Showing posts with label BSP. Show all posts
Showing posts with label BSP. Show all posts

Tuesday, April 14, 2026

ਡਾ. ਭੀਮਰਾਵ ਅੰਬੇਡਕਰ ਜੀ ਦੀ ਜਯੰਤੀ ਧੂਮਧਾਮ ਨਾਲ ਮਨਾਈ ਗਈ

Pawan Kumar Chauhan WhatsApp on Tuesday 14th April 2026 at 12:21 PM Regarding Dr. B R Ambedkar Jayanti

ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਯੂਨਿਟ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ 


ਚੰਡੀਗੜ੍ਹ
: 13 ਅਪ੍ਰੈਲ 2026: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਚੰਡੀਗੜ੍ਹ ਯੂਨਿਟ ਵੱਲੋਂ ਭਾਰਤ ਦੇ ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਆੰਬੇਡਕਰ ਜੀ ਦੀ ਜਨਮ ਜਯੰਤੀ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ। ਇਹ ਪ੍ਰੋਗਰਾਮ ਸੈਕਟਰ-24 ਵਿਖੇ ਸੈਣੀ ਭਵਨ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪਾਰਟੀ ਦੇ ਕਈ ਅਹੁਦੇਦਾਰਾਂ, ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ।

ਪ੍ਰੋਗਰਾਮ ਬਹੁਤ ਸੁਚੱਜੇ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕੇਂਦਰੀ ਸਟੇਟ ਪ੍ਰਭਾਰੀ ਵਿਪੁਲ ਕੁਮਾਰ ਜੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਦੇ ਪ੍ਰੋਗਰਾਮ ਸਥਾਨ ‘ਤੇ ਪਹੁੰਚਣ ‘ਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ।

ਇਸ ਸਮਾਗਮ ਵਿੱਚ ਬਸਪਾ ਚੰਡੀਗੜ੍ਹ ਯੂਨਿਟ ਦੇ ਕਈ ਪ੍ਰਮੁੱਖ ਅਹੁਦੇਦਾਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਲੋਕ ਸਭਾ ਪ੍ਰਭਾਰੀ ਸੁਖਦੇਵ ਸੋਨੂ, ਯੂਨਿਟ ਪ੍ਰਧਾਨ ਬ੍ਰਿਜ ਪਾਲ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ, ਗਿਰਵਰ ਸਿੰਘ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬਾਮਸੇਫ ਦੇ ਕਨਵੀਨਰ ਪਵਨ ਕੁਮਾਰ ਚੌਹਾਨ ਵੀ ਆਪਣੀ ਟੀਮ ਸਮੇਤ ਮੌਜੂਦ ਰਹੇ। ਸਮਾਗਮ ਵਿੱਚ ਆਮ ਜਨਤਾ ਦੀ ਭਾਗੀਦਾਰੀ ਵੀ ਕਾਫੀ ਪ੍ਰਸ਼ੰਸਨੀਯ ਰਹੀ, ਜਿਸ ਨਾਲ ਮਾਹੌਲ ਹੋਰ ਵੀ ਪ੍ਰੇਰਣਾਦਾਇਕ ਬਣ ਗਿਆ।

ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਲੋਕ ਸਭਾ ਪ੍ਰਭਾਰੀ ਸੁਖਦੇਵ ਸਿੰਘ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ ਅਤੇ ਗਿਰਵਰ ਸਿੰਘ ਨੇ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਯੋਗਦਾਨ ‘ਤੇ ਰੋਸ਼ਨੀ ਪਾਂਦੇ ਹੋਏ ਸਮਾਜ ਵਿੱਚ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਮੁੱਖ ਮਹਿਮਾਨ ਵਿਪੁਲ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਡਾ. ਆੰਬੇਡਕਰ ਜੀ ਦੇ ਜੀਵਨ ਸੰਘਰਸ਼, ਤਿਆਗ ਅਤੇ ਸਮਾਜ ਲਈ ਉਨ੍ਹਾਂ ਦੇ ਅਮੂਲ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਨੂੰ ਸਮਾਜਿਕ ਨਿਆਂ, ਸਮਾਨਤਾ ਅਤੇ ਭਰਾਤ੍ਰਿਤਾ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਹਾਜ਼ਰੀਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪਾਲ ਸਮਾਜ ਦੇ ਲੋਕਾਂ ਨੇ ਬਸਪਾ ਦੀ ਮੈਂਬਰਸ਼ਿਪ ਲਈ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਅਰੁਣ ਕੁਮਾਰ, ਅਜੈ ਪਾਲ, ਰਾਕੇਸ਼ ਪਾਲ, ਪਾਰਸ ਭਾਰਦਵਾਜ, ਸੁਨੀਲ ਪਾਲ, ਚਿਰਾਗ ਸ਼ਰਮਾ, ਅਰਵਿੰਦ ਪਾਲ, ਵਿਵੇਕ ਪਾਲ ਅਤੇ ਸੰਤੋਸ਼ ਪਾਲ ਸ਼ਾਮਲ ਹਨ। ਨਵੇਂ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੇ ਵਿਪੁਲ ਕੁਮਾਰ ਜੀ ਨੂੰ ਭਰੋਸਾ ਦਿਵਾਇਆ ਕਿ ਉਹ 2026 ਦੇ ਆਉਣ ਵਾਲੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਪੂਰਾ ਯੋਗਦਾਨ ਦੇਣਗੇ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਬਹਿਨ ਕੁਮਾਰੀ ਮਾਇਆਵਤੀ ਦੇ ਨੇਤ੍ਰਿਤਵ ਨੂੰ ਹੋਰ ਮਜ਼ਬੂਤ ਬਣਾਉਣਗੇ।

ਆਪਣੇ ਸੰਬੋਧਨ ਵਿੱਚ ਵਿਪੁਲ ਕੁਮਾਰ ਜੀ ਨੇ ਇਹ ਵੀ ਕਿਹਾ ਕਿ 2026 ਦੇ ਅੰਤ ਵਿੱਚ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ, ਜਿਨ੍ਹਾਂ ਵਿੱਚ ਬਸਪਾ ਪੂਰੀ ਤਾਕਤ ਨਾਲ ਹਿੱਸਾ ਲਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਾਰ ਪਾਰਟੀ ਬਿਹਤਰ ਪ੍ਰਦਰਸ਼ਨ ਕਰੇਗੀ ਅਤੇ ਬਹੁਜਨ ਸਮਾਜ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਦੇਵੇਗੀ।

ਅੰਤ ਵਿੱਚ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਬ੍ਰਿਜ ਪਾਲ ਨੇ ਸਾਰੇ ਮਹਿਮਾਨਾਂ, ਅਹੁਦੇਦਾਰਾਂ, ਵਰਕਰਾਂ ਅਤੇ ਹਾਜ਼ਰ ਜਨਤਾ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਦੇ ਸਹਿਯੋਗ ਦੀ ਸਰਾਹਨਾ ਕੀਤੀ।

Saturday, December 04, 2021

ਬਸਪਾ ਨੇ ਨਿਗਮ ਚੋਣਾਂ ਲਈ 9 ਹੋਰ ਉਮੀਦਵਾਰ ਐਲਾਨੇ

16 ਵਿਚੋਂ 10 ਟਿਕਟਾਂ ਮਹਿਲਾਵਾਂ ਨੂੰ


ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ, 2021 ਨੂੰ ਹੋ ਰਹੀਆਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ 9 ਉਮੀਦਵਾਰਾਂ ਦੀ ਆਪਣੀ ਦੂਜੀ ਤੇ ਅੰਤਿਮ ਸੂਚੀ ਜਾਰੀ ਕੀਤੀ ਹੈ। ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗੱਠਜੋੜ ਤਹਿਤ ਕੁੱਲ 35 ਵਿਚੋਂ 16 ਵਾਰਡਾਂ ਉਤੇ ਚੋਣ ਲੜ ਰਹੀ ਹੈ, ਜਿਨ੍ਹਾਂ ਵਿਚੋਂ ਪਾਰਟੀ 7 ਉਮੀਦਵਾਰ ਪਹਿਲਾਂ ਹੀ ਐਲਾਨ ਚੁੱਕੀ ਹੈ ਤੇ ਅੱਜ ਬਾਕੀ ਰਹਿੰਦੇ 9 ਉਮੀਦਵਾਰ ਵੀ ਐਲਾਨ ਦਿੱਤੇ। ਬਸਪਾ ਦੇ ਇਹ ਸਾਰੇ 16 ਉਮੀਦਵਾਰ ਅੱਜ ਕਾਗਜ਼ ਭਰਨ ਦੇ ਆਖਰੀ ਦਿਨ ਤੱਕ ਆਪਣੀਆਂ ਨਾਮਜ਼ਦਗੀਆਂ ਭਰ ਚੁੱਕੇ ਹਨ।

*ਅੱਜ ਐਲਾਨੇ ਗਏ 9 ਉਮੀਦਵਾਰਾਂ ਤੇ ਉਨ੍ਹਾਂ ਦੇ ਵਾਰਡਾਂ ਦਾ ਵੇਰਵਾ ਇੰਝ ਹੈ।

*ਵਾਰਡ 3 ਬੀਬੀ ਹਰਜਯੋਤ ਕਲਿਆਣ

*ਵਾਰਡ 4 ਸ੍ਰੀਮਤੀ ਚਾਰੂ

*ਵਾਰਡ 12 ਨਿਰਮਲ ਸਿੰਘ

*ਵਾਰਡ 16 ਬੀਬੀ ਅਕਾਂਕਸ਼ਾ

*ਵਾਰਡ 18 ਸ੍ਰੀਮਤੀ ਰਾਜਿੰਦਰ ਕੌਰ

*ਵਾਰਡ 20 ਇਕਬਾਲ ਕੁਰੈਸ਼ੀ

*ਵਾਰਡ 21 ਸ੍ਰੀਮਤੀ ਸੁਨੀਤਾ ਸ਼ਰਮਾ

*ਵਾਰਡ 29 ਮਨਦੀਪ ਸਿੰਘ

*ਵਾਰਡ 35 ਸ੍ਰੀਮਤੀ ਗੁਰਮੀਤ ਕੌਰ ਸਿਪਰੇ

ਪਾਰਟੀ ਪਹਿਲਾਂ ਵਾਰਡ 7 ਤੋਂ ਜਸਵੀਰ, 9 ਤੋਂ ਸ੍ਰੀਮਤੀ ਸੁਮਨ, 15 ਤੋਂ ਸ੍ਰੀਮਤੀ ਆਸ਼ਾ, 19 ਤੋਂ ਸ੍ਰੀਮਤੀ ਬਬਲੀ ਗਹਿਲੋਤ, 26 ਤੋਂ ਕੁਲਵਿੰਦਰ ਸਿੰਘ, ਵਾਰਡ 28 ਤੋਂ ਸ੍ਰੀਮਤੀ ਅਰੁਣ ਪ੍ਰਭਾ ਅਤੇ ਵਾਰਡ 31 ਤੋਂ ਤਿਰਲੋਕ ਚੰਦ ਨੂੰ ਉਮੀਦਵਾਰ ਐਲਾਨ ਚੁੱਕੀ ਹੈ।

*ਬਸਪਾ ਨੇ ਕੁੱਲ 16 ਵਿਚੋਂ 10 ਟਿਕਟਾਂ ਮਹਿਲਾ ਉਮੀਦਵਾਰਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ਵਿਚ 4 ਜਨਰਲ ਸੀਟਾਂ ਵੀ ਸ਼ਾਮਲ ਹਨ।*

ਇਹ ਜਾਣਕਾਰੀ ਪ੍ਰੈਸ ਨੋਟ ਰਾਹੀਂ ਬਸਪਾ ਚੰਡੀਗੜ੍ਹ ਦੇ ਪ੍ਰਧਾਨ ਗੁਰਚਰਨ ਸਿੰਘ ਕੰਬੋਜ ਨੇ ਦਿੱਤੀ।

Sunday, July 11, 2021

ਗੁਰਚਰਨ ਸਿੰਘ ਕੰਬੋਜ ਨੂੰ ਬਣਾਇਆ ਬਸਪਾ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ

Sunday:11th July 2021 at 06:09 PM

 ਬਾਮਸੇਫ ਅਤੇ ਡੀ.ਐੱਸ. ਫੋਰ  ਦੇ ਜ਼ਮਾਨੇ ਤੋਂ ਜੁੜੇ ਹੋਏ ਹਨ ਇਸ ਸੋਚ ਨਾਲ  


ਚੰਡੀਗੜ੍ਹ: 11 ਜੁਲਾਈ 2021: (ਪੰਜਾਬ ਸਕਰੀਨ ਬਿਊਰੋ):: 

ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਇਕ ਵੱਡਾ ਸਮਾਜਿਕ ਤਾਲਮੇਲ ਬਣਾਉਂਦਿਆਂ ਪਾਰਟੀ ਸੰਗਠਨ ਵਿਚ ਇਕ ਵੱਡੀ ਰਾਜਨੀਤਿਕ ਤਬਦੀਲੀ ਕਰਦਿਆਂ ਗੁਰਚਰਨ ਸਿੰਘ ਕੰਬੋਜ ਨੂੰ  ਬਸਪਾ ਦੀ ਚੰਡੀਗੜ੍ਹ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ, ਜੋ ਬਾਮਸੇਫ ਅਤੇ ਡੀ.ਐੱਸ. ਫੋਰ  ਦੇ ਸਮੇਂ ਤੋਂ, ਬਸਪਾ ਦੇ ਮੂਲ ਕੇਡਰ ਦੇ ਵਰਕਰ ਅਤੇ ਓ ਬੀ ਸੀ ਸਮਾਜ ਨਾਲ ਸਬੰਧਤ ਹਨ.  ਇੱਕ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਬਸਪਾ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਸੂਬਾ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਅੱਜ ਤੱਕ ਓ ਬੀ ਸੀ ਸ਼੍ਰੇਣੀ ਨੂੰ ਕਾਂਗਰਸ ਅਤੇ ਭਾਜਪਾ ਹਮੇਸ਼ਾ ਵੋਟਰ ਬਣਾ ਕੇ ਇਸਤੇਮਾਲ ਕਰਦੀਆਂ ਰਹੀਆਂ ਹਨ, ਜਦ ਕਿ ਇਨ੍ਹਾਂ ਪਾਰਟੀਆਂ ਨੇ ਪਛੜੇ ਵਰਗ ਦਾ ਕਦੇ ਸਤਿਕਾਰ ਨਹੀਂ ਕੀਤਾ।  ਬਸਪਾ ਹੀ ਇਕੋ ਇਕ ਅਜਿਹੀ ਪਾਰਟੀ ਹੈ ਜਿਸਨੇ ਪੰਜਾਬ ਦੀ ਰਾਜਧਾਨੀ ਵਿਚ ਕਈ ਓ ਬੀ ਸੀ ਆਗੂ ਸੂਬਾਈ ਪ੍ਰਧਾਨ ਬਣਾਏ ਹਨ।  ਇਸ ਮੌਕੇ ਸ੍ਰੀ ਸੁਖਦੇਵ ਸਿੰਘ ਸੋਨੂੰ ਜੀ ਨੂੰ ਇੰਚਾਰਜ/ਪ੍ਰਭਾਰੀ ਬਣਾਇਆ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਵੀ ਬਸਪਾ ਨੇ ਓਬੀਸੀ ਭਾਈਚਾਰੇ ਦੇ ਕਈ ਪ੍ਰਦੇਸ਼ ਪ੍ਰਧਾਨ ਬਣਾਏ ਹਨ, ਜਿਨ੍ਹਾਂ ਵਿੱਚ ਮਾਤਾ ਰਾਮ ਧੀਮਾਨ, ਬਲਵੀਰ ਸਿੰਘ ਝਾਂਗੜਾ, ਹਰਭਜਨ ਸਿੰਘ ਓਸਾਹਨ ਤੇ ਸਤਵੰਤ ਸਿੰਘ ਸੈਣੀ ਦੇ ਨਾਮ ਸ਼ਾਮਲ ਹਨ।  ਦੱਸਣਯੋਗ ਹੈ ਕਿ ਪੰਜਾਬ ਵਿੱਚ ਓ ਬੀ ਸੀ ਵਰਗ ਦੀ 30 ਫ਼ੀਸਦੀ ਤੋਂ ਵੱਧ ਆਬਾਦੀ ਹੈ। ਬਸਪਾ ਵੱਲੋਂ ਚੰਡੀਗੜ੍ਹ ਵਿੱਚ ਓਬੀਸੀ ਭਾਈਚਾਰੇ ਦੇ ਆਗੂ ਨੂੰ ਚੰਡੀਗੜ੍ਹ ਦਾ ਸੂਬਾ ਪ੍ਰਧਾਨ ਲਾਉਣ ਦਾ ਇਹ ਵੱਡਾ ਦਾਅ ਪੰਜਾਬ ਦੇ ਓ ਬੀ ਸੀ ਭਾਈਚਾਰੇ ਵਿੱਚ ਬਸਪਾ ਪ੍ਰਤੀ ਵੱਡਾ ਰੁਝਾਨ ਪੈਦਾ ਕਰ ਸਕਦਾ ਹੈ।

ਹੁਣ ਦੇਖਣਾ ਹੈ ਕਿ ਇਸਦਾ ਫਾਇਦਾ ਬਸਪਾ ਨੂੰ ਕਿੰਨਾ ਕੁ ਪਹੁੰਚਦਾ ਹੈ ਅਤੇ ਆਮ ਲੋਕਾਂ ਨੂੰ ਇਸ ਨਿਯੁਕਤੀ ਦਾ ਕੀ ਕੀ ਲਾਭ ਹੁੰਦਾ ਹੈ। ਚੋਣਾਂ ਦੇ 

Saturday, May 22, 2021

ਬਸਪਾ ਚੰਡੀਗੜ੍ਹ ਦੇ ਆਗੂ ਨੇ ਵੀ ਲਗਵਾਈ ਕੋਵਿਡ ਵੈਕਸਿਨ

ਲੋਕਾਂ ਨੂੰ ਭੁੱਖਮਰੀ ਤੋਂ ਬਚਾਓਣ ਲਈ ਦੁਕਾਨਾਂ ਖੋਹਲਣ ਦੀ ਮੰਗ ਵੀ ਕੀਤੀ

ਚੰਡੀਗੜ੍ਹ: 22  ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਵਿਡ ਵੈਕਸੀਨ ਲਗਵਾਉਣ ਲਈ ਹੁਣ ਕਈ ਲੋਕ ਅੱਗੇ ਆ ਰਹੇ ਹਨ। ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਉਸਨੇ ਸੈਕਟਰ 16, ਹਸਪਤਾਲ ਦੇ ਆਡੀਟੋਰੀਅਮ ਵਿੱਚ ਕੋਰੋਨਾ ਮਹਾਂਮਾਰੀ ਵਿੱਚ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਅੱਜ ਪਹਿਲੀ ਖੁਰਾਕ ਲਗਵਾਈ। 

ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਇਕ ਨੌਜਵਾਨ ਨੇਤਾ ਮਹਾਂਮਾਰੀ ਤੋਂ ਬਚਣ ਲਈ ਲੁੜੀਂਦੀ ਵੈਕਸਿਨ ਵਾਲਾ ਟੀਕਾ ਲਗਵਾ ਸਕਦਾ ਹੈ, ਤਾਂ ਬਾਕੀ ਕਿਓਂ ਨਹੀਂ ਲਗ ਵ ਸਕਦੇ। ਇਸ ਮਕਸਦ ਲਈ ਸਭਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੇ  ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਸਾਰੇ ਲੋਕ ਕਰੋਨਾ ਮਹਾਂਮਾਰੀ ਵਿੱਚ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਅਤੇ ਟੀਕਾਕਰਨ ਕਰਵਾਉਣ। 

ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਗਰੀਬ ਮਜ਼ਦੂਰਾਂ ਅਤੇ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਅਤੇ ਅੱਗੇ ਵੀ ਦਿੰਦੇ ਰਹਿਣਗੇ। ਪਾਰਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਮਜ਼ਦੂਰ ਜਮਾਤ ਅਤੇ ਛੋਟੇ ਦੁਕਾਨਦਾਰ ਇਸ ਮਹਾਂਮਾਰੀ ਨਾਲ ਵਧੇਰੇ ਪ੍ਰਭਾਵਿਤ ਹੋਏ ਹਨ, ਜਿਵੇਂ ਕਿ ਇੱਕ ਚਾਹ ਵੇਚਣ ਵਾਲਾ, ਇੱਕ ਮੋਚੀ ਅਤੇ ਹੋਰ ਕਿਰਤੀ। ਉਹਨਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ ਨੂੰ ਵਧੇਰੇ ਸਮੇਂ ਲਈ ਖੋਲ੍ਹਣ ਤਾਂ ਜੋ ਕੋਈ ਵੀ ਮਜ਼ਦੂਰ ਅਤੇ ਦੁਕਾਨਦਾਰ ਭੁੱਖੇ ਮਰਨ ਤੋਂ ਬਿਨਾਂ ਸੌ ਸਕਣ। ਉਹਨਾਂ ਨੂੰ ਦੋ ਢੰਗ ਦੀ ਰੋਟੀ ਮਿਲ ਸਕੇ। ਅਪੀਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ ਨੌਜਵਾਨ ਇਸ ਟੀਕਾਕਰਨ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ। ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵੀ ਇਸ ਟੀਕਾਕਰਨ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

Wednesday, May 19, 2021

ਬਸਪਾ ਵੱਲੋਂ ਚੰਡੀਗੜ੍ਹ ਵਿੱਚ ਮਹਿੰਗਾਈ ਦੇ ਖਿਲਾਫ ਰੋਸ ਵਖਾਵੇ

ਕਈ ਵਾਰਡਾਂ ਵਿੱਚ ਕੀਤੀ ਵਧੀਆਂ ਕੀਮਤਾਂ ਦੇ ਖਿਲਾਫ ਨਾਅਰੇਬਾਜ਼ੀ 


ਚੰਡੀਗੜ੍ਹ
: 19 ਮਈ 2021: (ਪੰਜਾਬ ਸਕਰੀਨ ਬਿਊਰੋ):: 

ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਇਕਾਈ ਨੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਾਰਡਾਂ ਵਿੱਚ ਪੈਟਰੋਲ, ਗੈਸ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਸੰਬੰਧ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਮੱਦੇਨਜ਼ਰ ਵਾਰਡ ਨੰਬਰ 7, ਵਿਕਾਸ ਨਗਰ, ਮੌਲੀ ਜਾਗਰਾਂ , ਚੰਡੀਗੜ੍ਹ, ਵਾਰਡ ਨੰਬਰ 1, ਖੁੱਡਾ ਅਲੀਸ਼ੇਰ, ਚੰਡੀਗੜ੍ਹ ਅਤੇ ਵਾਰਡ ਨੰਬਰ 26 ਡਡੂ  ਮਾਜਰਾ ਕਲੋਨੀ, ਚੰਡੀਗੜ੍ਹ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ।  

ਇਸ ਮੌਕੇ ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ, ਕੋਆਰਡੀਨੇਟਰ ਸਮੇ  ਸਿੰਘ ਅਤੇ ਗੁਗਨ ਰਾਮ, ਸਕੱਤਰ  ਗਿਰਵਰ ਸਿੰਘ, ਵਾਰਡ ਨੰਬਰ 7 ਦੇ ਪ੍ਰਧਾਨ ਜਸਵੀਰ ਸਿੰਘ, ਵਾਰਡ ਨੰਬਰ 1 ਦੇ ਪ੍ਰਧਾਨ ਰਵਿੰਦਰ ਸਿੰਘ ਸੰਜੂ ਸਮੇਤ ਕਈ ਔਹਦੇਦਾਰ ਅਤੇ  ਵਰਕਰ ਸ਼ਾਮਲ ਹੋਏ। ਭਾਗ ਲੈਣ ਵਾਲੇ ਹੋਰਨਾਂ ਲੋਕਾਂ ਵਿੱਚ ਜਸਵੀਰ ਸਿੰਘ, ਕੁਲਦੀਪ ਸਿੰਘ, ਰਾਮ ਲਾਲ, ਸਤਪਾਲ ਸਿੰਘ, ਐਡਵੋਕੇਟ ਮੰਨਾ ਸਿੰਘ, ਹਰਦੀਪ ਸਿੰਘਮਾਰ, ਗੁਰਨਾਮ ਸਿੰਘ, ਇੰਦਰਜੀਤ ਸਿੰਘ, ਪਰਮਵੀਰ ਸਿੰਘ, ਸ਼ਿਮਲਾ ਦੇਵੀ, ਹੀਰਾ ਲਾਲ, ਸ਼ਸ਼ੀਕਾਂਤ, ਗੌਤਮ ਵੀ ਸ਼ਾਮਲ ਰਹੇ। ਇਹ ਵੀ ਕਿਹਾ ਗਿਆ ਕਿ ਜਿੰਨਾ ਚਿਰ ਇਨ੍ਹਾਂ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਕੀਮਤਾਂ ਘਟਦੀਆਂ ਨਹੀਂ ਹਨ, ਉਦੋਂ ਤੱਕ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।

Sunday, October 29, 2017

ਸਾਈਮਨ ਕਮਿਸ਼ਨ ਦੇ ਭਾਰਤ ਆਉਣ ਦਾ ਸੱਚ

ਸੈਮੀਨਾਰ 'ਚ ਦੱਸਿਆ: ਸਾਈਮਨ ਪੱਛੜਿਆਂ ਲਈ ਵਰ ਸੀ ਜਾਂ ਸਰਾਪ' 
ਲੁਧਿਆਣਾ: 29 ਅਕਤੂਬਰ 2017: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ ਟੀਮ):: 
ਦੇਸ਼ ਦੇ ਮੂਲਨਿਵਾਸੀ ਬਹੁਜਨ ਸਮਾਜ ਵਿੱਚ ਸਮਾਜਿਕ ਅਤੇ ਰਾਜਨੀਤਿਕ ਚੇਤਨਤਾ ਲਿਆਉਣ ਵਾਲੇ ਬਾਮਸੇਫ ਤੇ ਬਸਪਾ ਦੇ ਸੰਸਥਾਪਕ ਸ਼ਾਹਿਬ ਸ੍ਰੀ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਡਾ: ਅੰਬੇਡਕਰ ਸਿੱਖ ਫਾਊਡੇਸ਼ਨ ਵੱਲੋਂ ਡਾ: ਅੰਬੇਡਕਰ ਸਿੱਖ ਸੈਂਟਰ ਵਿਖੇ 'ਸਾਈਮਨ ਕਮਿਸ਼ਨ ਦਾ ਭਾਰਤ ਆਉਣ ਦਾ ਸੱਚ, ਪੱਛੜਿਆਂ ਲਈ ਵਰ ਜਾਂ ਸ਼ਰਾਪ' ਵਿਸ਼ੇ ਤੇ ਵਿਚਾਰ ਗੋਸਟੀ ਕਰਵਾਈ ਗਈ। ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਚੱਲੀ ਇਸ ਵਿਚਾਰ ਗੋਸਟੀ 'ਚ ਆਪਣੇ ਸਵਾਗਤੀ ਭਾਸਣ ਰਾਹੀਂ ਇਤਿਹਾਸ ਦੇ ਅਧਿਆਪਕ ਅਮਨਦੀਪ ਸਿੰਘ ਨੇ ਵਿਸ਼ੇ ਦੀ ਭੂਮਿਕਾ ਬੰਨੀ ਅਤੇ ਦੱਸਿਆ ਕਿ 90 ਸਾਲ ਦੇ ਬਾਅਦ ਇਸ ਵਿਸ਼ੇ ਨੂੰ ਮੁੜ ਵਿਚਾਰ ਕਰਨ ਦੇ ਲਈ ਕਿਉਂ ਚੁਣਿਆ ਗਿਆ। ਮੰਚ ਦਾ ਸੰਚਾਲਨ ਕਰਦਿਆਂ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸ੍ਰੀ ਕਾਂਸ਼ੀ ਰਾਮ ਨੂੰ ਸਰਧਾਂਜਲੀ ਭੇਂਟ ਕਰਦਿਆਂ ਵਿਸ਼ੇ ਤੇ ਵਿਚਾਰ ਰੱਖਣ ਵਾਲੇ ਬੁਲਾਰਿਆਂ ਸ੍ਰੀ ਹੰਸ ਰਾਜ ਸਮਰਾ, ਦੇਸ਼ ਰਾਜ ਚੌਹਾਨ, ਗਿਆਨਸ਼ੀਲ ਬੌਧ ਅਤੇ ਮੁੱਖ ਬੁਲਾਰੇ ਇੰਜ: ਜਸਵੰਤ ਰਾਏ ਬਾਰੇ ਜਾਣ ਪਹਿਚਾਣ ਕਰਵਾਈ। ਬੁਲਾਰਿਆਂ ਨੇ ਦੱਸਿਆ ਕਿ ਸਾਈਮਨ ਕਮਿਸ਼ਨ ਬ੍ਰਿਟਿਸ ਕੰਜਰਵੇਟਿਵ ਸਰਕਾਰ ਦੁਆਰਾ ਸਟੈਨਲੀ ਬਾਲਡਵਿਨ ਦੇ ਅਧੀਨ ਨਵੰਬਰ 1927 ਵਿੱਚ ਨਿਯੁਕਤ ਕੀਤਾ ਗਿਆ ਸੀ ਜਿਸਨੇ ਭਾਰਤੀ ਸੰਵਿਧਾਨ ਦੇ ਐਕਟ 1919 ਨੂੰ ਸਥਾਪਤ ਕਰਨ ਲਈ ਕੰਮ ਕਰਨਾ ਸੀ। ਕਮਿਸ਼ਨ ਦੇ 7 ਮੈਂਬਰ ਸਨ, ਚਾਰ ਕੰਜਰਵੇਟਿਵ, 2 ਮਜਦੂਰ ਅਤੇ ਇੱਕ ਲਿਬਰਰ। ਏਹ ਸਰ ਸਾਈਮਨ ਕਮਿਸ਼ਨ ਤੇ ਭਵਿੱਖ ਦੇ ਪ੍ਰਧਾਨ ਮੰਤਰੀ ਚੇਤਨ ਅਟਲੀ ਦੀ ਸੰਯੁਕਤ ਚੇਅਰਮੈਨਸ਼ਿਪ 'ਚ ਸਥਾਪਤ ਕੀਤਾ ਗਿਆ ਸੀ। ਬੁਲਾਰਿਆਂ ਨੇ ਦੱਸਿਆ ਕਿ ਸਾਈਮਨ ਕਮਿਸ਼ਨ ਦਾ ਭਾਰਤ ਆਉਣ ਤੇ ਕਾਂਗਰਸ ਅਤੇ ਕੁਝ ਹੋਰਨਾਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਕੀਤਾ ਗਿਆ ਜਦਕਿ ਡਾ: ਭੀਮ ਰਾਓ ਅੰਬੇਡਕਰ ਨੇ ਇਸ ਦਾ ਸਵਾਗਤ ਕੀਤਾ ਸੀ। 30 ਅਕਤੂਬਰ ਨੂੰ ਸਾਈਮਨ ਕਮਿਸ਼ਨ ਲਾਹੌਰ ਪੰਹੁਚਿਆਂ ਸੀ ਜਿਥੇ ਲਾਲਾ ਲਾਜਪਤ ਰਾਏ ਸਮੇਤ ਕੁਝ ਗੁੰਮਰਾਹ ਹੋਏ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਬੁਲਾਰਿਆਂ ਨੇ ਦੱਸਿਆ ਕਿ ਸਾਈਮਨ ਕਮਿਸ਼ਨ ਕਿਸੇ ਵੀ ਪੱਖੋਂ ਭਾਰਤੀਆਂ ਲਈ ਨੁਕਸ਼ਾਨ ਦਾਇਕ ਨਹੀ ਸੀ ਅਤੇ ਨਾ ਹੀ ਦੇਸ਼ ਦੀ ਅਜਾਦੀ ਦੀ ਲੜਾਈ ਨਾਲ ਇਸਦਾ ਕੋਈ ਸੰਬਧ ਸੀ। ਏਹ 10 ਸਾਲ ਪਹਿਲਾਂ ਬਣਾਏ ਸਾਊਥ ਬਰੋ ਕਮਿਸ਼ਨ ਦੀਆਂ ਲਾਗੂ ਕੀਤੀਆਂ ਸਿਫਾਰਸ਼ਾਂ ਤੇ ਹੋ ਚੁੱਕੇ ਕੰਮਾਂ ਦੀ ਸਮੀਖਿਆ ਕਰਨ ਲਈ ਹੀ ਭਾਰਤ ਆਇਆ ਸੀ ਪਰ ਕਾਂਗਰਸ ਸਮੇਤ ਪੱਛੜਾ ਵਰਗ ਵਿਰੋਧੀ ਰਾਜਨੀਤਿਕ ਪਾਰਟੀਆਂ ਨਹੀ ਸਨ ਚਾਹੁੰਦੀਆਂ ਕਿ ਸਾਈਮਨ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਪਿਛਾੜੇ ਇਨ•ਾਂ ਲੋਕਾਂ ਦੀ ਬੇਹਤਰੀ ਲਈ ਕੋਈ ਕੰਮ ਕਰੇ। ਇਨ•ਾਂ ਲੋਕਾਂ ਨੇ ਸਾਈਮਨ ਕਮਿਸਨ ਦਾ ਵਿਰੋਧ ਕਰਨ ਦੇ ਨਾਲ ਨਾਲ ਇਸਦੇ ਭਾਰਤ ਆਉਣ ਤੇ ਇਸਨੂੰ ਗੁੰਮਰਾਹ ਕਰਨ ਦੀ ਵੀ ਪੂਰੀ ਕੋਸ਼ਿਸ ਕੀਤੀ ਤੇ ਇਸ ਅੱਗੇ ਪੱਛੜੇ ਵਰਗਾਂ ਦੇ ਹਾਲਾਤਾਂ ਦੇ ਗਲਤ ਅੰਕੜੇ ਪੇਸ਼ ਕੀਤੇ ਪਰ ਬਾਬਾ ਸਾਹਿਬ ਦੇ ਯਤਨਾ ਸਦਕਾ ਉਹ ਕਾਮਯਾਬ ਨਾ ਹੋ ਸਕੇ। ਬੁਲਾਰਿਆਂ ਨੇ ਦੱਸਿਆ ਕਿ ਮੰਗੂ ਰਾਮ ਮੰਗੋਵਾਲੀਆਂ ਨੇ ਵੀ ਸਾਈਮਨ ਕਮਿਸ਼ਨ ਨੂੰ ਆਪਣੇ ਤੌਰ ਤੇ ਵੱਖਰਾ ਮੰਗ ਪੱਤਰ ਦਿੱਤਾ ਸੀ ਜਿਸਨੂੰ ਪੱਛੜਿਆਂ ਨੂੰ ਭੁਲਾਉਣਾ ਨਹੀ ਚਾਹੀਦਾ। ਉਨ•ਾਂ ਦੱਸਿਆ ਕਿ ਏਸੇ ਸਾਈਮਨ ਕਮਿਸ਼ਨ ਚੋਂ ਗੋਲਮੇਜ ਕਾਨਫੰਰਸਾਂ ਅਤੇ ਬ੍ਰਿਟਿਸ ਸਰਕਾਰ ਦਾ 1935 ਦਾ ਐਕਟ ਨਿਕਲਿਆ ਜਿਸ ਨਾਲ ਅੰਗਰੇਜਾਂ ਦੇ ਰਾਜ ਵੇਲੇ ਹੀ ਦੇਸ਼ ਦੇ ਪੱਛੜਿਆਂ ਨੂੰ ਵੱਖਰੇ ਅਧਿਕਾਰ ਮਿਲੇ। ਬਾਬਾ ਸਾਹਿਬ ਦੁਆਰਾ ਭਾਰਤੀ ਸੰਵਿਧਾਨ ਰਾਹੀਂ ਦੇਸ਼ ਦੇ ਪੱਛੜੇ ਮੂਲਨਿਵਾਸੀ ਬਹੁਜਨਾਂ ਨੂੰ ਦਿੱਤੇ ਵੱਖਰੇ ਅਧਿਕਾਰਾਂ ਤੇ ਸਾਈਮਨ ਕਮਿਸ਼ਨ ਦਾ ਪ੍ਰਛਾਵਾ ਮੰਨਿਆ ਜਾ ਸਕਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਤੌਰ ਪਿਛਾੜੇ ਲੋਕਾਂ ਲਈ ਸਾਈਮਨ ਕਮਿਸ਼ਨ ਆਸ ਦੀ ਕਿਰਨ ਦੇ ਸਮਾਨ ਸੀ ਜਿਸਦਾ ਵਿਰੋਧ ਕਰਕੇ ਦੇਸ਼ ਦੇ ਲੀਡਰਾਂ ਨੇ ਇਸ ਵਰਗ ਨਾਲ ਵੱਡਾ ਧੋਖਾ ਕੀਤਾ ਸੀ। ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਕਨਵੀਨਰ ਡਾ: ਅੰਬੇਡਕਰ ਸਿੱਖ ਫਾਊਡੇਸ਼ਨ ਨੇ ਬੁਲਾਰਿਆਂ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਹਾਜਰੀਨ ਵੱਲੋਂ ਯੂ ਐਸ ਏ ਤੋਂ ਆਏ ਜਸਵਿੰਦਰ ਸਿੰਘ, ਜਸਵੀਰ ਸਿੰਘ ਅਤੇ ਉਨ•ਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੰਸੀ ਲਾਲ ਪ੍ਰੇਮੀ, ਵਿਜੇ ਮੌਰੀਆ, ਸੁਖਵਿੰਦਰ ਕੌਰ ਝੱਲੀ, ਲਾਭ ਸਿੰਘ ਭਾਮੀਆਂ, ਮਨਜੀਤ ਸਿੰਘ, ਜਰਨੈਲ ਸਿੰਘ ਕਾਰਾਬਾਰਾ, ਅਮਰ ਸਿੰਘ ਲਾਡੋਵਾਲ, ਚਰਨ ਦਾਸ, ਰਾਮਦਾਸ ਗੁਰੂ, ਵੀਰ ਸਿੰਘ ਸੰਗੋਵਾਲ, ਪ੍ਰਗਣ ਬਿਲਗਾ, ਧਰਮਿੰਦਰ ਸਿੰਘ, ਪਰਮਿੰਦਰ ਸਿੰਘ, ਰਾਮਾਨੰਦ ਅਤੇ ਹੋਰ ਹਾਜਰ ਸਨ।

Tuesday, May 17, 2016

ਸਰਕਾਰ ਦੀ ਰੋਜਗਾਰ ਨੀਤੀ ਤੇ ਬਸਪਾ ਦਾ ਪਲਟਵਾਰ

Date: 2016-05-17 16:17 GMT+05:30
ਅਕਾਲੀ ਭਾਜਪਾ ਸਰਕਾਰ ਨੇ 9 ਸਾਲਾਂ 'ਚ ਤਿਆਰ ਕੀਤੀ ਪੜ੍ਹੀ ਲਿਖੀ ਲੇਬਰ
ਜਮਾਲਪੁਰ ਮੀਟਿੰਗ ਦੌਰਾਨ ਬਲਵਿੰਦਰ ਬਿੱਟੇ ਅਤੇ ਰਾਜਿੰਦਰ ਮੂਲਨਿਵਾਸੀ ਨੂੰ ਸਨਮਾਨਿਤ ਕਰਦੇ ਲਾਭ ਸਿੰਘ ਭਾਮੀਆਂ ਅਤੇ ਹੋਰ।  

ਲੁਧਿਆਣਾ: 17 ਮਈ 2016:(ਪੰਜਾਬ ਸਕਰੀਨ ਬਿਊਰੋ):
ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਜਮਾਲਪੁਰ ਵਿਖੇ ਹੋਈ ਜਿਸ ਵਿੱਚ ਪਟਿਆਲਾ ਜੋਨ ਦੇ ਕੋਆਡੀਨੇਟਰ ਬਲਵਿੰਦਰ ਬਿੱਟਾ ਅਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਨਵਨਿਯੁਕਤ ਇੰਚਾਰਜ ਰਾਜਿੰਦਰ ਕੁਮਾਰ ਮੂਲਨਿਵਾਸੀ ਪਹੁੰਚੇ। ਦੋਵਾਂ ਆਗੂਆਂ ਨੂੰ ਵਾਰਡ ਨੰ: 11 ਅਤੇ 12 ਦੇ ਪਾਰਟੀ ਵਰਕਰਾਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਦੋਵਾਂ ਆਗੂਆਂ ਨੇ ਬਸਪਾ ਵੱਲੋਂ ਸੁਰੂ ਕੀਤੀ ਮੁਹਿੰਮ ਨੂੰ ਹਲਕੇ ਵਿੱਚ ਸੁਰੂ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀ ਰੋਜਗਾਰ ਨੀਤੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਭਾਵੇਂ ਅਕਾਲੀ ਭਾਜਪਾ ਗਠਜੋੜ ਸਰਕਾਰ ਲੱਖਾਂ ਨੌਜਵਾਨਾਂ ਨੂੰ ਅਪਣੀ ਪਿਛਲੀ ਟਰਮ ਵਿੱਚ ਅਤੇ ਲੱਖਾਂ ਨੌਜਵਾਨਾਂ ਨੂੰ ਇਸ ਟਰਮ ਵਿੱਚ ਰੋਜਗਾਰ ਦਿੱਤੇ ਜਾਣ ਦੀ ਗੱਲ ਕਰਦੀ ਹੈ ਪਰ ਸੱਚਾਈ ਏਹ ਹੈ ਕਿ ਸਰਕਾਰ ਦੀ ਕੋਈ ਰੁਜਗਾਰ ਪਾਲਿਸੀ ਹੈ ਹੀ ਨਹੀ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਪਣੇ 9 ਸਾਲਾਂ ਦੇ ਕਾਰਜਕਾਲ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਸਿਰਫ ਪੜ੍ਹੀ ਲਿਖੀ ਲੇਬਰ ਤਿਆਰ ਕੀਤੀ ਹੈ ਜਿਸ ਦੀ ਵਰਤੋਂ ਪ੍ਰਾਈਵੇਟ ਅਦਾਰੇ, ਠੇਕੇਦਾਰ ਅਤੇ ਖੁਦ ਸਰਕਾਰ ਕਰ ਰਹੀ ਹੈ। ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ ਐੱਡ ਅਤੇ ਪੀ ਐੱਚ ਕੀਤੀ ਨੌਜਵਾਨ ਮਾਤਰ 6 ਹਜਾਰ ਰੁਪਏ ਤਨਖਾਹ ਤੇ ਪਿਛਲੇ ਕਈ ਸਾਲਾਂ ਤੋਂ ਪੜ੍ਹਾ ਰਹੇ ਹਨ, ਚੰਗੀਆਂ ਡਿਗਰੀਆਂ ਪ੍ਰਾਪਤ ਕੀਤੇ ਨੌਜਵਾਨ ਸਰਕਾਰ ਅਤੇ ਠੇਕੇਦਾਰਾਂ ਅਧੀਨ ਚੱਲਦੇ ਸੁਵਿਧਾ ਸੈਂਟਰਾਂ ਵਿੱਚ 5 ਹਜਾਰ ਤੋਂ 8 ਹਜਾਰ ਤੱਕ ਕੰਮ ਰਹੇ ਹਨ, ਐਮ ਬੀ ਬੀ ਐਸ ਡਿਗਰੀ ਪ੍ਰਾਪਤ ਡਾਕਟਰ 10 ਹਜਾਰ ਤੇ ਨੌਕਰੀ ਕਰ ਰਹੇ ਹਨ, ਟੈਕਨੀਕਲ ਡਿਗਰੀਆਂ, ਡਿਪਲੋਮੇ ਕੀਤੇ ਹੋਏ ਨੌਜਵਾਨ 10 ਹਜਾਰ ਤੇ ਬਿਜਲੀ ਨਿਗਮ ਅਤੇ ਅਜਿਹੇ ਹੋਰ ਅਦਾਰਿਆਂ ਵਿੱਚ ਕੰਮ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇਨ•ਾਂ ਪੜ•ੇ ਲਿਖੇ ਨੌਜਵਾਨਾਂ ਦੀ ਦਿਹਾੜੀ ਦੀ ਐਵਰੇਜ ਕੱਢੀ ਜਾਵੇ ਤਾਂ ਏਹ 2 ਸੌ ਰੁਪਏ ਤੋਂ ਲੈ ਕੇ 3 ਸੌ ਰੁਪਏ ਤੱਕ ਬਣਦੀ ਹੈ ਜਦਕਿ ਇੱਕ ਮਜਦੂਰ ਵੀ 4 ਸੌ ਰੁਪਏ ਦਿਹਾੜੀ ਲੈਂਦਾ ਹੈ ਅਤੇ ਇਸ ਤੋਂ ਵੀ ਮਾੜੇ ਹਲਾਤ ਪ੍ਰਾਈਵੇਟ ਅਦਾਰਿਆਂ ਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਪੜ•ੇ ਲਿਖੇ ਨੌਜਵਾਨਾਂ ਦੀ ਹਾਲਤ ਇੱਕ ਮਜਦੂਰ ਤੋਂ ਵੀ ਮਾੜੀ ਹੋ ਗਈ ਹੈ ਜਿਸ ਨੂੰ ਬੇਹਤਰ ਬਣਾਉਣ ਲਈ ਇਸ ਗਠਜੋੜ ਸਰਕਾਰ ਨੂੰ ਚੱਲਦਾ ਕਰਨਾ ਜਰੂਰੀ ਹੈ। ਉਨ•ਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਬਸਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲਾਭ ਸਿੰਘ ਭਾਮੀਆਂ ਮੈਂਬਰ ਬਲਾਕ ਸੰਮਤੀ, ਕੇਵਲ ਜਮਾਲਪੁਰ, ਰਾਮਲੋਕ ਕੁਲੀਏਵਾਲ, ਉਮਪ੍ਰਕਾਸ, ਰਾਮਾਨੰਦ, ਕੁਲਦੀਪ ਸਿੰਘ ਕੀਪੀ, ਨਿਸ਼ਾਨ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ ਬਾਠ, ਹਾਕਮ ਸਿੰਘ ਕਲੇਰ, ਸ਼ਮਸੇਰ ਸਿੰਘ, ਜੱਖੂ ਲਾਲਾ, ਧਰਮਿੰਦਰ ਕੁਮਾਰ, ਹਰਜਿੰਦਰ ਸਿੰਘ, ਸੁਖਪ੍ਰੀਤ ਸਿੰਘ, ਰਵਿੰਦਰ ਸੰਧ, ਚੰਦਰਸੇਨ, ਰਾਹੁਲ, ਸੁਖਚੈਨ ਸਿੰਘ ਅਤੇ ਹੋਰ ਹਾਜਰ ਸਨ।