Showing posts with label Press Club. Show all posts
Showing posts with label Press Club. Show all posts

Monday, August 07, 2023

ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਦਾ ਰੁਖ ਸਖਤ

15 ਅਗਸਤ ਨੂੰ ਕਾਲੇ ਅਤੇ ਕੇਸਰੀ ਝੰਡਿਆਂ ਨਾਲ ਕੀਤਾ ਜਾਵੇਗਾ ਰੋਸ ਮਾਰਚ 


*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਲਿਖੀ ਚਿੱਠੀ 

*ਸਮੂਹ ਪੰਜਾਬ ਵਾਸੀਆਂ ਅਤੇ ਪੰਥਕ ਦਰਦੀਆਂ ਨੂੰ ਮੋਰਚੇ ਨਾਲ ਖੜਨ ਦੀ ਕੀਤੀ ਅਪੀਲ

*ਬਾਪੂ ਗੁਰਚਰਨ ਸਿੰਘ ਨੇ ਮਣੀਪੁਰ ਹਿੰਸਾ ਦੀ ਵੀ ਕੀਤੀ ਤਿੱਖੀ ਨਿਖੇਧੀ 

*ਨਾਲ ਹੀ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਸਮੂਹ ਕਾਰਕੁੰਨਾਂ ਨੂੰ ਵੀ ਰਿਹਾ ਕਰਨ ਦੀ ਮੰਗ 

ਮੋਹਾਲੀ: 7 ਅਗਸਤ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਸਿੱਖ ਬੰਦੀਆਂ ਦੀ ਰਿਹਾਈ ਅਤੇ ਹੋਰ ਸਬੰਧਤ ਮੰਗਾਂ ਨੂੰ ਲੈ ਕੇ ਸੱਤ ਜਨਵਰੀ 2023 ਨੂੰ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਇੱਕ ਵਾਰ ਫੇਰ ਗੰਭੀਰਤਾ ਵਾਲੇ ਮੋੜ 'ਤੇ ਪਹੁੰਚ ਗਿਆ ਹੈ। ਅੱਜ ਮੋਹਾਲੀ ਪ੍ਰੈਸ ਕਲੱਬ ਦੇ ਖਚਾਖਚ ਭਰੇ ਹੋਏ ਹਾਲ ਮੋਰਚੇ ਦੇ ਕਈ ਸੀਨੀਅਰ ਲੀਡਰਾਂ ਨੇ ਮੀਡੀਆ ਨਾਲ ਕਰੀਬ ਡੇੜ ਘੰਟਾ ਤੋਂ ਵੀ ਵਧੇਰੇ ਸਮੇਂ ਤੱਕ  ਨਾਲ ਹੀ ਗੱਲ ਕੀਤੀ। ਇਸ ਤੋਂ ਬਾਅਦ ਡੇੜ ਦੋ ਘੰਟੇ ਤੀਕ ਹੋਰਨਾਂ ਮੀਡੀਆ ਅਦਾਰਿਆਂ ਵੀ ਨਾਲ ਗੱਲਬਾਤ ਚੱਲਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਜਗਤਾਰ ਸਿੰਘ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਅਤੇ ਹੋਰਾਂ ਨੇ ਮੀਡੀਆ ਵੱਲੋਂ ਪੁਛੇ ਗਏ ਸਾਰੇ ਸੁਆਲਾਂ ਦੇ ਜੁਆਬ ਬੜੇ ਹੀ ਠਰੰਮੇ ਨਾਲ ਦਿੱਤੇ। 

ਕੌਮੀ ਇਨਸਾਫ਼ ਮੋਰਚਾ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ ਵਿਚ ਸ਼ਾਮਿਲ ਪੁਲਸ ਅਤੇ ਰਾਜਨੀਤਕਾਂ ਨੂੰ ਨਾਮਜ਼ਦ ਕਰਨ, ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਜ਼ਾਵਾਂ ਦੀ ਵਿਵਸਥਾ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਬੰਧੀ ਮੰਗਾਂ ਨੂੰ ਲੈ ਕੇ 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਸ ਮੋਰਚੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਵੀ ਆਉਂਦੇ ਰਹੇ ਪਰ ਮੋਰਚੇ ਦੀ ਲੀਡਰਸ਼ਿਪ ਅਡੋਲ ਰਹੀ। ਮੌਸਮੀ ਕਰੋਪੀਆਂ ਨੂੰ ਝੱਲਦਿਆਂ ਹਨੇਰੀਆਂ, ਤੂਫ਼ਾਨਾਂ ਅਤੇ ਤੇਜ਼ ਬਰਸਾਤਾਂ ਦਾ ਸਾਹਮਣਾ ਵੀ ਮੋਰਚੇ ਵਿਚਲੀ ਸੰਗਤ ਨੇ ਬੜੇ ਸਿਦਕ ਨਾਲ ਕੀਤਾ। ਹਨ ਮੋਰਚੇ ਦੇ ਆਗੂਆਂ ਨੂੰ ਇਹ ਗਿਲਾ ਜ਼ਰੂਰ ਹੈ ਕਿ ਪ੍ਰਸ਼ਾਸਨ ਵਲੋਂ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਨਾਲ ਸਿੱਖ ਕੌਮ ਦੀਆਂ ਹੱਕੀ ਮੰਗਾਂ ਮੰਨਣ ਲਈ ਕੋਈ ਸੰਪਰਕ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਗੱਲਬਾਤ ਕੀਤੀ ਵੀ ਜਾਂਦੀ ਰਹੀ ਹੈ ਤਾਂ ਗੱਲਬਾਤ ਕਰਨ ਵਾਲੇ ਮੌਕੇ ਉਤੇ ਕੀਤੇ ਵਾਅਦਿਆਂ ਤੋਂ ਮੁਨਕਰ ਹੁੰਦੇ ਰਹੇ ਹਨ। ਇਸਨਾਲ ਨਿਰਾਸਤਾ ਅਤੇ ਦੰਵੰਡੋਲਤਾ ਵਾਲਾ ਮਾਹੌਲ ਸਿਰਜੇ ਜਾਣ ਦੇ ਅੰਦੇਸ਼ੇ ਵੀ ਸਾਹਮਣੇ ਆਉਂਦੇ ਹਨ ਪਰ ਸੰਗਤਾਂ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਬਾਣੀ ਦਾ ਕੀਰਤਨ ਕਰਦੀਆਂ ਰਹੀਆਂ। ਹਰ ਔਕੜ ਵੇਲੇ ਸੰਗਤਾਂ ਵਿਚਲਾ ਹਰ ਉਮਰ ਦਾ ਵਰਗ ਹਮੇਸ਼ਾਂ ਚੜ੍ਹਦੀਕਲਾ ਵਿਚ ਨਜ਼ਰ ਆਇਆ। 

ਇਸ ਸਬੰਧੀ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਪੂ ਗੁਰਚਰਨ ਸਿੰਘ ਹਵਾਰਾ, ਐਡਵੋਕੇਟ ਅਮਰ ਸਿੰਘ ਚਹਿਲ, ਕਨਵੀਨਰ ਸ. ਪਾਲ ਸਿੰਘ ਫਰਾਂਸ, ਮੋਰਚੇ ਦੇ ਲੀਗਲ ਐਡਵਾਈਜ਼ਰ ਦਿਲਸ਼ੇਰ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਨੇ ਦਸਿਆ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਵਾਸੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਨਾਲ ਮਿਲ ਕੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਕਾਲੇ ਅਤੇ ਕੇਸਰੀ ਝੰਡੇ ਲੈ ਕੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸਦਾ ਰੂਟ ਪ੍ਰੋਗਰਾਮ ਇੱਕ ਅੱਧ ਦਿਨ ਤੱਕ ਐਲਾਨ ਦਿੱਤਾ ਜਾਏਗਾ ਜਿਸ ਬਾਰੇ ਅੰਤਿਮ ਫੈਸਲਾ ਸਬੰਧਤ ਕਮੇਟੀ ਦੀ ਮੀਟਿੰਗ ਨੇ ਲੈਣਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਵੱਡੀ ਗੱਲ ਇਹ ਸੀ ਕਿ ਸਿੱਖਾਂ ਨਾ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਵਧੀਕੀਆਂ ਦਾ ਜ਼ਿਕਰ ਇਕ ਵਾਰ ਫੇਰ ਖੁੱਲ੍ਹ ਕੇ ਕੀਤਾ ਗਿਆ। 

ਇਸ ਸਬੰਧੀ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਰੋਸ ਮਾਰਚ ਵਿਚ ਪੰਥਕ ਹਮਦਰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਵੱਡੇ ਪੱਧਰ ਉਤੇ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਮੌਕੇ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਪੂਰਾ ਸੰਸਾਰ ਜਾਣੂੰ ਹੋ ਸਕੇ। ਉਹਨਾਂ ਕਿਹਾ ਕਿ ਹਿੰਦੁਸਤਾਨ ਦੇ ਨਲਾਇਕ ਆਗੂਆਂ ਕਾਰਨ ਆਜ਼ਾਦੀ ਤੋਂ ਬਾਅਦ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦਸਿਆ ਕਿ ਹਿੰਦੁਸਤਾਨ ਦੀ ਆਜ਼ਾਦੀ ਵੇਲੇ ਦੇਸ਼ ਦੀ ਵੰਡ ਨਹੀਂ ਸੀ ਹੋਈ, ਸਗੋਂ ਪੰਜਾਬ ਹੀ ਵੰਡਿਆ ਗਿਆ ਸੀ। ਉਹਨਾਂ ਦਾ ਇਹ ਕਹਿਣਾ ਸੁਆਲ ਖੜਾ ਕਰਦਾ ਸੀ ਕਿ ਕੀ ਇਹ ਗੱਲ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ?

ਉਹਨਾਂ ਯਾਦ ਕਰਾਇਆ ਕਿ ਵੰਡ ਸਮੇਂ ਜਿਹੜੇ 10 ਲੱਖ ਲੋਕ ਮਰੇ ਸਨ, ਉਹ ਕੇਵਲ ਪੰਜਾਬ ਦੇ ਪੰਜਾਬੀ ਸਨ। ਜਾਨੀ ਨੁਕਸਾਨ ਤੋਂ ਇਲਾਵਾ ਮਾਲੀ ਨੁਕਸਾਨ ਵੀ ਵੱਡੇ ਪੱਧਰ ਉਤੇ ਪੰਜਾਬੀਆਂ ਨੂੰ ਹੀ ਝੱਲਣਾ ਪਿਆ ਹੈ। ਜਿਸ ਦੌਰਾਨ ਉਹਨਾਂ ਨੂੰ ਆਪਣੀਆਂ ਕੀਮਤੀ ਜ਼ਮੀਨਾਂ ਅਤੇ ਅਨੇਕਾਂ ਹੀ ਇਤਿਹਾਸਕ ਗੁਰੂ ਘਰਾਂ ਤੋਂ ਵਾਂਝੇ ਹੋਣਾ ਪਿਆ ਸੀ। ਇਹ ਸਭ ਕੁਝ ਵੇਖਦੇ ਹੋਏ ਪੰਜਾਬ ਦੀ ਖੇਰੂੰ-ਖੇਰੂੰ ਹੋਈ ਪੰਥਕ ਸ਼ਕਤੀ ਨੂੰ ਇਕ ਪਲੇਟਫਾਰਮ ਉਤੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਇੱਕਮੁੱਠ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਕ ਮੁੱਠ ਹੋ ਕੇ ਆਉਂਦੀ 15 ਅਗਸਤ ਨੂੰ ਇਕੱਤਰ ਹੋ ਕੇ ਜ਼ੋਰਦਾਰ ਸੰਘਰਸ਼ ਵਿੱਢਣਾ ਚਾਹੀਦਾ ਹੈ ਤਾਂ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ ਸਕੇ। 

ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੇ ਇਕ ਚਿੱਠੀ ਭੇਜ ਕੇ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਇਸ ਰੋਸ ਮਾਰਚ ਵਿਚ ਸਮੂਹ ਪੰਜਾਬ ਵਾਸੀਆਂ, ਕਿਸਾਨ ਆਗੂਆਂ, ਪੰਥਕ ਜਥੇਬੰਦੀਆਂ, ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਹਰ ਵਰਗ ਦੇ ਪੰਥਕ ਹਮਦਰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਿਰ ਜੋੜ ਕੇ ਇਸ ਸੰਕਟ ਦੀ ਘੜੀ ਵਿਚ ਕੌਮੀ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਅੱਜ ਪੰਜਾਬ ਦਾ ਹਰ ਵਰਗ ਸਰਕਾਰਾਂ ਨੇ ਝੰਭ ਸੁੱਟਿਆ ਹੈ ਅਤੇ ਲੋਕਾਂ ਦੀ ਇਕਜੁੱਟਤਾ ਬਗੈਰ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ। 

ਇਸ ਮੌਕੇ ਗੁਰਜੰਟ ਸਿੰਘ, ਦੇਵ ਸਰਾਭਾ, ਐਡਵੋਕੇਟ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵਿੰਦਰ ਸਿੰਘ ਰਾਜਪੁਰਾ, ਰਛਪਾਲ ਸਿੰਘ ਚੰਡੀਗੜ੍ਹ, ਬਲਕਾਰ ਸਿੰਘ ਭੁੱਲਰ, ਗੁਰਨਾਮ ਸਿੰਘ ਸਿੱਧੂ, ਆਗੂ ਰੇਸ਼ਮ ਸਿੰਘ ਬਡਾਲੀ, ਰਵਿੰਦਰ ਸਿੰਘ ਵਜੀਦਪੁਰ, ਬਲਜੀਤ ਸਿੰਘ ਭਾਊ ਮੁੱਢ ਤੋਂ ਹੀ ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਹੋਏ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, April 18, 2023

ਖਾਕੀ-ਖਾੜਕੂ ਅਤੇ ਕਲਮ-ਮੌਜੂਦਾ ਦੌਰ ਦੇ ਖ਼ਤਰਿਆਂ ਵੱਲ ਵੀ ਸਪਸ਼ਟ ਇਸ਼ਾਰਾ

ਕੀ ਮੀਡੀਆ ਇਹਨਾਂ ਚੁਣੌਤੀਆਂ ਨੂੰ ਵੀ ਸਵੀਕਾਰ ਕਰੇਗਾ?

ਚੰਡੀਗੜ੍ਹ: 18 ਅਪ੍ਰੈਲ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਪੱਤਰਕਾਰੀ  ਦੇ ਇਮਤਿਹਾਨ ਬਹੁਤ ਵਾਰ ਆਉਂਦੇ  ਰਹੇ ਹਨ। ਬਹੁਤ ਵਾਰ ਪੱਤਰਕਾਰੀ ਨੂੰ ਚੁਣੌਤੀਆਂ ਮਿਲਦੀਆਂ ਰਹੀਆਂ ਹਨ। ਪੱਤਰਕਾਰਾਂ ਨੇ ਕਈ ਤਰ੍ਹਾਂ ਦੇ ਦਬਾਵਾਂ ਵਿਚ ਰਹਿੰਦਿਆਂ ਆਪਣੀਆਂ ਡਿਊਟੀਆਂ ਨਿਭਾਈਆਂ ਹਨ। ਬਹੁਤ ਵਾਰ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ। ਸੱਤਾ ਅਤੇ ਸਮਾਜ ਦੇ ਬਹੁਤ ਸਾਰੇ ਵਰਗ ਮੀਡੀਆ ਨੂੰ ਅਕਸਰ ਆਪਣੇ ਨਿਸ਼ਾਨੇ 'ਤੇ ਰੱਖਦੇ ਰਹੇ ਹਨ। ਇਹ ਸਿਲਸਿਲਾ ਕਾਫੀ ਪੁਰਾਣਾ ਹੈ। ਸਮੇਂ ਦੇ ਨਾਲ-ਨਾਲ ਇਸਦੀ ਧਾਰ ਤਿੱਖੀ ਹੋ ਗਈ ਹੈ ਅਤੇ ਇਹਨਾਂ ਦਾ ਅੰਦਾਜ਼ ਵੀ ਕਈ ਵਾਰ ਸੂਖਮ ਹੁੰਦਾ ਨਜ਼ਰ ਆ ਰਿਹਾ ਹੈ। 

ਮੀਡੀਆ ਉੱਤੇ ਦਬਾਵਾਂ ਅਤੇ ਹਮਲਿਆਂ ਦੇ ਰੰਗ, ਰੂਪ ਅਤੇ ਢੰਗ ਹੁਣ ਬਹੁਤ ਬਦਲ ਗਏ ਹਨ। ਗੋਦੀ ਮੀਡੀਆ ਨੇ ਇਸ ਮਾਮਲੇ ਵਿਚ ਇੱਕ ਨਵਾਂ ਅਧਿਆਇ ਲਿਖਿਆ ਹੈ ਜਿਸਦੀ ਚਰਚਾ ਆਉਣ ਵਾਲੇ ਸਮਿਆਂ ਵਿਚ ਵੀ ਹੁੰਦੀ ਰਹੇਗੀ। ਕਾਲੇ ਦੌਰ ਦੇ ਬਾਵਜੂਦ ਪੱਤਰਕਾਰਾਂ ਨੇ ਉਹ ਮਿਸਾਲਾਂ ਕਾਇਮ ਕੀਤੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਹਨੇਰੀਆਂ ਰਾਤਾਂ ਵਿਚ ਵੀ ਦੀਵੇ ਜਗਾਉਣ ਵਾਲੇ ਬਹੁਤ ਸਾਰੇ ਸਨ। ਉਦੋਂ ਵੀ ਨਿਰਪੱਖ ਪੱਤਰਕਾਰੀ ਦੀਆਂ ਕਿਰਨਾਂ ਹਨੇਰਿਆਂ ਨੂੰ ਚੀਰ ਕੇ ਸਾਹਮਣੇ ਆਉਂਦੀਆਂ ਰਹੀਆਂ ਹਨ। 

ਜਦੋਂ ਜਲੰਧਰ ਤੋਂ ਰੋਜ਼ਾਨਾ ਲੋਕ ਲਹਿਰ ਛਪਦਾ ਸੀ ਅਤੇ ਕਾਮਰੇਡ ਸੁਹੇਲ ਸਿੰਘ ਇਸਦੇ ਸੰਪਾਦਕ ਸਨ ਉਦੋਂ ਵੀ। ਜਦੋਂ ਜਲੰਧਰ ਤੋਂ ਹੀ ਨਵਾਂ ਜ਼ਮਾਨਾ ਛਪਦਾ ਸੀ ਅਤੇ ਇਸਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਸਨ ਉਦੋਂ ਵੀ। ਜਦੋਂ ਰੋਜ਼ਾਨਾ ਅੱਜ ਦੀ ਆਵਾਜ਼ 'ਤੇ ਛਾਪੇ ਪਿਆ ਕਰਦੇ ਸਨ ਉਦੋਂ ਵੀ। ਸਰਦਾਰ ਭਰਪੂਰ ਸਿੰਘ ਬਲਬੀਰ ਅਤੇ ਗੁਰਦੀਪ ਸਿੰਘ ਬਠਿੰਡਾ ਇਸਦੇ ਗਵਾਹ ਵੀ ਰਹੇ ਹਨ। 

ਪੁਲਿਸ ਹਿਰਾਸਤ ਵਿੱਚ ਰਾਮ ਸਿੰਘ ਬਲਿੰਗ ਦੀ ਸ਼ਹਾਦਤ ਅਤੇ ਸਾਡੇ ਜ਼ਿੰਦਾ ਸ਼ਹੀਦ ਮਾਲਵਿੰਦਰ ਸਿੰਘ ਮਾਲੀ ਅੱਜ ਵੀ ਉਹਨਾਂ ਵੇਲਿਆਂ ਦੇ ਗਵਾਹ ਹਨ। ਅਫਸੋਸ ਕਿ ਕਾਲੇ ਦੌਰ ਦੇ ਉਹਨਾਂ ਵਰਤਾਰਿਆਂ ਬਾਰੇ ਨਿਰਪੱਖਤਾ ਨਾਲ ਬਹੁਤ ਘੱਟ ਲਿਖਿਆ ਗਿਆ। ਇਸ ਸਬੰਧੀ ਬਹੁਤ ਕੁਝ ਸਾਡੇ ਤੱਕ ਅਜੇ ਵੀ ਨਹੀਂ ਪਹੁੰਚਿਆ। 

ਜਿਹੜਾ  ਛਪਦਾ ਵੀ ਰਿਹਾ ਉਹ ਵੀ ਆਮ ਲੋਕਾਂ ਤੱਕ ਨਹੀਂ ਪਹੁੰਚਿਆ। ਜਿਹਨਾਂ ਬੁਧੀਜੀਵੀਆਂ ਤੱਕ ਇਹ ਪਹੁੰਚਿਆਂ ਉਹਨਾਂ ਨੇ ਸਿਰਫ ਸਜਾਵਟ ਵੱਜੋਂ ਆਪਣੀਆਂ ਸ਼ੈਲਫਾਂ ਵਿਚ ਸਜਾ ਕੇ ਰੱਖ ਦਿੱਤਾ। ਪੜ੍ਹਨ ਵਾਲੇ ਆਸ਼ਕ ਅੱਜ ਵੀ ਇਹਨਾਂ ਖਾਸ ਪੁਸਤਕਾਂ ਤੋਂ ਵਾਂਝੇ ਹਨ। ਖਰੀਦ ਸ਼ਕਤੀ ਘਟ ਚੁੱਕੀ ਹੈ ਅਤੇ ਇਮਾਰਤਾਂ 'ਤੇ ਸੰਗਮਰਮਰ ਅਤੇ ਸੋਨਾ ਲਾਉਣ ਵਾਲਿਆਂ ਨੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ। 

ਇਸ ਸਾਰੇ ਰੁਝਾਣ  ਦੇ ਬਾਵਜੂਦ ਇੱਕ ਨਵੀਂ ਪੁਸਤਕ ਸਾਡੇ ਦਰਮਿਆਨ ਆਈ ਹੈ-"ਖਾਕੀ-ਖਾੜਕੂ ਅਤੇ ਕਲਮ" ਪੁਸਤਕ ਨੂੰ ਲਿਖਿਆ ਹੈ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਅਤੇ ਰਿਲੀਜ਼ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ। ਇਹ ਪੁਸਤਕ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਚੌਥੀ ਕਿਤਾਬ ਹੈ।  'ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦਾ ਸਮਾਗਮ ਮੀਡੀਆ ਅਤੇ ਕਿਤਾਬਾਂ ਦੇ ਇਤਿਹਾਸ ਵਿਚ ਇੱਕ ਵਿਸ਼ੇਸ਼ ਸਮਾਗਮ ਸੀ। ਇਹ ਅਤੀਤ ਦੇ ਖਤਰਿਆਂ ਭਰੇ ਸਮਿਆਂ ਦੇ ਨਾਲ ਨਾਲ ਮੌਜੂਦਾ ਦੌਰ ਦੇ ਖ਼ਤਰਿਆਂ ਵੱਲ ਵੀ ਸਪਸ਼ਟ ਇਸ਼ਾਰਾ ਕਰਦਾ ਹੈ। 

ਪੁਸਤਕਾਂ ਰਾਹੀਂ ਪੱਤਰਕਾਰੀ ਦਾ ਅਸਲੀ ਧਰਮ ਨਿਭਾਉਣ ਦੀ ਸ਼ੁਰੂਆਤ ਅਸਲ ਵਿਚ ਰਾਣਾ ਅਯੂਬ ਨੇ ਕਈ ਸਾਲ ਪਹਿਲਾਂ ਕਰ ਦਿੱਤੀ ਸੀ ਜਦੋਂ ਉਸਦੀ ਖਤਰਿਆਂ ਭਰੀ ਖੋਜ ਵਾਲੀ ਰਿਪੋਰਟ ਨੂੰ "ਤਹਿਲਕਾ" ਵਰਗੇ ਨਿਡਰ ਅਤੇ ਬੇਬਾਕ ਮੀਡੀਆ ਨੇ ਵੀ ਛਾਪਣ ਤੋਂ ਨਾਂਹ ਕਰ ਦਿੱਤੀ ਸੀ। ਮੈਥਿਲੀ ਤਿਆਗੀ ਵੱਜੋਂ ਪੱਤਰਕਾਰ ਬਣ ਕੇ ਵਿਚਰਨਾ ਕੋਈ ਸੌਖਾ ਨਹੀਂ ਸੀ। ਹਾਲਾਤ ਵੀ ਏਨੇ ਖਤਰਨਾਕ ਸਨ ਕਿ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਸ ਵੇਲੇ ਇਸ ਖੋਜ ਨੂੰ ਕਰਨ ਵਾਲੀ ਰਾਣਾ ਅਯੂਬ 'ਤੇ ਕੀ ਬੀਤੀ ਹੋਵੇਗੀ ਇਸਦਾ ਅਨੁਮਾਨ ਸੰਵੇਦਨਸ਼ੀਲ ਪੱਤਰਕਾਰ ਚੰਗੀ ਤਰ੍ਹਾਂ ਲਗਾ ਸਕਦੇ ਹਨ। ਰਾਣਾ ਅਯੂਬ ਨੂੰ ਦਰਪੇਸ਼ ਖਤਰਿਆਂ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਵੇਲੇ ਰਾਣਾ ਅਯੂਬ ਅਸਲ ਵਿਚ ਇੱਕ ਸਾਧਾਰਨ ਜਿਹੀ  ਮੁਟਿਆਰ ਹੀ ਸੀ।   ਉਸਦੀ ਮਾਂ  ਨੂੰ  ਅਕਸਰ ਖਦਸ਼ਿਆਂ ਭਰੇ ਸੁਪਨੇ ਆਉਂਦੇ ਕਿ ਅਚਾਨਕ ਕਿਸੇ ਟਰੱਕ ਨੇ ਉਸਨੂੰ ਕੁਚਲ ਦਿੱਤਾ ਹੈ। ਉਸਦੇ ਪਰਿਵਾਰ ਨੇ ਉਸਨੂੰ ਬਹੁਤ ਵਾਰ ਕਿਹਾ ਛੱਡ ਪਰ੍ਹਾਂ ਇਸ ਕੰਮ ਨੂੰ ਤੇ ਵਾਪਿਸ ਆ ਜਾ ਪਰ ਉਹ ਨਹੀਂ ਆਈ। ਉਸਦੀ ਪੁਸਤਕ "ਗੁਜਰਾਤ ਫਾਈਲਾਂ" ਆਪਣੇ ਆਪ ਵਿਚ ਕਿਸੇ ਦਸਤਾਵੇਜ਼ ਤੋਂ ਘੱਟ ਵੀ ਨਹੀਂ। ਇਹ ਪੁਸਤਕ ਕਮਾਲ ਦੀ ਪੱਤਰਕਾਰੀ ਵਾਲੀ ਮਿਸਾਲ ਵੀ ਹੈ। 

ਜਗਤਾਰ ਸਿੰਘ ਭੁੱਲਰ ਦੀ ਪੁਸਤਕ ਦਾ ਲੋਕ ਅਰਪਣ ਬਹੁਤ ਕੁਝੇ ਚੇਤੇ ਵੀ ਕਰਵਾਉਂਦਾ ਹੈ ਅਤੇ ਬਹੁਤ ਕੁਝ ਬਾਰੇ ਅਗਾਹ ਵੀ ਕਰਦਾ ਹੈ। ਨਾਜ਼ੁਕ ਸਮਿਆਂ ਦੇ ਦੁਹਰਾਓ ਦੇ ਖਤਰਿਆਂ ਵੱਲ ਇੱਕ ਸਪਸ਼ਟ ਜਿਹਾ ਇਸ਼ਾਰਾ ਵੀ ਹੈ ਇਹ ਸਮਾਗਮ।  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਪੰਜਾਬ ਦੇ ਸਾਲ 1978 ਤੋਂ 1995 ਦੇ ਚੁਣੌਤੀਆਂ ਭਰੇ ਦੌਰ, ਤਤਕਾਲੀ ਪੱਤਰਕਾਰੀ ਤੇ ਪੱਤਰਕਾਰਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਹੰਢਾਈਆਂ ਦੁਸ਼ਵਾਰੀਆਂ ਨੂੰ ਦਰਸਾਉਂਦੀ ਨਵੀਂ ਕਿਤਾਬ 'ਖ਼ਾਕੀ, ਖਾੜਕੂ ਤੇ ਕਲਮ' ਰਿਲੀਜ਼ ਕੀਤੀ। ਗੋਦੀ ਮੀਡੀਆ ਦੇ ਦੌਰ ਵਿਚ ਇਸ ਸਮਾਗਮ ਦਾ ਆਯੋਜਨ ਵਿਸ਼ੇਸ਼ ਅਰਥ ਰੱਖਦਾ ਹੈ। 

ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸੰਖੇਪ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੱਤਰਕਾਰ ਤੇ ਲੇਖਕ ਸਮਾਜ ਦਾ ਧੁਰਾ ਹੁੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਕਲਮ ਨਾਲ ਲੋਕਾਂ ਨੂੰ ਜਗਾਉਣਾ ਹੁੰਦਾ ਹੈ। ਕਿਤਾਬ ਵਿੱਚ ਬੀਤੇ ਦਹਾਕਿਆਂ ਦੌਰਾਨ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਦੇ ਹਵਾਲੇ ਨਾਲ ਅਤੇ ਉਤਰ ਪ੍ਰਦੇਸ਼ ਵਿੱਚ ਵਾਪਰ ਰਹੀਆਂ ਹਾਲੀਆ ਘਟਨਾਵਾਂ ਦੇ ਸੰਦਰਭ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਨੂੰਨ ਦਾ ਰਾਜ ਹੀ ਲੋਕਾਂ ਦੀ ਭਲਾਈ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਅਖੌਤੀ ਨਿਆਂ' ਹਮੇਸ਼ਾ ਕੌਮਾਂ ਅਤੇ ਦੇਸ਼ ਲਈ ਮਾਰੂ ਹੁੰਦਾ ਹੈ।

ਆਪਣੇ ਸੰਬੋਧਨ ਦੌਰਾਨ ਮਨਜੀਤ ਸਿੰਘ ਸਿੱਧੂ, ਓਐੱਸਡੀ/ਮੁੱਖ ਮੰਤਰੀ ਪੰਜਾਬ ਨੇ ਜਗਤਾਰ ਸਿੰਘ ਭੁੱਲਰ ਦੇ ਨਾਲ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਦੇ ਆਪਣੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਨੂੰ ਕਿਤਾਬੀ ਰੂਪ ਦੇਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।

ਇਸ ਮੌਕੇ ਲੇਖਕ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੱਤਰਕਾਰੀ ਦੇ ਦਰਦ ਨੂੰ ਸਮਝਣ ਦੀ ਲੋੜ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਾਲ 1978 ਤੋਂ 1995 ਦਰਮਿਆਨ ਵੱਖ-ਵੱਖ ਅਖ਼ਬਾਰਾਂ ਜ਼ਰੀਏ ਸੂਬੇ ਨੂੰ ਕਵਰ ਕਰਦੇ ਕਰੀਬ 25 ਪੱਤਰਕਾਰਾਂ ਦੀ ਜ਼ਿੰਦਗੀ, ਉਨ੍ਹਾਂ ਵੱਲੋਂ ਬੇਬਾਕੀ ਨਾਲ ਨਿਭਾਈ ਡਿਊਟੀ, ਦੋ ਧਿਰਾਂ ਦੇ ਦਬਾਅ ਦਰਮਿਆਨ ਆਪਣੇ ਫ਼ਰਜ਼ ਦਾ ਨਿਰਬਾਹ, ਹਕੂਮਤੀ ਰਵੱਈਏ, ਪੁਲਿਸ ਵੱਲੋਂ ਨਿਭਾਈ ਜਾਂਦੀ ਭੂਮਿਕਾ ਦਾ ਵਰਨਣ ਕੀਤਾ ਹੈ।

ਇਸ ਤੋਂ ਪਹਿਲਾਂ ਜਗਤਾਰ ਸਿੰਘ ਭੁੱਲਰ 'ਦਹਿਸ਼ਤ ਦੇ ਪਰਛਾਵੇਂ' (2010), 'ਪ੍ਰੈਸ ਰੂਮ' (2019) ਅਤੇ 'ਪੰਜਾਬ ਸਿਹਾਂ ਮੈਂ ਚੰਡੀਗੜ੍ਹ ਬੋਲਦਾਂ' (2021) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।

ਸਮਾਗਮ ਨੂੰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਰਮੇਸ਼ ਵਿਨਾਇਕ, ਜਗਤਾਰ ਸਿੰਘ ਸੀਨੀਅਰ, ਬਲਜੀਤ ਬੱਲੀ, ਸਰਬਜੀਤ ਪੰਧੇਰ, ਦੀਪਕ ਸ਼ਰਮਾ ਚਨਾਰਥਲ ਅਤੇ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ।

ਉਂਝ ਇਹ ਗੱਲ ਵੀ ਚੇਤੇ ਰੱਖਾਂਵਾਲੀ ਹੈ ਕਿ ਜਦੋਂ ਜਦੋਂ ਪਾਸ਼ ਅਤੇ ਲਾਲ ਸਿੰਘ ਦਿਲ ਵਰਗੇ ਸ਼ਾਇਰ ਸਾਹਿਤਿਕ ਪੱਤਰਕਾਰੀ ਕਰ ਰਹੇ ਸਨ ਤਾਂ ਹੇਮ ਜਿਓਤੀ, ਸਰਦਲ, ਸਿਆੜ, ਮਾਂ ਅਤੇ ਰੋਹਲੇ ਬਾਣ ਦੇ ਦੌਰ ਵੇਲੇ ਵੀ ਦਬਾਅ ਘੱਟ ਨਹੀਂ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, September 23, 2022

ਹੁਣ ਇੱਕ ਹੋਰ ਬਿਲਡਰ ਦੇ ਖਿਲਾਫ ਬਾਹਰ ਆਇਆ ਲੋਕਾਂ ਦਾ ਗੁੱਸਾ

23 ਸਤੰਬਰ 2022 ਸ਼ਾਮ 3:45 ਵਜੇ

ਪ੍ਰੀਤ ਸਿਟੀ ਹਾਊਸਿੰਗ ਦੇ ਵਸਨੀਕਾਂ ਨੇ ਦਿੱਤੀ ਵੱਡੇ ਐਕਸ਼ਨ ਦੀ ਚੇਤਾਵਨੀ

*ਮੀਡੀਆ ਦੇ ਸਾਹਮਣੇ ਸਥਾਨਕ ਵਿਧਾਇਕ ਦੇ ਘਰਾਂ ਦਾ ਘਿਰਾਓ ਕਰਨ ਦੀ ਚੇਤਾਵਨੀ

 *ਬਿਲਡਰ 'ਤੇ ਮੁੱਢਲੀਆਂ ਸਹੂਲਤਾਂ ਨਾ ਦੇਣ ਦਾ ਦੋਸ਼

*ਜੇਕਰ ਰਾਜਧਾਨੀ ਦੇ ਨੇੜੇ ਇਹ ਹਾਲਤ ਹੈ ਤਾਂ ਬਾਕੀ ਪੰਜਾਬ ਦਾ ਕੀ ਹੋਵੇਗਾ

*ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਦੇ ਅਧਿਕਾਰੀ

ਮੋਹਾਲੀ: 23 ਸਤੰਬਰ 2022: (ਗੁਰਜੀਤ ਬਿੱਲਾ//ਕਾਰਤਿਕਾ ਸਿੰਘ//ਇਨਪੁਟ-ਪੰਜਾਬ ਸਕਰੀਨ ਡੈਸਕ)::

ਇੱਕ ਪਾਸੇ ਜਦੋਂ ਦੇਸ਼ ਵਿੱਚ ਵੱਡੇ-ਵੱਡੇ ਸਿਆਸਤਦਾਨ ਅਤੇ ਧਨਾਢ ਲੋਕ ਕਈ ਥਾਵਾਂ ’ਤੇ ਕਈ ਏਕੜਾਂ ਦੇ ਫਾਰਮ ਹਾਊਸ ਬਣਾਉਣ ਵਿੱਚ ਲੱਗੇ ਹੋਏ ਸਨ, ਉਸ ਸਮੇਂ ਆਪਣੇ ਆਪ ਵਿੱਚ ਹੀ ਆਮ ਜਨਤਾ ਲਈ ਇਹ ਖਤਰਾ ਪੈਦਾ ਹੋ ਗਿਆ ਸੀ ਕਿ ਆਮ ਲੋਕਾਂ ਲਈ ਰਹਿਣ ਵਾਲੀ ਜ਼ਮੀਨ ਦਾ ਗੰਭੀਰ ਸੰਕਟ ਕਿਸੇ ਵੀ ਵੇਲੇ ਪੈਦਾ ਹੋ ਸਕਦਾ ਹੈ। ਪਰ ਧਨਾਢਾਂ ਅਤੇ ਅਸਰ ਰਸੂਖ ਵਾਲਿਆਂ ਨੂੰ ਉਸ ਵੇਲੇ ਜ਼ਮੀਨ ਦੇ ਲੰਗ ਲਗਾਏ ਗਏ। ਵੱਡੇ ਵਡੇ ਫਾਰਮ ਹਾਊਸ ਰੱਖਣ ਵਾਲਿਆਂ ਦੀ ਲਿਸਟ ਅੱਜ ਵੀ ਬੜੀ ਲੰਮੀ ਹੈ। ਆਖ਼ਰਕਾਰ ਜਦੋਂ ਇਹ ਸੰਕਟ ਗੰਭੀਰ ਰੂਪ ਵਿਚ ਸਾਹਮਣੇ ਆਉਣ ਲੱਗਾ ਤਾਂ ਕੁਝ ਬਿਲਡਰ ਫਰਿਸ਼ਤਿਆਂ ਵਾਂਗ ਸਾਹਮਣੇ ਆਏ। ਸ਼ਾਇਦ ਇਹ ਉਹਨਾਂ ਦੀ ਕਾਰੋਬਾਰੀ ਦੂਰ ਅੰਦੇਸ਼ੀ ਵੀ ਸੀ। 

ਟੀਵੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਕਈ ਕਈ ਮੰਜ਼ਿਲਾਂ ਦੇ ਜਿਹੜੇ ਫਲੈਟ ਲੋਕ ਟੀਵੀ ਸੀਰੀਅਲਾਂ ਅਤੇ ਫ਼ਿਲਮਾਂ ਵਿੱਚ ਦੇਖਿਆ ਕਰਦੇ ਸਨ, ਉਨ੍ਹਾਂ ਦੀ ਮੌਜੂਦਗੀ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗੀ। ਵੱਡੀਆਂ ਵੱਡੀਆਂ ਸੁਸਾਇਟੀਆਂ ਵਰਗੀਆਂ ਕਲੋਨੀਆਂ, ਗੇਟ 'ਤੇ ਹਾਈ-ਫਾਈ ਸੁਰੱਖਿਆ ਪ੍ਰਣਾਲੀ, ਚਮਕਦੀਆਂ ਲਾਈਟਾਂ, ਸੁਸਾਇਟੀ ਦੇ ਅੰਦਰ ਸਵੀਮਿੰਗ ਪੂਲ, ਕਲੱਬ, ਕਮਿਊਨਿਟੀ ਹਾਲ ਅਤੇ ਹੋਰ ਬਹੁਤ ਸਾਰੀਆਂ ਬਾਹਰੀ ਸਹੂਲਤਾਂ ਵੀ ਆਕਰਸ਼ਕ ਸਨ। ਪੂਰੀ ਤਰ੍ਹਾਂ ਚਮਕਦਾਰ ਲਾਈਟਾਂ. ਜਗਮਗ ਕਰਦਿਆਂ ਸੜਕਾਂ ਅਤੇ ਪਾਰਕ ਲੱਗਦਾ ਸੀ ਕਿਸੇ ਅਲੌਕਿਕ ਦੁਨੀਆ ਦਾ ਦ੍ਰਿਸ਼ ਸਾਹਮਣੇ ਆ ਗਿਆ ਹੋਏ। ਇਸ ਅਲੌਕਿਕ ਦਰਸਿਹ ਦੇ ਪਿੱਛੇ ਬਝ੍ਹਦੀਆਂ ਕਿੰਨੇ ਲੋਕ ਆਪਣੀ ਹੱਕ ਹਲਾਲ ਦੀ ਕਮਾਈ ਦੇ ਪੈਸੇ ਗੁਆ ਬੈਠੇ ਇਸਦਾ ਹਿਸਾਬ ਕਿਤਾਬ ਲੈਣਾ ਕਿਸੇ ਸਰਕਾਰ ਨੇ ਜ਼ਰੂਰੀ ਨਾ ਸਮਝਿਆ। ਸ਼ਿਕਾਇਤਾਂ ਵੀ ਬਹੁਤ ਘੱਟ ਹੋਈਆਂ ਕਿਓਂਕਿ ਬਿਲਡਰਾਂ ਦੀ ਟੀਮ ਵਿਚ ਵੱਡੇ ਅਫਸਰ, ਵੱਡੇ ਸਿਆਸਤਦਾਨ ਅਤੇ ਅਤੇ ਵੱਡੇ ਪੁਲਿਸ ਅਫਸਰ ਵੀ ਆਮ ਦੱਸੇ ਜਾਂਦੇ। ਕਈ ਵਾਰ ਤਾਂ ਧਾਰਮਿਕ ਸੰਗਠਨਾਂ ਦਾ ਵੀ ਪੂਰਾ ਹੱਥ ਹੁੰਦਾ।  ਅੱਜਕਲ ਗੈਂਗਸਟਰਾਂ ਦਾ ਨਾਮ ਵੀ ਲਿਆ ਜਾਣ ਲੱਗ ਪਿਆ ਹੈ। ਇਸ ਵਿੱਚ ਕਿੰਨਾ ਕੁ
ਸੱਚ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਲੋਕਾਂ ਨੂੰ ਡਰਾਉਣ ਲਈ ਇਹ ਅਫਵਾਹ ਵੀ ਕਾਫੀ ਹੈ। 

ਜਿਹੜੇ ਲੋਕ ਦਹਿਸ਼ਤਗਰਦੀ ਦੇ ਦੌਰ ਵਿੱਚ ਗਲੀਆਂ ਵਿੱਚ ਚੱਲ ਰਹੀਆਂ ਗੋਲੀਆਂ ਦੇ ਉਸ ਖੌਫਨਾਕ ਮਾਹੌਲ ਵਿੱਚ ਸ਼ਾਂਤੀ ਨਾਲ ਸੌਣਾ ਭੁੱਲ ਗਏ ਸਨ, ਉਨ੍ਹਾਂ ਲਈ ਇਹ ਸਭ ਕਿਸੇ ਅਲੌਕਿਕ ਮਾਹੌਲ ਤੋਂ ਘੱਟ ਨਹੀਂ ਸੀ। ਇੱਥੋਂ ਹੀ ਇਸ ਕਾਰੋਬਾਰ ਵਿੱਚ ਉਛਾਲ ਸ਼ੁਰੂ ਹੋਇਆ। ਵੱਡੇ-ਵੱਡੇ ਲੋਕ ਅਤੇ ਵੱਡੇ ਅਫਸਰ ਆ ਕੇ ਇਸ ਵਿੱਚ ਦਾਖਲ ਹੋਏ। ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਅਤੇ ਇਹਨਾਂ ਇਸ਼ਤਿਹਾਰਾਂ ਵਿੱਚ ਵੱਡੇ-ਵੱਡੇ ਦਾਅਵੇ। ਇਨ੍ਹਾਂ ਇਸ਼ਤਿਹਾਰਾਂ ਅਤੇ ਦਾਅਵਿਆਂ ਨੇ ਲੋਕਾਂ ਨੂੰ ਜਲਦੀ ਆਕਰਸ਼ਿਤ ਕੀਤਾ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਲੋਕਾਂ ਨੇ ਆਪਣੀ ਸਾਰੀ ਜਮਾਂਪੂੰਜੀ ਲਗਾ ਦਿੱਤੀ। ਮਿਹਨਤ ਦੀ ਕਮਾਈ ਨਾਲ ਜੋੜਿਆ ਗਿਆ ਹਰ ਰੁਪਿਆ ਇਨਵੈਸਟ ਕਰ ਦਿੱਤਾ। ਜਦੋਂ ਫਿਰ ਵੀ ਰਕਮ ਘਟੀ ਤਾਂ   ਉਨ੍ਹਾਂ ਨੇ ਗਹਿਣੇ ਵੇਚ ਕੇ ਇਸ ਇਸ ਰਕਮ ਨੂੰ ਪੂਰਾ ਕੀਤਾ। ਫਿਰ ਵੀ ਜੇਕਰ ਸਾਰੀ ਰਕਮ ਅਦਾ ਕਰਨ ਵਿੱਚ ਕੋਈ ਕਮੀ ਰਹਿ ਗਈ ਤਾਂ ਉਨ੍ਹਾਂ ਨੂੰ ਕਰਜ਼ਾ ਵੀ ਚੁੱਕਣਾ ਪਿਆ। ਕਿੰਨਾ ਮੁਸ਼ਕਲ ਸੀ ਇਸ ਸੁਪਨੇ ਸਾਕਾਰ ਕਰਨਾ। 

ਸੁਪਨਿਆਂ ਵਾਲੀ ਇਹ ਸੋਚ ਕੋਈ ਅਚਨਚੇਤ ਨਹੀਂ ਸੀ, ਅਸਲ ਵਿੱਚ ਆਪਣੀ ਮਿਹਨਤ ਦੀ ਕਮਾਈ ਦਾ ਇੱਕ-ਇੱਕ ਰੁਪਿਆ ਜੋੜ ਕੇ ਘਰ ਬਣਾਉਣਾ ਹਰ ਵਿਅਕਤੀ ਦਾ ਹੀ ਸੁਪਨਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਸੈਕਟਰ 86, ਮੁਹਾਲੀ ਦੇ ਵਸਨੀਕਾਂ ਵੱਲੋਂ ਉਕਤ ਸੁਸਾਇਟੀ ਵਿੱਚ ਫਲੈਟ ਖਰੀਦ ਕੇ ਦੇਖਿਆ ਗਿਆ ਸੀ, ਜਿਸ ਕਾਰਨ ਸਹੂਲਤਾਂ ਦੀ ਘਾਟ ਕਾਰਨ ਇਹ ਫੈਸਲਾ ਉਨ੍ਹਾਂ ਲਈ ਸਿਰਦਰਦੀ ਬਣ ਗਿਆ ਹੈ। ਰਾਜਸੀ ਪਾਰਟੀਆਂ ਦੇ ਸਮੂਹ ਸਿਆਸੀ ਪੱਧਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਵੀ ਇਲਾਕੇ ਵਿੱਚ ਬਿਜਲੀ ਅਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਸੈਕਟਰ 86 ਮੁਹਾਲੀ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਜਨਰਲ ਸਕੱਤਰ ਸੰਜੇ ਗੁਪਤਾ ਨੇ ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਦਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰੀਤ ਸਿਟੀ ਹਾਊਸਿੰਗ ਸੁਸਾਇਟੀ ਸੈਕਟਰ-86, ਐੱਸ.ਏ.ਐੱਸ. ਨਗਰ, ਮੋਹਾਲੀ। ਇਸ ਨੂੰ ਸਾਲ 2005 ਵਿੱਚ ਮੈਗਾ ਪ੍ਰੋਜੈਕਟ ਲਈ ਪ੍ਰਵਾਨਗੀ ਦਿੱਤੀ ਗਈ ਸੀ। ਇਸ ਪ੍ਰਵਾਨਗੀ ਤੋਂ ਬਾਅਦ ਹੀ, ਲਗਭਗ ਸਾਰੇ ਵਸਨੀਕਾਂ ਨੇ ਰਿਹਾਇਸ਼ੀ/ਵਪਾਰਕ ਫਲੈਟ ਖਰੀਦਣ ਤੋਂ ਬਾਅਦ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈ ਅਤੇ ਡਿਵੈਲਪਰ ਦੀ ਮੰਗ ਅਨੁਸਾਰ ਬਕਾਇਆ ਭੁਗਤਾਨ ਕੀਤਾ ਗਿਆ ਹੈ। ਸਾਲ 2012 ਵਿੱਚ, ਰਿਹਾਇਸ਼ੀ ਫਲੈਟਾਂ ਲਈ 3333 ਰੁਪਏ ਪ੍ਰਤੀ ਵਰਗ ਗਜ਼ ਅਤੇ ਵਪਾਰਕ ਪਲਾਟਾਂ ਲਈ 7232 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਪਲਾਟਾਂ ਦੀ ਕੀਮਤ ਤੋਂ ਇਲਾਵਾ, ਡਿਵੈਲਪਰ ਦੀ ਮੰਗ 'ਤੇ ਕਰੋੜਾਂ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਗਈ ਸੀ। . ਸੰਜੇ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਮਰਸ਼ੀਅਲ ਪਲਾਟ ਲਈ 7200 ਸੌ ਰੁਪਏ ਪ੍ਰਤੀ ਗਜ਼ ਅਤੇ ਰਿਹਾਇਸ਼ੀ ਪਲਾਟ ਲਈ 60-70 ਕਰੋੜ ਰੁਪਏ ਈਡੀਸੀ ਚਾਰਜਿਜ਼ ਜਮ੍ਹਾਂ ਕਰਵਾਏ ਹਨ। ਸੁਸਾਇਟੀ ਵਿੱਚ ਕੁੱਲ 1200 ਪਲਾਟ ਬਣੇ ਹੋਏ ਹਨ, ਜਿਨ੍ਹਾਂ ਵਿੱਚ 250 ਤੋਂ ਵੱਧ ਘਰਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਮੇਂ ਮੋਮਬੱਤੀਆਂ ਜਾਂ ਜਨਰੇਟਰਾਂ ਰਾਹੀਂ ਮਹਿੰਗੀ ਬਿਜਲੀ ਪੈਦਾ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਡਿਵੈਲਪਰ ਦੀ ਆਪਸੀ ਸਮਝਦਾਰੀ ਹੈ। ਡਿਵੈਲਪਰ ਨੇ ਬਿਜਲੀ ਕੁਨੈਕਸ਼ਨ ਦੇਣ ਲਈ 30-50 ਹਜ਼ਾਰ ਰੁਪਏ ਦੀ ਐਨਓਸੀ ਦੀ ਮੰਗ ਕੀਤੀ ਹੈ। ਸੁਸਾਇਟੀ ਮੈਂਬਰ ਰਾਜਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਲੱਖਾਂ ਰੁਪਏ ਜਮ੍ਹਾਂ ਕਰਾਉਣ ਦੇ ਬਾਵਜੂਦ ਪੂਰੀ ਤਰ੍ਹਾਂ ਹਨੇਰੇ ਵਿੱਚ ਰਹਿ ਰਹੀ ਹੈ ਅਤੇ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਗਮਾਡਾ ਉਸ ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਭੇਜ ਰਿਹਾ ਹੈ। ਉਪ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਆਪਣੀ ਮਿਹਨਤ ਦੀ ਕਮਾਈ ਦਾ ਇੱਕ-ਇੱਕ ਰੁਪਿਆ ਜੋੜ ਕੇ ਘਰ ਬਣਾਉਣ ਦਾ ਸੁਪਨਾ ਲੈਂਦਾ ਹੈ। ਇਹ ਮਾਮਲਾ ਇੱਥੋਂ ਦੇ ਵਸਨੀਕਾਂ ਵੱਲੋਂ ਉਠਾਇਆ ਗਿਆ ਕਿਉਂਕਿ ਉਹ ਇਸ ਸੁਸਾਇਟੀ ਵਿੱਚ ਫਲੈਟ ਖਰੀਦਣ ਦੇ ਆਪਣੇ ਫੈਸਲੇ 'ਤੇ ਪਛਤਾ ਰਹੇ ਹਨ, ਜੋ ਬਦਕਿਸਮਤੀ ਨਾਲ ਉਨ੍ਹਾਂ ਲਈ ਸਿਰਦਰਦੀ ਬਣ ਗਿਆ ਸੀ।

ਸੁਸਾਇਟੀ ਦੇ ਸਾਰੇ ਵਸਨੀਕ ਨਿਰਾਸ਼ਾ ਦੇ ਆਲਮ ਵਿੱਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਅਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦਾ ਇਸ ਸਮਾਜ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਅਧਿਕਾਰੀਆਂ ਤੇ ਮੰਤਰੀਆਂ ਤੋਂ ਤੰਗ ਆ ਚੁੱਕੇ ਹਨ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਨੂੰ ਸਥਾਨਕ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਦੇਣਾ ਪੈ ਸਕਦਾ ਹੈ। ਇਸ ਮੌਕੇ ਇੰਦਰਪਾਲ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ ਅਤੇ ਕੰਵਰ ਸਿੰਘ ਗਿੱਲ ਆਦਿ ਹਾਜ਼ਰ ਸਨ। 

ਇਸ ਮੌਕੇ ਡਿਵੈਲਪਰ ਚਰਨ ਸਿੰਘ ਸੈਣੀ ਨੇ ਦੱਸਿਆ ਕਿ 70 ਫੀਸਦੀ ਪਲਾਟ ਮਾਲਕ ਡਿਫਾਲਟਰ ਹਨ ਅਤੇ ਜਦੋਂ ਤੱਕ ਪੂਰੀ ਅਦਾਇਗੀ ਨਹੀਂ ਹੋ ਜਾਂਦੀ ਉਦੋਂ ਤੱਕ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਗਮਾਡਾ ਤੋਂ ਆਪਣੇ ਨਕਸ਼ੇ ਪਾਸ ਨਹੀਂ ਕੀਤੇ ਹਨ। ਬਿਨਾਂ ਮਨਜ਼ੂਰੀ ਤੋਂ ਮਕਾਨ ਬਣਾਏ ਗਏ ਹਨ, ਜਿਸ ਕਾਰਨ ਅੱਜ ਤੱਕ ਪਾਣੀ ਅਤੇ ਬਿਜਲੀ ਦੇ ਕੁਨੈਕਸ਼ਨ ਨਹੀਂ ਮਿਲੇ।

हिंदी में यही खबर आप पंजाब स्क्रीन हिंदी में भी पढ़ सकते हैं यहां  क्लिक कर के 

अंग्रेज़ी के लिए पंजाब स्क्रीन अंग्रेज़ी पर भी क्लिक कर सकते हैं 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, June 01, 2022

ਪਨਕੋਮ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਨੇ ਅਧਿਕਾਰੀ

ਯੂਨੀਅਨ ਆਗੂਆਂ ਨੇ ਵੱਲੋਂ ਦੋਸ਼ੀਆਂ ਖਿਲਾਫ FIR ਦਰਜ ਕਰਨ ਦੀ ਮੰਗ


ਪੰਜਾਬ ਸਰਕਾਰ ਦੀ ਅਰਧ ਸਰਕਾਰੀ ਕੰਪਨੀ ਹੈ ਪਨਕੋਮ 

ਆਡਿਟ ਰਿਪੋਰਟ ’ਚ ਹੋਇਆ ਅਰਬਾਂ ਰੁਪਏ ਦੇ ਘੁਟਾਲੇ ਦਾ ਖੁਲਾਸਾ

ਖਜ਼ਾਨਾ ਮੰਤਰੀ ਚੀਮਾ ਦੇ ਧਿਆਨ ਵਿਚ ਹੈ ਇਹ ਸਾਰਾ ਮਸਲਾ

ਯੂਨੀਅਨ ਨੇ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੀਤੇ ਸਨਸਨੀਖੇਜ਼ 

ਘਪਲਿਆਂ ਉਤੇ ਪਰਦਾ ਪਾਉਣ ਲਈ ਮੁਲਾਜ਼ਮਾਂ ਨੂੰ ਭੇਜਿਆ ਜਾ ਰਿਹਾ ਹੈ ਵੀਆਰਐਸ ਉਤੇ 

ਮੋਹਾਲੀ: 1 ਜੂਨ 2022: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਸਰਕਾਰ ਦੀ ਅਰਧ ਸਰਕਾਰੀ ਕੰਪਨੀ ਪੰਜਾਬ ਕਮਿਊਨੀਕੇਸ਼ਨ ਲਿਮਟਿਡ (ਪਨਕੋਮ) ਨੂੰ ਕਰੋੜ ਰੁਪਏ ਦੇ ਘਪਲੇ ਕਰਕੇ ਲੁਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਦੇ ਨਿਯਮਾਂ ਵਿਰੁੱਧ ਜਾ ਕੇ ਅਧਿਕਾਰੀਆਂ ਨੂੰ ਗ੍ਰੇਚੁਟੀ ਦੇ ਨਾਂ ਉਤੇ ਖੁਲ੍ਹੇ ਗੱਫੇ ਦਿੱਤੇ ਗਏ ਹਨ। ਇਹ ਖੁਲਾਸਾ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੀ ਸੀ ਐੱਲ ਇੰਪਲਾਈਜ਼ ਯੂਨੀਅਨ ਦੀ ਪ੍ਰਧਾਨ ਕੁਲਦੀਪ ਕੌਰ, ਜਨਰਲ ਸਕੱਤਰ ਸੀਮਾ ਮਹਿਤਾ ਅਤੇ ਹਰਵਿੰਦਰ ਕੌਰ ਕਾਨੂੰਨੀ ਸਲਾਹਕਾਰ ਨੇ ਕੀਤਾ। ਪ੍ਰੈਸ ਕਾਨਫਰੰਸ ਥੋੜ੍ਹ ਚੀਰੇ ਨੋਟਿਸ 'ਤੇ ਬੁਲਾਈ ਗਈ ਸੀ। 

ਯੂਨੀਅਨ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੰਪਨੀ ਦੇ ਦੋ ਉੱਚ ਅਧਿਕਾਰੀਆਂ ਜਗਦੀਪ ਸਿੰਘ ਭਾਟੀਆ ਅਤੇ ਰੁਪਿੰਦਰ ਸਿੰਘ ਮੈਣੀ ਵੱਲੋਂ ਗਲਤ ਹਲਫਨਾਮਾ ਦੇ ਕੇ ਆਪਣੇ ਕਰੀਬੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਿਨਾਂ ਸਾਲ 2018 ਵਿੱਚ 24 ਲੱਖ ਤੋਂ ਵੱਧ ਦੀ ਰਕਮ ਗ੍ਰੈਚੁਟੀ ਦੇ ਤੌਰ ਉਤੇ ਦਿੱਤੀ ਗਈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਸਾਢੇ ਤਿੰਨ ਸਾਲ ਬਾਅਦ ਸਾਲ 2021 ਵਿੱਚ ਗ੍ਰੈਚੂਟੀ ਦੀ ਰਕਮ ਦੱਸ ਲੱਖ ਤੋਂ ਵਧਾ ਕੇ ਵੀਹ ਲੱਖ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰੀ ਰਿਪੋਰਟਾਂ ਮੁਤਾਬਕ ਹੀ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। 

ਮੀਡੀਆ ਨਾਲ ਗਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਘਪਲੇ ਕਾਰਨ ਸਾਲ 2019-20 ਦੀ ਆਡਿਟ ਰਿਪੋਰਟ ਮੁਤਾਬਕ ਵਾਧੂ ਵਿੱਤੀ ਲਾਭ ਤੌਰ ਉਤੇ ਮੈਨੇਜਮੈਂਟ ਕੇਡਰ ਨੂੰ ਦਿੱਤੇ ਲਾਭਾਂ ਕਾਰਨ 94,72,168 ਰੁਪਏ ਦਾ ਘਾਟਾ ਪਿਆ, ਕੱਚਾ ਮਟੀਰੀਅਲ ਦੀ ਸਹੀ ਖਰੀਦ ਨਾ ਕਰਨ ਕਾਰਨ 13 ਕਰੋੜ 89 ਲੱਖ ਰੁਪਏ ਦਾ ਘਾਟਾ ਪਿਆ। ਆਗੂਆਂ ਨੇ ਕਿਹਾ ਕਿ ਇਸੇ ਸਾਲ ਦੀ ਆਡਿਟ ਰਿਪੋਰਟ ਦੇ ਵੱਖ ਵੱਖ ਹੈਡਾਂ ਅਧੀਨ ਨਜਾਇਜ਼ ਤੌਰ ਉਤੇ ਖਰਚ ਕੀਤੀ ਰਕਮ 2 ਅਰਬ ਤੋਂ ਜ਼ਿਆਦਾ ਦੇ ਘਪਲੇ ਬਣਦੇ ਹਨ। ਸਾਲ 2020-21 ਦੀ ਆਡਿਟ ਰਿਪੋਰਟ ਦੇ ਮੁਤਾਬਕ ਵੀ ਅਰਬਾਂ ਰੁਪਏ ਦੇ ਘਪਲੇ ਕੀਤੇ ਗਏ ਹਨ। 

ਉਨ੍ਹਾਂ ਕਿਹਾ ਕਿ ਇਹ ਕੰਪਨੀ ਪੰਜਾਬ ਸਰਕਾਰ ਦੇ ਅਧੀਨ ਆਉਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਦੀ ਮੈਨੇਜਮੈਂਟ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਵਾਧੂ ਵਿੱਤੀ ਲਾਭ ਲੈ ਰਹੀ ਹੈ, ਜਿਸ ਕਾਰਨ 2016 ਤੋਂ 2021 ਤੱਕ 8 ਕਰੋੜ ਦਾ ਵਾਧੂ ਵਿੱਤੀ ਲਾਭ ਦੇ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਕੰਪਨੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੇ ਲਾਭਾਂ ਲਈ ਫੰਡਾਂ ਦੀ ਘਾਟ ਹੈ। 

ਇਹਨਾਂ ਆਗੂਆਂ ਨੇ ਕਿਹਾ ਕਿ ਹੁਣ ਕੰਪਨੀ ਦੀ ਮੈਨੇਜਮੈਂਟ ਵੱਲੋਂ ਆਪਣੇ ਘਪਲਿਆਂ ਉਤੇ ਪਰਦਾ ਪਾਉਣ ਲਈ ਮੁਲਾਜ਼ਮਾਂ ਨੂੰ ਵੀਆਰਐਸ ਉਤੇ ਭੇਜਿਆ ਜਾ ਰਿਹਾ ਹੈ। ਆਗੂਆਂ ਨੇ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਾਂਚ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਕੇ ਵੀ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਜਾ ਚੁੱਕਿਆ ਹੈ। 

ਆਪਣੀਆਂ ਮੰਗਾਂ ਦੀ ਗੱਲ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਗਲਤ ਹਲਫਨਾਮੇ ਨੂੰ ਲੈ ਕੇ ਅਸੀਂ ਇਸ ਘਪਲੇ ਸਬੰਧੀ ਐਫਆਈਆਰ ਦਰਜ ਕਰਾਉਣ ਲਈ ਦਰਖਾਸਤ ਦਿੱਤੀ ਸੀ, ਪ੍ਰੰਤੂ ਐਫਆਈਆਰ ਦਰਜ ਕਰਨ ਦੀ ਬਜਾਏ ਲਾਰਾ ਹੀ ਲਗਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਕਈ ਬੰਦਿਆਂ ਤੱਕ ਪਹੁੰਚ ਕੀਤੀ, ਪਰ ਉਹ ਐਫਆਈਆਰ ਦਰਜ ਕਰਾਉਣ ਦੀ ਬਜਾਏ ਆਪਣੇ ਮਸਲੇ ਹੱਲ ਕਰਵਾ ਲਓ ਦੀ ਸਲਾਹ ਦੇ ਰਹੇ ਹਨ। ਯੂਨੀਅਨ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਭ੍ਰਿਸ਼ਟ ਅਧਿਕਾਰੀਆਂ ਉਤੇ ਛੇਤੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਕੰਪਨੀ ਅਤੇ ਵਰਕਰਾਂ ਦੇ ਰੁਜ਼ਾਗਰ ਨੂੰ ਸੁਰੱਖਿਅਤ ਕੀਤਾ ਜਾਵੇ।

Wednesday, March 30, 2022

ਮੋਹਾਲੀ ਪ੍ਰੈੱਸ ਕਲੱਬ ਦੀ ਚੋਣ ਹੋਈ

ਸੁਖਦੇਵ ਪਟਵਾਰੀ ਪ੍ਰਧਾਨ ਅਤੇ ਗੁਰਮੀਤ ਸ਼ਾਹੀ ਜਨਰਲ ਸਕੱਤਰ ਬਣੇ


ਮੋਹਾਲੀ
: 30 ਮਾਰਚ 2022: (ਗੁਰਜੀਤ ਬਿੱਲਾ//ਮੀਡੀਆ ਸਕਰੀਨ)::

ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦੀ ਸਾਲ 2022-23 ਲਈ ਗਵਰਨਿੰਗ ਬਾਡੀ ਦੀ ਹੋਈ ਚੋਣ ਵਿਚ ਪਟਵਾਰੀ-ਸ਼ਾਹੀ ਗਰੁੱਪ ਜੇਤੂ ਰਿਹਾ। ਦੱਸਣਯੋਗ ਹੈ ਕਿ ਇਸ ਚੋਣ ਵਿਚ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ, ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ।

ਮੁੱਖ ਚੋਣ ਕਮਿਸ਼ਨਰ ਸ੍ਰੀ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਸ. ਗੁਰਮੀਤ ਸਿੰਘ ਰੰਧਾਵਾ ਅਤੇ ਸ. ਕਿਰਪਾਲ ਸਿੰਘ ਵੱਲੋਂ ਐਲਾਨੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਮਨਜੀਤ ਸਿੰਘ ਚਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਸੁਸ਼ੀਲ ਗਰਚਾ ਅਤੇ ਧਰਮ ਸਿੰਘ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਨੂੰ ਜਥੇਬੰਦਕ ਸਕੱਤਰ, ਸਰੋਜ ਕੁਮਾਰੀ ਵਰਮਾ ਅਤੇ ਨੀਲਮ ਕੁਮਾਰੀ ਠਾਕੁਰ ਨੂੰ ਜੁਆਇੰਟ ਸਕੱਤਰ ਅਤੇ ਰਾਜੀਵ ਤਨੇਜਾ ਖ਼ਜ਼ਾਨਚੀ ਚੁਣੇ ਗਏ। ਉਹਨਾਂ ਇਹ ਵੀ ਦੱਸਿਆ ਕਿ ਮੀਤ ਪ੍ਰਧਾਨ ਅਤੇ ਜੁਆਇੰਟ ਸਕੱਤਰ ਲਈ ਤਿੰਨ-ਤਿੰਨ ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨਾਂ ਵਿਚੋਂ ਕੁਲਵੰਤ ਸਿੰਘ ਕੋਟਲੀ ਨੇ ਮੀਤ ਪ੍ਰਧਾਨ ਅਤੇ ਭੁਪਿੰਦਰ ਬੱਬਰ ਨੇ ਜੁਆਇੰਟ ਸਕੱਤਰ ਵਜੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਮੁੱਚਾ ਪੈਨਲ ਨਿਰਵਿਰੋਧ ਚੁਣਿਆ ਗਿਆ।    

ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜਾਇਆ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੋਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੋਰਾਨ ਕਲੱਬ ਦੇ ਵੱਖ ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।

Saturday, March 26, 2022

ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਭੰਗ, ਚੋਣ 31 ਮਾਰਚ ਨੂੰ

Saturday: 26th March 2022 at 4:03 PM

ਕਲੱਬ ਦੀਆਂ ਚੋਣਾਂ ਕਰਾਉਣ ਲਈ ਚੋਣ ਕਮਿਸ਼ਨ ਵੀ ਕਾਇਮ 


ਮੋਹਾਲੀ
: 25 ਮਾਰਚ 2022:(ਗੁਰਜੀਤ ਬਿੱਲਾ// ਮੀਡੀਆ 
ਸਕਰੀਨ)::
ਅੱਜ ਮੋਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਕਾਰਜਕਾਰਨੀ ਭੰਗ ਕਰਕੇ 31 ਮਾਰਚ ਨੂੰ ਕਲੱਬ ਦੀਆਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਅਗਲੇ ਵਰੇ ਦੀ ਚੋਣ ਕਰਵਾਉਣ ਲਈ ਹਰਿੰਦਰ ਪਾਲ ਸਿੰਘ ਹੈਰੀ, ਕਿਰਪਾਲ ਸਿੰਘ, ਗੁਰਮੀਤ ਸਿੰਘ ਰੰਧਾਵਾ ਅਤੇ ਕੁਲਵਿੰਦਰ ਬਾਵਾ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸੁਖਦੇਵ ਸਿੰਘ ਪਟਵਾਰੀ ਵਲੋਂ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਬਾਰੋੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਤੇ ਵਿਚਾਰ ਕਰਦਿਆਂ ਜਨਰਲ ਬਾਡੀ ਨੇ ਦੋਹਾਂ ਰਿਪੋਰਟਾਂ ਨੂੰ ਬਿਨਾਂ ਕਿਸੇ ਸੋਧ ਤੋਂ ਬਿਨਾਂ ਹੂਬਹੂ ਪਾਸ ਕਰ ਦਿੱਤਾ। ਇਸ ਮੌਕੇ ਇਕ ਮਤੇ ਰਾਹੀਂ ਜਨਰਲ ਬਾਡੀ ਮੌਜੂਦਾ ਜਨਰਲ ਬਾਡੀ ਨੂੰ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਅਗਲੀ ਗਵਰਨਿੰਗ ਬਾਡੀ ਦੀ ਸਥਾਪਤੀ ਲਈ ਚੋਣ 31 ਮਾਰਚ ਨੂੰ ਕਰਾਉਣ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰਾਨ ਮੀਤ ਪ੍ਰਧਾਨ ਮਨਜੀਤ ਸਿੰਘ ਅਤੇ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਵਿਜੇ ਕੁਮਾਰ ਅਤੇ ਨਾਹਰ ਸਿੰਘ ਧਾਲੀਵਾਲ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਪ੍ਰਧਾਨ ਗੁਰਦੀਪ ਬੈਨੀਪਾਲ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸੁਖਵਿੰਦਰਪਾਲ ਸਿੰਘ ਮਨੌਲੀ, ਪਾਲ ਸਿੰਘ ਕੰਸਾਲਾ, ਸੁਸ਼ੀਲ ਗਰਚਾ, ਧਰਮ ਸਿੰਘ, ਰਾਜਿੰਦਰ ਸਿੰਘ ਤੱਗੜ, ਅਮਰਜੀਤ ਸਿੰਘ,  ਕਿਚਨ ਕਮੇਟੀ ਦੇ ਚੇਅਰਮੈਨ ਮਾਇਆ ਰਾਮ, ਜਗਤਾਰ ਸਿੰਘ, ਭੁਪਿੰਦਰ ਬੱਬਰ, ਮੰਗਤ ਸੈਦਪੁਰ, ਐਚ.ਐਸ. ਭੱਟੀ, ਜਸਵਿੰਦਰ ਰੂਪਾਲ, ਪ੍ਰਵੇਸ਼ ਚੌਹਾਨ, ਰਾਕੇਸ਼ ਹਮਪਾਲ, ਹਰਦੇਵ ਚੌਹਾਨ, ਅਮਰਪਾਲ ਸਿੰਘ ਨੂਰਪੁਰੀ, ਰਾਜੀਵ ਵਸ਼ਿਸ਼ਟ, ਰਾਜੀਵ ਸਚਦੇਵਾ, ਸੁਰਜੀਤ ਤਲਵੰਡੀ, ਕੁਲਵੰਤ ਕੋਟਲੀ, ਨੇਹਾ ਵਰਮਾ, ਮੈਡਮ ਨੀਲਮ ਠਾਕੁਰ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Wednesday, December 22, 2021

ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ ਅਫਸਰਸ਼ਾਹੀ--ਖੁਸ਼ੀ ਮੁਹੰਮਦ

Wednesday 22nd December 2021 at 5:53 PM  

ਐਲਾਨੇ ਹੋਏ ਹੁਕਮਾਂ ਨੂੰ ਵੀ ਲਾਗੂ ਕਰਨ ਤੋਂ ਇਨਕਾਰੀ ਹੈ ਇਹ ਸਿਸਟਮ 

 ਅਨਾਜ ਮੰਡੀਆਂ ਵਿਚ ਲੇਬਰ ਤੇ ਕਾਰਟੇਜ ਲਈ ਮੰਗੇ ਟੈਂਡਰ ਖਿਲਾਫ਼ ਰੋਹ ਤੇਜ਼ 

ਪੱਲੇਦਾਰਾਂ ਵਲੋਂ ਫੂਡ ਸਪਲਾਈ ਸਕੱਤਰ ਨੂੰ ਭੇਜਿਆ ਕਾਨੂੰਨੀ ਨੋਟਿਸ


ਮੋਹਾਲੀ
: 22 ਦਸੰਬਰ 2021:(ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਲੋਕਾਂ ਨਾਲ ਕੀਤੇ ਜਾਂਦੇ ਵਾਅਦੇ ਅਤੇ ਲੋਕਾਂ ਸਾਹਮਣੇ ਕੀਤੇ ਜਾਂਦੇ ਐਲਾਨ ਲਗਾਤਾਰ ਲੋਕਾਂ ਨਾਲ ਮਜ਼ਾਕ ਸਾਬਤ ਹੁੰਦੇ ਆ ਰਹੇ ਹਨ। ਕੀ ਇਹਨਾਂ ਵਾਅਦਿਆਂ ਅਤੇ ਐਲਾਨਾਂ ਦੀਆਂ ਧੱਜੀਆਂ ਉਡਾਉਣ ਵਾਲੀ ਅਫਸਰਸ਼ਾਹੀ ਦਾ ਰੀਮੋਟ ਕਿਸੇ ਹੋਰ ਦੇ ਹੱਥ ਵਿੱਚ ਹੁੰਦਾ ਹੈ? ਅਫਸਰਸ਼ਾਹੀ ਸੱਤਾ ਨੰ ਟਿੱਚ ਸਮਝਦੀ ਹੈ ਜਾਂ ਸੱਤਾ ਦੀ ਪਰਜਾ ਨੂੰ? ਇਸ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਲਿਆਂਦਾ ਹੈ ਪੱਲੇਦਾਰਾਂ ਦੇ ਲੀਡਰ ਖੁਸ਼ੀ ਮੋਹੰਮਦ ਨੇ। ਉਹ ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫੰਰਸ ਵਿੱਚ ਆਪਣੇ ਪੱਲੇਦਾਰ ਸਾਥੀਆਂ ਨਾਲ ਹੋਈ ਬੀਤੀ ਬਾਰੇ ਖੁੱਲ੍ਹੀਆਂ ਗੱਲਾਂ ਕਰਕੇ ਗਏ।  ਇਸ ਮੌਕੇ ਪੱਲੇਦਾਰਾਂ ਦੀਆਂ ਸੱਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਰਹੇ।  
ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਪੰਜਾਬ ਦੇ ਫੂਡ, ਸਿਵਲ ਸਪਲਾਈ ਤੇ ਕੰਜ਼ਿਊਮਰ ਅਫੇਅਰਜ਼ ਸਕੱਤਰ ਨੂੰ 2022-23 ਦੀ ਪੰਜਾਬ ਫੂਡ ਗਰੇਨਜ਼ ਲੇਬਰ ਐਂਡ ਕਾਰਟੇਜ਼ ਪਾਲਿਸੀ 2020-21 ਅਧੀਨ 2022-23 ਲਈ ਲੇਬਰ ਦਾ ਮੰਨਿਆ ਟੈਂਡਰ ਰੱਦ ਕਰਨ ਲਈ ਕਾਨੂੰਨੀ ਨੋਟਿਸ ਦਿੱਤਾ ਹੈ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਰਾਹੀਂ ਪੱਲੇਦਾਰਾਂ ਦੇ ਆਗੂ ਖੁਸ਼ੀ ਮੁਹੰਮਦ ਤੇ ਸਾਬਕਾ ਪਾਰਲੀਮੈਂਟ ਮੈਂਬਰ ਕੇਵਲ ਸਿੰਘ ਨੇ ਦੱਸਿਆ ਕਿ 16 ਦਸੰਬਰ, 2021 ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿਖੇ ਅਤੇ 19 ਦਸੰਬ, 2021 ਨੂੰ ਜ਼ੀਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਐਲਾਨ ਕੀਤਾ ਸੀ। 
ਉਨ੍ਹਾਂ ਕਿਹਾ ਸੀ ਕਿ ਹੁਣ ਅੱਗੇ ਤੋਂ ਸਰਕਾਰ ਠੇਕੇਦਾਰੀ ਸਿਸਟਮ ਗ਼ ਬੰਦ ਕਰਕੇ ਪੈਸੇ ਸਿੱਧੇ ਪੱਲੇਦਾਰਾਂ ਦੇ ਖਾਤਿਆਂ ਵਿਚ ਪਾਇਆ ਕਰੇਗੀ, ਪਰ ਪੰਜਾਬ ਦੀ ਅਫਸਰਸ਼ਾਹੀ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੀ ਹੈ ਅਤੇ ਸਕੱਤਰ ਨੇ ਮੁੱਖ ਮੰਤਰੀ ਦੀ ਪ੍ਰਵਾਹ ਨਾ ਕਰਦਿਆਂ ਮੁੜ ਟੈੱਡਰ ਮੰਗ ਲਿਆ ਹੈ, ਜੋ ਸਰਾਸਰ ਚੁਣੀ ਹੋਈ ਸਰਕਾਰ ਦੇ ਖਿ਼ਲਾਫ਼ ਅਫਸਰਸ਼ਾਹੀ ਦੀ ਮਨਮਾਨੀ ਹੈ। 
ਉਨ੍ਹਾਂ ਕਿਹਾ ਕਿ ਫੂਡ ਐੱਡ ਸਪਲਾਈ ਵਿਭਾਗ ਦੇ ਸਕੱਤਰ ਠੇਕੇਦਾਰਾਂ ਵਲੋਂ ਪਾਈ ਇਕ ਰਿੱਟ ਪਟੀਸ਼ਨ ਦਾ ਹਵਾਲਾ ਦੇ ਕੇ ਮੁੜ ਟੈੱਡਰ ਮੰਗ ਚੁੱਕੇ ਹਨ। ਜਦੋਂ ਕਿ ਮੁੱਖ ਮੰਤਰੀ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੀ ਉਨ੍ਹਾਂ ਨੂੰ ਨਹੀਂ ਮਿਲ ਰਹੇ ਅਤੇ ਉਹ ਤਿੰਨ ਦਿਨ ਤੋਂ ਦਿਨ-ਰਾਤ ਲਗਾਤਾਰ ਮੁੱਖ ਮੰਤਰੀ ਨੂੰ ਮਿਲਣ ਲਈ ਕਾਂਗਰਸ ਭਵਨ ਬੈਠਦੇ ਆ ਰਹੇ ਹਨ। 
ਉਨ੍ਹਾਂ ਇਹ ਕਾਨੂੰਨੀ ਨੋਟਿਸ ਦੇ ਕੇ ਸਕੱਤਰ ਨੂੰ ਕਿਹਾ ਹੈ ਕਿ ਮੰਗੇ ਗਏ ਟੈੱਡਰ ਰੱਦ ਕੀਤੇ ਜਾਣ ਅਤੇ ਪੈਸੇ ਸਿੱਧੇ ਪੱਲੇਦਾਰਾਂ ਦੇ ਖਾਤੇ ਵਿਚ ਪਾਏ ਜਾਣ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਦਖ਼ਲ ਦੇ ਕੇ ਇਸ ਟੈੱਡਰ ਨੂੰ ਰੱਦ ਕਰਵਾਉਣ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਅਫਸਰਸ਼ਾਹੀ ਵਲੋਂ ਕੀਤੀ ਜਾ ਰਹੀ ਮਨਮਾਨੀ ਉਤੇ ਨਕੇਲ ਪਾਉਣ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਫੂਡਗ੍ਰੇਨ ਐੱਡ ਅਲਾਇਡ ਵਰਕਰਜ਼ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ (ਏਟਕ), ਫੂਡ ਹੈੱਡਲਿੰਗ ਵਰਕਰ ਯੂਨੀਅਨ ਤੇ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਖੁਸ਼ੀ ਮੁਹੰਮਦ, ਕੇਵਲ ਸਿੰਘ ਸਾਬਕਾ ਐਮ.ਪੀ., ਕਰਮਦੀਨ, ਸ਼ਮਸ਼ੇਰ ਸਿੰਘ, ਪ੍ਰੇਮ ਲਾਲ, ਦੇਸਾ ਸਿੰਘ, ਪ੍ਰੀਤਮ ਸਿੰਘ, ਰਾਜ ਕੁਮਾਰ ਰਾਜਪੁਰਾ ਤੇ ਪਿਆਰਾ ਲਾਲ ਨੇ ਸੰਬੋਧਨ ਕੀਤਾ।

Saturday, October 30, 2021

ਜ਼ਮੀਨਾਂ ਵੇਚਣ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਮੋਹਾਲੀ ਪ੍ਰੈਸ ਕਲੱਬ ਵਿੱਚ

ਸ਼ਹੀਦ ਕਾਂਸ਼ੀ ਰਾਮ ਮੜੋਲੀ ਜੀ ਦੀਆਂ ਯਾਦਗਾਰਾਂ ਨੂੰ ਬਚਾਉਣ ਲਈ ਅਪੀਲ
ਗਦਰ ਪਾਰਟੀ ਦੇ ਖ਼ਜ਼ਾਨਚੀ ਸਨ ਸ਼ਹੀਦ ਕਾਸ਼ੀ ਰਾਮ ਮੜੋਲੀ

ਮੋਹਾਲੀ
: 30 ਅਕਤੂਬਰ 2021:(ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਸਮਾਜ ਸੇਵੀ ਸੰਸਥਾ ਪੰਜਾਬ ਅਗੇਸਟ ਕੁਰੱਪਸ਼ਨ ਦੇ ਅਹੁਦੇਦਾਰ ਸਤਨਾਮ ਦਾਊਂ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਗਦਰ ਪਾਰਟੀ ਦੇ ਖ਼ਜ਼ਾਨਚੀ ਸ਼ਹੀਦ ਕਾਂਸ਼ੀ ਰਾਮ ਮੜੋਲੀ ਜੀ ਦੀਆਂ ਯਾਦਗਾਰਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ। 

ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਪਿਤਾ ਸ. ਹਰਸ਼ਾ ਸਿੰਘ, ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਕਰਨ ਵਿੱਚ ਲੱਗੇ ਰਹੇ ਸਨ। ਭਾਰਤ ਦੀ ਆਜ਼ਾਦੀ ਲਹਿਰ ਵਿੱਚ ਗਦਰੀ ਬਾਬਿਆਂ ਦਾ ਵੱਡਾ ਰੋਲ ਸੀ। ਇਹਨਾਂ ਗਦਰੀ ਬਾਬਿਆਂ ਵਿੱਚੋਂ ਪੰਡਿਤ ਕਾਂਸ਼ੀ ਰਾਮ ਜੀ ਜੋ ਕਿ ਮੋਰਿੰਡਾ ਨੇੜਲੇ ਮੜੌਲੀ ਕਲਾਂ ਪਿੰਡ ਦੇ ਜੰਮਪਲ ਸਨ। ਪੰਡਿਤ ਕਾਂਸ਼ੀ ਰਾਮ ਜੀ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾਂ (ਕਾਮਾਗਾਟਾਮਾਰੂ ਸਾਕਾ) ਅਤੇ ਪਰਮਾਨੰਦ ਜੀ ਨਾਲ ਮਿਲ ਕੇ ਹਿੰਦੀ ਪੇਸੈਫਿਕ ਨਾਮ ਦੀ ਇੱਕ ਸੰਸਥਾ ਕਾਇਮ ਕੀਤੀ ਸੀ ਅਤੇ ਬਾਅਦ ਵਿੱਚ ਇਸ ਸੰਸਥਾ ਨੇ ਕਨੇਡਾ ਅਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਹੋਰ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ ਸ਼ਨ। ਗਦਰ ਪਾਰਟੀ ਨੇ ਬਾਅਦ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਭਾਰਤ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਸੀ। ਅੰਗਰੇਜ਼ੀ ਹਕੂਮਤ ਖਿਲਾਫ ਗਤੀਵਿਧੀਆਂ ਕਰਨ ਕਾਰਨ ਪੰਡਿਤ ਕਾਂਸ਼ੀ ਰਾਮ ਨੂੰ ਅੰਗਰੇਜ਼ ਹਕੂਮਤ ਨੇ 27 ਮਾਰਚ 1915 ਨੂੰ ਲਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।  

ਸ਼ਹੀਦ ਕਾਂਸ਼ੀ ਰਾਮ ਜੀ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਮੋਹਾਲੀ ਇਲਾਕੇ ਦੇ ਹੋਣ ਕਾਰਨ  ਇਲਾਕੇ ਦੇ ਲੋਕਾਂ ਅਤੇ ਉਸ ਸਮੇਂ ਦੇ ਐੱਮ.ਐੱਲ.ਏ. ਸ਼ਮਸ਼ੇਰ ਸਿੰਘ ਜੋਸ਼ ,  ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਜੋ ਉਸ ਸਮੇਂ ਸਰਪੰਚ ਪਿੰਡ ਭਜੌਲੀ ਸ਼ਨ, ਸ. ਨਾਨਕ ਸਿੰਘ ਸਰਪੰਚ ਖਾਨਪੁਰ,  ਪਿੰਡ ਭਾਗੋ ਮਾਜਰਾ ਅਤੇ ਇਲਾਕੇ ਦੇ ਹੋਰ ਲੋਕਾਂ ਨੇ 'ਨੈਸ਼ਨਲ ਐਜੂਕੇਸ਼ਨ ਸੋਸਾਇਟੀ' ਖਰੜ ਰਜਿਸਟਰਡ ਨੰਬਰ 121 ਨੂੰ 17 ਜੁਲਾਈ 1973 ਵਿੱਚ ਰਜਿਸਟਰ ਕਰਵਾ ਕੇ ਗਦਰੀ ਸ਼ਹੀਦ ਕਾਂਸੀ ਰਾਮ ਜੀ ਦੀ ਯਾਦ ਨੂੰ ਅਮਰ ਕਰਨ ਲਈ ਇਲਾਕੇ ਵਿੱਚ ਵੱਡੀਆਂ ਸਿੱਖਿਆ ਸੰਸਥਾਵਾਂ ਬਣਾਉਣ ਲਈ ਪਹਿਲ ਕੀਤੀ ਗਈ ਸੀ। 'ਨੈਸ਼ਨਲ ਐਜੂਕੇਸ਼ਨ ਸੋਸਾਇਟੀ' ਰਜਿਸਟਰ ਕਰਵਾਉਣ ਵੇਲੇ ਉਸ ਸਮੇਂ ਦੇ ਐਮ.ਐੱਲ.ਏ ਸ ਸਮਸ਼ੇਰ ਸਿੰਘ ਜੋਸ਼ ਸਨ ਨੂੰ ਪ੍ਰਧਾਨ , ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਨੂੰ ਐਗਜੈਕਟਿਵ ਮੈਂਬਰ ਅਤੇ ਪਿੰਡ ਖਾਨਪੁਰ ਦੇ ਸਰਪੰਚ ਸ. ਨਾਨਕ ਸਿੰਘ ਨੂੰ ਮੈਂਬਰ ਬਣਾਇਆ ਗਿਆ ਸੀ।

ਉਸ ਰਜਿਸਟਰਡ  ਸੰਸਥਾ ਵੱਲੋਂ ਉਸ ਸਮੇਂ ਸ਼ਹੀਦ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਸਿੱਖਿਆ ਸੰਸਥਾਵਾਂ ਬਣਾਉਣ ਲਈ 20 ਕਿੱਲੇ ਜ਼ਮੀਨ ਪਿੰਡ ਭਾਗੋਮਾਜਰਾ ਨੇ ਸ਼ਰਤਾਂ ਅਧੀਨ ਦਾਨ ਵਿੱਚ ਅਤੇ  17 ਕਿੱਲੇ ਜ਼ਮੀਨ ਸਰਪੰਚ ਨਾਨਕ ਸਿੰਘ ਪਿੰਡ ਖਾਨਪੁਰ ਨੇ ਦਿੱਤੀ ਸੀ। ਇਸ ਤੋਂ ਇਲਾਵਾ ਕ੍ਰਿਸ਼ਚਨ ਸਕੂਲ ਖਰੜ ਦੇ ਸਾਹਮਣੇ ਮਹਿੰਗੇ ਭਾਅ ਦੀ ਜਮੀਨ ਜਿਸ ਵਿੱਚ ਇੱਕ ਅੰਗਰੇਜ ਪ੍ਰਿੰਸੀਪਲ ਦੀ ਕੋਠੀ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਇੱਕ ਹੋਸਟਲ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਾਂਡਰਾਂ ਰੋਡ ਤੇ ਇੱਕ ਸਕੂਲ ਬਣਾਉਣ ਲਈ ਜ਼ਮੀਨ ਵੀ ਦਿੱਤੀ ਗਈ ਸੀ ਉਹ ਸਕੂਲ ਦਹਾਕਿਆਂ ਤੋਂ ਬੰਦ ਹੈ। ਇਹਨਾਂ ਜਮੀਨਾਂ ਵਿੱਚ  ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਅਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜੀਕਲ ਐਜੂਕੇਸ਼ਨ ਕਾਲਜ ਜੋ ਕਿ ਉੱਤਰੀ ਭਾਰਤ ਵਿੱਚ ਮਸ਼ਹੂਰ ਫਿਜੀਕਲ ਐਜੂਕੇਸ਼ਨ ਸੀ ਆਦਿ ਸਥਾਪਤ ਕੀਤੇ ਗਏ ਸ਼ਨ।

ਹੁਣ ਰਾਜਧਾਨੀ ਦੇ ਨੇੜੇ ਹੋਣ ਕਾਰਨ ਇਸ ਇਲਾਕੇ ਵਿੱਚ ਜਮੀਨਾਂ ਦੀਆਂ ਕੀਮਤਾਂ ਪ੍ਰਾਪਰਟੀ ਬੂਮ ਕਰਕੇ ਆਸਮਾਨ ਨੂੰ ਛੋਹ ਰਹੀਆਂ ਹਨ ਜਿਸ ਕਰਕੇ ਵੱਡੇ ਬਿਲਡਰਾਂ ਦੀਆਂ ਲਾਲਚੀ ਨਜਰਾਂ ਇਹਨਾਂ ਕੀਮਤੀ ਜਮੀਨਾਂ ਤੇ ਹਨ। ਜਿਸ ਕਾਰਨ ਟਰੱਸਟ ਪ੍ਰਬੰਧਕਾਂ ਨੇ ਜਮੀਨਾਂ ਦਾ ਕੁੱਝ ਹਿੱਸਾ ਸੰਨ 2003 ਵਿੱਚ  4 ਲੱਖ 66 ਹਜਾਰ ਰੁਪਏ ਵਿੱਚ ਨੀਲਾਮ ਕੀਤਾ, ਫਿਰ ਸਾਲ 2011 ਵਿੱਚ ਕੁੱਝ ਜਮੀਨ ਵੇਚੀ ਗਈ। ਹੁਣ ਸਾਲ 2008 ਤੋਂ ਲੈ ਕੇ ਜੂਨ 2021 ਤੱਕ ਲਗਭਗ 53 ਇੰਤਕਾਲ ਕਰਵਾਏ ਗਏ ਜਿਸ ਵਿੱਚੋਂ 40 ਤੋਂ ਵੱਧ ਸੌਦੇ ਸਿਰਫ ਇੱਕ ਨਾਮੀ ਬਿਲਡਰ  ਪ੍ਰਵੀਨ ਕੁਮਾਰ ਪੁੱਤਰ ਅਮਰ ਚੰਦ ਦੇ ਨਾਮ ਕਰਵਾ ਕੇ ਰਜਿਸਟਰੀਆਂ ਅਤੇ ਇੰਤਕਾਲ ਕਰਵਾਏ ਗਏ ਜਿਸ ਕਾਰਨ ਇਹ ਵੀ ਸ਼ੱਕ ਹੈ ਕਿ ਬਾਕੀ ਜਮੀਨਾਂ ਦੇ ਗੁਪਤ ਸੋਦੇ ਵੀ ਹੋਏ ਹੋਣਗੇ।

ਇਸ ਤੋਂ ਇਲਾਵਾ ਟਰੱਸਟ ਵੱਲੋਂ ਹੋਰ ਵੀ ਵੱਡੇ ਘੋਟਾਲੇ ਕਰਨ ਦਾ ਸ਼ੱਕ ਹੈ ਕਿਉਂ ਕਿ ਟਰੱਸਟ ਵੱਲੋਂ ਆਰ ਟੀ ਆਈ ਰਾਹੀਂ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ ਪਰ ਸੂਚਨਾ ਕਮਿਸ਼ਨ ਦਾ ਦਬਾਓ ਪੈਣ ਤੇ ਗਲਤ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ।  ਜਾਣਕਾਰੀ ਵਿੱਚ ਕਿਹਾ ਗਿਆ ਕਿ ਟਰੱਸਟ ਅਤੇ ਕਾਲਜ ਦੇ ਨਾਮ ਤੇ ਕੋਈ ਵੀ ਜਮੀਨ ਨਹੀਂ ਹੈ ਅਤੇ ਨਾ ਹੀ ਕੋਈ ਜਮੀਨ ਵੇਚੀ ਗਈ ਹੈ ਅਤੇ ਨਾ ਹੀ ਕਿਸੇ ਵੀ ਜਮੀਨਾਂ ਦੇ ਪੈਸੇ ਲਏ ਗਏ ਹਨ ਜਦੋਂ ਕੇ ਸਾਡੇ ਕੋਲ ਵੇਚੀਆਂ ਜਮੀਨਾਂ ਦਾ ਅਤੇ ਵੇਚੀਆਂ ਜਮੀਨਾਂ ਦੀ ਕੀਮਤ ਲੈਣ ਦਾ ਸਰਕਾਰੀ ਰਿਕਾਰਡ ਮੌਜੂਦ ਹੈ ਜਿਸ ਤੋਂ ਵੱਡੇ ਘਪਲੇ ਦੀ ਬੂ ਆਉਂਦੀ ਹੈ। 

ਹੁਣ ਦੋਵੇਂ ਯਾਦਗਾਰੀ ਕਾਲਜ ਬੰਦ ਹੋਣ ਕਿਨਾਰੇ ਹਨ ਲਾਲਚ ਕਾਰਨ ਇਨ੍ਹਾਂ ਯਾਦਗਾਰੀ ਕਾਲਜਾਂ ਦੀਆਂ ਜਮੀਨਾਂ ਲਗਾਤਾਰ ਹੋ ਰਹੇ ਘਪਲਿਆਂ ਕਾਰਨ ਬਿਲਡਰਾਂ ਕੋਲ ਵਿਕ ਰਹੀਆਂ ਹਨ ਅਤੇ ਟਰੱਸਟੀ ਇੱਕ ਸਕੂਲ ਪਹਿਲਾ ਹੀ ਬੰਦ ਕਰ ਚੁੱਕੇ ਹਨ ਅਤੇ ਹੁਣ ਕਾਲਜਾਂ ਦਾ ਭਵਿੱਖ ਵੀ ਧੁੰਦਲਾ ਹੈ।

ਗਦਰੀ ਬਾਬਿਆਂ ਦੇ ਵਾਰਸਾਂ ਅਤੇ ਇਲਾਕੇ ਦੇ ਲੋਕਾਂ ਦੀ ਅਣਗਹਿਲੀ ਕਾਰਨ ਇਹ ਵੱਡਾ ਘੋਟਾਲਾ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਆ ਸਕਿਆ। ਮੌਜੂਦਾ ਮੁੱਖ ਮੰਤਰੀ ਵੀ ਇਸ ਘੋਟਾਲੇ ਨੂੰ ਸਮੇਂ ਸਿਰ ਰੋਕ ਸਕਦੇ ਹਨ ਕਿਉਂਕਿ  ਲੰਬਾ ਸਮਾਂ ਐਮ ਐਲ ਏ ਵੀ ਰਹੇ ਹਨ ਉਹਨਾਂ ਦਾ ਘਰ ਵੀ ਇਹਨਾਂ ਯਾਦਗਾਰਾਂ ਦੇ ਨੇੜੇ ਹੈ, ਉਹਨਾਂ ਦੇ ਪਿਤਾ ਜੀ ਦਾ ਇਹਨਾਂ ਯਾਦਗਾਰਾਂ ਨੂੰ ਬਣਾਉਣ ਵਿੱਚ ਅਹਿਮ ਯੋਗਦਾਨ ਰਿਹਾ ਹੈ ਅਤੇ ਮੋਜੂਦਾ ਟਰੱਸਟੀ ਉਹਨਾਂ ਦੇ ਗਵਾਂਢੀ ਵੀ ਹਨ ਪਰ ਅਜਿਹਾ ਨਹੀਂ ਹੋ ਸਕਿਆ।  

ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਤੀ 13 ਜੂਨ 2021 ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਮੁੜ ਰਿਮਾਇੰਡਰ ਵੀ ਈਮੇਲ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਦੇ ਪਰਿਵਾਰ ਤੱਕ ਇਹ ਗੱਲ ਪਹੁੰਚਾ ਦਿੱਤੀ ਗਈ ਸੀ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਪ੍ਰੈਸ ਕਾਨਫਰੰਸ ਵਿੱਚ ਹਾਜਰ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ ਅਤੇ ਯਾਦਗਾਰਾਂ ਨੂੰ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਾਂ ਯਾਦਗਾਰਾਂ ਨੂੰ ਸਰਕਾਰੀ ਕੰਟਰੋਲ ਵਿੱਚ ਲੈ ਕੇ ਇਲਾਕੇ ਦੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਸਤੀ ਵਿੱਦਿਆ ਦਾ ਕੇਂਦਰ ਇਹਨਾਂ ਯਾਦਗਾਰਾਂ ਨੂੰ ਬਣਾ ਕੇ ਸ਼ਹੀਦ ਕਾਂਸੀ ਰਾਮ ਜੀ ਸਮਰਪਿਤ ਰੱਖਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ਵਿੱਚ ਇਤਿਹਾਸ ਮਾਫ ਨਹੀਂ ਕਰੇਗਾ।

ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਬੇਨਤੀ ਤੇ ਹਾਈਕੋਰਟ ਦੇ ਮਸ਼ਹੂਰ ਅਤੇ ਸੀਨੀਅਰ ਵਕੀਲ ਸ੍ਰੀ ਆਰ.ਐੱਸ. ਬੈਂਸ ਇਸ ਕੇਸ ਦੀ ਕਨੂੰਨੀ ਪੈਰਵੀ ਵੀ ਕਰਨਗੇ ਅਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ  ਵਿਖੇ ਗਦਰੀ ਬਾਬਿਆਂ ਦੇ ਮਨਾਏ ਜਾ ਰਹੇ ਮੇਲੇ ਵਿੱਚ ਇਸ ਸਬੰਧੀ ਵੱਡੇ ਪੱਧਰ ਤੇ ਆਵਾਜ ਵੀ ਉਠਾਈ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਵਕੀਲ ਆਰ ਐਸ ਬੈਂਸ ਹਾਈਕੋਰਟ ਚੰਡੀਗੜ੍ਹ, ਡਾਕਟਰ ਦਲੇਰ ਸਿੰਘ ਮੁਲਤਾਨੀ, ਅਮਰੀਕ ਸਿੰਘ, ਡਾਕਟਰ ਪੂਨਮ ਸ਼ਰਮਾ ਅਮਿਤ ਵਰਮਾ, ਰਜੀਵ ਦੀਵਾਨ ਤੇਜੰਦਰ ਸਿੱਧੂ ਆਦਿ ਵੀ ਹਾਜਰ ਸਨ।

Friday, September 03, 2021

ਪੰਜਾਬੀ ਦੋਗਾਣਾ ‘ਵੱਜਦੀ ਏ ਤਾੜੀ’ਕੀਤਾ ਰਲੀਜ਼

  Friday: 3rd September 2021 at 3:07 pm 

 ਸਾਡੇ ਰੂਹ ਦੀ ਖੁਰਾਕ ‘ਪੰਜਾਬੀ ਸਭਿਆਚਾਰ’ ਵਿਚ ਹਥਿਆਰਾਂ ਦੀ ਕੋਈ ਥਾਂ ਨਹੀਂ: ਪਾਲ ਸਿੰਘ ਸਮਾਓ 


ਮੋਹਾਲੀ
: 3 ਸਤੰਬਰ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::

ਹਥਿਆਰਾਂ ਦੀਆਂ ਗੱਲਾਂ ਦਾ ਰੁਝਾਨ ਪਿਛਲੇ ਦਹਾਕਿਆਂ ਦੌਰਾਨ ਬੜੀ ਤੇਜ਼ੀ ਨਾਲ ਵਧੀਆ ਸੀ। ਪੰਜਾਬ ਨੇ ਦਿਨ ਵੀ ਬੜੇ ਨਾਜ਼ੁਕ ਦੇਖੇ। ਰਾਂਗਲਾ ਚਰਖਾ ਅਤੇ ਇਸਦੀ ਘੂਕਰ ਗੁਆਚ ਹੀ ਗਏ। ਤੀਜ ਦੇ ਮੇਲੇ ਵੀ ਬੰਦ ਜਿਹੇ ਹੋ ਗਏ ਸਨ। ਪੰਜਾਬ ਦਾ ਨਾਮ ਸਿਰਫ ਹਥਿਆਰਾਂ ਨਾਲ ਜੁੜਦਾ ਚਲਾ ਗਿਆ। ਇਸੀ ਬਹਾਨੇ ਪੰਜਾਬ ਨੂੰ ਰੱਜ ਕੇ ਬਦਨਾਮ ਵੀ ਕੀਤਾ ਗਿਆ ਅਤੇ ਪੰਜਾਬ ਦਾ ਖੂਨ ਵੀ ਬੜਾ ਡੁੱਲਿਆ। ਹੁਣ ਫਿਰ ਪੁਰਾਣੇ ਪੰਜਾਬ ਦੇ ਸੱਭਿਆਚਾਰ ਵਾਲਾ ਗੀਤ ਸੰਗੀਤ ਵਾਪਿਸ ਮੁੜ ਰਿਹਾ ਹੈ। ਇਸਦੀ ਲੋੜ ਮੁੜ ਮਹਿਸੂਸ ਹੋ ਰਹੀ ਹੈ। ਹਥਿਆਰਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸਦੀ ਸੁਰ ਸੁਣਾਈ ਦਿੱਤੀ ਮੋਹਾਲੀ ਪ੍ਰੈਸ ਕਲੱਬ ਵਿੱਚ ਹੋਈ ਇੱਕ ਪੱਤਰਕਾਰ ਮਿਲਣੀ ਦੌਰਾਨ। 

ਪੰਜਾਬੀ ਸਭਿਆਚਾਰ ਦੇ ਵਿਰਸੇ ਨੂੰ ਸੰਭਾਲੀ ਬੈਠੇ ਪ੍ਰਸਿੱਧ ਲੋਕ ਨਾਚ ਕਲਾਕਾਰ ਪਾਲ ਸਿੰਘ ਸਮਾਓ ਨੇ ਜਿਥੇ ਆਪਣੇ ਵਿਰਸੇ ਨਾਲੋਂ ਟੁੱਟ ਰਹੀ ਅਜੋਕੀ ਨੌਜਵਾਨ ਪੀੜੀ ਨੂੰ ਪੰਜਾਬੀ ਲੋਕ ਨਾਚ, ਗਿੱਧੇ, ਝੂੰਮਰ ਆਦਿ ਨਾਲ ਜੋੜ ਕੇ ਵਿਸ਼ਵ ਪੱਧਰ ਉਤੇ ਨਾਮਣਾ ਖੱਟਿਆ ਹੈ, ਉਥੇ ਉਹਨਾਂ ਪੰਜਾਬੀ ਗਾਇਕੀ ਵਿਚ ਵੀ ਨਿਵੇਕਲਾ ਸਥਾਨ ਬਣਾਇਆ ਹੈ ਅਤੇ ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਨਾਲ ਮਿਲ ਕੇ ਪੰਜਾਬੀ ਗਾਇਕੀ ਵਿਚ ਵੀ ਪੈਰ ਧਰਿਆ ਹੈ। ਇਸ ਪ੍ਰਸਿੱਧ ਜੋੜੀ ਵਲੋਂ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਆਪਣਾ ਦੂਜਾ ਦੋਗਾਣਾ ‘ਵੱਜਦੀ ਏ ਤਾੜੀ’ ਦਾ ਪੋਸਟਰ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਦਿਆਂ ਰਲੀਜ਼ ਕੀਤਾ। ਜਿਸ ਨੂੰ ਗੀਤਕਾਰ ਸੁਖਪਾਲ ਔਜਲਾ ਵਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਪਾਲ ਸਿੱਧੂ ਵਲੋਂ ਦਿੱਤਾ ਗਿਆ ਹੈ ਜਦਕਿ ਵੀਡੀਓ ਡਾਇਰੈਕਟਰੈਸ਼ਨ ਸਟਾਲਿਨਵੀਰ ਨੇ ਦਿਤੀ ਹੈ। ਇਹ ਗੀਤ ਅਮਰੀਕਾ ਦੀ ਮਿਊਜ਼ਿਕ ਕੰਪਨੀ ਟੋਟਲ ਇੰਟਰਟੇਨਮੈਂਟ ਦੇ ਮੁਖੀ ਅਵਤਾਰ ਲਾਖਾ ਵਲੋਂ ਰਲੀਜ਼ ਕੀਤਾ ਗਿਆ ਹੈ।

ਇਸ ਸਮੇਂ ਪਾਲ ਸਿੰਘ ਸਮਾਓ ਨੇ ਬੋਲਦਿਆਂ ਕਿਹਾ ਕਿ ਸਾਡੇ ਪੰਜਾਬ ਦੀ ਇਹ ਤਰਾਸਦੀ ਹੈ ਕਿ ਅੱਜ ਸਾਡੇ ਪੰਜਾਬੀ ਸਭਿਆਚਾਰਕ ਗੀਤਾਂ ਵਿਚ ਤੂੰਬੀ ਦੀ ਥਾਂ ਹਥਿਆਰਾਂ, ਬੰਦੂਕਾਂ ਨੇ ਲੈ ਲਈ ਹੈ। ਵਾਰ ਵਾਰ ਇਕ ਹੀ ਚੀਜ਼ ਨੂੰ ਦਿਖਾਉਣ ਸਦਕਾ ਹੀ ਨੌਜਵਾਨ ਪੀੜੀ ਨੂੰ ਵੀ ਉਸ ਪਾਸੇ ਵੱਲ ਆਕਰਸ਼ਿਤ ਹੋ ਰਹੀ ਹੈ, ਜੋ ਸਰਾਸਰ ਗਲਤ ਹੈ। ਉਹਨਾਂ ਅਹਿਸਾਸ ਕੀਤਾ ਕਿ ਸਾਡਾ ਸਭਿਆਚਾਰ ਪਿੰਡਾਂ ਵਿਚ ਖ਼ਤਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਨੌਜਵਾਨ ਪੀੜੀ ਨੂੰ ਵਿਰਸੇ ਨਾਲ ਜੋੜਨ ਲਈ ਲੋਕ ਬੋਲੀਆਂ, ਭੰਗੜਾ, ਗਿੱਧੇ ਆਦਿ ਦਾ ਸਹਾਰਾ ਲੈਣਾ ਹੀ ਪੈਣਾ ਹੈ ਅਤੇ ਇਹੀ ਸਭਿਆਚਾਰ ਸਾਡੇ ਰੂਹ ਦੀ ਖੁਰਾਕ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਉਹਨਾਂ ਦੀ ਟੀਮ ਵਲੋਂ 70 ਫੀਸਦੀ ਦੇ ਕਰੀਬ ਤੀਆਂ ਦੇ ਪ੍ਰੋਗਰਾਮ ਕਰਵਾਏ ਗਏ, ਜਿਸ ਵਿਚ ਪਿੰਡਾਂ ਦੀਆਂ ਮੁਟਿਆਰਾਂ, ਔਰਤਾਂ, ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਸਲਾਹਿਆ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਅਤ ਪੀੜ ਨੂੰ ਬੋਲੀਆਂ, ਲੋਕ ਨਾਚ, ਗਿੱਧੇ ਰਾਹੀਂ ਉਜਾਗਰ ਕਰਕੇ ਆਪਣੇ ਆਪ ਕਾਫੀ ਸੁਖਾਲਾ ਮਹਿਸੂਸ ਕੀਤਾ।

ਪਾਲ ਸਿੰਘ ਸਮਾਓ ਦਸਿਆ ਕਿ 2011 ਵਿਚ ਉਹਨਾਂ ਨੇ ਪੇਂਡੂ ਸਭਿਆਚਾਰ ਨੂੰ ਸਮਰਪਿਤ ‘ਗਿੱਧਿਆ ਪਿੰਡ ਵੜ ਵੇ...’ ਕਿਤਾਬ ਲਿਖੀ। ਉਪਰੰਤ ਪਿਛਲੇ ਸਾਲ ਪੰਜਾਬੀ ਗਾਇਕੀ ਵਿਚ ਪੈਰ ਧਰਦਿਆਂ ਗੁਰਲੇਜ਼ ਅਖਤਰ ਨਾਲ ਆਪਣਾ ਪਹਿਲਾ ਗੀਤ ‘ਜੌਰ ਜੱਟ’ ਰਲੀਜ਼ ਕੀਤਾ। ਇਸ ਦੌਰਾਨ ਉਹਨਾਂ ਆਪਣੀ ਸੁਰੀਲੀ ਅਵਾਜ਼ ਵਿਚ ਗੀਤ ‘ਮਹਿੰਦੀ ਵਾਲੇ ਹੱਥਾਂ ਨਾਲ ਵੱਜਦੀ ਏ ਤਾੜੀ’ ਗਾ ਕੇ ਵੀ ਸੁਣਾਇਆ।

ਉਹਨਾਂ ਅੱਗੇ ਦਸਿਆ ‘ਗਿੱਧਿਆਂ ਦੀ ਬੇਬੇ’ ਨਾਲ ਮਸ਼ਹੂਰ ਡਾ. ਪ੍ਰਭਸ਼ਰਨ ਕੌਰ ਸਿੱਧੂ ਨੇ ਇਸ ਗੀਤ ਲਈ ਕਾਫੀ ਹੌਸਲਾ ਅਫਜਾਈ ਕੀਤੀ ਹੈ।

ਇਸ ਦੌਰਾਨ ਵੀਡੀਓ ਡਾਇਰੈਕਟਰ ਸਟਾਲਿਨਵੀਰ ਨੇ ਕਿਹਾ ਕਿ ਇਸ ਗੀਤ ਦਾ ਫਿਲਮਾਂਕਣ ਪੇਂਡੂ ਜੀਵਨ ਨੂੰ ਦਰਸਾਉਦੇ ਸਭਿਆਚਾਰ ਕੱਚੇ ਘਰਾਂ ਵਿਚ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਵੀਰ ਸਮਾਓ ਪੰਜਾਬੀ ਸਭਿਆਚਾਰ ਵਿਚ ਪਾਲ ਸਿੰਘ ਸਮਾਓ ਕੋਈ ਜਾਣ ਪਹਿਚਾਣ ਦਾ ਮੁਥਾਜ ਨਹੀਂ ਸਗੋਂ ਪਿਛਲੇ 20-25 ਸਾਲਾਂ ਤੋਂ ਵਧੀਆ ਕੰਮ ਕਰ ਰਹੇ ਹਨ। ਉਹਨਾਂ ਦਸਿਆ ਕਿ ਇਹ ਘਰੇਲੂ ਗੀਤ ਹੈ ਅਤੇ ਬੱਚੇ ਤੋਂ ਬੁੱਢੇ ਤੱਕ ਹਰ ਕੋਈ ਇਸ ਨੂੰ ਪਸੰਦ ਕਰੇਗਾ। ਉਹਨਾਂ ਕਿਹਾ ਕਿ ਮੈਂ ਵਿਦੇਸ਼ੀ ਸਭਿਆਚਾਰ ਨੂੰ ਪਸੰਦ ਨਹੀਂ ਕਰਦਾ ਅਤੇ ਮੇਰਾ ਇਹ ਸੁਭਾਅ ਹੈ ਕਿ ਮੈਂ ਨਿਰੋਲ ਪੰਜਾਬੀ ਸਭਿਆਚਾਰਕ ਗੀਤ ਹੀ ਲਿਖਦਾ ਹਾਂ ਅਤੇ ਲਿਖਦਾ ਰਹਾਂਗਾ।

Tuesday, August 31, 2021

ਕੈਪਟਨ ਚੰਨਣ ਸਿੰਘ ਸਿੱਧੂ ਨੇ ਲਿਆ ਕੌਮੀ ਝੰਡੇ ਦੇ ਅਪਮਾਨ ਦਾ ਗੰਭੀਰ ਨੋਟਿਸ

ਅਪਮਾਨ ਕਰਨ ਵਾਲੇ BJP ਆਗੂਆਂ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਹੋਵੇ  


ਮੋਹਾਲੀ
: 31 ਅਗਸਤ 2021:  (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ):

ਰਾਸ਼ਟਰਵਾਦ ਨੂੰ ਨੂੰ ਸਭ ਤੋਂ ਵੱਧ ਅੱਗੇ ਰੱਖਣ ਦਾ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੌਮੀ ਝੰਡੇ ਦੇ ਅਪਮਾਨ ਨੂੰ ਲੈ ਕੇ ਵਿਵਾਦਾਂ ਵਿੱਚ ਹਨ। ਹੁਣ ਪੰਜਾਬ ਦੇ ਬਹੁ ਚਰਚਿਤ ਲੀਡਰ ਕੈਪਟਨ ਚੰਨਣ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਕੌਮੀ ਝੰਡੇ ਦਾ ਅਪਮਾਨ ਕਰਨ ਵਾਲੇ ਬੀਜੇਪੀ ਆਗੂਆਂ ਦੇ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਇਹ ਮੰਗ ਉਹਨਾਂ ਇਥੇ ਮੋਹਾਲੀ ਪ੍ਰੈਸ ਕਾਨਫਰੰਸ ਵਿੱਚ ਕੀਤੀ। ਜ਼ਿਕਰਯੋਗ ਹੈ ਕਿ ਉਹਨਾਂ ਅੱਜਕਲ੍ਹ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵੀ ਬਣਾਈ ਹੋਈ ਹੈ। ਇਸ´ਦੇ ਨਾਲ ਹੀ ਕੈ. ਸਿੱਧੂ ਬਲਿਊ ਸਟਾਰ ਓਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਦੇ ਬਹੁਤ ਸਾਰੇ ਰਾਜਾਂ ਤੋਂ ਵੀ ਬਹੁਤ ਚੰਗੀ ਤਰ੍ਹਾਂ ਜਾਣੂ ਹਨ। 

ਯੂਪੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਕਲਿਆਣ ਸਿੰਘ ਦੀ ਮ੍ਰਿਤਕ ਦੇਹ ਉਤੇ ਪਾਏ ਹੋਏ ਰਾਸ਼ਟਰੀ ਝੰਡੇ ਉੱਤੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜਰੀ ਵਿੱਚ ਬੀਜੇਪੀ ਪਾਰਟੀ ਦਾ ਝੰਡਾ ਪਾਇਆ ਗਿਆ ਤਾਂ ਇਹ ਇਕ ਅਜਿਹੀ ਅਪਮਾਨਜਨਕ ਪ੍ਰਕ੍ਰਿਆ ਸੀ ਜਿਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਸੀ। 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਰਾਜਨੀਤਕ ਆਗੂਆਂ, ਜਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਐਮਪੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੋ ਮੂਹਰਲੀ ਕਤਾਰ ਵਿੱਚ ਖੜੇ ਹਨ, ਨੇ ਇਸ ਰਾਸ਼ਟਰ ਵਿਰੋਧੀ ਅਪਮਾਨ ਨੂੰ ਲੈ ਕੇ ਚੁੱਪ ਧਾਰ ਰੱਖੀ ਹੈ।

ਕੈਪਟਨ ਚੰਨਣ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਸ਼ਾਇਦ ਉਪਰੋਕਤ ਆਗੂਆਂ ਦਾ ਆਰਐਸਐਸ ਅਤੇ ਬੀਜੇਪੀ ਨਾਲ ਢੁੱਕਵਾਂ ਰਿਸ਼ਤਾ ਹੈ ਜਦੋਂ ਕਿ ਪਿਛਲੇ ਦਿਨੀਂ 26 ਜਨਵਰੀ 2021 ਨੂੰ ਲਾਲ ਕਿਲੇ 'ਤੇ ਕਿਸਾਨ ਅੰਦੋਲਨ ਦੌਰਾਨ ਵਾਪਰੀ ਘਟਨਾ ਸਮੇਂ ਕੁਝ ਨੌਜਵਾਨਾਂ ਨੇ ਕੇਸਰੀ ਨਿਸ਼ਾਨ, ਰਾਸ਼ਟਰੀ ਝੰਡੇ ਦੇ ਨਾਲ ਲਹਿਰਾ ਦਿੱਤਾ ਸੀ ਤਾਂ ਪੰਜਾਬ ਦੇ ਇਹਨਾਂ ਆਗੂਆਂ ਨੇ ਬੜੀਆਂ ਉੱਚੀਆਂ ਆਵਾਜਾਂ ਵਿੱਚ ਇਸ ਕਾਰੇ ਦੀ ਨਿੰਦਾ ਕਰਦਿਆਂ ਇਹਨਾਂ ਨੌਜਵਾਨਾਂ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਥੇ ਹੀ ਬਸ ਨਹੀਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਲਾਲ ਕਿਲੇ ਦੀ ਘਟਨਾ ਕਰਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਪਰ ਜਦੋਂ ਹੁਣ ਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਨਰਿੰਦਰ ਮੋਦੀ ਅਤੇ ਯੋਗੀ ਅਦਿਤਿਆਨਾਥ ਦੇ ਸਾਹਮਣੇ ਹੋਇਆ ਹੈ ਤਾਂ ਹੁਣ ਪੰਜਾਬ ਦੇ ਆਗੂ ਚੁੱਪ ਕਿਉਂ ਹਨ ?

ਕੈਪਟਨ ਚੰਨਣ ਸਿੰਘ ਸਿੱਧੂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਰਾਸ਼ਟਰੀ ਝੰਡੇ ਦੇ ਅਪਮਾਨ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਜੇਕਰ ਇਹਨਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਲਾਲ ਕਿਲੇ ਦੇ ਹਿੰਸਾ ਵਿੱਚ ਪੰਜਾਬ ਦੇ ਨੌਜਵਾਨਾਂ ਵਿਰੁੱਧ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਰਾਸ਼ਟਰੀ ਤਿਰੰਗੇ ਦਾ ਜਿੰਨਾ ਅਪਮਾਨ ਮੋਦੀ ਅਤੇ ਯੋਗੀ ਦੀ ਹਾਜਰੀ ਵਿੱਚ ਹੋਇਆ ਹੈ, ਓਨਾ ਅਪਮਾਨ ਨੌਜਵਾਨਾਂ ਵੱਲੋਂ ਵੀ ਨਹੀਂ ਕੀਤਾ ਗਿਆ।

ਇਸ ਸਮੇਂ ਪਾਰਟੀ ਸਰਪ੍ਰਸਤ ਸੰਤ ਦਲਜੀਤ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਸੁੱਚਾ ਰਾਮ ਲੱਧੜ ਸਾਬਕਾ ਆਈਏਐਸ, ਸੰਦੀਪ ਵਾਲਮੀਕੀ ਸਾਬਕਾ ਮੰਤਰੀ ਦਿੱਲੀ ਸਰਕਾਰ, ਕਰਨਲ ਵਿਰਕ ਪਾਰਟੀ ਦੇ ਜਨਰਲ ਸਕੱਤਰ, ਮੀਤ ਪ੍ਰਧਾਨ ਅਮਰਜੀਤ ਸਿੰਘ ਘੱਗਾ ਪਾਰਟੀ ਦੇ ਮੀਤ ਪ੍ਰਧਾਨ ਅਤੇ ਕੈਪਟਨ ਗੁਰਦੀਪ ਸਿੰਘ ਘੁੰਮਣ ਖਜ਼ਾਨਚੀ, ਮੁਹੰਮਦ ਸੁਲੇਮਾਨ, ਚੌਧਰੀ ਕਿਸ਼ੋਰੀ ਲਾਲ, ਗੌਤਮ ਗਿਰੀਸ਼ ਲੱਧੜ ਆਦਿ ਹਾਜਰ ਸਨ।

Saturday, March 27, 2021

ਸੁਖਦੇਵ ਸਿੰਘ ਪਟਵਾਰੀ ਬਣੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ

ਨਿਰਵਿਰੋਧ ਹੋਈ ਮੋਹਾਲੀ ਪ੍ਰੈੱਸ ਕਲੱਬ ਦੀ ਚੋਣ 


ਮੋਹਾਲੀ
: 25 ਮਾਰਚ 2021: (ਪੰਜਾਬ ਸਕਰੀਨ ਬਿਊਰੋ)::

ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦੀ ਸਾਲ 2021-22 ਲਈ ਗਵਰਨਿੰਗ ਬਾਡੀ ਦੀ ਚੋਣ ਅੱਜ ਉਸ ਸਮੇਂ ਨਿਰਵਿਰੋਧ ਚੁਣੀ ਗਈ ਜਦੋਂ ਪ੍ਰਧਾਨਗੀ ਦੇ ਅਹੁਦੇ ਲਈ ਕੁਲਦੀਪ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਿਸ ਲੈ ਲਏ ਗਏ। ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਦਾਖਿਲ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਦਾਖਿਲ ਨਹੀਂ ਕੀਤੇ ਗਏ ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ ਗਿਆ।

ਮੁੱਖ ਚੋਣ ਕਮਿਸ਼ਨਰ ਧਰਮਪਾਲ ਉਪਾਸ਼ਕ, ਚੋਣ ਕਮਿਸ਼ਨਰ ਗੁਰਮੀਤ ਸਿੰਘ ਰੰਧਾਵਾ ਅਤੇ ਕੁਲਵਿੰਦਰ ਸਿੰਘ ਬਾਵਾ ਵੱਲੋਂ ਘੋਸ਼ਿਤ ਕੀਤੇ ਗਏ ਨਤੀਜੇ ਮੁਤਾਬਕ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ, ਕੁਲਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਤੇ ਰਾਜੀਵ ਤਨੇਜਾ ਨੂੰ ਮੀਤ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਨੂੰ ਜਨਰਲ ਸਕੱਤਰ, ਨਾਹਰ ਸਿੰਘ ਧਾਲੀਵਾਲ ਨੂੰ ਜੁਆਇੰਟ ਸਕੱਤਰ, ਰਾਜ ਕੁਮਾਰ ਅਰੋਡ਼ਾ ਨੂੰ ਕੈਸ਼ੀਅਰ ਘੋਸ਼ਿਤ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਪਟਵਾਰੀ-ਗੁਰਮੀਤ ਸ਼ਾਹੀ ਪੈਨਲ ਵਿੱਚ ਜਥੇਬੰਦਕ ਸਕੱਤਰ ਵਜੋਂ ਕਾਗਜ਼ ਦਾਖਿਲ ਕਰਨ ਵਾਲੇ ਸੁਸ਼ੀਲ ਗਰਚਾ ਅਤੇ ਜੁਆਇੰਟ ਸਕੱਤਰ ਵਜੋਂ ਕਾਗਜ਼ ਦਾਖਿਲ ਕਰਨ ਵਾਲੇ ਸੁਖਵਿੰਦਰ ਸਿੰਘ ਸ਼ਾਨ ਨੇ ਆਪਣੇ ਕਾਗਜ਼ ਵਾਪਿਸ ਲੈ ਲਏ।

ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਗਵਰਨਿੰਗ ਬਾਡੀ ਦੀ ਸਮੁੱਚੀ ਟੀਮ ਸਮੇਤ ਕਲੱਬ ਦੇ ਸਮੁੱਚੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਲੱਬ ਦੀ ਬਿਹਤਰੀ ਲਈ ਪੂਰੀ ਮਿਹਨਤ ਨਾਲ ਕੰਮ ਕੀਤੇ ਜਾਣਗੇ।

ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਕਲੱਬ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।

Tuesday, December 08, 2020

ਮੋਹਾਲੀ ਪ੍ਰੈੱਸ ਕਲੱਬ ਵੱਲੋਂ ਕਿਸਾਨ ਸਮਰਥਕ ਰੋਸ ਵਖਾਵੇ ਵਿੱਚ ਸ਼ਮੂਲੀਅਤ

 ਚੰਡੀਗੜ੍ਹ ਦੇ 17 ਸੈਕਟਰ ਤੱਕ ਕੀਤਾ ਜੋਸ਼ੀਲਾ ਰੋਸ ਮਾਰਚ 


ਮੋਹਾਲੀ: 8 ਦਸੰਬਰ 2020: (ਪੰਜਾਬ ਸਕਰੀਨ ਬਿਊਰੋ)::

Photo by Josh Hild of  Unsplash 
ਕਿਸਾਨਾਂ ਨੂੰ  ਸਿਖਰਾਂ ਦੀ ਸਰਦੀ ਵਿੱਚ ਦਿੱਲੀ ਦੇ ਬਾਰਡਰ ਤੇ ਬੈਠੀਆਂ ਦੇਖ ਕੇ ਪੱਤਰਕਾਰ ਭਾਈਚਾਰਾ ਵੀ ਪਿਛੇ ਨਹੀਂ ਰਿਹਾ। ਦੇਸ਼ ਨੂੰ ਅੰਨ ਦੇ ਕੇ ਸਭਨਾਂ ਦਾ ਪੇਟ ਭਰਨ ਵਾਲਿਆਂ ਦੀ ਹਮਾਇਤ ਵਿੱਚ ਲੇਖਕਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ ਅਤੇ ਮੀਡੀਆ ਦੇ ਸਿਪਾਹੀਆਂ ਨੇ ਵੀ।  ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਚੋਂ ਪੱਤਰਕਾਰ ਮੂਹਰਲੀ ਕਤਾਰ ਵਿੱਚ ਆ ਕੇ ਨਿੱਤਰੇ ਹਨ।  ਬਹੁਤ ਸਾਰੇ ਤਾਂ ਦਿੱਲੀ ਦੇ ਬਾਰਡਰ ਤੇ ਜਾ ਕੇ ਪੱਤਰਕਾਰਾਂ ਦੇ ਇਸ ਇਤਿਹਾਸਿਕ ਧਰਨੇ ਦੀ ਨਾਲੋਂ ਨਾਲੋਂ ਰਿਪੋਰਟ ਵੀ ਆਪੋ ਆਪਣੇ ਚੈਨਲਾਂ ਤੇ ਟੈਲੀਕਾਸਟ ਕਰ ਰਹੇ ਹਨ। ਇਹੀ ਰੰਗ ਅੱਜ ਮੋਹਾਲੀ ਵਿੱਚ ਵੀ ਦੇਖਿਆ ਗਿਆ। ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਮਰਥਨ ਦਿੰਦਿਆਂ ਅੱਜ ਸੈਕਟਰ 17 ਚੰਡੀਗੜ੍ਹ ਵਿਖੇ ਪੱਤਰਕਾਰ ਭਾਈਚਾਰੇ ਸਮੇਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਮੋਹਾਲੀ ਪ੍ਰੈੱਸ ਕਲੱਬ ਵੱਲੋੋਂ ਵੀ ਸ਼ਿਰਕਤ ਕੀਤੀ ਗਈ। 

ਪ੍ਰੈਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰਾ ਮੋਹਾਲੀ ਪ੍ਰੈੱਸ ਕਲੱਬ ਵਿਖੇ ਇਕੱਤਰ ਹੋਇਆ ਜਿਸ ਦੌਰਾਨ ਹੱਥਾਂ ਵਿੱਚ ਕੇਂਦਰ ਸਰਕਾਰ ਵਿਰੋਧੀ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਲੋਗਨ ਲਿਖੀਆਂ ਤਖ਼ਤੀਆਂ ਫੜ ਕੇ ਚੰਡੀਗੜ੍ਹ  ਸੈਕਟਰ 17 ਲਈ ਰਵਾਨਾ ਹੋਇਆ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਅਤੇ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦੇਸ਼ ਭਰ ਵਿੱਚ ਲੋਕ ਰੋਹ ਨੂੰ ਦੇਖਦਿਆਂ ਹਾਲ ਹੀ ਵਿੱਚ ਪਾਸ ਕੀਤੇ ਗਏ ਖੇਤੀ ਬਿਲਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਇੰਨਾ ਵੱਡਾ ਹਜੂਮ ਚੱਲ ਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਿੱਦ ’ਤੇ ਬਜਿੱਦ ਹਨ ਤਾਂ ਫਿਰ ਦੇਸ਼ ਦਾ ਅੰਨਦਾਤਾ ਕਿਸਾਨ ਵੀ ਹੁਣ ਆਪਣੇ ਸੰਘਰਸ਼ ਤੋਂ ਪਿੱਛੇ ਮੁਡ਼ਨ ਵਾਲਾ ਨਹੀਂ ਹੈ। 

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗਰਮੀਤ ਸਿੰਘ ਸ਼ਾਹੀ, ਸੁਖਦੇਵ ਸਿੰਘ ਪਟਵਾਰੀ, ਮੀਤ ਪ੍ਰਧਾਨ ਕੁਲਦੀਪ ਸਿੰਘ ਕੁਰਾਲੀ, ਕੈਸ਼ੀਅਰ ਸੁਖਵਿੰਦਰ ਸਿੰਘ ਸ਼ਾਨ, ਰਾਜ ਕੁਮਾਰ ਅਰੋੜਾ, ਜਸਵਿੰਦਰ ਰੁਪਾਲ, ਨਾਹਰ ਸਿੰਘ ਧਾਲੀਵਾਲ, ਵਿਸ਼ਾਲ  ਭੂਸ਼ਣ, ਸਾਗਰ ਪਾਹਵਾ, ਮੰਗਤ ਸੈਦਪੁਰੀ, ਕ੍ਰਿਪਾਲ ਸਿੰਘ, ਮਾਇਆ ਰਾਮ, ਵਿਜੇ ਕੁਮਾਰ, ਗੁਰਮੀਤ ਸਿੰਘ ਰੰਧਾਵਾ, ਜਗਵਿੰਦਰ ਸਿੰਘ, ਸੰਦੀਪ ਸ਼ਰਮਾ, ਨੀਲਮ ਠਾਕੁਰ ਆਦਿ ਵੀ ਹਾਜ਼ਰ ਸਨ।

Tuesday, June 23, 2020

ਅੰਗਰੇਜ਼ੀ ਨੂੰ ਉਤਸ਼ਾਹ ਅਤੇ ਪੰਜਾਬੀ ਨੂੰ ਦੁਤਕਾਰਨ ਦੀ ਸਾਜ਼ਿਸ਼ ਬੇਨਕਾਬ

  ਕੇਂਦਰੀ ਲੇਖਕ ਸਭਾ ਨੇ ਇਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ  
ਮੁਹਾਲੀ: 23 ਜੂਨ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):: 
ਆਖਿਰਕਾਰ ਪੰਜਾਬੀ ਹਿਤੈਸ਼ੀਆਂ ਦੇ ਸਬਰ ਦਾ ਪਿਆਲਾ ਭਰ ਹੀ ਗਿਐ। ਉਹ ਗੁੱਸੇ ਵਿੱਚ ਹਨ ਅਤੇ ਇੱਕ ਵਾਰ ਫੇਰ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਪੰਜਾਬੀ ਦੇ ਖਿਲਾਫ਼ ਲਗਾਤਾਰ ਸਾਜਿਸ਼ਾਂ ਦਾ ਸਿੱਟਾ ਇਹੀ ਨਿਕਲਣਾ ਸੀ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਗ੍ਰਿਫਤਾਰੀਆਂ ਦਿਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਲੈ ਵੀ ਪੰਜਾਬੀ ਹਿਤੈਸ਼ੀ ਹਮੇਸ਼ਾਂ ਤਿਆਰ ਰਹਿਣਗੇ। ਲੱਗਦਾ ਹੈ ਇਸ ਮਕਸਦ ਲੀ ਇੱਕ ਹੋਰ ਅੰਦੋਲਨ ਦੀ ਲੋੜ ਹੈ ਅਤੇ ਅਜਿਹੇ ਅੰਦੋਲਨ ਦੀਆਂ ਤਿਆਰੀਆਂ ਅੰਦਰ ਹੀ ਅੰਦਰ ਸ਼ੁਰੂ ਹੋ ਚੁੱਕੀਆਂ ਵੀ ਲੱਗਦੀਆਂ ਹਨ। ਪੰਜਾਬੀ ਹਿਤੈਸ਼ੀਆਂ ਦੇ ਰੋਹ ਅਤੇ ਰੋਸ ਤੋਂ ਜਾਨੂੰ ਕਰਾਉਣ ਲੈ ਪੰਜਾਬੀ ਇੱਕ ਵਾਰ ਫੇਰ ਖੁੱਲ ਕੇ ਮੈਦਾਨ ਵਿੱਚ ਹਨ। ਪੰਜਾਬੀ ਨਾਲ ਆਪਣੇ ਆਪਣੇ ਅਟੁੱਟ ਰਿਸ਼ਤੇ ਨੂੰ ਇੱਕ ਵਾਰ ਫੇਰ ਸਾਬ ਕਰਦਿਆਂ ਅੱਜ ਮੁਹਾਲੀ ਪ੍ਰੈੱਸ ਕਲੱਬ ਵਿੱਚ ਮਾਂ-ਬੋਲੀ ਪੰਜਾਬੀ ਦੇ ਹਿਤੈਸ਼ੀਆਂ ਵੱਲੋਂ ਪੰਜਾਬ ਸਰਕਾਰ ਦੇ ਪੰਜਾਬੀ ਵਿਰੋਧੀ ਰਵੱਈਏ ਦੇ ਖ਼ਿਲਾਫ਼ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ। 
ਇਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਪੰਜਾਬੀ ਮਾਂ ਬੋਲੀ ਸਤਿਕਾਰ ਜਥੇਬੰਦੀ ਵੱਲੋਂ ਲੱਖਾ ਸਿਧਾਣਾ, ਪ੍ਰੈੱਸ ਕਲੱਬ ਮੁਹਾਲੀ ਵੱਲੋਂ ਗੁਰਦੀਪ ਸਿੰਘ ਬੈਨੀਪਾਲ, ਮੁਸਲਿਮ ਪੰਜਾਬੀ ਭਾਈਚਾਰੇ ਵੱਲੋਂ ਨੋਨੀ ਸਮਰਾਲਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਰਮ ਸਿੰਘ ਵਕੀਲ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਵਕਫ਼ ਬੋਰਡ ਵੱਲੋਂ ਮੁਲਾਜ਼ਮਾਂ ਦੀ ਭਰਤੀ ਲਈ ਜੋ ਇਸ਼ਤਿਹਾਰ ਦਿੱਤਾ ਗਿਆ ਹੈ, ਉਸ ਵਿੱਚੋਂ ਉਮੀਦਵਾਰਾਂ ਵੱਲੋਂ ਦਸਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜ੍ਹੇ ਹੋਣ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ, ਜੋ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਤਾਂ ਹੈ ਹੀ, ਇਸ ਨਾਲ ਪੰਜਾਬੀ ਨੌਜਵਾਨਾਂ ਦੀਆਂ ਰੁਜ਼ਗਾਰ ਪ੍ਰਾਪਤੀ ਦੀਆਂ ਸੰਭਾਵਨਾਵਾਂ ਘਟ ਜਾਣਗੀਆਂ। ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਦਾ ਸਿਲਸਿਲਾ ਇਸ ਟ੍ਰੈਕ ਇੱਕ ਵਾਰ ਫੇਰ ਬੇਨਕਾਬ ਹੋਣ ਲੱਗ ਪਿਆ ਹੈ। 
ਪੰਜਾਬ ਸਰਕਾਰ ਦੇ ਸਿੱਖਿਆ ਮਹਿਕਮੇ ਵੱਲੋਂ ਪ੍ਰਾਇਮਰੀ ਜਮਾਤਾਂ ਵਿੱਚ ਹਿਸਾਬ ਦਾ ਵਿਸ਼ਾ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਏ ਜਾਣ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਗਸ਼ਤੀ-ਪੱਤਰ ਜਾਰੀ ਕੀਤਾ ਗਿਆ ਹੈ। ਇਹ ਪੰਜਾਬੀ ਭਾਸ਼ਾ ਤੋਂ ਉਸ ਦਾ ਰਾਜ-ਭਾਸ਼ਾ ਵਾਲਾ ਰੁਤਬਾ ਅਤੇ ਸੰਵਿਧਾਨਕ ਹੱਕ ਖੋਹਣ ਦੀ ਸਾਜ਼ਿਸ਼ ਹੈ। ਪੰਜਾਬ ਸਰਕਾਰ ਹੌਲੀ-ਹੌਲੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕਰਨਾ ਚਾਹੁੰਦੀ ਹੈ। ਇਸ ਫ਼ੈਸਲੇ ਨਾਲ ਪੰਜਾਬ ਦੇ ਬੱਚਿਆਂ ਦੀ ਸਿੱਖਣ ਅਤੇ ਗਿਆਨ ਹਾਸਲ ਕਰਨ ਦੀ ਸਮਰੱਥਾ ਉੱਤੇ ਨਾਂਹ-ਪੱਖੀ ਪ੍ਰਭਾਵ ਪਏਗਾ। ਲੱਖਾ ਸਿਧਾਣਾ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਗੁਰਦੀਪ ਬੈਨਪਾਲ, ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਪੰਜਾਬੀ ਵਿਰੋਧੀ ਇਹ ਗ਼ੈਰ-ਸੰਵਿਧਾਨਕ ਫ਼ੈਸਲੇ ਤੁਰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪੰਜਾਬੀ ਭਾਸ਼ਾ ਹਿਤੈਸ਼ੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਇਹ ਫ਼ੈਸਲੇ ਤੁਰੰਤ ਵਾਪਸ ਨਾ ਲਏ, ਤਾਂ ਉਹ ਸਰਕਾਰ ਖ਼ਿਲਾਫ਼ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ। ਇਸ ਅੰਦੋਲਨ ਨਾਲ ਜੁੜਨ ਦੇ ਚਾਹਵਾਨ ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ  98156-36565 ਤੇ ਸੰਪਰਕ ਵੀ ਕਰ ਸਕਦੇ ਹਨ। ਲੱਗਦਾ ਹੈ ਇਸ ਵਾਰ ਪੰਜਾਬੀ ਹਿਤੈਸ਼ੀਆਂ ਦਾ ਰੋਹ ਆਏ ਰੋਸ ਸਰਕਾਰਾਂ ਕੋਲੋਂ ਸੰਭਾਲ ਨਹੀਂ ਹੋਣਾ। 

ਇਹ ਵੀ ਜ਼ਰੁਰ ਦੇਖੋ:

Friday, September 22, 2017

ਮੇਰੇ ਸ਼ਹਿਰ ਦੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੇ ਖਾਮੌਸ਼ ਕਿਉਂ ?

Thu, Sep 21, 2017 at 11:32 PM
ਪ੍ਰੈਸ ਕਲੱਬਾਂ ਦਾ ਨਿਰਮਾਣ ਸਿਰਫ ਤੇ ਸਿਰਫ ਕਾਲੇ ਕਾਰਨਾਮੇ ਛੁਪਾਉਣ ਲਈ?
ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਦੀ ਪ੍ਰਤੀਕ ਬਣੀ ਗੌਰੀ ਲੰਕੇਸ਼ ਨਾਲ ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਨਾਰਾਜਗੀ
5 ਸਤੰਬਰ ਤੋਂ ਬਾਅਦ ਪੱਤਰਕਾਰਤਾ ਨੂੰ ਲੈ ਕੇ ਮੇਰੇ ਮਨ ‘ਚ ਅਜੀਬ ਜਿਹੀ ਬਚੈਨੀ ਪੈਦਾ ਹੋ ਗਈ ਜਿਸ ਵਿੱਚ ਪ੍ਰਤੀ ਦਿਨ ਇਜਾਫਾ ਹੁੰਦਾ ਗਿਆ। ਇਸ ਬੇਚੈਨੀ ਦੇ ਕਾਰਨ ਤੋਂ ਉੱਭਰਨ ਲਈ ਅਤੇ ਆਪਣੇ ਮਨ ਨੂੰ ਹਲਕਾ ਕਰਨ ਲਈ ਮੈਂ ਕਈ ਵਾਰ ਲਿਖਣ ਬੈਠਦਾ ਤੇ ਫੇਰ ਬੰਦ ਕਰ ਦਿੰਦਾ। ਕਈ ਵਾਰ ਰੋਜਮਰਾ ਦੀਆਂ ਖਬਰਾਂ ਲਿਖਦੇ ਦਾ ਮੇਰਾ ਮਨ ਏਸੇ ਬੇਚੈਨੀ ਦੇ ਕਾਰਨ ਦੇ ਚੱਲਦਿਆਂ ਖਬਰਾਂ ਲਿਖਣਾ ਬੰਦ ਕਰ ਦਿੰਦਾ ਅਤੇ ਇੱਕ ਸਿਰਲੇਖ ਲਿਖ ਕੇ ਉਸ ਨੂੰ ਤੱਕਦਾ ਰਹਿੰਦਾ, ਤੱਕਦਾ ਤੱਕਦਾ ਉਸ ਸਿਰਲੇਖ ਨੂੰ ਮਿਟਾ ਕੇ ਮੁੜ ਖਬਰਾਂ ਲਿਖਣ ਲੱਗ ਜਾਂਦਾ। ਅੱਧਾ ਮਹੀਨਾ ਬੀਤ ਗਿਆ ਅਜਿਹਾ ਹੀ ਕਰਦਿਆਂ, ਤੇ ਆਖਰਕਾਰ ਮਸ਼ਹੂਰ ਪੱਤਰਕਾਰ ਤੇ ਲੇਖਿਕਾ ਉਪਮਾ ਡਾਗਾ ਦੇ ਲੇਖ ਨੂੰ ਪੜ੍ਹ ਕੇ ਲਿਖਣ ਬੈਠ ਗਿਆ ਕਈ ਦਿਨਾਂ ਦੀ ਬੇਚੈਨੀ ਨੂੰ ਖਤਮ ਕਰਨ ਲਈ। ਇਸਦੇ ਸਿਰਲੇਖ ਤੋਂ ਹੀ ਤੁਸੀਂ ਸਮਝ ਗਏ ਹੋਵੋਗੇ ਕਿ ਕਿ ਮੈਂ ਸਦਾ ਲਈ ਸਤਿਕਾਰਯੋਗ ਰਹਿਣ ਵਾਲੀ ਸ਼ਖਸੀਅਤ ਗੌਰੀ ਲੰਕੇਸ਼ ਬਾਰੇ ਲਿਖਣ ਜਾ ਰਿਹਾ ਹਾਂ ਪਰ ਏਹ ਮੇਰੀ ਬੇਚੈਨੀ ਨਹੀ ਜੋ ਮੈਨੂੰ ਵੱਢ ਵੱਢ ਖਾਂਦੀ ਰਹੀ, ਇਸਨੂੰ ਬੇਚੈਨੀ ਦਾ ਹਿੱਸਾ ਜਰੂਰ ਕਿਹਾ ਜਾ ਸਕਦਾ। 
ਪਾਠਕੋ ਤੁਸੀਂ ਪੜ੍ਹ ਚੁੱਕੋ ਹੋ ਅਤੇ ਜਾਣ ਚੁੱਕੇ ਹੋ ਕਿ 5 ਸਤੰਬਰ ਨੂੰ ਕੰਨੜ ਭਾਸ਼ਾ ਦੀ ਮਸ਼ਹੂਰ ਪੱਤਰਕਾਰ ਤੇ ਕ੍ਰਾਂਤੀਕਾਰੀ ਲੇਖਿਕਾ ਗੌਰੀ ਲੰਕੇਸ਼ ਨੂੰ ਦੋ ਅਣਪਛਾਤਿਆਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਪਿੱਛੇ ਦੇਸ਼ ਦੀ ਅੰਖਡਤਾ ਨੂੰ ਤਾਰ ਤਾਰ ਕਰਨ ‘ਤੇ ਤੁਲੀਆਂ ਅਤੇ ਦੇਸ਼ ਦੀ ਏਕਤਾ ਦੀ ਦੁਸ਼ਮਣ ਬਣੀਆਂ ਹਿੰਦੂਤਵੀਂ ਤਾਕਤਾਂ ਦਾ ਹੱਥ ਹੋਣ ਦੀ ਗੱਲ ਪੂਰੇ ਦੇਸ਼ ਵਿੱਚੋਂ ਹਰ ਜਾਤ ਧਰਮ ਨਾਲ ਸਬੰਧਿਤ ਬੁੱਧੀਜੀਵੀ ਵਰਗ ਦੀ ਇੱਕ ਸਾਂਝੀ ਅਵਾਜ ਬਣ ਕੇ ਉੱਠੀ। ਹਿੰਦੂਵਾਦ ਪ੍ਰਤੀ ਦੋਸ਼ਾਂ ਨਾਲ ਭਰੀ ਇਸ ਤਰਕ ਸੰਗਤ ਆਵਾਜ਼ ਨੂੰ ਕਿਸੇ ਵੀ ਕੀਮਤ ਤੇ ਨਕਾਰਿਆ ਨਹੀ ਜਾ ਸਕਦਾ ਕਿਉਂਕਿ ਗੌਰੀ ਲੰਕੇਸ਼ ਹੀ ਨਹੀ ਬਲਕਿ 20 ਅਗਸਤ 2013 ਨੂੰ ਕਤਲ ਕੀਤੇ ਡਾ: ਨਰਿੰਦਰ ਡਭੋਲਕਰ, 20 ਫਰਵਰੀ 2015 ਨੂੰ ਕਤਲ ਕੀਤੇ ਕਾਮਰੇਡ ਗੋਵਿੰਦ ਪਾਨਸਾਰੇ ਅਤੇ 30 ਅਗਸਤ 2015 ਨੂੰ ਕਤਲ ਕੀਤੇ ਪ੍ਰੋਫੈਸਰ ਐਮ ਐਮ ਕਲਬੁਰਗੀ ਦੀਆਂ ਲਿਖਤਾਂ ਇਸ ਵੰਡ ਪਾੳੂ ਤੇ ਵਰਣ ਅਤੇ ਜਾਤੀ ਵਿਵਸਥਾ ਨੂੰ ਮੁੜ ਤੋਂ ਮਜਬੂਤ ਕਰਨ ਲਈ ਤੇਜੀ ਨਾਲ ਕੰਮ ਕਰ ਰਹੀ ਹਿੰਦੂਵਾਦੀ ਸੋਚ ਦੇ ਪਾਜ ਉਦੇੜ ਰਹੀਆਂ ਹਨ। ਇਸਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਲਈ ਭਗਵਾਂ ਪਾਰਟੀ ਵੱਲੋਂ ਖੇਡੀ ਜਾ ਰਹੀ ਘਟੀਆ ਤੇ ਗੰਦੀ ਰਾਜਨੀਤੀ ਬਾਰੇ ਤਰਕਸੰਗਤ ਸੁਚੇਤ ਕਰ ਰਹੀਆਂ ਹਨ। ਕਿਸ ਪ੍ਰਕਾਰ ਏਹਨਾਂ ਦੁਆਰਾ ਬਣਾਇਆ ਜਾ ਰਿਹਾ ਹਿੰਦੂ ਰਾਸ਼ਟਰ ਭਵਿੱਖ ਵਿੱਚ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਬਹੁਤ ਹੀ ਜਿਆਦਾ ਘਾਤਕ ਹੈ ਬਾਰੇ ਚਿੰਤਾ ਪ੍ਰਗਟਾ ਰਹੀਆਂ ਹਨ ਅਤੇ ਹੱਲ ਲਈ ਬੁੱਧੀਜੀਵੀ ਵਰਗ ਨੂੰ ਜਾਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਅੱਗੇ ਆਉਣ ਲਈ ਪ੍ਰੇਰਤ ਕਰ ਰਹੀਆਂ ਹਨ ਏਹ ਲਿਖਤਾਂ। ਦੇਸ਼ ਵਿੱਚ ਪਤਾ ਨਹੀ ਕੌਣ ਕੀ ਕੀ ਲਿਖੀ ਜਾ ਰਿਹਾ ਹੈ ਤੇ ਕੀ ਕੀ ਲਿਖ ਚੁੱਕਾ ਹੈ। ਅਜਿਹੀਆਂ ਲਿਖਤਾਂ ਪੜੀਆਂ, ਸੁਣੀਆਂ ਤੇ ਸਾਇਦ ਵਿਚਾਰੀਆਂ ਵੀ ਜਾਂਦੀਆਂ ਰਹੀਆਂ ਹੋਣ। ਜਿਨ੍ਹਾਂ ਤੇ ਕਿਸੇ ਨੂੰ ਕੋਈ ਇਤਰਾਜ ਵੀ ਨਹੀ ਹੋਇਆ। ਪਰ ਗੌਰੀ ਲੰਕੇਸ਼ ਵਰਗੇ ਲੇਖਕਾਂ ਦੀਆਂ ਲਿਖਤਾਂ ਜੇਕਰ ਕਤਲ ਕੀਤੇ ਜਾਣ ਤੱਕ ਦੀ ਹੱਦ ਤੇ ਪਹੁੰਚ ਗਈਆਂ ਤਾਂ ਸਿੱਧਾ ਸਿੱਧਾ ਇਸਦਾ ਕੋਈ ਕਾਰਨ ਜਰੂਰ ਹੋਵੇਗਾ ਐਵੇਂ ਕੋਈ ਕਿਸੇ ਨੂੰ ਕਤਲ ਥੋੜੀ ਕਰ ਦੇਵੇਗਾ। ਏਹ ਕਤਲਾਂ ਸੰਬਧੀ ਪੈਦਾ ਹੋਇਆ ਅਜਿਹਾ ਸਵਾਲ ਹੈ ਜੋ ਏਸੇ ਸਵਾਲ ਦਾ ਖੁਦ ਹੀ ਉੱਤਰ ਵੀ ਹੈ ਕਿ ਹਿੰਦੂਰਾਸ਼ਟਰ ਦਾ ਨਿਰਮਾਣ ਕਰਨ ਤੁਰੀਆਂ ਤਾਕਤਾਂ ਨੂੰ ਅਜਿਹੇ ਲੇਖਿਕਾਂ ਦੀਆਂ ਲਿਖਤਾਂ ਕੰਮਜੋਰ ਕਰਦੀਆਂ ਹਨ ਜਾਂ ਇੰਝ ਕਹਿ ਲਵੋ ਕਿ ਏਹ ਅਜਿਹੀ ਕਿਰਿਆ ਹਨ ਜਿਸ ਤੋਂ ਖਿੱਝ ਕੇ ਹਿੰਦੂਵਾਦੀ ਤਾਕਤਾਂ ਪ੍ਰਤੀਕਿਰਿਆ ਕਰਨ ਲਈ ਮਜਬੂਰ ਹੋ ਰਹੀ ਹਨ। ਇਨ੍ਹਾਂ ਹਿੰਦੂਵਾਦੀ ਤਾਕਤਾਂ ਦੇ ਅੱਖਾਂ ਵਿੱਚ ਰਵੀਸ਼ ਕੁਮਾਰ ਵਰਗਾ ਅਗਾਂਹ ਵਧੂ ਤੇ ਨਿਡਰ ਪੱਤਰਕਾਰ ਵੀ ਹੁਣ ਰੜਕਣ ਹੈ ਜੋ ਇੱਕ ਤੋਂ ਬਾਅਦ ਦੂਸਰੀ ਤਰਕਸੰਗਤ ਤਿੱਖੀ ਕਿਰਿਆ ਕਰ ਰਿਹਾ ਹੈ। ਜਿਸਨੂੰ ਹਿੰਦੂਵਾਦੀਆਂ ਦੀ ਕਿਸੇ ਵੀ ਪ੍ਰਕਾਰ ਦੀ ਪ੍ਰਤੀਕਿਰਿਆ ਤੋਂ ਬਚਾਉਣ ਲਈ ਸਾਨੂੰ ਹੁਣ ਤੋਂ ਹੀ ਸੁਚੇਤ ਹੋਣਾ ਹੋਵੇਗਾ। 
ਗੌਰੀ ਲੰਕੇਸ਼ ਕੰਨੜ ਭਾਸ਼ਾ ਵਿੱਚ ਲਿਖਦੀ ਸੀ ਜਿਸ ਬਾਰੇ ਪੰਜਾਬ ਸਮੇਤ ਕੰਨੜ ਭਾਸ਼ਾ ਨੂੰ ਨਾ ਸਮਝਣ ਵਾਲੇ ਹੋਰਨਾਂ ਸੂਬਿਆਂ ਦਾ ਬੁੱਧੀਜੀਵੀ ਵਰਗ ਸਾਇਦ ਉਸਦੀਆਂ ਲਿਖਤਾਂ ਜੋ ਉਸ ਦੀ ਸੋਚ ਤੇ ਵਿਚਾਰਧਾਰਾ ਨੂੰ ਪ੍ਰਗਟ ਕਰਦੀਆਂ ਸਨ ਬਾਰੇ ਨਹੀ ਸੀ ਜਾਣਦਾ ਪਰ ਉਸਦੇ ਕਤਲ ਕੀਤੇ ਜਾਣ ਤੋਂ ਬਾਅਦ ਉਸਦੀ ਆਖਰੀ ਸੰਪਾਦਿਕੀ ਨੂੰ ਸ਼ੋਸਲ ਮੀਡੀਆ ਤੋਂ ਇਲਾਵਾ ਪੰਜਾਬ ਦੇ ਹਰ ਭਾਸ਼ਾ ਦੇ ਅਖਬਾਰ ਨੇ ਆਪਣੇ ਆਡੀਟੋਰੀਅਲ ਪੰਨੇ ਤੇ ਵਿਸ਼ੇਸ ਸਥਾਨ ਦਿੱਤਾ। ਏਸੇ ਕਾਰਨ ਗੌਰੀ ਲੰਕੇਸ਼ ਨੂੰ ਨਾ ਜਾਨਣ ਵਾਲੇ ਲੋਕ ਵੀ ਉਸਦੇ ਵਿਚਾਰਾਂ ਤੱਕ ਤੋਂ ਜਾਣੂ ਹੋ ਗਏ ਸਨ। ਕਰੋੜਾਂ ਲੋਕਾਂ ਦੁਆਰਾ ਪੜੀ ਜਾ ਚੁੱਕੀ ਉਸਦੀ ਇਸ ਸੰਪਾਦਿਕੀ ਵਿੱਚ ਅਜਿਹਾ ਕੁਝ ਨਹੀ ਸੀ ਜਿਸ ਕਾਰਨ ਆਮ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਦਾ ਤੇ ਉਹ ਗੌਰੀ ਲੰਕੇਸ਼ ਨੂੰ ਕਤਲ ਕਰ ਦਿੰਦੇ। ਪਰ ਉਸਦੀ ਸੰਪਾਦਿਕੀ ਵਿੱਚ ਅਜਿਹਾ ਬਹੁਤ ਕੁਝ ਸੀ ਜਿਸਨੇ ਹਿੰਦੂਵਾਦੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਉਨ੍ਹਾਂ ਵਿੱਚ ਪਹਿਲਾਂ ਹੀ ਪੈਦਾ ਹੋਈ ਘਬਰਾਹਟ ਵਿੱਚ ਹੋਰ ਵਾਧਾ ਕੀਤਾ। ਮੈਂ ਏਥੇ ਬੇਖੌਫ ਅਤੇ ਬਿਨ੍ਹਾਂ ਕਿਸੇ ਨਤੀਜੇ ਦੀ ਪ੍ਰਵਾਹ ਕੀਤਿਆਂ ਲਿਖਾਂਗਾ ਕਿ ਏਹ ਘਬਰਾਹਟ ਹੀ ਉਸਦੀ ਸ਼ਹੀਦੀ ਦਾ ਕਾਰਨ ਬਣੀ ਜਿਸ ਤੋਂ ਭਗਵਾਂ ਰੰਗ ਹੁਣ ਮੁਨਕਰ ਹੋ ਰਿਹਾ ਹੈ। 
ਪੰਜਾਬ ਦੇ ਲੋਕ ਚੰਗਾ ਖਾਣ ਪੀਣ ਦਾ ਸੌਂਕ ਤਾਂ ਰੱਖਦੇ ਹਨ ਪਰ ਪੜ੍ਹਨ ਦਾ ਸੌਂਕ ਘੱਟ ਹੀ ਰੱਖਦੇ ਹਨ। ਪੜ੍ਹਨ ਦਾ ਸੌਂਕ ਚਾਹੇ ਕਿਤਾਬਾਂ, ਰਸਾਲਿਆਂ ਦਾ ਹੋਵੇ ਜਾਂ ਅਖਬਾਰਾਂ ਦਾ, ਜਿਆਦਾ ਜਨ ਸੰਖਿਆ ਦੀ ਇਸਤੋਂ ਦੂਰੀ ਹੀ ਬਣੀ ਹੋਈ ਹੈ। ਜਿਆਦਾਤਰ ਲੇਖਕਾਂ ਦੀ ਕਲਮ ਵੀ ਗੌਰੀ ਲੰਕੇਸ਼ ਜਿਹੇ ਕਲਮਕਾਰਾਂ ਦੀ ਸੋਚ ਤੱਕ ਪਹੁੰਚਣੀ ਤਾਂ ਦੂਰ ਉਹ ਹੀਰ ਰਾਂਝਿਆਂ ਦੇ ਗਾਣਿਆਂ, ਚਿੜੀਆਂ ਕਬੂਤਰਾਂ ਦੀਆਂ ਕਹਾਣੀਆਂ, ਖਿਆਲੀ ਕੁਦਰਤੀ ਨਜਾਰਿਆਂ ਰੂਪੀ ਕਵਿਤਾਵਾਂ ਅਤੇ ਕਾਲਪਨਿਕ ਨਾਵਲਾਂ ਤੱਕ ਹੀ ਸੀਮਤ ਰਹੀ। ਜੇਕਰ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਬਹੁਤਿਆਂ ਨੂੰ ਦੂਸਰੇ ਅਖਬਾਰਾਂ ਦੀ ਤਾਂ ਛੱਡੋ ਆਪਣੇ ਅਖਬਾਰ ਵਿੱਚ ਕੀ ਛਪਿਆ ਬਾਰੇ ਵੀ ਪਤਾ ਨਹੀ  ਹੁੰਦਾ। ਆਪਣੀ ਇਸ ਕਮਜੋਰੀ ਤੇ ਪਰਦਾ ਪਾਉਣ ਦਾ ਇਨ੍ਹਾਂ ਦਾ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਅੱਜ ਮੈਨੂੰ ਘਰੋਂ ਜਲਦੀ ਨਿਕਲਣਾ ਪੈ ਗਿਆ ਜਿਸ ਕਾਰਨ ਮੈਂ ਅਖਬਾਰ ਨਹੀ ਪੜ੍ਹ ਸਕਿਆ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਪੱਤਰਕਾਰਾਂ ਨੇ ਆਪਣੇ ਹੀ ਅਖਬਾਰ ਦੀ ਸੰਪਾਦਕੀ ਤੱਕ ਨਹੀ ਪੜ੍ਹੀ ਹੁੰਦੀ। ਏਸੇ ਕਾਰਨ ਹੀ ਪੰਜਾਬ ਵਿੱਚ ਅਜਿਹੇ ਪੱਤਰਕਾਰਾਂ ਜਾਂ ਲੇਖਕਾਂ ਦੀ ਬਹੁਤ ਘਾਟ ਹੈ ਜੋ ਗੌਰੀ ਲੰਕੇਸ਼ ਵਾਂਗ ਸਾਂਝੇ ਪੀੜੇ ਜਾਣ ਵਾਲੇ ਰਾਸ਼ਟਰੀ ਵਿਸ਼ਿਆਂ ਤੇ ਲਿਖਦੇ ਹੋਣ ਜੋ ਭਵਿੱਖ ਵਿੱਚ ਆਉਣ ਵਾਲੇ ਵੱਡੇ ਖਤਰਿਆਂ ਦੇ ਬਾਰੇ ਦੱਸਦੇ ਹੋਣ। ਅਜਿਹੇ ਖਤਰੇ ਜੋ ਸਮਾਜ ਤੋਂ ਹੱਲ ਹੋਣ ਦੀ ਚਾਹਨਾ ਰੱਖਦੇ ਹੋਣ। 
ਆਪਣੀ ਬੇਚੈਨੀ ਬਾਰੇ ਦੱਸਣ ਤੋਂ ਪਹਿਲਾਂ ਉਪਰੋਕਤ ਜਾਣਕਾਰੀ ਦੇਣਾ ਬਹੁਤ ਜਰੂਰੀ ਸੀ ਕਿਉਂਕਿ ਏਹ ਲੇਖ ਲਿਖਣ ਦਾ ਮੇਰਾ ਮਕਸਦ ਹੰਕਾਰ ਤੇ ਫੌਕੀ ਹਉਮੇ ਦੀ ਗੂੜੀ ਨੀਂਦੇ ਸੁੱਤੇ ਪੱਤਰਕਾਰਾਂ ਅਤੇ ਲੇਖਕਾਂ ਨੂੰ ਉਨ੍ਹਾਂ ਦੀ ਬਣਦੀ ਜਿੰਮੇਵਾਰੀ ਪ੍ਰਤੀ ਹਿਲੂਣਾ ਦੇਣਾ ਸੀ ਕਿ ਪਿਛਲੇ 3 ਸਾਲਾਂ ਵਿੱਚ ਹੀ 10 ਤੋਂ ਜਿਆਦਾ ਪੱਤਰਕਾਰ/ ਲੇਖਕ ਕਤਲ ਕੀਤੇ ਜਾ ਚੁੱਕੇ ਹਨ ਅਤੇ ਡੇਢ ਸੌ ਦੇ ਕਰੀਬ ਪੱਤਰਕਾਰਾਂ/ ਲੇਖਕਾਂ ਤੇ ਵੱਡੇ ਹਮਲੇ ਹੋ ਚੁੱਕੇ ਹਨ। ਛੋਟੇ ਹਮਲਿਆਂ ਅਤੇ ਆਮ ਹੀ ਜਲੀਲ ਕੀਤੇ ਜਾਣ ਵਾਲੇ ਕੇਸਾਂ ਦੀ ਤਾਂ ਕੋਈ ਗਿਣਤੀ ਹੀ ਨਹੀ। ਏਨ੍ਹਾਂ ਕੁਝ ਹੋਣ ਤੇ ਵੀ ਮੇਰੇ ਸ਼ਹਿਰ ਦੇ ਪੱਤਰਕਾਰ (ਜੇਕਰ ਕਿਸੇ ਹੋਰ ਸ਼ਹਿਰ ਦੇ ਵੀ ਅਜਿਹੇ ਹਾਲਾਤ ਹਨ ਤਾਂ ਏਹ ਅਵਾਜ ਉਥੋਂ ਦੇ ਗੁਰਪ੍ਰੀਤ ਦੀ ਮੰਨੀ ਜਾ ਸਕਦੀ ਹੈ) ਗੌਰੀ ਲੰਕੇਸ਼ ਦੇ ਕਤਲ ਜਿਹੇ ਮਾਮਲਿਆਂ ਤੇ ਖਾਮੌਸ਼ ਕਿਉਂ ਹਨ ਜਦਕਿ ਏਹ ਵਿਚਾਰ ਦੇਸ਼ ਦੀ ਏਕਤਾ ਬਣਾਈ ਰੱਖਣ ਲਈ ਰੌਲਾ ਪਾ ਰਹੇ ਹਨ। ਗੌਰੀ ਲੰਕੇਸ਼ ਜਿਹੇ ਲੇਖਕਾਂ ਨੇ ਮੇਰੇ ਸ਼ਹਿਰ ਦੇ ਪੱਤਰਕਾਰਾਂ ਦਾ ਅਜਿਹਾ ਕੀ ਬਿਗਾੜ ਦਿੱਤਾ ਕਿ ਉਹ ਅਜਿਹੀ ਕਲਮ ਤੋਂ ਨਾਰਾਜਗੀ ਬਣਾਈ ਬੈਠੇ ਹਨ ਜੋ ਅਖੰਡ ਭਾਰਤ ਤੇ ਟੋਟੇ ਹੋਣ ਦੀ ਚਿੰਤਾ ਵਿੱਚ ਵਿਖਾਈ ਦੇ ਰਹੀ ਹੈ। ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਧਰਨੇ ਲੱਗੇ, ਜਲਸੇ ਜਲੂਸ ਨਿਕਲੇ, ਕਈਆਂ ਨੇ ਜਿਆਦਾ ਨਹੀ ਤਾਂ ਬਿਆਨਬਾਜੀ ਕਰ ਇਸ ਕਤਲ ਦੀ ਨਿੰਦਾ ਕੀਤੀ। ਪਰ ਮੇਰੇ ਸ਼ਹਿਰ ਦੇ 400 ਤੋਂ ਜਿਆਦਾ ਪੱਤਰਕਾਰਾਂ ਦੀ ਅਵਾਜ ਸੰਘੀ ਵਿੱਚ ਹੀ ਕਿਉਂ ਘੁੱਟੀ ਰਹਿ ਗਈ। ਏਹ ਜਿਲ੍ਹੇ ਦੀ ਸਰਕਾਰੀ ਪ੍ਰੈਸ ਕਲੱਬ ਦੀ ਚੋਣ ਲਈ ਖੁਦ ਦੇ ਵੋਟਰ ਹੋਣ ਦੀਆਂ ਧਮਕੀਆਂ ਏਸੇ ਸੰਘ ‘ਚੋਂ ਦੇ ਰਹੇ ਸਨ, ਏਸੇ ਸੰਘ ‘ਚੋਂ ਉੱਚੀ  ਉੱਚੀ ਵੱਡੇ ਪੱਤਰਕਾਰ ਹੋਣ ਦਾ ਦਾਅਵਾ ਕਰ ਆਹੁਦੇਦਾਰੀਆਂ ਲਈ ਲ਼ਾਲ਼ਾਂ ਸੁੱਟ ਰਹੇ ਸਨ। ਹੁਣ ਤਾਂ ਅਜਿਹੇ ਪੱਤਰਕਾਰ ਏਹ ਕਹਿ ਕੇ ਵੀ ਪੱਲਾ ਨਹੀ ਛੁਡਾ ਸਕਦੇ ਕਿ ਉਨ੍ਹਾਂ ਦਾ ਅਖਬਾਰ ਇਸ ਦੀ ਇਜਾਜਤ ਨਹੀ ਸੀ ਦਿੰਦਾ, ਕਿਉਂਕਿ ਏਨ੍ਹਾਂ ਅਖਬਾਰਾਂ ਨੇ ਹੀ ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ, ਗੌਰੀ ਲੰਕੇਸ਼ ਨਾਲ ਸਬੰਧਿਤ ਵੱਖ ਵੱਖ ਲੇਖਕਾਂ ਦੇ ਹਾਂ ਦਾ ਨਾਅਰਾ ਮਾਰਦੇ ਲੇਖ ਅਤੇ ਵੱਖ ਸਥਾਨਾਂ ਤੇ ਪੱਤਰਕਾਰਾਂ ਅਤੇ ਵਿਚਾਰਾਂ ਦੀ ਅਜਾਦੀ ਦੇ ਹਾਮੀਂ ਸੰਗਠਨਾਂ ਦੁਆਰਾ ਕੀਤੇ ਪ੍ਰਦਰਸ਼ਨਾਂ ਦੀ ਕਵਰੇਜ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਪ੍ਰਮੁੱਖਤਾ ਨਾਲ ਛਾਪੀ, ਜਿਨ੍ਹਾਂ ‘ਚ ਮੇਰੇ ਸ਼ਹਿਰ ਦੇ ਪੱਤਰਕਾਰਾਂ ਦੇ ਅਦਾਰਿਆਂ ਦੇ ਪੱਤਰਕਾਰ ਵੀ ਅੱਗੇ ਦਿਖਾਈ ਦਿੱਤੇ ਹਨ। ਕੀ ਫਾਇਦਾ ਪ੍ਰੈਸ ਕਲੱਬਾਂ ਬਣਾਉਣ ਦਾ ਜੇਕਰ ਅਸੀ ਆਪਣੇ ਭਾਈਚਾਰੇ ਤੇ ਹੋਏ ਕਤਲ ਵਰਗੇ ਹਮਲੇ ਤੇ ਮੂੰਹ ਹੀ ਨਹੀ ਖੋਲਣਾ। ਪਹਿਲਾਂ ਮੈਂ ਸੋਚਿਆ ਸੀ ਕਿ ਸਾਇਦ ਇਸਦੇ ਲਈ ਕਿਸੇ ਨੇ ਕੋਸ਼ਿਸ ਹੀ ਨਹੀ ਕੀਤੀ ਹੋਣੀ ਪਰ ਮੈਨੂੰ ਉਦੋਂ ਹੋਰ ਵੱਡੀ ਹੈਰਾਨੀ ਹੋਈ ਜਦੋਂ ਪਹਿਰੇਦਾਰ ਦੇ ਮੁੱਖ ਸੰਪਾਦਿਕ ਸ: ਜਸਪਾਲ ਸਿੰਘ ਹੇਰਾਂ ਨਾਲ ਉਪਰੋਕਤ ਵਿਸ਼ਾ ਸਾਂਝਾ ਕਰਨ ਤੇ ਉਨ੍ਹਾਂ ਦੱਸਿਆ ਕਿ ਮੈਂ ਸ਼ਹਿਰ ਦੇ ਕਈ ਮੋਹਰੀ ਪੱਤਰਕਾਰਾਂ ਨਾਲ ਲੁਧਿਆਣਾ ਵਿਖੇ ਵੀ ਅਜਿਹਾ ਹੀ ਕੋਈ ਪ੍ਰਦਰਸ਼ਨ ਕਰਨ ਲਈ ਖੁਦ ਫੋਨ ਕਰਕੇ ਗੱਲ ਕੀਤੀ ਸੀ ਪਰ ਕਿਸੇ ਨੇ ਵੀ ਕੋਈ ਜਵਾਬ ਨਹੀ ਦਿੱਤਾ ਤੇ ਹੁਣ ਤੱਕ ਖਾਮੋਸ਼ ਹਨ। ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਏਹ ਖਾਮੋਸ਼ੀ ਦੱਸ ਰਹੀ ਹੈ ਕਿ ਪ੍ਰੈਸ ਕਲੱਬਾਂ ਦਾ ਨਿਰਮਾਣ ਸਿਰਫ ਤੇ ਸਿਰਫ ਆਪਣੇ ਕਾਲੇ ਕਾਰਨਾਮੇ ਛੁਪਾਉਣ ਜਾਂ ਨਿੱਜੀ ਮਾਮਲਿਆਂ ਵਿੱਚ ਅਫਸਰਸ਼ਾਹੀ ਅਤੇ ਆਮ ਲੋਕਾਂ ਤੇ ਫੌਕਾ ਰੋਅਬ ਜਮਾਉਣ ਲਈ ਕੀਤੀ ਜਾ ਰਿਹਾ ਸੀ ਨਾ ਕਿ ਪੱਤਰਕਾਰਾਂ ਜਾਂ ਪੱਤਰਕਾਰਤਾ ਦੇ ਹਿੱਤ ਲਈ। ਮੇਰੀ ਬੇਚੈਨੀ ਏਹੀ ਸੀ ਕਿ ਮੇਰੇ ਸ਼ਹਿਰ ਵਿੱਚ ਅਜਿਹਾ ਕੁਝ ਨਹੀ ਹੋਇਆ ਜੋ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਹੋਏ ਹਮਲੇ ਦਾ ਮੂੰਹ ਤੋੜ ਜਵਾਬ ਹੁੰਦਾ ਅਤੇ ਭਵਿੱਖ ਵਿੱਚ ਵੀ ਅਜਿਹੀ ਕੋਈ ਆਸ ਨਹੀ ਦਿਖਾਈ ਦੇ ਰਹੀ ਜਿਸ ਕਾਰਨ ਮੇਰੀ ਬੇਚੈਨੀ ਹੋਰ ਵਧ ਰਹੀ ਹੈ। ਹੁਣ ਖਾਮੋਸ਼ ਪੱਤਰਕਾਰਤਾ ਨੂੰ ਆਪਣਾ ਮੂੰਹ ਖੋਲ ਕੇ ਏਹ ਦੱਸਣਾ ਹੋਵੇਗਾ ਕਿ ਕੀ ਗੌਰੀ ਲੰਕੇਸ਼ ਦੇ ਵਿਚਾਰ ਠੀਕ ਨਹੀ ਸਨ ਜਿਸ ਕਾਰਨ ਉਸਦੇ ਹੱਕ ਦੇ ਵਿੱਚ ਉਨ੍ਹਾਂ ਮੂੰਹ ਨਹੀ ਖੋਲਿਆ। ਜਾਂ ਖਾਮੌਸ਼ ਪੱਤਰਕਾਰਤਾ ਨੂੰ ਏਹ ਮੰਨਣਾ ਹੋਵੇਗਾ ਕਿ ਅਸੀ ਸਾਰੇ (ਮੇਰੇ ਸਮੇਤ) ਅਜੇ ਨਾਸਮਝ ਹਾਂ ਅਤੇ ਸਾਨੂੰ ਸਾਰਿਆਂ ਨੂੰ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਮੰਡਰਾ ਰਹੇ ਝੱਪਟਮਾਰ ਬਾਜਾਂ ਤੋਂ ਬਚਾਓ ਲਈ ਇਕੱਠਿਆਂ ਰਲ ਕੇ ਚੱਲਣ ਤੇ ਅਵਾਜ ਬੁਲੰਦ ਕਰਨ ਦੀ ਜਰੂਰਤ ਹੈ। 
ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ
98889-75440
  

Monday, September 11, 2017

ਕਲਮ ਨਹੀਂ ਰੁਕੇਗੀ, ਗੋਲੀਆਂ ਮੁੱਕ ਜਾਣਗੀਆ-ਪ੍ਰੈੱਸ ਲਾਇਨਜ਼ ਕਲੱਬ

Mon, Sep 11, 2017 at 5:41 PM
ਪ੍ਰੈਸ ਕਲੱਬ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਦਿੱਤੀ ਸ਼ਰਧਾਂਜਲੀ
ਪੱਤਰਕਾਰ ਗੌਰੀ ਲੰਕੇਸ਼ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਲੱਬ ਦੇ ਮੈਂਬਰ

ਲੁਧਿਆਣਾ: 11 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਪ੍ਰੈੱਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਵੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਕਰਨਾਟਕ ਦੀ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀਆਂ ਮਾਰ ਕੀਤੀ ਹੱਤਿਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਦੋਂ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਕਲੱਬ ਦੇ ਸਮੂਹ ਮੈਂਬਰਾਂ ਨੇ ਪੱਤਰਕਾਰਾਂ ਤੇ ਆਏ ਦਿਨ ਹੋ ਰਹੇ ਹਮਲਿਆਂ ਦੀ ਆਵਾਜ਼ ਬਣ ਕੇ ਕਿਹਾ ਕਿ ਹਮਲੇ ਕਰਨ ਵਾਲਿਆ ਦੀ ਗੋਲੀਆ ਅਤੇ ਉਹ ਆਪ ਤਾਂ ਮੁੱਕ ਜਾਣਗੇ, ਪਰ ਪੱਤਰਕਾਰਾਂ ਦੀ ਕਲਮ ਹੱਕ ਸੱਚ ਦੀ ਆਵਾਜ਼ ਬਣਨ ਤੋਂ ਨਹੀਂ ਰੁਕੇਗੀ। ਇਸ ਦੌਰਾਨ ਬੀਤੀ ਦਿਨੀਂ ਪੰਚਕੂਲਾ ਵਿਖੇ ਸੋਦਾ ਅਸਾਧ ਅਤੇ ਉਸਦੇ ਪ੍ਰੇਮੀਆਂ ਵੱਲੋਂ ਪੱਤਰਕਾਰਾਂ ਤੇ ਮੀਡੀਆ ਦੀਆਂ ਗੱਡੀਆਂ ਤੇ ਹੋਏ ਹਮਲੇ ਦੀ ਵੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਵਾਲੇ ਦੀ ਹੋਂਦ ਖਤਮ ਹੋਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ, ਕਿਉਂਕਿ ਮੀਡੀਆ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਬਣ ਕੇ ਲੋਕਾਂ ਸਾਹਮਣੇ ਸੱਚ ਰੱਖਦਾ ਹੈ। ਮੀਟਿੰਗ ਦੌਰਾਨ ਪੱਤਰਕਾਰਾਂ ਦੇ ਪਰਿਵਾਰਾਂ ਵਿਚ ਹੋਈਆਂ ਅਚਨਚੇਤ ਮੌਤਾਂ ਤੇ ਵੀ ਸ਼ੋਕ ਪ੍ਰਗਟ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਲੁਧਿਆਣਵੀ, ਪ੍ਰਿਤਪਾਲ ਸਿੰਘ ਪਾਲੀ, ਸਮਰਾਟ ਸ਼ਰਮਾ, ਨੀਲ ਕਮਲ ਸ਼ਰਮਾ, ਮਨਜੀਤ ਸਿੰਘ ਦੁੱਗਰੀ, ਮਹੇਸ਼ਇੰਦਰ ਸਿੰਘ ਮਾਂਗਟ, ਕੁਲਵਿੰਦਰ ਸਿੰਘ ਮਿੰਟੂ, ਵਰਿੰਦਰ ਕੁਮਾਰ ਸਹਿਗਲ, ਅਸ਼ੋਕ ਪੁਰੀ, ਗੁਰਮੀਤ ਸਿੰਘ ਆਹਲੂਵਾਲੀਆ, ਸਰਬਜੀਤ ਸਿੰਘ ਪਨੇਸਰ, ਹਰੀਦੱਤ, ਰਘਬੀਰ ਸਿੰਘ, ਪਰਮਜੀਤ ਸਿੰਘ ਬੰਟੀ, ਡੀ.ਪੀ ਸਿੰਘ, ਸੂਰਜ ਕੁਮਾਰ ਆਦਿ ਤੋਂ ਇਲਾਵਾ ਕਲੱਬ ਦੇ ਮੈਂਬਰ ਤੇ ਆਹੁਦੇਦਾਰ ਹਾਜ਼ਰ ਸਨ। 

Sunday, June 25, 2017

ਪ੍ਰੈਸ ਕਲੱਬਾਂ: ਚੋਣਾਂ ਵਾਲੇ ਝਮੇਲੇ ਮਗਰੋਂ ਹੁਣ ਲੋੜ ਹੈ ਇੱਕ ਹੋ ਕੇ ਸੋਚਣ ਦੀ

ਕਲੱਬ ਤੋਂ ਪਹਿਲਾਂ ਦਿਲ ਤੇ ਹੱਥ ਦੋਵੇਂ ਮਿਲਾਉਣੇ ਜ਼ਰੂਰੀ 
ਲੁਧਿਆਣਾ: 24 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਫਿਲਹਾਲ ਲੁਧਿਆਣਾ ਪ੍ਰੈਸ ਕਲੱਬ ਦੀਆਂ 25 ਜੂਨ ਨੂੰ ਹੋਣ ਵਾਲੀਆਂ ਚੋਣਾਂ ਅੱਗੇ ਪੈ ਗਈਆਂ ਹਨ ਅਤੇ ਪ੍ਰੈਸ ਲਾਇਨਜ਼ ਕਲੱਬ ਦੀਆਂ ਚੋਣਾਂ 24 ਜੂਨ ਵਾਲੇ ਦਿਨ ਹੀ ਹੋ ਗਈਆਂ ਸਨ।  ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਇਹ ਗੱਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਮੀਡੀਆ ਨੂੰ ਇੱਕ ਵਾਰ ਆਪਣੇ ਆਪ ਬਾਰੇ ਰੀਵਿਊ ਕਰਨਾ ਚਾਹੀਦਾ ਹੈ। ਹੰਕਾਰ ਅਤੇ ਤਾਨਾਸ਼ਾਹੀ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ। 
ਪ੍ਰੈਸ ਲਾਇਨਜ਼ ਕਲੱਬ ਦੀ ਚੋਣ ਦੌਰਾਨ ਤਿੰਨ ਨਾਮ ਸਾਹਮਣੇ ਆਏ ਸਨ ਪਰ ਕੁਝ ਕੁ ਮਿੰਟਾਂ ਦੇ ਸਲਾਹ ਮਸ਼ਵਰੇ ਮਗਰੋਂ ਹੀ ਇਹ ਚੋਣ "ਸਰਬਸੰਮਤੀ" ਨਾਲ ਹੋਈ। ਇਸ "ਸਰਬਸੰਮਤੀ" ਦੇ ਬਾਵਜੂਦ ਬਲਵੀਰ ਸਿੱਧੂ ਅਤੇ ਸਮਰਾਟ ਵੱਲੋਂ ਆਪੋ ਆਪਣਾ ਅਹੁਦਾ ਸਵੀਕਾਰ ਕਰਨ ਤੋਂ ਨਾਂਹ ਸੰਕੇਤ ਸੀ ਕਿ ਸਭ ਕੁਝ ਅੱਛਾ ਨਹੀਂ ਹੈ। ਇਸ ਇਨਕਾਰ ਨੇ ਇਸ "ਸਰਬਸੰਮਤੀ" ਬਾਰੇ ਵੀ ਸ਼ੰਕੇ ਖੜੇ ਕੀਤੇ। ਇਸ ਚੋਣ ਮਗਰੋਂ ਸਰਬਜੀਤ ਲੁਧਿਆਣਵੀ ਨੂੰ "ਪ੍ਰਧਾਨ" ਐਲਾਨਿਆ ਗਿਆ। ਬਲਵੀਰ ਸਿੱਧੂ ਵੱਲੋਂ ਦਿਖਾਈ "ਦਰਿਆਦਿਲੀ" ਨਾਲ ਸਾਰੇ ਪ੍ਰਭਾਵਿਤ ਹੋਏ। ਇਸੇ ਤਰਾਂ ਕੁਝ ਹੋਰ ਮਾਮਲਿਆਂ ਵਿੱਚ ਵੀ ਹੋਇਆ। ਪ੍ਰਿਤਪਾਲ ਸਿੰਘ ਪਾਲੀ,  ਸਮਰਾਟ ਸ਼ਰਮਾ ਅਤੇ ਕੁਝ ਹੋਰਨਾਂ ਨੇ ਵੀ ਅਹੁਦਾ ਲਏ ਬਿਨਾ ਹੀ ਕਲੱਬ ਦਾ ਹਰ ਕੰਮ ਪੂਰੀ ਤਰਾਂ ਕਰਨ ਦੀ ਇੱਛਾ ਜ਼ਾਹਿਰ ਕੀਤੀ ਜਿਸਨੂੰ ਸਵੀਕਾਰ ਨਹੀਂ ਕੀਤਾ ਗਿਆ। ਸੰਗਤ ਨੇ "ਹੁਕਮ" ਦਿੱਤਾ ਕਿ ਹੁਣ ਇਸ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕਿ ਫਤਹਿ ਦੀ ਗੂੰਜ ਦੇ ਨਾਲ ਸ਼ਿਵ ਸ਼ੰਕਰ ਭੋਲੇ ਨਾਥ ਦੇ ਜੈਕਾਰੇ ਵੀ ਲੱਗੇ। ਇਹ "ਧਾਰਮਿਕ ਏਕਤਾ" ਦਾ ਬਹੁਤ ਵੱਡਾ ਸੰਕੇਤ ਸੀ ਪਰ ਪੱਤਰਕਾਰ ਏਕਤਾ ਖੁਰਦੀ ਨਜ਼ਰ ਆ ਰਹੀ ਸੀ। ਮੀਟਿੰਗ ਦੀ ਕਾਰਵਾਈ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਹੁਤ ਹੀ ਸਿਆਣਪ ਨਾਲ ਚਲਾਈ। ਇਹ ਸਭ ਕੁਝ "ਪਾਰਦਰਸ਼ਿਤਾ" ਦੀ ਇੱਕ ਵਿਸ਼ੇਸ਼ ਮਿਸਾਲ ਸੀ। ਜਿਸ ਤਰਾਂ ਫਟਾਫਟ ਨਾਮ ਐਲਾਨੇ ਗਏ ਤੇ ਬਿਨਾ ਹੁੰਗਾਰਾ ਉਡੀਕੇ ਉਹਨਾਂ ਨਵਾਂ ਨੂੰ ਸਹਿਮਤੀ ਦਿੱਤੀ ਗਈ ਉਸ ਨੇ ਇਸ ਸਾਰੇ ਸਿਲਸਿਲੇ ਬਾਰੇ ਸੁਆਲ ਖੜੇ ਕੀਤੇ ਹਨ। 
ਇਹ ਵਿਸੇਸ਼ ਇਕੱਤਰਤਾ ਕਲੱਬ ਦੇ ਕਾਰਜਕਾਰੀ ਪ੍ਰਧਾਨ ਆਰ.ਵੀ ਸਮਰਾਟ ਦੀ ਪ੍ਰਧਾਨਗੀ ਹੇਠ ਸਥਾਨਕ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿਚ ਕਲੱਬ ਦੇ 70 ਦੇ ਕਰੀਬ ਮੈਂਬਰਾਂ ਹਿੱਸਾ ਲਿਆ। ਕਲੱਬ ਦੀਆਂ ਪਿਛਲੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਵਿਸ਼ੇਸ ਰਿਪੋਰਟ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਪੇਸ਼ ਕੀਤੀ। ਜਿਸ ਨੂੰ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਸਰਬਜੀਤ ਸਿੰਘ ਲੁਧਿਆਣਵੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਹਿਗਲ, ਆਰ.ਵੀ ਸਮਰਾਟ, ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਮਾਂਗਟ, ਅਸ਼ੋਕਪੁਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਮਨਜੀਤ ਸਿੰਘ ਦੁੱਗਰੀ, ਸਕੱਤਰ ਨੀਲ ਕਮਲ ਸ਼ਰਮਾ, ਸਰਬਜੀਤ ਸਿੰੰਘ ਬੱਬੀ, ਸ਼ਾਮ ਸੁੰਦਰ ਸਰਪਾਲ, ਮਿਸਟਰ ਬੰਟੀ, ਕੈਸ਼ੀਅਰ ਰਘਬੀਰ ਸਿੰਘ ਤੇ ਕੁਲਵਿੰਦਰ ਸਿੰਘ ਮਿੰਟੂ, ਲੀਗਲ ਐਡਵਾਈਜ਼ਰ ਸ੍ਰੀਪਾਲ ਚੁਣੇ ਗਏ। ਇਸ ਮੌਕੇ ਕਲੱਬ ਦੇ ਸਰਪ੍ਰਸਤ ਬਲਵੀਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਪਾਲੀ, ਗੁਰਮੀਤ ਸਿੰਘ, ਸੁਨੀਲ ਜੈਨ ਨੂੰ ਬਣਾਇਆ ਗਿਆ।
ਇਸ ਮੌਕੇ ਬੁੱਧ ਸਿੰਘ ਨੀਲੋਂ, ਡੀ.ਪੀ ਸਿੰਘ, ਮੋਹਨ ਸਿੰਘ, ਸੁਖਦੇਵ ਸਿੰਘ, ਇੰਦਰਪਾਲ ਸਿੰਘ, ਪ੍ਰੇਮ ਰਤਨ ਕਾਲੀਆ, ਵਿਨੈ ਵਰਮਾ, ਜਸਵਿੰਦਰ ਸਿੰਘ ਚਾਵਲਾ, ਰੈਕਟਰ ਕਥੂਰੀਆ, ਕੁਲਦੀਪ ਦੁੱਗਰੀ, ਮਨਿੰਦਰ ਪਾਲ ਸਿੰਘ, ਆਰ.ਪੀ. ਸਿੰਘ, ਰਾਜ ਜੋਸ਼ੀ, ਸਰਬਜੀਤ ਸਿੰਘ ਪਨੇਸਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਇਹ ਸਭ ਕੁਝ ਹੋ ਠੀਕ ਠਾਕ ਹੋ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਦੇ  ਖਿਲਾਫ ਗਿਲਿਆਂ ਸ਼ਿਕਵਿਆਂ ਦਾ ਹੜ੍ਹ ਜਿਹਾ ਹੀ ਆ ਗਿਆ। ਲੁਧਿਆਣਾ ਪ੍ਰੈਸ ਕਲੱਬ ਅਤੇ ਪ੍ਰੈਸ ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਦਿਲ ਦੀ ਗੱਲਬਾਤ ਕੀਤੀ ਤਾਂ ਜੋ ਦਿਲ ਦੀਆਂ ਲੁਕੀਆਂ ਗੱਲਾਂ ਵੀ ਬਾਹਰ ਆ ਸਕਣ। ਜੇ ਕਰ ਇਹ ਸਭ ਕੁਝ ਪਹਿਲਾਂ ਹੀ ਦਿਲ ਖੋਹਲ ਕੇ ਕਰ ਲਿਆ ਗਿਆ ਹੁੰਦਾ ਤਾਂ ਸ਼ਾਇਦ ਨੌਬਤ ਬਹਿਸ ਅਤੇ ਝਗੜਿਆਂ ਤਕ ਨਾ ਪਹੁੰਚਦੀ।  
ਪਰ ਅਫਸੋਸ ਕਿ ਬਹੁਤਿਆਂ ਦੀ ਜ਼ੁਬਾਨ ਤੇ ਕੁਝ ਹੋਰ ਸੀ ਅਤੇ ਦਿਲ ਵਿੱਚ ਕੁਝ ਹੋਰ। ਮੀਡੀਆ ਨੂੰ ਸ਼ਾਇਦ ਨੇਤਾਗਿਰੀ ਵਾਲਾ ਸਿਆਸੀ ਰੰਗ ਚੜ੍ਹ ਗਿਆ ਸੀ। ਨਵੀਂ ਟੀਮ ਦਾ ਵਿਰੋਧ ਕਰਨ ਵਾਲਿਆਂ ਨੂੰ ਕੁਝ ਸਮਾਂ ਨਵੀਂ ਟੀਮ ਦੀ ਕਾਰਗੁਜ਼ਾਰੀ ਦੇਖਣ ਲਈ ਵੀ ਦੇਣਾ ਬਣਦਾ ਹੈ ਪਰ ਚੰਗਾ ਹੁੰਦਾ ਜੇ ਇਸ ਬਾਰੇ ਚੋਣ ਹੀ ਕਰਵਾ ਲਈ ਜਾਂਦੀ। ਇਹਨਾਂ ਚੋਣਾਂ ਵਿੱਚ ਜਿਹੜੀ ਤੇਜ਼ੀ ਦਿਖਾਈ ਗਈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਕਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਚੰਗਾ ਹੋਵੇ ਜੇ ਇਸ ਸਾਰੀ ਕਾਰਵਾਈ ਦੀ ਪ੍ਰਵਾਨਗੀ ਜਨਰਲ ਹਾਊਸ ਦੀ ਮੀਟਿੰਗ ਬੁਲਾ ਕੇ ਸਾਰੀਆਂ ਸਾਹਮਣੇ ਲਈ ਜਾਵੇ। 


Saturday, June 24, 2017

ਐਮਰਜੈਂਸੀ ਦੀ ਯਾਦ ਦੁਆਉਣ ਵਾਲੇ ਦਿਨ ਪ੍ਰੈਸ ਕਲੱਬ ਦੀ ਚੋਣ ਦੇ ਜਤਨ ਜਾਰੀ?

ਢੰਗ ਤਰੀਕੇ ਵੀ ਐਮਰਜੈਂਸੀ ਦੇ ਅੰਦਾਜ਼ ਵਰਗੇ:ਮੀਡੀਆ ਵਿਚਲੀ ਫੁੱਟ ਹੋਰ ਤਿੱਖੀ 
ਲੁਧਿਆਣਾ: 21 ਜੂਨ 2017: (ਪੰਜਾਬ ਸਕਰੀਨ ਬਿਊਰੋ)::  
25 ਜੂਨ ਦਾ ਦੇਸ਼ ਦੇ ਇਤਿਹਾਸ ਨਾਲ ਬੜਾ ਖਾਸ ਸੰਬੰਧ ਹੈ।  ਉਹ 25  ਜੂਨ ਸੰਨ 1975 ਦੀ ਸੀ। ਉਸ ਦਿਨ ਅੱਧੀ ਰਾਤ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਬਹੁਤ ਸਾਰੇ ਆਮ ਲੋਕਾਂ ਨੂੰ ਫਾਇਦਾ ਵੀ ਹੋਇਆ--ਨਿੱਤ ਵਰਤੋਂ ਦੀਆਂ ਚੀਜ਼ ਸਸਤੀਆਂ ਹੋਈਆਂ ਅਤੇ ਰੇਲ ਗੱਡੀਆਂ ਟਾਈਮ ਸਿਰ ਚੱਲਣ ਲੱਗ ਪਈਆਂ। ਇਸਦੇ ਬਾਵਜੂਦ ਦੇਸ਼ ਭਰ ਵਿੱਚ ਇਸਦਾ ਵਿਰੋਧ ਹੋਇਆ। ਕਲਮਕਾਰਾਂ ਨੂੰ ਇਹ ਸਭ ਕੁਝ ਬਹੁਤ ਚੁਭਿਆ। ਐਮਰਜੈਂਸੀ ਹਟਣ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਮੈਡਮ ਇੰਦਰਾ ਗਾਂਧੀ ਚੋਣਾਂ ਹਾਰ ਗਈ। ਐਮਰਜੈਂਸੀ ਨੂੰ ਅੱਜ ਤੱਕ ਇਕ ਸਰਾਪ ਵਾਂਗ ਯਾਦ ਕੀਤਾ ਜਾਂਦਾ ਹੈ।  ਪਰ ਹੋਲੀ ਹੋਲੀ ਹਾਲਾਤ ਬਦਲੇ। ਹੁਣ ਸੈਂਸਰਸ਼ਿਪ ਨਾ ਵੀ ਲੱਗੇ ਤਾਂ ਵੀ ਖਬਰਾਂ ਮਨ ਮਰਜ਼ੀ ਦੀਆਂ ਲਵਾਈਆਂ ਜਾ ਸਕਦੀਆਂ ਹਨ। ਵਿਰੋਧੀ ਖਬਰਾਂ ਰੁਕਵਾਈਆਂ ਵੀ ਜਾ ਸਕਦੀਆਂ ਹਨ।  ਇਸ ਮਕਸਦ ਲਈ ਬੜੇ ਨਵੇਂ ਢੰਗ ਤਰੀਕ ਲੱਭ ਲਏ ਗਏ ਹਨ।  ਸਬੰਧਿਤ ਰਿਪੋਰਟਰ ਜਾਂ ਨਿਊਜ਼ ਐਡੀਟਰ ਨੂੰ ਹਟਾਇਆ ਜਾਂ ਹਟਵਾਇਆ ਵੀ ਜਾ ਸਕਦਾ ਹੈ। ਲੋਕਾਂ ਨੂੰ ਪਤਾ ਹੈ ਕਿ ਅਸਲ ਵਿੱਚ ਕਿੱਥੇ ਕੀ ਕੀ ਵਾਪਰਦਾ ਹੈ ਪਰ ਖਬਰਾਂ ਵਿੱਚ ਕੀ ਕੀ ਦਿਖਾਇਆ ਜਾਂਦਾ ਹੈ। ਹੁਣ ਮੀਡੀਆ 'ਤੇ ਸੈਂਸਰਸ਼ਿਪ ਲਈ ਕੋਈ ਸਿਆਸੀ ਚੇਹਰਾ ਅੱਗੇ ਨਹੀਂ ਆਉਂਦਾ। ਨਾ ਹੀ ਇਸ ਨਾਮ ਵਾਲੇ ਕਿਸੇ ਐਕਸ਼ਨ ਦੀ ਕੋਈ ਲੋੜ ਮਹਿਸੂਸ ਹੁੰਦੀ ਹੈ। ਇਹ ਕੰਮ ਮੀਡੀਆ ਵਿਚਲੇ ਪ੍ਰਭਾਵਸ਼ਾਲੀ ਲੋਕ ਹੀ ਕਰ ਦੇਂਦੇ ਹਨ। ਜੇ ਕੋਈ ਰਿਪੋਰਟਰ ਜਾਂ ਕੈਮਰਾਮੈਨ ਫਿਰ ਵੀ ਨਾ ਹਟੇ ਤਾਂ ਉਸਨੂੰ ਆਰਾਮ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਜਾਗਦੀ ਜ਼ਮੀਰ ਵਾਲੇ ਪੱਤਰਕਾਰਾਂ ਲਈ ਅੱਜ ਕੱਲ੍ਹ ਆਜ਼ਾਦੀ ਨਾਲ ਕੰਮ ਕਰਨਾ ਆਸਾਨ ਨਹੀਂ ਰਿਹਾ। ਨੌਕਰੀ ਦੇ ਨਾਲ ਨਾਲ ਉਸਦੀ ਜਾਨ ਵੀ ਖਤਰੇ ਵਿੱਚ ਹੁੰਦੀ ਹੈ।  ਇਸ ਨਾਜ਼ੁਕ ਸਥਿਤੀ ਬਾਰੇ ਕੁਝ ਸੋਚਣ ਵਿਚਾਰਨ ਦੀ ਬਜਾਏ ਮੀਡੀਆ ਹੋਰ ਹੋਰ ਗੱਲਾਂ ਵਿੱਚ ਰੁੱਝਿਆ ਹੋਇਆ ਹੈ। ਸਾਰੇ ਪਾਸੇ ਤਕਰੀਬਨ ਇਹੀ ਹਾਲ ਹੈ ਪਰ ਲੁਧਿਆਣਾ ਦੀ ਹਾਲਤ ਸ਼ਾਇਦ ਕੁਝ ਜ਼ਿਆਦਾ ਖਰਾਬ ਹੈ। 
ਖੁਦ ਨੂੰ ਬਹੁਤ ਹੀ ਸੀਨੀਅਰ ਆਖਣ ਅਤੇ ਅਖਵਾਉਣ ਵਾਲੇ ਸਾਡੇ ਕੁਝ ਮੀਡੀਆ ਵਾਲੇ ਮਿੱਤਰਾਂ ਨੇ ਆਪਣੀ ਮਰਜ਼ੀ ਦੇ ਪ੍ਰੈਸ ਕਲੱਬ ਦੀ ਚੋਣ ਲਈ ਨਾ ਸਿਰਫ ਐਮਰਜੈਂਸੀ ਵਾਲਾ ਦਿਨ 25 ਜੂਨ ਚੁਣਿਆ ਹੈ ਬਲਕਿ ਢੰਗ ਤਰੀਕੇ ਵੀ ਕੁਝ ਉਹੋ ਜਿਹੇ ਹੀ ਅਖਤਿਆਰ ਕੀਤੇ ਹਨ। ਸੁਣਿਆ  ਕਿ ਇਸ ਪਿੱਛੇ ਆਰ ਐਸ ਐਸ ਦੀ ਸੋਚ ਕੰਮ ਕਰ ਰਹੀ ਹੈ ਜਿਹੜੇ ਇਸ ਪ੍ਰੈਸ ਕਲੱਬ ਦੀ ਕਾਇਮੀ ਨੂੰ ਇੰਦਰ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਖਿਲਾਫ ਵਰਤਣ ਦੀ ਇੱਛੁਕ ਹੈ। ਮੈਂਬਰ ਅਤੇ ਅਹੁਦੇਦਾਰਾਂ ਦੀ ਚੋਣ ਬੜੀ ਗੰਭੀਰਤਾ ਨਾਲ ਸੋਚ ਸਮਝ ਕੇ ਕੀਤੇ ਜਾ ਰਹੀ ਹੈ। ਕੌਣ ਮੈਂਬਰ ਬਣੇ ਕੌਣ ਨਹੀਂ ਇਸਦਾ ਫੈਸਲਾ ਹੁਣ ਇਸ ਕਲੱਬ ਦੀ ਐਡਹਾਕ ਕਮੇਟੀ ਕਰਦੀ ਹੈ। ਕੌਣ ਪੱਤਰਕਾਰ ਹੈ ਤੇ ਕੌਣ ਨਹੀਂ ਇਸਦਾ ਫੈਸਲਾ ਵੀ ਇਹੀ ਕਮੇਟੀ ਕਰਦੀ ਹੈ। ਇਸ ਨੂੰ ਤਾਨਾਸ਼ਾਹੀ ਰਵਈਏ ਵਾਂਗ ਦੱਸਦਿਆਂ ਇਸਦਾ ਵਿਰੋਧ ਵੀ ਜਾਰੀ ਹੈ। ਇਸ ਦਾ ਸਿੱਧਾ ਵਿਰੋਧ ਪਿਛਲੇ ਦਿਨੀ ਡੀਸੀ ਦਫਤਰ ਅਤੇ ਫਿਰ ਪੰਜਾਬੀ ਭਵਨ ਵਿਖੇ ਵੀ ਨਜ਼ਰ ਆਇਆ।   ਜਿੱਥੇ ਪੱਤਰਕਾਰਾਂ ਨੇ ਕਾਫੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ।  ਸਰਕਟ ਹਾਊਸ ਜਿੱਥੇ ਇਸ ਚੋਣ ਲਈ ਮੁੱਖ ਕੇਂਦਰ ਬਣਾਇਆ ਗਿਆ ਉੱਥੇ ਵੀ ਇਸਦਾ ਵਿਰੋਧ ਨਜ਼ਰ ਆਇਆ।ਇਸ ਮਕਸਦ ਲਈ ਬਾਕਾਇਦਾ ਇੱਕ ਮੰਗ ਪੱਤਰ ਵੀ ਡੀਸੀ ਪ੍ਰਦੀਪ ਅੱਗਰਵਾਲ ਨੂੰ ਦਿੱਤਾ।  ਪ੍ਰੈਸ ਕਲੱਬ ਲਈ ਅਪਣਾਈ ਜਾ ਰਹੀ ਤਾਨਾਸ਼ਾਹੀ, ਆਪ ਹੁਦਰਾਸ਼ਾਹੀ ਅਤੇ ਜ਼ਿੱਦੀ ਅੜੀ ਦਾ ਖੁੱਲ੍ਹ ਕੇ ਵਿਰੋਧ ਵੀ ਕੀਤਾ। ਬਹੁਤ ਸਾਰੇ ਪੱਤਰਕਾਰਾਂ ਨੇ ਸੁਨੇਹੇ ਭੇਜ ਕੇ ਵੀ ਇਸ ਮੰਗ ਨਾਲ ਸਹਿਮਤੀ ਪ੍ਰਗਟਾਈ ਅਤੇ ਪ੍ਰੈਸ ਕਲੱਬ ਬਣਾਉਣ  ਲਈ ਅਪਣਾਈ ਗਈ ਤਾਨਾਸ਼ਾਹੀ ਦਾ ਵਿਰੋਧ ਕੀਤਾ।   
ਵਫਦ ਵਿੱਚ ਸ਼ਾਮਿਲ ਸੁਨੀਲ ਜੈਨ, ਬਲਵੀਰ ਸਿੱਧੂ, ਸਮਰਾਟ ਸ਼ਰਮਾ, ਰਘਬੀਰ ਸਿੰਘ ਅਤੇ ਕਈ  ਹੋਰਾਂ ਨੇ ਡੀਸੀ  ਸਾਹਿਬ ਨੂੰ ਇਸ ਸਾਰੀ ਸਥਿਤੀ ਬਾਰੇ ਵਿਸਥਾਰ ਨਾਲ ਦੱਸਿਆ। ਇਹਨਾਂ ਨੇ ਇਹ ਵੀ ਦੱਸਿਆ ਕਿ ਪੰਜ ਪੰਜ ਸੋ ਰੁਪਏ ਦਾ ਨਾਮਜ਼ਦਗੀ ਫਾਰਮ ਵੇਚ ਕੇ ਵੀ ਸੰਵਿਧਾਨ ਦੀ ਕਾਪੀ ਨਹੀਂ ਦਿੱਤੀ ਜਾ ਰਹੀ। ਬਾਰ ਬਾਰ ਮੰਗਣ ਤੇ ਵੀ ਬਾਰ ਬਾਰ ਟਾਲ ਮਟੋਲ ਕੀਤਾ ਜਾ ਰਿਹਾ ਹੈ। ਇਹਨਾਂ ਨੇ ਸਪਸ਼ਟ ਕੀਤਾ ਕਿ ਜੇ ਇਹ ਢੰਗ ਤਰੀਕਾ ਜਾਰੀ ਰਿਹਾ ਤਾਂ ਸ਼ਹਿਰ ਦਾ ਮਾਹੌਲ ਬੁਰੀ ਤਰਾਂ ਖਰਾਬ ਹੋ ਸਕਦਾ ਹੈ।
ਇਸਦੇ ਨਾਲ ਹੀ ਸਰਗਰਮ ਪੱਤਰਕਾਰ ਬਲਵੀਰ ਸਿੱਧੂ ਨੇ ਸੀਨੀਅਰ ਪੱਤਰਕਾਰ ਅਸ਼ਵਨੀ ਜੇਤਲੀ ਹੁਰਾਂ ਨੂੰ ਵੀ ਕੁਝ ਸੁਆਲ ਕੀਤੇ ਹਨ। ਉਹਨਾਂ ਕਿਹਾ-
ਜੇਤਲੀ ਸਾਹਿਬ ਜੋ ਕੁੱਝ ਤੁਸੀਂ ਲਿਖਿਆ ਸਿਰ ਮੱਥੇ ਸੀਨੀਅਰ ਹੋ ਤੁਹਾਡੀ ਦਿਲੋਂ ਇੱਜ਼ਤ ਕਰਦੇ ਹਾਂ,ਕਰਦੇ ਰਹਾਂਗੇ ਪਰ ਤੁਸੀਂ ਸਭ ਕੁੱਝ ਜਾਣਦੇ ਹੋਏ ਵੀ ਅਨਜਾਣ ਨਾ ਬਣੋ ਕੀ ਇਕ ਅਦਾਰਾ ਉੱਠਕੇ ਜਾ ਇਹ ਕਹਿ ਲਵੋ ਕਿ ਵੱਡੇ ਘਰਾਣੇ ਉਠਕੇ ਆਪਣੀ ਮਰਜੀ ਨਾਲ ਇਕ ਮਨਮਰਜ਼ੀ ਦਾ ਕਲੱਬ ਬਣਾ ਰਹੇ ਹਨ।ਕਿੱਥੇ ਪਾਰਦਰਸ਼ਤਾ ਹੈ? ਸੰਵਿਧਾਨ ਦੀ ਕਾਪੀ ਤੱਕ ਨਹੀਂ ਦੇ ਰਹੇ।ਸੰਵਿਧਾਨ ਬਣਾਉਣ ਵੇਲੇ ਕਿਸੇ ਵੀ ਪ੍ਰੈਸ ਕਲੱਬ/ਯੂਨੀਅਨ ਦੀ ਸਹਿਮਤ ਨਹੀਂ ਲਈ ਗਈ, ਕੀ ਇਸ ਨੂੰ ਅਸੀਂ ਲੋਕਤੰਤਰ ਦਾ ਹਿੱਸਾ ਮੰਨ ਸਕਦੇ ਹਾਂ, ਹਰੇਕ ਕੰਮ ਕਰਨ ਦੀ ਇਕ ਪ੍ਰਕਿਰਿਆ ਹੁੰਦੀ ਹੈ।ਦੱਸੋ ਇਹਨਾਂ ਨੇ ਕਿਹੜੀ ਪ੍ਰਕਿਰਿਆ ਅਪਣਾਈਹੈ।ਸਾਂਝਾ ਕਲੱਬ ਬਣਾਉਣ ਤੋਂ ਪਹਿਲਾਂ ਕਿਸੇ ਹੋਰਨਾਂ ਕਲੱਬਾਂ ਦੀ ਰਾਇ ਲਈ ਜਾਂ ਉਹਨਾਂ ਨੂੰ ਆਪਣੀ ਰਾਇ ਦੱਸੀ,ਇਹ ਤਾਂ ਆਪਣੀ ਗਲ ਦੂਜਿਆਂ ਤੇ ਥੋਪਣੀ ਚਾਹੁੰਦੇ ਆ ਜੋ ਲੋਕਤੰਤਰ ਵਿੱਚ ਨਾ ਬਰਦਾਸ਼ਤ ਯੋਗ ਆ,ਤੁਸੀਂ ਆਪਣੀ ਜਮੀਰ ਦੀ ਅਵਾਜ਼ ਨਾਲ ਜੀ ਕੀ ਜੋ ਪਰਕਿਰਿਆ  ਅਪਣਾਈ ਜਾ ਰਹੀ ਹੈ ਉਹ ਸਹੀ ਹੈ।ਲੋਕਤੰਤਰ ਵਿੱਚ ਸਭ ਨੂੰ ਹਕ ਬਰਾਬਰ ਨੇ ਅਸੀਂ ਲੋਕਤੰਤਰ ਦਾ ਘਾਣ ਨਹੀਂ ਹੋਣ ਦੇਵਾਂਗਾ ਸਾਨੂੰ ਭਾਵੇਂ ਮਾਨਯੋਗ ਹਾਈ ਕੋਰਟ ਕਿਉਂ ਨਾ ਜਾਣਾਂ ਪਵੇ।ਅਸੀਂ ਪੱਤਰਕਾਰਾਂ ਦੇ ਹਿੱਤਾ ਲਈ ਹਮੇਸ਼ਾ ਸ਼ੰਘਰਸ਼ ਕਰਦੇ ਰਹਾਗੇ। ਪੱਤਰਕਾਰ ਵੀਰੋ ਤੁਹਾਡੇ ਕੁਮੈਟ ਦੀ ਬਹੁਤ ਜਰੂਰਤ ਹੈ।
ਇਸੇ ਦੌਰਾਨ ਸੁਨੀਲ ਕਾਮਰੇਡ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਦੱਸਿਆ ਕਿ ਉਸਦੇ ਖਿਲਾਫ ਇੱਕ ਖਾਸ ਵੱਡੇ ਮੰਦਰ ਵਿਚਕ ਜਾ ਕੇ ਵਿਸ਼ੇਸ਼ ਪਾਤ ਅਤੇ ਪੰਤਰ ਉਚਾਰਨ ਵੀ ਕਰਵਾਏ ਗਏ। ਨਾਲ ਹੀ ਉਹਨਾਂ ਕਿਹਾ ਕਿ ਮੈਂ ਨਹੀਂ ਇਹਨਾਂ ਗੱਲਾਂ ਦੀ ਪ੍ਰਵਾਹ ਕਰਦਾ। ਇਹ ਵੀ ਸੁਣਿਆ ਗਿਆ ਹੈ ਕਿ ਕੁਝ ਅਹੁਦਿਆਂ ਦੀ ਚੋਣ ਬਿਨਾ ਮੁਕਾਬਲਾ ਵਾਲੀ ਵਿਵਸਥਾ ਬਣਵਾ ਕੇ ਕਰ ਲਈ ਗਈ ਹੈ ਅਤੇ ਬਾਕੀਆਂ ਦੀ ਚੋਣ 25 ਜੂਨ ਨੂੰ ਕੀਤੀ ਜਾਣੀ ਹੈ।  ਇਸ ਮਕਸਦ ਲਈ ਪੰਜਾਬੀ ਭਵਨ ਦਾ ਥਾਂ ਚੁਣਿਆ ਗਿਆ ਹੈ।
ਇਸ ਸਾਰੇ ਵਰਤਾਰੇ ਦੌਰਾਨ ਸਾਹਮਣੇ ਆਈ ਜ਼ਿੱਦ ਅਤੇ ਆਪ ਹੁਦਰਸ਼ਾਹੀ ਨੇ ਕਈ ਕਲੱਬਾਂ ਦੇ ਆਮ ਸਾਹਮਣੇ ਲਿਆਂਦੇ ਹਨ।  ਕਮਾਲ ਦੀ ਗੱਲ ਹੈ ਕਿ ਇਹਨਾਂ ਵਿੱਚੋਂ ਕਿਸੇ ਕੋਲ ਵੀ ਆਪਣੀ ਮੀਟਿੰਗ ਤੱਕ ਕਰਨ ਲਈ ਆਪਣੀ ਜਾਂ ਕਿਸੇ ਆਪਣੇ ਹਮਦਰਦ ਦੀ ਕੋਈ ਥਾਂ ਨਹੀਂ। ਬਾਕਾਇਦਾ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਕਿੱਥੋਂ ਆਪਰੇਟ ਹੋਣਗੇ ਇਸ ਜੁਆਬ ਅਜੇ ਤੱਕ ਤਾਂ ਨਹੀਂ ਮਿਲ ਰਿਹਾ। ਇਸ ਦੇ ਨਾਲ ਭੀ ਵਿੱਚ ਬਣੀਆਂ ਮੀਡੀਆ ਸੈਂਟਰ ਵਰਗੀਆਂ ਸੰਸਥਾਵਾਂ ਵੀ ਦੁਬਾਰਾ ਚਰਚਾ ਵਿੱਚ ਹਨ। ਇਸ ਸਾਰੇ ਝਗੜੇ ਵਿੱਚ ਦੋ ਤਰਾਂ ਦੀ ਸੋਚ ਵਾਲੇ ਧੜੇ ਖੁੱਲ੍ਹ ਕੇ ਸਾਹਮਣੇ ਆਉਣ ਦੀ ਸੰਭਾਵਨਾ ਤਿੱਖੀ ਹੋ ਰਹੀ ਹੈ।  ਇੱਕ ਤਾਂ ਆਰ ਐਸ ਅਸੀਂ ਪੱਖੀ ਦੂਜਾ ਪ੍ਰਗਤੀਸ਼ੀਲ ਅੱਜ ਸੈਕੂਲਰ ਸੋਚ ਪੱਖੀ। ਇਸਦੇ ਨਾਲ ਹੀ ਕਲੱਬਾਂ ਨੰ ਸਰਕਾਰੀ ਪ੍ਰੈੱਸ ਕਲੱਬ ਅਤੇ ਗੈਰ ਸਰਕਾਰੀ ਪ੍ਰੈੱਸ ਕਲੱਬਾਂ ਵੱਜੋਂ ਵੀ ਸੱਦਿਆ ਜਾਨ ਲੱਗ ਪਿਆ ਹੈ।  ਹੁਣ ਦੇਖਣਾ ਹੈ ਕਿ ਇਹਨਾਂ ਦੋ -ਤਿੰਨ ਦਿਨਾਂ ਵਿੱਚ ਊਂਠ ਕਿਸ ਕਰਵਟ ਬੈਠਦਾ ਹੈ।    

Wednesday, June 21, 2017

ਕਈ ਜੱਥੇਬੰਦੀਆਂ ਨੇ ਕੀਤਾ 25 ਜੂਨ ਵਾਲੀ ਪ੍ਰੈਸ ਕਲੱਬ ਦੀ ਚੋਣ ਦਾ ਬਾਈਕਾਟ

Wed, Jun 21, 2017 at 9:40 PM
ਹੁਣ 24 ਜੂਨ ਨੂੰ ਹੋਵੇਗੀ ਪ੍ਰੈਸ ਲਾਇਨਜ਼ ਕਲੱਬ ਦੀ ਚੋਣ 
ਲੁਧਿਆਣਾ: 21 ਜੂਨ 2017:(ਪੰਜਾਬ ਸਕਰੀਨ ਬਿਊਰੋ):: 
25 ਜੂਨ ਨੂੰ ਪ੍ਰੈਸ ਕਲੱਬ ਦੀ ਹੋਣ ਜਾ ਰਹੀ ਚੋਣ ਸੰਬਧੀ ਕਈ ਦਿਨਾਂ ਤੋਂ ਚੱਲ ਰਹੀ ਕਸ਼ਮਕਸ਼ ਨੂੰ ਆਖਰਕਾਰ ਉਦੋਂ ਪੱਕੀ ਬ੍ਰੇਕ ਲੱਗ ਗਈ ਜਦੋਂ ਪੱਤਰਕਾਰਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਵਫਦ ਨੂੰ ਅੱਜ ਮੁੜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅੱਗਰਵਾਲ ਨੇ ਏਹ ਆਖ ਦਿੱਤਾ ਕਿ ਕੋਈ ਵੀ ਚੋਣ ਪ੍ਰਸ਼ਾਸਨ ਵੱਲੋਂ ਨਹੀ ਕਰਵਾਈ ਜਾ ਰਹੀ ਅਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਆਦੇਸ਼ ਸਾਨੂੰ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਪੱਤਰਕਾਰਾਂ ਨੇ ਪ੍ਰੈੱਸ ਕਲੱਬ ਬਣਾਉਣ ਲਈ ਚੋਣਾਂ ਕਰਵਾਉਣ ਦੀ ਗੱਲ ਕੀਤੀ ਸੀ ਪਰ ਪੱਤਰਕਾਰਾਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਇਸ ਚੋਣ ਵਿੱਚ ਕੋਈ ਵੀ ਰੋਲ ਅਦਾ ਨਹੀ ਕੀਤਾ ਜਾ ਰਿਹਾ। ਅੱਜ ਇਸ ਜੰਗ ਦੇ ਮੈਦਾਨ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਪਿਛਲੇ ਤਿੰਨਾਂ ਦਹਾਕਿਆਂ ਤੋਂ ਸਰਗਰਮ ਪੱਤਰਕਾਰ ਬਲਵੀਰ ਸਿੱਧੂ, ਸੁਨੀਲ ਜੈਨ, ਆਰ ਵੀ ਸਮਰਾਟ, ਸੰਜੀਵ ਸ਼ਰਮਾ, ਡਾਕਟਰ ਭਾਰਤ, ਵਿਸ਼ਨੂੰ ਅਤੇ ਕਿ ਹੋਰ ਸਰਗਰਮ ਸਾਥੀ। 
ਹੁਣ ਜੋ ਵੀ ਕਲੱਬ ਦੀ ਚੋਣ ਹੋਣ ਜਾ ਰਹੀ ਹੈ ਉਹ ਪੱਤਰਕਾਰਾਂ ਦੀ ਨਿੱਜੀ ਹੋ ਸਕਦੀ ਹੈ ਨਾ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ। ਉਹਨਾਂ ਵਫਦ ਨੂੰ ਸਾਫ ਆਖ ਦਿੱਤਾ ਕਿ ਜੇਕਰ ਕੱਲ ਨੂੰ ਮੈਂ ਪ੍ਰਦੀਪ ਕਲੱਬ ਬਣਾ ਲਵਾਂਗਾ ਤਾਂ ਉਹ ਕੇਵਲ ਨਿੱਜੀ ਹੋ ਸਕਦੀ ਹੈ। ਡੀ ਸੀ ਤੋਂ ਪਹਿਲਾਂ ਜ਼ਿਲਾ ਲੋਕ ਸੰਪਰਕ ਅਧਿਕਾਰੀ ਪ੍ਰਭਜੋਤ ਸਿੰਘ ਨੱਥੋਵਾਲ ਵੱਲੋਂ ਵੀ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਇਸ ਪ੍ਰਕਾਰ ਦੀ ਵਿਵਾਦਿਤ ਕਲੱਬ ਨੂੰ ਬਣਾਉਣ 'ਚ ਲੋਕ ਸੰਪਰਕ ਵਿਭਾਗ ਦਾ ਕੋਈ ਵੀ ਸਹਿਯੋਗ ਜਾਂ ਰੋਲ ਹੋਣ ਤੋਂ ਸਾਫ ਇਨਕਾਰ ਕਰ ਚੁੱਕੇ ਹਨ। ਜ਼ਿਲੇ ਦੇ ਦੋਵਾਂ ਅਧਿਕਾਰੀਆਂ ਦੇ ਅਜਿਹੇ ਜਵਾਬ ਤੋਂ ਸਤੁੰਸਟ ਹੋਏ ਪ੍ਰੈਸ ਲਾਇਨਜ ਕਲੱਬ ਨਾਲ ਗਈਆਂ ਚਾਰ ਹੋਰਨਾਂ ਜੱਥੇਬੰਦੀਆਂ ਦੇ ਪੱਤਰਕਾਰਾਂ ਨੇ ਵੀ 25 ਜੂਨ ਨੂੰ ਹੋਣ ਜਾ ਰਹੀ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਗੱਲ ਕਰਦਿਆਂ ਕਾਰਜਕਾਰੀ ਪ੍ਰਧਾਨ ਆਰ ਵੀ ਸਮਰਾਟ ਨੇ ਕਿਹਾ ਕਿ 25 ਜੂਨ ਨੂੰ ਪ੍ਰੈਸ ਕਲੱਬ ਦੀ ਚੋਣ ਕਰਵਾਉਣ ਵਾਲੀ ਕਮੇਟੀ ਤੋਂ ਵਾਰ ਵਾਰ ਸੰਵਿਧਾਨ ਮੰਗਣ ਤੇ ਉਨਾਂ ਸੰਵਿਧਾਨ ਦੀ ਕਾਪੀ, ਰਜਿਟਰੇਸ਼ਨ ਦੀ ਕਾਪੀ ਅਤੇ ਇਸ ਕਲੱਬ ਵੱਲੋਂ ਪਾਸ ਕੀਤੇ ਮਤਿਆਂ ਦੀ ਕਾਪੀ ਨਹੀ ਦਿੱਤੀ। ਇਸ ਕਲੱਬ ਦੇ ਕਾਰਵਾਈ ਰਜਿਸਟਰ ਦੀ ਕੋਈ ਰਿਪੋਰਟ ਨਹੀ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਚੋਣਾਂ ਕਰਵਾਉਣ ਤੋਂ ਪਹਿਲਾਂ ਇਸ ਕਲੱਬ ਦੇ ਅਹੁਦੇਦਾਰਾਂ ਨੇ ਅਪਣੇ ਅਸਤੀਫੇ ਦਿੱਤੇ ਹਨ ਕਿ ਨਹੀ। ਸਾਰਾ ਮਾਮਲਾ ਗੋਲਮੋਲ ਅਤੇ ਜਾਲਸਾਜੀ ਵਾਲਾ ਹੋਣ ਕਾਰਨ ਅਤੇ ਪ੍ਰਸ਼ਾਸਨ ਵੱਲੋਂ ਇਸ ਤੋਂ ਪੱਲਾ ਝਾੜਨ ਕਾਰਨ ਅਸੀਂ ਵੀ 25 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀ ਲੁਧਿਆਣਾ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪ੍ਰੈਸ ਕਲੱਬ ਬਣਾਉਣ ਲਈ ਯਤਨਸੀਲ ਹਾਂ ਅਤੇ ਏਸੇ ਕਾਰਨ ਇਸ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇ ਰਹੇ ਸੀ। ਉਹਨਾਂ ਕਿਹਾ ਕਿ ਪ੍ਰੈਸ ਲਾਇਨਜ ਕਲੱਬ ਤਾਂ ਪਹਿਲਾਂ ਹੀ ਇਸ ਤੋਂ ਬੇਹਤਰ ਹੈ ਜੋ ਤਿੰਨ ਸਾਲ ਤੋਂ ਰਜਿਸਟਰ ਹੈ, ਮਤੇ ਪਾਉਂਦੀ ਹੈ, ਜਿਸ ਕੋਲ ਕਾਰਵਾਈ ਰਜਿਸਟਰ ਵੀ ਹੈ ਤੇ ਅਹੁਦੇਦਾਰ ਵੀ ਹਨ। ਮੌਜੂਦਾ ਸਮੇਂ ਪੱਤਰਕਾਰਾਂ ਨੂੰ ਮਿਲ ਰਹੀਆਂ ਸਹੂਲਤਾਵਾਂ ਅਕਾਲੀ ਭਾਜਪਾ ਸਰਕਾਰ ਤੋਂ ਲੈ ਚੁੱਕੀ ਹੈ, ਪ੍ਰੈਸ ਕਲੱਬ ਲਈ ਜਿਥੇ 1284 ਗਜ ਜਗਾ ਲੱਗਭਗ ਅਲਾਟ ਕਰਵਾ ਚੁੱਕੀ ਹੈ ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੌਜੂਦਾ ਕਾਂਗਰਸ ਸਰਕਾਰ ਨੇ 1 ਕਰੋੜ ਦਾ ਬਜਟ ਵੀ ਲੁਧਿਆਣਾ ਦੀ ਪ੍ਰੈਸ ਕਲੱਬ ਲਈ ਰਾਖਵਾਂ ਰੱਖਿਆ ਹੈ। ਪਿਛਲੀ ਮੀਟਿੰਗ ਦੇ ਪਾਸ ਕੀਤੇ 7 ਮੁੱਦਿਆਂ 'ਚੋਂ ਇੱਕ ਅਹਿਮ ਮੁੱਦਾ ਵੀ ਇਸ ਸਰਕਾਰ ਨੇ ਜਲਦ ਮੰਨਣ ਦੀ ਹਾਮੀਂ ਭਰ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰੈਸ ਕਲੱਬ ਦੇ ਪ੍ਰਧਾਨ ਸਮੇਤ ਸਾਰੀ ਬਾਡੀ ਭੰਗ ਕਰਕੇ ਪ੍ਰੈਸ ਲਾਇਨਜ਼ ਕਲੱਬ ਨੂੰ ਮੌਜੂਦਾ ਸਮੇਂ ਅਜਾਦ ਛੱਡ ਦਿੱਤਾ ਗਿਆ ਹੈ। ਪੱਤਰਕਾਰਾਂ ਦੀ ਬੇਹਤਰੀ ਲਈ 24 ਜੂਨ ਨੂੰ ਇਸ ਦੀ ਬਾਡੀ ਦੀ ਚੋਣ ਪੰਜਾਬੀ ਭਵਨ ਵਿਖੇ ਸਵੇਰੇ 11 ਵਜੇ ਰੱਖੀ ਗਈ ਹੈ। ਉਹਨਾਂ ਪੱਤਰਕਾਰਤਾ ਦੇ ਖੇਤਰ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਤਜੁਰਬਾ ਰੱਖਣ ਵਾਲੇ ਪੱਤਰਕਾਰਾਂ ਨੂੰ ਇਸ ਚੋਣ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਲਈ ਕਿਹਾ। ਉਹਨਾਂ ਕਿਹਾ 24 ਜੂਨ ਨੂੰ ਅਬਜ਼ਰਵਰ ਕਮੇਟੀ ਪਾਰਦਰਸ਼ੀ ਢੰਗ ਨਾਲ ਚੋਣ ਕਰਵਾ ਕੇ ਨਵੀਂ ਬਾਡੀ ਦਾ ਐਲਾਨ ਕਰੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜੂਦ ਸੀ।