Showing posts with label Member Parliament. Show all posts
Showing posts with label Member Parliament. Show all posts

Tuesday, August 19, 2025

ਸੂਰਜੀ ਪੰਪ ਪੰਜਾਬ ਵਿੱਚ ਬਚਾ ਸਕਦੇ ਹਨ ਬਿਜਲੀ ਸਬਸਿਡੀ

Received from M P S Khalsa on Tuesday 19th August 2025 at 18:33 Regarding Solar Pump

ਵਿਕਰਮਜੀਤ ਸਿੰਘ ਸਾਹਨੀ ਨੇ ਵਿਸਥਾਰ ਨਾਲ ਦੱਸੀ ਸਾਰੀ ਗੱਲ 

ਨਵੀਂ ਦਿੱਲੀ: 19 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ 10+ ਹਾਰਸ ਪਾਵਰ ਸੋਲਰ ਪੰਪਾਂ ਨੂੰ ਪੀਐਮ-ਕੁਸੁਮ ਸਕੀਮ ਅਧੀਨ ਸ਼ਾਮਲ ਕੀਤਾ ਜਾਵੇ। ਇਸ ਵੇਲੇ ਕਿਸਾਨਾਂ ਨੂੰ ਸਿਰਫ਼ 7.5 ਐਚਪੀ ਤੱਕ ਦੇ ਪੰਪ ਦਿੱਤੇ ਜਾਂਦੇ ਹਨ, ਜੋ ਕਿ ਡਾ. ਸਾਹਨੀ ਮੁਤਾਬਿਕ “ਪੰਜਾਬ ਵਿੱਚ ਕੰਮ ਕਰਨ ਯੋਗ ਨਹੀਂ ਹਨ ਜਿੱਥੇ ਕਿ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਦੇਸ਼ ਵਿੱਚ ਸਭ ਤੋਂ ਵੱਧ 164% ਹੈ।" "ਜੇ ਕਿਸਾਨਾਂ ਨੂੰ 10+ ਐਚਪੀ ਸੋਲਰ ਪੰਪ ਦਿੱਤੇ ਜਾਂਦੇ ਹਨ, ਤਾਂ ਉਹ ਸਿੰਚਾਈ ਲਈ ਅਸਰਦਾਰ ਤਰੀਕੇ ਨਾਲ ਪਾਣੀ  ਖਿੱਚ ਸਕਣਗੇ, ਅਤੇ ਇਸ ਨਾਲ ਪੰਜਾਬ ਦੇ ਵਧਦੇ ਬਿਜਲੀ ਸਬਸਿਡੀ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।" 

ਸੰਸਦ ਵਿੱਚ ਡਾ ਸਾਹਨੀ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ, ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਨੇ ਦੱਸਿਆ ਕਿ ਭਾਰਤ ਭਰ ਵਿੱਚ ਅਲਾਟ ਕੀਤੇ ਗਏ 12.72 ਲੱਖ ਸੋਲਰ ਪੰਪਾਂ ਵਿੱਚੋਂ, ਪੰਜਾਬ ਵਿੱਚ ਸਿਰਫ਼ 15,999 ਹੀ ਲਗਾਏ ਗਏ ਹਨ। ਡਾ. ਸਾਹਨੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ, ਲਾਗਤ ਦਾ ਇੱਕ ਤਿਹਾਈ ਹਿੱਸਾ ਕੇਂਦਰ, ਇੱਕ ਤਿਹਾਈ ਹਿੱਸਾ ਰਾਜ, ਅਤੇ  ਬਾਕੀ ਰਕਮ ਕਿਸਾਨ ਅਦਾ ਕਰਦਾ ਹੈ। 

ਹੁਣ “ਚੁਣੌਤੀ ਇਹ ਹੈ ਕਿ ਇਸ ਯੋਜਨਾ ਦੇ ਤਹਿਤ ਦਿੱਤੇ ਗਏ ਪੰਪ ਡੀਸੀਆਰ ਮਾਡਲ ਹਨ ਜੋ ਖੁੱਲ੍ਹੇ ਬਾਜ਼ਾਰ ਵਿੱਚ ਉਪਲਬਧ ਚੀਨੀ ਸੋਲਰ ਪੰਪਾਂ ਦੇ ਮੁਕਾਬਲੇ ਸਬਸਿਡੀ ਦੇ ਬਾਵਜੂਦ ਕਿਤੇ ਜ਼ਿਆਦਾ ਮਹਿੰਗੇ ਹਨ। ਸਰਕਾਰ ਨੂੰ ਕਿਸਾਨਾਂ ਵਾਸਤੇ ਆਕਰਸ਼ਕ ਬਣਾਉਣ ਲਈ ਮੁਕਾਬਲਤਨ ਕੀਮਤਾਂ 'ਤੇ ਪੰਪ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। 

ਡਾ. ਸਾਹਨੀ ਨੇ ਕਿਹਾ ਕਿ ਕਿਸਾਨਾਂ ਨੂੰ ਉੱਚ ਸਮਰੱਥਾ ਵਾਲੇ ਅਤੇ ਲਾਗਤ-ਪ੍ਰਭਾਵਸ਼ਾਲੀ ਸੋਲਰ ਪੰਪ ਪ੍ਰਦਾਨ ਕਰਕੇ, ਪੰਜਾਬ ਸਿੰਚਾਈ ਦੇ ਇੱਕ ਵੱਡੇ ਹਿੱਸੇ ਨੂੰ ਗਰਿੱਡ ਪਾਵਰ ਤੋਂ ਸੋਲਰ ਵਿੱਚ ਤਬਦੀਲ ਕਰ ਸਕਦਾ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾਵੇਗਾ ਬਲਕਿ ਬਿਜਲੀ ਸਬਸਿਡੀ ਵਿੱਚ ਕਾਫ਼ੀ ਪੈਸੇ ਦੀ ਬਚਤ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਅਤੇ ਸਰਕਾਰੀ ਖਜ਼ਾਨੇ ਦੋਵਾਂ ਨੂੰ ਫਾਇਦਾ ਹੋਵੇਗਾ।

Tuesday, May 16, 2023

ਬੈਂਕ ਰਿਟਾਇਰੀਆਂ ਨੇ MP ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਸੌਂਪਿਆ

ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ  ਦੁਹਰਾਈ  


ਲੁੁਧਿਆਣਾ
: 16 ਮਈ 2023: (ਐਮ ਐਸ ਭਾਟੀਆ//ਪੰਜਾਬ ਸਕਰੀਨ)::

ਬੈਂਕਾਂ ਵਿੱਚ ਕੰਮ ਕਰਦੇ ਲੋਕ ਦੇਸ਼ ਦੀ ਅਰਥ ਵਿਵਸਥਾ ਨਾਲ ਬਹੁਤ ਹੀ ਨੇੜਿਓਂ ਜੁੜੇ ਹੁੰਦੇ ਹਨ। ਇਸ ਲਈ ਦੇਸ਼ ਦੀਆਂ ਸਰਕਾਰਾਂ ਵੱਲੋਂ ਸਮੇਂ ਸਮੇਂ ਬਣਾਈਆਂ ਜਾਂਦੀਆਂ ਨੀਤੀਆਂ ਨੂੰ ਮੁਖ ਰੱਖਦਿਆਂ ਦੇਸ਼ ਦੇ ਲੋਕਾਂ ਨੂੰ ਘੱਟ ਵਿਆਜ ਵਾਲੇ ਕਰਜ਼ੇ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਦੇਂਦੇ ਹਨ। ਬੈਂਕਿੰਗ ਦੇ ਖੇਤਰ ਦੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਇਹਨਾਂ ਦੀ ਉਮਰ ਦਾ ਸੁਨਹਿਰੀ ਦੌਰ ਲੰਘ ਜਾਂਦਾ ਹੈ। ਸਾਰੀ ਉਮਰ ਦੀ ਨੌਕਰੀ ਤੋਂ ਬਾਅਦ ਜਦੋਂ ਰਿਟਾਇਰਮੈਂਟ ਦਾ ਸਮਾਂ ਆਉਂਦਾ ਹੈ ਤਾਂ ਉਮੀਦ ਹੁੰਦੀ ਹੈ ਕਿ ਉਮਰ ਦੇ ਆਖਰੀ ਪੜਾਅ ਵਾਲੇ ਚਾਰ ਦਿਹਾੜੇ ਸੁਖ ਨਾਲ ਲੰਘ ਜਾਣਗੇ ਪਰ ਜ਼ਿੰਦਗੀ ਦੇ ਝਮੇਲੇ ਇਹ ਸੁਪਨਾ ਵੀ ਪੂਰਾ ਨਹੀਂ ਹੋਣ ਦੇਂਦੇ। 

ਸਮੇਂ ਦੇ ਨਾਲ ਨਾਲ ਤਕਰੀਬਨ ਸਾਰੇ ਖੇਤਰਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਦੀਆਂ ਰਹਿੰਦੀਆਂ ਹਨ। ਬੈਂਕ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵੀ ਹਰ ਪੰਜਾਂ ਸਾਲਾਂ ਮਗਰੋਂ ਵਾਧਾ ਹੁੰਦਾ ਰਹਿੰਦਾ ਹੈ ਕਿਓਂ ਵੱਧ ਰਹੀ ਮਹਿੰਗਾਈ ਨਾਲ ਨਜਿੱਠਣ ਲਈ ਹੋਰ ਕੋਈ ਰਸਤਾ ਵੀ  ਨਹੀਂ ਹੁੰਦਾ। ਇਹ ਸਾਰੀ ਸਥਿਤੀ ਬੈਂਕਾਂ ਵਿਚੋਂ ਰਿਟਾਇਰ ਹੋਣ ਵਾਲਿਆਂ ਲਈ ਨਾਜ਼ੁਕ ਬਣ ਜਾਂਦੀ ਹੈ ਕਿਓਂਕਿ ਇਹਨਾਂ ਦੀਆਂ ਪੈਨਸ਼ਨਾਂ ਉਮਰ ਦੇ ਆਖ਼ਿਰੀ ਸਾਹਾਂ ਤੀਕ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਹਨ। 

ਇਸ ਮਸਲੇ ਨੂੰ ਲੈ ਕੇ ਇੱਕ ਵਾਰ ਫੇਰ ਬੈਂਕਾਂ ਦੇ ਰਿਟਾਇਰੀਆਂ ਵਿੱਚ ਬੇਚੈਨੀ ਹੈ।  ਆਲ ਇੰਡੀਆ ਬੈੰਕ ਰਿਟਾਇਰੀਜ਼ ਫੈਡਰੇਸ਼ਨ (ਏ.ਆਈ.ਬੀ.ਆਰ.ਐਫ)  ਦੀ  ਲੁਧਿਆਣਾ ਇਕਾਈ ਵੱਲੋਂ ਇਥੋਂ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਮੈਮੋਰੰਡਮ ਸੌਂਪਿਆ ਗਿਆ। ਵੱਖ ਵੱਖ ਬੈਂਕਾਂ  ਤੋਂ ਆਏ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮੈਮੋਰੰਡਮ ਦਿੱੱਤਾ। 

ਉਨ੍ਹਾਂ ਦੱਸਿਆ ਕਿ 1995 ਵਿੱਚ ਜਦੋਂ ਤੋਂ  ਪੈਨਸ਼ਨ ਲਾਗੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ  ਤਨਖਾਹਾਂ ਵਿੱਚ ਵਾਧੇ ਦਾ ਸਮਝੌਤਾ ਹਰ ਪੰਜ ਸਾਲ ਬਾਅਦ ਹੁੰਦਾ ਰਹਿੰਦਾ ਹੈ ਪਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ ਨਹੀਂ ਕੀਤੀ ਗਈ। 

ਇਸ  ਮੌਕੇ ਰਵਨੀਤ ਸਿੰਘ ਬਿੱਟੂ ਨੇ ਡੈਲੀਗੇਸ਼ਨ ਮੈਂਬਰਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ। ਡੈਲੀਗੇਸ਼ਨ ਵਿੱਚ ਲੁਧਿਆਣਾ ਏਆਈਬੀਆਰਐਫ  ਦੇ  ਸਕੱਤਰ ਸ਼੍ਰੀ ਦਰਸ਼ਨ ਸਿੰਘ ਰੀਹਲ, ਪ੍ਰਧਾਨ ਸ਼੍ਰੀ ਐਮ ਪੀ ਬੱੱਸੀ,ਚੇਅਰਮੈਨ ਸ਼੍ਰੀ ਵਿਨੋਦ ਸੂਦ ਤੋਂ ਇਲਾਵਾ ਐਮ ਐਸ ਭਾਟੀਆ, ਅਵਤਾਰ ਛਿੱਬੜ, ਪੀ ਐਸ ਸੈਣੀ, ਜਗਤਾਰ ਸਿੰਘ, ਆਤਮਜੀਤ ਸਿੰਘ, ਮੇਘ ਨਾਥ, ਸੁਭਾਸ਼ ਮਲਿਕ, ਐਮ.ਆਰ. ਗਰਗ, ਐਸ.ਕੇ.ਰਿਸ਼ੀ,ਐਮ.ਪੀ.ਭਗਤ, ਰਾਜੇਸ਼ ਅੱਤਰੀ ਅਤੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, February 07, 2023

ਕੇਂਦਰ ਸਰਕਾਰ MSP ਦੇ ਮਾਮਲੇ ਨੂੰ ਪੈਂਡਿੰਗ ਰੱਖਣ ਦੀ ਕੋਸ਼ਿਸ਼ ਵਿੱਚ?

 Tuesday 7th February 2023 at 01:04 PM 

ਐਮ.ਪੀ. ਸੰਜੀਵ ਅਰੋੜਾ ਵੱਲੋਂ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਜੁਆਬ 'ਤੇ ਅਸੰਤੁਸ਼ਟੀ ਦਾ ਪ੍ਰਗਟਾਵਾ 

ਲੁਧਿਆਣਾ: 7 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਪ੍ਰਣਾਲੀ ਨੂੰ ਕਾਨੂੰਨੀ ਗਰੰਟੀ ਜਾਂ ਪ੍ਰਵਾਨਗੀ ਦੇਣ ਲਈ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਹੈ।

ਅੱਜ ਇੱਥੇ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਪੈਂਡਿੰਗ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਕਾਰਨਾਂ ਬਾਰੇ ਉਸ ਨੂੰ ਬੇਹਤਰ ਢੰਗ ਨਾਲ ਪਤਾ ਹੈ।

ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ 12 ਜੁਲਾਈ, 2022 ਦੇ ਨੋਟੀਫਿਕੇਸ਼ਨ ਤਹਿਤ ਸਰਕਾਰ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ,ਖੇਤੀ ਦੇ ਪੈਟਰਨ ਵਿੱਚ ਬਦਲਾਅ ਲਈ ਕਿਸਾਨਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ, ਅਤੇ  ਐਮਐਸਪੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੀਆਂ ਮੀਟਿੰਗਾਂ ਨਿਯਮਤ ਤੌਰ 'ਤੇ ਇਸ ਨੂੰ ਸੌਂਪੇ ਗਏ ਵਿਸ਼ੇ 'ਤੇ ਵਿਚਾਰ ਕਰਨ ਲਈ ਹੁੰਦੀਆਂ ਹਨ।

ਆਪਣੇ ਸਵਾਲ ਵਿੱਚ, ਅਰੋੜਾ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.), ਕੁਦਰਤੀ ਖੇਤੀ ਅਤੇ ਫਸਲੀ ਵਿਭਿੰਨਤਾ 'ਤੇ ਹਾਲ ਹੀ ਵਿੱਚ ਗਠਿਤ ਕਮੇਟੀ ਦੀ ਰਿਪੋਰਟ/ਸਿਫਾਰਿਸ਼ਾਂ ਨੂੰ ਪੇਸ਼ ਕਰਨ ਲਈ ਸਮਾਂ ਸੀਮਾ ਬਾਰੇ ਪੁੱਛਿਆ ਸੀ। ਇਹ ਵੀ ਪੁੱਛਿਆ ਸੀ ਕਿ ਕੀ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਬਾਰੇ ਕਾਨੂੰਨੀ ਗਾਰੰਟੀ/ਪ੍ਰਵਾਨਗੀ ਪ੍ਰਦਾਨ ਕਰਨ ਲਈ ਕੋਈ ਉਪਾਅ ਕਰ ਰਹੀ ਹੈ।

ਮੈਂਬਰ ਪਾਰਲੀਮੈਂਟ ਅਰੋੜਾ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਸਦਨ ਦੇ ਫਲੋਰ 'ਤੇ ਦਿੱਤਾ ਗਿਆ ਜਵਾਬ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਇੰਝ ਲੱਗਦਾ ਹੈ ਕਿ ਕੇਂਦਰ ਦੇਰੀ ਦੀ ਰਣਨੀਤੀ ਅਪਣਾ ਰਿਹਾ ਹੈ ਅਤੇ ਇਸ ਮੁੱਦੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਇਹ ਇੱਕ ਤੱਥ ਹੈ ਕਿ ਕਿਸਾਨਾਂ ਦੇ ਵਡੇਰੇ ਹਿੱਤ ਵਿੱਚ ਐਮਐਸਪੀ ਪ੍ਰਣਾਲੀ ਨੂੰ ਕਾਨੂੰਨੀ ਗਾਰੰਟੀ/ਪ੍ਰਵਾਨਗੀ ਦੇਣ ਦੀ ਦਿਸ਼ਾ ਵੱਲ ਕੁਝ ਠੋਸ ਉਪਾਅ ਕਰਨ ਦੀ ਫੌਰੀ ਲੋੜ ਹੈ।"

ਰਾਜਸਭਾ ਮੈਂਬਰ ਅਰੋੜਾ ਨੇ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖਾਸ ਕਰਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਪੁੱਛਿਆ ਸੀ। ਜਵਾਬ ਵਿੱਚ, ਤੋਮਰ ਨੇ ਜਵਾਬ ਦਿੱਤਾ ਕਿ "ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਵਿਕਾਸ ਪ੍ਰੋਗਰਾਮਾਂ, ਯੋਜਨਾਵਾਂ, ਸੁਧਾਰਾਂ ਅਤੇ ਨੀਤੀਆਂ ਨੂੰ ਅਪਣਾਇਆ/ਲਾਗੂ ਕੀਤਾ ਹੈ।" ਇਨ੍ਹਾਂ ਵਿੱਚ ਬਜਟ ਅਲਾਟਮੈਂਟ ਵਿੱਚ ਬੇਮਿਸਾਲ ਵਾਧਾ, ਪੀਐਮ ਰਾਹੀਂ ਕਿਸਾਨਾਂ ਨੂੰ ਇਨਕਮ ਸਪੋਰਟ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ), ਖੇਤੀਬਾੜੀ ਖੇਤਰ ਲਈ ਸੰਸਥਾਗਤ ਕਰਜ਼ਾ, ਦੇਸ਼ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ, ਸੂਖਮ ਸਿੰਚਾਈ ਫੰਡ, ਕਿਸਾਨ ਉਤਪਾਦਕ ਸੰਗਠਨਾਂ (ਐਫਪੀਓਜ਼) ਰਾਹੀਂ ਕਿਸਾਨਾਂ ਨੂੰ ਆਮਦਨ ਸਹਾਇਤਾ  ਦੇਣਾ, ਖੇਤੀ ਮਸ਼ੀਨੀਕਰਨ, ਕਿਸਾਨਾਂ ਨੂੰ ਸੋਇਲ ਹੈਲਥ ਕਾਰਡ ਪ੍ਰਦਾਨ ਕਰਨਾ, ਐਗਰੀ ਇਨਫਰਾਸਟਰਕਚਰ ਫੰਡ (ਏ.ਆਈ.ਐਫ.) ਅਤੇ ਖੇਤੀ ਉਪਜ ਲੌਜਿਸਟਿਕਸ ਵਿੱਚ ਸੁਧਾਰ ਕਰਨਾ, ਕਿਸਾਨ ਰੇਲ ਦੀ ਸ਼ੁਰੂਆਤ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਆਮਦਨ ਦੇ ਇੱਕ ਵਾਧੂ ਸਰੋਤ ਵਜੋਂ ਪੋਲੀਨੇਸ਼ਨ ਰਾਹੀਂ ਫਸਲਾਂ ਦੀ ਉਤਪਾਦਕਤਾ ਵਧਾਉਣ ਅਤੇ ਸ਼ਹਿਦ ਦੇ ਉਤਪਾਦਨ ਵਿਚ ਵਾਧਾ ਕਰਨ ਲਈ ਆਤਮਨਿਰਭਰ ਭਾਰਤ ਮੁਹਿੰਮ ਦੇ ਹਿੱਸੇ ਵਜੋਂ  ਨੈਸ਼ਨਲ ਬੀਕੀਪਿੰਗ ਐਂਡ ਹਨੀ ਮਿਸ਼ਨ (ਐਨ.ਬੀ.ਐਚ.ਐਮ.) ਸ਼ੁਰੂ ਕੀਤਾ ਗਿਆ ਹੈ।


Saturday, August 20, 2022

ਇਹ ਸੁਪਰੀਮ ਕੋਰਟ ਇੰਡੀਆਂ ਦੀ ਵੀ ਤੋਹੀਨ-ਸਿਮਰਨਜੀਤ ਸਿੰਘ ਮਾਨ ਐਮ.ਪੀ.

Saturday 20th August 2022 at 04:26 PM

 ਹਮਲਾ ਤਾਂ ਜਨੇਊ ਵਾਲੀ ਚੀਨੀ ਡੋਰ ਨਾਲ ਵੀ ਹੋ ਸਕਦੈ 

ਦਿੱਲੀ ਹਾਈਕੋਰਟ ਦੇ ਮੁੱਖ ਜੱਜ ਪੰਡਿਤ ਸਤੀਸ਼ ਚੰਦਰ ਸ਼ਰਮਾ ਵੱਲੋਂ ਹਵਾਈ ਯਾਤਰਾਵਾਂ ਵਿਚ ਸਿੱਖਾਂ ਨੂੰ ਕਿਰਪਾਨ ਦੀ ਕਾਨੂੰਨੀ ਖੁੱਲ੍ਹ ਮਿਲਣ ਦੇ ਬਾਵਜੂਦ, ਸੁਣਵਾਈ ਕਰਨਾ ਮੰਦਭਾਵਨਾ ਭਰੀ ਸੋਚ:ਮਾਨ  

ਨਵੀਂ ਦਿੱਲੀ: 20 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

“ਜਦੋਂ ਇੰਡੀਆਂ ਦੀ ਸੁਪਰੀਮ ਕੋਰਟ ਨੇ ਸਿੱਖ ਕੌਮ ਨੂੰ ਘਰੇਲੂ ਹਵਾਈ ਯਾਤਰਾਵਾਂ ਵਿਚ ਇੰਡੀਆਂ ਦੇ ਵਿਧਾਨ ਅਨੁਸਾਰ ਜੋ ਸਿੱਖ ਕਿਰਪਾਨ ਪਹਿਨ ਸਕਦੇ ਹਨ, ਨਾਲ ਲਿਜਾ ਸਕਦੇ ਹਨ, ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਯਾਤਰਾਵਾਂ ਵਿਚ ਕਿਰਪਾਨ ਪਹਿਨਣ ਦੀ ਕਾਨੂੰਨੀ ਖੁੱਲ੍ਹ ਦੇ ਦਿੱਤੀ ਹੈ, ਤਾਂ ਇਕ ਹਰਸ ਵਿਭੋਰ ਸਿੰਗਲ ਕੱਟੜਵਾਦੀ ਹਿੰਦੂ ਵੱਲੋਂ ਪਾਈ ਗਈ ਪਟੀਸਨ ਉਤੇ ਕਾਰਵਾਈ ਕਰਦੇ ਹੋਏ ਜੋ ਰੋਕ ਲਗਾਉਣ ਦੀ ਗੱਲ ਕੀਤੀ ਹੈ, ਇਕ ਤਾਂ ਇਹ ਸੁਪਰੀਮ ਕੋਰਟ ਇੰਡੀਆਂ ਅਤੇ ਉਸਦੇ ਜੱਜਾਂ ਦੀ ਤੋਹੀਨ ਕਰਨ ਵਾਲੀ ਕਾਰਵਾਈ ਹੈ। ਦੂਸਰਾ ਘੱਟ ਗਿਣਤੀ ਸਿੱਖ ਕੌਮ ਵਿਰੋਧੀ ਮੰਦਭਾਵਨਾ ਵਾਲੇ ਫਿਰਕੂ ਅਮਲ ਹਨ । ਜੇਕਰ ਸਾਡੇ ਧਾਰਮਿਕ ਚਿੰਨ੍ਹ ਕਿਰਪਾਨ ਜਿਸਨੂੰ ਇੰਡੀਆਂ ਦਾ ਵਿਧਾਨ ਪਹਿਨਣ, ਰੱਖਣ ਦੀ ਕਾਨੂੰਨੀ ਖੁੱਲ੍ਹ ਦਿੰਦਾ ਹੈ, ਉਸ ਉਤੇ ਹਵਾਈ ਯਾਤਰਾਵਾ ਵਿਚ ਉਸਨੂੰ ਇਕ
ਹਥਿਆਰ ਮੰਨਕੇ ਰੋਕ ਲਗਾਉਣ ਦੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਕੀਤੇ ਜਾਂਦੇ ਹਨ, ਫਿਰ ਜੋ ਹਿੰਦੂ ਨਿਵਾਸੀ ਆਪਣਾ ਧਾਰਮਿਕ ਚਿੰਨ੍ਹ ਜਨੇਊ ਪਹਿਨਦੇ ਹਨ, ਉਸ ਵਿਚ ਚੀਨੀ ਡੋਰ ਪਾ ਕੇ ਹਵਾਈ ਯਾਤਰਾ ਕਰਦੇ ਹੋਏ ਉਹ ਕਿਸੇ ਵੀ ਹਵਾਈ ਯਾਤਰਾ ਦੇ ਅਧਿਕਾਰੀ, ਪਾਇਲਟ, ਸਹਿ-ਪਾਇਲਟ ਜਾਂ ਹੋਰ ਸਟਾਫ ਦੀ ਗਰਦਨ ਉਤੇ ਰੱਖਕੇ ਖਿੱਚਕੇ ਧੜ ਅਤੇ ਸਰੀਰ ਅਲੱਗ ਕਰ ਸਕਦੇ ਹਨ ਜੋ ਕਿ ਕਿਰਪਾਨ ਨਾਲੋ ਵੀ ਵੱਡਾ ਖਤਰਨਾਕ ਹਥਿਆਰ ਹੋ ਸਕਦਾ ਹੈ। ਫਿਰ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਉਤੇ ਜੇਕਰ ਮੰਦਭਾਵਨਾ ਅਧੀਨ ਹੁਕਮਰਾਨ ਜਾਂ ਅਦਾਲਤਾਂ ਰੋਕ ਲਗਾਉਦੀਆ ਹਨ, ਤਾਂ ਉਸ ਉਤੇ ਵੀ ਬਤੌਰ ਹਥਿਆਰ ਰੋਕ ਲਗਾਈ ਜਾਵੇ, ਵਰਨਾ ਮੰਦਭਾਵਨਾ ਅਧੀਨ ਸਾਡੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਤੋ ਤੋਬਾ ਕੀਤੀ ਜਾਵੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਿੱਲੀ ਦੀ ਹਾਈਕੋਰਟ ਦੇ ਮੁੱਖ ਜੱਜ ਪੰਡਿਤ ਸਤੀਸ ਚੰਦਰਾ ਸ਼ਰਮਾ ਵੱਲੋ ਇਕ ਕੱਟੜਵਾਦੀ ਹਿੰਦੂ ਦੀ ਉਹ ਪਟੀਸਨ ਜਿਸ ਉਤੇ ਸੁਪਰੀਮ ਕੋਰਟ ਨੇ ਵਿਚਾਰ ਕਰਦਿਆ ਪਹਿਲੋ ਹੀ ਰੱਦ ਕਰ ਦਿੱਤੀ ਹੈ, ਉਸ ਉਤੇ ਕਾਰਵਾਈ ਕਰਦੇ ਹੋਏ ਸਾਡੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਨੂੰ ਘਰੇਲੂ ਹਵਾਈ ਯਾਤਰਾਵਾ ਵਿਚ ਰੋਕ ਲਗਾਉਣ ਦੇ ਕੀਤੇ ਗਏ ਮੰਦਭਾਵਨਾ ਭਰੇ ਫੈਸਲੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਸਦੇ ਨਾਲ ਹੀ ਹਿੰਦੂ ਧਾਰਮਿਕ ਚਿੰਨ੍ਹ ਜਨੇਊ ਜਿਸ ਵਿਚ ਚੀਨੀ ਡੋਰ ਰਾਹੀ ਹਵਾਈ ਯਾਤਰਾਵਾ ਦੌਰਾਨ ਵੱਡਾ ਕਾਂਡ ਹੋ ਸਕਦਾ ਹੈ, ਉਸ ਉਤੇ ਵੀ ਪਾਬੰਦੀ ਲਗਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਪੰਡਿਤ ਜੱਜ ਸਾਹਿਬਾਨ ਅਤੇ ਹੋਰ ਕੱਟੜਵਾਦੀਆਂ ਨੂੰ ਇਸ ਗੱਲ ਦੀ ਭਰਪੂਰ ਵਾਕਫੀਅਤ ਹੋਣੀ ਚਾਹੀਦੀ ਹੈ ਕਿ ਜਿਸ ਕਿਰਪਾਨ ਨੇ ਬੀਤੇ ਸਮੇ ਵਿਚ ਮੁਗਲਾਂ ਵੱਲੋ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲਿਜਾਣ ਦੇ ਗੈਰ ਇਖਲਾਕੀ ਅਮਲਾਂ ਦੀ ਰੋਕ ਕਰਦੇ ਹੋਏ ਸਿੱਖਾਂ ਵੱਲੋ ਇਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਮੁਗਲਾਂ ਤੋ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੋਵੇ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੱਲੋ ਪੂਰਨ ਰੂਪ ਵਿਚ ਇਸ ਜਨੇਊ ਦਾ ਖੰਡਨ ਕਰਨ ਉਪਰੰਤ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਹਿੰਦੂ ਚਿੰਨ੍ਹ ਜਨੇਊ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿਚ ਦਿੱਤੀ ਹੋਵੇ, ਉਸ ਮਨੁੱਖਤਾ ਦੀ ਰਾਖੀ ਕਰਨ ਵਾਲੀ ਕਿਰਪਾਨ ਨਾਲ ਇਥੋ ਦੇ ਹੁਕਮਰਾਨ ਅਤੇ ਅਦਾਲਤਾਂ ਐਨੀ ਭੈੜੀ ਮੰਦਭਾਵਨਾ ਰੱਖਦੇ ਹੋਣ ਇਹ ਤਾਂ ਬਹੁਤ ਹੀ ਸ਼ਰਮਨਾਕ ਅਤੇ ਅਕ੍ਰਿਤਘਣਤਾ ਵਾਲੀ ਕਾਰਵਾਈ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਡੂੰਘਾ ਦੁੱਖ ਹੈ ਕਿ ਸਾਨੂੰ ਇੰਡੀਅਨ ਵਿਧਾਨ ਵੱਲੋਂ ਆਪਣੀ ਕਿਰਪਾਨ ਪਹਿਨਣ ਅਤੇ ਨਾਲ ਲਿਜਾਣ ਦੀ ਕਾਨੂੰਨ ਇਜਾਜਤ ਦਿੰਦਾ ਹੈ, ਇਸਦੇ ਬਾਵਜੂਦ ਵੀ ਮੈਨੂੰ ਬਤੌਰ ਮੈਬਰ ਪਾਰਲੀਮੈਟ ਦੇ ਇੰਡੀਅਨ ਪਾਰਲੀਮੈਟ ਵਿਚ ਮੇਰੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਹੁਕਮਰਾਨ ਦਾਖਲ ਨਹੀ ਹੋਣ ਦਿੰਦੇ ਜੋ ਕਿ ਮੇਰੀ ਨਹੀ ਬਲਕਿ ਮੇਰੀ ਸਮੁੱਚੀ ਸਿੱਖ ਕੌਮ ਦੀ ਤੋਹੀਨ ਅਤੇ ਜ਼ਲਾਲਤ ਕਰਨ ਵਾਲੀਆ ਕਾਰਵਾਈਆ ਹਨ । ਜਦੋਕਿ ਮਰਹੂਮ ਇੰਦਰਾ ਗਾਂਧੀ ਦੇ ਸਮੇ ਸ੍ਰੀ ਯਾਸਿਰ ਅਰਾਫਤ ਆਪਣੀ ਨਿੱਜੀ ਪਿਸਟਲ ਨਾਲ ਲੈਕੇ ਇਸ ਇੰਡੀਅਨ ਪਾਰਲੀਮੈਟ ਵਿਚ ਦਾਖਲ ਹੋਏ ਸਨ । ਇਹ ਤਾਂ ਹੁਕਮਰਾਨਾਂ ਦਾ ਘੱਟ ਗਿਣਤੀ ਸਿੱਖ ਕੌਮ, ਸਿੱਖ ਧਰਮ ਦੇ ਸਰਬੱਤ ਦੇ ਭਲੇ ਵਾਲੇ ਮਿਸਨ ਅਤੇ ਸੋਚ ਵਿਰੁੱਧ ਇਕ ਸਾਜਸੀ ਨਫਰਤ ਉਸਾਰਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਵਾਲੇ ਅਮਲ ਹਨ । ਜਿਨ੍ਹਾਂ ਨੂੰ ਅਸੀ ਕਤਈ ਬਰਦਾਸਤ ਨਹੀ ਕਰ ਸਕਦੇ । ਜੇਕਰ ਹੁਕਮਰਾਨ ਅਤੇ ਅਦਾਲਤਾਂ ਸਾਡੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਤੇ ਇਨਸਾਨੀ ਕਦਰਾਂ-ਕੀਮਤਾਂ ਪੱਖੀ ਚੜ੍ਹਤ ਤੋਂ ਈਰਖਾਵਾਦੀ ਸੋਚ ਰੱਖਕੇ ਸਾਨੂੰ ਆਪਣੇ ਚਿੰਨ੍ਹ ਪਹਿਨਣ ਉਤੇ ਪਾਬੰਦੀਆ ਲਗਾ ਰਹੇ ਹਨ ਤਾਂ ਉਸੇ ਪ੍ਰੀਭਾਸਾਂ ਦੇ ਪ੍ਰੀਪੇਖ ਵਿਚ ਜਨੇਊ ਕਿਰਪਾਨ ਤੋ ਵੱਡਾ ਖਤਰਨਾਕ ਹਥਿਆਰ ਸਾਬਤ ਹੋ ਸਕਦਾ ਹੈ । ਉਸ ਉਤੇ ਵੀ ਇਸੇ ਤਰ੍ਹਾਂ ਪਾਬੰਦੀ ਲਗਾਈ ਜਾਵੇ ਜਾਂ ਫਿਰ ਸਾਨੂੰ ਵੀ ਆਪਣੇ ਧਾਰਮਿਕ ਚਿੰਨ੍ਹ ਪਹਿਨਣ, ਰੱਖਣ, ਲਿਜਾਣ ਦੀ ਇਖਲਾਕੀ ਕਦਰਾਂ-ਕੀਮਤਾਂ ਤੇ ਵਿਧਾਨ ਅਨੁਸਾਰ ਖੁੱਲ੍ਹ ਦਿੱਤੀ ਜਾਵੇ। 

Tuesday, July 12, 2022

ਬੇਅਦਬੀ ਬਾਰੇ ਬੋਲਣ ਲਈ ਸਮਾਂ ਨਾ ਦੇਣਾਂ ਵੀ ਬੇਅਦਬੀ: MP ਪ੍ਰੀਤ ਕੌਰ ਗਿੱਲ

UK ਦੀ ਪਹਿਲੀ ਮਹਿਲਾ ਸਿੱਖ MP ਪ੍ਰੀਤ ਕੌਰ ਗਿੱਲ ਵੱਲੋਂ ਆਈ ਤਿੱਖੀ ਸੁਰ


ਨਵੀਂ ਦਿੱਲੀ: 12 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੋਂ ਦੁਨੀਆ ਭਰ ਵਿੱਚ ਵੱਸਦੇ ਸਿੱਖ, ਜਿੱਥੇ ਪਹਿਲਾਂ ਹੀ ਬੇਹੱਦ ਦੁਖੀ ਹਨ, ਉਥੇ ਪੰਜਾਬ ਵਿਧਾਨ ਸਭਾ ਦੇ ਇੱਕ ਹਫ਼ਤਾ ਚੱਲੇ ਬਜਟ ਸੈਸ਼ਨ ਵਿੱਚ ਬੇਅਦਬੀਆਂ ਬਾਰੇ ਚਰਚਾ ਕਰਨ ਲਈ 10 ਮਿੰਟ ਦਾ ਸਮਾਂ ਵੀ ਨਾ ਦੇਕੇ, ਸੰਗਤਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਗਿਆ ਹੈ। ਇਹ ਵਿਚਾਰ ਇੰਗਲੈਂਡ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਪੱਤਰਕਾਰਾਂ ਨੂੰ ਜਾਰੀ ਕੀਤਾ ਆਪਣੇ ਬਿਆਨ ਵਿਚ ਸਾਂਝੇ ਕੀਤੇ। ਉਹਨਾਂ ਕਿਹਾ ਯੂਕੇ ਵਿੱਚ ਵਾਸਦੇ ਸਿੱਖ, ਹਾਊਸ ਦੀ ਇਸ ਕਾਰਵਾਈ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਇਸ ਨੂੰ ਇਕ ਹੋਰ ਬੇਅਦਬੀ ਦੇ ਰੂਪ ’ਚ ਦੇਖ ਰਹੇ ਹਨ। ਜਦਕਿ ਇੰਗਲੈਂਡ ਸਮੇਤ ਅੱਜ ਦੁਨੀਆ ਦੇ ਕਈ ਵਿਕਸਤ ਦੇਸ਼ਾਂ ਦੀਆਂ ਪਾਰਲੀਮੈਂਟਾਂ ’ਚ ਸਿੱਖ ਮਸਲੇ ਅਕਸਰ ਵਿਚਾਰੇ ਜਾਂਦੇ ਹਨ ਅਤੇ ਸਿੱਖਾਂ ਲਈ ਕਈ ਮਤੇ ਪਾਸ ਕੀਤੇ ਜਾਂਦੇ ਹਨ, ਦੂਜੇ ਪਾਸੇ ਸਿੱਖੀ ਦੀ ਜਨਮ ਭੂਮੀ ਪੰਜਾਬ ਦੀ ਵਿਧਾਨ ਸਭਾ ਇਹ ਵਰਤਾਰਾ ਸਭ ਨੂੰ ਹੈਰਾਨ ਕਰਨ ਵਾਲਾ ਹੈ। ਉਹਨਾਂ ਕਿਹਾ ਭਗਵੰਤ ਮਾਨ ਲਈ ਕਿੰਨਾ ਚੰਗਾ ਹੁੰਦਾ ਕਿ ਉਹ ਖੁਦ ਇਹ ਪ੍ਰਤਾਵ ਲੈਕੇ ਆਉਂਦੇ, ਸਾਰਾ ਹਾਊਸ ਇਸ ਤੇ ਚਰਚਾ ਕਰਕੇ ਇਹਨਾਂ ਬੇਅਦਬੀਆਂ ਨੂੰ ਰੋਕਣ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਖ਼ਤ ਤੋਂ ਸਖ਼ਤ ਕਨੂੰਨ ਬਨਾਉਂਦਾ। ਅਜਿਹਾ ਕਰਕੇ ਉਹ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਆਪਣੇ ਵਾਅਦੇ ਪੂਰਾ ਕਰ ਰਹੇ ਹੁੰਦੇ। ਇਸ ਮੌਕੇ ਐਮਪੀ ਗਿੱਲ ਨੇ ਕਿਹਾ ਇਸ ਗੰਭੀਰ ਮਸਲੇ ਨੂੰ ਦੁਨੀਆ ਭਰ ਦੇ ਸਿੱਖਾਂ ਦੇ ਸਾਹਮਣੇ ਲਿਆਉਣ ਲਈ ਅਤੇ ਪੰਜਾਬ ਵਿਧਾਨ ਸਭਾ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਉਣ ਲਈ, ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 17 ਤਰੀਕ ਨੁੰ ਹੋ ਰਿਹਾ ‘ਬੇਅਦਬੀ ਇਜ਼ਲਾਸ’ ਅੱਠੇ ਪਹਿਰ ਟਹਿਲ ਸੇਵਾ ਲਹਿਰ ਦਾ ਸਹੀ ਸਮੇਂ ਤੇ ਚੁੱਕਿਆ ਗਿਆ ਇਕ ਸਾਰਥਕ ਕਦਮ ਹੈ, ਜਿਸਦਾ ਅਸੀਂ ਸਮਰਥਨ ਕਰਦੇ ਹਾਂ। ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ਾਨ ਤੇ ਨਿਰੰਤਰ ਹੋ ਰਹੇ ਇਹਨਾਂ ਹਮਲਿਆਂ ਨੂੰ ਪੱਕੇ ਤੌਰ ਤੇ ਰੋਕਣ ਲਈ ਦਰਿੜਤਾ ਵਾਲਾ ਫੈਸਲਾ ਲੈਣਾ ਚਾਹੀਦਾ ਹੈ। ਇਸ ਪੂਰੇ ਮਾਮਲੇ ਨੂੰ ਖਾਲਸਾਈ ਜਜ਼ਬੇ ਨਾਲ ਡਟਕੇ ਸਰਕਾਰ ਸਾਹਮਣੇ ਰੱਖਣ ਲਈ ਉਨ੍ਹਾਂ ਭਾਈ ਗੁਰਪ੍ਰੀਤ ਸਿੰਘ ਦੇ ਉਧਮ ਦੀ ਸਲਾਹਣਾ ਕੀਤੀ, ਨਾਲ ਹੀ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਦੀ ਸੰਗਤ ਨੂੰ ਵੱਡੀ ਗਿਣਤੀ ’ਚ ਬੇਅਦਬੀ ਇਜ਼ਲਾਸ ਵਿੱਚ ਪਹੁੰਚਣ ਕੀ ਅਪੀਲ ਵੀ ਕੀਤੀ।

Sunday, August 29, 2021

ਔਰਤਾਂ ਦੇ ਸਸ਼ਕਤੀਕਰਨ ਬਗੈਰ ਮਜ਼ਬੂਤ ਸਮਾਜ ਦੀ ਕਲਪਨਾ ਹੀ ਸੰਭਵ ਨਹੀਂ

 Sunday: 29 Aug 2021 at 6:14 pm

ਕਾਂਗਰਸ ਨੇ ਹਮੇਸ਼ਾ ਤੋਂ ਔਰਤਾਂ ਦੇ ਹੱਕਾਂ ਨੂੰ ਮਜ਼ਬੂਤ ਕੀਤਾ ਹੈ: ਐਮ ਪੀ ਤਿਵਾੜੀ

ਮੋਹਾਲੀ//ਨਯਾ ਗਾਂਵ: 29 ਅਗਸਤ 2021: (ਗੁਰਜੀਤ ਬਿੱਲਾ//ਇਨਪੁਟ>ਪੰਜਾਬ ਸਕਰੀਨ ਡੈਸਕ)::

ਚੋਣਾਂ ਲਈ ਕੈਂਪੇਨ ਅਤੇ ਮੁਹਿੰਮਾਂ ਸ਼ੁਰੂ ਹਨ। ਤਕਰੀਬਨ ਸਾਰੀਆਂ ਪਾਰਟੀਆਂ ਇੱਕ ਤੋਂ ਵੱਧ ਕੇ ਇੱਕ ਢੰਗ ਤਰੀਕੇ ਨਾਲ ਇਹਨਾਂ ਮੁਹਿੰਮਾਂ ਨੂੰ ਚਲਾ ਰਹੀਆਂ  ਹਨ। ਕਿਸਾਨ ਅੰਦੋਲਨ ਅਤੇ ਪੰਜਾਬ ਕਾਂਗਰਸ ਵਿਚਲੇ ਕਾਟੋ ਕਲੇਸ਼ ਕਾਰਨ ਇਸ ਵਾਰ ਸਿਆਸੀ ਮੈਦਾਨ ਪਹਿਲਾਂ ਵਾਂਗ ਤਾਂ ਨਹੀਂ ਭਖੇ ਪਰ ਫਿਰ ਵੀ ਬਦਲਵੇਂ ਰੰਗਰੂਪਾਂ ਵਿੱਚ ਉਹੀ ਨਿਸ਼ਾਨੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਔਰਤਾਂ ਨਾਲ ਮਿਲ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਸ਼ਕਤੀਕਰਨ ਕੌਣ ਕਰਦਾ ਰਿਹਾ ਹੈ। ਦੂਜੇ ਇਹ ਹੈ ਕਿ ਮਹਿਲਾ ਕੌਂਸਲਰ ਹੋਵੇ ਜਾਂ ਸਰਪੰਚ ਉਸਦਾ ਪਤੀ ਹੀ ਉਸਦਾ ਸਰਗਰਮ ਨੁਮਾਇੰਦਾ ਬਣਿਆ ਹੁੰਦਾ ਹੈ। ਪਤਾ ਨਹੀਂ ਅਸਲੀ ਸ਼ਸ਼ਕਤੀਕਰਨ ਕਦੋਂ ਆਵੇਗਾ? ਇਸਦੇ ਬਾਵਜੂਦ ਜਿਹੜਾ ਕੁਝ ਵੀ ਔਰਤਾਂ ਦੇ ਲਈ ਕਾਂਗਰਸ ਪਾਰਟੀ ਦੇ ਆਗੂਆਂ ਨੇ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ ਉਸਦੀ ਜਾਣਕਾਰੀ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੋਹਾਲੀ ਅਤੇ ਨਯਾ ਗਾਂਵ ਵਿੱਚ ਦੁਹਰਾਈ। ਇਸ ਮੌਕੇ ਕਾਂਗਰਸ ਨਾਲ ਸਬੰਧਤ ਮਹਿਲਾ ਵਿੰਗ ਦੀਆਂ ਸੀਨੀਅਰ ਆਗੂ ਵੀ ਮੌਜੂਦ ਰਹੀਆਂ। 

ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਔਰਤਾਂ ਦੇ ਸਸ਼ਕਤੀਕਰਨ ਬਗੈਰ ਇਕ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਮਹਿਲਾਵਾਂ ਦੇ ਹੱਕਾਂ ਨੂੰ ਮਜ਼ਬੂਤ ਕੀਤਾ ਹੈ। ਤਿਵਾੜੀ ਨਯਾ ਗਾਂਵ ਸਥਿਤ ਮਹਿਲਾ ਸੇਵਾ ਕੇਂਦਰ ਦੇ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਔਰਤਾਂ ਦੇ ਸਸ਼ਕਤੀਕਰਨ ਬਗੈਰ ਮਜ਼ਬੂਤ ਸਮਾਜ ਦੀ ਕਲਪਨਾ ਹੀ ਸੰਭਵ ਨਹੀਂ

ਐਮ.ਪੀ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹੀ ਦੇਸ਼ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦਿੱਤੇ। ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਦੌਰ ਚ ਵੀ ਮਹਿਲਾਵਾਂ ਦੇ ਹੱਕ ਮਜ਼ਬੂਤ ਕੀਤੇ ਗਏ ਅਤੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਦੇਸ਼ ਭਰ ਚ ਕਾਂਗਰਸ ਦੀਆਂ ਸਰਕਾਰਾਂ ਨੇ ਮਹਿਲਾ ਦੇ ਵਿਕਾਸ ਵਾਸਤੇ ਪ੍ਰੋਗਰਾਮ ਚਲਾਏ ਹਨ। ਜਦਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਹਿਲਾਵਾਂ ਨੂੰ ਨਿਗਮ ਚੋਣਾਂ ਚ 50 ਪ੍ਰਤੀਸ਼ਤ ਤੇ ਸਰਕਾਰੀ ਨੌਕਰੀਆਂ 33 ਪ੍ਰਤੀਸ਼ਤ ਰਾਖਵਾਂਕਰਨ ਦੇ ਫ੍ਰੀ ਬੱਸ ਯਾਤਰਾ ਅਤੇ ਵਿਸ਼ੇਸ਼ ਪੁਲੀਸ ਹੈਲਪਲਾਈਨ ਸਣੇ ਸਿੱਖਿਆ ਖੇਤਰ ਅਤੇ ਹੋਰ ਸੁਵਿਧਾਵਾਂ ਨਾਲ ਜੁੜੀਆਂ ਸਕੀਮਾਂ ਰਾਹੀਂ ਸੂਚਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਤੋਂ ਬਗੈਰ ਇਕ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾਂ ਤੋਂ ਉਨ੍ਹਾਂ ਦੇ ਹੱਕਾਂ ਨੂੰ ਮਜ਼ਬੂਤ ਕੀਤਾ ਹੈ।

ਉਥੇ ਹੀ, ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇੱਥੇ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਾਸਤੇ ਉਹ ਨਿਗਮ ਕੌਂਸਲ ਨਾਲ ਗੱਲ ਕਰਨਗੇ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ।

ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਮਹਿਲਾ ਸੇਵਾ ਕੇਂਦਰ ਔਰਤਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੰਮ ਕਰਦਾ ਹੈ। ਵਿਸ਼ੇਸ਼ ਤੌਰ ਤੇ ਇੱਥੇ ਤੈਨਾਤ ਵਕੀਲਾਂ ਦੀ ਟੀਮ ਸਮਾਜਿਕ ਸ਼ੋਸ਼ਣ ਨਾਲ ਪੀਡ਼ਤ ਮਹਿਲਾਵਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ।

ਮੀਟਿੰਗ ਚ ਹੋਰਨਾਂ ਤੋਂ ਇਲਾਵਾ, ਕੁਲਵਿੰਦਰ ਕੌਰ ਕੌਂਸਲਰ, ਮਨਜੀਤ ਸਿੰਘ, ਮਹਿੰਦਰ ਸਿੰਘ, ਮਹਿੰਦਰ ਕੌਰ, ਦੀਪਿਕਾ ਨੇਗੀ, ਕੇ ਐਨ ਪਾਂਡੇ, ਵਿਮਲਾ ਭੰਡਾਰੀ, ਗਣੇਸ਼, ਡੀਕੇ ਸ਼ਰਮਾ, ਊਸ਼ਾ ਮੈਡਮ ਤੇ ਚੰਦਰ ਕਾਂਤਾ ਵੀ ਮੌਜੂਦ ਰਹੇ। ਹਨ ਦੇਖਣਾ ਹੈ ਕਿ ਪੰਜਾਬ ਅਤੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਲਈ ਹੋਰ ਲੁੜੀਂਦੇ ਕਦਮ ਕਦੋਂ ਚੁੱਕੇ ਜਾਂਦੇ ਹਨ। ਬਸਾਂ ਵਿੱਚ ਔਰਤਾਂ ਦੀ ਸੁਰੱਖਿਆ ਲਈ ਹੈਲਲਾਈਂ ਵਾਲੇ ਲਾਲ ਬਟਨ ਤਾਂ ਜ਼ਰੂਰ ਲੱਗੇ ਹਨ ਪਰ ਔਰਤਾਂ ਲਈ ਰਾਖਵੀਆਂ ਸੀਟਾਂ 'ਤੇ ਬੈਠੇ ਪੁਰਸ਼ਾਂ ਨੂੰ ਕੁਝ ਕਹੋ ਤਾਂ ਉਹ ਅੱਖਾਂ ਦਿਖਾਉਣ ਤੋਂ ਬਿਨ ਏਕ ਗੱਲ ਨਹੀਂ ਕਰਦੇ। ਔਰਤਾਂ ਲਈ ਰਾਖਵੀਆਂ ਸੀਟਾਂ ਵੀ ਔਰਤਾਂ ਨੂੰ ਲੜੇ ਬਿਨਾ ਨਹੀਂ ਮਿਲਦੀਆਂ ਅਤੇ ਏਸ ਲੜਾਈ ਵਿੱਚ ਬਸ ਦਾ ਕੰਡਕਟਰ ਕਦੇ ਕੁਝ ਨਹੀਂ ਬੋਲਦਾ। 

Wednesday, August 25, 2021

ਰੇਲ ਮੰਤਰੀ ਨੂੰ ਮਿਲੇ ਐਮ.ਪੀ ਮਨੀਸ਼ ਤਿਵਾੜੀ

 25th August 2021 at 5:51 PM

ਬਲਾਚੌਰ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਉਠਾਈ 


ਚੰਡੀਗੜ੍ਹ//ਰੋਪੜ: 25 ਅਗਸਤ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਐਮ ਪੀ ਮਨੀਸ਼ ਤਿਵਾੜੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ

ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਹਲਕੇ ਚ ਰੇਲਵੇ ਨਾਲ ਜੁੜੇ ਸੁਧਾਰਾਂ ਦੀ ਮੰਗ ਕੀਤੀ ਹੈ। ਗੱਲਬਾਤ ਦੌਰਾਨ ਇਹਨਾਂ ਸੁਧਾਰਾਂ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਬਲਾਚੌਰ ਨੂੰ ਰੇਲਵੇ ਲਿੰਕ ਨਾਲ ਜੋੜਨ ਅਤੇ ਰੋਪੜ ਰੇਲਵੇ ਸਟੇਸ਼ਨ ਚ ਸੁਧਾਰ ਲਿਆਏ ਜਾਣ ਦੀਆਂ ਮੰਗਾਂ ਸ਼ਾਮਲ ਰਹੀਆਂ।

ਇਸ ਲੜੀ ਹੇਠ, ਦਿੱਲੀ ਚ ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ ਐਮ.ਪੀ ਮਨੀਸ਼ ਤਿਵਾੜੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਬ-ਡਿਵੀਜ਼ਨ ਬਲਾਚੌਰ ਨੂੰ ਲੈ ਕੇ ਕਿਹਾ ਕਿ ਆਜਾਦੀ ਤੋਂ ਬਾਅਦ ਤੋਂ ਹੁਣ ਤਕ ਇਹ ਇਲਾਕਾ ਰੇਲ ਲਿੰਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜ ਨਹੀਂ ਸਕਿਆ ਹੈ। ਜਿਸ ਤੇ ਤਿੰਨ ਤਰ੍ਹਾਂ ਨਾਲ ਕੰਮ ਹੋ ਸਕਦਾ ਹੈ, ਪਹਿਲਾ- ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਰੇਲ ਲਿੰਕ ਸਥਾਪਿਤ ਕੀਤਾ ਜਾਵੇ, ਜਿਸ ਨੂੰ ਲੈ ਕੇ ਰੇਲਵੇ ਪਹਿਲਾਂ ਹੀ ਸਰਵੇ ਕਰ ਚੁੱਕਾ ਹੈ; ਦੂਜਾ- ਰਾਹੋਂ ਤੋਂ ਰੋਪੜ ਤੱਕ ਰੇਲ ਲਿੰਕ ਦਾ ਨਿਰਮਾਣ ਤੇ ਤੀਜਾ ਰਾਹੋਂ ਤੋਂ ਸਮਰਾਲਾ ਤੱਕ ਰੇਲ ਲਿੰਕ ਦਾ ਨਿਰਮਾਣ, ਜਿਸ ਦਾ ਫਿਰ ਤੋਂ ਸਰਵੇ ਹੋ ਚੁੱਕਾ ਹੈ ਅਤੇ ਸ਼ਾਇਦ ਟ੍ਰੈਫਿਕ ਦੀ ਸਮੱਸਿਆ ਕਾਰਨ ਇਸਨੂੰ ਰੋਕਿਆ ਗਿਆ ਹੈ। 

ਇਸੇ ਤਰ੍ਹਾਂ, ਰੋਪੜ ਰੇਲਵੇ ਸਟੇਸ਼ਨ ਦੀ ਸਥਿਤੀ ਚ ਸੁਧਾਰ ਕੀਤੇ ਜਾਣ ਤੇ ਜ਼ੋਰ ਦਿੰਦਿਆਂ ਹੋਇਆਂ ਐੱਮ.ਪੀ ਤਿਵਾੜੀ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਸ਼ਹਿਰ ਹੈ। ਇੱਥੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਵੀ ਸਥਿਤ ਹੈ ਅਤੇ ਦੇਸ਼ ਭਰ ਤੋਂ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ। ਇਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ ਵੀ ਮਹੱਤਵਪੂਰਨ ਹੈ। ਪਰ ਮੌਜੂਦਾ ਸਮੇਂ ਚ ਰੋਪੜ ਰੇਲਵੇ ਸਟੇਸ਼ਨ ਤੇ ਸਿਰਫ਼ ਇਕੋ ਪਲੇਟਫਾਰਮ ਹੈ, ਜਿਸ ਕਾਰਨ ਯਾਤਰੀਆਂ ਨੂੰ ਗੱਡੀ ਚ ਚੜ੍ਹਨ ਅਤੇ ਉਤਰਨ ਵੇਲੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਇੱਥੇ ਕਈ ਲੰਬੀ ਦੂਰੀ ਦੀਆਂ ਗੱਡੀਆਂ ਰੁਕਣ ਦੇ ਬਾਵਜੂਦ ਸਟੇਸ਼ਨ ਦੀ ਹਾਲਤ ਚ ਸੁਧਾਰ ਨਹੀਂ ਹੋਇਆ ਹੈ।

ਉਨ੍ਹਾਂ ਦੇ ਰੇਲ ਮੰਤਰੀ ਨੂੰ ਕਿਹਾ ਕਿ ਤੁਹਾਡੇ ਮੰਤਰਾਲੇ ਨੇ ਰੇਲ ਦੁਰਘਟਨਾਵਾਂ ਨੂੰ ਘਟਾਉਣ ਅਤੇ ਯਾਤਰੀਆਂ ਦੀ ਸੁਵਿਧਾਵਾਂ ਚ ਵਾਧੇ ਉੱਪਰ ਜ਼ੋਰ ਦਿੱਤਾ ਹੈ। ਅਜਿਹੇ ਚ ਰੋਪੜ ਰੇਲਵੇ ਸਟੇਸ਼ਨ ਤੇ ਦੂਜੇ ਪਲੇਟਫਾਰਮ ਦਾ ਨਿਰਮਾਣ ਜ਼ਰੂਰੀ ਹੈ।


ਇਸੇ ਤਰ੍ਹਾਂ, ਐਮ.ਪੀ ਤਿਵਾੜੀ ਨੇ ਕੁਰਾਲੀ ਰੇਲਵੇ ਸਟੇਸ਼ਨ ਤੇ ਜਨ ਸ਼ਤਾਬਦੀ ਅਤੇ ਹਾਵੜਾ ਮੇਲ ਰੇਲ ਗੱਡੀਆਂ ਨੂੰ ਰੋਕੇ ਜਾਣ ਦੀ ਮੰਗ ਵੀ ਕੀਤੀ ਹੈ, ਜਿਸਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ।   

Saturday, July 24, 2021

ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਭੰਨੇ ਲੋਕਾਂ ਨੂੰ ਕਰਜ਼ਿਆਂ ਦੀ ਰਾਹਤ

 24th July 2021 at 8:02 PM

ਮਨੀਸ਼ ਤਿਵਾੜੀ ਨੇ ਲੈ ਕੇ ਦਿੱਤੀ 75.50 ਲੱਖ ਰੁ: ਦੇ ਕਰਜ਼ਿਆਂ ਦੀ ਮਨਜ਼ੂਰੀ

ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਕਰਜ਼ਾ ਵੰਡ ਸਮਾਰੋਹ

ਕਿਹਾ-ਮੁੱਖ ਮੰਤਰੀ ਪੰਜਾਬ ਨਾਲ  ਗੱਲ ਕਰਕੇ  ਐੱਸਸੀ ਭਾਈਚਾਰੇ ਦੇ ਲੋਕਾਂ ਨੂੰ  ਸੁਸਾਇਟੀਆਂ ਵੱਲੋਂ ਦਿੱਤੇ 2  ਲੱਖ ਤੱਕ ਦੇ ਕਰਜ਼ੇ ਵੀ ਮੁਆਫ ਕਰਨ ਦੀ ਵੀ ਅਪੀਲ ਕਰਾਂਗੇ  


ਮੋਹਾਲੀ
: 24 ਜੁਲਾਈ 2021: (ਗੁਰਜੀਤ ਬਿੱਲਾ//ਇਨਪੁਟ:ਪੰਜਾਬ ਸਕਰੀਨ ਡੈਸਕ)::  

ਲੁਧਿਆਣਾ ਵਿੱਚ ਐਫ ਐਮ ਰੇਡੀਓ ਨੂੰ ਖੁਲ੍ਹਵਾਉਣ ਦਾ ਇਤਿਹਾਸ ਸਿਰਫ ਮਨੀਸ਼ ਤਿਵਾੜੀ ਹੀ ਰਚ ਸਕੇ। ਜੇ ਇਹ ਕੰਮ  ਉਦੋਂ ਨਾ ਹੁੰਦਾ ਤਾਂ ਸ਼ਾਇਦ ਹੁਣ ਤੱਕ ਲਟਕਦਾ ਹੀ ਹੁੰਦਾ। ਰੇਡੀਓ ਵਾਲਾ ਕੰਮ ਤਾਂ ਖੈਰ ਬਹੁਤ ਵੱਡਾ ਕੰਮ ਸੀ ਪਰ ਆਮ ਲੋਕਾਂ ਦੇ ਰੋਜ਼ ਦੀ ਵਰਤੋਂ ਵਾਲੇ ਨਿੱਕੇ ਨਿੱਕੇ ਕੰਮ ਕਰਾਉਣ ਵਿੱਚ ਮਨੀਸ਼ ਤਿਵਾੜੀ ਕਦੇ ਪਿਛੇ ਨਹੀਂ ਸਨ ਹਟੇ। ਬਿਲਕੁਲ ਆਪਣੇ ਪਿਤਾ ਵਾਂਗ ਲੋਕ ਭਲੇ ਨੂੰ ਸਮਰਪਿਤ। ਲੁਧਿਆਣਾ ਦੇ ਲੋਕ ਅੱਜ ਵੀ ਉਹਨਾਂ ਦੇ  ਅੰਦਾਜ਼ ਨੂੰ ਯਾਦ ਕਰਦੇ ਹਨ। ਹੁਣ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਵੀ ਉਸੇ ਹੀ  ਤਰ੍ਹਾਂ ਕੰਮਾਂ ਦੀ ਹਨੇਰੀ ਲਿਆਂਦੀ ਪਈ ਹੈ। ਦਿਲਚਸਪ ਗੱਲ ਹੈ ਕਿ ਸਿਰਫ ਕੰਮਾਂ ਦੇ ਕਾਗਜ਼ ਹੀ ਨਹੀਂ ਖੁਦ ਕੰਮ ਵੀ ਬੋਲਦੇ ਹਨ। 

ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਆਪਣੀ ਗੋਲਡਨ ਜੁਬਲੀ ਵਰਾ ਮਨਾਉਣ ਦੀ ਲੜੀ ਵਿਚ ਰੂਪਨਗਰ ਵਿਖੇ ਕਰਜਾ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ 39 ਲਾਭਪਾਤਰੀਆਂ ਨੂੰ ਕਾਰਪੋਰੇਸ਼ਨ ਦੀਆਂ ਵੱਖ ਵੱਖ ਸਕੀਮਾਂ ਅਧੀਨ 75.50 ਲੱਖ ਰੁ: ਦੇ ਕਰਜਿਆਂ ਦੇ ਮਨਜੂਰੀ / ਅਦਾਇਗੀ ਦੇ ਪੱਤਰ ਸ੍ਰੀ ਮਨੀਸ਼ ਤਿਵਾੜੀ, ਐਮ.ਪੀ. ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਵੰਡੇ ਗਏ। ਇਸ ਸਮਾਗਮ ਵਿਚ ਸ੍ਰੀ ਪਵਨ ਦੀਵਾਨ, ਚੇਅਰਮੈਨ, ਪੰਜਾਬ ਲਾਰਜ ਇੰਡਸਟਰੀ ਡਿਵੈਪਲਮੈਂਟ ਬੋਰਡ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ

ਸ੍ਰੀ ਮਨੀਸ਼ ਤਿਵਾੜੀ, ਐਮ.ਪੀ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਰਪੋਰੇਸ਼ਨ ਵਲੋਂ ਸਮਾਜ ਦੇ ਗਰੀਬ ਵਰਗ ਦੀ ਭਲਾਈ ਅਤੇ ਉਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕਰਜੇ ਦੇ ਕੇ ਰੁਜਗਾਰ ਸਥਾਪਤ ਕਰਨ ਵਿਚ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਪੰਜਾਬ ਦੇ ਮੈਂਬਰ ਪਾਰਲੀਮੈਂਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਹੇ ਹਨ ।ਇਸ ਮੀਟਿੰਗ ਵਿੱਚ ਅਸੀਂ ਗੱਲ ਕਹਾਂਗੇ ਕਿ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ  ਸੁਸਾਇਟੀਆਂ ਵੱਲੋਂ ਦਿੱਤੇ 2  ਲੱਖ ਤੱਕ ਦੇ ਕਰਜ਼ੇ ਨੂੰ ਵੀ ਮੁਆਫ ਕੀਤਾ ਜਾਵੇ l ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਵੱਲੋਂ ਬੈਂਕਾਂ ਤੋਂ ਲਏ ਕਰਜ਼ਿਆਂ ਨੂੰ ਕਾਂਗਰਸ ਸਰਕਾਰ ਨੇ ਮੁਆਫ਼ ਕੀਤਾ ਹੈ ਪਰ ਅੱਜ ਮੁੱਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਜਾਵੇਗੀ  ਕਿ ਕਿਸਾਨਾਂ ਵੱਲੋ ਸੁਸਾਇਟੀਆਂ ਤੋਂ ਲਏ ਗਏ ਕਰਜ਼ਿਆਂ ਤੇ ਲੀਕ ਮਾਰਨ ਲਈ ਵੀ ਗੌਰ ਕੀਤੀ ਜਾਵੇ l ਸ੍ਰੀ ਮਨੀਸ਼ ਤਿਵਾੜੀ ਵਲੋਂ ਲਾਭਪਾਤਰੀਆਂ ਨੂੰ ਕਰਜੇ ਦੀ ਸੁਯੋਗ ਵਰਤੋਂ ਕਰਕੇ ਆਪਣੇ ਰੁਜਗਾਰ ਨੂੰ ਕਾਮਯਾਬ ਕਰਨ ਦੀ ਪ੍ਰੇਰਨਾ ਦਿੱਤੀ ਗਈ। ਸ੍ਰੀ ਤਿਵਾੜੀ ਵਲੋਂ ਕਾਰਪੋਰੇਸ਼ਨ ਦੇ ਚੇਅਰਮੈਨ, ਸ੍ਰੀ ਸੂਦ ਦੀ ਉਨਾਂ ਵਲੋਂ ਕਾਰਪੋਰੇਸ਼ਨ ਵਿਚ ਕੀਤੇ ਗਏ ਨਵੇਂ ਸੁਧਾਰਾਂ ਦੀ ਵੀ ਪ੍ਰਸੰਸਾ ਕੀਤੀ ਗਈ।

ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਮੋਹਨ ਲਾਲ ਸੂਦ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਵਲੋਂ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਸਭ ਤੋਂ ਪਹਿਲਾਂ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਦਾ 50,000/- ਰੁ: ਤੱਕ ਦਾ ਕਰਜਾ ਮਾਫ ਕਰਕੇ 14260 ਲਾਭਪਾਤਰੀਆਂ ਨੂੰ 45.41 ਕਰੋੜ ਰੁ: ਦੀ ਵੱਡੀ ਰਾਹਤ ਦੇ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਸਾਲ 2019-20 ਦੌਰਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਕਰਜਾ ਮੁਹਿੰਮ ਚਲਾ ਕੇ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁ: ਦੇ ਕਰਜੇ (ਸਮੇਤ ਸਬਸਿਡੀ) ਵੰਡੇ ਗਏ। ਉਨਾਂ ਨੇ ਦੱਸਿਆ ਕਿ ਸਾਲ 2020-21 ਦੌਰਾਨ ਕੋਵਿਡ ਦੀ ਮਹਾਂਮਾਰੀ ਦੌਰਾਨ ਲਾਕਡਾਊਨ ਹੋਣ ਦੇ ਬਾਵਜੂਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਜਾ ਵੰਡ ਮੁਹਿੰਮ ਅਧੀਨ 2116 ਲਾਭਪਾਤਰੀਆਂ ਨੂੰ 22.94 ਕਰੋੜ ਦਾ ਕਰਜਾ (ਸਮੇਤ ਸਬਸਿਡੀ) ਉਪਲਬਧ ਕਰਵਾ ਕੇ ਗਰੀਬ ਅਨੁਸੂਚਿਤ ਜਾਤੀਆਂ ਦੇ ਕਾਰੋਬਾਰ ਸ਼ੁਰੂ ਕਰਵਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਗਿਆ।

ਚੇਅਰਮੈਨ ਸ੍ਰੀ ਸੂਦ ਨੇ ਅੱਗੇ ਹੋਰ ਦੱਸਿਆ ਕਿ ਚਾਲੂ ਮਾਲੀ ਵਰੇ ਦੌਰਾਨ ਕਾਰਪੋਰੇਸ਼ਨ ਦੀ ਸਥਾਪਨਾ ਦਾ ਗੋਲਡਨ ਜੁਬਲੀ ਵਰਾ ਮਨਾਉਂਦੇ ਹੋਏ 6400 ਲਾਭਾਪਾਤਰੀਆਂ ਨੂੰ ਲੱਗਭੱਗ 40.00 ਕਰੋੜ ਰੁ: ਦਾ ਕਰਜਾ / ਸਬਸਿਡੀ ਵੰਡਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿਚ ਸਿੱਧਾ ਕਰਜਾ ਸਕੀਮ ਅਧੀਨ ਕਰਜੇ ਵੰਡਣ ਦਾ ਟੀਚਾ 500.00 ਲੱਖ ਰੁ: ਤੋਂ ਵਧਾ ਕੇ 1000.00 ਲੱਖ ਰੁ: ਕਰ ਦਿੱਤਾ ਗਿਆ।

ਇਸ ਮੌਕੇ ਤੇ ਸ੍ਰੀ ਅਵਤਾਰ ਸਿੰਘ, ਜਿਲਾ ਮੈਨੇਜਰ, ਸ੍ਰੀ ਮਹਿੰਦਰ ਸਿੰਘ, ਜਿਲਾ ਮੈਨੇਜਰ, ਸ੍ਰੀ ਰਾਜਿੰਦਰ ਸਿੰਘ ਨਿਜੀ ਸਕੱਤਰ/ਚੇਅਰਮੈਨ, ਬੁੱਧ ਸਿੰਘ, ਸਹਾਇਕ ਜਿਲਾ ਮੈਨੇਜਰ, ਸੁਖਰਾਮ, ਸਹਾਇਕ ਜਿਲਾ ਮੈਨੇਜਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ l

Monday, July 19, 2021

ਸੰਸਦ ਮੈਂਬਰਾਂ ਵੱਲੋਂ ਸੰਸਦ ਅੰਦਰ ਕਿਸਾਨ ਅੰਦੋਲਨ ਦੇ ਨਾਅਰਿਆਂ ਦੀ ਗੂੰਜ

 Monday 19th July 2021 at 7:02 PM

"ਕਾਲੇ ਕਨੂੰਨ ਰੱਦ ਕਰੋ, ਰੱਦ ਕਰੋ" ਨਾਲ ਪ੍ਰਗਟਾਇਆ ਤਿੱਖਾ ਰੋਸ

ਸਿਰਸਾ ਵਿੱਚ ਸੰਯੁਕਤ ਕਿਸਾਨ-ਮੋਰਚੇ ਦੇ ਆਗੂ ਦਾ ਮਰਨ ਵਰਤ ਦੂਜੇ ਦਿਨ 'ਚ ਦਾਖਲ 

ਨਵੀਂ ਦਿੱਲੀ: 19 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਅੱਜ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ।  ਸੰਯੁਕਤ ਕਿਸਾਨ ਮੋਰਚਾ ਨੇ ਇਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਪੀਪਲਜ਼ ਵ੍ਹਿਪ ਜਾਰੀ ਕੀਤੀ ਸੀ ਅਤੇ ਬਹੁਤ ਸਾਰੇ ਸੰਸਦ ਮੈਂਬਰਾਂ ਨੂੰ ਐਸ ਕੇ ਐਮ ਦੇ ਨੁਮਾਇੰਦਿਆਂ ਦੇ ਵਫ਼ਦ ਨਾਲ ਨਿੱਜੀ ਤੌਰ ‘ਤੇ ਮਿਲੇ ਸਨ।  ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਇਹ ਮੁੱਦਾ ਲਿਆ ਕਿ ਕਿਸਾਨੀ ਅੰਦੋਲਨ ਨੂੰ ਹੁਣ ਕਈ ਮਹੀਨਿਆਂ ਤੋਂ ਵੱਧ ਰਿਹਾ ਹੈ।  ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਨਾਅਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਿਆਂ ਇਹ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਹੋਰ ਹਾਸ਼ੀਏ ਵਾਲੇ ਭਾਈਚਾਰਿਆਂ ਦੀ ਹਮਾਇਤ ਨਹੀਂ ਕਰ ਰਹੀਆਂ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਮੰਤਰੀਆਂ ਦੇ ਅਹੁਦੇ 'ਤੇ ਲਾਉਣ ਦਾ ਸਮਰਥਨ ਨਹੀਂ ਕਰ ਰਹੀਆਂ। 
ਸ੍ਰੀ ਨਰੇਂਦਰ ਮੋਦੀ ਦਾ ਬਿਆਨ (ਲੋਕ ਵਿਰੋਧੀ ਸਰਕਾਰ ਦਾ ਬਚਾਅ ਕਰਨ ਲਈ, ਜਿਸ 'ਤੇ ਕਈ ਮੋਰਚਿਆਂ 'ਤੋਂ ਅਸਫਲਤਾਵਾਂ ਲਈ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ, ਉਹਨਾਂ ਨੂੰ ਸੰਸਦ ਦੇ ਇਸ ਸੈਸ਼ਨ 'ਚ ਸਖ਼ਤ ਵਿਰੋਧ ਝੱਲਣਾ ਪਵੇਗਾ) ਪ੍ਰਧਾਨਮੰਤਰੀ ਦੇ ਦਾਅਵੇ ਖੋਖਲੇ ਹਨ ਅਤੇ ਕਿਸਾਨਾਂ ਦੇ ਨਾਅਰੇ ਸੰਸਦ 'ਚ ਪਹੁੰਚ ਗਏ ਹਨ। 

ਜੋ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਉਹ ਹਾਸ਼ੀਏ 'ਤੇ ਧੱਕੇ ਉਹਨਾਂ ਨਾਗਰਿਕਾਂ ਦੇ ਹੀ ਸਨ, ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਰਕਾਰਾਂ ਦੇ ਗੈਰ-ਜਮਹੂਰੀ ਅਤੇ ਗੈਰ ਸੰਵਿਧਾਨਕ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।  

ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਉਣਾ ਚਾਹੇਗਾ ਕਿ ਦਿਹਾਤੀ ਭਾਰਤ ਦੇ ਔਰਤਾਂ, ਦਲਿਤਾਂ, ਆਦਿਵਾਸੀਆਂ, ਕਿਸਾਨਾਂ ਅਤੇ ਹੋਰਾਂ ਸਮੇਤ ਦੇਸ਼ ਦੇ ਹਾਸ਼ੀਏ 'ਤੇ ਧੱਕੇ ਭਾਈਚਾਰਿਆਂ ਨੂੰ ਸੱਚੀ ਆਦਰ ਅਤੇ ਸਤਿਕਾਰ ਦਿੱਤਾ ਜਾਵੇਗਾ, ਜੇ ਉਨ੍ਹਾਂ ਦੇ ਹਿੱਤਾਂ ਨੂੰ ਸੱਚਮੁੱਚ ਸੁਰੱਖਿਅਤ ਰੱਖਿਆ ਜਾਵੇ।  ਇਸ ਲਈ ਸਰਕਾਰ ਨੂੰ 3 ਕਿਸਾਨ ਵਿਰੋਧੀ ਕਾਨੂੰਨਾਂ, 4 ਮਜ਼ਦੂਰ ਵਿਰੋਧੀ ਮਜ਼ਦੂਰ ਕੋਡਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਤੇਲ-ਗੈਸ ਦੀਆਂ ਕੀਮਤਾਂ ਘੱਟੋ-ਘੱਟ ਅੱਧੀਆਂ ਰੱਦ ਕਰਨ ਦੀ ਜ਼ਰੂਰਤ ਹੈ। ਫਸਲਾਂ ਦੀ ਐਮਐਸਪੀ 'ਤੇ ਖ੍ਰੀਦ ਲਈ ਗਰੰਟੀ ਕਾਨੂੰਨ ਬਣਾਏ ਬਿਨਾਂ ਉਹਨਾਂ ਦੇ ਦਾਅਵੇ ਖੋਖਲੇ ਹਨ। 

ਸੰਯੁਕਤ ਕਿਸਾਨ ਮੋਰਚਾ ਨੋਟ ਕਰਦਾ ਹੈ ਕਿ ਦਿੱਲੀ ਪੁਲਿਸ ਕਿਸਾਨਾਂ ਦੀਆਂ ਪਾਰਲੀਮੈਂਟ ਪ੍ਰੋਟੈਸਟ ਦੀਆਂ ਯੋਜਨਾਵਾਂ ਬਾਰੇ ਸਪਸ਼ਟ ਤੌਰ 'ਤੇ ਜਾਣੂ ਹੋਣ ਦੇ ਬਾਵਜੂਦ ਇਸ ਨੂੰ “ਸੰਸਦ ਘਿਰਾਓ" ਕਹਿ ਰਹੀ ਹੈ।  

ਮੋਰਚਾ ਪਹਿਲਾਂ ਹੀ ਸੂਚਿਤ ਕਰ ਚੁਕਿਆ ਹੈ ਕਿ ਕਿਸਾਨਾਂ ਦੀ ਸੰਸਦ ਦੀ ਘੇਰਾਬੰਦੀ ਕਰਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਹਨਾਂ ਵਿਰੋਧ-ਪ੍ਰਦਰਸ਼ਨ ਸ਼ਾਂਤਮਈ ਅਤੇ ਅਨੁਸ਼ਾਸਿਤ ਹੋਵੇਗਾ।  ਦਿੱਲੀ ਪੁਲਿਸ ਜਾਣਬੁੱਝ ਕੇ ਗ਼ਲਤ ਜਾਣਕਾਰੀ ਦੇ ਰਹੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਪੁਲਿਸ ਨੂੰ ਇਸ ਤੋਂ ਰੋਕਣ ਲਈ ਕਿਹਾ ਹੈ।

ਸਿਰਸਾ 'ਚ ਕਿਸਾਨ ਆਗੂ ਸਰਦਾਰ ਬਲਦੇਵ ਸਿੰਘ ਸਿਰਸਾ ਦੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ।  ਪ੍ਰਸ਼ਾਸਨ ਹਾਲੇ ਤੱਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਿਆ ਹੈ ਕਿ ਸਾਰੇ ਕੇਸ ਵਾਪਸ ਲਏ ਜਾਣ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨ ਨੇਤਾਵਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।  ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਦੇਸ਼-ਧ੍ਰੋਹ ਅਤੇ ਹੋਰ ਗੰਭੀਰ ਦੋਸ਼ ਲਾਉਣ 'ਚ ਹੱਦਾਂ ਲੰਘ ਰਹੀ ਹੈ, ਇਹ ਸਭ ਅਸਹਿਣਯੋਗ ਹੈ।

ਐਸ ਕੇ ਐਮ ਲੀਗਲ ਸੈੱਲ ਦੇ ਸ੍ਰੀ ਪ੍ਰੇਮ ਸਿੰਘ ਭੰਗੂ ਅਤੇ ਚੰਡੀਗੜ੍ਹ ਦੀ ਇੱਕ ਨਾਗਰਿਕ ਕਮੇਟੀ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ਼ ਕੀਤੇ ਕੇਸਾਂ ਅਤੇ ਤਿੰਨ ਪ੍ਰਦਰਸ਼ਨਕਾਰੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਮਾਮਲੇ ਵਿੱਚ ਅੱਜ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ।  ਐਸਐਸਪੀ ਨੇ ਭਰੋਸਾ ਦਿੱਤਾ ਕਿ ਉਹਨਾਂ ਅੱਗੇ ਰੱਖੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।  ਇਸ ਵਿਚ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਲਈ ਜ਼ਮਾਨਤ, ਹਾਲ ਹੀ ਵਿਚ ਹੋਈਆਂ ਘਟਨਾਵਾਂ ਵਿਚ ਦਾਇਰ ਕੀਤੇ ਮਾਮਲਿਆਂ ਉੱਤੇ ਮੁੜ ਵਿਚਾਰ ਕਰਨਾ ਅਤੇ 26 ਜੂਨ ਨੂੰ ਦਰਜ਼ ਕੀਤੇ ਕੇਸਾਂ 'ਤੇ ਪੁਨਰ-ਵਿਚਾਰ ਕਰਨਾ ਸ਼ਾਮਿਲ ਹੈ।

ਬੀਕੇਯੂ (ਕਾਦੀਆਂ) ਨੇ ਸਪਸ਼ਟੀਕਰਨ ਜਾਰੀ ਕੀਤਾ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਸੜਕਾਂ ਜਾਮ ਕਰਨ ਲਈ ਕੋਈ ਅਪੀਲ ਨਹੀਂ ਕੀਤੀ ਹੈ।  ਨਾ ਹੀ ਐਸਕੇਐਮ ਅਤੇ ਨਾ ਹੀ ਬੀਕੇਯੂ(ਕਾਦੀਆਂ) ਨੇ ਅਜਿਹਾ ਕੋਈ ਸੱਦਾ ਦਿੱਤਾ ਹੈ।

ਇਸ ਕਰਕੇ ਸੋਸ਼ਲ ਮੀਡੀਆ 'ਤੇ ਫੈਲੀਆਂ ਅਫ਼ਵਾਹਾਂ ਦਾ ਉਹ ਖੰਡਨ ਕਰਦੇ ਹਨ।

ਸੰਯੁਕਤ ਕਿਸਾਨ ਮੋਰਚਾ ਇਹ ਨੋਟ ਕਰਦਾ ਹੈ ਕਿ ਭਾਰਤ ਸਰਕਾਰ ਨੇ ਮਾਨਸੂਨ ਸੈਸ਼ਨ ਲਈ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਸ ਪਾਸ ਦੇ ਖੇਤਰਾਂ 'ਚ ਵਾਯੂ ਪ੍ਰਬੰਧਕੀ ਖੇਤਰ ਬਿੱਲ 2021 (ਮੁੜ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਤਬਦੀਲ ਕਰਨ ਲਈ) ਅਤੇ ਬਿਜਲੀ ਸੋਧ ਬਿੱਲ 2021 ਨੂੰ ਸੂਚੀਬੱਧ ਕੀਤਾ ਹੈ। 

ਮੋਰਚੇ ਨੇ ਸਰਕਾਰ ਨੂੰ ਇਨ੍ਹਾਂ ਮਾਮਲਿਆਂ ਬਾਰੇ 30 ਦਸੰਬਰ 2020 ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੀ ਵਚਨਬੱਧਤਾ ਨੂੰ ਮੁੜ ਸੁਰਜੀਤ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਲੰਡਨ ਵਿਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਇਸ ਕਿਸਾਨ ਅੰਦੋਲਨ ਦੇ ਸਮਰਥਕਾਂ ਦੁਆਰਾ ਕੀਤੇ ਗਏ ਪ੍ਰਦਰਸ਼ਨ ਦਾ ਨੋਟਿਸ ਲੈਂਦਿਆਂ ਪ੍ਰਸ਼ੰਸਾ ਕੀਤੀ ਹੈ। ਜੋ ਲੰਡਨ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਹਾਈ ਕਮਿਸ਼ਨ ਦੇ ਬਾਹਰ, ਫੁੱਟਪਾਥ 'ਤੇ ਖੁੱਲ੍ਹੇ ਵਿੱਚ ਸੌਂ ਗਏ ਸਨ।

ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਲਗਾਤਾਰ ਬਾਰਸ਼ ਨਾਲ ਨਜਿੱਠ ਰਹੇ ਹਨ। ਇੱਥੋਂ ਦੇ ਕਿਸਾਨ ਬੜੀ ਬਹਾਦਰੀ ਨਾਲ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਹ ਬਾਰਸ਼ਾਂ 'ਤੇ ਖੁਸ਼ੀ ਜ਼ਾਹਰ ਕਰ ਰਹੇ ਹਨ, ਕਿਉਂਕਿ ਇਹ ਬਾਰਿਸ਼ ਸਾਉਣੀ ਦੀਆਂ ਫਸਲਾਂ ਲਈ ਚੰਗੀ ਹੈ।

ਭਾਰਤੀ ਸੰਸਦ ਦੀ ਘੇਰਾਬੰਦੀ ਦੀ ਮੰਗ ਕਰਨ ਬਾਰੇ ਸ਼ੋਸ਼ਲ-ਮੀਡੀਆ ਪੋਸਟਰਾਂ ਸਬੰਧੀ ਸੰੰਯੁਕਤ ਕਿਸਾਨ ਮੋਰਚਾ ਦੁਆਰਾ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ।  ਜਿਵੇਂ ਕਿ ਪਹਿਲਾਂ ਹੀ 14 ਜੁਲਾਈ 2021 ਨੂੰ ਦੱਸਿਆ ਗਿਆ ਹੈ ਕਿ ਅਜਿਹੇ ਸੱਦੇ ਕਿਸਾਨ ਵਿਰੋਧੀ ਹਨ, ਅਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਹਿੱਤ ਦੇ ਵਿਰੁੱਧ ਹਨ।  ਐਸਕੇਐਮ ਵੀ ਇਸ ਦੀ ਸਖਤ ਨਿੰਦਾ ਕਰਦਾ ਹੈ।  ਐਸਕੇਐਮ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅਜਿਹੇ ਸੱਦਿਆਂ ਜਾਂ ਕਿਸੇ ਅਜਿਹੀ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਐਸਕੇਐਮ ਉਨ੍ਹਾਂ ਪੋਸਟਰ ਤਿਆਰ ਕਰਨ ਵਾਲੇ ਲੋਕਾਂ ਨੂੰ ਕਹਿੰਦਾ ਹੈ ਕਿ ਉਹ ਕਿਸਾਨਾਂ ਅਤੇ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਭਟਕਾਉਣ ਤੋਂ ਗੁਰੇਜ਼ ਕਰਨ।  ਇਹ ਦੇਸ਼ ਦੇ ਕਿਸਾਨਾਂ ਲਈ ਜ਼ਿੰਦਗੀ ਅਤੇ ਮੌਤ ਦਾ ਸੰਘਰਸ਼ ਹੈ ਅਤੇ ਇਸ ਨੂੰ ਲੀਹੋਂ ਲਾਹੁਣ ਦੇ ਯਤਨ ਨਾ ਕੀਤੇ ਜਾਣ।

ਪੰਜਾਬੀ ਕਿਸਾਨਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ-ਡਾ ਅਮਰ ਸਿੰਘ

 Monday 19th July 2021 at 1:43 PM

 ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਲੜ੍ਹਾਈ ਜਾਰੀ ਰੱਖਣ ਦਾ ਐਲਾਨ

*ਖੇਤੀ ਕਾਨੂੰਨਾਂ ਨੂੰ ਕਿਸਾਨੀ ਵਿਰੋਧੀ, ਮਜ਼ਦੂਰ ਵਿਰੋਧੀ, ਆੜ੍ਹਤੀਆ ਵਿਰੋਧੀ ਗਰਦਾਨਿਆ

ਰਾਏਕੋਟ: 19 ਜੁਲਾਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸ੍ਰੀ ਫਤਹਿਗੜ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੰਸਦ ਭਵਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਕੇ ਕੀਤੀ ਜਿਵੇਂ ਉਹ ਪਿਛਲੇ ਸਾਲ ਮੋਦੀ ਸਰਕਾਰ ਦੁਆਰਾ ਖੇਤ ਕਾਨੂੰਨਾਂ ਨੂੰ ਪਾਸ ਕਰਨ ਵੇਲੇ ਤੋਂ ਵਿਰੋਧ ਕਰਕੇ ਕਰਦੇ ਆ ਰਹੇ ਹਨ।

ਉਹਨਾਂ ਜ਼ਿਕਰ ਕੀਤਾ ਕਿ ਉਹਨਾਂ ਨੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੰਸਦ ਦੇ ਸਾਰੇ ਕੰਮਾਂ ਨੂੰ ਰੋਕਣ ਦਾ ਮਤਾ ਲਿਆਂਦਾ। ਉਹਨਾਂ ਕਿਹਾ ਕਿ ਉਹ ਪਹਿਲੇ ਦਿਨ ਹੀ ਤੇਲ ਦੀਆਂ ਕੀਮਤਾਂ ਵਿੱਚ ਅਸਹਿਣਸ਼ੀਲ ਵਾਧੇ ਦੇ ਬਾਰੇ ਵੀ ਸਵਾਲ ਪੁੱਛਣਗੇ, ਜਿਸ ਕਾਰਨ ਸਮਾਜ ਦੇ ਸਾਰੇ ਵਰਗਾਂ ਨੂੰ ਠੇਸ ਪਹੁੰਚ ਰਹੀ ਹੈ ਅਤੇ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ 500 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ ਅਤੇ ਫਿਰ ਵੀ ਸਰਕਾਰ ਨੇ ਉਨ੍ਹਾਂ ਦੀ ਕੁਰਬਾਨੀ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ। ਉਹਨਾਂ ਕਿਹਾ ਕਿ ਪੰਜਾਬੀ ਕਿਸਾਨਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦੇਣਗੇ। ਉਹਨਾਂ ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਲੜ੍ਹਾਈ ਜਾਰੀ ਰੱਖਣ ਦਾ ਐਲਾਨ ਕੀਤਾ।

ਡਾ. ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦਾ ਅੰਤਮ ਟੀਚਾ ਕੁਝ ਕਾਰਪੋਰੇਟ ਘਰਾਣਿਆਂ ਦੇ ਏਜੰਡੇ ਨੂੰ ਪੂਰਾ ਕਰਨਾ ਸੀ ਅਤੇ ਖੇਤੀਬਾੜੀ ਸੈਕਟਰ ਨੂੰ ਉਨ੍ਹਾਂ ਨੂੰ ਸੌਂਪਣ ਲਈ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਜਿਵੇਂ ਕਿ ਸਰਕਾਰ ਨੇ 2014 ਤੋਂ ਵੱਖ-ਵੱਖ ਹੋਰ ਸੈਕਟਰਾਂ ਨਾਲ ਕੀਤਾ ਸੀ। ਦੇਸ਼ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਮੋਦੀ ਸਰਕਾਰ ਕਿਸਾਨੀ ਵਿਰੋਧੀ, ਮਜ਼ਦੂਰ ਵਿਰੋਧੀ, ਆੜ੍ਹਤੀਆ ਵਿਰੋਧੀ ਹੈ, ਇਹ ਗੱਲ ਹੁਣ ਦੇਸ਼ ਦੇ ਹਰ ਕੋਨੇ ਤੱਕ ਫੈਲ ਗਈ ਹੈ।

Thursday, June 18, 2020

ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ MP ਰਵਨੀਤ ਬਿੱਟੂ ਦੇ ਨਿਸ਼ਾਨੇ ਤੇ ਕਈ ਵੱਡੇ ਵੱਡੇ ਨਾਂਅ

18th June 2020 at 9:17 PM
CM ਨੂੰ ਕਿਹਾ-ਇਹਨਾਂ ਸਾਰਿਆਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿਓ 
*ਸਿੱਖਜ਼ ਫਾਰ ਜਸਟਿਸ ਦੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ 'ਤੇ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ
*ਸੁਖਬੀਰ, ਹਰਸਿਮਰਤ ਅਤੇ ਮਜੀਠੀਆ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਖਾਲਿਸਤਾਨ ਦਾ ਸਮਰਥਨ ਕਰਨ ਦੇ ਮੁੱਦੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ-ਰਵਨੀਤ ਸਿੰਘ ਬਿੱਟੂ
ਲੁਧਿਆਣਾ: 18 ਜੂਨ 2020: (ਪੰਜਾਬ ਸਕਰੀਨ ਬਿਊਰੋ):: 
ਕੋਰੋਨਾ ਅਤੇ ਲਾਕਡਾਊਨ ਨੇ ਚੁੱਪ ਜਿਹੀ ਕਰ ਦਿਤੀ ਸੀ। ਸਭ ਧਰਨੇ ਪ੍ਰਦਰਸ਼ਨ ਬੰਦ।  ਸਭ ਰੋਹ ਭਰੇ ਰੋਸ ਮੁਜ਼ਾਹਰੇ ਵੀ ਬੰਦ। ਬਸ ਕੋਰੋਨਾ ਦੀ ਸਹਿਮ ਭਰੀ ਖਾਮੋਸ਼ੀ ਦਾ ਸ਼ੋਰ ਹੀ ਬਾਕੀ ਬਚਿਆ ਸੀ। ਕਾਮਰੇਡਾਂ ਨੇ ਸਹਿਮ ਭਰੀ ਚੁੱਪੀ ਨੂੰ ਤੋੜਣ ਦੀ ਪਹਿਲਕਦਮੀ ਦਿਖਾਈ ਪਰ ਇਸਦੇ ਬਾਵਜੂਦ ਮੀਡੀਆ ਦੀ ਵੱਡੀ ਖਬਰ ਕੋਰੋਨਾ ਵਾਲੀ ਹਾਲਤ ਹੀ ਬਣਦੀ ਰਹੀ। ਹੋਰਨਾਂ ਪਾਰਟੀਆਂ ਨੇ ਵੀ ਆਪੋ ਆਪਣੀ ਸਮਰਥਾ ਮੁਤਾਬਿਕ ਇਸ ਤਰਾਂ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਲੇਕਿਨ ਮਾਹੌਲ ਵਿੱਚ ਛਾਈ ਚੁੱਪ ਨਾ ਉਸ ਤਰਾਂ ਨਾ ਟੁੱਟੀ ਜਿਵੇਂ ਟੁੱਟਣੀ ਚਾਹੀਦੀ ਸੀ। ਏਨੇ ਵਿੱਚ ਹੀ ਚੀਨ ਦਾ ਹਮਲਾ ਅਤੇ ਇਸ ਹਮਲੇ ਮਗਰੋਂ "ਸਿਖਸ ਫਾਰ ਜਸਟਿਸ" (ਐਸ ਐਫ ਜੇ) ਵੱਲੋਂ ਚੀਨ ਦੀ ਹਮਾਇਤ ਨੇ ਸਾਰੇ ਘਟਨਾਕ੍ਰਮ ਵਿੱਚ ਤੇਜ਼ੀ ਲੈ ਆਂਦੀ।  ਇਸ ਸਾਰੇ ਮਾਹੌਲ ਵਿੱਚ ਕਾਂਗਰਸ ਪਾਰਟੀ ਦਾ ਨੌਜਵਾਨ ਆਗੂ ਰਵਨੀਤ ਬਿੱਟੂ ਖੁੱਲ ਕੇ ਸਾਹਮਣੇ ਆਇਆ ਕਿ ਖਾਲਿਸਤਾਨ ਦਾ ਨਾਮ ਜਪਦੇ ਫਲਾਂ ਫਲਾਂ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏ। ਬਿੱਟੂ ਨੇ ਜਿਹਨਾਂ ਦਾ ਨਾਮ ਲਿਆ ਉਹਨਾਂ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਦੇ ਨਾਮ ਸ਼ਾਮਲ ਹਨ। ਬਿਆਨ ਤੋਂ ਬਾਅਦ ਐਸ ਐਫ ਜੇ ਦੇ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਸ ਵਿੱਚ ਹੋਰਨਾਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇੱਕ ਵਾਰ ਫੇਰ ਅੱਸੀਵਿਆਂ ਦੇ ਮੁੱਢ ਵਾਲੇ ਹਾਲਤ ਬਣਦੇ ਮਹਿਸੂਸ ਹੋ ਰਹੇ ਹਨ। 
ਲੁਧਿਆਣਾ ਲੋਕ ਸਭਾ ਹਲਕਾ ਤੋਂ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਕੀਤੀ ਹੈ ਕਿ ਉਹ ਗੁਰਪਤਵੰਤ ਸਿੰਘ ਪੰਨੂੰ ਦੀ ਸਿੱਖਜ਼ ਫਾਰ ਜਸਟਿਸ ਦੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਸੂਬੇ ਦੇ ਹਰੇਕ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕਰਨ। ਕਿਉਂਕਿ ਇਹਨਾਂ ਸਾਰਿਆਂ ਨੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
ਉਹਨਾਂ ਦੱਸਿਆ ਕਿ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਚੀਨ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਉਹ ਗਲਵਨ ਵੈਲੀ ਵਿੱਚ ਹੋਈ ਝੜਪ ਵਿੱਚ ਹੋਏ ਨੁਕਸਾਨ ਲਈ ਚੀਨ ਨਾਲ ਹਮਦਰਦੀ ਦਿਖਾਉਂਦੇ ਹਨ ਅਤੇ ਭਾਰਤ ਦੀ ਨਿੰਦਾ ਕਰਦੇ ਹਨ। ਕੀ ਉਹ ਚੀਨ ਨਾਲ ਸਾਡੇ ਸੈਨਿਕਾਂ ਨੂੰ ਮਾਰਨ ਲਈ ਹਮਦਰਦੀ ਜਤਾ ਰਹੇ ਹਨ ਜਿਹਨਾਂ ਦੇ ਸਸਕਾਰ ਦੀਆਂ ਰਸਮਾਂ ਅਜੇ ਵੀ ਸਾਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਚਲ ਰਹੀਆਂ ਹਨ ਜਿੱਥੋਂ 4 ਨੌਜਵਾਨ ਸਿੱਖ ਸੈਨਿਕ ਭਾਰਤ ਦੀ ਰੱਖਿਆ ਲਈ ਸ਼ਹੀਦ ਹੋਏ। ਪੂਰਾ ਦੇਸ਼ ਅਤੇ ਪੰਜਾਬ ਰਾਜ ਅਜੇ ਵੀ ਸਾਡੇ ਜਵਾਨ ਸੈਨਿਕਾਂ ਦੀ ਮੌਤ 'ਤੇ ਸੋਗ ਕਰ ਰਿਹਾ ਹੈ ਪਰ ਇਹ ਕੱਟੜਪੰਥੀ ਲੋਕ ਉਹਨਾ ਦੇ ਕਾਤਲਾਂ ਨਾਲ ਹਮਦਰਦੀ ਜ਼ਾਹਰ ਕਰ ਰਹੇ ਹਨ, ਆਪਣੇ ਕੱਟੜਪੰਥੀ ਏਜੰਡੇ' ਤੇ ਅਗਲੇਰੀ ਗੱਲਬਾਤ ਲਈ ਚੀਨ ਜਾਣ ਦਾ ਆਪਣਾ ਆਪ ਨੂੰ ਸਵੈ-ਸੱਦਾ ਦੇ ਰਹੇ ਹਨ ਅਤੇ ਭਾਰਤ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਚੀਨ ਦਾ ਸਮਰਥਨ ਕਰ ਰਹੇ ਹਨ।
ਪਹਿਲਾ ਕਦਮ ਜੋ ਉਹ ਇਸ ਦਿਸ਼ਾ ਵੱਲ ਲੈ ਰਹੇ ਹਨ, ਉਹ ਹੈ ਪੰਜਾਬੀਆਂ ਨੂੰ ਮੋਬਾਈਲ 'ਤੇ ਕਾਲ ਕਰਕੇ, ਸਿੱਖ ਫ਼ੌਜੀਆਂ ਨੂੰ ਫੌਜ ਨੂੰ ਧੋਖਾ ਦੇਣ ਅਤੇ ਖਾਲਿਸਤਾਨ ਫੋਰਸ ਵਿਚ ਸ਼ਾਮਲ ਹੋਣ ਲਈ 5000 ਵਾਧੂ ਤਨਖਾਹ ਦਾ ਲਾਲਚ ਦੇ ਰਹੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੇ ਪੰਜਾਬ ਦੇ ਬੇਟਿਆਂ 'ਤੇ ਮਾਣ ਹੈ ਅਤੇ ਦੁਨੀਆ ਵਿਚ ਇੰਨੀ ਦੌਲਤ ਨਹੀਂ ਹੈ ਜੋ ਉਹਨਾ ਦੀ ਆਪਣੀ ਜਿੰਦਗੀ ਨੂੰ ਭਾਰਤ ਲਈ ਕੁਰਬਾਨ ਕਰਨ ਦੀ ਭਾਵਨਾ ਨੂੰ ਬਦਲ ਸਕੇ।
ਇਹ ਉਹੀ ਸੰਗਠਨ ਹੈ ਜੋ ਖਾਲਿਸਤਾਨ ਦੀ ਮੰਗ ਕਰਦਾ ਹੈ ਅਤੇ ਹਾਲ ਹੀ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਦੁਆਰਾ ਇਸਦੀ ਹਮਾਇਤ ਕੀਤੀ ਗਈ ਹੈ। ਮੈਨੂੰ ਇਹ ਸੋਚ ਕੇ ਅਫਸੋਸ ਹੁੰਦਾ ਹੈ ਕਿ ਇਹ ਲੋਕ ਉੱਚ ਅਹੁਦਿਆਂ 'ਤੇ ਕਾਬਜ਼ ਹਨ, ਭਾਰਤ ਵਿਚ ਸੁੱਖ-ਸਹੂਲਤਾਂ ਅਤੇ ਪ੍ਰਸਿੱਧੀ ਦਾ ਆਨੰਦ ਮਾਣ ਰਹੇ ਹਨ ਪਰ ਇਕ ਅਜਿਹੇ ਸੰਗਠਨ ਦਾ ਸਮਰਥਨ ਕਰ ਰਹੇ ਹਨ ਜੋ ਸਾਡੇ ਭਾਰਤੀ ਸੈਨਿਕਾਂ ਦੀ ਸ਼ਹਾਦਤ' ਤੇ ਖੁਸ਼ੀ ਜ਼ਾਹਰ ਕਰ ਰਹੀ ਹੈ।
ਉਹਨਾਂ ਕਿਹਾ ਕਿ ਉਹ ਸੁਖਬੀਰ ਬਾਦਲ, ਸ੍ਰੀਮਤੀ ਹਰਸਿਮਰਤ ਕੌਰ ਅਤੇ ਬਿਕਰਮ ਮਜੀਠੀਆ ਨੂੰ ਕਹਿਣਾ ਚਾਹੁੰਦੇ ਹਨ ਕਿ ਹੁਣ ਘੱਟੋ ਘੱਟ ਉਹਨਾਂ ਨੂੰ ਜਥੇਦਾਰ ਦੇ ਸੰਬੰਧ ਵਿਚ ਆਪਣੇ ਸਟੈਂਡ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਕੀ ਉਹ ਅਜੇ ਵੀ ਉਸਦੇ ਸਮਰਥਨ ਵਿੱਚ ਹਨ? ਅਜੇ ਵੀ ਬਹੁਤ ਦੇਰ ਨਹੀ ਹੈ. ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਇਸ ਅੱਗ ਨੂੰ ਵੱਧ ਫੈਲਣ ਤੋਂ ਰੋਕਣ
ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਜੱਥੇਦਾਰ ਹਰਪ੍ਰੀਤ ਸਿੰਘ, ਜੈਜ਼ੀ ਬੀ ਅਤੇ ਦਿਲਜੀਤ ਦੁਸਾਂਝ ਖਿਲਾਫ ਹਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਜਾਵੇ ਜਿਹਨਾਂ ਨੇ ਪੰਨੂ ਅਤੇ ਐਸਐਫਜੇ ਦੀ ਖਾਲਿਸਤਾਨ ਦੀ ਮੰਗ ਦਾ ਖੁੱਲ• ਕੇ ਸਮਰਥਨ ਕਰ ਇਸ ਸੰਸਥਾ ਦਾ ਇੱਕ ਹਿੱਸਾ ਬਣੇ ਜਿਸ ਨੇ ਅੱਜ ਸਾਡੇ ਸ਼ਹੀਦਾਂ ਦਾ ਮਜ਼ਾਕ ਉਡਾਇਆ ਹੈ।  
ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀ ਮੰਗ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ। ਹੁਣ ਦੇਖਣਾ ਹੈ ਕਿ ਮੌਜੂਦਾ ਸਥਿਤੀਆਂ ਵਿੱਚ ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਕੀ ਰੁੱਖ ਅਖਤਿਆਰ ਕਰਦੀਆਂ  ਹਨ। 

Friday, January 13, 2017

ਵਿਗੜ ਰਿਹਾ ਵਾਤਾਵਰਨ ਮਨੁੱਖਤਾ ਲਈ ਵੱਡਾ ਖਤਰਾ

ਕੈਨੇਡੀਅਨ ਐਮ ਪੀ ਦਰਸ਼ਨ ਸਿੰਘ ਕੰਗ ਨੇ ਦਿੱਤਾ ਸੁਚੇਤ ਯਤਨਾਂ ਦੀ ਲੋੜ 'ਤੇ ਜ਼ੋਰ 
ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ. ਦਰਸ਼ਨ ਸਿਘ ਕੰਗ ਨੂੰ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਸਨਮਾਨਤ ਕਰਦੇ ਹੋਏ ਹਰਦਿਆਲ ਸਿੰਘ ਅਮਨ ,
ਡਾ. ਨਿਰਮਲ ਜੌੜਾ ਅਤੇ ਹੋਰ
ਲੁਧਿਆਣਾ: 13 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
     ਪੰਜਾਬ ਦੇ ਦੌਰੇ ਤੇ ਆਏ ਕੇਨੇਡਾ ਦੇ ਕੈਲਗਿਰੀ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਸ. ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਦਿਨੋਂ ਦਿਨ ਵਿਗੜ ਰਿਹਾ ਵਾਤਾਵਰਨ ਮਨੁੱਖਤਾ ਲਈ ਵੱਡਾ ਖਤਰਾ ਹੈ ਜਿਸ ਲਈ ਸੁਚੇਤ ਯਤਨਾਂ ਦੀ ਲੋੜ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਸਾਨੂੰ ਮੁਆਫ ਨਹੀਂ ਕਰੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਹਨਾਂ ਨੇ ਅੱਜ ਇਥੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਆਯੋਜਿਤ ਇੱਕ ਵਿਸ਼ੇਸ ਸਮਾਗਮ ਦੌਰਾਨ ਕੀਤਾ। ਉਹਨਾਂ  ਕਿਹਾ ਕਿ ਸਿਹਤਮੰਦ ਧਰਤੀ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਕੁਦਰਤ ਦੀ ਬਹੁਤ ਵੱਡੀ ਨਿਆਮਤ ਹਨ ਜਿੰਨਾ ਨੂੰ ਸੰਭਾਲਣਾ ਜ਼ਰੂਰੀ ਹੈ ਤਾਂ ਹੀ ਅਸੀਂ ਖੁਦ ਵੀ ਖੁਸ਼ਹਾਲ ਰਹਾਂਗੇ ਅਤੇ ਆਪਣੇ ਬਚਿਆਂ ਨੂੰ ਵੀ ਭਵਿੱਖ ਲਈ ਇੱਕ ਕੀਮਤੀ ਤੋਹਫਾ ਦੇ ਸਕਾਂਗੇ। ਪੰਜਾਬ ਦੇ ਗੌਰਵਮਈ ਵਿਰਸੇ ਦੀ ਗੱੱਲ ਕਰਦਿਆਂ ਸ. ਕੰਗ ਨੇ ਕਿਹਾ ਕਿ ਇਹ ਗੁਰੁਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਿਥੇ ਬਾਬਾ ਨਾਨਕ ਜੀ ਨੇ ਹਿਾ ਸੀ ਕਿ ‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ‘ ਇਸ ਲਈ ਇਸ ਧਰਤੀ ਤੇ ਕਨਿਆਂ ਭਰੂਣ ਹਤਿਆ ਅਤੇ ਨਸ਼ਿਆਂ ਵਰਗੀ ਬਿਮਾਰੀ ਸ਼ੋਭਾ ਨਹੀਂ ਦਿੰਦੀ। ਸ. ਕੰਗ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਵਿਧਾਨ ਸਭਾ ਲਈ ਚੋਣਾਂ ਹੋ ਰਹੀਆਂ ਹਨ ਜਿਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਗੰਧਲੇ ਹੋ ਰਹੇ ਵਾਤਾਵਰਣ , ਭਰੂਣ ਹਤਿਆ ਅਤੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਬਚਨਬੱਧ ਹੋਣਾ ਚਾਹੀਦੀ ਹੈ।
                   ਸਵਾਗਤੀ ਸ਼ਬਦਾਂ ਦੌਰਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਕਿ ਵਿਕਸਤ ਮੁਲਕਾਂ ਵਿੱਚ ਪੰਜਾਬੀਆਂ ਵੱਲੋਂ ਕੀਤੀ ਤਰੱਕੀ ਤੇ ਸਾਨੂੰ ਹਮੇਸ਼ਾ ਮਾਣ ਹੈ। ਸ. ਅਮਨ ਨੇ ਕਿਹਾ ਕਿ ਸਾਨੂੰ ਸ. ਦਰਸ਼ਨ ਸਿੰਘ ਕੰਗ ਵਰਗੇ ਪੰਜਾਬੀਆਂ ਤੇ ਮਾਣ ਹੈ ਜੋ ਸੱਤ ਸਮੁੰਦਰ ਪਾਰ ਰਹਿਕੇ ਵੀ ਆਪਣੀ ਧਰਤੀ ਅਤੇ ਲੋਕਾਂ ਨਾਲ ਜੁੜੇ ਹਨ। ਉਘੇ ਰੰਗਕਰਮੀ ਡਾ ਨਿਰਮਲ ਜੌੜਾ ਨੇ ਸ. ਕੰਗ ਦੇ ਸੰਘਰਸ਼ਮਈ ਜੀਵਨ ਦੀ ਗਾਥਾ ਸਭ ਨਾਲ ਸਾਂਝੀ ਕਰਦਿਆਂ ਦਸਿਆ ਕਿ ਸਧਾਰਨ ਪਰਿਵਾਰ ਵਿੱਚ ਜਨਮੇ ਸ. ਕੰਗ ਨੇ ਆਪਣੀ ਮਿਹਨਤ, ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਵੱਡੇ ਮੁਕਾਮ ਨੂੰ ਹਾਸਲ ਕੀਤਾ ਹੈ ਅਤੇ ਅੱਜ ਵੀ ਨਿਮਰਤਾ ਅਤੇ ਭਾਈਵਾਲੀ ਦੇ ਮੁਦੱਈ ਹਨ। ਇਸ ਮੌਕੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਸ. ਕੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸ. ਕੰਗ ਨੇ ਸਿਗਮਾ ਕਾਲਜ ਆਫ ਫਿਜ਼ੀਓਥਰੈਪੀ ਦਾ ਉਦਘਾਰਨ ਕੀਤਾ ਜਿਥੇ ਡਾ ਸਤਪਾਲ ਭਨੋਟ , ਡਾ ਚੰਦਰ ਭਨੋਟ ਅਤੇ ਸਮੂਹ  ਪ੍ਰਬੰਧਕਾਂ ਵੱਲੋਂ ਉਹਨਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ. ਜਸਮੇਰ ਸਿੰਘ ਢੱਟ , ਰਵਿੰਦਰ ਰੰਗੂਵਾਲ ਅਤੇ ਜਰਨੈਲ ਸਿੰਘ ਤੂਰ ਨੇ ਵੀ ਸੰਭਧਿਨ ਕੀਤਾ। ਫਾਊਂਡੇਸ਼ਨ ਵੱਲੋਂ ਹਰਪ੍ਰੀਤ ਸਿੰਘ ਧਾਲੀਵਾਲ ਨੇ ਸਭ ਦਾ ਧੰਨਵਾਦ ਕੀਤਾ।