Showing posts with label Punjabi Films. Show all posts
Showing posts with label Punjabi Films. Show all posts

Tuesday, July 19, 2022

ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਮੀਟਿੰਗ

ਨਵੇਂ ਅਹੁਦੇਦਾਰਾਂ ਨੇ ਸੰਭਾਲੇ ਆਪੋ ਆਪਣੇ ਅਹੁਦੇ 


ਐਸ ਏ ਐਸ ਨਗਰ: (ਮੁਹਾਲੀ): 18 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬੀ ਫ਼ਿਲਮਾਂ ਵਾਲੇ ਟੀਵੀ ਵਾਲੇ ਕਲਾਕਾਰ ਫਿਰ ਸਰਗਰਮ ਹਨ ਇਸ ਵਾਰ ਇਹਨਾਂ ਦਾ ਇਕ ਜ਼ਰੂਰ ਨਵੇਂ ਰਿਕਾਰਡ ਕਾਇਮ ਕਰੇਗਾ। ਅੱਜ ਦੀ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਨੇ ਆਪੋ ਆਪਣੇ ਅਹੁਦੇ ਸੰਭਾਲ ਕੇ ਪੰਜਾਬੀ ਸਿਨੇਮਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ। 

ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਪਿਛਲੇ ਦਿਨੀਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਸਥਾਨਕ ਸਨਅਤੀ ਖੇਤਰ ਵਿੱਚ ਬਣੇ ਸੰਸਥਾ ਦੇ ਦਫ਼ਤਰ ਵਿੱਚ ਆਪਣੇ ਅਹੁਦੇ ਸੰਭਾਲੇ। ਇਸ ਮੌਕੇ ਸੰਸਥਾ ਦੇ ਪਿਛਲੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਨਵੇਂ ਅਹੁਦੇਦਾਰਾਂ ਦਾ ਸਵਾਗਤ ਕੀਤਾ ਤੇ ਪਿਛਲੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਵੀਂ ਟੀਮ ਕੋਲੋਂ ਪੰਜਾਬੀ ਸਿਨੇਮਾ ਦੀ ਪ੍ਰਫੁੱਲਤੀ ਅਤੇ ਕਲਾਕਾਰਾਂ ਦੀ ਭਲਾਈ ਲਈ ਕੰਮ ਕਰਨ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਰੀ ਫਿਲਮ ਇੰਡਸਟਰੀ ਨੂੰ ਇਕੱਠੇ ਹੋ ਕੇ ਪੰਜਾਬੀ ਸਿਨੇਮਾ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਸੰਸਥਾ ਦੇ ਚੇਅਰਮੈਨ ਤੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਅਦਾਕਾਰ ਗੁੱਗੂ ਗਿੱਲ ਨੇ ਕਿਹਾ, ‘‘ਪੰਜਾਬੀ ਸਿਨੇਮਾ ਸਾਡਾ ਤਾਜ ਤੇ ਮਾਣ ਹੈ, ਜਿਸ ਦੀ ਬਦੌਲਤ ਪੂਰੀ ਦੁਨੀਆਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀ ਕਲਾਕਾਰਾਂ ਦੀ ਪਛਾਣ ਬਣੀ ਹੈ।’’ਸੰਸਥਾ ਦੇ ਨਵੇਂ ਬਣੇ ਪ੍ਰਧਾਨ ਕਰਮਜੀਤ ਅਨਮੋਲ ਨੇ ਇਸ ਮੌਕੇ ਨਵੀਂ ਜ਼ਿੰਮੇਵਾਰੀ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਸਾਰਿਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਅਤੇ ਸਮੁੱਚੇ ਕਲਾਕਾਰਾਂ ਨੂੰ ਸੰਸਥਾ ਨਾਲ ਜੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਣਗੇ। ਇਸ ਮੌਕੇ ਜਨਰਲ ਸਕੱਤਰ ਮਲਕੀਤ ਰੌਣੀ, ਭਾਰਤ ਭੂਸ਼ਨ ਵਰਮਾ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ, ਪਰਮਵੀਰ ਸਿੰਘ ਤੇ ਅਮਨ ਜੌਹਲ ਨੇ ਵੀ ਆਪਣੇ ਵਿਚਾਰ ਰੱਖੇ। ਉਮੀਦ ਹੈ ਇਸ ਵਾਰ ਪੰਜਾਬੀ ਫ਼ਿਲਮਾਂ ਵਾਲੇ ਨਵੀਂ ਪੁਲਾਂਘ ਪੁੱਟਾਂਗੇ ਅਤੇ ਨਵੇਂ ਅਸਮਾਨਾਂ ਨੂੰ ਹੱਥ ਪਾਉਣਗੇ। 

Tuesday, July 12, 2022

ਪੰਜਾਬੀ ਫ਼ਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ ਦੀ ਚੋਣ ਹੋਈ

12th July 2022 at 07:02 PM
 ਨਵੀਂ ਚੋਣ ਮਗਰੋਂ ਵਧਿਆ ਨਵੇਂ ਕੰਮਾਂ ਲਈ ਉਤਸ਼ਾਹ 

ਮੋਹਾਲੀ
: 12 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ):: 
ਪੰਜਾਬ   ਫਿਲਮ ਇੰਡਸਟਰੀ ਨੇ ਜਿਹਨਾਂ ਕੁਝ ਫ਼ਿਲਮੀ ਦੁਨੀਆ ਨੂੰ ਦਿੱਤਾ ਉਸਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ। ਇਸਦੇ ਬਾਵਜੂਦ ਪੰਜਾਬੀ ਫਿਲਮ ਇੰਡਸਟਰੀ ਅਣਗੌਲੀ ਜਿਹੀ ਰਹੀ। ਦਾਰਾ ਸਟੂਡੀਓ ਤੋਂ ਬਾਅਦ ਕੋਈ ਵੱਡਾ ਕੰਮ ਇਸ ਮਾਮਲੇ ਵਿੱਚ ਨਹੀਂ ਹੋ ਸਕਿਆ। ਇਸੇ ਤਰ੍ਹਾਂ ਬਹੁਤ ਹੀ ਚੰਗੇ ਕਲਾਕਾਰ/ਗੀਤਕਾਰ/ਸੰਗੀਤਕਾਰ ਅਤੇ ਹੋਰ ਬਹੁਤ ਕੁਝ ਹੋਰ ਦੇ ਬਾਵਜੂਦ ਕੋਈ ਵੱਡਾ ਹੰਭਲਾ ਨਹੀਂ ਮਾਰਿਆ ਜਾ ਸਕਿਆ। ਸੱਤਾ ਤੋਂ ਅਜੇ ਤੱਕ ਕੋਈ ਅਜਿਹਾ ਹੁੰਗਾਰਾ ਨਹੀਂ ਮਿਲਿਆ ਜਿਸ ਨਾਲ ਪੰਜਾਬ ਵਿੱਚ ਆ ਕੇ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਨੂੰ ਉਤਸ਼ਾਹ ਮਿਲ ਸਕੇ। ਇਸ ਮਕਸਦ ਲਈ ਫਿਲਮ ਪਾਲਿਸੀ ਨੂੰ ਹੋਰ ਸੁਧਰੇ ਜਾਣ ਦੀ ਲੋੜ ਹੈ। ਪੰਜਾਬ ਦੇ ਇਤਿਹਾਸ, ਪੰਜਾਬ ਦੇ ਪਾਣੀਆਂ ਅਤੇ ਪੰਜਾਬ ਦੇ ਮਸਲਿਆਂ ਬਾਰੇ ਫ਼ਿਲਮਾਂ ਬਣਾਉਣ ਵਾਲਿਆਂ ਨੂੰ  ਤਰਜੀਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਫ਼ਿਲਮਾਂ ਵਾਲੇ ਇਕੱਠੇ ਹੋ ਕੇ ਸ਼ਾਇਦ ਹੁਣ ਫਿਰ ਇੱਕ ਨਵਾਂ ਹੰਭਲਾ ਮਾਰਨ। ਅਜਿਹਾ ਕੁਝ ਹੀ ਮਹਿਸੂਸ ਹੋਇਆ ਅੱਜ ਹੋਏ ਚੋਣ ਅਜਲਾਸ ਦੇ ਦੌਰਾਨ। ਪੰਜਾਬ ਵਿੱਚ ਥਾਂ ਥਾਂ ਪਏ ਹਨ ਅਜਿਹੇ ਮੁੱਦੇ ਅਤੇ ਇਤਿਹਾਸ ਜਿਹਨਾਂ ਨੂੰ ਫ਼ਿਲਮਾਉਣ ਦੀ ਲੋੜ ਪੂਰੇ ਸਮਾਜ ਦੀ ਹੈ। ਬਾਹਰਲੀਆਂ ਫਿਲਮ ਟੀਮਾਂ ਆਉਣਗੀਆਂ ਤਾਂ ਪੰਜਾਬ ਦਾ ਅਰਥਚਾਰਾ ਵੀ ਵਿਕਸਿਤ ਹੋਵੇਗਾ ਹੀ। ਹੁਣ ਜਦੋਂਕਿ ਮੀਡੀਆ ਸੁਆਲ ਪੁੱਛਣ ਤੋਂ ਚੁੱਪ ਵੱਟਣ ਲੱਗ ਪਿਆ ਹੈ ਉਦੋਂ ਫ਼ਿਲਮਾਂ ਵਾਲਿਆਂ ਨੂੰ ਹੀ ਸੁਆਲ ਉਠਾਉਣੇ ਚਾਹੀਦੇ ਹਨ। 

ਪੰਜਾਬੀ ਫਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ (ਰਜਿ.) ਦਾ ਆਮ ਇਜਲਾਸ ਅੱਜ ਸੱਦਿਆ ਗਿਆ ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦੇ ਸ਼ੁਰੂਆਤ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਿਨੇਮਾ ਨਾਲ ਜੁਡ਼ੇ ਹੀ ਸਾਡਾ ਅਸਲੀ ਪਰਿਵਾਰ ਹੈ। ਇਨ੍ਹਾਂ ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਡੇ ਦਿਲਾਂ ਵਿੱਚ ਚੀਸ ਉੱਠਦੀ ਹੈ। ਕਲਾਕਾਰਾਂ ਵੱਲੋਂ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਜਲਦ ਇਨਸਾਫ਼ ਦਿੱਤਾ ਜਾਵੇ ਅਤੇ ਪੰਜਾਬ ਵਿੱਚੋਂ ਨਿਰਾਸ਼ਾ ਦਾ ਆਲਮ ਖ਼ਤਮ ਕਰਕੇ ਇੱਕ ਸੁਖਾਵਾਂ ਮਾਹੌਲ ਪੈਦਾ ਕੀਤਾ ਜਾਵੇ। ਸੰਸਥਾ ਦੀ ਸਰਪ੍ਰਸਤ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਮੌਨ ਧਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਸੰਸਥਾ ਦੀ ਸਰਪ੍ਰਸਤ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸਾਰੇ ਕਲਾਕਾਰਾਂ ਨੇ ਮੌਨ ਧਾਰਨ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।ਪ੍ਰੋਗਰਾਮ ਦੇ ਦੂਸਰੇ ਸ਼ੈਸ਼ਨ ਵਿੱਚ ਜਨਰਲ ਸਕੱਤਰ ਮਲਕੀਤ ਰੌਣੀ ਨੇ ਪਿਛਲੀ ਟੀਮ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੜ੍ਹ ਕੇ ਸੁਣਾਈ ਜਿਸ ਨੂੰ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਿਤ ਕੀਤਾ। 

ਇਸ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਜਨਰਲ ਸਕੱਤਰ, ਭਾਰਤ ਭੂਸ਼ਨ ਵਰਮਾ ਕੈਸ਼ੀਅਰ, ਸ਼ਵਿੰਦਰ ਮਾਹਲ ਅਤੇ ਦੇਵ ਖਰੋੜ ਮੀਤ ਪ੍ਰਧਾਨ ਚੁਣੇ ਗਏ। ਬਾਕੀ ਕਾਰਜਕਾਰਨੀ ਮੈਂਬਰਾਂ ਵਿੱਚ ਤਰਸੇਮ ਜੱਸਡ਼, ਰਣਜੀਤ ਬਾਵਾ, ਬੱਬਲ ਰਾਏ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰਾਜ ਧਾਲੀਵਾਲ, ਨਿਸ਼ਾ ਬਾਨੋ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ ਅਤੇ ਪਰਮਵੀਰ ਸਿੰਘ ਹਨ। 

ਇਸ ਪ੍ਰੋਗਰਾਮ ਵਿੱਚ ਸਰਦਾਰ ਸੋਹੀ, ਸਵੈਰਾਜ ਸੰਧੂ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਪ੍ਰਾਣ ਸੱਭਰਵਾਲ, ਪੰਮੀ ਬਾਈ, ਜੱਸ ਗਰੇਵਾਲ ਅਤੇ ਦੀਪਕ ਚਨਾਰਥਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਦਮਨ, ਜਗਦਰਸ਼ਨ ਸਮਰਾ, ਬੌਬ ਖਹਿਰਾ, ਨਰੇਸ਼ ਕਥੂਰੀਆ, ਪਿੰਕੀ ਸੱਗੂ, ਬਲਕਾਰ ਸਿੱਧੂ, ਨਿਰਦੇਸ਼ਕ ਅਵਤਾਰ ਸਿੰਘ ਅਤੇ ਪ੍ਰਭ ਗਰੇਵਾਲ ਅਤੇ ਸਾਨੀਆ ਪੰਨੂ ਆਦਿ ਹਾਜ਼ਰ ਸਨ।

Saturday, April 23, 2022

ਪੰਜਾਬੀ ਗਾਇਕਾ ਮਨਿੰਦਰ ਦਿਓਲ ਦਾ ਨਵਾਂ ਸਫਰ ਸ਼ੁਰੂ

 23rd April 2022 at 06:08 PM

ਰਣਜੀਤ ਬਾਵਾ ਦਾ ਯੂ.ਐਸ.ਏ ’ਚ ਪ੍ਰੋਗਰਾਮ ਕਰਵਾਉਣ ਦਾ ਐਲਾਨ 


ਮੋਹਾਲੀ: 23 ਅਪ੍ਰੈਲ 2022:(ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਪੰਜਾਬੀ ਗਾਇਕ ’ਚ ਅਪਣੀ ਧਾਕ ਜਮਾਂ ਚੁੱਕੀ ਗਾਇਕਾ ਮਨਿੰਦਰ ਦਿਓਲ ਦਾ ਸਫਰ ਮੇਰੇ ਖ਼ਤ ਤੇ ਫੋਟੂਆਂ, ਕੰਨ ਕਰ ਗਲ ਸੁਣਾਵਾਂ ਹੁਣ ਅਚਾਨਕ ਅਪਣੀ ਪਤੀ  ਪਰਮੋਟਰ ਸਨੀ ਮਾਨ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਪੰਜਾਬੀ ਗਾਇਕੀ ਨੂੰ ਬਾਹਰਲੇ ਮੁਲਕਾਂ ਵਿੱਚ ਕੋਵਿਡ ਕਾਰਨ ਪੰਜਾਬੀ ਗਾਇਕਾ ਦੇ ਸ਼ੋਅ ਨਾਂ ਹੋਣ ਕਾਰਨ ਨੇ ਗਾਇਕ ਦੇ ਵਿਦੇਸ਼ਾਂ ਪ੍ਰੋਗਰਾਮ ਕਰਵਾਉਣਾ ਦਾ  ਬੀੜਾ ਚੱਕਿਆ।  ਇਸ ਸਬੰਧੀ ਉਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਅਪਣੀ ਪਤੀ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਟਿ੍ਰਪਲ ਸੈਵਨਇੰਟਰਨੇਟਮੈਂਟ) ਦੇ ਬੈਨਰ ਅਧੀਨ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸੈਕਰਾਮੈਂਟੋ ( ਯੂ.ਐਸ.ਏ )  ਵਿਖੇ ਮਈ ਦੇ ਮਹੀਨੇ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ।  ਸ੍ਰੀ ਮਤੀ ਮਨਿੰਦਰ ਦਿਓਲ ਨੇ ਦੱਸਿਆ ਕਿ ਉਹ ਨਵੇਂ ਉਭਰਦੇ ਲੜਕੇ ਲੜਕੀਆਂ ਨੂੰ ਪੰਜਾਬ ਸਭਿਆਚਾਰ ਨਾਲ ਜੋੜਦੇ ਹੋਏੇ ਨਵੇਂ ਮੌਕਾ ਪੈਦਾ ਕਰਕੇ ਅਪਣੀ ਮਰਹੂਮ ਪਤੀ ਸਨੀਮਾਨ ਵੱਲੋਂ ਆਰਭੇ ਕਾਰਜ ਨੂੰ ਨੇਪਰੇ ਚਾੜੇਗੀ।

Wednesday, November 10, 2021

‘ਛੰਨਾ ਭੰਨ ਕੇ ਬਣਾ ਲਏ ਛੈਣੇ’ ਪੰਜਾਬੀ ਫ਼ਿਲਮ ਦਾ ਪੋਸਟਰ ਹੋਇਆ ਰਿਲੀਜ਼

Wednesday 10th November 2021 at 9:37 PM

ਕੈਨੇਡਾ ਵਿੱਚ ਬਣ ਰਹੀ ਇਹ ਫ਼ਿਲਮ ਨਵੇਂ ਸਾਲ 2022 ਵਿੱਚ ਹੋਵੇਗੀ ਰਿਲੀਜ਼


ਮੋਹਾਲੀ
: 10 ਨਵੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਪੰਜਾਬੀ ਫ਼ਿਲਮ ਜਗਤ ਦੀ ਦੁਨੀਆਂ ਵਿੱਚ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ‘ਛੰਨਾ ਭੰਨ ਕੇ ਬਣਾ ਲਏ ਛੈਣੇ’ ਸ਼ਾਮਿਲ ਹੋ ਜਾ ਰਹੀ ਹੈ। ਅਲਪਾਇਨ ਐਂਡ ਸਿੰਧੂ ਮੋਸਨ ਪਿਕਚਰ ਅਤੇ ਏਸ਼ੀਅਨ ਵਿਜ਼ਨ ਵੱਲੋਂ ਬਣਾਈ ਜਾ ਰਹੀ ਇਹ ਨਵੀਂ ਪੰਜਾਬੀ ਫ਼ਿਲਮ ਕੈਨੇਡਾ ਵਿੱਚ ਬਣਾਈ ਜਾ ਰਹੀ ਇਹ ਬਹੁਤ ਹੀ ਵਧੀਆ ਫ਼ਿਲਮ ਨਵੇਂ ਸਾਲ 2022 ਵਿੱਚ ਪੂਰੀ ਦੁਨੀਆਂ ਦੇ ਦਰਸ਼ਕਾਂ ਦੀ ਕਚਹਿਰੀ ਵਿੱਚ ਪਹੁੰਚ ਜਾਵੇਗੀ। ਫ਼ਿਲਮ ਦੇ ਪ੍ਰੋਡਿਊਸਰ ਗੁਰਦਿਆਲ ਸਿੰਘ ਸਿੰਧੂ, ਦਵਿੰਦਰ ਸਿੰਘ ਤੇ ਦੀਪਕਜੋਤ ਸਿੰਘ ਨੇ ਫ਼ਿਲਮ ਦਾ ਪੋਸਟਰ ਰਿਲੀਜ਼ ਕਰਨ ਮੌਕੇ ਉਕਤ ਜਾਣਕਾਰੀ ਦਿੱਤੀ। 
ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਬਹੁਤ ਵੱਡੇ ਪੱਧਰ ਦੀ ਹੈ ਜੋ ਕਿ ਕੈਨੇਡਾ ਵਿੱਚ ਬਣਾਈ ਜਾ ਰਹੀ ਹੈ। ਫ਼ਿਲਮ ਦੀ ਸਟਾਰਕਾਸਟ ਬਾਰੇ ਗੱਲ ਕਰਦਿਆਂ ਸ੍ਰ. ਸਿੰਧੂ ਨੇ ਦੱਸਿਆ ਕਿ ਐਕਟਰ ਅਰਸ਼ ਚਾਵਲਾ ਅਤੇ ਮਨਰੀਤ ਸਰਾਂ ਇਸ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਬਾਲ ਕਲਾਕਾਰ ਮਨਰਾਜ ਸਿੰਧੂ ਦੀ ਭੂਮਿਕਾ ਵੀ ਬਾਕਮਾਲ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਕੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫ਼ਿਲਮ ਇੰਡਸਟਰੀ ਦੇ ਵੱਡੇ ਨਾਮ ਮਲਕੀਤ ਰੌਣੀ, ਮੈਡਮ ਨਿਰਮਲ ਰਿਸ਼ੀ, ਮੈਡਮ ਗੁਰਪ੍ਰੀਤ ਭੰਗੂ, ਲਖਵਿੰਦਰ ਸੰਧੂ ਆਦਿ ਵਿਸ਼ੇਸ਼ ਭੂਮਿਕਾ ਵਿੱਚ ਨਜ਼ਰ ਆਉਣਗੇ।
ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਸ਼ਿਵਮ ਸ਼ਰਮਾ ਜਦਕਿ ਵਿਸ਼ਵਾਨਾਥ ਪ੍ਰਜਾਪਤੀ ਅਤੇ ਡੀ.ਓ.ਪੀ. ਹੋਣਗੇ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਰਿਸ਼ੀ ਮੱਲ੍ਹੀ ਵੱਲੋਂ ਲਿਖੇ ਗਏ ਹਨ। ਫ਼ਿਲਮ 2022 ਵਿੱਚ ਪੂਰੀ ਦੁਨੀਆਂ ਵਿੱਚ ਰਿਲੀਜ਼ ਹੋ ਜਾਵੇਗੀ।

Wednesday, July 10, 2019

ਨਿੱਕੀ ਫਿਲਮ ‘ਉਡਣ ਖਟੋਲਾ’ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸਿਲੈਕਟ

Wed, Jul 10, 2019 at 4:06 PM
ਕਈ ਮਹੱਤਵਪੂਰਨ ਮੰਚਾਂ 'ਤੇ ਹੋਵੇਗਾ ਇਸ ਫਿਲਮ ਦਾ ਪ੍ਰਦਰਸ਼ਨ
ਕੌਮੀ ਤੇ ਕੌਮਾਂਤਰੀ ਪੱਧਰ ਤੇ ਸਿਲੈਕਟ ਹੋਈ ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਦਾ ਪੋਸਟਰ ਅਤੇ ਪਾਖੰਡੀ ਸਾਧ ਦੇ ਡੇਰੇ ਦਾ ਇੱਕ ਦ੍ਰਿਸ਼
ਦੋਰਾਹਾ: 10 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਲਘੂ ਫਿਲਮ ‘ਉਡਣ ਖਟੋਲਾ’ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਓਫੀਸ਼ੀਅਲੀ ਸਲੈਕਟ ਕੀਤਾ ਗਿਆ ਹੈ ਜਿਸ ਦੇ ਬਾਰੇ ਰੰਗ ਕਰਮੀ ਮਨੂੰ ਬੁਆਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ। ਉਹਨਾਂ  ਮੀਡੀਆ ਮੀਤ ਦੌਰਾਨ ਦੱਸਿਆ ਕਿ ਲਘੂ ਫਿਲਮ ‘ਉਡਣ ਖਟੋਲਾ’ ਨੂੰ ਕੌਮਾਂਤਰੀ ਪੱਧਰ ਤੇ ‘ਲਿਫਟ (ਲੰਡਨ ਫਿਲਮ ਫੈਸਟੀਵਲ), ਕੌਮੀ ਪੱਧਰ ਤੇ ਹੈਦਰਾਬਾਦ ਬੰਗਾਲੀ ਫਿਲਮ ਫੈਸਟੀਵਲ ਅਤੇ ‘ਫਸਟ ਟਾਇਮ ਫਿਲਮ ਮੇਕਰ’ ਓਫੀਸ਼ੀਅਲੀ ਸਲੈਕਟ ਕੀਤਾ ਗਿਆ ਹੈ। ਰੰਗ ਕਰਮੀ ਮਨੂੰ ਬੁਆਣੀ ਨੇ ਨਿਰਦੇਸ਼ਨਾ ਕਰਨ, ਕਹਾਣੀ ਤੇ ਸੰਵਾਦ ਲਿਖਣ ਦੇ ਨਾਲ਼, ਨਾਲ਼ ਇਸ ਫਿਲਮ ‘ਚ ਅਦਾਕਾਰੀ ਵੀ ਕੀਤੀ ਹੈ। ਇਹ ਫਿਲਮ ਪਾਖੰਡੀਆਂ ਵੱਲੋਂ ਲੋਕਾਂ ਨੂੰ ਭਰਮਜ਼ਾਲ਼ ਵਿਚ ਫਸਾ ਕੇ  ਉਨ੍ਹਾਂ ਦਾ ਸ਼ੋਸ਼ਣ ਕਰਨ ਦਾ ਪਰਦਾ ਫਾਸ਼ ਕਰਦੀ ਹੈ। ਫਿਲਮ ਵਿਚ 1969 ਵਿਚ ਮਨੁੱਖ ਦੁਆਰਾ ਪਹਿਲੀਵਾਰ ਚੰਦ ਉੱਤੇ ਪਹੁੰਚਣ ਵਾਲ਼ੀ ਵਿਗਿਆਨ ਦੀ ਪ੍ਰਾਪਤੀ ਨੂੰ ਆਧਾਰ ਬਣਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ ਹੈ। ਪੋ੍ਰਡਿਉਸਰ ਕੁਲਵਿੰਦਰ ਸਿੰਘ ਮਾਂਗਟ ਤੇ ‘ਡਾਰਕ ਟਾਕੀ’ਜ਼ ਟੀਮ’ ਵੱਲੋਂ ਬਣਾਈ ਇਸ ਫਿਲਮ ਵਿਚ ਜਰਨੈਲ ਮਠਾਣ (ਪਾਲੀਵੁੱਡ ਅਦਾਕੀਰ), ਰੰਗ ਕਰਮੀ ਕੁਲਦੀਪ ਸਿੰਘ ਜੱਗੀ, ਹੈਪੀ ਸਹੋਤਾ, ਹਰਮਨਦੀਪ ਕੌਰ, ਰਾਜਵਿੰਦਰ ਕੌਰ ਆਦਿ ਦੀਆਂ ਮੁੱਖ ਭੂਮਿਕਾਵਾਂ ਹਨ। ਮਨੂੰ ਬੁਆਣੀ ਨੇ ਕਿਹਾ ਕਿ ਪੰਜਾਬੀ ਦੇ ਉੱਘੇ ਲੇਖਕ ਮੇਰੇ ਸਾਹਿਤਕ ਗੁਰੂ ਜਸਵੀਰ ਝੱਜ ਜੀ ਤੋਂ ਪ੍ਰਾਪਤ ਯੋਗ ਰਹਿਨੁਮਾਈ ਕਾਰਨ ਇਹ ਫਿਲਮ ਪੰਜਾਬੀ ਸਭਿਆਚਾਰ, ਬੋਲੀ ਤੇ ਭਾਸ਼ਾ ਦੇ ਮਿਆਰ ਤੇ ਪੂਰੀ ਤਰ੍ਹਾਂ ਖਰ੍ਹੀ ਉੱਤਰਦੀ ਹੈ। ਫਿਲਮ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਿਲ਼ੀ ਕਾਮਬਾਬੀ ਦਾ ਸਿਹਰਾ ਸਮੁੱਚੀ ਟੀਮ ਦੀ ਦਿਨ-ਰਾਤ ਕੀਤੀ ਮਿਹਨਤ ਨੂੰ ਜਾਂਦਾ ਹੈ।                                                                      

Tuesday, December 12, 2017

ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ਹਾਰਡ ਕੌਰ

ਔਰਤਾਂ ਦੀ ਦਸ਼ਾ ਅਤੇ ਦਿਸ਼ਾ ਬਦਲਣ ਲਈ ਪੰਜਾਬੀ ਫ਼ਿਲਮਾਂ ਦਾ ਇੱਕ ਉਪਰਾਲਾ 
ਲੁਧਿਆਣਾ: 12 ਦਸੰਬਰ 2017: (ਪੰਜਾਬ ਸਕਰੀਨ ਟੀਮ):: More Pics on Facebook
ਅਜਕਲ ਹਰ ਥਾਂ ਨਾਰੀ ਸ਼ਕਤੀ ਦੀ ਬਹੁਤ ਚਰਚਾ ਹੁੰਦੀ ਹੈ ਕਿ ਕਿਸ ਤਰਾਂ ਅਜਕਲ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਨੇ ਤੇ ਉਹ ਫੇਰ ਭਾਵੇਂ ਘਰ ਚ ਰਹਿ ਰਹੀਆਂ ਹੋਣ ਜਾਂ ਬਾਹਰ ਕੰਮ ਕਰ ਰਹੀਆਂ ਹੋਣ ਉਹ ਇਕ ਆਜ਼ਾਦ ਨਜ਼ਰੀਏ ਦਾ ਦਾਅਵਾ ਕਰਦੀਆਂ ਨੇ। ਉਹ ਆਪਣੇ ਜੀਵਨ ਤੇ ਕੰਟਰੋਲ ਕਰ ਰਹੀਆਂ ਨੇ ਤੇ ਆਪਣੀ ਸਿੱਖਿਆ, ਕੈਰੀਅਰ, ਪੇਸ਼ੇ ਅਤੇ ਜੀਵਨਸ਼ੈਲੀ ਦੇ ਸੰਬੰਧ ਚ ਆਪਣੇ ਫੈਸਲੇ ਲੈ ਰਹੀਆਂ ਨੇ। ਪੰਜਾਬ ਸਭ ਤੋਂ ਵੱਡਾ ਰਾਜ ਹੈ, ਜਿਸ ਨੇ ਸਭ ਤੋਂ ਜ਼ਿਆਦਾ ਬਹਾਦਰ ਔਰਤਾਂ ਨੂੰ ਜਨਮ ਦਿੱਤਾ ਹੈ ਜਿਹਨਾਂ ਨੇ ਜੀਵਨ ਅਤੇ ਸਮਾਜ ਦੀ ਜੰਗ ਯੋਧਿਆਂ ਵਾਂਗ ਲੜੀ ਹੈ। ਅਫ਼ਸੋਸਵਾਲੀ ਗੱਲ ਹੈ ਕਿ ਇਹ ਅਮੀਰ ਇਤਿਹਾਸ ਅਤੇ ਵਿਰਸਾ ਅੱਜ ਦੇ ਰੌਲੇ ਰੱਪੇ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ। ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦਸਿਆ ਕਿ ਔਰਤਾਂ ਦਾ ਜੀਵਨ ਬੇਹਤਰ ਬਨਾਉਣ ਅਤੇ ਉਹਨਾਂ ਦੀ ਹਿੰਮਤ ਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਉਤਾਰਨ ਦੀ ਇਹ ਫਿਲਮ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਇਸ ਪੰਜਾਬੀ ਫਿਲਮ 'ਚ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀਆਂ ਸਿੱਖ ਕੁੜੀਆਂ ਦਿਖਾਈਆਂ ਗਈਆਂ ਹਨ ਜਿਹਨਾਂ ਨੇ ਜਿਹਨਾਂ ਨੇ ਜ਼ਿੰਦਗੀ 'ਚ ਮਿਲੀਆਂ ਬੇਇਨਸਾਫੀਆਂ ਦੇ ਦਰਦ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ। ਸਮਾਜ ਤੋਂ ਮਿਲੀ ਪੀੜਾ ਤੋਂ ਗੁਜ਼ਰਦਿਆਂ ਇਹਨਾਂ ਨੇ ਇੱਕਜੁੱਟ ਹੋ ਕੇ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਜਿੱਤ ਪਰਾਪਤ ਕੀਤੀ।  More Pics on Facebook
ਨਿਰਦੇਸ਼ਕ ਅਜੀਤ ਆਰ ਰਾਜਪਾਲ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਚ ਅਸੀਂ ਦਰਿਸ਼ਟੀ ਗਰੇਵਾਲ, ਡਿਆਨਾ ਉੱਪਲ, ਨਿਰਮਲ ਰਿਸ਼ੀ, ਸਵਾਤੀ ਬਕਸ਼ੀ, ਚੈਤਨਯਾ ਕਨ੍ਹ੍ਹੀ, ਤਨਵਿਸਰ ਸਿੰਘ ਤੇ ਸ਼ਸ਼ੀ ਕਿਰਨ ਨੂੰਫਿਲਮ ਦੇ ਅਹਿਮ ਕਿਰਦਾਰਾਂ ਚ ਦੇਖਿਆ ਜਾ ਸਕੇਗਾ। ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਨੇ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ. ਅਜੀਤ ਆਰ ਰਾਜਪਾਲ ਨੇ ਇਸ ਦੀ ਕਹਾਣੀ ਲਿਖੀ ਹੈ ਤੇ  ਇਹ ਫਿਲਮ 15 ਦਸੰਬਰ 2017 ਨੂੰ ਰੀਲੀਜ਼ ਹੋ ਰਹੀ ਹੈ। More Pics on Facebook
ਮੀਡਿਆ ਦੇ ਨਾਲ ਰੂਬਰੂ ਹੁੰਦੇ, ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦੱਸਿਆ, "ਹਾਰਡ ਕੌਰ ਪੰਜਾਬੀ ਸਿਨੇਮਾ ਸਭ ਤੋਂ ਵਧੀਆ ਮਿਸਾਲ ਹੈ ਜੋ ਨਾਰੀ ਸ਼ਕਤੀ ਨੂੰ ਆਪਣੇ ਵਧੀਆ ਪਰਦਰਸ਼ਨ  'ਚ ਪੇਸ਼ ਕਰੇਗੀ।  ਉਹਨਾਂ ਅੱਗੇ ਕਿਹਾ, "ਇਹ ਕਹਾਣੀ ਇਕ ਕੌਰ ਦੀ ਹੈ ਜੋ ਸਕੂਲ ਅਧਿਆਪਿਕਾ ਹੈ ਤੇ ਰੋਜ਼ ਇਕ ਲੋਕਲ ਬਸ ਰਾਹੀਂ ਪਟਿਆਲਾ ਤੋਂ ਦੌਣਕਲਾਂ ਤੋਂ ਰਾਜਪੁਰਾ ਬਾਈਪਾਸ ਤਕ ਸਫਰ ਕਰਦੀ ਹੈ ਤੇ ਇਸ ਦੌਰਾਨ ਓਹਦੀ ਮੁਲਾਕਾਤ ਇਕ ਬਹੁਤ ਹੀ ਅਮੀਰ ਮੁੰਡੇ ਨਾਲ ਹੁੰਦੀ ਹੈ ਜੋ ਹਰਿਆਣਾ ਤੋਂ ਹੈ ਤੇ ਕਿਸ ਤਰਾਂ ਉਸ ਦੀ ਜ਼ਿੰਦਗੀ ਇਕ ਮੋੜ ਲੈਂਦੀ ਜਦ ਚਲਦੀ ਬਸ ਚ ਇਕ ਖੂਨ ਹੋ ਜਾਂਦਾ ਹੈ ਤੇ   ਇਹ ਮਸੂਮ ਕੁੜੀ ਉਸ ਖੂਨ ਦੇ ਮਾਮਲੇ ਵਿੱਚ ਫਸ ਜਾਂਦੀ ਹੈ। ਹਾਲਾਤ ਨਾਜ਼ੁਕ ਮੋੜ ਕੱਟਦੇ ਹਨ। ਜ਼ਿੰਦਗੀ ਦਾ ਅਹਿਮ ਇਮਤਿਹਾਨ ਸ਼ੁਰੂ ਹੁੰਦਾ ਹੈ ਅਤੇ ਬਾਕੀ ਦੀ ਚਾਰ ਕੌਰਾਂ ਇਕਜੁਟ ਹੋ ਕੇ ਇਸ ਕੁੜੀ ਨੂੰ ਇਨਸਾਫ ਦੁਆਉਂਦੀਆਂ ਹਨ। 
More Pics on Facebook
ਨਿਰਮਾਤਾ, ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ ਨੇ ਦੱਸਿਆ, "ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਕ ਸ਼ਾਨਦਾਰ ਫਿਲਮ, "ਹਾਰਡ ਕੌਰ" ਵਰਗੀ ਫਿਲਮ ਬਣਾਉਣਾ ਇਕ ਮਾਣ ਵਾਲੀ ਗੱਲ ਹੈ। ਅਸੀਂ ਖੇਤਰੀ ਸਿਨੇਮਾ ਨੂੰ ਇਕ ਉੱਚ ਸਥਾਨ ਦੇਣ ਚ ਬਹੁਤ ਗੌਰਵ ਮਹਿਸੂਸ ਕਰਦੇ ਹਾਂ।"
More Pics on Facebook
ਲੀਡ ਐਕਟਰ, ਚੈਤੰਯਾ ਕਨਹਯੀ ਨੇ ਵੀ ਦੱਸਿਆ, "ਮੈਂ ਇਸ ਤਰਾਂ ਦੀ ਕਹਾਣੀ ਵਾਲੀ ਫਿਲਮ ਕਰਕੇ ਬਹੁਤ ਹੀ ਖੁਸ਼ ਹਾਂ ਤੇ ਮੈਨੂੰ ਪੂਰੀ ਉਮੀਦ ਹੈ ਕੇ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਏਗੀ।"
More Pics on Facebook
ਇਸ ਫਿਲਮ 'ਚ ਚਾਰ ਗਾਣੇ ਹਨ  ਜਿਹਨਾਂ ਨੂੰ ਨਛੱਤਰ ਗਿੱਲ, ਪਰ੍ਭ ਗਿੱਲ, ਨੂਰਾਂ ਸਿਸਟਰਜ਼ ਤੇ ਅਮਨ ਤਿਰਖਾ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣਿਆਂ ਨੂੰ ਅਨਿਲ ਜਿੰਜਰ, ਰਾਜਵੀਰ ਸਿੰਘ ਪਰਜਾਪਤੀ, ਸੋਨੂ ਲਲਕਾ, ਕੁੰਵਰ ਵੜੈਚ, ਏਐੱਮ ਤੁਰਾਜ ਤੇ ਰਵੀ ਬੇਸਨੇਟ ਨੇ ਲਿਖਿਆ ਹੈ ਤੇ ਫਿਲਮ ਨੂੰ ਮਿਊਜ਼ਿਕ ਪਰਤੀਕ, ਅੰਬਿਕਾ, ਸ਼ਿਵ ਰਾਮਗੜੀਆ, ਐਨਕੀ ਤੇ ਬਬਲੀ ਹਕ਼ ਨੇ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਸੂਝਵਾਨ ਲੋਕ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਸਫਲ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਨਿਭਾਉਂਦੇ ਹਨ। 
More Pics on Facebook

Friday, March 17, 2017

ਰੋਮਾਂਸ, ਇਮੋਸ਼ਨ ਅਤੇ ਰਿਸ਼ਤਿਆਂ ਦੀ ਤਿਰਕੋਨ ਹੈ ਫਿਲਮ "ਜਿੰਦੂਆ"

ਪ੍ਰੈਸ ਮਿਲਣੀ ਦੌਰਾਨ ਫਿਲਮ ਯੂਨਿਟ ਨਾਲ ਹੋਈਆਂ ਮੀਡੀਆ ਦੀਆਂ ਖੁਲ੍ਹੀਆਂ ਗੱਲਾਂ 
ਮੁਸਕਰਾਹਟ ਅਤੇ ਹੰਝੂਆਂ ਦੀ ਇਹ ਕਹਾਣੀ ਦੇਖੋ 17 ਮਾਰਚ 2017 ਨੂੰ 
ਲੁਧਿਆਣਾ: 16 ਮਾਰਚ 2017: (ਪੰਜਾਬ ਸਕਰੀਨ ਬਿਊਰੋ)::  For More Pics Please Click Here
ਭਾਵੇਂ ਕਿਹਾ ਇਹੀ ਜਾਂਦਾ ਹੈ ਕਿ ਅਸਲੀ ਜ਼ਿੰਦਗੀ ਅਤੇ ਫ਼ਿਲਮੀ ਦੁਨੀਆ ਵਿਚਕਾਰ ਬਹੁਤ ਫਰਕ ਹੁੰਦਾ ਹੈ ਪਰ ਹਕੀਕਤ ਇਹ ਹੈ ਕਿ ਹਕੀਕੀ ਜ਼ਿੰਦਗੀ ਅਤੇ ਫ਼ਿਲਮਾਂ ਇੱਕ ਦੂਜੇ ਤੋਂ ਪੂਰੀ ਤਰਾਂ ਪ੍ਰਭਾਵਿਤ ਹੁੰਦੀਆਂ ਹਨ। ਇਹ ਅਹਿਸਾਸ ਅੱਜ ਫਿਲਮ "ਜਿੰਦੂਆ" ਦੀ ਯੂਨਿਟ ਨਾਲ ਹੋਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਹੋਇਆ। ਮੀਡੀਆ ਨਾਲ ਫਿਲਮ ਯੂਨਿਟ ਨੇ ਦਿਲ ਖੋਹਲ ਕੇ ਗੱਲਾਂ ਕੀਤੀਆਂ। ਤਕਰੀਬਨ ਤਕਰੀਬਨ ਹਰ ਸੁਆਲ ਦਾ ਜੁਆਬ ਦਿੱਤਾ।   For More Pics Please Click Here
ਕਦੇ-ਕਦੇ ਇੱਕ ਸੱਚ ਹਜ਼ਾਰਾਂ ਝੂਠਾਂ ਤੋਂ ਬੁਰਾ ਹੁੰਦਾ ਹੈ ਅਤੇ ਇੱਕ ਅਜਿਹੀ ਫਿਲਮ ਜੋ ਸਰਲ ਰੋਮਾਂਟਿਕ ਕਹਾਣੀ ਦੀ ਤਰ੍ਹਾਂ ਲੱਗਦੀ ਹੈ ਉਹ ਅਚਾਨਕ ਤੋਂ ਇੱਕ ਅਜਿਹਾ ਟਰਨ ਲੈਂਦੀ ਹੈ ਜੋ ਲੋਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਨਾਲ ਜੋੜੇ ਰੱਖੇਗੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਅਲੱਗ ਰੰਗਾਂ ਅਤੇ ਇਮੋਸ਼ਨ ਦਾ ਅਨੁਭਵ ਕਰਵਾਏਗੀ। ਓਹਰੀ ਪ੍ਰੋਡਕਸ਼ਨ ਅਤੇ ਇੰਫੈਂਟਰੀ ਪਿਕਚਰਸ ਜਿਨ੍ਹਾਂ ਦੇ ਸਹਿਯੋਗੀ ਹਨ ਯਦੂ ਪ੍ਰੋਡਕਸ਼ਨ ਲੈ ਕੇ ਆਏ ਹਨ ਆਪਣੀ ਪੇਸ਼ਕਸ਼ ‘ਜਿੰਦੁਆ‘ ਜਿਸ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ ਐਕਟਰ ਜਿਮੀ ਸ਼ੇਰਗਿੱਲ, ਐਕਟਰਸ ਨੀਰੂ ਬਾਜਵਾ, ਸਰਗੁਣ ਮਹਿਤਾ ਅਤੇ ਹਾਸ ਕਲਾਕਾਰ ਰਾਜੀਵ ਠਾਕੁਰ।
ਫਿਲਮ ਦੀ ਕਹਾਣੀ ਐਕਟਰ ਜਿਮੀ ਸ਼ੇਰਗਿੱਲ, ਐਕਟਰਸ ਨੀਰੂ ਬਾਜਵਾ ਅਤੇ ਸਰਗੁਣ ਮਹਿਤਾ ਇਨ੍ਹਾਂ ਤਿੰਨ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਹੈ ਮਸ਼ਹੂਰ ਨਿਰਦੇਸ਼ਕ ਨਵਨੀਤ ਸਿੰਘਵੱਲੋਂ, ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਕੀਤਾ ਹੈ ਧੀਰਜ ਰਤਨ ਨੇ। ਫਿਲਮ ਦਾ ਸੰਗੀਤ ਦਿੱਤਾ ਹੈ ਮਸ਼ਹੂਰ ਜੈਦੇਵ ਕੁਮਾਰ, ਪ੍ਰੋਫੇ-ਸੀ ਅਤੇ ਅਰਜੁਨਾ ਹਰਜਾਈ ਨੇ। ਫਿਲਮ ਦਾ ਸੰਗੀਤ ਸਪੀਡ ਰਿਕਾਰਡ ਵਲੋਂ ਲੇਬਲਡ ਕੀਤਾ ਗਿਆ ਹੈ।
ਫਿਲਮ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਐਕਟਰ ਜਿਮੀ ਸ਼ੇਰਗਿੱਲ ਨੇ ਕਿਹਾ ਕਿ, “ਫਿਲਮ ਡਰਾਮਾ, ਰੋਮਾਂਸ , ਇਮੋਸ਼ਨ ਅਤੇ ਰੋਮਾਂਚ ਨਾਲ ਭਰੀ ਹੈ। ਸਕਿ੍ਰਪਟ ਨੇ ਮੈਨੂੰ ਬੇਹੱਦ ਆਕਰਸ਼ਿਤ ਕੀਤਾ ਅਤੇ ਪੂਰੀ ਕਾਸਟ ਨੇ ਬੇਹਤਰੀਨ ਤਰੀਕੇ ਨਾਲ ਕੰਮ ਕੀਤਾ। ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ। ਫਿਲਮ ਪੂਰੀ ਤਰ੍ਹਾਂ ਨਾਲ ਤਹਾਨੂੰ ਰਿਸ਼ਤਿਆਂ ਦਾ ਅਹਿਸਾਸ ਕਰਵਾਏਗੀ।“
ਐਕਟਰਸ ਸਰਗੁਣ ਮਹਿਤਾ ਨੇ ਕਿਹਾ ਕਿ, “ਮੈਂ ਰਿਲੀਜ਼ ਦੇ ਲਈ ਬੇਹੱਦ ਉਤਸਾਹਿਤ ਹਾਂ। ਫਿਲਮ ਦੀ ਕਹਾਣੀ ਦਿਲ ਨੂੰ ਛੁ ਜਾਣ ਵਾਲੀ ਹੈ ਜਿਸ ਵਿੱਚ ਹਰ ਕਿਰਦਾਰ ਉੱਭਰ ਕੇ ਆ ਰਿਹਾ ਹੈ। ਫਿਲਮ ਤਹਾਨੂੰ ਫੈਮਿਲੀ ਅਤੇ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਦੱਸਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਲੋਕ ਵੀ ਇਸ ਫਿਲਮ ਨੂੰ ਉੰਨਾ ਹੀ ਪਸੰਦ ਕਰਨਗੇ ਜਿੰਨਾ ਕਿ ਮੈਂ ਕੀਤਾ।“
ਰਾਜੀਵ ਠਾਕੁਰ ਨੇ ਕਿਹਾ ਕਿ, “ਫਿਲਮ ਤਹਾਨੂੰ ਪਿਆਰ ਦੀ ਇੱਕ ਅਲੱਗ ਹੀ ਸਾਈਡ ਦਿਖਾਏਗੀ ਜਿਸ ਵਿੱਚ ਤਹਾਨੂੰ ਲਵ ਟਰਾਇੰਗਲ ਦਾ ਟਵਿਸਟ ਦਿਖੇਗਾ। ਇਹ ਫਿਲਮ ਲੋਕਾਂ ਨੂੰ ਤਿੰਨ ਅਲੱਗ ਕਿਰਦਾਰਾਂ ਦੀ ਲਵ ਜਰਨੀ ਤੇ ਲੈ ਕੇ ਜਾਵੇਗੀ। ਉੱਥੇ ਹੀ ਫਿਲਮ ਦੀ ਪੂਰੀ ਕਾਸਟ ਅਤੇ ਕਰੂ ਕਾਫੀ ਸਪੋਰਟਿਵ ਸੀ ਅਤੇ ਸੱਭ ਨੇ ਆਪਣਾ ਬੈਸਟ ਦਿੱਤਾ ਹੈ।“
ਫਿਲਮ ਦੇ ਨਿਰਦੇਸ਼ਕ ਨਵਨੀਤ ਸਿੰਘ ਨੇ ਕਿਹਾ ਕਿ, “ਫਿਲਮ ਦੀ ਸੱਭ ਤੋਂ ਅਹਿਮ ਗੱਲ ਇਹ ਹੈ ਕਿ ਫਿਲਮ ਨਾ ਕੇਵਲ ਕਪਲਸ ਨੂੰ ਬਲਕਿ ਸੱਭ ਨੂੰ ਪਸੰਦ ਆਵੇਗੀ। ਇਹ ਫਿਲਮ ਰਿਸ਼ਤਿਆਂ ਅਤੇ ਉਨ੍ਹਾਂ ਦੀ ਅਹਿਮੀਅਤ ਉੱਤੇ ਅਧਾਰਿਤ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੀ ਮਿਹਨਤ ਲੋਕਾਂ ਨੂੰ ਖੂਬ ਪਸੰਦ ਆਵੇਗੀ।“

Monday, October 17, 2016

ਫਿਲਮ ਲਕੀਰਾਂ ਵਿੱਚ ਕਿਸਮਤ ਤੋਂ ਜ਼ਿਆਦਾ ਭਾਰੂ ਹੋਵੇਗੀ ਕਰਮ ਸ਼ਕਤੀ ਦੀ ਗੱਲ

 ਫਿਲਮ ਯੂਨਿਟ ਨੇ ਮੀਡੀਆ ਨਾਲ ਗੱਲਬਾਤ ਕੀਤੀ ਲੁਧਿਆਣਾ ਵਿੱਚ 
                                                                                                              ਸਾਰੀਆਂ ਤਸਵੀਰਾਂ ਪੰਜਾਬ ਸਕਰੀਨ ਲਈ  ਰੈਕਟਰ  ਕਥੂਰੀਆ 
ਲੁਧਿਆਣਾ: 16 ਅਕਤੂਬਰ 2016: (ਪੰਜਾਬ ਸਕਰੀਨ ਬਿਓਰੋ): ਕਿਸਮਤ ਦੀਆਂ ਅਤੇ ਤਕਦੀਰਾਂ ਦੀਆਂ ਕਹਾਣੀਆਂ ਉੱਤੇ ਬੜੀਆਂ ਫ਼ਿਲਮਾਂ ਬਣ ਚੁੱਕੀਆਂ ਹਨ। ਹੁਣ ਨਵੀਂ ਪੰਜਾਬੀ ਫੀਮ ਦਾ ਨਾਮ ਵੀ ਲਕੀਰਾਂ ਹੈ।  ਇਸ ਵਿੱਚ ਕਿਸਮਤ, ਹੋਣੀ ਅਤੇ ਤਕਦੀਰਾਂ ਨੂੰ ਕੱਟੇ ਬਿਨਾ ਕਰਮ ਸ਼ਕਤੀ ਦੀ ਅਹਿਮੀਅਤ ਨੂੰ ਵੀ ਦਿਖਾਇਆ ਗਿਆ ਹੈ।  ਇਹ ਦਾਅਵਾ ਅੱਜ ਲੁਧਿਆਣਾ ਵਿੱਚ ਫਿਲਮ ਯੂਨਿਟ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। 
ਵੰਡਰਲੈਂਡ ਇਮਿਊਜ਼ਮੈਂਟ ਪਾਰਕਸ ਪ੍ਰਾਈਵੇਟ ਲਿਮਟਿਡ ਵੱਲੋਂ ਪ੍ਰੋਡਿਊਸ ਲਕੀਰਾਂ, ਪੰਜਾਬੀ ਰੋਮਾਂਟਿਕ ਡ੍ਰਾਮਾ ਆਉਣ ਵਾਲੀ 21ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਵਿਚ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ ਅਤੇ ਗੁਰਿੰਦਰ ਰਾਏ, ਸ਼ਿਵੇਂਦਰ ਮਾਹਲ, ਬੀਐਨ ਸ਼ਰਮਾ, ਨਿਰਮਲ ਅਤੇ ਰਿਸ਼ੀ ਨੇ ਮਹੱਤਵਪੂਰਣ ਭੂਮਿਕਾਵਾਂ ਅਦਾ ਕੀਤੀਆਂ ਹਨ। ਫਿਲਮ ਦੀ ਕਹਾਣੀ ਕਾਫੀ ਦਿਲਚਸਪ ਅਤੇ ਦਰਸ਼ਕਾਂ ਨੂੰ ਬੰਨ ਕੇ ਰੱਖਦੀ ਹੈ। ਫਿਲਮ ਭਾਵਨਾਵਾਂ ਨਾਲ ਭਰਪੂਰ ਇਕ ਡ੍ਰਾਮਾ ਹੈ। ਫਿਲਮ ਵਿਚ ਦਿਲ ਨੂੰ ਮੋਹ ਲੈਣ ਵਾਲੇ ਕਈ ਦ੍ਰਿਸ਼ ਹਨ ਅਤੇ ਇਹ ਉਨਾਂ ਨੂੰ ਪਿਆਰ ਦੀ ਡੋਰ ਨਾਲ ਬੰਨਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਸਫਰ ਤੈਅ ਕਰਨ ਦੀ ਕਹਾਣੀ ਬਿਆਨ ਕਰਦੀ ਹੈ। ਇਸ ਵਿਚ ਕਾਮੇਡੀ ਸੀਨ ਵੀ ਦਰਸ਼ਕਾਂ ਨੂੰ ਕੁਤਕਤਾਰੀਆਂ ਕਰਨ ਲਈ ਤਿਆਰ ਹਨ।
ਫਿਲਮ ਨੂੰ ਖੂਬਸੂਰਤ ਪੁਰਤਗਾਲ ਅਤੇ ਪੰਜਾਬ ਦੇ ਹਰੇ-ਭਰੇ ਮਾਹੌਲ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਇਹ ਦੇਖਣ ਵਿਚ ਕਾਫੀ ਖੂਬਸੂਰਤ ਬਣ ਗਏ ਹਨ। ਫਿਲਮ ਵਿਚ ਮੌਕੇ ਅਨੁਸਾਰ ਕਾਫੀ ਖੂਬਸੂਰਤ ਗੀਤ ਵੀ ਹਨ ਜੋ ਕਿ ਪੰਜਾਬ ਦੇ ਰੰਗੀਲੇ ਮਾਹੌਲ ਨੂੰ ਪੇਸ਼ ਕਰਦੇ ਹਨ। ਲਵ ਸਾਂਗ ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵਿਚ ਸ਼ੂਟ ਕੀਤਾ ਗਿਆ ਹੈ ਅਤੇ ਧਰਤੀ ‘ਤੇ ਸਵਰਗ ਸਰੀਖੀ ਖੂਬਸੂਰਤੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਫਿਲਮ ਦੀ ਸਿਨੇਮੇਟੋਗ੍ਰਾਫੀ ਨਵੀਰ ਖਾਨ, ਅੰਸ਼ੁਲ ਚੌਬੇ ਅਤੇ ਜੋਓਮੋਂਗੇ ਨੇ ਕੀਤੀ ਹੈ ਤੇ ਫਿਲਮ ਦੇ ਪ੍ਰੋਮੋਸ਼ਨਲ ਹੈਡ ਹਨ ਗਣਪਤੀ ਕਿ੍ਰਏਸ਼ਨ  
ਫਿਲਮ ਦਾ ਸੰਗੀਤ ਡਾ. ਜੀਯੂਸ, ਸੰਤੋਸ਼ ਕਟਾਰੀਆ ਨੇ ਦਿੱਤਾ ਹੈ। ਫਿਲਮ ਵਿਚ 7 ਖੂਬਸੂਰਤ ਗੀਤ ਹਨ, ਜਿਨਾਂ ਵਿਚ ਦੋ ਲੋਕ ਗੀਤ ਵੀ ਹਨ ਜੋ ਕਿ ਕਿਸਮਤ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹਨ ਅਤੇ ਇਨਾਂ ਨੂੰ ਆਰਿਫ ਲੌਹਾਰ ਨੇ ਕੰਪੋਜ ਕੀਤਾ ਹੈ। ਐਨਬਮ ਵਿਚ ਬੇਹੱਦ ਆਤਮਿਕ ਗੀਤ ਹਨ ਜੋ ਕਿ ਦਰਸ਼ਕਾਂ ਨੂੰ ਕੀਲਣ ਦੀ ਸਮਰਥਾ ਰੱਖਦੇ ਹਨ। ਗੀਤਾਂ ਨੂੰ ਮੰਨੇ-ਪ੍ਰਮੰਨੇ ਗਾਇਕਾਂ ਨੇ ਗਾਇਆ ਹੈ ਜਿਨਾਂ ਵਿਚ ਜੋਰਾ ਰੰਧਾਵਾ ਅਤੇ ਫਤਹਿ ਸ਼ਾਮਲ ਹਨ ਅਤੇ ਉਹ ਅੱਜ ਦੇ ਸਰੋਤਾਵਾਂ ਦੀ ਪਹਿਲੀ ਪਸੰਦ ਹਨ। ਉਥੇ ਪਾਰੰਪਰਿਕ ਦਰਸ਼ਕਾਂ ਲਈ ਨਛੱਤਰ ਗਿੱਲ, ਜਸਪਿੰਦਰ ਨਰੂਲਾ ਅਤੇ ਫਿਰੋਜ਼ ਖਾਨ ਨੇ ਵੀ ਖੂਬਸੂਰਤ ਗੀਤ ਗਾਏ ਹਨ।
ਆਉਣ ਵਾਲੀ ਫਿਲਮ ਨੂੰ ਲੈ ਕੇ ਰੋਮਾਂਚਿਤ ਹਰਮਨ ਵਿਰਕ ਨੇ ਕਿਹਾ , ‘‘ ਤਿਉਹਾਰਾਂ ਦੇ ਮੌਕੇ ‘ਤੇ ਮੈਂ ਫਿਲਮ ਦੀ ਰਿਲੀਜ ਨੂੰ ਲੈ ਕੇ ਬੇਹੱਦ ਰੋਮਾਂਚਕ ਹਾਂਉਂ ਫਿਲਮ ਪੂਰੇ ਪਰਿਵਾਰ ਦਾ ਮਨੋਰੰਜਨ ਕਰਨ ਵਿਚ ਸਮਰਥ ਹੈ ਅਤੇ ਦਿਲ ਨੂੰ ਛੂਹ ਲੈਣ ਵਾਲੀ ਰੋਮਾਂਟਿਕ ਫਿਲਮ ਹੈ। ਉਮੀਦ ਹੈ ਕਿ ਦਰਸ਼ਕ ਇਸ ਦਾ ਆਨੰਦ ਲੈਣਗੇ। ਮੈਨੂੰ ਵੀ ਇਸ ਨੂੰ ਬਣਾਉਂਦੇ ਹੋਏ ਬੇਹੱਦ ਆਨੰਦ ਆਇਆ। ਫਿਲਮ 21 ਅਕਤੂਬਰ ਨੂੰ ਰਿਲੀਜ ਹੋਣ ਲਈ ਤਿਆਰ ਹੈ ਅਤੇ ਤੁਸੀਂ ਵੀ ਇਸ ਨੂੰ ਬਹੁਤ ਪਸੰਦ ਕਰੋਗੇ।‘‘
ਲਕੀਰਾਂ 21 ਅਕਤੂਬਰ, 2016 ਨੂੰ ਰਿਲੀਜ ਹੋਣ ਲਈ ਤਿਆਰ ਹੈ। ਤੁਸੀਂ ਇਸ ਖੂਬਸੂਰਤ ਫਿਲਮ ਦਾ ਅਨੰਦ ਲੈਣ ਲਈ ਆਪਣੇ ਨਜ਼ਦੀਕੀ ਸਿਨੇਮਾ ਤੱਕ ਜ਼ਰੂਰ ਜਾਓ। ਹੁਣ ਦੇਖਣਾ ਹੈ ਕਿ ਫਿਲਮ ਨੂੰ ਦਰਸ਼ਕਾਂ ਦੀ ਕਿੰਨੀ ਕੁ ਪਸੰਦ ਨਸੀਬ ਹੁੰਦੀ ਹੈ। 
  

Tuesday, March 24, 2015

ਮਾਂ ਦੇ ਦਰਦ ਨੂੰ ਬਿਆਨ ਕਰਨ ਵਾਲੀ 'ਪੰਜਾਬ 1984' ਨੂੰ ਨੈਸ਼ਨਲ ਫਿਲਮ ਐਵਾਰਡ

ਕਿਰਨ ਖੇਰ ਨੇ ਪਾ ਦਿੱਤੀ ਸੀ ਮਾਂ ਦੀ ਭੂਮਿਕਾ ਵਿੱਚ ਜਾਨ
ਲੁਧਿਆਣਾ: 24 ਮਾਰਚ 2015: (ਪੰਜਾਬ ਸਕਰੀਨ): 
ਦਿਲਜੀਤ ਦੋਸਾਂਝ ਨੂੰ ਆਪਣੀ ਫਿਲਮ ਪੰਜਾਬ-1984 ਬਾਰੇ ਪਹਿਲਾਂ ਹੀ ਪਤਾ ਸੀ ਕਿ ਇਸ ਨੂੰ ਵੱਡੀ ਪਧਰ 'ਤੇ ਸਨਮਾਨਿਆ ਜਾਏਗਾ।  ਹੁਣ 62ਵੇਂ ਨੈਸ਼ਨਲ ਫਿਲਮ ਐਵਾਰਡਸ ਵਿੱਚ ਫਿਲਮ 'ਪੰਜਾਬ 1984' ਨੂੰ ਬੈਸਟ ਪੰਜਾਬੀ ਫਿਲਮ ਦਾ ਐਵਾਰਡ ਮਿਲਿਆ ਹੈ ਤਾਂ ਦਿਲਜੀਤ ਦੀ ਉਮੀਦ ਪੂਰੀ ਹੋਈ ਹੈ, ਉਸਨੂੰ ਉਸਦੇ ਵਿਸ਼ਵਾਸ ਫਲ ਮਿਲਿਆ ਹੈ। ਉਸਦੀ ਮਿਹਨਤ  ਪਈ ਹੈ। ਪੰਜਾਬੀ ਸੂਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਪੰਜਾਬੀ ਭਾਸ਼ਾ ਦੀ ਕੈਟੇਗਰੀ ਵਿੱਚ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। 'ਪੰਜਾਬ 1984' ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਅਦਾਕਾਰਾ ਤੇ MP ਕਿਰਨ ਖੇਰ ਨੇ ਵੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਕਿਰਨ ਖੇਰ ਨੇ ਮਾਂ ਦੀ ਭੂਮਿਕਾ ਵਿੱਚ ਜਾਨ ਪਾ ਦਿੱਤੀ ਸੀ।
ਇਹ ਫਿਲਮ ਪੰਜਾਬ ਦੇ ਰੌਂਗਟੇ ਖੜੇ ਕਰ ਦੇਣ ਵਾਲੇ ਇਤਿਹਾਸ ਦੀ ਯਾਦ ਤਾਜ਼ਾ ਕਰਾਉਂਦੀ ਹੈ। ਪੰਜਾਬ ਵਿੱਚ 1984 ਦੇ ਕਾਲੇ ਦੌਰ ਦੀ ਇੱਕ ਕਹਾਣੀ ਨੂੰ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਮਾਂ ਤੇ ਬੇਟੇ ਦੀ ਭਾਵੁਕ ਕਹਾਣੀ ਨੂੰ ਬਿਆਨਦੀ ਹੈ। ਦਿਲਜੀਤ ਦੋਸਾਂਝ ਨੇ ਫਿਲਮ ਵਿੱਚ ਸ਼ਿਵੇਂਦਰ ਮਾਹਲ ਦਾ ਕਿਰਦਾਰ ਨਿਭਾਇਆ ਸੀ। ਦਿਲਜੀਤ ਨੂੰ ਇਸ ਲਈ ਰੀਜ਼ਨਲ ਪੱਧਰ 'ਤੇ ਕਈ ਐਵਾਰਡ ਮਿਲੇ ਪਰ ਨੈਸ਼ਨਲ ਐਵਾਰਡ ਦਾ ਐਲਾਨ ਪੰਜਾਬੀ ਸਿਨੇਮਾ ਲਈ ਵੱਡੀ ਪ੍ਰਾਪਤੀ ਹੈ। ਇਸ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਸਮੇਂ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿਲਜੀਤ ਨੇ ਆਖਿਆ ਸੀ ਕਿ ਅਸੀਂ ਜੋ ਕਹਿਣਾ ਚਾਹੁੰਦੇ ਸੀ ਅਸੀਂ ਉਹ ਕਹਿ ਗਏ ਪਰ ਅਸੀਂ ਸੈਂਸਰ ਵਾਲਿਆਂ  ਨੂੰ ਇੱਕ ਵੀ ਸ਼ਬਦ ਕੱਟਣ ਦਾ ਮੌਕਾ ਨਹੀਂ ਦਿੱਤਾ।ਇਸ ਫਿਲਮ ਦਾ ਵਿਰੋਧ ਕਰਨ ਵਾਲਿਆਂ  ਨੇ ਕਈ ਕੁਝ ਕਿਹਾ ਪਰ ਇਸਦੇ ਬਾਵਜੂਦ ਇਸ ਫਿਲਮ ਵਿੱਚ ਦਿਖਾਇਆ ਮਾਂ ਦਾ ਦਰਦ ਹਰ ਦਰਸ਼ਕ ' ਕਰਦਾ ਰਿਹਾ। ਉਹ ਇਸ ਫਿਲਮ ਦਾ ਇੱਕ ਜਨਤਕ ਸਨਮਾਣ  ਸੀ।  ਇਸ ਐਵਾਰਡ ਨਾਲ ਉਸ ਸਨਮਾਣ ਤੇ ਵੀ ਮੋਹਰ ਲੱਗੀ ਹੈ। ਦਿਲਜੀਤ ਅਤੇ ਉਸਦੀ ਟੀਮ ਨੂੰ ਵਧਾਈ। ਸ਼ਾਇਦ ਸਿਆਸੀ ਰੋਟੀਆਂ ਸੇਕਣ  ਵਾਲੇ ਇਸ ਫਿਲਮ ਵਿੱਚ ਦਰਸਾਏ ਮਾਂ  ਦੇ ਦਰਦ ਤੋਂ ਕੋਈ ਸਬਕ ਸਿੱਖ ਸਕਣ।
ਦਿਲਜੀਤ  ਦੋਸਾਂਝ ਨੇ ਐਵਾਰਡ ਮਿਲਣ ਦੀ ਇਸ ਖੁਸ਼ੀ ਦੇ ਮੌਕੇ 'ਤੇ ਆਪਣੀ ਫੇਸਬੁਕ ਪ੍ਰੋਫਾਈਲ 'ਤੇ ਲਿਖਿਆ ਹੈ-- ਏਹਨੂੰ ਕਹਿੰਦੇ ਨੇ ਔਕਾਤ ਘੱਟ ਤੇ ਕਿਰਪਾ ਜ਼ਿਆਦਾ।                                  (ਫੋਟੋ: PIB)
----------------

Tuesday, September 30, 2014

ਅੱਜ ਪੰਜਾਬੀ ਹੀਰੋ ਸਤੀਸ਼ ਕੌਲ ਬੇਬਸ ਹੈ-ਆਓ ਸਾਰੇ ਰਲ ਮਿਲ ਕੇ ਮਦਦ ਕਰੀਏ

ਕਿੱਥੇ ਗਈ ਪੰਜਾਬੀਆਂ ਦੀ ਦਾਨਵੀਰਤਾ
ਲੁਧਿਆਣਾ:ਇਹ ਉਹੀ ਪੰਜਾਬੀ ਨੇ ਜਿਹੜੇ ਪ੍ਰਸਿਧ ਹੀਰੋ ਸਤੀਸ਼ ਕੌਲ ਦੀਆਂ ਫਿਲਮਾਂ ਭੱਜ ਭੱਜ ਕੇ ਦੇਖਿਆ ਕਰਦੇ ਸਨ।  ਉਸਦਾ ਆਟੋਗ੍ਰਾਫ ਲੈਣ ਲਈ ਧੱਕੋਮੁੱਕੀ ਹੋਇਆ ਕਰਦੇ ਸਨ ਅਤੇ ਉਸ ਨਾਲ ਇੱਕ ਫੋਟੋ ਖਿਚਵਾਉਣ ਲਈ  ਸਿਫ਼ਾਰਿਸ਼ਾਂ ਪਵਾਇਆ ਕਰਦੇ ਸਨ। ਮੀਡੀਆ ਵਾਲੇ ਇੱਕ ਦੂਜੇ ਤੋਂ ਅੱਗੇ ਹੋ ਕੇ ਉਸਦੇ ਫੋਟੋ ਸੈਸ਼ਨ ਕਰਦੇ ਸਨ। ਅਖਬਾਰਾਂ ਅਤੇ ਰਸਾਲੇ ਉਸਦੀ ਫੋਟੋ ਆਪਣੇ ਪਹਿਲੇ ਸਫਿਆਂ 'ਤੇ ਛਾਪ ਕੇ ਪੈਸੇ ਕਮਾਇਆ ਕਰਦੇ ਸਨ। ਹੁਣ ਉਹ ਬੀਮਾਰ ਹੈ। ਖਾਲੀ ਜੇਬ ਨੇ ਉਸਨੂੰ ਬੇਬਸ ਕਰ ਦਿੱਤਾ ਹੈ। ਲਾਚਾਰੀ ਦੀ ਏਸ ਤਰਸਯੋਗ ਹਾਲਤ ਵਿੱਚ ਹੁਣ ਉਸਦੇ ਓਹ ਫੈਨ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹਨ? ਅਖਬਾਰਾਂ ਵਿੱਚ ਆਪਣੀਆਂ ਫੋਟੋ ਛਪਵਾਉਣ ਲਈ ਵੱਡੀਆਂ ਵੱਡੀਆਂ ਡੋਨੇਸ਼ਨਾਂ ਦੇਣ ਵਾਲੇ ਪੰਜਾਬੀ ਹੁਣ ਉਸ ਦੀ ਹਾਲਤ ਵੱਲ ਦੇਖਦੇ ਤੱਕ ਨਹੀਂ।  
ਕੁਝ ਅਰਸਾ ਪਹਿਲਾਂ ਲੁਧਿਆਣਾ ਦੇ ਆਕੂਪੰਕਚਰ ਹਸਪਤਾਲ ਵਾਲੇ ਡਾਕਟਰ ਇੰਦਰਜੀਤ ਢੀੰਗਰਾ ਅਤੇ ਕੁਝ ਹੋਰਾਂ ਨੇ ਉਸ ਦੀ ਉਹ ਪੁਰਾਣੀ ਸ਼ਾਨ ਬਹਾਲ ਕਰਨ ਲਈ ਕੁਝ ਗੰਭੀਰ ਉੱਦਮ ਉਪਰਾਲੇ ਕੀਤੇ ਪਰ ਸੀਮਤ ਵਸੀਲਿਆਂ ਕਾਰਣ ਗੱਲ ਪੂਰੀ ਨਾ ਕੀਤੀ ਜਾ ਸਕੀ। ਪੰਜਾਬੀ ਬੋਲੀ ਨੂੰ ਲੋਕਾਂ ਤਕ ਪਹੁੰਚਾਉਣ ਵਾਲੇ ਉਨ੍ਹਾਂ ਕਲਾਕਾਰਾਂ ਦੀ ਸਰਕਾਰ ਨੇ ਵੀ ਕਦੇ ਉਸਦੀ ਸਾਰ ਤਕ ਨਹੀਂ ਲਈ। ਵਾਅਦੇ ਕੀਤੇ ਗਏ ਪਰ ਵਫ਼ਾ ਨ ਹੋਏ। ਜਿਨ੍ਹਾਂ ਕਲਾਕਾਰਾਂ ਨੇ ਆਪਣੀ ਕਲਾਕਾਰੀ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਅਤੇ ਪੰਜਾਬੀ ਨੂੰ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਾਇਆ ਉਹ ਅੱਜ ਗੁਮਨਾਮੀ ਦੇ ਹਨੇਰੇ ਵਿੱਚ ਹਨ। ਜਿੰਨਾ ਚਿਰ ਉਹ ਕਲਾਕਾਰ ਆਪਣੇ ਦਮ 'ਤੇ ਆਪਣੀ ਕਲਾਕਾਰੀ ਦਾ ਲੋਹਾ ਮਨਵਾਉਂਦੇ ਰਹੇ, ਉਦੋਂ ਤਕ ਸਮਾਜ ਦੇ ਠੇਕੇਦਾਰ ਅਤੇ ਸਰਕਾਰ ਦੇ ਅਹਿਲਕਾਰ ਵੀ ਉਨ੍ਹਾਂ ਦੇ ਅੱਗੇ-ਪਿੱਛੇ ਘੁੰਮਦੇ ਰਹੇ ਪਰ ਜਦੋਂ ਉਨ੍ਹਾਂ 'ਤੇ ਮਾੜਾ ਵਕਤ ਆਇਆ ਤਾਂ ਉਹਨਾਂ ਸਾਰਿਆਂ ਨੇ ਹੀ ਪਰਛਾਵੇਂ ਵਾਂਗ ਉਸਦਾ ਸਾਥ ਛੱਡ ਦਿੱਤਾ। ਤਕਰੀਬਨ 150 ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿਚ ਬਤੌਰ ਹੀਰੋ ਦੇ ਤੌਰ 'ਤੇ ਆਪਣੀ ਭੂਮਿਕਾ ਨਿਭਾ ਕੇ ਇਕ ਦਹਾਕਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਹੀਰੋ ਸਤੀਸ਼ ਕੌਲ ਕੋਲ ਅੱਜ ਆਪਣੇ ਇਲਾਜ ਲਈ ਵੀ ਕੋਈ ਪੈਸਾ ਨਹੀਂ। ਆਪਣਾ ਇਲਾਜ ਨਾ ਹੋਣ ਕਾਰਨ ਉਹ ਹਸਪਤਾਲ ਵਿਚ ਬੇਬਸ ਹੈ ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਪੂਜਾਪਾਠ ਅਤੇ ਦਾਨ ਪੁੰਨ ਵਿੱਚ ਮਿਸਾਲਾਂ ਕਾਇਮ ਕਰਨ ਵਾਲੇ ਪੰਜਾਬੀ ਕੀ ਉਸ ਦੀ ਮੌਤ ਦਾ ਤਮਾਸ਼ਾ ਦੇਖ ਰਹੇ ਹਨ? ਕੁਝ ਮਹੀਨੇ ਪਹਿਲਾਂ ਉਹ ਕੰਮ ਦੀ ਤਲਾਸ਼ 'ਚ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ 'ਤੇ ਰਿਕਸ਼ੇ 'ਤੇ ਬੈਠ ਕੇ ਇਧਰ-ਉਧਰ ਘੁੰਮਦਾ ਦੇਖਿਆ ਜਾਂਦਾ ਸੀ, ਅੱਜ ਉਹ ਹਸਪਤਾਲ ਵਿਚ ਭਰਤੀ ਹੈ, ਜਿਸਨੂੰ ਆਪਣੇ ਇਲਾਜ ਦਾ ਬਿੱਲ ਦੇਣਾ ਵੀ ਔਖਾ ਹੋਇਆ ਪਿਆ ਹੈ।  ਜ਼ਿਕਰਯੋਗ ਹੈ ਕਿ ਮਹੀਨਾ ਕੁ ਪਹਿਲਾਂ ਸਤੀਸ਼ ਕੌਲ ਦਾ ਬਾਥਰੂਮ ਵਿਚ ਪੈਰ ਫਿਸਲਣ ਕਾਰਨ ਚੂਲ੍ਹਾ ਉਤਰ ਗਿਆ ਸੀ, ਜਿਸ ਕਾਰਨ ਉਸਨੂੰ ਪਟਿਆਲਾ ਦੇ ਨਰਾਇਣ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸਦੇ ਇਲਾਜ 'ਤੇ ਹੁਣ ਤਕ ਕਾਫੀ ਖਰਚਾ ਹੋ ਚੁੱਕਾ ਹੈ। 
ਇਹ ਫੋਟੋ ਜਗ ਬਾਣੀ ਚੋਂ ਧੰਨਵਾਦ ਸਹਿਤ 
ਹੁਣ ਸਤੀਸ਼ ਕੌਲ ਵਲੋਂ ਆਪਣੀ ਬੀਮਾਰੀ 'ਤੇ ਖਰਚ ਹੋਏ ਪੈਸੇ ਦੇਣੇ ਵੀ ਔਖੇ ਹੋ ਗਏ ਹਨ। ਉਨ੍ਹਾਂ ਦੇ ਇਲਾਜ ਲਈ ਨਾ ਕੋਈ ਪ੍ਰਸ਼ੰਸਕ, ਨਾ ਹੀ ਕੋਈ ਸਮਾਜ ਸੇਵੀ ਸੰਸਥਾ ਤੇ ਨਾ ਹੀ ਸੂਬਾ ਸਰਕਾਰ ਅੱਗੇ ਆ ਰਹੀ ਹੈ। ਇਸੇ ਦੌਰਾਨ ਸਮਾਜ ਸੇਵਿਕਾ ਸ਼੍ਰੀਮਤੀ ਸਤਿੰਦਰਪਾਲ ਕੌਰ ਵਾਲੀਆ ਨੇ ਕਿਹਾ ਕਿ ਸ਼ਾਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਨੇ ਸਮੇਂ-ਸਮੇਂ 'ਤੇ ਲੋਕਾਂ ਦੀ ਮਦਦ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ, ਹੁਣ ਉਨ੍ਹਾਂ ਨੂੰ ਪੰਜਾਬੀ ਹੀਰੋ ਸਤੀਸ਼ ਕੌਲ ਦੀ ਮਦਦ ਲਈ ਵੀ ਵਧ-ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਤੀਸ਼ ਕੌਲ ਦੇ ਰਹਿਣ ਅਤੇ ਇਲਾਜ ਲਈ ਲੋੜੀਂਦਾ ਪ੍ਰਬੰਧ ਕਰੇ। ਮੈਡਮ ਵਾਲੀਆ ਨੇ ਕਿਹਾ ਕਿ ਜੇਕਰ ਕੋਈ ਸਮਾਜ ਸੇਵੀ ਸਤੀਸ਼ ਕੌਲ ਦੀ ਮਦਦ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ 98784-47565 'ਤੇ ਸੰਪਰਕ ਕਰ ਸਕਦਾ ਹੈ।