Pawan Dewan on Tuesday 14th April 2026 at 3:43 PM Regarding Dr. B.R. Ambedkar
Tuesday, April 14, 2026
ਕਾਂਗਰਸ ਪਾਰਟੀ ਨੇ ਡਾ. ਬੀ.ਆਰ ਅੰਬੇਡਕਰ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
Tuesday, May 21, 2024
ਕਾਂਗਰਸ ਤੋਂ ਬਿਨਾ ਕੋਈ ਵੀ ਪਾਰਟੀ ਅਸਲ ਮੁੱਦਿਆਂ 'ਤੇ ਨਹੀਂ ਬੋਲ ਰਹੀ: ਵੜਿੰਗ
Tuesday 21st May 2024 at 5:33 PM
'ਆਪ' ਨੇ ਆਪਣੇ ਝੂਠੇ ਦਾਅਵਿਆਂ ਦੀ ਮਸ਼ਹੂਰੀ 'ਤੇ 900 ਕਰੋੜ ਰੁਪਏ ਖਰਚਤੇ
ਲੁਧਿਆਣਾ: 21 ਮਈ 2024: (ਮੀਡੀਆ ਲਿੰਕ ਟੀਮ//ਪੰਜਾਬ ਸਕਰੀਨ ਡੈਸਕ)::
ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਦੇ ਦਾਖਾ ਅਤੇ ਆਤਮ ਨਗਰ ਵਿਧਾਨ ਸਭਾ ਹਲਕਿਆਂ ਵਿੱਚ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ ਦੇ ਨਾਲ ਵੜਿੰਗ ਨੇ ਪੰਜਾਬ ਦੇ ਅਸਲ ਮੁੱਦਿਆਂ 'ਤੇ ਚਾਨਣਾ ਪਾਇਆ ਅਤੇ ਭਾਜਪਾ ਅਤੇ 'ਆਪ' ਦੀ ਪ੍ਰਸ਼ਾਸਨਿਕ ਅਸਫਲਤਾਵਾਂ ਅਤੇ ਗੁੰਮਰਾਹਕੁੰਨ ਵਾਅਦਿਆਂ ਦੀ ਤਿੱਖੀ ਆਲੋਚਨਾ ਕੀਤੀ।
ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਕਾਂਗਰਸ ਪਾਰਟੀ ਦੇ ਸਮਰਪਣ ਵੱਲ ਇਸ਼ਾਰਾ ਕੀਤਾ, ਜੋ ਕਿ ਇਸ ਨੂੰ ਭਾਜਪਾ ਦੀ ਧਾਰਮਿਕ ਰਾਜਨੀਤੀ ਅਤੇ 'ਆਪ' ਦੇ ਖਾਲੀ ਵਾਅਦਿਆਂ ਤੋਂ ਵੱਖਰਾ ਹੈ। ਰਾਜਾ ਵੜਿੰਗ ਨੇ ਕਿਹਾ, "ਕਾਂਗਰਸ ਤੋਂ ਇਲਾਵਾ ਕੋਈ ਵੀ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੀ ਹੈ। ਭਾਜਪਾ ਧਾਰਮਿਕ ਰਾਜਨੀਤੀ ਵਿੱਚ ਲੱਗੀ ਹੋਈ ਹੈ, ਜਦੋਂਕਿ 'ਆਪ' ਆਪਣੇ ਗੁੰਮਰਾਹਕੁੰਨ ਦਾਅਵਿਆਂ ਨੂੰ ਅੱਗੇ ਵਧਾਉਣ ਵਿੱਚ ਲੱਗੀ ਹੋਈ ਹੈ। ਭਗਵੰਤ ਮਾਨ ਨੂੰ ਲੱਗਦਾ ਹੈ ਕਿ ਇੱਕ ਝੂਠ ਨੂੰ ਸੌ ਵਾਰੀ ਦੁਹਰਾਉਣ ਨਾਲ ਲੋਕ ਉਨ੍ਹਾਂ ਤੇ ਵਿਸ਼ਵਾਸ ਕਰ ਲੈਣਗੇ।"
ਇਸ ਦੌਰਾਨ ਉਨ੍ਹਾਂ ‘ਆਪ’ ਵੱਲੋਂ ਇਸ਼ਤਿਹਾਰਾਂ ’ਤੇ 900 ਕਰੋੜ ਰੁਪਏ ਦੇ ਵੱਡੇ ਖਰਚੇ ਦਾ ਜ਼ਿਕਰ ਕੀਤਾ ਅਤੇ ‘ਆਪ’ ਦੇ ਸ਼ਾਸਨ ਦੌਰਾਨ ਵਿੱਤੀ ਸਾਲ 2021-22 ਵਿੱਚ ਪੰਜਾਬ ਸਿਰ ਕਰਜ਼ਾ 2.82 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਸਾਲ 2023-24 ਵਿੱਚ 3.43 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਉਧਾਰ ਲਏ ਫੰਡਾਂ ਦੀ ਵਰਤੋਂ ਕਰਨ ਵਿੱਚ ਅਸਫਲ ਰਹਿਣ ਅਤੇ ਤਿੰਨ ਮਹੀਨਿਆਂ ਵਿੱਚ ਨਸ਼ਾਖੋਰੀ ਨੂੰ ਖਤਮ ਕਰਨ ਦੇ ਅਧੂਰੇ ਵਾਅਦੇ ਕਰਨ ਲਈ 'ਆਪ' ਦੀ ਆਲੋਚਨਾ ਕੀਤੀ।
ਵੜਿੰਗ ਨੇ ਕਿਹਾ, 'ਆਪ' ਦਾ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਪੂਰਾ ਨਹੀਂ ਹੋਇਆ ਹੈ। ਸਗੋਂ ਆਪ ਦੇ ਦਾਅਵਿਆਂ ਦੇ ਉਲਟ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਹੋਰ ਵੀ ਵਿਗੜ ਗਈ ਹੈ।"
ਰਾਜਾ ਵੜਿੰਗ ਨੇ ਬਿਨਾਂ ਕਿਸੇ ਸਬੂਤ ਦੇ 40,000 ਨੌਕਰੀਆਂ ਦਾ ਵਾਅਦਾ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਲਈ 'ਆਪ' ਸਰਕਾਰ ਦੀ ਆਲੋਚਨਾ ਕੀਤੀ ਅਤੇ ਸਿੱਧੂ ਮੂਸੇਵਾਲਾ ਦੇ ਦੁਖਦਾਈ ਕਤਲ ਦੁਆਰਾ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਐਮਐਸਪੀ ਮੁੱਦੇ 'ਤੇ ਨਵੀਂ ਦਿੱਲੀ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ 'ਆਪ' ਦੀ ਵੀ ਆਲੋਚਨਾ ਕੀਤੀ ਅਤੇ ਇਸ ਦੀ ਤੁਲਨਾ ਕਿਸਾਨਾਂ ਲਈ ਕਾਂਗਰਸ ਦੇ ਮਜ਼ਬੂਤ ਸਮਰਥਨ ਨਾਲ ਕੀਤੀ।
ਵੜਿੰਗ ਨੇ ਕਿਹਾ, "ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ, ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰ 'ਤੇ ਉਨ੍ਹਾਂ ਦੇ ਨਾਲ ਰਹੀ ਹੈ। 'ਆਪ' ਦੇ ਬੇਅਸਰ ਸ਼ਾਸਨ ਅਤੇ ਫੁੱਟ ਪਾਊ ਰਾਜਨੀਤੀ ਕਾਰਨ ਪੰਜਾਬੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।"
ਇਸੇ ਲੜੀ ਤਹਿਤ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਲਈ ਮਹੱਤਵਪੂਰਨ ਰਾਹਤ ਦਾ ਵਾਅਦਾ ਕੀਤਾ ਗਿਆ ਹੈ। ਰਾਜਾ ਵੜਿੰਗ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ, ਖੇਤੀ ਉਪਕਰਣਾਂ ਨੂੰ ਜੀਐਸਟੀ ਮੁਕਤ ਬਣਾਉਣ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਯਕੀਨੀ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਮਹਾਲਕਸ਼ਮੀ ਯੋਜਨਾ ਲਈ ਯੋਜਨਾਵਾਂ ਦਾ ਵੀ ਐਲਾਨ ਕੀਤਾ, ਜੋ ਗਰੀਬ ਔਰਤਾਂ ਨੂੰ ਪ੍ਰਤੀ ਸਾਲ 1 ਲੱਖ ਰੁਪਏ ਪ੍ਰਦਾਨ ਕਰੇਗੀ ਅਤੇ ਨੌਜਵਾਨ ਗ੍ਰੈਜੂਏਟਾਂ ਲਈ ਸਿਖਲਾਈ ਅਤੇ ਭੱਤਿਆਂ ਦੀ ਗਰੰਟੀ ਦੇਣ ਲਈ ਅਪ੍ਰੈਂਟਿਸਸ਼ਿਪ ਅਧਿਕਾਰ ਐਕਟ ਨਾਲ ਬਦਲਿਆ ਜਾਵੇਗਾ।
ਭਾਜਪਾ 'ਤੇ ਤਿੱਖਾ ਹਮਲਾ ਕਰਦੇ ਹੋਏ ਵੜਿੰਗ ਨੇ ਕਾਂਗਰਸ ਅਤੇ ਭਾਜਪਾ ਦੇ ਸ਼ਾਸਨ ਦੌਰਾਨ ਵਿੱਤੀ ਸਥਿਤੀ ਦੀ ਤੁਲਨਾ ਕੀਤੀ। ਉਨ੍ਹਾਂ ਨੇ 2014 ਵਿੱਚ 64 ਲੱਖ ਕਰੋੜ ਰੁਪਏ ਤੋਂ ਵੱਧ ਕੇ 2024 ਵਿੱਚ 400 ਲੱਖ ਕਰੋੜ ਰੁਪਏ ਤੱਕ ਦੇ ਕੌਮੀ ਕਰਜ਼ੇ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਦਾ ਹਵਾਲਾ ਦਿੱਤਾ। ਵੜਿੰਗ ਨੇ ਕਿਹਾ, "2014 ਵਿੱਚ ਯੂਪੀਏ ਸਰਕਾਰ ਵੇਲੇ ਸੋਨੇ ਦੀ ਕੀਮਤ 26,000 ਰੁਪਏ ਸੀ, ਹੁਣ ਇਹ 10 ਗ੍ਰਾਮ ਲਈ 72,885 ਰੁਪਏ ਹੈ। ਡਾਲਰ 69 ਰੁਪਏ ਸੀ, ਹੁਣ 84 ਰੁਪਏ ਹੈ। ਕੱਚਾ ਤੇਲ ਮਹਿੰਗਾ ਹੋਣ ਦੇ ਬਾਵਜੂਦ, ਪੈਟਰੋਲ 62 ਰੁਪਏ ਹੈ। ਹੁਣ ਇਹ 100 ਰੁਪਏ ਪ੍ਰਤੀ ਥੈਲਾ ਸੀ, ਹੁਣ ਇਹ 1,100 ਰੁਪਏ ਹੈ, 80 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ।
ਉਨ੍ਹਾਂ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ, ਨਸ਼ਿਆਂ ਦੀ ਵੱਧ ਰਹੀ ਸਮੱਸਿਆ ਅਤੇ ਆਰਥਿਕ ਮੰਦੀ ਦਾ ਹਵਾਲਾ ਦਿੰਦਿਆਂ ਪੰਜਾਬ ਨੂੰ ਅਰਾਜਕਤਾ ਵੱਲ ਧੱਕਣ ਲਈ ਅਕਾਲੀ ਦਲ ਦੀ ਸਖ਼ਤ ਆਲੋਚਨਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ 'ਤੇ ਸ਼ੁਰੂ ਵਿੱਚ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ, ਪਰ ਕਿਸਾਨਾਂ ਦੇ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੀ ਆਪਣਾ ਸਮਰਥਨ ਵਾਪਸ ਲੈ ਲਿਆ, ਜਿਸ ਕਾਰਨ ਕਈ ਮੌਤਾਂ ਹੋਈਆਂ। ਜਦਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਸਰਵਪੱਖੀ ਤਰੱਕੀ ਲਈ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੀ ਰਹੀ ਹੈ।
ਰਾਜਾ ਵੜਿੰਗ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਪੰਜਾਬ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਉਹ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ ਅਤੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਦੀ ਸੱਚੀ ਉਤਸੁਕਤਾ ਹੁੰਦੀ ਹੈ। ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਗਰਮਜੋਸ਼ੀ ਅਤੇ ਸਮਰਥਨ ਨਾਲ ਭਰੀ ਹੋਈ ਹੈ, ਜੋ ਪੰਜਾਬ ਦੇ ਵਸਨੀਕਾਂ ਨਾਲ ਉਨ੍ਹਾਂ ਦੇ ਮਜ਼ਬੂਤ ਰਿਸ਼ਤੇ ਨੂੰ ਦਰਸਾਉਂਦੀ ਹੈ।
ਬਿੱਟੂ ਦਾ ਸੁਪਨਾ 4 ਜੂਨ ਨੂੰ ਚਕਨਾਚੂਰ ਹੋਣ ਵਾਲਾ ਹੈ-ਰਾਜਾ ਵੜਿੰਗ
Tuesday 21st May 2024 at 5:33 PM
ਜਦੋਂ ਬਿੱਟੂ ਅਤੇ ਭਾਜਪਾ ਦੋਵੇਂ ਹੀ ਚੋਣਾਂ ਹਾਰ ਜਾਣਗੇ
ਲੁਧਿਆਣਾ: 21 ਮਈ 2024: (ਮੀਡੀਆ ਲਿੰਕ ਟੀਮ//ਪੰਜਾਬ ਸਕਰੀਨ ਡੈਸਕ)::
21 ਮਈ ਨੂੰ ਜਦੋਂ ਦੇਸ਼ ਵਿੱਚ ਰਾਜੀਵ ਗਾਂਧੀ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸੀ ਉਦੋਂ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਸੀਟ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈ ਰਹੇ ਸਨ। ਉਹਨਾਂ ਬੜੇ ਦਤਵੇਂ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਉਮੀਦਵਾਰ ਪਹਿਲਾਂ ਹੀ ਨਿਰਾਸ਼ ਅਤੇ ਹਾਰੇ ਹੋਏ ਮਹਿਸੂਸ ਕਰ ਰਹੇ ਹਨ।
ਆਪਣੇ ਸਿਆਸੀ ਵਿਰੋਧੀ ਰਵਨੀਤ ਬਿੱਟੂ ਤੇ ਸਿਆਸੀ ਹਮਲਾ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬੀਜੇਪੀ 'ਚ ਨਵੇਂ ਸ਼ਾਮਲ ਹੋਏ ਬਿੱਟੂ ਲੋੜ ਤੋਂ ਵੱਧ ਵਫ਼ਾਦਾਰੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਹੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਜਪਾ ਵਿਰੋਧੀ ਰਵਨੀਤ ਸਿੰਘ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਖਿਲਾਫ ਸੀਬੀਆਈ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਹਾਰ ਮੰਨ ਲਈ ਹੈ।
ਉਨ੍ਹਾਂ ਕਿਹਾ, "ਸਿਰਫ਼ ਇੱਕ ਹਾਰਿਆ ਹੋਇਆ ਅਤੇ ਨਿਰਾਸ਼ ਵਿਅਕਤੀ ਹੀ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਅਜਿਹੀਆਂ ਫੋਕੀਆਂ ਧਮਕੀਆਂ ਦਾ ਸਹਾਰਾ ਲੈ ਸਕਦਾ ਹੈ ਅਤੇ ਬਿੱਟੂ ਦਾ ਵੀ ਅਜਿਹਾ ਹੀ ਮਾਮਲਾ ਹੈ, ਕਿਉਂਕਿ ਉਹ ਪਹਿਲਾਂ ਹੀ ਨਿਰਾਸ਼ ਅਤੇ ਹਾਰਿਆ ਹੋਇਆ ਮਹਿਸੂਸ ਕਰ ਰਹੇ ਹਨ।"
ਰਾਜਾ ਵੜਿੰਗ ਨੇ ਕਿਹਾ, "ਭਾਜਪਾ ਵਿੱਚ ਨਵੇਂ-ਨਵੇਂ ਸ਼ਾਮਿਲ ਹੋਣ ਦੇ ਨਾਤੇ, ਬਿੱਟੂ ਸੁਭਾਵਿਕ ਤੌਰ 'ਤੇ ਵਧੇਰੇ ਵਫ਼ਾਦਾਰ ਬਣਨ ਦੀ ਕੋਸ਼ਿਸ਼ ਕਰਨਗੇ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸੀਬੀਆਈ ਕੇਸਾਂ ਨਾਲ ਧਮਕਾਉਣ ਦੀ ਧਮਕੀ ਦੇਣਗੇ, ਕਿਉਂਕਿ ਭਾਜਪਾ ਦਾ ਕੰਮ ਦਾ ਤਰੀਕਾ ਅਜਿਹਾ ਹੀ ਹੈ।” ਇਸ ਦੌਰਾਨ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਾਹੀਂ ਇੱਕ ਪੁਰਾਣਾ ਕੇਸ ਮੁੜ ਖੋਲ੍ਹਣ ਅਤੇ ਇਸਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਧਮਕੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਨ੍ਹਾਂ (ਬਿੱਟੂ) ਨੇ ਸਿਰਫ਼ ਵੜਿੰਗ ਨੂੰ ਸਹੀ ਸਾਬਤ ਕੀਤਾ ਹੈ।
ਉਨ੍ਹਾਂ ਇਹ ਵੀ ਕਿਹਾ, "ਕੋਈ ਅਜਿਹੇ ਭਰੋਸੇ ਨਾਲ ਕਿਵੇਂ ਕਹਿ ਸਕਦਾ ਹੈ ਕਿ ਉਹ ਮੁੱਖ ਮੰਤਰੀ ਰਾਹੀਂ ਕੇਸ ਨੂੰ ਦੁਬਾਰਾ ਖੋਲ੍ਹ ਸਕਦਾ ਹੈ, ਜਦੋਂ ਤੱਕ ਉਸਨੂੰ ਵਿਸ਼ੇਸ਼ ਸਮਰਥਨ ਅਤੇ ਸਰਪ੍ਰਸਤੀ ਪ੍ਰਾਪਤ ਨਾ ਹੋਵੇ?" ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਸਪੱਸ਼ਟ ਹੈ, ਕਿਉਂਕਿ ਭਾਜਪਾ ਉਮੀਦਵਾਰ ਹੋਣ ਦੇ ਬਾਵਜੂਦ ਉਹ 'ਆਪ' ਸਰਕਾਰ ਦਾ ਸਮਰਥਨ ਅਤੇ ਸਰਪ੍ਰਸਤੀ ਮਾਣ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਸੀਬੀਆਈ ਦੀ ਧਮਕੀ ਤੋਂ ਹੈਰਾਨ ਨਹੀਂ ਹਨ, ਕਿਉਂਕਿ ਬਿੱਟੂ ਭਾਜਪਾ ਵਿੱਚ ਇੱਕ "ਨਵੇਂ ਸ਼ਾਮਿਲ" ਹੋਣ ਦੇ ਨਾਤੇ, ਆਪਣੇ ਨਵੇਂ ਆਕਾਵਾਂ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਲਈ ਹੋਰ ਵਧੇਰੇ ਵਫ਼ਾਦਾਰ ਹੋਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਸੀਬੀਆਈ, ਈਡੀ ਅਤੇ ਇਨਕਮ ਟੈਕਸ ਵਰਗੀਆਂ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕਿਹਾ, "ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਿੱਟੂ ਨੇ ਸੀਬੀਆਈ ਨਾਲ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, "ਇਹ ਤਾਂ ਸ਼ੁਰੂਆਤ ਹੈ, ਉਹ ਮੈਨੂੰ ਈਡੀ ਅਤੇ ਇਨਕਮ ਟੈਕਸ ਦਾ ਵੀ ਡਰ ਦਿਖਾ ਸਕਦੇ ਹਨ।"
ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ, "ਮੈਂ ਭਗੌੜਾ ਨਹੀਂ ਜੋ ਭੱਜ ਜਾਵਾਂਗਾ, ਸਗੋਂ ਮੈਂ ਚੁਣੌਤੀ ਦਾ ਸਾਹਮਣਾ ਕਰਨ ਦਾ ਸ਼ੌਕੀਨ ਹਾਂ।" ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀਆਂ ਨੂੰ ਆਪਣੇ ਸਿਆਸੀ ਵਿਰੋਧੀਆਂ 'ਤੇ ਛੱਡਣ ਦਾ ਬਿੱਟੂ ਦਾ ਸੁਪਨਾ 4 ਜੂਨ ਨੂੰ ਚਕਨਾਚੂਰ ਹੋਣ ਵਾਲਾ ਹੈ, ਜਦੋਂ ਬਿੱਟੂ ਅਤੇ ਭਾਜਪਾ ਦੋਵੇਂ ਹੀ ਚੋਣਾਂ ਹਾਰ ਜਾਣਗੇ।
ਹੁਣ ਦੇਖਣਾ ਹੈ ਕਿ ਚੋਣ ਨਤੀਜੇ ਕਿਸਦੀ ਕਿਸਮਤ ਚਮਕਾਉਂਦੇ ਹਨ!
Friday, April 26, 2024
ਰਵਨੀਤ ਬਿੱਟੂ ਦੇ ਸਮਰਥਕਾਂ ਵੱਲੋਂ ਤੂਫ਼ਾਨੀ ਸਰਗਰਮੀਆਂ
ਯੂਨੀਵਰਸਲ ਪ੍ਰੈਸ ਕਲੱਬ ਨੇ ਵੀ ਰੱਖੀਆਂ ਆਪਣੀਆਂ ਮੰਗਾਂ
ਲੁਧਿਆਣਾ: 25 ਅਪ੍ਰੈਲ 2024: (ਪ੍ਰਦੀਪ ਸ਼ਰਮਾ//ਮੈਡਮ ਸੰਦੀਪ ਸ਼ਰਮਾ//ਪੰਜਾਬ ਸਕਰੀਨ ਡੈਸਕ)::
ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਆਪਣੇ ਇਸ ਐਕਸ਼ਨ ਕਾਰਨ ਲਗਾਤਾਰ ਵਿਵਾਦਾਂ ਵਿਚ ਘਿਰੇ ਹੋਏ ਹਨ। ਕਿਓਂਕਿ ਸ਼ਹੀਦ ਬੇਅੰਤ ਸਿੰਘ ਆਪਣੇ ਆਖ਼ਿਰੀ ਸਾਹਾਂ ਤੀਕ ਪੱਕੇ ਕਾਂਗਰਸੀ ਰਹੇ ਸਨ ਇਸ ਲਈ ਉਹਨਾਂ ਦੇ ਪੋਤਰੇ ਕੋਲੋਂ ਅਜਿਹੀ ਉਮੀਦ ਕਿਸੇ ਵੀ ਹਾਲਤ ਵਿਚ ਨਹੀਂ ਸੀ ਕੀਤੀ ਜਾਂਦੀ ਜਦਕਿ ਸ਼੍ਰੀ ਬਿੱਟੂ ਦਾ ਝੁਕਾਅ ਲੰਮੇ ਅਰਸੇ ਤੋਂ ਹਿੰਦੂਤਵੀ ਸੰਗਠਨਾਂ ਵੱਲ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਿਆ ਸੀ। ਧਮਕੀਆਂ ਦੇ ਨਵੇਂ ਦੌਰ ਵਿੱਚ ਸ਼੍ਰੀ ਬਿੱਟੂ ਦੇ ਖਿਲਾਫ ਇੱਕ ਪਾਸੇ ਉਹ ਲੋਕ ਵੀ ਸਨ ਜਿਹੜੇ ਸ਼੍ਰੀ ਬਿੱਟੂ ਨੂੰ ਸੋਧਣ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਨਾਲ ਹੀ ਉਹ ਲੋਕ ਵੀ ਸਨ ਜਿਹੜੇ ਸਿਆਸੀ ਚਾਲਾਂ ਚੱਲਦੇ ਹੋਏ ਬਿੱਟੂ ਦੀ ਟਿਕਟ ਕੱਟਣ ਦੀਆਂ ਚਾਲਾਂ ਵੀ ਚੱਲ ਜਾਂ ਚਲਾ ਰਹੇ ਸਨ। ਅਜਿਹੀ ਹਾਲਤ ਵਿੱਚ ਸ਼੍ਰੀ ਬਿੱਟੂ ਦਾ ਆਪਣੇ ਹਮਦਰਦਾਂ ਨਾਲ ਹੱਥ ਮਿਲਾ ਲੈਣਾ ਸੁਭਾਵਿਕ ਹੀ ਸੀ। ਸ਼੍ਰੀ ਬਿੱਟੂ ਨੂੰ ਬੀਜੇਪੀ ਦੀ ਰਵਾਇਤੀ ਵੋਟ ਦੇ ਨਾਲ ਨਾਲ ਸਿੱਖ ਡੇਰਿਆਂ ਅਤੇ ਅਤੇ ਹਿੰਦੂਤਵੀ ਡੇਰਿਆਂ ਦੇ ਸਮਰਥਕਾਂ ਦੀ ਵੋਟ ਵੀ ਵੱਡੀ ਪੱਧਰ 'ਤੇ ਪੈਣੀ ਹੈ ਇਸ ਲਈ ਉਹ ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਨਿਸਚਿੰਤ ਹਨ। ਸਿਆਸੀ ਅਤੇ ਮਜ਼੍ਹਬੀ ਧਰੁਵੀਕਰਣ ਦੇ ਇਸ ਦੌਰ ਵਿੱਚ ਪਾਰਟੀਆਂ ਅਤੇ ਵਿਚਾਰਾਂ ਦੀਆਂ ਗੱਲਾਂ ਹੁਣ ਪਹਿਲਾਂ ਵਾਂਗ ਮਹੱਤਵਪੂਰਨ ਨਹੀਂ ਰਹੀਆਂ। ਆਪਣੀ ਮੌਜ਼ੂਦਾ ਸਥਿਤੀ ਅਤੇ ਸਟੈਂਡ ਸੰਬੰਧੀ ਉਹ ਲਗਾਤਾਰ ਲੁਧਿਆਣਾ ਦੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਹਰ ਹਲਕੇ ਵਿਚ ਜਾ ਕੇ ਨੁੱਕੜ ਮੀਟਿੰਗਾਂ ਵੀ ਕਰ ਰਹੇ ਹਨ। ਅੱਜਕਲ੍ਹ ਦੀਆਂ ਨੁੱਕੜ ਮੀਟਿਗਾਂ ਨੂੰ ਚਾਹ ਦੇ ਕੱਪ 'ਤੇ ਚਰਚਾ ਵੀ ਆਖਿਆ ਜਾਂਦਾ ਹੈ।
ਅੱਜ ਲੁਧਿਆਣਾ ਵਿਖੇ ਭਾਜਪਾ ਯੁਵਾ ਨੇਤਾ ਸਨੀ ਖੋਸਲਾ ਦੇ ਦਫ਼ਤਰ ਖਿਆਤੀ ਇੰਟਰਪ੍ਰਾਈਜ ਡਾ:ਸ਼ਾਮ ਸਿੰਘ ਰੋਡ ਵਿਖੇ ਲੁਧਿਆਣਾ ਲੋਕ ਸਭਾ ਭਾਜਪਾ ਉਮੀਦਵਾਰ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਚਾਹ ਤੇ ਚਰਚਾ ਕੀਤੀ . ਇਸ ਮੌਕੇ ਤੇ ਡਾਕਟਰ ਡੀ.ਪੀ ਖੋਸਲਾ ਵੱਲੋਂ ਬੀ ਜੇ ਪੀ ਲੀਡਰ ਰਵਨੀਤ ਬਿੱਟੂ ਨੂੰ ਦੁਸ਼ਾਲਾ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਕਈ ਹੋਰਾਂ ਨੇ ਵੀ ਇਸ ਸਨਮਾਨ ਵਿਚ ਹਿੱਸਾ ਲਿਆ।
ਇਸ ਮੌਕੇ ਤੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਲੋਕ ਇਹ ਕਹਿੰਦੇ ਹਨ ਜੇਕਰ ਤੁਸੀਂ ਸਾਨੂੰ ਸਾਂਸਦ ਬਣਾਉਂਦੇ ਹੋ ਤਾਂ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਸਾਹਮਣੇ ਪੰਜਾਬ ਦੇ ਵਿਕਾਸ ਦੀ ਗੱਲ ਕਰਾਂਗੇ ਜਦ ਕਿ ਮੈਨੂੰ ਭਾਜਪਾ ਹਾਈ ਕਮਾਂਡ ਅਤੇ ਸ੍ਰੀ ਨਰਿੰਦਰ ਮੋਦੀ ਜੀ ਨੇ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਹੈ ਮੈਂ ਤਾਂ ਸਿੱਧੇ ਜਾ ਕੇ ਵੀ ਪ੍ਰਧਾਨ ਮੰਤਰੀ ਜੀ ਨਾਲ ਪੰਜਾਬ ਦੇ ਵਿਕਾਸ ਬਾਰੇ ਗੱਲ ਕਰਾਂਗਾ। ਇਸ ਲਈ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓ।
ਸ਼੍ਰੀ ਬਿੱਟੂ ਨੇ ਪੱਤਰਕਾਰਾਂ ਨੂੰ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਕ ਸੋ ਵੀਹ ਕਰੋੜ ਦੀ ਲਾਗਤ ਲਗਾ ਕੇ ਸਿੱਖ ਸੰਗਤ ਦੇ ਲਈ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ। ਇਸਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਈ, ਪੰਜ ਸੋ ਸਾਲ ਪੁਰਾਣਾ ਸ੍ਰੀ ਰਾਮ ਮੰਦਿਰ ਦੇ ਮੁੱਦੇ ਨੂੰ ਖਤਮ ਕਰਵਾ ਕੇ ਸ੍ਰੀ ਰਾਮ ਲਲਾ ਜੀ ਦਾ ਮੰਦਰ ਬਣਾਇਆ। ਇੱਥੇ ਤੱਕ ਹੀ ਨਹੀਂ ਅਯੋਧਿਆ ਵਿੱਚ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਨਾਮ ਤੇ ਹਵਾਈ ਅੱਡਾ ਵੀ ਬਣਾਇਆ।
ਜਦੋਂ ਵੀ ਲੋਕ ਹਵਾਈ ਅੱਡੇ ਵਿੱਚ ਜਾਂਦੇ ਹਨ ਤਾਂ ਭਗਵਾਨ ਵਾਲਮੀਕੀ ਜੀ ਨੂੰ ਨਤਮਸਤਕ ਹੁੰਦੇ ਹਨ ਇਸ ਲਈ ਮੈਨੂੰ ਲੁਧਿਆਣਾ ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਦਿਓ ਅਤੇ ਨਾਲ ਹੀ ਉਹਨਾਂ ਨੇ ਖੋਸਲਾ ਪਰਿਵਾਰ ਦਾ ਕੋਟੀ ਕੋਟੀ ਧੰਨਵਾਦ ਕੀਤਾ। ਯੂਨੀਵਰਸਲ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਡਾ: ਡੀ.ਪੀ ਖੋਸਲਾ ਵੱਲੋਂ ਬਿੱਟੂ ਨੂੰ ਪ੍ਰੈਸ ਕਲੱਬ ਦੇ ਬਾਰੇ ਵੀ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਮਿੱਤ੍ਰਕਾਰਾਂ ਨੂੰ ਤੋਂ ਵੀ ਜਾਣੂੰ ਕਰਾਇਆ ਗਿਆ।
ਪ੍ਰੈਸ ਕਲੱਬ ਲੁਧਿਆਣਾ ਜਿਲੇ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਉਹਨਾ ਦੇ ਕਮੇਟੀ ਮੈਂਬਰਾਂ ਨਾਲ ਵੀ ਮੁਲਾਕਾਤ ਕਰਵਾਈ ਗਈ। ਪ੍ਰਧਾਨ ਸੰਦੀਪ ਸ਼ਰਮਾ ਨੇ ਬੀਜੇਪੀ ਉਮੀਦਵਾਰ ਬਿੱਟੂ ਦੇ ਨਾਲ ਪ੍ਰੈਸ ਕਲੱਬ ਦੀ ਜਗ੍ਹਾ ਦੇ ਲਈ ਵੀ ਮੰਗ ਉਠਾਈ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਤੇ ਮੌਜੂਦ ਸ਼੍ਰੀ ਸੰਦੀਪ ਵਧਵਾ, ਗੁਰਦੀਪ ਸਿੰਘ ਗੋਸ਼ਾ, ਵਨੀਤ ਬਹਿਲ, ਅਮਿਤ ਗੋਸਾਈ, ਕਮਲ ਰਾਏਕੋਟ, ਅਸ਼ੋਕ ਥਾਪਰ, ਕਮਲ ਗੁਰਾਇਆ, ਅਜੇ ਪੁੰਜ, ਮਨਵਿੰਦਰ ਕੌਰ, ਸੰਦੀਪ ਸ਼ਰਮਾ, ਅਰੁਣ ਗੋਇਲ, ਰਜੀਵ ਰਾਜਾ, ਰਜੇਸ਼ ਕਸ਼ਪ ਐਡਵੋਕੇਟ, ਕੁਸ਼ਾਗਰ, ਪ੍ਰਵੀਨ ਜੈਨ, ਕਪਿਲ ਘਈ, ਅਮਨ ਬਸੀ, ਅਰੁਣ ਬੈਗੜੇ,ਰਿਸ਼ੀ ਗੁਪਤਾ,ਵਰਿੰਦਰ ਕੁੰਦਰਾ, ਸਚਿਨ ਬਹਿਲ, ਅੰਕੁਸ਼ ਜੈਨ, ਸੰਦੀਪ ਸ਼ਰਮਾ, ਸ਼ਾਮ ਲਾਲ ਕਸ਼ਪ, ਵੰਸ਼ ਘਈ,ਅਜੇ ਖੰਨਾ, ਸੁਰਿਆਸ਼ ਪਾਸੀ,ਕਰਨ ਰਾਣਾ,ਰਜਿੰਦਰ ਦੱਤ, ਨਗੇੰਦਰ ਯਾਦਵ,ਵਸੁਖੀ ਨਾਥ,ਆਦੀ ਹੋਰ ਵੀ ਕਈ ਲੋਕ ਮੌਜੂਦ ਸਨ।
ਹੁਣ ਦੇਖਣਾ ਇਹ ਹੈ ਰਵਨੀਤ ਬਿੱਟੂ ਵੱਲੋਂ ਪਾਰਟੀ ਬਦਲਣ ਵਾਲਾ ਐਕਸ਼ਨ ਲੋਕਾਂ ਦੇ ਮਨਾਂ 'ਤੇ ਕੀ ਅਸਰ ਪਾਉਂਦਾ ਹੈ। ਇਸਦਾ ਸਹੀ ਪਤਾ ਵਣਾਂ ਦੀ ਗਿਣਤੀ ਸਾਹਮਣੇ ਆਉਣ 'ਤੇ ਹੀ ਪਤਾ ਲੱਗੇਗਾ। ਇਸਦੇ ਨਾਲ ਹੀ ਪਤਾ ਲੱਗਣਾ ਹੈ ਇਸ ਵਾਰ ਦੀਆਂ ਚੋਣਾਂ ਦੌੜਨ ਕਿਹੜੇ ਕੀੜੇ ਲੀਡਰ ਪੰਜਾਬ ਦੇਈ ਸੱਚੇ ਸਪੁੱਤਰ ਬਣ ਕੇ ਸਾਹਮਣੇ ਆਉਂਦੇ ਹਨ ਅਤੇ ਕਿਹੜੇ ਇਸ ਵਾਰ ਵੇਲਾ ਟਪਾਉਣ ਵਾਲਾ ਰਵਈਆ ਅਪਣਾਉਂਦੇ ਹਨ।
Saturday, January 28, 2023
ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨਾਲ ਜੋੜਿਆ ਆਮ ਲੋਕਾਂ ਦੇ ਦਿਲਾਂ ਨੂੰ
ਲੁਧਿਆਣਾ ਵਿੱਚ ਸਰਬਜੀਤ ਸਰਹਾਲੀ ਅਤੇ ਹੋਰਾਂ ਨੇ ਵੀ ਖੁਸ਼ੀਆਂ ਮਨਾਈਆਂ
ਲੁਧਿਆਣਾ:27 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਥਾਂ ਥਾਂ ਸਵਾਗਤ ਸਮਾਗਮ ਵੀ ਹੋਏ ਅਤੇ ਬਹੁਤ ਸਾਰੇ ਵੱਡੀ ਉਮਰ ਦੇ ਬੁਧੀਜੀਵੀ ਵੀ ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਆ ਕੇ ਮਿਲੇ। ਗੌਹਰ ਰਜ਼ਾ ਵਰਗੇ ਪ੍ਰਸਿੱਧ ਸ਼ਾਇਰਾਂ ਨੇ ਵੀ ਖੁੱਲ੍ਹ ਕੇ ਰਾਹੁਲ ਗਾਂਧੀ ਨੂੰ ਜੀ ਆਇਆਂ ਆਖਿਆ। ਇਹ ਇੱਕ ਸਿਆਸੀ ਯਾਤਰਾ ਘੱਟ ਪਰ ਮੋਹੱਬਤ ਦੇ ਪੈਗਾਮ ਵਾਲੀ ਯਾਤਰਾ ਜ਼ਿਆਦਾ ਬਣ ਕੇ ਸਾਹਮਣੇ ਆਈ। ਮੀਡੀਆ ਵੀ ਪ੍ਰਭਾਵਿਤ ਹੋਇਆ। ਸ਼ਿਆਮ ਮੀਰਾ ਸਿੰਘ ਵਰਗੇ ਬੇਬਾਕ ਅਤੇ ਦਲੇਰ ਪੱਤਰਕਾਰ ਵੀ ਰਾਹੁਲ ਗਾਂਧੀ ਦੇ ਨਾਲ ਆਪਣੇ ਦਿਲ ਦੀ ਖੁਸ਼ੀ ਲਈ ਤੁਰੇ। ਇਹ ਇੱਕ ਅਜਿਹਾ ਆਯੋਜਨ ਸੀ ਜਿਸ ਵਿੱਚ ਮੀਡੀਆ ਜਜ਼ਬਾਤਾਂ ਅਤੇ ਮੋਹੱਬਤ ਦਾ ਖਿੱਚਿਆ ਹੋਇਆ ਆਇਆ। ਮੀਡੀਆ ਨਾਲ ਇਹਨਾਂ ਗੈਰ ਰਸਮੀ ਮੁਲਾਕਾਤਾਂ ਵਿੱਚ ਹੋਇਆ ਥੋੜ੍ਹ ਚਿਰੀਆਂ ਮੁਲਾਕਾਤਾਂ ਦੀਆਂ ਗੱਲਾਂ ਨੇ ਦੂਰ ਤਕ ਅਸਰ ਪਾਉਣ ਵਾਲੇ ਸੁਨੇਹੇ ਦਿੱਤੇ। ਇਹ ਰਿਪੋਰਟਿੰਗ ਦਿਲਾਂ ਵਿੱਚੋਂ ਨਿਕਲੀ ਸੀ।
ਇਸ ਯਾਤਰਾ ਦੇ ਸਫਲਤਾ ਨਾਲ ਮੁਕੰਮਲ ਹੋਣ 'ਤੇ ਲੁਧਿਆਣਾ ਵਿੱਚ ਵੀ ਖੁਸ਼ੀਆਂ ਮਨਾਈਆਂ ਗਈਆਂ। ਇੰਟਕ ਦੇ ਨਾਲ ਆਖ਼ਿਰੀ ਸਾਹਾਂ ਤੀਕ ਜੁੜੇ ਰਹੇ ਕਾਂਗਰਸ ਪਾਰਟੀ ਦੇ ਲੀਡਰ ਜੋਗਿੰਦਰ ਸਿੰਘ ਸਰਹਾਲੀ ਦੇ ਬੇਟੇ ਸਰਬਜੀਤ ਸਰਹਾਲੀ ਨੇ ਵੀ ਇਸ ਯਾਤਰਾ ਦੇ ਪੂਰੀਆਂ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਦੱਸਿਆ ਕਿ ਲੁਧਿਆਣਾ ਦਾ ਸਮਾਗਮ ਵੀ ਇਸ ਮਕਸਦ ਲਈ ਬਹੁਤ ਸਫਲ ਰਿਹਾ।
ਅੱਜ ਸ੍ਰੀ ਰਾਹੁਲ ਗਾਂਧੀ ਵੱਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੇ ਕਸ਼ਮੀਰ ਵਿਚ ਸੰਪੂਰਨ ਹੋਣ ਤੇ ਕਾਂਗਰਸ ਪਾਰਟੀ ਹਾਈਕਮਾਂਡ ਵੱਲੋ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਲਾਕ ਪ੍ਰਧਾਨ ਸਰਬਜੀਤ ਸਿੰਘ ਸਰਹਾਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਬਲਾਕ ਸੈਂਟਰਲ-2 ਵੱਲੋ ਇੰਡਸਟਰੀਅਲ ਏਰੀਆ ਏ, ਲੁਧਿਆਣਾ ਵਿੱਚ ਝੰਡਾ ਲਹਿਰਾਊਨ ਦਾ ਪ੍ਰੋਗਰਾਮ ਕੀਤਾ ਗਿਆ।ਹਲਕਾ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ ਡਾਬਰ ਜੀ ਵਲੋ ਝੰਡਾ ਲਹਿਰਾਇਆ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਵੀ ਨਾਲ ਹੀ ਸਨ। ਉਹਨਾਂ ਨੇ ਬਰਸਾਤ ਦੇ ਮੌਸਮ ਵਿੱਚ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਭਾਰੀ ਇਕੱਠ ਹੋਣ 'ਤੇ ਇਹਨਾਂ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ।
ਅੱਜ੍ਹ ਦੇ ਪ੍ਰੋਗਰਾਮ ਵਿੱਚ ਕੌਂਸਲਰ ਗੁਰਦੀਪ ਸਿੰਘ ਨੀਟੂ, ਇਕਬਾਲ ਡੀਕੋ, ਰਾਜਾ ਘਾਇਲ, ਗੁਰਮੂੱਖ ਸਿੰਘ ਬਾਂਸਲ, ਗੁਲਜਾਰੀ ਲਾਲ ਕਾਂਗਰਸ ਲੀਡਰ, ਕੈਪਟਨ ਟਿੱਟੂ, ਸੰਤੋਸ ਰਾਨੀ, ਪਿੰਕੀ ਅਰੋੜਾ, ਕੁਲਦੀਪ ਸਿੰਘ, ਦਿਗੰਬਰ ਸਿੰਘ, ਨਵਜੋਤ ਸਿੰਘ ਅਤੇ ਐਡਵੋਕੇਟ ਜੇ ਐਸ ਸਰਹਾਲੀ ਅਤੇ ਹੋਰਾ ਨੇ ਹਿਸਾ ਲਿਆ।
Monday, October 10, 2022
ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਵਿੱਚ ਧਰਨਾ ਪ੍ਰਦਰਸ਼ਨ
10th October 2022 at 04:19 PM
ਫ਼ੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਨੂੰ ਲੈਕੇ ਦਿੱਤਾ ਜ਼ੋਰਦਾਰ ਧਰਨਾ
Tuesday, August 23, 2022
ਕਾਂਗਰਸ ਲੀਡਰਾਂ ਨੇ ਪਹਿਲਾਂ ਵੀ ਬਹੁਤ ਦੇਖੀਆਂ ਹਨ ਸਖਤੀਆਂ
ਪਹਿਲਾਂ ਵੀ ਕਈਆਂ 'ਤੇ ਲੱਗਦੇ ਰਹੇ ਬਹੁਤ ਸਾਰੇ ਗੰਭੀਰ ਦੋਸ਼
![]() |
| ਇਤਿਹਾਸ ਅਤੇ ਮੌਜੂਦਾ ਦੌਰ ਦੀ ਝਲਕ ਦਿਖਾਉਂਦੀਆਂ ਇਹ ਤਸਵੀਰਾਂ |
ਲੁਧਿਆਣਾ: 23 ਅਗਸਤ 2022: (ਪੰਜਾਬ ਸਕਰੀਨ ਡੈਸਕ)::
ਇਸ ਵੀਡੀਓ ਨੂੰ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ
ਕਾਂਗਰਸ ਪਾਰਟੀ ਦੇ ਵਰਕਰ ਇੱਕ ਵਾਰ ਫੇਰ ਮੈਦਾਨ ਵਿਚ ਹਨ। ਜੇਲ੍ਹਾਂ ਭਰਨ ਦੀਆਂ ਗੱਲਾਂ ਵੀ ਕਰ ਰਹੇ ਹਨ। ਰੋਸ ਮੁਜ਼ਾਹਰੇ ਵੀ ਕਰ ਰਹੇ ਹਨ। ਨਾਅਰੇ ਵੀ ਜੋਸ਼ੋ ਖਰੋਸ਼ ਨਾਲ ਲੈ ਰਹੇ ਹਨ। ਕਾਂਗਰਸ ਪਾਰਟੀ ਵਾਲਿਆਂ ਦਾ ਮਨੋਬਲ ਕਮਜ਼ੋਰ ਨਹੀਂ ਹੋਇਆ ਸਗੋਂ ਵਧੀਆ ਹੋਇਆ ਹੈ।
ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਕਿਸੇ ਨੇ ਕਿਸੇ ਤੇ ਸਖਤੀ ਕੀਤੀ ਹੈ ਤਾਂ ਉਸ ਸਖਤੀ ਦਾ ਸ਼ਿਕਾਰ ਹੋਈ ਧਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਨਿਕਲੀ ਹੈ। ਸਮੇਂ ਦੀਆਂ ਸਖਤੀਆਂ ਹਮੇਸ਼ਾਂ ਨਿਖਾਰ ਹੀ ਲਿਆਉਂਦੀਆਂ ਰਹੀਆਂ ਹਨ। ਜਾਪਦਾ ਹੈ ਕਿ ਹੁਣ ਕਾਂਗਰਸ ਵੀ ਪਹਿਲਾਂ ਨਾਲੋਂ ਤਗੜੀ ਹੋ ਕੇ ਨਿਕਲਣ ਦੀਆਂ ਤਿਆਰੀਆਂ ਵਿਚ ਹੈ। ਕਾਂਗਰਸ ਦੇ ਵਰਕਰਾਂ ਅਤੇ ਲੀਡਰਾਂ ਵਿਚ ਨਿਖਾਰ ਆ ਰਿਹਾ ਹੈ। ਉਹਨਾਂ ਦੀ ਨਾਅਰੇਬਾਜ਼ੀ ਦੱਸਦੀ ਹੈ ਕਿ ਉਹ ਆਰ ਪਾਰ ਦੀ ਲੜਾਈ ਦਾ ਮਨ ਬਣਾ ਚੁੱਕੇ ਹਨ। ਉਹਨਾਂ ਦਾ ਜੋਸ਼ ਅਤੇ ਉਤਸ਼ਾਹ ਦੱਸਦਾ ਹੈ ਕਿ ਉਹ ਹੁਣ ਵੀ ਓਹ ਮੈਦਾਨ ਛੱਡ ਕੇ ਦੌੜਨ ਵਾਲੇ ਨਹੀਂ ਹਨ।
ਕਾਂਗਰਸ ਨੇ ਪਹਿਲਾਂ ਵੀ ਬਹੁਤ ਸਾਰੀਆਂ ਸਖਤੀਆਂ ਦਾ ਸਾਹਮਣਾ ਕੀਤਾ ਹੈ। ਸ਼੍ਰੀਮਤੀ ਇੰਦਰਾ ਗਾਂਧੀ ਦੇ ਵੇਲਿਆਂ ਦੀਆਂ ਗੱਲਾਂ ਤਾਂ ਸਭਨਾਂ ਨੂੰ ਯਾਦ ਹੀ ਹੋਣਗੀਆਂ।
ਕਾਂਗਰਸ ਪਾਰਟੀ ਦੇ ਬਹੁਤ ਸਾਰੇ ਆਗੂ ਅਤੇ ਵਰਕਰ ਅਜਕਲ ਦੂਜਿਆਂ ਪਾਰਟੀਆਂ ਵਿਚ ਜਾ ਚੁੱਕੇ ਹਨ। ਇਹ ਦਲਬਦਲੀ ਅੱਜ ਕੱਲ੍ਹ ਸਾਡੀ ਸਿਆਸਤ ਦਾ ਅੰਗ ਬਣ ਚੁੱਕੀ ਹੈ। ਸੱਤਾ ਧਿਰ ਨਾਲ ਰਹਿਣ ਦਾ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਸਿਧਾਂਤਕ ਪਾਰਟੀਆਂ ਨਾਲ ਪ੍ਰਤੀਬੱਧਤਾ ਵਾਲਿਆਂ ਨੂੰ ਖੱਜਲ ਖੁਆਰੀ ਵੀ ਹੁੰਦੀ ਹੈ। ਕਾਂਗਰਸ ਪਾਰਟੀ ਦੇ ਜਿਹੜੇ ਆਗੂ ਅਤੇ ਵਰਕਰ ਲੁਧਿਆਣਾ ਵਾਲੇ ਧਰਨੇ ਵਿਚ ਸ਼ਾਮਿਲ ਹੋਏ ਅਤੇ ਚੰਡੀਗੜ੍ਹ ਵਰਗੀਆਂ ਥਾਂਵਾਂ ਤੇ ਵੀ ਪਹੁੰਚਦੇ ਹਨ ਉਹਨਾਂ ਨੇ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਛੱਡਣੀ ਮੁਨਾਸਿਬ ਨਹੀਂ ਸਮਝੀ। ਉਹ ਕਾਂਗਰਸ ਨੂੰ ਹੀ ਸਮਰਪਿਤ ਹਨ।
ਇਹਨਾਂ ਵਿੱਚੋਂ ਤਾਂ ਕਈ ਅਜਿਹੀਆਂ ਹਨ ਜਿਹੜੀਆਂ ਸਵਰਗੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਤੋਂ ਪ੍ਰਭਾਵਿਤ ਰਹੀਆਂ। ਸ਼੍ਰੀਮਤੀ ਗਾਂਧੀ ਨੂੰ ਜਦੋਂ ਹਰ ਰੋਜ਼ ਸ਼ਾਹ ਕਮਿਸ਼ਨ ਅੱਗੇ ਬੁਲਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਕੂਲਾਂ/ਕਾਲਜਾਂ ਵਿਚ ਪੜ੍ਹਦੀਆਂ ਇਹਨਾਂ ਛੋਟੀ ਉਮਰ ਵਾਲਿਆਂ ਕੁੜੀਆਂ ਨੇ ਉਦੋਂ ਵਰਤ ਰੱਖਣੇ ਸ਼ੁਰੂ ਕੀਤੇ। ਕਿਸੇ ਨੇ ਪੂਰੇ ਦਿਨ ਦਾ ਕਿਸੇ ਨੇ ਅੱਧੇ ਦਿਨ ਦਾ। ਮੰਦਰਾਂ ਅਤੇ ਗੁਰਦੁਆਰਿਆਂ ਚ ਅਰਦਾਸਾਂ ਕੀਤੀਆਂ ਜਾਂਦੀਆਂ।
ਇਹਨਾਂ ਸੰਸਕਾਰਾਂ ਅਤੇ ਪ੍ਰਭਾਵਾਂ ਵਿਚ ਵੱਡੀਆਂ ਹੋਈਆਂ ਇਹਨਾਂ ਕੁੜੀਆਂ ਨੇ ਆਪਣੇ ਵਿਆਹ ਵੀ ਕਾਂਗਰਸੀ ਪਰਿਵਾਰਾਂ ਵਿਚ ਕਰਵਾਏ। ਜਦੋਂ ਪਰਿਵਾਰ ਵਧੀਆ ਤਾਂ ਬੱਚਿਆਂ ਨੂੰ ਵੀ ਇਹੀ ਭਾਵਨਾਵਾਂ ਦਿੱਤੀਆਂ। ਹੁਣ ਉਹਨਾਂ ਬੱਚਿਆਂ ਦੀਆਂ ਬੱਚੀਆਂ, ਦੋਹਟਰੀਆਂ ਅਤੇ ਪੋਤਰੀਆਂ ਵੀ ਜੁਆਨ ਹਨ। ਉਹ ਵੀ ਕਾਂਗਰਸ ਦੇ ਨਾਲ ਹਨ। ਜੁਮਲੇਬਾਜ਼ੀ ਅਤੇ ਅੱਛੇ ਦਿਨਾਂ ਦੇ ਵਾਅਦਿਆਂ ਨੇ ਉਹਨਾਂ ਨੂੰ ਕਾਂਗਰਸ ਦੇ ਹੋਰ ਨੇੜੇ ਲਿਆਂਦਾ ਹੈ।
ਚਲੋ ਕੁਝ ਹੋਰ ਪਿਛੇ ਚੱਲਦੇ ਹਾਂ। ਐਮਰਜੰਸੀ ਨੂੰ ਇੰਦਰਗਾਂਧੀ ਦੀ ਬਹੁਤ ਵੱਡੀ ਗਲਤੀ ਵੱਜੋਂ ਪ੍ਰਚਾਰਿਆ ਜਾਂਦਾ ਹੈ ਜਦਕਿ ਆਮ ਲੋਕਾਂ ਨੂੰ ਇਸਦੇ ਕੁਝ ਫਾਇਦੇ ਵੀ ਹੋਏ ਸਨ। ਐਮਰਜੰਸੀ ਵਿਚ ਹੋਈਆਂ ਵਧੀਕੀਆਂ ਦੇ ਸਿੱਟੇ ਵੱਜੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਮੋਰਾਰਜੀ ਡਿਸਾਈ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨਮੰਤਰੀ ਬਣੇ। ਚੌਧਰੀ ਚਰਨ ਸਿੰਘ ਕੇਂਦਰੀ ਗ੍ਰਹਿ ਮੰਤਰੀ ਬਣੇ। ਇਹ ਦੋਵੇਂ ਲੀਡਰ ਵੀ ਚਾਹੁੰਦੇ ਸਨ ਕਿ ਸ਼੍ਰੀਮਤੀ ਗਾਂਧੀ ਨੂੰ ਜਲਦੀ ਤੋਂ ਜਲਦੀ ਜੇਲ੍ਹ ਭੇਜਿਆ ਜਾਵੇ। ਜਦੋਂ ਐਮਰਜੰਸੀ ਹਟਾਉਣ ਮਗਰੋਂ ਸ਼੍ਰੀਮਤੀ ਗਾਂਧੀ ਨੇ ਖੁਦ ਹੀ ਚੋਣਾਂ ਕਾਰਵਾਈਆਂ ਤਾਂ ਉਹਨਾਂ ਚੋਣਾਂ ਵਿਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਜਨਤਾ ਪਾਰਟੀ ਦੀ ਨਵੀਂ ਸਰਕਾਰ ਹੋਂਦ ਵਿਚ ਆ ਚੁੱਕੀ ਸੀ।
ਸਰਕਾਰ ਬਣਦਿਆਂ ਹੀ ਚੌਧਰੀ ਚਰਨ ਸਿੰਘ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਣਾ ਚਾਹੁੰਦੇ ਸਨ। ਉਸ ਸਮੇਂ ਵੀ ਇਸ ਮਕਸਦ ਲਈ ਬਾਕਾਇਦਾ ਇੱਕ ਜਨਮਾਨਸ ਦੀ ਭਾਵਨਾ ਵੀ ਤਿਆਰ ਕੀਤੀ ਗਈ। ਉਦੋਂ ਇਹੀ ਲੱਗਦਾ ਸੀ ਕਿ ਸਭ ਤੋਂ ਜ਼ਰੂਰੀ ਹੈ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਣਾ। ਮੈਡਮ ਇੰਦਰਾ ਗਾਂਧੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਅਤੇ ਇਸ ਨੂੰ ਸਾਬਤ ਕਰਨ ਲਈ ਬਾਕਾਇਦਾ ਸ਼ਾਹ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ।
ਇਸ ਕਮਿਸ਼ਨ ਨੂੰ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਇਸ ਬਾਰੇ ਹਰ ਰੋਜ਼ ਕੰਮ ਹੋਇਆ ਅਤੇ 3 ਅਕਤੂਬਰ 1977 ਨੂੰ ਸੀ.ਬੀ.ਆਈ. ਦੇ ਅਧਿਕਾਰੀ ਇੰਦਰਾ ਗਾਂਧੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਇੱਕ ਇਤਿਹਾਸਿਕ ਮੌਕਾ ਸੀ। ਅਤੀਤ ਵਿਚ ਕਾਂਗਰਸ ਨੇ ਬਹੁਤ ਵੱਡਿਆਂ ਸਖਤੀਆਂ ਵੀ ਸਹੀਆਂ ਹਨ।
ਸ਼੍ਰੀਮਤੀ ਗਾਂਧੀ ਨੂੰ ਰਾਤ ਭਰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਦੂਜੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ 'ਤੇ ਚੋਣ ਪ੍ਰਚਾਰ ਦੌਰਾਨ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਲਈ ਜੋ ਜੀਪਾਂ ਖਰੀਦੀਆਂ ਸਨ, ਉਹ ਕਾਂਗਰਸ ਦੇ ਪੈਸੇ ਨਾਲ ਨਹੀਂ, ਸਗੋਂ ਸਰਕਾਰੀ ਪੈਸੇ ਨਾਲ ਖਰੀਦੀਆਂ ਗਈਆਂ ਸਨ। ਹਾਲਾਂਕਿ ਇਸ ਮਾਮਲੇ 'ਚ ਅਗਲੇ ਹੀ ਦਿਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਸ਼ਾਹ ਕਮਿਸ਼ਨ ਆਪਣੀ ਜਾਂਚ ਕਰ ਰਿਹਾ ਸੀ। ਸ਼ਾਹ ਕਮਿਸ਼ਨ ਦੀ ਮੀਟਿੰਗ ਪਟਿਆਲਾ ਕੋਰਟ ਵਿੱਚ ਹੁੰਦੀ। ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣ ਵਾਲੇ ਜ਼ਿਆਦਾਤਰ ਲੋਕਾਂ ਨੇ ਕਿਹਾ ਸੀ ਕਿ ਐਮਰਜੈਂਸੀ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਇੰਦਰਾ ਗਾਂਧੀ ਹੈ। ਸ਼ਾਹ ਕਮਿਸ਼ਨ ਨੇ ਸੰਮਨ ਜਾਰੀ ਕਰਕੇ ਇੰਦਰਾ ਗਾਂਧੀ ਨੂੰ 9 ਜਨਵਰੀ 1978 ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਇੰਦਰਾ ਗਾਂਧੀ ਕਮਿਸ਼ਨ ਅੱਗੇ ਗਈ, ਪਰ ਕੋਈ ਬਿਆਨ ਨਹੀਂ ਦਿੱਤਾ।
ਇਸ ਦੇ ਨਾਲ ਹੀ ਇੰਦਰਾ ਗਾਂਧੀ ਵੀ ਕਰਨਾਟਕ ਦੇ ਚਿਕਮਗਲੂਰ ਤੋਂ ਲੋਕ ਸਭਾ ਉਪ ਚੋਣ ਜਿੱਤ ਕੇ ਇੱਕ ਵਾਰ ਫਿਰ ਸ਼ਾਨ ਨਾਲ ਸੰਸਦ ਵਿੱਚ ਪਹੁੰਚੀ। ਇਹ ਉਸ ਦੌਰ ਵਿਚ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਪਾਰ ਕਈ ਵਾਰ ਜਿੱਤ ਕੇ ਵੀ ਹਾਰ ਹੀ ਮਿਲਦੀ ਹੈ। ਇਸ ਦੇ ਨਾਲ ਹੀ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਰਿਪੋਰਟ ਸਦਨ ਵਿੱਚ ਰੱਖੀ, ਜਿਸ ਵਿੱਚ ਕਿਹਾ ਗਿਆ ਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਇਸ ਤੋਂ ਬਾਅਦ ਜਨਤਾ ਸਰਕਾਰ ਨੇ ਇੰਦਰਾ ਗਾਂਧੀ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਖਤਮ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਇੱਕ ਵਾਰ ਫਿਰ 19 ਦਸੰਬਰ 1978 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸੀਬੀਆਈ ਅਧਿਕਾਰੀਆਂ ਨੇ ਸੰਸਦ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਮੇਂ ਉਹ ਇੱਕ ਹਫ਼ਤਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਹੀ। ਇਹ ਵੀ ਉਹਨਾਂ ਸਖਤੀਆਂ ਵਿੱਚੋਂ ਇੱਕ ਹੈ ਜਿਹਨਾਂ ਦਾ ਸਾਹਮਣਾ ਕਾਂਗਰਸ ਪਾਰਟੀ ਨੇ ਕੀਤਾ।
ਫਿਰ ਇਹ ਦੌਰ ਵੀ ਗੁਜ਼ਰ ਗਿਆ। ਸੰਨ 1978 ਵਿੱਚ ਟੀਵੀ ਆਈ ਨਾਲ ਇੱਕ ਇੰਟਰਵਿਊ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਸੁਆਲ ਦਾ ਜਵਾਬ ਦਿੱਤਾ ਕਿ ਅਸਲ ਵਿਚ ਸ਼ਾਹ ਕਮਿਸ਼ਨ ਪੱਖਪਾਤੀ ਸੀ ਅਤੇ ਇਸ ਦੀਆਂ ਲੱਭਤਾਂ ਝੂਠੀਆਂ ਸਨ। ਨਾਲ ਹੀ ਮੈਡਮ ਗਾਂਧੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਸਟਿਸ ਸ਼ਾਹ ਪਹਿਲਾਂ ਹੀ ਬੈਂਕਾਂ ਦੇ ਰਾਸ਼ਟਰੀਕਰਨ ਸਮੇਤ ਉਸਦੀ ਸਰਕਾਰ ਦੀਆਂ ਕਈ ਨੀਤੀਆਂ ਦੇ ਵਿਰੁੱਧ ਬੋਲ ਚੁੱਕੇ ਹਨ, ਅਤੇ ਉਸਦੀ ਸਮਝੀ ਅਧਿਕਾਰਤਤਾ ਬਾਰੇ ਬਹੁਤ ਸਾਰੀ ਜਾਣਕਾਰੀ ਝੂਠੀ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਅੰਦਰੋਂ ਅਤੇ ਬਾਹਰੀ ਏਜੰਸੀਆਂ ਤੋਂ ਅਸਥਿਰਤਾ ਦੇ ਖ਼ਤਰੇ ਦੇ ਸਪੱਸ਼ਟ ਸਬੂਤ ਮਿਲੇ ਸਨ, ਜਿਸ ਕਾਰਨ ਉਸਨੂੰ ਐਮਰਜੈਂਸੀ ਲਾਗੂ ਕਰਨ ਦੀ ਇਜਾਜ਼ਤ ਮੰਗਣ ਲਈ ਰਾਸ਼ਟਰਪਤੀ ਨੂੰ ਚਿੱਠੀ ਲਿਖਣੀ ਪਈ।
ਇਹ ਗੱਲ ਨਹੀਂ ਕਿ ਐਮਰਜੰਸੀ ਵਿਚ ਵਧੀਕੀਆਂ ਨਹੀਂ ਹੋਈਆਂ। ਇਹਨਾਂ ਵਧੀਕੀਆਂ ਬਾਰੇ ਇੱਕ ਵੱਖਰੀ ਪੋਸਟ ਵੀ ਜ਼ਰੂਰੀ ਹੈ। ਪਰ ਇਹਨਾਂ ਵਧੀਕੀਆਂ ਦੀ ਚਰਚਾ ਕਰਦਿਆਂ ਮੌਜੂਦਾ ਦੌਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹਨਾਂ ਵਧੀਕੀਆਂ ਦੀ ਚਰਚਾ ਕਰਦਿਆਂ ਕਾਂਗਰਸ ਪਾਰਟੀ ਦੇ ਉਹਨਾਂ ਆਗੂਆਂ ਅਤੇ ਵਰਕਰਾਂ ਦੀ ਦਲੇਰੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਹੜੇ ਉਸ ਵੇਲੇ ਵੀ ਪਾਰਟੀ ਦੇ ਨਾਲ ਖੜੋਤੇ ਰਹੇ।
ਇਸਦੇ ਬਾਵਜੂਦ ਐਮਰਜੰਸੀ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਖਤੀਆਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਵਾਲਾ ਇਤਿਹਾਸ ਰਚਿਆ। ਇਸ ਇਤਿਹਾਸ ਨੇ ਹੀ ਕਾਂਗਰਸ ਪਾਰਟੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸ਼ਖ਼ਸੀਅਤ ਨੂੰ ਹੋਰ ਮਜ਼ਬੂਤ ਸ਼ਖਸੀਅਤ ਵੱਜੋਂ ਉਭਾਰਿਆ। ਦੁਰਗਾ, ਆਇਰਨ ਲੇਡੀ ਅਤੇ ਹੋਰ ਬੜੇ ਸਨਮਾਨਜਨਕ ਵਿਸ਼ੇਸ਼ਣ ਸ਼੍ਰੀਮਤੀ ਗਾਂਧੀ ਲਈ ਵਰਤੇ ਜਾਂਦੇ ਰਹੇ। ਇਸ ਸਭ ਕੁਝ ਵਿਚ ਜਨਤਾ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਸਖਤੀਆਂ ਦਾ ਅਸਰ ਹੀ ਕੰਮ ਕਰਦਾ ਲੱਗਦਾ ਹੈ। ਮੈਡਮ ਇੰਦਰਾ ਗਾਂਧੀ ਆਮ ਲੋਕਾਂ ਦੇ ਹੋਰ ਨੇੜੇ ਹੋ ਗਈ। ਸੰਘਰਸ਼ ਦੀਆਂ ਜਿਹੜੀਆਂ ਲਕੀਰਾਂ ਉਹਨਾਂ ਇੱਕ ਪ੍ਰਧਾਨਮੰਤਰੀ ਵੱਜੋਂ ਖਿੱਚੀਆਂ ਉਹ ਅੱਜ ਵੀ ਬਹੁਤ ਗੂਹੜੀਆਂ ਹਨ। ਉਹਨਾਂ ਤੋਂ ਲੰਮੀ ਲਕੀਰ ਖਿੱਚਣੀ ਕੋਈ ਆਸਾਨ ਕੰਮ ਨਹੀਂ। ਇਹਨਾਂ ਲਕੀਰਾਂ ਨੇ ਹੀ ਲਿਖੀ ਹੋਈ ਹੈ ਕਾਂਗਰਸ ਪਾਰਟੀ ਦੀ ਕਿਸਮਤ ਜਿਹੜੀ ਅਜੋਕੀ ਸਥਿਤੀ ਵਿਚ ਰੌਸ਼ਨ ਭਵਿੱਖ ਦੀ ਗੱਲ ਕਰਦੀ ਹੈ।
Friday, July 22, 2022
ਲੁਧਿਆਣਾ ਵਿੱਚ ਕਈ ਦਹਾਕੇ ਪੁਰਾਣੇ ਕਾਂਗਰਸ ਭਵਨ ਦੇ ਕਮਰੇ ਦੀ ਛੱਤ ਡਿੱਗੀ
ਘੰਟਾਘਰ ਦਫਤਰ ਵਾਲੇ ਇਸ ਦਫਤਰ ਨੇ ਦੇਖੇ ਹਨ ਕਈ ਉਤਰਾਅ ਚੜ੍ਹਾਅ
ਲੁਧਿਆਣਾ: 22 ਜੁਲਾਈ 2022: (ਪੰਜਾਬ ਸਕਰੀਨ ਡੈਸਕ)::
ਜਦੋਂ ਸੰਨ 1947 ਵਿੱਚ ਆਜ਼ਾਦੀ ਆਈ ਤਾਂ ਉਸ ਵੇਲੇ ਕਮਾਨ ਇੰਡਿਅਨ ਨੈਸ਼ਨਲ ਕਾਂਗਰਸ ਦੇ ਹੱਥ ਵਿਚ ਸੀ। ਦੇਸ਼ ਵਿਚ ਬੜੇ ਰਾਜੇ-ਮਹਾਰਾਜੇ ਸਨ-ਬੜੀਆਂ ਰਿਆਸਤਾਂ ਸਨ। ਬਹੁਤ ਸਾਰੀਆਂ ਉਲਝਣਾਂ ਸਨ। ਸਭਨਾਂ ਨੂੰ ਕਾਂਗਰਸ ਨੇ ਆਪਣੀ ਸਿਆਣਪ ਅਤੇ ਸਖਤੀ ਨਾਲ ਕੰਟਰੋਲ ਕਰ ਲਿਆ। ਫਿਰ ਜੰਗਾਂ ਛਿੜੀਆਂ ਤਨ ਉਦੋਂ ਵੀ ਦੇਸ਼ ਦੀ ਪਿੱਠ ਨਹੀਂ ਲੱਗਣ ਦਿੱਤੀ। ਤਰੱਕੀ ਦੇ ਨਵੇਂ ਇਤਿਹਾਸ ਰਚੇ ਜਿਹੜੇ ਅੱਜ ਵੀ ਆਪਣੇ ਮੂੰਹੋਂ ਬੋਲਦੇ ਹਨ। ਪਰ ਇਹਨਾਂ ਸਭਨਾਂ ਖੂਬੀਆਂ ਦੇ ਬਾਵਜੂਦ ਲੁਧਿਆਣਾ ਦੇ ਘੰਟਾਘਰ ਇਲਾਕੇ ਵਾਲਾ ਦਫਤਰ ਉਹਨਾਂ ਇਮਾਰਤਾਂ ਵਿੱਚੋਂ ਨਿਕਲਿਆ ਜਿਸ ਦੀ ਕਿਸਮਤ ਕਦੇ ਨਾ ਜਾਏਗੀ।
ਦੇਸ਼ ਅਤੇ ਪੰਜਾਬ ਵਿੱਚ ਕਈ ਕਈ ਵਾਰ ਕਾਂਗਰਸ ਪਾਰਟੀ ਦੀ ਹਕੂਮਤ ਆਉਣ ਦੇ ਬਾਵਜੂਦ ਇਸ ਦਫਤਰ ਦੀ ਕਦੇ ਵੀ ਅਜਿਹੀ ਮੁਰੰਮਤ ਨਾ ਹੋ ਸਕੀ ਕਿ ਇਸਨੂੰ ਨਵਾਂ ਵਰਗਾ ਬਣਾ ਦੇਂਦੀ। ਦੂਜੇ ਪਾਸੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਆਈ ਤਾਂ ਬੀਜੇਪੀ ਅਤੇ ਆਰ ਐਸ ਐਸ ਨੇ ਆਪਣੇ ਬਹੁਤ ਸਾਰੇ ਦਫਤਰਾਂ ਦਾ ਕਾਇਆ ਕਲਪ ਹੀ ਕਰ ਦਿੱਤਾ। ਕਮਿਊਨਿਸਟ ਪਾਰਟੀਆਂ ਵੀ ਆਪਣੇ ਦਫਤਰਾਂ ਦੀ ਸਾਂਭ ਸੰਭਾਲ ਵਾਲੇ ਪਾਸੇ ਲਗਾਤਾਰ ਧਿਆਨ ਦੇਂਦੀਆਂ ਰਹੀਆਂ। ਪਰ ਲੁਧਿਆਣੇ ਦੇ ਘੰਟਾਘਰ ਵਾਲਾ ਦਫਤਰ ਹਮੇਸ਼ਾਂ ਅਣਗੋਲਿਆਂ ਹੀ ਰਿਹਾ।
ਇਥੇ ਸ਼ਹੀਦ ਹੋਏ ਮੁਖ ਮੰਤਰੀ ਬੇਅੰਤ ਸਿੰਘ ਵੀ ਆਪਣੇ ਕਾਰਜਕਾਲ ਵਿਚ ਆਉਂਦੇ ਰਹੇ ਅਤੇ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਅਕਸਰ ਮੀਟਿੰਗਾਂ ਵਿਚ ਸ਼ਾਮਿਲ ਹੋਏ। ਮੀਡੀਆ ਨਾਲ ਗੱਲਾਂਬਾਤਾਂ ਵੀ ਇਥੇ ਅਕਸਰ ਹੁੰਦੀਆਂ ਹਨ ਅਤੇ ਲੋਕ ਅੰਦੋਲਨਾਂ ਨੂੰ ਸਫਲ ਬਣਾਉਣ ਵਾਲੀਆਂ ਸਕੀਮਾਂ ਬਾਰੇ ਵੀ ਇਥੇ ਹੀ ਵਿਚਾਰ ਵਟਾਂਦਰਾ ਹੁੰਦਾ ਹੈ। ਲੁੜੀਂਦੀ ਸਾਂਭ ਸੰਭਾਲ ਦੀ ਕਮੀ ਖੁਣੋਂ 21 ਅਤੇ 22 ਜੁਲਾਈ ਦੀ ਰਾਤ ਨੂੰ ਇਸ ਦਫਤਰ ਦੇ ਇੱਕ ਕਮਰੇ ਦੀ ਛੱਤ ਐਨ ਵਿਸਾਝਕਾਰੋਂ ਡਿੱਗ ਪਈ। ਇਹ ਸਭ ਇੱਕ ਦਿਨ ਪਹਿਲਾਂ ਪਏ ਜ਼ੋਰਦਾਰ ਮੀਂਹ ਕਾਰਨ ਹੀ ਹੋਇਆ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ ਸੂਬੇ ਵਿੱਚ ਪੰਜ ਸਾਲ ਰਾਜ ਕਰ ਕੇ ਸੈਂਕੜੇ ਸੜਕਾਂ ਤੇ ਪੁਲ ਬਣਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦੀ ਅੱਜ ਲੁਧਿਆਣਾ ਵਿੱਚ ਮੀਂਹ ਦੌਰਾਨ ਛੱਤ ਡਿੱਗ ਗਈ। ਉਂਝ ਇਸਦਾ ਖਦਸ਼ਾ ਕਾਫੀ ਦੇਰ ਤੋਂ ਸੀ। ਇਹ ਬਹੁਤ ਸਾਰੀਆਂ ਯਾਦਾਂ ਸੰਜੋਈ ਬੈਠਾ ਦਫਤਰ ਇੱਕ ਅਜਿਹੀ ਇਮਾਰਤ ਹੈ ਜਿਸ ਨਾਲ ਬਹੁਤ ਸਾਰੇ ਕਾਂਗਰਸੀਆਂ ਦੇ ਜਜ਼ਬਾਤ ਅੱਜ ਵੀ ਜੁੜੇ ਹੋਏ ਹਨ। ਰੇਲਵੇ ਸਟੇਸ਼ਨ ਨੇੜੇ ਕਾਂਗਰਸ ਦਾ ਇਹ ਕਾਫ਼ੀ ਪੁਰਾਣਾ ਦਫ਼ਤਰ ਸੀ ਤੇ ਮੌਜੂਦਾ ਸਮੇਂ ਵਿੱਚ ਇਥੇ ਜ਼ਿਲ੍ਹਾ ਕਾਂਗਰਸ ਦਿਹਾਤੀ ਅਤੇ ਯੂਥ ਦਾ ਵੀ ਦਫ਼ਤਰ ਚੱਲ ਰਿਹਾ ਸੀ। ਪੱਤਰਕਾਰ ਮਿਲਣੀਆਂ ਵੀ ਇਥੇ ਅਕਸਰ ਹੁੰਦੀਆਂ ਹੀ ਰਹਿੰਦੀਆਂ ਸਨ। ਲੁਧਿਆਣਾ ਵਿੱਚ ਪਿਛਲੇ ਦੋ ਦਿਨ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਇਸ ਕਰ ਕੇ ਬੀਤੀ ਰਾਤ ਕਾਂਗਰਸ ਦਫ਼ਤਰ ਦੀ ਛੱਤ ਡਿੱਗ ਗਈ। ਰਾਤ ਦਾ ਸਮਾਂ ਹੋਣ ਕਾਰਨ ਦਫ਼ਤਰ ਵਿੱਚ ਕੋਈ ਮੌਜੂਦ ਨਹੀਂ ਸੀ, ਜਿਸ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜ਼ਰਾ ਅੰਦਾਜ਼ਾ ਲਗਾਓ ਜੇ ਕਰ ਬਾਕੀ ਦਿਨਾਂ ਵਾਂਗ ਇਥੇ ਕੁਝ ਲੋਕ ਬੈਠੇ ਹੁੰਦੇ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਛੱਤ ਰਾਤ ਨੂੰ ਡਿੱਗਣ ਕਰਕੇ ਕੋਈ ਅਣਸੁਖਾਵੇਂ ਨੁਕਸਾਨ ਤੋਂ ਬਚਾ ਹੋ ਗਿਆ।
ਦਰਅਸਲ, ਲੁਧਿਆਣਾ ਦਾ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਕਰੀਬ 50 ਤੋਂ 60 ਸਾਲ ਪੁਰਾਣਾ ਹੈ। ਕਈਆਂ ਦਾ ਕਹਿਣਾ ਹੈ ਕਿ ਇਹ ਕਰੀਬ 74-75 ਸਾਲ ਪੁਰਾਣ ਹੈ। ਇਸ ਦਫ਼ਤਰ ਦੀਆਂ ਛੱਤਾਂ ਅੱਜ ਵੀ ਗਾਡਰ ਬਾਲੇ ਵਾਲੀਆਂ ਹਨ। ਇਥੇ ਬੜੀ ਸਰਗਰਮੀ ਨਾਲ ਜ਼ਿਲ੍ਹਾ ਕਾਂਗਰਸ, ਜ਼ਿਲ੍ਹਾ ਦਿਹਾਤੀ ਕਾਂਗਰਸ ਤੇ ਯੂਥ ਕਾਂਗਰਸ ਦਾ ਦਫ਼ਤਰ ਚਲਦਾ ਹੈ। ਕਿਸੇ ਨਾ ਕਿਸੇ ਬਹਾਨੇ ਗਹਿਮਾ ਗਹਿਮੀ ਹੋਈ ਰਹਿੰਦੀ ਹੈ। ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ਼ ਮੀਂਹ ਵਰ੍ਹ ਰਿਹਾ ਹੈ। ਇਸ ਕਰ ਕੇ ਵੀਰਵਾਰ ਦੇਰ ਰਾਤ ਕਾਂਗਰਸ ਦਫ਼ਤਰ ਦੇ ਇੱਕ ਕਮਰੇ ਦੀ ਛੱਤ ਦੇ ਗਾਡਰ ਬਾਲੇ ਡਿੱਗ ਗਏ।
ਇਸ ਦਫਤਰ ਦੀ ਜਿਸ ਥਾਂ ਛੱਤ ਡਿੱਗੀ ਉਸ ਕਮਰੇ ਵਿੱਚ ਸਿਆਸੀ ਆਗੂਆਂ ਦੀਆਂ ਫੋਟੋਆਂ ਤੇ ਫਰਨੀਚਰ ਵੀ ਕਾਫੀ ਨੁਕਸਾਨਿਆ ਗਿਆ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਕੋਮਲ ਖੰਨਾ ਨੇ ਦੱਸਿਆ ਕਿ ਇਹ ਘਟਲਾ ਰਾਤ ਸਮੇਂ ਹੋਈ ਜਿਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਇਸ ਦਫ਼ਤਰ ਵਿੱਚ ਹਮੇਸ਼ਾ ਹੀ ਦੋ-ਚਾਰ ਲੋਕ ਬੈਠੇ ਰਹਿੰਦੇ ਹਨ। ਇਸ ਪੁਰਾਣੇ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਣੇ ਕਈ ਸਿਆਸੀ ਆਗੂਆਂ ਦੀਆਂ ਯਾਦਗਾਰ ਤਸਵੀਰਾਂ ਤੇ ਹੋਰ ਸਮਾਨ ਪਿਆ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੋਮਲ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਸ ਘਟਨਾ ਬਾਰੇ ਜਾਣੂ ਕਰਵਾ ਦਿੱਤਾ ਹੈ। ਜਲਦ ਹੀ ਇਸ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਪਰ ਛੱਤ ਡਿੱਗਣ ਦੇ ਇਸ ਹਾਦਸੇ ਨਾਲ ਇਹ ਸੁਆਲ ਫਿਰ ਖੜੇ ਹੋ ਗਏ ਹੈ ਕਿ ਕਾਂਗਰਸ ਦੀਆਂ ਹਕੂਮਤਾਂ ਰਹਿਣ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਆਪਣਾ ਹੀ ਦਫਤਰ ਹੁਣ ਤੱਕ ਅਣਗੌਲਿਆ ਕਿਓਂ ਰਿਹਾ?
ਅਜਿਹਾ ਨਹੀਂ ਹੈ ਕਿ ਕਾਂਗਰਸ ਪਾਰਟੀ ਕੋਲ ਇਸ ਮਕਸਦ ਲਈ ਫ਼ੰਡ ਨਹੀਂ ਹਨ। ਸਭ ਕੁਝ ਹੈ ਕਾਂਗਰਸ ਪਾਰਟੀ ਕੋਲ ਪਰ ਇਸ ਦਫਤਰ ਦੀ ਕਿਸਮਤ ਕਿਓਂ ਨਹੀਂ ਜਾਗੀ ਇਹ ਗੱਲ ਕਾਂਗਰਸ ਦੇ ਵਰਕਰਾਂ ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸ ਪਾਰਟੀ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਕਿ ਇਸ ਥਾਂ ਦੀ ਮਾਲਕੀ ਦੇ ਕਾਗਜ਼ ਕਿਸੇ ਹੋਰ ਕੋਲ ਹਨ ਅਤੇ ਕਬਜ਼ਾ ਕਾਂਗਰਸ ਪਾਰਟੀ ਦਾ ਹੈ। ਇਸ ਝਦੇ ਕਾਰਨ ਹੀ ਇਸ ਦਫਤਰ ਦੀ ਪੁਰਾਣੀ ਇਮਾਰਤ ਨੂੰ ਨਵੀਂ ਇਮਾਰਤ ਵਿਚ ਨਹੀਂ ਬਦਲਿਆ ਜਾ ਸਕਿਆ। ਕਾਂਗਰਸ ਦੇ ਕੁਝ ਸੂਤਰ ਇਹ ਵੀ ਦੱਸਦੇ ਹਨ ਕਿ ਇਸ ਝਗੜੇ ਦੇ ਨਾਲ ਨਾਲ ਕਿਸੇ ਹੋਰ ਖੁਲ੍ਹੀ ਥਾਂ ਤੇ ਦੋ ਹਜ਼ਾਰ ਗਜ਼ ਥਾਂ ਵੀ ਲਈ ਗਈ ਪਰ ਇਸਦੀ ਵੀ ਉਸਾਰੀ ਸ਼ੁਰੂ ਨਹੀਂ ਕੀਤੀ ਜਾ ਸਕੀ।
ਸਾਡੀ ਟੀਮ ਇਹਨਾਂ ਗੱਲਾਂ ਸੰਬੰਧੀ ਹਕੀਕਤ ਦਾ ਪਤਾ ਲਗਾ ਰਹੀ ਹੈ। ਪੁਸ਼ਟੀ ਵਾਲਾ ਵੇਰਵਾ ਮਿਲਦੀਆਂ ਹੀ ਅਸੀਂ ਬਾਕੀ ਵੇਰਵਾ ਵੀ ਪਾਠਕਾਂ ਸਾਹਮਣੇ ਰੱਖਾਂਗੇ।
Friday, December 24, 2021
ਬੰਬ ਧਮਾਕੇ ਲਈ ਜ਼ਿੰਮੇਵਾਰ ਲੋਕ ਛੇਤੀ ਹੀ ਸਲਾਖਾਂ ਦੇ ਪਿੱਛੇ ਹੋਣਗੇ--ਸੋਢੀ
24th December 2021 at 6:57 PM
ਮਹਿਲਾ ਕਾਂਗਰਸ ਪ੍ਰਧਾਨ ਸੋਢੀ ਨੇ ਕੀਤਾ ਲੁਧਿਆਣਾ ਵਿਖੇ ਧਮਾਕੇ ਵਾਲੀ ਥਾਂ ਦਾ ਦੌਰਾ
ਜ਼ਖ਼ਮੀਆਂ ਦਾ ਹਾਲ ਪੁੱਛ ਕੇ ਹਿੰਮਤ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ
Wednesday, December 15, 2021
ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਪੁੱਛਿਆ ਸਵਾਲ
Wednesday 15th December 2021 at 7:12 PM
ਤੁਸੀਂ ਤਾਂ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ
ਪੁਲਿਸ ਨਿਯੁਕਤੀਆਂ ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਿਉਂ ਨਹੀਂ?
ਚੰਡੀਗੜ੍ਹ: 15 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::
ਲੁਧਿਆਣਾ ਦੇ ਸਰਕਾਰੀ ਕਾਲਜਾਂ ਦੇ ਬਾਹਰ ਬੈਠੇ ਗੈਸਟ ਫੈਕਲਟੀ ਅਧਿਆਪਕਾਂ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਐਲਾਨਜੀਤ ਦਰਸਾਉਣ ਵਾਲੇ ਨਾਅਰੇ ਲਿਖ ਕੇ ਲਾਏ ਹੋਏ ਹਨ। ਉਂਝ ਇਹ ਅੰਦਾਜ਼ਾ ਲਾਉਣਾ ਵੀ ਕੋਈ ਔਖਾ ਨਹੀਂ ਕਿ ਉਮਰ ਦਾ ਲੰਮਾ ਹਿੱਸਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲਾਉਣ ਵਾਲੇ ਕੈਪਟਨ ਹੁਣ ਇਸ ਉਮਰ ਵਿੱਚ ਕਾਂਗਰਸ ਦੇ ਦੁਸ਼ਮਣਾਂ ਨਾਲ ਜਾ ਖਲੋਤੇ ਹਨ। ਚੋਣ ਨਤੀਜਿਆਂ ਤੇ ਇਸਦਾ ਕਿੰਨਾ ਕੁ ਅਸਰ ਪਏਗਾ ਇਹ ਗੱਲ ਸਮੇਂ ਤੇ ਛੱਡ ਦੇਣੀ ਹੀ ਠੀਕ ਹੈ।
Tuesday, November 02, 2021
ਕੀ ਕੈ. ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਵੀਂ ਧਿਰ ਬਣ ਕੇ ਉਭਰ ਸਕੇਗੀ?
Tuesday 2nd November 2021 at 6:53 pm Updated 07:00 PM
ਨਵੀਂ ਪਾਰਟੀ ਦਾ ਨਾਮ ਰੱਖਿਆ 'ਪੰਜਾਬ ਲੋਕ ਕਾਂਗਰਸ'
Wednesday, October 20, 2021
ਕਾਂਗਰਸ: ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ
20th October 2021 at o3:45 PM
ਮੋਰਾਰਜੀ 92 ਸਾਲ ਦੇ ਪ੍ਰਧਾਨ ਮੰਤਰੀ ਬਣੇ ਮੈਂ ਤਾਂ ਬਹੁਤ ਹੀ ਛੋਟਾ ਹਾਂ
ਬਾਦਲ ਵੀ ਮੇਰੇ ਤੋਂ 15 ਸਾਲ ਵੱਡੇ ਤਾਂ ਮੈਂ ਕਿਉਂ ਹਟਾਂ ਪਿੱਛੇ: ਕੈਪਟਨ
ਨਵੀਂ ਦਿੱਲੀ: 20 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::
ਸਵਰਗੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹਰਮਨਪਿਆਰਤਾ ਦੀ ਸਿਖਰ ਵੇਲੇ ਇੱਕ ਦੌਰ ਆਇਆ ਸੀ ਜਦੋਂ ਇੰਦਰਾ ਇਸ ਇੰਡੀਆ ਅਤੇ ਇੰਡੀਆ ਇਸ ਇੰਦਰਾ ਵਾਲਾ ਨਾਅਰਾ ਪ੍ਰਚੱਲਿਤ ਹੋ ਗਿਆ ਸੀ। ਇੰਦਰਾ ਗਾਂਧੀ ਤੋਂ ਬਿਨਾ ਇੰਡੀਆ ਦੀ ਕਲਪਨਾ ਵੀ ਅਸੰਭਵ ਜਿਹੀ ਲੱਗਦੀ ਸੀ। ਉਦੋਂ ਕਾਂਗਰਸ ਦੜੇ ਭਾਰੋ ਧੜੇ ਨੂੰ ਵੀ ਇੰਦਰਾ ਕਾਂਗਰਸ ਕਿਹਾ ਜਾਂਦਾ ਸੀ। ਕਿ ਲੋਕ ਹੁਣ ਵੀ ਇੰਕਾ ਜਾਂ ਇੰਦਰਾਂ ਕਾਂਗਰਸ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ। ਅਜਿਹੀ ਲੋਕਪ੍ਰਿਯਤਾ ਕਿਸੇ ਹੋਰ ਲੀਡਰ ਨੂੰ ਸ਼ਾਇਦ ਕਦੇ ਵੀ ਨਸੀਬ ਨਹੀਂ ਸੀ ਹੋਈ। ਸ਼ਖ਼ਸੀਅਤ ਪ੍ਰਸਤੀ ਦੀ ਉਸ ਸਿਖਰ ਨੂੰ ਹੁਣ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਪੰਜਾਬ ਕਾਂਗਰਸ ਦੇ ਕਾੰਟੋ ਕਲੇਸ਼ ਵੇਲੇ ਵੀ ਜਿਹੜੇ ਨਾਮ ਉਭਰੇ ਉਹਨਾਂ ਵਿੱਚੋਂ ਕੋਈ ਵੀ ਨਾਮ ਏਨਾ ਭਾਰੂ ਹੋ ਕੇ ਸਾਹਮਣੇ ਨਹੀਂ ਆ ਸਕਿਆ।
ਹੁਣ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਸ ਗੱਲ ਨੂੰ ਸਾਬਿਤ ਕਰਨ ਲਈ ਬਜ਼ਿੱਦ ਹਨ ਕਿ ਕੈਪਨ ਬਿਨ ਪੰਜਾਬ ਨਹੀਂ। ਉਹਨਾਂ ਇਸ ਮਾਮਲੇ ਵਿੱਚ ਆਪਣਾ ਕੁਝ ਸਾਲ ਪਹਿਲਾਂ ਦਾ ਉਹ ਐਲਾਨ ਵੀ ਭੁਲਾ ਦਿੱਤਾ ਹੈ ਕਿ ਇਹ ਮੇਰੀ ਆਖਰੀ ਟਰਮ ਹੈ ਅਤੇ ਇਸ ਤੋਂ ਬਾਅਦ ਮੈਂ ਕੋਈ ਚੋਣ ਨਹੀਂ ਲੜਾਂਗਾ। ਹੁਣ ਜਿਸ ਢੰਗ ਤਰੀਕੇ ਨਾਲ ਉਹਨਾਂ ਆਪਣੇ ਸਿਆਸੀ ਇਰਾਦੇ ਜ਼ਾਹਰ ਕੀਤੇ ਹਨ ਉਸਤੋਂ ਸਾਫ ਲੱਗਦਾ ਹੈ ਕਿ ਇੱਕ ਵਾਰ ਤਾਂ ਕੈਪਟਨ ਆਪਣਾ ਲੋਹਾ ਮਨਵਾਉਣਗੇ। ਫੌਜ ਵਿੱਚ ਰਹਿ ਚੁੱਕੇ ਲੋਕ ਜਦੋਂ ਜ਼ਿੰਦਗੀ ਦੀਆਂ ਲੜਾਈਆਂ ਲੜਦੇ ਹਨ ਤਾਂ ਉਦੋਂ ਵੀ ਜੰਗ ਵਾਂਗ ਹੀ ਲੜਦੇ ਹਨ। ਫੌਜ ਵਾਲੇ ਇਸ ਤਜਰਬੇ ਨੇ ਕੈਪਟਨ ਸਾਹਿਬ ਨੰ ਵੀ ਫਾਇਦਾ ਦੇਣਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਾਂਗਰਸ ਛੱਡਣ ਤੋਂ ਬਾਅਦ ਜਾਂ ਤਾਂ ਨਵੀਂ ਪਾਰਟੀ ਬਣਾ ਸਕਦੇ ਹਨ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਨਿਸਚੇ ਹੀ ਉਹਨਾਂ ਸਾਹਮਣੇ ਕਿ ਰਸਤੇ ਖੁੱਲ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਵੀ ਉਹ ਹੱਥ 'ਤੇ ਹੱਥ ਧਰ ਕੇ ਘਰ ਨਹੀਂ ਬੈਠ ਸਕਦੇ, ਉਹ ਅਜੇ ਵੀ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਹਨ।
ਮੌਜੂਦਾ ਹਾਲਤਾਂ ਵਿੱਚ ਛੇਤੀ ਹੀ ਆਪਣੀ ਰਾਜਨੀਤਕ ਪਾਰਟੀ ਸ਼ੁਰੂ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਟੀ ਵੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ, 'ਕਾਂਗਰਸ ਨੇ ਫੈਸਲਾ ਕੀਤਾ ਕਿ ਮੈਨੂੰ ਜਾਣਾ ਚਾਹੀਦਾ ਹੈ, ਇਸ ਲਈ ਮੈਂ ਪਾਰਟੀ ਛੱਡ ਦਿੱਤੀ, ਪਰ ਮੈਨੂੰ ਨਹੀਂ ਲਗਦਾ ਕਿ ਮੈਂ ਘਰ ਬੈਠਾਂਗਾ, ਮੈਂ ਹੁਣ ਵੀ ਪੰਜਾਬ ਲਈ ਬਹੁਤ ਕੁਝ ਕਰ ਸਕਦਾ ਹਾਂ। ਉਹਨਾ ਕਿਹਾ, 'ਮੋਰਾਰਜੀ ਦੇਸਾਈ 92 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ 15 ਸਾਲ ਵੱਡੇ ਹਨ ਤਾਂ ਮੈਂ ਕਿਉਂ ਨਹੀਂ ਸਿਆਸਤ 'ਚ ਰਹਿ ਸਕਦਾ?
ਸਿੱਧੂ ਨਾਲ ਤਲਖ਼ੀ ਉੱਥੇ ਬੋਲਦਿਆਂ ਕੈਪਟਨ ਨੇ ਕਿਹਾ, 'ਮੁੱਖ ਮੰਤਰੀ ਵਜੋਂ ਉਹਨਾਂ ਕਦੇ ਵੀ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਕੌੜਾ ਕੁਸੈਲਾ ਅਨੁਭਵ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਕਿ ਗਾਂਧੀ ਪਰਵਾਰ ਇਸ ਫੈਸਲੇ 'ਤੇ ਕਿਉਂ ਆਇਆ, ਮੇਰਾ ਰਾਜੀਵ ਗਾਂਧੀ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਮੈਨੂੰ ਨਹੀਂ ਪਤਾ ਕਿ ਗਾਂਧੀ ਪਰਵਾਰ ਨੇ ਉਨ੍ਹਾ ਨਾਲ ਅਜਿਹਾ ਕਿਉਂ ਕੀਤਾ। ਉਹਨਾਂ ਕਿਹਾ, 'ਸਭ ਕੁਝ ਹੋ ਸਕਦਾ ਹੈ, ਪਰ ਦਿੱਲੀ ਵਿੱਚ ਇਸ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ। ਮੈਨੂੰ ਪਾਰਟੀ ਪ੍ਰਧਾਨ (ਸੋਨੀਆ ਗਾਂਧੀ) ਤੋਂ ਅਸਤੀਫਾ ਦੇਣ ਲਈ ਫੋਨ ਆਇਆ, ਉਹਨਾਂ ਸਿਰਫ ਏਨਾ ਹੀ ਕਿਹਾ ਕਿ ਅਮਰਿੰਦਰ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ। ਪੰਜਾਬ ਦੀ ਵਿਗੜਦੀ ਸੁਰੱਖਿਆ ਸਥਿਤੀ 'ਤੇ ਚਿੰਤਾ ਜਤਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਉਹਨਾਂ ਦਾ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ ਕਿ ਪੰਜਾਬ ਦੇ ਹਾਲਾਤ ਬਦਲ ਗਏ ਹਨ। ਇੱਥੇ ਅੱਤਵਾਦੀ ਅਤੇ ਗੈਂਗਸਟਰ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਹਥਿਆਰਾਂ ਅਤੇ ਬਾਰੂਦ ਦੀ ਤਸਕਰੀ ਹੋ ਰਹੀ ਹੈ, ਮੈਂ ਪਿਛਲੇ ਸਾਲਾਂ ਵਿੱਚ ਅਜਿਹਾ ਹੁੰਦਾ ਵੇਖਿਆ ਹੈ ਅਤੇ ਇਸੇ ਲਈ ਮੈਂ ਦੁਬਾਰਾ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ।
ਉਨ੍ਹਾ ਕਿਹਾ, 'ਮੈਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਮੈਂ ਪੰਜਾਬ ਚੋਣਾਂ 'ਚ ਕਾਂਗਰਸ ਦੀ ਅਗਵਾਈ ਕਰਾਂਗਾ। ਇੱਕ ਵਾਰ ਜਦੋਂ ਅਸੀਂ ਜਿੱਤ ਜਾਂਦੇ ਹਾਂ, ਮੈਂ ਅਹੁਦਾ ਛੱਡ ਦਿਆਂਗਾ ਅਤੇ ਤੁਸੀਂ ਮੁੱਖ ਮੰਤਰੀ ਚੁਣ ਸਕਦੇ ਹੋ, ਉਸ ਸਮੇਂ ਸੋਨੀਆ ਗਾਂਧੀ ਨੂੰ ਚਿੱਠੀ ਚੰਗੀ ਤਰ੍ਹਾਂ ਮਿਲ ਗਈ ਸੀ।"
ਕੈਪਟਨ ਨੇ ਪੁਰਾਣੀ ਪਾਰਟੀ ਵਿਰੁੱਧ ਹਮਲੇ ਵਿੱਚ ਕਿਹਾ, 'ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਇਹ ਖਤਮ ਹੋ ਗਈ ਹੈ। ਮੈਂ ਚਰਾਗਾਹ ਵਿੱਚੋਂ ਬਾਹਰ ਨਿਕਲਣ ਵਾਲਾ ਘੋੜਾ ਨਹੀਂ ਹਾਂ। ਕੈਪਟਨ ਨੇ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ ਤੇ ਉਨ੍ਹਾ ਕਾਂਗਰਸ ਤੋਂ ਬਾਹਰ ਹੋਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਨੂੰ ਜਨਮ ਦਿੱਤਾ ਸੀ। ਅਫਵਾਹਾਂ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਸੀ ਅਤੇ ਉਹਨਾਂ ਨੇ ਸ਼ਾਹ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਇਸ ਸੰਕਟ ਨੂੰ ਤੁਰੰਤ ਹੱਲ ਕਰਨ।
Tuesday, September 28, 2021
ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਤੇਜ਼ੀ ਨਾਲ ਉਭਰੇਗਾ ਏਜੰਡਾ ਪੰਜਾਬ?
ਪੰਜਾਬ ਨਾਲ ਵਧੀਕੀਆਂ ਵਿਰੁੱਧ ਰੋਸ ਇੱਕ ਵਾਰ ਫੇਰ ਜ਼ੋਰ ਫੜੇਗਾ?
![]() |
| ਅਸਤੀਫਿਆਂ ਦੀ ਝੜੀ |
ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ। ਇਹ ਪੰਜਾਬ ਦਹਾਕਿਆਂ ਤੋਂ ਬੇਇਨਸਾਫੀਆਂ ਦਾ ਸ਼ਿਕਾਰ ਹੈ, ਸ਼ੋਸ਼ਣ ਦਾ ਸ਼ਿਕਾਰ ਹੈ, ਲੁੱਟ ਦਾ ਸ਼ਿਕਾਰ ਅਤੇ ਭਰਮਾਂ ਭੁਲੇਖਿਆਂ ਵਾਲੀ ਸਿਆਸਤ ਦਾ ਵੀ ਸ਼ਿਕਾਰ ਹੈ। ਇਹ ਸਿਆਸਤ ਵੱਖ ਵੱਖ ਝੰਡਿਆਂ ਹੇਠ ਵੱਖ ਨਾਵਾਂ ਨਾਲ ਕੀਤੀ ਜਾਂਦੀ ਰਹੀ ਹੈ। ਕਦੇ ਏ ਕੇ ਸੰਤਾਲੀਆਂ ਫੜ੍ਹ ਕੇ, ਕਦੇ ਵਰਦੀਆਂ ਪਾ ਕੇ, ਕਦੇ ਚੋਲੇ ਪਾ ਕੇ ਤੇ ਕਦੇ ਸੈਕੂਲਰਿਜ਼ਮ ਵਾਲੇ ਨਾਅਰੇ ਲਾ ਕੇ। ਤਾਣੀ ਉਲਝੀ ਪਈ ਸੀ। ਭੰਬਲਭੂਸੇ ਦੀ ਧੁੰਦ ਨੇ ਹਰ ਇੱਕ ਦੇ ਦਿਲ ਅਤੇ ਦਿਮਾਗ ਤੱਕ ਪਸਾਰਾ ਕਰ ਲਿਆ ਸੀ। ਲੋਕਾਂ ਨੂੰ ਕੁਝ ਵੀ ਥਹੁ ਪਤਾ ਨਹੀਂ ਸੀ ਲੱਗਣ ਦਿੱਤਾ ਜਾਂਦਾ ਕਿ ਕੀ ਠੀਕ ਹੈ ਅਤੇ ਕੀ ਗਲਤ? ਅਜਿਹੀ ਹਾਲਤ ਵਿੱਚ ਨਵਜੋਤ ਸਿੱਧੂ ਵੱਲੋਂ ਪੰਜਾਬ ਦਾ ਏਜੰਡਾ ਲੈ ਕੇ ਆਉਣਾ ਕਿਸੇ ਦੈਵੀ ਕ੍ਰਿਸ਼ਮੇ ਵਾਂਗ ਸੀ ਜਿਸਤੇ ਇਤਬਾਰ ਜਿਹਾ ਨਹੀਂ ਸੀ ਆਉਂਦਾ। ਕੀ ਹੁਣ ਪੰਜਾਬ ਏਜੰਡੇ ਤੇ ਕੁਝ ਚੰਗਾ ਹੁੰਦਾ ਦੇਖਣ ਦੇ ਚਾਹਵਾਨ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਕੁਰਬਾਨੀ ਵਾਂਗ ਲੈਂਦਿਆਂ ਪੰਜਾਬ ਏਜੰਡੇ ਨੂੰ ਉਭਾਰਨ ਲਈ ਪੂਰਾ ਜ਼ੋਰ ਲਾਉਣਗੇ? ਕੀ ਪੰਜਾਬ ਨਾਲ ਵਧੀਕੀਆਂ ਵਿਰੁੱਧ ਰੋਸ ਇੱਕ ਵਾਰ ਫੇਰ ਜ਼ੋਰ ਫੜੇਗਾ? ਕੀ ਅਸਤੀਫੇ ਤੋਂ ਬਾਅਦ ਨਵਜੋਤ ਸਿੱਧੂ ਟੀਮ ਕੋਲ ਖੁੱਲ੍ਹ ਕੇ ਆਪਣਾ ਪੱਖ ਰੱਖਣ ਦੇ ਮੌਕੇ ਹੋਰ ਵੱਧ ਗਏ ਹਨ?
![]() |
| ਮਾਲਵਿੰਦਰ ਸਿੰਘ ਮਾਲੀ |
ਇਸ ਲਈ ਆਰੰਭ ਵਿਚ ਹੀ ਰੌਲਾ ਰੱਪਾ ਪਾ ਕੇ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰਾ ਲਾਲ ਗਰਗ ਨੂੰ ਨਵਜੋਤ ਸਿੱਧੂ ਤੋਂ ਅਲਗ ਕਰਨ ਦੀਆਂ ਕੋਸ਼ਿਸ਼ਾਂ ਇੱਕ ਸੁਚੇਤ ਸਾਜ਼ਿਸ਼ ਸੀ। ਗੱਲ ਉਦੋਂ ਹੀ ਵਿਗਾੜੀ ਜਾਣ ਲੱਗ ਪਈ ਸੀ ਪਰ ਮਾਲੀ ਹੁਰਾਂ ਨੇ ਇਸ ਅਖੌਤੀ ਜਿਹੇ ਅਹੁਦੇ ਦਾ ਤਿਆਗ ਕਰ ਕੇ ਇਹਨਾਂ ਸਾਜ਼ਿਸ਼ਾਂ ਨੂੰ ਵੀ ਨਾਕਾਮ ਬਣਾ ਦਿੱਤਾ।
ਇਸ ਗੱਲ ਦਾ ਸ਼ੱਕ ਉਦੋਂ ਹੀ ਖੜਾ ਹੋ ਗਿਆ ਸੀ ਕਿ ਹੁਣ ਉਸ ਨਾਅਰੇ ਦਾ ਕਿ ਬਣੇਗਾ ਜੋ ਮਾਲੀ ਹੁਣੀਂ ਗੁਣਗੁਣਾਉਣ ਵਾਂਗੂੰ ਆਪਣੀਆਂ ਲਿਖਤਾਂ ਵਿੱਚ ਵਰਤਿਆ ਕਰਦੇ ਸਨ--ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ। ਅਸਲ ਵਿਚ ਇਸ ਸਤਰ ਨੂੰ ਪੜ੍ਹਦਿਆਂ ਹੀ ਗੁਣਗੁਣਾਉਣ ਦਾ ਦਿਲ ਕਰਨ ਲੱਗ ਪੈਂਦਾ ਹੈ ਸ਼ਾਇਦ ਇਸ ਕਰਕੇ ਕਿ ਇਹ ਦਿਲ ਵਾਲੇ ਦਰਦ ਦੇ ਨੇੜੇ ਹੈ। ਪੰਜਾਬ ਨਾਲ ਹੋਈਆਂ ਵਧੀਕੀਆਂ ਦੀ ਗੱਲ ਕਰਦੀ ਹੈ ਇਹ ਸਤਰ।
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੀ ਕੁਰਸੀ ਵਾਲਾ ਮੋਹ ਵੀ ਤਿਆਗ ਦਿੱਤਾ। ਚਰਨਜੀਤ ਚੰਨੀ ਹੁਣਾਂ ਦੀ ਸਰਕਾਰ ਵੀ ਬਣ ਗਈ। ਪਰ ਜਦੋਂ ਨਵੇਂ ਮੰਤਰੀਮੰਡਲ ਦਾ ਗਠਨ ਹੋਇਆ ਤਾਂ ਪੰਜਾਬ ਨਾਲ ਜੁੜੇ ਲੋਕਾਂ ਦੇ ਕੰਨ ਖੜੇ ਹੋਣੇ ਸ਼ੁਰੂ ਹੋ ਗਏ। ਜਿਸ ਦਿਨ ਨਵੇਂ ਮੰਤਰੀ ਆਪਣੇ ਆਪੋ ਆਪਣੇ ਅਹੁਦਿਆਂ ਦਾ ਚਾਰਜ ਲੈ ਰਹੇ ਸਨ ਉਸ ਦਿਨ ਅਚਾਨਕ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਤੋਂ ਅਸਤੀਫਾ ਦੇਣ ਦੀ ਖਬਰ ਕਿਸੇ ਧਮਾਕੇ ਵਾਂਗ ਆਈ। ਆਰੰਭ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਹੁਰਾਂ ਨੇ ਇਹੀ ਕਿਹਾ ਕਿ ਉਹਨਾਂ ਨੂੰ ਇਸ ਅਸਤੀਫੇ ਦਾ ਕੁਝ ਵੀ ਪਤਾ ਨਹੀਂ। ਮੀਡੀਆ ਲਈ ਮੁੱਖ ਮੰਤਰੀ ਦੀ ਇਹ ਅਗਿਆਨਤਾ ਵੀ ਇੱਕ ਖਬਰ ਬਣੀ।
ਛੇਤੀ ਹੀ ਹੋਰ ਵੀ ਬਹੁਤ ਕੁਝ ਸਾਹਮਣੇ ਆਉਣ ਲੱਗਿਆ। ਬਹੁਤ ਕੁਝ ਸਪਸ਼ਟ ਵੀ ਹੋਣ ਲੱਗ ਪਿਆ ਸੀ ਪਾਰ ਬੜਾ ਕੁਝ ਅਜੇ ਵੀ ਓਹਲੇ ਜਿਹੇ ਵਿੱਚ ਸੀ। ਇਸ ਨੂੰ ਸਮਝਣ ਲਈ ਚੰਗਾ ਹੋਵੇ ਜੇ ਤੁਸੀਂ ਪਾਲੀ ਭੁਪਿੰਦਰ ਸਿੰਘ ਹੁਰਾਂ ਦੀ ਇੱਕ ਲਿਖਤ ਪੜ੍ਹ ਲਓ। ਇਹ ਲਿਖਤ ਉਹਨਾਂ ਨੇ ਨਵਜੋਤ ਸਿੱਧੂ ਦੇ ਅਸਤੀਫੇ ਵਾਲੇ ਦਿਨ ਹੀ ਅਰਥਾਤ 28 ਸਤੰਬਰ 2021 ਨੂੰ ਹੀ ਬਾਅਦ ਦੁਪਹਿਰ ਚਾਰ ਵੱਜ ਕੇ 28 ਮਿੰਟਾਂ ਤੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ। ਲਓ ਪਹਿਲਾਂ ਇਹ ਲਿਖਤ ਪੜ੍ਹੋ ਜਿਹੜੀ ਬੜੇ ਸੰਖੇਪ ਵਿਚ ਸਭ ਕੁਝ ਸਮਝਾ ਰਹੀ ਹੈ। ਪਾਲੀ ਜੀ ਲਿਖਦੇ ਹਨ:
![]() |
| ਪਾਲੀ ਭੁਪਿੰਦਰ ਸਿੰਘ |
ਤੁਸੀਂ ਸਿੱਧੂ ਨੂੰ ਭਾਵੇਂ ਵਿਵਾਦੀ ਕਹੋ ਭਾਵੇਂ ਸੀ. ਐਮ. ਦੀ ਕੁਰਸੀ ਦਾ ਭੁੱਖਾ ਪਰ ਉਸਨੇ ਉਹੀ ਕੀਤਾ ਜਿਸ ਲਈ ਉਸਨੇ ਲੜਾਈ ਸ਼ੁਰੂ ਕੀਤੀ ਸੀ। ਪੈਂਦਾ ਹੈ ਰੌਲਾ ਪੈਣ ਦਿਓ। ਟੁੱਟਦੇ ਨੇ ਰਾਜਨੀਤੀ ਦੇ ਸਲੀਕੇ ਤਾਂ ਟੁੱਟਣ ਦਿਓ। ਕੌਣ ਕੁਰਸੀ ਦਾ ਭੁੱਖਾ ਨਹੀਂ ਇੱਥੇ! ਹਰੇਕ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਹੈ। ਤੇ ਚੁੱਪ ਰਹਿ ਕੇ ਰਾਜਨੀਤੀ ਕਰਨ ਵਾਲਿਆਂ ਨੇ ਬੜੀਆਂ ਪੂਰੀਆਂ ਪਾ ਦਿੱਤੀਆਂ ਜੋ ਅਸੀਂ ਸਿੱਧੂ ਦੇ ਰੌਲੇ ਤੇ ਰੌਲਾ ਪਾਈਏ।
ਜੇ ਤੁਸੀਂ ਸੋਚਦੇ ਹੋ ਕਿ ਸਿੱਧੂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਤਾਂ ਮੈਂ ਕਹਾਂਗਾ, ਇਹੀ ਸਿੱਧੂ ਦੀ ਸਭ ਤੋਂ ਵਧੀਆ ਗੱਲ ਹੈ। (28th September 2021 at 04:28 PM)
Sunday, September 26, 2021
ਆਖਿਰ ਸਾਨੂੰ ਸਾਡਾ ਕਸੂਰ ਤਾਂ ਦੱਸ ਦੇਂਦੇ-ਇਸ ਤਰ੍ਹਾਂ ਜ਼ਲੀਲ ਕਿਓਂ ਕੀਤਾ?
Sunday 26th September 2021 at 5:15 PM
ਸਿੱਧੂ ਅਤੇ ਕਾਂਗੜ ਨੇ ਮੀਡੀਆ ਸਾਹਮਣੇ ਰੱਖਿਆ ਆਪਣੇ ਦਿਲ ਦਾ ਦਰਦ
ਲੱਗਦਾ ਸੀ ਨਵੇਂ ਮੰਤਰੀਮੰਡਲ ਵੱਲੋਂ ਸੰਹੁ ਚੁੱਕੇ ਜਾਣ ਦੇ ਨਾਲ ਹੀ ਪੰਜਾਬ ਕਾਂਗਰਸ ਵਿੱਚ ਮੁਕੰਮਲ ਏਕਤਾ ਹੋ ਜਾਏਗੀ ਪਰ ਅਜਿਹੇ ਅਸਰ ਨਜ਼ਰ ਨਹੀਂ ਆ ਰਹੇ। ਮੰਤਰੀਮੰਡਲ ਵਿੱਚ ਥਾਂ ਨਾ ਮਿਲਣ ਕਾਰਨ ਨਾਰਾਜ਼ ਹੋਏ ਵਿਧਾਇਕਾਂ ਦੇ ਭਰੇ ਦਿਲ ਨਾਲ ਮੀਡੀਆ ਸਾਹਮਣੇ ਖੁੱਲ੍ਹ ਕੇ ਆਪਣਾ ਦੁੱਖੜਾ ਬਿਆਨ ਕੀਤਾ ਹੈ।
ਨਵੀਂ ਕੈਬਨਿਟ ਵਿਚ ਥਾਂ ਨਾ ਬਣਾ ਸਕਣ ਵਾਲੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ ਵਿਚੋਂ ਬਾਹਰ ਕਰਨ ਦਾ ਹਾਈ ਕਮਾਨ ਕਸੂਰ ਤਾਂ ਦੱਸੇ। ਅੱਜ ਐਤਵਾਰ ਵਾਲੇ ਦਿਨ ਮੀਡੀਆ ਦੇ ਰੂਬਰੂ ਹੋਣ ਸਮੇਂ ਸਿੱਧੂ ਕਾਫ਼ੀ ਭਾਵੁਕ ਵੀ ਹੋ ਗਏ ਅਤੇ ਉਨ੍ਹਾ ਦੀਆਂ ਅੱਖਾਂ ਭਰ ਆਈਆਂ। ਇਸ ਮੌਕੇ ਉਹਨਾਂ ਨਾਲ ਕਾਂਗੜ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਉਣਾ ਸੀ ਤਾਂ ਹਾਈ ਕਮਾਨ ਜਾਂ ਮੁੱਖ ਮੰਤਰੀ ਘੱਟੋ-ਘੱਟ ਇਕ ਵਾਰ ਕਹਿ ਕੇ ਦੇਖਦੇ, ਉਹ ਖੁਦ ਹੀ ਅਸਤੀਫ਼ਾ ਦੇ ਦਿੰਦੇ, ਪਰ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ, ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ। ਸਿੱਧੂ ਨੇ ਆਪਣੇ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾ ਦੀ ਟੀਮ ਨੇ ਦਿਨ-ਰਾਤ ਇਕ ਕਰਕੇ ਲੋਕਾਂ ਦੀ ਸੇਵਾ ਕੀਤੀ ਅਤੇ ਪੰਜਾਬ ਨੂੰ ਮਹਾਂਮਾਰੀ ਦੀ ਮਾਰ ਤੋਂ ਬਚਾਇਆ। ਇਸ ਤਰ੍ਹਾਂ ਅਪਮਾਨ ਅਤੇ ਜ਼ਲਾਲਤ ਦਾ ਗਿਲਾ ਹੁਣ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਨਹੀਂ ਬਲਕਿ ਹੋਰਨਾਂ ਨੰ ਵੀ ਹੈ। ਇਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਪ੍ਰੈਸ ਕਾਨਫਰੰਸ ਦੌਰਾਨ ਇਹ ਦਰਦ ਗੁਰਪ੍ਰੀਤ ਕਾਂਗੜ ਦਾ ਵੀ ਸੀ। ਕਾਂਗੜ ਨੇ ਵੀ ਮੀਡੀਆ ਵਾਲਿਆਂ ਨੂੰ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਹਾਈ ਕਮਾਨ ਨਾਲ ਗਿਲਾ ਕੀਤਾ। ਇਨ੍ਹਾਂ ਦੋਵੇਂ ਮੰਤਰੀਆਂ ਨੇ ਹਾਈ ਕਮਾਨ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿਚ ਕਿਹਾ ਹੈ ਕਿ ਹਾਈ ਕਮਾਨ ਉਨ੍ਹਾਂ ਦਾ ਕਸੂਰ ਤਾਂ ਦੱਸੇ। ਉਂਝ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਨਾਲ ਸਨ ਅਤੇ ਹੁਣ ਵੀ ਮੁੱਖ ਮੰਤਰੀ ਅਤੇ ਪਾਰਟੀ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ।
Saturday, September 18, 2021
ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ ਰਾਹ ਸਾਫ !--ਬੁੱਧ ਸਿੰਘ ਨੀਲੋਂ
18th September 2021 at 06:43 PM
ਬੁੱਧ ਚਿੰਤਨ//18.09.2021
ਬਾਮੁਲਾਹਜ਼ਾ ਹੋਸ਼ਿਆਰ-------
ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ ਕਈਆਂ ਨੇ ਖੁਸ਼ੀਆਂ ਵੀ ਮਨਾਈਆਂ ਹਨ, ਲੱਡੂ ਵੰਡਣ ਦੀਆਂ ਗੱਲਾਂ ਵੀ ਕੀਤੀਆਂ ਹਨ ਅਤੇ ਕੈਪਟਨ ਸਾਹਿਬ ਨੂੰ ਟਕੋਰਾਂ ਵੀ ਮਾਰੀਆਂ ਹਨ। ਇਸਦੇ ਨਾਲ ਹੀ ਇੱਕ ਆਵਾਜ਼ ਹੋਰ ਵੀ ਆਈ ਹੈ। ਇਹ ਪ੍ਰਤੀਕ੍ਰਮ ਹੈ ਡੂੰਘੀਆਂ ਰਮਜ਼ਾਂ ਵਾਲੇ ਬੁੱਧ ਸਿੰਘ ਨੀਲੋਂ ਦਾ। ਆਪਣੇ ਖਦਸ਼ਿਆਂ ਦੀ ਗੱਲ ਕਰਦਿਆਂ ਜ਼ਰਾ ਦੇਖੋ ਉਹ ਕੀ ਕਹਿੰਦੇ ਹਨ:
ਕੈਪਟਨ ਦੀ ਬਾਂਹ ਮਰੋੜ ਕੇ ਅਸਤੀਫਾ ਲੈ ਲਿਆ ਗਿਆ ਹੈ
![]() |
| ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫਾ ਸੌਂਪਦਿਆਂ ਕੈਪਟਨ ਅਮਰਿੰਦਰ ਸਿੰਘ |
![]() |
| ਲੇਖਕ ਬੁੱਧ ਸਿੰਘ ਨੀਲੋਂ |
ਭਾਜਪਾ ਦੀ ਕੇਂਦਰੀ ਸਰਕਾਰ ਨੇਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਮਸਲਿਆਂ ਦਾ ਸਿਰ ਕੁਚਲਣਾ ਹੈ। ਭਾਜਪਾ ਦੇ ਆਗੂਆਂ ਦੇ ਘਰਾਂ ਵਿੱਚ ਕੈਦ ਹੋ ਕੇ ਰਹਿਣਾ ਮੁਸ਼ਕਿਲ ਹੋ ਗਿਆ ਹੈ ...ਇਸ ਲਈ ਭਾਜਪਾ ਨੇ ਚਾਣਕਯ ਨੀਤੀ ਚੱਲੀ ਹੈ।
ਕਾਂਗਰਸ ਦੇ ਅੰਦਰ ਬਹੁਗਿਣਤੀ Rss ਦੇ ਬੰਦੇ ਕਾਂਗਰਸੀ ਮਖੌਟੇ ਵਾਲੇ ਹਨ। ਜੋ ਵੱਧ ਰੌਲਾ ਪਾਉਦੇ ਹਨ...ਉਨ੍ਹਾਂ ਦੀ ਭਾਸ਼ਾ ਤੇ ਬੋਲੀ ਸਮਝਿਆ ਪਤਾ ਲੱਗਦਾ ਹੈ।
ਹੁਣ ਪੰਜਾਬ ਦੇ ਵਿੱਚ ਅਣਸੁਖਾਵੀਆਂ ਘਟਨਾਵਾਂ ਹੋਣਗੀਆਂ ..ਜਿਸ ਨੂੰ ਅਧਾਰ ਦੇ ਤੌਰ ਤੇ ਵਰਤਿਆ ਜਾਵੇਗਾ।
ਹੁਣ ਸਭ ਮਸਲੇ ਸਰਕਾਰ ਨਾਂ ਹੋਣ ਦੇ ਬਹਾਨੇ ਟਾਲੵ ਕੇ ਸੀ ਆਰ ਪੀ, ਬੀ ਐਸ ਐੱਫ ਤੇ ਪੰਜਾਬ ਪੁਲਿਸ ਦੀ ਵਰਤੋਂ ਕਰਕੇ ਮੌਲਜ, ਟੋਲ ਪਲਾਜਿਆਂ ਅਤੇ ਅੰਬਾਨੀ ਅਡਾਨੀ ਦੇ ਰਿਲਾਇੰਸ ਵਰਗੇ ਵਪਾਰਕ ਅਦਾਰਿਆਂ ਨੂੰ ਖਾਲੀ ਕਰਵਾਉਣਾ ਵੀ ਹੋ ਸਕਦਾ ਹੈ।
ਕਿਸਾਨਾਂ ਨੇ ਸਰਮਾਏਦਾਰੀ ਦਾ ਗਰਾਫ ਰੋਕਿਆ ਹੋਇਆ ਹੈ..ਉਹਨਾਂ ਦੇ ਆਪਣੇ ਰਾਜ ਵਿੱਚ ਇਹ ਹੋਣਾ ਉਨ੍ਹਾਂ ਨੂੰ ਬੁਰਾ ਲੱਗ ਰਿਹਾ ਹੈ...!
ਇਹ ਗੱਲਾਂ ਨੂੰ ਸੰਜੀਦਗੀ ਨਾਲ ਸਮਝਣ ਦੀ ਲੋੜ ਹੈ। ਬੁਰੇ ਦਿਨ ਤਾਂ ਪਹਿਲਾਂ ਹੀ ਸੀ ਹੁਣ ਬਦਤਰ ਤੋਂ ਬਦਤਰ ਦਿਨਾਂ ਦਾ ਭਵਿੱਖ ਦੇਸ਼ ਦੇ ਸਮੁੱਚੇ ਕਿਰਤੀ ਲੋਕਾਂ ਅੱਗੇ ਖੜਾ ਹੈ ਕਿ ਉਨ੍ਹਾਂ ਨੇ 2024 ਤੱਕ ਹਾਕਮਾਂ ਦਾ ਭਾਣਾ ਮੰਨ ਕੇ ਜਿਊਣਾ ਹੈ ਜਾਂ ਕਿ ਦਿੱਲੀ ਦੇ ਘੇਰੇ ਨੂੰ ਹੋਰ ਮਜ਼ਬੂਤ ਕਰਕੇ ਇੱਕ ਨਵੀਂ ਤਵਾਰੀਖ ਦੀ ਬੁਨਿਆਦ ਰੱਖਣੀ ਹੈ।
ਹੁਣ ਹਾਲਤ 1978 ਵਾਲੇ ਹੀ ਹਨ...ਚਿਹਰੇ ਬਦਲੇ ਹਨ .ਪਰ ਘਟਨਾਵਾਂ ਓਸੇ ਤਰ੍ਹਾਂ ਵਾਪਰ ਰਹੀਆਂ ਤੇ ਵਾਪਰਨ ਗੀਆਂ।
ਪੰਜਾਬ ਦੇ ਸਿਆਸੀ ਨੇਤਾਵਾਂ ਨੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਭਜਾਉਣਾ ਹੈ। ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਗੈਰ ਸੰਵਿਧਾਨਕ ਫੌਜ ਥੋਪੀ ਹੋਈ ਹੈ..ਪੰਜਾਬ ਦੇ ਵਿੱਚ ਥੋਪੀ ਜਾਵੇਗੀ।
ਪੰਜਾਬ ਦੀਆਂ ਸੁਚੇਤ ਧਿਰਾਂ ਦੇ ਲਈ ਸੋਚਣ ਤੇ ਵਿਚਾਰਨ ਲਈ ਇਕਮੁੱਠ ਹੋਣ ਦੀ ਲੋੜ ਹੈ।
ਕਿਸਾਨਾਂ ਦੇ ਜੱਥੇਦਾਰ ਵੀ ਇਕਮੁਠ ਹੋਣ....!
ਖੇਤ ਤੇ ਸਨਅਤੀ ਮਜ਼ਦੂਰ ਨੂੰ ਨਾਲ ਜੋੜਨ ...ਤਾਂ ਸਫਲਤਾ ਮਿਲਣੀ ਹੈ। ਕਿਸਾਨ ਮਜ਼ਦੂਰ ਏਕਤਾ ਕੇਵਲ ਨਾਹਰਾ ਹੈ। ਹਕੀਕਤ ਕੁੱਝ ਹੋਰ ਹੈ। ਸਭ ਨੂੰ ਆਪੋ ਆਪਣੀ ਪੀੜ੍ਹੀਆਂ ਹੇਠਾਂ ਸੋਟੇ ਫੇਰਨ ਦੀ ਜਰੂਰਤ ਹੈ...ਜੇ ਮੰਥਨ ਕਰਦੀਆਂ ਤਾਂ ਪੰਜਾਬ ਦਾ ਹਸ਼ਰ ਭੈੜਾ ਹੋਵੇਗਾ।
ਪੰਜਾਬੀਓ ਸੰਭਲ ਜਾਵੋ...ਸੱਤਾ ਕੋਲ ਬਹੁਤ ਤਾਕਤ ਹੈ...ਪਰ ਤੁਹਾਡੀ ਏਕਤਾ ਹੀ ਉਸਨੂੰ ਰੋਕ ਤੇ ਠੱਲ ਪਾ ਸਕਦੀ ਹੈ।
ਹੁਣ ਦੇਖੋ ਊਠ ਕਿਸ ਕਰਵਟ ਬੈਠਦਾ ਤੇ ਉਠਦਾ ?
####
ਬੁੱਧ ਸਿੰਘ ਨੀਲੋਂ
94643 70823
Friday, August 27, 2021
ਕੀ ਹੋਵੇਗਾ ਮਾਲੀ ਦਾ ਅਗਲਾ ਕਦਮ?
ਨਵਜੋਤ ਸਿੱਧੂ ਦੀ ਐਂਟਰੀ ਨਾਲ ਹੀ ਉਹ ਲੋਕ ਵੀ ਉਤਸ਼ਾਹ ਵਿੱਚ ਆ ਗਏ ਸਨ ਜਿਹੜੇ ਚਾਹੁੰਦੇ ਸਨ ਕਿ ਇੱਕ ਵਾਰ ਫੇਰ ਕਾਂਗਰਸ ਦਾ ਹੀ ਬੋਲਬਾਲਾ ਹੋਵੇ ਪਰ ਉਂਝ ਦਿਲੋਂ ਇਸਦੀ ਆਸ ਲਾਹੀ ਬੈਠੇ ਸਨ। ਇਹ ਵੀ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਸਨ ਪਰ ਫਿਰ ਵੀ ਬਹੁਤ ਸਾਰੇ ਅਜਿਹੇ ਲੋਕ ਪਾਰਟੀ ਵਿੱਚ ਹੀ ਸਨ। ਇਹਨਾਂ ਨੇ ਕਾਂਗਰਸ ਨਹੀਂ ਸੀ ਛੱਡੀ। ਇਹ ਹੁੰਦਾ ਹੈ ਜਜ਼ਬਾਤੀ ਲਗਾਓ ਜਿਹੜਾ ਉਮਰਾਂ ਦੇ ਨਾਲ ਨਿਭਦਾ ਹੈ ਅਤੇ ਛੇਤੀ ਕੀਤਿਆਂ ਨਹੀਂ ਟੁੱਟਦਾ। ਉਹ ਪਾਰਟੀ ਛੱਡ ਕੇ ਹੋਰ ਕਿਧਰੇ ਨਹੀਂ ਗਏ। ਸ਼ਾਇਦ ਕੋਈ ਬਦਲ ਹੀ ਨਜ਼ਰ ਨਹੀਂ ਆਇਆ ਜਾਂ ਫਿਰ ਉਮਰ ਦਾ ਵੱਡਾ ਹਿੱਸਾ ਕਾਂਗਰਸ ਵਿਚ ਹੀ ਲੰਘ ਗਿਆ ਸੀ ਇਸ ਕਰਕੇ। ਜੂਨ-84 ਅਤੇ ਨਵੰਬਰ-84 ਵਾਲੇ ਸਦਮਿਆਂ ਦੇ ਬਾਵਜੂਦ ਉਹ ਕਾਂਗਰਸ ਨਾਲੋਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਟੁੱਟ ਸਕੇ। ਖਾਮੋਸ਼ ਹੋ ਕੇ ਘਰ ਭਾਵੇਂ ਬੈਠ ਗਏ ਹੋਣ ਪਰ ਇਹਨਾਂ ਨੇ ਵੀ ਪਾਰਟੀ ਨੂੰ ਮਾਂ ਸਮਝਦਿਆਂ ਪਾਰਟੀ ਨਹੀਂ ਬਦਲੀ।
ਜਦੋਂ ਨਵਜੋਤ ਸਿੱਧੂ ਨੇ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰੇ ਲਾਲ ਗਰਗ ਨੂੰ ਆਪਣਾ ਸਲਾਹਕਾਰ ਐਲਾਨਿਆ ਤਾਂ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ। ਇਹ ਵੀ ਉਂਝ ਕਾਹਲੀ ਵਾਲਾ ਅਤੇ ਬਚਪਨ ਦੀ ਸੋਚ ਵਰਗਾ ਹੀ ਫੈਸਲਾ ਸੀ। ਸਿਆਣੇ ਅਤੇ ਤਰੱਕੀ ਕਰਨ ਵਾਲੇ ਲੋਕ ਆਪਣੇ ਸਲਾਹਕਾਰਾਂ, ਸ਼ੁਭਚਿੰਤਕਾਂ ਅਤੇ ਖਾਸ ਮਿੱਤਰਾਂ ਨੂੰ ਇਸ ਤਰ੍ਹਾਂ ਨਸ਼ਰ ਨਹੀਂ ਕਰਿਆ ਕਰਦੇ ਖਾਸ ਕਰਕੇ ਸਿਆਸਤ ਵਿੱਚ। ਆਪਣੇ ਸ਼ੁਭਚਿੰਤਕਾਂ ਅਤੇ ਮਾਰਗਦਰਸ਼ਕਾਂ ਨੂੰ ਹਰ ਦੌਰ ਵਿੱਚ ਦਰਬਾਰੀਆਂ ਵਾਂਗ ਨਾਲ ਨਾਲ ਤੋਰਨਾ ਕੋਈ ਸਿਆਣਪ ਨਹੀਂ ਹੁੰਦੀ। ਇਹਨਾਂ ਨੂੰ ਤਾਂ ਅਨਮੋਲ ਹੀਰਿਆਂ ਵਾਂਗ ਬਹੁਤ ਹੀ ਲੁਕੋ ਕੇ ਰੱਖਣਾ ਹੁੰਦਾ ਹੈ। ਇਹੀ ਹੁੰਦੀ ਹੈ ਰਣਨੀਤੀ।
![]() |
| ਪੰਜਾਬ ਪਿਆਰਾ ਪਹਿਲਾਂ ਹੈ |
ਫਿਰ ਵੀ ਮਾਲੀ ਦੀ ਨਿਯੁਕਤੀ ਦਾ ਲੋਕਾਂ ਵਿੱਚ ਇੱਕ ਬਹੁਤ ਚੰਗਾ ਅਸਰ ਇਹ ਗਿਆ ਕਿ ਲੋਕ ਕਾਂਗਰਸ ਨੂੰ ਵੱਡੇ ਦਿਲ ਵਾਲਾ ਸਮਝਣ ਲੱਗੇ ਅਤੇ ਨਾਲ ਹੀ ਤਬਦੀਲੀ ਪਸੰਦ ਵੀ। ਬਹੁਤ ਸਾਰੇ ਲੋਕਾਂ ਨੇ ਸੋਚਿਆ ਕਾਂਗਰਸ ਨੇ ਉਸ ਸ਼ਖਸ ਨੂੰ ਗਲੇ ਨਾਲ ਲਾ ਲਿਆ ਹੈ ਜਿਸਨੇ ਦਹਾਕਿਆਂ ਤੋਂ ਇੰਦਰਾਗਾਂਧੀ ਪ੍ਰਤੀ ਪੰਜਾਬ ਅਤੇ ਸਿੱਖ ਕੌਮ ਦੇ ਰੋਹ ਨਾਲ ਭਰੇ ਕਾਰਟੂਨ ਵਾਲੀ ਤਸਵੀਰ ਆਪਣੇ ਸਟਡੀ ਵਾਲੇ ਕਮਰੇ ਵਿੱਚ ਲੁੱਕ ਲੂਕਾ ਕੇ ਨਹੀਂ ਨਹੀਂ ਬਲਕਿ ਫੇਸਬੁੱਕ ਤੇ ਸ਼ਰੇਆਮ ਲਾਈ ਹੋਈ ਹੈ। ਇਹ ਤਸਵੀਰ ਉਸਦੇ ਵਿਚਾਰਾਂ ਦਾ ਪ੍ਰਤੀਬਿੰਬ ਸੀ। ਪਤਾ ਨਹੀਂ ਕਾਂਗਰਸ ਹਾਈਕਮਾਨ ਨੂੰ ਨਿਯੁਕਤੀ ਦੇ ਫੈਸਲੇ ਸਮੇਂ ਇਹ ਕਾਰਟੂਨ ਜਾਂ ਪੁਰਾਣੇ ਮੈਗਜ਼ੀਨ ਦਾ ਕਵਰ ਨਜ਼ਰ ਕਿਓਂ ਨਹੀਂ ਆਇਆ? ਮਾਲੀ ਨੇ ਕਦੇ ਵੀ ਇਸਨੂੰ ਲੁਕਾਇਆ ਨਹੀਂ ਸੀ। ਬਾਅਦ ਵਿੱਚ ਵੀ ਕਦੇ ਇਸਤੋਂ ਮੁਨਕਰ ਹੋਣ ਵਾਲੀ ਕੋਈ ਗੱਲ ਨਹੀਂ ਕੀਤੀ। ਹੁਣ ਅਚਾਨਕ ਸਭਨਾਂ ਨੂੰ ਇਹੀ ਕਾਰਟੂਨ ਮੁੱਦਾ ਬਣ ਕੇ ਨਜ਼ਰ ਆਉਣ ਲੱਗ ਪਿਆ।
ਸਭਨਾਂ ਨੇ ਹਜ਼ਾਰਾਂ ਵਾਂਗ ਇਸਨੂੰ ਫੇਸਬੁੱਕ 'ਤੇ ਦੇਖਿਆ ਹੋਣੈ। ਜੇ ਕਾਂਗਰਸ ਹਾਈਕਮਾਨ ਨੇ ਜਾਂ ਨਵਜੋਤ ਸਿੱਧੂ ਨੇ ਇਹ ਤਸਵੀਰ ਨਹੀਂ ਸੀ ਦੇਖੀ ਤਾਂ ਰੱਬ ਈ ਰਾਖਾ। ਕਸੂਰ ਕਿਸਦਾ ਹੈ ਇਹ ਦੱਸਣ ਦੀ ਸ਼ਾਇਦ ਲੋੜ ਹੀ ਨਹੀਂ। ਜੇ ਕਾਂਗਰਸ ਪਾਰਟੀ ਵਿਚ ਅਜਿਹੀਆਂ ਗੰਭੀਰ ਨਿਯੁਕਤੀਆਂ ਵੇਲੇ ਵੀ ਸਬੰਧਤ ਵਿਅਕਤੀ ਦਾ ਪਿਛੋਕੜ ਨਹੀਂ ਦੇਖਿਆ ਜਾਂਦਾ ਤਾਂ ਕੀ ਕਿਹਾ ਜਾਵੇ? ਅਜਿਹੀ ਹਾਲਤ ਵਿਚ ਕਸੂਰ ਪਾਰਟੀ ਦੀ ਗ਼ੈਰਜ਼ੁੰਮੇਵਾਰ ਲੀਡਰਸ਼ਿਪ ਦਾ ਹੀ ਹੈ। ਆਖਿਰ ਇਹਨਾਂ ਸਾਰਿਆਂ ਨੂੰ ਮਾਲੀ ਅਤੇ ਗਰਗ ਦਾ ਪਿਛੋਕੜ ਕਿਓਂ ਨਹੀਂ ਸੀ ਪਤਾ? ਇਹਨਾਂ ਦੋਹਾਂ ਨੇ ਕਦੇ ਵੀ ਖੁਦ ਨੂੰ ਜਾਂ ਆਪਣੇ ਵਿਚਾਰਾਂ ਨੂੰ ਨਹੀਂ ਲੁਕਾਇਆਂ। ਹੁਣ ਬਾਕੀ ਸਲਾਹਕਾਰਾਂ ਦਾ ਕਿ ਬਣਨਾ ਹੈ ਇਹ ਵੀ ਸੋਚਣ ਵਾਲੀ ਗੱਲ ਹੈ।
ਅਸਲ ਵਿੱਚ ਇੰਦਰ ਗਾਂਧੀ ਦੇ ਕਾਰਟੂਨ ਵਾਲੀ ਇਹ ਤਸਵੀਰ ਇੱਕ ਐਲਾਨ ਸੀ ਕਿ ਮਾਲੀ ਤਾਂ ਇਸ ਨਿਯੁਕਤੀ ਮਗਰੋਂ ਵੀ ਉਹਨਾਂ ਵਿਚਾਰਾਂ ਤੇ ਹੀ ਖੜਾ ਹੈ ਜਿਹੜੇ ਬੀਤੇ ਸਮੇਂ ਦੌਰਾਨ ਉਸ ਨੇ ਅਪਣਾਏ ਹੋਏ ਸਨ। ਇੰਦਰਾ ਗਾਂਧੀ ਵਾਲੇ ਇਸ ਕਾਰਟੂਨ ਵਿਚਲੇ ਸਖਤ ਸੰਦੇਸ਼ ਦੇ ਬਾਵਜੂਦ ਮਾਲੀ ਵੱਲੋਂ ਬਲਿਊ ਸਟਾਰ ਓਪਰੇਸ਼ਨ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਇੱਕ ਅਜਿਹੀ ਫਰਾਖਦਿਲੀ ਵਾਂਗ ਸੀ ਜਿਹੜੀ ਭਾਈ ਘਨਈਆ ਦੀ ਸੋਚ ਵਾਲਿਆਂ ਕੋਲ ਹੀ ਹੋ ਸਕਦੀ ਹੈ। ਇਸਦੇ ਨਾਲ ਹੀ ਮਾਲੀ ਨੇ ਆਪਣੇ ਮੌਜੂਦ ਵਿਚਾਰ ਵੀ ਬਾਰ ਬਾਰ ਦੁਹਰਾਏ। ਦੇਸ਼ ਅਤੇ ਦੇਸ਼ ਦੇ ਲੋਕਾਂ ਪ੍ਰਤੀ ਸੁਹਿਰਦਤਾ, ਏਕਤਾ ਅਤੇ ਪ੍ਰੇਮ ਵਾਲੀ ਸੋਚ ਵੀ ਪ੍ਰਗਟਾਈ।
ਮਾਲੀ ਦੀ ਨਿਯੁਕਤੀ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਹਾਈਕਮਾਨ ਬਾਰੇ ਇੱਕ ਹੋਰ ਬੜਾ ਸਿਹਤਮੰਦ ਸੰਕੇਤ ਅਤੇ ਸੰਦੇਸ਼ ਇਹ ਵੀ ਗਿਆ ਸੀ ਕਿ ਹੁਣ ਸ਼ਾਇਦ ਕਾਂਗਰਸ ਪਾਰਟੀ ਇੰਦਰਾਗਾਂਧੀ ਤੋਂ ਜਾਂ ਗਾਂਧੀ ਪਰਿਵਾਰ ਤੋਂ ਮੁਕਤ ਨਵੀਂ ਪੀੜ੍ਹੀ ਵਾਲੀ ਨਵੀਂ ਕਾਂਗਰਸ ਦੇ ਰੂਪ ਵਿੱਚ ਸਾਹਮਣੇ ਆਉਣ ਵਾਲੀ ਹੈ। ਜਿਹੜੇ ਲੋਕ ਕਾਂਗਰਸ ਦੇ ਹੱਕ ਵਿੱਚ ਸਨ ਪਰ ਇੰਦਰਾ ਗਾਂਧੀ ਦੇ ਖਿਲਾਫ ਸਨ ਉਹ ਇਸ ਸਾਰੇ ਘਟਨਾਕ੍ਰਮ ਨੂੰ ਕੁਝ ਇਸੇ ਤਰ੍ਹਾਂ ਲੈਂਦੇ ਮਹਿਸੂਸ ਹੋ ਰਹੇ ਸਨ ਜਿਵੇਂ ਇੱਕ ਬਹੁਤ ਵੱਡੀ ਖੁਸ਼ਖਬਰੀ ਵਰਗਾ ਘਟਨਾਕ੍ਰਮ ਹੋਵੇ। ਹੁਣ ਨੌਜਵਾਨ ਅਤੇ ਮੁਟਿਆਰਾਂ ਸੰਭਾਲਣਗੀਆਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ। ਅਸਲ ਵਿੱਚ ਨੱਬੇ ਵਾਲੇ ਦਹਾਕੇ ਦੇ ਮੁੱਢ ਤੋਂ ਹੀ ਇੰਦਰਾ ਗਾਂਧੀ ਦੀ ਸਮਾਜਵਾਦੀ ਸੋਚ ਤੋਂ ਕਾਂਗਰਸ ਨੇ ਖਹਿੜਾ ਛੁਡਾਉਣਾ ਸ਼ੁਰੂ ਕਰ ਦਿੱਤਾ ਸੀ। ਮੋਦੀ ਸਰਕਾਰ ਦੀਆਂ ਮੌਜੂਦਾ ਕਾਰਪੋਰੇਟ ਪੱਖੀ ਨੀਤੀਆਂ ਵਿੱਚ ਕਾਂਗਰਸ ਪਾਰਟੀ ਦੀ ਉਸੇ ਬਦਲੀ ਹੋਈ ਸੋਚ ਦੀ ਝਲਕ ਦੇਖੀ ਜਾ ਸਕਦੀ ਹੈ। ਨਿਜੀਕਰਨ ਅਤੇ ਖੁੱਲੀਆਂ ਹਵਾਵਾਂ ਵਾਲੇ ਬਹੁਤੇ ਪੂਰਨੇ ਕਾਂਗਰਸ ਨੇ ਹੀ ਪਾਏ ਸਨ।
ਨਵਜੋਤ ਸਿੱਧੂ ਦੀ ਨਿਯੁਕਤੀ ਅਤੇ ਬਾਅਦ ਵਿੱਚ ਸਲਾਹਕਾਰਾਂ ਦੀ ਨਿਯੁਕਤੀ ਕੁਝ ਅਜਿਹਾ ਹੀ ਵਰਤਾਰਾ ਜਾਪਦਾ ਸੀ। ਵਰਨਾ ਜਿਸ ਪਾਰਟੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਨੇ ਅੰਗਰੇਜ਼ੀ ਦੀ ਆਪਣੀ ਕਿਸੇ ਚਰਚਿਤ ਕਿਤਾਬ ਵਿੱਚ ਕੁਝ ਅਜਿਹਾ ਆਖਿਆ ਹੋਵੇ ਕਿ ਇੰਦਰਾ ਨੂੰ ਤਾਂ ਬਲਿਊ ਸਟਾਰ ਲਈ ਅਸੀਂ ਮਜਬੂਰ ਕੀਤਾ ਸੀ ਤਾਂ ਉਦੋਂ ਇਹ ਗੱਲ ਛੋਟੀ ਨਹੀਂ ਸੀ ਰਹਿ ਜਾਂਦੀ ਕਿ ਭਾਜਪਾ ਨੂੰ ਛੱਡ ਕੇ ਆਏ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਇਹ ਵੀ ਅਡਵਾਨੀ ਦੀ ਉਸ ਸੋਚ ਨੂੰ ਸਲਾਮ ਕਹਿਣ ਵਾਲੀ ਗੱਲ ਹੀ ਸੀ।
ਅਸਲ ਵਿਚ ਨਵਜੋਤ ਸਿੱਧੂ ਕੋਲ ਭਾਸ਼ਣ ਦੀ ਕਲਾ ਮੁਹਾਰਤ ਦੀ ਹੱਦ ਤੱਕ ਹੈ। ਕਿਸੇ ਚਮਤਕਾਰ ਵਾਂਗ। ਕਿਸੇ ਕ੍ਰਿਸ਼ਮੇ ਵਾਂਗ ਉਸਦਾ ਅਸਰ ਦੇਖਿਆ ਜਾਂਦਾ ਰਿਹਾ ਹੈ। ਸ਼ਾਇਰੋ ਸ਼ਾਇਰੀ ਅਤੇ ਹੋਰ ਗੱਲਾਂ ਨਾਲ ਹਵਾ ਦਾ ਰੁੱਖ ਆਪਣੇ ਹੱਕ ਵਿੱਚ ਕਰਨਾ ਉਸ ਨੂੰ ਬੜੀ ਚੰਗੀ ਤਰ੍ਹਾਂ ਆਉਂਦਾ ਹੈ। ਭਾਵੇਂ ਅਰਜ਼ੀ ਤੌਰ ਤੇ ਹੀ ਸਹੀ। ਉਂਝ ਹਵਾ ਦੇ ਰੁੱਖ ਨੂੰ ਲੀਡਰਾਂ ਦੇ ਕੰਮ ਹੀ ਤੈਅ ਕਰਦੇ ਹਨ। ਇਥੇ ਤਾਂ ਗੱਲ ਸਿਰਫ ਏਨੀ ਕੁ ਕਿ ਛੇਤੀ ਕੀਤਿਆਂ ਨਵਜੋਤ ਸਿੱਧੂ ਦਾ ਭਾਸ਼ਣ ਅੱਧ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਕੀ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਕੋਈ ਖਦਸ਼ਾ ਜਾਂ ਡਰ ਭੈਅ ਸੀ ਕਿ ਜੇ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਜਾਂ ਕਿਤੇ ਹੋਰ ਪਾਸੇ ਚਲਾ ਗਿਆ ਤਾਂ ਕਾਂਗਰਸ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੋਵੇਗਾ? ਫਿਰ ਇਹ ਚੋਣਾਂ ਦੌਰਾਨ ਸਾਡੇ ਕਿਸੇ ਸੰਭਾਵਤ ਵਿਰੋਧੀ ਦੀ ਹਵਾ ਬਣਾਏਗਾ? ਕੀ ਕਾਂਗਰਸ ਪਾਰਟੀ ਨੇ ਕਿਸੇ ਕਾਹਲ ਜਾਂ ਹੜਬੜੀ ਵਾਲੇ ਮਾਹੌਲ ਵਿਚ ਇਹ ਫੈਸਲਾ ਲਿਆ ਕਿ ਚਲੋ ਨਵਜੋਤ ਸਿੱਧੂ ਨੂੰ ਫਿਲਹਾਲ ਪ੍ਰਦੇਸ਼ ਪ੍ਰਧਾਨ ਬਣਾ ਦਿਓ ਪਰ ਹੋਰ ਕਿਧਰੇ ਨਾ ਜਾਣ ਦਿਓ! ਬਾਕੀ ਗੱਲ ਇਲੈਕਸ਼ਨਾਂ ਮਗਰੋਂ ਦੇਖਾਂਗੇ?
ਬਹੁਤਿਆਂ ਦੀ ਨਜ਼ਰ ਵਿੱਚ ਨਵਜੋਤ ਸਿੱਧੂ ਅਤੇ ਮਾਲੀ ਦਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਅੱਗੇ ਕਦਮ ਵਧਾਉਣਾ ਸਿਰਫ ਕਾਂਗਰਸ ਪਾਰਟੀ ਦੀ ਚੋਣਾਂ ਵਿੱਚ ਜਿੱਤ ਦੇ ਨਿਸ਼ਾਨਿਆਂ ਤੱਕ ਵੀ ਸੀਮਿਤ ਹੋ ਸਕਦਾ ਹੈ ਪਰ ਅਸਲ ਵਿੱਚ ਕੁਝ ਧਿਰਾਂ ਹੋਰ ਵੀ ਪੰਜਾਬ ਵਿਚ ਹਨ ਜਿਹੜੀਆਂ ਆਮ ਤੌਰ ਤੇ ਜ਼ਿਆਦਾ ਬੋਲਦੀਆਂ ਤਾਂ ਨਹੀਂ ਲੇਕਿਨ ਹਰ ਗੱਲ ਨੂੰ ਬੜੇ ਹੀ ਧਿਆਨ ਨਾਲ ਸੁਣਦੀਆਂ ਹਨ ਅਤੇ ਦੇਖਦੀਆਂ ਵੀ ਸਭ ਕੁਝ ਹਨ। ਇਹਨਾਂ ਵਿੱਚੋਂ ਇੱਕ ਧਿਰ ਹੈ ਜਿਹੜੀ ਸੋਚਦੀ ਹੈ ਕਿ ਸਿਰਫ ਨਵਜੋਤ ਸਿੱਧੂ ਹੀ ਬਾਦਲਾਂ ਦੇ ਖਿਲਾਫ ਸਖਤ ਐਕਸ਼ਨ ਲੈ ਕੇ ਉਹਨਾਂ ਦੇ ਕਾਰੋਬਾਰ ਤਬਾਹ ਕਰ ਸਕਦਾ ਹੈ।
ਇਸੇ ਤਰ੍ਹਾਂ ਦੂਜੀ ਧਿਰ ਹੈ ਜਿਹੜੀ ਬੇਅਦਬੀ, ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਹੋਰ ਪੰਥਕ ਮਾਮਲਿਆਂ ਵਿੱਚ ਖੁਦ ਨੂੰ ਦਮਨ ਅਤੇ ਦਬਾਅ ਦਾ ਸ਼ਿਕਾਰ ਸਮਝਦੀ ਹੈ। ਇਸ ਧਿਰ ਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਹੀ ਸਿੱਖਾਂ ਨੂੰ ਇਨਸਾਫ਼ ਦੁਆ ਸਕਦਾ ਹੈ। ਇਹ ਧਿਰ ਵੀ ਮੌਜੂਦਾ ਸੂਬਾ ਸਰਕਾਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹੈ। ਇਸ ਧਿਰ ਨੂੰ ਜਾਪਦਾ ਹੈ ਕਿ ਮੌਜੂਦਾ ਸਰਕਾਰ ਨੇ ਬਾਦਲਾਂ ਖਿਲਾਫ ਕੁਝ ਨਹੀਂ ਕਰਨਾ ਇਸ ਲਈ ਕਿਸੇ ਵੀ ਤਰ੍ਹਾਂ ਨਵਜੋਤ ਸਿੱਧੂ ਆਏ ਤਾਂ ਗੱਲ ਬਣੇ! ਲੋਕਾਂ ਦੀ ਇਹ ਸੋਚ ਕਿਓਂ ਬਣੀ ਇਹ ਦੇਖਣਾ ਸੂਬਾ ਸਰਕਾਰ ਦਾ ਕੰਮ ਹੈ।
ਇਹਨਾਂ ਦੇ ਨਾਲ ਹੀ ਇੱਕ ਤੀਜੀ ਧਿਰ ਹੋਰ ਵੀ ਹੈ ਜਿਹੜੀ ਇਹਨਾਂ ਗੱਲਾਂ ਤੋਂ ਨਿਰਲੇਪ ਰਹਿੰਦਿਆਂ ਪੰਜਾਬ ਦੀ ਚੜ੍ਹਦੀਕਲਾ ਦੇ ਨਿਸ਼ਾਨੇ ਤੇ ਖੜੀ ਹੈ। ਇਹਨਾਂ ਦੀ ਸੋਚ ਦੇਸ਼ ਪੰਜਾਬ ਵਾਲੀ ਹੈ ਪਰ ਹਿੰਦੋਸਤਾਨ ਤੋਂ ਵੱਖ ਹੋਣ ਵਾਲੀ ਵੀ ਨਹੀਂ। ਦੋਹਾਂ ਪਾਸਿਆਂ ਦੇ ਪੰਜਾਬਾਂ ਦਾ ਭਲਾ ਹੋਵੇ ਅਤੇ ਦੋਹਾਂ ਪਾਸਿਆਂ ਦੇ ਲੋਕ ਆਸਾਨੀ ਨਾਲ ਮਿਲਜੁਲ ਸਕਣ ਇਸ ਲਈ ਇਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਦੇਰ ਤੋਂ ਜਾਰੀ ਹਨ। ਇਹ ਧਿਰ ਚਾਹੁੰਦੀ ਹੈ ਕਿ ਦੋਹਾਂ ਪਾਸਿਆਂ ਦਰਮਿਆਨ ਵਪਾਰ ਵਧੇ ਅਤੇ ਆਵਾਜਾਈ ਦਾ ਵੀ ਵਾਧਾ ਹੋਵੇ। ਇਹ ਧਿਰ ਦੋਹਾਂ ਦੇਸ਼ਾਂ ਦਰਮਿਆਨ ਜੰਗ ਵੀ ਨਹੀਂ ਚਾਹੁੰਦੀ। ਅਮਨਸ਼ਾਤੀ ਇਹਨਾਂ ਦੇ ਮਿਸ਼ਨ ਵਿਹਚ ਸ਼ਾਮਲ ਹੈ। ਇਸਦੇ ਨਾਲ ਹੀ ਪੰਜਾਬ ਅਤੇ ਹਿੰਦੋਸਤਾਨ ਦੇ ਆਪਸੀ ਸੰਬੰਧਾਂ ਲਈ ਇਹ ਧਿਰ ਫੈਡਰਲ ਢਾਂਚੇ ਦੀ ਹਮਾਇਤੀ ਹੈ। ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੀ ਇਹੀ ਗੱਲਾਂ ਕਰਦਾ ਹੈ। ਦੇਖਣਾ ਇਹ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਤੋਂ ਭਗੌੜੇ ਹੋਏ ਲੋਕ ਹੁਣ ਪੰਜਾਬ ਬਾਰੇ ਏਜੰਡਾ ਕੀ ਰੱਖਦੇ ਹਨ?ਅੰਧ ਰਾਸ਼ਟਰਵਾਦ ਨੂੰ ਪ੍ਰਣਾਏ ਲੋਕ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਸਾਕਾਰਤਮਕ ਸੋਚ ਰੱਖਣ ਤੋਂ ਤਾਂ ਰਹੇ।
ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਉਸਨੂੰ ਬੰਦ ਕਮਰੇ ਵਿੱਚ ਜੋ ਮਰਜ਼ੀ ਸਲਾਹਾਂ ਦੇਈ ਜਾਣ ਕੋਈ ਫਰਕ ਨਹੀਂ ਪੈਂਦਾ ਕਿਓਂ ਕਿ ਸਿੱਧੂ ਸ਼ਾਇਦ ਹਰ ਗੱਲ ਸਾਡੇ ਕੋਲੋਂ ਪੁੱਛ ਕੇ ਹੀ ਬੋਲੇਗਾ। ਅੰਦਾਜ਼ਾ ਗਲਤ ਹੋ ਗਿਆ। ਮਾਮਲਾ ਹੋ ਗਿਆ ਗੜਬੜ ਜਦੋਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀਆਂ ਸਲਾਹਾਂ ਵਿੱਚੋਂ ਬਹੁਤ ਸਾਰੀਆਂ ਸਲਾਹਾਂ ਸਾਰਿਆਂ ਸਾਹਮਣੇ ਨਸ਼ਰ ਕਰ ਦਿੱਤੀਆਂ ਕਿਓਂਕਿ ਇਹਨਾਂ ਦਾ ਸੰਬੰਧ ਬਹੁਤਿਆਂ ਦੇ ਮਸਲਿਆਂ ਨਾਲ ਵੀ। ਆਖਿਰ ਗੱਲ ਵਿਗੜ ਗਈ।
ਕਾਂਗਰਸ ਪਾਰਟੀ ਵਿੱਚ ਬਗਾਵਤ ਜਿਹੀ ਉੱਠ ਖੜੀ ਹੋਈ ਅਤੇ ਕੁਝ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਵੀ ਕਰ ਦਿੱਤੀ। ਹੁਣ ਇਹ ਕਾਂਗਰਸ ਪਾਰਟੀ ਦਾ ਕਲਚਰ ਅਤੇ ਢੰਗ ਤਰੀਕਾ ਹੈ ਕਿ ਇਹ ਸਭ ਕੁਝ ਮੀਡੀਆ ਵਿੱਚ ਵੀ ਝੱਟ ਦੇਣੀ ਆ ਗਿਆ। ਇਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਵੀ ਸਰਗਰਮੀ ਦਿਖਾਈ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨਾਲ ਦੇਹਰਾਦੂਨ ਜਾ ਮੁਲਾਕਾਤ ਕੀਤੀ। ਉਹਨਾਂ ਦਾ ਅਸ਼ੀਰਵਾਦ ਵੀ ਹਾਸਲ ਕਰ ਲਿਆ।
ਹਰੀਸ਼ ਰਾਵਤ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਹਨ। ਘਟੋਘਟ ਪੰਜ ਵਾਰ ਐਮ ਪੀ ਰਹਿ ਚੁੱਕੇ ਹਨ। ਉਹਨਾਂ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਬੀਜੇਪੀ ਨੂੰ ਹਿੰਦੂ ਸ਼ਬਦ ਹਾਈਜੈਕ ਨਹੀਂ ਕਰਨ ਦਿਆਂਗੇ। ਉਹਨਾਂ ਵਸੁਧੇਵ ਕੁਟੰਬਕਮ ਦੀ ਗੱਲ ਵੀ ਕਹੀ। ਸੋ ਜ਼ਾਹਿਰ ਹੈ ਕਿ ਹਰੀਸ਼ ਰਾਵਤ ਵਰਗੀਆਂ ਸ਼ਖਸੀਅਤਾਂ ਨੂੰ ਵੀ ਬਹੁਤ ਸਾਰੀਆਂ ਸੋਚਾਂ ਸੋਚਣੀਆਂ ਪੈਂਦੀਆਂ ਹਨ। ਆਪਣੇ ਸਮਾਜ ਦੇ ਜਨਮਾਨਸ ਨੂੰ ਸੰਤੁਸ਼ਟ ਰੱਖਣਾ ਕੋਈ ਸੌਖਾ ਵੀ ਤਾਂ ਨਹੀਂ ਹੁੰਦਾ। ਇਸ ਦੌਰਾਨ ਉਹ ਘਟਨਾਕ੍ਰਮ ਵੀ ਸਾਹਮਣੇ ਆ ਗਿਆ ਹੈ ਜਿਸ ਅਧੀਨ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ। ਇੱਕ ਅਜਿਹੇ ਅਹੁਦੇ ਤੋਂ ਅਸਤੀਫਾ ਜਿਸ ਤੇ ਨਿਯੁਕਤੀ ਹੀ ਨਹੀਂ। ਕੋਈ ਤਨਖਾਹ ਵੀ ਨਹੀਂ। ਕੋਈ ਕੁਰਸੀ ਜਾਂ ਦਫਤਰ ਵੀ ਨਹੀਂ। ਨਵਜੋਤ ਸਿੱਧੂ ਦੀਆਂ ਕੋਸ਼ਿਸ਼ਾਂ ਅਤੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਦੇ ਭਲੇ ਦੀ ਚਾਹਤ ਦਾ ਹੀ ਨਤੀਜਾ ਸੀ ਕਿ ਮਾਲੀ ਨੇ ਉਸ ਪਾਰਟੀ ਦੇ ਆਗੂ ਨਵਜੋਤ ਸਿੱਧੂ ਨੂੰ ਸਲਾਹਾਂ ਦੇਣ ਦੀ ਸਹਿਮਤੀ ਦੇ ਦਿੱਤੀ ਜਿਸਦੇ ਨਾਲ ਉਸਦਾ ਉਮਰ ਭਰ ਛੱਤੀ ਵਾਲਾ ਅੰਕੜਾ ਰਿਹਾ। ਇਸਦੀ ਤਸਦੀਕ ਇੰਦਰ ਗਾਂਧੀ ਸੰਬੰਧੀ ਬਣਿਆ ਕਾਰਟੂਨ ਵੀ ਕਰਦਾ ਹੈ।
ਸ਼ਾਇਦ ਜਮਹੂਰੀ ਕਦਰਾਂ ਕੀਮਤਾਂ ਅਤੇ ਰਸਤਿਆਂ ਵਾਲੀ ਸੋਚ ਇੱਕ ਵਾਰ ਫੇਰ ਹਾਰ ਗਈ ਹੈ। ਸਿਆਸੀ, ਸਵਾਰਥੀ ਅਤੇ ਸਾਜ਼ਿਸ਼ੀ ਚਾਲਾਂ ਸਾਹਮਣੇ ਜਜ਼ਬਾਤੀ ਅਤੇ ਇਮਾਨਦਾਰ ਸੋਚਾਂ ਛੇਤੀ ਕੀਤੀਆਂ ਕਿੱਥੇ ਟਿੱਕਦੀਆਂ ਹਨ!
ਯਾਦ ਆ ਰਹੀਆਂ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਸਤਰਾਂ:
ਮੈਂ ਨਹੀਂ ਰਹਿਣਾ ਤੇਰੇ ਗਿਰਾਂ


.jpeg)

















