Showing posts with label Amritpal Singh PAU. Show all posts
Showing posts with label Amritpal Singh PAU. Show all posts

Thursday, December 10, 2020

ਸਮਾਜ ਚਿੰਤਕ ਅੰਮ੍ਰਿਤਪਾਲ ਪੀਏਯੂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ

10th  December 2020 at  12:16 PM

 ਬਿਨਾ ਕਿਸੇ ਵੀ ਧਾਰਮਿਕ ਰਸਮ ਤੋਂ ਕੀਤਾ ਗਿਆ ਸਾਰਾ ਆਯੋਜਨ 


ਲੁਧਿਆਣਾ
: 10 ਦਸੰਬਰ 2020: (ਜਸਵੰਤ ਜੀਰਖ//ਰੈਕਟਰ ਕਥੂਰੀਆ//ਪੰਜਾਬ ਸਕਰੀਨ ਬਿਊਰੋ)::
ਅਸੀਂ ਸਾਰੇ ਉਸ  ਨੂੰ ਅੰਮ੍ਰਿਤਪਾਲ ਪੀਏਯੂ ਵੱਜੋਂ ਹੀ ਜਾਂਦੇ ਸਾਂ।  ਸਾਡੇ ਸਾਰਿਆਂ ਦੇ ਜ਼ਹਿਨ ਵਿੱਚ ਇਹੀ ਨਾਮ ਸੀ ਪਰ ਅਸਲ ਵਿੱਚ ਉਹ ਅੰਮ੍ਰਿਤਪਾਲ ਸੱਤਿਆਮਾਨ ਸੀ। ਫੇਸਬੁੱਕ ਅਤੇ ਹੋਰ ਸੋਸ਼ਲਮੀਡੀਆ ਦੇ ਪੇਜ ਇਸ ਗੱਲ ਦੀ ਗਵਾਹੀ ਵੀ ਦੇਂਦੇ ਹਨ। ਮੈਂ ਸ਼ਕਤੀਮਾਨ ਸੀਰੀਅਲ ਦੇਖਿਆ ਸੀ ਪਰ ਸੱਤਿਆਮਾਨ ਤਖੱਲਸ ਬਾਰੇ ਮੈਂ ਇੱਕ ਦੋ ਵਾਰ ਗੱਲ ਵੀ ਕੀਤੀ ਪਾਰ ਕਿਸੇ ਦੇ ਅਚਾਨਕ ਆ ਜਾਂ ਕਾਰਨ ਗੱਲ ਵਿੱਚ ਵਿਚਾਲੇ ਰਹਿ ਗਈ। ਬੜੀ ਵਾਰ ਤਹਿ ਹੋਇਆ ਕਿ ਕਿਸੇ ਵੇਲੇ ਬੈਠਦੇ ਹਾਂ ਤੇ ਲੀਕ ਤੋਂ ਹੱਟ ਕੇ ਬਾਕੀ ਗੱਲਾਂ ਕਰਦੇ ਹਾਂ ਪਾਰ ਓਹ ਅਣਜਾਣੇ ਸਫ਼ਰ ਤੇ ਤੁਰ ਗਿਆ। ਉਸ ਵਰਗਾ ਕੋਈ ਹੋਰ ਚਾਨਣ ਮੁਨਾਰਾ ਸਾਡੇ ਕੋਲ ਹੋਰ ਵੀ ਹੈ ਵੀ ਨਹੀਂ। ਉਸਦੀ ਘਾਟ ਕਦੇ ਪੂਰੀ ਨਹੀਂ ਹੋਣੀ। 
ਉੱਘੇ ਸਮਾਜ ਚਿੰਤਕ ਕਾਮਰੇਡ ਅੰਮ੍ਰਿਤਪਾਲ ਪੀਏਯੂ ਦਾ ਸ਼ਰਧਾਂਜਲੀ ਸਮਾਗਮ  ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਪਾਰਕ ਸੁਨੇਤ ਲੁਧਿਆਣਾ ਵਿਖੇ ਕੀਤਾ ਗਿਆ । ਸਮਾਗਮ ਵਿਚ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਦੁਆਰਾ ਸ਼ਰਧਾਂਜਲੀ ਪੱਤਰ ਪੜ੍ਹਨ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਇਨਕਲਾਬੀ ਜਥੇਬੰਦੀਆਂ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਕੁਲਵਿੰਦਰ  ਬੜੈਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਮੁਖੀ ਰਾਜਿੰਦਰ ਭਦੌੜ  ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ  ਮਹਾਂ ਸਭਾ ਦੇ ਪ੍ਰਧਾਨ ਕਰਨਲ ਜਗਦੀਸ਼ ਸਿੰਘ ਬਰਾੜ ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾਮਰੇਡ ਸੁਰਿੰਦਰ ਸਿੰਘ  ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂ ਐਡਵੋਕੇਟ ਦਲਜੀਤ ਸਿੰਘ ਨਵਾਂਸ਼ਹਿਰ ਮੋਲਡਰ  ਐਂਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੌਜਵਾਨ ਸਭਾ  ਦੇ ਹਰਪ੍ਰੀਤ ਸਿੰਘ ਜੀਰਖ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ। ਕਾਮਰੇਡ ਅੰਮ੍ਰਿਤਪਾਲ ਦੀਆਂ ਦੋਵੇਂ ਧੀਆਂ ਮਨੀਸ਼ਾ ਅਤੇ ਮੀਨੂੰ ਸ਼ਰਮਾ ਦੁਆਰਾ ਆਪਣੇ ਪਿਤਾ ਨੂੰ  ਭਾਵੁਕ ਸ਼ਬਦਾਂ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਜੀਵਨ ਸਾਥਣ ਮਧੂ ਦੁਆਰਾ ਅਤੇ ਦੋਵੇਂ ਧੀਆਂ ਦੁਆਰਾ ਭਵਿੱਖ ਵਿਚ ਇਨਕਲਾਬੀ ਲਹਿਰ ਨਾਲ ਜੁੜੇ ਰਹਿਣ ਦਾ ਅਹਿਦ ਕੀਤਾ ਗਿਆ। ਇਸ ਸਮੇਂ ਨੌਜਵਾਨ ਸਭਾ ਐੱਲ ਬਲਾਕ ਭਾਈ ਰਣਧੀਰ ਸਿੰਘ ਨਗਰ ਦੁਆਰਾ  ਕਾਮਰੇਡ ਅੰਮ੍ਰਿਤਪਾਲ ਅੰਮ੍ਰਿਤਪਾਲ ਵੱਲੋਂ ਮਹਾਨ ਲੈਨਿਨ ਦੀ ਜੀਵਨੀ ਸਮੇਂ ਦਿੱਤੇ ਗਏ ਯਾਦਗਾਰੀ ਭਾਸ਼ਨ ਦੀ ਸੀਡੀ ਤਿਆਰ ਕਰਕੇ ਪਰਿਵਾਰ ਨੂੰ ਭੇਂਟ ਕੀਤੀ ਗਈ।  ਇਸ ਸਮੇਂ ਲੁਧਿਆਣਾ ਦੀਆਂ ਇਨਕਲਾਬੀ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਲੁਧਿਆਣਾ )ਦੇ ਪ੍ਰਧਾਨ ਲੈਕਚਰਾਰ ਜਸਬੀਰ ਸਿੰਘ ਅਕਾਲਗੜ੍ਹ, ਗੁਰਮੇਲ ਸਿੰਘ ਗਿੱਲ, ਸਤੀਸ਼ ਸੱਚਦੇਵਾ,ਡਾ ਹਰਬੰਸ ਗਰੇਵਾਲ਼, ਡਾ  ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ  ਡਾ ਮੋਹਨ ਸਿੰਘ ਕਾਮਰੇਡ ਅੰਮ੍ਰਿਤਪਾਲ ਦੇ ਭਰਾਵਾਂ ਜਿਨ੍ਹਾਂ ਵਿਚ ਰਮੇਸ਼ ਚੰਦ ਸਤਿਅਮ  ਅਤੇ ਹੋਰ ਪਰਿਵਾਰਕ ਮੈਂਬਰ ਵੀ ਇਸ ਸਮੇਂ ਹਾਜ਼ਰ ਸਨ।ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਵਿਦੇਸ਼ਾਂ ਤੋਂ ਉਹਨਾਂ ਦੇ ਸੰਗੀ ਸਾਥੀ ਮਾ ਭਜਨ ਸਿੰਘ ਅਤੇ ਕਨੇਡਾ ਦੀ ਤਰਕਸ਼ੀਲ ਲਹਿਰ ਦੇ ਆਗੂਆਂ ਨੇ ਸ਼ੋਕ ਸਨੇਹੇ ਭੇਜਕੇ ਸਮਾਗਮ ‘ਚ ਹਾਜ਼ਰੀ ਲਵਾਈ।  ਸਟੇਜ ਸੰਚਾਲਨ ਦੀ ਸਾਰੀ ਕਾਰਵਾਈ ਜਸਵੰਤ ਜੀਰਖ਼ ਜ਼ੋਨ ਮੁੱਖੀ ਤਰਕਸ਼ੀਲ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ ਦੁਆਰਾ ਨਿਭਾਈ ਗਈ । ਇਸ ਸਮੇਂ ਕਾਮਰੇਡ ਅੰਮ੍ਰਿਤਪਾਲ ਦੇ ਪਰਿਵਾਰ ਦੁਆਰਾ ਇਨਕਲਾਬੀ ਜਥੇਬੰਦੀਆਂ ਨੂੰ ਮਾਇਕ ਸਹਾਇਤਾ ਵੀ ਭੇਟ ਕੀਤੀ ਗਈ। ਕੋਸ਼ਿਸ਼ ਕਰਦੇ ਹਾਂ ਕਿ ਪਹਿਲਾਂ ਕਦੇ ਕਦੇ ਰਿਕਾਰਡ ਕੀਤੇ ਥੋਹੜੇ ਬਹੁਤੇ ਭਾਸ਼ਣਾਂ ਨੂੰ ਸੰਕਲਿਤ ਕੀਤਾ ਜਾ ਸਕੇ। 



Sunday, June 02, 2019

ਕਾਮਰੇਡ ਲੈਨਿਨ ਦਾ ਸ਼ੰਘਰਸਮਈ ਜੀਵਨ ਹੀ ਇਨਕਲਾਬੀਆਂ ਲਈ ਰਾਹ ਦਰਸਾਵਾ


Jun 2, 2019, 5:16 PM
ਲੈਨਿਨ ਨੇ ਹੀ ਸਾਨੂੰ ਪਾਰਟੀ ਉਸਾਰਨ ਵਾਲੀ ਜੁਗਤ ਦੱਸੀ-ਅੰਮ੍ਰਿਤ ਪਾਲ ਪੀਏਯੂ 
ਲੁਧਿਆਣਾ: 2 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਨੌਜਵਾਨ ਸਭਾ , ਭਾਈ ਰਣਧੀਰ ਸਿੰਘ ਨਗਰ( ਐਲ ਬਲਾਕ) ਲੁਧਿਆਣਾ ਵੱਲੋਂ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਹਾਲ ਸੁਨੇਤ ਵਿਖੇ “ ਮਹਾਨ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜੀਵਨ-ਗਾਥਾ “ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦੇ ਮੁੱਖ ਬੁਲਾਰੇ ਅੰਮ੍ਰਿਤਪਾਲ ਪੀਏਯੂ ਨੇ ਕਿਹਾ ਕਿ ਕਾਮਰੇਡ ਲੈਨਿਨ ਦੀ ਸੰਘਰਸ਼ਮਈ ਜ਼ਿੰਦਗੀ ਅੱਜ ਵੀ ਇਨਕਲਾਬੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਕਿਉਂਕਿ ਉਸਦੀ ਜ਼ਿੰਦਗੀ ਸੰਸਾਰ ਇਨਕਲਾਬ ਨੂੰ ਅੱਗੇ ਵਧਾਉਣ , ਖ਼ਾਸ ਕਰਕੇ ਸੋਵੀਅਤ ਯੂਨੀਅਨ ਵਿੱਚ  ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਕਰਨ ਅਤੇ ਇਨਕਲਾਬੀ ਵਿਚਾਰਾਂ ਦਾ ਦੁਨੀਆਂ ਭਰ ਵਿੱਚ ਪ੍ਰਚਾਰ-ਪ੍ਰਸਾਰ ਦੀ ਦਾਸਤਾਨ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਿੱਥੇ ਲੈਨਿਨ ਨੇ ਮੁਲਕ ਪੱਧਰੀ ਪੇਸ਼ੇਵਰ ਕਮਿਉਨਿਸਟਾਂ ਦੀ ਪਾਰਟੀ ਉਸਾਰਨ ਦੀ ਜੁਗਤ ਤੇ ਦਾਅ-ਪੇਚ ਦੱਸੇ , ਉੱਥੇ ਸਮੇਂ ਸਮੇਂ ਸਿਰ ਬਦਲਵੀਆਂ ਹਾਲਤਾਂ ਦਾ ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਕੇ ਦਰੁਸਤ ਲੀਹ ਵੀ ਅਪਣਾਈ। ਮਾਰਕਸ ਦੀ ਬੁਨਿਆਦੀ ਵਿਆਖਿਆ ਤੇ ਟਿਕੇ ਖੁੱਲ੍ਹੇ ਮੁਕਾਬਲੇ ਵਾਲੇ ਪੂੰਜੀਵਾਦ ਨੂੰ ਇਜਾਰੇਦਾਰ ਪੂੰਜੀਵਾਦ , ਭਾਵ ਸਾਮਰਾਜਵਾਦ ਵਜੋਂ ਪ੍ਰੀਭਾਸ਼ਤ ਕਰਨ ਤੇ ਉਸ ਦੇ ਸਿਫਤੀ ਲੱਛਣਾਂ ਨੂੰ ਸੂਤਰਬੱਧ ਕਰਨ ਦਾ   ਕੰਮ ਵੀ ਲੈਨਿਨ ਦੇ ਹਿੱਸੇ ਆਇਆ, ਜਿਸ ਨਾਲ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਕਮਿਉਨਿਸਟ ਪਾਰਟੀਆਂ ਨੂੰ ਸਾਮਰਾਜ ਵਿਰੁੱਧ ਲੜਾਈ ਲੜਨ ‘ਚ ਠੀਕ ਅਤੇ ਨਵੀਂ ਸੇਧ ਦਿੱਤੀ।


                   ਕਾ: ਲੈਨਿਨ ਅੰਤਾਂ ਦੇ ਔਖੇ ਸਮਿਆਂ ‘ਚ ਵੀ ਸਰਗਰਮ ਰਿਹਾ, ਭਾਵੇਂ ਉਹ ਗ੍ਰਿਫ਼ਤਾਰੀ ਦਾ ਸਮਾਂ ਹੋਵੇ , ਭਾਵੇਂ ਜਲਾਵਤਨੀ ਤੇ ਗੰਭੀਰ ਬਿਮਾਰੀ ਦਾ ਸਮਾਂ ਹੋਵੇ। ਲੈਨਿਨ ਨੇ ਤਾਂ ਉਮਰ ਭਰ ਆਪਣੇ ਆਪ ਨੂੰ ਰੂਸ ਵਿੱਚ ਸਮਾਜਵਾਦੀ ਉਸਾਰੀ ਅਤੇ ਸੰਸਾਰ  ਇਨਕਲਾਬ ਨੂੰ ਸਮਰਪਿਤ ਕੀਤਾ।ਜਿੱਥੇ ਉਹਨਾਂ ਨੇ ਰੂਸ ਅੰਦਰ ਮੌਕਾਪ੍ਰਸਤੀ ਤੇ ਸੋਧਵਾਦ ਖ਼ਿਲਾਫ਼ ਲੜਾਈ ਲੜੀ , ਉੱਥੇ ਕੌਮਾਂਤਰੀ ਪੱਧਰ ਤੇ ਵੀ ਮਾਰਕਸਵਾਦ ਤੋਂ ਭਟਕਣ ਵਾਲਿਆਂ ਖ਼ਿਲਾਫ਼ ਵੀ ਬੇਕਿਰਕ ਜੱਦੋ-ਜਹਿਦ ਕੀਤੀ । ਲੈਨਿਨ ਨੇ  ਕਿਸੇ  ਸਮੇਂ  ਰੂਸ ਨੂੰ        “ ਕੌਮਾਂ ਦਾ ਜੇਲ੍ਹ “ ਕਹੇ ਜਾਣ ਵਾਲੇ ਦੇਸ਼ ਨੂੰ ਕੌਮਾਂ ਦੇ ਸਵਰਗ ਵਜੋਂ ਵਿਕਸਿਤ ਕੀਤਾ। ਇਕ ਵੀ ਮਿੰਟ ਵਿਹਲਾ ਨਾ ਬੈਠਣ ਵਾਲਾ ਲੈਨਿਨ ਅੰਤ ਗੰਭੀਰ ਬਿਮਾਰੀ ਦੀ ਹਾਲਤ ਵਿੱਚ 21 ਜਨਵਰੀ 1924 ਨੂੰ 54 ਸਾਲ ਦੀ ਉਮਰ ‘ਚ ਇਸ ਦੁਨੀਆਂ ਤੋਂ ਸਦੀਵੀ ਵਿਦਾਇਗੀ ਲੈ ਗਿਆ। ਪਰ ਉਸਦਾ ਦਰਸਾਇਆ ਰਾਹ ਅੱਜ ਵੀ ਕਮਿਉਨਿਸਟਾਂ ਦੀ ਰਾਤ ਰੁਸ਼ਨਾਉਂਦਾ ਹੈ।
      ਸੈਮੀਨਾਰ ਦੀ ਸਟੇਜ ਦੀ ਕਾਰਵਾਈ ਨਿਭਾਉਂਦਿਆਂ ਜਸਵੰਤ ਜੀਰਖ ਨੇ ਬਹੁਤ ਸਾਰੀਆਂ ਜੀਵੰਤ ਟਿੱਪਣੀਆਂ ਕੀਤੀਆਂ ਅਤੇ ਭਾਰਤ ਦੇ ਕਮਿਉਨਿਸਟਾਂ ਨੂੰ ਲੈਨਿਨ ਦੀ ਘਾਲਣਾ ਭਰੀ ਜੀਵਨੀ ਤੋਂ ਸੇਧ ਲੈਕੇ ਚੱਲਣ ਲਈ ਅਪੀਲ ਕੀਤੀ। ਸੁਆਲਾਂ ਜੁਆਬਾਂ ਦੇ ਦੌਰ ਵਿੱਚ ਸੁਰਜੀਤ ਦੌਧਰ, ਕੰਵਲਜੀਤ ਜਗਰਾਓਂ, ਕਸਤੂਰੀ ਲਾਲ, ਜਸਦੇਵ ਲਲਤੋਂ, ਰੁਪਿੰਦਰਪਾਲ ਜੰਡਿਆਲੀ, ਸੁਖਵਿੰਦਰ ਲੀਲ, ਰਾਕੇਸ ਆਜਾਦ ਨੇ ਭਾਗ ਲਿਆ ਜ਼ਿਹਨਾਂ ਦੇ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਹੋਰ ਸਪਸ਼ਟਤਾ ਨਾਲ ਆਪਣੇ ਵੱਲੋਂ ਕਹੀਆਂ ਗੱਲਾਂ ਦੀ ਪ੍ਰੋੜ੍ਹਤਾ ਕੀਤੀ। ਇਸ ਸਮੇਂ ਤਰਕਸ਼ੀਲ ਆਗੂ ਆਤਮਾ ਸਿੰਘ, ਮਾ ਸੁਰਜੀਤ ਸਿੰਘ, ਅਰੁਣ ਕੁਮਾਰ, ਅਜਮੇਰ ਦਾਖਾ, ਸਾਬਕਾ ਅਧਿਆਪਕ ਆਗੂ ਚਰਨ ਨੂਰਪੁਰਾ, ਡਾ ਮੋਹਨ ਸਿੰਘ,ਐਡਵੋਕੇਟ ਹਰਪ੍ਰੀਤ ਜੀਰਖ ਅਤੇ ਗੁਰਚਰਨ ਜੀਤ, ਕਾ. ਸੁਰਿੰਦਰ, ਕਰਤਾਰ ਸਿੰਘ ਸਮੇਤ ਕਈ ਜੱਥੇਬੰਦੀਆਂ ਦੇ ਕਾਰਕੁਨ ਔਰਤਾਂ ਸਮੇਤ ਹਾਜ਼ਰ ਸਨ।ਜਸਦੇਵ ਲਲਤੋਂ ਨੇ ਇਨਕਲਾਬੀ ਗੀਤ ਰਾਹੀਂ ਵੀ ਆਪਣੇ ਜਜਬਾਤ ਸਾਂਝੇ ਕੀਤੇ । ਨੌਜਵਾਨ ਸਭਾ ਦੇ ਪ੍ਰਧਾਨ ਰਾਕੇਸ ਆਜ਼ਾਦ ਨੇ ਅੰਤ ਵਿੱਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਸਭ ਦਾ ਧੰਨਵਾਦ ਕੀਤਾ।
ਇਹਨਾਂ ਸੈਮੀਨਾਰਾਂ ਨਾਲ ਜੁੜਨ ਲਈ ਸੰਪਰਕ ਜਸਵੰਤ ਜੀਰਖ ਹੁਰਾਂ ਨਾਲ  ਮੋਬਾਈਲ ਨੰਬਰ  98151-69825 'ਤੇ ਸੰਪਰਕ ਕਰ ਸਕਦੇ ਹੋ। 

Monday, May 28, 2018

ਸਮਾਜਵਾਦੀ ਅਵਸਥਾ ਦਾ ਆਉਣਾ ਅਟਲ: ਅੰਮਰਿਤ ਪਾਲ PAU

Mon, May 28, 2018 at 2:16 PM
ਸਮਾਜਵਾਦੀ ਰੂਸ ਆਰਥਿਕ ਵਿਕਾਸ ਦਰ ‘ਚ ਸਭ ਨੂੰ ਪਿਛੇ ਛਡ ਗਿਆ ਸੀ 
ਲੁਧਿਆਣਾ: 27  2018: (ਜਸਵੰਤ ਜੀਰਖ//ਪੰਜਾਬ ਸਕਰੀਨ)::
ਅਜ ਮਿਤੀ 27.05.2018 ਨੂੰ ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਲੁਧਿਆਣਾ ਇਕਾਈ ਵਲੋਂ ‘ਇਤਿਹਾਸਿਕ ਪਦਾਰਥਵਾਦ ਦੀ ਸਮਾਜਵਾਦੀ ਅਵਸਥਾ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਗਦਰੀ ਬਾਬਾ ਭਾਨ ਸਿੰਘ ਸੁਨੇਤ ਭਵਨ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਮੁਖ ਬੁਲਾਰੇ ਅੰਮਰਿਤਪਾਲ ਪੀ. ਏ. ਯੂ. ਨੇ ਸਮਾਜਵਾਦ ਦੇ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਮਨੁਖੀ ਸਮਾਜ ਦੇ ਵਿਕਾਸ ‘ਚ ਸਮਾਜਵਾਦੀ ਅਵਸਥਾ ਦਾ ਆਉਣਾ ਅਟਲ ਸਚਾਈ ਹੈ। ਜਾਗੀਰਦਾਰੀ ਯੁਗ ਤੋਂ ਬਾਅਦ ਪੂੰਜੀਵਾਦ ਨੇ ਆਪਣੇ ਵਿਕਾਸ ਦੇ ਇਕ ਖਾਸ ਪਧਰ ਤੇ ਪਹੁੰਚ ਕੇ ਜਿਥੇ ਸਰਮਾਏਦਾਰੀ ਜਮਾਤ ਨੂੰ ਪੈਦਾ ਕੀਤਾ ਹੈ ਉਥੇ ਆਪਣੀ ਕਬਰਪੁਟ ਮਜਦੂਰ ਜਮਾਤ ਨੂੰ ਵੀ ਪੈਦਾ ਕੀਤਾ।  ਇੰਨਾਂ ਦੋਨਾਂ ਜਮਾਤਾਂ ਦੇ ਹਿਤ ਆਪਸ ਵਿੱਚ ਟਕਰਾਉਂਦੇ ਹਨ। ਜਿਥੇ ਸਰਮਾਏਦਾਰ ਜਮਾਤ ਲਈ ਮੁਨਾਫਾ ਹੀ ਪਰਮੁਖ ਹੈ, ਉਥੇ ਦੂਜੇ ਪਾਸੇ ਮਜਦੂਰ ਜਮਾਤ ਲਈ ਆਪਣੀਆਂ ਉਜਰਤਾਂ ਵਿਚ ਵਾਧਾ ਜ਼ਰੂਰੀ ਹੈ। ਇਕ ਪਾਸੇ ਪੈਦਾਵਾਰ ਸਾਰਾ ਸਮਾਜ ਰਲ ਕੇ ਕਰਦਾ ਹੈ ਪਰ ਉਸ ਪੈਦਾਵਾਰ ਤੇ ਕਬਜ਼ਾ ਚੰਦ ਲੋਕਾਂ ਦਾ ਨਿਜੀ ਹੈ। ਜੋ ਲੋਕ ਪੈਦਾਵਾਰ ਕਰਦੇ ਹਨ ਉਹਨਾਂ ਦਾ ਉਸ ਤੇ ਕਬਜ਼ਾ ਨਹੀਂ ਹੁੰਦਾ। ਇਹ ਕਬਜ਼ਾ ਪੈਦਾਵਾਰ ਦੇ ਸਾਧਨਾਂ ਦੇ ਮਾਲਕਾਂ ਦੇ ਹਥਾਂ ‘ਚ ਹੁੰਦਾ ਹੈ। ਸਮਾਜਵਾਦ ਵਿਚ ਪੈਦਾਵਾਰ ਦੇ ਸਾਧਨਾਂ ਤੇ ਕਬਜਾ ਵੀ ਸਮੁਚੇ ਸਮਾਜ ਦਾ ਹੋ ਜਾਂਦਾ ਹੈ। ਅਜਿਹਾ ਸਮਾਜ ਸਰਮਾਏਦਾਰੀ ਅਤੇ ਮਜਦੂਰ ਜਮਾਤ ਦਰਮਿਆਨ ਜਮਾਤੀ ਲੜਾਈ ਦੇ ਸਿਟੇ ਵਜੋਂ ਵਾਪਰਦਾ ਹੈ। 

         ਅੰਮ੍ਰਿਤ ਪਾਲ ਪੀ. ਏ. ਯੂ. ਨੇ ਅਗੇ ਦਸਿਆ ਕਿ ਅਜਿਹਾ ਸਮਾਜਵਾਦੀ ਪਰਬੰਧ ਦੂਜੀ ਸੰਸਾਰ ਜੰਗ ਤੋਂ ਬਾਅਦ ਦੁਨੀਆਂ ਦੇ ਤੀਜੇ ਹਿਸੇ ‘ਚ ਸਥਾਪਤ ਹੋ ਗਿਆ ਸੀ। ਜਿੰਨ੍ਹਾਂ ‘ਚੋਂ ਮੁਖ ਦੇਸ਼ ਰੂਸ ਅਤੇ ਚੀਨ ਹਨ। ਰੂਸ ਵਿਚ ਜ਼ਾਰ ਦੀ ਰਜਵਾੜਾਸ਼ਾਹੀ ਦੇ ਹਥ ‘ਚ ਸਤਾ ਹੋਣ ਕਰਕੇ, ਕਾਮਰੇਡ ਲੈਨਿਨ ਦੀ ਰਹਿਨੁਮਾਈ ‘ਚ ਮਜਦੂਰ-ਕਿਸਾਨ ਗਠਜੋੜ ਦੀ ਅਗਵਾਈ ‘ਚ ਪਹਿਲਾਂ ਜਮਹੂਰੀ ਇਨਕਲਾਬ ਕਰਨਾ ਪਿਆ ਅਤੇ ਉਸਤੋਂ ਬਾਅਦ ਇਸੇ ਗਠਜੋੜ ਦੀ ਅਗਵਾਈ ‘ਚ ਹੀ ਅਕਤੂਬਰ 1917 ਵਿਚ ਸਮਾਜਵਾਦੀ ਇਨਕਲਾਬ ਹੋਇਆ। ਸਮਾਜਵਾਦੀ ਇਨਕਲਾਬ ਹੋਣ ਤੋਂ ਬਾਅਦ ਰੂਸ ਵਿਚ ਸਮਾਜਵਾਦੀ ਯੋਜਨਾਬਧ ਆਰਥਿਕਤਾ ਦੇ ਰਾਹੀਂ ਸਾਰੇ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਫਲਤਾ ਹਾਸਲ ਕੀਤੀ। ਇਥੋਂ ਤਕ ਕਿ ਸਮਾਜਵਾਦੀ ਰੂਸ ਆਰਥਿਕ ਵਿਕਾਸ ਦਰ ‘ਚ ਸਾਰੀ ਦੁਨੀਆਂ ਨੂੰ ਪਿਛੇ ਛਡ ਗਿਆ। ਸੰਨ 1930 ਤਕ ਹੀ ਅਨਪੜਤਾ ਨੂੰ ਖਤਮ ਕਰ ਦਿਤਾ ਗਿਆ। ਇਨਕਲਾਬ ਤੋਂ ਯਕਦਮ ਬਾਅਦ ਹੀ ਸਾਰਿਆਂ ਲਈ ਮੁਫਤ ਮੈਡੀਕਲ ਸੇਵਾ ਲਾਗੂ ਕਰ ਦਿਤੀ ਗਈ। ਬੇਰੁਜਗਾਰੀ ਦਾ ਪੂਰਣ ਤੌਰ ਤੇ ਖਾਤਮਾ ਕਰ ਦਿਤਾ ਗਿਆ। ਸਾਰੀ ਵਸੋਂ ਲਈ ਘਰਾਂ ਦਾ ਪਰਬੰਧ ਕੀਤਾ ਗਿਆ। ਔਰਤਾਂ ਨੂੰ ਬਰਾਬਰ ਦੇ ਹਕ ਦਿਤੇ ਗਏ। ਬਰਾਬਰ ਦੀਆਂ ਉਜਰਤਾਂ ਦਿਤੀਆਂ ਅਤੇ ਉਹਨਾਂ ਨੂੰ ਵੋਟ ਪਾਉਣ ਦਾ ਹਕ ਦਿਤਾ।   

Monday, December 18, 2017

ਲ਼ੁਟੇਰੇ ਪੂੰਜੀਵਾਦੀ ਪਰਬੰਧ ਦਾ ਇਕੋ ਹੀ ਬਦਲ ਹੈ ਸਮਾਜਵਾਦ: ਅੰਮਰਿਤ ਪਾਲ PAU

ਤਰਕਸ਼ੀਲ ਸੁਸਾਇਟੀ ਵੱਲੋਂ ਆਰਥਿਕ ਸਿਸਟਮ ਬਾਰੇ ਵਿਸ਼ੇਸ਼ ਸੈਮੀਨਾਰ 
ਲੁਧਿਆਣਾ: 17 ਦਸੰਬਰ 2017: (ਪੰਜਾਬ ਸਕਰੀਨ ਟੀਮ):: ਪਰਬੰਧ 
ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਲੁਧਿਆਣਾ ਇਕਾਈ ਵਲੋਂਂ ਕਾਮਰੇਡ ਸਟਾਲਿਨ ਦੇ ਜਨਮ ਦਿਨ ਨੂੰ ਸਮਰਪਤ ਇਕ ਸੈਮੀਨਾਰ ਬਾਬਾ ਭਾਨ ਸਿੰਘ ਭਵਨ ਸੁਨੇਤ, ਲੁਧਿਆਣਾ ਵਿਖੇ ਅੱਜ 17 ਦਸੰਬਰ ਨੂੰ ਕਰਵਾਇਆ ਗਿਆ। ਜਿਸਦਾ ਵਿਸ਼ਾ ਸੀ ਇਤਿਹਾਸਕ ਪਦਾਰਥਵਾਦ ਅਤੇ ਪੂੰਜੀਵਾਦੀ ਸਮਾਜ। ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਅੰਮ੍ਰਿਤ ਪਾਲ ਪੀ. ਏ. ਯੂ. ਸਨ। ਉਹਨਾਂ ਮੌਜੂਦਾ ਸਥਿਤੀ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਮਨੁਖਤਾ ਦੇ ਇਤਿਹਾਸ ਵਿੱਚ ਪੂੰਜੀਵਾਦ ਇੱਕ ਲੁਟੇਰਾ ਪ੍ਰਬੰਧ ਹੈ।  ਪੂੰਜੀਵਾਦੀ ਪੈਦਾਵਾਰੀ ਪ੍ਰਬੰਧ ਅਧੀਨ ਸਰਮਾਏਦਾਰ ਦਾ ਮੁਨਾਫਾ ਮਜਦੂਰ ਜਮਾਤ ਦੀ ਲੁੱੱਟ ਕਰਕੇ ਹੀ ਪੈਦਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਵ ਪੂੰਜੀਵਾਦੀ ਸਮਾਜਿਕ ਆਰਥਿਕ ਬਣਤਰਾਂ ਵਿੱੱਚ ਮਿਹਨਤਕਸ਼ ਲੋਕਾਂ ਦੀ ਹਾਕਮ ਜਮਾਤਾਂ ਰਾਹੀਂ ਕੀਤੀ ਜਾਂਦੀ ਲੁੱਟ ਬੇਹੱੱਦ ਨੰਗੀ ਚਿੱੱਟੀ ਅਤੇ ਸਪਸ਼ਟ ਸੀ, ਪਰ ਪੂੰਜੀਵਾਦੀ ਪ੍ਰਬੰਧ ਅਧੀਨ ਸਰਮਾਏਦਾਰਾਂ ਰਾਹੀਂ ਮਜ਼ਦੂਰ ਜਮਾਤ ਦੀ ਕੀਤੀ ਜਾਂਦੀ ਲੁੱਟ ਬੇਹੱੱਦ ਗੁੰਝਲਦਾਰ ਅਤੇ ਲੁਕਵੀਂ ਹੈ, ਜਿਸਨੂੰ ਸਮਝਣਾ ਮਜਦੂਰ ਜਮਾਤ ਅਤੇ ਇਸਦੇ ਲੀਡਰਾਂ ਲਈ ਬਹੁਤ ਹੀ ਜਰੂਰੀ ਹੈ।  
ਅੰਮ੍ਰਿਤ ਪਾਲ ਨੇ ਕਿਹਾ ਕਿ ਪੈਦਾਵਾਰ ਦੇ ਅਮਲ ਦੌਰਾਨ, ਮਜ਼ਦੂਰ ਜਰੂਰੀ ਕਿਰਤ ਸਮੇਂ ਵਿੱੱਚ ਆਪਣੀ ਉਜਰਤ ਦੇ ਬਰਾਬਰ ਮੁੱੱਲ ਪੈਦਾ ਕਰਦਾ ਹੈ ਅਤੇ ਵਾਧੂ ਕਿਰਤ ਸਮੇਂ ਦੌਰਾਨ ਉਹ ਵਾਧੁ ਕਦਰ ਦੇ ਰੂਪ 'ਚ ਸਰਮਾਏਦਾਰ ਲਈ ਮੁਨਾਫਾ ਪੈਦਾ ਕਰਦਾ ਹੈ। ਇਸੇ ਵਾਧੂ ਕਿਰਤ ਸਮੇਂ ਲਈ ਮਜਦੂਰ ਨੂੰ ਕੋਈ ਵੀ ਅਦਾਇਗੀ ਨਹੀਂ ਕੀਤੀ ਜਾਂਦੀ ਅਤੇ ਮਜਦੂਰ ਰਾਹੀਂ ਪੈਦਾ ਕੀਤੀ ਗਈ ਵਾਧੂ  ਮੁਨਾਫ਼ੇ ਵਾਲੀ ਪੂੰਜੀ  ਸਰਮਾਏਦਾਰ ਵੱੱਲੋਂ ਹੜੱੱਪ ਲਈ ਜਾਂਦੀ ਹੈ।  ਆਪਣਾ ਮੁਨਾਫਾ ਵਧਾਉਣ ਦੀ ਧੁੱੱਸ 'ਚ ਸਰਮਾਏਦਾਰ ਮਜਦੂਰਾਂ ਦੀ ਛਾਂਟੀ ਕਰ ਦਿੰਦੇ ਹਨ। ਇਸ ਨਾਲ ਬੇਰੁਜ਼ਗਾਰੀ ਵਧਦੀ ਹੈ ਅਤੇ ਸਮਾਜ ਦੀ ਖਰੀਦ ਸ਼ਕਤੀ ਘਟਦੀ ਹੈ। ਸਿੱੱਟੇ ਵਜੋਂ ਪੈਦਾ ਕੀਤੀਆਂ ਵਸਤਾਂ ਅਤੇ ਸੇਵਾਂਵਾਂ ਲਈ ਮੰਡੀ ਸੁੰਗੜ ਜਾਂਦੀ ਹੈ। ਸਿੱਟੇ ਵੱਜੋਂ 'ਵਾਧੂ-ਪੈਦਾਵਾਰ' ਦਾ ਸੰਕਟ ਪੈਦਾ ਹੋ ਜਾਂਦਾ ਹੈ। ਅੰਮ੍ਰਿਤ ਪਾਲ ਨੇ ਪੂੰਜੀਵਾਦੀ ਪੈਦਾਵਾਰੀ ਪ੍ਰਬੰਧ ਦੀ ਬੁਨਿਆਦੀ ਵਿਰੋਧਾਤਈ ਬਾਰੇ ਦੱੱਸਿਆ ਕਿ ਪੂੰਜੀਵਾਦ ਅਧੀਨ ਪੈਦਾਵਾਰ ਦਾ ਖਾਸਾ ਸਮਾਜਿਕ ਹੁੰਦਾ ਹੈ ਜਦੋਂ ਕਿ ਪੈਦਾਵਾਰ ਤੇ ਕਬਜਾ ਨਿੱੱਜੀ ਹੁੰਦਾ ਹੈ। ਤਕਨਾਲੋਜੀ ਦੇ ਵਿਕਾਸ ਨਾਲ ਮਜਦੂਰਾਂ ਦੀ ਬੇਰੁਜ਼ਗਾਰੀ ਵਧ ਜਾਂਦੀ ਹੈ ਅਤੇ ਸਮਾਜ ਅੰਦਰ ਸਮਾਜਕ ਬੇਚੈਨੀ ਕਾਰਣ ਸਰਮਾਏਦਾਰਾਂ ਅਤੇ ਮਜਦੂਰ ਜਮਾਤ ਦਰਮਿਆਨ ਜਮਾਤੀ ਲੜਾਈ ਪੈਦਾ ਹੋ ਜਾਂਦੀ ਹੈ ਜਿਹੜੀ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਤੇ ਹੀ ਖਤਮ ਹੁੰਦੀ। ਹੈ। ਸਮਾਜਵਾਦੀ ਪ੍ਰਬੰਧ ਹੀ ਹਰ ਤਰਾਂ ਦੀ ਲੁੱੱਟ ਖਸੁੱੱਟ ਦਾ ਖਾਤਮਾ ਕਰਕੇ ਸਹੀ ਅਰਥਾਂ ਵਿੱੱਚ ਲੋਕ ਜਮਹੂਰੀਅਤ ਦੀ ਸਥਾਪਨਾ ਕਰਦਾ ਹੈ। ਤਰਕਸ਼ੀਲ ਸੁਸਾਇਟੀ ਦੇ ਜੱਥੇਬੰਦਕ ਮੁਖੀ ਜਸਵੰਤ ਜੀਰਖ ਅਤੇ ਸਤੀਸ਼ ਸਚਦੇਵਾ ਨੇ ਦੱੱਸਿਆ ਕਿ ਅਗਲਾ ਸੈਮੀਨਾਰ 21 ਜਨਵਰੀ 2018 ਨੂੰ ਇਸੇ ਹੀ ਸਥਾਨ ਤੇ ਠੀਕ 11 ਵਜੇ ਸਵੇਰੇ ਕਰਵਾਇਆ ਜਾ ਰਿਹਾ ਹੈ, ਜਿਸਦੇ ਮੁੱੱਖ ਬੁਲਾਰੇ ਸ਼੍ਰੀ ਅੰਮ੍ਰਿਤ ਪਾਲ ਪੀ. ਏ. ਯੂ. ਹੀ ਹੋਣਗੇ।  ਸੁਆਲ-ਜੁਆਬ ਸੈਸ਼ਨ 'ਚ ਡਾ. ਮੋਹਨ ਸਿੰਘ, ਗੁਰਮੇਲ ਸਿੰਘ, ਡਾ. ਵਸ਼ਿਸਟ, ਡਾ. ਮਨਜਿੰਦਰ, ਡਾ. ਸੁਖਪਾਲ, ਬਲਵਿੰਦਰ ਸਿੰਘ, ਕਾਮਰੇਡ ਸੁਰਿੰਦਰ, ਪਰਮਿੰਦਰ, ਕਾਮਰੇਡ ਕਸਤੂਰੀ ਲਾਲ, ਅਰੁਣ, ਕਰਨਲ ਬਰਾੜ, ਐਡਵੋਕੇਟ ਹਰਪਰੀਤ ਜੀਰਖ, ਆਤਮਾ ਸਿੰਘ ਅਤੇ ਹੋਰਨਾਂ ਨੇ ਭਾਗ ਲਿਆ।