Showing posts with label Dr. Gulzar Pandher. Show all posts
Showing posts with label Dr. Gulzar Pandher. Show all posts

Sunday, December 25, 2022

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕਾਮਰੇਡ ਰੂਪਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Sunday 25th December 2022 at 01:34 PM

ਲੰਮੇ ਅਰਸੇ ਤੋਂ ਅਮਰੀਕਾ ਵਸਦੇ ਸਨ ਕਾਮਰੇਡ ਰੂਪ ਸਿੰਘ ਰੂਪਾ 

ਲੁਧਿਆਣਾ: 25  ਦਸੰਬਰ 2022: (ਪੰਜਾਬ ਸਕਰੀਨ ਡੈਸਕ)::

ਕਾਮਰੇਡ ਰੂਪਾ ਨਾਲ ਪੰਜਾਬ ਸਕਰੀਨ ਲਈ ਗੱਲਬਾਤ ਕਰਦਿਆਂ
ਡਾਕਟਰ ਗੁਲਜ਼ਾਰ ਪੰਧੇਰ 03 ਮਾਰਚ 2018 ਦੀ ਫੋਟੋ 

ਅੱਤਵਾਦ, ਵੱਖਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਜੀਵਨ ਭਰ ਸੰਘਰਸ਼ ਕਰਨ ਵਾਲੇ ਕਾਮਰੇਡ ਰੂਪ ਸਿੰਘ ਰੂਪ ਹੁਣ ਨਹੀਂ ਰਹੇ। ਅਮਰੀਕਾ ਵਿੱਚ ਉਹਨਾਂ ਦੇ ਦੇਹਾਂਤ ਦੀ ਸੋਗੀ ਖਬਰ ਤੜਕਸਾਰ ਸਵੇਰੇ ਹੀ ਆ ਗਈ ਸੀ। ਦੇਹਾਂਤ ਦੀ ਖਬਰ ਫੈਲਦੀਆਂ ਹੀ ਸੋਗੀ ਮਾਹੌਲ ਬਣ ਗਿਆ ਅਤੇ ਵੱਖ ਵੱਖ ਸੰਗਠਨਾਂ ਨੇ ਸ਼ਰਧਾਂਜਲੀ ਦੇਣ ਵਾਲੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਮੁਲਾਜ਼ਮਾਂ ਲਈ ਹੁੰਦੇ ਰਹੇ ਸੰਘਰਸ਼ਾਂ ਵਿੱਚ ਇਹ ਉਹੀ ਆਗੂ ਸਨ ਜਿਹਨਾਂ 'ਤੇ ਖਾਲਿਸਤਾਨੀ ਧਿਰਾਂ ਨੇ ਪੀ ਏ ਯੂ ਵਿੱਚ ਗੋਲੀ ਵੀ ਚਲਾਈ ਸੀ।  ਗੋਲੀ ਲੱਗਣ ਤੋਂ ਬਾਅਦ ਉਹਨਾਂ ਵੇਲਿਆਂ ਦੇ ਉਘੇ ਲੇਖਕ  ਡਾ. ਸੁਰਿੰਦਰ ਦੁਸਾਂਝ ਉਹਨਾ ਨੂੰ ਦਯਾ ਨੰਦ ਹਸਪਤਾਲ ਲੁਧਿਆਣਾ ਤੱਕ ਆਪਣੀ ਕਾਰ ਵਿੱਚ ਲੈ ਕੇ ਗਏ ਸਨ। ਵੇਲੇ ਸਿਰ ਮਿਲੀ ਡਾਕਟਰੀ ਸਹਾਇਤਾ ਨੇ ਉਹਨਾਂ ਦੀ ਜਾਨ ਬਚਾ ਦਿੱਤੀ ਸੀ। ਉਹਨਾਂ ਦੇ ਨੇੜਲੇ ਸਾਥੀਆਂ ਵਿਹੱਚਿਓਂ ਇੱਕ ਰਹੇ ਡਾਕਟਰ ਗੁਲਜ਼ਾਰ ਪੰਧੇਰ ਨੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਚੇਤੇ ਕਾਰਵਾਈਆਂ ਹਨ। 

ਇਸੇ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਵੀ ਲਿਖਾਰੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਉੱਘੇ ਸਮਾਜ ਸੇਵੀ ਕਾਮਰੇਡ ਰੂਪ ਸਿੰਘ ਰੂਪਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਰੂਪ ਸਿੰਘ ਰੂਪਾ ਉਹ ਸ਼ਖਸੀਅਤ ਸਨ ਜਿਹੜੇ ਸਾਹਿਤ ਤੇ ਸਿਖਿਆ ਦੇ ਮਸਲਿਆਂ ਨੂੰ ਸਮਰਪਤ ਹੋਕੇ ਬਾਕਾਇਦਾ ਪ੍ਰੋਜੈਕਟ ਬਣਾ ਕੇ ਵਿੱਤੀ ਸਹਾਇਤਾ ਦੇ ਕੇ ਅਮਲ ਵਿੱਚ ਲਿਆਉਂਦੇ ਹੁੰਦੇ ਸਨ। 

ਇਸਦੇ ਨਾਲ ਹੀ ਉਹ ਵੀ ਖੁਦ ਪੁਸਤਕਾਂ ਪੜ੍ਹਨ ਦੇ ਬੜੇ ਸ਼ੌਕੀਨ ਸਨ। ਉਹ ਬੜੇ ਧਿਆਨ ਨਾਲ ਪੁਸਤਕਾਂ ਪੜ੍ਹਦੇ ਅਤੇ ਲੇਖਕਾਂ ਦੀ ਕਦਰ ਵੀ ਕਰਦੇ। ਸ਼ਬਦਾਂ ਵਾਲੀ ਕਦਰ ਦੇ ਨਾਲ ਨਾਲ ਉਹ ਲੇਖਕਾਂ ਨੰ ਮਾਲੀ ਸਹਾਇਤਾ ਵੀ ਦੇਈਏ ਕਰਦੇ ਸਨ। ਸਾਹਿਤਿਕ ਸਮਾਗਮਾਂ ਦੇ ਆਯੋਜਨਾਂ ਲਈ ਵੀ ਦਿਲ ਖੋਹਲ ਕੇ ਮਦਦ ਕਰਿਆ ਕਰਦੇ ਸਨ। 

ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ,ਕਾਰਜਕਾਰੀ ਪ੍ਰਧਾਨ ਡਾ.ਸੁਰਜੀਤ ਬਰਾੜ ਘੋਲੀਆ ਨੇ ਮਹਿਸੂਸ ਕੀਤਾ ਕਿ ਰੂਪਾ ਜੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਵੱਲੋਂ ਰੱਖੇ ਗਏ ਕਾਮਰੇਡ ਜਗਜੀਤ ਸਿੰਘ ਅਨੰਦ ਅਵਾਰਡ ਨੂੰ ਵਿੱਤੀ ਸਹਾਇਤਾ ਦੇ ਕੇ ਸ਼ੁਰੂ ਕਰਵਾਉਣ ਵਾਲੇ, ਲੇਖਕਾਂ ਅਤੇ ਅਕਾਡਮੀ ਨੂੰ  ਗਾਹੇ ਬਗਾਹੇ ਵਿੱਤੀ ਸਹਾਇਤਾ ਦੇਣ ਵਾਲੇ ਅਤੇ ਕਿਸੇ ਵੇਲੇ ਅਕਾਡਮੀ ਦੀਆਂ ਚੋਣਾਂ ਕਰਾਉਣ ਦੀ ਸੁਹਿਰਦਤਾ ਨਾਲ ਡਿਊਟੀ ਨਿਭਾਉਣ ਵਾਲੇ ਆਗੂ ਸਨ। 

ਸੰਘ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਰੂਪਾ ਜੀ ਦੇ ਵੱਡੇ ਲੇਖਕਾਂ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਬਲਬੀਰ ਮਾਧੋਪੁਰੀ,ਅਤੇ ਡਾ ਸਾਹਿਬ ਸਿੰਘ,ਸੁਰਿੰਦਰ ਸਿੰਘ ਦੁਸਾਂਝ,ਪ੍ਰੋ ਗੁਰਭਜਨ ਗਿੱਲ,ਸੁਰਜੀਤ ਪਾਤਰ ਨਾਲ ਡੂੰਘੇ ਨਿੱਜੀ ਸੰਬੰਧਾਂ ਨੂੰ  ਯਾਦ ਕੀਤਾ। 

ਸਹਾਇਕ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਜੋ ਕਿ ਉਹਨਾਂ ਨੂੰ  ਆਪਣਾ ਸਾਥੀ, ਗੁਰੂ ਤੇ ਰਹਿਬਰ ਇਕੋ ਸਮੇਂ ਮੰਨਦੇ ਹਨ, ਨੇ ਦੱਸਿਆ ਕਿ ਉਹਨਾਂ ਦੇ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਅਤੇ ਨਵਾਂ ਜ਼ਮਾਨਾ ਅਖਬਾਰ ਨਾਲ ਬਹੁਤ ਹੀ ਨੇੜਲੇ ਸੰਬੰਧ ਰਹੇ ਹਨ। 

ਅਦਾਰਾ 'ਸਮਾਂਤਰ ਨਜ਼ਰੀਆ 'ਦੇ ਉਹ ਪ੍ਰਮੁੱਖ ਸਹਿਯੋਗੀ ਸਨ। ਹੋਰਨਾਂ ਤੋਂ ਇਲਾਵਾ ਜਸਵੀਰ ਝੱਜ, ਜਸਪਾਲ ਮਾਨਖੇੜਾ, ਲਾਭ ਸਿੰਘ ਖੀਵਾ, ਡਾ. ਕੁਲਦੀਪ ਦੀਪ, ਅਰਵਿੰਦਰ ਕੌਰ ਕਾਕੜਾ, ਮਦਨਵੀਰਾ, ਮੱਖਣ ਮਾਨ, ਸਤਨਾਮ ਚਾਨਾ, ਗੁਰਦਿਆਲ ਦਲਾਲ, ਸੁਰਿੰਦਰ ਗਿੱਲ, ਸੁਰਿੰਦਰ ਰਾਮਪੁਰੀ, ਗੁਰਨਾਮ ਕੰਵਰ, ਡਾ. ਸਰਬਜੀਤ ਸਿੰਘ, ਭੁਪਿੰਦਰ ਸੰਧੂ, ਭੋਲਾ ਸਿੰਘ ਸੰਘੇੜਾ, ਹਰਜੀਤ ਸਰਕਾਰੀਆ, ਡਾ. ਬਲਵਿੰਦਰ ਸਿੰਘ ਚਹਿਲ, ਬਲਦੇਵ ਸਿੰਘ ਝੱਜ, ਜਰਨੈਲ ਰਾਮਪੁਰੀ, ਰਣਵੀਰ ਰਾਣਾ, ਤਰਸੇਮ, ਮੇਜਰ ਸਿੰਘ, ਡਾ. ਗੁਰਮੀਤ ਸਿੰਘ ਕਲਰਮਾਜਰੀ, ਡਾ. ਸੁਖਵੰਤ ਸਿੰਘ ਸੁੱਖੀ, ਤਰਲੋਚਨ ਝਾਂਡੇ,ਸ਼ਬਦੀਸ਼, ਸਾਹਿਬ ਸਿੰਘ, ਹਰਮੀਤ ਵਿਦਿਆਰਥੀ, ਅਤਰਜੀਤ, ਲਛਮਣ ਸਿੰਘ ਮਲੂਕਾ, ਹਰਭਜਨ ਬਾਜਵਾ, ਡਾ. ਅਨੂਪ ਸਿੰਘ, ਰਮੇਸ਼ ਯਾਦਵ, ਧਰਵਿੰਦਰ ਔਲੱਖ, ਜੈਪਾਲ, ਬੀਬਾ ਬਲਵੰਤ, ਭਜਨਵੀਰ ਸਿੰਘ, ਸੁਰਿੰਦਰ ਕੈਲੈ, ਹਰਬੰਸ ਹੀਉਂ, ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਕਰਮ ਸਿੰਘ ਜ਼ਖ਼ਮੀ, ਭਗਵੰਤ ਰਸੂਲਪੁਰੀ, ਡਾ. ਸੁਰਜੀਤ ਬਰਾੜ, ਮਹਾਂਵੀਰ ਸਿੰਘ ਗਿੱਲ, ਦੀਪ ਦਿਲਬਰ, ਬਲਵੰਤ ਮਾਂਗਟ, ਅਨਿੱਲ ਫਤਿਹਗੜ੍ਹ ਜੱਟਾਂ, ਅਤੇ ਸਮੁੱਚੀ ਕਾਰਜਕਾਰਨੀ ਨੇ ਗਹਿਰਾ  ਅਫਸੋਸ ਮਹਿਸੂਸ ਕੀਤਾ ਹੈ।

ਉਹਨਾਂ ਦੇ ਸਦੀਵੀ ਵਿਛੋੜੇ ਦੀ ਖਬਰ ਸੁਣਦਿਆਂ ਮੁਲਾਜਮ ਜੱਥੇਬੰਦੀਆਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਇਹਨਾਂ  ਵਿੱਚ ਪੀ.ਏ.ਯੂ.ਇੰਪਲਾਈਜ਼ ਯੂਨੀਅਨ,ਪੀ.ਏ.ਯੂ.ਪੈੰਸ਼ਨਰ ਅਤੇ ਰਿਟਾਇਰੀਜ ਅੇੈਸੋਸੀਏਸ਼ਨ ,ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ, ਅਤੇ ਸੂਬਾ ਕੌਸ਼ਲ ਭਾਰਤੀ ਕਮਿਊਨਿਸਟ ਪਾਰਟੀ ਸਾਮਿਲ ਹਨ। ਉਹਨਾਂ ਸਭ ਤੋਂ ਨੇੜੇ ਦੇ ਸਾਥੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਡੀ.ਪੀ.ਮੌੜ ਅਤੇ ਅਮਰੀਕਾ ਵਸਦੇ ਸੀਨੀਅਰ ਕਾਂਗਰਸੀ ਆਗੂ ਚਰਨ ਸਿੰਘ ਗੁਰਮ ਨੂੰ ਵੀ ਪਰਿਵਾਰ ਦੀ ਤਰਾਂ ਅਸਹਿ ਸਦਮਾ ਪੁਜਾ ਹੈ।

Saturday, March 12, 2022

ਅੱਠਵਾਂ ਪੀ.ਏ .ਯੂ. ਪੈਨਸ਼ਨਰ ਅਤੇ ਮੁਲਾਜ਼ਮ ਮੇਲਾ ਧੂਮ ਧਾਮ ਨਾਲ ਲੱਗਿਆ

ਸਮੂਹ ਵਰਗਾਂ ਦੇ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਲ ਹੋਏ 


ਲੁਧਿਆਣਾ
: 12 ਮਾਰਚ 2022: (ਪੰਜਾਬ ਸਕਰੀਨ ਬਿਊਰੋ)::
ਪਾਲ ਆਡੀਟੋਰੀਅਮ ਨੇੜੇ ਖੁਲ੍ਹੀ ਗਰਾਉਂਡ ਵਿਖੇ ਪੀ. ਏ ਯੂ ਪੈਂਨਸ਼ਨਰਜ ਅਤੇ ਮੁਲਾਜਮ ਮੇਲਾ ਮਨਾਇਆ ਗਿਆ। ਮੇਲੇ ਵਿੱਚ ਚਾਹ ਸਨੈਕਸ ਅਤੇ ਦੁਪਹਿਰ ਦਾ ਖਾਣਾ  ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ  ਚੱਲਦਾ ਰਿਹਾ। 
ਪੀ. ਏ.ਯੂ. ਪੈਂਨਸ਼ਨਰਜ਼ ਅਤੇ ਰਿਟਾਇਰੀਜ਼ ਐਸੋਸੀਏਸ਼ਨ ਦੇ ਪ੍ਰਧਾਨ  ਡੀ. ਪੀ. ਮੌੜ , ਜਨਰਲ ਸਕੱਤਰ ਜੇ .ਐਲ. ਨਾਰੰਗ ,ਸੀਨੀ. ਮੀਤ ਪ੍ਰਧਾਨ ਜੁਗਿੰਦਰ ਰਾਮ ਸਮੇਤ ਚਰਨ ਸਿੰਘ ਗੁਰਮ ਨੇ ਮੇਲੇ ਦੀ ਪ੍ਰਧਾਨਗੀ ਕੀਤੀ।ਨਾਲ ਹੀ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਵਾਲੀਆ ਅਤੇ ਜਨਰਲ ਸਕੱਤਰ ਮਨਮੋਹਣ ਸਮੇਤ ਸਾਰੀ ਟੀਮ ਨੇ ਵੀ ਹਾਜ਼ਰੀ ਭਰੀ। 

ਇਸੇ ਤਰਾਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਅਤੇ ਜਨਰਲ ਸਕੱਤਰ ਹਰਪਰੀਤ ਸਿੰਘ ਵੀ ਸਾਥੀਆਂ ਸਮੇਤ ਸ਼ਾਮਿਲ ਹੋਏ। 

ਪੀ. ਏ.ਯੂ.ਟੀਚਰਜ਼ ਐਸੋਸੀਏਸ਼ਨ ਦੇ ਡਾ.ਹਰਮੀਤ ਕਿੰਗਰਾ ਵੀ ਸਾਥੀ ਵਿਗਿਆਨੀਆਂ ਸਮੇਤ ਸ਼ਾਮਿਲ ਹੋਏ। ਇਸੇ ਤਰਾਂ ਸਟੇਟ ਬੈਂਕ ਲੁਧਿਆਣਾ ਤੋਂ ਬੈਂਕ ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਨਰੇਸ਼ ਗੌੜ ਅਤੇ ਮਨਿੰਦਰ ਸਿੰਘ ਭਾਟੀਆ ਵੀ ਸਾਥੀਆਂ ਸਮੇਤ ਹਾਜ਼ਿਰ ਹੋਏ। 

ਅੱਜ ਦੇ ਮੇਲੇ ਵਿੱਚ ਹੋਰਨਾ ਤੋਂ ਇਲਾਵਾ ਦਰਸ਼ਨ ਬਰਮਾਲੀਪੁਰ, ਜੇ.ਸੀ. ਬੁਧੀਰਾਜਾ, ਸਤਨਾਮ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਪਰਮਜੀਤ ਸਿੰਘ ਗਿੱਲ, ਇਕਬਾਲ ਸਿੰਘ, ਜੈ ਪਾਲ ਕੁਲਦੀਪ ਤੁੰਗ, ਅਨਿਲ ਸੱਭਰਵਾਲ, ਰਾਜ ਪਾਲ ਵਰਮਾ ਆਦਿ ਸਮੁੱਚੇ ਪੈਂਨਸ਼ਨਰਾਂ ਦਾ ਭਾਰੀ ਇੱਕੱਠ ਪਰਿਵਾਰਾਂ ਸਮੇਤ ਹਾਜ਼ਿਰ ਹੋਇਆ। 

ਇਸ ਸਮੇਂ ਪੰਜਾਬ ਪੈਂਸ਼ਨਰ ਯੂਨੀਅਨ ਵਲੋਂ ਸਾਥੀ ਚਮਕੌਰ ਸਿੰਘ ਅਤੇ ਬਿਜਲੀ ਬੋਰਡ ਪੈ਼ਸ਼ਨਰਜ਼ ਵੱਲੋਂ ਸੀਨੀਆਰ ਆਗੂ ਅੇੈਸ.ਪੀ. ਸਿੰਘ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਇਸ ਸਮੇਂ ਸਰਕਾਰੀ ਹਾਈ ਸਕੂਲ ਜਵੱਦੀ ਦੇ ਬੱਚਿਆਂ ਸਮੇਤ ਸੱਭਿਆਚਾਰਕ ਵੰਨਗੀਆਂ ਵਿਚ ਜ਼ਿਕਰਯੋਗ ਹੈ ਕਿ 'ਇਪਟਾ" ਮੋਗਾ ਵਲੋੰ ਨਾਟਕ  'ਸੁਲਗਦੀ ਧਰਤੀ' ਤੇ 'ਇਪਟਾ' ਦੀਆਂ ਰਵਾਇਤਾਂ ਅਨੁਸਾਰ ਖੂਬਸੂਰਤ ਅਮਨ ਦਾ ਗੀਤ ਗਾਇਆ। ਨਾਲ ਹੀ ਤਿੱਖਾ ਵਿਅੰਗਆਤਮਕ ਪ੍ਰੋਗਰਾਮ ਵੀ ਪੇਸ਼ ਕੀਤਾਗਿਆ।  ਇਸ ਮੌਕੇ ਲੋਕ ਪੱਖੀ ਲਹਿਰਾਂ ਸੰਬੰਧੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਵਿਸ਼ੇਸ਼ ਭਾਸ਼ਨ ਦਿੱਤਾ। 

ਇਸ ਮੌਕੇ 80 ਸਾਲ ਤੋਂ ਵੱਧ ਉਮਰ ਵਾਲੇ ਪੈ਼ਨਸ਼ਨਰਾਂ ਦਾ ਸਨਮਾਨ ਕੀਤਾ ਗਿਆ । ਪਰਿਵਾਰਾਂ ਅਤੇ ਦੋਸਤਾਂ ਸਮੇਤ ਪਹੁੰਚ ਕੇ ਪੈਂਨਸ਼ਨਰ ਇਕ ਦੂਜੇ ਨੂੰ  ਮਿਲਣ ਦਾ ਸਬੱਬ ਬਣਾ ਕੇ ਖੁਸ਼ ਹੋ ਰਹੇ ਸਨ ਅਤੇ ਆਪਣੇ ਤਜਰਬੇ ਸਾਂਝੇ ਕਰ ਰਹੇ ਸਨ। ਅੰਤ ਵਿੱਚ ਪ੍ਰਧਾਨ ਡੀ.ਪੀ.ਮੌੜ ਨੇ ਸਾਰੇ ਪਹੁੰਚਣ ਵਾਲਿਆਂ ਦਾ ਤਹਿ ਦਿਲੋੰ  ਧੰਨਵਾਦ ਕੀਤਾ।

Tuesday, March 08, 2022

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਮਨਾਇਆ ਅੱਠ ਮਾਰਚ ਦਾ ਦਿਨ

Tuesday 8th March 2022 at 02:32 PM

ਸਾਹਿਰ ਸਾਹਿਬ ਨੂੰ ਯਾਦ ਕਰਦਿਆਂ ਇੱਕ ਪੁਸਤਕ ਦਾ ਲੋਕ ਅਰਪਣ ਵੀ ਕੀਤਾ 


ਲੁਧਿਆਣਾ
: 8 ਮਾਰਚ 2022: (ਇਨਪੁਟ: ਕਾਰਤਿਕਾ ਸਿੰਘ ਸਾਹਿਤ ਸਕਰੀਨ ਡੈਸਕ):: 

ਬੜਾ ਹੀ ਅਜੀਬ ਜਿਹਾ ਇਤਫ਼ਾਕ ਏ। ਸਾਹਿਰ ਲੁਧਿਆਣਾ ਵੀ ਦਾ ਜਨਮਦਿਨ ਵੀ ਅੱਠ ਮਾਰਚ ਅਤੇ ਕੌਮਾਂਤਰੀ ਇਸਤਰੀ ਦਿਹਾੜਾ ਵੀ ਅੱਠ ਮਾਰਚ। ਸਾਡੇ ਸ਼ਹਿਰ ਦਾ ਜੰਮਪਲ ਅਤੇ ਸਮੂਹ ਸਾਹਿਤ ਪਰਮੀਆਂ ਦਾ ਮਾਣ ਸ਼ਹਿਰ ਲੁਧਿਆਣਵੀ ਜਿਸ ਨੇ ਆਪਣੀ ਅੰਮੀ ਨਾਲ ਹੁੰਦੀਆਂ ਵਧੀਕੀਆਂ ਨੂੰ ਬੜੀਆਂ ਹੀ ਵਧੀਕੀਆਂ ਨਾਲ ਦੇਖਿਆ ਅਤੇ ਆਪਣੇ ਜਾਗੀਰਦਾਰ ਪਿਤਾ ਅਤੇ ਉਸਦੀ ਹਵੇਲੀ ਨਾਲੋਂ ਦਿਲ ਦਿਮਾਗ ਵਾਲਾ ਨਾਤਾ ਤੋੜ ਲਿਆ। ਸਾਹਿਰ ਸਾਹਿਬ ਨੇ ਫ਼ਿਲਮਾਂ ਲਈ ਗੀਤ ਲਿਖਦਿਆਂ ਆਖਿਆ ਸੀ-  

ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ!
ਜਬ ਜੀ ਚਾਹਾ ਮਸਲਾ, ਕੁਚਲਾ
ਜਬ ਜੀ ਚਾਹਾ ਦੁਤਕਾਰ ਦੀਆ!
ਪਰ ਇਸ ਪੁਰਸ਼ ਸਮਾਜ ਨੇ ਤਾਂ
ਔਰਤਾਂ 'ਤੇ ਬੜੇ ਜ਼ੁਲਮ ਕੀਤੇ। ਫ਼ਿਲਮੀ ਦੁਨੀਆ ਦੋਈਆਂ ਗੱਲਾਂ ਸਿਰਫ ਫ਼ਿਲਮੀ ਨਹੀਂ ਹੁੰਦੀਆਂ ਉਹ ਸਮਾਜ ਈਦ ਹੀ ਇੱਕ ਸੱਚੀ ਝਲਕ ਹੁੰਦੀਆਂ ਹਨ। ਜਦੋਂ ਔਰਤਾਂ 'ਤੇ ਜ਼ੁਲਣਾ ਦੀ ਗੱਲ ਤੁਰੇ ਤਾਂ ਯਾਦ ਆਉਂਦੀ ਹੈ ਮਲਾਲਾ। ਜਦੋਂ ਉਹ ਪਾਕਿਸਤਾਨ ਵਿੱਚ ਆਪਣੇ ਸਕੂਲੋਂ ਪੜ੍ਹ ਕੇ ਵੈਨ ਵਿੱਚ ਵਾਪਿਸ ਘਰ ਆ ਰਹੀ ਸੀ ਤਾਂ ਦਹਿਸ਼ਤਗਰਦਾਂ ਨੇ ਉਸਦੀ ਬਸ ਰੋਕ ਲਈ ਅਤੇ ਪੁੱਛਿਆ ਕੌਣ ਹੈ ਮਲਾਲਾ? ਪੁਛਪੜਤਾਲ ਕਰਨ ਤੇ ਝੱਟ ਪਤਾ ਲੱਗ ਗਿਆ ਕਿ ਮਲਾਲਾ ਕੌਣ ਹੈ? ਬਸ ਪਤਾ ਲੱਗਦਿਆਂ ਹੀ ਉਸਦੇ ਸਿਰ ਦੇ ਖੱਬੇ ਪਾਸੇ ਉਸਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ। ਲੰਮੇ ਇਲਾਜ ਮਹਰੋਂ ਉਹ ਫਿਰ ਸਿਹਤਯਾਬ ਹੋ ਗਈ। ਹੁਣ ਉਹ ਫਿਰ ਸੱਸੇ ਰਸਤੇ 'ਤੇ ਹੈ। ਔਰਤਾਂ ਦੇ ਅਧਿਕਾਰਾਂ ਅਤੇ ਕੁੜੀਆਂ ਦੀ ਪੜ੍ਹਾਈ ਲਿਖਾਈ ਲਈ। ਉਸਨੂੰ ਗੋਲੀਆਂ ਮਾਰਨ ਵਾਲੇ ਤਾਲਿਬਾਨ।
ਤਾਲਿਬਾਨ ਦਾ ਜ਼ਿਕਰ ਆਏ ਤਾਂ ਨਾਲ ਹੀ ਯਾਦ ਆਉਂਦਾ ਹੈ ਅਫਗਾਨਿਸਤਾਨ। ਅਚਾਨਕ ਹੀ ਬੜੇ ਸੁਆਲ ਉਠਦੇ ਹਨ ਕਿ ਅਜਿਹਾ ਕਿਓਂ ਹੈ ਅਫਗਾਨਿਸਤਾਨ ਵਿੱਚ? ਇੱਕ ਡਰ ਜਿਹਾ ਪੈਦਾ ਹੁੰਦਾ ਹੈ, ਜਿਸਮ ਵਿੱਚ ਇੱਕ ਸਿਹਰਨ ਜਿਹੀ ਦੌੜਦੀ ਹੈ ਅਤੇ ਦਿਲ ਦਿਮਾਗ ਵਿੱਚ ਸਨਸਨੀ ਵਾਲਾ ਅਹਿਸਾਸ ਜਿਹਾ ਭਰ ਜਾਂਦਾ ਹੈ। ਕਿਓਂ ਹੁੰਦਾ ਹੈ ਇਹ ਸਭ ? ਅਫਗਾਨਿਸਤਾਨ ਬਾਰੇ ਮਨਾਂ ਵਿੱਚ ਉਠਦੇ ਬਹੁਤ ਸਾਰੇ ਸੁਆਲਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਦੇ ਹੀ ਅਨੁਭਵੀ ਲੇਖਕ ਭੁਪਿੰਦਰ ਸਿੰਘ ਚੌਕੀਮਾਨ ਨੇ।

ਸਾਹਿਰ ਲੁਧਿਆਣਵੀ ਸਾਹਿਬ ਦਾ ਜਨਮਦਿਨ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਮਨਾਇਆ ਗਿਆ ਅੱਜ ਸਾਂਝੇ ਤੌਰ 'ਤੇ ਪੰਜਾਬੀ ਭਵਨ ਲੁਧਿਆਣਾ ਵਿੱਚ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਸੰਸਾਰ ਅਮਨ ਦੇ ਸਬੰਧ ਵਿੱਚ ਸਾਹਿਰ ਲੁਧਿਆਣਵੀ ਦੇ ਜਨਮ ਦਿਨ ਤੇ ਬੜੀ ਹੀ ਉਚੇਚ ਯਾਦ ਕੀਤਾ ਗਿਆ। ਇਸ ਮੌਕੇ ਭੂਪਿੰਦਰ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ' ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਰੂਸ-ਯੂਕਰੇਨ ਜੰਗ ਦੀ ਚਰਚਾ ਵੀ ਹੋਈ।

ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਰੂਸ ਯੂਕਰੇਨ ਜੰਗ ਕਾਰਨ ਜੋ ਸੰਸਾਰ ਜੰਗ ਦੇ ਬੱਦਲ ਮੰਡਲਾ ਰਹੇ ਹਨ ਉਸ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ ਜਗਮੋਹਣ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਭੂਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਅਤੇ ਭਗਵਾਨ ਢਿੱਲੋ ਦੇ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ 'ਤੇ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ .ਜਗਮੋਹਣ ਸਿੰਘ ਨੇ ਕਿਹਾ ਕਿ ਸਾਹਿਰ ਦੀ ਜੰਗ ਵਿਰੋਧੀ ਕਵਿਤਾ 'ਸਰੀਫ ਇਨਸਾਨੋਂ' ਦੀ ਅਜੋਕੇ ਜੰਗ ਦੇ ਮਾਹੌਲ ਵਿੱਚ ਪ੍ਰਸੰਗਕਤਾ ਹੋਰ ਵੀ ਵਧ ਜਾਂਦੀ ਹੈ। ਧਾਲੀਵਾਲ ਦੀ ਕਿਤਾਬ ਕਬੀਲਿਆਂ ਦੇ ਝਗੜਾਲੂ ਸੁਭਾਅ ਦਾ ਬਾਖੁਬੀ ਚਿਤਰਣ ਹੈ ਪਰ ਅਫਗਾਨੀ ਲੋਕਾਂ ਦੀਆਂ ਸਿਹਤਮੰਦ ਮਨੁੱਖੀ ਪਰੰਪਰਾਵਾਂ ਵੀ ਹਨ। ਪ੍ਰੋ. ਜਗਮੋਹਣ ਸਿੰਘ ਹੋਰਾਂ ਸਾਫ ਕਿਹਾ ਕਿ ਰੂਸ ਯੂਕਰੇਨ ਜੰਗ ਵਿੱਚ ਬਹੁਤਾ ਕਸੂਰ ਸਾਮਰਾਜ ਪੱਖੀ 'ਨਾਟੋ' ਦਾ ਹੈ ਜੋ ਸੋਵੀਅਤ ਸੰਘ ਟੁਟਣ ਸਮੇਂ ਕੀਤੇ ਵਾਅਦੇ ਤੋਂ ਮੁਕਰ ਗਏ ਹਨ।

ਹੁਣ ਮੁੜਦੇ ਹਾਂ ਕਿਤਾਬ ਦੇ ਲੋਕ ਅਰਪਣ ਵੱਲ। ਇਸ ਸਮੇਂ ਭੂਪਿੰਦਰ ਸਿੰਘ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ ' ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਜਾਣ ਪਛਾਣ ਨਵਾਂ ਜ਼ਮਾਨਾ ਦੇ ਪੱਤਰਕਾਰ ਸ. ਮਨਿੰਦਰ ਸਿੰਘ ਭਾਟੀਆ ਨੇ ਕਰਾਈ। ਉਹਨਾਂ ਆਖਿਆ ਕਿ ਅਫਗਾਨਿਸਤਾਨ ਦੀ ਸਾਡੇ ਮਹਾਂਦੀਪ ਵਿਚ ਬੜੀ ਯੁਧਨੀਤਕ ਭੁਮਿਕਾ ਹੈ ਸੋ ਸੰਸਾਰ ਅਮਨ ਦੀ ਬਹਾਲੀ ਲਈ ਉਥੋਂ ਦੇ ਭੂਗੋਲ ਅਤੇ ਲੋਕਾਂ ਦੀਆਂ ਰਹੁ ਰੀਤਾਂ ਬਾਰੇ ਜਾਨਣਾ ਅਜੋਕੇ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਵਿੱਚ ਅਫਗਾਨੀ ਲੋਕਾਂ ਦੀ ਲੋਕਧਾਰਾ ਅਤੇ ਇਤਿਹਾਸ ਦੀ ਗੱਲ ਦਾ ਜਿਕਰ ਕਰਦਿਾਆਂ ਆਖਿਆ ਕਿ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਨਿਕਲ ਜਾਣ ਅਤੇ ਤਾਲਿਬਾਨੀ ਕਬੀਲਾਈ ਸਾਸ਼ਨ ਆ ਜਾਣ ਤੋਂ ਬਾਅਦ ਸੰਸਾਰ ਅਮਨ ਨੂੰ ਖਤਰਾ ਵਧੇਰੇ ਵਧ ਗਿਆ ਹੈ। ਅਜਿਹੇ ਸਮੇੰ ਸਾਹਿਰ ਲੁਧਿਆਣਵੀ ਦੀ ਮਸਹੂਰ ਨਜ਼ਮ ਦਾ ਸ਼ਿਅਰ 'ਜੰਗ ਤੋ ਖੁਦ ਹੀ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇਗੀ' ਦੁਨੀਆਂ ਭਰ ਦੇ ਸਿਆਸਤਦਾਨਾਂ ਦੀ ਸਮਝ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਸਮੇੰ ਬਲਵਿੰਦਰ ਸਿੰਘ ਗਲੈਕਸੀ ਜੀ ਨੇ ਜੰਗ ਤੇ ਪੁਸਤਕ ਦੇ ਹਵਾਲੇ ਨਾਲ ਸਾਮਰਾਜ ਤੇ ਨਾਜ਼ੀਵਾਦ ਦੇ ਪਾਪਾਂ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਪੱਖੀ ਤੇ ਅਮਨ ਦੀਆਂ ਸ਼ਕਤੀਆਂ ਨੂੰ ਵਧੇਰੇ ਸੁਚੇਤ ਕੀਤਾ।

ਸਾਹਿਰ ਨੂੰ ਸਮਰਪਤ ਕਵੀ ਦਰਬਾਰ ਵਿਚ ਹੋਰਨਾ ਤੋੰ ਇਲਾਵਾ ਸ਼ਾਇਰ ਭਗਵਾਨ ਢਿੱਲੋਂ, ਹਰਬੰਸ ਮਾਲਵਾ, ਮੈਡਮ ਮਨਦੀਪ ਕੌਰ ਭੰਮਰਾ, ਅਮਰਜੀਤ ਸ਼ੇਰਪੁਰੀ, ਸਰਵਜੀਤ ਵਿਰਦੀ, ਬਲਵਿੰਦਰ ਸਿੰਘ ਮੋਹੀ, ਮਲਕੀਤ ਸਿੰਘ ਮਾਲ਼ੜਾ ਸ਼ਾਮਿਲ ਹੋਏ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਲਕੌਰ ਸਿੰਘ ਗਿੱਲ, ਰਘਵੀਰ ਸਿੰਘ ਸੰਧੂ, ਮਾਸਟਰ ਕਮਿਕਰ ਸਿੰਘ, ਸਤਿਨਾਮ ਸਿੰਘ ਆਦਿ ਸ਼ਾਮਿਲ ਹੋਏ। ਮੈਡਮ ਮਨਦੀਪ ਕੌਰ ਭੰਵਰਾ ਨੇ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਸਬੰਧੀ ਇਕ ਲੇਖ ਸਾਰਿਆਂ ਨਾਲ ਸਾਂਝਾ ਕੀਤਾ। ਸਮੁੱਚੀ ਇਕੱਤਰਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋੰ ਜਲਦੀ ਬਾਹਰ ਕੱਢਿਆ ਜਾਵੇ ਅਤੇ ਹਿੰਦੁਸਤਾਨ ਵਿੱਚ ਸਰਕਾਰੀ ਖੇਤਰ ਵਿੱਚ ਸਰਕਾਰੀ ਖੇਤਰ ਵਿੱਚ ਮੈਡੀਕਲ ਕਾਲਜ ਖੋਲੇ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਖਤਰੇ ਮੁੱਲ ਲੈ ਕੇ ਪੜ੍ਹਨ ਨਾ ਜਾਣਾ ਪਵੇ। ਅੰਤ ਵਿਚ ਮੰਚ ਵੱਲੋਂ ਭਗਵਾਨ ਢਿੱਲੋੰ ਨੇ ਪਹੁੰਚੇ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

Wednesday, February 05, 2020

PAU: ਛੇਵਾਂ ਪੈਨਸ਼ਨਰ ਮੇਲਾ 29 ਫਰਵਰੀ 2020 ਨੂੰ

ਪੀ.ਏ.ਯੂ.ਪੈਨਸ਼ਨਰਜ਼ ਐਂਡ ਰਿਟਾਇਰੀਜ਼ ਐਸੋਸੀਏਸ਼ਨ ਵੱਲੋਂ ਐਲਾਨ
ਲੁਧਿਆਣਾ: 5 ਫਰਵਰੀ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::
ਅੱਜ ਪੀ.ਏ.ਯੂ.ਪੈਨਸ਼ਨਰਜ਼ ਐਂਡ ਰਿਟਾਇਰੀਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿੱਚ ਡੀ.ਪੀ. ਮੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੇਵਾ ਮੁਕਤ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਜਿਸ ਵਿੱਚ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਸੰਬੰਧੀ ਚਰਚਾ ਕੀਤੀ ਗਈ ਅਤੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਲਾਏ ਜਾਂਦੇ ਪੈਨਸ਼ਨਰਜ਼ ਮੇਲੇ ਨੂੰ 29 ਫਰਵਰੀ 2020 ਨੂੰ ਲਾਉਣ ਫੈਸਲਾ ਸਰਬ-ਸੰਮਤੀ ਨਾਲ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ 24 ਫਰਵਰੀ 2020 ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਰਹੇ ਮੁਲਾਜ਼ਮ ਸੰਘਰਸ਼ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦਾ ਫੈਸਲਾ ਕੀਤਾ। ਸਮੁੱਚੇ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਸੀ.ਸੀ.ਏ. ਅਤੇ ਐੱਨ.ਆਰ.ਸੀ. ਲਾਗੂ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਸ਼ਾਹੀਨ ਬਾਗ ਵਿੱਚ ਚੱਲ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਦ ਕੀਤੀ। ਸਮੁੱਚੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਡੀ.ਪੀ. ਮੌੜ, ਜਨਰਲ ਸਕੱਤਰ ਜੇ.ਐੱਲ. ਨਾਰੰਗ ਜਨਰਲ ਸਕੱਤਰ ਅਤੇ ਹੋਰ ਸੀਨੀਅਰ ਆਗੂਆਂ ਪਰਮਜੀਤ ਗਿੱਲ, ਗੁਲਜ਼ਾਰ ਸਿੰਘ ਪੰਧੇਰ, ਚਰਨ ਗੁਰਮ, ਜੋਗਿੰਦਰ ਰਾਮ ਅਤੇ ਜੈਪਾਲ ਆਦਿ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਚਰਨ ਸਿੰਘ ਗੁਰਮ ਨੂੰ ਮੇਲਾ ਕਮੇਟੀ ਦੇ ਚੇਅਰਮੈਨ ਅਤੇ ਸਮੁੱਚੀ ਐਗਜ਼ੈਕੁਟਿਵ ਨੂੰ ਮੇਲਾ ਕਮੇਟੀ ਬਣਾਇਆ ਗਿਆ। ਸਮੁੱਚੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਸਲਾਨਾ ਪੈਨਸ਼ਨਰਜ਼ ਮੇਲੇ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ।   

Thursday, December 06, 2018

ਬਾਬਰੀ ਮਸਜਿਦ ਦੀ ਬਰਸੀ ਮੌਕੇ CPI ਤੇ CPM ਵਲੋਂ ਭਰਵੀਂ ਕਨਵੈਨਸ਼ਨ

ਆਰ ਐਸ ਐਸ ਤੇ ਭਾਜਪਾ ਸਰਕਾਰ ਦੇ ਮਨਸੂਬੇ ਦੇਸ਼ ਦੇ ਲਈ ਗੰਭੀਰ ਖ਼ਤਰਾ
ਲੁਧਿਆਣਾ: 6 ਦਸੰਬਰ 2018:(ਪੰਜਾਬ ਸਕਰੀਨ ਟੀਮ)::
ਅਜ਼ਾਦੀ ਦੇ ਕੁਰਬਾਨੀਆਂ ਭਰੇ ਸੰਘਰਸ਼ ਤੋ ਉਪਰੰਤ ਦੇਸ਼ ਦੇੇ ਸੰਵਿਧਾਨ, ਦੇਸ਼ ਦੀ ਏਕਤਾ ਅਖੰਡਤਾ, ਫ਼ਿਰਕੂ ਤੇ ਸਮਾਜਿਕ ਸਦਭਾਵਨਾ ਦੀ ਰਾਖੀ ਦੇ ਲਈ ਅਤੇ ਲੋਕਤੰਤਰ ਤੇ ਧਰਮ ਨਿਰਪੱਖਤਾ ਦੀਆਂ ਮੂਲ ਮੱਦਾਂ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਖਦੇੜਨ ਲਈ ਸੰਘਰਸ਼ ਤਿੱਖਾ ਕਰਨ ਤੇ ਗੱਦੀਓਂ ਲਾਹੁਣ ਦਾ ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਸੱਦਾ ਦਿੱਤਾ। ਦੋਨਾਂ ਪਾਰਟੀਆਂ ਵਲੋ ਦੇਸ਼ ਵਿਆਪੀ ਸੱਦੇ ਦੇ ਤਹਿਤ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਕੀਤੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਭਾ ਕ ਪਾ ਦੇ ਜ਼ਿਲਾ ਸਕੱਤਰ ਕਾ: ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਥਾਪੜੀ  ਭਾ ਜ ਪਾ ਦੀ ਮੋਦੀ ਸਰਕਾਰ ਦਾ ਲੇਖਾ ਜੋਖਾ ਸਾਬਤ ਕਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕੰਮ ਕਰਨ ਤੋਂ ਅਸਫ਼ਲ ਰਹੀ ਹੈ। ਨਾਂ ਤਾਂ 15 ਲੱਖ ਰੁਪਏ ਲੋਕਾਂ ਦੀ ਜੇਬ ਵਿੱਚ ਆਏ ਤੇ ਨਾਂ ਹੀ  ਹਰ ਸਾਲ ਦੋ ਕਰੋੜ ਨੌਕਰੀਆਂ ਮਿਲੀਆਂ। ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਹਨਾਂ ਦੇ ਰਾਜ ਵਿੱਚ ਹੋਏ ਵੱਡੇ ਵੱਡੇ ਘੋਟਾਲੇ ਇਤਹਾਸ ਵਿੱਚ ਮਿਸਾਲ ਹਨ। 
ਰਫਾਇਲ ਜਹਾਜ਼ ਸਮਝੌਤੇ ਵਿੱਚ ਤਾਂ ਸਾਫ ਤੌਰ ਤੇ ਪਰਧਾਨ ਮੰਤਰੀ ਦੀ ਭਿ੍ਰਸ਼ਟ ਭੂਮਿਕਾ ਸਾ੍ਹਮਣੇ ਆਗਈ ਹੈ। ਮਧਿਆ ਪਰਦੇਸ਼ ਵਿੱਚ ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲਾ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਭਖਦੀਆਂ ਮਿਸਾਲਾਂ ਹਨ। ਅਮਿਤ ਸ਼ਾਹ ਦੇ ਲੜਕੇ ਨੇ ਚੰਦ ਦਿਨਾ ਵਿੱਚ ਹੀ ਕਰੋੜਾਂ ਰੁਪਏ ਜਮਾਂ ਕਰ ਲਏ। ਨੋਟਬੰਦੀ ਦੇ ਕਾਰਨ ਆਪਣੇ ਹੀ ਪੈਸ ਲੈਣ ਲਈ 100 ਤੋਂ ਵੱਧ ਲੋਕਾਂ ਦੀਆਂ ਲਾਈਨਾ ਵਿੱਚ ਖੜੇ ਹੋਣ ਕਰਕੇ ਜਾਨਾ ਗਈਆਂ। ਦੋ ਲੱਖ ਤੋਂ ਵੀ ਵੱਧ ਮੱਧਮ ਤੇ ਛੋਟੇ ਅਦਾਰੇ ਬੰਦ ਹੋ ਗਏ ਜਿਸਦੇ ਕਾਰਨ 70 ਲੱਖ ਤੋਂ ਵੀ ਵੱਧ ਰੋਜਗਾਰ ਖ਼ਤਮ ਹੋ ਗਏ। ਜੀ ਐਸ ਟੀ ਨੇ ਤਾਂ ਬਿਲਕੁਲ ਤਬਾਹੀ ਲਿਆ ਦਿੱਤੀ ਹੈ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। 
ਕਾਮਰੇਡ ਸੁਖਵਿੰਦਰ ਲੋਟੇ - ਸ਼ਹਿਰੀ  ਸਕੱਤਰ ਸੀ ਪੀ ਐਮ ਨੇ ਬੋਲਦਿਆਂ ਕਿਹਾ ਕਿ ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਪੈਟ੍ਰੋਲ 85 ਰੁਪਏ ਪ੍ਰਤੀ ਲੀਟਰ ਨੂੰ ਟੱਪ ਗਿਆ ਹੈ।  ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਦੇ ਨਾਮ ਤੇ ਹਮਲੇ ਅਤੇ ਕਤਲ ਪਰਧਾਨ ਮੰਤਰੀ ਦੇ ਨੱਕ ਥੱਲੇ ਹੋ ਰਹੇ ਹਨ। ਗੈਰ ਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਤਰਕਸ਼ੀਲ ਸੋਚ ਰੱਖਣ ਵਾਲਿਆਂ ਜਿਵੇਂ ਕਿ ਗੌਰੀ ਲੰਕੇਸ਼, ਕਲਬੁਰਗੀ ਤੇ ਪੰਸਾਰੇ ਵਰਗਿਆਂ ਦੇ ਕਤਲ ਕੀਤੇ ਗਏੇ ਹਨ। ਹਿੰਸਾ ਦੀ ਸੋਚ ਸਮਾਜ ਵਿੱਚ ਵਧਾਈ ਜਾ ਰਹੀ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਤੇ ਝੂਠ ਬੋਲ ਕੇ ਤੇ ਮਨਘੜੰਤ ਗੱਲਾਂ ਕਰਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਭ ਕੁੱਝ ਫ਼ੇਲ ਹੋਣ ਤੇ ਹੁਣ ਆਸਥਾ ਦੀ ਦੁਹਾਈ ਦੇ ਕੇ ਸੁਪਰੀਮ ਕੋਰਟ ਦੀ ਪਰਵਾਹ ਕੀਤੇ ਬਿਨਾ ਰਾਮ ਮੰਦਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। 
ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਦੇ ਲਈ ਸ਼ਹਿਰਾਂ ਦੇ ਨਾਮ ਬਦਲਣ ਦੀਆਂ ਬੇਲੋੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਇਹ ਗੱਲ ਪਰਤੱਖ ਹੈ ਕਿ ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ, ਤਿਰੰਗੇ ਸਾੜੇ ਤੇ ਭਾਰਤ ਛੱਡੋ ਅੰਦੋਲਨ ਅਤੇ ਡੰਡੀ ਮਾਰਚ ਦਾ ਵਿਰੋਧ ਕੀਤਾ।  ਹਿੰਦੂ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕਾਂ ਨੇ ਹੁਣ ਪਛਾਣ ਲਿਆ ਹੈ ਤੇ ਇਸਨੂੰ ਪਛਾੜ ਦੇਣਗੇ। ਕਾ: ਰਮੇਸ਼ ਰਤਨ- ਸ਼ਹਿਰੀ ਸਕੱਤਰ ਸੀ ਪੀ ਆਈ ਲੁਧਿਆਣਾ ਨੇ ਕਿਹਾ ਕਿ ਅਮਿ੍ਰਤਸਰ ਵਿਖੇ ਨਿਰੰਕਾਰੀਆਂ ਦੇ ਧਾਰਮਿਕ ਸਥਲ ਤੇ ਬੰਬ ਸੁੱਟਣ ਦੀ ਅਤੀ ਨਿਖੇਧੀਯੋਗ ਘਟਨਾ ਹਾਲਾਤ ਖਰਾਬ ਕਰਨ ਦੀ ਸਾਜਿਸ਼ ਹੈ। ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਲੋੜ ਹੈ। ਕਰਤਾਰਪੁਰ ਦੇ ਲਾਂਘੇ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਅਮਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਹੈ। ਕਾਮਰੇਡਐਮ ਐਸ ਭਾਟੀਆ ਨੇ ਬਖੂਬੀ ਸਟੇਜ ਦਾ ਸੰਚਾਲਨ ਕੀਤਾ। ਇਸ ਕਨਵੈਨਸ਼ਨ ਦੀ ਪਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਕੌਸ਼ਲ, ਕਾਮਰੇਡ ਗੁਰਨਾਮ ਸਿੱਧੂ ਤੇ ਕਾਮਰੇਡ ਦੇਵ ਰਾਜ ਨੇ ਕੀਤੀ। ਹੋਰ ਬੁਲਾਰਿਆਂ ਜਿਹਨਾਂ ਨੇ ਵਿਚਾਰ ਦਿੱਤੇ ਹਨ  ਕਾਮਰੇਡ ਚਰਨ ਸਿੰਘ ਸਰਾਭਾ, ਕਾਮਰੇਡ ਗੁਰਨਾਮ ਸਿੰਘ ਗਿੱਲ, ਕਾਮਰੇਡ  ਬਾਬੀ ਤੇ ਰਵੀ ਕਾਂਤਾ ਮਾਛੀਵਾੜਾ।

Tuesday, July 17, 2018

ਸੱਚ ਮੁੱਚ ਦਿਲਾਂ ਦਾ ਮਹਿਰਮ-ਮਨਜੀਤ ਸਿੰਘ ਮਹਿਰਮ

Jul 17, 2018, 2:11 PM
ਭੋਗ 'ਤੇ ਵਿਸ਼ੇਸ਼ 18 ਜੁਲਾਈ 2018
ਸਾਡਾ ਨਿੱਘਾ ਮਿੱਤਰ ਸ. ਮਨਜੀਤ ਸਿੰਘ ਬੀਤੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਉਹ ਸੱਚ ਮੁੱਚ ਦਿਲਾਂ ਦਾ ਮਹਿਰਮ ਸੀ। ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭਾਸ਼ਾ ਤੇ ਸੱਭਿਆਚਾਰ ਵਿਭਾਗ ਵਿਚ ਕੰਮ ਕਰਦਿਆਂ ਉਹਸ ਨੇ ਲੇਖ ਲਿਖਣਾ ਤੇ ਛਪਣਾ ਆਰੰਭ ਕੀਤਾ ਤਾਂ ਦੋਸਤਾਂ ਦੇ ਦਾਇਰੇ ਅਤੇ ਉਹਨੇ ਖ਼ੁਦ ਮਹਿਸੂਸ ਕੀਤਾ ਕਿ ਛਪਣ ਲਈ ਇਕ ਸੋਹਣਾ ਤਖ਼ੱਲਸ ਹੋਣਾ ਚਾਹੀਦਾ ਹੈ। ਦੋਸਤਾਂ ਦੇ ਦਾਇਰੇ ਵਿਚ ਡਾ. ਸ. ਸ. ਦੁਸਾਂਝ, ਡਾ. ਸਾਧੂ ਸਿੰਘ, ਡਾ. ਸ. ਨ. ਸੇਵਕ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਜੀਤ ਪਾਤਰ ਜੀ ਤੇ ਸਾਰਿਆਂ ਨੇ ਸਹਿਮਤੀ ਦਿੱਤੀ। ਫਿਰ ਮਹਿਰਮ ਤਖ਼ੱਲਸ ਹੀ ਨਹੀਂ ਬਣਿਆ ਸਗੋਂ ਮਨਜੀਤ ਸਿੰਘ ਮਹਿਰਮ ਸੱਚੀ ਮੁੱਚੀ ਮਹਿਰਮ ਬਣ ਕੇ ਨਿਭਿਆ। ਉਹ ਅਕਸਰ ਆਖਿਆ ਕਰਦਾ ਸੀ ਕਿ ਮੈਂ ਗ਼ਰੀਬ ਪਰਿਵਾਰ ਵਿਚੋਂ ਮਿਹਨਤ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਤੱਕ ਪਹੁੰਚਿਆ ਹਾਂ। ਗ਼ਰੀਬ ਲੋਕਾਂ ਦਾ ਉਹ ਮਹਿਰਮ ਦੀ ਹੱਦ ਤਕ ਹਮਦਰਦ ਸੀ। ਇਹੀ ਕਾਰਨ ਸੀ ਕਿ ਉਹ ਪੀ. ਏ .ਯੂ. ਦੀ ਮੁਲਾਜ਼ਮ ਯੂਨੀਅਨ ਦੇ ਸਾਬਕਾ ਪ੍ਰਧਾਨ ਰੂਪ ਵਿਚ ਰੂਪਾ ਦੇ ਨਾਲ ਨਾਲ ਰਹਿੰਦਿਆਂ ਸਾਬਕਾ ਪ੍ਰਧਾਨ ਡੀ. ਪੀ. ਮੌੜ ਤਕ ਉਹਨਾਂ ਦੀ ਸੱਜੀ ਬਾਂਹ ਬਣ ਕੇ ਵਿਚਰਿਆ। ਇਥੇ ਹੀ ਉਸ ਦੇ ਸੰਬੰਧ ਮੁਲਾਜ਼ਮਾਂ ਦੇ ਆਗੂ ਚਰਨ ਸਿੰਘ ਗੁਰਮ ਨਾਲ ਬਣੇ। ਰੂਪ ਸਿੰਘ ਰੂਪਾ ਅਤੇ ਚਰਨ ਸਿੰਘ ਗੁਰਮ ਅੱਜ ਕਲ• ਅਮਰੀਕਾ ਰਹਿੰਦੇ ਹਨ। ਜਦੋਂ ਵੀ ਲੋੜ ਪੈਂਦੀ ਇਹ ਉਪਰੋਕਤ ਦੋਨਾਂ ਦੋਸਤਾਂ ਤੋਂ ਲੋਕ ਹਿਤ ਵਿਚ ਵਿਤੀ ਸਹਾਇਤਾ ਵੀ ਕਰਵਾਉਂਦਾ। ਮਹਿਰਮ ਦਾ ਜਨਮ 9 ਦਸੰਬਰ 1949 ਦਾ ਸੀ। ਸੰਨ 2000 ਵਿਚ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਹ ਉਪਰੋਕਤ ਦੋਸਤਾਂ ਦੀ ਟੀਮ ਵਿਚ ਲੋਕ ਭਲਾਈ ਦੇ ਕੰਮਾਂ ਵਿਚ ਜੁਟ ਗਿਆ। ਉਹ ਦੇਸ ਭਗਤਾਂ ਬਾਰੇ ਖੋਜ ਭਰਪੂਰ ਲੇਖ ਲਿਖਦਾ। ਰੋਜ ਵਾਪਰਦੇ ਐਕਸੀਡੈਂਟਾਂ ਤੋਂ ਉਹ ਬਹੁਤ ਚਿੰਤਤ ਹੁੰਦਾ ਅਤੇ ਟਰੈਫਿਕ ਦੇ ਨਿਯਮਾਂ ਆਦਿ ਬਾਰੇ ਸੋਸ਼ਲ ਮੀਡੀਆ ਤੇ ਲਿਖਦਾ ਰਹਿੰਦਾ। ਸਾਹਿਤ ਮੱਸ ਹੋਣ ਕਰਕੇ ਆਪਣੀ ਮਾਂ ਬੋਲੀ ਪ੍ਰਤੀ ਗਹਿਰਾ ਮੋਹ ਹੋਣ ਕਰਕੇ ਉਹ ਪੰਜਾਬੀ ਸਭਿਆਚਾਰ ਅਕਾਡਮੀ ਲੁਧਿਆਣਾ ਦਾ ਮੀਡੀਆ ਸਲਾਹਕਾਰ ਬਣਿਆ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਿਚ ਉਹ ਵੱਧ ਚੜ• ਕੇ ਕੰਮ ਕਰਦਾ ਸੀ। ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦਾ ਪ੍ਰਧਾਨ ਸ. ਬਲਦੇਵ ਸਿੰਘ ਵਾਲੀਆ ਅਤੇ ਹੋਰ ਆਗੂ ਅੱਜ ਵੀ ਮਹਿਰਮ ਦੀਆਂ ਯੂਨੀਅਨ ਪ੍ਰਤੀ ਸੇਵਾਵਾਂ ਨੂੰ ਯਾਦ ਕਰਦੇ ਹਨ।
ਸੇਵਾ ਮੁਕਤੀ ਤੋਂ ਬਾਅਦ ਉਹ ਲੋਕ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਦੇ ਮੀਡੀਆ ਸਲਾਹਕਾਰ ਵੀ ਰਹੇ। ਇਸੇ ਤਰਾਂ ਉਸ ਦੇ ਸੰਬੰਧ ਕਾਂਗਰਸੀ ਆਗੂ ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਅਤੇ ਚਰਨ ਸਿੰਘ ਗੁਰਮ ਨਾਲ ਇੰਨੇ ਹੀ ਗੂੜੇ ਸਨ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਸ. ਦਰਸ਼ਨ ਸਿੰਘ ਡੀ. ਪੀ. ਆਰ. ਓ. ਦੇ ਵੀ ਉਹ ਗੂੜੇ ਮਿੱਤਰ ਸਨ। ਸਿਆਸੀ ਤੌਰ ਤੇ ਭਾਵੇਂ ਉਹ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਪੱਕੇ ਤੌਰ 'ਤੇ ਨਹੀਂ ਜੁੜੇ ਪਰ ਸਭ ਤੋਂ ਨੇੜੇ ਦੇ ਸੰਬੰਧ ਕਮਿਊਨਿਸਟ ਪਾਰਟੀ ਦੇ ਜ਼ਿਲਾ ਸਕੱਤਰ ਕਾ. ਡੀ. ਪੀ. ਮੌੜ ਨਾਲ ਹੀ ਸਨ। ਅਸ਼ਵਨੀ ਜੇਤਲੀ ਤੋਂ ਲੈ ਕੇ ਜਸਵੀਰ ਝੱਜ ਤਕ ਲੁਧਿਆਣੇ ਦਾ ਸਮੁੱਚਾ ਮੀਡੀਆ ਪਰਿਵਾਰ ਉਹਨਾਂ ਦੇ ਦੋਸਤਾਂ ਦੇ ਦਾਇਰੇ ਵਿਚ ਸਨ।
ਸ. ਮਨਜੀਤ ਸਿੰਘ ਮਹਿਰਮ ਆਪਣੇ ਪਿਤਾ ਸ. ਲਛਮਣ ਸਿੰਘ ਦੇ ਤਿੰਨਾਂ ਪੁੱਤਰਾਂ ਸ. ਹਰਭਗਵਾਨ ਸਿੰਘ ਅਤੇ ਸ. ਹਰੀ ਸਿੰਘ ਤੋਂ ਛੋਟੇ ਸਨ ਜੋ ਇਹਨਾਂ ਦਿਨਾਂ ਵਿੱਚ 679 ਸੀ ਦੁੱਗਰੀ ਫੇਜ਼ 2 ਲੁਧਿਆਣਾ ਵਿਖੇ ਆਪਣੀ ਸੁਪਤਨੀ ਸਿੰਦਰ ਕੌਰ ਸਮੇਤ ਰਹਿੰਦੇ ਸਨ। ਉਹਨਾਂ ਦੇ ਇਕ ਪੁੱਤਰ ਦੀ ਪਹਿਲਾਂ ਛੋਟੀ ਉਮਰ ਵਿਚ ਹੀ ਮੌਤ ਹੋ ਗਈ ਸੀ ਤੇ ਇਕ ਬੇਟੀ  ਨੂਰੀ ਵਿਆਹੀ ਹੋਈ ਹੈ। ਸੋ ਪਰਿਵਾਰਕ ਤੌਰ ਤੇ ਪਤਨੀ ਲਈ ਜੀਵਨ ਵਧੇਰੇ ਕਠਿਨ ਹੋ ਗਿਆ ਹੈ।
ਉਹ ਆਪਣੇ ਲੋਕ-ਪੱਖੀ ਕਾਰਜਾਂ ਕਰਕੇ ਆਪਣੇ ਦੋਸਤਾਂ ਦੇ ਵਸੀਹ ਦਾਇਰੇ ਵਿਚ ਹੀ ਨਹੀਂ ਸਮੁੱਚੇ ਸਮਾਜ ਵਿਚ ਯਾਦ ਕੀਤੇ ਜਾਂਦੇ ਰਹਿਣਗੇ।
ਡਾ. ਗੁਲਜ਼ਾਰ ਸਿੰਘ ਪੰਧੇਰ
ਪ੍ਰਧਾਨ,
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ
9464762825

Sunday, May 27, 2018

ਨਹੀਂ ਰਹੇ ਉੱਘੇ ਸ਼ਾਇਰ ਅਤੇ ਅਗਾਂਹਵਧੂ ਕਿਸਾਨ ਕਾਮਰੇਡ ਦਰਸ਼ਨ ਸਿੰਘ ਤਬੀਬਾ

Sun, May 27, 2018 at 4:49 PM
ਇੱਛਾ ਅਨੁਸਾਰ CMC ਲੁਧਿਆਣਾ ਨੂੰ ਖੋਜ ਲਈ ਦਾਨ ਕੀਤੀ ਗਈ ਦੇਹ
ਸੀ.ਐੱਮ.ਸੀ. ਲੁਧਿਆਣਾ ਨੂੰ ਖੋਜ ਲਈ ਦਾਨ ਦੇਹ ਦਾਨ ਕਰਨ ਸਮੇਂ ਪ੍ਰੀਵਾਰ ਅਤੇ ਨਗਰ ਨਿਵਾਸੀਆਂ ਦੇ ਨਾਲ਼ ਉੱਘੇ ਲੇਖਕ ਡਾ. ਪੰਧੇਰ, ਹਰਬੰਸ ਮਾਲਵਾ, ਗੋਰੀਆ ਰਤਨ ਅਤੇ ਹੋਰ ਸਾਥੀ 
ਮਾਛੀਵਾੜਾ: 27 ਮਈ 2018:(ਪੰਜਾਬ ਸਕਰੀਨ ਬਿਊਰੋ)::
ਮਾਛੀਵਾੜਾ ਨੇੜਲੇ ਪਿੰਡ ਹਿਯਾਤਪੁਰਾ ਦੇ ਉੱਘਾ ਸ਼ਾਇਰ ਅਤੇ ਅਗਾਂਹਵਧੂ ਕਿਸਾਨ ਕਾਮਰੇਡ ਦਰਸ਼ਨ ਸਿੰਘ ਤਬੀਬਾ ਦੀ ਅਚਾਨਕ ਬੇਵਕਤੀ ਮੌਤ ਤੇ ਵਿਸ਼ਵ ਪੰਜਾਬੀ ਵਿਚਾਰ ਮੰਚ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਬੀਰ ਲੁਧਿਆਣਵੀ ਨੇ ਦੱਸਿਆ ਕਿ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਅਗਵਾਈ ਲੈਂਦਾ ਤੇ ਦਿੰਦਾ ਹੋਇਆ ਉਹ ਪੰਜਾਬ ਕਿਸਾਨ ਕਲੱਬ ਦੇ ਪ੍ਰਧਾਨ ਰੁਤਬੇ ਤੀਕ ਪੁੱਜਾ। ਭਾਰਤੀ ਖੇਤੀ ਖੋਜ ਪਰਿਸ਼ਦ ਨੇ ਉਸਨੂੰ ਜਗਜੀਵਨ ਰਾਮ ਪੁਰਸਕਾਰ ਨਾਲ ਸਨਮਾਨਿਆ।ਉਸ ਬਾਰੇ ਕਿਤਾਬ ਲਿਖੀ ਤੇ ਛਾਪੀ ਗਈ । ਉਸ ਨੇ ਗੰਨੇ ਦੀ ਮੈਲ਼ ਤੋਂ ਮੱਛੀਆਂ ਵਾਸਤੇ ਖੁਰਾਕ ਤਿਆਰ ਕਰਨ ਦੀ ਵਿਧੀ ਖੋਜੀ। ਉਹ ਸੀ.ਪੀ.ਆਈ. ਦੇ ਤਾ-ਜ਼ਿੰਦਗੀ ਕਾਰਡ ਹੋਲਡਰ ਰਹੇ। ਅੱਜ ਉਸ ਦੇ ਮਰਨ ਉਪ੍ਰੰਤ ਉਸ ਦੀ ਇੱਛਾ ਅਨੁਸਾਰ ਉਸ ਦੀ ਦੇਹ ਸੀ.ਐੱਮ.ਸੀ. ਲੁਧਿਆਣਾ ਨੂੰ ਖੋਜ ਲਈ ਦਾਨ ਕੀਤੀ ਗਈ। ਇਸ ਦੁੱਖ ਦੀ ਘੜੀ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ਼, ਡਾ. ਸਰਬਜੀਤ ਸਿੰਘ, ਜਸਵੀਰ ਝੱਜ, ਸ਼ੁਸ਼ੀਲ ਦੁਸ਼ਾਂਝ, ਹਰਬੰਸ ਮਾਲਵਾ, ਭਗਵਾਨ ਢਿੱਲੋਂ, ਭੁਪਿੰਦਰ ਧਾਲ਼ੀਵਾਲ਼, ਚਰਨ ਸਰਾਭਾ, ਕੁਲਿਵੰਦਰ ਕਿਰਨ, ਪਰਮਜੀਤ ਮਹਿਕ, ਗੁਰਜ਼ਾਰ ਗੋਰੀਆ ਤੇ ਰਮੇਸ਼ ਰਤਨ ਆਦਿ ਨੇ ਪ੍ਰੀਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ। 


Monday, May 14, 2018

ਸ਼ਹੀਦ ਗੁਰਮੇਲ ਹੂੰਝਣ ਦੀ ਯਾਦ ਵਿੱਚ ਹੋਇਆ ਵੱਡਾ ਇਕੱਠ

ਸਿੱਖ ਗੁਰੂਆਂ ਦਾ ਅਕਸ ਵਿਗਾੜ ਰਹੇ ਹਨ ਆਰ ਐਸ ਐਸ ਵਾਲੇ-ਬੰਤ ਬਰਾੜ 
ਪੰਧੇਰ ਖੇੜੀ (ਲੁਧਿਆਣਾ): 14 ਮਈ 2018: (ਪੰਜਾਬ ਸਕਰੀਨ ਟੀਮ)::
29 ਸਾਲ ਪਹਿਲਾਂ ਜਿਹਨਾਂ ਲੋਕਾਂ ਨੇ ਹੱਥਾਂ 'ਚ ਫੜੇ ਹਥਿਆਰਾਂ ਦੇ ਸਿਰ 'ਤੇ ਇਹ ਭਰਮ ਪਾਲਿਆ ਸੀ ਕਿ ਬਸ ਸਾਡੀਆਂ ਗੋਲੀਆਂ ਨਾਲ ਗੁਰਮੇਲ ਮੁੱਕ ਗਿਆ। ਹੁਣ ਅਸੀਂ ਉਸ ਬੁਲੰਦ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ। ਭਰਮ ਦਾ ਸ਼ਿਕਾਰ ਹੋਏ ਉਹਨਾਂ ਵਿਚਾਰਿਆਂ ਨੂੰ ਅੱਜ ਫਿਰ ਪਤਾ ਲੱਗ ਗਿਆ ਹੋਣਾ ਹੈ ਕਿ ਲੋਕਾਂ ਨਾਲ ਜੁੜੇ ਕਾਮਰੇਡ ਸ਼ਹੀਦੀ ਤੋਂ ਬਾਅਦ ਅਮਰ ਹੋ ਜਾਂਦੇ ਹਨ।   
ਅੱਜ ਕਾਮਰੇਡ ਗੁਰਮੇਲ ਹੂੰਝਣ ਦੀ 29ਵੀਂ  ਬਰਸੀ ਸੀ। ਅੱਜ ਫੇਰ ਲੋਕਾਂ ਨੇ ਗੁਰਮੇਲ ਨੂੰ ਯਾਦ ਕੀਤਾ। ਗੁਰਮੇਲ ਦੀ ਯਾਦ ਦੀ ਯਾਦ ਵਿੱਚ ਜੁੜੇ ਇਕੱਠ ਨੇ ਅੱਜ ਫੇਰ ਫਾਸ਼ੀ ਤਾਕਤਾਂ ਵਿਰੁੱਧ ਸੰਗਰਾਮ ਦਾ ਸੰਕਲਪ ਦੁਹਰਾਇਆ। ਵੱਖਵਾਦੀ ਅੱਤਵਾਦ ਦੇ ਖਿਲਾਫ ਇੱਕਜੁੱਟ ਹੋਣ ਦਾ ਅਹਿਦ ਵੀ ਦੁਹਰਾਇਆ।
ਸਭ ਤੋਂ ਪਹਿਲਾਂ ਕਾਮਰੇਡ ਗੁਰਮੇਲ ਸਿੱਧੂ ਅਤੇ ਕਾਮਰੇਡ ਗੁਲਜ਼ਾਰ ਗੋਰੀਆ ਨੇ ਸਾਥੀ ਗੁਰਮੇਲ ਦੀ ਯਾਦਗਾਰ 'ਤੇ ਜਾ ਕੇ ਲਾਲ ਝੰਡਾ ਲਹਿਰਾਇਆ ਅਤੇ ਝੰਡੇ ਦੀ ਇਸ ਰਸਮ ਦੇ ਨਾਲ ਹੀ ਸ਼ਹੀਦਾਂ ਨੂੰ  ਸ਼ਰਧਾਂਜਲੀ ਦਿੱਤੀ। ਇਸ ਰਸਮ ਤੋਂ ਬਾਅਦ ਸਾਰੇ ਸਾਥੀ ਸਮਾਗਮ ਵਾਲੀ ਥਾਂ 'ਤੇ ਆਏ। ਇਸ ਦੇ ਨਾਲ ਹੀ ਪਿੰਡ ਵਿੱਚ ਇੱਕ ਮਾਰਚ ਵੀ ਕੀਤਾ ਗਿਆ। ਇਸ ਮਾਰਚ ਨਾਲ ਘਰਾਂ 'ਚ ਬੈਠੇ ਅਣਜਾਣ  ਲੋਕਾਂ ਦੇ ਦਿਲਾਂ ਵਿੱਚ ਵੀ ਕਾਮਰੇਡ ਗੁਰਮੇਲ ਦੀ ਵਿਚਾਰਧਾਰਾ ਅਤੇ ਸ਼ਹਾਦਤ ਵਾਲਾ ਸੁਨੇਹਾ ਪਹੁੰਚਾਇਆ। 
ਇਸ ਸਮਾਗਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ ਨਾਲ ਕਾਂਗਰਸ ਪਾਰਟੀ ਦੇ ਆਗੂ ਵੀ ਪੁੱਜੇ। ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਨੇ ਕਿਹਾ ਆਰ ਐਸ ਐਸ ਸਿੱਖ ਗੁਰੂਆਂ ਬਾਰੇ ਗੁਮਰਾਹ ਕੁੰਨ ਪ੍ਰਚਾਰ ਕਰਕੇ ਇੱਕ ਵਾਰ ਫੇਰ ਸਮਾਜ ਨੂੰ ਇੱਕ ਖਤਰਨਾਕ ਸਥਿਤੀ ਵੱਲ ਲਿਜਾ ਰਿਹਾ ਹੈ। ਸਿੱਖ ਗੁਰੂਆਂ ਨੂੰ ਗਊ ਭਗਤ ਆਖ ਕੇ ਸਿੱਖ ਗੁਰੂਆਂ ਦੇ ਅਕਸ ਨੂੰ ਵਿਗਾੜਣ ਦੀ ਖਤਰਨਾਕ ਸਾਜ਼ਿਸ਼ ਚੱਲ ਰਹੀ ਹੈ।
ਕਾਂਗਰਸ ਪਾਰਟੀ ਵੱਲੋਂ ਆਏ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਹੁਣ ਦੇ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਨਾਜ਼ੁਕ ਅਤੇ ਖਤਰਨਾਕ ਹਨ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨਕ਼ਲਾਬੀ ਸੁਰ ਵਾਲਾ ਗੀਤ ਸੰਗੀਤ ਵੀ ਹੋਇਆ। ਕਾਮਰੇਡ ਗੁਰਮੇਲ ਦੀ ਸ਼ਹਾਦਤ ਨੂੰ ਚੇਤੇ ਕਰਾਉਣ ਵਾਲਾ ਨਾਟਕ ਵੀ ਖੇਡਿਆ ਗਿਆ।
ਸਾਥੀ ਗੁਰਮੇਲ ਦੀ ਯਾਦ ਵਿੱਚ ਹੋਏ ਇਸ ਸਮਾਗਮ ਮੌਕੇ ਮੈਡੀਕਲ ਸਹਾਇਤਾ ਦਾ ਵੀ ਪੂਰਾ ਪ੍ਰਬੰਧ ਸੀ।  ਚਾਹ ਪਾਣੀ ਦੇ ਨਾਲ ਨਾਲ ਲੰਗਰ ਵੀ ਅਤੁੱਟ ਵਰਤਿਆ। ਸਮਾਗਮ ਵਿਚਕ ਪਹੁੰਚੇ ਸਾਰੇ ਸੀਨੀਅਰ ਲੀਡਰਾਂ ਨੇ ਬੜੇ ਹੀ ਅਦਬ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।
ਇਸ ਮੌਕੇ ਇੱਕ ਮੇਲੇ ਵਰਗਾ ਮਾਹੌਲ ਨਜ਼ਰ ਆਉਂਦਾ ਹੈ। ਇਸ ਮੇਲੇ ਵਿੱਚ ਆਉਂਦੇ ਹਨ ਉਹ ਗਰੀਬ ਅਤੇ ਮੱਧ ਵਰਗੀ ਲੋਕ ਜਿਹਨਾਂ ਨੂੰ  ਇਸ ਮੇਲੇ ਤੋਂ ਚਾਰ ਪੈਸੇ ਵੱਟਣ ਦੀ ਉਮੀਦ ਹੁੰਦੀ ਹੈ। ਇਹਨਾਂ ਲੋਕਾਂ ਲਈ ਸਾਥੀ ਗੁਰਮੇਲ ਕੋਈ ਰੱਬ  ਦਾ ਰੂਪ ਸੀ ਜਿਸਨੇ ਜਿਊਂਦੇ ਜੀਅ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਸ਼ਹੀਦ ਹੋਣ ਤੋਂ ਬਾਅਦ ਵੀ ਉਸਦੀ ਯਾਦ ਵਿੱਚ ਜੁੜਦਾ ਮੇਲਾ ਬਹੁਤ ਸਾਰੇ ਲੋਕਾਂ ਨੂੰ ਦਾਲ ਰੋਟੀ ਜਿੰਨੀ ਕਮਾਈ ਦਾ ਮੌਕਾ ਦੇਂਦਾ ਹੈ। ਕੋਈ ਕੁਲਫੀਆਂ ਵੇਚਦਾ ਹੈ,  ਕੋਈ ਜਲੇਬੀਆਂ, ਕੋਈ ਕਰਿਆਨਾ ਅਤੇ ਕੋਈ ਕੁਝ ਹੋਰ। ਇਹ ਲੋਕ ਬੜੀ ਸ਼ਰਧਾ ਨਾਲ  ਇਸ ਦਿਨ ਦੀ ਉਡੀਕ ਕਰਦੇ ਹਨ। ਸਮਾਗਮ ਦੇਰ ਸ਼ਾਮ ਤੱਕ ਜਾਰੀ ਰਿਹਾ। 

Saturday, March 03, 2018

ਸੀਪੀਆਈ ਵੱਲੋਂ ਚੋਣ ਸੁਧਾਰਾਂ ਸਮੇਤ ਕਈ ਤਿੱਖੇ ਜਨਤਕ ਐਕਸ਼ਨਾਂ ਦਾ ਫੈਸਲਾ

ਸੀਪੀਆਈ ਦੀ ਜ਼ਿਲਾ ਕਾਨਫਰੰਸ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ
ਲੁਧਿਆਣਾ: 3 ਮਾਰਚ 2018: (ਪੰਜਾਬ ਸਕਰੀਨ ਬਿਊਰੋ):: 
ਸੀਪੀਆਈ ਨੇ ਚੋਣ ਸੁਧਾਰਾਂ ਸਮੇਤ ਕਈ ਤਿੱਖੇ ਜਨਤਕ ਐਕਸ਼ਨਾਂ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ "ਪੰਜਾਬ ਸਕਰੀਨ" ਨਾਲ ਗੱਲ ਬਾਤ ਕਰਦਿਆ ਦਿੱਤੀ। ਉਹ ਇਥੇ ਸੀਪੀਆਈ ਦੀ ਜ਼ਿਲਾ ਲੁਧਿਆਣਾ ਇਕਾਈ ਦੀ ਕਾਨਫਰੰਸ ਵਿੱਚ ਭਾਗ ਲਈ ਲਈ ਆਏ ਹੋਏ ਸਨ।  ਇਸ ਮੌਕੇ ਨਵੀਂ ਚੋਣ ਵੀ ਹੋਈ ਜਿਸ ਵਿੱਚ ਕਾਮਰੇਡ ਕਰਤਾਰ ਸਿੰਘ ਬੁਆਣੀ ਦੀ ਥਾਂ 'ਤੇ ਕਾਮਰੇਡ ਡੀ ਪੀ ਮੌੜ ਨੂੰ ਸਕੱਤਰ ਚੁਣ ਲਿਆ ਗਿਆ। ਜਿਕਰਯੋਗ ਹੈ ਕਿ ਕਾਮਰੇਡ ਕਰਤਾਰ ਬੁਆਣੀ ਚਾਰ ਦਹਾਕਿਆਂ ਤੋਂ ਵੀ ਵਧ ਸਮੇਂ ਤੋਂ ਪਾਰਟੀ ਦੇ ਜ਼ਿਲਾ ਸਕੱਤਰ ਚਲੇ ਆ ਰਹੇ ਸਨ। ਚੋਣ ਸੁਧਾਰਾਂ ਦੀ ਗੱਲ ਕਰਦਿਆਂ ਕਾਮਰੇਡ ਧਾਲੀਵਾਲ ਨੇ ਨੈਪਾਲ ਵਾਂਗ ਅਨੁਪਾਤ ਸਿਸਟਮ ਨੂੰ ਅਪਨਾਉਣ ਦੀ ਮੰਗ ਵੀ ਕੀਤੀ। 
ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣੀ ਬੀਜੇਪੀ ਦੀ ਸਰਕਾਰ ਅਤੇ ਯੂਪੀ ਵਿੱਚ ਜੋਗੀ ਸਰਕਾਰ ਬਣਨ ਤੋੱ ਬਾਅਦ ਧਾਰਮਿਕ ਫਿਰਕਾਪ੍ਰਸਤੀ ਅਤੇ ਜਾਤੀਵਾਦ ਦੀਆਂ ਲਹਿਰਾਂ ਤੇਜ ਹੋ ਗਈਆਂ ਹਨ। ਸਰਕਾਰ ਦੀਆਂ ਨੀਤੀਆਂ ਦਾ ਲਾਭ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਹੋਰ ਅਮੀਰ ਕਰਨ ਤੱਕ ਸੀਮਿਤ ਹੋ ਗਿਆ ਹੈ। ਚੋਣਾਂ ਵੇਲੇ ਕੀਤੇ 15 ਲੱਖ ਰੁਪਏ ਹਰ ਇੱਕ ਦੀ ਜੇਬ ਵਿੱਚ ਪੈਣ ਦੇ ਵਾਅਦੇ ਸਮੇਤ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਇਸ ਲਈ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਮੀਡੀਆ ਰਾਹੀਂ ਲੋਕਾਂ ਨੂੰ ਭਰਮਾਉਣ ਵਾਲੇ ਪ੍ਰਚਾਰ ਦੁਆਰਾ ਝੂਠ ਤੇ ਝੂਠ ਪਰਚਾਰਿਆ ਜਾ ਰਿਹਾ ਹੈ। ਦੇਸ਼ ਅੰਦਰ ਫਿਰਕੂ ਅਤੇ ਜੰਗੀ ਮਾਹੌਲ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਿਚਾਰ ਭਾਰਤੀ ਕਮਿਉਨਿਸਟ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ  ਪਾਰਟੀ  ਦੀ ਲੁਧਿਆਣਾ ਜਿਲਾ ਦੀ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਦਿੱਤੇ। ਉਹਨਾ ਅੱਗੇ ਕਿਹਾ  ਕਿ ਨੋਟਬੰਦੀ ਅਤੇ ਜੀ ਐਸ ਟੀ ਵਰਗੇ ਬਿਨਾਂ ਤਿਆਰੀ ਕੀਤੇ ਫੇਸਲਿਆਂ ਨੇ ਛੋਟੇ ਕਾਰੋਬਾਰ ਅਤੇ ਆਮ ਦੁਕਾਨਦਾਰਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਨੌਜਵਾਨਾਂ ਵਿੱਚ ਬੇਰੁਗਾਰੀ ਅਤੇ ਨਿਰਾਸ਼ਾ ਵਧੀ ਹੈ। ਬੇਰੁਜਗਾਰੀ ਮੰਹਿਗਿਆਈ ਅਤੇ ਭਿ੍ਰਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਈ ਰੱਖਣ ਲਈ ਸੌੜੇ ਰਾਸ਼ਟਰਵਾਦ ਅਤੇ ਗਊ ਰਖਿਆ ਦੇ ਨਾਮ ਤੇ ਦਲਿਤਾਂ, ਘੱਟ ਗਿਣਤੀਆਂ ਅਤੇ ਅੱਗੇਵਧੂ ਵਿਚਾਰਵਾਨਾ ਤੇ ਮਾਰੂ ਹਮਲੇ ਤੇਜ ਹੋ ਗਏ ਹਨ। ਅੰਧਵਿਸ਼ਵਾਸ ਨੂੰ ਅੱਗੇ ਵਧਾਉਣ ਲਈ ਸਰਕਾਰ ਵੱਲੋਂ ਹਵਾ ਦਿੱਤੀ ਜਾ ਰਹੀ ਹੈ । ਸੰਵਿਧਾਨਕ ਸੰਸਥਾਵਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸੰਸਦੀ ਪਰਣਾਲੀ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ। 
ਪਾਰਟੀ ਦੇ ਸੂਬਾਈ ਸਕੱਤਰੇਤ ਦੇ ਮੈਂਬਰ ਕਾਮਰੇਡ ਨਿਰਮਲ ਧਾਲੀਵਾਨ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਦੀ ਅਗਵਾਈ ਵਿੱਚ ਬਣੀ ਕਾਂਗਰਸ ਸਰਕਾਰ ਲਈ ਵੋਟਾਂ ਪਾਉਣ ਸਮੇੱ ਆਮ ਲੋਕਾਂ ਨੂੰ ਪੰਜਾਬ ਵਿੱਚ ਚਲ ਰਹੇ ਵੱਖੋ-ਵੱਖ ਮਾਫੀਆ ਗਰੁੱਪਾਂ (ਨਸੇ, ਜਮੀਨ,ਰੇਤ ਅਤੇ ਕੇਬਲ) ਮਾਫੀਆ ਵਿਰੁੱਧ ਵੋਟਾਂ ਪਾਈਆਂ ਸਨ। ਪੰਜਾਬ ਅੰਦਰ ਖੇਤੀ ਦਾ ਸੰਕਟ, ਪਾਣੀ ਦਾ ਸੰਕਟ, ਕੈੱਸਰ ਦਾ ਰੋਗ, ਛੋਟੀ ਸਨਅਤ ਦੀਆਂ ਮੁਸਕਿਲਾਂ ਜਾਂ ਬੇਰੁਗਾਰੀ ਨੂੰ ਦੂਰ ਕਰਨ ਦੀਆਂ ਉਮੀਦਾਂ ਲਾਈਆਂ ਸਨ। ਉਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਇਸ ਤਰਾਂ ਦੇ ਵਾਦੇ ਕੀਤੇ ਸਨ। ਪ੍ਰੰਤੂ ਹੁਣ ਤਕ ਵੀ ਕਾਂਗਰਸ ਸਰਕਾਰ ਵੱਲੋੱ ਇਸ ਪਾਸੇ ਵੱਲ ਕੋਈ ਕਾਰਗਰ ਕਦਮ ਨਹੀੱ ਪੁਟਿੱਆ ਗਿਆ ਹੈ ਅਤੇ ਸਮੇਤ ਕਾਨੂੰਨ ਵਿਵਸਥਾ ਦੇ ਹਰ ਪਾਸੇ ਹਾਹਾਕਾਰ ਹੈ। ਪੰਜਾਬ ਵਿਚ ਉਸਾਰੀ ਦਾ ਕੰਮ ਬਹੁਤ ਘੱਟ ਗਿਆ ਹੈ। ਸਨਅਤ ਵੀ ਬੰਦ ਹੋਣ ਵੱਲ ਹੀ ਵੱਧ ਰਹੀ ਹੈ। ਬੇਰੁਗਾਰੀ ਹੋਰ ਵੀ ਭਿਆਨਕ ਹੋ ਰਹੀ ਹੈ। ਸਰਕਾਰ ਨੇ ਕਿਸਾਨਾ ਦੇ ਕਰਜੇ ਮਾਫ  ਕਰਨ ਦਾ ਅਤੇ ਸਨਅਤ ਨੂੰ ਸਸਤੀ ਬਿਜਲੀ ਦੇਣ ਦੇ ਐਲਾਨ ਕੀਤੇ ਸਨ। ਪਰ ਹੁਣ ਸਰਕਾਰ ਪਿੱਛੇ ਹੱਟ ਗਈ ਹੈ। 

ਇਸ ਮੌਕੇ ਤੇ ਬਲਾਕਾਂ ਵਲੋਂ ਚੁਣੇ ਹੋਏ ਡੈਲੀਗੇਟਾਂ ਦੇ ਇਜਲਾਸ ਵਿੱਚ ਪਿਛਲੇ ਤਿੰਨ ਸਾਲ ਦੀ ਕਾਰਜਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਤੇ ਭਰਪੂਰ ਬਹਿਸ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਦਾ ਜਨਤਕ ਅਧਾਰ ਵਧਾਉਣ ਦੇ ਲਈ ਹਰ ਵਰਗ ਦੇ ਲੋਕਾਂ ਤੱਕ ਉਹਨਾ ਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰਨ ਦੀ ਲੋੜ ਹੈ। 
ਇਸ ਕਾਨਫ੍ਰੰਸ ਦਾ ਸੰਚਾਲਨ ਕਾਮਰੇਡ ਓ ਪੀ ਮਹਿਤਾ, ਡਾ: ਅਰੁਣ ਮਿੱਤਰਾ, ਡੀ ਪੀ ਮੌੜ, ਗੁਰਨਾਮ ਗਿੱਲ ਅਤੇ ਕੁਲਵੰਤ ਕੌਰ ਤੇ ਅਧਾਰਿਤ ਇੱਕ ਪਰਧਾਨਗੀ ਮੰਡਲ   ਦੁਆਰਾ ਕੀਤਾ ਗਿਆ। 
ਅਗਲੇ ਤਿੰਨ ਸਾਲਾਂ ਲਈ 51 ਮੈਂਬਰੀ ਜ਼ਿਲਾ  ਕੌਂਸਲ ਦੀ ਚੋਣ ਕੀਤੀ ਗਈ।   ਡੀ ਪੀ ਮੌੜ  ਸਕੱਤਰ ਅਤੇ ਡਾ: ਅਰੁਣ ਮਿੱਤਰਾ ਅਤੇ  ਚਮਕੌਰ ਸਿੰਘ ਨੂੰ ਸਹਾਇਕ ਸਕੱਤਰ  ਵਿੱਤ ਚੁਣਿਆ ਗਿਆ।  

Friday, October 06, 2017

ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ

Fri, Oct 6, 2017 at 2:45 PM
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੈਮੀਨਾਰ 8 ਨੂੰ- ਪੰਧੇਰ ਅਤੇ ਝੱਜ ਵੱਲੋਂ ਸੱਦਾ        ਲੁਧਿਆਣਾ: 6 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੇਖਕਾਂ ਵੱਲੋਂ ਪੰਜਾਬੀ ਭਵਨ ਵਿੱਚ ਨਾਮਧਾਰੀ ਸੈਮੀਨਾਰ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਠਾਕੁਰ ਉਦੈ ਸਿੰਘ ਮੁੱਖ ਮਹਿਮਾਨ ਅਤੇ ਸੰਤ ਹਰਪਾਲ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। 
ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ 8 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ, ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਗਮ ਦੇ ਕਨਵੀਨਰ ਤੇ ਸਾਬਕਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਗਲਜ਼ਾਰ ਸਿੰਘ ਪੰਧੇਰ ਅਤੇ ਕੋ-ਕਨਵੀਨਰ ਤੇ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਜਸਵੀਰ ਝੱਜ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ, ਵਿਸ਼ੇਸ਼ ਮਹਿਮਾਨ ਸੰਤ ਹਰਪਾਲ ਸਿੰਘ ਅਤੇ ਗੁਰਭੇਜ ਸਿੰਘ ਸਕੱਤਰ ਪੰਜਾਬੀ ਅਕਾਦਮੀ ਦਿੱਲੀ ਹੋਣਗੇ। ਪ੍ਰਧਾਨਗੀ ਮੰਡਲ਼ ਵਿਚ ਡਾ. ਸ.ਪ. ਸਿੰਘ, ਪ੍ਰਧਾਨ ਸਹਿਤ ਅਕਾਦਮੀ ਲੁਧਿਆਣਾ ਡਾ. ਸੁਖਦੇਵ ਸਿੰਘ ਸਿਰਸਾ, ਡਾ. ਕਰਮਜੀਤ ਸਿੰਘ ਸ਼ਾਮਲ ਹੋਣਗੇ। ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸ਼ੁਸ਼ੀਲ ਦੁਸਾਂਝ ਦੇ ਅਨੁਸਾਰ ਕੂੰਜੀਵਤ ਭਾਸ਼ਣ ਸ. ਸੁਵਰਨ ਸਿੰਘ ਵਿਰਕ (ਸਿਰਸਾ) ਦੇਣਗੇ ਅਤੇ ਇੰਦਰ ਸਿੰਘ ਚੱਕਰਵਰਤੀ ਦਾ ਮਹਾਂਕਾਵਿ ਬਾਰੇ ਡਾ. ਹਰਵਿੰਦਰ ਸਿੰਘ ਸਿਰਸਾ, ਸੱਚੇ-ਸੁੱਚੇ ਸਿਧਾਂਤ ਤੇ ਵਿਹਾਰ ਦਾ ਰਾਹ ਨਾਮਧਾਰੀ ਅੰਦੋਲਨ ਬਾਰੇ ਡਾ. ਗਲਜ਼ਾਰ ਸਿੰਘ ਪੰਧੇਰ, ਨਾਮਧਾਰੀ ਅੰਦੋਲਨ :ਸਿਧਾਂਤ ਅਤੇ ਵਿਗਿਆਨਕ ਪੱਖ ਬਾਰੇ ਸ. ਸਵਰਨ ਸਿੰਘ ਸਨੇਹੀ ਅਤੇ ਸ਼ਤਿਗੁਰੂ ਰਾਮ ਸਿੰਘ ਜੀ ਦਾ ਮਿਸ਼ਨ :ਕਥਨੀ ਕਰਨੀ ਦੀ ਲੋਅ ਵਿਚ ਦੇ ਬਾਰੇ ਸ. ਗੁਰਦੇਵ ਸਿੰਘ ਸਿੱਧੂ ਪਰਚੇ ਪੜਨਗੇ।

ਜੰਗੇ ਆਜ਼ਾਦੀ ਦੇ ਪ੍ਰਥਮ ਸੰਗਰਾਮੀਏਂ ਬਾਬਾ ਰਾਮ ਸਿੰਘ ਬਾਰੇ ਕੈਨੇਡਾ 'ਚ ਸਮਾਗਮ


Monday, May 22, 2017

ਡਾ ਰਵਿੰਦਰ ਰਵੀ ਤੇ ਪ੍ਰੀਤਮ ਪੰਧੇਰ ਯਾਦਗਾਰੀ ਸਮਾਗਮ

Mon, May 22, 2017 at 4:05 PM
ਯਾਦਗਾਰੀ ਰਿਹਾ ਸਮਾਗਮ-ਕਈ ਉਸਾਰੂ ਗੱਲਾਂ ਹੋਈਆਂ 
ਲੁਧਿਆਣਾ: 22 ਮਈ  2017: (ਦਲਵੀਰ ਸਿੰਘ ਲੁਧਿਆਣਵੀ//ਪੰਜਾਬ ਸਕਰੀਨ)::
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ, ਪੰਜਾਬੀ ਸਾਹਿਤ ਅਕਾਡਮੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵੱਲੋ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਵਿਖੇ ਡਾ ਰਵਿੰਦਰ ਰਵੀ ਤੇ ਪ੍ਰੀਤਮ ਪੰਧੇਰ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸੁਖਦੇਵ ਸਿਰਸਾ, ਜਨਰਲ ਸਕੱਤਰ ਡਾ ਸੁਰਜੀਤ, ਹਿੰਦੀ ਵਿਭਾਗ ਦੇ ਮੁਖੀ ਅਤੇ ਕਾਰਜਕਾਰੀ ਪ੍ਰਿੰ: ਨਿਰਮਲ ਸਿੱਘ, ਭੈਣੀ ਸਾਹਿਬ ਤੋਂ ਸੰਤ ਹਰਪਾਲ ਸਿੰਘ, ਪ੍ਰੀਤਮ ਪੰਧੇਰ ਦੀ ਬੇਟੀ ਨਵਦੀਪ ਕੌਰ ਅਤੇ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਨੇ ਕੀਤੀ। ਡਾ ਹਰਵਿੰਦਰ ਸਿੰਘ ਸਿਰਸਾ ਨੂੰ 'ਡਾ ਰਵਿੰਦਰ ਰਵੀ ਯਾਦਗਾਰੀ ਪੁਰਸਕਾਰ, ਸਵਰਨ ਸਿੰਘ ਸਨੇਹੀ ਨੂੰ 'ਮਾਈ ਖੇਮ ਕੌਰ ਤੇ ਬਾਬਾ ਬੇਲਾ ਸਿੰਘ ਯਾਦਗਾਰੀ ਪੁਰਸਕਾਰ ਅਤੇ ਗੁਰਪਾਲ ਲਿੱਟ ਨੂੰ 'ਪ੍ਰੀਤਮ ਪੰਧੇਰ ਯਾਦਗਾਰੀ ਪੁਰਸਕਾਰ', ਜਿਸ ਵਿਚ ਰਾਸ਼ੀ, ਲੋਈ ਤੇ ਮਾਣ-ਪੱਤਰ ਹਰੇਕ ਸਨਮਾਨਿਤ ਸ਼ਖ਼ਸੀਅਤ ਨੂੰ ਦਿੱਤੀ ਗਈ। ਪ੍ਰਿੰ: ਹਰਭਗਵਾਨ ਚਾਵਲਾ ਸਿਰਸਾ ਨੇ ਡਾ ਹਰਵਿੰਦਰ ਸਿਰਸਾ ਦੇ ਸਾਹਿਤਕ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਉਘੇ ਸਾਹਿਤਕਾਰ ਪਰਮਾਨੰਦ ਸ਼ਾਸਤਰੀ, ਗੁਰਦਿਆਲ ਦਲਾਲ ਅਤੇ ਸੁਰਿੰਦਰ ਕੈਲੇ ਨੇ ਮਾਣ-ਪੱਤਰ ਪੜੇ। ਡਾ ਪੰਧਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਨਮਾਨ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ  ਵਿਸਥਾਰ ਵਿਚ ਚਾਨਣਾ ਪਾਇਆ। ਨਾਲ ਹੀ ਗੁਰਦੁਆਰਾ ਕਰਮਸਰ (ਰਾੜਾ ਸਾਹਿਬ) ਦਾ ਲੰਗਰ ਲਈ ਧੰਨਵਾਦ ਕੀਤਾ। ਨਾਮਧਾਰੀ ਸੰਗਤ, ਕਾਲਜ ਦੇ ਸਟਾਫ ਸਮੇਤ ਵਿਸ਼ੇਸ਼ਕਰ ਪ੍ਰੋ: ਪ੍ਰਕਾਸ਼ ਸਿੰਘ, ਪ੍ਰੋ: ਰਮੇਸ਼ ਜੀ ਦਾ ਧੰਨਵਾਦ ਕੀਤਾ। ਪ੍ਰਿੰ: ਨਿਰਮਲ ਸਿੰਘ ਨੇ ਸਵਾਗਤੀ ਸ਼ਬਦ ਰੱਖਦਿਆਂ ਕਿਹਾ ਕਿ ਇਸ ਕਾਲਜ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਤੋਂ ਹਰ ਸਾਲ ਹੀ ਡਾ ਰਵਿੰਦਰ ਰਵੀ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਂਦਾ ਹੈ।  ਪ੍ਰੋ: ਇੰਦਰਪਾਲ ਸਿੰਘ ਨੇ ਸਮੁੱਚੇ ਇਕੱਠ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਇਹ ਵੀ ਦੱਸਿਆ ਕਿ ਕਾਲਜ ਦੀ ਲਾਇਬਰੇਰੀ ਦਾ ਨਾਂ ਡਾ ਰਵਿੰਦਰ ਰਵੀ ਦੇ ਨਾਂ 'ਤੇ ਰੱਖਿਆ ਜਾਵੇਗਾ।    
ਡਾ ਸੁਖਦੇਵ ਸਿੰਘ ਸਿਰਸਾ ਨੇ ਡਾ ਰਵੀ ਦੀ ਸ਼ਖ਼ਸੀਅਤ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡਾ ਰਵੀ ਦੀ ਮਹਾਨਤਾ ਇਸ ਗੱਲ ਵਿਚੋਂ ਵੀ ਪ੍ਰਤੱਖ ਹੁੰਦੀ ਸੀ ਕਿ ਉਹ ਨਾ ਕੇਵਲ ਆਪਣੇ ਹਿਤੈਸ਼ੀਆਂ ਨਾਲ ਹੀ ਬਾਦਲੀਲ ਸੰਵਾਦ ਕਾਇਮ ਕਰਦੇ ਸਨ ਬਲਕਿ ਆਪਣੇ ਵਿਰੋਧੀਆਂ ਨੂੰ ਵੀ ਉਹਨਾਂ ਦੇ ਵਿਰੋਧੀ ਵਿਚਾਰ ਹੋਣ ਦੇ ਬਾਵਜੂਦ ਪੂਰਾ ਸਨਮਾਨ ਦਿੰਦੇ ਸਨ। ਇਹੋ ਹੀ ਵਜ੍ਹਾ ਸੀ ਕਿ ਉਹਨਾਂ ਦੇ ਵਿਰੋਧੀ ਵੀ ਉਹਨਾਂ ਦੇ ਕਾਇਲ ਹੋ ਰਹਿੰਦੇ ਸਨ। ਪ੍ਰੀਤਮ ਪੰਧੇਰ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਬਹੁਤ ਹੀ ਸਬਰ ਤੇ ਸੂਝ ਦੇ ਮਾਲਕ ਸਨ ਤੇ ਗਹਿਰੇ ਵਿਰੋਧਾਂ ਤੋਂ ਵਿਵਾਦਾਂ ਵਿਚਕਾਰ ਬਹਿਸ ਦੇ ਪਲਾਂ ਦੌਰਾਨ ਵੀ ਬੜੇ ਹੀ ਸ਼ਾਂਤ ਤੇ ਸੰਜਮੀਂ ਤਰੀਕੇ ਨਾਲ ਦੂਸਰੀ ਧਿਰ ਨੂੰ ਵੀ ਆਪਣੇ ਵਿਚਾਰਾਂ ਨਾਲ ਸਹਿਜੇ ਹੀ ਸਹਿਮਤ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਸਨ।    
ਡਾ ਸੁਰਜੀਤ ਨੇ ਡਾ. ਰਵੀ ਦੇ ਸਾਹਿਤਕ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਡਾ ਰਵੀ ਨੇ 30 ਵਰ੍ਹੇ ਪਹਿਲਾਂ ਹੀ ਆਉਣ ਵਾਲੇ ਹਲਾਤਾਂ ਦੀ ਪੂਰੀ ਤਰ੍ਹਾਂ ਸਟੀਕ ਭਵਿੱਖਬਾਣੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਅਸਹਿਮਤੀ ਦੇ ਸੁਰਾਂ ਨੂੰ ਇਸ ਤਰ੍ਹਾਂ ਦਬਾਅ ਦਿੱਤਾ ਜਾਵੇਗਾ ਕਿ ਇਕ ਧਰਮ ਨਾ ਕੇਵਲ ਦੂਜੇ ਧਰਮ ਦਾ ਕੱਟੜ ਵਿਰੋਧੀ ਹੋ ਜਾਵੇਗਾ, ਸਗੋਂ ਉਸ ਧਰਮ ਦੇ ਅੰਦਰ ਆਉਂਦੇ ਵੱਖ-ਵੱਖ ਸੱਤਾਂ ਅਤੇ ਪੰਥਾਂ ਦੀ ਸਹਿ ਨੂੰ ਵੀ ਖਤਰਾ ਪੈਦਾ ਹੋ ਜਾਵੇਗਾ।  
ਸੰਤ ਹਰਪਾਲ ਸਿੰਘ ਨੇ ਵਿਚਾਰ ਰੱਖਦਿਆਂ ਕਿਹਾ ਕਿ ਬਾਬਾ ਬੇਲਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਦੇ ਸਮੇਂ ਹੀ ਅੰਗਰੇਜ਼ਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਮਾਈ ਖੇਮ ਕੌਰ ਜੀ ਉਹ ਪਹਿਲੀ ਔਰਤ ਸੀ, ਜਿਸ ਨੇ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਤਿਆਰ ਕੀਤਾ ਅੰਮ੍ਰਿਤ ਛਕਿਆ ਸੀ। ਸਨਮਾਨਿਤ ਸ਼ਖ਼ਤੀਅਤਾਂ ਡਾ ਹਰਵਿੰਦਰ ਸਿਰਸਾ, ਸ੍ਰੀ ਸਵਰਨ ਸਿੰਘ ਸਨੇਹੀ ਅਤੇ ਗੁਰਪਾਲ ਲਿੱਟ ਨੇ ਆਪਣੇ ਪ੍ਰਤੀਕਰਮ ਦਿੰਦਿਆਂ ਸਨਮਾਨਾਂ ਨੂੰ ਆਪਣੇ 'ਤੇ ਪਾਈ ਵਧੇਰੇ ਜ਼ਿੰਮੇਵਾਰੀ ਵਜੋਂ ਕਬੂਲਦਿਆਂ ਸੁਹਿਰਦਤਾ ਨਾਲ ਨਿਭਾਉਣ ਦਾ ਅਹਿਦ ਕੀਤਾ। 
ਇਸ ਮੌਕੇ 'ਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਜਨਾਬ ਸਰਦਾਰ ਪੰਛੀ, ਡਾ ਗੁਰਚਰਨ ਕੌਰ ਕੋਚਰ,  ਸੁਰਿੰਦਰ ਰਾਮਪੁਰੀ, ਦਲਬੀਰ ਲੁਧਿਆਣਵੀ, ਜਨਮੇਜਾ ਸਿੰਘ ਜੌਹਲ, ਪ੍ਰਿੰ: ਇੰਦਰਜੀਤਪਾਲ ਕੌਰ, ਕੁਲਵਿੰਦਰ ਕਿਰਨ, ਸੁਰਿੰਦਰ ਦੀਪ, ਪਰਮਜੀਤ ਮਹਿਕ,  ਜਸਵੀਰ ਝੱਜ, ਜਗਦੇਵ ਸਿੰਘ ਘੁੰਗਰਾਲੀ, ਹਰਬੰਸ ਮਾਲਵਾ, ਗੁਰਪ੍ਰੀਤ ਧਾਲੀਵਾਲ, ਜਗਤਾਰ ਸੇਖਾਂ, ਜਰਨੈਲ ਮਾਂਗਟ, ਤਰਲੋਚਨ ਝਾਂਡੇ, ਜੇਐਸ ਪ੍ਰੀਤ, ਸੁਰਿੰਦਰ ਪੰਨੂੰ, ਸੁਰਿੰਦਰ ਕੌਰ, ਭਗਵਾਨ ਢਿੱਲੋਂ, ਅਮਨਦੀਪ ਦਰਦੀ, ਦਰਸ਼ਨ ਗਿੱਲ, ਗਰਸੇਵਕ ਢਿੱਲੋਂ, ਰਵਿੰਦਰ ਦੀਵਾਨਾਂ, ਸਰੂਪ ਸਿੰਘ ਸਹਾਰਨ, ਕਾਮਰੇਡ ਰਮੇਸ਼ ਰਤਨ, ਸਾਬਕਾ ਬੈਂਕ ਮੈਨੇਜਰ ਲਛਮਣ ਸਿੰਘ, ਕਾਮਰੇਡ ਗੁਲਜ਼ਾਰ ਗੋਰੀਆ, ਪ੍ਰਿੰ: ਜਗਜੀਤ ਸਿੰਘ, ਚਰਨਜੀਤ ਸਿੰਘ ਰਾਮਗੜ ਸਰਦਾਰਾਂ, ਇੰਜ: ਸੁਰਜਨ ਸਿੰਘ, ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ, ਕਿਰਨ ਪੰਜਾਬੀ, ਸਵਰਨ ਪੱਲਾ, ਪੰਮੀ ਹਬੀਬ, ਬਲਕੌਰ ਸਿੰਘ ਗਿੱਲ, ਡਾ ਬਲਵਿੰਦਰ ਗਲੈਕਸੀ, ਬੁੱਧ ਸਿੰਘ ਨੀਲੋ, ਅਜਮੇਰ ਸਿੰਘ, ਚਰਨਜੀਤ ਕੌਰ ਘਣਗਸ, ਡਾ ਤਰਸੇਮ ਸਿੰਘ ਗਰੇਵਾਲ, ਸੁਰਜੀਤ ਸਿੰਘ ਰੈਣੂ ਸਿਰਸਾ, ਪਰਮਾਨੰਦ ਸ਼ਾਸਤਰੀ,  ਇੰਜ: ਮਨਪ੍ਰੀਤ ਸਿੰਘ, ਭਗਵੰਤ ਸਿੰਘ ਲਿੱਟ, ਪਰਮਜੀਤ ਸਿੰਘ ਐਡਵੋਕੇਟ, ਕੁਲਵੰਤ ਰਿਖੀ, ਹਰਦੇਵ ਸਿੰਘ ਪਹੀੜ ਆਦਿ ਤੋਂ ਇਲਾਵਾ ਨਾਮਧਾਰੀ ਸੰਗਤ ਸਮੇਤ ਵੱਡੀ ਗਿਣਤੀ ਵਿਚ ਵਿਦਵਾਨ, ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਿਰ ਸਨ।
*ਦਲਵੀਰ ਸਿੰਘ ਲੁਧਿਆਣਵੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 94170 01983

Sunday, April 16, 2017

ਪੰਜਾਬੀ ਗਜ਼ਲ ਮੰਚ:ਸ਼ਾਇਰੀ ਦੇ ਨਾਲ ਹੋਈ ਜ਼ਿੰਦਗੀ ਦੇ ਰੰਗਾਂ ਦੀ ਵੀ ਚਰਚਾ

ਸ਼ਿਵਨਾਥ ਨੂੰ ਉਮਰ ਭਰ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ 
ਲੁਧਿਆਣਾ: 16 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::  ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਸ਼ਾਇਰੀ ਦਾ ਜ਼ਿੰਦਗੀ ਨਾਲ ਕਿੰਨਾ ਸਬੰਧ ਹੁੰਦਾ ਹੈ--ਦੇਸ਼ ਵਿਦੇਸ਼ ਵਿੱਚ ਵਾਪਰਦੀਆਂ ਘਟਨਾਵਾਂ ਨਾਲ ਕਿੰਨਾ ਸਬੰਧ ਹੁੰਦਾ ਹੈ ਇਸਦਾ ਅਹਿਸਾਸ ਅੱਜ ਪੰਜਾਬੀ ਭਵਨ ਵਿਚ ਸ਼ਿਵਨਾਥ ਹੁਰਾਂ ਦੇ ਵਿਚਾਰ ਸੁਣਦਿਆਂ ਹੋਇਆ। ਉਹਨਾਂ ਇਸ਼ਾਰਿਆਂ ਇਸ਼ਾਰਿਆਂ ਨਾਲ ਦੱਸਿਆ ਕਿ ਸਿਆਸੀ ਫੈਸਲੇ ਅਤੇ ਅੰਦੋਲਨ ਕਿਵੇਂ ਸ਼ਾਇਰੀ ਨੂੰ ਪਰਭਾਵਿਤ ਕਰਦੇ ਹਨ। ਉਹ ਪੰਜਾਬੀ ਭਵਨ ਵਿੱਚ ਹੋਏ ਇੱਕ ਸਾਲਾਂ ਸਮਾਗਮ ਵਿੱਚ ਸ਼ਾਮਲ ਹੋਣ ਲਈ  ਆਏ ਹੋਏ ਸਨ। ਇਹ ਸਮਾਗਮ ਪੰਜਾਬੀ ਗ਼ਜ਼ਲ ਮੰਚ (ਰਜਿਸਟਰਡ) ਵੱਲੋਂ ਆਯੋਜਿਤ ਕੀਤਾ ਗਿਆ ਸੀ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਪੰਜਾਬੀ ਗਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੇ ਇਸ ਸਮਾਗਮ ਵਿੱਚ ਸਲਾਨਾ ਸਨਮਾਨ ਸਮਾਰੋਹ ਦੋ ਸ਼ਖਸੀਅਤਾਂ ਨੂੰ ਦਿੱਤਾ ਗਿਆ। ਇਸ ਵਰ੍ਹੇ ਦਾ ਸ਼੍ਰੀ ਅਜਾਇਬ ਚਿੱਤਰਕਾਰ ਯਾਦਗਾਰੀ ਪੁਰਸਕਾਰ ਜਨਾਬ ਸ਼ਿਵਨਾਥ ਸਾਹਿਬ ਨੂੰ ਉਮਰ ਭਰ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਅਤੇ ਸਾਲ ਦਾ ਵਧੀਆ ਗਜ਼ਲ ਸੰਗ੍ਰਹਿ "ਪ੍ਰਿਜ਼ਮ `ਚੋਂ ਲੰਘਦਾ ਸ਼ਹਿਰ" ਦੇ ਰਚੇਤਾ ਜਨਾਬ ਵਾਹਿਦ ਨੂੰ ਦਿੱਤਾ ਗਿਆ। ਪ੍ਰਿਜ਼ਮ `ਚੋਂ ਲੰਘਦਾ ਸ਼ਹਿਰ" ਲਈ ਅਤੇ ਸ਼੍ਰੀ ਸ਼ਿਵਨਾਥ ਜੀ ਦੀ ਸਮੁੱਚੀ ਰਚਨਾ ਸੰਬੰਧੀ ਪੇਪਰ ਵੀ ਪੜ੍ਹਿਆ ਗਿਆ। ਉਪਰੰਤ ਕਵੀ ਦਰਬਾਰ ਹੋਇਆ। ਇਸ ਮੌਕੇੇ ਹੋਰਨਾਂ ਤੋਂ ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ.ਗੁਲਜ਼ਾਰ ਪੰਧੇਰ ,ਡਾ,ਗੁਰਚਰਨ ਕੋਚਰ, ਸ.ਰਵਿੰਦਰ ਦੀਵਾਨਾ, ਸੁਰਿੰਦਰਦੀਪ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਰਮਨਦੀਪ, ਭਗਵਾਨ ਢਿੱਲੋਂ, ਇੰਜੀ.ਸੁਰਜਨ ਸਿੰਘ, ਅਜਮੇਰ ਸਿੰਘ ਜੱਸੋਵਾਲ, ਸੋਹਣ ਸਿੰਘ ਬੱਲੋਵਾਲ, ਦਲਬੀਰ ਲੁਧਿਆਣਵੀ, ਬੀ.ਕੇ. ਪੁਰੀ, ਬੀਬੀ ਨਮਰਤਾ ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ। ਸਰੋਤੇ ਘੱਟ ਸਨ ਪਰ ਜਿੰਨੇ ਕੁ ਸਨ ਉਹ ਸਾਰੇ ਇੱਕ ਸਾਹ ਹੋਏ ਕੇ ਸਮਾਗਮ ਵਿੱਚ ਸ਼ਾਮਲ ਸਨ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਸ਼ਿਵਨਾਥ ਹੁਰਾਂ ਨੇ ਆਪਣੀ ਸ਼ਾਇਰੀ ਦੇ ਨਾਲ ਨਾਲ ਸਮੇਂ ਦੀ ਧੂੜ ਵਿੱਚ ਮੱਧਮ ਪੈ ਗਈਆਂ ਘਟਨਾਵਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਕਿਵੈਂ ਉਹਨਾਂ ਦੀ ਸ਼ੈਰੀ ਵੀ ਇਹਨਾਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੀ ਰਹੀ। ਉਹਨਾਂ ਪ੍ਰਿੰਸੀਪਲ ਤਖਤ ਸਿੰਘ ਹੁਰਾਂ ਦੇ ਦੌਰ ਦਾ ਵੀ ਜ਼ਿਕਰ ਕੀਤਾ।
 ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਅੰਮ੍ਰਿਤਾ ਕੰਬੋਜ ਨੇ ਸੁਰਜੀਤ ਪਾਤਰ ਹੁਰਾਂ ਦੀ ਪ੍ਰਸਿੱਧ ਰਚਨਾ ਗਿਆ ਕੇ ਸੁਣਾਈ-
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ;
ਚੁੱਪ ਰਿਹਾ ਤਾਂ ਸ਼ਮਾਦਾਨ ਕਿ ਕਹਿਣਗੇ!
ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਕਰਮਜੀਤ ਗਰੇਵਾਲ ਨੇ ਅੱਜ ਦੀ ਗਾਇਕੀ ਉੱਤੇ ਪਏ ਪੈਸੇ ਦੇ ਪ੍ਰਭਾਵਾਂ ਬਾਰੇ ਗੀਤ ਸੁਣਾਇਆ ਜਿਹੜਾ ਪੈਸੇ ਅਤੇ ਸਾਜ਼ਾਂ ਦੇ ਜ਼ੋਰ ਤੇ ਬਣੇ ਗਾਇਕਾਂ ਉਤੀ ਚੋਟ ਮਾਰਦਾ ਸੀ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਕੁਲ ਮਿਲਾ ਕੇ ਅੱਜ ਦਾ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ।
ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 


Thursday, March 30, 2017

ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ ਸ਼ਿਵ ਨਾਥ ਨੂੰ

Thu, Mar 30, 2017 at 4:01 PM
ਗ਼ਜ਼ਲ ਮੰਚ ਪੰਜਾਬ ਰਜਿ ਫ਼ਿਲੌਰ ਵੱਲੋਂ ਸਾਲਾਨਾ ਸਨਮਾਨਾਂ ਦਾ ਐਲਾਨ
ਬੇਹਤਰੀਨ ਗ਼ਜ਼ਲ ਪੁਸਤਕ ਵਾਹਿਦ ਰਚਿਤ ਪ੍ਰਿਜ਼ਮ ’ਚੋਂ ਲੰਘਦਾ ਸ਼ਹਿਰ ਨੂੰ
ਲੁਧਿਆਣਾ:  21 ਮਾਰਚ 2017: (ਡਾ. ਗੁਲਜ਼ਾਰ ਸਿੰਘ ਪੰਧੇਰ //ਪੰਜਾਬ ਸਕਰੀਨ ):: 
ਗ਼ਜ਼ਲ ਮੰਚ ਪੰਜਾਬ ਰਜਿ. ਫ਼ਿਲੌਰ ਵੱਲੋਂ ਸਾਲਾਨਾ ਸਨਮਾਨ ਦਾ ਐਲਾਨ ਕਰਦਿਆਂ  ਮੰਚ ਦੇ ਪ੍ਰਧਾਨ ਸਰਦਾਰ ਪੰਛੀ ਅਤੇ ਜਨਰਲ ਸਕੱਤਰ ਤਰਲੋਚਨ ਝਾਂਡੇ ਨੇ ਦਸਿਆ ਕਿ ਡਾ. ਰਣਧੀਰ ਚੰਦ ਯਾਦਗਾਰੀ ਪੁਰਸਕਾਰ ਇਸ ਸਾਲ ਦੇ ਬੇਹਤਰੀਨ ਗ਼ਜ਼ਲ ਪੁਸਤਕ ਵਾਹਿਦ ਰਚਿਤ ‘ਪ੍ਰਿਜ਼ਮ ਚੋਂ ਲੰਘਦਾ ਸ਼ਹਿਰ’ ਨੂੰ ਅਤੇ ਸਮੁੱਚੀ ਰਚਨਾ ਲਈ  16 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਤਾ ਜਾ ਰਿਹਾ ਹੈ। ਅਜਾਇਬ ਚਿੱਤਰਕਾਰ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ੍ਰੀ ਸ਼ਿਵ ਨਾਥ ਪੰਜਾਬੀ ਕਵਿਤਾ ਅਤੇ ਵਾਰਤਕ ਦੇ ਪ੍ਰਮੁੱਖ ਹਸਤਾਖਰ ਹਨ। ਉਨ੍ਹਾਂ ਦੇ ਅੱਠ ਕਾਵਿ ਸੰਗ੍ਰਹਿ ‘ਬੋਝਲ ਹਵਾ, ਬਦਤਮੀਜ਼, ਅਸੀਂ ਕਤਰੇ ਸਹੀ, ਅੰਤਮ ਲੜਾਈ, ਮੈਂ ਦੀਵੇ ਕਿਸ ਤਰ੍ਹਾਂ ਬਾਲਾਂ, ਜਗਿਆਸਾ, ਵਰਜਿਤ ਫਲ, ਬਿਜਲੀ ਕੜਕੇ ਅਤੇ ਦੋ ਕਹਾਣੀ ਸੰਗ੍ਰਹਿ ਇਸ ਪਾਰ ਉਸ ਪਾਰ ਅਤੇ ਇਕ ਗੀਤ ਦੀ ਮੌਤ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੋ ਜੀਵਨੀਆਂ ਦੇਸ਼ ਭਗਤਾਂ ਦੀਆਂ, ਅਣ ਫੋਲਿਆ ਵਰਕਾ ਅਤੇ ਮੇਰੀ ਸਵੈ ਜੀਵਨੀ ਹਨ। ਉਨ੍ਹਾਂ ਦਾ ਬਾਲ ਸਾਹਿਤ ਵਿਚ ਵੀ ਉੱਘਾ ਯੋਗਦਾਨ ਹੈ। ਰੁੱਖ ਤੇ ਮਨੁੱਖ, ਪੈਂਤੀ ਅੱਖਰੀ, ਬਾਲ ਵਿਆਕਰਣ, ਪੰਜ ਤੱਤ ਆਦਿ ਪੁਸਤਕਾਂ ਹਨ। ਇਨ੍ਹਾਂ ਨੂੰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਕਵੀ ਐਵਾਰਡ, ਅਵਤਾਰ ਜੰਡਿਆਲਵੀ ਸਨਮਾਨ, ਪਿ੍ਰ. ਸੁਜਾਨ ਸਿੰਘ ਯਾਦਗਾਰੀ ਸਨਮਾਨ ਮਿਲ ਚੁੱਕੇ ਹਨ।  
ਗ਼ਜ਼ਲ ਮੰਚ ਪੰਜਾਬ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਵਿਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਜਗੀਰ ਸਿੰਘ ਪ੍ਰੀਤ ਅਤੇ ਵਿੱਤ ਸਕੱਤਰ ਸ੍ਰੀ ਹਰਬੰਸ ਮਾਲਵਾ ਸ਼ਾਮਲ ਸਨ। ਇਸ ਤੋਂ ਇਲਾਵਾ ਭਗਵਾਨ ਢਿੱਲੋਂ, ਗੁਰਚਰਨ ਕੌਰ ਕੋਚਰ, ਕਾਨਾ ਸਿੰਘ, ਇੰਦਰਜੀਤਪਾਲ ਕੌਰ, ਅਮਰਜੀਤ ਕੌਰ ਹਿਰਦੇ, ਗੁਰਪ੍ਰੀਤ ਕੌਰ ਧਾਲੀਵਾਲ, ਅਮਰਜੀਤ ਸ਼ੇਰਪੁਰੀ, ਦਲਵੀਰ ਲੁਧਿਆਣਵੀ, ਜੈ ਕ੍ਰਿਸ਼ਨ ਸਿੰਘ ਬੀਰ, ਇੰਜ. ਸੁਰਜਨ ਸਿੰਘ ਆਦਿ ਸ਼ਾਮਲ ਸਨ।


     

Friday, January 13, 2017

"ਲੋਹੜੀ ਦੀ ਧੂਣੀ ਨੇ ਬੂਝਣਾ ਨਹੀਂ ਹੈ ਦੋਸਤੋ"


ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ ਰਹੀ ਲੋਹੜੀ ਨੂੰ ਸਮਰਪਿਤ
ਲੁਧਿਆਣਾ: 13 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ ਰੈਫਰੈਂਸ ਲਾਇਬਰੇਰੀ ਦੇ ਡਾਇਰੈਕਟਰ ਪ੍ਰਿੰ: ਪ੍ਰੇਮ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਬਜਾਜ ਸਾਹਿਬ ਨੇ ਲੋਹੜੀ ਪ੍ਰਤੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਰੇ ਹੀ ਤਿਉਹਾਰ ਸੱਭਿਆਚਾਰ ਨਾਲ ਜੋੜਦੇ ਹਨ ਅਤੇ ਲੋਹੜੀ ਦਾ ਤਿਉਹਾਰ ਵੀ ਭਾਈਚਾਰਕ ਸਾਂਝ ਵਿਚ ਵਾਧਾ ਕਰਦਾ ਹੈ। 
ਦਲਵੀਰ ਸਿੰਘ ਲੁਧਿਆਣਵੀ ਨੇ ਕਿਹਾ ਕਿ ਇਹ ਚੰਗੀ ਰੀਤ ਚੱਲ ਪਈ ਹੈ ਕਿ ਲੋਕ ਪੁੱਤਾਂ ਦੇ ਨਾਲ-ਨਾਲ ਧੀਆਂ ਲੋਹੜੀ ਮਨਾਉਣ ਲੱਗ ਪਏ ਹਨ। 
ਰਚਨਾਵਾਂ ਦੇ ਦੌਰ ਵਿਚ ਜਨਰਲ ਸਕੱਤਰ ਤਰਲ਼ੋਚਨ ਝਾਂਡੇ ਨੇ 'ਲੋਹੜੀ ਦੀ ਧੂਣੀ ਨੇ ਬੂਝਣਾ ਨਹੀਂ ਹੈ ਦੋਸਤੋ', ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਵਿਤਾ 'ਦੁੱਲੇ ਦੀ ਲੋਹੜੀ', ਕੁਲਵਿੰਦਰ ਕੌਰ ਕਿਰਨ ਨੇ 'ਮਨਾਉ ਲੋਹੜੀਆਂ ਇਹਨਾਂ ਦੀਆਂ ਤੇ ਵੰਡੋਂ ਗੁੜ ਮਿਸ਼ਰੀ, ਕਰੋ ਕੁਝ ਇਸ ਤਰ੍ਹਾਂ ਦਾ ਮਾਣ ਤੇ ਸਨਮਾਨ ਧੀਆਂ ਦਾ', ਪਰਮਜੀਤ ਕੌਰ ਮਹਿਕ ਨੇ 'ਕਿਹਨੂੰ ਆਪਾਂ ਤੋਰਾਂਗੇ ਤੇ ਕਿਸ ਨੂੰ ਲਿਆਵਾਂਗੇ, ਸਮੇਂ ਰਹਿੰਦੇ ਸਮਝ ਜਾਉ ਚੰਗੇ ਅਖਵਾਵਾਂਗੇ, ਮੁੰਗਫਲੀ ਗਚਕ ਮਹਿਕ ਵੰਡੀਏ ਰਿਊੜ੍ਹੀਆਂ' ਨੇ ਖ਼ੂਬ ਰੰਗ ਬਨ੍ਹਿਆ। ਇਸ ਸਮੇਂ ਧੂਣੀ ਵੀ ਬਾਲ਼ੀ ਗਈ। ਮਲਕੀਤ ਸਿੰਘ ਔਲਖ, ਉਨ੍ਹਾਂ ਦੀਆਂ ਦੋ ਦੋਹਤੀਆਂ-ਇਸ਼ਮੀਨ ਤੇ ਇਸ਼ਨੂਰ, ਭੁਪਿੰਦਰ ਸਿੰਘ ਧਾਲੀਵਾਲ, ਬਾਲਵੰਸ਼, ਸਿਫਰ, ਪ੍ਰਿੰਸ ਆਦਿ ਹਾਜ਼ਿਰ ਸਨ।  

Saturday, January 07, 2017

ਲੋਕਾਂ ਦੇ ਹੱਕ ’ਚ ਲਿਖਣਾ ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਸਾਰਥਿਕ ਕਰ ਜਾਂਦਾ ਹੈ

Sat, Jan 7, 2017 at 4:18 PM
ਜਸਵੰਤ ਸਿੰਘ ਕੰਵਲ ਨੇ ਦਿੱਤਾ ਕਲਮਕਾਰਾਂ ਨੂੰ ਸੁਨੇਹਾ 
ਲੁਧਿਆਣਾ: 07 ਜਨਵਰੀ 2017: (ਪੰਜਾਬ ਸਕਰੀਨ ਬਿਊਰੋ);
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਰੂਬਰੂ ਅਤੇ ਸਨਮਾਨ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਉੱਘੇ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਨੇ ਆਖਿਆ ਕਿ ਲੋਕਾਂ ਦੇ ਹੱਕ ’ਚ ਲਿਖਣਾ ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਸਾਰਥਿਕ ਕਰ ਜਾਂਦਾ ਹੈ। ਇਸ ਮੌਕੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ. ਬਲਵੀਰ ਸਿੰਘ ਕੰਵਲ ਯੂ.ਕੇ. ਅਤੇ ਸ. ਭੁਪਿੰਦਰ ਸਿੰਘ ਮੱਲੀ ਕੈਨੇਡਾ ਨਾਲ ਰੂਬਰੂ ਹੋਇਆ। ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਦੋਨੋਂ ਸਾਹਿਤਕਾਰ ਅਤੇ ਸਾਹਿਤਕ ਕਰਮੀ ਆਪਣੀ ਥਾਂ ਤੇ ਸਦੀਵੀ ਸਾਹਿਤਕ ਮੁੱਲਾਂ ਨੂੰ ਸੰਭਾਲਣ ਵਾਲੇ ਅਤੇ ਸਾਡੇ ਤੱਕ ਪਹੁੰਚਾਉਣ ਵਾਲੇ ਸਾਹਿਤਕਾਰ ਹਨ। ਪੰਜਾਬੀ ਸਾਹਿਤ ਅਕਾਡਮੀ ਇਨ੍ਹਾਂ ਨਾਲ ਸੰਵਾਦ ਰਚਾ ਕੇ ਲਾਹਾ ਲੈਣਾ ਚਾਹੁੰਦੀ ਹੈ। ਆਪਣੀ ਜੀਵਨ ਗਾਥਾ ਕਹਿੰਦਿਆਂ ਭੁਪਿੰਦਰ ਸਿੰਘ ਮੱਲੀ ਹੋਰਾਂ ਨੇ ਦਸਿਆ ਕਿ ਪੰਜਾਬੀ ਕਦੇ ਵੀ ਫਿਰਕੂ ਨਹੀਂ ਰਹੇ ਸਗੋਂ ਕੈਨੇਡਾ ਦੀ ਧਰਤੀ ਦੇ ਬਾਸ਼ਿੰਦੇ ਆਪਣੀ ਮੂਲ ਬਾਸ਼ਿੰਦਿਆਂ ਦੀ ਧ੍ਰੋਹਰ ਨੂੰ ਨਹੀਂ ਪਛਾਣਦੇ। ਉਨਾਂ ਨਾਲ ਸਵੀਡਨ ਤੋਂ ਆਏ ਸਾਹਿਤਕਾਰ ਸ੍ਰੀ ਨਿੰਦਰ ਗਿੱਲ, ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਅਤੇ ਸ. ਕਰਮਜੀਤ ਸਿੰਘ ਔਜਲਾ ਨੇ ਪ੍ਰਸ਼ਨ ਸਾਂਝੇ ਕੀਤੇ ਜਿਨ੍ਹਾਂ ਦਾ ਉਨ੍ਹਾਂ ਢੁੱਕਵਾਂ ਜਵਾਬ ਦਿੱਤਾ। ਇਸੇ ਤਰ੍ਹਾਂ ਸ. ਬਲਵੀਰ ਸਿੰਘ ਕੰਵਲ ਨੇ ਆਪਣੀ ਖੋਜ ਯਾਤਰਾ ਅਤੇ ਜੀਵਨ ਪੰਧ ਬਾਰੇ, ਆਪਣੀਆਂ ਪੁਸਤਕਾਂ ਬਾਰੇ ਸੰਖੇਪ ਚਰਚਾ ਕੀਤੀ। ਇਨ੍ਹਾਂ ਦੀ ਗੱਲ ਨੂੰ ਹੋਰ ਵਿਸਥਾਰ ਦੇਣ ਲਈ ਵੀ ਡਾ. ਸਿਰਸਾ ਨੇ ਉਨ੍ਹਾਂ ਦੀ ਖੋਜ ਵਿਧੀ ਪ੍ਰਸ਼ਨ ਪੁੱਛੇ ਜਿਸ ਨਾਲ ਉਹ ਹੋਰ ਵਧੇਰੇ ਵਿਸਥਾਰ ਨਾਲ ਗੱਲਾਂ ਕਰਨ ਦੇ ਸਮਰੱਥ ਹੋ ਸਕੇ। ਇਸ ਮੌਕੇ  ਬਲਵੀਰ ਸਿੰਘ ਕੰਵਲ ਰਚਿਤ ‘ਪੰਜਾਬ ਦੇ ਸੰਗੀਤ ਘਰਾਣ’ੇ ਨਾਂ ਦੀ ਪੁਸਤਕ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਵਿਚ ਪੰਜਾਬ ਦੇ ਸੰਗੀਤ ਸਬੰਧੀ ਬੜੇ ਖੋਜ ਭਰਪੂਰ ਲੇਖ ਹਨ। ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਟਿਪਣੀ ਕੀਤੀ ਕਿ ਇਹ ਸੰਗੀਤ ਹੀ ਹੈ ਜਿਹੜੇ ਮਨੁੱਖ ਨੂੰ ਦਰਿੰਦਾ ਬਣਨ ਤੋਂ ਬਚਾਉਦਾ ਹੈ। ਉਪਰੋਕਤ ਦੋਨੋਂ ਸੰਗੀਤ ਪ੍ਰੇਮੀਆਂ ਅਤੇ ਸੰਗੀਤ ਖੋਜੀਆਂ ਸਮੇਤ ਹਰਬੀਰ ਸਿੰਘ ਭੰਵਰ ਦੀਆਂ ਸ਼ਖ਼ਸੀਅਤਾਂ ਸਾਡੇ ਸਮਾਜ ਨੂੰ ਸਦੇਸ਼ ਦੇ ਰਹੀਆਂ ਹਨ ਕਿ ਸਾਡੇ ਪੁਰਾਤਨ ਸੰਗੀਤ ਘਰਾਣਿਆਂ ਤੋਂ ਦੂਰੀ ਅਤੇ ਲਾਹਪ੍ਰਵਾਹੀ ਸਾਨੂੰ ਰਸਾਤਲ ਤੱਕ ਪਹੁੰਚਾ ਦੇਵੇਗੀ। 
ਦੂਜੇ ਸੈਸ਼ਨ ਵਿਚ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਸ. ਜਸਵੰਤ ਸਿੰਘ ਕੰਵਲ, ਉਨ੍ਹਾਂ ਦੇ ਬੇਟੇ ਸਰਬਜੀਤ, ਦਾਮਾਦ ਡਾ. ਗੁਰਦੇਵ ਸਿੰਘ ਹੀਰਾ ਅਤੇ ਜਗਰਾਉ ਦੇ ਸਾਹਿਤਕਾਰਾਂ ਨੇ ਸ. ਹਰਬੀਰ ਸਿੰਘ ਭੰਵਰ ਦਾ ਅਕਾਡਮੀ ਦੇ ਅਹੁਦੇਦਾਰਾਂ ਅਤੇ ਪ੍ਰਧਾਨਗੀ ਮੰਡਲ ਨਾਲ ਮਿਲ ਕੇ ਸਨਮਾਨ ਕੀਤਾ। ਸ. ਹਰਬੀਰ ਸਿੰਘ ਭੰਵਰ ਬਾਰੇ ਸ. ਕਰਮਜੀਤ ਸਿੰਘ ਔਜਲਾ ਨੇ ਦਸਿਆ ਕਿ ਇਹ ਬੜੇ ਮਾਂਜੇ ਸੰਵਰੇ ਪੱਤਰਕਾਰ ਅਤੇ ਨਿਧੜਕ ਕਿਸਮ ਦੇ ਲੇਖਕ ਹਨ। ਇਨ੍ਹਾਂ ਦੀਆਂ ਵਾਰਤਕ ਲਿਖਤਾਂ ਪਾਠਕਾਂ ਵਿਚ ਬੜੀਆਂ ਮਕਬੂਲ ਹੋਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਅਜੀਤ ਪਿਆਸਾ, ਇੰਦਰਜੀਤਪਾਲ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਦਲਵੀਰ ਲੁਧਿਆਣਵੀ, ਦਲਜੀਤ ਸਿੰਘ ਸ਼ਾਹੀ, ਸਤੀਸ਼ ਗੁਲਾਟੀ, ਭੁਪਿੰਦਰ ਸਿੰਘ ਚੌਕੀਮਾਨ, ਕੈਲਾਸ਼ ਭੰਵਰ, ਸੁਖਦੇਵ ਸਿੰਘ ਬੜਾ ਪਿੰਡ, ਜਸਕੀਰਤ ਸਿੰਘ, ਜੈਪਾਲ, ਭਗਵਾਨ ਢਿੱਲੋਂ, ਪੀ. ਕੇ. ਛਾਬੜਾ, ਬਲਵਿੰਦਰ ਸਿੰਘ ਗਲੈਕਸੀ, ਰਵਿੰਦਰ ਰਵੀ, ਮੀਤ ਅਨਮੋਲ, ਪ੍ਰਭਜੋਤ ਸੋਹੀ, ਗੁਰਚਰਨ ਬੱਦੋਵਾਲ, ਤਰਲੋਚਨ ਝਾਂਡੇ ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Thursday, November 10, 2016

ਡਾ.ਮਿਨਹਾਸ ਦਾ ਨਾਵਲ 'ਮੁਰਝਾ ਗਏ ਚਹਿਕਦੇ ਚਿਹਰੇ' ਲੋਕ ਅਰਪਣ

ਨਸ਼ਿਆਂ ਬਾਰੇ ਲਿਖਣਾ ਸਮੇਂ ਦੀ ਲੋੜਸਮਾਜ ਲਈ ਸਾਰਥਕ ਸਿੱਧ ਹੋਵੇਗਾ- ਡਾ.ਕੰਗ

ਲੁਧਿਆਣਾ:: 10 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):: 
ਇਹ ਪ੍ਰਗਤੀਵਾਦੀ ਕਲਮਾਂ ਦਾ ਹੀ ਕਮਾਲ ਸੀ ਕਿ ਧਾਰਮਿਕ ਅਤੇ ਗੈਰ ਧਾਰਮਿਕ ਧਿਰਾਂ ਅੱਜ ਆਹਮੋ ਸਾਹਮਣੇ ਛਪਣ ਦੇ ਬਾਵਜੂਦ ਵੀ ਸਮਾਜ ਦੇ ਭਲੇ ਲਈ ਵਿਚਾਰਾਂ ਕਰ ਰਹੀਆਂ ਸਨ। ਇਹ ਸਭ ਦੇਖਣ ਨੂੰ ਮਿਲਿਆ ਡਾ. ਕੁਲਵਿੰਦਰ ਕੌਰ ਮਿਨਹਾਸ ਦੇ ਨਾਵਲ ਨੂੰ ਰਿਲੀਜ਼ ਕਰਨ ਦੀ ਰਸਮ ਸਮੇਂ। ਜ਼ਿਕਰਯੋਗ ਹੈ ਕਿ ਮੈਡਮ ਮਿਨਹਾਸ ਇੱਕ ਧਾਰਮਿਕ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਹਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਖੁਦ ਨੂੰ ਧਾਰਮਿਕ ਸਵੀਕਾਰ ਨਹੀਂ ਕਰਦੇ। ਡਾ. ਪੰਧੇਰ
ਨੇ ਬਾਕਾਇਦਾ ਮਾਈਕ  ਤੇ ਦੱਸਿਆ ਕਿ ਇਸ ਵਖਰੇਵੇਂ ਦੇ ਬਾਵਜੂਦ ਅਸੀਂ ਅਕਸਰ ਬਹੁਤ ਸਾਰੇ ਅਹਿਮ ਮੁੱਦਿਆਂ ਉੱਤੇ ਵਿਚਾਰਾਂ ਕਰਦੇ ਹਾਂ।

ਗਿਆਨ ਅੰਜਨ ਅਕਾਡਮੀ ਵਲੋਂ ਇੱਕ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ.ਕੁਲਵਿੰਦਰ ਕੌਰ ਮਿਨਹਾਸ ਦਾ ਨਸ਼ਿਆਂ ਨਾਲ ਸੰਬੰਧਤ ਨਾਵਲ 'ਮੁਰਝਾ ਗਏ ਚਹਿਕਦੇ ਚਿਹਰੇਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ.ਮਨਜੀਤ ਸਿੰਘ ਕੰਗ ਸਨਪ੍ਰਧਾਨਗੀ 'ਪੰਜਾਬੀ ਸਾਹਿਤ ਰਤਨਨਾਲ ਸਨਮਾਨਿਤ ਪ੍ਰੋ.ਨਰਿੰਜਨ ਤਸਨੀਮ ਨੇ ਕੀਤੀ ਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੱਤਰਕਾਰ ਤੇ ਲੇਖਕ ਸ.ਹਰਬੀਰ ਸਿੰਘ ਭੰਵਰ ਨੇ ਸ਼ਿਰਕਤ ਕੀਤੀ। ਅਕਾਡਮੀ ਦੇ ਜਨਰਲ ਸਕੱਤਰ ਡਾ.ਆਰ.ਸੀ.ਸ਼ਰਮਾ ਨੇ ਅਕਾਡਮੀ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ।

ਮੁੱਖ ਮਹਿਮਾਨ ਡਾ.ਕੰਗ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ਿਆਂ ਬਾਰੇ ਨਾਵਲ ਲਿਖ ਕੇ ਡਾ.ਕੰਗ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈਇਸ ਪ੍ਰਕਾਰ ਦੀ ਰਚਨਾ ਕਰਨਾ ਸਮੇਂ ਦੀ ਲੋੜ ਸੀ। ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਹ ਨਾਵਲ ਜ਼ਰੂਰ ਪੜ੍ਹਣਾ ਚਾਹੀਦਾ ਹੈ ਤੇ ਨਾਵਲ ਦੇ ਨਾਇਕ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਪ੍ਰੋ. ਨਰਿੰਜਨ ਤਸਨੀਮ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਥੀਮ ਦੇ ਪੱਖੋਂ ਇਹ ਇਕ ਸਫਲ ਰਚਨਾ ਹੈਸ਼ੁਰੂ  ਤੋਂ ਲੈ ਕੇ ਅਖੀਰ ਤੱਕ ਹਰ ਘਟਨਾ ਨਾਵਲ ਦੇ ਥੀਮ ਨੂੰ ਪੇਸ਼ ਕਰਦੀ ਹੈ। ਇਹ ਨਾਵਲ ਲਿਖਣ'ਤੇ ਮੈਂ ਡਾ.ਮਿਨਹਾਸ ਨੂੰ ਵਧਾਈ ਦਿੰਦਾ ਹਾਂ।

ਡਾ.ਗੁਲਜ਼ਾਰ ਸਿੰਘ ਪੰਧੇਰ ਨੇ ਨਾਵਲ ਬਾਰੇ ਵਿਸਥਾਰਤ ਗੱਲ ਕਰਦਿਆਂ ਕਿਹਾ ਕਿ ਨਾਵਲ ਵਿਚ ਬਿਆਨ ਕੀਤੀਆਂ ਘਟਨਾਵਾਂ ਮਨੁੱਖੀ ਮਨ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।ਨਸ਼ਿਆਂ ਤੋਂ ਛੁਟਕਾਰਾ ਪਾਉਣ ਦਾ ਲੇਖਿਕਾ ਨੇ ਜਿਹੜਾ ਹੱਲ ਪੇਸ਼ ਕੀਤਾ ਹੈ ਉਹ ਆਪਣੇ ਤਰੀਕੇ ਨਾਲ ਕਾਫੀ ਅਸਰਦਾਇਕ ਹੱਲ ਹੈ ਪਰ ਇਸ ਮਸਲੇ ਨੂੰ ਬਹੁ ਪੱਖੀ ਦ੍ਰਿਸ਼ਟੀਕੋਣ ਤੋਂ ਦੇਖਣਾ ਚਾਹੀਦਾ ਹੈ। ਇਹ ਨਾਵਲ ਸਮਾਜ ਲਈ ਸਾਰਥਕ ਸਿੱਧ ਹੋਵੇਗਾ ਅਜਿਹਾ ਮੇਰਾ ਵਿਸ਼ਵਾਸ ਹੈ। ਸ.ਕਰਮਜੀਤ ਸਿੰਘ ਔਜਲਾਸ.ਮਲਕੀਅਤ ਸਿੰਘ ਔਲਖਸ.ਰਘਵੀਰ ਸਿੰਘ ਸੰਧੂ ਤੇ ਗਿਆਨੀ ਦਲੇਰ ਸਿੰਘ ਨੇ ਵੀ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਅਵਸਰ ਉੱਤੇ ਸ.ਹਰਬੀਰ ਸਿੰਘ ਭੰਵਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਗਿਆਨ ਅੰਜਨ ਅਕਾਡਮੀ ਦੀ ਪ੍ਰਧਾਨ ਤੇ ਨਾਵਲ ਦੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ਿਆਂ ਕਾਰਣ ਸਮਾਜ ਅੰਦਰ ਜੋ ਅਣਸੁਖਾਵੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ ਉਹਨਾਂ ਦਾ ਮੇਰੇ ਸੰਵੇਦਨਸ਼ੀਲ ਮਨ ਉੱਪਰ ਡੂੰਘਾ ਅਸਰ ਪਿਆ ਜਿਸ ਕਾਰਨ ਇਹ ਨਾਵਲ ਹੋਂਦ ਵਿਚ ਆਇਆ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਨਸ਼ਿਆਂ ਰੂਪੀ ਲਾਹਨਤ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮਾਜ ਨੂੰ ਦੇਖ ਕੇ ਮੈਂ ਮਹਿਸੂਸ ਕਰਦੀ ਹਾਂ ਕਿ ਪਹਿਲਾਂ ਮਕਾਨ ਕੱਚੇ ਤੇ ਲੋਕ ਪੱਕੇ ਸਨ ਤੇ ਅੱਜ ਮਕਾਨ ਪੱਕੇ ਤੇ ਲੋਕ ਕੱਚੇ ਹਨ।ਜਿੱਥੇ ਪਹਿਲਾਂ ਪੰਜਾਬ ਵਿਚ ਦੁੱਧ ਦੀਆਂ ਨਹਿਰਾਂ ਵਗਦੀਆਂ ਸਨ ਉੱਥੇ ਅੱਜ ਨਸ਼ਿਆਂ ਦੇ ਦਰਿਆ ਵਗ ਰਹੇ ਹਨ।ਡਾ.ਮਿਨਹਾਸ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੰਚ ਸੰਚਾਲਨ ਸ.ਚਰਨਜੀਤ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਕੋਮਲ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਜਨਮੇਜਾ ਸਿੰਘ ਜੋਹਲ, ਗੁਰਦਿਆਲ ਰੌਸ਼ਨ, ਰੈਕਟਰ ਕਥੂਰੀਆ,  ਡਾਕਟਰ ਆਰ ਸੀ ਸ਼ਰਮਾ, ਮੁਲਾਜ਼ਮ ਆਗੂ ਵਿਜੇ ਕੁਮਾਰ, ਆਦਿ ਸ਼ਾਮਲ ਸਨ। 

Wednesday, November 09, 2016

10 ਨਵੰਬਰ ਨੂੰ ਰਿਲੀਜ਼ ਹੋਏਗਾ ਨਾਵਲ "ਮੁਰਝਾ ਗਏ ਚਹਿਕਦੇ ਚਿਹਰੇ"

ਡਾਕਟਰ ਕੁਲਵਿੰਦਰ ਕੌਰ ਮਿਨਹਾਸ  ਦੀ ਇੱਕ ਹੋਰ  ਖਾਸ ਰਚਨਾ
ਲੁਧਿਆਣਾ: 9 ਨਵੰਬਰ 2016; (ਪੰਜਾਬ ਸਕਰੀਨ ਬਿਊਰੋ):
ਸਾਹਿਤ, ਸਿਮਰਨ,  ਸਾਧਨਾ ਅਤੇ ਸਿੱਖਿਆ ਦੇ ਖੇਤਰ ਵਿੱਚ ਖਾਮੋਸ਼ ਰਹਿ ਕੇ ਰਹਿ ਕੇ ਆਪਣਾ ਯੋਗਦਾਨ ਦੇ ਰਹੀ ਲੇਖਿਕਾ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਦਾ ਨਾਵਲ "ਮੁਰਝਾ ਗਏ ਚਹਿਕਦੇ ਚਿਹਰੇ" 10 ਨਵੰਬਰ 2016 ਦਿਨ ਵੀਰਵਾਰ ਨੂੰ 
ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ 907, ਅਮਨ ਨਗਰ ਵਿਖੇ ਰਿਲੀਜ਼ ਕੀਤਾ  ਜਾਣਾ ਹੈ। ਤੁਹਾਡੀ ਮੌਜੂਦਗੀ ਨਾਲ ਮਾਹੌਲ ਹੋਰ ਸਾਹਿਤਿਕ ਅਤੇ ਅਪਣੱਤ ਭਰਿਆ ਬਣੇਗਾ। ਇਸ ਮੌਕੇ ਮੁੱਖ ਮਹਿਮਾਨ ਹੋਣਗੇ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ। ਸਮਾਗਮ ਦੀ ਪ੍ਰਧਾਨਗੀ ਕਰਨਗੇ- ਪੰਜਾਬੀ ਸਾਹਿਤ ਰਤਨ-ਪ੍ਰੋ ਨਰਿੰਜਨ ਤਸਨੀਮ।  ਪੇਪਰ ਪੜ੍ਹਨਗੇ ਡਾ. ਜਾਗੀਰ ਸਿੰਘ ਨੂਰ ਅਤੇ ਵਿਸ਼ੇਸ਼ ਮਹਿਮਾਨ ਹੋਣਗੇ ਨਾਮਵਰ ਪੱਤਰਕਾਰ-ਹਰਬੀਰ ਸਿੰਘ ਭਂਵਰ। 
ਗਿਆਨ ਅੰਜਨ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਜਨਰਲ ਸਕੱਤਰ ਡਾ. ਆਰ ਸੀ ਸ਼ਰਮਾ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਮੀਡੀਆਂ ਨਾਲ ਜੁੜੇ ਕਲਮਕਾਰਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਉਚੇਚਾ ਸੱਦਾ ਦੇਂਦੇ ਹਨ। ਹੋਰ ਵੇਰਵਾ ਡਾਕਟਰ ਸ਼ਰਮਾ ਕੋਲੋਂ 98557 05330 ' ਤੇ ਸੰਪਰਕ ਕਰਕੇ ਲਿਆ ਜਾ ਸਕਦਾ ਹੈ।

Wednesday, November 02, 2016

ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਅਚਾਨਕ ਬਿਮਾਰ ਹੋਣ ਕਾਰਨ ਚਿੰਤਾ ਦੀ ਲਹਿਰ

ਸਾਹਿਤਿਕ ਸ਼ਖਸੀਅਤਾਂ ਪੁੱਜ ਰਹੀਆਂ ਹਨ ਸਿਹਤ ਦਾ ਪਤਾ ਕਰਨ 
ਲੁਧਿਆਣਾ: 2 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਅਚਾਨਕ ਬੀਮਾਰ-ਅਲਸਰ ਕਾਰਨ ਦੂਰਬੀਨੀ ਸਰਜਰੀ ਹੋਈ
ਇਹ ਸਨ ਵਟਸਐਪ ਤੇ ਆਈਆਂ ਉਹ ਸਤਰਾਂ ਜਿਹਾਂ ਨੂੰ ਪੜ੍ਹ ਕੇ ਸਾਹਿਤਿਕ ਹਲਕਿਆਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਇਹ ਚਿੰਤਾਜਨਕ ਸੁਨੇਹਾ ਆਇਆ ਸੀ ਦੂਰ ਨੇੜੇ ਦੀ ਸਾਰੀ ਖਬਰ ਰੱਖਣ ਵਾਲੇ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਵੱਲੋਂ। ਉਹਨਾਂ ਹੀ ਦੱਸਿਆ ਕਿ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਓਂ ਦੇ ਸਾਬਕਾ ਪ੍ਰਿੰਸੀਪਲ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਤੇ 1993 ਤੋਂ ਡਾਇਰੈਕਟਰ , ਪੰਜਾਬੀ ਭਵਨ ਰੈਫਰੈਂਸ ਲਾਇਬਰੇਰੀ ਅਚਾਨਕ ਬੀਮਾਰ ਹੋ ਗਏ ਹਨ। ਇਸ ਉਮਰ ਵਿੱਚ ਇਹ ਅਲਸਰ ਸੱਚਮੁੱਚ ਚਿੰਤਾ ਜਨਕ ਖਬਰ ਵਾਂਗ ਹੀ ਹੈ। ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਨਰਸਿੰਗ ਹੋਮ ਚ ਉਨ੍ਹਾਂ ਦੇ ਪੇਟ ਚ ਅਲਸਰ ਹੋਣ ਕਾਰਨ ਦੂਰਬੀਨੀ ਸਰਜਰੀ ਤਾਂ ਹੋ ਗਈ ਹੈ ਪਰ ਅਜੇ ਗੰਭੀਰ ਨਿਗਰਾਨੀ ਅਧੀਨ ਹਨ। ਗਿਲ ਸਾਹਿਬ ਨੇ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਸਾਡੇ ਸਭ ਦੇ ਪਿਤਾ ਸਮਾਨ ਹਨ। ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਮੁਤਾਬਕ ਹਾਲਤ ਸਥਿਰ ਹੈ। ਹਿੰਮਤ ਦੇ ਮੁਜੱਸਮੇ ਪ੍ਰਿੰਸੀਪਲ ਬਜਾਜ ਉਰਦੂ ਅਧਿਆਪਕ ਵਜੋਂ ਵੀ ਹਜ਼ਾਰਾਂ ਵਿਦਿਆਰਥੀਆਂ ਦੀ ਸੇਵਾ ਕਰ ਚੁਕੇ ਹਨ। ਬਾਬਾ ਸੋਹਨ ਸਿੰਘ ਭਕਨਾ ਤੇ ਬਾਬਾ ਮੁਨਸ਼ਾ ਸਿੰਘ ਦੁਖੀ ਨਾਲ ਕੀਤੀਆਂ ਦੋ ਲੰਮੀਆਂ ਮੁਲਾਕਾਤਾਂ ਤੇ ਆਧਾਰਿਤ ਉਨ੍ਹਾਂ ਦੀ ਪੁਸਤਕ ਦੋ ਪੈੜਾਂ ਇਤਿਹਾਸ ਦੀਆਂ  ਮੁੱਲਵਾਨ ਦਸਤਾਵੇਜ਼ ਹੈ। ਉਨਾਂ ਦੀ ਸਿਹਤਯਾਬੀ ਲਈ ਅਸੀਂ ਅਰਦਾਸ ਕਰਦੇ ਹਾਂ। ਸ਼ਾਮ ਨੂੰ ਅਸੀਂ ਸਾਰੇ  ਪੁੱਛਣ ਲਈ ਗਏ। ਪ੍ਰਿੰਸੀਪਲ ਸਾਹਿਬ  ਚੜ੍ਹਦੀ ਕਲਾ ਵਿੱਚ ਸਨ।  ਗੁਰਭਜਨ ਗਿੱਲ, ਉਹਨਾਂ ਦੀ  ਪਤਨੀ, ਗੁਲਜ਼ਾਰ ਪੰਧੇਰ ਅਤੇ ਕੁਲਵਿੰਦਰ ਕੌਰ ਮਿਨਹਾਸ ਨੇ ਪ੍ਰਿੰਸੀਪਲ ਸਾਹਿਬ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਮੈਂ ਇਹਨਾਂ ਪਲਾਂ ਨੂੰ ਕੈਮਰੇ ਵਿਛ ਸੰਭਾਲਣ ਦੀ ਕੋਸ਼ਿਸ਼ ਕਰਦਾ ਰਿਹਾ। 
ਮੁਲਾਕਾਤ ਮਗਰੋਂ ਗਿੱਲ ਸਾਹਿਬ ਨੇ ਦੱਸਿਆ-ਪ੍ਰਿੰਸੀਪਲ ਬਜਾਜ ਤਕਲੀਫ਼ ਦੇ  ਬਾਵਜੂਦ ਚੜ੍ਹਦੀ ਕਲਾ ਚ ਹਨ। 
ਉਹਨਾਂ ਕਿਹਾ ਕਿ ਸਾਡੇ ਵੱਡੇ ਵਡੇਰੇ ਪ੍ਰਿੰ: ਪ੍ਰੇਮ ਸਿੰਘ ਬਜਾਜ ਜੀ ਦੀਪ ਨਰਸਿੰਗ ਹੋਮ ਦੇ ਐਮਰਜੰਸੀ ਯੂਨਿਟ ਚ ਦਾਖ਼ਲ ਹੋਣ ਦੇ ਬਾਵਜੂਦ ਚੜ੍ਹਦੀ ਕਲਾ ਚ ਹਨ। 
ਡਾ: ਗੁਲਜ਼ਾਰ ਪੰਧੇਰ ਦੀ ਫ਼ਿਕਰਮੰਦੀ ਅਤੇ ਚਿੰਤਾ ਚਿਹਰੇ ਤੋਂ ਝਲਕਦੀ ਸੀ। 
ਸਾਡੇ ਸਭ ਦੇ ਬਾਬਲ ਹਨ। ਡਾ: ਕੁਲਵਿੰਦਰ ਕੌਰ ਮਿਨਹਾਸ ਤੇ ਮੈਂ ਵੀ ਪੰਧੇਰ ਨਾਲ ਪ੍ਰਿੰਸੀਪਲ ਸਾਹਿਬ ਦਾ ਪਤਾ ਲਿਆ। 
ਮੇਰੀ ਜੀਵਨ ਸਾਥਣ ਜਸਵਿੰਦਰ  ਤੇ ਮੇਰੇ ਪਰਿਵਾਰ ਲਈ 1977 ਤੋਂ ਲਗਾਤਾਰ ਸ਼ੁਭ ਚਿੰਤਨ ਕਰਨ ਵਾਲੇ ਬਜਾਜ ਪਰਿਵਾਰ ਨੂੰ ਮਿਲ ਕੇ ਬਹੁਤ ਪਿੱਛੇ ਚਲਾ ਗਿਆ। 

ਉਨ੍ਹਾਂ ਦਾ ਪੁੱਤਰ ਤੇਜਿੰਦਰ ਮੇਰਾ 4 ਸਾਲ ਵਿਦਿਆਰਥੀ ਰਿਹਾ ਹੈ। ਮੇਰੇ ਪੁੱਤਰ ਪੁਨੀਤ ਦੀ 1980 ਚ ਪਹਿਲੀ ਸਵੈਟਰ ਮਿਸਜ਼ਬਜੀਜ ਨੇ ਹੀ ਬੁਣਿਆ ਸੀ।  ਪਰ ਇਹ ਪਰਿਵਾਰ ਨਿੱਘ ਲਗਾਤਾਰ ਦੇ ਰਿਹਾ ਹੈ। ਕਿੰਨਾ ਕੁਝ ਫ਼ਿਲਮ ਵਾਂਗ ਅੱਖਾਂ ਅੱਗੇ ਫਿਰ ਗਿਆ। 
ਬਜਾਜ ਸਾਹਿਬ ਪੰਜਾਬੀ ਭਵਨ ਦੀ 60 ਹਜ਼ਾਰ ਕਿਤਾਬਾਂ ਵਾਲੀ ਰੈਫਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਹੋਣ ਤੋਂ ਬਹੁਤ ਕੁਝ ਵੱਧ ਹਨ। 
ਰੱਬ ਖ਼ੈਰ ਕਰੇ। 
ਗਿੱਲ ਸਾਹਿਬ ਨੇ ਜਲਦੀ ਹੀ ਕੀਤੇ ਪਹੁੰਚਣਾ ਸੀ। ਇਸ ਤੋਂ ਬਾਅਦ ਅਸੀਂ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲ ਕੀਤੀ। 

Wednesday, October 26, 2016

ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ-ਸਮਾਗਮ 6 ਨਵੰਬਰ ਨੂੰ

Wed, Oct 26, 2016 at 4:22 PM
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਟੀਮ-ਤਵਜਪੋਸ਼ੀ 6 ਨੂੰ?
ਡਾ. ਸਰਬਜੀਤ ਸਿੰਘ , ਸੁਸ਼ੀਲ ਦੁਸਾਂਝ , ਅਤੇ ਡਾ. ਜੋਗਾ ਸਿੰਘ ਪ੍ਰਧਾਨ , ਜਨਰਲ ਸਕੱਤਰ ਅਤੇ ਸੀ. ਮੀਤ ਪ੍ਰਧਾਨ ਬਣੇ
ਸਕੱਤਰਾਂ ਦੇ ਅਹੁਦਿਆਂ ਲਈ ਚੋਣ ਹੋਵੇਗੀ
ਲੁਧਿਆਣਾ: 26 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):  
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ 6 ਨਵੰਬਰ 2016 ਨੂੰ ਹੋ ਰਹੀ ਚੋਣ ਸਬੰਧੀ  ਕਾਗਜ਼ ਵਾਪਸ ਲੈਣ ਤੋਂ ਬਾਅਦ ਕਈ ਸਾਰੇ ਅਹੁਦਿਆਂ ਤੇ ਸਰਵ ਸੰਮਤੀ ਹੋ ਗਈ ਹੈ।  ਪ੍ਰਧਾਨ ਦੇ ਅਹੁਦੇ ਤੇ ਸ੍ਰੀ ਅਤਰਜੀਤ, ਪ੍ਰੋ. ਸੁਰਜੀਤ ਜੱਜ , ਸੁਸ਼ੀਲ ਦੁਸਾਂਝ , ਡਾ. ਕਰਮਜੀਤ ਸਿੰਘ , ਸ੍ਰੀ ਦਰਸ਼ਨ ਬੁੱਟਰ ਦੇ ਕਾਗਜ਼ ਵਾਪਸ ਲੈ ਲੈਣ ਤੋਂ ਬਾਅਦ ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਸਰਵ ਸੰਮਤੀ ਨਾਲ ਪ੍ਰਧਾਨ ਐਲਨਿਆ ਜਾਂਦਾ ਹੈ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ, ਡਾ. ਕਰਮਜੀਤ ਸਿੰਘ, ਸ੍ਰੀ ਮੱਖਣ ਕੁਹਾੜ ਦੇ ਕਾਗਜ਼ ਵਾਪਸ ਲੈਣ ਤੋਂ ਬਾਅਦ ਸ੍ਰੀ ਸੁਸ਼ੀਲ ਦੁਸਾਂਝ ਸੰਪਾਦਕ ਹੁਣ ਨੂੰ ਸਰਵ ਸੰਮਤੀ ਨਾਲ ਜਨਰਲ ਸਕੱਤਰ ਐਲਾਨਿਆ ਜਾਂਦਾ ਹੈ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸ਼੍ਰੀ ਸੁਲੱਖਣ ਸਰਹੱਦੀ, ਡਾ. ਗੁਰਮੇਲ ਸਿੰਘ ਅਤੇ ਸ਼੍ਰੀ ਮੱਖਣ ਕੁਹਾੜ ਦੇ ਕਾਗਜ਼ ਵਾਪਸ ਲੈ ਲੈਣ ਤੋਂ ਬਾਅਦ ਡਾ. ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਰਵ ਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਐਲਾਨਿਆਂ ਜਾਂਦਾ ਹੈ।
                                            ਮੀਤ ਪ੍ਰਧਾਨ ( ਪੰਜ )  ਸੂਬਾ ਸੁਰਿੰਦਰ ਕੌਰ ਖਰਲ, ਸ੍ਰੀ ਸੁਰਿੰਦਰਪ੍ਰੀਤ ਘਣੀਆਂ , ਜਸਪਾਲ ਮਾਨਖੇੜਾ, ਸ੍ਰੀ ਜਸਬੀਰ ਝੱਜ, ਦੀਪ ਦੇਪਿੰਦਰ ਸਿੰਘ ਸਰਬ ਸੰਮਤੀ ਨਾਲ ਜੇਤੂ ਐਲਾਨਿਆਂ ਜਾਂਦਾ ਹੈ।
  ਸਿਰਫ ਤਿਨ ਸਕੱਤਰਾਂ ਦੇ ਅਹੁਦਿਆਂ ਲਈ  ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ 6 ਨਵੰਬਰ 2016 ਨੂੰ  ਚੋਣ ਹੋਵੇਗੀ। ਮਿਤੀ 6 ਨਵੰਬਰ 2016 ਨੂੰ  ਸ. ਕਰਮ ਸਿੰਘ ਵਕੀਲ, ਡਾ ਹਰਵਿੰਦਰ ਸਿੰਘ ਸਿਰਸਾ, ਵਰਗਿਸ ਸਲਾਮਤ, ਦੀਪ ਜਗਦੀਪ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਹਨ।  ਸ੍ਰੀ ਮਤੀ ਅਰਤਿੰਦਰ ਕੌਰ ਸੰਧੂ ਅੋਰਤ ਲੇਖਿਕਾ ਹੋਣ ਕਰਕੇ ਸਕੱਤਰ ਦੇ ਤੋਰ ਤੇ ਜੇਤੂ ਐਲਾਨੀ ਗਈ ਹੈ।
ਮੀਤ ਪ੍ਰਧਾਨਾਂ ਵਿੱਚ ਸ੍ਰੀ ਮਤੀ ਅਮਰਜੀਤ ਕੌਰ ਹਿਰਦੇ, ਡਾ. ਸੁਰਜੀਤ ਬਰਾੜ, ਸ੍ਰੀ ਮਤੀ ਸੁਖਵਿੰਦਰ ਆਹੀ, ਪ੍ਰੋ ਹਰਜਿੰਦਰ ਸਿੰਘ ਅਟਵਾਲ ਸ੍ਰੀ ਜਸਪਾਲ ਮਾਨਖੇੜਾ, ਸ੍ਰੀ ਤਰਸੇਮ, ਸ੍ਰੀ ਤਰਲੋਚਨ ਝਾਂਡੇ, ਸ੍ਰੀ ਮਤੀ ਮਨਜੀਤ ਕੌਰ ਮੀਤ, ਡਾ. ਰਾਮ ਮੂਰਤੀ ਨੇ ਆਪਣੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈ ਲਏ ਹਨ। ਇਸੇ ਤਰ੍ਹਾਂ ਸਕੱਤਰਾਂ ਵਿੱਚੋ ਸ੍ਰੀ ਅਸਵਨੀ ਬਾਗੜੀਆਂ, ਸ੍ਰੀ ਮਤੀ ਸੁਰਿੰਦਰ ਕੌਰ, ਸੂੂਬਾ ਸੁਰਿੰਦਰ ਕੌਰ ਖਰਲ, ਸਰਦਾਰਾ ਸਿੰਘ ਚੀਮਾ, ਡਾ. ਹਰਵਿੰਦਰ ਸਿੰਘ, ਸ੍ਰੀ ਤਰਲੋਚਨ ਝਾਂਡੇ, ਦੀਪ ਦੇਵਿੰਦਰ ਸਿੰਘ, ਸ੍ਰੀ ਮਤੀ ਮਨਜੀਤ ਕੌਰ ਮੀਤ ਨੇ ਆਪਣੀ ਉਮੀਦਵਾਰੀ ਦੇ  ਕਾਗਜ਼ ਵਾਪਸ ਲੈ ਲਏ ਹਨ।
                         ਚੋਣ ਅਧਿਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਉਪਰਲੇ ਤਿੰਨ ਅਹੁਦਿਆਂ ਤੇ ਸਰਵ ਸੰਮਤੀ ਨਾਲ ਹੋਈ ਚੋਣ ਦੀ  ਸਮਾਜ ਦੇ ਸਾਰੇ ਪਾਸਿਆਂ ਤੋਂ ਸ਼ਲਾਘਾ ਹੋ ਰਹੀ ਹੈ। ਸਰਬ ਸੰਮਤੀ ਦੀ ਸਾਰੀ ਪ੍ਰਕਿਰਿਆ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਸ੍ਰੀ ਤਰਲੋਚਨ ਝਾਂਡੇ ਨੇ ਆਪਣੇ ਕਾਗਜ਼ ਵਾਪਸ ਲੈਦਿਆਂ ਸਮੁੱਚੇ ਕਾਗਜ਼ ਵਾਪਸ ਲੈਣ ਵਾਲੇ ਉਮੀਦਵਾਰਾਂ ਦਾ ਧੰਨਵਾਦ ਕੀਤਾ ਹੈ ਅਤੇ ਜੇਤੂ ਐਲਾਨੇ ਗਏ ਉਮੀਦਵਾਰਾਂ ਨੂੰ ਵਧਾਈ ਦਿੱਤੀ।
ਮੁੱਖ ਚੋਣ ਅਧਿਕਾਰੀ ਡਾ. ਗੁਲਜਾਰ ਸਿੰਘ ਪੰਧੇਰ, ਸਹਾਇਕ ਚੋਣ ਅਧਿਕਾਰੀ ਡਾ. ਕੁਲਵਿੰਦਰ ਕੌਰ ਮਿਨਹਾਸ ਅਤੇ ਸ. ਹਕੀਕਤ ਸਿੰਘ ਮਾਂਗਟ ਨੇ ਸਮੁੱਚੇ ਲੇਖਕਾਂ ਦੇ ਇਸ ਪ੍ਰਕਿਰਿਆ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਮੁੱਚੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ 6 ਨਵੰਬਰ 2016 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਉਣ ਲਈ ਆਖਿਆ ਤਾਂ ਕਿ ਉਹਨਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਜਾ ਸਕੇ ਅਤੇ ਇਹ ਸਮੁੱਚੀ ਟੀਮ ਭਾਸ਼ਾ ਸਾਹਿਤ ਤੇ ਸਭਿਆਚਾਰ ਸਬੰਧੀ ਮਸਲਿਆਂ ਤੇ ਕੋਈ ਢੁੱਕਵੀਂ ਯੋਜਨਾਬੰਦੀ ਦਾ ਐਲਾਨ ਕਰਨ।