Showing posts with label BJP. Show all posts
Showing posts with label BJP. Show all posts

Sunday, August 24, 2025

ਭਾਜਪਾ ਕੈਂਪ ‘ਤੇ ਪੁਲਿਸ ਹਮਲਾ–ਡਾ. ਸੁਭਾਸ਼ ਸ਼ਰਮਾ ਸਮੇਤ ਕਈ ਕਾਰਕੁੰਨ ਗ੍ਰਿਫ਼ਤਾਰ

Received from Hardev Singh on Sunday 24th August 2025 at 20:20 Regarding Police Action on BJP Workers

ਭਾਜਪਾ ਕਾਰਕੁੰਨਾਂ ਨੇ ਵੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ 

ਚੰਡੀਗੜ੍ਹ: 24 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::


ਖਰੜ ਵਿਧਾਨਸਭਾ ਦੇ ਮੁੱਲਾਂਪੁਰ ਬਾਜ਼ਾਰ, ਨਿਊ ਚੰਡੀਗੜ੍ਹ ਸਥਿਤ ਖੇੜਾ ਮੰਦਰ ਦੇ ਨੇੜੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਲੈ ਕੇ ਲਗਾਏ ਗਏ ਭਾਜਪਾ ਕੈਂਪ ਨੂੰ ਪੰਜਾਬ ਸਰਕਾਰ ਨੇ ਪੁਲਿਸ ਬਲ ਦੇ ਸਹਾਰੇ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਮੇਤ ਕਈ ਕਾਰਕੁੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਹੋਏ ਭਾਜਪਾ ਦੇ ਇਹਨਾਂ ਕਾਰਕੁੰਨਾਂ ਨੇ ਜ਼ਬਰਦਸਤ ਨਾਅਰੇਬਾਜੀ ਕੀਤੀ ਅਤੇ ਇਸਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਕਰਾਰ ਦਿੱਤਾ।

ਡਾ. ਸ਼ਰਮਾ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਰਾਜ ਭਰ ਵਿੱਚ ਭਾਜਪਾ ਵਰਕਰਾ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਰਸਤਿਆਂ ‘ਤੇ ਪੁਲਿਸ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਇੱਕ ਪਾਸੇ ਪੰਜਾਬ ਗੈਂਗਸਟਰਾ ਦਾ ਅੱਡਾ ਬਣਦਾ ਜਾ ਰਿਹਾ ਹੈ, ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਮਾਨ ਸਰਕਾਰ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਅੱਖਾਂ ਬੰਦ ਕਰ ਬੈਠੀ ਹੈ। ਉਲਟਾ, ਉਸਨੂੰ ਭਾਜਪਾ ਕਾਰਕੁੰਨਾਂ ਦੇ ਸ਼ਾਂਤੀਪੂਰਨ ਸਮਾਜ ਭਲਾਈ ਦੇ ਕੈਂਪਾ ਤੋਂ ਡਰ ਲੱਗ ਰਿਹਾ ਹੈ।”

ਡਾ. ਸ਼ਰਮਾ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਵਿਅੰਗ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਉਨ੍ਹਾਂ ਦੇ ਦੱਸੇ “ਸਾਮ, ਦਾਮ, ਦੰਡ, ਭੇਦ” ਦੇ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਕਾਰਕੁੰਨ ਨਾ ਤਾਂ ਰੁਕਣ ਵਾਲੇ ਹਨ ਤੇ ਨਾ ਹੀ ਦਬਾਅ ਹੇਠ ਝੁਕਣ ਵਾਲੇ। ਪੁਲਿਸ ਦੀ ਲਾਠੀਚਾਰਜਨੁਮਾ ਕਾਰਵਾਈ ਨਾਲ ਕਈ ਕਾਰਕੁੰਨ ਜ਼ਖ਼ਮੀ ਵੀ ਹੋਏ ਹਨ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਪ ਸਰਕਾਰ ਖੁਦ ਜਗ੍ਹਾ–ਜਗ੍ਹਾ ਕੈਂਪ ਲਗਾਂਦੀ ਹੈ ਤਾਂ ਉਸਨੂੰ ਲੋਕਤੰਤਰ ਕਹਿੰਦੀ ਹੈ, ਪਰ ਜਦੋਂ ਭਾਜਪਾ ਜਨਤਾ ਨੂੰ ਯੋਜਨਾਵਾਂ ਦੀ ਜਾਣਕਾਰੀ ਦੇਵੇ ਤਾਂ ਉਸਨੂੰ ‘ਡਾਟਾ ਚੋਰੀ’ ਦਾ ਨਾਮ ਦੇ ਕੇ ਰੋਕ ਦਿੱਤਾ ਜਾਂਦਾ ਹੈ।

“ਇਹ ਸਰਕਾਰ ਦੀ ਹਤਾਸ਼ਾ ਅਤੇ ਭਾਜਪਾ ਦੇ ਵੱਧ ਰਹੇ ਜਨ ਸਮਰਥਨ ਦਾ ਸਬੂਤ ਹੈ। ਸਾਫ਼ ਹੈ ਕਿ ਮਾਨ ਸਰਕਾਰ ਦੀ ਜ਼ਮੀਨ ਖਿਸਕ ਚੁੱਕੀ ਹੈ ਅਤੇ ਉਹ ਭਾਜਪਾ ਦੀ ਵਧਦੀ ਤਾਕਤ ਤੋਂ ਡਰੀ ਹੋਈ ਹੈ।”

Friday, April 26, 2024

ਰਵਨੀਤ ਬਿੱਟੂ ਦੇ ਸਮਰਥਕਾਂ ਵੱਲੋਂ ਤੂਫ਼ਾਨੀ ਸਰਗਰਮੀਆਂ

ਯੂਨੀਵਰਸਲ ਪ੍ਰੈਸ ਕਲੱਬ ਨੇ ਵੀ ਰੱਖੀਆਂ ਆਪਣੀਆਂ ਮੰਗਾਂ 


ਲੁਧਿਆਣਾ
: 25 ਅਪ੍ਰੈਲ 2024: (ਪ੍ਰਦੀਪ ਸ਼ਰਮਾ//ਮੈਡਮ ਸੰਦੀਪ ਸ਼ਰਮਾ//ਪੰਜਾਬ ਸਕਰੀਨ ਡੈਸਕ):: 

ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਆਪਣੇ ਇਸ ਐਕਸ਼ਨ ਕਾਰਨ ਲਗਾਤਾਰ ਵਿਵਾਦਾਂ ਵਿਚ ਘਿਰੇ ਹੋਏ ਹਨ। ਕਿਓਂਕਿ ਸ਼ਹੀਦ ਬੇਅੰਤ ਸਿੰਘ ਆਪਣੇ ਆਖ਼ਿਰੀ ਸਾਹਾਂ ਤੀਕ ਪੱਕੇ ਕਾਂਗਰਸੀ ਰਹੇ ਸਨ ਇਸ ਲਈ ਉਹਨਾਂ ਦੇ ਪੋਤਰੇ ਕੋਲੋਂ ਅਜਿਹੀ ਉਮੀਦ ਕਿਸੇ ਵੀ ਹਾਲਤ ਵਿਚ ਨਹੀਂ ਸੀ ਕੀਤੀ ਜਾਂਦੀ ਜਦਕਿ ਸ਼੍ਰੀ ਬਿੱਟੂ ਦਾ ਝੁਕਾਅ ਲੰਮੇ ਅਰਸੇ ਤੋਂ ਹਿੰਦੂਤਵੀ ਸੰਗਠਨਾਂ ਵੱਲ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਿਆ ਸੀ। ਧਮਕੀਆਂ ਦੇ ਨਵੇਂ ਦੌਰ ਵਿੱਚ ਸ਼੍ਰੀ ਬਿੱਟੂ ਦੇ ਖਿਲਾਫ ਇੱਕ ਪਾਸੇ ਉਹ ਲੋਕ ਵੀ ਸਨ ਜਿਹੜੇ ਸ਼੍ਰੀ ਬਿੱਟੂ ਨੂੰ ਸੋਧਣ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਨਾਲ ਹੀ ਉਹ ਲੋਕ ਵੀ ਸਨ ਜਿਹੜੇ ਸਿਆਸੀ ਚਾਲਾਂ ਚੱਲਦੇ ਹੋਏ ਬਿੱਟੂ ਦੀ ਟਿਕਟ ਕੱਟਣ ਦੀਆਂ ਚਾਲਾਂ ਵੀ ਚੱਲ ਜਾਂ ਚਲਾ ਰਹੇ ਸਨ। ਅਜਿਹੀ ਹਾਲਤ ਵਿੱਚ ਸ਼੍ਰੀ ਬਿੱਟੂ ਦਾ ਆਪਣੇ ਹਮਦਰਦਾਂ ਨਾਲ ਹੱਥ ਮਿਲਾ ਲੈਣਾ ਸੁਭਾਵਿਕ ਹੀ ਸੀ। ਸ਼੍ਰੀ ਬਿੱਟੂ ਨੂੰ ਬੀਜੇਪੀ ਦੀ ਰਵਾਇਤੀ ਵੋਟ ਦੇ ਨਾਲ ਨਾਲ ਸਿੱਖ ਡੇਰਿਆਂ ਅਤੇ ਅਤੇ ਹਿੰਦੂਤਵੀ ਡੇਰਿਆਂ ਦੇ ਸਮਰਥਕਾਂ ਦੀ ਵੋਟ ਵੀ ਵੱਡੀ ਪੱਧਰ 'ਤੇ ਪੈਣੀ ਹੈ ਇਸ ਲਈ ਉਹ ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਨਿਸਚਿੰਤ ਹਨ। ਸਿਆਸੀ ਅਤੇ ਮਜ਼੍ਹਬੀ ਧਰੁਵੀਕਰਣ ਦੇ ਇਸ ਦੌਰ ਵਿੱਚ ਪਾਰਟੀਆਂ ਅਤੇ ਵਿਚਾਰਾਂ ਦੀਆਂ ਗੱਲਾਂ ਹੁਣ ਪਹਿਲਾਂ ਵਾਂਗ ਮਹੱਤਵਪੂਰਨ ਨਹੀਂ ਰਹੀਆਂ। ਆਪਣੀ ਮੌਜ਼ੂਦਾ ਸਥਿਤੀ ਅਤੇ ਸਟੈਂਡ ਸੰਬੰਧੀ ਉਹ ਲਗਾਤਾਰ ਲੁਧਿਆਣਾ ਦੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਹਰ ਹਲਕੇ ਵਿਚ ਜਾ ਕੇ ਨੁੱਕੜ ਮੀਟਿੰਗਾਂ ਵੀ ਕਰ ਰਹੇ ਹਨ। ਅੱਜਕਲ੍ਹ ਦੀਆਂ ਨੁੱਕੜ ਮੀਟਿਗਾਂ ਨੂੰ ਚਾਹ ਦੇ ਕੱਪ 'ਤੇ ਚਰਚਾ ਵੀ ਆਖਿਆ ਜਾਂਦਾ ਹੈ।

ਅੱਜ ਲੁਧਿਆਣਾ ਵਿਖੇ ਭਾਜਪਾ ਯੁਵਾ ਨੇਤਾ ਸਨੀ ਖੋਸਲਾ ਦੇ ਦਫ਼ਤਰ ਖਿਆਤੀ ਇੰਟਰਪ੍ਰਾਈਜ ਡਾ:ਸ਼ਾਮ ਸਿੰਘ ਰੋਡ ਵਿਖੇ ਲੁਧਿਆਣਾ ਲੋਕ ਸਭਾ ਭਾਜਪਾ ਉਮੀਦਵਾਰ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਚਾਹ ਤੇ ਚਰਚਾ ਕੀਤੀ . ਇਸ ਮੌਕੇ ਤੇ ਡਾਕਟਰ ਡੀ.ਪੀ ਖੋਸਲਾ ਵੱਲੋਂ ਬੀ ਜੇ ਪੀ ਲੀਡਰ ਰਵਨੀਤ ਬਿੱਟੂ ਨੂੰ ਦੁਸ਼ਾਲਾ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਕਈ ਹੋਰਾਂ ਨੇ ਵੀ ਇਸ ਸਨਮਾਨ ਵਿਚ ਹਿੱਸਾ ਲਿਆ। 

ਇਸ ਮੌਕੇ ਤੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਲੋਕ ਇਹ ਕਹਿੰਦੇ ਹਨ ਜੇਕਰ ਤੁਸੀਂ ਸਾਨੂੰ ਸਾਂਸਦ ਬਣਾਉਂਦੇ ਹੋ ਤਾਂ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਸਾਹਮਣੇ ਪੰਜਾਬ ਦੇ ਵਿਕਾਸ ਦੀ ਗੱਲ ਕਰਾਂਗੇ ਜਦ ਕਿ ਮੈਨੂੰ ਭਾਜਪਾ ਹਾਈ ਕਮਾਂਡ ਅਤੇ ਸ੍ਰੀ ਨਰਿੰਦਰ ਮੋਦੀ ਜੀ ਨੇ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਹੈ ਮੈਂ ਤਾਂ ਸਿੱਧੇ ਜਾ ਕੇ ਵੀ ਪ੍ਰਧਾਨ ਮੰਤਰੀ ਜੀ ਨਾਲ ਪੰਜਾਬ ਦੇ ਵਿਕਾਸ ਬਾਰੇ ਗੱਲ ਕਰਾਂਗਾ। ਇਸ ਲਈ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓ। 

ਸ਼੍ਰੀ ਬਿੱਟੂ ਨੇ ਪੱਤਰਕਾਰਾਂ ਨੂੰ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਕ ਸੋ ਵੀਹ ਕਰੋੜ ਦੀ ਲਾਗਤ ਲਗਾ ਕੇ ਸਿੱਖ ਸੰਗਤ ਦੇ ਲਈ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ। ਇਸਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਈ, ਪੰਜ ਸੋ ਸਾਲ ਪੁਰਾਣਾ ਸ੍ਰੀ ਰਾਮ ਮੰਦਿਰ ਦੇ ਮੁੱਦੇ ਨੂੰ ਖਤਮ ਕਰਵਾ ਕੇ ਸ੍ਰੀ ਰਾਮ ਲਲਾ ਜੀ ਦਾ ਮੰਦਰ ਬਣਾਇਆ। ਇੱਥੇ ਤੱਕ ਹੀ ਨਹੀਂ ਅਯੋਧਿਆ ਵਿੱਚ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਨਾਮ ਤੇ ਹਵਾਈ ਅੱਡਾ ਵੀ ਬਣਾਇਆ। 

ਜਦੋਂ ਵੀ ਲੋਕ ਹਵਾਈ ਅੱਡੇ ਵਿੱਚ ਜਾਂਦੇ ਹਨ ਤਾਂ ਭਗਵਾਨ ਵਾਲਮੀਕੀ ਜੀ ਨੂੰ ਨਤਮਸਤਕ ਹੁੰਦੇ ਹਨ ਇਸ ਲਈ ਮੈਨੂੰ ਲੁਧਿਆਣਾ ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਦਿਓ ਅਤੇ ਨਾਲ ਹੀ ਉਹਨਾਂ ਨੇ ਖੋਸਲਾ ਪਰਿਵਾਰ ਦਾ ਕੋਟੀ ਕੋਟੀ ਧੰਨਵਾਦ ਕੀਤਾ। ਯੂਨੀਵਰਸਲ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਡਾ: ਡੀ.ਪੀ ਖੋਸਲਾ ਵੱਲੋਂ ਬਿੱਟੂ  ਨੂੰ ਪ੍ਰੈਸ ਕਲੱਬ ਦੇ ਬਾਰੇ ਵੀ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਮਿੱਤ੍ਰਕਾਰਾਂ ਨੂੰ  ਤੋਂ ਵੀ ਜਾਣੂੰ ਕਰਾਇਆ ਗਿਆ। 

ਪ੍ਰੈਸ ਕਲੱਬ ਲੁਧਿਆਣਾ ਜਿਲੇ ਦੇ ਪ੍ਰਧਾਨ  ਸੰਦੀਪ ਸ਼ਰਮਾ ਅਤੇ ਉਹਨਾ ਦੇ ਕਮੇਟੀ ਮੈਂਬਰਾਂ ਨਾਲ ਵੀ ਮੁਲਾਕਾਤ ਕਰਵਾਈ ਗਈ। ਪ੍ਰਧਾਨ ਸੰਦੀਪ ਸ਼ਰਮਾ ਨੇ ਬੀਜੇਪੀ ਉਮੀਦਵਾਰ ਬਿੱਟੂ ਦੇ ਨਾਲ ਪ੍ਰੈਸ ਕਲੱਬ ਦੀ ਜਗ੍ਹਾ ਦੇ ਲਈ ਵੀ ਮੰਗ ਉਠਾਈ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। 

ਇਸ ਮੌਕੇ ਤੇ ਮੌਜੂਦ ਸ਼੍ਰੀ ਸੰਦੀਪ ਵਧਵਾ, ਗੁਰਦੀਪ ਸਿੰਘ ਗੋਸ਼ਾ, ਵਨੀਤ ਬਹਿਲ, ਅਮਿਤ ਗੋਸਾਈ, ਕਮਲ ਰਾਏਕੋਟ, ਅਸ਼ੋਕ ਥਾਪਰ, ਕਮਲ ਗੁਰਾਇਆ, ਅਜੇ ਪੁੰਜ, ਮਨਵਿੰਦਰ ਕੌਰ, ਸੰਦੀਪ ਸ਼ਰਮਾ, ਅਰੁਣ ਗੋਇਲ, ਰਜੀਵ ਰਾਜਾ, ਰਜੇਸ਼ ਕਸ਼ਪ ਐਡਵੋਕੇਟ, ਕੁਸ਼ਾਗਰ, ਪ੍ਰਵੀਨ ਜੈਨ, ਕਪਿਲ ਘਈ, ਅਮਨ ਬਸੀ, ਅਰੁਣ ਬੈਗੜੇ,ਰਿਸ਼ੀ ਗੁਪਤਾ,ਵਰਿੰਦਰ ਕੁੰਦਰਾ, ਸਚਿਨ ਬਹਿਲ, ਅੰਕੁਸ਼ ਜੈਨ, ਸੰਦੀਪ ਸ਼ਰਮਾ, ਸ਼ਾਮ ਲਾਲ ਕਸ਼ਪ, ਵੰਸ਼ ਘਈ,ਅਜੇ ਖੰਨਾ, ਸੁਰਿਆਸ਼ ਪਾਸੀ,ਕਰਨ ਰਾਣਾ,ਰਜਿੰਦਰ ਦੱਤ, ਨਗੇੰਦਰ ਯਾਦਵ,ਵਸੁਖੀ ਨਾਥ,ਆਦੀ ਹੋਰ ਵੀ ਕਈ ਲੋਕ ਮੌਜੂਦ ਸਨ।

ਹੁਣ ਦੇਖਣਾ ਇਹ ਹੈ ਰਵਨੀਤ ਬਿੱਟੂ ਵੱਲੋਂ ਪਾਰਟੀ ਬਦਲਣ ਵਾਲਾ ਐਕਸ਼ਨ ਲੋਕਾਂ ਦੇ ਮਨਾਂ 'ਤੇ ਕੀ ਅਸਰ ਪਾਉਂਦਾ ਹੈ। ਇਸਦਾ ਸਹੀ ਪਤਾ ਵਣਾਂ ਦੀ ਗਿਣਤੀ ਸਾਹਮਣੇ ਆਉਣ 'ਤੇ ਹੀ ਪਤਾ ਲੱਗੇਗਾ। ਇਸਦੇ ਨਾਲ ਹੀ ਪਤਾ ਲੱਗਣਾ ਹੈ ਇਸ ਵਾਰ ਦੀਆਂ ਚੋਣਾਂ ਦੌੜਨ ਕਿਹੜੇ ਕੀੜੇ ਲੀਡਰ ਪੰਜਾਬ ਦੇਈ ਸੱਚੇ ਸਪੁੱਤਰ ਬਣ ਕੇ ਸਾਹਮਣੇ ਆਉਂਦੇ ਹਨ ਅਤੇ ਕਿਹੜੇ ਇਸ ਵਾਰ ਵੇਲਾ ਟਪਾਉਣ ਵਾਲਾ ਰਵਈਆ ਅਪਣਾਉਂਦੇ ਹਨ। 

Monday, July 10, 2023

ਤਾਜਪੋਸ਼ੀ ਤੋਂ ਪਹਿਲਾਂ ਹੜ੍ਹ ਪੀੜਤਾਂ ਕੋਲ ਪਹੁੰਚ ਕੇ ਵੰਡਾਇਆ ਦੁੱਖ

Monday 10th July 2023 at 5:26 PM                     ਸੋਮਵਾਰ 10 ਜੁਲਾਈ 2023 ਸ਼ਾਮ 5:26 ਵਜੇ 

ਜਾਖੜ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਹੋਰ ਮਜ਼ਬੂਤ ਕੀਤਾ ਰਾਬਤਾ 

ਭਾਜਪਾ ਆਗੂ ਨੇ ਜ਼ਮੀਨੀ ਪੱਧਰ 'ਤੇ ਲਿਆ ਹੜ੍ਹ ਪੀੜਤਾਂ  ਜਾਇਜ਼ਾ 


*ਭਾਜਪਾ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ 

*ਭਾਜਪਾ ਵਰਕਰਾਂ ਦੇ ਵੱਡੇ ਕਾਫ਼ਿਲੇ ਨੇ ਦਿੱਤਾ ਇੱਕਜੁੱਟਤਾ ਦਾ ਵੀ ਸੁਨੇਹਾ 

ਮੋਹਾਲੀ: 10 ਜੁਲਾਈ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਤਿੰਨ ਚਾਰ ਦਿਨਾਂ ਤੋਂ ਲਗਾਤਾਰ ਪੈਂਦਾ ਮੀਂਹ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਹਰ ਗਲੀ ਵਿੱਚ ਪਾਣੀ ਹੀ ਪਾਣੀ ਸੀ। ਅਜਿਹੇ ਨਾਜ਼ੁਕ ਜਿਹੇ ਹਾਲਾਤ 'ਚ ਪਤਾ ਲੱਗਾ ਕਿ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਆਪਣੀ ਤਾਜਪੋਸ਼ੀ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਪਹੁੰਚ ਰਹੇ ਹਨ ਪਰ ਇਹ ਅਚਾਨਕ ਦੌਰਾ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਹੈ। ਇਸ ਦਾ ਮਕਸਦ ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨਾ ਸੀ, ਜਿਨ੍ਹਾਂ ਨੇ ਦਰਿਆ ਦੀ ਜ਼ਮੀਨ 'ਤੇ ਰਿਹਾਇਸ਼ੀ ਐਨਕਲੇਵ ਬਣਾ ਕੇ ਵੇਚੇ ਗਏ ਮਹਿੰਗੇ ਘਰ ਖਰੀਦ ਲਏ ਸਨ ਅਤੇ ਠੱਗੇ ਗਏ ਸਨ। ਲੋਕਾਂ ਨੇ ਮਕਾਨ ਵੀ ਖਰੀਦੇ ਸਨ, ਕੋਠੀਆਂ ਵੀ, ਫਲੈਟ ਵੀ। 

ਇਹ ਲੋਕ ਹੁਣ ਆਪਣੇ ਆਪ ਨੂੰ ਬੁਰੀ ਤਰ੍ਹਾਂ ਨਾਲ ਠੱਗਿਆ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਉਮਰ ਭਰ ਦੀ ਕਮਾਈ ਨਾਲ ਬਣਾਏ ਘਰ ਮੀਂਹ ਦੀ ਪਹਿਲੀ ਮਾਰ ਨਾਲ ਵਾਲੇ ਕਹਿਰ ਦੀ ਇਸ ਤੇਜ਼ ਹਨੇਰੀ ਵਿੱਚ ਰੁੜ੍ਹ ਗਏ ਸਨ। ਕੁਦਰਤ ਨਾਲ ਕੀਤੀਆਂ ਗਾਇਨ ਇਹਨਾਂ ਜ਼ਿਆਦਤੀਆਂ ਅਤੇ ਬੇਈਮਾਨੀਆਂ ਦੌਰਾਨ ਜਦੋਂ ਕੁਦਰਤ ਦਾ ਆਪਣਾ ਸਮਾਂ ਆਇਆ ਤਾਂ ਨਦੀ ਨੇ ਆਪਣੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਨੂੰ ਆਪਣਾ ਭਿਆਨਕ ਰੂਪ ਦਿਖਾਇਆ। ਨਦੀ ਨੇ ਆਪਣੀ ਜ਼ਮੀਨ 'ਤੇ  ਕਬਜ਼ੇ ਕਰਨ ਵਾਲਿਆਂ ਨੂੰ ਦਿਖਾਇਆ ਕਿ ਜੇਕਰ ਬਦਲਾ ਲੈਣ ਦੀ ਗੱਲ ਆ  ਕੁਦਰਤ ਲਈ ਇਹ ਸਭ ਪਲਾਂ ਛਿਣਾਂ ਦੀ ਗੱਲ ਹੁੰਦੀ ਹੈ। ਮੁਨਾਫ਼ੇਖੋਰ ਬਿਲਡਰਾਂ ਅਤੇ ਕੋਲੋਨਾਈਜ਼ਰਾਂ ਦੀਆਂ ਵਧੀਕੀਆਂ ਅਤੇ ਚਲਾਕੀਆਂ ਦਾ ਸ਼ਿਕਾਰ ਹੋਏ ਇਹ ਲੋਕ ਗੁੱਸੇ ਵੀ ਸਨ ਅਤੇ ਦੁਖੀ ਵੀ। ਉਹਨਾਂ ਨੂੰ  ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਦੀਆਂ ਉਮਰ ਭਰ ਦੀਆਂ ਕਮਾਈਆਂ ਨੂੰ ਲੁੱਟ ਕੇ ਮੁਨਾਫ਼ੇ ਕਮਾਉਣ ਵਾਲਿਆਂ ਦੇ ਖਿਲਾਫ ਹੁਣ ਐਕਸ਼ਨ ਕਦੋਂ ਅਤੇ ਕੌਣ ਲਵੇਗਾ?

ਭਾਜਪਾ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਚੋਣ ਮੈਦਾਨ ਵਿਚ ਉਤਰੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਸੋਮਵਾਰ ਨੂੰ ਖਰੜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਹੌਂਸਲਾ ਵੀ ਦਿੱਤਾ। ਉਹਨਾਂ ਨੂੰਅਪਣੇ ਦਰਮਿਆਨ ਦੇਖ ਕੇ ਲੋਕਾਂ ਨੂੰ ਇਨਸਾਫ ਮਿਲਣ ਦੀ ਉਮੀਦ ਵੀ ਬੱਝੀ ਹੈ। 

ਸੁਨੀਲ ਜਾਖੜ ਦਾ ਇਹ ਕਾਫ਼ਿਲਾ ਵਰ੍ਹਦੇ ਮੀਂਹ ਵਿੱਚ ਇਲਾਕੇ ਦੇ ਕਾਫੀ ਅੰਦਰ ਤੱਕ ਗਿਆ ਅਤੇ ਉਹਨਾਂ ਲੋਕਾਂ ਦੀ ਸਾਰ ਲਈ ਜਿਹਨਾਂ ਦੇ ਨਵੇਂ ਬਣਾਏ ਮਕਾਨ ਵੀ ਤਾਸ਼ ਦੇ ਪੱਤਿਆਂ ਵਾਂਗ ਢਹਿਢੇਰੀ  ਗਏ ਸਨ। ਖੇਤਾਂ ਨੇੜੇ ਪਹੁੰਚ ਕੇ ਬਣੀਆਂ ਗਲੀਆਂ ਦੀ ਸਥਿਤੀ ਹੋਰ ਵੀ ਖਰਾਬ ਸੀ। ਭਾਜਪਾ ਦੇ ਇਸ ਕਾਫ਼ਿਲੇ ਨੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਤੱਕ ਵੀ ਪਹੁੰਚ ਬਣਾਈ ਜਿਹੜੇ ਪੂਰੀ ਤਰ੍ਹਾਂ ਡੁੱਬੇ ਹੋਏ ਸਨ ਅਤੇ ਹੋਰ ਖ਼ਤਰਾ ਵੀ ਲਗਾਤਾਰ ਬਣਿਆ ਹੋਇਆ ਸੀ। ਖੇਤਾਂ ਦੀਆਂ ਜ਼ਮੀਨਾਂ ਨੂੰ ਕੱਟਦਾ ਹੋਈ ਨਦੀ ਦਾ ਪਾਣੀ ਮਰੋਮਾਰ ਕਰਦਾ ਬਹੁਤ ਸਾਰੀਆਂ ਇਮਾਰਤਾਂ ਤੱਕ ਮਾਰ ਕਰ ਰਿਹਾ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਮਾੜੇ ਹਾਲਾਤਾਂ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੰਦਿਆਂ ਯਾਦ ਕਰਾਇਆ ਕਿ ਬਾਰਸ਼ ਰੁਕਣ ਤੋਂ ਇਨਕਾਰ ਕਰ ਰਹੀ ਹੈ ਅਤੇ ਕੁਝ ਖੇਤਰਾਂ ਵਿੱਚ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ।

ਸੂਬਾ ਸਰਕਾਰ ਨੂੰ ਲੋੜਵੰਦਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਾਡੇ ਇਹ ਲੱਖਾਂ ਲੋਕ ਦੁਖੀ ਹਨ ਅਤੇ ਇਨ੍ਹਾਂ 'ਚੋਂ ਕਈਆਂ ਦੀ ਜਾਨ ਜਾਣ ਦਾ ਵੀ ਖਤਰਾ ਹੈ। ਸੂਬਾ ਸਰਕਾਰ ਨੂੰ ਇਸ ਮੌਕੇ ਗੰਭੀਰ ਹੋਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹੋਈਏ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰੀਏ। ਜਾਖੜ ਨੇ ਲੋਕਾਂ ਦਾ ਹਰ ਦੁੱਖ-ਦਰਦ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਤਬਾਹੀ ਨੂੰ ਬਹੁਤ ਨੇੜਿਓਂ ਦੇਖਿਆ। 

ਆਲੇ-ਦੁਆਲੇ ਦੇ ਲੋਕ ਉਸ ਨੂੰ ਦੇਖਣ ਲਈ ਬਹੁਤ ਉਤਸੁਕ ਨਜ਼ਰ ਆਏ। ਸ਼ਾਇਦ ਪਹਿਲੀ ਵਾਰ ਕਿਸੇ ਨੇ ਉਸ ਦਾ ਦੁੱਖ ਸਮਝਿਆ ਹੈ। ਇਸ ਮੌਕੇ ਸ੍ਰੀ ਜਾਖੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਨਿਕਾਸੀ ਯੋਜਨਾ ਅਤੇ ਰਾਸ਼ਨ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਨਿਕਾਸੀ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੇ ਠਹਿਰਨ ਲਈ ਅਗਾਊਂ ਪ੍ਰਬੰਧ ਕਰਨ ਦੀ ਤੁਰੰਤ ਲੋੜ ਹੈ। ਆਮ ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਅਸਥਿਰ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀਆਂ ਆਸਾਂ 'ਤੇ ਫਿਰ ਕੇ ਹੜ੍ਹਾਂ ਦੇ ਇਸ ਪਾਣੀ ਨੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਦਾ ਹਰ ਰੰਗ ਫਿੱਕਾ ਕਰ ਦਿੱਤਾ ਸੀ। ਦਿਨ ਭਰ ਮਿਹਨਤ ਮਜ਼ਦੂਰੀ ਕਰ ਕੇ ਸ਼ਾਮ ਜਾਨ ਰਾਤ ਨੂੰ ਆਪਣੇ ਘਰ ਦੀ ਛੱਤ ਹੇਠਾਂ ਆ ਕੇ ਦੁਨੀਆ ਭਰ ਦਾ ਸਕੂਨ ਮਹਿਸੂਸ ਕਰਨ ਵਾਲੇ ਇਹਨਾਂ ਮੱਧ ਵਰਗ ਦੇ ਕਿਰਤੀ ਲੋਕਾਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ। 

ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਪੁੱਜੇ ਸ੍ਰੀ ਜਾਖੜ ਨੇ ਕਿਹਾ ਕਿ ਖਰੜ ਦੇ ਲੋਕਾਂ ਨੇ ਉਹਨਾਂ ਕੋਲ ਆਪਣੇ ਘਰਾਂ ਅਤੇ ਕੀਮਤੀ ਸਮਾਨ ਦੇ ਗਵਾਚ ਜਾਣ ਦਾ ਵੀ ਖਦਸ਼ਾ ਪ੍ਰਗਟਾਇਆ ਹੈ ਕਿਉਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੀਵੇਂ ਇਲਾਕਿਆਂ ਵਿੱਚ ਆਪਣੇ ਘਰ ਖਾਲੀ ਕਰਨ ਲਈ ਨੋਟਿਸ ਜਾਰੀ ਕਰ ਦਿੱਤੇ ਹਨ। ਜਖਦਾ ਨੇ ਸਪਸ਼ਟ ਕਿਹਾ ਕਿ ਅਚਾਨਕ ਘਰਾਂ ਨੂੰ ਛੱਡ ਕੇ ਨਿਕਲ ਜਾਣਾ ਇਹ  ਸਭ ਏਨਾ ਸੌਖਾ ਵੀ ਨਹੀਂ ਹੁੰਦਾ। ਉਮਰ ਭਰ ਇੱਕ ਇੱਕ ਪੈਸੇ ਬਚਾ ਕੇ ਸਭ ਕੁਝ ਬਣਾਉਣ ਵਾਲੇ ਇਹਨਾਂ ਲੋਕਾਂ ਦੇ ਸਮਾਂ ਵਿਚ ਸਭ ਕੁਝ ਜ਼ਰੂਰੀ ਹੀ।  ਘਰਾਂ ਤੋਂ ਜਾਨ ਮਗਰੋਂ ਕੌਣ ਕਰੇਗਾ ਉਹਨਾਂ ਦੇ ਇਥੇ ਬਚੇ ਸਾਮਾਨ ਦੀ ਰਾਖੀ?

ਭਾਜਪਾ ਆਗੂ ਨੇ ਕਿਹਾ ਕਿ ਹਾਲਾਤ ਆਮ ਵਾਂਗ ਹੋਣ ਤੱਕ ਇਹਨਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਨੁਕਸ ਕੱਢਣ ਦਾ ਸਮਾਂ ਨਹੀਂ ਹੈ ਅਤੇ ਇਹ ਜ਼ਰੂਰੀ ਹੈ ਕਿ ਹਰ ਕੋਈ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕਜੁੱਟ ਹੋਵੇ। ਸੀਨੀਅਰ ਭਾਜਪਾ ਆਗੂ ਨੇ ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦਾ ਸੱਦਾ ਦਿੱਤਾ। ਜੇਕਰ ਹੁਣ ਵੀ ਇਸ ਨੂੰ ਸਹੀ ਢੰਗ ਨਾਲ ਨਜਿੱਠਿਆ ਨਾ ਗਿਆ ਤਾਂ ਇਸ ਦੁਖਾਂਤ ਨਾਲ ਸਾਡੇ ਸੂਬੇ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਵੇਗਾ। 

ਇਸ ਸੰਕਟ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਸਮਾਂ ਸੁਚੇਤ ਰਹਿਣ ਅਤੇ ਕਿਸੇ ਵੀ ਸੰਕਟ ਦਾ ਪੂਰੀ ਤਿਆਰੀ ਨਾਲ ਸਾਹਮਣਾ ਕਰਨ ਦਾ ਹੈ। ਹਰ ਪੱਖੋਂ ਤਿਆਰ ਰਹਿਣ ਦਾ ਸਮਾਂ। ਇਸ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਇਸ ਮੌਕੇ  ਜਾਖੜ ਨੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਲਈ ਹਰ ਸੰਭਵ ਯਤਨ ਕਰਨ। 

ਜਾਖੜ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸ. ਅਰਵਿੰਦ ਖੰਨਾ, ਸੂਬਾ ਸਕੱਤਰ ਪਰਮਿੰਦਰ ਬਰਾੜ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਕਮਲ ਸੈਣੀ ਆਦਿ ਵੀ ਹਾਜ਼ਰ ਸਨ। ਭਾਜਪਾ ਦੇ ਸੂਬਾ ਬੁਲਾਰੇ ਅਨਿਲ ਸਰੀਨ ਵਿਸ਼ੇਸ਼ ਤੌਰ 'ਤੇ ਲੁਧਿਆਣਾ ਤੋਂ ਆਪਣੇ ਕਾਫਲੇ ਨਾਲ ਪੁੱਜੇ ਹੋਏ ਸਨ। ਸ੍ਰੀ ਜਾਖੜ ਦਾ ਇਹ ਸਾਰਾ ਕਾਫਲਾ ਕਰੀਬ ਇੱਕ ਘੰਟਾ ਇਨ੍ਹਾਂ ਹੜ੍ਹ ਪੀੜਿਤ ਕਾਂ ਵਿਚਕਾਰ ਰੁਕਿਆ ਰਿਹਾ ਅਤੇ ਬਾਅਦ ਵਿੱਚ ਮੀਡੀਆ ਨਾਲ ਸੰਖੇਪ ਗੱਲਬਾਤ ਕਰਨ ਤੋਂ ਬਾਅਦ ਹੜ੍ਹ ਪ੍ਰਭਾਵਿਤ ਹੜ੍ਹਾਂ ਮਾਰੇ ਹੋਰ ਇਲਾਕਿਆਂ ਨੂੰ ਦੇਖਣ ਲਈ ਰਵਾਨਾ ਹੋ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, October 10, 2022

ਗੈਰ ਹਿੰਦੀ ਭਾਸ਼ੀਆਂ 'ਤੇ ਹਿੰਦੀ ਨੂੰ ਥੋਪ ਕੇ ਭਾਸ਼ਾ ਯੁੱਧ ਨਾ ਛੇੜੋ-ਐਮ ਕੇ ਸਟਾਲਿਨ

ਅਜਿਹੀਆਂ ਕੋਸ਼ਿਸ਼ਾਂ ਨਾਲ ਦੇਸ਼ ਦੀ ਅਖੰਡਤਾ ਕਮਜ਼ੋਰ ਹੋਵੇਗੀ 

ਕੀ ਪੰਜਾਬ ਵਿੱਚ ਵੀ ਪਏਗਾ ਸਟਾਲਿਨ ਦੇ ਸਟੈਂਡ ਦਾ ਅਸਰ? 

ਫੈਮਿਨਿਜ਼ਮ ਇਨ ਇੰਡੀਆ ਤੋਂ ਧੰਨਵਾਦ ਸਹਿਤ ਹਿੰਦੀ ਵਿਰੋਧੀ ਅੰਦੋਲਨ ਦੀ ਇੱਕ ਤਸਵੀਰ 
ਚੰਡੀਗੜ੍ਹ: 10 ਅਕਤੂਬਰ 2022: (ਪੰਜਾਬ ਸਕਰੀਨ ਡੈਸਕ)::

ਭਾਸ਼ਾ ਨੂੰ ਸਿਆਸੀ ਹਥਿਆਰ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਦਾ ਇੱਕ ਵਾਰ ਫੇਰ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਵਿਰੋਧ ਦਾ ਇਤਿਹਾਸ ਕਈ ਦਹਾਕੇ ਪੁਰਾਣਾਹੈ। ਇੱਕ ਵਾਰ ਫੇਰ ਇਸ ਵਿਰੋਧ ਦੀ ਅਵਾਜ਼ ਤਮਿਲਨਾਡੂ ਚੋਂ ਬੁਲੰਦ ਹੋਈ ਹੈ। ਜ਼ਿਕਰਯੋਗ ਹੈ ਕਿ ਤਮਿਲਨਾਡੂ ਦੇ ਲੋਕ ਆਪਣੀ ਮਾਤਭਾਸ਼ਾ ਨੂੰ ਜਨੂੰਨ ਦੀ ਹੱਦ ਤਕ ਪ੍ਰੇਮ ਕਰਦੇ ਹਨ ਅਤੇ ਇਸ ਨੂੰ ਖਤਰੇ ਵਿਚ ਦੇਖਣ ਤਾਂ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹਨ। ਤਮਿਲਨਾਡੂ ਵਿੱਚ ਜਾ ਕੇ ਕਿਸੇ ਅਨਜਾਣ ਵਿਅਕਤੀ ਨਾਲ ਹਿੰਦੀ ਵਿੱਚ ਗੱਲ ਕਰਨਾ ਨਾਮੁਮਕਿਨ ਵਰਗਾ ਹੀ ਲੱਗਦਾ ਹੈ। ਪਰ ਭਾਜਪਾ ਅਤੇ ਹੋਰ ਹਿੰਦੂਤਵੀ ਸੰਗਠਨ ਚਿਰਾਂ ਤੋਂ ਹਿੰਦੀ, ਹਿੰਦੂ, ਹਿੰਦੋਸਤਾਨ ਵਾਲੇ ਨਾਅਰੇ ਨੰ ਅਕਸਰ ਬੁਲੰਦ ਕਰਦੇ ਰਹਿੰਦੇ ਹਨ। ਇਹਨਾਂ ਨਾਅਰਿਆਂ ਅਤੇ ਕੋਸ਼ਿਸ਼ਾਂ ਦਾ ਤਿੱਖੀ ਸੁਰ ਵਿੱਚ ਵਿਰੋਧ ਵੀ ਹੁੰਦਾ ਆਇਆ ਹੈ ਪਰ ਇਸਦੇ ਬਾਵਜੂਦ ਇਹ ਕੋਸ਼ਿਸ਼ਾਂ ਬੰਦ ਨਹੀਂ ਹੋਈਆਂ। ਹੁਣ ਫਿਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਖੁਲ ਕੇ ਹਿੰਦੀ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਡਟ ਕੇ ਸਾਹਮਣੇ ਆਏ ਹਨ। ਨਿਸਚੇ ਹੀ ਹਿੰਦੀ ਥੋਪਣ ਦੇ ਇਸ ਵਿਰੋਧ ਦਾ ਅਸਰ ਪੰਜਾਬ ਸਮੇਤ ਹੋਰਨਾਂ ਸੂਬਿਆਂ 'ਤੇ ਵੀ ਪੈ ਸਕਦਾ ਹੈ। 

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਹਿੰਦੀ ਥੋਪੇ ਜਾਣ ਦੀਆਂ ਇਹਨਾਂ ਨਵੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਹੈ। ਉਹਨਾਂ ਇਸ ਸੰਬੰਧੀ ਇੱਕ ਟਵੀਟ ਵੀ ਜਾਰੀ ਕੀਤਾ।  ਆਪਣੇ ਇਸ ਟਵੀਟ ਵਿੱਚ ਉਹਨਾਂ ਚੇਤਾਵਨੀ ਦਿੱਤੀ ਕਿ ਐਂਵੇਂ ਭਾਸ਼ਾ ਯੁਧ ਨਾ ਛੇੜੋ। ਹਿੰਦੀ ਥੋਪਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਭਾਰਤ ਦੀ ਵਿਭਿੰਨਤਾ ਨੂੰ ਨਕਾਰਨ ਵਾਲੀ ਗੱਲ ਹੈ। ਹਿੰਦੀ ਲਾਗੂ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਏਨੀ ਜ਼ਿਦ ਵਾਲਾ ਜ਼ੋਰ  ਚਿੰਤਾਜਨਕ ਰਫ਼ਤਾਰ ਨਾਲ ਵਧ ਰਿਹਾ ਹੈ।

ਮੁਖ ਮੰਤਰੀ ਐਮ ਕੇ ਸਟਾਲਿਨ ਨੇ ਇਸ ਸੰਬੰਧੀ ਸਖਤ ਰੁੱਖ ਆਪਣਾ ਲਿਆ ਹੈ। ਉਹਨਾਂ ਸਪਸ਼ਟ ਕਿਹਾ ਕਿ ਸਰਕਾਰੀ ਭਾਸ਼ਾ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ਦੀ 11ਵੀਂ ਜਿਲਦ ਵਿੱਚ ਕੀਤੀਆਂ ਗਈਆਂ ਤਜਵੀਜ਼ਾਂ ਭਾਰਤ ਦੀ ਆਤਮਾ ਉੱਤੇ ਸਿੱਧਾ ਹਮਲਾ ਹੈ। 

ਉਹਨਾਂ ਕਿਹਾ ਕਿ ਹਿੰਦੀ ਲਾਗੂ ਹੋਣ 'ਤੇ ਗੈਰ-ਹਿੰਦੀ ਭਾਸ਼ੀ ਅਬਾਦੀ ਨੂੰ ਆਪਣੀ ਹੀ ਧਰਤੀ 'ਤੇ ਦੂਜੇ ਦਰਜੇ ਦਾ ਨਾਗਰਿਕ ਬਣ ਕੇ ਰਹਿਣ ਵਾਲੀ ਸਥਿਤੀ ਆ ਜਾਵੇਗੀ। ਹਿੰਦੀ ਥੋਪਣਾ ਭਾਰਤ ਦੀ ਅਖੰਡਤਾ ਦੇ ਵਿਰੁੱਧ ਹੈ। ਭਾਜਪਾ ਸਰਕਾਰ ਅਤੀਤ ਵਿੱਚ ਹੋਏ ਹਿੰਦੀ ਵਿਰੋਧੀ ਅੰਦੋਲਨਾਂ ਤੋਂ ਸਬਕ ਸਿੱਖੇ। ਸ਼੍ਰੀ ਸਟਾਲਿਨ ਨੇ ਚੇਤਾਵਨੀ ਦਿੱਤੀ ਕਿ ਗੈਰ ਹਿੰਦੀ ਭਾਸ਼ੀਆਂ 'ਤੇ ਜਬਰੀ ਹਿੰਦੀ ਨੂੰ ਥੋਪ ਕੇ ਭਾਸ਼ਾ ਯੁੱਧ ਨਾ ਛੇੜੋ। ਐਮ ਕੇ ਸਟਾਲਿਨ ਦਾ ਇਹ ਕਹਿਣਾ ਬਹੁਤ ਅਰਥਪੂਰਨ ਹੈ। 

ਇਥੇ ਇਹ ਯਾਦ ਕਰਾਉਣਾ ਵੀ ਪ੍ਰਸੰਗਿਕ ਹੀ ਜਾਪਦਾ ਹੈ ਕਿ ਜਦੋਂ ਸਟਾਲਿਨ ਦਾ ਹੋਇਆ ਉਸ ਤੋਂ ਤਿੰਨ ਚਾਰ ਦਿਨ ਬਾਅਦ ਰੂਸ ਦੀ ਸਰਬਉੱਚ ਸ਼ਖ਼ਸੀਅਤ ਜੋਜ਼ਫ ਸਟਾਲਿਨ ਦਾ ਦੇਹਾਂਤ ਹੋ ਗਿਆ ਸੀ। ਪਿਤਾ ਕਰੁਣਾਨਿਧਿ ਨੇ ਪ੍ਰੇਮ, ਆਸਥਾ ਅਤੇ ਸ਼ਰਧਾਂਜਲੀ ਵੱਜੋਂ ਆਪਣੇ ਇਸ ਬੇਟੇ ਦਾ ਨਾਮ ਐਮ ਕੇ ਸਟਾਲਿਨ ਰੱਖ ਦਿੱਤਾ। ਬਹੁਤ ਸਾਰੇ ਲੋਕ ਉਸਨੂੰ ਐਮ ਕੇ ਅਸੀਂ ਵੀ ਆਖਦੇ ਹਨ। ਸਟਾਲਿਨ ਦੇ ਪਿਤਾ ਕਰੁਣਾਨਿਧਿ ਦਾ ਪੰਜਾਬ ਨਾਲ ਵੀ ਖਾਸ ਪ੍ਰੇਮ ਰਿਹਾ ਅਤੇ ਅਕਾਲੀ ਦਲ ਸਮੇਤ ਸਿੱਖ ਆਗੂਆਂ ਨਾਲ ਵੀ। ਉਹਨਾਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵੀ ਫੇਰੀ ਪਾਈ। ਇਸ ਲਈ ਇਸ ਪਰਿਵਾਰ ਨੂੰ ਜਿਥੇ ਖੱਬੀ ਸਿਆਸਤ ਦੀ ਪੂਰੀ ਸਮਝ ਹੈ ਉਥੇ ਪੰਜਾਬ ਦੀਆਂ ਭਾਵਨਾਵਾਂ ਦਾ ਵੀ ਅਹਿਸਾਸ ਹੈ। ਹਿੰਦੀ ਥੋਪਣ ਦੇ ਮਾਮਲੇ ਤੇ ਜੇ ਅੰਦੋਲਨ ਕਰਨਾ ਪਿਆ ਤਾਂ ਪੰਜਾਬ ਵਿੱਚੋਂ ਕਾਫੀ ਸਮਰਥਨ ਮਿਲ ਸਕਦਾ ਹੈ ਐਮ ਕੇ ਸਟਾਲਿਨ ਨੂੰ। 

ਚੇਤੇ ਰਹੇ ਕਿ ਕੁਝ ਅਰਸਾ ਪਹਿਲਾਂ ਵੀ ਇਸ ਮੁੱਦੇ ਨੂੰ ਲੈਕੇ ਟਕਰਾਅ ਵਾਲੀ ਸਥਿਤੀ ਬਣੀ ਸੀ। ਉਦੋਂ ਵੀ ਦੱਖਣੀ ਭਾਰਤ ਦੇ ਸੂਬਿਆਂ ਨੇ ਹਿੰਦੀ ਥੋਪਣ ਦਾ ਤਿੱਖਾ ਵਿਰੋਧ ਕੀਤਾ ਸੀ। ਉਦੋਂ ਵੀ ਸ਼ਾਹ ਦੇ ਗੈਰ-ਹਿੰਦੀ ਸੂਬਿਆਂ 'ਚ 'ਹਿੰਦੀ ਭਾਸ਼ਾ' ਨੂੰ ਥੋਪੇ ਜਾਣ ਦੇ ਪੇਸ਼ ਕੀਤੇ ਗਏ ਮਤੇ ਦੇ ਵਿਰੋਧ 'ਚ ਦੱਖਣੀ ਰਾਜਾਂ ਦੇ ਲੋਕਾਂ 'ਚ ਰੋਸ ਭਰ ਗਿਆ ਸੀ।

ਕੇਰਲ ਦੇ ਮੁੱਖ ਮੰਤਰੀ ਪਨਰਾਈ ਵਿਜਯਅਨ, ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣ ਸਵਾਮੀ, ਡੀਐੱਮਕੇ ਪ੍ਰਧਾਨ ਐਮ.ਕੇ.ਸਟਾਲਿਨ, ਐੱਮਐੱਨਐੱਮ ਆਗੂ ਕਮਲ ਹਸਨ ਨੇ ਇਸ ਟਿੱਪਣੀ 'ਤੇ ਸਖ਼ਤ ਵਿਰੋਧ ਜ਼ਾਹਰ ਕੀਤਾ ਸੀ। ਇਨ੍ਹਾਂ ਆਗੂਆਂ ਨੇ ਉਦੋਂ ਵੀ ਕਿਹਾ ਸੀ ਕਿ ਹਿੰਦੀ ਨੂੰ ਗ਼ੈਰ-ਹਿੰਦੀ ਰਾਜਾਂ 'ਚ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ਾਂ ਦਾ ਗੰਭੀਰਤਾ ਨਾਲ ਵਿਰੋਧ ਕੀਤਾ ਜਾਵੇਗਾ ਕਰਨਾਟਕ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਯੇਦੂਰੱਪਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸੇ ਸੁਰ 'ਚ ਕਿਹਾ ਸੀ ਕਿ ਉਹ ਆਪਣੀ ਰਾਜ ਭਾਸ਼ਾ ਨੂੰ ਕਿਸੇ ਵੀ ਕੀਮਤ 'ਤੇ ਢਾਹ ਨਹੀਂ ਲੱਗਣ ਦੇਣਗੇ।

ਹਿੰਦੀ ਨੂੰ ਜਬਰੀ ਥੋਪਣ ਦੀਆਂ ਕੋਸ਼ਿਸ਼ਾਂ ਨਾਲ ਉਹਨਾਂ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਵੀ  ਪਹੁੰਚਦੀ ਹੈ ਜਿਹੜੇ ਹਿੰਦੀ ਨੂੰ ਬਿਨਾ ਕਿਸੇ ਸਿਆਸੀ ਮਕਸਦ ਦੇ ਪ੍ਰੇਮ ਕਰਦੇ ਹਨ। ਉਹਨਾਂ ਨੂੰ ਸੰਸਕ੍ਰਿਤ ਨਾਲ ਵੀ ਪ੍ਰੇਮ ਹੈ, ਉਰਦੂ ਨਾਲ ਵੀ, ਅਤੇ ਹਿੰਦੀ ਨਾਲ ਵੀ। ਪੰਜਾਬ ਦੇ ਬਹੁਤ ਸਾਰੇ ਕਲਮਕਾਰ ਅਤੀਤ ਵਿੱਚ ਵੀ ਹਿੰਦੀ ਸਾਹਿਤ ਨੂੰ ਅਮੀਰ ਬਣਾਉਣ ਵਿਚ ਯੋਗਦਾਨ ਪਾਉਂਦੇ ਰਹੇ ਹਨ ਅਤੇ ਹੁਣ ਵੀ ਪਾ ਰਹੇ ਹਨ। ਥੋਪਣ ਵਾਲੀ ਭਾਵਨਾ ਇਸ ਪ੍ਰੇਮ ਨੂੰ ਨੁਕਸਾਨ ਹੀ ਪਹੁੰਚਾਏਗੀ।

ਹੁਣ ਦੇਖਣਾ ਹੈ ਕਿ ਕੇਂਦਰ ਸਰਕਾਰ ਇਸ ਸੰਬੰਧੀ ਨੇੜ ਭਵਿੱਖ ਵਿੱਚ ਕੀ ਕਦਮ ਪੁੱਟਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday, July 17, 2022

ਆਉਣ ਵਾਲੇ ਦਿਨਾਂ 'ਚ ਭਾਜਪਾ ਹੋਰ ਵਧਾਏਗੀ ਆਪਣਾ ਜਨਾਧਾਰ

Sunday 17th July 2022 at 7:02 PM

ਵਰਕਰ ਘਰ-ਘਰ ਦੇਣਗੇ ਦਸਤਕ: ਅਸ਼ਵਨੀ ਸ਼ਰਮਾ

*ਕੇਂਦਰ ਸਰਕਾਰ ਨੌਜਵਾਨਾਂ ਨਾਲ ਮਿਲ ਕੇ ‘ਸਵੈ-ਨਿਰਭਰ ਭਾਰਤ’ ਦਾ ਕਰ ਰਹੀ ਨਿਰਮਾਣ
*ਦੇਸ਼ ਵਿੱਚੋਂ ਵਿਰੋਧੀ ਅਤੇ ਛੋਟੀਆਂ ਸਿਆਸੀ ਪਾਰਟੀਆਂ ਹੋ ਰਹੀਆਂ ਹਨ ਖ਼ਤਮ: ਭਾਜਪਾ
*ਅਸ਼ਵਨੀ ਸ਼ਰਮਾ ਨੇ ਆਗਾਮੀ ਚੋਣਾਂ ਸਬੰਧੀ ਸੀਨੀਅਰ ਭਾਜਪਾ ਵਰਕਰਾਂ ਨਾਲ ਕੀਤੀ ਖਾਸ ਮੀਟਿੰਗ 

ਲੁਧਿਆਣਾ: 17 ਜੁਲਾਈ 2022: (ਪੰਜਾਬ ਸਕਰੀਨ ਡੈਸਕ):: 

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਗਾਮੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਪਾਰਟੀ ਦੇ ਸੀਨੀਅਰ ਵਰਕਰਾਂ ਨਾਲ ਜਥੇਬੰਦਕ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਚੋਣ ਮੰਥਨ ਕੀਤਾ ਅਤੇ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਹਾਜ਼ਰ ਸਮੂਹ ਵਰਕਰਾਂ ਨੂੰ ਆਉਣ ਵਾਲੇ ਦਿਨਾਂ ‘ਚ ਪਾਰਟੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਵਿੱਚ ਹਾਜ਼ਰ ਹੋਣ ਵਾਲੀ ਕੇਂਦਰੀ ਲੀਡਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਚੋਣਾਂ ਸਬੰਧੀ ਮਾਰਗਦਰਸ਼ਨ ਕੀਤਾ ਅਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜਥੇਬੰਦਕ ਢਾਂਚੇ ਦੀ ਮੁੜ ਜਾਂਚ ਕਰਨ ਅਤੇ ਇਸ ਦੀਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਰਾਕੇਸ਼ ਰਾਠੌਰ ਆਦਿ ਵੀ ਹਾਜ਼ਰ ਸਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਵਰਕਰਾਂ 'ਤੇ ਆਧਾਰਿਤ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਵਰਕਰ ਭਾਜਪਾ ਦੀ ਰੀੜ੍ਹ ਦੀ ਹੱਡੀ ਹਨ। ਦੇਸ਼ ਦੇ ਲੋਕਾਂ ਸਮੇਤ ਦੁਨੀਆ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੀ ਕਤਾਰ ਵਿੱਚ ਖੜ੍ਹੇ ਹਰ ਆਖਰੀ ਵਿਅਕਤੀ ਨੂੰ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ ਹੈ। ਇਹੀ ਕਾਰਨ ਹੈ ਕਿ ਦੇਸ਼ ਦੀ ਜਨਤਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਕਮਾਨ ਸੌਂਪੀ ਹੈ, ਕਿਉਂਕਿ ਜਨਤਾ ਜਾਣਦੀ ਹੈ ਕਿ ਭਾਜਪਾ ਜੋ ਵੀ ਕਹੇਗੀ, ਉਸ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਸਵੈ-ਨਿਰਭਰ ਭਾਰਤ ਬਣਾਉਣ ਲਈ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਨਵੇਂ ਸਟਾਰਟਅੱਪ ਸ਼ੁਰੂ ਕਰਨ ਲਈ ਲਾ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਰਾਜਾਂ ਵਿੱਚ ਛੋਟੀਆਂ ਸਿਆਸੀ ਪਾਰਟੀਆਂ ਦਾ ਰਲੇਵਾਂ ਹੋ ਰਿਹਾ ਹੈ। ਕੇਂਦਰ 'ਚ ਵਿਰੋਧੀ ਧਿਰ ਖਤਮ ਹੋਣ ਦੇ ਕੰਢੇ 'ਤੇ ਹੈ ਅਤੇ ਇਸ ਦਾ ਕਾਰਨ ਕਾਂਗਰਸ ਦਾ 70 ਸਾਲਾਂ ਦਾ ਕਾਰਜਕਾਲ ਬਨਾਮ ਭਾਜਪਾ ਦਾ 5 ਸਾਲ ਦਾ ਕਾਰਜਕਾਲ, ਜਿਸ ਦਾ ਜਨਤਾ ਨੇ ਮੰਥਨ ਕਰਕੇ ਕੇਂਦਰ ਦੀ ਸੱਤਾ ਦੂਜੀ ਵਾਰ ਭਾਜਪਾ ਨੂੰ ਸੌਂਪ ਦਿੱਤੀ ਹੈ। ਭਾਜਪਾ ਦੇਸ਼ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ। ਅੱਜ ਭਾਜਪਾ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ, ਪੰਜਾਬ ਵਿੱਚ ਵੀ ਸੰਗਠਨ ਬਹੁਤ ਮਜ਼ਬੂਤ ਹੋਈਆ ਹੈ। ਵਿਰੋਧੀ ਧਿਰ ਦੇ ਦਿੱਗਜ ਆਗੂ ਆਪਣੀਆਂ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਹਿੱਤ ਵਿੱਚ ਲਏ ਗਏ ਸਖ਼ਤ ਫੈਸਲਿਆਂ ਅਤੇ ਲੋਕ ਭਲਾਈ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਹੋ ਕੇ ਜਨਤਾ ਵਿੱਚ ਜਾਣ ਦਾ ਸੱਦਾ ਦਿੰਦਿਆਂ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਨੂੰ 'ਆਪ' ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਝੂਠ ਤੋਂ ਜਾਣੂ ਕਰਵਾ ਕੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਕਿਹਾ, ਤਾਂ ਜੋ ਲੋਕਾਂ ਦਾ ਭਾਜਪਾ ‘ਤੇ ਹੋਰ ਵਿਸ਼ਵਾਸ਼ ਮਜਬੂਤ ਹੋਵੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਪੰਜਾਬ ਦੇ ਹਰ ਘਰ ਵਿੱਚ ਦਸਤਕ ਦੇ ਕੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਉਣਗੇ ਅਤੇ ਉਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਭਾਜਪਾ ਪਰਿਵਾਰ ਨੂੰ ਵਧਾਉਣਗੇ ਅਤੇ ਪਾਰਟੀ ਦੇ ਜਨਾਧਾਰ ਦਾ ਹੋਰ ਵਿਸਥਾਰ ਕਰਨਗੇ।

ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਸੀਨੀਅਰ ਭਾਜਪਾ ਆਗੂ ਰਜਨੀਸ਼ ਧੀਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ, ਰਮੇਸ਼ ਸ਼ਰਮਾ, ਅਸ਼ੋਕ ਲੂੰਬਾ, ਡਾ: ਡੀਪੀ ਖੋਸਲਾ, ਅਰੁਣੇਸ਼ ਮਿਸ਼ਰਾ, ਸੁਨੀਲ ਮਹਿਰਾ, ਡਾ: ਕਮਲਜੀਤ ਸੋਈ, ਭੋਲਾ ਝਾਅ, ਸਾਬਕਾ ਕੌਂਸਲਰ ਸਰਬਜੀਤ। ਕਾਕਾ, ਵਿਜੇ ਕਾਲੀਆ, ਕੁੰਵਰ ਨਰਿੰਦਰ ਸਿੰਘ, ਰਜਿੰਦਰ ਸਿੰਘ, ਜਸਵੰਤ ਸਿੰਘ ਰੇਡ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਡਾ: ਬਾਂਸਲ, ਹਰਸ਼ ਸਰੀਨ ਆਦਿ ਹਾਜ਼ਰ ਸਨ।

Wednesday, July 06, 2022

ਭਾਰਤੀ ਜਨਤਾ ਪਾਰਟੀ ਜਨਸੰਘ ਦਾ ਹੀ ਨਵਾਂ ਰੂਪ-ਜਨੋਤਰਾ

6th July 2022 at 6:04 PM

 ਬੀਜੇਪੀ ਆਪਣੇ ਏਜੰਡੇ ਅਤੇ ਵਿਚਾਰਧਾਰਾ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ 


ਲੁਧਿਆਣਾ
: 6 ਜੁਲਾਈ 2022: (ਪੰਜਾਬ ਸਕਰੀਨ ਡੈਸਕ)::  

ਲੋਕ ਬੁਰੀ ਤਰ੍ਹਾਂ ਬੀ ਜੇ ਪੀ ਵੱਲੋਂ ਪੈਦਾ ਕੀਤੀ ਮਹਿੰਗਾਈ  ਵਿੱਚ ਉਲਝੇ ਹੋਏ ਹਨ। ਦੋ ਵਕਤ ਦੀ ਦਾਲ ਰੋਟੀ ਅਤੇ ਟੈਕਸਾਂ ਦੀਆਂ ਅਦਾਇਗੀਆਂ ਦੇ ਚੱਕਰਾਂ ਵਿਚ ਉਲਝੇ ਹੈ ਲੋਕਾਂ ਕੋਲ ਵਿਹਲ ਵੀ ਨਹੀਂ ਬਚਿਆ। ਇਸ ਲਈ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਖਿਲਾਫ ਹੁੰਦੇ ਮੁਜ਼ਾਹਰਿਆਂ ਅਤੇ ਧਰਨਿਆਂ ਵਿਚ ਵੀ ਬਹੁਤੀਆਂ ਭੀੜਾਂ ਨਹੀਂ ਜੁੜਦੀਆਂ। ਵਿਰੋਧੀ ਧਿਰ ਨਾਲ ਸਬੰਧਤ ਪਾਰਟੀਆਂ ਵੀ ਸਿਰਫ ਮੋਦੀ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿ ਗਈਆਂ ਹਨ। ਉਹਨਾਂ ਕੋਲ ਕੋਈ ਅਜਿਹਾ ਏਜੰਡਾ ਜਾਂ ਫਲਸਫਾ ਬਚਿਆ ਹੀ ਨਹੀਂ ਲੱਗਦਾ ਜਿਹੜਾ ਮੋਦੀ ਦੇ ਜਾਦੂ ਦੀ ਕੱਟ ਬਣ ਸਕੇ। ਮਹਿੰਗਾਈ ਅਤੇ ਹੋਰਨਾਂ ਦਬਾਵਾਂ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਲੋਕਾਂ ਦੀ ਭੀੜ ਅਜੇ ਵੀ ਮੋਦੀ ਮੋਦੀ ਦਾ ਜਾਪੁ ਕਰ ਰਹੀ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਬੀ ਜੇ ਪੀ ਆਪਣੀ ਵਿਚਾਰਧਾਰਾ, ਏਜੰਡੇ ਅਤੇ ਝੰਡੇ ਨੂੰ ਇੱਕ ਵਾਰ ਫੇਰ ਹੋਰ ਅੱਗੇ ਵਧਾਉਣ ਵਿਚ ਜੁੱਟੀ ਹੋਈ ਹੈ। ਲੁਧਿਆਣਾ ਦੇ ਘੰਟਾਘਰ ਚੌਂਕ ਵਾਲੇ ਦਫਤਰ ਵਿਚ ਬੀਜੇਪੀ ਆਗੂਆਂ ਨੇ ਏਸੇ ਮਕਸਦ ਨੂੰ ਸਾਹਮਣੇ ਰੱਖਦਿਆਂ ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਹਨਾਂ ਵੇਲਿਆਂ ਦਾ ਵਿਸਥਾਰ ਨਾਲ ਯਿਕਾਰ ਕੀਤਾ ਅਤੇ ਕਸ਼ਮੀਰ ਦੀ ਹਾਲਤ ਵੀ ਚੇਤੇ ਕਾਰਵਾਈ।  

ਇਸ ਮੌਕੇ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮ ਪ੍ਰਸਾਦ ਮੁਖਰਜੀ ਦਾ 122ਵਾਂ ਜਨਮ ਦਿਵਸ 6 ਜੁਲਾਈ ਨੂੰ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਘੰਟਾ ਘਰ ਵਿਖੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਯਸ਼ਪਾਲ ਜਨੋਤਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।  ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਪਰਵੀਨ ਬਾਂਸਲ, ਬੁਲਾਰੇ ਗੁਰਦੀਪ ਗੋਸ਼ਾ, ਘੱਟ ਗਿਣਤੀ ਮੋਰਚਾ ਭਾਜਪਾ ਪੰਜਾਬ ਦੇ ਪ੍ਰਧਾਨ ਜੌਹਨ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।  

ਭਾਜਪਾ ਵਰਕਰਾਂ ਨੇ ਡਾ: ਮੁਖਰਜੀ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।  ਡਾ: ਸ਼ਿਆਮ ਪ੍ਰਸਾਦ ਮੁਖਰਜੀ ਦੀ 122ਵੀਂ ਜਯੰਤੀ ਸਬੰਧੀ ਸਮਾਗਮ ਲੁਧਿਆਣਾ ਦੀਆਂ ਸਾਰੀਆਂ 24 ਡਿਵੀਜ਼ਨਾਂ ਵਿਚ ਲਗਭਗ 40-42 ਥਾਵਾਂ 'ਤੇ ਕਰਵਾਏ ਗਏ ਵਿਸ਼ੇਸ਼ ਆਯੋਜਨਾਂ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜਨੋਤਰਾ ਨੇ ਕਿਹਾ ਕਿ ਦੇਸ਼ ਵਿੱਚ ਧਰਮ ਹੀ ਰਾਸ਼ਟਰੀ ਧਰਮ ਹੈ।  

ਸ਼ਿਆਮਾ ਪ੍ਰਸਾਦ ਮੁਖਰਜੀ ਦੋ ਵਿਧਾਨ, ਦੋ ਸਿਰ ਅਤੇ ਦੋ ਨਿਸ਼ਾਨ ਦੇ ਵਿਰੋਧੀ ਸਨ।  ਜੇਕਰ ਅੱਜ ਕਸ਼ਮੀਰ ਵਿੱਚ ਧਾਰਾ 370 ਨਹੀਂ ਹੈ, ਦੋ ਝੰਡੇ ਨਹੀਂ ਹਨ ਤਾਂ ਇਸ ਦਾ ਸਿਹਰਾ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜਾਂਦਾ ਹੈ।  ਸ਼ਿਆਮਾ ਪ੍ਰਸਾਦ ਮੁਖਰਜੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੇ ਕੱਟੜ ਆਲੋਚਕ ਸਨ।  ਸਿਆਮਾ ਪ੍ਰਸਾਦ ਮੁਖਰਜੀ ਦੀ 122ਵੀਂ ਜਯੰਤੀ ਮਨਾਈ ਜਾ ਰਹੀ ਹੈ।  

ਇਹ ਸ਼ਿਆਮਾ ਪ੍ਰਸਾਦ ਮੁਖਰਜੀ ਹੀ ਸਨ ਜਿਨ੍ਹਾਂ ਨੇ ਜਨਸੰਘ ਦੀ ਸਥਾਪਨਾ ਕੀਤੀ ਸੀ ਅਤੇ ਅੱਜ ਦੀ ਭਾਰਤੀ ਜਨਤਾ ਪਾਰਟੀ ਜਨਸੰਘ ਦਾ ਹੀ ਨਵਾਂ ਰੂਪ ਹੈ।  

ਭਾਜਪਾ ਦੇ ਉਪ ਪ੍ਰਧਾਨ ਪਰਵੀਨ ਬਾਂਸਲ ਨੇ ਕਿਹਾ ਕਿ ਜਨਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ 6 ਜੁਲਾਈ 1901 ਨੂੰ ਕੋਲਕਾਤਾ 'ਚ ਹੋਇਆ ਸੀ |  ਉਨ੍ਹਾਂ ਦੇ ਪਿਤਾ ਆਸ਼ੂਤੋਸ਼ ਮੁਖਰਜੀ ਇੱਕ ਨਾਮਵਰ ਵਕੀਲ ਸਨ।  ਉਸਨੇ 1929 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਬੰਗਾਲ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣ ਗਿਆ।  ਉਹ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਸਨ ਪਰ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਜਲਦੀ ਹੀ ਨਹਿਰੂ ਸਰਕਾਰ ਤੋਂ ਅਸਤੀਫਾ ਦੇ ਦਿੱਤਾ।  ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹਮੇਸ਼ਾ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਰਹੀ ਹੈ।

ਇਸ ਮੌਕੇ ਲੁਧਿਆਣਾ ਪੂਰਬੀ ਤੋਂ ਭਾਜਪਾ ਉਮੀਦਵਾਰ ਜਗਮੋਹਨ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੌਦਗਿਲ, ਮਹੇਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਨਵਲ ਜੈਨ, ਕੈਲਾਸ਼ ਚੌਧਰੀ, ਸੰਜੇ ਗੋਸਾਈ, ਸੁਮਨ ਵਰਮਾ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਐੱਸ ਸੀ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ, ਪੂਰਵ ਜਿਲਾ ਪ੍ਰਧਾਨ ਜਤਿੰਦਰ ਮਿੱਤਲ, ਯੁਵਾ ਮੋਰਚਾ ਦੇ ਪ੍ਰਧਾਨ ਕੁਸ਼ਾਗਰ ਕਸ਼ਯਪ, ਕੌਂਸਲਰ ਓਮ ਪ੍ਰਕਾਸ਼ ਰੱਤਾ, ਸਾਬਕਾ ਕੌਂਸਲਰ ਇੰਦਰ ਅਗਰਵਾਲ, ਸਰਬਜੀਤ ਸਿੰਘ ਕਾਕਾ, ਕਿਰਪਾਲ ਸਿੰਘ, ਭਾਜਪਾ ਦੇ ਸੀਨੀਅਰ ਆਗੂ ਜਸਵੰਤ ਸਿੰਘ ਛਾਪਾ, ਭੋਲਾ ਝਾਅ, ਅਜਿੰਦਰ ਸਿੰਘ ਆਦਿ ਹਾਜ਼ਰ ਸਨ।

ਭਾਜਪਾ ਵਰਕਰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਵਿਚ ਬਹੁਤ ਆਸਥਾ ਰੱਖਦੇ ਹਨ। ਭਾਰਤੀ ਜਨਸੰਘ ਦੇ ਸੰਸਥਾਪਕ, ਸਿਆਸਤਦਾਨ, ਮਹਾਨ ਸਿੱਖਿਆ ਸ਼ਾਸਤਰੀ, ਪ੍ਰਚੰਡ ਰਾਸ਼ਟਰਵਾਦੀ ਚਿੰਤਕ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਹਾੜਾ ਵੀ ਇਹ ਸਾਰੇ ਰਲ ਮਿਲ ਕੇ ਬੜੀ ਸ਼ਰਧਾ ਨਾਲ ਮਨਾਇਆ ਕਰਦੇ ਹਨ ਜਿਹੜਾ ਕਿ 23 ਜੂਨ ਨੂੰ ਪੈਂਦਾ ਹੈ। ਡਾਕਟਰ ਮੁਖਰਜੀ ਨੇ ਸੰਨ 1952 ਵਿੱਚ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ ਸੀ ਜਿਹੜੀ ਬਹੁਤ ਹੀ ਤੇਜ਼ੀ ਨਾਲ ਵਧੀ ਅਤੇ ਵਿਕਸਿਤ ਹੋਈ। ਸੰਨ 1953 ਵਿਚ ਡਾਕਟਰ ਮੁਖਰਜੀ ਜੰਮੂ ਕਸ਼ਮੀਰ ਪੁਲਿਸ ਦੀ ਹਿਰਾਸਤ ਵਿੱਚ ਦਮ ਤੋੜ ਗਏ। ਉਹਨਾਂ ਨੂੰ ਦੇਹਾਂਤ ਤੋਂ ਇੱਕ ਦਿਨ ਪਹਿਲਾਂ ਦਿਲ ਦਾ ਦੌਰਾ ਵੀ ਪਿਆ ਸੀ। ਬਹੁਤ ਬਾਅਦ ਵਿੱਚ ਇਹੀ ਜਨਸੰਘ ਅੱਜ ਵਾਲੀ ਭਾਰਤੀ ਜਨਤਾ ਪਾਰਟੀ ਬਣ ਗਈ। 

ਭਾਰਤੀ ਜਨਸੰਘ 1951 ਤੋਂ ਲੈ ਕੇ 1977 ਤਕ ਇਸੇ ਨਾਮ ਨਾਲ ਸਰਗਰਮ ਰਹੀ। ਸੰਨ 1977 ਵਿਚ ਭਾਰਤੀ ਜਨਸੰਘ ਨਵੀਂ ਨਾਮ ਜਨਤਾ ਪਾਰਟੀ ਵੱਜੋਂ ਕੰਮ ਕਰਨ ਲੱਗੀ। ਇਸ ਤਰ੍ਹਾਂ ਜਨਤਾ ਪਾਰਟੀ ਸੰਨ 1980 ਤੱਕ ਇਸੇ ਨਾਮ ਨਾਲ ਕੰਮ ਕਰਦੀ ਰਹੀ। ਇਹ ਐਮਰਜੰਸੀ ਹਟਣ ਤੋਂ ਬਾਅਦ ਦਾ ਵੇਲਾ ਸੀ। ਹੁਣ ਤੋਂ ਕਰੀਬ 42 ਸਾਲ ਪਹਿਲਾਂ 6 ਅਪ੍ਰੈਲ 1980 ਨੂੰ ਜਨਤਾ ਪਾਰਟੀ ਤੋਂ ਟੁੱਟ ਕੇ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਆਈ ਜਿਹੜੀ ਹੁਣ ਵੀ ਲਗਾਤਾਰ ਸਰਗਰਮ ਹੈ। 

ਦੂਜੇ ਪਾਸੇ ਜਨਤਾ ਪਾਰਟੀ ਦਾ ਅਜੇ ਤੱਕ ਕੋਈ ਵੀ ਕੌਮੀ ਪ੍ਰਧਾਨ ਚੋਣ ਕਮਿਸ਼ਨ ਤੋਂ ਪ੍ਰਵਾਨਿਤ ਨਹੀਂ ਹੋ ਸਕਿਆ। ਮੇਰਠ ਉੱਤਰ ਪ੍ਰਦੇਸ਼ ਵਿੱਚ 23 ਜਨਵਰੀ 2022 ਵਾਲੇ ਦਿਨ ਅਨੁਜ ਪ੍ਰਸਾਦ ਸਿੰਘ ਨੂੰ ਜਨਤਾ ਪਾਰਟੀ ਦਾ ਨਵਾਂ ਕੌਮੀ ਪ੍ਰਧਾਨ ਚੁਣਿਆ ਵੀ ਗਿਆ ਪਰ ਉਸਨੂੰ ਅਜੇ ਤੱਕ ਚੋਣ ਕਮਿਸ਼ਨ ਕੋਲੋਂ ਮਾਨਤਾ ਨਹੀਂ ਮਿਲ ਸਕੀ। 

Monday, May 09, 2022

ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਿਸੇ ਵੀ ਕੀਮਤ 'ਤੇ ਨਹੀਂ:ਸ਼ਰਮਾ

Monday 9th May 2022 at 03:06 PM

ਭਾਜਪਾ ਦੇ ਕੌਮੀ ਪ੍ਰਧਾਨ ਨੱਡਾ 14 ਨੂੰ ਲੁਧਿਆਣਾ ਵਿੱਚ: ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਕੀਤੇ ਕਈ ਸਨਸਨੀਖੇਜ਼ ਖੁਲਾਸੇ ਅਤੇ ਨਾਲ ਹੀ ਪੁਛੇ ਸੁਆਲ 

ਦਿੱਲੀ 'ਚ 10 ਲੱਖ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦਾ ਝੂਠ RTI 'ਚ ਆਇਆ ਸਾਹਮਣੇ 

ਹੁਣ ਤੱਕ ਦਿੱਤੀਆਂ ਗਈਆਂ ਹਨ ਸਿਰਫ਼ 3000 ਨੌਕਰੀਆਂ 

ਭਗਵੰਤ ਮਾਨ ਦੱਸਣ ਕਿ ਅਸਲ ਮਾਮਲਾ ਕੀ ਹੈ? 

ਕੇਜਰੀਵਾਲ ਦਾ ਗੁਜਰਾਤ ਹਵਾਈ ਖਰਚ ਦਾ 45 ਲੱਖ ਦਾ ਬਿੱਲ ਪੰਜਾਬ ਦੇ ਖਰਚ ‘ਚ ਕਿਉਂ ਪਿਆ


ਲੁਧਿਆਣਾ: 9 ਮਈ 2022: (ਲੁਧਿਆਣਾ ਸਕਰੀਨ ਟੀਮ):: 

ਜਿਸ ਭਾਜਪਾ ਨੂੰ ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿਚ ਜ਼ੀਰੋ ਹੋਇਆ ਸਮਝਿਆ ਜਾ ਰਿਹਾ ਸੀ ਉਹੀ ਭਾਜਪਾ ਹੁਣ ਬਾਕੀ ਪਾਰਟੀਆਂ ਨਾਲੋਂ ਵੱਧ ਸਰਗਰਮੀ ਨਾਲ ਲੋਕਾਂ ਵਿਚ ਵਿਚਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਆਈ ਟੀ ਸੈਲ ਅਤੇ ਇੰਟਲੈਕਚੁਅਲ ਸੈਲ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਸੱਤਾ ਨੂੰ ਹਿਲਾਈ ਰੱਖਣ ਲਈ ਭਾਜਪਾ ਵਾਲਿਆਂ ਕੋਲ ਬਹੁਤ ਸਾਰੇ ਸੁਆਲ ਹਨ। ਭਾਜਪਾ ਵਾਲੇ ਸਿਰਫ ਮੁਰਦਾਬਾਦ ਨਹੀਂ ਕਰਦੇ ਬਲਕਿ ਅਜਿਹੇ ਨੁਕਤੇ ਕੱਢ ਕੇ ਲਿਆਉਂਦੇ ਹਨ ਜਿਹੜੇ ਕਈਆਂ ਸੁਆਲਾਂ ਨੂੰ ਜਨਮ ਦੇਂਦੇ ਹਨ। 

ਇਸੇ ਮਾਹੌਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਆਪਣੇ ਇੱਕ ਰੋਜ਼ਾ ਦੌਰੇ ਤਹਿਤ 14 ਮਈ ਨੂੰ ਲੁਧਿਆਣਾ ਆ ਰਹੇ ਹਨ ਅਤੇ ਇਸ ਦਿਨ ਉਹ ਵੱਖ-ਵੱਖ ਮੀਟਿੰਗਾਂ ਅਤੇ ਕਾਨਫਰੰਸਾਂ ਵਿੱਚ ਹਿੱਸਾ ਲੈਣਗੇ। ਇਸ ਸਬੰਧੀ ਲੁਧਿਆਣਾ ਵਿਖੇ ਉਲੀਕੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਜੀ 14 ਮਈ ਨੂੰ ਲੁਧਿਆਣਾ ਪੁੱਜਣਗੇ, ਜਿੱਥੇ ਉਹ ਸਵੇਰੇ 10:30 ਵਜੇ ਤੋਂ ਪਾਰਟੀ ਵੱਲੋਂ ਆਯੋਜਿਤ ਕਨਵੈਨਸ਼ਨ ਵਿੱਚ ਹਿੱਸਾ ਲੈਣਗੇ ਅਤੇ ਵੱਖ-ਵੱਖ ਪੱਧਰਾਂ ਦੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕਰਨਗੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਜਪਾ ਵੱਲੋਂ ਕਰਵਾਈ ਗਈ ਇਹ ਕਾਨਫਰੰਸ ਜਿੱਥੇ ਭਾਜਪਾ ਵਰਕਰਾਂ ਦਾ ਮਨੋਬਲ ਵਧਾਏਗੀ, ਉੱਥੇ ਹੀ ਉਨ੍ਹਾਂ ਦੀ ਅਗੁਵਾਈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਸਥਿਤੀ ਪ੍ਰਦਾਨ ਕਰੇਗੀ। ਕੌਮੀ ਪ੍ਰਧਾਨ ਵੱਲੋਂ ਵਰਕਰਾਂ ਨੂੰ ਚੋਣ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਜਿਸ ਦਾ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਕਾਫੀ ਫਾਇਦਾ ਹੋਵੇਗਾ।

ਅਸ਼ਵਨੀ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਉੱਡ ਰਹੀਆਂ ਅਫਵਾਹਾਂ 'ਤੇ ਠੱਲ ਪਾਉਂਦੀਆਂ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਕੀਮਤ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ। ਜਿਹੜੇ ਇਲਜ਼ਾਮ ਅਕਾਲੀ ਦਲ ‘ਤੇ ਲੱਗੇ ਹਨ, ਉਨ੍ਹਾਂ ਦਾ ਬੋਝ ਭਾਜਪਾ ਨਹੀਂ ਝੱਲ ਸਕਦੀ, ਇਸ ਲਈ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰ ਸਕਦੇ। ਅਕਾਲੀ ਦਲ ਨੇ ਗਠਜੋੜ ਤੋੜਿਆ ਹੈ, ਅਸੀਂ ਨਹੀਂ ਤੋੜਿਆ। ਭਾਜਪਾ ਨੇ ਹਮੇਸ਼ਾ ਆਪਣੇ ਗਠਜੋੜ ਧਰਮ ਦੀ ਪਾਲਣਾ ਕੀਤੀ ਹੈ, ਪਰ ਅਕਾਲੀ ਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਗਠਜੋੜ ਤੋੜਿਆ ਹੈ।

ਇਸਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਰਾਜਕਤਾ ਫੈਲਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗਾਰੰਟੀਆਂ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਕਿੱਥੇ ਹਨ? ਦਿਲੀ ਮਾਡਲ ਦੀਆਂ ਦੁਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਹੁਣ ਕਿੱਥੇ ਹਨ ਮੂੰਹ ਲੁਕੋ ਰਹੇ ਹਨ? ਸ਼ਰਮਾ ਨੇ ਸਵਾਲ ਕੀਤਾ ਕਿ ਪੰਜਾਬ ਨੂੰ ਰਾਮ ਭਰੋਸੇ ਛੱਡ ਕੇ ਭਗਵੰਤ ਮਾਨ ਤੇ ਕੇਜਰੀਵਾਲ ਗੁਜਰਾਤ ਤੁਰੇ ਫਿਰਦੇ ਹਨ ਤੇ ਕੇਜਰੀਵਾਲ ਦੀ ਗੁਜਰਾਤ ਫੇਰੀ ਦਾ 45 ਲੱਖ ਦਾ ਹਵਾਈ ਉਡਾਣ ਦਾ ਖਰਚਾ ਪੰਜਾਬ ਦੇ ਖਰਚੇ ਕਿਉਂ ਪਿਆ? ਦੋ ਮਹੀਨਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਆਜ ਦਰਾਂ 'ਤੇ ਲਏ 7000 ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਕੌਣ ਦੇਵੇਗਾ? 

ਭਗਵੰਤ ਮਾਨ ਤੇ ਕੇਜਰੀਵਾਲ ਦੋਵਾਂ ਨੂੰ ਹਿਸਾਬ ਮੰਗਣ ਦੀ ਆਦਤ ਹੈ, ਪਰ ਹੁਣ ਉਨ੍ਹਾਂ ਦਾ ਇਹ ਹਿਸਾਬ ਕੌਣ ਦੇਵੇਗਾ? ਕੇਜਰੀਵਾਲ ਵਾਂਗ ਭਗਵੰਤ ਮਾਨ ਵੀ ਇਸ਼ਤਿਹਾਰਾਂ ਨਾਲ ਜਨਤਾ ਅਤੇ ਸਰਕਾਰ ਦਾ ਢਿੱਡ ਭਰਨ 'ਚ ਲੱਗੇ ਹੋਏ ਹਨ, ਜਦਕਿ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਲੋਕ ਅਤੇ ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹਨਾਂ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਭਗਵੰਤ ਮਾਨ ਸਰਕਾਰ ਉਨ੍ਹਾਂ 'ਤੇ ਲਾਠੀਚਾਰਜ ਕਰਵਾ ਰਹੀ ਹੈ। ਦਿੱਲੀ ਵਿੱਚ 10 ਲੱਖ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦਾ ਝੂਠ ਆਰਟੀਆਈ ਰਾਹੀਂ ਫੜਿਆ ਗਿਆ ਹੈ, ਕੇਜਰੀਵਾਲ ਨੇ ਆਪਣੇ ਸ਼ਾਸਨ ਦੌਰਾਨ ਹੁਣ ਤੱਕ 10 ਲੱਖ ਨਹੀਂ, ਬਲਕਿ ਸਿਰਫ਼ 3000 ਨੌਕਰੀਆਂ ਦਿੱਤੀਆਂ ਹਨ। ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਫਸਣਗੇ।

ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ, ਸੂਬਾਈ ਮੁੱਖ ਬੁਲਾਰੇ ਅਨਿਲ ਸਰੀਨ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੋਦਗਿਲ, ਯਸ਼ਪਾਲ ਜਨੋਤਰਾ, ਮਹੇਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਸੰਜੇ ਗੋਸਾਈ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ ਆਦਿ ਹਾਜ਼ਰ ਸਨ।

Tuesday, March 22, 2022

ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨੂੰ ਸੰਘੀ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ

ਪੰਜਾਬ ਦੇ ਚਾਣਕਿਆ ਮਾਲਵਿੰਦਰ ਮਾਲੀ ਨੇ ਲਿਆ ਗੰਭੀਰ ਨੋਟਿਸ

ਸੋਸ਼ਲ ਮੀਡੀਆ: 22 ਮਾਰਚ 2022: (ਪੰਜਾਬ ਸਕਰੀਨ ਡੈਸਕ)::

ਲੰਮੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਵਾਲੀ ਆਵਾਜ਼ ਬੁਲੰਦ ਕਰਦੇ ਆ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਇੱਕ ਪੋਸਟ ਵਿੱਚ ਬੜੀ ਬੇਬਾਕੀ ਨਾਲ ਖੁਲਾਸਾ ਕੀਤਾ ਹੈ ਕਿ ਸਿੱਖਿਆ ਦੇ ਮਹਿਕਮੇ ਨੂੰ ਸੂਬਿਆਂ ਦੇ ਅਧਿਕਾਰਾਂ ਵਿੱਚੋਂ ਕੱਢ ਕੇ ਕੇਂਦਰੀਕਰਨ ਵਾਲੇ ਖਾਤੇ ਪਾ ਲਿਆ ਸੀ। ਆਪਣੀ ਇੱਕ ਨਵੀਂ ਪੋਸਟ ਵਿੱਚ ਉਹਨਾਂ ਦੱਸਿਆ ਹੈ ਕਿ ਐਮਰਜੈੰਸੀ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਸੰਘੀ ਸਰਕਾਰ ਨੇ ਰਾਜਾਂ ਦੇ ਅਧਿਕਾਰ ਖੇਤਰ ਵਿੱਚੋਂ ਸਿੱਖਿਆ ਦਾ ਮਹਿਕਮਾ ਕੱਢਕੇ ਸਾਂਝੀ ਸੂਚੀ ਵਿੱਚ ਪਾ ਲਿਆ ਸੀ ਪਰ ਉਸਤੋ ਬਾਅਦ ਦੀਆਂ ਸਰਕਾਰਾਂ ਨੇ ਸਿੱਖਿਆ ਖੇਤਰ ਦੇ ਕੇਂਦਰੀਕਰਨ ਦਾ ਅਮਲ ਸਹਿੰਦੇ ਸਹਿੰਦੇ ਹੀ ਅੱਗੇ ਵਧਾਇਆ। ਉਹਨਾਂ ਦੱਸਿਆ ਕਿ ਇਸ ਮਕਸਦ ਨੂੰ ਪੂਰਿਆਂ ਕਰਨ ਦੇ ਕੰਮ ਵਿੱਚ ਤੇਜ਼ੀ ਹੁਣੇ ਜਿਹਾ ਹੀ ਆਈ ਹੈ।

ਆਪਣੀ ਲਿਖਤ ਵਿੱਚ ਸਰਦਾਰ ਮਾਲੀ ਦੱਸਦੇ ਹਨ ਕਿ ਗੱਲ ਭਾਵੇਂ ਪੁਰਾਣੀ ਹੋਣ ਲੱਗੀ ਹੈ ਪਰ ਰ.ਸ.ਸ.-ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਨੇ ਇਕ ਦੇਸ਼ , ਇਕ ਨੇਸ਼ਨ, ਹਰ ਖੇਤਰ ਵਿੱਚ ਕਾਨੂੰਨੀ ਇਕਸਾਰਤਾ ਤੇ ਇਕਰੂਪਤਾ ਦੇ ਅਮਲ ਨੂੰ ਬਹੁਤ ਹੀ ਤੇਜ਼ ਗਤੀ ਤੇ ਆਪਾਸ਼ਾਹ ਪਹੁੰਚ ਨਾਲ ਅੱਗੇ ਵਧਾਉਣਾ ਸ਼ੁਰੂ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ 34 ਸਾਲਾਂ ਬਾਅਦ ਮੁਲਕ ਅੰਦਰ ਲਾਗੂ ਕਰਨ ਲਈ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨੂੰ ਸੰਘੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਅਨੁਸਾਰ ਸਿੱਖਿਆ ਢਾਂਚੇ ਅੰਤਰ ਆਹ ਵੱਡੇ ਬਦਲਾਓ ਸਾਰੇ ਸੂਬਿਆਂ ਨੂੰ ਕਰਨੇ ਪੈਣਗੇ।
ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਵਿਦਿਅਕ ਅਦਾਰਿਆਂ ਸਮੇਤ ਪੰਜਾਬ ਦੀ ਸਿਆਸੀ ਗੈਰ ਸਿਆਸੀ ਸੰਗਠਨ ਕੀ ਪ੍ਰਤਿਕਰਮ ਪ੍ਰਗਟ ਕਰਦੇ ਹਨ। ਸਬੰਧਤ ਸਰੋਤ ਲਿੰਕ

Thursday, February 10, 2022

ਮਹਿਲਾਵਾਂ ਦੇ ਸ਼ੋਸ਼ਣ ਦੀ ਰੋਕਥਾਮ ਲਈ ਬਣੀ ਵਿਸ਼ੇਸ਼ ਕਮੇਟੀ

ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਨੂੰ ਵੀ ਮੈਂਬਰ ਬਣਾਇਆ 

ਮੋਹਾਲੀ: 10 ਫਰਵਰੀ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਕਿਸਾਨ ਅੰਦੋਲਨ ਤੋਂ ਬਾਅਦ ਨਵੇਂ ਪੰਜਾਬ ਦੇ ਨਾਅਰੇ ਨੂੰ ਲੈ ਕੇ ਇੱਕ ਵਾਰ ਫਿਰ ਤੇਜ਼ੀ ਨਾਲ ਉਭਰੀ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਅਤੇ ਸਰਗਰਮ ਕਾਰਕੁਨਾਂ ਨੂੰ ਲਗਾਤਾਰ ਆਪਣੇ ਨਾਲ ਸਿਰਫ ਜੋੜ ਹੀ ਨਹੀਂ ਰਹੀ  ਬਲਕਿ ਆਪਸੀ ਸਬੰਧਾਂ ਨੂੰ ਮਜ਼ਬੂਤ ਵੀ ਬਣਾ ਰਹੀ ਹੈ। ਇਹ ਸਿਲਸਿਲਾ ਦੇਸ਼ ਭਰ ਵਿਚ ਜਾਰੀ ਹੈ। ਇਸ ਮਕਸਦ ਲਈ ਛੋਟੀ ਉਮਰ ਵਾਲਿਆਂ ਨੂੰ ਪਹਿਲ  ਦਿੱਤੀ ਜਾ ਰਹੀ ਹੈ ਤਾਂਕਿ  ਉਹਨਾਂ ਦੀ ਉਮਰ ਅਤੇ ਊਰਜਾ ਦੀ ਵਰਤੋਂ  ਦੇਸ਼ ਅਤੇ ਸਮਾਜ ਦੇ ਭਲੇ ਲਈ ਵੀ ਹੋ ਸਕੇ। 

ਜ਼ਿਲ੍ਹਾ ਮੋਹਾਲੀ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਤੇਜਿੰਦਰ ਕੌਰ ਨੂੰ ਭਾਰਤ ਸਰਕਾਰ ਦੇ ਨੌਜਵਾਨ ਅਤੇ ਖੇਡ ਮੰਤਰਾਲੇ ਵੱਲੋਂ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਔਰਤਾਂ ਉੱਤੇ ਹੋ ਰਹੇ ਸਰੀਰਿਕ ਸ਼ੋਸ਼ਣ ਦੀ ਰੋਕਥਾਮ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਵਿੱਚ ਲਿਆ ਗਿਆ ਹੈ। ਉਤਰੀ ਭਾਰਤ ਦੀ ਇਸ ਕਮੇਟੀ ਵਿਚ ਉਹਨਾਂ ਨੂੰ ਮੈਂਬਰ ਦੇ ਤੌਰ ਤੇ ਲਿਆ ਗਿਆ ਹੈ।  ਤੇਜਿੰਦਰ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਅਤੇ ਖੇਡ ਮੰਤਰੀ ਕੇਂਦਰ ਸਰਕਾਰ ਸ੍ਰੀ ਅਨੁਰਾਗ ਠਾਕੁਰ ਅਤੇ ਮਹਿਕਮੇ ਦੇ ਉੱਤਰ ਭਾਰਤ ਦੇ ਮੁਖੀ ਪਵਨ ਕੁਮਾਰ  ਮੋਟੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਆ ਹੈ ਕਿ ਉਹ ਔਰਤਾਂ ਦੇ ਹੱਕ ਵਿਚ ਬਿਨਾਂ ਕਿਸੇ ਡਰ ਤੋਂ ਫੈਸਲਾ ਲੈਣਗੇ।

ਉਮੀਦ ਕੀਤੀ ਜਾਂਦੀ ਹੈ ਕਿ ਮਹਿਲਾ ਮੋਰਚਾ ਦੀ ਸਰਗਰਮ ਆਗੂ ਤੇਜਿੰਦਰ ਕੌਰ ਇਸ ਅਹੁਦੇ ਦੀ ਸ਼ਕਤੀ ਨਾਲ ਮਹਿਲਾਵਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੁਕਵਾਉਣ ਦੇ ਨਾਲ ਨਾਲ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੁਆਉਣ ਵਿੱਚ ਚੰਗੀ ਭੂਮਿਕਾ ਅਦਾ ਕਰ ਸਕਣਗੇ। 

Tuesday, February 01, 2022

ਕੁੰਵਰ ਰੰਜਨ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕੋਈ ਛੋਟੀ ਗੱਲ ਨਹੀਂ

ਚੋਣ ਰਾਜਨੀਤੀ ਵਿੱਚ ਦੂਰਗਾਮੀ ਨਤੀਜਿਆਂ 'ਤੇ ਮਹੱਤਵਪੂਰਨ ਪ੍ਰਭਾਵ ਪਏਗਾ

ਛੋੜੋ ਕਲ ਕੀ ਬਾਤੇਂ-ਕਲ ਕੀ ਬਾਤ ਪੁਰਾਣੀ-ਨਏ ਦੌਰ ਮੈਂ ਲਿਖੇਂਗੇ ਹਮ ਮਿਲ ਕਰ ਨਈ ਕਹਾਣੀ 

ਲੁਧਿਆਣਾ: 1 ਫਰਵਰੀ 2022: (ਲੁਧਿਆਣਾ ਸਕਰੀਨ//ਪੰਜਾਬ ਸਕਰੀਨ ਡੈਸਕ)::

ਬੁੱਧਮ ਸ਼ਰਣੰ ਗੱਛਾਮੀ 
ਤੋਂ ਬਾਅਦ ਸੰਘਮ ਸ਼ਰਣੰ ਗੱਛਾਮੀ
 

ਜੋ ਮਰਜ਼ੀ ਕਹੋ,ਜੋ ਮਰਜ਼ੀ ਕਰੋ, ਜੋ ਮਰਜ਼ੀ ਸਮਝੋ ਪਰ ਕੰਧ 'ਤੇ ਲਿਖਿਆ ਸੱਚ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਤੇ ਲਗਾਤਾਰ ਆਪਣਾ ਪ੍ਰਭਾਵ ਵਧ ਰਹੀ ਹੈ। ਭਾਜਪਾ ਹਾਈਕਮਾਂਡ ਵੱਲੋਂ ਦਿੱਤਾ ਗਿਆ ਨਵਾਂ ਨਾਅਰਾ-ਨਵਾਂ ਪੰਜਾਬ-ਭਾਜਪਾ ਦੇ ਨਾਲ, ਹੁਣ ਇਹ ਨਾਅਰਾ ਸੱਚ ਸਾਬਤ ਹੋਣ ਵੀ ਜਾ ਰਿਹਾ ਹੈ। ਲੋਕ ਭਾਜਪਾ ਵੱਲ ਖਿੱਚੇ ਚਲੇ ਜਾ ਰਹੇ ਹਨ। ਕਾਂਗਰਸ ਦੇ ਨਾਲ-ਨਾਲ ਹੁਣ ਖੱਬੇਪੱਖੀਆਂ ਤੋਂ ਪ੍ਰਭਾਵਿਤ ਲੋਕ ਵੀ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।  ਕੁੰਵਰ ਰੰਜਨ ਉਹੀ ਲੀਡਰ ਹੈ ਜਿਹੜਾ ਖੱਬੀਆਂ ਧਿਰਾਂ ਦੀ ਸਟੇਜ ਤੇ ਧੂੰਆਂਧਾਰ ਭਾਸ਼ਣ ਕਰਦਿਆਂ ਲੋਕਾਂ ਨੂੰ ਕੀਲ ਲਿਆ ਕਰਦਾ ਸੀ। ਉਹ ਵੀ ਨਿਰਾਸ਼ ਹੋ ਕੇ ਭਾਜਪਾ ਵੱਲ ਚਲਾ ਗਿਆ। ਕੁੰਵਰ ਰੰਜਨ ਨੂੰ ਵੀ ਲੱਗਦਾ ਹੈ ਕਿ ਅੱਧੀ ਉਮਰ ਭੰਗ ਦੇ ਭਾਣੇ ਹੀ ਗੁਆ ਲਈ। ਇਨਕਲਾਬ ਤਾਂ ਦੂਰ ਇਨਕਲਾਬ ਦੀ ਕੋਈ ਪ੍ਰਛਾਈਂ ਵੀ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆ ਰਹੀ। 

ਸ਼ਾਇਦ ਭਾਜਪਾ ਦੀ ਖਿੱਚ ਦਾ ਇੱਕ ਵੱਡਾ ਕਾਰਨ ਦੂਜੀਆਂ ਪਾਰਟੀਆਂ ਦੇ ਕਾਡਰਾਂ ਵਿੱਚ ਵੱਧ ਰਹੀ ਨਿਰਾਸ਼ਾ ਹੈ। ਨਾ ਤਾਂ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਕੁਝ ਚੰਗਾ ਹੁੰਦਾ ਨਜ਼ਰ ਆਉਂਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਕ੍ਰਾਂਤੀ ਆਉਂਦੀ ਨਜ਼ਰ ਆਉਂਦੀ ਹੈ। ਸਵੇਰੇ ਘਰੋਂ ਨਿਕਲੇ, ਰੈਲੀਆਂ ਵਿੱਚ ਨਾਅਰੇ ਲਾਏ, ਜਦੋਂ ਥੱਕੇ-ਹਾਰੇ ਇਹ ਲੋਕ ਸ਼ਾਮ ਨੂੰ ਘਰ ਪਹੁੰਚਦੇ ਹਨ ਤਾਂ ਬੱਚੇ ਪੁੱਛਦੇ ਹਨ, ਪਿਤਾ ਜੀ ਅੱਜ ਫਿਰ ਕੀ ਕੀਤਾ? ਅੱਜ ਕੁਝ ਕਮਾਇਆ? ਦਿੱਲੀ ਵਿੱਚ ਸਾਲ ਭਰ ਧਰਨੇ ਦੇ ਕੇ ਬੈਠੇ ਲੋਕ ਵੀ ਚੋਣਾਂ ਰਾਹੀਂ ਸੱਤਾ ਤੱਕ ਪਹੁੰਚਣ ਦੀ ਲਾਲਸਾ ਨਹੀਂ ਛੱਡ ਰਹੇ। ਬੀਜੇਪੀ ਵਿਰੋਧੀਆਂ ਦੇ ਦਿਲਾਂ ਵਿੱਚ ਨਿਰਾਸ਼ਾ ਦੇ ਇਸ ਦੌਰ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਵੀ ਭਾਜਪਾ ਨੂੰ ਮਜ਼ਬੂਤ ​​ਕਰਨ ਲਈ ਪੰਜਾਬ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਹਨ। ਉਹ ਸੱਤਾ ਸੁੱਖ ਮਾਨਣ ਲਈ ਘਰਾਂ ਵਿਚ ਨਹੀਂ ਬੈਠੇ। ਉਹਨਾਂ ਨੇ ਸਰਦੀਆਂ, ਧੁੰਦ ਜਾਂ ਬਰਸਾਤ ਵਰਗੀ ਕਿਸੇ ਵੀ ਮੁਸ਼ਕਲ ਦੀ ਕੋਈ ਗੱਲ ਨਹੀਂ ਕੀਤੀ।  

ਅੱਜ ਵੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਲੁਧਿਆਣਾ ਵਿੱਚ ਸਨ। ਉਨ੍ਹਾਂ ਦੀ ਮੌਜੂਦਗੀ ਵਿੱਚ ਜਨਤਕ ਮੰਚਾਂ 'ਤੇ ਦਬਦਬਾ ਰੱਖਣ ਵਾਲੇ ਕੁੰਵਰ ਰੰਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੀਤੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਕੁੰਵਰ ਰੰਜਨ ਸਿੰਘ ਅੰਨਾ ਹਜ਼ਾਰੇ ਦੇ ਅੰਦੋਲਨ ਅਤੇ ਮੇਧਾ ਪਾਟਕਰ ਦੇ ਅੰਦੋਲਨਾਂ ਵਿੱਚ ਵੀ ਸਰਗਰਮ ਸਨ। ਆਮ ਆਦਮੀ ਪਾਰਟੀ ਆਈ ਤਾਂ ਉਸ ਤੋਂ ਵੀ ਇਨਕਲਾਬ ਦੀ ਝਲਕ ਨਜ਼ਰ ਆਈ ਸੀ ਪਰ ਸਭ ਸੁਪਨੇ ਟੁੱਟਦੇ ਚਲੇ ਗਏ। ਲੀਡਰਾਂ ਦੇ ਬੱਚੇ ਅਮਰੀਕਾ ਕਨੈਡਾ ਵਿਛਕ ਸੈਟਲ ਹੋ ਗਏ ਅਤੇ ਅਸੀਂ ਇਥੇ ਆਮ ਸਕੂਲਾਂ ਵਿੱਚ ਬੱਚਿਆਂ ਦੀਆਂ ਫੀਸਾਂ ਇਕੱਠੇ ਕਰਦੇ ਰੁਲਦੇ ਰਹੇ। ਅੱਧੀ ਉਮਰ ਤੋਂ ਵੀ ਵੱਧ ਸਮਾਂ ਲੰਘ ਗਿਆ ਇੰਝ ਲੱਗਦਾ ਹੈ ਜਿਵੇਂ ਹੁਣ ਤੱਕ ਹਨੇਰਾ ਹੀ ਧੋਇਆ ਹੋਵੇ। ਹੁਣ ਤੱਕ ਭੱਠ ਹੀ ਝੋਕਿਆ ਹੋਵੇ। ਸਾਨੂੰ ਕੁਰਬਾਨੀ ਅਤੇ ਫਲਾਸਫੀ ਦੀਆਂ ਗੱਲਾਂ ਸਿਖਾਉਣ ਵਾਲੇ ਖੁਦ ਏ ਸੀ ਵਾਲੇ ਕਲਚਰ ਵਿੱਚ ਰਹਿੰਦੇ ਹਨ। ਇਹਨਾਂ ਨੂੰ ਨਹੀਂ ਪਤਾ ਜਦੋਂ ਜੇਬ ਖਾਲੀ ਹੁੰਦੀ ਹੈ ਅਤੇ ਰਸੋਈ ਵਿਚ ਰਾਸ਼ਨ ਮੁੱਕਿਆ ਹੁੰਦਾ ਹੈ ਉਦੋਂ ਦਿਲ ਤੇ ਕੀ ਬੀਤਦੀ ਹੈ। 

ਅੰਨਾ ਹਜ਼ਾਰੇ ਅਤੇ ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਵੀ ਬਹੁਤ ਪਹਿਲਾਂ ਜਦੋਂ ਥੀਏਟਰ/ਸਟੇਜ/ਥੀਏਟਰ 'ਤੇ ਇਪਟਾ ਦਾ ਜਾਦੂ ਜ਼ੋਰ-ਸ਼ੋਰ ਨਾਲ ਬੋਲ ਰਿਹਾ ਸੀ ਤਾਂ ਕੁੰਵਰ ਰੰਜਨ ਵੀ ਰੰਗਮੰਚ ਦੀ ਇਸ ਹਵਾ 'ਚ ਪੂਰੀ ਤਰ੍ਹਾਂ ਸਰਗਰਮ ਰਹੇ। ਵੱਡੇ ਵੱਡੇ ਨਾਂਵਾਂ ਵਾਲੇ ਇਹ ਕਲਾਕਾਰ ਇੱਕੋ ਛੱਤ ਹੇਠ ਰਹਿੰਦੇ ਸਨ। ਇੱਕੋ ਜਿਹਾ ਕਹਿੰਦੇ ਪੀਂਦੇ ਸਨ। ਇੱਕੋ ਛੱਤ ਹੇਠ ਸੌਂਦੇ ਸਨ। ਆਰਥਿਕ ਹਾਲਤਾਂ ਬਦਲਦੀਆਂ ਹੀ ਸਭ ਕੁਝ ਬਦਲਦਾ ਚਲਾ ਗਿਆ। ਜਿਹੜਾ ਜ਼ਿਆਦਾ ਕਮਜ਼ੋਰ ਸੀ ਉਹ ਪੂਰੀ ਤਰ੍ਹਾਂ ਹਾਸ਼ੀਏ ਤੇ ਆ ਗਿਆ। ਇਹ ਜਿਹੜਾ ਸੰਘਰਸ਼ ਦਾ ਸਮਾਂ ਸੀ ਹੁਣ ਵੀ ਕਦੇ ਕਦੇ ਯਾਦ ਆਉਂਦਾ ਹੈ।  ਅੱਜ ਵੀ ਉਸ ਅਤੀਤ ਦੀਆਂ ਗੱਲਾਂ ਸੁਣਾਉਂਦਿਆਂ ਕੰਵਰ ਰੰਜਨ ਦੀਆਂ ਅੱਖਾਂ ਭਰ ਆਉਂਦੀਆਂ ਹਨ। ਅੱਖਾਂ ਵਿੱਚ ਇੱਕ ਚਮਕ ਵੀ ਆ ਜਾਂਦੀ ਹੈ ਪਰ ਦਿਲ ਦੀ ਉਦਾਸੀ ਚਿਹਰੇ ਤੇ ਬਣੀ ਰਹਿੰਦੀ ਹੈ।  ਉਸ ਨੂੰ ਮਹਾਨ ਕਲਾਕਾਰਾਂ ਦੀਆਂ ਸਾਰੀਆਂ ਖੂਬੀਆਂ ਅਤੇ ਆਦਤਾਂ, ਛੋਟੇ ਮੋਟੇ ਕਿੱਸੇ ਸਭ ਅੱਜ ਵੀ ਯਾਦ ਹਨ। 

ਇਕ ਬਾਗ ਨਹੀਂ, ਇਕ ਖੇਤ ਨਹੀਂ,
ਹਮ ਸਾਰੀ ਦੁਨੀਆ ਮਾਂਗੇਗੇ 

ਫਿਰ ਕਲਾਕਾਰੀ ਛੱਡ ਕੇ ਕ੍ਰਾਂਤੀ ਦਾ ਰਸਤਾ ਚੁਣ ਲਿਆ। ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਪੂਰੀ ਕ੍ਰਾਂਤੀ ਆ ਜਾਵੇਗੀ। ਅੰਨਾ ਹਜ਼ਾਰੇ ਦੀ ਇਸ ਹਵਾ ਵਿੱਚ ਕੁੰਵਰ ਰੰਜਨ ਦੇ ਨਾਲ ਕੁਝ ਖੱਬੇ ਪੱਖੀ ਆਗੂ ਵੀ ਰਹੇ ਅਤੇ ਕੁਝ ਕਾਂਗਰਸੀ ਵੀ। ਆਮ ਆਦਮੀ ਪਾਰਟੀ ਵਾਲੇ ਵੀ ਅਤੇ ਕੁਝ ਹੋਰ ਵੀ। ਇਹ ਸਾਰੇ ਲੋਕ ਕੁਝ ਬਦਲਾਅ ਚਾਹੁੰਦੇ ਸਨ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਤਬਦੀਲੀ ਨਹੀਂ ਆ ਸਕੀ।

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਾਕਤ ਨਾਲ ਸੱਤਾ ਵਿਚ ਆਏ। ਉਹ ਨਾ ਸਿਰਫ਼ ਆਏ, ਸਗੋਂ ਗਾਇਬ ਵੀ ਹੋ ਗਏ। ਉਸਨੇ ਜੋ ਯੋਜਨਾ ਬਣਾਈ ਸੀ ਉਸਨੂੰ ਲਾਗੂ ਕਰਨਾ ਵੀ ਸ਼ੁਰੂ ਕਰ ਦਿੱਤਾ। ਰਾਮ ਮੰਦਰ ਤੋਂ ਲੈ ਕੇ ਖੇਤੀ ਕਾਨੂੰਨਾਂ ਤੱਕ ਭਾਜਪਾ ਨੇ ਮਨਮਾਨੀਆਂ ਕੀਤੀਆਂ ਅਤੇ ਆਪਣਾ ਲੋਹਾ ਮਨਵਾਇਆ। ਕਾਂਗਰਸ, ਖੱਬੀਆਂ ਧਿਰਾਂ ਅਤੇ ਇੱਥੋਂ ਤੱਕ ਕਿ ਅਕਾਲੀ ਦਲ ਦਾ ਵਿਰੋਧ ਵੀ ਭਾਜਪਾ ਦੇ ਜਾਦੂ ਨੂੰ ਮੱਠਾ ਨਹੀਂ ਕਰ ਸਕਿਆ। ਮਹਿੰਗਾਈ, ਬੇਰੁਜ਼ਗਾਰੀ, ਜੀਐਸਟੀ ਅਤੇ ਨੋਟਬੰਦੀ ਨੇ ਭਾਜਪਾ ਦੀ ਲੋਕਪ੍ਰਿਅਤਾ ਨੂੰ ਘੱਟ ਨਹੀਂ ਕੀਤਾ। ਹੁਣ ਕੁੰਵਰ ਰੰਜਨ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਡੂੰਘਾ ਸੰਕੇਤ ਹੈ। ਭਾਵੇਂ ਇਸ ਦਾ ਅਰਥ ਸਾਰਿਆਂ ਨੂੰ ਤੁਰੰਤ ਸਮਝ ਨਾ ਆਵੇ ਪਰ ਇਸ ਦੇ ਦੂਰਗਾਮੀ ਨਤੀਜੇ ਨਿਕਲਣਗੇ।

ਪ੍ਰਾਪਤ ਸਮਾਚਾਰ ਅਨੁਸਾਰ ਅੱਜ ਬਾਅਦ ਦੁਪਹਿਰ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਹਲਕਾ ਪੂਰਬੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਪਤੰਜਲੀ ਸ਼ਰਮਾ ਅਤੇ ਸੰਜੇ ਕੁਮਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਪੰਜਾਬ ਫਰੰਟ ਪਾਰਟੀ ਤੋਂ ਕੁੰਵਰ ਰੰਜਨ ਸਿੰਘ ਅਤੇ ਨੀਤੂ ਸਿੰਘ, ਹਲਕਾ ਕੇਂਦਰੀ ਤੋਂ ਆਜ਼ਾਦ ਉਮੀਦਵਾਰ ਪ੍ਰੇਮ ਕੁਮਾਰ ਲੱਲੂ ਭਾਜਪਾ ਵਿੱਚ ਸ਼ਾਮਲ ਹੋ ਗਏ।

ਭਾਜਪਾ ਜ਼ਿਲ੍ਹਾ ਚੋਣ ਦਫ਼ਤਰ ਬਸੰਤ ਰੋਡ ਵਿਖੇ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮੀਨਾਕਸ਼ੀ ਲੇਖੀ ਦੀ ਹਾਜ਼ਰੀ ਵਿੱਚ ਭਾਜਪਾ ਲੁਧਿਆਣਾ ਦੇ ਪ੍ਰਧਾਨ ਸ੍ਰੀ ਪੁਸ਼ਪੇਂਦਰ ਸਿੰਗਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਪਤੰਜਲੀ ਸ਼ਰਮਾ, ਸੰਜੇ ਕੁਮਾਰ, ਡਾ. ਪੰਜਾਬ ਫਰੰਟ ਪਾਰਟੀ ਵੱਲੋਂ ਹਲਕਾ ਦੱਖਣੀ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੁੰਵਰ ਰੰਜਨ ਸਿੰਘ, ਨੀਤੂ ਸਿੰਘ, ਹਲਕਾ ਕੇਂਦਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪ੍ਰੇਮ ਕੁਮਾਰ ਲੱਲੂ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਭਾਜਪਾ ਵਿੱਚ ਸ਼ਾਮਲ ਹੋਏ ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨੂੰ ਚੁਣਿਆ ਹੈ। ਇਨ੍ਹਾਂ ਲੋਕਾਂ ਨੇ ਇਨ੍ਹਾਂ ਨੀਤੀਆਂ ਨੂੰ ਲੋਕ ਹਿਤੈਸ਼ੀ ਨੀਤੀਆਂ ਕਹਿ ਕੇ ਸਮਰਥਨ ਕੀਤਾ।

ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੌਦਗਿਲ, ਮੀਡੀਆ ਸਕੱਤਰ ਡਾ: ਸਤੀਸ਼ ਕੁਮਾਰ, ਕੈਸ਼ੀਅਰ ਬੌਬੀ ਜਿੰਦਲ, ਕੌਂਸਲਰ ਯਸ਼ਪਾਲ ਚੌਧਰੀ, ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਲੂੰਬਾ, ਵਿਨੋਦ ਕਾਲੀਆ, ਅਰੁਨੇਸ਼ ਮਿਸ਼ਰਾ, ਜ਼ਿਲ੍ਹਾ ਕੋ-ਕਨਵੀਨਰ ਆਈ.ਟੀ. ਸੋਸ਼ਲ ਮੀਡੀਆ ਹਰਸ਼ ਸਰੀਨ, ਨਿਤਿਨ ਬੱਤਰਾ, ਰਮੇਸ਼ ਮਿਸ਼ਰਾ ਆਦਿ ਹਾਜ਼ਰ ਸਨ।

ਸਾਫ਼ ਹੈ ਕਿ ਹੁਣ ਭਾਜਪਾ ਦੀ ਤਿਆਰੀ ਸਿਰਫ਼ ਆਧਾਰ ਮਜ਼ਬੂਤ ​​ਕਰਨ ਤੱਕ ਸੀਮਤ ਨਹੀਂ ਹੈ। ਹੁਣ ਭਾਜਪਾ ਦਾ ਸਟ੍ਰੀਮ ਮੀਡੀਆ ਸੋਸ਼ਲ ਮੀਡੀਆ 'ਤੇ ਵੀ ਪੂਰੀ ਤਰ੍ਹਾਂ ਸਮਰੱਥ ਹੋ ਕੇ ਸਾਹਮਣੇ ਆ ਰਿਹਾ ਹੈ। ਇਸ ਕੰਮ ਲਈ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਜੋਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕੁੜੀਆਂ ਤੇ ਔਰਤਾਂ ਦੀ ਵੀ ਕਾਫੀ ਗਿਣਤੀ ਹੈ। ਕਾਂਗਰਸ ਪਾਰਟੀ, ਖੱਬੇ ਪੱਖੀ ਪਾਰਟੀ, ਬਸਪਾ ਅਤੇ ਅਕਾਲੀ ਦਲ ਸਮੇਤ ਵਿਰੋਧੀ ਧਿਰ ਵਿੱਚ ਇਸ ਤਰ੍ਹਾਂ ਦਾ ਸੁਚੱਜਾ ਮੀਡੀਆ ਅਤੇ ਆਈ.ਟੀ. ਵਿੰਗ ਕਿਸ ਕੋਲ ਹੈ? ਜਿੱਤ ਹੋਵੇ ਜਾਂ ਹਾਰ, ਹੁਣ ਇਸ ਵਿੰਗ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਵੇਗਾ। ਕੁੰਵਰ ਰੰਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੀਤੂ ਜੋ ਅੱਜਕੱਲ੍ਹ ਭਾਜਪਾ ਵਿੱਚ ਹਨ, ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਤਜਰਬੇਕਾਰ ਹਨ। ਪ੍ਰਿੰਟ ਮੀਡੀਆ ਤੋਂ ਲੈ ਕੇ ਇਲੈਕਟ੍ਰਾਨਿਕ ਮੀਡੀਆ ਤੱਕ ਉਹ ਇਸ ਕੰਮ ਦੀ ਹਰ ਚਾਲ ਸਮਝਦਾ ਹੈ। ਇਸ ਦਾ ਫਾਇਦਾ ਹੁਣ ਭਾਜਪਾ ਨੂੰ ਹੋਣ ਵਾਲਾ ਹੈ।

ਛੋੜ ਆਏ ਹਮ ਵੋ ਗਲੀਆਂ 

ਹੁਣ ਕੰਵਰ ਰੰਜਨ ਆਖ ਰਹੇ  ਹਨ ਕਿ ਉਹਨਾਂ ਸਾਹਮਣੇ ਨਵੇਂ ਰਸਤੇ ਹਨ ਅਤੇ ਨਵੀਆਂ ਮੰਜ਼ਲਾਂ ਹਨ। ਜਿਸ ਰਸਤੇ ਤੇ ਵੀ ਚੱਲ ਕੇ ਲੋਕਾਂ ਦਾ ਭਲਾ ਹੋ ਸਕੇ ਉਹੀ ਰਸਤਾ ਚੰਗਾ ਹੁੰਦੈ। ਵਿਚਾਰਧਾਰਾਂ ਦੀ ਬਦਲੀ ਬਾਰੇ ਕਹਿੰਦੇ ਹਨ ਬਸ ਮੈਂ ਖੁੱਲ੍ਹ ਕੇ ਆਗਿਆ ਬਾਕੀ ਬਹੁਤ ਸਾਰੇ ਹੋਰ ਹਨ ਜਿਹੜੇ ਅੰਦਰ ਹੀ ਅੰਦਰ ਘੁੱਟ ਰਹੇ ਹਨ। ਉਹਨਾਂ ਕੋਲੋਂ ਸਾਰੀ ਉਮਰ ਦਾ ਮੋਹ ਵੀ ਤੋੜ ਨਹੀਂ ਹੋ ਰਿਹਾ ਇਸ ਲਈ ਉਹ ਅਜੇ ਉੱਥੇ ਹੀ ਹਨ। ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਹਰ ਕਿਸੇ ਨੂੰ ਆਪਣੀ ਮਰਜ਼ੀ ਮੁਤਾਬਿਕ ਤੁਰਨ ਦੀ ਖੁੱਲ੍ਹ ਹੈ। ਉਹ ਬੜੇ ਜਜ਼ਬੇ ਵਾਲੇ ਹਿੰਮਤੀ ਲੋਕ ਹਨ ਮੇਰਾ ਪ੍ਰੇਮ ਉਹਨਾਂ ਨਾਲ ਬਣਿਆ ਰਹੇਗਾ। 

Saturday, December 18, 2021

ਅਮਨਜੋਤ ਕੌਰ ਰਾਮੂੰਵਾਲੀਆ ਵੱਲੋਂ ਗੁਰਪਤਵੰਤ ਸਿੰਘ ਪਨੂੰ ਦੀ ਤਿੱਖੀ ਆਲੋਚਨਾ

 Saturday 18th December 2021 at 5:14 PM

ਪੰਨੂ ਲਗਾਤਾਰ ਸਿੱਖਾਂ ਨੂੰ ਗੁੰਮਰਾਹ ਕਰਕੇ ਖੁਦ ਬਣਾ ਰਿਹੈ ਜਾਇਦਾਦਾਂ

*10 ਲੱਖ ਪੌਂਡ (ਲਗਭਗ 90 ਕਰੋੜ) ਵਿੱਚ ਇਕ ਘਰ ਵੀ ਖਰੀਦ ਲਿਆ ਹੈ

*ਪੰਨੂ ਪੰਜਾਬ ਦੇ ਹਾਲਾਤ ਵੀ ਕਸ਼ਮੀਰ ਵਰਗੇ ਬਣਾਉਣਾ ਚਾਹੁੰਦੈ

*ਸਿੱਖੀ ਦੀ ਗੱਲ ਕਰਨ ਵਾਲਾ ਗੁਰਪਤਵੰਤ ਸਿੰਘ ਪੰਨੂ ਖ਼ੁਦ ਹਾਲੇ ਵੀ ਘੋਨਾ- ਮੋਨਾ  

ਮੋਹਾਲੀ: 18 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ):: 

ਕਿਸੇ ਵੇਲੇ ਦੇਸ਼ ਦੀ ਰਾਜਨੀਤੀ ਦੇ ਚਾਣਕਿਆ ਵੱਜੋਂ ਗਿਣੇ ਜਾਂਦੇ ਰਹੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਆਪਣਾ ਸਿਆਸੀ ਗੁਰੂ ਮੰਨਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਦੇ ਪਰਿਵਾਰ ਨਾਲ ਸਬੰਧਤ ਮੈਡਮ ਅਮਨਜੋਤ ਕੌਰ ਰਾਮੂਵਾਲੀਆ ਖੁੱਲ ਕੇ ਭਾਜਪਾ ਦੇ ਨਾਲ ਹਨ ਅਤੇ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਸਰਗਰਮ ਹਨ। ਅਗਸਤ ਮਹੀਨੇ ਦੌਰਾਨ ਉਹਨਾਂ ਬੀਜੇਪੀ ਵਿੱਚ ਸ਼ਾਮਲ ਹੋਣ ਵੇਲੇ ਉਹਨਾਂ ਮੀਡੀਆ ਨੂੰ ਦੱਸਿਆ ਸੀ ਕਿ ਮੈਂ ਕਿਸਨਾਂਦੇ  ਭਲੇ ਲਈ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ ਅਤੇ ਪੰਜਾਬ ਨਾਲ ਡੂੰਘਾ ਪਿਆਰ ਹੋਣ ਕਰਕੇ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਛੱਡੀ ਹੈ। ਜ਼ਕਿਰਯੋਗ ਹੈ ਕਿ ਸ਼੍ਰੀ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਹੁਣ ਆਪਣੇ ਪਿਤਾ ਵਾਂਗ ਹੀ ਪੰਜਾਬ ਦੀ ਸਿਆਸਤ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਕੌਮੀ ਸਿਆਸਤ ਵਿੱਚ ਵੀ। 

ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਕਰਦੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਆਪਣੇ ਪਿੱਛੇ ਲਗਾ ਕੇ ਗੁਰਪਤਵੰਤ ਸਿੰਘ ਦੇਸ਼ ਦਾ ਮਾਹੌਲ ਖ਼ਰਾਬ ਕਰਨ ਤੇ ਉਤਰਿਆ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਬੀਬੀ ਅਮਨਜੋਤ ਰਾਮੂਵਾਲੀਆ ਸਪੋਕਸਪਰਸਨ ਬੀਜੇਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਬਾਕਾਇਦਾ ਇੱਕ ਪ੍ਰੈਸਨੋਟ ਵੀ ਜਾਰੀ ਕੀਤਾ। 

ਇਸ ਮੌਕੇ  ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੰਨੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਹਨੇ ਪਾਕਿਸਤਾਨ ਕੋਲੋਂ ਪੰਜਾਬ ਨੂੰ ਇਕ ਵੱਖਰਾ ਦੇਸ਼ ਬਣਾਉਣ ਲਈ ਮਦਦ ਮੰਗੀ। ਪੰਨੂ ਪਾਕਿਸਤਾਨ ਕੋਲੋਂ ਮਦਦ ਮੰਗ ਰਿਹਾ,ਜਦਕਿ ਪਾਕਿਸਤਾਨ ਵਿਚ ਗੁਰੂਘਰ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸਿੱਖਾਂ-ਹਿੰਦੂਆਂ ਨੂੰ ਜਬਰਨ ਮੁਸਲਿਮ ਬਣਾਇਆ ਜਾ ਰਿਹਾ ਹੈ। ਬਲਕਿ  ਚਾਹੀਦਾ ਇਹ ਹੈ ਕਿ ਪੰਨੂ ਇਮਰਾਨ ਖਾਨ ਕੋਲੋਂ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਧਾਰਮਿਕ ਸੁਰੱਖਿਆ ਦੀ ਮੰਗ ਕਰਦਾ। ਪੱਤਰ ਵਿੱਚ ਪੰਨੂੰ ਨੇ ਇਮਰਾਨ ਖ਼ਾਨ ਨੂੰ ਕਸ਼ਮੀਰ ਦਾ ਰਾਜਦੂਤ ਦੱਸਿਆ, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਨੂ ਪੰਜਾਬ ਦੇ ਹਾਲਾਤ ਵੀ ਕਸ਼ਮੀਰ ਵਰਗੇ ਬਣਾਉਣਾ ਚਾਹੁੰਦਾ ਹੈ।

ਬੀਬੀ ਰਾਮੂਵਾਲੀਆ ਜੀ ਨੇ ਸਿੱਖਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਪੰਨੂ ਉਨ੍ਹਾਂ ਨੂੰ ਭੜਕਾ ਕੇ ਖਾਲਿਸਤਾਨ ਦੇ ਨਾਮ ਤੇ ਫੰਡ ਇਕੱਠੇ ਕਰ ਰਿਹਾ ਹੈ ਅਤੇ ਖ਼ੁਦ ਜਾਇਦਾਦ ਬਣਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਪੰਨੂ ਬਹੁਤ ਗਰੀਬ ਸੀ ਅਤੇ ਉਸ ਦੇ ਨਾਮ ਕੁਝ ਵੀ ਨਹੀਂ ਸੀ ਪਰ ਹਾਲਿ 'ਚ ਪੰਨੂ ਨੇ 10 ਲੱਖ ਪੌਂਡ (ਲਗਭਗ 90 ਕਰੋੜ) ਵਿੱਚ ਇਕ ਘਰ ਖਰੀਦ ਲਿਆ ਹੈ।ਉਹ ਨੌਜਵਾਨਾਂ ਨੂੰ ਭੜਕਾ ਕੇ ਪੈਸੇ ਇਕੱਠੇ ਕਰ ਰਿਹਾ ਹੈ।

ਬੀਬੀ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਪੰਨੂੰ ਨੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਤਿਰੰਗੇ ਝੰਡੇ ਨੂੰ ਸਾੜ ਕੇ ਵੀਡੀਓ ਅਪਲੋਡ ਕੀਤੀ ਸੀ,ਜਿਸ ਰਾਹੀਂ ਉਸ ਦਾ ਮੰਤਵ ਸੀ ਕਿ ਭਾਰਤ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋ ਸਕੇ । ਪਰ ਪੰਨੂ ਦੇਸ਼ ਦਾ ਮਾਹੌਲ ਖਰਾਬ ਕਰਨ ਵਿੱਚ ਨਾ-ਕਾਮਯਾਬ ਰਿਹਾ।

ਬੀਬੀ ਰਾਮੂਵਾਲੀਆ ਨੇ ਪੰਨੂ ਤੇ ਸ਼ਖਤ ਸਬਦਾਂ ਦਾ ਪ੍ਰਯੋਗ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਏ ਨਹੀਂ ਤਾਂ ਉਸ ਨੂੰ ਇਸ ਦੀ ਸ਼ਜਾ ਭੁਗਤਣੀ ਪਵੇਗੀ ਜੋ ਉਸਨੂੰ ਬਹੁਤ ਮਹਿੰਗੀ ਪਵੇਗੀ।

ਤਿਰੰਗੇ ਦਾ ਅਪਮਾਨ ਕਰਨ ਵਾਲੇ ਪੰਨੂੰ ਦੇ ਵਿਰੁੱਧ ਸਖ਼ਤ ਕਾਰਵਾਈ ਬੇਹੱਦ ਜ਼ਰੂਰੀ ਸੀ 

ਨਵੰਬਰ ਦੇ ਦੂਜੇ ਹਫਤੇ ਵੀ ਮੈਡਮ ਰਾਮੂਵਾਲੀਆਂ ਨੇ ਪਨੂੰ ਦੇ ਖਿਲਾਫ ਕਾਫੀ ਕੁਝ ਕਿਹਾ ਸੀ। ਇੱਕ ਸਿੱਖ ਪਰਿਵਾਰ ਦੀ ਮੈਂਬਰ ਵੱਜੋਂ ਮੈਡਮ ਰਾਮੂਵਾਲੀਆ ਵੱਲੋਂ ਖਾਲਿਸਤਾਨੀ ਧਿਰਾਂ ਦੀ ਤਿੱਖੀ ਅਲੋਸ਼ਨ ਖਾਸ ਅਰਥ ਰੱਖਦੀ ਹੈ। ਉਹਨਾਂ ਕਿਹਾ ਸੀ ਵਾਰ- ਵਾਰ ਸਿੱਖੀ  ਦੀ ਗੱਲ ਕਰਨ ਵਾਲਾ ਗੁਰਪਤਵੰਤ ਸਿੰਘ ਪਨੂੰ ਖੁਦ ਹਾਲੇ ਵੀ ਘੋਨਾ-ਮੋਨਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਉੱਤੇ ਤੁਲਿਆ ਹੋਇਆ ਹੈ। ਉਹਨਾਂ ਯਾਦ ਕਰਵਾਇਆ ਕਿ ਪਿਛਲੇ ਦਿਨੀਂ  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਖ਼ਾਲਿਸਤਾਨ ਦੇ  ਹਿੱਸੇ ਕਿੰਨੇ ਫੰਡ ਆਉਂਦੇ ਹਨ, ਇਸ ਦੀ ਰਿਪੋਰਟ ਦਿੱਤੀ ਗਈ। ਜਦੋਂ ਲਾਲ ਕਿਲ੍ਹੇ ਉਤੇ ਇਸ ਸਾਲ ਦੇ ਵਿਚ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਤਾਂ ਉਸ ਨੂੰ  ਸਿਖਸ ਫਾਰ ਜਸਟਿਸ  ਨੇ ਢਾਈ ਲੱਖ ਡਾਲਰ ਦਿੱਤੇ। ਇਹ ਗੱਲ ਭਾਜਪਾ ਪੰਜਾਬ ਦੇ ਬੁਲਾਰੇ ਅਤੇ  ਭਾਜਪਾ ਨੇਤਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁੱਲ੍ਹ ਕੇ ਕਹੀ ਸੀ।

ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਸ ਦੇ  ਰਿਐਕਸ਼ਨ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ  ਨੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਦੇ ਵਿਚ ਦੇਸ਼ ਦੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਅਤੇ ਉਸ ਨੂੰ ਅੱਗ ਲਾ ਕੇ ਸਾੜਿਆ ਗਿਆ। ਇਸ ਮੌਕੇ ਭਾਜਪਾ ਲੀਡਰ ਬੀਬੀ ਰਾਮੂਵਾਲੀਆ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਤਿਰੰਗੇ ਲਈ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦੇਸ਼ ਦੇ ਬਾਰਡਰ ਤੇ ਹਰ ਰੋਜ਼ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਦੇ ਹਨ। ਸਾਨੂੰ ਸਿੱਖਾਂ ਨੂੰ ਇਹ ਤਿਰੰਗਾ ਬਹੁਤ ਹੀ ਪਿਆਰਾ ਹੈ।  ਬੀਬੀ ਰਾਮੂਵਾਲੀਆ  ਨੇ ਕਿਹਾ ਕਿ ਉਸ ਨੇ ਇਹ ਵੀ  ਅਣਹੋਣੀ ਘਟਨਾ ਵਾਲੀ ਗੱਲ ਕੀਤੀ ਹੈ ਜੋ ਕਦੇ ਵੀ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਮੈਂ ਆਪਣੇ ਸਿੱਖ ਵੀਰਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਦੇਸ਼ ਚ ਜਿੱਥੇ ਵੀ ਕਿਤੇ  ਕੋਨੇ ਕੋਨੇ ਵਿੱਚ ਰਹਿੰਦੇ ਹੋ ਇਸ ਬੰਦੇ ਤੋਂ ਦੂਰ ਰਹੋ। ਇਹ ਸਿਰਫ਼ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦਾ ਏਜੰਟ ਹੈ ਤੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਦਾ ਹੈ। ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਢਿੱਡ ਭਰਦਾ ਹੈ,ਬੀਬੀ ਰਾਮੂਵਾਲੀਆ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ  ਨੂੰ ਬੇਨਤੀ ਕਰਦੀ ਹਾਂ ਕਿ ਇਸ ਬੰਦੇ  ਤੇ  ਤਿਰੰਗੇ ਦੇ ਅਪਮਾਨ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਚੰਨੀ ਸਰਕਾਰ ਦੀ ਵੀ ਤਿੱਖੀ ਆਲੋਚਨਾ 

ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਮੈਡਮ ਰਾਮੂਵਾਲੀਆ ਨੇ ਚੰਨੀ ਸਰਕਾਰ ਦੀ ਵੀ ਸਖਤ ਆਲੋਚਨਾ ਕੀਤੀ। ਖੁਦ ਨੂੰ ਲੋਕਾਂ ਦਾ ਮੁੱਖ ਮੰਤਰੀ ਦੱਸਣ ਵਾਲੇ,ਚੰਨੀ ਦਾ ਅਸਲੀ ਰੂਪ ਆਇਆ ਲੋਕਾਂ ਸਾਹਮਣੇ।

ਮੁੱਖ ਮੰਤਰੀ ਚੰਨੀ ਦੀ ਮੌਜੂਦਗੀ 'ਚ ,ਕਮਜੋਰ ਅਤੇ ਬੇਰੁਜ਼ਗਾਰ ਨੌਜਵਾਨਾਂ ਤੇ ਕੀਤਾ ਗਿਆ ਲਾਠੀਚਾਰਜ। ਇਸ ਸਰਕਾਰ ਦਾ ਅਸਲੀ ਚੇਹਰਾ ਦਿਖਾ ਦੇਂਦਾ ਹੈ। ਇਸ ਲਾਠੀਚਾਰਜ ਨਾਲ ਲੋਕਤੰਤਰ ਦਾ ਚਿਹਰਾ ਹੋਇਆ ਸ਼ਰਮਸ਼ਾਰ ਹੋਇਆ ਹੈ। 

ਇਸ ਲਾਠੀਚਾਰਜ ਨਾਲ ਸਾਫ ਜ਼ਾਹਿਰ ਹੈ ਕਿ ਕਾਂਗਰਸ ਕਰ ਰਹੀ  ਨੌਕਰੀਆਂ ਵੰਡਣ ਦੇ ਝੂਠੇ ਅਤੇ ਖੋਖਲੇ ਵਾਅਦੇ। ਵਾਅਦੇ ਨੌਕਰੀਆਂ ਦੇ ਕਰਨੇ ਤੇ ਜੇ ਲੋਕ ਵਾਅਦੇ ਪੂਰੇ ਕਰਨ ਲਈ ਕਹਿਣ ਤਾਂ ਲਾਠੀਚਾਰਜ ਦਾ ਕਹਿਰ ਕਰਨਾ। ਇਹ ਹੈ ਕਾਂਗਰਸ ਦੀ ਹਕੀਕਤ। 


Friday, November 19, 2021

ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੇ ਬਾਹਰ ਕੜਾਹ ਪ੍ਰਸ਼ਾਦ ਦਾ ਲੰਗਰ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਰਕਾਸ਼ ਪੁਰਬ ਮੌਕੇ ਲੱਡੂ ਵੀ ਵੰਡੇ 


ਲੁਧਿਆਣਾ
: 19 ਨਵੰਬਰ 2021: (ਪੰਜਾਬ ਸਕਰੀਨ ਬਿਊਰੋ)::

ਭਾਜਪਾ ਲੁਧਿਆਣਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਦੇ ਬਾਹਰ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਅਤੇ ਲੱਡੂ ਵੰਡ ਕੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। 

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਅਨਿਲ ਸਰੀਨ, ਕਾਰਜਕਾਰਨੀ ਮੈਂਬਰ ਐਡਵੋਕੇਟ ਬਿਕਰਮ ਸਿੱਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਵੀ ਕੀਤਾ ਸੀ। ਮੋਦੀ ਅਤੇ ਭਾਜਪਾ ਸਮਰਥਕਾਂ ਵਿੱਚ ਇਸ ਐਲਾਨ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ। 

ਅੱਜ ਦੇ ਦਿਨ ਖੁਸ਼ੀਆਂ ਮਨਾਉਂਦਿਆਂ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਕਿਹਾ ਕਿ 'ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ  3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਵੀ ਕੀਤਾ।  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਇਹ ਵੱਡਾ ਐਲਾਨ ਕੀਤਾ।  ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾਰਾਜ਼ ਕਿਸਾਨਾਂ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ ਹੈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਕਾਰਨ ਦੇਸ਼ ਦੇ ਕੋਨੇ-ਕੋਨੇ ਵਿੱਚ ਕਿਸਾਨਾਂ ਦੇ ਨਾਲ-ਨਾਲ ਕਈ ਕਿਸਾਨ ਜਥੇਬੰਦੀਆਂ ਨੇ ਇਸ ਦਾ ਸਵਾਗਤ ਅਤੇ ਸਮਰਥਨ ਕੀਤਾ ਹੈ।  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸਮੁੱਚੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।  ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਬਹਿਲ, ਰਾਜੇਸ਼ਵਰੀ ਗੋਸਾਈ, ਯੋਗੇਂਦਰ ਮਕੋਲ, ਯਸ਼ਪਾਲ ਜਨੋਤਰਾ, ਮਹੇਸ਼ ਸ਼ਰਮਾ, ਹਰਸ਼ਾ ਸ਼ਰਮਾ, ਜ਼ਿਲ੍ਹਾ ਸਕੱਤਰ ਪੰਕਜ ਜੈਨ, ਅਮਿਤ ਡੋਗਰਾ, ਸੁਰਿੰਦਰ ਬਾਲੀ, ਸੁਮਨ ਵਰਮਾ, ਮੀਡੀਆ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਵਿਸ਼ਾਲ ਗੁਲਾਟੀ | , ਨੀਰਜ ਵਰਮਾ, ਪੰਜਾਬ ਕਾਰਜਕਾਰਨੀ ਮੈਂਬਰ ਹਰਬੰਸ਼ ਲਾਲ ਫੈਂਟਾ, ਸੰਤੋਸ਼ ਵਿੱਜ, ਵਪਾਰ ਸੈੱਲ ਦੇ ਪ੍ਰਧਾਨ ਹਰਕੇਸ਼ ਮਿੱਤਲ, ਓ.ਬੀ.ਸੀ. ਮੋਰਚਾ ਦੇ ਮੀਤ ਪ੍ਰਧਾਨ ਰਵਿੰਦਰ ਵਰਮਾ, ਆਈ.ਟੀ.ਕਮ ਇੰਚਾਰਜ ਮੰਨੂ ਅਰੋੜਾ, ਹਰਸ਼ ਸਰੀਨ, ਯੁਵਾ ਮੋਰਚਾ ਦੇ ਜਨਰਲ ਸਕੱਤਰ ਅਜਿੰਦਰ ਸਿੰਘ, ਮੀਤ ਪ੍ਰਧਾਨ ਅਭਿਸ਼ੇਕ ਸਿੰਗਲ ਅਤੇ ਰਾਜੇਸ਼ ਰਾਜੂ ਸਰੀਨ ਹੋਰ ਵੀ ਬਹੁਤ ਸਾਰੇ ਹਾਜ਼ਰ ਸਨ। ਲੁਧਿਆਣਾ ਜ਼ਿਲ੍ਹੇ ਦੇ ਡਵੀਜ਼ਨਾਂ ਦੇ ਮੁਖੀ ਅਤੇ ਕਾਰਜਕਾਰਨੀ ਮੈਂਬਰ, ਮੋਰਚੇ ਅਤੇ ਸੈੱਲਾਂ ਦੇ ਮੁਖੀ, ਡਵੀਜ਼ਨਾਂ ਦੇ ਮੁਖੀ ਅਤੇ ਜਨਰਲ ਮੰਤਰੀ ਹਾਜ਼ਰ ਸਨ।

Thursday, July 22, 2021

ਪੰਜਾਬੀ ਭਾਸ਼ਾ ਪਹਿਲੀ ਵਾਰ ਨੀਟ ਪ੍ਰੀਖਿਆ 2021 ਵਿਚ ਸ਼ਾਮਲ ਹੋਈ

  22nd July 2021 at 02:52 PM WhatsApp

ਲੁਧਿਆਣਾ ਭਾਜਪਾ ਨੇ ਕੀਤਾ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ

* ਸਿਹਤ ਮੰਤਰੀ ਮਨਸੁਖ ਮੰਡਵੀਆ ਦਾ ਵੀ ਧੰਨਵਾਦ ਕੀਤਾ।

 * ਮੈਡੀਕਲ ਅੰਡਰਗ੍ਰੈਜੁਏਟ ਕੋਰਸਾਂ ਵਿਚ ਦਾਖਲੇ ਲਈ ਵੀ ਮਿਲੇਗੀ ਸਹੂਲਤ 


ਲੁਧਿਆਣਾ
: 22 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::

ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਤੋਂ  ਸਥਿਤੀ ਦਾ ਟਾਕਰਾ ਕਰਦਿਆਂ ਨਾ ਸਿਰਫ ਆਪਣੀਆਂ ਜੱਥੇਬੰਦਕ ਸਰਗਰਮੀਆਂ ਵਧਾਈਆਂ ਹਨ ਬਲਕਿ ਨੀਤੀਆਂ ਵਿੱਚ ਵੀ ਕ੍ਰਾਂਤੀਕਾਰੀ ਤਬਦੀਲੀ ਦੀ ਝਲਕ ਦਿਖਾਉਣੀ ਸ਼ੁਰੂ ਕੀਤੀ ਹੈ। ਪਹਿਲਾਂ ਸਿੱਖਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਨੇੜਤਾ ਵਾਲੀ ਕਿਤਾਬ ਸਿਆਸੀ ਮਾਰਕੀਟ ਵਿੱਚ ਆਈ ਤੇ ਹੁਣ ਪੰਜਾਬੀ ਨੂੰ ਨੀਟ-2021 ਦੀ ਪ੍ਰੀਖਿਆ ਵਿੱਚ ਸ਼ਾਮਲ ਕਰਨਾ ਸਿਆਸੀ ਅਤੇ ਸੱਭਿਆਚਾਰਕ ਦੋਹਾਂ ਮੋਰਚਿਆਂ ਤੇ ਹੀ ਵੱਡਾ ਕਦਮ ਹੈ। ਜਿਸਦਾ ਲਾਹਾ ਲੈਣ ਲਈ ਭਾਜਪਾ ਪੂਰਾ ਜ਼ੋਰ ਵੀ ਲਾਵੇਗੀ। 

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਸਿਹਤ ਮੰਤਰੀ ਸ੍ਰੀ ਮਨਸੁਖ ਮੰਡਵੀਆ ਦਾ, ਪਹਿਲੀ ਵਾਰ ਮੈਡੀਕਲ ਗ੍ਰੈਜੂਏਟ ਕੋਰਸ ਨੀਟ 2021 ਵਿੱਚ ਦਾਖਲੇ ਲਈ ਪੰਜਾਬੀ ਭਾਸ਼ਾ ਸ਼ਾਮਲ ਕਰਨ ਲਈ ਧੰਨਵਾਦ ਕੀਤਾ। 

ਇਸ ਸਬੰਧੀ ਜਾਣਕਾਰੀ ਦੇਂਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਦੱਸਿਆ ਕਿ ਮੈਡੀਕਲ ਅੰਡਰਗ੍ਰੈਜੁਏਟ ਕੋਰਸ ਵਿੱਚ ਦਾਖਲੇ ਲਈ ਨੀਟ ਦੀ ਪ੍ਰੀਖਿਆ 2021 ਪਹਿਲੀ ਵਾਰ ਪੰਜਾਬੀ ਦੇ ਨਾਲ 13 ਭਾਸ਼ਾਵਾਂ ਵਿੱਚ ਕੀਤੀ ਜਾਏਗੀ।  ਇਹ 13 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਉਰਦੂ, ਪੰਜਾਬੀ, ਅਸਾਮੀਆ, ਬੰਗਲਾ, ਉੜੀਆ, ਗੁਜਰਾਤੀ, ਮਰਾਠੀ, ਤੇਲਗੂ, ਮਲਿਆਲਮ, ਕੰਨੜ ਅਤੇ ਤਮਿਲ ਹਨ।  

ਇਸਦੇ ਬਾਰੇ  ਦੱਸਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਲਿਆ ਗਿਆ ਫੈਸਲਾ ਬਹੁਤ ਹੀ ਸ਼ਲਾਘਾ ਯੋਗ ਹੈ।  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ ਨੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।  ਉਹਨਾਂ ਦੱਸਿਆ ਕਿ ਐਤਵਾਰ ਨੂੰ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਹੋ ਰਹੀ ਹੈ, ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ ਅਤੇ ਕੋਈ ਵੀ ਰਾਸ਼ਟਰੀ ਭਾਜਪਾ ਨੇਤਾ ਵੀ ਜ਼ਿਲ੍ਹਾ ਕਾਰਜਕਾਰਨੀ ਵਿੱਚ ਸ਼ਾਮਲ ਹੋ ਸਕਦਾ ਹੈ। 

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਤੇ ਹੋਰ  ਸੰਗਠਨ ਭਾਜਪਾ ਨੂੰ ਅਕਸਰ ਪੰਜਾਬੀ ਵਿਰੋਧੀ ਅਤੇ ਸਿੱਖ ਵਿਰੋਧੀ ਹੀ ਪ੍ਰਚਾਰਦੇ ਹਨ। ਅਜਿਹਾ ਪ੍ਰਚਾਰ ਜਨਸੰਘ ਦੇ ਵੇਲੇ ਤੋਂ ਤੁਰਿਆ ਆ ਰਿਹਾ ਹੈ। ਹੁਣ ਭਾਜਪਾ ਇਹਨਾਂ ਦੋਸ਼ਾਂ ਦੇ ਦਾਗਾਂ ਨੂੰ ਧੋਣ ਅਤੇ ਸੈਕੂਲਰ ਛਵੀ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਸ ਮਕਸਦ ਲਈ ਭਾਜਪਾ ਦੇ ਵਰਕਰ ਬੂਥ ਪੱਧਰ ਤੱਕ ਹੈ ਕਮਾਨ ਦੀ ਨੀਤੀ ਮੁਤਾਬਿਕ ਸਰਗਰਮ ਹਨ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਅਜੇ ਵੀ ਨਿੱਬੜਦਾ ਨਜ਼ਰ ਨਹੀਂ ਆ ਰਿਹਾ। 

 

Thursday, January 30, 2020

ਭਾਜਪਾ ਦੀ ਪ੍ਰਕਰਮਾ ਕਰਦੇ ਅਕਾਲੀ ਧੜੇ ਆਖਿਰ ਕਿੱਥੇ ਖੜੇ ਹਨ?

30th January 2020 at 11:50 AM
ਸਿੱਖ ਵਿਦਵਾਨ ਜੰਗ ਸਿੰਘ ਨੇ ਪੁੱਛੇ ਕਈ ਅਹਿਮ ਸੁਆਲ  
ਸਿੱਖ ਇਤਿਹਾਸ ਲਈ ਅਪ੍ਰੇਸ਼ਨ ਬਲਿਊ ਸਟਾਰ ਵਾਲਾ ਐਕਸ਼ਨ ਇੱਕ ਨਾ ਭੁੱਲਣਯੋਗ ਐਕਸ਼ਨ ਹੈ। ਇਹ ਐਕਸ਼ਨ ਕਾਂਗਰਸ ਪਾਰਟੀ ਦੀ ਸਿਖਰਲੀ ਆਗੂ ਸ਼੍ਰੀਮਤੀ ਇੰਦਰ ਗਾਂਧੀ ਦੇ ਹੁਕਮਾਂ ਨਾਲ ਹੋਇਆ। ਇੱਕ ਵਾਰ ਤਾਂ ਬਹੁਤ ਸਾਰੇ ਸਿੱਖ ਸੰਗਠਨ ਆਰਪਾਰ ਦੀ ਲੜਾਈ ਵਾਂਗ ਕਾਂਗਰਸ ਦੇ ਖਿਲਾਫ ਹੋ ਗਏ। ਜਲਦੀ ਹੀ ਗੱਲ ਸਾਹਮਣੇ ਆਈ ਕਿ ਇਸ ਮਕਸਦ ਲਈ ਇੰਦਰ ਗਾਂਧੀ ਨੂੰ ਭਾਜਪਾ ਨੇ ਹੀ ਉਕਸਾਇਆ ਸੀ। ਬਹੁਤ ਸਾਰੇ ਲੀਡਰ ਆਰ ਐਸ ਐਸ ਅਤੇ ਭਾਜਪਾ ਦੇ ਖਿਲਾਫ ਹੋ ਗਏ। ਫਿਰ ਗੱਲ ਬਾਹਰ ਆਈ ਕਿ ਕੇਂਦਰ ਸਰਕਾਰ ਨੂੰ ਹਰਿਮੰਦਿਰ ਸਾਹਿਬ ਵਿਖੇ ਫੌਜ ਸੱਦਣ ਦੀਆਂ ਅਰਜੋਈਆਂ ਅਕਾਲੀ ਲੀਡਰਾਂ ਨੇ ਵੀ ਕੀਤੀਆਂ ਸਨ। ਬਹੁਤ ਸਾਰੇ ਸਿੱਖ ਸੰਗਠਨ ਅਕਾਲੀਆਂ ਦੇ ਖਿਲਾਫ ਖੜੇ ਹੋ ਗਏ। ਕੁਲ ਮਿਲਾ ਕੇ ਭੰਬਲਭੂਸੇ ਵਾਲਾ ਮਾਹੌਲ ਬਣ ਗਿਆ। ਅਜਿਹੇ ਮਾਹੌਲ ਦੇ ਬਾਵਜੂਦ ਬਹੁਤ ਸਾਰਾ ਚੰਗਾ ਵੀ ਲਿਖਿਆ ਗਿਆ ਅਤੇ ਸਨਸਨੀਖੇਜ਼ ਵੀ। ਅੱਜ ਵੀ ਇਹ ਭੰਬਲਭੂਸਾ ਮੌਜੂਦ ਹੈ। ਅਜਿਹੀ ਸਥਿਤ ਵਿੱਚ ਜੰਗ ਸਿੰਘ ਹੁਰਾਂ ਦੀ ਲਿਖਤ ਕਈ ਇਸ਼ਾਰੇ ਕਰਦੀ ਹੈ ਜਿਹਨਾਂ ਨੂੰ ਸਮਝਣ ਦੀ ਲੋੜ ਹੈ। ਇਸ ਲਿਖਤ ਬਾਰੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਲਿਖਣਾ। -ਰੈਕਟਰ ਕਥੂਰੀਆ (ਸੰਪਾਦਕ)
ਲੇਖਕ ਜੰਗ ਸਿੰਘ 
ਸਿੱਖ ਧਰਮ ਨੂੰ  ਇਕ ਨਵੀਨਤਮ ਤੇ ਵਿਗਿਆਨਿਕ ਧਰਮ ਆਖਿਆ ਜਾਦਾ ਹੈ, ਇਸ ਵਿਚ ਸਚਾਈ ਵੀ ਹੈ । ਸਿੱਖ ਗੁਰੂੁ ਸਾਹਿਬਾਨ ਦੀਆ ਜੋ ਦੇਣਾ  ਸਮੁਚੇ ਦੇਸ਼ ਵਾਸੀਆਂ ਲਈ ਹਨ ਉਨਾਂ ਦਾ ਕੋਈ ਦੇਣਾ ਦੇ ਨਹੀਂ ਸਕਦਾ ।ਸਿੱਖਾਂ ਦੇ ਨੋਵੇਂ ਪਾਤਸ਼ਾਹ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜਿਨਾ ਨੂੰ ਤਿੱਲਕ ਜੰਝੂ ਦੇ ਰਾਖੇ ਦੇ ਨਾਂ ਨਾਲ ਸਾਰੇ ਸੰਸਾਰ ਵਿਚ ਜਾਣਿਆ ਜਾਂਦਾ ।ਸਰਬੰਸ ਦਾਨੀ ਸ੍ਰੀ ਗੁਰੂੁ ਗੋਬਿੰਦ ਸਿੰਘ  ਜਿਨਾਂ ਨੇ ਸਾਰੇ ਪ੍ਰੀਵਾਰ ਨੂੰ ਦੇਸ਼ ਕੌਮ ਤੋਂ ਵਾਰ ਦਿਤਾ ਹੋਵੇ ।ਇਸ ਦਾ ਸਾਰੇ ਵਿਸ਼ਵ ਵਿੱਚ ਨਾ ਕੋਈ ਸਾਨੀ ਹੈ ਨਾ ਹੀ ਕੋਈ ਸ਼ਾਇਦ  ਹੋ  ਸਕਦਾ ਹੋਵੇ।ਇਸੇ ਧਰਮ ਨੇ ਔਰੰਗਜੇਬ ਦੇ ਮੁੱਗਲੀ  ਜੁਲਮ ਨੂੰ ਸ਼ਹਾਦਤਾਂ ਦੇ ਕੇ ਖਾਤਮਾ ਕੀਤਾ ਤੇ ਬਾਦ ਵਿਚ ਬਾਬਾ ਬੰਦਾ ਸਿੰਘ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ  ਇਸੇ ਕੌਮ ਦੇ ਬਹਾਦਰਾਂ ਬਾਬਾ ਬਘੇਲ ਸਿੰਘ ,ਬਾਬਾ ਜੱਸਾ ਸਿੰਘ ਆਹਲੂਵਾਲੀਆ , ਬਾਬਾ ਜੱਸਾ ਸਿੰਘ ਰਾਮ ਗੜ੍ਹੀਆ  ਨੇ ਦਿੱਲੀ ਦੇ ਲਾਲ ਕਿਲੇ੍ਹ ਤੇ ਕੇਸਰੀ ਨਿਸ਼ਾਨ ਚੜਾਇਆ ਸੀ ।ਸਿੱਖਾਂ ਨੇ ਤੀਹ ਵਾਰੀ ਸਮੇਂ ਸਮੇਂ ਫਤਹਿ ਕੀਤਾ ਸੀ  ।ਇਸੇ ਕੌਮ ਨੇ ਬਾਦ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ। ਜਿਸ ਨੇ ਸਮੁਚੇ ਭਾਰਤ ਵਿਚ 50 ਵਰੇ੍ਹ ਤਕ ਸ਼ਾਨਦਾਰ ਰਾਜ ਕੀਤਾ। ਇਸੇ ਕੌਮ ਨੇ ਬਾਦ ਵਿਚ ਅੰਗਰੇਜਾਂ ਵਿਰੁਧ ਸ਼ਾਨਦਾਰ ਲੜਾਈ ਤੇ  ਵਡੀਆਂ ਕੁਰਬਾਨੀਆਂ ਦੇ ਕੇ 1947 ਵਿੱਚ  ਦੇਸ਼ ਨੂੰ ਅਜਾਦ ਕਰਾਇਆ । ਇਤਿਹਾਸ ਦੇ ਪੰਨੇ ਵਿਚ ਇਹ ਵੀ ਦਰਜ ਹੈ  ਕਿ ਜਦੋਂ ਸਿੱਖਾਂ ਨੇ ਜੇਤੋ ਦਾ ਮੋਰਚਾ ਗੁਰਦੁਆਰਿਆਂ ਦੀਆਂ ਚਾਬੀਆਂ  ਦੇਣ ਦਾ ਲੜ੍ਹਿਆ ਤੇ ਉਸ ਵਿੱਚ ਜਿੱਤ ਪ੍ਰਾਪਤ ਕੀਤੀ ਤਾਂ ਇਸ ਸੰਘਰਸ਼ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਦੇ ਸਿੱਖਾਂ ਦੇ ਆਗੂ ਬਾਬਾ ਖੜਕ ਸਿੰਘ ਨੂੰ ਮਹਾਤਮਾ ਗਾਂਧੀ ਨੇ ਜੇਤੋ ਵਿਖੇ ਪੁੱਜ ਕੇ ਮੁਬਾਰਕਬਾਦ ਦਿਤੀ ਸੀ ਤੇ ਕਿਹਾ ਸੀ ਕਿ ਅਜਾਦੀ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ । ਬਾਬਾ ਖੜਕ ਸਿੱਖਾਂ ਦੇ ਉਹ ਆਗੂ ਸਨ ਜਿਨਾਂ ਨੇ ਜੇਲ ਅੰਦਰ ਪੰਜ ਸਾਲ ਦਸਤਾਰ ਲਈ ਨੰਗੇ ਧੱੜ੍ਹ ਰਹਿ ਕੇ ਲੜਾਈ ਜਤੀ ਸੀ ਤੇ ਉਦੋਂ  ਤਕ ਬਸਤਰ ਨਹੀਂ ਸਨ ਪਹਿਨੇ ਜਦੋਂ ਤਕ ਅੰਗਰੇਜ ਸਰਕਾਰ ਸਿੱਖਾਂ ਦੇ ਇਸ ਆਗੂ ਅੱਗੇ ਝੁਕੀ ਨਹੀਂ ਸੀ । ਅੰਗਰੇਜ ਸਰਕਾਰ ਨੂੰ ਹੁਕਮ ਜਾਰੀ ਕਰਨਾ ਪਿਆ ਸੀ ਕਿ ਕਿਸੇ ਸਿੱਖ ਨੂੰ ਜੇਲ ਵਿਚ ਜਾਣ ਸਮੇਂ ਦਸਤਾਰ ਨਹੀਂ ਲਾਹੁਣੀ ਪਏਗੀ। ਜਿਸ ਕੌਮ ਦਾ ਅਜਿਹਾ ਵਲਿੱਖਣ ਇਤਿਹਾਸ ਹੋਵੇ ਉਸ ਦੇ ਸ਼ਾਇਦ ਚਿੱਤ ਚੇਤੇ ਵੀ ਨਹੀਂ ਸੀ ਕਿ ਇਸੇ ਸਿੱਖ ਕੌਮ  ਦੇ ਕਦੇ ਅਜਿਹੇ ਲੀਡਰ ਵੀ ਹੋਣਗੇ ਜੋ ਸਿੱਖਾਂ ਦੀਆਂ  ਧਾਰਮਿਕ ਭਾਵਾਨਾਵਾਂ ਭੜਕਾ ਕੇ   ਸਿਰਫ ਆਪਣੀਆਂ  ਨਿੱਜੀ ਰਾਜ ਗੱਦੀਆਂ , ਪੇੈਸਿਆਂ, ਜਮੀਨਾਂ ,ਜਾਇਦਾਦਾਂ ਬਣਾਉਣ  ਵਾਲੇ ਹੀ  ਹੋ ਜਾਣਗੇ ।ਸਿੱਖ ਜਗਤ ਵਿਚ ਬਾਦਲਾਂ ਦਾ ਨਾਂ ਵਿਸ਼ੇਸ਼ ਕਰਕੇ ਜਾਣਿਆਂ ਜਾਂਦਾ ਜਿਨਾਂ ਨੇ ਭਾਜਪਾ ਨਾਲ ਰਲ ਕੇ ਪੰਜਾਹ ਸਾਲ ਸਿੱਖ ਧਰਮ ,  ਪੰਜਾਬੀ ਬੋਲੀ , ਸਭਿਆਚਾਰ  ਦਾ ਰੱਜ ਕੇ ਘਾਣ ਕੀਤਾ ਹੋਵੇ ਇਨਾਂ ਦੇ ਰਾਜ ਕਾਲ ਵਿਚ ਸ੍ਰ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਰੱਜ ਕੇ ਬੇਹੁਰਮਤੀ ਕਰਾਈ , ਇਨਾ ਦੀ ਸਰਕਾਰ ਸਮੇਂ ਇਨਸਾਫ ਦੀ ਮੰਗ ਕਰ ਰਹੇ ਸ਼ਾਤਮਈ ਧਰਨੇ ਵਿਚ ਜਦੋਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆ ਸਨ ਉਨਾਂ ਤੇ ਗੋਲੀਆਂ ਵਰ੍ਹਾ ਕੇ ਦੋ ਨੌਜੁਆਨਾਂ ਨੂੰ ਸ਼ਹੀਦ ਕੀਤਾ ।ਸੁਚੇਤ ਹੋਈ ਪੰਜਾਬ ਦੀ  ਸਿੱਖ ਸੰਗਤ ਨੇ ਤੰਗ ਆ ਕੇ ਬਾਦਲ ਟੋਲੇ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰ ਦਿਤਾ । ਹੁਣ ਤਕ ਇਹ ਅਕਾਲੀ ਦੱਲ ਪੰਜਾਬ ਦੇ ਪਿੰਡਾਂ ਵਿਚ ਸੌਖੇ ਕੀਤੇ ਵੜ੍ਹ ਨਹੀਂ ਸਕਦਾ ।2017 ਦੀਆਂ ਚੋਣਾਂ ਵਿਚ ਇਸ ਅਕਾਲੀ ਦੱਲ ਨੂੰ ਹਾਸ਼ੀਏ ਤੇ ਲਿਆ ਖੜਾ ਕੀਤਾ ਹੈ ਤੇ  ਅੱਜ ਵੀ ਇਸ  ਦੱਲ ਦੀ ਇਹੋ ਹਾਲਤ ਬਣੀ ਹੋਈ ਹੈ ।
                ਇਨਾਂ ਬਾਦਲਾਂ ਦੀਆਂ ਨੀਤੀਆ ਤੋਂ ਤੰਗ ਆਕੇ ਪਹਿਲਾਂ ਸ੍ਰ ਸੇਵਾ ਸਿੰਘ ਸੇਖਵਾਂ , ਫਿਰ ਰਣਜੀਤ ਸਿੰਘ ਬ੍ਰਹਮਪੁਰਾ , ਡਾ ਰਤਨ ਸਿੰਘ ਅਜਨਾਲਾ  ਤੇ ਫਿਰ ਬਾਦ ਵਿੱਚ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਸਿੱਖਾਂ ਵਿਚ ਇਹ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਸਿੱਖ ਕੌਮ ਦੀ ਬਾਦਲਾਂ ਦੀ ਡਿਕਟੇਟਰਸ਼ਿਪ ਨੇ ਇਹ ਹਾਲਤ ਬਣਾ ਦਿਤੀ ਹੈ । ਉਹ  ਹੁਣ ਪੰਜਾਬ ਵਿੱਚ 1920 ਵਾਲਾ ਅਕਾਲੀ ਦੱਲ ਸਥਾਪਤ ਕਰਨ ਗੇ । ਸਿੱਖ ਕੌਮ ਨੂੰ ਉਮੀਦ ਹੋਣ ਲਗੀ ਕਿ ਇਹ ਅਕਾਲੀ ਆਗੂ  ਜਿਸ ਵਿਚ ਅਕਾਲੀ ਦੱਲਾਂ  ਦੇ ਸਾਰੇ ਧੜਿਆਂ  ਜਿਨਾਂ ਨੂੰ ਬਾਦਲਾਂ ਨੇ ਸਮੇਂ ਸਮੇਂ  ਜਾਂ ਤਾਂ ਕਢਿਆ ਸੀ ਜਾਂ ਫਿਰ ਇਨਾਂ ਦੀਆਂ ਡਿਕਟੇਟਰੀ ਨੀਤੀਆਂ ਕਾਰਨ  ਇਨਾਂ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ । ਸਾਰੇ ਅਕਾਲੀ ਦੱਲ ਦੇ  ਧੜਿਆਂ ਨੇ ਮੀਟਿੰਗਾਂ ਕਰਕੇ 1920  ਵਾਲਾ ਟਕਸਾਲੀ ਅਕਾਲੀ ਦੱਲ ਬਣਾਏ ਜਾਣ ਦੀ ਵਕਾਲਤ ਕੀਤੀ ।  ਸਿੱਖ ਕੌਮ ਹੁਣ ਹੋ ਰਹੇ ਇੱਕਠਾਂ ਤੋਂ ਅਨੁਭਵ ਕਰਨ ਲਗ ਪਈ ਸੀ ਕਿ ਸ਼ਾਇਦ ਸਿੱਖ ਕੌਮ  ਦੇ ਲੀਡਰਾਂ ਨੇ ਭਾਰਤੀ ਜੰਨਤਾ ਪਾਰਟੀ ਦੇ ਖਾਸੇ ਨੂੰ ਵੇਖ ਲਿਆ  ਹੈ ਕਿ ਇਸ ਪਾਰਟੀ ਨੇ ਆਪਣਾ ਨਾਂ ਭਾਵੇਂ ਬਦਲ ਲਿਆ ਹੈ ਪਰ ਇਸ ਦਾ ਚਿਹਰਾ ਮੋਹਰਾ  ਪਹਿਲਾਂ ਨਾਲੋਂ ਹੋਰ ਵੀ ਵਧੇਰੇ ਖਤਰਨਾਕ ਰ ਸ ਸ ਦੇ ਹਥਾਂ ਵਿੱਚ  ਜਾਣ ਕਰਕੇ ਹੋ ਗਈ ਹੈ ਜੋ ‘ਇਕ ਰਾਸ਼ਟਰ , ਇਕ ਧਰਮ , ਇਕ ਬੋਲੀ , ਇਕ ਵਿਧਾਨ ‘ਦੀ ਗੱਲ ਕਰ ਰਹੀ ਹੈ ।ਇਸੇ ਪਾਰਟੀ ਨੇ ਜਿਹੜੀ ਕਿਸੇ ਸਮੇਂ ਜਨ ਸੰਘ ਹੁੰਦੀ ਸੀ ਹੁਣ ਜੋ ਹੁਣ ਭਾਰਤੀ ਜੰਨਤਾ  ਬਣ ਚੁਕੀ ਹੈ ਇਸ ਨੇ ਜਿਤਨਾ ਨੁਕਸਾਨ ਪੰਜਾਬ , ਪੰਜਾਬੀ ਬੋਲੀ , ਸਿੱਖ ਧਰਮ ਦਾ ਬਾਦਲਾਂ ਸਮੇਂ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ । ਇਸ ਪਾਰਟੀ ਨੇ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਜਿਥੇ  ਮੁਸਲਮਾਨਾਂ ਦੇ ਗੈਰ ਜਮਹੂਰੀ ਢੰਗ ਨਾਲ ਧਾਰਾ 370 ਤੇ 35 ਏ ਖੋਹ ਕੇ ਕੀਤਾ ਹੈ , ਫਿਰ ਐਨ ਸੀ  ਏ , ਸੀ ਏ ਏ , ਤੇ  ਐਨ ਆਰ ਸੀ ਲਾਗੂ ਕਰਕੇ ਕਰ ਰਹੀ ਹੈ । ਉਥੇ ਦੂੁਸਰੀ ਘੱਟ ਗਿਣਤੀ ਸਿੱਖਾਂ ਦੇ ਗੁ ਡਾਂਗ ਮਾਰ , ਗੁ ਮੰਗੂ ਮੱਠ , ਗੁ ਗਿਆਨ ਗੋਦੜ੍ਹੀ ਆਦਿ ਖੋਹਣ ਤੋਂ ਬਿਨਾ ਕਦੇ ਮਹਾਂਰਾਸ਼ਟਰ , ਕਦੇ ਉਤਰਾਂਚਲ , ਕਦੇ ਗੁਜਰਾਤ ਦੇ ਸਿੱਖਾਂ ਦੀਆਂ ਬੜੀ ਮਿਹਨਤ ਉਪਰੰਤ ਅਬਾਦ ਕੀਤੀਆਂ  ਜਮੀਨਾਂ ਖੋਹ ਕੇ  ਦੇਸ਼ ਵਿਚ ਹਿੰਦੂਤੱਵ ਨੂੰ ਮਜਬੂਤ ਕਰਨ ਤੇ ਲਗੀ ਹੋਈ ਹੈ । ਕੀ ਸਾਡੇ ਸਿੱਖ ਲੀਡਰਾਂ ਨੰੁ ਇਹ ਕੁਝ ਨਜਰ ਨਹੀਂ ਆ ਰਿਹਾ ? ਇਹ ਬਾਦਲ ਦੱਲ ਵਾਲੇ   ਭਾਜਪਾ ਦੀ ਨੀਤੀ ਅਨੁਸਾਰ ਪਿਛਲੇ ਇਕ ਦਹਾਕੇ ਤੋਂ ਕਾਂਗਰਸ ਨੂੰ ਭੰਡ ਭੰਡ ਕੇ ਆਪਣੇ ਲਾਭ  ਪ੍ਰਾਪਤ ਕਰਦੀ ਆ ਰਹੀ ਹੈ ।  ਕੀ ਭਾਰਤੀ ਜੰਨਤਾ ਪਾਰਟੀ ਦਾ ਖਾਸਾ ਕਾਂਗਰਸ ਤੋਂ ਖਤਰਨਾਕ ਨਹੀਂ?  ਦੇਸ਼ ਵਿਚ ਹੁਣ ਤਕ ਇਹ ਪਾਰਟੀ ਵੀ ਦੱਸ ਸਾਲ ਤੋਂ ਵਧੇਰੇ ਰਾਜ ਕਰ ਚੁਕੀ ਹੈ ਇਸ ਨੇ ਕਿਤਨਾ ਕੁ ਇਨਸਾਫ ਸਿੱਖਾਂ ਨੂੰ  ਹੁਣ ਤਕ ਦਿਤਾ ਹੈ । ਉਹ ਸਭ ਦੇ ਸਾਹਮਣੇ ਹੈ ।  ਇਸ ਪਾਰਟੀ ਨੇ ਜੋ ਅਕਾਲੀ ਦਲਾਂ ਦੀ ਸ਼ਰਮਨਾਕ  ਦੁਰਗੱਤੀੇ ਦਿਲੀ ਦੀਆਂ ਚੋਣਾਂ ਵਿਚ ਕੀਤੀ ਹੈ।ਉਹ ਡੁੱਬ ਮਰਨ ਤੋਂ ਘੱਟ ਨਹੀਂ ।  ਜਿਤਨਾ ਚਿਰ ਇਨਾਂ ਅਕਾਲੀਆਂ ਨੂੰ ਵਰਤਣ ਦੀ ਲੋੜ੍ਹ ਸੀ, ਵਰਤ ਲਿਆ ਤੇ ਫਿਰ ਪਤੀ ਪਤਨੀ ਤੇ ਨਹੂੰ ਮਾਸ ਦਾ ਰਿਸ਼ਤਾ ਦਸਣ ਵਾਲਿਆ ਨੂੰ ਭੁਆਂ ਕੇ ਪਰੇ ਮਾਰਿਆ । ਅਸਲ ਵਿਚ ਭਾਜਪਾ  ਸਾਹਮਣੇ ਇਕੋ ਇਕ ਨਿਸ਼ਾਨਾ ਪੰਜਾਬ ਨੂੰ’ ਹਥਿਆਉਣ ‘ਦਾ ਹੈ । ਜਿਥੇ ਇਸ ਦੇ  ਹੁਣ ਤਕ ਪੈਰ ਨਹੀਂ ਲਗ ਰਹੇ। ਇਹ ਆਪਣੀ ਯੋਜਨਾ ਅਨੁਸਾਰ  ਅਕਾਲੀ ਦੱਲਾਂ ਨੂੰੁ ਸਿੱਖਾਂ ਵਿਚ ਇਤਨਾ ਕੰਮਜੋਰ ਕਰਨਾ ਚਾਹੁੰਦੀ ਹੈ ਕਿ ਇਨਾਂ ਨੂੰ ਆਪਸ ਵਿਚ ਇਤਨਾ ਲੜਾ ਦਿਤਾ ਜਾਵੇ ਕਿ ਇਹ ਇਤਨੇ  ਕਮੰਜੋਰ ਹੋ ਜਾਣ ਤੇ ਫਿਰ ਪੰਜਾਬ ਨੂੰ ਵੀ ਜਿਤਿਆ ਜਾ ਸਕੇ। ਜਿਸ ਨੂੰ ਸਾਡੇ ਲੀਡਰ ਜਾਂ ਤਾਂ ਸਮਝ ਨਹੀ ਰਹੇ  ਜਾਂ ਫਿਰ ਸਿੱਖ ਕੌਮ ਨੂੰ ਮੂੁਰਖ ਬਣਾ ਰਹੇ ਹਨ । ਇਹ ਪਾਰਟੀ ਬੜੀ ਸ਼ਾਤਰਾਂ ਦੀ ਪਾਰਟੀ ਹੈ। ਇਨਾਂ ਨੇ ਹੁਣ ਆਪਣੀ ਯੋਜਨਾ ਨਾਲ ਢੀਂਡਸਾ ਨੂੰ  ਮੋਹਰਾ ਬਣਾ ਕੇ ਵਰਤਣਾ ਸ਼ੁਰੂ ਕਰ ਦਿਤਾ ਹੈ ।1920 ਵਾਲਾ ਅਕਾਲੀ ਦੱਲ  ਬਣਾਉਣ  ਵਾਲਿਆ ਦੀ ਸਿਵਾਏ ਸ੍ਰ ਰਵੀਇੰਦਰ ਸਿੰਘ ਦੇ ਸਭ ਦੀ  ਬਿੱਲੀ ਵੀ ਬਾਹਰ ਆ ਗਈ ਹੈ ।ਪੰਜਾਬ ਦੇ ਲੋਕ ਹੁਣ ਪਹਿਲਾਂ ਨਾਲੋਂ ਸੁਚੇਤ ਹੋ ਰਹੇ ਹਨ । ਜਿਨਾਂ ਲੋਕਾਂ ਨੂੰ ਥੋਹੜਾ ਜਿਹਾ ਇਨਾਂ ਬਾਰੇ ਭਰਮ ਸੀ ਉਹ ਅੱਜ ਸਵੇਰ ਦੀਆਂ ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਨੇ ਪੂਰਾ ਕਰ ਦਿਤਾ ਹੈ :-
           ੳ, ਦਿੱਲੀ ਵਿਚ ਭਾਜਪਾ ਨੂੰ ਵੋਟਾਂ ਪਾਂਵਾਂਗੇ ।
                              -ਬਾਦਲ ਅਕਾਲੀ ਦੱਲ 
           ਅ. ਦਿੱਲੀ ਵਿੱਚ ਭਾਜਪਾ ਨੂੰ ਵੋਟਾਂ ਪਾਵਾਂਗੇ ।
                             -ਸੁਖਦੇਵ ਸਿੰਘ ਢੀਂਡਸਾ 
              ੲ. ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਵਾਂਗੇ ।
                               -ਮਨਜੀਤ ਸਿੰਘ ਜੀ . ਕੇ 
               ਸ. ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਂਵਾਂਗੇ ।
                               - ਦਿੱਲੀ ਗੁ ਪ੍ਰਬੰਧਕ ਕਮੇਟੀ ।
                ਹ . ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਂਵਾਂਗੇ ।
                                   -  ਸਰਨਾ ਅਕਾਲੀ ਦੱਲ ।
                           ਉਪਰੋਕਤ ਖਬਰ ਨੇ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿਤੇ ਹਨ। ਇਹ ਸਾਰੇ ਹੀ ਅਕਾਲੀ ਦੱਲ ਇਕੋ ਥੈੇਲੇ ਦੇ ਵੱਟੇ ਚੱਟੇ ਹਨ ।  ਕੋਈ ਗਵਰਨਰੀ ਲਈ , ਕੋਈ ਮੰਤਰੀਸ਼ਿਪ ਲਈ , ਕੋਈ ਮੁਕਦਮਿਆਂ ਤੋਂ ਬਚਣ ਲਈ ਸਿੱਖ ਕੌਮ ਨੂੰ ਦਾਅ ਤੇ ਲਗਾ ਕੇ  ਆਪਣੇ ਘੌੜੇ ਦੁੜਾ ਰਿਹਾ ਹੈ । ਸ੍ਰ ਮਨਜਿੰਦਰ ਸਿੰਘ ਸਰਸੇ ਵਾਲੇ ਨੂੰ ਕੋਈ  ਭੁੱਲਿਆ ਹੋਇਆ ਨਹੀਂ ਕਿ ਜਦੋਂ ਦਿੱਲੀ ਗੁ ਕਮੇਟੀ ਦੀ ਚੋਣ ਲੜਣੀ ਹੋਵੇ ਤਾਂ ‘ਉਹ ਵੱਡਾ ਸਿੱਖ ‘ਪਰ ਜਦੋਂ ਵਿਧਾਨ ਸਭਾ ਦੀ ਦਿੱਲੀ ਵਿਚ ਚੋਣ ਲੜਣੀ ਹੋਵੇ ਤਾਂ ਉਹ ‘ਵੱਡਾ ਹਿੰਦੂ  ਭਾਜਪਾਈ ‘। ਤੁਸੀ ਹੁਣ ਸਿੱਖ ਜਗਤ ਵਾਲੇ ਆਪ ਹੀ ਅੰਦਾਜਾ  ਲਗਾ ਸਕਦੇ ਹੋ ਕਿ ਸ੍ਰ  ਮਨਜਿੰਦਰ ਸਿੰਘ ਸਿਰਸਾ ਹੈ ਕੀ  ? ਬੜਾ ਸਪਸਟ ਹੈ ‘ਵਪਾਰੀ ਹੈ ਵਪਾਰੀ  “ ਜਿਨਾਂ ਦਾ ਇਕੋ ਇਕ ਨਿਸ਼ਾਨਾ ਸਿੱਖ ਧਰਮ ਨੂੰ ਮੋਹਰਾ ਬਣਾ ਕੇ  ‘ਧੰਨ ‘ਇਕਠਾ ਕੀਤਾ ਜਾਵੇ ਤੇ ਲੀਡਰੀਆਂ ਚਮਕਾਈਆਂ ਜਾਣ । ਅਕਾਲੀ ਦੱਲਾਂ ਨੂੰ ਤਾਂ ਇਨਾਂ ਨੇ ਸਿੱਖਾਂ ਨੂੰ ਮੂਰਖ ਬਣਾਉਣ ਲਈ ਰਖਿਆ ਹੋਇਆ ਹੈ,  ਜਿਵੇਂ ਬਾਦਲ ਦੱਲ ਵਾਲੇ  ਕਰਦੇ ਆ ਰਹੇ ਸਨ । ਉਪਰਲੇ ਸਾਰੇ ਅਕਾਲੀ ਦੱਲ ਕੌਣ ਹਨ? ਇਹ ਗੱਲ ਹੁਣ ਸਮੇਤ ਢੀਂਡਸਾ ਸਾਹਿਬ ਦੇ ਵੀ ਲੁੱਕੀ ਹੋਈ ਨਹੀਂ ਰਹਿ ਗਈ । ਇਹ ਸਾਰੇ ਦੇ ਸਾਰੇ ਵਪਾਰੀ ਕਿਸਮ ਦੇ ਲੋਕ ਹਨ ਜਿਨਾਂ ਦਾ ਇਕੋ ਇਕ ਨਿਸ਼ਾਨਾ ਸਿਰਫ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਸਿੱਖਾਂ ਦੇ ਲੀਡਰ ਬਣ ਕੇ ਬਾਦਲਾਂ ਦੀ ਤਰਾਂ ਧੰਨ ਕਮਾਉਣਾ ਹੀ ਰਹਿ ਗਿਆ ਹੈ । ਸਿੱਖ ਕੌਮ ਨੂੰ ਇਨਾ ਸਾਰੇ ਆਗੂਆਂ   ਤੋਂ ਬਚਣ ਦੀ ਜਰੂਰਤ ਹੈ ।
                 ਇਥੇ ਇਹ ਦਸਣ ਦੀ ਜਰੂਰਤ ਹੈ ਕਿ ਭਾਰਤੀ ਜੰਨਤਾ ਪਾਰਟੀ ਦੇ ਪਿਛੇ ਇਕ ਵਿੰਗ ਜਿਸ ਨੂੰ ਖਤਰਨਾਕ ਜਮਾਤ ਰ ਸ ਸ ਕਿਹਾ ਜਾਂਦਾ ਹੈ । ਉਸ ਦੇ ਹਜਾਰਾਂ ਸਮਰਪਿਤ ਵਰਕਰ ਦੇਸ਼ ਵਿਚਲੇ ਦੂਸਰੇ ਧਰਮਾਂ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਘੜ੍ਹਦੇ ਆ ਰਹੇ ਹਨ।ਇਹ ਸਮਾਂ ਹੀ ਦਸੇਗਾ ਕਿ ਉਹ ਸਫਲ ਵੀ ਹੁੰਦੇ ਹਨ ਕਿ ਉਨਾਂ ਨੂੰ ਵੀ  ਹਿਟਲਰ ਵਾਂਗ  ਮੂੰਹ ਦੀ ਖਾਣੀ ਪਵੇਗੀ।  ਇਹ ਗਲ ਵੀ ਕਿਸੇ ਕੋਲੋਂ ਲੁੱਕੀ ਹੋਈ ਨਹੀਂ ਰਹਿ ਗਈ ਕਿ ਉਹ ਪਿਛਲੀ ਅੱਧੀ ਸੱਦੀ ਤੋਂ ਸਿੱਖ ਧਰਮ ਨੂੰ ਖਤਮ ਕਰਨ ਲਈ ਜੁੱਟੇ ਹੋਏ ਹਨ ।ਕਦੇ ਰਾਸਟਰੀ ਸਿੱਖ ਸੰਗਤ ਬਣਾਉਂਦੇ ਹਨ, ਕਦੇ ਰ ਸ ਸ ਦੇ  ਬੰਦੇ ਸਿੱਖਾਂ ਦੇ ਭੇਸ ਵਿਚ ਸਿੱਖਾਂ ਦੇ ਧਰਮ ਅਸਥਾਨਾਂ , ਵਿਦਿਅੱਕ ਅਦਾਰਿਆਂ  , ਇਥੋਂ ਤਕ ਕਿ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆ ਹਨ ਜਿਵੇਂ ਉਨਾਂ ਨੇ ਸ਼੍ਰੌਮਣੀ ਕਮੇਟੀ ਸਮੇਤ ਜਥੇਦਾਰਾਂ ਵਿਚ ਵੀ ਆਪਣੀ ਹੌਂਦ ਬਣਾ ਲਈ ਹੋਵੇ। ਇਸ ਵੇਲੇ  ਸਿੱਖ ਕੌਮ ਦੀ ਉਹ  ਹਾਲਤ ਬਣਾ ਦਿਤੀ ਗਈ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮਾਪਤ ਹੋਣ ਉਪਰੰਤ ਡੋਗਰਿਆਂ ਨੇ  ਬਣਾ ਦਿਤੀ ਸੀ ਉਸ ਸਮੇਂ ਸਿੱਖ ਕੌਮ ਦਾ ਆਪਿਸ ਵਿਚ ਲੜ੍ਹ ਭਿੜ੍ਹ ਕੇ ਬੜਾ ਵਡਾ ਨੁਕਸਾਨ ਕਰਾਇਆ ਗਿਆ ਸੀ ਬਿਲਕੁਲ ਉਹ ਹੀ ਸਥਿਤੀ ਹੁਣ ਇਨਾਂ ਨੇ ਸਿੱਖ ਕੌਮ ਦੀ ਬਣਾ ਦਿਤੀ  ਹੈ ਕਿ ਅਸੀ  ਇਕ ਦੁੂਜੇ ਨੂੰ ਸ਼ਕੀ ਹਾਲਤ ਵਿਚ ਦੇਖਣ ਲਗ ਪਏ ਹਨ । ਇਸ ਹਾਲਤ ਵਿਚ ਸਿੱਖ ਕੌਮ ਨੂੰ  ਬੜਾ ਕੁਝ ਸੋਚਣ ਵਿਚਾਰਣ ਤੇ ਯਹੂਦੀਆਂ ਤੋਂ ਸਬਕ ਸਿਖਣ  ਦੀ ਜਰੁੂਰਤ ਹੈ ।ਅੱਜ ਲੋੜ੍ਹ ਹੈ ਕਿ ਸਿੱਖ  ਨੌਜੁਆਨ, ਸਿੱਖ ਵਿਦਵਾਨ ਜੇ ਕਰ ਆਪਣੀ  ਸਿੱਖ ਕੌਮ ਦੀ ਹੌਂਦ ਕਾਇਮ ਰੱਖ ਕੇ ਗੁਰੂੁ ਸਾਹਿਬਾਨ ਦੇ ਫਲਸਫੇ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ  ਤਾਂ  ਆਪਣੇ ਸਾਰੇ  ਮੱਤ ਭੇਦ ਭੁਲਾ ਕੇ ਸਿਰ ਜੋੜ੍ਹ ਕੇ ਇਕਠੇ ਹੋ ਕੇ ਵਿਚਾਰ ਕਰਨ ਕਿ ਕਿਵੇਂ ਇਨਾਂ ਹਿੰਦਤਵੀਆ ਕੋਲੋਂ ਸਿੱਖ ਧਰਮ ਤੇ ਸਿੱਖ ਫਲਸਫੇ  ਨੂੰ ਬਚਾਉਣਾ ਹੈ ।ਇਸ ਲਈ ਜਰੂਰੀ ਬਣ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦੱਲ , ਸ਼੍ਰੋਮਣੀ ਕਮੇਟੀ ਉਤੇ ਦ੍ਰਿੜ੍ਹ ਵਿਸਵਾਸ਼ ਵਾਲੇ ਸਮਰਪਿਤ ਬੇਦਾਗ ਸਿੱਖ ਆਗੂ ਆਉਣ ਤਾਂ ਹੀ ਅਸੀ ਆਪਣੇ ਧਰਮ ,  ਆਪਣੇ ਆਪ ਨੂੰ ਬਚਾ ਸਕਣ ਦੇ ਸਮਰੱਥ ਹੋ ਸਕਾਂ ਗੇ । ਮੌਜੂਦਾ ਸਿੱਖ ਆਗੂਆਂ  ਕੋਲੋਂ  ਭੱਲੇ ਦੀ ਆਸ ਕਰਨੀ, ਮੂਰਖਾਂ ਦੀ ਦੁਨੀਆ ਵਿਚ ਵਸਣ ਵਾਲੀ ਗੱਲ ਹੈ । ਸੰਸਾਰ ਦੇ ਸੱਮੁਚੇ ਸਿੱਖਾਂ ਨੂੰ ਜਾਗਣ ਤੇ ਅਜਿਹੀਆਂ  ਨੀਤੀਆ ਘੜਣ ਦੀ ਜਰੂਰਤ ਹੈ ਜਿਸ ਨਾਲ ਖਤਰੇ ਵਿਚ ਪਈ ਸਿੱਖ ਕੌਮ ਨੂੰ ਬਚਾਇਆ ਜਾ ਸਕੇ ।ਸਿੱਖਾਂ ਨੂੰ ਯਹੂਦੀਆਂ ਤੋਂ ਸਬਕ ਸਿੱਖਣ ਦੀ ਜਰੁਰਤ ਹੈ ਜੋ ਇਤਨਾ ਘਾਣ ਹੋਣ ਉਪਰੰਤ ਨਾਜੀਵਾਦ ਨੂੰ ਖਤਮ ਕਰਕੇ  ਕਿਥੇ ਦੇ ਕਿਥੇ ਪੁੱਜ ਗਏ ਹਨ। 
*ਲੇਖਕ ਜੰਗ ਸਿੰਘ ਨਾਲ  ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ।- +9194170-95965
  

Monday, January 06, 2020

ਜੇਐਨਯੂ ਵਿੱਚ ਵਿਦਿਆਰਥੀਆਂ ਉੱਤੇ ਹਮਲੇ ਨਾਲ ਬੇਨਕਾਬ ਹੋਏ ਫਾਸ਼ੀ ਚਿਹਰੇ

ਆਪਣੀ ਰਾਖੀ ਆਪ ਕਰਨ ਵਾਲੀ ਸੋਚ ਨੂੰ ਅਮਲ ਵਿੱਚ ਲਿਆਉਣ ਦੀ ਤਿਆਰੀ 
ਨਵੀਂ ਦਿੱਲੀ: 6 ਜਨਵਰੀ 2020: (ਪੰਜਾਬ ਸਕਰੀਨ ਡੈਸਕ)::  
ਫਾਸ਼ੀਵਾਦੀ ਇੱਕ ਵਾਰ ਫੇਰ ਬੇਨਕਾਬ ਹੋ ਗਏ ਹਨ। ਉਹਨਾਂ ਦਾ ਇਹ ਫਾਸ਼ੀ ਚੇਹਰਾ ਇੱਕ ਵਾਰ ਫੇਰ ਸਾਹਮਣੇ ਆ ਗਿਆ ਹੈ। ਉਹਨਾਂ ਦੱਸ ਦਿੱਤਾ ਹੈ ਕਿ ਉਹ ਕਿੱਥੋਂ ਤੱਕ ਜਾ ਸਕਦੇ ਹਨ। ਸਿਸਟਮ ਅਤੇ ਸਰਕਾਰਾਂ ਯੂਨੀਵਰਸਿਟੀ ਅੰਦਰ ਪੜ੍ਹਦੇ ਅਤੇ ਰਹਿੰਦੇ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਵੀ ਨਾਕਾਮ ਰਹੀਆਂ ਹਨ। ਇਸ ਵਹਿਸ਼ੀ ਹਮਲੇ ਦੇ ਸਿੱਟੇ ਵੱਜੋਂ ਹੁਣ ਉਹ ਨਾਅਰਾ ਇੱਕ ਵਾਰ ਫੇਰ ਮਹੱਤਵਪੂਰਨ ਹੋ ਗਿਆ ਹੈ ਜਿਸ ਵਿੱਚ ਆਖਿਆ ਜਾਂਦਾ ਹੈ-
ਸਰਕਾਰਾਂ ਤੋਂ ਨਾ ਝਾਕ ਕਰੋ-
ਆਪਣੀ ਰਾਖੀ ਆਪ ਕਰੋ। 
ਹੁਣ ਵਿਦਿਆਰਥੀਆਂ ਉੱਤੇ ਹੋਏ ਹਮਲੇ ਨੇ ਇਸ ਨਾਅਰੇ ਨੂੰ ਹਕੀਕੀ ਜ਼ਿੰਦਗੀ ਦੇ ਅਮਲ ਵਿੱਚ ਬਦਲਣਾ ਹੈ। ਇਹ ਸੁਨੇਹਾ ਹੁਣ ਘਰ ਘਰ, ਪਿੰਡ ਪਿੰਡ ਪਹੁੰਚ ਚੁੱਕਿਆ ਹੈ।  
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਰਾਤ ਨੂੰ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਵਿਚ ਫੱਟੜ ਹੋਏ ਵਿਦਿਆਰਥੀਆਂ ਦੇ ਫੱਟਾਂ ਦੀਆਂ ਫੁਹਾਰਾਂ ਦੇਸ਼ ਹੀ ਨਹੀਂ, ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੱਕ ਪਈਆਂ ਹਨ। ਦੇਸ਼-ਭਰ ਦੇ ਯੂਨੀਵਰਸਿਟੀ ਕੈਂਪਸਾਂ ਦੇ ਨਾਲ-ਨਾਲ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਵੀ ਸੋਮਵਾਰ ਰੋਸ ਮੁਜ਼ਾਹਰੇ ਹੋਏ, ਜਿਨ੍ਹਾਂ ਵਿਚ ਹਮਲੇ ਦੀ ਕਰੜੀ ਨਿੰਦਾ ਕੀਤੀ ਗਈ ਤੇ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਇੱਕਜੁੱਟਤਾ ਪ੍ਰਗਟਾਈ ਗਈ। ਭਾਰਤ ਵਿਚ ਪਾਂਡੀਚਰੀ ਯੂਨੀਵਰਸਿਟੀ, ਬੇਂਗਲੁਰੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਹੈਦਰਾਬਾਦ, ਅਲੀਗੜ੍ਹ ਯੂਨੀਵਰਸਿਟੀ, ਜਾਧਵਪੁਰ ਯੂਨੀਵਰਸਿਟੀ, ਰਾਇਪੁਰ ਯੂਨੀਵਰਸਿਟੀ, ਕੋਚੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਟੈੱਸਟ ਕੀਤੇ ਗਏ। ਔਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪ੍ਰੋਟੈੱਸਟ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਵੀ ਰੋਸ ਵਖਾਵੇ ਹੋਏ।  
ਪਾਂਡੀਚਰੀ ਯੂਨੀਵਰਸਿਟੀ ਦੇ ਵਿਦਿਆਰਥੀ ਰਾਈਜ਼ਾ ਨੇ ਕਿਹਾ, 'ਅੱਜ ਉਨ੍ਹਾਂ 'ਤੇ ਹਿੰਸਾ ਹੋਈ, ਭਲਕੇ ਸਾਡੇ 'ਤੇ ਹੋਵੇਗੀ। ਹਰ ਕਿਸਮ ਦੀ ਹਿੰਸਾ ਨਿਖੇਧੀਯੋਗ ਹੈ। ਅਸੀਂ ਜੇ ਐੱਨ ਯੂ ਦੇ ਦੋਸਤਾਂ ਨਾਲ ਖੜ੍ਹੇ ਹਾਂ।' ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਹਰਿਆਣਾ ਅਸੰਬਲੀ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰਕੇ ਇਸ ਭਾਸ਼ਣ ਨੂੰ ਡਿਸਟਰਬ ਕੀਤਾ ਅਤੇ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਉਠਾਇਆ। ਏਨੀ ਵੱਡੀ ਘਟਨਾ ਹੋਣ ਤੋਂ ਬਾਅਦ ਸਭ ਕੁਝ ਨਾਰਮਲ  ਚੱਲ ਵੀ ਕਿਵੇਂ ਸਕਦਾ ਸੀ?
ਇਹੀ ਰੋਸ--ਇਹੀ ਬੇਚੈਨੀ, ਇਹੀ ਗੁੱਸਾ ਦੇਸ਼ ਦੇ ਹਰ ਕੋਨੇ ਵਿੱਚ ਦੇਖਿਆ ਗਿਆ। ਇਸੇ ਤਰਾਂ ਮੁੰਬਈ ਵਿੱਚ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਗੇਟਵੇ ਆਫ ਇੰਡੀਆ ਨੇੜੇ ਤਾਜ ਮਹਿਲ ਹੋਟਲ ਕੋਲ ਪ੍ਰੋਟੈੱਸਟ ਕੀਤਾ। ਜਾਧਵਪੁਰ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਤੇ ਆਲ ਬੰਗਾਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ ਤੇ ਚੀਫ ਜਸਟਿਸ ਤੋਂ ਇਸ ਹਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ। ਇਸ ਤਰਾਂ ਦੇਸ਼ ਦੇ ਹਰ ਕੋਨੇ ਵਿੱਚ ਇਸ ਹਮਲੇ ਦੇ ਵਿਰੋਧ ਦੀ ਅੱਗਨੀ ਫੈਲੀ ਹੋਈ ਸੀ। 
ਲਹੂਲੁਹਾਨ ਹੋਏ ਵਿਦਿਆਰਥੀ ਹੁਣ ਪੜ੍ਹਨਗੇ ਜਾਂ ਸਰ ਆ ਪਈ ਇਸ ਮੁਸੀਬਤ ਦੇ ਮੁਕਾਬਲੇ ਲਈ ਸੋਚਣਗੇ? ਨਿਸਚੇ ਹੀ ਇਸ ਹਮਲੇ ਨੇ ਹੁਣ ਵਿਦਿਆਰਥੀਆਂ ਦੇ ਦਿਲਾਂ ਵਿੱਚ ਇੱਕ ਅੱਗ ਬਾਲ ਦਿੱਤੀ ਹੈ। ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਜਿਸ ਦਾ ਸਿਰ ਪਾਟ ਗਿਆ, ਨੇ ਅੱਜ ਸੋਮਵਾਰ ਵਾਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ ਐੱਸ ਐਸ ਨਾਲ ਸੰਬੰਧਤ ਕੁਝ ਪ੍ਰੋਫੈਸਰਾਂ ਨੇ ਉਨ੍ਹਾ ਦੇ ਅੰਦੋਲਨ ਨੂੰ ਤੋੜਨ ਲਈ ਹਿੰਸਾ ਉਕਸਾਈ ਹੈ। ਉਹ ਇਸ ਕੰਮ ਵਿਚ ਚਾਰ-ਪੰਜ ਦਿਨਾਂ ਤੋਂ ਲੱਗੇ ਹੋਏ ਸਨ। ਪੁਲਸ ਨੇ ਗੁੰਡਿਆਂ ਨੂੰ ਨਹੀਂ ਰੋਕਿਆ। ਵਾਈਸ ਚਾਂਸਲਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਘੋਸ਼ ਨੇ ਕਿਹਾ, 'ਮੇਰੇ 'ਤੇ ਗਿਣ-ਮਿਥ ਕੇ ਰਾਡ ਨਾਲ ਹਮਲਾ ਕੀਤਾ ਗਿਆ। ਗੁੰਡੇ ਸਾਨੂੰ ਲਿੰਚ ਕਰਨ ਵਾਲੇ ਸਨ। ਹਮਲਾਵਰਾਂ ਕੋਲ ਹਥੌੜੇ ਵੀ ਸਨ। ਹਿੰਸਕ ਭੀੜ ਨੇ ਕਈ ਹੋਸਟਲਾਂ ਵਿਚ ਭੰਨ-ਤੋੜ ਕੀਤੀ। ਵਿਦਿਆਰਥੀਆਂ ਨੇ ਐੱਸ ਐੱਚ ਓ ਤੇ ਏ ਸੀ ਪੀ ਨੂੰ ਵੀ ਅਲਰਟ ਕੀਤਾ, ਪਰ ਕੋਈ ਮਦਦ ਲਈ ਨਹੀਂ ਬਹੁੜਿਆ।'  ਇਹੀ ਵਰਤਾਰਾ ਦਿੱਲੀ ਦੇ ਸਿੱਖਾਂ ਨੇ ਨਵੰਬਰ-84 ਵਿੱਚ ਵੀ ਦੇਖਿਆ ਸੀ ਜਦੋਂ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ। ਹੁਣ ਦੀ ਹਕੂਮਤ ਵੀ ਉਹਨਾਂ ਪਦਚਿਨ੍ਹਾਂ ਤੇ ਹੀ ਚੱਲ ਰਹੀ ਹੈ। ਇਹ ਸਥਿਤੀ ਆਮ ਲੋਕਾਂ ਲਈ ਬਹੁਤ ਗੰਭੀਰ ਅਤੇ ਖਤਰਨਾਕ ਹੈ। 
ਸਿਆਸੀ ਦਲ ਸਿਆਸੀ ਕਿਸਮ ਦੇ ਬਿਆਨ ਦੇ ਰਹੇ ਹਨ। ਇਸਦੇ ਫੌਰੀ ਹਲ ਦੀ ਕੋਈ ਗੱਲ ਨਹੀਂ ਕਰ ਰਿਹਾ। ਇਸ ਵਿਰੋਧ ਵਿੱਚ ਸ਼ਾਮਲ ਹੁੰਦਿਆਂ ਜਨਤਾ ਦਲ ਯੂਨਾਈਟਿਡ ਦੇ ਕੇ ਸੀ ਤਿਆਗੀ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਏ। ਜੇ ਐੱਨ ਯੂ ਦੇ ਸਾਬਕਾ ਚਾਂਸਲਰ ਕਰਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਮ ਜਗਦੇਸ਼ ਨਾਅਹਿਲ ਸਾਬਤ ਹੋਏ ਹਨ ਤੇ ਉਨ੍ਹਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਕਿਹਾ ਕਿ ਉਹ ਸਾਰੇ ਪੱਖਾਂ ਦੀ ਮੀਟਿੰਗ ਸੱਦ ਕੇ ਮਸਲੇ ਦਾ ਹੱਲ ਕਰਨ। ਪੁਲਸ ਨੇ ਕੁਝ ਅਣਪਛਾਤਿਆਂ ਵਿਰੁੱਧ ਹਿੰਸਾ ਕਰਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਹੈ। ਹਮਲੇ ਵਿਚ 26 ਵਿਦਿਆਰਥੀ ਤੇ ਟੀਚਰ ਜ਼ਖਮੀ ਹੋਏ ਸਨ। ਹੁਣ ਦੇਖਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਏਜੰਸੀਆਂ ਕੋਈ ਠੋਸ ਕਦਮ ਚੁੱਕ ਕੇ ਹਮਲਾਵਰਾਂ ਨੂੰ ਕਾਬੂ ਕਰਦੀਆਂ ਹਨ ਜਾਂ ਨਹੀਂ?
ਲੁਧਿਆਣਾ ਵਿੱਚ ਬਸ ਅੱਡੇ ਵਿੱਚ ਇਕੱਤਰ ਹੋਈਆਂ ਟਰੇਡ ਯੂਨੀਅਨਾਂ ਨੇ ਇਸ ਮੁੱਦੇ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ। ਪ੍ਰਗਤੀਸ਼ੀਲ ਲੇਖਕ ਸਿੰਘ ਵੱਲੋਂ ਲੇਖਕਾਂ ਅਤੇ ਬੁਧੀਜੀਵੀਆਂ ਨੇ ਵੀ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਰੋਹ ਭਰੀ ਨਾਅਰੇਬਾਜ਼ੀ ਅਤੇ ਮਾਰਚ ਨੂੰ ਦੇਖ ਕੇ ਬਸ ਅੱਡੇ ਵਿੱਚ ਮੌਜੂਦ ਸਵਾਰੀਆਂ ਵੀ ਹੈਰਾਨ ਸਨ ਅਤੇ ਬਸ ਸਟੈਂਡ ਦਾ ਸਟਾਫ ਵੀ।