Showing posts with label Balbir Jandu. Show all posts
Showing posts with label Balbir Jandu. Show all posts

Sunday, July 28, 2024

ਪੰਜਾਬ ਸਰਕਾਰ ਪੱਤਰਕਾਰਾਂ ਦੇ ਮਸਲੇ ਫੌਰੀ ਹੱਲ ਕਰੇ:PCJU

 ਮੰਗਾਂ ਨੂੰ ਲੈਕੇ PCJU  ਮੁੱਖ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਨੂੰ ਮਿਲੇਗੀ 


ਚੰਡੀਗੜ
: 27 ਜੁਲਾਈ 2024: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ):: 
ਵੀਡੀਓ ਵੀ ਦੇਖੋ ਜੀ

ਵੀਡੀਓ ਵੀ ਦੇਖੋ ਜੀ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਇੱਕ ਵੱਡੇ ਸੰਘਰਸ਼ ਦੇ ਛੇੜਨ ਦਾ ਇਸ਼ਾਰਾ ਜਿਹਾ ਦੇ ਦਿੱਤਾ ਹੈ। ਮੌਜੂਦਾ ਦੌਰ ਦੇ ਇਸ ਸੰਘਰਸ਼ ਦੀ ਗੱਲ ਕਰਨ ਤੋਂ ਪਹਿਲਾਂ ਕੁਝ ਅਤੀਤ ਵਿਚ ਜਾਣਾ ਵੀ ਜ਼ਰੂਰੀ ਹੈ। 

ਪੱਤਰਕਾਰਾਂ ਦੇ ਪੀਲੇ ਕਾਰਡ , ਮੁਫ਼ਤ ਬਸ ਸਫ਼ਰ ਦੀ ਸਹੂਲਤ ਅਤੇ ਮੁਫ਼ਤ ਰੇਲ ਸਫ਼ਰ ਵਿੱਚ ਵੀ ਰਿਆਇਤ ਦੀ ਛੋਟਾਂ ਵਰਗੀਆਂ ਮੰਗਾਂ ਕਈ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ। ਅਕਾਲੀ ਸਰਕਾਰ ਨੇ ਵੀ ਇਹਨਾਂ ਮੰਗਾਂ ਨੂੰ ਮੰਨਣ ਦੇ ਐਲਾਨ ਕੀਤੇ।  ਕਾਂਗਰਸ ਸਰਕਾਰਾਂ ਨੇ ਵੀ ਇਸ ਨੂੰ ਬੜੇ ਜ਼ੋਰਦਾਰ ਢੰਗ ਨਾਲ ਮੰਨਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵਾਅਦੇ ਕਾਫੀ ਕੀਤੇ। ਪਰ ਅਮਲੀ ਤੌਰ 'ਤੇ ਕੀ ਹੋਇਆ ਇਸ ਬਾਰੇ ਸਾਰੇ ਪੱਤਰਕਾਰ ਭਾਈਚਾਰੇ ਨੂੰ। ਸਹੂਲਤਾਂ ਦੀ ਮੰਗ ਕਰਦੇ ਕਰਦੇ  ਪੱਤਰਕਾਰ ਭਾਈਚਾਰੇ ਨੂੰ ਆਪਣੇ ਹੀ ਇੱਕ ਸਾਥੀ ਤੱਗੜ ਲਈ ਵੀ ਕਾਫੀ ਸੰਘਰਸ਼ ਕਰਨਾ ਪਿਆ। ਨਵੇਂ ਨਵੇਂ ਕਾਨੂੰਨ ਵੀ ਬਣ ਚੁੱਕੇ ਹਨ। ਅਜੇ ਹੋਰ ਵੀ ਬਣ ਸਕਦੇ ਹਨ।    ਵੀਡੀਓ ਵੀ ਦੇਖੋ ਜੀ

ਅੱਸੀਵਿਆਂ ਤੋਂ ਲੈਕੇ ਨੱਬਿਵਿਆਂ ਦੇ ਆਰੰਭ ਤੱਕ ਇਹਨਾਂ ਮੰਗਾਂ ਲਈ ਪੰਜਾਬ ਯੂਨੀਅਨ ਆਫ ਜਰਨਲਿਸਟਸ ਨੇ ਵੀ ਸੀਨੀਅਰ ਪੱਤਰਕਾਰ ਸ਼ਿਆਮ ਖੋਸਲਾ ਅਤੇ ਉਹਨਾਂ ਦੀ ਅਗਵਾਈ ਵਾਲੀ ਟੀਮ ਦੇ ਪ੍ਰੋਗਰਾਮਾਂ ਮੁਤਾਬਿਕ ਬਹੁਤ ਸੰਘਰਸ਼ ਕੀਤੇ ਸਨ। ਮੈਂ ਖੁਦ ਵੀ ਉਹਨਾਂ ਦੀ ਟੀਮ ਵਿੱਚ ਸਰਗਰਮ ਰਿਹਾਂ। ਉਦੋਂ ਮੈਂ ਪਹਿਲਾਂ ਪੰਜਾਬੀ ਟ੍ਰਿਬਿਊਨ ਅਤੇ ਫਿਰ ਜਨਸੱਤਾ ਲਈ ਕੰਮ ਕਰਦਾ ਰਿਹਾ। ਉਹ ਵੇਲਾ ਬੜਾ ਨਾਜ਼ੁਕ ਸੀ ਪਰ ਲੋਕ ਪੈਰ ਵੀ ਬਹੁਤ ਦੇਂਦੇ ਸਨ। ਅਖਬਾਰਾਂ ਦੇ ਮਾਲਕ ਅਤੇ ਪ੍ਰਬੰਧਕ ਵੀ ਆਪਣੇ ਪੱਤਰਕਾਰਾਂ ਨੂੰ ਦਰਪੇਸ਼ ਖਤਰਿਆਂ ਦਾ ਧਿਆਨ ਰੱਖਿਆ ਕਰਦੇ ਸਨ।      ਵੀਡੀਓ ਵੀ ਦੇਖੋ ਜੀ 

ਉਹਨਾਂ ਦਿਨਾਂ ਵਿੱਚ ਇੱਕ ਪਤਰਕਾਰ ਰਾਮ ਸਿੰਘ ਬਲਿੰਗ ਨੂੰ ਪੁਲਿਸ ਨੇ ਫੜਿਆ ਜਿਸਦਾ ਕੁਝ ਪਤਾ ਨਾ ਲੱਗੇ। ਇਸ ਯੂਨੀਅਨ ਨੇ ਉਸ ਪੱਤਰਕਾਰ ਦੀ ਭਾਲ ਅਤੇ ਰਿਹਾਈ ਲਈ ਪੁਰਜ਼ੋਰ ਕੋਸ਼ਿਸ਼ਾਂ ਵੀ ਕੀਤੀਆਂ। ਉਹਨਾਂ ਨੇ ਜਿਹੜੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵਾਅਦੇ ਵੀ ਕੀਤੇ ਅਤੇ ਭਰੋਸੇ ਵੀ ਦਿੱਤੇ। ਯੂਨੀਅਨ ਵਾਲੇ ਹਰ ਮੀਟਿੰਗ ਵਿਚ ਇਸ ਬਾਰੇ ਦੱਸਦੇ ਕਿ ਇਸ ਬਾਰੇ ਪੜਤਾਲ ਜਾਰੀ ਹੈ। ਪਰ ਬਾਅਦ ਵਿੱਚ ਯੂਨੀਅਨ ਨੇ ਵੀ ਇਸਦੀ ਪੁਸ਼ਟੀ ਕੀਤੀ ਕਿ ਉਸਨੂੰ ਪੁਲਿਸ ਨੇ ਮਾਰ ਕੇ ਕਿਧਰੇ ਖਪਾ ਦਿੱਤਾ ਸੀ। ਬਾਅਦ ਵਿਚ ਇਹ ਯੂਨੀਅਨ ਕਈ ਕਾਰਨਾਂ ਕਰਕੇ ਅਤੀਤ ਦਾ ਹਿੱਸਾ ਬਣ ਗਈ ਜਾਂ ਫਿਰ ਗੈਰ ਸਰਗਰਮ ਹੋ ਗਈ।                                              ਵੀਡੀਓ ਵੀ ਦੇਖੋ ਜੀ

ਇਸ ਤਰ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਅਤੇ  ਅਤੇ ਸਹੂਲਤਾਂ ਦੇ ਮੁੱਦੇ ਅਤੇ ਸੁਆਲ ਉਦੋਂ ਵੀ ਗੰਭੀਰ ਸਨ ਅਤੇ ਹੁਣ ਹੋਰ ਗੰਭੀਰ ਹੋ ਚੁੱਕੇ ਹਨ। ਉਦੋਂ ਪੱਤਰਕਾਰਾਂ ਦੀ ਗਿਣਤੀ ਵੀ ਘੱਟ ਸੀ ਅਤੇ ਅਖਬਾਰਾਂ ਦੀ ਵੀ। ਹੁਣ ਇਹ ਗਿਣਤੀ ਵੀ ਕਈ ਗੁਣਾਂ ਵੱਧ ਚੁੱਕੀ ਹੈ। ਇਸ ਲਈ ਸੁਆਲਾਂ ਦਾ ਗੰਭੀਰ ਹੋਣਾ ਵੀ ਜ਼ਰੂਰੀ ਹੈ। ਤਸੱਲੀ ਵਾਲੀ ਗੱਲ ਇਹ ਹੈ ਕਿ PCJU ਨੇ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਨੂੰ ਬੜੀ ਮਜ਼ਬੂਤੀ ਨਾਲ ਸਵੀਕਾਰ ਕਰਕੇ ਐਲਾਨ ਕੀਤਾ ਹੈ ਕਿ ਹਾਂ ਅਸੀਂ ਕਰਾਂਗੇ ਸੰਘਰਸ਼ ਇਹਨਾਂ ਸਭਨਾਂ ਮੁੱਦਿਆਂ ਲਈ। PCJU ਨੇ ਭਾਵੇਂ ਸਖਤ ਭਾਸ਼ਾ ਵਿਚ ਕੁਝ ਨਹੀਂ ਕਿਹਾ ਪਰ ਸੁਰ ਲਲਕਾਰ ਵਾਲੀ ਹੀ ਹੈ। 

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸ਼ਨੀਵਾਰ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪ੍ਰਧਾਨ ਬਲਬੀਰ ਜੰਡੂ ਦੀ ਪ੍ਰਧਾਨਗੀ ਹੇਠ ਹੋਈ। ਵਰਕਿੰਗ ਕਮੇਟੀ ਨੇ ਮੀਟਿੰਗ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੀਲੇ ਕਾਰਡਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਦਾ ਫੈਸਲਾ ਕੀਤਾ।ਉਹਨਾਂ ਅਧਿਕਾਰੀਆਂ ਦੀ ਆਲੋਚਨਾ ਵੀ ਕੀਤੀ ਜਿਹੜੇ ਅਧਿਕਾਰੀ ਬਿਨਾਂ ਕਿਸੇ ਆਧਾਰ ਦੇ ਪਤਰਕਾਰਾ ਦੇ ਕਾਰਡਾਂ ਨੂੰ ਰੋਕਣ ਦੇ ਲਈ ਅਣਕਿਆਸੀ ਰੁਕਾਵਟਾਂ ਖੜੀਆਂ ਕਰ ਰਹੇ ਹਨ। ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਰੂਰੀ ਕਦਮ ਚੁੱਕੇ ਜਾਣ।                ਵੀਡੀਓ ਵੀ ਦੇਖੋ ਜੀ     

ਇਸ ਮੌਕੇ ਵੱਖ-ਵੱਖ ਜਿਲਿਆਂ ਤੋਂ ਪੁੱਜੇ ਪ੍ਰਧਾਨਾਂ, ਜਨਰਲ ਸਕੱਤਰਾਂ ਨੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਇਹਨਾਂ ਸਮਸਿਆਵਾਂ ਵਿਚ ਪੀਲੇ ਕਾਰਡ, ਰੇਲਵੇ ਪਾਸ, ਬੱਸ ਸਫਰ ਸਹੂਲਤ,ਟੋਲ ਪਲਾਜ਼ਾ ਤੇ ਸਿਹਤ ਸਹੂਲਤਾਂ ਬਾਰੇ ਚਰਚਾ ਕੀਤੀ।       ਵੀਡੀਓ ਵੀ ਦੇਖੋ ਜੀ

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ  ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਰੇਲਵੇ ਮੰਤਰੀ ਰਵਨੀਤ ਬਿੱਟੂ ਨੂੰ ਮੰਗ ਪੱਤਰ ਦਿੱਤੇ ਜਾਣ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਪੱਤਰਕਾਰਾਂ ਪ੍ਰਤੀ ਨਾ ਪੱਖੀ ਰਵਈਏ ਦੀ ਨਿੰਦਾ ਕੀਤੀ ਗਈ। ਇਸ ਮੌਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਗਲਤ ਢੰਗ ਤਰੀਕਿਆ ਦੀ ਨਿੰਦਾ ਕੀਤੀ  ਗਈ।

ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਕਿ ਤਿੰਨ ਤੇ ਚਾਰ ਅਗਸਤ ਨੂੰ ਪੰਚਕੂਲਾ ਵਿਖੇ ਯੂਨੀਅਨ ਦੀ ਕੌਮੀ ਕੌਂਸਲ ਦੀ ਦੋ ਰੋਜ਼ਾ ਮੀਟਿੰਗ  ਹੋ ਰਹੀ ਹੈ। ਮੀਟਿੰਗ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਪੱਤਰਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੂੰ ਦਰਪੇਸ਼ ਮਸਲਿਆਂ ਤੇ ਚਰਚਾ ਕਰਕੇ ਰਣਨੀਤੀ ਤੈਅ ਕੀਤੀ ਜਾਵੇਗੀ।               ਵੀਡੀਓ ਵੀ ਦੇਖੋ ਜੀ

ਉਹਨਾ ਕੇਂਦਰ ਸਰਕਾਰ ਤੋਂ ਮੀਡੀਆ ਕਮਿਸ਼ਨ ਬਣਾਉਣ ਤੇ ਵਰਕਿੰਗ ਜਰਨਲਿਸਟ ਐਕਟ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਜੈ ਸਿੰਘ ਛਿੱਬਰ, ਬਿੰਦੂ ਸਿੰਘ, ਭੁਪਿੰਦਰ ਸਿੰਘ ਮਲਿਕ, ਗੁਰਉਪਦੇਸ਼ ਭੁੱਲਰ, ਸੰਤੋਖ ਗਿੱਲ,  ਰਜਿੰਦਰ ਰਿਖੀ, ਐਨ ਪੀ ਧਵਨ, ਸੁਖਨੈਬ ਸਿੰਘ ਸਿੱਧੂ, ਕੇਪੀ ਸਿੰਘ, ਸਰਬਜੀਤ ਭੱਟੀ, ਭੂਸ਼ਣ ਸੂਦ ਤੇ ਨਵਾਂਕਾਂਤ ਬੇਰੋਮਜਰਾ ਨੇ ਵੀ ਆਪਣੇ ਵਿਚਾਰ ਰੱਖੇ।

ਇਸ ਦੌਰਾਨ ਭੂਸ਼ਣ ਸੂਦ ਨੂੰ ਐਕਟਿੰਗ ਸਕੱਤਰ ਜਨਰਲ, ਹਰਮੇਸ਼ ਵਿਰਦੀ ਨੂੰ ਮੀਤ ਪ੍ਰਧਾਨ, ਭਾਰਤ ਭੂਸ਼ਣ ਡੋਗਰਾ, ਸੁਖਨੈਬ ਸਿੱਧੂ ਤੇ ਪਰਵਿੰਦਰ ਜੌੜਾ ਨੂੰ ਵਰਕਿੰਗ ਕਮੇਟੀ ਮੈਬਰ ਬਣਾਇਆ ਗਿਆ।

ਉਂਝ ਤਾਂ ਹੁਣ ਪੰਜਾਬ ਵਿੱਚ ਵੀ ਇਹੀ ਇੱਕੋ ਇੱਕ ਯੂਨੀਅਨ ਹੈ ਜਿਹੜੀ ਬਾਕੀ ਛੋਟੇ ਮੋਟੇ ਸੰਗ੍ਰਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਅਤੇ ਸਰਗਰਮ ਹੈ। ਫਿਰ ਵੀ ਪੰਜਾਬ ਦੇ ਬਾਕੀ ਗਰੁੱਪ ਅਤੇ ਵਿਅਕਤੀਗਤ ਪੱਤਰਕਾਰ ਜਿੰਨੀ ਛੇਤੀ ਇਸ ਨਾਲ ਜੁੜਨ ਓਨਾ ਹੀ ਚੰਗਾ ਹੈ। ਇਹ ਜਲਦੀ ਹੀ ਇੱਕ ਲਹਿਰ ਦੇ ਰੂਪ ਵਿਚ ਸਾਹਮਣੇ ਆ ਸਕਦੀ ਹੈ। 

ਵੀਡੀਓ ਵੀ ਦੇਖੋ ਜੀ

Friday, March 17, 2023

IJU ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ

 Friday 17th March 2023 at 09:39 AM 

ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਸਪੀਕਰ, ਕੁਲਤਾਰ ਸਿੰਘ ਸੰਧਵਾਂ ਵੀ ਪੁੱਜਣਗੇ 


ਮੋਹਾਲੀ: 16 ਮਾਰਚ 2023: (ਕਾਰਤਿਕਾ ਸਿੰਘ//ਮੀਡੀਆ ਸਕਰੀਨ)::

ਪਿਛਲੇ ਕੁਝ ਦਹਾਕਿਆਂ ਦੌਰਾਨ ਮੀਡੀਆ ਦੀ ਦੁਨੀਆ ਵਿੱਚ ਅਣਗਿਣਤ ਇਨਕਲਾਬੀ ਤਬਦੀਲੀਆਂ ਆਈਆਂ ਹਨ। ਇਹ ਗੱਲ ਵੱਖਰੀ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਤਬਦੀਲੀਆਂ ਤਕਨੀਕੀ ਪੱਖੋਂ ਆਈਆਂ ਹਨ। ਹੁਣ ਪੂਰੀ ਦੀ ਪੂਰੀ ਅਖਬਾਰ ਰੰਗੀਨ ਸਫ਼ਿਆਂ ਸਮੇਤ ਸਿਰਫ ਛਪ ਕੇ ਹੀ ਨਹੀਂ ਪੂਰੀ ਤਰ੍ਹਾਂ ਗਿਣਤੀ ਮਗਰੋਂ ਬਾਹਰ ਨਿਕਲਦੀ ਹੈ। ਰੰਗ, ਰੂਪ, ਦਿੱਖ ਅਤੇ ਇਸਦੀ ਰੇਜਨ ਵਿਚ ਅਥਾਹ ਵਾਧਾ ਹੋਇਆ ਹੈ। ਮੀਡੀਆ ਦੇ ਵੱਡੇ ਹਿੱਸਿਆਂ ਨਾਲ ਜੁੜੇ ਪੱਤਰਕਾਰਾਂ ਦੀਆਂ ਉਜਰਤਾਂ ਵੀ ਵਧੀਆਂ ਹਨ ਅਤੇ ਫ੍ਰੀ ਲਾਂਸ ਵਾਲਿਆਂ ਦੀ ਆਮਦਨੀ ਵੀ ਵਧੀ ਹੈ। ਸੋਸ਼ਲ ਮੀਡੀਆ ਨੇ ਮੈਂ ਸਟਰੀਮ ਦੇ ਏਕਾਧਿਕਾਰ ਨੂੰ ਵੀ ਚੁਣੌਤੀ ਦਿੱਤੀ ਨਹੀ ਪਰ ਇਸ ਹਕੀਕਤ ਦੇ ਬਾਵਜੂਦ ਗੋਦੀ ਮੀਡੀਆ ਵਾਲਾ ਰੁਝਾਨ ਵੀ ਵਧਿਆ ਹੈ ਅਤੇ ਸਰਕਾਰਾਂ ਨਾਲ ਅਖਬਾਰਾਂ/ਚੈਨਲਾਂ ਦੀ ਨੇੜਤਾ ਵੀ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ। ਹੁਣ 18 ਅਤੇ 19 ਮਾਰਚ 2023 ਨੂੰ ਚੰਡੀਗੜ੍ਹ ਵਿੱਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਦੋ ਦਿਨਾਂ ਕੌਮੀ ਅਜਲਾਸ ਵਿੱਚ ਮੀਡੀਆ ਸੰਬੰਧੀ ਅਹਿਮ ਵਿਚਾਰਾਂ ਹੋਣਗੀਆਂ।  ਮੀਡੀਆ ਨੂੰ ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਜਿਥੇ ਅਹਿਮ ਵਿਚਾਰਾਂ ਬੜੀ ਗੰਭੀਰਤਾ ਨਾਲ ਹੋਣਗੀਆਂ ਉੱਥੇ  ਮੌਜੂਦਾ ਦੌਰ ਦੀ ਨਜ਼ਾਕਤ ਨੂੰ ਦੇਖਦਿਆਂ ਪੱਤਰਕਾਰ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਬਾਰੇ ਸਰ ਜੋੜ ਕੇ ਸਲਾਹ ਮਸ਼ਵਰੇ ਕੀਤੇ ਜਾਣਗੇ। 

ਮੀਡੀਆ ਦੇ ਅਦਾਰਿਆਂ ਨਾਲ ਜੁੜੇ ਬਹੁਤ ਸਾਰੇ ਪੱਤਰਕਾਰ ਅਤੇ ਗੈਰ ਪੱਤਰਕਾਰ ਕਾਮੇ ਜਥੇਬੰਦ ਵੀ ਹੋਏ ਹਨ ਪਰ ਇਸਦੇ ਬਾਵਜੂਦ ਕਲਮ ਅਤੇ ਕੈਮਰੇ ਦੇ ਇਹਨਾਂ ਕਿਰਤੀਆਂ ਦਾ ਬਹੁਤ ਵੱਡਾ ਹਿੱਸਾ ਅਜਿਹਾ ਹੈ ਜਿਸਨੂੰ ਨਾ ਸਰਕਾਰ ਪੱਤਰਕਾਰ ਮੰਨਦੀ ਹੈ ਅਤੇ ਨਾ ਹੀ ਪੱਤਰਕਾਰ ਸੰਗਠਨ ਹਾਲਾਂਕਿ ਇਹਨਾਂ ਗੈਰ ਪ੍ਰਵਾਨਿਤ ਪੱਤਰਕਾਰਾਂ ਦੀਆਂ ਲਿਖਤਾਂ ਅਤੇ ਰਿਪੋਰਟਾਂ ਵਿੱਚ ਦਮ ਹੁੰਦਾ ਹੈ। ਅੱਜ ਵੀ ਪੱਤਰਕਾਰ ਦੀ ਕਲਮ ਜਾਂ ਕੈਮਰਾ ਨਹੀਂ ਬਲਕਿ ਅਦਾਰੇ ਦਾ ਸ਼ਨਾਖਤੀ ਕਾਰਡ ਅਤੇ ਅਥਾਰਿਟੀ ਲੈਟਰ ਵੀ ਉਸਦੇ ਪੱਤਰਕਾਰੀ ਕਿੱਤੇ ਦੇ ਮੁੱਖ ਅਧਾਰ ਵੱਜੋਂ ਗਿਣਿਆ ਜਾਂਦਾ ਹੈ। ਇਹ ਦਸਤਾਵੇਜ਼ ਬਹੁਤ ਸਾਰੇ ਲੋਕ ਆਪੋ ਆਪਣੇ ਢੰਗ ਤਰੀਕਿਆਂ ਨਾਲ ਵੀ ਹਾਸਲ ਕਰ ਹੀ ਲੈਂਦੇ ਹਨ।  ਸਪਲੀਮੈਂਟਾਂ ਵਾਲੇ ਦੌਰ ਨੇ ਇਸ "ਪ੍ਰਾਪਤੀ" ਨੂੰ ਕੁਝ ਲੋਕਾਂ ਲਈ ਤਾਂ ਬਹੁਤ ਆਸਾਨ ਕਰ ਦਿੱਤਾ ਹੈ ਅਤੇ ਕੁਝ ਲੋਕਾਂ ਲਈ ਨਾਮੁਮਕਿਨ ਵਰਗਾ ਮੁਸ਼ਕਿਲ ਕੰਮ। 

ਕੋਈ ਜ਼ਮਾਨਾ ਹੋਇਆ ਕਰਦਾ ਸੀ ਜਦੋਂ ਚੰਗੀ ਸਾਖ ਵਾਲੇ ਅਖਬਾਰ ਅਤੇ ਚੈਨਲ ਆਪਣੇ ਪੱਤਰਕਾਰਾਂ ਨੂੰ ਸਿਰਫ ਖਬਰਾਂ ਵਾਲਾ ਅਧਿਕਾਰ ਪੱਤਰ ਦੀਆ ਕਰਦੇ ਸਨ,ਉਹਨਾਂ ਨੂੰ ਬਿਜ਼ਨਸ ਇਕੱਠਾ ਕਰਨ ਦੀ ਇਜ਼ਾਜ਼ਤ ਨਹੀਂ ਸੀ ਹੁੰਦੀ ਪਰ ਹੋਲੀ ਹੋਲੀ ਬਿਜ਼ਨਸ ਹੀ ਅਸਲੀ ਅਤੇ ਇੱਕੋ ਇੱਕ ਯੋਗਤਾ ਬਣਦੀ ਚਲੀ ਗਈ। ਬਿਜ਼ਨਸ ਦੀਆਂ ਖਬਰਾਂ ਦੀ ਕਵਰੇਜ ਅਤੇ ਇਸ਼ਤਿਹਾਰੀ ਪਾਰਟੀਆਂ ਨੂੰ ਖੁਸ਼ ਕਰਨ ਲਈ ਬਿਜ਼ਨਸ ਰਿਪੋਰਟਰਾਂ ਅਤੇ ਬਿਜ਼ਨਸ ਐਡੀਟਰਾਂ ਦੀਆਂ ਨਿਯੁਕਤੀਆਂ ਦਾ ਰੁਝਾਣ ਵੀ ਵਧਿਆ। ਇਸ ਸਾਰੇ ਵਰਤਾਰੇ ਦੌਰਾਨ ਅਸਲੀ ਪੱਤਰਕਾਰਿਤਾ ਦਾ ਬਹੁਤ ਵੱਡਾ ਹਿੱਸਾ ਦਮ ਤੋੜਦਾ ਚਲਾ ਗਿਆ। ਕਿਸੇ ਯੂਨੀਅਨ ਨੇ ਇਸ ਬਾਰੇ ਉਚੇਚ ਨਾਲ ਕਦਮ ਨਹੀਂ ਪੁੱਟੇ ਕਿ ਕਿੰਨੇ ਪੱਤਰਕਾਰਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਅਤੇ ਕਿੰਨਿਆਂ ਨੇ ਆਰਥਿਕ ਅਤੇ ਹੋਰ ਮਜਬੂਰੀਆਂ ਕਾਰਨ ਖ਼ੁਦਕੁਸ਼ੀ ਕਰ ਲਈ। ਇਹਨਾਂ ਔਕੜਾਂ ਅਤੇ ਮੁਸ਼ਕਲਾਂ ਨੇ ਸੋਸ਼ਲ ਮੀਡੀਆ ਜਾਂ ਰਵਾਇਤੀ ਢੰਗ ਤਰੀਕਿਆਂ ਨਾਲ ਸਵੈ ਨਿਰਭਰ ਹੋਏ ਪੱਤਰਕਾਰਾਂ ਨੂੰ ਨਵੀਆਂ ਰਸਤਿਆਂ 'ਤੇ ਤੁਰਨ ਲਈ ਪ੍ਰੇਰਿਆ ਵੀ ਅਤੇ ਕਈ ਮਾਮਲਿਆਂ ਵਿੱਚ ਮਜਬੂਰ ਵੀ ਕੀਤਾ। "ਤਹਿਲਕਾ" ਅਤੇ "ਕੋਬਰਾ ਪੋਸਟ" ਵਰਗੇ ਅਦਾਰਿਆਂ ਨੇ ਨਵੇਂ ਰਸਤੇ ਵੀ ਬਣਾਏ। ਰਾਣਾ ਅਯੂਬ ਨੇ ਤਾਂ ਪੁਸਤਕ ਵਾਲੇ ਰਵਾਇਤੀ ਅੰਦਾਜ਼ ਨੂੰ ਵੀ ਬਿਨਾ ਕਿਸੇ ਪ੍ਰਵਾਨਗੀ, ਬਿਨਾ ਕਿਸੇ ਸ਼ਨਾਖਤੀ ਕਾਰਡ ਅਤੇ ਬਿਨਾ ਕਿਸੇ ਅਧਿਕਾਰ ਪੱਤਰ ਦੇ ਨਵੇਂ ਮੀਲ ਪੱਥਰ ਵੱਜੋਂ ਸਾਹਮਣੇ ਲਿਆਂਦਾ। ਅਜਿਹੀ ਪੱਤਰਕਾਰੀ ਸੁਰਜੀਤ ਹੋਈ ਜਿਸਨੂੰ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ ਪਈ। ਹੁਣ ਵੀ ਸੋਸ਼ਲ ਮੀਡੀਆ 'ਤੇ ਚਲਦੇ ਬਹੁਤ ਸਾਰੇ ਚੈਨਲ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਇਹਨਾਂ ਵਿੱਚੋਂ ਕੁਝ ਕੁ ਮਾੜੇ ਵੀ ਹੋਣਗੇ ਪਰ ਚੰਗੇ ਅਤੇ ਮਿਹਨਤੀ ਚੈਨਲ ਵੀ ਕਾਫੀ ਹਨ।  ਇਹਨਾਂ ਨੂੰ ਜੱਥੇਬੰਦ ਕਰਨ ਅਤੇ ਇਹਨਾਂ ਦੇ ਮੁਢਲੇ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰਾਂ ਦੀਆਂ ਸਥਾਪਤ ਯੂਨੀਅਨਾਂ ਅਤੇ ਅਤੇ ਹੋਰ ਮੀਡੀਆ ਅਦਾਰਿਆਂ ਨੇ ਕੀ ਕੀ ਕੀਤਾ ਇਸ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਹੁਣ ਜਦੋਂ ਕਿ ਚੰਡੀਗੜ੍ਹ ਵਿੱਚ ਦੋ ਦਿਨਾਂ ਲਈ ਦੇਸ਼ ਭਰ ਦੇ ਚੋਣਵੇਂ ਪ੍ਰਤੀਨਿਧੀ ਜੁੜ ਰਹੇ ਹਨ ਤਾਂ ਇਸ ਮੰਚ ਤੋਂ ਇਹ ਆਵਾਜ਼ ਬੁਲੰਦ ਹੋ ਕੇ ਉੱਠਣੀ ਚਾਹੀਦੀ ਹੈ। 

ਅਖਬਾਰਾਂ ਦੇ ਦਮਨ ਅਤੇ ਇਸਦਾ ਰੀਮੋਟ ਕੰਟਰੋਲ ਆਪਣੇ ਹੱਥ ਵਿਚ ਰੱਖਣ ਲਈ ਇਸ਼ਤਿਹਾਰ ਬੰਦ ਕਰਨ ਵਰਗੇ ਕਦਮ ਕਿੱਥੋਂ ਤੱਕ ਸਹੀ ਹਨ ਇਸ ਬਾਰੇ ਸਾਡੇ ਸੰਗਠਨਾਂ ਦਾ ਰਵਈਆ ਵੀ ਸਪਸ਼ਟ ਹੋਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਇੰਡੀਅਨ ਜਰਨਲਿਸਟ ਯੂਨੀਅਨ (IJU) ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ ਕਿਸਾਨ ਭਵਨ, ਸੈਕਟਰ -35 ਚੰਡੀਗੜ੍ਹ ਵਿਖੇ ਹੋ ਰਹੀ ਹੈ। ਮੀਟਿੰਗ ਦੀ ਮੇਜ਼ਬਾਨੀ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਰ ਰਹੀ ਹੈ। ਮੀਡੀਆ ਨੂੰ ਭੇਜੇ ਗਏ ਸੱਦਾ ਪੱਤਰ ਮੁਤਾਬਿਕ ਇਸ ਮੀਟਿੰਗ ਵਿੱਚ ਵੱਖ-ਵੱਖ ਸੂਬਿਆਂ ਵਿੱਚੋਂ 100 ਤੋਂ ਵੱਧ ਪੱਤਰਕਾਰ ਪਹੁੰਚ ਰਹੇ ਹਨ।

ਇਸ ਮੌਕੇ ਪਹੁੰਚ ਰਹੀਆਂ ਉੱਘੀਆਂ ਸ਼ਖਸੀਅਤਾਂ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਹੋਣਗੇ ਅਤੇ ਪੰਜਾਬ ਵਿਧਾਨ ਸਭਾ-ਸਪੀਕਰ, ਕੁਲਤਾਰ ਸਿੰਘ ਸੰਧਵਾਂ ਵੀ। ਇਸਦੇ ਨਾਲ ਹੀ ਵਿੱਤ ਮੰਤਰੀ ਪੰਜਾਬ-ਹਰਪਾਲ ਸਿੰਘ ਚੀਮਾ ਪੱਤਰਕਾਰਾਂ ਦੇ ਰੂਬਰੂ ਹੋਣਗੇ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰੀ ਨਿਵਾਸ ਰੈਡੀ ਸਣੇ ਸੂਚੀ ਕੌਮੀ ਲੀਡਰਸ਼ਿਪ ਵੀ ਇਸ ਮੌਕੇ ਪਹੁੰਚ ਰਹੀ ਹੈ।

ਮੀਡੀਆ ਨੂੰ ਇਸ  ਸਮਾਗਮ ਵਿੱਚ ਸ਼ਾਮਲ ਹੋਣ ਦਾ ਵੀ ਨਿੱਘਾ ਸੱਦਾ ਦਿੱਤਾ ਗਿਆ ਹੈ ਅਤੇ ਸਮਾਗਮ ਦੀ ਕਵਰੇਜ ਦਾ ਵੀ। ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਪੱਤਰਕਾਰ ਅਤੇ ਕੈਮਰਾਮੈਨ ਇਸਦੀ ਕਵਰੇਜ ਕਰ ਸਕਣਗੇ। 

ਸਾਰੇ ਸਮਾਗਮ ਦੇ ਪ੍ਰਬੰਧਕਾਂ ਵਿੱਚ ਹੋਰਨਾਂ ਦੇ ਨਾਲ ਨਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਵੀ ਹੋਣਗੇ ਅਤੇ ਨਾਲ ਹੀ ਪ੍ਰੈਸ ਕਨਵੀਨਰ ਪੱਤਰਕਾਰ ਬਿੰਦੂ ਸਿੰਘ ਵੀ ਆਉਣ ਵਾਲੇ ਮਹਿਮਾਨਾਂ ਅਤੇ ਮੈਂਬਰਾਂ ਨੂੰ ਇਸ  ਸਮਾਗਮ ਮੌਕੇ ਮਿਲ ਸਕਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।