Showing posts with label Media. Show all posts
Showing posts with label Media. Show all posts

Wednesday, February 18, 2026

ਅੱਜ ਦੇ ਸਾਹਿਤ ਨੂੰ ਬੇਨਕਾਬ ਕਰਦਾ "ਹੁਣ"

Sushil Dosanjh on 18th February 2026 at 06:59 Regarding Punjabi Magazine Hun

ਅੰਦਰੂਨੀ ਸੈਂਸਰਸ਼ਿੱਪ ਬਾਹਰੀ ਜਬਰ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ

ਜਦੋਂ ਸਾਹਿਤ ਸਵਾਲ ਪੁੱਛਣਾ ਛੱਡ ਦਿੰਦਾ ਹੈ, ਸੱਤਾ ਬੇਖ਼ੌਫ਼ ਹੋ ਜਾਂਦੀ ਹੈ


ਇਸ ਵਾਰ ਦੇ 'ਹੁਣ' ਦੀ ਸੰਪਾਦਕੀ। 

ਸਾਹਿਤ-

ਸੱਤਾ ਅਤੇ ਚੁੱਪ ਦੇ ਖ਼ਿਲਾਫ਼ / ਸੁਸ਼ੀਲ ਦੁਸਾਂਝ


ਜਦੋਂ ਸਾਹਿਤ ਸਵਾਲ ਪੁੱਛਣਾ ਛੱਡ ਦਿੰਦਾ ਹੈ, ਸੱਤਾ ਬੇਖ਼ੌਫ਼ ਹੋ ਜਾਂਦੀ ਹੈ।


‘ਹੁਣ’ ਮਤਲਬ ਹੁਣ; ਇਸੇ ਪਲ।

‘ਹੁਣ’ ਕਿਸੇ ਸਮੇਂ ਦੀ ਉਡੀਕ ਨਹੀਂ ਕਰਦਾ।

‘ਹੁਣ’ ਕਿਸੇ ਸੁਖਦਾਈ ਭਵਿੱਖ ਦਾ ਵਾਅਦਾ ਜਾਂ ਦਾਅਵਾ ਨਹੀਂ।

‘ਹੁਣ’ ਟਾਲਮਟੋਲ ਤੋਂ, ਸਹੂਲਤ ਤੋਂ ਅਤੇ ਖ਼ਾਮੋਸ਼ੀ ਤੋਂ ਸਪਸ਼ਟ ਇਨਕਾਰ ਹੈ।


ਅਸੀਂ ਅੱਜ ਅਜਿਹੇ ਦੌਰ ਵਿੱਚ ਖੜ੍ਹੇ ਹਾਂ ਜਿੱਥੇ ਸ਼ਬਦ ਬਹੁਤ ਹਨ ਪਰ ਸ਼ਬਦਾਂ ਵਿਚੋਂ ਸੇਕ ਗ਼ਾਇਬ ਹੋ ਗਿਆ ਹੈ। ਲਿਖਿਆ ਸਭ ਕੁਝ ਜਾ ਰਿਹਾ ਹੈ ਪਰ ਕਿਹਾ ਸਭ ਕੁਝ ਨਹੀਂ ਜਾ ਰਿਹਾ। ਸਾਹਿਤ ਮੌਜੂਦ ਹੈ, ਪਰ ਇਸ ਦੀ ਧਾਰ ਨਰਮ ਹੋ ਰਹੀ ਹੈ।


‘ਹੁਣ’ ਇਸ ਨਰਮੀ ਦੇ ਖ਼ਿਲਾਫ਼ ਹੈ।


ਅੱਜ ਦਾ ਸਾਹਿਤ ਪੀੜ ਤਾਂ ਲਿਖਦਾ ਹੈ, ਪਰ ਪੀੜ ਪੈਦਾ ਕਰਨ ਵਾਲੇ ਹਾਲਾਤ ਤੋਂ ਅੱਖਾਂ ਮੀਟ ਲੈਂਦਾ ਹੈ। ਕਿਸਾਨ ਦੀ ਤਬਾਹੀ ਲਿਖਤ ਦਾ ਵਿਸ਼ਾ ਬਣਦੀ ਹੈ ਪਰ ਉਹ ਖੇਤੀ ਨੀਤੀਆਂ ਗਾਇਬ ਰਹਿੰਦੀਆਂ ਹਨ ਜੋ ਉਸਨੂੰ ਕਰਜ਼ੇ ਅਤੇ ਬੇਬਸੀ ਵੱਲ ਧੱਕਦੀਆਂ ਹਨ।


ਮਜ਼ਦੂਰ ਮਰਦਾ ਹੈ ਪਰ ਉਹ ਪ੍ਰਣਾਲੀ ਅਦ੍ਰਿਸ਼ ਰਹਿੰਦੀ ਹੈ ਜੋ ਉਸ ਦੀ ਮਿਹਨਤ ਨੂੰ ਸਸਤੇ ਸੌਦੇ ਵਿੱਚ ਤਬਦੀਲ ਕਰ ਦਿੰਦੀ ਹੈ। ਔਰਤ ਦੀ ਪੀੜ ਦਰਜ ਹੁੰਦੀ ਹੈ ਪਰ ਪਿਤ੍ਰਸੱਤਾ ਦੀ ਬਣਤਰ ’ਤੇ ਸਿੱਧਾ ਵਾਰ ਨਹੀਂ ਹੁੰਦਾ।

ਬਹੁਤਾ ਸਾਹਿਤ ਦਰਦ ਨੂੰ ਵਿਅਕਤੀਗਤ ਕਰਦਾ ਹੈ, ਰਾਜਨੀਤਕ ਨਹੀਂ ਬਣਾਉਂਦਾ। ਇਹੀ ਸਹੂਲਤ ਦੀ ਪਹਿਲੀ ਸ਼ਰਤ ਹੈ।


ਸਾਡਾ ਮੰਨਣਾ ਹੈ-

ਜੋ ਸਾਹਿਤ ਕਾਰਨ ਨਹੀਂ ਪੁੱਛਦਾ, ਉਹ ਸੰਵੇਦਨਾ ਨਹੀਂ; ਸਜਾਵਟ ਹੈ।

ਜੋ ਲਿਖਤ ਸੱਤਾ ਦਾ ਨਾਂਅ ਲੈਣ ਤੋਂ ਡਰਦੀ ਹੈ, ਉਹ ਕਲਾ ਨਹੀਂ; ਸਹਿਮਤੀ ਹੈ।


ਅੱਜ ਦੀ ਸੱਤਾ ਹੁਕਮ ਨਹੀਂ ਦਿੰਦੀ; ਉਹ ਮਾਹੌਲ ਬਣਾਉਂਦੀ ਹੈ। ਇਨਾਮ, ਗ੍ਰਾਂਟਾਂ, ਯੂਨੀਵਰਸਿਟੀਆਂ, ਸਿਲੇਬਸ ਅਤੇ ਸਰਕਾਰੀ, ਅਰਧ-ਸਰਕਾਰੀ ਸਾਹਿਤਕ ਤੇ ਸਭਿਆਚਾਰਕ ਅਦਾਰੇ ਮਿਲ ਕੇ ਅਜਿਹਾ ਜਾਲ਼ ਬੁਣਦੇ ਹਨ ਕਿ ਲੇਖਕ ਲਿਖਣ ਤੋਂ ਪਹਿਲਾਂ ਹੀ ਸੋਚਣ ਲੱਗ ਪੈਂਦਾ ਹੈ-

“ਕਿਤੇ ਇਹ ਜ਼ਿਆਦਾ ਤਾਂ ਨਹੀਂ?”

“ਕਿਤੇ ਇਹ ਲਿਖਤ ਮੇਰੇ ਮੌਕੇ ਤਾਂ ਨਹੀਂ ਘਟਾ ਦੇਵੇਗੀ?”

ਇਹ ਸੋਚ ਹੀ ਲੇਖਕ ਲਈ ਸਭ ਤੋਂ ਵੱਡੀ ਜ਼ਿਹਨੀ ਸੈਂਸਰਸ਼ਿੱਪ ਹੈ।

ਅੰਦਰੂਨੀ ਡਰ ਦਾ ਨਤੀਜਾ ‘ਸੁਰੱਖਿਅਤ ਸਾਹਿਤ’ ਹੁੰਦਾ ਹੈ।

ਐਸੀ ਲਿਖਤ ਜੋ ਕਿਸੇ ਨੂੰ ਨਾਰਾਜ਼ ਨਹੀਂ ਕਰਦੀ। ਜੋ ਪਾਠਕ ਨੂੰ ਕੁਝ ਪਲਾਂ ਲਈ ਛੂਹ ਲੈਂਦੀ ਹੈ ਪਰ ਹਿਲਾਉਂਦੀ ਨਹੀਂ, ਜਗਾਉਂਦੀ ਨਹੀਂ।


ਅਸੀਂ ਸਮਝਦੇ ਹਾਂ-

ਅੰਦਰੂਨੀ ਸੈਂਸਰਸ਼ਿੱਪ ਬਾਹਰੀ ਜਬਰ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ

ਜੋ ਸਾਹਿਤ ਆਪਣੇ ਆਪ ਨੂੰ ਆਪ ਹੀ ਨਰਮ ਕਰ ਲੈਂਦਾ ਹੈ, ਉਹ ਸੱਤਾ ਲਈ ਸਭ ਤੋਂ ਸੁਖਾਵਾਂ ਹੁੰਦਾ ਹੈ।


ਨਿਰਪੱਖਤਾ ਕੁਝ ਨਹੀਂ ਹੁੰਦੀ।


ਅੱਜ ‘ਨਿਰਪੱਖਤਾ’ ਦੇ ਨਾਂਅ ਹੇਠ ਚੁੱਪ ਨੂੰ ਨੈਤਿਕਤਾ ਬਣਾਇਆ ਜਾ ਰਿਹਾ ਹੈ ਪਰ ਜਦੋਂ ਸਮਾਜ ਅਨਿਆਂ, ਗ਼ੈਰ-ਬਰਾਬਰੀ ਅਤੇ ਹਿੰਸਾ ਨਾਲ ਭਰਿਆ ਹੋਵੇ, ਉਸ ਵੇਲੇ ਨਿਰਪੱਖ ਰਹਿਣਾ ਇਕ ਪੱਖ ਚੁਣਨਾ ਹੀ ਹੁੰਦਾ ਹੈ ਅਤੇ ਉਹ ਪੱਖ ਸੱਤਾ ਦਾ ਹੁੰਦਾ ਹੈ।

ਦਰਅਸਲ, ਚੁੱਪ ਰਹਿਣਾ ਨਿਰਪੱਖਤਾ ਨਹੀਂ; ਸਾਂਝ ਹੈ।

ਚੁੱਪ ਕੋਈ ਮਾਸੂਮ ਹਾਲਾਤ ਨਹੀਂ।

ਚੁੱਪ ਸੱਤਾ ਦੀ ਸਾਥੀ ਹੁੰਦੀ ਹੈ।


ਇਨਾਮਾਂ ਅਤੇ ਸਨਮਾਨਾਂ ਨੇ ਸਾਹਿਤ ਨੂੰ ਮੰਚ ਤਾਂ ਦਿੱਤਾ ਹੈ ਪਰ ਨਾਲ ਹੀ ਉਸਨੂੰ ਹੱਦਾਂ ਵਿੱਚ ਵੀ ਬੰਨ੍ਹ ਦਿੱਤਾ ਹੈ। ਸਭ ਤੋਂ ‘ਸੁਚੱਜੀ’, ਸਭ ਤੋਂ ‘ਕਬੂਲਯੋਗ’ ਲਿਖਤ ਸਨਮਾਨਿਤ ਹੁੰਦੀ ਹੈ। ਜੋ ਇਸ ਹੱਦ ਨੂੰ ਲੰਘਦਾ ਹੈ, ਉਸਨੂੰ ‘ਵਿਵਾਦਪੂਰਨ’ ਕਹਿ ਕੇ ਟੈਗ ਕਰ ਦਿੱਤਾ ਜਾਂਦਾ ਹੈ ਅਤੇ ਇਹ ਟੈਗ ਹੀ ਸਜ਼ਾ ਬਣ ਜਾਂਦੇ ਹਨ।


ਸਾਹਿਤ ਦੀ ਕਦਰ ਇਨਾਮਾਂ ਨਾਲ ਨਹੀਂ, ਉਸ ਵਿਚਲੇ ਲੋਕ-ਸਰੋਕਾਰਾਂ ਨਾਲ ਹੁੰਦੀ ਹੈ।


ਸਾਹਿਤ ਸਿਰਫ਼ ਅਨੰਦ ਹੀ ਨਹੀਂ।

ਸਾਹਿਤ ਉਹ ਹੈ ਜੋ ਅਸਹਿਜ ਕਰੇ, ਬੇਚੈਨ ਕਰੇ।

ਜੋ ਤਾੜੀਆਂ ਨਹੀਂ, ਸਵਾਲ ਪੈਦਾ ਕਰੇ।

ਜੋ ਸੱਤਾ ਨੂੰ ਸਿਰਫ਼ ਸ਼ੀਸ਼ਾ ਨਹੀਂ, ਅੱਗ ਵੀ ਦਿਖਾਏ।

ਸਾਹਿਤ ਦਾ ਕੰਮ ਹਾਲਾਤ ਨੂੰ ‘ਜਿਵੇਂ ਨੇ’ ਤਿਵੇਂ ਦਿਖਾਉਣਾ ਨਹੀਂ।

ਸਾਹਿਤ ਦਾ ਕੰਮ ਪੁੱਛਣਾ ਹੈ; ਹਾਲਾਤ ਐਸੇ ਕਿਉਂ ਹਨ?

ਜਦੋਂ ਸਾਹਿਤ ਇਹ ਸਵਾਲ ਛੱਡ ਦਿੰਦਾ ਹੈ, ਉਹ ਆਪਣੀ ਇਤਿਹਾਸਕ ਜ਼ਿੰਮੇਵਾਰੀ ਗੁਆ ਬੈਠਦਾ ਹੈ।


ਸਾਹਿਤ ਜਾਂ ਤਾਂ ਖ਼ਿਲਾਫ਼ਤ ਹੋਵੇਗਾ-

ਜਾਂ ਸਜਾਵਟ ਅਤੇ ਦਿਖਾਵਟ।

ਦਰਮਿਆਨ ਕੁਝ ਨਹੀਂ।


ਇਸ ਲਈ-

‘ਹੁਣ’ ਲੇਖਕਾਂ ਨੂੰ ਨਹੀਂ, ਲਿਖਤ ਨੂੰ ਸੱਦਾ ਦਿੰਦਾ ਹੈ।

ਉਹ ਲਿਖਤ ਜੋ ਸੁਰੱਖਿਅਤ ਨਹੀਂ।

ਉਹ ਲਿਖਤ ਜੋ ਸੰਤੁਲਿਤ ਨਹੀਂ।

ਉਹ ਲਿਖਤ ਜੋ ਡਰਦੀ ਨਹੀਂ।


ਪਾਠਕ ਦਾ ਕੰਮ ਵੀ ਸਿਰਫ਼ ਦਰਸ਼ਕ ਬਣਨਾ ਨਹੀਂ।

ਅਸੀਂ ਪਾਠਕਾਂ ਨੂੰ ਵੀ ਸੱਦਾ ਦਿੰਦੇ ਹਾਂ-

ਸਿਰਫ਼ ਪੜ੍ਹੋ ਨਹੀਂ, ਟਕਰਾਓ।

ਉਸ ਸਾਹਿਤ ਨੂੰ ਰੱਦ ਕਰੋ ਜੋ ਤੁਹਾਨੂੰ ਮੱਠੀ-ਮੱਠੀ ਨੀਂਦ ਵੱਲ ਲੈ ਕੇ ਜਾਂਦਾ ਹੈ।

ਉਸ ਲਿਖਤ ਨਾਲ ਖੜ੍ਹੇ ਹੋਵੋ ਜੋ ਤੁਹਾਨੂੰ ਬੇਚੈਨ ਕਰਦੀ ਹੈ।


ਅਸੀਂ ਕੱਲ੍ਹ ਦੀ ਉਡੀਕ ਨਹੀਂ ਕਰਾਂਗੇ।

ਸੱਚ ਕੱਲ੍ਹ ਨਹੀਂ ਲਿਖਿਆ ਜਾਂਦਾ।

ਸੱਚ ਹੁਣ ਲਿਖਿਆ ਜਾਂਦਾ ਹੈ।

ਅਸੀਂ ਇਹ ਗੱਲ ਇਸ ਯਕੀਨ ਨਾਲ ਕਹਿ ਰਹੇ ਹਾਂ-

ਜਿਸ ਦਿਨ ਸਾਹਿਤ ਨੇ ਸਵਾਲ ਪੁੱਛਣ ਛੱਡ ਦਿੱਤੇ, ਉਸ ਦਿਨ ਤੋਂ ਸਮਾਜ ਨੇ ਆਪਣੀ ਆਵਾਜ਼ ਗੁਆ ਬੈਠਣੀ ਹੈ।

ਅਤੇ ਜਦੋਂ ਸਾਹਿਤ ਚੁੱਪ ਹੋ ਜਾਂਦਾ ਹੈ, ਸੱਤਾ ਬੇਖ਼ੌਫ਼ ਹੋ ਜਾਂਦੀ ਹੈ।

ਬੇਖ਼ੌਫ਼ ਸੱਤਾ ਮਨੁੱਖੀ ਸਮਾਜ ਲਈ ਸਭ ਤੋਂ ਵੱਡਾ ਖ਼ਤਰਾ ਹੁੰਦੀ ਹੈ।


ਸੋ-

ਹੁਣ ਚੁੱਪ ਦੀ ਰਾਤ ਨਹੀਂ, ਸਵਾਲਾਂ ਦੀ ਸਵੇਰ ਹੈ।

ਹੁਣ ਸਹੂਲਤ ਜਾਂ ਸਮਝੌਤਾ ਨਹੀਂ, ਸੱਚ ਦੀ ਜ਼ਿੰਮੇਵਾਰੀ ਹੈ।

ਹੁਣ ਦੇ ਲਫ਼ਜ਼ ਸਜਾਵਟ ਨਹੀਂ; ਵਿਰੋਧ ਦਾ ਹਥਿਆਰ ਹਨ।


ਸਾਹਿਤ ਸਵਾਦ ਨਹੀਂ।

ਸਾਹਿਤ ਸੱਤਾ ਲਈ ਵੰਗਾਰ ਹੈ।

Tuesday, August 05, 2025

ਨੌਵੇਂ ਪਾਤਸ਼ਾਹ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮ

From MPSK on Tuesday 5th August 2025 at 17:45 Regarding DGMC   

ਸੰਸਾਰ ਪੱਧਰ ਤੇ ਮਨਾਉਣ ਲਈ DGMC ਸਭ ਨੂੰ ਇਕ ਮੰਚ 'ਤੇ ਇੱਕਠਾ ਕਰੇ: ਪਰਮਜੀਤ ਸਿੰਘ ਵੀਰਜੀ 

ਨਵੀਂ ਦਿੱਲੀ: 5 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਨੂੰ ਵਿਸ਼ਵ ਪੱਧਰੀ ਤੌਰ ਤੇ ਮਨਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਜੋ ਆਪਣੇ ਤਿੰਨ ਚਾਰ ਬੰਦਿਆਂ ਵਿਚ ਹੀ ਘਿਰੇ ਹੋਏ ਹਨ, ਜਦਕਿ ਉਨ੍ਹਾਂ ਨੂੰ ਸਮੂਹ ਸਿੱਖ ਪੰਥ ਦੀਆਂ ਧਾਰਮਿਕ, ਰਾਜਸੀ, ਨਿਹੰਗ ਜੱਥੇਬੰਦੀਆਂ, ਟਕਸਾਲਾਂ ਅਤੇ ਫੈਡਰੇਸ਼ਨਾਂ ਨੂੰ ਨਾਲ ਲੈ ਕੇ ਇਕ ਸਾਂਝਾ ਪਲੇਟਫਾਰਮ ਬਨਾਣ ਦਾ ਉਪਰਾਲਾ ਕਰਣ ਦੀ ਜਰੂਰਤ ਸੀ। 

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਇਹ ਸ਼ਤਾਬਦੀ ਸਮਾਰੋਹ ਇੱਕਲੇ ਦਿੱਲੀ ਕਮੇਟੀ ਦਾ ਨਹੀਂ ਹੈ ਪੂਰੇ ਪੰਥ ਦਾ ਹੈ ਤੇ ਇਸ ਲਈ "ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ" ਕਿਸ ਲਈ ਹੋਈ, ਬਾਰੇ ਵੱਡੇ ਤੌਰ ਤੇ ਪ੍ਰਚਾਰ ਦੀ ਸਖ਼ਤ ਲੋੜ ਹੈ ਜਿਸ ਨਾਲ ਸੰਸਾਰ ਨੂੰ ਪਤਾ ਲਗ ਸੱਕੇ ਕਿ ਨੌਵੇਂ ਪਾਤਸ਼ਾਹ ਨੇ "ਤਿਲਕ ਅਤੇ ਜੰਝੂ" ਦੀ ਰਾਖੀ ਲਈ ਸੀਸ ਵਾਰਿਆ ਤੇ ਉਨ੍ਹਾਂ ਦੇ ਤਿੰਨ ਅਨਿਨ ਸਿੱਖਾਂ ਨੇ ਵੀਂ ਮੁਗਲਾਂ ਦੀ ਇੰਨ ਨਾ ਮੰਨਦਿਆ ਸ਼ਹਾਦਤ ਦਾ ਜਾਮ ਪੀਣਾ ਸਵੀਕਾਰ ਕੀਤਾ ਸੀ, ਪਰ ਅਜ ਸਿੱਖਾਂ ਨੂੰ ਦੇਸ਼ ਅੰਦਰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਵਾਰ ਵਾਰ ਕਰਵਾਇਆ ਜਾਂਦਾ ਹੈ ਕਦੇ ਪੇਪਰ ਦੇ ਰਹੇ ਬੱਚਿਆਂ ਦੇ ਕਕਾਰਾਂ ਤੇ ਪਾਬੰਦੀਆਂ, ਕਦੇ ਏਅਰਪੋਰਟ ਤੇ ਕੰਮ ਕਰਦੇ ਸਿੱਖ ਨੌਜੁਆਨਾਂ ਨੂੰ ਤੰਗ ਪ੍ਰੇਸ਼ਾਨ ਕਰਣਾ, ਕਦੇ ਸਿੱਖ ਇਤਿਹਾਸ ਨਾਲ ਛੇੜਖਾਣੀ, ਕਦੇ ਦਸਤਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਰਾਮ ਰਹੀਮ, ਆਸਾ ਰਾਮ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਵਾਰ ਵਾਰ ਪਰੋਲ ਫਰਲੋ ਦੇਂਦੇ ਰਹਿਣਾ ਤੇ ਸਿੱਖ ਬੰਦੀ ਸਿੰਘਾਂ ਦੇ ਮਾਮਲਿਆਂ ਤੇ ਵਿਚਾਰ ਤਕ ਨਹੀਂ ਕਰਨਾ ਕਿ ਦਿੱਲੀ ਕਮੇਟੀ ਪ੍ਰਬੰਧਕ ਸ਼ਤਾਬਦੀ ਸਮਾਰੋਹ ਅੰਦਰ ਹਾਜ਼ਿਰੀ ਭਰਨ ਵਾਲੇ ਦੇਸ਼ ਦੇ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਅੱਗੇ ਸਿੱਖਾਂ ਦੇ ਗੰਭੀਰ ਮੁੱਦੇ ਸਰਕਾਰ ਅੱਗੇ ਚੁੱਕਣਗੇ ਜਾਂ ਸਿਰਫ ਰਸਮੀ ਤੌਰ ਤੇ ਸਮਾਗਮ ਕਰਕੇ ਆਪਣਾ ਪਲਾ ਝਾੜ ਲੈਣਗੇ। 

ਸ਼ਤਾਬਦੀ ਸਮਾਗਮ ਲਈ ਦਿੱਲੀ ਕਮੇਟੀ ਵਲੋਂ ਤਿਆਰੀਆਂ ਤਿੰਨ ਮਹੀਨੇ ਪਹਿਲਾਂ ਹੀ ਕਰ ਲੈਣੀਆਂ ਚਾਹੀਦੀਆਂ ਸਨ ਪਰ ਹਰ ਮਾਮਲੇ ਵਿਚ ਉਨ੍ਹਾਂ ਦੀ ਨਾਤਜੁਰਬੇਕਾਰੀ ਕੌਮ ਨੂੰ ਨਮੋਸ਼ੀ ਹੀ ਦਿਵਾਉਂਦੀ ਹੈ । ਗੁਰੂ ਸਾਹਿਬਾਨ ਦੇ ਦਿੱਲੀ ਵਿਖ਼ੇ ਸ਼ਹਾਦਤ ਦਿੱਤੀ ਇਸ ਲਈ ਇਹ ਸਮਾਰੋਹ ਦਿੱਲੀ ਵਿਖ਼ੇ ਹੀ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਹੈ, ਪਰ ਕਮੇਟੀ ਪ੍ਰਧਾਨ ਵਲੋਂ ਰਸਮੀ ਤੌਰ ਤੇ ਐਸਜੀਪੀਸੀ ਨੂੰ ਪੱਤਰ ਲਿਖ ਕੇ ਪਲਾ ਝਾੜਨਾ ਠੀਕ ਨਹੀਂ ਹੈ, ਉਨ੍ਹਾਂ ਦਾ ਫਰਜ਼ ਬਣਦਾ ਸੀ ਓਹ ਆਪ ਐਸਜੀਪੀਸੀ ਪ੍ਰਧਾਨ ਸਾਹਿਬ, ਤਖਤ ਹਜੂਰ ਸਾਹਿਬ ਕਮੇਟੀ, ਤਖਤ ਪਟਨਾ ਸਾਹਿਬ ਕਮੇਟੀ ਨੂੰ ਮਿਲਕੇ ਬੇਨਤੀ ਕਰਦੇ, ਪਰ ਤਿੰਨ ਚਾਰ ਬੰਦਿਆਂ ਵਿਚ ਘਿਰੇ ਹੋਣ ਕਰਕੇ ਉਨ੍ਹਾਂ ਦੀ ਸੋਚ ਵੀਂ ਉਨ੍ਹਾਂ ਤਕ ਹੀ ਰਹਿ ਗਈ ਹੈ।

Sunday, August 18, 2024

ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

 ਐਤਵਾਰ 18 ਅਗਸਤ 2024 ਸ਼ਾਮ 3:55 ਵਜੇ

ਫੋਟੋਗ੍ਰਾਫਰਾਂ ਨੇ ਲਗਾਇਆ ਖੂਨਦਾਨ ਅਤੇ ਮੈਡੀਕਲ ਚੈਕਅੱਪ ਕੈਂਪ

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ, ਮਾਨਵ ਕਲਿਆਣ ਪਰੀਸਰ, ਈਵੋਕ ਬਿਲਡਰ ਅਤੇ ਕੁਮਾਰ ਬ੍ਰਦਰਜ਼ ਅਤੇ ਯੂਨੀਮਾਰਕ ਫਾਰਮਾ ਇੰਡੀਆ ਲਿਮਟਿਡ ਨੇ ਸਾਂਝੇ ਤੌਰ 'ਤੇ ਸੈਕਟਰ-22 ਸਥਿਤ ਕਮਿਊਨਿਟੀ ਸੈਂਟਰ ਵਿਖੇ ਪ੍ਰੋਗਰਾਮ ਕਰਵਾਇਆ।


ਮੋਹਾਲੀ
: 18 ਅਗਸਤ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ )::

ਫੋਟੋਗ੍ਰਾਫੀ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਹੈ, ਪਰ ਮੀਡੀਆ ਨਾਲ ਫੋਟੋਗ੍ਰਾਫੀ ਦਾ ਰਿਸ਼ਤਾ ਵੀ ਹੁਣ ਨਵਾਂ ਨਹੀਂ ਰਿਹਾ। ਅੱਜ ਦਾ ਮੀਡੀਆ ਫੋਟੋਆਂ ਜਾਂ ਵੀਡੀਓ ਤੋਂ ਬਿਨਾਂ ਅਧੂਰਾ ਹੈ। ਮੀਡੀਆ ਨਾਲ ਇਸ ਕੈਮਰੇ ਦੀ ਡਿਊਟੀ ਦੌਰਾਨ ਪੱਤਰਕਾਰਾਂ ਨੂੰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਪਰ ਪੱਤਰਕਾਰਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਵੀ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ। ਕੈਮਰੇ ਨਾਲ ਜੁੜੇ ਜੀਵਨ ਦੇ ਇਸ ਦੌਰ ਨੂੰ ਯਾਦ ਕਰਦਿਆਂ ਫੋਟੋ ਜਰਨਲਿਸਟਾਂ ਨੇ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਅਤੇ ਖੂਨਦਾਨ ਵੀ ਕੀਤਾ। ਇੱਥੇ ਇਹ ਦੁਹਰਾਉਣਾ ਜ਼ਰੂਰੀ ਹੈ ਕਿ ਇਹ ਸਭ ਕੁਝ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਸਬੰਧ ਵਿੱਚ ਕੀਤਾ ਗਿਆ ਸੀ।

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ, ਮਾਨਵ ਕਲਿਆਣ ਪਰੀਸਰ, ਈਵੋਕ ਬਿਲਡਰ ਐਂਡ ਕੁਮਾਰ ਬ੍ਰਦਰਜ਼ ਅਤੇ ਯੂਨੀਮਾਰਕ ਫਾਰਮਾ ਇੰਡੀਆ ਲਿਮਟਿਡ ਨੇ ਸਾਂਝੇ ਤੌਰ 'ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਕਮਿਊਨਿਟੀ ਸੈਂਟਰ, ਸੈਕਟਰ 22, ਚੰਡੀਗੜ੍ਹ ਵਿਖੇ ਖੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ। ਇਸ ਮੌਕੇ ਵਾਰਡ ਨੰਬਰ 22 ਦੀ ਕੌਂਸਲਰ ਅੰਜੂ ਕਤਿਆਲ ਅਤੇ ਵਾਰਡ ਨੰਬਰ 17 ਦੇ ਕੌਂਸਲਰ ਦਮਨਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਸਮੂਹ ਮੈਂਬਰਾਂ ਨੇ ਕੈਂਪ ਵਿੱਚ ਖੂਨਦਾਨ ਕੀਤਾ ਅਤੇ ਲੋਕਾਂ ਨੂੰ ਇਸ ਕਾਰਜ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ ਹਾਜ਼ਰ ਸਾਰੇ ਫੋਟੋਗ੍ਰਾਫਰਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਕੈਂਪ ਵਿੱਚ ਪਹੁੰਚੇ ਮਹਿਮਾਨਾਂ ਵੱਲੋਂ ਸਮੂਹ ਖੂਨਦਾਨੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰਨਾਂ ਨੂੰ ਵੀ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਚੇਅਰਮੈਨ ਨਰੇਸ਼ ਸ਼ਰਮਾ ਨੇ ਸਮੂਹ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਮੌਕੇ ਮੈਡੀਸਨ, ਆਰਥੋਪੈਡਿਕਸ, ਸਕਿਨ, ਈ.ਐਨ.ਟੀ., ਹੋਮਿਓਪੈਥੀ, ਆਯੁਰਵੇਦ, ਨੈਚਰੋਪੈਥੀ, ਐਕਯੂਪ੍ਰੈਸ਼ਰ, ਗਾਇਨੀ ਅਤੇ ਫਿਜ਼ੀਓਥੈਰੇਪੀ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਅਤੇ ਮਾਨਵ ਕਲਿਆਣ ਕੰਪਲੈਕਸ ਦੇ ਸਮੂਹ ਮੈਂਬਰਾਂ ਦੇ ਨਾਲ-ਨਾਲ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਫੋਟੋਗ੍ਰਾਫਰਾਂ ਨੇ ਵੀ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਫੋਟੋਗ੍ਰਾਫੀ ਦੀ ਕਲਾ ਅਤੇ ਵਿਗਿਆਨ ਦਾ ਸਨਮਾਨ ਕਰਨਾ ਅਤੇ ਫੋਟੋਗ੍ਰਾਫ਼ਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਹੈ। ਇਸ ਦਿਨ ਦੇ ਜਸ਼ਨ ਦੀ ਸ਼ੁਰੂਆਤ ਫਰਾਂਸ ਦੁਆਰਾ 1839 ਵਿੱਚ ਕੀਤੀ ਗਈ ਇੱਕ ਮਹੱਤਵਪੂਰਨ ਘੋਸ਼ਣਾ ਨਾਲ ਹੋਈ, ਜਦੋਂ ਉਹਨਾਂ ਨੇ ਦੁਨੀਆ ਨਾਲ ਡੈਗੁਏਰੀਓਟਾਈਪ ਪ੍ਰਕਿਰਿਆ ਨੂੰ ਸਾਂਝਾ ਕੀਤਾ, ਜੋ ਕਿ ਫੋਟੋਗ੍ਰਾਫੀ ਦਾ ਪਹਿਲਾ ਵਿਹਾਰਕ ਤਰੀਕਾ ਸੀ।

ਫੋਟੋਗ੍ਰਾਫੀ ਨਾ ਸਿਰਫ ਇੱਕ ਕਲਾ ਮਾਧਿਅਮ ਹੈ, ਪਰ ਇਹ ਇਤਿਹਾਸਕ ਅਤੇ ਨਿੱਜੀ ਪਲਾਂ ਨੂੰ ਕੈਪਚਰ ਕਰਨ ਦਾ ਇੱਕ ਤਰੀਕਾ ਵੀ ਹੈ। ਅੱਜਕੱਲ੍ਹ, ਡਿਜੀਟਲ ਫੋਟੋਗ੍ਰਾਫੀ ਦੇ ਵਿਕਾਸ ਨੇ ਇਸਨੂੰ ਵਧੇਰੇ ਪਹੁੰਚਯੋਗ ਬਣਾ ਦਿੱਤਾ ਹੈ, ਇਸ ਨੂੰ ਵਧੇਰੇ ਪ੍ਰਸਿੱਧ ਬਣਾਉਂਦੇ ਹੋਏ। 

Thursday, January 11, 2024

ਮੋਹਾਲੀ ਵਿੱਚ ਜਲਦ ਬਣਾਵਾਂਗੇ ਪ੍ਰੈਸ ਕਲੱਬ:ਗੁਰਮੀਤ ਸਿੰਘ ਖੁੱਡੀਆਂ

11th January 2024 at 5:19 PM

*ਕਿਹਾ-ਮੋਹਾਲੀ ਪ੍ਰੈਸ ਕਲੱਬ ਵਲੋਂ ਧੀਆਂ ਦੀ ਲੋਹੜੀ ਮਨਾਉਣਾ ਪ੍ਰਸੰਸਾਯੋਗ


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 11 ਜਨਵਰੀ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਜਿਵੇਂ ਪੱਤਰਕਾਰ ਲੰਮੇ ਸਮੇਂ ਤੋਂ ਮੁਫ਼ਤ ਬਸ ਸਫ਼ਰ ਲਈ ਊਂਠ  ਦੇ ਬੁੱਲ ਡਿੱਗਣ ਵਰਗੀ ਉਮੀਦ ਲਗਾ ਕੇ ਬੈਠੇ ਹਨ ਉਵੇਂ ਹੀ ਮੋਹਾਲੀ ਪ੍ਰੈਸ ਕਲੱਬ ਵੀ ਕਰੀਬ 25 ਸਾਲਾਂ ਤੋਂ ਆਪਣੀ ਇਮਾਰਤ ਲਈ ਥਾਂ ਦੀ ਉਡੀਕ ਵਿੱਚ ਹੈ। ਇਸ ਕਲੱਬ ਨੇ ਬਹੁਤ ਪਹਿਲਾਂ ਉਹਨਾਂ ਪੱਤਰਕਾਰਾਂ ਨੂੰ ਇੱਕਜੁੱਟ ਕਰ ਕੇ ਉਹਨਾਂ ਨੂੰ ਕਲੱਬ ਵਾਲੇ ਕਲਚਰ ਤੋਂ ਜਾਣੂੰ ਕਰਵਾਇਆ ਜਿਹਨਾਂ ਲਈ ਵੱਡੇ ਪ੍ਰੈਸ ਕਲੱਬ ਉੱਚੜਾ ਬੁਰਜ ਲਾਹੌਰ ਵਾਲੀ ਗੱਲ ਬਣੇ ਹੋਏ ਸਨ। ਹੁਣ ਵੀ  ਬਹੁਤ ਸਾਰੇ ਪੱਤਰਕਾਰ ਇਸ ਸੱਭਿਆਚਾਰ ਤੋਂ ਕਾਫੀ ਦੂਰ ਹਨ। ਇਹਨਾਂ ਪੱਤਰਕਾਰਾਂ ਅਤੇ ਸਮਾਜ ਦੇ ਦੂਜੇ ਵਰਗਾਂ ਨੂੰ ਹੋਰ ਨੇੜੇ ਲਿਆਉਣ ਦੇ ਉਪਰਾਲਿਆਂ ਵੱਜੋਂ ਹੀ ਮੋਹਾਲੀ ਪ੍ਰੈਸ ਕਲੱਬ ਨੇ ਧੀਆਂ ਦੀ ਲੋਹੜੀ ਵੀ ਮਨਾਈ। ਪੱਤਰਕਾਰਾਂ ਲਈ ਜਸ਼ਨ ਵੀ ਹੋਏ ਅਤੇ ਪੱਤਰਕਾਰਾਂ ਦੇ ਮਸਲਿਆਂ ਅਤੇ ਮੁੱਦਿਆਂ ਬਾਰੇ ਗੱਲਾਂ ਵੀ ਹੋਈਆਂ।

ਮੋਹਾਲੀ ਪ੍ਰੈਸ ਕਲੱਬ (ਰਜਿ.) ਵੱਲੋਂ 18ਵਾਂ ਧੀਆਂ ਦੀ ਲੋਹੜੀ ਮੇਲਾ ਸਥਾਨਕ ਚਸ਼ਮੇ-ਸ਼ਾਹੀ ਰਿਜ਼ੋਰਟ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, 
ਇਹ ਉਹੀ ਖੁੱਡੀਆਂ ਸਨ ਜਿਹਨਾਂ ਪੰਜਾਬ ਦੇ ਬਾਰੂਦੀ ਦੌਰ ਦਾ ਸੇਕ ਪਰਿਵਾਰ ਸਮੇਤ ਝੱਲਿਆ। ਉਹਨਾਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ ਮੈਂਬਰ ਪਾਰਲੀਮੈਂਟ ਵੀ ਸਨ ਅਤੇ ਦਰਵੇਸ਼ ਵੱਜੋਂ ਜਾਣੇ ਜਾਂਦੇ ਸਨ। ਪੁਸਤਕਾਂ ਨਾਲ ਉਹਨਾਂ ਦਾ ਇਸ਼ਕ ਸਿਖਰਾਂ ਤੇ ਸੀ। ਓਸ਼ੋ ਵਰਗੀਆਂ ਸ਼ਖਸੀਅਤਾਂ ਦੇ ਫਲਸਫੇ ਨੇ ਉਹਨਾਂ ਦੇ ਚਿੰਤਨ ਨੂੰ ਵਿਸ਼ਾਲ ਘੇਰਿਆਂ ਤੱਕ ਫੈਲਾਇਆ ਸੀ। ਉਹ ਸ਼ਬਦਾਂ ਦੇ ਜਾਦੂ ਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਸਨ। ਪੰਜਾਬ ਵਿਚ ਚੱਲੀ ਹਨੇਰੀ ਨੇ ਉਹਨਾਂ ਨੂੰ ਸਾਡੇ ਕੋਲੋਂ ਖੋਹ ਲਿਆ ਸੀ। ਇਸ ਦਰਵੇਸ਼ ਸਿਆਸਤਦਾਨ ਦੇ ਇਸ ਵਹਿਸ਼ੀਆਨਾ ਕਤਲ ਨੇ ਪੰਜਾਬ ਦੀ ਜਮਹੂਰੀ ਸਿਆਸਤ ਵਿੱਚ ਵੀ ਬਹੁਤ ਤਬਦੀਲੀਆਂ ਲਿਆਂਦੀਆਂ ਸਨ ਜਿਹਨਾਂ ਦੀ ਚਰਚਾ ਕਿਸੇ ਵੱਖਰੀ ਪੋਸਟ ਵਿਚ ਕੀਤੀ ਜਾ ਰਹੀ ਹੈ। ਜਨਵਰੀ ਦੇ ਪਹਿਲੇ ਦੂਜੇ ਹਫਤੇ ਦੇ ਦਿਨ ਇਸ ਵਿਛੋੜੇ ਦੇ ਦਰਦ ਨੂੰ ਮੁੜ ਤਾਜ਼ਾ ਕਾਰਨ ਵਾਲੇ ਦਿਨ ਹਨ। ਇਸ ਲਈ ਸਮਝਿਆ ਜਾ ਸਕਦਾ ਹੈ ਕਿ ਗੁਰਮੀਤ ਖੁੱਡੀਆਂ ਹੁਰਾਂ ਨੇ ਇਸ ਦਰਦ ਨੂੰ ਕਿਵੇਂ ਲੁਕਾਇਆ ਹੋਵੇਗਾ। 

ਲੋਹੜੀ ਵਾਲੇ ਮੌਕੇ 'ਤੇ ਧੀਆਂ ਦੇ ਇਸ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਜੋ ਖੁਦ ਵੀ ਮੀਡੀਆ ਦੇ ਹਮਦਰਦ ਹਨ ਅਤੇ ਮੀਡੀਆ ਵਰਗ ਦੇ ਬੜਾ ਨੇੜੇ ਵੀ ਹਨ। ਇਸ ਮੇਲੇ ਦੌਰਾਨ ਲੋਹੜੀ ਬਾਲਣ ਦੀ ਰਸਮ ਸਮਾਜ ਸੇਵਿਕਾ ਜਗਜੀਤ ਕੌਰ ਕਾਹਲੋਂ ਨੇ ਅਦਾ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਚਾਰ ਕੈਬਨਿਟ ਮੰਤਰੀਆਂ ਅਤੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਮੋਹਾਲੀ ਵਿਚ ਪ੍ਰੈਸ ਕਲੱਬ ਲਈ ਜ਼ਮੀਨ ਦੇਣ ਦੀ ਚਾਰਾਜੋਈ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਹਨਾਂ ਕਿਹਾ ਕੌਮਾਂਤਰੀ ਪੱਧਰ ਉਤੇ ਮਸ਼ਹੂਰ ਸ਼ਹਿਰ ਮੋਹਾਲੀ ਵਿਚ ਪ੍ਰੈਸ ਕਲੱਬ ਦੀ ਆਪਣੀ ਇਮਾਰਤ ਲਈ ਯਤਨ ਹੋਰ ਤੇਜ਼ ਕੀਤੇ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਧੀਆਂ ਹਮੇਸ਼ਾਂ ਪਰਿਵਾਰ, ਸਮਾਜ ਤੇ ਦੇਸ਼ ਦੀ ਤਰੱਕੀ ਦਾ ਬੁਨਿਆਦੀ ਪਾਏਦਾਨ ਹਨ ਅਤੇ ਇੱਕ ਧੀ, ਮਾਂ, ਭੈਣ, ਪਤਨੀ ਤੇ ਕਈ ਹੋਰ ਰੂਪਾਂ ‘ਚ ਆਪਣੇ ਬੱਚਿਆਂ, ਭਰਾਵਾਂ ਨੂੰ ਚੰਗੀ ਸੇਧ ਦਿੰਦੀ ਹੈ। ਮੋਹਾਲੀ ਪ੍ਰੈੱਸ ਕਲੱਬ ਵੱਲੋਂ ‘ਧੀਆਂ ਦੀ ਲੋਹੜੀ‘ ਮਨਾਉਣਾ ਪ੍ਰਸੰਸਾਯੋਗ ਕੰਮ ਹੈ ਅਤੇ ਅਜਿਹਾ ਸਭ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਮੋਹਾਲੀ ਪ੍ਰੈੱਸ ਕਲੱਬ ਲਈ 50,000 ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ‘ਧੀਆਂ ਦੀ ਲੋਹੜੀ‘ ਦੇ ਮੌਕੇ ‘ਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ  ਕਿਹਾ ਕਿ ਮੋਹਾਲੀ ‘ਚ ਪ੍ਰੈੱਸ ਕਲੱਬ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕੈਬਨਿਟ ਮੰਤਰੀ ਸ. ਖੁੱਡੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਸਾਡੀ ਸਰਕਾਰ ਹੈ ਅਤੇ ਅਸੀਂ ਦੋਵੇਂ ਰਲ ਕੇ ਇਹ ਕੰਮ ਨੇਪਰੇ ਚਾੜਾਂਗੇ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਜਮਹੂਰੀਅਤ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਪ੍ਰੈਸ ਲਈ ਇੱਥੇ ਪ੍ਰੈੱਸ ਕਲੱਬ ਹੋਣਾ ਜਰੂਰੀ ਹੈ ਅਤੇ ਇਸ ਲਈ ਮੇਰੇ ਵਲੋਂ ਪੂਰਨ ਸਹਿਯੋਗ ਹੋਵੇਗਾ।

ਲੋਹੜੀ ਮੇਲੇ ਦੌਰਾਨ ਸੰਗੀਤਕ ਮਹਿਫ਼ਲ ਦੀ ਸ਼ੁਰੂਆਤ ਉਘੇ ਗਾਇਕ ਹਰਿੰਦਰ ਹਰ ਨੇ ਧਾਰਮਿਕ ਗੀਤ ਗਾ ਕੇ ਕੀਤੀ। ਇਨ੍ਹਾਂ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਗਾਇਕਾਂ ਰੋਮੀ ਰੰਜਨ, ਏਕਮ ਚਨੌਲੀ, ਵਿੱਕੀ ਧਾਲੀਵਾਲ ਨੇ ਆਪੋ ਆਪਣੇ ਚਰਚਿਤ ਗੀਤਾਂ ਨਾਲ ਮੇਲੀਆਂ ਦਾ ਮਨੋਰੰਜਨ ਕੀਤਾ, ਜਦੋਂ ਕਿ ਉਘੇ ਗਾਇਕ ਜਗਤਾਰ ਜੱਗਾ ਨੇ (ਤੇਰੀ ਮਾਂ ਨੇ ਸ਼ੀਸ਼ਾ ਤੋੜਤਾ, ਵੇ ਮੈਂ ਮੁੱਖ ਵੀ ਨਾ ਤੱਕਿਆ ਸਵਾਰ ਕੇ) ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਇਸ ਦੌਰਾਨ ਲਿਟਲ ਚੈਂਪ ਦੀ ਸੈਕਿੰਡ ਰਨਰਅੱਪ ਸਾਇਸਾ ਗੁਪਤਾ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਮੋਹਾਲੀ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਦੀ ਸਥਾਪਨਾ 1999 ਵਿੱਚ ਹੋਈ ਸੀ ਅਤੇ ਇਹ ਕਲੱਬ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਦੀ ਬਿਲਡਿੰਗ ਵਿੱਚ ਚਲਦਾ ਆ ਰਿਹਾ ਹੈ। ਉਨ੍ਹਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਕੁਲਵੰਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੱਤਰਕਾਰ ਭਾਈਚਾਰੇ ਲਈ ਕੰਮ ਕਰਨ ਲਈ ਪ੍ਰੈੱਸ ਕਲੱਬ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਕੰਮ "ਆਪ ਸਰਕਾਰ" ਦੇ ਹੀ ਹਿੱਸੇ ਆਵੇਗਾ। ਉਨ੍ਹਾਂ ਇਸ ਮੌਕੇ ਆਏ ਸਾਰੇ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਮੋਹਾਲੀ ਕਲੱਬ ਦਾ ਕਲੰਡਰ ਅਤੇ ਸੋਵੀਨਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਕੁਲਵੰਤ ਸਿੰਘ, ਸੀਨੀਅਰ ਆਪ ਆਗੂ ਜੋਧਾ ਸਿੰਘ ਮਾਨ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਪ੍ਰਭਜੋਤ ਕੌਰ ਅਤੇ ਜਗਜੀਤ ਕੋਰ ਕਾਹਲੋਂ ਵਲੋਂ ਰਲੀਜ਼ ਕੀਤਾ ਗਿਆ। 

Sunday, June 25, 2023

ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼//ਗੁਰਭਜਨ ਗਿੱਲ

 ਪੀ ਐਸ ਯੂ ਵਿੱਚ ਸਰਗਰਮ ਹੁੰਦਾ ਸੀ ਬਲਜੀਤ ਬੱਲੀ 

ਲੁਧਿਆਣਾ: 25 ਜੂਨ 2023: (ਪੰਜਾਬ ਸਕਰੀਨ ਡੈਸਕ)::

ਅੱਜ ਤਾਂ ਖੈਰ ਕਾਰਪੋਰੇਟ ਮੀਡੀਆ ਦਾ ਯੁਗ ਹੈ। ਕਵਰੇਜ ਅਤੇ ਹੋਰਨਾਂ ਖਬਰਾਂ ਲਈ ਮੀਡੀਆ ਵਾਲਿਆਂ ਨੂੰ ਹਰ ਰੋਜ਼  ਅਸਾਈਨਮੈਂਟ ਉੱਪਰੋਂ ਆਉਂਦੀ ਹੈ। ਯੂਨੀਵਰਸਿਟੀਆਂ ਵਿੱਚੋਂ ਪੜ੍ਹਾਈਆਂ ਕਰ ਕੇ ਨਿਕਲੇ ਮੁੰਡੇ ਕੁੜੀਆਂ ਇਹਨਾਂ ਮੀਡੀਆ ਮਸ਼ੀਨਾਂ ਨੂੰ ਚਲਾਉਣ ਵਾਲੇ ਕਿਰਤੀ ਹੀ ਤਾਂ ਹਨ। ਆਮ ਤੌਰ 'ਤੇ ਇਹਨਾਂ ਦੀ ਆਪਣੀ ਕੋਈ ਮਰਜ਼ੀ ਨਹੀਂ ਚੱਲਦੀ ਹੁੰਦੀ ਭਾਵੈਂ ਕਿ ਤਨਖਾਹਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹਨ। ਇੱਕ ਉਹ ਵੀ ਜ਼ਮਾਨਾ ਸੀ ਜਦੋਂ ਇਹੀ ਸੋਚ ਕੰਮ ਕਰਦੀ ਸੀ ਕਿ ਤਲਵਾਰ ਮੁਕਾਬਿਲ  ਹੋ ਤੋ ਅਖਬਾਰ ਨਿਕਾਲੋ! 

ਉਦੋਂ ਲੋਕ ਆਪਣੀ ਜ਼ਮੀਰ ਦੀ ਆਵਾਜ਼ ਅਤੇ ਸਿਆਸੀ ਸੋਚ ਮੁਤਾਬਿਕ ਆਪਣੀ ਜ਼ਿੰਦਗੀ ਚਲਾਉਂਦੇ ਸਨ। ਇਹੀ ਉਹਨਾਂ ਦਾ ਮਿਸ਼ਨ ਹੁੰਦਾ ਸੀ। ਸਾਰੀ ਸਾਰੀ ਉਮਰ ਇਸੇ ਮਿਸ਼ਨ ਲਈ ਲੱਗ ਜਾਂਦੀ ਸੀ। ਨਾ ਕੋਈ ਸਿਆਸੀ ਪਾਰਟੀ ਬਦਲਿਆ ਕਰਦਾ ਸੀ ਅਤੇ ਨਾ ਹੀ ਛੇਤੀ ਕੀਤੀਆਂ ਕੋਈ ਆਪਣਾ ਅਖਬਾਰ ਬਦਲਦਾ ਸੀ। ਅੱਜ ਦੀ ਪੀੜ੍ਹੀ ਫਖਰ ਕਰ ਸਕਦੀ ਹੈ ਕਿ ਬਲਜੀਤ ਬੱਲੀ ਹੁਰਾਂ ਨੇ ਉਹਨਾਂ ਵੇਲਿਆਂ ਵਿੱਚ ਪੱਤਰਕਾਰੀ ਕੀਤੀ ਜਦੋਂ ਮੀਡੀਆ ਸ਼ੁੱਧ ਵਪਾਰ ਨਹੀਂ ਸੀ ਬਣਿਆ। ਜਦੋਂ ਪੱਤਰਕਾਰਾਂ 'ਤੇ ਸਪਲੀਮੈਂਟਾਂ ਲਈ ਦਬਾਅ ਨਹੀਂ ਸਨ ਹੁੰਦੇ। ਜਦੋਂ ਐਮਰਜੰਸੀ ਲੱਗ ਤਾਂ ਕਿਵੇਂ ਬੀਤੀ ਇਹਨਾਂ ਸਾਰਿਆਂ 'ਤੇ? ਇਸ ਦੀ ਇੱਕ ਝਲਕ ਪ੍ਰਸਿੱਧ ਲੇਖਕ ਗੁਰਭਜਨ ਗਿੱਲ ਦਿਖਾ ਰਹੇ ਹਨ ਖੁਦ ਬਲਜੀਤ ਬੱਲੀ ਹੁਰਾਂ ਦੀ ਲਿਖਤ ਦੇ ਹਵਾਲੇ ਨਾਲ। ਇਹ ਲਿਖਤ ਕਿਵੇਂ ਲੱਗੀ ਜ਼ਰੂਰ ਦੱਸਣਾ!--ਰੈਕਟਰ ਕਥੂਰੀਆ 


ਬਲਜੀਤ ਬੱਲੀ ਅੱਜ ਬਾਬੂਸ਼ਾਹੀ ਡਾਟ ਕਾਮ ਵੈੱਬ ਚੈਨਲ ਚ ਅੱਜ ਲਿਖਦਾ ਤੇ ਦੱਸਦਾ ਹੈ ਕਿ ਮੈਨੂੰ ਕਦੇ ਨਹੀਂ ਭੁੱਲੀ 25 ਜੂਨ,1975 ਦੀ ਉਹ ਰਾਤ-ਜਦ ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ ਐੱਮਰਜੈਂਸੀ ਦੌਰਾਨ- 

ਬਾਬੂ ਸ਼ਾਹੀ ਡਾਟ ਕਾਮ ਦਾ ਮੁੱਖ ਸੰਪਾਦਕ ਤੇ ਤਿਰਛੀ ਨਜ਼ਰ ਵਾਲਾ ਬਲਜੀਤ ਬੱਲੀ ਉਨ੍ਹਾਂ ਦਿਨਾਂ ਦੇ ਨਕਸ਼ ਵਿਖਾਉਂਦਾ ਦੱਸਦਾ ਹੈ। 

ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ

26 ਜੂਨ ਨੂੰ ਸਵੇਰੇ ਉੱਠੇ ਤਾਂ ਸਭ ਕੁਛ ਬਦਲਿਆ ਬਦਲਿਆ ਹੋਇਆ ਸੀ। 

...ਸਾਡੇ ਘਰ ਵਿਚੋਂ ਭਾਵੇਂ ਤਿੰਨ ਜਣੇ ਅਤੇ ਸਾਡੇ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ ( ਹੁਣ ਪ੍ਰਸਿੱਧ ਵਿਦਵਾਨ ਪ੍ਰੋ ਚਮਨ ਲਾਲ ਜੇ ਐਨ ਯੂ ਵਾਲੇ ) ਜੇਲ੍ਹ ਵਿਚ ਬੰਦ ਰੱਖੇ ਗਏ ਪਰ ਸਭ ਤੋਂ ਵੱਧ ਪਰੇਸ਼ਾਨੀ ਅਤੇ ਸਰੀਰਕ ਅਤੇ ਮਾਨਸਿਕ ਤਕਲੀਫ਼ ਅਤੇ ਤਣਾਅ ਝੱਲਣਾ ਪਿਆ ਉਹ ਸੀ ਸਾਡੇ ਮਾਪੇ ਅਤੇ ਮੇਰੀ ਭੈਣ ਜੋ ਸਟੇਟ ਬੈਂਕ ਆਫ਼ ਪਟਿਆਲਾ ਦੀ ਕਰਮਚਾਰੀ ਸੀ । 

ਜਦੋਂ ਐੱਮਰਜੈਂਸੀ ਲੱਗੀ ਤਾਂ ਮੇਰੀ ਭੈਣ ਗਰਭਵਤੀ ਸੀ ।ਸਾਡੇ ਭਰਾਵਾਂ ਅਤੇ ਉਸਦੇ ਪਤੀ ਦੀ ਤਲਾਸ਼ ਵਿੱਚ ਪੁਲਿਸ ਲਗਾਤਾਰ ਛਾਪੇ ਮਾਰਦੀ ਸੀ ।ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ। ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ।ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸਨੂੰ ਛੁਡਵਾ ਕੇ ਲੈ ਕੇ ਆਏ।ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀ ਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ ..

 ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਕਾਲਿਜ ਬਠਿੰਡਾ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ।ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ।ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ।ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ।ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਪਗ  ਸਭ ਨੂੰ ਅੱਖਾਂ ਚ ਕੁੱਕਰੇ  ਹੁੰਦੇ ਸਨ।

ਐਮਰਜੰਸੀ ਦੇ ਦਿਨਾਂ ਵਾਲਾ ਬਲਜੀਤ ਬੱਲੀ 

ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ।ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ।ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਾਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ। 

ਉਦੋਂ ਪਿੰਡਾਂ ਵਿੱਚ ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ, ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ।ਉਨ੍ਹਾ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ।ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ।ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ। ਉਸ ਦਿਨ ਮੈਂ ਵੀ ਰਾਤ ਗੋਨਿਆਨੇ ਪੰਜਾਬ ਸਿੰਘ ਦੇ ਘਰ ਠਹਿਰਿਆ।ਗੱਪਸ਼ਪ ਕੀਤੀ ਤੇ ਸੌ ਗਏ । 

ਸਵੇਰੇ ਉਠਕੇ ਨਾਸ਼ਤਾ ਕਰਕੇ ਮੈਂ ਬੱਸ ਫੜੀ ਤੇ ਬਠਿੰਡੇ ਆ ਗਿਆ। ਉਂਝ ਉਨ੍ਹਾਂ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ ਪਰ ਉਸ ਦਿਨ ਗਰਮੀ ਬਹੁਤੀ ਹੋਣ ਕਰਕੇ ਮੈਂ ਬੱਸ ਹੀ ਫੜੀ। ਬਠਿੰਡੇ ਬੱਸ ਅੱਡ ਤੇ ਉੱਤਰਕੇ ਜ਼ਿਲ੍ਹਾ ਕਚਹਿਰੀ ਸਾਹਮਣੇ ਹਲਵਾਈ ਦੀ ਇੱਕ ਦੁਕਾਨ ਵੱਲ ਅਜੇ ਮੈਂ ਜਾ ਹੀ ਰਿਹਾ ਸੀ ਕਿ ਮੇਰਾ ਇੱਕ ਕਾਲਜਮੇਟ ਅਤੇ ਪੀ ਐਸ ਯੂ ਦਾ ਕਾਰਿੰਦਾ  ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਤ੍ਰਭਕ ਕੇ ਬੋਲਿਆ ,'' ਉਹ ਬੱਲੀ, ਤੂੰ ਕਿਵੇਂ ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ?ਰਾਤ ਨੂੰ ਪੁਲਿਸ ਨੇ ਛਾਪੇ ਮਾਰੇ ਸੀ। ਥੋਡੇ ਘਰੇ ਰਾਮਪੁਰੇ ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ।ਹੋਰ ਕਈ ਥਾਈਂ ਛਾਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?'' ਉਹ ਇੱਕੇ ਸਾਹ ਹੀ ਸਾਰਾ ਕੁਝ ਬੋਲ ਗਿਆ। 

ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ ,'' ਪੁਲਿਸ ਕਾਹਤੋਂ ਛਾਪੇ ਮਾਰ ਰਹੀ ਐ , ਅਸੀਂ ਤਾਂ ਕੁਛ ਕੀਤਾ ਹੀ ਨਹੀਂ , ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?'' ਉਸ ਨੇ ਦੱਸਿਆ ਕਿ ਕੋਈ ਐੱਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ ਗਾਂਧੀ ਨੇ ਲਾਈ ਐ। ਮੇਰੀ ਤਾਂ ਸਮਝੋ ਬਾਹਰ ਸੀ ।ਐੱਮਰਜੈਂਸੀ ਦਾ ਨਾਂ ਵੀ ਅਸੀਂ ਪਹਿਲੀ ਵਾਰ ਸੁਣਿਆ ਸੀ।ਇਸ ਤੋਂ ਪਹਿਲਾਂ 1965 ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐੱਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ।ਉਸ ਨੇ ਦੱਸਿਆ ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ ਨੇ ਫੜੇ ਨੇ।ਫੇਰ ਪੁਲਿਸ ਤੋਂ ਬਚਦੇ ਬਚਾਉਂਦੇ ਅਸੀਂ ਅਖ਼ਬਾਰ ਲੱਭਿਆ।

ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਪਗ  ਸਾਰਾ ਖ਼ਾਲੀ ਸੀ।ਉਸ ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ -ਸੈਂਸਰਡ ਸ਼ਬਦ ਲਿਖਿਆ ਹੋਇਆ ਸੀ ।ਫਿਰ ਹੌਲੀ ਹੌਲੀ ਇਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ।ਉਨ੍ਹਾ 'ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ -ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ. )- ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ।ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ।ਉਸ ਵੇਲੇ ਚਾਰੇ ਪਾਸੇ ਬਹੁਤ ਖੌਫ਼ਜ਼ਦਾ ਮਾਹੌਲ ਸੀ। ਅਸੀਂ ਜਾਂ ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਖੱਬੇਪੱਖੀ ਸਮਝੇ ਜਾਂਦੇ ਸੀ ਪਰ ਅਸੀਂ ਵੀ ਐੱਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ।ਮੇਰੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਐੱਮਰਜੈਂਸੀ ਵਰਗੇ ਤਾਨਾਸ਼ਾਹ ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ ਯੂ ਨੇ ਵੀ ਕੀਤਾ। ਉਹੀ ਕਾਲਾ ਕਾਨੂੰਨ -ਡੀ. ਆਈ. ਆਰ. ਮੇਰੇ ਤੇ ਲਾਇਆ ਗਿਆ ਸੀ ਪਰ ਮੈਂ ਅਤੇ ਮੇਰੇ ਕਈ ਹੋਰ ਸਾਥੀ ਪੁਲਿਸ ਦੇ ਹਥ ਨਹੀਂ ਸੀ ਨਹੀਂ ਸੀ ਆਏ . ਜਿੰਨਾ ਚਿਰ ਐੱਮਰਜੈਂਸੀ ਲੱਗੀ ਰਹੀ ਮੈ ਅੰਡਰ -ਗਰਾਉਂਡ ਹੀ ਰਿਹਾ।

ਪਹਿਲੇ ਕੁਝ ਮਹੀਨੇ ਪੁਲਿਸ ਵਾਲੇ ਸਾਡੇ ਘਰੀਂ ਛਾਪੇ ਮਾਰਦੇ ਰਹੇ ਪਰ ਫੇਰ ਹੌਲੀ - ਹੌਲੀ ਓਹ ਢਿੱਲੇ ਪੈ ਗਏ. ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਲੰਮਾ ਸਮਾਂ ਜੇਲ੍ਹ ਵਿਚ ਹੀ ਰਹੇ ਸਨ।

ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ। ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ।ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸਨੂੰ ਛੁਡਵਾ ਕੇ ਲੈ ਕੇ ਆਏ।ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀ ਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ । 

ਅਸੀਂ ਐੱਮਰਜੈਂਸੀ ਦਾ ਵਿਰੋਧ ਕਰਨ ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ।ਕਾਲਜਾਂ ਵਿਚ ਮੀਟਿੰਗਾਂ ਅਤੇ ਕਦੇ ਕਦੇ ਖੁੱਲ੍ਹੀਆਂ ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ।ਪੀ ਐਸ ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂ ਤਾਂ ਗ੍ਰਿਫ਼ਤਾਰ ਹੋ ਗਏ, ਉਨ੍ਹਾਂ ਤੇ ਮੀਸਾ ਲਾਇਆ ਗਿਆ ਸੀ  ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਮਿਥ ਕੇ ਭੂਮੀਗਤ ਹੀ ਰਹੇ। ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਬਹੁਤ ਸਖ਼ਤੀ ਕੀਤੀ ਸੀ ਪਰ ਸਾਲ ਕੁ ਬਾਅਦ ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ ਡੀ ਆਈ ਆਰ 23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐੱਮਰਜੈਂਸੀ ਚੁੱਕੀ ਗਈ ਸੀ।ਉਹ ਸਮਾਂ ਕਾਲਜ ਦੇ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ। 

ਬਲਜੀਤ ਬੱਲੀ ਜਿਹੜੇ ਦਿਨਾਂ ਤੇ ਮਾਹੌਲ ਦਾ ਜ਼ਿਕਰ ਕਰਦਾ ਹੈ ਉਦੋਂ ਮੈਂ ਐੱਮ ਏ ਪਹਿਲਾ ਭਾਗ ਦੇ ਪਰਚੇ ਦੇ ਕੇ ਪਿੰਡ ਗਿਆ ਹੋਇਆ ਸਾਂ। 


ਪਿੰਡਾਂ ਚ ਵੀ ਅਜਬ ਘੁਟਣ ਸੀ। 

ਸਭ ਅਖ਼ਬਾਰਾਂ ਤੇ ਸੈਂਸਰ ਦਾ ਅਸਰ ਪੰਜਾਬੀ ਕਵਿਤਾ ਤੇ ਵੀ ਪਿਆ। 

ਹਰਭਜਨ ਸਿੰਘ ਹੁੰਦਲ ਨੇ ਉਦੋਂ ਹੀ ਲਿਖਿਆ ਸੀ ਕਿ

ਦੇਸ਼ ਹੈ ਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ,

ਕਵਿਤਾ ਚੋਂ ਹੁਣ ਨੁਕਸ ਪੁਲਸੀਏ ਕੱਢਦੇ ਨੇ। 

ਕਾਰਨ ਇਹ ਸੀ ਕਿ ਸਭ ਅਖ਼ਬਾਰਾਂ ਦੇ ਦਫ਼ਤਰ ਵਿੱਚ ਸੈਂਸਰ ਦੀ ਡਿਊਟੀ ਸਰਕਾਰੀ ਕਰਮਚਾਰੀਆਂ ਤੇ ਪੁਲੀਸ ਵਾਲਿਆਂ ਦੀ ਸੀ। ਜਿਸ ਖ਼ਬਰ ਜਾਂ ਲੇਖ ਤੇ ਉਹ ਲਾਲ ਕਾਟਾ ਲਾ ਦਿੰਦੇ ਉਸ ਨੂੰ ਰੱਬ ਵੀ ਨਹੀਂ ਸੀ ਛਾਪ ਸਕਦਾ। ਲੋਕ   ਡਰ ਦੇ ਮਾਰੇ ਅਖ਼ਬਾਰਾਂ ਚ ਨਹੀਂ ਸਨ ਜਾਂਦੇ। 

ਪਿੰਡ ਬੈਠਿਆਂ ਮੈਂ ਜਿਹੜੀ ਕਵਿਤਾ ਲਿਖੀ ਉਸ ਦਿਨ, ਉਹ ਨਾ ਪਸੰਦ ਕਰਕੇ ਮੰਜੇ ਹੇਠ ਸੁੱਟ ਦਿੱਤੀ। ਡਰ ਵੀ ਸੀ ਕਿ ਕਿਤੇ ਪੰਗਾ ਨਾ ਪੈ ਜਾਵੇ। ਪਰ ਮੇਰੇ ਲਿਖੇ ਵਰਕੇ ਕਿਸ ਫੋਲਣੇ ਸਨ ਪਿੰਡ ਆ ਕੇ। ਸਹਿਮ ਤਾਂ ਸੱਪ ਦੀ ਖੁੱਡ ਚ ਵੀ ਆਣ ਵੜਿਆ ਸੀ ਸ਼ਾਇਦ। 

ਸਵੇਰੇ ਬੀਬੀ ਜੀ ਨੇ ਮੰਜੇ ਹੇਠ ਬਹੁਕਰ ਫੇਰੀ ਤਾਂ ਗੁੱਛੂ ਮੁੱਛੂ ਕਾਗ਼ਜ਼ ਬਾਹਰ ਆ ਗਿਆ। 

ਬੀਬੀ ਜੀ ਅਨਪੜ੍ਹ ਸਨ ਪਰ ਹਰ ਕਾਗਜ਼ ਨੂੰ ਸਿੱਧਾ ਕਰਕੇ ਰੱਖ ਲੈਂਦੇ। ਵੱਡੇ ਭਾ ਜੀ ਸੁਖਵੰਤ ਨੂੰ ਪੜ੍ਹਾ ਦਿੰਦੇ ਜਾਂ ਮੈਨੂੰ। 

ਹੈਂ ਵੇ ਵੇਖਿਉ! 

ਕਿਤੇ ਕੰਮ ਦਾ ਤੇ ਨਹੀਂ?

ਭਾ ਜੀ ਨੇ ਇਹ ਕਾਗ਼ਜ਼ ਪੜ੍ਹਿਆ ਤੇ ਕਵਿਤਾ ਦੀ ਸਿਫ਼ਤ ਕੀਤੀ। 

ਮੈਂ ਡਾਇਰੀ ਵਿੱਚ ਚਾੜ੍ਹ ਲਈ, ਜੋ ਮਗਰੋਂ ਮੇਰੀ 1978 ਚ ਛਪੀ ਪਹਿਲੀ ਕਿਤਾਬ “ਸ਼ੀਸ਼ਾ ਝੂਠ ਬੋਲਦਾ ਹੈ” ਵਿੱਚ ਛਪੀ ਤੇ ਮੇਰੀ ਜ਼ਿਕਰਯੋਗ ਕਵਿਤਾ ਬਣੀ। 

ਬਲਜੀਤ ਬੱਲੀ ਦੇ ਬਹਾਨੇ ਮੇਰੀ ਕਵਿਤਾ ਵੀ ਪੜ੍ਹੋ ਅੱਜ। 

 ਇਕ ਉਦਾਸ ਸ਼ਾਮ//ਗੁਰਭਜਨ ਗਿੱਲ

ਸ਼ਾਮ ਉਦਾਸ ਹੈ ਯਾਰੋ, ਹਾਉਕਾ ਨਾ ਭਰੋ । 

ਚੁੱਪ ਦਾ ਦਰਦ ਆਇਐ ਦਹਿਲੀਜ਼ੇ, 

ਇਹਨੂੰ ਸੱਦੋ ਤੇ ਜਰੋ। 

ਜੇ ਨਹੀਂ ਕੁਝ ਵੀ ਕਰਨਾ, ਨਾ ਸਹੀ, 

ਜੇ ਕਰਨਾ ਹੈ ਨਾ ਟਾਲੋ, ਹੁਣ ਹੀ ਕਰੋ। 

ਇਹ ਮੌਕਾ ਪੀੜ ਪਰੁੱਚਿਆ ਫੇਰ ਨਹੀਂ ਆਉਣਾ, 

ਇਹਨੂੰ ਅੱਜ ਮਾਣ ਕੇ, ਪੱਬ ਅੱਗੇ ਨੂੰ ਧਰੋ।


ਕਿਸੇ ਦਰਿਆ ਦੇ ਕੰਢੇ, ਚੌਂਕ, 

ਜਾਂ ਬੀਆਬਾਨ ’ਚ ਰਾਤੀਂ, 

ਜੋ ਅਨਹੋਣੀ ਨੇ ਹੋਣਾ ਹੈ, 

ਮੇਰੇ ਕਾਤਿਲ ਜੀ ਆਓ, ਹੁਣ ਕਰੋ !


ਰਹੀ ਜੇ ਲਾਟ ਤਾਂ ਦੱਸਾਂਗੇ ਜੁਗਨੂੰ ਨੂੰ, 

ਬਿਨਾ ਅੱਗ ਤੋਂ ਭੁਲੇਖਾ ਜੱਗ ਨੂੰ, 

ਪਾਉਣ ਦੀ ਕੋਸ਼ਿਸ਼ ਤਾਂ ਨਾ ਕਰੋ। 

ਪਰਤ ਜਾਉ, ਨਾ ਆਓ ਨਾਲ ਮੇਰੇ, 

ਨਹੀਂ ਇਕਰਾਰ ਤਾਂ ਇਨਕਾਰ ਕਰੋ।


ਜੇ ਮੰਨਦੇ ਹੋ, ਤੁਰਨ ਨੂੰ ਜੀਅ ਨਹੀਂ ਕਰਦਾ, 

ਤਾਂ ਬੀਮਾਰੋ, ਕਿਸੇ ਹੀ ਤੁਰਨ ਵਾਲੇ ਦਾ, 

ਕਦੇ ਸਤਿਕਾਰ ਕਰੋ। 

🔷

Tuesday, April 18, 2023

ਖਾਕੀ-ਖਾੜਕੂ ਅਤੇ ਕਲਮ-ਮੌਜੂਦਾ ਦੌਰ ਦੇ ਖ਼ਤਰਿਆਂ ਵੱਲ ਵੀ ਸਪਸ਼ਟ ਇਸ਼ਾਰਾ

ਕੀ ਮੀਡੀਆ ਇਹਨਾਂ ਚੁਣੌਤੀਆਂ ਨੂੰ ਵੀ ਸਵੀਕਾਰ ਕਰੇਗਾ?

ਚੰਡੀਗੜ੍ਹ: 18 ਅਪ੍ਰੈਲ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਪੱਤਰਕਾਰੀ  ਦੇ ਇਮਤਿਹਾਨ ਬਹੁਤ ਵਾਰ ਆਉਂਦੇ  ਰਹੇ ਹਨ। ਬਹੁਤ ਵਾਰ ਪੱਤਰਕਾਰੀ ਨੂੰ ਚੁਣੌਤੀਆਂ ਮਿਲਦੀਆਂ ਰਹੀਆਂ ਹਨ। ਪੱਤਰਕਾਰਾਂ ਨੇ ਕਈ ਤਰ੍ਹਾਂ ਦੇ ਦਬਾਵਾਂ ਵਿਚ ਰਹਿੰਦਿਆਂ ਆਪਣੀਆਂ ਡਿਊਟੀਆਂ ਨਿਭਾਈਆਂ ਹਨ। ਬਹੁਤ ਵਾਰ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ। ਸੱਤਾ ਅਤੇ ਸਮਾਜ ਦੇ ਬਹੁਤ ਸਾਰੇ ਵਰਗ ਮੀਡੀਆ ਨੂੰ ਅਕਸਰ ਆਪਣੇ ਨਿਸ਼ਾਨੇ 'ਤੇ ਰੱਖਦੇ ਰਹੇ ਹਨ। ਇਹ ਸਿਲਸਿਲਾ ਕਾਫੀ ਪੁਰਾਣਾ ਹੈ। ਸਮੇਂ ਦੇ ਨਾਲ-ਨਾਲ ਇਸਦੀ ਧਾਰ ਤਿੱਖੀ ਹੋ ਗਈ ਹੈ ਅਤੇ ਇਹਨਾਂ ਦਾ ਅੰਦਾਜ਼ ਵੀ ਕਈ ਵਾਰ ਸੂਖਮ ਹੁੰਦਾ ਨਜ਼ਰ ਆ ਰਿਹਾ ਹੈ। 

ਮੀਡੀਆ ਉੱਤੇ ਦਬਾਵਾਂ ਅਤੇ ਹਮਲਿਆਂ ਦੇ ਰੰਗ, ਰੂਪ ਅਤੇ ਢੰਗ ਹੁਣ ਬਹੁਤ ਬਦਲ ਗਏ ਹਨ। ਗੋਦੀ ਮੀਡੀਆ ਨੇ ਇਸ ਮਾਮਲੇ ਵਿਚ ਇੱਕ ਨਵਾਂ ਅਧਿਆਇ ਲਿਖਿਆ ਹੈ ਜਿਸਦੀ ਚਰਚਾ ਆਉਣ ਵਾਲੇ ਸਮਿਆਂ ਵਿਚ ਵੀ ਹੁੰਦੀ ਰਹੇਗੀ। ਕਾਲੇ ਦੌਰ ਦੇ ਬਾਵਜੂਦ ਪੱਤਰਕਾਰਾਂ ਨੇ ਉਹ ਮਿਸਾਲਾਂ ਕਾਇਮ ਕੀਤੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਹਨੇਰੀਆਂ ਰਾਤਾਂ ਵਿਚ ਵੀ ਦੀਵੇ ਜਗਾਉਣ ਵਾਲੇ ਬਹੁਤ ਸਾਰੇ ਸਨ। ਉਦੋਂ ਵੀ ਨਿਰਪੱਖ ਪੱਤਰਕਾਰੀ ਦੀਆਂ ਕਿਰਨਾਂ ਹਨੇਰਿਆਂ ਨੂੰ ਚੀਰ ਕੇ ਸਾਹਮਣੇ ਆਉਂਦੀਆਂ ਰਹੀਆਂ ਹਨ। 

ਜਦੋਂ ਜਲੰਧਰ ਤੋਂ ਰੋਜ਼ਾਨਾ ਲੋਕ ਲਹਿਰ ਛਪਦਾ ਸੀ ਅਤੇ ਕਾਮਰੇਡ ਸੁਹੇਲ ਸਿੰਘ ਇਸਦੇ ਸੰਪਾਦਕ ਸਨ ਉਦੋਂ ਵੀ। ਜਦੋਂ ਜਲੰਧਰ ਤੋਂ ਹੀ ਨਵਾਂ ਜ਼ਮਾਨਾ ਛਪਦਾ ਸੀ ਅਤੇ ਇਸਦੇ ਸੰਪਾਦਕ ਕਾਮਰੇਡ ਜਗਜੀਤ ਸਿੰਘ ਅਨੰਦ ਸਨ ਉਦੋਂ ਵੀ। ਜਦੋਂ ਰੋਜ਼ਾਨਾ ਅੱਜ ਦੀ ਆਵਾਜ਼ 'ਤੇ ਛਾਪੇ ਪਿਆ ਕਰਦੇ ਸਨ ਉਦੋਂ ਵੀ। ਸਰਦਾਰ ਭਰਪੂਰ ਸਿੰਘ ਬਲਬੀਰ ਅਤੇ ਗੁਰਦੀਪ ਸਿੰਘ ਬਠਿੰਡਾ ਇਸਦੇ ਗਵਾਹ ਵੀ ਰਹੇ ਹਨ। 

ਪੁਲਿਸ ਹਿਰਾਸਤ ਵਿੱਚ ਰਾਮ ਸਿੰਘ ਬਲਿੰਗ ਦੀ ਸ਼ਹਾਦਤ ਅਤੇ ਸਾਡੇ ਜ਼ਿੰਦਾ ਸ਼ਹੀਦ ਮਾਲਵਿੰਦਰ ਸਿੰਘ ਮਾਲੀ ਅੱਜ ਵੀ ਉਹਨਾਂ ਵੇਲਿਆਂ ਦੇ ਗਵਾਹ ਹਨ। ਅਫਸੋਸ ਕਿ ਕਾਲੇ ਦੌਰ ਦੇ ਉਹਨਾਂ ਵਰਤਾਰਿਆਂ ਬਾਰੇ ਨਿਰਪੱਖਤਾ ਨਾਲ ਬਹੁਤ ਘੱਟ ਲਿਖਿਆ ਗਿਆ। ਇਸ ਸਬੰਧੀ ਬਹੁਤ ਕੁਝ ਸਾਡੇ ਤੱਕ ਅਜੇ ਵੀ ਨਹੀਂ ਪਹੁੰਚਿਆ। 

ਜਿਹੜਾ  ਛਪਦਾ ਵੀ ਰਿਹਾ ਉਹ ਵੀ ਆਮ ਲੋਕਾਂ ਤੱਕ ਨਹੀਂ ਪਹੁੰਚਿਆ। ਜਿਹਨਾਂ ਬੁਧੀਜੀਵੀਆਂ ਤੱਕ ਇਹ ਪਹੁੰਚਿਆਂ ਉਹਨਾਂ ਨੇ ਸਿਰਫ ਸਜਾਵਟ ਵੱਜੋਂ ਆਪਣੀਆਂ ਸ਼ੈਲਫਾਂ ਵਿਚ ਸਜਾ ਕੇ ਰੱਖ ਦਿੱਤਾ। ਪੜ੍ਹਨ ਵਾਲੇ ਆਸ਼ਕ ਅੱਜ ਵੀ ਇਹਨਾਂ ਖਾਸ ਪੁਸਤਕਾਂ ਤੋਂ ਵਾਂਝੇ ਹਨ। ਖਰੀਦ ਸ਼ਕਤੀ ਘਟ ਚੁੱਕੀ ਹੈ ਅਤੇ ਇਮਾਰਤਾਂ 'ਤੇ ਸੰਗਮਰਮਰ ਅਤੇ ਸੋਨਾ ਲਾਉਣ ਵਾਲਿਆਂ ਨੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ। 

ਇਸ ਸਾਰੇ ਰੁਝਾਣ  ਦੇ ਬਾਵਜੂਦ ਇੱਕ ਨਵੀਂ ਪੁਸਤਕ ਸਾਡੇ ਦਰਮਿਆਨ ਆਈ ਹੈ-"ਖਾਕੀ-ਖਾੜਕੂ ਅਤੇ ਕਲਮ" ਪੁਸਤਕ ਨੂੰ ਲਿਖਿਆ ਹੈ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਅਤੇ ਰਿਲੀਜ਼ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ। ਇਹ ਪੁਸਤਕ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਚੌਥੀ ਕਿਤਾਬ ਹੈ।  'ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦਾ ਸਮਾਗਮ ਮੀਡੀਆ ਅਤੇ ਕਿਤਾਬਾਂ ਦੇ ਇਤਿਹਾਸ ਵਿਚ ਇੱਕ ਵਿਸ਼ੇਸ਼ ਸਮਾਗਮ ਸੀ। ਇਹ ਅਤੀਤ ਦੇ ਖਤਰਿਆਂ ਭਰੇ ਸਮਿਆਂ ਦੇ ਨਾਲ ਨਾਲ ਮੌਜੂਦਾ ਦੌਰ ਦੇ ਖ਼ਤਰਿਆਂ ਵੱਲ ਵੀ ਸਪਸ਼ਟ ਇਸ਼ਾਰਾ ਕਰਦਾ ਹੈ। 

ਪੁਸਤਕਾਂ ਰਾਹੀਂ ਪੱਤਰਕਾਰੀ ਦਾ ਅਸਲੀ ਧਰਮ ਨਿਭਾਉਣ ਦੀ ਸ਼ੁਰੂਆਤ ਅਸਲ ਵਿਚ ਰਾਣਾ ਅਯੂਬ ਨੇ ਕਈ ਸਾਲ ਪਹਿਲਾਂ ਕਰ ਦਿੱਤੀ ਸੀ ਜਦੋਂ ਉਸਦੀ ਖਤਰਿਆਂ ਭਰੀ ਖੋਜ ਵਾਲੀ ਰਿਪੋਰਟ ਨੂੰ "ਤਹਿਲਕਾ" ਵਰਗੇ ਨਿਡਰ ਅਤੇ ਬੇਬਾਕ ਮੀਡੀਆ ਨੇ ਵੀ ਛਾਪਣ ਤੋਂ ਨਾਂਹ ਕਰ ਦਿੱਤੀ ਸੀ। ਮੈਥਿਲੀ ਤਿਆਗੀ ਵੱਜੋਂ ਪੱਤਰਕਾਰ ਬਣ ਕੇ ਵਿਚਰਨਾ ਕੋਈ ਸੌਖਾ ਨਹੀਂ ਸੀ। ਹਾਲਾਤ ਵੀ ਏਨੇ ਖਤਰਨਾਕ ਸਨ ਕਿ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਸ ਵੇਲੇ ਇਸ ਖੋਜ ਨੂੰ ਕਰਨ ਵਾਲੀ ਰਾਣਾ ਅਯੂਬ 'ਤੇ ਕੀ ਬੀਤੀ ਹੋਵੇਗੀ ਇਸਦਾ ਅਨੁਮਾਨ ਸੰਵੇਦਨਸ਼ੀਲ ਪੱਤਰਕਾਰ ਚੰਗੀ ਤਰ੍ਹਾਂ ਲਗਾ ਸਕਦੇ ਹਨ। ਰਾਣਾ ਅਯੂਬ ਨੂੰ ਦਰਪੇਸ਼ ਖਤਰਿਆਂ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਵੇਲੇ ਰਾਣਾ ਅਯੂਬ ਅਸਲ ਵਿਚ ਇੱਕ ਸਾਧਾਰਨ ਜਿਹੀ  ਮੁਟਿਆਰ ਹੀ ਸੀ।   ਉਸਦੀ ਮਾਂ  ਨੂੰ  ਅਕਸਰ ਖਦਸ਼ਿਆਂ ਭਰੇ ਸੁਪਨੇ ਆਉਂਦੇ ਕਿ ਅਚਾਨਕ ਕਿਸੇ ਟਰੱਕ ਨੇ ਉਸਨੂੰ ਕੁਚਲ ਦਿੱਤਾ ਹੈ। ਉਸਦੇ ਪਰਿਵਾਰ ਨੇ ਉਸਨੂੰ ਬਹੁਤ ਵਾਰ ਕਿਹਾ ਛੱਡ ਪਰ੍ਹਾਂ ਇਸ ਕੰਮ ਨੂੰ ਤੇ ਵਾਪਿਸ ਆ ਜਾ ਪਰ ਉਹ ਨਹੀਂ ਆਈ। ਉਸਦੀ ਪੁਸਤਕ "ਗੁਜਰਾਤ ਫਾਈਲਾਂ" ਆਪਣੇ ਆਪ ਵਿਚ ਕਿਸੇ ਦਸਤਾਵੇਜ਼ ਤੋਂ ਘੱਟ ਵੀ ਨਹੀਂ। ਇਹ ਪੁਸਤਕ ਕਮਾਲ ਦੀ ਪੱਤਰਕਾਰੀ ਵਾਲੀ ਮਿਸਾਲ ਵੀ ਹੈ। 

ਜਗਤਾਰ ਸਿੰਘ ਭੁੱਲਰ ਦੀ ਪੁਸਤਕ ਦਾ ਲੋਕ ਅਰਪਣ ਬਹੁਤ ਕੁਝੇ ਚੇਤੇ ਵੀ ਕਰਵਾਉਂਦਾ ਹੈ ਅਤੇ ਬਹੁਤ ਕੁਝ ਬਾਰੇ ਅਗਾਹ ਵੀ ਕਰਦਾ ਹੈ। ਨਾਜ਼ੁਕ ਸਮਿਆਂ ਦੇ ਦੁਹਰਾਓ ਦੇ ਖਤਰਿਆਂ ਵੱਲ ਇੱਕ ਸਪਸ਼ਟ ਜਿਹਾ ਇਸ਼ਾਰਾ ਵੀ ਹੈ ਇਹ ਸਮਾਗਮ।  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਭੁੱਲਰ ਦੀ ਪੰਜਾਬ ਦੇ ਸਾਲ 1978 ਤੋਂ 1995 ਦੇ ਚੁਣੌਤੀਆਂ ਭਰੇ ਦੌਰ, ਤਤਕਾਲੀ ਪੱਤਰਕਾਰੀ ਤੇ ਪੱਤਰਕਾਰਾਂ ਵੱਲੋਂ ਆਪਣੀ ਡਿਊਟੀ ਨਿਭਾਉਂਦਿਆਂ ਹੰਢਾਈਆਂ ਦੁਸ਼ਵਾਰੀਆਂ ਨੂੰ ਦਰਸਾਉਂਦੀ ਨਵੀਂ ਕਿਤਾਬ 'ਖ਼ਾਕੀ, ਖਾੜਕੂ ਤੇ ਕਲਮ' ਰਿਲੀਜ਼ ਕੀਤੀ। ਗੋਦੀ ਮੀਡੀਆ ਦੇ ਦੌਰ ਵਿਚ ਇਸ ਸਮਾਗਮ ਦਾ ਆਯੋਜਨ ਵਿਸ਼ੇਸ਼ ਅਰਥ ਰੱਖਦਾ ਹੈ। 

ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਸੰਖੇਪ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੱਤਰਕਾਰ ਤੇ ਲੇਖਕ ਸਮਾਜ ਦਾ ਧੁਰਾ ਹੁੰਦੇ ਹਨ ਅਤੇ ਉਨ੍ਹਾਂ ਨੇ ਆਪਣੀ ਕਲਮ ਨਾਲ ਲੋਕਾਂ ਨੂੰ ਜਗਾਉਣਾ ਹੁੰਦਾ ਹੈ। ਕਿਤਾਬ ਵਿੱਚ ਬੀਤੇ ਦਹਾਕਿਆਂ ਦੌਰਾਨ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਦੇ ਹਵਾਲੇ ਨਾਲ ਅਤੇ ਉਤਰ ਪ੍ਰਦੇਸ਼ ਵਿੱਚ ਵਾਪਰ ਰਹੀਆਂ ਹਾਲੀਆ ਘਟਨਾਵਾਂ ਦੇ ਸੰਦਰਭ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਨੂੰਨ ਦਾ ਰਾਜ ਹੀ ਲੋਕਾਂ ਦੀ ਭਲਾਈ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਅਖੌਤੀ ਨਿਆਂ' ਹਮੇਸ਼ਾ ਕੌਮਾਂ ਅਤੇ ਦੇਸ਼ ਲਈ ਮਾਰੂ ਹੁੰਦਾ ਹੈ।

ਆਪਣੇ ਸੰਬੋਧਨ ਦੌਰਾਨ ਮਨਜੀਤ ਸਿੰਘ ਸਿੱਧੂ, ਓਐੱਸਡੀ/ਮੁੱਖ ਮੰਤਰੀ ਪੰਜਾਬ ਨੇ ਜਗਤਾਰ ਸਿੰਘ ਭੁੱਲਰ ਦੇ ਨਾਲ ਪੱਤਰਕਾਰੀ ਦੇ ਸ਼ੁਰੂਆਤੀ ਸਮੇਂ ਦੇ ਆਪਣੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪੱਤਰਕਾਰਾਂ ਦੀਆਂ ਹੱਡ-ਬੀਤੀਆਂ ਨੂੰ ਕਿਤਾਬੀ ਰੂਪ ਦੇਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ।

ਇਸ ਮੌਕੇ ਲੇਖਕ ਸ੍ਰੀ ਜਗਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੱਤਰਕਾਰੀ ਦੇ ਦਰਦ ਨੂੰ ਸਮਝਣ ਦੀ ਲੋੜ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਮਿਲੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਾਲ 1978 ਤੋਂ 1995 ਦਰਮਿਆਨ ਵੱਖ-ਵੱਖ ਅਖ਼ਬਾਰਾਂ ਜ਼ਰੀਏ ਸੂਬੇ ਨੂੰ ਕਵਰ ਕਰਦੇ ਕਰੀਬ 25 ਪੱਤਰਕਾਰਾਂ ਦੀ ਜ਼ਿੰਦਗੀ, ਉਨ੍ਹਾਂ ਵੱਲੋਂ ਬੇਬਾਕੀ ਨਾਲ ਨਿਭਾਈ ਡਿਊਟੀ, ਦੋ ਧਿਰਾਂ ਦੇ ਦਬਾਅ ਦਰਮਿਆਨ ਆਪਣੇ ਫ਼ਰਜ਼ ਦਾ ਨਿਰਬਾਹ, ਹਕੂਮਤੀ ਰਵੱਈਏ, ਪੁਲਿਸ ਵੱਲੋਂ ਨਿਭਾਈ ਜਾਂਦੀ ਭੂਮਿਕਾ ਦਾ ਵਰਨਣ ਕੀਤਾ ਹੈ।

ਇਸ ਤੋਂ ਪਹਿਲਾਂ ਜਗਤਾਰ ਸਿੰਘ ਭੁੱਲਰ 'ਦਹਿਸ਼ਤ ਦੇ ਪਰਛਾਵੇਂ' (2010), 'ਪ੍ਰੈਸ ਰੂਮ' (2019) ਅਤੇ 'ਪੰਜਾਬ ਸਿਹਾਂ ਮੈਂ ਚੰਡੀਗੜ੍ਹ ਬੋਲਦਾਂ' (2021) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।

ਸਮਾਗਮ ਨੂੰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਅਤੇ ਸੀਨੀਅਰ ਪੱਤਰਕਾਰ ਰਮੇਸ਼ ਵਿਨਾਇਕ, ਜਗਤਾਰ ਸਿੰਘ ਸੀਨੀਅਰ, ਬਲਜੀਤ ਬੱਲੀ, ਸਰਬਜੀਤ ਪੰਧੇਰ, ਦੀਪਕ ਸ਼ਰਮਾ ਚਨਾਰਥਲ ਅਤੇ ਜੈ ਸਿੰਘ ਛਿੱਬਰ ਨੇ ਵੀ ਸੰਬੋਧਨ ਕੀਤਾ।

ਉਂਝ ਇਹ ਗੱਲ ਵੀ ਚੇਤੇ ਰੱਖਾਂਵਾਲੀ ਹੈ ਕਿ ਜਦੋਂ ਜਦੋਂ ਪਾਸ਼ ਅਤੇ ਲਾਲ ਸਿੰਘ ਦਿਲ ਵਰਗੇ ਸ਼ਾਇਰ ਸਾਹਿਤਿਕ ਪੱਤਰਕਾਰੀ ਕਰ ਰਹੇ ਸਨ ਤਾਂ ਹੇਮ ਜਿਓਤੀ, ਸਰਦਲ, ਸਿਆੜ, ਮਾਂ ਅਤੇ ਰੋਹਲੇ ਬਾਣ ਦੇ ਦੌਰ ਵੇਲੇ ਵੀ ਦਬਾਅ ਘੱਟ ਨਹੀਂ ਸਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, April 22, 2022

ਨਵਜੋਤ ਸਿੰਘ ਸਿੱਧੂ ਦੀ ਨਵੀਂ ਪਾਰਟੀ ਪੰਜਾਬ ਏਜੰਡੇ ਨੂੰ ਲਾਗੂ ਕਰਾਉਣ ਲਈ?

ਕਿੰਨੀ ਕੁ ਮਿਲੇਗੀ ਸਫਲਤਾ--ਕਿੰਨੀਆਂ ਕੁ ਆਉਣਗੀਆਂ ਮੁਸ਼ਕਲਾਂ?


ਅੰਗਰੇਜ਼ੀ ਪੱਤਰਕਾਰੀ ਵਿੱਚ ਚੰਗਾ ਨਾਮ ਕਮਾ ਚੁੱਕੇ ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਲਾਲ ਪ੍ਰਸਿੱਧ ਪੰਜਾਬੀ ਅਖਬਾਰ ਰੋਜ਼ਾਨਾ ਅਜੀਤ ਲਈ ਇੱਕ ਰੈਗੂਲਰ ਕਾਲਮ ਵੀ ਲਿਖਦੇ ਹਨ ਜਿਸਦਾ ਨਾਮ ਹੈ ਸਰਗੋਸ਼ੀਆਂ। ਜਿਵੇਂ ਹਵਾ ਸਰਗੋਸ਼ੀਆਂ ਕਰਦੀ ਹੋਈ ਮੌਸਮਾਂ  ਅਤੇ ਆਲੇਦੁਆਲੇ ਦੀਆਂ ਖਬਰਾਂ ਦੇਂਦੀ ਹੈ ਉਵੇਂ ਹੀ ਇਸ ਕਾਲਮ ਵਿਚਲੀਆਂ ਗੱਲਾਂ ਵੀ ਚਲੰਤ ਮਾਮਲਿਆਂ ਦੇ ਨਾਲ ਨਾਲ ਆਉਣ ਵਾਲੇ ਸਮੇਂ ਦੀਆਂ ਕਨਸੋਆਂ ਵੀ ਦੇਂਦੀਆਂ ਹਨ। ਕਈ ਵਾਰ ਤਾਂ ਪੁਸ਼ਟੀ ਵੀ ਕਰਦਿਆਂ ਹਨ। ਅਜਿਹੀ ਹੀ ਇੱਕ ਨਵੀਂ ਖਬਰ ਇਸ ਕਾਲਮ ਰਹੀ ਸਾਹਮਣੇ ਆਈ ਹੈ ਕਿਪੰਜਾਬ ਵਿਚ ਇੱਕ ਨਵੀਂ ਪਾਰਟੀ ਦੇ ਬਾਰੇ। ਇਸ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਸਾਹਮਣੇ ਲਿਆ ਰਹੇ ਹਨ ਜਾਂ ਕਹਿ ਲਵੋ ਕਿ ਸੰਸਥਾਪਕ ਹੀ ਉਹ ਖੁਦ ਹੋਣਗੇ। 

ਨਵੀਂ ਪਾਰਟੀ ਦੇ ਆਸਾਰ ਵਾਲੇ ਸਿਰਲੇਖ ਹੇਠ ਹਰਜਿੰਦਰ ਸਿੰਘ ਲਾਲ ਦੱਸਦੇ ਹਨ ਇਸ ਬਾਰੇ ਪੂਰਾ ਵੇਰਵਾ। 

ਨਈ ਸੁਬਹ ਚਾਹਤੇ ਹੈਂ ਨਈ ਸ਼ਾਮ ਚਾਹਤੇ ਹੈਂ।

ਜੋ ਯੇ ਰੋਜ਼-ਓ-ਸ਼ਬ ਬਦਲ ਦੇ ਵੋਹ ਨਿਜਾਮ ਚਾਹਤੇ ਹੈਂ।

ਹਾਲਾਂ ਕਿ ਸਾਬਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੋਈ ਸਪੱਸ਼ਟ ਇਸ਼ਾਰਾ ਨਹੀਂ ਦਿੱਤਾ ਕਿ ਉਹ ਕੋਈ ਨਵੀਂ ਪਾਰਟੀ ਬਣਾਉਣਗੇ ਪਰ ਜਿਸ ਤਰ੍ਹਾਂ ਦੀ ਹਾਲਤ ਪੰਜਾਬ ਕਾਂਗਰਸ ਦੀ ਹੈ ਤੇ ਜਿਸ ਤਰ੍ਹਾਂ ਕਦਮ-ਦਰ-ਕਦਮ ਨਵਜੋਤ ਸਿੰਘ ਸਿੱਧੂ ਚੱਲ ਰਹੇ ਹਨ, ਉਹ ਸਾਫ਼ ਇਸ਼ਾਰਾ ਦਿੰਦੇ ਹਨ ਕਿ ਸਿੱਧੂ ਖ਼ੁਦ ਕਾਂਗਰਸ ਨਹੀਂ ਛੱਡਣਗੇ ਪਰ ਅਜਿਹੇ ਹਾਲਾਤ ਜ਼ਰੂਰ ਬਣਾ ਦੇਣਗੇ ਕਿ ਜਾਂ ਤਾਂ ਕਾਂਗਰਸ ਹੀ ਉਨ੍ਹਾਂ ਅੱਗੇ ਝੁਕ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਅਪਣਾ ਕੇ ਕਮਾਨ ਉਨ੍ਹਾਂ ਨੂੰ ਸੌਂਪ ਦੇਵੇ ਜਾਂ ਫਿਰ ਮਜਬੂਰਨ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ।

ਸਾਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਰਹਿੰਦੇ ਹੋਏ ਸਮਾਨਅੰਤਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਜਦ ਤੱਕ ਕਾਂਗਰਸ ਉਨ੍ਹਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ, ਉਹ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ 'ਪੰਜਾਬ ਬਚਾਓ ਮੰਚ' ਜਾਂ ਕਿਸੇ ਵੀ ਹੋਰ ਨਾਂਅ 'ਤੇ ਕੋਈ ਸਮਾਜਿਕ ਸੰਸਥਾ ਖੜ੍ਹੀ ਕਰ ਸਕਦੇ ਹਨ।

ਉਨ੍ਹਾਂ ਦੇ ਕਾਂਗਰਸ ਵਿਚ ਰਹਿੰਦਿਆਂ ਕਾਂਗਰਸ ਨਾਲੋਂ ਵਧ ਸਰਗਰਮੀ ਨਾਲ ਵਿਰੋਧੀ ਧਿਰ ਦਾ ਰੋਲ ਕਰਨ ਦਾ ਸਭ ਤੋਂ ਤਾਜ਼ਾ ਸੰਕੇਤ ਤਾਂ ਉਨ੍ਹਾਂ ਦੀ ਅੱਜ ਦੀ ਰਾਜਪਾਲ ਪੰਜਾਬ ਨਾਲ ਵੱਖਰੇ ਤੌਰ 'ਤੇ ਕੀਤੀ ਮੁਲਾਕਾਤ ਤੋਂ ਹੀ ਮਿਲ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਕਈ ਸਾਬਕ ਤੇ ਮੌਜੂਦਾ ਕਾਂਗਰਸੀ ਵਿਧਾਇਕ ਉਨ੍ਹਾਂ ਕੋਲ ਆਏ ਤੇ ਉਨ੍ਹਾਂ ਅੱਗੇ ਲੱਗ ਕੇ ਪੰਜਾਬ ਲਈ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਲੋਕਾਂ ਨੂੰ ਜਵਾਬਦੇਹ, ਮੁੱਦਿਆਂ 'ਤੇ ਆਧਾਰਿਤ ਰਾਜਨੀਤੀ ਨੂੰ ਤਰਜੀਹ ਦੇਣਗੇ। ਫਿਰ ਜਿਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਹੈ, ਉਨ੍ਹਾਂ ਦਾ ਸਿੱਧੂ ਨਾਲ ਸਮਝੌਤਾ ਹੋਣਾ ਸੌਖਾ ਨਹੀਂ ਲਗਦਾ। ਕਿਉਂਕਿ ਇਕ ਤਾਂ ਰਾਜਾ ਵੜਿੰਗ ਰਵਾਇਤੀ ਤਰ੍ਹਾਂ ਦੇ ਸਿਆਸਤਦਾਨ ਹਨ ਜਦੋਂ ਕਿ ਸਿੱਧੂ ਦਾ ਆਪਣਾ ਪੰਜਾਬ ਏਜੰਡਾ ਹੈ। ਦੂਸਰਾ ਸਿੱਧੂ ਨੂੰ ਰਾਜਾ ਵੜਿੰਗ ਇਸ ਲਈ ਵੀ ਚੁੱਭਦੇ ਹੋਣਗੇ ਕਿਉਂਕਿ ਪਹਿਲਾਂ ਉਹ ਸਿੱਧੂ ਦੇ ਨਾਲ ਸਨ ਪਰ ਬਾਅਦ ਵਿਚ ਵਿਰੋਧੀ ਹੋ ਗਏ ਸਨ। ਸੋ, ਹਾਲਾਤ ਸਾਫ਼ ਸੰਕੇਤ ਦੇ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਕਦਮ ਪੰਜਾਬ ਵਿਚ ਇਕ ਨਵੀਂ ਪਾਰਟੀ ਬਣਾਉਣ ਵੱਲ ਤੁਰ ਪਏ ਹਨ।

ਮੈਂ ਰੋਜ਼ ਇਕ ਨਈ ਦਾਸਤਾਂ ਬਣਾਊਂਗਾ।

ਫਿਰ ਇਸ ਕੇ ਬਾਅਦ ਖਾਮੋਸ਼ੀ ਮੇਂ ਡੂਬ ਜਾਊਂਗਾ।

1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ

ਫੋਨ : 92168-60000

E. mail : hslall@ymail.com

Monday, April 11, 2022

ਪਿਛਲੇ ਸਾਲਾਂ ਦੌਰਾਨ ਕਤਲਾਂ ਦਾ ਰੁਝਾਨ ਘਟਿਆ: ਡੀਜੀਪੀ ਪੰਜਾਬ

11th April 2022 at 4:28 PM

ਗੈਂਗਸਟਰਾਂ ਖਿਲਾਫ ਕਾਰਵਾਈ ਤੇਜ਼ ਕਰੇਗੀ ਐਂਟੀ ਗੈਂਗਸਟਰ ਟਾਸਕ ਫੋਰਸ ਡੀਜੀਪੀ ਵੀ.ਕੇ. ਭਾਵਰਾ ਵੱਲੋਂ ਮੀਡੀਆ ਸਾਹਮਣੇ ਅਹਿਮ ਗੱਲਾਂ ਦਾ ਪ੍ਰਗਟਾਵਾ 


*ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 98 ਵਿਅਕਤੀ ਗ੍ਰਿਫਤਾਰ
*ਡੀਜੀਪੀ ਪੰਜਾਬ ਵੱਲੋਂ ਅਸਲਾ ਲਾਇਸੈਂਸ ਧਾਰਕਾਂ ਨੂੰ ਵੀ ਅਹਿਮ ਅਪੀਲ 
*ਆਪਣੇ ਹਥਿਆਰਾਂ ਦੀ ਵਰਤੋਂ ਸਿਰਫ ਆਪਣੀ ਸੁਰੱਖਿਆ ਲਈ ਹੀ ਕਰੋ 

ਚੰਡੀਗੜ੍ਹ: 11 ਅਪ੍ਰੈਲ 2022: (ਪੰਜਾਬ ਸਕਰੀਨ ਬਿਊਰੋ)::ਸੱਤਾ ਦੇ ਬਿਆਨ ਸਿਰਫ ਬਿਆਨ ਨਹੀਂ ਹੁੰਦੇ ਉਹਨਾਂ 'ਤੇ ਅਮਲ ਵੀ ਹੁੰਦਾ ਹੈ। ਇਸ ਭਾਵਨਾ ਨੂੰ ਪ੍ਰਗਟਾਉਣ ਵਾਲੇ ਅਮਲ ਸੱਚਮੁੱਚ ਸ਼ੁਰੂ ਵੀ ਹਨ। ਗਲੀਆਂ ਮੋਹੱਲਿਆਂ ਵਿੱਚ ਉੱਥੇ ਗਿਰੋਹਾਂ ਨੇ ਭਾਵੇਂ ਕਈ ਥਾਂਈਂ ਰੌਦਰ ਰੂਪ ਵੀ ਧਾਰਨ ਕੀਤਾ ਅਤੇ ਬਹੁਤ ਸਾਰੇ ਕਤਲ ਵੀ ਹੋਏ ਪਾਰ ਹੁਣ ਇੱਕ ਵਾਰ ਫੇਰ ਇਹਨਾਂ ਗਿਰੋਹਾਂ 'ਤੇ ਨਕੇਲ ਕੱਸਣ ਵਾਲੇ ਐਕਸ਼ਨ ਸ਼ੁਰੂ ਹਨ। ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਸੁਰੱਖਿਆ ਦੀ ਜ਼ਾਮਨੀ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਕਸਦ ਲਈ ਪੁਲਿਸ ਬੰਦੋਬਸਤ ਵਿਚ ਵੀ ਅਹਿਮ ਤਬਦੀਲੀਆਂ ਲਿਆਂਦੀਆਂ ਹਨ। ਟਰਾਂਸਫਰਾਂ ਦੇ ਨਾਲ ਨਾਲ ਪੁਲੀਸ ਵਾਲਿਆਂ ਦੀਆਂ ਤਾਕਤਾਂ ਵਧਾ ਕੇ ਵੀ ਪੁਲਿਸ  ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। 

ਨਵ-ਗਠਿਤ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐਫ) ਦੇ ਹਰਕਤ ਵਿੱਚ ਆਉਂਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਸੂਬੇ ਦੇ ਲੋਕਾਂ ਨੂੰ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਲਈ ਪੁਲਿਸ ਬਲ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ।

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਏਜੀਟੀਐਫ ਦਾ ਗਠਨ ਕੀਤਾ ਗਿਆ ਤਾਂ ਜੋ ਖੁਫੀਆ ਜਾਣਕਾਰੀ ਦੀ ਵਰਤੋਂ ਕਰਕੇ ਅਤੇ ਪੰਜਾਬ ਪੁਲਿਸ ਦੀਆਂ ਖੇਤਰੀ ਯੂਨਿਟਾਂ ਦੇ ਤਾਲਮੇਲ ਨਾਲ ਗੈਂਗਸਟਰਾਂ ਵਿਰੁੱਧ ਕਾਰਵਾਈ ਹੋਰ ਤੇਜ਼ ਕੀਤੀ ਜਾ ਸਕੇ। ਏਜੀਟੀਐਫ ਸਿੱਧੇ ਤੌਰ ‘ਤੇ ਡੀਜੀਪੀ ਪੰਜਾਬ ਦੀ ਨਿਗਰਾਨੀ ਹੇਠ ਕੰਮ ਕਰੇਗੀ।

ਆਪਣੀ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਜੀਪੀ ਵੀ.ਕੇ. ਭਾਵਰਾ ਨੇ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਨਾਲ ਸਬੰਧਤ ਕਤਲਾਂ ਵਿੱਚ ਵਾਧਾ ਹੋਣ ਬਾਰੇ ਹਾਲ ਹੀ ਵਿੱਚ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਪਰ ਅਸਲ ਵਿੱਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੇ ਰੁਝਾਨ ਵਿੱਚ ਕਮੀ ਆਈ ਹੈ। ਇਸ ਮੌਕੇ ਡੀਜੀਪੀ ਦੇ ਨਾਲ ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਏਡੀਜੀਪੀ ਪ੍ਰਮੋਦ ਬਾਨ, ਜੋ ਕਿ ਏਜੀਟੀਐਫ ਦੇ ਮੁਖੀ ਹਨ, ਵੀ ਮੌਜੂਦ ਸਨ।

ਅਪਰਾਧ ਸਬੰਧੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਇਸ ਸਾਲ ਲਗਭਗ 100 ਦਿਨਾਂ ਵਿੱਚ 158 ਕਤਲ ਹੋਏ ਹਨ, ਜਿਸ ਨਾਲ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੀ ਹੈ, ਜਦੋਂ ਕਿ ਪਿਛਲੇ ਸਾਲਾਂ ਦੌਰਾਨ, ਕਤਲਾਂ ਦੀ ਗਿਣਤੀ ਸਾਲ 2021 ਅਤੇ ਸਾਲ 2020 ਵਿੱਚ ਕ੍ਰਮਵਾਰ 724 ਅਤੇ 757 ਸੀ ਜਿਸ ਨਾਲ ਸਾਲ 2021 ਅਤੇ ਸਾਲ 2020 ਲਈ ਔਸਤਨ ਮਹੀਨਾਵਾਰ ਕਤਲਾਂ ਦੀ ਗਿਣਤੀ ਕ੍ਰਮਵਾਰ 60 ਅਤੇ 65 ਰਹੀ ਹੈ।

ਅਪਰਾਧ ਦੇ ਗ੍ਰਾਫ਼ ਨੂੰ ਹੋਰ ਹੇਠਾਂ ਲਿਆਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਡੀਜੀਪੀ ਨੇ ਕਿਹਾ, “ਪੰਜਾਬ ਪੁਲਿਸ ਸੂਬੇ ਵਿੱਚ ਗੈਂਗਸਟਰ ਸਭਿਆਚਾਰ ਨੂੰ ਖ਼ਤਮ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਜਾਰੀ ਰਹਿਣਗੀਆਂ।”

ਹੋਰ ਵੇਰਵੇ ਦਿੰਦਿਆਂ ਡੀਜੀਪੀ ਵੀ.ਕੇ. ਭਾਵਰਾ ਨੇ ਦੱਸਿਆ ਕਿ 1 ਜਨਵਰੀ, 2022 ਤੋਂ ਸੰਗਠਿਤ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਨੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ 16 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਵਿੱਚ ਸ਼ਾਮਲ 98 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਹਥਿਆਰਾਂ ਦਾ ਵੱਡੀ ਖੇਪ ਵੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਚਾਰ ਰਾਈਫਲਾਂ ਅਤੇ 68 ਪਿਸਤੌਲ/ਰਿਵਾਲਵਰ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਅਪਰਾਧੀਆਂ ਵੱਲੋਂ ਵਰਤੇ ਜਾਂਦੇ 30 ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਸੂਬੇ ਵਿੱਚ 2022 ਵਿੱਚ 6 ਗੈਂਗਸਟਰ ਅਪਰਾਧਾਂ ਨਾਲ ਸਬੰਧਤ ਕਤਲ ਹੋਏ, ਜਿਹਨਾਂ ਨੂੰ ਪੇਸ਼ੇਵਰ ਢੰਗ ਨਾਲ ਜਾਂਚ ਉਪਰੰਤ ਸੁਲਝਾਇਆ ਗਿਆ ਅਤੇ ਇਹਨਾਂ ਮਾਮਲਿਆਂ ਵਿੱਚ ਸ਼ਾਮਲ ਕੁੱਲ 24 ਦੋਸ਼ੀਆਂ ਨੂੰ 7 ਪਿਸਤੌਲਾਂ, 18 ਕਾਰਤੂਸਾਂ ਅਤੇ 7 ਵਾਹਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਅੰਨ੍ਹੇ ਕਤਲ ਸਨ, ਜਿਨ੍ਹਾਂ ਵਿੱਚ ਦੋਸ਼ੀਆਂ ਦੀ ਪਛਾਣ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

ਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਾਲ 2022 ਦੌਰਾਨ 9 ਕਤਲ ਹੋਏ ਸਨ ਜਿਹਨਾਂ ਨਾਲ ਆਮ ਲੋਕਾਂ ਵਿੱਚ ਸਨਸਨੀ ਫੈਲ ਗਈ ਸੀ, ਦਾ ਗੈਂਗਸਟਰਾਂ ਨਾਲ ਸਬੰਧ ਨਹੀਂ ਪਾਇਆ ਗਿਆ।  ਉਹਨਾਂ ਅੱਗੇ ਕਿਹਾ ਕਿ ਇਹਨਾਂ ਮਾਮਲਿਆਂ ਨੂੰ ਵੀ ਸੁਲਝਾ ਲਿਆ ਗਿਆ ਹੈ ਅਤੇ ਇਹਨਾਂ ਵਿੱਚ ਸ਼ਾਮਲ ਜ਼ਿਆਦਾਤਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਾਂ ਪਿੱਛੇ ਪਰਿਵਾਰਕ/ਵਿਆਹੁਤਾ ਝਗੜਾ, ਰੰਜਿਸ਼ ਜਾਂ ਪੈਸੇ ਦਾ ਝਗੜਾ ਆਦਿ ਮੁੱਖ ਕਾਰਨ ਪਾਏ ਗਏ ਹਨ।

ਪੰਜਾਬ ਪੁਲਿਸ ਦੀ ਸਰਗਰਮ ਪਹੁੰਚ ਅਤੇ ਸਮੇਂ ਸਿਰ ਦਖ਼ਲ ਦੀ ਉਦਾਹਰਣ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਦੀ ਹੱਤਿਆ, ਇੱਕ ਵਿਰੋਧੀ ਗੈਂਗ ਮੈਂਬਰ ਦੀ ਹੱਤਿਆ, ਇੱਕ ਵਿਦਿਆਰਥੀ (ਪ੍ਰਮੁੱਖ ਪੇਸ਼ੇਵਰ ਦਾ ਪੁੱਤਰ) ਨੂੰ ਅਗਵਾ ਕਰਨ ਅਤੇ ਇੱਕ ਵਪਾਰੀ ਦੀ ਹੱਤਿਆ ਵਰਗੇ ਗੈਂਗਸਟਰਾਂ ਨਾਲ ਸਬੰਧਤ ਚਾਰ ਗੰਭੀਰ ਅਪਰਾਧਾਂ ਨੂੰ ਰੋਕਣ ਵਿੱਚ ਸਫਲਤਾਪੂਰਵਕ ਕਾਮਯਾਬੀ ਹਾਸਲ ਕੀਤੀ ਹੈ।

ਡੀਜੀਪੀ ਨੇ ਇਹ ਵੀ ਕਿਹਾ ਕਿ ਲਾਇਸੰਸਸ਼ੁਦਾ ਹਥਿਆਰ ਨਿੱਜੀ ਸੁਰੱਖਿਆ ਲਈ ਹੁੰਦੇ ਹਨ ਨਾ ਕਿ ਅਪਰਾਧ ਕਰਨ ਜਾਂ ਨਿੱਜੀ ਰੰਜਿਸ਼ਾਂ ਲਈ। ਉਹਨਾਂ ਕਿਹਾ, “ਮੈਂ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਹਥਿਆਰਾਂ ਦੀ ਵਰਤੋਂ ਸਿਰਫ ਆਪਣੀ ਸੁਰੱਖਿਆ ਲਈ ਕਰਨ।”

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਏ, ਬੀ ਅਤੇ ਸੀ ਸ਼੍ਰੇਣੀਆਂ ਦੇ 545 ਗੈਂਗਸਟਰਾਂ ਦੀ ਸਫਲਤਾਪੂਰਵਕ ਪਛਾਣ ਕੀਤੀ ਜਾ ਚੁੱਕੀ ਹੈ। ਇਹਨਾਂ ਗੈਂਗਸਟਰਾਂ ਵਿੱਚੋਂ 515 ਗੈਂਗਸਟਰਾਂ ਵਿਰੁੱਧ ਪਹਿਲਾਂ ਹੀ ਪ੍ਰਭਾਵੀ ਕਾਰਵਾਈ ਕਰਕੇ ਵੱਡੀ ਗਿਣਤੀ ਵਿੱਚ ਹਥਿਆਰ, ਵਾਹਨ ਅਤੇ ਸੰਚਾਰ ਉਪਕਰਨ ਬਰਾਮਦ ਕੀਤੇ ਗਏ ਹਨ।
------------

Tuesday, March 29, 2022

ਪੱਤਰਕਾਰ ਜਸਪਾਲ ਹੇਰਾਂ ਵੱਲੋਂ ਉਠਾਏ ਗਏ ਅਹਿਮ ਸੁਆਲ

 ਹੁਣ ਰਸਤਾ ਕੀ ਬਚਿਆ ਹੈ? ਕੌਣ ਸੋਚੇਗਾ? ਕੌਣ ਹੈ ਅਸਲੀ ਲੀਡਰ?


ਲੁਧਿਆਣਾ
29 ਮਾਰਚ 2022: (ਪੰਜਾਬ ਸਕਰੀਨ ਡੈਸਕ)::

ਪੱਤਰਕਾਰ ਜਸਪਾਲ ਹੇਰਾਂ ਦਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ। ਜਨਮ ਨਾਲ ਮਿਲੀ ਇਸ ਸਿੱਖੀ ਨੰ ਉਹਨਾਂ ਨੇ ਲਾਈਫ ਸਟਾਈਲ ਅਤੇ ਆਪਣੇ ਨਿੱਤ ਦੇ ਕੰਮਾਂ ਨਾਲ ਵੀ ਇਸ ਤਰ੍ਹਾਂ ਸੰਭਾਲਿਆ ਕਿ ਸਿੱਖੀ ਉਹਨਾਂ ਦੇ ਜੀਵਨ ਵਿੱਚੋਂ ਝਲਕਣ ਲੱਗ ਪਈ। ਜਦੋਂ ਪੱਤਰਕਾਰੀ ਦਾ ਕਿੱਤਾ ਚੁਣਿਆ ਤਾਂ ਉਦੋਂ ਵੀ ਉਹਨਾਂ ਦੇ ਵਿਚਾਰ ਸਿੱਖ ਫਲਸਫੇ 'ਤੇ ਹੀ ਅਧਾਰਿਤ ਰਹੇ। ਆਪਣੀ ਚੜ੍ਹਦੀ ਜਵਾਨੀ ਦੇ ਵੇਲਿਆਂ ਤੋਂ ਹੀ ਸਿੱਖ ਧਰਮ ਦਾ ਮਰਮ ਅਤੇ ਸਿੱਖ ਕੌਮ ਦਾ ਦਰਦ ਉਹਨਾਂ ਦੇ ਅੰਗਸੰਗ ਰਿਹਾ। ਉਹਨਾਂ ਸਮੇਂ ਸਮੇਂ ਕਈ ਵਾਰ ਆਪਣੀਆਂ ਲਿਖਤਾਂ ਵਿੱਚ ਅਜਿਹੇ ਨੁਕਤੇ ਉਠਾਏ ਜਿਹੜੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਉਭਰਦੇ ਸਨ। ਹੁਣ ਉਹਨਾਂ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ ਪਾਤਸ਼ਾਹੀ ਵਾਲੇ ਸਿੱਖ  ਦਾਅਵੇ ਦੀ ਗੱਲ ਕੀਤੀ ਹੈ। ਲਓ ਪੜ੍ਹੋ ਉਹਨਾਂ ਦੀ ਇਹ ਅਹਿਮ ਲਿਖਤ। -ਰੈਕਟਰ ਕਥੂਰੀਆ 

ਕੀ ਸਿੱਖਾਂ ’ਚੋਂ ‘ਹਮ ਰਾਖਤ ਪਾਤਸ਼ਾਹੀ ਦਾਅਵਾ’ ਦਾ ਜਜ਼ਬਾ ਮਰ ਚੁੱਕਾ ਹੈ?

                                                                           --ਜਸਪਾਲ ਸਿੰਘ ਹੇਰਾਂ  

29 ਮਾਰਚ ਦਾ ਸੂਰਜ ਹਰ ਸਿੱਖ ਲਈ ਸੋਗਮਈ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਚਿਹਰਿਆਂ ’ਤੇ ਨਿਰਾਸ਼ਤਾ ਝਲਕਦੀ ਵਿਖਾਈ ਦੇਣੀ ਚਾਹੀਦੀ ਹੈ। ਪ੍ਰੰਤੂ ਜਦੋਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ 29 ਮਾਰਚ 1849 ਈਸਵੀ ਦਾ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਕੇਸਰੀ ਨਿਸ਼ਾਨ ਸਾਹਿਬ ਸਦਾ ਲਈ ਲਹਿਣ ਅਤੇ ਯੂਨੀਅਨ ਜੈਕ ਚੜਨ ਦਾ ਦ੍ਰਿਸ਼ ਆਵੇ ਤਾਂ ਉਨ੍ਹਾਂ ਦੀ ਇਸ ਨਿਰਾਸ਼ਤਾ ’ਚ ਇੱਕ ਚੀਸ, ਤੜਫ਼ ਤੇ ‘‘ਹਮ ਰਾਖਤ ਪਾਤਸ਼ਾਹੀ ਦਾਅਵਾ’’ ਦਾ ਜਜ਼ਬਾ ਜ਼ਰੂਰ ਝਲਕਣਾ ਚਾਹੀਦਾ ਹੈ ਤਾਂ ਕਿ ਦੁਨੀਆ ਨੂੰ ਇਹ ਅਹਿਸਾਸ ਹੋਵੇ ਕਿ ਸਿੱਖ ’ਚ ਰਾਜ ਕਰਨ ਦੀ ਨਾ ਤਾਂ ਸ਼ਕਤੀ ਅਤੇ ਨਾ ਹੀ ਇੱਛਾ ਮਰੀ ਹੈ। ਰਾਜ ਕਰਨ ਦੀ ਉਹੀ ਚਿਣਗ ਅੱਜ ਵੀ ਸੁਲਘਦੀ ਹੈ। ਉਹ ਪੌਣੇ ਦੋ ਕੁ ਸੌ ਸਾਲ ਪਹਿਲਾਂ ਸਿੱਖਾਂ ਦੇ ਗ਼ਲ ਪਏ ਗੁਲਾਮੀ ਦੇ ਜੂੁਲ੍ਹੇ ਨੂੰ ਅੱਜ ਵੀ ਲਾਹੁਣਾ ਚਾਹੁੰਦੇ ਹਨ ਤੇ ਇੱਕ ਦਿਨ ਲਾਹਕੇ ਹੀ ਦਮ ਲੈਣਗੇ। ਪ੍ਰੰਤੂ ਤਰਾਸਦੀ ਇਹੋ ਹੈ ਕਿ ਬਹੁਤ ਘੱਟ ਸਿੱਖਾਂ ਨੂੰ 29 ਮਾਰਚ 1849 ਯਾਦ ਆਈ ਹੋਵੇਗੀ, ਜਦੋਂ ਸਿੱਖਾਂ ਦਾ ਰਾਜ ਗਿਆ ਸੀ, ਇਸੇ ਲਈ ਸਾਨੂੰ ਆਖਣਾ ਪਿਆ ਹੈ ਕਿ ਸਿੱਖਾਂ ਦੇ ਜਜ਼ਬਾਤ ’ਚੋਂ ‘‘ਹਮ ਰਾਖਤ ਪਾਤਸ਼ਾਹੀ ਦਾਅਵਾ" ਕਿਧਰੇ ਅਲੋਪ ਹੋ ਗਿਆ ਹੈ। 

ਅਸੀਂ ਗੁਲਾਮਾਂ ਵਾਲਾ ਜੀਵਨ ਜਿਊਣਾ ਸਿੱਖ ਗਏ ਹਾਂ, ਕਦੇ ਅੰਗਰੇਜ਼ਾਂ ਦੇ ਗ਼ੁਲਾਮ ਰਹੇ ਤੇ ਹੁਣ ਹਿੰਦੂਤਵ ਦੀ ਗ਼ੁਲਾਮੀ ਖੁਸ਼ੀ-ਖੁਸ਼ੀ ਸਵੀਕਾਰੀ ਬੈਠੇ ਹਾਂ| ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਅੰਗਰੇਜ਼ਾਂ ਨਾਲ 4 ਜੰਗਾਂ ਲੜ੍ਹੀਆਂ। ਪ੍ਰੰਤੂ ਹਰ ਵਾਰ ਹੋਣੀ ਓਹੋ ਰਹੀ। ‘‘ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।" ਆਪਣਿਆਂ ਦੀ ਗ਼ਦਾਰੀ ਸਦਕਾ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰਦੀਆਂ ਰਹੀਆਂ। ਜਿਸ ’ਤੇ ਅੰਗਰੇਜ਼ਾਂ ਨੇ ਫੈਸਲਾ ਕਰ ਲਿਆ ਕਿ ਸਿੱਖ ਰਾਜ ਨੂੰ ਹੁਣ ਮਹਾਰਾਣੀ ਵਿਕਟੋਰੀਆ ਦੇ ਰਾਜ ’ਚ ਮਿਲਾ ਲਿਆ ਜਾਵੇ। 

ਅੱਜ ਦੇ ਦਿਨ 29 ਮਾਰਚ 1849 ਨੂੰ ਲਾਹੌਰ ’ਚ ਇੱਕ ਦਰਬਾਰ ਲੱਗਿਆ। ਇੱਕ ਪਾਸੇ 9 ਸਾਲ ਦੀ ਉਮਰ ਦਾ ਮਹਾਰਾਜਾ  ਦਲੀਪ ਸਿੰਘ ਤੇ ਹਾਰੇ ਹੋਏ ਸਿੱਖ ਜਰਨੈਲ, ਦੂਜੇ ਪਾਸੇ ਹੇਨਰੀ ਲਾਰੈਂਸ ਸਮੇਤ ਅੰਗਰੇਜ਼ ਜੇਤੂ ਜਰਨੈਲ। ਅੰਗਰੇਜ਼ ਰਾਜ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ’ਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਲਈ ਪੰਜਾਬ ਨੂੰ ਅੰਗਰੇਜ਼ੀ ਰਾਜ ’ਚ ਮਿਲਾਇਆ ਜਾਂਦਾ ਹੈ। ਲਾਹੌਰ ਦੇ ਸ਼ਾਹੀ ਕਿਲ੍ਹੇ ’ਤੇ ਅੱਧੀ ਸਦੀ ਤੋਂ ਲਹਿਰਾ ਰਿਹਾ ਕੇਸਰੀ ਨਿਸ਼ਾਨ ਸਾਹਿਬ ਉਤਾਰ ਕੇ ਉਸਦੀ ਜਗ੍ਹਾ ਯੂਨੀਅਨ ਜੈਕ ਲਹਿਰਾ ਦਿੱਤਾ ਗਿਆ। 

ਉਸ ਸਮੇਂ ਸਿੱਖ ਜਰਨੈਲਾਂ ਦੇ ਮਨ ’ਤੇ ਕੀ ਬੀਤੀ ਹੋਵੇਗੀ। ਉਨ੍ਹਾਂ ਨੂੰ 11 ਮਾਰਚ 1748 ਯਾਦ ਆਇਆ ਹੋਵੇਗਾ, ਜਦੋਂ ਇਹ ਕੇਸਰੀ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲ੍ਹੇ ’ਤੇ ਝੂਲ ਰਿਹਾ ਸੀ। ਪ੍ਰੰਤੂ ਸਭ ਬੇਵੱਸ, ਗ਼ਦਾਰਾਂ ਦੀ ਗ਼ਦਾਰੀ ਤੇ ਆਪਸੀ ਫੁੱਟ ਕਾਰਣ ਸਾਰਾ ਕੁਝ ਗੁਆ ਬੈਠੇ ਸੀ। ਜਿੱਤਾਂ-ਹਾਰਾਂ ਤਾਂ ਬਣੀਆਂ ਹੋਈਆਂ ਹਨ, ਪ੍ਰੰਤੂ ਅਫ਼ਸੋਸ ਤੇ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਕੌਮ ਹਾਰ ਕੇ ਆਪਣਾ ਵਿਰਸਾ ਹੀ ਭੁੱਲ ਜਾਵੇ। 

ਜਿਹੜੀ ਕੌਮ ’ਚ ਅਜਿਹਾ ਹੋ ਜਾਂਦਾ ਹੈ ਤਾਂ ਉਹ ਸਦੀਵੀ ਗ਼ੁਲਾਮ ਹੋ ਜਾਂਦੀ ਹੈ। ਸਿੱਖਾਂ ਦੇ ਇਤਿਹਾਸ ’ਚ ਅਜਿਹਾ ਬਹੁਤ ਕੁਝ ਵਾਪਰਿਆ, ਜਿਹੜਾ ਸਾਨੂੰ ਭਵਿੱਖ ਲਈ ਵੱਡੇ ਸੁਨੇਹੇ ਦਿੰਦਾ ਹੈ। ਅੱਜ ਦੇ ਦਿਨ ਸਿੱਖਾਂ ਦੀਆਂ 65 ਕੁ ਮਿਸਲਾਂ ਨੇ ਇਕੱਠੇ ਹੋਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਦਲ ਖ਼ਾਲਸਾ ਦੀ ਨੀਂਹ ਰੱਖੀ ਸੀ। ਵੈਰੀ ਦੇ ਮੁਕਾਬਲੇ ਇੱਕ ਹੋ ਜਾਣ ਦੀ ਪਿਰਤ ਸਾਡੀ ਵਿਰਾਸਤ ’ਚ ਹੈ।  ਪ੍ਰੰਤੂ ਦੁੱਖ ਹੈ ਕਿ ਅੱਜ ਜਦੋਂ ਸਿੱਖ ਕੌਮ ਦੀ ਹਸਤੀ ਨੂੰ ਖ਼ਤਰਾ ਹੈ, ਉਸ ਸਮੇਂ ਵੀ ਕੌਮ ਖੱਖੜੀਆਂ ਕਰੇਲੇ ਹੈ। ਏਕੇ ਦੀ ਥਾਂ, ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਹਨ, ਪੱਗਾਂ ਲਾਹੀਆਂ ਜਾ ਰਹੀਆਂ ਹਨ। ਇਸੇ ਕਾਰਣ ਅੱਜ ਪੰਜਾਬ ਦੀ ਸਿਆਸਤ ’ਚੋਂ ਸਿੱਖ ਸਿਆਸਤ ਹੀ ਮਨਫ਼ੀ ਹੋ ਗਈ ਹੈ ਤੇ ਸਿੱਖਾਂ ਦੇ ਮਨਾਂ ’ਚੋਂ ‘‘ਹਮ ਰਾਖਤ ਪਾਤਸ਼ਾਹੀ ਦਾਅਵਾ" ਖ਼ਤਮ ਹੋ ਗਿਆ ਜਾਪਦਾ ਹੈ। 

                                                                                                   --ਜਸਪਾਲ ਸਿੰਘ ਹੇਰਾਂ 

ਉਮੀਦ ਹੈ ਕਿ ਸ੍ਰ. ਜਸਪਾਲ ਸਿੰਘ ਹੇਰਾਂ ਦੀ ਇਹ ਲਿਖਤ ਸੱਚੀ ਸੁੱਚੀ ਅਸਲੀ ਲੀਡਰਸ਼ਿਪ ਨੂੰ ਉਭਾਰਨ ਵਿੱਚ ਸਹਾਇਕ ਸਾਬਿਤ ਹੋਵੇਗੀ। ਜੇ ਇਹ ਪੜ੍ਹ ਕੇ ਤੁਹਾਡੇ ਦਿਲ ਨੂੰ ਕੁਝ ਹੋਇਆ ਹੈ ਤਾਂ ਜ਼ਾਹਿਰ ਹੈ ਕਿ ਅਜੇ ਬਹੁਤ ਕੁਝ ਬਾਕੀ ਬਚਿਆ ਹੋਇਆ ਹੈ। ਸਲਾਮਤ ਹੈ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 


Saturday, March 26, 2022

ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਭੰਗ, ਚੋਣ 31 ਮਾਰਚ ਨੂੰ

Saturday: 26th March 2022 at 4:03 PM

ਕਲੱਬ ਦੀਆਂ ਚੋਣਾਂ ਕਰਾਉਣ ਲਈ ਚੋਣ ਕਮਿਸ਼ਨ ਵੀ ਕਾਇਮ 


ਮੋਹਾਲੀ
: 25 ਮਾਰਚ 2022:(ਗੁਰਜੀਤ ਬਿੱਲਾ// ਮੀਡੀਆ 
ਸਕਰੀਨ)::
ਅੱਜ ਮੋਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਕਾਰਜਕਾਰਨੀ ਭੰਗ ਕਰਕੇ 31 ਮਾਰਚ ਨੂੰ ਕਲੱਬ ਦੀਆਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਅਗਲੇ ਵਰੇ ਦੀ ਚੋਣ ਕਰਵਾਉਣ ਲਈ ਹਰਿੰਦਰ ਪਾਲ ਸਿੰਘ ਹੈਰੀ, ਕਿਰਪਾਲ ਸਿੰਘ, ਗੁਰਮੀਤ ਸਿੰਘ ਰੰਧਾਵਾ ਅਤੇ ਕੁਲਵਿੰਦਰ ਬਾਵਾ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸੁਖਦੇਵ ਸਿੰਘ ਪਟਵਾਰੀ ਵਲੋਂ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਬਾਰੋੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਤੇ ਵਿਚਾਰ ਕਰਦਿਆਂ ਜਨਰਲ ਬਾਡੀ ਨੇ ਦੋਹਾਂ ਰਿਪੋਰਟਾਂ ਨੂੰ ਬਿਨਾਂ ਕਿਸੇ ਸੋਧ ਤੋਂ ਬਿਨਾਂ ਹੂਬਹੂ ਪਾਸ ਕਰ ਦਿੱਤਾ। ਇਸ ਮੌਕੇ ਇਕ ਮਤੇ ਰਾਹੀਂ ਜਨਰਲ ਬਾਡੀ ਮੌਜੂਦਾ ਜਨਰਲ ਬਾਡੀ ਨੂੰ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਅਗਲੀ ਗਵਰਨਿੰਗ ਬਾਡੀ ਦੀ ਸਥਾਪਤੀ ਲਈ ਚੋਣ 31 ਮਾਰਚ ਨੂੰ ਕਰਾਉਣ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰਾਨ ਮੀਤ ਪ੍ਰਧਾਨ ਮਨਜੀਤ ਸਿੰਘ ਅਤੇ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਵਿਜੇ ਕੁਮਾਰ ਅਤੇ ਨਾਹਰ ਸਿੰਘ ਧਾਲੀਵਾਲ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਪ੍ਰਧਾਨ ਗੁਰਦੀਪ ਬੈਨੀਪਾਲ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸੁਖਵਿੰਦਰਪਾਲ ਸਿੰਘ ਮਨੌਲੀ, ਪਾਲ ਸਿੰਘ ਕੰਸਾਲਾ, ਸੁਸ਼ੀਲ ਗਰਚਾ, ਧਰਮ ਸਿੰਘ, ਰਾਜਿੰਦਰ ਸਿੰਘ ਤੱਗੜ, ਅਮਰਜੀਤ ਸਿੰਘ,  ਕਿਚਨ ਕਮੇਟੀ ਦੇ ਚੇਅਰਮੈਨ ਮਾਇਆ ਰਾਮ, ਜਗਤਾਰ ਸਿੰਘ, ਭੁਪਿੰਦਰ ਬੱਬਰ, ਮੰਗਤ ਸੈਦਪੁਰ, ਐਚ.ਐਸ. ਭੱਟੀ, ਜਸਵਿੰਦਰ ਰੂਪਾਲ, ਪ੍ਰਵੇਸ਼ ਚੌਹਾਨ, ਰਾਕੇਸ਼ ਹਮਪਾਲ, ਹਰਦੇਵ ਚੌਹਾਨ, ਅਮਰਪਾਲ ਸਿੰਘ ਨੂਰਪੁਰੀ, ਰਾਜੀਵ ਵਸ਼ਿਸ਼ਟ, ਰਾਜੀਵ ਸਚਦੇਵਾ, ਸੁਰਜੀਤ ਤਲਵੰਡੀ, ਕੁਲਵੰਤ ਕੋਟਲੀ, ਨੇਹਾ ਵਰਮਾ, ਮੈਡਮ ਨੀਲਮ ਠਾਕੁਰ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Tuesday, January 25, 2022

ਸ. ਜਗਜੀਤ ਸਿੰਘ ਦਰਦੀ ਨੂੰ ਪਦਮ ਸ਼੍ਰੀ ਅਵਾਰਡ//ਸ਼ਲਾਘਾਯੋਗ ਪਹਿਲ

25th January 2022  at 8:37 PM

       ਇਹ ਸਾਡਾ ਸਭਨਾਂ ਦਾ ਹੀ ਸਨਮਾਨ ਹੈ       

ਪਟਿਆਲਾ: 25 ਜਨਵਰੀ 2022: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਜਲੰਧਰ ਅਤੇ ਚੰਡੀਗੜ੍ਹ ਨੂੰ ਮੀਡੀਆ ਸੈਂਟਰ ਵੱਜੋਂ ਬੜੇ ਚਿਰਾਂ ਤੋਂ ਜਾਣਿਆ ਜਾਂਦਾ ਹੈ। ਇਹਨਾਂ ਦੇ ਮੁਕਾਬਲੇ ਪਟਿਆਲਾ ਨੂੰ ਵੀ ਮੀਡੀਆ ਸੈਂਟਰ ਵੱਜੋਂ ਸਥਾਪਿਤ ਕਰਨ ਵਿੱਚ ਜਗਜੀਤ ਸਿੰਘ ਦਰਦੀ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਨਵੇਂ ਪੱਤਰਕਾਰਾਂ, ਨਵੇਂ ਲੇਖਕਾਂ, ਨਵੇਂ ਸ਼ਾਇਰਾਂ ਅਤੇ ਨਵੇਂ ਐਂਕਰਾਂ ਨੂੰ ਕੰਮਕਾਜ ਦੇਣਾ, ਉਹਨਾਂ ਦੀ ਰੋਜ਼ੀ ਰੋਟੀ ਦਾ ਖਿਆਲ ਰੱਖਣਾ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਖੰਭ ਲਾਉਣੇ ਚੜ੍ਹਦੀਕਲਾ ਪਰਿਵਾਰ ਦੇ ਸੁਭਾਅ ਵਿਚ ਸ਼ਾਮਲ ਰਿਹਾ ਹੈ। ਉਹਨਾਂ ਨੂੰ ਹੱਲਾਸ਼ੇਰੀ ਦੇਣੀ, ਉਹਨਾਂ ਦੀਆਂ ਖਬਰਾਂ ਛਾਪਣੀਆਂ, ਰਚਨਾਵਾਂ ਛਾਪਣੀਆਂ ਅਤੇ ਪੰਜਾਬੀ ਦੇ ਮੀਡੀਆ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਹਾਣ ਦਾ ਬਣਾਉਣਾ। ਚੜ੍ਹਦੀਕਲਾ ਮੀਡੀਆ ਹਾਊਸ ਅੱਜ ਵੱਡੇ  ਅਦਾਰਿਆਂ ਵਿੱਚੋਂ ਗਿਣਿਆ ਜਾਂਦਾ ਹੈ ਤਾਂ ਇਸ ਦੇ ਪਿਛੇ ਸ੍ਰ. ਜਗਜੀਤ ਸਿੰਘ ਦਰਦੀ ਅਤੇ ਉਹਨਾਂ ਦੇ ਪਰਿਵਾਰ ਦੀ ਅਣਥੱਕ ਮਿਹਨਤ ਦਾ ਹੀ ਕ੍ਰਿਸ਼ਮਾ ਹੈ। ਇਸ ਅਦਾਰੇ ਦਾ ਅੱਜ ਵੱਡਾ ਨੈਟਵਰਕ ਹੈ ਜਿਸ ਕਾਰਨ ਅਸਲੀ ਖਬਰਾਂ ਪਲਾਂ ਛਿਣਾਂ ਵਿੱਚ ਹੀ ਅਖਬਾਰ ਕੋਲ ਪਹੁੰਚਦੀਆਂ ਹਨ। ਇਸਦੇ ਨਾਲ ਹੀ ਪ੍ਰੋਫੈਸਰ ਹਰਜਿੰਦਰ ਸਿੰਘ ਵਾਲੀਆ ਵਰਗੀਆਂ ਸ਼ਖਸੀਅਤਾਂ ਵੀ ਹਨ ਜਿਹਨਾਂ ਦਾ ਮੀਡੀਆ ਅਤੇ ਸਾਹਿਤ ਵਿੱਚ ਪਹਿਲਾਂਹੀ ਬੜਾ ਨਾਮ ਹੈ। ਦਰਦੀ ਸਾਹਿਬ ਦਾ ਸਨਮਾਨ ਸਾਡਾ ਸਾਰਿਆਂ ਦਾ ਹੀ ਸਨਮਾਨ ਹੈ। 

ਮੈਨੂੰ ਚਾਰ ਕੁ ਦਹਾਕੇ ਪੁਰਾਣਾ ਉਹ ਜ਼ਮਾਨਾ ਅੱਜ ਵੀ ਯਾਦ ਆਉਂਦਾ ਹੈ ਜਦੋਂ ਪਟਿਆਲਾ ਜਾ ਕੇ ਦਰਦੀ ਸਾਹਿਬ ਨੂੰ ਮਿਲਣਾ ਆਪਣੇ ਪਰਿਵਾਰ ਨਾਲ ਮਿਲਣ ਵਾਂਗ ਹੁੰਦਾ ਸੀ। ਚਾਹ ਪਾਣੀ//ਰੋਟੀ ਅਤੇ ਅਤੇ ਆਉਂਦੀ ਵਾਰ ਜੇਬ ਦੀ ਹਾਲਤ ਬਾਰੇ ਵੀ ਪੁੱਛਣਾ  ਅੱਜ ਵੀ ਚੇਤੇ ਹੈ। ਉਹਨਾਂ ਦੀ ਨਿਮਰਤਾ ਅੱਜ ਵੀ ਉਹਨਾਂ ਨੂੰ ਮਹਾਨ ਬਣਾਉਂਦੀ ਹੈ। ਉਹਨਾਂ ਕਰਕੇ ਹੀ ਪਟਿਆਲਾ ਅੱਜ ਵੀ ਆਪਣਾ ਆਪਣਾ ਲੱਗਦਾ ਹੈ। ਜਦੋਂ ਵੀ ਕਿਸੇ ਲੋੜਵੰਦ ਨੂੰ ਉਹਨਾਂ ਕੋਲ ਭੇਜਿਆ ਤਾਂ ਦਰਦੀ ਸਾਹਿਬ ਨੇ ਕਦੇ ਉਸਨੂੰ ਨਿਰਾਸ ਨਹੀਂ ਸੀ ਮੋੜਿਆ। ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਸਿੱਖਿਆ ਸ਼ਾਸਤਰੀ ਸ.ਜਗਜੀਤ ਸਿੰਘ ਦਰਦੀ (ਮੁੱਖ ਸੰਪਾਦਕ ਰੋਜ਼ਾਨਾ ਚੜ੍ਹਦੀਕਲਾ, ਚੇਅਰਮੈਨ-ਸ੍ਰੀ ਗੁਰੂ ਹਰਿ ਕਿ੍ਸ਼ਨ ਪਬਲਿਕ ਸਕੂਲਜ਼, ਕਾਲਜਿਜ਼ ਅਤੇ ਚੜਦੀਕਲਾ ਟਾਈਮ ਟੀਵੀ) ਦੀ ਚੋਣ ਪ੍ਰਮੁੱਖ ਨਾਗਰਿਕ ਐਵਾਰਡ 'ਪਦਮ ਸ੍ਰੀ ਐਵਾਰਡ' ਲਈ ਕੀਤੀ ਗਈ ਹੈ। ਰਾਸ਼ਟਰੀ ਏਕਤਾ, ਫਿਰਕੂ ਸਦਭਾਵਨਾ, ਮੀਡੀਆ, ਸਿੱਖਿਆ ਅਤੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਦੇ ਪ੍ਰਚਾਰ ਦੇ ਖੇਤਰ ਵਿੱਚ ਮਿਸਾਲੀ ਯੋਗਦਾਨ ਅਤੇ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਨੂੰ  ਭਾਰਤ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ 'ਪਦਮ ਸ੍ਰੀ ਪੁਰਸਕਾਰ' ਲਈ ਚੁਣਿਆ ਗਿਆ ਹੈ। ਇਹ ਸਾਡੇ ਸਭਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ  ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ 'ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਦੁਆਰਾ ਸਨਮਾਨਿਤ ਕੀਤਾ ਜਾਵੇਗਾ। 

ਅਤੀਤ ਦੇ ਉਹ ਪੁਰਾਣੇ ਵੇਲੇ ਅੱਜ ਕਿਸੇ ਫਿਲਮ ਵਾਂਗ ਜ਼ਹਿਨ ਵਿਚ ਘੁੰਮ ਰਹੇ ਹਨ। ਸ੍ਰ. ਦਰਦੀ ਨੇ ਆਪਣੀ ਚੜ੍ਹਦੀ ਜਵਾਨੀ ਵਿੱਚ ਪੰਜਾਬੀ ਬੋਲਦੇ ਸੂਬੇ ਦੀ ਸਿਰਜਣਾ ਲਈ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਰਾਂ ਸਾਲ ਦੀ ਛੋਟੀ ਉਮਰ ਵਿੱਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਤੋਂ ਪੰਜਾਬੀ ਸੂਬਾ ਲਹਿਰ ਵਿੱਚ ਭਾਗ ਲੈਣ ਲਈ 22 ਜੂਨ, 1960 ਨੂੰ ਗ੍ਰਿਫਤਾਰੀ ਦਿੱਤੀ। ਇਸ ਗੱਲ ਨੂੰ ਉਹਨਾਂ ਕਦੇ ਸੌਖੇ ਵੇਲਿਆਂ ਵਿੱਚ ਵੀ ਨਹੀਂ ਭੁਲਾਇਆ। ਜਿਹੜਾ ਵੀ ਦਰ ਤੇ ਆਇਆ ਉਸਨੂੰ ਆਪਣੇ ਪਰਿਵਾਰ ਵਾਂਗ ਸਮਝਿਆ ਅਤੇ ਗੱਲ ਨਾਲ ਲਾਇਆ। 

ਕਲਮ ਦੀ ਸਾਧਨਾ ਵਿਚ ਉਹਨਾਂ ਨਵੇਂ ਮੀਲ ਪੱਥਰ ਸਥਾਪਿਤ ਕੀਤੇ। ਨਵੇਂ ਦਿਸਹੱਦੇ ਬਣਾਏ। ਜੇ ਕਦੇ ਔਕੜਾਂ ਵੀ ਆਈਆਂ ਤਾਂ ਬੜੀ ਹੀ ਸਿਦਕਦਿਲੀ ਨਾਲ ਉਹਨਾਂ ਦਾ ਸਾਹਮਣਾ ਕੀਤਾ। ਸਰ ਉੱਚਾ ਚੁੱਕ ਕੇ ਆਪਣੇ ਹੱਕ ਵੀ ਲਏ। ਉਨ੍ਹਾਂ ਨੇ ਆਪਣੇ 62 ਸਾਲਾਂ ਦੇ ਤਜਰਬੇ ਦੌਰਾਨ ਮੀਡੀਆ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਆਪ 1993 ਤੋਂ ਲਗਾਤਾਰ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਮੀਡੀਆ ਡੈਲੀਗੇਸ਼ਨ ਦੇ ਮੈਂਬਰ ਰਹੇ ਹਨ ਅਤੇ ਸਾਰੀ ਦੁਨੀਆ ਵਿੱਚ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਸਮੇਂ ਉਨ੍ਹਾਂ ਨਾਲ ਰਹੇ ਹਨ। ਸੰਨ 1997-98 ਵਿੱਚ ਲੋਕ ਸਭਾ ਅਤੇ 2014 ਵਿੱਚ ਰਾਜ ਸਭਾ ਦੀਆਂ ਪ੍ਰੈਸ/ਮੀਡੀਆ ਸਲਾਹਕਾਰ ਕਮੇਟੀਆਂ ਦੇ ਮੈਂਬਰ ਬਣੇ। ਸ੍ਰ. ਦਰਦੀ 1988 ਤੋਂ ਪਿ੍ੰਟ ਮੀਡੀਆ ਦੀ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ 'ਦ ਇੰਡੀਅਨ ਨਿਊਜ਼ਪੇਪਰ ਸੋਸਾਇਟੀ'”ਦੇ ਕਾਰਜਕਾਰਨੀ ਦੇ ਮੈਂਬਰ ਹਨ। ਉਹ 2001 ਵਿੱਚ ਪ੍ਰੈੱਸ ਕੌਂਸਲ ਆਫ਼ ਇੰਡੀਆ ਦਾ ਮੈਂਬਰ ਬਣੇ ਅਤੇ 3 ਵਾਰ ਆਪਣੀਆਂ ਸੇਵਾਵਾਂ ਦਿੱਤੀਆਂ। ਸਾਹਿਤ ਅਤੇ ਮੀਡੀਆ ਵਿੱਚ ਅਜਿਹੇ ਬਹੁਤ ਸਾਰੇ ਨਾਮ ਹੋਣਗੇ  ਜਿਹਨਾਂ ਨੂੰ ਦਰਦੀ ਪਰਿਵਾਰ ਨੇ ਹੀ ਬਾਂਹ ਫੜ੍ਹ ਕੇ ਹੌਂਸਲਾ ਦਿੱਤਾ, ਗੱਲ ਨਾਲ ਲਾਇਆ ਅਤੇ ਸਥਾਪਿਤ ਕੀਤਾ। ਮੈਂ ਕੁਝ ਸੱਜਣਾਂ ਮਿੱਤਰਾਂ ਨੂੰ ਟੋਹਣ ਦੀ ਕੋਸ਼ਿਸ਼ ਨਾਲ ਇੱਕ ਵਾਰ ਆਖਿਆ ਹੁਣ ਤਾਂ ਕਿਸੇ ਹੋਰ ਵੱਡੀ ਅਖਬਾਰ ਵਿੱਚ ਹੋਵੋਗੇ? ਉਹਨਾਂ ਦਾ ਕੁਝ ਨਾਰਾਜ਼ਗੀ ਦੇ ਅੰਦਾਜ਼ ਵਾਲਾ ਜੁਆਬ ਸੀ ਸਾਡੇ ਲਈ ਹਮੇਸ਼ਾਂ ਸਾਡੀ ਚੜ੍ਹਦੀਕਲਾ ਹੀ ਵੱਡੀ ਅਖਬਾਰ ਰਹਿਣੀ ਹੈ। ਯੂਨੀਵਰਸਿਟੀਆਂ ਨੇ ਤਾਂ ਸਾਨੂੰ ਥਿਊਰੀ ਹੀ ਸਿਖਾਈ ਸੀ ਅਮਲ ਵਿੱਚ ਪੱਤਰਕਾਰੀ ਕਿਵੇਂ ਹੁੰਦੀ ਹੈ ਇਹ ਤਾਂ ਅਸੀਂ ਦਰਦੀ ਸਾਹਿਬ ਕੋਲ ਆ ਕੇ ਉਹਨਾਂ ਦੀ ਉਂਗਲੀ ਫੜ੍ਹ ਕੇ ਹੀ ਸਿੱਖਿਆ ਹੈ। ਇਹਨਾਂ ਵਿੱਚੋਂ ਬਹੁਤੇ ਆਪਣੇ ਆਖਰੀ ਸਾਹਾਂ ਤੱਕ ਇਸ ਅਦਾਰੇ ਨਾਲ ਜੁੜੇ ਰਹੇ। ਉਡਾਣ ਦੀ ਸ਼ਕਤੀ, ਉਤਸ਼ਾਹ, ਖੁੱਲ੍ਹ ਅਤੇ ਸੇਧ ਇਥੋਂ ਹੀ ਮਿਲਦੀ ਰਹੀ। ਮੋਹਾਲੀ ਦੇ ਸਵਰਗੀ ਰਾਜਿੰਦਰ ਸੇਵਕ (ਅੱਗਰਵਾਲ) ਸਾਹਿਬ ਜਦੋਂ ਵੀ ,ਮਿਲਦੇ ਤਾਂ ਦਰਦੀ ਸਾਹਿਬ ਬਾਰੇ ਬਹੁਤ ਕੁਝ ਦੱਸਿਆ ਕਰਦੇ ਸਨ ਉਹਨਾਂ ਬਾਰੇ ਫਿਰ ਕਦੇ ਵੱਖਰੀ ਪੋਸਟ ਵਿੱਚ ਜਲਦੀ ਹੀ ਲਿਖਾਂਗਾ। 

ਅੱਜ ਜੇ ਇਹ ਅਦਾਰਾ ਏਨਾ ਵੱਡਾ ਹੈ ਤਾਂ ਇਸਦੇ ਪਿਛੇ ਦਰਦੀ ਪਰਿਵਾਰ ਦੀ ਲੰਮੀ ਸਾਧਨਾ ਹੈ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਚੜ੍ਹਦੀਕਲਾ ਅਖ਼ਬਾਰ 1970 ਤੋਂ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾ ਸਿਰਫ਼ ਪਿ੍ੰਟ ਮੀਡੀਆ ਦੇ ਖੇਤਰ ਵਿੱਚ ਸਗੋਂ ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਵੀ ਸਿਖਰਲੀਆਂ ਉਚਾਈਆਂ ਪ੍ਰਾਪਤ ਕੀਤੀਆਂ।  ਉਨ੍ਹਾਂ ਨੇ ਸਾਲ 2007 ਵਿੱਚ ਚੜਦੀਕਲਾ ਟਾਈਮ ਟੀ.ਵੀ. ਚੈਨਲ ਸ਼ੁਰੂ ਕੀਤਾ। ਚੜ੍ਹਦੀਕਲਾ ਟਾਈਮ ਟੀਵੀ ਚੈਨਲ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਭਾਵ ਗੁਰੂਦੁਆਰਾ ਸ੍ਰੀ ਬੰਗਲਾ ਸਾਹਿਬ, ਨਵੀਂ ਦਿੱਲੀ ਤੋਂ ਰੋਜ਼ਾਨਾ ਸਿੱਧਾ ਪ੍ਰਸਾਰਣ ਕਰਨ ਲਈ ਇੱਕ ਪਸੰਦੀਦਾ ਪੰਜਾਬੀ ਸੈਟੇਲਾਈਟ ਚੈਨਲ ਬਣ ਗਿਆ ਹੈ। ਇਸ ਚੈਨਲ ਉਤੇ ਹਿਮਾਲਿਆ ਵਿੱਚ 15000 ਫੁੱਟ ਦੀ ਉਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਅਤੇ ਵਿਸ਼ਵ ਭਰ ਦੇ ਕਰੋੜਾਂ ਦਰਸ਼ਕਾਂ ਤੱਕ ਗੁਰਬਾਣੀ ਦਾ ਸੰਦੇਸ਼ ਪਹੁੰਚਾਉਣ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਤੋਂ ਪ੍ਰਸਾਰਣ ਹੁੰਦਾ ਹੈ। ਤਕਨੀਕੀ ਤੌਰ ਤੇ ਹਮੇਸ਼ਾਂ ਮੂਹਰਲੀ ਕਤਾਰ ਵਿਚ ਰਹਿਣਾ ਦਰਦੀ ਸਾਹਿਬ ਦਾ ਸੁਭਾਅ ਰਿਹਾ। ਜਦੋਂ ਹੱਥਾਂ ਨਾਲ ਇੱਕ ਇੱਕ ਆਖਰ ਜੋੜ ਕੇ ਕੰਪੋਜ਼ਿੰਗ ਹੋਇਆ ਕਰਦੀ ਸੀ ਉਸ ਦੌਰ ਤੋਂ ਲੈ ਕੇ ਕੰਪਿਊਟਰ ਵਾਲੀ ਕਾਮਸੈਟ ਪ੍ਰਿੰਟਿੰਗ//ਆਫਸੈਟ ਪ੍ਰਿੰਟਿੰਗ  ਤੱਕ ਦਰਦੀ ਸਾਹਿਬ ਹਮੇਸ਼ਾਂ ਅੱਗੇ ਹੀ ਅੱਗੇ ਵਧਦੇ ਰਹੇ। 

ਕਮਰਸ਼ੀਅਲ ਕੰਪੀਟੀਸ਼ਨ ਅਤੇ ਗਲਾ ਕੱਟ ਮੁਕਾਬਲਿਆਂ ਵਾਲੇ ਦੌਰ ਵਿੱਚ ਵੀ ਇਸ ਅਦਾਰੇ ਦਾ ਦਾਇਰਾ ਜੇ ਅੱਜ ਏਨਾ ਵਿਸ਼ਾਲ ਹੈ ਤਾਂ ਇਸ ਪਿਛੇ ਸਾਧਨਾ ਵੀ ਬਹੁਜਤ ਵੱਡੀ ਹੈ। ਦਰਦੀ ਸਾਹਿਬ ਨੇ ਆਪਣੀ ਸਾਰੀ ਆਪਣੀ ਸਾਰੀ ਜੁਆਨੀ ਇਸ ਪਾਸੇ ਲੈ ਹੈ। ਦੁਨੀਆ ਭਰ ਦੇ ਆਪਣੇ ਪਾਠਕਾਂ ਅਤੇ ਦਰਸ਼ਕਾਂ ਵਿੱਚ ਦੇਸ਼ ਭਗਤੀ, ਭਾਸ਼ਾ, ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਭਾਰਤੀ ਵਿਰਸੇ ਦੀ ਸੇਵਾ ਕਰਨ ਦੇ 50 ਸਾਲਾਂ ਤੋਂ ਵੱਧ ਦੇ ਸ਼ਾਨਦਾਰ ਇਤਿਹਾਸ ਦੇ ਕਾਰਨ, ਚੜ੍ਹਦੀਕਲਾ ਟਾਈਮ ਟੀਵੀ ਨੇ ਸਾਰੇ ਉਪਲਬਧ ਡੀ.ਟੀ.ਐਚ. 'ਤੇ ਆਪਣੀ ਭਰੋਸੇਯੋਗਤਾ ਅਤੇ ਵਿਸ਼ਵ ਵਿਆਪੀ ਮੌਜੂਦਗੀ ਹਾਸਲ ਕੀਤੀ ਹੈ। ਚੜ੍ਹਦੀਕਲਾ ਟਾਈਮ ਟੀ. ਵੀ. ਕੇਬਲ, ਓ.ਟੀ.ਟੀ. ਅਤੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਭਾਰਤ ਦੇ ਸਭ ਤੋਂ ਵਧੀਆ ਅਤੇ ਚੋਟੀ ਦੇ ਦਰਜਾਬੰਦੀ ਵਾਲੇ ਪੰਜਾਬੀ ਚੈਨਲਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਵਿਸ਼ਵ ਭਰ ਵਿੱਚ ਬਹੁਤ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਪੁਰਾਣੀਆਂ ਵਿਰਾਸਤੀ ਗੱਲਾਂ ਨੂੰ ਚੇਤੇ ਰੱਖਦਿਆਂ ਨਵੀਆਂ ਪਿਰਤਾਂ ਵੀ ਪਾਈਆਂ। ਬਹੁਤ ਕੁਝ ਨਵਾਂ ਵੀ ਸਥਾਪਿਤ ਕੀਤਾ। ਉਹਨਾਂ ਦੀ ਦੇਣ ਦੀ ਗੱਲ ਕਰੀਏ ਤਾਂ ਗੱਲਾਂ ਮੁੱਕਣ ਵਿਚ ਨਹੀਂ ਆਉਣੀਆਂ। 

ਪਰ ਸਿੱਖ ਧਰਮ ਦਾ ਜ਼ਿਕਰ ਵੀ ਜ਼ਰੂਰੀ ਹੈ। ਦਰਦੀ ਪਰਿਵਾਰ ਨੇ ਵਿਕਾਸ ਦੀਆਂ ਸਿਖਰਾਂ ਛੂੰਹਦਿਆਂ ਕਦੇ ਵੀ ਧਰਮ ਕਰਮ ਅਤੇ ਵਿਰਾਸਤ ਨੂੰ ਤਿਲਾਂਜਲੀ ਨਹੀਂ ਦਿੱਤੀ। ਗੁਰੂ ਘਰ ਦੀਆਂ ਸਿਖਿਆਵਾਂ ਨੂੰ ਹਮੇਸ਼ਾਂ ਯਾਦ ਰੱਖਿਆ। ਧਾਰਮਿਕ ਕਵਰੇਜ ਨੂੰ ਮੁੱਢਕਾਲ ਤੋਂ ਹੀ ਪਹਿਲ ਦਿੱਤੀ। ਸ.ਜਗਜੀਤ ਸਿੰਘ ਦਰਦੀ ਦੀਆਂ ਸਿੱਖ ਧਰਮ ਲਈ ਨਿਸ਼ਕਾਮ ਸੇਵਾਵਾਂ ਲਈ ਉਹਨਾਂ ਨੂੰ  ਖਾਲਸਾ ਪੰਥ ਦੇ ਸਰਵਉੱਚ ਤਖਤ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਤਖਤ ਸ੍ਰੀ ਪਟਨਾ ਸਾਹਿਬ ਨੇ ਉਹਨਾਂ ਨੂੰ  'ਭਾਈ ਸਾਹਿਬ'” ਦੀ ਪਦਵੀ ਪ੍ਰਦਾਨ ਕੀਤੀ ਹੈ। ਦਰਦੀ ਪਰਿਵਾਰ ਨੇ ਮੁਨਾਫਾਖੋਰੀ ਦੇ ਇਸ ਯੁਗ ਵਿੱਚ ਵੀ ਲੋਕਾਂ ਨੂੰ ਧਰਮ ਕਰਮ ਅਤੇ ਨੈਤਿਕਤਾ ਨਾਲ ਜੋੜੀ ਰੱਖਣਾ ਇੱਕ ਬਹੁਤ ਵੱਡੀ ਦੇਣ ਹੈ। ਲੋਕਾਂ ਨੂੰ ਕੁਝ ਡਰ ਬਣਿਆ ਰਹੇ ਤਾਂ ਚੰਗਾ ਹੀ ਹੈ। ਇਸ ਨਾਲ ਸਮਾਜ ਦਾ ਫਾਇਦਾ ਹੀ ਹੋਵੇਗਾ। 

ਇਸ ਮਕਸਦ ਨਾਲ ਹੀ ਉਹਨਾਂ ਸਿੱਖਿਆ ਦੇ ਖੇਤਰ ਵਿੱਚ ਵੀ ਕਈ ਉਪਰਾਲੇ ਕੀਤੇ। ਇੱਕ ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਆਪ ਪਟਿਆਲਾ ਵਿੱਚ ਸ੍ਰੀ ਗੁਰੂ ਹਰਿ ਕ੍ਰਿਸ਼ਨ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਵੀ ਹਨ। ਇਨ੍ਹਾਂ ਸੰਸਥਾਵਾਂ ਦਾ ਉਦੇਸ਼ ਲੋਕਾਂ ਵਿੱਚ ਮਿਆਰੀ ਸਿੱਖਿਆ ਦਾ ਪ੍ਰਚਾਰ ਕਰਨਾ ਅਤੇ ਨਵੀਂ ਪੀੜ੍ਹੀ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਭਾਵਨਾ ਪੈਦਾ ਕਰਨਾ ਹੈ। ਚੰਗੀ ਸਿੱਖਿਆ ਨਾਲ ਹੀ ਸਿਹਤਮੰਦ ਸਮਾਜ ਸਿਰਜਿਆ ਜਾ ਸਕਦਾ ਹੈ। ਦਰਦੀ ਪਰਿਵਾਰ ਉਹਨਾਂ ਸਭਨਾਂ ਤੱਕ ਸਿੱਖੀ ਪਹੁੰਚਾਉਣਾ ਚਾਹੁੰਦਾ ਹੈ ਜਿਹੜੇ ਅੱਜ ਦੇ ਯੁਗ ਵਿਚ ਵੀ ਸਿੱਖਿਆ ਤੋਂ ਵਿਹੂਣੇ ਹਨ। ਉਹਨਾਂ ਕੋਲ ਪੜ੍ਹਾਈ ਲਈ ਲੁੜੀਂਦੇ ਫ਼ੰਡ ਅਤੇ ਸਾਧਨ ਨਹੀਂ ਹਨ। ਉਹਨਾਂ ਤੱਕ ਕਿਵੇਂ ਪਹੁੰਚਿਆ ਜਾਵੇ ਇਸ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।

ਉਨ੍ਹਾਂ ਦੀਆਂ ਇਨ੍ਹਾਂ ਪ੍ਰਮੁੱਖ ਸੇਵਾਵਾਂ ਕਾਰਨ ਉਨ੍ਹਾਂ ਨੂੰ  ਸੰਨ 1992 ਵਿੱਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਸਾਹਿਤਕਾਰ ਤੇ 1998 ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਕੇ.ਆਰ. ਨਰਾਇਣ ਜੀ ਨੇ ਸ਼੍ਰੋਮਣੀ ਪੱਤਰਕਾਰ ਅਵਾਰਡ ਨਾਲ ਸਨਮਾਨਿਤ ਕੀਤਾ। ਅਮਰੀਕਾ ਅਤੇ ਕੈਨੇਡਾ ਵਿੱਚ ਆਯੋਜਿਤ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਸ੍ਰ. ਦਰਦੀ ਨੂੰ  ਸਨਮਾਨਿਤ ਕੀਤਾ ਗਿਆ। ਸ੍ਰ. ਦਰਦੀ 1993 ਤੋਂ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਨਾਲ ਵਿਦੇਸ਼ ਯਾਤਰਾਵਾਂ ਉਤੇ ਵੀ ਜਾਂਦੇ ਰਹੇ ਹਨ।  ਇਸ ਤਰ੍ਹਾਂ ਜਿੱਥੇ ਪੰਜਾਬ ਅਤੇ ਸਿੱਖੀ ਦੀ ਖੁਸ਼ਬੂ ਦੁਨੀਆ ਦੇ ਕੋਨੇ ਕੋਨੇ ਤੱਕ ਫੈਲੀ ਉੱਥੇ ਇਸ ਅਦਾਰੇ ਦਾ ਨੈਟਵਰਕ ਵੀ ਅੰਤਰਰਾਸ਼ਟਰੀ ਬਣਿਆ। ਹੁਣ ਵਿਦੇਸ਼ਾਂ ਵਿੱਚੋਂ ਇਸ ਅਦਾਰੇ ਨੂੰ  ਨਾਲ ਦੀ ਨਾਲ ਹਰ ਘਟਨਾ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। 

ਆਖਿਰ ਵਿੱਚ ਇੱਕ ਗੱਲ ਹਿੰਦੀ ਦੀ ਵੀ। ਮਾਤਰ ਭਾਸ਼ਾ ਪੰਜਾਬੀ ਦੇ ਨਾਲ ਨਾਲ ਦਰਦੀ ਪਰਿਵਾਰ ਨੇ ਦੇਸ਼ ਨੂੰ ਜੋੜਨ ਵਾਲੀ ਰਾਜ ਭਾਸ਼ਾ ਹਿੰਦੀ ਵੱਲ ਵੀ ਉਚੇਚਾ ਧਿਆਨ ਦਿੱਤਾ। ਭਾਰਤ ਦੇਸ਼ ਹਮਾਰਾ ਇਸ ਅਦਾਰੇ ਦਾ ਹਿੰਦੀ ਅਖਬਾਰ ਹੈ। ਇਹ ਅਖਬਾਰ ਵੀ ਮੀਡੀਆ ਵਿਚ ਸਰਗਰਮ ਹੈ ਅਤੇ ਨਵੀਆਂ ਉਚਾਈਆਂ ਛੂਹ ਰਿਹਾ ਹੈ। ਕਜ਼ੂਲ ਮਿਲਾ ਕੇ ਦਰਦੀ ਸਾਹਿਬ ਦੀ ਸਾਧਨਾ, ਲਗਨ ਅਤੇ ਮਿਹਨਤ ਨੂੰ ਸਲਾਮ। ਪਦਮ ਸ਼੍ਰੀ ਐਵਾਰਡ ਮਿਲਣ ਤੇ ਸਾਡੇ ਸਭਨਾਂ ਵੱਲੋਂ ਹਾਰਦਿਕ ਵਧਾਈ ਵੀ। 

ਸ. ਜਗਜੀਤ ਸਿੰਘ ਦਰਦੀ ਨੂੰ ਪਦਮ ਸ਼੍ਰੀ ਅਵਾਰਡ//ਸ਼ਲਾਘਾਯੋਗ ਪਹਿਲ


Tuesday, November 23, 2021

ਕਿਸਾਨ ਅੰਦੋਲਨ ਬਾਰੇ ਵਰਲਡ ਮੀਡੀਆ ਯੂ ਐਸ ਏ ਵੱਲੋਂ ਵਿਸ਼ੇਸ਼ ਪ੍ਰੋਗਰਾਮ

ਗੱਲਬਾਤ ਦੌਰਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕੀਤੇ ਅਹਿਮ ਪ੍ਰਗਟਾਵੇ

ਨੁਕਤੇ ਉਠਾਏ ਪੱਤਰਕਾਰ ਸੁਰਿੰਦਰ ਮਚਾਕੀ ਨੇ 


ਡੇਟ ਲਾਈਨ ਪੰਜਾਬ: 22 ਨਵੰਬਰ 2021: ਰਾਤ ਅਠ ਵਜੇ: (ਪੰਜਾਬ ਸਕਰੀਨ ਬਿਊਰੋ)::

ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਮਗਰੋਂ ਵੀ ਮੌਜੂਦਾ ਸਥਿਤੀ ਕੋਈ ਬਹੁਤੀ ਸੁਖਦ ਹੋਈ ਨਹੀਂ ਲੱਗਦੀ।  ਹੋਏ, ਭੰਗੜੇ ਵੀ  ,ਮਠਿਆਈਆਂ ਵੀ  ਗਈਆਂ, ਵਧਾਈਆਂ ਵੀ ਲਈਆਂ ਦਿੱਤੀਆਂ ਗਈਆਂ ਪਰ ਜਿਸ ਨੂੰ "ਜਿੱਤ" ਕਿਹਾ ਜਾਂਦਾ ਉਸ ਜਿੱਤ ਜਿੰਨੀਆਂ ਖੁਸ਼ੀਆਂ ਕਿਤੇ ਨਜ਼ਰ ਨਹੀਂ ਆਈਆਂ। ਅਜਿਹੀਆਂ ਖੁਸ਼ੀਆਂ ਭਾਜਪਾ ਦਫਤਰਾਂ ਦੇ ਬਾਹਰ ਜ਼ਿਆਦਾ ਸਨ। ਭਾਜਪਾ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਸ ਅਣਕਿਆਸੇ ਅਤੇ ਸਵੇਰੇ ਸਵੇਰੇ ਕੀਤੇ ਅਚਾਨਕ ਐਲਾਨ ਨੇ ਆਪੋਜੀਸ਼ਨ ਦੇ ਨਾਲ ਨਾਲ ਕਿਸਾਨਾਂ ਕੋਲੋਂ ਏਨਾ ਵੱਡਾ ਮੁਦਾ ਖੋਹ ਲਿਆ ਹੈ ਅਤੇ ਹੁਣ ਉਹਨਾਂ ਕੋਲ ਆਪਣੇ ਸੰਘਰਸ਼ਾਂ ਦਾ ਕੋਈ ਕਾਰਨ ਜਾਂ ਮੁੱਦਾ ਨਹੀਂ ਬਚਿਆ। ਇਹੀ ਹੁੰਦੀ ਹੈ ਸਿਆਸਤ। ਕਿਸਾਨਾਂ ਦੇ ਥਿੰਕ ਟੈਂਕ ਵੀ ਕਿਸੇ ਵੱਡੇ ਪ੍ਰਤੀਕਰਮ ਲਈ ਭਾਵੇਂ ਤੁਰੰਤ ਤਿਆਰ ਨਹੀਂ ਸਨ ਪਰ ਉਹਨਾਂ ਨੇ ਇਸ ਐਲਾਨ ਦੇ ਸਿੱਟੇ ਵੱਜੋਂ ਦਿੱਲੀ ਦੇ ਬਾਰਡਰ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ।

ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 

ਕਿਸਾਨ ਮੋਰਚੇ ਦਾ ਦਿੱਲੀ  ਵਾਲੇ ਬਾਰਡਰਾਂ ਤੇ ਧਰਨਾ ਜਾਰੀ ਹੈ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹਨਾਂ ਕਾਨੂੰਨਾਂ ਨੂੰ ਸੰਸਦ ਵਿੱਚ ਰੱਦ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਵੀ ਭੰਬਲਭੂਸੇ ਵਾਲੀ ਸਥਿਤੀ ਹੈ। ਅਸਲ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵੇਲੇ ਵੀ ਸੱਤਾ ਧਿਰ ਨੇ ਬੇਹੱਦ ਜਲਦਬਾਜ਼ੀ ਤੋਂ ਕੰਮ ਲਿਆ ਸੀ। ਭਾਜਪਾ ਆਗੂ ਕਲਰਾਜ ਮਿਸ਼ਰ ਦਾ ਇਹ ਕਹਿਣਾ ਕਿ ਇਹਨਾਂ ਕਾਨੂੰਨਾਂ ਦਾ ਕੀ ਹੈ ਅਸੀਂ ਬਾਅਦ ਵਿੱਚ ਵੀ ਲਾਗੂ ਕਰ ਸਕਦੇ ਹਾਂ। ਜੁਆਬੀ ਤੌਰ ਤੇ ਕਿਸਾਨ ਆਗੂਆਂ ਦਾ ਕਹਿਣਾ ਕਿ ਫਿਰ ਧਰਨੇ ਅਤੇ ਮੋਰਚੇ ਵੀ ਇਸੇ ਤਰ੍ਹਾਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਬਣ ਕੇ ਲੱਗ ਸਕਦੇ ਹਨ। ਕੁਲ ਮਿਲਾ ਸਥਿਤੀ ਬੜੀ ਬੇਵਸਾਹੀ ਵਾਲੀ ਜਾਪਦੀ ਹੈ। ਅੰਦੋਲਨਕਾਰੀਆਂ ਨੂੰ ਪ੍ਰਧਾਨਮੰਤਰੀ ਦੇ ਨਾ ਤਾਂ ਟਵੀਟ ਵਾਲੇ ਬਿਆਨ ਤੇ ਯਕੀਨ ਹੈ ਅਤੇ ਨਾ ਹੀ ਵੀਡੀਓ ਵਾਲੇ ਬਿਆਨ ਤੇ। 

ਗੋਦੀ ਮੀਡੀਆ ਦੀ ਇੱਕ ਐਂਕਰ ਕਿਸਾਨ ਆਗੂਆਂ ਨੂੰ ਇਹ ਆਖਦਿਆਂ ਵੀ ਸੁਣੀ ਗਈ ਕਿ ਪ੍ਰਧਾਨਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿਆਨ ਨਾਲ ਕਿਸਾਨ ਆਗੂ ਨਿਹੱਥੇ ਹੋ ਗਏ ਹਨ। ਇਸ ਕਿਸਮ ਦੀਆਂ ਸਾਰੀਆਂ ਗੱਲਾਂ ਮਾਹੌਲ ਨੂੰ ਸਹਿਜ ਹੋਣ ਦੇ ਰਸਤੇ ਵਿੱਚ ਰੁਕਾਵਟ ਹੀ ਬਣ ਰਹੀਆਂ ਹਨ। ਇਸ ਬੇਹੱਦ ਨਾਜ਼ੁਕ ਅਤੇ ਤਰਲਤਾ ਵਰਗੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ ਉੱਘੇ ਟੀਵੀ ਹੋਸਟ ਸੁਰਿੰਦਰ ਮਚਾਕੀ ਹੁਰਾਂ ਨੇ ਆਪਣੇ ਸ਼ੋਅ ਦੌਰਾਨ। 

ਵਰਲਡ ਮੀਡੀਆ ਯੂ ਐਸ ਏ ਤੋਂ ਪ੍ਰਸਾਰਿਤ ਇਸ ਖਾਸ ਪ੍ਰੋਗਰਾਮ ਵਿੱਚ ਬੜੇ ਹੀ ਦਿਲਚਸਪ ਸੁਆਲ ਪੁਛੇ ਖੁਦ ਸ਼੍ਰੀ ਮਚਾਕੀ ਹੁਰਾਂ ਨੇ ਅਤੇ ਇਹਨਾਂ ਤਿੱਖੇ ਸੁਆਲਾਂ ਦੇ ਤਿੱਖੇ ਜੁਆਬ ਦਿੱਤੇ 32 ਕਿਸਾਨ ਆਗੂਆਂ ਵਿੱਚੋਂ ਇੱਕ ਸਰਗਰਮ ਆਗੂ ਰਾਜਿੰਦਰ ਦੀਪ ਸਿੰਘ ਵਾਲਾ ਨੇ। ਪੱਤਰਕਾਰ ਰੈਕਟਰ ਕਥੂਰੀਆ ਵੀ ਇਸ ਗੱਲਬਾਤ ਵਿੱਚ ਸ਼ਾਮਲ ਰਹੇ। 

ਇਸ ਗੱਲਬਾਤ ਦੌਰਾਨ ਕਈ ਮੁੱਦੇ ਵਿਚਾਰੇ ਗਏ ਅਤੇ ਕਈ ਨੁਕਤਿਆਂ ਤੇ ਗੱਲਬਾਤ ਹੋਈ। ਇਹ ਪਹਿਲੂ ਵੀ ਉਭਰ ਕੇ ਸਾਹਮਣੇ ਆਇਆ ਕਿ ਇਸ ਕਿਸਾਨ ਮੋਰਚੇ ਨੇ ਬਹੁਤ ਸਾਰੀਆਂ ਪੀੜਤਾਂ ਪਾਈਆਂ ਹਨ ,ਬਹੁਤ ਸਾਰੇ ਮਿੱਥ ਤੋੜੇ ਹਨ। ਗੋਦੀ ਮੀਡੀਆ ਦੇ ਹੰਕਾਰ ਨੂੰ ਤੋੜਦਿਆਂ ਇਸ ਕਿਸਾਨ ਅੰਦੋਲਨ ਦੌਰਾਨ ਹੀ ਸੋਸ਼ਲ ਮੀਡੀਆ ਬਦਲਵੇਂ ਅਤੇ ਮਜ਼ਬੂਤ ਮੰਚ ਵੱਜੋਂ ਸਾਹਮਣੇ ਆਇਆ ਹੈ। ਲੋਕ ਪੱਖੀ ਅਤੇ ਸੱਤਾ ਪੱਖੀ ਮੀਡੀਆ ਵਿਚਾਲੇ ਲਕੀਰ ਗੂਹੜੀ ਹੋਈ ਹੈ। ਮੀਡੀਆ ਨਾਲ ਸਬੰਧਤ ਬਹੁਤ ਸਾਰੇ ਨਵੇਂ ਚੇਹਰੇ ਸਾਹਮਣੇ ਆਏ ਹਨ। ਬਹੁਤ ਸਾਰੇ ਪੁਰਾਣੇ ਚੇਹਰੇ ਪਣੇ ਤਜਰਬਿਆਂ ਦੀ ਧਾਰ ਨੂੰ ਹੋਰ ਤਿੱਖੀ ਕਰ ਕੇ ਨਿੱਤਰੇ ਹਨ। ਤਕਨੀਕੀ ਤੌਰ ਤੇ ਵੀ ਨਵੇਂ ਰੰਗ ਰੂਪ ਸਾਹਮਣੇ ਆਏ ਹਨ। ਬਹੁ ਗਿਣਤੀ ਲੋਕਾਂ ਨੇ ਤਾਂ ਰਵਾਇਤੀ ਮੀਡੀਆ ਦੇ ਵੱਡੇ ਹਿੱਸੇ ਟੀਵੀ ਚੈਨਲਾਂ ਨੂੰ ਦੇਖਣਾ ਬੇਹੱਦ ਘਟਾ ਦਿੱਤਾ ਹੈ ਜਾਂ ਬਿੱਲਕੁਲ ਹੀ ਬੰਦ ਕਰ ਦਿੱਤਾ। ਰਾਣਾ ਅਯੂਬ, ਆਰਿਫਾ ਖ਼ਾਨਮ ਸ਼ੇਰਵਾਨੀ, ਅਜੀਤ ਅੰਜੁਮ, ਬਰਖਾ ਦੱਤ, ਰਵੀਸ਼ ਕੁਮਾਰ ਸ਼ਿਆਮ ਮੀਰਾ ਸਿੰਘ ਅਤੇ ਯਾਦਵਿੰਦਰ ਕਰਫਿਊ ਦੀ ਲੋਕਪ੍ਰਿਯਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਰਵੀਸ਼ ਕੁਮਾਰ ਦੇ ਸ਼ੋਅ ਨੂੰ ਤਾਂ ਰਾਤ ਵੇਲੇ ਲੋਕਾਂ ਨੇ ਇੰਝ ਦੇਖਿਆ ਜਿਵੇਂ ਕਦੇ ਲੋਕ ਰਮਾਇਣ/ਮਹਾਂਭਾਰਤ ਦੇ ਸ਼ੋਅ ਨੂੰ ਦੇਖਿਆ ਕਰਦੇ ਸਨ।

ਆਖਿਰ ਕਿਓਂ ਕੀਤਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ?ਇਸ ਬਾਰੇ ਆਰਿਫਾ ਖਾਨਮ ਸ਼ੇਰਵਾਨੀ ਨੇ ਵੀ ਚਰਚਾ ਕੀਤੀ ਹੈ "ਦ ਵਾਇਰ" ਦੇ ਮੰਚ ਤੋਂ। ਕੁਲ  ਮਿਲਾ ਕੇ ਅਜੇ ਬਹੁਤ ਕੁਝ ਬਾਕੀ ਹੈ ਜਿਸਦਾ ਨਿਤਾਰਾ ਅਜੇ ਹੋਣਾ ਹੈ। ਇਹ ਨਿਤਾਰਾ ਜਾਗਰੂਕ ਮੀਡੀਆ ਹੀ ਕਰ ਰਿਹਾ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਹੋਇਆ ਹੈ। 

Saturday, September 18, 2021

PCJU ਵੱਲੋਂ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

 18th September 2021 at  10:22 PM

ਸਿਆਸਤਦਾਨ ਪਰਿਵਾਰਕ, ਵਪਾਰੀ ਅਤੇ ਦਰਬਾਰੀ ਹੋਏ-ਡਾ. ਗਰਗ 


ਲੁਧਿਆਣਾ: 18 ਸਤੰਬਰ  2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਮੁਦਤਾਂ ਮਗਰੋਂ ਲੁਧਿਆਣਾ ਵਿਚ ਕੋਈ ਅਜਿਹਾ ਮੀਡੀਆ ਪ੍ਰੋਗਰਾਮ ਹੋਇਆ ਹੈ ਜਿਸ ਵਿਚ ਨਾ ਕੋਈ ਸਰਕਾਰੀ ਸਰਪ੍ਰਸਤੀ ਸੀ ਤੇ ਹੀ ਕੋਈ ਸਰਕਾਰੀ ਮੰਤਰੀ ਜਾਂ ਅਧਿਕਾਰੀ ਖਾਸ ਮਹਿਮਾਨ ਸੀ। ਨਾ ਹੀ ਸੱਤਾ ਸਾਹਮਣੇ ਕੋਈ ਕਿਸੇ ਥਾਂ ਜਾਂ ਕਿਸੇ ਹੋਰ ਫਾਇਦੇ ਦੀ ਕੋਈ ਮੰਗ ਰੱਖੀ ਗਈ ਸੀ ਤੇ ਨਾਂ ਹੀ ਕਿਸੇ ਕਾਰਪੋਰੇਟੀ ਲੀਡਰ ਸਾਹਮਣੇ ਹੱਥ ਫੈਲਾਏ ਗਏ ਸਨ। ਸਿਰ ਉੱਚਾ ਚੁੱਕ ਕੇ, ਸਮਾਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸ਼ੁੱਧ ਜਨਹਿੱਤ  ਦੇ ਮੁੱਦਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਸਨ ਅਤੇ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਡਟਵਾਂ ਸਾਹਮਣੇ ਕਰਨ ਬਾਰੇ ਚਰਚਾ ਹੋਈ ਸੀ।ਡਾਕਟਰ ਪਿਆਰੇ ਲਾਲ ਗਰਗ, ਪ੍ਰੋਫੈਸਰ ਜਗਮੋਹਨ ਸਿੰਘ ਅਤੇ ਬਲਵਿੰਦਰ ਜੰਮੂ ਵਰਗੀਆਂ ਸ਼ਖਸੀਅਤਾਂ ਨੇ ਮੀਡੀਆ ਵਿੱਚ ਆ ਰਹੇ ਨਿਘਾਰ ਵੱਲ ਧਿਆਨ ਦੁਆਇਆ ਅਤੇ ਇਖਲਾਕੀ ਬੁਲੰਦੀ ਵੱਲ ਧਿਆਨ ਦੇਣ ਦੀ ਗੱਲ ਤੇ ਵੀ ਜ਼ੋਰ ਦਿੱਤਾ। ਇਸਦੇ ਨਾਲ ਹੀ ਮੀਡੀਆ ਵਾਲਿਆਂ ਨੂੰ ਗੁਰ ਸਮਝਾਇਆ ਗਿਆ ਕਿ ਹਰ ਹੀਲੇ ਆਪਣੀ ਮੁਹਾਰਤ ਸੁਧਾਰਨੀ ਜ਼ਰੂਰੀ ਹੈ. ਕੰਮ ਤਾਂ ਇਸੇ ਨੇ ਹੀ ਦੇਣਾ ਹੈ। ਇਸਦੇ ਨਾਲ ਹੀ ਨਿਭਾਇਆ ਜਾ ਸਕੇਗਾ ਕਲਮ ਵਾਲਾ ਫਰਜ਼। ਸੈਮੀਨਾਰ ਵਿਚ ਮੀਡੀਆ ਅਤੇ ਸਮਾਜ ਤੇ ਵੱਧ ਰਹੀ ਕਾਰਪੋਰੇਟੀ ਜਕੜ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਗਈ।  

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਲੁਧਿਆਣਾ ਵਿੱਚ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਇੱਕ ਸੈਮੀਨਾਰ ਗੁਰੂ ਨਾਨਕ ਭਵਨ ਵਿਖੇ ‘ਸੰਵਾਦ’ ਦੇ ਰੂਪ ਵਿੱਚ ਕਰਵਾਇਆ ਗਿਆ। ਇਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਅਤੇ ਉੱਘੇ ਚਿੰਤਕ ਪ੍ਰੋ. ਜਗਮੋਹਨ ਸਿੰਘ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨਾਂ ’ਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸੈਕਟਰੀ ਜਨਰਲ ਬਲਵਿੰਦਰ ਜੰਮੂ, ਪੀਸੀਜੇਯੂ ਦੇ ਸੈਕਟਰੀ ਜੈ ਸਿੰਘ ਛਿੱਬੜ, ਮੈਡਮ ਬਿੰਦੂ ਸ਼ਾਮਿਲ ਹੋਏ। ਲੁਧਿਆਣਾ ਦੀ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਸੰਤੋਖ ਗਿੱਲ ਅਤੇ ਅਮਰਪਾਲ ਨੇ ਸਾਰਿਆਂ ਨੂੰ ਬੜੇ ਹੀ ਮੋਹ ਨਾਲ ਨਿੱਘਾ ਜੀ ਆਇਆਂ ਆਖਿਆ। 

ਮੁੱਖ ਬੁਲਾਰੇ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਅੱਜ ਦੇ ਪੱਤਰਕਾਰਾਂ ਨੂੰ ਅਨੇਕਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰ ਭਾਵੇਂ ਕਿਸੇ ਵੀ ਅਦਾਰੇ ਨਾਲ ਜੁੜਿਆ ਹੋਵੇ, ਉਸ ਨੂੰ ਲੋਕ ਹਿੱਤ ਵਾਲੇ ਮੁੱਦਿਆਂ ਨੂੰ ਉਭਾਰਨਾ ਚਾਹੀਦਾ ਹੈ। ਉਨ੍ਹਾਂ ਨੇ ਖਬਰ ਵਿੱਚ ਸਹੀ ਅਤੇ ਸਪੱਸ਼ਟ ਤੱਥ ਦੇਣ ਦੀ ਗੱਲ ਵੀ ਦੁਹਰਾਈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਪੱਤਰਕਾਰ ਨੂੰ ਆਪਣਾ ਕਲਮ ਦਾ ਧਰਮ ਨਿਭਾਉਣਾ ਚਾਹੀਦਾ ਹੈ। ਸਾਂਝਾ ਕਿਰਦਾਰ ਨਿਭਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮੌਜੂਦਾ ਸਮੇਂ ਇੱਕ ਪੱਤਰਕਾਰ ਨੂੰ ਖੁਦ ਆਪਣੇ ਇਸ ਪਾਕ ਪਵਿੱਤਰ ਕਿੱਤੇ ਦੀ ਮੁਹਾਰਤ ਹਾਸਿਲ ਕਰਨੀ ਪਵੇਗੀ ਤਾਂ ਹੀ ਉਹ ਆਪਣੀਆਂ ਲਿਖਤਾਂ ਰਾਹੀਂ ਵਧੀਆ ਮੁੱਦੇ ਉਭਾਰ ਕੇ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ। ਇਸ ਮੁਹਾਰਤ ਨੂੰ ਹਰ ਹੀਲੀ ਵਧਾਇਆ ਜਾਣਾ ਚਾਹੀਦਾ ਹੈ। 

ਡਾ. ਗਰਗ ਨੇ ਪੱਤਰਕਾਰਾਂ ਨੂੰ ਆਪਣੇ ਖੁਦ ਦੇ ਮੁੱਦੇ ਉਭਰਨ ਲਈ ਵੀ ਜੱਥੇਬੰਦ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਾਡੇ ਸਿਆਸਤਦਾਨ ਤਾਂ ਪਰਿਵਾਰਵਾਦ, ਵਪਾਰਕ ਅਤੇ ਦਰਬਾਰੀ ਹੋ ਗਏ ਹਨ। ਇਸ ਲਈ ਪੱਤਰਕਾਰਾਂ ’ਤੇ ਲੋਕ ਹਿੱਤ ਵਾਲਿਆਂ ਨੈਤਿਕ ਜ਼ਿੰਮੇਦਾਰੀਆਂ ਦਾ ਭਾਰ ਹੋਰ ਵਧ ਜਾਂਦਾ ਹੈ। ਸ੍ਰੀ ਜੰਮੂ ਨੇ ਕਿਹਾ ਕਿ ਮੌਜੂਦਾ ਸਮੇਂ ਮੀਡੀਆ ਦੋ ਵੱਡੇ ਕਾਰਪੋਰੇਟਾਂ ਦੇ ਹੱਥ ਵਿੱਚ ਸਿਮਟਦਾ ਜਾ ਰਿਹਾ ਹੈ। ਕਿਸਾਨੀ ਦਾ ਮੁੱਦਾ ਸਾਜਿਸ਼ ਦੇ ਤਹਿਤ ਦਿੱਲੀ ਦੇ ਵੱਡੇ ਮੀਡੀਏ ਵੱਲੋਂ ਦਬਾਇਆ ਜਾ ਰਿਹਾ ਹੈ। ਇਹ ਚਿੰਤਾਜਨਕ ਸਥਿਤੀ ਹੈ ਅਤੇ ਇਸ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। 

ਮੌਜੂਦਾ ਦੌਰ ਵਿੱਚ ਪੱਤਰਕਾਰੀ ਦੇ ਕਿੱਤੇ ਨੂੰ ਬੁਰੀ ਤਰ੍ਹਾਂ ਢਾਹ ਲੱਗੀ ਹੈ ਜਿਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਆਪਣੀਆਂ ਖਬਰਾਂ ਰਾਹੀਂ ਝੂਠ-ਸੱਚ ਦਾ ਨਿਤਾਰਾ ਕਰਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸ੍ਰੀ ਜੰਮੂ ਨੇ ਪਬਲਿਕ ਸੈਕਟਰ ਦੇ ਹੋ ਰਹੇ ਉਜਾੜੇ ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। 

ਪ੍ਰੋ. ਜਗਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੁੜ ਕੇ  ਠੀਕ-ਗਲਤ ਦੀ ਪਛਾਣ ਕਰਨ ਦਾ ਵੀ ਹੋਕਾ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਜਗਮੋਹਨ ਸਿੰਘ ਜਿੱਥੇ ਅੱਜ ਦਾ ਦੌਰ ਦੀ ਤਕੰਨੀਕ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹਨ ਉੱਥੇ ਹਰ ਮੀਡੀਆ ਅਦਾਰੇ ਅਤੇ ਪੱਤਰਕਾਰ ਦੀ ਅਸਲੀ ਅੰਦਰੂਨੀ ਹਕੀਕਤ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹਨ। ਮੀਡੀਆ ਵਿੱਚ ਰੰਗ ਬਦਲਣ ਵਾਲਿਆਂ ਨੂੰ ਉਹ ਚੰਗੀ ਤਰ੍ਹਾਂ ਸਿਆਣਦੇ ਹਨ। ਉਨਾਂ ਨੇ ਦੇਸ਼ ਵਿੱਚ ਵਧੀ ਮਹਿੰਗਾਈ ਵਿੱਚ ਕਾਰਪੋਰੇਟ ਘਰਾਨਿਆਂ ਦਾ ਹੱਥ ਦੱਸਿਆ। ਇਸ ਮੌਕੇ ਸ੍ਰੀ ਛਿੱਬਰ ਅਤੇ ਮੈਡਮ ਬਿੰਦੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

ਇਸ ਮੌਕੇ ਲੁਧਿਆਣਾ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਅਮਰੀਕ ਸਿੰਘ ਬੱਤਰਾ, ਗੁਰਿੰਦਰ ਸਿੰਘ, ਵਰਿੰਦਰ ਰਾਣਾ, ਹਰਸ਼ਰਾਜ ਸਿੰਘ, ਨਿਖਿਲ ਭਾਰਦਵਾਜ, ਅਮਰਪਾਲ, ਹਰਸਿਮਰਨ ਸਿੰਘ, ਮੁਨੀਸ਼ ਸ਼ਰਮਾ, ਰਵਿੰਦਰ ਅਰੋੜਾ, ਸਤਵਿੰਦਰ ਸ਼ਰਮਾ, ਵਿਕਾਸ ਮਲਹੋਤਰਾ, ਦਿਲਬਾਗ ਦਿਨੇਸ਼, ਦਿਨੇਸ਼ ਕੁਮਾਰ, ਅਮਿਤ ਕੁਮਾਰ, ਅਰੁਨ ਕੁਮਾਰ, ਅਰੁਨ ਸਰੀਨ, ਹਿਮਾਂਸ਼ੂ ਮਹਾਜਨ, ਅਸ਼ਵਨੀ ਧੀਮਾਨ, ਰਾਜਬੀਰ ਬਖਸ਼ੀ, ਰਾਜੇਸ਼ ਭੱਟ, ਜੋਗਿੰਦਰ ਸਿੰਘ ਓਬਰਾਏ, ਦਵਿੰਦਰ ਸਿੰਘ ਜੱਗੀ, ਡੀਪੀਐਸ ਬੱਤਰਾ, ਅਮਨਪ੍ਰੀਤ ਚੌਹਾਨ ਆਦਿ ਵੀ ਸਮੇਤ ਹੋਰ ਕਈ ਅਖਬਾਰਾਂ ਦੇ ਇੰਚਾਰਜਾਂ ਅਤੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਸੈਮੀਨਾਰ ਦੀ ਚਰਚਾ ਵੇਲੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਪੂਰੀ ਟੀਮ ਵੀ ਮੌਜੂਦ ਰਹੀ।

Tuesday, July 13, 2021

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਹੋਈ ਫਿਰ ਸਰਗਰਮ

Tuesday 13th July 2021 at 1:56 PM WhatsApp 

 ਲੁਧਿਆਣਾ ਵਿਖੇ ਅਹਿਮ ਮੀਟਿੰਗ ਕਰ ਕੇ ਕੀਤੀਆਂ ਨਵੀਆਂ ਨਿਯੁਕਤੀਆਂ 

*ਰਿਤੇਸ਼ ਰਾਜਾ ਬਣੇਂ ਪ੍ਰਧਾਨ ਅਤੇ ਰਾਮ ਗੁਪਤਾ ਨੂੰ ਬਣਾਇਆ ਗਿਆ ਚੇਅਰਮੈਨ 

*ਹਰਪ੍ਰੀਤ ਸਿੰਘ ਮੱਕੜ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ ਕੀਤੇ ਗਏ


ਲੁਧਿਆਣਾ
: 12 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::

ਦਹਾਕੇ ਲੰਘ ਗਏ ਹਨ ਪਰ ਅਜੇ ਤੱਕ ਮੀਡੀਆ ਵਿੱਚ ਕੰਮ ਕਰਦੇ ਕਿਰਤੀਆਂ ਦੀਆਂ ਸਮੱਸਿਆਵਾਂ ਵੱਲ ਕਦੇ ਵੀ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਗਿਆ।   ਸਿਆਸੀ ਪਾਰਟੀ  ਪਹਿਲਾਂ ਲਾਲੀਪਾਪ ਜਿਹਾ ਦੇ ਕੇ ਪੱਲਾ ਝਾੜ ਲੈਂਦੀ ਹੈ। ਸਰਕਾਰ ਬਣਨ ਤੋਂ ਬਾਅਦ ਵਾਅਦਿਆਂ ਦੇ ਛੂਨਛਣੇ ਵੰਡਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਐਲਾਨ ਕੀਤੇ ਜਾਂਦੇ ਹਨ ਜਿਹੜੇ ਕਦੇ ਪੂਰੇ ਨਹੀਂ ਹੁੰਦੇ। ਹਕੀਕਤ ਵਿੱਚ ਠੋਸ ਮਸਲੇ ਜਿਊਂ ਦੇ ਤਿਊਂ ਲਟਕਦੇ ਆ ਰਹੇ ਹਨ। ਇਹਨਾਂ ਮੁੱਦਿਆਂ ਤੇ ਗੰਭੀਰਤਾ ਨਾਲ ਸਾਹਮਣੇ ਆਈ ਸ਼ਹੀਦ  ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇੱਕ ਵਾਰ ਫੇਰ ਸਰਗਰਮ ਹੈ। ਨਵੇਂ ਮੈਂਬਰਾਂ ਨੂੰ ਨਾਲ ਜੋੜਨ ਦੇ ਨਾਲ ਨਾਲ ਫਰਾਂ ਵਿੱਚ ਬੈਠੇ ਪੁਰਾਣੇ ਪੱਤਰਕਾਰਾਂ ਨੂੰ ਉਠਾ ਕੇ ਵੀ ਸਰਗਰਮ ਕੀਤਾ ਜਾ ਰਿਹਾ ਹੈ। 

ਸ਼ਹੀਦ ਭਗਤ ਪ੍ਰੈਸ ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ਦੇ ਪੱਤਰਕਾਰਾਂ ਦੀ ਦੀ ਇੱਕ ਜ਼ਰੂਰੀ ਮੀਟਿੰਗ ਲੁਧਿਆਣਾ ਫ਼ਿਰੋਜ਼ਪੁਰ ਝਾਂਜਰ ਸਟੂਡੀਓ ਵਿਖੇ ਸੱਦੀ ਗਈ। ਇਹ ਮੀਟਿੰਗ ਹਰਪ੍ਰੀਤ ਸਿੰਘ ਮੱਕੜ ਦੀ ਰਹਿਨੁਮਾਈ ਹੇਠ ਸੱਦੀ ਗਈ।ਜਿਸ ਵਿੱਚ ਕੌਮੀ ਚੇਅਰਮੈਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਵੱਲੋਂ ਲੁਧਿਆਣਾ ਵਿਖੇ ਨਵੀਂ ਟੀਮ ਦਾ ਗਠਨ ਕੀਤਾ ਗਿਆ।

ਇਸ ਮੀਟਿੰਗ ਦੀ ਸ਼ੁਰੂਆਤ ਐਂਕਰ ਮੈਡਮ ਨਵੀਂ ਨੇ ਕੀਤੀ। ਇਸ ਮੌਕੇ  ਲੁਧਿਆਣਾ ਜ਼ਿਲ੍ਹੇ ਦੀ ਕਮਾਨ ਰਿਤੇਸ਼ ਰਾਜਾ ਨੂੰ ਸੋਂਪੀ ਗਈ ਉਨ੍ਹਾਂ ਨੂੰ ਲੁਧਿਆਣੇ ਜਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਪਰ ਆਏ ਚੇਅਰਮੈਨ ਰਾਮ ਗੁਪਤਾ,ਉਪ ਚੇਅਰਮੈਨ ਜਸਵਿੰਦਰ ਚਾਵਲਾ, ਸੀਨੀਅਰ ਉਪ ਪ੍ਰਧਾਨ ਯਾਦਵਿੰਦਰ ਸਿੰਘ, ਚੀਫ਼ ਅਡਵਾਈਜ਼ਰ ਸੁਖਮਿੰਦਰ ਸਿੰਘ, ਸੀਨੀਅਰ ਅਡਵਾਈਜ਼ਰ ਰਵੀ ਜੱਸਲ,ਉਪ ਪ੍ਰਧਾਨ ਵਿੱਕੀ ਭਗਤ, ਜਨਰਲ ਸਕੱਤਰ ਅਰੁਣ ਕੌਸ਼ਲ, ਮੀਡੀਆ ਇੰਚਾਰਜ ਰਾਮ ਚੰਦਰ, ਸੈਕਟਰੀ ਸਤਨਾਮ ਸਿੰਘ, ਸੀਨੀਅਰ ਲੀਗਲ ਅਡਵਾਈਜ਼ਰ ਐਡਵੋਕੇਟ ਸ਼ਰਮਾ ਜੀ, ਸਪੋਕੇਸਪਰਸਨ ਆਰ ਪੀ ਸਿੰਘ ਨਿਯੁਕਤ ਕੀਤੇ ਗਏ। 

ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪੱਤਰਕਾਰ ਭਾਈਚਾਰੇ ਨੂੰ ਬੂਟੇ ਵੰਡੇ ਗਏ ਅਤੇ ਆਪਣੀ ਯੁਨੀਟ ਨੂੰ ਆਪਣੇ ਸ਼ਹਿਰ ਅੰਦਰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਮੈਨ ਅਮਰਿੰਦਰ ਸਿੰਘ ਨੇ ਪੰਜਾਬ ਬਾਡੀ ਦਾ ਵੀ ਐਲਾਨ ਕੀਤਾ ਜਿਸ ਵਿੱਚ ਲੁਧਿਆਣਾ ਤੋਂ ਹਰਪ੍ਰੀਤ ਸਿੰਘ ਮੱਕੜ ਨੂੰ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕਰ ਕੇ ਸਿਰੋਪਾਉ ਭੇਂਟ ਕੀਤਾ ਗਿਆ ਅਤੇ ਇਸਤਰ੍ਹਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਅਮਰਿੰਦਰ ਸਿੰਘ ਨੇ ਆਖਿਆ ਕਿ ਪਤਰਕਾਰ ਭਾਈਚਾਰੇ ਦੇ ਹਿੱਤਾਂ ਲਈ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਕੰਮ ਕਰ ਰਹੀ ਹੈ। ਜਦੋਂ ਵੀ ਕਿਸੇ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਪਤਰਕਾਰਾਂ ਉਤੇ ਕਿਸੇ ਪ੍ਰਕਾਰ ਦੀ ਦਿਕੱਤ ਆਉਂਦੀ ਹੈ ਤਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਉਹਨਾਂ ਪਤਰਕਾਰ ਵੀਰਾਂ ਦਾ ਆਪਣੇ ਵੱਲੋਂ ਪੂਰਾ ਸਾਥ ਦਿੰਦੀ ਹੈ। ਇਸ ਮੌਕੇ ਜਲੰਧਰ, ਫਾਜ਼ਿਲਕਾ,ਫਰੀਦਕੋਟ, ਅੰਮ੍ਰਿਤਸਰ, ਗੁਰਦਾਸ ਪੁਰ, ਹੁਸ਼ਿਆਰਪੁਰ, ਬਠਿੰਡਾ ਸਾਰੇ ਹੀ ਜ਼ਿਲ੍ਹਿਆਂ ਤੋਂ ਪ੍ਰਧਾਨ, ਚੇਅਰਮੈਨ, ਅਤੇ ਜਨਰਲ ਸਕੱਤਰ ਮਜੂਦ ਸਨ। 

ਹੁਣ ਦੇਖਣਾ ਹੈ ਕਿ ਇਹ ਸੰਗਠਨ ਸਰਕਾਰਾਂ ਵੱਲੋਂ ਅਤੀਤ ਵਿੱਚ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਾਉਣ ਅਤੇ ਰਹਿੰਦੇ ਮਸਲਿਆਂ ਬਾਰੇ ਨਵੇਂ ਐਲਾਨ ਕਰਵਾਉਣ ਲਈ ਕੀ ਕਦਮ ਚੁੱਕਦਾ ਹੈ।