Showing posts with label SGPC. Show all posts
Showing posts with label SGPC. Show all posts

Friday, December 15, 2023

...ਸ੍ਰੋਮਣੀ ਕਮੇਟੀ ਚੋਣਾਂ ਲਈ ਲਾਮਬੰਦੀ ਕਰੀਏ...ਪ੍ਰਿੰ. ਪਰਵਿੰਦਰ ਸਿੰਘ ਖਾਲਸਾ

Friday: 15th December 2023 at 14:02 Via WhatsApp 

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ 


ਲੁਧਿਆਣਾ: 15 ਦਸੰਬਰ 2023: (ਪੰਜਾਬ ਸਕਰੀਨ ਡੈਸਕ)::

ਪੰਥ, ਪੰਜਾਬ ਅਤੇ ਅਕਾਲੀ ਦਲ ਦੀ ਮੌਜੂਦਾ ਹਾਲਤ ਬੇਹੱਦ ਨਾਜ਼ੁਕ ਸਥਿਤੀ ਵਰਗੀ ਹੀ ਹੈ। ਪੰਜਾਬ ਦੇ ਖਿਲਾਫ ਕੁਝ ਨਵੀਆਂ ਚਾਲਾਂ, ਨਵੀਆਂ ਸਾਜ਼ਿਸ਼ਾਂ ਅਤੇ ਨਵੀਆਂ ਮੁਸੀਬਤਾਂ ਦੀ ਦਸਤਕ ਸੁਣਾਈ ਦੇਂਦੀ ਲੱਗ ਰਹੀ ਹੈ। ਕੁਝ ਬੁੱਧੀਜੀਵੀ ਪੱਤਰਕਾਰ ਇਸ਼ਾਰੇ ਵੀ ਕਰ ਰਹੇ ਹਨ ਪਰ ਪੰਥ ਅਤੇ ਪੰਜਾਬ ਦੇ ਨਾਮ 'ਤੇ ਵੀ ਹੁਣ ਸੰਗਤ ਇਕਠੀ ਨਹੀਂ ਹੋ ਰਹੀ। ਸੰਗਤ ਸ਼ਾਇਦ ਆਪਣੀ ਥਾਂ ਮਜਬੂਰ ਜਿਹੀ ਹੈ ਕਿ ਅਜ਼ਮਾਏ ਹੋਏ ਲੋਕਾਂ ਨੂੰ ਹੁਣ ਮੁੜ ਮੁੜ ਕਿਓਂ ਅਜ਼ਮਾਏ? ਜੇ ਨਵਾਂ ਬਦਲ ਦੇਸ਼ ਵਿਚ ਨਹੀਂ ਬਣ ਸਕਿਆ ਤਾਂ ਨਵਾਂ ਬਦਲ ਪੰਜਾਬ ਵਿਚ ਵੀ ਨਹੀਂ ਬਣ ਸਕਿਆ। ਇਹਨਾਂ ਹਾਲਤਾਂ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਹੁਰਾਂ ਨੇ ਆਪਣੀ ਇੱਕ ਹੋਰ ਲਿਖਤ "ਪੰਜਾਬ ਸਕਰੀਨ" ਲਈ ਭੇਜੀ ਹੈ ਜਿਹੜੀ ਅਸੀਂ ਇਥੇ ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ। ਤੁਹਾਡੇ ਇਸ ਸੰਬੰਧੀ ਕੀ ਵਿਚਾਰ ਹਨ, ਜ਼ਰੂਰ ਦਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ।    --ਉਡੀਕ ਵਿੱਚ:ਮੀਡੀਆ ਲਿੰਕ ਰਵਿੰਦਰ  

 ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਪੁਕਾਰਿਆ ਕਲਗੀਆਂ ਵਾਲੇ ਨੂੰ 

ਸੁਣ ਕਲਗੀਵਾਲੇ ਦਾਤਿਆ, ਹੱਥ ਜੋੜ ਅਰਜ਼ ਗੁਜ਼ਾਰੀ!

ਕੋਈ ਆਪਣੇ ਵਰਗਾ ਭੇਜ ਦੇ,ਤੇਰੀ ਕੌਮ ਖਿਲਰ ਗਈ ਸਾਰੀ!

ਪ੍ਰਿੰ. ਪਰਵਿੰਦਰ ਸਿੰਘ ਖਾਲਸਾ 
...ਸਿੱਖ ਕੌਮ, ਸਿੱਖ ਪੰਥ ਲਫਜ਼ ਸਮੁੱਚੀ ਤਿਆਰ ਬਰ ਤਿਆਰ ਅੰਮ੍ਰਿਤਧਾਰੀ, ਸਿੱਖੀ ਨੂੰ ਸਮਰਪਿਤ ਸਿੱਖ ਸੰਗਤਾਂ ਨੂੰ ਕਿਹਾ ਜਾਂਦਾ  ਹੋਰ ਕਿਸੇ ਨੂੰ ਨਹੀ, ਆਮ ਤੌਰ ਤੇ ਸਿੱਖੀ ਵਿਰਸੇ ਨਾਲੋਂ ਟੁੱਟ ਚੁੱਕੇ ਪੰਥ ਤੇ ਕੌਮ ਨਾਲ ਧੋਖਾ ਦੇਹੀ ਕਰ ਰਹੇ ਲੋਕ ਆਪਣੇ ਆਪ ਨੂੰ ਸਿੱਖ ਕੌਮ ਜਾ ਸਿੱਖ ਪੰਥ ਦਾ ਅੰਗ ਸਮਝਦੇ ਹਨ। ਇਹ ਗਲ ਬੇਬੁਨਿਆਦ ਤੇ ਝੂਠੀ ਹੈ। ਉਹ ਪੰਥ ਤੇ ਕੌਮ ਦੇ ਗੁਨਾਹਗਾਰ ਹਨ।।

ਅੱਜ ਕਲ ਸਿੱਖਾ ਉਪਰ ਗੁਨਾਹ ਕਰਨ ਵਾਲਾ ਨੇਤਾ ਸੁਖਬੀਰ ਤੇ ਉਸ ਦੀ ਘਰੇਲੂ ਪਾਰਟੀ ਬਾਦਲ ਦਲ ਸਮੇਤ  ਉਸ ਦਾ ਟੋਲਾ, ਪੱਬਾ ਭਾਰ ਮੁੜ ਪੰਥ ਉਪਰ ਕਬਜਾ ਕਰਨ ਲਈ ਲੇਲੜੀਆਂ ਲੈ ਰਹੀ ਹੈ। ਉਸ ਦੀਆਂ ਪੰਥ ਮਾਰੂ ਨੀਤੀਆਂ ਬਾਰੇ ਸਾਰਾ ਸਿੱਖ ਜਗਤ ਜਾਣਦਾ ਹੈ।  ਇਸ ਬਾਰੇ ਜਿਆਦਾ ਮੁੜ ਮੁੜ ਲਿਖਣਾ ਬੋਲਣਾ ਬੇਕਾਰ ਹੈ। ਇਹ ਬੇਕਾਰ ਕੰਮ ਬਾਦਲ ਦਲ ਦਾ ਇਕ ਹਟਾਇਆ ਤੇ ਬਣਾਇਆ ਜਥੇਦਾਰ ਜਿਸ ਨੂੰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਬਾਰੇ ਜਾਣਕਾਰੀ ਨਹੀ ਹੈ। ਉਹ ਭੱਦਰ ਪੁਰਸ਼ ਅਜੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਖਰੜਾ ਹੀ ਪ੍ਰਚਾਰੀ ਜਾਂਦਾ ਹੈ।  ਅਤੇ ਖੁਦ ਸ੍ਰੋਮਣੀ ਕਮੇਟੀ ਦੀ ਕਰੋੜਾਂ ਰੁਪਏ ਦੀ ਦਰਬਾਰ ਸਾਹਿਬ ਨਜਦੀਕ ਸਥਿਤ ਕੋਠੀ ਉਪਰ ਕਬਜ਼ਾ ਕਰੀ ਬੈਠਾ ਹੈ। ਹੁਣ ਸ੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਉਪਰ ਕਬਜ਼ਾ ਕਰਨ ਲਈ ਕਾਹਲਾ ਹੈ। ਸਿੱਖ ਪੰਥ ਸਿੱਖ ਕੌਮ ਨੇ ਉਹਨੂੰ ਜਮਾਨਤ ਜਬਤ ਕਰਕੇ ਦਿੱਲ੍ਹੀ ਚੋਣਾਂ  ਵਾਂਗੂੰ ਮੁੜ ਘਰ ਭੇਜਣਾ ਹੈ, ਉੱਥੇ ਉਸ ਨੂੰ ਅਕਾਲ ਤਖ਼ਤ ਉਪਰ ਬਿਠਾਉਣ ਤੇ ਹਟਾਉਣ ਵਾਲੇ ਬਾਦਲ ਦਲ ਨੂੰ ਵੀ ਘਰ ਦਾ ਰਾਹ ਵਿਖਾਉਣ ਦੀ ਲੋੜ ਹੈ।

ਮੁਕਦੀ ਗਲ ਇਹ ਬਾਦਲ ਦਲ, ਮਤਲਬ ਸੁਖਬੀਰ ਦਲ ਤੇ ਵਿਰੋਧੀ ਦਲ ਬਣ  ਬਾਦਲ ਦਾ ਬਣਾਇਆ ਹਟਾਇਆ ਜਥੇਦਾਰ  ਦੋਨੋ  ਸਿੱਖਾ ਨਾਲ ਮੁੜ ਧੋਖਾ ਕਰਨ ਦੇ ਆਹਰੇ ਲਗੇ ਹੋਏ ਹਨ। ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਕ ਬਾਦਲ ਦਲ ਦਾ ਬਣਾਇਆ ਤੇ ਹਟਾਇਆ ਰਾਗੀ ਵੀ ਵਿਰੋਧੀ ਬਣ ਕੇ ਬਾਦਲ ਦਲ ਨੂੰ ਮੁੜ ਸਥਾਪਤ ਕਰਨ ਦੇ ਆਹਰੇ ਲੱਗ ਪਿਆ ਹੈ। ਕਿਉਕੀ ਇਹਨਾ ਨੇ ਆਪਣੇ ਨੇੜਲੇ ਲੋਕਾ ਨੂੰ ਸ੍ਰੋਮਣੀ ਕਮੇਟੀ ਅੰਦਰ ਮੁਲਾਜ਼ਮ ਭਰਤੀ ਕਰ ਕੇ ਸ੍ਰੋਮਣੀ ਕਮੇਟੀ ਨੂੰ ਨੀਵਾਂ ਦਿਖਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ। ਅਸਲ ਚ ਸ੍ਰੋਮਣੀ ਕਮੇਟੀ  ਦੇ ਪ੍ਰਬੰਧ ਵਿਚ ਤਬਦੀਲੀਆ ਦੀ ਲੋੜ ਹੈ। ਇਹ ਲੋਕ ਆਪਣਾ ਝੱਗਾ ਚੁੱਕ ਕੇ ਆਪਣਾ ਹੀ ਜਲੂਸ ਕੱਢ ਰਹੇ ਹਨ। ਇਹ ਸਿੱਖ ਕੌਮ ਲਈ ਬਾਦਲ ਦਲ ਤੋ ਵੀ ਭੇੜੇ ਸਾਬਤ ਹੋ ਸਕਦੇ ਹਨ। ਆਮ  ਸਾਧਾਰਨ ਸਿੱਖ ਵੋਟਰ ਇਹਨਾ

 ਨਿਕੰਮਿਆਂ ਨਾਲੋ ਬਾਦਲ ਦਲ ਨੂੰ ਵੋਟ ਦੇਣਾ ਚੰਗਾ ਸਮਝਣ ਲਗ ਪਏ ਹਨ।

ਸਵਾਲ ਪੈਦਾ ਇਹ ਹੁੰਦਾ ਹੈ। ਕੀ ਸਿੱਖ ਪੰਥ ਸਿੱਖ ਕੌਮ ਆਪਣੇ ਅਸਲੀ ਨੁੰਮਾਇਦੇ ਕਦੋ ਤੇ ਕਿਵੇਂ ਚੁਣੇ।

ਇਸ ਸਬੰਧੀ ਅਸੀ ਬਾਦਲ ਦਲ ਦਾ ਵਿਰੋਧ ਕਰਨ ਵਾਲੇ ਸ੍ਰੋਮਣੀ ਕਮੇਟੀ ਮੈਬਰਾਂ ਨੂੰ ਅਤੇ ਸਿਆਣੇ ਪੰਥ ਪ੍ਰਸਤ ਅਹੁਦੇਦਾਰਾਂ ਨੂੰ  ਅਪੀਲ ਕੀਤੀ ਹੈ। ਇਕ ਵੱਡਾ ਕਾਫ਼ਲਾ ਬਣਾਈਏ। ਜਿਹੜਾ ਬਾਦਲਕਿਆਂ  ਨੂੰ ਸ੍ਰੋਮਣੀ ਕਮੇਟੀ  ਤੋ ਅਲਗ ਥਲਗ ਕਰਨ ਦੇ ਕਾਬਿਲ ਹੋਵੇ।

ਇਸ ਲਈ ਹੀ ਸ੍ਰੋਮਣੀ ਕਮੇਟੀ ਚੋਣਾਂ।... ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਨਾਮ ਹੇਠ ਸਾਰੇ ਜਿਲ੍ਹਿਆਂ ,ਹਲਕਿਆ ਚ ਸ੍ਰੋਮਣੀ ਕਮੇਟੀ ਲਈ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਦੀ  ਜਥੇਬੰਦੀ ਦੀ ਨੁਹਾਰ ਵੀ ਬਣ ਜਾਵੇਗੀ। 

ਸਾਰੇ ਸੁਹਿਰਦ ਸੱਜਣ ਸਿੱਖ ਮਿਲਵਰਤਨ ਦੇਣ, ਅਸੀ ਯਤਨਸ਼ੀਲ   ਹੋਣਾ ਹੈ!

ਕਲਗੀਧਰ ਪਾਤਸ਼ਾਹ ਨੇ ਸਾਨੂੰ ਬੁੱਧੀ, ਮਤ ਦਿੱਤੀ ਹੈ। ਉਸ ਦਾ ਉਪਯੋਗ ਕਰੀਏ। ਇਹੀ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਹੈ।

*ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ 

ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ ,ਅਤੇ ਮੁਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ

Saturday, September 16, 2023

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕੀਤਾ ਪੰਥ ਨੂੰ ਸੁਚੇਤ

"ਸੱਪ ਦੇ ਨਿਕਲਣ ਤੋਂ ਬਾਅਦ ਲਕੀਰ ਨਾ ਕੁੱਟਦੇ ਰਹਿ ਜਾਇਓ"


ਲੁਧਿਆਣਾ
: 15 ਸਤੰਬਰ 2023: (ਪੰਜਾਬ ਸਕਰੀਨ ਡੈਸਕ)::

ਜਿਸ ਪੰਥ ਕੋਲ ਅਥਾਹ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਅਤੇ ਲੋਕ ਉਸਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਆਖਦੇ ਹੋਣ ਉਸਦੇ ਹੁੰਦਿਆਂ ਸਿੱਖ ਜਗਤ ਦਾ ਬੁਰਾ ਹਾਲ ਸਚਮੁਚ ਬੜੇ ਸੁਆਲ ਖੜੇ ਕਰਦਾ ਹੈ!ਅਜਿਹੇ ਸੁਆਲ ਬੜੀਆਂ ਧਿਰਾਂ ਨੇ ਬੜੀ ਵਾਰ ਕੀਤੇ ਹਨ ਪਰ ਆਵਾਜ਼ਾਂ ਉਸ ਬੁਲੰਦੀ ਤੱਕ ਨਹੀਂ ਪਹੁੰਚਦੀਆਂ ਜਿਸ ਤੇ ਪਹੁੰਚ ਕੇ ਕ੍ਰਾਂਤੀ ਦੀ ਸੰਭਾਵਨਾ ਬਣ ਸਕਦੀ ਹੁੰਦੀ ਹੈ। 

ਇਹ ਗੱਲ ਅੱਜ ਵੀ ਕੌੜੀ ਹਕੀਕਤ ਹੈ ਕਿ ਪੰਥ ਦਾ ਬੁੱਧੀਜੀਵੀ ਤਬਕਾ ਚਿਰਾਂ ਤੋਂ ਆਪਣੇ ਜ਼ਰੂਰੀ ਖਰਚਿਆਂ ਨੂੰ ਵੀ ਪੂਰਾ ਨਹੀਂ ਕਰ ਪਾ ਰਿਹਾ। ਅਜਿਹੀ ਹਾਲਤ ਵਿਚ ਕੋਈ ਮੀਡੀਆ ਵੀ ਸੰਚਾਲਿਤ ਕਰਨਾ ਘਰ ਵਿਚ ਸਫੇਦ ਹਾਥੀ ਬੰਨਣ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਹੁੰਦੇ ਸਨ ਉਹ ਕਿਸੇ ਨਾ ਕਿਸੇ ਤਰ੍ਹਾਂ ਕੋਈਔਹੜ ਪੋਹੜ ਕਰ ਕੇ ਇਸ ਬੁੱਧੀਜੀਵੀ ਵਰਗ ਦਾ ਧਿਆਨ ਦੇਬੀ ਹੀ ਸਲੀਕੇ ਅਤੇ ਖਾਮੋਸ਼ੀ ਨਾਲ ਰੱਖਦੇ ਸਨ। 

ਕੁਝ ਮਾਮਲਿਆਂ ਵਿਚ ਸਰਨਾ ਭਰਾਵਾਂ ਨੇ ਵੀ ਇਸ ਪਾਸੇ ਧਿਆਨ ਦਿੱਤਾ ਪਰ ਅੱਜ ਵੀ ਮਸਲਾ ਤਾਂ ਵੱਡਾ ਹੈ। ਅਜਿਹੀਆਂ ਚੁਣੌਤੀਆਂ ਦੇ ਬਾਵਜੂਦ ਬੁੱਧੀਜੀਵੀ ਵਰਗ ਨੇ ਪੰਥ ਵਿੱਚ ਪੈਦਾ ਹੋਈ ਅਜਾਰੇਦਾਰੀ ਵਾਲੀ ਸੋਚ ਦੇ ਖਿਲਾਫ ਆਵਾਜ਼ ਉਠਾਉਣੀ ਬੰਦ ਨਹੀਂ ਕੀਤੀ। ਅਜਿਹੇ ਵਰਗ ਵਿੱਚੋਂ ਹੀ ਇੱਕ ਸ਼ਖ਼ਸੀਅਤ ਹੈ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ  ਦੀ। ਇਹਨਾਂ ਨੇ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਖੜੀ ਕੀਤੀ ਅਤੇ ਅਥਾਹ ਔਕੜਾਂ ਦੇ ਬਾਵਜੂਦ ਇਸਨੂੰ ਜਾਰੀ ਵੀ ਰੱਖਿਆ। ਅੱਜ ਵੀ ਜਾਰੀ ਹੈ। 

ਫਿਰ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ  ਨੂੰ ਹਾਰਟ ਅਟੈਕ ਹੋਇਆ ਤਾਂ ਉਦੋਂ ਵੀ ਚਿੰਤਾ ਇਹੀ ਰਹੀ। ਇਸ ਅਟੈਕ ਨੇ ਸਰੀਰ ਬਹੁਤ ਕਮਜ਼ੋਰ ਕਰ ਦਿੱਤਾ ਪਰ ਉਹਨਾਂ ਪੰਥਕ ਪ੍ਰਬੰਧਾਂ ਵਿਚ ਬਦਲਾਓ ਦੀ ਸੋਚ ਵਿਚ ਕਮਜ਼ੋਰੀ ਕਦੇ ਵੀ ਨਾ ਆਉਣ ਦਿੱਤੀ।

ਕੁਝ ਦਿਨ ਪਹਿਲਾਂ ਵੀ ਉਹਨਾਂ ਇੱਕ ਪ੍ਰੈਸ ਬਿਆਨ ਭੇਜਦਿਆਂ ਸੰਗਤਾਂ ਨੂੰ ਸੱਦਾ ਦਿੱਤਾ ਕਿ ਅੱਜ  ਸਿੱਖ ਕੌਮ ਵਿਚ ਨਾਮੋਸ਼ੀ ਦਾ ਆਲਮ ਹੈ ਹੁਣ ਨਿਰਸਵਾਰਥ  ਆਗੂਆ ਨੂੰ ਅੱਗੇ ਆਉਣਾ ਚਾਹੀਦਾ। ਪਰ ਅੱਗੇ ਕੌਣ ਆਵੇ? ਇਹ ਸੁਆਲ ਕਰਨਾ ਤਾਂ ਸੌਖਾ ਲੱਗਦਾ ਹੈ ਪਰ ਇਸਦਾ ਜੁਆਬ ਬੜਾ ਮੁਸ਼ਕਲ ਹੈ। ਇਸਦਾ ਅੰਦਾਜ਼ਾ ਵੀ ਸਰਦਾਰ ਖਾਲਸਾ ਨੂੰ ਕਾਫੀ ਹੈ, ਉਹ ਖੁਦ ਹੀ ਆਖਦੇ ਹਨ ਪਰ ਅੱਜ ਆਗੂ ਮਤਲਬ ਪ੍ਰਸਤੀ ਦੇ ਬੋਝ ਹੇਠ ,ਸਿੱਖ ਦੁਸ਼ਮਣ ਪਾਰਟੀਆਂ ਦੀਆਂ ਜੁੱਤੀਆਂ ਝਾੜਨ (ਖੁਸ਼ਾਮਦੀ ਕਰਨ) ਲਗੇ ਹੋਏ ਹਨ।  ਖਰਾਬ ਸਿਹਤ ਅਤੇ ਕਮਜ਼ੋਰ ਆਰਥਿਕਤਾ ਦੇ ਬਾਵਜੂਦ ਉਹਨਾਂ ਸਪਸ਼ਟ ਐਲਾਨ ਕੀਤਾ ਕਿ ,,,,ਗੁਰਦੁਆਰਾ ਸੁਧਾਰ ਲਹਿਰ ਦੂਜੀ ਦਾ ਅਗਾਜ,ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਨਾ ਤੇ ਹੋਵੇਗਾ! 

ਉਹਨਾਂ ਦੁਹਰਾ ਕੇ ਸਪਸ਼ਟ ਕੀਤਾ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਾਂਗੂੰ  ਦੂਜੀ ਸੁਧਾਰ ਲਹਿਰ ਦਾ ਨਾ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ  ਹੋਵੇਗਾ। 

ਅੱਜ ਜਿੰਨੀ ਤੇਜੀ ਨਾਲ ਕਾਂਗਰਸ, ਭਾਜਪਾ ਤੇ ਆਮ ਪਾਰਟੀ ਚ ਸਿੱਖ ਆਗੂਆ ਦੀ ਸ਼ਮੂਲੀਅਤ ਹੋ ਰਹੀ ਹੈ। ਉਹਨਾਂ ਦੇ ਸ਼ੁਭ ਚਿੰਤਕ ਫੁੱਲਾਂ  ਦੀ ਵਰਖਾ  ਕਰਕੇ ਉਹਨਾਂ ਨੂੰ ਗੈਰ ਸਿੱਖ ਪਾਰਟੀਆਂ ਵੱਲ ਤੌਰ ਕੇ ਉਹਨਾਂ ਦਾ ਸਨਮਾਨ ਕਰ ਰਹੇ ਹਨ।  ਦੂਜੇ ਪਾਸੇ ਸਿੱਖ ਨੌਜਵਾਨੀ  ਬਾਹਰਲੇ ਦੇਸ਼ਾਂ ਵਿੱਚ ਪਲਾਇਨ ਕਰ ਰਹੀ ਹੈ। ਇਹ ਸਭ  ਵਰਤਾਰਾ ਸਿੱਖ ਕੌਮ  ਨੂੰ ਨਮੋਸ਼ੀ ਦੇ ਵੱਡੇ ਨਤੀਜਿਆਂ ਵੱਲ ਹੀ ਲਿਜਾ ਰਿਹਾ ਹੈ। ਇਹਨਾਂ ਨਾਜ਼ੁਕ ਹਾਲਤਾਂ ਨੂੰ ਬੜੀ ਡੂੰਘਾਈ ਨਾਲ ਸਮਝਣ ਦੀ ਲੋੜ ਹੈ। 

ਸਿੱਖ ਕੌਮ ਆਪਣੀਆਂ  ਸਿੰਘ ਸਭਾਵਾਂ ਗੁਰਦੁਆਰਿਆ ,ਤਖ਼ਤਾ ਤੇ ਵੱਡੀਆ ਪ੍ਰਬੰਧਕ ਕਮੇਟੀਆਂ ਤੇ ਵਿਦਿਅਕ ਅਦਾਰਿਆਂ ਨੂੰ ਇਕ ਇਕ ਕਰ ਕੇ ਗੈਰਾਂ ਦੇ ਹਵਾਲੇ ਕਰ ਰਹੀ ਹੈ। ਇਸ ਸਿਲਸਿਲੇ ਨੂੰ ਰੋਕਣ ਲਈ ਵੱਡੇ ਯਤਨ ਸ਼ੁਰੂ ਹੋਣੇ ਜਰੂਰੀ ਹਨ।  ਡੇਰਾਵਾਦ ਵਾਲੀ ਵਿਚਾਰਧਾਰਾਂ ਨੂੰ ਵੀ ਨਕੇਲ ਪਾਉਣ ਦੀ ਲੋੜ ਲੰਮੇ ਅਰਸੇ ਤੋਂ ਮਹਿਸੂਸ ਕੀਤੀ ਜਾ ਰਹੀ ਹੈ। 

ਇਹਨਾਂ ਵਿਚਾਰਾਂ  ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਕੌਮ ਦੀ ਤ੍ਰਾਸਦੀ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਮੁੱਖ ਰੂਪ ਵਿਚ ਤਿੰਨ ਪੱਖ ਸਮਝਣੇ ਪੈਣੇ ਹਨ: ਪਹਿਲਾ  ਸਿੱਖ ਸੰਗਤਾਂ//ਦੂਸਰਾ ਪ੍ਰਬੰਧਕ ਅਤੇ ਤੀਸਰਾ ਪ੍ਰਚਾਰਿਕ

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਮੰਗ ਹੈ ਕਿ ਸਿੱਖ ਸੰਗਤਾਂ  ਚ ਠੀਕ ਸਿਲੇਬਸ ਗੁਰਮਤਿ ਅਨੁਸਾਰੀ ਨੀਯਤ ਕੀਤਾ ਹੋਇਆ ਹੋਵੇ ਅਤੇ ਪੰਥ ਪ੍ਰਵਾਣਿਤ, ਗੁਰਬਾਣੀ ਦੇ ਅਧਾਰਤ  ਗਿਆਨ ਪ੍ਰਚਾਰਿਕ  ਸਿੱਖ ਸੰਗਤਾਂ ਅੰਦਰ ਵੰਡੇ, ਅਨਮਤੀਆਂ ਦੀਆਂ ਕਥਾ ਕਹਾਣੀਆਂ, ਅਤੇ ਮਨ ਮਰਜੀ ਦਾ ਗਿਆਨ ਵੰਡਣ ਦੀ ਪ੍ਰਕ੍ਰਿਆ ਬੰਦ ਹੋਵੇ। ਗੁਰਦੁਆਰੇ ਦੇ ਕਾਇਦੇ ਕਾਨੂੰਨਾਂ ਦੀ ਪਾਲਣਾ ਗੁਰਮੁਖਤਾਈ  ਅਤੇ ਨਿਮਰਤਾ ਨਾਲ ਕੀਤੀ ਜਾਵੇ। ਠੀਕ ਤੇ ਉਸਾਰੂ ਪ੍ਰਚਾਰ ਹੀ ਸਿੱਖ ਕੌਮ  ਅਥਵਾ ਸਿੱਖ ਸੰਗਤ ਅੰਦਰ ਜਾਗਰੂਕਤਾ ਲਿਆ ਸਕਦਾ ਹੈ।

ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਪ੍ਰਬੰਧਕ ਸੂਝਵਾਨ ਤੇ ਦੂਰ ਅੰਦੇਸ਼ ਹੋਵੇ, ਪ੍ਰਬੰਧਕਾ ਦੇ ਦਿੱਤੇ ਦਸਵੰਧ ਨਾਲ ਰਾਗੀ ਸਿੰਘਾਂ, ਕਥਾ ਵਾਚਕਾ,ਪਾਠ ਕਰਨ ਵਾਲੇ ਸਿੰਘਾਂ ਦੀਆ ਜ਼ਰੂਰਤਾਂ ਪੂਰੀਆਂ ਹੋਣ। ਗੁਰੂ ਘਰਾਂ ਅੰਦਰ ਰਹਿੰਦੇ ਪ੍ਰਚਾਰਕਾਂ ਨੂੰ ਇਕ ਗਜ਼ਟਿਡ  ਅਫਸਰ ਜਾ ਇੰਸਪੈਕਟਰ ਜਿਨੀ ਤਨਖਾਹ, ਫ੍ਰੀ ਮੈਡੀਕਲ, ਫ੍ਰੀ ਰਿਹਾਇਸ਼, ਉਹਨਾਂ ਦੇ ਬੱਚਿਆਂ ਦੀ ਉੱਚ ਵਿੱਦਿਆ ਤਕ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਹੋਵੇ। ਪ੍ਰਚਾਰਿਕ ਰਾਗੀ ਡੰਗ ਟਪਾਊ ਸੋਚ ਵਰਗਾ ਨਹੀ ਹੋਣਾ ਚਾਹੀਦਾ। ਪ੍ਰਬੰਧਕ ਲਾਲਚੀ ਤੇ ਅਫ਼ਸਰਸ਼ਾਹੀ ਝਾੜਨ ਵਾਲਾ ਨਾ ਹੋਵੇ। ਉਹ ਨਿਮਰਤਾ, ਸਲੀਕੇ ਵਾਲਾ ਗੁਣੀ ਗਿਆਨੀ ਹੋਵੇ। ਉਸ ਦਾ ਜੀਵਨ ਮਿਸਾਲੀ ਹੋਵੇ।

ਤੀਸਰਾ ਪ੍ਰਚਾਰਿਕ ਪੂਰਾ ਗਿਆਨ ਵੰਡਣ ਵਾਲਾ ਕਿਸੇ ਅੱਛੇ ਧਾਰਮਿਕ  ਵਿਦਿਅਕ ਅਦਾਰੇ ਵਿਚੋ ਪੜ ਕੇ ਆਇਆ ਹੋਵੇ। ਗੁਣਿਆ ਹੋਇਆ ਹੋਵੇ, ਪੂਰਨ ਤੌਰ ਤੇ ਸਿੱਖ ਰਹਿਤ ਮਰਿਯਾਦਾ ਦਾ ਧਾਰਨੀ ਤੇ ਜਾਣ ਕਾਰ ਹੋਵੇ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਸਿੱਖ ਕੌਮ ਨੂੰ  ਗੁਰਦੁਆਰੇ ਬਣਾਉਣ, ਵੱਡੀਆ ਬਿਲਡਿਗਾਂ ਉਸਾਰਨ ਤੇ ਸੋਨਾ  ਲਵਾਉਣ ਦੀ  ਥਾਂ ਸਿੱਖ ਵਿਦਿਅਕ ਅਦਾਰੇ ਧਾਰਮਿਕ ਵਿਦਿਆਲੇ ਤੇ ਨਸ਼ਾ ਮੁਕਤ ਕੇਂਦਰ ਖੋਹਲਣ ਵੱਲ ਧਿਆਨ ਦੇਣ ਦੀ ਲੋੜ ਹੈ ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਹੁਣ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਪ੍ਰਬੰਧ ਸੁਧਾਰ ਲਹਿਰ ਲਿਆਉਣ ਲਈ,  ਉਪਰਾਲੇ ਵਜੋਂ ਬਦਲਾਅ ਖੜਾ  ਕਰਨ ਹਿਤ , ਰਲੀਜ ਕੀਤਾ ,ਚੋਣ ਮਨੋਰਥ ਪੱਤਰ,ਏਜੰਡਾ ਪੰਥਕ ਏਕਤਾ ਵੱਲ ਧਿਆਨ ਦੇਵੇ ,ਐਵੇਂ ਹਵਾ ਵਿਚ ਸੋਟੀਆਂ ਮਾਰਨ ਦੀ ਆਦਤ ਬੰਦ ਹੋਵੇ। ਹਾਕਮ ਧਿਰ ਨੇ ਸਿੱਖ ਕੌਮ ਨੂੰ ਕੰਟਰੋਲ ਕਰਨ ਲਈ ਸਾਰੇ ਹੀਲੇ ਵਸੀਲੇ ਲਾ ਦਿੱਤੇ ਹਨ।

ਅਜ ਭਾਰਤੀ ਸਟੇਟ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ  ਹਥਿਆਉਣ ਦਾ ਪ੍ਰਬੰਧ ਕਰ ਲਿਆ ਹੈ। ਗੁਰਦੁਆਰੇ ਸਿੱਖ ਕੌਮ ਦੇ ਹੋਣਗੇ ਪਰ ਉਹਨਾਂ ਦੇ ਹਾਕਮ ਵਿਕਾਊ ਸਿਆਸੀ ਜਮਾਤ  ਭਾਵ ਸਿੱਖ ਲੀਡਰ ਹੋਣ ਗੇ। ਜਿਨਾ ਨੂੰ ਭਾਰਤੀ ਹਕੂਮਤ ਦਿਸ਼ਾ ਤੈਅ ਕਰਕੇ ਦੇਣਗੇ। ਉਹ ਪਰਬੰਧਕ ਤਖ਼ਤਾ ਜਾ ਗੁਰਦੁਆਰਿਆ ਚ ਜਥੇਦਾਰ,ਤੇ ਹੋਰ,ਮਨੇਜਰ,ਪਰਬੰਧਕ ਪਾਠੀ ,ਗ੍ਰੰਥੀ ,ਕਰਮਚਾਰੀ ਉਹੀ ਲਾਉਣ ਗੇ ਜਿਨਾ ਨੂੰ ਭਾਰਤੀ ਹਕੂਮਤ ਦੀ ਪ੍ਰਵਾਨਗੀ ਹੋਵੇਗੀ। ਮਤਲਬ ਧਾਰਮਿਕ ਫਲਸਫੇ ਨੂੰ ਹਿੰਦੂ  ਠਾਕੁਰ ਦੁਆਰੈ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।

ਇਸ ਸਾਰੇ ਮੰਦ ਭਾਗੇ ਵਰਤਾਰੇ ਨੂੰ ਰੋਕਣ ਲਈ, ਸ੍ਰੋਮਣੀ ਗੁਰਮਤਿ ਚੇਤਨਾ ਲਹਿਰ, ਹਰੇਕ ਜ਼ਿਲ੍ਹੇ ਅੰਦਰ ਵੀਚਾਰ ਗੋਸ਼ਟੀਆਂ,ਪ੍ਰੈਸ ਕਾਨਫਰੰਸ ਅਤੇ ਸਿੱਖ ਬਚਿਆ ਦੇ ਸ਼ਖਸੀਅਤ ਉਸਾਰੀ ਗੁਰਮਤਿ ਕੈਂਪ ਲਾਉਣ ਲਈ ਸਰਗਰਮ ਹੋ ਰਹੀ ਹੈ। ਸਿੱਖ ਬਚਿਆ ਨੂੰ ਚੰਗੇ ਢੰਗ ਨਾਲ ਪ੍ਰਬੰਧ ਚਲਾਉਣ, ਗੁਰਮਤਿ ਅਨੁਸਾਰੀ ਜੀਵਨ ਜਾਂਚ ਸਿਖਾਉਣ ਲਈ, ਤਿਆਰ ਕੀਤਾ ਜਾਵੇਗਾ, ਨਸ਼ਾ ਮੁਕਤ ਕੈਂਪਾਂ ਦਾ ਆਯੋਜਨ ਹੋਵੇਗਾ।

ਸਿੱਖ ਹਿਤੈਸ਼ੀ ਸਿਆਣੇ ਨਿਰ ਸੁਆਰਥ ਆਗੂ  ਕਾਹਲੇਪਨ ਦੀ ਥਾਂ,ਚੋਣ ਮਨੋਰਥ ਪੱਤਰ ਮੰਗਵਾਉਣ ਤੇ ਸਮਝਣ ਦੀ ਕੋਸ਼ਸ਼ ਕਰਨ ਇਹੀ ਏਜੇਂਡਾ ਨਿਰਧਾਰਤ ਕੀਤਾ ਗਿਆ ਹੈ।

ਸ਼੍ਰੋਮਣੀ ਗੁਰਮਤਿ ਚੇਤਨਾ ਮੈਗਜ਼ੀਨ ਨੂੰ ਨਵੇਂ ਸਿਰਿਉਂ  ਤਿਆਰ ਕਰਕੇ ਹਰ ਮਹੀਨੇ ਘਰ ਘਰ ਪੁੱਜਦਾ ਕੀਤਾ ਜਾਣਾ ਹੈ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਅੱਜ ਭਾਰਤੀ ਹਕੂਮਤ ਦੀ ਹਰਿਆਣਾ  ਗੁਰਦੁਆਰਾ ਕਮੇਟੀ ਤੇ ਸ੍ਰੋਮਣੀ ਕਮੇਟੀ ਉਪਰ ਮੁਕੰਮਲ ਕੰਟਰੋਲ  ਕਰਨ ਦੀ ਸਾਜਸ਼ ਨੂੰ ਨਕੇਲ ਪਾਉਣ ਦੀ ਲੋੜ ਹੈ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਾਂਗੂੰ ਦੂਜੀ ਸੁਧਾਰ ਲਹਿਰ ਕਾਮਯਾਬ ਕਰਨ ਹਿਤ ਸਹਯੋਗੀ ਬਣੀਏ। ਅੱਜ ਦੇ ਹਾਲਤ ਇੰਝ ਹਨ ਕੀ ਸਿੱਖ ਬਾਦਲਕਿਆਂ , ਭਾਜਪਾਈਆਂ,ਕਾਂਗਰਸੀਆਂ,ਆਮ ਪਾਰਟੀਆਂ ਦੇ ਤੇ  ਇਹ ਸਾਰੇ ਭਾਰਤੀ ਹਾਕਮਾਂ ਦੀ ਖ਼ਿਦਮਤ ਵਿਚ ਜੁਤੀਆਂ ਝਾੜ ਰਹੇ ਹਨ। ਇਹ ਲੋਕ ਨਕਲ਼ੀ ਪੰਥ ਪ੍ਰਸਤ ਬਣ ਕੇ ਕੌਮ ਨੂੰ ਦੁਰਗਤੀ ਵਲ ਧਕੇਲ ਰਹੇ ਹਨ।

ਸ਼ਾਹ ਮੁਹੰਮਦਾ ਇੱਕ ਸਰਕਾਰ  ਬਾਝੋਂ.....ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ....!

ਉਹਨਾਂ ਇਹ ਸੁਆਲ ਵੀ ਦੁਹਰਾ ਕੇ ਪੁੱਛਿਆ ਕਿ ਆਖਿਰ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਹਕੂਮਤ ਕਦੋ ਕਰਾਏਗੀ??,,

ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਨਾਂਹ ਰਹਿਣ ਕਾਰਨ ਸ਼ਾਹ ਮਹੁੰਮਦ ਦੇ ਆਹ ਬੋਲ ਯਾਦ ਕੀਤੇ ਜਾਂਦੇ ਹਨ। ਦਰਅਸਲ ਮਹਾਰਾਜਾ ਦੀ ਮੌਤ ਤੋਂ ਕੁਝ ਦੇਰ ਬਾਦ ਅੰਗਰੇਜ ਨੇ ਲਾਹੌਰ ਦੀ ਰਾਜਧਾਨੀ ਵਾਲੇ ਦੇਸ਼ ਪੰਜਾਬ  ਉਪਰ  ਕਬਜ਼ਾ ਕਰ ਲਿਆ ਸੀ। 

ਪਰ ਅੰਗਰੇਜ਼ ਜਦੋਂ ਜਾਣ ਲੱਗੇ ਤਾਂ ਦੇਸ਼ ਪੰਜਾਬ ਨੂੰ ਰੌਲੇ ਗੋਲੇ ਤੇ ਕਤਲਗਾਹ ਬਣਾ ਕੇ  ਦੇਸ਼ ਪੰਜਾਬ ਨੂੰ ਉਜਾੜ ਕੇ ਵਾਪਸ ਬਰਤਾਨੀਆ ਚਲੇ ਗਏ ਸਨ।

ਛੇਤੀ ਹੀ ਹਾਲਾਤ ਬਦਲਦੇ ਨਜ਼ਰ ਆਉਣ ਲੱਗੇ ਅਤੇ ਸਿੱਖ ਆਗੂ ਹਿੰਦੂਤਵ ਦਾ ਪਾਣੀ ਭਰਨ ਲੱਗ ਪਏ ਸਨ। ਜਿਸ ਕਾਰਨ ਆਪਣੇ  ਖੁੱਸੇ ਹੋਏ ਰਾਜ ਭਾਗ ਨੂੰ ਮੁੜ  ਪ੍ਰਾਪਤ ਨਾ ਕਰ ਸਕੇ। ਕਿਉਕੀ ਇਹਨਾ ਨੂੰ ਰਾਜ ਭਾਗ ਦੀ ਬਜਾਏ ਵਕਤੀ ਵਜੀਰੀਆਂ ਤੇ ਅਹੁਦੇ,ਲਾਲਚ,ਜ਼ਮੀਨ ਜਾਇਦਾਦ ਦੀ ਲੋੜ ਸੀ।

ਠੀਕ ਇਵੇ ਦੇ ਹਾਲਾਤ ਮੁੜ ਸਥਾਪਤ ਹੋਏ ਪਏ ਹਨ। ਹਿੰਦੂਤਵ ਅੰਖਡ ਭਾਰਤ ਟੋਟੋ ਟੋਟੋ ਹੋਣ ਦੇ  ਕਿਨਾਰੇ ਲੱਗਣ ਵਾਲਾ ਹੈ। ਅੱਜ ਗਵਾਚੀ ਹੋਈ ਵਿਰਾਸਤ ਵਾਲੇ ਸਿੱਖ ਹਿੰਦੂਤਵ ਦੇ ਅਧੀਨ ਆਪਣੀ ਹੋਂਦ ਦੀ ਸਲਾਮਤੀ ਦੀ ਬੀਨ ਵਜਾ ਰਿਹਾ ਹੈ।

ਸਿੱਖ ਕੌਮ ਕੋਲ ਗੁਰਦੁਆਰਾ ਸੰਸਥਾ ਇਕ ਅਜਿਹੀ  ਪਵਿੱਤਰ  ਅਦਭੁਤ ਸ਼ਕਤੀ  ਜਾ ਸੋਮਾ ਹੈ। ਜਿਸ ਦੇ ਤਾਬਿਆ ਦੁਨੀਆ ਵਿਚ ਰਾਜ ਮਾਨਣ ਦੀ ਸਮਰੱਥਾ ਸਿੱਖ ਕੋਲ ਹੈ। ਪਰ ਹੌਲੀ ਹੌਲੀ ਇਹ ਗੁਰਦੁਆਰਾ ਸ਼ਕਤੀ  ਹਿੰਦੂਤਵ ਦੀ ਕੁਟਲਨੀਤੀ ਕਾਰਨ ਸਿੱਖ ਪੰਥ ਪਾਸੋਂ ਖੁਸਦੀ ਚਲੀ ਆ ਰਹੀ ਹੈ ਜਿਸ ਸਦਕਾ ਸਿੱਖ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋ ਰਿਹਾ ਹੈ। 

ਸਿੱਖ ਪੰਥ ਨੂੰ ਤਪੋ ਰਾਜ ਤੇ ਰਾਜੋ ਨਰਕ ਵੱਲ ਧਕੇਲਿਆ ਜਾ ਰਿਹਾ ਹੈ। ਇਸ ਹੋਣੀ ਬਾਰੇ ਸੋਚਣਾ ਅਤੇ ਸੁਆਲ ਪੁੱਛਣਾ ਬਹੁਤ ਜ਼ਰੂਰੀ ਹੈ ਪਰ ਸਿੱਖ ਪੰਥ ਖਾਮੋਸ਼ ਹੈ। ਪੰਥ ਦਾ ਮੌਜੂਦਾ ਰੂਪ ਇਸ ਹੋਣੀ ਨੂੰ ਬਰਦਾਸ਼ਤ ਕਰਕੇ ਗੁਲਾਮੀਅਤ ਦੀ ਡੂੰਗੀ ਖਡ ਵਿਚ ਧੱਸਦਾ ਜਾ ਰਿਹਾ ਹੈ।

ਸੰਨ 1947 ਵਿਚ ਸਿੱਖ ਗੁਰਦੁਆਰਿਆਂ ਦਾ ਵੱਡਾ ਹਿੱਸਾ ਵੰਡ  ਵੱਕਤ ਪਾਕ ਵਿਚ ਰਹਿ ਗਿਆ, ਸਿੱਖ ਸਿਰਫ  ਵਿੱਛੜੇ ਹੋਏ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ, ਸੇਵਾ  ਸੰਭਾਲ ਦੀ ਅਰਦਾਸ ਤਕ ਸੀਮਤ ਰਹਿ ਗਿਆ ਸੀ। ਉਹ ਅਰਦਾਸ ਅਜ ਵੀ ਹੋ ਰਹੀ ਹੈ।

ਕੀ ਅੱਜ ਸਿੱਖ ਭਾਰਤ ਅੰਦਰ ਜਾਂ ਦੇਸ਼ ਪੰਜਾਬ ਦੇ ਗੁਰਦੁਆਰਿਆਂ ਦੀ ਦਸ਼ਾ ਵੀ ਅਰਦਾਸ ਵਿੱਚ ਸ਼ਾਮਲ ਕਰਨਾ ਲੋਚਦੇ ਹਨ । ਧੜੇ ਤੇ ਧਿਰਾਂ ਵਿਚ ਵੰਡੇ ਹੋਏ ਵੱਡੇ ਬਣੇ ਪੰਥਕ,

ਜਿਸ ਤਰੀਕੇ ਨਾਲ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਗੁਰਦੁਆਰੇ ਤੇਜੀ ਨਾਲ ਹਿੰਦੂਤਵ ਦੀ ਗੁਲਾਮੀਅਤ ਪ੍ਰਵਾਨ ਕਰ ਚੁੱਕੇ ਪੱਗੜੀ ਧਾਰੀ ਮੋਨੀ ਵੀਚਾਰਧਾਰਾ ਵਾਲੇ  ਨਲਾਇਕ ਸਿੱਖ ਹਕੂਮਤ ਦੇ ਹੱਥਠੋਕੇ ਤੇ ਪੰਥਕ ਹਿਤਾਂ ਨੂੰ ਵਿਸਾਰ ਕੇ  ਗੁਰੂਦੁਆਰਿਆ ਅਥਵਾ ਸਿੱਖ ਸੰਸਥਾਵਾਂ ਦੇ ਪਰਬੰਧਕ ਬਣਨ ਦੀ ਦੌੜ ਵਿਚ ਹਨ। ਉਸ ਹਿਸਾਬ ਨਾਲ ਖਾਲਸੇ ਦੇ ਬੋਲ ਬਾਲੇ ਦੀ ਵਿਚਾਰਧਾਰਾ ਮੁਕਦੀ ਜਾ ਰਹੀ ਹੈ।

ਸਾਰੀ ਗਲ ਤੋ ਬਾਅਦ ਇਕ  ਸਵਾਲ ਪੈਦਾ ਹੁੰਦਾ ਹੈ। ਅਸੀ ਕੀ ਕਰੀਏ ਤੇ ਕੌਣ ਕਰੇ,,,ਭਾਵ ਸਿੱਖ ਕਿਧਰ ਨੂੰ ਜਾਣ, ਕੀ ਗੁਰਦੁਆਰਿਆ ਦਾ ਪ੍ਰਬੰਧ ਪੰਥ ਕੋਲ ਰਹੇ। ਸਿੱਖਾ ਅਜ ਅਲਗ ਅਲਗ  ਧੜੇ, ਧਿਰਾਂ ਚ ਵੰਡਿਆ ਪਿਆ ਹੈ। ਪੰਥਕ ਏਕਤਾ ਦੂਰ ਤਕ ਨਜਰ ਨਹੀ ਆਉਂਦੀ, ਡੇਰੇਦਾਰਾਂ ਦੀ ਧਿਰ ਕਾਹਲੀ ਕਾਹਲੀ ਕਬਜਾ ਕਰਨ ਲਈ ਪੰਥਕ ਮਖੌਟਾ ਪਾਈ ਤੁਰੀ ਆਉਂਦੀ ਹੈ। ਦੂਸਰਾ ਸਿਆਸੀ ਕਿਸਮ  ਦੇ ਲੋਕ ਹਕੂਮਤ ਦੀ ਮਰਜੀ ਨਾਲ ਗੁਰਦੁਆਰਿਆ ਉਪਰ ਪ੍ਰਬੰਧ ਕਰਨ ਦੀ ਤਿਆਰੀ ਕਰ ਰਹੀ ਹੈ।

ਆਪਸੀ ਪਾਟੋਧਾੜ ਦੀ ਹਾਲਤ ਵਿੱਚ ਸ੍ਰੋਮਣੀ ਕਮੇਟੀ ਦੀਆਂ ਪਿਛਲੇ 13 ਸਾਲ ਤੋ ਚੋਣਾਂ ਦਾ ਅਮਲ ਨਹੀ ਹੋਇਆ। ਇਸ ਦਰਮਿਆਨ ਹਰਿਆਣਾ ਕਮੇਟੀ ਦਾ ਗਠਨ ਹੋਇਆ ਹੈ।  ਜਿੱਥੇ ਪਹਿਲਾ ਸ੍ਰੋਮਣੀ ਕਮੇਟੀ ਦੇ 12 ਮੈਬਰ ਚੁਣ ਕੇ ਆਉਂਦੇ ਸਨ। ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਵਿਧਾਨ ਬਣਨ ਨਾਲ ਵੱਖਰੀ ਕਮੇਟੀ ਦੇ ਮੈਬਰਾਂ ਦੀ ਗਿਣਤੀ ਵੀ 40 ਬਣ ਗਈ ਹੈ। ਹਰਿਆਣਾ ਦੇ 52 ਗੁਰਦੁਆਰੇ ਵੱਖਰੇ ਪ੍ਰਬੰਧ ਚ ਆ ਚੁੱਕੇ ਹਨ। ਮਤਲਬ ਸ੍ਰੋਮਣੀ ਕਮੇਟੀ ਦਾ ਬੋਲ ਬਾਲਾ ਹਰਿਆਣਾ ਵਿੱਚੋ ਜ਼ੀਰੋ ਫੀਸਦੀ ਰਹਿ ਗਿਆ ਹੈ।

ਕੀ  ਹਿੰਦੂਤਵ ਵੱਲੋਂ ਏਸੇ ਤਰਜ਼ 'ਤੇ ਸ੍ਰੋਮਣੀ ਕਮੇਟੀ ਵੀ ਸਰਕਾਰੀ ਤੰਤਰ ਦੇ ਅਧੀਨ ਲਿਆਉਣ ਦੇ ਮਨਸੂਬੇ ਤਿਆਰ ਕੀਤੇ ਜਾ ਰਹੇ ਹਨ।  ਕੀ  ਭਾਰਤੀ ਜਨਤਾ ਪਾਰਟੀ ਦੇ ਕੌਮੀ ਸੱਕਤਰ ਮਨਜਿੰਦਰ ਸਿੰਘ ਸਿਰਸੇ ਦਾ ਰੋਲ ਸੁਖਬੀਰ ਬਾਦਲ ਨਿਭਾਏਗਾ? ਇਹ ਗਲ ਅਜੇ ਗੁਪਤ ਹੈ। ਕੀ  ਉਦੋ ਹੀ ਸਰਕਾਰ ਸ੍ਰੋਮਣੀ ਕਮੇਟੀ ਚੋਣਾਂ ਕਰਵਗੀ। ਸ਼੍ਰੋਮਣੀ ਕਮੇਟੀ ਨੂੰ ਵੀ ਸਰਕਾਰੀ ਤੰਤਰ ਦੇ  ਹਰਿਆਣਾ ਵਾਂਗੂੰ  ਲਿਆਉਣ ਲਈ ਹੁਕੂਮਤ ਕਾਹਲੀ ਹੈ। ਇਸ ਲਈ ਕੁਝ ਵੀ ਹੋ  ਸਕਦਾ ਹੈ ।

ਦਿੱਲੀ ਚੋਣਾਂ ਵਾਂਗੂੰ ਫਿਰ ਭਾਈ ਰਣਜੀਤ ਸਿੰਘ ਸਾਬਕਾ  ਜਥੇਦਾਰ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਵੇਂ ਧੜੇ ਸਮੇਤ ਦਲ ਖਾਲਸਾ ਦਾ ਪੰਥ ਸੇਵਕ ਦਲ  ਆਪਣੀ ਆਪਣੀ ਜੋਰ ਅਜਮਾਇਸ਼ ਕਰਨਗੇ ਅਤੇ  ਵੋਟਾ ਦੀ ਵੰਡ ਸਦਕਾ ਸਰਕਾਰੀ ਤੰਤਰ ਸ੍ਰੋਮਣੀ ਕਮੇਟੀ ਉਪਰ ਕਬਜ਼ਾ ਕਰ ਲਵੇਗਾ।   ਇਹ  ਧੜੇ ਪੰਥ ਨੂੰ ਰਸਾਤਲ ਵੱਲ ਤੋਰ ਕੇ ਚੂਪ ਕਰ ਕੇ ਬੈਠ ਜਾਣਗੇ।

ਪ੍ਰਿੰਸੀਪਲ ਖਾਲਸਾ ਸੁਚੇਤ ਕਰਦੇ ਹਨ ਕਿ ਹੁਣ ਹਾਲਾਤ ਬੇਹੱਦ ਨਾਜ਼ੁਕ ਮੋੜਤ ਖੜੇ ਹਨ। ਬਾਦਲ ਦਲ ਵੀ ਵੋਟਾਂ ਦਾ ਕੁਝ ਹਿੱਸਾ ਲੈਕੇ ਜਾਵੇਗਾ। ਅਖੀਰ ਸਰਕਾਰੀ ਧਿਰ ਨੂੰ  ਥਾਲ ਵਿਚ  ਸ਼੍ਰੋਮਣੀ ਕਮੇਟੀ ਪਰੋਸ ਕੇ ਇਹ ਆਪਣੇ ਆਪ ਨੂੰ ਕਹਿੰਦੀਆਂ ਪੰਥਕ ਧਿਰਾਂ  ਗੋਡੇ ਟੇਕ ਕੇ  ਚੁੱਪ ਵੱਟ ਲੈਣਗੀਆਂ। ਇਹੀ ਹਾਲਾਤ ਬਣ ਜਾਣ ਉਪਰੰਤ ਭਾਰਤੀ ਹਕੂਮਤ ਸ੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦਾ ਐਲਾਨ ਕਰੇਗੀ। ਸਾਡਾ ਇਹ ਕਹਿਣਾ ਹੈ। 

ਇਸ ਘਟਨਾ ਕ੍ਰਮ ਤੋ ਬਚਣ ਲਈ ਸ੍ਰੋਮਣੀ  ਗੁਰਮਤਿ ਚੇਤਨਾ ਲਹਿਰ ਨੇ ਇਕ ,ਗੁਰਦੁਆਰਾ ਚੋਣ ਮਨੋਰਥ ਪਤਰ ਛਪਵਾ ਕੇ ਤਿਆਰ ਕੀਤਾ ਹੈ; ਤਾ ਕੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਾਂਝੇ ਰੂਪ ਵਿਚ ਸੀਟਾਂ ਦੀ ਵੰਡ ਨਾਲ ਮਿਲ ਕੇ ਲੜੀਆਂ ਜਾਣ। ਪਰ ਸਾਬਕਾ ਜਥੇਦਾਰ ਤੇ ਅੰਮ੍ਰਿਤਸਰ ਅਕਾਲੀ ਦਲ ਦੇ ਦੋਵੇਂ ਧੜੇ ਸਮੇਤ ਵਡਾਲਾ ਅਤੇ ਦਲ ਖਾਲਸਾ ਦੇ ਪੰਥ ਸੇਵਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀਆਂ ਵਰਦੀਆਂ ਸਵਾ ਕੇ ਕੁਰਸੀ ਤੇ ਬੈਠਣ ਲਈ ਕਾਹਲੇ ਹਨ। ਕੌਮ ਨੂੰ ਨਿਰਾਸ਼ਤਾ ਚ ਸੁੱਟਣ ਲਈ? ਅਜਿਹੇ ਕਿ ਸੁਆਲ ਸੰਗਤਾਂ ਦੇ ਮਨਾਂ ਵਿਚ ਹਨ। 

ਇਸਦੇ ਨਾਲ ਹੀ ਉਹ ਭਵਿੱਖਬਾਣੀ ਵੀ ਕਰਦੇ ਹਨ। ਉਹ ਸਾਫ ਸ਼ਬਦਾਂ ਵਿਚ ਆਖ ਰਹੇ ਹਨ ਕਿ ਹਰਿਆਣਾ  ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗੂੰ ਸ੍ਰੋਮਣੀ ਕਮੇਟੀ ਵੀ ਸਰਕਾਰੀ ਕਬਜ਼ੇ 'ਚ ਦੇਣ ਲਈ ਕੁਝ ਸਿੱਖ ਆਗੂ ਤਿਆਰ ਜਾਪਦੇ ਹਨ। 

ਕਿਹਾ ਜਾਂਦਾ ਹੈ ਕੀ ਸੱਪ ਲੰਘ ਜਾਵੇ ਤਾਂ ਮਗਰੋਂ ਲਕੀਰ ਪਿੱਟਣ ਦਾ ਕੀ ਲਾਭ? ਪਰ ਸਿੱਖ ਸੱਪ ਲੰਘ ਜਾਣ ਦੀ ਉਡੀਕ ਕਰ ਰਹੇ ਹਨ। ਫਿਰ ਧਰਨੇ ਮੋਰਚੇ ਲਗਾਉਣ ਗੇ। ਕਿ ਸਰਕਾਰ ਨੇ ਧਕਾ ਕਰ ਲਿਆ ਚਲੋ ਸਿੱਖੋ ਪੰਥ ਖਤਰੇ ਵਿਚ ਹੈ।

ਸਰਕਾਰਾਂ ਦਾ ਮਿਸ਼ਨ ਹੈ ਕਿ ਘਟ ਗਿਣਤੀਆਂ  ਅਥਵਾ ਸਿੱਖ ਕੌਂਮ।ਨੂੰ ਇੰਡੀਆ ਵਿਚ ਦਬਾਉਣਾ ਹੈ। ਇਹਨਾ ਨੂੰ ਸਿਰ ਨਹੀ ਚੁੱਕਣ ਦੇਣਾ ਇਸ ਲਈ ਦੋ ਚਾਰ ਲੱਖ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਇਹਨਾ ਦੇ ਘਰ ਘਾਟ ਉਜਾੜ ਦਿੱਤੇ ਜਾਣ ਇਹਨਾ ਦੇ ਗੁਰਦੁਆਰਿਆ ਅਥਵਾ ਆਸਥਾ ਕੇਂਦਰ ਪੁਲੀਸ ,ਫੌਜ,ਦੀ ਮਦਦ ਨਾਲ ਨੇਸਤੋ ਨਬੂਦ ਕਰ ਦਿੱਤੇ ਜਾਣ। ਉਹ ਇਨਸਾਫ ਲਈ ਭਟਕਦੇ ਰਹਿਣ ਵਗੈਰਾ,,, ਵਗੈਰਾ। 

ਪ੍ਰਿੰਸੀਪਲ ਖਾਲਸਾ ਕਹਿੰਦੇ ਹਨ ਕਿ ਇਹ ਸਭ ਕੁਝ 1947 ਤੋਂ ਲੈ ਕੇ ਹੁਣ ਤੱਕ ਇੰਡੀਆ ਸਟੇਟ ਕਰ ਰਹੀ ਹੈ। ਇਸ ਤੋਂ ਪਹਿਲਾ ਅੰਗਰੇਜ ਤੇ ਮੁਗਲ ਹਾਕਮਾਂ ਨੇ ਇਹੀ ਕੁਝ ਕੀਤਾ। ਅੰਗਰੇਜ ਸਰਕਾਰ  ਖਿਲਾਫ ਮੋਰਚਾ ਲਾਕੇ ਗੁਰਦੁਆਰਾ ਐਕਟ  ,1925 ਬਣਾਉਣ ਦਾ ਉਪਰਾਲਾ ਸਿੱਖਾ ਨੇ ਕੀਤਾ ਸੀ। ਉਦੋ ਮਹੰਤ ਨਰੈਣੂ ਸ੍ਰੇਣੀ ਦੇ ਲੋਕ ਗੁਰਦੁਆਰਿਆ ਚ ਮਨਮਾਨੀਆਂ ਕਰਨ ਲੱਗ ਪਏ ਸਨ।

ਇਸੇ ਤਰ੍ਹਾਂ ਸੰਨ 1984 ਦੇ ਅਪਰੇਸ਼ਨ ਬਲਿਊ ਸਟਾਰ ਅਤੇ ਸਿੱਖ ਕਤਲੇਆਮ ਦਾ ਮਨੋਰਥ ਵੀ ਸਿੱਖੀ ਸ਼ਕਤੀ ਨੂੰ ਦਬਾਉਣਾ ਸੀ। ਅਤੇ ਸਰਕਾਰ ਵਲੋ ਗੁਰਦੁਆਰਿਆ ਉਪਰ ਕੰਟਰੋਲ ਕਰਨਾ ਸੀ। ਲਗਭਗ ਸਿੱਖ ਸੰਸਥਾਵਾਂ ਨੂੰ ਸਿਆਸੀ ਢੰਗ ਤਰੀਕੇ ਨਾਲ 1984 ਤੋ ਬਾਦ ਖਤਮ ਕਰਨ ਦਾ ਦੌਰ ਸੁਰੂ ਕਰ ਦਿੱਤਾ ਗਿਆ ਸੀ। ਸਿੱਖ ਹੱਕਾਂ ਲਈ ਅਵਾਜ ਬੰਦ ਕਰਵਾਉਣ ਲਈ ਸਾਰੇ ਢੰਗ ਤਰੀਕਿਆਂ ਨੂੰ ਇੰਡੀਆ ਸਟੇਟ ਨੇ ਅਪਣਾਇਆ

ਉਦੋ ਮਹੰਤ ਅੰਗਰੇਜ਼ ਸਰਕਾਰ ਦੇ ਹੱਥ ਠੋਕੇ ਸਨ। ਅੱਜ ਦੇ ਹਾਲਾਤ ਚ ਇੰਡੀਆ ਸਟੇਟ ਖੁਦ ਮਹੰਤ ਬਣ ਕੇ ਆਪਣੇ ਹੱਥ ਠੋਕੇ ਪ੍ਰਬੰਧਕ ਨੂਮਾ  ਮਹੰਤ ਬਣਾਉਣ ਲਗੀ ਹੋਈ ਹੈ। 

ਸਿੱਖਾਂ ਨੂੰ ਕੌਣ ਸਮਝਾਏ ਕਿ ਸਿਆਸੀ ਲੋਕਾਂ ਹੱਥੋਂ ਧਰਮ ਪ੍ਰਚਾਰ ਕੇਂਦਰ ਗੁਰਦੁਆਰਿਆ ਦਾ ਪ੍ਰਬੰਧ ਲੇਕੇ ਸਹੀ ਧਾਰਮਿਕ ਜੀਵਨ ਬਤੀਤ ਕਰਨ ਵਾਲਿਆਂ ਸਿੱਖਾ ਨੂੰ ਇਹ ਪ੍ਰਬੰਧ  ਸੇਵਾ ਜਾਣ ਕੇ ਸਭਾਲਣ  ਲਈ ਲੈ ਕੇ ਦੇਣਾ ਹੈ।  ਉਹ ਤਾਂ ਆਪਣੇ ਆਪਣੇ ਧੜੇ ਪਾਲ ਰਹੇ ਹਨ। ਜਿਸ ਬਦਲੇ ਇੰਡੀਆ ਸਟੇਟ ਕੋਲੋ ਦੁਨਿਆਵੀ ਲਾਭ ਲੈਣ ਤੇ ਨਿੱਜੀ ਹਿੱਤ ਪਾਲਣ, ਕੌਮ ਪੰਥ, ਸਿੱਖੀ ਜਾਵੇ ਭਾਵੇਂ ਖੂਹ ਖਾਤੇ,,,,,

ਦਰਅਸਲ ਸਹੀ ਗਲ ਇਹ ਹੈ ਕਿ ਕਿਸੇ ਵੀ ਸਿਆਸੀ ਜਮਾਤ ਦੀ ਗੁਰਦੁਆਰਿਆ ਦੇ ਪ੍ਰਬੰਧ ਵਿਚ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ ਅਨੇਕ ਸਿੱਖ ਤੇ ਗੈਰ ਸਿੱਖ ਸਿਆਸੀ ਪਾਰਟੀਆਂ ਗੁਰਦੁਆਰਿਆ ਦੇ ਪ੍ਰਬੰਧ ਤੇ ਸਿੱਖ ਸੰਸਥਾਵਾਂ ਉਪਰ ਕਬਜਾ ਕਰਨ ਤੇ ਫੰਡ  ਤੇ ਸਾਧਨਾ ਦੀ ਦੁਰਵਰਤੋ ਕਰਨ ਲਈ ਕਾਹਲੀਆਂ ਹਨ।

ਸਿੱਖਾਂ ਦੀਆਂ ਸਿਆਸੀ ਪਾਰਟੀਆਂ ਬਾਦਲ ਦਲ ਤੇ ਹੋਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਚੋਣਾਂ ਚ ਹਿਸਾ ਲੈਣ ਲਈ ਕਾਹਲੀਆਂ ਹਨ। ਕੁਝ ਸਖਸ਼ੀਅਤਾਂ ਵੀ ਆਪੋ ਆਪਣੇ ਗਰੁੱਪ ਬਣਾ ਕੇ ਸ੍ਰੋਮਣੀ ਕਮੇਟੀ  ਚੋਣਾਂ ਲਈ ਕਮਰਕਸੇ ਕਸੀ ਬੈਠੇ ਹਨ। ਦਿੱਲੀ ਤੇ ਹਰਿਆਣਾ ਕਮੇਟੀਆ ਸਮੇਤ ਦੂਜੇ ਹੋਰ ਸੂਬਿਆਂ ਦੀਆਂ ਕਮੇਟੀਆਂ ਵੀ ਸਰਕਾਰ ਨੇ ਆਪਣੇ ਹੱਥਾਂ ਵਿਚ ਰੱਖ ਲਈਆਂ ਹਨ। ਸ਼੍ਰੋਮਣੀ ਕਮੇਟੀ ਦਾ ਵੀ ਕਬਜ਼ਾ ਲਗਭਗ ਸਿੱਖ ਕੌਮ ਇੰਡੀਆ ਸਟੇਟ ਨੂੰ ਦੇਣ ਲਈ ਤਿਆਰ ਹੈ। ਕਿਉਕੀ ਸਾਨੂੰ ਧੜੇ  ਪਿਆਰੇ ਹਨ। ਅਸੀ  ਧੜੇਬਾਜ਼ ਬਣਿਆ ਰਹਿਣਾ ਹੈ।

ਬੱਸ ਸ਼੍ਰੋਮਣੀ ਕਮੇਟੀ ਇੰਡੀਆ ਸਟੇਟ ਨੂੰ ਦੇ ਕੇ ਫਿਰ ਕੁਝ ਰੌਲਾ ਰੱਪਾ ਪਾਂ ਕੇ ਇਹਨਾਂ ਫਿਰ ਮੋਰਚਿਆਂ ਦੇ ਐਲਾਨ ਕਰਨੇ ਹਨ। ਭਾਵੇਂ ਕੋਈ ਵੀ ਮੋਰਚਾ ਸਿਰੇ ਨਾ ਚੜ੍ਹੇ, ਇਸ  ਨਾਲ ਸਿੱਖਾ ਦਾ ਕੋਈ ਮਤਲਬ ਨਹੀਂ।

ਚਾਹੀਦਾ ਤਾਂ ਇਹ ਸੀ ਕਿ ਸਿਆਣੇ ਧਾਰਮਿਕ ਫਲਸਫੇ ਦੇ ਵਾਕਫ਼  ਸਿੱਖ ਇੱਕਠੇ ਹੌਂਕੇ ਆਪਣੇ ਧਰਮ  ਕੇਂਦਰਾ ਗੁਰਦੁਆਰਿਆ ਦਾ ਪ੍ਰਬੰਧ  ਲੈਣ ਸਮੇ ਦੀ ਇਹ ਵੱਡੀ ਲੋੜ ਹੈ।

ਇਹੀ ਕੁਝ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਨੇ ਯਤਨ ਕੀਤਾ ਹੈ। ਤੁਸੀ ਸਹਯੋਗੀ ਬਣ ਕੇ ਚਲਣਾ ਹੈ। 

ਸੱਪ ਲੰਘ ਜਾਣ ਤੋਂ ਬਾਅਦ ਲਕੀਰ ਨੂੰ ਪਿੱਟਣ ਦਾ ਕੋਈ ਲਾਭ ਨਹੀਂ ਹੋਣਾ।  ਇਸ ਲਈ ਅਕਲ ਨੂੰ ਹੱਥ ਮਾਰੀਏ ਤੇ ਇੱਕਤਰ ਹੋਈਏ। ਏਕਤਾ ਬਿਨਾ ਕੁਝ ਨਹੀ ਹੋਣਾ। ਜੇਕਰ ਏਕਤਾ ਨਹੀ ਕਰਨੀ ਤਾਂ ਸਪਸਟ ਹੈ ਕੀ ਸਿੱਖ ਹਰਿਆਣਾ ਕਮੇਟੀ ਵਾਂਗੂੰ ਸ੍ਰੋਮਣੀ ਕਮੇਟੀ ਦਿੱਲ੍ਹੀ ਨੂੰ ਦੇਣ ਲਈ ਤਿਆਰ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Thursday, August 17, 2023

ਗੁਰਦੁਆਰਿਆ ਦੇ ਪ੍ਰਬੰਧ ਸੁਧਾਰ ਲਈ ਵੀਚਾਰ ਗੋਸਟੀ 25 ਅਗਸਤ ਨੂੰ

25 ਅਗਸਤ ਦਿਨ ਸ਼ੁਕਰਵਾਰ ਨੂੰ ਚੰਡੀਗੜ ਵਿੱਚ ਹੋਵੇਗਾ ਵਿਸ਼ੇਸ਼ ਆਯੋਜਨ 


ਚੰਡੀਗੜ੍ਹ: 16 ਅਗਸਤ 2023: (ਪੰਜਾਬ ਸਕਰੀਨ ਡੈਸਕ)::

ਨਵਾਂ ਜੱਥੇਦਾਰ?
ਬੜਾ ਅਜਬ ਜਿਹਾ ਇਤਫ਼ਾਕ ਹੈ ਕਿ ਸੰਨ 1920 ਤੋਂ 25 ਤੱਕ ਦਾ ਸਮਾਂ ਕੁਝ ਅਜਿਹੇ ਵਰਤਾਰੇ ਅਤੇ ਘਟਨਾਕ੍ਰਮ ਦੇਖਦਾ ਰਿਹਾ ਜਿਹੜੇ ਹੁਣ ਤੱਕ ਮੌਜੂਦਾ ਦੌਰ ਨੂੰ ਵੀ ਪ੍ਰਭਾਵਿਤ ਕਰਦੇ ਆ ਰਹੇ ਹਨ   ਭਵਿੱਖ ਨੂੰ ਵੀ ਕਰਨਗੇ। ਇਸ ਅਰਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਵੀ ਹੋਈ ਜਿਹੜੀ ਕਿ ਕਾਂਗਰਸ ਪਾਰਟੀ ਦੀ ਸਥਾ[ਨਾ ਤੋਂ ਬਾਅਦ ਇਤਿਹਾਸਿਕ ਕਦਮ ਹੀ ਸੀ। ਕਾਂਗਰਸ ਦੀ ਮੁਢਲੀ ਸਥਾਪਨਾ ਭਾਵੇਂ 1885 ਵਿਚ ਹੋ ਚੁੱਕੀ ਸੀ ਪਾਰ ਸੰਨ 1920 ਤੋਂ ਬਾਅਦ ਕਾਂਗਰਸ ਨੇ ਆਪਣੀ ਪਛਾਣ ਅਤੇ ਮੌਜੂਦਗੀ ਵਿਚ ਤੇਈ ਦਰਜ ਕਾਰਵਾਈ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਬਹੁਤ ਕੁਝ ਨਵਾਂ ਵੀ ਸਾਹਮਣੇ ਆਇਆ। 

ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਣੀ ਤਾਂ ਇਸ ਕਮੇਟੀ ਨੇ ਜਿੱਥੇ ਸਿੱਖਾਂ ਦੀ ਪਛਾਣ ਬਾਰੇ ਉਚੇਚੇ ਕਦਮ ਚੁੱਕੇ ਉੱਥੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਵਿੱਚ ਵੀ ਤੇਜ਼ ਰਫ਼ਤਾਰੀ ਨਾਲ ਆਪਣੀ ਸ਼ਕਤੀ ਦਾ ਅਹਿਸਾਸ ਵੀ ਕਰਾਇਆ। ਇਸ ਤੋਂ ਬਾਅਦ ਆਏ ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਦੇ ਬਾਵਜੂਦ ਐਸ ਜੀ ਪੀ ਸੀ ਗੁਰਦੁਆਰਾ ਪ੍ਰਬੰਧਾਂ ਨੂੰ ਇੱਕ ਹਕੂਮਤ ਵਾਂਗ ਹੀ ਚਲਾਇਆ। ਹੁਣ ਵੀ ਅਕਸਰ ਗੁਰਦੁਆਰਿਆਂ ਨੂੰ ਕਈ ਵਾਰ ਸਟੇਟ ਅੰਦਰਲੀ ਸਟੇਟ ਹੀ ਕਿਹਾ ਜਾਂਦਾ ਹੈ। ਇਹ ਗੱਲ ਕਾਫੀ ਹੱਦ ਤਕ ਸੱਚ ਵਰਗੀ ਵੀ ਹੈ। ਇਸੇ ਗੱਲ ਤੋਂ ਸਰਕਾਰਾਂ ਚਿੰਤਿਤ ਵੀ ਰਹਿੰਦੀਆਂ ਹਨ। 

ਅੱਸੀਵਿਆਂ ਵਿੱਚ ਸਿੱਖ ਸਿਆਸਤ ਨੇ ਜਿਹੜੀ ਕਰਵਟ ਲਈ ਉਸਨੇ ਬਹੁਤ ਕੁਝ ਪ੍ਰਭਾਵਿਤ ਕੀਤਾ। ਇਸੇ ਦੌਰਾਨ ਬਲਿਊ ਸਟਾਰ ਆਪ੍ਰੇਸ਼ਨ ਨੇ ਸਿੱਖ ਜਗਤ ਸਾਹਮਣੇ ਇੱਕ ਨਵਾਂ ਅਧਿਆਏ ਵੀ ਲਿਖਿਆ। ਇਸ ਫੌਜੀ ਕਾਰਵਾਈ ਦੇ ਪ੍ਰਤੀਕਰਮ ਵੱਜੋਂ ਹੀ ਸਿੱਖ ਕੌਮ ਵਿੱਚ ਖਾੜਕੂਵਾਦ ਦੀ ਇੱਕ ਅਜਿਹੀ ਲਹਿਰ ਉੱਠੀ ਜਿਸਨੇ ਦਰਬਾਰ ਸਾਹਿਬ ਤੇ ਹੋਈ ਫੌਜੀ ਕਾਰਵਾਈ ਦੇ ਪ੍ਰਤੀਕਰਮ ਵੱਜੋਂ ਇੱਕ ਜੁਆਬੀ ਅਧਿਆਏ ਵੀ ਲਿਖਿਆ ਵੀ ਲਿਖਿਆ ਜਿਸਦੀ ਚਰਚਾ ਕਰਦਿਆਂ ਵੱਡੀਆਂ ਕਤਾਬਾਂ ਵੀ ਸਾਹਮਣੇ ਆਈਆਂ ਅਤੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ। ਇਸ ਸਾਰੇ ਘਟਨਾਕ੍ਰਮ ਦੌਰਾਨ ਜਦੋਂ ਹਰ ਮੈਲੇ ਵਿਚ ਉੱਥਲ ਪੁਥਲ ਹੋ ਰਹੀ ਸੀ ਉਦੋਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਹੁਰਾਂ ਦੀ ਪਕੜ ਸ਼੍ਰੋਮਣੀ ਕਮੇਟੀ ਤੋਂ ਢਿੱਲੀ ਪੈ ਗਈ। ਇਸ ਤੋਂ ਬਾ ਜੋ ਜੋ ਕੁਝ ਵੀ ਹੋਇਆ ਉਹ ਸਭਨਾਂ ਦੇ ਸਾਹਮਣੇ ਹੀ ਹੈ। 

ਇਹਨਾਂ ਨਿੱਘਾਰਾਂ ਅਤੇ ਵਰਤਾਰਿਆਂ ਨੂੰ ਜਿਹੜੇ ਲੋਕ ਨੀਝ ਨਾਲ ਭਾਂਪ ਰਹੇ ਸਨ ਉਹਨਾਂ ਵਿੱਚ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਸੰਚਾਲਕ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਵੀ ਸਰਗਰਮ ਸਨ। ਆਪਣੇ ਮਾਸਿਕ ਪਰਚੇ ਗੁਰਮਤਿ ਚੇਤਨਾ ਲਹਿਰ ਰਹਿਣ ਉਹ ਹਰ ਵਾਰ ਬਹੁਤ ਕੁਝ ਲਿਖਦੇ ਵੀ ਆ ਰਹੇ ਹਨ ਅਤੇ ਨਿਜੀ ਤੌਰ ਤੇ ਵੀ ਵੱਖ ਵੱਖ ਸਿੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਨਾਲ ਸੰਪਰਕ ਵਿਚ ਵੀ ਰਹਿੰਦੇ ਹਨ। ਉਹ ਇਸ ਮਕਸਦ ਲਈ ਸੈਮੀਨਾਰਾਂ ਅਤੇ ਪੱਤਰਕਾਰ ਸੰਮੇਲਨਾਂ ਵਰਗੇ ਆਯੋਜਨ ਵੀ ਕਰਦੇ ਆ ਰਹੇ ਹਨ।  

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ 
ਪਿਛਲੇ ਕਾਫੀ ਅਰਸੇ ਤੋਂ ਉਹਨਾਂ ਦਾ ਕਹਿਣਾ ਹੈ ਕਿ ਗੁਰਦੁਆਰਿਆ ਦੇ ਪਰਬੰਧ ਸੁਧਾਰ ਚ ਦਿਨ ਪ੍ਰਤੀ ਦਿਨ ਆ ਰਹੇ ਨਿਘਾਰ ਵਲ ਧਿਆਨ ਦੇਣਾ ਹਰ ਸਿੱਖ ਦਾ ਇਖਲਾਕੀ ਫ਼ਰਜ਼  ਬਣਦਾ ਹੈ। ਉਹ ਇਸ ਨੂੰ ਇੱਕ ਜ਼ੋਰਦਾਰ ਮੁਹਿੰਮ ਬਣਾਉਣ ਲਈ ਵੀ ਸਰਗਰਮ ਹਨ। ਇਸ ਮਕਸਦ ਲਈ ਜੁਲਾਈ ਮਹੀਨੇ ਵਿਚ ਉਹਨਾਂ ਲੁਧਿਆਣਾ ਦੇ ਇੱਕ ਪ੍ਰਸਿੱਧ ਗੁਰਦੁਆਰਾ ਸਾਹਿਬ ਵਿਖੇ ਵੀ ਪੱਤਰਕਾਰ ਸੰਮੇਲਨ ਕੀਤਾ ਸੀ ਅਤੇ ਹੁਣ 25 ਅਗਸਤ ਨੂੰ ਚੰਡੀਗੜ੍ਹ ਵਿਚ ਵੀ ਇਕ ਸੈਮੀਨਾਰ ਕਰ ਰਹੇ ਹਨ। 

ਉਹ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਆਖਦੇ ਹਨ ਕਿ ਅੱਜ ਗੁਰਦੁਆਰਿਆਂ ਅਤੇ ਤਖ਼ਤਾਂ  ਦੇ ਪ੍ਰਬੰਧ ਦਾ ਜਨਾਜ਼ਾ  ਨਿਕਲ ਚੁੱਕਾ ਹੈ।ਕਿਉਕੀ ਇਹਨਾਂ ਉਪਰ ਸਰਕਾਰੀ  ਕਬਜ਼ਾ ਹੋਇਆ ਪਿਆ ਹੈ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਦਰਬਾਰ ਸਾਹਿਬ ਦੇ ਗ੍ਰੰਥੀ  ਅਤੇ ਦੂਸਰਿਆਂ ਤਖ਼ਤਾਂ ਜਿਵੇਂ ਹਜ਼ੂਰ ਸਾਹਿਬ ਨਾਂਦੇੜ ਅੰਦਰ ਪ੍ਰਬੰਧਕਾਂ ਦੀਆਂ ਨਿਯੁਕਤੀਆਂ ਭਾਰਤ ਦੀ ਸਭ ਤੋਂ ਸਿੱਖ ਘਾਤਕ  ਹਿੰਦੂ ਜਥੇਬੰਧੀ ਰਾਸ਼ਟਰੀਆ ਸੇਵਕ ਸੰਘ ਮਤਲਬ ਆਰ ਐਸ ਐਸ ਅਸਿਧੇ ਰੂਪ ਵਿਚ ਖੁਦ ਕਰ ਰਹੀ ਹੈ। ਇਸ ਸਾਰੇ ਵਰਤਾਰੇ ਤੋਂ ਸਿੱਖ ਵਿਰੋਧੀ ਸ਼ਕਤੀਆਂ ਦੇ ਮਣਸ਼ੇ ਅਤੇ ਇਰਾਦੇ ਸਮਝਣਾ ਕੋਈ ਔਖਾ ਨਹੀਂ ਰਹਿ ਜਾਂਦਾ। 

 ਇਸ ਦੇ ਹਵਾਲੇ ਦੇਂਦਿਆਂ ਉਹਨਾਂ ਕਿਹਾ ਕਿ ਇਸਦੀ ਤਾਜ਼ਾ ਉਦਾਹਰਨ ਹੁਣੇ ਹੀ ਸਾਹਮਣੇ ਆਈ ਹੈ। ਪਹਿਲਾਂ ਇਕ ਹਿੰਦੂ ਨੂੰ ਪ੍ਰਬੰਧਕ ਬਣਾਇਆ ਗਿਆ ਫਿਰ ਸਿੱਖਾਂ ਵੱਲੋਂ ਰੌਲਾ ਪਾਉਣ ਤੇ ਇਕ ਰਿਟਾਇਰਡ  ਸਿੱਖ  ਅਫ਼ਸਰ ਨੂੰ  ਲਾਇਆ ਗਿਆ ਜਿਸ ਉਪਰ ਸਿੱਖ ਆਗੂਆ ਵਲੋਂ ਸ਼ਰਾਬੀ ਹੋਣ ਦਾ ਦੋਸ਼ ਲਗਾਇਆ ਗਿਆ ਹੈ।

ਹਰ ਕਿਸ ਨੂੰ ਪਤਾ ਹੈ ਕਿ ਮੋਨਾ ਅਤੇ ਸ਼ਰਾਬੀ ਬੰਦਾ ਗੁਰੂਦੁਆਰੇ ਦਾ ਪ੍ਰਬੰਧ ਚਲਾਉਣ ਲਈ ਕਾਬਲ ਨਹੀ ਹੁੰਦਾ। ਪਰ ਸਰਕਾਰ ਸਿੱਖਾ ਨੂੰ ਚੈੱਕ ਕਰ ਰਹੀ ਹੈ।  ਸਰਕਾਰੀ ਤੰਤਰ ਖਿਲਾਫ ਬੋਲਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਰਹੀ ਹੈ। ਤਾਂ ਕਿ ਸ੍ਰੋਮਣੀ ਕਮੇਟੀ ਅੰਦਰ ਵੀ ਸਿੱਧੇ ਰੂਪ ਵਿੱਚ ਆਪਣੇ ਬੰਦਿਆਂ ਦੀ  ਘੁਸ ਪੇਠ ਕਰ ਸਕੇ।

ਜਦ ਕਿ ਸ਼ਰਾਬ ਅਤੇ ਸਿੱਖ ਦਾ ਕੋਈ ਰਿਸ਼ਤਾ ਨਹੀ ਬਣਦਾ ਸਿੱਖ ਰਹਿਤ ਮਰਯਾਦਾ ਅਨੁਸਾਰ ਉਹ ਸਿੱਖ ਪਤਤ ਹੈ। ਜਿਹੜਾ ਨਸ਼ਾ ਕਰਦਾ ਹੈ। ਉਹ ਤਾਂ ਗੁਰਦੁਆਰਿਆ ਦੀ ਚੋਣ ਵਕਤ  ਵੋਟਰ ਵੀ ਨਹੀ ਬਣ ਸਕਦਾ ਫਿਰ ਪ੍ਰਬੰਧਕ ਬਣਾ ਕੇ ਸਿੱਖਾਂ ਨੂੰ ਜ਼ਲੀਲ ਕੋਣ  ਕਰਦਾ ਪਿਆ ਹੈ? ਇਸ ਗਲ ਵਲ ਕੌਮ ਦਾ ਧਿਆਨ ਕਿਉ ਨਹੀ ਜਾਂਦਾ?

 ਇਸ ਸਾਰੇ ਵਰਤਾਰੇ ਬਾਰੇ ਹੋਰ ਵਿਸਥਾਰਤ ਗੱਲਾਂ ਕਰਦਿਆਂ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਅਸਲ ਚ ਬਾਦਲ ਦਲ ਆਰ ਐੱਸ ਐੱਸ  ਦਾ ਹੱਥ ਠੋਕਾ ਹੈ। ਇਹ ਦਲ ਸਿੱਖ ਵਿਰੋਧੀ ਤਾਕਤਾਂ ਦਾ ਗੁਲਾਮ ਹੈ। ਮੁੜ ਅਗਲੀਆਂ ਸ੍ਰੋਮਣੀ ਕਮੇਟੀ ਚੋਣਾਂ  ਜਿੱਤਣ ਲਈ ਸ੍ਰੋਮਣੀ ਕਮੇਟੀ ਉਪਰ ਕਬਜ਼ਾ ਕਰਨ ਲਈ  ਤਰਲੋ ਮੱਛੀ ਹੋਇਆ ਪਿਆ ਹੈ।

 ਇਸ ਬਾਦਲ ਦਲ ਨੇ 2011 ਤੋ ਬਾਦ ਹੁਣ 2023 ਹੋਇਆ ਪਿਆ ਮਤਲਬ 12 ਸਾਲ ਤੋਂ ਲੋਕ ਤੰਤਰੀ ਢੰਗ ਨਾਲ ਸ਼੍ਰੋਮਈ ਕਮੇਟੀ ਦੀਆਂ ਚੋਣਾਂ ਵੀ ਨਹੀ ਹੋਣ ਦਿੱਤੀਆਂ। ਸੰਨ 2011 'ਚ ਪੰਜਾਬ ਦੀ ਕਾਂਗਰਸ ਸਰਕਾਰ ਤੇ ਸਿੱਖ ਵਿਰੋਧੀ  ਧਿਰ ਆਰ ਐਸ ਐਸ  ਨਾਲ ਮਿਲ ਕੇ  ਬਾਦਲ ਦਲ ਨੇ ਗੁਰਦੁਆਰਿਆ ਉਪਰ ਕਬਜ਼ਾ ਕੀਤਾ ਸੀ। ਉਦੋ ਦਾ ਹੀ ਇਹ ਕਬਜ਼ਾ ਨਿਰਤਰ ਚਲਿਆ ਆ ਰਿਹਾ ਹੈ। ਇਸ ਕਬਜ਼ੇ ਨੇ ਪੰਥ ਦਾ ਨੁਕਸਾਨ ਹੀ ਕੀਤਾ ਹੈ। 

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠਲੀ SGCL 
ਹੁਣ ਚੋਣਾਂ 'ਚ ਹੋ ਰਹੀ ਦੇਰੀ ਚ ਬਾਦਲ ਦਲ,ਕਾਂਗਰਸ,ਭਾਜਪਾ ਮਤਲਬ ਆਰ ਐਸ ਐਸ ਜ਼ੁੰਮੇਵਾਰ ਹੈ। ਇਹੀ ਗਲ ਸਿੱਖ ਕੌਮ ਨੂੰ ਸਮਝਣ ਦੀ ਲੋੜ ਹੈ।  ਉਹਨਾਂ ਆਖਿਆ ਕਿ ਇਹ ਤਿੰਨੇ ਸਿਆਸੀ ਪਾਰਟੀਆਂ, ਕਾਂਗਰਸ, ਆਮ ਪਾਰਟੀ, ਭਾਜਪਾ ਤੇ ਬਾਦਲ ਦਲ ਸਿੱਖੀ ਨੂੰ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ। 

ਸਿੱਖਾਂ ਦੀ ਵੱਧ ਗਿਣਤੀ ਇਹਨਾਂ ਸਿਆਸੀ ਪਾਰਟੀਆਂ ਚ ਵੰਡੀ ਜਾ ਚੁੱਕੀ ਹੈ ਜਿਸ ਕਾਰਨ ਪ੍ਰਬੰਧ ਵਿਚ ਸੁਧਾਰਕ ਬਣ ਕੇ ਅਉਣ ਵਾਲਿਆ ਦੀ ਮੌਜੂਦਗੀ ਆਟੇ ਵਿਚ ਲੂਣ ਬਰਾਬਰ ਰਹਿ ਜਾਂਦੀ ਹੈ। ਵੋਟਰ ਸੂਚੀਆਂ ਕਾਂਗਰਸ, ਭਾਜਪਾ, ਬਾਦਲ ਦਲ ਅਤੇ ਆਮ ਪਾਰਟੀ ਦੇ ਸਿੱਖਾ ਦੀ ਗਿਣਤੀ ਵਧ ਹੈ ਕਿਉਕੀ ਉਹ ਪਾਰਟੀਆਂ ਦੇ ਸਿੱਖ ਵੱਧ ਹਨ ਅਤੇ ਗੁਰੂ ਦੇ ਸਿੱਖ ਘਟ ਹਨ। ਸਾਰੇ ਸ਼ਰਾਬੀ ਤੇ ਵਿਭਚਾਰੀ ਸਿੱਖ ਧਕੇ ਨਾਲ ਵੋਟਰ ਬਣ ਜਾਂਦੇ ਹਨ। ਜਦ ਕਿ ਗੁਰਦੁਆਰਾ ਐਕਟ ਜਾ ਸਿਖ ਰਹਿਤ ਮਰਯਾਦਾ ਅਨੁਸਾਰ ਇਹ ਪਤਤ ਲੋਕ ਸਿੱਖ ਨਹੀ ਸਮਝੇ ਜਾ ਸਕਦੇ।

 ਬਾਦਲ ਦਲ ਪਤਤ ਲੋਕਾ ਦਾ ਟੋਲਾ ਹੈ।  ਹਕੂਮਤ ਨੂੰ ਅਜਿਹੇ ਲੋਕ ਪਸੰਦ ਹਨ।  ਉਹਨਾਂ ਆਖਿਆ ਕਿ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਚ ਸਿੱਖ ਸੰਗਤ ਲਾਮਬੰਦੀ ਕਰੇ ਇਹੀ ਕੰਮ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਕਰ ਰਹੀ ਹੈ। ਤਕਰੀਬਨ ਪੰਜਾਬ ਦੇ ਹਰੇਕ ਸ਼ਹਿਰ  ਅੰਦਰ ,ਵੀਚਾਰ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਹਕੀਕਤ ਨੂੰ ਸਿੱਖ ਸੰਗਤਾਂ ਸਾਹਮਣੇ ਲਿਆਂਦਾ ਜਾ ਸਕੇ। ਅਤੇ ਸਾਰੀਆਂ ਪੰਥਕ ਧਿਰਾਂ ਨੂੰ  ਇਕ ਪਲੇਟਫਾਰਮ ਦਿੱਤਾ ਜਾ ਸਕੇ। 

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ 25 ਅਗਸਤ ਨੂੰ ਚੰਡੀਗੜ ਵਿਖੇ ਹੋਣ ਵਾਲੀ ਵੀਚਾਰ ਗੋਸ਼ਟੀ ਵਿਚ ਪੁੱਜਣ ਲਈ ਸਾਰਿਆ ਨੂੰ ਸਦਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗੋਸ਼ਟੀ ਦੌਰਾਨ, ਸ੍ਰੋਮਣੀ ਕਮੇਟੀ ਚੋਣ ਮਨੋਰਥ ਪੱਤਰ ਰਲੀਜ਼ ਕੀਤਾ ਜਾਵੇਗਾ। ਇਹ ਗੋਸ਼ਟੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 A, ਵਿਖੇ ਸਵੇਰੇ 11ਵਜੇ, 25 ਅਗਸਤ  ਦਿਨ ਸ਼ੁਕਰਵਾਰ ਨੂੰ ਹੋਵੇਗੀ। 

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਸੰਚਾਲਕ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹਨ ਜਿਹੜਾ ਇਸ ਪ੍ਰਕਾਰ ਹੈ।--9878011670

ਅਖੀਰ ਵਿਚ ਇਕ ਸ਼ਿਅਰ ਯਾਦ ਆ ਰਿਹਾ ਹੈ:

ਜ਼ੁਬਾਂ ਤੋ ਖੋਲ, ਨਜ਼ਰ ਤੋ ਮਿਲਾ ਜਵਾਬ ਤੋਂ ਦੇ!

ਮੈਂ ਕਿਤਨੀ ਬਾਰ ਲੁਟਾ ਹੂੰ ਮੁਝੇ ਹਿਸਾਬ ਤੋ ਦੇ!

ਇਸਦੇ ਨਾਲ ਹੀ ਅੰਤ ਵਿੱਚ ਸੰਘਰਸ਼ੀਲ ਵਿਅਕਤੀਆਂ ਅਤੇ ਸੰਗਠਨਾਂ ਲਈ ਇੱਕ ਸ਼ਿਅਰ ਹੋਰ:

ਸੰਘਰਸ਼ ਕੇ ਦਿਨੋਂ ਮੈਂ, ਤਨਹਾ ਹਰ ਇਨਸਾਨ ਹੋਤਾ ਹੈ!

ਸਾਥ ਨ ਕੋਈ ਯਾਰ ਹੋਤਾ ਹੈ ਔਰ ਨ ਇਤਵਾਰ ਹੋਤਾ ਹੈ!

------------------

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਹੁਰਾਂ ਦੀ ਨਜ਼ਰ ਵਿੱਚ ਵੋ ਦੋ ਸਤਰਾਂ:

ਆਸਾਂ ਨਹੀਂ ਇਨਸਾਫ ਕਿ ਜ਼ੰਜ਼ੀਰ ਹਿਲਾਨਾ!

ਦੁਨੀਆ ਕੋ ਜਹਾਂਗੀਰ ਕਾ ਦਰਬਾਰ ਨ ਸਮਝੋ!

                            -ਅਖਤਰ ਬਸਤਵੀ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, June 25, 2023

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਮਨੋਜ ਪਾਂਡੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ

ਧਰਮ ਪਤਨੀ ਸ਼੍ਰੀਮਤੀ ਅਰਚਨਾ ਪਾਂਡੇ ਅਤੇ ਬ੍ਰਗੇਡੀਅਰ ਸੀਬੀਕੇ ਬੈਨਰਜੀ ਵੀ ਮੌਜੂਦ ਸਨ


ਅੰਮ੍ਰਿਤਸਰ
: 25 ਜੂਨ 2023: (ਪੰਜਾਬ ਸਕਰੀਨ ਬਿਊਰੋ)::

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਮਨੋਜ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਰਚਨਾ ਪਾਂਡੇ ਅਤੇ ਬ੍ਰਗੇਡੀਅਰ ਸੀਬੀਕੇ ਬੈਨਰਜੀ ਵੀ ਮੌਜੂਦ ਸਨ। ਜਨਰਲ ਸ੍ਰੀ ਮਨੋਜ ਪਾਂਡੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ ਅਤੇ ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ, ਸਿੱਖ ਪ੍ਰੰਪਰਾਵਾਂ ਅਤੇ ਇਥੇ ਸਥਿਤ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। 

ਉਨ੍ਹਾਂ ਨੇ ਕੁਝ ਸਮੇਂ ਲਈ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਵੀ ਸ਼ਰਧਾ ਪ੍ਰਗਟਾਈ। ਇਸ ਦੌਰਾਨ ਫ਼ੌਜ ਮੁਖੀ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਨੇ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ। 

ਸਨਮਾਨ ਵਿਚ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਫ਼ੌਜ ਮੁਖੀ ਦਾ ਧਿਆਨ ਕੁਝ ਸਿੱਖ ਮਸਲਿਆਂ ਵੱਲ ਵੀ ਦਿਵਾਇਆ।

ਫ਼ੌਜ ਦੇ ਮੁਖੀ ਜਨਰਲ ਸ੍ਰੀ ਮਨੋਜ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਦੀਆਂ ਆਪਣੀਆਂ ਭਾਵਨਾਵਾਂ ਨੂੰ ਯਾਤਰੂ ਕਿਤਾਬ ਵਿਚ ਦਰਜ਼ ਕਰਦਿਆਂ ਲਿਖਿਆ, “ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਪਰਮਾਤਮਾ ਦਾ ਅਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਭਾਰਤੀ ਫ਼ੌਜ ਦੇ ਸਾਰੇ ਰੈਂਕਾਂ ਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਬਖ਼ਸ਼ਣ।”

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰਾ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਨਿਸ਼ਾਨ ਸਿੰਘ, ਸ. ਬਿਕਰਮਜੀਤ ਸਿੰਘ ਝੰਗੀ, ਡੀਸੀਪੀ ਸ. ਪਰਮਿੰਦਰ ਸਿੰਘ ਭੰਡਾਲ, ਸੂਚਨਾ ਅਧਿਕਾਰੀ ਸ. ਜਤਿੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ। 

Tuesday, September 20, 2022

ਹੁਣ ਪੰਜਾਬ ਆਪਣਾ ਗੁਰਦੁਆਰਾ ਐਕਟ ਬਣਾਵੇ

20th September 2022 at 04:29 PM

 ਕੇਂਦਰੀ ਸਿੰਘ ਸਭਾ ਅਤੇ ਪੰਥਕ ਤਾਲਮੇਲ ਸੰਗਠਨ ਨੇ ਉਠਾਈ ਮੰਗ 

ਸੁਪਰੀਮ ਕੋਰਟ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਮਾਨਤਾ ਮਿਲਣ ’ਤੇ ਸਿੱਖ ਸਿਆਸਤ ਭਖੀ 


ਚੰਡੀਗੜ੍ਹ: 20 ਸਤੰਬਰ 2022: (ਪੰਜਾਬ ਸਕਰੀਨ ਡੈਸਕ)::

ਚਿਰਾਂ ਮਗਰੋਂ ਸਿੱਖ ਸਿਆਸਤ ਵਿੱਚ ਜਥੇਬੰਦਕ ਸਿਆਸਤ ਵਾਲੀ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ। ਸਿੱਖ ਸਿਆਸਤ 'ਤੇ ਆਪਣਾ ਪੂਰਾ ਗਲਬਾ ਰੱਖਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਹੁਣ ਅਚਾਨਕ ਹੀ ਕਈ ਚੁਣੌਤੀਆਂ ਆ ਖੜੋਤੀਆਂ ਹਨ। ਇਹਨਾਂ ਚੁਣੌਤੀਆਂ ਦਾ ਸਾਹਮਣਾ ਐਸ ਜੀ ਪੀ ਸੀ ਦੀ ਮੌਜੂਦਾ ਲੀਡਰਸ਼ਿਪ ਲਈ ਕੋਈ ਸੌਖਾ ਕੰਮ ਨਹੀਂ ਹੋਣਾ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੀ ਕੋਈ ਵੀ ਸ਼ਖ਼ਸੀਅਤ ਅੱਜ ਪੰਥ ਦੇ ਦਰਮਿਆਨ ਨਹੀਂ ਹੈ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਰਗਾ "ਪੰਥ ਹਮਦਰਦ" ਵੀ ਅੱਜ ਸਾਡੇ ਦਰਮਿਆਨ ਨਹੀਂ। ਮੌਜੂਦਾ ਕਾਮਰੇਡ ਤਾਂ ਇਸ ਤਰ੍ਹਾਂ ਸਿੱਖ ਮਾਮਲਿਆਂ ਤੋਂ ਦੂਰੀ ਬਣਾਈ ਬੈਠੇ ਹਨ ਜਿਵੇਂ ਕਦੇ ਕੋਈ ਲਾਗਾ ਦੇਗਾ ਹੀ ਨਹੀਂ ਰਿਹਾ ਹੁੰਦਾ। ਅਜਿਹੀ ਗੰਭੀਰ ਸਥਿਤੀ ਵਿੱਚ ਕੌਣ ਚਾਣਕਿਆ ਬਣ ਕੇ ਸਾਹਮਣੇ ਆਏਗਾ? ਐਸ ਜੀ ਪੀ ਸੀ ਦਾ ਮਜ਼ਬੂਤ ਗਲਬਾ ਟੁੱਟਦਾ ਨਜ਼ਰ ਆ ਰਿਹਾ ਹੈ। ਕੇਂਦਰੀ ਸਿੰਘ ਸਭਾ ਅਤੇ ਪੰਥਕ ਤਾਲਮੇਲ ਸੰਗਠਨ ਨੇ ਇਸ ਨਾਜ਼ੁਕ ਘੜੀ ਵਿੱਚ ਕਈ ਮਹੱਤਵਪੂਰਨ ਨੁਕਤੇ ਸਮੂਹ ਪੰਥਕ ਧਿਰਾਂ ਨੂੰ ਸੁਝਾਏ ਹਨ। ਹੁਣ ਦੇਖਣਾ ਹੈ ਨਵੀਂ ਸਥਿਤੀ ਕੀ ਰੁੱਖ ਅਖਤਿਆਰ ਕਰਦੀ ਹੈ। 

ਪਹਿਲਾ ਨੁਕਤਾ ਇਹ ਹੈ ਕਿ ਸੁਪਰੀਮ ਕੋਰਟ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਮਾਨਤਾ ਮਿਲਣ ’ਤੇ ਹੁਣ ਪੰਜਾਬ ਨੂੰ ਵੀ  ਆਪਣਾ ਨਵਾਂ ਗੁਰਦੁਆਰਾ ਐਕਟ ਬਣਾ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵੇਂ ਐਕਟ ਤਹਿਤ ਪੁਨਰਗਠਨ ਹੋਵੇ। ਸੌ ਸਾਲ ਪਹਿਲਾਂ ਵੀ ਪੁਰਾਣੇ ਪੰਜਾਬ ਦੀ ਲੈਜਿਸਲੇਟਿਵ ਕੌਂਸਲ ਨੇ ਹੀ 1925 ਵਿੱਚ ਗੁਰਦੁਆਰਾ ਐਕਟ ਬਣਾਇਆ ਸੀ, ਜਿਸ ਅਧੀਨ ਹੁਣ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ।

ਕੇਂਦਰੀ ਸਭਾ ਅਤੇ ਪੰਥਕ ਤਾਲਮੇਲ ਸੰਗਠਨ ਨੇ ਚੇਤੇ ਕਰਾਇਆ ਹੈ ਕਿ ਅਕਾਲੀ ਦਲ (ਬਾਦਲ) ਦੀ ਸਿਆਸੀ ਖੁਦਗਰਜ਼ੀ ਕਰਕੇ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣ ਸਕਿਆ ਭਾਵੇਂ ਕਿ ਇਸ ਐਕਟ ਦਾ ਖਰੜਾ ਤਿਆਰ ਹੋ ਗਿਆ ਸੀ। ਕੇਂਦਰੀ ਗ੍ਰਹਿ ਵਿਭਾਗ ਵਲੋਂ ਉਸ ਡਰਾਫਟ ਉੱਤੇ  ਸੁਝਾਅ ਵੀ ਮੰਗੇ ਗਏ ਸਨ ਪਰ ਅਕਾਲੀ ਦਲ ਅਤੇ ਇਸ ਨਾਲ ਸਬੰਧਤ ਸਿੱਖ ਧਿਰਾਂ ਨੇ ਲੋੜੀਂਦਾ ਹੁੰਗਾਰਾ ਨਹੀਂ ਭਰਿਆ। ਹੁਣ ਹਰਿਆਣਾ ਕਮੇਟੀ ਨੂੰ ਮਾਨਤਾ ਮਿਲਣਾ ਵੀ ਬਾਦਲ ਦਲ ਦੀਆਂ ਉਹਨਾਂ ਸਿਆਸੀ ਗਿਣਤੀਆਂ ਮਿਣਤੀਆਂ ਦਾ ਹੀ ਸਿੱਟਾ ਹੈ।

ਦਿੱਲੀ ਗੁਰਦੁਆਰਾ ਕਮੇਟੀ ਸਮੇਤ ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਹੋਰ ਵੱਡੇ ਸਿੱਖ ਅਸਥਾਨਾਂ ਦੇ ਵੱਖਰੇ ਪ੍ਰਬੰਧਕ ਬੋਰਡ ਬਣਨ ਦੇ ਪਿੱਛੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਬਣ ਜਾਣ ਦਾ ਅਸੀਂ ਸਵਾਗਤ ਕਰਦੇ ਹਾਂ ਕਿਉਂਕਿ ਸਥਾਨਕ ਸਿੱਖ ਆਪਣੀਆਂ ਲੋੜਾਂ ਮੁਤਾਬਕ ਧਾਰਮਿਕ ਸਥਾਨਾਂ ਦਾ ਬੰਦੋਬਸਤ ਕਰਨ। ਇਹ ਹੁਣ ਜੱਗ ਜ਼ਾਹਿਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਸਿੱਖੀ ਸਿਧਾਂਤਾਂ ’ਤੇ ਖਰੀ ਨਹੀਂ ਉਤਰੀ ਸਗੋਂ ਪੁਰਾਣੇ ਗੁਰਦੁਆਰਾ ਐਕਟ ਦਾ ਸਹਾਰਾ ਲੈ ਕੇ ਅਕਾਲੀ ਦਲ ਬਾਦਲ ਲੰਮੇ ਸਮੇਂ ਤੋਂ ਕਮੇਟੀ ਉਤੇ ਕਾਬਜ਼ ਚੱਲਿਆ ਆ ਰਿਹਾ ਹੈ। ਜਿਸ ਕਰਕੇ ਸਰਬ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਠੇਸ ਲੱਗੀ ਅਤੇ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਸਥਾਨ ਦੀ ਸਿਆਸੀ ਦੁਰਵਰਤੋਂ ਵੀ ਹੋਈ ਹੈ।

ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਧਿਰਾਂ ਨੇ ਇਕ ਸਦੀ ਦੌਰਾਨ ਵੀ ਗੁਰਦੁਆਰਾ ਐਕਟ ਵਿਚ ਲੋੜੀਂਦੀਆਂ ਤਰਮੀਮਾਂ ਨਹੀਂ ਹੋਣ ਦਿੱਤੀਆਂ; ਸਥਾਈ ਗੁਰਦੁਆਰਾ ਚੋਣ ਕਮਿਸ਼ਨ ਨਹੀਂ ਬਣਨ ਦਿੱਤਾ; ਸਰਕਾਰ ਵਲੋਂ ਪਛਾਣ ਪਤਰ ਅਧਾਰਤ ਵੋਟਰ ਸੂਚੀਆਂ ਨਹੀਂ ਬਣਨ ਦਿੱਤੀਆਂ; ਸਮੇਂ ਬਧ ਚੋਣਾਂ ਕਰਵਾਉਂਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਕਮੇਟੀ ਦੇ ਹਾਊਸ ਦੀ ਮਿਆਦ ਖ਼ਤਮ ਹੋਣ ’ਤੇ ਕਦੇ ਭੰਗ ਕਰਨ ਬਾਰੇ ਕਦੇ ਸੋਚਿਆ ਹੀ ਨਹੀਂ ਹੈ; ਅਤੇ ਗੁਰਦੁਆਰਾਂ ਫੰਡਾਂ ਨੂੰ ਸਿਆਸੀ ਲੋੜਾਂ ਲਈ ਵਰਤਿਆ।

ਉਪਰੋਕਤ ਗੱਲਾਂ ਨੂੰ ਮੁੱਖ ਰੱਖਦਿਆਂ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦਾ ਵੱਖਰਾ ਗੁਰਦੁਆਰਾ ਐਕਟ ਬਣੇ ਅਤੇ ਪੰਜਾਬ ਸਰਕਾਰ ਹੀ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਵੇ ਕਿਉਂਕਿ ਹਰਿਆਣਾ ਦੀ ਵੱਖਰੀ ਕਮੇਟੀ ਬਣਨ ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਇਕ-ਇਕ ਮੈਂਬਰ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਪੰਜਾਬ ਵਿਚੋਂ ਹੀ ਚੁੱਣੇ ਜਾਣ।

ਨਵੇਂ ਐਕਟ ਵਿਚ 100 ਸਾਲ ਪੁਰਾਣੀ ਚੋਣ ਵਿਧੀ ਨੂੰ ਖਤਮ ਕਰਕੇ ਅਨੁਪਾਤਕ ਪ੍ਰਤੀਨਿਧਤਾ ਵਾਲੀ ਚੋਣ ਪ੍ਰਣਾਲੀ ਲਾਗੂ ਹੋਵੇ। 

ਇਸ ਸਾਂਝੇ ਬਿਆਨ ਵਿੱਚ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਰਾਣਾ ਇੰਦਰਜੀਤ ਸਿੰਘ (ਪ੍ਰਤੀਨਿਧ, ਪੰਥਕ ਤਾਲਮੇਲ ਸਗੰਠਨ), ਪ੍ਰੋਫੈਸਰ ਸ਼ਾਮ ਸਿੰਘ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਡਾ. ਸਵਰਾਜ ਸਿੰਘ ਯੂ.ਐਸ.ਏ, ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਪ੍ਰੋ.ਮਨਜੀਤ ਸਿੰਘ ਦੇ ਨਾਮ ਸ਼ਾਮਲ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, August 10, 2022

ਬੰਦੀ ਸਿੰਘਾਂ ਦੀ ਰਿਹਾਈ:ਸ਼੍ਰੋਮਣੀ ਕਮੇਟੀ ਜ਼ਿਲ੍ਹਾ ਪੱਧਰ ’ਤੇ ਕਰੇਗੀ ਰੋਸ ਪ੍ਰਦਰਸ਼ਨ

Wednesday 10th August 2022 at 07:38 PM

ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਐਸ ਜੀ ਪੀ ਸੀ ਦਾ ਵੱਡਾ ਐਕਸ਼ਨ 

13 ਅਗਸਤ ਨੂੰ ਪੰਜਾਬ ਦੇ ਹਰ ਜ਼ਿਲ੍ਹੇ ’ਚ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੈਮੋਰੰਡਮ

ਐਡਵੋਕੇਟ ਧਾਮੀ ਆਪਣੇ ਸਾਥੀਆਂ ਸਮੇਤ ਰਿਹਾਈਆਂ ਲਈ ਹੋਏ ਪੂਰੀ ਤਰ੍ਹਾਂ ਸਰਗਰਮ 

ਨਵੀਂ ਦਿੱਲੀ: 10 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ 13 ਅਗਸਤ ਨੂੰ ਸਵੇਰੇ 10 ਵਜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਸੌਂਪੇ ਜਾਣਗੇ ਅਤੇ ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮੁਲਾਜ਼ਮ ਕਾਲੀਆਂ ਦਸਤਾਰਾਂ ਸਜਾ ਕੇ ਸ਼ਮੂਲੀਅਤ ਕਰਨਗੇ। ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਦੀ ਅਗਵਾਈ ਵਿਚ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਦੀ ਅਜ਼ਾਦੀ ਵਿਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ 75 ਸਾਲਾਂ ਤੋਂ ਸਿੱਖਾਂ ਨੂੰ ਬੇਗਾਨਿਆਂ ਵਾਲਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਦੀ ਇਕ ਮਿਸਾਲ ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਜ਼ੇਲ੍ਹਾਂ ਵਿਚ ਬੰਦ ਸਿੰਘਾਂ ਨੂੰ ਉਮਰ ਕੈਦ ਤੋਂ ਵੱਧ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਅ ਨਾ ਕਰਨਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦਾ ਸੰਵਿਧਾਨ ਇਥੇ ਵੱਸਣ ਵਾਲੇ ਹਰ ਇਕ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ, ਪਰੰਤੂ ਸਿੱਖਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਨਕਾਰਾਤਮਕ ਰਿਹਾ ਹੈ। ਇਸੇ ਸਿੱਖ ਵਿਰੋਧੀ ਰਵੱਈਏ ਕਾਰਨ ਹੀ 30-30 ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਆਪਣੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਦਕਿ ਦੂਸਰੇ ਪਾਸੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸਿੱਖਾਂ ਨੂੰ ਆਪਣੇ ਬੁਨਿਆਦੀ ਹੱਕਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸੇ ਵਿਤਕਰੇ ਭਰੇ ਰਵੱਈਏ ਕਰਕੇ ਹੀ ਸ਼੍ਰੋਮਣੀ ਕਮੇਟੀ ਨੇ 13 ਅਗਸਤ ਨੂੰ ਪੰਜਾਬ ਭਰ ਅੰਦਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਹਰਿਆਣਾ ਅੰਦਰ ਜ਼ਿਲ੍ਹਾ ਪ੍ਰੀਸ਼ਦ ਅੰਬਾਲਾ ਦੇ ਪ੍ਰਸ਼ਾਸਨ ਵੱਲੋਂ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਰਕਾਰ ਦੇ ਪ੍ਰੋਗਰਾਮ ‘ਹਰ ਘਰ ਤਿਰੰਗਾ’ ਤਹਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਸੱਭਿਆਚਾਰਕ ਪ੍ਰੋਗਰਾਮ ਉਲੀਕਣ ਅਤੇ ਤਿਰੰਗਾ ਲਹਿਰਾਉਣ ਦੇ ਹੁਕਮ ਜਾਰੀ ਕਰਨ ਦੀ ਕਰੜੀ ਨਿੰਦਾ ਕੀਤੀ। ਇਸ ਸਬੰਧ ਵਿਚ ਅੰਤ੍ਰਿੰਗ ਕਮੇਟੀ ਵੱਲੋਂ ਇਕ ਮਤਾ ਪਾਸ ਕਰਦਿਆਂ ਹਰਿਆਣਾ ਸਰਕਾਰ ਅਤੇ ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਕ ਵਿਲੱਖਣ ਮਰਯਾਦਾ ਹੈ, ਜਿਸ ਤਹਿਤ ਇਥੇ ਕੇਵਲ ਸਿੱਖ ਮਰਯਾਦਾ ਅਨੁਸਾਰ ਧਾਰਮਿਕ ਸਮਾਗਮ ਹੀ ਹੋ ਸਕਦੇ ਹਨ ਅਤੇ ਖਾਲਸਈ ਨਿਸ਼ਾਨ ਸਾਹਿਬ ਹੀ ਝੁਲ ਸਕਦਾ ਹੈ। ਪਰ ਅੰਬਾਲਾ ਜ਼ਿਲ੍ਹਾ ਪ੍ਰੀਸ਼ਦ ਨੇ ਗੁਰ-ਮਰਯਾਦਾ ਦੀ ਤੌਹੀਨ ਕੀਤੀ ਹੈ। ਭਾਵੇਂ ਗੁਰਦੁਆਰਾ ਪ੍ਰਬੰਧਕਾਂ ਦੇ ਵਿਰੋਧ ਮਗਰੋਂ ਉਨ੍ਹਾਂ ਨੇ ਫੈਸਲਾ ਵਾਪਸ ਲੈ ਲਿਆ ਹੈ, ਪਰ ਪ੍ਰਸ਼ਾਸਨ ਦੀ ਇਸ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਗੁਰ-ਮਰਯਾਦਾ ਨਾਲ ਛੇੜ ਛਾੜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਸਰਕਾਰੀ ਅਦਾਰਿਆਂ ਨੂੰ ਅਜਿਹੇ ਸੰਜੀਦਾ ਮਾਮਲਿਆਂ ਵਿਚ ਮਨਮਾਨੀ ਨਹੀਂ ਕਰਨੀ ਚਾਹੀਦੀ।

ਅੰਤ੍ਰਿੰਗ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਜਥੇਦਾਰ ਤੋਤਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਮਾਮਲੇ ਵੀ ਵਿਚਾਰੇ ਗਏ। 

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਮੋਰਚਾ ਗੁਰੂ ਕਾ ਬਾਗ ਦੀ 100 ਸਾਲਾ ਸ਼ਤਾਬਦੀ ਦੇ ਸਮਾਗਮਾਂ ਸਮੇਂ ਸਹਿਯੋਗ ਦੇਣ ਵਾਲਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਸਿੱਖ ਪੰਥ ਦੀਆਂ ਧਾਰਮਿਕ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ, ਸੇਵਾ ਪੰਥੀ ਤੇ ਮਿਸ਼ਨਰੀ ਸੰਸਥਾਵਾਂ ਸਮੇਤ ਲੱਖਾਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਸਮਾਗਮਾਂ ਦੀ ਸ਼ੋਭਾ ਵਧਾਈ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਸਭ ਦਾ ਧੰਨਵਾਦ ਕਰਦੀ ਹੈ। 

ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਸਰਵਣ ਸਿੰਘ ਕੁਲਾਰ, ਸ. ਸੁਰਜੀਤ ਸਿੰਘ ਗੜ੍ਹੀ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਬਾਬਾ ਗੁਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਨਿਰਵੈਲ ਸਿੰਘ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਪਰਮਜੀਤ ਸਿੰਘ ਐਕਸੀਅਨ, ਇੰਚਾਰਜ ਸ. ਸ਼ਾਹਬਾਜ਼ ਸਿੰਘ ਅਤੇ ਸੁਪਰਡੰਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

Monday, July 18, 2022

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੰਥ ਨਾਲ ਟਕਰਾਅ ਵਾਲਾ ਰਵਈਆ-ਪੰਜੋਲੀ

ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ SGPC ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ 

ਨਵੀਂ ਦਿੱਲੀ: 18 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਕੇ ਮੌਜੂਦਾ ਸਮੇਂ ਵਿਚ ਬਦਲ ਰਹੇ ਸਮੀਕਰਨਾਂ ’ਤੇ ਚਿੰਤਾ ਜਿਤਾਉਂਦਿਆਂ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਖਾਲਸਾ ਪੰਥ ਦੀਆਂ ਧਾਰਮਕ ਸੰਸਥਾਵਾਂ ਹਨ, ਜੋ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਤੋਂ ਇਲਾਵਾ ਗੁਰਮਤਿ ਦੇ ਪ੍ਰਚਾਰ ਪਸਾਰ ’ਚ ਜੁੱਟੀਆਂ ਹਨ ਅਤੇ ਵੇਖਣ ਵਿਚ ਆਇਆ ਹੈ ਕਿ ਬਦਲੇ ਰਹੇ ਸਮੀਕਰਨਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ  ਕਮੇਟੀ ਆਪਣੇ ਆਸ਼ੇ ਤੋਂ ਭਟਕ ਗਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਵਿਸ਼ਵ ਵਿਆਪੀ ਅਤੇ ਪ੍ਰਚਾਰ ਪਸਾਰ ਲਈ ਕੀਤੇ ਜਾ ਰਹੇ ਵੱਡਮੁੱਲੇ ਕਾਰਜਾਂ ਵਿਚ ਸੰਸਥਾ ਕਾਰਜਸ਼ੀਲ ਹੈ ਅਤੇ ਦੂਜੇ ਪਾਸੇ  ਦਿੱਲੀ ਕਮੇਟੀ ਨੇ ਆਪਣੇ ਆਪ ਨੂੰ ਪੰਥ ਦੀ ਮੁੱਖਧਾਰਾ ਨਾਲੋਂ ਵੱਖ ਕਰਦਿਆਂ ਆਪਣਾ ਆਪ ਇਕ ਨਵੀਂ ਬਣੀ ਸਿਆਸੀ ਪਾਰਟੀ ਨਾਲ ਜੋੜ ਲਿਆ ਹੈ ਅਤੇ ਹਾਲਾਤ ਦੱਸ ਰਹੇ ਹਨ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ’ਚ ‘ਕੁਝ ਵੀ ਅੱਛਾਂ’ ਨਹੀਂ ਹੈ।

ਜਥੇਦਾਰ ਪੰਜੋਲੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਵਿਖਾਉਣ ਵਿਚ ਲੱਗੇ ਹੋਏ ਹਨ ਅਤੇ ਇਕ ਸਿਆਸੀ ਪਾਰਟੀ ਵੀ ਕਮੇਟੀ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜੋ ਸਿੱਖ ਵਿਰੋਧੀ ਜਾਣੀ ਜਾਂਦੀ ਹੈ, ਜਿਸ ਕਾਰਨ ਸੰਸਥਾ ਦਾ ਵੱਕਾਰ ਪੰਥ ਵਿਚ ਨੀਵਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਆਰਥਿਕ ਪੱਖੋਂ ਸੰਕਟ ਵਿਚ ਹੈ ਅਤੇ ਕਮੇਟੀ ਦੇ ਪ੍ਰਬੰਧ ਹੇਠ ਵਿੱਦਿਅਕ ਅਦਾਰਿਆਂ ਵੀ ਕਮਜ਼ੋਰੀ ਸਥਿਤੀ ਵਿਚ ਹੋਣ ਕਾਰਨ ਅਧਿਆਪਕ ਵੀ ਤਨਖਾਹ ਤੋਂ ਵਾਂਝੇ ਨਜ਼ਰ ਆ ਰਹੇ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਥ ਨਾਲ ਟਕਰਾਅ ਵਾਲਾ ਰਾਹ ਅਪਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਮਹਿਰੋਲੀ ਵਿਚ ਇਕ ਪਾਰਕ ਸਥਾਪਿਤ ਕੀਤਾ ਗਿਆ, ਜਿਸ ਦਾ ਨਾਮ ਬੰਦਾ ਬੈਰਾਗੀ ਪਾਰਕ ਰੱਖਿਆ ਗਿਆ ਹੈ ਅਤੇ ਐਮ ਸੀ ਡੀ ਤੇ ਮੈਂਬਰ ਪਾਰਲੀਮੈਂਟ ਬੀਬੀ ਮਿਨਾਕਸ਼ੀ ਲੇਖੀ ਦੀ ਹਾਜ਼ਰੀ ਵਿਚ ਇਸ ਪਾਰਕ ਦੇ ਉਦਘਾਟਨ ਸਮੇਂ ਦਿੱਲੀ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੀ ਬਜਾਏ ਬੰਦਾ ਬੈਰਾਗੀ ਨਾਮ ’ਤੇ ਇਤਰਾਜ ਤੱਕ ਕਰਨ ਦੀ ਲੋੜ ਨਹੀਂ ਸਮਝੀ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਨ ਵਾਲੀ ਸਿਰਮੌਰ ਸੰਸਥਾ ਹੈ ਅਤੇ ਦਿੱਲੀ ਕਮੇਟੀ ਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਵਿਸ਼ਵ ਵਿਆਪੀ ਹੈ। ਉਹ ਕਿਸੇ ਵੀ ਦੇਸ਼ ਵਿਚ ਆਪਣਾ ਕਾਰਜ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਕਿਸੇ ਵੀ ਟਕਰਾਅ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ। ਜਥੇਦਾਰ ਪੰਜੋਲੀ ਨੇ ਸਿੰਘ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਖਾਲਸਾ ਪੰਥ ਵਿਚ ਏਕਤਾ ਅਤੇ ਇਤਫਾਕ ਦੇ ਹਾਮੀ ਰਹੇ ਹਾਂ ਤੇ ਦੁਨੀਆ ਭਰ ਵਿਚ ਵੱਸਦੇ ਹਰ ਸਿੱਖ ਨੂੰ ਗਲਵੱਕੜੀ ਵਿਚ ਲੈਣ ਲਈ ਤਤਪਰ ਹਾਂ ਦੂਜੇ ਪਾਸੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਅਧਿਕਾਰ ਖੇਤਰ ਦੇ ਇਲਾਕੇ ਵਿਚ ਸਿੱਖਾਂ ਨਾਲ ਰਾਜਨੀਤਕ ਤੌਰ ’ਤੇ ਹੋ ਰਹੀਆਂ ਧੱਕੇਸ਼ਹੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਵੀ ਤਿਆਰ ਨਹੀਂ ਹੈ ਅਤੇ ਅਜਿਹੇ ਮਸਲੇ ਪ੍ਰਤੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

Thursday, July 14, 2022

21 ਅਫਗਾਨੀ ਸਿੱਖ ਅਫਗਾਨਿਸਤਾਨ ਛੱਡ ਪਹੁੰਚੇ ਹਿੰਦੁਸਤਾਨ

 14th July 2022 at 05:51 PM

ਐਸਜੀਪੀਸੀ ਕਰ ਰਹੀ ਹੈ ਇਨ੍ਹਾਂ ਦਾ ਹਵਾਈ ਖਰਚ 


ਨਵੀਂ ਦਿੱਲੀ
: 14 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਫਗਾਨਿਸਤਾਨ ਤੋਂ ਆਏ 21 ਮੈਂਬਰਾਂ ਦੇ ਵਫਦ ਨੂੰ ਨਵੀਂ ਦਿੱਲੀ ਏਅਰਪੋਰਟ ਤੇ ਆਉਣ ਤੇ ਸਵਾਗਤ ਕੀਤਾ ਗਿਆ। ਸ. ਸੁਖਵਿੰਦਰ ਸਿੰਘ ਬੱਬਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਮਿਸ਼ਨ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਸੁਰਿੰਦਰ ਪਾਲ ਸਿੰਘ ਸਮਾਣਾ ਇੰਚਾਰਜ ਸਿੱਖ ਮਿਸ਼ਨ ਵਲੋਂ ਵਿਸ਼ੇਸ ਤੌਰ ਤੇ ਪੁੰਹਚ ਕੇ ਆਏ ਵਫਦ ਦਾ ਸਵਾਗਤ ਕੀਤਾ ਉਪਰੰਤ ਆਏ ਵਫਦ ਦੇ ਮੈਂਬਰਾਂ ਨੂੰ ਏਅਰਪੋਰਟ ਤੋ ਉਹਨਾਂ ਦੀ ਰਿਹਾਇਸ਼ ਤੇ ਪਹੁੰਚਾਣ ਦਾ ਵੀ ਪ੍ਰਬੰਧ ਕੀਤਾ ਗਿਆ। 

ਜ਼ਿਕਰ ਯੋਗ ਹੈ ਅਜ ਇਹਨਾਂ ਆਏ ਸਾਰੇ ਸਿੱਖ ਯਾਤਰੀਆਂ ਤੋਂ ਪਹਿਲਾਂ ਆਏ 11 ਸਿੱਖ ਯਾਤਰੀਆਂ ਅਤੇ ਅੱਗੋਂ ਆਉਣ ਵਾਲੇ ਸਿੱਖ ਯਾਤਰੀਆਂ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਦਾ ਖਰਚ ਸ੍ਰੋਮਣੀ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਆਏ ਵਫਦ ਵਲੋਂ ਇਹਨਾਂ ਸਾਰੀਆਂ ਸੇਵਾਵਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ-DGMC

14th July 2022 at  05:24 PM

ਹੁਣ ਦਿੱਲੀ ਕਮੇਟੀ ਸੰਭਾਲਣ ਲੱਗੀ ਅੰਮ੍ਰਿਤਸਰ ਤੋਂ ਧਰਮ ਪ੍ਰਚਾਰ ਲਹਿਰ

ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਅਹਿਮ ਐਲਾਨ 

ਨਵੀਂ ਦਿੱਲੀ:14 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ ਇਨਪੁਟ ਪੰਜਾਬ ਸਕਰੀਨ ਡੈਸਕ)::

ਪੂਰੇ ਦੇਸ਼ ਦੇ ਵਾਂਗ ਪੰਜਾਬ ਅੰਦਰ ਵੀ ਇਸਾਈ ਧਰਮ ਦਾ ਪ੍ਰਚਾਰ ਬੜੀ ਤੇਜ਼ੀ ਨਾਲ ਵਧਿਆ ਹੈ ਅਤੇ ਇਹ ਵਾਧਾ ਅਜੇ ਜਾਰੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸੁੱਟਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਸਿੱਖੀ ਪ੍ਰਚਾਰ ਦੀ ਕਮਾਨ ਅਸੀਂ ਹੁਣ ਖੁਦ ਸੰਭਾਲਾਂਗੇ। ਇਸ ਮਕਸਦ ਲਈ ਹੁਣ ਅੰਮ੍ਰਿਤਸਰ ਤੋਂ ਬਾਕਾਇਦਾ ਇੱਕ ਪ੍ਰਚਾਰ ਮੁਹਿੰਮ ਅਰੰਭੀ ਜਾਏਗੀ ਜਿਸਦੇ ਨਤੀਜੇ ਬੜੀ ਜਕੜੀ ਸਾਹਮਣੇ ਆਉਣਗੇ। ਇਸ ਮਕਸਦ ਦਾ ਐਲਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ। 

ਦਿੱਲੀ ਸਿੱਖ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਪਸ਼ਟ ਆਖਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਿਚ ਆਪਣਾ ਦਫਤਰ ਖੋਲ ਕੇ ਪੰਜਾਬ ਵਿਚ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰੇਗੀ। ਨਿਸਚੇ ਹੀ ਇਹ ਕਦਮ ਸ਼੍ਰੋਮਣੀ ਕਮੇਟੀ ਨੂੰ ਇੱਕ ਸਿੱਧੀ ਚੁਣੌਤੀ ਹੋਵੇਗਾ। 

ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 8ਵੇਂ ਸਥਾਪਨਾ ਦਿਵਸ ਸਮਾਗਮ ਨੁੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਅਗਲੇ 10 ਦਿਨਾਂ ਦੇ ਅੰਦਰ ਅੰਦਰ ਪੰਜਾਬ ਵਿਚ ਇਹ ਮੁਹਿੰਮ ਵਿੱਢੀ ਜਾਵੇਗੀ ਜਿਸ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਸਹਿਯੋਗ ਦੇਣਗੇ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਵਿਚ ਧਰਮ ਪ੍ਰਚਾਰ ਲਹਿਰ ਨਹੀਂ ਚਲਾ ਸਕੀ ਤੇ ਸਿੱਖੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਹੈ ਜਿਸ ਕਾਰਨ ਅੱਜ ਪੰਜਾਬ ਵਿਚ ਲੱਖਾਂ ਸਿੱਖਾਂ ਨੇ ਆਪਣਾ ਧਰਮ ਛੱਡ ਕੇ ਇਸਾਈ ਧਰਮ ਅਪਣਾ ਲਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੇ ਕੁਰਾਲੀ ਵਿਚ ਇਸਾਈਆਂ ਦੇ ਵੱਡੇ ਇਕੱਠਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਬੁਰੀ ਤਰਾਂ ਅਸਫਲ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ 15 ਨਵੰਬਰ 1920 ਨੁੰ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਸੀ ਤੇ ਇਸਨੁੰ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਸਿੱਖੀ ਦੀ  ਸੰਭਾਲ ਤੇ ਗੁਰਧਾਮਾਂ ਦੀ ਸੇਵਾ ਕਰਨੀ ਹੈ। ਸਿੱਖਾਂ ਦੀ ਇਹ ਸਿਰਮੌਰ ਸੰਸਥਾ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀ ਜਿਸਦੇ ਨਤੀਜੇ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਤੇ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿਚ ਆਈਆਂ ਹਨ। ਉਹਨਾਂ ਕਿਹਾ ਕਿ ਜਿਥੇ ਹਰਿਆਣਾ ਗੁਰਦੁਆਰਾ ਕਮੇਟੀ ਹਰਿਆਣਾ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ, ਉਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੇ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਜਰਨੈਲਾਂ ਅਤੇ ਲਾਲ ਕਿਲੇ ਤੇ ਹੋਰ ਅਹਿਮ ਸਥਾਨਾਂ ਦੇ ਇਤਿਹਾਸ ਤੋਂ ਆਪਣੇ ਬੱਚਿਆਂ ਤੇ ਨਵੀਂ ਪੀੜੀ ਨੁੰ ਜਾਣੂ ਕਰਵਾਉਣ ਵਾਸਤੇ ਉਪਰਾਲੇ ਕੀਤੇ ਹਨ ਤਾਂ ਜੋ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।

ਸ਼੍ਰੋਮਣੀ ਕਮੇਟੀ ਦੇ ਅਸਫਲ ਰਹਿਣ ਦੇ ਕਾਰਨਾਂ ਦੀ ਗੱਲ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਰਾਜਨੀਤੀ ਭਾਰੂ ਹੋ ਗਈ  ਤੇ ਇਕ ਪਰਿਵਾਰ ਨੇ ਆਪਣਾ ਦਬਦਬਾ ਬਣਾਉਣ ਵਾਸਤੇ ਰਾਜਨੀਤੀ ਕਰਨੀ ਸ਼ੁਰੂ ਕੀਤੀ ਜਿਸ ਕਾਰਨ ਕਮੇਟੀ ਫੇਲ ਹੋਈ। ਉਹਨਾਂ ਕਿਹਾ ਕਿ ਸਾਲ 2015 ਵਿਚ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰੂ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਗਏ ਤੇ ਬੇਅਦਬੀ ਕੀਤੀ ਗਈ ਪਰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਹੁਦੇਦਾਰ ਜਾਂ ਮੈਂਬਰ ਨੇ ਇਸ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਕਿਉਂਕਿ ਉਸ ਵੇਲੇ ਪੰਜਾਬ ਵਿਚ ਉਸ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਸੀ।

ਉਹਨਾਂ ਕਿਹਾ ਕਿ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਪਰ ਸਾਨੂੰ ਇਹ ਹੁਕਮ ਸੁਣਾ ਦਿੱਤਾ ਗਿਆ ਕਿ ਉਹਨਾਂ ਨਾਲ ਸਾਂਝਾ ਗਠਜੋੜ ਬਣਾਓ ਜਿਹਨਾਂ ਨੇ 1984 ਦੇ ਸਿੱਖਾਂ ਦੇ ਕਾਤਲਾਂ ਦਾ ਸਟੇਜਾਂ ’ਤੇ ਸਨਮਾਨ ਕੀਤਾ ਤੇ ਗੁਰੂ ਘਰਾਂ ਦੀਆਂ ਗੋਲਕਾਂ ਲੁੱਟੀਆਂ। ਉਹਨਾਂ ਕਿਹਾ ਕਿ ਸਾਡੇ ਮੈਂਬਰਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ  ਕੌਮ ਦੇ ਦੋਖੀਆਂ ਨਾਲ ਨਹੀਂ ਰਲਾਂਗੇ ਤੇ ਇਸੇ ਲਈ ਅਸੀਂ ਵੱਖਰਾ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਿਸਦਾ ਚੋਣ ਨਿਸ਼ਾਨ ਵੀ ਜਲਦੀ ਹੀ ਜਾਰੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਨੇ ਇਕਜੁੱਟ ਹੋ ਕੇ ਦਿੱਲੀ ਕਮੇਟੀ ਦੀ ਸੇਵਾ ਸੰਭਾਲੀ ਹੋਈ ਹੈ ਤੇ ਕੌਮ ਵਾਸਤੇ ਦਿਨ ਰਾਤ ਕੰਮ ਕਰ ਰਹੀ ਹੈ।

ਉਹਨਾਂ ਇਹ ਵੀ ਕਿਹਾ ਕਿ ਅੱਜ ਵੀ ਉਸ ਪਰਿਵਾਰ ਨੁੰ ਉਭਾਰਨ ਵਾਸਤੇ ਬੰਦੀ ਸਿੰਘਾਂ ਦਾ ਮੁੱਦਾ ਉਛਾਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਬੰਦੀ ਸਿੰਘਾਂ ਦੇ ਮਾਮਲੇ ’ਤੇ 11 ਮੈਂਬਰੀ ਕਮੇਟੀ ਬਣਾਈ ਗਈ ਤੇ ਉਸਦੀ ਪਲੇਠੀ ਮੀਟਿੰਗ ਹੋਈ ਤਾਂ ਉਸ ਵਿਚ ਉਹਨਾਂ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਹ ਗੱਲ ਚੁੱਕੀ ਸੀ ਕਿ ਜਿਹਨਾਂ ਨੇ ਆਪ ਸਿੰਘਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਹੋਣ, ਉਹ ਬੰਦੀ ਸਿੰਘਾਂ ਦੀ ਗੱਲ ਕਿਵੇਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪਰਿਵਾਰ ਨੁੰ ਬਚਾਉਣ ਵਾਸਤੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾਅ ’ਤੇ ਲਗਾ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਉਹਨਾਂ 8ਵਾਂ ਸਥਾਪਨਾ ਦਿਵਸ ਮਨਾਉਣ ’ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਨੁੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਕਮੇਟੀ ਹੋਰ ਤਗੜੇ ਹੋ ਕੇ ਹਰਿਆਣਾ ਦੇ ਸਿੱਖਾਂ ਲਈ ਕੰਮ ਕਰੇਗੀ। ਇਸ ਮੌਕੇ ਸ. ਕਾਲਕਾ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ ਤੇ ਭੁਪਿੰਦਰ ਸਿੰਘ ਭੁੱਲਰ ਵੀ ਮੌਜੁਦ ਰਹੇ।

ਇਸਾਈਆਂ ਦੇ ਧਰਮ ਪ੍ਰਚਾਰ ਦਾ ਟਾਕਰਾ ਕਰਨ ਦਾ ਸੱਦਾ ਠਾਕੁਰ ਦਲੀਪ ਸਿੰਘ ਹੁਰਾਂ ਨੇ ਵੀ ਦਿੱਤਾ ਸੀ। ਉਹਨਾਂ ਦੀ ਅਗਵਾਈ ਵਾਲੇ ਨਾਮਧਾਰੀ ਵੀ ਪਹਿਲਾਂ ਹੀ ਇਹ ਕੰਮ ਸ਼ੁਰੂ ਕਰ ਚੁੱਕੇ ਹਨ ਅਤੇ ਉਹਨਾਂ ਦੇ ਪੈਰੋਕਾਰ ਇਸ ਸੰਬੰਧੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਫੌਜੀ ਪੱਧਰ 'ਤੇ ਨਿਭਾਉਣ ਵੀ ਲੱਗ ਪਏ  ਹਨ। ਇਸਾਈਆਂ ਵਾਂਗ ਗਰੀਬ ਇਲਾਕਿਆਂ ਵਿਚ ਜਾ ਕੇ ਉਥੇ ਰਹਿੰਦੇ ਪਰਿਵਾਰਾਂ ਨੂੰ ਰੋਟੀ ਕੱਪੜਾ ਅਤੇ ਮਕਾਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਪੜ੍ਹਾਈ ਲਿਖਾਈ ਵਾਲੇ ਪਾਸੇ ਵੀ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਯੋਗ ਸਾਧਨਾ ਸਿੱਖਾਂ ਕੇ ਜਿਸਮਾਨੀ ਤੌਰ ਤੇ ਵੀ ਫਿਟਨੈਸ ਡਿੱਟਤੀ ਜਾ ਰਹੀ ਹੈ। ਨਾਮਧਾਰੀਆਂ ਦੀਆਂ ਸੋਹਣੀਆਂ ਸੁਣੱਖੀਆਂ ਕੁੜੀਆਂ ਅਤੇ ਮੁੰਡੇ ਬਾਕਾਇਦਾ ਇਸ ਮਿਸ਼ਨ ਲਈ ਸਮਰਪਿਤ ਹੋ ਕੇ ਲੱਗੇ ਹੋਏ ਹਨ। ਇਹ ਮੁੰਡੇ ਕੁੜੀਆਂ ਅੰਗਰੇਜ਼ੀ ਅਤੇ ਹਿੰਦੀ ਬੋਲਣ ਵਿਚ ਵੀ ਮਾਹਰ ਹਨ। 

ਅਵੇਸਲੇ ਇਸਾਈ ਵੀ ਨਹੀਂ ਬੈਠੇ। ਇਸਾਈਆਂ ਨੇ ਜਿੱਥੇ ਸਿੱਖ ਗੁਰੂਘਰਾਂ ਵਾਂਗ ਲੰਗਰ ਦਾ ਸਿਲਸਿਲਾ ਆਪਣੇ ਹਰ ਪ੍ਰੋਗਰਾਮ ਵਿਚ ਜੋੜਨਾ ਸ਼ੁਰੂ ਕੀਤਾ ਹੈ ਉੱਥੇ ਪੰਜਾਬੀ ਅਤੇ ਗੁਰਮੁਖੀ ਤੇ ਵੀ ਜ਼ੋਰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਉਹ ਆਪਣੀਆਂ ਪੜ੍ਹਾਈ ਲਿਖਾਈ ਨਾਲ ਸੂਟ ਅਤੇ ਬੂਟ ਵਾਲਾ ਅਜਿਹਾ ਸਮਾਰਟ ਵਿਅਕਤੀ ਤਿਆਰ ਕਰਦੇ ਹਨ ਜਿਹੜਾ ਪਹਿਲੀ ਨਜ਼ਰੇ ਹੀ ਨਵੀਂ ਦੁਨੀਆ ਦਾ ਪੜ੍ਹਿਆ ਲਿਖਿਆ ਇਨਸਾਨ ਨਜ਼ਰ ਆਉਣ ਲੱਗਦਾ ਹੈ। 

ਪਰ ਵੱਡਾ ਕਾਰਨ ਆਰਥਿਕ ਪਾੜਾ ਹੈ। ਆਰਥਿਕ ਪਾੜੇ ਕਾਰਨ ਬਹੁਤ ਸਾਰੇ ਹਿੰਦੂ ਅਤੇ ਸਿੱਖ ਇਸਾਈ ਬਣਨ ਲਈ ਸਹਿਜੇ ਹੀ ਤਿਆਰ ਹੋ ਜਾਂਦੇ ਹਨ। ਜਦੋਂ ਕਿਸੇ ਗਰੀਬ ਦਾ ਇਲਾਜ ਜਾਂ ਬਿਲ ਕਿਸੇ ਮਿਸ਼ਨਰੀ ਹਸਪਤਾਲ ਜਾਂ ਕਾਨਵੈਂਟ ਸਕੂਲ ਵਿਚ ਅੱਗੇ  ਵਧਣ ਦੇ ਰਸਤੇ ਵਿਚ ਵੱਡੀ ਰੁਕਾਵਟ ਬਣ ਜਾਂਦਾ ਹੈ ਤਾਂ ਉਦੋਂ ਈਸਾਈ ਮਿਸ਼ਨਰੀ ਹੀ ਮਸਲਾ ਹੱਲ ਕਰਾਉਣ ਲਈ ਅੱਗੇ ਆਉਂਦੇ ਹਨ। ਪ੍ਰੇਮ ਪਿਆਰ ਦੇ ਮਾਮਲੇ ਵਿਚ ਮਿਲਦੀਆਂ ਛੂਟਾਂ ਵੀ ਇਸ ਪਾਸੇ ਪ੍ਰੇਰਿਤ ਕਰਦੀਆਂ ਹਨ। ਇਸਾਈਆਂ ਦੇ ਘਰਾਂ ਦਾ ਰਹਿਣ ਸਹਿਣ ਅਤੇ ਲਾਈਫ ਸਟਾਈਲ ਵੀ ਗੈਰ ਇਸਾਈਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਲਈ ਧਿਆਨ ਬਹੁ ਪੱਖੀ ਬਣਾਉਣਾ ਜ਼ਰੂਰੀ ਹੋਵੇਗਾ। 

Friday, January 07, 2022

ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਦਿੱਤਾ ਹੁਣ ਨਵਾਂ ਨਾਮ

 Friday  7th January 2022 at  5:10 PM

ਪਦਮਸ੍ਰੀ ਪ੍ਰੋ: ਕਰਤਾਰ ਸਿੰਘ ਦੇ ਨਾਮ ’ਤੇ ਰੱਖਿਆ ਅਕੈਡਮੀ ਦਾ ਨਾਮ   

*ਕੇਂਦਰੀ ਸਿੱਖ ਅਜਾਇਬਘਰ ’ਚ ਸਥਾਪਤ ਹੋਵੇਗੀ ਪ੍ਰੋ: ਕਰਤਾਰ ਸਿੰਘ ਦੀ ਤਸਵੀਰ- ਐਡਵੋਕੇਟ ਧਾਮੀ
*ਗੁਰਮਤਿ ਸੰਗੀਤ ਦੇ ਉਸਤਾਦ ਸਨ ਪਦਮਸ੍ਰੀ ਪ੍ਰੋ: ਕਰਤਾਰ ਸਿੰਘ 
*ਅੰਤਿਮ ਅਰਦਾਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਲੁਧਿਆਣਾ: 7 ਜਨਵਰੀ 2022: (ਪ੍ਰਿਤਪਾਲ ਸਿੰਘ ਪਾਲੀ//ਪੰਜਾਬ ਸਕਰੀਨ)::
ਗੁਰਮਤਿ ਸੰਗੀਤ ਦੇ ਉਸਤਾਦ ਪਦਮਸ੍ਰੀ ਪ੍ਰੋ: ਕਰਤਾਰ ਸਿੰਘ
ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਐਕਸਟੈਂਸ਼ਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਪ੍ਰੋ: ਕਰਤਾਰ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। 
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਮਤਿ ਸੰਗੀਤ ਦੇ ਸ਼੍ਰੋਮਣੀ ਉਸਤਾਦ ਦਾ ਅਕਾਲ ਚਲਾਣਾ ਸਮੁੱਚੇ ਸਿੱਖ ਪੰਥ ਲਈ ਬਹੁਤ ਵੱਡਾ ਘਾਟਾ ਹੈ, ਜਿਸ ਨੂੰ ਪੂਰਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਸਤਾਦ ਕੀਰਤਨੀਏ ਪ੍ਰੋ: ਕਰਤਾਰ ਸਿੰਘ ਵੱਲੋਂ ਗੁਰਮਤਿ ਸੰਗੀਤ ਕਲਾਂ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਯਤਨ ਅਤੇ ਉਪਰਾਲੇ ਕੀਤੇ ਗਏ। 
ਸ਼੍ਰੋਮਣੀ ਕਮੇਟੀ ਪ੍ਰੋ: ਕਰਤਾਰ ਸਿੰਘ ਦੀ ਨਿੱਘੀ ਯਾਦ ਨੂੰ ਸਦੀਵੀਂ ਤੌਰ ’ਤੇ ਕਾਇਮ ਰੱਖਣ ਲਈ ਵਚਨਬੱਧ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਪ੍ਰੋ: ਕਰਤਾਰ ਸਿੰਘ ਦੇ ਨਾਮ ’ਤੇ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪ੍ਰੋ: ਕਰਤਾਰ ਸਿੰਘ ਦੇ ਕਾਰਜਾਂ ਤੋਂ ਸੇਧ ਲੈ ਕੇ ਪੁਰਤਾਨ ਕੀਰਤਨ ਸ਼ੈਲੀ ਵਿਚ ਨਿਪੁੰਨ ਹੋ ਸਕਣਗੇ। 
ਉਨ੍ਹਾਂ ਕੇਂਦਰੀ ਸਿੱਖ ਅਜਾਇਬਘਰ ਵਿਖੇ ਪ੍ਰੋ: ਕਰਤਾਰ ਸਿੰਘ ਦੀ ਤਸਵੀਰ ਲਗਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਜਵੱਦੀ ਟਕਸਾਲ ਦੇ ਮੁੱਖੀ ਬਾਬਾ ਅਮੀਰ ਸਿੰਘ ਨੇ ਵੀ ਪ੍ਰੋ: ਕਰਤਾਰ ਸਿੰਘ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਉਨ੍ਹਾਂ ਦੇ ਸਾਦਗੀ ਭਰੇ ਜੀਵਨ ਅਤੇ ਰਵਾਇਤੀ ਪੁਰਤਾਨ ਕੀਰਤਨ ਸ਼ੈਲੀ ਦੀ ਕਲਾਂ ਨੂੰ ਪ੍ਰਫੁੱਲਤ ਕਰਨ ਲਈ ਪਾਏ ਯੋਗਦਾਨ ਦੀ ਸਰਾਹਨਾ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ. ਪ੍ਰਿਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਜਵੱਦੀ ਟਕਸਾਲ ਦੇ ਮੁੱਖੀ ਬਾਬਾ ਅਮੀਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮੱਕੜ, ਸੀਨੀਅਰ ਅਕਾਲੀ ਆਗੂ ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਪ੍ਰੋ: ਕਰਤਾਰ ਸਿੰਘ ਦੇ ਸਪੁੱਤਰਾਂ ਐਡਵੋਕੇਟ ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਵਰਗੀ ਪੁੱਤਰ ਇੰਦਰਪਾਲ ਸਿੰਘ ਦੇ ਬੇਟੇ ਨੂੰ ਦਸਤਾਰਾਂ ਭੇਟ ਕੀਤੀਆਂ। 
ਇਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਪ੍ਰੋ: ਕਰਤਾਰ ਸਿੰਘ ਤੋਂ ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਅੰਤਿਮ ਅਰਦਾਸ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਸ. ਗੁਰਵਿੰਦਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਅਜੀਤ ਸਿੰਘ, ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ. ਹਰਭਜਨ ਸਿੰਘ ਡੰਗ, ਸ. ਬਲਵਿੰਦਰ ਸਿੰਘ ਭੁੱਲਰ, ਡਾ. ਅਨੁਰਾਗ ਸਿੰਘ, ਸ. ਜਸਬੀਰ ਸਿੰਘ ਪਟਿਆਲਾ ਯੂਨੀਵਰਸਿਟੀ, ਸ. ਰਣਜੀਤ ਸਿੰਘ ਖਾਲਸਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

Tuesday, May 21, 2019

ਛੇਤੀ ਹੋਣ ਐਸ ਜੀ ਪੀ ਸੀ ਦੀਆਂ ਲਟਕਦੀਆਂ ਆ ਰਹੀਆਂ ਚੋਣਾਂ

ਫੂਲਕਾ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਵਿਸ਼ੇਸ਼ ਚਿੱਠੀ 
ਲੁਧਿਆਣਾ: 21 ਮਈ 2019: (ਪੰਜਾਬ ਸਕਰੀਨ ਬਿਊਰੋ)::
ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸਰਗਰਮ ਹੋਏ ਉੱਘੇ ਵਕੀਲ ਅਤੇ ਸਿੱਖ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਚੋਣਾਂ ਮੁੱਕਦੀਆਂ ਹੀ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਚੁੱਕ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਉਹਨਾਂ ਯਾਦ ਦੁਆਇਆ ਹੈ ਕਿ 14 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕੀਤਾ ਸੀ ਜਿਸ ਵਿਛ ਕੇਂਦਰ ਸਰਕਾਰ ਨੂੰ ਬੈਨਰ
ਕੀਤੀ ਗਈ ਸੀ ਕਿ ਐਸ ਜੀ ਪੀ ਸੇ ਦੀਆਂ ਚੋਣਾਂ ਛੇਤੀ ਕਰਾਈਆਂ ਜਾਨ ਜਿਹੜੀਆਂ ਕਿ ਦਸੰਬਰ 2016 ਤੋਂ ਲਟਕਦੀਆਂ ਚਲੀਆਂ ਆ ਰਹੀਆਂ ਹਨ।
ਉਹਨਾਂ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਤੁਸੀਂ ਵਿਧਾਨ ਸਭਾ ਹਾਊਸ  ਵਿੱਚ ਇਹ ਐਲਾਨ ਵੀ ਕੀਤਾ ਸੀ ਕਿ ਤੁਸੀਂ ਇਸ ਮਕਸਦ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਉਹਨਾਂ ਨੂੰ ਇਸ ਬਾਰੇ ਪਭਾਵਿਤ  ਕਰੋਗੇ ਕਿ ਇਹ ਚੋਣਾਂ ਛੇਤੀ ਕਰਾਈਆਂ ਜਾਣ ਪਰ ਤੁਹਾਡੀ ਇਸ ਮੀਟਿੰਗ ਬਾਰੇ ਅਜੇ ਤਕ ਇਸਦਾ ਕੋਈ ਅਤੇ ਪਤਾ ਨਹੀਂ। ਸਰਦਾਰ ਫੂਲਕਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਈ ਮੀਟੰਗ ਅਜੇ ਤੱਕ ਨਹੀਂ ਹੋਈ। 
ਸਰਦਾਰ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਾਇਆ ਕਿ ਤੁਸੀਂ ਚੋਣ ਰੈਲੀਆਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਵੀ ਬਹੁਤ ਵਾਰ ਕਿਹਾ ਕਿ ਇਹ ਛੇਤੀ ਹੋਣੀਆਂ ਚਾਹੀਦੀਆਂ ਹਨ। ਅਸਲ ਵਿੱਚ ਐਸ ਜੀ ਪੀ ਸੀ ਦੀਆਂ ਚੋਣਾਂ ਦਾ ਮੁੱਦਾ ਹੈ ਵੀ ਬਹੁਤ ਮਹੱਤਵਪੂਰਨ। ਇਸ ਲਈ ਇਹ ਮੁੱਦਾ ਸਿਰਫ ਤੁਹਾਡੀਆਂ ਸਪੀਚਾਂ ਵਿੱਚ ਨਹੀਂ ਰਹਿਣਾ ਚਾਹੀਦਾ ਬਲਕਿ ਅਮਲ ਵਿੱਚ ਵੀ ਹੋਣਾ ਚਾਹੀਦਾ ਹੈ। ਤੁਹਾਡੀ ਇਹ ਡਿਊਟੀ ਬੰਦੀ ਹੈ ਕਿ ਇਹਨਾਂ ਚੋਣਾਂ ਨੂੰ ਛੇਤੀ ਕਰਾਓ। 
ਉਹਨਾਂ ਕਿਹਾ ਕਿ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੇਂ ਕੇਂਦਰੀ ਗ੍ਰਹਿ ਮੰਤਰੀ ਨੂੰ ਨੂੰ ਜਲਦੀ ਮਿਲੋ ਅਤੇ ਇਹਨਾਂ ਚਨਾਂ ਦਾ ਜਲਦੀ ਹੋਣਾ ਯਕੀਨੀ ਬਣਾਓ। 

Friday, May 05, 2017

ਨਾਮਧਾਰੀਆਂ ਵੱਲੋਂ ਹਵਨ: ਸਿੰਘ ਸਹਿਬਾਨ ਨੇ ਬਣਾਈ ਨਿਰਣੇ ਕਮੇਟੀ

Fri, May 5, 2017 at 3:32 PM
ਅੱਠ ਮੈਂਬਰੀ ਕਮੇਟੀ ਦੇਵੇਗੀ ਇੱਕ ਮਹੀਨੇ ਵਿੱਚ ਰਿਪੋਰਟ 
ਅੰਮ੍ਰਿਤਸਰ: 5 ਮਈ  2017: (ਪੰਜਾਬ ਸਕਰੀਨ ਬਿਊਰੋ)::
ਅੱਜ ਮਿਤੀ 23 ਵੈਸਾਖ ਸੰਮਤ ਨਾਨਕਸ਼ਾਹੀ 549 ਮੁਤਾਬਿਕ (5 ਮਈ 2017) ਦਿਨ ਸ਼ੁੱਕਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਇੱਕ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰਵਾ ਕੇ ਅੰਮ੍ਰਿਤ ਸੰਚਾਰ ਕਰਨ ਦਾ ਮਸਲਾ ਵਿਚਾਰਿਆ ਗਿਆ। ਜਿਸ ਸਬੰਧੀ ਦੇਸ਼-ਵਿਦੇਸ਼ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸੁਝਾਅ ਵੀ ਮੰਗੇ ਗਏ ਸਨ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਸ ਸਬੰਧੀ ਪੜਤਾਲ ਵੀ ਕਰਵਾਈ ਗਈ ਪ੍ਰੰਤੂ ਇਹ ਮਸਲਾ ਅਹਿਮ ਮਸਲਾ ਹੋਣ ਕਰਕੇ ਇਸਦੀ ਅਜੇ ਹੋਰ ਘੋਖ ਪੜਤਾਲ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵਿਚੋਂ ਨੁਮਾਇੰਦੇ ਲੇ ਕੇ ਇੱਕ ਨਿਰਣੇ ਕਮੇਟੀ ਬਣਾਈ ਜਾਂਦੀ ਹੈ। ਜੋ ਇੱਕ ਮਹੀਨੇ ਅੰਦਰ ਮੁਕੰਮਲ ਰਿਪੋਰਟ ਤਿਆਰ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਵਗੀ। ਇਹ ਨਿਰਣੇ ਕਮੇਟੀ ਹੇਠ ਲਿਖੇ ਅਨੁਸਾਰ ਹੈ। 
ਸ੍ਰ: ਅਵਤਾਰ ਸਿੰਘ ਹਿੱਤ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)
ਦਮਦਮੀ ਟਕਸਾਲ
ਭਾਈ ਪ੍ਰਤਾਪ ਸਿੰਘ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ)
ਗਿਆਨੀ ਰੇਸ਼ਮ ਸਿੰਘ, ਕਥਾ-ਵਾਚਕ, ਬੁੱਢਾ ਦਲ 96 ਕਰੌੜੀ ਨਿਹੰਗ ਸਿੰਘ ਜਥੇਬੰਦੀਆਂ
ਸੰਤ ਤੇਜਾ ਸਿੰਘ ਖੁੱਡਾ (ਨਿਰਮਲੇ ਸੰਪਰਦਾ)
ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ (ਮਿਸ਼ਨਰੀ ਕਾਲਜ)
ਸ੍ਰ: ਵਰਿਆਮ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ)
ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ, (ਸ਼੍ਰੋਮਣੀ ਗੁ: ਪ੍ਰ: ਕਮੇਟੀ) ਇਸ ਕਮੇਟੀ ਦੇ ਕੋਆਰਡੀਨੇਟਰ ਹੋਣਗੇ।

Saturday, April 01, 2017

ਸਿੱਖ ਪੰਥ ਦੇ ਗੁਰਪੁਰਬ ਅਤੇ ਤਿਉਹਾਰ ਇਕੋ ਮਿੱਤੀ ਨੂੰ ਮਨਾਏ ਜਾਣ:ਸਰਨਾ

Sat, Apr 1, 2017 at 4:16 PM
ਸੈਮੀਨਾਰ ਰਾਹੀਂ ਮਸਲੇ ਨੂੰ ਸੁਲਝਾ ਕੇ ਕੋਮੀ ਇਤਿਹਾਸ ਸਿਰਜਣ ਦੀ ਅਪੀਲ 
ਸਾਡੇ ਕਲੰਡਰ ਮੁਤਾਬਿਕ ਪੁਰਬ ਅਜ, ਐਸ ਜੀ ਪੀ ਸੀ ਨੂੰ ਲਿਖਤ ਸ਼ਿਕਾਇਤ ਭੇਜੋ: ਗਿਆਨੀ ਗੁਰਬਚਨ ਸਿੰਘ
ਨਵੀਂ ਦਿੱਲੀ: 1 ਅਪ੍ਰੈਲ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਸ਼੍ਰੌਮਣੀ ਕਮੇਟੀ ਵਲੋਂ ਅਜ 6ਵੀਂ ਪਾਤਸ਼ਾਹੀ ਦਾ ਜੋਤਿ ਜੋਤ ਸਮਾਓਣ ਦਾ ਪੁਰਬ ਮਨਾਇਆ ਗਿਆ ਹੈ ਜਦਕਿ ਕੌਮ ਦੇ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਇਹ ਪੁਰਬ ਸਿੱਖ ਜਗਤ 19 ਮਾਰਚ ਨੂੰ ਮਨਾ ਚੁੱਕੀ ਹੈ। ਇਸ ਮਾਮਲੇ ਤੇ ਗਲਬਾਤ ਕਰਦਿਆਂ ਸ਼੍ਰੌਮਣੀ ਅਕਾਲੀ ਦਲ (ਦਿੱਲੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀ ਅਪਣੇ ਸਮੇਂ ਤੇ ਪੂਰੀ ਕੌਸ਼ਿਸ ਕੀਤੀ ਸੀ ਕਿ ਸਾਰੇ ਗੁਰਪੁਰਬ ਅਤੇ ਤਿਉਹਾਰ ਇਕੋ ਮਿਤੀ ਨੂੰ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਮਨਾਏ ਜਾਣ ਨਾ ਕਿ ਬਿਕਰਮੀ ਕਲੰਡਰ ਮੁਤਾਬਿਕ।
ਉਨ੍ਹਾਂ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬੰਡੁਗਰ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਜਦੋ ਤੁਸੀ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਬਣੇ ਸੀ, ਸੰਗਤ ਨਾਲ ਵਾਅਦਾ ਕੀਤਾ ਸੀ ਕਿ ਸਿੱਖ ਕਲੰਡਰ ਅਤੇ ਹੋਰ ਕੌਮ ਵਿਚ ਵਖਰੇਵੇਂ ਪਾਉਦੇਂ ਮੁੱਦੇਆਂ ਨੂੰ ਪਹਿਲ ਦੇ ਅਧਾਰ ਦੇ ਸੁਲਝਾ ਕੇ ਕੌਮੀ ਦੁਬਿਧਾ ਨੂੰ ਦੂਰ ਕੀਤਾ ਜਾਏਗਾ ਪਰ ਅਫਸੋਸ ਤੁਸੀ ਇਨ੍ਹਾਂ ਮਸਲੇਆਂ ਨੂੰ ਠੰਡੇ ਬਸਤੇ ਵਿਚ ਪਾ ਕੇ ਕੌਮ ਵਿਚ ਵੱਧ ਰਹੀ ਦੁਬਿਧਾ ਨੂੰ ਦੂਰ ਕਰਨ ਵਿਚ ਕੋਈ ਦਿਲਚਸਪੀ ਨਹੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਦਾ ਕੋਈ ਪਤਾ ਨਹੀ ਹੁੰਦਾ ਕਿ ਉਹ ਅਜ ਹੈ ਤੇ ਕਲ ਨਹੀ ਪਰ ਕੌਮ ਵਾਸਤੇ ਕੀਤੇ ਕਾਰਜਾਂ ਦਾ ਇਤਿਹਾਸ ਬਣ ਜਾਦਾਂ ਹੈ ਇਸ ਲਈ ਅਸੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਲਈ ਸਿੱਖ ਵਰਗ ਦੇ ਉੱਚ ਕੋਟੀ ਦੇ ਬੁਧੀਜੀਵੀਆਂ (ਜੋ ਕਿ ਕਿਸੇ ਵੀ ਦਬਾਵ ਹੇਠ ਨਾ ਹੋਣ) ਦਾ ਸੇਮੀਨਾਰ ਬੁਲਾ ਕੇ ਮਸਲੇ ਨੂੰ ਸੁਲਝਾ ਕੇ ਕੋਮੀ ਇਤਿਹਾਸ ਸਿਰਜਣ ਵਿਚ ਅਪਣਾ ਬਣਦੀ ਭੁਮਿਕਾ ਨਿਭਾਵੋ।
ਇਸ ਮਾਮਲੇ ਵਿਚ ਗਿਆਨੀ ਗੁਰਬਚਨ ਸਿੰਘ ਨਾਲ ਗਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਐਸ ਜੀ ਪੀ ਸੀ ਦੇ ਕਲੰਡਰ ਮੁਤਾਬਿਕ ਪੁਰਬ ਅਜ ਹੀ ਹੈ ਜਿਸ ਤੇ ਉਨ੍ਹਾਂ ਨੂੰ ਯਾਦ ਦਿਵਾਇਆ ਗਿਆ ਕਿ ਬੀਤੇ ਵਰੇ੍ਹਆਂ ਵਿਚ ਇਹ ਪੁਰਬ ਮਾਰਚ ਦੇ ਮਹੀਨੇ ਵਿਚ ਮਨਾਇਆ ਜਾਦਾਂ ਰਿਹਾ ਹੈ ਤੇ ਹੁਣ ਅਪ੍ਰੈਲ ਵਿਚ ਕਿਉ.? ਇਸ ਤੇ ਉਨ੍ਹਾਂ ਕਿਹਾ ਕਿ ਇਸ ਬਾਬਤ ਸ਼੍ਰੌਮਣੀ ਕਮੇਟੀ ਨੂੰ ਲਿਖਤ ਸ਼ਿਕਾਇਤ ਭੇਜਣ ਵਾਸਤੇ ਕਿਹਾ। 

Thursday, February 09, 2017

ਡੇਰੇ ਦਾ ਸਮੱਰਥਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗਾ

ਬਿਨ ਮੰਗਿਆਂ ਕੁਝ ਨਹੀਂ ਮਿਲਦਾ: ਰਾਮ ਸਿੰਘ
ਚੰਡੀਗੜ੍ਹ: 8 ਫਰਵਰੀ 2017: (ਪੰਜਾਬ ਸਕਰੀਨ ਬਿਊਰੋ): 
ਸਿਆਸੀ ਲਾਭ ਲਈ ਧਰਮ ਦੀ ਦੁਰਵਰਤੋਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸਦੇ ਬਾਵਜੂਦ ਸਿਆਸਤ ਅਤੇ ਧਰਮ ਦਾ ਗੈਰ ਸਿਧਾਂਤਕ ਗਠਜੋੜ ਜਾਰੀ ਹੈ। ਡੇਰਾ ਸੱਚਾ ਸੌਦਾ ਸਿਰਸਾ ਦੀ ਹਮਾਇਤ ਦੇ ਮਾਮਲੇ ਵਿੱਚ ਵੋਟਾਂ ਪੈਣ ਦਾ ਕੰਮ ਪੁੱਗਣ ਮਗਰੋਂ ਬਣਾਈ ਗਈ ਜਾਂਚ ਕਮੇਟੀ ਸ਼ਾਇਦ ਇੱਕ ਡਰਾਮੇ ਤੋਂ ਵੱਧ ਕੁਝ ਨਹੀਂ। ਇਸੇ ਦੌਰਾਨ ਡੇਰੇ ਦੇ ਸਿਆਸੀ ਵਿੰਗ ਨੇ ਆਪਣੀ ਸਥਿਤੀ ਅਤੇ ਸਟੈਂਡ ਸਪਸ਼ਟ ਕਰਦਿਆਂ ਉਹਨਾਂ ਲੋਕਾਂ ਨੂੰ ਸੰਕਟ ਵਿੱਚ ਪਾ ਦਿੱਤਾ ਹੈ ਜਿਹੜੇ ਆਪਣੇ ਆਪ ਨੂੰ ਪਥਨਕ ਅਖਵਾਉਂਦੇ ਨਹੀਂ ਥੱਕਦੇ।  
ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦਾ ਸਮੱਰਥਨ ਲੈਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਘਿਰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਡੇਰੇ ਤੋਂ ਕੋਈ ਹਮਾਇਤ ਨਹੀਂ ਮੰਗੀ ਸਗੋਂ ਡੇਰੇ ਨੇ ਖੁਦ ਹੀ ਹਮਾਇਤ ਕੀਤੀ ਹੈ। ਦੂਜੇ ਪਾਸੇ ਡੇਰੇ ਦੇ ਸਿਆਸੀ ਵਿੰਗ ਨੇ ਦਾਅਵਾ ਕੀਤਾ ਹੈ ਕਿ ਐਤਕੀਂ ਡੇਰੇ ਦਾ ਸਮੱਰਥਨ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਤੋਂ ਬਚਾਏਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਦੇ ਮੰਗਣ 'ਤੇ ਹੀ ਹਮਾਇਤ ਕੀਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ 'ਤੇ ਹੀ ਸਭ ਦੀਆਂ ਨਜ਼ਰਾਂ ਹਨ। ਜ਼ਿਕਰਯੋਗ ਹੈ ਕਿ ਜਦੋਂ ਡੇਰੇ ਜਾਣ ਵਾਲੇ ਸਾਰੇ ਸਿੱਖ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਸੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਉਨ੍ਹਾਂ ਨੇ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਨਹੀਂ ਮੰਗੀ। ਬਾਦਲ ਦੇ ਇਸ ਬਿਆਨ ਤੋਂ ਬਾਅਦ ਡੇਰੇ ਦੇ ਸਿਆਸੀ ਵਿੰਗ ਨੇ ਬਾਦਲ ਦੇ ਹਮਾਇਤ ਨਾ ਮੰਗਣ ਵਾਲੇ ਬਿਆਨ ਨਾਲ ਅਸਹਿਮਤੀ ਜਤਾਈ ਹੈ। ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਹੈ ਕਿ ਬਿਨਾਂ ਮੰਗਿਆਂ ਕੁਝ ਨਹੀਂ ਮਿਲਦਾ।ਰਾਮ ਸਿੰਘ ਨੇ ਬਠਿੰਡਾ ਵਿੱਚ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਵੋਟਾਂ ਪਾਈਆਂ ਹਨ।
ਇਨ੍ਹਾਂ ਵੋਟਾਂ ਕਰਕੇ ਹੀ ਅਕਾਲੀ ਦਲ ਦੇ ਉਮੀਦਵਾਰ ਨਮੋਸ਼ੀਜਨਕ ਹਾਰ ਤੋਂ ਬਚਣਗੇ।ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਵਿੰਗ ਦੀ ਅਪੀਲ ਮਗਰੋਂ 80 ਫੀਸਦੀ ਡੇਰਾ ਪੈਰੋਕਾਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਅਤੇ ਆਪ ਉਮੀਦਵਾਰਾਂ ਵੱਲੋਂ ਡੇਰੇ ਤੋਂ ਹਮਾਇਤ ਮੰਗੇ ਜਾਣ ਦੀ ਗੱਲ ਕਬੂਲੀ, ਪਰ ਡੇਰੇ ਨੇ ਸਿਰਫ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕੀਤਾ ਸੀ।

Saturday, October 01, 2016

SGPC 'ਤੇ ਗੁੰਡਾਗਰਦੀ ਦਾ ਦੋਸ਼-10 ਅਕਤੂਬਰ ਤੋ ਮਰਨ ਵਰਤ

ਬੀਬੀ ਹਰਮਨ ਕੌਰ ਨੇ ਪੱਤਰ ਲਿਖ ਕੇ ਦਿੱਤੀ ਚਿਤਾਵਨੀ 
ਅੰਮ੍ਰਿਤਸਰ: 1 ਅਕਤੂਬਰ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਿੱਚ ਕੀਤੀ ਜਾਂਦੀ ਹਿਟਲਰਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਬੀਬੀ ਹਰਮਨ ਕੌਰ ਨੇ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਗਤਾਂ ਨਾਲ ਵਧੀਕੀਆ ਕਰਨ ਵਾਲੋ ਲੱਠਮਾਰਾਂ ਨੂੰ ਤੁਰੰਤ ਨੱਥ ਨਾ ਪਾਈ ਗਈ ਤਾਂ 10 ਅਕਤੂਬਰ ਤੋ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਨ ਵਰਤ ਤੇ ਬੈਠ ਜਾਣਗੇ।

ਜਾਰੀ ਇੱਕ ਬਿਆਨ ਰਾਹੀ ਉਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਲਾਇਕੀ ਕਾਰਨ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪੂਰੀ ਤਰਾਂ ਚਰਮਰਾ ਗਿਆ ਹੈ ਅਤੇ ਮੁਲਾਜਮਾਂ ਵੱਲੋ ਆਪ ਹੁਦਰੀਆ ਤੇ ਸੰਗਤਾਂ ਦੀ ਲੁੱਟ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਕਵਾੜ ਖੁੱਲਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤਾਂ ਵੱਲੋ ਸੁਖਮਨੀ ਸਾਹਿਬ ਦੇ ਪਾਠ ਕੀਤਾ ਜਾਂਦਾ ਸੀ ਪਰ ਸੰਗਤਾਂ ਨੂੰ ਹੁਣ ਉਥੋ ਉਠਾ ਕੇ ਬਰਾਂਡੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪਾਸੇ ਕਿਸੇ ਵੀ ਵਿਅਕਤੀ ਨੂੰ ਪੰਜ ਵਜੇ ਤੱਕ ਮੱਥਾ ਨਹੀ ਟੇਕਣ ਦਿੱਤਾ ਜਾਂਦਾ ਤੇ ਚਾਰੋ ਤਰਫਾਂ ਤੋ ਬੰਦ ਕਰ ਦਿੱਤਾ ਜਾਂਦਾ ਹੈ। ਮੱਸਿਆ ਸੰਗਰਾਂਦ ਦੇ ਦਿਹਾੜੇ ਤਾਂ ਸਮਝੇ ਜਾਂਦੇ ਹਨ ਕਿ ਭੀੜ ਨੂੰ ਵੇਖ ਕੇ ਅਜਿਹਾ ਕੀਤਾ ਜਾਂਦਾ ਹੈ ਪਰ ਅੱਗੇ ਪਿੱਛੇ ਤਾਂ ਸਿਰਫ ਆਪਣੀ ਅਜਾਰੇਦਾਰੀ ਸਥਾਪਤ ਕਰਨ ਤੇ ਨਾਦਰਸ਼ਾਹੀ ਹੈਕੜਬਾਜੀ ਨੂੰ ਹੀ ਪੱਠੇ ਪਾਉਣ ਲਈ ਹੀ ਕੀਤਾ ਜਾਂਦਾ ਹੈ। ਇਸੇ ਤਰ੍ਵਾ ਮੱਸਿਆ ਸੰਗਰਾਂਦ ਤੇ ਪਾਲਕੀ ਸਾਹਿਬ ਪੌਣਾ ਘੰਟਾ ਤੇ ਅੱਗੇ ਪਿੱਛੇ ਸਿਰਫ 25 ਮਿੰਟ ਪਹਿਲਾਂ ਹੀ ਪਾਲਕੀ ਸਾਹਿਬ ਪਹਿਲਾਂ ਕੱਢੀ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋ ਸੇਵਾਦਾਰ ਸੰਗਤ ਨੂੰ ਪਾਸੇ ਕਰਕੇ ਖੁਦ ਪਾਲਕੀ ਸਾਹਿਬ ਆਪਣੀ ਮਰਜੀ ਨਾਲ ਹੀ ਲਿਜਾ ਰਹੇ ਹਨ ਤੇ ਪਿੱਛੇ 25-25 ਸਾਲਾ ਤੋ ਸੇਵਾ ਕਰਦੀ ਆ ਰਹੀ ਸੰਗਤ ਨੂੰ ਧੱਕੇ ਮਾਰੇ ਜਾ ਰਹੇ ਹਨ। ਕਈ ਸੇਵਾਦਾਰਾਂ ਦੀ ਬੋਲ ਬਾਣੀ ਇੰਨੀ ਕੁਰੱਖਤ ਹੈ ਕਿ ਉਹ ਸੰਗਤਾਂ ਨਾਲ ਆਮ ਹੀ ਬਦਤਮੀਜੀ ਕੀਤੀ ਕਰਦੇ ਵੇਖੇ ਜਾ ਸਕਦੇ ਤੇ ਮੁਸ਼ਟੰਡਿਆ ਦੀ ਤਰਾਂ ਮੁੱਛਾਂ ਕੁੰਡੀਆ ਕਰਕੇ ਸੰਗਤਾਂ ਨੂੰ ਅੱਖਾਂ ਕੱਢ ਕੇ ਡਰਾਇਆ ਜਾ ਰਿਹਾ ਹੈ ਜਦ ਕਿ ਇਹ ਅਸਥਾਨ ਨਿਮਰਤਾ ਦਾ ਪਾਠ ਪੜਾਉਦਾ ਹੈ। ਸੇਵਦਾਰਾਂ ਦੇ ਗੱਲਾਂ ਵਿੱਚ ਕੋਈ ਸ਼ਨਾਖਤੀ ਕਾਰਡ ਵੀ ਨਹੀ ਪਾਏ ਹੁੰਦੇ ਹਨ। 
ਆਟਾ ਮੰਡੀ ਵਾਲੇ ਪਾਸੇ ਬੀਬੀਆ ਤੇ ਬੰਦਿਆ ਲਈ ਇਸ਼ਨਾਨ ਕਰਨ ਦਾ ਗੁਥਲਖਾਨਾ ਬਣਾਇਆ ਗਿਆ ਜਿਹੜਾ ਲੰਮੇ ਸਮੇਂ ਤੋ ਚੱਲਦਾ ਆ ਰਿਹਾ ਸੀ ਪਰ ਉਸ ਨੂੰ ਹੁਣ ਬਿਨਾਂ ਕਿਸੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਮੁੜ ਸ਼ੁਰੂ ਕੀਤਾ ਜਾਵੇ। ਘੰਟਾ ਘਰ ਵਾਲੇ ਪਾਸੇ ਵਧੇਰੇ ਹੋਣ ਕਾਰਨ ਗਠੜੀ ਘਰ ਛੋਟਾ ਪੈਦਾ ਹੈ ਤੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇੱਕ ਗਠੜੀ ਹੋਰ ਸਥਾਪਤ ਕੀਤਾ ਜਾਵੇ। ਇਸੇ ਤਰਾਂ ਮਾਈ ਸੇਵਾ ਬਜਾਰ ਵਾਲੇ ਪਾਸੇ ਜੋੜੇ ਘਰ ਕੋਲ ਇੱਕ ਪਾਣੀ ਦੀ ਛਬੀਲ ਬਣਾਈ ਜਾਵੇ ਕਿਉਕਿ ਇਸ ਪਾਸੇ ਅੱਜਕਲ ਸੰਗਤ ਵੱਡੀ ਗਿਣਤੀ ਵਿੱਚ ਆਉਦੀ ਹੈ। ਪਾਲਕੀ ਸਾਹਿਬ ਦੇ ਸਮੇਂ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਕੋਠਾ ਸਾਹਿਬ ਤੋ ਆਉਦੀ ਹੈ ਤਾਂ ਪੌੜੀਆ ਉਪਰ ਵੱਡੀ ਗਿਣਤੀ ਵਿੱਚ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਖੜੇ ਕਰ ਦਿੱਤੇ ਜਾਂਦੇ ਪਰ ਕਿਸੇ ਵੀ ਸੰਗਤ ਨੂੰ ਉਥੇ ਖਲੌਣ ਨਹੀ ਦਿੱਤਾ ਜਾਂਦਾ। ਇਸ ਤੋ ਇੰਜ ਲੱਗਦਾ ਹੈ ਕਿ ਇਹ ਲੋਕ ਸਿਰਫ ਆਪਣੀ ਟੀ.ਵੀ ਤੇ ਫੋਟੋ ਆਉਣ ਨੂੰ ਲੈ ਕੇ ਪੌੜੀਆ ਤੋ ਖੜ ਜਾਂਦੇ ਹਨ ਅਤੇ ਇਹਨਾਂ ਮੁਲਾਜਮ ਨੂੰ ਇਥੋ ਲਾਂਭੇ ਕਰਕੇ ਸੰਗਤਾਂ ਨੂੰ ਇਸ ਥਾਂ ਤੇ ਖਲੋ ਕੇ ਨਮਸਕਾਰ ਕਰਨ ਦਾ ਮੌਕਾ ਦਿੱਤਾ ਜਾਵੇ। ਬੀਬੀ ਹਰਮਨ ਕੌਰ ਨੇ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਉਸ ਦੀਆ ਉਪਰਕੋਤ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆ ਗਈਆ ਤਾਂ ਉਹ ਵੱਖ ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਪਾਰਟੀਆ ਦਾ ਸਹਿਯੋਗ ਲੈ ਕੇ 10 ਅਕਤੂਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਭੁੱਖ ਹੜਤਾਲ ਆਰੰਭ ਕਰ ਦਿੱਤੀ ਜਾਵੇਗੀ।

Monday, May 16, 2016

15 ਦਿਨ ਦੇ ਅੰਦਰ-ਅੰਦਰ ਇੱਕ ਕਮੇਟੀ ਗਠਿਤ ਕਰੋ -ਅਕਾਲ ਤਖਤ

Mon, May 16, 2016 at 4:46 PM
S G P C ਪ੍ਰਧਾਨ ਨੂੰ ਆਦੇਸ਼ 
ਅੰਮ੍ਰਿਤਸਰ: 16 ਮਈ 2016: (ਪੰਜਾਬ ਸਕਰੀਨ ਬਿਊਰੋ):
ਅੱਜ ਮਿਤੀ 3 ਜੇਠ ਸੰਮਤ ਨਾਨਕਸ਼ਾਹੀ 548 ਮੁਤਾਬਿਕ 16 ਮਈ 2016 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸਾਹਿਬਾਨ ਦੇ ਆਦੇਸ਼ ਕੀਤਾ ਜਾਂਦਾ ਹੈ ਕਿ ਉਹ 15 ਦਿਨ ਦੇ ਅੰਦਰ-ਅੰਦਰ ਇੱਕ ਕਮੇਟੀ ਗਠਿਤ ਕਰੇ, ਜੋ ਵਿਦਿਆਰਥੀਆਂ ਨੂੰ ਗੁਰਮਤਿ ਵਿਦਿਆ ਦੇਣ ਵਾਲੇ ਸਾਰੇ ਗੁਰਮਤਿ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦਾ ਸਲੇਬਸ ਚੈੱਕ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ। ਸਾਰੇ ਗੁਰਮਤਿ ਕਾਲਜਾਂ ਅਤੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤਾ ਜਾਵੇਗਾ, ਜੋ ਗੁਰਮਤਿ ਕਾਲਜ ਜਾਂ ਮਿਸ਼ਨਰੀ ਕਾਲਜ ਇਸ ਇੱਕ ਕੀਤੇ ਸਿਲੇਬਸ ਤੋਂ ਬਾਹਰ ਜਾਣਗੇ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ। ਕੇਵਲ ਉਹੀ ਗੁਰਮਤਿ ਕਾਲਜ ਅਤੇ ਮਿਸ਼ਨਰੀ ਕਾਲਜ ਵਿਦਿਆ ਦੇ ਸਕਣਗੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪ੍ਰਵਾਨਿਤ ਹੋਣਗੇ।

Saturday, October 24, 2015

ਜੱਥੇਦਾਰ ਮੱਕੜ 'ਤੇ "ਹਮਲਾ" ਅਕਾਲੀ ਆਗੂਆਂ ਦੀਆਂ ਗੱਡੀਆਂ ਦੀ ਭੰਨਤੋੜ

ਬਾਣੀ ਮਗਰੋਂ ਸਿੱਖ ਸਿਧਾਂਤਾਂ ਦੀ ਬੇਪਤੀ ਵਿਰੁਧ ਸਿੱਖ ਸੰਗਤਾਂ ਰੋਹ ਵਿੱਚ 
ਅੰਮ੍ਰਿਤਸਰ//ਕਪੂਰਥਲਾ, 23 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਂ ਪਿਆਰਿਆਂ ਨੂੰ ਆਪਣੇ ਬਰਾਬਰ ਦਾ ਦਰਜਾ ਦੇ ਕੇ ਜਮਹੂਰੀਅਤ ਦੀ ਜਿਹੜੀ ਸਿਖਰਲੀ ਰਵਾਇਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ੁਰੂ ਕੀਤੀ ਸੀ ਉਸਤੋਂ ਮੂੰਹ ਫੇਰਨ ਵਾਲਿਆਂ ਨੇ ਖੁਦ ਜਮਹੂਰੀਅਤ ਵਿਰੋਧੀ ਕਦਮਾਂ ਨੂੰ ਸੱਦਾ ਦੇ ਦਿੱਤਾ ਹੈ।  ਅੰਮ੍ਰਿਤਸਰ ਵਿਚਹ ਐਸ ਜੀ ਪੀ ਸੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਉੱਪਰ ਹਮਲਾ ਅਤੇ ਕਪੂਰਥਲਾ ਵਿੱਚ ਅਕਾਲੀ ਆਗੂਆਂ ਦੀਆਂ ਗੱਡੀਆਂ ਦੀ ਭੰਨਤੋੜ ਇੱਕ ਖਤਰਨਾਕ ਰੁਝਾਣ ਦਾ ਇਸ਼ਾਰਾ ਦੇ ਰਹੀ ਹੈ। ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਨੇ ਹਮਲੇ ਦੀ ਸ਼ਕਲ ਵਿੱਚ ਆਪਣਾ ਅਸਤੀਫਾ ਐਸਜੀਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲ ਵਗਾਹ ਮਾਰਿਆ।  ਦ੍ਦੋਜੇ ਪਾਸੇ ਕਪੂਰਥਲਾ ਦੇ ਇੱਕ ਗੁਰਦਵਾਰਾ ਸਾਹਿਬ ਵਿਖੇ ਕੁਝ ਨੌਜਵਾਨਾਂ ਨੇ ਹਥਿਆਰਬੰਦ ਹੋ ਕੇ ਅਕਾਲੀ ਆਗ੍ਗੂਆਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ। 
ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵਲੋਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਪਸ਼ਚਾਤਾਪ ਵਜੋਂ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਤੋਂ ਬਾਅਦ ਜਦੋਂ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਜਗੀਰ ਕੌਰ, ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਪੰਜਾਬ ਮਾਰਕਫੈਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ ਤੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸਰਬਜੀਤ ਸਿੰਘ ਮਕੜ ਆਪਣੇ ਸਾਥੀਆਂ ਸਮੇਤ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤਾਂਸਿੱਖ ਸੰਗਠਨਾਂ ਨਾਲ ਸਬੰਧਤ 50 ਦੇ ਕਰੀਬ ਨੌਜਵਾਨਾਂ ਨੇ ਜਿਨ੍ਹਾਂ ਕੋਲ ਤਲਵਾਰਾਂ ਸਨ ਗੁਰਦੁਆਰਾ ਕੰਪਲੈਕਸ 'ਚ ਦਾਖਲ ਹੋ ਕੇ ਗੱਡੀਆਂ ਦੀ ਭੰਨ ਤੋੜ ਕੀਤੀ। ਨੌਜਵਾਨਾਂ ਦੇ ਇਸ ਐਕਸ਼ਨ ਦੌਰਾਨ 3 ਗੱਡੀਆਂ ਦੀ ਭੰਨ-ਤੋੜ ਹੋ ਜਾਣ ਦੀ ਖ਼ਬਰ ਹੈ ਜੋ ਅਕਾਲੀ ਆਗੂਆਂ ਨਾਲ ਸਬੰਧਤ ਦੱਸੀਆ ਜਾਂਦੀਆਂ ਹਨ। ਭਾਵੇਂ ਪੁਲਿਸ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਲਗਾਏ ਗਏ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਵਲੋਂ ਲਾਏ ਬੈਰੀਕੇਡ ਤੋੜ ਦਿੱਤੇ ਸਨ। ਰੋਹ 'ਚ ਆਏ ਨੌਜਵਾਨਾਂ ਨੇ ਅਕਾਲੀ ਆਗੂਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਜਰਨੈਲ ਸਿੰਘ ਵਾਹਦ ਤੇ ਸਰਬਜੀਤ ਸਿੰਘ ਮਕੜ ਗੁਰਦੁਆਰਾ ਸਾਹਿਬ ਦੇ ਪਿਛਲੇ ਦਰਵਾਜੇ ਤੋਂ ਬਾਹਰ ਜਾ ਚੁੱਕੇ ਸਨ। ਇਸ ਤੋਂ ਬਾਅਦ ਨੌਜਵਾਨ ਗੁਰਦੁਆਰਾ ਸਾਹਿਬ 'ਚ ਬੈਠ ਕੇ ਜਾਪ ਕਰਨ ਲੱਗ ਪਏ। ਇਥੇ ਜਿਕਰਯੋਗ ਹੈ ਕਿ ਸਿੱਖ ਸੰਗਠਨਾਂ ਨਾਲ ਸਬੰਧਤ ਨੌਜਵਾਨਾਂ ਨੇ ਪਹਿਲਾ ਚੇਤਾਵਨੀ ਦਿੱਤੀ ਹੋਈ ਸੀ ਕਿ ਉਹ ਪਸ਼ਚਾਤਾਪ ਵਜੋਂ ਸਟੇਟ ਗੁਰਦੁਆਰਾ ਕਪੂਰਥਲਾ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕਿਸੇ ਵੀ ਅਕਾਲੀ ਆਗੂ ਨੂੰ ਅੰਦਰ ਦਾਖਲ ਨਹੀਂ ਹੋਣ ਦੇਣਗੇ। ਇਸ ਘਟਨਾ ਦੀ ਪੂਰੇ ਇਲਾਕੇ ਵਿਛ੍ਕ ਕਾਫੀ ਚਰਚਾ ਹੈ। 
ਇਹ ਘਟਨਾਵਾਂ ਸੰਕੇਤ ਹਨ ਕਿ ਆਮ ਸਿੱਖ ਜਨਤਾ ਦਾ ਵਿਰੋਧ ਆਉਣ ਵਾਲੇ ਦਿਨਾਂ ਦੌਰਾਨ ਹੋਰ ਤਿੱਖਾ ਹੋਵੇਗਾ। ਇਹ ਸਭ ਕੁਝ 1978 ਦੀ ਵਿਸਾਖੀ ਅਤੇ ਜਨਵਰੀ 1986 ਵਾਲੀਆਂ ਘਟਨਾਵਾਂ ਦੀ ਯਾਦ ਤਾਜ਼ਾ  ਕਰ ਰਿਹਾ ਹੈ। 

Thursday, September 03, 2015

ਜੱਥੇਦਾਰ ਮੱਕੜ ਵੱਲੋਂ ਬੰਧਨ ਬੈਂਕ ਦਾ ਉਦਘਾਟਨ

ਹੁਣ ਤੱਕ ਖੁਲ੍ਹ ਚੁੱਕੀਆਂ ਹਨ 501 ਬ੍ਰਾਂਚਾਂ 
ਅੰਮ੍ਰਿਤਸਰ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਣਜੀਤ ਐਵੀਨਿਊ ਵਿਖੇ ਬੰਧਨ ਬੈਂਕ ਦਾ ਸ਼ਮਾਂ ਰੌਸ਼ਨ ਕਰਕੇ ਰਸਮੀ ਉਦਘਾਟਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਮੁਤਾਬਿਕ ਇਹ ਬੈਂਕ ਬੰਧਨ ਮਾਇਕ੍ਰੋ ਫਾਇਨੈਂਸ ਨਾਮ ‘ਤੇ 2001 ਵਿੱਚ ਚਾਲੂ ਹੋਇਆ ਸੀ ਜਿਸ ਦੀਆਂ ਹੁਣ ਕੁਲ 501 ਬ੍ਰਾਂਚਾਂ ਖੁੱਲ ਚੁੱਕੀਆਂ ਹਨ ਅਤੇ ਤਕਰੀਬਨ 100 ਹੋਰ ਬ੍ਰਾਂਚਾਂ ਖੁੱਲਣ ਦਾ ਟੀਚਾ ਮਿਥਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਹ ਬੈਂਕ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਇਸ ਮੌਕੇ ਬੰਧਨ ਬੈਂਕ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੁਖਵਿੰਦਰ ਸਿੰਘ ਧੰਜਲ, ਸ. ਮਨਪ੍ਰੀਤ ਸਿੰਘ ਐਕਸੀਅਨ, ਸ. ਜਗਪ੍ਰੀਤ ਸਿੰਘ ਮੈਨੇਜਰ ਬੰਧਨ ਬੈਂਕ, ਸ. ਗੁਰਪਾਲ ਸਿੰਘ ਸੇਲਜ਼ ਮੈਨੇਜਰ ਤੇ ਸ੍ਰੀ ਤਰੁਣ ਮਹਾਜਨ ਆਪਰੇਸ਼ਨ ਮੈਨੇਜਰ ਆਦਿ ਹਾਜ਼ਰ ਸਨ।