30th January 2023 at 11:21 PM
*ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਅਜਲਾਸ ਵਿੱਚ ਚੁਣੀ ਗਈ ਬਲਾਕ ਖੰਨਾ-1 ਦੀ ਨਵੀਂ ਚੋਣ ਵੀ ਹੋਈ
*ਅਪ੍ਰੈਲ ਮਹੀਨੇ ਤੋਂ ਲਾਗੂ ਕੀਤੀ ਜਾ ਰਹੀ ਸਕੂਲ ਆਫ਼ ਐਮੀਨੈਂਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ
ਲੁਧਿਆਣਾ:29 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਹਰ ਤਿੰਨ ਸਾਲ ਮਗਰੋਂ ਤੈਅ ਵਿਧਾਨ ਅਨੁਸਾਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਬਲਾਕ ਖੰਨਾ 1 ਇਕਾਈ ਦੀ ਲੀਡਰਸ਼ਿਪ ਦੀ ਚੋਣ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ. ਟੀ. ਐਫ਼ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਮਰਾਲਾ ਨੇ ਦੱਸਿਆ ਕਿ ਬਾਕਇਦਾ ਚੋਣ ਇਜਲਾਸ ਆਯੋਜਿਤ ਕਰਦਿਆਂ, ਜਮਹੂਰੀ ਢੰਗ ਨਾਲ ਗੁਰਬਚਨ ਸਿੰਘ (ਸਸਸਸ ਜਰਗ) ਨੂੰ ਜੱਥੇਬੰਦੀ ਦੇ ਬਲਾਕ ਖੰਨਾ 1 ਦੇ ਪ੍ਰਧਾਨ, ਪਰਮਜੀਤ ਸਿੰਘ (ਸਸਸਸ ਰਾਜੇਵਾਲ) ਨੂੰ ਸਕੱਤਰ, ਅਮਨਪ੍ਰੀਤ ਸਿੰਘ ਬੈਨੀਪਾਲ (ਸਸਸਸ ਈਸੜੂ) ਨੂੰ ਮੀਤ ਪ੍ਰਧਾਨ, ਰਾਜਵੀਰ ਸਿੰਘ (ਸਸਸਸ ਈਸੜੂ) ਨੂੰ ਵਿੱਤ ਸਕੱਤਰ ਅਤੇ ਜਤਿੰਦਰ ਸਿੰਘ (ਸਸਸਸ ਚਕੋਹੀ) ਨੂੰ ਪ੍ਰੈਸ ਸਕੱਤਰ ਵਜੋਂ ਚੁਣਿਆਂ ਗਿਆ। ਜੱਥੇਬੰਦੀ ਦੇ ਇਹਨਾਂ ਅਹੁਦੇਦਾਰਾਂ ਦੇ ਨਾਲ-ਨਾਲ ਖੰਨਾਂ 1 ਦੇ ਬਲਾਕ ਕਮੇਟੀ ਮੈਂਬਰਾਂ ਵਜੋਂ ਪਾਲ ਸਿੰਘ ਬੈਨੀਪਾਲ ਅਤੇ ਬਰਿੰਦਰ ਸਿੰਘ (ਸਪਸ ਅਲੂਣਾ ਮਿਆਨਾ) ਬਾਕਾਇਦਾ ਚੁਣੇ ਗਏ। ਇਜਲਾਸ ਵਿੱਚ ਸ਼ਾਮਲ ਜੱਥੇਬੰਦੀ ਦੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦਲਜੀਤ ਸਮਰਾਲਾ, ਗੁਰਪ੍ਰੀਤ ਸਿੰਘ, ਹਰਪਿੰਦਰ ਸਿੰਘ ਸ਼ਾਹੀ ਅਤੇ ਗੁਰਪ੍ਰੀਤ ਮਾਹੀ ਅਤੇ ਗੁਰਬਚਨ ਸਿੰਘ ਨੇ ਕਿਹਾ ਕਿ ਮੌਜੂਦਾ ਰਾਜਸੀ ਆਰਥਿਕ ਵਿਵਸਥਾ ਦਾ ਵਤੀਰਾ ਜਨਤਕ ਖੇਤਰ ਦੀ ਸਿੱਖਿਆ ਅਤੇ ਸਰਕਾਰੀ ਸਕੂਲਾਂ ਪ੍ਰਤੀ ਘੋਰ ਅਣਦੇਖੀ ਅਤੇ ਸ਼੍ਰੇਣਿਕ ਵੈਰ ਨਾਲ ਭਰਿਆ ਹੋਇਆ ਹੈ। ਹਕੂਮਤ ਵਿੱਚ ਬੈਠੇ ਰਾਜ ਨੇਤਾ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀਆਂ, ਜਨ ਵਿਰੋਧੀ ਲੀਹਾਂ ਉੱਤੇ ਚੱਲਦਿਆਂ ਜਨਤਕ ਖੇਤਰ ਦੀ ਸਿੱਖਿਆ ਦੀ ਢਾਂਚਾ ਢਲਾਈ ਰਾਹੀਂ ਇਸਨੂੰ ਤਬਾਹ ਕਰਨ ਅਤੇ ਇਸਦੀ ਥਾਂ ਉੱਤੇ ਨਿਜੀ ਸਿੱਖਿਆ ਉਦਯੋਗ ਨੂੰ ਪ੍ਰਫੁੱਲਤ ਕਰਨ ਦੇ ਰਾਹ ਪਏ ਹੋਏ ਹਨ। ਇਸ ਸਿਲਸਿਲੇ ਵਿੱਚ ਸਿੱਖਿਆ ਦੇ ਦਿਨੋਂ-ਦਿਨ ਤੇਜ਼ ਹੋ ਰਹੇ ਨਿਜੀਕਰਨ ਦੇ ਅਮਲ ਨੂੰ ਨੱਥ ਪਾਉਣ ਲਈ ਸਮੁੱਚੇ ਅਧਿਆਪਕ ਵਰਗ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਇਸ ਦੌਰਾਨ ਬੁਲਾਰਿਆਂ ਵੱਲੋਂ ਸਰਕਾਰ ਦੁਆਰਾ ਅਪ੍ਰੈਲ ਮਹੀਨੇ ਤੋਂ ਲਾਗੂ ਕੀਤੀ ਜਾ ਰਹੀ ਸਕੂਲ ਆਫ਼ ਐਮੀਨੈਂਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਗਈ। ਇਜਲਾਸ ਵਿੱਚ ਪਾਸ ਮਤਿਆਂ ਰਾਹੀਂ ਪੰਜਾਬ ਸਰਕਾਰ ਤੋਂ, ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਨ, ਹਰ ਤਰ੍ਹਾਂ ਦੇ ਕੱਚੇ, ਆਊਟਸੋਰਸ ਅਧਿਆਪਕਾਂ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਇਕ ਸਮਾਨ ਸੇਵਾ ਨਿਯਮਾਂ ਅਧੀਨ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਕੇ ਪੇ ਕਮਿਸ਼ਨ ਦੇ ਲਾਭ ਦਿੰਦਿਆਂ ਰੈਗੂਲਰ ਕਰਨ, ਬੰਦ ਕੀਤੇ ਗਏ 37 ਤਰ੍ਹਾਂ ਦੇ ਭੱਤੇ ਬਹਾਲ ਕਰਨ, ਪੇ ਕਮਿਸ਼ਨ ਰਾਹੀਂ 01/01/2016 ਤੋਂ ਵਧਾਈ ਤਨਖਾਹ ਦੇ ਬਕਾਏ ਜਲਦੀ ਤੋਂ ਜਲਦੀ ਜਾਰੀ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਕੀਮਤ ਸੂਚਕ ਅੰਕ ਅਨੁਸਾਰ ਹਰ ਸਾਲ ਵਿੱਚ ਦੋ ਵਾਰ ਜਾਰੀ ਕਰਨ, ਪ੍ਰੀਖਿਆ ਦੀ ਪ੍ਰਕਿਰਿਆ ਵਿੱਚ ਆਏ ਰੋਜ਼ ਕੀਤੀਆਂ ਜਾ ਰਹੀਆਂ ਅਰਾਜਕਤਾਪੂਰਨ ਬੇਨਿਯਮੀਆਂ ਨੂੰ ਬੰਦ ਕਰਨ ਦੀਆਂ ਮੰਗ ਕੀਤੀ ਗਈ। ਇਜਲਾਸ ਉਪਰੰਤ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪੰਜਾਬ ਦੀ ਆਪ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਅੱਧਾ ਅਧੂਰਾ ਨੋਟੀਫਿਕੇਸ਼ਨ ਅੱਗ ਹਵਾਲੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਰਾਮਪੁਰ, ਬਲਵੀਰ ਸਿੰਘ ਚਕੋਹੀ, ਗੌਰਵ ਸ਼ਰਮਾ, ਕੁਲਵੀਰ ਸਿੰਘ, ਰਾਜ ਕੁਮਾਰ ਗੁਪਤਾ, ਕਿਰਨ ਸਿੰਘ, ਰਵਿੰਦਰ ਸਿੰਘ, ਦਵਿੰਦਰ ਸਿੰਘ, ਸੰਜੇ ਪੁਰੀ, ਅਜੀਤ ਪਾਲ, ਜਸਵਿੰਦਰ ਕੁਮਾਰ, ਹਰਭਗਤ ਸਿੰਘ, ਰਾਜਵਿੰਦਰ ਸਿੰਘ, ਅਮਦੀਪ ਜਲਾਜਣ, ਬਲਵੀਰ ਜਲਾਜਣ, ਸੰਨੀ ਰਸੂਲੜਾ ਹਾਜ਼ਰ ਸਨ।
No comments:
Post a Comment