Thursday, December 02, 2021

ਜਿੱਤੇ ਤਾਂ ਨਵੇਂ ਵਕੀਲਾਂ ਦੀਆਂ ਤਕਲੀਫ਼ਾਂ ਸਭ ਤੋਂ ਪਹਿਲਾਂ ਦੂਰ ਕਰਾਂਗੇ-ਨਵਲ ਛਿੱਬਰ

ਸਮੂਹ ਧਿਰਾਂ ਨੇ ਦੁਆਇਆ ਛਿੱਬਰ ਨੂੰ ਹਮਾਇਤ ਦਾ ਭਰੋਸਾ 


ਲੁਧਿਆਣਾ
: 1 ਦਸੰਬਰ 2021: (ਐਮ ਐਸ ਭਾਟੀਆ//ਪੰਜਾਬ ਸਕਰੀਨ)::

                                              ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ 


ਵਕੀਲਾਂ ਦੀ ਬਾਰ ਕਾਉਂਸਿਲ ਤਕਰੀਬਨ ਹਰ ਜ਼ਿਲੇ ਵਿਚ ਹੁੰਦੀ ਹੈ। ਦੁਨੀਆ ਵਾਂਗ ਵਕੀਲਾਂ ਨੂੰ ਵੀ ਕਈ ਤਰ੍ਹਾਂ ਦੇ ਮਸਲੇ ਵੀ ਪੇਸ਼ ਆਉਂਦੇ ਹਨ ਜਿਹਨਾਂ ਦਾ ਹਲ ਸਾਰੇ ਵਕੀਲਾਂ ਵੱਲੋਂ ਰਲ ਕੇ ਕੀਤਾ ਜਾਂਦਾ ਹੈ। ਇਸ ਦੀ ਚੋਣ ਵੀ ਹਰ ਸਾਲ ਹੁੰਦੀ ਹੈ। ਇਸ ਵਾਰ ਵੀ ਇਸ ਚੋਣ ਦੀਆਂ ਸਰਗਰਮੀਆਂ ਸਿਖਰਾਂ ਤੇ ਹਨ। ਵੋਟਾਂ 17 ਦਸੰਬਰ ਨੂੰ ਪੈਣੀਆਂ ਹਨ ਅਤੇ ਸਾਰੀਆਂ ਧਿਰਾਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਹਨ। 

ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਮੈਦਾਨ ਵਿੱਚ ਹਨ ਐਨ ਕੇ ਛਿੱਬਰ, ਹਰਜੋਤ ਸਿੰਘ ਹਰੀਕੇ, ਵਿਪਨ ਸੱਗੜ ਅਤੇ ਗੁਰਕ੍ਰਿਪਾਲ ਸਿੰਘ ਗਿੱਲ। ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਨਾਵਲ ਛਿੱਬਰ ਹੁਰਾਂ ਦੇ ਨਾਲ। ਆਮ ਤੌਰ ਤੇ ਉਹਨਾਂ ਨੰ ਐਨ ਕੇ ਛਿੱਬਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੰਦਰਾਂ, ਧਰਮਸ਼ਾਲਾਵਾਂ ਅਤੇ ਹੋਰ ਅਦਾਰਿਆਂ ਦੇ ਨਾਲ ਨਾਲ ਸਮਾਜਿਕ ਸੰਗਠਨਾਂ ਨਾਲ ਵੀ ਜੁੜੇ ਹੋਏ ਹਨ। 

ਨਵਲ ਛਿੱਬਰ ਪਹਿਲਾਂ ਵੀ ਬਾਰ ਕੌਂਸਿਲ ਦੇ ਪ੍ਰਧਾਨ ਰਹਿ ਚੁੱਕੇ ਹਨ। ਸ਼ਾਮ ਦੀਆਂ ਅਦਾਲਤਾਂ ਅਤੇ ਵਕੀਲਾਂ ਦੇ ਚੈਂਬਰਾਂ ਵਰਗੇ ਕਈ ਕੰਮਾਂ ਨੂੰ ਉਹਨਾਂ ਨੇ ਸਰਗਰਮ ਭੌਮਿਕ ਨਿਭਾ ਕੇ ਸਿਰੇ ਚੜ੍ਹਾਇਆ।  ਵਕੀਲਾਂ ਦੇ ਭਲੇ ਦੀ ਗੱਲ ਕਰਦਿਆਂ ਉਹਨਾਂ ਦੀ ਏਕਤਾ ਦੀ ਗੱਲ ਵੀ ਕਰਦੇ ਹਨ। ਜੇ ਕੋਈ ਸਿਆਸੀ ਲੀਡਰ ਉਹਨਾਂ ਨੂੰ ਆਪਣੇ ਇਕੱਠ ਵਿਚ ਬੁਲਾ ਲਵੇ ਤਾਂ ਉਸ ਕੋਲੋਂ ਵੀ ਸੁਆਲ ਪੁੱਛਣ ਲੱਗਿਆਂ ਗੁਰੇਜ਼ ਕਦੇ ਨਹੀਂ ਕਰਦੇ। 

ਉਹਨਾਂ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਜਿੱਤ ਗਏ ਤਾਂ ਮਾਫੀ ਵਾਲੇ ਕਲਚਰ ਨੂੰ ਖਤਮ ਕਰਾਉਣਗੇ ਅਤੇ ਵਕੀਲਾਂ ਦੇ ਨਾਲ ਹੀ ਸਟੈਂਡ ਲਿਆ ਕਰਨਗੇ। ਅਦਾਲਤੀ ਪ੍ਰਕਿਰਿਆ ਨਾਲ ਜੁੜੇ ਹੋਏ ਸਾਰੇ ਨੌਜਵਾਨ ਅਤੇ ਪੁਰਾਣੇ ਵਕੀਲ ਇੱਕ ਅਦਾਲਤੀ ਅਫਸਰ ਵਾਂਗ ਹਨ। ਉਹਨਾਂ ਦੇ ਰੁਤਬੇ ਅਤੇ ਸਨਮਾਨ ਦਾ ਲਿਹਾਜ਼ ਬਿਨਾ ਕਿਸੇ ਵਿਤਕਰੇ ਦੇ ਹੋਣਾ ਚਾਹੀਦਾ ਹੈ। ਬਾਰ ਅਤੇ ਬੈਂਚ ਦਰਮਿਆਨ ਸੁਖਾਵੇਂ ਸਬੰਧ ਬਣਾਏ ਜਾਣਗੇ। ਨੌਵਾਂ ਵਕੀਲਾਂ ਦੀਆਂ ਤਕਲੀਫ਼ਾਂ ਦੂਰ ਕੀਤੀਆਂ ਜਾਣਗੀਆਂ ਅਤੇ ਵਿਤਕਰਾ ਬੰਦ ਕਰਾਇਆ ਜਾਏਗਾ। ਇਹਨਾਂ ਵਾਅਦਿਆਂ ਜਿੱਤਣ ਤੋਂ ਬਾਅਦ ਛੇਤੀ ਹੀ ਪੂਰੀਆਂ ਕੀਤਾ ਜਾਏਗਾ। ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਦਾ ਵਾਅਦਾ ਹੈ ਕਿ ਇਹ ਮਸਲੇ ਵੀ ਹਲ ਕੀਤੇ ਜਾਣਗੇ। ਬਾਰ ਵਿਚ ਏਟੀਐਮ ਅਤੇ ਡਾਕਖਾਨਾ ਵੀ ਜਲਦੀ ਲਿਆਂਦਾ ਜਾਏਗਾ ਤਾਂਕਿ ਬਾਰ ਦੀ ਆਮਦਨ ਵਿਚ ਵਾਧਾ ਹੋ ਸਕੇ। ਉਹਨਾਂ  ਆਪਣੀ ਜਿੱਤ ਬਾਰੇ ਗੁਰੂਆਂ ਕੋਲੋਂ ਮੰਗੇ ਅਸ਼ੀਰਵਾਦ ਬਾਰੇ  ਵੀ ਆਖਿਆ;

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।

ਨ ਡਰੋ ਅਰਿ ਸੋ ਜਬ ਜਾਇ ਲਰੇ ਨਿਸਚੈ ਕਰਿ ਅਪੁਨੀ ਜੀਤ ਕਰੋ।

No comments: