ਨਵੇਂ ਅਹੁਦੇਦਾਰਾਂ ਨੇ ਸੰਭਾਲੇ ਆਪੋ ਆਪਣੇ ਅਹੁਦੇ
ਪੰਜਾਬੀ ਫ਼ਿਲਮਾਂ ਵਾਲੇ ਟੀਵੀ ਵਾਲੇ ਕਲਾਕਾਰ ਫਿਰ ਸਰਗਰਮ ਹਨ ਇਸ ਵਾਰ ਇਹਨਾਂ ਦਾ ਇਕ ਜ਼ਰੂਰ ਨਵੇਂ ਰਿਕਾਰਡ ਕਾਇਮ ਕਰੇਗਾ। ਅੱਜ ਦੀ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਨੇ ਆਪੋ ਆਪਣੇ ਅਹੁਦੇ ਸੰਭਾਲ ਕੇ ਪੰਜਾਬੀ ਸਿਨੇਮਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ।
ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਪਿਛਲੇ ਦਿਨੀਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਸਥਾਨਕ ਸਨਅਤੀ ਖੇਤਰ ਵਿੱਚ ਬਣੇ ਸੰਸਥਾ ਦੇ ਦਫ਼ਤਰ ਵਿੱਚ ਆਪਣੇ ਅਹੁਦੇ ਸੰਭਾਲੇ। ਇਸ ਮੌਕੇ ਸੰਸਥਾ ਦੇ ਪਿਛਲੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਨਵੇਂ ਅਹੁਦੇਦਾਰਾਂ ਦਾ ਸਵਾਗਤ ਕੀਤਾ ਤੇ ਪਿਛਲੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਵੀਂ ਟੀਮ ਕੋਲੋਂ ਪੰਜਾਬੀ ਸਿਨੇਮਾ ਦੀ ਪ੍ਰਫੁੱਲਤੀ ਅਤੇ ਕਲਾਕਾਰਾਂ ਦੀ ਭਲਾਈ ਲਈ ਕੰਮ ਕਰਨ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਰੀ ਫਿਲਮ ਇੰਡਸਟਰੀ ਨੂੰ ਇਕੱਠੇ ਹੋ ਕੇ ਪੰਜਾਬੀ ਸਿਨੇਮਾ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਸੰਸਥਾ ਦੇ ਚੇਅਰਮੈਨ ਤੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਅਦਾਕਾਰ ਗੁੱਗੂ ਗਿੱਲ ਨੇ ਕਿਹਾ, ‘‘ਪੰਜਾਬੀ ਸਿਨੇਮਾ ਸਾਡਾ ਤਾਜ ਤੇ ਮਾਣ ਹੈ, ਜਿਸ ਦੀ ਬਦੌਲਤ ਪੂਰੀ ਦੁਨੀਆਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀ ਕਲਾਕਾਰਾਂ ਦੀ ਪਛਾਣ ਬਣੀ ਹੈ।’’ਸੰਸਥਾ ਦੇ ਨਵੇਂ ਬਣੇ ਪ੍ਰਧਾਨ ਕਰਮਜੀਤ ਅਨਮੋਲ ਨੇ ਇਸ ਮੌਕੇ ਨਵੀਂ ਜ਼ਿੰਮੇਵਾਰੀ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਸਾਰਿਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਅਤੇ ਸਮੁੱਚੇ ਕਲਾਕਾਰਾਂ ਨੂੰ ਸੰਸਥਾ ਨਾਲ ਜੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਣਗੇ। ਇਸ ਮੌਕੇ ਜਨਰਲ ਸਕੱਤਰ ਮਲਕੀਤ ਰੌਣੀ, ਭਾਰਤ ਭੂਸ਼ਨ ਵਰਮਾ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਤਨਵੀ ਨਾਗੀ, ਡਾ. ਰਣਜੀਤ ਸ਼ਰਮਾ, ਪਰਮਜੀਤ ਭੰਗੂ, ਪਰਮਵੀਰ ਸਿੰਘ ਤੇ ਅਮਨ ਜੌਹਲ ਨੇ ਵੀ ਆਪਣੇ ਵਿਚਾਰ ਰੱਖੇ। ਉਮੀਦ ਹੈ ਇਸ ਵਾਰ ਪੰਜਾਬੀ ਫ਼ਿਲਮਾਂ ਵਾਲੇ ਨਵੀਂ ਪੁਲਾਂਘ ਪੁੱਟਾਂਗੇ ਅਤੇ ਨਵੇਂ ਅਸਮਾਨਾਂ ਨੂੰ ਹੱਥ ਪਾਉਣਗੇ।

No comments:
Post a Comment