Showing posts with label Gurjit Billa. Show all posts
Showing posts with label Gurjit Billa. Show all posts

Tuesday, January 07, 2025

120 ਦਿਨਾਂ ਅੰਦਰ ਲਗਾਏ ਜਾਣਗੇ 663 ਹੋਰ ਖੇਤੀ ਸੋਲਰ ਪੰਪ: ਅਮਨ ਅਰੋੜਾ

Tuesday: 7 Jan, 2025, 18:21 from DPR PUNJAB by Gurjeet Billa//Edit By Karthika Kalyani Singh

*ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਪੇਡਾ ਅਧਿਕਾਰੀਆਂ ਨੂੰ ਦਿੱਤੀ  ਹੱਲਾਸ਼ੇਰੀ 
*20 ਹਜ਼ਾਰ ਸੋਲਰ ਪੰਪ ਲਗਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਯਤਨ ਤੇਜ਼ ਕਰਨ ਦੇ ਦਿੱਤੇ ਨਿਰਦੇਸ਼
*ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਲਰ ਪੰਪ ਲਗਾਉਣ ਲਈ ਫ਼ਰਮ ਨੂੰ ਸੌਂਪਿਆ ਵਰਕ ਆਰਡਰ


ਚੰਡੀਗੜ੍ਹ:
7 ਜਨਵਰੀ 2025:(ਗੁਰਜੀਤ ਬਿੱਲਾ//DPR//ਪੰਜਾਬ ਸਕਰੀਨ ਡੈਸਕ)::  

ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਕਾਰਬਨ-ਮੁਕਤ ਕਰਨ ਲਈ ਕੁਦਰਤੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਅਗਲੇ 120 ਦਿਨਾਂ ਦੇ ਅੰਦਰ 663 ਹੋਰ ਖੇਤੀ ਸੋਲਰ ਪੰਪ ਲਾਏ ਜਾਣਗੇ। ਇਹ ਐਲਾਨ ਅੱਜ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੀਤਾ।

ਸ੍ਰੀ ਅਮਨ ਅਰੋੜਾ ਨੇ ਖੇਤੀਬਾੜੀ ਵਾਸਤੇ 663 ਖੇਤੀ ਸੋਲਰ ਪੰਪ ਲਗਾਉਣ ਲਈ ਅੱਜ ਮੈਸਰਜ਼ ਏ.ਵੀ.ਆਈ. ਰੀਨਿਊਏਬਲਜ਼ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਵਰਕ ਆਰਡਰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ 2,356 ਸੋਲਰ ਪੰਪ ਲਗਾਉਣ ਲਈ ਵਰਕ ਆਰਡਰ ਜਾਰੀ ਕੀਤੇ ਗਏ ਸਨ।

ਉਨ੍ਹਾਂ ਨੇ ਪੇਡਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਦੀ ਭਲਾਈ ਲਈ ਸੂਬੇ ਵਿੱਚ 20,000 ਖੇਤੀ ਸੋਲਰ ਪੰਪ ਲਗਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਯਤਨ ਤੇਜ਼ ਕਰਨ।

ਉਨ੍ਹਾਂ ਦੱਸਿਆ ਕਿ ਇਸ ਕੰਪਨੀ ਦੀ ਚੋਣ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਬੋਲੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਅਤੇ 3, 5, 7.5 ਅਤੇ 10 ਐਚ.ਪੀ. ਦੀ ਸਮਰੱਥਾ ਦੇ ਖੇਤੀ ਸੋਲਰ ਪੰਪ ਲਗਾਉਣ ਉਤੇ ਆਮ ਸ਼੍ਰੇਣੀ ਦੇ ਕਿਸਾਨਾਂ ਲਈ 60 ਫੀਸਦ ਸਬਸਿਡੀ, ਜਦੋਂਕਿ ਅਨੁਸੂਚਿਤ ਜਾਤੀ (ਐਸ.ਸੀ. ਸ਼੍ਰੇਣੀ) ਦੇ ਕਿਸਾਨ 80 ਫੀਸਦ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾਰਕ ਜ਼ੋਨਾਂ (ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਵਾਲੇ ਬਲਾਕ) ਵਿੱਚ ਇਹ ਪੰਪ ਉਨ੍ਹਾਂ ਕਿਸਾਨਾਂ ਦੇ ਖੇਤਾਂ ‘ਚ ਲਗਾਏ ਜਾਣਗੇ, ਜਿਨ੍ਹਾਂ ਨੇ ਆਪਣੀਆਂ ਮੋਟਰਾਂ ‘ਤੇ ਪਹਿਲਾਂ ਹੀ ਸੂਖਮ ਸਿੰਜਾਈ ਪ੍ਰਣਾਲੀ, ਜਿਵੇਂ ਤੁਪਕਾ ਜਾਂ ਫੁਹਾਰਾ, ਆਦਿ ਸਥਾਪਤ ਕੀਤੀਆਂ ਹੋਈਆਂ ਹਨ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਸੋਲਰ ਪੰਪਾਂ ਨਾਲ ਨਾ ਸਿਰਫ਼ ਈਂਧਨ ਦੀ ਲਾਗਤ ਘਟੇਗੀ ਸਗੋਂ ਖੇਤੀ ਸੈਕਟਰ ਨੂੰ ਕਾਰਬਨ-ਮੁਕਤ ਕਰਨ ਵਿੱਚ ਵੀ ਮਦਦ ਮਿਲੇਗੀ ਅਤੇ ਇਹ ਖੇਤੀਬਾੜੀ ਦੇ ਵਧੇਰੇ ਟਿਕਾਊ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰੇਗਾ। ਕਿਸਾਨਾਂ ਨੂੰ ਹੁਣ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਲਈ ਰਾਤ ਨੂੰ ਖੇਤਾਂ ਵਿੱਚ ਨਹੀਂ ਜਾਣਾ ਪਵੇਗਾ, ਕਿਉਂਕਿ ਇਹ ਪੰਪ ਦਿਨ ਵੇਲੇ ਹੀ ਚੱਲਣਗੇ।

ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ, ਜਾਇੰਟ ਡਾਇਰੈਕਟਰ ਰਾਜੇਸ਼ ਬਾਂਸਲ ਅਤੇ ਸਬੰਧਤ ਫ਼ਰਮ ਦੇ ਨੁਮਾਇੰਦੇ ਹਾਜ਼ਰ ਸਨ।

Friday, November 29, 2024

ਗਾਇਕਾ ਅਸੀਸ ਕੌਰ ਦਾ ਨਵਾਂ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

Sent By Gurjit Billa on Friday 29th November 2024 at 5:54 PM Regarding Singer Asees Kaur's New Album 

ਗੀਤ ਰਿਲੀਜ਼ ਕੀਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ, ਸੋਹਾਣਾ ਨੇ  

ਐੱਸ.ਏ.ਐੱਸ. ਨਗਰ (ਮੋਹਾਲੀ): 29 ਨਵੰਬਰ 2024: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਇਥੋਂ  ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ  ਵਿਸ਼ੇਸ਼ ਸੰਗੀਤਕ ਐਲਬਮ ਸਾਹਮਣੇ ਲਿਆਂਦੀ ਗਈ। ਇਸ ਧਾਰਮਿਕ ਐਲਬਮ ਵਿੱਚ ਵੀ ਧਾਰਮਿਕ ਗੀਤ ਹਨ। ਇਸ ਧਾਰਮਿਕ  ਪਹਿਲਾਂ ਵੀ ਅਸੀਸ ਕੌਰ ਦੀਆਂ ਧਾਰਮਿਕ ਰਿਲੀਜ਼ ਹੁੰਦੀਆਂ ਰਹੀਆਂ ਹਨ। 

ਇਸ ਵਾਰ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਅਸੀਸ ਰੀਕਾਰਡਸ ਵਲੋਂ ਰੀਲਿਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਆਪ ਕੀਤਾ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। 

ਅਸੀਸ ਰਿਕਾਰਡਜ਼ ਵੱਲੋਂ ਰੀਲੀਜ਼ ਇਸ ਗੀਤ ਦੀ ਸ਼ੂਟਿੰਗ ਵੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੀ ਹੋਈ ਹੈ। ਇਸ ਗੀਤ ਦੇ ਨਿਰਮਾਤਾ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸ੍ਰ. ਸਰਵਜੀਤ ਸਿੰਘ ਹਨ। ਇਸ ਗੀਤ ਦੀ  ਪ੍ਰੋਡਕਸ਼ਨ ਧੀਰਜ ਰਾਜਪੁਤ ਨੇ ਕੀਤੀ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਵਿੱਚ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਸਿੰਘ ਸ਼ਹੀਦ ਬਾਬਾ ਜੀ ਦੀ ਮਹਾਨਤਾ ਬਾਰੇ ਬਹੁਤ ਹੀ ਸੁੰਦਰ  ਢੰਗ ਨਾਲ ਦਰਸਾਇਆ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼’ ਤੇ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਵੱਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸਤਿਕਾਰ ਵਿੱਚ ਧਾਰਮਿਕ ਗੀਤ ‘ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ’ , ‘ਸਿੰਘ ਸ਼ਹੀਦਾਂ ਦਾ ਡੇਰਾ’, ‘ਥੋਡਾ ਸੋਹਣਾ ਹੈ ਦਰਬਾਰ’, ‘ਪਿਆਰ ਬੇਸ਼ੁਮਾਰ’,‘ਪਾਵਨ ਸਿੰਘ ਸ਼ਹੀਦਾਂ ਦਾ ਅਸਥਾਨ’, ‘ਹੰਸਾਲੀ ਵਾਲੇ ਸੰਤਾਂ ਦੇ ਬੱਚਨ’ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਉਪਮਾ ਵਿੱਚ ਗਾਏ ਗੀਤਾਂ ਨੂੰ ਸੰਗਤਾਂ ਵਲੋਂ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ।

ਵਰਨਣਯੋਗ ਹੈ ਕਿ ਅਸੀਸ ਕੌਰ ਨੂੰ ਸਮਾਜ ਦੀਆਂ ਵੱਡੀਆਂ ਅਤੇ ਸਨਮਾਨਯੋਗ ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਤੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। 

ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਹੀ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜੀ ਨੂੰ ਸ਼ਾਂਤੀ, ਅਮਨ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ। 

Tuesday, November 05, 2024

ਸਿੱਖਿਆ ਬੋਰਡ ਕਰਮਚਾਰੀ ਯੂਨੀਅਨ:ਸੰਹੂ ਚੁੱਕ ਸਮਾਗਮ ਯਾਦਗਾਰੀ ਹੋ ਨਿਬੜਿਆ

Tuesday 5th November 2024 at 5:58 PM

 ਜੇਤੂ ਟੀਮ ਗਰੁੱਪ ਬਾਜੀ ਤੋਂ ਉਪਰ ਉੱਠਕੇ ਕੰਮ ਕਰੇਗੀ:ਰਮਨਦੀਪ ਗਿੱਲ 

ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਜੇਤੂ ਟੀਮ ਰਿਟਾਇਰੀ ਸਾਥੀਆਂ ਨਾਲ ਯਾਦਗਾਰੀ ਕਲਿੱਕ ਮੌਕੇ 


ਮੋਹਾਲੀ: 05 ਨਵੰਬਰ 2024:(ਗੁਰਜੀਤ ਬਿੱਲਾ//ਮੀਡੀਆ ਲਿੰਕ//ਪੰਜਾਬ ਸਕਰੀਨ)::

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦਾ ਸੰਹੂ ਚੁੱਕ ਸਮਾਗਮ ਯਾਦਗਗਾਰੀ ਹੋ ਨਿਬੜਿਆ।  ਇਸ ਮੌਕੇ ਸਮੂਹ ਬੁਲਾਰਿਆਂ ਨੇ ਪਹਿਲੀ ਵਾਰ ਪ੍ਰ੍ਧਾਨ ਬਣੀ ਰਮਨਦੀਪ ਕੌਰ ਗਿੱਲ ਅਤੇ ਸਮੂਹ ਇਸਤਰੀ ਕਰਮਚਾਰੀਆਂ ਨੂੰ ਵਧਾਈ ਦਿਤੀ ਅਤੇ ਸਿੱਖਿਆ ਬੋਰਡ ਕਰਮਚਾਰੀਆਂ ਦੀ ਏਕਤਾ ਤੇ ਜੋਰ ਦਿਤਾ।

ਚੋਣ ਕਮਿਸ਼ਨ ਅਜੀਤ ਪਾਲ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਸੁਰਿੰਦਰ ਰਾਮ ਨੇ ਰਮਨਦੀਪ ਕੌਰ ਗਿੱਲ ਦੇ ਜੇਤੂ ਗਰੁੱਪ ਦੀ ਜਾਣ ਪਹਿਚਾਣ ਕਰਵਾਈ। ਸਮੂਹ ਕਰਮਚਾਰੀਆਂ ਨੇ ਜੇਤੂ ਗੁਰੱਪ ਨੂੰ ਫੁਲਾਂ ਦੇ ਹਾਰਾਂ ਨਾਲ ਲੱਦ ਕੇ ਵਧਾਈ ਦਿਤੀ। ਇਸ ਸਮੇਂ ਜੇਤੂ ਗਰੁੱਪ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਪ੍ਰਧਾਨ ਰਮਨਦੀਪ ਕੌਰ ਗਿੰਲ ਨੇ ਸਮੂਹ ਕਰਮਚਾਰੀਆਂ  ਦਾ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਉਹ ਗੁਰੱਪ ਬਾਜੀ ਤੋਂ ਉਪਰ ਉਠਕੇ ਸਮੂਹ ਕਰਮਚਾਰੀਆਂ ਦੇ ਹਿੱਤਾ ਦੀ         ਰਾਖੀ ਲਈ ਪੂਰਾ ਤਾਣ ਲਾਉਣਗੇ ਅਤੇ ਕਿਸੇ ਵੀ ਕਰਮਚਾਰੀ ਨਾਲ ਭੇਦ ਭਾਵ ਨਹੀਂ ਕਰਨਗੇ। ਉਨ੍ਹਾਂ ਚੋਣ ਹਾਰ ਚੁੱਕੇ ਗਰੁਪ ਨੂੰ ਅਪੀਲ ਕੀਤੀ ਕਿ ਜੱਥੇਬੰਦੀ ਦੀ ਹਰ ਫੈਸਲੇ ਤੇ ਫੁਲ ਚੜਾਉਣ।  ਚੋਣ ਹਾਰ ਚੁੱਕੇ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ ਲੇ ਜੇਤੂ ਟੀਮ ਗਰੁੱਪ ਦੀ ਟੀਮ ਨੂੰ ਵਧਾਈ ਦਿਤੀ ਤੇ ਅਪਣੇ ਵਿੱਚ ਰਹਿ ਗਈਆਂ ਕਮੀਆਂ ਦਾ ਗੁਣਗਾਣ ਕੀਤਾ ਅਤੇ ਭਰੋਸਾ ਦਿਤਾ ਕਿ  ਮੈਂ ਚੁਣੀ ਹੋਈ ਯੂਨੀਅਨ ਦੇ ਨਾਲ ਮਿਲਕੇ ਚੁੱਕੇਗਾ।

ਇਸ ਮੌਕੇ ਬੋਲਦਿਆਂ ਰਾਣੂੰ ਗਰੁੱਪ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਚੂੰਨੀ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ,ਸਾਬਕਾ ਪ੍ਰਧਾਨ ਆਗੂ ਹਰਬੰਸ ਸਿੰਘ ਬਾਗੜੀ,ਬੀਬਾ ਅਮਰਜੀਤ ਕੌਰ, ਨੇ ਸਮੂਹ ਮੁਲਾਜ਼ਮਾਂ ਨੂੰ ਵਿਸ਼ੇਸ ਤੌਰ ਤੇ ਇਸਤਰੀ ਕਰਮਚਾਰੀਆਂ  ਵਧਾਈ ਦਿਤੀ  ਤੇ ਕਿਾ ਕਿ ਉਨ੍ਹਾਂ ਨੇ ਸਹੀ ਅਰਥਾ ਵਿੱਚ ਇਸਤਰੀ ਕਰਮਚਾਰੀ ਨੂੰ ਯੂਨੀਅਨ ਦੀ ਅਗਵਾਈ ਸੌਪੀ ਇਤਹਾਸ ਰੱਚਿਆ ਹੈ।  ਇਸ ਮੌਕੇ ਬੋਲਦਿਆਂ ਕਰਮਚਾਰੀ ਯੂਨੀਅਨ ਦੇ ਲੰਬਾਂ ਸਮੇ਼ ਪ੍ਰਧਾਨ ਰਹੇ ਗੁਰਦੀਪਸਿੰਘ ਢਿਲੋਂ ਲੇ ਬੀਤੇ ਸਮੇਂ ਵਿੱਚ ਕੀਤੀਆਂ ਪ੍ਰਾਪਤੀਆਂ, ਮੁਲਾਜਮਾਂ ਨੂੰ ਪੈਨਸ਼ਨ ਲਾਗੂ ਕਰਵਾਉਣ, ਸੁਪਰੰਡਟ ਗਰੇਡ 2 ਖਤਮ ਕਰਵਾਉਣਾ, ਵੱਖ ਵੱਖ ਸਮੇਂ ਕਰਮਚਾਰੀਆਂ ਨੂੰ ਪੱਕਾ ਕਰਵਾਉਣਾ, ਸਹਾਇਕ ਅਤੇ ਸੁਪਰੰਡ ਦਾ ਅਨੂਪਾਤ 1-1 ਅਤੇ ਕਰਵਾਉਣਾ, ਸਿੱਖਿਆ ਬੋਰਡ ਦੇ ਦਫਤਰ ਅਤੇ ਮੁਲਾਜਮਾਂ ਦੀ ਰਿਹਾਇਸੀ ਕਲੌਨੀ ਬਣਾਉਣਾ ਦਾ ਵਰਨਣ ਕੀਤਾ। ਉਨ੍ਹਾਂ ਚੋਣ ਹਾਰ ਚੁੱਕੇ ਗਰੁੱਪ ਨੂੰ ਗੁਰੂ ਮੰਤਰ ਵੀ ਦੱਸਿਆ  ਕਿ ਉਹ ਲੋਕ ਫਤਵਾ ਮੰਨਦੇ ਹੋਏ ਬਿਨਾਂ ਸਰਤ ਚੁਣੀ ਹੋਈ ਜੱਥੇਬੰਦੀ ਦਾ ਸਾਥ ਦੇਣ।

ਇਸ ਮੌਕੇ ਬੋਲਦਿਆਂ ਜੇਤੂ ਗਰੁੱਪ ਆਗੂ ਸੂਨੀਲ ਅਰੋੜਾ,  ਰਜਿੰਦਰ ਮੈਣੀ, ਗੁਰਇਕਬਾਲ ਸਿੰਘ ਸੌਢੀ, ਪਰਮਜੀਤ ਸਿੰਘ ਪੰਮਾਂ ਨੇ ਜਿੱਥੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਸਾਨੂੰ ਅਸ਼ੀਰਵਾਦ ਦਿਤਾ ਹੈ ਉਹ ਉਨ੍ਹਾ  ਦੀਆਂ ਆਸਾਂ ਤੇ ਪੂਰਾ ਉਤਰਾਂਗੇ।  ਖੇਤਰੀ ਦਫਤਰਾਂ ਤੋਂ ਜੇਤੂ ਉਮੀਦਵਾਰ ਜਸਕਰਨ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਜਗਦੇਵ ਸਿੰਘ ਨੇ ਜਿਥੇ ਖੇਤਰੀ ਦਫਤਰਾਂ ਅਤੇ ਆਦਰਸ ਸਕੂਲਾਂ ਨੂੰ ਦਰਪੇਸ ਸਮੱਸਿਆਵਾਂ ਦਾ ਗੁਣਗਾਣ ਕੀਤਾ ਅਤੇ ਚੋਣਾਂ ਦੌਰਾਨ ਵਿਰੋਧੀ ਗਰੁੱਪ ਵੱਲੋਂ ਪੈਸੇ ਇਕੱਠੇ ਕਰਨ ਦੇ ਦੋਸ਼ ਨੂੰ ਚੈਲੰਜ ਕਰਦਿਆਂ ਕਿਹਾ ਕਿ ਕੋਈ ਵੀ ਕਰਮਚਾਰੀ ਹੱਥ ਖੜ੍ਹਾ ਕਰਕੇ ਕਹਿਦੇ ਕਿ ਅਸੀ਼ ਪੈਸੇ ਇਕੱਠੇ ਕੀਤੇ ਹਨ। ਉਹਨਾਂ  ਭਰੋਸਾ ਦਿਵਾਇਆ ਕਿ ਖੇਤਰੀ ਦਫਤਰ ਅਤੇ ਆਦਰਸ ਸਕੂਲਾਂ ਕਰਮਚਾਰੀ ਯੂਨੀਅਨ ਦੇ ਹਰ ਫੈਸਲੇ ਤੇ ਫੁਲ ਚੜਾਉਣਗੇ। 

ਇਸ ਮੌਕੇ ਰਾਣੂੰ ਗਰੁਪ ਦੇ ਜਨਰਲ ਸਕੱਤਰ ਕਮਿਕਰ ਸਿੰਘ ਗਿੱਲ,ਹਰਬੰਸ ਸਿੰਘ ਜੰਗਪੁਰਾ, ਬਲਵੰਤ ਸਿੰਘ ਮੁੰਡੀ ਖਰੜ੍ਹ ,ਬੀਬਾ ਅਮਰਜੀਤ ਕੌਰ, ਰਾਮ ਨਾਥ ਗੋਇਲ, ਗੁਰਦੇਵ ਸਿੰਘ, ਗੁਰਮੀਤ ਸਿੰਘ ਰੰਧਾਵਾ, ਹਰਬੰਸ ਸਿੰਘ ਢੋਲੇਵਾਲ, ਜਰਨੈਲ ਸਿੰਘ ਗਿੱਲ, ਰਾਜਿੰਦਰ ਸਿੰਘ ਰਾਜਾ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੈ ਜੇਤੂ ਟੀਮ ਨੂੰ ਵਧਾਈ ਦਿਤੀ ।

Tuesday, October 29, 2024

ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਚੋਣ:ਸਰਬ ਸਾਂਝਾ-ਰਾਣੂੰ ਗਰੁੱਪ ਜੇਤੂ

Tuesday 29th October 2024 at 7:22 PM Gurjit Billa Email PSEB Union Election Mohali ML32

ਸਰਬ ਸਾਂਝਾ-ਰਾਣੂੰ ਗਰੁੱਪ ਦੀ ਹੂੰਝਾ ਫੇਰੂ  ਜਿੱਤ ਨੇ ਰਚਿਆ ਨਵਾਂ ਇਤਿਹਾਸ 

*ਕਰਮਚਾਰੀ ਯੂਨੀਅਨ ਚੋਣਾਂ ਦੇ 52 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸਤਰੀ ਕ੍ਰਮਚਾਰੀ ਪ੍ਰਧਾਨ ਚੁਣੀ ਗਈ

*ਸਾਬਕਾ ਪ੍ਰਧਾਨ ਸ੍ਰੀ ਖੰਗੂੜਾ ਦੀ ਪ੍ਰਧਾਨ ਦੀ ਜਿੱਤ ਦੀ ਹੈਟ੍ਰਿਕ ਲਾਉਣ ਦੀਆਂ ਆਸਾਂ ਤੇ ਪਾਣੀ ਫਿਰਿਆ

PSEB:ਕਰਮਚਾਰੀ ਯੂਨੀਅਨ ਦੀਆਂ ਚੋਣਾਂ ਵਿੱਚ ਸਰਬ ਸਾਂਝਾ ਰਾਣੂੰ ਗਰੁੱਪ ਜਿੱਤ ਦੀ ਖੁਸ਼ੀ ਸਾਂਝਾ ਕਰਦਾ ਹੋਇਆ

ਮੁਹਾਲੀ: 29 ਅਕਤੂਬਰ 2024: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ ਚੋਣਾਂ ਵਿੱਚ ਸਰਬ ਸਾਂਝਾ ਰਾਣੂੰ ਗਰੁੱਪ ਦੇ ਪ੍ਰਧਾਨਗੀ ਦੇ ਉਮੀਦਵਾਰ ਬੀਬਾ ਰਮਨਦੀਪ ਕੌਰ ਗਿੱਲ 477 ਵੋਟਾਂ ਲੈ ਕੇ ਜੇਤੂ ਰਹੀ। ਜਦੋਂ ਕਿ ਖੰਗੂੜਾ ਕਾਹਲੋਂ ਗਰੁੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 362 ਵੋਟਾਂ ਪ੍ਰਾਪਤ ਹੋਈਆਂ। ਕ੍ਰਮਚਾਰੀ ਯੂਨੀਅਨ ਦੀਆਂ ਚੋਣਾਂ ਦੇ 52 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੀਬਾ ਰਮਨਦੀਪ ਕੌਰ ਗਿੱਲ ਪ੍ਰਧਾਨ ਚੁਣੀ ਗਈ।  ਸਾਬਕਾ ਪ੍ਰਧਾਨ ਸ੍ਰੀ ਰਵਿੰਦਰ ਸਿੰਘ ਖੰਗੂੜਾ ਦੀ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਢਿੱਲੋਂ ਵੱਲੋਂ ਲਗਾਈ ਗਈ ਹੈੱਟ ਟਿ੍ਰਕ ਦੇ ਬਰਾਬਰ ਕਰਨ ਦੀਆਂ ਆਸਾਂ ਤੇ ਪਾਣੀ ਫਿਰਿਆ।

ਚੋਣ ਕਮਿਸ਼ਨ  ਦਰਸਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਕੁੱਲ 888 ਵੋਟਾਂ ਵਿੱਚੋਂ 860 ਵੋਟਾਂ ਪੋਲ ਹੋਈਆਂ ਜਿਸ ਦੀ ਪਾਸ ਪ੍ਰਤੀਸ਼ਤਾ 96.84 ਫੀਸਦ ਬਣਦੀ ਹੈ। ਉਨ੍ਹਾਂ ਵੱਲੋਂ ਜਾਰੀ ਸੂਰੀ ਅਨੁਸਾਰ ਜਾਰੀ ਸੂਚੀ ਅਨੂਸਾਰ ਸਰਬ-ਸਾਂਝਾ ਰਾਣੂੰ ਗਰੁੱਪ  ਦੀ ਪ੍ਰਧਾਨਗੀ ਦੀ ਉਮੀਦਵਾਰ ਬੀਬੀ ਰਮਨਦੀਪ ਕੌਰ ਨੂੰ 477 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ 362 ਵੋਟਾਂ ਪ੍ਰਾਪਤ ਹੋਈਆਂ। ਬੀਬਾ ਰਮਨਦੀਪ ਕੌਰ ਗਿੱਲ 115 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ। 

ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸਰਬ-ਸਾਂਝਾ ਰਾਣੂੰ ਗਰੁੱਪ ਦੇ  ਬਲਜਿੰਦਰ ਸਿੰਘ ਬਰਾੜ ਨੂੰ 470 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੁੱਪ ਦੇ ਉਮੀਦਵਾਰ ਗੁਰਚਰਨ ਸਿੰਘ ਤਰਮਾਲਾ ਨੂੰ 366 ਵੋਟਾਂ, ਮੀਤ ਪ੍ਰਧਾਨ-1 ਦੇ ਲਈ  ਸਰਬਸਾਂਝਾ -ਰਾਣੂੰ ਗਰੁੱਪ ਦੇ ਉਮੀਦਵਾਰ ਬੰਤ ਸਿੰਘ ਧਾਲੀਵਾਲ ਨੂੰ 475 ਅਤੇ ਖੰਗੁੜਾ ਕਾਹਲੋਂ ਗਰੁੱਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਹਲੋਂ ਨੂੰ 357, ਮੀਤ ਪ੍ਰਧਾਨ 2 ਦੇ ਲਈ ਸਰਬ ਸਾਂਝਾ-ਰਾਣੂੰ ਗਰੁੱਪ ਦੇ ਉਮੀਦਵਾਰ ਰਾਜਿੰਦਰ ਸਿੰਘ ਮੈਣੀ ਨੂੰ 464 ਵੋਟਾਂ ਅਤੇ ਖੰਗੁੜਾ ਕਾਹਲੋਂ ਗਰੁੱਪ ਦੇ ਉਮੀਦਵਾਰ ਸਤਨਾਮ ਸਿੰਘ ਸੱਤਾ ਨੂੰ 363 ਵੋਟਾਂ , ਜੂਨੀਅਰ ਮੀਤ ਪ੍ਰਧਾਨ ਲਈ ਸਰਬ ਸਾਂਝਾ -ਰਾਣੂੰ ਗਰੁੱਪ ਦੇ ਉਮੀਦਵਾਰ ਜਸਕਰਨ ਸਿੰਘ ਸਿੱਧੂ 454 ਵੋਟਾਂ, ਖੰਗੁੜਾ-ਕਾਹਲੋਂ ਗਰੁੱਪ ਦੇ ਉਮੀਦਵਾਰ ਮਲਕੀਤ ਸਿੰਘ ਗਗੜ 371 ਵੋਟਾਂ, ਜਨਰਲ ਸਕੱਤਰ ਲਈ ਸਰਬ ਸਾਂਝਾ -ਰਾਣੂੰ ਗਰੁੱਪ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ ਨੂੰ 474 ਵੋਟਾਂ, ਖੰਗੁੜਾ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਬੈਨੀਪਾਲ ਨੂੰ 360 ਵੋਟਾਂ, ਸਕੱਤਰ ਦੇ ਲਈ ਸਰਬ ਸਾਂਝਾ -ਰਾਣੂੰ ਗਰੁੱਪ  ਸੁਨੀਲ ਅਰੋੜਾ ਨੂੰ 459 ਵੋਟਾਂ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਮਨੋਜ ਰਾਣਾ ਨੂੰ 373 ਵੋਟਾਂ, ਸੰਯੁਕਤ ਸਕੱਤਰ ਲਈ ਸਰਬ ਸਾਂਝਾ -ਰਾਣੂੰ ਗਰੁੱਪ ਵੱਲੋਂ ਗੁਰਇਕਬਾਲ ਸਿੰਘ ਸੋਢੀ ਨੂੰ 464 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੁੱਪ ਵੱਲੋਂ ਗੁਰਜੀਤ ਸਿੰਘ ਬੀਦੋਵਾਲੀ ਨੂੰ 361 ਵੋਟਾਂ, ਵਿੱਤ ਸਕੱਤਰ ਲਈ  ਸਰਬ ਸਾਂਝਾ -ਰਾਣੂੰ ਗਰੁੱਪ ਵੱਲੋਂ ਪਰਮਜੀਤ ਸਿੰਘ ਪੰਮਾਂ ਨੂੰ 475 ਵੋਟਾਂ, ਖੰਗੁੜਾ -ਕਾਹਲੋਂ ਗਰੁੱਪ ਵੱਲੋਂ ਹਮਨਦੀਪ ਸਿੰਘ ਬੋਪਾਰਾਏ ਨੂੰ 351 ਵੋਟਾਂ, ਦਫਤਰ ਸਕੱਤਰ ਲਈ ਸਰਬ ਸਾਂਝਾ- ਰਾਣੂੰ ਗਰੁੱਪ ਵੱਲੋਂ ਸੁਨੀਤਾ ਥਿੰਦ ਨੂੰ 463 ਵੋਟਾਂ ਅਤੇ ਖੰਗੁੜਾ -ਕਾਹਲੋਂ ਗਰੁੱਪ ਵੱਲੋਂ ਸੀਮਾਂ ਸੂਦ ਨੂੰ 366 ਵੋਟਾਂ, ਸੰਗਠਨ ਸਕੱਤਰ ਲਈ ਸਰਬ ਸਾਝਾ- ਰਾਣੂੰ ਗਰੁੱਪ ਵੱਲੋਂ ਜਸਬੀਰ ਕੌਰ ਨੂੰ 458 ਵੋਟਾਂ, ਖੰਗੁੜਾ-ਕਾਹਲੋਂ ਗਰੁੱਪ ਸਵਰਨ ਸਿੰਘ ਤਿਊੜ ਨੂੰ 367 ਵੋਟਾਂ, ਅਤੇ ਪ੍ਰੈਸ ਸਕੱਤਰ ਲਈ ਸਰਬ ਸਾਂਝਾ - ਰਾਣੂੰ ਗਰੁੱਪ ਵੱਲੋਂ ਬਲਜਿੰਦਰ ਸਿੰਘ ਮਾਂਗਟ ਨੂੰ 470 ਵੋਟਾਂ ਅਤੇ ਖੰਗੁੜਾ- ਕਾਹਲੋਂ ਗਰੁੱਪ ਵੱਲੋਂ ਜਸਵਿੰਦਰ ਸਿੰਘ 353 ਵੋਟਾਂ ਪਈਆਂ।

ਇਸ ਤਰਾਂ ਹੀ ਸਰਬ ਸਾਝਾ ਗਰੁੱਪ ਦੇ ਕਾਰਜਕਾਰੀ ਮੈਂਬਰਾਂ ਲਈ ਲੱਛਮੀ ਦੇਵੀ ਨੂੰ 464 ਵੋਟਾਂ, ਗੌਰਵ ਸਾਂਪਲਾ 464 ਵੋਟਾਂ, ਪਰਮਜੀਤ ਸਿੰਘ 464 ਵੋਟਾਂ, ਸੱਤੀ ਕੁਮਾਰ 463 ਵੋਟਾਂ, ਰਵਿੰਦਰ ਸਿੰਘ ਕਾਕਾ 462 ਵੋਟਾਂ, ਨਿਰਮਲ ਸਿੰਘ 462 ਵੋਟਾਂ, ਗਗਨਪ੍ਰੀਤ ਸਿੰਘ 460 ਵੋਟਾਂ, ਜਸਵੀਰ ਸਿੰਘ ਚੋਟੀਆਂ 459 ਵੋਟਾਂ, ਵਿਕਰਮਜੀਤ ਸਿੰਘ 459 ਵੋਟਾਂ, ਹਰਪ੍ਰੀਤ ਸਿੰਘ 459 ਵੋਟਾਂ, ਜਗਦੇਵ ਸਿੰਘ 458 ਵੋਟਾਂ, ਕੁਸ਼ੱਲਿਆ ਦੇਵੀ 457 ਵੋਟਾਂ, ਓਂਕਾਰ ਸਿੰਘ 457 ਵੋਟਾਂ ਅਤੇ ਜਗਤਾਰ ਸਿੰਘ 456 ਵੋਟਾਂ ਵੋਟਾਂ ਲੈ ਕੇ ਜੇਤੂ ਕਰਾਰ ਦਿੱਤੇ ਗਏ।

ਚੋਣਾਂ ਦੇ ਨਤੀਜਿਆਂ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਜਰਨੈਲ ਸਿੰਘ ਚੂੰਨੀ, ਹਰਬੰਸ ਸਿੰਘ ਬਾਗੜੀ ਅਤੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਭਗਵੰਤ ਸਿੰਘ ਬੇਦੀ, ਰਣਜੀਤ ਸਿੰਘ ਮਾਨ, ਰਾਣੂੰ ਗਰੁੱਪ ਦੇ ਜਨਰਲ ਸਕੱਤਰ ਕਮਿੱਕਰ ਸਿੰਘ ਗਿੱਲ, ਜਰਨੈਲ ਸਿੰਘ ਗਿੱਲ, ਹਰਬੰਸ ਸਿੰਘ ਜੰਗਪੁਰਾ , ਪ੍ਰਭਦੀਪ ਸਿੰਘ ਬੋਪਾਰਾਏ, ਬਲਜਿੰਦਰ ਸਿੰਘ ਚਨਾਰਥਲ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੇ ਰਮਨਦੀਪ ਕੌਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਸਮੂਹ ਬੋਰਡ ਦੇ ਕ੍ਰਮਚਾਰੀਆਂ ਦਾ ਧੰਨਵਾਦ ਕੀਤਾ।

Tuesday, January 17, 2023

ਕੌਮੀ ਇਨਸਾਫ ਮੋਰਚੇ ਵੱਲੋਂ ਮੁੱਖ ਮੰਤਰੀ ਨੂੰ ਸਿਆਸੀ ਚੁਣੌਤੀ

Tuesday: 17th January 2023 at 5:57 PM

ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਨਾਲ ਜੁੜਿਆ ਪੋਸਟਰ ਰਿਲੀਜ਼


ਮੋਹਾਲੀ
: 17 ਜਨਵਰੀ 2023: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::
ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ। ਮੋਹਾਲੀ ਵਾਲੇ ਬਾਰਡਰ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਤਿੱਖਿਆਂ ਕਰਦਿਆਂ ਅੱਜ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਨੇ ਮੁੱਖਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਤਸਵੀਰ ਦੇ ਅਧਾਰ 'ਤੇ ਬਣਾਇਆ ਗਿਆ ਪੋਸਟਰ ਵੀ ਰਿਲੀਜ਼ ਕੀਤਾ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਮੰਗ ਉਠਾਉਣ ਵਾਲੇ ਸ਼ਹੀਦ ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਬੜੀ ਨੇੜਤਾ ਵਾਲੇ ਅੰਦਾਜ਼ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅੱਜ ਦੇ ਇਕੱਠ ਵਿੱਚ ਜ਼ੀਰਾ ਫੈਕਟਰੀ ਤੁਰੰਤ ਬੰਦ ਕਰਨ ਦੇ ਹੁਕਮਾਂ ਨੂੰ ਲੋਕਾਂ ਦੀ ਜਿੱਤ ਕਰਾਰ ਦੱਸਦਿਆਂ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਇਸੇ ਦੌਰਾਨ ਇਸ ਮੋਰਚੇ ਨਾਲ ਜੁੜ ਰਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਦਿੱਲੀ ਦੇ ਬਾਰਡਰਾਂ ਵਾਲੇ ਕਿਸਾਨ ਅੰਦੋਲਨ ਵਾਂਗ ਇਹ ਮੋਰਚਾ ਵੀ ਹੁਣ ਤੇਜ਼ੀ ਫੜ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲੋਕਾਂ ਨੂੰ  ਜਜ਼ਬਾਤੀ ਤੌਰ 'ਤੇ ਵੀ ਟੁੰਬ ਰਿਹਾ ਹੈ। 

ਅੱਜ ਮੋਰਚੇ ਦੇ ਦਸਵੇਂ ਦਿਨ ਸੰਗਤਾਂ ਦੀ ਆਮਦ ਹੋਰ ਵਧਣ ਨਾਲ ਮੋਰਚੇ ਦਾ ਪੰਡਾਲ ਵੱਡਾ ਕਰ ਦਿੱਤਾ ਗਿਆ ਹੈ। ਪਹਿਲੋਂ 100 ਫੁੱਟ ਪੰਡਾਲ ਨਾਲ ਅੱਜ 65 ਫੁੱਟ ਪੰਡਾਲ ਹੋਰ ਜੋੜ ਦਿੱਤਾ ਗਿਆ ਹੈ। ਵੱਖ ਵੱਖ ਆਗੂਆਂ ਅਤੇ ਸ਼ਖਸ਼ੀਅਤਾਂ ਦਾ ਆਉਣਾ ਵੀ ਲਗਾਤਾਰ ਜਾਰੀ ਹੈ।   

ਅੱਜ ਪ੍ਰੈਸ ਕਾਨਫਰੰਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਗਿਆ ਕਿ ਮੋਰਚੇ ਦੇ ਪ੍ਰਬੰਧਕਾਂ ਵਲੋਂ ਅੱਜ ਸ਼ਹੀਦ ਭਾਈ ਗੁਰਬਖਸ਼ ਸਿੰਘ ਵਲੋਂ " ਬੰਦੀ ਸਿੰਘਾਂ ਦੀ ਰਿਹਾਈ " ਲਈ ਰੱਖੇ ਮਰਨ ਵਰਤ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਈ ਵਾਰ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਸੀ ਅਤੇ ਤਸਵੀਰਾਂ ਖਿਚਵਾ ਕੇ ਬਿਆਨ ਜਾਰੀ ਕੀਤੇ ਸਨ। 

ਇਸੇ ਤਰਾਂ ਬਾਪੂ ਸੂਰਤ ਸਿੰਘ ਖਾਲਸਾ ਨੇ ਜਦੋਂ ਮਰਨ ਵਰਤ ਰੱਖਿਆ ਤਾਂ ਇਸੇ ਤਰਾਂ ਭਗਵੰਤ ਮਾਨ ਹੁਰਾਂ ਉਦੋਂ ਵੀ ਤਸਵੀਰਾਂ ਖਿੱਚਵਾ ਕੇ ਬਿਆਨਬਾਜ਼ੀ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਤ ਸਾਰੇ ਮਸਲੇ ਹਲ ਕਰਨ ਦਾ ਭਰੋਸਾ ਦਿੱਤਾ।  ਇਹ ਸਭ ਕੁਝ ਮੀਡੀਆ ਵਿੱਚ ਵੀ ਆਉਂਦਾ ਰਿਹਾ ਪਰ ਸਰਕਾਰ ਬਣਨ ਮਗਰੋਂ ਇਹਨਾਂ ਮੁੱਦਿਆਸਨ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਧਿਰਾਂ ਦੀ ਕਦੇ ਕੋਈ ਬਾਤ ਨਹੀਂ ਪੁੱਛੀ ਗਈ ਸਗੋਂ ਇਨ੍ਹਾਂ ਮਸਲਿਆਂ ਨੂੰ ਹੋਰ ਉਲਝਾ ਕੇ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। 

ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ  ਜ਼ੀਰਾ ਫੈਕਟਰੀ ਨੂੰ ਬੰਦ ਕਰਨਾ ਲੋਕ-ਏਕਤਾ ਦੀ ਜਿੱਤ ਦਸਿਆ ਅਤੇ ਸਰਕਾਰ ਦੇ ਦੇਰੀ ਨਾਲ ਸਹੀ ਪਰ ਠੀਕ ਫੈਸਲਾ ਲੈਣ ਦਾ ਸਵਾਗਤ ਵੀ ਖੁੱਲ੍ਹ ਕੇ ਕੀਤਾ। ਅੱਜ ਦੀ ਪ੍ਰੈਸ ਕਾਨਫਰੰਸ ਅਤੇ ਮੋਰਚੇ  ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ, ਬਾਪੂ ਗੁਰਚਰਨ ਸਿੰਘ, ਰੁਪਿੰਦਰ ਸਿੰਘ ਸਿੱਧੂ , ਜਸਵਿੰਦਰ ਸਿੰਘ ਰਾਜਪੁਰਾ, ਦਿਲਸ਼ੇਰ ਸਿੰਘ, ਇੰਜਨੀਅਰ ਜਗਮੋਹਨ ਸਿੰਘ ਕਾਹਲੋਂ, ਪਲਵਿੰਦਰ ਸਿੰਘ ਤਲਵਾੜਾ, ਗੁਰਸੇਵਕ ਸਿੰਘ ਫੌਜੀ, ਸਤਵੰਤ ਸਿੰਘ ਸੱਤੀ, ਜੱਗੀ ਬਾਬਾ, ਕਰਮ ਸਿੰਘ ਮੋਹਾਲੀ, ਨਿਹੰਗ ਸਿੰਘ ਬਾਬਾ ਗੁਰਦੇਵ ਸਿੰਘ ਹੁਸ਼ਿਆਰਪੁਰ ਜਥੇਬੰਦੀ ਬਾਬਾ ਫਤਹਿ ਸਿੰਘ , ਤਲਵਿੰਦਰ ਅਹੀਰ, ਅਵਤਾਰ ਸਿੰਘ ਫਿਰੋਜ਼ਪੁਰ ਰਾਜੇਵਾਲ ਕਿਸਾਨ ਯੂਨੀਅਨ,  ਕਿਸਾਨ ਯੂਨੀਅਨ ਸਿੱਧੂਪੁਰ, ਕਿਸਾਨ ਯੂਨੀਅਨ ਪੰਜਾਬ,ਕਿਰਤੀ ਕਿਸਾਨ ਯੂਨੀਅਨ ਲੋਕਲ ਜਥੇ ਲੈਕੇ ਪੁੱਜੇ ਭਾਈ ਗੁਰਿੰਦਰ ਸਿੰਘ ਬਦੋਸ਼ੀ ਕਲਾਂ ਤੋਂ ਜੱਥਾ ਲੈਕੇ ਮੋਰਚੇ ਵਿਚ ਪਹੁੰਚੇ।

ਹੁਣ ਦੇਖਣਾ ਹੈ ਕਿ ਕੌਮੀ ਇਨਸਾਫ ਮੋਰਚਾ ਵੱਲੋਂ ਚਲਾਇਆ ਜਾ ਰਿਹਾ ਇਹ ਅੰਦੋਲਨ ਪੰਥ ਅਤੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਿੱਚ ਕਿੰਨਾ ਕੁ ਸਫਲ ਰਹਿੰਦਾ ਹੈ। ਇਸਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਇਸ ਨਾਲ ਨੇੜੇ ਆਉਂਦੀ ਹੈ ਜਾਂ ਇੱਕ ਵਾਰ ਫਿਰ ਮਾਮਲਾ ਵਿਚ ਵਿਚਾਲੇ ਲਟਕਣ ਦਾ ਹੀ ਖਦਸ਼ਾ ਹੈ?


Monday, January 16, 2023

ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਨੂੰ ਮੋਹਾਲੀ ਵਿੱਚ ਰੋਸ ਮਾਰਚ ਦਾ ਐਲਾਨ

Monday 16th January 2023 at 05:34 PM
ਸਰਕਾਰਾਂ 'ਤੇ ਸੰਵਿਧਾਨ ਨੂੰ ਪੈਰਾਂ ਹੇਠ ਰੋਲਣ ਦਾ ਦੋਸ਼ -ਸਮੂਹ ਧਿਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ 

ਮੋਹਾਲੀ: 16 ਜਨਵਰੀ 2023:(ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::
ਸਿੱਖ ਮਸਲਿਆਂ ਨਾਲ ਸਬੰਧਤ ਮੁੱਦਿਆਂ ਅਤੇ ਮੰਗਾਂ ਨੰ ਲੈ ਕੇ ਮਾਹੌਲ ਇੱਕ ਵਾਰ ਫੇਰ ਭਖਣ  ਲੱਗ ਪਿਆ ਹੈ। ਇਸ ਵਾਰ ਗਣਤੰਤਰ ਦਿਵਸ ਮੌਕੇ ਰੋਸ ਮਾਰਚ ਦੇ ਐਲਾਨ ਨਾਲ ਇਸ ਮਾਮਲੇ ਵਿਚ ਹੋਰ ਤੇਜ਼ੀ ਆ ਗਈ ਹੈ। ਜੇ ਛੇਤੀ ਹੀ ਇਹਨਾਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਨੇੜ ਭਵਿੱਖ ਵਿੱਚ ਇਹ ਅੰਦੋਲਨ ਹੋਰ ਤਿੱਖਾ ਹੋ ਸਕਦਾ ਹੈ। 
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ਼, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜ੍ਹੀ ਮੋਰਚੇ ਦੀਆਂ ਹੱਕੀ ਮੰਗਾਂ ਨੂੰ ਲੈਕੇ ਮੋਹਾਲੀ ਚੰਡੀਗੜ ਬਾਰਡਰ ਉਤੇ ਲੱਗੇ " ਪੱਕੇ ਇਨਸਾਫ਼ ਮੋਰਚੇ " ਵਲੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਇਕ ਵਿਸ਼ਾਲ ਰੋਸ ਮਾਰਚ ਕਢਿਆ ਜਾਵੇਗਾ। ਪ੍ਰੈਸ ਕਾਨਫਰੰਸ ਵਿੱਚ ਬਾਪੂ ਗੁਰਚਰਨ ਸਿੰਘ, ਅਮਰ ਸਿੰਘ ਚਾਹਲ ਅਤੇ ਬਲਵਿੰਦਰ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਗਿਆ ਕਿ ਇਸ ਮੋਰਚੇ ਵਿਚ ਵੱਖ ਵੱਖ ਸਿੱਖ ਅਤੇ ਸਮਾਜਿਕ ਸੰਗਠਨ, ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਧਿਰਾਂ ਅਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਪੁੱਜ ਰਹੀਆਂ ਹਨ। ਸਮੁੱਚੇ ਪੰਜਾਬੀਆਂ, ਪੰਥਕ ਅਤੇ ਸਮਾਜਿਕ ਧਿਰਾਂ ਨੂੰ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। 
ਸਾਰੇ ਜਥੇਬੰਦਕ ਰੂਪ ਵਿਚ ਇਸ ਖਾਲਸਾਈ "ਰੋਸ ਮਾਰਚ" ਵਿਚ ਸ਼ਾਮਿਲ ਹੋਣਗੇ। ਇਹ ਰੋਸ ਮਾਰਚ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਦੇਸ਼ ਦੇ ਸਵਿਧਾਨ ਨੂੰ ਨਾ ਮੰਨ ਕੇ ਕੀਤੇ ਜਾ ਰਹੇ ਨਿਰਾਦਰ ਨੂੰ ਨੰਗਾ ਕਰਨ ਲਈ ਕੱਢਿਆ ਜਾ ਰਿਹਾ ਹੈ। ਇਸ ਮੌਕੇ ਬੜੀ ਹੀ ਬੇਬਾਕੀ ਨਾਲ ਸਪਸ਼ਟ ਸ਼ਬਦਾਂ ਵਿਚ ਕਿਹਾ ਗਿਆ ਕਿ 
ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਦੇਸ਼ ਨੂੰ ਚਲਾ ਰਹੇ ਰਾਜਨੀਤਕ ਮਾਫ਼ੀਏ ਫਿਰਕਾਪ੍ਰਸਤ ਵੰਡ ਪਾਊ ਰਾਜਨੀਤੀ ਕਰਦੇ ਹਨ। ਸਿੱਖੀ ਵਿਚਾਰਧਾਰਾ ਇਸਦੇ ਪੂਰੀ ਤਰ੍ਹਾਂ ਉਲਟ ਖੜਦੀ ਹੈ। ਇਸੇ ਕਰਕੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ, ਇਹ ਲੋਟੂ ਰਾਜਸੀ ਧਿਰਾਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਸਿੱਖ ਸਮੁਦਾਇ ਪ੍ਰਤੀ ਜ਼ਹਿਰੀਲਾ ਪ੍ਰਚਾਰ ਕਰਕੇ ਨਫ਼ਰਤੀ ਮਾਹੌਲ ਬਣਾਉਂਦੀਆਂ ਅਤੇ ਵਿਤਕਰੇ ਵਾਲੀ ਦਬਾਊ ਪਹੁੰਚ ਅਪਣਾਉਦੀਆਂ ਆ ਰਹੀਆਂ ਹਨ। 
ਹੁਣ ਇਹਨਾਂ ਨੂੰ ਪੁੱਛਣਾ ਬਣਦਾ ਹੈ ਕਿ ਆਖਿਰ ਇਨ੍ਹਾਂ ਨੇ 7 ਸਾਲਾਂ ਤੋਂ ਸਿੱਖਾਂ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦਾ ਇਨਸਾਫ ਕਿਓਂ  ਨਹੀਂ ਦਿੱਤਾ? ਇਸ ਬੇਅਦਬੀ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਿਓਂ ਕੀਤੀ ਹੈ ਅਤੇ ਅੱਜ ਤੱਕ ਕਿਓਂ ਕਰਦੇ ਆ ਰਹੇ ਹਨ। ਦੂਸਰਾ ਵਿਧਾਨ ਸਭਾ ਵਲੋਂ ਬਣਾਏ ਬੇਅਦਬੀਆਂ ਵਿਰੁੱਧ ਕਾਨੂੰਨ ਨੂੰ ਲਾਗੂ ਨਾ ਕਰਨਾ ਅਤੇ ਸਾਰੇ ਦੇਸ਼ ਵਿੱਚ ਉਮਰ ਕੈਦ ਦੀ ਸਜ਼ਾ 14 ਤੋਂ 16 ਸਾਲ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੂੰ 30–30 ਸਾਲਾਂ ਤੋਂ ਬਾਅਦ ਵੀ ਨਾ ਛੱਡਣਾ ਦਿਨ ਦੀਵੀਂ ਸਿੱਖ ਕੌਮ ਨਾਲ ਧੱਕਾ ਹੈ ਅਤੇ ਦੇਸ਼ ਦੇ ਸੰਵਿਧਾਨ ਦੀ ਧਾਰਨਾ "ਸਾਰਿਆਂ ਲਈ ਇਕੋ ਜਿਹਾ ਕਾਨੂੰਨ" ਦਾ ਮਖੌਲ ਉਡਾਉਣ ਵਾਲੀ ਗੱਲ ਹੈ। 
ਮੋਰਚੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਿੱਖਾਂ ਨਾਲ ਹੋ ਰਹੇ ਇਸ ਜਬਰ ਵਿਰੁੱਧ ਸਾਥ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ। ਪ੍ਰੈਸ ਨੋਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਕਿਸੇ ਵੀ ਜ਼ਿੰਮੇਵਾਰ ਅਫ਼ਸਰ ਅਤੇ ਸਰਕਾਰੀ ਨੁਮਾਇੰਦੇ ਨੇ ਪੰਥਕ ਮਸਲਿਆਂ ਬਾਰੇ, ਕੌਮੀ ਇਨਸਾਫ਼ ਮੋਰਚੇ ਤਕ ਪਹੁੰਚ ਨਹੀਂ ਕੀਤੀ। ਇਹ ਰੋਸ ਮਾਰਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਉਸਦੀ ਸਵਿਧਾਨਕ ਅਤੇ ਦੇਸ਼ ਦੇ ਸਿੱਖ ਨਾਗਰਿਕਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਚੇਤੇ ਕਰਾਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਬੁਲਾਰਿਆਂ ਵਿਚ ਬਲਵੰਤ ਸਿੰਘ ਬੀ ਕੇ ਯੂ, ਗਿਆਨੀ ਅਮਰਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਦਲਜੀਤ ਸਿੰਘ ਭੁੱਟਾ, ਮਾਸਟਰ ਬਨਵਾਰੀ ਲਾਲ, ਲਖਵੀਰ ਸਿੰਘ ਮਹਾਲਮ, ਕਾਲਾ ਬਲਕਾਰ ਸਿੰਘ ਗਿਆਨੀ ਸੁਰਿੰਦਰ ਪਾਲ ਸਿੰਘ, ਮੋਹਨ ਸਿੰਘ, ਮਨਜੀਤ ਸਿੰਘ ਪਠਾਨਕੋਟ, ਅਤੇ ਵੱਖ ਵੱਖ ਗੁਰੂ ਘਰਾਂ ਅਤੇ ਪਿੰਡਾਂ ਵਿਚੋਂ ਸੰਗਤ ਕਾਫ਼ਲਿਆਂ ਦੇ ਰੂਪ ਵਿਚ ਪੁੱਜੀ। ਹੁਣ ਦੇਖਣਾ ਹੈ ਕਿ ਸਰਕਾਰ 'ਤੇ ਇਸ ਰੋਸ ਮਾਰਚ ਦਾ ਕੀ ਅਸਰ ਹੁੰਦਾ ਹੈ? 
-- 


ਪੰਜਾਬ ਦੇ ਉੱਭਰਦੇ ਸੰਗੀਤਕਾਰਾਂ ਦੀ ਭਾਲ 'ਚ ਆ ਰਿਹਾ ਹੈ "ਗਾਉਂਦਾ ਪੰਜਾਬ"

Monday: 16th January 2023 at 04:45 PM

ਪ੍ਰਤੀਯੋਗੀਆਂ ਲਈ ਉਮਰ ਸੀਮਾ 15 ਸਾਲ ਤੋਂ 35 ਸਾਲ ਤੱਕ 


ਮੋਹਾਲੀ: 16 ਜਨਵਰੀ 2023: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਜਰਨੈਲ ਘੁਮਾਣ, ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਕਲਾ ਨੂੰ ਤਰਾਸ਼ਣ ਲਈ "ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਾਰ" ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ  ਰਹੇ ਹਨ। ਇਸ ਪ੍ਰੋਗਰਾਮ ਦੇ ਐਲਾਨ ਨਾਲ ਹੀ ਪੰਜਾਬ ਦੇ ਗੀਤ ਸੰਗੀਤ ਨਾਲ ਜੁੜੇ ਖੇਤਰਾਂ ਵਿਚ ਉਤਸ਼ਾਹ ਦੀ ਲਹਿਰ ਔਡ਼ ਗਈ ਹੈ। 

"ਗਾਉਂਦਾ ਪੰਜਾਬ" ਪ੍ਰੋਗਰਾਮ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਦੂਰ-ਦੁਰਾਡੇ ਪੰਜਾਬ ਦੇ ਕੋਨੇ-ਕੋਨੇ ਤੋਂ ਹੋਣਹਾਰ ਉਭਰਦੇ ਕਲਾਕਾਰਾਂ, ਗਾਇਕਾਂ, ਲੇਖਕਾਂ ਅਤੇ ਸੰਗੀਤਕਾਰਾਂ ਤੱਕ ਪੁਹੰਚਣ ਦੀ ਪੂਰੀ ਕੋਸ਼ਿਸ਼ ਕਰੇਗਾ। ਸੂਬੇ ਦੇ ਕੋਨੇ-ਕੋਨੇ ਤੋਂ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਸੋਸ਼ਲ ਕਲੱਬਾਂ ਆਦਿ ਤੋਂ ਸ਼ੁਰੂ ਹੋ ਕੇ ਜ਼ਮੀਨੀ ਪੱਧਰ 'ਤੇ ਆਡੀਸ਼ਨ ਲਏ ਜਾਣਗੇ।

ਇਸ ਪ੍ਰੋਗਰਾਮ 'ਚ ਭਾਗ ਲੈਣ ਲਈ ਪ੍ਰਤੀਯੋਗੀਆਂ ਲਈ ਉਮਰ ਸੀਮਾ 15 ਸਾਲ ਤੋਂ 35 ਸਾਲ ਤੱਕ ਹੈ। ਪਹਿਲਾ ਆਡੀਸ਼ਨ ਜਲੰਧਰ ਵਿੱਚ 17 ਜਨਵਰੀ, 2023 ਨੂੰ ਸੀ.ਟੀ ਗਰੁੱਪ ਆਫ਼ ਇੰਸਟੀਚਿਊਟਸ ਵਿੱਚ ਹੋਵੇਗਾ। ਭਾਗ ਲੈਣ ਵਾਲੇ www.gaundapunjab.live ਪੋਰਟਲ 'ਤੇ ਮੁਫ਼ਤ 'ਚ ਆਨਲਾਈਨ ਰਜਿਸਟਰ ਕਰ ਸਕਦੇ ਹਨ |

"ਜੇ.ਐਲ.ਪੀ.ਐਲ.-ਗਾਉਂਦਾ ਪੰਜਾਬ ਪ੍ਰੋਗਰਾਮ ਦੇ ਕੁੱਲ 26 ਸ਼ੋਅ ਕਰਵਾਏ ਜਾਣਗੇ।  ਜਿਸ ਵਿੱਚ ਲਗਭਗ 600 ਉੱਭਰਦੇ ਗਾਇਕਾਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ।

ਸ਼ੋਅ ਦੇ ਪ੍ਰਮੁੱਖ ਕਲਾਕਾਰਾਂ ਨੂੰ "ਜੇ.ਐਲ.ਪੀ.ਐਲ-ਗਾਉਂਦਾ ਪੰਜਾਬ" ਟੀਮ ਦੁਆਰਾ ਲਾਈਵ ਪ੍ਰਦਰਸ਼ਨ ਅਤੇ ਸਟੂਡੀਓ ਰਿਕਾਰਡਿੰਗ ਲਈ ਤਿਆਰ ਕੀਤਾ ਜਾਵੇਗਾ ਅਤੇ ਉਹ ਜੇ ਐਲ ਪ੍ਰੋਡਕਸ਼ਨ ਦੁਆਰਾ ਪ੍ਰਮੋਟ ਵੀ ਕੀਤੇ ਜਾਣਗੇ | ਇਸ ਤੋਂ ਇਲਾਵਾ ਜੇ ਐੱਲ ਪ੍ਰੋਡਕਸ਼ਨ ਵੱਲੋਂ "ਜੇ.ਐੱਲ.ਪੀ.ਐੱਲ. ਗਾਉਂਦਾ ਪੰਜਾਬ" ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਕਈ ਮੌਕੇ ਪ੍ਰਦਾਨ ਕੀਤੇ ਜਾਣਗੇ।

ਇਸ ਸ਼ੋਅ ਨੂੰ ਭਾਰਤ 'ਚ "ਬੱਲੇ ਬੱਲੇ" ਤੇ “ਦੀ ਅਨਮਿਊਟ” 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ  ਵਿਦੇਸ਼ਾਂ ਵਿੱਚ ਬੈਠੇ ਲੋਕਾਂ ਲਈ  "ਜਸ ਪੰਜਾਬੀ" 'ਤੇ ਹਫ਼ਤਾਵਾਰੀ ਪ੍ਰਸਾਰਿਤ ਕੀਤਾ ਜਾਵੇਗਾ। "ਗਾਉਂਦਾ ਪੰਜਾਬ" ਕਈ OTT ਪਲੇਟਫਾਰਮਾਂ 'ਤੇ ਵੀ ਪ੍ਰਸਾਰਿਤ ਹੋਵੇਗਾ ਅਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਯੂਟਿਊਬ ਅਤੇ ਫੇਸਬੁੱਕ 'ਤੇ ਸੋਸ਼ਲ ਮੀਡੀਆ ਹੈਂਡਲ "JAY ELL RECORDS" 'ਤੇ ਕੀਤਾ ਜਾਵੇਗਾ।

ਇਸ ਵਿਲੱਖਣ ਪਲੇਟਫਾਰਮ ਬਾਰੇ ਗੱਲ ਕਰਦੇ ਹੋਏ, ਜੇ.ਐਲ ਪ੍ਰੋਡਕਸ਼ਨ ਦੇ ਨਿਰਦੇਸ਼ਕ ਮਹਿਤਾਬ ਚੌਹਾਨ ਅਤੇ ਸ਼ੋਅ ਦੇ ਕ੍ਰਿਏਟਿਵ ਹੈੱਡ ਜਰਨੈਲ ਸਿੰਘ ਘੁਮਾਣ ਨੇ ਕਿਹਾ, "ਇਸ ਪ੍ਰੋਗਰਾਮ ਦਾ ਟੀਚਾ ਪੰਜਾਬ ਦੇ ਹਰ ਕੋਨੇ ਤੋਂ ਅਮੀਰ ਅਤੇ ਗੁਣਵੱਤਾ ਨਾਲ ਭਰਪੂਰ ਹੁਨਰ ਨੂੰ ਬਾਹਰ ਕੱਢ ਕੇ ਤਰਾਸ਼ਣਾ ਹੈ ਅਤੇ ਉਹ ਪਲੇਟਫਾਰਮ ਦੇਣਾ ਜਿਸ ਦੇ ਉਹ ਅਸਲ ਹੱਕਦਾਰ ਹਨ।"

 ਜੇ.ਐਲ ਪ੍ਰੋਡਕਸ਼ਨ ਦੇ ਡਾਇਰੈਕਟਰ ਸ੍ਰੀ ਮਹਿਤਾਬ ਚੌਹਾਨ ਨੇ ਕਿਹਾ, "ਗਾਉਂਦਾ ਪੰਜਾਬ ਇੱਕ ਅਜਿਹਾ ਪਲੇਟਫਾਰਮ ਹੈ ਜੋ ਪੰਜਾਬ ਦੇ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਦੁਨੀਆਂ ਭਰ ਦੇ ਸਰੋਤਿਆਂ ਨਾਲ ਜੋੜਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਪ੍ਰੋਗਰਾਮ ਨਾਲ ਸਬੰਧਤ ਪ੍ਰੈਸ ਕਾਨਫਰੰਸਾਂ ਵੀ ਕਰਵਾਈਆਂ ਜਾਣਗੀਆਂ |

ਇਸੇ ਦੇ ਚਲਦਿਆਂ ਅੱਜ ਜੇ.ਐਲ ਪ੍ਰੋਡਕਸ਼ਨ ਦੇ ਡਾਇਰੈਕਟਰ ਸ੍ਰੀ ਮਹਿਤਾਬ ਚੌਹਾਨ, ਜਰਨੈਲ ਘੁਮਾਣ, ਜੇ.ਐਲ.ਪੀ.ਐਲ ਦੇ ਡਾਇਰੈਕਟਰ ਪਰਮਜੀਤ ਸਿੰਘ ਚੌਹਾਨ, ਸ਼ਿਪਰਾ ਚੌਹਾਨ, ਚੀਫ਼ ਕੋਆਰਡੀਨੇਟਰ ਫੂਲਰਾਜ ਸਿੰਘ ਅਤੇ ਸ਼ੋਅ ਦੇ ਡਾਇਰੈਕਟਰ ਧਰਮਿੰਦਰ ਆਨੰਦ ਵਲੋਂ "ਗਾਉਂਦਾ ਪੰਜਾਬ-ਇਕ ਪਿੰਡ ਇਕਕਲਾਕਾਰ" ਪ੍ਰੋਗਰਾਮ ਦੀ ਪੂਰੀ ਜਾਣਕਾਰੀ ਵਿਸਥਾਰ ਨਾਲ ਦਿੱਤੀ ਗਈ ਹੈ। 

ਹੁਣ ਦੇਖਣਾ ਹੈ ਕਿ ਗਾਉਂਦਾ ਪੰਜਾਬ ਨਾਲ ਪੰਜਾਬ ਦੇ ਗੀਤ ਸੰਗੀਤ ਨਾਲ ਜੁੜੇ ਕਲਾਕਾਰਾਂ ਅਤੇ ਹੋਰ ਵਰਗਾਂ ਨੂੰਕੀ ਅਤੇ ਕਿੰਨਾ ਕੁ ਫਾਇਦਾ ਪਹੁੰਚਦਾ ਹੈ। 

Wednesday, August 17, 2022

ਪਿੰਡ ਡੱਡੂ ਮਾਜਰਾ ਵਿਖੇ ਵਿਸ਼ਾਲ ਕੁਸ਼ਤੀ ਦੰਗਲ 18 ਅਗਸਤ ਨੂੰ

Friday 12th August 2022 at 11:19 AM

ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਵਲੋਂ ਪਲੇਠੀ ਝੰਡੀ ਦੀ ਕੁਸ਼ਤੀ ਦਾ ਪੋਸਟਰ ਰਲੀਜ਼


ਚੰਡੀਗੜ੍ਹ
: 16 ਅਗਸਤ 2022: (ਗੁਰਜੀਤ ਬਿੱਲਾ/ਪੰਜਾਬ ਸਕਰੀਨ):: 

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪਿੰਡ ਡੱਡੂ ਮਾਜਰਾ ਯੂ.ਟੀ. ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਲੇਠਾ ਵਿਸ਼ਾਲ ਕੁਸ਼ਤੀ ਦੰਗਲ ਮਿਤੀ 18 ਅਗਸਤ 2022, ਦਿਨ ਵੀਰਵਾਰ ਨੂੰ ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਵਲੋਂ ਪਲੇਠੀ ਝੰਡੀ ਦੀ ਕੁਸ਼ਤੀ ਦਾ ਪੋਸਟਰ ਰਲੀਜ਼ ਕੀਤਾ ਗਿਆ।

ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ, ਪਿੰਡ ਡੱਡੂ ਮਾਜਰਾ ਦੇ ਪ੍ਰਧਾਨ ਕੁਲਦੀਪ ਸਿੰਘ ਸੈਣੀ ਅਤੇ ਜਸਬੀਰ ਸਿੰਘ ਬਿੱਲਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੀ ਖਾਸੀਅਤ ਇਹ ਹੈ ਕਿ ਕਮੇਟੀ ਵਲੋਂ ਆਪਣੀ ਪਲੇਠੀ "ਝੰਡੀ ਦੀ ਕੁਸ਼ਤੀ" ਦਾ ਇਨਾਮ 2.11 ਲੱਖ ਰੁਪਏ ਰੱਖਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਦੇਸ਼ ਦੇ ਚੋਟੀ ਦੇ ਪਹਿਲਵਾਨ ਸਿਕੰਦਰ ਸ਼ੇਖ ਅਤੇ ਉਮੇਸ਼ ਮਥੁਰਾ ਵਿਚਕਾਰ ਮੁਕਾਬਲਾ ਮੁੱਖ ਖਿੱਚ ਦਾ ਕੇਂਦਰ ਹੋਵੇਗਾ। ਇਸ ਤੋਂ ਇਲਾਕੇ ਦੇ ਹੋਰ ਮਸ਼ਹੂਰ ਪਹਿਲਵਾਨ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ।

ਇਸ ਦੌਰਾਨ ਨਗਰ ਖੇੜਾ ਕੁਸ਼ਤੀ ਦੰਗਲ ਕਮੇਟੀ ਦੇ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮਿਤੀ 18.8.2022 ਨੂੰ ਨਗਰ ਖੇੜੇ 'ਤੇ ਹਵਨ ਅਤੇ ਪੂਜਾ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 10 ਵਜੇ ਤੱਕ ਹੋਵੇਗੀ। ਇਸ ਉਪਰੰਤ ਭੰਡਾਰਾ ਦੁਪਹਿਰ 12 ਵਜੇ ਆਰੰਭ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਨਗਰ ਖੇੜੇ ਤੋਂ ਦੁਪਹਿਰ 2 ਵਜੇ ਝੰਡੀ ਕੱਢੀ ਜਾਵੇਗੀ। ਇਸ ਮੌਕੇ ਉਹਨਾਂ ਸਮੂਹ ਇਲਾਕਾ ਨਿਵਾਸੀਆਂ ਸਮੇਤ ਪੰਜਾਬ ਅਤੇ ਦੇਸ਼ ਭਰ ਦੇ ਕੁਸ਼ਤੀ ਪ੍ਰੇਮੀਆਂ ਨੂੰ ਇਸ ਕੁਸ਼ਤੀ ਦੰਗਲ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੋਰ ਧੁਰੇ ਜਾਣਕਾਰੀ ਲਈ ਮੋਬਾਇਲ ਨੰਬਰ: 9417418354 ਅਤੇ 9814037697 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਪਿੰਡ ਦੀ ਨਾਮਵਰ ਸਖਸ਼ੀਅਤ ਦਲਵਿੰਦਰ ਸਿੰਘ ਸੈਣੀ, ਐਡਵੋਕੇਟ ਅਮਰਦੀਪ ਸਿੰਘ, ਇਲਾਕਾ ਕੌਂਸਲਰ ਕੁਲਦੀਪ ਟੀਟਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Saturday, July 16, 2022

ਸੀਜੀਸੀ ਲਾਂਡਰਾ ਵਿਖੇ ਵਿਸ਼ੇਸ਼ ਆਯੋਜਨ

Saturday 16th July 2022 at 3:43 PM

 ਸ੍ਰੀ ਅਖੰਡ ਪਾਠ ਸਾਹਿਬ ਨਾਲ 22ਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ  


ਲਾਂਡਰਾਂ
: (ਮੋਹਾਲੀ):  16 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ 22ਵੇਂ ਅਕਾਦਮਿਕ ਸੈਸ਼ਨ ਦਾ ਆਗਾਜ਼ ਕੀਤਾ ਗਿਆ। ਇਸ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਾਲਜ ਦੇ ਵਿਹੜੇ ਤਿੰਨ ਰੋਜ਼ਾ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ।ਇਸ ਪਵਿੱਤਰ ਸਮਾਗਮ ਵਿੱਚ ਕਾਲਜ ਦੀ ਪ੍ਰਬੰਧਕ ਟੀਮ, ਫੈਕਲਟੀ ਅਤੇ ਵਿਿਦਆਰਥੀਆਂ ਨੇ ਪੂਰੀ ਲਗਨ ਨਾਲ ਸੇਵਾ ਕੀਤੀ ਅਤੇ 2022 ਦੇ ਨਵੇਂ ਸੈਸ਼ਨ ਦੀ ਚੰਗੀ ਸ਼ੁਰੂਆਤ ਲਈ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਗੀਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਇਸ ਪਵਿੱਤਰ ਸਮਾਗਮ ਉਪਰੰਤ ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਸੀਜੀਸੀ ਪਰਵਾਰ ਨੂੰ ਆਪਣੇ ਇੰਜੀਨੀਅਰਿੰਗ ਕੋਰਸਾਂ ਲਈ ਐੱਨਬੀਏ ਮਾਨਤਾ ਪ੍ਰਾਪਤ ਕਰਨ ਦੇ ਨਾਲ ਐਨਆਈਆਰਐਫ ਰੈਂਕਿੰਗ 2022 ਨੂੰ ਉਚ ਚੋਟੀ ਦੇ ਇੰਜੀਨੀਅਰਿੰਗ ਸੰਸਥਾਵਾਂ ਵਿੱਚੋਂ 139ਵਾਂ ਪੈਨ ਇੰਡੀਆ ਰੈਂਕ ਪ੍ਰਾਪਤ ਕਰਨ ‘ਤੇ ਵਧਾਈ ਵੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਰੈਂਕਿੰਗ ਵਿੱਚ ਪਿਛਲੇ ਸਾਲ ਦੀ ਐਨਆਈਆਰਐਫ ਰੈਂਕਿੰਗ ਤੋਂ ਅੱਠ ਅੰਕਾਂ ਦਾ ਸੁਧਾਰ ਹੋਇਆ ਹੈ, ਜੋ ਬਹੁਤ ਮਾਣ ਵਾਲੀ ਗੱਲ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੇ ਸੀਜੀਸੀ ਨਾਂਡਰਾ ਦੀ 21 ਸਾਲ ਦੀ ਇਸ ਸ਼ਾਨਦਾਰ ਵਿਰਾਸਤ ਨੂੰ ਹੋਰ ਮਜ਼ਬੂਤ ਰੱਖਣ ਲਈ ਕੀਤੇ ਆਪਣੇ ਯਤਨਾਂ ਅਤੇ ਸਮਰਪਣ ਨੂੰ ਨਿਰੰਤਰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਉਪਰੰਤ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਇੱਕ ਹੋਰ ਨਵੇਂ ਅਕਾਦਮਿਕ ਸਾਲ ਦੀ ਸ਼ੁਰਆਤ ਕਰਦਿਆਂ ਇਸ ਸੈਸ਼ਨ ਵਿੱਚ ਉੱਚ ਟੀਚਿਆਂ ਨੂੰ ਨਿਰਧਾਰਤ ਕਰਨ ਅਤੇ ਹਾਸਲ ਕਰਨ ਲਈ ਪ੍ਰੇਰਿਆ ਤਾਂ ਜੋ ਅਗਲੇ ਸਾਲ ਦੇਸ਼ ਦੀਆਂ ਉਚ ਚੋਟੀ ਦੀਆਂ 100 ਸਿੱਖਿਆ ਸੰਸਥਾਵਾਂ ਦੀ ਲੀਗ ਵਿੱਚ ਸੀਜੀਸੀ ਨੂੰ ਸ਼ਾਮਲ ਕੀਤਾ ਜਾ ਸਕੇ।

ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਦੇ ਨਵੇਂ ਅਕਾਦਮਿਕ ਸੈਸ਼ਨ 2022 ਦੌਰਾਨ ਮੇਘਾਲਿਆ, ਮਨੀਪੁਰ, ਆਸਾਮ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਪੰਜਾਬ, ਚੰਡੀਗੜ੍ਹ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰਾਂ ਸਣੇ 15 ਤੋਂ ਅਧਿਕ ਭਾਰਤੀ ਰਾਜਾਂ ਦੇ ਵਿਿਦਆਰਥੀ ਆਪਣੀ ਪੜ੍ਹਾਈ ਸ਼ੁਰੂ ਕਰਨਗੇ। ਇੱਕ ਉੱਚਤਮ ਤਕਨੀਕੀ ਸਿੱਖਿਆ ਸੰਸਥਾਨ ਵਜੋਂ ਜਾਣੇ ਜਾਂਦੇ ਸੀਜੀਸੀ ਲਾਂਡਰਾ ਵਿਖੇ ਦੇਸ਼ ਭਰ ਤੋਂ ਆਏ ਵਿਿਦਆਰਥੀਆਂ ਦਾ ਨਵਾਂ ਬੈਚ ਇੰਜਨੀਅਰਿੰਗ, ਮੈਨੇਜਮੈਂਟ, ਫਾਰਮਸੀ, ਬਾਇਓਟੈਕਨਾਲੋਜੀ, ਹੋਟਲ ਮੈਨੇਜਮੈਂਟ ਅਤੇ ਕੰਪਿਊਟਰ ਐਪਲੀਕੇਸ਼ਨਾਂ ਵਿੱਚ ਕੋਰਸ ਕਰ ਰਿਹਾ ਹੈ।

Saturday, April 23, 2022

ਪੰਜਾਬੀ ਗਾਇਕਾ ਮਨਿੰਦਰ ਦਿਓਲ ਦਾ ਨਵਾਂ ਸਫਰ ਸ਼ੁਰੂ

 23rd April 2022 at 06:08 PM

ਰਣਜੀਤ ਬਾਵਾ ਦਾ ਯੂ.ਐਸ.ਏ ’ਚ ਪ੍ਰੋਗਰਾਮ ਕਰਵਾਉਣ ਦਾ ਐਲਾਨ 


ਮੋਹਾਲੀ: 23 ਅਪ੍ਰੈਲ 2022:(ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਪੰਜਾਬੀ ਗਾਇਕ ’ਚ ਅਪਣੀ ਧਾਕ ਜਮਾਂ ਚੁੱਕੀ ਗਾਇਕਾ ਮਨਿੰਦਰ ਦਿਓਲ ਦਾ ਸਫਰ ਮੇਰੇ ਖ਼ਤ ਤੇ ਫੋਟੂਆਂ, ਕੰਨ ਕਰ ਗਲ ਸੁਣਾਵਾਂ ਹੁਣ ਅਚਾਨਕ ਅਪਣੀ ਪਤੀ  ਪਰਮੋਟਰ ਸਨੀ ਮਾਨ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਪੰਜਾਬੀ ਗਾਇਕੀ ਨੂੰ ਬਾਹਰਲੇ ਮੁਲਕਾਂ ਵਿੱਚ ਕੋਵਿਡ ਕਾਰਨ ਪੰਜਾਬੀ ਗਾਇਕਾ ਦੇ ਸ਼ੋਅ ਨਾਂ ਹੋਣ ਕਾਰਨ ਨੇ ਗਾਇਕ ਦੇ ਵਿਦੇਸ਼ਾਂ ਪ੍ਰੋਗਰਾਮ ਕਰਵਾਉਣਾ ਦਾ  ਬੀੜਾ ਚੱਕਿਆ।  ਇਸ ਸਬੰਧੀ ਉਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਅਪਣੀ ਪਤੀ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਟਿ੍ਰਪਲ ਸੈਵਨਇੰਟਰਨੇਟਮੈਂਟ) ਦੇ ਬੈਨਰ ਅਧੀਨ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਸੈਕਰਾਮੈਂਟੋ ( ਯੂ.ਐਸ.ਏ )  ਵਿਖੇ ਮਈ ਦੇ ਮਹੀਨੇ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ।  ਸ੍ਰੀ ਮਤੀ ਮਨਿੰਦਰ ਦਿਓਲ ਨੇ ਦੱਸਿਆ ਕਿ ਉਹ ਨਵੇਂ ਉਭਰਦੇ ਲੜਕੇ ਲੜਕੀਆਂ ਨੂੰ ਪੰਜਾਬ ਸਭਿਆਚਾਰ ਨਾਲ ਜੋੜਦੇ ਹੋਏੇ ਨਵੇਂ ਮੌਕਾ ਪੈਦਾ ਕਰਕੇ ਅਪਣੀ ਮਰਹੂਮ ਪਤੀ ਸਨੀਮਾਨ ਵੱਲੋਂ ਆਰਭੇ ਕਾਰਜ ਨੂੰ ਨੇਪਰੇ ਚਾੜੇਗੀ।

Thursday, March 10, 2022

ਡੇਅਰੀ ਨੂੰ ਸਥਾਈ ਵਪਾਰ ਬਣਾਉਣ ਦੀ ਪਹਿਲ ਸ਼ੁਰੂ

9th March 2022 at 10:42 PM

ਮੂ-ਫਾਰਮ ਦਾ ਟੀਚਾ ਪੇਂਡੂ ਪੱਧਰ 'ਤੇ ਮਹਿਲਾ ਉਦਮੀਆਂ ਨੂੰ ਤਿਆਰ ਕਰਨਾ


ਮੋਹਾਲੀ
: 9 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਐਗ੍ਰੀਟੇਕ ਸਟਾਰਟਅਪ ਮੂ-ਫਾਰਮ ਨੇ ਅੱਜ ਸੰਗਰੂਰ 'ਚ ਮੂਸਾਂਥੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਨਾਲ ਔਰਤਾਂ ਨੂੰ ਲੰਮੇਂ ਸਮੇਂ ਤੱਕ ਆਤਮ-ਸਥਿਰਤਾ ਪ੍ਰਾਪਤ ਕਰਨ ਦੇ ਲਈ ਵਪਾਰਕ ਮੌਕੇ ਪ੍ਰਦਾਨ ਕੀਤੇ ਜਾ ਸਕਣਗੇ। ਲਾਂਚ ਪ੍ਰੋਗਰਾਮ 'ਚ 100 ਨਾਲੋਂ ਜ਼ਿਆਦਾ ਮਹਿਲਾ ਉੱਦਮੀਆਂ ਨੇ ਭਾਗ ਲਿਆ। ਮੂ-ਫੀਡ ਅਤੇ ਫ੍ਰੀ ਡਾਕਟਰ ਸਰਵਿਸ ਤੋਂ ਸ਼ੁਰੂ ਹੋ ਕੇ, ਇਹ ਔਰਤਾਂ ਆਪਣੇ ਆਪਣੇ ਖੇਤਰਾਂ 'ਚ ਡੇਅਰੀ ਕਿਸਾਨਾਂ ਦੇ ਲਈ ਵਨ-ਸਟਾਪ ਸਾਲਿਊਸ਼ਨ ਪ੍ਰਦਾਤਾ ਹੋਣਗੀਆਂ।

ਪਟਿਆਲਾ, ਸੰਗਰੂਰ ਅਤੇ ਬਠਿੰਡਾ ਜਿਹੇ ਟੀਅਰ 3 ਸ਼ਹਿਰਾਂ ਦੀਆਂ ਔਰਤਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਮੂ-ਫਾਰਮ ਇਨ੍ਹਾਂ ਔਰਤਾਂ ਨੂੰ ਕੌਸ਼ਲ ਵਧਾਉਣ ਦੇ ਲਈ ਸਿਖਲਾਈ ਦੇਵੇਗਾ ਅਤੇ ਉਨ੍ਹਾਂ ਦੇ ਵਪਾਰ ਨੂੰ ਵਧਾਉਣ ਦੇ ਲਈ ਸਹਿਯੋਗ ਅਤੇ ਮੌਕੇ ਪ੍ਰਦਾਨ ਕਰੇਗਾ।

ਮੂ-ਫਾਰਮ ਦਾ ਟੀਚਾ ਦੇਸ਼ ਭਰ 'ਚ ਪੇਂਡੂ ਪੱਧਰ 'ਤੇ ਇਨ੍ਹਾਂ ਮਹਿਲਾ ਉਦਮੀਆਂ ਨੂੰ ਤਿਆਰ ਕਰਨਾ ਹੈ ਤਾਂ ਕਿ ਮੂ-ਫੀਡ, ਡਾਕਟਰ ਸਰਵਿਸ ਆਦਿ ਜਿਹੇ ਸਮਾਧਾਨ ਪ੍ਰਦਾਨ ਕੀਤੇ ਜਾ ਸਕਣ।  ਡੇਅਰੀ ਨੂੰ ਇੱਕ ਲੰਮੇਂ ਸਮੇਂ ਅਤੇ ਸਥਾਈ ਵਪਾਰਕ ਮੌਕਾ ਬਣਾਉਣ ਲਈ ਮਹਿਲਾਵਾਂ ਨੂੰ ਟੈਕਨੋਲਾਜੀ ਨਾਲ ਸਿਖਲਾਈ ਦੇ ਕੇ ਤਿਆਰ ਕੀਤਾ ਜਾਵੇਗਾ।

ਮੂ-ਫਾਰਮ ਐਪ ਨੂੰ ਪੂਰੇ ਭਾਰਤ 'ਚ 10 ਰਾਜਾਂ, 1139 ਜ਼ਿਲ੍ਹਿਆਂ 'ਚ 1 ਮਿਲੀਅਨ ਨਾਲੋਂ ਜਿਆਦਾ ਡੇਅਰੀ ਕਿਸਾਨਾਂ ਵੱਲੋਂ ਗੂਗਲ ਪਲੇ ਸਟੋਰ 'ਤੇ 4.5 ਸਟਾਰ ਰੇਟਿੰਗ ਦੇ ਨਾਲ ਡਾਊਨਲੋਡ ਕੀਤਾ ਗਿਆ ਹੈ | ਹੁਣ ਤੱਕ 70,000 ਨਾਲੋਂ ਜਿਆਦਾ ਮਵੇਸ਼ੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 20,000 ਮਵੇਸ਼ੀਆਂ ਨੂੰ ਪਲੇਟਫਾਰਮ ਦੇ ਮਾਧਿਅਮ ਨਾਲ ਵੇਚਿਆ ਗਿਆ ਹੈ ਜਿਸਦੇ ਨਤੀਜਿਆਂ ਕਾਰਨ 120 ਕਰੋੜ ਰੁਪਏ ਦੀ ਜੀਐਮਵੀ (ਗ੍ਰਾਮ ਮਰਚੈਂਡਾਈਜਿੰਗ ਵੈਲਯੂ) 8 ਮਹੀਨੇ ਨਾਲੋਂ ਵੀ ਘੱਟ ਸਮੇਂ 'ਚ ਹੋਈ ਹੈ।

Wednesday, March 09, 2022

ਲਾਇਨਜ ਕਲੱਬ ਮੋਹਾਲੀ ਵੱਲੋਂ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ

9th March 2022 at 10:41 PM

ਸਮਾਜ ਦੇ ਭਲੇ ਲਈ ਇਸ ਵਾਰ ਵੀ ਸਾਰੇ ਪ੍ਰੋਜੈਕਟ ਅਤੇ ਕੰਮ ਜਾਰੀ ਰਹਿਣਗੇ  


ਮੋਹਾਲੀ: 9 ਮਾਰਚ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ):: 

ਲਾਇਨਜ਼ ਕਲੱਬ ਮੁਹਾਲੀ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ) ਦੀ ਅਗਵਾਈ ਹੇਠ ਵਿਸ਼ਵ ਮਹਿਲਾ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਹੋਟਲ ਟੁਲਿਪ, ਸੈਕਟਰ-71 ਵਿੱਚ ਕੀਤਾ ਗਿਆ। ਇਸ ਮੌਕੇ   ਸ਼੍ਰੀਮਤੀ ਹਰਕੀਰਤ ਕੌਰ ਚੱਣੇ (ਪੀ.ਸੀ.ਐਸ.) ਜੁਆਇੰਟ ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ. ਨਗਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਪ੍ਰੋਗਰਾਮ ਦਾ ਆਗਾਜ਼ ਚਾਰਟਰ ਮੈਂਬਰ ਲਾਇਨ ਜੇ.ਐਸ. ਰਾਹੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਮੋਹਾਲੀ ਦੇ ਭਿੰਨ ਭਿੰਨ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ  ਵਾਲਿਆਂ ਔਰਤਾਂ ਡਾਕਟਰ ਪਰਮੀਸ ਕੋਰ (ਸੀਨੀ: ਲੈਕਚਰਾਰ), ਡਾਕਟਰ ਤਮੰਨਾ (ਮੈਡੀਕਲ ਅਫਸਰ) , ਡਾਕਟਰ ਰਵਿੰਦਰ ਕੌਰ ਬਾਵਾ (ਡੀ ਐਚ ਓ), ਸ਼੍ਰੀਮਤੀ ਜਸਪ੍ਰੀਤ ਕੌਰ (ਮਿਉਂਸੀਪਲ ਕੋਨਸਲਰ), ਸ਼੍ਰੀਮਤੀ  ਰੁਪਿੰਦਰ ਕੌਰ  (ਜ਼ਿਲ੍ਹਾ ਰੋਜਗਾਰ ਅਫਸਰ), ਸ਼੍ਰੀਮਤੀ ਮਨਦੀਪ ਕੌਰ (ਈਗਲ ਮੈਨੇਜਰ, ਭਾਰਤੀ ਐਕਸਾ), ਸ਼੍ਰੀਮਤੀ ਨਵਨੀਤ ਕੌਰ (ਐਂਟ੍ਰਪ੍ਰੀਨਿਓਰ), ਸ਼੍ਰੀਮਤੀ ਗੁਰਵਿੰਦਰ ਕੌਰ (ਸਰਕਾਰੀ ਅਧਿਆਪਕਾ), ਡਾਕਟਰ ਮਨਨੀਤ ਕੌਰ (ਹੋਮਿਓਪੈਥੀ) ਅਤੇ ਮਿਸ ਸਵਲੀਨ ਕੌਰ (ਐਡਵੋਕੇਟ , ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹੋਏ ਉਹਨਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। 

ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਹੋਰ ਨਿਵੇਕਲਾ ਬਣਾਉਣ ਲਈ ਜਿੱਥੇ ਕਲੱਬ ਦੇ ਲਾਇਨ ਮੈਂਬਰ ਹਾਜਿਰ ਸਨ, ਉੱਥੇ ਹੀ ਕਲੱਬ ਦੀ ਲਾਇਨ ਲੇਡੀਜ਼ ਨੇ ਵੀ ਵੱਧ ਚੱੜ ਕੇ ਹਿੱਸਾ ਲਿਆ। ਕਲੱਬ ਵਲੋਂ ਸਨਮਾਨਿਤ ਸ਼ਖਸ਼ੀਅਤਾਂ ਦੁਆਰਾ ਮੁੱਖ ਮਹਿਮਾਨ ਦਾ ਸਵਾਗਤ ਕਰਵਾਂਦਿਆਂ ਹੋਇਆਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿਨ੍ਹ ਭੇਂਟ ਕੀਤਾ ਗਿਆ। 

ਇਸ ਮੌਕੇ ਲਾਇਨ ਜਸਵਿੰਦਰ ਸਿੰਘ (ਜ਼ੋਨ ਚੇਅਰਪਰਸਨ ), ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਹਰਪ੍ਰੀਤ ਸਿੰਘ ਅਟਵਾਲ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ. ਪੀ. ਐਸ. ਸਹਿਦੇਵ, ਲਾਇਨ ਡੀ.ਐਸ. ਚੰਦੋਕ, ਲਾਇਨ ਅਮਿਤ ਨਰੂਲਾ, ਲਾਇਨ ਮਨਪ੍ਰੀਤ ਸਿੰਘ ਅਟਵਾਲ  ਨੋਬਲ ਕਾਰਜਾਂ  ਲਈ ਉੱਥੇ ਮੌਜੂਦ ਸਨ।

ਅੰਤ ਵਿੱਚ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਸਨਮਾਨਿਤ ਸ਼ਖਸ਼੍ਰੀਅਤਾਂ ਨੂੰ ਵਿਸ਼ਵ ਮਹਿਲਾ ਦਿਵਸ ਤੇ ਮੁਬਾਰਕਾਂ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਦਾ ਵੀ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। 

Tuesday, March 08, 2022

ਉਮਰ ਸਾਡੀ ਵੱਧ ਗਈ ਤਾਂ ਫੇਰ ਕੀ? ਦਿਲ ਤਾਂ ਸਾਡਾ ਵੀ ਤਿਓਹਾਰਾਂ ਵਾਂਗ ਹੈ

8th March 2022 at 03:22 PM

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਮਨਾਇਆ ਮਹਿਲਾ ਦਿਵਸ 


ਮੋਹਾਲੀ
: 8 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਬਚਪਨ ਵੀ ਥੁੜਾਂ ਵਿੱਚ ਨੀਲ ਜਾਂਦਾ ਹੈ ਅਤੇ ਜਵਾਨੀ ਵੀ ਸਟਰਗਲ ਕਰਦਿਆਂ ਅਲਵਿਦਾ ਕਹਿ ਜਾਂਦੀ ਹੈ। ਬੁਢਾਪੇ ਵੇਲੇ ਕੋਲ ਬਚਦਾ ਹੈ ਕਮਜ਼ੋਰ ਹੋਇਆ ਨਿਤਾਣਾ ਜਿਹਾ ਜਿਸਮ ਅਤੇ ਉਹ ਟੁੱਟੇ ਹੋਏ ਸੁਪਨੇ ਜਿਹਨਾਂ ਦੇ ਪੂਰੇ ਹੋਣ ਦੀ ਕੋਈ ਆਸ ਵੀ ਨਹੀਂ ਰਹਿੰਦੀ। ਉਹ ਇੱਛਾਵਾਂ ਜਿਹਦੀਆਂ ਸਾਰਾ ਜ਼ੋਰ ਲਾ ਕੇ ਵੀ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੋ ਸਕੀਆਂ। ਫਿਰ ਵੀ ਕੋਈ ਦਿਨ ਤਿਉਹਾਰ ਮਨ ਲੈਣਾ ਬਹੁਤ ਵੱਡੀ ਹਿੰਮਤ ਹੈ। ਜਵਾਨਾਂ ਨੂੰ ਵੀ ਪ੍ਰੇਰਨਾ ਦੇਂਦੇ ਹਨ ਅਜਿਹੇ ਲੋਕ ਕਿ ਕਦੇ ਵੀ ਨਿਰਾਸ਼ ਨਾ ਹੋਵੋ। 

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਐਲ ਏ ਐਫ ਸੈਂਟਰ, ਸੈਕਟਰ 68 ਮੁਹਾਲੀ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ।  ਸ਼੍ਰੀਮਤੀ ਪਲਵੰਤ ਕੌਰ, ਸਕੱਤਰ ਇਵੈਂਟਸ ਨੇ ਇਤਿਹਾਸ ਅਤੇ ਸਮਾਜ ਦੀਆਂ ਚੰਗੀਆਂ ਉਦਾਹਰਣਾਂ ਸਾਂਝੀਆਂ ਕਰਦੇ ਹੋਏ ਮਹਿਲਾ ਸ਼ਕਤੀਕਰਨ ਅਤੇ ਸਮਾਨਤਾ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਦੱਸਿਆ। 

ਕੁਝ ਮੈਂਬਰਾਂ ਨੇ ਸਾਡੀ ਸਮਾਜਿਕ ਪ੍ਰਣਾਲੀ ਵਿੱਚ ਔਰਤ ਦੇ ਕੱਦ ਨੂੰ ਸੁਧਾਰਨ ਦੀ ਜ਼ਰੂਰਤ 'ਤੇ ਵੀ ਗੱਲਬਾਤ ਕੀਤੀ।  ਬਹੁਤ ਸਾਰੇ ਮੈਂਬਰਾਂ ਵੱਲੋਂ ਇਸ ਦਿਨ ਨੂੰ ਸਮਰਪਿਤ ਸੁੰਦਰ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।

ਸ਼੍ਰੀ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਪਬਲਿਕ ਰਿਲੇਸ਼ਨ ਨੇ ਦੱਸਿਆ ਕਿ ਉੱਥੇ ਮੌਜੂਦ ਸਾਰੀਆਂ ਮਹਿਲਾ ਮੈਂਬਰਾਂ ਦਾ ਐਸੋਸੀਏਸ਼ਨ ਵੱਲੋਂ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੋਹਫੇ ਦਿੱਤੇ ਗਏ।

ਬ੍ਰਿਗੇਡੀਅਰ ਜੇ ਐਸ ਜਗਦੇਵ, ਪ੍ਰਧਾਨ ਵੱਲੋਂ ਇਸ ਵਿਸ਼ੇਸ਼ ਦਿਨ ਦੇ ਪਿੱਛੇ ਮਕਸਦ ਅਤੇ ਯੂ.ਐਨ.ਓ ਦੁਆਰਾ ਇਸ ਸਾਲ ਲਈ "ਬੀਟ ਦ ਬਾਇਸ" ਦੇ ਰੂਪ ਵਿੱਚ ਦਿੱਤੀ ਗਈ ਥੀਮ ਤੋਂ ਜਾਣੂ ਕਰਵਾਇਆ।  ਉਨ੍ਹਾਂ ਪ੍ਰਬੰਧਕਾਂ ਦਾ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਉਦੇਸ਼ਪੂਰਨ ਸਮਾਗਮ ਦਾ ਪ੍ਰਬੰਧ ਕਰਨ ਲਈ ਧੰਨਵਾਦ ਵੀ ਕੀਤਾ।  ਸਮਾਗਮ ਦੀ ਸਮਾਪਤੀ ਚਾਹ ਅਤੇ ਸਨੈਕਸ ਨਾਲ ਹੋਈ।ਇਸ ਮੌਕੇ ਰਵਜੋਤ ਸਿੰਘ ਚੀਫ ਕਨਵੀਨਰ, ਸੁਖਵਿੰਦਰ ਸਿੰਘ ਬੇਦੀ, ਐਮ ਐਸ ਸਾਹਨੀ ਅਤੇ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। 

Sunday, March 06, 2022

ਕਿਡਨੀ ਹੈਲਥ 'ਤੇ ਸੁਖਨਾ 'ਚ ਸਾਈਕਲੋਥਾਨ

ਪੰਜਾਬੀ ਗਾਇਕ ਪਰਮਿਸ਼ ਵਰਮਾ ਨੇ ਫਲੈਗ ਆਫ ਕੀਤਾ

ਚੰਡੀਗੜ੍ਹ: 6 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਪੰਜਾਬੀ ਗਾਇਕ ਅਤੇ ਅਦਾਕਾਰ ਪਰਮਿਸ਼ ਵਰਮਾ ਨੇ ਐਤਵਾਰ ਨੂੰ ਸੁਖਨਾ ਲੇਕ 'ਤੇ ਇੱਕ ਸਾਈਕਲੋਥਾਨ ਨੂੰ ਫਲੈਗ ਆਫ ਕੀਤਾ।  ਸਾਈਕਲੋਥਾਨ ਦਾ ਇਹ ਆਯੋਜਨ ਜਿੱਥੇ ਕਿਡਨੀ ਦੀ ਸਿਹਤ ਸੰਭਾਲ ਰੱਖਣ ਦਾ ਸੁਨੇਹਾ ਦੇਵੇਗਾ ਉੱਥੇ ਸਾਈਕਲਿੰਗ ਦੇ ਰੁਝਾਣ ਦਾ ਮੁੜ ਉਤਥਾਨ ਵੀ ਕਰੇਗਾ। ਸਾਈਕਲਿੰਗ ਨੂੰ ਛੱਡ ਕੇ ਆਰਾਮਦਾਇਕ ਏ ਸੀ ਗੱਡੀਆਂ ਦੇ ਫੈਸ਼ਨ ਨੇ ਲੋਕਾਂ ਦਾ ਸਮਾਂ ਵੀ ਬਚਾਇਆ ਹੋਣਾ ਹੈ ਪਰ  ਸਿਹਤ ਦਾ ਨੁਕਸਾਨ ਜ਼ਿਆਦਾ ਕੀਤਾ ਹੈ। ਅੱਜ ਦਾ ਇਹ ਆਯੋਜਨ ਆਈਵੀ ਹਸਪਤਾਲ, ਮੋਹਾਲੀ ਵੱਲੋਂ ਸਾਈਕਲਵਰਕਸ ਅਤੇ ਮੈਟਰੋਪੋਲਿਸ ਈਵੈਂਟਸ ਟੀਮ ਦੇ ਸਹਿਯੋਗ ਨਾਲ ਕੀਤਾ ਗਿਆ ਸੀ। 

ਇਸ ਮੌਕੇ ਸਾਈਕਲ ਨਾਲ ਪ੍ਰੇਮ ਕਰਨ ਵਾਲੇ 125 ਨਾਲੋਂ ਜਿਆਦਾ ਸਾਈਕਲਿਸਟ ਇਸ ਸਾਈਕਲੋਥਾਨ 'ਚ ਸ਼ਾਮਲ ਹੋਏ  ਜਿਸਦਾ ਮਕਸਦ 10 ਮਾਰਚ ਨੂੰ ਪੈਣ ਵਾਲੇ ਸੰਸਾਰ ਕਿਡਨੀ ਦਿਵਸ ਦੇ ਮੌਕੇ 'ਤੇ ਕਿਡਨੀ ਹੈਲਥ ਦੇ ਬਾਰੇ 'ਚ ਜਾਗਰੁਕਤਾ ਫੈਲਾਉਣਾ ਸੀ। ਜ਼ਿਕਰਯੋਗ ਹੈ ਕਿ ਸਾਈਕਲਿੰਗ ਨਾਲ ਜਿਸਮ ਦੇ ਉਸ ਹਿੱਸੇ 'ਤੇ ਸਭ ਤੋਂ ਵੱਧ ਅਸਰ ਪੈਂਦਾ ਹੈ ਜਿਹੜਾ ਗੋਡਿਆਂ ਅਤੇ ਮੋਢਿਆਂ ਦੇ ਨਾਲ ਨਾਲ ਕਿਡਨੀ, ਲਿਵਰ ਅਤੇ ਸੈਕਸੁਅਲ ਹੈਲਥ ਨੂੰ ਪੂਰੀ ਤਰ੍ਹਾਂ ਫਿੱਟ ਰੱਖਦਾ ਹੈ। ਉਹਨਾਂ ਦਾ ਹਾਜ਼ਮਾ ਠੀਕ ਰਹਿੰਦਾ ਸੀ। ਔਹਨਾਂ ਨੂੰ ਆਕਸੀਜ਼ਨ ਵੀ ਕਾਫੀ ਮਾਤਰਾ ਵਿਚ ਮਿਲਦੀ ਸੀ। ਉਹਨਾਂ ਦੇ ਫੇਫੜੇ ਵੀ ਮਜ਼ਬੂਤ ਰਹਿੰਦੇ ਸਨ। 

ਯੋਗਸਾਧਨਾ ਵਿੱਚ ਜਿਸਮ ਦੇ ਇਸ ਹਿੱਸੇ ਨੂੰ ਸਿਹਤਮੰਦ ਵਾਲੇ ਇਸ ਮਕਸਦ ਲਈ ਜਿਹੜੇ ਆਸਨ ਦੱਸੇ ਜਾਂਦੇ ਹਨ ਉਹਨਾਂ ਵਿੱਚ ਬਟਰਫਲਾਈ ਵਾਲਾ ਆਸਨ ਵੀ ਸ਼ਾਮਲ ਹੈ ਪਰ ਅਕਸਰ ਲੋਕ ਉਸਨੂੰ ਪੰਜ ਮਿੰਟ ਦੇ ਮਾਮੂਲੀ ਜਿਹੇ ਸਮੇਂ ਵੀ ਪੂਰਾ ਨਹੀਂ ਕਰਦੇ। ਬਹੁਤਿਆਂ ਯਾਦ ਹੋਵੇਗਾ ਕਿ ਜਦੋਂ ਤੱਕ ਲੋਕ ਸਾਈਕਲ ਚਲਾਉਂਦੇ ਸਨ ਉਦੋਂ ਤਕ ਉਹ ਪੂਰੀ ਤਰ੍ਹਾਂ ਤੰਦਰੁਸਤ ਵੀ ਰਹਿੰਦੇ ਸਨ। 

ਇਸ ਯਾਦਗਾਰੀ ਈਵੈਂਟ ਵਿੱਚ ਆਈਵੀ ਹਸਪਤਾਲ ਤੋਂ ਨੈਫ੍ਰੋਲਾਜੀ ਅਤੇ ਕਿਡਨੀ ਟਰਾਂਸਪਲਾਂਟ ਵਿਭਾਗ ਦੇ ਡਾਇਰੈਕਟਰ ਡਾ. ਰਾਕਾ ਕੌਸ਼ਲ,  ਯੂਰੋਲਾਜੀ ਅਤੇ ਰੀਨਲ ਟਰਾਂਸਪਲਾਂਟ ਸਰਜਰੀ ਦੇ ਡਾਇਰੈਕਟਰ ਡਾ. ਅਵਿਨਾਸ਼ ਸ਼੍ਰੀਵਾਸਤਵ, ਅਤੇ ਡਾ. ਅਭਿਸ਼ੇਕ ਗਰਗ ਨੇ ਵੀ ਸਾਈਕਲੋਥਾਨ 'ਚ ਭਾਗ ਲਿਆ। 

ਇਸ ਮੌਕੇ 'ਤੇ ਬੋਲਦੇ ਹੋਏ ਡਾ. ਰਾਕਾ ਨੇ ਕਿਹਾ ਕਿ ਸਿਹਤਮੰਦ ਖਾਣ ਪੀਣ ਅਤੇ ਸੁਚੇਤ ਜੀਵਨਸ਼ੈਲੀ ਕਿਡਨੀ ਦੀ ਬੀਮਾਰੀ ਨੂੰ ਦੂਰ ਰੱਖਣ ਦੀ ਚਾਬੀ ਹੈ। ਸਾਈਕਿਲੰਗ ਇੱਕ ਅਜਿਹੀ ਕਸਰਤ ਹੈ ਜਿਹੜੀ ਤੰਦਰੁਸਤ ਜ਼ਿੰਦਗੀ ਨੂੰ ਬਣਾਈ ਰੱਖਣ 'ਚ ਮਦਦ ਕਰ ਸਕਦੀ ਹੈ। 

ਫਰੈਂਡਸ ਬੇਕਰ ਨੇ ਸਾਈਕਲੋਥਾਨ 'ਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦੇ ਲਈ ਸਪੈਸ਼ਲ ਬੀਟਰੂਟ ਸੈਂਡਵਚ ਅਤੇ ਹੈਲਦੀ ਆਟਾ ਮਫਿਨ ਤਆਰ ਕੀਤੇ ਸਨ। 

Saturday, March 05, 2022

ਤਿੰਨ ਦਿਨਾਂ ਵਿਸ਼ਵ ਨਾਰੀ ਦਿਵਸ ਨਾਟ-ਉਤਸਵ

4th March 2022 at 06:29 PM

ਤਿੰਨੋਂ ਦਿਨ ਵੱਖ ਲੋਕੇਸ਼ਨਾਂ ’ਤੇ ਹੋਣਗੇ ਚਾਰ ਨਾਟਕ


ਚੰਡੀਗੜ੍ਹ
: 4 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::  

ਸੁਚੇਤਕ ਰੰਗਮੰਚ ਮੋਹਾਲੀ ਵੱਲੋਂ 6 ਤੋਂ 8 ਮਾਰਚ ਤੱਕ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਤਿੰਨੋਂ ਦਿਨ ਵੱਖ-ਵੱਖ ਲੋਕੇਸ਼ਨਾਂ ’ਤੇ ਹੋਵੇਗਾ। ਇਹ ਜਾਣਕਾਰੀ ਸੁਚੇਤਕ  ਰੰਗਮੰਚ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਨਾਟ-ਉਤਸਵ ਟੈਗੋਰ ਥੀਏਟਰ ਸੈਕਟਰ 18 ਅਤੇ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਣ ਜਾ ਰਿਹਾ ਹੈ। ਇਸਦੇ ਪਹਿਲੇ ਦੋ ਦਿਨਾਂ ਦੀਆਂ ਪੇਸ਼ਕਾਰੀਆਂ ਰੰਗਕਰਮੀ ਆਪਣੇ ਸੀਮਤ ਸਾਧਨਾਂ ਨਾਲ ਕਰ ਰਹੇ ਹਨ। ਜਦਿਕ ਪੰਜਾਬ ਕਲਾ ਭਵਨ ਵਿੱਚ ਹੋ ਰਿਹਾ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਰੰਗ ਕਰਮੀਆਂ ਵੱਲੋਂ ਏਨੀਆਂ ਔਖਿਆਈਆਂ ਦੇ ਬਾਵਜੂਰ ਰੰਗਮੰਚ ਨੂੰ ਜਾਰੀ ਰੱਖਣਾ ਆਪਣੇ ਆਪ ਵਿੱਚ ਹੀ ਇੱਕ ਬਹੁਤ ਪ੍ਰਸੰਸਾਯੋਗ ਉੱਦਮ ਉਪਰਾਲਾ ਹੈ। ਸਾਨੂੰ ਸਭਨਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।   

ਇਸਦੇ ਪਹਿਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਟੈਗੋਰ ਥੀਏਟਰ ਸੈਕਟਰ 18 ਵਿੱਚ ‘ਲਾਕ ਡਾਉਨ-ਇੱਕ ਪ੍ਰੇਮ ਕਥਾ’ ਨਾਟਕ ਖੇਡਿਆ ਜਾਵੇਗਾ। ਇਹ ਨਾਟਕ ਬਲਜੀਤ ਸਿੰਘ ਦੇ ਕਰੋਨਾ ਕਾਲ ਦੌਰਾਨ ਲਿਖੇ ਨਾਵਲ ’ਤੇ ਆਧਾਰਤ ਹੈ। ਇਹ ਨਾਟਕ ਅਚਨਚੇਤ ਲਗਾਏ ਗਏ ਲਾਕ ਡਾਉਨ ਦੌਰਾਨ ਦਿੱਲੀ ਵਿੱਚ ਘਿਰੇ ਸਿੱਖ ਨੌਜਵਾਨ ਤੇ ਹੈਦਰਾਬਾਦ ਦੀ ਮੁਸਲਿਮ ਕੁੜੀ ਦੇ ਇੱਕੋ ਘਰ ਵਿੱਚ ਰਹਿਣ ਤੇ ਵਿਛੜਨ ਤੱਕ ਦੀ ਕਹਾਣੀ ਬਿਆਨ ਕਰਦਾ ਹੈ।  

ਇਸ ਨਾਟ-ਉਤਸਵ ਦੇ ਦੂਜੇ ਦਿਨ ਮਿੰਨੀ ਟੈਗੋਰ ਥਿਏਟਰ ਵਿੱਚ ਦੋ ਨਾਟਕ ਖੇਡੇ ਜਾਣਗੇ। ਇਹ ਦੋਵੇਂ ਨਾਟਕ ਪੰਜਾਬੀ ਰੰਗਮੰਚ ਦੀ ਮਹਾਨ ਹਸਤੀ ਮਰਹੂਮ ਗੁਰਸ਼ਰਨ ਸਿੰਘ ਦੇ ਲਿਖੇ ਹੋਏ ਹਨ ਅਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਰਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਹੋਣਗੇ। ਇਸ ਵਿੱਚ ਪਹਿਲਾ ਨਾਟਕ ‘ਨਾਇਕ’ ਹੋਵੇਗਾ, ਜੋ ਅਨਿਆਂ ਆਧਾਰਤ ਨਿਜ਼ਾਮ ਦੇ ਸ਼ਿਕਾਰ ਪਿਉ-ਪੁੱਤ ਦੇ ਆਪਸੀ ਝਗੜੇ ਨੂੰ ਪੇਸ਼ ਕਰਦਾ ਹੈ। ਇਹ ਝਗੜਾ ਖ਼ਤਮ ਕਿਵੇਂ ਹੁੰਦਾ ਹੈ; ਇਹ ਹੀ ਨਾਟਕ ਦੀ ਕਹਾਣੀ ਹੈ। ਇਸ ਦਿਨ ਦਾ ਦੂਜਾ ਨਾਟਕ ਵਿਸ਼ਵ ਪੱਧਰ ਦੇ ਮਹਾਨ ਲੇਖਕ ਯਾਂ ਪਾਲ ਸਾਰਤਰ ਦੇ ਨਾਟਕ ‘ਮੱਖੀਆਂ’ ਤੋਂ ਪ੍ਰੇਰਤ ਹੈ, ਜਿਸਨੂੰ ਸ੍ਰ. ਗੁਰਸ਼ਰਨ ਸਿੰਘ ਨੇ ‘ਜਦੋਂ ਰੌਸ਼ਨੀ ਹੁੰਦੀ ਹੈ’ ਦੇ ਸਿਰਲੇਖ ਤਹਿਤ ਪੇਸ਼ ਕੀਤਾ ਹੈ। ਇਹ ਨਾਟਕ ਦੁਧ ਚਿੱਟੇ ਕੱਪੜਿਆਂ ਵਾਲੇ ਹਾਕਮਾਂ ਤੇ ਉਨ੍ਹਾਂ ਦੇ ਸੇਵਾਦਰ ਬਣੇ ਧਾਰਮਕ ਨੇਤਾਵਾਂ ਦੇ ਅੰਦਰਲੀ ਕਾਲਖ਼ ਦੇ ਦਰਸ਼ਨ ਕਰਾਉਂਦਾ ਹੈ। 

ਇਸ ਨਾਟ-ਉਤਸਵ ਦੇ ਤੀਜੇ ਤੇ ਆਖਰੀ ਦਿਨ ਦੀ ਪੇਸ਼ਕਾਰੀ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਵੇਗੀ. ਇਹ ਸੋਲੋ ਨਾਟਕ ਸ਼ਬਦੀਸ਼ ਦੀ ਰਚਨਾ ਹੈ, ਜਿਸ ਵਿੱਚ ਘਰ-ਪਰਿਵਾਰ ਤੇ ਸਮਾਜ ਵਿੱਚ ਹਵਸ ਦੀਆਂ ਸ਼ਿਕਾਰ ਔਰਤਾਂ ਦਾ ਦਰਦ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵੱਖ-ਵੱਖ ਔਰਤਾਂ ਦੀ ਭੂਮਿਕਾ ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਵੱਲੋਂ ਨਿਭਾਈ ਜਾਵੇਗੀ। 

Friday, March 04, 2022

ਆਮ ਆਦਮੀ ਪਾਰਟੀ ਵਿਡੇਗੀ ਕੇਂਦਰੀਕਰਨ ਵਿਰੁਧ ਸੰਘਰਸ਼-ਮਾਲਵਿੰਦਰ ਸਿੰਘ ਕੰਗ

Friday 4th March 2022 at 07:52 PM

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਵਿਰੋਧ ਵਿੱਚ ਤਿੱਖਾ ਰੋਹ 

ਬਦਲਾ-ਖੋਰੀ ਦੀ ਰਾਜਨੀਤੀ ਤੇ ਉਤਰੀ ਭਾਜਪਾ-ਪ੍ਰਭਜੋਤ ਕੌਰ


ਮੋਹਾਲੀ
: 04 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਆਮ ਆਦਮੀ ਪਾਰਟੀ ਆਪਣੇ ਵਿਰੁੱਧ ਹੋ ਰਹੇ ਪ੍ਰਚਾਰ ਦੇ ਐਨ ਉਲਟ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ ਵਾਲੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਵਿਧਾਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੀ ਪਾਰਟੀ ਵੱਜੋਂ ਪ੍ਰਚਾਰੀ ਜਾਂਦੀ ਇਸ ਪਾਰਟੀ ਬਾਰੇ ਚੋਣਾਂ ਦੌਰਾਨ ਅਕਸਰ ਕਿਹਾ ਜਾਂਦਾ ਸੀ ਕਿ ਇਹ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਪਾਰਟੀ ਹੈ। ਹੁਣ ਇਸੇ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਸੰਘਰਸ਼ ਕਰੇਗੀ। 

ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਵਲੋਂ ਸ਼ੁਰੂ ਤੋਂ ਪੰਜਾਬ ਨਾਲ ਮਤਰੇਆ ਵਤੀਰਾ ਕੀਤਾ ਜਾ ਰਿਹਾ ਉਸੇ ਲੜੀ ਤਹਿਤ ਫੈਡਰਲ ਢਾਂਚੇ ਦੀ ਪ੍ਰਵਾਹ ਕੀਤੇ ਬਿਨਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੀ ਦਾਅਵੇਦਾਰੀ ਖਤਮ ਕੀਤੀ ਗਈ ਤੇ ਬਾਹਰਲੀਆਂ ਸਟੇਟਾਂ ਤੋਂ ਅਫਸਰ ਲਿਆ ਕਿ ਪੰਜਾਬ ਦੇ ਜਮਹੂਰੀ ਹੱਕ ਖੋਹੇ ਜਾ ਰਹੇ ਨੇ ਜਿਸ ਨੂੰ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ ।

ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਅੱਗੇ ਮੋਦੀ ਸਾਹਿਬ ਨੂੰ ਝੁੱਕ ਕੇ ਕਾਲੇ ਕਾਨੂੰਨ ਵਾਪਿਸ ਲੈਣੇ ਪਏ ਹਨ ਅਤੇ ਪਿਛਲੀਆਂ ਚੋਣਾ ਵਿੱਚ ਪੰਜਾਬ ਦੇ ਲੋਕਾਂ ਨੇ ਜੋ ਇਕ ਤਰਫਾ ਫੈਸਲਾ ਕੀਤਾ ਹੈ ਉਹ ਵਿਰੋਧ ਮੋਦੀ ਸਰਕਾਰ ਬਰਦਾਸ਼ਤ ਨਹੀ ਕਰ ਪਾ ਰਹੀ ਇਸ ਲਈ ਹੁਣ ਬੀਜੇਪੀ ਪੰਜਾਬ ਦੇ ਹੱਕ ਖੋਹਕੇ ਪੰਜਾਬ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਚਾਹੁੰਦੀ ਹੈ, ਜਿਸ ਲੜੀ ਤਹਿਤ ਭਾਖੜਾ ਡੈਮ ਕਮੇਟੀ ਵਿੱਚੋਂ ਪੰਜਾਬ ਨੂੰ ਬਾਹਰ ਕੀਤਾ ਗਿਆ ਹੈ।

ਵੱਡੇ ਇਕੱਠ ਨਾਲ ਸ਼ਾਮਲ ਹੋਏ ਡੇਰਾਬੱਸੀ ਤੋਂ ਕੈਂਡੀਡੇਟ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਪੰਜਾਬ ਦਾ ਗੁੱਸਾ ਹੰਡਾ ਚੁੱਕੀ ਹੈ । ਪੰਜਾਬ ਨਾਲ ਧੱਕਾ ਕਰਕੇ ਹੋਰ ਪੰਗੇ ਨਾ ਲਵੇ । ਨਹੀ ਤਾਂ ਆਮ ਆਦਮੀ ਪਾਰਟੀ ਕੋਈ ਵੱਡੇ ਸੰਘਰਸ਼ ਸ਼ੁਰੂ ਕਰੇਗੀ।

ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਵਨੀਤ ਵਰਮਾ ਨੇ ਕਿਹਾ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਰਾਂਹੀ ਆਪਣਾ ਰੋਸ ਦਰਜ ਕਰਾਉਣ ਆਏ ਹਾਂ ਅਗਰ ਇਸ ਮਸਲੇ ਤੇ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਿਸ ਨਾ ਲਿਆ ਤਾਂ ਆਪ ਵਲੋਂ ਵੱਡੇ ਪੱਧਰ ਤੇ ਇਸ ਬੇਇਨਸਾਫੀ ਖਿਲਾਫ ਸੰਘਰਸ਼ ਕੀਤਾ ਜਾਏਗਾ ਤੇ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣਗੇ।

ਇਸ ਮੌਕੇ ਡਾ ਸੰਨੀ ਆਹਲੂਵਾਲੀਆ , ਬਹਾਦਰ ਸਿੰਘ ਚਾਹਲ, ਜਗਦੇਵ ਮਲੋਆ,   ਜਸਪਾਲ ਸਿੰਘ, ਅਨੂੰ ਬੱਬਰ, ਸਵਰਨ ਲਤਾ, ਗੁਰਮੁੱਖ ਮਾਨ, ਬਲਜੀਤ ਚੰਦ, ਸੁਰਿੰਦਰ ਮਟੋਰ ਆਦਿ ਹਾਜ਼ਰ ਰਹੇ।

Wednesday, December 22, 2021

ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ ਅਫਸਰਸ਼ਾਹੀ--ਖੁਸ਼ੀ ਮੁਹੰਮਦ

Wednesday 22nd December 2021 at 5:53 PM  

ਐਲਾਨੇ ਹੋਏ ਹੁਕਮਾਂ ਨੂੰ ਵੀ ਲਾਗੂ ਕਰਨ ਤੋਂ ਇਨਕਾਰੀ ਹੈ ਇਹ ਸਿਸਟਮ 

 ਅਨਾਜ ਮੰਡੀਆਂ ਵਿਚ ਲੇਬਰ ਤੇ ਕਾਰਟੇਜ ਲਈ ਮੰਗੇ ਟੈਂਡਰ ਖਿਲਾਫ਼ ਰੋਹ ਤੇਜ਼ 

ਪੱਲੇਦਾਰਾਂ ਵਲੋਂ ਫੂਡ ਸਪਲਾਈ ਸਕੱਤਰ ਨੂੰ ਭੇਜਿਆ ਕਾਨੂੰਨੀ ਨੋਟਿਸ


ਮੋਹਾਲੀ
: 22 ਦਸੰਬਰ 2021:(ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਲੋਕਾਂ ਨਾਲ ਕੀਤੇ ਜਾਂਦੇ ਵਾਅਦੇ ਅਤੇ ਲੋਕਾਂ ਸਾਹਮਣੇ ਕੀਤੇ ਜਾਂਦੇ ਐਲਾਨ ਲਗਾਤਾਰ ਲੋਕਾਂ ਨਾਲ ਮਜ਼ਾਕ ਸਾਬਤ ਹੁੰਦੇ ਆ ਰਹੇ ਹਨ। ਕੀ ਇਹਨਾਂ ਵਾਅਦਿਆਂ ਅਤੇ ਐਲਾਨਾਂ ਦੀਆਂ ਧੱਜੀਆਂ ਉਡਾਉਣ ਵਾਲੀ ਅਫਸਰਸ਼ਾਹੀ ਦਾ ਰੀਮੋਟ ਕਿਸੇ ਹੋਰ ਦੇ ਹੱਥ ਵਿੱਚ ਹੁੰਦਾ ਹੈ? ਅਫਸਰਸ਼ਾਹੀ ਸੱਤਾ ਨੰ ਟਿੱਚ ਸਮਝਦੀ ਹੈ ਜਾਂ ਸੱਤਾ ਦੀ ਪਰਜਾ ਨੂੰ? ਇਸ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਲਿਆਂਦਾ ਹੈ ਪੱਲੇਦਾਰਾਂ ਦੇ ਲੀਡਰ ਖੁਸ਼ੀ ਮੋਹੰਮਦ ਨੇ। ਉਹ ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫੰਰਸ ਵਿੱਚ ਆਪਣੇ ਪੱਲੇਦਾਰ ਸਾਥੀਆਂ ਨਾਲ ਹੋਈ ਬੀਤੀ ਬਾਰੇ ਖੁੱਲ੍ਹੀਆਂ ਗੱਲਾਂ ਕਰਕੇ ਗਏ।  ਇਸ ਮੌਕੇ ਪੱਲੇਦਾਰਾਂ ਦੀਆਂ ਸੱਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਰਹੇ।  
ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਪੰਜਾਬ ਦੇ ਫੂਡ, ਸਿਵਲ ਸਪਲਾਈ ਤੇ ਕੰਜ਼ਿਊਮਰ ਅਫੇਅਰਜ਼ ਸਕੱਤਰ ਨੂੰ 2022-23 ਦੀ ਪੰਜਾਬ ਫੂਡ ਗਰੇਨਜ਼ ਲੇਬਰ ਐਂਡ ਕਾਰਟੇਜ਼ ਪਾਲਿਸੀ 2020-21 ਅਧੀਨ 2022-23 ਲਈ ਲੇਬਰ ਦਾ ਮੰਨਿਆ ਟੈਂਡਰ ਰੱਦ ਕਰਨ ਲਈ ਕਾਨੂੰਨੀ ਨੋਟਿਸ ਦਿੱਤਾ ਹੈ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਰਾਹੀਂ ਪੱਲੇਦਾਰਾਂ ਦੇ ਆਗੂ ਖੁਸ਼ੀ ਮੁਹੰਮਦ ਤੇ ਸਾਬਕਾ ਪਾਰਲੀਮੈਂਟ ਮੈਂਬਰ ਕੇਵਲ ਸਿੰਘ ਨੇ ਦੱਸਿਆ ਕਿ 16 ਦਸੰਬਰ, 2021 ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿਖੇ ਅਤੇ 19 ਦਸੰਬ, 2021 ਨੂੰ ਜ਼ੀਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਐਲਾਨ ਕੀਤਾ ਸੀ। 
ਉਨ੍ਹਾਂ ਕਿਹਾ ਸੀ ਕਿ ਹੁਣ ਅੱਗੇ ਤੋਂ ਸਰਕਾਰ ਠੇਕੇਦਾਰੀ ਸਿਸਟਮ ਗ਼ ਬੰਦ ਕਰਕੇ ਪੈਸੇ ਸਿੱਧੇ ਪੱਲੇਦਾਰਾਂ ਦੇ ਖਾਤਿਆਂ ਵਿਚ ਪਾਇਆ ਕਰੇਗੀ, ਪਰ ਪੰਜਾਬ ਦੀ ਅਫਸਰਸ਼ਾਹੀ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੀ ਹੈ ਅਤੇ ਸਕੱਤਰ ਨੇ ਮੁੱਖ ਮੰਤਰੀ ਦੀ ਪ੍ਰਵਾਹ ਨਾ ਕਰਦਿਆਂ ਮੁੜ ਟੈੱਡਰ ਮੰਗ ਲਿਆ ਹੈ, ਜੋ ਸਰਾਸਰ ਚੁਣੀ ਹੋਈ ਸਰਕਾਰ ਦੇ ਖਿ਼ਲਾਫ਼ ਅਫਸਰਸ਼ਾਹੀ ਦੀ ਮਨਮਾਨੀ ਹੈ। 
ਉਨ੍ਹਾਂ ਕਿਹਾ ਕਿ ਫੂਡ ਐੱਡ ਸਪਲਾਈ ਵਿਭਾਗ ਦੇ ਸਕੱਤਰ ਠੇਕੇਦਾਰਾਂ ਵਲੋਂ ਪਾਈ ਇਕ ਰਿੱਟ ਪਟੀਸ਼ਨ ਦਾ ਹਵਾਲਾ ਦੇ ਕੇ ਮੁੜ ਟੈੱਡਰ ਮੰਗ ਚੁੱਕੇ ਹਨ। ਜਦੋਂ ਕਿ ਮੁੱਖ ਮੰਤਰੀ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੀ ਉਨ੍ਹਾਂ ਨੂੰ ਨਹੀਂ ਮਿਲ ਰਹੇ ਅਤੇ ਉਹ ਤਿੰਨ ਦਿਨ ਤੋਂ ਦਿਨ-ਰਾਤ ਲਗਾਤਾਰ ਮੁੱਖ ਮੰਤਰੀ ਨੂੰ ਮਿਲਣ ਲਈ ਕਾਂਗਰਸ ਭਵਨ ਬੈਠਦੇ ਆ ਰਹੇ ਹਨ। 
ਉਨ੍ਹਾਂ ਇਹ ਕਾਨੂੰਨੀ ਨੋਟਿਸ ਦੇ ਕੇ ਸਕੱਤਰ ਨੂੰ ਕਿਹਾ ਹੈ ਕਿ ਮੰਗੇ ਗਏ ਟੈੱਡਰ ਰੱਦ ਕੀਤੇ ਜਾਣ ਅਤੇ ਪੈਸੇ ਸਿੱਧੇ ਪੱਲੇਦਾਰਾਂ ਦੇ ਖਾਤੇ ਵਿਚ ਪਾਏ ਜਾਣ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਦਖ਼ਲ ਦੇ ਕੇ ਇਸ ਟੈੱਡਰ ਨੂੰ ਰੱਦ ਕਰਵਾਉਣ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਅਫਸਰਸ਼ਾਹੀ ਵਲੋਂ ਕੀਤੀ ਜਾ ਰਹੀ ਮਨਮਾਨੀ ਉਤੇ ਨਕੇਲ ਪਾਉਣ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਫੂਡਗ੍ਰੇਨ ਐੱਡ ਅਲਾਇਡ ਵਰਕਰਜ਼ ਯੂਨੀਅਨ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀਜ਼ ਪੱਲੇਦਾਰ ਆਜ਼ਾਦ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ (ਏਟਕ), ਫੂਡ ਹੈੱਡਲਿੰਗ ਵਰਕਰ ਯੂਨੀਅਨ ਤੇ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਖੁਸ਼ੀ ਮੁਹੰਮਦ, ਕੇਵਲ ਸਿੰਘ ਸਾਬਕਾ ਐਮ.ਪੀ., ਕਰਮਦੀਨ, ਸ਼ਮਸ਼ੇਰ ਸਿੰਘ, ਪ੍ਰੇਮ ਲਾਲ, ਦੇਸਾ ਸਿੰਘ, ਪ੍ਰੀਤਮ ਸਿੰਘ, ਰਾਜ ਕੁਮਾਰ ਰਾਜਪੁਰਾ ਤੇ ਪਿਆਰਾ ਲਾਲ ਨੇ ਸੰਬੋਧਨ ਕੀਤਾ।

Saturday, December 18, 2021

ਜਨਤਾ ਦਲ ਯੂਨਾਈਟਿਡ ਵੱਲੋਂ ਵੀ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ

ਪ੍ਰਵਾਸੀ ਮਜ਼ਦੂਰਾਂ ਨੂੰ  ਮੋਦੀ ਦੇ ਪੱਖ ’ਚ ਭੁਗਤਣ ਲਈ ਪ੍ਰੇਰੇਗਾ: ਬੈਨੀਪਾਲ

ਕੇਂਦਰੀ ਮੰਤਰੀ ਆਰ. ਸੀ. ਪੀ. ਸਿੰਘ ਸਮੇਤ ਹੋਏ ਮੰਡੀ ਗੋਬਿੰਦਗੜ੍ਹ ਲਈ ਰਵਾਨਾ


ਐੱਸ. ਏ. ਐੱਸ. ਨਗਰ
:
18 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ):: 

ਹੁਣ ਪੰਜਾਬ ਦੀ ਚੋਣ ਸਿਆਸਤ ਵਿੱਚ ਜਨਤਾ ਦਲ ਯੂਨਾਈਟਿਡ ਵੀ ਸਰਗਰਮੀ ਨਾਲ ਕੁੱਦ ਪਿਆ ਹੈ। ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਬੀ ਜੇ ਪੀ ਪੱਖੀ ਸਮਾਗਮਾਂ ਅਤੇ ਹਮਾਇਤੀਆਂ ਦੀਆਂ ਸਰਗਰਮੀਆਂ ਵਿੱਚ ਤੂਫ਼ਾਨੀ ਤੇਜ਼ੀ ਆਈ ਹੈ। ਕੌਮੀ ਪੱਧਰ ਤੇ ਆਪਣਾ ਅਸਰ ਛੱਡਣ ਵਾਲੀ ਇਸ ਪਾਰਟੀ ਲਈ ਇਸ ਵੇਲੇ ਪੰਜਾਬ ਵੀ ਇੱਕ ਚੁਣੌਤੀ ਹੈ। 

ਮੁਹਾਲੀ ਦੀ ਐਰੋਸਿਟੀ ਵਿਖੇ ਜਨਤਾ ਦਲ ਯੂਨਾਈਟਿਡ ਵਲੋਂ ਆਪਣੇ ਚੋਣ ਦਫ਼ਤਰ ਦੀ ਰਸਮੀ ਸ਼ੁਰੂਆਤ ਬੀਤੇ ਦਿਨੀਂ ਕੀਤੀ ਜਾ ਚੁੱਕੀ ਹੈ, ਜਿਸਦੇ ਚਲਦਿਆਂ ਹੁਣ ਪਾਰਟੀ ਨੂੰ ਪੰਜਾਬ ਅੰਦਰ ਹੋਰ ਜ਼ਿਆਦਾ ਮਜਬੂਤੀ ਮਿਲੇਗੀ ਅਤੇ ਪੰਜਾਬ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਸਹੀ ਨੁਮਾਇੰਦੇ ਚੁਨਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਭੁਗਤਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਬਾਕਾਇਦਾ ਇੱਕ ਐਕਸ਼ਨ ਪਲਾਂ ਬਣਾਇਆ ਜਾ ਚੁੱਕਿਆ ਹੈ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਤਾ ਦਲ ਯੂਨਾਈਟਿਡ ਦੀ ਪੰਜਾਬ ਇਕਾਈ ਦੇ ਪ੍ਰਧਾਨ ਮਾਲਵਿੰਦਰ ਸਿੰਘ ਬੈਨੀਪਾਲ ਨੇ ਪਾਰਟੀ ਦਫ਼ਤਰ ਤੋਂ ਮੰਡੀ ਗੋਬਿੰਦਗੜ੍ਹ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੈਨੀਪਾਲ ਨੇ ਦੱਸਿਆ ਕਿ ਕੇਂਦਰੀ ਸਟੀਲ ਮੰਤਰੀ ਆਰ. ਸੀ. ਪੀ. ਸਿੰਘ ਵਲੋਂ ਬੀਤੇ ਦਿਨ ਮੁਹਾਲੀ ਵਿਖੇ ਪਾਰਟੀ ਦੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ, ਜਿਸ ਉਪਰੰਤ ਉਹ ਸ੍ਰੀ ਅਨੰੰਦਪੁਰ ਸਾਹਿਬ ਵਿਖੇ ਵੀ ਨਤਮਸਤਕ ਹੋਏ। 

ਉਨ੍ਹਾਂ ਦੱਸਿਆ ਕਿ ਅੱਜ ਉਹ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵਾਸੀ ਭਾਈਚਾਰੇ ਨੂੰ ਇਕ ਸਮਾਗਮ ਦੌਰਾਨ ਸੰਬੋਧਨ ਕਰਨਗੇ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਭੁਗਤਣ ਦੀ ਅਪੀਲ ਕਰਨਗੇ ਤਾਂ ਜੋ ਦੇਸ਼ ਦੀ ਵਿਕਾਸ ਗਤੀ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਲਾਭ ਪੰਜਾਬ ਅੰਦਰ ਘੱਟ ਲੋਕਾਂ ਨੂੰ ਮਿਲ ਰਿਹਾ ਹੈ, ਜਿਸ ਲਈ ਉਹ ਪੰਜਾਬ ਅੰਦਰ ਲੋਕਾਂ ਨੂੰ ਜਾਗਰੂਕ ਕਰਦਿਆਂ ਪ੍ਰਧਾਨ ਮੰਤਰੀ ਯੋਜਵਾਨਾਂ ਦਾ ਲਾਭ ਲੈਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਲੱਕੀ ਗੁਲਾਟੀ, ਚੇਅਰਮੈਨ ਆਈ. ਡੀ. ਸਿੰਘ, ਏ. ਕੇ. ਪਵਾਰ, ਜਗਦੀਸ਼ ਸਿੰਘ, ਭੁਪਿੰਦਰ ਸਭਰਵਾਲ, ਅਮਨ ਗੁਲਾਟੀ, ਟੀ. ਐਸ. ਗੁਲਾਟੀ, ਅਮਰਜੀਤ ਬਜਾਜ, ਜਸਵਿੰਦਰ ਸਿੰਘ, ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਬੀ. ਐਸ. ਮਨੀ ਤੋਂ ਇਲਾਵਾ ਹੋਰ ਹਾਜ਼ਰ ਸਨ।

ਉਂਝ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੂਜੇ ਸੂਬਿਆਂ ਤੋਂ ਆਏ ਕਿਰਤੀਆਂ ਅਤੇ ਮਜ਼ਦੂਰਾਂ ਨੂੰ ਪਰਵਾਸੀ ਆਖੇ ਜਾਣ ਤੇ ਵਿਵਾਦ ਹੁੰਦਾ ਰਿਹਾ ਹੈ। ਉਹਨਾਂ ਨੂੰ ਭਾਰਤੀ ਹੀ ਆਖਿਆ ਅਤੇ ਸਮਝਿਆ ਜਾਣਾ ਚਾਹੀਦਾ ਹੈ ਉਹ ਕਿਸੇ ਦੂਜੇ ਦੇਸ ਤੋਂ ਇਥੇ ਨਹੀਂ ਆਏ। ਜਦੋਂ ਕੋਰੋਨਾ ਕਾਰਨ ਇਹਨਾਂ ਮਜ਼ਦੂਰਾਂ ਨੇ ਆਪੋ ਆਪਣੇ ਸੂਬਿਆਂ ਅਤੇ ਇਲਾਕਿਆਂ ਵੱਲ ਹਿਜਰਤ ਸ਼ੁਰੂ ਕੀਤੀ ਤਾਂ ਉਸ ਵੇਲੇ ਬਹੁਤ ਸਾਰੇ ਮਜ਼ਦੂਰਾਂ ਨੂੰ ਬਹੁਤ ਹੀ ਖੱਜਲ ਖੁਆਰੀਆਂ ਹੋਈਆਂ। ਕਈ ਮਜ਼ਦੂਰ ਪੈਦਲ ਹੀ ਤੁਰ ਪਏ ਅਤੇ ਥੱਕ ਕੇ ਅਰਾਮ ਕਰਦਿਆਂ ਨੂੰ ਮਾਲ ਗੱਡੀਆਂ ਕੁਚਲ ਗਈਆਂ। ਬਸਾਂ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਭੇਜਣ ਭਿਜਵਾਉਣ ਲਈ ਜਿਹੜਾ ਢੰਗ ਤਰੀਕਾ ਰਿਹਾ ਉਸ ਵਿੱਚੋਂ ਦਲਾਲਾਂ ਨੇ ਇਹਨਾਂ ਦਾ ਕਾਫੀ ਸ਼ੋਸ਼ਣ ਕੀਤਾ। ਮਜ਼ਦੂਰਾਂ ਦੀਆਂ ਅਜਿਹੀਆਂ ਰਿਪੋਰਟਾਂ ਨੂੰ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਪੂਰੀ ਤਰ੍ਹਾਂ ਉਠਾਉਣਾ ਹੈ। ਇਸ ਲਈ ਅਜਿਹੇ ਕਿੰਨੇ ਕੁ ਮਜ਼ਦੂਰਾਂ ਨੂੰ ਜਨਤਾ ਦਲ ਯੂਨਾਈਟਿਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਪ੍ਰੇਰ ਸਕੇਗਾ ਇਸ ਦਾ ਪਤਾ ਚੋਣ ਨਤੀਜੇ ਆਉਣ ਤੇ ਹੀ ਲੱਗੇਗਾ। ਮਜ਼ਦੂਰਾਂ ਨੂੰ ਆਪਣੇ ਨਾਲ ਹੋਈ ਬੀਤੀ ਭਾਵੇਂ ਭੁੱਲ ਗਈ ਹੋਵੇ ਪਰ ਸਿਆਸੀ ਧਿਰਾਂ ਅਤੇ ਟਰੇਡ ਯੂਨੀਅਨਾਂ ਇਸ ਨੂੰ ਚੇਤੇ ਕਰਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ।  

Friday, December 10, 2021

Environment: ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

 Thursday: 9th December 2021 at 6:16 PM

‘ਸਾਨੂੰ ਹਵਾ ਦੀ ਗੁਣਵੱਤਾ ਸੁਧਾਰ ਕਰਨ ਲਈ ਪਰਾਲੀ ਸਾੜਨ ਤੋਂ ਪਰੇ ਦੇਖਣ ਦੀ ਲੋੜ ਹੈ’

ਪ੍ਰਤੀਕਾਤਮਕ ਫੋਟੋ 

ਚੰਡੀਗੜ੍ਹ: 09 ਦਸੰਬਰ 2021: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::

”ਸ਼੍ਰੀ ਰਾਣਾ ਗੁਰਜੀਤ ਸਿੰਘ, ਕੈਬਨਿਟ ਮੰਤਰੀ, ਪੰਜਾਬ ਸਰਕਾਰ ਨੇ ਕਿਹਾ ਸਾਨੂੰ ਪਰਾਲੀ ਸਾੜਨ ਦੇ ਮੁੱਦੇ ਤੋਂ ਪਰੇ ਜਾਣ ਦੀ ਜ਼ਰੂਰਤ ਹੈ ਅਤੇ ਸੜਕ ਦੀ ਧੂੜ ਅਤੇ ਹਵਾ ਪ੍ਰਦੂਸ਼ਣ ਨਾਲ ਨਜਿੱਠਦੇ ਹੋਏ ਮਿਊਂਸੀਪਲ ਕੂੜਾ, ਉਦਯੋਗ ਅਤੇ ਪਲਾਸਟਿਕ ਨੂੰ ਸਾੜਨਾ ਇਸ ਤੋਂ ਨਿਕਲਣ ਵਾਲੇ ਨਿਕਾਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਉਹ  ਚੰਡੀਗੜ੍ਹ ਵਿਖੇ ਸੈਂਟਰ ਫਾਰ ਸਟੱਡੀ ਆਫ਼ ਸਾਇੰਸ, ਟੈਕਨਾਲੋਜੀ ਅਤੇ (CSTEP), ਦੁਆਰਾ ਆਯੋਜਿਤ ‘ਵਿਜ਼ਨ:'ਕਲੀਨ ਸਕਾਈਜ਼ ਫਾਰ ਪੰਜਾਬ',’ ਵਿੱਚ ਬੋਲ ਰਹੇ ਸਨ ਜੋ ਕਿ ਭਾਰਤ ਦੇ ਪ੍ਰਮੁੱਖ ਵਿਚਾਰ ਕੁੰਡ  ਵਿਚੋ ਇੱਕ ਹੈ।

ਓਨਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਵਿਆਪਕ ਹੱਲ ਸਮੇਂ ਦੀ ਲੋੜ ਹੈ। ਇਸ ਨੂੰ ਅਜਿਹਾ  ਬਣਾਉਣ ਲਈ

ਸਰਕਾਰੀ ਵਿਭਾਗਾਂ ਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਇਕਸਾਰ ਕਰਨਾ ਹੋਵੇਗਾ। 

ਉਹਨਾਂ ਨੇ ਕਿਹਾ ਕਿ ਪੰਜਾਬ ਦੀ ਵੱਡੀ ਖੇਤੀ ਉਪਜ ਨੂੰ ਦੇਖਦੇ ਹੋਏ ਪਰਾਲੀ ਸਾੜਨ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਫੌਰੀ ਉਪਾਵਾਂ ਦੀ ਲੋੜ ਹੈ। “ਅਸੀਂ ਕਿਸਾਨਾਂ ਨੂੰ ਕੇਵਲ  ਪਰਾਲੀ ਸਾੜਨ ਤੋਂ ਰੋਕਣ ਲਈ ਉਦੋ ਹੀ ਮਨਾ ਸਕਾਂਗੇ ਜਦੋ ਅਸੀਂ ਉਹਨਾਂ ਨੂੰ ਵਿਕਲਪਕ ਹੱਲ ਪੇਸ਼ ਕਰੀਏ।ਇਸ ਮੁੱਦੇ ਦਾ ਪ੍ਰਬੰਧਨ ਕਰਨ ਲਈ, ਉਦਯੋਗ, ਖੇਤੀਬਾੜੀ ਯੂਨੀਵਰਸਿਟੀਆਂ, ਪ੍ਰਦੂਸ਼ਣ ਕੰਟਰੋਲ ਬੋਰਡ, ਅਤੇ ਸਰਕਾਰ ਨੂੰ ਸੰਪੂਰਨ ਹੱਲ ਲੱਭਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।“

ਇਸ ਮੌਕੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਕਿਹਾ ਕਿ ਪਰਾਲੀ ਨੂੰ ਸਮੱਸਿਆ ਵਜੋਂ ਨਹੀਂ ਸਗੋਂ ਇੱਕ ਮੌਕੇ ਵਜੋਂ ਸਮਝਿਆ ਜਾਣਾ ਚਾਹੀਦਾ ਹੈ ਅਤੇ ਬਾਲਣ ਜਾਂ ਖਾਦ ਬਣਾਓ। ਇਹ ਬਿਹਤਰ ਹਵਾ ਗੁਣਵੱਤਾ ਵਿੱਚ ਯੋਗਦਾਨ ਪਾਉਂਦੇ ਹੋਏ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਮਦਦ ਕਰ ਸਕਦਾ ਹੈ।

ਇਸ ਦੌਰਾਨ ਮੁਹਾਲੀ ਦੇ ਨਗਰ ਨਿਗਮ ਕਮਿਸ਼ਨਰ ਡਾ: ਕਮਲ ਕੁਮਾਰ ਗਰਗ ਨੇ ਵਾਤਾਵਰਨ ਸੁਰੱਖਿਆ ਨੂੰ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਹਾਲ ਹੀ ਵਿੱਚ ਕਈ ਰਿਪੋਰਟਾਂ ਨੇ ਪੰਜਾਬ ਦੀ ਹਵਾ ਦੀ ਵਿਗੜ ਰਹੀ ਗੁਣਵੱਤਾ ਨੂੰ ਉਜਾਗਰ ਕੀਤਾ ਹੈ।  ਜ਼ਿਆਦਾਤਰ ਸਰਦੀਆਂ ਵਿੱਚ ਪਰਾਲੀ ਸਾੜਨ ਦੇ ਮੁੱਦੇ ਚਰਚਾ ਦਾ ਕੇਂਦਰ ਹੁੰਦੇ ਹਨ  ਜਦਕਿ ਪੰਜਾਬ ਦੇ ਨਾਗਰਿਕ ਸਾਲ ਭਰ ਹਵਾ ਦੀ ਗੁਣਵੱਤਾ ਦੇ ਮਾੜੇ ਪੱਧਰਾਂ ਨਾਲ ਪ੍ਰਭਾਵਿਤ ਹੁੰਦੇ ਹਨ।

ਭਾਰਤ ਦੇ ਵਾਤਾਵਰਨ ਰਾਜ 2021 ਵਿੱਚ ਪੰਜਾਬ ਵਿੱਚ 41,900 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਰਾਜ ਵਿੱਚ ਹਵਾ ਦੀ ਗੁਣਵੱਤਾ ਦੇ ਮੁੱਦੇ 2018 ਵਿੱਚ, ਪੰਜਾਬ ਚੋਟੀ ਦੇ ਚਾਰ ਰਾਜਾਂ ਵਿੱਚ ਸ਼ਾਮਲ ਸੀ ਵੱਧ ਤੋਂ ਵੱਧ ਸ਼ਹਿਰ ਜੋ ਭਾਰਤ ਦੇ ਰਾਸ਼ਟਰੀ ਹਵਾ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ। ਇਹ ਇਸ ਸੰਦਰਭ ਵਿੱਚ ਹੈ ਸੀਐਸਟੀਈਪੀ ਨੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਵਿਹਾਰਕ ਹੱਲ ਲੱਭਣ ਲਈ ਸਮਾਗਮ ਦਾ ਆਯੋਜਨ ਕੀਤਾ।

ਇਸ ਸਮਾਗਮ ਵਿੱਚ ਬੋਲਦਿਆਂ, ਸੀਐਸਟੀਈਪੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਜੈ ਅਸੁੰਡੀ ਨੇ ਕਿਹਾ, “ ਇਸ ਚਰਚਾ ਦਾ ਪ੍ਰਾਇਮਰੀ ਉਦੇਸ਼ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਦੇ ਸਾਰੇ ਕਾਰਨਾਂ ਅਤੇ ਪ੍ਰਭਾਵਾਂ ਨੂੰ ਸਮਝਣਾ, ਨੀਤੀ ਨੂੰ ਲਾਗੂ ਕਰਨ ਵਿੱਚ ਵਿਹਾਰਕ ਚੁਣੌਤੀਆਂ ਦੀ ਪਛਾਣ ਕਰਨਾ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਹੈ ਟਿਕਾਊ ਹੱਲ, ਅਤੇ ਰਾਜ ਦੇ ਵਿਭਾਗਾਂ ਦੀ ਤਕਨੀਕੀ ਸਮਰੱਥਾ ਦਾ ਨਿਰਮਾਣ ਕਰਨਾ।

CSTEP ਦੇ ਡਾ. ਪ੍ਰਤਿਮਾ ਸਿੰਘ ਨੇ ਕਿਹਾ ਪੰਜਾਬ ਵਿੱਚ ਸਰਦੀਆਂ ਦੇ ਮਹੀਨਿਆਂ ਵਿੱਚ ਪਰਾਲੀ ਦੇ ਸਾੜ ਕਾਰਨ ਦਿੱਲੀ ਅਤੇ ਗੁਆਂਢੀ ਰਾਜਾਂ ਵਿੱਚ ਹਵਾ ਪ੍ਰਦੂਸ਼ਣ ਕਰਦੀ ਹੈ। ਪਰ ਬਹੁਤ ਸਾਰੇ ਕਾਰਕ ਯੋਗਦਾਨ ਪਾਉਂਦੇ ਹਨ। ਪੰਜਾਬ ਦਾ ਹਵਾ ਪ੍ਰਦੂਸ਼ਣ ਇਹਨਾਂ ਵਿਚਾਰ-ਵਟਾਂਦਰਿਆਂ ਰਾਹੀਂ, ਅਸੀਂ ਇੱਕ ਡੂੰਘੀ ਗੱਲਬਾਤ ਸ਼ੁਰੂ ਕਰਨ ਦੀ ਉਮੀਦ ਕਰਦੇ ਹਾਂ। ਇਹਨਾਂ ਕਾਰਕਾਂ 'ਤੇ ਅਤੇ ਵਿਗਿਆਨਕ ਮੁਲਾਂਕਣਾਂ ਦੁਆਰਾ ਅਤੇ ਸਥਾਨਕ ਭਾਈਚਾਰਿਆਂ ਨਾਲ ਜੁੜ ਕੇ,ਅਸੀਂ ਰਾਜ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਇੱਕ ਵਿਆਪਕ ਅਤੇ ਰਣਨੀਤਕ ਯੋਜਨਾ ਤਿਆਰ ਕਰਾਂਗੇ।"

Saturday, October 02, 2021

ਅਜੋਕੇ ਸਮੇਂ ਚ ਪੱਤਰਕਾਰ ਨੂੰ ਆਪਣੀ ਭਰੋਸੇਯੋਗਤਾ ਬਹਾਲ ਰੱਖਣ ਦੀ ਲੋੜ:ਰੁਚਿਕਾ

Saturday 2nd October 2021 at 08:29 PM

ਪੱਤਰਕਾਰਾਂ ਦਾ ਕੰਮ ਦੂਜੇ ਵਰਗਾਂ ਨਾਲੋਂ ਜਿਆਦਾ ਔਖਾ:ਡਾ ਪਿਆਰਾ ਲਾਲ


ਚੰਡੀਗੜ੍ਹ: 2 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਮੁੱਖ ਧਾਰਾ ਵਾਲੇ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਗੋਦੀ ਮੀਡੀਆ ਵਾਲਾ ਲੇਬਲ ਲਵਾਉਣ ਵਿੱਚ ਅਸਲੀ ਹੱਥ ਉਹਨਾਂ ਦਾ ਹੈ ਜਿਹੜੇ ਗ਼ੈਰ-ਪੱਤਰਕਾਰ ਹੋਣ ਦੇ ਬਾਵਜੂਦ ਅਕਸਰ ਬੌਸ ਦੀ ਕੁਰਸੀ ਤੇ ਬੈਠੇ ਹੁੰਦੇ। ਕਦੇ ਖੁੱਲ੍ਹ ਕੇ ਅਤੇ ਕਦੇ ਪਰਦੇ ਦੇ ਪਿੱਛੇ। ਜਿਹੜੇ ਵਿਚਾਰੇ ਨੌਕਰੀਆਂ ਬਚਾਉਣ ਲਈ ਉਹਨਾਂ ਦੇ ਕਹੇ ਮੰਨਦੇ ਰਹੇ ਹੁੰਦੇ ਹਨ ਉਹ੍ਹਨਾਂ ਦਾ ਜ਼ਿਆਦਾ ਕਸੂਰ ਨਹੀਂ ਕਿਹਾ ਜਾ ਸਕਦਾ। ਭਰੋਸੇਯੋਗਤਾ ਦੇ ਮਾਮਲੇ ਵਿੱਚ ਵੀ ਇਹ ਪਹਿਲੂ ਅਸਰਦਾਇਕ ਕੰਮ ਕਰਦਾ ਹੈ। ਮਾਮਲਾ ਗੰਭੀਰ ਹੈ ਇਸਦਾ ਹੱਲ ਵੀ ਕੱਢਿਆ ਜਾਣਾ ਚਾਹੀਦਾ ਹੈ। ਕਾਰਪੋਰੇਟ ਵਾਲੇ ਇਸ ਯੁਗ ਵਿੱਚ ਇਹ ਗੱਲਾਂ ਕਰਨੀਆਂ ਤਾਂ ਸੌਖੀਆਂ ਹਨ ਪਰ ਇਹਨਾਂ ਤੇ ਅਮਲ ਬਹੁਤ ਔਖਾ ਹੈ। ਕਾਰਪੋਰੇਟੀਆਂ ਨੇ ਅਜਿਹੀ ਧੁੰਦ ਫੈਲਾ ਰੱਖੀ ਹੈ ਜਿਸ ਵਿੱਚ ਸੱਚ ਲੱਭਣਾ ਹੁਣ ਪਹਿਲਾਂ ਜਿੰਨਾ ਸੌਖਾ ਨਹੀਂ ਰਿਹਾ। ਇਹਨਾਂ ਕੌੜੀਆਂ ਹਕੀਕਤਾਂ ਦੇ ਬਾਵਜੂਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕਰਾਏ ਗਏ ਸੈਮੀਨਾਰ ਵਿੱਚ ਭਰੋਸੇਯੋਗਤਾ ਵਾਲੇ ਇਸ ਗੰਭੀਰ ਮੁੱਦੇ ਤੇ ਵੀ ਵਿਚਾਰਾਂ ਹੋਈਆਂ। ਇਹ ਸੈਮੀਨਾਰ ਵੀ ਸੰਵਾਦ ਦੇ ਅਧੀਨ ਚਲਾਈ ਜਾ ਰਹੀ ਲੜੀ ਦਾ ਹੀ ਇੱਕ ਹਿੱਸਾ ਕਿਹਾ ਜਾ ਸਕਦਾ ਹੈ ਜਿਸ ਅਧੀਨ ਇਹ ਯੂਨੀਅਨ ਮੀਡੀਆ ਸੰਬੰਧੀ ਚੇਤਨਾ ਫੈਲਾਉਣ ਵਿੱਚ ਬਹੁਤ ਹੀ ਸਫਲ ਮੁਹਿੰਮ ਚਲਾ ਰਹੀ ਹੈ। 

ਪੰਜਾਬ ਤੇ ਚੰਡੀਗੜ੍ਹ ਜਰਨਲਿਟਸ ਯੂਨੀਅਨ ਵਲੋਂ ਅੱਜ ਗਾਂਧੀ ਜੈਅੰਤੀ ਦੇ ਮੌਕੇ 'ਤੇ  'ਕਰੋਨਾ ਪੱਤਰਕਾਰ ਤੇ ਸਰਕਾਰ ਦੀ ਭੂਮਿਕਾ' ਵਿਸ਼ੇ 'ਤੇ ਕੇਂਦਰੀ ਸਿੰਘ ਸਭਾ ਵਿਖੇ  ਸੰਵਾਦ ਰਚਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਪੱਤਰਕਾਰ ਰੁਚਿਕਾ ਐਮ ਖੰਨਾ, ਬਿੰਦੂ ਸਿੰਘ, ਡਾਕਟਰ ਪਿਆਰਾ ਲਾਲ ਗਰਗ, ਪ੍ਰੋਫੈਸਰ ਖੁਸ਼ਹਾਲ ਸਿੰਘ, ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ ਤੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਸ਼ਾਮਲ ਸਨ। 

ਇਸ ਮੌਕੇ ਰੁਚਿਕਾ ਐਮ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੌਰ ਦੌਰਾਨ ਅਖ਼ਬਾਰਾਂ ਤੇ ਪੱਤਰਕਾਰਾਂ ਦਾ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸਮਾਜ ਵਿੱਚ ਪੱਤਰਕਾਰ ਦੀ ਵੱਡੀ ਭੂਮਿਕਾ ਹੈ। ਲੋਕ ਅਖ਼ਬਾਰ ਵਿੱਚ ਛਪੀ ਖ਼ਬਰ ਨੂੰ ਸੱਚ ਮੰਨਦੇ ਹੋਏ ਵਿਸ਼ਵਾਸ਼ ਕਰਦੇ ਹਨ। ਉਹਨਾਂ ਇਕ ਖ਼ਬਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਕ ਮੰਤਰੀ ਦਾ ਬੇਟਾ ਕਿਸੇ ਮਾਮਲੇ ਵਿੱਚ ਜੇਲ੍ਹ ਚਲਾ ਗਿਆ ਤੇ ਇਸ ਬਾਰੇ ਖ਼ਬਰ ਇਕ ਅਖ਼ਬਾਰ ਵਿੱਚ ਸਹੀ ਤੇ ਦੂਜੇ ਵਿੱਚ ਤੱਥਾਂ ਤੋ ਉਲਟ  ਪ੍ਰਕਾਸ਼ਿਤ ਹੋ ਗਈ ਪਰ ਉਦੋਂ ਦੇ ਮੁੱਖ ਮੰਤਰੀ ਨੂੰ ਜਦੋਂ ਉਕਤ ਨੇਤਾ ਦੇ ਸਿਆਸੀ ਭਵਿੱਖ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਅਖ਼ਬਾਰ ਨੇ ਤਾਂ ਰਾਹਤ ਮਿਲਣ ਦੀ ਖ਼ਬਰ ਲਗਾਈ ਹੈ। ਇਸ ਲਈ ਪੱਤਰਕਾਰਾਂ ਨੂੰ ਆਪਣੀ ਭਰੋਸੇਯੋਗਤਾ ਨੂੰ ਬਹਾਲ ਰੱਖਣ ਲਈ ਹਮੇਸ਼ਾ ਲੋਕ ਹਿਤ ਚ ਆਵਾਜ਼ ਉਠਾਉਣੀ ਚਾਹੀਦੀ ਹੈ। 

ਬਿੰਦੂ ਸਿੰਘ ਨੇ ਯੂਨੀਅਨ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰੋਨਾ ਕਾਲ ਦੌਰਾਨ ਪੱਤਰਕਾਰਾਂ, ਫੋਟੋਗ੍ਰਾਫਰਾਂ ਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਲੋਕ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਕਈ ਪੱਤਰਕਾਰ ਜ਼ਿੰਦਗੀ ਤੋ ਰੁਖ਼ਸਤ ਹੋ ਗਏ ਪਰ ਸਰਕਾਰਾਂ ਨੇ ਪੱਤਰਕਾਰਾਂ ਨੂੰ  ਸਮਾਜ ਦੇ ਦੂਜੇ ਵਰਗਾਂ ਦੇ ਬਰਾਬਰ ਮਾਨ ਸਨਮਾਨ ਨਹੀਂ ਦਿੱਤਾ। 

ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਡਾਕਟਰਾਂ ਦੀ ਡਿਊਟੀ ਸਭ ਤੋਂ ਸਖ਼ਤ ਹੈ ਪਰ ਜਦੋਂ ਪੱਤਰਕਾਰਾਂ ਨਾਲ ਵਿਚਰਨ ਤੋ ਪਤਾ ਲੱਗਿਆਂ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ। ਇਕ ਪੱਤਰਕਾਰ ਜਿੱਥੇ ਮਾਫੀਆ ਸਰਗਨਾ ਦੇ ਖਿਲਾਫ਼ ਲਿਖਦਾ ਉਥੇ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਉਧੇੜਦਾ ਹੈ। ਇਹੀ ਨਹੀਂ ਵਿਵਾਦਿਤ ਮੌਕੇ 'ਤੇ ਵੀ ਪੱਤਰਕਾਰ ਮੌਤ ਦੀ ਪਰਵਾਹ ਨਾ ਕਰਦਾ ਹੋਇਆ ਘਟਨਾ ਸਥਾਨ 'ਤੇ ਪੁੱਜਦਾ ਹੈ। ਉੱਥੇ ਜਾ ਕੇ ਖਤਰੇ ਉਠਾਉਂਦਾ ਹੈ।  

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਯੂਨੀਅਨ ਦੇ ਸੂਬਾਈ  ਪ੍ਰਧਾਨ  ਬਲਵਿੰਦਰ ਜੰਮੂ ਨੇ ਚੰਡੀਗੜ੍ਹ ਯੂਨਿਟ ਵਲੋ ਕੀਤੇ ਕਾਰਜਾਂ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਲੋਕ ਹਿਤ ਅਤੇ ਪੱਤਰਕਾਰਾਂ ਦੇ ਹਿਤ ਵਿੱਚ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਯੂਨੀਅਨ ਪੱਤਰਕਾਰਾਂ ਦੀ ਅਵਾਜ਼ ਬਣ ਰਹੀ ਹੈ ਤੇ ਭਵਿੱਖ ਵਿੱਚ ਪੱਤਰਕਾਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ। 

ਪਰ ਕੁਝ ਹੋਰ ਗੱਲਾਂ ਤੇ ਵੀ ਵਿਚਾਰ ਜ਼ਰੂਰੀ ਹੈ। ਜਦੋਂ ਮੀਡੀਆ ਅਦਾਰਿਆਂ ਦੇ ਮਾਲਕ ਹੀ ਇਹ ਸਮਝ ਰਹੇ ਹੋਣ ਕਿ ਸੱਚ ਦਾ ਸਿਰਫ ਇਹੀ ਹਿੱਸਾ ਲੱਭਣਾਂ ਜਾਂ ਦਿਖਾਉਣਾ ਹੈ ਜਿਹੜਾ ਉਹਨਾਂ ਨੂੰ ਠੀਕ ਬੈਠਦਾ ਹੈ ਤਾਂ ਉਦੋਂ ਇਹ ਗੱਲ ਸੋਚਣ ਵਾਲੀ ਹੋ ਜਾਂਦੀ ਹੈ ਕਿ ਪੱਤਰਕਾਰੀ ਵਿੱਚ ਕੌਣ ਅਤੇ ਕਿਵੇਂ ਰੱਖੇ ਭਰੋਸੇਯੋਗਤਾ ਦੀ ਬਹਾਲੀ? ਕੌਣ ਬਣਾਏ ਬੈਰੀਅਰ? ਕੌਣ ਕਰੇ ਨਿਰਪੱਖਤਾ ਦੀ ਗੱਲ? ਜੇ ਫੀਲਡ ਵਾਲੇ ਪੱਤਰਕਾਰਾਂ ਪ੍ਰਤੀ ਬਹੁਤ ਸਾਰੀਆਂ ਸ਼ਿਕਾਇਤਾਂ ਲੱਭੀਆਂ ਜਾ ਸਕਦੀਆਂ ਹਨ ਤਾਂ ਮੀਡੀਆ ਅਦਾਰਿਆਂ ਦੇ ਮਾਲਕਾਂ ਨੇ ਵੀ ਜ਼ਮੀਨ ਜਾਇਦਾਦਾਂ ਬਣਾਈਆਂ ਅਤੇ ਵੱਡੇ ਵੱਡੇ ਅਹੁਦੇ ਹਾਸਲ ਕਰ ਕੇ ਸੱਤਾ ਦੇ ਨੇੜੇ ਪਹੁੰਚਦੇ ਰਹੇ। 

ਇਸੇ ਤਰ੍ਹਾਂ ਪ੍ਰੋਫੈਸਰ ਖੁਸ਼ਹਾਲ ਸਿੰਘ ਵੱਲੋਂ ਦਿੱਤੀ ਸਲਾਹ ਵੀ ਅਨਮੋਲ ਹੈ। ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣ ਵਾਲੀ ਗੱਲ ਵੀ ਚੰਗੀ ਹੈ ਪਰ ਇਸ ਤੇ ਅਮਲ ਕਰਨ ਵਾਲਾ ਮਾਹੌਲ ਦਿਨੋ ਦਿਨ ਘਟਦਾ ਜਾ ਰਿਹਾ ਹੈ। ਸੁਆਲ ਪੁੱਛਣ ਦੇ ਮੇਲ ਮੌਕੇ ਹੋਲੀ ਹੋਲੀ ਖਤਮ ਕੀਤੇ ਜਾ ਰਹੇ ਹਨ। ਹਰ ਮਾਮਲੇ ਬਾਰੇ ਪ੍ਰੈਸ ਨੋਟ ਜਾਰੀ ਕਰਕੇ ਦੱਸਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਮੌਜੂਦਾ ਸਿਸਟਮ ਅਤੇ ਮਾਹੌਲ ਪੱਤਰਕਾਰਾਂ ਨੂੰ ਖੋਜੀ ਨਹੀਂ ਕਲਰਕ ਬਣਾਉਣ ਵੱਲ ਜਾ ਰਿਹਾ ਹੈ। ਇਸ ਸਾਰੀ ਗਿਰਾਵਟ ਅਤੇ ਖਤਰਨਾਕ ਵਰਤਾਰੇ ਲਈ ਸੋਸਾਇਟੀ ਵੀ ਜ਼ਿੰਮੇਵਾਰ ਹੈ। ਆਰਥਿਕ ਪੱਖੋਂ ਕਮਜ਼ੋਰ ਮੀਡੀਆ ਵਾਲਿਆਂ ਨੂੰ ਆਪਣੇ ਹਥਿਆਰ ਬਣਾ ਲਿਆ ਜਾਂਦਾ ਹੈ। 

ਡਾਕਟਰ ਪਿਆਰਾ ਲਾਲ ਗਰਗ ਹੁਰਾਂ ਨੇ ਵੀ ਸੱਚੀ ਗੱਲ ਕੀਤੀ ਹੈ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ।ਕੀ ਇਸ ਸਖਤੀ ਸੰਬੰਧੀ ਸਾਡੀ ਸੋਸਾਇਟੀ ਮੀਡੀਆ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਕੁਝ ਕਰਦੀ ਹੈ? ਜੇ ਮੀਡੀਆ ਕਿਰਤੀਆਂ ਦੇ ਖਿਲਾ ਕੋਈ ਐਕਸ਼ਨ ਹੋ ਜਾਂਦਾ ਹੈ ਤਾਂ ਸੋਸਾਇਟੀ ਆਮ ਤੌਰ ਤੇ ਮੀਡੀਆ ਵੱਲ ਹੀ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ। ਉਹਨਾਂ ਦੀ ਸਹਾਇਤਾ ਲਈ ਸੋਸਾਇਟੀ ਕਿੰਨੀ ਕੁ ਵਾਰ ਅੱਗੇ ਆਉਂਦੀ ਹੈ?

ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਸਰਪ੍ਰਸਤ ਤਰਲੋਚਨ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ। ਮੰਚ ਸੰਚਾਲਨ ਭੁਪਿੰਦਰ ਮਲਿਕ ਨੇ ਬਾਖੂਬੀ ਕੀਤਾ।  ਇਸ ਮੌਕੇ ਆਰ ਐਸ ਲਿਬਰੇਟ, ਬਲਵਿੰਦਰ ਸਿਪਰੇ, ਸੰਤੋਸ਼ ਗੁਪਤਾ, ਮੇਜਰ ਸਿੰਘ, ਬਲਵੀਰ ਸਿੰਘ, ਇੰਦਰਪ੍ਰੀਤ ਸਿੰਘ, ਦਿਆ ਸ਼ਰਮਾ, ਕੁਲਵਿੰਦਰ ਸੂਦ, ਜੈ ਪ੍ਰਕਾਸ਼ ਜੇਪੀ, ਸੂਰਜ, ਸੁਧੀਰ ਤੰਵਰ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ। 

ਇਹ ਸੋਸਾਇਟੀ ਡਾਕਟਰ ਨੂੰ ਤਾਂ ਮੂੰਹ ਮੰਗੀ ਫੀਸ ਦੇਂਦੀ ਹੈ। ਵਕੀਲ ਨੂੰ ਵੀ ਮੂੰਹ ਮੰਗੀ ਫੀਸ ਦੇਂਦੀ ਹੈ। ਵਿਆਹ ਸ਼ਾਦੀ ਤੇ ਬੁਲਾਏ ਵੀਡਿਓਗ੍ਰਾਫਰ ਨੂੰ ਵੀ ਮੋਟੇ ਪੈਸੇ ਦੇਂਦੀ ਹੈ ਪਰ ਜਦੋਂ ਗੱਲ ਪੱਤਰਕਾਰ ਦੀ ਆਏ ਤਾਂ ਹੱਸ ਕੇ ਦਿਖਾ ਦੇਂਦੀ ਹੈ ਅਤੇ ਧੰਨਵਾਦ ਨਾਲ ਹੀ ਕੰਮ ਸਾਰਦੀ ਹੈ। ਉਸਦੇ ਪੈਟ੍ਰੋਲਪਾਣੀ ਦੀ ਹਾਲਤ ਕਦੇ ਨਹੀਂ ਦੇਖਦੀ ਰਸੋਈ ਦੀ ਤਾਂ ਕੀ ਦੇਖੀ ਹੈ। ਇਸ ਸੋਸਾਇਟੀ ਨੂੰ ਮੀਡੀਆ ਵਾਲਿਆਂ ਕੋਲੋਂ ਕੁਰਬਾਨੀਆਂ ਦੀ ਗੱਲ ਸੋਭਦੀ ਹੀ ਨਹੀਂ। ਉਹਨਾਂ ਨੂੰ ਕੁਰਪਟ ਵੀ ਇਹੀ ਸੋਸਾਇਟੀ ਕਰ ਰਹੀ ਹੈ।