Pawan Dewan on Tuesday 14th April 2026 at 3:43 PM Regarding Dr. B.R. Ambedkar
Tuesday, April 14, 2026
ਕਾਂਗਰਸ ਪਾਰਟੀ ਨੇ ਡਾ. ਬੀ.ਆਰ ਅੰਬੇਡਕਰ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਡਾ. ਭੀਮਰਾਵ ਅੰਬੇਡਕਰ ਜੀ ਦੀ ਜਯੰਤੀ ਧੂਮਧਾਮ ਨਾਲ ਮਨਾਈ ਗਈ
Pawan Kumar Chauhan WhatsApp on Tuesday 14th April 2026 at 12:21 PM Regarding Dr. B R Ambedkar Jayanti
ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਯੂਨਿਟ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ
ਚੰਡੀਗੜ੍ਹ: 13 ਅਪ੍ਰੈਲ 2026: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਚੰਡੀਗੜ੍ਹ ਯੂਨਿਟ ਵੱਲੋਂ ਭਾਰਤ ਦੇ ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਆੰਬੇਡਕਰ ਜੀ ਦੀ ਜਨਮ ਜਯੰਤੀ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ। ਇਹ ਪ੍ਰੋਗਰਾਮ ਸੈਕਟਰ-24 ਵਿਖੇ ਸੈਣੀ ਭਵਨ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪਾਰਟੀ ਦੇ ਕਈ ਅਹੁਦੇਦਾਰਾਂ, ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ।
ਪ੍ਰੋਗਰਾਮ ਬਹੁਤ ਸੁਚੱਜੇ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕੇਂਦਰੀ ਸਟੇਟ ਪ੍ਰਭਾਰੀ ਵਿਪੁਲ ਕੁਮਾਰ ਜੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਦੇ ਪ੍ਰੋਗਰਾਮ ਸਥਾਨ ‘ਤੇ ਪਹੁੰਚਣ ‘ਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ।
ਇਸ ਸਮਾਗਮ ਵਿੱਚ ਬਸਪਾ ਚੰਡੀਗੜ੍ਹ ਯੂਨਿਟ ਦੇ ਕਈ ਪ੍ਰਮੁੱਖ ਅਹੁਦੇਦਾਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਲੋਕ ਸਭਾ ਪ੍ਰਭਾਰੀ ਸੁਖਦੇਵ ਸੋਨੂ, ਯੂਨਿਟ ਪ੍ਰਧਾਨ ਬ੍ਰਿਜ ਪਾਲ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ, ਗਿਰਵਰ ਸਿੰਘ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬਾਮਸੇਫ ਦੇ ਕਨਵੀਨਰ ਪਵਨ ਕੁਮਾਰ ਚੌਹਾਨ ਵੀ ਆਪਣੀ ਟੀਮ ਸਮੇਤ ਮੌਜੂਦ ਰਹੇ। ਸਮਾਗਮ ਵਿੱਚ ਆਮ ਜਨਤਾ ਦੀ ਭਾਗੀਦਾਰੀ ਵੀ ਕਾਫੀ ਪ੍ਰਸ਼ੰਸਨੀਯ ਰਹੀ, ਜਿਸ ਨਾਲ ਮਾਹੌਲ ਹੋਰ ਵੀ ਪ੍ਰੇਰਣਾਦਾਇਕ ਬਣ ਗਿਆ।
ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਲੋਕ ਸਭਾ ਪ੍ਰਭਾਰੀ ਸੁਖਦੇਵ ਸਿੰਘ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ ਅਤੇ ਗਿਰਵਰ ਸਿੰਘ ਨੇ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਯੋਗਦਾਨ ‘ਤੇ ਰੋਸ਼ਨੀ ਪਾਂਦੇ ਹੋਏ ਸਮਾਜ ਵਿੱਚ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਵਿਪੁਲ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਡਾ. ਆੰਬੇਡਕਰ ਜੀ ਦੇ ਜੀਵਨ ਸੰਘਰਸ਼, ਤਿਆਗ ਅਤੇ ਸਮਾਜ ਲਈ ਉਨ੍ਹਾਂ ਦੇ ਅਮੂਲ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਨੂੰ ਸਮਾਜਿਕ ਨਿਆਂ, ਸਮਾਨਤਾ ਅਤੇ ਭਰਾਤ੍ਰਿਤਾ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਹਾਜ਼ਰੀਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪਾਲ ਸਮਾਜ ਦੇ ਲੋਕਾਂ ਨੇ ਬਸਪਾ ਦੀ ਮੈਂਬਰਸ਼ਿਪ ਲਈ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਅਰੁਣ ਕੁਮਾਰ, ਅਜੈ ਪਾਲ, ਰਾਕੇਸ਼ ਪਾਲ, ਪਾਰਸ ਭਾਰਦਵਾਜ, ਸੁਨੀਲ ਪਾਲ, ਚਿਰਾਗ ਸ਼ਰਮਾ, ਅਰਵਿੰਦ ਪਾਲ, ਵਿਵੇਕ ਪਾਲ ਅਤੇ ਸੰਤੋਸ਼ ਪਾਲ ਸ਼ਾਮਲ ਹਨ। ਨਵੇਂ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੇ ਵਿਪੁਲ ਕੁਮਾਰ ਜੀ ਨੂੰ ਭਰੋਸਾ ਦਿਵਾਇਆ ਕਿ ਉਹ 2026 ਦੇ ਆਉਣ ਵਾਲੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਪੂਰਾ ਯੋਗਦਾਨ ਦੇਣਗੇ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਬਹਿਨ ਕੁਮਾਰੀ ਮਾਇਆਵਤੀ ਦੇ ਨੇਤ੍ਰਿਤਵ ਨੂੰ ਹੋਰ ਮਜ਼ਬੂਤ ਬਣਾਉਣਗੇ।
ਆਪਣੇ ਸੰਬੋਧਨ ਵਿੱਚ ਵਿਪੁਲ ਕੁਮਾਰ ਜੀ ਨੇ ਇਹ ਵੀ ਕਿਹਾ ਕਿ 2026 ਦੇ ਅੰਤ ਵਿੱਚ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ, ਜਿਨ੍ਹਾਂ ਵਿੱਚ ਬਸਪਾ ਪੂਰੀ ਤਾਕਤ ਨਾਲ ਹਿੱਸਾ ਲਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਾਰ ਪਾਰਟੀ ਬਿਹਤਰ ਪ੍ਰਦਰਸ਼ਨ ਕਰੇਗੀ ਅਤੇ ਬਹੁਜਨ ਸਮਾਜ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਦੇਵੇਗੀ।
ਅੰਤ ਵਿੱਚ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਬ੍ਰਿਜ ਪਾਲ ਨੇ ਸਾਰੇ ਮਹਿਮਾਨਾਂ, ਅਹੁਦੇਦਾਰਾਂ, ਵਰਕਰਾਂ ਅਤੇ ਹਾਜ਼ਰ ਜਨਤਾ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਦੇ ਸਹਿਯੋਗ ਦੀ ਸਰਾਹਨਾ ਕੀਤੀ।
Tuesday, April 23, 2024
ਸੰਵਿਧਾਨ ਨੂੰ ਚਣੌਤੀਆਂ ਵਿਸ਼ੇ ਉੱਤੇ ਹੋਈ ਖੁੱਲ੍ਹ ਕੇ ਚਰਚਾ
ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਰਿਹਾ ਇਹ ਸੈਮੀਨਾਰ
ਹੁਣ ਚੋਣਾਂ ਦਾ ਮੌਸਮ ਸ਼ੁਰੂ ਹੈ। ਚੋਣਾਂ ਦੀ ਪ੍ਰਕ੍ਰਿਆ ਵੀ ਸ਼ੁਰੂ ਹੈ ਅਤੇ ਵੋਟਾਂ ਪਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ 'ਤੇ ਦੇਸ ਅਤੇ ਦੇਸ਼ ਦੇ ਦਲਿਤ ਲੋਕਾਂ ਦੀਆਂ ਹਾਲਤਾਂ ਬਾਰੇ ਵੀ ਚਰਚਾ ਹੋਇਆ ਅਤੇ ਸੰਵਿਧਾਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ। ਖਰੜ ਤੋਂ ਕੁਰਾਲੀ ਜਾਂਦੀ ਸੜਕ 'ਤੇ ਬਣਿਆ ਹੋਇਆ ਸ੍ਰੀ ਗੁਰੂ ਰਵਿਦਾਸ ਭਵਨ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅੰਦਰ ਬੈਠਣ ਲਈ ਜਦੋਂ ਕੁਰਸੀਆਂ ਵੀ ਨਹੀਂ ਬੱਚਿਆਂ ਤਾਂ ਲੋਕਾਂ ਨੇ ਖੜੇ ਹੋ ਕੇ ਬੁਲਾਰਿਆਂ ਨੂੰ ਸੁਣਿਆ। ਸਰੋਤਿਆਂ ਵਿੱਚ ਸਕੂਲ ਜਾਂਦੇ ਬੱਚੇ-ਬੱਚੀਆਂ ਤੋਂ ਲੈ ਕੇ ਬਿਰਧ ਅਵਸਥਾ ਦੀ ਉਮਰ ਵਾਲੇ ਲੋਕ ਵੀ ਸ਼ਾਮਲ ਸਨ। ਇੱਕ ਇੱਕ ਨੁਕਤੇ 'ਤੇ ਵਿਚਾਰਾਂ ਹੋਈਆਂ।
ਜ਼ਿਕਰਯੋਗ ਹੈ ਕਿ ਖਰੜ ਸ਼ਹਿਰ ਦੀ ਪ੍ਰਸਿੱਧ ਸਮਾਜਿਕ ਸੰਸਥਾ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਕਰਨਲ ਪਿ੍ਥਵੀ ਰਾਜ ਕੁਮਾਰ ਨੇ ਕੀਤੀ।'ਭਾਰਤੀ ਸੰਵਿਧਾਨ ਅਤੇ ਬਾਬਾ ਸਾਹਿਬ ਦਾ ਮਿਸ਼ਨ' ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਪ੍ਰੋ: ਕਮਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਅਤੇ ਡਾ: ਅਜੈ ਰੰਗਾਂ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੁਆਤ ਬੱਚਿਆਂ ਦੀਆਂ ਕਵਿਤਾਵਾਂ ਨਾਲ ਹੋਈ। ਜਿਸ ਵਿੱਚ ਰਣਵਿਜੈ ਸਿੰਘ ਚੌਧਰੀ,ਬੇਬੀ ਪ੍ਰਾਚੀ, ਖੁਸ਼ੀ ,ਯੱਸ਼ਵੀ ਅਤੇ ਮਨਿੰਦਰ ਵਲੋਂ ਪੇਸ਼ਕਾਰੀ ਕੀਤੀ ਗਈ।
ਇਸ ਉਪਰੰਤ ਡਾਕਟਰ ਅਜੈ ਰੰਗਾਂ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਨਿਰਮਾਤਾ ਹੋਣ ਦੀ ਵੱਡੀ ਭੂਮਿਕਾ ਨਿਭਾ ਕੇ ਦੇਸ਼ ਦੇ ਲੋਕਾਂ ਨੂੰ ਸਮਾਜਵਾਦੀ, ਆਰਥਿਕ ਬਰਾਬਰਤਾ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ ਰੱਖੀ ਸੀ। ਉਨ੍ਹਾਂ ਵਲੋਂ ਇਸ ਤੋਂ ਵੀ ਵੱਡੀ ਭੂਮਿਕਾ ਇਹ ਨਿਭਾਈ ਗਈ ਸੀ ਕਿ ਦੇਸ਼ ਦੇ ਸ਼ੋਸ਼ਤ ,ਵੰਚਿਤ ਅਤੇ ਅਛੂਤ ਲੋਕਾਂ ਨੂੰ ਚੇਤਨ ਕਰਨ ਲਈ ਸਾਰਾ ਜੀਵਨ ਲਗਾ ਦਿੱਤਾ ਅਤੇ ਦਲਿਤਾਂ ਦੇ ਹੱਕ ਹਕੂਕਾਂ ਲਈ ਸੰਵਿਧਾਨਕ ਕਾਨੂੰਨ ਵੀ ਪਾਸ ਕਰਵਾਏ। ਜਿਸ ਕਰਕੇ ਅਸੀਂ ਅੱਜ ਮਾਨਸਕ,ਸਮਾਜਿਕ ਅਤੇ ਆਰਥਿਕ ਤੌਰ ਉੱਤੇ ਸਮਰੱਥ ਹੋਏ ਹਾਂ।
ਸਾਡਾ ਖੁਸ਼ਹਾਲ ਲੋਕਾਂ ਦਾ ਫਰਜ਼ ਬਣਦਾ ਹੈ ਕਿ ਸਾਥੋਂ ਪਿੱਛੇ ਰਹਿ ਗਏ ਲੋਕਾਂ ਦੇ ਨਾਲ ਖੜ੍ਹਿਆ ਜਾਵੇ। ਉਨ੍ਹਾਂ ਤੋਂ ਬਿਨਾਂ ਕਰਨਲ ਪਿ੍ਥਵੀ ਰਾਜ ਕੁਮਾਰ, ਹਰਬੰਸ ਲਾਲ ਮਹਿਮੀ, ਫਤਿਹਜੰਗ ਸਿੰਘ ਅਤੇ ਰਾਜ ਕੁਮਾਰ ਵਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ ਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਹਾਜ਼ਰੀ ਭਰਨ ਵਾਲੀਆਂ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਵਿੱਚ ਸ੍ਰੀ ਰਾਮ ਸਰੂਪ ਸ਼ਰਮਾਂ,ਪੱਤਰਕਾਰ ਪੰਕਜ ਚੱਢਾ, ਕੌਂਸਲਰ ਨਵਦੀਪ ਸਿੰਘ ਬੱਬੂ, ਅਮਨਦੀਪ ਸਿੰਘ ਪੁੱਤਰ ਬੀਬੀ ਪਰਮਜੀਤ ਕੌਰ ਘੜੂੰਆਂ,ਰਾਜਵੀਰ ਸਿੰਘ ਰਾਜੀ, ਪਰਮਜੀਤ ਕੌਰ,ਮੇਵਾ ਸਿੰਘ ਪੁਰਖਾਲੀ,ਜੰਗ ਸਿੰਘ, ਜੈਪਾਲ ਸਿੰਘ,ਜੰਗ ਸਿੰਘ ਭੱਟੀ,ਬਲਦੇਵ ਸਿੰਘ ਰਡਿਆਲਾ,ਹਰਕਾਦਾਸ,ਚਰਨ ਸਿੰਘ ਕੰਗ,ਜਗਪਾਲ ਸਿੰਘ,ਕੈਪਟਨ ਚੰਦਰ ਗੇਰਾ,ਹਰਿੰਦਰ ਸਿੰਘ ਐੱਸ ਡੀ ਓ,ਕਿਰਪਾਲ ਸਿੰਘ ਮੁੰਡੀ ਖਰੜ, ਸੁੱਖਾ ਸਿੰਘ,ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੇ ਸਰਪ੍ਰਸਤ ਕਰਨੈਲ ਸਿੰਘ ਜੀ, ਕਾਮਰੇਡ ਯੋਗ ਰਾਜ, ਮੋਹਣ ਲਾਲ ਰਾਹੀ ਅਤੇ ਸੈਂਕੜੇ ਸਰੋਤਿਆਂ ਦੇ ਨਾਂ ਸ਼ਾਮਲ ਹਨ।
ਸਭਾ ਦੇ ਪ੍ਰਧਾਨ ਸ੍ਰੀ ਮਦਨ ਲਾਲ ਜਨਾਗਲ ਨੇ ਸਰੋਤਿਆਂ ਦਾ ਧੰਨਵਾਦ ਕੀਤਾ। ਸਭਾ ਦੇ ਮੰਚ ਸੰਚਾਲਕ ਹਰਨਾਮ ਸਿੰਘ ਡੱਲਾ ਨੇ ਬੁਲਾਰਿਆਂ ਦੇ ਭਾਸ਼ਣਾ ਉੱਤੇ ਉਸਾਰੂ ਟਿੱਪਣੀਆਂ ਕਰਕੇ ਸਰੋਤਿਆਂ ਸਾਹਮਣੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਜੋਕੇ ਸਮਿਆਂ ਵਿੱਚ ਬਣਦੀ ਸਾਰਥਕਤਾ ਲਈ ਸਵਾਲ ਛੱਡੇ।
ਹਾਲ ਦੀਆਂ ਦੀਵਾਰਾਂ 'ਤੇ ਲਗਾਏ ਗਏ ਪੋਸਟਰ ਡਾ. ਭੀਮ ਰਾਵ ਅੰਬੇਡਕਰ ਦੇ ਮਿਸ਼ਨ ਅਤੇ ਮਕਸਦ ਦਾ ਚੇਤਾ ਕਰਵਾ ਰਹੇ ਸਨ। ਇਹ ਪੋਸਟਰ ਸਾਬਿਤ ਕਰ ਰਹੇ ਸਨ ਕਿ ਉਸ ਮਹਾਨ ਸ਼ਖ਼ਸੀਅਤ ਦੇ ਸ਼ਬਦਾਂ ਵਿੱਚ ਅੱਜ ਵੀ ਬੜੀ ਜਾਨ ਹੈ। ਇਹਨਾਂ ਸ਼ਬਦਾਂ ਵਿੱਚ ਅੱਜ ਵੀ ਕ੍ਰਾਂਤੀ ਦੀ ਦਸਤਕ ਹੈ। ਇਹਨਾਂ ਸ਼ਬਦਾਂ ਦੇ ਅਰਥ ਸਮਝੇ ਅਤੇ ਸਮਝਾਏ ਬਿਨਾ ਸਾਡੇ ਸੁਪਨੇ ਸਾਕਾਰ ਨਹੀਂ ਹੋਣੇ। ਰਾਜ ਸੱਤਾ ਨੂੰ ਦਲਿਤਾਂ ਦੇ ਭਲੇ ਵਾਲੇ ਰਹੇ ਪਾਉਣਾ ਹੈ ਤਾਂ ਇਹਨਾਂ ਸ਼ਬਦਾਂ ਨੂੰ ਰੱਖਣਾ ਪਵੇਗਾ।
ਕੁਲ ਮਿਲਾ ਕੇ ਇਹ ਸੈਮੀਨਾਰ ਪੂਰੀ ਤਰ੍ਹਾਂ ਸਫਲ ਰਿਹਾ। ਬਾਬਾ ਸਾਹਿਬ ਦਾ ਜਨਮਦਿਨ ਮਨਾਉਂਦਿਆਂ ਇਸ ਸੈਮੀਨਾਰ ਵਿਚ ਜੁੜੇ ਲੋਕ ਦੇਸ਼ ਅਤੇ ਦੁਨੀਆ ਦੀਆਂ ਹਾਲਤਾਂ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਮਹਿਸੂਸ ਹੋਏ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ
Sunday, April 14, 2024
PEC ਵਿੱਚ ਵੀ ਯਾਦ ਕੀਤਾ ਗਿਆ ਬਾਬਾ ਸਾਹਿਬ ਦਾ ਕ੍ਰਾਂਤੀਕਾਰੀ ਫਲਸਫਾ
Sunday 14th April 2024 at 3:56 PM
ਪ੍ਰਮੁੱਖ ਬੁਲਾਰਿਆਂ ਨੇ ਫਿਰ ਤਾਜ਼ਾ ਕੀਤੀਆਂ ਬਾਬਾ ਸਾਹਿਬ ਦੀਆਂ ਯਾਦਾਂ
ਚੰਡੀਗੜ੍ਹ: 14 ਅਪ੍ਰੈਲ, 2024:(ਪੰਜਾਬ ਸਕਰੀਨ ਡੈਸਕ)::



