰੱਖਦੇ ਹਨ। ਆਪ ਗੁਰਬਾਣੀ ਦੇ ਪੂਰਨਿਆਂ ਤੇ ਚਲਦੇ ਹੋਏ, ਸਾਰੀ ਸੰਗਤ ਨੂੰ ਵੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਲਈ ਸੰਦੇਸ਼ ਦੇ ਰਹੇ ਹਨ।

ਲੇਖਿਕਾ-ਪ੍ਰਿੰਸੀਪਲ ਰਾਜਪਾਲ ਕੌਰ 
ਸ੍ਰੀ ਠਾਕੁਰ ਦਲੀਪ ਸਿੰਘ ਜੀ ਸਮੇਂ ਅਤੇ ਪਰਿਸਥਿਤੀਆਂ ਨੂੰ ਮੁੱਖ ਰਖਦੇ ਹੋਏ, ਸਮੁੱਚੇ ਸਿੱਖ ਪੰਥ ਨੂੰ ਆਪਣੀ ਸੰਕੀਰਣ ਸੋਚ ਬਦਲ ਕੇ ਗੁਰਬਾਣੀ ਅਨੁਸਾਰ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆ ਕੇ, ਇਕਜੁੱਟ ਹੋ ਕੇ ਆਪਣੇ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਪ੍ਰੇਰਣਾ ਦੇ ਰਹੇ ਹਨ। ਆਪਸੀ ਇਕਜੁੱਟਤਾ ਅਤੇ ਸਾਂਝੀਵਾਲਤਾ ਨੂੰ ਕਾਇਮ ਕਰਨ ਲਈ ਆਪ ਜੀ ਸਿੱਖਾਂ ਨੂੰ ਗੁਰਬਾਣੀ ਦੇ ਮਹਾਵਾਕਾਂ ਜਿਵੇਂ ,"ਹੋਇ ਇਕਤ੍ਰ ਮਿਲਹੁ ਮੇਰੇ ਭਾਈ ", "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ " ਆਦਿ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਬੇਨਤੀ ਵੀ ਕਰ ਰਹੇ ਹਨ। ਇਸ ਸ਼ੁਭ ਕੰਮ ਨੂੰ ਨੇਪਰੇ ਚਾੜਣ ਲਈ, ਜਿੱਥੇ ਆਪ ਜੀ ਹੱਥ ਜੋੜ ਕੇ ਨਿਮਰਤਾ ਸਹਿਤ ਸਾਰਿਆਂ ਅੱਗੇ ਬੇਨਤੀਆਂ ਕਰ ਰਹੇ ਹਨ, ਉੱਥੇ ਹੀ ਇਸ ਮਹਾਨ ਕਾਰਜ ਨੂੰ ਕਿਰਿਆਤਮਕ ਰੂਪ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ।

ਜਿਵੇਂ ਆਪ ਜੀ ਨੇ 21 ਅਪ੍ਰੈਲ 2014 ਈ. ਨੂੰ ਦਿੱਲੀ ਵਿਖੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਵਾਈ, ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਇਕੱਠਿਆਂ ਕਰ ਪੰਥਕ ਏਕਤਾ ਦੀਆਂ ਮਹਾਨ ਵਿਚਾਰਾਂ ਹੋਈਆਂ। ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਪੰਥਕ ਏਕਤਾ ਸਮਾਗਮ ਕਰਵਾਏ, ਆਪਸੀ ਭਾਈਚਾਰੇ ਨੂੰ ਇਕੱਤਰ ਕਰਨ ਲਈ ਸ਼ਾਂਤਮਈ ਭੁੱਖ ਹੜਤਾਲਾਂ ਕੀਤੀਆਂ ਅਤੇ ਇਸ ਤੋਂ ਇਲਾਵਾ ਆਪ ਜੀ ਨੇ ਸਮੁੰਦਰੀ ਇਲਾਕਿਆਂ ਵਿਚ ਜਾ ਕੇ ਇਕਾਂਤਵਾਸ ਕਰ ਤੱਪ ਸਾਧਨਾ ਵੀ ਕੀਤੀ। ਆਪਸੀ ਵਿਰੋਧਤਾ ਛੱਡ ਕੇ ਸਭ  ਨੂੰ ਇਕੱਠਿਆਂ ਕਰਨ ਲਈ ਆਪ ਜੀ ਨੇ ਆਪਣੇ ਮਹਾਨ ਲੇਖਾਂ ਅਤੇ ਬਚਨਾਂ ਰਾਹੀਂ ਵੀ ਸਭ ਤੱਕ ਆਪਣਾ ਸੰਦੇਸ਼ ਪਹੁੰਚਾਇਆ ਹੈ। ਆਪ ਜੀ ਦੇ ਪ੍ਰਮੁੱਖ ਲੇਖਾਂ ਵਿਚੋਂ "ਨਾਨਕ ਸਾਇਰ ਏਵ ਕਹਿਤ ਹੈ", "ਰਸ ਭਰੀ ਬਾਣੀ ਨਾਨਕ ਦੀ" (ਗੁਰੂ ਨਾਨਕ ਬਾਣੀ ਵਿਚੋਂ ਛੰਦ ਅਤੇ ਰਸ ਵਿਆਖਿਆ), "ਗੁਰਬਾਣੀ ਦਰਸ਼ਨ" ਅਤੇ ਪੰਥ ਅਤੇ ਸਮਾਜ ਦਾ ਮਾਰਗਦਰਸ਼ਨ ਕਰਨ ਲਈ ਅਨੇਕ ਪ੍ਰਕਾਰ ਦੇ ਸੱਚੇ ਵਿਚਾਰਾਂ ਦਾ ਸੰਗ੍ਰਹਿ ਆਪ ਜੀ ਦੀ ਮਹਾਨ ਵਿਦਵਤਾ ਨੂੰ ਪ੍ਰਗਟ ਕਰਦੀਆਂ ਹੋਈਆਂ ਸਵੈ ਰਚਨਾਵਾਂ ਹਨ। ਆਪ ਜੀ ਆਪਣੀ ਦੁਨਿਆਵੀ ਸੰਪਤੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਵਲੋਂ ਮਿਲੀ ਗੁਰਗੱਦੀ ਦੀ ਅਮਾਨਤ ਵੀ ਪੰਥਕ ਏਕਤਾ ਲਈ ਤਿਆਗ ਕੇ ਕੇਵਲ ਆਪਸੀ ਇੱਕਜੁੱਟਤਾ ਅਤੇ ਸਮਾਜ ਦੇ ਕਲਿਆਣ ਹਿਤ  ਨਿਰੰਤਰ ਜਤਨਸ਼ੀਲ ਹਨ।

ਸ੍ਰੀ ਠਾਕੁਰ ਦਲੀਪ ਸਿੰਘ ਜੀ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਨਾਮਧਾਰੀਆਂ ਵਿਚੋਂ ਲੁਪਤ ਹੋਈਆਂ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕਰ ਰਹੇ ਹਨ। ਜਿਸ ਅਨੁਸਾਰ ਨਾਮਧਾਰੀਆਂ ਨੂੰ ਵੀ ਛੋਟੀ ਕਿਰਪਾਨ ਦੀ ਜਗ੍ਹਾ ਵੱਡੀ ਕਿਰਪਾਨ ਧਾਰਨ ਕਰਨ ਦੀ ਆਗਿਆ, ਆਪਸ ਵਿੱਚ ਇਕ ਦੂਜੇ ਨੂੰ ਮਿਲਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੀ ਗਈ  ਭਾਈਚਾਰਕ ਫਤਿਹ "ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ " ਬੁਲਾਉਣ ਦੀ ਆਗਿਆ ਦਿੱਤੀ ਅਤੇ ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਹੋਰ ਸਨਮਾਨ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣ ਦੀ ਪਰੰਪਰਾ ਨਾਮਧਾਰੀਆਂ ਵਿੱਚ ਵੀ ਸ਼ੁਰੂ ਕੀਤੀ।

ਆਪ ਜੀ ਨੇ ਨਾਮਧਾਰੀਆਂ ਦੇ ਪ੍ਰਮੁੱਖ ਸਥਾਨ ਸ੍ਰੀ ਜੀਵਨ ਨਗਰ ਵਿਖੇ 18 ਅਕਤੂਬਰ 2015 ਨੂੰ 111 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ ਵੀ ਪਹਿਲੀ ਵਾਰ ਝੁਲਾਇਆ ਗਿਆ ।ਇਸ ਮੌਕੇ ਆਪ ਜੀ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ " ਨਾਮਧਾਰੀ ਸੰਗਤ ਵਿਚ ਕੇਸਰੀ ਨਿਸ਼ਾਨ ਸਾਹਿਬ ਦੀ ਮਨਾਹੀ ਨਹੀਂ ਕੀਤੀ ਗਈ। ਅਸੀਂ ਨਾਮਧਾਰੀ ਸੰਗਤ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦਿਆਂ ਹੋਇਆਂ, ਸਾਰੇ ਸਿੱਖ ਪੰਥ ਨੂੰ ਇਕੱਠਿਆਂ ਕਰਨ ਲਈ ਨਾਮਧਾਰੀ ਪੰਥ ਵਿਚ ਖਾਲਸਾਈ ਪ੍ਰੰਪਰਾਵਾਂ ਨੂੰ ਮੁੜ ਪ੍ਰਚਲਿਤ ਕੀਤਾ ਹੈ। ਆਪ ਜੀ ਆਪਣੇ ਵਚਨਾਂ ਨੂੰ ਹੋਰ ਸਪੱਸਟ ਕਰਦੇ ਹੋਏ ਦੱਸਦੇ ਹਨ ਕਿ ਅਸੀਂ ਨਾਮਧਾਰੀ ਪੂਰਨ ਤੌਰ ਤੇ ਖਾਲਸਾਈ ਰਾਜ ਦੇ ਮੋਢੀ ਅਤੇ ਹਮੈਤੀ ਹਾਂ। ਨਾਮਧਾਰੀ ਸੰਗਤ ਬਿਨਾਂ ਕਿਸੇ ਨੂੰ ਕਸ਼ਟ ਦਿੱਤੇ, ਲੋਕਾਂ ਦਾ ਮਨ ਜਿੱਤਕੇ, ਉਹਨਾਂ ਦੇ ਮਨਾਂ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ।" 

ਸ੍ਰੀ ਠਾਕੁਰ ਦਲੀਪ ਸਿੰਘ ਜੀ ਇਸ ਗੱਲ ਨੂੰ ਵੀ ਬਹੁਤ ਸਪੱਸਟ ਕਰਨਾ ਚਾਹੁੰਦੇ ਹਨ ਕਿ "ਅਸੀਂ ਭਾਰਤੀ ਹਾਂ ਅਤੇ ਭਾਰਤ ਸਾਡਾ ਹੈ। ਜਿਸ ਭਾਰਤ ਦੇਸ਼ ਲਈ ਸਾਡੇ ਵੱਡਿਆਂ ਨੇ ਸਭ ਤੋਂ ਵੱਧ ਬਲੀਦਾਨ ਦਿੱਤੇ। ਉਸ ਸਮੁੱਚੇ ਭਾਰਤ ਦੇਸ਼ ਵਿੱਚ ਖਾਲਸਾ ਰਾਜ ਸਥਾਪਿਤ ਹੋਣਾ ਚਾਹੀਦਾ ਹੈ । ਇਸ ਕਰਕੇ ਅਸੀਂ ਸਾਰੇ ਭਾਰਤਵਾਸੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣਾਉਣਾ ਹੈ।" ਇਸ ਦੇ  ਨਾਲ ਆਪ ਨੇ ਇਹ ਵੀ ਦੱਸਿਆ ਹੈ ਕਿ "ਸਤਿ ਕਰਤਾਰ" ਅਤੇ ਧੰਨ ਨਿਰੰਕਾਰ ਵੀ ਸਾਡੇ ਹੀ ਨਾਰੇ ਹਨ ਅਤੇ ਸਤਿਗੁਰੂ ਨਾਨਕ ਦੇਵ ਜੀ ਵਲੋਂ ਉੱਚਾਰੇ ਹਨ। 

ਆਪ ਜੀ ਦੁਆਰਾ ਨਿਸ਼ਾਨ ਸਾਹਿਬ ਝੁਲਾਉਣ ਸਮੇਂ, ਕੋਲ ਸਤਿਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਤਸਵੀਰ ਲਾਈ ਗਈ ਸੀ, ਜਿਸ ਵਿੱਚ ਵੱਖ-ਵੱਖ ਸਿੱਖ ਸੰਪਰਦਾਵਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਵਖਾਇਆ ਗਿਆ। ਆਪ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੂੰ ਮਨੰਣ  ਵਾਲਾ ਜਾਂ ਉਹਨਾਂ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਸਿੱਖ ਹੈ। ਸਭ ਤੋਂ ਵਿਸ਼ੇਸ਼ ਗੱਲ ਇਹ ਜਿਕਰਯੋਗ ਹੈ ਕਿ ਇਹ ਪੰਥ ਇਕੱਠਾ ਕਰਨ ਵਾਲੀ ਸੋਚ ਨਾਮਧਾਰੀਆਂ ਕੋਲ ਹੀ ਹੈ, ਜੋ ਕਿ ਅੱਜ ਤੱਕ ਕਿਸੇ ਹੋਰ ਸਿੱਖ ਅਹੁਦੇਦਾਰਾਂ ਵਲੋਂ ਨਾ ਤਾਂ ਪੰਥ ਘਟਣ ਦੀ ਚਿੰਤਾ ਜਤਾਈ ਗਈ ਨਾ ਹੀ ਸਾਰੇ ਨਾਨਕ ਪੰਥੀਆਂ ਨੂੰ ਕਲਾਵੇ ਵਿਚ ਲੈਣ ਦੀ ਬਹੁਤੀ ਗੱਲ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਸੰਨ 1934 ਵਿਚ ਆਪ ਜੀ ਦੇ ਦਾਦਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਕੇ ਸਾਰੇ ਸਿੱਖਾਂ ਨੂੰ ਇਕੱਠੇ ਕਰਨ ਦਾ ਜਤਨ ਕੀਤਾ ਸੀ ਅਤੇ ਗੁਰੂ ਪਿਤਾ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ ਵਿਸ਼ਵ ਪੱਧਰ ਤੇ ਹੋ ਰਹੇ ਸੰਮੇਲਨਾਂ ਵਿੱਚ ਭਾਗ ਲੈ ਕੇ ਆਪਸੀ ਏਕਤਾ, ਪ੍ਰੇਮ ਅਤੇ ਸ਼ਾਂਤੀ ਦਾ ਹੀ ਸੰਦੇਸ਼ ਦਿੱਤਾ ਸੀ।

ਆਪ ਜੀ ਆਪਣੇ ਵੱਡੇ ਗੁਰੂ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ ਤੇ ਚਲਦੇ ਹੋਏ, ਗੁਰਬਾਣੀ ਤੇ ਆਪਣੇ ਵਿਸ਼ਵਾਸ ਨੂੰ ਅਟੱਲ ਰੱਖਦੇ ਹੋਏ, ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਹੋਰ ਉਪਰਾਲਿਆਂ ਦੇ ਨਾਲ-ਨਾਲ, ਨਾਮਧਾਰੀ ਪੰਥ ਵਿਚ ਖਾਲਸਾਈ ਪਰੰਪਰਾਵਾਂ ਨੂੰ ਮੁੜ ਪ੍ਰਚਲਿਤ ਕਰਕੇ ਸਿੱਖ ਪੰਥ ਨੂੰ ਇਕੱਠਾ ਕਰਨ ਲਈ ਵਚਨਬੱਧ ਹਨ। ਆਪ ਜੀ ਨੇ ਏਕਤਾ ਨੂੰ ਮਜਬੂਤ ਕਰਨ ਲਈ ਪੰਥ ਨੂੰ ਕੁੱਝ ਨਵੇਂ ਨਾਰੇ ਦਿੱਤੇ ਹਨ ਜਿਵੇਂ "ਸਿੱਖ ਵੀਰੋ !ਜੁੜੋਗੇ ਤਾਂ ਵਧੋਗੇ ,ਲੜੋਗੇ ਤਾਂ ਘਟੋਗੇ",  "ਗੁਰੂ ਨਾਨਕ ਦੇ ਸਿੱਖ ਹਾਂ, ਅਸੀ ਸਾਰੇ ਇੱਕ ਹਾਂ। ਪੰਥ ਪਾੜਨਾ ਪਾਪ ਹੈ, ਏਕਤਾ ਵਿੱਚ ਪ੍ਰਤਾਪ ਹੈ", "ਸਮਾਜ ਨੂੰ ਜੋੜਨਾ ਧਰਮ ਹੈ, ਤੋੜਨਾ ਅਧਰਮ ਹੈ" ਆਦਿ। ਐਸੀ ਮਹਾਨ ਸ਼ਖਸ਼ੀਅਤ ਅਤੇ ਵਿਲੱਖਣ ਸੋਚ ਨੂੰ ਨਮਨ !   

ਆਓ ਅੱਜ ਉਹਨਾਂ ਦੇ ਇਸ ਜਨਮ ਦਿਹਾੜੇ ਦੇ ਸ਼ੁੱਭ ਮੌਕੇ 'ਤੇ ਆਪਾਂ ਸਾਰੇ ਰੱਲ੍ਹ ਕੇ ਉਹਨਾਂ ਦੇ ਇਸ ਪੰਥਕ ਏਕਤਾ ਦੇ ਮਹਾਨ ਸੰਕਲਪ ਨੂੰ ਪੂਰਾ ਕਰਨ ਲਈ ਇਕਜੁੱਟ ਹੋਈਏ ਅਤੇ ਆਪਣੇ ਪੰਥ ਅਤੇ ਦੇਸ਼ ਦਾ ਮਾਣ ਵਧਾਈਏ। 

--ਪ੍ਰਿੰਸੀਪਲ ਰਾਜਪਾਲ ਕੌਰ - 9023150008

दस रुपए का नोट और गणेश जी की कृपा

ਠਾਕੁਰ ਜੀ ਦੀਆਂ ਲੁਕਵੀਆਂ ਦੈਵੀ ਸ਼ਕਤੀਆਂ ਵੱਲ ਇਸ਼ਾਰਾ ਕਰਦੀ ਹਿੰਦੀ ਲਿਖਤ 

Tuesday, April 13, 2021

ਵਿਸਾਖੀ ਮੌਕੇ ਨਾਮਧਾਰੀ ਸੰਗਤਾਂ ਨੇ ਗੁਰੂਧਾਮਾਂ ਤੇ ਜਾ ਕੇ ਹੱਥੀਂ ਸੇਵਾ ਕੀਤੀ

 13th April 2021 at 6:36 PM

ਗੁਰੂ ਸਾਹਿਬਾਨਾਂ ਨਾਲ ਜੁੜੇ ਮਹਾਨ ਸਮਾਗਮਾਂ ਨੂੰ ਹੱਥੀਂ ਸੇਵਾ ਅਤੇ ਨਾਮ ਸਿਮਰਨ ਕਰਕੇ ਮਨਾਉ

                                                                                                 --ਸ੍ਰੀ ਠਾਕੁਰ ਦਲੀਪ ਸਿੰਘ ਜੀ 

ਸ੍ਰੀ ਜੀਵਨ ਨਗਰ ਸਿਰਸਾ ਤੋਂ ਆ ਕੇ ਸ੍ਰੀ ਦਮਦਮਾ ਸਾਹਿਬ ਵਿਖੇ ਸੇਵਾ ਕਰਦੀਆਂ ਨਾਮਧਾਰੀ ਸੰਗਤਾਂ 

ਜਲੰਧਰ: 13 ਅਪ੍ਰੈਲ 2021: (ਰਾਜਪਾਲ ਕੌਰ//ਪੰਜਾਬ ਸਕਰੀਨ)::

ਸਾਡੇ ਗੁਰੂ ਸਾਹਿਬਾਨਾਂ ਦੇ ਅਸਾਡੇ ਉੱਤੇ ਮਹਾਨ ਉਪਕਾਰ ਹਨ,  ਉਹਨਾਂ ਦੇ ਉਪਕਾਰਾਂ ਨੂੰ ਕਦੇ ਚੁਕਾਇਆ ਨਹੀਂ ਜਾ ਸਕਦਾ ਨਾ ਹੀ ਭੁਲਾਇਆ ਹੀ ਜਾ ਸਕਦਾ ਹੈ। ਉਹਨਾਂ ਉਪਕਾਰਾਂ ਨੂੰ ਯਾਦ ਕਰ, ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਜੀਵਨ ਸਫਲ ਕੀਤਾ ਜਾ ਸਕਦਾ ਹੈ। ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਸੰਗਤ ਨੂੰ ਗੁਰੂ ਸਾਹਿਬਾਨਾਂ ਦੇ ਦੱਸੇ ਦਿਸ਼ਾ ਨਿਰਦੇਸ਼ ਤੇ ਚੱਲਣ ਲਈ ਹਮੇਸ਼ਾਂ ਪ੍ਰੇਰਿਤ ਕਰਦੇ ਰਹਿੰਦੇ ਹਨ ਜਿਵੇਂ ਕਿ ਗੁਰਬਾਣੀ ਵਿਚ ਸੇਵਾ-ਸਿਮਰਨ ਕਰਨ ਦਾ ਬਹੁਤ ਮਹਾਤਮ ਹੈ ਓਸੇ ਆਸ਼ੇ ਅਨੁਸਾਰ ਸੰਗਤ ਆਪ ਜੀ ਦੀ ਪ੍ਰੇਰਣਾ ਸਦਕਾ ਗੁਰੂ ਸਾਹਿਬਾਨਾਂ ਨਾਲ ਜੁੜੇ ਹਰ ਸਮਾਗਮ ਸਮੇਂ ਵੱਖ-ਵੱਖ ਗੁਰੂਧਾਮਾਂ ਤੇ ਜਾ ਕੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ,  ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਫਤੇਹਗੜ੍ਹ ਸਾਹਿਬ ਜਾਂ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸਾਰਾ ਦਿਨ ਸੇਵਾ ਕਰ ਆਪਣੀ ਹਾਜਰੀ ਭਰਦੀ ਹੈ ਇਸ ਦੇ ਨਾਲ ਇਹਨਾਂ ਮਹਾਨ ਸਮਾਗਮਾਂ ਤੇ ਲੋੜਵੰਦਾ ਦੀ ਸਹਾਇਤਾ ਕਰਨ ਵਾਲੇ ਉਪਰਾਲੇ ਵੀ ਵੱਧ ਤੋਂ ਵੱਧ ਕੀਤੇ ਜਾਂਦੇ ਹਨ। ਠਾਕੁਰ ਦਲੀਪ ਸਿੰਘ ਜੀ ਆਪ ਵੀ ਸੰਗਤ ਨਾਲ ਇਹਨਾਂ ਗੁਰੂਧਾਮਾਂ ਤੇ ਜਾ ਕੇ ਆਪਣੇ ਹੱਥੀਂ ਬਰਤਨ ਸਾਫ ਕਰਨ, ਜੋੜੇ ਝਾੜਨ ਅਤੇ ਸਫਾਈ ਆਦਿ ਦੀ ਸੇਵਾ ਕਰ, ਬਹੁਤ ਹੀ ਨਿਮਰਤਾ ਦਾ ਸਬੂਤ ਦਿੰਦੇ ਹਨ। 

   ਆਪ ਜੀ ਦੀ ਪ੍ਰੇਰਣਾ ਨਾਲ ਅੱਜ ਵੀ ਗੁਰੂਦੁਆਰਾ ਸ੍ਰੀ ਜੀਵਨ ਨਗਰ ਇਲਾਕੇ ਤੋਂ ਬਹੁਗਿਣਤੀ ਵਿਚ ਨਾਮਧਾਰੀ ਸੰਗਤ ਨੇ ਸ੍ਰੀ ਦਮਦਮਾ ਸਾਹਿਬ (ਬਠਿੰਡਾ) ਵਿਖੇ ਆ ਕੇ ਅਨੇਕ ਪ੍ਰਕਾਰ ਨਾਲ ਸੇਵਾ ਕੀਤੀ। ਸੰਗਤ ਨੇ ਇੱਥੇ ਜੂਠੇ ਬਰਤਨ ਸਾਫ ਕਰ, ਜੋੜਿਆਂ ਦੀ ਸੇਵਾ ਅਤੇ ਝਾੜੂ ਆਦਿ ਦੀ ਸੇਵਾ ਕਰਕੇ ਗੁਰੂ ਚਰਨਾਂ ਵਿਚ ਹਾਜਰੀ ਭਰੀ। ਸਤਿਗੁਰੂ ਜੀ ਦਾ ਬਚਨ ਹੈ ਕਿ ਸੇਵਾ ਕਰਨ ਨਾਲ ਮਨ ਨਿਰਮਲ ਹੁੰਦਾ ਹੈ ਅਤੇ ਹਉਮੈ ਦੂਰ ਹੁੰਦੀ ਹੈ। ਇਸ ਲਈ ਨਾਮਧਾਰੀ ਸੰਗਤ ਵੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਹਰ ਸਾਲ ਇਹਨਾਂ ਗੁਰੂਧਾਮਾਂ ਤੇ ਪਹੁੰਚ ਕੇ ਤਨੋਂ-ਮਨੋਂ ਸੇਵਾ ਕਰਕੇ ਆਪਣੇ ਧੰਨ ਭਾਗ ਸਮਝਦੀ ਹੈ।  

                                 ਇਸ ਮੌਕੇ ਸ੍ਰੀ ਜੀਵਨ ਨਗਰ ਤੋਂ ਵਿਸ਼ੇਸ਼ ਰੂਪ ਨਾਲ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਸੇਵਕ ਦੇਵ ਸਿੰਘ ਜੀ, ਹਰਭੇਜ ਸਿੰਘ ਅਤੇ ਜਸਪਾਲ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਸਾਡੀ ਸੰਗਤ ਹਰ ਸਾਲ ਇੱਥੇ ਪਹੁੰਚ ਕੇ ਸੇਵਾ  ਕਰਦੀ ਹੈ ਅਤੇ ਅੱਜ ਅਸੀਂ ਇਸ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਅਤੇ ਨਵਾਂ ਸਾਲ (ਭਾਰਤੀ ਸੰਸਕ੍ਰਿਤੀ ਅਨੁਸਾਰ) ਵੀ ਮਨਾਉਂਦੇ ਹਾਂ।  


Wednesday, March 24, 2021

ਸਫਲੁ ਜਨਮੁ ਹਰਿ ਜਨ ਕਾ ਉਪਜਿਆ

24th March 2021 at 5:58 PM

 ਸੰਤ ਹਰ ਸਿੰਘ ਜੀ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ  


ਜਲੰਧਰ
: 24 ਮਾਰਚ 2021:(ਰਾਜਪਾਲ ਕੌਰ//ਪੰਜਾਬ ਸਕਰੀਨ)::

ਸਤਿਗੁਰੂ ਜੀ ਦੇ ਚਰਨ ਕੰਵਲਾਂ ਨਾਲ ਜੁੜੇ ਗੁਰਸਿੱਖਾਂ ਅਤੇ ਸੰਤਾਂ-ਮਹਾਂਪੁਰਖਾਂ ਬਾਬਤ ਗੁਰਬਾਣੀ ਵਿਚ ਬਹੁਤ ਕੁੱਝ ਲਿਖਿਆ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਉਂਦੇ ਹਨ :  

ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤ ਬਿਧਾਤਾ॥ 

ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ॥ 

    ਸੱਚਾ ਗੁਰਸਿੱਖ ਤਨੋਂ-ਮਨੋਂ-ਧਨੋਂ ਆਪਣੇ ਸਤਿਗੁਰੂ ਨਾਲ ਜੁੜਿਆ ਹੁੰਦਾ ਹੈ ਅਤੇ ਆਪਣੇ ਜੀਵਨ ਦਾ ਸਭ ਕੁਝ ਸਤਿਗੁਰੂ ਦੀ ਅਮਾਨਤ ਹੀ ਸਮਝਦਾ ਹੈ। ਉਹ ਆਪਣੇ ਸਤਿਗੁਰੂ ਦੇ ਹੁਕਮਾਂ ਅੰਦਰ ਰਹਿ ਕੇ ਹੀ ਆਪਣਾ ਜੀਵਨ ਬਸਰ ਕਰਦਾ ਹੈ ਅਤੇ ਆਪਣੀ ਆਤਮਿਕ ਉੱਚਤਾ ਦੀ ਵਡਿਆਈ ਨੂੰ ਆਪਣੇ ਸਤਿਗੁਰੂ ਦੀ ਬਖਸ਼ਿਸ਼ ਹੀ ਸਮਝਦਾ ਹੈ। ਆਪਣੇ ਸਤਿਗੁਰੂ ਦੇ ਗੁਣਾਂ, ਹੁਕਮਾਂ, ਬਾਣੀ ਅਤੇ ਕਰਨੀ ਤੋਂ ਸੇਧ ਲੈ ਕੇ ਗੁਰਸਿੱਖ ਆਪਣੇ ਆਪ ਨੂੰ ਸਾਧਦਾ ਹੈ। ਕਰੜੀ ਤਪੱਸਿਆ ਅਤੇ ਨਿਸ਼ਕਾਮ ਸੇਵਾ ਨਾਲ ਇਹ ਸਾਧੂ ਜਾਂ ਸੰਤ ਦੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। 

 ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸਾਜੇ ਹੋਏ ਨਾਮਧਾਰੀ ਪੰਥ ਵਿਚ ਉਹਨਾਂ ਦੀ ਦਿੱਤੀ ਹੋਈ ਨਾਮ-ਬਾਣੀ ਰੂਪੀ ਅੰਮ੍ਰਿਤਮਈ ਦਾਤ ਨੂੰ ਪ੍ਰਾਪਤ ਕਰ ਅਨੇਕ ਮਹਾਨ ਸੰਤ ਹੋਏ ਜਿਨ੍ਹਾਂ ਨੇ ਆਮ ਲੋਕਾਂ ਲਈ ਸੇਵਾ ਅਤੇ ਭਲਾਈ ਕਰਨ ਦੇ ਨਾਲ-ਨਾਲ ਉਹਨਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨ ਦਾ ਵੀ ਯਤਨ ਕੀਤਾ। ਐਸੇ ਸਾਧੂ ਸੰਤਾਂ ਦੀ ਰਸਨਾ ਤੋਂ ਨਿਕਲਿਆ ਬਚਨ ਵੀ ਕਦੇ ਖਾਲੀ ਨਹੀਂ ਜਾਂਦਾ ਸੀ। 

            ਐਸੇ ਹੀ ਪਰਮ ਸਤਿਕਾਰਤ ਸੰਤ ਸਨ, ਸੰਤ ਹਰਜਾਪ ਸਿੰਘ ਜੀ, ਜਿਹੜੇ ਸੰਤ ਹਰ ਸਿੰਘ ਜੀ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਹ ਹਮੇਸ਼ਾਂ ਨਾਮ-ਬਾਣੀ ਵਿਚ ਲੀਨ ਰਹਿੰਦੇ ਸਨ ਅਤੇ ਗਰੀਬਾਂ ਅਤੇ ਲੋੜਵੰਦਾਂ ਦੀ ਹਰ ਪੱਖੋਂ ਮਦਦ ਕਰਦੇ ਸਨ। ਉਹ ਆਪਣੀ ਸੰਸਾਰਿਕ ਯਾਤਰਾ ਸਫਲ ਕਰਕੇ  13 ਮਾਰਚ 2021 ਨੂੰ ਸਵੇਰੇ 4:30 ਵਜੇ ਗੁਰਪੁਰੀ ਸਿਧਾਰ ਗਏ। ਆਪ ਜੀ ਨਮਿਤ ਰੱਖੇ ਸਹਿਜ ਪਾਠ ਦਾ ਭੋਗ ਉਹਨਾਂ ਦੇ ਨਿਵਾਸ ਸਥਾਨ ਰਾਮ ਕੁਟੀਆ, ਪਿੰਡ ਪੱਡੇ, ਜਿਲਾ ਗੁਰਦਸਪੂਰ ਵਿਖੇ ਪਾਇਆ ਗਿਆ। 

    ਇਸ ਮੌਕੇ ਸੰਤ ਹਰ ਸਿੰਘ ਜੀ ਦੇ ਪਰਿਵਾਰਿਕ ਮੈਂਬਰ ਭਾਜੀ ਹਰਜਿੰਦਰ ਸਿੰਘ ਜੀ ਫਗਵਾੜੇ ਤੋਂ, ਭਾਜੀ ਅਰਵਿੰਦਰ ਸਿੰਘ ਜੀ (ਕੈਨੇਡਾ ), ਭੈਣ ਤਰਲੋਚਨ ਕੌਰ ਅਤੇ ਉਹਨਾਂ ਦੇ ਪਤੀ ਹਰਵਿੰਦਰ ਸਿੰਘ ਸੰਘੇੜਾ (ਯੂ.ਕੇ) ਭੈਣ ਸੰਦੀਪ ਕੌਰ ਜੀ ਅਤੇ ਉਹਨਾਂ ਦੇ ਪਤੀ ਸੁਖਜੀਤ ਸਿੰਘ ਜਲੰਧਰ ਤੋਂ ਅਤੇ ਉਹਨਾਂ ਦੇ ਮਾਤਾ ਕੁਲਵੰਤ ਕੌਰ ਜੀ ਹਾਜਿਰ ਸਨ। ਮਾਤਾ ਲਈ ਆਪਣੇ ਰੱਬ ਵਰਗੇ ਪੁੱਤਰ ਅਤੇ ਭੈਣਾਂ ਲਈ ਆਪਣੇ ਵੀਰ ਦਾ ਵਿਛੋੜਾ ਸਹਿਣਾ ਅਸਹਿ ਹੋ ਰਿਹਾ ਸੀ। ਸੰਤਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਦੀ ਘਾਟ ਨਾ ਕੇਵਲ ਪਰਿਵਾਰ ਲਈ, ਸਗੋਂ ਪੂਰੇ ਸਮਾਜ ਲਈ ਕਦੇ ਨਾ ਪੂਰੀ ਹੋਣ ਵਾਲੀ ਘਾਟ ਹੈ।   

             ਇਸ ਮੌਕੇ ਕਈ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਆ ਕੇ ਸੰਤਾਂ ਦੇ ਚਰਨਾਂ ਵਿਚ ਸ਼ਰਧਾਂਜਲੀ ਅਰਪਿਤ ਕੀਤੀ। ਇਨ੍ਹਾਂ ਵਿਚੋਂ ਮੁਖ ਰੂਪ ਨਾਲ ਐਮ.ਐਲ.ਏ ਬਲਵਿੰਦਰ ਪਾਲ ਸਿੰਘ, ਜਥੇਦਾਰ ਮੰਗਲ ਸਿੰਘ (ਅਕਾਲੀ ਦਲ ਬਟਾਲੇ ਦੇ ਪ੍ਰਧਾਨ) ਅਤੇ ਇਲਾਕੇ ਦੇ ਪੰਚ, ਸਰਪੰਚ ਵੀ ਹਾਜਿਰ ਸਨ। ਇਸ ਤੋਂ ਇਲਾਵਾ ਨਾਮਧਾਰੀ ਪੰਥ ਦੇ ਪ੍ਰਮੁੱਖ ਅਹੁਦੇਦਾਰ ਸੂਬਾ ਅਮਰੀਕ ਸਿੰਘ ਜੀ, ਸੂਬਾ ਦਰਸ਼ਨ ਸਿੰਘ ਜੀ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸੰਤ ਜਾਗੀਰ ਸਿੰਘ ਜੀ, ਮਾਸਟਰ ਸੁਖਦੇਵ ਸਿੰਘ ਜੀ, ਜਥੇਦਾਰ ਬਲਵੰਤ ਸਿੰਘ ਕਪੂਰੇ ਵਾਲੇ, ਗੁਰਮੁਖ ਸਿੰਘ ਬਿੱਟੂ, ਜਥੇਦਾਰ ਗੁਰਦੀਪ ਸਿੰਘ ਜੀ, ਜਥੇਦਾਰ ਅਮਰੀਕ ਸਿੰਘ ਜੀ, ਕਵੀਸ਼ਰ ਹਰਪਾਲ ਸਿੰਘ ਜੀ ਅਤੇ ਵਿਸ਼ਾਲ ਸੰਗਤਾਂ ਨੇ ਨਮ ਅੱਖਾਂ ਨਾਲ ਸੰਤ ਹਰ ਸਿੰਘ ਜੀ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸ਼ਰਧਾਂਜਲੀ ਦਿੰਦਿਆਂ ਐਮ.ਐਲ. ਏ. ਬਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਮੈਂ ਜੋ ਵੀ ਹਾਂ, ਸੰਤਾਂ ਦੇ ਅਸ਼ੀਰਵਾਦ ਸਦਕਾ ਹੀ ਹਾਂ, ਸੰਤ ਹਰ ਸਿੰਘ ਜੀ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸੀ।   

                                           ਇਸ ਮੌਕੇ ਸੰਤ ਹਰ ਸਿੰਘ ਜੀ ਦੇ ਛੋਟੇ ਭ੍ਰਾਤਾ ਸਰਦਾਰ ਅਰਵਿੰਦਰ ਸਿੰਘ (ਕੈਨੇਡਾ ਨਿਵਾਸੀ ) ਨੂੰ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਭੇਜੀ ਦਸਤਾਰ ਸਜਾਈ ਗਈ, ਇਕ ਦਸਤਾਰ ਨਿਹੰਗ ਸਿੰਘਾਂ ਦੇ ਜਥੇ ਵਲੋਂ ਲਿਆਂਦੀ ਗਈ। ਪਰਿਵਾਰ ਵਾਲਿਆਂ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਿਆ।  

Tuesday, February 16, 2021

ਬਸੰਤ ਪੰਚਮੀ ਤੇ ਪ੍ਰਗਟੇ ਮਹਾਨ ਅਵਤਾਰ : ਸਤਿਗੁਰੂ ਰਾਮ ਸਿੰਘ ਜੀ

15th February 2021 at 5:05 PM

ਪ੍ਰਿੰਸੀਪਲ ਰਾਜਪਾਲ ਕੌਰ ਯਾਦ ਕਰਾ ਰਹੇ ਹਨ ਇਤਿਹਾਸ ਦੀਆਂ ਗੱਲਾਂ 

ਨਾਮਧਾਰੀ ਪੰਥ ਦੇ ਰਹਿਨੁਮਾ ਸਤਿਗੁਰੂ ਰਾਮ ਸਿੰਘ ਜੀ ਦੇ ਅਵਤਾਰ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ; 

 "ਸਿੱਖੀ ਬਾਗ ਖ਼ਿਜਾਂ ਜਦ ਗ੍ਰਸਿਆ, ਭਯੋ ਪਤ੍ਰ ਬਿਨ ਸਾਯਾ। ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਯਾ।"

ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ :"ਕਲਿਜੁਗ ਮੇਂ ਸਤਿਜੁਗ ਵਰਤਾਉਂ, ਤਬੀ ਬਾਹਰਵਾਂ ਬਪ ਕਹਾਉਂ"

ਆਪ ਜੀ ਦਾ ਪਾਵਨ ਅਵਤਾਰ ਉਹਨਾਂ ਪਰਿਸਥਿਤੀਆਂ ਵਿਚ ਹੋਇਆ ਜਦੋਂ ਪਾਪ, ਜਬਰ, ਜ਼ੁਲਮ, ਅਤਿਆਚਾਰ ਅਤੇ ਝੂਠ ਦਾ ਬੋਲ-ਬਾਲਾ ਹੋ ਗਿਆ ਸੀ। ਖਾਲਸਾ, ਦਸ਼ਮੇਸ਼ ਪਿਤਾ ਦੀਆਂ ਰਹਿਤਾਂ ਨੂੰ ਵਿਸਾਰ, ਕੁਕਰਮਾਂ ਅਤੇ ਕੁਰਹਿਤਾਂ ਦੀ ਦਲਦਲ ਵਿਚ ਫੱਸ ਗਿਆ ਸੀ। ਸਿੱਖ, ਰਾਜਸੀ ਤੌਰ ਤੇ ਅੰਗਰੇਜਾਂ ਦੇ ਅਧੀਨ ਹੋਣ ਦੇ ਨਾਲ ਆਤਮਿਕ ਅਤੇ ਮਾਨਸਿਕ ਤੌਰ ਤੇ ਵੀ ਅੰਗਰੇਜਾਂ ਦੇ ਸਭਿਆਚਾਰ ਨੂੰ ਪੂਰੀ ਤਰ੍ਹਾਂ ਕਬੂਲ ਚੁੱਕੇ ਸੀ ਬਲਕਿ 'ਜੁਗ ਜੁਗ ਰਾਜ ਸਵਾਯਾ ਟੋਪੀ ਵਾਲੇ ਦਾ' ਆਮ ਧਾਰਮਿਕ ਸਮਾਗਮਾਂ ਤੇ ਪੜ੍ਹਿਆ ਜਾਣ ਲੱਗ ਪਿਆ ਸੀ।  ਠੀਕ ਉਸ ਸਮੇਂ ਸਤਿਗੁਰੂ ਰਾਮ ਸਿੰਘ ਜੀ ਨੇ ਪਿੰਡ ਰਾਈਆਂ,ਜਿਲਾ ਲੁਧਿਆਣਾ ਵਿਖੇ ਮਾਘ ਸੁਦੀ ਪੰਚਮੀ, ਸੰਮਤ 1872 ਬਿਕ੍ਰਮੀ ਮੁਤਾਬਕ 3 ਫਰਵਰੀ ਸੰਨ 1816 ਈ., ਦਿਨ ਵੀਰਵਾਰ ਬਸੰਤ ਪੰਚਮੀ ਵਾਲੇ ਦਿਨ ਅਵਤਾਰ ਧਾਰਨ ਕੀਤਾ। ਆਪ ਜੀ ਦਾ ਅਵਤਾਰ ਬਹੁਤ ਹੀ ਸਾਧਾਰਨ ਜਿਹੇ ਪਰਿਵਾਰ ਵਿਚ ਪਿਤਾ ਜੱਸਾ ਸਿੰਘ ਜੀ ਅਤੇ ਮਾਤਾ ਸਦਾ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਅਤੇ ਆਮ ਦੁਨਿਆਵੀ ਲੋਕਾਂ ਦੀ ਤਰ੍ਹਾਂ ਮਾਤਾ ਦੇ ਗਰਭ ਤੋਂ ਨਾ ਹੋ ਕੇ ਅਲੌਕਿਕ ਢੰਗ ਨਾਲ ਹੋਇਆ ਜਿਵੇਂ ਕਿ ਗੁਰਬਾਣੀ ਵਿਚ ਲਿਖਿਆ ਹੈ- 

"ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕਾ ਮਾਈ ਨ ਬਾਪੋ ਰੇ ॥" 

 ਆਪ ਜੀ ਦੇ ਅਵਤਾਰ ਧਾਰਨ ਕਰਦਿਆਂ ਸਮੁੱਚੀ ਕਾਇਨਾਤ ਦੇ ਨਾਲ  ਸਿੱਖ ਪੰਥ ਵਿਚ ਵੀ ਮੁੜ ਬਸੰਤ ਬਹਾਰ ਆ ਗਈ। ਆਪ ਜੀ ਬਚਪਨ ਤੋਂ ਹੀ ਅਲੌਕਿਕ ਅਤੇ ਅਦਭੁੱਤ ਰੂਪ ਵਾਲੇ, ਈਸ਼ਵਰ ਭਗਤੀ ਵਿਚ ਮਗਨ ਰਹਿਣ ਵਾਲੇ ਅਤੇ ਵਿਲੱਖਣ ਸ਼ਕਤੀਆਂ ਦੇ ਮਾਲਕ ਸਨ। ਜਵਾਨੀ ਵਿਚ ਪੈਰ ਧਰਦਿਆਂ ਹੀ ਆਪ ਫੌਜ ਵਿਚ ਭਰਤੀ ਹੋ ਗਏ। .

 ਫੌਜ ਵਿਚ ਰਹਿੰਦਿਆਂ ਆਪ ਜੀ ਨੇ ਵੇਖਿਆ ਕਿ ਸਿੱਖ ਨਾਮ ਜੱਪਣਾ ਅਤੇ ਬਾਣੀ ਪੜ੍ਹਨੀ ਛੱਡ ਬੈਠੇ ਸਨ। ਆਪਣੇ ਸੱਚੇ ਅਤੇ ਸੁੱਚੇ ਆਚਰਣ ਨੂੰ ਤਿਆਗ ਕੇ ਕੁਕਰਮ ਕਰਨ ਲੱਗ ਪਏ ਸਨ। ਸਿੱਖਾਂ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਸਿੱਖੀ ਅਲੋਪ ਹੋ ਗਈ ਸੀ। ਆਪ ਜੀ ਦੀ ਪ੍ਰੇਰਣਾ ਨਾਲ ਆਪ ਜੀ ਵਾਲੀ ਸਾਰੀ  'ਫੌਜੀ ਪਲਟਨ' ਭਜਨ ਬਾਣੀ ਕਰਨ ਲੱਗ ਪਈ।  ਹੌਲੀ-ਹੌਲੀ ਇਸ ਪਲਟਨ ਦਾ ਨਾਮ ਭਗਤਾਂ ਵਾਲੀ ਫੌਜ ਪੈ ਗਿਆ ਸੀ। ਇਸ ਪਲਟਨ ਦੇ ਸੂਬੇਦਾਰ ਸ੍ਰ. ਕਾਹਨ ਸਿੰਘ ਜੀ, ਆਪ ਜੀ ਦੇ ਅਨੇਕ ਕੌਤਕ ਵੇਖ ਸ਼ਰਧਾਲੂ ਬਣ ਗਏ। ਸੰਮਤ 1898 ( ਸੰਨ 1841 ) ਵਿਚ ਇਹ ਭਗਤਾਂ ਵਾਲੀ ਫੌਜ ਸਰਕਾਰੀ ਕੰਮ ਵਾਸਤੇ ਪਸ਼ੌਰ ਗਈ ਤਾਂ ਰਾਹ ਵਿਚ ਜਦੋਂ ਹਜਰੋਂ ਵਿਖੇ ਸਤਿਗੁਰੂ ਬਾਲਕ ਸਿੰਘ ਜੀ ਦੀ ਪ੍ਰਸਿੱਧੀ ਸੁਣੀ ਤਾਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚਲੇ ਗਏ। ਜਦੋਂ ਸਤਿਗੁਰੂ ਰਾਮ ਸਿੰਘ ਜੀ ਉੱਥੇ ਪੁੱਜੇ ਤਾਂ ਸਤਿਗੁਰੂ ਬਾਲਕ ਸਿੰਘ ਜੀ ਇਸ ਸ਼ਬਦ ਦੀ ਕਥਾ ਕਰ ਰਹੇ ਸਨ :- "ਠਾਕੁਰ ਤੁਮੁ ਸਰਣਾਈ ਆਇਆ॥ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ॥" 

  ਸਤਿਗੁਰੂ ਬਾਲਕ ਸਿੰਘ ਜੀ ਉੱਠ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਜੱਫੀ ਪਾ ਕੇ ਮਿਲੇ ਅਤੇ ਬੜੇ ਸਤਿਕਾਰ ਨਾਲ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਆਪਣੀ ਗੱਦੀ ਤੇ ਬਿਠਾ ਕੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਗੁਰਗੱਦੀ ਵਾਲੀ ਅਮਾਨਤ ਆਪ ਜੀ ਨੂੰ ਸੌਂਪ ਦਿੱਤੀ। ਇਸ ਤੋਂ  ਉਪਰੰਤ ਆਪ ਜੀ 1845 ਈ. ਵਿਚ ਫੌਜ ਦੀ ਨੌਕਰੀ ਤਿਆਗ ਕੇ ਪਿੰਡ ਰਾਈਆਂ ਵਾਪਿਸ ਆ ਗਏ। ਅੱਧੀ ਰਾਤ ਉੱਠ ਕੇ ਨਾਮ ਸਿਮਰਨ ਵਿਚ ਜੁੜਨਾ, ਦਿਨੇ ਬਾਣੀ ਪੜ੍ਹਨੀ ਅਤੇ ਦੁਪਹਿਰ ਬਾਅਦ ਨਿਤਨੇਮ ਕਰਨਾ ਆਪ ਜੀ ਦਾ ਪ੍ਰਤੀਦਿਨ ਦਾ ਨੇਮ ਸੀ। 1849 ਤੋਂ 1857 ਈ. ਤੱਕ ਆਪ ਜੀ ਨੇ ਭੈਣੀ ਸਾਹਿਬ ਰਹਿ ਕੇ ਖੇਤੀਬਾੜੀ ਅਤੇ ਦੁਕਾਨਦਾਰੀ ਦਾ ਕੰਮ ਵੀ ਕੀਤਾ। ਪਰ ਇਸ ਦੇ ਨਾਲ ਹੀ "ਪੰਥ ਖਾਲਸਾ ਖੇਤੀ ਮੇਰੀ ਕਰਹੌਂ ਸੰਭਾਲਨ ਮੈਂ ਤਿਸ ਬੇਰੀ" ਦੀ ਪ੍ਰਤਿਗਿਆ ਅਨੁਸਾਰ ਸਤਿਗੁਰੂ ਰਾਮ ਸਿੰਘ ਜੀ ਨੇ ਬਿਕ੍ਰਮੀ ਸੰਮਤ 1914 ਦੀ ਵੈਸਾਖੀ ਵਾਲੇ ਦਿਨ ( 12 ਅਪ੍ਰੈਲ ਸੰਨ 1857 ) ਨੂੰ ਸ੍ਰੀ ਭੈਣੀ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਸੁਧਾਰ ਦਾ ਮੁੱਢ ਬੰਨ੍ਹਿਆ ਅਤੇ ਸਫੈਦ ਰੰਗ ਦਾ ਝੰਡਾ ਲਹਿਰਾਇਆ। ਇਸ ਤਰ੍ਹਾਂ ਆਪ ਜੀ ਨੇ 'ਸੰਤ ਖਾਲਸਾ' ਅਥਵਾ 'ਨਾਮਧਾਰੀ ਪੰਥ' ਦੀ ਸਾਜਨਾ ਕੀਤੀ।  

 ਆਪ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੀ ਹੋਈ ਮਰਿਆਦਾ ਨੂੰ ਲੋਕਾਂ ਵਿਚ ਫਿਰ ਤੋਂ ਪ੍ਰਚਲਿਤ ਕੀਤਾ, ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰਕੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਅਲਮਾਰੀਆਂ ਵਿਚ ਬੰਦ ਪਈਆਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਆਪਣੇ ਦਸਤਾਰੇ ਨਾਲ ਸਾਫ ਕਰਕੇ ਧਰਮਸ਼ਾਲਾ ਦੀ ਸਫਾਈ ਕਰਵਾ, ਉਥੇ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਤੇ ਲੋਕਾਂ ਨੂੰ ਗੁਰਬਾਣੀ ਪੜ੍ਹ ਕੇ ਉਸ ਅਨੁਸਾਰ ਜੀਵਨ ਜਿਉਣ ਅਤੇ ਨਾਮ ਦਾ ਜਾਪ ਕਰਨ ਲਈ ਕਿਹਾ, ਇਸ ਲਈ ਆਪ ਜੀ ਦੇ ਸੇਵਕ 'ਨਾਮਧਾਰੀ' ਅਖਵਾਏ। ਆਪ ਜੀ ਨੇ 1859 ਈਸਵੀ ਵਿੱਚ ਸਭ ਤੋਂ ਪਹਿਲਾਂ ਦੀਵਾਨ ਬੂਟਾ ਸਿੰਘ ਦੇ ਛਾਪੇਖਾਨੇ ਤੋਂ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਛਪਾਈ ਕਰਵਾਕੇ ਪਵਿੱਤਰ ਬੀੜਾਂ ਵੀ ਪ੍ਰਕਾਸ਼ਿਤ ਕਰਵਾਈਆਂ ਤਾਂ ਕਿ ਲੋਕ ਗੁਰਬਾਣੀ ਪੜ੍ਹ ਕੇ ਗਿਆਨਵਾਨ ਬਣਨ। 

          ਆਪ ਜੀ ਦਾ ਪ੍ਰਚਾਰ ਇੰਨਾ ਹਰਮਨ ਪਿਆਰਾ ਸੀ ਕਿ ਜਿੱਥੇ ਆਪ ਜੀ ਨੂੰ ਪੁਰਾਤਨ ਸਿੱਖੀ ਵਿਚੋਂ ਕੇਵਲ ਢਾਈ ਸਿੱਖ ਹੀ ਮਿਲੇ ਸੀ ਉਥੇ ਹੁਣ ਆਪ ਜੀ ਦੇ ਜਤਨਾਂ ਨਾਲ ਥੋੜੇ ਹੀ ਸਮੇਂ ਵਿਚ ਲੱਖਾਂ ਹੀ ਇਸਤਰੀਆਂ ਅਤੇ ਪੁਰਸ਼ਾਂ ਨੇ ਭਜਨ ਪੁੱਛ ਕੇ ਅਤੇ ਅੰਮ੍ਰਿਤ ਛੱਕ ਕੇ ਸਿੱਖੀ ਮੰਡਲ ਵਿਚ ਪ੍ਰਵੇਸ਼ ਕਰ ਲਿਆ। ਪੰਜਾਬੀ ਦੇ ਨਿਰਪੱਖ ਅਤੇ ਪ੍ਰਸਿੱਧ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ ਵਾਲੇ ਇਕ ਲੇਖ ਵਿਚ ਸਤਿਗੁਰੂ ਰਾਮ ਸਿੰਘ ਜੀ ਬਾਰੇ ਇਸ ਤਰ੍ਹਾਂ ਲਿਖਦੇ ਹਨ : ਉਨ੍ਹਾਂ ਦੀ ਸ਼ਖ਼ਸੀਅਤ ਵਿਚ ਇਹੋ ਜਿਹਾ ਚਮਤਕਾਰ ਸੀ ਕਿ ਉਨ੍ਹਾਂ ਦੇ ਸ਼ਬਦਾਂ ਉਤੇ ਕੋਈ ਦੁਨੀਆ ਪੱਲਰਦੀ ਦਿਸਦੀ ਸੀ। 

      ਆਪ ਜੀ ਨੇ ਸਮਾਜ ਅਤੇ ਪੰਥ ਦੇ ਸੁਧਾਰ ਲਈ ਕਈ ਪ੍ਰਕਾਰ ਦੇ ਨਾਮਧਾਰੀ ਅਸੂਲ ਬਣਾਏ ਜਿਨ੍ਹਾਂ ਵਿੱਚ ਸਦਾਚਾਰਕ, ਸਮਾਜਿਕ, ਰਾਜਨੀਤਿਕ, ਧਾਰਮਿਕ ਹਰ ਪੱਖੋਂ ਸੁਧਾਰ ਅਤੇ ਆਜ਼ਾਦੀ ਸੰਗਰਾਮ ਲਈ ਮੁੱਖ ਭੂਮਿਕਾਵਾਂ ਸ਼ਾਮਲ ਸਨ। ਆਪ ਜੀ ਨੇ ਜਿੱਥੇ ਸੰਗਤ ਨੂੰ ਨਾਮ ਜਪਣ, ਬਾਣੀ ਪੜ੍ਹਨ, ਸਫੈਦ ਬਸਤਰ ਧਾਰਨ ਕਰਨ, ਪੰਜ ਕਕਾਰ ਦੀ ਰਹਿਤ ਰੱਖਣ, ਸੁੱਚ-ਸੰਜਮ ਧਾਰਨ ਕਰਨ, ਸਾਕਾਹਾਰੀ ਭੋਜਨ ਕਰਨ, ਗਊ-ਗਰੀਬ ਦੀ ਰੱਖਿਆ ਕਰਨ ਅਤੇ ਬਿਆਜ ਆਦਿ ਨਾ ਲੈਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਲੜਕੇ-ਲੜਕੀਆਂ ਨੂੰ ਗੁਰਮੁਖੀ ਵਿੱਦਿਆ ਪੜ੍ਹਨ ਲਈ ਆਖਿਆ। ਇਸ ਤੋਂ ਇਲਾਵਾ ਕੁੜੀਆਂ ਮਾਰਨ, ਵੇਚਣ, ਦਾਜ ਲੈਣ ਅਤੇ ਬਾਲ ਵਿਆਹ ਦੀ ਮਨਾਹੀ ਕੀਤੀ। ਆਪ ਜੀ ਨੇ ਇਸਤਰੀਆਂ ਦਾ ਸੋਸ਼ਣ ਅਤੇ ਸਮਾਜਿਕ ਕੁਰੀਤੀਆਂ ਤੇ ਠੱਲ੍ਹ ਪਾਉਣ ਲਈ 1 ਜੂਨ 1863 ਈ. ਵਿਚ ਪਿੰਡ ਸਿਆੜ੍ਹ ਜਿਲਾ ਲੁਧਿਆਣਾ ਵਿਖੇ ਮਾਈਆਂ ਨੂੰ ਵੀ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਵਿਚ ਰਹਿਣ ਦਾ ਹੁਕਮ ਦਿੱਤਾ। ਪੁਰਸ਼ਾਂ ਦੇ ਬਰਾਬਰ ਹੱਕ ਦਿੱਤੇ, ਆਪ ਜੀ ਵਲੋਂ ਬਣਾਈ ਸੂਬਿਆਂ ਦੀ ਸੂਚੀ ਵਿੱਚ 'ਬੀਬੀ ਹੁਕਮੀ' ਦਾ ਨਾਮ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ।ਆਪ ਜੀ ਨੇ ਇਸਤਰੀ ਜਾਤੀ ਨਾਲ ਜੁੜੀਆਂ ਅਨੇਕ ਕੁਰੀਤੀਆਂ ਤੇ ਠੱਲ੍ਹ ਪਾ ਕੇ ਸਤਿਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ, 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਮਹਾਂਵਾਕ ਨੂੰ ਅਮਲੀ ਰੂਪ ਦਿੱਤਾ।  

 ਆਪ ਜੀ 'ਇਸਤਰੀਆਂ ਦੇ ਮੁਕਤੀ ਦਾਤਾ' ਕਰ ਕੇ ਸਤਿਕਾਰੇ ਜਾਂਦੇ ਹਨ। ਆਪ ਜੀ ਨੇ  3 ਜੂਨ 1863, ਜੇਠ ਸੁਦੀ 11 ਸੰਮਤ 1920 ਨੂੰ  6 ਅੰਤਰਜਾਤੀ ਵਿਆਹ ਕਰਕੇ, ਪਹਿਲੀ ਵਾਰ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਤੋਂ ਲਾਵਾਂ ਪੜ੍ਹ ਕੇ ਸਿੱਖਾਂ ਵਿਚ 'ਅਨੰਦ ਕਾਰਜ' ਮਰਿਆਦਾ ਦੀ ਸਥਾਪਨਾ ਕੀਤੀ, ਸਾਦੇ ਅਤੇ ਸਸਤੇ ਵਿਆਹ ਕੇਵਲ ਸਵਾ ਰੁਪੈ ਵਿਚ ਕਰਵਾ, ਸਮਾਜ ਵਿਚ ਕ੍ਰਾਂਤੀ ਲਿਆ ਦਿੱਤੀ। ਇਸ ਤੋਂ ਪਹਿਲਾਂ ਜੋ ਵੀ ਵਿਆਹ ਹੁੰਦੇ ਸਨ, ਉਹ ਸਨਾਤਨੀ ਮਰਿਆਦਾ ਅਨੁਸਾਰ ਪੰਡਤਾਂ ਦੁਆਰਾ ਕਰਵਾਏ ਜਾਂਦੇ ਸਨ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ : 

"ਸ੍ਰੀ ਰਾਮ ਸਿੰਘ ਕੂਕੇ ਪਹਿਲੇ, ਅਨੰਦ ਸੁਛੰਦ ਪੜਾਏ ਸਹਿਲੇ

ਤਿਨਕੋ ਦੋਖ ਔਰ ਸਿਖ ਘਨੇ, ਲਗੇ ਆਨੰਦ ਪੜ੍ਹਾਵਨ ਤਨੇ।"


ਆਪ ਜੀ ਨੂੰ ਸਮਾਜ ਸੁਧਾਰ ਕਰਨ ਵੇਲੇ ਕਈ ਪ੍ਰਕਾਰ ਦੀਆਂ ਔਂਕੜਾਂ ਆਈਆਂ ਅਤੇ ਅੰਗਰੇਜ ਨੇ ਆਪਜੀ ਦੀਆਂ ਗਤੀਵਿਧੀਆਂ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਸਿੱਖੀ ਅਤੇ ਪੰਥ ਦੇ ਪ੍ਰਚਾਰ ਲਈ 22 ਸੂਬੇ ਥਾਪ ਦਿੱਤੇ, ਜੋ ਬੜੇ ਸੁਡੋਲ ਅਤੇ ਸੁਘੜ ਸਿਆਣੇ ਸਨ, ਜਿਨ੍ਹਾਂ ਨੇ ਪ੍ਰਚਾਰ ਲਈ 'ਕੂਕਾ ਡਾਕ ਪ੍ਰਬੰਧ' ਰਾਹੀਂ ਵਿਦੇਸ਼ਾਂ ਨਾਲ ਵੀ ਰਾਜਨੀਤਿਕ ਸੰਬੰਧ ਸਥਾਪਿਤ ਕੀਤੇ । ਆਪਣੇ ਦੇਸ਼ ਲਈ ਨਾਮਧਾਰੀਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਇਸ ਲਈ ਅੰਗਰੇਜ਼ੀ ਰਿਕਾਰਡ ਵਿਚ ਇਹਨਾਂ ਨੂੰ 'ਕੂਕਾ' ਲਿਖਿਆ ਗਿਆ ਹੈ 

ਅਤੇ ਉਹਨਾਂ ਦੁਆਰਾ ਚਲਾਈ ਇਸ ਲਹਿਰ ਨੂੰ "ਕੂਕਾ ਲਹਿਰ" ਦਾ ਨਾਂ ਦਿੱਤਾ ਗਿਆ।  ਆਪ ਜੀ ਨੇ ਸਮਾਜ ਵਿਚੋਂ ਉੱਚ-ਨੀਚ ਦੇ ਵਖਰੇਵੇਂ ਨੂੰ ਖਤਮ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ, ਉਹਨਾਂ ਨੂੰ ਸਮਝਾਇਆ ਕਿ ਗੁਲਾਮੀ ਦਾ ਜਿਉਣਾ, ਜਿਉਣਾ ਨਹੀਂ, ਆਜ਼ਾਦੀ ਵਿਚ ਹੀ ਸਭ ਨੇਮਤਾਂ ਹਨ। ਆਪ ਜੀ ਦੁਆਰਾ ਦੇਸ਼ ਦੀ ਆਜ਼ਾਦੀ ਲਈ ਸ਼ੁਰੂ ਕੀਤੀ ਨਾ- ਮਿਲਵਰਤਨ ਅਤੇ ਸਵਦੇਸ਼ੀ ਲਹਿਰ ਨੇ ਭਾਰਤ ਵਿਚੋਂ ਅੰਗਰੇਜ਼ੀ ਰਾਜ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਆਪ ਜੀ ਦੀ ਪ੍ਰੇਰਣਾ ਨਾਲ ਦੇਸ਼ਵਾਸੀਆਂ ਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਵਸਤਾਂ ਨੌਕਰੀਆਂ, ਸਕੂਲਾਂ, ਰੇਲ, ਡਾਕ, ਤਾਰ, ਕਚਹਿਰੀਆਂ ਆਦਿ ਸਭ ਦਾ ਡੱਟ ਕੇ ਬਹਿਸ਼ਕਾਰ ਕੀਤਾ।  ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਜਿਲਦ 8 ਪੰਨਾ 142 ਤੇ ਲਿਖਿਆ ਹੈ ਕਿ " Ram Singh, Sikh philospher and reformer and the first Indian to use Non-cooperation and boycott The British merchandise and services as a political weapon." 

ਅੰਗਰੇਜਾਂ ਨੇ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਨਾਲ ਭਾਰਤੀਆਂ ਨੂੰ ਗੁਲਾਮ ਬਣਾਇਆ ਸੀ, ਆਪ ਜੀ ਨੇ ਇਸ  ਦੇ ਮੁਕਾਬਲੇ 'ਜੁੜੋ ਤੇ ਲੜੋ' ਦੀ ਨੀਤੀ ਦਾ ਐਲਾਨ ਕੀਤਾ। ਆਪ ਜੀ ਅੰਗਰੇਜਾਂ ਦੀ ਸਖਤੀਆਂ ਦੇ ਬਾਵਜੂਦ ਪੂਰੀ ਸ਼ਾਨੋ- ਸ਼ੌਕਤ ਨਾਲ ਰਹਿੰਦੇ। 

   ਇਕ ਵਾਰ ਹਕੂਮਤ ਦੇ ਕਰਮਚਾਰੀ ਪੁੱਛ -ਪੜਤਾਲ ਕਰਨ ਲਈ ਆਏ ਅਤੇ ਕਹਿਣ ਲਗੇ -ਬਾਬਾ ਸਾਹਿਬ ਕਿਆ ਯਹਾਂ ਤੋਪੇਂ ਬਨਤੀ ਹੈਂ ?,ਆਪ ਜੀ ਨੇ ਜਵਾਬ ਦਿੱਤਾ -"ਹਾਂ! ਮੇਰੀ ਤੋਪ  ਵਿੱਚ 108 ਗੋਲੀਆਂ ਪਾਈਆਂ ਜਾਂਦੀਆਂ ਹਨ। ਅੰਗਰੇਜ ਕੰਬ ਗਿਆ ਅਤੇ ਪੁੱਛਣ ਲੱਗਾ-ਕੀ ਅਸੀਂ ਦੇਖ ਸਕਦੇ ਹਾਂ ? ਆਪ ਜੀ ਨੇ ਆਪਣੀ ਮਾਲਾ ਵਾਲੀ ਬਾਂਹ ਉਪਰ ਕਰਕੇ ਵਿਖਾਇਆ ਕਿ ਇਹ ਹੈ ਮੇਰੀ 108 ਗੋਲੀਆਂ ਵਾਲੀ ਤੋਪ।"  ਆਪ ਜੀ ਦੀ ਬਖਸ਼ੀ ਨਾਮ ਬਾਣੀ ਦੀ ਤਾਕਤ ਅਤੇ ਏਕਤਾ ਦੇ ਬੱਲ ਨਾਲ ਸਿੱਖਾਂ ਦੇ ਹੌਂਸਲੇ ਇੰਨੇਂ ਵੱਧ ਗਏ ਕਿ ਇਹਨਾਂ ਸੂਰਬੀਰਾਂ ਨੇ ਅੰਗਰੇਜ਼ੀ ਹਕੂਮਤ ਨੂੰ ਝਿੰਜੋੜ ਕੇ ਰੱਖ ਦਿੱਤਾ। ਇਹਨਾਂ ਸਿੱਖਾਂ ਨੇ ਬੁੱਚੜਖਾਨੇ ਬੰਦ ਕਰਵਾਏ, ਅੰਗਰੇਜ਼ਾਂ ਦੇ ਜ਼ੁਲਮਾਂ ਨਾਲ ਟੱਕਰ ਲੈ ਕੇ ਦੇਸ਼ ਅਤੇ ਧਰਮ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀਆਂ ਦੇ ਕੇ  ਸ਼ਹਾਦਤਾਂ ਦੀਆਂ ਅਨੋਖੀਆਂ ਮਿਸਾਲਾਂ ਕਾਇਮ ਕੀਤੀਆਂ। 

 ਆਪ ਜੀ ਦੀ ਵਧਦੀ ਹੋਈ ਪ੍ਰਸਿੱਧੀ ਅਤੇ ਆਜ਼ਾਦੀ ਦੀ ਲਹਿਰ ਹੋਰ ਤੇਜ ਹੁੰਦੀ ਵੇਖ ਅੰਗਰੇਜ ਡਰ ਗਏ। ਉਹ ਆਪ ਜੀ ਨੂੰ ਦੂਰ ਭੇਜ ਕੇ ਇਹਨਾਂ ਗਤੀਵਿਧੀਆਂ ਨੂੰ ਰੋਕਣਾ ਚਾਹੁੰਦੇ ਸਨ ,ਇਸ ਲਈ ਮਲੇਰਕੋਟਲੇ ਦੇ ਸ਼ਹੀਦੀ ਸਾਕੇ ਤੋਂ ਬਾਅਦ 18 ਜਨਵਰੀ 1872 ਈ ਨੂੰ ਆਪ ਜੀ ਨੂੰ ਬਿਨਾਂ ਕਿਸੇ ਮੁਕਦਮੇ ਤੋਂ ਜਲਾਵਤਨ ਕਰ ਰੰਗੂਨ ਭੇਜਣ ਦਾ ਐਲਾਨ ਕਰ ਦਿੱਤਾ। 

        ਆਪ ਜੀ ਜਾਂਦੇ ਸਮੇਂ ਸਿੱਖੀ ਦੀ ਵਾਗਡੋਰ ਆਪਣੇ ਛੋਟੇ ਭ੍ਰਾਤਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਸੌਂਪ ਗਏ ਅਤੇ ਰੋਂਦੀ ਵਿਲਖਦੀ ਸੰਗਤ ਨੂੰ ਜਾਂਦੀ ਵਾਰ ਹੌਂਸਲਾ ਦੇ ਕੇ ਗਏ ਕਿ " ਧੀਰਜ ਰੱਖੋ। ਮੈ  ਇਸੇ ਦੇਹ ਵਿਚ ਜਰੂਰ ਵਾਪਸ ਆਵਾਂਗਾ ਆਪ ਨੇ ਅੰਗਰੇਜ਼ ਦੀ ਕਿਸੇ ਗੱਲ ਦਾ ਯਕੀਨ ਨਹੀਂ ਕਰਨਾ। ਅੱਗ ਵਿਚ ਮੈ ਸੜਦਾ ਨਹੀਂ ,ਪਾਣੀ ਵਿਚ ਮੈ ਡੁੱਬਦਾ ਨਹੀਂ ਅਤੇ ਕਾਲ ਮੇਰੇ ਵੱਸ ਵਿਚ ਹੈ।" 

ਆਪ ਜੀ ਦੇ ਇਸ ਅਟੱਲ ਬਚਨ ਅਨੁਸਾਰ ਨਾਮਧਾਰੀ ਸੰਗਤ ਅੱਜ ਵੀ ਆਪ ਜੀ ਦੀ ਉਡੀਕ ਵਿਚ ਅੱਖਾਂ ਵਿਛਾ ਕੇ ਬੈਠੀ ਹੈ। ਆਪ ਜੀ ਦੇ ਉਪਕਾਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 

 ਆਪ ਜੀ ਨੇ ਭਾਰਤ ਦੇਸ਼ ਦੀ ਅਜਾਦੀ ਲਈ ਨੀਂਹ ਰੱਖ ਕੇ ਜੋ ਨਵੇਕਲਾ ਰਾਹ ਲੋਕਾਂ ਨੂੰ ਦੱਸਿਆ ਉਸ ਰਾਹ ਤੇ ਚਲਦੇ ਹੋਏ ਹੀ ਅਜ਼ਾਦੀ ਦੇ ਮਹਿਲ ਦੀ ਉਸਾਰੀ ਹੋਈ। ਆਪ ਜੀ ਉਸ ਵੇਲੇ ਦੇ ਮਹਾਨ ਅਵਤਾਰ, ਮਹਾਨ ਸਮਾਜ ਸੁਧਾਰਕ, ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੰਗਰਾਮ ਦੇ ਜਨਕ ਵੀ ਮੰਨੇ ਜਾਂਦੇ ਹਨ।

 ਵਰਤਮਾਨ ਸਮੇਂ ਉਹਨਾਂ ਦੇ ਹੀ ਵੰਸ਼ਜ ਸਤਿਗੁਰੂ ਦਲੀਪ ਸਿੰਘ ਜੀ ਉਹਨਾਂ ਦੁਆਰਾ ਦਰਸ਼ਾਏ ਮਾਰਗ ਤੇ ਚਲਦੇ ਹੋਏ, ਜਿੱਥੇ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦੇ ਮਹਾਨ ਜਤਨ ਕਰ ਰਹੇ ਹਨ ਉੱਥੇ ਹੀ ਅੱਜ ਸਮੇਂ ਦੀ ਲੋੜ ਅਨੁਸਾਰ  ਸਵਦੇਸ਼ੀ ਲਹਿਰ, ਇਸਤਰੀ ਜਾਤੀ ਦਾ ਸਨਮਾਨ, ਆਪਸੀ ਇਕਜੁੱਟਤਾ ਅਤੇ ਸਮਾਜ ਨੂੰ ਜਾਤ-ਪਾਤ ਦੇ ਵਖਰੇਵੇਂ ਨੂੰ ਦੂਰ ਰਹਿਣ ਜਿਹੇ ਸਮਾਜਿਕ ਕੰਮਾਂ ਤੇ ਵੀ ਪਹਿਰਾ ਦੇ ਰਹੇ ਹਨ।     

 ਪ੍ਰਿੰਸੀਪਲ ਰਾਜਪਾਲ ਕੌਰ

ਸੰਪਰਕ :+9190231-50008

Tuesday, February 02, 2021

ਲੋੜਵੰਦਾਂ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ਹੋਰ ਤੇਜ਼

ਸਰਬਜੀਤ ਸਿੰਘ ਭਿੰਡਰ ਵਲੋਂ ਕੀਤੇ ਜਾ ਰਹੇ ਹਨ ਸਫਲ ਉਪਰਾਲੇ 


ਜਲੰਧਰ
: 2 ਫਰਵਰੀ 2021: (ਰਾਜਪਾਲ ਕੌਰ//ਪੰਜਾਬ ਸਕਰੀਨ)::

ਇਹ ਜ਼ਰੂਰੀ ਨਹੀਂ ਕਿ ਕੇਵਲ ਧਾਰਮਿਕ ਸਥਾਨਾਂ ਤੇ ਜਾ ਕੇ ਹੀ ਪ੍ਰਭੂ ਦੀ ਭਗਤੀ ਹੁੰਦੀ ਹੈ। 'ਗਰੀਬ ਦਾ ਮੂੰਹ, ਗੁਰੂ ਦੀ ਗੋਲਕ' ਅਨੁਸਾਰ  ਕਿਸੇ ਭੁੱਖੇ ਨੂੰ ਰੋਟੀ, ਨੰਗੇ ਨੂੰ ਕਪੜਾ ਅਤੇ ਬੇਘਰ  ਨੂੰ ਸਿਰ ਢਕਣ ਦੀ ਛੱਤ ਆਦਿ ਜਿਹੀਆਂ ਸਹੂਲਤਾਂ ਦੇ ਕੇ, ਉਸ ਗਰੀਬ ਦੀ ਖੁਸ਼ੀ ਲੈਣ ਨਾਲ ਵੀ ਪ੍ਰਭੂ-ਭਗਤੀ ਹੋ ਸਕਦੀ ਹੈ ਅਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਜਲੰਧਰ ਤੋਂ ਪ੍ਰਿੰਸੀਪਲ ਰਾਜਪਾਲ ਕੌਰ ਦੀ ਵਿਸ਼ੇਸ਼ ਰਿਪੋਰਟ ਵਿੱਚ ਅਜਿਹੀ ਹੀ ਇੱਕ ਨਵੀਂ ਮਿਸਾਲ ਬਾਰੇ ਦੱਸਿਆ ਗਿਆ ਹੈ। ਇਹ ਮਿਸਾਲ ਕਾਇਮ ਕੀਤੀ ਹੈ ਠਾਕੁਰ ਦਲੀਪ ਸਿੰਘ ਜੀ ਦੇ ਸ਼ਰਧਾਲੂ ਸਿੱਖ ਸਰਬਜੀਤ ਸਿੰਘ ਭਿੰਡਰ ਨੇ। 

ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਵੀ ਗਰੀਬ ਵਰਗ ਨੂੰ ਉੱਚਾ ਚੁੱਕਣ ਲਈ ਇਸ ਤਰ੍ਹਾਂ ਦੇ ਸੰਦੇਸ਼ ਦੇ ਰਹੇ ਹਨ।  ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਸਾਨੂੰ ਵਿਦਿਆ ਦੇ ਲੰਗਰ ਲਾਉਣ ਦੀ ਬਹੁਤ ਲੋੜ ਹੈ ਅਤੇ ਸਾਨੂੰ ਗੁਰਦੁਆਰਿਆਂ ਵਿਚ ਸੋਨਾ ਆਦਿ ਚੜ੍ਹਾਉਣ, ਮਹਿੰਗੇ ਲੰਗਰ ਲਾਉਣ  ਜਾਂ ਬਹੁਤੇ ਪਦਾਰਥ ਵਿਅਰਥ ਕਰਨ ਨਾਲੋਂ ਅਜਿਹੇ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ।   ਕਿਉਂਕਿ ਜੇਕਰ ਅਸੀਂ ਕਿਸੇ ਲੋੜਵੰਦ ਨੂੰ ਵਿਦਿਆ ਦਾਨ ਦਿੰਦੇ ਹਾਂ ਜਾਂ ਉਸਨੂੰ ਰੋਟੀ ਸਿਰ ਕਰਕੇ ਉਸਨੂੰ ਆਤਮਨਿਰਭਰ ਬਣਾਉਣ ਦਾ ਉਪਰਾਲਾ ਕਰਦੇ ਹਾਂ ਤਾਂ ਉਸਦਾ ਜੀਵਨ ਸੁਖੀ ਹੋ ਸਕਦਾ ਹੈ। ਉਹਨਾਂ ਦੇ ਮਾਰਗਦਰਸ਼ਨ ਤੇ ਚਲਦੇ ਹੋਏ, ਵੱਖ ਵੱਖ ਸ਼ਹਿਰਾਂ ਤੋਂ ਬਹੁਤ ਸਾਰੇ ਪਰਿਵਾਰ ਗਰੀਬ ਅਤੇ ਲੋੜਵੰਦਾਂ ਲਈ ਵਿਦਿਆ ਦਾਨ ਦੀ ਸੇਵਾ ਕਰ ਰਹੇ ਹਨ, ਖਾਸ ਕਰ ਕੇ ਆਪਣੇ ਘਰ ਦੇ ਕੰਮਾਂ-ਕਾਜਾਂ ਤੋਂ ਵਿਹਲੇ ਹੋ ਕੇ ਬਹੁਤ ਸਾਰੀਆਂ ਭੈਣਾਂ ਵੀ ਇਸ ਸੇਵਾ ਵਿਚ ਲੱਗੀਆਂ ਹਨ।  ਜਦੋਂ ਦੇਸ਼ ਅਤੇ ਦੁਨੀਆ ਕੋਰੋਨਾ ਦੇ ਸੰਕਟ ਕਾਰਨ ਤਰਾਹ ਤਰਾਹ ਕਰ ਰਹੀ ਸੀ ਉਦੋਂ ਨਾਮਧਾਰੀ ਸੰਪਰਦਾ ਲੋਕਾਈ ਦੀ ਸੇਵਾ ਵਿੱਚ ਲੱਗੀ ਹੋਈ ਸੀ। ਠਾਕੁਰ ਦਲੀਪ ਸਿੰਘ ਆਪਣੇ ਸਿੱਖਾਂ ਨੂੰ ਕੋਨੇ ਕੋਨੇ ਵਿੱਚ ਇਸ ਮਕਸਦ ਲਈ ਮਕਸਦ ਲਈ ਭੇਜ ਰਹੇ ਸਨ।  ਕਿਸ ਨੂੰ ਰਾਸ਼ਨ ਦੀ ਲੋੜ ਸੀ, ਕਿਸ  ਨੂੰ ਵਸਤਰਾਂ ਦੀ  ਲੋੜ ਸੀ, ਕਿਸ ਨੂੰ ਨਗਦ ਪੈਸਿਆਂ ਦੀ ਲੋੜ ਸੀ, ਕਿਸ ਨੂੰ ਦਵਾਈਆਂ ਚਾਹੀਦੀਆਂ ਸਨ ਇਸਦਾ ਪਤਾ ਬੜੇ ਹੀ ਸੂਖਮ ਢੰਗ ਨਾਲ  ਸੀ। ਕਿਸੇ ਦੇ ਸਵੈਮਾਣ ਨੂੰ ਤੋੜੇ ਬਿਨਾ ਉਸਦਾ ਸੰਕਟ ਦੂਰ ਕੀਤਾ ਜਾ ਰਿਹਾ ਸੀ। ਇਹ ਸਾਰੇ ਕਾਰਜ ਚੁੱਪ ਚੁਪੀਤੇ ਹੋ ਰਹੇ ਸਨ। ਇਸਦੀ ਕਿਸੇ ਨੂੰ ਭਿਣਕ ਤੱਕ ਵੀ ਨਹੀਂ ਸੀ ਲੱਗ ਰਹੀ। ਠਾਕੁਰ ਦਲੀਪ ਸਿੰਘ ਜੀ ਦੇ ਸਿੰਘ ਸਿੰਘਣੀਆਂ ਲੋੜਵੰਦ ਦੇ ਘਰ ਜਾਂਦੇ ਅਤੇ ਲੁੜੀਂਦੀ ਚੀਜ਼,  ਦੇ ਕੇ ਆ ਜਾਂਦੇ। ਨਾ ਕੋਈ ਫੋਟੋ, ਕੋਈ ਸ਼ੋਰਸ਼ਰਾਬਾ ਅਤੇ ਨਾ ਕੋਈ ਪ੍ਰਚਾਰ ਮੁਹਿੰਮ। ਅਣਗਿਣਤ ਘਰਾਂ ਤੱਕ ਨਾਮਧਾਰੀ ਸੰਪਰਦਾ ਰੱਬ ਬਣ ਕੇ ਬੋਹੜੀ। ਇਹ ਸਭ ਕੁਝ ਕੋਰੋਨਾ ਸੰਕਟ ਤੋਂ ਪਹਿਲਾਂ ਵੀ ਜਾਰੀ ਸੀ ਪਾਰ ਕਪੋਰੋਨਾ ਦੌਰਾਨ ਤਾਂ ਲੋਕਭਲੇ ਦੀ ਇਸ ਮੁਹਿੰਮ ਵਿੱਚ ਬੇਹੱਦ ਤੇਜ਼ੀ ਆ ਗਈ।  ਇਸਦੇ ਨਾਲ ਹੀ ਲੋਕਾਂ ਨੂੰ ਆਤਮਨਿਰਭਰ ਬਣਾਉਣ ਵਾਲੇ ਪਾਸੇ ਵੀ ਉਚੇਚੇ ਉਪਰਾਲੇ ਹੋਏ। ਆਤਮਨਿਰਭਰ ਭਾਰਤ ਵਾਲੇ ਨਾਅਰੇ ਤੋਂ ਕਿਤੇ ਬਹੁਤ ਪਹਿਲਾਂ ਹੀ ਨਾਮਧਾਰੀਆਂ ਨੇ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਜਿੱਥੇ ਵੱਡੀ ਰਕਮ ਦੀ ਲੋੜ ਹੁੰਦੀ ਉੱਥੇ ਕਰਜ਼ੇ ਲੈ ਲੈ ਕੇ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਗਿਆ। ਉਹਨਾਂ ਕਰਜ਼ਿਆਂ ਦੀਆਂ ਕਿਸ਼ਤਾਂ ਨਾਮਧਾਰੀ ਸਿੱਖ ਲੋੜਵੰਦ ਘਰਾਂ ਤੱਕ ਨਿਸ਼ਚਿਤ ਤਾਰੀਖ ਤੋਂ ਪਹਿਲਾਂ ਪਹਿਲਾਂ ਪਹੁੰਚਾਉਂਦੇ ਰਹੇ ਰਹੇ ਤਾਂਕਿ ਸਬੰਧਤ ਪਰਿਵਾਰ ਨੂੰ ਕੋਈ ਜੁਰਮਾਨਾ ਨਾ ਪਵੇ। ਏਨਾ ਕੁਝ ਕਰਕੇ ਵੀ ਕਦੇ ਕਿਸੇ ਨਾਮਧਾਰੀ ਨੇ ਇਸਦਾ ਢੰਡੋਰਾ ਨਹੀਂ ਪਿੱਟਿਆ। ਕਿਸੇ ਨੂੰ ਕਿਸੇ ਦੀਆਂ ਲੋੜਾਂ ਬਾਰੇ ਵੀ ਨਹੀਂ ਦੱਸਿਆ। ਇਸੇ ਤਰ੍ਹਾਂ ਹੀ ਕੀਤਾ ਮੋਹਾਲੀ ਦੇ ਭਿੰਡਰ ਪਰਿਵਾਰ ਨੇ। 

ਮੋਹਾਲੀ ਵਿਚ ਰਹਿਣ ਵਾਲੇ ਸਰਬਜੀਤ ਸਿੰਘ ਭਿੰਡਰ ਅਤੇ ਉਹਨਾਂ ਦੀ ਪਤਨੀ ਰੁਪਿੰਦਰ ਕੌਰ ਵਲੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਆਤਮਨਿਰਭਰ ਬਣਾਉਣ ਦੇ ਅਨੇਕਾਂ ਉਪਰਾਲੇ ਕੀਤੇ ਗਏ ਅਤੇ ਅਜੇ ਵੀ ਲਗਾਤਾਰ ਕੀਤੇ ਜਾ ਰਹੇ ਹਨ। ਭਿੰਡਰ ਪਰਿਵਾਰ ਨੇ ਰੋਜ਼ ਸਤਿਗੁਰਾਂ ਅੱਗੇ ਇਹੀ ਅਰਦਾਸ ਕਰਨੀ ਸਾਨੂੰ ਹੋਰ ਸਮਰਥਾ ਬਖਸ਼ੋ। ਰੱਬ ਦਾ ਓਟ ਆਸਰਾ ਲੈ ਕੇ ਇਹ ਪਰਿਵਾਰ ਗੁਰਬਾਣੀ ਦਾ ਸਿਮਰਨ ਕਰਦਾ ਇਹ ਪਰਿਵਾਰ ਰੋਜ਼ ਇਹੀ ਕਾਮਨਾ ਕਰਦਾ ਕਿ ਅਸੀਂ ਵੱਧ ਤੋਂ ਵੱਧ ਲੋੜਵੰਦ ਘਰਾਂ ਤੱਕ ਪੁੱਜ ਸਕੀਏ। 
ਇਸ ਪਰਿਵਾਰ ਨੇ ਨੇੜੇ ਦੇ ਚੁੰਨੀ ਪਿੰਡ ਵਿਚ ਦੇਖਿਆ ਕਿ ਬਹੁਤ ਸਾਰੇ ਲੋੜਵੰਦ ਪਰਿਵਾਰ ਹਨ, ਜੋ ਆਪਣੇ ਜੀਵਨ ਦੀਆਂ ਮੁਢਲੀਆਂ ਲੋੜਾਂ ਨੂੰ ਪੂਰੀਆਂ  ਕਰਨ ਵਿਚ ਵੀ ਅਸਮਰਥ ਹਨ। ਕਿਸੇ ਦੇ ਸਿਰ ਤੇ ਛੱਤ ਨਹੀਂ, ਕਿਸੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਅਤੇ ਹੋਰ ਤੇ ਹੋਰ ਘਰ ਦੀਆਂ ਧੀਆਂ-ਭੈਣਾਂ ਵਾਸਤੇ ਕੋਈ ਬਾਥਰੂਮ ਤੱਕ  ਦੀ ਵੀ ਕੋਈ ਵਿਵਸਥਾ ਨਹੀਂ ਸੀ।  ਇਸ ਆਧੁਨਿਕ ਦੌਰ ਵਿੱਚ ਵੀ ਅਜਿਹੀ ਹਾਲਤ ਦੇਖ ਕੇ ਇਸ ਪਰਿਵਾਰ ਨੇ ਨਾ ਸਰਕਾਰ ਨੂੰ ਗਾਹਲਾਂ ਕੱਢੀਆਂ ਅਤੇ ਨਾ ਹੀ ਦੇਸ਼ ਨੂੰ ਮੰਦਾ ਚੰਗਾ ਆਖਿਆ। ਚੁੱਪਚਾਪ ਮਨ ਹੀ ਮਨ ਕੁਝ ਫੈਸਲਾ ਕੀਤਾ ਅਤੇ ਤੁਰ ਪਿਆ। ਇਹਨਾਂ ਨੇ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਕੁੱਝ ਰਾਸ਼ਨ ਆਦਿਕ ਮੁੱਹਈਆ ਕਰਵਾਉਣ ਉਪਰੰਤ ਸਭ ਤੋਂ ਪਹਿਲਾਂ ਤਕਰੀਬਨ  8-10 ਪਰਿਵਾਰਾਂ ਲਈ ਮਕਾਨ ਦੀਆਂ ਛੱਤਾਂ  ਅਤੇ ਬਾਥਰੂਮ ਆਦਿ ਬਣਵਾ ਕੇ ਦਿੱਤੇ। ਇਸ ਤੋਂ ਬਾਅਦ ਇੱਥੇ ਰਹਿਣ ਵਾਲੇ ਬੱਚੇ-ਬੱਚੀਆਂ ਦੀ ਪੜ੍ਹਾਈ ਲਈ ਫੀਸਾਂ ਭਰੀਆਂ, ਫ੍ਰੀ ਟਿਊਸ਼ਨ ਸੈਂਟਰ ਅਤੇ ਲੜਕੀਆਂ ਲਈ ਸਿਲਾਈ -ਸੈਂਟਰ ਵੀ ਖੁਲਵਾਏ। ਬੱਚੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਫ਼ਤ ਦਿੱਤੀਆਂ। ਜਿਹੜਾ ਕੰਮ ਛੱਡੇ ਅਮੀਰਾਂ ਅਤੇ ਸਿਆਸੀ ਲੋਕਾਂ ਨੇ ਕਰਨਾ ਸੀ ਉਹ ਸਾਰਾ ਕੰਮ ਭਿੰਡਰ ਪਰਿਵਾਰ ਨੇ ਨੇਪਰੇ ਚਾੜ੍ਹਿਆ। ਇਸ ਪਰਿਵਾਰ ਨੇ ਠਾਕੁਰ ਦਲੀਪ ਸਿੰਘ ਜੀ ਦੇ ਬਚਨਾਂ 'ਤੇ ਅਮਲ ਕਰਦਿਆਂ ਉਹਨਾਂ ਦੀ ਸਿੱਖਿਆ ਨੂੰ ਸਾਰਥਕ ਵੀ ਕੀਤਾ ਅਤੇ ਆਪਣੇ ਧਰਮਕਰਮ ਵਾਲਾ ਫਰਜ਼ ਵੀ ਅਦਾ ਕੀਤਾ। ਠਾਕੁਰ ਜੀ ਅਕਸਰ ਉਪਦੇਸ਼ ਦੇਂਦੇ ਕਿ ਸਰਕਾਰਾਂ ਨੂੰ ਗਾਹਲਾਂ ਕੱਢਣ ਦੀ ਬਜਾਏ ਖੁਦ ਕੁਝ ਕਰ ਕੇ ਦਿਖਾਓ। ਲੀਡਰਾਂ ਨੂੰ ਮੰਦਾ ਚੰਗਾ ਆਖਣ ਦੀ ਬਜਾਏ ਆਪ ਕੁਝ ਚੰਗਾ ਕਰ ਕੇ ਦਿਖਾਓ। ਇਹਨਾਂ ਉਪਰਾਲਿਆਂ ਨਾਲ ਬਹੁਤ ਸਾਰੀਆਂ ਲੜਕੀਆਂ ਨੂੰ ਵੀ ਅੱਗੇ ਵਧਣ ਦਾ ਮਿਲਿਆ। 

ਇਹਨਾਂ ਸਾਰੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਇਹਨਾਂ ਲੋੜਵੰਦ ਲੜਕੀਆਂ ਨੂੰ ਹੀ ਉਥੇ  ਅਧਿਆਪਕ ਵਜੋਂ ਵੀ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਕਿਸੇ ਰੋਜ਼ਗਾਰ ਦੀ ਵੀ ਲੋੜ ਸੀ। ਇਸ ਨਾਲ ਇੱਕ ਪੰਥ ਦੋ ਕਾਜ ਵਾਲੀ ਗੱਲ ਵੀ ਸਾਰਥਕ ਹੋਈ।ਇਸ ਪ੍ਰਕਾਰ ਦੀਆਂ ਸੇਵਾਵਾਂ ਉਹਨਾਂ ਵਲੋਂ ਲਗਭਗ ਇੱਕ ਸਾਲ ਤੋਂ ਚੱਲ ਰਹੀਆਂ ਹਨ। ਉਹਨਾਂ ਵਲੋਂ ਇਸ ਤਰ੍ਹਾਂ ਦੀ ਸੇਵਾ ਕਰਨ ਵਾਲੀ ਟੀਮ ਵਿਚ ਤਜਿੰਦਰ ਸਿੰਘ ਨਾਮਧਾਰੀ, ਬਲਵਿੰਦਰ ਸਿੰਘ ਸੋਨੂੰ, ਦਲਜੀਤ ਸਿੰਘ, ਗੋਬਿੰਦ ਸਿੰਘ ਆਦਿ ਨਾਮਧਾਰੀ ਸੰਗਤ ਸ਼ਾਮਿਲ ਹੈ। ਇਹਨਾਂ ਸਾਰੇ ਕੰਮਾਂ ਨੂੰ ਦੇਖ ਕੇ ਇਹ ਕਾਫ਼ਿਲਾ ਤੇਜ਼ੀ ਨਾਲ ਹੋਰ ਵਡਾ ਵੀ ਹੋ ਰਿਹਾ ਹੈ। 

ਸਰਬਜੀਤ ਸਿੰਘ ਭਿੰਡਰ ਕੋਲੋਂ  ਉਹਨਾਂ ਦੁਆਰਾ ਚੱਲ ਰਹੀ ਸੇਵਾਵਾਂ  ਬਾਰੇ ਜਾਣਕਾਰੀ ਲੈਣ ਤੇ ਉਹਨਾਂ ਦੱਸਿਆ ਕਿ ਅਸੀਂ ਕੁੱਝ ਨਹੀਂ ਕਰ ਰਹੇ, ਸਾਰਾ ਸਤਿਗੁਰੂ ਜੀ ਦੀ ਕਿਰਪਾ ਸਦਕਾ ਹੀ ਹੋ ਰਿਹਾ ਹੈ। ਸਾਨੂੰ ਅਜਿਹੀ ਪ੍ਰੇਰਣਾ ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਬਚਨਾਂ ਤੋਂ ਮਿਲੀ, ਉਹਨਾਂ ਦਾ ਹੁਕਮ ਹੈ ਕਿ ਲੰਗਰ ਦਾ ਅਰਥ ਸੜਕਾਂ ਦੁਆਲੇ ਜਾਂ ਗੁਰਦੁਆਰਿਆਂ ਆਦਿ ਵਿਚ ਵੰਨ ਸੁਵੰਨੇ ਪਦਾਰਥਾਂ  ਆਦਿ ਦੇ ਵਾਧੂ ਪੈਸਾ ਖਰਚ ਕੇ ਨਹੀਂ ਜਾਂ ਰੱਜੇ ਨੂੰ ਰਜਾਉਣ  ਵਿਚ ਨਹੀਂ, ਸਗੋਂ ਕਿਸੇ ਭੁੱਖੇ ਨੂੰ ਰੋਟੀ  ਸਿਰ ਕਰ ਦੇਣ ਜਾਂ ਵਿਦਿਆ ਦਾਨ ਦੇ ਕੇ ਉਹਨਾਂ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਵਧੇਰੇ ਲਾਭ ਹੈ। ਇਸ ਲਈ ਮੈਂ ਅਜਿਹੇ ਲੰਗਰ ਲਾਉਣ ਲਈ ਸੋਚਿਆ ਜਿਸਦਾ ਲਾਭ ਲੋੜਵੰਦਾਂ ਨੂੰ ਸਹੀ ਰੂਪ ਵਿਚ ਮਿਲ ਸਕੇ ਅਤੇ ਭਵਿੱਖ ਵਿਚ ਵੀ ਉਹ ਆਪਣਾ ਜ਼ਿੰਦਗੀ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ। ਇਸ ਤਰਾਂ ਦੇ ਬਹੁਤ ਸਾਰੇ ਉਪਰਾਲੇ ਬਹੁਤ ਸਾਰੀਆਂ ਥਾਂਵਾਂ ਤੇ ਹੋ ਸਕਣ ਇਸ ਮਕਸਦ ਲਈ ਪੂਰੀ ਨਾਮਧਾਰੀ ਸੰਪਰਦਾ ਹੀ ਸਰਗਰਮ ਹੈ। 

ਤਕਰੀਬਨ ਹਰ ਥਾਂ ਅਜਿਹੇ ਲੋਕ ਤਿਆਰ ਕੀਤੇ ਗਏ ਹਨ ਜਿਹੜੇ ਲੋੜਵੰਦਾਂ ਦੀ ਭਲਾਈ ਲਈ ਦਿਨ ਰਾਤ ਸਰਗਰਮ ਰਹਿੰਦੇ ਹਨ। ਇਹਨਾਂ ਦਾ ਮਕਸਦ ਆਪਣੇ ਸੁੱਖ ਤਿਆਗ ਕੇ ਦੂਜਿਆਂ ਦਾ ਦੁੱਖ ਦੂਰ ਕਰਨਾ ਹੁੰਦਾ ਹੈ। ਜੇ ਤੁਸੀਂ ਵੀ ਇਸ ਕਾਫ਼ਿਲੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ  ਇਸ ਬਾਰੇ ਆਪਣੀ ਇੱਛਾ ਅਤੇ ਸੰਪਰਕ ਨੰਬਰ ਲਿਖ ਭੇਜੋ। ਨਾਮਧਾਰੀਆਂ ਦੀ ਟੀਮ ਤੁਹਾਨੂੰ ਨਸੰਪ੍ਰਕ ਕਰ ਲਵੇਗੀ। ਅਜਿਹੀ ਇੱਛਾ ਤੁਸੀਂ ਇਸ ਰਿਪੋਰਟ ਦੇ ਅਖੀਰ ਵਿੱਚ ਕੁਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ। 

(ਡੈਸਕ ਇਨਪੁਟ:ਕਾਰਤਿਕਾ ਸਿੰਘ)