Showing posts with label Jamhuri Adhikar Sabha. Show all posts
Showing posts with label Jamhuri Adhikar Sabha. Show all posts

Sunday, June 21, 2026

ਜਮਹੂਰੀ ਅਧਿਕਾਰ ਸਭਾ ਵੱਲੋਂ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਸੈਮੀਨਾਰ

WhatsApp on Sunday 21st 2026 at 19:45 Regarding Seminar By Jamhuri Adhikar Sabha 

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਇਆ ਯਾਦਗਾਰੀ ਆਯੋਜਨ 


ਚੰਡੀਗੜ੍ਹ
: 21 ਜੂਨ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਜਮਹੂਰੀ ਅਧਿਕਾਰ ਸਭਾ ਵੱਲੋਂ ਅੱਜ ਇੱਥੋਂ ਦੇ ਸੈਕਟਰ-28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 'ਮਜ਼ਦੂਰ ਅੰਦੋਲਨ ਤੇ ਜਮਹੂਰੀ ਹੱਕ' ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਦਿੱਲੀ ਤੋਂ ਪਹੁੰਚੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਕੌਲਿਨ ਗੋਂਸਾਲਵੇਸ ਅਤੇ ਪ੍ਰਸਿੱਧ ਸਮਾਜਿਕ ਕਾਰਕੁਨ ਡਾਕਟਰ ਨਵਸ਼ਰਨ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਵਕੀਲ ਕੌਲਿਨ ਗੋਂਸਾਲਵੇਸ ਨੇ ਅਪ੍ਰੈਲ ਮਹੀਨੇ ਦੌਰਾਨ ਨੋਇਡਾ ਅਤੇ ਮਾਨੇਸਰ ਵਿਖੇ ਹੋਏ ਮਜ਼ਦੂਰ ਪ੍ਰਦਰਸ਼ਨਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਜ਼ਦੂਰਾਂ ਦੀਆਂ ਬੇਹੱਦ ਜਾਇਜ਼ ਮੰਗਾਂ ਨੂੰ ਲੈ ਕੇ ਸਨ। ਪੂਰੇ ਐੱਨ.ਸੀ.ਆਰ. (NCR) ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਤਨਖਾਹਾਂ ਵਿੱਚ ਕੋਈ ਵਾਧਾ ਕੀਤਾ ਗਿਆ ਅਤੇ ਨਾ ਹੀ ਲੇਬਰ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ਼ ਲਾਗੂ ਕੀਤਾ ਗਿਆ। 12-12 ਘੰਟੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਮਜ਼ਦੂਰਾਂ ਨੂੰ ਮਹਿਜ਼ 12 ਤੋਂ 14 ਹਜ਼ਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾ ਰਹੀ ਹੈ। ਉੱਪਰੋਂ ਪਿਛਲੇ ਸਮੇਂ ਦੌਰਾਨ ਤੇਲ, ਗੈਸ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ ਵਧੀ ਮਹਿੰਗਾਈ ਨੇ ਮਜ਼ਦੂਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ।

ਗੋਂਸਾਲਵੇਸ ਨੇ ਪ੍ਰਸ਼ਾਸਨਿਕ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਮੀਡੀਆ, ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ਼ ਕੇ ਉਨ੍ਹਾਂ ਨੂੰ 'ਦੰਗਈ' ਸਾਬਤ ਕਰਨ ਦਾ ਇੱਕਪਾਸੜ ਪ੍ਰਚਾਰ ਚਲਾਇਆ। ਇਸ ਦੌਰਾਨ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਜ਼ਦੂਰ ਕਾਰਕੁਨਾਂ 'ਤੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਲੋਕ-ਪੱਖੀ ਵਕੀਲਾਂ ਦੀ ਟੀਮ ਅਦਾਲਤਾਂ ਵਿੱਚ ਇਨ੍ਹਾਂ ਕੇਸਾਂ ਦੀ ਪੈਰਵਾਈ ਕਰ ਰਹੀ ਹੈ, ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਅਜਿਹੇ ਮਜ਼ਦੂਰ ਹਨ ਜਿਨ੍ਹਾਂ ਤੱਕ ਕਾਨੂੰਨੀ ਸਹਾਇਤਾ ਨਹੀਂ ਪਹੁੰਚ ਸਕੀ।

ਮੁੱਖ ਬੁਲਾਰੇ ਡਾਕਟਰ ਨਵਸ਼ਰਨ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਸਬੰਧੀ ਇੱਕ ਵਿਸਥਾਰੀ ਰਿਪੋਰਟ ਵੀ ਤਿਆਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਧਾਰਾ ਦੇ ਮੀਡੀਆ ਨੇ ਇਸ ਮਸਲੇ ਨੂੰ ਬੇਹੱਦ ਪੱਖਪਾਤੀ ਢੰਗ ਨਾਲ਼ ਪੇਸ਼ ਕੀਤਾ। ਨੋਇਡਾ ਅਤੇ ਮਾਨੇਸਰ ਦੇ ਦਰਜਨਾਂ ਹਿੱਸਿਆਂ ਵਿੱਚ ਸ਼ਾਂਤਮਈ ਪ੍ਰਦਰਸ਼ਨ ਹੋ ਰਹੇ ਸਨ ਅਤੇ ਸਿਰਫ਼ ਕੁਝ ਹੀ ਥਾਵਾਂ 'ਤੇ ਸਥਿਤੀ ਤਣਾਅਪੂਰਨ ਹੋਈ ਸੀ। ਪਰ ਮੀਡੀਆ ਨੇ ਚੋਣਵੀਆਂ ਘਟਨਾਵਾਂ ਨੂੰ ਵਾਰ-ਵਾਰ ਦਿਖਾ ਕੇ ਅਜਿਹਾ ਮਾਹੌਲ ਸਿਰਜਿਆ ਜਿਵੇਂ ਪੂਰੇ ਨੋਇਡਾ ਵਿੱਚ ਦੰਗੇ ਭੜਕ ਗਏ ਹੋਣ ਅਤੇ ਮਜ਼ਦੂਰਾਂ ਨੇ ਸ਼ਹਿਰ ਨੂੰ ਬੰਧਕ ਬਣਾ ਲਿਆ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਜਾਣਬੁੱਝ ਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਸੀ।

ਇਸ ਸੈਮੀਨਾਰ ਦੌਰਾਨ ਹਾਜ਼ਰ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਅਤੇ ਸਮਾਜਿਕ ਕਾਰਕੁਨ ਵਰਿਸ਼ਾਲੀ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਅਮਨਦੀਪ ਕੌਰ ਨੇ ਨਿਭਾਈ।

Saturday, March 28, 2026

ਭਾਰਤੀ ਹਾਕਮ 23 ਮਾਰਚ ਦੇ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਤਾਂ ਪਹਿਨਾਉਂਦੇ ਹਨ

Jaswant Singh Zirakh on Saturday 28th March 2026 at 12:08 PM Regarding Martyr Day 3rd March  

ਪਰ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਅਪਣਾਉਂਦੇ:ਪ੍ਰੋ ਜਗਮੋਹਨ/ਐਡਵੋਕੇਟ ਜ਼ੀਰਖ


ਲੁਧਿਆਣਾ
: 28 ਮਾਰਚ 2026: (ਮੀਡੀਆ ਲਿੰਕ ਟੀਮ ਅਤੇ ਪੰਜਾਬ ਸਕਰੀਨ ਡੈਸਕ)::

ਵੱਖ ਵੱਖ  ਜਥੇਬੰਦੀਆਂ ਵੱਲੋਂ ਸਥਾਨਕ ਜ਼ਿਲ੍ਹਾ ਕਚਹਿਰੀ ਵਿਖੇ ਸਥਿਤ ਪੈਨਸ਼ਨਰ ਭਵਨ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਪ੍ਰੋ ਜਗਮੋਹਨ ਸਿੰਘ, ਹਰਪ੍ਰੀਤ ਜ਼ੀਰਖ, ਰਮਨਜੀਤ ਸੰਧੂ , ਜਸਵੰਤ ਜ਼ੀਰਖ, ਕਸਤੂਰੀ ਲਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ  ਨੇ ਸ਼ਮੂਲੀਅਤ ਕੀਤੀ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

                                               ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਪ੍ਰੋਗਰਾਮ ਦੀ ਸ਼ੁਰੂਆਤ  ਕਸਤੂਰੀ ਲਾਲ ਅਤੇ ਸਤੀਸ਼ ਸੱਚਦੇਵਾ ਵੱਲੋਂ ਗਾਏ ਇਨਕਲਾਬੀ ਗੀਤਾਂ ਉਪਰੰਤ ਸ਼ਹੀਦਾਂ ਨੂੰ ਫੁੱਲ ਭੇਂਟ ਕਰਨ ਨਾਲ ਹੋਈ।  ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਦਿਨ ਮਨਾਉਣਾ ਮਹਿਜ਼ ਇੱਕ ਰਸਮ ਬਣ ਕੇ ਨਾ ਰਹਿ ਜਾਵੇ, ਸਗੋਂ ਸ਼ਹੀਦਾਂ ਦਾ ਦਿਨ ਉਨ੍ਹਾਂ ਵੱਲੋਂ ਚਿਤਵੇ ਲੁੱਟ ਰਹਿਤ ਸਮਾਜ ਸਿਰਜਣ ਦੇ ਕਾਰਜ ਨੂੰ ਅੱਗੇ ਤੋਰਨ ਵਜੋਂ ਹੋਣਾ ਚਾਹੀਦਾ ਹੈ। 

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਸਮਾਗਮ ਵਿੱਚ ਚੇਤੇ ਕਰਵਾਇਆ ਗਿਆ ਕਿ ਸ਼ਹੀਦ ਭਗਤ ਸਿੰਘ ਜੋ ਕਿ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਰੂਸੀ ਇਨਕਲਾਬੀ ਆਗੂ ਲੈਨਿਨ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਰੂਸ ਵਾਂਗ ਭਾਰਤ ਵਿੱਚ ਵੀ ਇਨਕਲਾਬ ਰਾਹੀਂ ਸਮਾਜਵਾਦ ਸਥਾਪਿਤ ਕਰਨਾ ਚਾਹੁੰਦਾ ਹੈ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਹਰਪ੍ਰੀਤ ਜ਼ੀਰਖ ਨੇ ਮੁਗਲ ਰਾਜ ਵੇਲੇ ਤੋਂ ਅੱਜ ਤੱਕ ਦਾ ਇਤਿਹਾਸਿਕ ਪਿਛੋਕੜ ਸਾਂਝਾ ਕਰਦਿਆਂ ਹਕੂਮਤੀ ਜ਼ੁਲਮਾਂ ਖਿਲਾਫ ਵੱਖ ਗੁਰੂਆਂ ਅਤੇ ਉਹਨਾਂ ਤੋਂ ਬਾਅਦ ਗਦਰ ਲਹਿਰ ਸਮੇਤ 23 ਮਾਰਚ ਦੇ ਸ਼ਹੀਦਾਂ ਵੱਲੋਂ ਸਾਮਰਾਜੀ ਲੁੱਟ ਖ਼ਿਲਾਫ਼ ਨਿਭਾਈ ਸ਼ਾਨਾਮੱਤੀ ਭੂਮਿਕਾ ਨੂੰ ਬਾਖੂਬੀ ਪੇਸ਼ ਕੀਤਾ। ਉਹਨਾਂ ਮੌਜੂਦਾ ਭਾਰਤੀ ਹਾਕਮਾਂ ਦੀ ਅੰਗਰੇਜ਼ਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਤਾਂ ਪਹਿਨਾਉਂਦੇ ਹਨ ਪਰ ਉਹਨਾਂ ਦੀ ਵਿਚਾਰ ਅਪਨਾਉਣ ਤੋਂ ਭੱਜਦੇ  ਹਨ। ਇਸ ਦਾ ਸਬੂਤ ਅੰਗਰੇਜ਼ੀ ਰਾਜ ਤੋਂ ਵੀ ਖਤਰਨਾਕ ਕਾਨੂੰਨ ਅੱਜ ਵੀ ਭਾਰਤ ਵਿੱਚ ਲਾਗੂ ਕਰਨ ਤੋਂ ਮਿਲਦਾ ਹੈ,ਜਿਹਨਾਂ ਰਾਹੀਂ ਸਰਕਾਰ ਦੀ ਅਲੋਚਨਾ ਕਰਨ ਵਾਲੇ ਲੇਖਕਾਂ/ਬੁੱਧੀਜੀਵਿਆਂ/ ਪੱਤਰਕਾਰਾਂ/ਸਮਾਜਿਕ ਕਾਰਕੁਨਾਂ ‘ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ।

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਪ੍ਰੋ.ਜਗਮੋਹਨ ਸਿੰਘ ਨੇ ਕਿਹਾ  ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਲ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਵੀ ਦਿੱਤਾ ਸੀ,ਪਰ ਮੌਜੂਦਾ ਸਰਕਾਰਾਂ ਜਾਣ ਬੁੱਝਕੇ ਇਸ ਮੁਰਦਾਬਾਦ ਵਾਲੇ ਨਾਅਰੇ ਨੂੰ ਨਜ਼ਰ ਅੰਦਾਜ਼ ਕਰ ਰਹੀਆਂ ਹਨ, ਜਦੋਂ ਕਿ ਸਾਮਰਾਜੀ ਮੁਲਕ ਗਰੀਬ ਮੁਲਕਾਂ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਦੇ ਆ ਰਹੇ ਹਨ। ਮੌਜੂਦਾ ਸਮੇਂ  ਸਾਮਰਾਜੀ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਵਿਸ਼ਵ ਊਰਜਾ ਮੰਡੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਹੱਕੀ ਜੰਗਾਂ ਰਾਹੀਂ ਕੁਦਰਤੀ ਸਰੋਤਾਂ ਤੇ ਕਬਜ਼ਾ ਕਰਨ ਲਈ ਮਨੁੱਖਤਾ ਲਈ ਖਤਰਾ ਬਣ ਰਹੇ ਹਨ, ਜਿਸ ਦੀ ਮਾਰ ਪੂਰੇ ਵਿਸ਼ਵ ਨੂੰ ਝੱਲਣੀ ਪੈ ਰਹੀ ਹੈ।  ਬੁਲਾਰਿਆਂ ਨੇ ਮੌਜੂਦਾ ਸਮੇਂ ਵਿੱਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਦਿਖਾਏ ਰਾਹ ਤੇ ਚਲਦਿਆਂ ਸੰਘਰਸ਼ ਦੇ ਰਾਹ ਪੈ ਕੇ ਸਾਮਰਾਜੀ ਰਾਜ ਪ੍ਰਬੰਧ ਖ਼ਿਲਾਫ਼ ਉੱਠਣ ਦਾ ਸੰਦੇਸ਼ ਦਿੱਤਾ।

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਸਵਾਲਾਂ ਦੇ ਦੌਰ ‘ਚ ਉਜਾਗਰ ਬੱਦੋਵਾਲ, ਮਾਸਤਰ ਰਾਜਿੰਦਰ ਜੰਡਿਆਲੀ ਅਤੇ ਕਸਤੂਰੀ ਲਾਲ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਪ੍ਰੋ ਜਗਮੋਹਨ ਸਿੰਘ ਵੱਲੋਂ ਤਸੱਲੀ ਬਖ਼ਸ ਢੰਗ ਵਿੱਚ ਦਿੱਤੇ ਗਏ। 

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਅੰਤ ਵਿੱਚ  ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ ਨੇ ਧੰਨਵਾਦ ਕਰਦਿਆਂ ਸਾਰੀਆਂ ਜੱਥੇਬੰਦੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਕੇ ਅਗਲਾ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ। ਇਸ ਵਿਚਾਰ ਚਰਚਾ ਵਿੱਚ ਮੁਲਾਜ਼ਮ ਆਗੂ ਸੁਖਵਿੰਦਰ ਲੀਲ੍ਹ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। 

 ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਇਸ ਵਿਚਾਰ ਚਰਚਾ ਦਾ ਸਮੁੱਚਾ ਪ੍ਰਬੰਧ  ਜਮਹੂਰੀ ਅਧਿਕਾਰ ਸਭਾ ਪੰਜਾਬ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ-ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ) ਪੰਜਾਬ ਲੋਕ ਸੱਭਿਆਚਾਰ ਮੰਚ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਜੱਥੇਬੰਦੀਆਂ ਵੱਲੋਂ ਕੀਤਾ ਗਿਆ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਇਸ ਯਾਦਗਾਰੀ ਸਮਾਗਮ ਵਿੱਚ ਔਰਤਾਂ ਦੀ ਗਿਣਤੀ ਵੀ ਸਲਾਘਾਯੋਗ ਸੀ ਜਿਹਨਾਂ ਵਿੱਚ  ਪ੍ਰਵੀਨ ਕੁਮਾਰੀ, ਅਮਨਦੀਪ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ ਸੁਨੇਤ,ਜਸਵੀਰ ਕੌਰ ਦੁਗਰੀ ਸਮੇਤ ਜੱਥੇਬੰਦੀਆਂ ਦੇ ਹੋਰ ਨੁਮਾਇੰਦਿਆਂ ਵਿੱਚ ਡਾ. ਹਰਬੰਸ ਗਰੇਵਾਲ, ਪ੍ਰੋ ਏ ਕੇ ਮਲੇਰੀ, ਅਰੁਣ ਕੁਮਾਰ, ਬਲਦੇਵ ਔਲਖ (ਕੈਨੇਡਾ),  ਐਡਵੋਕੇਟ ਨਰਿੰਦਰ, ਉੱਘੇ ਸਮਾਜ ਚਿੰਤਕ ਬਲਕੌਰ ਸਿੰਘ ਗਿੱਲ, ਡਾ ਬਲਵਿੰਦਰ ਔਲਖ, ਤਰਲੋਚਨ ਝਾਂਡੇ, ਬਲਵਿੰਦਰ ਸਿੰਘ, ਅਜਮੇਰ ਦਾਖਾ, ਪ੍ਰਮਜੀਤ ਸਿੰਘ, ਤਰਲੋਚਨ ਪਨੇਸਰ, ਧਰਮਪਾਲ ਸਿੰਘ, ਮਾਸਟਰ ਰੁਪਿੰਦਰ ਪਾਲ ਗਿੱਲ, ਮਾਸਟਰ ਪਰਮਜੀਤ ਪਨੇਸਰ, ਮਲਕੀਤ ਮਾਲੜਾ ਤੇ ਹੋਰ ਵੱਡੀ ਗਿਣਤੀ ਵਿੱਚ ਹਮਦਰਦ ਅਤੇ ਕਾਰਕੁੰਨ ਸ਼ਾਮਲ ਸਨ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਕੁੱਲ ਮਿਲਾ ਕੇ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। 

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

Sunday, February 05, 2023

ਦਹਾਕਿਆਂ ਤੋਂ ਕਿਓਂ ਲਟਕਦਾ ਆ ਰਿਹੈ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ?

Sunday 5th February 2023 at 5:38 PM

ਹੁਣ ਜਮਹੂਰੀ ਅਧਿਕਾਰ ਸਭਾ ਵੱਲੋਂ ਅਸਲੀ ਤੱਥ ਭਾਲਣ ਦੀ ਜਾਂਚ ਮੁਹਿੰਮ  


ਲੁਧਿਆਣਾ: 5 ਫ਼ਰਵਰੀ 2023: (ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਵਿੱਚ ਵਗਦੇ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ ਲਗਾਤਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਹ ਉਹੀ ਦਰਿਆ ਹੈ ਜਿੱਥੇ ਕਦੇ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਤੇ ਇਸ ਦੇ ਜ਼ੋਰਸ਼ੋਰ ਤੋਂ ਇਸ ਇਲਾਕੇ ਦੇ ਲੋਕਾਂ ਨੂੰ ਬਚਾਉਣ ਲਈ ਇਸ ਦਰਿਆ ਨੂੰ ਇਥੋਂ ਬੁੱਢਾ ਹੋ ਕੇ ਲੰਘਣ  ਲਈ ਕਿਹਾ ਸੀ। ਇਸ ਤਰ੍ਹਾਂ ਗੁਰੂਨਾਨਕ ਦੇਵ ਜੀ ਦੀ ਦੀ ਚਰਨ ਛੂਹ ਪ੍ਰਾਪਤ ਇਸ ਧਰਤੀ ਦੀ ਲੰਮੇ ਸਮੇਂ ਤੀਕ ਮਾਨਤਾ ਵੀ ਬਣੀ ਰਹੀ। ਇਸੀ ਥਾਂ 'ਤੇ ਇਤਿਹਾਸਿਕ ਗੁਰੂਦੁਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਵੀ ਮੌਜੂਦ ਹੈ ਜਿੱਥੇ ਅਕਸਰ ਰੌਣਕਾਂ ਲੱਗਦੀਆਂ ਹਨ -ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਬਹੁਤ ਪ੍ਰਾਚੀਨ ਮੰਦਰ ਵੀ ਹੈ। ਬੁੱਢਾ ਦਰਿਆ ਦਾ ਸਾਫ ਸਵੱਛ ਪਾਣੀ ਇਥੋਂ ਹੋ ਕੇ ਲੰਘਿਆ ਕਰਦਾ ਸੀ ਜਿਸ ਵਿਛਕ ਲੋਕ ਇਸ਼ਨਾਨ ਵੀ ਕਰਦੇ ਸਨ ਅਤੇ ਇਸਦਾ ਜਲ ਪੀਣਾ ਵੀ ਚੰਗਾ ਸਮਝਦੇ ਸਨ। ਇਸ ਧਾਰਮਿਕ ਆਸਥਾ ਦੇ ਨਾਲ ਨਾਲ ਆਲੇ ਦੁਆਲੇ ਵੱਸਦੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਵਿੱਚੋਂ ਨਿਕਲਦਾ ਤੇਜ਼ਾਬੀ ਅਤੇ ਪ੍ਰਦੂਸ਼ਿਤ ਪਾਣੀ ਵੀ ਇਸ ਦਰਿਆ ਵਿੱਚ ਆ ਕੇ ਡਿੱਗਿਆ ਕਰਦਾ। ਇਸ ਤਰ੍ਹਾਂ ਇਹ ਸਾਫ ਸਵੱਛ ਪਾਣੀ ਹਰ ਪਲ ਗੰਧਲਾ ਹੁੰਦਾ ਚਲਾ ਗਿਆ। ਹੁਣ ਇਸ ਨੂੰ ਬੁੱਢਾ ਦਰਿਆ ਨਹੀਂ ਬਲਕਿ ਬੁੱਢਾ ਨਾਲਾ ਆਖਿਆ ਜਾਂਦਾ ਹੈ।  ਇਸਦਾ ਪਾਣੀ ਪ੍ਰਦੜੋਹਸਨ ਕਾਰਨ ਕਾਲੇ ਰੰਗ ਦਾ ਹੋ ਚੁੱਕਿਆ ਹੈ ਅਤੇ ਬਦਬੂ ਵੀ ਮਾਰਦਾ ਹੈ। ਬਰਸਾਤਾਂ ਵਿੱਚ ਇਹ ਪਾਣੀ ਕੁਝ ਵਗਣ ਵੀ ਲੱਗਦਾ ਹੈ। ਸ਼ਹਿਰ ਦੇ ਸੀਵਰੇਜ ਅਤੇ ਡੇਅਰੀਆਂ ਦਾ ਪਾਣੀ ਵੀ ਇਥੇ ਹੀ ਪੈਂਦਾ ਹੈ। ਕੁਝ ਹੋਰ ਸਰੋਤ ਵੀ ਹਨ ਜਿਹਨਾਂ ਦਾ ਪਾਣੀ ਅਤੇ ਹੋਰ ਗੰਧਲਾ ਮਵਾਦ ਇਥੇ ਆ ਕੇ ਡਿੱਗਦਾ ਹੈ। ਜਦੋਂ ਵੀ ਕਦੇ ਜਾਂਚ ਪੜਤਾਲ ਹੁੰਦੀ ਹੈ ਤਾਂ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਸਾਰਾ ਭਰ ਸੁੱਟ ਕੇ ਗੱਲ ਖੂਹ ਖਾਤੇ ਪੈ ਜਾਂਦੀ ਹੈ। ਕਈ ਸੰਸਥਾਵਾਂ ਇਸ ਬਾਰੇ ਸਰਗਰਮੀ ਨਾਲ ਅੱਗੇ ਵੀ ਆਈਆਂ ਪਰ ਪ੍ਰਦੂਸ਼ਣ ਦੂਰ ਹੋਣ ਵਾਲੇ ਪਾਸੇ ਕੋਈ ਠੋਸ ਗੱਲ ਨਾ ਬਣੀ। 

ਰਿਟਾਇਰਡ ਕਰਨਲ ਸੀ ਐਮ ਲਖਨਪਾਲ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਨੇ ਬੁੱਢਾ ਦਰਿਆ ਨੂੰ ਬਚਾਉਣ
ਲਈ ਚੇਤਨਾ ਜਗਾਉਣ ਦੇ ਮਕਸਦ ਨਾਲ ਬਾਕਾਇਦਾ ਕਈ ਪੜਾਵਾਂ ਵਿੱਚ ਪਦਯਾਤਰਾ ਵੀ ਆਰੰਭੀ ਹੋਈ ਹੈ।
ਇਹ ਤਸਵੀਰਾਂ ਉਸ ਵੇਲੇ ਦੀਆਂ ਹੀ ਹਨ।  ਇਸੇ ਤਰ੍ਹਾਂ ਕਈ ਹੋਰ ਉਪਰਾਲੇ ਵੀ ਹੁੰਦੇ ਰਹੇ ਹਨ 
ਹੁਣ ਬੁੱਢਾ ਦਰਿਆ ਦਾ ਪ੍ਰਦੂਸ਼ਣ ਦੂਰ ਕਰਨ ਦੇ ਦਾਅਵਿਆਂ ਅਤੇ ਉਪਰਾਲਿਆਂ ਦੀ ਪੜਤਾਲ ਦਾ ਕੰਮ ਜਮਹੂਰੀ ਅਧਿਕਾਰ ਸਭਾ ਵੀ ਆਪਣੇ ਹੱਥ ਵਿੱਚ ਲੈ ਰਹੀ ਹੈ। ਸੁਆਲ ਹੁਣ ਵੀ ਉਹੀ ਹੈ ਕਿ ਇਹਨਾਂ ਦਾਅਵਿਆਂ ਦੇ ਬਾਵਜੂਦ ਹੁਣ ਤੱਕ ਕਿਓਂ ਲਟਕਦਾ ਆ ਰਿਹੈ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ? ਜਮਹੂਰੀ ਅਧਿਕਾਰ ਸਭਾ ਇਸਦਾ ਪਤਾ ਲਗਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਜਮਹੂਰੀ ਅਧਿਕਾਰ ਸਭਾ ਵੱਲੋਂ ਲੋਕਾਂ ਦੀ ਸਿਹਤ ਉੱਤੇ ਪੈ ਰਹੇ ਪ੍ਰਭਾਵਾਂ ਅਤੇ ਇਸ ਸਮੱਸਿਆ ਦੇ ਹੱਲ ਸੰਬੰਧੀ ਉਪਰਾਲਿਆਂ ਬਾਰੇ ਬਾਕਾਇਦਾ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। 

ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ( ਜਿਲ੍ਹਾ ਲੁਧਿਆਣਾ ) ਦੀ ਮੀਟਿੰਗ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਮੀਟਿੰਗ ਹਾਲ ਵਿੱਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਭਾ ਦੇ ਸੀਨੀਅਰ ਆਗੂ ਡਾ ਹਰਬੰਸ ਸਿੰਘ ਗਰੇਵਾਲ ਦੀ ਧਰਮ ਪਤਨੀ ਸਵਰਨ ਕੌਰ ਅਤੇ ਮੈਂਬਰ ਰਹੇ ਸਤਨਾਮ ਸਿੰਘ ਦੁੱਗਰੀ ਦੇ ਪਿਤਾ ਦੇ ਸਦੀਵੀ ਵਿਛੋੜੇ ਲਈ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਮੀਟਿੰਗ ਦੌਰਾਨ ਸਭਾ ਦੀ ਸੂਬਾ ਕਮੇਟੀ ਵੱਲੋਂ ਜ਼ੀਰਾ ਸ਼ਰਾਬ ਫ਼ੈਕਟਰੀ ਵੱਲੋਂ ਫੈਲਾਏ ਜਾਂਦੇ ਵਾਤਾਵਰਣ ਪ੍ਰਦੂਸ਼ਨ ਰਾਹੀਂ ਲੋਕਾਂ ਦੀ ਸਿਹਤ , ਪਸ਼ੂਆਂ, ਬਨਸਪਤੀ ਅਤੇ ਫਸਲਾਂ ਉੱਪਰ ਪੈ ਰਹੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਰੀ ਕੀਤੀ ਤੱਥਾਂ ਤੇ ਅਧਾਰਤ ਰਿਪੋਰਟ ਸੰਬੰਧੀ ਚਰਚਾ ਕੀਤੀ ਗਈ।

ਅਗਲੇ ਕੰਮਾਂ ਦੀ ਵਿਉਂਤਬੰਦੀ ਕਰਦਿਆਂ ਲੁਧਿਆਣਾ ਵਿੱਚੋਂ ਵਗਦੇ ਬੁੱਢਾ ਦਰਿਆ ਦੇ ਪ੍ਰਦੂਸ਼ਤ ਪਾਣੀ ਦਾ, ਲੋਕਾਂ ਦੀ ਸਿਹਤ 'ਤੇ ਪੈ ਰਹੇ ਗਲਤ ਪ੍ਰਭਾਵਾਂ ਬਾਰੇ ਇੱਕ ਤੱਥ ਖੋਜ ਰਿਪੋਰਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਇਸ ਸੰਬੰਧੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ 11 ਫ਼ਰਵਰੀ ਤੋਂ ਆਪਣਾ ਕੰਮ ਹੈਬੋਵਾਲ ਇਲਾਕੇ ‘ਚੋਂ ਤੱਥ ਇਕੱਠੇ ਕਰਨਾ ਸ਼ੁਰੂ ਕਰੇਗੀ। ਇਹ ਕਮੇਟੀ ਇਸ ਬੁੱਢਾ ਦਰਿਆ ਉਰਫ ਬੁੱਢਾ ਨਾਲੇ  ਦੇ ਦੋਵੇਂ ਪਾਸੇ ਵੱਸਦੇ ਲੋਕਾਂ ਨੂੰ ਮਿਲਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਹੱਲ ਬਾਰੇ ਇੱਕ ਰਿਪੋਰਟ ਜਾਰੀ ਕਰੇਗੀ ਅਤੇ ਲੋਕ ਚੇਤਨਾ ਪੈਦਾ ਕਰਨ ਹਿੱਤ ਵੱਡੀ ਪੱਧਰ ਤੇ ਮੁਹਿੰਮ ਚਲਾਕੇ ਲੋਕਾਂ ਦੇ ਸਹਿਯੋਗ ਨਾਲ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ। ਲੁਧਿਆਣਾ ਵਿੱਖੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਹੋ ਰਹੀ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ , ਸੂਬਾ ਮੀਤ ਪ੍ਰਧਾਨ ਪ੍ਰੋ ਏ ਕੇ ਮਲੇਰੀ ਸਮੇਤ ਵਿੱਤ ਸਕੱਤਰ ਪ੍ਰਮਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਜੀਰਖ, ਬਲਵਿੰਦਰ ਸਿੰਘ,   ਮਾਸਟਰ ਪ੍ਰਮਜੀਤ ਸਿੰਘ ਪਨੇਸਰ, ਮਾ ਜਰਨੈਲ ਸਿੰਘ, ਮਾਸਟਰ  ਸੁਰਜੀਤ ਸਿੰਘ, ਅਰੁਣ ਕੁਮਾਰ, ਰਾਕੇਸ਼ ਆਜ਼ਾਦ, ਪ੍ਰਿੰਸੀਪਲ ਅਜਮੇਰ ਦਾਖਾ ਅਤੇ ਕਰਤਾਰ ਸਿੰਘ ਸ਼ਾਮਲ ਸਨ। ਹੁਣ ਦੇਖਣਾ ਹੈ ਕਿ ਜਮਹੂਰੀ ਅਧਿਕਾਰ ਸਭਾ ਦੀ ਇਹ ਜਾਂਚ ਕਮੇਟੀ ਸਾਰੀਆਂ ਪਰਤਾਂ ਫਰੋਲ ਕੇ ਕਿਹੜੇ ਕਿਹੜੇ ਗੁੱਝੇ ਭੇਦ ਬਾਹਰ ਲੈ ਕੇ ਆਉਂਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, January 27, 2023

ਸ਼ਰਾਬ ਫੈਕਟਰੀ ਦੇ ਖਿਲਾਫ ਲੋਕ ਪੱਖੀ ਲੇਖਕ ਡਟੇ ਜਮਹੂਰੀ ਅਧਿਕਾਰ ਸਭਾ ਦੇ ਨਾਲ

Friday 27th January 2023 at 02:01 PM Whatsapp 

ਮਾਲਬਰੋਜ਼ ਸ਼ਰਾਬ ਫੈਕਟਰੀ ਖਿਲਾਫ AFDR ਵੱਲੋਂ ਪ੍ਰੈਸ ਕਾਨਫਰੰਸ 

*ਕਿਹਾ-ਇਹ ਪ੍ਦੂਸ਼ਣ ਜ਼ਮੀਨ,ਪਾਣੀ,ਹਵਾ ਅਤੇ ਵਾਤਾਵਰਣ ਦਾ ਕਰ ਰਿਹੈ ਅਥਾਹ ਨੁਕਸਾਨ

*ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ ਖਤਰਾ ਬਣਿਆ ਇਹ ਪ੍ਰਦੂਸ਼ਣ 


ਫਿਰੋਜ਼ਪੁਰ
//ਲੁਧਿਆਣਾ: 27 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::

ਉਂਝ ਤਾਂ ਕਲਮਾਂ ਵਾਲੇ ਪ੍ਰਗਤੀਵਾਦੀ ਲੇਖਕ ਮੁੱਢ ਤੋਂ ਹੀ ਲੋਕ ਸੰਘਰਸ਼ਾਂ ਤੋਂ ਪ੍ਰਭਾਵਿਤ ਹੁੰਦੇ ਵੀ ਆਏ ਹਨ ਅਤੇ ਪ੍ਰਭਾਵਿਤ ਕਰਦੇ ਵੀ ਆਏ ਹਨ। ਅਜਿਹੇ ਲੇਖਕ ਇਹਨਾਂ ਸੰਘਰਸ਼ਾਂ ਵਿਚ ਸਰਗਰਮ ਵੀ ਅਕਸਰ ਪਾਉਂਦੇ ਰਹੇ ਹਨ ਪਰ ਹੁਣ ਇੱਕ ਵਕਫ਼ੇ ਮਗਰੋਂ ਇੱਕ ਵਾਰ ਫੇਰ ਲੋਕ ਪੱਖੀ ਲੇਖਕ ਖੁੱਲ੍ਹ ਕੇ ਸੰਘਰਸ਼ਾਂ ਵਿਚ ਆ ਖਲੋਏ ਹਨ। ਫਿਰੋਜ਼ਪੁਰ ਦੇ ਲੇਖਕਾਂ ਹਰਮੀਤ ਵਿਦਿਆਰਥੀ, ਪ੍ਰੋ ਗੁਰਤੇਜ ਕੋਹਾਰਵਾਲਾ ਅਤੇ ਮੇਘਰਾਜ ਰੱਲਾ ਨੇ ਖੁੱਲ੍ਹ ਕੇ ਪ੍ਰੋਫੈਸਰ ਜਗਮੋਹਨ ਹੁਰਾਂ ਦੀ ਟੀਮ ਨਾਲ ਸਾਥ ਦੇਣ ਦਾ ਐਲਾਨ ਕੀਤਾ ਹੈ। ਇਹ ਲੇਖਕ ਵੀ ਸ਼ਰਾਬ ਫੈਕਟਰੀ ਵਾਲੇ ਮੁੱਦੇ 'ਤੇ ਲੋਕਾਂ ਨਾਲ ਆ ਖੜੋਤੇ ਹਨ। ਲੋਕਾਂ ਦੀ ਸਿਹਤ ਅਤੇ ਆਰਥਿਕਤਾ ਆਰਥਿਕਤਾ ਉੱਤੇ ਡਾਕਾ ਮਾਰਨ ਵਾਲੇ ਹਰ ਰੁਝਾਣ ਅਤੇ ਸਿਸਟਮ ਦੇ ਖਿਲਾਫ ਲੇਖਕਾਂ ਦੀ ਕਲਮ ਜਾਗ੍ਰਤੀ ਪੈਦਾ ਕਰਦੀ ਹੀ ਰਹੀ ਹੈ। 
 
(ਫਿਰੋਜ਼ਪੁਰ) ਜ਼ੀਰਾ ਇਲਾਕੇ ਦੀ ਮਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ,ਪਾਣੀ,ਜ਼ਮੀਨ,ਹਵਾ,ਪਸ਼ੂ ਪੰਛੀਆਂ,ਮਨੁੱਖੀ ਹੋਂਦ ਤੇ ਵਾਤਾਵਰਣ ਨੂੰ ਬੇਹੱਦ ਮਾੜੇ ਰੁੱਖ ਪ੍ਭਾਵਿਤ ਕਰ ਰਹੀ ਹੈ। ਜਿਸ ਕਰਕੇ ਬੰਦ ਕੀਤੀ ਗਈ ਇਸ ਫੈਕਟਰੀ ਦੇ ਮਾਲਕਾਂ ਦੇ ਸਮੁੱਚੇ ਕਾਰੋਬਾਰ ਦੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਫੈਕਟਰੀ ਵਲੋਂ ਹੁਣ ਤੱਕ ਇਲਾਕੇ ਦੀ ਆਬੋ-ਹਵਾ, ਪਾਣੀ,ਮਨੁੱਖਾਂ,ਪਸ਼ੂਆਂ ਤੇ ਫਸਲਾਂ ਦੇ ਕੀਤੇ ਨੁਕਸਾਨ ਦੀ ਭਰਵੀਂ ਪੜਤਾਲ ਕਿਸੇ ਸੇਵਾ ਮੁਕਤ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ ਅਤੇ ਇਸ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕਾਂ ਤੋਂ ਕੀਤੀ ਜਾਵੇ।
 
ਇਹ ਵਿਚਾਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਧਾਨ ਪੋ੍ ਜਗਮੋਹਨ ਸਿੰਘ ਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਅੱਜ ਇੱਥੇ ਫ਼ਿਰੋਜ਼ਪੁਰ ਦੇ ਪ੍ਰਬੁੱਧ ਲੇਖਕਾਂ ਪ੍ਰੋ.ਗੁਰਤੇਜ ਕੋਹਾਰਵਾਲਾ, ਮੇਘ ਰਾਜ ਰੱਲਾ ਅਤੇ ਹਰਮੀਤ ਵਿਦਿਆਰਥੀ ਦੀ ਹਾਜ਼ਰੀ ਵਿੱਚ ਕੀਤੀ ਇੱਕ ਪੈ੍ਸ ਕਾਨਫਰੰਸ ਵਿੱਚ ਸਭਾ ਦੀ 14 ਮੈਂਬਰੀ ਤੱਥ-ਖੋਜ ਟੀਮ ਵਲੋ ਤਿਆਰ ਕੀਤੀ ਰਿਪੋਰਟ ਰਲੀਜ਼ ਕਰਦਿਆਂ ਪ੍ਰਗਟ ਕੀਤੇ  ਅਤੇ ਪੰਜਾਬ ਭਰ ਵਿੱਚ ਸਨਅਤਾਂ ਵਲੋਂ ਫੈਲਾਏ ਜਾਂਦੇ ਪ੍ਦੂਸ਼ਣ ਦਾ ਪਤਾ ਲਾ ਕੇ ਪ੍ਦੂਸ਼ਣ ਦੇ ਜਿੰਮੇਵਾਰ ਸਨਅਤਕਾਰਾਂ ਤੋਂ ਨਾ ਸਿਰਫ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਬਲਕਿ ਇਹਨਾਂ ਸਨਅਤਾਂ ਨੂੰ ਬੰਦ ਕਰਕੇ ਪ੍ਦੂਸ਼ਣ ਕੰਟਰੋਲ ਚ ਅਣਗਹਿਲੀ ਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 

ਇਸ ਤਰ੍ਹਾਂ ਬੇਰੁਜ਼ਗਾਰ ਹੋਣ ਵਾਲਿਆਂ ਲਈ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਕਮੇਟੀ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ,ਪ੍ਦੂਸ਼ਣ ਖਿਲਾਫ ਸੰਘਰਸ਼ਸ਼ੀਲ ਸਾਝਾਂ ਮੋਰਚਾ ਦੇ ਆਗੂਆਂ,ਵੱਖ ਵੱਖ ਬੀਮਾਰੀਆਂ ਦੇ ਮਰੀਜਾਂ ਦੇ ਵਿਚਾਰ ਸੁਣੇ ਤੇ ਫੈਕਟਰੀ ਦੇ ਆਲੇ ਦੁਆਲੇ ਦੇ ਖੇਤਾਂ,ਪਾਣੀ ਦੇ ਬੋਰਾਂ,ਬੰਦ ਪਈ ਸਹਿਕਾਰੀ ਖੰਡ ਮਿੱਲ ਦਾ ਜਾਇਜਾ ਲਿਆ,ਪ੍ਦੂਸ਼ਣ ਬਾਰੇ ਮਿਲੀਆਂ ਵੱਖ ਵੱਖ ਰਿਪੋਰਟਾਂ ਤੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਤੇ ਮਾਹਰਾਂ ਦੇ ਇਸ ਵਿਸ਼ੇ ਬਾਰੇ ਬਿਆਨ ਪੜ੍ਹੇ। 

ਕਮੇਟੀ ਨੇ ਜਿਥੇ ਜੁਲਾਈ ਮਹੀਨੇ ਤੋਂ ਪ੍ਦੂਸ਼ਣ ਖਿਲਾਫ ਸੰਘਰਸ਼ ਕਰ ਰਹੇ 50 ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ,ਉਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਦੋਲਨ ਨੂੰ ਜਬਰੀ ਦਬਾਉਣ ਦੀ ਪਹੁੰਚ ਤਿਆਗ ਕੇ ਲੋਕਾਂ ਦੇ ਸੁਆਲਾਂ ਤੇ ਸਮਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਸਭਾ ਦੀ ਕਮੇਟੀ ਨੇ ਬੰਦੀ ਕੀਤੀ ਗਈ ਫੈਕਟਰੀ ਦੇ ਹੁਣ ਤੱਕ ਅਰਸੇ ਦੌਰਾਨ ਫੈਕਟਰੀ ਦੇ ਬੇਰੋਕ ਟੋਕ ਚਲਣ ਨਾਲ ਹੋਏ ਵਾਤਾਵਰਣ ਦੇ ਨੁਕਸਾਨ ਨੂੰ ਅੰਗਣ ਲਈ ਉਚ ਪੱਧਰੀ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਈ ਜਾਵੇ। 

ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਪਿੰਡਾਂ ਦੇ ਲੋਕਾਂ ਤੇ ਪਸ਼ੂਆਂ ਨੂੰ ਪ੍ਦੂਸ਼ਣ ਕਾਰਨ ਲੱਗੀਆਂ ਬੀਮਾਰੀਆਂ ਦੀ ਜਾਂਚ ਤੇ ਇਲਾਜ ਲਈ ਪੀਜੀਆਈ,ਏਮਜ਼ ਤੇ ਪੀਏਯੂ ਦੇ ਮਾਹਰ ਡਾਕਟਰਾਂ ਵਾਲਾ ਹੈਲਥ ਸੈਂਟਰ ਫੌਰਨ ਸਥਾਪਤ ਕੀਤਾ ਜਾਵੇ,ਮਨੁੱਖੀ ਸ਼ਰੀਰਾਂ ਅੰਦਰ ਘਾਤਕ ਰਸਾਇਣਾਂ ਦੇ ਅੰਸ਼ਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ,ਜਿਹੜੇ ਜਾਨਲੇਵਾ ਬੀਮਾਰੀਆਂ ਲਈ ਜਿੰਮੇਵਾਰ ਹਨ। ਮਲਬਰੋਜ਼ ਫੈਕਟਰੀ ਕੁੱਝ ਜ਼ਹਿਰੀਲੇ ਰਸਾਇਣਾਂ ਦੀ ਵਿਕਰੀ ਦੇ ਜੋ ਇਸ਼ਤਿਹਾਰ ਦਿੰਦੀ ਰਹੀ, ਜਿਸ ਦਾ ਸਰਕਾਰੀ ਲਾਇਸੰਸ ਵੀ ਉਹਨਾਂ ਕੋਈ ਨਹੀਂ ਲਿਆ।ਉਸ ਦੀ ਜਾਂਚ ਉਚ ਤਕਨੀਕੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ। 

ਫੈਕਟਰੀ ਦੇ ਤੇਜ਼ਾਬੀ ਪਾਣੀ ਨਾਲ ਜਿਹਨਾਂ ਖੇਤਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ,ਉਹਨਾਂ ਖੇਤਾਂ ਦੀ ਮਿੱਟੀ ਦੀ ਨਿਰਪੱਖ ਜਾਂਚ ਮਿਆਰੀ ਲਬਾਟਰੀ ਤੋਂ ਕਰਵਾਈ ਜਾਵੇ। ਫੈਕਟਰੀ ਮਾਲਕਾਂ ਨੇ ਜਿਹਨਾਂ ਕਿਸਾਨਾਂ ਦੀ ਸਾਜਸ਼ੀ ਢੰਗਾਂ ਨਾਲ ਜਮੀਨਾਂ ਹਥਿਆਈਆਂ ਹਨ,ਉਸ ਬਦਲੇ ਫੈਕਟਰੀ ਮਾਲਕ ਤੇ ਕੇਸ ਦਰਜ ਕੀਤੇ ਜਾਣ। ਫੈਕਟਰੀ ਦੇ ਜ਼ਹਿਰੀਲੇ ਪਾਣੀ ਤੇ ਰਾਖ ਨਾਲ ਪੀੜਤ ਪੀ੍ਵਾਰਾਂ ਤੇ ਉਹਨਾਂ ਦੇ ਪਸ਼ੂਆਂ ਦੇ ਇਲਾਜ ਤੇ ਹਰਜਾਨੇ ਦਾ ਸਾਰਾ ਖਰਚਾ ਫੈਕਟਰੀ ਮਾਲਕ ਤੋਂ ਲਿਆ ਜਾਵੇ। 

ਫੈਕਟਰੀ ਕੋਲ ਲਾਇਸੰਸ ਈਥਨੋਲ ਬਣਾਉਣ ਦਾ ਹੈ,ਪਰ ਇਸ ਦੇ ਕਾਰੋਬਾਰ ਚ ਕਈ ਹੋਰ ਖਤਰਨਾਕ ਕੈਮੀਕਲਾਂ ਦੀ ਵਿਕਰੀ ਵੀ ਹੁੰਦੀ ਹੈ ਜਿਸ ਵਿੱਚ ਪੋਟਾਸ਼ੀਅਮ ਸਾਈਨਾਈਡ ਆਦਿ ਸ਼ਾਮਲ ਹਨ। ਇਸ ਸਬੰਧੀ ਜਾਂਚ ਬਰੀਕੀ ਨਾਲ ਕੀਤੀ ਜਾਵੇ। ਫੈਕਟਰੀ ਚ ਕੰਮ ਕਰਦੇ ਰਹੇ ਮਜ਼ਦੂਰਾਂ ਲਈ ਸਿਹਤ ਸਹੂਲਤਾਂ ਦਾ ਲੋੜੀਂਦਾ ਪ੍ਬੰਦ ਨਹੀਂ ਹੈ। ਕਮੇਟੀ ਦਾ ਮੰਨਣਾ ਹੈ ਕਿ ਜੀਰੇ ਇਲਾਕੇ ਦੇ 50 ਪਿੰਡਾਂ ਦਾ ਸੰਘਰਸ਼ ਹੱਕੀ ਹੈ,ਉਹਨਾਂ ਦੇ ਇੱਕ ਇੱਕ ਸ਼ਬਦਾਂ ਤੇ ਗੌਰ ਕਰਨੀ ਬਣਦੀ ਹੈ। 

ਫੈਕਟਰੀ ਦੇ ਪ੍ਦੂਸ਼ਿਤ ਪਾਣੀ ਤੇ ਰਾਖ ਨੇ ਲੋਕਾਂ ਦੇ ਸਿਹਤਮੰਦ ਜੀਵਨ ਜਿਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕੀਤੀ ਹੈ। ਲੋਕਾਂ ਦੇ ਜੀਵਨ ਦਾ ਵਿਨਾਸ਼ ਕਰਕੇ ਮਲਬਰੋਜ਼ ਫੈਕਟਰੀ ਨੇ ਉਹ ਭੂਮਿਕਾ ਨਿਭਾਈ ਹੈ,ਜੋ ਭੂਪਾਲ ਤਰਾਸਦੀ(1984) ਨੇ ਤਬਾਹੀ ਕਰਕੇ ਨਿਭਾਈ ਸੀ। 

ਮਲਬਰੋਜ਼ ਫੈਕਟਰੀ ਦਾ ਮਾਲਕ ਦਾ ਸ਼ਰਾਬ ਦਾ ਕਾਰੋਬਾਰ ਪੰਜਾਬ,ਹਰਿਆਣਾ,ਰਾਜਸਥਾਨ,ਯੂਪੀ ਤੇ ਦਿੱਲੀ ਰਾਜਾਂ ਤੱਕ ਫੈਲਿਆ ਹੋਇਆ ਹੈ। ਉਸ ਨੇ ਤਰ੍ਹਾਂ ਤਰ੍ਹਾਂ ਦੇ ਤੱਥ-ਕੰਡੇ ਵਰਤ ਕੇ ਫੈਕਟਰੀ ਸਥਾਪਤ ਕੀਤੀ ਤੇ ਫੈਕਟਰੀ ਕਾਰਨ ਹੋਏ ਨੁਕਸਾਨ ਨੂੰ ਰਾਜਕੀ ਤੇ ਮਾਲੀ ਤਾਕਤ ਵਰਤ ਕੇ ਲੋਕਾਂ ਸਾਹਮਣੇ ਨਹੀਂ ਆਉਣ ਦਿੱਤਾ। ਹੋਰ ਤਾਂ ਹੋਰ ਪੰਜਾਬ ਤੇ ਹਰਿਆਣੇ ਹਾਈ ਕੋਰਟ ਨੇ ਵੀ ਲੋਕਾਂ ਦੀ ਆਵਾਜ਼ ਨੂੰ ਪਹਿਲ ਦੇਣ ਦੀ ਥਾਂ ਇਸ ਪੂੰਜੀਪਤੀ ਦੇ ਮੁਨਾਫੇ ਨੂੰ ਪਹਿਲ ਦਿੱਤੀ। 

ਸੰਘਰਸ਼ ਦੌਰਾਨ ਕਿਸਾਨ ਆਗੂਆਂ,ਹੋਰ ਬੁੱਧੀਜੀਵੀਆਂ ਤੇ ਮੋਰਚਾ ਹਮਾਇਤੀਆਂ ਖਿਲਾਫ ਦਰਜ ਕੇਸ ਫੌਰਨ ਰੱਦ ਕੀਤੇ ਜਾਣ,ਉਹਨਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਵਾਪਸ ਕੀਤਾ ਜਾਵੇ ਤੇ ਹੋਰ ਸਭ ਹੱਕੀ ਮੰਗਾਂ ਮੰਨੀਆਂ ਜਾਣ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, December 13, 2022

“ਜਮਹੂਰੀ ਹੱਕ ਬਨਾਮ ਦੇਸ਼ ਦੇ ਮੌਜੂਦਾ ਹਾਲਾਤ” ਵਿਸ਼ੇ ਤੇ ਸੈਮੀਨਾਰ 18 ਨੂੰ

13th December 2022 at 2:05 PM

 ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਲੁਧਿਆਣਾ ਵਿੱਚ ਵਿਸ਼ੇਸ਼ ਆਯੋਜਨ 


ਲੁਧਿਆਣਾ
: 13 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
10 ਦਸੰਬਰ ਨੂੰ ਕੌਮਾਂਤਰੀ ਪੱਧਰ 'ਤੇ ਮਨੁੱਖੀ ਅਧਿਕਾਰ ਦਿਵਸ ਲੰਘ ਕੇ ਹਟਿਆ ਹੈ। ਇਸ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ 'ਤੇ ਮਨਾਇਆ ਗਿਆ। ਮਨੁੱਖੀ ਅਧਿਕਾਰਾਂ ਦੇ ਇਸ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਲੁਧਿਆਣਾ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋਂ 18 ਦਸੰਬਰ ਨੂੰ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਇਸ ਸੈਮੀਨਾਰ ਵਿੱਚ ਜਮਹੂਰੀ ਅਧਿਕਾਰਾਂ ਸੰਬੰਧੀ ਦੇਸ਼ ਅਤੇ ਸੂਬੇ ਦੇ ਮੌਜੂਦਾ ਹਾਲਾਤ ਦੀ ਚਰਚਾ ਵੀ ਹੋਵੇਗੀ ਅਤੇ ਅਗਲੀ ਰਣ ਨੀਤੀ ਬਾਰੇ ਵੀ ਵਿਚਾਰਾਂ ਹੋਣਗੀਆਂ। ਅਘੈ ਬੁਲਾਰੇ ਇਸ ਵਿਚ ਸ਼ਾਮਲ ਹੋਣਗੇ। 

ਅੰਤਰਰਾਸ਼ਟਰੀ ਮਨੁੱਖੀ ਹੱਕ ਦਿਵਸ ਨੂੰ ਸਮਰਪਿਤ ਸੈਮੀਨਾਰ 18 ਦਸੰਬਰ (ਐਤਵਾਰ) ਸਵੇਰੇ 10.30 ਵਜੇ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਹੋਵੇਗਾ। ਜਮਹੂਰੀ ਅਧਿਕਾਰ ਸਭਾ ਪੰਜਾਬ ( ਜਿਲ੍ਹਾ ਲੁਧਿਆਣਾ ) ਵੱਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਦਾ ਵਿਸ਼ਾ “ਜਮਹੂਰੀ ਹੱਕ ਬਨਾਮ ਦੇਸ਼ ਦੇ ਮੌਜੂਦਾ ਹਾਲਾਤ” ਹੋਵੇਗਾ, ਜਿਸ ਦੇ ਮੁੱਖ ਬੁਲਾਰੇ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਹੋਣਗੇ।
 
ਇਸ ਬਾਰੇ ਜਾਰੀ ਪ੍ਰੈਸ ਬਿਆਨ ਰਾਹੀ ਸਭਾ ਦੀ ਜਿਲ੍ਹਾ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਜੀਰਖ ਅਤੇ ਸਕੱਤਰ ਮਨਜੀਤ ਸਿੰਘ ਬੁਢੇਲ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਵੱਲੋਂ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਜਿਹੜੇ ਗ਼ੈਰ ਜਮਹੂਰੀ ਢੰਗਾਂ ਨਾਲ ਕੁਚਲਿਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਵਰਤਾਰਾ ਹੈ। ਬੇਇਨਸਾਫ਼ੀ ਵਾਲਾ ਰੁਝਾਨ ਦਿਨੋ ਦਿਨ ਜ਼ੋਰ ਫੜਦਾ ਜਾ ਰਿਹਾ ਹੈ।
 
ਧਰਮ ਦੇ ਨਾਂ ਹੇਠ ਫਿਰਕੂ ਨਫ਼ਰਤ ਪੈਦਾ ਕਰਨ ਵਾਲੀਆਂ ਤਾਕਤਾਂ ਮਨੁੱਖਤਾ ਵਿੱਚ ਵੰਡੀਆਂ  ਪਾ ਕੇ ਸਮਾਜ ਨੂੰ ਮੱਧਯੁੱਗੀ ਜਗੀਰੂ ਸਮੇਂ ਦੇ ਹਾਲਾਤਾਂ ਵੱਲ ਮੋੜਨ ਦੇ ਸਿਰਤੋੜ ਯਤਨ ਕਰਕੇ ਲੋਕਾਂ ਨੂੰ ਆਪਣੇ ਅਸਲ ਮੁੱਦਿਆਂ ਗਰੀਬੀ, ਬੇਰੋਜਗਾਰੀ, ਮਹਿੰਗਾਈ , ਸਿਹਤ, ਸਿੱਖਿਆ ਆਦਿ ਤੋਂ ਭਟਕਾਉਣਾ ਚਾਹੁੰਦੀਆਂ ਹਨ। ਸਭਾ ਸਮਝਦੀ ਹੈ ਕਿ ਅਜਿਹੇ ਵਰਤਾਰਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਜੱਥੇਬੰਦਕ ਅਤੇ ਵਿਅਕਤੀਗਤ ਇਨਸਾਫ਼  ਪਸੰਦ ਨਾਗਰਿਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਮਹੂਰੀ ਅਧਿਕਾਰ ਸਭਾ ਕੋਲ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਨਾਲ ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਬਹੁਤ ਸਾਰੇ ਮਾਮਲੇ ਅਤੇ ਕਿੱਸੇ ਠੋਸ ਸਬੂਤਾਂ ਸਮੇਤ ਮੌਜੂਦ ਹਨ।ਬਹੁਤ ਸਾਰੇ ਮਾਮਲਿਆਂ ਵਿੱਚ ਸਰਕਾਰਾਂ ਅਜਿਹੇ ਮਾਮਲਿਆਂ 'ਤੇ ਖਾਮੋਸ਼ੀ ਧਾਰ ਕੇ ਚੁੱਪ ਕਰ ਜਾਂਦੀਆਂ ਹਨ ਪਰ ਜਮਹੂਰੀ ਅਧਿਕ ਸਭਾ ਦੇ ਯੂਨਿਟ ਅਤੇ ਅਹੁਦੇਦਾਰ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਹਨ। ਹੁਣ ਸਭਾ ਵੱਲੋਂ ਲੁਧਿਆਣਾ ਵਿੱਚ 18 ਦਸੰਬਰ ਨੂੰ ਕੀਤੇ ਜਾ ਰਹੇ ਸੈਮੀਨਾਰ ਵਿੱਚ ਵੀ ਅਜਿਹਾ ਬਹੁਤ ਕੁਝ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ।  
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, November 05, 2021

PUCL ਦੀ ਟੀਮ ਨੇ ਉਡਾਈਆਂ ਤ੍ਰਿਪੁਰਾ ਸਰਕਾਰ ਦੇ ਦਾਅਵਿਆਂ ਦੀਆਂ ਧੱਜੀਆਂ

Tuesday 5th November 2021 at 09:35 AM WhatsApp

 PUCL ਦੇ ਦੋਹਾਂ ਵਕੀਲਾਂ ਖਿਲਾਫ਼ UAPA  ਤਹਿਤ ਕੇਸ ਵੀ ਦਰਜ ਕੀਤਾ  


ਲੁਧਿਆਣਾ
//ਜਲੰਧਰ//ਨਵਾਂਸ਼ਹਿਰ: (ਪੰਜਾਬ ਸਕਰੀਨ ਬਿਊਰੋ):: ਤ੍ਰਿਪੁਰਾਂ ਵਿੱਚ ਹੋਈ ਹਿੰਸਾ ਅਤੇ ਫਿਰਕੂ ਜਬਰ ਦੀ ਹਕੀਕਤ ਲੱਭਣ ਲਈ ਗਈ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ PUCL ਦੀ ਟੀਮ ਨੇ  ਵੀ ਹੁਣ ਬਹੁਤ ਕੁਝ ਲੱਭ ਲਿਆ ਹੈ। ਜ਼ਮੀਨੀ ਹਕੀਕਤਾਂ ਬਹੁਤ ਭਿਆਨਕ ਤਸਵੀਰ ਦਿਖਾ ਰਹੀਆਂ ਹਨ। ਬੁਖਲਾਏ ਹੋਈ ਤ੍ਰਿਪੁਰਾ ਸਰਕਾਰ ਅਤੇ ਪੁਲਿਸ ਨੇ ਹੁਣ ਪੀ ਯੂ ਸੀ ਐਲ ਦੀ ਟੀਮ ਦੇ ਦੋ ਵਕੀਲ ਮੈਂਬਰਾਂ ਦੇ ਖਿਲਾਫ UAPA ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਕੇਸ ਦਰਜ ਕਰਨ ਵਾਲੀ ਫਾਸ਼ੀ ਹਰਕਤ ਦੇਖਿਲਾਫ਼ ਤਿੱਖਾ ਰੋਸ ਵੀ ਤੇਜ਼ੀ ਨਾਲ ਖੁਦ ਹੋ ਰਿਹਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਵੀ ਇਸ ਦਮਨ ਚੱਕਰ ਵਿਰੁੱਧ ਖੁੱਲ੍ਹ ਕੇ ਆ ਖੜੀ ਹੋਈ ਹੈ। 

ਪੀ.ਯੂ.ਸੀ.ਐੱਲ. ਦੇ ਆਗੂ ਐਡਵੋਕੇਟ ਮੁਕੇਸ਼ ਅਤੇ ਐੱਨ.ਸੀ.ਐੱਚ.ਆਰ.ਓ. ਦੇ ਆਗੂ ਐਡਵੋਕੇਟ ਅੰਸਾਰ ਇੰਦੌਰੀ ਵਿਰੁੱਧ ਯੂ.ਏ.ਪੀ.ਏ. ਤਹਿਤ ਅਤੇ ਆਈ.ਪੀ.ਸੀ. ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਲੋਕ ਵਿਰੋਧੀ ਹਰਕਤ ਦੀ ਤਿੱਖੀ ਨਿਖੇਧੀ ਸ਼ੁਰੂ ਹੋ ਗਈ ਹੈ। 

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਤਿ੍ਪੁਰਾ ਰਾਜ ਦੀ ਪੱਛਮੀ ਅਗਰਤਲਾ ਪੁਲਿਸ ਵੱਲੋਂ ਅਮਲ ਵਿਚ ਲਿਆਂਦੀ ਗਈ ਇਸ ਕਾਰਵਾਈ ਦੀ  ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਇਹ ਦੋਵੇਂ ਵਕੀਲ ਉਸ ਤੱਥ ਖੋਜ ਟੀਮ ਦਾ ਹਿੱਸਾ ਸਨ ਜੋ ਕਿ ਪਿਛਲੇ ਦਿਨੀਂ ਤਿ੍ਪੁਰਾ ਵਿਚ ਘੱਟਗਿਣਤੀ ਮੁਸਲਿਮ ਫਿਰਕੇ ਉੱਪਰ ਆਰ.ਐੱਸ.ਐੱਸ.-ਬੀ.ਜੇ.ਪੀ. ਵੱਲੋਂ ਕੀਤੇ ਦਹਿਸ਼ਤਵਾਦੀ ਹਮਲਿਆਂ ਦੀ ਜ਼ਮੀਨੀਂ ਹਕੀਕਤ ਬਾਰੇ ਰਿਪੋਰਟ ਤਿਆਰ ਕਰਨ ਲਈ ਉੱਥੇ ਗਈ ਸੀ। 

ਆਰ.ਐੱਸ.ਐੱਸ. ਦੀਆਂ ਫਰੰਟ ਜਥੇਬੰਦੀਆਂ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹਿੰਦੂ ਜਾਗਰਣ ਮੰਚ ਵੱਲੋਂ ਮੁਸਲਿਮ ਫਿਰਕੇ ਵਿਰੁੱਧ ਵਿਆਪਕ ਪੱਧਰ ’ਤੇ ਸਾੜਫੂਕ ਅਤੇ ਹਿੰਸਾ ਕੀਤੀ ਗਈ ਹੈ ਜਿਸ ਵਿਚ 12 ਮਸਜਿਦਾਂ, ਨੌ ਦੁਕਾਨਾਂ ਅਤੇ ਤਿੰਨ ਘਰ ਤਬਾਹ ਕਰ ਦਿੱਤੇ ਗਏ। 

ਹਿੰਦੂਤਵੀ ਗਰੋਹਾਂ ਵੱਲੋਂ ਮੁਸਲਿਮ ਔਰਤਾਂ ਨੂੰ ਜ਼ਲੀਲ ਕੀਤਾ ਗਿਆ, ਉਨ੍ਹਾਂ ਦੇ ਮੁਕੱਦਸ ਗ੍ਰੰਥ ਕੁਰਾਨ ਦੀਆਂ ਕਾਪੀਆਂ ਜਲਾਈਆਂ ਗਈਆਂ ਅਤੇ ਉਨ੍ਹਾਂ ਦੇ ਪੈਗੰਬਰ ਮੁਹੰਮਦ ਵਿਰੁੱਧ ਅਪਮਾਨਿਤ ਕਰਨ ਵਾਲੀ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਤਮਾਸ਼ਬੀਨ ਬਣੀ ਇਹ ਸਭ ਦੇਖਦੀ ਰਹੀ ਅਤੇ ਇਹਨਾਂ ਦਹਿਸ਼ਤੀ ਗਰੋਹਾਂ ਦੀ ਖ਼ਾਮੋਸ਼ ਰਹਿ ਕੇ ਮੱਦਦ ਵੀ ਕਰਦੀ ਰਹੀ। 

ਤ੍ਰਿਪੁਰਾ ਪੁਲਿਸ ਸੱਤਾਧਾਰੀ ਬੀਜੇਪੀ ਅਤੇ ਆਰ.ਐੱਸ.ਐੱਸ. ਦੀਆਂ ਫਰੰਟ ਜਥੇਬੰਦੀਆਂ ਵੱਲੋ ਕੀਤੀ ਗਈ ਇਸ ਹਿੰਸਾ ਉੱਪਰ ਪਰਦਾਪੋਸ਼ੀ ਕਰਦਿਆਂ ਝੂਠੇ ਦਾਅਵੇ ਵੀ ਕਰ ਰਹੀ ਹੈ ਕਿ ਉੱਥੇ ਅਮਨ-ਕਾਨੂੰਨ ਦੀ ਕੋਈ ਸਮੱਸਿਆ ਨਹੀਂ ਹੈ, ਕਿਸੇ ਮਸਜਿਦ ਉੱਪਰ ਕੋਈ ਹਮਲਾ ਨਹੀਂ ਹੋਇਆ ਅਤੇ ਉੱਥੇ ਕੋਈ ਹਿੰਸਾ ਨਹੀਂ ਹੋਈ ਹੈ। 

ਹੁਣ ਜਦੋਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੀ ਤੱਥ ਖੋਜ ਟੀਮ ਨੇ ਉੱਥੇ ਜਾ ਕੇ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਸਾਹਮਣੇ ਲਿਆ ਕੇ ਪੁਲਿਸ ਦੇ ਝੂਠੇ ਦਾਅਵੇ ਗ਼ਲਤ ਸਾਬਤ ਕਰ ਦਿੱਤੇ ਤਾਂ ਉਨ੍ਹਾਂ ਵਿਰੁੱਧ ਰਾਜਧੋ੍ਰਹ ਦੇ ਕੇਸ ਦਰਜ ਕਰ ਲਏ ਗਏ ਹਨ। ਇਹ ਲੋਕ ਹੱਕਾਂ ਦੀਆਂ ਜਥੇਬੰਦੀਆਂ ਦੀ ਜ਼ੁਬਾਨਬੰਦੀ ਦਾ ਫਾਸ਼ੀਵਾਦੀ ਤਰੀਕਾ ਹੈ ਜੋ ਆਰ.ਐੱਸ.ਐੱਸ.-ਬੀ.ਜੇ.ਪੀ. ਪੂਰੇ ਮੁਲਕ ’ਚ ਹਰ ਥਾਂ ਲਗਾਤਾਰ ਅਪਣਾ ਰਹੀ ਹੈ। 

ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ ਆਰ.ਐੱਸ.ਐੱਸ.-ਬੀ.ਜੇ.ਪੀ. ਹਕੂਮਤ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਦੀ ਫਾਸ਼ੀਵਾਦੀ ਜ਼ੁਬਾਨਬੰਦੀ ਕਰਨੀ ਬੰਦ ਕਰੇ, ਤੱਥ ਖੋਜ ਟੀਮ ਵਿਚ ਸ਼ਾਮਿਲ ਵਕੀਲਾਂ ਵਿਰੁੱਧ ਦਰਜ ਕੀਤਾ ਝੂਠਾ ਕੇਸ ਰੱਦ ਕੀਤਾ ਜਾਵੇ, ਕਾਲਾ ਕਾਨੂੰਨ ਯੂ.ਏ.ਪੀ.ਏ. ਵਾਪਿਸ ਲਿਆ ਜਾਵੇ ਅਤੇ ਘੱਟਗਿਣਤੀਆਂ ਵਿਰੁੱਧ ਦਹਿਸ਼ਤਵਾਦੀ ਹਿੰਸਾ ਨੂੰ ਅੰਜਾਮ ਦੇਣ ਵਾਲੇ ਹਿੰਦੂਤਵੀ ਗਰੋਹਾਂ ਵਿਰੁੱਧ ਢੁੱਕਵੀਂਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੁਸਲਿਮ ਫਿਰਕੇ ਦੇ ਪੀੜਤ ਲੋਕਾਂ ਨੂੰ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। 

Monday, October 04, 2021

ਭਾਜਪਾ ਮੰਤਰੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ

Monday 4th October 2021 at 3:32 PM

ਲੋਕਾਂ ਨਾਲ ਖੜੋਣ ਵਾਲੀ ਜਮਹੂਰੀ ਅਧਿਕਾਰ ਸਭਾ ਵੱਲੋਂ ਜ਼ੋਰਦਾਰ ਮੰਗ 

ਨਵਾਂ ਸ਼ਹਿਰ//ਜਲੰਧਰ//ਲੁਧਿਆਣਾ: 4 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::

ਲੋਕਾਂ ਨਾਲ ਹੁੰਦੀ ਹਰ ਵਧੀਕੀ ਵੇਲੇ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰਨ ਵਾਲੀ ਜੱਥੇਬੰਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਯੂਪੀ ਦੇ ਲਖੀਮਪੁਰ ਖੀਰੀ ਵਾਲੀ ਕਿਸਾਨ ਹੱਤਿਆਕਾਂਡ ਵਾਲੇ ਵੀ ਖੁੱਲ੍ਹ ਕੇ ਕਾਤਲਾਂ ਦੇ ਖਿਲਾਫ ਆਈ ਹੈ। ਇਸ ਸੰਬੰਧ ਵਿੱਚ ਸੰਗਠਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਚ ਆਰ.ਐੱਸ.ਐੱਸ.-ਭਾਜਪਾ ਦੇ ਗੁੰਡਿਆਂ ਵਲੋਂ ਅੰਦੋਲਕਾਰੀ ਕਿਸਾਨਾਂ ਉੱਪਰ ਗੱਡੀਆਂ ਚੜਾ ਕੇ ਚਾਰ ਕਿਸਾਨਾਂ ਅਤੇ ਸਾਧਨਾ ਨਿਊਜ਼ ਚੈਨਲ ਦੇ ਪੱਤਰਕਾਰ ਰਮਨ ਕਸ਼ਿਯਪ ਦੀ ਹੱਤਿਆ ਕਰਨ ਦੀ ਜਮਹੂਰੀ ਅਧਿਕਾਰ ਸਭਾ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਦੇ ਵਰਕਰ ਇਸ ਘਟਨਾ ਵਿਚ ਮਾਰੇ ਗਏ ਉਹ ਦਰਅਸਲ ਕਿਸਾਨਾਂ ਨੂੰ ਕੁਚਲਕੇ ਗੱਡੀ ਭਜਾ ਕੇ ਲਿਜਾ ਰਹੇ ਸਨ। 

ਜਿਨ੍ਹਾਂ ਦੀ ਮੌਤ ਨੂੰ ਹੁਣ ਗੋਦੀ ਮੀਡੀਆ ਵੱਲੋਂ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋ ਕੇ ਪਲਟਣ ਨਾਲ ਹੋਈ ਦੱਸਿਆ ਜਾ ਰਿਹਾ। ਅਸਲ ਵਿੱਚ ਇਨ੍ਹਾਂ ਹੱਤਿਆਵਾਂ ਲਈ ਆਰ.ਐੱਸ.ਐੱਸ.-ਭਾਜਪਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਦੇੜਣ ਲਈ ਜਾਣ-ਬੁੱਝ ਕੇ ਉਨ੍ਹਾਂ ਨੂੰ ਗੱਡੀਆਂ ਹੇਠ ਕੁਚਲਿਆ। 

ਇਹ ਹੱਤਿਆਕਾਂਡ ਆਰ.ਐੱਸ.ਐੱਸ.-ਭਾਜਪਾ ਦੀ ਕਿਸਾਨ ਅੰਦੋਲਨ ਨੂੰ ਤੋੜਣ ਦੀ ਡੂੰਘੀ ਸਾਜਿਸ਼ ਦਾ ਖਤਰਨਾਕ ਫਾਸ਼ੀ ਹਿੱਸਾ ਹੈ। ਇਸੇ ਸਾਜ਼ਿਸ਼ ਤਹਿਤ ਮਨੋਹਰ ਲਾਲ ਖੱਟੜ ਅਤੇ ਅਜੈ ਮਿਸ਼ਰਾ ਵਰਗੇ ਭਾਜਪਾ ਆਗੂ ਕਿਸਾਨਾਂ ਦੇ ਸੰਘਰਸ਼ ਦੇ ਜਮਹੂਰੀ ਹੱਕ ਨੂੰ ਕੁਚਲਣ ਲਈ ਖੁੱਲ੍ਹੇਆਮ ਹਿੰਸਾ ਵਾਲਾ ਮਾਹੌਲ ਬਣਾ ਰਹੇ ਹਨ। 

ਉਨ੍ਹਾਂ ਮੰਗ ਕੀਤੀ ਕਿ ਇਸ ਕਾਂਡ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਮੰਤਰੀ ਅਜੇ ਮਿਸ਼ਰਾ, ਉਸ ਦੇ ਲੜਕੇ ਅਭੈ ਮਿਸ਼ਰਾ ਮੋਨੂ ਅਤੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ, ਉਨ੍ਹਾਂ ਨੂੰ ਧਾਰਾ 302 ਤਹਿਤ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਭੜਕਾਊ ਬਿਆਨਬਾਜ਼ੀ ਕਰਨ ਵਾਲੇ ਮਨੋਹਰ ਲਾਲ ਖੱਟੜ ਅਤੇ ਅਜੇ ਮਿਸ਼ਰਾ ਵਿਰੁੱਧ ਨਫ਼ਰਤ ਅਤੇ ਹਿੰਸਾ ਭੜਕਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਜੂਝ ਰਹੇ ਕਿਸਾਨਾਂ ਦੀ ਇਹ ਸ਼ਹਾਦਤ ਫਾਸ਼ੀਵਾਦੀ ਹਕੂਮਤ ਦੇ ਕਫ਼ਨ ਵਿਚ ਹੁਣ ਕਿੱਲ ਸਾਬਤ ਹੋਵੇਗੀ ਅਤੇ ਇਹ ਸੰਘਰਸ਼ ਦੇ ਰੋਹ ਨੂੰ ਹੋਰ ਪ੍ਰਚੰਡ ਕਰੇਗੀ। ਉਨ੍ਹਾਂ ਅਪੀਲ ਕੀਤੀ ਕਿ ਮਜ਼ਦੂਰ ਕਿਸਾਨ ਜਥੇਬੰਦੀਆਂ ਸਮੇਤ ਸਮੂਹ ਲੋਕਪੱਖੀ ਤਾਕਤਾਂ ਫਾਸ਼ੀਵਾਦੀ ਆਰ.ਐੱਸ.ਐੱਸ.-ਭਾਜਪਾ ਰਾਜ ਦੇ ਖ਼ੂਨੀ ਹੱਥਾਂ ਨੂੰ ਰੋਕਣ ਅਤੇ ਕਤਲਾਂ ਲਈ ਜ਼ਿੰਮੇਵਾਰ ਮੰਤਰੀਆਂ ਵਿਰੁੱਧ ਕਾਰਵਾਈ ਕਰਾਉਣ ਲਈ ਵਿਸ਼ਾਲ ਲਾਮਬੰਦੀ ਰਾਹੀਂ ਜਨਤਕ ਦਬਾਓ ਲਾਮਬੰਦ ਕਰਨ।

Saturday, April 03, 2021

ਕਿਸਾਨ ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ ਬਾਰੇ ਰਿਪੋਰਟ ਦੀ ਤਿਆਰੀ ਸ਼ੁਰੂ

3rd April 2021 at 3:28 PM

ਰਿਪੋਰਟ ਦਾ ਉਪਰਾਲਾ ਜਮਹੂਰੀ ਅਧਿਕਾਰ ਸਭਾ ਵੱਲੋਂ 

ਕਿਸਾਨ ਅੰਦੋਲਨ ਜਾਰੀ ਹੈ--ਸ਼ਿੰਗਾਰਾ ਸਿੰਘ ਢਿੱਲੋਂ ਵੱਲੋਂ ਪੋਸਟ ਕੀਤੀ ਗਈ ਇੱਕ ਤਸਵੀਰ 

ਲੁਧਿਆਣਾ: 3 ਅਪ੍ਰੈਲ 2021: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਪ੍ਰੋ. ਜਗਮੋਹਨ ਸਿੰਘ:File Photo
ਕਿਸਾਨ ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ ਬਾਰੇ ਰਿਪੋਰਟ ਦੀ ਅਹਿਮ ਤਿਆਰੀ ਸ਼ੁਰੂ ਹੋ ਗਈ ਹੈ। ਇਸ ਵਾਰ ਵੀ ਇਹ ਪਹਿਲ ਕੀਤੀ ਹੈ ਜਮਹੂਰੀ ਅਧਿਕਾਰ ਸਭਾ ਨੇ। ਚੇਤੇ ਰਹੇ ਕਿ ਇਹ ਉਹੀ ਲੋਕ ਪੱਖੀ ਸੰਗਠਨ ਹੈ ਜਿਸ ਨੇ ਨਵੰਬਰ-84 ਦੇ ਬੇਹੱਦ ਨਾਜ਼ੁਕ ਵੇਲਿਆਂ ਸਮੇਂ ਵੀ Who are the Guilty?   (ਹੂ ਆਰ ਦ ਗਿਲਟੀ) ਵਾਲੀ ਇਸ ਬਹੁ ਚਰਚਿਤ ਮਨੁੱਖੀ ਅਧਿਕਾਰ ਜਾਂਚ ਰਿਪੋਰਟ ਨੂੰ ਪੰਜਾਬੀ ਵਿੱਚ "ਦੋਸ਼ੀ ਕੌਣ" ਦੇ ਸਿਰਲੇਖ ਹੇਠਪੰਜਾਬ ਦੇ ਪਾਠਕਾਂ ਸਾਹਮਣੇ  ਲਿਆਂਦਾ ਸੀ ਅਤੇ ਸਰਕਾਰ ਦੀ ਕਰੋਪੀ ਵੀ ਝੱਲੀ ਸੀ। ਜਮਹੂਰੀ ਅਧਿਕਾਰ ਸਭਾ ਨਾਲ ਅਸਹਿਮਤੀ ਰੱਖਣ ਵਾਲਿਆਂ ਨੇ ਵੀ ਇਸ ਰਿਪੋਰਟ ਦੀਆਂ ਫੋਟੋ ਕਾਪੀਆਂ ਕਰਵਾ ਕਰਵਾ ਕੇ ਇਸ ਰਿਪੋਰਟ ਵਾਲੇ ਕਿਤਾਬਚੇ ਨੂੰ ਤੂਫ਼ਾਨੀ ਪੱਧਰ ਤੇ ਵੰਡਿਆ ਸੀ। ਸਰਕਾਰੀ ਰੋਕਾਂ ਦੇ ਬਾਵਜੂਦ ਇਹ ਰਿਪੋਰਟ ਵੱਡੀ ਪੱਧਰ ਤੇ ਹਰ ਇੱਕ ਵਿਅਕਤੀ ਦੇ ਹੱਥਾਂ ਤੱਕ ਪਹੁੰਚ ਹੀ ਗਈ ਸੀ। ਇਸ ਨਾਲ ਜਮਹੂਰੀ ਅਧਿਕਾਰ ਸਭਾ ਹਰ ਦਿਲ ਅਜ਼ੀਜ਼ ਸੰਗਠਨ ਬਣ ਗਿਆ ਸੀ। ਇਸ ਜੱਥੇਬੰਦੀ ਨੇ ਹੋਰ ਕਈ ਜਨਤਕ ਮੁੱਦਿਆਂ ਤੇ ਵੀ ਸਬੰਧਤ ਥਾਂਵਾਂ ਦਾ ਦੌਰਾ ਕਰਕੇ ਆਪਣੀਆਂ ਜਾਂਚ ਰਿਪੋਰਟਾਂ ਸਮਾਜ ਦੇ  ਸਾਹਮਣੇ ਰੱਖੀਆਂ। 

ਦੋ ਕੁ ਸਾਲ ਪਹਿਲਾਂ ਲੁਧਿਆਣਾ ਦੇ ਸੂਫ਼ੀਆਂ ਬਾਗ//ਕਿਦਵਾਈ ਨਗਰ ਵਾਲੇ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਦੇ ਮੁੱਦੇ ਨੂੰ ਵੀ ਸਮਾਜ ਸਾਹ,ਮਨ ਉਭਾਰਿਆ ਸੀ। ਜਮਹੂਰੀ ਅਧਿਕਾਰ ਸਭਾ  ਵੱਲੋਂ ਨਿਯੁਕਤ ਟੀਮ ਦੇ ਮੈਂਬਰਾਂ ਨੇ ਉਸ ਵੇਲੇ ਵੀ ਲਗਾਤਾਰ ਕਈ ਦਿਨ ਅਤੇ ਰਾਤਾਂ ਘਟਨਾ ਵਾਲੀ ਥਾਂ ਤੇ ਮੌਜੂਦ ਰਹਿ ਕੇ ਇਸ ਸਾਰੇ ਮਾਮਲੇ ਵਿੱਚ ਸਰਕਾਰ ਦੇ ਰਵਈਏ ਨੂੰ ਖੁੱਲ ਕੇ ਉਭਾਰਿਆ ਸੀ। ਇਸਦੇ ਨਾਲ ਹੀ ਅਗਨੀਕਾਂਡ ਵਿੱਚ ਪੂੰਜੀਪਤੀਆਂ ਅਤੇ ਸਿਆਸਤਦਾਨਾਂ ਦੇ ਉਸ ਨਾਪਾਕ ਗਠਜੋੜ ਨੂੰ ਵੀ ਬੇਨਕਾਬ ਕੀਤਾ ਗਿਆ ਸੀ ਜਿਹੜਾ ਹਰ ਲੋਕ ਦੋਖੀ ਵਰਤਾਰੇ ਵਿੱਚ ਸਰਗਰਮ ਰਹਿੰਦਾ ਹੈ। 

ਹੁਣ ਉਹੀ ਜਮਹੂਰੀ ਅਧਿਕਾਰ ਸਭਾ ਕਿਸਾਨ ਅੰਦੋਲਨ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ//ਮਜ਼ਦੂਰਾਂ ਦੇ ਪਰਿਵਾਰਾਂ ਦੀ ਸਾਰ ਲੈਣ ਦੇ ਉਪਰਾਲਿਆਂ ਤੇ ਵੀ ਜ਼ੋਰ ਦੇ ਰਹੀ ਹੈ ਅਤੇ ਉਹਨਾਂ ਸ਼ਹੀਦਾਂ ਦੇ ਵੇਰਵਿਆਂ ਦੀ ਸਾਂਭ ਸੰਭਾਲ ਪ੍ਰਤੀ ਵੀ ਧਿਆਨ ਕੇਂਦਰਿਤ ਕਰਕੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਹ ਰਿਪੋਰਟ ਦਿੱਲੀ ਦੀ ਸੱਤਾ ਦੇ ਦਰਵਾਜ਼ੇ ਤੇ ਇੱਕ ਨਵੀਂ ਅਤੇ ਜ਼ੋਰਦਾਰ ਦਸਤਕ ਵੀ ਹੋਵੇਗੀ।  

ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ ਜੋ ਕਿਸਾਨ//ਮਜ਼ਦੂਰ ਸ਼ਹੀਦ ਹੋ ਚੁੱਕੇ ਹਨ, ਉਹਨਾਂ ਦੇ ਪਰਿਵਾਰਾਂ ਦੀ ਘਰੇਲੂ ,ਸਮਾਜਿਕ ਤੇ ਆਰਥਿਕ ਸਥਿਤੀ ਸੰਬੰਧੀ ਰਿਪੋਰਟ ਜਾਰੀ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਬੀੜਾ ਚੁੱਕਿਆ ਗਿਆ ਹੈ। ਕਿਸਾਨ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦੇ ਜ਼ਰੂਰੀ ਟਾਕਰੇ ਲਈ ਇਹ ਬੇਹੱਦ ਲੁੜੀਂਦਾ ਉਪਰਾਲਾ ਇੱਕ ਜ਼ੋਰਦਾਰ ਕਦਮ ਹੋਵੇਗਾ। 

ਅੱਜ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਲੁਧਿਆਣਾ ਕਮੇਟੀ ਵੱਲੋਂ ਇਸ ਬਾਰੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਵੀ ਪਾਸ ਕੀਤਾ ਗਿਆ ਕਿ 4 ਅਪ੍ਰੈਲ ਤੋਂ ਇਸ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਨੂੰ ਮਿਲਣ ਦਾ ਕੰਮ ਸ਼ੁਰੂ ਕੀਤਾ ਜਾਵੇ। ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸੂਬਾ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਦੀ ਅਗਵਾਈ ਵਿੱਚ ਉਪਰੋਕਤ ਜਾਣਕਾਰੀ ਲੈਣ ਦਾ ਕੰਮ ਨੇੜੇ ਪੈਂਦੇ ਪਿੰਡ ਬੱਦੋਵਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਮੁੱਢਲੇ ਤੌਰ ਤੇ ਇਸ ਕੰਮ ਲਈ ਸਭਾ ਦੀ ਟੀਮ ਵਿੱਚ ਪ੍ਰੋ ਜਗਮੋਹਨ ਸਿੰਘ, ਜਸਵੰਤ ਜੀਰਖ, ਸਤੀਸ਼ ਸੱਚਦੇਵਾ , ਰਣਜੋਧ ਸਿੰਘ ਲਲਤੋਂ, ਚਰਨ ਸਿੰਘ ਨੂਰਪੁਰਾ, ਮਾ ਸੁਰਜੀਤ ਸਿੰਘ ਸਹਿਯੋਗ ਕਰਨਗੇ।ਜਮਹੂਰੀ ਅਧਿਕਾਰ ਸਭਾ ਦੀਆਂ ਵੱਖ ਵੱਖ ਜ਼ਿਲ੍ਹਾ ਕਮੇਟੀਆਂ ਵੱਲੋਂ ਪੰਜਾਬ ਭਰ ਵਿੱਚੋਂ ਇਹ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।  

ਜਿਉਂ ਜਿਉਂ ਕੰਮ ਦਾ ਵਿਸਥਾਰ ਹੁੰਦਾ ਜਾਵੇਗਾ ਉਸ ਅਨੁਸਾਰ ਹੋਰ ਮੈਂਬਰ ਵੀ ਸ਼ਾਮਲ ਹੁੰਦੇ ਰਹਿਣਗੇ। ਅੰਤ ਵਿੱਚ ਸੂਬਾ ਪੱਧਰੀ ਇਕ ਰਿਪੋਰਟ ਤਿਆਰ ਕਰਕੇ ਜਨਤਕ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਸ ਗੱਲ ਤੇ ਵੀ ਚਰਚਾ ਹੋਈ ਕਿ ਜਿੱਥੇ ਵੀ ਸੰਭਵ ਹੋ ਸਕੇ , ਛੋਟੇ ਗਰੀਬ ਸਕੂਲੀ ਬੱਚਿਆਂ  ਨੂੰ ਪੜ੍ਹਨ ਦੀ ਚੇਟਕ ਲਾਉਣ ਲਈ ਉਹਨਾਂ ਨੂੰ ਰੌਚਕ ਕਹਾਣੀਆਂ ਸੁਨਾਉਣ ਤੇ ਸੁਣਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਅੱਗੇ ਸਮਾਜਿਕ ਤੌਰ ਤੇ ਚੇਤਨ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇ । ਇਸ ਤਰ੍ਹਾਂ ਉਹਨਾਂ ਨੂੰ ਆਪਣੀ ਮਾੜੀ ਜ਼ਿੰਦਗੀ ਦੇ ਕਾਰਣਾਂ ਅਤੇ ਉਹਨਾਂ ਨੂੰ ਦੂਰ ਕਰਨ ਦੇ ਰਸਤੇ ਵੱਲ ਟੋਰਨ ਲਈ ਸਿੱਖਿਅਤ ਕੀਤਾ ਜਾ ਸਕੇਗਾ। ਕਿਸਾਨੀ ਸੰਘਰਸ਼ ਦੀ ਪੰਜਾਬ ਦੇ ਪਿੰਡਾਂ ਵਿੱਚ ਕੀ ਸਥਿਤੀ ਹੈ ਤੇ ਇਸ ਦੀਆਂ ਹੋਰ ਕੀ ਸੰਭਾਵਨਾਵਾਂ ਹਨ ਬਾਰੇ ਵੀ ਤੱਥ ਜਾਨਣ ਦੇ ਯਤਨ ਜੁਟਾਏ ਜਾਣਗੇ।

Monday, June 08, 2020

ਜਮਹੂਰੀ ਅਧਿਕਾਰ ਸਭਾ ਨੇ ਕਿਹਾ ਇਹ ਕਾਲੇ ਕਨੂੰਨ ਹਨ ਅਤੇ ਅਸੀਂ ਨਹੀਂ ਸਹਾਂਗੇ

8th June  2020 at 2:25 PM
 ਵੱਖ ਵੱਖ ਵਰਗਾਂ 'ਤੇ ਪਾਏ ਝੂਠੇ ਕੇਸ ਰੱਦ ਕਰਾਉਣ ਦੀ ਮੁਹਿੰਮ ਕੀਤੀ ਹੋਰ ਤੇਜ਼ 
ਲੁਧਿਆਣਾ: 8 ਜੂਨ 2020:(ਜਸਵੰਤ ਜੀਰਖ//ਪੰਜਾਬ ਸਕਰੀਨ ਬਿਊਰੋ):: 
ਵੱਖ ਵੱਖ ਜੰਤਕ , ਜਮਹੂਰੀ, ਇਨਕਲਾਬੀ ਜੱਥੇਬੰਦੀਆਂ ਵੱਲੋਂ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ ਜਗਮੋਹਨ ਸਿੰਘ  ਦੀ ਅਗਵਾਈ ਹੇਠ ਰਾਸ਼ਟਰ ਪਤੀ ਦੇ ਨਾਂ  ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਭੇਜਿਆ ਗਿਆ। ਡੀ ਸੀ ਦੇ ਕਿਸੇ ਮੀਟਿੰਗ ਵਿੱਚ ਰੁਝੇ ਹੋਣ ਕਰਕੇ ਇਹ ਪੱਤਰ ਮੌਕੇ ਤੇ ਬੈਠੇ ਜ਼ੁੰਮੇਵਾਰ ਅਧਿਕਾਰੀ ਨੂੰ ਸੌਪਿਆ ਗਿਆ। ਇਸ ਪੱਤਰ ਵਿੱਚ ਭੀਮਾ ਕੋਰੇ ਗਾਓਂ (ਮਹਾਰਾਸ਼ਟਰ) ਵਿੱਖੇ ਹੋਈ ਹਿੰਸਾ ਦੇ ਬਹਾਨੇ ਦੇਸ਼ ਦੇ 11 ਬੁੱਧੀਜੀਵੀਆਂ  ਸਮੇਤ ਕਈ ਹੋਰ ਟਰੇਡ ਯੂਨੀਅਨ ਕਾਰਕੁਨਾ ਤੇ ਪਾਏ ਝੂਠੇ ਕੇਸ ਦਰਜ ਰੱਦ ਕਰਨ  ਅਤੇ ਜੇ ਐਨ ਯੂ , ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਪੱਤਰ ਕਾਰਾਂ ਆਦਿ ਤੇ ਮੜ੍ਹੇ ਝੂਠੇ ਕੇਸ ਰੱਦ ਕਰਨ ਅਤੇ ਸਾਰੇ ਕਾਲੇ ਕਾਨੂੰਨ ਰੱਦ ਕਰਨ ਦੀਆਂ ਮੰਗਾਂ ਨੂੰ ਉਭਾਰਿਆ ਗਿਆ ਹੈ। ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨ ਵਿਰੁੱਧ ਉੱਠੇ ਦੇਸ਼ ਵਿਆਪੀ ਅੰਦੋਲਨ ਦੇ ਬਹਾਨੇ ਹੱਕੀ ਆਵਾਜ਼ ਉਠਾ ਰਹੇ ਗ੍ਰਿਫਤਾਰ ਕੀਤੇ ਕਾਰਕੁੰਨਾਂ ਨੂੰ ਰਿਹਾ ਕਰਨ ਅਤੇ ਦਿੱਲੀ ਹਿੰਸਾ ਦੀ ਨਿਰਪੱਖ ਜਾਂਚ ਕਰਵਾਉਣ ਸਮੇਤ ਬੀਜੇਪੀ ਆਗੂਆਂ ਅਨੁਰਾਗ ਠਾਕੁਰ ਅਤੇ ਕਪਿਲ ਮਿਸ਼ਰਾ ਵਿਰੁੱਧ ਭੜਕਾਊ ਭਾਸ਼ਣ ਦੇਣ ਦੇਕੇ ਲੋਕਾਂ ਨੂੰ ਹਿੰਸਾ ਲਈ ਉਤੇਜਤ ਕਰਨ ਦੇ ਕੇਸ ਦਰਜ ਕੀਤੇ ਜਾਣ। 
    ਇਸੇ ਤਰ੍ਹਾਂ ਕਰੋਨਾ ਦੀ ਆੜ ਵਿੱਚ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ, ਕਿਸਾਨਾਂ ਅਤੇ ਹੋਰ ਵਰਗਾਂ ਦੀ ਰੋਟੀ ਰੋਜ਼ੀ ਨੂੰ ਪ੍ਰਭਾਵਿਤ ਕਰਦੇ ਨੀਤੀਗਤ ਫ਼ੈਸਲੇ ਵਾਪਸ ਲਏ ਜਾਣ। ਲਾਕਡਾਊਨ ਕਾਰਨ ਲੋਕਾਂ ਨਾਲ ਕੀਤੇ ਵਾਇਦੇ ਕਿ ਕਿਸੇ ਦੀ ਨੌਕਰੀ ਨਹੀਂ ਜਾਵੇਗੀ, ਪੂਰੀ ਤਨਖ਼ਾਹ ਤੇ ਮਕਾਨ ਕਰਾਏ ਵੀ ਦਿੱਤੇ ਜਾਣਗੇ ਆਦਿ ਦਿਆਨਤਦਾਰੀ ਨਾਲ ਪੂਰੇ ਕੀਤੇ ਜਾਣ। ਪਬਲਿਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਕੇ ਸਿਹਤ, ਸਿੱਖਿਆ ਤੇ ਜੰਤਕ ਵੰਡ ਪ੍ਰਣਾਲੀ ਆਦਿ ਕੌਮੀਕਰਨ ਕੀਤਾ ਜਾਵੇ। ਸਿਹਤ ਸੇਵਾਵਾਂ ਵਿੱਚ ਬੱਜਟ ਦਾ 12% ਨਿਵੇਸ਼ ਕੀਤਾ ਜਾਵੇ ਆਦਿ ਮੰਗਾਂ ਦਾ ਹਵਾਲਾ ਮੰਗ ਪੱਤਰ ਵਿੱਚ ਦਿੱਤਾ। ਇਸ ਮੌਕੇ ਡੀਸੀ ਦਫਤਰ ਅੱਗੇ ਮੰਗਾਂ ਦੇ ਹੱਕ ਵਿੱਚ ਨਾਹਰੇਬਾਜ਼ੀ ਵੀ ਕੀਤੀ ਗਈ।  
ਇਸ ਸਮੇਂ ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਐਮ ਐਸ ਭਾਟੀਆ, ਮਾਸਟਰ ਜਰਨੈਲ ਸਿੰਘ, ਬਲਵਿੰਦਰ ਸਿੰਘ, ਮਾਸਟਰ ਹਰਦੇਵ ਮੁੱਲਾਪੁਰ, ਮਾਸਟਰ ਮਨਜਿੰਦਰ ਸਿੰਘ ਸਿੱਧੂ, ਐਡਵੋਕੇਟ ਹਰਪ੍ਰੀਤ ਜੀਰਖ, ਅਰੁਣ ਕੁਮਾਰ, ਗੱਲਰ ਚੌਹਾਨ, ਸੁਖਵਿੰਦਰ ਲੀਲ, ਮਾਸਟਰ  ਰੁਪਿੰਦਰਪਾਲ ਸਿੰਘ ਗਿੱਲ, ਮਾਸਟਰ ਰਾਜਿੰਦਰ ਜੰਡਿਆਲੀ, ਲੈਕਚਰਾਰ ਜਸਵੀਰ ਸਿੰਘ, ਹਰਸ਼ਾ ਸਿੰਘ, ਅਵਤਾਰ ਸਿੰਘ ਸਮੇਤ ਬਹੁਤ ਸਾਰੇ ਹੋਰ ਕਾਰਕੁੰਨ ਸ਼ਾਮਲ ਸਨ।
ਡੀਸੀ ਦਫਤਰ ਦੇ ਬਾਹਰ ਮਾਟੋ ਫੜਕੇ ਨਾਹਰੇਬਾਜ਼ੀ ਕਰਨ ਸਮੇਂ ਜੱਥੇਬੰਦੀਆਂ ਦੇ ਕਾਰਕੁੰਨ


ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੰਦੇ ਹੋਏ ਪ੍ਰੋ ਜਗਮੋਹਨ ਸਿੰਘ ਨਾਲ ਜਸਵੰਤ ਜੀਰਖ , ਐਮ ਐਸ ਭਾਟੀਆ

Thursday, August 08, 2019

ਭਾਜਪਾ ਦੇ ਕਸ਼ਮੀਰ ਐਕਸ਼ਨ ਵਿਰੁੱਧ ਲੁਧਿਆਣੇ ‘ਚ ਰੋਸ ਰੈਲੀ ਤੇ ਮੁਜ਼ਾਹਰਾ

Aug 8, 2019, 4:59 PM
ਲੋਕ ਰੋਹ ਨੇ ਇਸਨੂੰ ਗ਼ੈਰਜਮਹੂਰੀ ਤੇ ਫਿਰਕੂ ਕਾਰਵਾਈ ਗਰਦਾਨਿਆ
ਲੁਧਿਆਣਾ: 8 ਅਗਸਤ 2019: (ਪੰਜਾਬ ਸਕਰੀਨ ਟੀਮ)::
ਜਦੋਂ ਕਸ਼ਮੀਰ ਐਕਸ਼ਨ ਤੋਂ ਬਾਅਦ ਲੱਡੂ ਵੰਡੇ ਜਾ ਰਹੇ ਸਨ, ਭੰਗੜੇ ਪਾਏ ਜਾ ਰਹੇ ਸਨ ਅਤੇ ਕੁਆਰੇ ਭਾਜਪਾਈਆਂ ਨੂੰ ਕਸ਼ਮੀਰ ਦੀਆਂ ਗੋਰੀਆਂ ਕੁੜੀਆਂ ਨਾਲ ਵਿਆਹੁਣ ਦੇ ਐਲਾਨ ਕੀਤੇ ਜਾ ਰਹੇ ਸਨ ਉਦੋਂ ਮੈਦਾਨ ਵਿੱਚ ਨਿੱਤਰੀ ਜਮਹੂਰੀ ਅਧਿਕਾਰ ਸਭਾ ਅਤੇ ਹੋਰ ਸਹਿਯੋਗੀ ਸੰਗਠਨ। ਬਿਲਕੁਲ ਉੱਸੇ ਤਰਾਂ ਜਿਵੇਂ ਇਸ ਸੰਗਠਨ ਨੇ ਨਵੰਬਰ-1984 ਵੇਲੇ "ਦੋਸ਼ੀ ਕੌਣ" ਨਾਂਅ ਦਾ ਤਥਾਂ ਭਰਪੂਰ ਕਿਤਾਬਚਾ ਪੰਜਾਬੀ ਵਿੱਚ ਪ੍ਰਕਾਸ਼ਿਤ ਕਰ ਕੇ ਇੱਕ ਇਤਿਹਾਸਿਕ ਕਦਮ ਚੁੱਕਿਆ ਸੀ। ਕਸ਼ਮੀਰੀਆਂ ਦੇ ਜ਼ਖਮਾਂ 'ਤੇ ਨਮਕ ਛਿੜਕ ਰਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਜਮਹੂਰੀ ਅਧਿਕਾਰ ਸਭਾ ਅਤੇ ਹੋਰਨਾਂ ਖੱਬੇ ਪੱਖੀ ਸੰਗਠਨਾਂ ਨੇ ਹਾਅ ਦਾ ਨਾਅਰਾ ਮਾਰਿਆ ਹੈ। ਅੱਜ ਦੀ ਰੈਲੀ ਅਤੇ ਮੁਜ਼ਾਹਰਾ ਇਹੀ ਦੱਸ ਰਿਹਾ ਸੀ।
ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਫੌਜ ਲਾ ਕੇ, ਉਥੋਂ ਦੇ ਲੋਕਾਂ ਨੂੰ ਜਬਰੀ ਆਪਣੇ ਘਰਾਂ ਵਿੱਚ ਨਜ਼ਰਬੰਦ ਕਰਕੇ, ਸੰਵਿਧਾਨ ਦੀ ਧਾਰਾ 370 ਅਤੇ 35 ਏ ਨੂੰ ਖਤਮ ਕਰਨ ਦੇ ਹਿਟਲਰ ਸ਼ਾਹੀ ਫੁਰਮਾਨਾਂ ਖ਼ਿਲਾਫ਼, ਅੱਜ ਲੁਧਿਆਣਾ ਦੀਆਂ ਜਮਹੂਰੀ, ਜਨਤਕ ਤੇ ਇਨਕਲਾਬੀ ਜੱਥੇਬੰਦੀਆਂ ਵੱਲੋਂ ਰੋਹ ਭਰਪੂਰ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਜੱਥੇਬੰਦੀਆਂ ਦੇ ਆਗੂਆਂ ਜਿਹਨਾਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਬੈਨੀਪਾਲ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਸਵੰਤ ਜੀਰਖ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਰਾਜਵਿੰਦਰ, ਜਨਵਾਦੀ ਇਸਤਰੀ ਸਭਾ ਦੇ ਸੁਰਿੰਦਰ ਕੌਰ ਜੈਪਾਲ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਹਰਜਿੰਦਰ ਸਿੰਘ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਦੇ ਕਾਮਰੇਡ ਸੁਰਿੰਦਰ ਸਿੰਘ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਕਸਤੂਰੀ ਲਾਲ, ਇਨਕਲਾਬੀ ਲੋਕ ਮੋਰਚਾ ਦੇ ਵਿਜੇ ਨਰਾਇਣ, ਆਲ ਇੰਡੀਆ ਪੰਜਾਬ ਕਿਸਾਨ ਸਭਾ ਦੇ ਚਮਕੌਰ ਸਿੰਘ, ਡੈਮੋਕ੍ਰੈਟਿਕ ਲਾਇਰ ਐਸੋਸੀਏਸਨ ਦੇ ਐਡਵੋਕੇਟ ਹਰਪ੍ਰੀਤ ਜੀਰਖ, ਕਾਮਾਗਾਟਾਮਾਰੂ ਕਮੇਟੀ ਦੇ ਐਡਵੋਕੇਟ ਕੁਲਦੀਪ ਸਿੰਘ ਅਤੇ ਜਸਦੇਵ ਲਲਤੋਂ ਨੇ ਸੰਬੋਧਨ ਕੀਤਾ।
ਸਾਰੇ ਬੁਲਾਰਿਆਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਦਿਆਂ ਸਪਸਟ ਕੀਤਾ ਕਿ ਕੇਂਦਰ ਵਿੱਚ ਭਾਜਪਾ ਦੀ ਮੋਦੀ-ਅਮਿੱਤ ਸ਼ਾਹ ਸਰਕਾਰ ਸ਼ਰੇਆਮ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਕੇ ਆਪਣਾ ਫਿਰਕੂ ਅਤੇ ਭਗਵਾਂ ਏਜੰਡਾ ਲਾਗੂ ਕਰਨ ਲਈ ਧਰਮਾਂ ਦੇ ਬਖੇੜੇ ਖੜੇ ਕਰਕੇ ਨਫ਼ਰਤ ਦੀ ਰਾਜਨੀਤੀ ਉਭਾਰ ਰਹੀ ਹੈ।ਪਰ ਇਹਨਾਂ ਦੀ ਮੰਨੂਵਾਦੀ ਵਿਚਾਰਧਾਰਾ ਨੂੰ ਦੇਸ਼ ਦੀਆਂ ਅਗਾਂਹਵਧੂ ਤਾਕਤਾਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ। ਆਗੂਆਂ ਨੇ ਦੇਸ਼ ਦੇ ਹਰ ਖੇਤਰ ਵਿੱਚ ਲਾਗੂ ਕੀਤੇ ਜਾ ਰਹੇ ਭਾਜਪਾ ਦੇ ਭਗਵਾ ਕਰਨ ਦੇ ਏਜੰਡੇ ਖ਼ਿਲਾਫ਼ ਇਕਮੁੱਠ ਹੋਕੇ ਜ਼ੋਰਦਾਰ ਆਵਾਜ਼ ਉਠਾਉਣ ਲਈ ਲਾਮਬੰਦੀ ਕਰਦਿਆਂ ਹਰ ਪਿਛਾਂਹਖਿੱਚੂ ਤਾਕਤ ਨੂੰ ਵੰਗਾਰਨ ਤੇ ਜ਼ੋਰ ਦਿੱਤਾ। ਉਹਨਾਂ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵੀ ਡਟਕੇ ਮੁਖ਼ਾਲਫ਼ਤ ਕੀਤੀ ਜੋ ਕਿ ਅਮੀਰਾਂ ਨੂੰ ਹੀ ਹੋਰ ਅਮੀਰ ਅਤੇ ਗਰੀਬ ਨੂੰ ਹੋਰ ਗਰੀਬ  ਬਣਾਉਂਦੀਆਂ ਹਨ। ਉਹਨਾਂ ਲੋਕਾਂ ਨੂੰ ਇਹਨਾਂ ਹਰ ਕਿਸਮ ਦੇ ਰਾਜਨੀਤੀਵਾਨਾਂ ਦੀਆਂ ਦੇਸ਼ ਵਿਰੋਧੀ ਚਾਲਾਂ ਚੋਂ ਬਾਹਰ ਆ ਕੇ ਇਨਕਲਾਬੀ ਲੜਾਈ ਤੇਜ਼ ਕਰਨ ਦਾ ਸੱਦਾ ਦਿੱਤਾ। ਕਸਤੂਰੀ ਲਾਲ ਅਤੇ ਸੰਦੀਪ ਕੁਮਾਰ ਦਰਦੀ ਨੇ ਆਪਣੇ ਗੀਤਾਂ/ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਰੈਲੀ ਉਪਰੰਤ ਭਾਰਤ ਨਗਰ ਚੌਕ ਤੋਂ ਮਿੰਨੀ ਸੈਕਟਰੀਏਟ ਚੌਕ ਤੱਕ ਭਾਜਪਾ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਨਾਹਰੇ ਬਾਜ਼ੀ ਕਰਦਿਆਂ ਮਾਰਚ ਵੀ ਕੀਤਾ।

ਅਧਿਆਪਕ ਆਗੂ ਹਰਦੇਵ ਮੁਲਾਪੁਰ,ਚਰਨ ਸਿੰਘ ਨੂਰਪੁਰਾ, ਜਰਨੈਲ ਸਿੰਘ, ਗੁਰਦੀਪ ਸਿੰਘ ਮਾਛੀਵਾੜਾ,ਪ੍ਰੇਮ ਅਮਨ, ਡਾ ਸੁਰਜੀਤ ਸਿੰਘ, ਹਿੰਮਤ ਸਿੰਘ, ਐਮ ਐਸ ਭਾਟੀਆ, ਆਤਮਾ ਸਿੰਘ, ਸਤੀਸ਼ ਸੱਚਦੇਵਾ, ਅਵਤਾਰ ਸਿੰਘ, ਬਲਦੇਵ ਸਿੰਘ ਜਗਰਾਓਂ ਅਤੇ ਲੜਕੀਆਂ ਬਿੰਨੀ, ਬਲਜੀਤ ਦੀ ਅਗਵਾਈ ਵਿੱਚ ਹਾਜ਼ਰ ਸਨ।ਅੰਤ ‘ਚ ਰਘਵੀਰ ਸਿੰਘ ਬੈਨੀਪਾਲ ਨੇ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਜਸਵੰਤ ਜੀਰਖ ਨੇ ਨਿਭਾਇਆ।

Monday, August 05, 2019

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਤਿੱਖੀ ਨਿਖੇਧੀ

ਜਮਹੂਰੀ ਅਧਿਕਾਰ ਸਭਾ ਨੇ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲਿਆ 
ਲੁਧਿਆਣਾ: 5 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਭਾਜਪਾ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਅਤੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਕੇ ਸਿੱਧਾ ਕੇਂਦਰੀ ਕੰਟਰੋਲ ਹੇਠ ਲੈਣ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਰਾਜ ਸਭਾ ਵਿਚ ਬਿੱਲਾਂ ਦੀ ਸੂਚੀ ਵਿਚ ਮੁੱਦਾ ਤਾਂ ਆਰਥਕ ਹੱਕਾਂ ਦਾ ਰੱਖਿਆ ਗਿਆ ਸੀ ਪਰ ਅਚਾਨਕ ਮੂਲ ਸੰਵਿਧਾਨਕ ਸੋਧ ਦੇ ਬਿਲ ਪੇਸ਼ ਕਰ ਦਿੱਤੇ ਗਏ। ਸਭਾ ਸਮਝਦੀ ਹੈ ਕਿ ਬੀ ਜੇ ਪੀ ਸਰਕਾਰ ਦਾ ਇਹ ਕਦਮ ਜਿੱਥੇ 1948-49 ਵਿਚ ਭਾਰਤ ਨਾਲ ਇਲਹਾਕ ਸਮੇਂ ਕਸ਼ਮੀਰੀ ਲੋਕਾਂ ਨਾਲ ਕੀਤੇ ਇਤਿਹਾਸਕ ਇਕਰਾਰ ਦੀ ਵਾਅਦਾ ਖ਼ਿਲਾਫ਼ੀ ਹੈ ਜਿਸ ਤਹਿਤ ਉਹਨਾਂ ਦੇ ਸਵੈਨਿਰਣੇ ਦੇ ਹੱਕ ਨੂੰ ਸਵੀਕਾਰ ਕੀਤਾ ਗਿਆ ਸੀ। ਉੱਥੇ ਇਹ ਧਾਰਾ 370 ਰਾਹੀਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸੰਵਿਧਾਨ ਤਹਿਤ ਦਿੱਤੀ ਘੱਟੋ ਘੱਟ ਸੁਰੱਖਿਆ ਦੀ ਹੱਤਿਆ ਵੀ ਹੈ। ਸਭ ਤੋਂ ਸ਼ਰਮਨਾਕ ਗੱਲ ਤਾਂ ਇਹ ਹੈ ਕਿ ਬੀ ਜੇ ਪੀ  ਸਰਕਾਰ ਵੱਲੋਂ ਆਪਣੇ ਸੌੜੇ ਏਜੰਡੇ ਨੂੰ ਅੰਜ਼ਾਮ ਦੇਣ ਲਈ ਅਪਣਾਇਆ ਗਿਆ ਤਰੀਕਾ ਪੂਰੀ ਤਰ੍ਹਾਂ ਗ਼ੈਰਜਮਹੂਰੀ ਅਤੇ ਸਾਜ਼ਿਸ਼ੀ ਹੈ। ਪਿਛਲੇ ਦਿਨਾਂ ਤੋਂ ਦੇਸ਼-ਦੁਨੀਆ ਨੂੰ ਹਨੇਰੇ ਵਿਚ ਰੱਖ ਕੇ ਅਤੇ ਅੱਤਵਾਦੀ ਹਮਲਿਆਂ ਦੇ ਖ਼ਤਰੇ ਦੇ ਨਾਂ ਹੇਠ ਜੰਮੂ-ਕਸ਼ਮੀਰ ਵਿਚ ਫੌਜ ਦੀ ਤਾਇਨਾਤੀ ਵਿਚ ਵਾਧਾ ਕੀਤਾ ਗਿਆ, ਬਾਹਰਲੇ ਲੋਕਾਂ ਨੂੰ ਉੱਥੋਂ ਹਮਲੇ ਦਾ ਡਰ ਪਾ ਕੇ ਕੱਢ ਦਿੱਤਾ ਗਿਆ ਅਤੇ ਪੂਰੇ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਵਿਚ ਬਦਲ ਦਿੱਤਾ ਗਿਆ। ਐਨੇ ਮਹੱਤਵਪੂਰਨ ਮੁੱਦੇ ਉੱਪਰ ਬਿੱਲ ਦੇ ਖਰੜੇ ਦੇਸ਼ ਦੇ ਲੋਕਾਂ ਅੱਗੇ ਪੇਸ਼ ਕਰਕੇ ਦੇਸ਼ ਦੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣ ਦੀ ਬਜਾਏ 'ਸਰਜੀਕਲ ਸਟਰਾਈਕ' ਦੀ ਤਰਜ਼ 'ਤੇ ਬਿੱਲ ਸਿੱਧੇ ਰਾਜ ਸਭਾ ਵਿਚ ਪੇਸ਼ ਕਰਕੇ ਸਮੂਹ ਲੋਕਾਂ ਦਾ ਜਮਹੂਰੀ ਹੱਕ ਕੁਚਲ ਦਿੱਤਾ ਗਿਆ। ਪਾਰਲੀਮੈਂਟ ਅਮਲ ਦਾ ਆਲਮ ਇਹ ਹੈ ਕਿ ਮਹੱਤਵਪੂਰਨ ਮੁੱਦੇ ਉੱਪਰ ਬਹਿਸ ਨੂੰ ਲਿਖਤੀ ਰਿਕਾਰਡ ਵਿਚ ਲਿਆਉਣ ਦੀ ਬਜਾਏ ਜ਼ਬਾਨੀ ਵੋਟ ਰਾਹੀਂ ਫ਼ੈਸਲੇ ਲਏ ਜਾ ਰਹੇ ਹਨ ਜਿਸ ਦੀ ਕੋਈ ਜਮਹੂਰੀ ਵਾਜਬੀਅਤ ਨਹੀਂ ਹੈ। ਇਹ ਵੀ ਗ਼ੌਰ ਕਰਨ ਵਾਲਾ ਪੱਖ ਹੈ ਕਿ ਵਿਰੋਧੀ ਧਿਰ ਦੇ ਕੁਝ ਨੁਮਾਇੰਦੇ ਸੱਤਾਧਾਰੀ ਧਿਰ ਦੇ ਗ਼ੈਰਜਮਹੂਰੀ ਤਰੀਕੇ ਉੱਪਰ ਸਵਾਲ ਉਠਾਉਣ ਦੀ ਬਜਾਏ ਸੱਤਾ ਵਿਚ ਹਿੱਸੇ ਲਈ ਅਤੇ ਆਪਣੀ ਚਮੜੀ ਬਚਾਉਣ ਲਈ ਕੀਤੇ ਗੁਪਤ ਸਮਝੌਤਿਆਂ ਤਹਿਤ ਸੱਤਾਧਾਰੀ ਧਿਰ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ। ਸਭ ਤੋਂ ਮਹੱਤਵਪੂਰਨ ਸਵਾਲ ਤਾਂ ਇਹ ਹੈ ਕਿ ਜਿਹਨਾਂ ਲੋਕਾਂ ਦੀ ਹੋਣੀ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ ਕਸ਼ਮੀਰ ਦੇ ਲੋਕ ਇਸ ਅਖਾਉਤੀ ਜਮਹੂਰੀ ਅਮਲ ਵਿਚੋਂ ਗੈਰਹਾਜ਼ਰ ਹਨ। ਉਹਨਾਂ ਤੋਂ ਤਾਂ ਉਹਨਾਂ ਦੀ ਸਰਜ਼ਮੀਨ ਨੂੰ ਖੁੱਲ੍ਹੀ ਜੇਲ੍ਹ ਵਿਚ ਬਦਲ ਕੇ ਇਸ ਬਾਰੇ ਆਪਣਾ ਪੱਖ ਪੇਸ਼ ਕਰਨ ਦਾ ਹੱਕ ਹੀ ਖੋਹ ਲਿਆ ਗਿਆ ਹੈ। ਇੱਥੋਂ ਤਕ ਕਿ ਉਹਨਾਂ ਦੇ 'ਚੁਣੇ ਹੋਏ' ਨੁਮਾਇੰਦੇ ਵੀ ਘਰਾਂ ਵਿਚ ਨਜ਼ਰਬੰਦ ਕਰ ਦਿੱਤੇ ਗਏ ਹਨ। ਜਮਹੂਰੀਅਤ ਅਤੇ ਸੰਵਿਧਾਨ ਦੇ ਨਾਂ 'ਤੇ ਇਸ ਦੇਸ਼ ਦੇ ਲੋਕਾਂ ਨਾਲ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਕਿ ਰਾਸ਼ਟਰਵਾਦ ਦਾ ਜਜ਼ਬਾਤੀ ਮਾਹੌਲ ਭੜਕਾ ਕੇ ਕਸ਼ਮੀਰ ਦੇ 'ਮੁੱਖਧਾਰਾ' ਸਿਆਸਤਦਾਨਾਂ ਨੂੰ ਉਹਨਾਂ ਦੇ ਧਾਰਾ 370 ਦੇ ਸਵਾਲ ਉੱਪਰ ਵੱਖਰੇ ਵਿਚਾਰਾਂ ਦੇ ਅਧਾਰ 'ਤੇ ਯੂ.ਏ.ਪੀ.ਏ. ਤਹਿਤ ਜੇਲ੍ਹਾਂ ਵਿਚ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤੇ ਕਿਹਾ ਜਾ ਰਿਹਾ ਹੈ ਕਿ ਇਹ ਗਰੀਬ ਕਸ਼ਮੀਰੀਆਂ ਦੇ ਹਿਤ ਲਈ ਇਹ ਕੀਤਾ ਜਾ ਰਿਹਾ ਹੈ। ਇਥੇ ਜੱਲ੍ਹਿਆਂ ਵਾਲਾ ਬਾਗ਼ ਸਾਕੇ ਅੰਜਾਮ ਦੇਣ ਵਾਲੇ ਬਰਤਾਨਵੀ ਬਸਤੀਵਾਦ ਦੇ ਕਾਰਿੰਦੇ ਮਾਈਕਲ ਓਡਵਾਇਰ ਦਾ ਜ਼ਿਕਰ ਕਰਨਾ ਗ਼ਲਤ ਨਹੀਂ ਹੋਵੇਗਾ ਜਿਸਨੇ ਆਪਣੀ ਸਵੈਜੀਵਨੀ ਵਿਚ ਲਿਖਿਆ ਸੀ ਕਿ ''ਅਸੀਂ ਗਰੀਬ ਲੋਕਾਂ ਦੇ ਭਲੇ ਲਈ ਆਈ.ਸੀ.ਐੱਸ. (ਇੰਡੀਅਨ ਸਿਵਲ ਸਰਵਿਸ) ਵਿਚ ਆ ਕੇ ਅੰਗਰੇਜ਼ ਸਲਤਨਤ ਨੂੰ ਚਲਾਉਦੇ ਸਾਂ।'' ਇਸੇ ਤਰ੍ਹਾਂ ਅੱਜ ਭਾਰਤੀ ਹੁਕਮਰਾਨ ਆਪਣੇ ਦੇਸ਼ ਵਿਰੋਧੀ ਰਾਜਨੀਤਕ ਏਜੰਡਿਆਂ ਨੂੰ ਲੋਕਾਂ ਦੇ ਭਲੇ ਅਤੇ ਦੇਸ਼ ਦੇ ਹਿਤਾਂ ਦੇ ਨਾਂ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ।
ਸਭਾ ਬੀ ਜੇ ਪੀ ਸਰਕਾਰ ਦੇ ਇਸ ਤਾਨਾਸ਼ਾਹ ਕਦਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੋਈ ਮੰਗ ਕਰਦੀ ਹੈ। ਦੇਸ਼ ਦੇ ਲੋਕਾਂ ਦੇ ਨਾਂ ਹੇਠ ਇਹ ਧੌਂਸਬਾਜ਼ ਰਾਸ਼ਟਰਵਾਦੀ ਅਮਲ ਬੰਦ ਕੀਤਾ ਜਾਵੇ ਜਿਸ ਦਾ ਨਤੀਜਾ ਕਸ਼ਮੀਰ ਲੋਕਾਂ ਦੇ ਘਾਣ ਅਤੇ ਜਮਹੂਰੀ ਹੱਕਾਂ ਦੇ ਵਿਆਪਕ ਦਮਨ ਤੋਂ ਬਿਨਾ ਹੋਰ ਕੁਝ ਨਹੀਂ ਹੋਵੇਗਾ। ਪੇਸ਼ ਕੀਤੇ ਤਾਨਾਸ਼ਾਹ ਬਿੱਲ ਵਾਪਸ ਲਏ ਜਾਣ ਅਤੇ ਕਸ਼ਮੀਰੀ ਲੋਕਾਂ ਦੇ ਇਤਿਹਾਸਕ ਹੱਕ ਬਹਾਲ ਕੀਤੇ ਜਾਣ। ਕਸ਼ਮੀਰ ਦੇ ਸਵਾਲ ਦੇ ਸਿਆਸੀ ਹੱਲ ਲਈ ਕਸ਼ਮੀਰੀ ਲੋਕਾਂ ਨੂੰ ਗੱਲਬਾਤ ਦੇ ਅਮਲ ਵਿਚ ਧਿਰ ਬਣਾਇਆ ਜਾਵੇ ਅਤੇ ਉਹਨਾਂ ਦੀਆਂ ਜਮਹੂਰੀ ਰੀਝਾਂ ਅਨੁਸਾਰ ਸਵੈਨਿਰਣੇ ਦੇ ਹੱਕ ਦੇ ਅਧਾਰ 'ਤੇ ਕਸ਼ਮੀਰ ਮਸਲੇ ਦਾ ਹੱਲ ਕੱਢਿਆ ਜਾਵੇ। ਸਾਰੀਆਂ ਫ਼ੌਜੀ ਅਤੇ ਨੀਮਫ਼ੌਜੀ ਤਾਕਤਾਂ ਵਾਪਸ ਬੁਲਾ ਕੇ ਕਸ਼ਮੀਰੀ ਲੋਕਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਦੀ ਆਜ਼ਾਦੀ ਦਿੱਤੀ ਜਾਵੇ।

Sunday, July 14, 2019

ਜਮਹੂਰੀ ਅਧਿਕਾਰ ਸਭਾ ਨੇ ਲਿਆ ਭਖਵੇਂ ਲੋਕ ਮਸਲਿਆਂ ਦਾ ਗੰਭੀਰ ਨੋਟਿਸ

Jul 14, 2019, 4:45 PM
ਲੁਧਿਆਣਾ ਇਕਾਈ ਦੀ ਮੀਟਿੰਗ ਦੌਰਾਨ ਕਈ ਹੋਰ ਅਹਿਮ ਵਿਚਾਰਾਂ ਵੀ ਹੋਈਆਂ 
ਲੁਧਿਆਣਾ: 14 ਜੁਲਾਈ 2019: ( ਪੰਜਾਬ ਸਕਰੀਨ ਬਿਊਰੋ)::
ਅਮੀਰਾਂ ਦੀ ਅਮੀਰੀ ਵਧਦੀ ਜਾ ਰਹੀ ਹੈ ਅਤੇ ਗਰੀਬਾਂ ਦੀ ਗਰੀਬੀ ਨਿਰੰਤਰ ਗੰਭੀਰ ਹੋ ਰਹੀ ਹੈ। ਲਗਾਤਾਰ ਵੱਧ ਰਹੇ ਇਸ ਆਰਥਿਕ ਪਾੜੇ ਦੌਰਾਨ ਹੀ ਵੱਧ ਰਹੇ ਹਨ ਸੱਤਾ 'ਤੇ ਬੈਠੀਆਂ ਧਿਰਾਂ ਵੱਲੋਂ ਵਿਕਾਸ ਦੇ ਦਾਅਵੇ। ਵਿਕਾਸ ਦੇ ਦਾਅਵਿਆਂ ਦਾ ਸ਼ੋਰ ਏਨਾ ਤੇਜ਼ ਹੈ ਹੈ ਕਿ ਆਮ ਇਨਸਾਨ ਦੀ ਕੂਕ ਇਸ ਸ਼ੋਰ ਕਾਰਨ ਕਿਧਰੇ ਸੁਣਾਈ ਹੀ ਨਹੀਂ ਦੇਂਦੀ। ਬਹੁਤੀਆਂ ਸਿਆਸੀ ਪਾਰਟੀਆਂ ਲੋਕ ਮਸਲਿਆਂ ਬਾਰੇ ਸਾਜ਼ਿਸ਼ੀ ਅਤੇ ਮੁਜਰਮਾਨਾ ਚੁੱਪ ਧਾਰਨ ਕਰਕੇ ਬੈਠੀਆਂ ਹਨ। ਕੋਈ ਖ਼ੁਦਕੁਸ਼ੀ ਕਰ ਲਵੇ, ਕਿਸੇ ਦਾ ਕਤਲ ਹੋ ਜਾਵੇ, ਕਿਸੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਵੇ ਹੁਣ ਸਿਆਸੀ ਪਾਰਟੀਆਂ ਨਹੀਂ ਬੋਲਦਿਆਂ ਕਿਓਂਕਿ ਚੋਣਾਂ ਲੰਘ ਚੁੱਕੀਆਂ ਹਨ। ਇਸ ਬੇਹੱਦ ਨਾਜ਼ੁਕ ਹਾਲਤ ਵਿੱਚ ਲੋਕ ਮਸਲਿਆਂ ਦੀ ਥਾਹ ਪਾਉਣ ਵਾਲੀ ਜ਼ਿੰਮੇਵਾਰੀ ਇੱਕ ਵਾਰ ਫੇਰ ਨਿਭਾ ਰਹੀ ਹੈ ਜਮਹੂਰੀ ਅਧਿਕਾਰ ਸਭਾ। ਕੋਈ ਵੀ ਘਟਨਾ ਹੁੰਦੀ ਹੈ ਤਾਂ ਤੁਰੰਤ ਮੌਕੇ 'ਤੇ ਪਹੁੰਚ ਜਾਂਦੀ ਹੈ ਜਮਹੂਰੀ ਅਧਿਕਾਰ ਸਭਾ ਦੀ ਜਾਂਚ ਟੀਮ। ਹਾਲ ਹੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਮਸਲਿਆਂ ਬਾਰੇ ਜਮਹੂਰੀ ਅਧਿਕਾਰ ਸਭਾ ਤੱਥਾਂ ਦੀ ਘੋਖ ਪੜਤਾਲ ਕਰਕੇ ਲਿਆਈ। ਇਹਨਾਂ ਜਾਂਚ ਰਿਪੋਰਟਾਂ ਨਾਲ ਹੀ ਕਈ ਜਨਤਕ ਮਸਲਿਆਂ ਬਾਰੇ ਲੋਕਾਂ ਨੇ ਸਥਾਨਕ ਪੱਧਰ 'ਤੇ ਇਕੱਠ ਕੀਤੇ  ਅਤੇ ਫਿਰ ਲਹਿਰ ਵੀ ਖੜੀ ਹੋਈ ਜਿਹਨਾਂ ਸਦਕਾ ਲੋਕ ਦੁਸ਼ਮਣ ਅਨਸਰਾਂ ਨੂੰ ਝੁਕਣਾ ਪਿਆ।  
ਅੱਜ ਵੀ ਜਮਹੂਰੀ ਅਧਿਕਾਰ ਸਭਾ ਦੇ ਲੁਧਿਆਣਾ ਯੂਨਿਟ ਦੀ ਮੀਟਿੰਗ ਹੋਈ ਤਾਂ ਕਿ ਅਹਿਮ ਮਸਲਿਆਂ ਬਾਰੇ ਵਿਚਾਰਾਂ ਹੋਈਆਂ। ਲੋਕ ਮਸਲਿਆਂ ਉੱਪਰ ਲੋਕ ਰਾਏ ਕੇਂਦਰਿਤ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦੀ ਅੱਜ ਵਾਲੀ ਇਹ ਮੀਟਿੰਗ ਸਥਾਨਕ ਬੀਬੀ ਅਮਰ ਕੌਰ ਯਾਦਗਾਰ ਹਾਲ ਵਿਖੇ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ। ਭਾਰੀ ਵਰਖਾ ਹੋਣ ਕਾਰਣ ਭਾਵੇਂ ਮੈਂਬਰਾਂ ਦੀ ਗਿਣਤੀ ਘੱਟ ਰਹੀ, ਪਰ ਇਸ ਦੇ ਬਾਵਜੂਦ ਵੀ ਲੁਧਿਆਣੇ ਵਿੱਚ ਸੀਵਰਮੈਨਾਂ ਦੀਆਂ ਲਗਾਤਾਰ ਹੋਣ ਵਾਲੀਆਂ ਦਰਦਨਾਕ ਮੌਤਾਂ ਅਤੇ ਰੇੜ੍ਹੀ ਫੜ੍ਹੀ ਵਾਲੇ ਗਰੀਬ ਲੋਕਾਂ ਨਾਲ ਹੋ ਰਹੇ ਗ਼ੈਰ ਮਨੁੱਖੀ, ਗ਼ੈਰ ਜਮਹੂਰੀ ਧੱਕੇਸ਼ਾਹੀ ਵਾਲੇ ਵਰਤਾਰਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਜ਼ਿਕਰਯੋਗ ਹੈ ਕਿ ਸੀਵਰਮੈਨਾਂ ਦੀ ਮੌਤ ਜਾਂ ਉਹਨਾਂ ਦੀ ਸਿਹਤ ਵਿੱਚ ਗੰਭੀਰ ਵਿਗਾੜ ਦਾ ਮਸਲਾ ਇੱਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ  ਵੀ ਪ੍ਰਸ਼ਾਸਨਿਕ ਤੌਰ ਤੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਆਮ ਗਰੀਬ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕਿਵੇਂ ਲਿਤਾੜਿਆ ਜਾ ਰਿਹਾ ਹੈ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਸ ਸਾਰੀ ਸਥਿਤੀ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ਬਾਰੇ ਵਿਸ਼ੇਸ਼ ਉਪਰਾਲੇ ਕਰਨ ਲਈ ਵਿਚਾਰਾਂ ਹੋਈਆਂ।  ਇਸੇ ਤਰਾਂ ਗ੍ਰਾਮ ਸਭਾਵਾਂ ਵਿੱਚ ਲੋਕਾਂ ਵੱਲੋਂ ਪਾਸ ਕੀਤੇ ਮਤਿਆਂ ਨੂੰ ਲਾਗੂ ਕਰਵਾਉਣ ਲਈ ਜ਼ੁੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਕਰਨ ਲਈ ਲੋਕਾਂ ਨੂੰ ਸਿਖਿਅਤ ਕਰਨ ਬਾਰੇ ਵੀ ਚਰਚਾ ਕੀਤੀ ਗਈ। 
ਚਰਚਾ ਉਪਰੰਤ ਸਿੱਟਾ ਕੱਢਿਆ ਗਿਆ ਕਿ ਇਸ ਬਾਰੇ ਇਕ ਸੈਮੀਨਾਰ 4 ਅਗਸਤ ਨੂੰ  ਕੀਤਾ ਜਾਵੇ, ਜਿਸ ਵਿੱਚ ਸਭਾ ਦੇ ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ। ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ਨੂੰ ਸਭਾ ਦੀ ਅਗਲੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਲਿਜਾਇਆ ਜਾਵੇਗਾ ਜੋ 21 ਜੁਲਾਈ ਨੂੰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕਰਨੀ ਤਹਿ ਕੀਤੀ ਗਈ। ਮੀਟਿੰਗ ਵਿੱਚ ਸਤੀਸ਼ ਸੱਚਦੇਵਾ, ਮਾਸਟਰ ਜਰਨੈਲ ਸਿੰਘ, ਰਣਜੋਧ ਸਿੰਘ ਲਲਤੋਂ, ਚਰਨ ਸਿੰਘ ਨੂਰਪੁਰਾ,  ਹੈੱਡ ਮਾਸਟਰ ਮਨਜੀਤ ਸਿੰਘ ਬੁਢੇਲ, ਮਾਸਟਰ ਇਕਬਾਲ ਸਿੰਘ ਸ਼ਾਮਲ ਸਨ।

Saturday, July 06, 2019

ਸੀਵਰਮੈਨ ਦੀ ਮੌਤ ਬਾਰੇ ਜਮਹੂਰੀ ਅਧਿਕਾਰੀ ਸਭਾ ਵੱਲੋਂ ਜਾਂਚ ਰਿਪੋਰਟ ਜਾਰੀ

ਲਗਾਤਾਰ ਹੋ ਰਹੇ ਹਨ ਅਜਿਹੀਆਂ ਮੌਤਾਂ ਵਾਲੇ ਹਾਦਸੇ 
ਲੁਧਿਆਣਾ:  6 ਜੁਲਾਈ  2019: (ਪੰਜਾਬ ਸਕਰੀਨ ਬਿਊਰੋ):: 
ਸੀਵਰੇਜ ਦੀ ਸਫਾਈ ਨੂੰ ਸੁਰੱਖਿਅਤ ਤਰੀਕੇ ਨਾਲ ਕਰਨ ਲਈ ਕਾਨੂੰਨ ਵੀ ਬਹੁਤ ਬਣੇ ਹਨ ਅਤੇ ਕਾਨੂੰਨ ਦੀ ਪਾਲਣਾ ਦੇ ਨਿਯਮ ਵੀ ਬਹੁਤ ਹਨ। ਇਸਦੇ ਬਾਵਜੂਦ ਇਹਨਾਂ ਸਫਾਈ ਕਰਮਚਾਰੀਆਂ ਨੂੰ ਕਿਸ ਦੇ ਦਬਾਅ ਅਧੀਨ ਬਿਨਾ ਕਿਸੇ ਸੇਫਟੀ ਕਿੱਟ ਦੇ ਉਤਰਨਾ ਪੈਂਦਾ ਹੈ? ਇਹਨਾਂ ਸੁਆਲਾਂ ਨੂੰ ਲਾਇ ਰਵਾਇਤੀ ਸਿਆਸੀ ਪਾਰਟੀਆਂ ਵੀ ਖਾਮੋਸ਼ ਹਨ ਅਤੇ ਟਰੇਡ ਯੂਨੀਅਨਾਂ ਵੀ ਰਸਮੀ ਜਿਹਾ ਵਿਰੋਧ ਕਰਕੇ ਚੁੱਪ ਹੋ ਜਾਂਦੀਆਂ ਹਨ। ਸਮਝੌਤੇ ਕਰਾ ਕੇ ਮਾਮਲਾ ਰਫੜਫਾ ਕਰ ਦਿੱਤਾ ਜਾਂਦਾ ਹੈ ਅਤੇ ਏਨੇ ਵਿੱਚ ਹੀ ਹੋ ਜਾਂਦਾ ਹੈ ਕੋਈ ਨਵਾਂ ਹਾਦਸਾ। ਕੋਈਨ ਕੋਈ ਹੋਰ ਸਫਾਈ ਕਰਮਚਾਰੀ ਜਾਂ ਤਾਂ ਗੱਟਰ ਦੀ ਗੈਸ ਨਾਲ ਗੰਭੀਰ ਹੋ ਕੇ ਹਸਪਤਾਲ ਪਹੁੰਚ ਜਾਂਦਾ ਹੈ ਤੇ ਜਾਂ ਫਿਰ ਉਸਦੀ ਮੌਤ ਹੋ ਜਾਂਦੀ ਹੈ। ਪ੍ਰਭਾਵਸ਼ਾਲੀ ਵਿਅਕਤੀਆਂ ਐਡ ਕਹਿਰ ਦਾ ਸ਼ਿਕਾਰ ਹੋਏ ਇਹਨਾਂ ਦਲਿਤਾਂ ਦੀ ਇਸ ਹੋਣੀ ਬਾਰੇ ਜਾਂਚ ਪੜਤਾਲ ਕੀਤੀ ਹੈ ਜਮਹੂਰੀ ਅਧਿਕਾਰ ਸਭਾ ਨੇ। ਇਸ ਜਾਂਚ ਦੀ ਰਿਪੋਰਟ ਅੱਜ ਇਥੇ ਬਾਅਦ ਦੁਪਹਿਰ ਨੂੰ ਜਾਰੀ ਕੀਤੀ ਗਈ।
ਜਮਹੂਰੀ  ਅਧਿਕਾਰ  ਸਭਾ  ਪੰਜਾਬ  ਲੁਧਿਆਣਾ ਯੂਨਿਟ ਵਲੋਂ  ਬੀਤੇ  ਦਿਨੀਂ   ਨੂਰਵਾਲਾ ਰੋਡ ਵਿਖੇ  ਸੀਵਰੇਜ  ਵਿੱਚ  ਸੀਵਰਮੈਨ ਦੀ ਹੋਈ  ਮੌਤ  ਸਬੰਧੀ  ਸਭਾ ਵਲੋਂ  ਜਾਂਚ  ਟੀਮ  ਦਾ ਗਠਨ ਕੀਤਾ  ਗਿਆ ਸੀ, ਜਿਸ  ਵਿੱਚ  ਜਮਹੂਰੀ ਅਧਿਕਾਰ ਸਭਾ ਪੰਜਾਬ ਦੇ  ਜਨਰਲ  ਸਕੱਤਰ  ਪ੍ਰੋਫੈਸਰ ਜਗਮੋਹਣ ਸਿੰਘ, ਐਡਵੋਕੇਟ  ਹਰਪ੍ਰੀਤ ਜੀਰਖ, ਸਤੀਸ਼ ਸਚਦੇਵਾ ਅਤੇ ਸੁਖਵਿੰਦਰ ਲੀਲ  ਸ਼ਾਮਲ ਸਨ। ਜਾਂਚ  ਟੀਮ  ਨੇ  ਹਾਦਸੇ  ਵਾਲੀ  ਥਾਂ  ਤੇ ਜਾ ਕੇ  ਮੌਕੇ  ਤੇ ਹਾਜ਼ਰ  ਲੋਕਾਂ, ਇਲਾਕੇ ਦੇ ਕੌਂਸਲਰ, ਅਤੇ  ਸਬੰਧਤ  ਥਾਣੇ  ਦੇ  ਮੁਂਖੀ  ਨਾਲ ਗੱਲਬਾਤ ਕੀਤੀ। ਆਪਣੀ ਇਸ ਜਾਂਚ ਪੜਤਾਲ ਦੌਰਾਨ   ਜਮਹੂਰੀ ਅਧਿਕਾਰ ਸਭਾ ਇਸ ਨਤੀਜੇ  ਤੇ ਪਹੁੰਚੀ  ਹੈ  ਕਿ ਸੀਵਰਮੈਨ ਅਜਰ  ਅਲੀ ਦੀ ਮੌਤ  ਦੇ ਜ਼ਿੰਮੇਵਾਰ  ਸਰਕਾਰ, ਜਿਲ੍ਹਾ ਪ੍ਰਸ਼ਾਸ਼ਨ ਅਤੇ  ਠੇਕੇਦਾਰ ਹਨ, ਜਿਨ੍ਹਾਂ  ਨੇ ਬਿਨਾਂ ਕਿਸੇ ਸੁਰੱਖਿਆ ਕਵਚ ਦੇ, ਆਕਸੀਜਨ  ਦੀ ਅਣਹੋਂਦ  ਦੇ ਮੇਨਹੋਲ  ਵਿੱਚ  ਉਤਾਰ  ਦਿੱਤਾ  ਗਿਆ  ਜੋ ਕਿ ਮੌਕੇ ਤੇ ਹਾਜ਼ਰ ਲੋਕਾਂ ਦੇ ਦੱਸਣ  ਮੁਤਾਬਿਕ  70 ਮੀਟਰ  ਦੇ ਕਰੀਬ  ਲੰਬਾ  ਸੀ, ਸੀਵਰਮੈਨ  ਨੂੰ ਸਵੇਰੇ  6 ਵਜੇ ਬਗੈਰ  ਕਿਸੇ  ਸੁਰੱਖਿਆ  ਕਵਚ ਦੇ ਠੇਕੇਦਾਰ  ਵਲੋਂ  ਸੀਵਰੇਜ ਹੋਲ ਵਿੱਚ  ਉਤਾਰਿਆ  ਗਿਆ ਸੀ। ਪਾਣੀ ਦਾ ਦਬਾਅ ਜਿਆਦਾ ਹੋਣ  ਕਾਰਨ ਸੀਵਰਮੈਨ ਇਸ ਨਾਜ਼ੁਕ ਹਾਲਤ ਦਾ ਸ਼ਿਕਾਰ ਹੋ ਗਿਆ। ਹਾਜਰ ਠੇਕੇਦਾਰ  ਦੀ ਟੀਮ ਕੋਲ ਬਚਾਓ ਦਾ ਕੋਈ  ਪੁਖਤਾ  ਪਰਬੰਧ  ਨਾ ਹੋਣ  ਕਾਰਨ  ਸੀਵਰਮੈਨ  ਨੂੰ  ਕਰੀਬ  8 ਘੰਟੇ  ਬਾਅਦ  2 ਵਜੇ  ਕਢਿਆ ਗਿਆ।  ਉਦੋਂ  ਤੱਕ ਲੋਕਾਂ  ਦੇ ਦਸਣ ਮੁਤਾਬਿਕ  ਉਸ ਦੀ ਮੌਤ ਹੋ ਚੌਂਕੀ  ਸੀ।
ਸਭਾ ਮੰਗ ਕਰਦੀ ਹੈ ਕਿ ਅਣਗਹਿਲੀ ਕਰਨ ਵਾਲੇ ਅਧਿਕਾਰੀ ਜਿਨ੍ਹਾਂ ਨੇ ਕੰਮ ਤਾਂ ਠੇਕੇ 'ਤੇ ਦਿਤਾ ਪਰ ਕਾਨੂੰਨ  ਲਾਗੂ  ਨਾਂ  ਕਰਵਾਉਣ  ਦੀ ਸਾਜਿਸ਼  ਕੀਤੀ। ਇਨ੍ਹਾਂ ਤੇ ਕਾਨੂੰਨ  ਮੁਤਾਬਿਕ  ਕਾਰਵਾਈ  ਹੋਣੀ  ਚਾਹੀਦੀ ਹੈ  ਅਤੇ  ਜਿੰਮੇਵਾਰ  ਠੇਕੇਦਾਰ  ਖਿਲਾਫ਼  ਮੁਕਦਮਾ  ਦਰਜ ਕੀਤਾ ਜਾਵੇ। ਠੇਕੇਦਾਰ ਖਿਲਾਫ਼  ਮੁਕਦਮਾ  ਨਾਂ  ਦਰਜ   ਕਰਨ  ਵਾਲੇ  ਪੁਲਿਸ ਅਧਿਕਾਰੀਆਂ  ਖਿਲਾਫ਼  ਵੀ ਬਣਦੀ  ਕਾਨੂੰਨੀ ਕਾਰਵਾਈ ਕੀਤੀ  ਜਾਵੇ। ਪੀੜਤ  ਪਰਿਵਾਰ  ਨੂੰ  ਘਂਟ ਘਂਟ 10 ਲਖ  ਰੁਪਏ  ਮੁਆਵਜ਼ਾ  ਦਿੱਤਾ ਜਾਵੇ ਅਤੇ ਪਰਿਵਾਰ  ਦੇ ਮੈਂਬਰ  ਨੂੰ ਸਰਕਾਰੀ ਨੌਕਰੀ  ਦਿੱਤੀ ਜਾਵੇ।

Saturday, June 08, 2019

ਸ਼ਹੀਦਾਂ ਦੇ ਨਾਮ ਦੀ ਦੁਰਵਰਤੋਂ ਦਾ ਜਮਹੂਰੀ ਅਧਿਕਾਰ ਸਭਾ ਨੇ ਲਿਆ ਗੰਭੀਰ ਨੋਟਿਸ

 Jun 8, 2019, 12:14 PM
ਫਿਰਕਾਪ੍ਰਸਤਾਂ ਅਤੇ ਮੌਕਾਪ੍ਰਸਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਜਾਰੀ ਕੀਤੀ
ਲੁਧਿਆਣਾ: 8 ਜੂਨ 2019: (ਪੰਜਾਬ ਸਕਰੀਨ ਬਿਊਰੋ)::  
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਲੁਧਿਆਣਾ ਵਿਖੇ ਧਰਮ ਅਤੇ ਜਾਤਾਂ ਦੇ ਅਧਾਰ ਤੇ ਫ਼ਿਰਕਾ ਪ੍ਰਸਤੀ ਫੈਲਾਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਮੌਕਾਪ੍ਰਸਤਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋ ਜਗਮੋਹਣ ਸਿੰਘ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ ਵੱਲੋਂ ਸਾਂਝੇ ਤੌਰ ਤੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ, ਕਿ ਲੁਧਿਆਣੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਜ਼ਿਲ੍ਹਾ ਦੇਸ਼ ਲਈ ਕੁਰਬਾਨ ਹੋਏ ਕਿੰਨੇ ਹੀ ਸ਼ਹੀਦਾਂ ਦੀ ਜਨਮ ਭੂੰਮੀ ਹੈ। ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੇ ਸਾਥੀ ਸੁਖਦੇਵ ਦਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ । ਥਾਂ ਥਾਂ ਇਹਨਾਂ ਤਿੰਨਾਂ ਸ਼ਹੀਦਾਂ ਦੇ ਇਕੱਠੇ ਲੱਗੇ ਬੁੱਤ ਇਸ ਗੱਲ ਦਾ ਸਬੂਤ ਹਨ ਕਿ ਉਹ ਧਰਮਾਂ ਅਤੇ ਜਾਤਾਂ ਗੋਤਾਂ ਦੇ ਵਖਰੇਵਿਆਂ ਤੋਂ ਮੁਕਤ ਸਨ। ਉਹਨਾਂ  ਦੇ ਆਪਸੀ ਵਿਚਾਰਾਂ ਦੀ ਸਾਂਝ ਕਾਰਣ ਇਕੱਠਿਆਂ ਹੀ  ਕੁਰਬਾਨ ਹੋਣਾ ਦਰਸਾਉਂਦਾ ਹੈ ਕਿ ਉਹਨਾਂ ਵਿੱਚ ਇਨਸਾਨੀ ਰਿਸਤਿਆਂ ਦੀ ਸਾਂਝ ਸੀ, ਨਾ ਕਿ ਕਿਸੇ ਧਰਮ ਜਾਂ ਜਾਤ ਕਰਕੇ।ਪਰ ਅੱਜ ਇਹਨਾਂ ਸ਼ਹੀਦਾਂ ਨੂੰ ਵੀ ਧਰਮਾਂ ਤੇ ਜਾਤਾਂ ਵਿੱਚ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਮੌਕਾਪ੍ਰਸਤ ਸਿਆਸਤਦਾਨ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਸ਼ਹੀਦ ਸੁਖਦੇਵ ਨੇ ਕਦੀ ਵੀ ਆਪਣੇ ਨਾਮ ਨਾਲ ਥਾਪਰ ਨਹੀਂ ਲਿਖਿਆ, ਹਮੇਸ਼ਾ ਇਕੱਲਾ ਸੁਖਦੇਵ ਹੀ ਕਹਾਉਂਦਾ ਰਿਹਾ ਹੈ। ਪਰ ਹੁਣ ਉਸ ਦੇ ਨਾਂ ਨਾਲ ਥਾਪਰ ਲਗਾਉਣ ਵਾਲੇ ਕੁੱਝ ਲੋਕਾਂ ਵੱਲੋਂ ਆਪਣੇ ਸੌੜੇ ਰਾਜਨੀਤਿਕ ਹਿੱਤ ਪਾਲੇ ਜਾ ਰਹੇ ਹਨ ਅਤੇ ਆਪਣੇ ਆਪ ਨੂੰ ਸੁਖਦੇਵ ਦੇ ਪਰਿਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੋਈ ਸਚਿਆਈ ਨਹੀਂ।ਆਗੂਆਂ ਨੇ ਇਹ ਵੀ ਦੱਸਿਆ ਕਿ 1925 ਵਿੱਚ ਨੌਜਵਾਨ ਭਾਰਤ ਸਭਾ ਬਣਾਉਣ ਵਿੱਚ ਸ਼ਹੀਦ ਸੁਖਦੇਵ ਸਭ ਤੋਂ ਅੱਗੇ ਸੀ, ਜਿਸ ਵਿੱਚ ਉਹਨਾਂ ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠਕੇ ਕੰਮ ਕੀਤਾ।ਪਰ ਅੱਜ ਉਸ ਨੂੰ ਧਰਮ ਤੇ ਜਾਤ ਗੋਤ ਦੇ ਨਾਂ ਤੇ ਪੇਸ਼ ਕਰਨ ਵਾਲਿਆਂ ਵੱਲੋਂ, ਲੋਕਾਂ ਵਿੱਚ ਫਿਰਕੂ ਮਹੌਲ ਸਿਰਜਿਆ ਜਾ ਰਿਹਾ ਹੈ, ਜਿਸ ਵਿੱਚ ਸਰਕਾਰੀ ਮਸ਼ੀਨਰੀ ਵੀ ਉਹਨਾ ਦਾ ਸਾਥ ਦੇ ਰਹੀ ਹੈ।ਇਸੇ ਤਰ੍ਹਾਂ ਇਸ ਸੌੜੀ ਰਾਜਨੀਤੀ ਦਾ ਵਿਰੋਧ ਵੀ, ਧਰਮ ਤੋਂ ਪ੍ਰੇਰਿਤ ਰਾਜਨੀਤੀ ਰਾਹੀਂ ਕਰਨ ਵਾਲੇ, ਆਮ ਲੋਕਾਂ ਵਿੱਚ ਫਿਰਕੂ ਨਫ਼ਰਤ ਪੈਦਾ ਕਰਕੇ ਪੰਜਾਬ ਨੂੰ ਫਿਰ ਅੱਤਵਾਦ ਦੇ ਮਹੌਲ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਲੁਧਿਆਣੇ ਵਿੱਚ ਪਹਿਲਾਂ ਵੀ  ਲੋਕਾਂ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ।ਇਸ ਲਈ ਉਪਰੋਕਤ ਆਗੂਆਂ ਨੇ ਲੋਕਾਂ ਨੂੰ ਇਨ੍ਹਾਂ ਦੋਵਾਂ  ਧਿਰਾਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਿਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Monday, March 04, 2019

ਸਭ ਤੋਂ ਵੱਧ ਸੰਤਾਪ ਔਰਤ ਨੂੰ ਹੀ ਭੋਗਣਾ ਪੈਂਦਾ ਹੈ-ਸੈਮੀਨਾਰ ਦਾ ਨਿਚੋੜ

 Mar 4, 2019, 5:09 PM
ਔਰਤ ਲਗਾਤਾਰ ਦਬਾਅ ਥੱਲੇ ਹੈ--ਜੰਗ ਦਾ ਵੀ ਤਿੱਖਾ ਵਿਰੋਧ
ਲੁਧਿਆਣਾ: 4 ਮਾਰਚ  2019: (ਪੰਜਾਬ ਸਕਰੀਨ ਬਿਊਰੋ)::
ਆਜ਼ਾਦੀ ਆਉਣ ਦੇ ਸੱਤ ਦਹਾਕਿਆਂ ਬਾਅਦ ਵੀ ਅੱਜ ਔਰਤ ਦੀ ਹਾਲਤ ਕੋਈ ਬਹੁਤੀ ਸੁਰੱਖਿਅਤ ਨਹੀਂ। ਅਮਨ ਕਾਨੂੰਨ ਦੇ ਹਾਲਤ ਹੋਵੇ ਤੇ ਭਾਵੇਂ ਘਰੇਲੂ ਹਿੰਸਾ ਦਾ ਮਾਮਲਾ-ਔਰਤ ਲਗਾਤਾਰ ਦਬਾਅ ਥੱਲੇ ਹੈ। ਅਜਿਹੇ ਹਾਲਾਤ ਵਿੱਚ ਜੇ ਜੰਗ ਲੱਗਦੀ ਹੈ ਤਾਂ ਉਦੋਂ ਵੀ ਸਭ ਤੋਂ ਵੱਧ ਔਰਤ ਨੂੰ ਹੀ ਭੁਗਤਣਾ ਪੈਂਦਾ ਹੈ। ਇਹ ਸਾਰੇ  ਇਥੋਂ ਦੇ ਸਰਕਟ ਹਾਉਸ ਵਿੱਚ ਹੋਏ ਇੱਕ ਸੈਮੀਨਾਰ ਵਿਚ ਉਠਾਏ ਗਏ। ਇਹ ਸੈਮੀਨਾਰ ਕਰਾਇਆ ਗਿਆ ਸੀ ਜਮਹੂਰੀ ਅਧਿਕਾਰ ਸਭਾ ਵੱਲੋਂ। 
ਕਈ ਸ਼ਖਸੀਅਤਾਂ ਪੁੱਜੀਆਂ 
ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ( ਜ਼ਿਲ੍ਹਾ ਲੁਧਿਆਣਾ ) ਵੱਲੋਂ ਸਥਾਨਿਕ ਸਰਕਟ ਹਾਊਸ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮੈਡਮ ਸੁਰਿੰਦਰ ਕੌਰ, ਮਿਸਜ ਸੋਭਾ ਮਲੇਰੀ,ਕਮਲਜੀਤ ਕੌਰ, ਸੁਖਚਰਨ ਜੀਤ ਕੌਰ ਨੇ ਕੀਤੀ।ਅੱਜ ਜੰਗ ਅਤੇ ਗੁੰਡਾ ਗਰਦੀ ਵਾਲੇ ਮਹੌਲ ਦਾ ਸੰਤਾਪ ਸਭ ਤੋਂ ਵੱਧ ਔਰਤਾਂ ਨੂੰ ਭੋਗਣਾ ਪੈ ਰਿਹਾ ਹੈ।  ਇਸ ਬਾਰੇ ਭੂਮਿਕਾ ਬੰਨ੍ਹਦਿਆਂ ਜਸਵੰਤ ਜੀਰਖ ਨੇ ਸਮਾਗਮ ਦੀ ਅਗਲੀ ਸਾਰੀ ਕਾਰਵਾਈ ਔਰਤਾਂ ਨੂੰ ਸੰਭਾਲੀ। ਮੁੱਖ ਬੁਲਾਰਿਆਂ ਡੀ ਐਸ ਓ (ਜ਼ਿਲ੍ਹਾ ਮੋਗਾ) ਦੀ ਪਰਧਾਨ ਕਮਲਜੀਤ ਕੌਰ ਅਤੇ ਸਮਾਜਿਕ ਚਿੰਤਕ ਮੈਡਮ ਸੁਰਿੰਦਰ ਕੌਰ ਲੁਧਿਆਣਾ  ਨੇ “ ਮੌਜੂਦਾ  ਹਾਲਤਾਂ ਵਿੱਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾ ਅਤੇ ਹੱਲ”  ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਔਰਤਾਂ ਨੂੰ ਜੱਥੇਬੰਦ ਹੋਕੇ ਅੱਗੇ ਆਣ ਤੇ ਜ਼ੋਰ ਦਿੱਤਾ। ਸੁਰਿੰਦਰ ਕੌਰ ਨੇ ਕਿਹਾ ਕਿ, ਔਰਤਾਂ ਨੂੰ ਰੇਪ ਕਰਨ ਦੀਆਂ ਧਮਕੀਆਂ ਦੇਣ ਵਾਲੇ ਦਰਿੰਦੇ ਅੱਜ ਸਮਾਜ ਵਿੱਚ ਦਨਦਨਾਉਂਦੇ ਫਿਰ ਰਹੇ ਹਨ। ਇਥੋਂ ਤੱਕ ਕਿ ਸੱਚ ਦੀ ਆਵਾਜ ਉਠਾਉਣ ਵਾਲ਼ੀਆਂ ਗੌਰੀ ਲੰਕੇਸ਼ ਵਰਗੀਆਂ ਲੜਕੀਆਂ ਨੂੰ ਭਾੜੇ ਦੇ ਗੁੰਡਿਆਂ ਦੀ ਗੋਲੀ ਦਾ ਨਿਸ਼ਾਨਾ ਬਣਾਕੇ ਕਤਲ ਕਰ ਦਿੱਤਾ ਜਾਂਦਾ ਹੈ। ਲੜਕੀਆਂ ਦੀ ਜ਼ਿੰਦਗੀ ਘਰ ਦੇ ਅੰਦਰ ਅਤੇ ਬਾਹਰ ਇਕ ਦਬਾਅ ਹੇਠ ਗੁਜ਼ਰ ਰਹੀ ਹੈ। ਉਹਨਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਉਂਗਲ ਰੱਖਦਿਆਂ ਸਵਾਲ ਕੀਤਾ ਕਿ ਜੇ ਪੁਲਿਸ ਪੈਟਰੋਲਿੰਗ ਹੋ ਰਹੀ ਹੈ ਤਾਂ ਉਹ ਕਿੱਥੇ ਹੈ? ਗੁੰਡਾ ਗਰਦੀ ਦੀਆਂ ਘਟਨਾਵਾਂ ਤਾਂ ਲਗਾਤਾਰ ਵਧ ਰਹੀਆਂ ਹਨ।
ਵਿਦਿਆਰਥੀ ਆਗੂ ਕਮਲਜੀਤ ਕੌਰ ਨੇ ਔਰਤ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਦਿਨ ਦੀ ਸ਼ੁਰੂਆਤ ਔਰਤ ਨੂੰ ਵੰਗਾਰ ਦੇ ਰੂਪ ‘ਚ ਹੋਈ। ਇਹ ਵੰਗਾਰ ਅੱਜ ਦੀ ਔਰਤ ਨੂੰ ਵੀ ਸਵੀਕਾਰ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਅੱਜ ਵੀ ਜੋ ਵਿਤਕਰਾ ਔਰਤਾਂ ਨਾਲ ਹੋ ਰਿਹਾ ਹੈ ਉਸ ਦੀ ਉਦਾਹਰਣ ਸਭ ਤੋਂ ਪਹਿਲਾਂ ਸਾਰੇ ਧਾਰਮਿਕ ਅਸਥਾਨਾਂ ਵਿੱਚ ਲਈ ਜਾ ਸਕਦੀ ਹੈ।ਕਈ ਮੰਦਰ ਅੱਜ ਵੀ ਹਨ ਜਿੱਥੇ ਔਰਤਾਂ ਨੂੰ ਜਾਣ ਦੀ ਮਨਾਹੀ ਹੈ। ਇਸੇ ਤਰ੍ਹਾਂ ਸਿੱਖਾਂ ਵਿੱਚ ਸਭ ਤੋਂ ਵੱਧ ਮਾਨਤਾ ਪ੍ਰਾਪਤ ਸਥਾਨ ਹਰਿਮੰਦਰ ਸਾਹਿਬ ਵਿੱਚ ਔਰਤਾਂ ਤੇ ਕੀਰਤਨ ਕਰਨ ਦੀ ਮਨਾਹੀ ਹੈ। ਪਰ ਕਿਤੇ ਵੀ ਔਰਤਾਂ ਨੂੰ  ਗੋਲਕ ਵਿੱਚ ਪੈਸੇ ਪਾਉਣ ਲਈ ਪੂਰੀ ਖੁੱਲ੍ਹ ਹੈ, ਕੋਈ ਮਨਾਹੀ ਨਹੀਂ।ਉਹਨਾਂ ਔਰਤਾਂ ਨਾਲ ਹੋ ਰਹੇ ਛੇੜ ਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਦੇ ਕੇਸਾਂ ਬਾਰੇ ਕਿਹਾ ਕਿ ਦਿੱਲੀ ਵਰਗੇ ਸ਼ਹਿਰ ਵਿੱਚ ਹਰ ਰੋਜ਼ 6 ਔਰਤਾਂ ਨਾਲ ਬਲਾਤਕਾਰ ਦੀ ਘਟਨਾ ਵਾਪਰ ਰਹੀ ਹੈ। ਅੱਜ ਸਾਡੇ ਦੇਸ਼ ਵਿੱਚ 90% ਧਨ-ਦੌਲਤ ਦੇ ਮਾਲਕ ਮਰਦ ਹਨ, ਜਦੋਂਕਿ ਪੈਦਾਵਾਰ ਵਿੱਚ ਔਰਤ ਦਾ ਵੀ ਬਰਾਬਰ ਦਾ ਯੋਗਦਾਨ ਹੈ। ਉਹਨਾਂ ਅੱਜ ਦੀ ਔਰਤ ਨੂੰ ਸਮਾਜ ਦੇ ਦੋ ਪੁੜਾਂ, ਜਗੀਰੂ ਅਤੇ ਪੂੰਜੀਵਾਦੀ ਪ੍ਰਬੰਧ ਦੇ ਵਿੱਚ ਪਿਸ ਰਹੀ ਦੱਸਿਆ। ਇਸ ਦਾ ਹੱਲ ਸਿਰਫ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲਾ ਸਮਾਜ ਸਿਰਜਣ ਨਾਲ ਹੀ ਹੋ ਸਕਦਾ ਹੈ, ਉਹਨਾਂ ਸਪਸਟ ਕੀਤਾ।ਚਰਚਾ ਵਿੱਚ ਭਾਗ ਲੈਂਦਿਆਂ ਸੁਖਚਰਨ ਕੌਰ ਗਿੱਲ, ਮੈਡਮ ਮਧੂ, ਕਰਨਜੀਤ ਕੌਰ,ਜਸਵੰਤ ਸਿੰਘ ਵਿਰਦੀ, ਟੇਕ ਚੰਦ ਕਾਲੀਆ ਨੇ ਭਾਗ ਲੈਂਦਿਆਂ ਆਪਣੇ ਉਸਾਰੂ ਸੁਝਾਅ ਦਿੱਤੇ।
ਮੌਜੂਦਾ ਸਮੇਂ ਦੇਸ਼ ਵਿਚ ਪਨਪ ਰਹੇ ਜੰਗ ਦੇ ਮਹੌਲ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ
ਅੰਤ ਵਿੱਤ ਪ੍ਰੋ ਜਗਮੋਹਣ ਸਿੰਘ ਨੇ ਔਰਤਾਂ ਵੱਲੋਂ ਵੱਖ ਵੱਖ ਸਮਿਆਂ ਵਿੱਚ  ਨਿਭਾਏ ਸ਼ਾਨਾਮੱਤੇ ਰੋਲ ਦੀ ਵਿਆਖਿਆ ਕਰਦਿਆਂ ਸਭ ਦਾ ਧੰਨਵਾਦ ਕੀਤਾ।ਉਹਨਾਂ ਹਰ ਤਰ੍ਹਾਂ ਦੀ ਗੁੰਡਾ ਗਰਦੀ ਵਿਰੁੱਧ ਇਕੱਠੇ ਹੋਕੇ ਪ੍ਰਸਾਸਨ ਦੀ ਜਵਾਬਦੇਹੀ ਸਥਾਪਤ ਕਰਨ ਲਈ ਅੱਗੇ ਆਣ ਦੀ ਅਪੀਲ ਕੀਤੀ। ਸਟੇਜ ਦਾ ਸੰਚਾਲਨ ਮੈਡਮ ਸੁਰਿੰਦਰ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ।ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ, ਸਤੀਸ਼ ਸੱਚਦੇਵਾ, ਮਾ ਜਰਨੈਲ ਸਿੰਘ, ਪ੍ਰੋ ਜੈਪਾਲ ਸਿੰਘ, ਡਾ ਹਰਬੰਸ ਗਰੇਵਾਲ ,ਮਾ ਚਰਨ ਸਿੰਘ ਨੂਰਪੁਰਾ, ਮਾ. ਕਰਨੈਲ ਸਿੰਘ ਸੁਧਾਰ, ਸੁਬੇਗ ਸਿੰਘ, ਬਲਵਿੰਦਰ ਸਿੰਘ, ਜਸਦੇਵ ਲਲਤੋਂ, ਉਜਾਗਰ ਬੱਦੋਵਾਲ, ਰਮਨਜੀਤ ਸੰਧੂ, ਸੁਭਾਸ਼ ਰਾਣੀ ਆਂਗਨਵਾੜੀ ਆਗੂ, ਪ੍ਰਮਜੀਤ ਕੌਰ, ਇਸ ਮੌਕੇ ਤਰਕਸ਼ੀਲ ਸੁਸਾਇਟੀ ਵੱਲੋਂ ਅਗਾਂਹ ਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿੱਥੋਂ ਚੰਗੀ ਗਿਣਤੀ ਵਿੱਚ ਦਰਸ਼ਕਾਂ ਵੱਲੋਂ ਇਹ ਸਾਹਿਤ ਖਰੀਦਣ ਲਈ ਰੁੱਚੀ ਵਿਖਾਈ।

Tuesday, August 28, 2018

ਜਮਹੂਰੀ ਕਾਰਕੁਨਾਂ ਦੇ ਘਰਾਂ ‘ਚ ਛਾਪੇ ਮਾਰਨ ਦੀ ਨਿਖੇਧੀ

Aug 28, 2018, 12:05 PM
ਇਸ ਹਨੇਰ ਗਰਦੀ ਖ਼ਿਲਾਫ਼ ਇਕਮੁਠ ਹੋ ਕੇ ਆਵਾਜ਼ ਉਠਾਉਣ ਦੀ ਅਪੀਲ

ਲੁਧਿਆਣਾ: 28 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਤੇਲੰਗਾਨਾ, ਮਹਾਰਾਸ਼ਟਰ ‘ਚ  ਹੱਕ, ਸੱਚ ਅਤੇ ਜਮਹੂਰੀਅਤ ਲਈ ਆਵਾਜ਼ ਬੁਲੰਦ ਕਰ ਰਹੇ ਪ੍ਰੋ. ਵਰਵਰਾ ਰਾਓ ਅਤੇ ਕ੍ਰਾਂਤੀ ਚੈਤੰਨਿਆ , ਮੁੰਬਈ ਵਿੱਚ ਅਰੁਣ ਫਰੇਰਾ, ਸੁਸਾਨ ਅਬਰਾਹਮ  ਤੇ ਵਰਨੋਨ ਗੋਸਾਲਵੇਜ ਅਤੇ ਰਾਂਚੀ ਵਿੱਚ ਸਟੇਨ ਸਵਾਮੀ ਦੇ ਘਰਾਂ ਵਿੱਚ ਪੁਲੀਸ ਵੱਲੋਂ ਛਾਪੇ ਮਾਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਹਨਾ ਕਾਰਕੁਨਾ ਨੂੰ ਭੀਮਾ-ਕੋਰੇਗਾਓ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਏ ਕੇ ਮਲੇਰੀ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ, ਸਕੱਤਰ ਸਤੀਸ ਸੱਚਦੇਵਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਪ੍ਰੋ. ਸੋਮਾ ਸੇਨ, ਐਡਵੋਕੇਟ ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ, ਮਹੇਸ਼ ਰਾਵਤ, ਰੋਨਾ ਵਿਲਸਨ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ ਰਚਣ ਦਾ ਝੂਠਾ ਕੇਸ ਦਰਜ ਕਰਨ ਦੀ ਤਰਜ਼ ਤੇ ਚਲਾਇਆ ਜਾ ਰਿਹਾ ਹੈ। ਜਿਵੇਂ ਪਹਿਲਾਂ ਇਨ੍ਹਾਂ 5 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ, ਹੁਣ ਉਸੇ ਲੜੀ ਵਿੱਚ ਤੇਲੰਗਾਨਾ, ਮੁੰਬਈ, ਰਾਂਚੀ ਆਦਿ ਦੀ ਪੁਲਿਸ ਵੱਲੋਂ ਜਮਹੂਰੀ ਆਵਾਜ਼ ਨੂੰ ਦਬਾਉਣ ਲਈ ਉਪਰੋਕਤ ਕਾਰਕੁਨਾ ਦੇ ਘਰਾਂ ਤੇ ਛਾਪੇਮਾਰੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ ਤਾਂ ਕਿ ਝੂਠੇ ਕੇਸ ਦਰਜ ਕਰਨ ਦੇ ਮਨਸੂਬੇ ਪੂਰੇ ਕੀਤੇ ਜਾ ਸਕਣ।
     ਆਗੂਆਂ ਨੇ ਕਿਹਾ ਕਿ  ਮੋਦੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਗਵਾਹ ਹੈ ਕਿ ਇਹ ਕਿਵੇਂ ਵਿਰੋਧੀ ਤੇ ਸੱਚੀ ਆਵਾਜ ਨੂੰ ਦਬਾਕੇ ਰੱਖਣ ਲਈ ਝੂਠੇ ਮਨ-ਘੜਤ ਬਹਾਨੇ ਬਣਾਉਣ ਦੀ ਆਦੀ ਹੋ ਚੁੱਕੀ ਹੈ। ਉਹਨਾਂ ਸਾਰੀਆਂ ਇਨਕਲਾਬੀ, ਜਮਹੂਰੀ ਤੇ ਇਨਸਾਫ਼ ਪਸੰਦ ਤਾਕਤਾਂ ਨੂੰ ਇਸ ਹਨੇਰ ਗਰਦੀ ਖ਼ਿਲਾਫ਼ ਇਕ ਪਲੇਟ ਫ਼ਾਰਮ ਤੇ ਇਕੱਠੇ ਹੋਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਉਹਨਾ ਕਿਹਾ ਕਿ ਅੱਜ ਫਿਰਕਾਪ੍ਰਸਤ ਦੇਸ਼ ਵਿਰੋਧੀ ਤਾਕਤਾਂ ਤੋਂ ਦੇਸ਼ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ।


Sunday, June 10, 2018

ਜਬਰ ਜ਼ੁਲਮ ਦੇ ਮਾਮਲਿਆਂ ਨੂੰ ਲੈ ਕੇ ਲੁਧਿਆਣਾ ਪੁੱਜੇ ਗੌਤਮ ਨਵਲੱਖਾ

Jun 10, 2018, 5:52 PM
ਜਮਹੂਰੀ ਅਧਿਕਾਰ ਸਭਾ ਵੱਲੋਂ ਜਮਹੂਰੀ ਹੱਕਾਂ ਦੇ ਘਾਣ ਨੂੰ ਲੈ  ਕੇ ਕਨਵੈਨਸ਼ਨ 
*‘‘ਜਮਹੂਰੀ ਸ਼ਖਸੀਅਤਾਂ ਦੀ ਜ਼ੁਬਾਨਬੰਦੀ ਕਰਨ ਲਈ ਫਰਜ਼ੀ ਮਾਮਲੇ ਵਿਚ ਫਸਾਇਆ ਗਿਆ‘‘- ਗੌਤਮ ਨਵਲੱਖਾ
*ਗੜ੍ਹਚਿਰੌਲੀ ਵਿਚ ਮਾਓਵਾਦੀਆਂ ਤੇ ਤੂਤੀਕੋਰੀਨ ਵਿਚ ਮੁਜ਼ਾਹਰਾਕਾਰੀਆਂ ਦੇ ਵਹਿਸ਼ੀ ਕਤਲੇਆਮ ਵਿਰੁੱਧ ਜਮਹੂਰੀ ਅਧਿਕਾਰ ਸਭਾ ਵੱਲੋਂ ਕਨਵੈਨਸ਼ਨ ਆਯੋਜਤ
ਲੁਧਿਆਣਾ: 10 ਜੂਨ 2018: (ਹਿਰਦੇਰਾਮ//ਪੀਪਲਜ਼ ਮੀਡੀਆ ਲਿੰਕ)::
ਇਸ ਵਕਤ ਦੇਸ਼ ਬਹੁਤ ਹੀ ਭਿਆਨਕ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ ਜਿਥੇ ਕਾਨੂੰਨ ਵੀ ਕਾਰਪੋਰੇਟ ਅਤੇ ਹਾਕਮ ਜਮਾਤ ਦੇ ਗੱਠਜੋੜ ਦੇ ਹੱਕ ਵਿਚ ਭੁਗਤ ਰਿਹਾ ਹੈ ਅਤੇ ਜਮਹੂਰੀ ਤਾਕਤਾਂ ਨੂੰ ਇਕ ਸਾਜਿਸ ਤਹਿਤ ਝੂਠੇ ਕੇਸਾਂ ਵਿਚ ਫਸਾਕੇ ੇਜੇਲ੍ਹਾਂ ਵਿਚ ਸਾਾੜ ਰਿਹਾ ਹੈ। ਇਹ ਵਿਚਾਰ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੁਧਿਆਣਾ ਜ਼ਿਲਾ ਇਕਾਈ ਵੱਲੋਂ ਗੜ੍ਹਚਿਰੌਲੀ (ਮਹਾਰਾਸ਼ਟਰ) ਵਿਚ 40 ਦੇ ਕਰੀਬ ਮਾਓਵਾਦੀਆਂ ਤੇ ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਕੇ ਕਤਲ ਕਰਨ ਦਾ ਵਿਰੋਧ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਾਲ ਕਨਵੈਨਸ਼ਨ ਹੋਈ। ਇਸ ਨੂੰ ਸੰਬੋਧਨ ਕਰਦਿਆਂ ਕਨਵੈਨਸ਼ਨ ਦੇ ਮੁੱਖ ਬੁਲਾਰੇ ਮਾਰਕਸਵਾਦੀ ਚਿੰਤਕ ਅਤੇ ਉੱਘੇ ਜਮਹੂਰੀ ਕਾਰਕੁੰਨ ਗੌਤਮ ਨਵਲੱਖਾ ਅਤੇ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪ੍ਰਗਟ ਕੀਤੇ। ਕਨਵੈਨਸਨ ਦੀ ਪ੍ਰਧਾਨਗੀ ਮੰਡਲ ਵਿਚ ਮੁੱਖ ਵਕਤਾਵਾਂ ਦੇ ਨਾਲ ਨਾਲ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਐਡਵੋਕੇਟ ਦਲਜੀਤ ਸਿੰਘ, ਨਰਭਿੰਦਰ ਅਤੇ ਮਲਕੀਤ ਕੌਰ ਸੁਸੋਭਿਤ ਸਨ।
ਗੜ੍ਹਚਿਰੌਲੀ ਵਿਚ ਆਦਿਵਾਸੀਆਂ ਅਤੇ ਮਾਓਵਾਦੀਆਂ ਦੀ ਫਰਜੀ ਪੁਲਿਸ ਮੁਕਾਬਲਿਆਂ ਵਿਚ ਹੱਤਿਆਵਾਂ ਦੀ ਚਰਚਾ ਕਰਦਿਆਂ ਮੁੱਖ ਬੁਲਾਰਿਆਂ ਨੇ ਕਿਹਾ ਕਿ ਹਥਿਆਰਬੰਦ ਦਸਤੇ ਉੱਥੇ ਅੰਡਰ ਬੈਰਲ ਗਰਨੇਡ ਲਾਂਚਰ (ਯੂ ਬੀ ਜੀ ਐੱਲ) ਅਤੇ ਮਾਰਟਰ ਵਰਗੇ ਉਹ ਆਧੁਨਿਕ ਹਥਿਆਰ ਵਰਤ ਕੇ ਲੋਕਾਂ ਦਾ ਕਤਲੇੇਆਮ ਕਰ ਰਹੇ ਹਨ ਜਿਹੜੇ ਕਿ ਭਾਰਤੀ ਫੌਜ ਵਲੋਂ ਸਰਹੱਦ ਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜੀ ਜਾਂਦੀ ਜੰਗ ਦੌਰਾਨ ਵਰਤੇ ਜਾਂਦੇ ਹਨ। ‘‘ਆਪਰੇਸ਼ਨ ਸਮਾਧਨ“ ਅਧੀਨ ਸੀ ਆਰ ਪੀ ਨੂੰ ਵਿਸੇਸ਼ ਸਿਖਲਾਈ ਦੇ ਕੇ ਛਾਪਾਮਾਰ ਯੁੱਧ ਨੂੰ ਕੁਚਲਣ ਲਈ ਸੀ-60 ਬਟਾਲੀਅਨ ਨੂੰ ਭੇਜਿਆ ਗਿਆ ਹੈ ਅਤੇ ਉੱਥੇ ਸਰਚ ਆਪ੍ਰੇਸ਼ਨ ਕਰਨੇ ਸਿਖਾਏ ਗਏ ਹਨ। ਜੰਗਲ ਕਬਾਇਲੀ ਲੋਕਾਂ ਦੀ ਜੀਵਨ ਰੇਖਾ ਹਨ ਤੇ ਉਨ੍ਹਾਂ ਦੇ ਉਜਾੜੇ ਦਾ ਮਤਲਬ ਕਬਾਇਲੀ ਲੋਕਾਂ ਦੀ ਮੌਤ ਹੈ। ਭਾਰਤੀ ਗਣਰਾਜ ਆਪਣੇ ਹੀ ਲੋਕਾਂ ਦਾ ਕਤਲੇਆਮ ਕਰ ਕੇ ਸੁਪਰੀਮ ਕੋਰਟ ਅਤੇ ਆਦਿਵਾਸੀਆਂ ਤੇ ਜੰਗਲ ਸੰਬੰਧੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ। ਬਾਈ ਤੇਈ ਤੇ ਚੌਵੀ ਅਪਰੈਲ ਦੇ ਵਹਿਸ਼ੀ ਕਤਲੇਆਮ ਇਸੇ ਨੀਤੀ ਤਹਿਤ ਬਣਾਏ ਝੂਠੇ ਮੁਕਾਬਲੇ ਹਨ। ਪੰਜ ਜਮਹੂਰੀ ਕਾਰਕੰਨਾਂ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜਿਸ ਦੇ ਇਲਜਾਮ ਤਹਿਤ ਗਿ੍ਰਫਤਾਰ ਕਰਨ ਦੀ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਇਹ ਭੀਮਾ ਕੋਰੇਗਾਓਂ ਵਿਚ ਦਲਿਤ ਵਿਰੋਧੀ ਹਿੰਸਾ ਲਈ ਜਿੰਮੇਵਾਰ ਹਿੰਦੂਤਵ ਆਗੂਆਂ ਨੂੰ ਬਚਾਉਣ ਅਤੇ ਇਸ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਚਾਲ ਹੈ। ਅਤੇ ਇਹ ਭਾਜਪਾ ਦੀ ਨਰਿੰਦਰ ਮੋਦੀ ਦਾ ਜਲੌਅ ਫਿੱਕਾ ਪੈਣ ਸਮੇਂ ਹਮਦਰਦੀ ਬਟੋਰਨ ਦੀ ਪੁਰਾਣੀ ਨੀਤੀ ਹੈ। ਯੂ ਏ ਪੀ ਏ ਵਰਗੇ ਕਤਲੇ ਕਤਨੂੰਨ ਸੁਪਰੀਮ ਕੋਰਟ ਦੇ -ਜੇਲ੍ਹ ਨਹੀਂ ਜਮਾਨਤ - ਦੇ ਦਿਸ਼ਾ ਨਿਰਦੇਸ਼ ਦੀ ਖੁੱਲੇਆਮ ਮਜਾਕ ਹਨ। ਸਮਾਜਿਕ ਸਰੋਕਾਰਾਂ ਪ੍ਰਤੀ ਸੰਵੇਦਨਸੀਲ ਹੋਕੇ ਉਹਨਾਂ ਲਈ ਸੰਘਰਸ ਕਰਨਾ ਜੁਰਮ ਨਹੀਂ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਜਿਸ ਨੂੰ ਭਾਰਤੀ ਹਾਕਮਾਂ ਨੇ ਅੰਦਰੂਨੀ ਸੁਰੱਖਿਆ ਦੇ ਬਹਾਨੇ ਗੈਰਜਮਾਨਤੀ ਜੁਰਮ ਬਣਾ ਦਿੱਤਾ ਹੈ।  ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਵਲੋਂ ਪੇਸ ਕੀਤੇ ਮਤਿਆਂ ਵਿਚ ਮੰਗ ਕੀਤੀ ਗਈ ਕਿ ਗੜ੍ਹਚਿਰੌਲੀ ਵਿਚ ਬਣਾਏ ਝੂਠੇ ਪੁਲਿਸ ਮੁਕਾਬਲਿਆਂ ਦੀ ਉਚ ਪੱਧਰੀ ਜਾਂਚ ਕਰਵਾਕੇ ਦੋਸੀਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਪੁਲਿਸ ਮੁਕਾਬਲਿਆਂ ਵਿਚ ਕਤਲ ਬੰਦ ਕੀਤੇ ਜਾਣ।  ਤੂਤੀਕੁਰੀਨ ਵਿਚ ੧੩ ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਪ੍ਰਧਾਨ ਮੰਤਰੀ ਦੀ ਹੱਤਿਆ ਦੇ ਮਾਮਲੇ ਵਿਚ ਗਿਰਫਤਾਰ ਕੀਤੇ ਜਮਹੂਰੀ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਤਵੇ। ਇਸ ਮੌਕੇ ਡਾ ਹਰਬੰਸ ਗਰੇਵਾਲ, ਕਮਲਜੀਤ ਖੰਨਾ, ਜਸਵੀਰ ਦੀਪ, ਡਾ. ਤੇਜਪਾਲ, ਲਖਵਿੰਦਰ, ਵਿਜੈ ਨਰਾਇਣ, ਕਸਤੂਰੀ ਲਾਲ, ਗੁਰਮੀਤ ਜੱਜ, ਡਾ. ਸੁਖਪਾਲ, ਗੁਰਮੇਲ ਠੁੱਲੀਵਾਲ ਅਤੇ ਹੋਰ ਬਹੁਤ ਸਾਰੀਆਂ ਜਮਹੂਰੀ ਸਖਸੀਅਤਾਂ ਹਾਜਰ ਸਨ।     ਇਸ ਮੌਕੇ ਮੁੱਖ ਮਹਿਮਾਨ ਨੂੰ ਸਨਮਾਨਤ ਕੀਤਾ ਗਿਆ। ਸਟੇਜ ਦਾ ਸੰਚਾਲਨ ਜਸਵੰਤ ਜੀਰਖ ਵਲੋ. ਕੀਤਾ ਗਿਆ।