Showing posts with label Shiromani Khalsa Panchayat. Show all posts
Showing posts with label Shiromani Khalsa Panchayat. Show all posts

Thursday, October 17, 2019

ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਵੀ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਪਰਦਾਫਾਸ਼

ਜੁਝਾਰੂ ਆਗੂ ਚਰਨਜੀਤ ਸਿੰਘ ਚੰਨੀ  ਦੇ ਦਿਲ ਚੋਂ ਉੱਠੀ ਪਾਣੀ ਦੇ ਸੰਕਟ ਦੀ ਹੂਕ
ਪੰਜਾਬ ਦੇ ਪਾਣੀਆਂ ਦੇ ਵਾਰਸੋ!
ਹੇਠ ਲਿਖੀ ਦਾਸਤਾਨ ਛਾਤੀ ਉਤੇ ਹਥ ਰਖ ਕੇ ਪੜਿੳ!
ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਲਿਖ ਰਿਹਾਂ ਹਾਂ।
 ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ,
ਮੈ ਕਹਾਂਗਾ ਪਾਣੀ
ਪਾਣੀ ਤਾਂ ਧਰਤੀ ਦਾ ਹਾਣੀ ਹੈ...
ਪਰ ਇਸ ਧਰਤੀ ਦਾ ਹਾਣੀ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ।
ਗੱਲ ਕਰਦੇ ਆਂ ਉਜਬੇਕਿਸਤਾਨ ਤੇ ਕਜ਼ਾਕਸਤਾਨ ਵਿੱਚ ਵਹਿੰਦੇ ਅਰਲ ਸਾਗਰ ਦੀ। ਕਹਿੰਦੇ 1920 ਤੱਕ ਇਹ ਸਾਗਰ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਝੀਲ ਹੋਇਆ ਕਰਦੀ ਸੀ। ਇਸ ਸਾਗਰ ਵਿੱਚੋਂ ਦੋ ਵੱਡੇ ਦਰਿਆ ਅੰਮੂ ਦਰਿਆ ਉਜ਼ਬੇਕਿਸਤਾਨ ਵੱਲ ਤੇ ਸਇਰ ਦਰਿਆ ਕਜ਼ਾਕਸਤਾਨ ਵੱਲ ਨਿਕਲਦੇ ਸਨ। ਇੱਥੋਂ ਦੀ ਹਰੀ ਭਰੀ ਧਰਤੀ ਤੇ ਖੁਸ਼ਹਾਲ ਜੀਵਨ ਸੀ। 68000 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਸਾਗਰ ਵਿੱਚ ਮੱਛੀਆਂ ਫੜਨ ਵਾਲੇ ਜਹਾਜ ਚੱਲਦੇ ਸਨ ਤੇ ਲੋਕਾਂ ਦਾ ਵੱਡੇ ਪੱਧਰ ਦਾ ਵਪਾਰ ਤੇ ਕਾਰੋਬਾਰ ਸੀ। ਇਹ ਸਾਗਰ ਹੋਰ ਕਿਸੇ ਸਮੁੰਦਰ ਨਾਲ ਨਾ ਜੁੜਿਆ ਹੋਣ ਕਰਕੇ ਰੂਸੀ ਜਲ ਸੈਨਾ ਦਾ ਅੱਡਾ ਵੀ ਸੀ। ਰੂਸੀ ਫੌਜੀ ਜਹਾਜ਼ਾਂ ਦੇ ਪੁਰਜ਼ੇ ਊਠਾਂ ’ਤੇ ਢੋਅ ਕੇ ਇੱਥੇ ਲਿਆਉਂਦੇ ਤੇ ਜਹਾਜ਼ ਤਿਆਰ ਕਰਦੇ ਸਨ। ਹੌਲੀ-ਹੌਲੀ ਵੱਡੀਆਂ ਕਿਸ਼ਤੀਆਂ ਤਿਆਰ ਕਰਨ ਦਾ ਧੰਦਾ ਵੀ ਇੱਥੇ ਸ਼ੁਰੂ ਹੋ ਗਿਆ। ਕੁੱਲ ਮਿਲਾ ਕੇ ਇੱਥੋਂ ਦੇ ਲੋਕ ਬਹੁਤ ਖੁਸ਼ਹਾਲ ਜੀਵਨ ਜਿਉਂਦੇ ਸਨ।
        1960 ਵਿੱਚ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਉਜ਼ਬੇਕਿਸਤਾਨ ਵਿੱਚ ਗਰਮੀਆਂ ਦੀਆਂ ਫਸਲਾਂ ਜਿਵੇਂ ਕਪਾਹ, ਦਾਲਾਂ ਖਰਬੂਜਿਆਂ ਆਦਿ ਦੀ ਖੇਤੀ ਸ਼ੁਰੂ ਕੀਤੀ ਜਾਵੇ। ਰੂਸ ਵਿੱਚ ਪੈਂਦੀ ਜ਼ਿਆਦਾ ਠੰਡ ਕਾਰਨ ਇਹਨਾਂ ਫਸਲਾਂ ਨੂੰ ਉਗਾਉਣਾ ਸੰਭਵ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਉਜਬੇਕਿਸਤਾਨ ਦੀ ਉਪਜਾਊ ਧਰਤੀ ਨੂੰ ਪਾਣੀ ਦੇ ਕੇ ਵਾਹੀਯੋਗ ਕਰਨ ਲਈ ਤਰਜੀਹ ਦਿੱਤੀ। ਇਸ ਲਈ ਅੰਮੂ ਦਰਿਆ ਤੇ ਸ਼ਇਰ ਦਰਿਆ ਦੇ ਪਾਣੀਆਂ ਨਾਲ ਛੇੜ-ਛਾੜ ਕੀਤੀ ਗਈ। ਪਾਣੀ ਦੇ ਕੁਦਰਤੀ ਵਹਾਵਾਂ ਨੂੰ ਮੋੜ ਕੇ ਉਸ ਉੱਤੇ ਬੰਨ੍ਹ ਮਾਰ ਡੈਮ ਬਣਾ ਦਿੱਤੇ ਗਏ ਤੇ ਨਹਿਰਾਂ ਕੱਢ ਦਿੱਤੀਆਂ। ਕੁਦਰਤ ਨਾਲ ਛੇੜ-ਛਾੜ ਦੇ ਨਤੀਜੇ ਅਸਲ ਵਿੱਚ ਭੈੜੇ ਹੀ ਨਿਕਲਦੇ ਹਨ। ਇਸਦਾ ਸਿੱਟਾ ਇਹ ਨਿਕਲਿਆ ਕਿ 1980 ਤੱਕ ਉਜਬੇਕਿਸਤਾਨ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਤਾਂ ਬਣ ਗਿਆ ਪਰ ਇਸ ਧਰਤੀ ਨੂੰ ਬੰਜਰ ਕਰਨ ਦੀ ਨੀਂਹ ਵੀ ਰੱਖੀ ਗਈ।
1991 ਵਿੱਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਰੂਸ ਆਪਣੇ ਘਰ ਮੁੜ ਗਿਆ ਪਰ ਜਾਂਦੇ-ਜਾਂਦੇ ਉਜਬੇਕੀ ਲੋਕਾਂ ਦੇ ਉਜਾੜੇ ਦੀ ਦਾਸਤਾਨ ਲਿਖ ਗਿਆ। ਪੰਜਾਂ ਸਾਲਾਂ ਬਾਅਦ ਇਹ ਵਿਸ਼ਾਲ ਸਾਗਰ ਸੁੱਕਣਾ ਸ਼ੁਰੂ ਹੋ ਗਿਆ। 1997 ਆਉਣ ਤੱਕ ਇਹ ਸਾਗਰ ਅੱਧ ਦੇ ਲਗਭਗ ਸੁੱਕ ਗਿਆ। ਕਹਿੰਦੇ ਹਨ..ਇਸ ਸਾਗਰ ਦੀ ਹੋਣ ਵਾਲੀ ਤਬਾਹੀ ਬਾਰੇ ਸੋਵੀਅਤ ਇੰਜਨੀਅਰਾਂ ਨੂੰ ਪਹਿਲਾਂ ਹੀ ਪਤਾ ਸੀ, ਪਰ ਉਹ ਸਰਕਾਰੀ ਦਬਾਅ ਕਾਰਨ ਚੁੱਪ ਰਹੇ। ਪਾਣੀ ਸੁੱਕਦਾ-ਸੁੱਕਦਾ ਇਹ ਰੇਗਿਸਤਾਨ ਬਣ ਗਿਆ। ਹੁਣ ਨੀਲੀਆਂ ਸਮੁੰਦਰੀ ਲਹਿਰਾਂ ਦੀ ਥਾਂ ਸੁਨਹਿਰੀ ਰੇਤ ਨੇ ਲੈ ਲਈ ਹੈ। ਵੀਰਾਨ ਰੇਗਿਸਤਾਨ ਵਿੱਚ ਬਰੋਲੇ ਉੱਡਦੇ ਹਨ। ਉਜਬੇਕੀ ਲੋਕਾਂ ਦਾ ਸਾਰਾ ਜਨ ਜੀਵਨ ਬਰਬਾਦ ਹੋ ਗਿਆ। ਲੋਕ ਘਰੋਂ ਬੇਘਰ ਹੋ ਗਏ। ਸਾਰੇ ਕਾਰੋਬਾਰ ਠੱਪ ਹੋ ਗਏ। ਜੀਵ ਜੰਤੂ ਮਰ ਗਏ...ਨਾ ਖੇਤੀ ਰਹੀ ਤੇ ਨਾ ਪਾਣੀ ਰਿਹਾ। ਭੁੱਖਮਰੀ ਤੇ ਬੇਰੁਜਗਾਰੀ ਕਾਰਨ ਬਿਮਾਰੀਆਂ ਫੈਲ ਗਈਆਂ। ਲੋਕ ਉਜੜ ਗਏ। ਦੋ-ਦੋ ਸੌ ਕਿਲੋਮੀਟਰ ਦੂਰ ਜਾ ਕੇ ਵਸਣਾ ਪਿਆ। ਨਾਸਾ ਨੇ 2014 ਵਿੱਚ ਇਸ ਧਰਤੀ ਦੀ ਫੋਟੋ ਜਾਰੀ ਕੀਤੀ ਹੈ ਤੇ ਯੂਨੈਸਕੋ ਨੇ ਇਸਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਮੰਨਿਆ ਹੈ। ਉਜਬੇਕੀ ਲੋਕਾਂ ਨੇ ਹਾਲੇ ਤੱਕ ਇਹ ਜਹਾਜ ਇਸ ਕਰਕੇ ਖੜੇ ਕਰਕੇ ਰੱਖੇ ਹਨ ਕਿ ਬਾਕੀ ਧਰਤੀ ਦੇ ਲੋਕ ਇਸਤੋਂ ਕੁਝ ਸਿੱਖ ਸਕਣ।
      ਹੁਣ ਗੱਲ ਕਰਦੇ ਆਂ ਪੰਜਾਬ ਦੀ। ਪੰਜਾਬ ਕੋਲ ਕੁਦਰਤੀ ਸਰੋਤ ਪਾਣੀ ਹੈ ਤੇ ਪੰਜਾਬ ਦੇ ਲੋਕਾਂ ਦਾ ਜ਼ਿਆਦਾਤਰ ਧੰਦਾ ਖੇਤੀਬਾੜੀ। ਜਿਸ ਨਾਲ ਪੰਜਾਬ ਦੀ ਆਰਥਿਕਤਾ ਚਲਦੀ ਹੈ। ਪੰਜਾਬ ਵਿੱਚ ਵਹਿੰਦੇ ਦਰਿਆਵਾਂ ਪਾਣੀ ਮੋੜਿਆ ਜਾ ਰਿਹਾ ਹੈ। ਗੈਰਕਾਨੂੰਨੀ ਬੰਨ ਮਾਰੇ ਜਾ ਰਹੇ ਹਨ। ਪੰਜਾਬ ਦੀ ਹਿੱਕ ਚੀਰ ਕੇ ਨਹਿਰਾਂ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਹੀਆਂ ਹਨ। ਅਸੀਂ ਦਰਿਆਈ ਪਾਣੀ ਮੁਫਤ ਵਿੱਚ ਲੁਟਾ ਧਰਤੀ ਦੀ ਛਾਤੀ ਚ ਮੋਰੇ ਕਰ-ਕਰ ਪਾਣੀ ਕੱਢ ਰਹੇ ਹਾਂ। ਅਸੀਂ ਦੋਵੇਂ ਪਾਸਿਆਂ ਤੋਂ ਮਰ ਰਹੇ ਹਾਂ...ਧਰਤੀ ਦਾ ਹੇਠਲਾ ਪਾਣੀ ਵੀ ਬਰਬਾਦ ਕਰ ਰਹੇ ਹਾਂ ਤੇ ਉਪਰਲਾ ਮੁਫਤ ਵਿੱਚ ਲੁਟਾ ਰਹੇ ਹਾਂ। ਯਕੀਨਨ ਪਾਣੀ ਲੁੱਟਣ ਆਲੇ ਲੋਕਾਂ ਨੂੰ ਵੀ ਪਤਾ ਹੈ ਕਿ ਇਸਦਾ ਹਸ਼ਰ ਉਜ਼ਬੇਕਿਸਤਾਨ ਦੇ ਅਰਲ ਸਾਗਰ ਆਲਾ ਹੋ ਸਕਦਾ ਹੈ....ਸ਼ਾਇਦ ਉਹ ਰੂਸੀ ਇੰਜਨਿਰੀਆਂ ਵਾਂਗ ਚੁੱਪ ਬੈਠੇ ਇਹੀ ਚਾਹੁੰਦੇ ਹਨ। ਜੇ ਅਸੀਂ ਅਵੇਸਲੇ ਰਹੇ ਕਿਤੇ ਇਹ ਨਾ ਹੋਵੇ ਕਿ ਅਰਲ ਸਾਗਰ ਵਾਂਗ ਪੰਜ ਪਾਣੀਆਂ ਦੀ ਧਰਤੀ ਮਾਰੂਥਲ ਬਣ ਜਾਵੇ।
ਉਹ ਤਾਂ ਦੋ ਸੋ ਕਿਲੋਮੀਟਰ ਦੂਰ ਜਾ ਵਸੇ
ਪਜਾੰਬ ਦੇ ਪਾਣੀ ਦੇ ਵਾਰਸੋ
ਤੁਹਾਨੂੰ ਕਿਸੇ ਨੇ ਸ਼ੰਭੂ ਬਾਰਡਰ ਨ੍ਹੀ ਪਾਰ ਕਰਣ ਦੇਣਾ
ਲਿਖਤੁਮ -: ਚਰਨਜੀਤ ਸਿੰਘ ਖਾਲਸਾ ਪੰਚਾਇਤ
ਮਿਲੇ-: ਵਸੋਂ ਦੇਸ਼ ਪੰਜਾਬ

Friday, May 24, 2019

ਸ਼੍ਰੋਮਣੀ ਖਾਲਸਾ ਪੰਚਾਇਤ ਨੇ ਦਿੱਤੀ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ

ਅਸੀਂ ਲਗਾਤਾਰ  ਸਟੈਂਡ ਲਵਾਂਗੇ ਸੰਘ ਪਰਿਵਾਰ ਦੀਆਂ ਸਾਜ਼ਿਸ਼ਾਂ ਦੇ ਖਿਲਾਫ 
ਲੁਧਿਆਣਾ/ਪਟਿਆਲਾ: 24 ਮਈ 2019: (ਪੰਜਾਬ ਸਕਰੀਨ ਟੀਮ)::
ਚੋਣ ਨਤੀਜੇ ਭਾਵੇਂ ਬਹੁ ਗਿਣਤੀ ਲੋਕਾਂ ਦੀਆ ਆਸਾਂ ਉਮੀਦਾਂ ਮੁਤਾਬਿਕ  ਨਹੀਂ ਆਏ ਇਸਦੇ ਬਾਵਜੂਦ ਅਜੇ ਵੀ ਅਜਿਹੇ ਲੋਕ ਬਹੁਤ ਹਨ ਜਿਹੜੇ ਡਟ ਕੇ ਆਪਣੇ ਇਸ ਸਟੈਂਡ 'ਤੇ ਖੜੇ ਹਨ ਕਿ ਅਸੀਂ ਮੋਦੀ ਲਹਿਰ ਦੇ ਖਿਲਾਫ ਡਟ ਕੇ ਲੜੇ ਹਨ ਅਤੇ ਇਸੇ ਤਰਾਂ ਹੀ ਡਟੇ ਰਹਾਂਗੇ। ਅਜਿਹੇ ਲੋਕਾਂ ਵਿੱਚੋਂ ਹੀ ਲੁਧਿਆਣਾ ਦੇ ਪੰਥਕ ਸੰਗਠਨ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰ ਵੀ ਸ਼ਾਮਲ ਹਨ। ਇਹਨਾਂ ਮੈਂਬਰਾਂ ਦੀ ਟੀਮ ਲੁਧਿਆਣਾ ਤੋਂ ਉਚੇਚੇ ਤੌਰ 'ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਗਈ ਸੀ। ਇਹ ਜਾਣਕਾਰੀ ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਇਸ ਟੀਮ ਨੇ ਦਿਨ ਰਾਤ ਇੱਕ ਕੀਤਾ ਅਤੇ ਪਟਿਆਲਾ ਦੀ ਹਰ ਗਲੀ ਦਾ ਹਰ ਘਰ ਘੁੰਮਿਆ।  
ਹਰ ਘਰ ਦੇ ਹਰ ਮੈਂਬਰ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੀ ਟੀਮ ਨੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਤਿਆਰ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ।  ਮੋਦੀ ਲਹਿਰ ਦੇ ਬਾਵਜੂਦ ਪਟਿਆਲਾ ਵਿੱਚਸ਼ਾਨਦਾਰ ਜਿੱਤ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਚੁੰਮੇ। ਪੰਜਾਬ ਵਿੱਚ ਕਾਂਗਰਸ ਨੇ ਮੋਦੀ ਲਹਿਰ ਦੀ ਇੱਕ ਨਹੀਂ ਚੱਲਣ ਦਿੱਤੀ। ਇਸ ਮੌਕੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ ਦਿੱਤੀ ਅਤੇ ਭਰੋਸਾ ਦੁਆਇਆ ਕਿ ਅਸੀਂ ਭਵਿੱਖ ਵਿਚ ਵੀ ਇਸੇ ਤਰਾਂ ਉਹਨਾਂ ਦੇ ਪਰਿਵਾਰ ਨਾਲ ਜੁੜੇ ਰਹਾਂਗੇ। ਮਹਾਰਾਣੀ ਪ੍ਰਨੀਤ ਕੌਰ ਨੇ ਵੀ ਉਹਨਾਂ ਨੂੰ ਸਿੱਖ ਮਾਮਲਿਆਂ ਬਾਰੇ ਸਹਿਯੋਗ ਦਾ ਭਰੋਸਾ ਦੁਆਇਆ।  ਜ਼ਿਕਰਯੋਗ ਹੈ ਕਿ ਖਾਲਸਾ ਪੰਚਾਇਤ ਨੂੰ ਆਪਣੀਆਂ ਪੰਥਕ ਨੀਤੀਆਂ ਕਾਰਨ ਕਈ ਵਾਰ ਸਰਕਾਰੀ, ਸਿਆਸੀ ਅਤੇ ਡੇਰਾਵਾਦੀ ਕਰੋਪੀ ਦਾ ਸ਼ਿਕਾਰ ਬਣਨਾ ਪਿਆ। 
ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਖਾਲਸਾ ਨੂੰ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ ਗਿਆ। ਇਸਦੇ ਬਾਵਜੂਦ ਨਾ ਚਰਨਜੀਤ ਸਿੰਘ ਚਨੀ ਨੇ ਦਿਲ ਛੱਡਿਆ ਤੇ ਨਾ ਹੀ ਕਾਹਲਸ ਪੰਚਾਇਤ ਨੇ ਆਪਣੀਆਂ ਨੀਤੀਆਂ ਵਿੱਚ ਕੋਈ ਤਬਡੇਲੀ ਲਿਆਂਦੀ। 
ਪੰਥ ਨੂੰ ਘੁਣ ਵਾਂਗ ਲੱਗੇ ਡੇਰਾਵਾਦ ਦੇ ਖਿਲਾਫ ਖਾਲਸਾ ਪੰਚਾਇਤ ਨੇ ਦਿਨਰਾਤ ਇੱਕ ਕਰਕੇ ਆਪਣੀ ਮੁਹਿੰਮ ਚਲਾਈ ਰੱਖੀ। ਇਸ ਸਾਰੇ ਸੰਘਰਸ਼ ਦੌਰਾਨ ਬਾਦਲ ਅਕਾਲੀ ਦਲ ਅਤੇ ਇਸ ਨਾਲ ਸਬੰਧਤ ਫੈਡਰੇਸ਼ਨਾਂ ਵੀ ਖਾਲਸਾ ਪੰਚਾਇਤ ਦੀਆਂ ਦੁਸ਼ਮਣ ਬਣੀਆਂ ਰਹੀਆਂ। ਕਈ ਵਾਰ ਅੰਡਰਗਰਾਊਂਡ ਹੋਣਾ ਪਿਆ। ਕਈ ਵਾਰ ਘਰੋਂ ਬੇਘਰ ਵੀ ਹੋਣਾ ਪਿਆ। ਇਸਦੇ ਬਾਵਜੂਦ ਖਾਲਸਾ ਪੰਚਾਇਤ ਆਪਣੀਆਂ ਨੀਤੀਆਂ 'ਤੇ ਅਡੋਲ ਰਹੀ। ਇਸ ਵਾਰ ਦੀ ਜਿੱਤ ਅਸਲ ਵਿੱਚ ਖਾਲਸਾ ਪੰਚਾਇਤ ਦੀਆਂ ਨੀਤੀਆਂ ਦੀ ਵੀ ਜਿੱਤ ਹੈ। ਹੁਣ ਦੇਖਣਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਪਰਿਵਾਰ ਖਾਲਸਾ ਪੰਚਾਇਤ ਦੇ ਮਿਸ਼ਨ ਵਿੱਚ ਕਿੰਨਾ ਕੁ ਸਹਾਈ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਡੇਰਾਵਾਦ ਦੇ ਖਿਲਾਫ ਸੰਘਰਸ਼ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ। 
ਇਸ ਸਾਰੀ ਮੁਹਿੰਮ ਦੌਰਾਨ ਸਰਦਾਰ ਭੁਪਿੰਦਰ ਸਿੰਘ ਨਿਮਾਣਾ ਵੀ ਬਹੁਤ ਸਰਗਰਮ ਮੈਂਬਰ ਵੱਜੋਂ ਕੰਮ ਕਰਦੇ ਰਹੇ ਪਰ ਸਿਹਤ ਦੇ ਕਾਰਨਾਂ ਕਰਕੇ ਉਹ ਬਹੁਤ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ। ਇਸਦੇ ਬਾਵਜੂਦ ਖਾਲਸਾ ਪੰਚਾਇਤ ਮਜ਼ਬੂਤੀ ਨਾਲ ਆਪਣੇ ਵਿਚਾਰਾਂ ਤੇ ਫਿਰ ਦੇਂਦੀ ਹੋਈ ਨਿਰੰਤਰ ਡਟੀ ਹੋਈ ਹੈ। 

Wednesday, May 15, 2019

ਪੰਥਕ ਸੰਗਠਨ ਖੁੱਲ ਕੇ ਕਾਂਗਰਸ ਦੇ ਹੱਕ ਵਿੱਚ ਨਿੱਤਰੇ

ਸ਼੍ਰੋਮਣੀ ਖਾਲਸਾ ਪੰਚਾਇਤ ਅਤੇ ਹੋਰ ਕਈ ਜੱਥੇ ਲੁਧਿਆਣਾ ਤੋਂ ਪਟਿਆਲਾ ਪੁੱਜੇ 
ਲੁਧਿਆਣਾ: 15 ਮਈ 2019: (ਪੰਜਾਬ ਸਕਰੀਨ ਡੈਸਕ)::
ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਵੱਲੋਂ ਸਿੱਖ ਕਾਰਡ ਦੀ ਵਰਤੋਂ ਕਰਨ ਤੋਂ ਬਾਅਦ ਕਈ ਪੰਥਕ ਸੰਗਠਨ ਖੁੱਲ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਗਏ ਹਨ। ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਥਕ ਸੰਗਠਨਾਂ ਦੇ ਜੱਥੇ  ਲੁਧਿਆਣਾ ਤੋਂ ਵੀ ਪਟਿਆਲਾ ਜਾ ਰਹੇ ਹਨ। ਇਸ ਨਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ ਡੀ ਏ) ਲਈ ਵੀ ਪੰਥ ਦੇ ਨਾਮ 'ਤੇ ਵੋਟਾਂ ਮੰਗਣੀਆਂ ਆਸਾਨ ਨਹੀਂ ਰਹੀਆਂ। ਬਲਿਊ ਸਟਾਰ ਆਪਰੇਸ਼ਨ ਨਵੰਬਰ-84 ਤੋਂ ਬਾਅਦ ਕੰਗਰਸ ਪਾਰਟੀ ਦੇ ਨਾਲ ਖੜੋਣ ਦੀ ਗੱਲ ਕੋਈ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ। ਇਸ ਹਕੀਕਤ ਦੇ ਬਾਵਜੂਦ ਹਾਲਾਤ ਨੇ ਰੁੱਖ ਬਦਲਿਆ ਅਤੇ ਪੰਥਕ ਸੰਗਠਨ ਕਾਂਗਰਸ ਦੇ ਨਾਲ ਕਹੇ ਹੋ ਗਏ। ਪੰਜਾਬ ਵਿੱਚ ਇਸ ਮੁਹਿੰਮ ਦੇ ਜ਼ਾਹਰਾ ਅਗਵਾਈ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਸਾਥੀ। ਇਹ ਉਹੀ ਚਨੀ ਜਿਸਨੂੰ ਕਈ ਵਾਰ ਪੰਥਕ ਮਾਮਲਿਆਂ ਲਈ ਜੇਲ੍ਹ ਜਾਣਾ ਪਿਆ, ਰੂਪੋਸ਼ ਵੀ ਰਹਿਣਾ ਪਿਆ,  ਡਾਂਗਾਂ ਵੀ ਖਾਣੀਆਂ ਪੈਣ ਅਤੇ ਗੋਲੀਆਂ ਦਾ ਨਿਸ਼ਾਨਾ ਵੀ ਬਣਨਾ ਪਿਆ। ਇਸਦੇ ਬਾਵਜੂਦ ਚੰਨੀ ਨੇ ਭਾਰਤੀ ਜਨਤਾ ਪਾਰਟੀ, ਆਰ ਐਸ ਐਸ ਅਤੇ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਖਿਲਾਫ ਨਾ ਕਦੇ ਆਪਣੇ ਸ਼ਬਦ ਨਰਮ ਕੀਤੇ ਅਤੇ ਨਾ ਹੀ ਐਕਸ਼ਨ। ਘਰੋਂ  ਬੇਘਰ  ਵੀ ਹੋਣਾ ਪਿਆ। ਤੰਗੀਆਂ ਤੁਰਸ਼ੀਆਂ ਤਾਂ ਕਈ ਕਈ ਵਾਰ ਦੇਖਣੀਆਂ ਪਈਆਂ।  ਬੜੀ ਵਾਰ ਗੰਭੀਰ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ ਇਸਦੇ ਬਾਵਜੂਦ ਆਪਣਾ ਸਟੈਂਡ ਨਹੀਂ ਬਦਲਿਆ। ਹੁਣ ਇਹ ਜੱਥਾ ਪੂਰੀ ਤਰਾਂ ਮਹਾਰਾਣੀ ਪ੍ਰਨੀਤ ਕੌਰ ਦੀ ਚਨ ਮੁਹਿੰਮ ਵਿੱਚ ਸਰਗਰਮ ਹੈ। ਕੌਂਸਲਰ ਅਮਰਬੀਰ ਕੋਰ ਬੇਦੀ, ਮੈੰਡਮ ਮਨਜੀਤ ਕੋਰ  ਜੇਜੀ ਅਤੇ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਪਟਿਆਲਾ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਹਕ ਵਿੱਚ ਖਾਲਸਾ ਕਲੋਨੀ ਪਟਿਆਲਾ ਵਿੱਚ ਘਰ ਘਰ  ਵੋਟਰਾਂ ਨੂੰ ਪ੍ਰੇਰਦੇ ਹੋਏ ਬੜੇ ਜੋਸ਼ ਵਿੱਚ ਰਹੇ। ਇਹਨਾਂ ਪੰਥਕ ਸੰਗਠਨਾਂ ਦੇ ਆਗੂਆਂ ਨੇ ਲੋਕਾਂ ਨੂੰ ਦਸਿਆ ਕਿ ਕਿਸਤਰਾਂ ਕਾਂਗਰਸ ਦਾ ਵਿਰੋਧ ਕਰਨ ਵਾਲੇ ਅਨਸਰ ਅਸਲ ਵਿੱਚ ਸਿਰੇ ਦੇ ਫਿਰਕੂ ਹਨ। 
ਇਸੇ ਤਰਾਂ ਕਈ  ਹੋਰ ਇਲਾਕਿਆਂ ਵਿੱਚ ਵੀ ਇਹ ਪ੍ਰਚਾਰ ਮੁਹਿੰਮ ਜਾਰੀ ਰਹੀ।ਜਦੋਂ ਕਾਂਗਰਸ ਪਾਰਟੀ ਦੇ ਵਿਰੋਧੀਆਂ ਵੱਲੋਂ ਸਿੱਖ ਕਾਰਡ ਵਰਤਿਆ ਜਾ ਰਿਹਾ ਹੈ ਉਦੋਂ ਪੰਥਕ ਸੰਗਠਨਾਂ ਦਾ ਦੇ ਹੱਕ ਵਿੱਚ ਅੱਗੇ ਆਉਣਾ ਬਹੁਤ ਮਹੱਤਵਪੂਰਨ ਹੈ। ਹੀਰਾ ਨਗਰ,ਗਿੱਲ ਇਨਕਲੇਵ ਅਤੇ ਪਟਿਆਲਾ ਦੇ ਹੀ 22 ਨੰਬਰ ਫਾਟਕ ਏਰੀਆ ਵਿੱਚ ਕੌਂਸਲਰ ਮਨਜੀਤ ਬੇਦੀ,ਮੈਡਮ ਸਿਮਰਨ ਹਰੀਕਾ,ਜੇਜੀ ਮੈਡਮ,ਚਰਨਜੀਤ ਸਿੰਘ ਚੰਨੀ ਮੁੱਖੀ ਸ਼ਰੋਮਣੀ ਖਾਲਸਾ ਪੰਚਾਇਤ ਆਪਣੇ ਸਾਥੀਆਂ ਸਮੇਤ ਮਹਾਰਾਣੀ ਪ੍ਰਨੀਤ ਕੌਰ ਦੇ ਹਕ ਵਿੱਚ ਵੋਟਾਂ ਪਾਉਣ ਲਈ ਇਲਾਕਾ ਨਿਵਾਸੀਆਂ ਨੂੰ ਪ੍ਰੇਰਦੇ ਹੋਏ। ਲੋਕਾਂ ਨੇ ਸੰਕਲਪ ਲਿਆ ਕਿ ਅਸੀਂ ਫਿਰਕਾਪ੍ਰਸਤ ਅਨਸਰਾਂ ਦੇ ਜਾਲ ਵਿੱਚ ਨਹੀਂ ਫਸਾਂਗੇ ਅਤੇ ਸਿਰਫ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਵਾਂਗੇ। ਹੁਣ ਦੇਖਣਾ ਹੈ ਕਿ ਇਹ ਮੁਹਿੰਮ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਕਿੰਨੀ ਕੁ ਸਫਲ ਰਹਿੰਦੀ ਹੈ। ਗਿੱਲ ਐਂਕਲੇਵ, ਹੀਰਾ ਕਲੋਨੀ, ਪਾਵਰ ਕਲੋਨੀ ਵਰਗੇ ਬਹੁਤ ਸਾਰੇ ਇਲਾਕਿਆਂ ਵਿੱਚ ਇਹ ਮੁਹਿੰਮ ਆਪਣਾ ਰੰਗ ਦਿਖਾ ਰਹੀ ਹੈ। 

Monday, August 27, 2018

ਸ਼ਰੋਮਣੀ ਖਾਲਸਾ ਪੰਚਾਇਤ ਨੇ ਫਿਰ ਫਰੋਲੀ ਬਾਦਲਕਿਆਂ ਦੀ ਜਨਮਕੁੰਡਲੀ

ਕਾਮਰੇਡ ਸੱਤਪਾਲ ਡਾਂਗ ਨੇ ਵੀ ਉਠਾਇਆ ਸੀ ਝੂਠੇ ਮੁਕਾਬਲਿਆਂ ਦਾ ਸੁਆਲ 
ਲੁਧਿਆਣਾ: 28 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਚਰਨਜੀਤ ਸਿੰਘ ਚੰਨੀ 
ਵਿਕਾਸ ਦੇ ਲੰਮੇ ਚੋੜੇ ਦਾਅਵਿਆਂ ਦੇ ਬਾਵਜੂਦ ਆਜ਼ਾਦੀ ਆਉਣ ਮਗਰੋ ਆਮ ਵਿਅਕਤੀ ਦੀ ਜ਼ਿੰਦਗੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਗਈ ਹੈ। ਪੈਸੇ ਦੀ ਦੌੜ ਵਧੀ ਹੈ ਅਤੇ ਇਸਦੇ ਨਾਲ ਹੀ ਵਧੀ ਹੈ ਸਵਾਰਥ ਦੀ ਭਾਵਨਾ। ਬਾਪ ਬੜਾ ਨ ਭਈਆ-ਸਬਸੇ ਬੜਾ ਰੁਪਈਆ ਵਾਲੀ ਭਾਵਨਾ ਨੇ ਹਰ ਵਿਅਕਤੀ ਨੂੰ ਆਪਣੀ ਜਕੜ ਵਿੱਚ ਲੈ ਲਿਆ। ਬਹੁਤ ਸਾਰੇ ਹੋਰਨਾਂ ਖੇਤਰਾਂ ਵਾਂਗ ਸਿਆਸਤ ਵੀ ਇੱਕ ਸਨਅਤ ਬਣ ਗਈ। ਲੋਕ ਸਿਆਸਤ ਵਿੱਚ ਪੈਸੇ ਕਮਾਉਣ ਲਈ ਆਉਂਦੇ ਅਤੇ ਬੁਢਾਪਾ ਆਉਂਦਿਆਂ ਆਉਂਦਿਆਂ ਆਪਣੀ ਔਲਾਦ ਨੂੰ ਤੀਕ ਦੁਆ ਕੇ ਕੁਝ ਬਣਾਉਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ। ਕੁਰੱਪਸ਼ਨ ਅਤੇ ਸਿਧਾਂਤਹੀਣ ਸਿਆਸਤ ਦੀ ਗੱਲ ਕਰੀਏ ਤਾਂ ਨਾਵਾਂ ਦੀ ਲਿਸਟ ਬਹੁਤ ਲੰਮੀ ਹੋ ਸਕਦੀ ਹੈ। ਹਿਸਾਬ ਏਕ ਸੇ ਬੜ ਕਰ ਏਕ  ਵਾਲਾ ਹੈ। ਜਿਥੋਂ  ਤੱਕ ਪੰਜਾਬ ਦਾ ਸੰਬੰਧ ਹੈ ਉਸ ਬਾਰੇ ਸ਼ਰੋਮਣੀ ਖਾਲਸਾ ਪੰਚਾਇਤ ਨੇ ਬਾਦਲਕਿਆਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਸੰਗਠਨ ਦੇ ਸੁਪ੍ਰੀਮੋ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਇੱਕ ਵਟਸਐਪ ਸੁਨੇਹੇ ਰਾਹੀਂ ਕਿਹਾ ਹੈ ਕਿ  ਜਾਂਚ ਕਮਿਸ਼ਨਾਂ  ਦੇ ਮਾਮਲੇ ਵਿਚ ਬਾਦਲਕਿਆਂ ਨੇ 40 ਸਾਲ ਬਾਅਦ ਫਿਰ ਬੇ ਸ਼ਰਮੀ ਦੀ ਸਿਖਰ ਨੂੰ ਛੂਹਿਆ ਹੈ। ਜਦੋਂ ਕੁਝ ਸਾਲ ਪਹਿਲਾਂ ਨੂਰਮਹਿਲੀਆਂ ਅਤੇ ਸਿੱਖ ਪੰਥ ਦਰਮਿਆਨ ਮਲੋਟ ਵਿਖੇ ਟਕਰਾਓ ਹੋਇਆ ਸੀ ਤਾਂ ਸਰਦਾਰ ਚੰਨੀ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਇਸਦੇ ਬਾਵਜੂਦ ਨਾ ਕਦੇ ਰਸਤਾ ਬਦਲਿਆ ਅਤੇ ਨਾ ਹੀ ਕਦੇ ਪਿਛੇ ਮੁੜ ਕੇ ਦੇਖਿਆ। ਸਰਦਾਰ ਚੰਨੀ ਨੇ ਕਿਹਾ ਕਿ ਖਾਲਸਾ ਪੰਥ ਦੀ ਜਾਣਕਾਰੀ ਹਿਤ ਮੈ ਦਸ ਦੇਣਾ ਚਾਹੁੰਦਾ ਕਿ ਇਹ ਪਹਿਲੀ ਵਾਰ ਨਹੀ ਕਿ ਬਾਦਲਕਿਆਂ ਨੇ ਕਿਸੇ ਕਮਿਸ਼ਨ ਦੀ ਆਪਣੇ ਵਿਰੁਧ ਆਈ ਰਿਪੋਰਟ ਨੂੰ ਰਦ ਕੀਤਾ ਹੋਵੇ। 
ਉਹਨਾਂ ਯਾਦ ਦੁਆਇਆ ਕਿ 1970-71 ਦੀ ਸਰਕਾਰ ਸਮੇਂ ਬਾਦਲ ਦੇ ਹੀ ਇਕ ਮੰਤਰੀ ਤਿਰਲੋਚਨ ਸਿੰਘ ਰਿਆਸਤੀ ਨੇ ਬਾਦਲ ਉੱਪਰ ਅਧਿਆਪਕਾਂ ਦੀ ਭਰਤੀ ਰਿਸ਼ਵਤ ਲੈ ਕੇ ਕਰਨ ਦਾ ਦੋਸ਼ ਲਾ ਦਿਤਾ। ਮੁੱਖ ਮੰਤਰੀ ਉਪਰ ਲਗੇ ਦੋਸ਼ਾਂ ਦੀ ਜਾਚ ਲਈ ਮਿਸ਼ਟਰ ਛੰਗਾਨੀ ਕਮਿਸ਼ਨ ਨਿਯੁਕਤ ਕੀਤਾ ਗਿਆ ਜਿਸ ਨੇ ਆਪਣੀ ਜਾਂਚ ਰਿਪੋਰਟ ਵਿਚ ਬਾਦਲ ਸਮੇਤ ਅਠ ਮੰਤਰੀਆਂ ਨੂੰ ਦੋਸ਼ੀ ਕਰਾਰ ਦੇ ਦਿਤਾ ਲੇਕਿਨ ਬਾਦਲ ਨੇ ਆਪਣੇ ਬਿਠਾਏ ਕਮਿਸ਼ਨ ਦੀ ਰਿਪੋਰਟ ਨੂੰ ਵੀ ਰਦ ਕਰ ਦਿਤਾ। 
          ਇਸੇ ਸਮੇ ਦੋਰਾਨ ਬਾਦਲ ਨੇ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ 38 ਸਿੱਖ ਨੋਜਵਾਨ, ਬੁੱਢੇ ਤੇ ਬੱਚਿਆਂ ਨੂੰ ਮਾਰ ਦਿਤਾ। 
       ਇਹਨਾਂ ਕਤਲਾਂ ਦੀ ਇਨਕੁਆਰੀ ਲਈ ਇਕ ਪੰਜ ਮੈਂਬਰੀ ਕਮਿਸ਼ਨ ਜਸਟਿਸ ਤਾਰਕੁੰਡੇ ਦੀ ਰਹਿਨੁਮਾਈ ਹੇਠ ਬਣਾਇਆ ਗਿਆ। 
1ਕੁਲਦੀਪ ਨਈਅਰ
2 ਦਾਰਾ ਸਿੰਘ ਸੀਨੀਅਰ ਐਡਵੋਕੇਟ ਹਾਈਕੋਰਟ
3 ਸ਼੍ਰੀ ਰੋਸ਼ਨ ਲਾਲ ਬਤਾ
4 ਸ਼੍ਰੀ ਅਰੁਣ ਸ਼ੋਰੀ
5 ਸ਼੍ਰੀ ਅਸ਼ੋਕ ਪਾਂਡਾ ਸੁਪਰੀਮ ਕੋਰਟ
ਇਸ ਤਾਰਕੁੰਡੇ ਕਮਿਸ਼ਨ ਦੇ ਮੈਂਬਰ ਸਨ। ਇਸ ਕਮਿਸ਼ਨ ਦੇ ਸਾਰੇ ਮੈਬਰਾਂ ਨੇ ਇਕ ਮਤ ਹੋ ਕਿ ਕਿਹਾ ਕਿ ਇਹ ਪੁਲਿਸ ਮੁਕਾਬਲਿਆਂ ਦੀ ਥਾਂ ਕਤਲ ਹਨ।  ਇਸ ਰਿਪੋਰਟ ਨੂੰ 1978 ਦੀ ਵਿਧਾਨ ਸਭਾ ਵਿਚ ਵੀ ਰਖਿਆ ਗਿਆ ਸੀ। 
         ਕਾਮਰੇਡ ਸਤਪਾਲ ਡਾਂਗ ਨੇ ਪ੍ਰਸ਼ਨ ਕਾਲ ਦੋਰਾਨ ਇਹਨਾਂ ਝੂਠੇ ਮੁਕਾਬਲਿਆਂ ਬਾਰੇ ਆਈ ਰਿਪੋਰਟ ਤੇ ਮੁਖ ਮੰਤਰੀ ਬਾਦਲ ਨੂੰ ਜਵਾਬ ਦੇਣ ਲਈ ਮਜਬੂਰ ਕੀਤਾ ਤਾਂ ਬਾਦਲ ਨੇ ਬੇਸ਼ਰਮੀ ਦੇ ਸਭ ਹਦ ਬੰਨੇ ਪਾਰ ਕਰਦੇ ਹੋਏ ਜਵਾਬ ਦਿਤਾ ਕਿ ਅਸੀ ਜੋ ਕੀਤਾ ਗੌਰਮਿੰਟ ਆਫ ਇੰਡੀਆ ਦੇ ਕਹਿਣ ਤੇ ਕੀਤਾ ਤੇ ਠੀਕ ਕੀਤਾ
      1984 ਤੋਂ ਲੈ ਕੇ 1994 ਤਕ ਸਿੱਖ ਜਵਾਨੀ ਦੇ ਘਾਣ ਦੀ ਜਾਂਚ ਕਰਨ ਲਈ ਜਸਟਿਸ ਕੁਲਦੀਪ ਸਿੰਘ ਨੇ ਇਕ ਪੀਪਲ ਕਮਿਸ਼ਨ ਬਣਾਇਆ ਸੀ ਜਿਸ ਦੀ ਜਿੰਮੇਵਾਰੀ ਲਾਈ ਗਈ ਸੀ ਕਿ ਕਿਹੜੇ ਕਿਹੜੇ ਅਫਸਰਾਂ ਨੇ ਸਿਖ ਜਵਾਨੀ ਦਾ ਘਾਣ ਕੀਤਾ। ਉਸ ਕਮਿਸ਼ਨ ਵਿਰੁਧ ਬਾਦਲ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਪਾਬੰਦੀ ਲਵਾ ਦਿਤੀ ਸੀ। 
       ਹੁਣ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਲਭਣ ਲਈ ਤੇ ਰੋਸ ਧਰਨੇ ਤੇ ਬੈਠੀ ਸੰਗਤ ਉਤੇ ਗੋਲੀਆਂ ਚਲਾਉਣ ਤੇ ਚਲਵਾਉਣ ਵਾਲਿਆਂ ਦੀ ਪਛਾਣ ਕਰਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਸੀ। ਕਮਿਸ਼ਨ ਨੇ ਡੂੰਘੀ ਜਾਚ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਪੇਸ਼ ਕਰ ਦਿਤੀ ਹੈ। 
           ਚੌਰ ਕੀ ਦਾੜੀ ਮੇਂ ਤਿਣਕਾ ਦੀ ਕਹਾਵਤ ਵਾਂਗ ਬਾਦਲਕਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਤੇ ਬਾਦਲਕੇ ਕਈ ਤਰਾਂ ਦੇ ਹੱਥਕੰਡੇ ਅਪਨਾ ਰਹੇ ਹਨ। 
          ਹੁਣ ਬਾਦਲਕਿਆਂ ਨੇ 40 ਸਾਲ ਬਾਅਦ ਬੇਸ਼ਰਮੀ ਦੀ ਸਿਖਰ ਤੇ ਪਹੁੰਚ ਕੇ ਆਪਣੇ ਵਿਰੁਧ ਆਈ ਕਮਿਸ਼ਨ ਦੀ ਰਿਪੋਰਟ ਨੂੰ ਸ਼੍ਰੋਮਣੀ ਕਮੇਟੀ ਦਾ ਮੋਢਾ ਵਰਤ ਕੇ ਰਦ ਕਰ ਦਿਤਾ ਹੈ। 
      ਲੇਕਿਨ ਸਿਖ ਸੰਗਤਾਂ ਵਿਧਾਨ ਸਭਾ ਚ ਪੇਸ਼ ਹੋ ਰਹੀ ਰਿਪੋਰਟ ਦੇ ਫੈਸਲੇ ਦੀ ਉਡੀਕ ਕਰ ਰਹੀਆ ਹਨ ਅਤੇ ਵਿਦੇਸ਼ਾਂ ਚ ਹੋ ਰਹੀ ਬਾਦਲਕਿਆਂ ਦੀ ਛਿੱਤਰ ਪਰੇਡ ਨੂੰ ਪੰਜਾਬ ਚ ਸ਼ੁਰੂ ਕਰਨ ਦੀ ਤਿਆਰੀ 'ਚ ਵੀ ਹਨ। 
ਜੇ ਪੰਜਾਬ ਵਿੱਚ ਇਹ ਰੁਝਾਣ ਸ਼ੁਰੂ ਹੁੰਦਾ ਹੈ ਤਾਂ ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਪੰਜਾਬ ਦੇ ਹਾਲਤ ਕੀ ਕਰਵਟ ਲੈ ਸਕਦੇ ਹਨ। 
(SSM//WA//PSP)