ਸਰਬਸੰਮਤੀ ਨਾਲ ਕੀਤੀ ਗਈ ਚੋਣ
ਫਿਰੋਜ਼ਪੁਰ: 31 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਦੀ ਰੈਵੀਨਿਊ ਕਾਨੂੰਗੋ ਅੈਸੋਸ਼ੀਏਸ਼ਨ ਜ਼ਿਲਾ ਫਿਰੋਜ਼ਪੁਰ ਦੀ ਮੀਟਿੰਗ ਸ਼੍ਰੀ ਸ਼ਿਵ ਕੁਮਾਰ ਕਾਨੂੰਗੋ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅਗਲੇ ਦੋ ਸਾਲਾਂ (2018-2020)" ਲਈ "ਦੀ ਰੈਵੀਨਿਊ ਕਾਨੂੰਗੋ ਅੈਸੋਸ਼ੀਏਸ਼ਨ ਜ਼ਿਲਾ ਫਿਰੋਜ਼ਪੁਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਸਰਦਾਰ ਹਰਮੀਤ ਸਿੰਘ ਵਿਦਿਆਰਥੀ ਕਾਨੂੰਗੋ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਬਾਡੀ ਚੁਨਣ ਦਾ ਅਧਿਕਾਰ ਦਿੱਤਾ ਗਿਆ।
ਯਾਦ ਰਹੇ ਕਿ ਕਰੀਬ ਚਾਰ ਮਹੀਨੇ ਪਹਿਲਾਂ ਪਟਵਾਰੀ ਤੋਂ ਕਾਨੂੰਗੋ ਬਣੇ ਸ਼੍ਰੀ ਵਿਦਿਆਰਥੀ ਛੇ ਸਾਲ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਤੇ ਦਸ ਸਾਲ ਜ਼ਿਲ੍ਹਾ ਪ੍ਰਧਾਨ ਰਹੇ ਹਨ ਜਦੋਂ ਕਿ ਨੁਮਾਇੰਦਾ ਪੰਜਾਬ ਚੁਣੇ ਗਏ ਗੁਰਤੇਜ ਸਿੰਘ ਗਿੱਲ ਸੰਤੂਵਾਲਾ ਛੇ ਸਾਲ ਪਟਵਾਰ ਯੂਨੀਅਨ ਦੇ ਸੂਬਾਈ ਅਤੇ ਕੁਲ ਹਿੰਦ ਆਗੂ ਰਹੇ ਹਨ। ਸ਼੍ਰੀ ਵਿਦਿਆਰਥੀਆ ਵੱਲੋਂ ਬਾਡੀ ਦਾ ਵਿਸਥਾਰ ਕਰਦਿਆਂ ਸਰਦਾਰ ਨਿਸ਼ਾਨ ਸਿੰਘ ਸਦਰ ਕਾਨੂੰਗੋ ਅਤੇ ਸ਼ਿਵ ਕੁਮਾਰ ਕਾਨੂੰਗੋ ਨੂੰ ਸਰਪ੍ਰਸਤ, ਸ੍ਰ ਗੁਰਤੇਜ ਸਿੰਘ ਗਿੱਲ (ਸੰਤੂ ਵਾਲਾ) ਨੁਮਾਇੰਦਾ ਪੰਜਾਬ, ਸ੍ਰ ਬਲਜਿੰਦਰ ਸਿੰਘ ਜੋਸਨ ਨੂੰ ਜਰਨਲ ਸਕੱਤਰ, ਸ੍ਰ ਸੰਤੋਖ ਸਿੰਘ ਤੱਖੀ ਖਜਾਨਚੀ, , ਸ੍ਰ ਬਲਕਾਰ ਸਿੰਘ ਅਤੇ ਸ੍ਰ ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰ ਗੁਰਦੀਪ ਸਿੰਘ ਅਤੇ ਸ੍ਰ ਪਰਮਿੰਦਰ ਸਿੰਘ ਮੀਤ ਪ੍ਰਧਾਨ, ਸ਼੍ਰੀ ਅਸ਼ੋਕ ਸੇਠੀ ਸਹਾਇਕ ਖਜਾਨਚੀ, ਸ੍ਰ ਪਰਮਪਾਲ ਸਿੰਘ ਨੂੰ ਪ੍ਰੈਸ ਸਕੱਤਰ, ਸ੍ਰ ਲਖਬੀਰ ਸਿੰਘ ਪ੍ਰਚਾਰ ਸਕੱਤਰ, ਸ੍ਰੀ ਸੁਰਜੀਤ ਸਿੰਘ ਨੂੰ ਸਹਾਇਕ ਸਕੱਤਰ ਅਤੇ ਮੰਗਤ ਰਾਮ ਨੂੰ ਆਡੀਟਰ ਨਿਯੁਕਤ ਕੀਤਾ। ਅੰਤ ਵਿੱਚ ਪ੍ਰਧਾਨ ਹਰਮੀਤ ਵਿਦਿਆਰਥੀ ਜੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਾਰੀ ਬਾਡੀ ਨੂੰ ਨਾਲ ਲੈਕੇ ਪੂਰੀ ਤਨਦੇਹੀ ਨਾਲ ਨਿਭਾਉਣ ਗੇ।

No comments:
Post a Comment