Showing posts with label Ferozepur. Show all posts
Showing posts with label Ferozepur. Show all posts

Tuesday, September 29, 2026

ਰੈਵੀਨਿਊ ਆਫ਼ਿਸਰਜ਼ ਯੂਨੀਅਨ ਫ਼ਿਰੋਜ਼ਪੁਰ ਦਾ ਇੱਕ ਵਫ਼ਦ ਡੀਸੀ ਨੂੰ ਮਿਲਿਆ

HMV on 29th September 2026 at 16>54 WhatsApp 

ਮਾਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ  ਖੁਆਰੀ  ਦਾ ਮੁੱਦਾ ਉਠਾਇਆ 


ਫ਼ਿਰੋਜ਼ਪੁਰ>29 ਸਤੰਬਰ 2026> (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ)>>

ਸਰਕਾਰੀ ਦਫਤਰਾਂ ਵਿੱਚ ਮਾਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ  ਖੁਆਰੀ ਨੂੰ ਧਿਆਨ ਵਿੱਚ ਰੱਖਦਿਆਂ "ਸੇਵਾ ਮੁਕਤ ਪਟਵਾਰੀ,ਕਾਨੂੰਨਗੋ,ਰੈਵੀਨਿਊ ਆਫ਼ਿਸਰਜ਼ ਯੂਨੀਅਨ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਜਸਬੀਰ ਸਿੰਘ ਸੈਣੀ ਪ੍ਰਧਾਨ ਅਤੇ ਸੰਤੋਖ ਸਿੰਘ ਤੱਖੀ ਜਨਰਲ ਸਕੱਤਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਣ ਲਈ ਗਿਆ। ਉਹਨਾਂ ਦੀ ਗ਼ੈਰ ਹਾਜ਼ਰੀ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਮੈਡਮ ਲਵਪ੍ਰੀਤ ਕੌਰ ਨੇ ਇਸ ਵਫ਼ਦ ਨਾਲ ਮੀਟਿੰਗ ਕੀਤੀ। 1/1/2016 ਦੇ ਬਕਾਇਆਂ, ਪੈਂਡਿੰਗ ਪਏ ਮੈਡੀਕਲ ਬਿੱਲਾਂ ਅਤੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਬਕਾਇਆ ਪੈਨਸ਼ਨ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ। 

ਜਥੇਬੰਦੀ ਨੇ ਪੁਰਜ਼ੋਰ ਤਰੀਕੇ ਨਾਲ ਆਪਣਾ ਕੇਸ ਰੱਖਦਿਆਂ ਕਿਹਾ ਕਿ ਸਾਡੇ ਵੱਲੋਂ ਦਰਸਾਏ ਗਏ ਕਮਸਲੇ ਮੰਗਾਂ ਨਹੀਂ ਹਨ ਸਗੋਂ ਰੋਜ਼ਮਰ੍ਹਾ ਦੇ ਕੰਮ ਹਨ ਜਿਨ੍ਹਾਂ ਦੇ ਨਾ ਹੋਣ ਕਰਕੇ ਸੇਵਾ ਮੁਕਤ ਕਰਮਚਾਰੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ।

ਮੈਡਮ ਲਵਪ੍ਰੀਤ ਕੌਰ ਨੇ ਯਕੀਨ ਦੁਆਇਆ ਕਿ ਉਹ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਇਹਨਾਂ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਕਿਉਂਕਿ ਸੇਵਾ ਮੁਕਤ ਕਰਮਚਾਰੀ ਵੀ ਪ੍ਰਸ਼ਾਸਨ ਦੇ ਪਰਿਵਾਰ ਦਾ ਹਿੱਸਾ ਹਨ।

ਇਸ ਵਫ਼ਦ ਵਿੱਚ ਮੁੱਖ ਸਲਾਹਕਾਰ ਹਰਮੀਤ ਵਿਦਿਆਰਥੀ, ਸਰਪ੍ਰਸਤ ਜਸਵੰਤ ਸਿੰਘ ਛਾਬੜਾ, ਮੀਤ ਪ੍ਰਧਾਨ ਸੁਖਦੇਵ ਸਿੰਘ,ਜਸਵਿੰਦਰ ਸਿੰਘ ਖੁੰਗਰ, ਸੁਧੀਰ ਕੁਮਾਰ, ਦਲੀਪ ਸਿੰਘ ਵਿਜੇ ਮੈਣੀ, ਜਸਪਾਲ ਸਿੰਘ, ਕੁਲਵੰਤ ਸਿੰਘ ਆਦਿ ਅਹੁਦੇਦਾਰ ਅਤੇ ਗੁਰਮੇਜ ਸਿੰਘ ਸਦਰ ਕਾਨੂੰਨਗੋ ਸ਼ਾਮਲ ਸਨ।

Saturday, May 16, 2026

ਆਰਮੀ ਸਕੂਲਾਂ ‘ਚ ਪੰਜਾਬੀਆਂ ਨਾਲ ਸ਼ਰੇਆਮ ਧੱਕਾ

HVKP on Saturday 16th May 2026 at 12:46 PM 

ਪੰਜਾਬੀ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਦੀ ਪੜ੍ਹਾਈ ਕਰਾਉਣਾ ਇੱਕ ਹੋਰ ਵਧੀਕੀ 


ਫ਼ਿਰੋਜ਼ਪੁਰ
: 16 ਮਈ 2026: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਵਿੱਚ ਕੰਮ ਕਰ ਰਹੇ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਨੁੱਕਰੇ ਲਾ ਕੇ ਸੰਸਕ੍ਰਿਤ ਦੀ ਲਾਜ਼ਮੀਂ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਹੈ। ਹਰ ਭਾਸ਼ਾ ਗਿਆਨ ਦੇ ਸੰਸਾਰ ਵੱਲ ਨਵੀਂ ਖੁੱਲਦੀ ਖਿੜਕੀ ਹੁੰਦੀ ਹੈ ਪਰ ਮਾਂ ਬੋਲੀ ਦੀ ਕੀਮਤ ਤੇ ਕੀਤਾ ਜਾ ਰਿਹਾ ਇਹ ਧੱਕਾ ਕਿਸੇ ਵੀ ਪੱਧਰ ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ। 

ਆਰਮੀ  ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਬੱਚਿਆਂ ਦੇ ਮਾਪਿਆਂ ਤੋਂ ਇੱਕ ਐਲਾਨਨਾਮੇ ਉਤੇ ਦਸਤਖ਼ਤ ਕਰਵਾ ਕੇ ਸਹਿਮਤੀ ਲਈ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਪੰਜਾਬੀ ਭਾਸ਼ਾ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਨ ਲਈ ਤਿਆਰ ਹਨ।

ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੀ ਇਸ ਧੱਕੇਸ਼ਾਹੀ ਵਾਲੇ ਫ਼ੈਸਲੇ ਖ਼ਿਲਾਫ਼ ਸ਼ਬਦ ਸੱਭਿਆਚਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਫ਼ਿਰੋਜ਼ਪੁਰ ਨੇ ਤਿੱਖਾ ਵਿਰੋਧ ਦਰਜ ਕਰਵਾਇਆ ਹੈ। 

ਕਲਾਪੀਠ ਨੇ ਇਸ ਨੂੰ ਨਾ ਸਿਰਫ਼ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਭਾਸ਼ਾ ਕਾਨੂੰਨ-2008 ਦੀ ਉਲੰਘਣਾ ਕਰਾਰ ਦਿੱਤਾ ਹੈ, ਸਗੋਂ ਸਿੱਖਿਆ ਨੀਤੀ-2020 ਅਤੇ  ਕੌਮੀ ਪਾਠਕ੍ਰਮ ਢਾਂਚੇ ਦੀਆਂ ਭਾਵਨਾਵਾਂ ਦੇ ਵੀ ਖ਼ਿਲਾਫ਼ ਦੱਸਿਆ ਹੈ। ਕਲਾਪੀਠ ਦੇ ਪ੍ਰਧਾਨ ਪ੍ਰੋ. ਜਸਪਾਲ ਘਈ ਜਨਰਲ ਸਕੱਤਰ ਸੁਖਜਿੰਦਰ, ਪ੍ਰੋ. ਗੁਰਤੇਜ ਕੋਹਾਰਵਾਲਾ, ਪ੍ਰੋ. ਕੁਲਦੀਪ, ਰਾਜੀਵ ਖ਼ਿਆਲ, ਸੁਰਿੰਦਰ ਕੰਬੋਜ ਸੁਖਦੇਵ ਭੱਟੀ ਅਤੇ ਹਰਮੀਤ ਵਿਦਿਆਰਥੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਵਾਂਝਾ ਕਰਨਾ ਬਹੁਤ ਮੰਦਭਾਗਾ ਅਤੇ ਚਿੰਤਾਜਨਕ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਸ਼ਾ ਕਾਨੂੰਨ The Punjab Learning of Punjabi and other Languages (Amendment)Act -2008 ਅਨੁਸਾਰ ਪੰਜਾਬ ਦੇ ਹਰ ਸਕੂਲ ਵਿੱਚ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਹੈ, ਪਰ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ (AWES) ਵੱਲੋਂ ਜਾਰੀ ਕੀਤੇ ਪੱਤਰ  ਵਿੱਚ ਪੰਜਾਬੀ ਨੂੰ ਵਾਧੂ ਵਿਸ਼ੇ  (Additional) ਵਜੋਂ ਰੱਖ ਕੇ ਸੰਸਕ੍ਰਿਤ ਨੂੰ ਲਾਜ਼ਮੀ ਤੌਰ ’ਤੇ ਪੜ੍ਹਾਉਣਾ ਬੱਚਿਆਂ ਦੇ ਸਿੱਖਣ ਦੇ ਅਧਿਕਾਰਾਂ, ਮਨੋਵਿਗਿਆਨਕ ਆਜ਼ਾਦੀ ਅਤੇ ਉਨ੍ਹਾਂ ਦੀ ਭਾਸ਼ਾਈ ਪਸੰਦ ਨਾਲ ਸਿੱਧਾ ਵਿਰੋਧ ਹੈ।

ਉਨ੍ਹਾਂ ਕਿਹਾ ਕਿ NEP-2020 ਅਤੇ NCF ਦੋਵੇਂ ਹੀ ਬੱਚਿਆਂ ਲਈ ਲਚਕੀਲੇ ਪਾਠਕ੍ਰਮ ,ਮਾਤ ਭਾਸ਼ਾ ਅਧਾਰਿਤ ਸਿੱਖਿਆ ਅਤੇ “R3” ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਸਥਾਨਕ ਭਾਸ਼ਾਈ ਪਿਛੋਕੜ ਦੇ ਅਨੁਸਾਰ ਵਿਸ਼ਿਆਂ ਦੀ ਚੋਣ ਦੀ ਆਜ਼ਾਦੀ ਹੈ ਪਰ  ਆਰਮੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਿੱਖਿਆ ਨੀਤੀ ਦੀ ਭਾਵਨਾ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਾਪਿਆਂ ਵੱਲੋਂ ਵੀ ਇਸ ਮਾਮਲੇ ’ਤੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।

ਆਗੂਆਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਚੌਥੇ ਬਦਲ  ਵਜੋਂ ਰੱਖਿਆ ਗਿਆ ਹੈ ਅਤੇ ਜੇਕਰ 15 ਤੋਂ ਘੱਟ ਵਿਦਿਆਰਥੀ ਪੰਜਾਬੀ ਚੁਣਦੇ ਹਨ ਤਾਂ ਸਕੂਲ ਪੰਜਾਬੀ ਅਧਿਆਪਕ ਦੀ ਨਿਯੁਕਤੀ ਵੀ ਨਹੀਂ ਕਰੇਗਾ। ਅਜਿਹੇ ਹਾਲਾਤ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਘਰ ਬੈਠ ਕੇ ਪੜ੍ਹਨ ਲਈ ਮਜਬੂਰ ਹੋਣਾ ਪਵੇਗਾ। 

ਇਹ ਨੀਤੀ ਸਪੱਸ਼ਟ ਤੌਰ ’ਤੇ ਵਿਦਿਆਰਥੀਆਂ ਦੀ ਭਾਸ਼ਾਈ ਵਿਕਲਪ ਸਿੱਖਿਆ ਨੀਤੀ ਨਾਲ ਵਿਤਕਰਾ ਕਰਦੀ ਹੈ। ਲੇਖਕ ਆਗੂਆਂ ਨੇ ਦੱਸਿਆ ਕਿ ਮੰਗ ਵੀ ਕੀਤੀ ਸੀ ਪਰ ਪੰਜਾਬ ਸਰਕਾਰ   ਇਸ ਅਨਿਆਂ ਵਿਰੁੱਧ ਸਖ਼ਤੀ ਨਾਲ ਕਦਮ ਚੁੱਕੇ ਅਤੇ  ਸੀ.ਬੀ.ਐਸ.ਈ. ਨੂੰ ਮਜਬੂਰ ਕਰਨ ਕਿ ਉਸ ਨਾਲ ਸਬੰਧਤ ਸਾਰੇ ਸਕੂਲ ਭਾਸ਼ਾ ਨੀਤੀ ਅਤੇ ਸਿੱਖਿਆ ਨੀਤੀ ਦੇ ਨਿਯਮਾਂ ਦੀ ਪਾਲਣਾ ਕਰਨ।

ਕਲਾਪੀਠ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਸਥਿਤ ਸਾਰੇ ਆਰਮੀ ਸਕੂਲਾਂ ਵਿੱਚ ਪੰਜਾਬ ਦੇ ਬੱਚਿਆਂ ਲਈ ਪੰਜਾਬੀ ਭਾਸ਼ਾ ਦੀ ਲਾਜ਼ਮੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇ ।ਸੰਸਥਾ ਨੇ ਪੰਜਾਬ ਦੀਆਂ ਸਮੂਹ ਸਾਹਿਤਿਕ, ਸੱਭਿਆਚਾਰਕ, ਲੋਕ ਪੱਖੀ ਸੰਸਥਾਵਾਂ, ਵਿਦਿਆਰਥੀ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚੋਂ ਪੰਜਾਬੀ ਨੂੰ ਪੜ੍ਹਾਅ ਵਾਰ ਖ਼ਤਮ ਕਰਨ ਦੀਆਂ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਭ ਸਿਰ ਜੋੜ ਕੇ ਬੈਠੀਏ ਅਤੇ ਭਵਿੱਖ ਲਈ ਕੋਈ ਨਰੋਈ ਰਣਨੀਤੀ ਉਲੀਕੀਏ ਤਾਂ ਕਿ ਪੰਜਾਬੀ ਬੋਲੀ ਤੇ ਲਗਾਤਾਰ ਹੁੰਦੇ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਜਾ ਸਕੇ। 

Wednesday, December 11, 2024

ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਦਾ ਸਾਲਾਨਾ ਇਨਾਮ ਵੰਡ ਸਮਾਰੋਹ

 From Harmeet Vidiarthy on 11th December 2024 at 15:03 Regarding Govt. School Dulchi ke

ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ


ਫ਼ਿਰੋਜ਼ਪੁਰ:11 ਦਸੰਬਰ 2024: (ਹਰਮੀਤ ਵਿਦਿਆਰਥੀ//ਐਜੂਕੇਸ਼ਨ ਸਕਰੀਨ)::

ਸਰਹੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਫਿਰੋਜ਼ਪੁਰ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਇਸਦਾ ਨਵਾਂ ਸਬੂਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦੁਲਚੀ ਕੇ ਦੇ ਸਰਕਾਰੀ ਹਾਈ  ਸਮਾਰਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਸ਼ਾਮਿਲ ਹੋਏ ਜਿਨ੍ਹਾਂ ਨੇ ਪ੍ਰੋਗਰਾਮ ਦਾ ਆਗਾਜ਼ ਸ਼ਮਾਂ ਰੋਸ਼ਨ ਕਰਕੇ ਕੀਤਾ। 

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਹਰਮੀਤ ਸਿੰਘ  ਪਲਕਪ੍ਰੀਤ ਕੌਰ ਮਹਿਕਪ੍ਰੀਤ ਕੌਰ ਵਲੋਂ  ਸ਼ਬਦ ਕੀਰਤਨ  ਅਤੇ ਵਾਰ ਰਾਹੀਂ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਕੂਲ ਵਿਦਿਆਰਥੀਆਂ ਦੇ ਰੰਗਾਰੰਗ ਪ੍ਰੋਗਰਾਮ ਦੌਰਾਨ ਵੱਖ ਵੱਖ ਸਖਸ਼ੀਅਤਾਂ ਬੱਚਿਆਂ ਦੇ ਰੁਬਰੂ ਹੋਈਆਂ।ਜਿਨ੍ਹਾਂ ਵਿਚ ਐੱਸ ਐੱਸ ਪੀ ਦਫ਼ਤਰ ਤੋਂ ਲਖਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਹੁਨਰ ਦੱਸਦਿਆਂ ਸਕੂਲ ਸਮੇਂ ਨੂੰ ਜਿੰਦਗੀ ਦਾ ਅਹਿਮ ਹਿੱਸਾ ਦੱਸਿਆ। ਵਿਦਿਆਰਥਣ ਰਜਨੀ ਨੇ ਆਪਣੀ ਸਪੀਚ ਰਾਹੀਂ ਸਕੂਲ ਇੱਕ ਝਾਤ ਉਪਰ ਸ਼ਲਾਘਾਯੋਗ ਸ਼ਬਦਾਂ ਰਾਹੀਂ ਚਾਨਣਾ ਪਾਇਆ। ਸਕੂਲ ਦੀਆਂ  ਵਿਦਿਆਰਥਣਾਂ ਵਲੋਂ ਸਵਾਗਤੀ ਡਾਂਸ ਰਾਂਹੀ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਆਰਤੀ ਦੀ ਕਵਿਤਾ ਵਾਤਾਵਰਨ ਸਰੋਤਿਆਂ ਨੂੰ ਕੀਲ ਗਈ।  ਆਂਚਲ ਅਤੇ ਉਸਦੀ ਟੀਮ ਨੇ ਨਸ਼ਾ ਇੱਕ ਕੋਹੜ ਨਾਟਕ ਬਾਖੂਬੀ  ਪੇਸ਼ ਕੀਤਾ।   ਨਿਰਜੀਤ ਤੇ ਸੰਜਨਾ ਵਲੋਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਦੀ ਕੋਰੀਓਗ੍ਰਾਫੀ,ਮੈਨੂੰ ਇੰਝ ਨਾ ਮਨੋਂ ਵਿਸਾਰ ਕਿ ਮੈਂ ਤੇਰੀ ਮਾਂ ਦੀ ਬੋਲੀ ਆਂ ਦੀ ਕੋਰੀਓਗ੍ਰਾਫੀ ਜਸਵੀਰ ਕੌਰ ਅਤੇ ਟੀਮ ਵਲੋਂ ,ਦੇਸ਼ ਭਗਤੀ ਦਾ ਡਾਂਸ ਆਰਵੀ ਅਤੇ ਟੀਮ ਵਲੋਂ ਪੇਸ਼ ਕੀਤਾ ਗਿਆ।

ਐੱਸ ਐੱਮ ਸੀ ਚੇਅਰਮੈਨ ਹਰਜੀਤ ਵਲੋਂ ਸਕੂਲ ਦੀ ਨੁਹਾਰ ਸਬੰਧੀ ਭਾਸ਼ਣ,ਪੰਜਾਬਣ ਮੁਟਿਆਰਾਂ ਦਾ ਡਾਂਸ, ਮਨਜੋਤ ਕੌਰ ਦੀ ਕਵਿਤਾ ਛੇਵਾਂ ਦਰਿਆ ਦਰਸ਼ਕਾਂ ਨੂੰ ਕੀਲ ਗਏ। ਮੁੱਖ ਮਹਿਮਾਨ ਡਾ. ਸਤਿੰਦਰ ਸਿੰਘ  ਨੇ  ਬੱਚਿਆਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਸਾਲਾਨਾ ਸਮਾਗਮ ਕਿਸੇ ਵੀ ਸਕੂਲ ਦਾ ਦਰਪਣ ਹੋਇਆ ਕਰਦੇ ਹਨ। ਦੁਲਚੀ ਕੇ ਸਕੂਲ ਦੇ ਵਿਦਿਆਰਥੀਆਂ ਨੇ  ਪੱਛਮੀ ਸੱਭਿਆਚਾਰ ਦਾ ਪ੍ਰਭਾਵ ਤਿਆਗ ਕੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਸਾਰੇ ਪ੍ਰੋਗਰਾਮ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।ਓਹਨਾਂ ਨੇ  ਜਨਮਦਾਤੀ ਮਾਂ,ਧਰਤੀ ਮਾਂ ਅਤੇ ਮਾਂ ਬੋਲੀ ਤਿੰਨਾਂ ਮਾਵਾਂ ਦੀ ਇੱਜ਼ਤ ਬਰਕਰਾਰ ਰੱਖਣ ਦੀ ਗੱਲ ਵੀ ਕਹੀ।ਸਕੂਲ ਵਿੱਚ ਲੌੜੀਦੀਆਂ ਚੀਜ਼ਾਂ ਲਈ ਹਰ ਤਰ੍ਹਾਂ ਦਾ ਵਿਭਾਗੀ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਅਤੇ ਪ੍ਰੇਰਨਾਦਾਇਕ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਡਾਈਟ ਸੀਮਾ ਪੰਛੀ ਮੈਮ ਨੇ ਅਤੇ ਬਲਾਕ ਨੋਡਲ ਅਫ਼ਸਰ ਕਪਿਲ ਸਨਨ ਨੇ ਸਕੂਲ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧੀਆ ਪੇਸ਼ਕਾਰੀ ਅਤੇ ਸਕੂਲ ਦੀ ਤਰੱਕੀ ਲਈ ਵਧਾਈ ਦਿੱਤੀ।ਪ੍ਰਵਿੰਦਰ ਸਿੰਘ ਬੱਗਾ ਨੇ ਸਰਕਾਰੀ ਸਕੂਲਾਂ ਦੇ ਉੱਚੇ ਮਿਆਰ ਦੀ ਗੱਲ ਕਰਦਿਆਂ ਕਿਹਾ ਕਿ ਲੋਕ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਤੋਂ ਬਚਣ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ।ਸਕੂਲ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ, ਮੁੱਖ ਮਹਿਮਾਨ ਸਭ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਸਕੂਲ ਮੁਖੀ ਮੈਡਮ ਰਮਿੰਦਰ ਕੌਰ ਨੇ ਆਏ  ਹੋਏ ਮਹਿਮਾਨਾਂ ਅਤੇ ਸਮੂਹ ਹਾਜਰੀਨ ਨੂੰ ਜੀ ਆਇਆਂ ਕਿਹਾ।ਸਾਰੇ ਪਿੰਡ ਵਾਸੀਆਂ ਐੱਸ ਐੱਮ ਸੀ ਕਮੇਟੀ ਅਤੇ ਮਹਿਮਾਨਾਂ ਨੂੰ ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।ਅੰਤ ਵਿੱਚ  ਵਿਦਿਆਰਥੀ ਮਨਾਂ ਦੀ ਰੂਹ ਦੀ ਖੁਰਾਕ  ਪੰਜਾਬੀਆਂ ਦੇ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ  ਸਮਾਗਮ ਵਿਚ ਆਪਣੀ ਨਿਵੇਕਲੀ ਛਾਪ ਛੱਡ ਗਏ। ਸਾਬਕਾ ਸਰਪੰਚ ਅਵਤਾਰ ਸਿੰਘ ਨੇ ਬੱਚਿਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਪੰਜ ਹਜਾਰ ਰੁਪਏ ਇਨਾਮ ਵਜੋਂ ਦਿੱਤੇ। ਨੰਬਰਦਾਰ  ਸੁਖਦੇਵ ਸਿੰਘ ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕਤੀ ਸੌ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਸ ਬਹੁਤ ਭਾਵਪੂਰਤ ਸਮਾਗਮ ਦਾ ਸੰਚਾਲਨ ਸਾਇੰਸ ਅਧਿਆਪਕ ਇੰਦਰਪਾਲ ਸਿੰਘ ਨੇ ਕੀਤਾ। ਇਸ ਸਮਾਗਮ ਦੀ ਸਫ਼ਲਤਾ ਲਈ ਸਾਰੇ ਸਕੂਲ ਸਟਾਫ਼ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਪ੍ਰਬੰਧਾਂ ਵਿੱਚ ਸਾਫ਼ ਨਜ਼ਰ ਆ ਰਹੀ ਸੀ। 

ਇਸ ਮੌਕੇ ਅਮਿਤ ਆਨੰਦ ਬੀ ਆਰ ਸੀ , ਹਰਪ੍ਰੀਤ ਸਿੰਘ ਬੀ ਆਰ ਸੀ ।ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ, ਦਿਲਬਾਗ ਸਿੰਘ, ਐੱਸ ਐੱਮ ਸੀ ਚੇਅਰਮੈਨ ਹਰਜੀਤ ਸਮੇਤ ਸਮੁੱਚੇ ਇਲਾਕਾ ਨਿਵਾਸੀਆਂ ਨੇ ਹਾਜ਼ਰ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ।

Monday, November 25, 2024

ਫ਼ਿਰੋਜ਼ਪੁਰ: ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਸੈਮੀਨਾਰ

 From Harmeet Vidiarthy 25th November 2014 at 14:14 Regarding  Seminar 

ਨਗਿੰਦਰ ਕਲਾ ਮੰਚ ਵੱਲੋਂ ਯਾਦਗਾਰੀ ਨਾਟਕ ਵੀ ਖੇਡਿਆ ਗਿਆ 


ਫ਼ਿਰੋਜ਼ਪੁਰ
: 25 ਨਵੰਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ)::

ਅੱਜ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿੱਚ ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੈਡਮ ਮੋਨਿਕਾ ਬੇਦੀ ਕੌਂਸਲਰ ਸਿਵਲ ਹਸਪਤਾਲ ਮੁੱਖ ਬੁਲਾਰੇ ਦੇ ਤੌਰ ਤੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ। ਮੈਡਮ ਮੋਨਿਕਾ ਬੇਦੀ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਐਚ ਆਈ ਵੀ ਪੌਜ਼ਿਟਿਵ ਨੂੰ ਏਡਜ਼ ਬਣਨ ਤੋਂ ਰੋਕਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 

ਇਸ ਮੌਕੇ ਤੇ ਨਗਿੰਦਰ ਕਲਾ ਮੰਚ ਵੱਲੋਂ ਜਸਵੀਰ ਸਿੰਘ ਦੀ ਅਗਵਾਈ ਵਿੱਚ ਨਾਟਕ ਟੀਮ ਨੇ ਏਡਜ਼ ਬਾਰੇ ਆਪਣਾ ਨਾਟਕ ਪੇਸ਼ ਕੀਤਾ। ਸਕੂਲ ਦੀ ਹੋਣ ਹਾਰ ਵਿਦਿਆਰਥਣ ਮਨਜੋਤ ਕੌਰ ਨੇ ਨਸ਼ਿਆਂ ਦੇ ਖ਼ਿਲਾਫ਼ ਆਪਣੀ ਲਿਖੀ ਰਚਨਾ 'ਛੇਵਾਂ ਦਰਿਆ' ਸਾਂਝੀ ਕੀਤੀ। ਸਕੂਲ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ ਨਸ਼ਿਆਂ ਦੇ ਸਮਾਜ ਵਿੱਚ ਮਾੜੇ ਅਸਰ ਬਾਰੇ ਨਾਟਕ ਖੇਡਿਆ। ਪਿੰਡ ਵਾਸੀਆਂ ਨੇ ਸਕੂਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਸਕੂਲ ਮੁਖੀ ਸ਼੍ਰੀਮਤੀ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਉਪਰਾਲਿਆਂ ਦੀ ਲੋੜ ਤੇ ਜ਼ੋਰ ਦਿੱਤਾ। ਇਸ ਆਯੋਜਨ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਦੇ ਲੈਕਚਰਾਰ ਦੀਪਕ ਗੁਪਤਾ ਅਤੇ ਕਰਨ ਆਨੰਦ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਐਸ.ਐਮ.ਸੀ.ਕਮੇਟੀ ਦੇ ਚੇਅਰਮੈਨ ਹਰਜੀਤ, ਸਰਪੰਚ ਰਾਜ,ਦਿਲਬਾਗ ਸਿੰਘ ਅਤੇ ਪ੍ਰਵਿੰਦਰ ਸਿੰਘ ਬੱਗਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

ਸੈਮੀਨਾਰ ਦੇ ਅੰਤ ਵਿੱਚ ਸਕੂਲ ਮੁਖੀ  ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦੇ ਹਨ। ਅੰਤ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਵੱਲੋਂ ਸਕੂਲ ਮੁਖੀ ਰਮਿੰਦਰ ਕੌਰ ਅਤੇ ਕੌਂਸਲਰ ਮੋਨਿਕਾ ਬੇਦੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲ ਮਿਲਾ ਕੇ ਇਹ ਆਯੋਜਨ ਬਹੁਤ ਹੀ ਸਿੱਖਿਆਦਾਇਕ ਅਤੇ ਯਾਦਗਾਰੀ ਰਿਹਾ। 

Saturday, October 12, 2024

ਰੰਗ ਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ

ਕਲਮ, ਕਲਾ ਅਤੇ ਲੋਕ ਸੰਗਰਾਮ ਦੇ ਪਰਿਵਾਰ ਵੱਲੋਂ ਸਿਜਦਾ 


ਹੁਸੈਨੀਵਾਲਾ
: (ਫਿਰੋਜ਼ਪੁਰ): 12 ਅਕਤੂਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ ਡੈਸਕ)::

ਇਨਕਲਾਬੀ ਪੰਜਾਬੀ ਰੰਗ ਮੰਚ ਦੀ ਜਾਣੀ- ਪਹਿਚਾਣੀ ਸ਼ਖ਼ਸੀਅਤ, ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਮੋਢੀ ਅਦਾਕਾਰਾ ਅਤੇ ਪੰਜਾਬੀ ਰੰਗਮੰਚ ਦੇ ਵਿਹੜੇ ਦਾ ਕੁੜੀਆਂ ਦੀ ਆਮਦ ਲਈ ਸਪਾਟ ਦੁਆਰ ਖੋਲ੍ਹਣ ਦੀ ਭੂਮਿਕਾ ਅਦਾ ਕਰਨ ਵਾਲ਼ੀ ਸ੍ਰੀ ਮਤੀ ਕੈਲਾਸ਼ ਕੌਰ ਦੀਆਂ ਅਸਥੀਆਂ ਉਹਨਾਂ ਦੇ ਵਡੇਰੇ ਪਰਿਵਾਰ ਵੱਲੋਂ ਅੱਜ ਹੁਸੈਨੀਵਾਲਾ ਵਿਖੇ ਮਾਣ ਸਨਮਾਨ ਅਤੇ ਨਾਅਰਿਆਂ ਦੀ ਗੂੰਜ ਨਾਲ਼ ਜਲ ਪ੍ਰਵਾਹ ਕੀਤੀਆਂ ਗਈਆਂ।

ਵਡੇਰੇ ਪਰਿਵਾਰ ਦੇ ਕਾਫ਼ਲੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਤੇ ਇਕੱਠੇ ਹੋਏ। 

ਇਸ ਤੋਂ ਪਹਿਲਾਂ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਮਾਤਾ ਕੈਲਾਸ਼ ਕੌਰ ਦੀਆਂ ਅਸਥੀਆਂ ਅਤੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਪੰਜਾਬ ਭਰ ਵਿੱਚੋਂ ਆਏ ਕਾਫ਼ਲਿਆਂ ਨੂੰ ਜੀ ਆਇਆਂ ਨੂੰ ਕਿਹਾ।

ਉਹਨਾਂ ਕਾਫ਼ਲਿਆਂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਦੀ ਸੋਚ ਦਾ ਚਿਰਾਗ਼ ਰੰਗ ਮੰਚ ਤੇ ਬਲ਼ਦਾ ਰੱਖਣ ਵਾਲ਼ੀ ਸ਼ਖ਼ਸੀਅਤ ਕੈਲਾਸ਼ ਕੌਰ ਨੂੰ ਸਿਜਦਾ ਕਰਦੇ ਹੋਏ ਉਸ ਰੰਗ ਮੰਚ ਦੀ ਰੌਸ਼ਨੀ ਘਰ ਘਰ ਲਿਜਾਣ ਦਾ ਅਹਿਦ ਕਰਦੇ ਹਾਂ। 

ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੰਗ ਮੰਚ ਦਾ ਵਿਹੜਾ ਇੱਕ ਵਾਰ ਸੱਖਣਾ ਹੋ ਗਿਆ ਜਿਸਨੂੰ ਭਰਨ ਲਈ ਸਾਨੂੰ ਹੌਸਲੇ ਨਾਲ ਸਫ਼ਰ ਜਾਰੀ ਰੱਖਣ ਦੀ ਲੋੜ ਹੈ।

ਸ੍ਰੀਮਤੀ ਕੈਲਾਸ਼ ਕੌਰ ਦੀ ਧੀ ਅਤੇ ਰੰਗ ਕਰਮੀ ਡਾ. ਅਰੀਤ ਨੇ ਕਿਹਾ ਕਿ ਉਹ ਸਿਰਫ਼ ਸਾਡੀ ਹੀ ਮਾਂ ਨਹੀਂ ਸੀ ਉਹ ਭਾਈ ਲਾਲੋਆਂ ਦੇ ਪਰਿਵਾਰ ਦਾ ਜੀਅ ਸੀ ਜਿਸਨੇ ਸਾਡੇ ਸਮਿਆਂ ਦੇ ਮਲਕ ਭਾਗੋਆਂ ਤੋਂ ਭਾਈ ਲਾਲੋਆਂ ਦੀ ਮੁਕਤੀ ਲਈ ਰੰਗ ਮੰਚ ਰਾਹੀਂ ਵਿਸ਼ੇਸ਼ ਕਰਕੇ ਆਵਾਜ਼ ਉਠਾਈ ਅਤੇ ਗੁਰਸ਼ਰਨ ਭਾਅ ਜੀ ਦੇ ਨਾਲ ਜਮਹੂਰੀ ਲਹਿਰ ਵਿੱਚ ਵੀ ਡਟਕੇ ਸਾਥ ਦਿੱਤਾ।

ਨਾਮਵਰ ਕਵੀ ਗੁਰਤੇਜ ਕੋਹਾਰਵਾਲਾ ਨੇ ਖ਼ੂਬਸੂਰਤ ,ਬਾਮੌਕਾ ਅਤੇ ਅਰਥਭਰਪੂਰ ਸ਼ੇਅਰਾਂ ਨਾਲ਼ ਸ਼ਿੰਗਾਰੇ ਬੋਲਾਂ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰ ਮੋੜ ਤੇ ਕਲਮ ਅਤੇ ਕਲਾ ਨੇ ਲੋਕ ਸਰੋਕਾਰਾਂ ਦੀ ਬਾਤ ਪਾਈ ਹੈ ਇਸ ਕਾਫ਼ਲੇ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦਾ ਨਾਮ ਚੰਨ ਸੂਰਜ ਵਾਂਗ ਰੌਸ਼ਨੀ ਵੰਡਦਾ ਰਹੇਗਾ।

ਪਰਿਵਾਰ ਦੀ ਤਰਫ਼ੋਂ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਦੀ ਹੈਸੀਅਤ ਵਿਚ ਹੀ ਜੁੜੇ ਸਮੂਹ ਸਾਹਿਤ ਕਲਾ, ਲੋਕ ਪੱਖੀ ਜੱਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਸ੍ਰੀ ਮਤੀ ਕੈਲਾਸ਼ ਕੌਰ ਅਜੇਹੇ ਰੰਗ ਮੰਚ ਦੀ ਸਿਰਮੌਰ ਸਖਸ਼ੀਅਤ ਹੈ ਜਿਸਨੇ ਲੋਕ ਲਹਿਰਾਂ ਦੀ ਫਸਲ ਬੀਜਣ ਅਤੇ ਪਾਲਣ ਵਿਚ ਲਾ ਮਿਸਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਤਪਦੇ ਮਾਰੂਥਲਾਂ ਦੀ ਸਿਦਕਵਾਨ ਮੁਸਾਫ਼ਿਰ ਨੇ ਧਰਤੀ ਦੀ ਪਿਆਸ ਬੁਝਾਉਣ ਲਈ ਰੰਗਮੰਚ ਦੀ ਬਰਸਾਤ ਕੀਤੀ।

ਉਹਨਾਂ ਕਿਹਾ ਕਿ ਭਵਿੱਖ਼ ਚੁਣੌਤੀਆਂ ਭਰਿਆ ਹੈ ਇਸ ਸਫ਼ਰ ਤੇ ਪਲ ਪਲ ਉਹਨਾਂ ਦੀ ਯਾਦ ਆਏਗੀ ਸਾਡੇ ਕਾਫ਼ਲੇ ਦਾ ਪਰਿਵਾਰ ਹਮੇਸ਼ਾ ਉਹਨਾਂ ਦੇ ਵਿਚਾਰਾਂ ਦੀ ਲੋਅ ਵਿੱਚ ਤੁਰਦਾ ਰਹੇਗਾ।

ਇਸ ਉਪਰੰਤ ਹੁਸੈਨੀਵਾਲਾ ਬਾਰਡਰ ਤੇ ਸਤਲੁਜ ਦਰਿਆ ਵਿੱਚ ਅਸਥੀਆਂ ਨੂੰ ਆਕਾਸ਼ ਗੂੰਜਾਊ ਨਾਅਰਿਆਂ ਨਾਲ਼ ਜਲ ਪ੍ਰਵਾਹ ਕੀਤਾ ਗਿਆ।

ਇਸ ਮੌਕੇ ਕਈ ਸ਼ਖਸੀਅਤਾਂ ਸ਼ਾਮਿਲ ਹੋਈਆਂ। ਡਾ. ਨਵਸ਼ਰਨ, ਡਾ. ਅਤੁਲ, ਪ੍ਰਿਯਾ ਲੀਨ, ਨੀਲਾਕਸੀ, ਰੋਮਿਲਾ ਸਿੰਘ,ਸਰਦਾਰਾ ਸਿੰਘ ਚੀਮਾ, ਅਨੀਤਾ ਸ਼ਬਦੀਸ਼ , ਸੁਭਾਸ਼  ਬਿੱਟੂ ਮਾਨਸਾ, ਸ਼ਬਦੀਸ਼, ਹਰਮੀਤ ਵਿਦਿਆਰਥੀ, ਜੋਰਾ ਸਿੰਘ ਨਸਰਾਲੀ, ਹਰਿੰਦਰ ਬਿੰਦੂ, ਜਸਬੀਰ ਨੱਤ, ਪਾਵੇਲ ਕੁੱਸਾ,  ਸੁਖਦਰਸ਼ਨ ਨੱਤ, ਕੁਲਦੀਪ ਕੌਰ ਕੁੱਸਾ, ਕ੍ਰਿਸ਼ਨ ਦਿਆਲ ਕੁੱਸਾ, ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ , ਸੁਮੀਤ ਅੰਮ੍ਰਿਤਸਰ ਅਤੇ ਰੰਗ ਕਰਮੀ ਸਾਜਨ ਕੋਹਿਨੂਰ,ਪ੍ਰੋ. ਕੁਲਦੀਪ , ਸੁਖਜਿੰਦਰ, ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ ਅਤੇ ਸੁਖਦੇਵ ਭੱਟੀ ਆਦਿ ਸ਼ਖਸ਼ੀਅਤਾਂ ਸ਼ਾਮਲ ਸਨ।

ਲੋਕਪੱਖੀ ਸੋਚ ਵਾਲਿਆਂ ਵੱਲੋਂ ਇਹ ਇੱਕ ਅਜਿਹਾ ਆਯੋਜਨ ਸੀ ਜਿਹੜਾ ਉਹਨਾਂ ਦੀ ਕਥਨੀ ਅਤੇ ਕਰਨੀ ਵਿਚਲੀ ਏਕਤਾ ਅਤੇ ਸਮਾਨਤਾ ਨੂੰ ਸਾਬਿਤ ਵੀ ਕਰਦਾ ਸੀ।  ਆਖ਼ਿਰੀ ਸਾਹਾਂ ਤੀਕ ਲੋਕਾਂ ਨਾਲ ਨਿਭਣ ਅਤੇ ਨਿਭਾਉਣ ਦੇ ਵਾਅਦੇ ਅਤੇ ਸੰਕਲਪ ਨੂੰ ਯਾਦ ਕਰਵਾਉਂਦਾ ਇਹ ਆਯੋਜਨ ਸੱਚਮੁੱਚ ਯਾਦਗਾਰੀ ਸੀ। 

Wednesday, August 23, 2023

ਕਿਓਂ ਵੱਧ ਰਹੀ ਹੈ ਸਾਡੇ ਸਮਾਜ ਵਿਚ ਅਧਿਆਪਕਾਂ ਦੀ ਬੇਕਦਰੀ

Wednesday: 23rd August 2023 at 21.40

ਸਾਰੇ ਪੰਜਾਬ ਦੇ ਅਧਿਆਪਕਾਂ ਦੀਆਂ ਨਜ਼ਰਾਂ 26 ਅਗਸਤ ਦੀ ਮੀਟਿੰਗ 'ਤੇ

ਫਿਰੋਜ਼ਪੁਰ: 23 ਅਗਸਤ 2023: (ਐਜੂਕੇਸ਼ਨ ਸਕਰੀਨ ਡੈਸਕ):: 

ਅੱਜ ਲੁਧਿਆਣਾ ਦੇ ਬੱਦੋਵਾਲ ਵਿੱਚ ਇੱਕ ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿਗ ਪੈਣ ਕਾਰਨ ਪੰਜ ਅਧਿਆਪਕਾਵਾਂ ਉਸਦੇ ਮਲਬੇ ਹੇਠ ਆ ਗਈਆਂ। ਇੱਕ ਅਧਿਆਪਕ ਰਵਿੰਦਰ ਕੌਰ ਦੀ ਤਾਂ ਮੌਤ ਹੋ ਗਈ ਅਤੇ ਬਾਕੀ ਚਾਰ ਅਧਿਆਪਕਾਵਾਂ ਜ਼ਖਮੀ ਹੋ ਗਈਆਂ। ਦੇਸ਼ ਦੇ ਭਵਿੱਖ ਪੜ੍ਹਾਉਣ ਲਈ ਗਈਆਂ ਇਹਨਾਂ ਅਧਿਆਪਕਾਵਾਂ ਨੂੰ ਨਹੀਂ ਸੀ ਪਤਾ ਕਿ ਇਸ ਫਰਜ਼ ਨੂੰ ਪੂਰਾ ਕਰਦਿਆਂ ਉਹਨਾਂ ਦੀ ਆਪਣੀ ਜਾਨ ਤੇ ਵੀ ਬਣ ਆਉਣੀ ਹੈ। ਲੁਧਿਆਣਾ ਦੀ ਇਹ ਸਥਿਤੀ ਦੇਖ ਕੇ ਤੁਸੀਂ ਇਹ ਨਾ ਸਮਝ ਲੈਣਾ ਜਿਹੜੇ ਅਜਿਹੇ ਹਾਦਸਿਆਂ ਦੇ ਸ਼ਿਕਾਰ ਨਹੀਂ ਹੁੰਦੇ ਉਹ ਸ਼ਾਇਦ ਬਹੁਤ ਖੁਸ਼ਹਾਲ ਹੋਣਗੇ। 

ਬੱਦੋਵਾਲ ਵਾਲੀ ਮੰਦਭਾਗੀ ਖਬਰ ਦੇ ਨਾਲ ਹੀ ਇੱਕ ਖਬਰ ਫਿਰੋਜ਼ਪੁਰ ਤੋਂ ਆਈ ਹੈ ਜਿਹੜੀ ਚਿੰਤਾ ਨੂੰ ਹੋਰ ਵੀ ਵਧਾ ਰਹੀ ਹੈ। ਤਿੰਨ ਅਧਿਆਪਕਾਂ ਨੂੰ ਫਿਰੋਜ਼ਪੁਰ ਦੇ ਇੱਕ ਕਾਲਜ ਨੇ ਸਾਰੇ ਨਿਯਮ ਛਿੱਕੇ 'ਤੇ ਤੰਗ ਕੇ ਨੌਕਰਿਓਂ ਫਾਰਗ ਕਰ ਦਿੱਤਾ ਹੈ। ਇਹ ਕੁਝ ਕਰ ਦਿਖਾਇਆ ਹੈ ਇੱਕ ਬੇਹੱਦ ਪੁਰਾਣੇ ਕਾਲਜ ਨੇ। ਫਿਰੋਜ਼ਪੁਰ ਦੇ ਆਰ.ਐਸ.ਡੀ.ਕਾਲਜ ਵੱਲੋਂ ਨਾਜਾਇਜ਼ ਢੰਗ ਨਾਲ ਬਰਖ਼ਾਸਤ ਕੀਤੇ ਗਏ ਤਿੰਨ ਅਧਿਆਪਕਾਂ ਨੇ ਹੁਣ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰਾਂ ਨੂੰ ਇੱਕ ਖੁਲ੍ਹ ਖਤ ਵੀ ਲਿਖਿਆ ਹੈ। ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰਾਂ ਦੇ ਨਾਂ ਆਉਣੇ ਇਸ ਖੁਲ੍ਹੇ ਵਿਚ ਚਿਨਾ ਅਧਿਆਪਕਾਂ ਨੇ ਪੂਰਾ ਵੇਰਵਾ ਵੀ ਦਿੱਤਾ ਹੈ। 

ਜਿਹਨਾਂ ਸਿੰਡੀਕੇਟ ਮੈਂਬਰਾਂ ਨੂੰ ਇਹ ਪੱਤਰ ਲਿਖਿਆ ਗਿਆ ਹੈ ਉਹਨਾਂ ਦੇ ਨਾਮ ਹਨ-ਪ੍ਰੋ.ਦੇਵਿੰਦਰ ਸਿੰਘ, ਪ੍ਰੋ.ਦਿਨੇਸ਼ ਕੁਮਾਰ, ਪ੍ਰੋ.ਗੁਰਮੀਤ ਸਿੰਘ, ਪ੍ਰੋ. ਮੁਕੇਸ਼ ਅਰੋੜਾ, ਡਾ.ਕਿਰਨਦੀਪ ਕੌਰ, ਪ੍ਰੋ.ਜਗਤਾਰ ਸਿੰਘ, ਪ੍ਰੋ. ਜਤਿੰਦਰ ਗਰੋਵਰ, ਪ੍ਰੋ. ਹਰਪ੍ਰੀਤ ਦੁਆ, ਪ੍ਰੋ.ਪਰਵੀਨ ਗੋਇਲ, ਡਾ.ਆਰ ਐਸ ਝਾਂਝੀ, ਸ਼੍ਰੀ ਲਾਜਵੰਤ ਸਿੰਘ ਵਿਰਕ, ਪ੍ਰੋ.ਸ਼ਮਿੰਦਰ ਸੰਧੂ, ਸ਼੍ਰੀ ਸੰਦੀਪ ਸਿੰਘ, ਸ਼੍ਰੀ ਵਰਿੰਦਰ ਸਿੰਘ। 

ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੇ ਇਹਨਾਂ ਸਿੰਡੀਕੇਟ ਮੈਂਬਰਾਂ ਦੀ 26 ਅਗਸਤ ਨੂੰ ਇੱਕ ਮੀਟਿੰਗ ਵੀ ਹੋਣੀ ਹੈ। ਇਸ ਮੀਟਿੰਗ ਵਿਚ ਨੌਕਰਿਓਂ ਕੱਢੇ ਗਏ ਅਧਿਆਪਕਾਂ ਦੀ ਇਹ ਚਿੱਠੀ ਕੀ ਰੰਗ ਦਿਖਾਉਂਦੀ ਹੈ ਇਸਦਾ ਪਤਾ ਤਾਂ ਮੀਟਿੰਗ ਮਗਰੋਂ ਲੱਗ ਹੀ ਜਾਣਾ ਹੈ ਪਰ ਫਿਲਹਾਲ ਤੁਸੀਂ ਵੀ ਪੜ੍ਹ ਲਓ ਇਹਨਾਂ ਤਿੰਨਾਂ ਅਧਿਆਪਕਾਂ ਦੀ ਇਹ ਚਿੱਠੀ। 

ਚਿੱਠੀ ਦੀ ਨਕਲ 

ਸ਼੍ਰੀਮਾਨ ਜੀ,

ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਆਰ ਐਸ ਡੀ ਕਾਲਜ, ਫ਼ਿਰੋਜ਼ਪੁਰ ਦੀ ਮੈਨੇਜਮੈਂਟ ਨੇ 31.07.2023 ਨੂੰ ਸਾਨੂੰ ਸੀਨੀਅਰ ਤਿੰਨ ਅਧਿਆਪਕਾਂ ਨੂੰ (ਕੁਲਦੀਪ ਸਿੰਘ, ਮਨਜੀਤ ਕੌਰ, ਲਕਸ਼ਮਿੰਦਰ ਭੋਰੀਵਾਲ) ਨੂੰ ਯੂਨੀਵਰਸਿਟੀ ਕਲੰਡਰ ਅਤੇ ਪੰਜਾਬ ਸਰਕਾਰ ਦੇ Security of Service Act, 1974 ਦੇ ਨਿਯਮਾਂ ਦੀਆਂ ਧੱਜੀਆ ਉਡਾਉਂਦੇ ਹੋਏ ਸਾਨੂੰ ਨੌਕਰੀ ਤੋਂ ਰਲੀਵ ਕਰ ਦਿੱਤਾ। ਇਸਦੇ ਰੋਸ ਵਿੱਚ ਅਸੀਂ ਪਿਛਲੇ 19 ਦਿਨਾਂ ਤੋਂ ਫ਼ਿਰੋਜ਼ਪੁਰ ਵਿੱਚ ਅਣਮਿੱਥੇ ਸਮੇਂ ਦਾ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਹੈ ਜਿਸ ਵਿੱਚ ਪੰਜਾਬ ਭਰ ਤੋਂ ਮੁਲਾਜ਼ਮ ਅਤੇ ਕਿਸਾਨ ਜੱਥੇਬੰਦੀਆਂ ਅਤੇ ਫ਼ਿਰੋਜ਼ਪੁਰ ਸ਼ਹਿਰ ਦੀਆਂ ਤਕਰੀਬਨ ਸਭ ਸਭ ਸੰਸਥਾਵਾਂ ਸਾਨੂੰ ਪੂਰਾ ਸਮੱਰਥਨ ਦੇ ਰਹੀਆਂ ਹਨ।

ਸ਼੍ਰੀਮਾਨ ਜੀ, ਪੰਜਾਬ ਯੂਨੀਵਰਸਿਟੀ ਨੇ ਅਗਲੇ  ਹੀ ਦਿਨ (1.08.2023) ਸਾਡੀ ਸ਼ਿਕਾਇਤ ਤੇ ਕਾਲਜ ਨੂੰ ਪੱਤਰ ਕੱਢਿਆ ਜਿਸ ਵਿੱਚ ਲਿਖਿਆ ਕਿ ਕਾਲਜ ਨੇ ਅਧਿਆਪਕਾਂ ਨੂੰ ਗ੍ਲਤ ਰਲ਼ੀਵ ਕੀਤਾ ਹੈ ਅਤੇ ਇਹਨਾਂ ਅਧਿਆਪਕਾਂ ਨੂੰ ਤੁਰੰਤ ਰੀ ਜੋਆਇਨ ਕਰਵਾ ਕੇ ਯੂਨੀਵਰਸਿਟੀ ਨੂੰ ਰਿਪੋਰਟ ਭੇਜੀ ਜਾਵੇ । ਇਸ ਦੇ ਬਾਵਯੂਦ ਕਾਲਜ ਮੈਨੇਜਮੈਂਟ ਵੱਲੋਂ ਸਾਨੂੰ ਜੋਆਇਨ ਨਹੀਂ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਅਸੀਂ ਯੂਨੀਵਰਸਿਟੀ ਦੀ ਕੋਈ ਪ੍ਰਵਾਹ ਨਹੀਂ ਕਰਦੇ । ਉਸ ਤੋਂ ਬਾਦ ਯੂਨੀਵਰਸਿਟੀ ਨੇ 10 ਅਗਸਤ ਨੂੰ ਕਾਲਜ ਵਿੱਚ ਇਸ ਮੁੱਦੇ ਤੇ ਜਾਂਚ ਲਈ ਤਿੰਨ ਮੈਂਬਰੀ ਟੀਮ ਵੀ ਭੇਜੀ ਜਿਸਨੇ ਆਪਣੀ ਰਿਪੋਰਟ ਯੂਨੀਵਰਸਿਟੀ ਨੂੰ ਸੌਂਪ ਦਿੱਤੀ ਹੈ।

ਸ਼੍ਰੀਮਾਨ ਜੀ, ਤੁਹਾਨੂੰ ਬੇਨਤੀ ਹੈ ਕਿ ਆਰ ਐਸ ਡੀ ਕਾਲਜ ਫ਼ਿਰੋਜ਼ਪੁਰ ਜਿਹੜਾ ਕਿ ਯੂਨੀਵਰਸਿਟੀ ਕਲੰਡਰ ਦੀ ਪਾਲਣਾ ਨਹੀਂ ਕਰ ਰਿਹਾ ਜੋ ਕਿ ਐੱਫੀਲਿਏਸ਼ਨ ਲੈਣ ਵਾਲੇ ਹਰੇਕ ਕਾਲਜ ਲਈ ਲਾਜ਼ਮੀ ਹੈ, ਉਸਨੂੰ ਯੂਨੀਵਰਸਿਟੀ ਕਲੰਡਰ ਦੀ ਧਾਰਾ 11.1 ਦੇ ਅਧੀਨ ਡਿਸਐੱਫੀਲਿਏਟ ਕਰਨ ਦਾ ਪੱਤਰ ਯੂਨੀਵਰਸਿਟੀ ਵੱਲੋਂ ਭੇਜਿਆ ਜਾਵੇ ਤੇ ਤੁਸੀਂ ਸਾਰੇ ਮੈਂਬਰ 26 ਅਗਸਤ 2023 ਨੂੰ ਹੋਣ ਵਾਲੀ ਸਿੰਡੀਕੇਟ ਦੀ ਮੀਟਿੰਗ ਵਿੱਚ ਇਸਦਾ ਸਮੱਰਥਨ ਕਰੋ।

ਸਾਰੇ ਪੰਜਾਬ ਦੇ ਅਧਿਆਪਕਾਂ ਦੀਆਂ ਨਜ਼ਰਾਂ 26 ਅਗਸਤ ਨੂੰ ਹੋਣ ਵਾਲੀ ਇਸ ਮੀਟਿੰਗ ਤੇ ਬੱਝੀ ਹੋਈ ਹੈ ਕਿਉਂਕਿ ਤੁਹਾਡੇ ਸਾਰਿਆਂ ਵੱਲੋਂ ਲਿਆ ਗਿਆ ਕਰੜਾ ਅਤੇ ਨਿਆਂ ਪੂਰਨ ਫ਼ੈਸਲਾ ਪੰਜਾਬ ਯੂਨੀਵਰਸਿਟੀ ਦੇ ਕੈਲੰਡਰ ਨੂੰ ਨਾ ਮੰਨਣ ਵਾਲੀਆਂ ਮੈਨੇਜਮੈਂਟਾਂ ਲਈ ਸਖ਼ਤ ਸੰਦੇਸ਼ ਦੇਵੇਗਾ।

ਸਤਿਕਾਰ ਸਹਿਤ

ਕੁਲਦੀਪ ਸਿੰਘ (ਅਸਿਸਟੈਂਟ ਪ੍ਰੋਫ਼ੈਸਰ)

ਮਨਜੀਤ ਕੌਰ (ਅਸਿਸਟੈਂਟ ਪ੍ਰੋਫ਼ੈਸਰ)

ਲਕਸ਼ਮਿੰਦਰ ਭੋਰੀਵਾਲ (ਅਸਿਸਟੈਂਟ ਪ੍ਰੋਫ਼ੈਸਰ)

ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਖੁਲ੍ਹ ਕੇ ਇਹਨਾਂ ਅਧਿਆਪਕਾਂ ਦੇ ਨਾਲ ਆਈਆਂ ਹਨ ਅਤੇ ਸੜਕਾਂ ਤੇ ਵੀ ਇਹਨਾਂ ਦੇ ਹੱਕ ਵਿੱਚ ਨਿਕਲੀਆਂ ਹਨ-ਇਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ ਪੂਰੀ ਖਬਰ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, August 22, 2023

RSD ਕਾਲਜ ਫਿਰੋਜ਼ਪੁਰ ਵਿੱਚ ਅਧਿਆਪਕਾਂ ਨੂੰ ਕੱਢਣ ਦਾ ਮਾਮਲਾ ਗਰਮਾਇਆ

Tuesday: 22nd August 2023 at 21.40

ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਆਮ ਅਵਾਮ ਵੱਲੋਂ ਸ਼ਿਰਕਤ

*ਜਨਤਕ ਜੱਥੇਬੰਦੀਆਂ ਆਈਆਂ ਖੁੱਲ੍ਹ ਕੇ ਟੀਚਰਾਂ ਦੀ ਹਮਾਇਤ ਵਿੱਚ 

*ਮਾਮਲਾ ਆਰ.ਐਸ.ਡੀ.ਕਾਲਜ ਧਰਨੇ ਤੋਂ ਵੱਡੇ ਇਕੱਠ ਨੇ ਕੀਤਾ ਰੋਸ ਮਾਰਚ 


 ਫਿਰੋਜ਼ਪੁਰ: 22 ਅਗਸਤ 2023: (ਐਜੂਕੇਸ਼ਨ ਸਕਰੀਨ ਬਿਊਰੋ )::

ਆਰ.ਐਸ.ਡੀ. ਕਾਲਜ ਦੇ ਤਿੰਨ ਸੀਨੀਅਰ ਅਧਿਆਪਕਾਂ ਪ੍ਰੋ.ਕੁਲਦੀਪ ਸਿੰਘ ਮੁਖੀ ਪੰਜਾਬੀ ਵਿਭਾਗ , ਡਾ.ਮਨਜੀਤ ਕੌਰ ਆਜ਼ਾਦ ਪੰਜਾਬੀ ਵਿਭਾਗ ਅਤੇ ਡਾ.ਲਕਸ਼ਮਿੰਦਰ ਇਤਿਹਾਸ ਵਿਭਾਗ ਨੂੰ ਕਾਲਜ ਦੀ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਕਾਰਨ ਗੈਰ ਕਾਨੂੰਨੀ ਢੰਗ ਨਾਲ ਜਬਰੀ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਦੇ ਤਾਨਾਸ਼ਾਹ ਫੈਸਲੇ ਦੇ ਖਿਲਾਫ਼ ਤਿੰਨਾਂ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ,  ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਪੰਜਾਬ ਐਂਡ ਚੰਡੀਗੜ੍ਹ ਦੀ ਸਪੋਕਸਮੈਨ ਪ੍ਰੋ.ਤਰੁਣ ਘਈ ਦੀ ਰਹਿਨੁਮਾਈ ਹੇਠ ਚੱਲ ਇਸ ਧਰਨੇ ਨੂੰ ਫ਼ਿਰੋਜ਼ਪੁਰ ਦੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਲੋਕਾਂ ਵਲੋਂ ਅੱਜ ਕਾਲਜ ਵਿਚ ਆਰ.ਐਸ.ਡੀ.ਕਾਲਜ ਧਰਨੇ ਵਾਲੀ ਥਾਂ ਤੋਂ ਮਖੂ ਗੇਟ, ਅੰਦਰੂਨ ਜ਼ੀਰਾ ਗੇਟ, ਬਗ਼ਦਾਦੀ ਗੇਟ, ਦਿੱਲੀ ਗੇਟ ਤੋਂ ਸ਼ਹੀਦ ਊਧਮ ਸਿੰਘ ਚੌਂਕ ਤੱਕ ਮਾਰਚ ਕੀਤਾ ਗਿਆ ਅਤੇ ਆਵਾਮ ਵਲੋਂ ਕਾਲਜ ਮੈਨੇਜਮੈਂਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਸਾਰੇ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਕਾਲਜ ਮੈਨੇਜਮੈਂਟ ਦੇ ਧੱਕੇ ਨੂੰ ਖੁੱਲ੍ਹ ਕੇ ਵੱਡੀ ਪੱਧਰ 'ਤੇ ਨਸ਼ਰ ਕੀਤਾ ਗਿਆ। 

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਪ੍ਰੋਫ਼ੈਸਰ ਸਾਹਿਬਾਨ ਨੂੰ ਜਲਦ ਤੋਂ ਜਲਦ ਕਾਲਜ ਵਿੱਚ ਜੁਆਇਨ ਨਾ ਕਰਵਾਇਆ ਤਾਂ ਸੰਘਰਸ਼ ਬਹੁਤ ਤਿੱਖਾ ਰੂਪ ਧਾਰਨ ਕਰੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ ਏਕਤਾ ਉਗਰਾਹਾਂ,ਭਾਕਿਯੂ ਕਾਦੀਆਂ,ਭਾਕਿਯੂ ਲੱਖੋਵਾਲ, ਭਾਕਿਯੂ ਡਕੌਂਦਾ, ਭਾਕਿਯੂ ਪੰਜਾਬ, ਲਾਇਲਪੁਰ ਖਾਲਸਾ ਕਾਲਜ ਬੁਆਏਜ਼, ਲਾਇਲਪੁਰ ਖਾਲਸਾ ਕਾਲਜ ਫਾਰ ਵੀਮੈਨ ਜਲੰਧਰ, ਖਾਲਸਾ ਕਾਲਜ ਗੜ੍ਹਦੀਵਾਲਾ,  ਖਾਲਸਾ ਕਾਲਜ ਗੜ੍ਹਸ਼ੰਕਰ, ਮੋਦੀ ਕਾਲਜ ਪਟਿਆਲਾ , ਗੁਰੂ ਨਾਨਕ ਕਾਲਜ ਮੁਕਤਸਰ ਸਾਹਿਬ ,ਗੁਰੂ ਨਾਨਕ ਕਾਲਜ ਬੰਗਾ, ਸਿੱਖ ਨੈਸ਼ਨਲ ਕਾਲਜ ਬੰਗਾ, ਖਾਲਸਾ ਕਾਲਜ ਗੁਰੂਸਰ ਸੁਧਾਰ, ਡੀ.ਏ.ਵੀ. ਕਾਲਜ ਫ਼ਿਰੋਜ਼ਪੁਰ, ਦੇਵ ਸਮਾਜ ਕਾਲਜ ਫ਼ਿਰੋਜ਼ਪੁਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਗ ਸਿੰਘ ਹੇਅਰ ਕਾਲਜ ਕਾਲਾ ਟਿੱਬਾ ਅਬੋਹਰ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਤੋਂ ਅਧਿਆਪਕ. ਅਤੇ ਰਾਮ ਪ੍ਰਸਾਦ ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ. , ਨਰਿੰਦਰ ਸ਼ਰਮਾ ਪੈਰਾ ਮੈਡੀਕਲ ਯੂਨੀਅਨ , ਜਸਵਿੰਦਰ ਸਿੰਘ ਨਰਸਿੰਗ ਯੂਨੀਅਨ, ਪ੍ਰਵੀਨ ਕੁਮਾਰ ਅਤੇ ਰਾਜ ਕੁਮਾਰ ਪ.ਸ.ਸ.ਫ. ,ਸੰਦੀਪ ਸਿੰਘ ਐਕਸਰੇ ਯੂਨੀਅਨ, ਆਰ.ਐਸ.ਡੀ.ਕਾਲਜ ਦੇ ਸੇਵਾ ਮੁਕਤ ਅਧਿਆਪਕਾਂ ਪ੍ਰੋ.ਜਸਪਾਲ ਘਈ, ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਸੀ.ਐਲ.ਅਰੋੜਾ, ਪ੍ਰੋ.ਜੀ.ਐਸ .ਮਿੱਤਲ, ਪ੍ਰੋ.ਜੇ.ਆਰ .ਪ੍ਰਾਸ਼ਰ,ਪ੍ਰੋ.ਆਰ.ਪੀ .ਗਰਗ, ਪ੍ਰੋ.ਆਰ.ਐਸ.ਸੰਧੂ. ਮੁਲਾਜ਼ਮ ਆਗੂ ਗੁਰਮੀਤ ਸਿੰਘ, ਅਵਤਾਰ ਸਿੰਘ ਮਹਿਮਾ ਨੈਸ਼ਨਲ ਪ੍ਰਚਾਰ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪ੍ਰਵੀਨ ਕੌਰ ਕਾਹਨੇਕੇ, ਬ੍ਰਜਿੰਦਰਾ ਕਾਲਜ ਫਰੀਦਕੋਟ ਦੇ ਪੰਜਾਬੀ ਦੇ ਅਧਿਆਪਕ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਸੰਯੁਕਤ ਸਮਾਜ ਮੋਰਚਾ,  ਕਿਸਾਨ ਬਚਾਓ ਮੋਰਚਾ, ਕ੍ਰਾਂਤੀਕਾਰੀ, ਕਿਸਾਨ ਮੋਰਚਾ, ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ, ਕਲਾਪੀਠ ਫ਼ਿਰੋਜ਼ਪੁਰ, ਐਲੀਮੈਂਟਰੀ ਟੀਚਰਜ਼ ਯੂਨੀਅਨ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਈਸਾਂਝਾ ਅਧਿਆਪਕ ਮੰਚ, ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਮਹਿਕਮਾ ਵਾਟਰ, ਹਰਮੀਤ ਵਿਦਿਆਰਥੀ, ਸੁਖਜਿੰਦਰ ਸਿੰਘ ਗੋਲਡੀ, ਵਿਨੋਦ ਕੁਮਾਰ ਗੁਪਤਾ, ਰਾਜਨ ਨਰੂਲਾ, ਸੁਖਵਿੰਦਰ ਸਿੰਘ ਭੁੱਲਰ, ਸਰਬਜੀਤ ਸਿੰਘ ਭਾਵੜਾ, ਰਾਜੀਵ ਖ਼ਿਆਲ, ਕਮਲ ਸ਼ਰਮਾ, ਜਸਪ੍ਰੀਤ ਸਿੰਘ ਪੁਰੀ, ਜੀਤ ਸਿੰਘ ਸੰਧੂ ਵੱਲੋਂ ਵੱਡੀ ਗਿਣਤੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। 

ਹੁਣ ਦੇਖਣਾ ਹੈ ਕਿ ਅਧਿਆਪਕ ਵਰਗ ਅਤੇ ਬੁਧੀਜੀਵੀ ਵਰਗ ਦਾ ਇਹ ਅੰਦੋਲਨ ਮੌਜੂਦਾ ਢਾਂਚੇ ਨੂੰ ਬਦਲਣ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਿਹੁੱਚ ਕਿੰਨੀ ਜਲਦੀ ਸਫਲ ਹੁੰਦਾ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, January 27, 2023

ਸ਼ਰਾਬ ਫੈਕਟਰੀ ਦੇ ਖਿਲਾਫ ਲੋਕ ਪੱਖੀ ਲੇਖਕ ਡਟੇ ਜਮਹੂਰੀ ਅਧਿਕਾਰ ਸਭਾ ਦੇ ਨਾਲ

Friday 27th January 2023 at 02:01 PM Whatsapp 

ਮਾਲਬਰੋਜ਼ ਸ਼ਰਾਬ ਫੈਕਟਰੀ ਖਿਲਾਫ AFDR ਵੱਲੋਂ ਪ੍ਰੈਸ ਕਾਨਫਰੰਸ 

*ਕਿਹਾ-ਇਹ ਪ੍ਦੂਸ਼ਣ ਜ਼ਮੀਨ,ਪਾਣੀ,ਹਵਾ ਅਤੇ ਵਾਤਾਵਰਣ ਦਾ ਕਰ ਰਿਹੈ ਅਥਾਹ ਨੁਕਸਾਨ

*ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ ਖਤਰਾ ਬਣਿਆ ਇਹ ਪ੍ਰਦੂਸ਼ਣ 


ਫਿਰੋਜ਼ਪੁਰ
//ਲੁਧਿਆਣਾ: 27 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::

ਉਂਝ ਤਾਂ ਕਲਮਾਂ ਵਾਲੇ ਪ੍ਰਗਤੀਵਾਦੀ ਲੇਖਕ ਮੁੱਢ ਤੋਂ ਹੀ ਲੋਕ ਸੰਘਰਸ਼ਾਂ ਤੋਂ ਪ੍ਰਭਾਵਿਤ ਹੁੰਦੇ ਵੀ ਆਏ ਹਨ ਅਤੇ ਪ੍ਰਭਾਵਿਤ ਕਰਦੇ ਵੀ ਆਏ ਹਨ। ਅਜਿਹੇ ਲੇਖਕ ਇਹਨਾਂ ਸੰਘਰਸ਼ਾਂ ਵਿਚ ਸਰਗਰਮ ਵੀ ਅਕਸਰ ਪਾਉਂਦੇ ਰਹੇ ਹਨ ਪਰ ਹੁਣ ਇੱਕ ਵਕਫ਼ੇ ਮਗਰੋਂ ਇੱਕ ਵਾਰ ਫੇਰ ਲੋਕ ਪੱਖੀ ਲੇਖਕ ਖੁੱਲ੍ਹ ਕੇ ਸੰਘਰਸ਼ਾਂ ਵਿਚ ਆ ਖਲੋਏ ਹਨ। ਫਿਰੋਜ਼ਪੁਰ ਦੇ ਲੇਖਕਾਂ ਹਰਮੀਤ ਵਿਦਿਆਰਥੀ, ਪ੍ਰੋ ਗੁਰਤੇਜ ਕੋਹਾਰਵਾਲਾ ਅਤੇ ਮੇਘਰਾਜ ਰੱਲਾ ਨੇ ਖੁੱਲ੍ਹ ਕੇ ਪ੍ਰੋਫੈਸਰ ਜਗਮੋਹਨ ਹੁਰਾਂ ਦੀ ਟੀਮ ਨਾਲ ਸਾਥ ਦੇਣ ਦਾ ਐਲਾਨ ਕੀਤਾ ਹੈ। ਇਹ ਲੇਖਕ ਵੀ ਸ਼ਰਾਬ ਫੈਕਟਰੀ ਵਾਲੇ ਮੁੱਦੇ 'ਤੇ ਲੋਕਾਂ ਨਾਲ ਆ ਖੜੋਤੇ ਹਨ। ਲੋਕਾਂ ਦੀ ਸਿਹਤ ਅਤੇ ਆਰਥਿਕਤਾ ਆਰਥਿਕਤਾ ਉੱਤੇ ਡਾਕਾ ਮਾਰਨ ਵਾਲੇ ਹਰ ਰੁਝਾਣ ਅਤੇ ਸਿਸਟਮ ਦੇ ਖਿਲਾਫ ਲੇਖਕਾਂ ਦੀ ਕਲਮ ਜਾਗ੍ਰਤੀ ਪੈਦਾ ਕਰਦੀ ਹੀ ਰਹੀ ਹੈ। 
 
(ਫਿਰੋਜ਼ਪੁਰ) ਜ਼ੀਰਾ ਇਲਾਕੇ ਦੀ ਮਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ,ਪਾਣੀ,ਜ਼ਮੀਨ,ਹਵਾ,ਪਸ਼ੂ ਪੰਛੀਆਂ,ਮਨੁੱਖੀ ਹੋਂਦ ਤੇ ਵਾਤਾਵਰਣ ਨੂੰ ਬੇਹੱਦ ਮਾੜੇ ਰੁੱਖ ਪ੍ਭਾਵਿਤ ਕਰ ਰਹੀ ਹੈ। ਜਿਸ ਕਰਕੇ ਬੰਦ ਕੀਤੀ ਗਈ ਇਸ ਫੈਕਟਰੀ ਦੇ ਮਾਲਕਾਂ ਦੇ ਸਮੁੱਚੇ ਕਾਰੋਬਾਰ ਦੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਫੈਕਟਰੀ ਵਲੋਂ ਹੁਣ ਤੱਕ ਇਲਾਕੇ ਦੀ ਆਬੋ-ਹਵਾ, ਪਾਣੀ,ਮਨੁੱਖਾਂ,ਪਸ਼ੂਆਂ ਤੇ ਫਸਲਾਂ ਦੇ ਕੀਤੇ ਨੁਕਸਾਨ ਦੀ ਭਰਵੀਂ ਪੜਤਾਲ ਕਿਸੇ ਸੇਵਾ ਮੁਕਤ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ ਅਤੇ ਇਸ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕਾਂ ਤੋਂ ਕੀਤੀ ਜਾਵੇ।
 
ਇਹ ਵਿਚਾਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਧਾਨ ਪੋ੍ ਜਗਮੋਹਨ ਸਿੰਘ ਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਅੱਜ ਇੱਥੇ ਫ਼ਿਰੋਜ਼ਪੁਰ ਦੇ ਪ੍ਰਬੁੱਧ ਲੇਖਕਾਂ ਪ੍ਰੋ.ਗੁਰਤੇਜ ਕੋਹਾਰਵਾਲਾ, ਮੇਘ ਰਾਜ ਰੱਲਾ ਅਤੇ ਹਰਮੀਤ ਵਿਦਿਆਰਥੀ ਦੀ ਹਾਜ਼ਰੀ ਵਿੱਚ ਕੀਤੀ ਇੱਕ ਪੈ੍ਸ ਕਾਨਫਰੰਸ ਵਿੱਚ ਸਭਾ ਦੀ 14 ਮੈਂਬਰੀ ਤੱਥ-ਖੋਜ ਟੀਮ ਵਲੋ ਤਿਆਰ ਕੀਤੀ ਰਿਪੋਰਟ ਰਲੀਜ਼ ਕਰਦਿਆਂ ਪ੍ਰਗਟ ਕੀਤੇ  ਅਤੇ ਪੰਜਾਬ ਭਰ ਵਿੱਚ ਸਨਅਤਾਂ ਵਲੋਂ ਫੈਲਾਏ ਜਾਂਦੇ ਪ੍ਦੂਸ਼ਣ ਦਾ ਪਤਾ ਲਾ ਕੇ ਪ੍ਦੂਸ਼ਣ ਦੇ ਜਿੰਮੇਵਾਰ ਸਨਅਤਕਾਰਾਂ ਤੋਂ ਨਾ ਸਿਰਫ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਬਲਕਿ ਇਹਨਾਂ ਸਨਅਤਾਂ ਨੂੰ ਬੰਦ ਕਰਕੇ ਪ੍ਦੂਸ਼ਣ ਕੰਟਰੋਲ ਚ ਅਣਗਹਿਲੀ ਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 

ਇਸ ਤਰ੍ਹਾਂ ਬੇਰੁਜ਼ਗਾਰ ਹੋਣ ਵਾਲਿਆਂ ਲਈ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਕਮੇਟੀ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ,ਪ੍ਦੂਸ਼ਣ ਖਿਲਾਫ ਸੰਘਰਸ਼ਸ਼ੀਲ ਸਾਝਾਂ ਮੋਰਚਾ ਦੇ ਆਗੂਆਂ,ਵੱਖ ਵੱਖ ਬੀਮਾਰੀਆਂ ਦੇ ਮਰੀਜਾਂ ਦੇ ਵਿਚਾਰ ਸੁਣੇ ਤੇ ਫੈਕਟਰੀ ਦੇ ਆਲੇ ਦੁਆਲੇ ਦੇ ਖੇਤਾਂ,ਪਾਣੀ ਦੇ ਬੋਰਾਂ,ਬੰਦ ਪਈ ਸਹਿਕਾਰੀ ਖੰਡ ਮਿੱਲ ਦਾ ਜਾਇਜਾ ਲਿਆ,ਪ੍ਦੂਸ਼ਣ ਬਾਰੇ ਮਿਲੀਆਂ ਵੱਖ ਵੱਖ ਰਿਪੋਰਟਾਂ ਤੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਤੇ ਮਾਹਰਾਂ ਦੇ ਇਸ ਵਿਸ਼ੇ ਬਾਰੇ ਬਿਆਨ ਪੜ੍ਹੇ। 

ਕਮੇਟੀ ਨੇ ਜਿਥੇ ਜੁਲਾਈ ਮਹੀਨੇ ਤੋਂ ਪ੍ਦੂਸ਼ਣ ਖਿਲਾਫ ਸੰਘਰਸ਼ ਕਰ ਰਹੇ 50 ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ,ਉਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਦੋਲਨ ਨੂੰ ਜਬਰੀ ਦਬਾਉਣ ਦੀ ਪਹੁੰਚ ਤਿਆਗ ਕੇ ਲੋਕਾਂ ਦੇ ਸੁਆਲਾਂ ਤੇ ਸਮਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਸਭਾ ਦੀ ਕਮੇਟੀ ਨੇ ਬੰਦੀ ਕੀਤੀ ਗਈ ਫੈਕਟਰੀ ਦੇ ਹੁਣ ਤੱਕ ਅਰਸੇ ਦੌਰਾਨ ਫੈਕਟਰੀ ਦੇ ਬੇਰੋਕ ਟੋਕ ਚਲਣ ਨਾਲ ਹੋਏ ਵਾਤਾਵਰਣ ਦੇ ਨੁਕਸਾਨ ਨੂੰ ਅੰਗਣ ਲਈ ਉਚ ਪੱਧਰੀ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਈ ਜਾਵੇ। 

ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਪਿੰਡਾਂ ਦੇ ਲੋਕਾਂ ਤੇ ਪਸ਼ੂਆਂ ਨੂੰ ਪ੍ਦੂਸ਼ਣ ਕਾਰਨ ਲੱਗੀਆਂ ਬੀਮਾਰੀਆਂ ਦੀ ਜਾਂਚ ਤੇ ਇਲਾਜ ਲਈ ਪੀਜੀਆਈ,ਏਮਜ਼ ਤੇ ਪੀਏਯੂ ਦੇ ਮਾਹਰ ਡਾਕਟਰਾਂ ਵਾਲਾ ਹੈਲਥ ਸੈਂਟਰ ਫੌਰਨ ਸਥਾਪਤ ਕੀਤਾ ਜਾਵੇ,ਮਨੁੱਖੀ ਸ਼ਰੀਰਾਂ ਅੰਦਰ ਘਾਤਕ ਰਸਾਇਣਾਂ ਦੇ ਅੰਸ਼ਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ,ਜਿਹੜੇ ਜਾਨਲੇਵਾ ਬੀਮਾਰੀਆਂ ਲਈ ਜਿੰਮੇਵਾਰ ਹਨ। ਮਲਬਰੋਜ਼ ਫੈਕਟਰੀ ਕੁੱਝ ਜ਼ਹਿਰੀਲੇ ਰਸਾਇਣਾਂ ਦੀ ਵਿਕਰੀ ਦੇ ਜੋ ਇਸ਼ਤਿਹਾਰ ਦਿੰਦੀ ਰਹੀ, ਜਿਸ ਦਾ ਸਰਕਾਰੀ ਲਾਇਸੰਸ ਵੀ ਉਹਨਾਂ ਕੋਈ ਨਹੀਂ ਲਿਆ।ਉਸ ਦੀ ਜਾਂਚ ਉਚ ਤਕਨੀਕੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ। 

ਫੈਕਟਰੀ ਦੇ ਤੇਜ਼ਾਬੀ ਪਾਣੀ ਨਾਲ ਜਿਹਨਾਂ ਖੇਤਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ,ਉਹਨਾਂ ਖੇਤਾਂ ਦੀ ਮਿੱਟੀ ਦੀ ਨਿਰਪੱਖ ਜਾਂਚ ਮਿਆਰੀ ਲਬਾਟਰੀ ਤੋਂ ਕਰਵਾਈ ਜਾਵੇ। ਫੈਕਟਰੀ ਮਾਲਕਾਂ ਨੇ ਜਿਹਨਾਂ ਕਿਸਾਨਾਂ ਦੀ ਸਾਜਸ਼ੀ ਢੰਗਾਂ ਨਾਲ ਜਮੀਨਾਂ ਹਥਿਆਈਆਂ ਹਨ,ਉਸ ਬਦਲੇ ਫੈਕਟਰੀ ਮਾਲਕ ਤੇ ਕੇਸ ਦਰਜ ਕੀਤੇ ਜਾਣ। ਫੈਕਟਰੀ ਦੇ ਜ਼ਹਿਰੀਲੇ ਪਾਣੀ ਤੇ ਰਾਖ ਨਾਲ ਪੀੜਤ ਪੀ੍ਵਾਰਾਂ ਤੇ ਉਹਨਾਂ ਦੇ ਪਸ਼ੂਆਂ ਦੇ ਇਲਾਜ ਤੇ ਹਰਜਾਨੇ ਦਾ ਸਾਰਾ ਖਰਚਾ ਫੈਕਟਰੀ ਮਾਲਕ ਤੋਂ ਲਿਆ ਜਾਵੇ। 

ਫੈਕਟਰੀ ਕੋਲ ਲਾਇਸੰਸ ਈਥਨੋਲ ਬਣਾਉਣ ਦਾ ਹੈ,ਪਰ ਇਸ ਦੇ ਕਾਰੋਬਾਰ ਚ ਕਈ ਹੋਰ ਖਤਰਨਾਕ ਕੈਮੀਕਲਾਂ ਦੀ ਵਿਕਰੀ ਵੀ ਹੁੰਦੀ ਹੈ ਜਿਸ ਵਿੱਚ ਪੋਟਾਸ਼ੀਅਮ ਸਾਈਨਾਈਡ ਆਦਿ ਸ਼ਾਮਲ ਹਨ। ਇਸ ਸਬੰਧੀ ਜਾਂਚ ਬਰੀਕੀ ਨਾਲ ਕੀਤੀ ਜਾਵੇ। ਫੈਕਟਰੀ ਚ ਕੰਮ ਕਰਦੇ ਰਹੇ ਮਜ਼ਦੂਰਾਂ ਲਈ ਸਿਹਤ ਸਹੂਲਤਾਂ ਦਾ ਲੋੜੀਂਦਾ ਪ੍ਬੰਦ ਨਹੀਂ ਹੈ। ਕਮੇਟੀ ਦਾ ਮੰਨਣਾ ਹੈ ਕਿ ਜੀਰੇ ਇਲਾਕੇ ਦੇ 50 ਪਿੰਡਾਂ ਦਾ ਸੰਘਰਸ਼ ਹੱਕੀ ਹੈ,ਉਹਨਾਂ ਦੇ ਇੱਕ ਇੱਕ ਸ਼ਬਦਾਂ ਤੇ ਗੌਰ ਕਰਨੀ ਬਣਦੀ ਹੈ। 

ਫੈਕਟਰੀ ਦੇ ਪ੍ਦੂਸ਼ਿਤ ਪਾਣੀ ਤੇ ਰਾਖ ਨੇ ਲੋਕਾਂ ਦੇ ਸਿਹਤਮੰਦ ਜੀਵਨ ਜਿਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕੀਤੀ ਹੈ। ਲੋਕਾਂ ਦੇ ਜੀਵਨ ਦਾ ਵਿਨਾਸ਼ ਕਰਕੇ ਮਲਬਰੋਜ਼ ਫੈਕਟਰੀ ਨੇ ਉਹ ਭੂਮਿਕਾ ਨਿਭਾਈ ਹੈ,ਜੋ ਭੂਪਾਲ ਤਰਾਸਦੀ(1984) ਨੇ ਤਬਾਹੀ ਕਰਕੇ ਨਿਭਾਈ ਸੀ। 

ਮਲਬਰੋਜ਼ ਫੈਕਟਰੀ ਦਾ ਮਾਲਕ ਦਾ ਸ਼ਰਾਬ ਦਾ ਕਾਰੋਬਾਰ ਪੰਜਾਬ,ਹਰਿਆਣਾ,ਰਾਜਸਥਾਨ,ਯੂਪੀ ਤੇ ਦਿੱਲੀ ਰਾਜਾਂ ਤੱਕ ਫੈਲਿਆ ਹੋਇਆ ਹੈ। ਉਸ ਨੇ ਤਰ੍ਹਾਂ ਤਰ੍ਹਾਂ ਦੇ ਤੱਥ-ਕੰਡੇ ਵਰਤ ਕੇ ਫੈਕਟਰੀ ਸਥਾਪਤ ਕੀਤੀ ਤੇ ਫੈਕਟਰੀ ਕਾਰਨ ਹੋਏ ਨੁਕਸਾਨ ਨੂੰ ਰਾਜਕੀ ਤੇ ਮਾਲੀ ਤਾਕਤ ਵਰਤ ਕੇ ਲੋਕਾਂ ਸਾਹਮਣੇ ਨਹੀਂ ਆਉਣ ਦਿੱਤਾ। ਹੋਰ ਤਾਂ ਹੋਰ ਪੰਜਾਬ ਤੇ ਹਰਿਆਣੇ ਹਾਈ ਕੋਰਟ ਨੇ ਵੀ ਲੋਕਾਂ ਦੀ ਆਵਾਜ਼ ਨੂੰ ਪਹਿਲ ਦੇਣ ਦੀ ਥਾਂ ਇਸ ਪੂੰਜੀਪਤੀ ਦੇ ਮੁਨਾਫੇ ਨੂੰ ਪਹਿਲ ਦਿੱਤੀ। 

ਸੰਘਰਸ਼ ਦੌਰਾਨ ਕਿਸਾਨ ਆਗੂਆਂ,ਹੋਰ ਬੁੱਧੀਜੀਵੀਆਂ ਤੇ ਮੋਰਚਾ ਹਮਾਇਤੀਆਂ ਖਿਲਾਫ ਦਰਜ ਕੇਸ ਫੌਰਨ ਰੱਦ ਕੀਤੇ ਜਾਣ,ਉਹਨਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਵਾਪਸ ਕੀਤਾ ਜਾਵੇ ਤੇ ਹੋਰ ਸਭ ਹੱਕੀ ਮੰਗਾਂ ਮੰਨੀਆਂ ਜਾਣ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, May 24, 2022

ਹਦਾਇਤਾਂ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਰਿਹਾ

ਨਾਇਬ ਤਹਿਸੀਲਦਾਰ ਦਾ ਇਮਤਿਹਾਨ ਸਿਰਫ਼ ਅੰਗਰੇਜ਼ੀ ਵਿੱਚ ਕਰਵਾਏ ਜਾਣ ਦੀ ਨਿੰਦਾ

ਲੁਧਿਆਣਾ: 24 ਮਈ 2022:  (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਦੇ ਵਿਹਾਰ ਨੂੰ ਲੋਕ ਵਿਰੋਧੀ ਮੰਨਦਿਆਂ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਉਂਦੇ ਹੋਏ ਬਹੁਤ ਭਾਰੀ ਬਹੁ ਗਿਣਤੀ ਨਾਲ ਵਿਧਾਇਕ ਜਿਤਾ ਕੇ ਉਸਨੂੰ ਪੰਜਾਬ ਦੀ ਸੱਤਾ ਸੌਂਪੀ ਪਰ ਪਤਾ ਨਹੀਂ ਅਫ਼ਸਰਸ਼ਾਹੀ ਦਾ ਦਬਾਅ ਹੈ ਜਾਂ ਸੱਤਾ ਦੀ ਕੁਰਸੀ ਦਾ ਕਸੂਰ ਕਿ ਸਰਕਾਰ ਦੇ ਬਹੁਤ ਸਾਰੇ ਫੈਸਲਿਆਂ ਤੇ ਲਗਾਤਾਰ ਲੋਕਾਂ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ। 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬੀ ਲੇਖਕ ਹਰਮੀਤ ਵਿਦਿਆਰਥੀ ਨੇ ਇੱਕ ਲਿਖਤੀ ਬਿਆਨ ਵਿੱਚ ਕੀਤਾ। ਹਰਮੀਤ ਵਿਦਿਆਰਥੀ ਨੇ ਜਾਣਕਾਰੀ ਦਿੱਤੀ ਕਿ ਸਤੰਬਰ 2021 ਵਿੱਚ ਉਸ ਸਮੇਂ ਦੀ ਸਰਕਾਰ ਨੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਸੀ। ਇਹ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਕੀਤੀ ਜਾਣੀ ਸੀ। ਨਾਇਬ ਤਹਿਸੀਲਦਾਰ ਨੇ ਪੰਜਾਬ ਵਿੱਚ ਹੀ ਕੰਮ ਕਰਨਾ ਸੀ ਅਤੇ ਇਸ ਅਹੁਦੇ ਦਾ ਸਿੱਧਾ ਵਾਹ ਪੰਜਾਬ ਦੇ ਸਧਾਰਨ ਘੱਟ ਪੜ੍ਹੇ ਅਤੇ ਅਨਪੜ੍ਹ ਲੋਕਾਂ ਨਾਲ ਪੈਣਾ ਹੁੰਦਾ ਏ ਪਰ ਸਰਕਾਰ ਨੇ ਇਹ ਇਮਤਿਹਾਨ ਅੰਗਰੇਜ਼ੀ ਵਿੱਚ ਲੈਣ ਦਾ ਫੈਸਲਾ ਕੀਤਾ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਪੰਜਾਬ ਰਾਜ ਭਾਸ਼ਾ ਐਕਟ-1967 ਅਤੇ  ਪੰਜਾਬ ਰਾਜ ਭਾਸ਼ਾ ( ਤਰਮੀਮ) ਐਕਟ-2008 ਘੋਰ ਉਲੰਘਣਾ ਗਰਦਾਨਿਆ ਅਤੇ ਇਸ ਨੂੰ ਕਾਬਲੇ ਸਜ਼ਾ ਜੁਰਮ ਕਰਾਰ ਦਿੱਤਾ। 

ਲੇਖਕ ਆਗੂ ਨੇ ਦੱਸਿਆ ਕਿ ਉਸ ਵੇਲੇ ਦੀ ਸਰਕਾਰ ਨੇ ਪੰਜਾਬੀਆਂ ਦੇ ਵਿਰੋਧ ਨੂੰ ਵੇਖ ਕੇ ਮਿਤੀ 02 ਫ਼ਰਵਰੀ 2022 ਨੂੰ ਇੱਕ ਪੱਤਰ ਜਾਰੀ ਸਮੂਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ  ਰਾਜ ਭਾਸ਼ਾ ਐਕਟ-1967 ਅਤੇ  ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ-2008 ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਬੀਤੀ 22 ਮਈ ਨੂੰ ਲਈ ਗਈ ਨਾਇਬ ਤਹਿਸੀਲਦਾਰਾਂ ਦੀ ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ ਹੀ ਰੱਖਿਆ ਗਿਆ। 

ਆਪਣੇ ਬਿਆਨ ਵਿੱਚ ਲੇਖਕ ਆਗੂ ਨੇ ਜਿੱਥੇ ਸਰਕਾਰ ਦੇ ਕਦਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ । ਉੱਥੇ ਸਰਕਾਰ ਤੋਂ ਮੰਗ ਕੀਤੀ ਜਦੋਂ ਆਈ.ਏ.ਐਸ. ਅਤੇ ਨੀਟ ਦੇ ਇਮਤਿਹਾਨ ਵਿੱਚ ਪ੍ਰਾਰਥੀ ਨੂੰ ਆਪਣੀ ਮਾਂ ਬੋਲੀ ਵਿੱਚ ਪ੍ਰੀਖਿਆ ਦੇਣ ਦਾ ਅਧਿਕਾਰ ਹੈ ਤਾਂ ਪੰਜਾਬ ਰਾਜ ਦੇ ਵਿਦਿਆਰਥੀਆਂ ਨੂੰ ਆਪਣੇ ਹੀ ਸੂਬੇ ਵਿੱਚ ਪੰਜਾਬੀ ਵਿੱਚ ਇਮਤਿਹਾਨ ਦੇਣ ਦੀ ਇਜਾਜ਼ਤ ਕਿਉਂ ਨਹੀਂ ?

ਹਰਮੀਤ ਵਿਦਿਆਰਥੀ ਨੇ ਮੰਗ ਕੀਤੀ ਕਿ ਮਿਤੀ 22 ਮਈ ਨੂੰ ਲਿਆ ਗਿਆ ਇਮਤਿਹਾਨ ਰੱਦ ਕੀਤਾ ਜਾਵੇ ,ਜਿਹੜੇ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਅਣਗਹਿਲੀ ਕੀਤੀ ਹੈ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੁਕਾਬਲੇ ਦਾ ਹਰ ਇਮਤਿਹਾਨ ਪੰਜਾਬੀ ਵਿੱਚ ਲੈਣ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਦੇ ਹਰ ਪੱਧਰ ਤੇ  ਰਾਜ ਭਾਸ਼ਾ ਐਕਟ-1967 ਅਤੇ  ਪੰਜਾਬ ਰਾਜ ਭਾਸ਼ਾ ( ਤਰਮੀਮ) ਐਕਟ-2008 ਲਾਗੂ ਕੀਤਾ ਜਾਵੇ।

Friday, September 10, 2021

ਵਿਜੀਲੈਂਸ ਨੇ 30,000 ਰੁਪਏ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

10th September 2021 at 7:39 PM

ਮੰਗ 50 ਹਜ਼ਾਰ ਰੁ.ਦੀ ਕੀਤੀ ਸੀ ਸੌਦਾ 30 ਵਿੱਚ ਬਣਿਆ  

ਚੰਡੀਗੜ੍ਹ: 10 ਸਤੰਬਰ 2021: (GSB//ਪੰਜਾਬ ਸਕਰੀਨ)::  
ਰਿਸ਼ਵਤਖੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਜਾਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਅਜਿਹੀ ਕੋਈ ਵੀ ਗ੍ਰਿਫਤਾਰੀ ਆਮ ਤੌਰ ਤੇ ਸਾਰਾ ਕੈਰੀਅਰ ਤਬਾਹ ਕਰ ਦੇਂਦੀ ਹੈ ਪਰ ਫਿਰ ਵੀ ਲੋਕ ਇਸ ਬੁਰਾਈ ਵਾਲੇ ਪਾਸਿਓਂ ਨਹੀਂ ਮੁੜਦੇ। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਐਸ.ਪੀ ਸਿਟੀ ਫਿਰੋਜਪੁਰ ਦੇ ਰੀਡਰ ਏ.ਐਸ.ਆਈ. ਗੁਰਲਾਭ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਗੁਰਦਿਆਲ ਸਿੰਘ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਜਿਲਾ ਫਿਰੋਜਪੁਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਰੀਡਰ ਵਲੋਂ ਉਸ ਦੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਰਿੱਟ ਪਟੀਸ਼ਨ ਸਬੰਧੀ ਚਲ ਰਹੀ ਇੰਕੁਆਰੀ ਬਾਰੇ ਬਿਆਨ ਦਰਜ ਕਰਨ ਵਿਚ ਮੱਦਦ ਕਰਨ ਬਦਲੇ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 30,000 ਵਿਚ ਤੈਅ ਹੋਇਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Wednesday, May 12, 2021

ਜੇ ਹੁਣ ਵੀ ਨਾ ਜਾਗੇ ਤਾਂ ਪੰਜਾਬ ਨੂੰ ਹੋਰ ਗਰਕਣ ਤੋਂ ਕੋਈ ਨਹੀਂ ਰੋਕ ਸਕੇਗਾ

12th May 2021 at 06:3 Via WhatsApp

ਵਿੱਦਿਆ ਵਿੱਚ ਵੀ ਨਿਜੀਕਰਨ ਤੇ ਹਰਮੀਤ ਵਿਦਿਆਰਥੀ ਵੱਲੋਂ ਚੇਤਾਵਨੀ  

ਫ਼ਿਰੋਜ਼ਪੁਰ: 12 ਮਈ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੀ ਧਰਤੀ ਕਿਸੇ ਵੇਲੇ ਵਿਸ਼ਾਲ ਗਿਆਨ  ਅਤੇ ਗਹਿਰੇ ਚਿੰਤਨ ਦੀ ਧਰਤੀ ਰਹੀ ਹੈ। ਇਸ ਧਰਤੀ ਤੇ ਵੇਦ ਰਚੇ ਗਏ । ਤਕਸ਼ਿਲਾ ਵਰਗੇ ਵਿੱਦਿਆ ਦੇ ਕੇਂਦਰ ਇਸੇ ਧਰਤੀ ਤੇ ਸਥਾਪਤ ਹੋਏ । ਆਜ਼ਾਦੀ ਤੋਂ ਬਾਅਦ ਇਸ ਖਿੱਤੇ ਦੇ ਰਹਿਨੁਮਾਵਾਂ ਨੇ ਵਿੱਦਿਆ ਦੇ ਪਸਾਰ ਲਈ ਕਈ ਸਰਕਾਰੀ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ । ਉਸ ਦੌਰ ਵਿੱਚ ਸਕੂਲ ਕਾਲਜ ਲੋਕਾਂ ਨੂੰ ਅਕਲਮੰਦ ਬਨਾਉਣ ਲਈ ਬਣਾਏ ਜਾਂਦੇ ਸਨ ਮੁਨਾਫ਼ਾ ਕਮਾਉਣ ਲਈ ਨਹੀਂ। ਪ੍ਰਾਈਵੇਟ ਸੰਸਥਾਵਾਂ ਉਦੋਂ ਵੀ ਹੁੰਦੀਆਂ ਸਨ ਪਰ ਉਹਨਾਂ ਦਾ ਕੰਮ ਸਰਕਾਰੀ ਸਾਧਨਾਂ ਦੀ ਕਮੀ ਨੂੰ ਪੂਰਾ ਕਰਨਾ ਹੁੰਦਾ ਸੀ ਨਾ ਕਿ ਸਰਕਾਰੀ ਢਾਂਚੇ ਨੂੰ ਤਬਾਹ ਕਰਕੇ ਨਿੱਜੀ ਜਾਇਦਾਦ ਜਾਇਦਾਦ ਦਾ ਰਾਹ ਪੱਧਰਾ ਕਰਨਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਲੇਖਕ ਅਤੇ ਟਰੇਡ ਯੂਨੀਅਨ ਆਗੂ ਹਰਮੀਤ ਵਿਦਿਆਰਥੀ ਨੇ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। 

ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਅੱਤਵਾਦ ਨੇ ਵਿੱਦਿਅਕ ਅਦਾਰਿਆਂ ਵਿੱਚੋਂ ਗਿਆਨ ਦੇ ਪਸਾਰ ਦਾ ਮਾਹੌਲ ਖ਼ਤਮ ਕਰ ਦਿੱਤਾ। ਉਪਰੰਤ ਸੰਸਾਰੀ ਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੇ ਖਾਸ ਤੌਰ ਤੇ ਸਰਕਾਰੀ ਕਾਲਜਾਂ ਨੂੰ ਆਪਣੇ ਜਬਾੜੇ ਵਿੱਚ ਚੱਬਣਾ ਸ਼ੁਰੂ ਕਰ ਦਿੱਤਾ।  

ਪ੍ਰਾਈਵੇਟ ਕਾਲਜ ਖੁੰਬਾਂ ਵਾਂਗੂੰ ਉੱਗਣ ਲੱਗੇ। ਸਦੀਆਂ ਤੋਂ ਕੀਤਾ ਜਾ ਰਿਹਾ ਵਿੱਦਿਆ ਦਾਨ ਮੁਨਾਫ਼ੇ ਦਾ ਧੰਦਾ ਬਣ ਗਿਆ। ਸਿਆਸਤਦਾਨਾਂ ਦੀ ਇਸ ਧੰਦੇ ਵਿੱਚ ਘੁਸਪੈਠ ਨੇ ਹੌਲੀ ਹੌਲੀ ਸਰਕਾਰੀ ਅਦਾਰਿਆਂ ਨੂੰ ਤਬਾਹ ਕਰਨ ਦਾ ਰਾਹ ਫੜ ਲਿਆ। 

ਲੇਖਕ ਆਗੂ ਨੇ ਦੱਸਿਆ ਕਿ ਪੰਜਾਬ ਵਿੱਚ 2 ਕਰੋੜ 80 ਲੱਖ ਦੀ ਆਬਾਦੀ ਲਈ ਕੁੱਲ 48 ਸਰਕਾਰੀ ਡਿਗਰੀ ਅਤੇ ਬੀ ਐੱਡ ਕਾਲਜ ਹਨ। ਜਦਕਿ 75 ਲੱਖ ਦੀ ਆਬਾਦੀ ਵਾਲੇ ਹਿਮਾਚਲ ਪ੍ਰਦੇਸ਼ ਵਿੱਚ 94 ਸਰਕਾਰੀ ਕਾਲਜ ਹਨ। ਹਰਿਆਣਾ ਦੀ 2.5 ਕਰੋੜ ਦੀ ਆਬਾਦੀ ਲਈ 170 ਕਾਲਜ ਹਨ। ਪੰਜਾਬ ਦੇ ਸਾਰੇ ਕਾਲਜਾਂ ਲਈ1995 ਵਿੱਚ ਲੈਕਚਰਾਰ ਦੀਆਂ ਕਰੀਬ 1870 ਮਨਜ਼ੂਰਸ਼ੁਦਾ ਪੋਸਟਾਂ ਸਨ। ਅੱਜ ਛੱਬੀ ਸਾਲ ਬੀਤ ਜਾਣ ਦੇ ਬਾਵਜੂਦ ਮਨਜ਼ੂਰਸ਼ੁਦਾ ਪੋਸਟਾਂ ਦੀ ਗਿਣਤੀ 1870 ਹੀ ਹੈ । ਇਹਨਾਂ ਵਿੱਚੋਂ ਵੀ ਕਰੀਬ 1550 ਪੋਸਟਾਂ ਖਾਲੀ ਹਨ।  

ਲੇਖਕ ਆਗੂ ਨੇ ਕਿਹਾ ਕਿ  ਪੰਜਾਬ ਦੇ ਸਰਕਾਰੀ ਕਾਲਜਾਂ ਦੇ ਟੀਚਿੰਗ ਸਟਾਫ ਦਾ ਵੇਰਵਾ ਵਿੱਦਿਅਕ ਮਾਹੌਲ ਦੀ ਭਿਆਨਕ ਤਸਵੀਰ ਪੇਸ਼ ਕਰਦਾ ਹੈ। 48 ਵਿੱਚੋਂ 11 ਸਰਕਾਰੀ ਕਾਲਜਾਂ ਵਿੱਚ ਇੱਕ ਵੀ ਪਰਮਾਨੈਂਟ ਲੈਕਚਰਾਰ ਨਹੀਂ ਹੈ ਜਦੋਂ ਕਿ 10 ਕਾਲਜਾਂ ਵਿੱਚ ਸਿਰਫ਼ ਇੱਕ ਪਰਮਾਨੈਂਟ ਲੈਕਚਰਾਰ ਹੈ। ਛੇ ਕਾਲਜਾਂ ਵਿੱਚ ਸਿਰਫ਼ ਦੋ ਦੋ ਲੈਕਚਰਾਰ ਹਨ। ਪੰਜਾਬ ਦੇ ਨੌਂ ਵੱਡੇ ਸ਼ਹਿਰੀ ਕਾਲਜਾਂ ਵਿੱਚ 170 ਲੈਕਚਰਾਰ ਹਨ ਹਾਲਾਂਕਿ ਇਹ ਗਿਣਤੀ ਵੀ ਉਹਨਾਂ ਕਾਲਜਾਂ ਵਿੱਚ ਮਨਜ਼ੂਰਸ਼ੁਦਾ ਪੋਸਟਾਂ ਦਾ ਪੰਜਵਾਂ ਹਿੱਸਾ ਹੀ ਬਣਦੀ ਹੈ। ਇਸ ਤੋਂ ਇਲਾਵਾ ਲੈਕਚਰਾਰਾਂ ਦੀ ਘਾਟ ਨਾਲ ਜੂਝ ਰਹੇ ਪੰਜਾਬ ਦੇ ਕਾਲਜਾਂ ਦੇ 39 ਲੈਕਚਰਾਰ ਪਿਛਲੇ ਕਈ ਸਾਲਾਂ ਤੋਂ ਡੈਪੂਟੇਸ਼ਨ ਦੇ ਬਹਾਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਡੇਰਾ ਲਾਈ ਬੈਠੇ ਹਨ।

ਪੰਜਾਬ ਯੂਨੀਵਰਸਿਟੀ ਨੇ ਛੇ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੇਂ ਸੋਲਾਂ ਕਾਸਟੀਚੂਐਂਟ ਕਾਲਜ ਖੋਹਲੇ ਹਨ। ਪੰਜਾਬ ਯੂਨੀਵਰਸਿਟੀ ਦੈ ਛੇ ਕਾਲਜਾਂ ਲਈ ਪਚਾਨਵੇਂ ਪੋਸਟਾਂ ਸੈਂਕਸ਼ਨ ਕੀਤੀਆਂ ਪਰ ਲੈਕਚਰਾਰ ਇੱਕ ਵੁ ਭਰਤੀ ਨਹੀਂ ਕੀਤਾ । ਛੇ ਕਾਲਜਾਂ ਵਿੱਚ ਇੱਕ ਵੀ ਪਰਮਾਨੈਂਟ ਲੈਕਚਰਾਰ ਨਹੀਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੇਂ ਸੋਲਾਂ ਕਾਸਟੀਚੂਐਂਟ ਕਾਲਜਾਂ ਵਿੱਚ ਕੁੱਲ ਪੰਜ ਪਰਮਾਨੈਂਟ ਲੈਕਚਰਾਰ ਹਨ ਉਹ ਵੀ ਯੂਨੀਵਰਸਿਟੀ ਦੈ ਦੂਜੇ ਕਾਲਜਾਂ ਵਿੱਚੋਂ ਲੈਕਚਰਾਰ ਲਿਆ ਕੇ। ਨਵੀਂ ਭਰਤੀ ਬਿਲਕੁਲ ਬੰਦ। ਪੰਝੀ ਸਾਲ ਤੋਂ ਸਰਕਾਰੀ ਕਾਲਜਾਂ ਵਿੱਚ ਕੋਈ ਨਵੀਂ ਭਰਤੀ ਨਹੀਂ।

ਲੇਖਕ ਆਗੂ ਨੇ ਦੱਸਿਆ ਕਿ ਜੇ ਨੌਂ ਸ਼ਹਿਰੀ ਕਾਲਜਾਂ ਅਤੇ ਡੈਪੂਟੇਸ਼ਨ ਤੇ 210 ਲੈਕਚਰਾਰ ਹਨ ਤਾਂ ਪੰਜਾਬ ਦੇ ਬਾਕੀ ਸ਼ਹਿਰੀ ਅਤੇ ਪੇਂਡੂ 39 ਕਾਲਜਾਂ ਦੇ ਹਿੱਸੇ ਕੁੱਲ 115 ਲੈਕਚਰਾਰ ਆਉਂਦੇ ਹਨ।ਇਸ ਦਾ ਇੱਕ ਸਿੱਧਾ ਜਿਹਾ ਮਤਲਬ ਇਹ ਹੈ ਕਿ ਪੇਂਡੂ ਪਿਛੋਕੜ , ਛੋਟੀ ਕਿਸਾਨੀ ਅਤੇ ਬੇਜ਼ਮੀਨੇ ਮਜ਼ਦੂਰਾਂ ਵਿੱਚੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਿੱਦਿਅਕ  ਖ਼ੇਤਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ ਹੈ। ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਕਿਸੇ ਰਾਜਨੀਤਕ , ਸਮਾਜਿਕ ਧਿਰ ਨੂੰ ਇਹ ਕੋਈ ਏਜੰਡਾ ਹੀ ਨਹੀਂ ਲੱਗਦਾ।ਖ਼ਤਰਨਾਕ ਗੱਲ ਇਹ ਵੀ ਹੈ ਕਿ ਆਮ ਲੋਕਾਂ ਨੇ ਵੀ ਆਪਣੇ ਇਹਨਾਂ ਜ਼ਰੂਰੀ ਸੁਆਲਾਂ ਤੇ ਬੋਲਣਾ ,ਲਾਮਬੰਦ ਹੋਣਾ ਛੱਡ ਦਿੱਤਾ ਹੈ। 

ਹਰਮੀਤ ਵਿਦਿਆਰਥੀ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਵਿੱਦਿਆ ਵਰਗੇ ਮੁਢਲੇ ਸੁਆਲ ਤੇ ਇਸ ਕਿਸਮ ਦੀ ਬੇਰੁਖੀ ਬਣੀ ਰਹੀ ਤਾਂ ਨਿੱਤ ਦਿਨ ਗਰਕ ਰਹੇ ਪੰਜਾਬ ਨੂੰ ਹੋਰ ਗਰਕਣ ਤੋਂ ਕੋਈ ਨਹੀਂ ਰੋਕ ਸਕੇਗਾ।

Thursday, January 14, 2021

ਲੋਹੜੀ ਬਾਲ ਕੇ ਸਾੜੇ ਕਿਸਾਨ ਵਿਰੋਧੀ ਲੋਕ ਮਾਰੂ ਕਾਨੂੰਨ

14th January 2021 at 11:49 AM WhatsApp 

 ਕਿਸਾਨ ਸੰਘਰਸ਼ ਨਾਲ ਸਬੰਧਤ ਕਵਿਤਾ ਦੀ ਕਿਤਾਬ ਦਾ ਕੀਤਾ ਲੋਕ ਅਰਪਣ 


ਫ਼ਿਰੋਜ਼ਪੁਰ
: 15 ਜਨਵਰੀ 2021: (ਪੰਜਾਬ ਸਕਰੀਨ ਬਿਊਰੋ):: 

ਲੋਹੜੀ ਦਾ ਤਿਉਹਾਰ ਭਾਰਤੀ ਜਨ ਜੀਵਨ ਦਾ ਅਹਿਮ ਹਿੱਸਾ ਹੈ। ਚਾਵਾਂ ਖੁਸ਼ੀਆਂ ਮਲਾਰਾਂ ਨਾਲ ਇਹ ਤਿਉਹਾਰ ਪੂਰੀ ਦੁਨੀਆਂ ਚ ਵੱਸਦੇ ਭਾਰਤੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਇਸ ਤਿਉਹਾਰ ਦੀ ਤਾਸੀਰ ਵੱਖਰੀ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੁਕਮ ਮੁਤਾਬਕ ਇਸ ਦੇਸ਼ ਦੀ ਖੇਤੀ ਨੂੰ ਮਲਟੀਨੈਸ਼ਨਲ ਕੰਪਨੀਆਂ ਦੀ ਜ਼ਰਖਰੀਦ ਬਨਾਉਣ ਲਈ ਲਾਗੂ ਕੀਤੇ ਕਿਸਾਨ ਵਿਰੋਧੀ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੂਰੇ ਦੇਸ਼ ਵਿਸ਼ੇਸ਼ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੰਘਰਸ਼ ਦੇ ਰਾਹ ਤੇ ਹਨ। ਇਸ ਦੇਸ਼ ਦੀ ਆਜ਼ਾਦੀ ਦੀ ਦੂਜੀ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਫ਼ਿਰੋਜ਼ਪੁਰ ਦੇ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ, ਮੁਲਾਜ਼ਮਾਂ ਅਤੇ ਲੋਕ ਪੱਖੀ ਸੰਸਥਾਵਾਂ ਵੱਲੋਂ ਕਮੇਟੀ ਘਰ ਪਾਰਕ ਦੇ ਸਾਹਮਣੇ ਲੋਹੜੀ ਬਾਲ ਕੇ ਤਿੰਨ ਕਿਸਾਨ ਵਿਰੋਧੀ  ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਅੱਜ ਲੋਹੜੀ ਦੇ ਤਿਉਹਾਰ ਤੇ ਤਿੰਨ ਕਾਲੇ ਕਾਨੂੰਨ ਸਾੜ ਕੇ ਅਸੀਂ ਦਿੱਲੀ ਦੇ ਬਾਡਰਾਂ ਤੇ ਬੈਠੇ ਸੰਘਰਸ਼ੀ ਯੋਧਿਆਂ ਨਾਲ ਆਪਣੀ ਇੱਕਮੁੱਠਤਾ ਜਾਹਰ ਕਰਦੇ ਹਾਂ ਅਤੇ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਯੂਨਾਈਟਿਡ ਹਿਊਮੈਨ ਰਾਈਟਸ ਫਰੰਟ ਦੇ ਆਗੂ ਬਲਵਿੰਦਰ ਪਾਲ ਸ਼ਰਮਾ, ਪਟਵਾਰ ਯੂਨੀਅਨ ਵੱਲੋਂ ਸੁਖਦੇਵ ਸਿੰਘ ਢੀਂਡਸਾ, ਪੱਤਰਕਾਰ ਭਾਈਚਾਰੇ ਵੱਲੋਂ ਗੁਰਨਾਮ ਸਿੱਧੂ ਗਾਮਾ ਅਧਿਆਪਕ ਆਗੂ ਅਨਿਲ ਆਦਮ ਨੇ ਸੰਬੋਧਨ ਕਰਦਿਆਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। 

ਇਸ ਸੰਘਰਸ਼ੀ ਲੋਹੜੀ ਦੀ ਲੋਅ ਵਿੱਚ ਪ੍ਰੋ.ਕੁਲਦੀਪ ਜਲਾਲਾਬਾਦ, ਡਾ.ਮਨਜੀਤ ਕੌਰ ਆਜ਼ਾਦ ਅਤੇ ਡਾ.ਆਜ਼ਾਦਵਿੰਦਰ ਸਿੰਘ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾਵਾਂ ਦੀ ਸੰਪਾਦਿਤ ਪੁਸਤਕ "ਬਲਦੀ ਮਿੱਟੀ ਦੇ ਬੋਲ " ਨੂੰ ਲੋਕ ਅਰਪਿਤ ਕੀਤਾ ਗਿਆ।

ਇਸ ਯੱਗ ਵਿੱਚ ਹਿੱਸਾ ਪਾਉਣ ਲਈ ਗੁਰਭੇਜ ਕੰਬੋਜ ਟਿੱਬੀ, ਸੁਖਜਿੰਦਰ ਫ਼ਿਰੋਜ਼ਪੁਰ, ਸੁਰਿੰਦਰ ਕੰਬੋਜ, ਪ੍ਰੋ. ਅਨਿਲ ਧੀਮਾਨ, ਡਾ.ਅਮਨਦੀਪ ਸਿੰਘ, ਅਨਿਲ ਮਛਰਾਲ, ਨਯਨ ਕਪੂਰ, ਅਜੀਤ ਸਿੰਘ, ਬਲਬੀਰ ਸਿੰਘ, ਰਣਧੀਰ ਜੋਸ਼ੀ, ਗੁਰਿੰਦਰ ਸਿੰਘ, ਜੈਲਾ ਸੰਧੂ, ਜਸਕਰਨ ਸਿੰਘ, ਜਤਿੰਦਰ ਸਿੰਘ ਸੰਧੂ, ਜਸਪਾਲ ਹਾਂਡਾ, ਅਵਤਾਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਸੰਧੂ, ਯਸ਼ਪਾਲ, ਅਸ਼ੋਕ ਕੁਮਾਰ, ਰਾਹੁਲ ਪਾਂਡੇ, ਨਾਰਾਇਣ ਧਮੀਜਾ, ਆਰ.ਕੇ. ਜਸਪਾਲ ਜੋਸਨ, ਗੁਰਦਰਸ਼ਨ ਆਰਿਫ਼ ਕੇ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਨਾਅਰਿਆਂ ਦੀ ਗੂੰਜ ਵਿੱਚ ਸ਼ਾਇਰ ਹਰਮੀਤ ਵਿਦਿਆਰਥੀ ਨੇ ਆਏ ਹੋਏ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਦੇ ਹਰ ਸੱਦੇ ਨੂੰ ਫ਼ਿਰੋਜ਼ਪੁਰ ਵਿੱਚ ਲਾਗੂ ਕਰਨ ਹਰ ਸੰਭਵ ਯਤਨ ਕੀਤਾ ਜਾਵੇਗਾ।

Monday, June 24, 2019

ਸਾਂਝੇ ਡੁੱਲੇ ਖੂਨ ਦੀ ਚੀਸ ਦਾ ਅਹਿਸਾਸ ਕਰਾਇਆ ਨਾਟਕ ਨੇ

SSMFB Messenger: 24th June 2019: 06:29 PM
ਫਿਰੋਜ਼ਪੁਰ ਵਿੱਚ ਯਾਦ ਕਰਾਇਆ ਗਿਆ ਅਤੀਤ ਦਾ ਉਹ ਲਹੂ ਭਿੱਜਿਆ ਪੰਨਾ 
ਫਿਰੋਜ਼ਪੁਰ: 24 ਜੂਨ 2019: (ਪੰਜਾਬ ਸਕਰੀਨ ਬਿਊਰੋ):: 
ਜਲਿਆਂ ਵਾਲੇ ਬਾਗ਼ ਦਾ ਸਾਕਾ ਭਾਰਤੀ ਆਜ਼ਾਦੀ ਦੇ ਇਤਿਹਾਸ ਦਾ ਲਹੂ ਵਿੱਚ ਭਿੱਜਿਆ ਅਜਿਹਾ ਪੰਨਾ ਹੈ ਜਿਸ ਤੇ ਹਿੰਦੂ ਮੁਸਲਮਾਨ ਸਿੱਖ ਸਭ ਦਾ ਖੂਨ ਡੁੱਲ੍ਹਿਆ ਹੈ। ਤੇਰਾਂ ਅਪ੍ਰੈਲ 1919 ਨੂੰ ਵਾਪਰੇ ਇਸ ਘੱਲੂਘਾਰੇ ਦੀ ਚੀਸ ਸੌ ਸਾਲ ਬੀਤਣ ਤੋਂ ਬਾਅਦ ਅੱਜ ਵੀ ਪੂਰਾ ਹਿੰਦੁਸਤਾਨ ਮਹਿਸੂਸ ਕਰਦਾ ਹੈ। ਸਾਲ 2019 ਬ੍ਰਿਟਿਸ਼ ਸਰਕਾਰ ਦੇ ਇਸ ਸਭ ਤੋਂ ਵੱਧ ਕਰੂਰ ਘਟਨਾਕ੍ਰਮ ਦਾ ਸ਼ਤਾਬਦੀ ਵਰ੍ਹਾ ਹੈ। ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਵੱਲੋਂ ਸਮੁੱਚੇ ਪੰਜਾਬ ਵਿੱਚ ਨਾਟਕਾਂ ਰਾਹੀਂ ਚੇਤਨਾ ਪੈਂਦਾ ਕਰਨ ਦੀ ਯੋਜਨਾ ਵਜੋਂ ਰਕਸ਼ਾ ਫਾਊਂਡੇਸ਼ਨ, ਵਿਵੇਕਾਨੰਦ ਵਰਲਡ ਸਕੂਲ ਅਤੇ ਐਗਰੀਡ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਬੀਤੀ ਰਾਤ ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਕਾਲਜ ਅਤੇ ਰਿਸਰਚ ਸੈਂਟਰ ਵਿਖੇ ਉੱਘੇ ਨਾਟ ਲੇਖਕ ਸ਼ਬਦੀਸ਼ ਦੇ ਲਿਖੇ  ਨਾਟਕ " ਚੱਲ ਅਮ੍ਰਿਤਸਰ ਲੰਡਨ ਚੱਲੀਏ " ਨੂੰ ਸੁਚੇਤਕ ਰੰਗ ਮੰਚ  ਮੁਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਜਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲਾ ਸ਼ਹੀਦ ਊਧਮ ਸਿੰਘ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਸੀ। ਹੁਸੈਨੀਵਾਲਾ ਭਗਤ ਸਿੰਘ ਦੀ ਆਖ਼ਰੀ ਪਨਾਹਗਾਹ ਹੋਣ ਕਰਕੇ ਇਸ ਨਾਟਕ ਦਾ ਫ਼ਿਰੋਜ਼ਪੁਰ ਹੋਣਾ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਮੌਕੇ ਤੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਸਰਪ੍ਰਸਤ ਸ਼੍ਰੀ ਮਤੀ ਪ੍ਰਭਾ ਭਾਸਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸ਼੍ਰੀ ਵਰਿੰਦਰ ਸਿੰਗਲ ਚੇਅਰਮੈਨ ਜੈਨੇਸਿਸ ਇੰਸਟੀਚਿਊਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜੋਤੀ ਰੌਸ਼ਨ ਕਰਨ ਦੀ ਰਸਮ ਵਿੱਚ ਸ਼੍ਰੀ ਮਤੀ ਪ੍ਰਭਾ ਭਾਸਕਰ, ਸ਼੍ਰੀ ਮਤੀ ਮਿਨਾਕਸ਼ੀ ਸਿੰਗਲ, ਡਾ.ਐਸ.ਐਨ. ਰੁਦਰਾ, ਝਲਕੇਸ਼ਵਰ ਭਾਸਕਰ, ਡਾ.ਸਤਿੰਦਰ ਸਿੰਘ, ਅਮਰਜੀਤ ਭੋਗਲ ਸ਼ਾਮਲ ਹੋਏ। ਡਾ. ਰੁਦਰਾ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਿਹਾ। ਸ਼ਬਦੀਸ਼ ਵੱਲੋਂ ਨਾਟਕ ਬਾਰੇ ਜਾਣਕਾਰੀ ਦਿੰਦਿਆਂ ਹੀ ਪਰਦਾ ਖੁੱਲਿਆ। ਦਿਲਖੁਸ਼ ਥਿੰਦ ਦੇ ਸੰਗੀਤ ਨਾਲ ਮੰਚ ਤੇ ਊਧਮ ਸਿੰਘ (ਮਨਦੀਪ ਮਨੀ) ਹਾਜ਼ਰ ਸੀ ਭਾਰਤੀ ਆਜ਼ਾਦੀ ਦੀ ਲੜਾਈ ਦਾ ਅਜਿਹਾ ਨਾਇਕ ਜਿਸ ਤੇ ਕਿਸੇ ਵੀ ਖਿੱਤੇ, ਕੌਮ ਯਾ ਭਾਈਚਾਰੇ ਨੂੰ ਨਾਜ਼ ਹੋ ਸਕਦਾ ਹੈ।ਜਲਿਆਂ ਵਾਲੇ ਬਾਗ ਦੇ ਸਾਕੇ ਨੇ ਸਮੁੱਚੇ ਭਾਰਤੀ ਸਮਾਜ ਵਿਸ਼ੇਸ਼ ਕਰਕੇ ਪੰਜਾਬੀ ਕੌਮ ਨੂੰ ਇੱਕ ਮੁੱਠ ਕਰ ਦਿੱਤਾ। ਜਨਰਲ ਡਾਇਰ ਵੱਲੋਂ ਅੰਨ੍ਹੀ ਗੋਲੀਬਾਰੀ ਤੋਂ ਬਾਅਦ ਉਸ ਬਾਗ ਵਿੱਚ ਆਪਣੇ ਪਤੀ ਦੀ ਲਾਸ਼ ਲੱਭ ਰਹੀ ਰਤਨਾ ਦੇਵੀ (ਅਨੀਤਾ ਸ਼ਬਦੀਸ਼)  ਦੇ ਵੈਣ ਇਸ ਨਾਟਕ ਦਾ ਪਹਿਲਾ ਸਿਖ਼ਰ ਹੋ ਨਿੱਬੜਦਾ ਹੈ। ਊਧਮ ਸਿੰਘ ਨੂੰ ਜਦ ਇਸ ਭਿਆਨਕ ਸਾਕੇ ਦੀ ਖ਼ਬਰ ਮਿਲਦੀ ਹੈ ਤਾਂ ਉਹ ਇਸਦਾ ਬਦਲਾ ਲੈਣ ਲਈ ਆਪਣੀ ਜ਼ਿੰਦਗੀ ਨੂੰ ਨਿੱਕੀਆਂ ਵੱਡੀਆਂ ਛੋਹਾਂ ਦਿੰਦਿਆਂ ਵੱਡੇ ਸੰਘਰਸ਼ ਵੱਲ ਤੁਰਦਾ ਹੈ।
ਲਗਾਤਾਰ ਇੱਕੀ ਸਾਲ ਦੀ ਭਟਕਣਾ ਅਤੇ ਉਡੀਕ ਤੋਂ ਬਾਅਦ ਲੰਡਨ ਦੇ ਕੈਕਸਟਨ ਹਾਲ ਵਿੱਚ ਉਹ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਆਪਣਾ ਬਦਲਾ ਪੂਰਾ ਕਰਦਾ ਹੈ। ਨਿੱਕੀਆਂ ਨਿੱਕੀਆਂ ਛੋਹਾਂ ਰਾਹੀਂ ਉਸ ਵੇਲੇ ਦੇ ਰਾਜਨੀਤਕ ਅਤੇ ਸਮਾਜੀ ਹਾਲਾਤ ਨੂੰ ਅੱਜ ਨਾਲ ਜੋੜ ਕੇ ਬਿਹਤਰ ਭਾਰਤ ਲਈ ਨਵੀਂ ਲੱਭਣ ਦਾ ਸੁਨੇਹਾ ਪੂਰੇ ਨਾਟਕ ਦੀ ਆਤਮਾ ਵਿੱਚ ਸਮਾਇਆ ਹੋਇਆ ਸੀ।ਸਾਅਦਤ ਹਸਨ ਮੰਟੋ ਦੀ ਕਹਾਣੀ "ਥੈਲਾ ਕੰਜਰ" ਦੇ ਮੁੱਖ ਪਾਤਰ ਥੈਲਾ ਕੰਜਰ ਜੋ ਕਿ ਦਸ ਅਪ੍ਰੈਲ 1919 ਨੂੰ ਕਤਲ ਕਰ ਦਿੱਤਾ ਗਿਆ ਸੀ ਦੀ ਰੂਹ ਨੂੰ ਊਧਮ ਸਿੰਘ ਦੇ ਰਾਹ ਦਸੇਰੇ ਵਜੋਂ ਸਿਰਜ ਕੇ ਲੇਖਕ ਨੇ ਕਹਾਣੀ ਨੂੰ ਕਮਾਲ ਦਾ ਰੰਗ ਦਿੱਤਾ ਹੈ।ਢੰਡੋਰਚੀ, ਉਜਾਗਰ ਅਤੇ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਸਿੰਘ ਅਮਨਦੀਪ, ਪੁਲਿਸ ਅਫ਼ਸਰ ਅਤੇ ਊਧਮ ਸਿੰਘ ਦੇ ਦੋਸਤ ਦੀ ਭੂਮਿਕਾ ਵਿੱਚ ਸੰਦੀਪ ਕੁਮਾਰ, ਬਾਗੀ ਬੱਚਿਆਂ ਦੇ ਰੋਲ ਵਿੱਚ ਅਨਿਕੇਤ ਅਤੇ ਅਨੁਰਾਗ, ਥੈਲੇ ਕੰਜਰ ਦੀ ਚੇਤਨਾ ਦੇ ਰੂਪ ਵਿੱਚ ਅਰਮਾਨ ਸੰਧੂ,ਜਨਰਲ ਡਾਇਰ ਅਤੇ ਲੰਬੜ ਦੀ ਭੂਮਿਕਾ ਵਿੱਚ ਸਾਗਰ, ਮਾਈਕਲ ਉਡਵਾਇਰ ਅਤੇ ਜੱਜ ਦੇ ਰੋਲ ਵਿੱਚ ਅਰਵਿੰਦਰ, ਜੌਹਲ ਸਾਬ ਅਤੇ ਤੋਤੇ ਦੀ ਭੂਮਿਕਾ ਵਿੱਚ ਅੰਤਰਜੀਤ, ਜਲਿਆਂ ਵਾਲਾ ਬਾਗ ਵਿੱਚ ਦਰਸ਼ਕਾਂ ਦੀ ਭੂਮਿਕਾ ਵਿੱਚ ਜਸਪ੍ਰੀਤ, ਪਰਮਿੰਦਰ, ਰਾਹੁਲ ਅਤੇ ਲਖਵਿੰਦਰ ਆਪਣੇ ਕਿਰਦਾਰਾਂ ਨਾਲ ਪੂਰ ਇਨਸਾਫ਼ ਕੀਤਾ।ਬੈਕ ਸਟੇਜ ਤੇ ਚਰਨਜੀਤ ਅਤੇ ਗੀਤਾਂ ਨੂੰ ਅਵਾਜ਼ ਸਿਕੰਦਰ ਸਲੀਮ ਨੇ ਦਿੱਤੀ।
ਇਸ ਕਮਾਲ ਦੀ ਪੇਸ਼ਕਾਰੀ ਉਪਰੰਤ ਵਰਿੰਦਰ ਸਿੰਗਲ ਨੇ ਸਮੂਹ ਕਲਾਕਾਰਾਂ ਦਾ ਸਨਮਾਨ ਕੀਤਾ। ਪ੍ਰਬੰਧਕਾਂ ਵੱਲੋਂ ਅਨੀਤਾ ਸ਼ਬਦੀਸ਼ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਗੌਰਵ ਸਾਗਰ ਭਾਸਕਰ ਨੇ ਛੇਤੀ ਹੀ ਇੱਕ ਹੋਰ ਨਾਟਕ ਮੇਲਾ ਕਰਵਾਉਣ ਦਾ ਐਲਾਨ ਕੀਤਾ। ਡਾ.ਸਤਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਦਰਸ਼ਕਾਂ, ਨਾਟਕ ਟੀਮ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸ਼ਾਇਰ ਹਰਮੀਤ ਵਿਦਿਆਰਥੀ ਨੇ ਕੀਤਾ। ਇਸ ਸਮਾਗਮ ਦੀ ਸਫ਼ਲਤਾ ਲਈ ਸ਼੍ਰੀ ਵਿਪਨ ਕੁਮਾਰ, ਨਵਦੀਪ, ਮੇਜਰ ਰੰਧਾਵਾ ਸਮੇਤ ਬਹੁਤ ਸਾਰੇ ਦੋਸਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਕਮਲ ਦਰਾਵਿੜ,ਕਮਲ ਸ਼ਰਮਾ, ਅਨਿਲ ਆਦਮ, ਪ੍ਰੋ਼ ਕੁਲਦੀਪ, ਡਾ ਜਗਦੀਪ, ਜਗਤਾਰ ਸੋਖੀ, ਪੀ.ਡੀ.ਸ਼ਰਮਾ, ਰਾਜੀਵ ਖ਼ਯਾਲ, ਸੁਖਜਿੰਦਰ,ਵਿਪਨ, ਮੰਗਤ ਵਜੀਦਪੁਰੀ, ਸ਼ੈਲੇਂਦਰ ਭੱਲਾ, ਇੰਸਟੀਚਿਊਟ ਦੇ ਸਟਾਫ, ਵਿਦਿਆਰਥੀਆਂ ਸਮੇਤ ਤਿੰਨ ਸੌ ਤੋਂ ਵੱਧ ਦਰਸ਼ਕਾਂ ਨੇ ਇਸ ਨਾਟ ਪੇਸ਼ਕਾਰੀ ਦਾ ਆਨੰਦ ਮਾਣਿਆ।

Saturday, October 13, 2018

ਸਿੱਖ ਕੰਨਿਆਂ ਮਹਾਂਵਿਦਿਆਲਾ ਫ਼ਿਰੋਜ਼ਪੁਰ

Friday: 12th October 2018: 5:42 PM SM:FB:IB
ਸਕੂਲ ਦੀ  ਹਾਲਤ ਬਦਲਣ ਲਈ ਹੰਭਲਾ ਮਾਰਨ ਦੀ ਤਿੱਖੀ ਲੋੜ
ਫਿਰੋਜ਼ਪੁਰ: 13 ਅਕਤੂਬਰ 2018: (ਹਰਮੀਤ ਵਿਦਿਆਰਥੀ)::
ਸਿੱਖ ਕੰਨਿਆਂ ਮਹਾਂਵਿਦਿਆਲਾ ਫ਼ਿਰੋਜ਼ਪੁਰ
ਉੱਤਰੀ ਖ਼ੇਤਰ ਦੀ ਇਤਿਹਾਸਕ ਵਿੱਦਿਅਕ ਸੰਸਥਾ ਹੈ ।
ਜ਼ਿੰਦਾ ਸ਼ਹੀਦ ਭਾਈ ਸਾਹਿਬ ਭਾਈ ਤਖਤ ਸਿੰਘ ਹੋਰਾਂ ਨੇ ਆਪਣੇ ਖੂਨ ਪਸੀਨੇ ਨਾਲ ਇਸ ਸੰਸਥਾ ਨੂੰ ਸਿੰਜਿਆ।
18 ਦਸੰਬਰ ਨੂੰ ਭਾਈ ਸਾਹਿਬ ਦੀ ਬਰਸੀ ਹੁੰਦੀ ਹੈ।
ਇੱਕ ਦੌਰ ਵਿੱਚ ਇਹ ਦਿਨ ਫ਼ਿਰੋਜ਼ਪੁਰ ਦੇ ਮਹਤੱਵਪੂਰਨ ਦਿਨਾਂ ਚੋਂ ਇੱਕ ਹੁੰਦਾ ਸੀ।
ਇਸ ਸਾਲ ਭਾਈ ਸਾਹਿਬ ਦੀ 81ਵੀਂ ਬਰਸੀ ਆ ਰਹੀ ਹੈ।
ਸਿੱਖ ਕੰਨਿਆਂ ਮਹਾਂਵਿਦਿਆਲਾ ਨਾਲ ਪਿਆਰ ਕਰਨ ਵਾਲੇ
ਇਸ ਸੰਸਥਾ ਦੇ ਸਾਬਕਾ ਵਿਦਿਆਰਥੀ ਜੇ ਰਲ ਮਿਲ ਕੇ ਉੱਤਰੀ ਭਾਰਤ ਵਿੱਚ ਨਾਰੀ ਸਿੱਖਿਆ ਦੇ ਇਸ ਮੋਢੀ ਨੂੰ ਯਾਦ ਕਰਨ ਅਤੇ ਸਕੂਲ ਦੀ  ਹਾਲਤ ਬਦਲਣ ਵੱਲ ਧਿਆਨ ਦੇਣ
ਤਾਂ ਉਹ ਸਹੀ ਮਾਇਨਿਆਂ ਵਿੱਚ ਇਸ ਮਹਾਨ ਸੰਸਥਾ ਦਾ ਰਿਣ ਉਤਾਰਨ ਦਾ ਯਤਨ ਕਰ ਰਹੇ ਹੋਣਗੇ।
ਸਿੱਖ ਕੰਨਿਆਂ ਮਹਾਂਵਿਦਿਆਲਾ ਫ਼ਿਰੋਜ਼ਪੁਰ
ਉੱਤਰੀ ਖ਼ੇਤਰ ਦੀ 128 ਸਾਲ ਪੁਰਾਣੀ ਇਤਿਹਾਸਕ ਵਿੱਦਿਅਕ ਸੰਸਥਾ ਹੈ ।
ਜ਼ਿੰਦਾ ਸ਼ਹੀਦ ਭਾਈ ਸਾਹਿਬ ਭਾਈ ਤਖਤ ਸਿੰਘ ਹੋਰਾਂ ਨੇ ਆਪਣੇ ਖੂਨ ਪਸੀਨੇ ਨਾਲ ਇਸ ਸੰਸਥਾ ਨੂੰ ਸਿੰਜਿਆ।
ਇੱਕ ਦੌਰ ਵਿੱਚ ਇਹ ਦਿਨ ਫ਼ਿਰੋਜ਼ਪੁਰ ਦੇ ਮਹਤੱਵਪੂਰਨ ਦਿਨਾਂ ਚੋਂ ਇੱਕ ਹੁੰਦਾ ਸੀ।
ਸਿੱਖ ਕੰਨਿਆਂ ਮਹਾਂਵਿਦਿਆਲਾ ਨਾਲ ਪਿਆਰ ਕਰਨ ਵਾਲੇ
ਇਸ ਸੰਸਥਾ ਦੇ ਸਾਬਕਾ ਵਿਦਿਆਰਥੀ ਜੇ ਰਲ ਮਿਲ ਕੇ ਉੱਤਰੀ ਭਾਰਤ ਵਿੱਚ ਨਾਰੀ ਸਿੱਖਿਆ ਦੇ ਇਸ ਮੋਢੀ ਨੂੰ ਯਾਦ ਕਰਨ ਅਤੇ ਸਕੂਲ ਦੀ  ਹਾਲਤ ਬਦਲਣ ਵੱਲ ਧਿਆਨ ਦੇਣ
ਤਾਂ ਉਹ ਸਹੀ ਮਾਇਨਿਆਂ ਵਿੱਚ ਇਸ ਮਹਾਨ ਸੰਸਥਾ ਦਾ ਰਿਣ ਉਤਾਰਨ ਦਾ ਯਤਨ ਕਰ ਰਹੇ ਹੋਣਗੇ।

 

Monday, April 02, 2018

ਭਾਰਤ ਬੰਦ ਦੌਰਾਨ ਦਲਿਤ ਸ਼ਕਤੀ ਨੇ ਕੀਤਾ ਆਪਣੀ ਸ਼ਕਤੀ ਦਾ ਪਰਗਟਾਵਾ

ਰੇਲਵੇ ਸਟੇਸ਼ਨਾਂ 'ਤੇ ਜਾ ਕੇ ਨਹੀਂ ਲਈ ਕਿਸੇ ਨੇ ਵੀ ਸਵਾਰੀਆਂ ਦੀ ਸਾਰ 
ਨਵੀਂ ਦਿੱਲੀ//ਚੰਡੀਗੜ੍ਹ//ਲੁਧਿਆਣਾ: 2 ਅਪਰੈਲ 2018: (ਪੰਜਾਬ ਸਕਰੀਨ ਟੀਮ)::
ਭਾਰਤ ਬੰਦ ਦੌਰਾਨ ਕਈ ਥਾਂਵਾਂ ਤੋਂ ਭੰਨਤੋੜ ਅਤੇ ਹਿੰਸਾ ਦੀਆਂ ਖਬਰਾਂ ਵੀ ਮਿਲੀਆਂ ਹਨ। ਮਧ ਪ੍ਰਦੇਸ਼ ਵਿੱਚ ਚਾਰ ਅਤੇ ਰਾਜਸਥਾਨ ਵਿੱਚ ਇੱਕ ਮੌਤ ਦੀ ਖਬਰ ਦੱਸੀ ਗਈ ਹੈ। ਪੰਜਾਬ ਵਿੱਚ ਵੀ ਕੁਝ ਥਾਂਵਾਂ ਤੋਂ ਭੰਨਤੋੜ ਦੀਆਂ ਖਬਰਾਂ ਮਿਲੀਆਂ ਹਨ। 
ਸਰਹਿੰਦ:ਦਿੱਲੀ ਤੋਂ ਲਾਹੌਰ ਜਾਣ ਵਾਲੀ ਬਸ ਸਦਾ-ਏ-ਸਰਹੱਦ ਨੂੰ ਸਰਹਿੰਦ ਨੇੜੇ ਇੱਕ ਰੈਸਟੁਰੈਂਟ ਵਿਖੇ ਪੰਜਾਂ ਘੰਟਿਆਂ ਤੱਕ ਰੋਕ ਕੇ ਰੱਖਿਆ ਗਿਆ। ਪੰਜਾਂ ਘੰਟਿਆਂ ਦੇ ਲੰਮੇ ਅਰਸੇ ਮਗਰੋਂ ਇਸ ਬਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਸਰਹੱਦ ਵੱਲ ਰਵਾਨਾ ਕੀਤਾ ਗਿਆ।  ਇਸ ਬਸ ਵਿੱਚ 16 ਯਾਤਰੀ ਸਵਾਰ ਸਨ। 
ਪਠਾਨਕੋਟ: ਪਠਾਨਕੋਟ ਵਿੱਚ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਤੇ ਹਿੰਸਕ ਟਕਰਾਓ ਦੀਆਂ ਖਬਰਾਂ ਆ ਰਹੀਆਂ ਹਨ।ਪਠਾਨਕੋਟ ਦੇ ਇਲਾਕੇ ਮਾਮੂਲ ਵਿੱਚ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਨੂੰ ਲੈ ਕੇ ਟਕਰਾਓ ਵਾਲੀ ਸਥਿਤੀ ਪੈਦਾ ਹੋ ਗਈ।  ਦੁਕਾਨਦਾਰਾਂ ਨੇ ਕਿਹਾ ਕਿ ਵਖਾਵਕਾਰੀ ਉਹਨਾਂ ਦੀਆਂ ਦੁਕਾਨਾਂ ਨੂੰ ਜਬਰੀ ਬੰਦ ਕਰਾਉਣਾ ਚਾਹੁੰਦੇ ਸਨ। ਵਖਾਵਕਾਰੀਆਂ 'ਤੇ ਦੁਕਾਨਾਂ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਦਾ ਵੀ ਦੋਸ਼ ਲਾਇਆ ਗਿਆ।  
ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੋਹਾਂ ਤੋਂ ਹੀ ਭੰਨਤੋੜ ਦੀਆਂ ਖਬਰਾਂ ਆ ਰਹੀਆਂ ਹਨ। ਫਿਰੋਜ਼ਪੁਰ ਵਿਛਕ ਸ਼ਰਾਰਤੀ ਅਨਸਰਾਂ ਨੇ ਇੱਕ ਟਰੇਨ ਵਿੱਚ ਦਾਖਲ ਹੋ ਕੇ ਇੱਕ ਏ ਸੀ ਕੋਚ ਦਾ ਦਰਵਾਜ਼ਾ ਤੋੜ ਦਿੱਤਾ ਅਤੇ  ਇੱਕ ਬਾਥਰੂਮ ਦੇ ਸ਼ੀਸ਼ੇ ਵੀ ਭੰਨ ਦਿੱਤੇ। ਫਿਰੋਜ਼ਪੁਰ ਮੋਗਾ ਮਾਰਗ 'ਤੇ ਵੀ ਇੱਕ ਪੈਟਰੋਲ ਪੰਪ ਦੀ ਮਸ਼ੀਨ ਤੋੜੇ ਜਾਣ ਦੀ ਖਬਰ ਮਿਲੀ ਹੈ। 
ਲੁਧਿਆਣਾ: ਲੁਧਿਆਣਾ ਵਿੱਚ ਭਾਰਤ ਬੰਦ ਦਾ ਅਸਰ ਜ਼ਬਰਦਸਤ ਰਿਹਾ। ਜਿਹੜੇ ਲੋਕ ਮਜਬੂਰੀ ਵਿੱਚ ਘਰੋਂ ਬਾਹਰ ਨਿਕਲ ਵੀ ਆਏ ਉਹਨਾਂ ਨੂੰ ਜਾਂ ਤਾਂ ਬੰਦ ਸਮਰਥਕਾਂ ਨੇ ਵਾਪਿਸ ਮੋੜ ਦਿੱਤਾ ਤੇ ਜਾਂ ਟਰੈਫਿਕ ਪੁਲਿਸ ਨੇ ਉਹਨਾਂ ਨੂੰ ਬਦਲਵੇਂ ਰਸਤੇ ਪਾ ਦਿੱਤਾ। ਪੂਰਾ ਲੁਧਿਆਣਾ ਇਸ ਬੰਦ ਦਾ ਗਵਾਹ ਰਿਹਾ। ਹਰ ਪਾਸੇ ਤਕਰੀਬਨ ਨੀਲੇ ਰੰਗ ਦਾ ਝੰਡਾ ਦਲਿਤ ਸ਼ਕਤੀ ਦੇ ਰੋਸ ਅਤੇ ਰੋਹ ਦਾ ਇਜ਼ਹਾਰਕਰ ਰਿਹਾ ਸੀ। ਹਰ ਗਲੀ ਮੋਹੱਲੇ ਅਤੇ ਵੱਡੀਆਂ ਸੜਕਾਂ 'ਤੇ ਘੁੰਮਦੇ ਬਾਈਕ ਸਵਾਰ ਇੱਕ ਦਹਿਸ਼ਤ ਭਰੀ ਚੇਤਾਵਨੀ ਵਾਂਗ ਗੇੜੇ ਲਗਾ ਰਹੇ ਸਨ।  
ਕੈਲਾਸ਼ ਸਿਨੇਮਾ ਚੋਂਕ, ਦਮੋਰੀਆ , ਛਾਉਣੀ ਮੋਹੱਲਾ, ਮਾਤਾ ਰਾਣੀ ਚੋਂਕ, ਕਪੂਰ ਹਸਪਤਾਲ ਚੋਂਕ, ਘੰਟਾ ਘਰ, ਰੇਲਵੇ ਸਟੇਸ਼ਨ, ਫਵਾਰਾ ਚੋਂਕ, ਮਾਲ ਰੋਡ, ਭਾਰਤ ਨਗਰ ਚੋਂਕ, ਕੋਚਰ ਮਾਰਕੀਟ, ਜਵਾਹਰ ਨਗਰ ਕੈਂਪ, ਬਸ ਅੱਡਾ, ਸ਼ਾਮ ਨਗਰ, ਰੇਲਵੇ ਕਲੋਨੀਆਂ ਸਮੇਤ ਬਹੁਤ ਸਾਰੇ ਇਲਾਕਿਆਂ ਵਿੱਚ ਬੰਦ ਦੀ ਸਫਲਤਾ ਨੇ ਬਦਲ ਰਹੇ ਸਿਆਸੀ ਸਮੀਕਰਨਾਂ ਦੀ ਚਰਚਾ ਵੀ ਛੇੜੀ। 
ਬਸ ਅੱਡੇ 'ਤੇ ਸਫ਼ਰ ਦੌਰਾਨ ਫਸੀਆਂ ਸਵਾਰੀਆਂ ਦੀ ਗਿਣਤੀ ਭਾਵੇਂ ਕਾਫੀ ਘੱਟ ਸੀ ਪਰ ਰੇਲਵੇ ਸਟੇਸ਼ਨ 'ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਫਸੇ ਹੋਏ ਸਨ। 
ਰੇਲਵੇ ਸਟੇਸ਼ਨ ਦੇ ਅੰਦਰ ਆਉਣ ਅਤੇ ਬਾਹਰ ਜਾਣ ਲਈ ਬਣੇ ਤਿੰਨਾਂ ਰਸਤਿਆਂ 'ਤੇ ਭਾਰੀ ਪੁਲਿਸ ਫੋਰਸ ਬੈਰੀਕੇਡ ਲਗਾ ਕੇ ਮੌਜੂਦ ਨਜ਼ਰ ਆਈ। ਰੇਲਵੇ ਪਲੇਟਫਾਰਮਾਂ ਤੇ ਲੋਕ ਭਾਰੀ ਗਿਣਤੀ ਵਿੱਚ ਜਮਾ ਸਨ। ਇੱਕ ਤਾਂ ਸਵਾਰੀਆਂ ਨੂੰ ਲਿਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਭਾਰਤ ਬੰਦ ਕਾਰਨ ਦੂਜੇ ਸਟੇਸ਼ਨਾਂ ਤੋਂ ਲੁਧਿਆਣਾ ਪਹੁੰਚ ਹੀ ਨਹੀਂ ਸਕੀਆਂ ਅਤੇ ਜਿਹੜੀਆਂ ਪਹੁੰਚ ਗਈਆਂ ਉਹਨਾਂ ਨੂੰ ਅੱਗੇ ਨਹੀਂ ਸੀ ਤੋਰਿਆ ਗਿਆ। ਅਗਲੇ ਅਗਲੇਰੇ ਸਟੇਸ਼ਨਾਂ 'ਤੇ ਵੀ ਗੱਡੀਆਂ ਰੋਕੇ ਜਾਣ ਜਾਂ ਰੁਕਣ ਕਾਰਣ ਟਰੈਕ ਰੁਕੀ ਹੋਈ ਸੀ। ਸ਼ਤਾਬਦੀ ਵਰਗੀਆਂ ਰੇਲ ਗੱਡੀਆਂ ਦੀਆਂ ਸਵਾਰੀਆਂ ਪਰੇਸ਼ਾਨ ਨਜ਼ਰ ਆਈਆਂ। ਰੇਲਵੇ ਅਧਿਕਾਰੀਆਂ ਕੋਲ ਰੋਸ ਪ੍ਰਗਟ ਕਰਨ 'ਤੇ ਉਹਨਾਂ ਨੇ ਟਾਲ ਮਟੋਲ ਵਾਲਾ ਰਵਈਆ ਅਪਣਾਈ ਰੱਖਿਆ। 
ਬਸ ਸਟੈਂਡ 'ਤੇ ਨਿਜੀ ਬਸਾਂ ਦਾ ਸਟਾਫ ਵੀ ਫਰਸ਼ 'ਤੇ ਸੁੱਤਾ ਨਜ਼ਰੀ ਆਇਆ। ਇਸ ਸਟਾਫ ਨੂੰ ਇਥੇ ਪਹੁੰਚ ਕੇ ਪਤਾ ਲੱਗਿਆ ਕਿ ਅੱਜ ਬਸਾਂ ਨਹੀਂ ਚੱਲਣੀਆਂ। ਜਲੰਧਰ ਬਾਈਪਾਸ, ਕਪੂਰ ਹਸਪਤਾਲ ਚੋਂਕ, ਘੰਟਾ ਘਰ, ਜਗਰਾਓਂ ਪੁਲ ਅਤੇ ਭਾਰਤ ਨਗਰ ਚੋਕ ਰੋਸ ਵਖਾਵੀਆਂ ਦਾ ਮੁੱਖ ਕੇਂਦਰ ਬਣੇ ਰਹੇ।  
ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਇਹਨਾਂ ਵਖਾਵਿਆਂ ਵਿੱਚ ਪੂਰੀ ਸਰਗਰਮੀ ਨਾਲ ਸ਼ਾਮਲ ਹੋਏ। ਸਰਕਾਰੀ ਪੱਧਰ  'ਤੇ ਕਰਾਈ ਗਈ ਛੁੱਟੀ ਨੇ ਬੰਦ ਨੂੰ ਹਿੰਸਕ ਟਕਰਾਓ ਤੋਂ ਬਚਾ ਲਿਆ। ਜੇ ਦਲਿਤ ਵਿਰੋਧੀ ਤਾਕਤਾਂ ਨੂੰ ਦੁਕਾਨਾਂ ਖੋਹਲਣ ਦੀ ਛੋਟ ਮਿਲ ਜਾਂਦੀ ਤਾਂ ਹਿੰਸਕ ਟਕਰਾਓ ਨਿਸਚਿਤ ਸਨ। ਕੈਪਟਨ ਸਰਕਾਰ ਨੇ ਬੜੀ ਸੂਝਬੂਝ ਅਤੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਇਸ ਨਾਜ਼ੁਕ ਸਮੇਂ ਨੂੰ ਸੰਭਾਲਿਆ। 

Friday, February 16, 2018

ਜ਼ਿਲ੍ਹਾ ਫਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਕਹਾਣੀ ਲੇਖਕਾਂ ਦਾ ਕਹਾਣੀ ਦਰਬਾਰ

ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਵਿਸ਼ੇਸ਼ ਆਯੋਜਨ
ਦੇਵ ਸਮਾਜ ਕਾਲਜ ਫਾਰ ਵੁਮੈਨ ਦੇ ਵਿਹੜੇ ਵਿੱਚ ਯਾਦਗਾਰੀ ਸਮਾਗਮ
ਫਿਰੋਜ਼ਪੁਰ: 15 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਅਕੈਡਮੀ ਦੀਆਂ ਸਾਹਿਤਕ ਸਰਗਰਮੀਆਂ ਨੂੰ ਚੰਡੀਗੜ੍ਹ ਦੀ ਵਲਗਣ ਚੋਂ ਬਾਹਰ ਕੱਢ ਕੇ ਛੋਟੇ ਸ਼ਹਿਰਾਂ ਤੱਕ ਲੈ ਕੇ ਜਾਣ ਦੇ ਯਤਨਾਂ ਦੀ ਕੜੀ ਵਜੋਂ ਕਰਵਾਏ ਗਏ ਇਸ ਸਮਾਗਮ ਵਿੱਚ  ਕਾਲਜ ਦੇ ਪ੍ਰਿੰਸੀਪਲ ਅਤੇ ਨਾਮਵਰ ਵਿੱਦਿਆ ਵੇਤਾ ਡਾ ਮਧੂ ਪ੍ਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਧਾਨਗੀ  ਉੱਘੇ ਚਿੰਤਕ ਡਾ਼ ਜਗਵਿੰਦਰ ਜੋਧਾ ਨੇ ਕੀਤੀ ਜਦੋਂ ਕਿ ਚਰਚਿਤ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਸਮਾਗਮ ਦੇ ਕਨਵੀਨਰ ਬਲਵੰਤ ਭਾਟੀਆ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ । ਲੈਕਚਰਾਰ ਪਰਮ ਗੋਦਾਰਾ ਨੇ ਆਏ ਮਹਿਮਾਨਾਂ ਨੂੰ ਜੀਅ ਆਇਆਂ ਨੂੰ ਕਿਹਾ । ਹਰਮੀਤ ਵਿਦਿਆਰਥੀ ਨੇ ਅਕੈਡਮੀ ਦੀਆਂ ਪਹਿਲ ਕਦਮੀਆਂ ਦਾ ਸਵਾਗਤ ਕਰਦਿਆਂ ਸਾਹਿਤਕ ਸੰਸਥਾਵਾਂ ਦੇ ਲੋਕਾਂ ਵੱਲ ਮੁਹਾੜ ਨੂੰ ਸ਼ੁੱਭ ਸਗਨ  ਕਿਹਾ । ਬਲਵੰਤ ਭਾਟੀਆ ਨੇ ਅਕੈਡਮੀ ਦੀਆਂ ਭਵਿੱਖੀ ਸਰਗਰਮੀਆਂ ਦੀ ਜਾਣਕਾਰੀ ਦਿੰਦਿਆਂ ਕਾਲਜ ਵੱਲੋਂ ਮਿਲੇ ਸਹਿਯੋਗ ਲਈ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਮਧੂ ਪ੍ਰਾਸ਼ਰ ਨੇ ਵੀ ਅਕੈਡਮੀ ਦੀ ਭਰਵੀਂ ਸ਼ਲਾਘਾ ਕੀਤੀ।
ਉਮ ਪ੍ਰਕਾਸ਼ ਸਰੋਏ ਦੀ ਮੰਚ ਸੰਚਾਲਨਾ ਅਧੀਨ ਗੁਰਦਿਆਲ ਸਿੰਘ ਵਿਰਕ ਨੇ " ਪੁਨਰ ਪ੍ਰਵਾਜ਼" ਕਹਾਣੀ ਦਾ ਪਾਠ ਕਰਕੇ ਕਹਾਣੀ ਦਰਬਾਰ ਦਾ ਆਰੰਭ ਕੀਤਾ।ਐਮ.ਕੇ. ਰਾਹੀ ਨੇ ਕਹਾਣੀ " ਦੇਸ਼ ਪਹਿਲਾਂ " ਅਤੇ ਫ਼ਾਜ਼ਿਲਕਾ ਤੋਂ ਆਏ ਕਹਾਣੀਕਾਰ ਗੁਰਮੀਤ ਸਿੰਘ ਨੇ " ਲੇਖਾ ਮੰਗੇ ਬਾਣੀਆਂ" ਕਹਾਣੀਆਂ ਪੇਸ਼ ਕਰਕੇ ਭ੍ਰਿਸ਼ਟਾਚਾਰ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ।ਦਵਿੰਦਰ ਸਿੰਘ ਸੰਧੂ ਨੇ ਕਾਰਗਿਲ ਜੰਗ ਦੇ ਪਿਛੋਕੜ ਵਾਲੀ ਕਹਾਣੀ  " ਵਤਨ ਦਾ ਸ਼ਹੀਦ " ਪੜੀ । ਅਬੋਹਰ ਤੋਂ ਆਏ ਕਹਾਣੀਕਾਰ ਸੁਖਰਾਜ ਧਾਲੀਵਾਲ ਨੇ ਪ੍ਰਤੀਕਾਤਮਿਕ ਕਹਾਣੀ " ਤੋਤੇ " ਪੇਸ਼ ਕੀਤੀ। ਦੀਪਤੀ ਬਬੂਟਾ ਨੇ ਹਿੰਦ ਪਾਕ ਰਿਸ਼ਤਿਆਂ ਦੇ ਵੱਖ ਵੱਖ ਪੱਖਾਂ ਨੂੰ ਚਿਤਰਦੀ ਕਹਾਣੀ "ਨਜ਼ਰਾਂ ਤੋਂ ਦੂਰ ਨਹੀਂ " ਪੇਸ਼ ਕਰਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ।
ਪੜ੍ਹੀਆਂ ਗਈਆਂ ਕਹਾਣੀਆਂ ਬਾਰੇ ਗੱਲ ਕਰਦਿਆਂ ਡਾ਼ ਜਗਵਿੰਦਰ ਜੋਧਾ ਨੇ ਪੂਰਨ ਬੇਬਾਕੀ ਨਾਲ ਵਿਸ਼ਲੇਸ਼ਣ ਕੀਤਾ।ਕਹਾਣੀਆਂ ਦੇ ਉਸਾਰੂ ਪੱਖ ਦੀ ਪ੍ਰਸੰਸਾ ਕਰਦਿਆਂ ਡਾ਼ ਜੋਧਾ ਕਮਜ਼ੋਰੀਆਂ ਉਪਰ ਵੀ ਉਂਗਲ ਧਰੀ। ਡਾ ਬਲਵਿੰਦਰ ਕੌਰ ਨੇ ਆਏ ਮਹਿਮਾਨਾਂ ਅਤੇ ਅਕੈਡਮੀ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਫਲਤਾ ਲਈ ਅਨਿਲ ਆਦਮ,ਰਾਜੀਵ ਖਯਾਲ,ਸ਼ਿਵ ਸੇਠੀ ਅਤੇ ਪ੍ਰਤੀਕ ਪਰਾਸ਼ਰ ਦਾ ਵਿਸ਼ੇਸ਼ ਯੋਗਦਾਨ ਸੀ।ਪ੍ਰੋ਼ ਕੁਲਦੀਪ, ਮਲਕੀਤ ਕੰਬੋਜ, ਲਾਲ ਸਿੰਘ ਸੁਲਹਾਣੀ,ਮੁਰੀਦ ਸੰਧੂ, ਰਮਨ ਤੂਰ,ਹਰਚਰਨ ਚੋਹਲਾ,ਬਲਵਿੰਦਰ ਪਨੇਸਰ, ਹਰਦੀਪ ਗੋਸਲ ਸਮੇਤ ਬਹੁਤ ਸਾਰੇ ਲੇਖਕਾਂ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਨੇ ਸਮਾਗਮ ਨੂੰ ਰੀਝ ਨਾਲ ਮਾਣਿਆ।

Thursday, January 11, 2018

AISF ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾ ਰਾਏ ਵਿਰੁੱਧ ਕੇਸ ਦਾ ਮਾਮਲਾ ਗਰਮਾਇਆ

ਛਾਂਗਾ ਰਾਏ ਤੇ ਦਰਜ ਕੀਤਾ ਗਿਆ ਝੂਠਾ ਮਾਮਲਾ ਸਿਆਸੀ ਰੰਜਿਸ਼ ਤੋਂ ਪ੍ਰੇਰਿਤ
ਫ਼ਿਰੋਜ਼ਪੁਰ: 11 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਏ ਆਈ ਐਸ ਐਫ ਦੇ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ ਤੇ ਗੁਰੂ ਹਰ ਸਾਹਿਬ ਦੀ ਪੁਲਿਸ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਝੂਠੇ ਮਾਮਲੇ ਨੂੰ ਰੱਦ ਕਰਨ ਵਿੱਚ ਫਿਰੋਜ਼ਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਦੇਰੀ ਅਤੇ ਆਨਾਕਾਨੀ ਖ਼ਿਲਾਫ਼ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ। ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਇਸ ਰੋਸ ਮਾਰਚ ਦੀ ਅਗਵਾਈ ਨੌਜਵਾਨ ਸਭਾ ਦੀ ਸੂਬਾਈ ਕੈਸ਼ੀਅਰ ਨਰਿੰਦਰ ਕੌਰ ਸੋਹਲ, ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਪਿਆਰਾ ਸਿੰਘ ਮੇਘਾ ਅਤੇ ਏ ਆਈ ਐਸ ਐਫ ਦੇ ਪ੍ਰਧਾਨ ਸਤੀਸ਼ ਛੱਪੜੀਵਾਲਾ ਨੇ ਕੀਤੀ। ਸ਼ਹਿਰ ਵਿੱਚ ਕੱਢੇ ਗਏ ਰੋਸ ਮਾਰਚ ਮੌਕੇ ਸੈਂਕੜੇ ਦੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਨੌਜਵਾਨ  ਏ ਆਈ ਐਸ ਐਫ ਅਤੇ ਏ ਆਈ ਵਾਈ ਐੱਫ ਦੇ ਝੰਡਿਆਂ ਅਤੇ ਬੈਨਰਾਂ ਨਾਲ ਲੈਂਸ ਹੋ ਕੇ ਗਰਜਵੀਂ ਆਵਾਜ਼ ਵਿੱਚ ਪੁਲਿਸ ਖਿਲਾਫ ਨਾਅਰੇ ਲਗਾ ਰਹੇ ਸਨ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿਚ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ  ਸਭਾ ਦੇ ਸੂਬਾ ਸਕੱਤਰ ਸਾਥੀ ਸੁਖਜਿੰਦਰ ਮਹੇਸ਼ਰੀ ਅਤੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ ਤੇ ਦਰਜ ਕੀਤਾ ਗਿਆ ਝੂਠਾ ਮਾਮਲਾ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਬਾਰੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲਿਸ ਖੁਦ ਚੰਗੀ ਤਰ੍ਹਾਂ ਵਾਕਫ਼ ਹੈ। ਇਸ ਦੇ ਬਾਵਜੂਦ ਵੀ ਸਾਥੀ ਛਾਂਗਾ ਰਾਏ 'ਤੇ ਦਰਜ ਝੂਠੇ ਮਾਮਲੇ ਨੂੰ ਰੱਦ ਕਰਨ ਵਿੱਚ ਪੁਲਿਸ ਵੱਲੋਂ ਕਿਉਂ ਤੇਰੀ ਕੀਤੀ ਜਾ ਰਹੀ ਹੈ। ਆਗੂਆਂ ਨੇ ਫਿਰੋਜ਼ਪੁਰ ਦੀ ਪੁਲਸ ਨੂੰ ਸਵਾਲ ਕਰਦਿਆਂ ਕਿਹਾ ਕਿ ਇੱਕ ਪਾਸੇ ਖ਼ੁਦ ਜ਼ਿਲ੍ਹੇ ਦਾ ਪੁਲਿਸ ਮੁਖੀ ਮੰਨ ਰਿਹਾ ਹੈ, ਕਿ ਤੁਹਾਡਾ ਸਾਥੀ ਇਸ ਮਾਮਲੇ ਵਿੱਚ ਨਿਰਦੋਸ਼ ਹੈ ਤਾਂ ਫਿਰ ਕਿਉਂ ਮਾਮਲੇ ਨੂੰ ਰੱਦ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ ? ਇਸ ਮੌਕੇ ਲੜਕੀਆਂ ਦੀ ਨੌਜਵਾਨ ਸੂਬਾਈ  ਆਗੂ ਨਰਿੰਦਰ ਕੌਰ ਸੋਹਲ ਅਤੇ ਏ ਆਈ ਐਸ ਐਫ ਦੇ ਸੂਬਾ ਮੀਤ ਸਕੱਤਰ ਸਾਥੀ ਸੁਖਦੇਵ ਧਰਮੂਵਾਲਾ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਅਤੇ ਨੌਜਵਾਨ ਸਰਕਾਰਾਂ ਅਤੇ ਪੁਲਿਸ ਦੀਆਂ ਵਧੀਕੀਆਂ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ ।ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੁਲਿਸ ਮੁਖੀ ਤੋਂ ਮੰਗ ਕਰਦਿਆਂ ਕਿਹਾ ਕਿ ਏਆਈਐਸਐਫ ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾ ਰਾਏ ਤੇ ਦਰਜ ਕੀਤਾ ਝੂਠਾ ਮਾਮਲਾ ਤੁਰੰਤ ਰੱਦ ਕੀਤਾ ਜਾਵੇ। ਆਗੂਆਂ ਨੇ ਸਥਾਨਕ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਰੇ ਹਫ਼ਤੇ ਵਿੱਚ ਉਕਤ ਮਾਮਲਾ ਰੱਦ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ। ਜਾਵੇਗਾ ਅਤੇ ਅਤੇ ਹਫਤੇ ਦਾ ਅਗਲਾ ਐਕਸ਼ਨ ਦੂਸਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਅਤੇ ਵਿਸ਼ਾਲ ਹੋਵੇਗਾ। ਇਸ ਰੋਸ ਮਾਰਚ ਨੂੰ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਸੁਖਦੇਵ ਕਾਲਾ, ਨੈਸ਼ਨਲ ਕੌਂਸਲ ਮੈਂਬਰ ਹਰਵਿੰਦਰ ਕਸੇਲ,  ਵੀਨਾ  ਛਾਂਗਾ ਰਾਏ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰਭਜਨ ਛੱਪੜੀ ਵਾਲਾ ,ਜ਼ਿਲ੍ਹਾ ਮੋਗਾ ਦੇ ਸਕੱਤਰ ਮੰਗਤ ਰਾਏ, ਗੌਰਵ ਮੁਕਤਸਰ ਵਿਸ਼ਾਲ ਵਲਟੋਹਾ, ਰਾਜ ਟਾਹਲੀਵਾਲਾ, ਸੁਖਵਿੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੰਦੀਪ ਮਲੋਟ, ਨਰਿੰਦਰ ਢਾਬਾਂ, ਖਰੈਤ ਬੱਘੇ ਕੇ ,ਜੰਮੂਰਾਮ ਬਨਵਾਲਾ , ਜਸਵੀਰ ਲੱਖੇ ਕੜਾਈਆਂ, ਜੋਰਾ ਸਿੰਘ ਲਾਧੂਕਾ, ਬਲਵੀਰ ਕਾਠਗੜ੍ਹ, ਤੇਜਾ ਅਮੀਰ ਖਾਸ, ਜੀਤ ਕੁਮਾਰ, ਬਲਵੰਤ, ਛਿੰਦਰ ਮਹਾਲਮ ਨੇ ਵੀ ਸੰਬੋਧਨ ਕੀਤਾ ।ਇਸ ਰੋਸ ਮਾਰਚ ਦੀ ਹਮਾਇਤ ਕਰਦਿਆਂ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ( ਏਟਕ ।)ਪੰਜਾਬ ਦੀ ਪ੍ਰਧਾਨ ਸਰੋਜ ਛਪੜੀ ਵਾਲਾ ਅਤੇ ਸੁਬਾਈ ਆਗੂ ਸੁਨੀਲ ਕੌਰ ਬੇਦੀ ਅਤੇ ਜ਼ਿਲ੍ਹਾ ਕੈਸ਼ੀਅਰ ਬਲਵਿੰਦਰ ਕੌਰ ਜ਼ੀਰਾ ਨੇ ਕਿਹਾ ਕਿ ਉਹ ਵਿਦਿਆਰਥੀਆਂ ਵਿਦਿਆਰਥੀਆਂ ਦੇ ਪ੍ਰਧਾਨ ਤੇ ਦਰਜ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਲਈ ਪੂਰੀ ਹਮਾਇਤ ਕਰਨਗੀਆਂ।

Thursday, September 08, 2016

ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਚੋਣ ਇਜਲਾਸ

ਹਰਮੀਤ ਸਿੰਘ ਨੂੰ ਪੰਜਵੀਂ ਵਾਰ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪ੍ਰਧਾਨ ਚੁਣਿਆ
ਗੁਰੂਹਰਸਹਾਏ: 7 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਚੋਣ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਰਜਿ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਦੋ ਸਾਲਾਂ ਬਾਦ ਹੋਣ ਵਾਲੀ ਚੋਣ ਗੁਰੂਹਰਸਹਾਏ ਵਿਖੇ ਸਰਬਸੰਮਤੀ ਨਾਲ ਹੋਈ । ਜਿਸ ਵਿੱਚ ਸਮੂਹ ਪਟਵਾਰੀਆਂ ਨੇ ਮੁਹੱਬਤ ਦਿੰਦੇ ਹੋਏ ਪੰਜਵੀਂ ਵਾਰ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪ੍ਰਧਾਨ ਚੁਣਿਆ। ਮੇਰੇ ਸਹਿਯੋਗੀ ਗੁਰਤੇਜ ਸਿੰਘ ਗਿੱਲ ਸੰਤੂਵਾਲਾ ਤੀਜੀ ਵਾਰ ਨੁਮਾਇੰਦਾ ਪੰਜਾਬ, ਸੰਤੋਖ ਸਿੰਘ ਤੱਖੀ ਤੀਜੀ ਵਾਰ ਜਨਰਲ ਸਕੱਤਰ,ਰਮੇਸ਼ ਢੀਂਗਰਾ ਪਹਿਲੀ ਵਾਰ ਖਜਾਨਚੀ ਚੁਣੇ ਗਏ।ਸਤਪਾਲ ਸਿੰਘ ਤੇ ਜਗਨਦਨ ਸਿੰਘ ਸੀਨੀਅਰ ਮੀਤ ਪ੍ਰਧਾਨ , ਰਾਕੇਸ਼ ਅਗਰਵਾਲ ਤੇ ਸੁਰਜੀਤ ਸਿੰਘ ਮੀਤ ਪ੍ਰਧਾਨ , ਗੁਰਤਾਰ ਸਿੰਘ ਸਹਾਇਕ ਜਨਰਲ ਸੈਕਟਰੀ , ਸਤਪਾਲ ਸਿੰਘ ਸਹਾਇਕ ਖ਼ਜ਼ਾਨਚੀ ,ਮਹਿੰਦਰਪਾਲ ਪ੍ਰੈਸ ਸਕੱਤਰ , ਕੁਲਬੀਰ ਸਿੰਘ ਡੋਗਰਾ ਪ੍ਰਚਾਰ ਸਕੱਤਰ, ਬਲਵਿੰਦਰ ਸਿੰਘ ਸੰਗਠਨ ਸਕੱਤਰ , ਲਛਮਣ ਸਿੰਘ ਆਡੀਟਰ , ਸੁਖਜਿੰਦਰ ਸਿੰਘ ਦਫਤਰ ਸਕੱਤਰ ਚੁਣੇ ਗਏ।ਤੁਹਾਡੇ ਇਸ ਪਿਆਰ ਲਈ ਅਸੀਂ ਤੁਹਾਡੇ ਬੇਹੱਦ ਸ਼ੁਕਰ ਗੁਜ਼ਾਰ ਹਾਂ। ਵੱਸਦੇ ਰਹੋ। 
ਇਸ ਤੋਂ ਪਹਿਲਾਂ ਚੋਣ ਅਜਲਾਸ ਇਜਲਾਸ ਅੱਜ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰੂਹਰਸਹਾਏ ਵਿਖੇ ਹੋਇਆ। ਇਸ ਪ੍ਰਧਾਨਗੀ ਮੰਡਲ ਵਿਚ ਜਗਜੀਤ ਸਿੰਘ ਜੀਰਾ, ਪ੍ਰਦੀਪ ਧਵਨ, ਰਕੇਸ਼ ਕਪੂਰ ਵੀ ਹਾਜ਼ਰ ਹੋਏ। ਰਜਿੰਦਰ ਮੋਹਨ ਨੇ ਆਏ ਹੋਏ ਡੈਲੀਗੇਟਸ ਨੂੰ ਜੀ ਆਇਆਂ ਕਿਹਾ। ਜਨਰਲ ਸਕੱਤਰ ਸੰਤੋਖ ਸਿੰਘ ਤੱਖੀ ਨੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਬਾਰੇ ਮੰਗਤ ਵਜੀਦਪੁਰੀ, ਬਲਜਿੰਦਰ ਸਿੰਘ ਜੋਸਨ, ਏਕਮ ਕੁਮਾਰ, ਜਗਜੀਤ ਸਿੰਘ, ਗੁਰਦੀਪ ਸਿੰਘ, ਦਲੀਪ ਸਿੰਘ, ਮੱਖਣ ਸਿੰਘ ਸਮੇਤ ਹੋਰ ਪਟਵਾਰੀਆਂ ਨੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਹੀ ਜ਼ਿਲ੍ਹਾ ਪ੍ਰਧਾਨ ਨੇ ਪਟਵਾਰੀਆਂ ਵਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਪਿਛਲੀ ਬਾਡੀ ਭੰਗ ਕਰ ਦਿੱਤੀ। ਨਵੀਂ ਚੋਣ ਕਰਵਾਉਣ ਦਾ ਅਧਿਕਾਰ ਤਿੰਨ ਮੈਂਬਰੀ ਕਮੇਟੀ ਨੂੰ ਦਿੱਤਾ, ਜਿਨ੍ਹਾਂ ਵਿਚਾਰ-ਵਟਾਂਦਰੇ ਤੋਂ ਬਾਅਦ ਹਰਮੀਤ ਸਿੰਘ ਨੂੰ ਸਰਬਸੰਮਤੀ ਨਾਲ ਪੰਜਵੀਂ ਵਾਰ ਜ਼ਿਲ੍ਹਾ ਪ੍ਰਧਾਨ ਚੁਣਿਆ ਜਦਕਿ ਗੁਰਤੇਜ ਸਿੰਘ ਸੰਤੂਵਾਲਾ ਨੂੰ ਤੀਜੀ ਵਾਰ ਨੁਮਾਇੰਦਾ ਪੰਜਾਬ ਅਤੇ ਸੰਤੋਖ ਸਿੰਘ ਤੱਖੀ ਨੂੰ ਤੀਜੀ ਵਾਰ ਜਨਰਲ ਸਕੱਤਰ ਚੁਣਿਆ ਗਿਆ। ਹੋਰ ਅਹੁਦੇਦਾਰਾਂ 'ਚ ਸਤਪਾਲ ਸਿੰਘ ਸ਼ਾਹਵਾਲਾ, ਜਗਨੰਦਨ ਸਿੰਘ ਸੀਨੀਅਰ ਮੀਤ ਪ੍ਰਧਾਨ, ਰਕੇਸ਼ ਅਗਰਵਾਲ, ਸੁਰਜੀਤ ਸਿੰਘ ਮੀਤ ਪ੍ਰਧਾਨ, ਗੁਰਤਾਰ ਸਿੰਘ ਸਹਾਇਕ ਜਨਰਲ ਸਕੱਤਰ, ਰਮੇਸ਼ ਢੀਂਗੜਾ ਖਜ਼ਾਨਚੀ, ਸਤਪਾਲ ਸਿੰਘ ਫਾਜਿਲਕਾ ਸਹਾਇਕ ਖਜ਼ਾਨਚੀ, ਕੁਲਬੀਰ ਡੋਗਰਾ ਗੁਰੂਹਰਸਹਾਏ ਪ੍ਰਚਾਰ ਸਕੱਤਰ, ਮਹਿੰਦਰ ਪਾਲ ਪ੍ਰੈੱਸ ਸਕੱਤਰ, ਬਲਵਿੰਦਰ ਸਿੰਘ ਫਤਹਿਗੜ੍ਹ ਸੰਗਠਨ ਸਕੱਤਰ, ਸੁਖਜਿੰਦਰ ਸਿੰਘ ਦਫ਼ਤਰ ਸਕੱਤਰ, ਲਛਮਣ ਸਿੰਘ ਆਡੀਟਰ ਚੁਣੇ ਗਏ। ਜਗਜੀਤ ਸਿੰਘ ਤਹਿਸੀਲ ਪ੍ਰਧਾਨ ਨੇ ਅਹੁਦੇਦਾਰਾਂ ਨੂੰ ਜਥੇਬੰਦੀ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁਕਾਈ। ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਅਤੇ ਨਵੇਂ ਚੁਣੇ ਗਏ ਅਹੁੁਦੇਦਾਰਾਂ ਨੇ ਯਕੀਨ ਦਿਵਾਇਆ ਕਿ ਉਹ ਨਿਰਪੱਖ ਭਾਵਨਾ ਤੇ ਇਮਾਨਦਾਰੀ ਨਾਲ ਸੇਵਾ ਕਰਨਗੇ। ਇਸ ਚੋਣ ਉਪਰੰਤ ਇਲਾਕੇ ਦੇ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 

Sunday, February 07, 2016

ਇਨਕਲਾਬੀ ਨਾਅਰਿਆਂ ਦੇ ਜੋਸ਼ ਵਿੱਚ ਵਿਦਾ ਕੀਤਾ ਪ੍ਰੋ ਰਣਧੀਰ ਸਿੰਘ ਨੂੰ

ਥਾਂ ਥਾਂ ਹੋਏ ਸਵਾਗਤ ਨੇ ਕਰਾਇਆ ਕਾਮਰੇਡ ਯੋਧੇ ਦੀ ਅਮਰਤਾ ਦਾ ਅਹਿਸਾਸ 
ਹੁਸੈਨੀਵਾਲਾ: (ਫਿਰੋਜਪੁਰ): 7  ਫਰਵਰੀ 2016: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ):
ਚੰਡੀਗੜ੍ਹ ਤੋਂ ਅਸਥਿਆਂ ਜਲ ਪ੍ਰਵਾਹ ਕਰਨ ਲਈ ਤੁਰੇ ਇਹਨਾਂ ਲੋਕਾਂ ਵਿੱਚ ਸਿਰਫ ਸੋਗ ਹੀ ਨਹੀਂ ਬਲਕਿ ਇੱਕ ਜੋਸ਼ ਵੀ ਸੀ। ਪ੍ਰੋਫੈਸਰ ਰਣਧੀਰ ਸਿੰਘ ਹੁਰਾਂ ਦੀ ਖਾਮੋਸ਼ ਹੋਈ ਆਵਾਜ਼ ਅੱਜ ਇਹਨਾਂ ਦੇ ਖੂਨ ਵਿੱਚ ਰਚ ਕੇ ਨਾਅਰੇ ਬਣ ਬਣ ਬਾਹਰ ਆ ਰਹੀ ਸੀ। ਇਹ ਸਬੂਤ ਸੀ ਕਿ ਜਿਹੜਾ ਲੋਕਾਂ ਲਈ ਜੀਵ੍ਨ੍ਲਾਉਂਦਾ ਹੈ ਉਹ ਕਦੇ ਮਰਿਆ ਨਹੀਂ ਕਰਦਾ।  ਉਹ ਆਪਣੇ ਲੋਕਾਂ ਵਿੱਚ ਰਚ ਕੇ ਫਿਰ ਨਵਾਂ ਕਾਫਲਾ ਸਿਰਜਦਾ ਹੈ। ਇਹੀ ਹੋਇਆ ਇਸ ਵਾਰ ਵੀ। 
ਭਾਰਤ ਦੇ ਪ੍ਰਸਿੱਧ ਮਾਰਕਸਵਾਦੀ ਚਿੰਤਕ ਪ੍ਰੋ.ਰਣਧੀਰ ਸਿੰਘ,ਜੋ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ , ਦੀਆਂ ਅਸਥੀਆਂ ਉਹਨਾਂ ਦੀ ਆਪਣੀ ਇੱਛਾ ਮੁਤਾਬਕ ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਉਹਨਾਂ ਦੀਆਂ ਅਸਥੀਆਂ ਦਾ ਕਾਫ਼ਲਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਫ਼ਿਰੋਜ਼ਪੁਰ ਪੁੱਜਾ ਜਿੱਥੇ ਫ਼ਿਰੋਜ਼ਪੁਰ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਲੋਕਾਂ ਨੇ ਸਰਗਰਮ ਸਾਹਿਤਕ ਸੰਸਥਾ ਕਲਾਪੀਠ ਨੇ ਇਸ ਕਾਫ਼ਲੇ ਦਾ ਸੁਆਗਤ ਕੀਤਾ।
ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਨੇ ਪ੍ਰੋ.ਰਣਧੀਰ ਸਿੰਘ ਨੂੰ ਭਾਰਤੀ ਰਾਜਨੀਤੀ ਦੇ ਨਵ ਮਾਰਕਸਵਾਦੀ ਵਿਸ਼ਲੇਸ਼ਕ ਦੇ ਤੌਰ ਤੇ ਯਾਦ ਕੀਤਾ। ਉੱਘੇ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਪ੍ਰੋ.ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਉਹਨਾਂ ਨੂੰ ਲੋਕਾਂ ਦੇ ਹੱਕ ਦੀ ਬੁਲੰਦ ਆਵਾਜ਼ ਕਿਹਾ । ਸ਼ਾਇਰ ਹਰਮੀਤ ਵਿਦਿਆਰਥੀ ਅਤੇ ਅਨਿਲ ਆਦਮ ਨੇ ਪ੍ਰੋ.ਰਣਧੀਰ ਸਿੰਘ ਨੂੰ ਅਜਿਹੇ ਨਿਧੜਕ ਚਿੰਤਕ ਦੇ ਤੌਰ ਤੇ ਯਾਦ ਕੀਤਾ ਜੋ ਪੰਜਾਬ ਦੇ ਕਾਲੇ ਦਿਨਾਂ ਵਿੱਚ ਵੀ ਆਪਣੀ ਗੱਲ ਬੇਖ਼ੌਫ਼ ਹੋ ਕੇ ਕਰਦਾ ਰਿਹਾ ਹੈ । ਡਾ.ਜਗਵਿੰਦਰ ਜੋਧਾ ਨੇ ਕਿਹਾ ਕਿ ਪ੍ਰੋ.ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਹਨਾਂ ਦੀ ਅਮੀਰ ਚਿੰਤਨ ਪਰੰਪਰਾ ਨਾਲ ਜੁੜ ਕੇ ਜ਼ਿੰਦਗੀ ਨੂੰ ਸਮਝਣ ਦੀ ਜ਼ਰੂਰਤ ਤੇ ਜੋਰ ਦਿੱਤਾ। ਡਾ.ਪਰਮਿੰਦਰ ਸਿੰਘ ਨੇ ਰਣਧੀਰ ਸਿੰਘ ਹੋਰਾਂ ਦੇ ਕਵੀ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸੂਖ਼ਮ ਭਾਵੀ ਮਨੁੱਖ ਕਿਹਾ।
ਇਸ ਕਾਫ਼ਲੇ ਵਿੱਚ ਅਮੋਲਕ ਸਿੰਘ, ਕੰਵਲਜੀਤ ਖੰਨਾ, ਗੁਰਮੀਤ,ਸੁਖਦਰਸ਼ਨ ਨੱਤ, ਜਸਵੀਰ ਨੱਤ,ਅਮਰਜੀਤ ਬਾਈ ,ਪ੍ਰੋ.ਕੁਲਦੀਪ,ਸੁਖਜਿੰਦਰ ਫ਼ਿਰੋਜ਼ਪੁਰ,ਰਾਜੀਵ ਖ਼ਯਾਲ ਤੋਂ ਇਲਾਵਾ ਪ੍ਰੋ.ਰਣਧੀਰ ਸਿੰਘ ਦੀਆੰ ਦੋਵੇਂ ਬੇਟੀਆਂ ਪ੍ਰੀਆਲੀਨ ਕੌਰ,ਸ਼ਿਮਰੀਤ ਕੌਰ ਗੁਰਸ਼ਰਨ ਭਾਜੀ(ਭਾਈ ਮੰਨਾ ਸਿੰਘ)ਦੀਆਂ ਬੇਟੀਆਂ ਨਵਸ਼ਰਨ ਅਤੇ ਅਰੀਤ ਕੌਰ , ਦਾਮਾਦ ਅਤੁਲ ਸੂਦ, ਰਵਿੰਦਰਪਾਲ ਸ਼ਰਮਾ, ਕਾਮਰੇਡ ਜਗਰੂਪ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਅਤੇ  ਕਾਰਕੁੰਨ ਸ਼ਾਮਲ  ਹੋਏ । ਸ਼ਹੀਦ ਭਗਤ ਸਿੰਘ ,ਰਾਜਗੁਰੂ ,ਸੁਖਦੇਵ ਦੀ ਸਾਂਝੀ ਸਮਾਧ ਉਪਰ ਨਮਨ ਕਰਨ ਉਪਰੰਤ ਇਨਕਲਾਬੀ ਨਾਅਰਿਆਂ ਦੇ ਜੋਸ਼ ਵਿੱਚ ਲੋਕਾਂ ਦੇ ਇਸ ਬੁੱਧੀਜੀਵੀ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕੀਤਾ ਗਿਆ। ਸੋਚਣ ਸਮਝਣ ਅਤੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀ ਇੱਕ ਹੋਰ ਬੁਲੰਦ ਆਵਾਜ਼ ਖ਼ਾਮੋਸ਼ ਹੋ ਗਈ।            

Wednesday, September 30, 2015

ਫਿਰੋਜਪੁਰ 'ਚ ਹੁੰਦਾ ਸੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਖੁਫੀਆ ਟਿਕਾਣਾ

Tue, Sep 29, 2015 at 10:46 AM 
ਕਲਾਪੀਠ ਨੇ ਕੀਤੀ ਸ਼ਹੀਦਾਂ ਦੇ ਖੁਫੀਆ ਟਿਕਾਣੇ ਨੂੰ ਕੌਮੀ ਸਮਾਰਕ ਬਣਾਉਣ ਦੀ ਮੰਗ 
ਫ਼ਿਰੋਜ਼ਪੁਰ: (ਪੰਜਾਬ ਸਕਰੀਨ ਬਿਊਰੋ):
ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ ) ਵੱਲੋਂ ਸ਼ਹੀਦ ਭਗਤ ਸਿੰਘ ਦੇ 108ਵੇਂ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਫ਼ਿਰੋਜ਼ਪੁਰ ਸ਼ਹਿਰ ਦੇ ਨਾਮਦੇਵ ਚੌਂਕ ਵਿੱਚ ਸੁਸ਼ੋਭਤ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਸਾਹਮਣੇ ਮੋਮਬੱਤੀਆਂ ਰੌਸ਼ਨ ਕਰਕੇ ਹਨੇਰੇ ਸਮਿਆਂ ਵਿੱਚ ਚਾਨਣੀ ਦਾ ਛਿੱਟਾ ਦਿੰਦਿਆਂ ਪੰਜਾਬੀ ਲੇਖਕਾਂ ,ਟਰੇਡ ਯੂਨੀਅਨ ਦੇ ਆਗੂਆਂ ਨੇ  ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ਦਾ ਸ਼ਹੀਦਾਂ ਨਾਲ ਬਹੁਤ ਗਹਿਰਾ ਰਿਸ਼ਤਾ ਹੈ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਦਾ ਖ਼ੁਫ਼ੀਆ ਟਿਕਾਣਾ ਇਸੇ ਸ਼ਹਿਰ ਦੇ ਤੂੜੀ ਬਜ਼ਾਰ ਇਲਾਕੇ ਦੇ ਇੱਕ ਚੋਬਾਰੇ ਵਿੱਚ ਹੁੰਦਾ ਸੀ ਜਿੱਥੇ ਡਾ.ਗਯਾ ਪ੍ਸ਼ਾਦ ਨੇ ਡਾ.ਨਿਗਮ ਦੇ ਫ਼ਰਜ਼ੀ ਨਾਂ ਥੱਲੇ ਦਵਾਖ਼ਾਨਾ ਖੋਲਿਆ ਹੋਇਆ ਸੀ ਜਿਸ ਦੀ ਆੜ ਵਿੱਚ ਇਨਕਲਾਬੀ ਸਰਗਰਮੀਆਂ ਦਾ ਸੰਚਾਲਨ ਹੁੰਦਾ ਸੀ। ਇਨਕਲਾਬੀ ਪਰਚੇ ਚਾਂਦ ਦੇ ਫ਼ਾਂਸੀ ਅੰਕ ਦੇ ਬਹੁਤ ਸਾਰੇ ਲੇਖ ਇਸ ਚੁਬਾਰੇ ਚ ਲਿਖੇ ਗਏ ਹਨ। ਭਗਤ ਸਿੰਘ ,ਸੁਖਦੇਵ, ਮਹਾਂਬੀਰ ਸਿੰਘ, ਸ਼ਿਵ ਵਰਮਾ ਅਤੇ ਵਿਜੇ ਕੁਮਾਰ ਸਿਨਹਾ ਵਰਗੇ ਦੇਸ਼ਭਗਤਾਂ ਦਾ ਟਿਕਾਣਾ ਇਸ ਚੁਬਾਰੇ ਵਿੱਚ ਹੁੰਦਾ ਸੀ। ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਹਰਮੀਤ ਵਿਦਿਆਰਥੀ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਇਸ  ਇਤਿਹਾਸਕ ਇਮਾਰਤ ਨੂੰ ਕੌਮੀ  ਯਾਦਗਾਰੀ ਸਮਾਰਕ ਕਰਾਰ ਦੇ ਕੇ ਇਸਨੂੰ ਭਗਤ ਸਿੰਘ ਦੇ ਵਿਚਾਰਾਂ ਦੇ ਪਸਾਰ ਲਈ ਇੱਕ ਬੌਧਿਕ ਕੇਂਦਰ ਵਜੋਂ ਵਿਕਸਿਤ ਕਰੇ ਜਿਸ ਤੋਂ ਆਉਣ ਵਾਲੀਆਂ ਨਸਲਾਂ ਸੇਧ ਲੈ ਸਕਣ। ਹਰਮੀਤ ਵਿਦਿਆਰਥੀ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਨੂੰ ਪੱਗ ਅਤੇ ਟੋਪੀ ਦੇ ਨਾਂ ਤੇ ਵੰਡਣ ਵਾਲੇ ਭੁੱਲ ਜਾਂਦੇ ਹਨ ਕਿ ਭਗਤ ਸਿੰਘ ਇੱਕ ਵਿਅਕਤੀ ਦਾ ਨਹੀਂ ਇੱਕ ਵਿਚਾਰ ਦਾ ਨਾਮ ਹੈ। ਕੁਲਦੀਪ ਸਿੰਘ ਖੁੰਗਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਫ਼ਿਰੋਜ਼ਪੁਰ ਵਾਸੀਆਂ ਦੇ ਜਜ਼ਬਿਆਂ ਵੱਲ ਧਿਆਨ ਨਾ ਦਿੱਤਾ ਤਾਂ ਸ਼ਹਿਰਵਾਸੀ ਕਿਸੇ ਵੱਡੇ ਸੰਘਰਸ਼ ਦੇ ਰਾਹ ਪੈ ਸਕਦੇ ਹਨ। ਅਨਿਲ ਆਦਮ ਨੇ ਭਗਤ ਸਿੰਘ ਦੀ ਜ਼ਿੰਦਗੀ ਦੇ ਇੱਕ ਹੋਰ ਵੱਡੇ ਸਰੋਕਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਹੁੰਦੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦਾਭੋਲਕਰ,ਕਲਬੁਰਗੀ ਆਦਿ ਦੀ ਹੱਤਿਆ ਨੂੰ ਭਗਤ ਸਿੰਘ ਦੇ ਵਿਚਾਰਾਂ ਤੇ ਹਮਲਾ ਗਰਦਾਨਿਆ। ਪ੍ਰੋ. ਜਸਪਾਲ ਘਈ ਨੇ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਦੇ ਵੀ ਸਫ਼ਲ ਨਹੀਂ ਹੋਣਗੀਆਂ। ਹਰ ਦੌਰ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਹੋਰ ਸ਼ਕਤੀਸ਼ਾਲੀ ਬਣੇਗੀ ਅਤੇ ਬਰਾਬਰੀ ਲਈ ਲੜਣ ਵਾਲੇ ਲੋਕਾਂ ਦਾ ਸਹਾਰਾ ਬਣੇਗੀ।ਰਾਜੀਵ ਖ਼ਿਆਲ, ਡਾ. ਸਤਿੰਦਰ ਸਿੰਘ, ਪਰਮਜੀਤ ਪੰਮਾ, ਗੁਰਨਾਮ ਸਿੱਧੂ ਗਾਮਾ, ਰਾਜੀਵ ਹਾਂਡਾ, ਮੰਗਤ ਬਜੀਦਪੁਰੀ, ਜਗਦੀਸ਼ ਸਿੰਘ ਕਾਨੂੰਗੋ, ਮਨੋਹਰ ਲਾਲ,ਰਵਿੰਦਰ ਲੂਥਰਾ, ਕੇਵਲ ਕਰਿਸ਼ਨ, ਗੁਰਚਰਨ ਸਿੰਘ, ਪ੍ਰੋ.ਕੁਲਦੀਪ, ਸੁਧੀਰ, ਰਾਕੇਸ਼ਪਾਲ, ਸੁਖਵੰਤ ਸੰਧੂ, ਜਸਵਿੰਦਰ ਸਿੰਘ ਸੰਧੂ, ਸੁਰਿੰਦਰ ਕੰਬੋਜ, ਰਮਨ ਕੁਮਾਰ, ਪ੍ਰੋ.ਲਕਸ਼ਮਿੰਦਰ, ਸੁਖਵਿੰਦਰ ਭੁੱਲਰ, ਪ੍ਰਭਜੀਤ ਭੂਪਾਲ, ਗੁਰਬਚਨ ਸਿੰਘ, ਹਰਦੀਪ ਗੌਸਲਾਂ, ਪ੍ਰੀਤਇੰਦਰ ਸਿੰਘ ਸੰਧੂ, ਸੁਖਜਿੰਦਰ ਫ਼ਿਰੋਜ਼ਪੁਰ, ਮਿਹਰਦੀਪ, ਕਮਲ ਸ਼ਰਮਾ, ਦੀਪਕ ਸ਼ਰਮਾ, ਜਸਵੰਤ ਸੈਣੀ, ਸਮੇਤ ਬਹੁਤ ਸਾਰੀਆਂ ਭਰਾਤਰੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ।