Showing posts with label Manjinder Singh Sirsa. Show all posts
Showing posts with label Manjinder Singh Sirsa. Show all posts

Tuesday, August 23, 2022

ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖਿਲਾਫ ਐਫਆਈਆਰ ਦਰਜ ਕਰਨ ਦਾ ਆਦੇਸ਼

Tuesday 23rd August 2022 at 06:44 PM

ਜਾਅਲਸਾਜ਼ੀ 'ਤੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਤਹਿਤ ਹੋਈ ਕਾਰਵਾਈ 

ਮੰਜੀਤ ਸਿੰਘ ਜੀਕੇ ਵਲੋਂ ਕੀਤੀ ਗਈ ਸੀ ਸ਼ਿਕਾਇਤ 

ਨਵੀਂ ਦਿੱਲੀ: 23 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਦੀ ਜੱਜ ਵਿਧੀ ਗੁਪਤਾ ਆਨੰਦ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੂੰ ਡੀਐਸਜੀਐਮਸੀ ਦੇ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ।  ਸਾਬਕਾ ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਅਧੀਨ ਧਾਰਾ 156(3) ਸੀ.ਆਰ.ਪੀ.ਸੀ.  ਮਾਨਯੋਗ ਅਦਾਲਤ ਨੇ ਪਟੀਸ਼ਨ ਨੂੰ ਪ੍ਰਵਾਨ ਕਰਦੇ ਹੋਏ ਇਹ ਹੁਕਮ ਦਿੱਤਾ ਹੈ। ਜਾਗੋ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਪਰਮਿੰਦਰ ਪਾਲ ਸਿੰਘ ਨੇ ਦਸਿਆ ਕਿ ਦਰਅਸਲ, ਸਿਰਸਾ ਨੇ 23 ਫਰਵਰੀ 2020 ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਮਨਜੀਤ ਸਿੰਘ ਜੀਕੇ ਦੁਆਰਾ 4 ਅਪ੍ਰੈਲ 2016 ਨੂੰ ਇੱਕ ਕਥਿਤ ਪੱਤਰ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਹਰੀ ਨਗਰ ਦੀ ਮਲਕੀਅਤ ਡੀਐਸਜੀਐਮਸੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਸੌਂਪਣ ਦੇ ਇਰਾਦੇ ਨਾਲ ਜਾਰੀ ਕੀਤਾ ਗਿਆ ਸੀ।  ਹਾਲਾਂਕਿ ਬਾਅਦ 'ਚ ਸਿਰਸਾ ਨੇ ਖੁਦ ਇਸ ਪੱਤਰ ਨੂੰ ਫਰਜ਼ੀ ਦੱਸਿਆ ਸੀ। 

ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਪਹਿਲੀ ਨਜ਼ਰੇ ਇਹ ਜਾਅਲਸਾਜ਼ੀ ਸੀ, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਦਾ ਮਾਮਲਾ ਜਾਪਦਾ ਹੈ।  ਇਸ ਲਈ ਇਸ ਮਾਮਲੇ ਦੀ ਵਿਗਿਆਨਕ ਜਾਂਚ ਜ਼ਰੂਰੀ ਜਾਪਦੀ ਹੈ।

ਡੀਐਸਜੀਐਮਸੀ ਦੇ ਲੈਟਰ ਹੈੱਡ 'ਤੇ ਕਥਿਤ ਫਰਜ਼ੀ ਪੱਤਰ ਲਿਖਣ ਪਿੱਛੇ ਅਸਲ ਮਨਸ਼ਾ, ਉਸਦੀ ਲਿਖਤ/ਦਸਤਖਤ ਅਤੇ  ਕਥਿਤ ਦੋਸ਼ੀ ਵਿਅਕਤੀਆਂ ਦੀ ਭੂਮਿਕਾ ਦੀ ਵਿਸਥਾਰਪੂਰਵਕ ਜਾਂਚ ਜ਼ਰੂਰੀ ਹੈ ਇਸ ਲਈ ਉਪਰੋਕਤ ਚਰਚਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਦਾਲਤ ਵਿਚਾਰ ਕਰਦੀ ਹੈ ਕਿ  ਇਹ ਸੀਆਰਪੀਸੀ ਸੈਕਸ਼ਨ 156(3) ਦੇ ਤਹਿਤ ਸ਼ਕਤੀਆਂ ਦੀ ਮੰਗ ਕਰਨ ਲਈ ਇੱਕ ਢੁਕਵਾਂ ਮਾਮਲਾ ਹੈ।  ਇਸ ਲਈ, ਸ਼ਿਕਾਇਤਕਰਤਾ  ਮਨਜੀਤ ਸਿੰਘ ਜੀ.ਕੇ ਦੀ ਮੰਗ ਉੱਤੇ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮਾਮਲੇ ਨੂੰ ਇੰਸਪੈਕਟਰ, ਈਓਡਬਲਯੂ ਸਬੰਧਤ ਵਿਵਸਥਾਵਾਂ ਦੇ ਤਹਿਤ ਐਫਆਈਆਰ ਦਰਜ ਕਰਕੇ ਅਤੇ ਇਸ ਆਦੇਸ਼ ਦੀ ਪਾਲਣਾ ਕਰਕੇ ਨਿਯਮਾਂ ਅਨੁਸਾਰ ਜਾਂਚ ਕਰੇਗਾ ਅਤੇ ਪਾਲਣਾ ਰਿਪੋਰਟ ਸੁਣਵਾਈ ਦੀ ਅਗਲੀ ਤਰੀਕ 25 ਅਗਸਤ ਨੂੰ ਪੇਸ਼ ਕੀਤੀ ਜਾਵੇ।

Wednesday, September 22, 2021

ਜਗੀਰ ਕੌਰ ਵਿਰੁੱਧ ਕੇਸ ਦਾਇਰ ਕਰਾਂਗੇ ਕੇਸ ਕਰਾਂਗੇ ਦਾਇਰ : ਜੀ.ਕੇ.

 Wednesday 22nd Sep 2021 at 5:10 PM

 ਮਨਜਿੰਦਰ ਸਿਰਸਾ ਮਾਮਲੇ ਵਿਚ ਅਦਾਲਤ ਨੂੰ ਗੁਮਰਾਹ ਕਰਨ ਦਾ ਦੋਸ਼ ਗਰਮਾਇਆ 

ਜੀ ਕੇ ਨੇ ਸਾਰੇ 46 ਮੈਂਬਰਾਂ ਦਾ ਗੁਰਮੁਖੀ ਟੈਸਟ ਕਰਵਾਉਣ ਦੀ ਵਕਾਲਤ ਕੀਤੀ


ਨਵੀਂ ਦਿੱਲੀ
: 22 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਜਾਗੋ ਪਾਰਟੀ ਨੇ ਦਿੱਲੀ ਕਮੇਟੀ ਦੀ ਮੈਂਬਰਸ਼ਿਪ ਲਈ ਅਯੋਗ ਠਹਿਰਾਏ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਸਮੇਤ ਪੁਰੀ ਕਾਰਜਕਾਰੀ ਕਮੇਟੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿਰਸਾ ਦੇ ਗੁਰਸਿੱਖੀ ਅਤੇ ਗੁਰਮੁਖੀ ਟੈਸਟ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਦੀ ਅਸਫਲਤਾ ਸ਼੍ਰੋਮਣੀ ਕਮੇਟੀ ਦੇ ਬਾਦਲ ਪ੍ਰਯੋਜਿਤ ਪ੍ਰਬੰਧ ਲਈ ਵੱਡੀ ਹਾਰ ਹੈ। 25 ਅਗਸਤ ਨੂੰ ਆਏ ਚੋਣ ਨਤੀਜਿਆਂ ਵਿੱਚ ਸਿਰਸਾ ਪੰਜਾਬੀ ਬਾਗ ਦੇ ਵਾਰਡ ਤੋਂ ਚੋਣ ਹਾਰ ਗਏ, ਪਰ ਉਸੇ ਦਿਨ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਨਵੇਂ ਚੁਣੇ ਗਏ ਕਮੇਟੀ ਮੈਂਬਰਾਂ ਦੇ ਸਾਹਮਣੇ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਕੋਟੇ ਤੋਂ ਮੈਂਬਰ ਵਜੋਂ ਨਾਮਜ਼ਦ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ 23 ਅਗਸਤ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਿਰਸਾ ਨੂੰ ਦਿੱਲੀ ਕਮੇਟੀ ਲਈ ਨਾਮਜ਼ਦ ਕਰਨ ਦੇ ਮਤੇ ਦੇ ਹਵਾਲੇ ਨਾਲ ਸਿਰਸਾ ਨੂੰ ਨਾਮਜ਼ਦ ਕਰਨ ਵਾਲਾ ਪੱਤਰ ਵੀ ਜਾਰੀ ਕਰ ਦਿੱਤਾ।

ਜੀਕੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਜਕਾਰੀ ਮੈਂਬਰਾਂ ਨੂੰ ਭੇਜੇ ਗਏ ਮੁੱਖ ਏਜੰਡੇ ਅਤੇ ਵਾਧੂ ਏਜੰਡੇ ਦੀ ਕਾਪੀ ਜਨਤਕ ਕਰਦੇ ਹੋਏ ਦਾਅਵਾ ਕੀਤਾ ਕਿ 23 ਅਗਸਤ ਦੀ ਮੀਟਿੰਗ ਵਿੱਚ ਸਿਰਸਾ ਨੂੰ ਮੈਂਬਰ ਵਜੋਂ ਨਾਮਜ਼ਦ ਕਰਨ ਦਾ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਸੀ। ਜੀਕੇ ਨੇ ਸਵਾਲ ਪੁੱਛਿਆ ਕਿ ਸਿਰਸਾ ਨੂੰ ਕੀ ਸੁਪਨਾ ਆਇਆ ਸੀ ਕਿ ਉਹ 25 ਅਗਸਤ ਨੂੰ ਚੋਣ ਹਾਰ ਰਿਹਾ ਹੈ, ਇਸ ਲਈ 23 ਅਗਸਤ ਨੂੰ ਉਸਨੇ ਆਪਣੇ ਆਪ ਨੂੰ ਮੈਂਬਰ ਵਜੋਂ ਨਾਮਜ਼ਦ ਕਰਵਾਉਣ ਦਾ ਫੈਸਲਾ ਕੀਤਾ ਸੀ? ਜੀਕੇ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਅਤੇ ਕਾਰਜਕਾਰੀ ਮੈਂਬਰਾਂ ਦੇ ਖਿਲਾਫ ਅਦਾਲਤ ਵਿੱਚ ਧੋਖਾਧੜੀ ਦਾ ਕੇਸ ਦਾਇਰ ਕਰਨਗੇ। ਕਿਉਂਕਿ ਇਹ ਗਲਤ ਪੇਪਰ ਤਿਆਰ ਕਰਨ ਦੇ ਦੋਸ਼ੀ ਹਨ। ਜੀਕੇ ਨੇ ਸਾਰੇ 46 ਮੈਂਬਰਾਂ ਦਾ ਗੁਰਮੁਖੀ ਟੈਸਟ ਕਰਵਾਉਣ ਦੀ ਵਕਾਲਤ ਕਰਦੇ ਹੋਏ ਸਿਰਸਾ 'ਤੇ ਚੁਟਕੀ ਲਈ ਕਿ ਜੇਕਰ ਸਿਰਸਾ ਨੇ ਡਾਇਰੈਕਟਰ ਦੀ ਬਜਾਏ ਪੇਪਰ ਖੁਦ ਸੈੱਟ ਕੀਤਾ ਹੁੰਦਾ ਤਾਂ ਸਿਰਸਾ ਫੇਲ੍ਹ ਨਾ ਹੁੰਦਾ। ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਕੁਲਵੰਤ ਸਿੰਘ ਬਾਠ ਨੇ ਸਿਰਸਾ ਦੀ ਅਸਫਲਤਾ ਲਈ ਸਿਰਸਾ ਦੇ ਹੰਕਾਰ ਨੂੰ ਜ਼ਿੰਮੇਵਾਰ ਦੱਸਿਆ। ਜਾਗੋ ਪਾਰਟੀ ਦੇ ਮੁੱਖ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਸਿਰਸਾ ਨੂੰ ਆਪਣੀ ਪੰਜਾਬੀ ਆਨਰਜ਼ ਦੀ ਡਿਗਰੀ ਜਨਤਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਸਾਬਕਾ ਕਮੇਟੀ ਮੈਂਬਰ ਚਮਨ ਸਿੰਘ, ਹਰਮਨਜੀਤ ਸਿੰਘ, ਹਰਿੰਦਰਪਾਲ ਸਿੰਘ, ਹਰਜੀਤ ਸਿੰਘ ਜੀਕੇ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਅਤੇ ਜਗਜੀਤ ਸਿੰਘ ਕਮਾਂਡਰ ਹਾਜ਼ਰ ਸਨ।


ਸਿਰਸਾ ਤੇ ਕਾਰਵਾਈ ਹੁੰਦੀ ਤਾਂ ਅੱਜ ਕੌਮ ਨੂੰ ਨਮੋਸ਼ੀ ਭਰਿਆ ਦਿਨ ਨਾ ਵੇਖਣਾ ਪੈਂਦਾ

 Wednesday 22nd Sep 2021 at 5:23 PM

ਸਰਨਾ ਭਰਾਵਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਲਾਪਰਵਾਹੀ ਤੇ ਅਫਸੋਸ

*ਮਾਮਲਾ ਚੋਣ ਡਾਇਰੈਕਟੋਰੇਟ ਵਲੋਂ ਸਿਰਸਾ ਨੂੰ ਅਯੋਗ ਠਹਿਰਾਉਣ ਦਾ

*ਬਾਦਲ ਤੇ ਸਿਰਸਾ ਆਪਣੀਆਂ ਗਲਤੀਆ ਲਈ ਕੌਮ ਤੋਂ ਮੁਆਫੀ ਮੰਗਣ


ਨਵੀਂ ਦਿੱਲੀ: 22 ਸਤੰਬਰ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸਿੱਖ ਨੂੰ ਗੁਰਮੁਖੀ ਪੜ੍ਹਨੀ ਲਿਖਣੀ ਮੁਸ਼ਕਲ ਲੱਗੇ ਇਹ ਨਿਸਚੇ ਹੀ ਬਹੁਤ ਵੱਡੇ ਦੁਖਾਂਤ ਦੀ ਗੱਲ ਹੈ। ਇਹ ਕਿਸੇ ਸਦਮੇ ਤੋਂ ਘੱਟ ਨਹੀਂ। ਅਜਿਹੇ ਲੋਕਾਂ ਨੂੰ ਵੱਡਿਆਂ ਉਮਰਾਂ ਦੇ ਬਾਵਜੂਦ ਸਭ ਤੋਂ ਪਹਿਲਾਂ ਇਹ ਬੁਨਿਆਦੀ ਸਿੱਖਿਆ ਦਿੱਤੀ ਦੁਆਈ ਜਾਣੀ ਚਾਹੀਦੀ ਹੈ। ਅਸਲੀ ਤਨਖਾਹਾਂ ਅਤੇ ਸਜ਼ਾਵਾਂ ਤਾਂ ਇਸ ਤਰ੍ਹਾਂ ਦੀ ਲੱਗਣੀਆਂ ਚਾਹੀਦੀਆਂ ਹਨ ਜਿਸ ਨਾਲ ਦੋਸ਼ੀ ਦੀ ਕਮੀ ਪੂਰੀ ਹੋਵੇ ਅਤੇ ਭਵਿੱਖ ਲਈ ਕੌਮ ਮਜ਼ਬੂਤ ਹੋਵੇ।

ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਲਈ ਗਈ ਪ੍ਰੀਖਿਆ 'ਚ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜਨ-ਲਿਖਣ 'ਚ ਨਾਕਾਮ ਸਾਬਤ ਹੋਏ ਹਨ। ਇਸੇ ਮੁੱਦੇ 'ਤੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ  ਕਿਹਾ ਕਿ ਕੌਮ ਵਾਸਤੇ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ 8 ਸਾਲ ਤੋਂ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲ ਰਹੇ ਮਨਜਿੰਦਰ ਸਿੰਘ ਸਿਰਸਾ ਨੂੰ ਸਹੀ ਤਰੀਕੇ ਨਾਲ ਗੁਰਮੁਖੀ ਪੜ੍ਹਨੀ-ਲਿਖਣੀ ਵੀ ਨਹੀਂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕੌਮ ਨੂੰ ਬਹੁਤ ਜ਼ਿਆਦਾ ਸ਼ਰਮਸਾਰ ਹੋਣਾ ਪੈ ਰਿਹਾ ਹੈ ਜਿਸ ਦੇ ਕਸੂਰਵਾਰ ਸਿਰਸਾ ਤੇ ਬਾਦਲ ਪਰਿਵਾਰ ਹਨ ਅਤੇ ਹੁਣ ਇਨ੍ਹਾਂ ਨੂੰ ਆਪਣੀਆਂ ਗਲਤੀਆਂ ਲਈ ਸਮੁੱਚੀ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋ ਕੋਰਟ 'ਚ ਦਾਖਿਲ ਕੀਤੀ ਗਈ ਸਿਰਸਾ ਦੇ ਗੁਰਮੁਖੀ ਟੈਸਟ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਰਨਾ ਨੇ ਕਿਹਾ ਕਿ ਸਹੀ ਸਮੇਂ 'ਤੇ ਸਹੀ ਫੈਸਲਾ ਆਇਆ ਹੈ ਅਤੇ ਇਸ ਫੈਸਲੇ ਨੇ  ਅਜਿਹੇ ਵਿਅਕਤੀ ਨੂੰ ਮੈਂਬਰ ਬਣਨ ਤੋ ਰੋਕਿਆ ਹੈ ਜਿਹੜਾ ਦਿੱਲੀ ਕਮੇਟੀ ਦਾ  ਮੈਂਬਰ ਬਣਨ ਦੀ ਯੋਗਤਾ ਹੀ ਪੂਰੀ ਨਹੀਂ ਕਰਦਾ।

ਸਰਨਾ ਨੇ ਕਿਹਾ ਕਿ ਸਿਰਸਾ ਪਿਛਲੇ ਲੰਮੇ ਸਮੇਂ ਤੋਂ ਲੱਛੇਦਾਰ ਭਾਸ਼ਣਾਂ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਹੈ ਜਦਕਿ ਇਸ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦਾ ਬਿਲਕੁਲ ਵੀ ਗਿਆਨ ਨਹੀਂ। ਇਸੇ ਕਰਕੇ ਹੀ ਸਿਰਸਾ ਵੱਲੋਂ ਅਕਸਰ ਹੀ ਸਟੇਜਾਂ ਤੋਂ ਗਲਤ ਇਤਿਹਾਸ-ਗੁਰਬਾਣੀ ਪੜ੍ਹੀ ਜਾਂਦੀ ਰਹੀ ਹੈ। ਸਰਨਾ ਨੇ ਦੱਸਿਆ ਕਿ ਅਸੀਂ ਇਸ ਬਾਰੇ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਕੋਲ ਵੀ ਗੁਹਾਰ ਲਾਈ ਸੀ ਕਿ ਸਿਰਸਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ 4-5 ਅੰਗ ਪੜ੍ਹਾ ਕੇ ਵੇਖੋ ਪਰ ਸਾਡੀ ਗੱਲ ਨਹੀਂ ਮੰਨੀ ਗਈ ਅਤੇ ਅੱਜ ਗੁਰਮੁਖੀ ਟੈਸਟ 'ਚ ਫੇਲ ਹੋਏ ਸਿਰਸਾ ਕਾਰਨ ਕੌਮ ਦੀ ਹੇਠੀ ਹੋ ਰਹੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਜੱਥੇਦਾਰ ਨੇ ਸਾਡੀ ਗੱਲ ਮੰਨ ਕੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਕੌਮ ਨੂੰ ਨਮੋਸ਼ੀ ਭਰਿਆ ਦਿਨ ਨਹੀਂ ਵੇਖਣਾ ਪੈਣਾ ਸੀ।

ਇਸ ਬਾਰੇ ਸਰਨਾ ਨੇ ਇਹ ਵੀ ਕਿਹਾ ਕਿ  ਬਾਦਲ ਪਰਿਵਾਰ ਨੇ ਨਿਜੀ ਤੇ ਸਿਆਸੀ ਸਵਾਰਥਾਂ ਕਾਰਨ ਸਿਰਸਾ ਵਰਗੇ ਵਿਅਕਤੀ ਨੂੰ ਦਿੱਲੀ ਕਮੇਟੀ ਪ੍ਰਬੰਧ 'ਤੇ ਥੋਪੀ ਰੱਖਿਆ ਤਾਂਕਿ ਕਮੇਟੀ ਦੀ ਗੋਲਕ ਨੂੰ ਆਪਣੇ ਸਵਾਰਥਾਂ ਵਾਸਤੇ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਮੇਟੀ ਦੀ ਆਰਥਿਕ ਮੰਦਹਾਲੀ ਲਈ ਵੀ ਮੁੱਖ ਤੌਰ 'ਤੇ ਇਹ ਹੀ ਕਸੂਰਵਾਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ 'ਚ ਕੌਮ ਨੂੰ ਇਸ ਗੱਲ ਲਈ ਸ਼ਰਮਸਾਰ ਹੋਣਾ ਪੈ ਰਿਹਾ ਹੈ ਕਿ ਬਾਦਲ ਨੇ ਜਿਹੜਾ ਪ੍ਰਧਾਨ ਬਣਾਇਆ ਉਸ ਨੂੰ ਗੁਰਬਾਣੀ ਪੜ੍ਹਨੀ-ਲਿਖਣੀ ਹੀ ਨਹੀਂ ਆਂਦੀ।


Thursday, March 30, 2017

ਮਨਜੀਤ ਸਿੰਘ ਜੀ.ਕੇ ਮੁੜ ਦਿੱਲੀ ਕਮੇਟੀ ਦੇ ਪ੍ਰਧਾਨ

Thu, Mar 30, 2017 at 5:50 PM
ਮਨਜਿੰਦਰ ਸਿੰਘ ਸਿਰਸਾ ਜਨਰਲ ਸੱਕਤਰ ਬਣੇ
ਨਵੀਂ ਦਿੱਲੀ: 30 ਮਾਰਚ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਨਵੇਂ ਅਹੁੱਦੇਦਾਰ ਅਤੇ 10 ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਆਮ ਸਹਿਮਤੀ ਨਾਲ ਅਜ ਅਖੀਰਕਾਰ ਨੇਪਰੇ ਚੜ੍ਹ ਗਈ। 26 ਫਰਵਰੀ 2017 ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਅਹੁੱਦੇਦਾਰਾਂ ਦੀ ਚੋਣ ਲਈ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵੱਲੋਂ 24 ਮਾਰਚ ਨੂੰ ਜਨਰਲ ਇਜਲਾਸ ਸੱਦਿਆ ਗਿਆ ਸੀ। ਜਿਸ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਰਜੀ ਚੇਅਰਮੈਨ ਚੁਣਨ ਉਪਰੰਤ ਦਿੱਲੀ ਫਤਹਿ ਦਿਵਸ ਸਮਾਗਮਾਂ ਦਾ ਹਵਾਲਾ ਦਿੰਦੇ ਹੋਏ ਨਵੇਂ ਚੁਣੇ ਮੈਂਬਰਾਂ ਨੂੰ ਸੰਹੁ ਚੁਕਾਉਣ ਦੇ ਬਾਅਦ ਹਾਊਸ ਮੁਲਤਵੀ ਕਰ ਦਿੱਤਾ ਗਿਆ ਸੀ। ਇਸਤੋਂ ਬਾਅਦ ਡਾਇਰੈਕਟਰ ਗੁਰਦੁਆਰਾ ਚੋਣ ਵੱਲੋਂ 28 ਮਾਰਚ ਨੂੰ ਮੁੜ੍ਹ ਤੋਂ ਜਨਰਲ ਇਜਲਾਸ ਸੱਦਣ ਬਾਰੇ 26 ਮਾਰਚ ਨੂੰ ਪੱਤਰ ਕੱਢਿਆ ਗਿਆ ਸੀ ਪਰ ਜੀ.ਕੇ. ਵੱਲੋਂ 27 ਮਾਰਚ ਨੂੰ ਆਰਜੀ ਚੇਅਰਮੈਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।  ਇਸ ਅਸਤੀਫੇ ਨੂੰ ਡਾਈਰੈਕਟਰ ਨੇ ਮੰਜੂਰ ਕਰਦੇ ਹੋਏ ਨਵੇਂ ਆਰਜੀ ਚੇਅਰਮੈਨ, ਅਹੁੱਦੇਦਾਰ ਅਤੇ ਅੰਤ੍ਰਿੰਗ ਬੋਰਡ ਮੈਂਬਰਾਂ ਦੀ ਚੋਣ ਲਈ 30 ਮਾਰਚ ਨੂੰ ਜਨਰਲ ਇਜਲਾਸ ਦੀ ਦੂਜੀ ਬੈਠਕ ਸੱਦੀ ਸੀ।
ਮੀਡੀਆ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਅਜ ਦੀ ਬੈਠਕ ਦੀ ਕਾਰਵਾਈ ਦੀ ਸ਼ੁਰੂਆਤ ਡਾਇਰੈਕਟਰ ਸ਼ੂਰਵੀਰ ਸਿੰਘ ਵੱਲੋਂ ਆਰਜੀ ਚੇਅਰਮੈਨ ਦਾ ਨਾਂ ਮੈਂਬਰਾਂ ਪਾਸੋਂ ਮੰਗਦੇ ਹੋਏ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਮੈਂਬਰ ਸੰਤਾ ਸਿੰਘ ਉਮੈਦਪੁਰੀ ਨੂੰ ਆਰਜੀ ਚੇਅਰਮੈਨ ਚੁਣੇ ਜਾਣ ਦਾ ਮੱਤਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤਾ ਜਿਸਦਾ ਸਮਰਥਨ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਨੇ ਕੀਤਾ। ਉਮੈਦਪੁਰੀ ਦੇ ਬਿਨਾ ਕਿਸੇ ਵਿਰੋਧ ਦੇ ਆਰਜੀ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਅਗਲੇ ਅਹੁੱਦੇਦਾਰਾਂ ਦੀ ਚੋਣ ਪ੍ਰਕਿਰਆ ਸ਼ੁਰੂ ਹੋਈ ਜਿਸ ਵਿਚ ਕ੍ਰਮਵਾਰ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਹਰਿੰਦਰ ਪਾਲ ਸਿੰਘ, ਕੁਲਵੰਤ ਸਿੰਘ ਬਾਠ, ਗੁਰਮੀਤ ਸਿੰਘ ਮੀਤਾ, ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਮਹਿੰਦਰ ਪਾਲ ਸਿੰਘ ਚੱਢਾ ਤੇ ਤਰਵਿੰਦਰ ਸਿੰਘ ਮਾਰਵਾਹ ਸ਼ਾਮਿਲ ਹਨ ਇਨ੍ਹਾ ਦੇ ਨਾਲ ਹੀ ਪਰਮਜੀਤ ਸਿੰਘ ਰਾਣਾ ਨੂੰ ਮੁੜ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਸੇਵਾ ਦਿੱਤੀ ਗਈ ਹੈ।

Friday, February 24, 2017

ਦਿੱਲੀ ਗੁਰਦੁਆਰਾ ਚੋਣਾਂ ਵਿਚ ਸਿੱਖ ਸੰਗਤਾਂ ਨੂੰ ਲੁਭਾਓਣ ਦਾ ਰੂਝਾਨ ਵਧਿਆ

Thu, Feb 23, 2017 at 6:15 PM
ਸਿੱਖ ਸੰਗਤ ਲਈ ਪੂਰੀ ਦਿੱਲੀ `ਚ ਖਾਲਸਾ ਡਿਸਪੈਂਸਰੀਆਂ 
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਮੁਫਤ ਯਾਤਰਾ: ਸਿਰਸਾ
ਨਵੀਂ ਦਿੱਲੀ: 23 ਫਰਵਰੀ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਸਿੱਖ ਸੰਗਤ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਖਾਲਸਾ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸਿੱਖ ਸੰਗਤ ਨੂੰ ਦਿੱਲੀ ਤੋਂ ਅੰਮ੍ਰਿਤਸਰ ਤਕ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। 
ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਅਤੇ ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਵਾਰਡ ਦੀਆਂ ਵੱਖ ਵੱਖ ਕਲੋਨੀਆਂ ਅਤੇ ਸੋਸਾਇਟੀਆਂ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਅਤੇ ਸਿੱਖ ਭਾਈਚਾਰੇ ਦੀ ਭਲਾਈ ਵਾਸਤੇ ਜਿੰਨੇ ਵੀ ਵਾਅਦੇ ਕੀਤੇ ਸਨ, ਉਹਨਾਂ ਵਿਚੋਂ 80 ਫੀਸਦੀ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਸ ਵਾਰ ਵੀ ਜੇਕਰ ਸਾਨੂੰ ਦਿੱਲੀ ਕਮੇਟੀ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਅਸੀਂ ਸਿੱਖ ਭਾਈਚਾਰੇ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ।  
ਉਹਨਾਂ ਕਿਹਾ ਕਿ ਬੇਰੁਜ਼ਗਾਰ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਖਾਲਸਾ ਰੁਜ਼ਗਾਰ ਬਿਊਰੋ ਅਤੇ ਖਾਲਸਾ ਇੰਟਨੈਸ਼ਨਲ ਰੁਜ਼ਗਾਰ ਸੈਂਟਰ ਖੋਲ੍ਹੇ ਜਾਣਗੇ। ਇਹਨਾਂ ਸੈਂਟਰਾਂ ਵੱਲੋਂ ਸਿੱਖ ਨੋਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਮੁਤਾਬਿਕ ਰੁਜ਼ਗਾਰ ਦਿਵਾਉਣ ਵਿਚ ਮੱਦਦ ਕੀਤੀ ਜਾਵੇਗੀ।  ਇੰਨਾ ਹੀ ਨਹੀਂ, ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਵਿਦੇਸ਼ ਜਾਣ ਦੇ ਚਾਹਵਾਨ ਸਿੱਖ ਨੌਜਵਾਨਾਂ ਲਈ ਅਕਾਲੀ ਦਲ ਵੱਲੋਂ ਇੱਕ ਅੰਤਰਰਾਸ਼ਟਰੀ ਵਿੱਦਿਅਕ ਅਤੇ ਸਪੋਰਟਸ ਸੈਂਟਰ ਖੋਲ੍ਹਿਆ ਜਾਵੇਗਾ।
ਸਿੱਖ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿਚ ਤਾਜ਼ਾ ਰੱਖਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਸ਼ ਸਿਰਸਾ ਨੇ ਕਿਹਾ ਕਿ 2019 ਵਿਚ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ।ਇੰਨਾ ਹੀ ਨਹੀਂ ਸਾਲ 2018 ਵਿਚ ਆ ਰਹੀ ਮਹਾਨ ਸਿੱਖ ਜਰਨੈਲ ਸ ਜੱਸਾ ਸਿੰਘ ਆਹਲੂਵਾਲੀਆ ਦੀ 300ਵੀ ਜਨਮ ਸ਼ਤਾਬਦੀ ਨੂੰ ਵੀ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ।

ਉਹਨਾਂ ਸਿੱਖ ਸੰਗਤਾਂ ਸਾਹਮਣੇ ਆਪਣੀ ਅਤੇ ਆਪਣੇ ਵਿਰੋਧੀ ਉਮੀਦਵਾਰ ਸ਼ ਪਰਮਜੀਤ ਸਿੰਘ ਸਰਨਾ ਦੀ ਕਾਰਗੁਜ਼ਾਰੀ ਰੱਖਦਿਆਂ ਸੁਆਲ ਕੀਤਾ ਕਿ ਤੁਸੀਂ ਖੁਦ ਫੈਸਲਾ ਕਰੋ, ਕਿ ਤੁਸੀਂ ਕਿਸ ਨੂੰ ਚੁਣਨਾ ਪਸੰਦ ਕਰੋਗੇ? ਉਸ ਵਿਅਕਤੀ ਨੂੰ , ਜਿਸ ਨੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਕਈ ਬਰਾਂਚਾਂ ਨੂੰ ਬੰਦ ਕਰਵਾਇਆ ਸੀ ਜਾਂ ਉਸ ਨੂੰ ਜਿਸ ਨੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ ਬਰਾਂਚਾਂ ਨੂੰ ਮੁੜ ਤੋਂ ਖੁਲਵਾਇਆ ਹੈ? ਉਹਨਾਂ ਕਿਹਾ ਕਿ ਤੁਸੀਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਸਿੱਖਿਆ ਸੰਸਥਾਵਾਂ ਨੂੰ ਲੁੱਟਣ ਵਾਲੇ ਨੂੰ ਚੁਣੋਗੇ ਜਾਂ ਬੱਚਿਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਵਾਲੇ ਨੂੰ ਵੋਟ ਦਿਓਗੇ? ਨਗਾਂ ਤੇ ਪੱਥਰਾਂ ਉੱਤੇ ਵਿਸ਼ਵਾਸ਼ ਕਰਨ ਵਾਲੇ ਕਰਮਕਾਂਡੀ ਉੱਤੇ ਭਰੋਸਾ ਕਰੋਗੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਟੁੱਟ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਉੱਤੇ ਵਿਸ਼ਵਾਸ਼ ਕਰੋਗੇ?

ਸ਼ ਸਿਰਸਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਦੇ ਸੁਚਾਰੂ ਅਤੇ ਪਾਰਦਰਸ਼ੀ ਪ੍ਰਬੰਧ ਲਈ ਅਤੇ ਸਿੱਖ ਭਾਈਚਾਰੇ ਦੇ ਸਰਬਪੱਖੀ ਵਿਕਾਸ ਦੇ ਲਈ ਦਿੱਲੀ ਕਮੇਟੀ ਦੀ ਵਾਂਗਡੋਰ ਸ੍ਰਮਣੀ ਅਕਾਲੀ ਦੇ ਮਜ਼ਬੂਤ ਅਤੇ ਭਰੋਸੇਯੋਗ ਹੱਥਾਂ ਵਿਚ ਦੇਣ ਦੀ ਅਪੀਲ ਕੀਤੀ।