Showing posts with label Kisan Andolan. Show all posts
Showing posts with label Kisan Andolan. Show all posts

Wednesday, February 21, 2024

ਨੌਜਵਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਨਾਲ ਹੋਰ ਤਿੱਖਾ ਹੋਵੇਗਾ ਕਿਸਾਨ ਅੰਦੋਲਨ

 Wednesday 21st February 2023 at 21:50

22 ਫ਼ਰਵਰੀ ਦੀ ਚੰਡੀਗੜ੍ਹ ਮੀਟਿੰਗ ਵਿੱਚ ਅਹਿਮ ਫੈਸਲਿਆਂ ਦੀ ਸੰਭਾਵਨਾ 

*ਖਨੌਰੀ ਵਿਖੇ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ

*ਸੰਯੁਕਤ ਕਿਸਾਨ ਮੋਰਚਾ ਵਲੋਂ ਤਿੱਖੇ ਸੁਰ ਦਾ ਵੀ ਇਸ਼ਾਰਾ 

*ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਉੱਪਰ ਧਰਨੇ ਜਾਰੀ ਰਹੇ 

*ਨੌਜਵਾਨ ਸ਼ਹੀਦ ਕਿਸਾਨ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ ਭੇਟ ਕੀਤੀ ਗਈ

*ਭਾਜਪਾ ਦੇ 20 ਆਗੂਆਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਰਹੇ 

*37 ਟੋਲ ਪਲਾਜ਼ਾ ਵੀ ਟੋਲ ਫ੍ਰੀ ਰੱਖੇ ਗਏ 

*ਦੋ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਵੀ ਰੋਸ ਧਰਨੇ ਦਿੱਤੇ ਗਏ 

*ਅਗਲੇ ਸੰਘਰਸ਼ ਦੀ ਰੂਪ ਰੇਖਾ ਲਈ 22 ਫਰਵਰੀ ਨੂੰ ਦੇਸ਼ ਪੱਧਰੀ ਮੀਟਿੰਗ  ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 


ਚੰਡੀਗੜ੍ਹ//ਜਲੰਧਰ:20 ਫਰਵਰੀ 2024: (ਐਮ ਐਸ ਭਾਟੀਆ//ਪੰਜਾਬ ਸਕਰੀਨ ਡੈਸਕ)::

ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹਾਦਤ ਮਗਰੋਂ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਰੋਸ ਅਤੇ ਗਮ ਦੀ ਲਹਿਰ ਤਿੱਖੀ ਹੋ ਗਈਹੈ। ਪਰਿਵਾਰ ਅਤੇ ਦੇਸ਼ ਲਈ ਬਹੁਤ ਸਾਰੇ ਸੁਪਨੇ ਸੰਜੋ ਕੇ ਬੈਠਾ ਸ਼ੁਭਕਰਨ ਸਿੰਘ ਉਸ ਹਮਲਾਵਰ  ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਿਹੜਾ ਜੀਣ ਦੀ ਪੈਂਟ ਪਾ ਕੇ ਵਰਦੀਧਾਰੀ ਫੋਰਸਾਂ ਦੇ ਨਾਲ ਹੀ ਖੜਾ ਸੀ। ਇਸ ਨੇ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਐਨ ਪਿਛਲੇ ਪਾਸਿਓਂ ਗੋਲੀ ਮਾਰੀ। ਆਖਿਰ ਇਹ ਕਾਤਲ ਹਮਲਾਵਰ ਕੌਣ ਸੀ? ਇਸ ਸੁਆਲ ਨੂੰ ਲੈ ਕੇ ਵਿਵਾਦ ਵੀ ਉੱਠ ਖੜਾ ਹੋਇਆ ਹੈ।  ਅਜਿਹੇ ਹਮਲਾਵਰ ਹੋਰ ਕਿੰਨੇ ਕੁ ਹਨ ਅਤੇ ਇਹ ਕਿਸ ਹੁਕਮ ਨਾਲ ਇਥੇ ਪੁੱਜੇ ਅਜਿਹੇ ਕਿ ਸੁਆਲ ਅਜੇ ਹੋਰ ਗਰਮ ਹੋਣੇ ਹਨ। 

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ 23 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ। ਕੌਣ ਜ਼ਿੰਮੇਵਾਰ 23 ਸਾਲ ਦੀ ਉਮਰ ਦੇ ਸ਼ੁਭਕਰਨ ਸਿੰਘ ਦੀ ਮੌਤ ਲਈ?

 ਕਿਸਾਨ ਜਥੇਬੰਦੀਆਂ ਨੇ ਅੱਜ ਭਾਜਪਾ ਆਗੂਆਂ ਅਤੇ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਸੁਆਲ ਅੱਜ ਵੱਖ ਵੱਖ ਇਕੱਠਾਂ ਵਿੱਚ ਬੇਹੱਦ ਰੋਸ ਅਤੇ ਰੋਹ ਨਾਲ ਪੁਛੇ ਜਾਂਦੇ ਰਹੇ ਕਿ ਕਿਸ ਨੇ ਚਲਾਈ ਸ਼ੁਭਕਰਨ ਸਿੰਘ ਦੇ ਸਿਰ 'ਤੇ ਗੋਲੀ? ਵਰਦੀਧਾਰੀਆਂ ਵਿੱਚ ਇਹ ਬਿਨਾ ਵਰਦੀ ਵਾਲਾ ਕੌਣ ਸੀ? ਅੱਜ ਇਹ ਦੋਸ਼ ਵੀ ਲੱਗਦੇ ਰਹੇ ਕਿ ਤੀਰ ਗੈਸ ਦੇ ਨਾਮ ਹੇਠ ਪਤਾ ਨਹੀਂ ਕਿਹੜੇ ਕੀੜੇ ਕੈਮੀਕਲ ਅਤੇ ਜ਼ਹਿਰੀਲੇ ਪਦਾਰਥ ਇਸ ਧੂੰਏ ਵਿਚ ਘੋਲੇ ਜਾ ਰਹੇ ਹਨ। ਇਹਨਾਂ ਵਿਵਾਦਬਨ ਨਾਲ ਸਬੰਧਤ ਸੁਆਲ ਵੀ ਅਜੇ ਕਿਸਾਨੀ ਮੰਗਾਂ ਦੀ ਲਿਸਟ ਵਿਚ ਸ਼ਾਮਲ ਹੋਣੇ ਹਨ। 

ਕਿਸਾਨੀ ਮੰਗਾਂ ਸੰਬੰਧੀ ਇਥੇ ਵਰਨਣਯੋਗ ਹੈ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਅਤੇ ਕਿਸਾਨਾਂ ਤੇ ਜਬਰ ਕਰਨ ਵਿਰੁੱਧ  ਸੂਬੇ ਭਰ ਵਿੱਚ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਅਤੇ ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਤਿੰਨ ਦਿਨਾਂ ਲਈ ਦਿਨ ਰਾਤ ਦੇ ਧਰਨੇ  ਦੂਜੇ ਦਿਨ ਵੀ ਜਾਰੀ ਰਹੇ। ਇਹਨਾਂ ਧਰਨਿਆਂ ਨੇ ਕਿਸਾਨੀ ਮੰਗਾਂ ਤੋਂ ਅਜੇ ਤੱਕ ਨਾਵਾਕਫ਼ਾਂ ਵਾਂਗ ਚੱਲ ਰਹੇ ਲੋਕਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਿਆ। 

ਇਸੇ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦਾ ਮ੍ਰਿਤਕ ਸਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੱਖਿਆ ਗਿਆ ਹੈ ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਰਾਮਿੰਦਰ ਸਿੰਘ ਪਟਿਆਲਾ, ਦਲਜੀਤ ਸਿੰਘ ਚੱਕ, ਗੁਰਮੀਤ ਸਿੰਘ ਦਿੱਤੂਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਗੁਰਵਿੰਦਰ ਸਿੰਘ ਬੱਲੋ, ਚਰਨਜੀਤ ਸਿੰਘ ਝੁੰਗੀਆ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ ਸਮੇਤ ਕਿਸਾਨਾਂ ਦੇ ਇੱਕ ਵੱਡੇ ਜਥੇ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿੰਡ ਵਾਸੀਆਂ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਸੂਬਾ ਪੱਧਰ ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਸੂਬੇ ਭਰ ਵਿੱਚ 20 ਭਾਜਪਾ ਆਗੂਆਂ ਦੇ ਘਰਾਂ ਸਾਹਮਣੇ, 37 ਟੋਲ ਪਲਾਜ਼ਾ ਟੋਲ ਫ੍ਰੀ ਕਰਕੇ ਅਤੇ ਦੋ ਜ਼ਿਲਿਆਂ ਹੁਸ਼ਿਆਰਪੁਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਕੁੱਲ ਮਿਲਾ ਕੇ 59 ਸਥਾਨਾਂ ਤੇ ਕਿਸਾਨ ਜੱਥੇਬੰਦੀਆਂ ਨੇ ਧਰਨੇ ਜਾਰੀ ਹਨ। 

ਭਾਜਪਾ ਆਗੂਆਂ ਜਿਨ੍ਹਾਂ ਦੇ ਘਰਾਂ ਸਾਹਮਣੇ ਧਰਨੇ ਜਾਰੀ ਹਨ ਉਨ੍ਹਾਂ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਸੁਰਜੀਤ ਕੁਮਾਰ ਜਿਆਣੀ, ਰਾਣਾ ਗੁਰਮੀਤ ਸੋਢੀ, ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਹਰਜੀਤ ਸਿੰਘ, ਅਰਵਿੰਦ ਖੰਨਾ,ਕਾਕਾ ਸਿੰਘ ਕੰਬੋਜ, ਦੀਦਾਰ ਸਿੰਘ ਭੱਟੀ, ਕੇਵਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਕਾ, ਰਜਿੰਦਰ ਮੋਹਨ ਸਿੰਘ ਛੀਨਾ, ਅਮਰਪਾਲ ਸਿੰਘ ਬੋਨੀ, ਫਤਿਹਜੰਗ ਸਿੰਘ ਬਾਜਵਾ, ਰਾਕੇਸ਼ ਕੁਮਾਰ ਜੈਨ, ਭੁਪੇਸ਼ ਅਗਰਵਾਲ, ਰਾਜੇਸ਼ ਪੇਠਲੀ ਅਤੇ ਡਾ ਸੀਮਾਂਤ ਗਰਗ ਆਦਿ ਸ਼ਾਮਲ ਹਨ। ਕਿਸਾਨ ਜਥੇਬੰਦੀਆਂ ਨੇ ਸੂਬੇ ਦੀਆਂ ਪ੍ਰਮੁੱਖ ਜਰਨੈਲੀ ਸੜਕਾਂ ਉੱਤੇ 37 ਟੋਲ ਪਲਾਜ਼ਿਆ ਨੂੰ ਟੋਲ ਫ੍ਰੀ ਕੀਤਾ ਹੋਇਆ ਹੈ।

 ਅੱਜ ਦੇ ਧਰਨਿਆਂ ਵਿੱਚ ਬੁਲਾਰਿਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਤੇ ਢਾਹੇ ਜਾ ਜਬਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਦੇ ਬਾਵਜੂਦ ਕਿਸਾਨ ਲਹਿਰ ਨੂੰ ਦਬਾਇਆ ਨਹੀ ਜਾ ਸਕੇਗਾ ਉਲਟਾ ਕਿਸਾਨਾਂ ਦਾ ਡੁੱਲਿਆ ਖੂਨ ਇਸ ਨੂੰ ਹੋਰ ਪ੍ਰਚੰਡ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਸੱਤਾ ਦੇ ਹੰਕਾਰ ਵਿੱਚ  ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਕੇ ਦੱਸ ਦਿੱਤਾ ਹੈ ਕਿ ਉਹ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਐਮ ਐਸ ਪੀ ਦੇ ਮਾਮਲੇ ਵਿਚ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਅਤੇ ਕਿਸਾਨਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਸਮੇਤ ਹੋਰ ਕਿਸਾਨੀ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

 ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਇਹ ਧਰਨੇ 22 ਫਰਵਰੀ ਸ਼ਾਮ ਪੰਜ ਵਜੇ ਤੱਕ ਜਾਰੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਦੇਸ਼ ਪੱਧਰ ਦੀ ਮੀਟਿੰਗ ਭਲਕੇ 22 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਵੇਗੀ।

 ਅੱਜ ਦੇ ਧਰਨਿਆਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ , ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ, ਬਲਦੇਵ ਸਿੰਘ ਨਿਹਾਲਗ੍ਹੜ, ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀਨੰਗਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਸੁੱਖਗਿੱਲ ਮੋਗਾ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ,ਬਲਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਟਾਂਡਾ,ਮਲੂਕ ਸਿੰਘ ਹੀਰਕੇ, ਬਲਵਿੰਦਰ ਸਿੰਘ ਰਾਜੂਔਲਖ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਹਰਦੇਵ ਸਿੰਘ ਸੰਧੂ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ ਅਤੇ ਬੋਘ ਸਿੰਘ ਮਾਨਸਾ ਆਦਿ ਨੇ ਕੀਤੀ।

ਕਿਸਾਨ ਅੰਦੋਲਨ ਨਾਲ ਸਬੰਧਤ ਮੀਡੀਆ ਸੈਲ ਵੀ ਇਸ ਦਿਸ਼ਾ ਵਿਚ ਸਰਗਰਮ ਹੈ। ਕਿਸਾਨ ਆਗੂ ਇਕ ਇਕ ਥਾਂ ਅਤੇ ਇੱਕ ਇੱਕ ਘਟਨਾ ਦੀ ਪੂਰੀ ਖਬਰ ਤੋਂ ਜਾਣੂ ਰਹਿੰਦੇ ਹਨ। ਲੰਗਰ ਦੀਆਂ ਟਰਾਲੀਆਂ ਰੋਕੇ ਜਾਣ ਦੇ ਐਕਸ਼ਨ ਦੀ ਵੀ ਤਿੱਖੀ ਨਿਖੇਧੀ ਕੀਤੀ ਗਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, February 18, 2022

ਕਿਸਾਨ ਰੋਹ ਦੇ ਸਾਹਮਣੇ ਲਈ ਤਿਆਰ ਰਹੇ ਸੂਬੇ 'ਚ ਨਵੀਂ ਬਣਨ ਵਾਲੀ ਸਰਕਾਰ

18th February 2022 at 6:00 PM

ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਵਿੱਚ ਕੀਤੀ ਗਈ ਵਿਸ਼ੇਸ਼ ਮੀਟਿੰਗ 

*ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਰੂਪ ਰੇਖਾ ਕੀਤੀ ਤਿਆਰ

*ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਸੂਬੇ ਵਿੱਚ ਨਵੀਂ ਬਣਨ ਵਾਲੀ ਸਰਕਾਰ

*ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ ਸੰਘਰਸ਼ ਤਿੱਖਾ ਕੀਤੇ ਜਾਣ ਦਾ ਐਲਾਨ 

*ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਲੁਧਿਆਣਾ ਵਿੱਚ ਹੋਈ ਵਿਸ਼ੇਸ਼ ਮੀਟਿੰਗ

*ਪੰਜਾਬੀ ਨੌਜਵਾਨ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ

     ਹਿਜਾਬ 'ਤੇ ਪਾਬੰਦੀ ਦੀ ਵੀ ਤਿੱਖੀ ਨਿਖੇਧੀ    

ਲੁਧਿਆਣਾ
: 18 ਫਰਵਰੀ 2022: (ਪੰਜਾਬ ਸਕਰੀਨ ਡੈਸਕ):: 
ਕਿਸਾਨ ਅੰਦੋਲਨ ਇੱਕ ਵਾਰ ਫੇਰ ਤਿਆਰ ਹੈ। ਇਸ ਵਾਰ ਕਿਸਾਨ ਅੰਦੋਲਨ ਸਿਰਫ ਦਿੱਲੀ ਦੀਆਂ ਬਰੂਹਾਂ 'ਤੇ ਹੀ ਨਹੀਂ ਬਲਕਿ ਕਈ ਥਾਂਵਾਂ ਤੇ ਇੱਕੋ ਵੇਲੇ ਚੱਲਣ ਦੀ ਸੰਭਾਵਨਾ ਹੈ। ਦਿੱਲੀ ਤੋਂ ਕਿਸਾਨਾਂ ਦੀ ਵਾਪਿਸੀ ਵੇਲੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਦੀ ਮੰਗ ਦੇ ਨਾਲ ਨਾਲ ਹੋਰ ਸਥਾਨਕ ਮੁੱਦੇ ਵੀ ਜੁੜ ਸਕਦੇ ਹਨ। ਵੋਟਾਂ ਪੈਣ ਤੋਂ ਐਨ ਡੇੜ ਦੋ ਦਿਨ ਪਹਿਲਾਂ ਕੀਤੀ ਗਈ ਇਸ ਮੀਟਿੰਗ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸੂਬੇ ਵਿੱਚ ਬਣਨ ਵਾਲੀ ਨਵੀਂ ਸਰਕਾਰ ਹੁਣ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੀਟਿੰਗ ਨੇ ਦੀਪ ਸਿੱਧੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਹਿਜਾਬ 'ਤੇ ਪਬੰਦੀ ਦੀ ਵੀ ਤਿੱਖੀ ਨਿਖੇਧੀ ਕੀਤੀ ਹੈ। 

ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਇੰਦਰਜੀਤ ਸਿੰਘ ਕੋਟਬੁੱਢਾ, ਹਰਪਾਲ ਸਿੰਘ ਸੰਘਾ ਅਤੇ ਸਤਨਾਮ ਸਿੰਘ ਬਾਗੜੀਆ ਦੀ ਪ੍ਰਧਾਨਗੀ ਹੇਠ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਲੁਧਿਆਣਾ ਵਿੱਚ ਹੋਈ। ਅੱਜ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਪ੍ਰੋਗਰਾਮਾਂ ਤੇ ਤਸੱਲੀ ਪ੍ਰਗਟਾਉਦਿਆਂ ਕੇੰਦਰ ਸਰਕਾਰ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਕਿ ਅੰਦੋਲਨ ਦੌਰਾਨ ਦਰਜ ਕੇਸ ਵਾਪਸ ਲੈਣ, ਐੱਮਐੱਸਪੀ ਦਾ ਗਰੰਟੀ ਕਾਨੂੰਨ ਬਣਾਉਣ ਅਤੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦੇਣ ਦੀਆਂ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ ਨਹੀਂ ਤਾਂ ਪੰਜ ਸੂਬਿਆਂ ਦੀਆਂ ਚੋਣਾਂ ਪਿੱਛੋਂ ਸੰਯੁਕਤ ਕਿਸਾਨ ਕਿਸਾਨ ਮੋਰਚਾ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ। 

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਅੰਦਰ ਕਰਜੇ ਅਤੇ ਫਸਲਾਂ ਦੇ ਭਾਅ ਦੀ ਗਾਰੰਟੀ ਲਈ ਸੰਘਰਸ਼ ਵਿੱਢਿਆ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਪੂਰੀ ਨਾ ਹੋਣ ਦੀ ਸੂਰਤ ਵਿੱਚ ਨਵੀਂ ਸਰਕਾਰ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਪਵੇਗਾ ।  ਇਸ ਮੌਕੇ ਸ਼ੋਕ ਮਤੇ ਰਾਹੀਂ ਪੰਜਾਬੀ ਨੌਜਵਾਨ ਅਦਾਕਾਰ ਦੀਪ ਸਿੱਧੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਇਸ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਅੰਦਰ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾ ਰਹੀ ਹੈ ਤਾਂ ਜੋ ਨਵੀਂ ਸਰਕਾਰ ਬਣਨ ਤੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀਆਂ ਦਾ ਇੱਕ ਵਫ਼ਦ ਬਿਜਲੀ ਬੋਰਡ ਦੇ ਮੁੱਖ ਚੀਫ ਨੂੰ ਮਿਲ ਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰੇਗਾ। ਅੱਜ ਦੀ ਮੀਟਿੰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰ ਵੱਲੋਂ ਗੰਨੇ ਦੀ ਕੀਤੀ ਜਾਣ ਵਾਲੀ ਕਾਊੰਟਰ ਪੇਮੈਂਟ ਅਤੇ ਬਕਾਏ ਦੀ ਅਦਾਇਗੀ ਨੂੰ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਨੇ ਕਰਨਾਟਕਾ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਮੁਸਲਿਮ ਲੜਕੀਆਂ ਦੇ ਧਾਰਮਿਕ ਚਿੰਨ੍ਹ ਹਿਜਾਬ ਪਾਉਣ ਤੇ ਲਾਈ ਜਾ ਰਹੀ ਪਾਬੰਦੀ ਦੀ ਨਿਖੇਧੀ ਕੀਤੀ। 

ਅੱਜ ਦੀ ਮੀਟਿੰਗ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਡਾ. ਦਰਸ਼ਨਪਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਬੀਕੇਯੂ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਇੱਕ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ, ਕਿਸਾਨ ਮਜ਼ਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁੱਖ ਸਿੰਘ ਬਾਜਵਾ, ਸੁਖਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਬੀਕੇਯੂ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬੀਕੇਯੂ ਖੋਸਾ ਦੇ ਪ੍ਰਧਾਨ ਸਿਕੰਦਰ ਸਿੰਘ ਖੋਸਾ, ਬੀਕੇਯੂ ਲੱਖੋਵਾਲ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋ ਅਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਪਾਲ ਮਾਜਰਾ, ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਬਖ਼ਸ਼ ਬਰਨਾਲਾ, ਦੋਆਬਾ ਕਿਸਾਨ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਦੇ ਪ੍ਰਧਾਨ ਹਰਸੁਲਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਤੋਂ ਮੀਤ ਪ੍ਰਧਾਨ ਬਲਜੀਤ ਸਿੰਘ ਗਰੇਵਾਲ, ਬੀਕੇਯੂ ਸਿੱਧੂਪੁਰ ਤੋਂ ਜਸਬੀਰ ਸਿੰਘ, ਜੈ ਜਵਾਨ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਆਦਿ ਆਗੂ ਹਾਜਰ ਸਨ। 

Wednesday, December 15, 2021

ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ...!

 ਅਭੀ ਤੋਂ ਯਿਹ ਅੰਗੜਾਈ ਹੈ! ਆਗੇ ਔਰ ਲੜਾਈ ਹੈ!

ਸਲਾਮ ਦਿੱਲੀ ਮੋਰਚੇ ਨੂੰ ਆ ਰਹੇ ਹਾਂ ਪੰਜਾਬ ਨੂੰ ਅਸੀਂ ਲੜਾਗੇ ਲੜ ਕੇ ਮਰ ਚੁੱਕਿਆਂ ਨੂੰ ਜਿੰਦਾ ਰੱਖਣ ਲਈ

ਲੁਧਿਆਣਾ//ਖਰੜ: 15 ਦਸੰਬਰ 2021: (ਪੰਜਾਬ ਸਕਰੀਨ ਡੈਸਕ ਅਤੇ ਲੋਕ ਮੀਡੀਆ ਮੰਚ)::

ਕੋਈ ਵੇਲਾ ਸੀ ਜਦੋਂ ਖੱਬੀਆਂ ਧਿਰਾਂ ਨਾਲ ਜੁੜੀਆਂ ਕਲਾਕਾਰਾਂ ਦੀਆਂ ਟੋਲੀਆਂ ਪੂਰੀ ਤਰ੍ਹਾਂ ਸਰਗਰਮ ਸਨ। ਇਪਟਾ ਦੇ ਨਾਲ ਨਾਲ ਇਸਤਰੀ ਸਭਾ ਵਿੱਚ ਵੀ ਗੀਤ ਸੰਗੀਤ ਅਹਿਮ ਰਹਿੰਦਾ। ਮਾਰਕਸੀ ਸੋਚ ਵਾਲੇ ਗੀਤਾਂ ਤੋਂ ਲੈ ਕੇ ਦਮਾ ਦਮ ਮਸਤ ਕਲੰਦਰ ਤੱਕ ਦੇ ਗੀਤ ਗੂੰਜਦੇ ਹੁੰਦੇ ਸਨ। ਉਦੋਂ ਪੰਥਕ ਹਲਕਿਆਂ ਨਾਲ ਸਾਂਝ ਵੀ ਹੁੰਦੀ ਸੀ ਕਾਮਰੇਡਾਂ ਦੀ। ਉਹਨਾਂ ਦਿਨਾਂ ਵਿੱਚ ਬੜੇ ਗੀਤ ਹਰਮਨ ਪਿਆਰੇ ਹੋਏ। ਇੱਕ ਗੀਤ ਹੁੰਦਾ ਸੀ ਅਮਰਜੀਤ ਗੁਰਦਾਸਪੁਰੀ ਹੁਰਾਂ ਦਾ ਲਿਖਿਆ ਹੋਇਆ-ਜਿਸ ਦੀਆਂ ਕੁਝ ਸਤਰਾਂ ਅੱਜ ਵੀ ਯਾਦ ਹਨ-ਇਪਟਾ ਅਤੇ ਇਸਤਰੀ ਸਭ ਦੇ ਮੈਂਬਰਾਂ ਨੇ ਇਸਨੂੰ ਏਨੀ ਵਧੀਆ ਤਰ੍ਹਾਂ ਗਾਇਆ ਕਿ ਇਸਨੂੰ ਸਕੂਲਾਂ ਦੇ ਬੱਚੇ ਵੀ ਆਪਣੇ ਸਮਾਗਮਾਂ ਵਿੱਚ ਗਾਉਣ ਲੱਗ ਪਏ। 

ਮੁੜਿਆ ਲਾਮਾਂ ਤੋਂ--

ਸਾਡੇ ਘਰੀਂ ਬੜਾ ਰੁਜ਼ਗਾਰ! 

ਕਣਕਾਂ ਨਿੱਸਰ ਪਈਆਂ!

ਘਰ ਆ ਕੇ ਝਾਤੀ ਮਾਰ!

ਮੁੜਿਆ ਲਾਮਾਂ ਤੋਂ.......

ਇਸ ਗੀਤ ਵਿੱਚ ਜੰਗ ਵਿੱਚ ਗਏ ਮਰਦਾਂ ਨੂੰ ਬੁਲਾਇਆ ਜਾਂਦਾ ਸੀ ਕਿ ਉਹ ਰੋਜ਼ਗਾਰਾਂ ਪਿਛੇ ਬਸਰੇ ਡੀਐਮ ਲੰਮਾਂ ਨਾ ਲੜਦੇ ਫਿਰਨ। ਹੁਣ ਘਰ ਦੀ ਖੇਤੀ ਵਿੱਚ ਹੀ ਬਥੇਰੀ ਕਣਕ ਹੋ ਗਈ ਹੈ। ਦੋ ਵੇਲਿਆਂ ਦੀ ਰੋਟੀ ਲਈ ਜੰਗ ਦੇ ਖਤਰਿਆਂ ਨੂੰ ਉਠਾਉਣਾ ਉਸ ਵੇਲੇ ਵੀ ਪੰਜਾਬੀਆਂ ਦਾ ਨਸੀਬ ਬਣ ਚੁੱਕਿਆ ਸੀ। ਇਸ ਗੀਤ ਦੀਆਂ ਲਾਈਨਾਂ ਆਵਾਜ਼ ਦਿਆ ਕਰਦਿਆਂ ਸਨ--

ਮੁੜਿਆ ਲਾਮਾਂ ਤੋਂ--

ਸਾਡੇ ਘਰੀਂ ਬੜਾ ਰੁਜ਼ਗਾਰ! 

ਕਣਕਾਂ ਨਿੱਸਰ ਪਈਆਂ!

ਘਰ ਆ ਕੇ ਝਾਤੀ ਮਾਰ!

ਮੁੜਿਆ ਲਾਮਾਂ ਤੋਂ.......

ਪਰ ਉਹ ਬਾਰਡਰ ਤਾਂ ਸਾਡੇ ਨਹੀਂ ਸਨ। ਉਹ ਬਾਰਡਰ ਬੇਗਾਨੇ ਸਨ। ਉਹ ਜੰਗਾਂ ਵੀ ਬੇਗਾਨੀਆਂ ਸਨ। ਲੜਨਾ ਇੱਕ ਮਜਬੂਰੀ ਸੀ। ਤਨਖਾਹ ਪਿਛੇ ਲੜਨਾ ਸੀ। ਮਜਬੂਰੀਆਂ ਮਾਰੀ ਜੰਗ ਸੀ ਉਹ। ਬੇਰੋਜ਼ਗਾਰੀ ਦੇ ਧੱਕੇ ਹੋਏ ਜਵਾਨ ਸਨ। 

ਐਤਕੀਂ ਪੰਜਾਬੀਆਂ ਨੇ ਆਪਣੇ ਹੱਕਾਂ ਲਈ ਆਪਣੇ ਹੀ ਬਾਰਡਰਾਂ ਤੇ ਜੰਗ ਵਰਗੇ ਖਤਰੇ ਉਠਾਏ ਹਨ। ਦੁਸ਼ਮਣਾਂ ਨੇ ਸੜਕਾਂ ਪੁੱਟ ਦਿੱਤੀਆਂ, ਸੜਕਾਂ ਨੂੰ ਖੱਡਾਂ ਵਿੱਚ ਬਦਲ ਕੇ ਉਹਨਾਂ ਵਿਚ ਪਾਣੀ ਛੱਡ ਦਿੱਤਾ। ਜ਼ਮੀਨਾਂ ਦੇ ਮੈਦਾਨਾਂ ਤੇ ਵੱਡੇ ਵੱਡੇ ਕਿਲ ਗੱਡ ਦਿੱਤੇ। ਪਾਣੀ ਦੀਆਂ ਬੌਛਾਰਾਂ ਆਮ ਗੱਲ ਬਣ ਗਈਆਂ। ਪਾਣੀ ਵੀ ਸੀਵਰੇਜ ਵਾਲਾ ਬੋਛਾਰਿਆ ਜਾਂਦਾ ਸੀ। ਗੋਲੀਆਂ ਨਾਲ ਭਰੀਆਂ ਬੰਦੂਕਾਂ ਦੇ ਮੂੰਹ ਵੀ ਹਰ ਵੇਲੇ ਏਧਰ ਹੀ ਰਹਿੰਦੇ। ਅਫਸਰਾਂ ਵੱਲੋਂ ਡਾਂਗਾਂ ਨਾਲ ਸਿਰ ਪਾੜਨ ਦੇ ਹੁਕਮ ਦਿੱਤੇ ਜਾਂਦੇ ਰਹੇ। ਇਹਨਾਂ ਯੋਧਿਆਂ ਨੂੰ  ਗੱਡੀਆਂ ਹੇਠਾਂ ਕੁਚਲਿਆ ਜਾਂਦਾ ਰਿਹਾ। ਹਰ ਰੋਜ਼ ਮੌਤ ਦੀਆਂ ਮੰਦਭਾਗੀਆਂ ਖਬਰਾਂ ਆਉਂਦੀਆਂ ਪਰ ਘਰਾਂ ਦੀਆਂ ਔਰਤਾਂ ਡੋਲੀਆਂ ਨਹੀਂ। ਮਾਵਾਂ ਨੇ ਆਪਣੇ ਪੁੱਤਾਂ ਨੂੰ ਕਦੇ ਕਮਜ਼ੋਰ ਨਹੀਂ ਪੈਣ ਦਿੱਤਾ। ਭੈਣਾਂ ਨੇ ਆਪਣੇ ਭਰਾਵਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਿਆ। ਇਸਤਰੀਆਂ ਨੇ ਆਪਣੇ ਪਤੀਆਂ ਦਾ ਹੌਂਸਲਾ ਵਧਾਉਣ ਵਾਲੇ ਗੀਤ ਗਏ। ਸਿਰਫ ਏਨਾ ਹੀ ਨਹੀਂ ਇਹ ਇਸਤਰੀਆਂ ਖੁਦ ਵੀ ਦਿੱਲੀ ਵਾਲੇ ਬਾਰਡਰਾਂ ਤੇ ਜਾ ਕੇ ਇਸ ਜੰਗ ਵਿੱਚ ਜਾ ਡਟੀਆਂ। ਇਹਨਾਂ ਨੇ ਖੁਦ ਵੀ ਮੋਰਚੇ ਜਾ ਮੱਲੇ। ਘਰੋਂ ਪਿੰਨੀਆਂ ਅਤੇ ਪੰਜੀਰੀਆਂ ਵੀ ਬਣਾ ਬਣਾ ਭੇਜੀਆਂ। ਇਹ ਇੱਕ ਅੰਦਾਜ਼ ਸੀ ਕਾਰਪੋਰੇਟਾਂ ਦੇ ਪ੍ਰਭਾਵਾਂ ਹੇਠ ਆਏ ਲੀਡਰਾਂ ਨੂੰ ਸਮਝਾਉਣ ਦਾ ਕਿ ਅਸੀਂ ਰੋਟੀ ਪਿਛੇ ਨਹੀਂ ਬਲਕਿ ਪੂਰੇ ਕਿਰਤੀ ਵਰਗ ਦੇ ਹੱਕਾਂ ਲਈ ਲੜਨ ਵਾਸਤੇ ਆਏ ਹਾਂ। 

ਇਸ ਵਾਰ ਗੀਤ ਵੀ ਹੋਰ ਸਨ। ਐਤਕੀਂ ਇਹਨਾਂ ਨੇ ਗਾਇਆ

-ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ!

ਜੰਗ ਸਾਲ ਭਰ ਲੰਮੇ ਮੋਰਚੇ ਦਾ ਰਿਕਾਰਡ ਕਾਇਮ ਕਰਦੀ ਹੋਈ ਜਾਰੀ ਵੀ ਰਹੀ। ਅਜੇ ਵੀ ਜਾਰੀ ਹੀ ਹੈ। ਸਿਰਫ ਦਿੱਲੀ ਵਾਲਾ ਮੋਰਚਾ ਖਾਲੀ ਕਰਕੇ ਪੈਂਤੜਾ ਬਦਲਿਆ ਗਿਆ ਹੈ। ਪਹਿਲੇ ਪੜਾਅ ਵੱਜੋਂ ਜੰਗ ਜਿੱਤੀ ਵੀ ਗਈ। ਹੋਰ ਪੜਾਅ ਅਜੇ ਬਾਕੀ ਹਨ।

ਵਾਪਿਸੀ ਲਈ ਆਉਂਦੇ ਹੋਏ ਕਿਰਤੀ ਪਰਿਵਾਰਾਂ ਦੇ ਮੁੰਡੇ ਕੁੜੀਆਂ ਗਾ ਰਹੇ ਹਨ:

ਅਭੀ ਤੋਂ ਯਿਹ ਅੰਗੜਾਈ ਹੈ!

ਆਗੇ ਔਰ ਲੜਾਈ ਹੈ!

ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਗਠਨ ਦੇ ਦਾਬਿਆਂ ਹੇਠੋਂ ਨਿਕਲਣ ਤੱਕ ਇਹ ਜੰਗ ਰੂਪ ਬਦਲ ਬਦਲ ਕੇ ਜਾਰੀ ਰਹੇਗੀ। ਇਸ ਕਾਰ ਜਿੱਤ ਦੇ ਮੁਢਲੇ ਪੜ੍ਹਾਅ ਤੇ ਜਦੋਂ ਕਿਸਾਨ ਮੋਰਚਾ ਖਾਲੀ ਕਰਨ ਲੱਗ ਤਾਂ ਵੀ ਕਿਆਸਰਾਈਆਂ ਬਹੁਤ ਸਨ। ਦੋਹਾਂ ਪਾਸੇ ਸਨ। ਇਸ ਵਾਪਿਸੀ ਦੇ ਅੰਦਾਜ਼ ਨੂੰ ਦੇਖ ਕੇ ਬੜੇ ਸੁਆਲ ਬੜੇ ਮਨਾਂ ਵਿੱਚ ਵਿੱਚ ਉੱਠੇ। 

ਹਰਪ੍ਰੀਤ ਸਿੰਘ ਜਵੰਦਾ ਆਪਣੀ ਇੱਕ ਪੋਸਟ ਵਿੱਚ ਦੱਸਦੇ ਹਨ:


ਇੱਕ ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ?

ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲੀ ਏ..!

ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੜ੍ਹੇ  ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!

ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!

ਜਨੂੰਨ,ਖਿਝ,ਪਾਗਲਪਨ,ਹੈਵਾਨੀਅਤ,ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ,ਮਾਲ ਮੰਡੀ,ਬੀ ਆਰ ਮਾਡਰਨ ਸਕੂਲ,ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!

ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!

ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!

ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!

ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!

ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਪਾਣੀ ਕਦੋਂ ਲਾਉਣਾ ਤੇ ਪੁੱਟਣੀਆਂ ਕਦੋਂ ਨੇ..!

ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!

ਇੱਕ ਪੁੱਛਦਾ ਵਾਪਿਸ ਨੀ ਜਾਣਾ?

ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!

ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ ਮਗਰ ਬਣੇ ਇੱਕ ਚੁਬਾਰੇ ਤੇ ਆਣ ਬੈਠੇ..ਬਾਪੂ ਸਾਬਕ ਫੌਜੀ ਆਖਣ ਲੱਗਾ ਪੁੱਤਰੋ ਤੁਸੀਂ ਨਿੱਕਲ ਜਾਵੋ..ਪਿੰਡ ਡੰਗਰ ਵੱਛਾ ਭੁੱਖਾ ਹੋਣਾ..ਮੈਂ ਬੈਠਦਾ ਇਥੇ ਮੋਰਚੇ ਤੇ..!

ਘੰਟੇ ਕੂ ਮਗਰੋਂ ਫੜੇ ਗਏ..ਫੇਰ ਬਹਾਨੇ ਜਿਹੇ ਨਾਲ ਏਧਰ ਨੂੰ ਵੇਖਿਆ..ਓਥੇ ਨਾ ਤੇ ਉਹ ਚੁਬਾਰਾ ਸੀ ਤੇ ਨਾ ਬਾਪੂ ਜੀ..ਆਖਰੀ ਮੌਕੇ ਉਸ ਵੱਲੋਂ ਆਪਣੇ ਗੁੱਟ ਤੋਂ ਲਾਹ ਕੇ ਦਿੱਤੀ ਘੜੀ ਵੀ ਫੌਜੀਆਂ ਨੇ ਖੋਹ ਲਈ..ਖਹਿੜੇ ਪੈ ਗਿਆ..ਭਾਵੇਂ ਮਾਰ ਦਿਓ ਪਰ ਮੇਰੇ ਬਾਪੂ ਦੀ ਨਿਸ਼ਾਨੀ ਮੋੜ ਦਿਓ..!

ਪ੍ਰਤੱਖ ਨੂੰ ਹੋਰ ਕਿੰਨੇ ਪ੍ਰਮਾਣ ਚਾਹੀਦੇ..ਬਾਪੂ ਤਾਂ ਮੁੱਢ ਤੋਂ ਹੀ ਇੰਝ ਰਾਖੀਆਂ ਕਰਦੇ ਆਏ ਨੇ..!

ਹਰਿਆਣਵੀ ਵੀਰ ਜੱਫੀਆਂ ਪਾਈ ਜਾਂਦਾ..ਸੁਣਿਆਂ ਸੀ ਕੇ ਦਸਤਾਰਾਂ ਵਾਲੇ ਏਦਾਂ ਦੇ ਹੁੰਦੇ ਪਰ ਵੇਖਿਆ ਪਹਿਲੀ ਵੇਰ..ਏਡੇ ਹਠੀ ਅਤੇ ਧੁੰਨ ਦੀ ਪੱਕੇ..ਗੁਰੂ ਦੇ ਆਸੇ ਵਿਚ ਅਟੁੱਟ ਵਿਸ਼ਵਾਸ਼..!

ਰੋਹਤਕ ਤੋਂ ਆਇਆ ਇੱਕ ਜਾਟ..ਅਖ਼ੇ ਤੀਰ ਵਾਲੇ ਬਾਬੇ ਦੀ ਅਸਲੀਅਤ ਤਾਂ ਸਾਨੂੰ ਹੁਣ ਪਤਾ ਲੱਗੀ..ਇਸੇ ਨਾਇਨਸਾਫੀ ਦੇ ਖ਼ਿਲਾਫ਼ ਹੀ ਤਾਂ ਲੜਿਆ ਸੀ ਉਹ..!

ਗੋਲਡਨ ਹੱਟ ਵਾਲਾ ਵੀਰ ਰਾਣਾ..ਢਾਬੇ ਦਾ ਰਾਹ ਬੰਦ ਕਰ ਦਿੱਤਾ ਤਾਂ ਕੈਮਰੇ ਅੱਗੇ ਰੋ ਪਿਆ ਸੀ..ਮੈਂ ਵੀ ਦੂਰ ਬੈਠਾ ਰੋ ਪਿਆ..ਓਸੇ ਵੇਲੇ ਫੋਨ ਕੀਤਾ ਉਸਨੂੰ ਜਰੂਰ ਮਿਲ ਕੇ ਧਰਵਾਸ ਦਿਓ..ਆਖੋ ਜਹਾਜ਼ੋਂ ਉੱਤਰਿਆ ਹਰ ਪੰਜਾਬੀ ਤੇਰੇ ਢਾਬੇ ਤੇ ਰੋਟੀ ਵੀ ਖਾਊ ਤੇ ਇਥੇ ਨਤਮਸਤਕ ਵੀ ਹੋਊ..ਅੱਜ ਕੈਮਰੇ ਸਾਮਣੇ ਬਾਗੋ ਬਾਗ ਹੋ ਰਿਹਾ ਸੀ..ਵਾਹਿਗੁਰੂ ਨੇ ਇੱਜ਼ਤ ਰੱਖ ਲਈ..ਰਾਣੇ ਵੀਰ ਨੂੰ ਸਾਡੇ ਵਾਂਙ ਲੈਅ ਜਿਹੀ ਵਿੱਚ ਆ ਕੇ ਜੈਕਾਰਾ ਛੱਡਣਾ ਵੀ ਆ ਗਿਆ..ਓਹੀ ਜੈਕਾਰਾ ਜਿਸਤੋਂ ਕਈ ਆਪਣਿਆਂ ਨੂੰ ਹੀ ਸੂਲ ਪੈਂਦਾ..ਅਖ਼ੇ ਜੈਕਾਰਾ ਨੀ ਛੱਡ ਹੋਣਾ..ਨਾਹਰੇ ਜਿੰਨੇ ਮਰਜੀ ਲੁਆ ਲਵੋ!

ਕਿਸੇ ਪੁੱਛਿਆ ਰਾਣਾ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ..ਅੱਗਿਓਂ ਹੱਸ ਕੇ ਟਾਲ ਦਿੰਦਾ..ਫੇਰ ਜ਼ੋਰ ਪੈਣ ਤੇ ਸਹਿ ਸੁਭਾ ਆਖ ਦਿੰਦਾ..ਕੋਈ ਅਠਾਰਾਂ ਵੀਹ ਕਰੋੜ..ਨਾਲ ਹੀ ਆਖਦਾ..ਮੈਂ ਕਿਹੜਾ ਨਾਲ ਲੈ ਕੇ ਜਾਣਾ ਏ..ਕਾਸ਼ ਅਡਾਣੀਆਂ,ਅੰਬਾਨੀਆਂ ਨੂੰ ਏਨੀ ਗੱਲ ਸਮਝ ਆ ਜਾਵੇ..ਕਿੰਨੇ ਜਿਗਰੇ ਆ..ਅਜੋਕੇ ਸ਼ੇਰ ਮੁਹੰਮਦ..ਨੂਰੇ ਮਾਹੀ..ਟੋਡਰ ਮੱਲ..ਪੀਰ ਬੁੱਧੂ ਸ਼ਾਹ..ਬੇਸ਼ਕ ਕਿੰਨੇ ਸਾਰੇ ਦੀਵਾਨ ਸੁੱਚਾ ਨੰਦ,ਗੰਗੂ ਅਤੇ ਚੰਦੂ ਵੀ ਕੋਲ ਹੀ ਫਿਰਦੇ ਨੇ..ਸੂਹਾਂ ਟੋਹਾ ਲੈਂਦੇ..!

ਖੈਰ ਗੱਲ ਲੰਮੀ ਹੋ ਜਾਣੀ ਏ..ਸ਼ਾਲਾ ਸਦੀਵੀਂ ਜਿਉਂਦੇ ਵੱਸਦੇ ਰਹਿਣ..ਪੰਥ ਗ੍ਰੰਥ ਅਤੇ ਨੌਜੁਆਨੀ ਦੀ ਰਾਖੀ ਕਰਦੇ ਮੇਰੀ ਕੌਂਮ ਦੇ ਬਾਬੇ!

ਹਰਪ੍ਰੀਤ ਸਿੰਘ ਜਵੰਦਾ


Friday, November 19, 2021

ਪ੍ਰਧਾਨਮੰਤਰੀ ਦਾ ਐਲਾਨ ਅਜੇ ਸਿਰਫ ਐਲਾਨ ਹੀ ਹੈ!

ਸੰਸਦ ਵਿੱਚ ਕਾਨੂੰਨ ਬਣਨ ਤੱਕ ਜਾਰੀ ਰਹੇਗਾ ਅੰਦੋਲਨ 

ਆਲ ਇੰਡੀਆ ਕਿਸਾਨ ਸਭਾ ਨੇ ਦੁਹਰਾਇਆ 26 ਨੂੰ ਦਿੱਲੀ ਪੁੱਜਣ ਦਾ ਸੱਦਾ 


ਲੁਧਿਆਣਾ
: 19ਨਵੰਬਰ 2021(ਰਿਪੋਰਟ:ਐਮ ਐਸ ਭਾਟੀਆ//ਇਨਪੁਟ ਕਾਰਤਿਕਾ ਸਿੰਘ ਪੰਜਾਬ ਸਕਰੀਨ ਡੈਸਕ
)::

ਜੁਮਲੇਬਾਜ਼ੀ ਵਰਗੇ ਜੁਆਬਾਂ ਦੇ ਤਜਰਬੇ ਹੰਢਾ ਚੁੱਕੇ ਲੋਕ ਹੁਣ ਛੇਤੀ ਕੀਤਿਆਂ ਕਿਸੇ ਵੀ ਗੱਲ ਦਾ ਇਤਬਾਰ ਨਹੀਂ ਕਰਦੇ। ਪ੍ਰਧਾਨਮੰਤਰੀ ਦਾ ਵੀ ਨਹੀਂ। ਸੂਰਜ ਖੁਦ ਵੀ ਸਾਹਮਣੇ ਆ ਕੇ ਚੜ੍ਹੇ ਤਾਂ ਉਹਨਾਂ ਨੂੰ ਲੱਗੇਗਾ ਕਿ ਕਿਧਰੇ ਇਹ ਤਕਨੀਕੀ ਛਲਾਵਾ ਤਾਂ ਨਹੀਂ? ਲੋਕਾਂ ਨਾਲ ਜੋ ਜੋ ਹੋਇਆ ਉਸਨੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਬਣਾ ਦਿੱਤਾ ਹੈ। ਜਦੋਂ ਗੱਲ ਗੱਲ ਵਿੱਚ ਸਿਆਸਤ ਖੇਡੀ ਜਾ ਰਹੀ ਹੋਵੇ ਉਦੋਂ ਇਸਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਹਨਾਂ ਖੇਤੀ ਕਾਨੂੰਨਾਂ ਨੂੰ ਬੜੀ ਹੀ ਕਾਹਲੀ ਕਾਹਲੀ ਵਾਲੀ ਚਲਾਕੀ ਨਾਲ ਸੰਸਦ ਵਿੱਚ ਬਣਾਇਆ ਗਿਆ ਸੀ ਹੁਣ ਇਹਨਾਂ ਦੀ ਵਾਪਿਸੀ ਵੀ ਸੰਸਦ ਵਿੱਚ ਹੀ ਜਚਦੀ ਹੈ ਟਵੀਟ ਰਾਹੀਂ ਨਹੀਂ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਅਤੇ ਬਾਅਦ ਵਿੱਚ ਵੀਡੀਓ ਭਾਸ਼ਣ ਦੇ ਬਾਵਜੂਦ ਲੋਕਾਂ ਦੇ ਪ੍ਰਤੀਕਰਮ ਬਹੁਤ ਦੇਰ ਤੱਕ ਫਿੱਕੇ ਫਿੱਕੇ ਜਿਹੇ ਸਨ। ਲੰਮੇ ਸਮੇਂ ਤੋਂ ਇੱਕ ਬਹੁਤ ਵੱਡਾ ਮਸਲਾ  ਬਣੇ ਹੋਏ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਵੀ ਲੋਕਾਂ ਵਿੱਚ ਕੋਈ ਜੋਸ਼ੋ ਖਰੋਸ਼ ਲੈ ਕੇ ਨਹੀਂ ਆਇਆ।  ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਮਠਿਆਈਆਂ ਵੰਡਣ ਦੀਆਂ ਖਬਰਾਂ ਜ਼ਰੂਰ ਮਿਲੀਆਂ ਹਨ। ਲੁਧਿਆਣਾ ਦੇ ਘੰਟਾਘਰ ਚੌਂਕ ਵਿਛਕ ਸਥਿਤ ਭਾਜਪਾ ਦਫਤਰ ਦੇ ਬਾਹਰ ਵੀ ਕੜਾਹ ਪ੍ਰਸ਼ਾਦ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਇੱਕ ਹੋਰ ਵਿਵਾਦਿਤ ਬਿਆਨ ਬਿਆਨ ਇੰਟਰਨੈਟ ਤੇ ਕਿਧਰੇ ਨਜ਼ਰ ਆਇਆ ਕਿ ਇਹਨਾ ਕਾਨੂੰਨਾਂ ਦੀ ਵਾਪਿਸੀ ਨਹੀਂ ਸੀ ਹੋਣੀ ਚਾਹੀਦੀ। ਅਜਿਹੇ ਬਿਆਨਾਂ ਨਾਲ ਸਾਰੀ ਗੱਲ ਹੀ ਸ਼ੱਕੀ ਬਣਦੀ ਜਾ ਰਹੀ ਹੈ। ਇਸ ਤਰ੍ਹਾਂ ਮਾਹੌਲ ਬੜਾ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਐਜੇ ਮਾਹੌਲ ਨੇ ਬੜੀ ਦੇਰ ਤੋਂ ਸਿਆਣਾ ਕਰ ਦਿੱਤਾ ਹੈ। ਉਹ ਪੱਕੀ ਗੱਲ ਬਿਨਾ ਪਿਛਾਂਹ ਮੁੜਨ ਵਾਲੇ ਨਹੀਂ।  

ਏਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ ਪੰਜਾਬ ਨੇ ਲੁਧਿਆਣਾ ਵਿੱਚ ਇੱਕ ਮੀਟਿੰਗ ਅਤੇ ਪ੍ਰੈਸ ਕਾਨਫਰੰਸ ਕਰਕੇ ਇਸ ਵਾਪਿਸੀ ਦੇ ਐਲਾਨ ਬਾਰੇ ਆਪਣੇ ਸ਼ੰਕੇ ਜ਼ਾਹਰ ਕੀਤੇ ਹਨ ਅਤੇ ਸਪਸ਼ਟ ਕੀਤਾ ਹੈ ਕਿ 26 ਨਵੰਬਰ ਵਾਲਾ ਦਿੱਲੀ ਐਕਸ਼ਨ ਪਹਿਲਾਂ ਤੋਂ ਹੀ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਵੇਗਾ। ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਸੂਬਾਈ ਮੀਟਿੰਗ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ  ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਾਥੀ ਬਲਕਰਨ ਸਿੰਘ ਨੇ ਕੀਤੀ ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਆਪਣੇ ਸੰਬੋਧਨ ਵਿੱਚ ਤਿੰਨ  ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਹੈ ਪਰ ਇਹ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ। ਇਹ ਫੈਸਲਾ ਬਹੁਤ ਪਹਿਲਾਂ ਵੇਲੇ ਸਿਰ ਹੀ ਲੈ ਲਿਆ ਜਾਂਦਾ ਤਾਂ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀ ਨਾ ਹੁੰਦੀ। ਆਪਣੇ ਵਿਛੜੇ ਸਾਜ਼ਠੀਆਂ ਦੀ ਸ਼ਹਾਦਤ ਦੇ ਦਰਦ ਨਾਲ ਵਿੰਨ੍ਹੇ ਹੋਏ ਕਿਸਾਨ ਅਜੇ ਖੁਸ਼ੀਆਂ ਮਨਾਉਣ ਲਈ ਤਿਆਰ ਵੀ ਨਹੀਂ ਹਨ। ਜਦੋਂ ਉਹਨਾਂ ਘਰਾਂ ਨੂੰ ਪਰਤਣਾ ਹੈ ਉਦੋਂ ਉਹਨਾਂ ਦੀਆਂ ਗਲੀਆਂ ਦੇ ਕੱਖਾਂ ਨੇ ਵੀ ਉਹਨਾਂ ਕੋਲੋਂ ਪੁੱਛਣਾ ਹੈ ਕਿ ਕੀ ਜਿੱਤ ਕੇ ਲਿਆਏ ਹੋ ? ਵਿੱਛੜੇ ਸਾਥੀਆਂ ਦੇ ਵਿਛੋੜੇ ਦਾ ਦਰਦ ਜਦ ਜਦ ਵੀ ਦਿਲਾਂ ਵਿੱਚ ਜਾਗੇਗਾ ਉਦੋਂ ਉਹ ਕਿਹੜੀਆਂ ਕੰਧਾਂ ਦੇ ਗੱਲ ਲੱਗ ਕੇ ਰੋਣਗੇ? ਕਿਸਾਨ ਚਾਹੁੰਦੇ ਹਨ ਉਹਨਾਂ ਦਾ ਦਿਲ ਏਨੀ ਕੁ ਸ਼ਾਹਦੀ ਤਾਂ ਭਰਦਾ ਹੋਵੇ ਕਿ ਉਹ ਆਪਣੇ ਵਿੱਛੜੇ ਸਾਥੀਂ ਨੂੰ ਅੱਖ ਸਕਣ-ਤੁਸੀਂ ਜਿੱਥੇ ਛੱਡ ਕੇ ਤੁਰ ਗਏ ਸੀ ਅਸੀਂ ਉਸ ਸਫ਼ਰ ਨੂੰ ਵੀ ਪੂਰਾ ਕੀਤਾ ਹੈ ਅਤੇ ਉਹਨਾਂ ਨਿਸ਼ਾਨਿਆਂ ਨੂੰ ਵੀ। ਸਾਲ ਪੂਰਾ ਹੋਣ ਵਾਲਾ ਹੈ ਇਸ ਕਿਸਾਨ ਅੰਦੋਲਨ ਨੂੰ। ਇਥੇ ਤਿਕੜੀ ਅਤੇ ਸਿੰਘੂ ਬਾਰਡਰ ਤੇ ਵਿਛੜੇ ਹੋਏ ਕਿਸਾਨਾਂ ਦੀ ਯਾਦਗਾਰ ਵੀ ਬਣਨੀ ਹੈ ਜਿਹੜੀ ਰਹਿੰਦੀ ਦੁਨੀਆ ਤੱਕ ਦੱਸਦੀ ਰਹੇਗੀ ਕਿ ਇਥੇ ਹੋਇਆ ਸੀ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਲੰਮਾ ਅੰਦੋਲਨ। ਇਥੇ ਸਾਡੇ ਨਾਲ ਹੋਇਆ ਕਰਦੇ ਸਨ ਸਾਡੇ ਵਿੱਛੜੇ ਹੋਏ 700 ਤੋਂ ਵੱਧ ਸਾਥੀ।  ਇਥੇ ਲੜੀ ਸੀ ਅਸੀਂ ਕਾਰਪੋਰੇਟਾਂ ਦੇ ਖਿਲਾਫ ਜੰਗ। ਇਥੇ ਲੰਘਾਈਆਂ ਸਨ ਅਸੀਂ ਕੱਕਰ ਵਰਗੀਆਂ ਸਰਦੀਆਂ,ਅੱਗ ਵਰਗੀਆਂ ਗਰਮੀਆਂ ਅਤੇ ਫਲੱਡ ਵਰਗੀਆਂ ਬਾਰਸ਼ਾਂ। ਅਸੀਂ ਸਾਰੇ ਕਹਿਰ  ਇਥੇ ਹੀ ਸਹਿਣ ਕੀਤੇ ਸਨ ਆਪਣੇ ਆਪ ਉੱਤੇ। ਜੰਗ ਸੌਖੀ ਨਹੀਂ ਸੀ ਪਰ ਫਿਰ ਵੀ ਅਸੀਂ ਜਿੱਤੀ ਸੀ। 

ਬਲਦੇਵ ਸਿੰਘ ਨਿਹਾਲਗੜ੍ਹ ਨੇ ਮੰਗ ਕੀਤੀ ਕਿ ਮਾਹੌਲ ਨੂੰ ਸੁਖਾਵਾਂ ਬਣਾਉਣ  ਲਈ  ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਇਹ ਸਿਰਫ ਅਜੇ ਐਲਾਨ ਹੀ ਹੈ ਜਿੰਨਾ ਚਿਰ ਸੰਸਦ ਵਿੱਚ ਕਾਨੂੰਨ ਪਾਸ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਅੰਦੋਲਨ ਜਾਰੀ ਰਹੇਗਾ। 

ਉਨ੍ਹਾਂ ਅੱਗੇ ਕਿਹਾ ਕਿ ਐੱਮ ਐੱਸ ਪੀ ਬਾਰੇ ਕਨੂੰਨ ਬਣਾਇਆ ਜਾਵੇ, ਪਰਾਲੀ ਵਾਲੇ ਬਿੱਲ  ਵਿੱਚੋਂ ਕਿਸਾਨਾਂ ਵਿਰੋਧੀ  ਮਦ ਕੱਢੀ ਜਾਵੇ, ਬਿਜਲੀ ਬਿੱਲ 2020 ਰੱਦ ਕੀਤਾ ਜਾਵੇ,  ਸ਼ਹੀਦ ਹੋਏ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਏ ਅਤੇ ਉਨ੍ਹਾਂ ਦੇ ਪਰਿਵਾਰਾਂ  ਦੇ ਇਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਸਾਨ ਆਗੂਆਂ   ਦੇ ਖ਼ਿਲਾਫ਼ ਝੂਠੇ ਪਰਚੇ ਰੱਦ ਕੀਤੇ ਜਾਣ,  ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਸਿੰਘੂ ਤੇ ਟਿੱਕਰੀ ਬਾਰਡਰ ਤੇ ਢੁੱਕਵੀਂ ਥਾਂ ਦਿੱਤੀ ਜਾਵੇ।  ਇਸ ਤਰ੍ਹਾਂ ਕਾਫੀ ਕੁਝ ਹੈ ਜਿਸਦਾ ਫੈਸਲਾ ਅਜੇ ਹੋਣਾ ਹੈ। 

ਫਗਵਾੜੇ ਦੀ ਗੰਨਾ ਮਿੱਲ ਵੱਲ ਕਿਸਾਨਾਂ ਦਾ ਜਿਹੜਾ ਪੰਜਾਹ ਕਰੋੜ ਰੁਪਿਆ ਬਕਾਇਆ ਹੈ ਉਹ ਵੀ ਛੇਤੀ ਦਿੱਤਾ ਜਾਵੇ। ਇਸ ਬਾਰੇ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 17 ਨਵੰਬਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ ਕਿ ਖੰਡ ਮਿੱਲਾਂ ਜਲਦੀ ਚਾਲੂ ਕੀਤੀ ਜਾਣ।  

ਅੰਤ ਵਿਚ ਸਾਥੀ ਬਲਕਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸਦੇ ਨਾਲ ਹੀ ਅਪੀਲ ਕੀਤੀ ਕਿ 26  ਨਵੰਬਰ ਨੂੰ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਤੇ ਵੱਡੀ ਗਿਣਤੀ ਵਿੱਚ  ਮੋਰਚਿਆਂ ਤੇ ਪਹੁੰਚਿਆ ਜਾਵੇ। ਜਿਨ੍ਹਾਂ  ਸਾਥੀਆਂ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਉਨ੍ਹਾਂ ਵਿਚ ਲਖਵੀਰ ਸਿੰਘ ਨਿਜ਼ਾਮਪੁਰ, ਕੁਲਵੰਤ ਸਿੰਘ ਮੌਲਵੀਵਾਲਾ, ਸੂਰਤ ਸਿੰਘ ਧਰਮਕੋਟ , ਹਰਦੇਵ ਅਰਸ਼ੀ ਅਤੇ ਉਚੇਚੇ ਤੌਰ ਤੇ ਮੀਟਿੰਗ ਵਿਚ ਸ਼ਾਮਲ ਹੋਏ ਏਟਕ ਪੰਜਾਬ ਦੇ ਪ੍ਰਧਾਨ ਬੰਤ ਬਰਾੜ  ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਕਿਸਾਨ ਆਗੂ ਸਨ।

Wednesday, November 17, 2021

ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਹੀਂ ਰਹੇ !

ਮੁੱਢ ਤੋਂ ਹੀ ਦਿੱਲੀ ਕਿਸਾਨ ਮੋਰਚੇ ਉਤੇ ਡੱਟੇ ਹੋਏ ਸਨ 


ਟਿਕਰੀ ਮੋਰਚਾ
: 17 ਨਵੰਬਰ 2021: (ਸੁਖਦਰਸ਼ਨ ਨੱਤ//ਪੰਜਾਬ ਸਕਰੀਨ)::

ਜਿਹਨਾਂ ਨੇ ਆਖ਼ਿਰੀ ਸਾਹਾਂ ਤੱਕ ਇਸ ਕਿਸਾਨ ਮੋਰਚੇ ਨਾਲ ਆਪਣੀ ਇੱਕਜੁੱਟਤਾ ਰੱਖੀ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੇ ਜਜ਼ਬਾਤਾਂ ਦੀ ਸ਼ਕਤੀ ਕਿਸਾਨਾਂ ਨੂੰ ਹਰ ਚੁਣੌਤੀ ਵਿੱਚ ਜੇਤੂ ਰੱਖੇਗੀ। ਜਿਸਮਾਨੀ ਤੌਰ ਤੇ ਵਿੱਛੜੇ ਸਾਥੀਆਂ ਨੇ ਆਪਣੀਆਂ ਕੁਰਬਾਨੀਆਂ ਨਾਲ ਨਵੀਆਂ ਗਾਥਾਵਾਂ ਰਚੀਆਂ ਹਨ ਜਿਹਨਾਂ ਨੇ ਭਵਿੱਖ ਦਾ ਇਤਿਹਾਸ ਸਿਰਜਣਾ ਹੈ। ਆਉਣ ਵਾਲਾ ਇਤਿਹਾਸ ਇਹਨਾਂ ਲੋਕਾਂ ਨੇ ਆਪਣੇ ਲਹੂ ਨਾਲ ਲਿਖਿਆ ਹੈ। ਸੱਤਾ ਦੇ ਦੋਗਲੇਪਣ ਨੂੰ ਆਪਣੀ ਸ਼ਾਂਤੀ ਅਤੇ ਸਬਰ ਨਾਲ ਬੇਨਕਾਬ ਕੀਤਾ ਹੈ। ਸਿਦਕ ਨੂੰ ਆਖ਼ਿਰੀ ਸਾਹਾਂ ਤੀਕ ਸਾਬਿਤ ਰੱਖਣ ਵਾਲੇ ਇੱਕ ਹੋਰ ਯੋਧਾ ਸਾਥੀ ਤੁਰ ਗਿਆ ਹੈ। ਅਸੀਂ ਸਾਰੇ ਉਦਾਸ ਹਾਂ। ਪੂਰਾ ਕੈਂਪ ਆਫਿਸ ਉਦਾਸ ਹੈ। 

ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ (17 ਨਵੰਬਰ 2021 ਨੂੰ) ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮੈਟਰੋ ਪਿਲਰ ਨੰਬਰ 783, ਟਿਕਰੀ ਮੋਰਚਾ ਉਤੇ ਸਥਿਤ ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਆਫਿਸ ਵਿਚ ਸਾਥੀ ਹਰਚਰਨ ਸਿੰਘ ਖਾਲਸਾ ਪੁੱਤਰ ਜੰਗੀਰ ਸਿੰਘ (ਉਮਰ 65 ਸਾਲ) ਪਿੰਡ ਹਾਕਮ ਵਾਲਾ, ਥਾਣਾ ਬੋਹਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਦੀ ਮੌਤ ਹੋ ਗਈ ਹੈ। ਨਿਹੰਗ ਬਾਣੇ ਵਿਚ ਸਾਜਿਆ ਹੋਇਆ ਇਹ ਯੋਧਾ ਦਲਿਤ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਾਮ ਦਾ ਸੀ। ਇਹ ਕਿਸਾਨ ਮੋਰਚੇ ਦੇ ਆਰੰਭ ਤੋਂ ਟਿਕਰੀ ਬਾਰਡਰ ਮੋਰਚੇ ਉਤੇ ਡੱਟਿਆ ਹੋਇਆ ਸੀ ਅਤੇ ਇਕ ਵਾਰ ਵੀ ਵਾਪਸ ਅਪਣੇ ਘਰ ਨਹੀਂ ਸੀ ਗਿਆ।

ਪਹਿਲੀ ਅਕਤੂਬਰ 2021 ਨੂੰ ਟਿਕਰੀ ਸਟੇਜ ਤੋਂ ਸਾਇਕਲ ਉਤੇ ਵਾਪਸ ਜਾਂਦੇ ਵਕਤ ਹਰਚਰਨ ਸਿੰਘ ਨੂੰ ਇਕ ਕੈਂਟਰ ਫੇਟ ਮਾਰ ਗਿਆ ਸੀ। ਕਾਮਰੇਡ ਜਸਬੀਰ ਕੌਰ ਨੱਤ ਅਤੇ ਹੋਰ ਕਿਸਾਨ ਸਾਥੀਆਂ ਵਲੋਂ ਉਹ ਕੈਂਟਰ ਵੀ ਘੇਰ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਅਤੇ ਹਰਚਰਨ ਸਿੰਘ ਨੂੰ ਵੀ ਤੁਰੰਤ ਸਿਵਲ ਹਸਪਤਾਲ ਬਹਾਦਰਗੜ੍ਹ ਲਿਜਾਇਆ ਗਿਆ ਸੀ। ਜਿਥੋਂ ਮੁੱਢਲੀ ਸਹਾਇਤਾ ਬਾਦ ਉਨ੍ਹਾਂ ਨੂੰ ਪੀਜੀਆਈ ਰੋਹਤਕ ਨੂੰ ਰੈਫਰ ਕਰ ਦਿੱਤਾ ਗਿਆ। ਉਥੇ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਕੁਝ ਹੋਰ ਸੱਟਾਂ ਤੋਂ ਇਲਾਵਾ ਐਕਸੀਡੈਂਟ ਵਿਚ ਹਰਚਰਨ ਸਿੰਘ ਦੀ ਗਰਦਨ ਦਾ ਇਕ ਮਣਕਾ ਵੀ ਫ੍ਰੈਕਚਰ ਹੋ ਗਿਆ ਹੈ। ਇਸ ਲਈ ਉਨਾਂ ਨੂੰ ਇਲਾਜ ਲਈ ਉਥੇ ਦਾਖਲ ਕਰ ਲਿਆ ਗਿਆ। ਜਿਥੇ ਇਕ ਮਹੀਨੇ ਬਾਦ 30 ਅਕਤੂਬਰ ਨੂੰ ਉਨਾਂ ਦਾ ਅੱਠ ਘੰਟੇ ਲੰਬਾ ਇਕ  ਮੇਜਰ ਅਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਸਫਲਤਾ ਨਾਲ ਕੀਤਾ ਗਿਆ। ਅਪਰੇਸ਼ਨ ਤੋਂ ਇਕ ਹਫਤੇ ਬਾਦ ਛੁੱਟੀ ਦੇਣ ਵਕਤ ਡਾਕਟਰਾਂ ਵਲੋਂ ਉਨਾਂ ਨੂੰ ਤਿੰਨ ਮਹੀਨੇ ਤੱਕ ਬਿਸਤਰੇ ਤੋਂ ਸਿਰ ਨਾ ਚੁੱਕਣ ਅਤੇ ਲੰਮੇ ਪਏ ਰਹਿਣ ਦੀ ਹਿਦਾਇਤ ਕੀਤੀ ਸੀ। ਰੰਗਰੇਟਾ ਗੁਰੂ ਕਾ ਬੇਟਾ ਹਰਚਰਨ ਸਿੰਘ ਅਪਣੇ ਇਰਾਦੇ ਦਾ ਐਨਾ ਪੱਕਾ ਸੀ ਕਿ ਜਦੋਂ ਮੈਂ ਰੋਹਤਕ ਹਸਪਤਾਲ ਵਿਚ ਉਸ ਨੂੰ ਮਿਲਣ ਲਈ ਗਿਆ, ਤਾਂ ਉਸ ਨੇ ਅਪਣੇ ਬੇਟੇ ਮੱਖਣ ਸਿੰਘ ਦੇ ਸਾਹਮਣੇ ਮੈਨੂੰ ਕਿਹਾ : 'ਜਦੋਂ ਮੈਨੂੰ ਹਸਪਤਾਲੋਂ ਛੁੱਟੀ ਮਿਲੇਗੀ, ਤਾਂ ਮੈਂ ਪਿੰਡ ਨਹੀਂ ਜਾਣਾ, ਵਾਪਸ ਮੋਰਚੇ ਉਤੇ ਹੀ ਜਾਵਾਂਗਾ!'

ਉਸ ਦੇ ਇਸ ਦ੍ਰਿੜ ਇਰਾਦੇ ਦਾ ਸਤਿਕਾਰ ਕਰਦੇ ਹੋਏ  8 ਨਵੰਬਰ ਨੂੰ ਪੀਜੀਆਈ ਰੋਹਤਕ ਤੋਂ ਛੁੱਟੀ ਮਿਲਣ 'ਤੇ ਹਰਚਰਨ ਸਿੰਘ ਖ਼ਾਲਸਾ ਦਾ ਬੇਟਾ ਉਸ ਨੂੰ ਟਿਕਰੀ ਬਾਰਡਰ ਉਤੇ ਸਾਡੇ ਕੈਂਪ ਵਿਚ ਲੈ ਆਇਆ ਸੀ। ਪਰਿਵਾਰ ਤੇ ਰਿਸ਼ਤੇਦਾਰ ਵੀ ਪਤਾ ਲੈਣ ਲਈ ਮੋਰਚੇ ਉਤੇ ਹੀ ਆਉਂਦੇ ਸਨ। 

ਅੱਜ ਉਸ ਨੂੰ ਚੈੱਕਅਪ ਲਈ ਮੁੜ ਰੋਹਤਕ ਲੈ ਕੇ ਜਾਣਾ ਸੀ, ਇਸ ਲਈ ਸਵੇਰੇ ਅੱਠ ਵਜੇ ਦੇ ਕਰੀਬ ਬੇਟੇ ਵਲੋਂ ਆਮ ਵਾਂਗ ਉਸ ਨੂੰ ਕੋਸਾ ਪਾਣੀ ਅਤੇ ਚਾਹ ਆਦਿ ਪਿਆਈ ਗਈ। ਅਸੀਂ ਉਨਾਂ ਦੇ ਨੇੜੇ ਬੈਠੇ ਰੋਹਤਕ ਜਾਣ ਵਾਸਤੇ  ਐਂਬੂਲੈਂਸ ਦਾ ਪ੍ਰਬੰਧ ਕਰਨ  ਲਈ ਆਪਸ ਵਿਚ ਸਲਾਹ ਮਸ਼ਵਰਾ ਕਰਦੇ ਰਹੇ, ਜਦ ਦਸ ਕੁ ਵਜੇ ਜਾਣ ਲਈ ਤਿਆਰੀ ਹਿੱਤ ਹਰਚਰਨ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਤਦ ਪਤਾ ਲੱਗਾ ਕਿ ਉਹ ਸਾਡੇ ਤੋਂ ਸਦਾ ਲਈ ਦੂਰ ਜਾ ਚੁੱਕੇ ਹਨ। ਅਸੀਂ ਫੋਨ ਕਰਕੇ ਡਾਕਟਰ ਸਵੈਮਾਣ ਸਿੰਘ ਨੂੰ ਵੀ ਬੁਲਾਇਆ। ਜਾਂਚ ਕਰਨ ਤੋਂ ਬਾਦ ਡਾਕਟਰ ਸਾਹਿਬ ਨੇ ਵੀ ਉਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। 

ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੇ ਆਗੂਆਂ ਦੀ ਸਲਾਹ ਨਾਲ ਸਿਵਲ ਹਸਪਤਾਲ ਬਹਾਦਰਗੜ੍ਹ ਤੋਂ ਉਨਾਂ ਦਾ ਪੋਸਟ ਮਾਰਟਮ ਕਰਵਾਕੇ ਉਨਾਂ ਦੀ ਦੇਹ ਅੱਜ ਸ਼ਾਮ ਚਾਰ ਕੁ ਵਜੇ ਸਤਿਕਾਰ ਸਹਿਤ ਉਨਾਂ ਦੇ ਜੱਦੀ ਪਿੰਡ ਹਾਕਮਵਾਲਾ ਲਈ ਰਵਾਨਾ ਕਰ ਦਿੱਤੀ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵੀ ਐਂਬੂਲੈਂਸ ਦੇ ਨਾਲ ਗਏ ਹਨ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਖ਼ਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਅਤੇ ਭਾਈ ਭਤੀਜੇ ਲੰਬੇ ਸਮੇਂ ਤੋਂ ਜੁਝਾਰੂ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨਾਲ ਸਰਗਰਮ ਤੌਰ 'ਤੇ ਜੁੜੇ ਹੋਏ ਹਨ।  -ਸੁਖਦਰਸ਼ਨ ਸਿੰਘ ਨੱਤ

Friday, October 15, 2021

ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ

ਬੇਅਦਬੀ ਕਰਨ ਲਈ ਅਜਿਹੇ 20 ਵਿਅਕਤੀਆਂ ਨੇ ਕੀਤੀ ਹੈ ਘੁਸਪੈਠ? 


ਨਵੀਂ ਦਿੱਲੀ
//ਤਰਨਤਾਰਨ: 15 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ ਟੀਮ)::

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਅਦਬੀ ਕਰਨ ਵਾਲੇ ਦੇ ਕਤਲ ਦੀ ਘਟਨਾ ਨੇ ਇੱਕ ਵਾਰ ਫੇਰ ਫਿਰ ਸਿੰਘੂ ਮੋਰਚੇ ਤੇ ਮੌਜੂਦ ਧਰਨਾਕਾਰੀਆਂ ਵਿੱਚ ਲਕੀਰ ਗੂਹੜੀ ਕਰ ਦਿੱਤੀ ਹੈ।  ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਆਖ ਦਿੱਤਾ ਹੈ ਕਿ ਨਾਂ ਤਾਂ ਸਿੰਘੂ ਬਾਰਡਰ ’ਤੇ ਕਤਲ ਹੋਏ ਵਿਅਕਤੀ ਨਾਲ ਸਾਡਾ ਕੋਈ ਸਬੰਧ ਹੈ ਅਤੇ ਨਾਂ ਹੀ ਉਸਦੇ ਕਾਤਲਾਂ ਨਾਲ।  ਇਸ ਦੇ ਨਾਲ ਹੀ ਮੋਰਚੇ ਨੇ ਇਸ ਸਾਰੀ ਘਟਨਾ ਪਿੱਛੇ ਕੋਈ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਹੈ।

ਦੂਜੇ ਪਾਸੇ ਨਿਹੰਗਾਂ ਨੇ ਕਿਸੇ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਘਟਨਾ ਦਾ ਸਬੰਧ ਸਾਡੇ ਪਿਓ ਦੀ ਪੱਗ ਨਾਲ ਹੈ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਇਸ ਮੁੱਦੇ ਨੂੰ ਲੈ ਕੇ ਸਾਡਾ  ਕਿਸੇ ਧਰਨੇ ਮੋਰਚੇ ਨਾਲ ਕੋਈ ਸਮਝੌਤਾ ਨਹੀਂ ਹੋਣ ਲੱਗਾ। ਨਾਂ ਹੀ ਸਾਨੂੰ ਕਿਸੇ ਕੋਲੋਂ ਪੁੱਛਣ ਦੀ ਕੋਈ ਲੋੜ ਹੈ ਕਿ ਸਾਡੇ ਇਸ਼ਟ ਨਾਲ ਅਜਿਹਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਨਿਹੰਗਾਂ ਨੇ ਕਿਹਾ ਕਿ ਰਾਜੇਵਾਲ ਦਾ ਕੀ ਹੈ? ਨਾਂ ਉਸਦਾ ਇਥੇ ਕੋਈ ਲੰਗਰ ਲੱਗਿਆ ਹੈ ਤੇ ਨਾਂ ਹੀ ਕੋਈ ਹੋਰ ਬਿਸਤਰਾ। ਉਹ ਤਾਂ ਦੋ ਦਿਨ ਆਉਂਦਾ ਹੈ ਤੇ ਫਿਰ ਚਾਰ ਦਿਨ ਆਪਣੇ ਘਰ ਚਲਿਆ ਜਾਂਦਾ ਹੈ। ਉਸਨੂੰ ਕੀ ਪਤਾ ਇਥੋਂ ਦੀਆਂ ਮੁਸ਼ਕਲਾਂ ਦਾ? ਇਹਨਾਂ ਮੁਸ਼ਕਲਾਂ ਨੂੰ ਤਾਂ ਇਥੇ ਰਹਿਣ ਵਾਲੇ ਹੀ ਜਾਣਦੇ ਹਨ। ਇਥੇ ਅਸਲ ਵਿੱਚ ਸਭ ਕੁਝ ਸੰਗਤਾਂ ਦਾ ਹੀ ਹੈ। ਇਸੇ ਦੇ ਨਾਲ ਨਿਹੰਗਾਂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਕੁਮੈਂਟ ਪਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਜੇ ਨਿਹੰਗ ਉੱਥੇ ਗਏ ਤਾਂ ਪੁਲਿਸ ਨੇ ਬਾਕੀ ਧਰਨਾਕਾਰੀਆਂ ਨੂੰ ਦੋ ਦਿਨਾਂ ਦੇ ਵਿੱਚ ਵਿੱਚ ਖਦੇੜ ਦੇਣਾ ਹੈ। ਇਸ ਨਾਲ ਹੀ ਕਾਮਰੇਡਾਂ ਅਤੇ ਸਿੰਘਾਂ ਵਿਚਲਾ ਟਕਰਾਓ ਵੀ ਹੋਰ ਤਿੱਖਾ ਹੋ ਰਿਹਾ ਹੈ। ਨਿਹੰਗਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ।  

ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਨੇੜਿਓਂ ਸ਼ੁੱਕਰਵਾਰ ਸਵੇਰੇ ਇਕ ਨੌਜਵਾਨ ਦੀ ਕੱਟੀ-ਵੱਢੀ ਲਾਸ਼ ਮਿਲੀ ਸੀ। ਉਸ ਦੀ ਪਛਾਣ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਖੁਰਦ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਸੀ। ਇਸਦੀ ਜ਼ਿੰਮੇਵਾਰੀ ਕੁਝ ਨਿਹੰਗ ਸਿੰਘਾਂ ਨੇ ਬਾਕਾਇਦਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵੀ ਲਈ ਲਈ। ਦੂਜੇ ਪਾਸੇ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

ਇਸੇ ਦੌਰਾਨ ਇਸ ਕਤਲ ਲਈ ਖੁਦ ਨੂੰ ਜ਼ਿੰਮੇਵਾਰ ਦੱਸਣ ਵਾਲੇ ਇੱਕ ਨਿਹੰਗ ਸਿੰਘ ਸਰਬਜੀਤ ਸਿੰਘ ਭਾਊ ਨੇ ਖੁਦ ਪੁਲਿਸ ਸਾਹਮਣੇ ਆਤਮਸਮਰਪਣ ਵੀ ਕਰ ਦਿੱਤਾ ਹੈ। ਉਸਨੇ ਕਿਹਾ ਕਿ ਜਿਹੜਾ ਵੀ ਅਜਿਹੀ ਹਰਕਤ ਕਰੇਗਾ ਉਸਦਾ ਸੋਧ ਲਾਇਆ ਜਾਵੇਗਾ। ਜੇ ਹੋਰ ਲੋਕ ਆਉਣਗੇ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਵੇਗਾ। ਚੇਤੇ ਰਹੇ ਕਿ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਨੁਸਾਰ ਨੌਜਵਾਨ ਦੀ ਅੱਧ-ਨੰਗੀ ਲਾਸ਼ ਬੈਰੀਕੇਡ ਨਾਲ ਲਟਕਦੀ ਨਜ਼ਰ ਆ ਰਹੀ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਕਥਿਤ ਬੇਅਦਬੀ ਨੂੰ ਲੈ ਕੇ ਮਾਰਿਆ। ਉਨ੍ਹਾਂ ਉਸ ਦਾ ਖੱਬਾ ਗੁੱਟ ਵੱਢ ਦਿੱਤਾ। ਫਿਰ ਮੰਚ ਤੱਕ ਲਿਆ ਕੇ ਹੱਥ ਬੰਨ੍ਹ ਕੇ ਪੁਲਸ ਦੇ ਬੈਰੀਕੇਡ ਨਾਲ ਟੰਗ ਦਿੱਤਾ। ਵੀਡੀਓ ਵਿਚ ਕੁਝ ਲੋਕ ਮੌਕੇ ’ਤੇ ਵੀ ਨਜ਼ਰ ਆ ਰਹੇ ਹਨ ਤੇ ਲਖਬੀਰ ਖੂਨ ਨਾਲ ਲਥਪਥ ਹੈ। ਲੋਕ ਬੁਰੀ ਤਰ੍ਹਾਂ ਜ਼ਖਮੀ ਪਏ ਉਸ ਵਿਅਕਤੀ ਤੋਂ ਉਸਦਾ ਨਾਂਅ-ਪਤਾ ਵੀ ਪੁੱਛ ਰਹੇ ਹਨ। ਘਟਨਾ ਤੋਂ ਬਾਅਦ ਸੈਂਕੜੇ ਕਿਸਾਨ ਉਥੇ ਇਕੱਠੇ ਹੋ ਗਏ ਤੇ ਕੁੰਡਲੀ ਦੇ ਥਾਣੇਦਾਰ ਰਵੀ ਕੁਮਾਰ ਵੀ ਪੁੱਜ ਗਏ। ਪੁਲਸ ਮੁਤਾਬਕ ਲਖਬੀਰ ਇੱਕ ਦਲਿਤ ਮਜ਼ਦੂਰ ਸੀ। ਇਸਤਰ੍ਹਾਂ ਹੁਣ ਦਲਿਤਾਂ ਦੀ ਤੀਜੀ ਧਿਰ ਵੀ ਇਸ ਕਤਲ ਦੇ ਮੁੱਦੇ ਨੂੰ ਲੈ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦੀ ਹੈ। ਮਜ਼ਦੂਰ ਯੂਨੀਅਨਾਂ ਵੀ ਰੋਸ ਵਖਾਵਿਆਂ ਲਈ ਮੈਦਾਨ ਵਿੱਚ ਆ ਸਕਦੀਆਂ ਹਨ। 

ਤਰਨ ਤਾਰਨ ਤੋਂ ਗੁਰਦੇਵ ਸਿੰਘ ਬਾਠ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਡੀ ਐੱਸ ਪੀ ਤਰਨ ਤਾਰਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਲਖਬੀਰ ਨਸ਼ੇ ਤੇ ਸ਼ਰਾਬ ਦਾ ਆਦੀ ਸੀ। ਇਹਨਾਂ ਆਦਤਾਂ ਕਰਕੇ ਹੀ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ। ਉਸ ਦੀਆਂ 5, 7 ਤੇ 10 ਸਾਲ ਦੀਆਂ ਤਿੰਨ ਧੀਆਂ ਵੀ ਹਨ। 

ਪਿੰਡ ਵਾਲਿਆਂ ਮੁਤਾਬਕ ਉਹ ਸ਼ਰਾਬ ਦਾ ਵੀ ਆਦੀ ਸੀ ਅਤੇ ਹੋਰ ਨਸ਼ਿਆਂ ਦਾ ਵੀ ਪਰ ਉਸ ਨੇ ਪਿੰਡ ਵਿਚ ਕੋਈ ਮਾੜੀ ਘਟਨਾ ਨਹੀਂ ਕੀਤੀ ਸੀ। ਉਸਨੂੰ ਮੰਦਬੁੱਧੀ ਜਿਹਾ ਹੀ ਸਮਝਿਆ ਜਾਂਦਾ ਸੀ ਜਿਹੜਾ ਆਪਣੇ ਆਪ ਆਪਣੇ ਪਿੰਡੋਂ ਤਰਨਤਾਰਨ ਵੀ ਨਹੀਂ ਪੁੱਜ ਸਕਦਾ। ਆਪਣੇ ਪਿੰਡ ਜਦੋਂ ਉਹ ਨਜ਼ਰ ਆਇਆ ਤਾਂ ਉਦੋਂ ਵੀ ਉਸਦੇ ਭੈਣ ਨੇ ਗੁਆਂਢੀਆਂ ਘਰੋਂ ਉਸ ਨੂੰ ਪੰਜਾਹ ਰੁਪਏ ਲਿਆ ਕੇ ਦਿੱਤੇ। ਇਹ ਪੰਜਾਹ ਰੁਪਏ ਉਸਨੇ ਮੰਡੀ ਜਾ ਕੇ ਆੜਤੀਆਂ ਦੀ ਮਜ਼ਦੂਰੀ ਕਰਨ ਲਈ ਮੰਗੇ ਸਨ। ਇਸਤੋਂ ਬਾਅਦ ਉਹ ਸਿੰਘੂ ਬਾਰਡਰ ਕਿਵੇਂ ਪਹੁੰਚ ਗਿਆ ਇਹ ਇੱਕ ਡੂੰਘੇ ਭੇਦ ਵਾਲੀ ਗੱਲ ਹੈ। 

ਸੰਯੁਕਤ ਕਿਸਾਨ ਮੋਰਚੇ ਨੇ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਨਿਹੰਗ ਜਥੇਬੰਦੀ ਜਾਂ ਮਿ੍ਰਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ’ਚ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਸੰਯੁਕਤ ਮੋਰਚੇ ਨੇ ਕਿਹਾ ਕਿ ਨਿਹੰਗਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਨਿਹੰਗਾਂ ਮੁਤਾਬਿਕ ਸੋਧੇ ਗਏ ਵਿਅਕਤੀ ਨੇ ਦੱਸਿਆ ਸੀ ਕਿ ਬੇਅਦਬੀ ਦੇ ਮਕਸਦ ਨਾਲ 20 ਵਿਅਕਤੀਆਂ ਨੂੰ ਪੈਸੇ ਦੇ ਕੇ ਭੇਜਿਆ ਗਿਆ ਸੀ। ਇਸ ਤਰ੍ਹਾਂ ਉਸਤੋਂ ਇਲਾਵਾ 19 ਹੋਰ ਹਨ। 

ਯੋਗੇਂਦਰ ਯਾਦਵ ਨੇ ਕਿਹਾ ਕਿ ਲਖਬੀਰ ਕੁਝ ਲੋਕਾਂ ਨਾਲ ਸਿੰਘੂ ਵਿਚ ਰਹਿ ਰਿਹਾ ਸੀ। ਰਾਤੀਂ ਬੇਅਦਬੀ ਨੂੰ ਲੈ ਕੇ ਬੋਲ-ਬੁਲਾਰਾ ਹੋ ਗਿਆ। ਮਾਮਲਾ ਪੁਲਸ ਕੋਲ ਲਿਜਾਣਾ ਚਾਹੀਦਾ ਸੀ, ਉਸ ਨੂੰ ਕਤਲ ਕਰਨਾ ਪੂਰੀ ਤਰ੍ਹਾਂ ਨਿਖੇਧੀਯੋਗ ਹੈ। ਭਾਜਪਾ ਦੇ ਆਗੂ ਅਮਿਤ ਮਾਲਵੀਆ ਨੇ ਕਤਲ ਲਈ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਟਿਕੈਤ ਨੇ ਲਖੀਮਪੁਰ ਖੀਰੀ ਵਿਚ ਦੋ ਭਾਜਪਾ ਵਰਕਰਾਂ ਦੇ ਕਤਲਾਂ ਨੂੰ ਕਿਰਿਆ ਦੀ ਪ੍ਰਤੀਿਆ ਦੱਸਿਆ ਸੀ ਤੇ ਇਹ ਕਤਲ ਵੀ ਉਸੇ ਤਰ੍ਹਾਂ ਦਾ ਹੈ। ਐੱਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੁਲਸ ਤੋਂ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਮਾਮਲਾ ਉਹ ਰੰਗ ਵੀ ਫੜੇਗਾ। 

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਸਿੰਘੂ ਮੋਰਚੇ ਵਿੱਚ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਮੋਰਚਾ ਨਿੰਦਾ ਕਰਦਾ ਹੈ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਵਿਚ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।

ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਪਰਿਵਾਰ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਦੀ ਘਟਨਾ ਬੇਹੱਦ ਮੰਦਭਾਗੀ ਹੈ ਪਰ ਮਾਰੀਆਗਿਆ ਵਿਆ ਅਜਿਹਾ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦਾ। ਇਹ ਬੰਦਾ ਆਪਣੇ ਆਪ ਪਿੰਡ ਦੀ ਜੂਹ ਤੋਂ ਜ਼ਿਆਦਾ ਬਾਹਰ ਵੀ ਨਹੀਂ ਜਾ ਸਕਦਾ ਸਿੰਘੂ ਮੋਰਚਾ ਤਾਂ ਬਹੁਤ ਦੂਰ ਦੀ ਗੱਲ ਹੈ। ਕਛਹਿਰਾ ਇਸ ਨੇ ਸਾਰੀ ਉਮਰ ਨਹੀਂ ਪਾਇਆ। ਇਸਨੂੰ ਲੈ ਕੇ ਕੌਣ ਗਿਆ? ਕੀ ਲਾਲਚ ਦਿੱਤਾ ਜਾਂ ਕੀ ਨਸ਼ਾ ਖੁਆਇਆ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜ਼ਰੂਰ ਇਸਦੇ ਪਿੱਛੇ ਕਿਸੇ ਤੀਜੇ ਦਾ ਹੱਥ ਹੈ। ਇਸ ਵਿਚਾਰੇ ਨੂੰ ਤਾਂ ਬਲਿ ਦਾ ਬੱਕਰਾ ਬਣਾ ਦਿੱਤਾ ਗਿਆ ਹੈ। ਇਹ ਜਿਊਂਦਾ ਬਚਿਆ ਰਹਿੰਦਾ ਤਾਂ ਜਾਂਚ ਪੜਤਾਲ ਦੌਰਾਨ ਉਹਨਾਂ ਅਸਲੀ ਬੰਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਸੀ ਜਿਹਨਾਂ ਨੇ ਇਸ ਨੂੰ ਵਰਤਿਆ।   

Wednesday, September 15, 2021

ਕਿਸਾਨੀ ਸੰਕਟ ਬਾਰੇ ਤਾਂ ਤੁਹਾਨੂੰ ਬੋਲਣ ਦਾ ਨੈਤਿਕ ਹੱਕ ਵੀ ਨਹੀਂ

 15th September 2021 at  6:41 PM

 ਤੁਸੀਂ ਸੰਕਟ ਨੂੰ ਸ਼ੁਰੂਆਤ ’ਚ ਹੀ ਸੌਖਿਆਂ ਟਾਲ ਸਕਦੇ ਸੀ 

ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦੀ ਬਿਆਨਬਾਜ਼ੀ ਦਾ ਦਿੱਤਾ ਸਖ਼ਤ ਜਵਾਬ

*ਜਾਣਬੁੱਝ ਕੇ ਝੂਠ ਬੋਲਣ ਲਈ ਸਾਬਕਾ ਕੇਂਦਰੀ ਮੰਤਰੀ ਦੀ ਸਖ਼ਤ ਆਲੋਚਨਾ

*ਅਕਾਲੀ-ਭਾਜਪਾ ਦੇ ਗਠਜੋੜ ਨੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜਬੂਰ ਕੀਤਾ-ਮੁੱਖ ਮੰਤਰੀ

*ਕਿਸਾਨਾਂ ਨੂੰ ਪੰਜਾਬ ਵਿਚ ਪ੍ਰਦਰਸ਼ਨ ਕਰਨ ਬਾਰੇ ਹਰਸਿਮਰਤ ਵੱਲੋਂ ਕੀਤੀ ਟਿੱਪਣੀ ਦੀ ਖਿੱਲੀ ਉਡਾਉਂਦਿਆਂ ਕਿਹਾ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਲੜਾਈ ਪੱਛਮੀ ਮੋਰਚੇ 'ਤੇ ਲੜਣ ਜਦਕਿ ਦੁਸ਼ਮਣ ਪੂਰਬੀ ਮੋਰਚੇ 'ਤੇ ਖੜ੍ਹਾ

ਚੰਡੀਗੜ੍ਹ: 15 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖਾਸ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ 'ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰੇਕ ਲੋਕ ਵਿਰੋਧੀ ਫੈਸਲੇ ਵਿੱਚ ਧਿਰ ਹੁੰਦੇ ਸਨ।

ਮੁੱਖ ਮੰਤਰੀ ਨੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨਾਲ ਸੂਬੇ ਦੇ ਅਰਥਚਾਰੇ 'ਤੇ ਪੈਣ ਵਾਲੇ ਅਸਰ ਬਾਰੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਹਰਸਿਮਰਤ ਬਾਦਲ ਵੱਲੋਂ ਗੈਰ-ਜ਼ਿੰਮੇਵਰਾਨਾ ਦਾਅਵੇ ਕਰਨ ਅਤੇ ਉਨ੍ਹਾਂ ਖ਼ਿਲਾਫ਼ ਨਿਰਆਧਾਰ ਦੋਸ਼ ਲਾਉਣ 'ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ 'ਤੇ ਪ੍ਰੇਰਿਤ ਵਿਚਾਰਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖੁਦ ਦੀ ਨਾਕਾਮੀ 'ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨ੍ਹਾਂ ਨੇ ਆਪ ਹੀ ਬੀਜੇ ਹੋਏ ਹਨ।

ਸਾਬਕਾ ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਉਪਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੀ ਬੋਲੀ ਬੋਲਣ ਦੇ ਲਾਏ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਆਣੇ ਵਿੱਚ ਸੱਤਾਧਾਰੀ ਪਾਰਟੀ ਉਤੇ ਛੱਡ ਦਿੱਤਾ ਹੁੰਦਾ ਤਾਂ ਕਿਸਾਨ ਆਪਣੀ ਆਵਾਜ਼ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੱਕ ਵੀ ਨਾ ਪਹੁੰਚਦੇ। ਉਨ੍ਹਾਂ ਕਿਹਾ,''ਮੈਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਆਖਿਆ। ਤੁਹਾਡੀ ਗੱਠਜੋੜ ਸਰਕਾਰ ਦੀਆਂ ਮਾਰੂ ਕਦਮਾਂ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਕੌਮੀ ਰਾਜਧਾਨੀ ਦੀ ਸਰਹੱਦ 'ਤੇ ਬੈਠਣਾ ਪਿਆ ਜਿੱਥੇ ਉਨ੍ਹਾਂ ਨੂੰ ਕਈ ਅਨਸਰਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਜਾਨਾਂ ਵੀ ਗੁਆਉਣੀਆਂ ਪਈਆਂ।'' ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ 'ਤੇ ਖੇਤੀ ਕਾਨੂੰਨ ਥੋਪਣ ਵਿੱਚ ਆਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ।

ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਨੂੰ ਇਹ ਸੁਝਾਅ ਦੇਣ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਦੀ ਲੜਾਈ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਹੈ, ਮੁੱਖ ਮੰਤਰੀ ਨੇ ਤੰਨਜ਼ ਕਸਦਿਆਂ ਕਿਹਾ,''ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਖਿਲਾਫ ਲੜਣ ਲਈ ਪੱਛਮੀ ਫਰੰਟ 'ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਖੜ੍ਹਾ ਪੂਰਬੀ ਬਾਰਡਰ 'ਤੇ ਹੈ।'' ਉਨ੍ਹਾਂ ਕਿਹਾ ਕਿ ਇਸ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਸੂਬੇ ਵੱਲ ਮੋੜਨਾ ਚਾਹੁੰਦੇ ਹਨ ਅਤੇ ਇਸ ਨਾਲ ਉਹ ਸੂਬੇ ਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਅਣਜਾਣ ਹਨ।

ਹਰਸਿਮਰਤ ਬਾਦਲ ਵੱਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀਆਂ ਟਿੱਪਣੀਆਂ ਨਾਲ ‘ਹੈਰਾਨ ਤੇ ਦੁੱਖ’ ਹੋਣ ਦੇ ਕੀਤੇ ਦਾਅਵੇ 'ਤੇ ਚੁਟਕੀ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਜਾਂ ਤਾਂ ਜਾਣਬੁੱਝ ਕੇ ਝੂਠ ਬੋਲ ਰਹੀ ਹੈ ਤੇ ਜਾਂ ਸੂਬੇ ਅਤੇ ਇਸ ਦੇ ਲੋਕਾਂ ਦੀ ਦੁਰਦਸ਼ਾ ਪ੍ਰਤੀ ਪੂਰੀ ਤਰ੍ਹਾਂ ਮੂਕ ਤੇ ਬੇਪਰਵਾਹ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ,''ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਹ ਕੁਝ ਉਸ ਪਾਰਟੀ ਦੀ ਲੀਡਰ ਕਹਿ ਰਹੀ ਹੈ ਜਿਸ ਪਾਰਟੀ ਦਾ ਪੰਜਾਬ ਵਿੱਚ 10 ਸਾਲ ਦਾ ਦੁਰਪ੍ਰਬੰਧਾਂ ਵਾਲਾ ਸ਼ਾਸਨ ਰਿਹਾ ਅਤੇ ਸੂਬੇ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ। ਉਨ੍ਹਾਂ ਨੇ ਹਰਸਿਮਰਤ ਨੂੰ ਕਿਹਾ ਕਿ ਤੁਹਾਨੂੰ 10 ਸਾਲਾਂ ਦੇ ਸਮੇਂ ਦੌਰਾਨ ਦੁੱਖ ਤੇ ਪੀੜਾ ਦਾ ਅਹਿਸਾਸ ਨਹੀਂ ਹੋਇਆ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਭ੍ਰਿਸ਼ਟ ਕਾਰਿਆਂ ਨਾਲ ਲੋਕਾਂ ਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਨਾ ਤਾਂ ਕਦੇ ਸਮਝਿਆ ਅਤੇ ਨਾ ਹੀ ਸਮਝਣਾ ਚਾਹੁੰਦੇ ਹਨ।

ਹਰਸਿਮਰਤ ਬਾਦਲ ਵੱਲੋਂ ਲਾਏ ਦੋਸ਼ਾਂ ਕਿ ਉਹ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਅਸਫਲ ਰਹੇ ਹਨ, ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਕਰਕੇ ਬਹੁਤ ਜਣੇ ਪਹਿਲਾਂ ਹੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਕਈਆਂ ਦੀ ਨੌਕਰੀ ਖੁੱਸਣ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਫਿਕੀ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਨਿਰੰਤਰ ਪ੍ਰਦਰਸ਼ਨਾਂ ਦਾ ਪੰਜਾਬ ਦੇ ਉਦਯੋਗਾਂ ਅਤੇ ਵਣਜ 'ਤੇ ਲੰਬੇ ਸਮੇਂ ਲਈ ਮਾੜੇ ਪ੍ਰਭਾਵ ਪੈਣਗੇ। ਉਨ੍ਹਾਂ ਹਰਸਿਮਰਤ ਬਾਦਲ ਨੂੰ ਪੁੱਛਿਆ, ''ਕੀ ਤੁਸੀਂ ਇਹ ਕਹਿ ਰਹੇ ਹੋ, ਬਤੌਰ ਮੁੱਖ ਮੰਤਰੀ ਮੇਰੀ ਇਨ੍ਹਾਂ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ।''

ਕਿਸਾਨਾਂ ਦੀ ਲੜਾਈ ਨੂੰ ਕੇਂਦਰ ਤੱਕ ਨਾ ਲਿਜਾਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮੀਡੀਆ ਟੀਮ ਨੂੰ ਆਖਣ ਕਿ ਇਸ ਮੁੱਦੇ 'ਤੇ ਉਨ੍ਹਾਂ ਦੀਆਂ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਨਿੱਜੀ ਮਿਲਣੀਆਂ, ਮੀਟਿੰਗਾਂ, ਲਿਖੇ ਪੱਤਰਾਂ ਅਤੇ ਫੋਨ ਕਾਲਾਂ ਦੀਆਂ ਮੀਡੀਆਂ ਰਿਪੋਰਟਾਂ ਦੀ ਖੋਜ ਕਰਨ।

ਉਨ੍ਹਾਂ ਕਿਹਾ, ''ਜਦੋਂ ਕਿ ਤੁਸੀਂ ਇੱਥੇ ਹੀ ਹੋ, ਤੁਸੀਂ ਇਹ ਕਿਉਂ ਨਹੀਂ ਪਤਾ ਲਾਉਂਦੇ ਕਿ ਮੇਰੀ ਸਰਕਾਰ ਦੇ ਕਿੰਨੇ ਨੁਮਾਇੰਦੇ ਕਈ ਮੌਕਿਆਂ ਉਤੇ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਪਹੁੰਚੇ ਹਨ।'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਮੁੱਦੇ ਉਤੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਕਿਸਾਨਾਂ ਦੀ ਉਸ ਇੱਛਾ ਦਾ ਸਤਿਕਾਰ ਕੀਤਾ ਕਿ ਕੋਈ ਵੀ ਰਾਜਸੀ ਪਾਰਟੀ ਜਾਂ ਲੀਡਰ ਇਸ ਮਾਮਲੇ ਵਿੱਚ ਦਖਲ ਨਾ ਦੇਵੇ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, ''ਪਰ ਤੁਸੀਂ ਅਤੇ ਤੁਹਾਡੀ ਪਾਰਟੀ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਨਹੀਂ ਸਮਝੋਗੇ, ਜ਼ਾਹਰ ਹੈ ਕਿ ਅਜਿਹੀਆਂ ਗੱਲਾਂ ਤੁਹਾਡੀ ਸੁਆਰਥੀ ਸਮਝ ਤੋਂ ਬਾਹਰ ਹਨ।''

Friday, August 13, 2021

ਕੇਂਦਰ ਸਰਕਾਰ ਦੇ ਖਿਲਾਫ ਬੋਲਣ ਵਾਲੇ ਨੂੰ ਦੇਸ਼ਧ੍ਰੋਹੀ ਕਿਹਾ ਜਾ ਰਿਹੈ: ਰਾਕੇਸ਼ ਟਿਕੈਤ

 13th August 2021 at 6:51 PM

 ਕਿਸਾਨ ਹਰ ਹਾਲ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਤੇ ਮਜਬੂਰ ਕਰਨਗੇ 

ਨਵੀਂ ਦਿੱਲੀ: 13 ਅਗਸਤ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਡਰਾਉਣ ਲਈ ਉਨ੍ਹਾਂ ਖਿਲਾਫ ਝੂਠੇ ਮਾਮਲੇ ਦਰਜ ਕਰਨ ਦਾ ਦੋਸ਼ ਲਗਾਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਹ ਵਤੀਰਾ ਕਿਸਾਨਾਂ ਨੂੰ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਤੋਂ ਨਹੀਂ ਰੋਕ ਸਕੇਗਾ ਅਤੇ ਉਨ੍ਹਾਂ ਦਾ ਅੰਦੋਲਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਜਾਰੀ ਰਹੇਗਾ ਇਸਦੇ ਨਾਲ ਹੀ ਉਨ੍ਹਾਂ ਨੇ ਰਾਜ ਸਰਕਾਰ ਨੂੰ ਉਨ੍ਹਾਂ ਦੇ ਸ਼ਾਂਤੀਪੂਰਨ ਅੰਦੋਲਨ ’ਚ ਦਖ਼ਲਅੰਦਾਜੀ ਨਹੀਂ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਦੋਸ਼ ਲਗਾਇਆ,‘‘ਹਰਿਆਣਾ ’ਚ ਸੱਤਾਧਾਰੀ ਸਰਕਾਰ ਅੰਦੋਲਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਅਤੇ ਉਨ੍ਹਾਂ ਵਿਰੁੱਧ ਝੂਠੇ ਮਾਮਲੇ ਦਰਜ ਕਰ ਕੇ ਆਪਣੇ ਸਿਆਸੀ ਮਾਲਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’

ਪੱਤਰਕਾਰਾ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਸਾਨ ਇਕਜੁਟ ਹਨ ਅਤੇ ਕੇਂਦਰ ਸਰਕਾਰ ਨਾਲ ਇਕ ਲੰਬੀ ਲੜਾਈ ਲੜ ਰਹੇ ਹਨ, ਜੋ ‘ਕਾਰਪੋਰੇਟ ਸਮਰਥਕ’ ਹਨ। ਉਨ੍ਹਾਂ ਕਿਹਾ,‘‘ਕੇਂਦਰ ਸਰਕਾਰ ਕਿਸੇ ਦੀ ਵੀ ਸੁਣਦੀ ਨਹੀਂ ਹੈ ਅਤੇ ਜੋ ਕੋਈ ਵੀ ਉਨ੍ਹਾਂ ਦੇ ਅਨਿਆਂ ਵਿਰੁੱਧ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਦੇਸ਼ਧ੍ਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ।’’ ਇਕ ਹੋਰ ਸਵਾਲ ਦੇ ਜਵਾਬ ’ਚ ਟਿਕੈਤ ਨੇ ਕਿਹਾ ਕਿ ਕਿਸਾਨ ਆਪਣੀ ਜਿੱਤ ਦੇ ਪ੍ਰਤੀ ਭਰੋਸੇ ’ਚ ਹਨ ਅਤੇ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰਨਗੇ। ਪੰਜਾਬ ਅਤੇ ਉੱਤਰ ਪ੍ਰਦੇਸ਼ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਵਿਰੁੱਧ ਕਿਸੇ ਵੀ ਮੁਹਿੰਮ ਬਾਰੇ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ’ਚ ਟਿਕੈਤ ਨੇ ਕਿਹਾ ਕਿ ਕਿਸਾਨ ਸਭ ਕੁਝ ਜਾਣਦੇ ਹਨ। ਉਨ੍ਹਾਂ ਕਿਹਾ,‘‘ਉਹ ਚੋਣਾਂ ਦੌਰਾਨ ਜਵਾਬ ਦੇਣਗੇ ਅਤੇ ਉਸੇ ਅਨੁਸਾਰ ਕਾਰਵਾਈ ਕਰਨਗੇ ਅਤੇ ਇਕਜੁਟ ਹੋ ਕੇ ਕੰਮ ਕਰਨਗੇ।’’

Saturday, July 31, 2021

ਕਿਸਾਨੀ-ਮੋਰਚਿਆਂ 'ਤੇ ਸ਼ਹੀਦ ਊਧਮ ਸਿੰਘ ਦਾ ਮਨਾਇਆ ਗਿਆ ਸ਼ਹੀਦੀ-ਦਿਹਾੜਾ

31st July 2021 at 6:58 PM

ਗੋਦੀ ਮੀਡੀਆ ਦੇ ਕੂੜ ਪ੍ਰਚਾਰ ਦੀ ਮੁਹਿੰਮ ਨੂੰ ਵੀ ਲੰਮੇ ਹੱਥੀਂ ਲਿਆ 


ਨਵੀਂ ਦਿੱਲੀ
: 31 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸੰਯੁਕਤ ਕਿਸਾਨ ਮੋਰਚਾ "ਗੋਦੀ ਮੀਡੀਆ" ਦੁਆਰਾ ਕਿਸਾਨਾਂ ਦੇ ਅੰਦੋਲਨ ਨੂੰ ਨਵੇਂ ਤਰੀਕਿਆਂ ਨਾਲ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕਰਦਾ ਹੈ। ਇੱਕ ਟੈਲੀਵਿਜ਼ਨ ਚੈਨਲ ਦੁਆਰਾ ਵਿਰੋਧ ਕਰ ਰਹੇ ਕਿਸਾਨਾਂ ਨੂੰ "ਅੱਯਾਸ਼ਜੀਵੀ" ਦੇ ਰੂਪ ਵਿੱਚ ਦਰਸਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਵੀ ਫੁਟੇਜ ਨਹੀਂ ਸੀ, ਜਿਸ ਨੇ ਸਾਬਤ ਕੀਤਾ ਕਿ ਬੇਵਜ੍ਹਾ ਝੂਠ ਫੈਲਾਇਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਕਾਰਪੋਰੇਟ ਮੀਡੀਆ ਅਤੇ ਭਾਜਪਾ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਇਹਨਾਂ ਹਮਲਿਆਂ ਨਾਲ ਅੰਦੋਲਨ ਕਮਜ਼ੋਰ ਨਹੀਂ ਉਲਟਾ ਹੋਰ ਮਜ਼ਬੂਤ ​​ਹੋਵੇਗਾ। 

ਭਾਜਪਾ-ਆਰਐਸਐਸ ਨਾਲ ਜੁੜੀਆਂ ਕਿਸਾਨ ਵਿਰੋਧੀ ਸ਼ਕਤੀਆਂ ਨੇ ਖੁਦ ਵਿਰੋਧ ਕਰ ਰਹੇ ਕਿਸਾਨਾਂ 'ਤੇ ਹੁਣ ਤੱਕ ਕਈ ਤਰ੍ਹਾਂ ਦੇ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਅੱਤਵਾਦੀ, ਵੱਖਵਾਦੀ, ਵਿਰੋਧੀ ਰਾਜਨੀਤਿਕ ਪਾਰਟੀਆਂ ਦੁਆਰਾ ਪ੍ਰਯੋਜਿਤ ਪ੍ਰਦਰਸ਼ਨਕਾਰੀ, ਸਮਾਜ ਵਿਰੋਧੀ ਅਨਸਰ, ਦੇਸ਼ ਵਿਰੋਧੀ ਅਤੇ ਹੋਰ ਅੱਗੇ ਕਿਹਾ ਜਾਂਦਾ ਸੀ । ਐਸਕੇਐਮ ਨੇ ਅੱਜ ਦਾਅਵਾ ਕੀਤਾ, "ਆਪਣੇ ਬੁਨਿਆਦੀ ਅਧਿਕਾਰਾਂ ਲਈ ਸੰਘਰਸ਼ ਕਰ ਰਹੇ ਲੱਖਾਂ ਮਿਹਨਤੀ, ਸ਼ਾਂਤੀਪੂਰਨ ਅਤੇ ਨਿਰੰਤਰ ਕਿਸਾਨਾਂ ਦੀ ਸੱਚਾਈ ਨੂੰ ਇਨ੍ਹਾਂ ਘਿਣਾਉਣੇ ਯਤਨਾਂ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਇਹ ਅੰਦੋਲਨ ਕਿਸਾਨਾਂ ਦੀ ਸੱਚ 'ਤੇ ਅਧਾਰਤ ਹੈ ਤੇ ਅੰਦੋਲਨ ਸੰਘਰਸ਼ ਨੂੰ ਜਿੱਤੇਗਾ"। ਐਸਕੇਐਮ ਨੇ ਕਿਹਾ, “ਇਹ ਸਿਰਫ ਕਿਸਾਨ ਵਿਰੋਧੀ ਤਾਕਤਾਂ ਦਾ ਡਰ ਅਤੇ ਕਮਜ਼ੋਰੀ ਹੈ ਜੋ ਇਨ੍ਹਾਂ ਨਿੰਦਣਯੋਗ ਬਦਨਾਮ ਕਰਨ ਵਾਲੀਆਂ ਮੁਹਿੰਮਾਂ ਵਿੱਚ ਇੱਥੇ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।”

ਐਸਕੇਐਮ ਨੇ ਕੁਝ ਦਿਨ ਪਹਿਲਾਂ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦੁਆਰਾ ਪ੍ਰਕਾਸ਼ਤ ਕੀਤੇ ਗਏ ਸੋਸ਼ਲ ਮੀਡੀਆ ਕਾਰਟੂਨ ਦਾ ਸਖਤ ਨੋਟਿਸ ਵੀ ਲਿਆ ਹੈ।  ਐਸਕੇਐਮ ਨੇ ਕਿਹਾ ਕਿ ਕਿਸਾਨ ਵਿਰੋਧੀ ਭਾਵਨਾ ਜੋ ਕਿ ਭਾਰਤੀ ਜਨਤਾ ਪਾਰਟੀ ਦੀ ਜੜ੍ਹ ਹੈ, ਸੋਸ਼ਲ ਮੀਡੀਆ ਕਾਰਟੂਨ ਪੋਸਟ ਦੇ ਰੂਪ ਵਿੱਚ ਇੱਕ ਵਾਰ ਫਿਰ ਸਾਹਮਣੇ ਆਈ ਹੈ।  ਕਿਸਾਨਾਂ ਨੂੰ ਉਨ੍ਹਾਂ ਦੇ ਵਾਲਾਂ ਤੋਂ ਘਸੀਟਣ ਤੋਂ ਇਲਾਵਾ ਕਿਸੇ ਸੱਤਾਧਾਰੀ ਪਾਰਟੀ ਦੁਆਰਾ ਦਿੱਤੀ ਗਈ "ਡੀ-ਸਕਿਨਿੰਗ" ਦੀ ਧਮਕੀ ਉਹ ਵੀ ਮੁੱਖ ਮੰਤਰੀ ਦੇ ਨਾਂ 'ਤੇ, ਸ਼ਾਂਤੀਪੂਰਵਕ ਵਿਰੋਧ ਕਰ ਰਹੇ ਨਾਗਰਿਕਾਂ ਨੂੰ ਹੈਰਾਨ ਕਰਨ ਵਾਲੀ ਅਤੇ ਬਹੁਤ ਇਤਰਾਜ਼ਯੋਗ ਹੈ।  ਐਸਕੇਐਮ ਇਸ ਦੀ ਸਖਤ ਨਿੰਦਾ ਕਰਦਾ ਹੈ, ਅਤੇ ਨੋਟ ਕਰਦਾ ਹੈ ਕਿ ਮੁੱਖ ਮੰਤਰੀ ਇਸ ਘਟਨਾਕ੍ਰਮ ਦੇ ਦੌਰਾਨ ਚੁੱਪ ਰਹੇ।  ਅਜਿਹੀਆਂ ਅਨੈਤਿਕ ਅਤੇ ਹਿੰਸਕ ਧਮਕੀਆਂ ਇੱਕ ਮਜ਼ਬੂਤ ​​ਲੋਕ ਲਹਿਰ ਦੇ ਸਾਹਮਣੇ ਭਾਜਪਾ ਦੀ ਸ਼ਕਤੀਹੀਣਤਾ ਦੀ ਨਿਸ਼ਾਨੀ ਹਨ।  ਇਹ ਸਪੱਸ਼ਟ ਹੈ ਕਿ ਪਾਰਟੀ ਲੋਕਤੰਤਰ ਨੂੰ ਬਿਲਕੁਲ ਨਹੀਂ ਸਮਝਦੀ। 

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ ਸਤਿਕਾਰ ਨਾਲ 'ਸਾਮਰਾਜਵਾਦ ਵਿਰੋਧੀ ਦਿਵਸ' ਵਜੋਂ ਮਨਾਇਆ ਗਿਆ।  ਕਈ ਮੋਰਚਿਆਂ ਵਿੱਚ ਇਨਕਲਾਬੀ ਗੀਤਾਂ ਨੇ ਮੁਜ਼ਾਹਰਾਕਾਰੀਆਂ ਨੂੰ ਪ੍ਰੇਰਣਾ ਪ੍ਰਦਾਨ ਕੀਤੀ ਅਤੇ ਬੁਲਾਰਿਆਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਅਤੇ ਬਲੀਦਾਨ, ਅਤੇ ਸਾਮਰਾਜਵਾਦ ਅਤੇ ਮਨੁੱਖੀ ਲੁੱਟ ਵਿਰੁੱਧ ਸੰਘਰਸ਼ ਨੂੰ ਉਜਾਗਰ ਕੀਤਾ।

ਐਸਕੇਐਮ ਨੋਟ ਕਰਦਾ ਹੈ ਕਿ ਦਿੱਲੀ ਵਿਧਾਨ ਸਭਾ ਨੇ 3 ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਮਤਾ ਪਾਸ ਕੀਤਾ ਹੈ।  ਮਤੇ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਗਈ ਕਿ ਉਹ ਕਈ ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਹੁਣ ਤੱਕ ਕਿਸਾਨਾਂ ਦੀ ਮੰਗ ਨਾਲ ਸਹਿਮਤ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਨੂੰ ਪ੍ਰਦਰਸ਼ਨਕਾਰੀ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਿਹਾ ਹੈ।  ਐਸਕੇਐਮ ਇਹ ਵੀ ਨੋਟ ਕਰਦਾ ਹੈ ਕਿ ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੇ ਇੱਕ ਵਫਦ ਨੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਹੈ, ਜਿਸ ਵਿੱਚ ਕਿਸਾਨਾਂ ਦੇ ਸੰਘਰਸ਼ ਦੌਰਾਨ ਹੋਈਆਂ ਸੈਂਕੜੇ ਮੌਤਾਂ ਦੇ ਮਾਮਲੇ ਦੀ ਜਾਂਚ ਲਈ ਇੱਕ ਸੰਯੁਕਤ ਸੰਸਦੀ ਪੈਨਲ ਬਣਾਉਣ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਗਈ ਹੈ।  ਇਹ ਪਾਰਟੀਆਂ ਭਾਰਤ ਸਰਕਾਰ ਦੇ ਇਸ ਦਾਅਵੇ ਦਾ ਵਿਰੋਧ ਕਰ ਰਹੀਆਂ ਹਨ ਕਿ ਉਸ ਕੋਲ ਚੱਲ ਰਹੇ ਅੰਦੋਲਨ ਵਿੱਚ ਕਿਸੇ ਵੀ ਕਿਸਾਨ ਦੀ ਮੌਤ ਦਾ ਕੋਈ ਰਿਕਾਰਡ ਨਹੀਂ ਹੈ, ਅਤੇ ਮੌਤਾਂ ਦੀ ਸਾਂਝੀ ਸੰਸਦੀ ਕਮੇਟੀ ਜਾਂਚ ਦੀ ਮੰਗ ਕਰ ਰਹੀ ਹੈ।  ਪਾਰਟੀਆਂ ਨੇ ਕਥਿਤ ਤੌਰ 'ਤੇ ਰਾਸ਼ਟਰਪਤੀ ਨੂੰ ਅਪੀਲ ਵੀ ਕੀਤੀ ਕਿ ਉਹ ਕੇਂਦਰ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ' ਤੇ ਚਰਚਾ ਦੀ ਆਗਿਆ ਦੇਣ ਲਈ ਕਹਿਣ।

ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਵੱਲੋਂ ਵਿਰੋਧ ਕਰ ਕੇ ਯਮੁਨਾ ਐਕਸਪ੍ਰੈਸ ਵੇਅ ਉੱਤੇ ਮਥੁਰਾ ਦੇ ਨੇੜੇ ਇੱਕ ਟੋਲ ਪਲਾਜ਼ਾ ਦੇ ਕਈ ਗੇਟ ਖਾਲੀ ਕਰ ਦਿੱਤੇ ਗਏ ਹਨ।

Monday, July 26, 2021

ਇਤਿਹਾਸਕ ਮਹਿਲਾ ਕਿਸਾਨ ਸੰਸਦ ਨੇ ਕਾਇਮ ਕੀਤਾ ਇੱਕ ਨਵਾਂ ਰਿਕਾਰਡ

 26th July 2021 at 7:42 PM

ਔਰਤਾਂ ਦੀ ਸਫਲ ਮੌਜੂਦਗੀ ਨੇ ਦਿੱਤਾ ਨਾਰੀ ਸ਼ਕਤੀ ਜ਼ਬਰਦਸਤ ਸੁਨੇਹਾ

*ਭਾਰਤ ਵਿਚ 8 ਮਹੀਨਿਆਂ ਦੇ ਬੇਮਿਸਾਲ ਕਿਸਾਨਾਂ ਦੇ ਅੰਦੋਲਨ ਨੇ ਭਾਜਪਾ-ਆਰਐਸਐਸ ਸਰਕਾਰ ਦੇ ਕਿਸਾਨ-ਵਿਰੋਧੀ ਅਤੇ ਲੋਕਤੰਤਰ ਵਿਰੋਧੀ ਕਦਮਾਂ ਨੂੰ ਦਿੱਤੀ ਚੁਣੌਤੀ

*ਮਹਿਲਾ ਸੰਸਦ ਨੇ 2020 ਵਿਚ ਜ਼ਰੂਰੀ ਵਸਤੂਆਂ ਬਾਰੇ ਐਕਟ ਵਿਚ ਸੋਧਾਂ ਬਾਰੇ ਦਿਨ ਭਰ ਬਹਿਸ ਕੀਤੀ

*ਸੰਯੁਕਤ ਕਿਸਾਨ ਮੋਰਚਾ ਨੇ ਅੱਜ ਲਖਨਊ ਤੋਂ ਮਿਸ਼ਨ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ  

ਨਵੀਂ ਦਿੱਲੀ: 26 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਇਨਪੁਟ:ਪੰਜਾਬ ਸਕਰੀਨ ਡੈਸਕ):: 

ਜੋਸ਼ੋਖਰੋਸ਼ ਦੇ ਨਾਲ ਨਾਲ ਪੂਰੇ ਹੋਸ਼ੋ ਹਵਾਸ ਵਿੱਚ ਅੱਜ ਇਸਤਰੀਆਂ ਨੇ ਬੜੀ ਹੀ ਸਫਲਤਾ ਨਾਲ ਕਿਸਾਨ ਸੰਸਦ ਚਲਾਈ। ਇਹਨਾਂ ਇਸਤਰੀਆਂ ਨੇ ਬਾਕਾਇਦਾ ਇੱਕ ਸੰਤੁਲਨ ਵੀ ਦਿਖਾਇਆ ਅਤੇ ਦ੍ਰਿੜਤਾ ਵੀ ਦਿਖਾਈ। ਇਹਨਾਂ ਨ ਦੇ ਚਿਹਰਿਆਂ ਤੇ ਸੰਕਲਪਸ਼ਕਤੀ ਦੀ ਚਮਕ ਸਾਫ ਦੇਖੀ ਜਾ ਸਕਦੀ ਸੀ। ਇਹ ਪੂਰੇ ਅਨੁਸ਼ਾਸਨ ਦੇ ਨਾਲ ਆਪਣੀ ਕਿਸਾਨ ਸੰਸਦ ਵਿੱਚ ਪਹੁੰਚੀਆਂ। ਕੌਮੀ ਗੀਤ ਜਨ ਗਨ ਮਨ ਨਾਲ ਸ਼ੁਰੂਆਤ ਕੀਤੀ ਅਤੇ ਮੀਡੀਆ ਨੂੰ ਵੀ ਬੜੇ ਹੀ ਸੰਤੁਲਨ ਨਾਲ ਆਪਣੀਆਂ ਮੰਗਾਂ ਬਾਰੇ ਦੱਸਿਆ। ਥਾਂ ਥਾਂ ਲਾਏ ਬੈਰੀਕੇਡ ਵੀ ਇਹਨਾਂ ਇਸਟ੍ਰੈਂ ਦੇ ਹੌਂਸਲੇ ਨੂੰ ਡੇਗਣ ਵਿਚ ਕਾਮਯਾਬ ਨਹੀਂ ਹੋਏ। ਇਸਤਰੀਆਂ ਦੇ ਇੱਕ ਜੱਥੇ ਨੂੰ ਹਿਰਾਸਤ ਵਿੱਚ ਲੈ ਜਾਣ ਨਾਲ ਵੀ ਇਸਤਰੀਆਂ ਨੇ ਨਾ ਤਾਂ ਬੇਦਿਲੀ ਦਿਖਾਈ ਅਤੇ ਨਾ ਹੀ ਗੁੱਸੇ ਵਿੱਚ ਆਪੇ ਤੋਂ ਬਾਹਰ ਹੋਈਆਂ। ਕਿਸਾਨਾਂ ਨੂੰ ਮਵਾਲੀ ਕਹਿਣ ਵਾਲੀ ਮੰਤਰੀ ਦੀ ਅੱਜ ਵੀ ਡਟ ਕੇ ਆਲੋਚਨਾ ਹੋਈ। ਚਿੱਟੇ ਸੂਟਾਂ, ਕੇਸਰੀ ਦਸਤਾਰਾਂ ਅਤੇ ਲਾਲ ਝੰਡੀਆਂ ਨਾਲ ਇੱਕ ਵੱਖਰਾ ਜਿਹਾ ਹੀ ਨਜ਼ਾਰਾ ਬਣਿਆ ਪਿਆ ਸੀ। 

ਅੱਜ ਭਾਰਤ ਵਿਚ ਇਤਿਹਾਸਕ ਅਤੇ ਬੇਮਿਸਾਲ ਕਿਸਾਨੀ ਸੰਘਰਸ਼ ਨੇ ਅੱਠ ਮਹੀਨਿਆਂ ਦੇ ਦਿੱਲੀ ਦੀਆਂ ਸਰਹੱਦਾਂ 'ਤੇ ਨਿਰੰਤਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਪੂਰਾ ਕਰ ਲਿਆ ਹੈ। ਇਹ ਅੰਦੋਲਨ ਕਿਸਾਨਾਂ ਦੀ ਮਾਣ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ ਹੈ।  ਇਹ ਹੁਣ ਕਿਸਾਨੀ ਅੰਦੋਲਨ ਨਹੀਂ, ਬਲਕਿ ਇਕ ਲੋਕ ਲਹਿਰ ਹੈ ਜੋ ਭਾਰਤ ਦੇ ਲੋਕਤੰਤਰ ਦੀ ਰੱਖਿਆ ਅਤੇ ਦੇਸ਼ ਨੂੰ ਬਚਾਉਣ ਲਈ ਸੰਘਰਸ਼ ਨੂੰ ਦਰਸਾਉਂਦੀ ਹੈ।  ਪ੍ਰਦਰਸ਼ਨਕਾਰੀ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਭਾਰਤ ਸਰਕਾਰ ਦੁਆਰਾ ਪੂਰਾ ਨਹੀਂ ਕੀਤੀਆਂ ਜਾਂਦੀਆਂ।

ਜੰਤਰ-ਮੰਤਰ ਵਿਚ ਚਲਾਈ ਜਾ ਰਹੀ ਕਿਸਾਨ ਸੰਸਦ ਅੱਜ ਔਰਤਾਂ ਵੱਲੋਂ ਚਲਾਇਆ ਗਿਆ।  ਮਹਿਲਾ ਕਿਸਾਨ ਸੰਸਦ ਵਿੱਚ ਅੱਜ ਦੀ ਬਹਿਸ ਜ਼ਰੂਰੀ ਵਸਤੂਆਂ ਸੋਧ ਐਕਟ 2020 ਲਈ ਸੀ। ਬਹਿਸ ਵਿੱਚ ਹਿੱਸਾ ਲੈਣ ਵਾਲੀ ਮਹਿਲਾ ਕਿਸਾਨ ਸੰਸਦ ਦੇ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਸੋਧਾਂ ਨੇ ਖਾਧ ਸਪਲਾਈ ਵਿੱਚ ਵੱਡੇ ਕਾਰਪੋਰੇਸ਼ਨਾਂ ਅਤੇ ਹੋਰਾਂ ਵੱਲੋਂ ਹੋਰਡਿੰਗ ਅਤੇ ਕਾਲੀ ਮਾਰਕੀਟਿੰਗ ਨੂੰ ਕਾਨੂੰਨੀ ਮਨਜ਼ੂਰੀ ਦਿੱਤੀ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਹਨੇਰੇ ਪ੍ਰਭਾਵ ਸਿਰਫ ਕਿਸਾਨਾਂ 'ਤੇ ਨਹੀਂ ਬਲਕਿ ਹਰ ਜਗ੍ਹਾ ਖਪਤਕਾਰਾਂ' ਤੇ ਹਨ।  ਉਨ੍ਹਾਂ ਨੇ ਧਿਆਨ ਦਿਵਾਇਆ ਕਿ ਨਿਰਯਾਤ ਆਦੇਸ਼ਾਂ ਦੇ ਨਾਂ 'ਤੇ ਦੇਸ਼ ਵਿਚ ਬਹੁਤ ਜ਼ਿਆਦਾ ਸੰਕਟਕਾਲੀਨ ਹਾਲਤਾਂ ਦੇ ਬਾਵਜੂਦ ਵੱਡੀ ਪੂੰਜੀ ਦੁਆਰਾ ਕੋਈ ਵੀ ਹੋਰਡਿੰਗ ਹੋ ਸਕਦੀ ਹੈ!  ਸਰਕਾਰ ਨੇ ਆਮ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਫ਼ਤਵਾ, ਇਰਾਦਾ ਅਤੇ ਸ਼ਕਤੀ ਤਿਆਗ ਦਿੱਤੀ ਹੈ, ਇਸ 2020 ਦੇ ਕਾਨੂੰਨ ਦੁਆਰਾ ਇਸ ਵੱਲ ਇਸ਼ਾਰਾ ਕੀਤਾ ਗਿਆ ਸੀ। ਔਰਤਾਂ ਨੇ ਦਲੀਲ ਦਿੱਤੀ ਕਿ ਔਰਤਾਂ ਨੂੰ ਘਰ ਦੀ ਭੋਜਨ ਸੁਰੱਖਿਆ ਦੀ ਦੇਖਭਾਲ ਲਈ ਜ਼ੋਰਦਾਰ ਭੂਮਿਕਾਵਾਂ ਦੇਣ ਦੇ ਕਾਰਨ ਇਹ ਕਾਨੂੰਨ ਔਰਤਾਂ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰਨ ਦੀ ਯੋਗਤਾ ਨੂੰ ਕਮਜ਼ੋਰ ਕਰਦਾ ਹੈ। 114 ਔਰਤਾਂ ਨੇ ਸੰਬੋਧਨ ਕਰਨ ਵਿੱਚ ਸਮਲੂਅਤੀ ਕੀਤੀ।

ਮਹਿਲਾ ਕਿਸਾਨ ਸੰਸਦ ਵਿਚ ਇਕ ਮਹਿਲਾ ਮੈਂਬਰ ਸ਼੍ਰੀਮਤੀ ਰਮੇਸ਼ ਵੀ ਸ਼ਾਮਿਲ ਸੀ, ਜਿਸ ਨੇ ਇਸ ਅੰਦੋਲਨ ਦੌਰਾਨ ਆਪਣੇ ਪਤੀ ਨੂੰ ਗੁਆ ਦਿੱਤਾ ਹੈ। ਪਰ ਫਿਰ ਵੀ ਡਟੀ ਹੋਈ ਹੈ। ਆਪਣੇ ਨਿੱਜੀ ਨੁਕਸਾਨ ਦੇ ਬਾਵਜੂਦ ਉਹ ਸੰਘਰਸ਼ ਵਿਚ ਸਰਗਰਮ ਰਹੀ ਹੈ। ਮੈਂਬਰਾਂ ਨੇ ਅੱਜ ਵਿਜੈ ਦਿਵਸ 'ਤੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 1999 ਦੇ ਇਸ ਦਿਨ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਦਿੱਤੀਆਂ ਸਨ।

ਇਸ ਮੌਕੇ ਇਸ ਇਤਿਹਾਸਿਕ ਮਹਿਲਾ ਕਿਸਾਨ ਸੰਸਦ ਵਿਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਕਿ ਔਰਤਾਂ ਦੇ ਭਾਰਤੀ ਖੇਤੀਬਾੜੀ ਵਿਚ ਬੇਮਿਸਾਲ ਯੋਗਦਾਨ ਦੇ ਬਾਵਜੂਦ, ਉਨ੍ਹਾਂ ਵਿਚ ਉਹ ਮਾਣ ਅਤੇ ਰੁਤਬਾ ਨਹੀਂ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ- ਕਿਸਾਨ ਅੰਦੋਲਨ ਵਿਚ ਔਰਤ ਕਿਸਾਨਾਂ ਦੀ ਭੂਮਿਕਾ ਨੂੰ ਮਜ਼ਬੂਤ ​​ਕਰਨਾ ਪਏਗਾ। ਮਹਿਲਾ ਕਿਸਾਨ ਸੰਸਦ ਨੇ ਸਰਬਸੰਮਤੀ ਨਾਲ ਸੰਕਲਪ ਲਿਆ ਕਿ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਪੰਚਾਇਤਾਂ ਵਰਗੀਆਂ ਸਥਾਨਕ ਸੰਸਥਾਵਾਂ ਦੀ ਤਰਜ਼ ’ਤੇ 33% ਰਾਖਵਾਂਕਰਨ ਹੋਣਾ ਚਾਹੀਦਾ ਹੈ।  ਸਾਡੀ ਆਬਾਦੀ ਦਾ 50% ਬਣੀਆਂ ਔਰਤਾਂ ਨੂੰ ਢੁਕਵੀਂ ਨੁਮਾਇੰਦਗੀ ਦੇਣ ਲਈ ਇੱਕ ਸੰਵਿਧਾਨਕ ਸੋਧ ਕੀਤੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ 'ਚ 108 ਥਾਵਾਂ 'ਤੇ ਜਾਰੀ ਧਰਨਿਆਂ 'ਚ ਵੀ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਅਤੇ ਮੋਰਚਿਆਂ ਨੂੰ ਸੰਭਾਲਿਆ।

ਇਸ ਦੌਰਾਨ ਔਰਤ ਅਧਿਕਾਰ ਕਾਰਕੁਨਾਂ ਦਾ ਇੱਕ ਸਮੂਹ ਜੋ ਮਹਿਲਾ ਕਿਸਾਨ ਸੰਸਦ ਦੇ ਸਵਾਗਤ ਲਈ ਜੰਤਰ-ਮੰਤਰ ਵਿਖੇ ਪਹੁੰਚਿਆ ਸੀ, ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।  ਇਨ੍ਹਾਂ ਨੂੰ ਜੰਤਰ-ਮੰਤਰ ਤੋਂ ਚੁੱਕ ਲਿਆ ਗਿਆ ਅਤੇ ਕਈ ਘੰਟਿਆਂ ਲਈ ਬਰਖੰਬਾ ਥਾਣੇ ਵਿਚ ਨਜ਼ਰਬੰਦ ਕੀਤਾ ਗਿਆ ਅਤੇ ਬਾਅਦ ਵਿਚ ਛੱਡ ਦਿੱਤਾ ਗਿਆ।

ਐਸਕੇਐਮ ਨੇ ਅੱਜ ਮਿਸ਼ਨ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀ ਸ਼ੁਰੂਆਤ ਕੀਤੀ ਅਤੇ ਐਲਾਨ ਕੀਤਾ ਕਿ ਮਿਸ਼ਨ ਦੀ ਰਸਮੀ ਸ਼ੁਰੂਆਤ 5 ਸਤੰਬਰ, 2021 ਨੂੰ ਮੁਜ਼ੱਫਰਨਗਰ ਵਿੱਚ ਇੱਕ ਵਿਸ਼ਾਲ ਰੈਲੀ ਨਾਲ ਕੀਤੀ ਜਾਏਗੀ। ਮਿਸ਼ਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਅਧੀਨ ਅੱਜ ਸੰਯੁਕਤ ਕਿਸਾਨ ਮੋਰਚਾ ਦੁਆਰਾ ਲਖਨਊ ਤੋਂ ਸ਼ੁਰੂ ਕੀਤਾ ਗਿਆ,  ਕਿਸਾਨੀ ਅੰਦੋਲਨ ਨੂੰ ਦੋਵਾਂ ਰਾਜਾਂ ਦੇ ਹਰੇਕ ਪਿੰਡ ਵਿਚ ਲਿਜਾਇਆ ਜਾਵੇਗਾ, ਜਿਸ ਤਰ੍ਹਾਂ ਇਸ ਨੂੰ ਪੰਜਾਬ ਅਤੇ ਹਰਿਆਣਾ ਵਿਚ ਹੋਇਆ ਹੈ।  ਇਸ ਦੇ ਜ਼ਰੀਏ ਸਾਡੇ ਖਾਣ ਪੀਣ ਅਤੇ ਖੇਤੀ ਪ੍ਰਣਾਲੀਆਂ ਦੇ ਕਾਰਪੋਰੇਟ ਨਿਯੰਤਰਣ ਨੂੰ ਇਨ੍ਹਾਂ ਰਾਜਾਂ ਦੇ ਕੋਨੇ ਕੋਨੇ ਤੋਂ ਚੁਣੌਤੀ ਦਿੱਤੀ ਜਾਵੇਗੀ। 

ਇਸ ਮਿਸ਼ਨ ਵਿੱਚ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦਾ ਹਰ ਜਗ੍ਹਾ ਵਿਰੋਧ ਅਤੇ ਬਾਈਕਾਟ ਕੀਤਾ ਜਾਵੇਗਾ, ਜਿਵੇਂ ਕਿ ਉਨ੍ਹਾਂ ਦੇ ਆਗੂ ਪੰਜਾਬ ਅਤੇ ਹਰਿਆਣਾ ਵਿੱਚ ਬਾਈਕਾਟ ਅਤੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰ ਰਹੇ ਹਨ।  ਸਵਾਮੀ ਸਹਿਜਾਨੰਦ ਸਰਸਵਤੀ, ਚੌਧਰੀ ਚਰਨ ਸਿੰਘ ਅਤੇ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਸਨਮਾਨ ਵਜੋਂ ਲਹਿਰ ਹੁਣ ਕਾਰਪੋਰੇਸ਼ਨਾਂ ਅਤੇ ਉਨ੍ਹਾਂ ਦੇ ਰਾਜਨੀਤਿਕ ਦਲਾਲਾਂ ਤੋਂ ਭਾਰਤ ਦੀ ਕਿਸਾਨੀ ਅਤੇ ਕਿਸਾਨਾਂ ਦੀ ਰੱਖਿਆ ਲਈ ਲੜਾਈ ਲੜੇਗੀ।  ਐਸ ਕੇ ਐਮ ਨੇ ਕਿਸਾਨ ਯੂਨੀਅਨਾਂ ਅਤੇ ਹੋਰ ਅਗਾਂਹਵਧੂ ਤਾਕਤਾਂ ਨੂੰ ਹੱਥ ਮਿਲਾਉਣ ਦਾ ਸੱਦਾ ਦਿੱਤਾ ਅਤੇ ਮਿਸ਼ਨ ਦੇ ਹਿੱਸੇ ਵਜੋਂ ਰਾਜਾਂ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਮੁਕਤ ਕਰ ਦਿੱਤਾ।  ਰਾਜਾਂ ਵਿਚ ਅੰਬਾਨੀ ਅਤੇ ਅਡਾਨੀ ਇਕਾਈਆਂ ਵਿਚ ਮੁਜ਼ਾਹਰੇ ਕੀਤੇ ਜਾਣਗੇ।  ਭਾਜਪਾ ਅਤੇ ਸਹਿਯੋਗੀ ਪਾਰਟੀਆਂ ਆਪਣੇ ਵੱਖ-ਵੱਖ ਪ੍ਰੋਗਰਾਮਾਂ ਵਿਚ ਵਿਰੋਧ ਪ੍ਰਦਰਸ਼ਨ ਕਰਨਗੀਆਂ ਅਤੇ ਉਨ੍ਹਾਂ ਦੇ ਨੇਤਾ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਗੇ।  ਇਸ ਮਿਸ਼ਨ ਨੂੰ ਰੂਪ ਅਤੇ ਪ੍ਰਭਾਵ ਦੇਣ ਲਈ, ਦੋਵਾਂ ਰਾਜਾਂ ਵਿੱਚ ਮੀਟਿੰਗਾਂ, ਸੰਵਾਦਾਂ, ਯਾਤਰਾਵਾਂ ਅਤੇ ਰੈਲੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਹਰਿਆਣਾ ਵਿਚ, ਭਿਵਾਨੀ ਅਤੇ ਹਿਸਾਰ ਵਿਚ ਰਾਜ ਸਰਕਾਰ ਦੇ ਮੰਤਰੀਆਂ ਨੂੰ ਕੱਲ੍ਹ ਕਿਸਾਨਾਂ ਦੇ ਕਾਲੇ ਝੰਡੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ।  ਕਰਨਾਲ ਵਿੱਚ ਭਾਜਪਾ ਦੀ ਇੱਕ ਮੀਟਿੰਗ ਦਾ ਕਾਲੀਆਂ ਝੰਡੀਆਂ ਨਾਲ ਕਿਸਾਨਾਂ ਨੇ ਵਿਰੋਧ ਕੀਤਾ।  ਪੰਜਾਬ ਦੇ ਫਿਰੋਜ਼ਪੁਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਇੱਕ ਭਾਜਪਾ ਨੇਤਾ ਸੁਰਿੰਦਰ ਸਿੰਘ ਦਾ ਘਿਰਾਓ ਕੀਤਾ।

Sunday, July 25, 2021

ਕਲ ਜੰਤਰ-ਮੰਤਰ ਵਿਖੇ ਔਰਤਾਂ ਵੱਲੋਂ ਹੋਵੇਗੀ ਕਿਸਾਨੀ-ਸੰਸਦ: ਕਿਸਾਨ ਮੋਰਚਾ

 25th July 2021 at 5:32 PM

  ਕਿਸਾਨ-ਅੰਦੋਲਨ ਸੰਘਰਸ਼ ਦੇ 8 ਮਹੀਨੇ ਹੋਏ ਪੂਰੇ 


ਨਵੀਂ ਦਿੱਲੀ
: 25 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕਲ  26 ਜੁਲਾਈ 2021 ਤੱਕ ਕਿਸਾਨ ਅੰਦੋਲਨ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ 8 ਮਹੀਨੇ ਦੇ ਨਿਰੰਤਰ ਵਿਰੋਧ ਪ੍ਰਦਰਸ਼ਨ ਨੂੰ ਪੂਰਾ ਕਰ ਲਵੇਗਾ। ਇਨ੍ਹਾਂ ਅੱਠ ਮਹੀਨਿਆਂ ਵਿਚ ਭਾਰਤ ਦੇ ਲਗਭਗ ਸਾਰੇ ਰਾਜਾਂ ਤੋਂ ਲੱਖਾਂ ਕਿਸਾਨ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ।  ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਅਤੇ ਸਦੀਆਂ ਪੁਰਾਣੇ ਸਾਡੇ ਅੰਨਦਾਤਿਆਂ ਦੇ ਨੈਤਿਕ ਗੁਣਾਂ ਨੂੰ ਦਰਸਾਉਂਦੇ ਹਨ। ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣੀ ਦ੍ਰਿੜਤਾ ਅਤੇ ਲਗਨ ਨੂੰ ਦਰਸਾਉਂਦੇ ਰਹੇ ਹਨ। ਇਸ ਸਮੇਂ ਦੌਰਾਨ ਕਿਸਾਨਾਂ ਨੇ ਬਹਾਦਰੀ ਨਾਲ ਕਈ ਤਰ੍ਹਾਂ ਦੀਆਂ ਮੌਸਮੀ ਸਮੱਸਿਆਵਾਂ ਅਤੇ ਇੱਕ ਕਿਸਾਨ-ਵਿਰੋਧੀ ਸਰਕਾਰ ਦਾ ਸਾਹਮਣਾ ਕੀਤਾ ਹੈ। ਇਕ ਚੁਣੀ ਹੋਈ ਸਰਕਾਰ ਜਿਹੜੀ ਮੁੱਖ ਤੌਰ 'ਤੇ ਕਿਸਾਨਾਂ ਦੀਆਂ ਵੋਟਾਂ' ਤੇ ਸੱਤਾ ਵਿਚ ਆਈ, ਨੇ ਕਿਸਾਨਾਂ 'ਤੇ ਜ਼ਬਰ ਕੀਤਾ ਹੈ। ਪਰ ਕਿਸਾਨ ਸਬਰ, ਇਮਾਨਦਾਰੀ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਅਤੇ ਮੰਗਾਂ ਮੰਨਣ ਲਈ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਦੇਸ਼ ਵਿੱਚ ਕਿਸਾਨਾਂ ਦੀ ਏਕਤਾ ਅਤੇ ਰੁਤਬੇ ਨੂੰ ਮਜ਼ਬੂਤ ​​ਕੀਤਾ ਹੈ ਅਤੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ।  ਕਿਸਾਨਾਂ ਦੀ ਏਕਤਾ ਨੇ ਕਿਸਾਨਾਂ ਦੀ ਪਛਾਣ ਨੂੰ ਮਾਣ ਦਿੱਤਾ ਹੈ।

ਜੰਤਰ-ਮੰਤਰ ਵਿਖੇ ਕੱਲ੍ਹ ਦਾ ਕਿਸਾਨ-ਸੰਸਦ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਇਆ ਜਾਵੇਗਾ।  ਮਹਿਲਾ ਕਿਸਾਨ ਸੰਸਦ ਭਾਰਤੀ ਖੇਤੀਬਾੜੀ ਵਿਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਚੱਲ ਰਹੀ ਲਹਿਰ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਦਰਸਾਏਗੀ।  ਵੱਖ-ਵੱਖ ਜ਼ਿਲ੍ਹਿਆਂ ਤੋਂ ਔਰਤ ਕਿਸਾਨਾਂ ਦੇ ਕਾਫਲੇ ਮਹਿਲਾ ਕਿਸਾਨ ਸੰਸਦ ਦੇ ਮੋਰਚੇ ਵਿੱਚ ਪਹੁੰਚ ਰਹੇ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਮਿਸ਼ਨ ਯੂਪੀ ਦੀ ਸ਼ੁਰੂਆਤ ਲਈ ਲਖਨਊ ਜਾ ਰਹੇ ਹਨ।  ਉਹ ਉਥੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।  ਜਿਵੇਂ ਕਿ ਜਾਣਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ, ਕਿਸਾਨ ਅੰਦੋਲਨ ਨੇ ਕਈ ਥਾਵਾਂ 'ਤੇ ਭਾਜਪਾ ਉਮੀਦਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਜ਼ਿਆਦਾਤਰ ਸੀਟਾਂ ਹਾਸਲ ਕੀਤੀਆਂ ਸਨ।

ਭਾਰਤ ਸਰਕਾਰ ਦੇ ਦੁਹਰਾਏ ਬਿਆਨ ਕਿ ਸਰਕਾਰ ਕੋਲ ਮੌਜੂਦਾ ਅੰਦੋਲਨ ਵਿਚ ਕਿਸਾਨਾਂ ਦੀਆਂ ਹੋਈਆਂ ਸ਼ਹਾਦਤਾਂ ਦਾ ਕੋਈ ਰਿਕਾਰਡ ਨਹੀਂ ਹੈ, ਇਹ ਸ਼ਰਮਨਾਕ ਹੈ ਅਤੇ ਮੋਰਚਾ ਮੋਦੀ ਸਰਕਾਰ ਦੇ ਇਸ ਕਠੋਰ ਰਵੱਈਏ ਦੀ ਨਿਖੇਧੀ ਕਰਦਾ ਹੈ।  ਪੰਜਾਬ ਸਰਕਾਰ ਨੇ ਪੰਜਾਬ ਦੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਗਿਣਤੀ ਦੀ ਅਧਿਕਾਰਿਕ ਗਿਣਤੀ 220 ਰੱਖ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਵੀ ਇਸ ਗਿਣਤੀ ਦੀ ਪੁਸ਼ਟੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ।  ਹਾਲਾਂਕਿ ਜੇ ਮੋਦੀ ਸਰਕਾਰ ਮੌਜੂਦਾ ਅੰਦੋਲਨ ਵਿਚ ਹੁਣ ਤੱਕ ਘੱਟੋ ਘੱਟ 540 ਮੌਤਾਂ ਦੀ ਗਿਣਤੀ ਨੂੰ ਕਿਸਾਨੀ ਅੰਦੋਲਨ ਦੁਆਰਾ ਰੱਖੇ ਗਏ ਅੰਕੜਿਆਂ ਨੂੰ ਵੇਖਣਾ ਨਹੀਂ ਚਾਹੁੰਦੀ, ਤਾਂ ਸਰਕਾਰ ਨੂੰ ਘੱਟੋ ਘੱਟ ਇਸ ਅਧਿਕਾਰਤ ਅੰਕੜੇ 'ਤੇ ਝਾਤ ਮਾਰਨੀ ਚਾਹੀਦੀ ਹੈ।  ਪਰ ਕੇਂਦਰ-ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ, ਇਹ ਭਾਜਪਾ ਦੇ ਕਿਸਾਨ ਵਿਰੋਧੀ ਵਤੀਰੇ ਦਾ ਸਪਸ਼ਟ ਝਲਕ ਹੈ।

ਸੰਯੁਕਤ ਕਿਸਾਨ ਮੋਰਚਾ ਸਿਰਸਾ ਪ੍ਰਸ਼ਾਸਨ ਵੱਲੋਂ ਤਕਰੀਬਨ 525 ਪ੍ਰਦਰਸ਼ਨਕਾਰੀਆਂ ’ਤੇ ਦਾਇਰ ਕੀਤੇ ਮਾਮਲਿਆਂ ਦੀ ਨਿੰਦਾ ਕਰਦਾ ਹੈ , ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਦਿੱਲੀ-ਡੱਬਵਾਲੀ ਹਾਈਵੇ’ ਤੇ ਆਵਾਜਾਈ ਠੱਪ ਕੀਤੀ ਸੀ ਅਤੇ ਪੁਲੀਸ ਵੱਲੋਂ ਗ਼ਲਤ ਢੰਗ ਨਾਲ ਗ੍ਰਿਫ਼ਤਾਰ ਕੀਤੇ ਪੰਜ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।  ਸਾਡੇ ਕੋਲ ਸੀਨੀਅਰ ਜੱਜ ਵੀ ਆਪਣੀਆਂ ਟਿਪਣੀਆਂ ਪੇਸ਼ ਕਰ ਰਹੇ ਹਨ ਕਿ ਇਥੇ ਪ੍ਰਦਰਸ਼ਨਕਾਰੀਆਂ ਖਿਲਾਫ ਦੇਸ਼-ਧ੍ਰੋਹ ਦਾ ਕੋਈ ਕੇਸ ਨਹੀਂ ਹੈ।  ਜਦੋਂ ਕਿ ਗ੍ਰਿਫਤਾਰ ਕੀਤੇ ਗਏ ਪੰਜ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ, ਪਰ ਵਿਅੰਗਾਤਮਕ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਨੇ ਹੁਣ 525 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਚੋਣ ਕੀਤੀ ਹੈ ਜੋ ਅਸਲ ਵਿੱਚ ਇਹ ਦੱਸ ਰਹੇ ਸਨ ਕਿ ਦੇਸ਼ ਧ੍ਰੋਹ ਦੇ ਦੋਸ਼ ਗਲਤ ਅਤੇ ਅਸਹਿਣਯੋਗ ਸਨ!

ਮੋਰਚੇ ਦੀ ਮੰਗ ਹੈ ਕਿ ਇਨ੍ਹਾਂ ਕੇਸਾਂ ਨੂੰ ਹਰਿਆਣਾ ਸਰਕਾਰ ਤੁਰੰਤ ਵਾਪਸ ਲਵੇ।  ਮੋਰਚੇ ਨੇ ਕਿਹਾ, "ਇਹ ਸਪੱਸ਼ਟ ਹੈ ਕਿ ਹਰਿਆਣਾ ਸਰਕਾਰ ਨੇ ਹਿਸਾਰ, ਟੋਹਾਣਾ ਅਤੇ ਸਿਰਸਾ ਵਿਚ ਗ਼ਲਤ ਨਜ਼ਰਬੰਦੀਆਂ ਅਤੇ ਕੇਸਾਂ ਤੋਂ ਅਜੇ ਤੱਕ ਕੋਈ ਸਬਕ ਨਹੀਂ ਸਿੱਖਿਆ। ਇਹ ਤਾਜ਼ਾ ਕੇਸ ਦਰਅਸਲ  ਮਨਜ਼ੂਰ ਨਹੀਂ ਹਨ," ਐਸਕੇਐਮ ਨੇ ਕਿਹਾ।

ਕਿਸਾਨਾਂ ਦੇ ਕਈ ਕਾਫਲੇ ਵੱਖ-ਵੱਖ ਵਿਰੋਧ ਸਥਾਨਾਂ 'ਤੇ ਪਹੁੰਚ ਰਹੇ ਹਨ। ਕੱਲ੍ਹ ਬਿਜਨੌਰ ਤੋਂ ਰਵਾਨਾ ਹੋਣ ਤੋਂ ਬਾਅਦ ਇਕ ਵਿਸ਼ਾਲ ਟਰੈਕਟਰ ਰੈਲੀ ਅੱਜ ਗਾਜ਼ੀਪੁਰ ਬਾਰਡਰ ਪਹੁੰਚੀ ਹੈ।  ਇਸ ਤੋਂ ਇਲਾਵਾ, ਕਿਸਾਨਾਂ ਵਿਚ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ​​ਕਰਨ ਲਈ ਅੱਜ ਪਲਵਲ ਅਨਾਜ ਮੰਡੀ ਵਿਚ ਇਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ।

ਪੰਜਾਬ ਵਿੱਚ ਬੀਜੇਪੀ ਭਾਜਪਾ ਨੇਤਾ ਬਲਭੱਦਰ ਸੇਨ ਦੁੱਗਲ ਨੂੰ ਫਗਵਾੜਾ ਵਿੱਚ ਕੱਲ੍ਹ ਕਿਸਾਨਾਂ ਦੇ ਕਾਲੇ ਝੰਡੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ।  ਇਸੇ ਤਰ੍ਹਾਂ ਹਰਿਆਣਾ ਦੀ ਭਾਜਪਾ ਪ੍ਰਦੇਸ਼ ਇਕਾਈ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਪਾਰਟੀ ਦੀ ਇਕ ਬੈਠਕ ਵਿਚ ਸ਼ਾਮਲ ਹੋਣ ਲਈ ਉਥੇ ਪਹੁੰਚਣ ‘ਤੇ ਹਰਿਆਣਾ ਦੇ ਬਡਾਲੀ ਵਿਚ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ।  ਹਰਿਆਣਾ ਦੇ ਹੋਰ ਕਿਤੇ ਇਕ ਹਿਸਾਰ ਪਿੰਡ ਵਿਚ ਭਾਜਪਾ ਆਗੂ ਸੋਨਾਲੀ ਫੋਗਟ ਨੂੰ ਕੱਲ੍ਹ ਉਥੇ ਇਕੱਠੇ ਹੋਏ ਕਿਸਾਨਾਂ ਦਾ ਵਿਰੋਧ ਕਰਦਿਆਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ।  ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ, ਉਤਰਾਖੰਡ ਦੇ ਮੁੱਖ ਮੰਤਰੀ ਨੂੰ ਵੀ ਕਾਲੇ ਝੰਡੇ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਇੱਕ ਦਿਨ ਪਹਿਲਾਂ ਰੁਦਰਪੁਰ ਵਿੱਚ ਹੋਇਆ ਹੈ।

Saturday, July 24, 2021

ਮੌਜੂਦਾ ਮੰਡੀ ਪ੍ਰਣਾਲੀ ਨੂੰ ਸੁਧਾਰਨ ਦੀ ਲੋੜ: ਕਿਸਾਨ ਸੰਸਦ

 24th July 2021 at 6:40 PM

ਇਹ ਸੁਧਾਰ ਸੂਬਾ ਸਰਕਾਰਾਂ ਦੁਆਰਾ ਕੇਂਦਰ ਦੇ ਬਜਟ ਦੀ ਸਹਾਇਤਾ ਨਾਲ ਹੋਵੇ


ਨਵੀਂ ਦਿੱਲੀ
: 24 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ-ਸੰਸਦ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ।  ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਜੰਤਰ-ਮੰਤਰ ਵਿਖੇ ਕਿਸਾਨ-ਸੰਸਦ ਸੰਸਦ ਦੇ ਮਾਨਸੂਨ ਸ਼ੈਸ਼ਨ ਦੇ ਸਾਰੇ ਦਿਨਾਂ ਦੌਰਾਨ ਚੱਲੇਗੀ। ਇਸ ਮੌਕੇ 22 ਅਤੇ 23 ਜੁਲਾਈ 2021 ਨੂੰ ਕਿਸਾਨ ਸੰਸਦ ਦੇ ਦੋ ਦਿਨਾਂ ਦੌਰਾਨ ਕਿਸਾਨ ਵਿਰੋਧੀ ਏਪੀਐਮਸੀ ਬਾਈਪਾਸ ਐਕਟ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਇਸ ਨੂੰ ਤੁਰੰਤ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ।  

ਕਿਸਾਨ ਸੰਸਦ ਵਿਚ ਬਹਿਸਾਂ ਇਹ ਵੀ ਮੰਨਦੀਆਂ ਹਨ ਕਿ ਮੌਜੂਦਾ ਮੰਡੀ ਪ੍ਰਣਾਲੀ ਨੂੰ ਸੂਬਾ ਸਰਕਾਰਾਂ ਦੁਆਰਾ ਕੇਂਦਰ ਦੇ ਬਜਟ ਸਹਾਇਤਾ ਨਾਲ ਸੁਧਾਰਨ ਦੀ ਲੋੜ ਹੈ।  ਇਸ ਪੱਖ ਨੂੰ ਕੱਲ੍ਹ ਕਿਸਾਨ ਸੰਸਦ ਦੇ ਮਤੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।  ਕਿਸਾਨ ਸੰਸਦ ਵਿਵਸਥਿਤ, ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਚੱਲੀ ਅਤੇ ਬਹਿਸਾਂ ਵਿਸਥਾਰ ਅਤੇ ਵਿਸ਼ਲੇਸ਼ਣ ਨਾਲ ਭਰੀਆਂ ਸਨ। ਇਸ ਦੌਰਾਨ ਮਾਨਸੂਨ ਸੈਸ਼ਨ ਵਿੱਚ ਭਾਰਤ ਦੀ ਸੰਸਦ ਵਿੱਚ ਚਾਰ ਦਿਨਾਂ ਦੀ ਕਾਰਵਾਈ ਨੇ ਹੁਣ ਤੱਕ ਮੋਦੀ ਸਰਕਾਰ ਦੇ ਕੰਮਕਾਜ ਅਤੇ ਆਮ ਨਾਗਰਿਕਾਂ ਅਤੇ ਸਾਡੇ ਲੋਕਤੰਤਰ ਨੂੰ ਦਰਪੇਸ਼ ਨਾਜ਼ੁਕ ਮੁੱਦਿਆਂ ਬਾਰੇ ਗੰਭੀਰ ਚਿੰਤਾਵਾਂ ਦਰਸਾਉਂਦੀਆਂ ਹਨ।  ਜਿਵੇਂ ਕਿ ਜਾਣਿਆ ਜਾਂਦਾ ਹੈ, ਐਸਕੇਐਮ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਪੀਪਲਜ਼ ਵ੍ਹਿਪ ਜਾਰੀ ਕੀਤਾ ਸੀ।

ਧਿਆਨ ਯੋਗ ਹੈ ਕਿ ਹੋਰ ਥਾਵਾਂ 'ਤੇ ਵੀ ਮਿੰਨੀ-ਕਿਸਾਨ ਸੰਸਦ ਆਯੋਜਿਤ ਕੀਤੇ ਜਾ ਰਹੇ ਹਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਿਲ੍ਹਾ-ਰਾਏਪੁਰ ਵਿਖੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਅਡਾਨੀ ਦੀ ਸੁੱਕੀ ਬੰਦਰਗਾਹ' ਤੇ ਬੱਚਿਆਂ ਨੇ ਕੱਲ੍ਹ ਇੱਕ ਕਿਸਾਨ-ਸੰਸਦ ਚਲਾਇਆ। ਇਸ ਅੰਦੋਲਨ ਦੀ ਮਹੱਤਤਾ ਇਹ ਹੈ ਕਿ ਇਹ ਨਾਗਰਿਕਾਂ ਦੀਆਂ ਕਈ ਪੀੜ੍ਹੀਆਂ ਨੂੰ ਸ਼ਾਮਲ ਹੋਣ ਅਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ!

ਪੰਜਾਬ ਦੇ ਕੁੱਝ ਸੇਵਾਮੁਕਤ ਅਧਿਕਾਰੀਆਂ ਅਤੇ ਸਾਬਕਾ ਫੌਜੀਆਂ ਵੱਲੋਂ ਕਿਸਾਨ-ਸੰਸਦ ਦਾ ਸਮਰਥਨ ਕੀਤਾ ਹੈ। 

ਸੇਵਾਮੁਕਤ ਐਡਮਿਰਲ ਲਕਸ਼ਮੀਨਰਾਇਣ ਰਾਮਦਾਸ ਨੇ ਵੀ ਪੰਜਾਬੀ 'ਚ ਭੇਜੇ ਸੰਦੇਸ਼ ਰਾਹੀਂ ਕਿਸਾਨ-ਅੰਦੋਲਨ ਨਾਲ ਇੱਕਜੁੱਟਤਾ ਪ੍ਰਗਟਾਈ ਹੈ। ਉਹਨਾਂ ਨੇ ਕਿਸਾਨਾਂ ਦੇ ਸ਼ਾਂਤਮਈ ਅਤੇ ਅਨੁਸ਼ਾਸਨ ਵਾਲੇ ਸੰਘਰਸ਼ ਦੀ ਪ੍ਰਸ਼ੰਸਾ ਕੀਤੀ ਹੈ।

ਅੱਜ ਸਿੰਘੂ-ਬਾਰਡਰ 'ਤੇ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ ਹੈ।  ਜਿਸ ਨਾਲ ਇੱਕ ਟਰਾਲੀ ਅਤੇ ਆਲੇ ਦੁਆਲੇ ਦੇ ਟੈਂਟ ਨੁਕਸਾਨੇ ਗਏ। ਕਿਸਾਨ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਪਰ ਫਿਰ ਵੀ ਚੜ੍ਹਦੀਕਲਾ 'ਚ ਹਨ ਅਤੇ ਕਾਨੂੰਨ ਰੱਦ ਕਰਵਾਉਣ ਤੱਕ ਡਟੇ ਰਹਿਣ ਲਈ ਦ੍ਰਿੜ ਹਨ।

ਅਸੀਂ ਪੰਜਾਬ ਅਤੇ ਹਰਿਆਣਾ ਵਿਚ ਭਾਜਪਾ ਨੇਤਾਵਾਂ ਵਿਰੁੱਧ ਕਈ ਵਿਰੋਧ ਪ੍ਰਦਰਸ਼ਨਾਂ ਬਾਰੇ ਦੱਸਦੇ ਰਹੇ ਹਾਂ।  ਹਾਲ ਹੀ ਵਿੱਚ ਰਾਜਸਥਾਨ ਵਿੱਚ ਭਾਜਪਾ ਦੇ ਸੂਬਾ ਇਕਾਈ ਦੇ ਪ੍ਰਧਾਨ ਨੂੰ ਅਲਵਰ ਨੇੜੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ।  

ਕੱਲ੍ਹ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਰੁਦਰਪੁਰ ਆਏ ਤਾਂ, ਸਥਾਨਕ ਕਿਸਾਨ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਪੁਲਿਸ ਨੇ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਲਿਆ। ਇਸੇ ਦੌਰਾਨ ਪੰਜਾਬ 'ਚ ਫਗਵਾੜਾ 'ਚ ਭਾਜਪਾ ਆਗੂਆਂ ਵਿਜੈ ਸਾਂਪਲਾ ਅਤੇ ਸੋਮ ਪ੍ਰਕਾਸ਼ ਨੂੰ ਵੀ ਵਿਰੋਧ ਕਾਰਨ ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪਿਆ।

ਹਰਿਆਣਾ ਵਿੱਚ ਪ੍ਰਸ਼ਾਸਨ ਨੇ ਹਿਸਾਰ ਵਿੱਚ ਕੇਸਾਂ ਨੂੰ ਰਸਮੀ ਤੌਰ ‘ਤੇ ਬੰਦ ਕਰ ਦਿੱਤਾ, ਇਹ ਕੇਸ ਉਦੋਂ ਦਰਜ ਹੋਏ ਸਨ,  ਜਦੋਂ ਕਿਸਾਨਾਂ ਨੇ ਮੁੱਖ ਮੰਤਰੀ ਦੀ ਫੇਰੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ।  ਵਿਰੋਧ ਕਰ ਰਹੇ ਕਿਸਾਨਾਂ ਦਾ ਸੱਤਿਆਗ੍ਰਹਿ ਇਸ ਤਰੀਕੇ ਨਾਲ ਸਫਲ ਰਿਹਾ ਹੈ।

ਬਿਹਾਰ 'ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਬੈਨਰ ਹੇਠ 9 ਅਗਸਤ ਨੂੰ ਭਾਰਤ ਛੱਡੋ ਦਿਵਸ 'ਤੇ ਰਾਜ-ਪੱਧਰੀ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ।

Thursday, July 22, 2021

ਸੰਸਦ ਭਵਨ ਨੇੜੇ "ਕਿਸਾਨ ਸੰਸਦ" ਵੱਲੋਂ ਆਪਣਾ ਮਾਨਸੂਨ ਸੈਸ਼ਨ ਜ਼ੋਰ-ਸ਼ੋਰ ਨਾਲ ਸ਼ੁਰੂ

22nd July 2021 at 6:47 PM

 ਸ੍ਰ.ਬਲਦੇਵ ਸਿੰਘ ਸਿਰਸਾ ਦਾ ਮਰਨ ਵਰਤ ਪੰਜਵੇਂ ਦਿਨ 'ਚ ਦਾਖਲ 


ਨਵੀਂ ਦਿੱਲੀ
: 22 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
:
ਅੱਜ ਇਤਿਹਾਸਕ ਲੋਕ ਲਹਿਰ ਦਾ ਇਤਿਹਾਸਕ ਦਿਨ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਸੰਸਦ ਦੇ ਨਜ਼ਦੀਕ ਜੰਤਰ-ਮੰਤਰ ਵਿਖੇ ਇਕ ਕਿਸਾਨ ਸੰਸਦ ਦਾ ਆਯੋਜਨ ਕੀਤਾ ਗਿਆ।  ਕਿਸਾਨ ਸੰਸਦ ਪੂਰੀ ਤਰ੍ਹਾਂ ਅਨੁਸ਼ਾਸਤ ਅਤੇ ਵਿਵਸਥਿਤ ਸੀ, ਜਿਵੇਂ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ।  ਸਵੇਰੇ ਪੁਲਿਸ ਨੇ ਕਿਸਾਨ ਸੰਸਦ ਦੇ ਮੈਂਬਰਾਂ ਦੀ ਬੱਸ ਨੂੰ ਜੰਤਰ-ਮੰਤਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਮਸਲਾ ਹੱਲ ਕਰ ਲਿਆ ਗਿਆ।  ਦਿੱਲੀ ਪੁਲਿਸ ਨੇ ਮੀਡੀਆ ਨੂੰ ਕਿਸਾਨੀ ਸੰਸਦ ਦੀ ਕਾਰਵਾਈ ਨੂੰ ਕਵਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬੈਰੀਕੇਡ ਲਗਾਏ ਗਏ।
ਕਿਸਾਨ ਸੰਸਦ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਭਾਰਤ ਸਰਕਾਰ ਦੇ ਮੰਤਰੀਆਂ ਦੇ ਖੋਖਲੇ ਦਾਅਵਿਆਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਕਿਸਾਨ ਲਗਾਤਾਰ 3 ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ।  ਕਿਸਾਨ ਸੰਸਦ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏਪੀਐਮਸੀ ਬਾਈਪਾਸ ਅਧਿਨਿਯਮ ਬਾਰੇ ਵਿਚਾਰ ਵਟਾਂਦਰੇ ਦੇ ਸੰਬੰਧ ਵਿਚ ਕਈ ਨੁਕਤੇ ਉਠਾਏ ਅਤੇ ਕਿਹਾ ਕਿ ਅਜਿਹਾ ਗੈਰ-ਲੋਕਤੰਤਰੀ ਹੈ। ਉਨ੍ਹਾਂ ਨੇ ਇਸ ਕਾਲੇ ਕਾਨੂੰਨ ਬਾਰੇ ਉਨ੍ਹਾਂ ਦੇ ਗੂੜ੍ਹੇ ਗਿਆਨ ਨੂੰ ਦੁਨੀਆਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਕਿ ਕਿਉਂ ਉਹ ਪੂਰੀ ਤਰ੍ਹਾਂ ਰੱਦ ਕਰਨ ਲਈ ਮੰਗ ਕਰਦੇ ਹਨ।
ਇਸ ਦੌਰਾਨ ਕਿਸਾਨੀ ਸੰਸਦ ਦੀ ਕਾਰਵਾਈ ਦੇਸ਼ ਦੀ ਸੰਸਦ ਦੇ ਉਲਟ ਚੱਲ ਰਹੀ ਸੀ।  ਸੰਸਦ ਮੈਂਬਰਾਂ ਨੇ ਕਿਸਾਨ-ਅੰਦੋਲਨ ਦੇ ਸਮਰਥਨ 'ਚ ਅੱਜ ਸਵੇਰੇ ਗਾਂਧੀ ਦੇ ਬੁੱਤ 'ਤੇ ਪ੍ਰਦਰਸ਼ਨ ਕੀਤਾ। ਉਹ ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪੀਪਲਜ਼ ਵ੍ਹਿਪ ਦਾ ਜਵਾਬ ਦੇ ਰਹੇ ਸਨ।  ਕਈ ਸੰਸਦ ਮੈਂਬਰਾਂ ਨੇ ਕਿਸਾਨ ਸੰਸਦ ਦਾ ਦੌਰਾ ਵੀ ਕੀਤਾ।  ਜਿਵੇਂ ਕਿ ਕਿਸਾਨ ਅੰਦੋਲਨ ਦਾ ਆਦਰਸ਼ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਮੈਂਬਰਾਂ ਦਾ ਕਿਸਾਨੀ ਸੰਘਰਸ਼ ਵਿੱਚ ਸਮਰਥਨ ਵਧਾਉਣ ਲਈ ਧੰਨਵਾਦ ਕੀਤਾ, ਪਰ ਸੰਸਦ ਮੈਂਬਰਾਂ ਨੂੰ ਮੰਚ ਤੋਂ ਬੋਲਣ ਲਈ  ਸਮਾਂ ਨਹੀਂ ਦਿੱਤਾ ਗਿਆ।  ਇਸ ਦੀ ਬਜਾਏ ਉਨ੍ਹਾਂ ਨੂੰ ਸੰਸਦ ਦੇ ਅੰਦਰ ਕਿਸਾਨਾਂ ਦੀ ਆਵਾਜ਼ ਬਣਨ ਦੀ ਬੇਨਤੀ ਕੀਤੀ ਗਈ।
ਸਿਰਸਾ ਵਿੱਚ ਕਿਸਾਨ ਆਗੂ ਸਰਦਾਰ ਬਲਦੇਵ ਸਿੰਘ ਸਿਰਸਾ ਦੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ।  ਉਹ 80 ਸਾਲਾਂ ਦੇ ਹਨ। ਉਹਨਾਂ ਦੀ ਸਿਹਤ ਕਮਜ਼ੋਰ ਹੋ ਗਈ ਹੈ ਅਤੇ ਵਿਗੜਦੀ ਜਾ ਰਹੀ ਹੈ, ਉਹਨਾਂ ਦਾ ਛੇ ਕਿੱਲੋ ਭਾਰ ਘੱਟ ਗਿਆ ਹੈ ਅਤੇ ਬੀਪੀ ਅਤੇ ਗਲੂਕੋਜ਼ ਦੇ ਪੱਧਰ ਵਿੱਚ ਮਹੱਤਵਪੂਰਣ ਗਿਰਾਵਟ ਆਈ ਹੈ। ਉਹਨਾਂ ਨੇ ਭੁੱਖ-ਹੜਤਾਲ ਜਾਰੀ ਰੱਖਦੇ ਹੋਏ ਕਿਹਾ ਕਿ ਜਾਂ ਤਾਂ ਉਹ ਆਪਣੇ ਸਾਥੀਆਂ ਦੀ ਰਿਹਾਈ ਸੁਰੱਖਿਅਤ ਕਰੇਗਾ, ਜਾਂ ਇਸਦੇ ਲਈ ਆਪਣੀ ਜਾਨ ਦੇ ਦੇਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਰਦਾਰ ਬਲਦੇਵ ਸਿੰਘ ਸਿਰਸਾ ਨੂੰ ਕੁਝ ਵੀ ਹੋਇਆ ਤਾਂ ਅੰਦੋਲਨ ਦੇ ਤਿੱਖੇ ਪ੍ਰਤੀਕਰਮ ਦੀ ਚੇਤਾਵਨੀ ਦਿੰਦਿਆਂ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਸ ਦੀ ਸਿਹਤ ਦੀ ਰੱਖਿਆ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ।  ਐਸਕੇਐਮ ਇੱਕ ਵਾਰ ਫਿਰ ਤੋਂ ਮੰਗ ਕਰਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕਿਸਾਨ ਨੇਤਾਵਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਕੇਸ ਬਿਨਾਂ ਕਿਸੇ ਦੇਰੀ ਦੇ ਵਾਪਸ ਲਏ ਜਾਣ।
ਸੰਯੁਕਤ ਕਿਸਾਨ ਮੋਰਚੇ ਨੇ ਕਰਨਾਟਕ ਦੇ ਦੋ ਸੀਨੀਅਰ ਆਗੂਆਂ ਰਾਜ ਰਾਇਠਾ ਸੰਘਾ, ਸ੍ਰੀ ਟੀ.  ਐਸਕੇਐਮ ਦੇ ਵਿਛੋੜੇ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਦਿਹਾਂਤ ਕਰਨਾਟਕ ਵਿੱਚ ਕਿਸਾਨ ਯੂਨੀਅਨਾਂ ਅਤੇ ਖੇਤ ਅੰਦੋਲਨ ਦਾ ਡੂੰਘਾ ਘਾਟਾ ਹੈ। ਭਾਰਤ ਸਰਕਾਰ ਨੇ ਦਾਲਾਂ 'ਤੇ ਲਗਾਈਆਂ ਗਈਆਂ ਸਟਾਕ ਸੀਮਾਵਾਂ ਵਿਚ ਢਿੱਲ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਦੁਆਰਾ ਕੁਝ ਰੈਗੂਲੇਟਰੀ ਅਤੇ ਦਰਾਮਦ ਸੰਬੰਧੀ ਫੈਸਲੇ ਲਏ ਜਾਣ ਤੋਂ ਬਾਅਦ ਪ੍ਰਚੂਨ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਐਸ ਕੇ ਐਮ ਸਰਕਾਰ ਨੂੰ ਯਾਦ ਦਿਵਾਉਣਾ ਚਾਹੇਗੀ ਕਿ ਇਹ ਬਿਲਕੁਲ ਇਸ ਤਰ੍ਹਾਂ ਦਾ ਰੈਗੂਲੇਟਰੀ ਅਥਾਰਟੀ ਹੈ। ਐਸ ਕੇ ਐਮ ਨੇ ਕਿਹਾ ਕਿ ਇਸਦੀ ਲੜਾਈ ਡੀ-ਰੈਗੂਲੇਸ਼ਨ ਦੇ ਵਿਰੁੱਧ ਹੈ ਜੋ ਕਿ ਕਿਸਾਨਾਂ ਅਤੇ ਖਪਤਕਾਰਾਂ ਦੀ ਕੀਮਤ 'ਤੇ ਹੋਰਡੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਦਾ ਪੱਖ ਪੂਰਦੀ ਹੈ, ਅਤੇ ਹੋਰ ਦੋ ਕੇਂਦਰੀ ਕਾਨੂੰਨਾਂ ਦੇ ਨਾਲ ਜ਼ਰੂਰੀ ਕਮੋਡਿਟੀਜ਼ ਸੋਧ ਐਕਟ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਆਪਣੀ ਮੰਗ ਦੁਹਰਾਉਂਦੀ ਹੈ।  
ਇਸ ਨੇ ਦੱਸਿਆ ਕਿ ਸਰਕਾਰ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਅੰਦੋਲਨ ਕਾਰਨ ਕਾਨੂੰਨ ਦੇ ਲਾਗੂ ਹੋਣ ਨੂੰ ਮੁਅੱਤਲ ਕਰਨ ਲਈ ਧੰਨਵਾਦ ਕਰਦਿਆਂ ਹੁਣ ਕੁਝ ਉਪਾਅ ਕਰ ਸਕਦੀ ਹੈ।

Wednesday, July 21, 2021

ਬਲਦੇਵ ਸਿੰਘ ਸਿਰਸਾ ਦੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਚੌਥੇ ਦਿਨ ਪੁਜੀ

 21st July 2021 at 7:00 PM

 ਹਰਿਆਣਾ 'ਚ ਸਿਰਸਾ ਪ੍ਰਸ਼ਾਸਨ ਵਿਰੁੱਧ ਸੰਘਰਸ਼ ਜਾਰੀ 

ਕਿਸਾਨਾਂ ਦੀਆਂ ਮੌਤਾਂ ਬਾਰੇ ਸਰਕਾਰ ਕੋਲ ਕੋਈ ਅੰਕੜਾ ਨਾ ਹੋਣਾ ਸ਼ਰਮਨਾਕ: ਸੰਯਕੁਤ ਕਿਸਾਨ ਮੋਰਚਾ


ਨਵੀਂ ਦਿੱਲੀ
: 21 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕੱਲ੍ਹ ਲੋਕ ਸਭਾ ਵਿਚ  ਇੱਕ ਸਵਾਲ (ਨੰਬਰ337)ਦਾ ਲਿਖਤੀ ਜਵਾਬ ਦਿੰਦਿਆਂ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਤਰਾਸਦੀ ਇਹ ਹੈ ਕਿ ਇਹ ਗੱਲ  ਅਸਲੋਂ ਸੱਚ ਹੈ।  ਕੇਂਦਰ ਵਿੱਚ ਸੱਤਾਧਾਰੀ ਪਾਰਟੀ ਵਜੋਂ ਅਤੇ ਵੱਖ ਵੱਖ ਸੂਬਿਆਂ ਵਿੱਚ ਇਸ ਪਾਰਟੀ ਦੇ  ਸੂਬਾਈ ਯੂਨਿਟਾਂ ਨੇ ਸੱਚਮੁਚ ਹੀ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ; ਕਿਸਾਨ ਆਗੂਆਂ 'ਤੇ ਝੂਠੇ ਕੇਸ ਦਰਜ ਕੀਤੇ ਹਨ; ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੈ; ਮੋਰਚਿਆਂ ਵਾਲੀਆਂ ਥਾਵਾਂ 'ਤੇ ਰਾਸ਼ਨ ਤੇ ਹੋਰ ਸਪਲਾਈ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ; ਬੈਰੀਕੇਡਾਂ ਨਾਲ ਮੋਰਚਿਆਂ ਦੀ ਘੇਰਾਬੰਦੀ ਕੀਤੀ ਹੈ ਅਤੇ ਅਜਿਹਾ ਹੋਰ ਬਹੁਤ ਕੁੱਝ ਕੀਤਾ ਹੈ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਆਪਣਾ ਅੱਡੀ ਚੋਟੀ ਦਾ ਜੋਰ ਲਾਇਆ ਹੈ। ਦੂਸਰੀ ਤਰਫ  ਸਰਕਾਰ ਵੱਲੋਂ ਦਿੱਤੇ ਗਏ ਕਈ ਸਵਾਲਾਂ ਦੇ ਜਵਾਬ ਬਹੁਤ ਸ਼ਰਮਨਾਕ ਹਨ।

ਕਿਸਾਨ ਪ੍ਰਤੀਨਿਧੀਆਂ ਨਾਲ ਕਈ ਵਾਰ ਮੰਗਾਂ ਬਾਰੇ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨੇ ਸੰਸਦ ਵਿੱਚ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਠੀਕ ਤਰ੍ਹਾਂ ਪੇਸ਼ ਤੱਕ ਨਹੀਂ ਕੀਤਾ। ਘੱਟੋ ਘੱਟ ਸਮਰਥਨ ਮੁੱਲ  ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਬਿਲਕੁੱਲ ਸਪੱਸ਼ਟ ਸਟੈਂਡ ਰਿਹਾ ਹੈ ਕਿ ਕਿਸਾਨ ਅੰਦੋਲਨ ਸਾਰੀਆਂ ਖੇਤੀ ਫਸਲਾਂ ਲਈ, ਸਾਰੇ ਕਿਸਾਨਾਂ ਵਾਸਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦਾ ਹੈ ਅਤੇ ਇਹ ਐਮਐਸਪੀ ਸੀ ਟੂ ਪਲੱਸ 50% ( C2+ 50%) ਫਾਰਮੂਲੇ ਅਨੁਸਾਰ ਤਹਿ ਕੀਤੀ ਜਾਵੇ। ਮੁਲਕ ਵਿੱਚ ਇਸ ਮੰਗ ਬਾਰੇ  ਪਹਿਲਾਂ ਹੀ।ਵਿਆਪਕ ਬਹਿਸ ਹੋ ਚੁੱਕੀ ਹੈ। ਪਰ ਸਰਕਾਰ ਨੇ ਇਸ ਮੰਗ ਨੂੰ ਇਨ੍ਹਾਂ ਸ਼ਬਦਾਂ 'ਚ ਪੇਸ਼ ਕੀਤਾ - ''ਘੱਟੋ ਘੱਟ ਸਮਰਥਨ ਮੁੱਲ  'ਤੇ ਖਰੀਦ ਦੇ ਮਸਲੇ ਸਬੰਧੀ--'!

ਇਸ ਤੋਂ ਵੀ ਵਧੇਰੇ ਸ਼ਰਮਨਾਕ ਤੇ ਅਫਸੋਸਨਾਕ ਗੱਲ  ਸਰਕਾਰ ਦਾ ਇਹ ਬਿਆਨ ਹੈ ਕਿ ਉਸ ਕੋਲ ਉਨ੍ਹਾਂ ਸੰਘਰਸਸ਼ੀਲ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ ਦੀ ਇਸ ਅੰਦੋਲਨ ਦੌਰਾਨ ਮੌਤ ਹੋ ਗਈ। ਸੰਯੁਕਤ ਕਿਸਾਨ ਮੋਰਚਾ ਮੰਤਰੀ ਤੋਮਰ ਨੂੰ, ਉਸਦੇ ਸਾਥੀਆਂ ਤੇ ਅਫਸਰਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਦਸੰਬਰ 2020 ਦੀ ਇੱਕ ਮੀਟਿੰਗ ਦੌਰਾਨ ਸਾਰੇ ਸਰਕਾਰੀ ਡੈਲੀਗੇਸ਼ਨ ਨੇ, ਅੰਦੋਲਨ ਦੇ ਉਸ ਵਕਤ ਤੱਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਿਆ ਸੀ। ਹੋ ਸਕਦਾ ਹੈ ਕਿ ਨਿਰਦਈ ਸਰਕਾਰ ਨੇ ਇਸ ਘਟਨਾ ਦਾ ਰਿਕਾਰਡ ਨਾ ਰੱਖਿਆ ਹੋਵੇ ਪਰ ਕਿਸਾਨ ਅੰਦੋਲਨ ਆਪਣੇ ਜਨਤਕ ਬਲੌਗ ਉਪਰ ਕਿਸਾਨਾਂ ਦੀਆਂ ਮੌਤਾਂ ਬਾਰੇ ਜਾਣਕਾਰੀ ਜਨਤਕ ਕਰਦਾ ਰਹਿੰਦਾ ਹੈ। ਅਸਲ ਵਿੱਚ ਸਰਕਾਰ ਕੋਲ ਅਤੇ ਕਈ ਹੋਰ ਥਾਵਾਂ 'ਤੇ ਇਸ ਬਾਰੇ ਜਾਣਕਾਰੀ ਉਪਲਬਧ ਹੈ। ਫਿਰ ਵੀ ਜੇਕਰ ਸਰਕਾਰ ਸੱਚੇ ਦਿਲੋਂ ਇਹ ਜਾਣਨਾ ਤੇ ਇਸ ਉਪਰ ਕੋਈ ਅਮਲ ਕਰਨਾ ਚਾਹੁੰਦੀ ਹੈ ਤਾਂ ਕਈ ਸਰੋਤਾਂ ਤੋਂ ਇਹ ਜਾਣਕਾਰੀ ਮਿਲ ਸਕਦੀ ਹੈ। ਇਸ ਸੰਘਰਸ਼ ਦੌਰਾਨ 10 ਜੁਲਾਈ 2021 ਤੱਕ 537 ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। 

ਕੇਂਦਰੀ ਮੰਤਰੀ ਤੋਮਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ '' ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰਨ ਦੇ ਰਾਹ ਹਮੇਸ਼ਾ ਖੁੱਲੇ ਹਨ।'' ਜੇਕਰ ਸੱਚਮੁੱਚ ਇਹ ਗੱਲ ਹੈ ਤਾਂ ਕੀ ਕਾਰਨ ਹੈ ਕਿ ਛੇ ਮਹੀਨੇ  ਤੋਂ, ਯਾਨੀ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਕਿਉਂ ਨਹੀਂ ਕੀਤੀ ਗਈ। ਅਤੇ ਮੁੱਖ ਸਵਾਲ ਜਿਸ ਦਾ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, -ਕਿਉਂਕਿ ਇਸ ਸਵਾਲ ਦਾ ਸਰਕਾਰ ਕੋਲ ਕੋਈ ਤਰਕਸੰਗਤ ਜਵਾਬ ਨਹੀਂ ਹੈ, ਕਿ  ਸਰਕਾਰ  ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕਰਨਾ ਚਾਹੁੰਦੀ।

ਇਕ ਹੋਰ ਸਵਾਲ ( ਨੰਬਰ 297) ਦੇ ਜਵਾਬ ਵਿੱਚ ਮੰਤਰੀ ਨੇ ਪਿਛਲੇ ਤਿੰਨ ਸਾਲ ਦੌਰਾਨ ਐਮਐਸਪੀ ਵਿੱਚ ਕੀਤੇ ਫੀ ਸਦੀ ਵਾਧਿਆਂ ਦੀ ਗੱਲ ਕੀਤੀ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਸ ਸਰਕਾਰ ਦੁਆਰਾ ਐਮਐਸਪੀ ਵਿਚ ਕੀਤੇ ਗਏ ਵਾਧੇ ਮੁਦਰਾ ਸਫੀਤੀ ਦੀ ਦਰ ਤੋਂ ਵੀ ਹੇਠਾਂ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਇਹ ਗੱਲ ਵਾਰ ਵਾਰ ਸਪੱਸ਼ਟ ਕਰ ਚੁੱਕਾ ਹੈ।

ਕੱਲ੍ਹ ਤੋਂ, ਸੰਸਦ ਦੀ ਕਾਰਵਾਈ ਵਾਲੇ ਦਿਨਾਂ ਦੌਰਾਨ,  ਹਰ ਰੋਜ 200 ਕਿਸਾਨਾਂ ਦੇ ਜਥੇ ਜੰਤਰ ਮੰਤਰ ਲਈ ਰਵਾਨਾ ਹੋਇਆ ਕਰਨਗੇ ਜਿਥੇ ਉਹ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਿਆ ਕਰਨਗੇ ਅਤੇ ਕਿਸਾਨ ਸੰਸਦ ਦੀ ਕਾਰਵਾਈ ਚਲਾਇਆ ਕਰਨਗੇ। ਇਹ ਸਿਲਸਿਲਾ ਸੰਸਦ ਦੇ ਸ਼ੈਸਨ ਖਤਮ ਹੋਣ ਤੱਕ ਚਲੇਗਾ। ਇਸ ਸਬੰਧੀ ਤਿਆਰੀਆਂ ਜੋਰਾਂ 'ਤੇ ਹਨ।

ਕਿਸਾਨ ਸੰਸਦ ਨਾਲ ਇਕਜੁਟਤਾ ਪ੍ਰਗਟਾਉਣ ਲਈ  ਕੇਰਲਾ ਦੀ ਜਥੇਬੰਦੀ' ਕਰਸਕਾ ਪਰਕਸੋਭਾ ਏਕਾਧਾਰਿਆ ਸੰਮਤੀ' ਕੇਰਲਾ ਦੇ ਸਾਰੇ 14 ਜਿਲ੍ਹਾ ਹੈਡਕੁਆਰਟਰਾਂ 'ਤੇ  ਅਤੇ ਬਲਾਕ ਪੱਧਰ 'ਤੇ ਕੇਂਦਰੀ ਸਰਕਾਰ ਦੇ ਦਫਤਰਾਂ ਮੂਹਰੇ ਧਰਨੇ ਦੇਵੇਗੀ। ਸੰਸਦ  ਪ੍ਰਦਰਸ਼ਨਾਂ ਵਿੱਚ ਭਾਗ ਲੈਣ ਲਈ ਕੇਰਲਾ ਤੋਂ ਕਿਸਾਨਾਂ ਦੇ ਦੋ ਜਥੇ  ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਕਰਨਾਟਕਾ, ਤਾਮਿਲਨਾਡੂ ਤੇ ਦੂਰ ਵਾਲੇ ਦੂਸਰੇ ਸੂਬਿਆ ਤੋਂ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।

ਅੰਦੋਲਨ ਦੀ ਮਜ਼ਬੂਤੀ ਲਈ ਮੋਰਚੇ ਵਾਲੀਆਂ ਥਾਵਾਂ 'ਤੇ ਹਰ ਰੋਜ਼ ਹੋਰ ਵਧੇਰੇ ਕਿਸਾਨ ਪਹੁੰਚ ਰਹੇ ਹਨ। ਕੱਲ੍ਹ ਯਮੁਨਾਨਗਰ ਤੋਂ ਬੀਕੇਯੂ ਚੜੂਨੀ ਦਾ ਇਕ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਦੂਸਰੇ ਮੋਰਚਿਆਂ ਉਪਰ ਵੀ ਲਾਮਬੰਦੀ ਵਧ ਰਹੀ ਹੈ।

ਸਿਰਸਾ ਵਿੱਚ ਬਲਦੇਵ ਸਿੰਘ ਸਿਰਸਾ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਤਿੰਨ ਵੱਖ ਵੱਖ ਥਾਵਾਂ 'ਤੇ ਅੱਜ ਸਵੇਰੇ ਦੋ ਘੰਟੇ ਲਈ ਸੜਕਾਂ ਜਾਮ ਕੀਤੀਆਂ। ਇਨ੍ਹਾਂ ਥਾਵਾਂ 'ਚ ਭਾਵਦੀਨ ਤੇ ਖੂਹੀਆਂ ਮਲਕਾਣਾ ਟੋਲ ਪਲਾਜਾ ਤੇ ਪੰਜੂਆਣਾ ਪਿੰਡ ਸ਼ਾਮਲ ਹਨ ਜਿਥੇ 9 ਤੋਂ 11 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ। ਸ.ਕ.ਮੋਰਚਾ ਮੰਗ ਕਰਦਾ ਹੈ ਕਿ ਗ੍ਰਿਫਤਾਰ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਕੱਲ੍ਹ ਅਲਵਰ ਵਿਖੇ ਰਾਜਸਥਾਨ ਬੀਜੇਪੀ ਦੇ  ਸੂਬਾਈ ਪ੍ਰਧਾਨ ਜਤੀਸ਼ ਪੂਨੀਆ ਨੂੰ ਕਾਲੇ ਝੰਡੇ ਦਿਖਾਏ ਗਏ। ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਨੂੰ ਚਿਤਾਵਨੀ ਦਿੱਤੀ ਹੈ ਕਿ ਬੀਜੇਪੀ ਸਰਕਾਰ ਦੇ ਜਾਬਰ ਵਤੀਰੇ ਵਿਰੁੱਧ ਕਿਸਾਨਾਂ ਵਿੱਚ ਗੁੱਸਾ ਤੇ ਨਫਰਤ ਵਧ ਰਹੀ ਹੈ ।

ਅੱਜ ਗਾਜੀਪੁਰ ਮੋਰਚੇ 'ਤੇ, ਜਿਥੇ ਕਰਨਾਟਕ ਰਾਜ ਰੈਥਾ ਸੰਘ ਜਥੇਬੰਦੀ ਦੇ ਕਾਰਕੁੰਨ ਮੋਰਚੇ 'ਚ ਭਾਗ ਲੈ ਰਹੇ ਹਨ, ਸੰਨ 1980 ਵਿੱਚ ਕਰਨਾਟਕਾ ਦੇ ਗਾਦਾਗ ਜਿਲ੍ਹੇ ਦੇ ਨਰਗੁੰਡ ਕਸਬੇ 'ਚ ਪੁਲਿਸ ਗੋਲੀਬਾਰੀ 'ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਤਿਹਾਸਕ ਕਿਸਾਨ ਅੰਦੋਲਨ ਦੀ ਭਾਵਨਾ ਦੇ ਅਨੁਰੂਪ, ਕੱਲ੍ਹ ਯਮੁਨਾਨਗਰ ਤੋਂ ਦਿਵਿਆਂਗ ਕਿਸਾਨ ਮਲਕੀਤ ਸਿੰਘ ਸਿੰਘੂ ਬਾਰਡਰ 'ਤੇ ਪਹੁੰਚਿਆ ਅਤੇ ਆਪਣੇ ਆਪ ਨੂੰ ਕਿਸਾਨ ਅੰਦੋਲਨ ਦੀ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਸਮਰਪਿਤ ਕੀਤਾ। ਉਸ ਨੇ ਕਿਹਾ ਕਿ ਉਹ ਅੰਦੋਲਨ ਲਈ ਕੋਈ ਵੀ ਸੇਵਾ ਕਰਨ ਨੂੰ, ਇੱਥੋਂ ਤੱਕ ਕੇ ਜਾਨ ਦੇਣ ਨੂੰ ਵੀ ਤਿਆਰ ਹੈ।

ਮਾਮਲਾ ਕਿਸਾਨਾਂ ਦੀ ਮੌਤ 'ਤੇ ਸਰਕਾਰ ਵਲੋਂ ਮੁਆਵਜ਼ੇ ਤੋਂ ਨਾਂਹ ਕਰਨ ਦਾ

 21st July 2021 at 5:39 PM 

 ਕਿਸਾਨ ਪਰਿਵਾਰਾਂ ਦੇ ਹੰਝੂਆਂ ਵਿੱਚ ਸਭ ਕੁਝ ਦਰਜ ਹੈ:ਰਾਹੁਲ ਗਾਂਧੀ 

ਨਵੀਂ ਦਿੱਲੀ21 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮਾਰੇ ਗਏ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇਣ ਲਈ ਗੰਭੀਰ ਨੋਟਿਸ ਲਿਆ ਹੈ। ਉਹਨਾਂ ਇਸ ਬਾਰੇ ਇੱਕ ਜਜ਼ਬਾਤੀ ਜਿਹੀ ਟਿੱਪਣੀ ਵੀ ਕੀਤੀ ਹੈ। ਇਸ ਸਬੰਧੀ ਇੱਕ ਟਿਪਣੀ ਕਰਦਿਆਂ ਕਿਹਾ ਕਿ “ਸਭ ਕੁਝ ਉਨ੍ਹਾਂ ਦੇ ਹੰਝੂਆਂ ਵਿੱਚ ਦਰਜ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ”।

ਇਹ ਗੱਲ ਰਾਹੁਲ ਗਾਂਧੀ ਨੇ ਇੱਕ ਅਖ਼ਬਾਰ ਦੀ ਖ਼ਬਰ ਦਾ ਹਵਾਲਾ ਦੇਦਿਆਂ ਕਿਹਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਸਰਕਾਰ ਤੋਂ ਪੁੱਛਿਆ ਗਿਆ ਸੀ ਕਿ ਕੀ ਇਸ ਗੱਲ ਤੋਂ ਉਨ੍ਹਾਂ ਨੂੰ ਪਤਾ ਸੀ ਕਿ ਪਿਛਲੇ ਨਵੰਬਰ ਤੋਂ ਚੱਲ ਰਹੇ ਅੰਦੋਲਨ ਦੌਰਾਨ ਬਹੁਤ ਸਾਰੇ ਅੰਦੋਲਨਕਾਰੀ ਕਿਸਾਨ ਮਾਰੇ ਗਏ ਜਾਂ ਬਿਮਾਰ ਹੋਏ ਹਨ, ਸਰਕਾਰ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ ਇਸਦਾ ‘ਕੋਈ ਰਿਕਾਰਡ ਨਹੀਂ ਹੈ।

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ 550 ਤੋਂ ਵੱਧ ਕਿਸਾਨ ਮਾਰੇ ਜਾ ਚੁੱਕੇ ਹਨ ਜਿਹਨਾਂ ਨੂੰ ਕਿਸਾਨਾਂ ਵੱਲੋਂ ਸ਼ਹੀਦ ਦਾ  ਦਰਜ ਵੀ ਦਿੱਤਾ ਜਾ ਚੁੱਕਿਆ ਹੈ। ਉਹਨਾਂ ਈ ਮੌਤ ਹੁੰਦੀਆਂ ਸਾਰ ਹੀ ਕਿਸਾਨਾਂ ਵੱਲੋਂ ਇਸਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਂਦੀ ਸੀ। ਸ਼ਹੀਦ ਹੋਏ ਕਿਸਾਨਾਂ ਦੇ ਪਿੰਡਾਂ ਵਿੱਚ ਇਕੱਠ ਵੀ ਹੁੰਦੇ ਸਨ। ਹੁਣ ਕੇਂਦਰ ਸਰਕਾਰ ਇਹਨਾਂ ਨਗੱਲਾਂ ਤੋਂ ਬੇਖਬਰ ਹੋਣ ਦੀ ਗੱਲ ਆਖ ਰਹੀ ਹੈ। ਰਾਹੁਲ ਗਾਂਧੀ ਵੱਲੋਂ ਕਿਸਾਨਾਂ ਦੀਆਂ ਇਹਨਾਂ ਮੌਤਾਂ ਦਾ ਨੋਟਿਸ ਲਿਆ ਜਾਣਾ ਗੰਭੀਰ ਸਿਆਸੀ ਪ੍ਰਭਾਵ ਵੀ ਲਿਆਏਗਾ।