Showing posts with label Com Hardev Arshi. Show all posts
Showing posts with label Com Hardev Arshi. Show all posts

Thursday, February 22, 2018

ਚੋਣ ਕਮਿਸ਼ਨ ਦੇ ਅਧਿਕਾਰਾਂ ਵਿੱਚ ਵਾਧਾ ਹੋਵੇ--ਕਾਮਰੇਡ ਹਰਦੇਵ ਅਰਸ਼ੀ

ਕਮਿਊਨਿਸਟ ਉਮੀਦਵਾਰ ਵੋਟਰਾਂ ਦੀ ਅਮਾਨਤ ਵਿੱਚ ਖਿਆਨਤ ਨਹੀਂ ਕਰਦੇ 
ਲੁਧਿਆਣਾ: 21 ਫਰਵਰੀ 2018: (ਪਰਦੀਪ ਸ਼ਰਮਾ//ਪਰਮਿੰਦਰ ਕੌਰ//ਪੰਜਾਬ ਸਕਰੀਨ ਟੀਮ)::
ਜਦੋਂ ਸ਼ਰਾਬਾਂ-ਕਬਾਬਾਂ, ਧੰਨ ਦੌਲਤ ਅਤੇ ਗੁੰਡਾਗਰਦੀ ਦੇ ਜ਼ੋਰ ਨਾਲ ਚੋਣਾਂ ਜਿੱਤੀਆਂ ਜਾਂਦੀਆਂ ਹੋਣ ਤਾਂ ਉਦੋਂ ਲੋਕਤੰਤਰ ਖਤਰੇ ਵਿੱਚ ਹੁੰਦਾ ਹੈ। ਬਾਹੂਬਲੀ ਅਖਵਾਉਣ ਵਾਲੇ ਅਨਸਰ ਵੱਖ ਵੱਖ ਭੇਸ ਧਾਰ ਕੇ ਵੋਟਰਾਂ ਕੋਲੋਂ ਵੋਟਾਂ ਹਥਿਆ ਕੇ ਲੈ ਜਾਂਦੇ ਹਨ। ਅਜਿਹੀ ਨਾਜ਼ੁਕ ਹਾਲਤ ਦੇ ਬਾਵਜੂਦ ਕਮਿਊਨਿਸਟਾਂ ਵੱਲੋਂ ਚੋਣਾਂ ਲੜਣਾ ਹਨੇਰੀ ਸਾਹਮਣੇ ਚਿਰਾਗ ਜਗਾਉਣ ਵਾਲੀ ਗੱਲ ਹੈ। ਲੋਕ ਸ਼ਕਤੀ ਦੇ ਆਸਰੇ ਅਜਿਹੇ ਕਰਿਸ਼ਮੇ ਅਕਸਰ ਹੁੰਦੇ ਵੀ ਹਨ। ਜਦੋਂ ਲੋਕ ਕਿਸੇ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਲਾਮਬੰਦ ਹੋ ਜਾਂਦੇ ਹਨ ਤਾਂ ਉਦੋਂ ਅਜਿਹੇ ਲਾਲਚ ਅਤੇ ਦਾਬੇ ਬੁਰੀ ਤਰਾਂ ਨਾਕਾਮ ਹੋ ਜਾਇਆ ਕਰਦੇ ਹਨ। ਇਹ ਭਾਵਨਾ ਅੱਜ ਸੀਪੀਆਈ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਦੌਰਾਨ ਪਰ੍ਗਟ ਕੀਤੀ। ਕਾਮਰੇਡ ਅਰਸ਼ੀ ਲੁਧਿਆਣਾ ਦੇ ਵਾਰਡ ਨੰਬਰ ਵਿੱਚ ਸੀਪੀਆਈ ਉਮੀਦਵਾਰ ਕਾਮਰੇਡ ਰਣਧੀਰ ਸਿੰਘ ਧੀਰਾ ਦੀ ਚੋਣ ਮੁਹਿੰਮ ਨੂੰ ਹੋਰ ਭਖਾਉਣ ਲਿਆਏ ਹੋਏ ਸਨ। ਜ਼ਿਕਰਯੋਗ ਹੈ ਕਾਮਰੇਡ ਧੀਰਾ ਇਸ ਇਲਾਕੇ ਦੇ ਹਰਮਨ ਪਿਆਰੇ ਵਿਅਕਤੀ ਹਨ।
ਪੰਜਾਬ ਸਕਰੀਨ ਨਾਲ ਮੁਲਾਕਾਤ ਦੌਰਾਨ ਉਹਨਾਂ ਇਸ ਗੱਲ ਦਾ ਯਕੀਨ ਦੁਹਰਾਇਆ ਕਿ ਭਾਵੇਂ ਅੱਜ ਦੀ ਸਿਆਸਤ ਵਿੱਚ ਦਲਬਦਲੀ ਇੱਕ ਆਮ ਗੱਲ ਹੋ ਚੁੱਕੀ ਹੈ ਫਿਰ ਵੀ ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਜਿੱਤਣ ਤੋਂ ਬਾਅਦ ਕਮਿਊਨਿਸਟ ਕਦੇ ਵੀ ਦਲਬਦਲੀ ਨਹੀਂ ਕਰਦਾ।  ਉਹਨਾਂ ਕਿਹਾ ਇਤਿਹਾਸ ਗਵਾਹ ਹੈ ਕਿ ਕਦੇ ਵੀ ਕਿਸੇ ਕਮਿਊਨਿਸਟ ਨੇ ਕਦੇ ਵੀ ਦਲਬਦਲੀ ਨਹੀਂ ਕੀਤੀ। ਅੱਜ ਦੀ ਸਿਆਸਤ ਦਾ ਅੰਗ ਬਣ ਚੁੱਕੇ ਭਰਿਸ਼ਟਾਚਾਰ ਦੇ ਬਾਵਜੂਦ ਕਿਸੇ ਵੀ ਕਮਿਊਨਿਸਟ ਵਜ਼ੀਰ, ਕਮਿਊਨਿਸਟ ਮੁੱਖ ਮੰਤਰੀ ਜਾਂ ਕਮਿਊਨਿਸਟ ਐਮਪੀ ਜਾਂ ਐਮ ਐਲ ਏ ਨੇ ਕੋਈ ਕੁਰੱਪਸ਼ਨ ਨਹੀਂ ਕੀਤੀ। ਅਜਿਹਾ ਕੋਈ ਮਾਮਲਾ ਇਤਿਹਾਸ ਵਿੱਚ ਹੈਂ ਮਿਲਦਾ। ਉਹਨਾਂ ਇਸ ਸਬੰਧ ਵਿੱਚ ਕੇਂਦਰ ਸਰਕਾਰ, ਪੱਛਮੀ ਬੰਗਾਲ, ਕੇਰਲ ਅਤੇ ਤਰਿਪੁਰਾ ਹਕੂਮਤਾਂ ਦੇ ਸ਼ਾਨਾਂਮੱਤੇ ਹਵਾਲੇ ਵੀ ਦਿੱਤੇ। ਲੁਧਿਆਣਾ ਦੀ ਨਗਰਨਿਗਮ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਦੁਖਦ ਹੈਰਾਨੀ ਵਾਕਈ ਗੱਲ ਹੈ ਕਿ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਲੁਧਿਆਣਾ ਦਾ ਵਿਕਾਸ ਨਹੀਂ ਹੋਇਆ। ਅਜੇ ਵੀ ਇਥੋਂ ਦੀਆਂ ਸਮੱਸਿਆਵਾਂ ਬੇਹੱਦ ਗੰਭੀਰ ਹਨ। ਉਹਨਾਂ ਕਿਹਾ ਕਿ ਅਸਲ ਵਿੱਚ ਸਿਰਫ ਚੌਥਾ ਹਿੱਸਾ ਫ਼ੰਡ ਹੀ ਵਿਕਾਸ ਦੇ ਨਾਮ 'ਤੇ ਖਰਚ ਹੁੰਦੇ ਹਨ ਬਾਕੀ ਦਾ ਸਾਰਾ ਪੈਸੇ  ਕਮਿਸ਼ਨਾਂ ਅਤੇ ਭਰਿਸ਼ਟਾਚਾਰ ਦੀ ਭੇਟ ਚੜ ਜਾਂਦਾ ਹੈ। ਉਹਨਾਂ ਚਿਰਾਂ ਤੋਂ ਲਟਕ ਰਹੀ ਬੁੱਢੇ ਨਾਲੇ ਦੀ ਸਮੱਸਿਆ ਦਾ ਵੀ ਜ਼ਿਕਰ ਕੀਤਾ।  
ਉਹਨਾਂ ਅਪੀਲ ਕੀਤੀ ਕਿ ਲੋਕ ਸਿਆਸਤ ਅਤੇ ਧਾਰਮਿਕ ਜਕੜਣ ਤੋਂ ਮੁਕਤ ਹੋ ਕੇ ਸਿਰਫ ਉਹਨਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸੱਚਮੁੱਚ ਵਿਕਾਸ ਕਰ ਸਕਣ। ਅਜਿਹੀ ਸਮਰਥਾ ਇਸ ਵੇਲੇ ਕੇਵਲ ਕਮਿਊਨਿਸਟ ਉਮੀਦਵਾਰਾਂ ਵਿੱਚ ਹੀ ਹੈ। ਉਹਨਾਂ ਇਸ ਗੱਲਦੀ ਗਾਰੰਟੀ ਦਿਤੀ ਕਿ ਕਮਿਊਨਿਸਟ ਉਮੀਦਵਾਰ ਵੋਟਰਾਂ ਦੀਆਂ ਆਸਾਂ ਉਮੀਦਾਂ 'ਤੇ ਖਰੇ ਉਤਰਨਗੇ ਅਤੇ ਉਹਨਾਂ ਦੀ ਅਮਾਨਤ ਵਿੱਚ ਖਿਆਨਤ ਕਦੇ ਵੀ ਨਹੀਂ ਕਰਨਗੇ। ਇਸਦੇ ਨਾਲ ਹੀ ਉਹਨਾਂ ਇੱਕ ਹੋਰ ਸੁਆਲ ਦਾ ਜੁਆਬ ਦੇਂਦਿਆਂ ਕਿਹਾ ਕਿ ਸੂਬਾਈ ਚੋਣ ਕਮਿਸ਼ਨ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਕਿ ਉਹ ਕੁਰੱਪਸ਼ਨ ਦਾ ਦੋਸ਼ੀ ਪਾਏ ਜਾਣ ਵਾਲੇ ਜਾਂ ਚੋਣਾਂ ਦੇ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਜਾਂ ਪਾਰਟੀ ਨੂੰ ਲੁੜੀਂਦੀ ਸਜ਼ਾ ਵੀ ਦੇ ਸਕਣ। 

Tuesday, June 20, 2017

ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਲੌਂਗ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ

AISF ਅਤੇ AIYF ਵੱਲੋਂ ਪੰਜਾਬ ਵਿੱਚ ਵੀ ਸਰਗਰਮੀਆਂ ਤੇਜ਼ 
ਲੁਧਿਆਣਾ: 20 ਜੂਨ 2017ਜੂਨ :(ਪੰਜਾਬ ਸਕਰੀਨ ਬਿਊਰੋ):: More Pics on Facebook Please
ਜਦੋਂ ਦੇਸ਼ ਵਿੱਚ ਖਤਰਨਾਕ ਦੌਰ ਚੱਲ ਰਿਹਾ ਹੈ। ਦੇਸ਼ ਨੂੰ ਬਾਰ ਬਾਰ ਮੁਢਲੇ ਮਸਲਿਆਂ ਤੋਂ ਕਿਸੇ ਨ ਕਿਸੇ ਬਹਾਨੇ ਲਾਂਭੇ ਲਿਜਾਇਆ ਹੈਦੇਸ਼ ਵਿੱਚ ਬੁਲੰਦ ਹੋ ਰਹੀ ਹੈ ਸ਼ਹੀਦ-ਆਜ਼ਮ ਭਗਤ ਸਿੰਘ ਆਵਾਜ਼। ਲੋਕ ਮਸਲਿਆਂ ਦਾ ਹੱਲ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੀ ਰੌਸ਼ਨੀ ਚੋਂ ਲੱਭਣ ਲਈ ਅੱਗੇ ਆਈਆਂ ਖੱਬੇ ਪੱਖੀ ਜੱਥੇਬੰਦੀਆਂ  ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ। ਇਹਨਾਂ ਸੰਗਠਨਾਂ ਦੀ ਸੂਬਾਈ ਕਾਡਰ ਦੀ ਇੱਕ ਭਰਵੀਂ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ ਕਈ ਮਹੱਤਵਪੂਰਨ ਮੁੱਦੇ ਉਠਾਏ ਗਏ। ਕਿਸੇ ਵੇਲੇ ਮਾਓ-ਜੇ-ਤੁੰਗ ਦੀ ਅਗਵਾਈ ਵਾਲੇ ਲੌਂਗ ਮਾਰਚ ਨੇ ਇਤਿਹਾਸ ਵਿੱਚ ਆਪਣੀ ਵੱਖਰੀ  ਹੁਣ  ਇੱਕ ਲੰਮੇ ਅਰਸੇ ਮਗਰੋਂ ਖੱਬੇਪੱਖੀ ਵਿਦਿਆਰਥੀ ਸ਼ਕਤੀ ਨੇ ਲੌਂਗ ਮਾਰਚ ਦਾ ਐਲਾਨ ਕੀਤਾ ਹੈ।  
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਰਲਡ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਕੇਰਲਾ ਦੇ ਰਹਿਣ ਵਾਲੇ ਵਿਨਾਓ ਵਿਸ਼ਮ ਨੇ  ਰੁਝਾਨ ਵੱਲ ਧਿਆਨ ਦੁਆਉਂਦਿਆਂ ਕਿਹਾ ਕਿ ਦੇਸ਼ ਨੂੰ ਧਰਮ ਤੇ ਜਾਤ ਦੇ ਆਧਾਰ ’ਤੇ ਵੰਡ ਕੇ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾਉਣ ਵਾਲੇ ਰਾਜਨੀਤਿਕ ਆਗੂਆਂ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ ਬਣ ਗਈ ਹੈ। ਉਹਨਾਂ ਸਾਵਧਾਨ ਕੀਤਾ ਕਿ ਦੇਸ਼ ਵਿੱਚ ਕਈ ਅਜਿਹੀਆਂ ਕੱਟੜਪੰਥੀ ਤਾਕਤਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਜੋ ਇਤਿਹਾਸ ਨੂੰ ਤੋੜ-ਮਰੋੜ ਕੇ ਲੋਕਾਂ ਅੱਗੇ ਪੇਸ਼ ਕਰ ਰਹੀਆਂ ਹਨ। ਹੋਰ ਤਾਂ ਹੋਰ ਇਨ੍ਹਾਂ ਵੱਲੋਂ ਕੌਮੀ ਸ਼ਹੀਦਾਂ ਦੀ ਸੋਚ ਦਾ ਆਪਣੀ ਸੋਚ ਨਾਲ ਰਲੇਵਾਂ ਕਰਕੇ ਲੋਕਾਂ ਅੱਗੇ ਪਰੋਸਿਆ ਜਾ ਰਿਹਾ ਹੈ। ਸਮਾਜ ਵਿੱਚ ਅਨਪੜ੍ਹਤਾ ਤੇ ਬੇਰੁਜ਼ਗਾਰੀ ਆਦਿ ਕਈ ਮੁੱਦੇ ਜਿਉਂ ਦੇ ਤਿਉਂ ਖੜ੍ਹੇ ਹਨ ਪਰ ਅਫਸੋਸ ਕਿ ਰਾਜਨੀਤਿਕ ਆਗੂਆਂ ਵੱਲੋਂ ਦੇਸ਼ ਦੇ ਲੋਕਾਂ ਨੂੰ ਹੋਰ ਪਾਸੇ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਗਤ ਸਿੰਘ ਕਮਿਊਨਿਸਟ ਵਿਚਾਰਧਾਰਾ ਦੇ ਧਾਰਨੀ ਸਨ।  
ਉਹ ਵੀ ਬਰਾਬਰੀ ਦਾ ਸਮਾਜ ਸਿਰਜਣ ਵਿੱਚ ਵਿਸ਼ਵਾਸ ਰੱਖਦੇ ਸਨ। ਸ੍ਰੀ ਵਿਸ਼ਮ ਨੇ ਕਮਿਊਨਿਸਟ ਵਿਚਾਰਾਂ ਵਾਲੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਕੱਟੜਪੰਥੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਏਆਈਐਸਐਫ  ਦੇ ਕੌਮੀ ਪ੍ਰਧਾਨ ਆਫ਼ਤਾਬ ਆਲਮ ਖਾਨ ਨੇ ਕਿਹਾ ਕਿ ਚੀਨ ਜਿਹੇ ਦੇਸ਼ ਵਿੱਚ 95 ਫੀਸਦੀ ਲੋਕਾਂ ਕੋਲ ਰੁਜ਼ਗਾਰ ਹੈ ਪਰ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਲਾਈਨ ਦਿਨੋਂ ਦਿਨ ਲੰਬੀ ਹੋ ਰਹੀ ਹੈ। ਇਹ ਸਭ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸਰਕਾਰੀ ਅਦਾਰਿਆਂ ਨੂੰ ਹੌਲੀ ਹੌਲੀ ਨਿੱਜੀ ਅਦਾਰਿਆਂ ਦੇ ਹੱਥ ਦਿੱਤਾ ਜਾ ਰਿਹਾ ਹੈ। ਰਾਖਵੇਂਕਰਨ ਦੇ ਨਾਂ ’ਤੇ ਦੋਵਾਂ ਧਿਰਾਂ ਨੂੰ ਇੱਕ-ਦੂਜੇ ਵਿਰੁੱਧ ਭੜਕਾ ਕੇ ਮਾੜੀ ਰਾਜਨੀਤੀ ਖੇਡੀ ਜਾ ਰਹੀ ਹੈ। ਛੱਤੀਸਗੜ੍ਹ ਵਿੱਚ ਅੱਜ ਵੀ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਲੋਕਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ’ਚ ਜਾਣ ਲਈ ਪੁਲੀਸ ਪਾਸੋਂ ਮਨਜ਼ੂਰੀ ਲੈਣੀ ਪੈਂਦਾ ਹੈ।
ਲੁਧਿਆਣਾ ਵਾਲੀ ਇਹ ਮੀਟਿੰਗ ਏ ਆਈ ਐਸ ਐਫ਼ ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾਗਾਏ ਅਤੇ ਏ ਆਈ ਵਾਈ ਐਫ਼ ਦੀ ਸੂਬਾ ਕੈਸ਼ੀਅਰ ਨਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨੌਜੁਆਨਾਂ ਤੇ ਵਿਦਿਆਰਥੀਆਂ ਦੇ ਕੌਮੀ ਇੰਚਾਰਜ ਸਾਥੀ ਬਿਨੋਏ ਵਿਸ਼ਵਮ, ਕੌਮੀ ਪ੍ਰਧਾਨ ਐਸ ਐਫ਼ ਵਲੀ ਉੱਲਾ ਖਾਦਰੀ, ਤੇ ਵਾਈ ਐਫ਼ ਦੇ ਆਫ਼ਤਾਬ ਆਲਮ ਖਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਤੇ ਸਰਵ ਭਾਰਤ ਨੌਜੁਆਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ ਵੀ ਹਾਜ਼ਰ ਸਨ।  More Pics on Facebook Please
ਕਾਡਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਿਨੋਏ ਵਿਸ਼ਵਮ ਨੇ ਕਿਹਾ ਕਿ ਕੰਨਿਆ ਕੁਮਾਰੀ ਤੋਂ ਹੁਸੈਨੀਵਾਲਾ ਤੱਕ ਕੀਤਾ ਜਾ ਰਿਹਾ ਦੇਸ਼ ਵਿਆਪੀ ਲੌਂਗ ਮਾਰਚ ਨੌਜੁਆਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਚੇਤਨਾ ਮੁਹਿੰਮ ਹੈ। 
ਉਨ੍ਹਾਂ ਇਹ ਦ੍ਰਿੜ੍ਹ ਨਿਸ਼ਚਾ ਦੁਹਰਾਉਂਦਿਆਂ ਕਿਹਾ ਕਿ ਬਨੇਗਾ 'ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ' ਦੇਸ਼ ਦੀ ਜੁਆਨੀ ਲਈ ਸੁਰੱਖਿਅਤ ਅਤੇ ਸੁਨਹਿਰੇ ਭਵਿੱਖ ਦੀ ਗਾਰੰਟੀ ਕਰੇਗਾ ਅਤੇ ਨਿਰਾਸ਼ਾ ਵਿੱਚ ਜਾ ਰਹੀ ਜੁਆਨੀ ਵਿੱਚ ਨਵੀਂ ਰੂਹ ਫੂਕੇਗਾ। ਇਸ ਮੀਟਿੰਗ ਨੂੰ ਅੱਗੇ ਸੰਬੋਧਨ ਕਰਦਿਆਂ ਸਾਥੀ ਵਲੀ ਉੱਲਾ ਕਾਦਰੀ ਅਤੇ ਆਫ਼ਤਾਬ ਆਲਮ ਨੇ ਕਿਹਾ ਕਿ ਬਨੇਗਾ ਐਕਟ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ਹੈ, ਜਿਸ ਤਹਿਤ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖ਼ਾਹ ਅਣ-ਸਿੱਖਿਅਤ 20,000, ਅਰਧ ਸਿੱਖਿਅਤ 25,000, ਸਿੱਖਿਅਤ 30,000 ਅਤੇ ਉਚ ਸਿੱਖਿਅਤ ਲਈ 35,000 ਰੁਪਏ ਦੀ ਗਾਰੰਟੀ ਕਰਦਾ ਹੈ। ਆਗੂ ਸਾਥੀਆਂ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿਆਪੀ ਲੌਂਗ ਮਾਰਚ ਤੋਂ ਨੌਜੁਆਨਾਂ ਵਿੱਚ ਇਨਕਲਾਬੀ ਜੋਸ਼ ਭਰੇਗਾ ਅਤੇ ਹੋਰ ਕਿਸੇ ਵੀ ਮੁੱਦੇ ਤੋਂ ਪਹਿਲਾਂ ਰੁਜ਼ਗਾਰ ਦੀ ਗਾਰੰਟੀ ਲਈ ਇੱਕ ਝੰਡੇ ਥੱਲੇ ਇਕੱਠੇ ਕਰੇਗਾ। ਦੇਸ਼ ਦੀ ਸਰਕਾਰ ਵੱਲੋਂ ਜੁਆਨੀ ਨੂੰ ਅਲੱਗ-ਅਲੱਗ ਧਰਮਾਂ, ਫ਼ਿਰਕਿਆਂ 'ਚ ਵੰਡ ਕੇ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਬਨੇਗਾ ਦੀ ਪ੍ਰਾਪਤੀ ਦੀ ਮੁਹਿੰਮ ਸਭ ਲੋਕਾਂ ਨੂੰ ਇਕੱਠਾ ਕਰੇਗੀ ਅਤੇ ਇਸ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਤੇ ਨੌਜੁਆਨਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਾਥੀ ਹਰਦੇਵ ਅਰਸ਼ੀ ਨੇ ਕਿਹਾ ਕਿ ਨੌਜੁਆਨਾਂ ਅਤੇ ਵਿਦਿਆਰਥੀਆਂ ਦੇ ਦੇਸ਼ ਵਿਆਪੀ ਲੌਂਗ ਮਾਰਚ ਦਾ ਪੰਜਾਬ ਦੀ ਧਰਤੀ ਹੁਸੈਨੀਵਾਲਾ ਵਿਖੇ ਇਨਕਲਾਬੀ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਲਈ ਪੁਰਜ਼ੋਰ ਸਹਾਇਤਾ ਕੀਤੀ ਜਾਵੇਗੀ।  More Pics on Facebook Please
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜੁਆਨਾਂ ਸਿਰ ਇਹ ਸਿਹਰਾ ਜਾਂਦਾ ਹੈ, ਜਿਨ੍ਹਾਂ ਨੇ ਬਨੇਗਾ ਨੂੰ ਪੰਜਾਬ ਦੀ ਧਰਤੀ ਤੋਂ ਸ਼ੁਰੂ ਕਰਦਿਆਂ ਇਸ ਨੂੰ ਦੇਸ਼ ਦੀ ਸਿਆਸਤ ਸਾਹਮਣੇ ਮੁੱਖ ਮੁੱਦਾ ਬਣਾਉਣ ਤੱਕ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਇਸ ਦੇਸ਼ ਦੇ ਰਾਜਾਂ ਨੂੰ ਕਵਰ ਕਰਨ ਵਾਲੇ ਮਾਰਚ ਦੇ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਵੱਡੀ ਗਿਣਤੀ 'ਚ ਹਰ ਜ਼ਿਲ੍ਹੇ 'ਚ ਲਾਮਬੰਦੀ ਕੀਤੀ ਜਾਵੇਗੀ।
ਇਸ ਸਮੇਂ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰ ਏ ਆਈ ਐਸ ਐਫ਼ ਵਿੱਕੀ ਮਹੇਸ਼ਰੀ, ਏ ਆਈ ਵਾਈ ਐਫ਼ ਸੁਖਜਿੰਦਰ ਮਹੇਸ਼ਰੀ, ਕਰਮਵੀਰ ਕੌਰ ਬੱਧਨੀ, ਦਲਜੀਤ ਕੌਰ ਨੇਗੀ, ਜਸਪ੍ਰੀਤ ਕੌਰ ਬੱਧਨੀ, ਸੀਨੀਅਰ ਟਰੇਡ ਯੂਨੀਅਨ ਆਗੂ ਸਾਥੀ ਡੀ ਪੀ ਮੌੜ, ਸਾਥੀ ਚਰਨ ਸਰਾਭਾ, ਸਾਬਕਾ ਨੌਜੁਆਨ ਆਗੂ ਕੁਲਦੀਪ ਭੋਲਾ, ਸਾਥੀ ਕਸ਼ਮੀਰ ਸਿੰਘ, ਦੀਪਕ ਕੁਮਾਰ ਲੁਧਿਆਣਾ, ਸਤੀਸ਼ ਛੱਪੜੀਵਾਲਾ, ਹਰਭਜਨ ਛੱਪੜੀਵਾਲਾ, ਵਰਿੰਦਰ ਖੁਰਾਣਾ, ਸੁਖਵਿੰਦਰ ਮਲੋਟ, ਮੰਗਤ ਰਾਏ, ਗੁਰਮੁੱਖ, ਸੁਭਾਸ਼ ਕੈਰੇ, ਹਰਲਾਭ, ਸੁਰਜੀਤ ਮੇਘਾ, ਹਰਚਰਨ ਔਜਲਾ, ਵਿਸ਼ਾਲ ਵਲਟੋਆ ਆਦਿ ਨੇ ਸੰਬੋਧਨ ਕੀਤਾ। ਕੁਲ ਮਿਲਾ ਕੇ ਇਹ ਮੀਟਿੰਗ ਦੇਸ਼  ਦੀ ਨੌਜਵਾਨੀ ਨੂੰ ਅੱਜ ਦੇ ਉਹਨਾਂ ਸ਼ਾਤਰ ਅਨਸਰਾਂ  ਤੋਂ ਸੁਚੇਤ ਕਰਨ ਵਿੱਚ ਕਾਮਯਾਬ ਰਹੀ ਜਿਹੜੇ ਸ਼ਹੀਦ  ਵਿਚਾਰਧਾਰਾ ਨੂੰ ਹਾਈਜੈਕ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਹਨ। 

Monday, October 03, 2016

ਜੰਗ ਦੀ ਮੁਸੀਬਤ ਮਗਰੋਂ ਸੀਪੀਆਈ ਨੇ ਫੜੀ ਭੰਬਲਭੂਸੇ ਪਏ ਲੋਕਾਂ ਦੀ ਬਾਂਹ

ਸੂਬਾ ਸਕੱਤਰ ਅਰਸ਼ੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਸਰਗਰਮ ਸ਼ੁਰੂ 
ਫਾਜ਼ਿਲਕਾ: 2 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਸਿਆਸੀ ਚਾਲਬਾਜ਼ੀਆਂ ਅਤੇ ਜੰਗ ਦੇ ਜਨੂੰਨ ਨੂੰ ਭੜਕਾ ਰਹੀਆਂ ਲੋਕ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਤੋਂ ਐਨ ਪਾਸੇ ਹਟ ਕੇ ਸੀਪੀਆਈ ਨੇ ਉਹਨਾਂ ਲੋਕਾਂ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਹਨਾਂ ਨੂੰ ਜੰਗ ਲੱਗਣ ਤੋਂ ਪਹਿਲਾਂ ਹੀ ਘਰੋਂ ਬੇਘਰ ਹੋਣਾ ਪੈ ਰਿਹਾ ਹੈ। ਇਸ ਮਕਸਦ ਲਈ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਖੁਦ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਹਨ। 
ਤਾਜ਼ਾ ਰਿਪੋਰਟਾਂ ਮੁਤਾਬਿਕ ਭਾਰਤ-ਪਾਕਿ ਸਰਹੱਦ 'ਤੇ ਬਣੇ ਦਹਿਸ਼ਤੀ ਮਾਹੌਲ ਅਤੇ ਸਰਕਾਰ ਦੇ ਹੁਕਮਾਂ ਤਹਿਤ ਆਪਣਾ ਘਰ ਬਾਰ ਛੱਡ ਕੇ ਘਰ ਤੋਂ ਬੇਘਰ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਸ੍ਰੀ ਅਰਸ਼ੀ ਨਾਲ ਸੀ ਪੀ ਆਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਹੰਸ ਰਾਜ ਗੋਲਡਨ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਬਲਾਕ ਜਲਾਲਾਬਾਦ ਦੇ ਕ੍ਰਮਵਾਰ ਪ੍ਰਧਾਨ/ਸਕੱਤਰ ਕਿਸਾਨ ਆਗੂ ਕ੍ਰਿਸ਼ਨ ਧਰਮੂਵਾਲਾ, ਦਰਸ਼ਨ ਲੱਖੇ ਕੜਾਈਆਂ, ਸੀ ਪੀ ਆਈ ਬਲਾਕ ਜਲਾਲਾਬਾਦ ਦੇ ਸਕੱਤਰ ਛਿੰਦਰ ਮਹਾਲਮ, ਜ਼ਿਲ੍ਹਾ ਕੌਂਸਲ ਮੈਂਬਰ ਦਰਸ਼ਨ ਲਾਧੂਕਾ, ਏ ਆਈ ਐੱਸ ਐਫ਼ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਧਰਮੂਵਾਲਾ, ਕਰਨੈਲ ਬੱਘੇਕਾ, ਮੁਖਤਿਆਰ ਕਮਰੇਵਾਲਾ ਅਤੇ ਰਾਜੂ ਛੱਪੜੀਵਾਲਾ ਹਾਜ਼ਰ ਸਨ। ਸ੍ਰੀ ਹਰਦੇਵ ਅਰਸ਼ੀ ਨੇ ਪਾਰਟੀ ਸਾਥੀਆਂ ਨਾਲ ਸਭ ਤੋਂ ਪਹਿਲਾਂ ਸਥਾਨਕ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਬਣੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਮੂਹ ਪਾਰਟੀ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਇਸ ਔਖੀ ਘੜੀ ਮੌਕੇ ਹਮੇਸ਼ਾ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਇਸ ਨਾਲ ਜਿੱਥੇ ਬਾਕੀ ਸਿਆਸੀ ਧਿਰਾਂ ਵੀ ਇਸ ਪਾਸੇ ਤੁਰੀਆਂ ਹਨ ਉੱਥੇ ਸਮਾਜਿਕ ਜੱਥੇਬੰਦੀਆਂ ਵੀ ਘਰ ਬਾਰ ਛੱਡ ਕੇ ਆਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੀ  ਆ ਰਹੀਆਂ ਹਨ। 
ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦਰਜਨਾਂ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਿਕਲਾਂ ਸੁਣੀਆਂ ਗਈਆਂ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ।
ਸੀਪੀਆਈ ਦੀ ਇਸ ਪਹਿਲਕਦਮੀ ਨੇ ਇੱਕ ਤਰਾਂ ਨਾਲ ਸਮਾਜਿਕ ਸੰਗਠਨਾਂ ਅਤੇ ਸਿਆਸੀ ਧਿਰਾਂ ਨੂੰ ਇੱਕ ਵਾਰ ਫਿਰ ਰਾਹ ਦਿਖਾਇਆ ਹੈ। ਚੋਣਾਂ ਲਈ ਸਰਗਰਮ ਧਿਰਾਂ ਵੀ ਹੁਣ ਵੋਟਾਂ ਦੀ ਗੱਲ ਛੱਡ ਕੇ ਲੋਕਾਂ ਦੇ ਦੁੱਖ ਦਰਦ ਸੁਣ  ਰਹੀਆਂ ਹਨ। ਇਸ ਉਪਰੰਤ ਉਹਨਾਂ ਸਰਹੱਦੀ ਪਿੰਡ ਢਾਣੀ ਨੱਥਾ ਸਿੰਘ, ਜੋਧਾਂ ਭੈਣੀ, ਗਰੀਬਾ ਸਾਂਦੜ, ਫੱਤੂਵਾਲਾ, ਗੋਲੇਵਾਲਾ, ਟਾਹਲੀਵਾਲਾ ਹਿਠਾੜ ਅਤੇ ਲਾਧੂਕਾ ਪਿੰਡ 'ਚ ਪਹੁੰਚ ਕੇ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆ। ਬਿਨਾ ਕਿਸੇ ਕਸੂਰ ਦੇ ਜੰਗਬਾਜ਼ਾਂ ਦੀਆਂ ਕਰਤੂਤਾਂ ਦਾ ਸ਼ਿਕਾਰ ਹੋਏ ਲੋਕਾਂ ਦੇ ਦੁੱਖ ਨੂੰ ਸੀਪੀਆਈ ਨੇ ਨੇੜਿਓਂ ਹ ਕੇ ਦੇਖਿਆ ਸੁਣਿਆ। 
ਸਰਹੱਦੀ ਪਿੰਡਾਂ ਦੇ ਆਪਣੇ ਇਸ ਵਿਸ਼ੇਸ਼ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਅਤੇ ਹੰਸਰਾਜ ਗੋਲਡਨ ਨੇ ਕਿਹਾ ਕਿ ਪਾਰਟੀ ਦਹਿਸ਼ਤਗਰਦੀ ਫੈਲਾਉਣ ਵਾਲਿਆਂ ਦੇ ਸਖਤ ਖ਼ਿਲਾਫ਼ ਹੈ। ਉਹਨਾਂ ਪਾਕਿਸਤਾਨੀ ਹਕੂਮਤ ਨੂੰ ਵੀ ਤਾੜਨਾ ਕੀਤੀ ਕਿ ਪਾਕਿਸਤਾਨ ਨੂੰ ਹਰ ਹਾਲਤ ਵਿੱਚ ਅੱਤਵਾਦ 'ਤੇ ਕਾਬੂ ਪਾਉਣਾ ਹੋਵੇਗਾ, ਕਿਉਂਕਿ ਇਸ ਅੱਤਵਾਦ ਨਾਲ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦਕਿ ਦੋਵਾਂ ਦੇਸ਼ਾਂ ਦੇ ਆਮ ਲੋਕ ਸ਼ਾਂਤੀ ਚਾਹੁੰਦੇ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਅੱਗੇ ਤਾਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਹੋਰ ਸੈਂਕੜੇ ਮੁਸੀਬਤਾਂ ਮੂੰਹ ਅੱਡੀ ਖੜੀਆਂ ਹਨ।
ਸਰਹੱਦੀ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰਸ਼ੀ ਅਤੇ ਸ੍ਰੀ ਗੋਲਡਨ ਨੇ ਕਿਹਾ ਕਿ ਪਾਕਿ-ਭਾਰਤ ਸਰਹੱਦ 'ਤੇ ਦਹਿਸ਼ਤੀ ਮਾਹੌਲ ਨਾਲ ਘਰ ਛੱਡਣ ਨਾਲ ਲੋਕਾਂ ਦੇ ਹੋਏ ਘਰੇਲੂ ਅਤੇ ਫ਼ਸਲੀ ਨੁਕਸਾਨ ਦਾ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰ ਪੱਕੀ ਫ਼ਸਲ ਨੂੰ ਸਰਕਾਰ ਕਟਵਾਉਣ ਦਾ ਪ੍ਰਬੰਧ ਕਰੇ ਅਤੇ ਪੱਕ ਰਹੀ ਫ਼ਸਲ ਦੀ ਦੇਖਭਾਲ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾ ਕੇ ਦੇਖਭਾਲ ਕਰਨ ਦੀ ਇਜ਼ਾਜਤ ਦਿੱਤੀ ਜਾਵੇ। 

Sunday, October 02, 2016

CPI ਦੇ ਜ਼ਿਲਾ ਸਕੱਤਰ ਰਾਹਤ ਕੈਂਪਾਂ 'ਚ ਜਾ ਕੇ ਲੋਕਾਂ ਦੀ ਸਾਰ ਲੈਣ-ਕਾਮਰੇਡ ਅਰਸ਼ੀ

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ
ਚੰਡੀਗੜ੍ਹ: 1 ਅਕਤੂਬਰ 2016:  (ਪੰਜਾਬ ਸਕਰੀਨ ਬਿਊਰੋ):
ਸੀਪੀਆਈ ਪੰਜਾਬ ਨੇ ਵੀ ਚੇਤੇ ਕਰਾਇਆ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ। ਸੀਪੀਆਈ ਪੰਜਾਬ ਦੇ ਸਕੱਤਰ ਕਾਮਰੈਕ ਹਰਦੇਵ ਅਰਸ਼ੀ ਨੇ ਯਾਦ ਕਰਾਇਆ ਕਿ ਭਾਰਤ-ਪਾਕਿ ਵਿਚਾਲੇ ਹੋਈਆਂ ਹੁਣ ਤੱਕ ਦੀਆਂ ਜੰਗਾਂ ਵੀ ਇਹੋ ਸਬਕ ਦਿੰਦੀਆਂ ਹਨ। ਇਸਦੇ ਨਾਲ ਹੀ ਉਹਨਾਂ ਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਦੀ ਵੀ ਸਖਤ ਨਿਖੇਧੀ ਕੀਤੀ। ਉਹਨਾਂ ਪਾਰਟੀ ਦੇ ਜ਼ਿਲਾ ਸਕੱਤਰਾਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਜਾ ਕੇ ਲੋਕਾਂ ਦੀ ਸਾਰ ਲੈਣ ਦੀ ਵੀ ਹਦਾਇਤ ਕੀਤੀ। 
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਐਮ ਐਲ ਏ ਨੇ ਭਾਰਤੀ ਫੌਜ ਵਲੋਂ ਸਰਜੀਕਲ ਅਪਰੇਸ਼ਨ ਕਰਕੇ ਮਕਬੂਜ਼ਾ ਕਸ਼ਮੀਰ ਵਿਚ ਕੰਟਰੋਲ ਰੇਖਾ ਲਾਗੇ ਬਣੇ ਦਹਿਸ਼ਤਗਰਦਾਂ ਦੇ ਕੈਂਪਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਦਾ ਸਮੱਰਥਨ ਕਰਦਿਆਂ ਪਾਕਿਸਤਾਨ ਦੀ ਸਰਕਾਰ ਉਤੇ ਜ਼ੋਰ ਦਿਤਾ ਕਿ ਨਾ ਕੇਵਲ ਦਹਿਸ਼ਤਗਰਦ ਕਾਰਵਾਈਆਂ ਨੂੰ ਸ਼ਹਿ ਅਤੇ ਮਦਦ ਦੇਣੀ ਜਾਂ ਉਸ ਦੀਆਂ ਏਜੰਸੀਆਂ ਵਲੋਂ ਇਹ ਕਾਰਵਾਈਆਂ ਕਰਨਾ ਬੰਦ ਕਰੇ ਸਗੋਂ ਆਪਣੀ ਧਰਤੀ 'ਤੇ ਚੱਲ ਰਹੇ ਦਹਿਸ਼ਤੀ ਕੈਂਪਾਂ, ਭਾਰਤ-ਵਿਰੋਧੀ ਸਾਜ਼ਿਸ਼ਾਂ ਨੂੰ ਵੀ ਬੰਦ ਕਰੇ ਅਤੇ ਬੰਬਈ ਹਮਲਿਆਂ, ਪਠਾਨਕੋਟ, ਗੁਰਦਾਸਪੁਰ ਤੇ ਉੜੀ ਹਮਲੇ ਦੇ ਦੋਸ਼ੀਆਂ ਨੂੰ ਜਾਂ ਮਿਸਾਲੀ ਸਜ਼ਾ ਦੇਵੇ ਜਾਂ ਭਾਰਤ ਹਵਾਲੇ ਕਰੇ। ਉਹਨਾਂ ਇਸ ਮਾਮਲੇ 'ਤੇ ਪਾਕਿਸਤਾਨ ਦੀ ਸਖਤ ਆਲੋਚਨਾ ਵੀ ਕੀਤੀ। 
ਇਸਦੇ ਨਾਲ ਹੀ ਕਾਮਰੇਡ ਅਰਸ਼ੀ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਬੀਮਾਰੀ ਵਰਗੀਆਂ ਭਿਆਨਕ ਸਮਸਿਆਵਾਂ ਹਨ, ਜਿਹਨਾਂ ਦਾ ਹੱਲ ਪੁਰਅਮਨ ਮਾਹੌਲ ਅਤੇ ਦੋਸਤਾਨਾ ਗੁਆਂਢ ਨਾਲ ਹੋ ਸਕਦਾ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ, ਸਗੋਂ ਹੋਰ ਨਵੇਂ ਮਸਲੇ ਖੜੇ ਕਰਦੀ ਹੈ; ਭਾਰਤ-ਪਾਕਿ ਵਿਚਾਲੇ ਹੋਈਆਂ ਹੁਣ ਤੱਕ ਦੀਆਂ 4-5 ਜੰਗਾਂ ਵੀ ਇਹੋ ਸਬਕ ਦਿੰਦੀਆਂ ਹਨ। ਇਕ ਦੂਜੇ ਦੀ ਪ੍ਰਭੂਸੱਤਾ ਅਤੇ ਗੈਰ-ਦਖਲਅੰਦਾਜ਼ੀ ਦੇ ਅਸੂਲ ਦਾ ਮਾਣ ਕਰਦਿਆਂ ਦੁਵੱਲੀ ਗੱਲਬਾਤ ਰਾਹੀਂ ਮਸਲੇ ਸੁਲਝਾਉਣੇ ਚਾਹੀਦੇ ਹਨ। ਸਾਥੀ ਅਰਸ਼ੀ ਨੇ ਦਹਿਸ਼ਤੀ ਕਾਰਵਾਈਆਂ ਵਿਚ ਸ਼ਾਮਲ ਪਾਕਿਸਤਾਨ ਦੀ ਸਥਾਪਤੀ ਨੂੰ ਕੌਮਾਂਤਰੀ ਤੌਰ 'ਤੇ ਨਿਖੇੜਣ ਦੇ ਯਤਨਾਂ ਦੀ ਹਮਾਇਤ ਕੀਤੀ। 
ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਸਾਰਕ ਦੇਸ਼ਾਂ ਦੇ ਗਰੁੱਪ ਵਿਚ ਕੁਲ ਅੱਠ ਦੇਸ਼ਾਂ ਵਿਚੋਂ ਪੰਜ ਦੇਸ਼ਾਂ ਵਲੋਂ ਪਾਕਿਸਤਾਨ ਦੀਆਂ ਇਹਨਾਂ ਦਹਿਸ਼ਤ ਪੱਖੀ ਕਾਰਵਾਈਆਂ ਦੇ ਖਿਲਾਫ ਸਾਰਕ ਸੰਮੇਲਨ ਲਈ ਇਸਲਾਮਾਬਾਦ ਜਾਣੋਂ ਇਨਕਾਰ ਕਰਨ ਤੋਂ ਪਾਕਿਸਤਾਨ ਨੂੰ ਸਬਕ ਸਿਖਣਾ ਚਾਹੀਦਾ ਹੈ।
ਕਾਮਰੇਡ ਅਰਸ਼ੀ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਮਿਲਦੀ ਸ਼ਹਿ ਅਤੇ ਮਦਦ ਵਿਰੁੱਧ ਅਤੇ ਸਮੁੱਚੇ ਤੌਰ 'ਤੇ ਦਹਿਸ਼ਤਗਰਦੀ ਵਿਰੁੱਧ ਭਾਰਤ ਦੀਆਂ ਕੋਸ਼ਿਸ਼ਾਂ ਅਤੇ ਕਾਰਵਾਈਆਂ ਦਾ ਸਮੱਰਥਨ ਕਰਦਿਆਂ, ਨਾਲ ਹੀ ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ। 
ਲੋਕਾਂ ਦੇ ਉਜਾੜੇ ਦੀ ਵੀ ਨਿਖੇਧੀ ਕੀਤੀ
ਉਹਨਾਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ। ਹੁਣ ਵੀ ਸਰਕਾਰ ਨੇ ਪਿੰਡ ਖਾਲੀ ਕਰਨ ਦੇ ਨਾਦਰਸ਼ਾਹੀ ਹੁਕਮ ਚੜ੍ਹਾ ਦਿਤੇ ਹਨ ਅਤੇ ਹਜ਼ਾਰਾਂ ਪਰਿਵਾਰ ਰੁਲ ਰਹੇ ਹਨ ਅਤੇ ਨਾਲ ਹੀ ਉਹਨਾਂ ਦੀ ਪੱਕੀ ਫਸਲ ਯਤੀਮ ਹੋ ਰਹੀ ਹੈ।  ਕਬੀਲੇ ਜ਼ਿਕਰ ਹੈ ਕਿ ਕੁਝ ਸੱਤਾਧਾਰੀ ਲੋਕ ਇਸ ਉਜਾੜੇ ਦੇ ਬਾਵਜੂਦ ਆਤਿਸ਼ਬਾਜ਼ੀ ਚਲਾ ਕੇ ਭੰਗੜੇ ਪਾ ਰਹੇ ਹਨ। 
ਕਾਮਰੇਡ ਅਰਸ਼ੀ ਨੇ ਮੰਗ ਕੀਤੀ ਕਿ ਇਹਨਾਂ ਪਰਵਾਰਾਂ ਦੀ ਪੂਰੀ ਸੰਭਾਲ ਕੀਤੀ ਜਾਵੇ, ਉਜਾੜੇ ਦਾ ਮੁਆਵਜ਼ਾ ਦਿੱਤਾ ਜਾਵੇ, ਮਾਮਲਾ ਸਿਰਫ ਅਫਸਰਸ਼ਾਹੀ 'ਤੇ ਨਾ ਛੱਡ ਦਿਤਾ ਜਾਵੇ, ਪੰਜਾਬ ਸਰਕਾਰ ਇਸ ਮਾਮਲੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਵੇ ਅਤੇ ਇਸ ਨੂੰ ਸਿਆਸੀ ਲਾਹਾ ਲੈਣ ਦਾ ਮੁੱਦਾ ਨਾ ਬਣਾਇਆ ਜਾਵੇ, ਇਹ ਦੇਸ਼ ਦੀ ਸੁਰੱਖਿਆ ਦਾ ਗੰਭੀਰ ਸਵਾਲ ਹੈ ਅਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨ ਅਤੇ ਜੰਗ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਦੋਵੇਂ ਦੇਸ਼ ਪਰਮਾਣੂ ਤਾਕਤਾਂ ਹਨ ਅਤੇ ਲੜਾਈ ਦੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਕਾਮਰੇਡ ਅਰਸ਼ੀ ਨੇ ਇਹਨਾਂ ਛੇ (ਪਾਰਟੀ ਦੇ ਸੱਤ) ਸਰਹੱਦੀ ਜ਼ਿਲਿਆਂ ਦੇ ਪਾਰਟੀ ਸਕੱਤਰਾਂ ਅਤੇ ਲੀਡਰਸ਼ਿਪ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਰਾਹਤ ਕੈਂਪਾਂ ਵਿਚ ਜਾਣ ਜਿੱਥੇ ਉਹ ਆਰਜ਼ੀ ਤੌਰ 'ਤੇ ਠਹਿਰੇ ਹੋਏ ਹਨ, ਉਥੇ ਉਹਨਾਂ ਨਾਲ ਸੰਪਰਕ ਕਰਕੇ ਲੋੜੀਂਦੀ ਮਦਦ ਕਰਨ ਅਤੇ ਸਰਕਾਰੀ ਅਣਗਹਿਲੀ ਦੂਰ ਕਰਾਉਣ ਲਈ ਪਹਿਲਕਦਮੀ ਕਰਨ।

Sunday, September 18, 2016

ਚੰਡੀਗੜ੍ਹ ਵਿੱਚ ਸਰਬਸੰਮਤੀ ਨਾਲ ਹੋਈ ਇਪਟਾ ਪੰਜਾਬ ਦੀ ਚੋਣ

Sun, Sep 18, 2016 at 12:14 PM
ਇੰਦਰਜੀਤ ਰੂਪੋਵਾਲੀ ਅਤੇ ਸੰਜੀਵਨ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਚੁਣੇ 
ਚੰਡੀਗੜ੍ਹ: 18 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਦੇ ਕੋਨੇ ਕੋਨੇ ’ਚੋ ਭਰਵੀਂ ਗਿਣਤੀ ਵਿਚ ਆਏ ਇਪਟਾ ਦੇ ਡੈਲੀਗੇਟਾਂ ਦੀ ਹਾਜ਼ਰੀ ਵਿਚ ਇਪਟਾ, ਪੰਜਾਬ ਦੀ ਤਿੰਨ ਸਾਲਾਂ ਵਾਸਤੇ ਚੋਣ ਸਰਬਸੰਮਤੀ ਨਾਲ ਨੇਪਰੇ ਚੜੀ।ਚੋਣ ਤੋਂ ਪਹਿਲਾਂ ਇਪਟਾ ਦੀਆਂ ਪੰਜਾਬ ਵਿਚਲੀਆਂ ਸਰਗਰਮੀਆਂ ਦੀ ਰਿਪੋਰਟ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਪੜੀ। ਜੋ ਹਾਜ਼ਿਰ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੀ।ਇਸ ਉਪਰੰਤ 51 ਮੈਂਬਰੀ ਸਟੇਰ ਕੌਸਲ ਅਤੇ 21 ਮੈਂਬਰੀ ਕਾਰਜਕਾਰੀ ਦੇ ਗਠਨ ਤੋਂ ਬਾਦ ਕਪੁਰਥਲਾ ਤੋਂ ਇੰਦਰਜੀਤ ਰੂਪੋਵਾਲੀ ਨੂੰ ਪ੍ਰਧਾਨ ਅਤੇ ਮੁਹਾਲੀ ਤੋਂ ਸੰਜੀਵਨ ਸਿੰਘ ਨੂੰ ਜਨਰਲ ਸਕੱਤਰ ਚੁਣਨ ਤੋਂ ਇਲਾਵਾ ਖੰਨਾਂ ਤੋਂ ਜਗਦੀਸ਼ ਖੰਨਾਂ ਨੂੰ ਸੀਨੀਅਰ ਮੀਤ ਪ੍ਰਧਾਨ, ਸੰਗਰੂਰ ਤੋਂ ਦਿਲਬਾਰ ਸਿੰਘ, ਗੁਰਦਿਆਲ ਨਿਰਮਾਣ, ਲਾਂਦੜਾਂ (ਫਿਲੋਰ) ਤੋਂ ਮੱਖਣ ਕ੍ਰਾਂਤੀ ਅਤੇ ਰੋਪੜ ਤੋਂ ਅਮਨ ਭੋਗਲ ਨੂੰ ਮੀਤ ਪ੍ਰਧਾਨ, ਮੋਗਾ ਤੋਂ ਇੰਦਰਜੀਤ ਮੋਗਾ, ਅੰਮ੍ਰਿਤਸਰ ਤੋਂ ਬਲਬੀਰ ਮੂਧਲ,ਲੁਧਿਆਣਾਂ ਤੋਂ ਪ੍ਰਦੀਪ ਸ਼ਰਮਾਂ ਨੂੰ ਸਕੱਤਰ, ਰੋਪੜ ਤੋਂ ਸੁਰਿੰਦਰ ਰਸੂਲਪੁਰੀ ਨੂੰ ਜੱਥੇਬੰਦਕ ਸਕੱਤਰ, ਮੋਰਿੰਡਾ ਤੋਂ ਰਾਬਿੰਦਰ ਰੱਬੀ ਨੂੰ ਵਿੱਤ ਸਕੱਤਰ ਅਤੇ ਮੁਹਾਲੀ ਤੋਂ ਨਰਿੰਦਰ ਨਸਰੀਨ ਨੂੰ ਸਹਾਇਕ ਵਿੱਤ ਸਕੱਤਰ ਚੁਣਿਆ ਗਿਆ।ਇਹ ਸਾਰੀ ਚੋਣ ਪਰਕੀਰਿਆਸਰਬਸੰਮਤੀ ਨਾਲ ਸੰਪਨ ਹੋਈ।ਚੋਣੀ ਹੋਈ ਨਵੀਂ ਟੀਮ ਨੇ ਇਪਟਾ ਦੀ ਪੰਜਾਬ ਵਿਚ ਸਥਾਪਨਾਂ ਦੇ ਮੌਢੀਆਂ ਵਿਚ ਸ਼ੁਮਾਰ ਅਮਰਜੀਤ ਗੁਰਦਾਪੁਰੀ ਨੂੰ ਸਰਪ੍ਰਸਤ ਅਤੇ ਸੋਢੀ ਰਾਣਾ ਨੂੰ ਚੇਅਰਮੈਨ ਅਤੇ ਇਕੀ ਮੈਂਬਰੀ ਸਲਾਹਕਾਰ ਬੋਰਡ ਵੀ ਬਣਾਇਆ ਗਿਆ।ਜਿਸ ਵਿਚ ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ,ਕੇ.ਐਸ. ਸੂਰੀ, ਡਾ. ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਡੋਲੀ ਗੁਲੇਰੀਆ, ਪ੍ਰੋ. ਮਨਦੀਪ, ਡਾ. ਸਤੀਸ਼ ਵਰਮਾਂ, ਅਜਮੇਰ ਅੋਲਖ, ਕੇਵਲ ਧਾਲੀਵਾਲ,ਦਵਿੰਦਰ ਦਮਨ, ਗੁਰਨਾਮ ਕੰਵਰ, ਬਲਦੇਵ ਸਿੰਘ ਮੋਗਾ, ਮੱਲ ਸਿੰਘ ਰਾਮਪਰੀ ਅਤੇ ਦਰਸ਼ਨ ਦਰਦ  ਸ਼ਾਮਿਲ ਹਨ।                                            
ਚੇਤੇ ਰਹੇ ਕਿ ਪਿਛਲੀ ਵਾਰ ਵੀ ਇਪਟਾ ਦੀ ਚੋਣ ਸਰਬਸੰਮਤੀ ਨਾਲ ਹੀ ਹੋਈ ਸੀ। ਉਦੋਂ 28 ਸਤੰਬਰ 2013 ਨੂੰ ਸਰਬਸੰਮਤੀ ਨਾਲ ਅਗਲੇ ਤਿੰਨ ਸਾਲਾਂ ਲਈ ਲੋਕ ਗਾਇਕਾ ਡੌਲੀ ਗੁਲੇਰੀਆ ਨੂੰ ਸੰਸਥਾ ਦੀ ਚੇਅਰਪਰਸਨ ਅਤੇ ਅਮਰਜੀਤ ਸਿੰਘ ਗੁਰਦਾਸਪੁਰੀ, ਗੁਰਚਰਨ ਸਿੰਘ ਬੋਪਾਰਾਏ ਤੇ ਸਵਰਨ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ। ਇਹ ਜਾਣਕਾਰੀ ਇਪਟਾ ਪੰਜਾਬ ਦੇ ਪ੍ਰਚਾਰ ਸਕੱਤਰ ਸੁਰਿੰਦਰ ਰਸੂਲਪੁਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਕੀ ਅਹੁਦੇਦਾਰਾਂ ਵਿੱਚ ਸੋਢੀ ਰਾਣਾ (ਜਲੰਧਰ) ਨੂੰ ਪ੍ਰਧਾਨ, ਸੰਜੀਵਨ ਸਿੰਘ (ਮੁਹਾਲੀ) ਨੂੰ ਜਨਰਲ ਸਕੱਤਰ, ਇੰਦਰਜੀਤ ਰੁਪੋਵਾਲ (ਕਪੂਰਥਲਾ) ਨੂੰ ਸੀਨੀਅਰ ਮੀਤ-ਪ੍ਰਧਾਨ, ਰਾਬਿੰਦਰ ਸਿੰਘ ਰੱਬੀ (ਰੂਪਨਗਰ) ਨੂੰ ਵਿੱਤ ਸਕੱਤਰ, ਜਗਦੀਸ਼ ਖੰਨਾ (ਲੁਧਿਆਣਾ), ਗੁਰਦਿਆਲ ਨਿਰਮਾਣ (ਸੰਗਰੂਰ), ਹਰਜੀਤ ਕੈਂਥ (ਪਟਿਆਲਾ) ਸੁਮਨ ਲਤਾ (ਫਗਵਾੜਾ) ਨੂੰ ਮੀਤ ਪ੍ਰਧਾਨ, ਦਿਲਬਰ ਸਿੰਘ (ਸੰਗਰੂਰ), ਗੁਰਮੇਲ ਸ਼ਾਮ ਨਗਰ (ਅੰਮ੍ਰਿਤਸਰ), ਸਵੈਰਾਜ ਸੰਧੂ (ਮੁਹਾਲੀ), ਇੰਦਰਜੀਤ ਸਿੰਘ (ਮੋਗਾ) ਨੂੰ ਸਕੱਤਰ, ਸੁਰਿੰਦਰ ਰਸੂਲਪੁਰੀ (ਰੂਪਨਗਰ) ਨੂੰ ਪ੍ਰਚਾਰ ਸਕੱਤਰ ਥਾਪਿਆ ਗਿਆ। ਇਸ ਤੋਂ ਇਲਾਵਾ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਜਮੇਰ ਸਿੰਘ ਔਲਖ, ਕੇਵਲ ਧਾਲੀਵਾਲ, ਦਵਿੰਦਰ ਦਮਨ ਅਤੇ ਜਸਵੰਤ ਦਮਨ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। 
ਆਓ ਦੁਆ ਕਰੀਏ ਕਿ ਇਪਟਾ ਨਾਲ ਜੁੜਨ ਵਾਲੇ ਕਲਾਕਾਰ ਅਤੇ ਕਲਮਕਾਰ ਹਮੇਸ਼ਾਂ ਲੋਕਾਂ ਜੁੜੇ ਰਹਿ ਕੇ ਅਹੁਦਿਆਂ ਅਤੇ ਚੌਧਰਾਂ ਦੀ ਲਾਲਸਾ ਤੋਂ ਹਮੇਸ਼ਾਂ ਮੁਕਤ ਰਹਿਣ ਤਾਂ ਕਿ ਲੋਕ ਸੰਘਰਸ਼ ਜਾਰੀ ਰਹੇ।  

ਲੋਕ ਧਿਰਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਪਈ ਕਿਵੇਂ?


                                                           

Monday, August 08, 2016

ਇਪਟਾ ਪੰਜਾਬ ਦੀ ਸਟੇਟ ਕਾਨਫਰੰਸ 17 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਵੇਗੀ

Mon, Aug 8, 2016 at 3:42 PM
ਨੈਸ਼ਨਲ ਕਾਨਫਰੰਸ ਹੋਵੇਗੀ ਇੰਦੌਰ ਵਿੱਚ
ਲੁਧਿਆਣਾ: 7 ਅਗਸਤ 2016: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ):
ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਅਹਿਮ ਇਕੱਤਰਤਾ ਸ੍ਰ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਰੂਪੋਵਾਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਪਟਾ ਕਾਰਕੁਨ ਮਨਿੰਦਰ ਸਿੰਘ ਭਾਟੀਆ ਅਤੇ ਪ੍ਰਦੀਪ ਸ਼ਰਮਾ ਲੁਧਿਆਣਾ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਚੰਡੀਗੜ੍ਹ ਵਿਖੇ 17 ਸਤੰਬਰ ਨੂੰ ਸਟੇਟ ਕਾਨਫਰੰਸ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਵਿੱਚ ਕਰਨ ਦਾ ਨਿਰਣਾ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਸੰਜੀਵਨ ਸਿੰਘ ਵੱਲੋਂ ਪਿਛਲੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਉੱਤੇ ਬਹਿਸ ਵੀ ਹੋਵੇਗੀ। ਨੈਸ਼ਨਲ ਕਾਨਫਰੰਸ,ਜੋ ਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋ ਰਹੀ ਹੈ, ਵਿੱਚ ਭਾਗ ਲੈਣ ਲਈ ਤਿਆਰੀ ਕੀਤੀ ਜਾਵੇਗੀ। ਅਗਲੇ ਸਾਲਾਂ ਲਈ ਇਪਟਾ ਨੂੰ ਚਲਾਉਣ ਲਈ ਡੈਲੀਗੇਟਾਂ ਵੱਲੋਂ ਚੋਣ ਵੀ ਕੀਤੀ ਜਾਵੇਗੀ। ਮਿਆਰੀ ਗੀਤ ਸੰਗੀਤ, ਕੋਰਿਓਗ੍ਰਾਫੀਆਂ ਅਤੇ ਰੈੱਡ ਆਰਟਸ ਮੋਗਾ ਵੱਲੋ ਨਾਟਕ ਨਸ਼ਿਆਂ ਨਾਲ ਸੰਬੰਧਿਤ  ’ਨੁੱਕੜ’ ਪੇਸ਼ ਕੀਤਾ ਜਾਵੇਗਾ। ਸੱਜਰੀ ਸਵੇਰ ਕਲਾ ਕੇਂਦਰ ਰਜਿ ਮੋਰਿੰਡਾ ਵੱਲੋਂ ਰਾਬਿੰਦਰ ਸਿੰਘ ਰੱਬੀ ਦੀ ਨਿਰਦੇਸ਼ਨਾ ਹੇਠ ਧਰਮਿੰਦਰ ਸਿੰਘ ਭੰਗੂ ਦੀ ਕਹਾਣੀ ਤੇ ਅਧਾਰਿਤ ਰਾਣਾ ਅਜ਼ਾਦ ਦੇ ਸਕਰੀਨ ਪਲੇ ਵਾਲੀ ਛੋਟੀ ਮੂਕ ਫਿਲਮ “ਖੁਦਕੁਸ਼ੀ” ਅਤੇ ਪ੍ਰਦੀਪ ਸ਼ਰਮਾ ਦੀ ਡਾਇਰੈਕਸ਼ਨ ਹੇਠ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਪੰਜਾਬ ਸਕਰੀਨ ਦੇ ਸਹਿਯੋਗ ਨਾਲ ਪੰਜਾਬ ਦੇ ਪਾਣੀਆਂ ਦੀ ਹਾਲਤ ਬਾਰੇ ਬਣੀ ਵਿਸ਼ੇਸ਼ ਫਿਲਮ ਦਿਖਾਈ ਜਾਵੇਗੀ ਜਿਸਦਾ ਪਰੋਮੋ ਸਾਡਾ ਆਬ ਯੂਟਿਊਬ 'ਤੇ ਵੀ ਦੇਖਿਆ ਜਾ ਸਕਦਾ ਹੈ। । ਇਸ ਮੌਕੇ ਸਵਾਗਤੀ ਕਮੇਟੀ ਦੇ ਨਾਲ ਨਾਲ ਹੋਰ ਕਮੇਟੀਆਂ ਅਤੇ ਇੰਤਜਾਮਾਂ ਬਾਰੇ ਵੀ ਫੈਸਲੇ ਲਏ ਗਏ। ਇਕੱਤਰਤਾ ਵਿੱਚ ਸ੍ਰੀ ਗੁਰਨਾਮ ਕੰਵਰ, ਸ੍ਰੀ ਹਰਦੇਵ ਅਰਸ਼ੀ, ਬਲਬੀਰ ਮੂਧਲ, ਰੈਕਟਰ ਕਥੂਰੀਆ ਅਤੇ ਸੁਰਿੰਦਰ ਸਿੰਘ ਰਸੂਲਪੁਰ ਨੇ ਵੀ ਕਨਵੈਨਸ਼ਨ ਨੁੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਰੱਖੇ। 

Tuesday, September 15, 2015

CPI ਵੱਲੋਂ 5 ਅਕਤੂਬਰ ਨੂੰ ਮਹਿੰਗਾਈ ਵਿਰੋਧੀ ਦਿਨ ਮਨਾਉਣ ਦਾ ਫ਼ੈਸਲਾ

ਫ਼ਿਰਕੂ ਅਧਾਰ 'ਤੇ ਕੀਤੇ ਜਾ ਰਹੇ ਧਰੁਵੀਕਰਨ ਦੀ ਵੀ ਤਿੱਖੀ ਆਲੋਚਨਾ 
ਚੰਡੀਗੜ੍ਹ: 15 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਸੀ ਪੀ ਆਈ ਦੀ ਕੌਮੀ ਕਾਰਜਕਾਰਨੀ ਨੇ ਆਪਣੇ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਕਤੂਬਰ ਨੂੰ ਮਹਿੰਗਾਈ ਵਿਰੋਧੀ ਦਿਵਸ ਵਜੋਂ ਮਨਾਉਣ ਲਈ ਕਿਹਾ ਹੈ, ਜਿਸ ਨਾਲ ਗਰੀਬ ਲੋਕਾਂ 'ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ। ਕਾਰਜਕਾਰਨੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਢੁਕਵੇਂ ਕਦਮ ਚੁੱਕਣ ਦੀ ਥਾਂ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਪਾਰਟੀ ਨੇ ਆਪਣੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ 5 ਅਕਤੂਬਰ ਨੂੰ ਜ਼ਬਰਦਸਤ ਤਰੀਕੇ ਨਾਲ ਰੋਸ ਪ੍ਰਗਟ ਕੀਤਾ ਜਾਵੇ।
ਦੇਸ਼ 'ਚ ਲਗਾਤਾਰ ਵਿਗੜ ਰਹੀ ਫ਼ਿਰਕੂ ਸਥਿਤੀ ਦਾ ਗੰਭੀਰ ਨੋਟਿਸ ਲੈਂਦਿਆਂ ਕੌਮੀ ਕਾਰਜਕਾਰਨੀ ਨੇ ਦੋਸ਼ ਲਾਇਆ ਹੈ ਕਿ ਉਹ ਫ਼ਿਰਕੂ ਅਧਾਰ 'ਤੇ ਧਰੁਵੀਕਰਨ ਲਈ ਸੰਘ ਪਰਵਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ ਅਤੇ ਬਿਹਾਰ, ਹਰਿਆਣਾ ਅਤੇ ਭਾਜਪਾ ਸਰਕਾਰਾਂ ਵਾਲੇ ਦੂਜੇ ਸੂਬਿਆਂ 'ਚ ਫ਼ਿਰਕੂ ਝਗੜੇ ਹੋ ਰਹੇ ਹਨ। ਉਨ੍ਹਾ ਕਿਹਾ ਕਿ ਸੰਘ ਪਰਵਾਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਮ ਨਿਰਪੱਖਤਾ ਲਈ ਕੰਮ ਕਰਨ ਵਾਲੇ ਬੁਧੀਜੀਵੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਕਲਬੁਰਗੀ ਦਾ ਕਤਲ ਇਸੇ ਲੜੀ ਦਾ ਹਿੱਸਾ ਹੈ।
ਪਾਰਟੀ ਨੇ ਕਿਹਾ ਕਿ ਮਹਾਂਰਾਸ਼ਟਰ 'ਚ ਭਾਜਪਾ ਸਰਕਾਰ ਡਾ. ਦਾਭੋਲਕਰ ਅਤੇ ਕਮਿਊਨਿਸਟ ਆਗੂ ਗੋਵਿੰਦ ਪਨਸਾਰੇ ਦੇ ਕਾਤਲਾਂ ਨੂੰ ਫੜਨ 'ਚ ਨਾਕਾਮ ਰਹੀ ਹੈ, ਇਸ ਲਈ ਪਾਰਟੀ ਨੇ ਗੋਵਿੰਦ ਪਨਸਾਰੇ ਦਾ 82ਵਾਂ ਜਨਮ ਦਿਨ 24 ਨਵੰਬਰ ਨੂੰ ਧਰਮ ਨਿਰਪੱਖਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਦੇ ਨਾਲ-ਨਾਲ ਸੰਘ ਪਰਵਾਰ ਦੇ ਮਨਸੂਬੇ ਲੋਕਾਂ ਸਾਹਮਣੇ ਰੱਖਣ।