6th July 2022 at 6:04 PM
ਬੀਜੇਪੀ ਆਪਣੇ ਏਜੰਡੇ ਅਤੇ ਵਿਚਾਰਧਾਰਾ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ
ਲੋਕ ਬੁਰੀ ਤਰ੍ਹਾਂ ਬੀ ਜੇ ਪੀ ਵੱਲੋਂ ਪੈਦਾ ਕੀਤੀ ਮਹਿੰਗਾਈ ਵਿੱਚ ਉਲਝੇ ਹੋਏ ਹਨ। ਦੋ ਵਕਤ ਦੀ ਦਾਲ ਰੋਟੀ ਅਤੇ ਟੈਕਸਾਂ ਦੀਆਂ ਅਦਾਇਗੀਆਂ ਦੇ ਚੱਕਰਾਂ ਵਿਚ ਉਲਝੇ ਹੈ ਲੋਕਾਂ ਕੋਲ ਵਿਹਲ ਵੀ ਨਹੀਂ ਬਚਿਆ। ਇਸ ਲਈ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਖਿਲਾਫ ਹੁੰਦੇ ਮੁਜ਼ਾਹਰਿਆਂ ਅਤੇ ਧਰਨਿਆਂ ਵਿਚ ਵੀ ਬਹੁਤੀਆਂ ਭੀੜਾਂ ਨਹੀਂ ਜੁੜਦੀਆਂ। ਵਿਰੋਧੀ ਧਿਰ ਨਾਲ ਸਬੰਧਤ ਪਾਰਟੀਆਂ ਵੀ ਸਿਰਫ ਮੋਦੀ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ। ਉਹਨਾਂ ਕੋਲ ਕੋਈ ਅਜਿਹਾ ਏਜੰਡਾ ਜਾਂ ਫਲਸਫਾ ਬਚਿਆ ਹੀ ਨਹੀਂ ਲੱਗਦਾ ਜਿਹੜਾ ਮੋਦੀ ਦੇ ਜਾਦੂ ਦੀ ਕੱਟ ਬਣ ਸਕੇ। ਮਹਿੰਗਾਈ ਅਤੇ ਹੋਰਨਾਂ ਦਬਾਵਾਂ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਲੋਕਾਂ ਦੀ ਭੀੜ ਅਜੇ ਵੀ ਮੋਦੀ ਮੋਦੀ ਦਾ ਜਾਪੁ ਕਰ ਰਹੀ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਬੀ ਜੇ ਪੀ ਆਪਣੀ ਵਿਚਾਰਧਾਰਾ, ਏਜੰਡੇ ਅਤੇ ਝੰਡੇ ਨੂੰ ਇੱਕ ਵਾਰ ਫੇਰ ਹੋਰ ਅੱਗੇ ਵਧਾਉਣ ਵਿਚ ਜੁੱਟੀ ਹੋਈ ਹੈ। ਲੁਧਿਆਣਾ ਦੇ ਘੰਟਾਘਰ ਚੌਂਕ ਵਾਲੇ ਦਫਤਰ ਵਿਚ ਬੀਜੇਪੀ ਆਗੂਆਂ ਨੇ ਏਸੇ ਮਕਸਦ ਨੂੰ ਸਾਹਮਣੇ ਰੱਖਦਿਆਂ ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਹਨਾਂ ਵੇਲਿਆਂ ਦਾ ਵਿਸਥਾਰ ਨਾਲ ਯਿਕਾਰ ਕੀਤਾ ਅਤੇ ਕਸ਼ਮੀਰ ਦੀ ਹਾਲਤ ਵੀ ਚੇਤੇ ਕਾਰਵਾਈ।
ਇਸ ਮੌਕੇ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮ ਪ੍ਰਸਾਦ ਮੁਖਰਜੀ ਦਾ 122ਵਾਂ ਜਨਮ ਦਿਵਸ 6 ਜੁਲਾਈ ਨੂੰ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਘੰਟਾ ਘਰ ਵਿਖੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਯਸ਼ਪਾਲ ਜਨੋਤਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਪਰਵੀਨ ਬਾਂਸਲ, ਬੁਲਾਰੇ ਗੁਰਦੀਪ ਗੋਸ਼ਾ, ਘੱਟ ਗਿਣਤੀ ਮੋਰਚਾ ਭਾਜਪਾ ਪੰਜਾਬ ਦੇ ਪ੍ਰਧਾਨ ਜੌਹਨ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਭਾਜਪਾ ਵਰਕਰਾਂ ਨੇ ਡਾ: ਮੁਖਰਜੀ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਡਾ: ਸ਼ਿਆਮ ਪ੍ਰਸਾਦ ਮੁਖਰਜੀ ਦੀ 122ਵੀਂ ਜਯੰਤੀ ਸਬੰਧੀ ਸਮਾਗਮ ਲੁਧਿਆਣਾ ਦੀਆਂ ਸਾਰੀਆਂ 24 ਡਿਵੀਜ਼ਨਾਂ ਵਿਚ ਲਗਭਗ 40-42 ਥਾਵਾਂ 'ਤੇ ਕਰਵਾਏ ਗਏ ਵਿਸ਼ੇਸ਼ ਆਯੋਜਨਾਂ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜਨੋਤਰਾ ਨੇ ਕਿਹਾ ਕਿ ਦੇਸ਼ ਵਿੱਚ ਧਰਮ ਹੀ ਰਾਸ਼ਟਰੀ ਧਰਮ ਹੈ।
ਸ਼ਿਆਮਾ ਪ੍ਰਸਾਦ ਮੁਖਰਜੀ ਦੋ ਵਿਧਾਨ, ਦੋ ਸਿਰ ਅਤੇ ਦੋ ਨਿਸ਼ਾਨ ਦੇ ਵਿਰੋਧੀ ਸਨ। ਜੇਕਰ ਅੱਜ ਕਸ਼ਮੀਰ ਵਿੱਚ ਧਾਰਾ 370 ਨਹੀਂ ਹੈ, ਦੋ ਝੰਡੇ ਨਹੀਂ ਹਨ ਤਾਂ ਇਸ ਦਾ ਸਿਹਰਾ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜਾਂਦਾ ਹੈ। ਸ਼ਿਆਮਾ ਪ੍ਰਸਾਦ ਮੁਖਰਜੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੇ ਕੱਟੜ ਆਲੋਚਕ ਸਨ। ਸਿਆਮਾ ਪ੍ਰਸਾਦ ਮੁਖਰਜੀ ਦੀ 122ਵੀਂ ਜਯੰਤੀ ਮਨਾਈ ਜਾ ਰਹੀ ਹੈ।
ਇਹ ਸ਼ਿਆਮਾ ਪ੍ਰਸਾਦ ਮੁਖਰਜੀ ਹੀ ਸਨ ਜਿਨ੍ਹਾਂ ਨੇ ਜਨਸੰਘ ਦੀ ਸਥਾਪਨਾ ਕੀਤੀ ਸੀ ਅਤੇ ਅੱਜ ਦੀ ਭਾਰਤੀ ਜਨਤਾ ਪਾਰਟੀ ਜਨਸੰਘ ਦਾ ਹੀ ਨਵਾਂ ਰੂਪ ਹੈ।
ਭਾਜਪਾ ਦੇ ਉਪ ਪ੍ਰਧਾਨ ਪਰਵੀਨ ਬਾਂਸਲ ਨੇ ਕਿਹਾ ਕਿ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ 6 ਜੁਲਾਈ 1901 ਨੂੰ ਕੋਲਕਾਤਾ 'ਚ ਹੋਇਆ ਸੀ | ਉਨ੍ਹਾਂ ਦੇ ਪਿਤਾ ਆਸ਼ੂਤੋਸ਼ ਮੁਖਰਜੀ ਇੱਕ ਨਾਮਵਰ ਵਕੀਲ ਸਨ। ਉਸਨੇ 1929 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਬੰਗਾਲ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣ ਗਿਆ। ਉਹ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਸਨ ਪਰ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਜਲਦੀ ਹੀ ਨਹਿਰੂ ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹਮੇਸ਼ਾ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਰਹੀ ਹੈ।
ਇਸ ਮੌਕੇ ਲੁਧਿਆਣਾ ਪੂਰਬੀ ਤੋਂ ਭਾਜਪਾ ਉਮੀਦਵਾਰ ਜਗਮੋਹਨ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੌਦਗਿਲ, ਮਹੇਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਨਵਲ ਜੈਨ, ਕੈਲਾਸ਼ ਚੌਧਰੀ, ਸੰਜੇ ਗੋਸਾਈ, ਸੁਮਨ ਵਰਮਾ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਐੱਸ ਸੀ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਪੂਰਵ ਜਿਲਾ ਪ੍ਰਧਾਨ ਜਤਿੰਦਰ ਮਿੱਤਲ, ਯੁਵਾ ਮੋਰਚਾ ਦੇ ਪ੍ਰਧਾਨ ਕੁਸ਼ਾਗਰ ਕਸ਼ਯਪ, ਕੌਂਸਲਰ ਓਮ ਪ੍ਰਕਾਸ਼ ਰੱਤਾ, ਸਾਬਕਾ ਕੌਂਸਲਰ ਇੰਦਰ ਅਗਰਵਾਲ, ਸਰਬਜੀਤ ਸਿੰਘ ਕਾਕਾ, ਕਿਰਪਾਲ ਸਿੰਘ, ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਛਾਪਾ, ਭੋਲਾ ਝਾਅ, ਅਜਿੰਦਰ ਸਿੰਘ ਆਦਿ ਹਾਜ਼ਰ ਸਨ।
ਭਾਜਪਾ ਵਰਕਰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਵਿਚ ਬਹੁਤ ਆਸਥਾ ਰੱਖਦੇ ਹਨ। ਭਾਰਤੀ ਜਨਸੰਘ ਦੇ ਸੰਸਥਾਪਕ, ਸਿਆਸਤਦਾਨ, ਮਹਾਨ ਸਿੱਖਿਆ ਸ਼ਾਸਤਰੀ, ਪ੍ਰਚੰਡ ਰਾਸ਼ਟਰਵਾਦੀ ਚਿੰਤਕ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਹਾੜਾ ਵੀ ਇਹ ਸਾਰੇ ਰਲ ਮਿਲ ਕੇ ਬੜੀ ਸ਼ਰਧਾ ਨਾਲ ਮਨਾਇਆ ਕਰਦੇ ਹਨ ਜਿਹੜਾ ਕਿ 23 ਜੂਨ ਨੂੰ ਪੈਂਦਾ ਹੈ। ਡਾਕਟਰ ਮੁਖਰਜੀ ਨੇ ਸੰਨ 1952 ਵਿੱਚ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਸੀ ਜਿਹੜੀ ਬਹੁਤ ਹੀ ਤੇਜ਼ੀ ਨਾਲ ਵਧੀ ਅਤੇ ਵਿਕਸਿਤ ਹੋਈ। ਸੰਨ 1953 ਵਿਚ ਡਾਕਟਰ ਮੁਖਰਜੀ ਜੰਮੂ ਕਸ਼ਮੀਰ ਪੁਲਿਸ ਦੀ ਹਿਰਾਸਤ ਵਿੱਚ ਦਮ ਤੋੜ ਗਏ। ਉਹਨਾਂ ਨੂੰ ਦੇਹਾਂਤ ਤੋਂ ਇੱਕ ਦਿਨ ਪਹਿਲਾਂ ਦਿਲ ਦਾ ਦੌਰਾ ਵੀ ਪਿਆ ਸੀ। ਬਹੁਤ ਬਾਅਦ ਵਿੱਚ ਇਹੀ ਜਨਸੰਘ ਅੱਜ ਵਾਲੀ ਭਾਰਤੀ ਜਨਤਾ ਪਾਰਟੀ ਬਣ ਗਈ।
ਭਾਰਤੀ ਜਨਸੰਘ 1951 ਤੋਂ ਲੈ ਕੇ 1977 ਤਕ ਇਸੇ ਨਾਮ ਨਾਲ ਸਰਗਰਮ ਰਹੀ। ਸੰਨ 1977 ਵਿਚ ਭਾਰਤੀ ਜਨਸੰਘ ਨਵੀਂ ਨਾਮ ਜਨਤਾ ਪਾਰਟੀ ਵੱਜੋਂ ਕੰਮ ਕਰਨ ਲੱਗੀ। ਇਸ ਤਰ੍ਹਾਂ ਜਨਤਾ ਪਾਰਟੀ ਸੰਨ 1980 ਤੱਕ ਇਸੇ ਨਾਮ ਨਾਲ ਕੰਮ ਕਰਦੀ ਰਹੀ। ਇਹ ਐਮਰਜੰਸੀ ਹਟਣ ਤੋਂ ਬਾਅਦ ਦਾ ਵੇਲਾ ਸੀ। ਹੁਣ ਤੋਂ ਕਰੀਬ 42 ਸਾਲ ਪਹਿਲਾਂ 6 ਅਪ੍ਰੈਲ 1980 ਨੂੰ ਜਨਤਾ ਪਾਰਟੀ ਤੋਂ ਟੁੱਟ ਕੇ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਆਈ ਜਿਹੜੀ ਹੁਣ ਵੀ ਲਗਾਤਾਰ ਸਰਗਰਮ ਹੈ।
ਦੂਜੇ ਪਾਸੇ ਜਨਤਾ ਪਾਰਟੀ ਦਾ ਅਜੇ ਤੱਕ ਕੋਈ ਵੀ ਕੌਮੀ ਪ੍ਰਧਾਨ ਚੋਣ ਕਮਿਸ਼ਨ ਤੋਂ ਪ੍ਰਵਾਨਿਤ ਨਹੀਂ ਹੋ ਸਕਿਆ। ਮੇਰਠ ਉੱਤਰ ਪ੍ਰਦੇਸ਼ ਵਿੱਚ 23 ਜਨਵਰੀ 2022 ਵਾਲੇ ਦਿਨ ਅਨੁਜ ਪ੍ਰਸਾਦ ਸਿੰਘ ਨੂੰ ਜਨਤਾ ਪਾਰਟੀ ਦਾ ਨਵਾਂ ਕੌਮੀ ਪ੍ਰਧਾਨ ਚੁਣਿਆ ਵੀ ਗਿਆ ਪਰ ਉਸਨੂੰ ਅਜੇ ਤੱਕ ਚੋਣ ਕਮਿਸ਼ਨ ਕੋਲੋਂ ਮਾਨਤਾ ਨਹੀਂ ਮਿਲ ਸਕੀ।
No comments:
Post a Comment