ਫੂਲਕਾ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਵਿਸ਼ੇਸ਼ ਚਿੱਠੀ
ਲੁਧਿਆਣਾ: 21 ਮਈ 2019: (ਪੰਜਾਬ ਸਕਰੀਨ ਬਿਊਰੋ)::
ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸਰਗਰਮ ਹੋਏ ਉੱਘੇ ਵਕੀਲ ਅਤੇ ਸਿੱਖ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਚੋਣਾਂ ਮੁੱਕਦੀਆਂ ਹੀ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਚੁੱਕ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਉਹਨਾਂ ਯਾਦ ਦੁਆਇਆ ਹੈ ਕਿ 14 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕੀਤਾ ਸੀ ਜਿਸ ਵਿਛ ਕੇਂਦਰ ਸਰਕਾਰ ਨੂੰ ਬੈਨਰ
ਉਹਨਾਂ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਤੁਸੀਂ ਵਿਧਾਨ ਸਭਾ ਹਾਊਸ ਵਿੱਚ ਇਹ ਐਲਾਨ ਵੀ ਕੀਤਾ ਸੀ ਕਿ ਤੁਸੀਂ ਇਸ ਮਕਸਦ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਉਹਨਾਂ ਨੂੰ ਇਸ ਬਾਰੇ ਪਭਾਵਿਤ ਕਰੋਗੇ ਕਿ ਇਹ ਚੋਣਾਂ ਛੇਤੀ ਕਰਾਈਆਂ ਜਾਣ ਪਰ ਤੁਹਾਡੀ ਇਸ ਮੀਟਿੰਗ ਬਾਰੇ ਅਜੇ ਤਕ ਇਸਦਾ ਕੋਈ ਅਤੇ ਪਤਾ ਨਹੀਂ। ਸਰਦਾਰ ਫੂਲਕਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਈ ਮੀਟੰਗ ਅਜੇ ਤੱਕ ਨਹੀਂ ਹੋਈ।
ਸਰਦਾਰ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਾਇਆ ਕਿ ਤੁਸੀਂ ਚੋਣ ਰੈਲੀਆਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਵੀ ਬਹੁਤ ਵਾਰ ਕਿਹਾ ਕਿ ਇਹ ਛੇਤੀ ਹੋਣੀਆਂ ਚਾਹੀਦੀਆਂ ਹਨ। ਅਸਲ ਵਿੱਚ ਐਸ ਜੀ ਪੀ ਸੀ ਦੀਆਂ ਚੋਣਾਂ ਦਾ ਮੁੱਦਾ ਹੈ ਵੀ ਬਹੁਤ ਮਹੱਤਵਪੂਰਨ। ਇਸ ਲਈ ਇਹ ਮੁੱਦਾ ਸਿਰਫ ਤੁਹਾਡੀਆਂ ਸਪੀਚਾਂ ਵਿੱਚ ਨਹੀਂ ਰਹਿਣਾ ਚਾਹੀਦਾ ਬਲਕਿ ਅਮਲ ਵਿੱਚ ਵੀ ਹੋਣਾ ਚਾਹੀਦਾ ਹੈ। ਤੁਹਾਡੀ ਇਹ ਡਿਊਟੀ ਬੰਦੀ ਹੈ ਕਿ ਇਹਨਾਂ ਚੋਣਾਂ ਨੂੰ ਛੇਤੀ ਕਰਾਓ।
ਉਹਨਾਂ ਕਿਹਾ ਕਿ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੇਂ ਕੇਂਦਰੀ ਗ੍ਰਹਿ ਮੰਤਰੀ ਨੂੰ ਨੂੰ ਜਲਦੀ ਮਿਲੋ ਅਤੇ ਇਹਨਾਂ ਚਨਾਂ ਦਾ ਜਲਦੀ ਹੋਣਾ ਯਕੀਨੀ ਬਣਾਓ।

No comments:
Post a Comment