Showing posts with label Art. Show all posts
Showing posts with label Art. Show all posts

Wednesday, March 27, 2019

ਪੰਜਾਬੀ ਨਾਟਕਾਂ ਨੂੰ ਲੈ ਕੇ ਰੰਗਕਰਮੀ ਸੰਜੀਵਨ ਦਾ ਦਰਦ

 27 March  2019: 10: 37 AM  Whatsapp 
ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾ ਹੀ ਨਿਰਦੇਸ਼ਕ 
ਦੋਸਤੋ,
ਅੱਜ ਸੰਸਾਰ ਭਰ ਦੇ ਨਾਟ-ਕਰਮੀਆਂ ਦਾ ਦਿਹਾੜਾ ਮਨਾਇਆਂ ਜਾ ਰਿਹਾ ਹੈ। ਮੇਰੇ ਵੱਲੋਂ ਆਪਣੇ ਰੰਗਕਰਮੀ ਭਾਈਚਾਰੇ ਨੂੰ ਮੁਬਾਰਕਬਾਦ। ਜਿਹੜੇ ਸਿਰੜੀ, ਸਿਦਕੀ ਅਤੇ ਆਪਣੀ ਲਗਨ ਵਿਚ ਮਗਨ ਨਾਟ-ਕਰਮੀ ਮਹੀਨੇ ਦੇ ਵੀਹ-ਪੰਚੀ ਦਿਨ ਪੰਜਾਬ ਦੇ ਕੋਨੋ ਕੋਨੇ ਵਿਚ ਰੰਗਮੰਚ  ਦੇ ਜ਼ਰੀਏ ਲੋਕਾਈ ਦੀ ਬਾਤ ਪਾਉਂਦੇ ਹਨ।ਉਨਾਂ ਲਈ ਦਾ ਹਰ ਵਰ੍ਹੇ ਦਾ ਹਰ ਦਿਨ ਹੀ ਰੰਗਮੰਚ ਦਿਵਸ ਹੈ।ਉਨਾਂ ਦਾ ਦਿੱਲੋਂ ਸਤਿਕਾਰ।
ਵਿਸ਼ਵ, ਖਾਸ ਕਰਕੇ ਯੂਰਪ ਦੇ ਮੁਕਾਬਲੇ, ਭਾਰਤ ਵਿਚ ਨਾਟਕ ਦੀ ਸਥਿਤੀ, ਭਾਰਤੀ ਨਾਟਕ ਦੇ ਮੁਕਾਬਲੇ ਪੰਜਾਬੀ ਨਾਟਕ ਦੀ ਸਥਿਤੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।ਸਾਡਾ ਪੰਜਾਬੀ ਨਾਟਕ /ਰੰਮਮੰਚ ਰੋਟੀ ਰੋਜ਼ੀ ਦਾ ਵਸੀਲਾ ਨਹੀਂ ਬਣ ਸਕਿਆ। ਜਦ ਕਿ ਯੂਰਪੀ ਮੁਲਕਾਂ ਵਿਚ ਨਾਟਕ ਰਾਂਹੀ ਖੁਸ਼ਹਾਲ ਅਤੇ ਸਨਮਾਨਯੋਗ ਜ਼ਿੰਦਗੀ ਬਸਰ ਕੀਤੀ ਜਾ ਸਕਦੀ ਹੈ। ਉਥੇ ਨਾਟਕਾਂ ਦੇ ਮੰਚਣ ਪੰਝੀ-ਤੀਹ ਸਾਲ ਲਗਾਤਾਰ ਚੱਲ ਸਕਦੇ ਹਨ।
ਪੰਜਾਬੀ ਨਾਟਕ ਬਾਰੇ ਕਈ ਵਿਦਵਾਨ ਦੋਸਤਾਂ ਦੀ ਰਾਏ ਹੈ ਕਿ ਪੰਜਾਬੀ ਨਾਟਕ/ਰੰਗਮੰਚ ਭਾਰਤ ਦੀਆਂ ਹੋਰਾਂ ਜ਼ੁਬਾਨਾਂ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗਰੀਬ ਹੈ। ਹੈਰਾਨੀ ਦੀ ਹੱਦ ਓਦੋਂ ਨਹੀਂ ਰਹਿੰਦੀ ਜਦੋਂ ਇਹ ਵਿਚਾਰ ਉਨਾਂ ਵਿਦਵਾਨਾਂ ਦੀ ਹੁੰਦੀ ਹੈ ਜਿਨਾਂ ਹਿੰਦੋਸਤਾਨ ਦੇ ਵਿਕਸਤ ਅਤੇ ਅਮੀਰ ਜ਼ੁਬਾਨਾਂ ਦੇ ਰੰਗਮੰਚ ਦੀਆਂ ਜ਼ੁਬਾਨਾਂ ਤਾਂ ਕੀ ਕਦੇ ਪੰਜਾਬੀ ਨਾਟਕਾਂ ਨੂੰ ਵੀ ਗੰਭੀਰਤਾ ਨਾਲ ਪੜਿਆ/ਦੇਖਿਆ ਹੁੰਦਾ।
 ਪੰਜਾਬੀ ਨਾਟਕ ਗਿੱਧੇ, ਸੁਆਂਗ, ਬਾਜ਼ੀਆਂ,ਨਕਲਾਂ ਦੇ ਜ਼ਰੀਏ ਇਕ ਸਦੀ ਤੋਂ ਵੱਧ ਦਾ ਸਫਰ ਤਹਿ ਕਰ ਚੁੱਕਾ ਹੈ। ਆਈ.ਸੀ. ਨੰਦਾ ਦੇ ਪਹਿਲੇ ਨਾਟਕ ‘ਦੁਲਹਨ’ ਤੋਂ ਲੈ ਕੇ ਹੁਣ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਦੀ ਕਲਮ ਨਾਟਕ-ਲੇਖਣੀ ਦੇ ਖੇਤਰ ਵਿਚ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਜੁੱਟੀ ਹੋਈ। ਕਈ ਨਾਟਕਕਾਰਾਂ ਨੇ ਅੰਤਰਰਾਸ਼ਟਰੀ/ਰਾਸ਼ਟਰੀ ਪੱਧਰ ਦੇ ਨਾਟਕ ਰਚੇ ਹਨ। ਪਰ ਤ੍ਰਾਸਦੀ ਦੇਖੋ ਪੰਜਾਬੀ ਨਾਟਕ ਨੂੰ ਅੱਜ ਤੱਕ ਨਾ ਨਿਰਮਾਤਾ ਜੁੜਿਆ ਹੈ ਅਤੇ ਨਾਹੀ ਨਿਰਦੇਸ਼ਕ ਨਸੀਬ ਹੋਇਆ ਹੈ। ਨਾਟਕਕਾਰ ਨੂੰ ਪਹਿਲਾਂ ਤਾਂ ਨਾਟਕ ਲਿਖਣ ਪੈਂਦਾ ਹੈ। ਫੇਰ ਨਿਰਮਾਤਾ ਬਣਕੇ ਖੁੱਦ ਵਿੱਤੀ ਅਤੇ ਹੋਰ ਵਸੀਲੇ ਜਟਾਉਂਣੇ ਪੈਂਦੇ ਹਨ।ਕਈ ਵਾਰ ਤਾਂ ਨਾਟਕ ਵਿਚ ਕੋਈ ਰੋਲ ਵੀ ਕਰਨਾ ਪੈਂਦਾ ਹੈ। ਪਰ ਫੇਰ ਵੀ ਪੰਜਾਬ ਵਿਚ 100 ਦੇ ਕਰੀਬ ਨਾਟ-ਮੰਡਲੀਆਂ ਆਪਣੇ ਪ੍ਰੀਵਾਰਾਂ ਸਮੇਤ ਨਿੱਤ ਦਿਨ ਲੋਕਾਂ ਦੇ ਮਸਲੇ ਉੱਭਰਾਦੇ ਨਾਟਕਾਂ ਦੇ ਮੰਚਣ ਕਰ ਰਹੇ ਹਨ।ਆਪਣੀ ਲਗਨ ਵਿਚ ਮਗਨ ਇਨਾਂ ਸਿਰੜੀ, ਸਿਦਕੀ ਅਤੇ ਨਾਟ-ਕਰਮੀਆਂ ਦੇ ਹੁੰਦੇ-ਸੁੰਦੇ ਜੇ ਅਸੀਂ ਹਾਲੇ ਵਿਦਵਾਨ ਦੋਸਤ ਪੰਜਾਬੀ ਨਾਟਕ/ਰੰਗਮੰਚ ਨੂੰ ਪੱਛੜਿਆ, ਗਰੀਬ, ਨਿਤਾਣਾ ਸਮਝੀ ਜਾਣ ਫੇਰ ਤਾਂ ਨਾ ਕੁੱਝ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕੁੱਝ ਕਿਹਾ ਜਾ ਸਕਦਾ ਹੈ। 1943 ਤੋਂ ਹੌਂਦ ਵਿਚ ਆਈ ਇਪਟਾ ਦਾ ਵੀ ਭਾਰਤੀ ਅਤੇ ਪੰਜਾਬੀ ਨਾਟ-ਖੇਤਰ ਵਿਚ ਜ਼ਿਕਰਯੋਗ ਅਤੇ ਅਹਿਮ ਸਥਾਨ ਹੈ। --ਸੰਜੀਵਨ

Wednesday, May 09, 2018

ਨਾਟਕ 'ਸਾਕਾ ਸਰਹੰਦ' ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਫ਼ਲ ਮੰਚਨ

Wed, May 9, 2018 at 5:23 PM
25 ਹਜ਼ਾਰ ਰੁਪਏ ਕੀਮਤ ਦੀਆਂ ਕਿਤਾਬਾਂ ਅਦਾਕਾਰਾਂ ਨੂੰ ਭੇਂਟ ਕੀਤੀਆਂ
ਲੁਧਿਆਣਾ: 8 ਮਈ 2018: (ਗੁਰਭਜਨ ਗਿੱਲ//ਪੰਜਾਬ ਸਕਰੀਨ)::
ਪੰਜਾਬ ਖੇਤੀ ਯੂਨੀਵਰਸਿਟੀ ਦੇ ਨਵੇਂ ਬਣੇ ਅਤਿ ਆਧੁਨਿਕ ਤੇ ਖੂਬਸੂਰਤ ਡਾ: ਮਨਮੋਹਨ ਸਿੰਘ ਆਡੀਟੋਰੀਅਮ ਸਾਕਾ ਸਰਹੰਦ ਵੇਖ ਕੇ ਪਰਤਿਆਂ। ਇਹ ਬੱਚੇ ਉਸੇ ਨਾਟਕ ਦੇ ਕਿਰਦਾਰ ਸਨ। 

ਡਾ: ਕੇਸ਼ੋ ਰਾਮ ਸ਼ਰਮਾ ਮੈਮੋਰੀਅਲ ਸੋਸਾਇਟੀ ਵੱਲੋਂ ਨਵੇਂ ਬਣੇ ਹਿੰਮਤੀ ਪੁੱਤਰ ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਸਾਕਾ ਸਰਹੰਦ ਦੀ ਜੀਵੰਤ ਪੇਸ਼ਕਾਰੀ ਕਮਾਲ ਸੀ। 
ਪੀਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਨੰਦਾ ਦੀ ਉਤਸ਼ਾਹ ਵਧਾਊ ਟਿਪਣੀ ਨਾਲ ਕਲਾਕਾਰਾਂ ਦਾ ਮਨੋਬਲ ਉੱਚਾ ਹੋਇਆ। 
ਡਾ: ਢਿੱਲੋਂ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਡਾ: ਅਨਿਲ ਸ਼ਰਮਾ ਵਰਗੇ ਹਿੰਮਤੀ ਅਧਿਆਪਕ ਅੱਗੇ ਲੱਗ ਕੇ ਨਾਟਕ ਪੇਸ਼ਕਾਰੀਆਂ ਰਾਹੀਂ ਵਿਰਾਸਤ, ਗਿਆਨ ਵਿਗਿਆਨ ਤੇ ਸਮਾਜਿਕ ਕੁਰੀਤੀਆਂ ਬਾਰੇ ਹੋਰ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਕਰਵਾਉਣ। 
ਇੰਗਲੈਂਡ ਤੋਂ ਆਏ ਲੇਖਕ ਦੋਸਤ ਰਣਜੀਤ ਸਿੰਘ ਰਾਣਾ ਨੇ ਆਪਣੀਆਂ ਨਵ ਪਰਕਾਸ਼ਿਤ ਪੰਜ ਪੁਸਤਕਾਂ ਦਾ ਸੈੱਟ ਦੋਹਾਂ ਵਾਈਸ ਚਾਂਸਲਰ ਸਾਹਿਬਾਨ ਨੂੰ ਭੇਂਟ ਕੀਤਾ। 
ਲਗਪਗ 25 ਹਜ਼ਾਰ ਰੁਪਏ ਕੀਮਤ ਦੀਆਂ ਕਿਤਾਬਾਂ ਅਦਾਕਾਰਾਂ ਨੂੰ ਸ਼ਲਾਘਾ ਕਰਮ ਵਜੋਂ ਭੇਂਟ ਕੀਤੀਆਂ। ਡਾ: ਤਾਰਾ ਸਿੰਘ ਆਲਮ(ਇੰਗਲੈਂਡ) ਸ: ਗੁਰਪਰੀਤ ਸਿੰਘ ਤੂਰ ਆਈ ਪੀ ਐੱਸ, ਨਵਦੀਪ ਸਿੰਘ ਸੀਨੀਅਰ ਪਰੋਡਿਊਸਰ,ਅਕਾਸ਼ਵਾਣੀ ਲੁਧਿਆਣਾ, ਡਾ: ਹਰਪਰੀਤ ਸਿੰਘ ਹੀਰੋ, ਬਜ਼ੁਰਗ ਲੇਖਕ ਪਰੇਮ ਅਵਤਾਰ ਰੈਣਾ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ। 
ਡਾ. ਢਿੱਲੋਂ ਨੇ ਨਾਟਕ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਨੌਜਵਾਨ ਵਰਗ ਨੂੰ ਆਪਣੇ ਵਿਰਸੇ ਦੀ ਜਾਣ-ਪਛਾਣ ਦੇ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਦਿੰਦੇ ਹਨ। ਉਹਨਾਂ ਕਿਹਾ ਕਿ ਇਹੋ ਜਿਹੀਆਂ ਪਰਭਾਵਸ਼ਾਲੀ ਪੇਸ਼ਕਾਰੀਆਂ ਹਰ ਤੀਜੇ ਮਹੀਨੇ ਬਾਅਦ ਇਸ ਯੂਨੀਵਰਸਿਟੀ ਦੇ ਵਿੱਚ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਸਾਇੰਸਦਾਨ, ਖਿਡਾਰੀ ਅਤੇ ਕਲਾ ਪਰੇਮੀ ਪੈਦਾ ਕਰਨ ਤੇ ਮਾਣ ਹੈ। ਡਾ. ਨੰਦਾ ਨੇ ਵਿਦਿਆਰਥੀਆਂ, ਵਿਗਿਆਨੀਆਂ ਅਤੇ ਆਯੋਜਕਾਂ ਦਾ ਚੰਗੀ ਪੇਸ਼ਕਾਰੀ ਲਈ ਧੰਨਵਾਦ ਕੀਤਾ ਅਤੇ ਆਸ ਪਰਗਟਾਈ ਕਿ ਦੋਹਾਂ ਯੂਨੀਵਰਸਿਟੀਆਂ ਵੱਲੋਂ ਸਾਂਝੇ ਤੌਰ ਤੇ ਕਲਾ ਦੇ ਖੇਤਰ ਵਿੱਚ ਭਵਿੱਖ ਵਿੱਚ ਉਪਰਾਲੇ ਵਿੱਢੇ ਜਾਣਗੇ।  
ਨਾਟਕ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਅਤੇ ਡਾ. ਕੇਸ਼ਵ ਰਾਮ ਸ਼ਰਮਾ ਸੋਸਾਇਟੀ ਦੇ ਸਰਪਰਸਤ ਸ. ਗੁਰਭਜਨ ਗਿੱਲ  ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਟਕ ਦੀ ਪੇਸ਼ਕਾਰੀ ਲਈ ਸਬਰ-ਸਿਦਕ ਦੀ ਜ਼ਬਰ-ਜ਼ੁਲਮ ਨਾਲ ਟੱਕਰ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਹੋਰ ਵੀ ਸਲਾਹੁਣ ਵਾਲੀ ਗੱਲ ਹੈ ਇਸ ਆਡੀਟੋਰੀਅਮ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਦੇਖਣ ਆਏ ਹਨ । ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇੱਥੇ ਆਉਣਾ ਇਸ ਗੱਲ ਦਾ ਸੂਚਕ ਹੈ ਕਿ ਚੰਗੇਰੀ ਪੇਸ਼ਕਾਰੀ ਹਰ ਇੱਕ ਵਰਗ ਵੱਲੋਂ ਸਲਾਹੀ ਜਾਂਦੀ ਹੈ। ਨਾਟਕ ਦੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਨਾਟਕ ਵਿੱਚ ਦੋਹਾਂ ਯੂਨੀਵਰਸਿਟੀਆਂ ਦੇ ਤਕਰੀਬਨ 50 ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਨਾਟਕ ਵਿੱਚ ਇਤਿਹਾਸ ਦਾ ਕਿਰਦਾਰ ਸ਼ਰਨਦੀਪ, ਵਜ਼ੀਰ ਖਾਨ ਦਾ ਕਿਰਦਾਰ ਡਾ. ਹਰਦੀਪ ਕੁਮਾਰ, ਗੰਗੂ ਦੀ ਪਤਨੀ ਦਾ ਕਿਰਦਾਰ ਸ਼ਰਨਦੀਪ ਕੌਰ ਢਿੱਲੋਂ, ਟੋਡਰ ਮੱਲ ਦਾ ਕਿਰਦਾਰ ਸੁਰਿੰਦਰ ਸਿੰਘ, ਸੁੱਚਾ ਨੰਦ ਦਾ ਕਿਰਦਾਰ ਡਾ. ਵਿਵੇਕ ਕੁਮਾਰ, ਮਿਸਤਰੀ ਦਾ ਕਿਰਦਾਰ ਪਲਵਿੰਦਰ ਬਾਸੀ, ਸਰਬਜੀਤ ਸਿੰਘ, ਜ਼ੈਨੀ ਬੇਗਮ ਦਾ ਕਿਰਦਾਰ ਮਨਜੋਤ ਕੌਰ, ਚੌਧਰੀ ਦਾ ਕਿਰਦਾਰ ਡਾ. ਕੀਰਤੀ ਦੁਆ, ਬੱਚਿਆਂ ਦਾ ਕਿਰਦਾਰ ਮਾਸਟਰ ਲਗਨ, ਅਨਹਦ, ਅਭਿਨਵ ਅਤੇ ਚੈਰੀ ਨੇ ਬਾਖੂਬੀ ਨਿਭਾਇਆ। ਇਸੇ ਦੌਰਾਨ ਸਿਪਾਹੀ ਦਾ ਕਿਰਦਾਰ ਗੁਰਜੀਤ ਸ਼ਰਮਾ, ਰਣਵੀਰ ਸਿੰਘ, ਨਵਾਬ ਮਲੇਰਕੋਟਲਾ ਦਾ ਕਿਰਦਾਰ ਜਸਵੰਤ ਸਿੰਘ, ਮੁਨਾਦੀ ਵਾਲੇ ਦਾ ਕਿਰਦਾਰ ਸੌਰਵ ਬੱਸੀ ਅਤੇ ਅਸ਼ੀਸ਼ ਦੇਵਪਾਲ ਨੇ ਚੰਗੇਰੇ ਢੰਗ ਨਾਲ ਨੇਪਰੇ ਚਾੜਿਆ। ਨਾਟਕ ਵਿੱਚ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਉਘੇ ਇਤਿਹਾਸਕਾਰ ਅਤੇ ਮੁੱਖ ਸੰਪਾਦਕ ਸਾਹਿਬ ਮੈਂਗਜ਼ੀਨ ਬਰਮਿੰਘਮ ਦੇ ਰਣਜੀਤ ਸਿੰਘ ਰਾਣਾ ਅਤੇ ਉਹਨਾਂ ਦੇ ਸਾਥੀ ਡਾ. ਤਾਰਾ ਸਿੰਘ ਆਲਮ ਵੱਲੋਂ ਲਿਖੀਆਂ ਗਈਆਂ ਸਿੱਖ ਇਤਿਹਾਸ ਤੇ ਅਧਾਰਿਤ ਕਿਤਾਬਾਂ ਵਿਦਿਆਰਥੀਆਂ ਨੂੰ ਹੌਂਸਲਾ ਅਫ਼ਜ਼ਾਈ ਲਈ ਪਰਦਾਨ ਕੀਤੀਆਂ ਗਈਆਂ। ਦੋ ਘੰਟਿਆਂ ਦੇ ਇਸ ਨਾਟਕ ਨੇ ਸਰੋਤਿਆਂ ਨੂੰ ਕੀਲੀ ਲਗਾਤਾਰ ਕੀਲੀ ਰੱਖਿਆ ।

Saturday, November 12, 2016

ਲੁਧਿਆਣਾ ਵਿੱਚ ਕੌਮੀ ਕਲਾ ਪ੍ਰਦਰਸ਼ਨੀ ਸ਼ੁਰੂ

ਆਰਟ ਜ਼ੋਨ ਲੁਧਿਆਣਾ ਦੀ ਪ੍ਰਦਰਸ਼ਨੀ 'ਚ ਪੁੱਜੇ ਦੇਸ਼ ਦੇ 31 ਕਲਾਕਾਰ 
ਲੁਧਿਆਣਾ: 12 ਨਵੰਬਰ 2016: (ਕਾਰਤਿਕਾ ਸਿੰਘ//ਜਿਓਤੀ ਡੰਗ//ਪੰਜਾਬ ਸਕਰੀਨ);
ਆਰਟ ਜ਼ੋਨ ਲੁਧਿਆਣਾ ਵੱਲੋਂ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਦੀ ਆਰਟ ਗੈਲਰੀ ਵਿੱਚ ਤਿੰਨ ਦਿਨਾਂ "ਨੈਸ਼ਨਲ ਆਰਟ ਐਗਜ਼ੀਬਿਸ਼ਨ" ਦਾ ਸ਼ੁਭ ਆਰੰਭ ਕੀਤਾ ਗਿਆ ਜਿਸ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਦੀਆਂ ਚੋਣਵੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸ਼ਿਵਾਂਗੀ ਗੁਪਤਾ ਅਤੇ ਜਸਪ੍ਰੀਤ ਮੋਹਨ ਸਿੰਘ ਦੀ ਦੇਖਰੇਖ ਹੇਠ ਕਰਾਈ ਗਈ ਇਸ ਕਲਾ ਪ੍ਰਦਰਸ਼ਨੀ ਵਿੱਚ ਮੈਡਮ ਹਰਦੇਵ ਕੌਰ, ਨਵਨੀਤ ਕੌਰ, ਰਾਹੁਲ ਸ਼ੁਕਲਾ,ਅੰਕਿਤਾ, ਹਿਮਾਨੀ ਡਾਵਰ, ਮਨਪ੍ਰੀਤ ਕੌਰ, ਪ੍ਰਿਯੰਕਾ ਦਾਸ ਸਮੇਤ 31 ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਸ਼ਾਮਲ ਕੀਤੀਆਂ ਗਈਆਂ। ਇਹਨਾਂ ਕਲਾਕ੍ਰਿਤੀਆਂ ਬਾਰੇ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਆਏ ਕਈ  ਵਿਦਵਾਨਾਂ ਅਤੇ ਲੇਖਕਾਂ ਨੇ ਵੀ ਆਪਣੀ ਰਾਏ ਦਿੱਤੀ।  
ਰਸਮੀ ਸ਼ੁਰੂਆਤ ਸ਼ਮਾ ਰੌਸ਼ਨ ਨਾਲ ਹੋਈ। ਕਲਾਕਾਰਾਂ ਨੂੰ ਪ੍ਰਮਾਣ ਪੱਤਰ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਆਰਟ ਜ਼ੋਨ ਲੁਧਿਆਣਾ ਵੱਲੋਂ ਪਹਿਲਾਂ ਵੀ ਇਸ ਤਰਾਂ ਦੀਆਂ ਕਈ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਸ਼ਿਵਾਂਗੀ ਗੁਪਤਾ ਅਤੇ ਉਸ ਦੀ ਟੀਮ ਦੇ ਮੈਂਬਰਾਂ ਨੂੰ ਕਈ ਮਾਣ ਸਨਮਾਣ ਵੀ ਮਿਲ ਚੁੱਕੇ ਹਨ।   

Wednesday, October 19, 2016

ਇਪਟਾ ਦੇ ਇੰਦੌਰ ਸੰਮੇਲਨ ਦੀ ਕਲਾ ਰਿਪੋਰਟ ਸੰਜੀਵਨ ਸਿੰਘ ਦੀ ਕਲਮ ਤੋਂ

Wed, Oct 19, 2016 at 12:28 PM
ਹਮਲੇ ਦੇ ਵਿਵਾਦ ਕਾਰਨ ਗੁਆਚ ਗਿਆ ਸੀ ਇਹ ਮਹੱਤਵਪੂਰਨ ਪਹਿਲੂ
ਇਪਟਾ ਨੇ ਕੀਤੀ ਸਭਨਾਂ ਲਈ  ਸੁੰਦਰ ਸੰਸਾਰ ਦੀ ਕਾਮਨਾ 
ਇੰਦੌਰ  ਵਿੱਚ ਇਪਟਾ ਦੇ 14ਵੇਂ ਕੌਮੀ ਸੰਮੇਲਨ ਦੇ ਆਖ਼ਿਰੀ ਦਿਨ ਹੋਏ ਫਿਰਕੂ ਹਮਲੇ ਨੇ ਹਵਾ ਦਾ ਰੁੱਖ ਹੀ ਬਦਲ ਦਿੱਤਾ ਅਤੇ ਇਸ ਵਿਵਾਦ ਨੇ ਹੀ ਸਾਰੀਆਂ ਅਖਬਾਰੀ ਸੁਰਖੀਆਂ ਆਪਣੇ ਕਬਜ਼ੇ ਵਿੱਚ ਲੈ  ਲਈਆਂ। ਭਾਵੈਂ ਹਮਲਾਵਰਾਂ ਦੇ ਨਾਪਾਕ ਇਰਾਦੇ ਬੁਰੀ ਤਰਾਂ ਨਾਕਾਮ ਹੋਏ ਪਰ ਇਪਟਾ ਸੰਮੇਲਨ ਵਿੱਚ ਹੋਇਅੰਬਾਊਟ ਸਾਰੀਆਂ ਚੰਗੀਆਂ ਗੱਲਾਂ ਦਾ ਵੇਰਵਾ ਆਮ ਜਨਤਾ ਤੱਕ ਨਹੀਂ ਪੁੱਜ ਸਕਿਆ। ਹੁਣ ਸਾਨੂੰ ਸੰਜੀਵਨ ਜੀ ਨੇ ਉਹਨਾਂ ਤਿੰਨ ਦਿਨਾਂ ਦਾ ਵੇਰਵਾ ਭੇਜਿਆ ਹੈ। ਹਮਲੇ ਵੀ ਸੰਜੀਵਨ ਵੀ ਉੱਥੇ ਸਨ ਇਸਦੇ ਬਾਵਜੂਦ ਉਹਨਾਂ ਨੇ ਆਪਣੀ ਇਸ ਰਿਪੋਰਟ ਵਿੱਚ ਇਪਟਾ ਸੰਮੇਲਨ ਦੀਆਂ ਪ੍ਰਾਪਤੀਆਂ ਨੂੰ ਹੀ ਮੁੱਖ ਮੁੱਦਾ ਬਣਾਇਆ ਕਿਓਂਕਿ ਵਿਵਾਦ ਅਤੇ ਝਗੜੇ ਦਾ ਵਿਰੋਧ ਹੁਣ ਸਾਰੇ ਸੰਸਾਰ ਤੱਕ ਪਹੁੰਚ ਹੀ ਚੁੱਕਿਆ ਹੈ। ਪੇਸ਼ ਹੈ ਇਪਟਾ ਸੰਮੇਲਨ ਦਾ ਇਹ ਕਲਾਤਮਕ ਪਹਿਲੂ :                           --ਕਾਰਤਿਕਾ ਸਿੰਘ 
*ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕੀਤੀ ਇਪਟਾ ਦੀ ਤਿੰਨ ਰੋਜ਼ਾ 14 ਵੀਂ ਰਾਸ਼ਟਰੀ ਸਭਿਆਚਾਰਕ ਕਾਨਫਰੰਸ ਨੇ 
*ਸ਼ਾਨੋ-ਸ਼ੌਕਤ ਨਾਲ ਇੰਦੋਰ ਵਿਖੇ ਨੇਪਰੇ ਚੜੀ ਇਤਿਹਾਸਿਕ ਇਪਟਾ ਦੀ ਇਤਿਹਾਸਿਕ ਕਾਨਫਰੰਸ 
*ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ- ਡਾ.ਰਣਬੀਰ ਸਿੰਘ
*ਇਪਟਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ-ਰਾਕੇਸ਼
*ਇਨਸਾਨੀ ਤਨ ਮਨ ਦੀ ਤੰਦਰੁਸਤੀ ਲਈ ਕਚੰਗੀ ਖੁਰਾਕ ਦੇ ਨਾਲ ਨਰੋਏ ਸਭਿਆਚਾਰ ਦੀ ਲੋੜ-ਸੰਜੀਵਨ
ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕਰਦਾ ਅਤੇ ਕਲਾ ਲੋਕਾਂ ਲਈ ਦਾ ਆਪਣਾ ਪ੍ਰਣ ਦੁਹਰਾਉਂਦਾ ਇਪਟਾ ਦਾ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ 14 ਵੀਂ ਰਾਸ਼ਟਰੀ ਕਾਨਫਰੰਸ ਜੋ ਇੰਦੋਰ (ਮੱਧ-ਪ੍ਰਦੇਸ) ਵਿਖੇ  ਭਾਰਤ ਦੇ ਹਰ ਖਿਤੇ ਦੇ ਸਭਿਆਚਾਰਕ ਰੰਗ ਬਿਖੇਰਦੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜੀ।ਭਾਰਤੀ ਸਭਿਆਚਾਰ ਦੇ ਇਸ ਮਹਾਂ ਕੁੰਭ ਦਾ ਆਗ਼ਾਜ਼ ਫਿਲਮਕਾਰ ਅਤੇ ਰਾਸ਼ਟਰੀ ਇਪਟਾ ਦੇ ਅਹਿਮ ਕਾਰਕੁਨ ਐਮ.ਐਸ. ਸੈਥਊ ਤੇ ਪੇਰਿਨ ਦਾਜੀ ਨੇ ਸਾਂਝੇ ਤੌਰ ’ਤੇ ਝੰਡਾ ਲਹਿਰਾ ਕੇ ਕੀਤਾ ਅਤੇ ਇਪਟਾ ਦਾ ਝੰਡਾ ਗੀਤ ਇਪਟਾ, ਅਸ਼ੋਕ ਨਗਰ (ਮੱਧ-ਪ੍ਰਦੇਸ) ਇਪਟਾ, ਬਿਹਾਰ ਨੇ ਪੇਸ਼ ਕੀਤਾ।ਵੱਖ-ਵੱਖ ਰਾਜਾਂ ਦੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਫਿਲਮ ਅਭੀਨੇਤਾ, ਨਾਟਕਰਮੀ ਅਤੇ ਰਾਸ਼ਟਰੀ ਇਪਟਾ ਦੇ ਮੀਤ-ਪ੍ਰਧਾਨ ਅੰਜਨ ਸ਼੍ਰੀ ਵਾਸਤਵ ਨੇ ਕੀਤਾ।  
ਪਹਿਲੇ ਦਿਨ ਪਹਿਲਾਂ ਸ਼ੈਸ਼ਨ ਮੌਕੇ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਐਮ.ਐਮ ਸੈਥਊ, ਅੰਜਨ ਸ਼੍ਰੀ ਵਾਸਤਵ, ਆਨੰਦ ਪਟਵਰਦਨ, ਕੁਲਦੀਪ ਸਿੰਘ, ਡਾ.ਰਣਬੀਰ ਸਿੰਘ, ਰਾਕੇਸ਼ ਸ਼ਾਮਿਲ ਸਨ ਦੌਰਾਨ ਇਪਟਾ ਦੇ ਰਾਸ਼ਟਰੀ ਪ੍ਰਧਾਨ ਡਾ. ਡਾ.ਰਣਬੀਰ ਸਿੰਘ (ਰਾਜਸਥਾਨ) ਨੇ ਵਿਚਾਰ ਪ੍ਰਗਟ ਕਰਦੇ  ਕਿਹਾ ਕਿ ਇਪਟਾ ਇਕ ਇਕਲੌਤਾ ਸੰਗਠਨ ਹੈ ਜੋ ਪਹਿਲਾਂ ਵਾਗ ਹੁਣ ਵੀ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਇਕ ਰਾਸ਼ਟਰੀ ਅੰਦੋਲਨ ਪੈਦਾ ਕਰ ਸਕਦਾ ਹੈ।ਇਪਟਾ ਵੱਲੋਂ ਅਜ਼ਾਦੀ ਦੀ ਲੜਾਈ ਵਿਚ ਮੱਹਤਵਪੂਰਣ ਭੂਮਿਕਾ ਬਾਰੇ ਜਾਨਣ ਲਈ ਰੰਗਮੰਚ ਦੀਆਂ ਪੁਰਾਣੀਆਂ ਵਿਵਸਥਾਵਾਂ ਦੀ ਗੰਭੀਰ ਅਧਿਐਨ ਕਰਨਾ ਹੋਵੇਗਾ।ਇਪਟਾ ਨੇ ਉਸ ਸਮੇਂ ਦੀ ਹਾਕਮਾਂ ਨੂੰ ਇਹ ਵੀ ਅਸਿਹਾਸ ਕਰਵਾ ਦਿੱਤਾ ਸੀ ਕਿ ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ ਹੈ।ਇਪਟਾ ਦੇ ਇਸ ਰਾਸ਼ਟਰੀ ਅਯੋਜਨ ਦੇ ਮੁੱਖ ਅਯਜੋਕ ਆਨੰਦ ਮੋਹਨ ਮਾਥੁਰ (ਇੰਦੋਰ) ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਤਿੰਨ ਦਿਨ ਦੌਰਾਨ ਦੇਸ਼-ਦੁਨੀਆਂ ਦੀਆਂ ਗੰਭੀਰ ਦਿੱਕਤਾ ਅਤੇ ਮੁਸ਼ਕਿਲਾਂ ਬਾਰੇ ਵਿਚਾਰਾਂ ਹੋਣਗੀਆਂ। ਤਿੰਨਾ ਦਿਨਾਂ ਦੌਰਾਨ ਸਾਰੇ ਸੂਬਿਆਂ ਦੇ ਡੈਲੀਗੇਟ ਆਪੋ-ਆਪਣੇ ਇਲਾਕਾਈ ਫਨ ਦਾ ਮੁਜ਼ਾਹਰਾਂ ਕਰਨਗੇ। ਪਰ ਸਭ ਤੋਂ ਮੱਹਤਵਪੂਰਣ ਹੋਵੇਗਾ ਕਿ ਅਸੀਂ ਆਪਣੀਆਂ ਭਵਿੱਖ ਦੀਆਂ ਗਤੀਵਿਧੀਆਂ ਤਹਿ ਕਰੀਏ ਅਤੇ ਇਪਟਾ ਦੀਆਂ ਗੋਰਵਸ਼ਾਲੀ ਪਰੰਪਰਵਾਂ ਨੂੰ ਕਿਵੇਂ ਕਾਮਯਾਬੀ ਨਾਲ ਅੱਗੇ ਵਧਾ ਸਕੀਏ।ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਕੇਸ਼ (ਲਖਨਊ) ਨੇ ਇਪਟਾ ਦੀਆਂ ਰਾਸ਼ਟਰੀ ਗਤੀਵਿਧੀਆਂ ਦੇ ਖੁਲਾਸਾ ਕਰਦੇ  ਕਿਹਾ ਕਿ ਜਿਹੜੀ ਸੰਸਥਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ ਜੇ ਉਹ ਸੰਸਥਾਂ ਦੋ-ਤਿੰਨ ਪੀੜੀਆਂ ਬਾਅਦ ਵੀ ਆਪਣੇ ਮਿਥੇ ਰਾਹਾਂ ’ਤੇ ਨਿਰੰਤਰ ਤੁਰੀ ਨਜ਼ਰ ਆਵੇ ਤਾਂ ਇਹ ਬੇਹੱਦ ਖੁਸ਼ੀ ਅਤੇ ਸਕੂਨ ਦੇਣ ਵਾਲਾ ਮੌਕਾ ਹੁੰਦਾ ਹੈ।---ਸੰਜੀਵਨ ਸਿੰਘ 

Sunday, September 18, 2016

ਚੰਡੀਗੜ੍ਹ ਵਿੱਚ ਸਰਬਸੰਮਤੀ ਨਾਲ ਹੋਈ ਇਪਟਾ ਪੰਜਾਬ ਦੀ ਚੋਣ

Sun, Sep 18, 2016 at 12:14 PM
ਇੰਦਰਜੀਤ ਰੂਪੋਵਾਲੀ ਅਤੇ ਸੰਜੀਵਨ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਚੁਣੇ 
ਚੰਡੀਗੜ੍ਹ: 18 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਦੇ ਕੋਨੇ ਕੋਨੇ ’ਚੋ ਭਰਵੀਂ ਗਿਣਤੀ ਵਿਚ ਆਏ ਇਪਟਾ ਦੇ ਡੈਲੀਗੇਟਾਂ ਦੀ ਹਾਜ਼ਰੀ ਵਿਚ ਇਪਟਾ, ਪੰਜਾਬ ਦੀ ਤਿੰਨ ਸਾਲਾਂ ਵਾਸਤੇ ਚੋਣ ਸਰਬਸੰਮਤੀ ਨਾਲ ਨੇਪਰੇ ਚੜੀ।ਚੋਣ ਤੋਂ ਪਹਿਲਾਂ ਇਪਟਾ ਦੀਆਂ ਪੰਜਾਬ ਵਿਚਲੀਆਂ ਸਰਗਰਮੀਆਂ ਦੀ ਰਿਪੋਰਟ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਪੜੀ। ਜੋ ਹਾਜ਼ਿਰ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੀ।ਇਸ ਉਪਰੰਤ 51 ਮੈਂਬਰੀ ਸਟੇਰ ਕੌਸਲ ਅਤੇ 21 ਮੈਂਬਰੀ ਕਾਰਜਕਾਰੀ ਦੇ ਗਠਨ ਤੋਂ ਬਾਦ ਕਪੁਰਥਲਾ ਤੋਂ ਇੰਦਰਜੀਤ ਰੂਪੋਵਾਲੀ ਨੂੰ ਪ੍ਰਧਾਨ ਅਤੇ ਮੁਹਾਲੀ ਤੋਂ ਸੰਜੀਵਨ ਸਿੰਘ ਨੂੰ ਜਨਰਲ ਸਕੱਤਰ ਚੁਣਨ ਤੋਂ ਇਲਾਵਾ ਖੰਨਾਂ ਤੋਂ ਜਗਦੀਸ਼ ਖੰਨਾਂ ਨੂੰ ਸੀਨੀਅਰ ਮੀਤ ਪ੍ਰਧਾਨ, ਸੰਗਰੂਰ ਤੋਂ ਦਿਲਬਾਰ ਸਿੰਘ, ਗੁਰਦਿਆਲ ਨਿਰਮਾਣ, ਲਾਂਦੜਾਂ (ਫਿਲੋਰ) ਤੋਂ ਮੱਖਣ ਕ੍ਰਾਂਤੀ ਅਤੇ ਰੋਪੜ ਤੋਂ ਅਮਨ ਭੋਗਲ ਨੂੰ ਮੀਤ ਪ੍ਰਧਾਨ, ਮੋਗਾ ਤੋਂ ਇੰਦਰਜੀਤ ਮੋਗਾ, ਅੰਮ੍ਰਿਤਸਰ ਤੋਂ ਬਲਬੀਰ ਮੂਧਲ,ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾਂ ਨੂੰ ਸਕੱਤਰ, ਰੋਪੜ ਤੋਂ ਸੁਰਿੰਦਰ ਰਸੂਲਪੁਰੀ ਨੂੰ ਜੱਥੇਬੰਦਕ ਸਕੱਤਰ, ਮੋਰਿੰਡਾ ਤੋਂ ਰਾਬਿੰਦਰ ਰੱਬੀ ਨੂੰ ਵਿੱਤ ਸਕੱਤਰ ਅਤੇ ਮੁਹਾਲੀ ਤੋਂ ਨਰਿੰਦਰ ਨਸਰੀਨ ਨੂੰ ਸਹਾਇਕ ਵਿੱਤ ਸਕੱਤਰ ਚੁਣਿਆ ਗਿਆ।ਇਹ ਸਾਰੀ ਚੋਣ ਪਰਕੀਰਿਆਸਰਬਸੰਮਤੀ ਨਾਲ ਸੰਪਨ ਹੋਈ।ਚੋਣੀ ਹੋਈ ਨਵੀਂ ਟੀਮ ਨੇ ਇਪਟਾ ਦੀ ਪੰਜਾਬ ਵਿਚ ਸਥਾਪਨਾਂ ਦੇ ਮੌਢੀਆਂ ਵਿਚ ਸ਼ੁਮਾਰ ਅਮਰਜੀਤ ਗੁਰਦਾਪੁਰੀ ਨੂੰ ਸਰਪ੍ਰਸਤ ਅਤੇ ਸੋਢੀ ਰਾਣਾ ਨੂੰ ਚੇਅਰਮੈਨ ਅਤੇ ਇਕੀ ਮੈਂਬਰੀ ਸਲਾਹਕਾਰ ਬੋਰਡ ਵੀ ਬਣਾਇਆ ਗਿਆ।ਜਿਸ ਵਿਚ ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ,ਕੇ.ਐਸ. ਸੂਰੀ, ਡਾ. ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਡੋਲੀ ਗੁਲੇਰੀਆ, ਪ੍ਰੋ. ਮਨਦੀਪ, ਡਾ. ਸਤੀਸ਼ ਵਰਮਾਂ, ਅਜਮੇਰ ਅੋਲਖ, ਕੇਵਲ ਧਾਲੀਵਾਲ,ਦਵਿੰਦਰ ਦਮਨ, ਗੁਰਨਾਮ ਕੰਵਰ, ਬਲਦੇਵ ਸਿੰਘ ਮੋਗਾ, ਮੱਲ ਸਿੰਘ ਰਾਮਪਰੀ ਅਤੇ ਦਰਸ਼ਨ ਦਰਦ  ਸ਼ਾਮਿਲ ਹਨ।                                            
ਚੇਤੇ ਰਹੇ ਕਿ ਪਿਛਲੀ ਵਾਰ ਵੀ ਇਪਟਾ ਦੀ ਚੋਣ ਸਰਬਸੰਮਤੀ ਨਾਲ ਹੀ ਹੋਈ ਸੀ। ਉਦੋਂ 28 ਸਤੰਬਰ 2013 ਨੂੰ ਸਰਬਸੰਮਤੀ ਨਾਲ ਅਗਲੇ ਤਿੰਨ ਸਾਲਾਂ ਲਈ ਲੋਕ ਗਾਇਕਾ ਡੌਲੀ ਗੁਲੇਰੀਆ ਨੂੰ ਸੰਸਥਾ ਦੀ ਚੇਅਰਪਰਸਨ ਅਤੇ ਅਮਰਜੀਤ ਸਿੰਘ ਗੁਰਦਾਸਪੁਰੀ, ਗੁਰਚਰਨ ਸਿੰਘ ਬੋਪਾਰਾਏ ਤੇ ਸਵਰਨ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ। ਇਹ ਜਾਣਕਾਰੀ ਇਪਟਾ ਪੰਜਾਬ ਦੇ ਪ੍ਰਚਾਰ ਸਕੱਤਰ ਸੁਰਿੰਦਰ ਰਸੂਲਪੁਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਕੀ ਅਹੁਦੇਦਾਰਾਂ ਵਿੱਚ ਸੋਢੀ ਰਾਣਾ (ਜਲੰਧਰ) ਨੂੰ ਪ੍ਰਧਾਨ, ਸੰਜੀਵਨ ਸਿੰਘ (ਮੁਹਾਲੀ) ਨੂੰ ਜਨਰਲ ਸਕੱਤਰ, ਇੰਦਰਜੀਤ ਰੁਪੋਵਾਲ (ਕਪੂਰਥਲਾ) ਨੂੰ ਸੀਨੀਅਰ ਮੀਤ-ਪ੍ਰਧਾਨ, ਰਾਬਿੰਦਰ ਸਿੰਘ ਰੱਬੀ (ਰੂਪਨਗਰ) ਨੂੰ ਵਿੱਤ ਸਕੱਤਰ, ਜਗਦੀਸ਼ ਖੰਨਾ (ਲੁਧਿਆਣਾ), ਗੁਰਦਿਆਲ ਨਿਰਮਾਣ (ਸੰਗਰੂਰ), ਹਰਜੀਤ ਕੈਂਥ (ਪਟਿਆਲਾ) ਸੁਮਨ ਲਤਾ (ਫਗਵਾੜਾ) ਨੂੰ ਮੀਤ ਪ੍ਰਧਾਨ, ਦਿਲਬਰ ਸਿੰਘ (ਸੰਗਰੂਰ), ਗੁਰਮੇਲ ਸ਼ਾਮ ਨਗਰ (ਅੰਮ੍ਰਿਤਸਰ), ਸਵੈਰਾਜ ਸੰਧੂ (ਮੁਹਾਲੀ), ਇੰਦਰਜੀਤ ਸਿੰਘ (ਮੋਗਾ) ਨੂੰ ਸਕੱਤਰ, ਸੁਰਿੰਦਰ ਰਸੂਲਪੁਰੀ (ਰੂਪਨਗਰ) ਨੂੰ ਪ੍ਰਚਾਰ ਸਕੱਤਰ ਥਾਪਿਆ ਗਿਆ। ਇਸ ਤੋਂ ਇਲਾਵਾ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਜਮੇਰ ਸਿੰਘ ਔਲਖ, ਕੇਵਲ ਧਾਲੀਵਾਲ, ਦਵਿੰਦਰ ਦਮਨ ਅਤੇ ਜਸਵੰਤ ਦਮਨ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। 
ਆਓ ਦੁਆ ਕਰੀਏ ਕਿ ਇਪਟਾ ਨਾਲ ਜੁੜਨ ਵਾਲੇ ਕਲਾਕਾਰ ਅਤੇ ਕਲਮਕਾਰ ਹਮੇਸ਼ਾਂ ਲੋਕਾਂ ਜੁੜੇ ਰਹਿ ਕੇ ਅਹੁਦਿਆਂ ਅਤੇ ਚੌਧਰਾਂ ਦੀ ਲਾਲਸਾ ਤੋਂ ਹਮੇਸ਼ਾਂ ਮੁਕਤ ਰਹਿਣ ਤਾਂ ਕਿ ਲੋਕ ਸੰਘਰਸ਼ ਜਾਰੀ ਰਹੇ।  

ਲੋਕ ਧਿਰਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਪਈ ਕਿਵੇਂ?


                                                           

Thursday, May 12, 2016

ਕਾਮਯਾਬ ਪੇਸ਼ਕਾਰੀ ਸਾਬਿਤ ਹੋਇਆ ਬਲਵੰਤ ਗਾਰਗੀ ਦਾ "ਲੋਹਾ ਕੁੱਟ"

Thu, May 12, 2016 at 7:23 PM
ਬੀਹਾਈਵ ਥਿਏਟਰ ਗਰੁੱਪ ਦੇ ਕਲਾਕਾਰਾਂ ਨੇ ਦਿਖਾਏ ਕਲਾ ਦੇ ਕਮਾਲ
ਲੁਧਿਆਣਾ: 12 ਮਈ 2016: (ਪੰਜਾਬ ਸਕਰੀਨ ਬਿਊਰੋ) : 
ਬੀਹਾਈਵ ਥੀਏਟਰ ਗਰੁੱਪ ਵੱਲੋਂ ਸਥਾਨਕ ਪੰਜਾਬੀ ਭਵਨ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗ ਮੰਚ ਦੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਲੋਹਾ ਕੁੱਟ’ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਵਿਚ ਲੇਖਕ ਨੇ ਇਕ ਲੁਹਾਰ ਦੇ ਜੀਵਨ ਨੰੂ ਪੇਸ਼ ਕੀਤਾ ਸੀ, ਜਿਸ ਵਿਚ ਉਸ ਦੀਆਂ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਹਾਲਤਾਂ ਨੰੂ ਇਸ ਢੰਗ ਨਾਲ ਦਰਸਾਇਆ ਗਿਆ ਕਿ ਇਹ ਨਾਟਕ ਆਮ ਵਿਅਕਤੀ ਦੇ ਜੀਵਨ ਦੀ ਧਾਰਾ ਬਣ ਕੇ ਉਭਰਿਆ। ਨਾਟਕ ਦੀ ਪੇਸ਼ਕਾਰੀ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਆਤਮ ਨਗਰ ਕਾਂਗਰਸ ਦੇ ਇੰਚਾਰਜ ਕੁਲਵੰਤ ਸਿੰੰਘ ਸਿੱਧੂ ਨੇ ਸ਼ਮਾ ਰੌਸ਼ਨ ਕਰਦਿਆਂ ਦਰਸ਼ਕਾਂ ਨੰੂ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਨਾਟਕ ਜੀਵਨ ਇਕ ਅਹਿਮ ਹਿੱਸਾ ਹੈ, ਹਰ ਵਿਅਕਤੀ ਜ਼ਿੰਦਗੀ ਦੇ ਵਿਚ ਆਪੋ ਆਪਣਾ ਰੋਲ ਅਦਾ ਕਰਕੇ ਇਸ ਦੁਨੀਆ ਤੋਂ ਤੁਰ ਜਾਂਦਾ ਹੈ। ਉਨ੍ਹਾਂ ਬੀਹਾਈਵ ਥਿਏਟਰ ਗਰੁੱਪ ਦੇ ਕਲਾਕਾਰਾਂ ਨੰੂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹੁਣ ਜਦੋਂ ਸੋਸ਼ਲ ਮੀਡੀਏ ਦੇ ਯੁੱਗ ਵਿਚ ਆਮ ਵਿਅਕਤੀ ਕੋਲ ਨਾਟਕ ਸਿੱਖਣ ਦਾ ਸਮਾਂ ਨਹੀਂ ਤੇ ਇਹ ਗਰੁੱਪ ਲੋਕਾਂ ਨੂੰ ਰੰਗ ਮੰਚ ਨਾਲ ਜੋੜ ਕੇ ਸਾਨੂੰ ਆਪਣੇ ਮਾਣਮੱਤੇ ਵਿਰਸੇ ਦਾ ਅਹਿਸਾਸ ਕਰਵਾ ਰਹੇ ਹਨ। ਉਨ੍ਹਾਂ ਥੀਏਟਰ ਗਰੁੱਪ ਦੇ ਨੌਜਵਾਨਾਂ ਨੂੰ ਇਹ ਵੀ ਭਰੋਸਾ ਦਵਾਇਆ ਕਿ ਉਹ ਭਵਿੱਖ ਵਿਚ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਹ ਨਾਟਕ ਲਵਲੀ ਯੂਨੀਵਰਸਿਟੀ ਦੇ ਐਮ.ਏ. ਥੀਏਟਰ ਦੇ ਵਿਦਿਆਰਥੀ ਸਿਕੰਦਰ ਮਹਾਂਦੇਵ ਦੀ ਨਿਰਦੇਸ਼ਨਾਂ ਹੇਠ ਖੇਡਿਆ ਗਿਆ। ਇਸ ਨਾਟਕ ਵਿਚ ਜੱਸੀ ਗਾਫਿਲ, ਨਿਰਮਾਤਾ ਕੰਬੋਜ, ਸਿਫਾਰ, ਅਮਨ, ਨਿਸ਼ਾਂਤ, ਹਰਪ੍ਰੀਤ, ਰਜਨੀ, ਅਨਮੋਲ, ਹਰਦੀਪਕ ਸੂਦ, ਬਲਜੀਤ ਕੌਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ, ਨਾਟਕ ਦਾ ਸੰਗੀਤ ਸ਼ਰਨਜੀਤ ਸ਼ਨੂੰ ਵੱਲੋਂ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਬੀਹਾਈਵ ਥੀਏਟਰ ਗਰੁੱਪ ਦੇ ਜਨਰਲ ਸਕੱਤਰ ਕੁਲਦੀਪਕ ਚਿਰਾਗ ਨੇ ਦਰਸ਼ਕਾਂ ਨੂੰ ਜੀ ਆਇਆ ਆਖਿਆ ਅਤੇ ਪੰਜਾਬੀ ਸਾਹਿਬ ਅਕੈਡਮੀ ਵੱਲੋਂ ਮਿਲੇ ਸਹਿਯੋਗ ਦਾ ਉਨ੍ਹਾਂ ਧੰਨਵਾਦ ਕੀਤਾ। ਨਾਟਕ ਦੀ ਪੇਸ਼ਕਾਰੀ ਏਨੀ ਜ਼ਬਰਦਸਤ ਸੀ ਕਿ ਅਦਾਕਾਰਾਂ ਨੇ ਦਰਸ਼ਕਾਂ ਨੰੂ ਆਪਣੇ ਨਾਲ ਡੇਢ ਘੰਟਾ ਜੋੜੀ ਰੱਖਿਆ। ਇਸ ਮੌਕੇ ਬੋਲਦਿਆਂ ਅਕੈਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ ਮਹਾਂਨਗਰ ਲੁਧਿਆਣਾ ਦੇ ਵਿਚ ਨਾਟਕ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਥੇ ਲੋਕ ਕਮਰਸ਼ੀਅਲ ਹੀ ਨਹੀਂ ਬਲਕਿ ਜ਼ਿੰਦਗੀ ਨੰੂ ਮੁਹੱਬਤ ਕਰਨ ਵਾਲੇ ਵੀ ਵੱਸਦੇ ਹਨ। ਇਹ ਨਾਟਕ ਇਸ ਗੱਲ ਦਾ ਸਬੂਤ ਹੈ ਕਿ ਜ਼ਿੰਦਗੀ ਨੰੂ ਬਿਨ੍ਹਾਂ ਸਾਧਨਾਂ ਤੋਂ ਵੀ ਜੀਵੀਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੈਲੇ, ਇੰਦਰਜੀਤ ਕੌਰ ਭਿੰਡਰ, ਸਤੀਸ਼ ਗੁਲਾਟੀ, ਸੁਮਿਤ ਗੁਲਾਟੀ, ਗੌਰਵਦੀਪ ਸਾਹਨੀ, ਅਲੀ ਖਾਨ, ਬਾਬਾ ਬਲਜੀਤ ਸਿੰਘ, ਬਾਬਾ ਕੁਲਜੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਦਰਸ਼ਕ ਹਾਜਰ ਸਨ।

Sunday, April 10, 2016

ਫਿਰ ਹੋਇਆ ਗੁਰਸ਼ਰਨ ਭਾਅ ਜੀ ਦੀ ਮੌਜੂਦਗੀ ਦਾ ਅਹਿਸਾਸ

ਪਲਸ ਮੰਚ ਦੀ ਨਵੀਂ ਚੋਣ ਵਿੱਚ ਬਣੇ ਅਮੋਲਕ ਸਿੰਘ ਪ੍ਰਧਾਨ
ਲੁਧਿਆਣਾ, 10 ਅਪ੍ਰੈਲ 2016; (ਪੰਜਾਬ ਸਕਰੀਨ ਬਿਊਰੋ):

ਕਲਾ ਨੂੰ ਲੋਕ ਭਲੇ ਦੀ ਜੰਗ ਦੌਰਾਨ ਹਥਿਆਰ ਵਾਂਗ ਵਰਤਣਾ ਸਿਖਾਉਣ ਵਾਲੇ ਗੁਰਸ਼ਰਨ ਭਾਅ ਜੀ ਦਾ ਸੁਪਨਾ ਅੱਜ ਇੱਕ ਵਾਰ ਫੇਰ ਸਾਕਾਰ ਹੋਣ ਦੇ ਨੇੜੇ ਹੁੰਦਾ ਜਾਪਿਆ। ਉਹਨਾਂ ਵੱਲੋਂ ਸਥਾਪਿਤ ਪੰਜਾਬ ਲੋਕ ਸੱਭਿਆਚਾਰਕ ਮੰਚ ਪੁਲਾਂਘਾਂ ਪੁੱਟਦਾ ਮਹਿਸੂਸ ਹੋਇਆ। ਫਿਰਕੂ ਅਤੇ ਫ਼ਾਸ਼ੀ ਹਨੇਰੀਆਂ ਤੇਜ਼ ਹੋਣ ਤੋਂ ਬਾਅਦ ਪਲਸ ਮੰਚ ਇੱਕ ਵਾਰ ਫੇਰ ਲੋਕਾਂ ਦੀ ਧਿਰ ਬਣ ਕੇ ਆ ਡਟਿਆ। ਹਿੰਦੂ ਰਾਸ਼ਟਰ ਅਤੇ ਸਿੱਖ ਰਾਸ਼ਟਰ ਦੀ ਬਹਿਸ ਦੌਰਾਨ ਮਜ਼ਬੂਤ ਲੋਕ ਰਾਸ਼ਟਰ ਦੀ ਕਾਇਮੀ ਦਾ ਸੰਕਲਪ ਦੋਹਰਾਇਆ ਗਿਆ। ਦੀਵਾਰਾਂ ਤੇ ਲੱਗੀਆਂ ਸ਼ਹੀਦ ਭਗਤ ਸਿੰਘ ਦੀਆਂ ਟੂਕਾਂ ਇਸ ਆਯੋਜਨ ਦੇ ਮਕਸਦ ਨੂੰ ਸਵਾਗਤੀ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸਪਸ਼ਟ ਕਰ ਰਹੀਆਂ ਸਨ। ਪੰਜਾਬ ਨਾਲ ਹੁੰਦੀਆਂ ਸਾਜ਼ਿਸ਼ਾਂ ਅਤੇ ਖੂਨ ਖਰਾਬੇ ਨੂੰ ਹੱਡੀਂ ਹੰਢਾਉਣ ਵਾਲੀ ਅਮੋਲਕ ਸਿੰਘ, ਕੰਵਲਜੀਤ ਖੰਨਾ ਅਤੇ ਕਸਤੂਰੀ ਲਾਲ ਦੀ ਟੀਮ ਅੱਜ ਉਮਰ ਵਧਣ ਦੇ ਬਾਵਜੂਦ ਪੁਰਾਣੇ ਜੋਸ਼ੋ ਖਰੋਸ਼ ਨਾਲ ਕਾਇਮ ਸੀ। ਪਲਸ ਮੰਚ ਦਾ ਸੂਬਾਈ ਇਜਲਾਸ ਅੱਜ ਪੰਜਾਬੀ ਭਵਨ ਵਿਖੇ ਸਫ਼ਲਤਾਪੂਰਕ ਢੰਗ ਨਾਲ ਨੇਪਰੇ ਚੜ੍ਹਿਆ।
ਲੋਕਾਂ ਨਾਲ ਹੁੰਦੀਆਂ ਆ ਰਹੀਆਂ ਵਧੀਕੀਆਂ ਦਾ ਸਿਲਸਿਲਾ ਵੀ ਪੁਰਾਣਾ ਹੈ ਅਤੇ ਇਹਨਾਂ ਦੇ ਖਿਲਾਫ਼ ਖੜੇ ਹੁੰਦੇ ਰਹੇ ਸੰਗਰਾਮਾਂ ਦੀ ਗਾਥਾ ਵੀ ਲਗਾਤਾਰ ਨਿੱਤ ਨਵੀਂ ਤੋਂ ਨਵੀਂ ਹੁੰਦੀ ਰਹੀ ਹੈ। ਇਹ ਸਿਲਸਿਲਾ ਸੱਤਰਵਿਆਂ ਦੀ ਦਹਿਸ਼ਤ ਵੇਲੇ ਵੀ ਜਾਰੀ ਰਿਹਾ ਅਤੇ ਅੱਸੀਵਿਆਂ ਦੇ ਖੂਨੀ ਦਹਾਕੇ ਦੌਰਾਨ ਵੀ। ਇਹਨਾਂ ਸੰਗ੍ਰਾਮਾਂ ਨੂੰ ਉਭਾਰਨ ਲਈ ਜਿਹੜੇ ਲੋਕ ਆਪਣੇ ਸੁੱਖਾਂ ਨੂੰ ਛੱਡ ਕੇ ਅੱਗੇ ਆਏ ਉਹਨਾਂ ਵਿੱਚ ਗੁਰਸ਼ਰਨ ਭਾਅ ਜੀ ਦਾ ਨਾਮ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਜਦੋਂ ਬੋਲਣ ਵਾਲੇ ਡਰ ਜਾਂ ਲਾਲਚਾਂ ਕਾਰਣ ਮਚਲੇ ਬਣ ਗਏ ਸਨ ਉਦੋਂ ਗੁਰਸ਼ਰਨ ਭਾਅ ਜੀ ਦੀ ਆਵਾਜ਼ ਗੂੰਜਦੀ ਸੀ। ਨੁੱਕੜ ਨਾਟਕਾਂ ਰਾਹੀਂ ਹਲੂਣਾ ਦੇਂਦੀ ਸੀ। ਉਹਨਾਂ ਦੇ ਤੁਰ ਜਾਣ ਮਗਰੋਂ ਵੀ ਉਹ ਆਵਾਜ਼ ਬੁਲਾ ਰਹੀ ਹੈ ਸੰਘਰਸ਼ਾਂ ਦਾ ਸੱਦਾ ਦੇਂਦੀ ਹੈ। ਪਲਸ ਮੰਚ ਉਸ ਆਵਾਜ਼ ਨੂੰ ਹੀ ਅੱਗੇ ਲਿਜਾ ਰਿਹਾ ਹੈ। ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਹੋਏ ਪਲਸ ਮੰਚ ਦੇ ਸੂਬਾਈ ਸਮਾਗਮ ਦੌਰਾਨ ਇਸ ਆਵਾਜ਼ ਨੂੰ ਹੋਰ ਅੱਗੇ ਲਿਜਾਣ ਦਾ ਸੰਕਲਪ ਕੀਤਾ ਗਿਆਤਾਂਕਿ ਚੰਗੇ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਹੋ ਸਕੇ। 
ਇਸ ਅਜਲਾਸ ਦੌਰਾਨ ਸੂਬਾ ਕਮੇਟੀ ਦੇ ਬੀਤੇ ਸੈਸ਼ਨ ਦੀਆਂ ਸਰਗਰਮੀਆਂ ਵਾਲੀ ਮੂਲਾਂਕਣ ਰਿਪੋਰਟ 'ਤੇ ਗੰਭੀਰ ਸਾਰਥਕ ਚਰਚਾ ਹੋਈ।  ਇਜਲਾਸ ਨੇ ਸਰਗਰਮੀਆਂ ਵਿਚੋਂ ਨਿਕਲੇ ਤਜਰਬਿਆਂ ਨੂੰ ਭਵਿੱਖ 'ਚ ਸੰਭਾਲਣ, ਊਣਤਾਈਆਂ 'ਤੇ ਕਾਬੂ ਪਾਉਣ ਦੀ ਬਾਰੀਕੀ ਅਤੇ ਸੰਵੇਦਨਾ ਭਰੀ ਪਹੁੰਚ ਅਪਣਾਉਂਦਿਆਂ ਅਗਲੇ ਸ਼ੈਸਨ ਲਈ ਮਹੱਤਵਪੂਰਨ ਕਾਰਜ ਹੱਥ ਲੈਣ ਦਾ ਨਿਰਣਾ ਲਿਆ ਹੈ।ਇਸ ਮੌਕੇ ਇਜਲਾਸ ਦੌਰਾਨ ਫ਼ੈਸਲਾ ਕੀਤਾ ਕਿ ਅਗਲੇ ਵਰ੍ਹੇ ਵੀ ਸੰਸਥਾਗਤ ਰੂਪ 'ਚ ਮੰਚ ਦਾ ਹਰ ਪੱਧਰ 'ਤੇ ਜਥੇਬੰਦਕ ਢਾਂਚਾ ਉਸਾਰਨ, ਮਜ਼ਬੂਤ ਕਰਨ ਤੇ ਸਾਹਿਤਕ ਸੱਭਿਆਚਾਰਕ ਕਾਮਿਆਂ ਅੰਦਰ ਪ੍ਰਤੀਬੱਧਤਾ, ਨਿਸ਼ਚਾ ਤੇ ਲੋਕ ਸੰਗਰਾਮ ਨਾਲ ਰੰਗ-ਮੰਚ ਦੀ ਧੜਕਣ ਸਾਂਝੀ ਕਰਨ ਦੇ ਅਹਿਮ ਕਦਮ ਚੁੱਕਣ ਦਾ ਅਹਿਦ ਲਿਆ।  ਇਸ ਮੌਕੇ ਵਿੱਤ ਸਕੱਤਰ ਕਸਤੂਰੀ ਲਾਲ ਵੱਲੋਂ ਰੱਖੀ ਵਿੱਤ ਰਿਪੋਰਟ ਵੀ ਪਾਸ ਕੀਤੀ ਗਈ। ਇਸ ਮੌਕੇ ਕੁਝ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਇਜਲਾਸ ਵਿਚ ਪਾਸ ਕੀਤਾ ਗਿਆ। ਅਜਲਾਸ ਵਿਚ ਬੀਤੇ ਅਰਸੇ ਦਾ ਲੇਖਾਜੋਖਾ ਕਰਨ ਵਾਲੀ ਬਹਿਸ ਦੌਰਾਨ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕਮਲਜੀਤ ਖੰਨਾ ਤੇ ਖ਼ਜਾਨਚੀ ਕਸਤੂਰੀ ਲਾਲ ਨੇ ਵਿਸਥਾਰਪੂਰਕ ਵਿਚਾਰ ਚਰਚਾ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਅਗਲੇ ਸੈਸ਼ਨ ਲਈ ਦੁਬਾਰਾ ਤੋਂ ਅਮੋਲਕ ਸਿੰਘ ਨੂੰ ਮੰਚ ਦਾ ਸੂਬਾ ਪ੍ਰਧਾਨ, ਕਮਲਜੀਤ ਖੰਨਾ ਜਨਰਲ ਸਕੱਤਰ, ਹੰਸਾ ਮੀਤ ਪ੍ਰਧਾਨ, ਮਾਸਟਰ ਰਾਮ ਕੁਮਾਰ ਸੰਯੁਕਤ ਸਕੱਤਰ, ਕਸਤੂਰੀ ਲਾਲ ਵਿੱਤ ਸਕੱਤਰ ਅਤੇ ਗੁਰਪ੍ਰੀਤ ਕੌਰ, ਹਰਵਿੰਦਰ ਦਿਵਾਨਾ ਸੂਬਾ ਕਮੇਟੀ ਮੈਂਬਰ ਚੁਣੇ ਗਏ। ਇਸੇ ਦੌਰਾਨ ਪੰਜਾਬ ਭਰ ਦੀਆਂ ਨਾਟਕ ਅਤੇ ਗੀਤ-ਸੰਗੀਤ ਮੰਡਲੀਆਂ 'ਚੋਂ 22 ਮੈਂਬਰੀ ਜਨਰਲ ਬਾਡੀ ਚੁਣੀ ਗਈ, ਜਿਸ ਵਿਚ 6-6 ਮਹੀਨੇ ਦੀ ਰੂਪ ਰੇਖਾ ਉਲੀਕੀ ਜਾਇਆ ਕਰੇਗੀ। ਕੁਲ ਮਿਲਾ ਕੇ ਇਹ ਇੱਕ ਸਫਲ ਅਜਲਾਸ ਸੀ ਜਿਸ ਨੇ ਹੋਰ ਬਹੁਤ ਸਾਰੀਆਂ ਉਮੀਦਾਂ ਵੀ ਜਗਾਈਆਂ ਹਨ।  

Friday, August 21, 2015

ਚੰਡੀਗੜ੍ਹ ਵਿੱਚ ਜਾਰੀ ਹਨ ਕਲਾ ਸਰਗਰਮੀਆਂ

 ਨਾਟਕਾਂ ਨੇ ਦਿੱਤੇ ਜ਼ਿੰਦਗੀ ਦੀਆਂ ਹਕੀਕਤਾਂ ਦੇ ਸੁਨੇਹੇ 
ਚੰਡੀਗੜ੍ਹ: 20 ਅਗਸਤ 2015: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):
ਪੱਥਰਾਂ ਦੇ ਸ਼ਹਿਰ ਵੱਜੋਂ ਬਦਨਾਮ ਇਸ ਸਿਟੀ ਬਿਊਟੀਫੁਲ ਵਿੱਚ ਕਲਾ ਵਾਲਾ ਦਿਲ ਵੀ ਧੜਕਦਾ ਹੈ। ਇਹ ਗੱਲ ਵੱਖਰੀ ਹੈ ਕਿ  ਚੰਡੀਗੜ੍ਹ ਬਾਰੇ ਗੱਲ ਤੁਰੇ ਤਾਂ ਇਸ ਲਾ ਵਾਲੇ ਦਿਲ ਦੀ ਗੱਲ ਘੱਟ ਅਤੇ ਪੱਥਰਾਂ ਦੀ ਗੱਲ ਜਿਆਦਾ ਹੁੰਦੀ ਹੈ। ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਕਰਵਾਇਆ ਜਾ ਰਿਹਾ ਪੰਜ ਰੋਜ਼ਾ ਸੱਤਵਾਂ ਚਿਲਡਰਨ ਥੀਏਟਰ ਫੈਸਟੀਵਲ ਇੱਥੇ ਸੈਕਟਰ 17 ਪਲਾਜ਼ਾ ਵਿਖੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਿਜੇ ਕੁਮਾਰ ਦੇਵ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ ਜਿਸ ਨੇ ਇਸ ਸ਼ਹਿਰ ਦੀਆਂ ਕਲਾ ਸਰਗਰਮੀਆਂ ਵਿੱਚ ਇੱਕ ਨਵਾਂ ਅਧਿਆਏ ਜੋੜਿਆ ਹੈ। ਅੱਜ 20 ਅਗਸਤ ਤੋਂ ਸ਼ੁਰੂ ਹੋਇਆ ਇਹ ਕਲਾ ਮੇਲਾ 24 ਅਗਸਤ ਤੱਕ ਚੱਲੇਗਾ।
ਇਸ ਯਾਦਗਾਰੀ ਸ਼ੁਰ੍ਤੁਆਤ ਵਾਲੇ ਉਤਸਵ ਦੇ ਪਹਿਲੇ ਦਿਨ ਅੱਜ ਤਿੰਨ ਨਾਟਕਾਂ ਦਾ ਮੰਚਨ ਕੀਤਾ ਗਿਆ। ਇਹਨਾਂ ਤਿੰਨਾਂ ਨਾਟਕਾਂ ਵਿੱਚ ਹੀ ਜ਼ਿੰਦਗੀ  ਦੀਆਂ ਸੂਖਮ ਹਕੀਕਤਾਂ ਵੱਲ ਇਸ਼ਾਰਾ ਕਰਦੀਆਂ ਗੱਲਾਂ ਕੀਤੀਆਂ ਗਾਈਆਂ ਸਨ। ਵਰਕਸ਼ਾਪਾਂ ਅਕਸਰ ਲੱਗਦੀਆਂ ਹਨ ਪਰ ਕਿੰਨੇ ਕੁ ਲੋਕ ਇਹਨਾਂ ਦਾ ਫਾਇਦਾ ਉਠਾਉਂਦੇ ਹਨ? ਪਹਿਲਾ ਨਾਟਕ ‘ਕਿੱਸਾ ਏ ਵਰਕਸ਼ਾਪ’ ਸੰਗੀਤਾ ਗੁਪਤਾ ਦੇ ਨਿਰਦੇਸ਼ਨਾ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 56 ਕਲੋਨੀ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਇਸ ਨਾਟਕ ਰਾਹੀਂ ਬੱਚਿਆਂ ਦੀਆਂ ਲਗਾਈਆਂ ਜਾਣ ਵਾਲੀਆਂ ਰੰਗਮੰਚ ਕਾਰਜਸ਼ਾਲਾਵਾਂ ਬਾਰੇ ਸਕੂਲਾਂ, ਅਧਿਆਪਕਾਂ, ਮਾਪਿਆਂ ਦਾ ਨਾਂਹਪੱਖੀ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਹਰ ਕੋਈ ਇਨ੍ਹਾਂ ਵਰਕਸ਼ਾਪਾਂ ਨੂੰ ਫਜ਼ੂਲ ਸਮਝਦਾ ਹੈ। ਬੱਚਿਆਂ ਨੂੰ ਪਡ਼੍ਹਾਈ ਵੱਲ ਧਿਆਨ ਦੇਣ ਲਈ ਕਿਹਾ ਜਾਂਦਾ ਹੈ। ਬੱਚੇ ਇਸ ਵਿੱਚ ਭਾਗ ਨਾ ਲੈ ਕੇ ਦੁਖੀ ਹੁੰਦੇ ਹਨ। ਉਹ ਸੋਚਦੇ ਹਨ ਕਿ ਕਿਉਂ ਸਾਨੂੰ ਇਨ੍ਹਾਂ ਵਿੱਚ ਹਿੱਸਾ ਲੈਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਜਦੋਂ ਕਿ ਕਾਰਜਸ਼ਾਲਾ ਰਾਹੀਂ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ, ਨਵੇਂ ਵਿਚਾਰ ਆਉਂਦੇ ਹਨ, ਪੜ੍ਹਾਈ ਲਿਖਾਈ ਵਿੱਚ ਵੀ ਮੱਦਦ ਮਿਲਦੀ ਹੈ। ਬੱਚੇ ਦੇ ਬਹੁਪੱਖੀ ਵਿਕਾਸ ਲਈ ਵਰਕਸ਼ਾਪਾਂ ਜ਼ਰੂਰੀ ਹਨ, ਦਾ ਸੁਨੇਹਾ ਦਿੱਤਾ ਗਿਆ ਹੈ।
ਦਿਲ ਨੂੰ ਹਿਲਾ ਦੇਣ ਵਾਲਾ ਦੂਜਾ ਨਾਟਕ ‘ਮਾਸੂਮ’ ਚਾਇਨੀਜ ਗਿੱਲ ਦੇ ਨਿਰਦੇਸ਼ਨ ਹੇਠ ਸਰਕਾਰੀ ਹਾਈ ਸਕੂਲ ਸੈਕਟਰ 46 ਦੇ ਬੱਚਿਆਂ ਵੱਲੋਂ ਖੇਡਿਆ ਗਿਆ। ਇਸ ਨਾਟਕ ਰਾਹੀਂ ਇੱਕ ਮਜ਼ਦੂਰ ਬੱਚੇ ਦੀ ਤਰਾਸਦੀ ਨੂੰ ਪੇਸ਼ ਕੀਤਾ ਗਿਆ ਹੈ। ਵਿਕਾਸ ਦੇ ਦਾਅਵਿਆਂ ਅਤੇ ਬਲ ਮਜਦੂਰੀ ਦੇ ਖਿਲਾਫ਼ ਚੱਲਦੇ ਅੰਦੋਲਨਾਂ ਦੇ ਬਾਵਜੂਦ ਹਕੀਕਤ ਕੀ ਹੈ ਇਹ ਇਸ ਨਾਟਕ ਵਿੱਚ ਨਜਰ ਆਉਂਦੀ ਹੈ। ਬ੍ਚ੍ਚੈਨ ਕੋਲੋਂ ਮਾਲਕ ਵੱਲੋਂ ਕੰਮ ਵੱਧ ਕਰਵਾਇਆ ਜਾਂਦਾ ਹੈ, ਪਰੰਤੂ ਛੁੱਟੀ ਨਹੀਂ ਦਿੱਤੀ ਜਾਂਦੀ। ਇੱਕ ਦਿਨ ਬੱਚੇ ਦਾ ਹੱਥ ਚਾਕੂ ਨਾਲ ਕਟ ਜਾਂਦਾ ਹੈ। ਉਸ ਨੂੰ ਛੁੱਟੀ ਮਿਲ ਜਾਂਦੀ ਹੈ। ਬੱਚਾ ਇਹੀ ਸੋਚਦਾ ਹੈ ਕਿ ਜੇ ਉਸ ਦਾ ਕੋਈ ਅੰਗ ਕੱਟਿਆ ਜਾਵੇਗਾ ਤਾਂ ਉਸ ਨੂੰ ਛੁੱਟੀ ਮਿਲਦੀ ਰਹੇਗੀ। ਇਸ ਤਰ੍ਹਾਂ ਉਹ ਕਦੇ ਕੋਈ ਕਦੇ ਕੋਈ ਅੰਗ ਕੱਟਦਾ ਰਹਿੰਦਾ ਹੈ। ਆਖਿਰ ਇੱਕ ਦਿਨ ਉਸ ਦੀ ਮੌਤ ਹੋ ਜਾਂਦੀ ਹੈ। 
ਗਰੀਬ ਅਤੇ ਮਧ ਵਰਗੀ ਵਿਅਕਤੀ ਦੀ ਜ਼ਿੰਦਗੀ ਦੁੱਖਾਂ ਤਕਲੀਫਾਂ ਨਾਲ ਭਰੀ ਹੋਈ ਹੈ। ਇਹਨਾਂ ਮੁਸੀਬਤਾਂ ਤੋਂ ਤੰਗ ਆਏ ਲੋਕ ਸੰਘਰਸ਼ਾਂ ਵੱਲ ਘੱਟ ਪਰ ਅਲਾਦੀਨ ਦੇ ਚਿਰਾਗ ਮਿਲ ਜਾਣ ਦੀ ਉਮੀਦ ਵਿੱਚ ਜਿਆਦਾ ਡੁੱਬੇ ਰਹਿੰਦੇ ਹਨ। ਪਰ ਕੀ ਕਦੇ ਇਸ ਤਰਾਂ ਜਿੰਨਾਂ ਭੂਤਾਂ ਦੀ ਮਦਦ ਨਾਲ ਕਿਸੇ ਨੂੰ ਅੱਜ ਤੱਕ ਖਜ਼ਾਨਾ ਮਿਲੀ ਹੈ? ਤੀਜਾ ਨਾਟਕ ਨਿਤਿਨ ਕੁਮਾਰ ਦੇ ਨਿਰਦੇਸ਼ਨ ਹੇਠ ‘ਖਜ਼ਾਨਾ’ ਜ਼ਿੰਦਗੀ ਦੇ ਇਹਨਾਂ ਰੁਮਾਂਟਿਕ ਪਲਾਂ ਦੀ ਗੱਲ ਕਰਦਾ ਹੈ। ਇਸ ਨਾਟਕ ਦੀ ਪੇਸ਼ਕਾਰੀ ਸਰਕਾਰੀ ਹਾਈ ਸਕੂਲ ਦੜੂਆ ਦੇ ਬੱਚਿਆਂ ਵੱਲੋਂ ਕੀਤੀ ਗਈ। ਇਸ ਨਾਟਕ ਰਾਹੀਂ ਬੱਚਿਆਂ ਦੇ ਖ਼ਜਾਨਾ ਲੱਭਣ ਦੀ ਕਹਾਣੀ ਨੂੰ ਦਰਸਾਇਆ ਗਿਆ। ਖਜ਼ਾਨਾ ਲਭਦਾ ਹੈ ਜਾਂ ਨਹੀਂ ਇਸਦਾ ਪਤਾ ਤੁਹਾਨੂੰ ਇਹ ਨਾਟਕ ਦੇਖ ਕੇ ਹੀ ਲੱਗ ਸਕੇਗਾ।  
ਚੰਡੀਗੜ੍ਹ: ਕਲ੍ਹ 21 ਅਗਸਤ ਤੋਂ ਇੱਕ ਹੋਰ ਇਵੈਂਟ ਹੋ ਰਹੀ ਹੈ ਜਿਹੜੀ ਯਾਦਗਾਰੀ ਹੋਵੇਗੀ। ਜੋਤਿਸ਼ ਅਤੇ ਵਿੱਦਿਆ ਦੀ ਦੁਨੀਆ ਵਿੱਚ ਬ੍ਰਹਸਪਤੀ ਦਾ ਬਹੁਤ ਉੱਚਾ ਸਥਾਨ ਹੈ। ਬ੍ਰਹਸਪਤੀ ਦੀ ਮਹਿਮਾ ਦਾ ਕੋਈ ਅੰਤ ਨਹੀਂ। ਬ੍ਰਹਸਪਤੀ ਕਲਾ ਕੇਂਦਰ ਅਤੇ ਸਦਭਾਵਨਾ ਆਰਟਸ ਵੱਲੋਂ ਦਸਵਾਂ ਬ੍ਰਹਸਪਤੀ ਸੰਗੀਤ ਸਮਰੋ 21 ਅਗਸਤ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ। ਤਿੰਨਾਂ ਦਿਨਾਂ ਤੱਕ ਚੱਲਣ ਵਾਲਾ ਇਹ ਸੰਗੀਤ ਸਮਾਰੋਹ ਭੂਤ ਹੀ ਵੱਡੇ ਵੱਡੇ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਏਗਾ।

Saturday, February 21, 2015

ਅੱਜ ਰੀਲੀਜ਼ ਹੋਵੇਗਾ ਅੰਤਰ– ਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਤੋਹਫਾ

ਵਿਸ਼ੇਸ਼ ਚਾਰਟ ਤਿਆਰ ਕੀਤਾ ਜਨਮੇਜਾ ਸਿੰਘ ਜੋਹਲ ਨੇ
ਅੰਗ੍ਰੇਜ਼ੀ ਵਿੱਚ ਜੇ CUT ਲਿਖੀਏ ਤਾਂ ਕਟ ਆਖਿਆ ਜਾਂਦਾ ਹੈ ਪਰ ਜੇ put ਲਿਖਿਆ ਜਾਏ ਤਾਂ ਪੱਟ ਨਹੀਂ ਪੁਟ ਆਖਿਆ ਜਾਂਦਾ ਹੈ। ਖੈਰ ਇਹ ਅੰਗ੍ਰੇਜ਼ੀ ਦਾ ਕਲਚਰ ਹੈ ਅਤੇ ਅੰਗ੍ਰੇਜ਼ੀ ਦੀਆਂ ਕਈ ਕਿਸਮਾਂ ਹਨ। ਫਰੈਂਚ ਵਾਲੀ ਅੰਗ੍ਰੇਜ਼ੀ, ਅਮਰੀਕਨ ਅੰਗ੍ਰੇਜ਼ੀ ਅਤੇ ਇੰਡੀਆ ਵਿੱਚ ਸਾਊਥ ਇੰਡੀਅਨ ਅੰਗ੍ਰੇਜ਼ੀ। ਪੁਰਾਣੇ ਪੰਜਾਬੀ ਅੰਗ੍ਰੇਜ਼ੀ ਨੂੰ ਬੇਪੀਰੀ ਜ਼ੁਬਾਨ ਆਖਦੇ ਸਨ। ਕਿਹਾ ਜਾਂਦਾ ਸੀ ਸਿਰਫ ਪ੍ਰੈਕਟਿਸ... ਇਕੱਲੀਆਂ ਕਿਤਾਬਾਂ ਇਸ ਨੂੰ ਸਿੱਖਣ ਲਈ ਕਾਫੀ ਨਹੀਂ ਹੁੰਦੀਆਂ। ਅੰਗ੍ਰੇਜ਼ੀ ਵਿੱਚ ਸਹੀ ਉਚਾਰਣ ਅਤੇ ਮੌਕੇ ਮੁਤਾਬਿਕ ਸਹੀ ਸ਼ਬਦ ਚੋਣ ਨੂੰ ਸੁਨਿਸਚਿਤ ਕਰਨਾ ਇੱਕ ਲੰਬੀ ਸਾਧਨਾ ਮੰਗਦਾ ਹੈ। ਅੰਗ੍ਰੇਜ਼ੀ ਭਾਸ਼ਾ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਅਮੀਰੀ ਵੀ ਹੈ। ਇਸਦੀਆਂ ਕਮੀਆਂ ਅਤੇ ਖੂਬੀਆਂ ਨੂੰ ਦੇਖਦਿਆਂ ਇੱਕ ਠੋਸ ਉਪਰਾਲਾ ਕੀਤਾ ਗਿਆ ਹੈ ਪੰਜਾਬੀ ਵਿੱਚ। ਪੰਜਾਬੀ ਦੇ ਆਸ਼ਕ ਜਨਮੇਜਾ ਸਿੰਘ ਜੋਹਲ ਨੇ ਇੱਕ ਵਿਸ਼ੇਸ਼ ਚਾਰਟ ਤਿਆਰ ਕੀਤਾ ਹੈ। ਇਹ ਚਾਰਟ ਸਚਮੁਚ ਹੀ
ਅੰਤਰ– ਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਤੋਹਫਾ ਸਾਬਿਤ ਹੋਵੇਗਾ। ਇਹ ਚਾਰਟ ਅੱਜ ਅਰਥਾਤ 21 ਫਰਵਰੀ 2015 ਨੂੰ ਰਲੀਜ਼ ਕੀਤਾ ਜਾਣਾ ਹੈ।
ਸਾਥੀਓ, ਬੱਚਿਆਂ ਲੲੀ ਬਿਲਕੁਲ ਸਹੀ ੳ–ਅ ਦਾ ਚਾਰਟ ਛੱਪ ਕੇ ਆ ਗਿਆ ਹੈ। ੲਿਸ ਵਿਚ ਸਹੀ ਸ਼ਬਦ ਉਚਾਰਣ ਦਿੱਤਾ ਗਿਆ ਹੈ। ਫੋਟੋ ਵੀ ਨਵੀਂ ਤੇ ਚੂੱਕਵੀ ਹੈ। ਵਧੀਆ ਆਰਟ ਪੇਪਰ ਤੇ ਛਪਿਆ ਹੈ। ਜਿਹੜੇ ਸੱਜਣ ਘੱਟੋ ਘੱਟ 100 ਕਾਪੀ ਲੈਣਾ ਚਾਹੁੰਦੇ ਹਨ , ਮੈਨੂੰ ਸੰਪਰਕ ਕਰਨ ©Janmeja Johl

Saturday, November 08, 2014

ਦੋ ਦਿਨਾਂ ਲੁਧਿਆਣਾ ਆਰਟ ਬੀਟ ਸ਼ੁਰੂ--ਸੁਪਨਿਆਂ ਦੀ ਦੁਨੀਆ ਹੋਈ ਸਾਕਾਰ

ਲੁਧਿਆਣਾ ਦੇ ਵਾਟਰ ਫਰੰਟ ਵਿੱਚ ਬਣਿਆ ਕਲਾਮਈ ਮਾਹੌਲ 
ਲੁਧਿਆਣਾ: 8 ਨਵੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਾਟਰ ਫਰੰਟ ਦਾ ਕੁਦਰਤੀ ਅਤੇ ਦਿਲਕਸ਼ ਨਜ਼ਾਰਾ ਅਤੇ ਇਸਦੇ ਨਾਲ ਹੀ ਮੌਜੂਦ ਸੀ ਕਲਾਕਾਰਾਂ ਦੇ ਮਨ ਦੀ ਉਡਾਣ ਦੇ ਰੰਗ ਆਰਟ ਵਰਕ ਦੇ ਰੂਪ ਵਿੱਚ।  ਹਰ ਕਲਾਕ੍ਰਿਤੀ ਦੀ ਤਸਵੀਰ ਵਿੱਚ ਕੋਈ ਨ ਕੋਈ ਰਾਜ਼ ਸੀ, ਕੋਈ ਥੀਮ ਸੀ, ਕੋਈ ਸੁਨੇਹਾ ਸੀ ਪਰ ਇਸ ਨੂੰ ਹਰ ਦਰਸ਼ਕ ਨੇ ਆਪਣੀ ਅੱਖ ਅਤੇ ਆਪਣੇ ਦਿਮਾਗ ਨਾਲ ਲਭਣਾ ਸੀ। ਕਲਾਮਈ ਬੁਝਾਰਤਾਂ ਨਾਲ ਦਿਲ ਨੂੰ ਛੂਹਣ ਵਾਲੀ ਇਹ ਪ੍ਰਦਰਸ਼ਨੀ ਅੱਜ ਇੱਥੇ ਲੁਧਿਆਣਾ ਆਰਟ ਬੀਟ ਪ੍ਰਦਰਸ਼ਨੀ ਦੇ ਨਾਮ ਹੇਠ ਸ਼ੁਰੂ ਹੋਈ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਹੀਰਲ ਅਤੇ ਹੋਰ ਜਿਊਰੀ ਮੈਂਬਰਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਜੋਤ ਜਗਾਉਣ ਦਾ ਇਹ ਭਾਰਤੀ ਅੰਦਾਜ਼ ਸਾਬਿਤ ਕਰਦਾ ਸੀ ਕੀ ਨਾ ਤਾਂ ਕਲਾਕਾਰ ਆਪਣੀ ਸੰਸਕ੍ਰਿਤੀ ਭੁੱਲੇ ਹਨ ਅਤੇ ਨਾ ਹੀ ਇਸ ਪ੍ਰਦਰਸ਼ਨੀ ਦੇ ਪ੍ਰਬੰਧਕ ਅਤੇ ਆਯੋਜਕ। 
ਉਂਝ ਤਾਂ ਲੁਧਿਆਣਾ ਆਰਟ ਬੀਟ (ਐਲਏਬੀ) ਕਲਾਕਾਰਾਂ ਨੂੰ ਨਵੀਂ ਪਛਾਣ ਤੇ ਉਤਸ਼ਾਹ ਦੇਣ ਲਈ ਇੱਕ ਯਾਦਗਾਰੀ ਬਹਾਨਾ ਬਣਿਆ ਪਰ ਅਸਲ ਵਿੱਚ ਇਹ ਪ੍ਰਤਿਭਾ ਦੀ ਭਾਲ ਦਦੇ ਮਕਸਦ ਲੈ ਕੀਤੀ ਗਈ ਇੱਕ ਜ਼ੋਰਦਾਰ ਕੋਸ਼ਿਸ਼ ਵੀ ਸੀ। ਇਸ ਪ੍ਰੋਗਰਾਮ ਵਿੱਚ ਕਲਾ ਲਈ ਪਿਆਰ ਤੇ ਉਤਸ਼ਾਹ ਦਾ ਜਸ਼ਨ ਮਨਾਇਆ ਜਾਂਦਾ ਹੈ। ਕਲਾਕਾਰਾਂ ਦੇ ਚਿਹਰਿਆਂ ਤੇ ਵੀ ਇੱਕ ਚਮਕ ਸੀ ਅਤੇ ਉਹਨਾਂ ਦੀਆਂ ਕਲਾਕ੍ਰਿਤੀਆਂ ਦੇਖਣ ਆਏ  ਚਿਹਰਿਆਂ ਤੇ ਵੀ। ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੇ ਬਿਹਤਰ ਕੰਮ ਨੂੰ ਮਸ਼ਹੂਰ ਕਲਾਕਾਰਾਂ ਦੇ ਕੰਮ ਨਾਲ ਪੇਸ਼ ਕੀਤਾ ਜਾ ਰਿਹਾ ਸੀ। ਮੁੰਬਈ ਬੈਸਟ ਗੈਲਰੀ ਏਂਜਲ ਆਰਟਸ ਵੱਲੋਂ ਲੁਧਿਆਣਾ ਵਿੱਚ ਇਸ ਪ੍ਰਦਰਸ਼ਨੀ ਦਾ ਖਾਸ ਪ੍ਰਬੰਧ ਸਚਮੁਚ ਖਾਸ ਸੀ। ਇਸ ਪ੍ਰਦਰਸ਼ਨੀ ਦੀਆਂ ਕਲਾਕ੍ਰਿਤੀਆਂ ਦੂਸਰੇ ਦਿਨ ਅਰਥਾਤ 9 ਨਵੰਬਰ ਨੂੰ ਆਮ ਲੋਕ ਵੀ ਦੇਖ ਸਕਣਗੇ। ਇਸ ਮੌਕੇ ਤੇ ਕਨਕਲੇਵ ਵੀ ਕਾਰਵਾਈ ਜਾਵੇਗੀ। ਇਸਦਾ ਵਿਸ਼ਾ ਕਲਾ ਦੇਖਣ ਵਾਲੇ ਦੀ ਸੋਚ ਹੋਵੇਗਾ। ਕਨਕਲੇਵ ਦੇ ਬਾਅਦ ਇਨਾਮ ਵੰਡ ਸਮਾਗਮ ਕਰਵਾਇਆ ਜਾਵੇਗਾ। ਹੋਂਸਲਾ ਅਫਜਾਈ ਲੈ ਚੰਗੇ ਇਨਾਮ ਰੱਖੇ ਗਏ ਹਨ।
ਅੱਜ ਪ੍ਰੋਗਰਾਮ ਦੌਰਾਨ ਆਈਰਿਓ ਦੇ ਮੁਖੀ ਮਧੁਕਰ ਤੁਲਸੀ ਸੇਲਜ਼ ਹੈਡ ਹੇਮੰਤ ਗੁਪਤਾ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਲਈ ਲੁਧਿਆਣਾ ਦੇ ਲੋਕਾਂ ਤੋਂ ਮਿਲੇ ਹੁੰਗਾਰੇ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਲਾਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਦਸਿਆ ਕਿ ਇਸ ਦੌਰਾਨ ਮੁਕਾਬਲੇ ਤੋਂ ਬਾਅਦ 35 ਐਂਟਰੀਆਂ ਨੂੰ ਡਿਸਪਲੇਅ ਲਈ ਚੁਣਿਆ ਗਿਆ। ਜਿਊਰੀ ਵਿੱਚ ਲੁਧਿਆਣਾ ਦੇ ਪਿੰਕੀ ਬਿੰਦਰਾ, ਲੁਧਿਆਣਾ ਦੇ ਕ੍ਰਿਏਟਿਵ ਆਰਟਸ ਇੰਸਟੀਚਿਊਟ ਦੀ ਡਾਇਰੈਕਟਰ ਅਮਿਤਾ, ਮਸ਼ਹੂਰ ਆਰਟ ਕੰਸਲਟੈਂਟ ਸਮਿਤਾ ਮੁੰਜਾਲ ਤੇ ਚੰਡੀਗਡ਼੍ਹ ਅਤੇ ਪੰਜਾਬ  ਵਿੱਚ ਆਰਟ ਐਂਡ ਪੋਰਟਫੋਲੀਓ ਮੈਨੇਜਮੈਂਟ ਸੰਭਾਲਣ ਵਾਲੀ ਨੀਪਾ ਸ਼ਰਮਾ ਸ਼ਾਮਲ ਸਨ।

ਚੁਣੇ ਗਏ 35 ਕਲਾਕਾਰਾਂ ਵਿੱਚ ਹਰਪ੍ਰੀਤ ਕੌਰ, ਪ੍ਰਵੀਨ ਕੈਂਠ, ਰਾਜੇਸ਼ ਰੰਜਨ, ਸਰੂ ਐਸ, ਸਾਹਿਲ ਜੈਨ, ਜਗਦੀਪ ਕੌਰ ਸੰਧੂ, ਰੇਵਾ ਵਰਮਾ, ਚਰਣਜੀਤ ਕੌਰ, ਅਮਨਜੋਤ ਗਿੱਲ, ਪੂਰਨੀਮਾ ਗਰੋਵਰ, ਪ੍ਰਭਜੋਤ ਸੌਂਧ, ਚਨਪ੍ਰੀਤ ਚਾਵਲਾ, ਮੁਕੇਸ਼ ਕੁਮਾਰ, ਦਮਨ ਸਿੰਘ, ਮਲਿਕਾ ਸਿੰਗਲਾ, ਪ੍ਰਤੀਮਾ ਚੱਡਾ, ਅਕਸ਼ਿਤ ਢਾਂਡਾ, ਡਾ. ਸੁਨੀਤ ਅਰੋੜਾ, ਨਵੀਤਾ ਅਰਜੁਨ ਵੋਹਰਾ, ਅਰਚਨਾ ਭੱਲਾ, ਮਮਤਾ ਕੌਡ਼ਾ, ਵਿਜੇ ਕੁਮਾਰ, ਆ´ਤੀ ਸਕਸੈਨਾ, ਸੋਨੀਆ ਕੁਮਾਰ, ਧਰਮਿੰਦਰ ਸਿੰਘ, ਕੁਨਾਲ ਬੇਦੀ, ਦੀਕਸ਼ਾ ਸੋਨੀ, ਵੀਨੂ ਜੁਲਕਾ, ਰਿਚਾ ਜੈਨ, ਅਮਨ ਸੋਹਲ, ਸਤਵੀਰ ਸਿੰਘ, ਨੀਨੂ ਵਿਜ, ਪ੍ਰੇਰਣਾ ਬਹਿਲ, ਨਵਨੀਤ ਕੌਰ ਤੇ ਰਿਮੀ ਮਹਿਰਾ ਸ਼ਾਮਲ ਹੋਏ।
ਕਲਾਕ੍ਰਿਤੀਆਂ ਦੇ ਨਾਲ ਨਾਲ ਦਰਸ਼ਕਾਂ ਨੂੰ ਕਲਾਕਾਰਾਂ ਨਾਲ ਮਿਲਣ ਦਾ ਇੱਕ ਯਾਦਗਾਰੀ ਮੌਕਾ ਮਿਲਿਆ ਸੀ। ਲੋਕ ਕਿਸੇ ਨ ਕਿਸੇ ਖਾਸ ਕਲਾਕ੍ਰਿਤੀ ਦੇ ਥੀਮ ਵਿਚਲੀਆਂ ਗਹਿਰਾਈਆਂ ਬਾਰੇ ਖੁਦ ਕਲਾਕਾਰਾਂ ਤੋਂ ਪੁਛ ਰਹੇ ਸਨ। ਇਸ ਦੁਨੀਆ ਦੀ ਕਲਾਕ੍ਰਿਤੀ ਬਣਾਉਣ ਵਾਲੇ ਪ੍ਰਮਾਤਮਾ ਨੂੰ ਪੀਰਾਂ ਪੈਗੰਬਰਾਂ ਤੋਂ ਇਲਾਵਾ ਸ਼ਾਇਦ ਕਿਸੇ ਨੇ ਨਹੀਂ ਦੇਖਿਆ।  ਸ਼ਾਇਦ ਇਸੇ ਕਰਨ ਦੁਨੀਆ ਦੇ ਬਦਲਦੇ ਰੰਗਾਂ ਦਾ ਕੁਝ ਪਤਾ ਨਹੀਂ ਲੱਗਦਾ ਪਰ ਇਹਨਾਂ ਕਲਾਕ੍ਰਿਤੀਆਂ ਦੇ ਕਲਾਕਾਰਾਂ ਨਾਲ ਲੋਕ ਆਹਮੋ ਸਾਹਮਣੇ ਗੱਲਾਂ ਕਰ ਰਹੇ ਸਨ। ਇੰਝ ਲੱਗਦਾ ਸੀ--ਜਿਵੇਂ ਪੁਛ ਰਹੇ ਹੋਣ--

ਇਸਕੋ ਬਨਾਨੇ ਵਾਲੇ ਕਿਆ ਤੇਰੇ ਮਨ ਮੇਂ ਸਮਾਈ---?
ਲੋਕਾਂ ਨੂੰ ਦੁਨਿਆ ਬਣਾਉਣ ਵਾਲਾ ਰੱਬ  ਹਾਵੇੰ ਨ ਮਿਲਿਆ ਹੋਵੇ ਪਰ ਇਹਨਾਂ ਕਲਾਕ੍ਰਿਤੀਆਂ ਦੇ ਸਿਰਜਕ ਇਸ ਪ੍ਰਦਰਸ਼ਨੀ ਦੌਰਾਨ ਉਹਨਾਂ ਦੇ ਸਾਹਮਣੇ ਖੜ੍ਹੇ ਸਨ। 

Friday, September 19, 2014

ਭਾਅ ਜੀ ਗੁਰਸਰਨ ਸਿੰਘ ਦੀ ਯਾਦ ਵਿਚ ਸਮਾਗਮਾਂ ਦਾ ਸਿਲਸਿਲਾ ਜਾਰੀ

 Fri, Sep 19, 2014 at 5:02 PM
ਜਗਸੀਰ ਜੀਦਾ ਟੀਮ ਵੱਲੋਂ 27  ਸਤੰਬਰ ਨੂੰ ਬਰਨਾਲਾ ਵਿਖੇ  ਰੰੰਗ ਮੰਚ ਦਿਵਸ 
ਇਹ ਫੋਟੋ ਅਮਰਜੀਤ ਚੰਦਨ ਨੇ ਭਾਅ ਜੀ ਗੁਰਸਰਨ ਸਿੰਘ ਦੇ ਪੁਤਲੀਘਰ
ਅੰਮ੍ਰਿਤਸਰ ਨਿਵਾਸ ਅਸਥਾਨ "ਗੁਰੂ ਖਾਲਸਾ" ਵਿਖੇ 1986 ਵਿੱਚ ਖਿੱਚੀ ਸੀ।



ਆਖਿਰੀ ਸਾਹਾਂ ਤੀਕ  ਚੇਤਨਾ ਵਿਕਸਿਤ ਕਰਨ ਲਈ ਆਪਣੀ ਸਾਰੀ ਉਮਰ ਲਾ ਦੇਣ ਵਾਲੇ ਭਾਈ ਮੰਨਾ ਸਿੰਘ ਦੇ ਸੀਰਿਅਲ ਦੂਰਦਰਸ਼ਨ ਵਾਲਿਆਂ ਕੋਲੋਂ ਭਾਵੇਂ ਗੁਆਚ ਗਏ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਉਸ ਇੰਨਕ਼ਲਾਬੀ ਰੰਗਕਰਮੀ ਦਾ ਇੱਕ ਇੱਕ ਪਲ ਸਾਂਭਿਆ ਪਿਆ ਹੈ।  ਲੋਕਾਂ ਦੇ ਦਿਲਾਂ ਵਿੱਚ ਰੌਸ਼ਨ ਉਹ ਮਿਸ਼ਾਲ ਨਾ  ਹਨੇਰੀਆਂ ਕੋਲੋਂ ਬੁਝ ਸਕੀ ਤੇ ਨਾ ਹੀ ਸਰਮਾਏ ਦੇ ਤੁਫਾਨਾਂ ਕੋਲੋਂ। ਪੰਜਾਬ ਲੋਕ ਸਭਿਆਚਰਿਕ ਮੰਚ {ਪਲਸ ਮੰਚ} ਵਲੋ ਪੰਜਾਬ ਦੇ ਉਘੇ ਲੋਕ ਰੰਗਕਰਮੀ ਮਰਹੂਮ ਨਾਟਕ ਕਾਰ ਸ: ਗੁਰਸਰਨ ਸਿੰਘ  ਦੀ ਯਾਦ ਵਿਚ  ਬਰਨਾਲਾ ਵਿਖੇ  27 ਸਤੰਬਰ ਦੀ ਰਾਤ ਨੂੰ ਵਿਸਾਲ ਗੀਤ ਸੰਗੀਤ ਤੇ ਨਾਟਕ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀਆ ਲੋਕ-ਪਖੀ ਨਾਟਕ ਟੀਮਾਂ ਲੋਕ ਪੱਖੀ ਨਾਟਕ ਪੇਸ ਕਰਨਗੀਆਂ।  ਇਹ ਨਾਟਕ ਸਾਬਤ ਕਰਨਗੇ ਕਿ ਲੋਕਾਂ ਲਈ ਆਪਣੀ ਸਾਰੀ ਉਮਰ ਲਾਉਣ ਵਾਲੇ ਹਮੇਸ਼ਾਂ ਲੋਕਾਂ ਦੇ ਦਿਲਾਨਾ ਅਤੇ ਦਿਮਾਗਾਂ ਵਿੱਚ ਅਮਰ ਰਹਿੰਦੇ ਹਨ। 
           ਲੋਕ ਸੰਗੀਤ ਮੰਡਲੀ ਜੀਦਾ ਦੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਰਂਗਕਰਮੀਆਂ ਅਤੇ ਸੰਗੀਤਕ ਟੀਮਾਂ ਨੇ ਵਿਸ਼ੇਸ਼ ਮੁਹਿਮ ਵਿਢੀ ਹੋਈ ਹੈ ਉਨਾ ਦੱਸਿਆ ਕਿ ਉਨਾ ਦੀ ਸੰਗੀਤ ਮੰਡਲੀ ਵਲੌ ਇਸ ਮੁਹਿਮ ਤਹਿਤ ਮਾਲਵੇ ਦੇ 26 ਪਿੰਡਾਂ ਵਿਚ ਲੋਕਪੱਖੀ ਅਖਾੜੇ ਲਾ ਕੇ ਗੁਰਸਰਨ ਸਿੰਘ ਯਾਦਗਾਰੀ ਸਮਾਗਮ ਵਿਚ ਸਾਮਲ ਹੋਣ ਦਾ ਹੋਕਾ ਲਾਇਆ ਗਿਆ ਹੈ।  
            ਉਨਾ ਬੜੇ ਮਾਣ ਨਾਲ ਕਿਹਾ ਗੁਰਸਰਨ ਸਿੰਘ ਇੱਕ ਨਾਟਕਕਾਰ ਹੀ ਨਹੀਂ ਸਨ  ਉਹ ਮਹਾਨ ਚਿੰਤਕ ਲੋਕਪੱਖੀ ਬੁਧੀਜੀਵੀ ਲੋਕ ਪੱਖੀ ਰੰਗਕਰਮੀ ਤਾਂ ਸਨ ਹੀ ਉਹ ਹਮੇਸ਼ਾਂ ਇਸ ਗੱਲ ਦੇ ਵੀ ਧਾਰਨੀ ਰਹੇ ਕਿ ਕਲਾ ਸਿਫ਼ ਕਲਾ ਵਾਸਤੇ ਨਹੀਂ ਬਲਕਿ ਕਲਾ ਸਿਰਫ ਲੋਕਾਂ ਵਾਸਤੇ ਹੁੰਦੀ ਹੈ।
ਆਖਦੇ ਨੇ ਸਮਾਂ ਕਦੇ ਵਾਪਿਸ ਨਹੀਂ ਆਉਂਦਾ---ਮਰਨ ਤੋਂ ਬਾਅਦ ਕਦੇ ਕੋਈ ਵਾਪਿਸ ਨਹੀਂ ਆਉਂਦਾ ਪਰ ਉਸ ਦਿਨ ਬਰਨਾਲੇ ਦੀ ਧਰਤੀ ਤੇ 27 ਸਤੰਬਰ ਨੂੰ ਤੁਸੀਂ ਮਹਿਸੂਸ ਕਰੋਗੇ ਭਾਈ ਮੰਨਾ ਸਿੰਘ ਉਰਫ ਭਾਅ ਜੀ ਗੁਰਸਰਨ ਸਿੰਘ ਤੁਹਾਨੂੰ ਤੁਹਾਡੇ ਦਰਮਿਆਨ  ਵਿਚਰ ਰਹੇ ਹਨ---ਤੁਹਾਡੇ ਨਾਲ ਗਲਾਂ ਕਰ ਰਹੇ ਹਨ---ਤੁਹਾਡੀਆਂ ਗੱਲਾਂ ਸੁਣ ਰਹੇ ਹਨ ਅਤੇ ਤੁਹਾਨੂੰ ਹੁੰਗਾਰਾ ਵੀ ਦੇ ਰਹੇ ਹਨ। ਇਸ ਲਈ ਅੱਜ ਹੀ ਤਿਆਰੀ ਕਰ ਲਓ ਕਿ ਇਥੇ ਸ਼ਾਮਲ ਜਰੂਰ ਹੋਣਾ ਹੈ। ਫੈਸ਼ਨ ਅਤੇ ਅਸ਼ਲੀਲਤਾ ਦੀਆਂ ਸਾਜਿਸ਼ੀ ਹਨੇਰੀਆਂ ਨੂੰ ਠੱਲ੍ਹ ਪਾ ਕੇ ਲੋਕਾਂ ਵਿੱਚ ਅਸਲੀ ਗਿਆਨ ਦੀ ਚੇਤਨਾ ਜਗਾ ਰਹੇ ਇਸ ਕਾਫ਼ਿਲੇ ਵਿੱਚ ਸ਼ਾਮਲ ਹੋਣਾ ਆਪਣੀ ਸਭਦਾ ਇਖਲਾਕੀ ਫਰਜ਼ ਵੀ ਹੈ। --ਰੈਕਟਰ ਕਥੂਰੀਆ

Sunday, August 31, 2014

ਪੇਂਟਿੰਗ ਅਤੇ ਟੈਟੂ ਦੀਆ ਨਵੀਨ ਕਲਾ ਸ਼ੈਲੀਆਂ ਦਾ ਅਜਬ ਸੁਮੇਲ

 Sat, Aug 30, 2014 at 6:25 PM
"ਇਮੇਜਿਨੇਸ਼ਨ" ਹੁੰਦੀ ਹੈ ਕਲਾਕਾਰ ਦੀ ਤਾਕਤ-ਆਰਟਿਸਟ ਰਣਦੀਪ ਸਿੰਘ ਗਿੱਲ 
ਲੁਧਿਆਣਾ: 31 ਅਗਸਤ 2014: (*ਜਸਪ੍ਰੀਤ ਸਿੰਘ):
ਰਾਏਕੋਟ, ਲੁਧਿਆਣਾ ਦੇ ਕਰੀਬ ਪੈਂਦੇ ਛੋਟੇ ਜਿਹੇ ਕਸਬੇ ਸੁਧਾਰ ਦਾ ਵਾਸੀ ਰਣਦੀਪ ਸਿੰਘ ਗਿੱਲ ਆਧੁਨਿਕ ਕਲਾ, ਚਿਤਰਕਾਰੀ ਅਤੇ ਟੈਟੂ ਵਰਗੀ ਵਿਲਖਣ ਅਤੇ ਨਵੀਨ ਕਲਾ ਸ਼ੈਲੀ ਦਾ ਬਹਿਤਰੀਨ ਅਤੇ ਅਜਬ ਨਮੂਨਾ ਹੈl ਉਸਨੂੰ ਚਿਤਰਕਾਰੀ ਪ੍ਰਤੀ ਲਗਾਵ ਤਾ ਬਚਪਨ ਤੋ ਹੀ ਸੀ ਪ੍ਰੰਤੂ ਜ਼ਿੰਦਗੀ ਦੇ ਸਫ਼ਰ ਵਿਚ ਚੱਲਦਿਆਂ-ਚੱਲਦਿਆਂ ਓਹੋ ਡਿਜ਼ੀਟਲ ਪੇਂਟਿੰਗ, ਵਾਲ ਪੇਂਟਿੰਗ ਅਤੇ ਫਿਰ ਟੈਟੂ ਬਣਾਉਣ ਦੇ ਕਿੱਤੇ ਨਾਲ ਜੁੜ ਗਿਆ l ਇੱਕ ਸਾਦੇ ਜਿਹੇ ਸਕੂਲ ਦਾ ਪੜਿਆ ਅਤੇ ਆਮ ਪੇਂਡੂ ਜਨ-ਜੀਵਨ ਨਾਲ ਜੁੜਿਆ ਰਣਦੀਪ ਜਦੋ ਆਪਣੀ ਸੋਚ ਨੂੰ ਚਿਤਰਕਾਰੀ ਦਾ ਰੂਪ ਦਿੰਦੇ ਹੋਏ ਕੋਈ ਵੀ ਕਲਾ-ਕ੍ਰਿਤੀ ਭਾਵੇਂ ਟੈਟੂ, ਪੇਂਟਿੰਗ, ਸਕੈਚ ਜਾ ਥ੍ਰੀ-ਡੀ ਪੇਂਟਿੰਗ ਆਦਿ ਕੁਝ ਵੀ ਬਣਾਉਂਦਾ ਹੈ ਤਾ ਓਹੋ ਹੂ-ਬ-ਹੂ ਭੁਲੇਖਾ ਪਾ ਦਿੰਦਾ ਹੈ, ਜਿਵੇ ਕਿ ਓਹ ਪੰਜਾਬ ਦੇ  ਕਿਸੇ ਪਿੰਡ ਨਹੀ ਬਲਕਿ ਕਿਸੇ ਪੱਛਮੀ ਦੇਸ਼ ਵਿਚੋ ਕਲਾ ਦੀ ਵਿਸ਼ੇਸ਼ ਪੜਾਈ ਕਰਕੇ ਆਇਆ ਹੋਵੇ l 
ਉਸਨੂੰ ਚਿਤਰਕਾਰੀ ਦਾ ਸ਼ੌਂਕ ਜੁਮਾਂਦਰੂ ਹੀ ਸੀ, ਮੁਢਲੀ ਪੜਾਈ ਦੌਰਾਨ ਓਹੋ ਅਕਸਰ ਜਮਾਤ ਵਿਚ ਚਲ ਰਹੇ ਪਾਠ ਨੂੰ ਸੁਣਦੇ ਹੋਏ ਉਸ ਵਿਚਲੇ ਚਲ ਰਹੇ ਇਤਿਹਾਸ ਜਾ ਕਹਾਣੀ ਨੂੰ ਗੰਭੀਰਤਾ ਨਾਲ ਸੋਚਦਾ ਅਤੇ ਉਸੇ ਹੀ ਪਲ ਉਸ ਦ੍ਰਿਸ਼ ਨੂੰ ਆਪਣੀ ਕਾਪੀ ਉੱਪਰ ਪੇਨਸਿਲ ਨਾਲ ਉਕੇਰ ਦਿੰਦਾ l ਕਲਾ ਪ੍ਰਤੀ ਉਸਦਾ ਇਹ ਮੋਹ ਕਦੇ ਘਟਿਆ ਨਹੀ ਨਿਰੰਤਰ ਵਧਦਾ ਗਿਆ l ਉਸੇ ਬਾ-ਬਦੋਲਤ ਉਸਨੂੰ ਬਾਰਵੀਂ ਦੀ ਪੜਾਈ ਤੋ ਬਾਅਦ ਸਿੱਖੀ ਭਾਵਨਾਵਾਂ ਵਿਚ ਉੱਚਾ ਮਾਨ ਸਨਮਾਨ ਰਖਦੇ ਕਸਬੇ ਸ਼੍ਰੀ ਮਹਿਦੀਆਣਾ ਸਾਹਿਬ ਵਿਖੇ ਜਾਣ ਦਾ ਮੌਕਾ ਮਿਲਿਆ, ਜਿਥੇ ਉਸਨੂੰ ਸ ਕਿਰਪਾਲ ਸਿੰਘ ਜੀ, ਸ ਜਰਨੈਲ ਸਿੰਘ ਜੀ, ਸ ਦਵਿੰਦਰ ਸਿੰਘ ਜੀ ਆਦਿ ਵਰਗੇ ਬੁਲੰਦ ਕਲਾਕਾਰਾਂ ਦਾ ਅਦਭੁਤ ਕੰਮ ਦੇਖਣ ਅਤੇ ਉਹਨਾ ਦੀ ਸੰਗਤ ਕਰਨ ਦਾ ਮੌਕਾ ਮਿਲਿਆ l ਮੂਰਤੀਕਾਰ ਸ ਤਾਰਾ ਸਿੰਘ ਜੀ ਦਾ ਕੰਮ ਵੀ ਦੇਖਣ ਨੂੰ ਮਿਲਿਆ, ਜਿਸ ਬਦੋਲਤ ਉਹ ਮੂਰਤੀ-ਕਲਾ ਵੱਲ ਵੀ ਪ੍ਰੇਰਿਆ ਗਿਆ l ਇਸ ਧਾਰਮਿਕ ਅਸਥਾਨ ਉੱਪਰ ਬਿਤਾਇਆ ਸਮਾ ਉਸ ਲਈ ਬੜਾ ਖੁਸ਼ਗਵਾਰ ਸਾਬਿਤ ਹੋਇਆ l ਜਿਥੇ ਕਿ ਓਹ ਕਲਾ ਦੇ ਵੱਖੋ-ਵੱਖ ਮਾਧਿਅਮਾ ਜਿਵੇ ਕਿ ਚਿਤਰਕਾਰੀ, ਮੂਰਤੀਕਲਾ, ਇਤਿਹਾਸ ਜਾ ਗੁਰੂਆ ਸੰਬੰਧੀ ਪੋਰਟਰੇਟ ਬਣਾਉਣੇ ਆਦਿ ਨੂੰ ਨਜਦੀਕ ਤੋ ਸਮਝ ਅਤੇ ਜਾਣ ਸਕਿਆ ਉੱਥੇ ਹੀ ਇਤਿਹਾਸ ਅਤੇ ਧਰਮ ਪ੍ਰਤੀ ਉਸਦੀ ਵਿਸ਼ੇਸ਼ ਰੁਚੀ ਬਣ ਗਈ l ਇਕ ਕਲਾਕਾਰ ਤੋ ਇਲਾਵਾ ਉਹ ਇੱਕ ਚੰਗਾ ਪਾਠਕ ਵੀ ਹੈ ਅਤੇ ਇਤਿਹਾਸ, ਕਿੱਸੇ ਪੜਨ ਵਿਚ ਉਸਦਾ ਵਿਸ਼ੇਸ਼ ਝੁਕਾਵ ਹੈ l  ਓਹ ਪਹਿਲੋ ਇੱਕ ਕਿੱਸਾ ਪੜਦਾ ਹੈ ਅਤੇ ਫਿਰ ਉਸਨੂੰ ਕਲਾ ਰਾਹੀ ਸੰਜੀਵ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ l ਇਸ ਸਭ ਉੱਪਰ ਉਸਦਾ ਸ਼੍ਰੀ ਮਹਿਦੀਆਣਾ ਸਾਹਿਬ  ਵਿਖੇ ਗੁਜ਼ਾਰੇ ਸਮੇਂ ਦਾ ਪ੍ਰਭਾਵ ਨਿਰਸੰਦੇਹ ਨਜ਼ਰ ਆਉਂਦਾ ਹੈ l 
ਪੰਜਾਬ ਵਿਚ ਸੂਖਮ ਕਲਾ ਦੀ ਅਕਸਰ ਹੁੰਦੀ ਬੇਕਦਰੀ ਅਤੇ ਆਮਦਨ ਦੀ ਔਖਿਆਈ ਨੂੰ ਧਿਆਨ ਵਿਚ ਰੱਖਦੇ ਹੋਏ ਉਸਨੂੰ ਕਾਬਿਲ ਉਸਤਾਦਾ ਵੱਲੋਂ ਕਲਾ ਦੀ ਨਵੀਨਤਮ ਸ਼ੈਲੀ ਟੈਟੂ ਬਣਾਉਣ ਲਈ ਪ੍ਰੇਰਿਆ ਗਿਆ l ਜਿਸ ਮਕਸਦ ਤਹਿਤ ਓਹ ਲੁਧਿਆਣਾ ਦੇ "ਟੈਟੂ ਟ੍ਰੀ ਸਟੂਡਿਓ" ਵਿਖੇ ਪੁੱਜਾ, ਜਿਥੋਂ ਉਸਨੇ ਟੈਟੂ ਕਲਾ ਨੂੰ ਨਜਦੀਕ ਤੋ ਦੇਖਿਆ ਅਤੇ ਇਸਦੀਆ ਬਾਰੀਕਿਆਂ ਨੂੰ ਸਮਝਿਆ l ਸਿਖਣ ਤੋ ਬਾਅਦ ਉਸਨੇ ਟੈਟੂ ਬਣਾਉਣ ਨੂੰ ਆਵਦੇ ਕੀਤੇ ਵੱਜੋ ਅਪਨਾ ਲਿਆ ਅਤੇ ਹਾਲ ਦੀ ਘੜੀ ਕਸਬਾ ਸੁਧਾਰ ਦੇ ਬੱਸ ਅੱਡੇ ਦੇ ਕਰੀਬ "ਡਰੀਮ ਟੈਟੂਜ਼" ਨਾਮਕ ਆਪਣਾ ਸਟੂਡਿਓ ਚਲਾ ਰਿਹਾ ਹੈ l ਉਸਦੇ ਟੈਟੂ ਬਣਾਉਣ ਵਿੱਚ ਵਿਸ਼ੇਸ਼ ਖਾਸੀਅਤ ਇਹ ਹੈ ਕਿ ਓਹ ਲਾ-ਜਵਾਬ ਟੈਟੂ ਬਣਾਉਣ ਵਾਲੇ ਪੰਜਾਬ ਦੇ ਚੰਦ-ਕੂ ਆਰਟਿਸਟਾਂ ਵਿੱਚ ਸ਼ੁਮਾਰ ਹੈ l ਨੋਜੁਆਨ ਮੁੰਡੇ ਕੁੜੀਆ ਅਕਸਰ ਉਸ ਕੋਲ ਬੜੀ ਉਮੀਦ ਨਾਲ ਆਵਦੇ ਚਹੇਤੇ ਸੱਜਣ ਜਿਵੇ ਮਾਂ ਬਾਪ, ਭਰਾ, ਬਚੇ ਆਦਿ ਤੋ ਇਲਾਵਾ ਕੋਈ ਹੋਰ ਚਿੰਨ ਆਦਿ ਸ਼ਰੀਰ ਉੱਪਰ ਖੁੰਢਵਾਉਣ ਆਉਂਦੇ ਹਨ ਤਾ ਓਹੋ ਉਸ ਤਸਵੀਰ ਨੂੰ ਇਸ ਕਦਰ ਟੈਟੂ ਦਾ ਰੂਪ ਦੇ ਦਿੰਦਾ ਹੈ, ਜਿਵੇ ਕਿ ਟੈਟੂ ਨਾ ਕੋਈ ਕੇਮਰੇ ਨਾਲ ਖਿਚੀ ਤਸਵੀਰ ਹੋਏ l ਉਸਦੇ ਗ੍ਰਾਹਕਾ ਵਿੱਚ ਦੇਸ਼-ਵਿਦੇਸ਼ ਤੋ ਕਬੱਡੀ ਖਿਡਾਰੀ ਅਤੇ ਮਾਡਲ ਮੁੰਡੇ-ਕੁੜੀਆ ਉਚੇਚੇ ਤੌਰ ਉੱਪਰ ਆਉਂਦੇ ਹਨ l ਉਸਦਾ ਬਣਾਇਆ ਥ੍ਰੀ-ਡੀ ਟੈਟੂ ਇਸ ਕਦਰ ਨਜ਼ਰਾਂ ਨੂੰ ਭੁਲੇਖੇ ਪਾਉਂਦਾ ਹੈ ਜਿਵੇ ਬਣਾਈ ਹੋਈ ਤਸਵੀਰ ਡੋਲਿਆਂ ਚੋ ਬਾਹਰ ਹੀ ਆ ਜਾਏਗੀ, ਕਿਸੇ ਕਿਸੇ ਟੈਟੂ ਵਿੱਚ ਇਸ ਕਦਰ ਹੈਰਾਨੀਜਨਕ ਕੰਮ ਕੀਤਾ ਹੁੰਦਾ ਜਿਵੇ ਕਿ ਸ਼ਰੀਰ ਉੱਪਰ ਕੋਈ ਫੱਟ ਜਾ ਜ਼ਖਮ ਹੋਏ l ਇਸੇ ਤਰਾ ਚਲਦੇ ਹੋਏ ਜਿਥੇ ਕਿ ਓਹ ਆਪਣੀ ਰੋਜ਼ੀ ਰੋਟੀ ਚਲਾਉਂਦਾ ਹੈ ਉਥੇ ਹੀ  ਉਸਨੂੰ ਕਲਾਕਾਰ ਦੇ ਰੂਪ ਵਿੱਚ ਚੰਗਾ ਮਾਨ-ਇੱਜ਼ਤ ਮਿਲ ਰਿਹਾ ਹੈ l ਉਸਦੇ ਕੰਮ ਦੀ ਲਗਨ, ਬਾਰੀਕੀ ਅਤੇ ਉੱਤਮਤਾ ਬਦੋਲਤ ਉਸਨੂੰ ਮੂੰਹ-ਮੰਗੀ ਕੀਮਤ ਵੀ ਮਿਲਦੀ ਹੈ l ਦੂਰ-ਦੂਰ ਵਿਦੇਸ਼ਾ ਤੋ ਵੀ ਲੋਕੀ ਉਸ ਕੋਲ ਟੈਟੂ ਬਣਵਾਉਣ ਜਾ ਪੁਰਾਣਾ ਬਣਿਆ ਕੋਈ ਟੈਟੂ ਸਹੀ ਕਰਵਾਉਣ ਆਉਂਦੇ ਹਨ l ਉਸਦੀ ਸੋਚਣ ਸ਼ਕਤੀ ਇੰਨੀ ਸੋਹਣੀ ਹੈ ਕਿ ਖਿਡਾਰੀ, ਭਲਵਾਨ, ਸਿੰਗਰ, ਏਨਆਰਆਈ ਆਦਿ ਹਰ ਗ੍ਰਾਹਕ ਦੀ ਲੋੜ ਅਤੇ ਇੱਛਾ ਨੂੰ ਸਮਝਦੇ ਹੋਏ ਉਸਦੀਆ ਭਾਵਨਾਵਾਂ ਨੂੰ ਇੰਨ-ਬਿੰਨ ਟੈਟੂ ਦਾ ਰੂਪ ਦੇ ਦਿੰਦਾ ਹੈ l ਚੁਨਿੰਦਾ ਥ੍ਰੀ-ਡੀ ਟੈਟੂ ਆਰਟਿਸਟ ਹੋਣ ਕਾਰਨ ਉਸ ਕੋਲ ਥ੍ਰੀ-ਡੀ ਟੈਟੂ ਬਨਵਾਉਣ ਵਾਲਿਆਂ ਦੀ ਵੀ ਬਹੁਤਾਂਤ ਰਹਿੰਦੀ ਹੈ l
ਰਣਦੀਪ, ਹਰ ਤਰਹ ਦੀ ਪੇਂਟਿੰਗ ਦੀ ਵਿਧਾ ਤੋ ਜਾਣੂ ਹੋਣਾ ਚਾਹੁੰਦਾ ਹੈ ਜਿਸ ਵਿੱਚ ਵਾਲ ਪੇਂਟਿੰਗ ਅਤੇ ਡਿਜਿਟਲ ਪੇਂਟਿੰਗ ਵੀ ਸ਼ਾਮਿਲ ਹੈ ਅਤੇ ਓਹ ਲਗਾਤਾਰ ਮਾਸਟਰ ਪੀਸ ਤਿਆਰ ਕਰ ਕੇ ਆਪਣੀ ਕਲਾ ਨੂੰ ਯਾਦਗਾਰ ਬਣਾ ਰਿਹਾ ਹੈ l ਲਗਾਤਾਰ ਸਿੱਖਦਾ ਹੋਇਆ ਨਵੇ ਤੋ ਨਵਾ ਤਜਰਬਾ ਵੀ ਕਰਦਾ ਹੈ l ਇੱਕ ਬਹਿਤਰੀਨ ਕਲਾਕਾਰ ਹੋਣ ਤੋ ਸਿਵਾਏ ਓਹ ਇਕ ਪਿਆਰਾ ਅਤੇ ਹਉਮੈਂ ਰਹਿਤ, ਸਨਿਮਰ ਵਿਅਕਤੀ ਵੀ ਹੈ, ਓਹ ਪੇਂਟਿੰਗ ਨੂੰ ਪੂਰਨ ਤੌਰ ਉੱਪਰ ਰੌਸ਼ਨੀ ਦੀ ਖੇਡ ਮੰਨਦਾ ਹੈ l ਜਿਵੇਂ ਕਿ ਆਮ ਪੇਂਟਿੰਗ ਨੂੰ ਥ੍ਰੀ -ਡੀ ਦੀ ਰੂਪ-ਰੇਖਾ ਦੇਣ ਲਈ ਬੱਸ ਰੌਸ਼ਨੀ ਦੇ ਆਉਣ ਜਾਣ ਅਤੇ ਗੂੜੇ-ਫਿੱਕੇ ਹੋਣ ਨੂੰ ਨਜਦੀਕ ਤੋ ਮਹਿਸੂਸ ਕਰਦੇ ਹੋਏ ਪੋਰਟਰੇਟ ਉੱਪਰ ਉਕੇਰਨ ਦੀ ਕਲਾ ਨੂੰ ਹੀ ਮੰਨਦਾ ਹੈ l ਹਲਾਕਿਂ ਓਹ ਪੰਜਾਬ ਦੇ ਕਿਸੇ ਵੀ ਆਰਟਿਸਟ ਨੂੰ ਮੁਕੰਮਲ ਥ੍ਰੀ-ਡੀ ਆਰਟਿਸਟ ਨਹੀ ਮੰਨਦਾ ਅਤੇ ਖੁਦ ਨੂੰ ਵੀ ਸਿਰਫ ਸਿਖਿਆਰਥੀ ਹੀ ਜਾਣਦਾ ਹੈ l 
ਕਲਾ ਦੌਰਾਨ ਓਹੋ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਦਾ ਵੀ ਪੂਰਨ ਤੌਰ ਉੱਪਰ ਖਿਆਲ ਰਖਦਾ ਹੈ ਜਿਸ ਦੇ ਚਲਦੇ ਓਹ ਧਾਰਮਿਕ ਚਿੰਨ੍ਹ ਦਾ ਟੈਟੂ ਬਣਾਉਣ ਤੋ ਗੁਰੇਜ਼ ਕਰਦਾ ਹੈ, ਜਿਸ ਤੋ ਉਸ ਦੇ ਵਿਚਲੀ ਧਰਮ ਪ੍ਰਤੀ ਸਤਿਕਾਰ ਅਤੇ ਸਮਾਜਿਕ ਚੇਤਨਾ ਦਾ ਪਤਾ ਲਗਦਾ ਹੈ l ਓਹ ਸੂਖਮ ਕਲਾ ਨੂੰ ਸਿਰਫ ਕਲਾਕਾਰ ਵਜੋ ਹੀ ਨਹੀ ਬਲਕਿ ਵਿਦਿਆਰਥੀ ਵਜੋ ਵੀ ਅਪਣਾਉਣਾ ਚਾਹੁੰਦਾ ਸੀ l ਪ੍ਰੰਤੂ ਪੰਜਾਬ ਵਿੱਚ ਫ਼ਾਈਨ ਆਰਟਸ ਕਾਲਜਾਂ ਅਤੇ ਕੋਰਸਾਂ ਦੀ ਕਮੀ ਉਸਨੂੰ ਵੀ ਰੜਕਦੀ ਹੈ l 
ਸੂਖਮ ਕਲਾਵਾਂ ਸੰਬੰਧੀ ਚਲਦੇ ਕਾਲਜਾਂ ਵਿੱਚ ਦਾਖਲੇ ਦੌਰਾਨ ਵਿਅਕਤੀ ਦੀ ਕਲਾ ਦੀ ਬਜਾਏ ਸਿਰਫ ਹਾਸਿਲ ਕੀਤੇ ਗਏ ਅੰਕਾਂ ਨੂੰ ਪ੍ਰਾਥਮਿਕਤਾ ਦੇਣੀ ਉਸਨੂੰ ਦੁਖਦਾਇਕ ਲੱਗਿਆ l ਉਸ ਦੇ ਪਰਿਵਾਰਕ ਪਿਛੋਕੜ ਵਿੱਚ ਦੇਸ਼-ਭਗਤ ਵੀ ਹੋਏ ਸਨ, ਜਿਸ ਬਦੋਲਤ ਉਸਨੂੰ "ਫ੍ਰੀਡਮ ਫਾਈਟਰ" ਸ਼੍ਰੇਣੀ ਦਾ ਫਾਇਦਾ ਵੀ ਮਿਲਣਾ ਚਾਹੀਦਾ ਸੀ, ਪ੍ਰੰਤੂ ਸਿਸਟਮ ਦੇ ਅਣਗੌਲਿਆਂ ਵਿਵਹਾਰ ਦੇ ਚਲਦੇ ਇਹ ਕਲਾਕਾਰ ਵਿਦਿਆਰਥੀ ਦਾ ਰੂਪ ਨਾ ਲੈ ਸਕਿਆ l ਪ੍ਰੰਤੂ ਉਸਦੀ ਜੀਵਨ ਅਤੇ ਕਲਾ-ਸ਼ੈਲੀ ਉੱਪਰ ਇਸ ਸਭ ਦਾ ਉਸਨੇ ਜ਼ਰਾ ਕੂ ਵੀ ਨਕਰਾਤਮਕ ਪ੍ਰਭਾਵ ਨਾ ਪੈਣ ਦਿੱਤਾ l ਨਿੱਕੇ ਹੁੰਦੇ ਹੀ ਤੋ ਓਹ ਅਖਬਾਰਾਂ ਵਿੱਚ ਆਈਆ ਸੋਹਣੀਆਂ-ਸੋਹਣੀਆ ਤਸਵੀਰਾਂ, ਪੇਂਟਿੰਗਾ ਦੀਆ ਕਟਿੰਗਾਂ  ਸੰਭਾਲਦਾ ਫਿਰ ਓਹਨਾ ਨੂੰ ਧਿਆਨ ਨਾਲ ਦੇਖਦਾ ਅਤੇ ਓਹਨਾ ਵਿਚਲੀ ਚਿਤਰਕਾਰੀ ਨੂੰ ਸਮਝਦਾl ਅੱਜ ਵੀ ਕਲਾਕਾਰ ਸਾਥੀਆਂ, ਇੰਟਰਨੇਟ ਅਤੇ ਬਾਕੀ ਸਾਧਨਾ ਰਾਹੀ ਲਗਾਤਾਰ ਸਿਖਦਾ ਹੋਇਆ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਰਿਹਾ ਹੈ l ਸਮੇ- ਸਮੇ ਤੇ ਉਸਨੂੰ ਖੁਦ ਨੂੰ ਸਾਬਿਤ ਕਰਨਾ ਪਿਆ ਪ੍ਰੰਤੂ ਉਸਨੇ ਆਪਣੀ ਕਾਬਲੀਅਤ ਉੱਪਰ ਕਦੇ ਸਵਾਲ ਨਾ ਖੜਾ ਹੋਣ ਦਿੱਤਾ l ਮੁਢਲੀ ਪੜਾਈ ਤੋ ਬਾਅਦ ਜਦੋ ਓਹ ਪਹਿਲੀ ਵਾਰ ਆਪਣੇ ਉਸਤਾਦ ਸਾਹਮਣੇ ਖੜਾ ਸੀ ਤਾ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਉਸਤਾਦ ਦੀ ਤਸਵੀਰ ਉਸੇ ਪਲ ਹੀ ਕਾਲੇ ਪੈਨ ਨਾਲ ਕਾਪੀ ਦੇ ਪੰਨੇ ਉੱਪਰ ਜਿਵੇਂ-ਤਿਵੇਂ ਉਕੇਰ ਦਿੱਤੀ l ਇੱਕ ਵਾਰ ਫਰੀਦਕੋਟ ਵਿਖੇ ਜਦੋ ਓਹ ਮੇਲੇ ਉੱਪਰ ਗਿਆ ਸੀ ਤਾਂ ਉਸਦੀਆਂ ਬਣਾਈਆਂ ਪੇਂਟਿੰਗਾ ਥੋੜੀਆਂ ਉਰਾਂਹ - ਪਰਾਂਹ ਹੋ ਗਈਆਂ ਸਨ ਜਦੋ ਕੋਈ ਅਣਪਛਾਤਾ ਵਿਅਕਤੀ ਉਸਦੀਆਂ ਪੇਂਟਿੰਗਾਂ ਉਸਨੂੰ ਵਾਪਿਸ ਕਰਨ ਆਇਆ ਤਾ ਕੱਚੀ ਉਮਰ ਦੇ ਰਣਦੀਪ ਦੀ ਉਤਸਕਤਾ ਨੂੰ ਦੇਖਦੇ ਹੋਏ ਉਸਨੂੰ ਉਸਦੀਆਂ ਹੀ ਬਣਾਈਆਂ ਪੇਂਟਿੰਗਾਂ ਬਦਲੇ ਰੁਪਿਆਂ ਦੀ ਮੰਗ ਰੱਖ ਦਿੱਤੀ l ਉਸ ਹਾਲ ਵਿੱਚ ਨਿਆਣ-ਮੱਤ ਰਣਦੀਪ ਆਵਦੀਆਂ ਪੇਂਟਿੰਗਾ ਦਾ ਮੁੱਲ ਪਾਉਣ ਵਾਲਾ ਪਹਿਲਾ ਵਿਅਕਤੀ ਆਪ ਹੀ ਹੋਇਆ l
ਚਿਤਰਕਾਰੀ ਦੇ ਖੇਤਰ ਵਿੱਚ ਉਸਦਾ ਬਹੁਤਾ ਰੁਝਾਨ ਇਤਿਹਾਸ, ਕਿੱਸਿਆ ਤੇ ਬਚਪਨ ਵਿੱਚ ਹੀ ਹੈ l ਰਣਦੀਪ ਆਖਦਾ ਹੈ ਕਿ ਮੇਰੇ ਬਚਪਨ ਨੇ ਮੈਨੂੰ ਬਣਾਇਆ ਹੈ ਅਤੇ ਇਹੋ ਉਸਦੀਆ ਅਨਮੋਲ ਯਾਦਾਂ ਹਨ ਓਹ ਆਪਣੇ ਬਚਪਨ ਦੇ ਵੱਖ-ਵੱਖ ਕਿੱਸੇ ਸ਼ਰਾਰਤਾਂ ਖੇਡਾ ਨੂੰ ਯਾਦ ਕਰਦਾ ਹੈ ਫਿਰ ਉਸਨੂੰ ਆਪਣੇ ਜ਼ਿਹਨ ਵਿੱਚ ਤਿਆਰ ਕਰ ਕੇ ਪੋਰਟਰੇਟ ਉੱਪਰ ਉਤਰਦਾ ਹੈ ਜਿਥੋ ਉਸਨੂੰ ਅਸੀਮ ਖੁਸ਼ੀ ਮਿਲਦੀ ਹੈ l ਗੁਰੂ ਘਰਾਂ ਅਤੇ ਧਾਰਮਿਕ ਅਸਥਾਨਾ ਵਿੱਚ ਜਾਣਾ ਵਿਸ਼ੇਸ਼ ਤੌਰ ਉੱਪਰ ਅਜਾਇਬ ਘਰ ਉਸ ਲਈ ਖਿਚ ਦਾ ਕੇਂਦਰ ਹਨ l ਓਹ ਉਥੇ ਜਾਂਦਾ ਹੈ ਅਤੇ ਫਿਰ ਵੱਧ ਤੋ ਵੱਧ ਤਸਵੀਰਾਂ ਅਤੇ ਹੋਰ ਕਲਾਕ੍ਰਿਤੀਆਂ ਦੇ ਦਰਸ਼ਨ ਕਰਦਾ ਹੈ ਅਤੇ ਓਹਨਾ ਨੂੰ ਕਰੀਬ ਤੋ ਸਮਝਦੇ ਹੋਏ ਬਣਾਉਣ ਵਾਲੇ ਕਲਾਕਾਰ ਦੀ ਸੋਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ l ਕਲਾਕਾਰਾਂ ਦੇ ਪੱਖ ਤੋ ਓਹੋ ਸ ਸੋਭਾ ਸਿੰਘ ਨੂੰ ਪੋਰਟਰੇਟ ਬਣਾਉਣ ਵੱਜੋ ਅਤੇ ਸ ਕ੍ਰਿਪਾਲ ਸਿੰਘ ਨੂੰ "ਇਮੇਜਿਨੇਸ਼ਨ" ਵੱਜੋ ਆਪਣਾ ਪਸੰਦੀਦਾ ਦਸਦਾ ਹੈ l  ਓਹ ਪੂਰੀ ਆਜ਼ਾਦ ਸੋਚ ਦਾ ਕਲਾਕਾਰ ਹੈ ਅਤੇ "ਇਮੇਜਿਨੇਸ਼ਨ" ਨੂੰ ਕਲਾਕਾਰ ਦੀ ਤਾਕਤ ਦਸਦਾ ਹੈ l ਲੋੜ ਅਤੇ ਮੰਨ ਅਨੁਸਾਰ ਓਹੋ "ਨਿਊਡ ਪੇਂਟਿੰਗ" ਦੀ ਵੀ ਹਾਮੀ ਭਰਦਾ ਹੈ ਅਤੇ ਇਸ ਪ੍ਰਤੀ ਸਮਾਜ ਦਾ ਨੀਵੇਂ ਦ੍ਰਿਸ਼ਟੀਕੋਣ ਦੀ ਓਹ ਖੁੱਲ ਕੇ ਨਿੰਦਾ ਕਰਦਾ ਹੈ l ਹਲਾਕਿਂ ਕਲਾ ਦਾ ਸਹੀ ਅਤੇ ਪਵਿਤਰ ਉਪਯੋਗ ਹੋਏ ਇਹ ਉਸਦੀ ਪਹਿਲੀ ਮੰਗ ਹੈ l ਕੁਝ ਵੀ ਭੜਕਾਉ ਜਾ ਕਿਸੇ ਦੇ ਹਿਰਦੇ ਨੂੰ ਠੇਸ ਪਹੁਚਾਉਣ ਵਾਲੀ ਕਲਾ ਨੂੰ ਓਹ ਨਹੀ ਅਪਣਾਉਂਦਾ l 
ਓਹੋ ਆਪਣੇ ਮਾਪੇ, ਪਿੰਡ ਅਤੇ  ਸਭਿਆਚਾਰ ਨੂੰ ਪਿਆਰ ਕਰਨ ਵਾਲਾ ਇੱਕ ਸਾਫ਼ ਦਿਲ ਦਾ ਕਲਾਕਾਰ ਹੈ l ਇਸ ਲਈ ਓਹ ਕਦੇ ਵੀ ਭਾਰਤ ਛਡ ਕੇ ਕਿਸੇ ਬੇਗਾਨੇ ਮੁਲਕ ਵਿੱਚ ਜਾ ਹਮੇਸ਼ਾ ਲਈ ਵਸਣ ਨੂੰ ਵੀ ਕਬੂਲ ਨਹੀ ਕਰਦਾ l ਹਾਂ, ਮੌਕਾ ਮਿਲੇ ਤੋ ਦੂਰ-ਦੁਰਾਡੇ ਮੁਲਕਾ ਵਿੱਚ ਜਾ ਕਲਾ ਦੇ ਅਦਭੁਤ ਨਜ਼ਾਰਿਆਂ ਨੂੰ ਦੇਖਣ ਦੀ ਉਸਦੀ ਇੱਛਾ ਜ਼ਰੂਰ ਹੈ ਜੋ ਕਿ ਆਸ ਰਖਦਾ ਹੈ ਕਿ ਜਲਦ ਹੀ ਪੂਰੀ ਹੋਏਗੀ l ਇਸ਼ਤਿਹਾਰਬਾਜ਼ੀ ਅਤੇ ਹੋਰ ਸਜਾਵਟੀ ਲੋੜਾ ਅਨੁਸਾਰ ਉਸ ਕੋਲ ਡਿਜਿਟਲ ਪੇਂਟਿੰਗ ਅਤੇ ਵਾਲ ਪੇਂਟਿੰਗ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ l ਉਸਦੀਆ ਬਣਾਈਆਂ ਪੇਂਟਿੰਗਾ ਦਾ ਕਈ ਜਗਾਹ ਇਸਤੇਮਾਲ ਹੋ ਚੁੱਕਾ ਹੈ l ਬਾਲੀਵੂਡ ਅਤੇ ਫਿਲਮਾਂ ਵਿੱਚ ਇਕ ਸੂਖਮ ਆਰਟਿਸਟ ਵਜੋ ਕੰਮ ਕਰਨ ਦੀ ਮਨਛਾ ਉਸਦੀ ਜਰੂਰ ਹੈ ਅਗਰ ਓਹ ਫਾਈਨ ਆਰਟਸ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਜਾਂਦਾ ਤਾ ਓਹ ਯਕੀਨਨ ਉਸ ਖੇਤਰ ਵਿੱਚ ਵੀ ਆਪਣੀ ਕਲਾ ਦੇ ਜੋਹਰ ਵਿਖਾ ਰਿਹਾ ਹੁੰਦਾ ਹਲਾਕਿਂ ਉਸਨੂੰ ਅਜਿਹੇ ਸੱਦੇ ਅਕਸਰ ਆਉਂਦੇ ਰਹੇ ਹਨ ਅਤੇ ਹੁਣ ਵੀ ਆ ਰਹੇ ਹਨ l ਪ੍ਰੰਤੂ ਘਰੇਲੂ ਅਤੇ ਵਪਾਰਿਕ ਰੁਝੇਵਿਆਂ ਕਾਰਨ ਅਜੇ ਓਹੋ ਉਥੋ ਤੱਕ ਪਹੁੰਚ ਨਹੀ ਪਾਇਆ l ਆ ਰਹੀਆ "ਆਫਰਾਂ" ਅਤੇ ਵਧ ਰਹੇ ਸੰਬੰਧਾ ਦੀ ਬਦੋਲਤ ਉਸਨੂੰ ਇਹ ਇੱਛਾ ਵੀ ਜਲਦ ਹੀ ਪੂਰੀ ਹੁੰਦੀ ਹੋਈ ਨਜਰ ਆ ਰਹੀ ਹੈ l ਅਗਰ ਸ਼ਹਿਰ ਦੀ ਗੱਲ ਕਰੀਏ ਤਾਂ ਓਹ ਚੰਡੀਗੜ ਨੂੰ ਇਕ ਵਧੀਆ  ਸ਼ਹਿਰ ਮੰਨਦਾ ਹੈ ਅਤੇ ਆਖਦਾ ਹੈ ਕਿ ਉਥੇ ਕਲਾ ਨੂੰ ਸਮਝਣ ਵਾਲੇ ਕਾਬਿਲ ਵਿਅਕਤੀ ਮੋਜੂਦ ਹਨ l 
ਨਿੱਜੀ ਜ਼ਿੰਦਗੀ ਵਿੱਚ ਉਹ ਇੱਕ ਔਰਤ ਕਲਾਕਾਰ ਨੂੰ ਹੀ ਆਪਣੀ ਪਤਨੀ ਵਜੋ ਚਾਹੁੰਦਾ ਹੈ, ਕਿਉਂਕਿ ਉਸਨੂੰ ਲਗਦਾ ਹੈ ਕਿ ਇੱਕ ਕਲਾਕਾਰ ਹੀ ਦੂਸਰੇ ਕਲਾਕਾਰ ਦੀਆ ਭਾਵਨਾਵਾਂ ਨੂੰ ਸਮਝ ਸਕਦਾ ਹੈ l ਬਾਕੀ ਕਲਾਕਾਰਾਂ ਤਰਾ ਇਸ ਆਰਟਿਸਟ ਨੂੰ ਵੀ ਕਲਾ ਪ੍ਰਤੀ ਸਰਕਾਰਾਂ ਦੀ ਬੇਰੁਖੀ ਅਤੇ ਅਣਗੌਲੇ ਵਿਵਹਾਰ ਤੋ ਦੁੱਖ ਹੈ l ਉਸਦੀ ਇੱਛਾ ਹੈ ਕਿ ਜਿਆਦਾ ਤੋ ਜਿਆਦਾ ਫ਼ਾਈਨ ਆਰਟਸ ਕਾਲਜ ਹੋਣ, ਚੰਗੇ ਚੰਗੇ ਮਿਊਜੀਅਮ ਉਸਾਰੇ ਜਾਣ, ਪੁਰਾਣੇ ਚਿਤਰਕਾਰ ਜਿਵੇ ਕਿ ਸ ਸੋਭਾ ਸਿੰਘ ਜੀ ਅਤੇ ਕਿਰਪਾਲ ਸਿੰਘ ਜੀ ਓਹਨਾ ਦੀਆ ਯਾਦਾ ਅਤੇ ਕਲਾਕ੍ਰਿਤੀਆ ਨੂੰ ਸੰਭਾਲਿਆ ਜਾਵੇ l ਇਸ ਸਭ ਨਾਲ ਉਸ ਵਰਗੇ ਹੋਰ ਵੀ ਕਲਾਕਾਰ ਨੂੰ ਉਤਸ਼ਾਹ ਮਿਲੇਗਾ ਅਤੇ ਪੰਜਾਬ ਦਾ ਚਿਤਰਕਾਰੀ, ਮੂਰਤੀ-ਕਲਾ, ਟੈਟੂ ਕਲਾ ਅਤੇ ਹੋਰ ਸੂਖਮ ਕਲਾਵਾਂ ਵਿੱਚ ਪਧਰ ਹੋਰ ਉਚਾ ਚੱਕਿਆ ਜਾਵੇਗਾ ਅਤੇ ਨੋਜੁਆਨਾ ਲਈ ਰੋਜ਼ਗਾਰ ਦੇ ਮੌਕੇ ਵੀ ਵਧਣਗੇ l (ਆਰਟਿਸਟ ਰਣਦੀਪ ਸਿੰਘ ਗਿੱਲ 9855407907)

*ਜਸਪ੍ਰੀਤ ਸਿੰਘ ਯੰਗ ਰਾਈਟਰਜ਼ ਨਾਲ ਸਬੰਧਿਤ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣਾ ਸਰਗਰਮ ਯੋਗਦਾਨ ਵੀ ਪਾ ਰਿਹਾ ਹੈ। ਸੰਪਰਕ ਲਈ ਨਬਰ ਹੈ:99886 46091

Thursday, January 09, 2014

ਨੈਸ਼ਨਲ ਲੇਵਲ ਵਿੰਟਰ ਕਾਰਨੀਵਲ

SCD ਇੰਟਰਨੈਸ਼ਨਲ ਕਲੱਚਰਲ ਅਕੈਡਮੀ ਨੇਹਾਸਿਲ ਕੀਤਾ ਤੀਸਰਾ ਸਥਾਨ
ਲੁਧਿਆਣਾ 8 ਜਨਵਰੀ 2014:  (ਸਤਪਾਲ ਸੋਨੀ//ਪੰਜਾਬ ਸਕਰੀਨ):
ਐਸ ਸੀ ਡੀ ਇੰਟਰਨੈਸ਼ਨਲ ਕਲਚਰਲ ਅਕੈਡਮੀ (ਪੰਜਾਬ ) ਦੇ ਆਰਗਨਾਈਜ਼ਰ ਜੋਤਦੀਪ ਸਿੰਘ ਸੇਠੀ ਅਤੇ ਕੈਪਟਨ ਦੀਪਕ ਸੋਨੀ ਨੇ ਦਸਿਆ ਕਿ ਨੈਸ਼ਨਲ ਲੇਵਲ ਵਿੰਟਰ ਕਾਰਨੀਵਲ ਕਮੇਟੀ ਮਨਾਲੀ ਵਲੋਂ  ਨੈਸ਼ਨਲ ਲੇਵਲ ਵਿੰਟਰ ਕਾਰਨੀਵਲ ਮਨਾਲੀ ( ਹਿਮਾਚਲ ਪ੍ਰਦੇਸ਼ ) ਵਿੱਖੇ ਕਰਵਾਇਆ ਗਿਆ । ਇਸ ਕਾਰਨੀਵਲ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋ 47 ਟੀਮਾਂ ਨੇ ਹਿੱਸਾ ਲਿਆ । ਇਹ ਕਾਰਨੀਵਲ  2 ਜਨਵਰੀ ਤੋਂ 6 ਜਨਵਰੀ ਤਕ ਚਲਿਆ । ਇਸ ਕਾਰਨੀਵਲ ਵਿੱਚ ਕਾਰਨੀਵਲ ਪਰੇਡ ,ਬੋਆਇਸ ਆਫ ਵਿੰਟਰ ਕਾਰਨੀਵਲ,ਵਿੰਟਰ ਕੁਈਨ , ਸਟਰੀਟ ਡਾਂਸ,ਸਟਰੀਟ ਪੱਲੇ, ਫੋਕ ਡਾਂਸ,ਗਰੁਪ ਡਾਂਸ, ਸੋਲੋ ਭੰਗੜਾ,ਗੀਤ ਸੰਗੀਤ ਅਤੇ  ਫੈਸ਼ਨ ਸ਼ੋਅ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਨੈਸ਼ਨਲ ਲੇਵਲ ਵਿੰਟਰ ਕਾਰਨੀਵਲ ਵਿੱਚ ਅੇਸ ਸੀ ਡੀ ਇੰਟਰਨੈਸ਼ਨਲ ਕਲੱਚਰਲ ਅਕੈਡਮੀ (ਪੰਜਾਬ ) ਨੇ ਤੀਸਰਾ ਸਥਾਨ ਹਾਸਿਲ ਕੀਤਾ ।

Saturday, October 19, 2013

ਆਰਟ ਗੈਲਰੀ 'ਚ 'ਰਾਸ਼ਟਰੀ ਕਲਾ ਪ੍ਰਦਰਸ਼ਨੀ

ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਦਘਾਟਨ
ਆਰਟਿਸਟ ਦਾ ਸਮਾਜ ਨੂੰ ਸਹੀ ਸੇਧ ਦੇਣ 'ਚ ਅਹਿਮ ਯੋਗਦਾਨ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਅੰਮ੍ਰਿਤਸਰ: 18 ਅਕਤੂਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ) - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਕਿ ਚੰਗੇ ਸਮਾਜ ਦੇ ਨਿਰਮਾਣ ਲਈ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾਕਾਰ ਸਮਾਜ 'ਚ ਇਕ ਕੜੀ ਦਾ ਕੰਮ ਕਰਦੇ ਹਨ ਅਤੇ ਇਸਦੇ ਸਕਾਰਤਮਿਕ ਤੇ ਨਕਾਰਤਮਿਕ ਪਹਿਲੂਆਂ 'ਤੇ ਆਪਣੀ ਪੌਨੀ ਨਿਗਾਂਹ ਰੱਖਦੇ ਹਨ।
ਮੁੱਖ ਮੰਤਰੀ ਅੱਜ ਇੱਥੇ ਇੰਡੀਆ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) 'ਚ '79ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ-2013' ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ 'ਚ ਦੇਸ਼ ਭਰ ਤੋਂ 247 ਪ੍ਰਸਿੱਧ ਕਲਾਕਾਰਾਂ ਨੇ ਕਲਾ ਦੇ ਨਮੂਨੇ ਪ੍ਰਦਰਸ਼ਿਤ ਹੋ ਰਹੇ ਹਨ। ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਵੀ ਮੌਜੂਦ ਸਨ। ਦੋਵੇਂ ਮਹਿਮਾਨਾਂ ਦਾ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ।
ਮੁੱਖ ਮੰਤਰੀ ਸ: ਬਾਦਲ ਨੇ ਪ੍ਰਦਰਸ਼ਨੀ 'ਚ ਲਗਾਈ ਗਈ ਕਲਾਕ੍ਰਿਤੀਆਂ ਨੂੰ ਗਹਿਰਾਈ ਨਾਲ ਵੇਖਿਆ। ਉਨ੍ਹਾਂ ਨੇ 21 ਪ੍ਰਮੁੱਖ ਕਲਾਕਾਰਾਂ ਨੂੰ ਇਸ ਮੌਕੇ 'ਤੇ ਸਨਮਾਨਿਤ ਵੀ ਕੀਤਾ ਅਤੇ ਆਰਟ ਗੈਲਰੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਇਸ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ। ਸ: ਛੀਨਾ ਨੇ ਇਸ ਮੌਕੇ 'ਤੇ ਮੁੱਖ ਮੰਤਰੀ ਨੂੰ ਇਕ ਮੰਗ ਪੱਤਰ ਭੇਂਟ ਕੀਤਾ, ਜਿਸ 'ਚ ਉਨ੍ਹਾਂ ਨੇ ਆਰਟ ਗੈਲਰੀ ਕੰਪਲੈਕਸ 'ਚ ਮੌਜੂਦ ਕੁਝ ਦੁਕਾਨਾਂ ਨੂੰ ਹਟਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਅਤੇ ਸਰਕਾਰ ਵੱਲੋਂ ਪਹਿਲਾਂ ਤੋਂ ਮੰਜੂਰਸ਼ੁਦਾ 1.5 ਕਰੋੜ ਦੀ ਗ੍ਰਾਂਟ ਜਲਦ ਜਾਰੀ ਕਰਨ ਲਈ ਵੀ ਕਿਹਾ। ਇਸਦੇ ਇਲਾਵਾ ਆਰਟ ਗੈਲਰੀ ਨੂੰ ਪੰਜਾਬ ਦੇ ਸੈਲਾਨੀਆਂ ਦੇ ਨਕਸ਼ੇ 'ਤੇ ਲਿਆਉਣ ਲਈ ਬੇਨਤੀ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਆਰਟ ਗੈਲਰੀ ਸੰਨ 1932 ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ 'ਤੇ ਸੈਮੀਨਾਰ ਦਾ ਆਯੋਜਨ ਕਰ ਰਿਹਾ ਹੈ ਅਤੇ ਹਰ ਸਾਲ ਇਕ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਆਰਟ ਗੈਲਰੀ 'ਚ ਲਗਾਈ ਜਾਂਦੀ ਹੈ। ਸ: ਛੀਨਾ ਨੇ ਕਿਹਾ ਕਿ ਉਨ੍ਹਾਂ ਕੋਲ ਦੇਸ਼ ਭਰ ਤੋਂ 310 ਕਲਾਕਾਰਾਂ ਦੀ 519 ਕਲਾਕ੍ਰਿਤੀਆਂ ਪਹੁੰਚੀਆਂ ਹਨ, ਜਿਨ੍ਹਾਂ 'ਚ 247 ਨੂੰ ਪ੍ਰਦਰਸ਼ਨੀ ਲਈ ਚੁਣਿਆ ਗਿਆ ਹੈ। ਮੁੱਖ ਮੰਤਰੀ ਅਤੇ ਮਹਿਮਾਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਪ੍ਰਸਿੱਧ ਕਲਾਕਾਰਾਂ ਵੱਲੋਂ ਸੰਗੀਤ ਪ੍ਰੋਗਰਾਮ ਦਾ ਆਨੰਦ ਵੀ ਲਿਆ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਰਵਿ ਭਗਤ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਮੇਅਰ ਬਖ਼ਸ਼ੀ ਰਾਮ ਅਰੋੜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਜਾਇਬ ਸਿੰਘ ਬਰਾੜ, ਤਰੁਣ ਚੁੱਘ, ਨਰੇਸ਼ ਸ਼ਰਮਾ ਤੋਂ ਇਲਾਵਾ ਆਰਟ ਗੈਲਰੀ ਦੇ ਸ: ਮਹਿੰਦਰਜੀਤ ਸਿੰਘ ਚੇਅਰਮੈਲ ਆਰਟ ਗੈਲਰੀ, ਸ: ਅਰਵਿੰਦਰ ਸਿੰਘ ਚਮਕ ਵਿੱਤ ਸਕੱਤਰ, ਡਾ. ਪੀ. ਐਸ ਗਰੋਵਰ ਆਨਰੇਰੀ ਜਨਰਲ ਸਕੱਤਰ, ਸ: ਸ਼ਿਵਦੇਵ ਸਿੰਘ ਮੀਤ ਪ੍ਰਧਾਨ, ਓ. ਪੀ. ਵਰਮਾ ਸਕੱਤਰ ਵਿਜ਼ਵਲ ਆਰਟ, ਅਜਮੇਰ  ਸਿੰਘ ਹੇਰ, ਐਸ. ਐਸ. ਛੀਨਾ, ਡਾ. ਸਰਵਜੀਤ ਕੌਰ ਬਰਾੜ ਵੀ ਮੌਜ਼ੂਦ ਸਨ।

Sunday, September 29, 2013

ਪ੍ਰਕਾਸ਼ ਪੁਰਬ ਮੌਕੇ ਕਰਾਏ ਪੇਂਟਿੰਗ ਮੁਕਾਬਲੇ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਤੇ ਕਾਲਜਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ
ਅੰਮ੍ਰਿਤਸਰ: 28 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹ ਪੇਂਟਿੰਗ ਮੁਕਾਬਲੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਿੱਚ ਕਰਵਾਏ ਗਏ।
ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ.ਬਲਵਿੰਦਰ ਸਿੰਘ ਜੌੜਾਸਿੰਘਾ ਨੇ ਪ੍ਰੈੱਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਭਾਈ ਗੁਰਦਾਸ ਹਾਲ ਵਿਖੇ ਵੱਖ-ਵੱਖ 42 ਸਕੂਲਾਂ ਦੇ 443 ਵਿਦਿਆਰਥੀਆਂ ਵਿੱਚ ਇਹ ਮੁਕਾਬਲਾ ਲਗਭਗ ਢਾਈ ਘੰਟੇ ਚੱਲਿਆ। ਜਿਸ ਵਿੱਚ ਪਹਿਲੇ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਤੀਕ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਪੇਂਟਿੰਗਜ਼ ਦਾ ਵਿਸ਼ਾ ਅੰਮਿ੍ਰਤਵੇਲਾ, ਕਿਰਤ ਕਰਦੇ ਸਿੱਖ ਦੀ ਤਸਵੀਰ ਅਤੇ ਹਰਿਆਵਲ ਦਾ ਦਿ੍ਰਸ਼ ਸੀ। ਇਸੇ ਤਰਾਂ ਦੂਸਰੇ ਗਰੁੱਪ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਕਿਸੇ ਇੱਕ ਸ਼ਹੀਦ ਸਿੱਖ ਦੀ ਤਸਵੀਰ, ਲਾਪ੍ਰਵਾਹੀ ਅਤੇ ਸੜਕ ਹਾਦਸੇ ਦੀ ਤਸਵੀਰ ਅਤੇ ਨਸ਼ੇ ਦੇ ਮਾਰੂ ਪ੍ਰਭਾਵ ਦੀਆਂ ਪੇਟਿੰਗਜ਼ ਬਨਾਉਣਗੇ।
ਉਨਾਂ ਅੱਗੇ ਕਿਹਾ ਕਿ ਤੀਜੇ ਗਰੁੱਪ ਵਿੱਚ ਬੀ.ਏ. ਭਾਗ ਪਹਿਲਾ ਤੋਂ ਐਮ.ਏ. ਤੀਕ ਦੇ ਵਿਦਿਆਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਬੈਠ ਕੇ ਵੱਖ-ਵੱਖ ਐਂਗਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਬਨਾਉਣਗੇ ਅਤੇ ਇਸ ਦਾ ਸਮਾਂ 4 ਘੰਟੇ ਦਾ ਹੋਵੇਗਾ ਜਿਸ ਵਿੱਚ ਕੁਲ 13 ਕਾਲਜ਼ਾਂ ਦੇ 34 ਵਿਦਿਆਰਥੀਆਂ ਨੇ ਭਾਗ ਲਿਆ। ਉਨਾਂ ਕਿਹਾ ਕਿ ਇਨਾਂ ਮੁਕਾਬਲਿਆਂ ਵਿੱਚ ਪਹਿਲੇ, ਦੂਸਰੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਪ੍ਰਕਾਸ਼ ਪੁਰਬ ਵਾਲੇ ਦਿਨ 9 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਮੁਕਾਬਲੇ ਵਿੱਚ ਭਾਗ ਲੈਣ ਆਏ ਵਿਦਿਆਰਥੀਆਂ ਅਤੇ ਸਟਾਫ ਲਈ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਸ ਸਮੇਂ ਸ.ਬਲਵਿੰਦਰ ਸਿੰਘ ਜੌੜਾਸਿੰਘ ਐਡੀ:ਸਕੱਤਰ ਨਾਲ ਸੱਚਖੰਸ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸ.ਜਸਵਿੰਦਰ ਸਿੰਘ ਐਡਵੋਕੇਟ, ਸ.ਤਜਿੰਦਰ ਸਿੰਘ ਐਡੀ:ਮੈਨੇਜਰ, ਸ.ਇੰਦਰ ਮੋਹਣ ਸਿੰਘ ਅਨਜਾਣ ਸੁਪਰਵਾਈਜਰ ਪਬਲੀਸਿਟੀ ਵਿਭਾਗ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਕਾਬਲ ਸਿੰਘ ਸੁਪਰਵਾਈਜਰ, ਸ.ਜਸਪਾਲ ਸਿੰਘ ਟਾਈਪਿਸਟ, ਸ.ਸੁਰਜੀਤ ਸਿੰਘ ਰਾਣਾ, ਸ.ਹਰਵਿੰਦਰ ਸਿੰਘ,ਸ.ਜਗਤਾਰ ਸਿੰਘ, ਸ.ਸੁਖਜਿੰਦਰ ਸਿੰਘ, ਸ.ਸਤਨਾਮ ਸਿੰਘ, ਸ.ਬਲਵਿੰਦਰ ਸਿੰਘ ਏਡਲ, ਸ.ਹਰਿੰਦਰਪਾਲ ਸਿੰਘ ਸੂਦ, ਸ.ਵਰਿੰਦਰ ਸਿੰਘ ਭਸੀਮ, ਸ੍ਰੀ ਹਰਜਿੰਦਰ ਅਰੋੜਾ, ਜਸਵਿੰਦਰ ਕੌਰ ਤੇ ਹੋਰ ਸਟਾਫ ਹਾਜ਼ਰ ਸੀ।

Thursday, September 05, 2013

ਕਪੂਰਥਲਾ 'ਚ 21-22 ਸਤੰਬਰ ਨੂੰ ਇਪਟਾ ਪੰਜਾਬ ਵੱਲੋਂ ਵਿਸ਼ੇਸ਼ ਸਮਾਗਮ

Sanjeevan Singh on FB:
ਇਪਟਾ ਦੇ ਬਾਨੀ ਮੈਂਬਰਾਂ ਦੀ ਯਾਦ ਵਿਚ ਸਮਰਪਿਤ ਹੋਵੇਗੇ ਪ੍ਰੋਗਰਾਮ 
ਕੰਡਿਆਂ ਨਾਲ ਭਰੇ ਰਸਤਿਆਂ ਤੇ ਤੁਰਨਾ ਅਤੇ ਕੰਡੇ ਖਿਲਾਰਨ ਵਾਲਿਆਂ ਨੂੰ ਵੀ ਦੋਸਤੀ ਕਰਨ ਦੀ ਜਾਚ ਸਿਖਾਉਣਾ ਕੋਈ ਆਸਾਨ ਨਹੀਂ ਹੁੰਦਾ ਪਰ ਕੁਝ ਲੋਕਾਂ ਨੇ ਜਿੰਦਗੀ ਵਿੱਚ ਅਜਿਹੇ ਕ੍ਰਿਸ਼ਮੇ ਵੀ ਕੀਤੇ ਹਨ। ਅੰਗਿਆਰਿਆਂ ਭਰੇ ਰਾਹਾਂ ਤੇ ਤੁਰ ਕੇ ਮੁਸਕਰਾਉਣ ਵਾਲੇ ਇਹਨਾਂ ਯੋਧਿਆਂ ਨੇ ਦੁੱਖ ਦੀ ਘੜੀ ਵਿੱਚ ਵੀ ਗਾਉਣਾ ਸਿਖਾਇਆ ਸੀ। ਔਕੜਾਂ ਨੂੰ ਗਲੇ ਲਾਉਣਾ, ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣਾ ਇਹਨਾਂ ਲੋਕਾਂ ਨੂੰ ਬਾਖੂਬੀ ਆਉਂਦਾ ਸੀ। ਮੇਰੀ ਮੁਰਾਦ ਹੈ ਲੋਕ ਪੱਖੀ ਕਲਾਕਾਰਾਂ ਨੂੰ ਪਰਣੈ ਸੰਸਥਾ ਇਪਟਾ ਦੇ ਬਾਨੀਆਂ ਤੋਂ। ਇਹਨਾਂ ਦੀ ਯਾਦ ਵਿੱਚ ਇੱਕ ਸਮਾਗਮ ਹੋ ਰਿਹਾ ਹੈ ਕਪੂਰਥਲਾ ਵਿੱਚ 21 ਅਤੇ 22 ਸਤੰਬਰ 2013 ਨੂੰ। ਇਸਦਾ ਸੰਖੇਪ ਵੇਰਵਾ ਫੇਸਬੁਕ ਤੇ ਪੋਸਟ ਕੀਤਾ ਹੈ ਸਾਥੀ ਸੰਜੀਵਨ ਸਿਘ ਨੇ। ਇਹ ਵੇਰਵਾ ਸੰਖੇਪ ਝੇ ਵਾਧੇ ਨਾਲ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੇ ਲੋਕ ਹੁੰਮ ਹੁਮਾ ਕੇ ਪੁੱਜ ਸਕਣ।
ਦੋਸਤੋ,
ਇਪਟਾ ਪੰਜਾਬ ਵੱਲੋਂ ਗਦਰ ਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਉਤਰ ਖੇਤਰੀ ਲੋਕ-ਹਿਤੈਸ਼ੀ ਉਤਸਵ ਦਾ ਆਯੋਜਨ 21 ਅਤੇ 22 ਸਤੰਬਰ, ਸ਼ਨੀਚਰਵਾਰ ਅਤੇ ਐਤਵਾਰ ਨੂੰ ਰੇਲਵੇ ਕੋਚ ਫੈਕਟਰੀ (ਕਪੂਰਥਲਾ) ਵਿਖੇ ਕੀਤਾ ਜਾ ਰਿਹਾ ਹੈ।ਜੋ ਇਪਟਾ ਦੇ ਬਾਨੀ ਮੈਂਬਰਾਂ ਸਵਰਗੀ ਸਰਵਸ੍ਰੀ ਬਲਰਾਜ ਸਾਹਨੀ, ਕੈਫ਼ੀ ਆਜ਼ਮੀ, ਆਈ ਸੀ. ਨੰਦਾ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਸੁਰਿੰਦਰ ਕੌਰ (ਲੋਕ-ਗਾੲਕਾ), ਗੁਰਸ਼ਰਨ ਭਾਜੀ, ਹੁਕਮ ਚੰਦ ਖਲੀਲੀ, ਜੋਗਿੰਦਰ ਬਾਹਰਲਾ, ਉਰਮਿਲਾ ਆਨੰਦ, ਹਰਨਾਮ ਸਿੰਘ ਨਰੂਲਾ ਦੀ ਯਾਦ ਵਿਚ ਸਮਰਪਿਤ ਹੋਵੇਗੇ।ਜਿਸ ਵਿਚ ਪੰਜਾਬ, ਹਿਮਾਚਲ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਹਰਿਆਣਾਂ ਅਤੇ ਦਿੱਲੀ ਦੀਆਂ ਇਪਟਾ ਇਕਾਈਆਂ ਵੱਲੋਂ ਨਾਟਕ, ਨੁਕਡ਼-ਨਾਟਕ ਲੋਕ-ਗਾਇਕੀ ਅਤੇ ਹੋਰ ਲੋਕ-ਨਾਚ ਦੀ ਪੇਸ਼ਕਾਰੀ ਕੀਤੀ ਜਾਵੇਗੀ।ਸੈਮੀਨਾਰਾਂ ਵਿਚ ਦੇਸ਼ ਦੀ ਅਜ਼ਾਦੀ ਵਿਚ ਗਦਰ ਅਤੇ ਕੂਕਾ ਲਹਿਰ ਦਾ ਯੋਗਦਾਨ, ਇਪਟਾ ਦਾ ਇਤਿਹਾਸ, ਸਭਿਆਚਾਰਕ ਪ੍ਰਦੂਸ਼ਣ ਅਤੇ ਪੰਜਾਬੀ ਰੰਗਮੰਚ ਦੇ 100 ਸਾਲ ਅਤੇ ਇਪਟਾ ਪੰਜਾਬ ਦੇ ਮੁੱਢਲੇ ਕਾਰਕੁਨ ਅਮਰਜੀਤ ਗੁਰਦਾਪੁਰੀ ਅਤੇ ਗੁਰਚਰਨ ਸਿੰਘ ਬੋਪਾਰਾਏ ਅਤੇ ਸਵਰਣ ਸਿੰਘ ਬੋਪਾਰਾਏ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ।
ਕਾਬਿਲ-ਏ-ਜ਼ਿਕਰ ਹੈ ਕਿ ਲੋਕ ਵਿਰੋਧੀ ਹਨੇਰੀਆਂ ਨਾਲ ਟੱਕਰ ਲੈਂਦਿਆਂ ਇਹਨਾਂ ਲੋਕ ਪੱਖੀ ਕਲਾਕਾਰਾਂ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕਢ ਕੇ ਇਸ ਧਾਰਾ ਦੀ ਸਥਾਪਨਾ ਕੀਤੀ ਸੀ ਜਿਸਨੇ ਲੋਕਾਂ ਨੂੰ ਲੋਕਾਂ ਦੀ ਸ਼ਕਤੀ ਅਤੇ ਲੋਕਾਂ ਦੇ ਮਸਲਿਆਂ ਤੋਂ ਰੂਬਰੂ ਕਰਾਇਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹਨਾਂ ਮਹਾਨ ਲੋਕਾਂ ਨੇ ਆਪਣੇ ਖੂਨ ਨਾਲ ਇਪਟਾ ਨੂੰ ਸਿੰਜਿਆ। ਲੋਕਾਂ ਚੋਂ ਬਣੀ ਲੋਕਾਂ ਦੀ ਇਸ ਸੰਸਥਾ ਨਾਟ ਸੰਸਥਾ ਇਪਟਾ ਦਾ ਮੁੱਢ ਪੰਜਾਬ ਵਿਚ 1961 ਨੂੰ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ ਅਤੇ ਅਮਰਜੀਤ ਗੁਰਦਾਸ ਪੁਰੀ ਦੇ ਸਰਗਰਮ ਸਹਿਯੋਗ ਨਾਲ ਬੰਨਿਆ। ਇਹ ਸਾਰੇ ਹੀ ਬਹੁਤ ਪੜ੍ਹੇ ਲਿਖੇ ਅਤੇ ਗੂੜ੍ਹ ਗਿਆਨੀ ਲੋਕ ਸਨ ਜੇ ਚਾਹੁੰਦੇ ਤਾਂ ਨੌਕਰੀਆਂ ਜਾਂ ਕਾਰੋਬਾਰ ਕਰਕੇ ਆਪੋ ਆਪਣੀ ਜਿੰਦਗੀ ਦੇ ਇੰਨਕਲਾਬ ਉਦੋਂ ਹੀ ਲਿਆ ਸਕਦੇ ਸਨ ਪਰ ਇਹਨਾਂ ਨੇ ਆਪਣੇ ਘਰ ਪਰਿਵਾਰਾਂ ਦੇ ਫਿਕਰ ਨੂੰ ਦੂਜੇ ਨੰਬਰ ਤੇ ਰੱਖਦਿਆਂ ਲੋਕਾਂ ਦੇ ਦਰਦ ਨੂੰ ਪਹਿਲ ਦਿੱਤੀ। ਆਪਣੀ ਸਿਹਤ, ਆਪਣੀ ਜਿੰਦਗੀ ਆਪਣਾ ਕੈਰੀਅਰ ਸਭ ਕੁਝ ਦਾਅ 'ਤੇ ਲਾ ਕੇ ਇਸ ਸਭਿਆਚਾਰਕ ਟੋਲੀ ਨੇ ਨਾਟਕਾਂ, ਨਾਟ-ਗੀਤਾਂ ਅਤੇ ਓਪੇਰਿਆਂ ਦੇ ਥਾਂ ਥਾ ਮੰਚਣਾਂ ਰਾਹੀ ਪੰਜਾਬ ਦੇ ਸਭਿਆਚਾਰ ਵਿਚ ਇਕ ਸਿਫਤੀ ਅਤੇ ਇਨਕਾਲਬੀ ਤਬਦੀਲੀ ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣਾ ਪ੍ਰੋਗਰਾਮ ਕਰਨ ਜਾਂਦੀ ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ। ਇਸ ਲਈ ਉਹਨਾਂ ਮਹਾਨ ਲੋਕਾਂ ਨੂੰ ਸਜਦਾ ਕਰਨਾ ਬਹੁਤ ਜਰੂਰੀ ਹੈ ਵਰਨਾ ਸਾਡਾ ਆਪਣਾ ਆਪਾ ਹੀ ਸਾਨੂੰ ਅਹਿਸਾਨ ਫਰਾਮੋਸ਼ ਆਖੇਗਾ। ਆਓ ਯਾਦ ਕਰੀਏ ਉਹਨਾਂ ਨੂੰ ਜਿਹਨਾਂ ਸਾਡੇ ਲੈ ਆਪਣਾ ਸਭ-ਕੁਝ ਦਾਅ  ਤੇ ਲਾ ਦਿੱਤਾ ਸੀ। (Inputs by Rector Kathuria)

Friday, August 09, 2013

ਬੜੇ ਹੀ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਤੀਜ ਦਾ ਤਿਓਹਾਰ

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ 'ਚ ਹੋਇਆ ਰੰਗਾਰੰਗ ਪ੍ਰੋਗਰਾਮ 
ਲੁਧਿਆਣਾ, 8 ਅਗਸਤ (ਰੈਕਟਰ ਕਥੂਰੀਆ): ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣਾ ਦੇ ਪੁਰਾਣੇ ਕਾਲਜਾਂ ਵਿੱਚੋਂ ਇੱਕ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਵਿਖੇ ਖੁਸ਼ੀਆਂ ਅਤੇ ਸੱਭਿਆਚਾਰਕ ਰੰਗਾਂ ਨਾਲ ਵਿਰਾਸਤ ਅਤੇ ਪ੍ਰੰਪਰਾਵਾਂ ਨਾਲ ਸਮਾਜ ਦੀ ਸਾਂਝ ਨੂੰ ਹੋਰ ਪਕੇਰਾ ਕਰਨ ਵਾਲਾ ਤੀਆਂ ਦਾ ਤਿਓਹਾਰ ਮਨਾਉਣ ਲਈ ਇੱਕ ਵਿਸ਼ੇਸ਼ ਆਯੋਜਨ ਕਰਾਇਆ ਗਿਆ। 'ਰੁੱਤ ਨੱਚਣ ਦੀ ਆਈ' ਨਾਂਅ ਹੇਠ ਕਰੇ ਗਏ ਇਸ ਸਮਾਗਮ ਵਿਚ ਰੰਗ ਬਿਰੰਗੇ ਪਹਿਰਾਵਿਆਂ ਵਿਚ ਸਜੀਆਂ, ਟਹਿਕਦੇ ਚਿਹਰਿਆਂ ਤੇ ਖਣਕਦੇ ਹਾਸਿਆਂ ਨਾਲ ਲਬਰੇਜ਼ ਵਿਦਿਆਰਥਣਾਂ ਨੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਾਏ। ਸਮਾਗਮ ਵਿਚ ਕਰਵਾਏ ਵੱਖ ਵੱਖ ਮੁਕਾਬਿਲਆਂ ਵਿਚ ਮਿਸ ਫਰੈਸ਼ਰ ਐਸ਼ਵਰਿਆ ਚੁਣੀ ਗਈ। ਸ਼ਿਫ਼ਾਲੀ ਨੂੰ ਪਹਿਲੀ ਉਪ ਜੇਤੂ ਅਤੇ ਹਰਪ੍ਰੀਤ ਕੌਰ ਨੂੰ ਦੂਜੀ ਉਪ ਜੇਤੂ ਐਲਾਨਿਆ ਗਿਆ।"ਤੀਆਂ ਦੀ ਰਾਣੀ" ਦਾ ਖਿਤਾਬ ਅਰਸ਼ਦੀਪ ਕੌਰ ਨੇ ਜਿੱਤਿਆ ਅਤੇ ਹਰਮਨਦੀਪ ਨੂੰ ਮਿਸ ਪੰਜਾਬਣ, ਨਵਦੀਪ ਕੌਰ ਨੂੰ ਮਿਸ ਮਜਾਜਣ ਚੁਣਿਆ ਗਿਆ ਜਦਕਿ ਸੁਖਪ੍ਰੀਤ ਕੌਰ, ਗਰਿਮਾ ਅਤੇ ਗੁਰਲੀਨ ਕੌਰ ਨੇ ਵੀ ਵੱਖ-ਵੱਖ ਮੁਕਾਬਲੇ ਜਿੱਤੇ। ਪਿ੍ੰਸੀਪਲ ਡਾ: ਪ੍ਰਵੀਨ ਕੌਰ ਚਾਵਲਾ, ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਕੰਵਲਇੰਦਰ ਸਿੰਘ ਠੇਕੇਦਾਰ ਅਤੇ ਸਮੂਹ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ| ਕਾਲਜ ਦੀ ਪ੍ਰਿੰਸਿਪਲ ਪ੍ਰਵੀਨ ਕੌਰ ਚਾਵਲਾ ਨੇ ਨਵੀਆਂ ਵਿਦਿਅਰ੍ਥ੍ਨਨ ਦੇ ਬੈਚ ਨੂੰ ਜੀ ਆਇਆਂ ਵੀ ਆਖਿਆ ਅਤੇ ਅੱਜ ਦੇ ਇਸ ਅਤਿ ਆਧੁਨਿਕ ਯੁਗ ਵਿੱਚ ਤੀਜ ਦੇ ਮਹੱਤਵ ਅਤੇ ਇਸਦੀ ਪ੍ਰਸੰਗਿਕਤਾ ਬਾਰੇ ਵੀ ਚਾਨਣਾ ਪਾਇਆ। ਤੇਜਿੰਦਰ ਕੌਰ ਅਤੇ ਉਸਦੀ ਟੀਮ ਨੇ ਆਪਣੀ ਸ਼ਾਨਦਾਰ ਐਂਕਰਿੰਗ ਨਾਲ ਪੂਰੇ ਸਮਾਰੋਹ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਿਲਚਸਪੀ ਦੀ ਮਜਬੂਤ ਤੰਦ ਨਾਲ ਬੰਨੀ ਰੱਖਿਆ। 

ਬੜੇ ਹੀ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਤੀਜ ਦਾ ਤਿਓਹਾਰ 

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

ਨਹੀਂ ਹੋ ਸਕੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਈ ਹਵਾਰਾ ਦੀ ਪੇਸ਼ੀ 

ਏਟਕ ਨੇ ਉਡਾਈਆਂ ਯੂਪੀਏ ਸਰਕਾਰ ਦੇ ਖੋਖਲੇ ਦਾਅਵਿਆਂ ਦੀਆਂ ਧੱਜੀਆਂ