Showing posts with label Charanjit Singh Channi. Show all posts
Showing posts with label Charanjit Singh Channi. Show all posts

Thursday, January 06, 2022

ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਨਿਗਰਾਨੀ ਮੈਂ ਖੁਦ ਕੀਤੀ-ਚੰਨੀ

6th January 2022 at 7:54 PM
ਮੁਖ ਮੰਤਰੀ ਵੱਲੋਂ ਭਾਜਪਾ ਦੇ ਨਾਲ ਅਕਾਲੀਆਂ ਅਤੇ ਆਪ ਦੀ ਵੀ ਆਲੋਚਨਾ

*ਭਾਜਪਾ ਦੀ ਨਾਕਾਮ ਰੈਲੀ ਦਰਸਾਉਂਦੀ ਹੈ ਕਿ ਲੋਕ ਗੁੱਸੇ ਹਨ ਭਾਜਪਾ ਨਾਲ 

*ਪੰਜਾਬੀਆਂ ਨੇ ਭਾਜਪਾ ਅਤੇ ਇਸ ਦੇ ਫੁੱਟ ਪਾਊ ਏਜੰਡੇ ਨੂੰ ਨਕਾਰ ਦਿੱਤਾ ਹੈ

*ਪੰਜਾਬ ਨੂੰ ਬਰਬਾਦ ਕਰਨ ਲਈ ਅਕਾਲੀਆਂ ਦੀ ਕਰੜੀ ਨਿੰਦਾ

*ਕੇਜਰੀਵਾਲ ਅਤੇ ਉਸ ਦੇ ਸਾਥੀਆਂ ਦੀ ਪੰਜਾਬ ਦੀ ਦੌਲਤ 'ਤੇ ਅੱਖ


ਦਸੂਹਾ
(ਹੁਸ਼ਿਆਰਪੁਰ): 6 ਜਨਵਰੀ 2022: (ਪੰਜਾਬ ਸਕਰੀਨ ਬਿਊਰੋ)::

ਜਦੋਂ ਭਾਰਤੀ ਜਨਤਾ ਪਾਰਟੀ ਅਤੇ ਭਾਜਪਾ ਦੇ ਸਮਰਥਕਾਂ ਵੱਲੋਂ ਦੇਸ਼ ਭਰ ਵਿੱਚ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਕੇ ਬਾਰ ਬਾਰ ਬਹੁਤ ਸਾਰੇ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਹਨ ਉਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁਲੰਦ ਆਵਾਜ਼ ਵਿੱਚ ਸਪਸ਼ਟ ਆਖਿਆ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਉਹਨਾਂ ਨੇ ਖੁਦ ਕੀਤੀ ਹੈ। ਉਹਨਾਂ ਸਾਫ ਆਖਿਆ ਕਿ ਅਸਲ ਵਿੱਚ ਬੁੱਧਵਾਰ ਵਾਲੀ ਰੈਲੀ ਦੀ ਅਸਫਲਤਾ ਇਸ ਤੱਥ ਦਾ ਸਬੂਤ ਹੈ ਕਿ ਸੂਝਵਾਨ ਪੰਜਾਬੀਆਂ ਨੇ ਭਾਜਪਾ ਦੇ ਫੁੱਟ ਪਾਊ ਅਤੇ ਨਫਰਤ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਅੱਜ ਇੱਥੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੱਲ ਹੋਈ ਭਾਜਪਾ ਦੀ ਰੈਲੀ ਵਿੱਚ ਜਿੱਥੇ 70,000 ਕੁਰਸੀਆਂ ਲਗਾਈਆਂ ਗਈਆਂ ਸਨ, ਸਿਰਫ਼ 700 ਵਿਅਕਤੀ ਹਾਜ਼ਰ ਹੋਣ ਦਾ ਤੱਥ ਮੋਦੀ ਸਰਕਾਰ ਵਿਰੁੱਧ ਲੋਕਾਂ ਦੇ ਮਨਾਂ ਵਿਚਲੇ ਰੋਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਖਾਲੀ ਪਈਆਂ ਕੁਰਸੀਆਂ ਨੇ ਭਾਜਪਾ ਅਤੇ ਇਸ ਦੀ ਸਮੁੱਚੀ ਲੀਡਰਸ਼ਿਪ ਨੂੰ ਜਨਤਾ ਦੀਆਂ ਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਨਾਕਾਮ ਰਹਿਣ ਦਾ ਸ਼ੀਸ਼ਾ ਦਿਖਾਇਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬੀਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੰਕਾਰੀ ਆਗੂਆਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਤੇ ਇਸ ਦਾ ਅੰਦਾਜ਼ਾ ਭਾਜਪਾ ਦੇ ਇਸ ਫਲਾਪ ਸ਼ੋਅ ਤੋਂ ਲਗਾਇਆ ਜਾ ਸਕਦਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਆਈ ਪਰ ਭਾਜਪਾ ਦੀ ਰੈਲੀ ਵਿੱਚ ਲੋਕਾਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਨਿਗਰਾਨੀ ਉਨ੍ਹਾਂ ਨੇ ਖੁਦ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਨੇ ਬਠਿੰਡਾ ਤੋਂ ਫਿਰੋਜ਼ਪੁਰ ਤੱਕ ਹਵਾਈ ਯਾਤਰਾ ਕਰਨੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਆਖਰੀ ਪਲਾਂ ਵਿੱਚ ਬਦਲਾਅ ਕਰਦਿਆਂ ਅਚਾਨਕ ਸੜਕ ਰਾਹੀਂ ਯਾਤਰਾ ਕਰਨ ਦਾ ਫੈਸਲਾ ਕੀਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਨੇ ਇਸ ਦੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਸਨ ਪਰ ਰੈਲੀ ਵਿੱਚ ਲੋਕਾਂ ਦੀ ਘੱਟ ਹਾਜ਼ਰੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਸੜਕ ਜਾਮ ਦਾ ਹਵਾਲਾ ਦਿੰਦਿਆਂ ਆਪਣਾ ਦੌਰਾ ਰੱਦ ਕਰ ਦਿੱਤਾ।

ਅਕਾਲੀਆਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਇਕ ਦਹਾਕੇ ਦੇ ਸ਼ਾਸਨ ਦੌਰਾਨ ਅਕਾਲੀ ਆਗੂਆਂ ਨੇ ਸੂਬੇ ਨੂੰ ਖੂਬ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਾਰਨ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ। ਮੁੱਖ ਚੰਨੀ ਨੇ ਕਿਹਾ ਕਿ ਅਕਾਲੀਆਂ ਨੂੰ ਇਨ੍ਹਾਂ ਗੁਨਾਹਾਂ ਲਈ ਪੰਜਾਬ ਵਾਸੀ ਕਦੇ ਮੁਆਫ ਨਹੀਂ ਕਰਨਗੇ।

'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੰਮੇ  ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਫਵਾਹਾਂ ਫੈਲਾਉਣ ਵਾਲੇ ਹਨ ਜੋ ਸੂਬੇ ਨੂੰ ਲੁੱਟਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸੂਬੇ ਅਤੇ ਇੱਥੋਂ ਦੇ ਲੋਕਾਂ ਲਈ ਨੁਕਸਾਨਦੇਹ ਹੈ। ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੇਖੀ ਹੈ ਕਿਉਂਕਿ ਪਹਿਲੀ ਵਾਰ ਸੱਤਾ ਕਿਸੇ ਜ਼ਿਮੀਂਦਾਰ ਜਾਂ ਸ਼ਾਹੀ ਵਿਅਕਤੀ ਦੀ ਬਜਾਏ ਆਮ ਆਦਮੀ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਸਾਰਿਆਂ ਲਈ ਬਰਾਬਰ ਮੌਕੇ ਅਤੇ ਸੂਬੇ ਦੇ ਸਰੋਤਾਂ ਤੱਕ ਹਰ ਕਿਸੇ ਦੀ ਪਹੁੰਚ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹਿੱਸੇ ਵਜੋਂ 1500 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਦੇ ਬਿੱਲਾਂ ਦੀ ਛੋਟ ਦਿੱਤੀ ਗਈ ਹੈ, ਪਾਣੀ ਦੇ ਖਰਚੇ ਨੂੰ 50 ਰੁਪਏ ਤੱਕ ਘਟਾ ਦਿੱਤਾ ਗਿਆ ਹੈ ਅਤੇ ਰੇਤ ਦੇ ਰੇਟਾਂ ਵਿਚ ਵੀ ਕਟੌਤੀ ਕੀਤੀ ਗਈ ਹੈ। 

ਮੁੱਖ ਮੰਤਰੀ ਨੇ ਲੋਕਾਂ ਦੀ ਭਲਾਈ ਲਈ ਮਿਸਾਲੀ ਕੰਮ ਕਰਨ ਲਈ ਸਥਾਨਕ ਵਿਧਾਇਕ ਸ੍ਰੀ ਅਰੁਣ ਡੋਗਰਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦਾ ਉਦੇਸ਼ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਇਸ ਖੇਤਰ ਵਿੱਚ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਡੋਗਰਾ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀਮਤੀ ਇੰਦੂ ਬਾਲਾ, ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸਐਸਪੀ ਸ੍ਰੀ ਕੇ.ਐਸ. ਹੀਰ ਹਾਜ਼ਰ ਸਨ।

-----


ਮੁੱਖ ਮੰਤਰੀ ਚੰਨੀ ਦੀ ਮੋਦੀ ਨੂੰ ਦੋ-ਟੁੱਕ

 6th January 2022 at 5:41 PM

ਸਾਡੀ ਦੇਸ਼ ਭਗਤੀ 'ਤੇ ਸਵਾਲ ਉਠਾਉਣਾ ਬੰਦ ਕਰੋ

ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ

ਕੌਮੀ ਖੁਫੀਆ ਤੰਤਰ ਨੂੰ ਉੱਥੇ ਕਿਸੇ ਖ਼ਤਰੇ ਦਾ ਅਹਿਸਾਸ ਕਿਉਂ ਨਹੀਂ ਹੋਇਆ?

ਕੌਮੀ ਖੁਫੀਆ ਤੰਤਰ ਉੱਥੇ ਕੀ ਕਰ ਰਿਹਾ ਸੀ: ਚੰਨੀ ਦਾ ਮੋਦੀ ਨੂੰ ਸਵਾਲ

ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਵਕਾਲਤ

ਲੜਕੀਆਂ ਲਈ ਨੈਸ਼ਨਲ ਕਾਲਜ ਦਾ ਸਰਕਾਰੀ ਕਾਲਜ ਵਜੋਂ ਰਸਮੀ ਉਦਘਾਟਨ


ਮਾਛੀਵਾੜਾ ਸਾਹਿਬ
6 ਜਨਵਰੀ 2022: (ਪ੍ਰਿਤਪਾਲ ਸਿੰਘ ਪਾਲੀ//ਪੰਜਾਬ ਸਕਰੀਨ ਡੈਸਕ)::

ਸਿਆਸਤ ਦੀਆਂ ਚਾਲਾਂ ਨੂੰ ਦੇਖਦਿਆਂ ਦਿੱਲੀ ਅਤੇ ਪੰਜਾਬ ਇੱਕ ਵਾਰ ਫੇਰ ਆਹਮੋ ਸਾਹਮਣੇ ਹਨ। ਇਸ ਵਾਰ ਬਹਾਨਾ ਬਣ ਰਹੀ ਹੈ ਫਿਰੋਜ਼ਪੁਰ ਵਾਲੀ ਰੈਲੀ ਜਿਸਦੀਆਂ ਕੁਰਸੀਆਂ ਖਾਲੀ ਸਨ। ਇਸ ਲਈ ਉਸ ਨੂੰ ਫਲਾਪ ਕਿਹਾ ਜਾਣਾ ਕੋਈ ਗਲਤ ਨਹੀਂ ਹੋਵੇਗਾ। ਪ੍ਰਬੰਧਕਾਂ ਨੇ ਨਾ ਤਾਂ ਖਰਾਬ ਮੌਸਮ ਦਾ ਅਨੁਮਾਨ ਲਾਇਆ ਅਤੇ ਨਾ ਹੀ ਨਾ ਹੀ ਲੋਕਾਂ ਦੇ ਮਨਾਂ  ਦਾ। ਉੱਥੇ ਮੌਜੂਦ ਕੌਮੀ ਖੁਫੀਆ ਤੰਤਰ ਵੀ ਸ਼ਾਇਦ ਕੇਂਦਰੀ ਸੱਤਾ ਨੂੰ ਅਤੇ ਭਾਜਪਾ ਹਾਈ ਕਮਾਨ ਨੂੰ ਸਹੀ ਜਾਣਕਾਰੀ ਮੌਕੇ ਸਿਰ ਨਹੀਂ ਦੇ ਸਕਿਆ। ਇਸ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁੱਲ ਕੇ ਪੰਜਾਬ ਦੇ ਹੱਕ ਵਿੱਚ ਅੱਗੇ ਆਏ ਹਨ।ਪੰਜਾਬ ਦੀ ਰਾਸ਼ਟਰਵਾਦੀ ਸਾਖ਼ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੇ ਕਦੇ ਵੀ ਦੇਸ਼ ਲਈ ਕੁਰਬਾਨੀਆਂ ਕਰਨ ਤੋਂ ਝਿਜਕ ਨਹੀਂ ਦਿਖਾਈ ਅਤੇ ਉਹ ਵੀ ਦੇਸ਼ ਦੇ ਹੋਰ ਵਰਗਾਂ ਵਾਂਗ ਦੇਸ਼ ਭਗਤ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਿਰੋਜ਼ਪੁਰ ਵਿਖੇ ਬਿਨਾਂ ਸੰਬੋਧਨ ਕੀਤੇ  ਵਾਪਸ ਚਲੇ ਜਾਣ ਦੀ ਕੱਲ੍ਹ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਇੱਥੇ ਦਾਣਾ ਮੰਡੀ ਵਿਖੇ ਕਿਹਾ ਕਿ ਅਸਲੀਅਤ ਇਹ ਹੈ ਕਿ ਰੈਲੀ ਵਾਲੀ ਥਾਂ 'ਤੇ ਸਿਰਫ਼ 700 ਲੋਕ ਹੀ ਪੁੱਜੇ ਸਨ, ਜਿਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਕਦਮ ਪਿੱਛੇ ਮੋੜਨ ਲਈ ਮਜਬੂਰ ਕੀਤਾ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਦਾ ਬਹਾਨਾ ਲਾਉਂਦੇ ਹੋਏ ਦੋਸ਼ ਪੰਜਾਬ ਸਰਕਾਰ 'ਤੇ ਮੜ੍ਹ ਦਿੱਤਾ ਗਿਆ।  ਚੰਨੀ ਨੇ ਕਿਹਾ, "ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਨਿਰਧਾਰਤ ਰੈਲੀ ਤੋਂ ਪੰਜ ਦਿਨ ਪਹਿਲਾਂ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੇ ਲੈਂਡਿੰਗ ਸਪਾਟ, ਰੈਲੀ ਵਾਲੀ ਥਾਂ ਅਤੇ ਹਰੇਕ ਸੁਰੱਖਿਆ ਵੇਰਵੇ ਲੈ ਲਏ ਸਨ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਅਚਾਨਕ ਜ਼ਮੀਨੀ ਰਸਤਾ ਫੜ ਲਿਆ ਜੋ ਕਿ ਐਸ.ਪੀ.ਜੀ. ਦੁਆਰਾ ਕਲੀਅਰ ਕੀਤਾ ਗਿਆ ਸੀ।"

ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਕੋਈ ਖ਼ਤਰਾ ਹੈ ਤਾਂ ਹਰ ਪੰਜਾਬੀ ਦੇਸ਼ ਭਗਤ ਹੋਣ ਨਾਤੇ ਆਪਣਾ ਖੂਨ ਵਹਾਉਣ ਅਤੇ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜਿਵੇਂ ਕਿ ਉਹ ਪਹਿਲਾਂ ਵੀ ਦੇਸ਼ ਦੀ ਮਾਣ ਅਤੇ ਮਰਿਆਦਾ ਦੀ ਬਹਾਲੀ ਲਈ ਕਰਦੇ ਆਏ ਹਨ।

 ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਨੂੰ ਬਦਨਾਮ ਕਰਨਾ ਬੰਦ ਕਰਨ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਖੁਫੀਆ ਤੰਤਰ ਕੀ ਕਰ ਰਿਹਾ ਹੈ, ਕੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕਿਸੇ ਖਤਰੇ ਦੀ ਸੰਭਾਵਨਾ ਮਹਿਸੂਸ ਕੀਤੀ ਸੀ।

 ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਅਤੇ ਇਸ ਗੱਲ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਕਿ ਲੋਕ, ਖਾਸ ਕਰਕੇ ਕਿਸਾਨ, ਉਨ੍ਹਾਂ ਨੂੰ ਕਿਉਂ ਪਸੰਦ ਨਹੀਂ ਕਰਦੇ।

 ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਥੇ ਰੁਮਾਲਾ ਸਾਹਿਬ ਵੀ ਭੇਟ ਕੀਤਾ। ਉਨ੍ਹਾਂ ਨੂੰ ਹੈੱਡ ਗ੍ਰੰਥੀ ਹਰਪਾਲ ਸਿੰਘ ਅਤੇ ਮੈਨੇਜਰ ਸਰਬਦਿਆਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੇਂਟਿੰਗ ਵੀ ਦਿੱਤੀ ਗਈ, ਜਿਸ ਵਿੱਚ ਗੁਰੂ ਸਾਹਿਬ ਨੂੰ ਇਤਿਹਾਸਕ ਜੰਡ ਸਾਹਿਬ ਦੇ ਹੇਠਾਂ 'ਮਾਛੀਵਾੜਾ ਦੇ ਜੰਗਲ' 'ਚ ਵਿਸ਼ਰਾਮ ਕਰਦੇ ਚਿਤਰਿਆ ਗਿਆ ਹੈ।

 ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਨੈਸ਼ਨਲ ਕਾਲਜ ਫ਼ਾਰ ਵੂਮੈਨ (ਮਾਛੀਵਾੜਾ) ਨੂੰ ਸਰਕਾਰੀ ਕਾਲਜ ਫ਼ਾਰ ਵੂਮੈਨ ਵਜੋਂ ਅਪਣਾਏ ਜਾਣ ਉਪਰੰਤ ਸੰਭਾਲੇ ਜਾਣ ਦਾ ਰਸਮੀ ਉਦਘਾਟਨ ਵੀ ਕੀਤਾ।

ਉਨ੍ਹਾਂ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਲੋਕ ਪੱਖੀ ਕਦਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਹਰੇਕ ਨੌਜਵਾਨ ਦੇ ਬੈਂਕ ਖਾਤੇ ਵਿੱਚ ਜਲਦੀ ਹੀ 2000 ਰੁਪਏ ਪ੍ਰਤੀ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਤੇ 5 ਰੁਪਏ ਦੀ ਕਟੌਤੀ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 'ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਪਾਣੀ ਦੀ ਸਪਲਾਈ ਦੀਆਂ ਦਰਾਂ ਨੂੰ ਘਟਾ ਕੇ 50 ਰੁਪਏ 'ਤੇ ਲਿਆਉਣ, ਗਊਸ਼ਾਲਾਵਾਂ ਦੇ 19 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ, 52000 ਆਂਗਣਵਾੜੀ ਵਰਕਰਾਂ/ਹੈਲਪਰਾਂ ਤੋਂ ਇਲਾਵਾ 67000 ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧਾ ਕਰਨ ਜਿਹੀਆਂ ਆਪਣੀ ਸਰਕਾਰ ਦੀਆਂ ਪ੍ਰਮੁੱਖ ਉਪੱਬਧੀਆਂ ਵੀ ਦੱਸੀਆਂ।

ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਉਸ ਨੂੰ ਬ੍ਰਿਟਿਸ਼ ਬਸਤੀਵਾਦੀਆਂ ਨਾਲ ਜੋੜਦੇ ਹੋਏ ਕਿਹਾ ਕਿ ਉਹ ਆਪਣੇ ਭਗਵੰਤ ਮਾਨ ਵਰਗੇ ਸਾਥੀਆਂ ਦੀ ਮਦਦ ਨਾਲ ਪੰਜਾਬ 'ਤੇ ਕਬਜ਼ਾ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਇੱਕ ਭਗੌੜਾ ਹੈ ਜੋ ਆਪਣੇ ਮਾੜੇ ਕੰਮਾਂ ਕਾਰਨ ਕਾਨੂੰਨ ਤੋਂ ਭਗੌੜਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ (ਸਮਰਾਲਾ) ਅਮਰੀਕ ਸਿੰਘ ਢਿੱਲੋਂ, ਵਿਧਾਇਕ (ਪਾਇਲ) ਲਖਬੀਰ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਡਾਇਰੈਕਟਰ (ਪ੍ਰਸ਼ਾਸਨ) ਪੰਜਾਬ ਟਰਾਂਸਕੋ ਕਰਨਬੀਰ ਸਿੰਘ ਢਿੱਲੋਂ, ਕਮਲਜੀਤ ਸਿੰਘ ਢਿੱਲੋਂ, ਚੇਅਰਮੈਨ ਮਾਰਕੀਟ ਕਮੇਟੀ ਦਰਸ਼ਨ ਕੁੰਦਰਾ, ਪ੍ਰਧਾਨ ਨਗਰ ਕੌਂਸਲ ਸੁਰਿੰਦਰ ਕੁੰਦਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਸ਼ਕਤੀ ਆਨੰਦ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।  

Wednesday, December 15, 2021

ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਪੁੱਛਿਆ ਸਵਾਲ

Wednesday 15th December 2021 at 7:12 PM

ਤੁਸੀਂ ਤਾਂ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ

ਪੁਲਿਸ ਨਿਯੁਕਤੀਆਂ ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਿਉਂ ਨਹੀਂ?

ਚੰਡੀਗੜ੍ਹ: 15 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਫੌਜੀ ਪਿਛੋਕੜ ਵਾਲੇ 
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਖੁੱਲ੍ਹ ਕੇ ਆਪਣੀ ਸਿਆਸੀ ਜੰਗ ਲੜ ਰਹੇ ਹਨ। ਜਿਵੇਂ ਕਿ ਚਰਚਾ ਸੀ ਕਿ ਸ਼ਾਇਦ ਕੈਪਟਨ ਸਾਹਿਬ ਨੂੰ ਸੀਨ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਉਹ ਗਲਤ ਸਾਬਿਤ ਹੋ ਰਹੀਆਂ ਹਨ। ਸਿਆਸੀ ਜੰਗ ਦੇ ਮੈਦਾਨ ਵਿੱਚ ਡਟ ਕੇ ਖਲੋਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਵਿਚਾਰਧਾਰਕ ਅਤੇ ਸਿਆਸੀ ਤੋਪਾਂ ਦਾ ਮੂੰਹ ਚੰਨੀ ਸਰਕਾਰ ਖਿਲਾਫ ਖੋਹਲ ਦਿੱਤਾ ਹੈ। ਇਸ ਬਾਰੇ ਕੁਝ ਜ਼ਿਕਰ ਵੱਖਰੀ ਇੱਕ ਪੋਸਟ ਵਿੱਚ ਵੀ। 
ਜ਼ਿਕਰਯੋਗ ਹੈ ਕਿ ਉਹਨਾਂ ਦਾ ਪਿਛੋਕੜ ਪਹਿਲਾਂ ਵੀ ਬਾਗੀ ਸੁਰਾਂ ਵਾਲਾ ਹੀ ਰਿਹਾ ਹੈ। ਗਾਂਧੀ ਪਰਿਵਾਰ ਨਾਲ ਬੇਹੱਦ ਔਖੇ ਦਿਨਾਂ ਵਿੱਚ ਦੋਸਤੀ ਨਿਭਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਖੁੱਲ੍ਹ ਕੇ ਭਾਜਪਾ ਦੇ ਨਾਲ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸੀਟਾਂ ਦੀ ਵੰਡ ਬਾਰੇ ਗੱਲਬਾਤ ਜਾਰੀ ਹੈ। ਇਸ ਵੇਲੇ ਕਾਂਗਰਸ ਦੀ ਸਿਆਸੀ ਦੁਸ਼ਮਣਾਂ ਨਾਲ ਖੜੋਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਤਾਂ ਸ਼ਾਇਦ ਕਾਫੀ ਨੁਕਸਾਨ ਪਹੁੰਚਾ ਸਕਣ ਪਰ ਉਹਨਾਂ ਸੈਕੂਲਰ ਦਿੱਖ ਦਾ ਕੀ ਬਣੇਗਾ? ਇਸ ਵੇਲੇ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਸਰਗਰਮ ਹਨ। ਇਸ ਵੇਲੇ ਉਹਨਾਂ ਦੀ ਜ਼ੁਬਾਨ ਤੇ ਹੈ ਕੁਰੱਪਸ਼ਨ ਦਾ ਮੁੱਦਾ। ਇਤਫ਼ਾਕ ਨਾਲ ਹੁਣ ਇਹ ਮੁੱਦਾ ਆਮ ਲੋਕਾਂ ਦੀ ਜ਼ੁਬਾਨ ਤੇ ਵੀ ਹੈ। 
ਉਹਨਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਗਲਤ ਮੁੱਦਿਆਂ ਨੂੰ ਪਹਿਲ ਦਿੱਤੇ ਜਾਣ ਤੇ ਤਿੱਖੀ ਆਲੋਚਨਾ ਕੀਤੀ ਹੈ। ਚੰਨੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਉੱਪਰ ਵਰ੍ਹਦਿਆਂ ਹੋਇਆਂ ਉਹਨਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਵਾਲ ਕੀਤਾ ਹੈ ਕਿ ਕਿਉਂ ਉਨ੍ਹਾਂ ਨੇ ਇਕ ਪੁਲੀਸ ਅਫ਼ਸਰ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਦੇ ਵੇਰਵੇ ਲੀਕ ਹੋਣ ਦੇ ਮਾਮਲੇ ਵਿੱਚ ਦਿੱਤੀ ਜਾਂਚ ਦੇ ਆਦੇਸ਼ਾਂ ਦੇ ਤਰਜ਼ ਤੇ ਪੰਜਾਬ ਪੁਲੀਸ ਦੇ ਸੀਨੀਅਰ ਸੁਪਰਡੈਂਟਾਂ ਅਤੇ ਡਿਪਟੀ ਸੁਪਰਡੈਂਟਾਂ ਦੀਆਂ ਨਿਯੁਕਤੀਆਂ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਦੀ ਜਾਂਚ ਦੇ ਆਦੇਸ਼ ਨਹੀਂ ਦਿੱਤੇ ਹਨ, ਜਿਹੜੇ ਦੋਸ਼ ਉਨ੍ਹਾਂ ਦੀ ਹੀ ਕੈਬਨਿਟ ਦੇ ਇਕ ਸਾਥੀ ਵੱਲੋਂ ਲਗਾਏ ਗਏ ਸਨ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਚੌਕਸੀ ਅਤੇ ਤਤਕਾਲਤਾ ਉੱਪਰ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਇਕ ਸੀਨੀਅਰ ਪੁਲੀਸ ਅਫ਼ਸਰ ਵੱਲੋਂ ਡਾਇਰੈਕਟਰ ਜਨਰਲ ਆਫ ਪੁਲੀਸ ਨੂੰ ਲਿਖੀ ਚਿੱਠੀ ਦੇ ਕੁਝ ਪੰਨਿਆਂ ਦੇ ਲੀਕ ਹੋਣ ਦੇ ਮਾਮਲੇ ਵਿੱਚ ਤਾਂ ਜਾਂਚ ਦੇ ਆਦੇਸ਼ ਦੇ ਦਿੱਤੇ, ਪਰ ਕਿਉਂ ਤੁਸੀਂ ਉਹੀ ਤਤਕਾਲਤਾ ਉਦੋਂ ਨਹੀਂ ਦਿਖਾਈ ਜਦੋਂ ਤੁਹਾਡੇ ਮੰਤਰੀ ਮੰਡਲ ਦੇ ਇੱਕ ਸਾਥੀ ਨੇ ਹਾਲ ਹੀ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸ਼ਰ੍ਹੇਆਮ ਐਸ.ਐਸ.ਪੀ ਅਤੇ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਭ੍ਰਿਸ਼ਟਾਚਾਰ ਹੋਣ ਸਬੰਧੀ ਗੰਭੀਰ ਦੋਸ਼ ਲਗਾਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਝੂਠੇ ਵਾਅਦਿਆਂ ਅਤੇ ਐਲਾਨਾਂ ਕਾਰਨ ਤੁਹਾਡੀ ਸਰਕਾਰ ਦੇ ਆਏ ਦਿਨ ਖੁੱਲ੍ਹ ਰਹੇ ਭੇਦਾਂ ਕਾਰਨ ਤੁਹਾਡੀ ਪਰੇਸ਼ਾਨੀ ਨੂੰ ਸਮਝ ਸਕਦੇ ਹਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਕੈਪਟਨ ਅਮਰਿੰਦਰ ਨੇ ਯਾਦ ਲੈ ਕੇ ਤੁਸੀਂ ਹਮੇਸ਼ਾ ਹਰ ਕਿਸੇ ਨੂੰ ਸਲਾਖਾਂ ਪਿੱਛੇ ਭੇਜਣ ਲਈ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ। ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਇਕ ਵੀ ਵਿਅਕਤੀ ਹਾਲੇ ਤਕ ਗ੍ਰਿਫ਼ਤਾਰ ਨਹੀਂ ਹੋਇਆ, ਹੁਣ ਕੀ ਹੋ ਗਿਆ ਹੈ।
ਆਉਂਦੀਆਂ ਵਿਧਾਨ ਸਭ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਲੋਕ ਭਾਵਨਾਂ ਨੂੰ ਪ੍ਰਭਾਵਿਤ ਤਾਂ ਕਰਨਗੇ ਹੀ। ਰੇਤੇ,, ਬਿਜਲੀ ਅਤੇ ਕੇਬਲ ਵਰਗੇ ਮੁੱਦਿਆਂ ਤੇ ਲੋਕਾਂ ਨੂੰ ਅਜੇ ਵੀ ਅਮਲੀ ਤੌਰ ਤੇ ਕੋਈ ਤਬਦੀਲੀ ਨਜ਼ਰ ਨਹੀਂ ਆਈ। ਉਹਨਾਂ ਨੂੰ ਇਹ ਗੱਲਾਂ ਸਿਰਫ ਬਿਆਨ ਹੀ ਨਜ਼ਰ ਆਉਂਦੀਆਂ ਹਨ। 
ਕੈਪਟਨ ਅਮਰਿੰਦਰ ਸਿੰਘ ਦਾ ਵਾਰ ਉਸ ਵੇਲੇ ਜਦੋਂ ਲੋਕ ਪਹਿਲਾਂ ਹੀ ਗੁੱਸੇ ਵਿੱਚ ਹਨ 

ਲੁਧਿਆਣਾ ਦੇ ਸਰਕਾਰੀ ਕਾਲਜਾਂ ਦੇ ਬਾਹਰ ਬੈਠੇ
ਗੈਸਟ ਫੈਕਲਟੀ ਅਧਿਆਪਕਾਂ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਐਲਾਨਜੀਤ ਦਰਸਾਉਣ ਵਾਲੇ ਨਾਅਰੇ ਲਿਖ ਕੇ ਲਾਏ ਹੋਏ ਹਨ। ਉਂਝ ਇਹ ਅੰਦਾਜ਼ਾ ਲਾਉਣਾ ਵੀ ਕੋਈ ਔਖਾ ਨਹੀਂ ਕਿ ਉਮਰ ਦਾ ਲੰਮਾ ਹਿੱਸਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਲਾਉਣ ਵਾਲੇ ਕੈਪਟਨ ਹੁਣ ਇਸ ਉਮਰ ਵਿੱਚ ਕਾਂਗਰਸ ਦੇ ਦੁਸ਼ਮਣਾਂ ਨਾਲ ਜਾ ਖਲੋਤੇ ਹਨ। ਚੋਣ ਨਤੀਜਿਆਂ ਤੇ ਇਸਦਾ ਕਿੰਨਾ ਕੁ ਅਸਰ ਪਏਗਾ ਇਹ ਗੱਲ ਸਮੇਂ ਤੇ ਛੱਡ ਦੇਣੀ ਹੀ ਠੀਕ ਹੈ।  

Wednesday, November 24, 2021

ਮਜ਼ਦੂਰ ਜੱਥੇਬੰਦੀਆਂ ਵੱਲੋਂ ਹੁੰਗਾਰਾ ਵੀ, ਧੰਨਵਾਦ ਵੀ ਅਤੇ ਚੇਤਾਵਨੀ ਵੀ

ਐਲਾਨਾਂ 'ਤੇ ਅਮਲ ਨਾਂ ਹੋਇਆ ਤਾਂ ਰੇਲਾਂ ਜਾਮ ਕਰਾਂਗੇ 

 *ਮਜ਼ਦੂਰ ਆਗੂਆਂ ਨਾਲ ਮੀਟਿੰਗ 'ਚ ਮੁੱਖ ਮੰਤਰੀ ਵੱਲੋਂ  ਕਈ ਮੰਗਾਂ ਪ੍ਰਵਾਨ 

*ਪਲਾਟ ਦੇਣ ਤੇ ਬਿਜਲੀ ਮੀਟਰ ਤੁਰੰਤ ਜੋੜਨ ਸਮੇਤ ਕਈ ਮੰਗਾਂ ਪ੍ਰਵਾਨ

*ਕੋਆਪ੍ਰੇਟਿਵ  ਸੋਸਾਇਟੀਆਂ 'ਚ 25 ਫੀਸਦੀ ਰਾਖਵਾਂਕਰਨ 

*ਰਾਖਵਾਂਕਰਨ ਕਰਕੇ 50 ਹਜ਼ਾਰ ਰੁਪਏ ਤੱਕ ਕਰਜ਼ਾ ਦੇਣ ਦਾ ਐਲਾਨ

ਚੰਡੀਗੜ੍ਹ: 24 ਨਵੰਬਰ 2021: (ਲਛਮਣ ਸਿੰਘ ਸੇਵੇਵਾਲਾ//ਪੰਜਾਬ ਸਕਰੀਨ ਬਿਊਰੋ):: 

ਮਜ਼ਦੂਰ ਜੱਥੇਬੰਦੀਆਂ ਵੱਲੋਂ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਵਾਅਦਿਆਂ ਤੇ ਖੁਸ਼ੀ ਭਰਿਆ ਹੁੰਗਾਰਾ ਵੀ ਪ੍ਰਗਟਾਇਆ ਗਿਆ ਹੈ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਹੈ। ਇਸਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਕਰ ਵਾਅਦਿਆਂ ਤੇ ਅਮਲ ਨਾ ਹੋਇਆ ਤਾਂ ਫਿਰ ਮੁਲਾਜ਼ਮਾਂ ਵੱਲੋਂ ਰੇਲਾਂ ਵੀ ਜੈਮ ਕੀਤੀਆਂ ਜਾਣਗੀਆਂ। 

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਸਮੇਤ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨਾਲ ਕੱਲ ਦੇਰ ਰਾਤ ਤੱਕ  ਢਾਈ ਘੰਟਿਆਂ ਦੇ ਕਰੀਬ ਪੰਜਾਬ ਭਵਨ ਚੰਡੀਗੜ੍ਹ ਵਿਖੇ  ਮੀਟਿੰਗ ਹੋਈ। ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ  ਬੇਘਰਿਆਂ ਦੇ ਨਾਲ ਲੋੜਵੰਦਾਂ ਨੂੰ ਵੀ ਪਲਾਟ ਦੇਣ, ਕੱਟੇ ਪਲਾਟਾਂ ਦੇ ਫੌਰੀ ਕਬਜ਼ੇ ਦੇਣ, ਬਿਜਲੀ ਦੇ ਪੁੱਟੇ ਮੀਟਰ ਬਿਨਾਂ ਸ਼ਰਤ ਤੁਰੰਤ ਜੋੜਨ, ਕੋਅਪਰੇਟਿਵ ਸੁਸਾਇਟੀਆਂ 'ਚ ਮਜ਼ਦੂਰਾਂ ਦਾ 25 ਫੀਸਦੀ ਰਾਖਵਾਂਕਰਨ ਕਰਕੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਦੇਣ ਅਤੇ ਮਾਈਕਰੋਫਾਈਨਾਸ ਕੰਪਨੀਆਂ ਵੱਲੋਂ ਕਰਜ਼ੇ ਬਦਲੇ ਘਰੇਲੂ ਸਮਾਨ ਕੁਰਕ ਕਰਨ ਉਤੇ ਸਖ਼ਤੀ ਨਾਲ ਰੋਕ ਲਾਉਣ, ਨੀਲੇ ਕਾਰਡ ਧਾਰਕਾਂ ਨੂੰ ਕਫਾਇਤੀ ਦਰਾਂ 'ਤੇ ਡਿੱਪੂਆਂ ਰਾਹੀਂ ਕਣਕ ਤੋਂ ਇਲਾਵਾ ਦਾਲ,ਖੰਡ,ਪੱਤੀ ਤੇ ਹੋਰ ਰਸੋਈ ਵਰਤੋਂ ਦੀਆਂ ਵਸਤਾਂ ਮਹੁੱਈਆ ਕਰਾਉਣ,ਦਲਿਤਾਂ 'ਤੇ ਜ਼ਬਰ ਨਾਲ਼ ਸਬੰਧਤ ਮੁੱਦਿਆਂ ਦੇ ਨਿਪਟਾਰੇ ਲਈ ਪੁਲਿਸ ਅਧਿਕਾਰੀ ਈਸ਼ਵਰ ਸਿੰਘ ਦੀ ਅਗਵਾਈ ਹੇਠ ਸਿੱਟ ਦਾ ਗਠਨ ਕਰਕੇ 15 ਦਿਨਾਂ 'ਚ ਇਹਨਾਂ ਕੇਸਾਂ ਦਾ ਨਿਪਟਾਰਾ ਕਰਨ ਅਤੇ ਸਿੰਘੂ ਬਾਰਡਰ 'ਤੇ ਕਤਲ ਕੀਤੇ ਲਖਵੀਰ ਸਿੰਘ ਦੇ ਮਾਮਲੇ  ਚ ਬਣਾਈ ਸਿੱਟ ਦੀ  ਰਿਪੋਰਟ ਦੋ ਤਿੰਨ ਦਿਨਾਂ 'ਚ ਜਾਰੀ ਕਰਨ ਸਮੇਤ ਕਈ ਮਸਲੇ ਹੱਲ ਕਰਨ ਸਬੰਧੀ  ਹੁਕਮ ਜਾਰੀ ਕੀਤੇ ਗਏ।  ਮਜ਼ਦੂਰ ਜਥੇਬੰਦੀਆਂ ਵੱਲੋਂ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ'ਤੇ ਦੇਣ ਨੂੰ ਯਕੀਨੀ ਬਣਾਉਣ ਵਾਸਤੇ ਹੁੰਦੀਆਂ ਡੰਮੀ ਬੋਲੀਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਾਨੂੰਨੀ ਕਦਮ ਚੁੱਕਣ ਚੁੱਕਣ 'ਤੇ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਇਸ ਮਸਲੇ ਬਾਰੇ ਜਲਦੀ ਵੱਖਰੀ ਮੀਟਿੰਗ ਦਾ ਭਰੋਸਾ ਦਿੰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਸਾਣੀਆਂ 'ਚ ਹੋਈ ਡੰਮੀ ਬੋਲੀ ਤੁਰੰਤ ਰੱਦ ਕਰਨ ਦੇ ਹੁਕਮ ਵੀ ਦਿੱਤੇ ਗਏ। ਉਹਨਾਂ ਕਰੋਨਾ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।  ਨਰਮਾ ਖਰਾਬੇ ਦਾ 10 ਫੀਸਦੀ ਮੁਆਵਜ਼ਾ ਮਜ਼ਦੂਰਾਂ ਨੂੰ ਦੇਣ ਲਈ ਪਿੰਡਾਂ ਚ ਗ੍ਰਾਮ ਸਭਾਵਾਂ ਕਰਨ ਤੇ ਵੀ ਸਹਿਮਤੀ ਪ੍ਰਗਟਾਈ।ਮਜ਼ਦੂਰ ਜਥੇਬੰਦੀਆਂ ਵੱਲੋਂ ਮਨਰੇਗਾ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਇਸ ਸਕੀਮ ਚ ਹੁੰਦੇ ਭ੍ਰਿਸ਼ਟਾਚਾਰ ਬੰਦ ਕਰਨ , ਕੇਂਦਰ ਵੱਲੋਂ ਕਿਰਤ ਕਾਨੂੰਨਾਂ ਚ ਕੀਤੀਆਂ ਮਜ਼ਦੂਰ ਦੋਖੀ ਸੋਧਾਂ ਰੱਦ ਕਰਨ,ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਪਹਿਲ ਦੇਣ ਅਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਪੱਕੀ ਭਰਤੀ ਦੀ ਮੰਗ ਕੀਤੀ ਗਈ ਜਿਹਨਾਂ ਬਾਰੇ ਮੁੱਖ ਮੰਤਰੀ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ ਗਿਆ।

ਪਰ ਮੀਟਿੰਗ ਦੌਰਾਨ ਮਜ਼ਦੂਰਾਂ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਖੁਦਕੁਸ਼ੀ ਪੀੜਤਾਂ ਨੂੰ ਨੌਕਰੀ ਦੇਣ ਅਤੇ ਪੈਨਸ਼ਨ ਦੀ ਰਕਮ ਪੰਜ ਹਜ਼ਾਰ ਰੁਪਏ ਮਹੀਨਾ ਕਰਨ ਤੋਂ ਇਲਾਵਾ ਬੁਢਾਪਾ ਪੈਨਸ਼ਨ ਦੀ ਉਮਰ ਹੱਦ ਘਟਾਕੇ ਔਰਤਾਂ ਲਈ 55 ਸਾਲ ਤੇ ਮਰਦਾਂ ਲਈ 58 ਸਾਲ ਕਰਨ ਦੀ ਮੰਗ ਉਤੇ ਮੁੱਖ ਮੰਤਰੀ ਵੱਲੋਂ ਸਹਿਮਤ ਹੋਣ ਦੇ ਬਾਵਜੂਦ ਪੇਚ ਫਸਿਆ ਰਿਹਾ। ਮਜ਼ਦੂਰ ਜਥੇਬੰਦੀਆਂ ਵੱਲੋਂ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਮਜ਼ਦੂਰਾਂ 'ਚ ਕਰਨ ਦਾ ਮੁੱਦਾ ਵੀ ਪੂਰੇ ਜ਼ੋਰ ਨਾਲ ਉਭਾਰਿਆ ਗਿਆ ਜਿਸ ਬਾਰੇ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਇਸ ਮਸਲੇ 'ਤੇ ਵੀ ਗੌਰ ਕਰਨ ਲਈ ਕਿਹਾ ਗਿਆ। ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ  ਮੀਟਿੰਗ ਦੌਰਾਨ ਕੀਤੇ ਐਲਾਨਾਂ ਦੀ ਅਮਲਦਾਰੀ ਨੂੰ ਯਕੀਨੀ ਬਣਾਉਣ ਲਈ ਮਜ਼ਦੂਰ ਜਥੇਬੰਦੀਆਂ ਨਾਲ਼ 10 ਦਿਨਾਂ ਬਾਅਦ ਮੁੜ ਮੀਟਿੰਗ ਕਰਨ ਦਾ ਵੀ ਵਾਅਦਾ ਕੀਤਾ ਗਿਆ। 

ਇਸ ਮੀਟਿੰਗ ਵਿੱਚ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਦਰਸ਼ਨ ਨਾਹਰ, ਦੇਵੀ ਕੁਮਾਰੀ, ਤਰਸੇਮ ਪੀਟਰ, ਭਗਵੰਤ ਸਿੰਘ ਸਮਾਓ, ਕੁਲਵੰਤ ਸਿੰਘ ਸੇਲਬਰਾਹ, ਸੰਜੀਵ ਮਿੰਟੂ, ਗੁਲਜ਼ਾਰ ਗੌਰੀਆ, ਜ਼ੋਰਾ ਸਿੰਘ ਨਸਰਾਲੀ, ਪ੍ਰਗਟ ਸਿੰਘ ਕਾਲਾਝਾੜ, ਬਲਦੇਵ ਸਿੰਘ ਨੂਰਪੁਰੀ, ਕਸ਼ਮੀਰ ਸਿੰਘ ਘੁੱਗਸੋ਼ਰ, ਮੱਖਣ ਸਿੰਘ ਰਾਮਗੜ੍ਹ ਤੇ ਬਲਵਿੰਦਰ ਸਿੰਘ ਜਲੂਰ ਸ਼ਾਮਲ ਹੋਏ।

ਮਜ਼ਦੂਰ ਜਥੇਬੰਦੀਆਂ ਨੇ ਆਖਿਆ ਕਿ ਮੁੱਖ ਮੰਤਰੀ ਨਾਲ਼ ਹੋਈ ਇਸ ਪੈਨਲ ਮੀਟਿੰਗ ਵਿੱਚ ਉਹਨਾਂ ਨੂੰ ਹਾਂ ਪੱਖੀ ਹੁੰਗਾਰਾ ਮਿਲਿਆ ਅਤੇ ਉਹ ਆਸ ਕਰਦੇ ਹਨ ਕਿ ਮੁੱਖ ਮੰਤਰੀ ਵੱਲੋਂ ਕੀਤੇ ਇਹਨਾਂ ਐਲਾਨਾਂ ਉਤੇ ਫੌਰੀ ਅਮਲ ਵਿੱਚ ਲਿਆਂਦਾ ਜਾਵੇਗਾ। ਉਹਨਾਂ ਆਖਿਆ ਕਿ ਹੁਣ ਤੱਕ ਸਰਕਾਰਾਂ ਦੇ ਐਲਾਨਾਂ ਤੇ ਅਮਲਾਂ ਵਿੱਚ ਵੱਡਾ ਪਾੜਾ ਰਹਿੰਦਾ ਰਿਹਾ ਹੈ ਇਸ ਲਈ ਜੇਕਰ ਉਹਨਾਂ ਦੀਆਂ ਮੰਨਿਆ ਹੋਈਆਂ ਉਕਤ ਮੰਗਾਂ 'ਤੇ ਤਸੱਲੀਬਖ਼ਸ਼ ਅਮਲ ਨਾਂ ਹੋਇਆ ਤਾਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ  । ਉਹਨਾਂ ਦੱਸਿਆ ਕਿ ਹੁਣ ਰੇਲਾਂ ਦਾ ਚੱਕਾ ਜਾਮ 12 ਦਸੰਬਰ ਨੂੰ ਕੀਤਾ ਜਾਵੇਗਾ ਜਿਹੜਾ ਕਿ ਪਹਿਲਾਂ 13 ਦਸੰਬਰ ਨੂੰ ਕੀਤਾ ਜਾਣਾ ਸੀ।  ਉਨ੍ਹਾਂ ਦੱਸਿਆ ਕਿ 12 ਦਸੰਬਰ ਨੂੰ ਫਿਲੌਰ, ਅੰਮ੍ਰਿਤਸਰ 'ਚ ਮਾਨਾਂਵਾਲਾ, ਬਠਿੰਡਾ 'ਚ ਜੇਠੂਕੇ ਤੇ ਪਥਰਾਲਾ, ਮਾਨਸਾ , ਸੁਨਾਮ, ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ  ਤੇ ਮੋਗਾ 'ਚ ਅਜਿੱਤਵਾਲਾ ਆਦਿ ਵਿਖੇ ਰੇਲਾਂ ਦਾ ਚੱਕਾ ਜਾਮ 12 ਤੋਂ 3 ਵਜੇ ਤੱਕ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ 8ਤੋ 9 ਦਸੰਬਰ ਤੱਕ ਚੰਨੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ।

ਮਜ਼ਦੂਰ ਜੱਥੇਬੰਦੀਆਂ ਵੱਲੋਂ ਹੁੰਗਾਰਾ ਵੀ, ਧੰਨਵਾਦ ਵੀ ਅਤੇ ਚੇਤਾਵਨੀ ਵੀ

Sunday, September 26, 2021

ਮੁੱਖ ਮੰਤਰੀ ਚੰਨੀ ਦੇ ਮੰਤਰੀਮੰਡਲ ਨੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸੰਹੁ ਚੁੱਕੀ

 Sunday 26th September 2021 at 7:06 PM

ਪੰਜਾਬ ਦੇ ਰਾਜਪਾਲ ਨੇ 15 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ


ਚੰਡੀਗੜ੍ਹ: 26 ਸਤੰਬਰ 2021: (ਪੰਜਾਬ ਸਕਰੀਨ ਬਿਊਰੋ):: 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਹੁ ਚੁੱਕੇ ਜਾਨ ਤੋਂ ਬਾਅਦ ਸ਼ਿੱਦਤ ਨਾਲ ਉਡੀਕੀ ਜਾ ਰਹੀ ਨਵੀਂ ਕੈਬਨਿਟ ਨੇ ਸੰਹੁ ਚੁੱਕ ਲਈ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਸੱਤ ਨਵੇਂ ਚੁਣੇ ਗਏ ਮੰਤਰੀਆਂ ਸਮੇਤ ਕੁੱਲ 15 ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।

ਪੰਜਾਬ ਰਾਜ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ੍ਰੀ ਓ.ਪੀ. ਸੋਨੀ ਵੀ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਕੀਤਾ।


ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ਵਿੱਚ ਸ਼੍ਰੀ ਬ੍ਰਹਮ ਮਹਿੰਦਰਾ, ਸ਼੍ਰੀ ਮਨਪ੍ਰੀਤ ਸਿੰਘ ਬਾਦਲ, ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ਼੍ਰੀਮਤੀ ਅਰੁਨਾ ਚੌਧਰੀ, ਸ਼੍ਰੀ ਸੁਖਬਿੰਦਰ ਸਿੰਘ ਸਰਕਾਰੀਆ, ਸ਼੍ਰੀ ਰਾਣਾ ਗੁਰਜੀਤ ਸਿੰਘ, ਸ਼੍ਰੀਮਤੀ ਰਜ਼ੀਆ ਸੁਲਤਾਨਾ, ਸ਼੍ਰੀ ਵਿਜੈ ਇੰਦਰ ਸਿੰਗਲਾ, ਸ਼੍ਰੀ ਭਾਰਤ ਭੂਸ਼ਣ ਆਸ਼ੂ, ਸ਼੍ਰੀ ਰਣਦੀਪ ਸਿੰਘ ਨਾਭਾ, ਡਾ. ਰਾਜ ਕੁਮਾਰ ਵੇਰਕਾ, ਸ਼੍ਰੀ ਸੰਗਤ ਸਿੰਘ ਗਿਲਜ਼ੀਆਂ, ਸ਼੍ਰੀ ਪ੍ਰਗਟ ਸਿੰਘ, ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼੍ਰੀ ਗੁਰਕੀਰਤ ਸਿੰਘ ਕੋਟਲੀ ਸ਼ਾਮਲ ਸਨ। 

ਪੰਜਾਬ ਦੇ ਲੋਕਾਂ ਨੇ ਇਸਨੂੰ ਫੇਸਬੁੱਕ ਤੇ ਵੀ ਨਾਲੋ ਨਾਲ ਦੇਖਿਆ। ਆਪੋ ਆਪਣੇ ਮੰਤਰੀਆਂ ਨੂੰ ਦੇਖ ਕੇ ਵੱਖ ਇਲਾਕਿਆਂ ਵਿੱਚ ਖੁਸ਼ੀ ਦੀ ਲਹਿਰ ਸੀ। 

ਇਸ ਸਮਾਗਮ ਵਿੱਚ ਸੂਬੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਹੁੰ ਚੁੱਕਣ ਵਾਲੇ ਨਵੇਂ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਸ਼ਾਮਲ ਹੋਏ। ਹੁਣ ਪੰਜਾਬ ਦੇ ਲੋਕਾਂ ਨੂੰ ਉਡੀਕ ਹੈ ਇਸ ਨਵੀਂ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੀ। ਆਪੋਜੀਸ਼ਨ ਦੇ ਨਾਲ ਨਾਲ ਸੂਬੇ ਦੀ ਸੱਤਾ ਧਿਰ ਵਾਲੀ ਪਾਰਟੀ ਦੇ ਬਹੁਤ ਸਾਰੇ ਮੈਂਬਰ ਵੀ ਇਸ ਗੱਲ ਤੇ ਨਜ਼ਰ ਲਗਾ ਕੇ ਬੈਠੇ ਹੋਏ ਹਨ ਹੁਣ ਇਸ ਸਰਕਾਰ ਵੱਲੋਂ ਕਿਹੜੇ ਕ੍ਰਿਸ਼ਮਾਈ ਕਦਮ ਚੁੱਕੇ ਜਾਣੇ ਹਨ ਜਿਹਨਾਂ ਨੇ ਪੰਜਾਬ ਦੀ ਨੁਹਾਰ ਬਦਲ ਦੇਣੀ ਹੈ ਅਤੇ ਨਾਲ ਚੋਣਾਂ ਦੇ ਨਤੀਜਿਆਂ ਦੀ ਸੰਭਾਵਨਾ ਵੀ।  

ਇਸ ਸੰਹੁ ਚੁੱਕ ਸਮਾਗਮ ਦੇ ਨਾਲ ਹੀ ਉਹਨਾਂ ਆਗੂਆਂ ਦੀਆਂ ਨਾਰਾਜ਼ ਸੁਰਾਂ ਵੀ ਉੱਠਣ ਲੱਗ ਪਈਆਂ ਹਨ ਜਿਹਨਾਂ ਨੂੰ ਇਸ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਰੀਸ਼ ਰਾਵਤ ਹੁਰਾਂ ਦਾ ਕਹਿਣਾ ਹੈ ਕਿ ਜਿਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਉਹਨਾਂ ਨੂੰ ਜਲਦੀ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਵਿਹੁੱਚ ਸਨਮਾਨਿਤ ਅਹੁਦਿਆਂ ਤੇ ਅਡਜਸਟ ਕੀਤਾ ਜਾਵੇਗਾ। ਮੌਜੂਦਾ ਹਾਲਾਤ ਵਿੱਚ ਜਿਹੜਾ ਮੰਤਰੀਮੰਡਲ ਗਠਿਤ ਕੀਤਾ ਗਿਆ ਹੈ ਉਹ ਰਣਨੀਤੀ ਮੁਤਾਬਿਕ ਜ਼ਰੂਰੀ ਵੀ ਸੀ। ਨਵੇਂ ਚਿਹਰੇ ਵੀ ਅੱਗੇ ਲਿਆਉਣੇ ਸਨ ਅਤੇ ਖੇਤਰੀ ਸੰਤੁਲਨ ਵੀ ਕਾਇਮ ਰੱਖਣਾ ਸੀ।  ਇਸ ਭਰੋਸੇ ਦੇ ਬਾਵਜੂਦ ਨਾਰਾਜ਼ਗੀ ਛੇਤੀ ਕੀਤੀਆਂ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ। ਹੁਣ ਦੇਖਣਾ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਨਾਲ ਕਿਵੇਂ ਨਜਿੱਠਦੇ ਹਨ। ਅਜੇ ਪੰਜਾਬ ਏਜੰਡੇ ਵਾਲੇ ਨੁਕਤਿਆਂ ਤੇ ਅਮਲ ਦੀ ਗੱਲ ਵੀ ਉੱਠਣੀ ਹੈ। 

Wednesday, September 22, 2021

ਸ਼੍ਰੀ ਦੁਰਗਿਆਣਾ ਤੀਰਥ ਵਿਖੇ ਵੀ ਮੁੱਖ ਮੰਤਰੀ ਚੰਨੀ ਨੇ ਮੱਥਾ ਟੇਕਿਆ

ਮੰਦਰ ਕਮੇਟੀ ਨੇ ਕੀਤਾ ਪੂਰੀ ਟੀਮ ਦਾ ਸਨਮਾਨ 


ਅੰਮ੍ਰਿਤਸਰ
: 22 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਦੇਰ ਰਾਤ ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ’ਤੇ ਸਪੈਸ਼ਲ ਚਾਰਟਡ ਪਲੇਨ ਰਾਹੀਂ ਆਏ। ਚੰਨੀ ਦੇ ਨਾਲ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਵੀ ਹਵਾਈ ਅੱਡੇ ਤੋਂ ਸਿੱਧੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਤੱਕ ਮੌਜੂਦ ਰਹੇ। ਸਵੇਰੇ ਤੜਕਸਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਟੀਮ ਨਾਲ ਸਵੇਰੇ ਸਵੇਰੇ ਤੜਕਸਾਰ 3:45 ਵਜੇ ਸ੍ਰੀ ਦਰਬਾਰ ਸਾਹਿਬ, 6 ਵਜੇ ਸ੍ਰੀ ਰਾਮਤੀਰਥ, 7 ਵਜੇ ਜੱਲਿਆਂਵਾਲਾ ਬਾਗ, 7:30 ਵਜੇ ਸ੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋ ਕੇ ਅਕੀਦਤ ਪੇਸ਼ ਕੀਤੀ। ਉਨ੍ਹਾਂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸਵੇਰੇ ਸਾਢੇ ਤਿੰਨ ਵਜੇ ਤਕ ਸ੍ਰੀ ਦਰਬਾਰ ਸਾਹਿਬ ਪਹੁੰਚਣ ਨੂੰ ਆਖਿਆ ਹੋਇਆ ਸੀ। 

ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਗਿਆ ਤੇ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਮੱਥਾ ਟੇਕਿਆ ਤੇ ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸ਼੍ਰੀ ਠਾਕੁਰ ਜੀ ਦਾ ਸਿਰੋਪਾਓ ਤੇ ਪ੍ਰਸ਼ਾਦ ਭੇਂਟ ਕੀਤਾ। ਇਥੇ ਵੀ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਵਰਕਰਾਂ ਦੀ ਭੀੜ ਜੋਸ਼ੋ ਖਰੋਸ਼ ਨਾਲ ਮੌਜੂਦ ਸੀ। 

ਮੁੱਖ ਮੰਤਰੀ ਦੀ ਇਸ ਫੇਰੀ ਦੌਰਾਨ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਮੰਦਰ ਕਮੇਟੀ ਦਫਤਰ ਵਿਚ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼੍ਰੀ ਦੁਰਗਿਆਣਾ ਮੰਦਰ ਦੀ ਸੁੰਦਰ ਤਸਵੀਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੀ ਰਾਮ ਤੀਰਥ ਵੀ ਨਤਮਸਤਕ ਹੋਏ ਤੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। ਆਮ ਲੋਕ ਵੀ ਇਸ ਮੌਕੇ ਬੜੇ ਉਤਸ਼ਾਹਿਤ ਨਜ਼ਰ ਆਏ। 

ਸ੍ਰੀ ਹਰਮੰਦਿਰ ਸਾਹਿਬ ਵਿਖੇ ਸਾਥੀਆਂ ਸਮੇਤ ਨਤਮਸਤਕ ਹੋਏ ਮੁੱਖ ਮੰਤਰੀ

 ਸੂਬੇ ਵਿਚ ਰਾਜ ਧਰਮ ਅਨੁਸਾਰ ਚਲਾਉਣ ਦਾ ਐਲਾਨ 


ਅੰਮ੍ਰਿਤਸਰ
22 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਉਮੀਦਾਂ, ਅਚੰਭਿਆਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਦੇ ਦਰਮਿਆਨ ਅਚਾਨਕ ਦੇਰ ਰਾਤ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੜੀ ਤੇਜ਼ ਰਫਤਾਰ ਨਾਲ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਫਰਜ਼ਾਂ  ਨੂੰ ਨਿਭਾ ਰਹੇ ਹਨ। ਇਸ ਰਫਤਾਰ ਵਿੱਚ ਹੀ ਉਹ ਦੇਰ ਰਾਤ ਅੰਮ੍ਰਿਤਸਰ ਪੁੱਜੇ ਅਤੇ ਜਲਿਆਂਵਾਲਾ ਬਾਗ, ਸ੍ਰੀ ਹਰਮੰਦਿਰ ਸਾਹਿਬ, ਸ਼੍ਰੀ ਦੁਰਗਿਆਣਾ ਤੀਰਥ ਅਤੇ ਸ਼੍ਰੀ ਵਾਲਮੀਕਿ ਤੀਰਥ ਵਿਖੇ ਜਾ ਕੇ ਮੱਥਾ ਟੇਕਿਆ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਡਿਪਟੀ ਮੁੱਖ ਮੰਤਰੀ ਪਏ ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਸਨ। ਬੁੱਧਵਾਰ ਸਵੇਰੇ ਸਵੇਰੇ ਅੰਮ੍ਰਿਤਸਰ ਦੀਆਂ ਰੌਣਕਾਂ ਵਿਚ ਵਾਧਾ ਹੋਇਆ ਹੋਇਆ ਸੀ। ਹਰ ਪਾਸੇ ਜੋਸ਼ੋ ਖਰੋਸ਼ ਸੀ। ਇਸ ਉਤਸ਼ਾਹ ਵਾਲੀ ਲਹਿਰ ਦੇ ਦੌਰਾਨ ਹੀ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹ ਪਾਲਕੀ ਸਾਹਿਬ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ। ਉਨ੍ਹਾਂ ਉਥੇ ਕਾਫ਼ੀ ਲੰਮਾ ਸਮਾਂ ਬੈਠ ਕੇ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਵਿਚ ਰਾਜ ਧਰਮ ਅਨੁਸਾਰ ਚਲਾਇਆ ਜਾਵੇਗਾ। ਹਰ ਧਰਮ ਤੇ ਵਰਗ ਦਾ ਸਤਿਕਾਰ ਕੀਤਾ ਜਾਵੇਗਾ। ਸੂਬੇ ਵਿੱਚ ਆਪਸੀ ਮੇਲ ਮਿਲਾਪ ਤੇ ਪਿਆਰ ਨੂੰ ਵਧਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉਤੇ ਪੰਥ ਜਿਸ ਤਰ੍ਹਾਂ ਦਾ ਇਨਸਾਫ ਚਾਹੇਗਾ, ਉਸੇ ਤਰ੍ਹਾਂ ਦਿਵਾਇਆ ਜਾਵੇਗਾ।

ਸੂਬੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੀ ਰਾਜਨੀਤੀ ਮੁੱਦਿਆਂ ਤੋਂ ਭਟਕ ਗਈ ਸੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਨੂੰ ਮੁੜ ਮੁੱਦਿਆਂ ਉਤੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋ ਦਿਨਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਰਹਿ ਕੇ ਜੋ ਪਿਛਲੇ ਦੋ ਦਿਨਾਂ ਵਿਚ ਮਹਿਸੂਸ ਕੀਤਾ ਹੈ, ਉਹ ਪਿਛਲੇ ਸਤਾਰਾਂ ਸਾਲ ਵਿੱਚ ਮਹਿਸੂਸ ਨਹੀਂ ਕੀਤਾ। ਜੇਕਰ ਅਸੀਂ ਲੋਕ ਮਸਲਿਆਂ ਹੱਲ ਨਹੀਂ ਕਰ ਸਕਦੇ ਤਾਂ ਅਸੀਂ ਸੱਚੇ ਸਿੱਖ ਨਹੀਂ ਹੈ। ਸਰਕਾਰ ਵਿਚ ਮੈਰਿਟ ਦੇ ਆਧਾਰ ਉਤੇ ਸਨਮਾਨ ਹੋਵੇਗਾ। ਹਰ ਕਾਂਗਰਸੀ ਹੱਕ ਤੇ ਸੱਚ ਦੀ ਲੜਾਈ ਲੜੇਗੀ।

ਇਸ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਵਿਜ਼ਟਰ ਬੁੱਕ ਵਿਚ ਲਿਖਿਆ ਕਿ ਉਹ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਨ ਕਰਦੇ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ।

Tuesday, September 21, 2021

ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਗ੍ਰਿਫਤਾਰ

 Tuesday 21st September 2021 at 02:27 pm

ਫਿਲੌਰ 'ਚ ਕੀਤੀ ਸੀ ਬੁੱਤ ਤੋੜਨ ਦੀ ਕੋਸ਼ਿਸ਼ ਕੋਸ਼ਿਸ਼ 

ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਹੋਈ ਗ੍ਰਿਫਤਾਰੀ  

ਚੰਨੀ ਵੱਲੋਂ ਪੁਲੀਸ ਨੂੰ ਵਿਸ਼ੇਸ਼ ਹੁਕਮ 

ਸੂਬੇ ਵਿਚ ਅਮਨ-ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਕਰੋ 

ਚੰਡੀਗੜ੍ਹ: 21 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਅਮਨ ਕਾਨੂੰਨ ਨੂੰ ਭੰਗ ਕਰਨ ਵਾਲੀ ਕੋਈ ਵੀ ਕੋਸ਼ਿਸ਼ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਸਖਤੀ ਕਰਨ ਦੇ ਹੁਕਮ ਦੇ ਦਿੱਤੇ ਹਨ। ਪੁਲਿਸ ਨੂੰ ਸਪਸ਼ਟ ਅੱਖ ਡਿਗੱਤ ਗਿਆ ਹੈ ਕਿ ਆਲੇ ਦੁਆਲੇ ਤੇ ਪੂਰੀ ਨਜ਼ਰ ਰੱਖੀ ਜਾਏ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੇ ਖਿਲਾਫ ਸਖਤੀ ਤੋਂ ਕੰਮ ਲਿਆ ਜਾਵੇ। ਪੁਲਿਸ ਨੇ ਇਹਨਾਂ ਹੁਕਮਾਂ ਦੀ ਤਾਮੀਲ ਵੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਹੁਣ ਅਜਿਹੀਆਂ ਹਰਕਤਾਂ ਕਰਨ ਵਾਲੇ ਪੁਲਿਸ ਦੇ ਸਕੈਨਰ ਹੇਠ ਹਨ ਅਤੇ ਕਾਰਵਾਈ ਤੋਂ ਬਚ ਨਹੀਂ ਸਕਣਗੇ।  

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਸੋਮਵਾਰ ਦੀ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।  ਜਾਣਕਾਰੀ ਵੀ ਜਲਦੀ ਮਿਲ ਜਾਏਗੀ ਅਤੇ ਉਸਦੇ ਪਿਛੇ ਕੌਣ ਹੈ ਇਸਦਾ ਵੀ ਪੂਰਾ ਪਤਾ ਲੱਗ ਪੁੱਛਗਿੱਛ ਦੌਰਾਨ ਲੱਗ ਹੀ ਜਾਣਾ ਹੈ। 

ਗ੍ਰਿਫਤਾਰ ਕੀਤੇ ਗਏ ਇਸ ਦੋਸ਼ੀ ਦੀ ਸ਼ਨਾਖ਼ਤ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਹੁਸਨ ਨਿਜਰਾ ਵਿਚ ਪਿੰਡ ਜਵਾਨੀਆ ਦਾ ਵਾਸੀ ਭਿਖੂ ਮੀਨਾ (25) ਵਜੋਂ ਹੋਈ ਹੈ। ਭਿਖੂ ਮੀਨਾ ਨੇ ਪੱਥਰ ਅਤੇ ਗਮਲਾ ਸੁੱਟ ਕੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

ਇਸ ਘਟਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਅਤੇ ਦੁਖਦਾਇਕ ਘਟਨਾ ਕਰਾਰ ਦਿੱਤਾ ਹੈ ਜਿਸ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਅੰਬੇਦਕਾਰ ਦਾ ਸਤਿਕਾਰ ਕਰਨ ਵਾਲੇ ਸਮੂਹ ਲੋਕਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ। ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਅਜਿਹੇ ਘਿਨਾਉਣੇ ਕਾਰਿਆਂ ਵਿਚ ਸ਼ਾਮਲ ਅਨਸਰਾਂ ਖਿਲਾਫ਼ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸ੍ਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬੇ ਵਿਚ ਬਹੁਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਪੁਲੀਸ ਮੁਖੀ ਨੂੰ ਸੂਬੇ ਦੇ ਕੋਨੇ-ਕੋਨੇ ਵਿਚ ਚੌਕਸੀ ਵਧਾਉਣ ਦੇ ਹੁਕਮ ਪਹਿਲਾਂ ਹੀ ਦੇ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੇ ਹਾਲਾਤ ਸਦਾ ਹੀ ਸੰਵੇਦਨਸ਼ੀਲ ਰਹਿੰਦੇ ਹਨ ਪਰ ਸੂਬਾ ਸਰਕਾਰ ਇਸ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਜਾਬ ਵਿਚ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ਾਂ ਵਾਲੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਤੱਤਾਂ ਦੇ ਨਾਪਾਕ ਇਰਾਦਿਆਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ। ਲੋਕਾਂ ਨੂੰ ਪੂਰਾ ਸਮਰਥਨ ਤੇ ਸਹਿਯੋਗ ਲਈ ਅਪੀਲ ਕਰਦਿਆਂ ਸ੍ਰੀ ਚੰਨੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਰੋਲ ਅਦਾ ਕੀਤਾ ਜਾਵੇ ਤਾਂ ਕਿ ਪੰਜਾਬ ਵਿਚ ਹੋਰ ਵੀ ਵਧੇਰੇ ਸ਼ਾਂਤੀਪਸੰਦ ਅਤੇ ਸਦਭਾਵਨਾ ਵਾਲੇ ਮਾਹੌਲ ਸਿਰਿਜਆ ਜਾ ਸਕੇ।

Monday, September 20, 2021

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਨੁਸ਼ਾਸਨ ਦੇ ਮਾਮਲੇ ਵਿੱਚ ਸਖਤੀ ਦੇ ਹੁਕਮ

 Monday 20th September 2021 at 10:05 pm

ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰ ਪਹੁੰਚਣ ਦੇ ਹੁਕਮ 

ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਹੋਵੇ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਚੰਡੀਗੜ: 20 ਸਤੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::    

ਸਰਕਾਰੀ ਦਫਤਰਾਂ ਵਿੱਚ ਅਨੁਸ਼ਾਸਨ ਲਿਆਉਣ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਰਾਜ /ਜ਼ਿਲਾ/ ਤਹਿਸੀਲ/ਬਲਾਕ ਪੱਧਰ ਦੇ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਵੇਰੇ 9 ਵਜੇ ਤੱਕ ਆਪਣੇ ਸਬੰਧਤ ਦਫਤਰਾਂ ਵਿੱਚ ਪਹੁੰਚਣ ਅਤੇ ਸ਼ਾਮ ਨੂੰ ਦਫਤਰੀ ਸਮੇਂ ਤੱਕ ਲੋਕਾਂ ਲਈ ਉਪਲਬਧ ਰਹਿਣ ਨੂੰ ਯਕੀਨੀ ਬਣਾਉਣ।

ਮੁੱਖ ਮੰਤਰੀ ਨੇ ਸਰਕਾਰੀ ਦਫਤਰਾਂ ਵਿੱਚ ਪਾਰਦਰਸ਼ਤਾ ਲਿਆਉਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।    

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਸਰਕਾਰੀ ਸਮੇਂ ਦੌਰਾਨ ਦਫਤਰਾਂ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ, ਪ੍ਰਬੰਧਕੀ ਸਕੱਤਰ/ਵਿਭਾਗ ਦੇ ਮੁਖੀ ਹਫਤੇ ਵਿੱਚ ਦੋ ਵਾਰ ਅਚਨਚੇਤ ਚੈਕਿੰਗ ਕਰਨ ਤਾਂ ਜੋ ਉਨਾਂ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ‘ਤੇ ਨਜ਼ਰ ਰੱਖੀ ਜਾ ਸਕੇ।“

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸਕੱਤਰਾਂ/ਵਿਭਾਗ ਮੁਖੀਆਂ ਨੂੰ ਉਨਾਂ ਦੇ ਸਬੰਧਤ ਦਫਤਰਾਂ ਵਿੱਚ ਗਤੀਵਿਧੀਆਂ/ਰਿਕਾਰਡਾਂ ‘ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ।    

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

Monday: 20th September 2021 at 02:44 pm

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਹੁੰ ਚੁਕਾਈ

ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਨੇ ਮੰਤਰੀ ਵਜੋਂ ਸਹੁੰ ਚੁੱਕੀ


ਚੰਡੀਗੜ੍ਹ
: 20 ਸਤੰਬਰ 2021: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਸ. ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਇਸ ਮੌਕੇ ਸ. ਸੁਖਜਿੰਦਰ ਰੰਧਾਵਾ ਅਤੇ ਸ੍ਰੀ ਓ.ਪੀ. ਸੋਨੀ ਨੇ ਮੰਤਰੀ ਵਜੋਂ ਸਹੁੰ ਚੁੱਕੀ। 

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਹਰੀਸ਼ ਚੌਧਰੀ, ਅਜੈ ਮਾਕਨ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ ਅਤੇ ਸੰਗਤ ਸਿੰਘ ਗਿਲਜੀਆਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਸੁਖਬਿੰਦਰ ਸਿੰਘ ਸਰਕਾਰੀਆ, ਵਿਜੈ ਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਪੀਪੀਸੀਸੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ., ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਤੋਂ ਇਲਾਵਾ ਨਵੇਂ ਚੁਣੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Sunday, November 15, 2020

ਅਰਸ਼ ਨੂੰ ਛੂਹਣ ਵਾਲਾ ਮਨੁੱਖ- ਸ ਚਰਨਜੀਤ ਚੰਨੀ

14th November 2020 at 12:20 AM

                ਡਾ. ਅਮਰਜੀਤ ਟਾਂਡਾ ਵੱਲੋਂ ਉਸ ਨਾਯਾਬ ਸ਼ਖ਼ਸੀਅਤ ਸੰਬੰਧੀ ਵਿਸ਼ੇਸ਼ ਲੇਖ                 

ਓਹਦੇ ਲਈ ਅਰਸ਼ ਉੱਚਾ ਨਹੀਂ ਹੈ
ਤੇ ਨਾ ਹੀ ਸਮੁੰਦਰ ਡੂੰਘਾ। ਉਹਦੀ ਉਡਾਨ ਅਸਮਾਨੀ ਤਾਰਿਆਂ ਵਰਗੀ ਹੈ ਤੇ ਪਿਆਸ ਬੁਝਾਣ ਲਈ ਸਾਗਰ ਵੀ ਛੋਟਾ। ਹਰ ਕੋਈ ਤਰ ਲੈਂਦਾ ਪਰ ਜੇ ਤੁਹਾਡੇ ਅੰਦਰ ਲਹਿਰਾਂ ਦੇ ਖ਼ਿਲਾਫ਼ ਤੈਰਨ ਦਾ ਹੌਸਲਾ ਤੇ ਜਨੂੰਨ ਹੈ ਤਾਂ ਇੱਕ ਕਹਾਣੀ ਲਿਖੀ ਜਾ ਸਕਦੀ ਹੈ। ਬਿਨਾਂ ਅੱਖ ਝਪਕੇ ਸੂਰਜ ਦੇ ਚੜ੍ਹਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਜੇ ਇਨਸਾਨ ਪੱਕਾ ਇਰਾਦਾ ਕਰ ਲਏ ਕੁਝ ਵੀ ਅਸੰਭਵ ਨਹੀਂ ਹੁੰਦਾ। ਸੁਰਾਖ ਹੋ ਸਕਦਾ ਹੈ ਅੰਬਰੀਂ ਵੀ। ਗੱਲ ਤਾਂ ਸਿਰਫ਼ ਇਕ ਪੱਥਰ ਚੁੱਕਣ ਦੀ ਹੀ ਹੁੰਦੀ ਹੈ। ਮੈਂ ਗੱਲ ਸਰਦਾਰ ਚਰਨਜੀਤ ਸਿੰਘ ਚੰਨੀ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਦੀ ਕਰ ਰਿਹਾ ਹਾਂ। 
ਉਨ੍ਹਾਂ ਨੇ ਇੱਕ ਰੀਅਲ ਐਸਟੇਟ ਬਿਜ਼ਨਸਮੈਨ ਤੋਂ ਚਾਂਸਲਰ ਬਣਨ ਦਾ  ਸਫ਼ਰ ਸ਼ੁਰੂ ਕਰ ਸੰਪੂਰਨ ਕਰ ਵਿਖਾਇਆ। ਚੰਨੀ ਅਰਸ਼ ਦੇ ਚੰਦ ਹੀ ਨਹੀਂ ਹਵਾਵਾਂ ਦੇ ਤਰਨਮ ਦੇ ਗੀਤ ਤੇ ਸੁਰੀਲੀ ਅਵਾਜ਼ ਦੇ ਗਾਇਕ ਵੀ ਹਨ।

ਕਿਸੇ ਨੇ ਨਹੀਂ ਸੀ ਸੋਚਿਆ ਸੀ ਕਿ ਇੱਕ ਦਿਨ ਚੰਨ ਵਾਂਗੂ ਚਮਕਣ ਲਈ ਆਪ ਵੀ ਲੋਅ ਲੱਭਣੀ ਪੈਣੀ ਹੈ। ਵਜੂਦ ਤੇ ਸੋਹਣੀ ਸੁਚੱਜੀ ਜ਼ਿੰਦਗੀ ਨੇ ਭੱਠੀ ਚ ਤਪਣ ਦਾ ਸਫ਼ਰ ਸ਼ੁਰੂ ਕਰਨਾ ਸੀ। ਓਹਨੇ ਅੰਮ੍ਰਿਤਸਰ ਪੰਜਵੀਂ ਤਕ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਦਾਖ਼ਲਾ ਲਿਆ ਸੀਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ। ਜੇਬ ਚ ਸਿਤਾਰਿਆਂ ਵਰਗੇ ਸੁਪਨਿਆਂ ਨੂੰ ਪੂਰਾ ਕਰਨ ਦਾ ਚਾਅ ਸੀ। ਅੰਬਰ ਤੇ ਖੇਡਣ ਦੀ ਤਮੰਨਾ।

ਪੰਜਾਬ, ਭਾਰਤ ਵਿਚ ਬਹੁਤੇ ਲੋਕਾਂ ਨਾਲੋਂ ਉੁਹਦਾ ਕੱਦ ਬਹੁਤ ਵੱਡਾ ਹੈ। ਸੋਚ ਸਦਾ ਚੰਦ ਨਾਲ ਗੱਲਾਂ ਕਰਨ ਵਾਲੀ। ਉਹ ਧਰਤੀ ਤੋਂ ਅਸਮਾਨ ਵੱਲ ਉੱਠਣ ਵਾਲੀ ਸਾਊ ਤੇ ਹਲੀਮੀ ਵਾਲੀ ਅਨੋਖੀ ਜੇਹੀ ਸ਼ਖਸੀਅਤ ਹੈ। ਮਾਣ ਵਾਲੀ ਸੋਚ ਨਾਲ ਉੱਚ ਦਰਸ਼ਣ ਵਾਲੀ ਉਸ ਦੀ ਜ਼ਿੰਦਗੀ ਇਕ ਸਫਲ ਇਨਸਾਨ ਬਣਨ ਦਾ ਸੁਪਨਾ ਲੈ ਰੀਝਦੀ ਸੀ।

ਚੇਅਰਮੈਨ ਸੀਟੀ ਸਮੂਹ ਸ: ਚਰਨਜੀਤ ਸਿੰਘ ਚੰਨੀ, ਉਨ੍ਹਾਂ ਵਿਚੋਂ ਇਕ ਹਨ ਜੋ ਹਮੇਸ਼ਾਂ ਵੱਡਾ ਸੋਚਦੇ ਹਨ. ਉਹ ਸਾਲ 1997 ਵਿਚ ਸਥਾਪਿਤ ਕੀਤੀ ਸੀਟੀ ਐਜੂਕੇਸ਼ਨਲ ਸੁਸਾਇਟੀ ਦਾ ਸੰਸਥਾਪਕ ਚੇਅਰਮੈਨ ਹੈ ਜੋ ਕਿ ਬਾਅਦ ਚ ਭਾਰਤ ਦਾ ਇਕ ਵਿਕਟੋਰੀਅਸ ਉੱਦਮੀ ਸਖਸ਼ੀਅਤ ਬਣ ਗਿਆ। ਉਹ ਉੱਨੀਵੀਂ ਸਦੀ ਦਾ ਸਮਾਜ ਸੁਧਾਰਕ ਹੈ। ਨਵੀਂਆਂ ਲੀਹਾਂ ਪਾਉਣ ਵਾਲਾ ਰਹਿਬਰ। ਤਰੰਨਮ ਚ ਗਾਉਂਣ ਵਾਲਾ ਨਗਮਾ।
ਲੇਖਕ ਅਮਰਜੀਤ ਸਿੰਘ ਟਾਂਡਾ
 ਹਿੰਦੁਸਤਾਨ ਟਾਈਮਜ਼ ਗਰੁੱਪ ਦੁਆਰਾ, “ਇੰਡੀਆ ਟੂਡੇ ਗਰੁੱਪ” ਦੁਆਰਾ ਸਰਵਸ੍ਰੀ ਉੱਤਮ ਪੁਰਸਕਾਰ ਅਤੇ ਟਾਈਮਜ਼ ਆਫ਼ ਇੰਡੀਆ ਗਰੁੱਪ ਦੁਆਰਾ ਸਿਖਰਲੇ ਐਂਟਰਪ੍ਰੇਨੂਰ ਲਈ ਇਕ ਵਿਜ਼ਨਰੀ ਐਜੂਕੇਸ਼ਨਲਿਸਟ, ਕਾਨਫਰਡ ਐਵਾਰਡ ਦਾ ਮਾਣ ਵੀ ਉਸ ਦੇ ਤਾਜ ਚ ਹੈ। ਪਵਿੱਤਰ ਵੇਦ ਕ੍ਰਾਂਵੰਤੋ ਵਿਸ਼ਵਾਮਰਿਆ ਸਿੱਖਿਆ ਦੇ ਖੇਤਰ ਵਿਚ ਮਾਨਯੋਗ ਚੇਅਰਮੈਨ ਸ.ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੀਲਤਾ ਦੁਆਰਾ ਅਸਲ ਵਿਚ ਤੱਥ ਹੈ।

ਸੀਟੀ ਸਮੂਹ ਦੀ ਭਵਿੱਖਬਾਣੀ ਹੁਣ ਉਸ ਦੀ ਯੋਗ ਅਗਵਾਈ ਨਾਲ ਵਿਸ਼ਵਵਿਆਪੀ ਸਕੇਲ ਉੱਤੇ ਨੱਚ ਤੇ ਗਾ ਰਹੀ ਹੈ।

ਉਹ ਹਮੇਸ਼ਾਂ ਇੱਕ ਵੱਡੀ ਤਸਵੀਰ ਦਾ  ਚਿੱਤਰਣ ਕਰਦਾ ਹੈ ਅਤੇ ਉਸ ਦੇ ਅੰਦਰ ਆਪਣਾ ਸਥਾਨ ਲੱਭਣ ਲਈ ਰਾਹ ਸਹਿਜੇ ਹੀ ਬਣਾ ਲ਼ੈੰਦਾ ਹੈ। ਉਸਦੀ ਵਿਅਕਤੀਗਤਤਾ ਅਤੇ ਇੱਛਾਵਾਂ ਪੰਜਾਬ ਲਈ ਬਹੁਤ ਮਹੱਤਵਪੂਰਨ ਹਨ. ਉਹ ਅਨੇਕ ਲੋਕਾਂ ਨੂੰ ਆਪਣੀ ਇਕ ਬੇਮਿਸਾਲ ਸ਼ਖਸੀਅਤ ਤਿਆਰ ਕਰਨ ਵਿਚ ਸਹਾਇਤਾ ਕਰਦਾ ਹੈ, ਇਸ ਨਾਲ ਵਿਭਿੰਨ ਅਤੇ ਅੰਤਰਰਾਸ਼ਟਰੀ ਸਮਾਜ ਵਿਚ ਆਪਣੇ ਸੁਪਨਿਆਂ ਨੂੰ ਸਮਝਣ ਦੀ ਸਮਰੱਥਾ ਵੀ ਰੱਖਦਾ ਹੈ। ਅਜੇਹੀ ਪਹੁੰਚ ਹੀ ਸਭ ਤੋਂ ਉੱਚ ਸਿੱਖਿਆ ਦੀ ਪਰਾਪਤੀ ਹੁੰਦੀ ਹੈ।

ਸੀ ਟੀ ਸਮੂਹ ਕਦੇ ਵੀ ਰੁਕਦਾ ਨਹੀਂ ਹੈ  ਬਲਕਿ ਦਿਨ ਰਾਤ ਕੰਮ ਕਰਦਾ ਹੈ। ਸਾਡੀ ਜਲਦੀ ਬਦਲ ਰਹੀ ਅਤੇ ਵਧਦੀ ਸਰਹੱਦੀ ਦੁਨੀਆਂ ਵਿਚ, ਉਹ ਹਰ ਸਮੇਂ ਵਧੀਆ ਸਿੱਖਿਆ ਦੇ ਨਵੇਂ ਨਵੀਨਤਾਕਾਰੀ ਵਿਚਾਰਾਂ ਦੀ ਇੱਛਾ ਪ੍ਰਦਾਨ ਕਰਦਾ ਹੈ।
ਸੀਟੀ ਗਰੁੱਪ ਇੰਸਟੀਚਿਊਟਸ ਵਿਚ, ਉਹ ਉੱਤਰ ਭਾਰਤੀ ਵਿਦਿਅਕ ਸਮੂਹ ਦਾ ਇਕ ਉੱਚ ਵਰਗ ਦਾ ਹਿੱਸਾ ਬਣਿਆ ਹੈ। ਇਹਨਾਂ ਸੰਸਥਾਵਾਂ ਰਾਹੀਂ ਉਹਨੇ ਸ਼ਾਨਦਾਰ ਵਿਦਿਆਰਥੀਆਂ ਦੀ ਜ਼ਿੰਦਗੀ ਅਤੇ ਲੀਡਰਸ਼ਿਪ ਦੇ ਹੁਨਰ ਨੂੰ ਵਿਕਸਤ ਕਰਨ ਦੇ ਨਵੇਂ ਮੌਕਿਆਂ ਦੀ ਭਰਪੂਰ ਤਿਆਰੀ ਕੀਤੀ ਹੈ।  ਇਸ ਨਿਸ਼ਾਨੇ ਨੂੰ ਪੂਰਾ ਕਰਨ ਵਿਚ ਇਸ ਦੇ ਸੁਪਰੀਮ ਵਿਦਿਆਰਥੀ ਮਦਦ ਕਰਨਗੇ ਤੇ ਦੁਨੀਆਂ ਦੇਖਗੀ ਹੀ ਰਹਿ ਜਾਵੇਗੀ।

ਉਸਦੇ ਸ਼ਾਨਦਾਰ ਵਿਚਾਰਾਂ ਅਧੀਨ ਵਿਦਿਅਕ ਵਿਦਵਤਾ ਦੀਆਂ ਕਦਰਾਂ ਕੀਮਤਾਂ ਅਸਮਾਨੀ ਹਨ. ਉਸਦੇ ਪੈਰਾਂ ਦੇ ਨਿਸ਼ਾਨਾਂ ਤੋਂ ਵਿਦਿਆਰਥੀਆਂ ਦੀ ਪ੍ਰੇਰਣਾ ਸਿੱਖਣ ਦੇ ਤਜ਼ੁਰਬੇ ਵਿੱਚ ਉੱਚੀ ਛਾਪ ਹੈ ਜੋ ਇੱਕ ਰਾਸ਼ਟਰ ਤਰਜੀਹ ਦਿੰਦੀ ਹੈ.
ਇਸ ਦਲੀਲ ਲਈ, ਵਿਦਿਆਰਥੀ ਅਤੇ ਸਿੱਖਿਆ ਸ਼ਾਸਤਰੀ, ਸੀਟੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਕੈਂਪਸਾਂ ਵਿੱਚ ਨਵੀਂਨਤਮ ਤਕਨੀਕੀ ਸਿਖਲਾਈ ਦੀਆਂ ਸਹੂਲਤਾਂ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕਰ ਰਹੇ ਹਨ। ਦੇਸ਼-ਵਿਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਪ੍ਰਮੁੱਖ ਅਤੇ ਉੱਭਰ ਰਹੀਆਂ ਅਕਾਦਮਿਕ ਸੰਸਥਾਵਾਂ ਨੂੰ ਵੀ ਆਕਰਸ਼ਤ ਕਰ ਰਹੇ ਹਨ। 

ਸੀਟੀ ਸਮੂਹ ਦਾ ਸਥਾਪਤ ਹੋਣਾ ਕੇਵਲ ਉਨ੍ਹਾਂ ਦੀ ਸਿੱਖਿਆ ਅਤੇ ਸਿਖਲਾਈ ਦੀ ਉੱਤਮਤਾ 'ਤੇ ਨਿਰਭਰ ਨਹੀਂ ਕਰਦਾ, ਬਲਕਿ ਇੱਕ ਨਵੀਨਤਾਕਾਰੀ ਟੀਚਿਆਂ ਵਿੱਚ ਕੀਤੇ ਜਾ ਰਹੇ ਖੋਜ ਕਾਰਜ ਦੀ ਉੱਤਮਤਾ' ਤੇ ਵੀ ਨਿਰਭਰ ਕਰਦਾ ਹੈ.
ਸੀਟੀ ਗਰੁੱਪ ਦੇਸ਼ ਨੂੰ ਅਕਾਦਮਿਕ ਜਿੱਤ ਦੀ ਲੰਮੀ ਹੋਂਦ, ਵਿਸ਼ਵ ਦੇ ਸਭ ਤੋਂ ਸ਼ਾਨਦਾਰ ਕੈਂਪਸ, ਵਿਸ਼ਵ ਦੇ ਸਭ ਤੋਂ ਵੱਡੇ ਟਕਰਾਅ 'ਤੇ ਕੇਂਦ੍ਰਤ ਮੋਹਰੀ ਖੋਜ ਦੀ ਬੁੱਧੀਜੀਵਤਾ, ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯਕੀਨੀ ਬਣਾਉਣ ਦੀ ਇਕ ਪ੍ਰਮਾਣਿਤ ਗਵਾਹੀ ਤੋਂ ਲਾਭ ਪ੍ਰਾਪਤ ਕਰਾ ਕੇ ਇੱਕ ਬਹੁਤ ਹੀ ਉੱਚ ਗੁਣਵੱਤਾ ਦੀ ਸਿੱਖਿਆ ਪ੍ਰਦਾਨ ਕਰਾ ਰਿਹਾ ਹੈ।

ਸ੍ਰੀ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ ਟੀ ਗਰੁੱਪ ਆਫ਼ ਇੰਸਟੀਚਿਊਟਸ ਅੱਜ ਆਪਣੀਆਂ ਵਚਨਬੱਧਤਾਵਾਂ, ਪੂਰਤੀਆਂ ਅਤੇ ਵਿਸ਼ਵ ਭਰ ਦੇ ਇਸ ਦੇ ਸਾਬਕਾ ਵਿਦਿਆਰਥੀਆਂ ਦੇ ਪ੍ਰਭਾਵ ਨਾਲ, ਸੱਭ ਤੋਂ ਅੱਗੇ ਹਨ. ਸੀਟੀ ਸਮੂਹ  ਇੰਸਟੀਚਿਊਟਸ ਵਿੱਚ ਸਭ ਦਾ ਸਵਾਗਤ ਹੈ ਅਤੇ ਸਾਰਿਆਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਉਨ੍ਹਾਂ ਦੇ ਕੈਰੀਅਰ ਨੂੰ ਸੇਧ ਦੇਣ ਅਤੇ ਰਾਸ਼ਟਰ ਵਿੱਚ ਹਮੇਸ਼ਾਂ ਨਵੇਂ ਨਵੀਨ ਕਰਤਾਵਾਂ ਨੂੰ ਸ਼ਾਮਲ ਕਰਨ ਲਈ ਸ਼ਲਾਘਾਯੋਗ ਕੰਮ ਕਰਨ ਦੇ ਯੋਗ ਬਨਾਉਣਾ ਹੈ।
ਇਹੋ ਜਿਹੀ ਤਰੱਕੀ ਦਾ ਰਾਹ ਤੇ ਸੁਨਹਿਰੀ ਪੈੜਾਂ ਕੋਈ ਇਹੋ ਜਿਹਾ ਮਨੁੱਖ ਹੀ ਪਾ ਸਕਦਾ ਹੈ। ਉਹਨੂੰ ਕੰਮ ਦਾ ਚਾਅ ਹੈ ਮਿਹਨਤ ਦਾ ਉਹ ਉਪਾਸ਼ਕ ਹੈ ਉੱਦਮ ਦਾ ਉਹ ਪੁਜਾਰੀ ਹੈ। ਅਰਸ਼ ਨੂੰ ਛੂਹਣ ਵਾਲਾ ਹੈ ਉਹ ਮਨੁੱਖ।

Thursday, October 17, 2019

ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਵੀ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਪਰਦਾਫਾਸ਼

ਜੁਝਾਰੂ ਆਗੂ ਚਰਨਜੀਤ ਸਿੰਘ ਚੰਨੀ  ਦੇ ਦਿਲ ਚੋਂ ਉੱਠੀ ਪਾਣੀ ਦੇ ਸੰਕਟ ਦੀ ਹੂਕ
ਪੰਜਾਬ ਦੇ ਪਾਣੀਆਂ ਦੇ ਵਾਰਸੋ!
ਹੇਠ ਲਿਖੀ ਦਾਸਤਾਨ ਛਾਤੀ ਉਤੇ ਹਥ ਰਖ ਕੇ ਪੜਿੳ!
ਸਾਡੇ ਪਿੱਛੇ ਦਿਖ ਰਹੀ ਇਹ ਧਰਤੀ ਰੇਗਿਸਤਾਨ ਨਹੀਂ ਸਮੁੰਦਰ ਹੈ। ਸਮੁੰਦਰ....ਪਰ ਇਹ ਤਾਂ ਰੇਗਿਸਤਾਨ ਲਗਦਾ ਹੈ। ਇਸ ਧਰਤੀ ਦਾ ਉਜਾੜਾ ਕਿਵੇਂ ਹੋਇਆ ਇਹਦੀ ਦਾਸਤਾਨ ਤੁਹਾਨੂੰ ਮੈਂ ਲਿਖ ਰਿਹਾਂ ਹਾਂ।
 ਜੇ ਮੈਨੂੰ ਕੋਈ ਸਵਾਲ ਕਰੇ ਕਿ ਸੰਸਾਰ ਦੀ ਉਹ ਕਿਹੜੀ ਚੀਜ਼ ਹੈ ਜਿਸਦੇ ਖਤਮ ਹੋਣ ਨਾਲ ਜੀਵਨ ਖਤਮ ਹੋ ਜਾਏਗਾ,
ਮੈ ਕਹਾਂਗਾ ਪਾਣੀ
ਪਾਣੀ ਤਾਂ ਧਰਤੀ ਦਾ ਹਾਣੀ ਹੈ...
ਪਰ ਇਸ ਧਰਤੀ ਦਾ ਹਾਣੀ ਕਦੋਂ ਮੁੱਕ ਗਿਆ ਇਸ ਗੱਲ ਦਾ ਇਸ ਧਰਤੀ ਨੂੰ ਵੀ ਪਤਾ ਨਾ ਲੱਗਿਆ।
ਗੱਲ ਕਰਦੇ ਆਂ ਉਜਬੇਕਿਸਤਾਨ ਤੇ ਕਜ਼ਾਕਸਤਾਨ ਵਿੱਚ ਵਹਿੰਦੇ ਅਰਲ ਸਾਗਰ ਦੀ। ਕਹਿੰਦੇ 1920 ਤੱਕ ਇਹ ਸਾਗਰ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਝੀਲ ਹੋਇਆ ਕਰਦੀ ਸੀ। ਇਸ ਸਾਗਰ ਵਿੱਚੋਂ ਦੋ ਵੱਡੇ ਦਰਿਆ ਅੰਮੂ ਦਰਿਆ ਉਜ਼ਬੇਕਿਸਤਾਨ ਵੱਲ ਤੇ ਸਇਰ ਦਰਿਆ ਕਜ਼ਾਕਸਤਾਨ ਵੱਲ ਨਿਕਲਦੇ ਸਨ। ਇੱਥੋਂ ਦੀ ਹਰੀ ਭਰੀ ਧਰਤੀ ਤੇ ਖੁਸ਼ਹਾਲ ਜੀਵਨ ਸੀ। 68000 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਸਾਗਰ ਵਿੱਚ ਮੱਛੀਆਂ ਫੜਨ ਵਾਲੇ ਜਹਾਜ ਚੱਲਦੇ ਸਨ ਤੇ ਲੋਕਾਂ ਦਾ ਵੱਡੇ ਪੱਧਰ ਦਾ ਵਪਾਰ ਤੇ ਕਾਰੋਬਾਰ ਸੀ। ਇਹ ਸਾਗਰ ਹੋਰ ਕਿਸੇ ਸਮੁੰਦਰ ਨਾਲ ਨਾ ਜੁੜਿਆ ਹੋਣ ਕਰਕੇ ਰੂਸੀ ਜਲ ਸੈਨਾ ਦਾ ਅੱਡਾ ਵੀ ਸੀ। ਰੂਸੀ ਫੌਜੀ ਜਹਾਜ਼ਾਂ ਦੇ ਪੁਰਜ਼ੇ ਊਠਾਂ ’ਤੇ ਢੋਅ ਕੇ ਇੱਥੇ ਲਿਆਉਂਦੇ ਤੇ ਜਹਾਜ਼ ਤਿਆਰ ਕਰਦੇ ਸਨ। ਹੌਲੀ-ਹੌਲੀ ਵੱਡੀਆਂ ਕਿਸ਼ਤੀਆਂ ਤਿਆਰ ਕਰਨ ਦਾ ਧੰਦਾ ਵੀ ਇੱਥੇ ਸ਼ੁਰੂ ਹੋ ਗਿਆ। ਕੁੱਲ ਮਿਲਾ ਕੇ ਇੱਥੋਂ ਦੇ ਲੋਕ ਬਹੁਤ ਖੁਸ਼ਹਾਲ ਜੀਵਨ ਜਿਉਂਦੇ ਸਨ।
        1960 ਵਿੱਚ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਉਜ਼ਬੇਕਿਸਤਾਨ ਵਿੱਚ ਗਰਮੀਆਂ ਦੀਆਂ ਫਸਲਾਂ ਜਿਵੇਂ ਕਪਾਹ, ਦਾਲਾਂ ਖਰਬੂਜਿਆਂ ਆਦਿ ਦੀ ਖੇਤੀ ਸ਼ੁਰੂ ਕੀਤੀ ਜਾਵੇ। ਰੂਸ ਵਿੱਚ ਪੈਂਦੀ ਜ਼ਿਆਦਾ ਠੰਡ ਕਾਰਨ ਇਹਨਾਂ ਫਸਲਾਂ ਨੂੰ ਉਗਾਉਣਾ ਸੰਭਵ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਉਜਬੇਕਿਸਤਾਨ ਦੀ ਉਪਜਾਊ ਧਰਤੀ ਨੂੰ ਪਾਣੀ ਦੇ ਕੇ ਵਾਹੀਯੋਗ ਕਰਨ ਲਈ ਤਰਜੀਹ ਦਿੱਤੀ। ਇਸ ਲਈ ਅੰਮੂ ਦਰਿਆ ਤੇ ਸ਼ਇਰ ਦਰਿਆ ਦੇ ਪਾਣੀਆਂ ਨਾਲ ਛੇੜ-ਛਾੜ ਕੀਤੀ ਗਈ। ਪਾਣੀ ਦੇ ਕੁਦਰਤੀ ਵਹਾਵਾਂ ਨੂੰ ਮੋੜ ਕੇ ਉਸ ਉੱਤੇ ਬੰਨ੍ਹ ਮਾਰ ਡੈਮ ਬਣਾ ਦਿੱਤੇ ਗਏ ਤੇ ਨਹਿਰਾਂ ਕੱਢ ਦਿੱਤੀਆਂ। ਕੁਦਰਤ ਨਾਲ ਛੇੜ-ਛਾੜ ਦੇ ਨਤੀਜੇ ਅਸਲ ਵਿੱਚ ਭੈੜੇ ਹੀ ਨਿਕਲਦੇ ਹਨ। ਇਸਦਾ ਸਿੱਟਾ ਇਹ ਨਿਕਲਿਆ ਕਿ 1980 ਤੱਕ ਉਜਬੇਕਿਸਤਾਨ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਤਾਂ ਬਣ ਗਿਆ ਪਰ ਇਸ ਧਰਤੀ ਨੂੰ ਬੰਜਰ ਕਰਨ ਦੀ ਨੀਂਹ ਵੀ ਰੱਖੀ ਗਈ।
1991 ਵਿੱਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਰੂਸ ਆਪਣੇ ਘਰ ਮੁੜ ਗਿਆ ਪਰ ਜਾਂਦੇ-ਜਾਂਦੇ ਉਜਬੇਕੀ ਲੋਕਾਂ ਦੇ ਉਜਾੜੇ ਦੀ ਦਾਸਤਾਨ ਲਿਖ ਗਿਆ। ਪੰਜਾਂ ਸਾਲਾਂ ਬਾਅਦ ਇਹ ਵਿਸ਼ਾਲ ਸਾਗਰ ਸੁੱਕਣਾ ਸ਼ੁਰੂ ਹੋ ਗਿਆ। 1997 ਆਉਣ ਤੱਕ ਇਹ ਸਾਗਰ ਅੱਧ ਦੇ ਲਗਭਗ ਸੁੱਕ ਗਿਆ। ਕਹਿੰਦੇ ਹਨ..ਇਸ ਸਾਗਰ ਦੀ ਹੋਣ ਵਾਲੀ ਤਬਾਹੀ ਬਾਰੇ ਸੋਵੀਅਤ ਇੰਜਨੀਅਰਾਂ ਨੂੰ ਪਹਿਲਾਂ ਹੀ ਪਤਾ ਸੀ, ਪਰ ਉਹ ਸਰਕਾਰੀ ਦਬਾਅ ਕਾਰਨ ਚੁੱਪ ਰਹੇ। ਪਾਣੀ ਸੁੱਕਦਾ-ਸੁੱਕਦਾ ਇਹ ਰੇਗਿਸਤਾਨ ਬਣ ਗਿਆ। ਹੁਣ ਨੀਲੀਆਂ ਸਮੁੰਦਰੀ ਲਹਿਰਾਂ ਦੀ ਥਾਂ ਸੁਨਹਿਰੀ ਰੇਤ ਨੇ ਲੈ ਲਈ ਹੈ। ਵੀਰਾਨ ਰੇਗਿਸਤਾਨ ਵਿੱਚ ਬਰੋਲੇ ਉੱਡਦੇ ਹਨ। ਉਜਬੇਕੀ ਲੋਕਾਂ ਦਾ ਸਾਰਾ ਜਨ ਜੀਵਨ ਬਰਬਾਦ ਹੋ ਗਿਆ। ਲੋਕ ਘਰੋਂ ਬੇਘਰ ਹੋ ਗਏ। ਸਾਰੇ ਕਾਰੋਬਾਰ ਠੱਪ ਹੋ ਗਏ। ਜੀਵ ਜੰਤੂ ਮਰ ਗਏ...ਨਾ ਖੇਤੀ ਰਹੀ ਤੇ ਨਾ ਪਾਣੀ ਰਿਹਾ। ਭੁੱਖਮਰੀ ਤੇ ਬੇਰੁਜਗਾਰੀ ਕਾਰਨ ਬਿਮਾਰੀਆਂ ਫੈਲ ਗਈਆਂ। ਲੋਕ ਉਜੜ ਗਏ। ਦੋ-ਦੋ ਸੌ ਕਿਲੋਮੀਟਰ ਦੂਰ ਜਾ ਕੇ ਵਸਣਾ ਪਿਆ। ਨਾਸਾ ਨੇ 2014 ਵਿੱਚ ਇਸ ਧਰਤੀ ਦੀ ਫੋਟੋ ਜਾਰੀ ਕੀਤੀ ਹੈ ਤੇ ਯੂਨੈਸਕੋ ਨੇ ਇਸਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਮੰਨਿਆ ਹੈ। ਉਜਬੇਕੀ ਲੋਕਾਂ ਨੇ ਹਾਲੇ ਤੱਕ ਇਹ ਜਹਾਜ ਇਸ ਕਰਕੇ ਖੜੇ ਕਰਕੇ ਰੱਖੇ ਹਨ ਕਿ ਬਾਕੀ ਧਰਤੀ ਦੇ ਲੋਕ ਇਸਤੋਂ ਕੁਝ ਸਿੱਖ ਸਕਣ।
      ਹੁਣ ਗੱਲ ਕਰਦੇ ਆਂ ਪੰਜਾਬ ਦੀ। ਪੰਜਾਬ ਕੋਲ ਕੁਦਰਤੀ ਸਰੋਤ ਪਾਣੀ ਹੈ ਤੇ ਪੰਜਾਬ ਦੇ ਲੋਕਾਂ ਦਾ ਜ਼ਿਆਦਾਤਰ ਧੰਦਾ ਖੇਤੀਬਾੜੀ। ਜਿਸ ਨਾਲ ਪੰਜਾਬ ਦੀ ਆਰਥਿਕਤਾ ਚਲਦੀ ਹੈ। ਪੰਜਾਬ ਵਿੱਚ ਵਹਿੰਦੇ ਦਰਿਆਵਾਂ ਪਾਣੀ ਮੋੜਿਆ ਜਾ ਰਿਹਾ ਹੈ। ਗੈਰਕਾਨੂੰਨੀ ਬੰਨ ਮਾਰੇ ਜਾ ਰਹੇ ਹਨ। ਪੰਜਾਬ ਦੀ ਹਿੱਕ ਚੀਰ ਕੇ ਨਹਿਰਾਂ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਹੀਆਂ ਹਨ। ਅਸੀਂ ਦਰਿਆਈ ਪਾਣੀ ਮੁਫਤ ਵਿੱਚ ਲੁਟਾ ਧਰਤੀ ਦੀ ਛਾਤੀ ਚ ਮੋਰੇ ਕਰ-ਕਰ ਪਾਣੀ ਕੱਢ ਰਹੇ ਹਾਂ। ਅਸੀਂ ਦੋਵੇਂ ਪਾਸਿਆਂ ਤੋਂ ਮਰ ਰਹੇ ਹਾਂ...ਧਰਤੀ ਦਾ ਹੇਠਲਾ ਪਾਣੀ ਵੀ ਬਰਬਾਦ ਕਰ ਰਹੇ ਹਾਂ ਤੇ ਉਪਰਲਾ ਮੁਫਤ ਵਿੱਚ ਲੁਟਾ ਰਹੇ ਹਾਂ। ਯਕੀਨਨ ਪਾਣੀ ਲੁੱਟਣ ਆਲੇ ਲੋਕਾਂ ਨੂੰ ਵੀ ਪਤਾ ਹੈ ਕਿ ਇਸਦਾ ਹਸ਼ਰ ਉਜ਼ਬੇਕਿਸਤਾਨ ਦੇ ਅਰਲ ਸਾਗਰ ਆਲਾ ਹੋ ਸਕਦਾ ਹੈ....ਸ਼ਾਇਦ ਉਹ ਰੂਸੀ ਇੰਜਨਿਰੀਆਂ ਵਾਂਗ ਚੁੱਪ ਬੈਠੇ ਇਹੀ ਚਾਹੁੰਦੇ ਹਨ। ਜੇ ਅਸੀਂ ਅਵੇਸਲੇ ਰਹੇ ਕਿਤੇ ਇਹ ਨਾ ਹੋਵੇ ਕਿ ਅਰਲ ਸਾਗਰ ਵਾਂਗ ਪੰਜ ਪਾਣੀਆਂ ਦੀ ਧਰਤੀ ਮਾਰੂਥਲ ਬਣ ਜਾਵੇ।
ਉਹ ਤਾਂ ਦੋ ਸੋ ਕਿਲੋਮੀਟਰ ਦੂਰ ਜਾ ਵਸੇ
ਪਜਾੰਬ ਦੇ ਪਾਣੀ ਦੇ ਵਾਰਸੋ
ਤੁਹਾਨੂੰ ਕਿਸੇ ਨੇ ਸ਼ੰਭੂ ਬਾਰਡਰ ਨ੍ਹੀ ਪਾਰ ਕਰਣ ਦੇਣਾ
ਲਿਖਤੁਮ -: ਚਰਨਜੀਤ ਸਿੰਘ ਖਾਲਸਾ ਪੰਚਾਇਤ
ਮਿਲੇ-: ਵਸੋਂ ਦੇਸ਼ ਪੰਜਾਬ

Friday, May 24, 2019

ਸ਼੍ਰੋਮਣੀ ਖਾਲਸਾ ਪੰਚਾਇਤ ਨੇ ਦਿੱਤੀ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ

ਅਸੀਂ ਲਗਾਤਾਰ  ਸਟੈਂਡ ਲਵਾਂਗੇ ਸੰਘ ਪਰਿਵਾਰ ਦੀਆਂ ਸਾਜ਼ਿਸ਼ਾਂ ਦੇ ਖਿਲਾਫ 
ਲੁਧਿਆਣਾ/ਪਟਿਆਲਾ: 24 ਮਈ 2019: (ਪੰਜਾਬ ਸਕਰੀਨ ਟੀਮ)::
ਚੋਣ ਨਤੀਜੇ ਭਾਵੇਂ ਬਹੁ ਗਿਣਤੀ ਲੋਕਾਂ ਦੀਆ ਆਸਾਂ ਉਮੀਦਾਂ ਮੁਤਾਬਿਕ  ਨਹੀਂ ਆਏ ਇਸਦੇ ਬਾਵਜੂਦ ਅਜੇ ਵੀ ਅਜਿਹੇ ਲੋਕ ਬਹੁਤ ਹਨ ਜਿਹੜੇ ਡਟ ਕੇ ਆਪਣੇ ਇਸ ਸਟੈਂਡ 'ਤੇ ਖੜੇ ਹਨ ਕਿ ਅਸੀਂ ਮੋਦੀ ਲਹਿਰ ਦੇ ਖਿਲਾਫ ਡਟ ਕੇ ਲੜੇ ਹਨ ਅਤੇ ਇਸੇ ਤਰਾਂ ਹੀ ਡਟੇ ਰਹਾਂਗੇ। ਅਜਿਹੇ ਲੋਕਾਂ ਵਿੱਚੋਂ ਹੀ ਲੁਧਿਆਣਾ ਦੇ ਪੰਥਕ ਸੰਗਠਨ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰ ਵੀ ਸ਼ਾਮਲ ਹਨ। ਇਹਨਾਂ ਮੈਂਬਰਾਂ ਦੀ ਟੀਮ ਲੁਧਿਆਣਾ ਤੋਂ ਉਚੇਚੇ ਤੌਰ 'ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਗਈ ਸੀ। ਇਹ ਜਾਣਕਾਰੀ ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਇਸ ਟੀਮ ਨੇ ਦਿਨ ਰਾਤ ਇੱਕ ਕੀਤਾ ਅਤੇ ਪਟਿਆਲਾ ਦੀ ਹਰ ਗਲੀ ਦਾ ਹਰ ਘਰ ਘੁੰਮਿਆ।  
ਹਰ ਘਰ ਦੇ ਹਰ ਮੈਂਬਰ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੀ ਟੀਮ ਨੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਤਿਆਰ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ।  ਮੋਦੀ ਲਹਿਰ ਦੇ ਬਾਵਜੂਦ ਪਟਿਆਲਾ ਵਿੱਚਸ਼ਾਨਦਾਰ ਜਿੱਤ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਚੁੰਮੇ। ਪੰਜਾਬ ਵਿੱਚ ਕਾਂਗਰਸ ਨੇ ਮੋਦੀ ਲਹਿਰ ਦੀ ਇੱਕ ਨਹੀਂ ਚੱਲਣ ਦਿੱਤੀ। ਇਸ ਮੌਕੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ ਦਿੱਤੀ ਅਤੇ ਭਰੋਸਾ ਦੁਆਇਆ ਕਿ ਅਸੀਂ ਭਵਿੱਖ ਵਿਚ ਵੀ ਇਸੇ ਤਰਾਂ ਉਹਨਾਂ ਦੇ ਪਰਿਵਾਰ ਨਾਲ ਜੁੜੇ ਰਹਾਂਗੇ। ਮਹਾਰਾਣੀ ਪ੍ਰਨੀਤ ਕੌਰ ਨੇ ਵੀ ਉਹਨਾਂ ਨੂੰ ਸਿੱਖ ਮਾਮਲਿਆਂ ਬਾਰੇ ਸਹਿਯੋਗ ਦਾ ਭਰੋਸਾ ਦੁਆਇਆ।  ਜ਼ਿਕਰਯੋਗ ਹੈ ਕਿ ਖਾਲਸਾ ਪੰਚਾਇਤ ਨੂੰ ਆਪਣੀਆਂ ਪੰਥਕ ਨੀਤੀਆਂ ਕਾਰਨ ਕਈ ਵਾਰ ਸਰਕਾਰੀ, ਸਿਆਸੀ ਅਤੇ ਡੇਰਾਵਾਦੀ ਕਰੋਪੀ ਦਾ ਸ਼ਿਕਾਰ ਬਣਨਾ ਪਿਆ। 
ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਖਾਲਸਾ ਨੂੰ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ ਗਿਆ। ਇਸਦੇ ਬਾਵਜੂਦ ਨਾ ਚਰਨਜੀਤ ਸਿੰਘ ਚਨੀ ਨੇ ਦਿਲ ਛੱਡਿਆ ਤੇ ਨਾ ਹੀ ਕਾਹਲਸ ਪੰਚਾਇਤ ਨੇ ਆਪਣੀਆਂ ਨੀਤੀਆਂ ਵਿੱਚ ਕੋਈ ਤਬਡੇਲੀ ਲਿਆਂਦੀ। 
ਪੰਥ ਨੂੰ ਘੁਣ ਵਾਂਗ ਲੱਗੇ ਡੇਰਾਵਾਦ ਦੇ ਖਿਲਾਫ ਖਾਲਸਾ ਪੰਚਾਇਤ ਨੇ ਦਿਨਰਾਤ ਇੱਕ ਕਰਕੇ ਆਪਣੀ ਮੁਹਿੰਮ ਚਲਾਈ ਰੱਖੀ। ਇਸ ਸਾਰੇ ਸੰਘਰਸ਼ ਦੌਰਾਨ ਬਾਦਲ ਅਕਾਲੀ ਦਲ ਅਤੇ ਇਸ ਨਾਲ ਸਬੰਧਤ ਫੈਡਰੇਸ਼ਨਾਂ ਵੀ ਖਾਲਸਾ ਪੰਚਾਇਤ ਦੀਆਂ ਦੁਸ਼ਮਣ ਬਣੀਆਂ ਰਹੀਆਂ। ਕਈ ਵਾਰ ਅੰਡਰਗਰਾਊਂਡ ਹੋਣਾ ਪਿਆ। ਕਈ ਵਾਰ ਘਰੋਂ ਬੇਘਰ ਵੀ ਹੋਣਾ ਪਿਆ। ਇਸਦੇ ਬਾਵਜੂਦ ਖਾਲਸਾ ਪੰਚਾਇਤ ਆਪਣੀਆਂ ਨੀਤੀਆਂ 'ਤੇ ਅਡੋਲ ਰਹੀ। ਇਸ ਵਾਰ ਦੀ ਜਿੱਤ ਅਸਲ ਵਿੱਚ ਖਾਲਸਾ ਪੰਚਾਇਤ ਦੀਆਂ ਨੀਤੀਆਂ ਦੀ ਵੀ ਜਿੱਤ ਹੈ। ਹੁਣ ਦੇਖਣਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਪਰਿਵਾਰ ਖਾਲਸਾ ਪੰਚਾਇਤ ਦੇ ਮਿਸ਼ਨ ਵਿੱਚ ਕਿੰਨਾ ਕੁ ਸਹਾਈ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਡੇਰਾਵਾਦ ਦੇ ਖਿਲਾਫ ਸੰਘਰਸ਼ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ। 
ਇਸ ਸਾਰੀ ਮੁਹਿੰਮ ਦੌਰਾਨ ਸਰਦਾਰ ਭੁਪਿੰਦਰ ਸਿੰਘ ਨਿਮਾਣਾ ਵੀ ਬਹੁਤ ਸਰਗਰਮ ਮੈਂਬਰ ਵੱਜੋਂ ਕੰਮ ਕਰਦੇ ਰਹੇ ਪਰ ਸਿਹਤ ਦੇ ਕਾਰਨਾਂ ਕਰਕੇ ਉਹ ਬਹੁਤ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ। ਇਸਦੇ ਬਾਵਜੂਦ ਖਾਲਸਾ ਪੰਚਾਇਤ ਮਜ਼ਬੂਤੀ ਨਾਲ ਆਪਣੇ ਵਿਚਾਰਾਂ ਤੇ ਫਿਰ ਦੇਂਦੀ ਹੋਈ ਨਿਰੰਤਰ ਡਟੀ ਹੋਈ ਹੈ। 

Wednesday, May 15, 2019

ਪੰਥਕ ਸੰਗਠਨ ਖੁੱਲ ਕੇ ਕਾਂਗਰਸ ਦੇ ਹੱਕ ਵਿੱਚ ਨਿੱਤਰੇ

ਸ਼੍ਰੋਮਣੀ ਖਾਲਸਾ ਪੰਚਾਇਤ ਅਤੇ ਹੋਰ ਕਈ ਜੱਥੇ ਲੁਧਿਆਣਾ ਤੋਂ ਪਟਿਆਲਾ ਪੁੱਜੇ 
ਲੁਧਿਆਣਾ: 15 ਮਈ 2019: (ਪੰਜਾਬ ਸਕਰੀਨ ਡੈਸਕ)::
ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਵੱਲੋਂ ਸਿੱਖ ਕਾਰਡ ਦੀ ਵਰਤੋਂ ਕਰਨ ਤੋਂ ਬਾਅਦ ਕਈ ਪੰਥਕ ਸੰਗਠਨ ਖੁੱਲ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਗਏ ਹਨ। ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਥਕ ਸੰਗਠਨਾਂ ਦੇ ਜੱਥੇ  ਲੁਧਿਆਣਾ ਤੋਂ ਵੀ ਪਟਿਆਲਾ ਜਾ ਰਹੇ ਹਨ। ਇਸ ਨਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ ਡੀ ਏ) ਲਈ ਵੀ ਪੰਥ ਦੇ ਨਾਮ 'ਤੇ ਵੋਟਾਂ ਮੰਗਣੀਆਂ ਆਸਾਨ ਨਹੀਂ ਰਹੀਆਂ। ਬਲਿਊ ਸਟਾਰ ਆਪਰੇਸ਼ਨ ਨਵੰਬਰ-84 ਤੋਂ ਬਾਅਦ ਕੰਗਰਸ ਪਾਰਟੀ ਦੇ ਨਾਲ ਖੜੋਣ ਦੀ ਗੱਲ ਕੋਈ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ। ਇਸ ਹਕੀਕਤ ਦੇ ਬਾਵਜੂਦ ਹਾਲਾਤ ਨੇ ਰੁੱਖ ਬਦਲਿਆ ਅਤੇ ਪੰਥਕ ਸੰਗਠਨ ਕਾਂਗਰਸ ਦੇ ਨਾਲ ਕਹੇ ਹੋ ਗਏ। ਪੰਜਾਬ ਵਿੱਚ ਇਸ ਮੁਹਿੰਮ ਦੇ ਜ਼ਾਹਰਾ ਅਗਵਾਈ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਸਾਥੀ। ਇਹ ਉਹੀ ਚਨੀ ਜਿਸਨੂੰ ਕਈ ਵਾਰ ਪੰਥਕ ਮਾਮਲਿਆਂ ਲਈ ਜੇਲ੍ਹ ਜਾਣਾ ਪਿਆ, ਰੂਪੋਸ਼ ਵੀ ਰਹਿਣਾ ਪਿਆ,  ਡਾਂਗਾਂ ਵੀ ਖਾਣੀਆਂ ਪੈਣ ਅਤੇ ਗੋਲੀਆਂ ਦਾ ਨਿਸ਼ਾਨਾ ਵੀ ਬਣਨਾ ਪਿਆ। ਇਸਦੇ ਬਾਵਜੂਦ ਚੰਨੀ ਨੇ ਭਾਰਤੀ ਜਨਤਾ ਪਾਰਟੀ, ਆਰ ਐਸ ਐਸ ਅਤੇ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਖਿਲਾਫ ਨਾ ਕਦੇ ਆਪਣੇ ਸ਼ਬਦ ਨਰਮ ਕੀਤੇ ਅਤੇ ਨਾ ਹੀ ਐਕਸ਼ਨ। ਘਰੋਂ  ਬੇਘਰ  ਵੀ ਹੋਣਾ ਪਿਆ। ਤੰਗੀਆਂ ਤੁਰਸ਼ੀਆਂ ਤਾਂ ਕਈ ਕਈ ਵਾਰ ਦੇਖਣੀਆਂ ਪਈਆਂ।  ਬੜੀ ਵਾਰ ਗੰਭੀਰ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ ਇਸਦੇ ਬਾਵਜੂਦ ਆਪਣਾ ਸਟੈਂਡ ਨਹੀਂ ਬਦਲਿਆ। ਹੁਣ ਇਹ ਜੱਥਾ ਪੂਰੀ ਤਰਾਂ ਮਹਾਰਾਣੀ ਪ੍ਰਨੀਤ ਕੌਰ ਦੀ ਚਨ ਮੁਹਿੰਮ ਵਿੱਚ ਸਰਗਰਮ ਹੈ। ਕੌਂਸਲਰ ਅਮਰਬੀਰ ਕੋਰ ਬੇਦੀ, ਮੈੰਡਮ ਮਨਜੀਤ ਕੋਰ  ਜੇਜੀ ਅਤੇ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਪਟਿਆਲਾ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਹਕ ਵਿੱਚ ਖਾਲਸਾ ਕਲੋਨੀ ਪਟਿਆਲਾ ਵਿੱਚ ਘਰ ਘਰ  ਵੋਟਰਾਂ ਨੂੰ ਪ੍ਰੇਰਦੇ ਹੋਏ ਬੜੇ ਜੋਸ਼ ਵਿੱਚ ਰਹੇ। ਇਹਨਾਂ ਪੰਥਕ ਸੰਗਠਨਾਂ ਦੇ ਆਗੂਆਂ ਨੇ ਲੋਕਾਂ ਨੂੰ ਦਸਿਆ ਕਿ ਕਿਸਤਰਾਂ ਕਾਂਗਰਸ ਦਾ ਵਿਰੋਧ ਕਰਨ ਵਾਲੇ ਅਨਸਰ ਅਸਲ ਵਿੱਚ ਸਿਰੇ ਦੇ ਫਿਰਕੂ ਹਨ। 
ਇਸੇ ਤਰਾਂ ਕਈ  ਹੋਰ ਇਲਾਕਿਆਂ ਵਿੱਚ ਵੀ ਇਹ ਪ੍ਰਚਾਰ ਮੁਹਿੰਮ ਜਾਰੀ ਰਹੀ।ਜਦੋਂ ਕਾਂਗਰਸ ਪਾਰਟੀ ਦੇ ਵਿਰੋਧੀਆਂ ਵੱਲੋਂ ਸਿੱਖ ਕਾਰਡ ਵਰਤਿਆ ਜਾ ਰਿਹਾ ਹੈ ਉਦੋਂ ਪੰਥਕ ਸੰਗਠਨਾਂ ਦਾ ਦੇ ਹੱਕ ਵਿੱਚ ਅੱਗੇ ਆਉਣਾ ਬਹੁਤ ਮਹੱਤਵਪੂਰਨ ਹੈ। ਹੀਰਾ ਨਗਰ,ਗਿੱਲ ਇਨਕਲੇਵ ਅਤੇ ਪਟਿਆਲਾ ਦੇ ਹੀ 22 ਨੰਬਰ ਫਾਟਕ ਏਰੀਆ ਵਿੱਚ ਕੌਂਸਲਰ ਮਨਜੀਤ ਬੇਦੀ,ਮੈਡਮ ਸਿਮਰਨ ਹਰੀਕਾ,ਜੇਜੀ ਮੈਡਮ,ਚਰਨਜੀਤ ਸਿੰਘ ਚੰਨੀ ਮੁੱਖੀ ਸ਼ਰੋਮਣੀ ਖਾਲਸਾ ਪੰਚਾਇਤ ਆਪਣੇ ਸਾਥੀਆਂ ਸਮੇਤ ਮਹਾਰਾਣੀ ਪ੍ਰਨੀਤ ਕੌਰ ਦੇ ਹਕ ਵਿੱਚ ਵੋਟਾਂ ਪਾਉਣ ਲਈ ਇਲਾਕਾ ਨਿਵਾਸੀਆਂ ਨੂੰ ਪ੍ਰੇਰਦੇ ਹੋਏ। ਲੋਕਾਂ ਨੇ ਸੰਕਲਪ ਲਿਆ ਕਿ ਅਸੀਂ ਫਿਰਕਾਪ੍ਰਸਤ ਅਨਸਰਾਂ ਦੇ ਜਾਲ ਵਿੱਚ ਨਹੀਂ ਫਸਾਂਗੇ ਅਤੇ ਸਿਰਫ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਵਾਂਗੇ। ਹੁਣ ਦੇਖਣਾ ਹੈ ਕਿ ਇਹ ਮੁਹਿੰਮ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਕਿੰਨੀ ਕੁ ਸਫਲ ਰਹਿੰਦੀ ਹੈ। ਗਿੱਲ ਐਂਕਲੇਵ, ਹੀਰਾ ਕਲੋਨੀ, ਪਾਵਰ ਕਲੋਨੀ ਵਰਗੇ ਬਹੁਤ ਸਾਰੇ ਇਲਾਕਿਆਂ ਵਿੱਚ ਇਹ ਮੁਹਿੰਮ ਆਪਣਾ ਰੰਗ ਦਿਖਾ ਰਹੀ ਹੈ। 

Monday, August 27, 2018

ਸ਼ਰੋਮਣੀ ਖਾਲਸਾ ਪੰਚਾਇਤ ਨੇ ਫਿਰ ਫਰੋਲੀ ਬਾਦਲਕਿਆਂ ਦੀ ਜਨਮਕੁੰਡਲੀ

ਕਾਮਰੇਡ ਸੱਤਪਾਲ ਡਾਂਗ ਨੇ ਵੀ ਉਠਾਇਆ ਸੀ ਝੂਠੇ ਮੁਕਾਬਲਿਆਂ ਦਾ ਸੁਆਲ 
ਲੁਧਿਆਣਾ: 28 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਚਰਨਜੀਤ ਸਿੰਘ ਚੰਨੀ 
ਵਿਕਾਸ ਦੇ ਲੰਮੇ ਚੋੜੇ ਦਾਅਵਿਆਂ ਦੇ ਬਾਵਜੂਦ ਆਜ਼ਾਦੀ ਆਉਣ ਮਗਰੋ ਆਮ ਵਿਅਕਤੀ ਦੀ ਜ਼ਿੰਦਗੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਗਈ ਹੈ। ਪੈਸੇ ਦੀ ਦੌੜ ਵਧੀ ਹੈ ਅਤੇ ਇਸਦੇ ਨਾਲ ਹੀ ਵਧੀ ਹੈ ਸਵਾਰਥ ਦੀ ਭਾਵਨਾ। ਬਾਪ ਬੜਾ ਨ ਭਈਆ-ਸਬਸੇ ਬੜਾ ਰੁਪਈਆ ਵਾਲੀ ਭਾਵਨਾ ਨੇ ਹਰ ਵਿਅਕਤੀ ਨੂੰ ਆਪਣੀ ਜਕੜ ਵਿੱਚ ਲੈ ਲਿਆ। ਬਹੁਤ ਸਾਰੇ ਹੋਰਨਾਂ ਖੇਤਰਾਂ ਵਾਂਗ ਸਿਆਸਤ ਵੀ ਇੱਕ ਸਨਅਤ ਬਣ ਗਈ। ਲੋਕ ਸਿਆਸਤ ਵਿੱਚ ਪੈਸੇ ਕਮਾਉਣ ਲਈ ਆਉਂਦੇ ਅਤੇ ਬੁਢਾਪਾ ਆਉਂਦਿਆਂ ਆਉਂਦਿਆਂ ਆਪਣੀ ਔਲਾਦ ਨੂੰ ਤੀਕ ਦੁਆ ਕੇ ਕੁਝ ਬਣਾਉਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ। ਕੁਰੱਪਸ਼ਨ ਅਤੇ ਸਿਧਾਂਤਹੀਣ ਸਿਆਸਤ ਦੀ ਗੱਲ ਕਰੀਏ ਤਾਂ ਨਾਵਾਂ ਦੀ ਲਿਸਟ ਬਹੁਤ ਲੰਮੀ ਹੋ ਸਕਦੀ ਹੈ। ਹਿਸਾਬ ਏਕ ਸੇ ਬੜ ਕਰ ਏਕ  ਵਾਲਾ ਹੈ। ਜਿਥੋਂ  ਤੱਕ ਪੰਜਾਬ ਦਾ ਸੰਬੰਧ ਹੈ ਉਸ ਬਾਰੇ ਸ਼ਰੋਮਣੀ ਖਾਲਸਾ ਪੰਚਾਇਤ ਨੇ ਬਾਦਲਕਿਆਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਸੰਗਠਨ ਦੇ ਸੁਪ੍ਰੀਮੋ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਇੱਕ ਵਟਸਐਪ ਸੁਨੇਹੇ ਰਾਹੀਂ ਕਿਹਾ ਹੈ ਕਿ  ਜਾਂਚ ਕਮਿਸ਼ਨਾਂ  ਦੇ ਮਾਮਲੇ ਵਿਚ ਬਾਦਲਕਿਆਂ ਨੇ 40 ਸਾਲ ਬਾਅਦ ਫਿਰ ਬੇ ਸ਼ਰਮੀ ਦੀ ਸਿਖਰ ਨੂੰ ਛੂਹਿਆ ਹੈ। ਜਦੋਂ ਕੁਝ ਸਾਲ ਪਹਿਲਾਂ ਨੂਰਮਹਿਲੀਆਂ ਅਤੇ ਸਿੱਖ ਪੰਥ ਦਰਮਿਆਨ ਮਲੋਟ ਵਿਖੇ ਟਕਰਾਓ ਹੋਇਆ ਸੀ ਤਾਂ ਸਰਦਾਰ ਚੰਨੀ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਇਸਦੇ ਬਾਵਜੂਦ ਨਾ ਕਦੇ ਰਸਤਾ ਬਦਲਿਆ ਅਤੇ ਨਾ ਹੀ ਕਦੇ ਪਿਛੇ ਮੁੜ ਕੇ ਦੇਖਿਆ। ਸਰਦਾਰ ਚੰਨੀ ਨੇ ਕਿਹਾ ਕਿ ਖਾਲਸਾ ਪੰਥ ਦੀ ਜਾਣਕਾਰੀ ਹਿਤ ਮੈ ਦਸ ਦੇਣਾ ਚਾਹੁੰਦਾ ਕਿ ਇਹ ਪਹਿਲੀ ਵਾਰ ਨਹੀ ਕਿ ਬਾਦਲਕਿਆਂ ਨੇ ਕਿਸੇ ਕਮਿਸ਼ਨ ਦੀ ਆਪਣੇ ਵਿਰੁਧ ਆਈ ਰਿਪੋਰਟ ਨੂੰ ਰਦ ਕੀਤਾ ਹੋਵੇ। 
ਉਹਨਾਂ ਯਾਦ ਦੁਆਇਆ ਕਿ 1970-71 ਦੀ ਸਰਕਾਰ ਸਮੇਂ ਬਾਦਲ ਦੇ ਹੀ ਇਕ ਮੰਤਰੀ ਤਿਰਲੋਚਨ ਸਿੰਘ ਰਿਆਸਤੀ ਨੇ ਬਾਦਲ ਉੱਪਰ ਅਧਿਆਪਕਾਂ ਦੀ ਭਰਤੀ ਰਿਸ਼ਵਤ ਲੈ ਕੇ ਕਰਨ ਦਾ ਦੋਸ਼ ਲਾ ਦਿਤਾ। ਮੁੱਖ ਮੰਤਰੀ ਉਪਰ ਲਗੇ ਦੋਸ਼ਾਂ ਦੀ ਜਾਚ ਲਈ ਮਿਸ਼ਟਰ ਛੰਗਾਨੀ ਕਮਿਸ਼ਨ ਨਿਯੁਕਤ ਕੀਤਾ ਗਿਆ ਜਿਸ ਨੇ ਆਪਣੀ ਜਾਂਚ ਰਿਪੋਰਟ ਵਿਚ ਬਾਦਲ ਸਮੇਤ ਅਠ ਮੰਤਰੀਆਂ ਨੂੰ ਦੋਸ਼ੀ ਕਰਾਰ ਦੇ ਦਿਤਾ ਲੇਕਿਨ ਬਾਦਲ ਨੇ ਆਪਣੇ ਬਿਠਾਏ ਕਮਿਸ਼ਨ ਦੀ ਰਿਪੋਰਟ ਨੂੰ ਵੀ ਰਦ ਕਰ ਦਿਤਾ। 
          ਇਸੇ ਸਮੇ ਦੋਰਾਨ ਬਾਦਲ ਨੇ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ 38 ਸਿੱਖ ਨੋਜਵਾਨ, ਬੁੱਢੇ ਤੇ ਬੱਚਿਆਂ ਨੂੰ ਮਾਰ ਦਿਤਾ। 
       ਇਹਨਾਂ ਕਤਲਾਂ ਦੀ ਇਨਕੁਆਰੀ ਲਈ ਇਕ ਪੰਜ ਮੈਂਬਰੀ ਕਮਿਸ਼ਨ ਜਸਟਿਸ ਤਾਰਕੁੰਡੇ ਦੀ ਰਹਿਨੁਮਾਈ ਹੇਠ ਬਣਾਇਆ ਗਿਆ। 
1ਕੁਲਦੀਪ ਨਈਅਰ
2 ਦਾਰਾ ਸਿੰਘ ਸੀਨੀਅਰ ਐਡਵੋਕੇਟ ਹਾਈਕੋਰਟ
3 ਸ਼੍ਰੀ ਰੋਸ਼ਨ ਲਾਲ ਬਤਾ
4 ਸ਼੍ਰੀ ਅਰੁਣ ਸ਼ੋਰੀ
5 ਸ਼੍ਰੀ ਅਸ਼ੋਕ ਪਾਂਡਾ ਸੁਪਰੀਮ ਕੋਰਟ
ਇਸ ਤਾਰਕੁੰਡੇ ਕਮਿਸ਼ਨ ਦੇ ਮੈਂਬਰ ਸਨ। ਇਸ ਕਮਿਸ਼ਨ ਦੇ ਸਾਰੇ ਮੈਬਰਾਂ ਨੇ ਇਕ ਮਤ ਹੋ ਕਿ ਕਿਹਾ ਕਿ ਇਹ ਪੁਲਿਸ ਮੁਕਾਬਲਿਆਂ ਦੀ ਥਾਂ ਕਤਲ ਹਨ।  ਇਸ ਰਿਪੋਰਟ ਨੂੰ 1978 ਦੀ ਵਿਧਾਨ ਸਭਾ ਵਿਚ ਵੀ ਰਖਿਆ ਗਿਆ ਸੀ। 
         ਕਾਮਰੇਡ ਸਤਪਾਲ ਡਾਂਗ ਨੇ ਪ੍ਰਸ਼ਨ ਕਾਲ ਦੋਰਾਨ ਇਹਨਾਂ ਝੂਠੇ ਮੁਕਾਬਲਿਆਂ ਬਾਰੇ ਆਈ ਰਿਪੋਰਟ ਤੇ ਮੁਖ ਮੰਤਰੀ ਬਾਦਲ ਨੂੰ ਜਵਾਬ ਦੇਣ ਲਈ ਮਜਬੂਰ ਕੀਤਾ ਤਾਂ ਬਾਦਲ ਨੇ ਬੇਸ਼ਰਮੀ ਦੇ ਸਭ ਹਦ ਬੰਨੇ ਪਾਰ ਕਰਦੇ ਹੋਏ ਜਵਾਬ ਦਿਤਾ ਕਿ ਅਸੀ ਜੋ ਕੀਤਾ ਗੌਰਮਿੰਟ ਆਫ ਇੰਡੀਆ ਦੇ ਕਹਿਣ ਤੇ ਕੀਤਾ ਤੇ ਠੀਕ ਕੀਤਾ
      1984 ਤੋਂ ਲੈ ਕੇ 1994 ਤਕ ਸਿੱਖ ਜਵਾਨੀ ਦੇ ਘਾਣ ਦੀ ਜਾਂਚ ਕਰਨ ਲਈ ਜਸਟਿਸ ਕੁਲਦੀਪ ਸਿੰਘ ਨੇ ਇਕ ਪੀਪਲ ਕਮਿਸ਼ਨ ਬਣਾਇਆ ਸੀ ਜਿਸ ਦੀ ਜਿੰਮੇਵਾਰੀ ਲਾਈ ਗਈ ਸੀ ਕਿ ਕਿਹੜੇ ਕਿਹੜੇ ਅਫਸਰਾਂ ਨੇ ਸਿਖ ਜਵਾਨੀ ਦਾ ਘਾਣ ਕੀਤਾ। ਉਸ ਕਮਿਸ਼ਨ ਵਿਰੁਧ ਬਾਦਲ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਪਾਬੰਦੀ ਲਵਾ ਦਿਤੀ ਸੀ। 
       ਹੁਣ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਲਭਣ ਲਈ ਤੇ ਰੋਸ ਧਰਨੇ ਤੇ ਬੈਠੀ ਸੰਗਤ ਉਤੇ ਗੋਲੀਆਂ ਚਲਾਉਣ ਤੇ ਚਲਵਾਉਣ ਵਾਲਿਆਂ ਦੀ ਪਛਾਣ ਕਰਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਸੀ। ਕਮਿਸ਼ਨ ਨੇ ਡੂੰਘੀ ਜਾਚ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਪੇਸ਼ ਕਰ ਦਿਤੀ ਹੈ। 
           ਚੌਰ ਕੀ ਦਾੜੀ ਮੇਂ ਤਿਣਕਾ ਦੀ ਕਹਾਵਤ ਵਾਂਗ ਬਾਦਲਕਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਤੇ ਬਾਦਲਕੇ ਕਈ ਤਰਾਂ ਦੇ ਹੱਥਕੰਡੇ ਅਪਨਾ ਰਹੇ ਹਨ। 
          ਹੁਣ ਬਾਦਲਕਿਆਂ ਨੇ 40 ਸਾਲ ਬਾਅਦ ਬੇਸ਼ਰਮੀ ਦੀ ਸਿਖਰ ਤੇ ਪਹੁੰਚ ਕੇ ਆਪਣੇ ਵਿਰੁਧ ਆਈ ਕਮਿਸ਼ਨ ਦੀ ਰਿਪੋਰਟ ਨੂੰ ਸ਼੍ਰੋਮਣੀ ਕਮੇਟੀ ਦਾ ਮੋਢਾ ਵਰਤ ਕੇ ਰਦ ਕਰ ਦਿਤਾ ਹੈ। 
      ਲੇਕਿਨ ਸਿਖ ਸੰਗਤਾਂ ਵਿਧਾਨ ਸਭਾ ਚ ਪੇਸ਼ ਹੋ ਰਹੀ ਰਿਪੋਰਟ ਦੇ ਫੈਸਲੇ ਦੀ ਉਡੀਕ ਕਰ ਰਹੀਆ ਹਨ ਅਤੇ ਵਿਦੇਸ਼ਾਂ ਚ ਹੋ ਰਹੀ ਬਾਦਲਕਿਆਂ ਦੀ ਛਿੱਤਰ ਪਰੇਡ ਨੂੰ ਪੰਜਾਬ ਚ ਸ਼ੁਰੂ ਕਰਨ ਦੀ ਤਿਆਰੀ 'ਚ ਵੀ ਹਨ। 
ਜੇ ਪੰਜਾਬ ਵਿੱਚ ਇਹ ਰੁਝਾਣ ਸ਼ੁਰੂ ਹੁੰਦਾ ਹੈ ਤਾਂ ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਪੰਜਾਬ ਦੇ ਹਾਲਤ ਕੀ ਕਰਵਟ ਲੈ ਸਕਦੇ ਹਨ। 
(SSM//WA//PSP)

Thursday, March 10, 2016

ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦਾ ਸਟੈਂਡ ਲਿਆ ਉਹ ਗਲਤ ਹੈ--ਚੰਨੀ

ਪੂਰੇ ਵਿਰੋਧੀ ਧਿਰ ਨੂੰ ਬਰਖਾਸਤ ਕਰਕੇ ਸਾਡੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼
ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਵੱਲੋਂ ਖਰੀਆਂ ਖਰੀਆਂ 
ਚੰਡੀਗੜ੍ਹ: 10 ਮਾਰਚ 2016: (ਪੰਜਾਬ ਸਕਰੀਨ ਬਿਊਰੋ): 
ਵਿਰੋਧੀ ਧੀਰ ਨੂੰ ਬਰਖਾਸਤ ਕਰਨ ਦੀ ਕਾਰਵਾਈ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਾਂਗਰਸ ਵਿਧਾਇਕ ਦਲ ਦੇ ਹੰਢੇ ਹੋਏ ਨੇਤਾ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਵਾਇਤੀ ਸੰਤੁਲਿਤ ਅੰਦਾਜ਼ ਵਿੱਚ ਕਾਫੀ ਕੁਝ ਕਿਹਾ ਹੈ। ਉਹਨਾਂ  ਕਿਹਾ ਕਿ ਵਿਧਾਨ ਸਭਾ ਸਪੀਕਰ ਨੇ ਪੂਰੇ ਵਿਰੋਧੀ ਧਿਰ ਨੂੰ ਬਰਖਾਸਤ ਕਰਕੇ ਸਾਡੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਪੂਰੀ ਤਰਾਂ ਗਲਤ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਸਾਰੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਪਾਣੀ ਬਾਰੇ ਚਿੰਤਤ ਹਾਂ, ਪਰ ਮੁੱਖ ਮੰਤਰੀ ਨੇ ਜਿਹੜਾ ਪ੍ਰਸਤਾਵ ਪੇਸ਼ ਕੀਤਾ ਹੈ, ਅਸੀਂ ਉਸ ਵਿਚ ਸੋਧ ਚਾਹੁੰਦੇ ਸੀ, ਪਰ ਸਪੀਕਰ ਨੇ ਸਾਡੀ ਵਾਰ-ਵਾਰ ਕੀਤੀ ਗਈ ਅਪੀਲ ਨੂੰ ਠੁਕਰਾ ਦਿੱਤਾ ਅਤੇ ਫਿਰ ਸਮੁੱਚੇ ਵਿਰੋਧੀ ਧਿਰ ਨੂੰ ਹੀ ਬਰਖਾਸਤ ਕਰ ਦਿੱਤਾ। ਕਾਬਿਲ-ਏ-ਜ਼ਿਕਰ ਹੈ ਕਿ ਪੰਜਾਬ ਦੇ ਪਾਣੀਆਂ ਉੱਪਰ ਬੜੇ ਚਿਰਾਂ ਤੋਂ ਮਾੜੀ ਅੱਖ ਰੱਖੀ ਜਾ ਰਹੀ ਹੈ। ਪੰਜਾਬ ਦੇ ਪਾਣੀ ਨੂੰ ਖੋਹੇ ਜਾਣ ਤੇ ਪੰਜਾਬ ਦਾ ਬੰਜਰ ਅਤੇ ਕੰਗਾਲ ਹੋਣਾ ਨਿਸ਼ਚਿਤ ਹੈ। 
ਕਾਂਗਰਸੀ ਆਗੂ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਸਤਾਵ ਵਿਚ ਜਿਹੜਾ ਪੰਜਾਬ ਦਾ ਸਟੈਂਡ ਲਿਆ ਹੈ, ਉਹ ਗਲਤ ਹੈ। ਇਸ ਨਾਲ ਸਾਡੇ ਹਿੱਤਾਂ ਦੀ ਰੱਖਿਆ ਨਹੀਂ ਹੁੰਦੀ। ਉਹਨਾਂ ਮੁੱਖ ਮੰਤਰੀ 'ਤੇ ਦੋਸ਼ ਲਾਇਆ ਕਿ ਐਸ.ਵਾਈ.ਐਲ ਦੇ ਸਰਵੇ ਲਈ ਹਰਿਆਣਾ ਸਰਕਾਰ ਨੇ ਜਿਹੜੀ ਰਾਸ਼ੀ ਦਿੱਤੀ ਸੀ, ਉਹ ਮੁੱਖ ਮੰਤਰੀ ਦੇ ਕੋਲ ਚਲੀ ਗਈ। ਇਸ ਤੋਂ ਇਲਾਵਾ ਜਿਹੜੇ ਲੋਕਾਂ ਤੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ, ਉਹ ਵੀ ਵਾਪਸ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਦੇ ਅਧੀਨ ਐਸ.ਵਾਈ.ਐਲ ਨੂੰ ਸਵੀਕਾਰ ਕੀਤਾ ਗਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਐਸ.ਵਾਈ.ਐਲ ਨੂੰ ਬਣਾਇਆ ਜਾਵੇਗਾ।
ਚੰਨੀ ਨੇ ਇਹ ਵੀ ਦੋਸ਼ ਲਾਇਆ ਕਿ ਐਸ.ਵਾਈ.ਐਲ ਦੇ ਸਮਝੌਤੇ ਨਾਲ ਚੌਟਾਲਾ ਪਰਵਾਰ ਨੂੰ ਲਾਭ ਪਹੁੰਚਿਆ ਹੈ ਅਤੇ ਇਸੇ ਸਮਝੌਤੇ ਦੇ ਅਧੀਨ ਹੀ ਮੁੱਖ ਮੰਤਰੀ ਨੇ ਆਪਣੀ ਨੂੰਹ ਨੂੰ ਕੇਂਦਰ ਵਿਚ ਮੰਤਰੀ ਬਣਾਇਆ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਤੋਂ ਸੁਪਰੀਮ ਕੋਰਟ ਵਿਚ ਐਸ.ਵਾਈ.ਐਲ ਦਾ ਮੁੱਦਾ ਆਇਆ ਹੈ, ਉਸ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਵੀ ਦਿੱਲੀ ਵਿਚ ਕੇਂਦਰੀ ਨੇਤਾਵਾਂ ਨੂੰ ਮਿਲਣ ਨਹੀਂ ਗਏ ਅਤੇ ਨਾ ਹੀ ਕੋਈ ਪੱਤਰ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ ਅਤੇ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ ਤਾਂ ਕਿ ਆਉਣ ਵਾਲੀਆਂ ਚੋਣਾਂ ਵਿਚ ਵੋਟਾਂ ਬਟੋਰ ਸਕੇ। ਉਹਨਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਬਹੁਤ ਵੱਡੇ ਨੇਤਾ ਹਨ ਅਤੇ ਉਹਨਾਂ ਨੇ 2004 ਵਿਚ ਇਸ ਸੰਬੰਧ ਵਿਚ ਇਕ ਐਕਟ ਵੀ ਬਣਾਇਆ ਸੀ ਅਤੇ ਉਹ ਪੰਜਾਬ ਦੇ ਹਿੱਤਾਂ ਨਾਲ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਹੁਣ ਦੇਖਣਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਜੰਗ ਸਿਆਸੀ ਜੰਗ ਨੂੰ ਕਿਸ ਪਾਸੇ ਤੋਰਦੀ ਹੈ।